ਤਾਜਾ ਖ਼ਬਰਾਂ


ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 41,322 ਨਵੇਂ ਮਾਮਲੇ ਆਏ ਸਾਹਮਣੇ, 485 ਲੋਕਾਂ ਦੀ ਹੋਈ ਮੌਤ
. . .  7 minutes ago
ਨਵੀਂ ਦਿੱਲੀ, 28 ਨਵੰਬਰ- ਭਾਰਤ 'ਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ 41,322 ਨਵੇਂ...
ਜਾਇਡਸ ਬਾਇਓਟੈਕ ਪਾਰਕ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  23 minutes ago
ਨਵੀਂ ਦਿੱਲੀ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਸਤਿਤ ਜਾਇਡਸ ਬਾਇਓਟੈਕ ਪਾਰਕ 'ਚ ਪਹੁੰਚ ਚੁੱਕੇ ਹਨ। ਇੱਤੇ ਉਹ ਖੋਜ ਕਰਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ...
ਕਿਸਾਨੀ ਅੰਦੋਲਨ ਕਾਰਨ ਦਿੱਲੀ ਦੇ ਟਿਕਰੀ ਬਾਰਡਰ 'ਤੇ ਵਧਾਈ ਗਈ ਸੁਰੱਖਿਆ
. . .  45 minutes ago
ਨਵੀਂ ਦਿੱਲੀ, 28 ਨਵੰਬਰ-ਦਿੱਲੀ ਟਿਕਰੀ ਬਾਰਡਰ 'ਤੇ ਵੱਡੀ ਗਿਣਤੀ 'ਚ ਕਿਸਾਨ ਪਹੁੰਚ ਗਏ ਹਨ। ਇਸ ਨੂੰ ਦੇਖਦਿਆਂ ਇੱਥੇ ਵੱਡੀ ਗਿਣਤੀ 'ਚ...
ਅਹਿਮਦਾਬਾਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਦਾ ਲੈਣਗੇ ਜਾਇਜ਼ਾ
. . .  27 minutes ago
ਅਹਿਮਦਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਅਹਿਮਦਾਬਾਦ 'ਚ ਪਹੁੰਚ ਗਏ ਹਨ। ਥੋੜ੍ਹੀ ਦੇਰ ਬਾਅਦ ਉਹ ਅਹਿਮਦਾਬਾਦ ਦੇ ਨੇੜੇ ਸਥਿਤ ਪ੍ਰਮੁੱਖ ਦਵਾਈ ਕੰਪਨੀ 'ਜਾਇਡਸ ਬਾਇਓਟੈਕ' ਪਾਰਕ...
ਜੰਮੂ-ਕਸ਼ਮੀਰ 'ਚ ਡੀ. ਡੀ. ਸੀ. ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ
. . .  about 1 hour ago
ਸ੍ਰੀਨਗਰ, 28 ਨਵੰਬਰ- ਜੰਮੂ-ਕਸ਼ਮੀਰ ਤੋਂ ਧਾਰਾ 37 ਹਟਾਉਣ ਅਤੇ ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਤੋਂ ਬਾਅਦ ਅੱਜ ਇੱਥੇ ਪਹਿਲੀ ਵਾਰ ਵੋਟਿੰਗ ਹੋ ਰਹੀ ਹੈ। ਜੰਮੂ-ਕਸ਼ਮੀਰ 'ਚ ਡੀ. ਡੀ. ਸੀ...
ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਬੈਠਕ ਜਾਰੀ
. . .  about 1 hour ago
ਨਵੀਂ ਦਿੱਲੀ, 28 ਨਵੰਬਰ- ਸਿੰਘੂ ਬਾਰਡਰ 'ਤੇ ਪੰਜਾਬ ਦੇ ਕਿਸਾਨਾਂ ਦੀ ਬੈਠਕ ਜਾਰੀ ਹੈ। ਇਸ ਬੈਠਕ 'ਚ ਤੈਅ ਕੀਤਾ ਜਾਵੇਗਾ ਕਿ ਕਿਸਾਨ ਆਪਣਾ ਪ੍ਰਦਰਸ਼ਨ ਸਿੰਘੂ ਬਾਰਡਰ...
ਠੰਢ 'ਚ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਹੀ ਬਿਤਾਈ ਰਾਤ
. . .  about 2 hours ago
ਨਵੀਂ ਦਿੱਲੀ, 28 ਨਵੰਬਰ- ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਧਰਨਾ ਜਾਰੀ ਹੈ ਅਤੇ ਬੀਤੀ ਰਾਤ ਠੰਢ 'ਚ ਹੀ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਬਿਤਾਈ। ਅੱਜ ਕਿਸਾਨ ਜਥੇਬੰਦੀਆਂ ਦੀ ਅਹਿਮ...
ਦੇਸ਼ ਦੇ ਤਿੰਨ ਕੋਰੋਨਾ ਵੈਕਸੀਨ ਸੈਂਟਰਾਂ ਦਾ ਅੱਜ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 28 ਨਵੰਬਰ- ਭਾਰਤ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਦੇਸ਼ 'ਚ ਤਿੰਨ ਵੱਖ-ਵੱਖ ਕੋਵਿਡ ਵੈਕਸੀਨਾਂ 'ਤੇ ਕੰਮ ਚੱਲ ਰਿਹਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਅੱਜ ਦਾ ਵਿਚਾਰ
. . .  about 2 hours ago
ਹਿਮਾਚਲ ਦੇ ਸਿਰਮੌਰ ‘ਚ ਮਾਸਕ ਨਾ ਪਹਿਨਣ ਦੇ ਕਾਰਨ ਕੀਤਾ ਜਾਵੇਗਾ ਗ੍ਰਿਫਤਾਰ
. . .  1 day ago
ਸ਼ਿਮਲਾ, 27 ਨਵੰਬਰ - ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਐਸਪੀ ਨੇ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਜਿਸ ਵਿਅਕਤੀ ਨੇ ਮਾਸਕ ਨਾ ਪਹਿਨਿਆ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ । ਜੇ ਦੋਸ਼ੀ ਪਾਇਆ ਜਾਂਦਾ ਹੈ...
ਨਗਰ ਕੌਂਸਲ/ਪੰਚਾਇਤ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ
. . .  1 day ago
ਚੰਡੀਗੜ੍ਹ , 27 ਨਵੰਬਰ {ਮਾਨ}-ਪੰਜਾਬ ਦੀਆਂ ਨਗਰ ਕੌਂਸਲਾਂ/ਪੰਚਾਇਤਾਂ ਦੀਆਂ ਆਮ ਚੋਣਾਂ ਅਤੇ ਉਪ ਚੋਣਾਂ ਕਰਵਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ । ਇਸ ਨਾਲ ਹੁਣ ਪੰਜਾਬ ਅੰਦਰ ...
ਬੀਬੀ ਜਗੀਰ ਕੌਰ ਦਾ ਬੇਗੋਵਾਲ ਪੁੱਜਣ ‘ਤੇ ਹਲਕੇ ਦੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ
. . .  1 day ago
ਬੇਗੋਵਾਲ , 27 ਨਵੰਬਰ (ਸੁਖਜਿੰਦਰ ਸਿੰਘ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਬੀਬੀ ਜਗੀਰ ਕੌਰ ਦਾ ਦੇਰ ਰਾਤ ਅੱਜ ਆਪਣੇ ਨਗਰ ਬੇਗੋਵਾਲ ਪੁੱਜਣ ‘ਤੇ ਉਨ੍ਹਾਂ ਦਾ ਹਲਕੇ ਦੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ...
ਬੀ ਐੱਸ ਐੱਫ ਨੇ 7 ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਮਮਦੋਟ { ਫਿਰੋਜ਼ਪੁਰ} ,27 ਨਵੰਬਰ (ਸੁਖਦੇਵ ਸਿੰਘ ਸੰਗਮ ) - ਬੀ ਐੱਸ ਐੱਫ ਸੈਕਟਰ ਮਮਦੋਟ ਵੱਲੋਂ ਸਰਹੱਦੀ ਖੇਤਰ ਵਿਚੋਂ 7 ਪੈਕਟ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਹਿੰਦ ਪਾਕਿ ਸਰਹੱਦੀ ...
ਹਾਈ ਕੋਰਟ ਨੇ 28 ਨਵੰਬਰ ਤੋਂ ਲੈ ਕੇ 23 ਦਸੰਬਰ ਤੱਕ ਦੇ ਕੇਸਾਂ ਦੀ ਸੁਣਵਾਈ ਵਧਾ ਕੇ ਮਾਰਚ 2021 ਕੀਤੀ
. . .  1 day ago
ਫਿਰੋਜ਼ਪੁਰ ,27 ਨਵੰਬਰ {ਰਾਕੇਸ਼ ਚਾਵਲਾ/ਕਾਨੂੰਨੀ ਪ੍ਰਤੀਨਿਧੀ}-ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦੇ ਜੱਜਾਂ ,ਵਕੀਲਾਂ ,ਸਟਾਫ ਅਤੇ ਪ੍ਰਾਰਥੀਆਂ ਦੀ ਸੁਰੱਖਿਆ ਨੂੰ ਮਦੇਨਜ਼ਰ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 28 ...
ਮੁੱਖ ਮੰਤਰੀ ਵਲੋਂ ਸ਼ਹੀਦ ਸੁਖਬੀਰ ਸਿੰਘ ਦੇ ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦਾ ਐਲਾਨ
. . .  1 day ago
ਤਰਨ ਤਾਰਨ, 27 ਨਵੰਬਰ (ਹਰਿੰਦਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਖਵਾਸ ਪੁਰ ਨਿਵਾਸੀ 18 ਜੇ.ਏ.ਕੇ. ਆਰ.ਆਈ.ਐੱਫ. ਦੇ ਸਿਪਾਹੀ ਸੁਖਬੀਰ ਸਿੰਘ ਜੋ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ...
ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਕਿਸਾਨਾਂ ਅੱਗੇ ਰੁਕਾਵਟਾਂ ਪਾਉਣ ਦੀ ਨਿਖੇਧੀ
. . .  1 day ago
ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)- ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਸਾਨਾਂ ਦੇ ਸੰਘਰਸ਼ ਨਾਲ ਇਕਮੁੱਠਤਾ ਅਤੇ ਹਮਦਰਦੀ ਪ੍ਰਗਟਾਉਂਦੇ ਹੋਏ ...
ਹਾਰਦਿਕ ਪੰਡਿਆ ਵਨਡੇ ਕ੍ਰਿਕਟ ਵਿਚ 1000 ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਭਾਰਤੀ ਖਿਡਾਰੀ
. . .  1 day ago
ਨਵੀਂ ਦਿੱਲੀ, 27 ਨਵੰਬਰ - ਭਾਰਤੀ ਸਟਾਰ ਹਾਰਦਿਕ ਪਾਂਡਿਆ ਨੇ ਆਸਟਰੇਲੀਆ ਖਿਲਾਫ ਅਰਧ ਸੈਂਕੜਾ ਖੇਡ ਕੇ , ਇਸ ਸਮੇਂ ਦੌਰਾਨ, ਪੰਡਿਆ ਨੇ ਆਪਣੇ ਨਾਮ ਦੀ ਇੱਕ ਵਿਸ਼ੇਸ਼ ਪ੍ਰਾਪਤੀ ਵੀ ...
ਸਰਕਾਰੀ ਸਕੂਲ ਲਾਂਬੜਾ ਦੀ ਅਧਿਆਪਕਾਂ ਦੀ ਕੋਰੋਨਾ ਕਾਰਨ ਮੌਤ
. . .  1 day ago
ਲਾਂਬੜਾ ,27 ਨਵੰਬਰ {ਪਰਮੀਤ ਗੁਪਤਾ}-ਲਾਂਬੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਬਤੌਰ ਸਮਾਜਿਕ ਸਿੱਖਿਆ ਦੀ ਅਧਿਆਪਿਕਾ ਵਜੋਂ ਤਾਇਨਾਤ ਮੈਡਮ ਇੰਦੂ ਚਮਨ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ
ਮੰਦੀ 'ਤੇ ਸਰਕਾਰ ਦੀ ਮੋਹਰ, ਦੂਜੀ ਤਿਮਾਹੀ' ਚ -7.5% ਦਾ ਵਾਧਾ
. . .  1 day ago
ਨਵੀਂ ਦਿੱਲੀ, 27 ਨਵੰਬਰ - ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਜੀਡੀਪੀ ਦੇ ਵਾਧੇ ਦੇ ਅੰਕੜੇ ਸ਼ੁੱਕਰਵਾਰ, 27 ਨਵੰਬਰ ਨੂੰ ਦੂਜੀ ਵਾਰ ਆਏ ਹਨ । ਵਿੱਤੀ ਸਾਲ 2020-21 ਦੀ ਦੂਜੀ ਜਾਂ ਸਤੰਬਰ ਦੀ ਤਿਮਾਹੀ ਵਿਚ, ਜੀਡੀਪੀ ਵਾਧਾ 7.5% ਤੇ ਨਕਾਰਾਤਮਕ ...
ਹਰਿਆਣਾ ‘ਚ ਕਿਸਾਨ ਕਾਫਲੇ ਦਾ ਪਲਕ ਵਿਛਾ ਸਵਾਗਤ
. . .  1 day ago
ਡੱਬਵਾਲੀ, 27 ਨਵੰਬਰ (ਇਕਬਾਲ ਸਿੰਘ ਸ਼ਾਂਤ)- ਹਰਿਆਣੇ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਵਧਦੇ ਪੰਜਾਬ ਦੇ ਕਿਸਾਨ ਕਾਫਲੇ ਦਾ ਥਾਂ ਥਾਂ ਭਰਵਾਂ ਸਵਾਗਤ ਕੀਤਾ ਹੈ । ਰਾਹ ਵਿੱਚ ਪਿੰਡਾਂ ’ਚ ...
ਭਾਜਪਾ ਆਗੂ ਨੇ ਕੇਂਦਰ ਸਰਕਾਰ ਨੂੰ ਦਿੱਤੀ ਨਸੀਹਤ, ਖੇਤੀ ਸੰਘਰਸ਼ ਦੇ ਸ਼ਾਂਤੀਪੂਰਵਕ ਹੱਲ ਲਈ ਕੇਂਦਰ ਖੁੱਲ੍ਹ-ਦਿਲੀ ਦਿਖਾਵੇ
. . .  1 day ago
ਸੰਗਰੂਰ, 27 ਨਵੰਬਰ (ਧੀਰਜ ਪਸ਼ੋਰੀਆ)- ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸਾਬਕਾ ਕੌਮੀ ਉਪ ਪ੍ਰਧਾਨ ਸਤਵੰਤ ਸਿੰਘ ਪੂਨੀਆ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਸੰਘਰਸ਼ ਕਾਰਨ...
ਸਿਡਨੀ ਵਨਡੇ 'ਚ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਹਰਾਇਆ
. . .  1 day ago
ਸਿਡਨੀ ਵਨਡੇ 'ਚ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਹਰਾਇਆ....................
ਅੰਮ੍ਰਿਤਸਰ 'ਚ ਕੋਰੋਨਾ ਦੇ 68 ਨਵੇਂ ਮਾਮਲੇ ਆਏ ਸਾਹਮਣੇ, 3 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 27 ਨਵੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 68 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ...
ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਨਿਯੁਕਤ
. . .  1 day ago
ਫ਼ਿਰੋਜ਼ਪੁਰ, 27 ਨਵੰਬਰ (ਜਸਵਿੰਦਰ ਸਿੰਘ ਸੰਧੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਚੋਣ 'ਚ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਨੂੰ ਅੰਤਰਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ । ਇਸ ਨੂੰ ਲੈ ਕੇ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਜਾਰੀ, 103 ਨਵੇਂ ਮਾਮਲੇ ਆਏ ਸਾਹਮਣੇ ਅਤੇ 3 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਲੁਧਿਆਣਾ, 27 ਨਵੰਬਰ (ਸਲੇਮਪੁਰੀ)- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ 'ਚ ਰੋਜ਼ਾਨਾ ਹੀ ਵੱਡੀ ਗਿਣਤੀ 'ਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋੜੀਂਦੀ ਤਬਦੀਲੀ ਦੀ ਸ਼ੁਰੂਆਤ ਸਾਡੇ ਤੋਂ ਹੀ ਹੋਵੇਗੀ। -ਮਹਾਤਮਾ ਗਾਂਧੀ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਬੰਦ ਨੂੰ ਮਿਲਿਆ ਭਰਪੂਰ ਹੁੰਗਾਰਾ, ਬਟਾਲਾ ਤੇ ਆਸ-ਪਾਸ ਦੇ ਇਲਾਕੇ ਰਹੇ ਮੁਕੰਮਲ ਬੰਦ

ਸਮੂਹ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਨੇ ਦਿੱਤਾ ਸਮਰਥਨ
ਬਟਾਲਾ, 25 ਸਤੰਬਰ (ਕਾਹਲੋਂ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਬਿੱਲਾਂ ਦੇ ਨਾਂਅ 'ਤੇ ਪਾਸ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮੰਤਵ ਨਾਲ ਸਮੂੁਹ ਕਿਸਾਨ ਜਥੇਬੰਦੀਆਂ, ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ, ਕਮਿਊਨਿਸਟ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਡੈਮੋਕੇਟਿਕ, ਅਧਿਆਪਕ ਦਲ ਯੂਨੀਅਨਾਂ, ਆਂਗਣਵਾੜੀ ਯੂਨੀਅਨ, ਆੜ੍ਹਤੀ ਭਾਈਚਾਰਾ, ਸਮੂਹ ਦੁਕਾਨਦਾਰਾਂ, ਮਜ਼ਦੂਰ ਯੂਨੀਅਨਾਂ ਤੋਂ ਇਲਾਵਾ ਵਲੋਂ ਹਰ ਵਰਗ ਦੇ ਲੋਕਾਂ ਨੇ ਪੰਜਾਬ ਬੰਦ ਦੇ ਸੱਦੇ ਤਹਿਤ ਬਟਾਲਾ ਤੇ ਆਸ-ਪਾਸ ਦੇ ਇਲਾਕਿਆਂ 'ਚ ਪੂਰਨ ਸਹਿਯੋਗ ਦਿੱਤਾ। ਹੈਰਾਨੀਜਨਕ ਗੱਲ ਇਹ ਰਹੀ ਕਿ ਰੇਹੜੀ-ਫੜੀ ਵਾਲਿਆਂ ਨੇ ਬੰਦ ਦੇ ਇਸ ਸੱਦੇ 'ਚ ਪੂਰਾ ਯੋਗਦਾਨ ਪਾਇਆ। ਵੱਖ-ਵੱਖ ਥਾਂਵਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਗਏ, ਪੁਤਲੇ ਸਾੜੇ ਗਏ, ਕਿਸਾਨ ਆਗੂਆਂ ਵਲੋਂ ਇਕ ਮੰਚ 'ਤੇ ਖਲੋ ਕੇ ਕੇਂਦਰ ਦੀ ਮੋਦੀ ਸਰਕਾਰ ਦੀ ਪੁੱਠੀ ਗਿਣਤੀ ਦਾ ਨਾਅਰਾ ਦਿੱਤਾ। ਅੱਜ ਦੇ ਇਸ ਰੋਸ ਪ੍ਰਦਰਸ਼ਨ ਅਤੇ ਬੰਦ 'ਚ ਬਟਾਲਾ, ਕਾਦੀਆਂ, ਡੇਰਾ ਬਾਬਾ ਨਾਨਕ, ਘੁਮਾਣ, ਸ੍ਰੀ ਹਰਗੋਬਿੰਦਪੁਰ, ਹਰਚੋਵਾਲ, ਕਲਾਨੌਰ, ਫਤਹਿਗੜ੍ਹ ਚੂੜੀਆਂ, ਅਲੀਵਾਲ, ਕੋਟਲੀ ਸੂਰਤ ਮੱਲ੍ਹੀ ਤੋਂ ਇਲਾਵਾ ਹਰ ਕਸਬੇ ਅਤੇ ਪਿੰਡ ਦੇ ਅੱਡਿਆਂ 'ਤੇ ਚੱਕਾ ਜਾਮ ਰਿਹਾ।
ਬਟਾਲਾ ਦੇ ਗਾਂਧੀ ਚੌਕ 'ਚ ਇਕ ਮੰਚ 'ਤੇ ਖੜੀਆਂ ਜਥੇਬੰਦੀਆਂ ਅਤੇ ਅਕਾਲੀ ਦਲ ਵਲੋਂ ਕੌਮੀ ਸ਼ਾਹ ਮਾਰਗ ਅੰਮ੍ਰਿਤਸਰ-ਪਠਾਨਕੋਟ ਨੂੰ ਕਈ ਘੰਟੇ ਬੰਦ ਰੱਖਿਆ ਗਿਆ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਅਕਾਲੀ ਦਲ ਦੀ, ਆਮ ਆਦਮੀ ਪਾਰਟੀ ਵਲੋਂ ਸ਼ੈਰੀ ਕਲਸੀ, ਆੜ੍ਹਤੀ ਯੂਨੀਅਨ ਵਲੋਂ ਮਨਬੀਰ ਸਿੰਘ ਰੰਧਾਵਾ ਦੀ ਅਗਵਾਈ ਕੀਤੀ। ਇਸ ਮੌਕੇ ਸੁਖਬੀਰ ਸਿੰਘ ਵਾਹਲਾ, ਜਥੇ. ਗੁਰਨਾਮ ਸਿੰਘ ਜੱਸਲ, ਰਮਨਦੀਪ ਸਿੰਘ ਸੰਧੂ, ਬਲਬੀਰ ਸਿੰਘ ਬਿੱਟੂ, ਹਰਭਜਨ ਸਿੰਘ ਤੂਰ, ਸੁੱਚਾ ਸਿੰਘ ਸੁਚੇਤਗੜ੍ਹ, ਪਾਲ ਸਿੰਘ ਹਰਦੋਝੰਡੇ, ਗਿਆਨੀ ਹਰਬੰਸ ਸਿੰਘ ਹੰਸਪਾਲ, ਪਲਵਿੰਦਰ ਸਿੰਘ ਲੰਬੜਦਾਰ, ਕੁਲਵੰਤ ਸਿਘ ਕੌਂਸਲਰ, ਬਲਦੇਵ ਸਿੰਘ ਖੁਜਾਲਾ, ਸਮਸ਼ੇਰ ਸਿੰਘ ਚੀਮਾ, ਜੋਗਿੰਦਰਪਾਲ ਕਾਲਾ ਨੰਗਲ, ਗੁਰਪ੍ਰੀਤ ਸਿੰਘ ਸਭਰਵਾਲ, ਮਾ. ਪ੍ਰਵੀਨ ਸਿੰਘ, ਅਜੀਤ ਸਿੰਘ ਡੱਲਾ, ਬਲਬੀਰ ਸਿੰਘ ਕਾਹਲੋਂ ਲੌਗੋਵਾਲ, ਪੰਕਜ ਭੱਟੀ ਕੌਂਸਲਰ, ਰਜਿੰਦਰ ਸਿੰਘ ਸੇਖਵਾਂ, ਭੁਪਿੰਦਰ ਸਿੰਘ ਲਾਡੀ ਕੌਂਸਲਰ, ਸੰਤੋਖ ਸਿੰਘ ਦਮੋਦਰ, ਅਮਰੀਕ ਸਿੰਘ ਬਾਲੇਵਾਲ, ਕੰਵਲਜੀਤ ਸਿੰਘ ਰੋਜ਼ੀ, ਜਰਨੈਲ ਸਿੰਘ ਲਾਡੀ, ਗੁਰਬਚਨ ਸਿੰਘ ਪਵਾਰ ਸ਼੍ਰੋਮਣੀ ਅਕਾਲੀ ਦਲ ਅ, ਕਮਿਊਨਿਸਟ ਪਾਰਟੀਆਂ ਤੋਂ ਗੁਰਮੀਤ ਸਿੰਘ ਬਖਤਪੁਰ ਤੇ ਰਣਬੀਰ ਸਿੰਘ ਵਿਰਕ, ਨਗਰ ਨਿਗਮ ਮਜ਼ਦੂਰ ਯੂਨੀਅਨ ਵਜੀਰਾ ਭੱਟੀ, ਲਾਲ ਝੰਡਾ ਮਜ਼ਦੂੂਰ ਯੂਨੀਅਨ ਤੋਂ ਚਮਕੌਰ ਸਿੰਘ, ਟੈਕਨੀਕਲ ਯੂਨੀਅਨ ਬਿਜਲੀ ਬੋਰਡ, ਐਲੀਮੈਂਟਰੀ ਟੀਚਰਜ਼ ਯੂਨੀਅਨ 1992 ਤੋਂ ਗੁਰਵਿੰਦਰ ਸਿੰਘ ਸਿੱਧੂ, ਈ.ਟੀ.ਟੀ. ਅਧਿਆਪਕ ਯੂਨੀਅਨ ਗੁਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ, ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਬੁੱਟਰ, ਲੇਖਕਾਂ 'ਚੋਂ ਡਾ. ਅਨੂਪ ਸਿੰਘ, ਗੁਰਬਿੰਦਰ ਸਿੰਘ ਜੌਲੀ, ਦਵਿੰਦਰ ਸਿੰਘ ਕਾਲਾ ਅਫਗਾਨਾ ਆਦਿ ਹਾਜ਼ਰ ਸਨ।
ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਵਿਚ ਫਤਹਿਗੜ੍ਹ ਚੂੜੀਆਂ ਵਿਖੇ ਦਿੱਤਾ ਵਿਸ਼ਾਲ ਰੋਸ ਧਰਨਾ
ਫਤਹਿਗੜ੍ਹ ਚੂੜੀਆਂ, (ਧਰਮਿੰਦਰ ਸਿੰਘ ਬਾਠ, ਐਮ.ਐਸ. ਫੁੱਲ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਵਿਰੁੱਧ ਬਿੱਲਾਂ ਖ਼ਿਲਾਫ਼ ਅਕਾਲੀ ਦਲ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਵਿਚ ਫਤਹਿਗੜ੍ਹ ਚੂੜੀਆਂ ਵਿਖੇ ਅਕਾਲੀ ਵਰਕਰਾਂ ਵਲੋਂ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਪੁਰਾਣੇ ਬੱਸ ਅੱਡਾ ਚੌਕ 'ਚ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਚੇਅਰਮੈਨ ਬਖਸ਼ੀਸ਼ ਸਿੰਘ ਰੰਧਾਵਾ, ਸਰਕਲ ਪ੍ਰਧਾਨ ਬਲਦੇਵ ਸਿੰਘ ਠੱਠਾ, ਹਰਨੇਕ ਸਿੰਘ ਟੋਨੀ, ਸੰਦੀਪ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਪੰਨੂੰ, ਬਿਕਰਮਜੀਤ ਸਿੰਘ ਨਠਵਾਲ, ਲਖਵਿੰਦਰ ਸਿੰਘ ਬੱਲ, ਬਲਜੀਤ ਸਿੰਘ ਚੌਹਾਨ, ਰਣਧੀਰ ਸਿੰਘ ਦਾਖਲਾ, ਸੁਖਰਾਜ ਸਿੰਘ ਬਿਸ਼ਨੀਵਾਲ, ਮਨਜੀਤ ਸਿੰਘ ਬੇਦੀ, ਕੁਲਦੀਪ ਸਿੰਘ ਕੋਟ ਮਜਲਸ, ਰਜਵੰਤ ਸਿੰਘ ਤੇ ਰਾਣਾ ਕਾਲਾ ਅਫਗਾਨਾ, ਮਨਜਿੰਦਰ ਸਿੰਘ, ਰਜਿੰਦਰ ਸਿੰਘ ਮੰਡ, ਰਮੇਸ਼ ਭੱਟੀ, ਬਲਜਿੰਦਰ ਸਿੰਘ ਬੱਜੂਮਾਨ, ਭੁਪਿੰਦਰ ਸਿੰਘ ਲਾਡੀ ਸਰਵਾਲੀ, ਗੁਰਪ੍ਰੀਤ ਸਿੰਘ, ਪ੍ਰਧਾਨ ਸ਼ਿੰਗਾਰਾ ਸਿੰਘ ਭਾਗੋਵਾਲ, ਸੁਖਚੈਨ ਸਿੰਘ, ਗੁਰਜਿੰਦਰ ਸਿੰਘ ਮੱਲੀ, ਮਿੰਕੂ ਭਾਟੀਆ, ਜਸਵੰਤ ਸਿੰਘ, ਸੁੱਚਾ ਸਿੰਘ ਰੰਧਾਵਾ, ਤਰਸੇਮ ਸਿੰਘ ਰੰਧਾਵਾ, ਮਨੀ ਪੰਨੂੰ, ਮਨੀ ਸ਼ੇਖ, ਗੁਰਅਵਤਾਰ ਸਿੰਘ ਬਿੱਲਾ, ਵੱਸਣ ਸਿੰਘ ਕਾਦੀਆਂ, ਰਾਣਾ ਸੰਧੂ, ਸਚਿਨ ਕਾਹਲੋਂ, ਬਲਦੇਵ ਸਿੰਘ ਬਾਜਪੁਰ, ਸ਼ਰਨਜੀਤ ਸਿੰਘ ਮੂਲਿਆਂਵਾਲ, ਤੇਜਬੀਰ ਸਿੰਘ ਛਿਛਰੇਵਾਲ, ਅਜੀਤਪਾਲ ਸਿੰਘ ਸ਼ੇਖੂਪੁਰ, ਪ੍ਰਤਾਪ ਸਿੰਘ ਰੋਡ ਖੈਹਿਰਾ, ਅਮ੍ਰਿਤਪਾਲ ਸਿੰਘ ਘਸੀਟਪੁਰ, ਸਤਬੀਰ ਸਿੰਘ ਮਿਰਜਾਜਾਨ, ਸੁਖਵਿੰਦਰ ਸਿੰਘ ਢਾਂਡੇ, ਬਲਜਿੰਦਰ ਸਿੰਘ ਅਕਰਪੁਰਾ, ਰਾਜਬੀਰ ਸਿੰਘ ਬੱਦੋਵਾਲ, ਮੇਜਰ ਸਿੰਘ ਮੰਜਿਆਂਵਾਲੀ, ਹਰਭਜਨ ਸਿੰਘ ਮੱਲਕਵਾਲ, ਸੁਲੱਖਣ ਸਿਘ ਦਾਦੂਯੋਦ, ਮਹਿੰਦਰ ਸਿੰਘ ਕਰਵਾਲੀਆਂ, ਮਨਜੀਤ ਸਿੰਘ ਚੱਠਾ, ਮਨਦੀਪ ਸਿੰਘ ਪੀ.ਏ., ਜਤਿੰਦਰ ਸਿੰਘ ਖੈਹਿਰਾ, ਬਘੇਲ ਸਿੰਘ ਕੋਟਲਾ ਸ਼ਰਫ, ਪਲਵਿੰਦਰ ਸਿੰਘ ਬੇਰੀਆਂਵਾਲ, ਸੁਖਵਿੰਦਰ ਸਿੰਘ ਦਾਦੂਯੋਦ, ਪਾਲ ਰੰਧਾਵਾ, ਕੁਲਵਿੰਦਰ ਸਿੰਘ, ਪ੍ਰਵੇਜ ਮਸੀਹ ਆਦਿ ਹਾਜ਼ਰ ਸਨ।
ਪਾਵਰਕਾਮ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਰੋਸ ਪ੍ਰਦਰਸ਼ਨ
ਇਸੇ ਤਰ੍ਹਾਂ ਪਾਵਰਕਾਮ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਫ਼ੈਸਲੇ ਅਨੁਸਾਰ ਬਿਜਲੀ ਬਿੱਲ 2020, ਲੇਬਰ ਰੋਡ ਬਿੱਲ, ਕਿਸਾਨ ਵਿਰੋਧੀ ਆਰਡੀਨੈਂਸ ਦੇ ਤਹਿਤ 26 ਨੰਬਰ ਸਬ-ਸਟੇਸ਼ਨ ਵਿਖੇ ਸਾਂਝੀ ਰੋਸ ਰੈਲੀ ਕਰਕੇ ਮੋਦੀ ਸਰਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਰੈਲੀ ਦੀ ਪ੍ਰਧਾਨਗੀ ਸਾਥੀ ਫ਼ਕੀਰ ਚੰਦ, ਰਾਜ ਕੁਮਾਰ, ਮੱਖਣ ਪਨੂੰ, ਰਣਧੀਰ ਕੁਮਾਰ ਨੇ ਸਾਂਝੇ ਤੌਰ 'ਤੇ ਕੀਤੀ।
ਕਰਮਚਾਰੀ ਦਲ ਵਲੋਂ ਅਰਥੀ ਫੂਕ ਮੁਜ਼ਾਹਰਾ
ਇਸੇ ਤਰ੍ਹਾਂ ਫੋਕਲ ਪੁਆਇੰਟ 66 ਕੇ.ਵੀ. ਬਟਾਲਾ ਵਿਖੇ ਸਰਬਜੀਤ ਸਿੰਘ ਆਲੋਵਾਲ ਅਤੇ ਬਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਅਰਥੀ ਫੂਕ ਮੁਜ਼ਾਹਰਾ ਅਤੇ ਰੈਲੀ ਕੀਤੀ ਗਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਡਵੀਜ਼ਨ ਪ੍ਰਧਾਨ ਦਿਲਬਾਗ ਸਿੰਘ ਬੁੱਟਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਵੱਖ-ਵੱਖ ਬੁੁਲਾਰਿਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਸਾਨ ਵਿਰੋਧੀ ਬਿੱਲ ਅਤੇ 2020 ਅੰਦਰ ਬਿਜਲੀ ਸੋਧ ਬਿੱਲ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ। ਇਸ ਰੈਲੀ 'ਚ ਸ਼ਾਮਿਲ ਹੋਏ ਕਰਮਚਾਰੀ ਸੁਖਵਿੰਦਰ ਸਿੰਘ ਦਿਆਲਗੜ੍ਹ, ਸੰਜੀਵ ਕੁਮਾਰ, ਸੁਰਜੀਤ ਸਿੰਘ ਜੇ.ਈ., ਹਰਮੀਤ ਸਿੰਘ ਆਰ.ਏ., ਪਰਮਿੰਦਰ ਸਿੰਘ ਮੰਡਲ ਸੁਪਰਡੈਂਟ , ਮੱਖਣ ਲਾਲ, ਦੀਪਕ, ਨਰਿੰਦਰ ਕੁਮਾਰ, ਜਗਮੀਤ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਨਵਤੇਜ ਸਿੰਘ, ਸੁਖਦੇਵ ਸਿੰਘ, ਦਰਸ਼ਨ ਲਾਲ, ਤੇਜ਼ ਨਰੈਣ ਤਿਵਾੜੀ, ਅਮਰਬੀਰ ਸਿੰਘ ਜੇ.ਈ. ਸ਼ਾਮਿਲ ਹੋਏ।
ਸੋਨੂੰ ਲੰਗਾਹ ਦੀ ਅਗਵਾਈ 'ਚ ਕਲਾਨੌਰ 'ਚ ਡਿਫ਼ੈਂਸ ਮਾਰਗ ਲਾਗੇ ਬੱਸ ਅੱਡੇ 'ਤੇ ਕਿਸਾਨਾਂ ਦਿੱਤਾ ਵਿਸ਼ਾਲ ਧਰਨਾ
ਕਲਾਨੌਰ, (ਸਤਵੰਤ ਸਿੰਘ ਕਾਹਲੋਂ/ਗੁਰਸ਼ਰਨਜੀਤ ਸਿੰਘ ਪੁਰੇਵਾਲ)-ਸਥਾਨਕ ਕਸਬਾ 'ਚ ਡਿਫੈਂਸ ਰੋਡ ਨਜ਼ਦੀਕ ਬੱਸ ਅੱਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਕਿਸਾਨਾਂ ਵਲੋਂ ਸਾਂਝੇ ਤੌਰ 'ਤੇ ਇਕ ਵਿਸ਼ਾਲ ਧਰਨਾ ਦਿੱਤਾ ਗਿਆ। ਲੋਕ ਵੱਡੀ ਗਿਣਤੀ 'ਚ ਕਾਫ਼ਲਿਆਂ ਦੇ ਰੂਪ ਵਿਚ ਕੇਂਦਰ, ਪੰਜਾਬ ਸਰਕਾਰ, ਕਿਸਾਨ, ਮਜ਼ਦੂਰ, ਆੜ੍ਹਤੀਆਂ ਦੇ ਖ਼ਿਲਾਫ਼ ਬਣਾਏ ਗਏ ਕਾਨੂੰਨਾਂ ਦੇ ਵਿਰੋਧ 'ਚ ਨਾਅਰੇਬਾਜ਼ੀ ਕਰਦੇ ਹੋਏ ਭਾਰੀ ਉਤਸ਼ਾਹ ਨਾਲ ਧਰਨੇ ਵਿਚ ਸ਼ਾਮਿਲ ਹੋਏ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਖ਼ਿਲਾਫ਼ ਤਿੰਨ ਬਿੱਲ ਪਾਸ ਕਰ ਕੇ ਕਿਸਾਨਾਂ, ਆੜ੍ਹਤੀਆਂ, ਮੰਡੀ ਮਜ਼ਦੂਰਾਂ ਅਤੇ ਖੇਤ ਮਜ਼ਦੂਰਾਂ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਹੈ, ਜੋ ਕਦੇ ਕਾਮਯਾਬ ਨਹੀਂ ਹੋਣ ਦਿਆਂਗੇ। ਇਸ ਧਰਨੇ ਨੂੰ ਡਾ. ਤਰਲੋਚਨ ਸਿੰਘ ਘੁੰਮਣ, ਸਰਕਲ ਪ੍ਰਧਾਨ ਗੁਰਮੁਖ ਸਿੰਘ, ਬੋਹੜ ਸਿੰਘ ਕੁੰਜਰ, ਗੁਰਪ੍ਰੀਤ ਸਿੰਘ ਬਾਦਲ, ਅਤਿੰਦਰਪਾਲ ਸਿੰਘ ਘੁੰਮਣ, ਸਰਪੰਚ ਬੱਬੂ ਸ਼ਾਹਪੁਰ ਜ਼ਾਜਨ, ਧਰਮਪਾਲ ਸਿੰਘ, ਅਵਤਾਰ ਸਿੰਘ ਮਾਹਲ, ਗੁਰਮਹਿੰਦਰ ਸਿੰਘ ਕਾਹਲੋਂ, ਸਰਕਲ ਪ੍ਰਧਾਨ ਰਣਜੀਤ ਸਿੰਘ ਕਾਹਲੋਂ, ਸਰਬਜੀਤ ਸਿੰਘ ਖਾਨੋਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਚੇਅਰਮੈਨ ਬਲਜੀਤ ਸਿੰਘ ਅਵਾਨ, ਪੀ.ਏ. ਤੇਜਬੀਰ ਸਿੰਘ ਪੱਡਾ, ਕਸ਼ਮੀਰ ਸਿੰਘ ਸਮਰਾਏ, ਹੈਪੀ ਸਮਰਾਏ, ਸਰਕਲ ਪ੍ਰਧਾਨ ਗੁਰਦੀਪ ਸਿੰਘ, ਗੁਰਮਹਿੰਦਰ ਸਿੰਘ, ਮਨਜੀਤ ਸਿੰਘ ਮਾਹਲ, ਭੁਪਿੰਦਰ ਸਿੰਘ ਨੂੰਰੋਵਾਲੀ, ਜਗਦੇਵ ਸਿੰਘ ਮੱਲ੍ਹੀ, ਬਲਵਿੰਦਰ ਸਿੰਘ ਮਾਨੇਪੁਰ, ਪ੍ਰੀਤਮ ਸਿੰਘ ਲੱਖਣ, ਅਮਰੀਕ ਸਿੰਘ ਨੜਾਂਵਾਲੀ, ਸੁਬੇਗ ਸਿੰਘ ਮੱਲ੍ਹੀ, ਅੰਮ੍ਰਿਤਪਾਲ ਸਿੰਘ ਚੰਦੂਵਡਾਲਾ, ਨਿਰਵੈਰ ਸਿੰਘ ਨਾਹਰਪੁਰ, ਸਤਪਾਲ ਸਿੰਘ ਰੁਲਿਆਣਾ, ਤਰਸੇਮ ਸਿੰਘ ਹਕੀਮਪੁਰ, ਅਮਰ ਸਿੰਘ ਜੀਓਜੁਲਾਈ, ਜੋਗਾ ਸਿੰਘ ਦੋਸਤਪੁਰ, ਲਖਬੀਰ ਸਿੰਘ ਦੋਸਤਪੁਰ, ਸਲਾਮਤ ਮਸੀਹ ਲੋਪਾ, ਜੱਗਾ ਰੋਸੇ, ਅਸ਼ੋਕ ਮਾਹਲਾ, ਜੋਗਿੰਦਰ ਸਿੰਘ ਪੀਰੋਪਿੰਡੀ, ਲਾਡੀ ਪਕੀਵਾਂ ਅਤੇ ਸਤਨਾਮ ਸਿੰਘ ਸਾਹਲੇਚੱਕ, ਜਸਪਾਲ ਸਿੰਘ, ਸਰਕਲ ਪ੍ਰਧਾਨ ਜਸਵਿੰਦਰ ਸਿੰਘ ਧੀਦੋਵਾਲ, ਧਰਮਪਾਲ ਸਰਕਲ ਪ੍ਰਧਾਨ ਆਦਿ ਅਕਾਲੀ ਵਰਕਰ ਹਾਜ਼ਰ ਸਨ।
ਮਾਹਲ ਦੀ ਅਗਵਾਈ 'ਚ ਅਕਾਲੀਆਂ ਵਲੋਂ ਕੌਮੀ ਸ਼ਾਹ ਮਾਰਗ 'ਤੇ ਵਿਸ਼ਾਲ ਰੋਸ ਧਰਨਾ
ਧਾਰੀਵਾਲ, (ਜੇਮਸ ਨਾਹਰ/ਰਮੇਸ਼ ਨੰਦਾ/ਸਵਰਨ ਸਿੰਘ)-ਕੇਂਦਰ ਸਰਕਾਰ ਵਲੋਂ ਖੇਤੀ ਵਿਰੋਧੀ ਬਿੱਲ ਪਾਸ ਕਰਨ ਦੇ ਵਿਰੋਧ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 'ਇਕੋ ਨਾਅਰਾ, ਕਿਸਾਨ ਪਿਆਰਾ' ਦੇ ਨਾਅਰੇ ਹੇਠ ਹਲਕਾ ਕਾਦੀਆਂ ਦੇ ਸੀਨੀਅਰ ਨੇਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਵਿਚ ਹਲਕਾ ਕਾਦੀਆਂ ਦੀ ਸਮੂਹ ਅਕਾਲੀ ਲੀਡਰਸ਼ਿਪ ਅਤੇ ਕਿਸਾਨਾਂ ਨੇ ਧਾਰੀਵਾਲ ਬਾਈਪਾਸ ਤਰੀਜਾ ਨਗਰ ਕੌਮੀ ਸ਼ਾਹ ਮਾਰਗ 'ਤੇ ਟੈਂਟ ਗੱਡ ਕੇ ਭਰ ਗਰਮੀ ਵਿਚ ਵਿਸ਼ਾਲ ਰੋਸ ਧਰਨਾ ਲਗਾਇਆ। ਇਸ ਮੌਕੇ ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਚਾਹਲ, ਸੂਬਾ ਸਿੰਘ ਸੰਘਰ, ਜੋਨ ਮਸੀਹ ਰਣੀਆਂ, ਸਾਬਕਾ ਸਰਪੰਚ ਦਲੇਰ ਸਿੰਘ ਥੇਹ ਤਿੱਖਾ, ਸਾਬਕਾ ਸਰਪੰਚ ਰੌਣਕੀ ਰਾਮ ਮਾਹਲਾ, ਸਾਬਕਾ ਸਰਪੰਚ ਰੋਬਿਨ ਮਸੀਹ ਰਜਾਦਾ, ਸਾਬਕਾ ਸਰਪੰਚ ਗੁਰਮੀਤ ਸਿੰਘ ਦੇਵੀਦਾਸ, ਡਾ: ਸੁਖਪ੍ਰੀਤ ਸਿੰਘ ਕਾਹਲੋਂ ਕੋਟ, ਚਰਨਜੀਤ ਸਿੰਘ ਪੰਡੋਰੀ, ਪ੍ਰੇਮ ਸਿੰਘ ਘੁੰਮਣ, ਇੰਦਰਆਸ ਹੰਸ, ਕਸ਼ਮੀਰ ਸਿੰਘ ਸ਼ੀਰਾ, ਗਿਆਨ ਸਿੰਘ ਲੇਹਲ, ਹਰਚਰਨ ਸਿੰਘ ਟੋਨਾ, ਨਰਿੰਦਰਜੀਤ ਸਿੰਘ ਨਿੰਦਾ ਲੇਹਲ, ਜਸਵਿੰਦਰ ਸਿੰਘ ਬਿੱਟਾ ਸਭਰਵਾਲ, ਪ੍ਰਭਜੋਤ ਸਿੰਘ ਦੂਲਾਨੰਗਲ, ਰਾਜਾ ਕੰਗ, ਡਾ: ਨਰਿੰਦਰਜੀਤ ਸਿੰਘ, ਅਜੀਤਪਾਲ ਸਿੰਘ ਮਿੰਟਾ ਸੰਘਰ, ਸਾਬਕਾ ਸਰਪੰਚ ਰਛਪਾਲ ਸਿੰਘ ਫੈਜਉਲਾਚੱਕ, ਆੜਤੀ ਤਰਲੋਕ ਸਿੰਘ, ਬਲਵਿੰਦਰ ਸਿੰਘ ਬਿੰਦਾ ਬੱਲ, ਮੁਸ਼ਤਾਕ ਮਸੀਹ ਬੱਲ, ਗੁਰਦਿਲਬਾਗ ਸਿੰਘ ਨੀਟਾ ਮਾਹਲ, ਸਤਨਾਮ ਸਿੰਘ ਢਿੱਲੋਂ ਆਲੋਵਾਲ, ਹਰਜੀਤ ਸਿੰਘ ਛੋਟੇਪੁਰ, ਹਰਜੀ ਸੰਘਰੀਆ, ਸਾਬਕਾ ਸਰਪੰਚ ਬਲਦੇਵ ਸਿੰਘ ਬਦੇਸ਼ਾ, ਕੈਪਟਨ ਰਣਧੀਰ ਸਿੰਘ ਕੰਗ, ਕੈਪਟਨ ਗੁਰਪਾਲ ਸਿੰਘ, ਸਨੇਹਦੀਪ ਸਿੰਘ ਕਾਹਲੋਂ, ਹਰਸ਼ਦੀਪ ਸਿੰਘ, ਕੁਲਵਿੰਦਰ ਸਿੰਘ ਚੱਕ ਬੜੋਏ, ਪ੍ਰਧਾਨ ਰੋਮੀ ਲੁਧਿਆਣਾ ਮੁਹੱਲਾ, ਮੁਕੇਸ਼ ਸੇਠ, ਸੁਰਜੀਤ ਸਿੰਘ ਲੇਹਲ, ਪੈਰਿਸ ਹੰਸ, ਜੁਗਰਾਜ ਸਿੰਘ ਗੁਰਦਾਸਨੰਗਲ, ਅਜੀਤ ਸਿੰਘ ਚਾਹਲ, ਮਹਿੰਦਰਪਾਲ ਸਿੰਘ, ਦੀਪ ਮਾਨ ਖੁੰਡਾ, ਪ੍ਰੇਮ ਰੰਧਾਵਾ ਅਹਿਮਦਾਬਾਦ ਆਦਿ ਵੱਡੀ ਗਿਣਤੀ ਵਿਚ ਹੋਰ ਪਾਰਟੀ ਵਰਕਰ ਹਾਜ਼ਰ ਸਨ।
ਸ੍ਰੀ ਹਰਿਗੋਬਿੰਦਪੁਰ 'ਚ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਵਲੋਂ ਰੋਡ ਜਾਮ ਕਰ ਕੇ ਰੋਸ ਪ੍ਰਦਰਸ਼ਨ
ਸ੍ਰੀ ਹਰਿਗੋਬਿੰਦਪੁਰ, (ਕੰਵਲਜੀਤ ਸਿੰਘ ਚੀਮਾ)- ਖੇਤੀ ਬਿੱਲਾਂ ਦੇ ਵਿਰੁੱਧ ਪੰਜਾਬ ਦੇ ਮੁੱਖ ਮਾਰਗਾਂ ਨੂੂੰ ਜਾਮ ਕਰਨ ਦੇ ਦਿੱਤੇ ਗਏ ਸੱਦੇ ਤਹਿਤ ਸ੍ਰੀ ਹਰਿਗੋਬਿੰਦਪੁਰ ਵਿਖੇ ਗੁਰਦਾਸਪੁਰ ਰੋਡ 'ਤੇ ਬਾਈਪਾਸ ਨਹਿਰ ਵਾਲੇ ਚੌਕ 'ਚ ਹਲਕੇ ਦੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਅਤੇ ਸਮੁੱਚੇ ਅਕਾਲੀ ਦਲ ਵਰਕਰਾਂ ਤੇ ਔਰਤਾਂ ਵਲੋਂ 11 ਵਜੇ ਤੋਂ ਦੁਪਿਹਰ 2 ਵਜੇ ਤੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮੋਦੀ ਸਰਕਾਰ ਵਿਰੁੱਧ ਆਪਣੀ ਭੜਾਸ ਕੱਢੀ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿਚ ਕੇਂਦਰੀ ਕੈਬਨਿਟ ਮੰਤਰੀ ਤੋਂ ਦਿੱਤੇ ਗਏ ਅਸਤੀਫ਼ੇ ਦੀ ਸ਼ਾਲਾਘਾ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰ ਮਾਸਟਰ ਸੁਖਦੇਵ ਸਿੰਘ ਦਕੋਹਾ ਵਲੋਂ ਨਿਭਾਈ ਗਈ। ਇਸ ਸਮੇਂ ਸਾਬਕਾ ਚੇਅਰਮੈਨ ਪੰਜਾਬ ਐਗਰੋ ਦੇ ਤਰਲੋਕ ਸਿੰਘ ਬਾਠ, ਸਾਬਕਾ ਚੇਅਰਮੈਨ ਕੁਲੰਵਤ ਸਿੰਘ ਚੀਮਾ, ਜਥੇੇਦਾਰ ਕਸ਼ਮੀਰ ਸਿੰਘ ਬਰਿਆਰ, ਕੋਰ ਕਮੇਟੀ ਮੈਂਬਰ ਅਮਰਿੰਦਰ ਸਿੰਘ ਅੰਮੂ ਚੀਮਾ, ਹਰਦੇਵ ਸਿੰਘ ਰਿਆੜ, ਮੰਗਲ ਸਿੰਘ ਬਟਾਲਾ, ਰਾਜਨਬੀਰ ਸਿੰਘ ਘੁਮਾਣ, ਸਰਕਲ ਪ੍ਰਧਾਨ ਨਵਦੀਪ ਸਿੰਘ ਪੰਨੂ, ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ, ਮਲਕੀਤ ਸਿੰਘ ਮਧਰਾ, ਡਾ: ਜਗਬੀਰ ਸਿੰਘ ਧਰਮਸੋਤ, ਇਸਤਰੀ ਅਕਾਲੀ ਦੀ ਸ਼ਹਿਰੀ ਪ੍ਰਧਾਨ ਸੁਖਵਿੰਦਰ ਕੌਰ, ਜੱਸ ਗੁਰਾਇਆ ਮਾੜੀ ਬੁੱਚਿਆਂ, ਸੋਨੂੰ ਔਲਖ, ਠਾਕੁਰ ਸਿੰਘ ਊਧਨਵਾਲ, ਨਿਰਮਲ ਸਿੰਘ ਮਹਿਮਦ, ਜਤਿੰਦਰ ਸਿੰਘ ਲੱਧਾਮੁੰਡਾ, ਸਰਦੂਲ ਸਿੰਘ ਔਲਖ, ਰਛਪਾਲ ਸਿੰਘ ਗਿੱਲ, ਬਚਿੱਤਰ ਸਿੰਘ ਜਾਲੀਆਂ, ਹਰਵਿੰਦਰ ਸਿੰਘ ਸ਼ਾਹਬਾਦ, ਕੇਵਲ ਸਿੰਘ ਭੱਟੀਵਾਲ, ਸਿਕੰਦਰ ਸਿੰਘ ਭੱਟੀਵਾਲ, ਰਮਨ ਵਰਸਾਲ ਚੱਕ, ਨਰਿੰਦਰ ਸਿੰਘ ਵੀਲਾ ਬੱਜੂ, ਹਰਦਿਆਲ ਸਿੰਘ ਭਾਮ, ਨਿਸ਼ਾਨ ਸਿੰਘ ਖੱਖ, ਅੰਮ੍ਰਿਤਪਾਲ ਸਿੰਘ ਢਪੱਈ, ਕੁਲਦੀਪ ਸਿੰਘ ਮੂੜ, ਸਕੱਤਰ ਸਿੰਘ ਮੀਕੇ, ਮੇਜਰ ਸਿੰਘ ਬਰਿਆਰ, ਬਾਬਾ ਸੁਰਿੰਦਰਜੀਤ ਸਿੰਘ ਰਾਮਪੁਰ, ਤਰਸੇਮ ਸਿੰਘ ਭਾਮ, ਸੁਖਜਿੰਦਰ ਸਿੰਘ ਭਾਮ, ਨਿਰੰਜਨ ਸਿੰਘ ਔਲਖ, ਮਲਕੀਤ ਸਿੰਘ ਸ੍ਰੀ ਹਰਿਗੋਬਿੰਦਪੁਰ, ਬਲਜਿੰਦਰ ਸਿੰਘ ਦਕੋਹਾ, ਨਿਸ਼ਾਨ ਸਿੰਘ ਭੱਟੀਵਾਲ, ਅਮਰੀਕ ਸਿੰਘ ਚੂਹੇਵਾਲ, ਮੰਗਲ ਸਿੰਘ ਚੂਹੇਵਾਲ, ਸਤਿੰਦਰ ਸਿੰਘ ਦਕੋਹਾ, ਸੰਨੀ ਕਿਸ਼ਨਕੋਟ, ਸੇਵਾ ਸਿੰਘ ਬੱਲ੍ਹੜਵਾਲ, ਡਾ :ਲਖਬੀਰ ਸਿੰਘ, ਸਰਵਣ ਸਿੰਘ, ਦਲਜੀਤ ਸਿੰਘ ਢਪੱਈ, ਕੁਲਵੰਤ ਸਿੰਘ ਲੱਧਾ ਮੁੰਡਾ, ਜਸਪਾਲ ਸਿੰਘ ਗਿੱਲ, ਬੱਲ ਭਗਤੂਪੁਰ, ਕੁਲਵੰਤ ਸਿੰਘ ਕੌੜੇ, ਬਿਕਰਮ ਸਿੰਘ ਚਾਹਲ, ਜਰਨੈਲ ਸਿੰਘ ਬੱਲ, ਬਲਜਿੰਦਰ ਸਿੰਘ ਬੱਲ, ਗੁਰਮੀਤ ਸਿੰਘ ਪੰਨੂ, ਕਰਮਜੀਤ ਸਿੰਘ ਯੋਗੀ, ਬਲਬੀਰ ਸਿੰਘ ਮਾੜੀ ਪੰਨਵਾਂ, ਮਲੂਕ ਸਿੰਘ ਮਾੜੀ ਪੰਨਵਾਂ, ਤਰਲੋਕ ਸਿੰਘ ਲਾਧੂਭਾਣਾ, ਹਰਜਿੰਦਰ ਸਿੰਘ ਜ਼ਾਹਦਪੁਰ ਸੇਖਵਾਂ, ਲਖਬੀਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
ਕਾਹਲੋਂ ਦੀ ਅਗਵਾਈ 'ਚ ਅਕਾਲੀਆਂ ਦਿੱਤਾ ਰੋਹ ਭਰਪੂਰ ਧਰਨਾ
ਡੇਰਾ ਬਾਬਾ ਨਾਨਕ, (ਵਿਜੇ ਸ਼ਰਮਾ/ਅਵਤਾਰ ਸਿੰਘ ਰੰਧਾਵਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਤਾਨਾਸ਼ਾਹੀ ਢੰਗ ਨਾਲ ਪਾਸ ਕੀਤੇ ਗਏ ਖੇਤੀਬਾੜੀ ਸੁਧਾਰ ਬਿੱਲਾਂ ਦੇ ਵਿਰੋਧ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਮੈਂਬਰ ਕੋਰ ਕਮੇਟੀ ਨਿਰਮਲ ਸਿੰਘ ਕਾਹਲੋਂ ਦੀ ਅਗਵਾਈ 'ਚ ਚੌਕ ਕਾਲਾਂਵਾਲੀ ਵਿਖੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਮੈਂਬਰ ਵਰਕਿੰਗ ਕਮੇਟੀ ਜਥੇ. ਅਮਰੀਕ ਸਿੰਘ ਖ਼ਲੀਲਪੁਰ, ਸਾਬਕਾ ਚੇਅਰਮੈਨ ਮਨਮੋਹਨ ਸਿੰਘ ਪੱਖੋਕੇ ਦੀ ਅਗਵਾਈ 'ਚ ਹਲਕੇ ਤੋਂ ਵੱਡੀ ਗਿਣਤੀ 'ਚ ਪਹੁੰਚੇ ਅਕਾਲੀ ਵਰਕਰਾਂ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਘੰਟੇ ਤੱਕ ਸੜਕੀ ਆਵਾਜਾਈ ਠੱਪ ਰੱਖੀ ਗਈ। ਇਸ ਮੌਕੇ ਰਘਬੀਰ ਸਿੰਘ ਸ਼ਾਹਸਮੱਸ, ਗੁਰਮੀਤ ਸਿੰਘ ਰਹੀਮਾਬਾਦ, ਪਰਮਜੀਤ ਸਿੰਘ ਸ਼ਾਹਪੁਰ ਗੋਰਇਆ, ਬਲਵਿੰਦਰ ਸਿੰਘ ਗੋਰਾਇਆ, ਮੱਖਣ ਸਿੰਘ ਬਸੰਤਕੋਟ, ਇੰਸਪੈਕਟਰ ਬਖਸ਼ੀਸ਼ ਸਿੰਘ ਠੇਠਰਕੇ, ਅਮਰਜੀਤ ਸਿੰਘ ਝੰਗੀ, ਭਗਵੰਤ ਸਿੰਘ ਹਰੂਵਾਲ, ਅਮਰਜੀਤ ਸਾਧਾਂਵਾਲੀ, ਗੋਪਾਲ ਸਿੰਘ ਰਾਊਵਾਲ, ਰਤਨ ਸਿੰਘ ਵਾਹਲਾ, ਮਹਿੰਦਰ ਸਿੰਘ ਖੁਸ਼ਹਾਲਪੁਰ, ਜੋਗਾ ਸਿੰਘ ਮਾਨ, ਮੱਖਣ ਸਿੰਘ ਸੈਕਟਰੀ, ਗੁਰਦੇਵ ਸਿੰਘ ਰਹੀਮਾਬਾਦ, ਰਤਨ ਸਿੰਘ ਮੂਲੋਵਾਲੀ, ਹਰਜਿੰਦਰ ਸਿੰਘ ਬੱਲ, ਮਹਿੰਦਰ ਸਿੰਘ ਨਿਕੋਸਰਾਂ, ਸਤਨਾਮ ਸਿੰਘ ਬਾਜਵਾ, ਮੰਿਹਦਰ ਸਿੰਘ ਭਗਠਾਣਾ, ਸੇਵਾ ਸਿੰਘ ਘੁੰਮਣ, ਅਜਮੇਰ ਸਿੰਘ ਰੱਤੜ ਛੱਤੜ, ਵੱਸਣ ਸਿੰਘ ਬਹਿਲੋਲਪੁਰ, ਸ਼ਿੰਗਾਰਾ ਸਿੰਘ ਕੋਠਾ, ਜੋਗਾ ਸਿੰਘ ਮਾਨ, ਕਰਨੈਲ ਸਿੰਘ, ਜਤਿੰਦਰ ਸਿੰਘ ਸੋਨੂੰ, ਹਰਚਰਨ ਸਿੰਘ ਖਹਿਰਾ, ਕੁਲਵਿੰਦਰ ਸਿੰਘ ਬੱਲ, ਸੁਲੱਖਣ ਸਿੰਘ ਚੰਦੂਨੰਗਲ, ਬਲਵੰਤ ਸਿੰਘ ਅਰਲੀਭੰਨ, ਪਿਆਰਾ ਸਿੰਘ ਜੌੜੀਆਂ, ਦਲਬੀਰ ਸਿੰਘ ਮਾਲੇਵਾਲ, ਦਿਆਲ ਸਿੰਘ ਮੂਲੋਵਾਲੀ, ਪੂਰਨ ਸਿੰਘ ਅਬਦਾਲ, ਪਵਨ ਦੇਹੜ, ਜਗਪ੍ਰੀਤ ਸਿੰਘ ਪੱਬਾਂਰਾਲੀ, ਨਿਸ਼ਾਨ ਸਿੰਘ ਮੰਗੀਆਂ, ਸੁਖਦੇਵ ਸਿੰਘ ਸੰਗਤੂਵਾਲ ਸਹਿਤ ਵੱਡੀ ਗਿਣਤੀ 'ਚ ਅਕਾਲੀ ਆਗੂ ਤੇ ਕਿਸਾਨ ਹਾਜ਼ਰ ਸਨ।

ਖੇਤੀ ਬਿੱਲ ਦੇ ਵਿਰੋਧ 'ਚ ਸ਼ੋ੍ਰਮਣੀ ਅਕਾਲੀ ਦਲ ਅਤੇ ਕਿਸਾਨਾਂ ਸਮੇਤ ਵੱਖ-ਵੱਖ ਜਥੇਬੰਦੀਆਂ ਵਲੋਂ ਥਾਂ-ਥਾਂ ਧਰਨੇ

ਗੁਰਦਾਸਪੁਰ, 25 ਸਤੰਬਰ (ਆਰਿਫ਼/ਗੁਰਾਇਆ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲ ਦੇ ਵਿਰੋਧ ਵਿਚ ਅੱਜ ਸ਼ੋ੍ਰਮਣੀ ਅਕਾਲੀ ਦਲ ਸਮੇਤ ਕਿਸਾਨਾਂ ਵਲੋਂ ਪੰਜਾਬ ਬੰਦ ਦੇ ਐਲਾਨ ਤੋਂ ਬਾਅਦ ਰਾਸ਼ਟਰੀ ਮਾਰਗ ਅਤੇ ਹੋਰ ਥਾਵਾਂ 'ਤੇ ਧਰਨੇ ਪ੍ਰਦਰਸ਼ਨ ਦਾ ਪੋ੍ਰਗਰਾਮ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ ਕੋਰੋਨਾ ਕਾਰਨ ਦੋ ਦੀ ਮੌਤ, 74 ਮੌਤਾਂ

ਗੁਰਦਾਸਪੁਰ, 25 ਸਤੰਬਰ (ਸੁਖਵੀਰ ਸਿੰਘ ਸੈਣੀ/ਗੁਰਪ੍ਰਤਾਪ ਸਿੰਘ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ | ਸਿਹਤ ਵਿਭਾਗ ਵਲੋਂ ਇਸ ਨੂੰ ਲੈ ਕੇ ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਟੈਸਟ ਕੀਤੇ ਜਾ ਰਹੇ ਹਨ | ਇਸ ...

ਪੂਰੀ ਖ਼ਬਰ »

ਮਿਲਕਫੈੱਡ ਵੇਰਕਾ ਵਲੋਂ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਵੇਰਕਾ ਹਲਦੀ ਦੁੱਧ ਰੀ-ਲਾਂਚ

ਗੁਰਦਾਸਪੁਰ, 25 ਸਤੰਬਰ (ਆਰਿਫ਼)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬਿਮਾਰੀਆਂ ਨਾਲ ਲੜਨ ਅਤੇ ਇਮਊਨਿਟੀ ਨੂੰ ਵਧਾਉਣ ਲਈ ਮਿਲਕ ਫੈੱਡ ਵੇਰਕਾ ਵਲੋਂ ਪੌਸ਼ਟਿਕ ਵੇਰਕਾ ਹਲਦੀ ਦੁੱਧ ਅੱਜ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਅਤੇ ਐਡਵੋਕੇਟ ਬਲਜੀਤ ਸਿੰਘ ਪਾਹੜਾ ਚੇਅਰਮੈਨ ...

ਪੂਰੀ ਖ਼ਬਰ »

ਹਲਕਾ ਸ੍ਰੀ ਹਰਿਗੋਬਿੰਦਪੁਰ 'ਚ ਭਾਜਪਾ ਦੇ ਮੰਡਲ ਪ੍ਰਧਾਨ ਵਲੋਂ ਅਸਤੀਫ਼ਾ

ਘੁਮਾਣ, 25 ਸਤੰਬਰ (ਬੰਮਰਾਹ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲ ਨੂੰ ਲੈ ਕੇ ਜਿੱਥੇ ਕਿਸਾਨ ਜਥੇਬੰਦੀਆਂ ਅਤੇ ਹੋਰ ਵੱਖ-ਵੱਖ ਪਾਰਟੀਆਂ ਵਲੋਂ ਸਖ਼ਤ ਵਿਰੋਧ ਜਤਾਇਆ ਜਾ ਰਿਹਾ ਹੈ, ਉੱਥੇ ਹਲਕਾ ਸ੍ਰੀ ਹਰਗੋਬਿੰਦਪੁਰ ਵਿਚ ਭਾਜਪਾ ਦੇ ਮੰਡਲ ਪ੍ਰਧਾਨ ...

ਪੂਰੀ ਖ਼ਬਰ »

ਥਾਣਾ ਘੁਮਾਣ ਵਿਖੇ ਤਾਇਨਾਤ ਏ. ਐੱਸ. ਆਈ. ਪਲਵਿੰਦਰ ਸਿੰਘ ਮੁਅੱਤਲ

ਘੁਮਾਣ 25 ਸਤੰਬਰ (ਬੰਮਰਾਹ)-ਬੀਤੇ ਦਿਨੀਂ ਨਜ਼ਦੀਕੀ ਪਿੰਡ ਸੈਲੋਵਾਲ ਵਿਖੇ ਇਕ 75 ਸਾਲਾ ਬਜ਼ੁਰਗ ਨੇਤਰਹੀਣ ਔਰਤ ਦੇ ਉਸ ਦੇ ਪਤੀ ਅਤੇ ਇਕ ਹੋਰ ਔਰਤ ਵਲੋਂ ਗੰਭੀਰ ਸੱਟਾਂ ਲਗਾਉਣ ਅਤੇ ਘਰੋਂ ਕੱਢਣ ਤੋਂ ਬਾਅਦ ਪੁਲਿਸ ਵਲੋਂ ਮਾਤਾ ਦੇ ਸਪੁੱਤਰ ਅਤੇ 2 ਪੋਤਿਆਂ ਨੂੰ ਕੁੱਟਮਾਰ ...

ਪੂਰੀ ਖ਼ਬਰ »

ਸਰਕਾਰ ਦੇ ਕਿਸਾਨ ਵਿਰੋਧੀ ਫ਼ੈਸਲੇ ਕਾਰਨ ਸਮੁੱਚੇ ਪੰਜਾਬੀ ਜਗਤ ਵਿਚ ਗੁੱਸੇ ਦੀ ਲਹਿਰ : ਡਿਪਟੀ ਵੋਹਰਾ

ਬਟਾਲਾ, 25 ਸਤੰਬਰ (ਕਾਹਲੋਂ)-ਅੱਜ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਡਿਪਟੀ ਵੋਹਰਾ ਸੀਨੀ: ਮੀਤ ਪ੍ਰਧਾਨ ਕਾਂਗਰਸ ਬਟਾਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੋ ਕਿਸਾਨ ਵਿਰੋਧੀ ਫ਼ੈਸਲਾ ਲਿਆ ਹੈ, ਉਸ ਨਾਲ ਸਮੁੱਚੇ ਪੰਜਾਬੀ ਜਗਤ ਵਿਚ ਗੁੱਸੇ ਦੀ ਲਹਿਰ ਵੇਖੀ ਜਾ ਸਕਦੀ ...

ਪੂਰੀ ਖ਼ਬਰ »

ਭਾਰਤੀ ਸਟੇਟ ਬੈਂਕ ਦੇ ਜੀ.ਐਮ. ਚੰਦਰ ਸ਼ੇਖਰ ਸ਼ਰਮਾ ਨੇ ਸੀ.ਐਸ.ਪੀ. ਨਿੱਕੇ ਘੁੰਮਣ ਦਾ ਕੀਤਾ ਦੌਰਾ

ਬਟਾਲਾ, 25 ਸਤੰਬਰ (ਕਾਹਲੋਂ)-ਭਾਰਤੀ ਸਟੇਟ ਬੈਂਕ ਦੇ ਮਹਾਂ ਪ੍ਰਬੰਧਕ ਸ੍ਰੀ ਚੰਦਰ ਸੇਖਰ ਸ਼ਰਮਾ ਆਪਣੀ ਪੂਰੀ ਟੀਮ ਦੇ ਨਾਲ ਭਾਰਤੀ ਸਟੇਟ ਬੈਂਕ ਦੇ ਸੀ.ਐਸ.ਪੀ. ਗੁਰਬਚਨ ਸਿੰਘ ਨੇ ਦੌਰਾ ਕੀਤਾ | ਉਨ੍ਹਾਂ ਦੇ ਆਉਣ 'ਤੇ ਸੀ.ਐਸ.ਪੀ. ਗੁਰਬਚਨ ਸਿੰਘ, ਬਾਬਾ ਤਰਨਜੀਤ ਸਿੰਘ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਦੇ ਗੇਟ 'ਚ ਹਵਾਲਾਤੀਆਂ ਕੋਲੋਂ ਚਾਰ ਤੰਬਾਕੂ ਦੀਆਂ ਪੂੜੀਆਂ ਤੇ ਇਕ ਸਿੰਮ ਕਾਰਡ ਬਰਾਮਦ

ਗੁਰਦਾਸਪੁਰ, 25 ਸਤੰਬਰ (ਆਲਮਬੀਰ ਸਿੰਘ)-ਸਥਾਨਕ ਕੇਂਦਰੀ ਜੇਲ੍ਹ ਦੇ ਗੇਟ 'ਚ ਤਲਾਸ਼ੀ ਦੌਰਾਨ ਇਕ ਹਵਾਲਾਤੀ ਕੋਲੋਂ ਚਾਰ ਤੰਬਾਕੂ ਦੀਆਂ ਪੂੜੀਆਂ ਅਤੇ ਦੂਜੇ ਹਵਾਲਾਤੀ ਕੋਲੋਂ ਇਕ ਸਿੰਮ ਕਾਰਡ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਪੁਲਿਸ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਤੇ ਲਾਹਣ ਫੜੀ

ਦੋਰਾਂਗਲਾ, 25 ਸਤੰਬਰ (ਚੱਕਰਾਜਾ)- ਪੁਲਿਸ ਥਾਣਾ ਦੋਰਾਂਗਲਾ ਵਲੋਂ ਛਾਪੇਮਾਰੀ ਦੌਰਾਨ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਅਤੇ ਲਾਹਣ ਫੜਨ 'ਚ ਸਫਤਲਾ ਪ੍ਰਾਪਤ ਕੀਤੀ ਹੈ | ਪੁਲਿਸ ਅਨੁਸਾਰ ਏ.ਐਸ.ਆਈ. ਭੁਪਿੰਦਰ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਇਲਾਕੇ ਅੰਦਰ ਗਸ਼ਤ ਕੀਤੀ ...

ਪੂਰੀ ਖ਼ਬਰ »

ਅੱਜ ਤੋਂ ਅਣਮਿੱਥੇ ਸਮੇਂ ਲਈ ਗੁਰਦਾਸਪੁਰ 'ਚ ਦਿੱਤਾ ਜਾਵੇਗਾ ਰੇਲ ਤੰਤਰ ਰੋਕੂ ਧਰਨਾ-ਗੁਰਪ੍ਰਤਾਪ ਸਿੰਘ

ਪੁਰਾਣਾ ਸ਼ਾਲਾ, 25 ਸਤੰਬਰ (ਗੁਰਵਿੰਦਰ ਸਿੰਘ ਗੋਰਾਇਆ)-ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ 'ਚ ਫੈਲਿਆ ਭਾਰੀ ਰੋਸ ਹੁਣ ਭਾਂਬੜ ਦਾ ਰੂਪ ਧਾਰਨ ਕਰ ਚੁੱਕਾ ਹੈ | ਜਿਸ ਨੂੰ ਲੈ ਕੇ ਜਿੱਥੇ 24 ਅਤੇ 25 ਨੂੰ ਵੱਖ ਵੱਖ ਸੂਬਾ ਪੱਧਰੀ ਕਿਸਾਨ ਜਥੇਬੰਦੀਆਂ ...

ਪੂਰੀ ਖ਼ਬਰ »

ਸ੍ਰੀ ਅੰਮਿ੍ਤਸਰ ਏਅਰਪੋਰਟ 'ਤੇ ਉੱਤਰੇ ਯਾਤਰੀ ਆਪਣਾ ਪਾਸਪੋਰਟ ਜ਼ਿਲ੍ਹਾ ਭਲਾਈ ਦਫ਼ਤਰ ਗੁਰਦਾਸਪੁਰ ਤੋਂ ਪ੍ਰਾਪਤ ਕਰਨ

ਗੁਰਦਾਸਪੁਰ, 25 ਸਤੰਬਰ (ਆਰਿਫ਼)-ਜ਼ਿਲ੍ਹਾ ਭਲਾਈ ਅਫ਼ਸਰ ਸੰਜੀਵ ਮੰਨਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਜਿਹੜੇ ਯਾਤਰੀ, ਜੁਲਾਈ, ਅਗਸਤ ਤੇ ਸਤੰਬਰ ਮਹੀਨੇ ਦੌਰਾਨ ਵਿਦੇਸ਼ ਤੋਂ ਜ਼ਿਲ੍ਹਾ ਗੁਰਦਾਸਪੁਰ ਵਿਚ ਪਰਤੇ ਸਨ ਅਤੇ ...

ਪੂਰੀ ਖ਼ਬਰ »

ਮੋਦੀ ਸਰਕਾਰ ਕਿਸਾਨਾਂ ਨੂੰ ਖ਼ਤਮ ਕਰਨ 'ਤੇ ਤੁਲੀ ਹੈ-ਸਿਹੋੜਾ, ਸੈਣੀ

ਤਾਰਾਗੜ੍ਹ, 25 ਸਤੰਬਰ (ਸੋਨੂੰ ਮਹਾਜਨ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਦੇ ਖ਼ਿਲਾਫ਼ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਤੇ ਕਾਂਗਰਸੀ ਵਰਕਰਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਤੇ ਥਾਂ-ਥਾਂ ਤੇ ਰੋਸ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ ਕੋਰੋਨਾ ਕਾਰਨ 3 ਲੋਕਾਂ ਦੀ ਮੌਤ, 99 ਨਵੇਂ ਮਾਮਲੇ

ਪਠਾਨਕੋਟ, 25 ਸਤੰਬਰ (ਚੌਹਾਨ)-ਜ਼ਿਲ੍ਹੇ ਅੰਦਰ ਤਿੰਨ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੇ ਜ਼ਿੰਦਗੀ ਦੀ ਜੰਗ ਹਾਰੀ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 62 ਹੋ ਗਈ ਹੈ | ਇਹ ਜਾਣਕਾਰੀ ਸੀ.ਐਮ.ਓ. ਡਾ: ਜੁਗਲ ਕਿਸ਼ੋਰ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਅੱਜ 99 ਲੋਕਾਂ ਦੀ ਰਿਪੋਰਟ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਕੋਟਪਾ ਐਕਟ ਤਹਿਤ ਕੱਟੇ ਚਲਾਨ

ਸ਼ਾਹਪੁਰ ਕੰਢੀ, 25 ਸਤੰਬਰ (ਰਣਜੀਤ ਸਿੰਘ)-ਸਿਹਤ ਵਿਭਾਗ ਦੀ ਟੀਮ ਨੇ ਨੋਡਲ ਅਧਿਕਾਰੀ ਡਾ: ਡੀ.ਐਨ. ਚੌਧਰੀ ਦੀ ਅਗਵਾਈ ਹੇਠ ਦੌਰਾ ਕਰਕੇ 12 ਦੁਕਾਨਦਾਰਾਂ ਦੇ ਚਲਾਨ ਕੱਟੇ | ਡਾ: ਡੀ.ਐਨ. ਚੌਧਰੀ ਨੇ ਦੱਸਿਆ ਕਿ ਸਰਕਾਰ ਵਲੋਂ ਦੱਸੀਆਂ ਹਦਾਇਤਾਂ ਦੀ ਦੁਕਾਨਦਾਰ ਪਾਲਨਾ ਨਹੀਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX