ਤਾਜਾ ਖ਼ਬਰਾਂ


ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 41,322 ਨਵੇਂ ਮਾਮਲੇ ਆਏ ਸਾਹਮਣੇ, 485 ਲੋਕਾਂ ਦੀ ਹੋਈ ਮੌਤ
. . .  7 minutes ago
ਨਵੀਂ ਦਿੱਲੀ, 28 ਨਵੰਬਰ- ਭਾਰਤ 'ਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ 41,322 ਨਵੇਂ...
ਜਾਇਡਸ ਬਾਇਓਟੈਕ ਪਾਰਕ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  23 minutes ago
ਨਵੀਂ ਦਿੱਲੀ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਸਤਿਤ ਜਾਇਡਸ ਬਾਇਓਟੈਕ ਪਾਰਕ 'ਚ ਪਹੁੰਚ ਚੁੱਕੇ ਹਨ। ਇੱਤੇ ਉਹ ਖੋਜ ਕਰਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ...
ਕਿਸਾਨੀ ਅੰਦੋਲਨ ਕਾਰਨ ਦਿੱਲੀ ਦੇ ਟਿਕਰੀ ਬਾਰਡਰ 'ਤੇ ਵਧਾਈ ਗਈ ਸੁਰੱਖਿਆ
. . .  45 minutes ago
ਨਵੀਂ ਦਿੱਲੀ, 28 ਨਵੰਬਰ-ਦਿੱਲੀ ਟਿਕਰੀ ਬਾਰਡਰ 'ਤੇ ਵੱਡੀ ਗਿਣਤੀ 'ਚ ਕਿਸਾਨ ਪਹੁੰਚ ਗਏ ਹਨ। ਇਸ ਨੂੰ ਦੇਖਦਿਆਂ ਇੱਥੇ ਵੱਡੀ ਗਿਣਤੀ 'ਚ...
ਅਹਿਮਦਾਬਾਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਦਾ ਲੈਣਗੇ ਜਾਇਜ਼ਾ
. . .  27 minutes ago
ਅਹਿਮਦਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਅਹਿਮਦਾਬਾਦ 'ਚ ਪਹੁੰਚ ਗਏ ਹਨ। ਥੋੜ੍ਹੀ ਦੇਰ ਬਾਅਦ ਉਹ ਅਹਿਮਦਾਬਾਦ ਦੇ ਨੇੜੇ ਸਥਿਤ ਪ੍ਰਮੁੱਖ ਦਵਾਈ ਕੰਪਨੀ 'ਜਾਇਡਸ ਬਾਇਓਟੈਕ' ਪਾਰਕ...
ਜੰਮੂ-ਕਸ਼ਮੀਰ 'ਚ ਡੀ. ਡੀ. ਸੀ. ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ
. . .  about 1 hour ago
ਸ੍ਰੀਨਗਰ, 28 ਨਵੰਬਰ- ਜੰਮੂ-ਕਸ਼ਮੀਰ ਤੋਂ ਧਾਰਾ 37 ਹਟਾਉਣ ਅਤੇ ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਤੋਂ ਬਾਅਦ ਅੱਜ ਇੱਥੇ ਪਹਿਲੀ ਵਾਰ ਵੋਟਿੰਗ ਹੋ ਰਹੀ ਹੈ। ਜੰਮੂ-ਕਸ਼ਮੀਰ 'ਚ ਡੀ. ਡੀ. ਸੀ...
ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਬੈਠਕ ਜਾਰੀ
. . .  about 1 hour ago
ਨਵੀਂ ਦਿੱਲੀ, 28 ਨਵੰਬਰ- ਸਿੰਘੂ ਬਾਰਡਰ 'ਤੇ ਪੰਜਾਬ ਦੇ ਕਿਸਾਨਾਂ ਦੀ ਬੈਠਕ ਜਾਰੀ ਹੈ। ਇਸ ਬੈਠਕ 'ਚ ਤੈਅ ਕੀਤਾ ਜਾਵੇਗਾ ਕਿ ਕਿਸਾਨ ਆਪਣਾ ਪ੍ਰਦਰਸ਼ਨ ਸਿੰਘੂ ਬਾਰਡਰ...
ਠੰਢ 'ਚ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਹੀ ਬਿਤਾਈ ਰਾਤ
. . .  about 2 hours ago
ਨਵੀਂ ਦਿੱਲੀ, 28 ਨਵੰਬਰ- ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਧਰਨਾ ਜਾਰੀ ਹੈ ਅਤੇ ਬੀਤੀ ਰਾਤ ਠੰਢ 'ਚ ਹੀ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਬਿਤਾਈ। ਅੱਜ ਕਿਸਾਨ ਜਥੇਬੰਦੀਆਂ ਦੀ ਅਹਿਮ...
ਦੇਸ਼ ਦੇ ਤਿੰਨ ਕੋਰੋਨਾ ਵੈਕਸੀਨ ਸੈਂਟਰਾਂ ਦਾ ਅੱਜ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 28 ਨਵੰਬਰ- ਭਾਰਤ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਦੇਸ਼ 'ਚ ਤਿੰਨ ਵੱਖ-ਵੱਖ ਕੋਵਿਡ ਵੈਕਸੀਨਾਂ 'ਤੇ ਕੰਮ ਚੱਲ ਰਿਹਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਅੱਜ ਦਾ ਵਿਚਾਰ
. . .  about 2 hours ago
ਹਿਮਾਚਲ ਦੇ ਸਿਰਮੌਰ ‘ਚ ਮਾਸਕ ਨਾ ਪਹਿਨਣ ਦੇ ਕਾਰਨ ਕੀਤਾ ਜਾਵੇਗਾ ਗ੍ਰਿਫਤਾਰ
. . .  1 day ago
ਸ਼ਿਮਲਾ, 27 ਨਵੰਬਰ - ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਐਸਪੀ ਨੇ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਜਿਸ ਵਿਅਕਤੀ ਨੇ ਮਾਸਕ ਨਾ ਪਹਿਨਿਆ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ । ਜੇ ਦੋਸ਼ੀ ਪਾਇਆ ਜਾਂਦਾ ਹੈ...
ਨਗਰ ਕੌਂਸਲ/ਪੰਚਾਇਤ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ
. . .  1 day ago
ਚੰਡੀਗੜ੍ਹ , 27 ਨਵੰਬਰ {ਮਾਨ}-ਪੰਜਾਬ ਦੀਆਂ ਨਗਰ ਕੌਂਸਲਾਂ/ਪੰਚਾਇਤਾਂ ਦੀਆਂ ਆਮ ਚੋਣਾਂ ਅਤੇ ਉਪ ਚੋਣਾਂ ਕਰਵਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ । ਇਸ ਨਾਲ ਹੁਣ ਪੰਜਾਬ ਅੰਦਰ ...
ਬੀਬੀ ਜਗੀਰ ਕੌਰ ਦਾ ਬੇਗੋਵਾਲ ਪੁੱਜਣ ‘ਤੇ ਹਲਕੇ ਦੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ
. . .  1 day ago
ਬੇਗੋਵਾਲ , 27 ਨਵੰਬਰ (ਸੁਖਜਿੰਦਰ ਸਿੰਘ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਬੀਬੀ ਜਗੀਰ ਕੌਰ ਦਾ ਦੇਰ ਰਾਤ ਅੱਜ ਆਪਣੇ ਨਗਰ ਬੇਗੋਵਾਲ ਪੁੱਜਣ ‘ਤੇ ਉਨ੍ਹਾਂ ਦਾ ਹਲਕੇ ਦੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ...
ਬੀ ਐੱਸ ਐੱਫ ਨੇ 7 ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਮਮਦੋਟ { ਫਿਰੋਜ਼ਪੁਰ} ,27 ਨਵੰਬਰ (ਸੁਖਦੇਵ ਸਿੰਘ ਸੰਗਮ ) - ਬੀ ਐੱਸ ਐੱਫ ਸੈਕਟਰ ਮਮਦੋਟ ਵੱਲੋਂ ਸਰਹੱਦੀ ਖੇਤਰ ਵਿਚੋਂ 7 ਪੈਕਟ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਹਿੰਦ ਪਾਕਿ ਸਰਹੱਦੀ ...
ਹਾਈ ਕੋਰਟ ਨੇ 28 ਨਵੰਬਰ ਤੋਂ ਲੈ ਕੇ 23 ਦਸੰਬਰ ਤੱਕ ਦੇ ਕੇਸਾਂ ਦੀ ਸੁਣਵਾਈ ਵਧਾ ਕੇ ਮਾਰਚ 2021 ਕੀਤੀ
. . .  1 day ago
ਫਿਰੋਜ਼ਪੁਰ ,27 ਨਵੰਬਰ {ਰਾਕੇਸ਼ ਚਾਵਲਾ/ਕਾਨੂੰਨੀ ਪ੍ਰਤੀਨਿਧੀ}-ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦੇ ਜੱਜਾਂ ,ਵਕੀਲਾਂ ,ਸਟਾਫ ਅਤੇ ਪ੍ਰਾਰਥੀਆਂ ਦੀ ਸੁਰੱਖਿਆ ਨੂੰ ਮਦੇਨਜ਼ਰ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 28 ...
ਮੁੱਖ ਮੰਤਰੀ ਵਲੋਂ ਸ਼ਹੀਦ ਸੁਖਬੀਰ ਸਿੰਘ ਦੇ ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦਾ ਐਲਾਨ
. . .  1 day ago
ਤਰਨ ਤਾਰਨ, 27 ਨਵੰਬਰ (ਹਰਿੰਦਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਖਵਾਸ ਪੁਰ ਨਿਵਾਸੀ 18 ਜੇ.ਏ.ਕੇ. ਆਰ.ਆਈ.ਐੱਫ. ਦੇ ਸਿਪਾਹੀ ਸੁਖਬੀਰ ਸਿੰਘ ਜੋ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ...
ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਕਿਸਾਨਾਂ ਅੱਗੇ ਰੁਕਾਵਟਾਂ ਪਾਉਣ ਦੀ ਨਿਖੇਧੀ
. . .  1 day ago
ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)- ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਸਾਨਾਂ ਦੇ ਸੰਘਰਸ਼ ਨਾਲ ਇਕਮੁੱਠਤਾ ਅਤੇ ਹਮਦਰਦੀ ਪ੍ਰਗਟਾਉਂਦੇ ਹੋਏ ...
ਹਾਰਦਿਕ ਪੰਡਿਆ ਵਨਡੇ ਕ੍ਰਿਕਟ ਵਿਚ 1000 ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਭਾਰਤੀ ਖਿਡਾਰੀ
. . .  1 day ago
ਨਵੀਂ ਦਿੱਲੀ, 27 ਨਵੰਬਰ - ਭਾਰਤੀ ਸਟਾਰ ਹਾਰਦਿਕ ਪਾਂਡਿਆ ਨੇ ਆਸਟਰੇਲੀਆ ਖਿਲਾਫ ਅਰਧ ਸੈਂਕੜਾ ਖੇਡ ਕੇ , ਇਸ ਸਮੇਂ ਦੌਰਾਨ, ਪੰਡਿਆ ਨੇ ਆਪਣੇ ਨਾਮ ਦੀ ਇੱਕ ਵਿਸ਼ੇਸ਼ ਪ੍ਰਾਪਤੀ ਵੀ ...
ਸਰਕਾਰੀ ਸਕੂਲ ਲਾਂਬੜਾ ਦੀ ਅਧਿਆਪਕਾਂ ਦੀ ਕੋਰੋਨਾ ਕਾਰਨ ਮੌਤ
. . .  1 day ago
ਲਾਂਬੜਾ ,27 ਨਵੰਬਰ {ਪਰਮੀਤ ਗੁਪਤਾ}-ਲਾਂਬੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਬਤੌਰ ਸਮਾਜਿਕ ਸਿੱਖਿਆ ਦੀ ਅਧਿਆਪਿਕਾ ਵਜੋਂ ਤਾਇਨਾਤ ਮੈਡਮ ਇੰਦੂ ਚਮਨ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ
ਮੰਦੀ 'ਤੇ ਸਰਕਾਰ ਦੀ ਮੋਹਰ, ਦੂਜੀ ਤਿਮਾਹੀ' ਚ -7.5% ਦਾ ਵਾਧਾ
. . .  1 day ago
ਨਵੀਂ ਦਿੱਲੀ, 27 ਨਵੰਬਰ - ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਜੀਡੀਪੀ ਦੇ ਵਾਧੇ ਦੇ ਅੰਕੜੇ ਸ਼ੁੱਕਰਵਾਰ, 27 ਨਵੰਬਰ ਨੂੰ ਦੂਜੀ ਵਾਰ ਆਏ ਹਨ । ਵਿੱਤੀ ਸਾਲ 2020-21 ਦੀ ਦੂਜੀ ਜਾਂ ਸਤੰਬਰ ਦੀ ਤਿਮਾਹੀ ਵਿਚ, ਜੀਡੀਪੀ ਵਾਧਾ 7.5% ਤੇ ਨਕਾਰਾਤਮਕ ...
ਹਰਿਆਣਾ ‘ਚ ਕਿਸਾਨ ਕਾਫਲੇ ਦਾ ਪਲਕ ਵਿਛਾ ਸਵਾਗਤ
. . .  1 day ago
ਡੱਬਵਾਲੀ, 27 ਨਵੰਬਰ (ਇਕਬਾਲ ਸਿੰਘ ਸ਼ਾਂਤ)- ਹਰਿਆਣੇ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਵਧਦੇ ਪੰਜਾਬ ਦੇ ਕਿਸਾਨ ਕਾਫਲੇ ਦਾ ਥਾਂ ਥਾਂ ਭਰਵਾਂ ਸਵਾਗਤ ਕੀਤਾ ਹੈ । ਰਾਹ ਵਿੱਚ ਪਿੰਡਾਂ ’ਚ ...
ਭਾਜਪਾ ਆਗੂ ਨੇ ਕੇਂਦਰ ਸਰਕਾਰ ਨੂੰ ਦਿੱਤੀ ਨਸੀਹਤ, ਖੇਤੀ ਸੰਘਰਸ਼ ਦੇ ਸ਼ਾਂਤੀਪੂਰਵਕ ਹੱਲ ਲਈ ਕੇਂਦਰ ਖੁੱਲ੍ਹ-ਦਿਲੀ ਦਿਖਾਵੇ
. . .  1 day ago
ਸੰਗਰੂਰ, 27 ਨਵੰਬਰ (ਧੀਰਜ ਪਸ਼ੋਰੀਆ)- ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸਾਬਕਾ ਕੌਮੀ ਉਪ ਪ੍ਰਧਾਨ ਸਤਵੰਤ ਸਿੰਘ ਪੂਨੀਆ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਸੰਘਰਸ਼ ਕਾਰਨ...
ਸਿਡਨੀ ਵਨਡੇ 'ਚ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਹਰਾਇਆ
. . .  1 day ago
ਸਿਡਨੀ ਵਨਡੇ 'ਚ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਹਰਾਇਆ....................
ਅੰਮ੍ਰਿਤਸਰ 'ਚ ਕੋਰੋਨਾ ਦੇ 68 ਨਵੇਂ ਮਾਮਲੇ ਆਏ ਸਾਹਮਣੇ, 3 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 27 ਨਵੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 68 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ...
ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਨਿਯੁਕਤ
. . .  1 day ago
ਫ਼ਿਰੋਜ਼ਪੁਰ, 27 ਨਵੰਬਰ (ਜਸਵਿੰਦਰ ਸਿੰਘ ਸੰਧੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਚੋਣ 'ਚ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਨੂੰ ਅੰਤਰਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ । ਇਸ ਨੂੰ ਲੈ ਕੇ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਜਾਰੀ, 103 ਨਵੇਂ ਮਾਮਲੇ ਆਏ ਸਾਹਮਣੇ ਅਤੇ 3 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਲੁਧਿਆਣਾ, 27 ਨਵੰਬਰ (ਸਲੇਮਪੁਰੀ)- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ 'ਚ ਰੋਜ਼ਾਨਾ ਹੀ ਵੱਡੀ ਗਿਣਤੀ 'ਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋੜੀਂਦੀ ਤਬਦੀਲੀ ਦੀ ਸ਼ੁਰੂਆਤ ਸਾਡੇ ਤੋਂ ਹੀ ਹੋਵੇਗੀ। -ਮਹਾਤਮਾ ਗਾਂਧੀ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਖੇਤੀ ਬਿੱਲਾਂ ਦੇ ਵਿਰੋਧ 'ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਰਿਹਾ ਮੁਕੰਮਲ ਬੰਦ

ਨਵਾਂਸ਼ਹਿਰ, 25 ਸਤੰਬਰ (ਗੁਰਬਖਸ਼ ਸਿੰਘ ਮਹੇ, ਬਲਕਾਰ ਸਿੰਘ ਭੂਤਾਂ)-ਮੋਦੀ ਸਰਕਾਰ ਵਲੋਂ ਸੰਸਦ 'ਚ ਪਾਸ ਕੀਤੇ ਖੇਤੀ ਸਬੰਧੀ ਤਿੰਨ ਬਿੱਲਾਂ ਦੇ ਵਿਰੋਧ 'ਚ ਤਿੱਖੇ ਰੋਹ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਜਥੇਬੰਦੀਆਂ ਵਲੋਂ ਲੰਗੜੋਆ ਬਾਈਪਾਸ 'ਤੇ ਜਾਮ ਲਗਾ ਕੇ ਦਿਨ ਭਰ ਆਵਾਜਾਈ ਠੱਪ ਰੱਖੀ ਗਈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵਲੋਂ ਇਥੋਂ ਦੇ ਚੰਡੀਗੜ੍ਹ ਚੌਕ ਤੇ ਇਫਟੂ ਵਲੋਂ ਡਾ: ਅੰਬੇਡਕਰ ਚੌਕ 'ਚ ਇਨ੍ਹਾਂ ਬਿੱਲਾਂ ਦੇ ਵਿਰੋਧ 'ਚ ਜਾਮ ਲਗਾਇਆ ਗਿਆ ਅਤੇ ਲੰਗੜੋਆ ਦੇ ਧਰਨੇ 'ਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ਼ ਪਾਰਟੀ ਸਮੇਤ ਕੁਝ ਹੋਰ ਪਾਰਟੀਆਂ ਦੇ ਆਗੂਆਂ ਵਲੋਂ ਸਿਰਫ਼ ਪੰਡਾਲ 'ਚ ਬੈਠ ਕੇ ਸ਼ਮੂਲੀਅਤ ਕੀਤੀ ਗਈ। 31 ਕਿਸਾਨ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਵਲੋਂ ਸੰਸਦ 'ਚ ਪਾਸ ਕੀਤੇ 3 ਖੇਤੀ ਬਿੱਲਾਂ ਦੇ ਵਿਰੋਧ ਵਿਚ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦੇ ਕਿਸਾਨ ਦਾ ਤਿੱਖਾ ਰੋਹ ਫੁੱਟਿਆ ਹੈ। ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚੋਂ ਕਿਸਾਨ ਨੇ ਟਰੈਕਟਰ-ਟਰਾਲੀਆਂ ਰਾਹੀਂ ਪਹੁੰਚੇ ਕਿਸਾਨ ਨੇ ਪਿੰਡ ਲੰਗੜੋਆ ਬਾਈਪਾਸ 'ਤੇ ਜਾਮ ਲਗਾ ਕੇ ਆਵਾਜਾਈ ਠੱਪ ਕੀਤੀ। ਇਸ ਮੌਕੇ ਲਗਾਏ ਗਏ ਧਰਨੇ ਦੀ ਪ੍ਰਧਾਨਗੀ ਮੱਖਣ ਸਿੰਘ ਭਾਨ ਮਜਾਰਾ, ਜਰਨੈਲ ਸਿੰਘ ਜਾਫ਼ਰਪੁਰ, ਰਣਜੀਤ ਸਿੰਘ ਰਟੈਂਡਾ, ਕੰਧਾਰਾ ਸਿੰਘ ਅਤੇ ਰਾਜ ਕੁਮਾਰ ਸੋਢੀ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰਟੈਂਡਾ, ਭਾਰਤੀ ਕਿਸਾਨ ਯੂਨੀਅਨ ਦੇ ਰਵਿੰਦਰ ਸਿੰਘ ਚਾਹਲ, ਜਮਹੂਰੀ ਕਿਸਾਨ ਸਭਾ ਦੇ ਸੋਹਣ ਸਿੰਘ ਸਲੇਮਪੁਰੀ, ਪੰਜਾਬ ਕਿਸਾਨ ਸਭਾ ਦੇ ਰਾਜ ਕੁਮਾਰ ਸੋਢੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਭਰ ਦੇ ਕਿਸਾਨ ਦੇ ਤਿੱਖੇ ਵਿਰੋਧ ਦੇ ਬਾਵਜੂਦ ਸੰਸਦ 'ਚ ਖੇਤੀ ਬਿੱਲ ਪਾਸ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਸ ਨੇ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ਦਾ ਪੂਰਾ ਜੁਗਾੜ ਤਿਆਰ ਕਰ ਲਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਬਿੱਲ ਪਾਸ ਕਰਕੇ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦੇਸੀ ਤੇ ਵਿਦੇਸ਼ੀ ਕਾਰਪੋਰੇਟਾਂ ਦੇ ਹਵਾਲੇ ਕਰ ਦਿੱਤਾ ਹੈ। ਇਨ੍ਹਾਂ ਬਿੱਲਾਂ ਦੇ ਕਾਨੂੰਨ ਬਣਨ ਨਾਲ ਮਾਰਕੀਟ ਢਾਂਚਾ ਤਬਾਹ ਹੋ ਜਾਵੇਗਾ ਤੇ ਮਾਰਕੀਟ ਕਮੇਟੀਆਂ ਦਾ ਭੋਗ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਆੜ੍ਹਤੀਆਂ ਅਤੇ ਮੰਡੀ ਮਜ਼ਦੂਰਾਂ ਦੀ ਬਰਬਾਦੀ ਦਾ ਰਾਹ ਵੀ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਰਾਜ ਕਰਦੀਆਂ ਪਾਰਟੀਆਂ ਭਾਜਪਾ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਇਸ ਲਈ ਬਰਾਬਰ ਦੀਆਂ ਜ਼ਿੰਮੇਵਾਰ ਗਰਦਾਨਦਿਆਂ ਕਿ ਜਿਸ ਦਿਨ ਲੋਕ ਸਭਾ ਵਿਚ ਇਹ ਬਿੱਲ ਪਾਸ ਹੋਏ ਉਸ ਦਿਨ ਸ਼੍ਰੋਮਣੀ ਅਕਾਲੀ ਦਲ ਸੰਸਦ 'ਚ ਮੌਜੂਦ ਸੀ ਤੇ ਕਾਂਗਰਸ ਸਰਕਾਰ ਵਲੋਂ ਬਣਾਈ ਆਹਲੂਵਾਲੀਆ ਕਮੇਟੀ ਵੀ ਕਿਸਾਨਾਂ ਨੂੰ ਲੁੱਟਣ ਲਈ ਇਹੀ ਸਿਫ਼ਾਰਸ਼ਾਂ ਕਰਦੀ ਹੈ। ਆਹਲੂਵਾਲੀਆ ਕਮੇਟੀ ਦੇ ਮੈਂਬਰ ਵੀ ਦੇਸੀ ਤੇ ਵਿਦੇਸ਼ੀ ਕੰਪਨੀਆਂ ਦੇ ਨੁਮਾਇੰਦੇ ਹੀ ਹਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਕਮੇਟੀ ਵੀ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਦੀ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਬਿਜਲੀ ਬਿੱਲ 2020 ਪਾਸ ਕਰ ਕੇ ਸੂਬਿਆਂ ਕੋਲੋਂ ਬਿਜਲੀ 'ਤੇ ਸਬਸਿਡੀ ਦੇਣ ਦੇ ਅਧਿਕਾਰਾਂ ਦਾ ਝਪਟ ਲਿਆ ਹੈ। ਧਰਨੇ ਨੂੰ ਤਰਸੇਮ ਸਿੰਘ ਬੈਂਸ, ਦਿਲਦਾਰ ਸਿੰਘ ਚਾਹਲ, ਹਜ਼ੂਰਾ ਸਿੰਘ ਪੈਲੀ ਕਿਸਾਨ ਆਗੂਆਂ ਤੋਂ ਇਲਾਵਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਵਾਲੀਆ, ਇਫ਼ਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਸਕੱਤਰ ਜਸਬੀਰ ਦੀਪ, ਪੇਂਡੂ ਮਜ਼ਦੂਰ ਯੂਨੀਅਨ ਦੇ ਕਮਲਜੀਤ ਸਨਾਵਾ, ਹਰਪ੍ਰਭਮਹਿਲ ਸਿੰਘ ਬਰਨਾਲਾ ਜ਼ਿਲ੍ਹਾ ਪ੍ਰਧਾਨ ਲੋਕ ਇਨਸਾਫ ਪਾਰਟੀ, ਦਿਹਾਤੀ ਮਜ਼ਦੂਰ ਸਭਾ ਦੇ ਜਸਪਾਲ ਲਾਲ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪਰਮਿੰਦਰ ਮੇਨਕਾ, ਪੈਨਸ਼ਨਰਜ਼ ਯੂਨੀਅਨ ਦੇ ਸੁਤੰਤਰ ਕੁਮਾਰ, ਡੀ. ਐਲ. ਏ. ਦੇ ਸੂਬਾ ਕਰਨਵੀਨਰ ਦਲਜੀਤ ਸਿੰਘ ਐਡਵੋਕੇਟ, ਦੁਆਬਾ ਕਿਸਾਨ ਯੂਨੀਅਨ ਦੇ ਕੁਲਦੀਪ ਸਿੰਘ, ਪ੍ਰਿੰ: ਇਕਬਾਲ ਸਿੰਘ, ਗੁਰਨਾਮ ਸਿੰਘ ਰਟੈਂਡਾ, ਨਿਰਮਲ ਸਿੰਘ ਔਜਲਾ, ਜਸਪਾਲ ਸਿੰਘ ਜਾਡਲੀ ਤੇ ਡੀ. ਐਮ. ਐਫ. ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ ਤੋਂ ਇਲਾਵਾ ਕੁਝ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
ਇਫ਼ਟੂ ਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਹੜਤਾਲ
ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਇਫ਼ਟੂ) ਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕਰਦਿਆਂ ਮੋਦੀ ਸਰਕਾਰ ਵਲੋਂ ਸੰਸਦ ਵਿਚ ਕਿਰਤੀ ਵਰਗ ਦੇ ਹਿਤ ਵਾਲੇ 42 ਕਿਰਤ ਕਾਨੂੰਨਾਂ ਦਾ ਭੋਗ ਪਾ ਕੇ 4 ਲੇਬਰ ਕੋਡ ਪਾਸ ਕਰਨ, ਕਿਰਤੀਆਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ। ਸਥਾਨਕ ਬੱਸ ਅੱਡੇ 'ਤੇ ਕਿਰਤੀਆਂ ਦੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਇਫ਼ਟੂ ਦੇ ਸੂਬਾਈ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਸਕੱਤਰ ਅਵਤਾਰ ਸਿੰਘ ਤਾਰੀ, ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਕਮਲਜੀਤ ਸਨਾਵਾ, ਨਿਊ ਆਟੋ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਕਲੇਰ, ਮੀਤ ਪ੍ਰਧਾਨ ਬਿੱਲਾ ਗੁੱਜਰ, ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾ ਪ੍ਰਧਾਨ ਬੀਬੀ ਗੁਰਬਖਸ਼ ਕੌਰ ਸੰਘਾ, ਰੇਹੜੀ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰੀ ਲਾਲ, ਸਕੱਤਰ ਹਰੀ ਰਾਮ ਅਤੇ ਪ੍ਰਵਾਸੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਨਿਰਾਲਾ ਨੇ ਆਖਿਆ ਕਿ ਮੋਦੀ ਸਰਕਾਰ ਨੇ ਕਿਰਤੀਆਂ ਵਲੋਂ ਦਹਾਕਿਆਂ ਦੇ ਸੰਘਰਸ਼ ਕਰਕੇ ਆਪਣੇ ਹੱਕ 'ਚ ਬਣਾਏ ਕਿਰਤ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ਹੈ ਜੋ ਕਿ ਦੇਸ਼ ਦੀ ਸਮੁੱਚੀ ਕਿਰਤੀ ਜਮਾਤ 'ਤੇ ਵੱਡਾ ਹਮਲਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਲਿਤਾਂ ਨਾਲ ਵਾਅਦਾ ਕਰਕੇ ਉਨ੍ਹਾਂ ਨੂੰ 5-5 ਮਰਲੇ ਦੇ ਰਿਹਾਇਸ਼ੀ ਪਲਾਟ ਨਹੀਂ ਦੇ ਰਹੀ ਤੇ ਨਾ ਹੀ ਉਨ੍ਹਾਂ ਦੇ ਸਹਿਕਾਰੀ ਸੁਸਾਇਟੀਆਂ ਦੇ ਕਰਜ਼ਿਆਂ 'ਤੇ ਲਕੀਰ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਮਜ਼ਦੂਰ ਜਮਾਤ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਉਨ੍ਹਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ਾਂ ਨੂੰ ਤਿੱਖੇ ਕਰਨ। ਉਪਰੰਤ ਮਜ਼ਦੂਰ ਜਥੇਬੰਦੀਆਂ ਦਾ ਇਹ ਕਾਫ਼ਲਾ ਲੰਗੜੋਆ ਬਾਈਪਾਸ 'ਤੇ ਕਿਸਾਨਾਂ ਵਲੋਂ ਦਿੱਤੇ ਗਏ ਧਰਨੇ ਵਿਚ ਸ਼ਾਮਲ ਹੋਇਆ।
ਕਾਮਯਾਬ ਰਿਹਾ ਖੇਤੀ ਆਰਡੀਨੈਂਸਾਂ ਵਿਰੁੱਧ ਅਕਾਲੀ ਦਲ ਦਾ ਧਰਨਾ
ਸ਼੍ਰੋਮਣੀ ਅਕਾਲੀ ਦਲ ਵਲੋਂ ਇਥੋਂ ਦੇ ਚੰਡੀਗੜ੍ਹ ਚੌਕ 'ਚ ਰੋਹ ਭਰਪੂਰ ਧਰਨਾ ਦਿੱਤਾ ਗਿਆ। ਧਰਨੇ 'ਚ ਸ਼ਹਿਰ ਦੇ ਮੁਹੱਲਿਆਂ ਤੋਂ ਇਲਾਵਾ ਲੋਕ ਪਿੰਡਾਂ ਤੋਂ ਟਰੈਕਟਰ-ਟਰਾਲੀਆਂ ਰਾਹੀਂ 11 ਤੋਂ 2 ਵਜੇ ਤੱਕ ਦਿੱਤੇ ਗਏ ਧਰਨੇ 'ਚ ਸ਼ਾਮਿਲ ਹੋਏ। ਇਸ ਮੌਕੇ ਹਲਕਾ ਇੰਚਾਰਜ ਸ: ਜਰਨੈਲ ਸਿੰਘ ਵਾਹਦ, ਐੱਸ. ਜੀ. ਪੀ. ਸੀ. ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ, ਪਰਮ ਸਿੰਘ ਖ਼ਾਲਸਾ, ਰਮਨਦੀਪ ਸਿੰਘ ਥਿਆੜਾ, ਸ਼ੰਕਰ ਦੁੱਗਲ, ਜਥੇਦਾਰ ਬੁੱਧ ਸਿੰਘ ਬਲਾਕੀਪੁਰ, ਮਨਜਿੰਦਰ ਸਿੰਘ ਵਾਲੀਆ, ਸੁਖਦੀਪ ਸਿੰਘ ਸ਼ੁਕਾਰ, ਹਰਬੰਸ ਸਿੰਘ ਅੜਿੱਕਾ, ਬੀਬੀ ਸੀਸ ਕੌਰ ਬੀਕਾ, ਹਰਨੇਕ ਸਿੰਘ ਬੜਵਾ, ਤਾਰਾ ਸਿੰਘ ਸ਼ੇਖੂਪੁਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਬੱਬਰਾਂ ਦੀ ਧਰਤੀ ਹੈ ਜਿਥੇ ਜਬਰ ਤੇ ਜ਼ੁਲਮ ਵਿਰੁੱਧ ਯੋਧਿਆਂ ਨੇ ਜੋ ਯੋਗਦਾਨ ਪਾਇਆ ਉਹ ਕਿਸੇ ਤੋਂ ਗੁੱਝਾ ਨਹੀਂ ਹੈ। ਅਕਾਲੀ ਦਲ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਦੀ ਪਾਰਟੀ ਹੈ ਜਿਸ ਨੇ ਸਮੇਂ-ਸਮੇਂ 'ਤੇ ਮੋਰਚੇ ਲਾ ਕੇ ਸੰਘਰਸ਼ ਦੀਆਂ ਨੀਂਹਾਂ ਪੱਕੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨ, ਮਜ਼ਦੂਰ ਦੇ ਹੱਕਾਂ ਲਈ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਲਈ ਹਮੇਸ਼ਾ ਤਿਆਰ ਰਹੇਗਾ। ਇਸ ਮੌਕੇ ਹਿੰਮਤ ਰਣਦੇਵ, ਬਲਦੇਵ ਭਾਰਤੀ, ਅਮਰੀਕ ਸਿੰਘ ਸ਼ੇਖੂਪੁਰ, ਮੰਗਲ ਸਿੰਘ ਰਾਹੋਂ, ਅਜਮੇਰ ਸਿੰਘ, ਜਰਨੈਲ ਸਿੰਘ ਖ਼ਾਲਸਾ, ਬਲਦੇਵ ਕ੍ਰਿਸ਼ਨ, ਬੱਬੂ ਨੌਰਾ, ਹਰਮਿੰਦਰ ਸਿੰਘ ਐੱਚ.ਐੱਚ., ਜਸਵਿੰਦਰ ਸਿੰਘ ਜੱਸੀ, ਮਲਵਿੰਦਰ ਮਹਾਲੋਂ, ਅਸ਼ਪਾਲ ਸਿੰਘ ਬਘੌਰਾਂ, ਗੁਰਿੰਦਰ ਸਿੰਘ ਕਰੀਹਾ, ਚਰਨਜੀਤ ਸਿੰਘ ਮੁਬਾਰਕਪੁਰ, ਤਾਰਾ ਸਿੰਘ, ਭੁਪਿੰਦਰਪਾਲ ਸਿੰਘ ਜਾਡਲਾ, ਜੋਗਾ ਸਿੰਘ ਮਹਿੰਦੀਪੁਰ, ਜਗਤਾਰ ਸਿੰਘ ਮਹਿੰਦੀਪੁਰ, ਜਸਮੀਤ ਸਿੰਘ ਨਾਰੰਗ, ਸਤੀਸ਼ ਰਾਣਾ, ਹਰਮੇਸ਼ ਬੀਕਾ, ਬਾਬਾ ਨਾਰੰਗ ਸਿੰਘ, ਡਾ: ਹਰਮੇਸ਼ ਪੁਰੀ, ਕੁਲਵਿੰਦਰ ਸਿੰਘ ਬੁਰਜ, ਉਂਕਾਰ ਸਿੰਘ ਰਾਏ, ਸ਼ਲਿੰਦਰ ਸਿੰਘ ਉੜਾਪੜ, ਸੁਰਿੰਦਰ ਸਿੰਘ ਛਿੰਦਾ, ਗੁਰਨੇਕ ਸਿੰਘ ਗਰਚਾ, ਚੂਹੜ ਸਿੰਘ ਗਰਚਾ, ਕੁਲਵੰਤ ਸਿੰਘ ਹਿਆਲਾ, ਗੁਰਨਾਮ ਸਿੰਘ ਲੰਗੜੋਆ, ਨਾਇਬ ਰਾਜ ਲੰਗੜੋਆ, ਭੁਪਿੰਦਰ ਸਿੰਘ ਸਿੰਬਲੀ, ਜਗਜੀਤ ਸਿੰਘ ਪ੍ਰਿੰਸ, ਜਸਪਾਲ ਕੋਹਲੀ, ਢੁੰਡਾ ਸਿੰਘ ਸ਼ਮਸ਼ਪੁਰ, ਕੁਲਵਿੰਦਰ ਸਿੰਘ ਗਰਚਾ, ਭਾਰਤੀ ਆਂਗਰਾ ਸ਼ਿਵ ਸੈਨਾ ਆਗੂ, ਕੁਲਵਿੰਦਰ ਸਿੰਘ ਕਾਜ਼ਮਪੁਰ, ਗੁਰਮੇਲ ਸਿੰਘ ਬਾਲੀ, ਜਗਦੇਵ ਸਿੰਘ ਬੱਬਰ ਮਜਾਰਾ, ਰਸ਼ਪਾਲ ਸਿੰਘ ਜੱਬੋਵਾਲ ਵੀ ਹਾਜ਼ਰ ਸਨ।
ਵਿਧਾਇਕ ਮੰਗੂਪੁਰ ਦੀ ਅਗਵਾਈ 'ਚ ਕਾਂਗਰਸੀ ਕਿਸਾਨ ਧਰਨੇ ਲਈ ਹੋਏ ਰਵਾਨਾ
ਬਲਾਚੌਰ, (ਸ਼ਾਮ ਸੁੰਦਰ ਮੀਲੂ)-ਜ਼ਿਲ੍ਹਾ ਪੱਧਰੀ ਧਰਨੇ ਨੂੰ ਸਮਰਥਨ ਦਿੰਦਿਆਂ ਵਿਧਾਇਕ ਦਫ਼ਤਰ ਬਲਾਚੌਰ ਤੋਂ ਕਾਂਗਰਸੀ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਬਲਾਚੌਰ ਹਲਕੇ ਤੋਂ ਕਿਸਾਨ ਅਤੇ ਕਾਂਗਰਸੀ ਆਗੂ ਤੇ ਵਰਕਰ ਰਵਾਨਾ ਹੋਏ। ਕਿਸਾਨ ਰੋਸ ਧਰਨੇ ਲਈ ਰਵਾਨਾ ਹੋਣ ਮੌਕੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿਸਾਨਾਂ ਦੇ ਹੱਕਾਂ ਲਈ ਕਿਸਾਨੀ ਦੀ ਰਾਖੀ ਲਈ ਕਾਂਗਰਸ ਪਾਰਟੀ ਹਮੇਸ਼ਾ ਪਹਿਰਾ ਦੇਣ ਲਈ ਵਚਨਬੱਧ ਹੈ। ਇਸ ਮੌਕੇ ਹਰਜੀਤ ਸਿੰਘ ਜਾਡਲੀ ਚੇਅਰਮੈਨ ਮਾਰਕੀਟ ਕਮੇਟੀ, ਹੀਰਾ ਖੇਪੜ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਗੌਰਵ ਕੁਮਾਰ ਵਿੱਕੀ ਸੰਮਤੀ ਚੇਅਰਮੈਨ ਸੜੋਆ, ਧਰਮਪਾਲ ਸੰਮਤੀ ਚੇਅਰਮੈਨ ਬਲਾਚੌਰ, ਵਿਜੇ ਰਾਣਾ ਸਰਪੰਚ ਨਾਨੋਵਾਲ ਬੇਟ, ਮਨਵੀਰ ਬਾਂਠ ਸਰਪੰਚ ਨੀਲੇਵਾੜੇ, ਮਦਨ ਲਾਲ ਹੱਕਲਾ, ਗਗਨਦੀਪ ਬੱਲ, ਰਛਪਾਲ ਮੰਡੇਰ, ਦੇਸ ਰਾਜ ਉਪ ਚੇਅਰਮੈਨ ਮਾਰਕੀਟ ਕਮੇਟੀ, ਅਜੇ ਚੌਧਰੀ ਮੰਗੂਪੁਰ ਸਮੇਤ ਬਹੁ ਗਿਣਤੀ ਵਿਚ ਨੌਜਵਾਨ ਅਤੇ ਬਲਾਚੌਰ ਇਲਾਕੇ ਦੇ ਕਿਸਾਨ ਹਾਜ਼ਰ ਸਨ।
ਕਿਸਾਨ ਜਥੇਬੰਦੀਆਂ ਵਲੋਂ ਸਮੁੰਦੜਾ ਵਿਖੇ 5 ਘੰਟੇ ਚੱਕਾ ਜਾਮ
ਸਮੁੰਦੜਾ, (ਤੀਰਥ ਸਿੰਘ ਰੱਕੜ)-ਕਸਬਾ ਸਮੁੰਦੜਾ ਵਿਖੇ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ 'ਤੇ ਵੱਖ-ਵੱਖ ਕਿਸਾਨ, ਜਥੇਬੰਦੀਆਂ ਮੁਲਾਜ਼ਮ, ਸਮਾਜ ਸੇਵੀ ਸੁਸਾਇਟੀਆਂ ਤੇ ਇਲਾਕੇ ਦੇ ਪਿੰਡਾਂ ਤੋਂ ਵੱਡੀ ਗਿਣਤੀ 'ਚ ਆਏ ਕਿਸਾਨਾਂ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦੇ ਖਿਲਾਫ਼ 5 ਘੰਟੇ ਚੱਕਾ ਜਾਮ ਰੱਖਿਆ ਗਿਆ। ਇਸ ਮੌਕੇ ਹਰਮੇਸ਼ ਸਿੰਘ ਢੇਸੀ ਸੂਬਾ ਵਿੱਤ ਸਕੱਤਰ ਕਿਰਤੀ ਕਿਸਾਨ ਯੂਨੀਅਨ, ਮਾ: ਮੁਕੇਸ਼ ਕੁਮਾਰ ਸੂਬਾ ਆਗੂ ਡੈਮੋਕਰੈਟਿਕ ਆਗੂ ਤਰਕਸ਼ੀਲ ਸੁਸਾਇਟੀ, ਮਾ: ਅਸ਼ੋਕ ਕੁਮਾਰ ਆੜ੍ਹਤ ਯੂਨੀਅਨ ਸਮੁੰਦੜਾ, ਹਰਵੇਲ ਸਿੰਘ ਸੈਣੀ ਸੇਵਾ ਸੁਸਾਇਟੀ ਗੜ੍ਹਸ਼ੰਕਰ, ਸੋਮਨਾਥ ਬੰਗੜ, ਚਰਨਜੀਤ ਚੰਨੀ, ਮਾ: ਜੁਝਾਰ ਸਹੂੰਗੜਾ ਅਧਿਆਪਕ ਆਗੂ, ਸੋਢੀ ਹਰਵਾਂ, ਮਾ:ਹੰਸ ਰਾਜ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਸਰਮਾਏਦਾਰਾਂ ਦੇ ਹੱਥਾਂ 'ਚ ਖੇਡ ਰਹੀ ਹੈ ਇਸੇ ਕਰਕੇ ਖੇਤੀ ਆਰਡੀਨੈਂਸ ਲੋਕਤੰਤਰ ਦਾ ਖ਼ਾਤਮਾ ਕਰਦਿਆਂ ਕੋਰੋਨਾ ਦੀ ਆੜ ਹੇਠ ਪਾਸ ਕੀਤੇ ਗਏ ਹਨ ਤਾਂ ਕਿ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਕਿਸੇ ਰਾਜਨੀਤਿਕ ਪਾਰਟੀ ਦੀ ਲੜਾਈ ਨਹੀਂ ਇਹ ਕੇਵਲ ਕਿਸਾਨਾਂ ਵਲੋਂ ਆਪਣੀ ਹੋਂਦ ਬਚਾਉਣ ਲਈ ਕੀਤਾ ਜਾ ਰਿਹਾ ਸੰਘਰਸ਼ ਹੈ। ਇਸ ਮੌਕੇ ਪੰਥ ਪ੍ਰਸਿੱਧ ਢਾਡੀ ਸਤਨਾਮ ਸਿੰਘ ਭਾਰਾਪੁਰ ਵਲੋਂ ਆਪਣੇ ਸਾਥੀਆਂ ਸਮੇਤ ਕਿਸਾਨ ਪੱਖੀ ਤੇ ਇਨਕਲਾਬੀ ਢਾਡੀ ਵਾਰਾਂ ਵੀ ਪੇਸ਼ ਕੀਤੀਆਂ ਗਈਆਂ। ਸ਼ਿਵ ਮੰਦਰ ਕਮੇਟੀ ਵਲੋਂ ਧਰਨਾਕਾਰੀਆਂ ਲਈ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ਅਮਰਜੀਤ ਸਿੰਘ ਸਰਪੰਚ ਸਿੰਬਲੀ, ਸਤਨਾਮ ਸਿੰਘ ਚੱਕਗੁਰੂ, ਬੀਰਇੰਦਰ ਸਿੰਘ, ਬਲਵੀਰ ਸਿੰਘ ਸਿੰਬਲੀ, ਮਾ: ਸੋਹਣ ਸਿੰਘ ਚੱਕਫੁੱਲੂ, ਦੀਦਾਰ ਸਿੰਘ, ਰਛਪਾਲ ਸਿੰਘ ਰੱਕੜ, ਬਹਾਦਰ ਸਿੰਘ ਚੱਕਗੁਰੂ, ਪਰਮਿੰਦਰ ਸਿੰਘ ਸੰਘਾ, ਹਰਜਿੰਦਰ ਸਿੰਘ ਮੰਡੇਰ, ਪ੍ਰਿੰ: ਸੰਜੀਵ ਕੁਮਾਰ, ਡਾ: ਮੰਗਤ ਰਾਏ, ਨਰਿੰਦਰ ਸਿੰਘ, ਸ਼ਮਸ਼ੇਰ ਸਿੰਘ ਚੱਕ ਸਿੰਘਾਂ, ਪ੍ਰਿੰ: ਜਗਤਾਰ ਸਿੰਘ ਅਮਰੀਕ ਸਿੰਘ ਸਿਕੰਦਰਪੁਰ, ਕਿਰਪਾਲ ਸਿੰਘ ਧਮਾਈ, ਇਕਬਾਲ ਸਿੰਘ, ਕੁਲਵਿੰਦਰ ਸਿੰਘ ਕਿੰਦਾ ਆਦਿ ਵੀ ਹਾਜ਼ਰ ਸਨ।
ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਔੜ/ਝਿੰਗੜਾਂ, (ਕੁਲਦੀਪ ਸਿੰਘ ਝਿੰਗੜ)-ਡਾ: ਭੀਮ ਰਾਓ ਅੰਬੇਡਕਰ ਮਾਰਕੀਟ ਨੇੜੇ ਬੱਸ ਅੱਡਾ ਪਿੰਡ ਝਿੰਗੜਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵਲੋਂ ਕੇਂਦਰ ਵਲੋਂ ਕਿਸਾਨ ਵਿਰੋਧੀ ਪਾਸ ਕੀਤੇ ਬਿੱਲ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਦਾ ਸਮਰਥਨ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆਂ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਥੇਦਾਰ ਰਣਜੀਤ ਸਿੰਘ ਝਿੰਗੜ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਕੇਂਦਰ ਨੇ ਇਨ੍ਹਾਂ ਬਿੱਲਾ ਨੂੰ ਪਾਸ ਕਰ ਕੇ ਕਿਸਾਨਾਂ ਦੀ ਜ਼ਿੰਦਗੀ ਨਾਲ ਧੋਖਾ ਕੀਤਾ ਹੈ। ਅਕਾਲੀ ਆਗੂ ਨਿਰਮਲ ਸਿੰਘ ਹੇੜੀਆਂ, ਯੂਥ ਅਕਾਲੀ ਆਗੂ ਹਰਪ੍ਰੀਤ ਸਿੰਘ ਸ਼ੇਰਗਿੱਲ, ਸਰਪੰਚ ਜਗਵਿੰਦਰ ਸਿੰਘ, ਬਿਸ਼ਨ ਝਿੰਗੜ, ਜਸਵੀਰ ਸਿੰਘ ਸ਼ੀਰਾ, ਬਲਵਿੰਦਰ ਸਿੰਘ ਝਿੰਗੜ, ਸੋਢੀ ਸਿੰਘ ਸ਼ੇਰਗਿੱਲ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਜਰਨੈਲ ਸਿੰਘ ਰੱਲ੍ਹ, ਸਰਬਜੀਤ ਸਿੰਘ ਸ਼ੇਰਗਿੱਲ, ਬਿੱਲਾ ਸ਼ੇਰਗਿੱਲ, ਕੁਲਵਿੰਦਰ ਸਿੰਘ ਰਾਣਾ ਹੇੜੀਆਂ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਨੰਬਰਦਾਰ ਗੁਰਮੀਤ ਸਿੰਘ, ਬਲਵੀਰ ਸਿੰਘ, ਗੁਰਵਿੰਦਰ ਸਿੰਘ, ਸੰਦੀਪ ਸਿੰਘ ਸ਼ੇਰਗਿੱਲ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ ਸ਼ੇਰਗਿੱਲ, ਦਵਿੰਦਰਪਾਲ ਬਿੱਲਾ, ਗੁਰਚਰਨ ਸਿੰਘ, ਇੰਦਰਜੀਤ ਸਿੰਘ, ਗੁਰਨਾਮ ਸਿੰਘ, ਹਰੀ ਸਿੰਘ, ਗੁਰਜੀਤ ਸਿੰਘ, ਪ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।
ਅੱਡਾ ਪੋਜੇਵਾਲ ਪੂਰੀ ਤਰ੍ਹਾਂ ਰਿਹਾ ਬੰਦ
ਪੋਜੇਵਾਲ ਸਰਾਂ, (ਰਮਨ ਭਾਟੀਆ)-ਸੂਬੇ ਅੰਦਰ ਬੰਦ ਤੇ ਚੱਕਾ ਜਾਮ ਦੇ ਸੱਦੇ ਕਾਰਨ ਅੱਡਾ ਪੋਜੇਵਾਲ ਦੀਆ ਦੁਕਾਨਾਂ ਕਿਸਾਨ ਜਥੇਬੰਦੀਆਂ ਦੇ ਹੱਕ 'ਚ ਪੂਰੀ ਤਰਾਂ ਬੰਦ ਰਹੀਆਂ। ਇਸ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਮਾਰਗ 'ਤੇ ਪੂਰਾ ਦਿਨ ਆਵਾਜਾਈ ਬੰਦ ਰਹੀ ਤੇ ਸੜਕ 'ਤੇ ਨਾ-ਮਾਤਰ ਦੇ ਕਰੀਬ ਹੀ ਵਾਹਨ ਦਿਖਾਈ ਦਿੱਤੇ। ਇਸ ਦੇ ਨਾਲ ਹੀ ਲਾਗਲੇ ਕਸਬਿਆਂ ਸੜੋਆ ਤੇ ਅੱਡਾਂ ਖੁਰਦਾ ਦੇ ਦੁਕਾਨਦਾਰਾਂ ਵਲੋਂ ਵੀ ਦੁਕਾਨਾਂ ਬੰਦ ਰੱਖੀਆਂ ਗਈਆਂ ਤੇ ਪੋਜੇਵਾਲ ਪੁਲਿਸ ਵਲੋਂ ਇਲਾਕੇ ਅੰਦਰ ਪੂਰੀ ਤਰ੍ਹਾਂ ਨਿਗਰਾਨੀ ਰੱਖੀ ਗਈ। ਇਸ ਮੌਕੇ ਨੌਜਵਾਨ ਅਕਾਲੀ ਆਗੂ ਤੇ ਸਾਬਕਾ ਚੇਅਰਮੈਨ ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਦੀ ਅਗਵਾਈ ਹੇਠ ਪਿੰਡ ਚਾਂਦਪੁਰ ਰੁੜਕੀ ਤੋਂ ਪਿੰਡ ਵਾਸੀਆਂ ਦਾ ਜਥਾ ਕਿਸਾਨ ਜਥੇਬੰਦੀਆਂ ਦੇ ਚੱਕਾ ਜਾਮ ਬਲਾਚੌਰ ਲਈ ਰਵਾਨਾ ਹੋਇਆ।
ਖੇਤੀ ਬਿੱਲਾਂ ਲਈ ਭਾਜਪਾ ਦੇ ਨਾਲ-ਨਾਲ ਕਾਂਗਰਸ ਤੇ ਅਕਾਲੀ ਬਰਾਬਰ ਦੇ ਜ਼ਿੰਮੇਵਾਰ-ਬਸਪਾ ਪ੍ਰਧਾਨ ਗੜ੍ਹੀ
ਬਲਾਚੌਰ, (ਦੀਦਾਰ ਸਿੰਘ ਬਲਾਚੌਰੀਆ)-ਖੇਤੀ ਬਿੱਲਾਂ ਦੇ ਮੁੱਦੇ 'ਤੇ ਬਲਾਚੌਰ ਦੇ ਨਵਾਂਸ਼ਹਿਰ-ਰੋਪੜ ਚੌਕ ਵਿਖੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਤੇ ਆਗੂਆਂ ਨੇ ਸੜਕ 'ਤੇ ਉੱਤਰਦਿਆਂ ਧੁੱਪ ਦੀ ਪ੍ਰਵਾਹ ਕੀਤੇ ਬਿਨਾਂ ਦੋ ਘੰਟੇ ਤੋਂ ਵੱਧ ਦਾ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਗੜ੍ਹੀ ਨੇ ਕਿਹਾ ਕਿ ਖੇਤੀ ਬਿੱਲਾਂ ਲਈ ਭਾਰਤੀ ਜਨਤਾ ਪਾਰਟੀ ਦੇ ਨਾਲ-ਨਾਲ ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਬਰਾਬਰ ਦੇ ਜ਼ਿੰਮੇਵਾਰ ਹਨ। ਗੜ੍ਹੀ ਨੇ ਕਿਹਾ ਅਕਾਲੀ ਦਲ ਦੀ ਪੈਰ ਮੱਲਣ ਦੀ ਨੀਤੀ ਕਿਸਾਨ ਭਾਈਚਾਰੇ 'ਤੇ ਭਾਰੂ ਪਈ ਹੈ ਤੇ ਹਾਲੇ ਵੀ ਅਕਾਲੀ ਦਲ ਐਨ. ਡੀ. ਏ. ਦਾ ਹਿੱਸਾ ਹੈ ਜੋ ਕਿ ਕਿਸਾਨਾਂ ਨਾਲ ਇਕ ਕੋਝਾ ਮਜ਼ਾਕ ਹੈ। ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਬਸਪਾ ਦੀ ਲੀਡਰਸ਼ਿਪ ਤੇ ਕਾਰਕੁਨ ਨੇ ਸੜਕਾਂ 'ਤੇ ਉੱਤਰ ਕੇ ਕਿਸਾਨਾਂ ਦਾ ਸਮਰਥਨ ਕਰਦਿਆਂ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 28 ਸਤੰਬਰ ਨੂੰ ਬਹੁਜਨ ਸਮਾਜ ਪਾਰਟੀ ਬਠਿੰਡਾ, 29 ਨੂੰ ਪਟਿਆਲਾ 3 ਅਕਤੂਬਰ ਨੂੰ ਸੰਗਰੂਰ ਤੇ 9 ਅਕਤੂਬਰ ਨੂੰ ਪਾਇਲ ਵਿਖੇ ਵਿਸ਼ਾਲ ਰੋਸ ਨੂੰ ਮਾਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਹੱਕ ਵਿਚ ਨੀਤੀ ਬਣਾਉਣ ਲਈ 2 ਅਕਤੂਬਰ ਨੂੰ ਸੂਬਾ ਪੱਧਰੀ ਹੰਗਾਮੀ ਮੀਟਿੰਗ ਬੁਲਾਈ ਗਈ ਹੈ। ਰੋਸ ਧਰਨੇ ਨੂੰ ਸੀਨੀਅਰ ਆਗੂ ਬਲਜੀਤ ਸਿੰਘ ਭਾਰਾਪੁਰ, ਹਰਬੰਸ ਲਾਲ ਚਣਕੋਆ, ਤਹਿਸੀਲ ਪ੍ਰਧਾਨ ਜਸਵੀਰ ਸਿੰਘ ਔਲੀਆਪੁਰ, ਦਿਲਬਾਗ ਚੰਦ ਮਹਿੰਦੀਪੁਰ, ਮਨਜੀਤ ਆਲੋਵਾਲ, ਭੁਪਿੰਦਰ ਬੇਗਮਪੁਰੀ, ਚਮਨ ਲਾਲ ਚਣਕੋਆ, ਵਿਜੇ ਮੇਨਕਾ, ਪਰਮਿੰਦਰ ਲਾਲ, ਕੌਂਸਲਰ ਰਮਿੰਦਰ ਪੰਮਾ, ਰਾਜਿੰਦਰ ਲੱਕੀ, ਜਸਵੰਤ ਕਲੇਰ, ਹਰਬੰਸ ਲਾਲ ਕਲੇਰ ਸਿਆਣਾ, ਮੰਗਤ ਰਾਮ, ਮੱਖਣ ਰਾਮ ਪੰਚ, ਬਲਦੇਵ ਬਸਪਾ, ਐਡਵੋਕੇਟ ਕ੍ਰਿਸ਼ਨ ਭੁੱਟਾ, ਐਡਵੋਕੇਟ ਪਰਮਿੰਦਰ ਵਿਰਦੀ ਤੇ ਹੋਰ ਹਾਜ਼ਰ ਸਨ।
ਜਥੇਦਾਰ ਸਹੂੰਗੜ੍ਹਾ ਦੀ ਅਗਵਾਈ 'ਚ ਕਿਸਾਨਾਂ ਨੇ ਕੀਤੀ ਸ਼ਮੂਲੀਅਤ
ਸੜੋਆ, (ਨਾਨੋਵਾਲੀਆ)-ਕੇਂਦਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਪੰਜਾਬ ਅੰਦਰ ਵੱਖ-ਵੱਖ ਪਾਰਟੀਆਂ ਵਲੋਂ ਦਿੱਤੇ ਸੱਦੇ 'ਤੇ ਜਥੇਦਾਰ ਸਤਨਾਮ ਸਿੰਘ ਸਹੂੰਗੜ੍ਹਾ ਦੀ ਅਗਵਾਈ 'ਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਗੁਰਦੁਆਰਾ ਸਿੰਘ ਸਭਾ ਸਹੂੰਗੜ੍ਹਾ ਵਿਖੇ ਅਰਦਾਸ ਕਰਨ ਕੇ ਵੱਖ-ਵੱਖ ਥਾਵਾਂ 'ਤੇ ਸ਼ਾਮਲ ਹੋ ਕੇ ਆਪਣਾ ਬਣਦਾ ਹਿੱਸਾ ਪਾਇਆ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਇਨ੍ਹਾਂ ਬਿੱਲਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਜਥੇਦਾਰ ਗੁਰਬਚਨ ਸਿੰਘ, ਰਾਜ ਬਲਵਿੰਦਰ ਸਿੰਘ ਸਰਪੰਚ, ਮਹਿੰਦਰ ਸਿੰਘ ਪੰਚ, ਸੂਬੇਦਾਰ ਹਰਭਜਨ ਸਿੰਘ, ਸੁੱਚਾ ਸਿੰਘ, ਬਲਵਿੰਦਰ ਸਿੰਘ ਰਾਏ, ਸਤਨਾਮ ਸਿੰਘ, ਬਲਵਿੰਦਰ ਬਿੰਦਾ, ਸੁਰਿੰਦਰ ਸਿੰਘ ਪ੍ਰਧਾਨ ਸਹਿਕਾਰੀ ਬੈਂਕ, ਜਥੇਦਾਰ ਪਿਆਰਾ ਸਿੰਘ, ਮੋਹਣ ਸਿੰਘ, ਲਖਵੀਰ ਸਿੰਘ, ਜੱਸਾ ਸਿੰਘ, ਹਰਦੀਪ ਸਿੰਘ, ਰੇਸ਼ਮ ਸਿੰਘ, ਸੋਹਣ ਸਿੰਘ, ਬਲਵੀਰ ਸਿੰਘ ਤੇ ਗੁਰਮੇਲ ਸਿੰਘ ਆਦਿ ਵੀ ਹਾਜ਼ਰ ਸਨ।
ਰੂਰਲ ਫਾਰਮੇਸੀ ਅਫਸਰ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਬੰਦ ਨੂੰ ਦਿੱਤਾ ਸਮਰਥਨ
ਨਵਾਂਸ਼ਹਿਰ, (ਗੁਰਬਖਸ਼ ਸਿੰਘ ਮਹੇ)-ਪੰਜਾਬ ਬੰਦ ਦੇ ਸੱਦੇ ਨੂੰ ਰੂਰਲ ਫਾਰਮੇਸੀ ਅਫਸਰ ਐਸੋਸੀਏਸ਼ਨ ਵਲੋਂ ਪੂਰਾ ਸਮਰਥਨ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਵੀਸ਼ ਕੁਮਾਰ ਤੇ ਰਾਹੁਲ ਚੋਪੜਾ ਵਲੋਂ ਕਿਹਾ ਗਿਆ ਕਿ ਕਿਸਾਨਾਂ ਮਜ਼ਦੂਰਾਂ ਨਾਲ ਹੁੰਦੀਆਂ ਧੱਕੇਸ਼ਾਹੀਆਂ ਬੰਦ ਹੋਣੀਆਂ ਚਾਹੀਦੀਆਂ ਹਨ ਤੇ ਇਹ ਵੀ ਦੱਸਿਆ ਕਿ ਰੂਰਲ ਫਾਰਮੇਸੀ ਅਫ਼ਸਰ ਪਿਛਲੇ ਡੇਢ ਦਹਾਕੇ ਤੋਂ ਧੱਕੇਸ਼ਾਹੀਆਂ ਦੇ ਸ਼ਿਕਾਰ ਹੁੰਦੇ ਆਏ ਹਨ ਤੇ ਅੱਜ ਵੀ ਨਾ-ਮਾਤਰ ਤਨਖ਼ਾਹਾਂ 'ਤੇ ਕੋਰੋਨਾ ਡਿਊਟੀਆਂ ਦੇ ਰਹੇ ਹਨ। ਇਸ ਮੌਕੇ ਵਾਇਸ ਪ੍ਰਧਾਨ ਰਣਧੀਰ ਸਿੰਘ, ਕੋਆਰਡੀਨੇਟਰ ਹਰਬਿਲਾਸ, ਸਰਬਜੀਤ ਸਿੰਘ, ਪਰਮਜੀਤ ਸਿੰਘ, ਸੁਨੀਲ ਸਿੱਧੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਪਿੰਡ ਸੰਧਵਾਂ ਵਿਖੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ
ਸੰਧਵਾਂ, (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਯੂਨੀਅਨ ਦੋਆਬਾ ਇਕਾਈ ਸੰਧਵਾਂ ਦੇ ਕਿਸਾਨ ਆਗੂ ਸ. ਜਗਦੇਵ ਸਿੰਘ, ਸੁਖਵਿੰਦਰ ਸਿੰਘ ਸੰਧੂ, ਮੱਖ ਸਿੰਘ ਸੰਧੂ, ਮਨਜੀਤ ਸਿੰਘ ਟਾਂਡੀ, ਇੰਦਰਜੀਤ ਸਿੰਘ ਪੀਟਾ ਆਦਿ ਕਿਸਾਨਾਂ ਨੇ ਕਿਸਾਨ, ਮਜ਼ਦੂਰ, ਆੜਤੀ ਏਕਤਾ ਜਿੰਦਾਬਾਦ ਦੇ ਨਾਅਰੇ ਲਾਏ। ਇਸ ਮੌਕੇ ਜਥੇ: ਸੁਖਵਿੰਦਰ ਸਿੰਘ ਸੰਧੂ, ਕਮਲਜੀਤ ਸਿੰਘ, ਸਰਬਜੀਤ ਸਿੰਘ ਸਾਬੀ, ਕੁਲਵਿੰਦਰ ਸਿੰਘ ਸੰਧੂ, ਭੋਲਾ ਸਿੰਘ, ਬੱਬੂ ਸੇਖੋਂ, ਬਲਜਿੰਦਰ ਸਿੰਘ, ਮੁਖਤਿਆਰ ਸਿੰਘ, ਗੁਰਮੀਤ ਸਿੰਘ, ਤੀਰਥ ਸਿੰਘ ਕੰਦੋਲ, ਹਰਜਿੰਦਰ ਸਿੰਘ, ਗੁਰਦੀਪ ਸਿੰਘ ਬਸਰਾ, ਮਨਜੀਤ ਸਿੰਘ ਸੰਧੂ ਆਦਿ ਹਾਜ਼ਰ ਸਨ।
ਕੇਂਦਰ ਨੇ ਕਿਸਾਨਾਂ ਨੂੰ ਖੇਤੀ ਧੰਦੇ ਤੋਂ ਹਮੇਸ਼ਾ ਲਈ ਮਿਟਾਉਣ ਦਾ ਕੰਮ ਕੀਤਾ-ਕੁਲਦੀਪ ਸਿੰਘ
ਔੜ, (ਜਰਨੈਲ ਸਿੰਘ ਖੁਰਦ)-ਕੇਂਦਰ ਨੇ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕਰਕੇ ਪੰਜਾਬ ਦੇ ਕਿਸਾਨਾਂ ਦਾ ਘਾਣ ਹੀ ਨਹੀਂ ਕੀਤਾ, ਬਲ ਕਿ ਉਨ੍ਹਾਂ ਨੂੰ ਖੇਤੀ ਧੰਦੇ ਤੋਂ ਸਦਾ ਲਈ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਦੋਆਬਾ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਦੀਪ ਸਿੰਘ ਬਜੀਦਪੁਰ ਨੇ ਦੇਸ ਭਰ 'ਚ ਕੇਂਦਰ ਸਰਕਾਰ ਵਿਰੁੱਧ ਕਿਸਾਨ ਯੂਨੀਅਨ, ਆੜ੍ਹਤੀਆਂ, ਖੇਤ ਮਜ਼ਦੂਰਾਂ, ਦੁਕਾਨਦਾਰਾਂ ਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਨੇੜੇ ਪਿੰਡ ਲੰਗੜੋਆ ਨੈਸ਼ਨਲ ਹਾਈਵੇ ਬਾਈਪਾਸ ਵਿਖੇ ਦਿੱਤੇ ਜਾ ਰਹੇ ਪੰਜਾਬ ਬੰਦ ਦੇ ਧਰਨੇ 'ਤੇ ਜਾਣ ਤੋਂ ਪਹਿਲਾ ਪਿੰਡ ਬਜੀਦਪੁਰ ਵਿਖੇ ਦੁਧਾਲਾ, ਬਹਾਦਰਪੁਰ, ਗੜ੍ਹਪਧਾਣਾ, ਮਹਿਲ ਖੁਰਦ, ਗਰਚਾ, ਜੁਲਾਹਮਾਜਰਾ ਤੇ ਤਾਜਪੁਰ-ਖੋਜਾ ਆਦਿ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਰਡੀਨੈਂਸ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਗੁਰਦਿੱਤ ਸਿੰਘ, ਮਲਕੀਤ ਸਿੰਘ, ਹਰਦੀਪ ਸਿੰਘ, ਸਾਧਾ ਸਿੰਘ, ਗੁਲਜ਼ਾਰ ਸਿੰਘ ਤੇ ਸੁਰਿੰਦਰ ਕੌਰ ਸਰਪੰਚ ਦੋਧਾਲਾ, ਹਰਜਿੰਦਰ ਸਿੰਘ ਆੜ੍ਹਤੀ, ਕੁਲਦੀਪ ਸਿੰਘ ਆੜ੍ਹਤੀ, ਹਰਭਜਨ ਸਿੰਘ ਸਰਪੰਚ ਬਜੀਦਪੁਰ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਬਚਨ ਸਿੰਘ, ਕਸ਼ਮੀਰ ਸਿੰਘ, ਬਹਾਦਰ ਸਿੰਘ, ਸ਼ਿੰਗਾਰਾ ਸਿੰਘ, ਕਸ਼ਮੀਰ ਸਿੰਘ, ਸਤਨਾਮ ਸਿੰਘ, ਜਰਨੈਲ ਸਿੰਘ ਬਜੀਦਪੁਰ, ਮੁਖ਼ਤਿਆਰ ਸਿੰਘ ਪੰਚ, ਬਖ਼ਸ਼ੀਸ਼ ਸਿੰਘ, ਟਹਿਲ ਸਿੰਘ, ਤਰਲੋਚਨ ਸਿੰਘ, ਸੂਰਤ ਸਿੰਘ, ਕੇਵਲ ਸਿੰਘ, ਸੁਰਜੀਤ ਸਿੰਘ ਤੇ ਪਰਮਜੀਤ ਸਿੰਘ ਆਦਿ ਕਿਸਾਨ ਵੀ ਹਾਜ਼ਰ ਸਨ।
ਕਿਸਾਨ ਜਥੇਬੰਦੀਆਂ ਵਲੋਂ ਟੋਲ ਪਲਾਜ਼ਾ ਬੱਛੂਆਂ ਵਿਖੇ ਧਰਨਾ
ਰੈਲਮਾਜਰਾ/ਕਾਠਗੜ੍ਹ, (ਰਾਕੇਸ਼ ਰੋਮੀ, ਸੁਭਾਸ਼ ਟੌਂਸਾ, ਬਲਦੇਵ ਸਿੰਘ ਪਨੇਸਰ)-ਖੇਤੀ ਬਿੱਲਾਂ ਵਿਰੁੱਧ 31 ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਮੌਕੇ ਰੋਪੜ-ਬਲਾਚੌਰ ਨੈਸ਼ਨਲ ਹਾਈਵੇ 'ਤੇ ਸਥਿਤ ਟੋਲ ਪਲਾਜ਼ਾ ਬੱਛੂਆਂ ਵਿਖੇ ਕਿਸਾਨ ਜਥੇਬੰਦੀਆਂ, ਸੀਟੂ ਪੰਜਾਬ ਵਲੋਂ ਰੋਡ ਜਾਮ ਕਰਕੇ ਆਵਾਜਾਈ ਠੱਪ ਕੀਤੀ ਗਈ। ਇਸ ਮੌਕੇ ਕਿਸਾਨ, ਮਜ਼ਦੂਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਾਥੀ ਰਘੁਨਾਥ ਸਿੰਘ, ਕਾਮਰੇਡ ਦਰਸ਼ਨ ਮੱਟੂ, ਰਾਮ ਸਿੰਘ ਨੂਰਪੁਰੀ, ਮਹਾਂ ਸਿੰਘ ਰੌੜੀ, ਬਲਬੀਰ ਸਿੰਘ ਜਾਡਲਾ, ਮਾ: ਪ੍ਰੇਮ ਰੱਕੜ, ਮਹਿੰਦਰ ਸਿੰਘ ਬੱਢੂਆਣਾ, ਜਸਵੰਤ ਸਿੰਘ ਸੈਣੀ, ਗੁਰਦੇਵ ਸਿੰਘ ਬਾਗ਼ੀ, ਤਰਲੋਚਨ ਸਿੰਘ, ਦਰਸ਼ਨ ਮੱਟੂ, ਕਾਮਰੇਡ ਕਰਨ ਰਾਣਾ, ਸਾਬਕਾ ਬਲਾਕ ਸੰਮਤੀ ਮੈਂਬਰ ਸੁਰਿੰਦਰ ਛਿੰਦਾ, ਡਾ: ਰਜਿੰਦਰ ਲੱਕੀ, ਡਾ: ਸੁਰਜੀਤ ਭਰਥਲਾ, ਸੰਗਤ ਸਿੰਘ ਪਨਿਆਲੀ, ਜਥੇਦਾਰ ਮੁਖ਼ਤਿਆਰ ਸਿੰਘ ਗਿੱਲ, ਜਸਵੀਰ ਸਿੰਘ ਸਾਬਕਾ ਸਰਪੰਚ ਜੀਓਵਾਲ, ਨੰਬਰਦਾਰ ਭਗਵਾਨ ਸਿੰਘ, ਮੋਹਣ ਲਾਲ ਸਰਪੰਚ ਮੋਹਣ ਮਾਜਰਾ ਆਦਿ ਆਗੂਆਂ ਨੇ ਮੋਦੀ ਸਰਕਾਰ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਸਬੰਧੀ ਬਿੱਲ ਪਾਸ ਕਰਕੇ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ, ਟਰਾਂਸਪੋਰਟਰਾਂ ਤੇ ਸਨਅਤੀ ਵਰਕਰਾਂ ਨੂੰ ਬੇਰੁਜ਼ਗਾਰ ਕਰਕੇ ਜੋ ਬਰਬਾਦੀ ਦੇ ਕੰਢੇ ਲਿਆ ਕੇ ਖੜ੍ਹਾ ਕੀਤਾ ਹੈ ਲੋਕ ਉਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਕਿਸਾਨਾਂ ਤੇ ਸਮੁੱਚੇ ਲੋਕਾਂ ਦੇ ਰੋਹ ਅੱਗੇ ਝੁਕ ਕੇ ਮੋਦੀ ਸਰਕਾਰ ਨੂੰ ਇਹ ਬਿੱਲ ਵਾਪਸ ਜ਼ਰੂਰ ਲੈਣੇ ਪੈਣਗੇ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਨਵਾਂਸ਼ਹਿਰ, ਪੰਜਾਬ ਟੈਕਸੀ ਓਪਰੇਟਰ ਯੂਨੀਅਨ ਨਵਾਂਸ਼ਹਿਰ, ਸਵਰਾਜ ਮਾਂਜਦਾ ਵਰਕਰ ਯੂਨੀਅਨ, ਹੈਲਥ ਕੈਂਪਸ ਵਰਕਰ ਯੂਨੀਅਨ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਆਂਗਣਵਾੜੀ ਵਰਕਰ ਯੂਨੀਅਨ ਸਮੇਤ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਕਿਸਾਨ ਹਾਜ਼ਰ ਸਨ।
ਮੈਡੀਕਲ ਪ੍ਰੈਕਟੀਸ਼ਨਰਜ਼ ਇਕਾਈ ਬਹਿਰਾਮ ਨੇ ਮੋਦੀ ਦਾ ਪੁਤਲਾ ਫੂਕਿਆ
ਬਹਿਰਾਮ, (ਨਛੱਤਰ ਸਿੰਘ, ਸਰਬਜੀਤ ਸਿੰਘ)-ਖੇਤੀਬਾੜੀ ਆਰਡੀਨੈਸ ਖ਼ਿਲਾਫ਼ ਮਾਹਿਲਪੁਰ ਚੌਕ ਬਹਿਰਾਮ ਵਿਖੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਇਕਾਈ ਬਹਿਰਾਮ ਦੇ ਜ਼ਿਲ਼੍ਹਾ ਜਨਰਲ ਸਕੱਤਰ ਬਲਕਾਰ ਕਟਾਰੀਆ ਤੇ ਬਲਾਕ ਬਹਿਰਾਮ ਪ੍ਰਧਾਨ ਜਤਿੰਦਰ ਸਹਿਗਲ ਦੀ ਅਗਵਾਈ 'ਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਉਨ੍ਹਾਂ ਕੇਂਦਰ ਸਰਕਾਰ ਖ਼ਿਲਾਫ਼ ਨਆਰੇਬਾਜ਼ੀ ਕੀਤੀ ਤੇ ਮੰਗ ਕੀਤੀ ਕਿ ਉਕਤ ਤਿੰਨੋ ਕਿਸਾਨ ਵਿਰੋਧੀ ਬਿੱਲ ਤੁਰੰਤ ਵਾਪਸ ਲਏ ਜਾਣ ਤਾਂ ਜੋ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਬਲਾਕ ਪ੍ਰਧਾਨ ਜਤਿੰਦਰ ਸਹਿਗਲ ਲੰਗੇਰੀ, ਜ਼ਿਲ੍ਹਾ ਜਨਰਲ ਸਕੱਤਰ ਬਲਕਾਰ ਕਟਾਰੀਆ ਭਰੋਲੀ, ਸਤਨਾਮ ਜੌਹਲ ਭਰੋਮਜਾਰਾ, ਪਰਮਜੀਤ ਖੋਥੜਾ, ਹੁਸਨ ਲਾਲ ਢਾਹਾਂ, ਚਰਨਜੀਤ ਭਰੋਮਜਾਰਾ, ਜਗਦੀਸ਼ ਰਾਜ ਭਰੋਮਜਾਰਾ, ਅਵਤਾਰ ਲੰਗੇਰੀ, ਅਸ਼ੋਕ ਕੁਮਾਰ ਮੁਕੰਦਪੁਰ, ਰਾਜਿੰਦਰ ਸੋਂਧੀ ਸੂੰਢ, ਅੰਮ੍ਰਿਤਪਾਲ ਪ੍ਰਧਾਨ ਬੰਗਾ, ਅਨੂਪਿੰਦਰ ਵਾਇਸ ਚੇਅਰਮੈਨ ਬੰਗਾ, ਊਧਮ ਕਟਾਰੀਆ, ਧਰਮਪਾਲ ਬੰਗਾ, ਸੀਤਾ ਰਾਮ ਗੋਸਲ, ਸ਼ਿੰਦਰਪਾਲ ਹੀਰਾ ਸੰਧਵਾਂ, ਗੁਰਮੇਲ ਮਜਾਰੀ ਆਦਿ ਹਾਜ਼ਰ ਸਨ।
ਬੰਗਾ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਸ਼ਾਲ ਧਰਨਾ
ਬੰਗਾ, (ਜਸਬੀਰ ਸਿੰਘ ਨੂਰਪੁਰ)-ਬੰਗਾ ਵਿਖੇ ਖੇਤੀ ਵਿਰੋਧੀ ਆਰਡੀਨੈਂਸ ਪਾਸ ਕਰਨ ਦੇ ਵਿਰੋਧ 'ਚ ਬੰਗਾ ਬੱਸ ਸਟੈਂਡ ਲਾਗੇ ਡਾ: ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਦੀ ਅਗਵਾਈ 'ਚ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ। ਰੋਸ ਧਰਨੇ ਨੂੰ ਜਥੇਦਾਰ ਸੰਤੋਖ ਸਿੰਘ ਮੱਲ੍ਹਾ ਚੇਅਰਮੈਨ ਸ਼ੂਗਰ ਮਿੱਲ ਨਵਾਂਸ਼ਹਿਰ, ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ, ਜਥੇਦਾਰ ਰਣਜੀਤ ਸਿੰਘ ਝਿੰਗੜ, ਕੁਲਵਿੰਦਰ ਸਿੰਘ ਢਾਹਾਂ, ਸਤਨਾਮ ਸਿੰਘ ਲਾਦੀਆਂ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਸਤਿੰਦਰ ਕੌਰ ਬੀਸਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਵਿਰੋਧੀ ਆਰਡੀਨੈਂਸ ਵਾਪਸ ਨਹੀਂ ਲੈਂਦੀ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਤੇ ਅਕਾਲੀ ਦਲ ਹਰ ਕੁਰਬਾਨੀ ਲਈ ਤਿਆਰ ਰਹੇਗਾ। ਇਸ ਮੌਕੇ ਸੁਖਦੀਪ ਸਿੰਘ ਸ਼ੁਕਾਰ ਪ੍ਰਧਾਨ ਦੋਆਬਾ ਜ਼ੋਨ, ਸੋਹਣ ਲਾਲ ਢੰਡਾ, ਨਵਦੀਪ ਸਿੰਘ ਅਨੋਖਰਵਾਲ, ਕੁਲਜੀਤ ਸਿੰਘ ਸਰਹਾਲ, ਕਰਮਜੀਤ ਸਿੰਘ ਕਰਨਾਣਾ, ਸੁਰਜੀਤ ਸਿੰਘ ਮਾਂਗਟ, ਰਣਜੀਤ ਸਿੰਘ ਝਿੰਗੜ, ਹਰਜੀਤ ਸਿੰਘ ਸੰਧਵਾਂ, ਕੁਲਵਿੰਦਰ ਸਿੰਘ ਢਾਹਾਂ, ਦਲਜੀਤ ਸਿੰਘ ਥਾਂਦੀ, ਨਿਰਮਲ ਸਿੰਘ ਹੇੜੀਆਂ, ਕੇਸਰ ਸਿੰਘ ਮਹਿਮੂਦਪੁਰ, ਜਸਵਿੰਦਰ ਸਿੰਘ ਮਾਨ, ਸੁਖਦੇਵ ਮੱਲ੍ਹਾ, ਬਲਵੀਰ ਸਿੰਘ ਲਾਦੀਆਂ, ਤਰਸੇਮ ਲਾਲ ਝੱਲੀ, ਜੀਤ ਸਿੰਘ ਭਾਟੀਆ, ਚਰਨਜੀਤ ਗੋਸਲ, ਰਾਜਿੰਦਰ ਪਾਲ ਬਖਲੌਰ, ਡਿੰਪਲ ਮੱਲ੍ਹਾਂ ਸੋਢੀਆਂ, ਚੰਨੀ ਭਲਵਾਨ ਭਰੋਲੀ, ਸੁਖਬੀਰ ਸਿੰਘ ਸਾਧਪੁਰ, ਮਨਮੀਤ ਸਿੰਘ ਤਲਵੰਡੀ ਫੱਤੂ, ਹਰਭਗਵੰਤ ਸੱਲ੍ਹਾਂ, ਤਰਸੇਮ ਸਿੰਘ ਤਾਰਪੁਰ, ਸਤਨਾਮ ਨਾਗਰਾ, ਪਾਲ ਸਿੰਘ ਹੇੜੀਆਂ, ਜਗਤ ਸਿੰਘ ਪਠਲਾਵਾ, ਰਘਬੀਰ ਸਿੰਘ ਬਹੂਆ, ਅਮਰਜੀਤ ਬਹੂਆ, ਸ਼ਿੰਗਾਰਾ ਰਾਮ ਸਰਪੰਚ ਅਟਾਰੀ, ਰਾਣਾ ਬਾਹੜੋਵਾਲ, ਅਮਰਜੀਤ ਭਰੋਲੀ, ਸਾਧੂ ਸਿੰਘ ਭਰੋਲੀ, ਕੁਲਵੀਰ ਸਿੰਘ ਭੂੱਖੜੀ, ਸਤਪਾਲ ਬੁਰਜ ਕੰਧਾਰੀ, ਸਰਪੰਚ ਬਲਵੰਤ ਸਿੰਘ ਚੱਕ ਬਿਲਗਾਂ, ਪਰਗਟ ਸਿੰਘ, ਅਮਰਜੀਤ ਸਿੰਘ, ਵਨੀਤ ਸਰੋਆ ਚੱਕ ਗੁਰੂ, ਗੁਰਨਾਮ ਚੱਕ ਕਲਾਲ, ਡੋਗਰਾ ਬੰਗਾ, ਪ੍ਰਸ਼ੋਤਮ ਬੰਗਾ, ਮੇਵਾ ਸਿੰਘ ਚੱਕ ਰਾਮੂੰ, ਰਮਨ ਕੁਮਾਰ ਬੰਗਾ, ਰਕੇਸ਼ ਸ਼ਰਮਾ, ਬਲਵੀਰ ਸਿੰਘ ਦਿਓਲ, ਬਲਵੀਰ ਸਿੰਘ ਜੰਡਿਆਲੀ, ਗੁਰਵਿੰਦਰ ਸਿੰਘ ਝੰਡੇਰ ਹੈਪੀ ਕਲੇਰਾਂ, ਗੁਰਮਿੰਦਰ ਕੱਟ, ਤਲਵਿੰਦਰ ਸਿੰਘ ਕਟਾਰੀਆਂ, ਜਸਕਿੰਦਰ ਸਿੰਘ ਕੁਲਥਮ, ਮੋਹਨ ਲਾਲ ਕੁਲਥਮ, ਗੁਰਮੇਲ ਸਿੰਘ ਉੱਚਾ, ਜਸਪਾਲ ਸਿੰਘ ਮਾਹਿਲ ਗਹਿਲਾਂ, ਧਰਮਿੰਦਰ ਸਿੰਘ ਮੰਡਾਲੀ, ਦੀਪਾ ਮਜਾਰੀ, ਇਕਬਾਲ ਸਿੰਘ ਮਜਾਰੀ, ਮਲਕੀਤ ਸਿੰਘ ਮਜਾਰੀ, ਜਸਵਿੰਦਰ ਸਿੰਘ ਪੱਦੀ ਮੱਟਵਾਲੀ, ਬਲਜਿੰਦਰ ਰਾਮਪੁਰ, ਗੁਰਵਿੰਦਰ ਔੜ, ਬਲਵੀਰ ਸਿੰਘ ਬੱਲੋਵਾਲ, ਜਗਤਾਰ ਸਿੰਘ ਭਰੋਮਜਾਰਾ ਰਾਣੂਆਂ, ਗੁਰਮੇਜ ਸਿੰਘ ਲਿੱਦੜਾਂ, ਪਰਮਜੀਤ ਗੁਣਾਚੌਰ, ਕਮਲੇਸ਼ ਰਾਣੀ ਸਰਪੰਚ ਗੁਣਾਚੌਰ, ਭੁਪਿੰਦਰ ਸਿੰਘ ਤੇਜਾ, ਹਰਪ੍ਰੀਤ ਸ਼ੇਰਗਿੱਲ, ਇੰਦਰਜੀਤ ਕਮਾਮ, ਸਤਨਾਮ ਮਜਾਰਾ ਨੌਅਬਾਦ, ਮਲਕੀਤ ਸਿੰਘ ਮੁਕੰਦਪੁਰ, ਹਰਮਨ ਸਿੰਘ ਰਾਏਪੁਰ ਡੱਬਾ, ਰੇਸ਼ਮ ਸਿੰਘ ਮੱਲੂਪੋਤਾ, ਕੁਲਵਿੰਦਰ ਸਿੰਘ ਨੂਰਪੁਰ, ਜੋਗਾ ਸਿੰਘ ਕਲੇਰ, ਗੁਰਪ੍ਰੀਤ ਸਿੰਘ ਸਾਹਲੋਂ, ਸਰਪੰਚ ਜਰਨੈਲ ਸਿੰਘ ਸਾਹਲੋਂ, ਮਨਜੀਤ ਸਿੰਘ ਲੰਬਰਦਾਰ ਸਕੋਹਪੁਰ, ਅਮੋਲਕ ਸਿੰਘ ਘਟਾਰੋਂ, ਸੁਰਿੰਦਰ ਪਾਲ ਸਿੰਘ ਭੋਲਾ ਮੂਸਾਪੁਰ ਆਦਿ ਹਾਜ਼ਰ ਸਨ।
ਕਿਸਾਨਾਂ ਦੇ ਸਮਰਥਨ 'ਚ ਨਿੱਤਰੇ ਬਿਜਲੀ ਕਾਮੇ
ਆਰਡੀਨੈਂਸਾਂ ਵਿਰੁੱਧ ਪੰਜਾਬ ਬੰਦ ਦੇ ਸੱਦੇ ਦੇ ਸਮਰਥਨ 'ਚ ਮੰਡਲ ਬਿਜਲੀ ਦਫ਼ਤਰ ਗੜ੍ਹਸ਼ੰਕਰ ਰੋਡ ਬੰਗਾ 'ਚ ਸਾਂਝੀ ਰੋਸ ਰੈਲੀ ਕੀਤੀ ਗਈ। ਰੋਸ ਰੈਲੀ 'ਚ ਸ਼ਹੀਦੀ ਯਾਦਗਾਰੀ ਕਮੇਟੀ ਇਲਾਕਾ ਬੰਗਾ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਸੂਬਾ ਸਕੱਤਰ ਨਿਰਵੈਰ ਸਿੰਘ ਸਾਹਲੋਂ, ਸਰਕਲ ਪ੍ਰਧਾਨ ਰਾਮ ਲੁਭਾਇਆ, ਡਵੀਜ਼ਨ ਬੰਗਾ ਪ੍ਰਧਾਨ ਸੁਰਿੰਦਰ ਸਿੰਘ, ਸਰਕਲ ਪ੍ਰਧਾਨ ਨੰਦ ਲਾਲ, ਤੀਰਥ ਰਸੂਲਪੁਰੀ, ਰਣਜੀਤ ਰਾਣਾ, ਮਾਸਟਰ ਕੁਲਵਿੰਦਰ, ਡਵੀਜ਼ਨ ਪ੍ਰਧਾਨ ਅਸ਼ੋਕ ਕੁਮਾਰ ਆਦਿ ਹਾਜ਼ਰ ਸਨ। ਇੰਪਲਾਈਜ਼ ਫੈੱਡਰੇਸ਼ਨ (ਪਹਿਲਵਾਨ) ਵਲੋਂ ਸ਼ਹਿਰ 'ਚ ਰੋਡ ਮਾਰਚ ਕਰ ਕੇ ਗੜ੍ਹਸ਼ੰਕਰ ਚੌਕ ਬੰਗਾ 'ਚ ਕੇਂਦਰ ਦੀ ਮੋਦੀ ਸਰਕਾਰ ਦੀ ਅਰਥੀ ਸਾੜੀ।
ਬੱਸ ਅੱਡਾ ਔਜਲਾ ਢੱਕ ਵਿਖੇ ਹੋਇਆ ਭਾਰੀ ਇਕੱਠ
ਮੁਕੰਦਪੁਰ, (ਦੇਸ ਰਾਜ ਬੰਗਾ)-ਪਿੰਡ ਔਜਲਾ ਢੱਕ ਦੇ ਨਜ਼ਦੀਕ ਅਨੇਕਾਂ ਪਿੰਡਾਂ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜਮਾਂ ਅਤੇ ਵਿਦਿਆਰਥੀਆਂ ਦਾ ਭਾਰੀ ਇਕੱਠ ਹੋਇਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਸਾਨ ਵਿਰੋਧੀ ਬਣੇ ਕਾਨੂੰਨਾਂ ਦੇ ਵਿਰੋਧ 'ਚ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਜਦੋਂ ਤੋਂ ਹੋਂਦ ਵਿਚ ਆਈ ਹੈ ਲਗਾਤਾਰ ਬੜੇ ਜਾਲਮਾਨਾ ਤੇ ਜਬਰ ਭਰੇ ਤਰੀਕੇ ਨਾਲ ਲੋਕ ਵਿਰੋਧੀ ਕਾਨੂੰਨ ਲਾਗੂ ਕਰਦੀ ਆ ਰਹੀ ਹੈ। ਇਸ ਮੌਕੇ ਕਾਲੀਆਂ ਝੰਡੀਆਂ ਨਾਲ ਮੁਕੰਦਪੁਰ-ਫਗਵਾੜਾ ਸੜਕ ਬੰਦ ਕਰ ਕੇ ਜਬਰਦਸਤ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਪਿੰਡ ਔਜਲਾ ਢੱਕ, ਲਿੱਕੜ ਖੁਰਦ, ਲਿੱਦੜ ਕਲਾਂ, ਮਸਾਣੀ, ਬੱਲੋਵਾਲ, ਰਹਿਪਾ, ਢੱਡਵਾੜਾ, ਚੱਕ ਦੇਸ ਰਾਜ, ਤਹਾਰਪੁਰ, ਸਰਹਾਲ ਮੁੰਡੀ, ਤੂਰਾਂ, ਕਟਾਣਾ ਆਦਿ ਪਿੰਡਾਂ ਤੋਂ ਲੋਕ ਭਾਰੀ ਗਿਣਤੀ 'ਚ ਇਸ ਅੰਦੋਲਨ ਵਿਚ ਸ਼ਾਮਲ ਹੋਏ। ਔਜਲਾ ਢੱਕ ਕੇ ਧਰਨੇ ਦੀ ਸਮਾਪਤੀ ਤੋਂ ਬਾਅਦ ਲਗਪਗ 200 ਮੋਟਰਸਾਈਕਲ ਸਵਾਰ ਕਿਸਾਨ ਫਿਲੌਰ ਵੱਲ ਕਾਫਲੇ ਦੇ ਰੂਪ ਵਿਚ ਨਾਅਰੇਬਾਜੀ ਕਰਦੇ ਹੋਏ ਰਵਾਨਾ ਹੋਏ।
ਬਸਪਾ ਨੇ ਬਹਿਰਾਮ 'ਚ ਦਿੱਤਾ ਧਰਨਾ
ਬਹਿਰਾਮ, (ਨਛੱਤਰ ਸਿੰਘ ਬਹਿਰਾਮ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਦੇ ਸੰਵਿਧਾਨਿਕ ਢਾਂਚੇ ਨੂੰ ਕਮਜ਼ੋਰ ਕਰਕੇ ਲੋਕ ਵਿਰੋਧੀ ਫੈਸਲੇ ਲਾਗੂ ਕੀਤੇ ਜਾ ਰਹੇ ਹਨ। ਇਹ ਵਿਚਾਰ ਬਸਪਾ ਦੇ ਸੀਨੀਅਰ ਨੇਤਾ ਪ੍ਰਵੀਨ ਬੰਗਾ ਜ਼ੋਨ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੇ ਕੇਂਦਰ ਖ਼ਿਲਾਫ਼ ਬਹਿਰਾਮ ਵਿਖੇ ਦਿੱਤੇ ਧਰਨੇ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਖੇ। ਇਸ ਮੌਕੇ ਪ੍ਰਵੀਨ ਬੰਗਾ ਜ਼ੋਨ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਮਨੋਹਰ ਲਾਲ ਕਮਾਮ ਜ਼ਿਲ੍ਹਾ ਪ੍ਰਧਾਨ, ਜੈ ਪਾਲ ਸੁੰਡਾ ਪ੍ਰਧਾਨ ਹਲਕਾ ਬੰਗਾ, ਮਨੋਹਰ ਬਹਿਰਾਮ ਜ਼ਿਲ੍ਹਾ ਸਕੱਤਰ, ਹਰਬਲਾਸ ਬਸਰਾ ਜ਼ਿਲ੍ਹਾ ਸਕੱਤਰ, ਦਵਿੰਦਰ ਟਾਂਕ ਉਪ ਪ੍ਰਧਾਨ ਬੰਗਾ, ਮੋਹਣ ਲਾਲ ਬੱਧਣ ਖੋਥੜਾ, ਧਰਮਪਾਲ ਤਲਵੰਡੀ, ਲੇਖਰਾਜ ਕੁਲਥਮ, ਬੀਬੀ ਨੀਲਮ ਆਗੂ ਇਸਤਰੀ ਸਭਾ, ਹਰਪ੍ਰੀਤ ਡਾਹਰੀ, ਜੋਰਾਵਰ ਸੰਧੀ, ਕੇਹਰ ਚੰਦ ਫਰਾਲਾ, ਨੰਬਰਦਾਰ ਹਰਮਨਜੀਤ ਢੰਢੂਹਾ, ਵਿਜੈ ਗੁਣਾਚੌਰ, ਪਰਮਜੀਤ ਮਹਿਰਮਪੁਰ, ਕੁਲਵਿੰਦਰ ਗੋਰਾ, ਲਖਬੀਰ ਮੱਲੂਪੋਤਾ, ਕੁੰਦਨ ਰਾਜ ਚੱਕਮੰਡੇਰ, ਚਾਂਦੀ ਰਾਮ ਪੰਚ, ਰਜਿੰਦਰ ਕੁਲਥਮ, ਗੁਰਦਿਆਲ ਬਹਿਰਾਮ, ਸ਼ਿੰਗਾਰਾ ਸਿੰਘ ਲੰਗੇਰੀ ਆਦਿ ਹਾਜ਼ਰ ਸਨ।
ਉੜਾਪੜ ਰਿਹਾ ਪੂਰਾ ਬੰਦ
ਉੜਾਪੜ/ਲਸਾੜਾ, (ਲਖਵੀਰ ਸਿੰਘ ਖੁਰਦ)-ਬੰਦ ਦੇ ਸੱਦੇ 'ਤੇ ਉੜਾਪੜ, ਲਸਾੜਾ, ਚੱਕਦਾਨਾ ਤੇ ਹੋਰ ਨਜ਼ਦੀਕੀ ਪਿੰਡਾਂ 'ਚ ਵੀ ਸਭ ਦੁਕਾਨਾਂ ਬੰਦ ਰਹੀਆਂ ਅਤੇ ਆਵਾਜਾਈ ਵੀ ਨਾ ਮਾਤਰ ਹੀ ਰਹੀ। ਇਸ ਦੇ ਨਾਲ ਹੀ ਕਿਸਾਨ ਯੂਨੀਅਨਾਂ ਵਲੋਂ ਲੰਗੜੋਆ ਨਜ਼ਦੀਕ ਬਾਈਪਾਸ 'ਤੇ ਲਗਾਏ ਗਏ ਧਰਨੇ 'ਚ ਪਿੰਡ ਚੱਕਦਾਨਾ ਤੇ ਉੜਾਪੜ ਤੋਂ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਮਨਜੀਤ ਸਿੰਘ, ਆੜ੍ਹਤੀ ਰਾਜਵੀਰ ਸਿੰਘ ਤੇ ਕਮਲਜੀਤ ਸਿੰਘ ਨੇ ਕਿਹਾ ਕਿ ਭਾਵੇਂ ਕਈ ਸਿਆਸੀ ਪਾਰਟੀਆਂ ਵਲੋਂ ਵੱਖਰੇ ਤੌਰ 'ਤੇ ਵੀ ਧਰਨੇ ਦਿੱਤੇ ਜਾ ਰਹੇ ਹਨ ਪਰ ਅਸੀਂ ਕਿਸਾਨ ਜਥੇਬੰਦੀਆਂ ਵਲੋਂ ਲਗਾਏ ਗਏ ਧਰਨੇ ਵਿਚ ਹੀ ਸ਼ਮੂਲੀਅਤ ਕਰਾਂਗੇ।
ਪੂਰਨ ਤੌਰ 'ਤੇ ਬੰਦ ਰਿਹਾ ਰਾਹੋਂ ਸ਼ਹਿਰ
ਰਾਹੋਂ, (ਬਲਬੀਰ ਸਿੰਘ ਰੂਬੀ)-ਕਿਸਾਨ ਜਥੇਬੰਦੀਆਂ ਵਲੋਂ ਰੱਖੇ ਦੇਸ਼ ਵਿਆਪੀ ਬੰਦ ਦੇ ਸਮਰਥਨ 'ਚ ਰਾਹੋਂ ਸ਼ਹਿਰ ਪੂਰਨ ਤੌਰ 'ਤੇ ਬੰਦ ਰਿਹਾ। ਸਥਾਨਕ ਬੱਸ ਸਟੈਂਡ ਤੇ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਇਸ ਬੰਦ ਨੂੰ ਸਫਲ ਕਰਨ ਤੇ ਕੇਂਦਰ ਸਰਕਾਰ ਨੂੰ ਇਸ ਖੇਤੀ ਕਾਨੂੰਨ ਨੂੰ ਰੱਦ ਕਰਨ ਲਈ ਇਕ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਨੂੰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹੇਮੰਤ ਰਨਦੇਵ, ਬੀ.ਐੱਸ.ਪੀ. ਪੰਜਾਬ ਦੇ ਜਨਰਲ ਸਕੱਤਰ ਡਾ: ਨਛੱਤਰ ਪਾਲ, ਡੀ. ਪੀ. ਆਈ. ਪਾਰਟੀ ਦੇ ਪ੍ਰਸ਼ੋਤਮ ਚੱਢਾ, ਦਿਲਬਾਗ ਸਿੰਘ ਸੈਕਟਰੀ, ਟੈਕਸੀ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਬੀਰ ਸਿੰਘ ਥਾਂਦੀ, ਜਤਿੰਦਰ ਸਿੰਘ ਹਿਆਲਾ, ਆੜ੍ਹਤੀ ਨਿਰਮਲ ਸਿੰਘ ਘੁੰਮਣ, ਆਮ ਆਦਮੀ ਪਾਰਟੀ ਰਵਿੰਦਰ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਵਲੋਂ ਕਿਸਾਨਾਂ ਲਈ ਬਣਾਏ ਨਵੇਂ ਖੇਤੀ ਕਾਨੂੰਨ ਦੀ ਨਿੰਦਾ ਕੀਤੀ। ਉਨ੍ਹਾਂ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ। ਮਲਕੀਤ ਸਿੰਘ ਕਾਹਲੋਂ ਨੇ ਧੰਨਵਾਦ ਕੀਤਾ। ਇਸ ਮੌਕੇ ਕੌਂਸਲਰ ਗੁਰਮੇਲ ਰਾਮ, ਕੁਲਵੀਰ ਸਿੰਘ ਕੁੱਲਾ, ਸੁਭਾਸ਼ ਗੋਰਾ, ਦਿਲਬਾਗ ਸਿੰਘ, ਪ੍ਰਿਤਪਾਲ ਸਿੰਘ ਭਾਰਟਾ ਸਰਪੰਚ, ਸੁਰਜੀਤ ਰਾਮ, ਮੁਖ਼ਤਿਆਰ ਸਿੰਘ ਮੁੱਖਾ, ਅਮਰਜੀਤ ਸਿੰਘ ਬਿੱਟਾ, ਗੌਰਵ ਗਾਬਾ, ਲਵਲੀ ਰਾਣਾ, ਧਰਮਪਾਲ ਬੰਗੜ ਸਾਬਕਾ ਨਗਰ ਕੌਂਸਲ ਪ੍ਰਧਾਨ, ਸਤਨਾਮ ਸਿੰਘ ਭਾਰਟਾ, ਬਿਮਲ ਕੁਮਾਰ ਨੰਬਰਦਾਰ, ਭਾਈ ਜੋਗਿੰਦਰ ਸਿੰਘ, ਸੁਰਿੰਦਰ ਪਰਜਾਪਤ, ਜਸਵਿੰਦਰ ਸਿੰਘ ਲੋਂਗੀਆ, ਜਗਦੀਪ ਸਿੰਘ ਐਡਵੋਕੇਟ, ਰਣਧੀਰ ਸਿੰਘ ਐਡਵੋਕੇਟ ਆਦਿ ਵੀ ਹਾਜ਼ਰ ਸਨ।
ਸੜੋਆ ਦੇ ਵੱਖ-ਵੱਖ ਬਾਜ਼ਾਰ ਬੰਦ ਰਹੇ
ਸੜੋਆ, (ਨਾਨੋਵਾਲੀਆ)-ਪੰਜਾਬ ਬੰਦ ਦੇ ਸੱਦੇ 'ਤੇ ਕਸਬਾ ਸੜੋਆ ਦੇ ਵੱਖ-ਵੱਖ ਬਾਜ਼ਾਰ ਸਵੇਰ ਤੋਂ ਹੀ ਬੰਦ ਰਹੇ। ਸੜੋਆ ਦੇ ਮੁੱਖ ਬਾਜ਼ਾਰ, ਦਿਆਲ ਰੋੜ, ਕੁੱਕੜ ਮਜਾਰਾ ਰੋੜ, ਪੀ. ਐਨ. ਬੀ. ਬੈਂਕ ਰੋਡ ਤੇ ਹੋਰ ਬਾਜ਼ਾਰਾਂ 'ਚ ਸਾਰੀਆਂ ਦੁਕਾਨਾਂ ਬੰਦ ਰਹੀਆਂ। ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਕਿਸਾਨਾਂ ਦਾ ਸਮਰਥਨ ਕੀਤਾ। ਇਸ ਮੌਕੇ ਮਾਰਕਸੀ ਆਗੂ ਕਾਮਰੇਡ ਪਰਮਜੀਤ ਰੌੜੀ ਤੇ ਸਾਥੀ ਅੱਛਰ ਸਿੰਘ ਟੋਰੋਵਾਲ ਨੇ ਕਿਹਾ ਕੇਂਦਰ ਸਰਕਾਰ ਨੇ ਜੋ ਬਿੱਲ ਪੇਸ਼ ਕੀਤੇ ਹਨ ਇਸ ਨਾਲ ਕਿਸਾਨੀ ਤਬਾਹ ਹੋ ਕੇ ਰਹਿ ਜਾਵੇਗੀ। ਇਸ ਕਰ ਕੇ ਸੂਬੇ ਅੰਦਰ ਬੰਦ ਨੂੰ ਮਿਲੇ ਮੁਕੰਮਲ ਬੰਦ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਬਿੱਲਾਂ ਨੂੰ ਤੁਰੰਤ ਰੱਦ ਕਰਕੇ ਕਿਸਾਨਾਂ ਅੰਦਰ ਬਿੱਲਾਂ ਨੂੰ ਲੈ ਕੇ ਪਾਈ ਜਾ ਰਹੀ ਪ੍ਰੇਸ਼ਾਨੀ ਨੂੰ ਖ਼ਤਮ ਕਰੇ।
ਬਿਜਲੀ ਕਾਮਿਆਂ ਵਲੋਂ ਕਿਸਾਨਾਂ ਦੇ ਹੱਕ 'ਚ ਗੇਟ ਰੈਲੀ
ਬਲਾਚੌਰ, (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਬੰਦ ਦੀ ਹਮਾਇਤ ਕਰਦਿਆਂ ਉੱਪ ਮੰਡਲ ਨੰਬਰ ਇਕ ਤੇ ਦੋ ਦੇ ਮੁਲਾਜ਼ਮਾਂ ਵਲੋਂ ਬਿਜਲੀ ਦਫ਼ਤਰ ਬਲਾਚੌਰ ਵਿਖੇ ਗੇਟ ਰੈਲੀ ਕੀਤੀ। ਰੈਲੀ ਦੀ ਪ੍ਰਧਾਨਗੀ ਜੇ. ਈ. ਕੁਲਵਿੰਦਰ ਸਿੰਘ ਨੇ ਕੀਤੀ। ਇਸ ਮੌਕੇ ਇੰਜੀ: ਮੋਹਨ ਸਿੰਘ ਲੰਗੜੋਆ, ਮੰਡਲ ਪ੍ਰਧਾਨ ਅਮਰੀਕ ਸਿੰਘ, ਅਮਰੀਕ ਸਿੰਘ ਜਾਡਲੀ ਪ੍ਰਧਾਨ, ਹਰਸ਼ਪਾਲ ਸਿੰਘ ਪ੍ਰਧਾਨ, ਇੰਜੀ ਬਲਜੀਤ ਰਾਮ ਅਣਜਾਣ, ਰਾਜਿੰਦਰ ਕੌਰ ਐੱਸ. ਡੀ. ਸੀ., ਜਗਦੀਸ਼ ਚੰਦਰ ਪੈਨਸ਼ਨਰ ਆਗੂ, ਨਰਿੰਦਰ ਸਿੰਘ, ਇਕਬਾਲ ਸਿੰਘ ਸਹੋਤਾ, ਜਸਵਿੰਦਰ ਸਿੰਘ ਜੇ. ਈ., ਸਤਨਾਮ ਸਿੰਘ ਸੱਤੂ, ਧਰਮਿੰਦਰ, ਸਰਬਜੀਤ ਸੈਣੀ, ਕਰਨੈਲ ਸਿੰਘ, ਦਲਜਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ।
ਬਲਾਚੌਰ 'ਚ ਅਕਾਲੀ ਦਲ ਵਲੋਂ 5 ਘੰਟੇ ਚੱਕਾ ਜਾਮ
ਬਲਾਚੌਰ, (ਸ਼ਾਮ ਸੁੰਦਰ ਮੀਲੂ)-ਸ਼੍ਰੋਮਣੀ ਅਕਾਲੀ ਦਲ (ਬ) ਦੀ ਬਲਾਚੌਰ ਇਕਾਈ ਨੇ ਕਿਸਾਨਾਂ ਦੇ ਹੱਕ 'ਚ ਕੇਂਦਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਖਿਲਾਫ਼ ਪਿੰਡਾਂ ਦੇ ਛੋਟੇ ਤੇ ਵੱਡੇ ਕਿਸਾਨਾਂ ਨੂੰ ਨਾਲ ਲੈ ਕੇ ਨੈਸ਼ਨਲ ਹਾਈਵੇ 'ਤੇ 5 ਘੰਟੇ ਰੋਸ ਪ੍ਰਦਰਸ਼ਨ ਕਰਦਿਆਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜਥੇ: ਗੁਰਬਖਸ਼ ਸਿੰਘ ਖ਼ਾਲਸਾ, ਐਡਵੋਕੇਟ ਰਾਜਵਿੰਦਰ ਲੱਕੀ, ਸੇਵਾ ਮੁਕਤ ਬ੍ਰਿਗੇਡੀਅਰ ਰਾਜ ਕੁਮਾਰ, ਸੁਨੀਤਾ ਚੌਧਰੀ, ਬੁੱਧ ਸਿੰਘ ਬਲਾਕੀਪੁਰ, ਸੁਖਦੀਪ ਸਿੰਘ ਸ਼ੁਕਾਰ, ਇੰਦਰਜੀਤ ਲੁੱਡੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਵਾਲੀ ਪਾਰਟੀ ਹੈ। ਜਦੋਂ ਵੀ ਕਿਸੇ ਵੀ ਪਾਰਟੀ ਦੀ ਕੇਂਦਰ 'ਚ ਸਰਕਾਰ ਨੇ ਪੰਜਾਬ ਦੇ ਨਾਲ ਧੱਕਾ ਕਰਨ ਲਈ ਕਦਮ ਅੱਗੇ ਧਰਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਉਸ ਦਾ ਵਿਰੋਧ ਕਰ ਕੇ ਪੰਜਾਬ ਦੇ ਹਿਤਾਂ ਦੀ ਰਾਖੀ ਕੀਤੀ। ਇਸ ਮੌਕੇ ਗੁਰਚਰਨ ਸਿੰਘ ਉਲੱਦਣੀ, ਕੇਵਲ ਕਿਸ਼ਨ ਬੈਂਸ, ਸੰਤੋਖ ਸਿੰਘ ਸ਼ਿਵਾਲਿਕ, ਬਾਬਾ ਹਰਜਿੰਦਰ ਸਿੰਘ ਬਰਾੜ, ਹਰਅਮਰਿੰਦਰ ਚਾਂਦਪੁਰੀ, ਹਜ਼ੂਰਾ ਸਿੰਘ ਪੈਲੀ, ਜੋਗਿੰਦਰ ਸਿੰਘ ਅਟਵਾਲ, ਪੰਮੀ ਬਰੇਤਾ ਸੰਮਤੀ ਮੈਂਬਰ, ਹਨੀ ਟੌਂਸਾ, ਜਥੇ:ਸਤਨਾਮ ਸਿੰਘ ਸਹੂੰਗੜਾ, ਗੁਰਦੀਪ ਸਿੰਘ ਬਕਾਪੁਰ, ਮਾ: ਦੇਵ ਰਾਜ ਸੰਡਰੇਵਾਲ, ਅਵਤਾਰ ਸਿੰਘ ਸਾਧੜਾ, ਜਥੇ ਮੋਹਣ ਸਿੰਘ ਟੱਪਰੀਆਂ, ਕਾਮਰੇਡ ਅਮਰੀਕ ਸਿੰਘ, ਹਰਦਿਆਲ ਮਾਹੀਪੁਰ, ਗੌਰਵ ਚੌਹਾਨ, ਦਲਜੀਤ ਮਾਣੇਵਾਲ, ਸੁਰਜੀਤ ਕੋਹਲੀ, ਗੁਰਪ੍ਰੀਤ ਗੁੱਜਰ, ਰਾਣਾ ਰਣਦੀਪ ਕੌਸ਼ਲ, ਤੀਰਥ ਰਾਮ ਮੱਖੂਪੁਰ, ਗੁਰ ਸ਼ਕਤੀ ਬਾਗੜੀ, ਵਿਜੇ ਟਕਾਰਲਾ, ਅਸ਼ੋਕ ਚੇਚੀ ਉਧਨੋਵਾਲ, ਹਰਕੰਵਲ ਸਿੰਘ ਕੌਲਗੜ੍ਹ, ਬਹਾਦਰ ਸਿੰਘ ਪੈਲੀ, ਮਾ: ਜਗਦੀਸ਼ ਬਲਾਚੌਰ, ਮੇਜਰ ਸਿੰਘ ਬਛੌੜੀ, ਕਾਬਲ ਸੂਰਾਪੁਰ, ਦੇਵ ਰਾਜ ਬੱਗਾ ਰੱਤੇਵਾਲ, ਰਾਮ ਕੁਮਾਰ ਮਨਸੇਵਾਲ, ਵਿਜੇ ਕੁਮਾਰ ਬੂੰਗੜੀ, ਜੀਤ ਰਾਮ ਨੀਲੇਵਾੜਾ, ਮਾ: ਪ੍ਰੇਮ ਰਾਜੂਮਾਜਰਾ, ਗੁਰਮੇਲ ਚੰਦ ਭਾਟੀਆ, ਜੋਗਿੰਦਰ ਪਾਲ ਮੋਜੋਵਾਲ, ਸੁਖਦੇਵ ਸਿੰਘ ਮੰਢਿਆਣੀ, ਬੂਟਾ ਮੰਢਿਆਣੀ, ਰਾਮਸ਼ਰਨ ਖਟਾਣਾ, ਸਰਵਣ ਮੀਲੂ, ਨਿਰਮਲ ਥਾਂਦੀ, ਧਰਮਪਾਲ ਕੋਹਲੀ, ਜਗਨ ਬੂੰਗੜੀ, ਕਾਲਾ ਮਝੋਟ, ਅਸ਼ਵਨੀ ਨੰਨੂਵਾਲ, ਜਗਤਾਰ ਸਿੰਘ ਜੱਬਾ, ਬਿੱਟੂ ਜੱਬਾ, ਸੁਭਾਸ਼ ਰਾਜੂਮਾਜਰਾ, ਜੀਤ ਰਾਮ ਸੇਵਾ ਮੁਕਤ ਇੰਸਪੈਕਟਰ, ਲਹਿੰਬਰ ਸਿੰਘ ਮਾਣੇਵਾਲ, ਜਗਤਾਰ ਸਿੰਘ ਮੱਕੋਵਾਲ, ਸ੍ਰੀਰਾਮ ਟੌਂਸਾ, ਸੁਰਿੰਦਰ ਸਿੰਘ ਮੁਤੋਂ, ਹਰਦੇਵ ਸੈਣੀ, ਸੁਭਾਸ਼ ਭੂੰਬਲਾ, ਸੁਰੇਸ਼ ਕਟਾਰੀਆ ਸਮੇਤ ਹੋਰ ਵੀ ਕਿਸਾਨ ਹਿਤੈਸ਼ੀ ਸਮਾਜ ਸੇਵੀਆਂ ਨੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ।
ਜਾਡਲਾ ਰਿਹਾ ਮੁਕੰਮਲ ਬੰਦ
ਜਾਡਲਾ, (ਬੱਲੀ)-ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਮਿਲੇ ਭਰਪੂਰ ਹੁੰਗਾਰੇ ਕਾਰਨ ਜਾਡਲਾ ਦੇ ਸਾਰੇ ਬਾਜ਼ਾਰ, ਪਿੰਡ ਬੀਰੋਵਾਲ, ਗੜ੍ਹੀ ਕਾਨੂੰਗੋਆਂ, ਮਹਿਤਪੁਰ ਉਲੱਦਣੀ, ਦੌਲਤਪੁਰ, ਨਾਈ ਮਜਾਰਾ, ਕਿਸ਼ਨਪੁਰਾ ਤੇ ਸਨਾਵਾ ਅੱਡੇ ਦੀਆਂ ਦੁਕਾਨਾਂ ਪੂਰਨ ਰੂਪ 'ਚ ਬੰਦ ਰਹੀਆਂ। ਇਸ ਮੌਕੇ ਕਿਸਾਨ ਆਗੂ ਸੁਰਿੰਦਰ ਸਿੰਘ ਬੈਂਸ, ਆੜ੍ਹਤੀ ਐਸੋ

ਨਿਹੰਗ ਸਿੰਘਾਂ ਸਮੇਤ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਕਿਸਾਨ ਆਗੂਆਂ ਨਹੀਂ ਦਿੱਤਾ ਸਟੇਜ 'ਤੇ ਬੋਲਣ ਦਾ ਸਮਾਂ

ਨਵਾਂਸ਼ਹਿਰ, 25 ਸਤੰਬਰ (ਗੁਰਬਖਸ਼ ਸਿੰਘ ਮਹੇ)-ਕਿਸਾਨਾਂ ਵਲੋਂ ਪਿੰਡ ਲੰਗੜੋਆ ਦੇ ਬਾਈਪਾਸ ਨਜ਼ਦੀਕ ਦਿੱਤੇ ਗਏ ਵਿਸ਼ਾਲ ਧਰਨੇ 'ਚ ਕਿਸਾਨਾਂ ਵਲੋਂ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ | ਧਰਨੇ ਸਬੰਧੀ ਬੀਤੇ ਕੱਲ੍ਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਐਲਾਨ ਕੀਤਾ ...

ਪੂਰੀ ਖ਼ਬਰ »

ਸ਼ਹਿਰ ਮੁਕੰਮਲ ਬੰਦ ਤੇ ਸ਼ਰਾਬ ਦੇ ਠੇਕਿਆਂ 'ਤੇ ਚੋਰ ਮੋਰੀਆਂ ਰਾਹੀਂ ਵਿਕੀ ਸ਼ਰਾਬ

ਨਵਾਂਸ਼ਹਿਰ, 25 ਸਤੰਬਰ (ਗੁਰਬਖਸ਼ ਸਿੰਘ ਮਹੇ)-ਨਵਾਂਸ਼ਹਿਰ ਮੁਕੰਮਲ ਬੰਦ ਦੇ ਸੱਦੇ ਦੌਰਾਨ ਵਪਾਰ ਮੰਡਲ ਨਵਾਂਸ਼ਹਿਰ ਵਲੋਂ ਪੂਰਨ ਸਹਿਯੋਗ ਦੇਣ ਦਾ ਪ੍ਰਣ ਕੀਤਾ ਗਿਆ ਸੀ | ਇਸ ਦੌਰਾਨ ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ | ਸਵੇਰ ਸਮੇਂ ਸਿਰਫ਼ ...

ਪੂਰੀ ਖ਼ਬਰ »

'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਜਾਵੇਗਾ-ਡੀ. ਸੀ.

ਨਵਾਂਸ਼ਹਿਰ, 25 ਸਤੰਬਰ (ਗੁਰਬਖਸ਼ ਸਿੰਘ ਮਹੇ)-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਚੱਲ ਰਹੀ 'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਦੀ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ 27 ਨਵੇਂ ਮਾਮਲੇ, ਦੋ ਦੀ ਮੌਤ

ਨਵਾਂਸ਼ਹਿਰ, 25 ਸਤੰਬਰ (ਗੁਰਬਖਸ਼ ਸਿੰਘ ਮਹੇ)-ਜ਼ਿਲੇ੍ਹ 'ਚ ਅੱਜ 27 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਇਸ ਤੋਂ ਇਲਾਵਾ ਹਲਕਾ ਮੁਕੰਦਪੁਰ ਦੇ ਇਕ 64 ਸਾਲਾ ਵਿਅਕਤੀ ਜੋ ਕਿ ਨਵਾਂਸ਼ਹਿਰ ਦੇ ਚੰਡੀਗੜ੍ਹ ਰੋਡ 'ਤੇ ਇਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਸੀ ਤੇ ਉਹ ...

ਪੂਰੀ ਖ਼ਬਰ »

ਬੰਗਾ 'ਚ 7 ਕਿਸਾਨ ਜਥੇਬੰਦੀਆਂ ਵਲੋਂ ਰੋਸ ਧਰਨਾ

ਬੰਗਾ, 25 ਸਤੰਬਰ (ਜਸਬੀਰ ਸਿੰਘ ਨੂਰਪੁਰ)-ਬੰਗਾ ਵਿਖੇ ਕੇਂਦਰ ਦੇ ਖੇਤੀ ਆਰਡੀਨੈਸ ਵਿਰੋਧੀ ਕਾਨੂੰਨਾਂ ਨੂੰ ਪਾਸ ਕਰਨ ਵਿਰੁੱਧ 7 ਕਿਸਾਨ ਜਥੇਬੰਦੀਆਂ ਆੜ੍ਹਤੀ ਐਸੋਸੀਏਸ਼ਨ ਤੇ ਹੋਰ ਰਾਜਨੀਤਕ ਜਥੇਬੰਦੀਆਂ ਵਲੋਂ ਦਾਣਾ ਮੰਡੀ ਬੰਗਾ ਤੋਂ ਗੁਰੂ ਤੇਗ ਬਹਾਦਰ ਗੇਟ ਤੱਕ ...

ਪੂਰੀ ਖ਼ਬਰ »

ਕੇਂਦਰ ਦੀ ਧੱਕੇਸ਼ਾਹੀ ਖ਼ਿਲਾਫ਼ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਾਂਗੇ-ਵਿਧਾਇਕ ਅੰਗਦ ਸਿੰਘ

ਨਵਾਂਸ਼ਹਿਰ, 25 ਸਤੰਬਰ (ਗੁਰਬਖਸ਼ ਸਿੰਘ ਮਹੇ)-ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਦੇਸ਼ ਵਿਆਪੀ ਬੰਦ ਦੇ ਸੱਦੇ ਦੌਰਾਨ ਲਗਾਏ ਰੋਸ ਧਰਨਿਆਂ ਤਹਿਤ ਲੰਗੜੋਆ ਬਾਈਪਾਸ 'ਤੇ ਕਿਸਾਨ ਜਥੇਬੰਦੀਆਂ ਵਲੋਂ ਲਗਾਏ ਵਿਸ਼ਾਲ ਧਰਨੇ 'ਚ ਹਲਕਾ ਵਿਧਾਇਕ ...

ਪੂਰੀ ਖ਼ਬਰ »

ਨੋਟਬੰਦੀ, ਜੀ. ਐੱਸ. ਟੀ. ਤੋਂ ਬਾਅਦ ਖੇਤੀ ਬਿੱਲ ਵੀ ਲੋਕ ਮਾਰੂ ਸਾਬਤ ਹੋਣਗੇ-ਪੱਲੀ ਝਿੱਕੀ

ਕਟਾਰੀਆਂ, 25 ਸਤੰਬਰ (ਨਵਜੋਤ ਸਿੰਘ ਜੱਖੂ)-ਕੇਂਦਰ ਨੇ ਜਬਰੀ ਖੇਤੀ ਬਿੱਲ ਪਾਸ ਕਰ ਕੇ ਜਿਥੇ ਸਾਰੇ ਦੇਸ਼ 'ਚ ਹਾਹਾਕਾਰ ਮਚਾ ਦਿੱਤੀ ਹੈ | ਉਸ ਦੇ ਨਾਲ ਹੀ ਛੋਟੇ ਤੇ ਦਰਮਿਆਨੇ ਕਿਸਾਨ ਆਪਣੇ ਆਪ ਨੂੰ ਬੇਸਹਾਰਾ ਸਮਝਣ ਲੱਗ ਪਏ ਹਨ | ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਆਪਣੇ ...

ਪੂਰੀ ਖ਼ਬਰ »

ਬੀੜ ਕਾਠਗੜ੍ਹ ਵਿਖੇ ਹਲਕਾ ਵਿਧਾਇਕ ਮੰਗੂਪੁਰ ਵਲੋਂ ਗਲੀਆਂ ਨਾਲੀਆਂ ਬਣਾਉਣ ਦਾ ਉਦਘਾਟਨ

ਕਾਠਗੜ੍ਹ/ਰੈਲ ਮਾਜਰਾ, 25 ਸਤੰਬਰ (ਬਲਦੇਵ ਸਿੰਘ ਪਨੇਸਰ, ਰਾਕੇਸ਼ ਰੋਮੀ)-ਪਿੰਡ ਬੀੜ ਕਾਠਗੜ੍ਹ ਵਿਖੇ 12 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਬਣਾਈਆਂ ਜਾ ਰਹੀਆਂ ਗਲੀਆਂ ਨਾਲੀਆਂ ਦਾ ਉਦਘਾਟਨ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕੀਤਾ | ਉਨ੍ਹਾਂ ਸੰਖੇਪ ਇਕੱਠ ...

ਪੂਰੀ ਖ਼ਬਰ »

ਪਠਲਾਵਾ ਚੈਰੀਟੇਬਲ ਹਸਪਤਾਲ 'ਚ ਆਈ. ਸੀ. ਯੂ. ਸੈਂਟਰ ਦਾ ਉਦਘਾਟਨ

ਬੰਗਾ, 25 ਸਤੰਬਰ (ਕਰਮ ਲਧਾਣਾ)-ਇਲਾਕੇ 'ਚ ਸਸਤੀਆਂ ਤੇ ਮੁਫ਼ਤ ਸਿਹਤ ਸਹੂਲਤਾਂ ਨਾਲ ਲੋੜਵੰਦਾਂ ਦੀ ਸੇਵਾ ਕਰ ਰਿਹਾ ਸਿਹਤ ਅਦਾਰਾ ਸੰਤ ਬਾਬਾ ਘਨੱਯਾ ਸਿੰਘ ਚੈਰੀਟੇਬਲ ਹਸਪਤਾਲ ਪਠਲਾਵਾ 'ਚ ਸਥਾਪਤ ਕੀਤੇ ਆਈ. ਸੀ. ਯੂ. ਸੈਂਟਰ ਦਾ ਟਰੱਸਟ ਦੇ ਪ੍ਰਧਾਨ ਹਰਪਾਲ ਸਿੰਘ ਸਰਪੰਚ ...

ਪੂਰੀ ਖ਼ਬਰ »

ਆਈ.ਟੀ.ਆਈ. ਨਵਾਂਸ਼ਹਿਰ ਵਿਖੇ ਮੈਗਾ ਰੁਜ਼ਗਾਰ ਮੇਲਾ 28 ਨੂੰ

ਨਵਾਂਸ਼ਹਿਰ, 25 ਸਤੰਬਰ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਲਗਾਏ ਜਾ ਰਹੇ ਛੇਵੇਂ ਮੈਗਾ ਰੁਜ਼ਗਾਰ ਮੇਲੇ ਤਹਿਤ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ 28 ਸਤੰਬਰ ਨੂੰ ਆਈ. ਟੀ. ਆਈ. ਨਵਾਂਸ਼ਹਿਰ (ਬਲਾਕ-ਬੀ) ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX