ਤਾਜਾ ਖ਼ਬਰਾਂ


ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 41,322 ਨਵੇਂ ਮਾਮਲੇ ਆਏ ਸਾਹਮਣੇ, 485 ਲੋਕਾਂ ਦੀ ਹੋਈ ਮੌਤ
. . .  6 minutes ago
ਨਵੀਂ ਦਿੱਲੀ, 28 ਨਵੰਬਰ- ਭਾਰਤ 'ਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ 41,322 ਨਵੇਂ...
ਜਾਇਡਸ ਬਾਇਓਟੈਕ ਪਾਰਕ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  22 minutes ago
ਨਵੀਂ ਦਿੱਲੀ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਸਤਿਤ ਜਾਇਡਸ ਬਾਇਓਟੈਕ ਪਾਰਕ 'ਚ ਪਹੁੰਚ ਚੁੱਕੇ ਹਨ। ਇੱਤੇ ਉਹ ਖੋਜ ਕਰਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ...
ਕਿਸਾਨੀ ਅੰਦੋਲਨ ਕਾਰਨ ਦਿੱਲੀ ਦੇ ਟਿਕਰੀ ਬਾਰਡਰ 'ਤੇ ਵਧਾਈ ਗਈ ਸੁਰੱਖਿਆ
. . .  44 minutes ago
ਨਵੀਂ ਦਿੱਲੀ, 28 ਨਵੰਬਰ-ਦਿੱਲੀ ਟਿਕਰੀ ਬਾਰਡਰ 'ਤੇ ਵੱਡੀ ਗਿਣਤੀ 'ਚ ਕਿਸਾਨ ਪਹੁੰਚ ਗਏ ਹਨ। ਇਸ ਨੂੰ ਦੇਖਦਿਆਂ ਇੱਥੇ ਵੱਡੀ ਗਿਣਤੀ 'ਚ...
ਅਹਿਮਦਾਬਾਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਦਾ ਲੈਣਗੇ ਜਾਇਜ਼ਾ
. . .  26 minutes ago
ਅਹਿਮਦਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਅਹਿਮਦਾਬਾਦ 'ਚ ਪਹੁੰਚ ਗਏ ਹਨ। ਥੋੜ੍ਹੀ ਦੇਰ ਬਾਅਦ ਉਹ ਅਹਿਮਦਾਬਾਦ ਦੇ ਨੇੜੇ ਸਥਿਤ ਪ੍ਰਮੁੱਖ ਦਵਾਈ ਕੰਪਨੀ 'ਜਾਇਡਸ ਬਾਇਓਟੈਕ' ਪਾਰਕ...
ਜੰਮੂ-ਕਸ਼ਮੀਰ 'ਚ ਡੀ. ਡੀ. ਸੀ. ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ
. . .  about 1 hour ago
ਸ੍ਰੀਨਗਰ, 28 ਨਵੰਬਰ- ਜੰਮੂ-ਕਸ਼ਮੀਰ ਤੋਂ ਧਾਰਾ 37 ਹਟਾਉਣ ਅਤੇ ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਤੋਂ ਬਾਅਦ ਅੱਜ ਇੱਥੇ ਪਹਿਲੀ ਵਾਰ ਵੋਟਿੰਗ ਹੋ ਰਹੀ ਹੈ। ਜੰਮੂ-ਕਸ਼ਮੀਰ 'ਚ ਡੀ. ਡੀ. ਸੀ...
ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਬੈਠਕ ਜਾਰੀ
. . .  about 1 hour ago
ਨਵੀਂ ਦਿੱਲੀ, 28 ਨਵੰਬਰ- ਸਿੰਘੂ ਬਾਰਡਰ 'ਤੇ ਪੰਜਾਬ ਦੇ ਕਿਸਾਨਾਂ ਦੀ ਬੈਠਕ ਜਾਰੀ ਹੈ। ਇਸ ਬੈਠਕ 'ਚ ਤੈਅ ਕੀਤਾ ਜਾਵੇਗਾ ਕਿ ਕਿਸਾਨ ਆਪਣਾ ਪ੍ਰਦਰਸ਼ਨ ਸਿੰਘੂ ਬਾਰਡਰ...
ਠੰਢ 'ਚ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਹੀ ਬਿਤਾਈ ਰਾਤ
. . .  about 2 hours ago
ਨਵੀਂ ਦਿੱਲੀ, 28 ਨਵੰਬਰ- ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਧਰਨਾ ਜਾਰੀ ਹੈ ਅਤੇ ਬੀਤੀ ਰਾਤ ਠੰਢ 'ਚ ਹੀ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਬਿਤਾਈ। ਅੱਜ ਕਿਸਾਨ ਜਥੇਬੰਦੀਆਂ ਦੀ ਅਹਿਮ...
ਦੇਸ਼ ਦੇ ਤਿੰਨ ਕੋਰੋਨਾ ਵੈਕਸੀਨ ਸੈਂਟਰਾਂ ਦਾ ਅੱਜ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 28 ਨਵੰਬਰ- ਭਾਰਤ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਦੇਸ਼ 'ਚ ਤਿੰਨ ਵੱਖ-ਵੱਖ ਕੋਵਿਡ ਵੈਕਸੀਨਾਂ 'ਤੇ ਕੰਮ ਚੱਲ ਰਿਹਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਅੱਜ ਦਾ ਵਿਚਾਰ
. . .  about 2 hours ago
ਹਿਮਾਚਲ ਦੇ ਸਿਰਮੌਰ ‘ਚ ਮਾਸਕ ਨਾ ਪਹਿਨਣ ਦੇ ਕਾਰਨ ਕੀਤਾ ਜਾਵੇਗਾ ਗ੍ਰਿਫਤਾਰ
. . .  1 day ago
ਸ਼ਿਮਲਾ, 27 ਨਵੰਬਰ - ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਐਸਪੀ ਨੇ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਜਿਸ ਵਿਅਕਤੀ ਨੇ ਮਾਸਕ ਨਾ ਪਹਿਨਿਆ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ । ਜੇ ਦੋਸ਼ੀ ਪਾਇਆ ਜਾਂਦਾ ਹੈ...
ਨਗਰ ਕੌਂਸਲ/ਪੰਚਾਇਤ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ
. . .  1 day ago
ਚੰਡੀਗੜ੍ਹ , 27 ਨਵੰਬਰ {ਮਾਨ}-ਪੰਜਾਬ ਦੀਆਂ ਨਗਰ ਕੌਂਸਲਾਂ/ਪੰਚਾਇਤਾਂ ਦੀਆਂ ਆਮ ਚੋਣਾਂ ਅਤੇ ਉਪ ਚੋਣਾਂ ਕਰਵਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ । ਇਸ ਨਾਲ ਹੁਣ ਪੰਜਾਬ ਅੰਦਰ ...
ਬੀਬੀ ਜਗੀਰ ਕੌਰ ਦਾ ਬੇਗੋਵਾਲ ਪੁੱਜਣ ‘ਤੇ ਹਲਕੇ ਦੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ
. . .  1 day ago
ਬੇਗੋਵਾਲ , 27 ਨਵੰਬਰ (ਸੁਖਜਿੰਦਰ ਸਿੰਘ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਬੀਬੀ ਜਗੀਰ ਕੌਰ ਦਾ ਦੇਰ ਰਾਤ ਅੱਜ ਆਪਣੇ ਨਗਰ ਬੇਗੋਵਾਲ ਪੁੱਜਣ ‘ਤੇ ਉਨ੍ਹਾਂ ਦਾ ਹਲਕੇ ਦੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ...
ਬੀ ਐੱਸ ਐੱਫ ਨੇ 7 ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਮਮਦੋਟ { ਫਿਰੋਜ਼ਪੁਰ} ,27 ਨਵੰਬਰ (ਸੁਖਦੇਵ ਸਿੰਘ ਸੰਗਮ ) - ਬੀ ਐੱਸ ਐੱਫ ਸੈਕਟਰ ਮਮਦੋਟ ਵੱਲੋਂ ਸਰਹੱਦੀ ਖੇਤਰ ਵਿਚੋਂ 7 ਪੈਕਟ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਹਿੰਦ ਪਾਕਿ ਸਰਹੱਦੀ ...
ਹਾਈ ਕੋਰਟ ਨੇ 28 ਨਵੰਬਰ ਤੋਂ ਲੈ ਕੇ 23 ਦਸੰਬਰ ਤੱਕ ਦੇ ਕੇਸਾਂ ਦੀ ਸੁਣਵਾਈ ਵਧਾ ਕੇ ਮਾਰਚ 2021 ਕੀਤੀ
. . .  1 day ago
ਫਿਰੋਜ਼ਪੁਰ ,27 ਨਵੰਬਰ {ਰਾਕੇਸ਼ ਚਾਵਲਾ/ਕਾਨੂੰਨੀ ਪ੍ਰਤੀਨਿਧੀ}-ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦੇ ਜੱਜਾਂ ,ਵਕੀਲਾਂ ,ਸਟਾਫ ਅਤੇ ਪ੍ਰਾਰਥੀਆਂ ਦੀ ਸੁਰੱਖਿਆ ਨੂੰ ਮਦੇਨਜ਼ਰ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 28 ...
ਮੁੱਖ ਮੰਤਰੀ ਵਲੋਂ ਸ਼ਹੀਦ ਸੁਖਬੀਰ ਸਿੰਘ ਦੇ ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦਾ ਐਲਾਨ
. . .  1 day ago
ਤਰਨ ਤਾਰਨ, 27 ਨਵੰਬਰ (ਹਰਿੰਦਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਖਵਾਸ ਪੁਰ ਨਿਵਾਸੀ 18 ਜੇ.ਏ.ਕੇ. ਆਰ.ਆਈ.ਐੱਫ. ਦੇ ਸਿਪਾਹੀ ਸੁਖਬੀਰ ਸਿੰਘ ਜੋ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ...
ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਕਿਸਾਨਾਂ ਅੱਗੇ ਰੁਕਾਵਟਾਂ ਪਾਉਣ ਦੀ ਨਿਖੇਧੀ
. . .  1 day ago
ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)- ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਸਾਨਾਂ ਦੇ ਸੰਘਰਸ਼ ਨਾਲ ਇਕਮੁੱਠਤਾ ਅਤੇ ਹਮਦਰਦੀ ਪ੍ਰਗਟਾਉਂਦੇ ਹੋਏ ...
ਹਾਰਦਿਕ ਪੰਡਿਆ ਵਨਡੇ ਕ੍ਰਿਕਟ ਵਿਚ 1000 ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਭਾਰਤੀ ਖਿਡਾਰੀ
. . .  1 day ago
ਨਵੀਂ ਦਿੱਲੀ, 27 ਨਵੰਬਰ - ਭਾਰਤੀ ਸਟਾਰ ਹਾਰਦਿਕ ਪਾਂਡਿਆ ਨੇ ਆਸਟਰੇਲੀਆ ਖਿਲਾਫ ਅਰਧ ਸੈਂਕੜਾ ਖੇਡ ਕੇ , ਇਸ ਸਮੇਂ ਦੌਰਾਨ, ਪੰਡਿਆ ਨੇ ਆਪਣੇ ਨਾਮ ਦੀ ਇੱਕ ਵਿਸ਼ੇਸ਼ ਪ੍ਰਾਪਤੀ ਵੀ ...
ਸਰਕਾਰੀ ਸਕੂਲ ਲਾਂਬੜਾ ਦੀ ਅਧਿਆਪਕਾਂ ਦੀ ਕੋਰੋਨਾ ਕਾਰਨ ਮੌਤ
. . .  1 day ago
ਲਾਂਬੜਾ ,27 ਨਵੰਬਰ {ਪਰਮੀਤ ਗੁਪਤਾ}-ਲਾਂਬੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਬਤੌਰ ਸਮਾਜਿਕ ਸਿੱਖਿਆ ਦੀ ਅਧਿਆਪਿਕਾ ਵਜੋਂ ਤਾਇਨਾਤ ਮੈਡਮ ਇੰਦੂ ਚਮਨ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ
ਮੰਦੀ 'ਤੇ ਸਰਕਾਰ ਦੀ ਮੋਹਰ, ਦੂਜੀ ਤਿਮਾਹੀ' ਚ -7.5% ਦਾ ਵਾਧਾ
. . .  1 day ago
ਨਵੀਂ ਦਿੱਲੀ, 27 ਨਵੰਬਰ - ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਜੀਡੀਪੀ ਦੇ ਵਾਧੇ ਦੇ ਅੰਕੜੇ ਸ਼ੁੱਕਰਵਾਰ, 27 ਨਵੰਬਰ ਨੂੰ ਦੂਜੀ ਵਾਰ ਆਏ ਹਨ । ਵਿੱਤੀ ਸਾਲ 2020-21 ਦੀ ਦੂਜੀ ਜਾਂ ਸਤੰਬਰ ਦੀ ਤਿਮਾਹੀ ਵਿਚ, ਜੀਡੀਪੀ ਵਾਧਾ 7.5% ਤੇ ਨਕਾਰਾਤਮਕ ...
ਹਰਿਆਣਾ ‘ਚ ਕਿਸਾਨ ਕਾਫਲੇ ਦਾ ਪਲਕ ਵਿਛਾ ਸਵਾਗਤ
. . .  1 day ago
ਡੱਬਵਾਲੀ, 27 ਨਵੰਬਰ (ਇਕਬਾਲ ਸਿੰਘ ਸ਼ਾਂਤ)- ਹਰਿਆਣੇ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਵਧਦੇ ਪੰਜਾਬ ਦੇ ਕਿਸਾਨ ਕਾਫਲੇ ਦਾ ਥਾਂ ਥਾਂ ਭਰਵਾਂ ਸਵਾਗਤ ਕੀਤਾ ਹੈ । ਰਾਹ ਵਿੱਚ ਪਿੰਡਾਂ ’ਚ ...
ਭਾਜਪਾ ਆਗੂ ਨੇ ਕੇਂਦਰ ਸਰਕਾਰ ਨੂੰ ਦਿੱਤੀ ਨਸੀਹਤ, ਖੇਤੀ ਸੰਘਰਸ਼ ਦੇ ਸ਼ਾਂਤੀਪੂਰਵਕ ਹੱਲ ਲਈ ਕੇਂਦਰ ਖੁੱਲ੍ਹ-ਦਿਲੀ ਦਿਖਾਵੇ
. . .  1 day ago
ਸੰਗਰੂਰ, 27 ਨਵੰਬਰ (ਧੀਰਜ ਪਸ਼ੋਰੀਆ)- ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸਾਬਕਾ ਕੌਮੀ ਉਪ ਪ੍ਰਧਾਨ ਸਤਵੰਤ ਸਿੰਘ ਪੂਨੀਆ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਸੰਘਰਸ਼ ਕਾਰਨ...
ਸਿਡਨੀ ਵਨਡੇ 'ਚ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਹਰਾਇਆ
. . .  1 day ago
ਸਿਡਨੀ ਵਨਡੇ 'ਚ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਹਰਾਇਆ....................
ਅੰਮ੍ਰਿਤਸਰ 'ਚ ਕੋਰੋਨਾ ਦੇ 68 ਨਵੇਂ ਮਾਮਲੇ ਆਏ ਸਾਹਮਣੇ, 3 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 27 ਨਵੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 68 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ...
ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਨਿਯੁਕਤ
. . .  1 day ago
ਫ਼ਿਰੋਜ਼ਪੁਰ, 27 ਨਵੰਬਰ (ਜਸਵਿੰਦਰ ਸਿੰਘ ਸੰਧੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਚੋਣ 'ਚ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਨੂੰ ਅੰਤਰਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ । ਇਸ ਨੂੰ ਲੈ ਕੇ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਜਾਰੀ, 103 ਨਵੇਂ ਮਾਮਲੇ ਆਏ ਸਾਹਮਣੇ ਅਤੇ 3 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਲੁਧਿਆਣਾ, 27 ਨਵੰਬਰ (ਸਲੇਮਪੁਰੀ)- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ 'ਚ ਰੋਜ਼ਾਨਾ ਹੀ ਵੱਡੀ ਗਿਣਤੀ 'ਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋੜੀਂਦੀ ਤਬਦੀਲੀ ਦੀ ਸ਼ੁਰੂਆਤ ਸਾਡੇ ਤੋਂ ਹੀ ਹੋਵੇਗੀ। -ਮਹਾਤਮਾ ਗਾਂਧੀ

ਤਰਨਤਾਰਨ

ਖੇਤੀ ਬਿੱਲਾਂ ਦੇ ਵਿਰੋਧ 'ਚ ਜ਼ਿਲ੍ਹਾ ਤਰਨ ਤਾਰਨ ਮੁਕੰਮਲ ਤੌਰ 'ਤੇ ਬੰਦ ਰਿਹਾ

ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)-ਕੇਂਦਰ ਸਰਕਾਰ ਵਲੋਂ ਲੋਕ ਸਭਾ ਅਤੇ ਰਾਜ ਸਭਾ ਵਿਚ ਤਿੰਨ ਖੇਤੀ ਬਿੱਲਾਂ ਨੂੰ ਪਾਸ ਕਰਨ ਦੇ ਵਿਰੋਧ ਵਿਚ ਵੱਖ-ਵੱਖ ਕਿਸਾਨ, ਮਜ਼ਦੂਰ ਜਥੇਬੰਦੀਆਂ ਵਲੋਂ ਪੰਜਾਬ ਬੰਦ ਦਿੱਤੇ ਸੱਦੇ ਨੂੰ ਤਰਨ ਤਾਰਨ ਜ਼ਿਲ੍ਹੇ ਵਿਚ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ | ਜ਼ਿਲ੍ਹਾ ਤਰਨ ਤਾਰਨ ਨਾਲ ਸੰਬੰਧਿਤ ਸਾਰੇ ਕਸਬਿਆਂ, ਸ਼ਹਿਰਾਂ, ਪਿੰਡਾਂ 'ਚ ਮੁਕੰਮਲ ਬੰਦ ਰਿਹਾ | ਬੰਦ ਦੇ ਸੱਦੇ ਦੇ ਮੱਦੇਨਜ਼ਰ ਵੱਖ-ਵੱਖ ਕਿਸਾਨ, ਮਜ਼ਦੂਰ ਜਥੇਬੰਦੀਆਂ ਵਲੋਂ ਜਿਥੇ ਧਰਨੇ ਪ੍ਰਦਰਸ਼ਨ ਕੀਤੇ ਗਏ, ਉਥੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਤੋਂ ਇਲਾਵਾ ਅਕਾਲੀ ਦਲ ਦੇ ਆਗੂਆਂ ਨੇ ਵੀ ਮਿੱਥੇ ਪ੍ਰੋਗਰਾਮ ਅਨੁਸਾਰ ਕੇਂਦਰ ਸਰਕਾਰ ਦੇ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕਰਕੇ ਕਿਸਾਨ ਵਿਰੋਧੀ ਬਿੱਲ ਨੂੰ ਵਾਪਸ ਲੈਣ ਦੀ ਮੰਗ ਕੀਤੀ | ਇਸ ਮੌਕੇ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਅੰਮਿ੍ਤਸਰ-ਗੰਗਾ ਨਗਰ ਨੈਸ਼ਨਲ ਹਾਈਵੇ ਰਸੂਲਪੁਰ ਨਹਿਰਾਂ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਵਲੋਂ ਪ੍ਰਭਾਵਸ਼ਾਲੀ ਰੋਸ ਧਰਨਾ ਦੇ ਕੇ ਕਈ ਘੰਟੇ ਆਵਾਜਾਈ ਠੱਪ ਰੱਖੀ | ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰੋ. ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਕਸਬਾ ਸੁਰਸਿੰਘ ਵਿਖੇ ਧਰਨਾ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਪਾਸੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲ ਨੂੰ ਵਾਪਿਸ ਲੈਣ ਲਈ ਮੰਗ ਕੀਤੀ ਗਈ | ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇਕਬਾਲ ਸਿੰਘ ਸੰਧੂ ਦੀ ਅਗਵਾਈ ਵਿਚ ਵੀ ਅੰਮਿ੍ਤਸਰ-ਗੰਗਾਨਗਰ ਹਾਈਵੇ 'ਤੇ ਸਥਿਤ ਤਰਨ ਤਾਰਨ ਨਜ਼ਦੀਕ ਆਪਣੇ ਹਜ਼ਾਰਾਂ ਸਮਰਥਕਾਂ ਸਮੇਤ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਤੋਂ ਇਲਾਵ ਹਲਕਾ ਖਡੂਰ ਸਾਹਿਬ ਨਾਲ ਸੰਬੰਧਿਤ ਅਕਾਲੀ ਆਗੂਆਂ ਜਥੇਦਾਰ ਦਲਬੀਰ ਸਿੰਘ ਜਹਾਂਗੀਰ, ਕੁਲਦੀਪ ਸਿੰਘ ਔਲਖ, ਗੁਰਸੇਵਕ ਸਿੰਘ ਸ਼ੇਖ, ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ, ਗੁਰਿੰਦਰ ਸਿੰਘ ਟੋਨੀ, ਬੀਬੀ ਰੁਪਿੰਦਰ ਕੌਰ ਬ੍ਰਹਮਪੁਰਾ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਵਲੋਂ ਆਪਣੇ ਹਜ਼ਾਰਾਂ ਸਮੱਰਥਕਾਂ ਸਮੇਤ ਫਤਿਆਬਾਦ ਵਿਖੇ ਧਰਨਾ ਦੇ ਕੇ ਚੱਕਾ ਜਾਮ ਕੀਤਾ ਗਿਆ | ਇਸ ਤੋਂ ਇਲਾਵਾ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵਲੋਂ ਹਰੀਕੇ ਹੈੱਡ ਵਰਕਰ 'ਤੇ ਧਰਨਾ ਦੇ ਕੇ ਮਾਝੇ ਤੇ ਮਾਲਵਾ ਦਾ ਲਿੰਕ ਆਪਸੋਂ ਨਾਲੋਂ ਬੰਦ ਕਰ ਦਿੱਤਾ ਗਿਆ | ਇਸ ਤੋਂ ਇਲਾਵਾ ਪੱਟੀ, ਭਿੱਖੀਵਿੰਡ, ਖੇਮਕਰਨ, ਝਬਾਲ, ਗੋਇੰਦਵਾਲ ਸਾਹਿਬ ਤੋਂ ਇਲਾਵਾ ਹੋਰ ਇਲਾਕਿਆਂ ਵਿਚ ਵੀ ਕਿਸਾਨਾਂ, ਮਜ਼ਦੂਰਾਂ ਸਮੇਤ ਹੋਰਨਾਂ ਸਿਆਸੀ ਜਥੇਬੰਦੀਆਂ ਵਲੋਂ ਧਰਨੇ ਪ੍ਰਦਰਸ਼ਨ ਕਰਕੇ ਖੇਤੀ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ | ਧਰਨੇ ਪ੍ਰਦਰਸ਼ਨ ਦੌਰਾਨ ਇਹ ਗੱਲ ਖਾਸ ਰਹੀਂ ਕਿ ਵੱਖ-ਵੱਖ ਧਾਰਮਿਕ ਸੰਸਥਾਵਾਂ, ਡੇਰਿਆਂ ਵਲੋਂ ਧਰਨਾ ਦੇ ਰਹੇ ਲੋਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ | ਲੰਗਰ ਪਹੁੰਚਾਉਣ ਸਮੇਂ ਇਹ ਨਹੀਂ ਦੇਖਿਆ ਗਿਆ ਕਿ ਇਹ ਧਰਨਾ ਪ੍ਰਦਰਸ਼ਨ ਕਿਸਾਨਾਂ, ਮਜ਼ਦੂਰਾਂ ਜਾਂ ਕਿਸੇ ਹੋਰ ਸਿਆਸੀ ਪਾਰਟੀਆਂ ਵਲੋਂ ਕੀਤਾ ਜਾ ਰਿਹਾ ਹੈ | ਕੁੱਲ ਮਿਲਾ ਕੇ ਪੰਜਾਬ ਬੰਦ ਦਾ ਅਸਰ ਜ਼ਿਲ੍ਹਾ ਤਰਨ ਤਾਰਨ ਵਿਚ ਪੂਰੀ ਤਰ੍ਹਾਂ ਦਿਖਾਈ ਦਿੱਤਾ | ਦੁਕਾਨਦਾਰਾਂ ਵਲੋਂ ਆਪਣੇ ਆਪ ਹੀ ਦੁਕਾਨਾਂ ਬੰਦ ਕਰ ਕੇ ਕਿਸਾਨਾਂ ਨੂੰ ਆਪਣੀ ਹਮਾਇਤ ਦਿੱਤੀ ਗਈ | ਬੰਦ ਕਾਰਨ ਸੜਕਾਂ ਉਪਰ ਆਵਾਜਾਈ ਨਾਮਾਤਰ ਹੀ ਦਿਖਾਈ ਦਿੱਤੀ | ਜ਼ਿਲ੍ਹੇ ਵਿਚ ਬੈਂਕ, ਹਸਪਤਾਲ ਜਾਂ ਹੋਰ ਸਰਕਾਰੀ ਅਦਾਰੇ ਭਾਵੇਂ ਖੁੱਲੇ ਰਹੇ ਪਰ ਉਨ੍ਹਾਂ ਵਿਚ ਆਉਣ ਜਾਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਦਿਖਾਈ ਦਿੱਤੀ |
ਤਰਨ ਤਾਰਨ, (ਹਰਿੰਦਰ ਸਿੰਘ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨਾਂ ਦਾ ਅੱਗੇ ਹੋ ਕੇ ਸਾਥ ਦਿੰਦਿਆਂ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਲੋਂ ਆਪਣੇ ਹਜ਼ਾਰਾਂ ਸਮੱਰਥਕਾਂ ਸਮੇਤ ਰਸੂਲਪੁਰ ਨਹਿਰਾਂ ਵਿਖੇ ਧਰਨਾ ਦੇ ਕੇ ਅੰਮਿ੍ਤਸਰ-ਗੰਗਾਨਗਰ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ | ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰ ਬਣਾਉਣਾ ਚਾਹੁੰਦੀ ਹੈ | ਇਸ ਸਮੇਂ ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ ਤੇ ਦੇਸ਼ ਵਿਚ ਕੋਰੋਨਾ ਪੀੜ੍ਹਤਾਂ ਦੀ ਗਿਣਤੀ ਲਗਾਤਾਰ ਵਧ ਰਹੀਂ ਹੈ | ਇਕ ਪਾਸੇ ਕੇਂਦਰ ਸਰਕਾਰ ਲੋਕਾਂ ਨੂੰ ਇਕ ਦੂਸਰੇ ਤੋਂ ਦੂਰੀ ਬਣਾ ਕੇ ਮਾਸਕ ਤੋਂ ਬਿਨ੍ਹਾਂ ਬਾਹਰ ਨਾ ਨਿਕਲਣ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਵਿਚ ਬੰਨ ਰਹੀਂ ਹੈ ਜਦਕਿ ਦੂਸਰੇ ਪਾਸੇ ਬਿਨ੍ਹਾਂ ਕਾਰਨ ਹੀ ਖੇਤੀ ਬਿੱਲਾਂ ਨੂੰ ਮਨਜੂਰੀ ਦੇ ਕੇ ਕਿਸਾਨਾਂ ਨੂੰ ਸੜਕਾਂ 'ਤੇ ਆਉਣ ਲਈ ਮਜ਼ਬੂਰ ਕਰ ਰਹੀਂ ਹੈ |

ਉੁਨ੍ਹਾਂ ਕਿਹਾ ਕਿ ਕਾਂਗਰਸ ਕਿਸਾਨਾਂ ਦੀ ਪਾਰਟੀ ਹੈ ਤੇ ਕਿਸਾਨਾਂ ਦੇ ਹਰ ਸੰਘਰਸ਼ ਵਿਚ ਅੱਗੇ ਹੋ ਕੇ ਲੜਾਈ ਲੜੇਗੀ | ਇਸ ਮੌਕੇ ਕਾਂਗਰਸੀ ਆਗੂ ਦਲਬੀਰ ਸਿੰਘ ਸ਼ੇਖੋਂ, ਚੇਅਰਮੈਨ ਸਾਧੂ ਸਿੰਘ ਚੰਬਲ, ਚੇਅਰਮੈਨ ਮੇਜਰ ਸਿੰਘ ਧਾਰੀਵਾਲ, ਚੇਅਰਮੈਨ ਪਿੰ੍ਰਸੀਪਲ ਹਰਦੀਪ ਸਿੰਘ, ਨੀਰਫ਼ ਸ਼ੱਕਰੀ, ਕੁਲਵੰਤ ਸਿੰਘ ਸ਼ੇਰੋਂ ਸਰਪੰਚ, ਅਮਲੋਕ ਸਿੰਘ ਸਰਹਾਲੀ ਸਰਪੰਚ, ਅਜਮੇਰ ਸਿੰਘ ਢੋਟੀਆਂ ਸਰਪੰਚ, ਬਲਜਿੰਦਰ ਸਿੰਘ ਸਰਪੰਚ ਬੰਨਵਾਲੀਪੁਰ, ਸੇਵਾ ਸਿੰਘ ਉਬੋਕੇ, ਮਨਪ੍ਰੀਤ ਸਿੰਘ ਸੁਹਾਵਾ, ਸੁਖਵਿੰਦਰ ਸਿੰਘ ਸਰਪੰਚ ਉਬੋਕੇ, ਬਿੱਲਾ ਸਰਪੰਚ ਜੌੜਾ, ਨਰਿੰਦਰ ਸਿੰਘ ਸਰਪੰਚ ਚੂਸਲੇਵੜ, ਹਰਮਨ ਸ਼ੇਖੋਂ ਆਦਿਮੌਜੂਦ ਸਨ |
ਤਰਨ ਤਾਰਨ, (ਪਰਮਜੀਤ ਜੋਸ਼ੀ, ਵਿਕਾਸ ਮਰਵਾਹਾ)- ਪੰਜਾਬ ਦੀਆਂ ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ 'ਤੇ ਤਰਨ ਤਾਰਨ ਜ਼ਿਲ੍ਹੇ ਵਿਚ ਮੁਕੰਮਲ ਬੰਦ ਰਿਹਾ | ਭਿੱਖੀਵਿੰਡ, ਪੱਟੀ, ਹਰੀਕੇ, ਗੋਇੰਦਵਾਲ ਸਾਹਿਬ ਤੇ ਤਰਨ ਤਾਰਨ ਵਿਖੇ ਰੋਹ ਭਰਪੂਰ ਮਾਰਚ, ਸੜਕਾਂ ਅਤੇ ਰੇਲ ਪਟੜੀਆਂ 'ਤੇ ਧਰਨੇ ਮਾਰ ਕੇ ਆਵਾਜਾਈ ਰੋਕੀ ਗਈ | ਕਿਸਾਨ ਜਥੇਬੰਦੀਆਂ ਦੇ ਕਾਰਕੁਨ ਤਰਨ ਤਾਰਨ ਪਾਰਕ ਵਿਚ ਇਕੱਤਰ ਹੋਏ ਤੇ ਸ਼ਹਿਰ ਵਿਚ ਮਾਰਚ ਕਰਨ ਉਪਰੰਤ ਪਿੰਡ ਕੱਕਾ ਕੰਡਿਆਲਾ ਦੇ ਫਾਟਕ ਬਾਈਪਾਸ 'ਤੇ ਰੇਲ ਅਤੇ ਰੋਡ ਆਵਾਜਾਈ ਰੋਕੀ ਗਈ | ਉੱਥੇ ਦਿੱਤੇ ਧਰਨੇ ਦੀ ਅਗਵਾਈ ਭੁਪਿੰਦਰ ਸਿੰਘ ਪੰਡੋਰੀ ਤਖਤਮੱਲ, ਇਕਬਾਲ ਸਿੰਘ ਲੌਹਕਾ, ਜਸਪਾਲ ਸਿੰਘ ਝਬਾਲ ਅਤੇ ਤਾਰਾ ਸਿੰਘ ਖਹਿਰਾ ਨੇ ਕੀਤੀ | ਇਸ ਮੌਕੇ 'ਤੇ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਸਭਾ ਦੇ ਸੂਬਾਈ ਆਗੂ ਹਰਭਜਨ ਸਿੰਘ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਪਰਗਟ ਸਿੰਘ ਜਾਮਾਰਾਏ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਇਕਬਾਲ ਸਿੰਘ ਲੌਹਕਾ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਨਿਰਵੈਲ ਸਿੰਘ ਡਾਲੇਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ- ਮਜ਼ਦੂਰ ਵਿਰੋਧੀ ਬਿੱਲ ਪੰਜਾਬ 'ਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ ਜਿਨਾਂ ਚਿਰ ਕੇਂਦਰ ਦੀ ਮੋਦੀ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ | ਇਸ ਮੌਕੇ 'ਤੇ ਦਵਿੰਦਰ ਸੋਹਲ, ਚਰਨ ਸਿੰਘ ਤਰਨਤਾਰਨ, ਜਸਬੀਰ ਸਿੰਘ ਗੰਡੀਵਿੰਡ, ਬਲਦੇਵ ਸਿੰਘ ਪੰਡੋਰੀ, ਕੈਪਟਨ ਸਿੰਘ ਬਘਿਆੜੀ , ਬਲਜੀਤ ਸਿੰਘ ਸਰਾ, ਨਛੱਤਰ ਸਿੰਘ ਜੌੜਾ, ਭਗਵੰਤ ਸਿੰਘ ਗੰਡੀਵਿੰਡ, ਪਰਮਜੀਤ ਸਿੰਘ ਮਲੀਆ, ਧੀਰ ਸਿੰਘ ਕੱਦਗਿੱਲ, ਪਰਮਜੀਤ ਸਿੰਘ ਜੌਹਲ, ਸਤਨਾਮ ਸਿੰਘ ਦਊ, ਹਰਦੀਪ ਸਿੰਘ ਰਸੂਲਪੁਰ, ਸੁਖਦੇਵ ਸਿੰਘ ਜਵੰਦਾ, ਮਨਜੀਤ ਸਿੰਘ ਡਾਲੇਕੇ, ਚਾਨਣ ਸਿੰਘ ਸੋਹਲ, ਮਾਸਟਰ ਭੁਪਿੰਦਰ ਸਿੰਘ, ਡਾਕਟਰ ਰਣਜੀਤ ਸਿੰਘ ਵੈਈਪੁਈ, ਨਰਿੰਦਰ ਬੇਦੀ ਆਦਿ ਆਗੂਆਂ ਨੇ ਸੰਬੋਧਨ ਕੀਤਾ |
ਤਰਨ ਤਾਰਨ, (ਹਰਿੰਦਰ ਸਿੰਘ)- ਕੇਂਦਰ ਸਰਕਾਰ ਵਲੋਂ ਲੋਕ ਸਭਾ, ਰਾਜ ਸਭਾ 'ਚ ਪਾਸ ਕੀਤੇ ਗਏ ਤਿੰਨ ਖੇਤੀ ਆਰਡੀਨੈਂਸ ਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਿਸਾਨ ਜਥੇਬੰਦੀਆਂ ਦੀ ਹਮਾਇਤ 'ਤੇ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਸੀਨੀਅਰ ਅਕਾਲੀ ਆਗੂ ਅਤੇ ਫ਼ਤਿਹ ਗਰੁੱਪ ਦੇ ਚੇਅਰਮੈਨ ਇਕਬਾਲ ਸਿੰਘ ਸੰਧੂ ਦੀ ਅਗਵਾਈ ਹੇਠ ਅੰਮਿ੍ਤਸਰ-ਬਠਿੰਡਾ ਹਾਈਵੇ ਤਰਨ ਤਾਰਨ ਵਿਖੇ ਹਜ਼ਾਰਾਂ ਅਕਾਲੀ ਵਰਕਰਾਂ ਵਲੋਂ ਜਾਮ ਕਰ ਕੇ ਧਰਨਾ ਦਿੱਤਾ ਗਿਆ ਅਤੇ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਧਰਨੇ ਸੰਬੋਧਨ ਕਰਦਿਆਂ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੋ ਖੇਤੀ ਬਿੱਲ ਪਾਸ ਕੀਤੇ ਜਾ ਰਹੇ ਹਨ ਉਹ ਕਿਸਾਨ ਵਿਰੋਧੀ ਹਨ ਅਤੇ ਇਨ੍ਹਾਂ ਬਿੱਲਾਂ ਦੇ ਪਾਸ ਹੋਣ ਨਾਲ ਕਿਸਾਨ ਦੀ ਆਰਥਿਕ ਹਾਲਤ ਬਹੁਤ ਜਿਆਦਾ ਖ਼ਰਾਬ ਹੋ ਜਾਵੇਗੀ | ਉਨ੍ਹਾਂ ਰਾਸ਼ਟਰਪਤੀ ਪਾਸੋਂ ਮੰਗ ਕੀਤੀ ਕਿ ਇਨ੍ਹਾਂ ਕਿਸਾਨ ਵਿਰੋਧੀ ਬਿੱਲਾਂ 'ਤੇ ਦਸਤਖਤ ਨਾ ਕੀਤੇ ਜਾਣ | ਇਸ ਮੌਕੇ ਕੈਪਟਨ ਅਰੂੜ ਸਿੰਘ ਚੋਹਲਾ ਸਾਹਿਬ, ਗੁਰਮੀਤ ਸਿੰਘ ਠੇਕੇਦਾਰ, ਸੰਦੀਪ ਸਿੰਘ ਭੋਜੀਆ, ਬਲਦੇਵ ਸਿੰਘ ਧਉਂਨ, ਦਲਜੀਤ ਸਿੰਘ ਜਵੰਦਾ, ਕੰਵਲਜੀਤ ਸਿੰਘ ਝਬਾਲ, ਹੀਰਾ ਸਿੰਘ ਠੱਠਗੜ, ਬਲਰਾਜ ਸਿੰਘ ਪਿੱਦੀ, ਨਰਿੰਦਰ ਸਿੰਘ ਮਥਰੇਵਾਲ, ਸੰਤੋਖ ਸਿੰਘ ਘਸੀਟਪੁਰ, ਗੁਰਮੀਤ ਸਿੰਘ ਸਰਪੰਚ ਕਲੇਰ, ਬਲਵੰਤ ਸਿੰਘ ਕੰਗ, ਲਖਵਿੰਦਰ ਸਿੰਘ ਰਟੌਲ, ਸੁਰਜੀਤ ਸਿੰਘ ਗਿੱਲ, ਬਲਵਿੰਦਰ ਸਿੰਘ ਮੰਡ, ਡਾ. ਦਿਲਬਾਗ ਸਿੰਘ, ਰਾਜਵਿੰਦਰ ਸਿੰਘ ਨੌਰੰਗਾਬਾਦ, ਦਵਿੰਦਰ ਸਿੰਘ ਘੜਕਾ, ਸਤਨਾਮ ਸਿੰਘ ਐੱਸ.ਏ. ਰਿਜੋਰਟ, ਹਰਬੰਸ ਸਿੰਘ ਚੋਹਲਾ ਸਾਹਿਬ, ਸੰਨੀ, ਮੰਨਾ ਚੋਹਲਾ ਸਾਹਿਬ, ਡਾ.ਇੰਦਰਜੀਤ ਸਿੰਘ ਚੋਹਲਾ ਸਾਹਿਬ ਆਦਿ ਹਾਜ਼ਰ ਸਨ |
ਤਰਨ ਤਾਰਨ, (ਹਰਿੰਦਰ ਸਿੰਘ)- ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਨੈਸ਼ਨਲ ਹਾਈਵੇ 54 'ਤੇ ਨੌਸ਼ਹਿਰਾ ਪੰਨੂੰਆਂ ਦੇ ਨਜ਼ਦੀਕ ਸੜਕੀ ਆਵਾਜਾਈ ਠੱਪ ਕਰ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਸੰਘਰਸ਼ਸੀਲ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਜਥੇਬੰਦੀ ਦੇ ਸੂਬਾਈ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨੀ ਕਿੱਤਾ ਤਬਾਹ ਕਰਨ ਲਈ ਜਿਹੜੇ ਆਰਡੀਨੈਂਸ ਜਾਰੀ ਕੀਤੇ ਹਨ | ਲੋਕ ਸਭਾ ਤੇ ਰਾਜ ਸਭਾ ਵਿਚ ਉਨ੍ਹਾਂ ਨੂੰ ਪਾਸ ਕਰਵਾ ਲਿਆ ਗਿਆ ਹੈ | ਰਾਸ਼ਟਰਪਤੀ ਦੇ ਦਸਤਖ਼ਤਾਂ ਤੋਂ ਬਾਅਦ ਇਨ੍ਹਾਂ ਨੂੰ ਕਾਨੂੰਨਾਂ ਦਾ ਰੂਪ ਮਿਲ ਜਾਣਾ ਹੈ | ਕਿਸਾਨੀ ਉਪਜ, ਵਪਾਰ ਤੇ ਵਣਜ, ਕੀਮਤ ਗਾਰੰਟੀ ਤੇ ਖੇਤੀ ਸੇਵਾਵਾਂ ਸੰਬੰਧੀ, ਜਰੂਰੀ ਵਸਤਾਂ ਸੋਧ ਕਾਨੂੰਨ ਦੇ ਲਾਗੂ ਹੋਣ ਨਾਲ ਖੇਤੀ ਮੰਡੀ ਟੁੱਟ ਜਾਵੇਗੀ | ਸਾਰੀਆਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਖ਼ਤਮ ਹੋ ਜਾਵੇਗੀ | ਕਿਸਾਨਾਂ ਅਤੇ ਆਮ ਖਪਤਕਾਰਾਂ ਦੀ ਨੰਗੀ ਚਿੱਟੀ ਲੁੱਟ ਹੋਵੇਗੀ, ਬਿਜਲੀ ਸੋਧ ਕਾਨੂੰਨ 2020 ਰਾਹੀਂ ਬਿਜਲੀ ਵਿਭਾਗ ਦਾ ਨਿੱਜੀਕਰਨ ਕਰ ਦਿੱਤਾ ਜਾਵੇਗਾ | ਕਿਸਾਨਾਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣਗੇ | ਇਸ ਮੌਕੇ ਤਰਸੇਮ ਸਿੰਘ ਕਲਸੀਆਂ, ਸਾਰਜ ਸਿੰਘ ਮੱਧਰ, ਮਨਮੋਹਨ ਸਿੰਘ ਭਿੱਖੀਵਿੰਡ, ਤਰਸੇਮ ਸਿੰਘ, ਕਾਰਜ ਸਿੰਘ, ਹਰਪਾਲ ਸਿੰਘ, ਸ਼ਿੰਗਾਰ ਸਿੰਘ, ਜਸਪਾਲ ਸਿੰਘ ਪੂਹਲਾ, ਬਲਕਾਰ ਸਿੰਘ, ਵਿਰਸਾ ਸਿੰਘ, ਕਰਤਾਰ ਸਿੰਘ, ਗੁਰਦੇਵ ਸਿੰਘ ਕੋਟਬੁੱਢਾ, ਪ੍ਰਗਟ ਸਿੰਘ ਪੰਜਵੜ, ਪਲਵਿੰਦਰ ਸਿੰਘ ਚੌਧਰੀਵਾਲਾ ਆਦਿ ਹਾਜ਼ਰ ਸਨ |
ਭਿੱਖੀਵਿੰਡ, (ਬੌਬੀ)- ਮੋਦੀ ਸਰਕਾਰ ਵਲੋਂ ਕਿਸਾਨ-ਮਜ਼ਦੂਰ ਵਿਰੋਧੀ ਬਿੱਲਾਂ ਵਿਰੁੱਧ ਭਿੱਖੀਵਿੰਡ ਦੀਆਂ ਸੜਕਾਂ 'ਤੇ ਰੋਹ ਭਰਪੂਰ ਮੁਜ਼ਾਹਰਾ ਕਰਨ ਤੋਂ ਬਾਅਦ ਚੌਾਕ ਵਿਚ ਧਰਨਾ ਦਿੱਤਾ ਗਿਆ | ਜਿਸ ਦੀ ਪ੍ਰਧਾਨਗੀ ਜਮਹੂਰੀ ਕਿਸਾਨ ਸਭਾ ਵੱਲੋਂ ਜਰਨੈਲ ਸਿੰਘ ਦਿਆਲਪੁਰਾ, ਪੰਜਾਬ ਕਿਸਾਨ ਸਭਾ ਵਲੋਂ ਪਵਨ ਕੁਮਾਰ ਭਿੱਖੀਵਿੰਡ, ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਵਲੋਂ ਰਾਜਬੀਰ ਸਿੰਘ ਰਾਜੋਕੇ, ਜਤਿੰਦਰ ਸ਼ਰਮਾ, ਗੁਰਸਾਹਿਬ ਸਿੰਘ ਕਾਦੀਆਂ ਗਰੁੱਪ, ਦਿਲਬਾਗ ਸਿੰਘ ਲੱਖੋਵਾਲ ਗਰੁੱਪ ਅਤੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਰਾਜਬੀਰ ਸਿੰਘ ਪਹੂਵਿੰਡ ਵਲੋਂ ਕੀਤੀ ਗਈ | ਕਿਸਾਨਾਂ ਦੇ ਸਮਰਥਨ ਵਿਚ ਅੱਜ ਭਿੱਖੀਵਿੰਡ ਪੂਰਨ ਤੌਰ 'ਤੇ ਬੰਦ ਰਿਹਾ | ਧਰਨੇ ਨੂੰ ਪੰਜਾਬ ਕਿਸਾਨ ਸਭਾ ਦੇ ਸੂਬਾਈ ਆਗੂ ਪਿ੍ਥੀਪਾਲ ਸਿੰਘ ਮਾੜੀਮੇਘਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਅਰਸਾਲ ਸਿੰਘ ਸੰਧੂ, ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਆਗੂ ਸੁੱਚਾ ਸਿੰਘ ਲੱਧੂ, ਦਲਜੀਤ ਸਿੰਘ ਦਿਆਲਪੁਰਾ, ਸਰਵਣ ਸਿੰਘ ਧੁੰਨ, ਸੁਖਬੀਰ ਸਿੰਘ ਵਲਟੋਹਾ, ਗੁਰਸਾਹਿਬ ਸਿੰਘ ਕਾਦੀਆਂ, ਦਿਲਬਾਗ ਸਿੰਘ ਲੱਖੋਵਾਲ ਰਾਜਬੀਰ ਸਿੰਘ ਡਿਪਟੀ, ਯਾਦਵਿੰਦਰ ਸਿੰਘ, ਬਲਦੇਵ ਸਿੰਘ ਵਲਟੋਹਾ ਨੇ ਸੰਬੋਧਨ ਦੌਰਾਨ ਕਿਹਾ ਕਿ ਮੋਦੀ ਵਲੋਂ ਜਾਰੀ ਹੋਏ ਬਿੱਲਾਂ ਨੂੰ ਕਾਨੂੰਨ ਵਿਚ ਬਦਲ ਕੇ ਕਾਰਪੋਰੇਟ ਘਰਾਣਿਆਂ ਨਾਲ ਮਿੱਤਰਤਾ ਪੁਗਾਈ ਹੈ ਕਿਸਾਨਾਂ ਨੂੰ ਇਹ ਬਿੱਲ ਕਿਸੇ ਵੀ ਸੂਰਤ ਵਿਚ ਮੰਨਜ਼ੂਰ ਨਹੀਂ ਹਨ | ਇਕੱਠ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਚਮਨ ਲਾਲ ਦਰਾਜਕੇ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾਈ ਆਗੂ ਵਿਸ਼ਾਲਦੀਪ ਸਿੰਘ ਵਲਟੋਹਾ, ਪੰਜਾਬ ਇਸਤਰੀ ਸਭਾ ਦੀ ਸੂਬਾ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ, ਰਛਪਾਲ ਸਿੰਘ ਬਾਠ, ਕੇਵਲ ਸਿੰਘ ਕੰਬੋਕੇ, ਕਿਰਨਜੀਤ ਕੌਰ ਵਲਟੋਹਾ, ਸੁਖਦੇਵ ਸਿੰਘ ਕਾਲਾ, ਜਸਵੰਤ ਸਿੰਘ ਸੂਰਵਿੰਡ ਨੇ ਵੀ ਸੰਬੋਧਨ ਕੀਤਾ |
ਝਬਾਲ, (ਸਰਬਜੀਤ ਸਿੰਘ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਬਿੱਲਾਂ ਨੂੰ ਪਾਸ ਕੀਤੇ ਜਾਣ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਹੋਰ ਵੀ ਜਥੇਬੰਦੀਆਂ ਤੇ ਵੱਖ-ਵੱਖ ਪਾਰਟੀਆਂ ਵਲੋਂ ਦਿੱਤੀ ਪੂਰਨ ਹਮਾਇਤ ਕਾਰਨ ਪੰਜਾਬ ਬੰਦ ਦੌਰਾਨ ਲੋਕਾਂ ਵਲੋਂ ਦਿੱਤੇ ਭਾਰੀ ਸਮਰਥਨ ਕਰਕੇ ਸਥਾਨਕ ਅੱਡਾ ਝਬਾਲ ਤੇ ਅੱਡਾ ਗੱਗੋਬੂਹਾ ਦੇ ਬਾਜ਼ਾਰ ਮੁਕੰਮਲ ਬੰਦ ਰਹੇ | ਇਸ ਦੌਰਾਨ ਵੱਖ-ਵੱਖ ਪਾਰਟੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਕੇ ਨਾਅਰੇਬਾਜੀ ਕਰਦਿਆਂ ਕਈ ਥਾਵਾਂ 'ਤੇ ਕੇਂਦਰ ਸਰਕਾਰ ਦੇ ਪੁਤਲੇ ਵੀ ਸਾੜੇ ਗਏ | ਇਸ ਦੌਰਾਨ ਅੱਡਾ ਝਬਾਲ ਵਿਖੇ ਮੋਦੀ ਸਰਕਾਰ ਦੇ ਵਿਰੋਧ 'ਚ ਨਾਅਰੇਬਾਜੀ ਕਰਕੇ ਵੱਡੀ ਗਿਣਤੀ 'ਚ ਕਿਸਾਨ ਤੇ ਹੋਰ ਜਥੇਬੰਦੀਆਂ ਦੇ ਆਗੂ ਵੱਖ-ਵੱਖ ਵਾਹਨਾਂ 'ਤੇ ਰੇਲ ਰੋਕੂ ਰੋਸ ਧਰਨਿਆਂ 'ਚ ਸ਼ਾਮਿਲ ਹੋਣ ਲਈ ਰਵਾਨਾ ਹੋਏ | ਬਾਜ਼ਾਰ ਮੁਕੰਮਲ ਬੰਦ ਹੋਣ ਕਰਕੇ ਇਲਾਕੇ 'ਚ ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਵੀ ਬਹੁਤ ਹੀ ਘੱਟ ਹੋਣ ਨਾਲ ਸੜਕਾਂ 'ਤੇ ਸੁੰਨ ਪਸਰੀ ਰਹੀ ਦਿਖਾਈ ਦਿੱਤੀ | ਇਸ ਮੌਕੇ 'ਤੇ ਕਾ. ਜਸਪਾਲ ਸਿੰਘ ਢਿੱਲੋਂ, ਕਾ. ਦਵਿੰਦਰ ਕੁਮਾਰ ਸੋਹਲ, ਹਰਦੀਪ ਸਿੰਘ ਰਸੂਲਪੁਰ, ਕਾ. ਲੱਖਾ ਸਿੰਘ ਮੰਨਣ, ਜਸਬੀਰ ਸਿੰਘ ਗੰਡੀਵਿੰਡ, ਕੈਪਟਨ ਸਿੰਘ ਬਘਿਆੜੀ, ਜਗਬੀਰ ਸਿੰਘ ਬੱਬੂ ਗੰਡੀਵਿੰਡ, ਤੇਜਿੰਦਰਪਾਲ ਸਿੰਘ ਕਾਲਾ ਰਸੂਲਪੁਰ, ਅਜਮੇਰ ਸਿੰਘ ਕਾਕਾ ਛਾਪਾ, ਜਸਬੀਰ ਸਿੰਘ ਸਵਰਗਾਪੁਰੀ, ਬਲਜੀਤ ਸਿੰਘ ਸਰਾਂ, ਸੀਮਾ ਸੋਹਲ, ਹਰਜੀਤ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ |
ਝਬਾਲ, (ਸੁਖਦੇਵ ਸਿੰਘ)- ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ 3 ਬਿੱਲਾਂ ਦੇ ਵਿਰੋਧ 'ਚ ਆੜ੍ਹਤੀ ਐਸੋਸੀਏਸ਼ਨ ਝਬਾਲ ਨੇ ਪ੍ਰਧਾਨ ਤਸਵੀਰ ਸਿੰਘ ਠੱਠੀ ਤੇ ਸ਼ਰਨਜੀਤ ਸਿੰਘ ਭੋਜੀਆ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਕੇ ਦਾਣਾ ਮੰਡੀ ਝਬਾਲ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਇਕੱਤਰ ਹੋਏ ਆੜਤੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣਾ ਚਾਹੁੰਦੀ ਹੈ | ਇਸ ਮੌਕੇ ਬਲਕਾਰ ਸਿੰਘ ਬੁਰਜ, ਸੈਂਡੀ ਪੰਜਵੜ੍ਹ, ਲਖਬੀਰ ਸਿੰਘ, ਗੁਰਸੇਵਕ ਸਿੰਘ ਕੋਟ, ਸ਼ਾਮ ਸਿੰਘ ਕੋਟ, ਜਗਜੀਤ ਸਿੰਘ ਕੋਟ, ਗੁਰਜੀਤ ਸਿੰਘ ਝਬਾਲ, ਜਸਬੀਰ ਸਿੰਘ ਠੱਠੀ, ਵਿੱਕੀ ਕੋਟ, ਪੁਸ਼ਪਿੰਦਰ ਸਿੰਘ ਪਾਸੀਂ, ਨਰਿੰਦਰ ਸਿੰਘ ਠੱਠਗੜ੍ਹ ਪੂਰਨ ਸਿੰਘ ਝਬਾਲ, ਸਰਵਨ ਸਿੰਘ ਕੋਟ ਬਲਬੀਰ ਸਿੰਘ ਪੰਜਵੜ੍ਹ ਆਦਿ ਹਾਜ਼ਰ ਸਨ |
ਸਰਾਏ ਅਮਾਨਤ ਖਾਂ, (ਨਰਿੰਦਰ ਸਿੰਘ ਦੋਦੇ)- ਕਿਸਾਨ ਵਿਰੋਧੀ ਬਿੱਲ ਨੂੰ ਲੈ ਕੇ ਪੰਜਾਬ ਬੰਦ ਦੇ ਮੱਦੇਨਜਰ ਕਸਬਾ ਸਰਾਏ ਅਮਾਨਤ ਖਾਂ ਵਿਖੇ ਕਿਸਾਨ ਸੰਘਰਸ਼ ਕਮੇਟੀ, ਆਜ਼ਾਦ ਸੰਘਰਸ਼ ਕਮੇਟੀ ਪੰਜਾਬ, ਜਮਹੂਰੀ ਕਿਸਾਨ ਸਭਾ ਤੇ ਹੋਰ ਸਿਆਸੀ ਪਾਰਟੀ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ | ਇਸ ਸਮੇਂ ਲਖਬੀਰ ਸਿੰਘ ਪ੍ਰਧਾਨ ਇਕਾਈ ਸਰਾਏ ਅਮਾਨਤ ਖਾਂ, ਅਜੀਤ ਸਿੰਘ ਲਹੀਆ ਆਜ਼ਾਦ ਸੰਘਰਸ਼ ਕਮੇਟੀ, ਹਰਪਾਲ ਸਿੰਘ ਨੌਸ਼ਹਿਰਾ ਢਾਲਾ, ਮਨਦੀਪ ਸਿੰਘ ਭੁਸੇ, ਦਲਜੀਤ ਸਿੰਘ ਫ਼ੌਜੀ, ਰਾਜਵਿੰਦਰ ਸਿੰਘ ਮੈਂਬਰ, ਗੁਰਲਾਲ ਸਿੰਘ ਲਹੀਆਂ, ਸਰਬਜੀਤ ਸਿੰਘ ਗੰਡੀਵਿੰਡ, ਕਾਰਜ ਸਿੰਘ ਮਾੜੀ, ਅੰਗਰੇਜ ਸਿੰਘ, ਬਚਿੱਤਰ ਸਿੰਘ, ਗੁਰਦੇਵ ਸਿੰਘ ਰਾਂਝਾ ਆਦਿ ਨੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਤੇ ਕਿਹਾ ਇਹ ਮੋਦੀ ਸਰਕਾਰ ਨੇ ਕਿਸਾਨਾਂ ਦੇ ਹੱਕਾਂ 'ਤੇ ਹਮਲਾ ਕੀਤਾ ਹੈ ਇਹ ਕਦੇ ਵੀ ਸਹਿਣ ਨਹੀਂ ਕੀਤਾ ਜਾ ਸਕਦਾ |
ਹਰੀਕੇ ਪੱਤਣ, (ਸੰਜੀਵ ਕੁੰਦਰਾ)- 31 ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਲੈ ਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਨਿਰਪਾਲ ਸਿੰਘ ਜੌਣੇਕੇ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਨਿਰਵੈਰ ਸਿੰਘ ਡਾਲੇਕੇ, ਆਲ ਇੰਡੀਆ ਕਿਸਾਨ ਸਭਾ ਦੇ ਆਗੂ ਜਸਬੀਰ ਸਿੰਘ ਜੌਣੇਕੇ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਰਾਸ਼ਟਰੀ ਮਾਰਗ ਪਿੰਡ ਜੌਣੇਕੇ ਟੀ ਪੁਆਇੰਟ 'ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕੀਤੀ ਗਈ | ਇਸ ਮੌਕੇ ਕਿਸਾਨ ਆਗੂ ਜਗਤਾਰ ਸਿੰਘ ਉੱਪਲ, ਨਿਰਵੈਲ ਸਿੰਘ ਡਾਲੇਕੇ, ਨਿਰਪਾਲ ਸਿੰਘ, ਜਸਬੀਰ ਸਿੰਘ ਨੇ ਕਿਹਾ ਕਿ ਇਹ ਤਿੰਨੇ ਕਿਸਾਨ ਵਿਰੋਧੀ ਬਿੱਲ ਵਾਪਸ ਕਰਵਾ ਕੇ ਰਹਾਂਗੇ ਜਿਸ ਨੂੰ ਲੈ ਕੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਬਲਵੰਤ ਸਿੰਘ ਜੌਣੇਕੇ, ਜਗਜੀਤ ਸਿੰਘ ਜੌਨੀ, ਅਮਰਜੀਤ ਸਿੰਘ ਹਰੀਕੇ, ਸੁਰਿੰਦਰ ਸਿੰਘ, ਦਿਲਬਾਗ ਸਿੰਘ, ਤਰਸੇਮ ਸਿੰਘ, ਕੁਲਵੰਤ ਸਿੰਘ ਖਾਰਾ,ਬਾਬਾ ਦਿਲਬਾਗ ਸਿੰਘ ਕਿੜੀਆਂ,ਸਵਰਣ ਸਿੰਘ ਗੰਡੀਵਿੰਡ, ਗੁਰਬਖਸ਼ ਸਿੰਘ ਆਦਿ ਹਾਜ਼ਰ ਸਨ |
ਝਬਾਲ, (ਸੁਖਦੇਵ ਸਿੰਘ)- ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਖੇਤੀ ਬਿੱਲਾਂ ਖ਼ਿਲਾਫ਼ ਪੰਜਾਬ ਬੰਦ ਦੇ ਦਿੱਤੇ ਸੱਦੇ 'ਤੇ ਕਸਬਾ ਝਬਾਲ ਮੁਕੰਮਲ ਤੌਰ 'ਤੇ ਬੰਦ ਰਿਹਾ | ਜਮੂਹਰੀ ਕਿਸਾਨ ਸਭਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਸੀ.ਪੀ.ਆਈ, ਪੰਜਾਬ ਇਸਤਰੀ ਸਭਾ ਵਲੋਂ ਖੇਤੀ ਬਿੱਲਾਂ ਖਿਲਾਫ਼ ਬਾਜ਼ਾਰਾਂ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ | ਮੈਡੀਕਲ ਸਟੋਰ ਮਾਲਕਾਂ ਨੇ ਸਟੋਰ ਬੰਦ ਰੱਖੇ | ਆਵਾਜਾਈ ਬੰਦ ਹੋਣ ਕਰਕੇ ਸੜਕਾਂ 'ਤੇ ਸੁੰਨ ਪਸਰੀ ਰਹੀ |
ਅਮਰਕੋਟ, (ਗੁਰਚਰਨ ਸਿੰਘ ਭੱਟੀ)- ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਦਲੇਰ ਸਿੰਘ ਰਾਜੋਕੇ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜ਼ਿਲ੍ਹਾ ਜਥੇਦਾਰ ਦਲਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਪਿੰਡ ਵਲਟੋਹਾ ਵਿਖੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਖ਼ਿਲਾਫ਼ ਮੋਦੀ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ | ਇਸ ਤੋਂ ਬਾਅਦ ਕਿਸਾਨ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਲੋਹੀਆਂ ਖਾਸ ਵਿਖੇ ਸਤਲੁਜ ਦਰਿਆ 'ਤੇ ਬਣੇ ਪੁਲ 'ਤੇ ਰੇਲ ਆਵਾਜਾਈ ਰੋਕਣ ਲਈ ਰਵਾਨਾ ਹੋਏ | ਇਸ ਮੌਕੇ ਕਿਸਾਨ ਆਗੂ ਸੁਖਵੰਤ ਸਿੰਘ ਵਲਟੋਹਾ, ਸਰਵਨ ਸਿੰਘ ਮਹਿਮੂਦਪੁਰਾ, ਪਿ੍ਥੀਪਾਲ ਸਿੰਘ ਦੂਹਲ, ਸਾਬਕਾ ਸਰਪੰਚ ਗੁਰਮੀਤ ਸਿੰਘ, ਸਾਬਕਾ ਸਰਪੰਚ ਸ਼ਤਰਪਾਲ ਸਿੰਘ ਬਹਾਦਰ ਨਗਰ, ਬਖ਼ਸੀਸ਼ ਸਿੰਘ ਬਹਾਦਰ ਨਗਰ ਆਦਿ ਤੋਂ ਇਲਾਵਾ ਸੈਕੜਿਆਂ ਦੀ ਗਿਣਤੀ ਕਿਸਾਨ ਅੰਦੋਲਨ 'ਚ ਹਿੱਸਾ ਲੈਣ ਲਈ ਰਵਾਨਾ ਹੋਏ |
ਪੱਟੀ, (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਖ਼ੇਤੀ ਸਬੰਧੀ ਪਾਸ ਕੀਤੇ ਗਏ 3 ਬਿੱਲਾਂ ਦੇ ਵਿਰੋਧ 'ਚ ਪਨਬੱਸ ਕੰਟਰੈਕਟਰ ਯੂਨੀਅਨ ਪੱਟੀ ਵਲੋਂ ਕਿਸਾਨਾਂ ਦੇ ਹੱਕ 'ਚ ਸਥਾਨਕ ਸ਼ਹਿਰ ਦੇ ਵੇਰਕਾ ਚੌਾਕ 'ਚ ਧਰਨਾ ਲਗਾ ਕੇ ਕੇਂਦਰ ਸਰਕਾਰ ਦੀਆਂ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਦਾ ਵਿਰੋਧ ਕਰਦਿਆਂ ਹੋਇਆਂ ਨਾਅਰੇਬਾਜੀ ਕੀਤੀ ਤੇ ਕਿਸਾਨਾਂ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ | ਇਸ ਮੌਕੇ ਸਲਵਿੰਦਰ ਸਿੰਘ, ਗੁਰਬਿੰਦਰ ਸਿੰਘ, ਸਤਨਾਮ ਸਿੰਘ, ਬਲਜਿੰਦਰ ਸਿੰਘ, ਗੁਰਸੇਵਕ ਸਿੰਘ, ਦਿਲਬਾਗ ਸਿੰਘ ਆਦਿ ਮੌਜੂਦ ਸਨ |
ਤਰਨ ਤਾਰਨ, (ਲਾਲੀ ਕੈਰੋਂ)- ਕੇਂਦਰ ਵਿਚਲੀ ਮੋਦੀ ਸਰਕਾਰ ਵਲੋਂ ਜਾਰੀ ਕੀਤੇ ਤਿੰਨ ਬਿੱਲਾਂ ਵਿਰੁੱਧ ਪੰਜਾਬ ਭਰ 'ਚ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਪੂਰਨ ਹਮਾਇਤ ਦਿੰਦਿਆਂ ਮਿੰਨੀ ਬੱਸ ਅਪਰੇਟਰਜ਼ ਤਰਨ ਤਾਰਨ ਵਲੋਂ ਆਪਣੀਆਂ ਸਮੁੱਚੀਆਂ ਮਿੰਨੀ ਬੱਸਾਂ ਬੰਦ ਰੱਖੀਆਂ ਗਈਆਂ ਤੇ ਕੇਂਦਰ ਵਲੋਂ ਜਾਰੀ ਕੀਤੇ ਬਿੱਲ ਵਿਰੁੱਧ ਬੱਸ ਅੱਡਾ ਤਰਨ ਤਾਰਨ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਮਿੰਨੀ ਬੱਸ ਅਪਰੇਟਰਜ਼ ਯੂਨੀਅਨ ਦੇ ਸੂਬਾਈ ਆਗੂ ਬਲਵਿੰਦਰ ਸਿੰਘ ਬਹਿਲਾ, ਜਗਜੀਤ ਸਿੰਘ ਢਿੱਲੋਂ ਤੇ ਤਰਨ ਤਾਰਨ ਯੂਨੀਅਨ ਪ੍ਰਧਾਨ ਸੰਦੀਪ ਸਿੰਘ ਕੋਟ ਨੇ ਕਿਹਾ ਕਿ ਕੇਂਦਰ ਦੇ ਜਾਰੀ ਹੋਏ ਬਿੱਲ ਕਿਸਾਨਾਂ ਦੇ ਨਾਲ ਨਾਲ ਆੜ੍ਹਤੀ, ਮੁਨੀਮ, ਪੱਲੇਦਾਰ, ਮਜ਼ਦੂਰਾਂ ਸਮੇਤ ਹਰੇਕ ਵਰਗ ਲਈ ਘਾਤਕ ਸਿੱਧ ਹੋਣਗੇ | ਇਸ ਮੌਕੇ ਕੁਲਦੀਪ ਸਿੰਘ ਕੈਸ਼ੀਅਰ, ਸਤਨਾਮ ਸਿੰਘ ਸੁਹਾਵਾ, ਹਰਦਿਆਲ ਸਿੰਘ ਬਹਿਲਾ, ਦਿਲਬਾਗ ਸਿੰਘ ਬਾਗਾ, ਪਿ੍ਤਪਾਲ ਸਿੰਘ ਕਿੱਟੂ, ਕੰਵਲਜੀਤ ਸਿੰਘ, ਸ਼ੇਰਾ ਹੁੰਦਲ, ਬਿੱਲਾ ਨਿਸ਼ਾਤ ਮਾਲਵਾ, ਮਿੰਟੂ ਨਿਸ਼ਾਤ ਮਾਲਵਾ,ਬਲਵੀਰ ਸਿੰਘ ਸਵਰਗਾਪੁਰੀ, ਜੋਬਨ, ਸੁਖਾ ਨੋਨੇ ਆਦਿ ਹਾਜ਼ਰ ਸਨ |
ਖੇਮਕਰਨ, (ਰਾਕੇਸ਼ ਬਿੱਲਾ)- ਖੇਤੀ ਬਿੱਲਾਂ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸੱਦੇ 'ਤੇ ਸਰਹੱਦੀ ਖੇਤਰ 'ਚ ਆਵਾਜਾਈ, ਕਾਰੋਬਾਰ ਬਿੱਲਕੁੱਲ ਠੱਪ ਰਹੇ | ਇਥੋਂ ਤੱਕ ਕਿ ਰੇਹੜੀਆਂ ਵੀ ਨਹੀਂ ਲੱਗੀਆਂ | ਸਾਰੀ ਦਿਹਾੜੀ ਇਲਾਕੇ ਸੁੰਨ ਸਾਨ ਰਹੀ | ਕਸਬਾ ਖੇਮਕਰਨ ਅੰਦਰ ਸੈਂਕੜੇ ਕਿਸਾਨਾਂ, ਮਜ਼ਦੂਰਾਂ, ਆੜਤੀਆਂ, ਦੁਕਾਨਦਾਰਾਂ ਤੇ ਹੋਰ ਵਰਗਾਂ ਦੇ ਲੋਕਾਂ ਵਲੋਂ ਇੱਕਜੁਟਤਾਂ ਦਾ ਸਬੂਤ ਦਿੰਦਿਆਂ ਸਾਂਝੀ ਲੜਾਈ ਲੜਣ ਵਜੋ ਖੇਮਕਰਨ-ਅੰਮਿ੍ਤਸਰ ਨੈਸ਼ਨਲ ਹਾਈਵੇ 356 ਨੂੰ ਜਾਮ ਕਰਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਵੱਡੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਲਾਗਲੇ ਸੈਕੜੇ ਪਿੰਡਾਂ ਤੋਂ ਕਿਸਾਨਾਂ ਨੇ ਆਪਣੇ ਰਾਜਸੀ ਥੜੇ ਛੱਡ ਕੇ ਬਾਰਡਰ ਕਿਸਾਨ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੱਦੇ 'ਤੇ ਸ਼ਮੂਲੀਅਤ ਕੀਤੀ ਤੇ ਇਨ੍ਹਾਂ ਬਿੱਲਾਂ ਦੇ ਰੱਦ ਹੋਣ ਤੱਕ ਇੱਕਜੁਟਤਾ ਨਾਲ ਸੰਘਰਸ਼ ਕਰਨ ਦਾ ਫੈਸਲਾ ਕੀਤੀ | ਇਸ ਮੌਕੇੇ ਕਿਸਾਨਾਂ ਦੇ ਪ੍ਰਭਾਵਸ਼ਾਲੀ ਇਕੱਠ ਨੂੰ ਸਬੋਧਨ ਕਰਦਿਆਂ ਬਾਰਡਰ ਕਿਸਾਨ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭੂਰਾ ,ਹਰਭਜਨ ਸਿੰਘ ਸੰਧੂ ਪ੍ਰਧਾਨ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਖੇਮਕਰਨ, ਇੰਦਰਜੀਤ ਸਿੰਘ ਅਲਗੋਂ, ਹਰਜਿੰਦਰ ਸਿੰਘ ਭੰਬਾ, ਜਗਤਾਰ ਸਿੰਘ ਖੇੜਾ ਵਾਈਸ ਚੇਅਰਮੈਨ, ਦਿਲਬਾਗ ਸਿੰਘ ਪੱਤੂ, ਸਾਬਕਾ ਪ੍ਰਧਾਨ ਖੇਮਕਰਨ ਮੰਗਤ ਰਾਮ ਗੁਲਾਟੀ, ਤੇਜਿੰਦਰ ਗੋਰਖਾ, ਹੀਰਾ ਸਿੰਘ ਮਹੈਦੀਪੁਰ, ਬਲਜੀਤ ਸਿੰਘ ਖਹਿਰਾ, ਰਘਬੀਰ ਸਿੰਘ ਭੰਗਾਲਾ, ਸੁਖਵਿੰਦਰ ਕੌਰ ਮਾਛੀਕੇ, ਕੈਪਟਨ ਚਾਨਣ ਸਿੰਘ, ਵਿਜੇ ਕੁਮਾਰ ਗੁਲਾਟੀ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਜੋ ਖੇਤੀ ਬਿੱਲ ਪਾਸ ਕੀਤੇ ਹਨ | ਉਹ ਕਿਸਾਨਾਂ ਦੇ ਹਿੱਤ ਵਿਚ ਨਹੀਂ ਹਨ | ਇਸ ਦੇ ਨਾਲ ਕਿਸਾਨੀ ਧੰਦਾ ਖ਼ਤਮ ਹੋ ਜਾਵੇਗਾ | ਇਸ ਮੌਕੇ ਕਿਸਾਨ ਰਜਵੰਤ ਸਿੰਘ ਪੱਤੂ, ਜਥੇਦਾਰ ਰਵੇਲ ਸਿੰਘ, ਤਾਰਾ ਸਿੰਘ ਮਹਿੰਦੀਪੁਰ, ਇੰਦਰਜੀਤ ਸਿੰਘ ਭਗਵਾਨਪੁਰਾ, ਅੰਗਰੇਜ਼ ਸਿੰਘ ਡੱਲ, ਬੋਹੜ ਸਿੰਘ ਅਕਾਲੀ, ਗਰਦੀਪ ਸਿੰਘ ਗੱਜਲ, ਗੁਰਮੇਲ ਟੋਨੀ, ਅਰਸਾਲ ਸਕੱਤਰਾਂ, ਸੁਰਜੀਤ ਸਿੰਘ ਕਲਸ, ਸੇਵਕ ਸਿੰਘ ਚੱਠੂ, ਮੇਜਰ ਸਿੰਘ ਚੱਠੂ, ਸਤਨਾਮ ਕਾਲੇਕੇ, ਗੁਰਵਿੰਦਰ ਸਿੰਘ ਨੂਰਵਾਲਾ, ਹਰਜਿੰਦਰ ਸਕੱਤਰਾਂ, ਆੜਤੀ ਮੋਤੀ ਰਾਮ ਚਾਵਲਾ, ਗੁਲਾਬ ਸਿੰਘ, ਸੰਦੀਪ ਸਿੰਘ ਭੁੱਲਰ, ਕੁਲਦੀਪ ਸਿੰਘ ਵਿਰਕ, ਪ੍ਰਦੀਪ ਬਜਾਜ, ਅਮਿਤ ਵਿੱਜ, ਜੁਗਰਾਜ ਸਿੰਘ ਮਾਛੀਕੇ, ਰਛਪਾਲ ਸਿੰਘ ਭੁੱਲਰ, ਅਮਨ ਉੱਪਲ, ਰਮਨ ਧਵਨ ਆਦਿ ਨੇ ਵੀ ਖੇਤੀ ਬਿੱਲ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ |
ਪੱਟੀ, (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)- ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕਿਸਾਨ ਮਾਰੂ ਤਿੰਨ ਬਿੱਲਾਂ ਨੂੰ ਪਾਸ ਕਰਕੇ ਕਾਨੂੰਨ ਬਣ ਦਿੱਤਾ ਹੈ | ਭਾਰਤੀ ਲੋਕ ਇਸ ਕਾਨੂੰਨ ਦੇ ਖਿਲਾਫ਼ ਪੂਰੇ ਜ਼ੋਰਾਂ ਨਾਲ ਲੜਾਈ ਦੇ ਮੈਦਾਨ ਵਿਚ ਕੁੱਦ ਪਏ ਹਨ | ਇਨ੍ਹਾਂ ਕਾਨੂੰਨਾਂ ਖਿਲਾਫ਼ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਵਲੋਂ ਪੰਜਾਬ ਬੰਦ ਕੀਤਾ ਗਿਆ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ 10 ਥਾਵਾਂ 'ਤੇ ਜਾਮ ਕੀਤਾ ਗਿਆ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫਿਰੋਜ਼ਪੁਰ ਪੁਲ ਉਪਰ ਲਗਾਏ ਜਾਮ ਦੌਰਾਨ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਤੇ ਸੂਬਾ ਸਕੱਤਰ ਕਰਮਜੀਤ ਸਿੰਘ ਤਲਵੰਡੀ ਨੇ ਕੀਤਾ | ਇਸ ਮੌਕੇ ਜਥੇਬੰਦੀ ਦੇ ਸੂਬਾਈ ਪ੍ਰੈਸ ਸਕੱਤਰ ਹਰਜੀਤ ਸਿੰਘ ਰਵੀ ਤੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਸੁੱਚਾ ਸਿੰਘ ਲੱਧੂ ਨੇ ਕਿਹਾ ਕਿ ਲੋਕ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਪਣਾ ਅੰਦੋਲਨ ਹੋਰ ਤੇਜ਼ ਕਰਨਗੇ | ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਵਲੋਂ 1 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਰੇਲਾਂ ਰੋਕੀਆਂ ਜਾਣਗੀਆਂ | ਅੱਜ ਦੇ ਇਕੱਠ ਦੀ ਅਗਵਾਈ ਸੁਖਦੇਵ ਸਿੰਘ ਸੀਤੋ, ਸ਼ਿੰਦਰਪਾਲ ਸਿੰਘ ਰਸੂਲਪੁਰ ਅਤੇ ਲਖਵਿੰਦਰ ਸਿੰਘ ਭੰਗਾਲਾ ਨੇ ਕੀਤੀ | ਇਕੱਠ ਨੂੰ ਹਰਪਾਲ ਸਿੰਘ ਰਾਧਲਕੇ, ਨਿਹਾਲ ਸਿੰਘ ਕੋਟਬੁੱਢਾ, ਕਰਨੈਲ ਸਿੰਘ ਜੰਡ, ਦੀਦਾਰ ਸਿੰਘ ਲਾਖਣਾ, ਗੁਰਬੀਰ ਸਿੰਘ ਅਤੇ ਡਾ. ਜੀਵਨ ਸਿੰਘ ਭਾਓਵਾਲ, ਨੌਨਿਹਾਲ ਸਿੰਘ ਸੀਤੋ, ਲਾਟੀ ਮਰੜ, ਪ੍ਰਮਜੀਤ ਸਿੰਘ ਗਦਾਈਕੇ, ਜਗਤਾਰ ਸਿੰਘ ਤੂਤ, ਰਾਣਾ ਰਾਧਲਕੇ, ਸੁਖਵਿੰਦਰ ਸਿੰਘ ਝੁੱਗੀਆਂ ਪੀਰ ਬਖਸ਼ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਚੀਮਾ ਅਤੇ ਬਲਾਕ ਵਲਟੋਹਾ ਦੇ ਪ੍ਰਧਾਨ ਸੁਖਚੈਨ ਸਿੰਘ, ਬਾਰਡਰ ਏਰੀਆ ਕਿਸਾਨ ਯੂਨੀਅਨ ਦੇ ਪ੍ਰਧਾਨ ਰਘਬੀਰ ਸਿੰਘ ਭੰਗਾਲਾ, ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ |
ਚੋਹਲਾ ਸਾਹਿਬ, (ਬਲਵਿੰਦਰ ਸਿੰਘ ਚੋਹਲਾ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ 'ਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਉੱਤੇ ਕਸਬਾ ਚੋਹਲਾ ਸਾਹਿਬ ਸਮੇਤ ਆਸ ਪਾਸ ਦੇ ਦਰਜਨਾਂ ਪਿੰਡਾਂ ਜਿਨ੍ਹਾਂ 'ਚ ਪੱਖੋਪੁਰ , ਬ੍ਰਹਮਪੁਰਾ, ਘੜਕਾ, ਰੂੜੀਵਾਲਾ, ਕਰਮੂੰਵਾਲਾ ਮੋਹਣਪੁਰ, ਰਾਣੀਵਲਾਹ, ਚੰਬਾ ਕਲਾਂ, ਕੰਬੋ ਢਾਏ ਵਾਲਾ ਆਦਿ ਪਿੰਡਾਂ 'ਚ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹੀਆਂ | ਕਸਬਾ ਚੋਹਲਾ ਸਾਹਿਬ 'ਚ ਅੱਜ ਸਵੇਰ ਤੋਂ ਹੀ ਬਾਜ਼ਾਰਾਂ 'ਚ ਸੰਨਾਟਾ ਪਸਰਿਆ ਹੋਇਆ ਸੀ ਜੇਕਰ ਆਵਾਜਾਈ ਦੀ ਗੱਲ ਕਰੀਏ ਤਾਂ ਕੋਈ ਵੱਡਾ ਵਾਹਨ ਸੜਕਾਂ 'ਤੇ ਦਿਖਾਈ ਨਹੀਂ ਦਿੱਤਾ ਪਰ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਕਿਸਾਨ ਆਪਣਾ ਆਪਣੇ ਟਰੈਕਟਰ ਟਰਾਲੀਆਂ ਧਰਨਿਆਂ 'ਤੇ ਰਵਾਨਾ ਹੁੰਦੇ ਵੇਖੇ ਗਏ |
ਖੇਮਕਰਨ, (ਰਾਕੇਸ਼ ਬਿੱਲਾ)- ਕੇਂਦਰ ਸਰਕਾਰ ਵਲੋਂ ਜਾਰੀ ਬਿੱਲਾਂ ਦਾ ਵਿਰੋਧ ਕਰਦਿਆਂ ਕਿਸਾਨਾਂ ਵਲੋਂ ਲਗਾਏ ਧਰਨਿਆਂ ਦੀ ਹਮਾਇਤ ਕਰਦਿਆਂ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ ਗਰੂਪ) ਪਾਵਰਕਾਮ ਮੰਡਲ ਭਿੱਖੀਵਿੰਡ ਦੇ ਪ੍ਰਧਾਨ ਗੁਰਦੇਵ ਸਿੰਘ ਬਾਠ, ਸਕੱਤਰ ਬਲਜੀਤ ਸਿੰਘ ਭੰਗਾਲਾ ਤੇ ਸਬ ਡਵੀਜ਼ਨ ਖੇਮਕਰਨ ਦੇ ਪ੍ਰਧਾਨ ਬਿੱਕਰ ਸਿੰਘ ਰੱਤੋਕੇ ਦੀ ਅਗਵਾਈ ਹੇਠ ਸਮੂਹ ਸਾਥੀਆਂ ਨੇ ਕਿਸਾਨਾਂ ਦੇ ਰੋਸ ਧਰਨਿਆਂ 'ਚ ਸ਼ਮੂਲੀਅਤ ਕੀਤੀ ਤੇ ਉਨ੍ਹਾਂ ਦੀ ਹਮਾਇਤ ਕਰਦਿਆਂ ਕੇਂਦਰ ਦੇ ਕਾਨੂੰਨ ਦੀ ਨਿੰਦਾ ਕੀਤੀ | ਇਸ ਮੌਕੇ ਜੇ.ਈ. ਬਲਵਿੰਦਰ ਸਿੰਘ ਧਾਲੀਵਾਲ, ਬਲਜੀਤ ਸਿੰਘ ਆਸਲ, ਬਲਬੀਰ ਸਿੰਘ ਸਰਹਾਲੀ, ਸੰਤੋਖ ਸਿੰਘ, ਕਰਨਜੀਤ ਸਿੰਘ, ਹਰਮਨ ਵਰਨਾਲਾ, ਸੁਖਬੀਰ ਕੌਰ, ਹਰਪ੍ਰੀਤ ਕੌਰ, ਸੁਨੀਲ ਸਿੰਘ, ਹਰਪ੍ਰੀਤ ਸਿੰਘ, ਜਸਬੀਰ ਸਿੰਘ, ਮਨਜਿੰਦਰ ਸਿੰਘ ਜੇ.ਈ., ਸੁਰਿੰਦਰ ਸਿੰਘ ਜੇ.ਈ., ਗੁਰਿੰਦਰ ਸਿੰਘ, ਜਸਪਾਲ ਸਿੰਘ, ਕਾਰਜ ਸਿੰਘ, ਹਰਜਿੰਦਰ ਸਿੰਘ ਮਨਾਂਵਾਂ, ਤਰਸੇਮ ਸਿੰਘ, ਗੁਰਪਾਲ ਸਿੰਘ, ਕਸ਼ਮੀਰ ਸਿੰਘ, ਨਿਰਮਲ ਸਿੰਘ ਆਸਲ, ਸਰਵਨ ਸਿੰਘ ਪੱਟੀ, ਅਵਤਾਰ ਸਿੰਘ, ਬਲਜੀਤ ਸਿੰਘ ਖੇਮਕਰਨ, ਹਰੀਸ਼ ਸੋਨੀ, ਸੁਖਵਿੰਦਰ ਕੋਟਲੀ, ਨਿਰਮਲ ਸਿੰਘ ਆਦਿ ਸਾਥੀ ਸ਼ਾਮਿਲ ਹੋਏ |
ਸਰਹਾਲੀ ਕਲਾਂ, (ਅਜੇ ਸਿੰਘ ਹੁੰਦਲ)- ਸਰਹਾਲੀ ਕਲਾਂ ਵਿਖੇ ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਕਿਸਾਨ ਵਿਰੋਧੀ ਤੇ ਦੇਸ਼ ਵਿਰੋਧੀ ਤਿੰਨੇ ਆਰਡੀਨੈਂਸ ਦੇ ਖਿਲਾਫ਼ ਪੰਜਾਬ ਬੰਦ ਦਾ ਜ਼ੋਰਦਾਰ ਸਮਰਥਨ ਕੀਤਾ ਗਿਆ ਤੇ ਖੇਤ ਮਜ਼ਦੂਰਾਂ ਨੇ ਇਕੱਠੇ ਹੋ ਕੇ ਸਰਹਾਲੀ ਕਲਾਂ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਤੇ ਕੇਂਦਰ ਸਰਕਾਰ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ | ਇਕੱਠ ਦੀ ਅਗਵਾਈ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਲਖਵਿੰਦਰ ਸਿੰਘ ਸਰਹਾਲੀ ਕਲਾ ਨੇ ਕੀਤੀ | ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਰਨਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ, ਜ਼ਿਲ੍ਹਾ ਮੀਤ ਸਕੱਤਰ ਕਾਮਰੇਡ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ, ਬਲਾਕ ਸਕੱਤਰ ਕਾ. ਬੂਟਾ ਸਿੰਘ ਢੋਟੀਆਂ ਨੇ ਆਪਣੇ ਸਾਂਝੇ ਬਿਆਨ ਵਿਚ ਕਿਹਾ ਕਿ ਮੋਦੀ ਸਰਕਾਰ ਇਹ ਨਵੇਂ ਖੇਤੀ ਬਿੱਲ ਤੁਰੰਤ ਵਾਪਸ ਲਵੇ ਤੇ ਕਿਸਾਨ ਜਥੇਬੰਦੀਆਂ ਦੇ ਨਮਾਇੰਦਿਆਂ ਨਾਲ ਬੈਠ ਕੇ ਉਨ੍ਹਾਂ ਦੇ ਸਾਰੇ ਸ਼ੰਕੇ ਦੂਰ ਕਰੇ | ਇਸ ਮੌਕੇ ਆਗੂ ਕਾਮਰੇਡ ਸੁਖਵਿੰਦਰ ਕੌਰ, ਕਾਮਰੇਡ ਭੁਪਿੰਦਰ ਸਿੰਘ, ਕਾਮਰੇਡ ਕੁਲਵੰਤ ਕੌਰ, ਕਾਮਰੇਡ ਸ਼ਿੰਦਰ ਕੌਰ, ਕਾ. ਦਰਸ਼ਨ ਕੌਰ, ਕਾ. ਸੁਖਦੇਵ ਸਿੰਘ, ਕਾ. ਪ੍ਰੀਤਮ ਕੌਰ, ਜੋਗਿੰਦਰ ਸਿੰਘ ਫ਼ੌਜੀ, ਦਲਬੀਰ ਸਿੰਘ ਫ਼ੌਜੀ, ਬਲਜਿੰਦਰ ਸਿੰਘ, ਹਰਦੀਪ ਸਿੰਘ, ਪੂਰਨ ਸਿੰਘ, ਮਲਕੀਤ ਸਿੰਘ, ਵੀਰੋ, ਨਿੰਦਰ ਕੌਰ, ਗੁਰਮੀਤ ਕੌਰ, ਰਾਜਾ, ਅਵਤਾਰ ਸਿੰਘ, ਸੋਨਾ ਸਿੰਘ, ਜਸਵੰਤ ਸਿੰਘ ਸਰਹਾਲੀ ਕਲਾਂ ਆਦਿ ਹਾਜਰ ਸਨ |
ਸੁਰ ਸਿੰਘ, (ਧਰਮਜੀਤ ਸਿੰਘ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਸੋਧ ਕਾਨੂੰਨ 2020 ਦੇ ਖ਼ਿਲਾਫ਼ 31 ਕਿਸਾਨ ਜਥੇਬੰਦੀਆਂ ਵਲੋਂ ਅੱਜ ਦਿੱਤੇ ਬੰਦ ਦੇ ਸੱਦੇ 'ਤੇ ਕਸਬਾ ਸੁਰ ਸਿੰਘ 'ਚ ਮੁਕੰਮਲ ਹੜਤਾਲ ਰਹੀ | ਕਸਬਾ ਸੁਰ ਸਿੰਘ ਦੇ ਮੁੱਖ ਬਜ਼ਾਰ, ਚੌਕ ਬਜ਼ਾਰ ਤੇ ਬੱਸ ਅੱਡਾ ਬਜ਼ਾਰ ਵਿਖੇ ਸੰਨਾਟਾ ਛਾਇਆ ਰਿਹਾ | ਕਸਬੇ ਦੀਆਂ ਸੜਕਾਂ ਤੇ ਗਲੀਆਂ ਵੀ ਸੁੰਨੀਆਂ ਵਿਖਾਈ ਦਿੱਤੀਆਂ | ਕੁਝ ਸਥਾਨਕ ਵਾਸੀਆਂ ਨੇ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਦੀ ਅੜੀ ਤੇ ਕਿਸਾਨਾਂ ਵਲੋਂ ਕਰੋ ਜਾਂ ਮਰੋ ਦੀ ਨੀਤੀ ਤਹਿਤ ਕੀਤੇ ਜਾ ਰਹੇ ਸੰਘਰਸ਼ ਵਿਚਾਲੇ ਪੈਦਾ ਹੋਈ ਕੁੜੱਤਣ ਨੂੰ ਚਿੰਤਾਜਨਕ ਦੱਸਿਆ | ਅੱਜ ਦੁਕਾਨਦਾਰਾਂ ਦਾ ਇਕ ਜਥਾ ਵੀ ਕਿਸਾਨ ਸੰਘਰਸ਼ 'ਚ ਸ਼ਾਮਿਲ ਹੋਣ ਲਈ ਇਥੋਂ ਰਵਾਨਾ ਹੋਇਆ | ਇਸ ਮੌਕੇ ਗੱਲਬਾਤ ਕਰਦਿਆਂ ਦੁਕਾਨਦਾਰ ਬਾਬਾ ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ ਫ਼ੌਜੀ, ਡਾ: ਪ੍ਰਮਿੰਦਰ ਸਿੰਘ, ਡਾ: ਸੁਖਪਾਲ ਸਿੰਘ ਆਦਿ ਨੇ ਕਿਹਾ ਕਿ ਕਿਸਾਨਾਂ ਤੇ ਸੂਬੇ ਦੇ ਹੋਰ ਵਰਗਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਦੀ ਮੋਦੀ ਸਰਕਾਰ ਨੂੰ ਉਕਤ ਕਾਨੂੰਨਾਂ ਨੂੰ ਫ਼ੌਰਨ ਰੱਦ ਕਰ ਦੇਣਾ ਚਾਹੀਦਾ ਹੈ |
ਪੱਟੀ, (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲਿਆਂਦੇ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਵਾਪਸ ਕਰਨ ਲਈ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਭਾਰਤ ਬੰਦ ਦੇ ਸੱਦੇ 'ਤੇ ਕਾਂਗਰਸ ਪਾਰਟੀ ਵਲੋਂ ਹਰਮਿੰਦਰ ਸਿੰਘ ਗਿੱਲ ਹਲਕਾ ਵਿਧਾਇਕ ਪੱਟੀ ਦੀ ਅਗਵਾਈ ਹੇਠ ਰਸੂਲਪੁਰ ਵਿਖੇ ਧਰਨੇ 'ਚ ਸੀਨੀਅਰ ਕਾਂਗਰਸੀ ਆਗੂ ਸਰਪੰਚ ਸੁਖਵਿੰਦਰ ਸਿੰਘ ਉਬੋਕੇ ਤੇ ਨਰਿੰਦਰ ਸਿੰਘ ਚੂਸਲੇਵੜ ਨੇ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ | ਇਸ ਮੌਕੇ ਰੇਸ਼ਮ ਸਿੰਘ ਉਬੋਕੇ, ਸਰਮੈਲ ਸਿੰਘ ਚੂਸਲੇਵੜ, ਗੁਰਲਾਲ ਸਿੰਘ ਖਹਿਰਾ, ਜਗਜੀਤ ਸਿੰਘ ਉਬੋਕੇ, ਹਰਜੀਤ ਸਿੰਘ ਮੈਂਬਰ, ਸਾਹਿਬ ਢਿੱਲੋਂ ਉਬੋਕੇ, ਜਿਉਣ ਸਿੰਘ ਚੂਸਲੇਵੜ, ਪਰਮਜੀਤ ਸਿੰਘ ਜੇ.ਈ., ਬਲਦੇਵ ਸਿੰਘ ਉਬੋਕੇ, ਗੁਰਮੀਤ ਸਿੰਘ ਉਬੋਕੇ, ਸੁਖਵਿੰਦਰ ਸਿੰਘ ਮੈਂਬਰ ਆਦਿ ਹਾਜਰ ਸਨ |
ਤਰਨ ਤਾਰਨ, (ਹਰਿੰਦਰ ਸਿੰਘ)- ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਸਟੇਟ ਪਾਵਰਕਾਮ ਲਿਮ. ਪਹਿਲਵਾਨ ਗਰੁੱਪ ਸਰਕਲ ਤਰਨ ਤਾਰਨ ਦੇ ਪ੍ਰਧਾਨ ਗੁਰਭੇਜ ਸਿੰਘ ਢਿੱਲੋਂ ਤੇ ਸਰਕਲ ਸਕੱਤਰ ਮੰਗਲ ਸਿੰਘ ਨਾਗੋਕੇ ਦੀ ਅਗਵਾਈ ਹੇਠ ਸਰਕਲ ਤਰਨ ਤਾਰਨ ਦੇ ਕੰਮ ਕਰਦੀਆਂ 25 ਸਬ ਡਵੀਜ਼ਨਾਂ, 38 ਬਿਜਲੀ ਘਰਾਂ 'ਚ ਵੱਖ- ਵੱਖ ਆਗੂਆਂ ਸਬ ਡਵੀਜ਼ਨ ਫੋਕਲ ਪੁਆਇੰਟ ਤਰਨ ਤਾਰਨ ਵਿਖੇ ਅਮਨਦੀਪ ਸਿੰਘ, ਲਖਬੀਰ ਸਿੰਘ ਸੰਧੂ, ਲਖਬੀਰ ਸਿੰਘ ਕੈਸ਼ੀਅਰ, ਸਬ ਡਵੀਜ਼ਨ ਫਤਿਆਬਾਦ ਵਿਖੇ ਸੁਖਚੈਨ ਸਿੰਘ, ਦਵਿੰਦਰ ਸਿੰਘ, ਸਬ ਡਵੀਜ਼ਨ ਖਡੂਰ ਸਾਹਿਬ ਤੋਂ ਪਲਵਿੰਦਰ ਸਿੰਘ, ਸੁਰਜੀਤ ਸਿੰਘ, ਸਬ ਡਵੀਜ਼ਨ ਨੌਸ਼ਹਿਰਾ ਪੰਨੂੰਆਂ ਵਿਖੇ ਸਤਨਾਮ ਸਿੰਘ, ਸੁਰਿੰਦਰ ਸਿੰਘ, ਹਰਪਾਲ ਸਿੰਘ, ਸਬ ਡਵੀਜ਼ਨ ਸ਼ਹਿਰੀ ਤੋਂ ਸੁਰਿੰਦਰ ਸਿੰਘ ਰੰਧਾਵਾ, ਦਿਲਬਾਗ ਸਿੰਘ, ਹਰਭੇਜ ਸਿੰਘ ਪੰਨੂੰ, ਸਬ ਡਵੀਜ਼ਨ ਮਾਣੋਚਾਲ੍ਹ ਤੋਂ ਜਗਜੀਤ ਸਿੰਘ ਜੀਊਬਾਲਾ, ਮਨਜੀਤ ਸਿੰਘ, ਸਬ ਡਵੀਜ਼ਨ ਝਬਾਲ ਤੋਂ ਮੇਜਰ ਸਿੰਘ ਮਲੀਆ, ਗੁਰਵਿੰਦਰ ਸਿੰਘ ਰਿੰਕੂ, ਸਬ ਡਵੀਜ਼ਨ ਗੋਹਲਵੜ੍ਹ ਤੋਂ ਹਰਪਾਲ ਸਿੰਘ ਸੰਧੂ, ਇਕਬਾਲ ਸਿੰਘ, ਕਾਗਬਲ ਸਿੰਘ, ਅੰਗਰੇਜ ਸਿੰਘ, ਸਬ ਡਵੀਜ਼ਨ ਬੁਟਾਰੀ ਤੋਂ ਸੁਰਿੰਦਰ ਸਿੰਘ ਕੰਗ, ਹਰਭਿੰਦਰ ਸਿੰਘ ਚਾਹਲ, ਸੁਖਵਿੰਦਰ ਸਿੰਘ ਚਾਹਲ, ਜੋਗਾ ਸਿੰਘ ਬਿਆਸ, ਬਲਵਿੰਦਰ ਸਿੰਘ ਬਾਬਾ ਬਕਾਲਾ, ਹਰਭਿੰਦਰ ਸਿੰਘ ਨਾਗੋਕੇ, ਪੱਟੀ ਮੰਡਲ ਤੋਂ ਨਿਰਵੈਲ ਸਿੰਘ ਸੈਦੋਂ, ਮੁਖਤਾਰ ਸਿੰਘ ਆਸਲ, ਸਤੀਸ਼ ਕੁਮਾਰ ਅਤੇ ਭਿੱਖੀਵਿੰਡ ਮੰਡਲ ਤੋਂ ਗੁਰਦੇਵ ਸਿੰਘ, ਬਿੱਕਰ ਸਿੰਘ, ਖੇਮਕਰਨ ਤੋਂ ਮਨਜਿੰਦਰ ਸਿੰਘ, ਬਲਜੀਤ ਸਿੰਘ ਆਦਿ ਆਗੂਆਂ ਦੀ ਅਗਵਾਈ ਵਿਚ ਰੋਸ ਰੈਲੀਆਂ ਕੀਤੀਆਂ ਗਈਆਂ |

ਜ਼ਿਲ੍ਹਾ ਤਰਨ ਤਾਰਨ 'ਚ ਕੋਰੋਨਾ ਵਾਇਰਸ ਕਾਰਨ ਇਕ ਵਿਅਕਤੀ ਦੀ ਮੌਤ

ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ 'ਚ ਕੋਵਿਡ-19 ਤੋਂ ਪੀੜਤ ਇਕ ਵਿਅਕਤੀ ਦੀ ਅੰਮਿ੍ਤਸਰ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ | ਇਸ ਸਬੰਧ ਵਿਚ ਸਿਹਤ ਵਿਭਾਗ ਦੀ ਟੀਮ ਨੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ...

ਪੂਰੀ ਖ਼ਬਰ »

ਸੱਟਾਂ ਮਾਰ ਕੇ ਜ਼ਖ਼ਮੀ ਕਰਨ ਤੇ ਪੈਸੇ ਚੋਰੀ ਕਰਨ 'ਤੇ 5 ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਇਕ ਵਿਅਕਤੀ ਨਾਲ ਕੁੱਟਮਾਰ ਕਰਕੇ ਜ਼ਖਮੀ ਕਰਨ ਤੇ ਉਸ ਪਾਸੋਂ ਪੈਸੇ ਖੋਹਣ ਦੇ ਦੋਸ਼ ਹੇਠ 3 ਵਿਅਕਤੀਆਂ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਨੇ ਕਪੂਰਥਲਾ-ਤਰਨ ਤਾਰਨ ਮੁੱਖ ਮਾਰਗ ਮਕੰਮਲ ਤੌਰ 'ਤੇ ਕੀਤਾ ਜਾਮ

ਗੋਇੰਦਵਾਲ ਸਾਹਿਬ, 25 ਸਤੰਬਰ (ਸਕੱਤਰ ਸਿੰਘ ਅਟਵਾਲ)-ਸੰਸਦ 'ਚ ਪਾਸ ਕੀਤੇ ਗਏ ਖੇਤੀ ਬਿੱਲਾਂ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਕਿਸਾਨ ਜਥੇਬੰਦੀਆ ਦੇ ਪੰਜਾਬ ਬੰਦ ਦੇ ਸੱਦੇ 'ਤੇ ਗੋਇੰਦਵਾਲ ਸਾਹਿਬ ਆਸ ਪਾਸ ਤੇ ਸਮੁੱਚੇ ਕਸਬੇ, ਦੁਕਾਨਾਂ ਆਦਿ ਮੁਕੰਮਲ ਤੌਰ 'ਤੇ ਬੰਦ ਰੱਖ ਕੇ ...

ਪੂਰੀ ਖ਼ਬਰ »

ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਪੰਜਾਬ ਬੰਦ ਨੂੰ ਪੱਟੀ ਤਹਸੀਲ ਵਿਚ ਮਿਲਿਆ ਪੂਰਾ ਸਮੱਰਥਨ

ਪੱਟੀ, 25 ਸਤੰਬਰ (ਕੁਲਵਿੰਦਰਪਾਲ ਸਿੰਘ ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਾਰੇ ਭਾਰਤ 'ਚ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ | ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਦਿੱਤੀ ਪੰਜਾਬ ਬੰਦ ਦੀ ਕਾਲ 'ਤੇ ਅੱਜ ...

ਪੂਰੀ ਖ਼ਬਰ »

ਮੰਨਾ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ

ਮੀਆਂਵਿੰਡ, 25 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿਚ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਤੇ ਹਲਕੇ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਮੰਨਾ ਦੀ ਅਗਵਾਈ ਵਿਚ ਹਲਕੇ ਦੇ ਅਕਾਲੀ ਆਗੂਆਂ ...

ਪੂਰੀ ਖ਼ਬਰ »

ਸਰਲੀ ਕਲਾਂ ਦੇ ਨੌਜਵਾਨ ਦੀ ਦੁਬਈ 'ਚ ਮੌਤ

ਮੀਆਂਵਿੰਡ, 25 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)-ਪਿੰਡ ਸਰਲੀ ਕਲਾਂ ਦੇ ਵਸਨੀਕ ਗੁਰਮੀਤ ਸਿੰਘ ਜੋ ਪਰਿਵਾਰ ਦੇ ਪਾਲਣ ਪੋਸ਼ਣ ਲਈ ਦੁਬਈ ਗਿਆ ਹੋਇਆ ਸੀ, ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਿਸਦੀ ਖਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ | ਚੇਅਰਮੈਨ ਪਿੰਦਰਜੀਤ ...

ਪੂਰੀ ਖ਼ਬਰ »

ਦੇਊ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ 'ਚ ਕੀਤੀ ਸ਼ਮੂਲੀਅਤ

ਤਰਨ ਤਾਰਨ, 25 ਸਤੰਬਰ (ਲਾਲੀ ਕੈਰੋਂ)-ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਤਰਨ ਤਾਰਨ ਦੇ ਪ੍ਰਧਾਨ ਕਰਨੈਲ ਸਿੰਘ ਦੇਊ ਦੀ ਅਗਵਾਈ 'ਚ ਦਾਣਾ ਮੰਡੀ ਦੇ ਸਮੂਹ ਆੜ੍ਹਤੀ, ਮੁਨੀਮ ਤੇ ਮਜ਼ਦੂਰਾਂ ਵਲੋਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਧਰਨੇ ...

ਪੂਰੀ ਖ਼ਬਰ »

ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਭਜਾ ਕੇ ਲੈ ਜਾਣ 'ਤੇ ਕੇਸ ਦਰਜ

ਤਰਨ ਤਾਰਨ, 25 ਸਤੰਬਰ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਭਜਾਉਣ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਐੱਸ.ਪੀ.(ਡੀ.) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ...

ਪੂਰੀ ਖ਼ਬਰ »

65 ਕਰੋੜ ਦੀ ਹੈਰੋਇਨ ਬਰਾਮਦਗੀ ਦੇ ਮਾਮਲੇ 'ਚ ਇਕ ਹੋਰ ਤਸਕਰ ਗਿ੍ਫ਼ਤਾਰ

ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)¸ਬੀਤੇ ਦਿਨੀਂ ਭਾਰਤ-ਪਾਕਿ ਸਰਹੱਦ ਤੋਂ ਤਰਨ ਤਾਰਨ ਪੁਲਿਸ ਵਲੋਂ ਬੀ.ਐਸ.ਐਫ. ਦੇ ਸਹਿਯੋਗ ਨਾਲ ਬਰਾਮਦ ਕੀਤੀ ਗਈ 13 ਕਿੱਲੋ 200 ਗ੍ਰਾਮ ਹੈਰੋਇਨ ਅਤੇ 50 ਗ੍ਰਾਮ ਅਫ਼ੀਮ ਦੇ ਮਾਮਲੇ ਵਿਚ ਪੁਲਿਸ ਨੇ ਲੋੜੀਂਦੇ ਇਕ ਹੋਰ ਤਸਕਰ ਗੁਰਦੀਪ ਸਿੰਘ ...

ਪੂਰੀ ਖ਼ਬਰ »

ਚੇਅਰਮੈਨ ਸ਼ੇਖ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਕਿਸਾਨ ਧਰਨੇ ਲਈ ਰਵਾਨਾ

ਸ਼ਾਹਬਾਜ਼ਪੁਰ, 25 ਸਤੰਬਰ (ਪ੍ਰਦੀਪ ਬੇਗੇਪੁਰ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ 'ਤੇ ਫਤਿਆਬਾਦ ਚੌਾਕ ਵਿੱਚ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਦੀ ਅਗਵਾਈ 'ਚ ਲਗਾਏ ...

ਪੂਰੀ ਖ਼ਬਰ »

ਅਕਾਲੀ ਦਲ ਖੇਤੀ ਸੋਧ ਕਾਨੂੰਨ ਰੱਦ ਕਰਵਾਉਣ ਲਈ ਹਰ ਕੁਰਬਾਨੀ ਦੇਵੇਗਾ-ਵਲਟੋਹਾ

ਸੁਰ ਸਿੰਘ, 25 ਸਤੰਬਰ (ਧਰਮਜੀਤ ਸਿੰਘ)-ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਸੋਧ ਕਾਨੂੰਨ 2020 ਸੂਬੇ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਆੜਤੀਆਂ ਤੇ ਵਪਾਰੀ ਵਰਗ ਲਈ ਘਾਤਕ ਸਿੱਧ ਹੋਣਗੇ ਤੇ ਸ਼੍ਰੋਮਣੀ ਅਕਾਲੀ ਦਲ (ਬ) ਇਨ੍ਹਾਂ ਕਾਨੂੰਨਾਂ ਨੂੰ ਰੱਦ ...

ਪੂਰੀ ਖ਼ਬਰ »

ਸ਼ਿਵ ਸੈਨਾ ਪੰਜਾਬ ਨੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ

ਤਰਨ ਤਾਰਨ, 25 ਸਤੰਬਰ (ਵਿਕਾਸ ਮਰਵਾਹਾ)-ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਭਿਸ਼ੇਕ ਜੋਸ਼ੀ ਨੇ ਕੇਂਦਰ ਸਰਕਾਰ ਵਲੋਂ ਬਣਾਏ ਗਏ ਕਿਸਾਨ ਵਿਰੋਧੀ ਕਾਨੂੰਨ ਦੀ ਨਿੰਦਾ ਕਰਦਿਆਂ ਉਸਨੂੰ ਰੱਦ ਕਰਨ ਦੀ ਮੰਗ ਕੀਤੀ ਹੈ | ਤਰਨ ਤਾਰਨ ਦੇ ਗਾਂਧੀ ਪਾਰਕ 'ਚ ਰੋਸ ...

ਪੂਰੀ ਖ਼ਬਰ »

ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ 3 ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਤੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ 3 ਵਿਅਕਤੀਆਂ ਨੂੰ ਗਿ੍ਫ਼ਤਾਰਨ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਐੱਸ.ਪੀ. (ਡੀ.) ਜਗਜੀਤ ਸਿੰਘ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਤੇ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਧਰਨਾ

ਹਰੀਕੇ ਪੱਤਣ, 25 ਸਤੰਬਰ (ਸੰਜੀਵ ਕੁੰਦਰਾ)-ਖੇਤੀ ਆਰਡੀਨੈਂਸ ਬਿੱਲ ਨੂੰ ਲੈ ਕੇ ਕੇਂਦਰ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਦਿਨੋਂ-ਦਿਨ ਭਖਦਾ ਜਾ ਰਿਹਾ ਹੈ | ਅੱਜ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਜਿੱਥੇ ਪਿੰਡਾਂ ਕਸਬਿਆਂ ਵਿਚ ਭਰਵਾਂ ...

ਪੂਰੀ ਖ਼ਬਰ »

ਅਕਾਲੀ ਦਲ ਹਲਕਾ ਪੱਟੀ ਵਲੋਂ ਅੰਮਿ੍ਤਸਰ-ਬਠਿੰਡਾ ਮਾਰਗ 'ਤੇ ਧਰਨਾ

ਹਰੀਕੇ ਪੱਤਣ, 25 ਸਤੰਬਰ (ਸੰਜੀਵ ਕੁੰਦਰਾ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਖ਼ਿਲਾਫ਼ ਅਕਾਲੀ ਦਲ ਹਲਕਾ ਪੱਟੀ ਵਲੋਂ ਸਾ: ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬੀਬਾ ਪ੍ਰਨੀਤ ਕੌਰ ਕੈਰੋਂ ਤੇ ਗੁਰਮੁੱਖ ਸਿੰਘ ਘੁੱਲਾ ਦੇ ਦਿਸ਼ਾ ਨਿਰਦੇਸ਼ਾਂ 'ਤੇ ...

ਪੂਰੀ ਖ਼ਬਰ »

ਫਤਿਆਬਾਦ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਚੱਕਾ ਜਾਮ

ਫਤਿਆਬਾਦ, 25 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾ 'ਤੇ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਕਿਸਾਨ ਵਿਰੋਧੀ ਬਿੱਲਾਂ ਦੇ ਖ਼ਿਲਾਫ਼ ਕੀਤੇ ਗਏ ਚੱਕਾ ਜਾਮ ਦੌਰਾਨ ਹਲਕਾ ਖਡੂਰ ਸਾਹਿਬ ਦੇ ਆਗੂਆਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX