ਤਾਜਾ ਖ਼ਬਰਾਂ


ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਉੱਤਮ ਕੁਮਾਰ ਰੈਡੀ ਨੇ ਤੇਲੰਗਾਨਾ ‘ਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਦਿੱਤਾ ਅਸਤੀਫਾ
. . .  1 day ago
ਪਿੰਡ ਉਦੋਕੇ ਵਿਚ ਨਸ਼ੇੜੀ ਵਲੋਂ ਖੇਤਾਂ ਵਿੱਚ ਕੰਮ ਕਰਦੇ ਮਜ਼ਦੂਰ ਦੀ ਬੇਰਹਿਮੀ ਨਾਲ ਕਤਲ , ਦੋਸ਼ੀ ਕਾਬੂ
. . .  1 day ago
ਮੱਤੇਵਾਲ ,04 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ) - ਥਾਣਾ ਮੱਤੇਵਾਲ ਅਧੀਨ ਪੈਂਦੇ ਨਜ਼ਦੀਕੀ ਪਿੰਡ ਉਦੋਕੇ ਕਲਾਂ ਵਿਚ ਇਕ ਵਿਅਕਤੀ ਵੱਲੋਂ ਖੇਤਾਂ ਵਿਚ ਕੰਮ ਕਰ ਰਹੇ ਇਕ ਮਜ਼ਦੂਰ ਦੀ ਬੇਰਹਿਮੀ ਨਾਲ ...
ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਦੋਗਲੇ ਚਿਹਰੇ ਵਾਲਾ ਅਤੇ ਝੂਠਾ- ਸੁਖਬੀਰ
. . .  1 day ago
ਚੰਡੀਗੜ੍ਹ , 4 ਦਸੰਬਰ - ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਦੋਗਲੇ ਚਿਹਰੇ ਵਾਲਾ ਅਤੇ ਝੂਠਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਜੀ ਬਾਦਲ ਨੇ ਕਿਹਾ ਕਿ "ਕੈਪਟਨ ਖੁਦ ਨੂੰ ਅਤੇ ਆਪਣੇ ...
ਅਸੀਂ ਭਾਰਤ ਵਿਚ ਲਗਾਤਾਰ ਜਾਣਕਾਰੀ ਅਤੇ ਆਈ ਟੀ ‘ਤੇ ਜ਼ੋਰ ਦੇ ਰਹੇ ਹਾਂ -ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਸ਼ਵਵਿਆਪੀ ਆਰਥਿਕਤਾ ਵਿਚ ਤੁਹਾਡਾ ਯੋਗਦਾਨ ਬਹੁਤ ਮਹੱਤਵਪੂਰਨ ਹੈ-ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਦਿਆਰਥੀ ਦੇਸ਼ ਦਾ ਭਵਿੱਖ , ਸਾਨੂੰ ਇਨ੍ਹਾਂ 'ਤੇ ਮਾਣ -ਪ੍ਰਧਾਨ ਮੰਤਰੀ ਮੋਦੀ
. . .  1 day ago
ਤੁਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹੋ- ਪ੍ਰਧਾਨ ਮੰਤਰੀ ਮੋਦੀ
. . .  1 day ago
ਪੈਨਆਈਆਈਟੀ ਗਲੋਬਲ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਮੁੱਖ ਭਾਸ਼ਣ
. . .  1 day ago
ਤੇਲੰਗਾਨਾ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਭਰੋਸਾ ਜਤਾਇਆ-ਅਮਿਤ ਸ਼ਾਹ
. . .  1 day ago
ਸੇਵਾਮੁਕਤ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਵਲੋਂ ਵੀ ਰਾਸ਼ਟਰਪਤੀ ਪੁਲਿਸ ਮੈਡਲ ਵਾਪਸ ਕਰਨ ਦਾ ਐਲਾਨ
. . .  1 day ago
ਬੁਢਲਾਡਾ ,4 ਦਸੰਬਰ (ਸਵਰਨ ਸਿੰਘ ਰਾਹੀ) - ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਚ ਜਾਰੀ ਕਿਸਾਨ ਅੰਦੋਲਨ ਦੇ ਹੱਕ ਚ ਪੰਜਾਬ ਹੋਮਗਾਰਡ ਚੋਂ ਹਾਲ ਹੀ ਸੇਵਾਮੁਕਤ ਹੋਏ ਕਮਾਂਡੈਂਟ ਰਾਏ ਸਿੰਘ ਧਾਲੀਵਾਲ ...
ਹਰਦੀਪ ਸਿੰਘ ਭੁੱਲਰ ਵੱਲੋਂ ਕਿਸਾਨ ਮਾਰੂ ਬਿੱਲਾਂ ਦੇ ਰੋਸ ਵਜੋਂ ਅਰਜਨ ਐਵਾਰਡ ਵਾਪਸ ਕਰਨ ਦਾ ਫ਼ੈਸਲਾ
. . .  1 day ago
ਛੇਹਰਟਾ,4 ਦਸੰਬਰ(ਵਡਾਲੀ) -ਅਰਜਨ ਐਵਾਰਡੀ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਰਿਟਾਇਰ ਇੰਸਪੈਕਟਰ ਹਰਦੀਪ ਸਿੰਘ ਭੁੱਲਰ ਨੇ ਆਪਣੇ ਗ੍ਰਹਿ ਸੰਧੂ ਕਲੋਨੀ ਛੇਹਰਟਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ...
ਔਰਤ ਨੇ ਐੱਸ.ਐੱਸ.ਪੀ. ਦਫ਼ਤਰ 'ਚ ਜ਼ਹਿਰ ਖਾਧਾ - ਹਾਲਤ ਗੰਭੀਰ
. . .  1 day ago
ਬਟਾਲਾ, 4 ਦਸੰਬਰ (ਸਚਲੀਨ ਸਿੰਘ ਭਾਟੀਆ)-ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਪਿੰਡ ਮਾੜੀ ਪੰਨਵਾਂ ਦੀ ਰਹਿਣ ਵਾਲੀ ਇਕ ਔਰਤ ਨੇ ਇਨਸਾਫ਼ ਨਾ ਮਿਲਣ 'ਤੇ ਅੱਜ ਐੱਸ.ਐੱਸ.ਪੀ. ਬਟਾਲਾ ਦੇ ਦਫ਼ਤਰ ਅੰਦਰ ਦੇਰ ਸ਼ਾਮ ਜ਼ਹਿਰ ਖਾ ...
ਚੰਡੀਗੜ੍ਹ : ਕੁਝ ਰਾਜਨੀਤਿਕ ਪਾਰਟੀਆਂ ਅੰਦੋਲਨ ਦੇ ਵਿਚਕਾਰ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ - ਕੈਪਟਨ
. . .  1 day ago
ਚੰਡੀਗੜ੍ਹ : ਕਾਂਗਰਸ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ : ਮੈਨੂੰ ਖੁਸ਼ੀ ਹੈ ਕਿ ਸਾਰਾ ਪੰਜਾਬ ਆਪਣੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਵਿਚ ਦ੍ਰਿੜਤਾ ਨਾਲ ਖੜਾ ਹੈ - ਕੈਪਟਨ
. . .  1 day ago
ਚੰਡੀਗੜ੍ਹ : ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਨ ਕਿਹੜੀ ਜੰਗ ਲਈ ਦਿੱਤਾ ਕੀਤੀ - ਕੈਪਟਨ
. . .  1 day ago
ਚੰਡੀਗੜ੍ਹ : ਅਮਿਤ ਸ਼ਾਹ ਨਾਲ ਮੀਟਿੰਗ ਦੌਰਾਨ ਮੈਂ ਨੈਸ਼ਨਲ ਸੁਰੱਖਿਆ ਦੀ ਗੱਲ ਕੀਤੀ - ਕੈਪਟਨ
. . .  1 day ago
ਚੰਡੀਗੜ੍ਹ : ਕੇਜਰੀਵਾਲ ਨੇ ਤਿੰਨ ਖੇਤੀ ਬਿੱਲਾਂ ਨੂੰ ਮਨਜ਼ੂਰੀ ਕਿਉਂ ਦਿੱਤੀ? - ਕੈਪਟਨ
. . .  1 day ago
ਚੰਡੀਗੜ੍ਹ : ਹਰਸਿਮਰਤ ਬਾਦਲ ਨੇ ਕੈਬਨਿਟ ਵਿੱਚ ਬੈਠ ਕੇ ਆਰਡੀਨੈਂਸ ਪਾਸ ਕੀਤਾ -ਕੈਪਟਨ
. . .  1 day ago
ਖੇਤੀ ਬਿੱਲਾਂ ਦੇ ਨਚੋੜ ਵਿਚ ਪੰਜਾਬ ਦਾ ਭਵਿੱਖ ਹੈ
. . .  1 day ago
ਪੰਜਾਬ ਦੇ ਕਿਸਾਨ ਗਰਮੀ ਤੇ ਠੰਢ ਦੌਰਾਨ ਦੇਸ਼ ਲਈ ਅੰਨ ਪੈਦਾ ਕਰਦੇ ਹਨ -ਕੈਪਟਨ
. . .  1 day ago
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਾਈਵ ਹੋ ਕੇ ਖੇਤੀ ਬਿੱਲਾਂ ਸਬੰਧੀ ਕਰ ਰਹੇ ਹਨ ਗੱਲਬਾਤ
. . .  1 day ago
5 ਦਸੰਬਰ ਨੂੰ ਪੰਜਾਬ ਰੋਡਵੇਜ਼ /ਪਨਬਸਾਂ ਦੇ ਮੁਲਾਜ਼ਮਾਂ ਵਲੋਂ ਖੇਤੀ ਕਾਨੂੰਨਾਂ ਵਿਰੁੱਧ ਬੱਸਾਂ ਦਾ ਚੱਕਾ ਜਾਮ
. . .  1 day ago
ਲੁਧਿਆਣਾ, 4 ਦਸੰਬਰ {ਸਲੇਮਪੁਰੀ} - ਪੰਜਾਬ ਦੇ ਵੱਖ ਵੱਖ ਵਰਗਾਂ ਵਲੋਂ ਜਿਥੇ ਨਵੇਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਸਮਰੱਥਨ ਕੀਤਾ ਜਾ ਰਿਹਾ ਹੈ, ਉਥੇ ਹੁਣ ਪੰਜਾਬ ਰੋਡਵੇਜ਼ /ਪਨਬਸ ਦੇ ਮੁਲਾਜ਼ਮਾਂ ਵਲੋਂ ਵੀ ...
ਸਬ ਡਵੀਜ਼ਨਲ ਹਸਪਤਾਲ ਤਪਾ ਦੇ ਮਾਹਿਰ ਡਾਕਟਰਾਂ ਦੀ ਟੀਮ ਕਿਸਾਨਾਂ ਦੀ ਦੇਖਭਾਲ ਲਈ ਦਿੱਲੀ ਰਵਾਨਾ
. . .  1 day ago
ਤਪਾ ਮੰਡੀ, 04 ਦਸੰਬਰ (ਵਿਜੇ ਸ਼ਰਮਾ,ਪ੍ਰਵੀਨ ਗਰਗ)-ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵੱਲੋਂ ਸਬ ਡਵੀਜ਼ਨਲ ਹਸਪਤਾਲ ਤਪਾ ਦੇ ਮਾਹਿਰ ਡਾਕਟਰਾਂ ਦੀ ਇਕ ਵਿਸ਼ੇਸ਼ ...
ਲੁਧਿਆਣਾ ‘ਚ ਕੋਰੋਨਾ ਦਾ ਕਹਿਰ ਜਾਰੀ , 111 ਨਵੇਂ ਮਰੀਜ਼ ਸਾਹਮਣੇ ਆਏ , 7 ਨੇ ਦਮ ਤੋੜਿਆ
. . .  1 day ago
ਲੁਧਿਆਣਾ,4 ਦਸੰਬਰ {ਸਲੇਮਪੁਰੀ }- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿਚ ਹਰ ਰੋਜ਼ ਵੱਡੀ ਗਿਣਤੀ ਵਿਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋੜੀਂਦੀ ਤਬਦੀਲੀ ਦੀ ਸ਼ੁਰੂਆਤ ਸਾਡੇ ਤੋਂ ਹੀ ਹੋਵੇਗੀ। -ਮਹਾਤਮਾ ਗਾਂਧੀ

ਲੁਧਿਆਣਾ

ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਜ਼ੋਰਦਾਰ ਪ੍ਰਦਰਸ਼ਨ

ਲੁਧਿਆਣਾ, 25 ਸਤੰਬਰ (ਪੁਨੀਤ ਬਾਵਾ )-ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਪੰਜਾਬ ਭਰ ਵਿਚ ਕਿਸਾਨਾਂ ਦੇ ਹੱਕ ਵਿਚ ਹਲਕਾ ਪੱਧਰ 'ਤੇ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਦੇ ਤਹਿਤ ਲੁਧਿਆਣਾ ਸ਼ਹਿਰ ਦੇ 6 ਵਿਧਾਨ ਸਭਾ ਹਲਕਿਆਂ ਵਿਚ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਸੜਕਾਂ ਜ਼ਾਮ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ।
ਹਲਕਾ ਲੁਧਿਆਣਾ ਪੂਰਬੀ ਦੇ ਅਕਾਲੀਆਂ ਨੇ ਚੰਡੀਗੜ੍ਹ ਸੜਕ 'ਤੇ ਲਗਾਇਆ ਜ਼ਾਮ
ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਅਕਾਲੀਆਂ ਵਲੋਂ ਅੱਜ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਲੁਧਿਆਣਾ-ਚੰਡੀਗੜ੍ਹ ਸੜਕ 'ਤੇ ਸੜਕ ਜ਼ਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਹੀ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਸਨਅਤਕਾਰਾਂ ਸਮੇਤ ਹਰ ਵਰਗ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਲੀ ਵਾਲੀ ਸਰਕਾਰ ਨੇ ਭਾਵੇਂ ਖੇਤੀ ਬਿੱਲ ਪਾਸ ਕਰ ਦਿੱਤਾ ਹੈ ਪਰ ਇਸ ਨੂੰ ਰੱਦ ਕਰਵਾਉਣ ਲਈ ਹਰ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ। ਰੋਸ ਧਰਨੇ ਵਿਚ ਸਰਬਜੀਤ ਸਿੰਘ ਲਾਡੀ ਕੌਂਸਲਰ, ਗੁਰਮੇਲ ਸਿੰਘ ਜੱਜੀ ਕੌਂਸਲਰ,ਬਲਵਿੰਦਰ ਸਿੰਘ ਐਮ.ਡੀ, ਸੁਖਦੇਵ ਸਿੰਘ ਗਿੱਲ, ਤਰਸੇਮ ਸਿੰਘ ਭਿੰਡਰ,ਬਲਵਿੰਦਰ ਸਿੰਘ ਸ਼ੈਕੀ,ਰਛਪਾਲ ਸਿੰਘ ਫੌਜੀ,ਮੁਖਤਿਆਰ ਸਿੰਘ ਚੀਮਾ,ਡਾ। ਅਸ਼ਵਨੀ ਕੁਮਾਰ ਪਾਸੀ,ਕਮਲਜੀਤ ਸਿੰਘ ਗਰੇਵਾਲ ਨਿੱਕੂ,ਬੀਬੀ ਮਨਦੀਪ ਕੌਰ ਸੰਧੂ, ਬੀਬੀ ਦੁਬਈ ਵਾਲੀ ,ਬੀਬੀ ਬਾਜਵਾ ,ਬੀਬੀ ਮੋਨਗੀਆਂ, ਬੀਬੀ ਵਿਨਾ ਜੈਰਥ ,ਜਪਣ ਕੁਮਾਰ,ਸੁਰਿੰਦਰ ਸਿੰਘ ਅਟਵਾਲ, ਸੁਰਿੰਦਰ ਸਿੰਘ ਬਾਜਵਾ,ਸੁਖਵਿੰਦਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਔਲਖ, ਸਵਿੰਦਰਪਾਲ ਸਿੰਘ ਰੀਤੂ, ਜਸਦੀਪ ਸਿੰਘ ਕਾਓਂਕੇ, ਸਿਮਰਨਜੀਤ ਸਿੰਘ ਹਨੀ, ਬੱਲੀ ਵੜੈਚ, ਪਰਮਜੀਤ ਸਿੰਘ ਪੰਮਾ, ਹਰਪਿੰਦਰਪਾਲ ਸਿੰਘ ਗਿੰਨੀ, ਸੁਨੀਲ ਖੈਰਵਾਲ, ਬਬਲੂ ਕੂਰੇਸ਼ੀ, ਰਣਜੀਤ ਬਜਾਜ, ਰਣਧੀਰ ਸਿੰਘ ਲਾਡੀ, ਸੁਰਿੰਦਰ ਸਿੰਘ ਘਈ, ਕਮਲਜੀਤ ਸਿੰਘ,ਭਰਪੂਰ ਸਿੰਘ, ਤਲਵਿੰਦਰ ਸਿੰਘ ਭੱਟੀ, ਇਰਸ਼ਾਦ ਮੁਹੰਮਦ, ਸਿਮਰਨਜੀਤ ਸਿੰਘ ਸਮਰਾ, ਸੋਹਨ ਸਿੰਘ, ਅਨੀਸ਼ ਮਲਿਕ, ਹਨੀ ਜੁਨੇਜਾ,ਨਗੇਸ਼ ਵਰਮਾ,ਗੁਰਜੀਤ ਸਿੰਘ, ਬਾਜ ਸਿੰਘ, ਸ਼ੇਰ ਸਿੰਘ ਛੀਨਾ, ਤਰੁਨਦੀਪ ਸਿੰਘ, ਡਿੰਪਲ ਭਾਟੀਆ ਆਦਿ ਹਾਜ਼ਰ ਸਨ।
ਹਲਕਾ ਲੁਧਿਆਣਾ ਦੱਖਣੀ ਦੇ ਅਕਾਲੀਆਂ ਨੇ ਗਿੱਲ ਨਹਿਰ 'ਤੇ ਸੜਕ ਰੋਕੀ
ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੇ ਅਕਾਲੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਦੀ ਅਗਵਾਈ ਵਿਚ ਅੱਜ ਕਿਸਾਨਾਂ ਦੇ ਹੱਕ 'ਤੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਸਥਾਨਕ ਗਿੱਲ ਰੋਡ 'ਤੇ ਸਥਿਤ ਗਿੱਲ ਨਹਿਰ ਵਿਖੇ ਮਾਲੇਰਕੋਟਲਾ ਨੂੰ ਜਾਣ ਵਾਲੀ ਸੜਕ ਜ਼ਾਮ ਕਰਕੇ ਰੋਸ ਪ੍ਰਗਟਾਇਆ। ਆਪਣੇ ਸੰਬੋਧਨ ਵਿਚ ਜਥੇਦਾਰ ਗਾਬੜ੍ਹੀਆ ਨੇ ਕਿਹਾ ਕਿ 100 ਸਾਲ ਪੁਰਾਣੀ ਪਾਰਟੀ ਹੈ ਅਤੇ ਜਿਸ ਦਿਨ ਤੋਂ ਪਾਰਟੀ ਹੋਂਦ ਵਿਚ ਆਈ ਹੈ, ਉਸ ਦਿਨ ਤੋਂ ਹੀ ਅਕਾਲੀ ਦਲ ਵਲੋਂ ਲੋਕ ਹਿੱਤਾਂ ਦੇ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਖੇਤੀ ਬਿੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੰਤ ਦੀ ਸ਼ੁਰੂਵਾਤ ਕਰੇਗਾ ਅਤੇ ਪੰਜਾਬ ਦੇ ਕਿਸਾਨਾਂ ਨਾਲ ਜੇਕਰ ਧੱਕਾ ਬੰਦ ਨਾ ਹੋਇਆ, ਤਾਂ ਦੇਸ਼ ਨੂੰ ਅੰਨ੍ਹ ਦੀ ਘਾਟ ਆ ਜਾਵੇਗਾ। ਇਸ ਮੌਕੇ ਨਿਰਮਲ ਸਿੰਘ ਐਸ.ਐਸ. ਸਾਬਕਾ ਚੇਅਰਮੈਨ, ਜਸਪਾਲ ਸਿੰਘ ਗਿਆਸਪੁਰਾ ਸੀਨੀਅਰ ਅਕਾਲੀ ਆਗੂ ਤੇ ਕੌਂਸਲਰ, ਰਖਵਿੰਦਰ ਸਿੰਘ ਗਾਬੜ੍ਹੀਆ ਕੌਂਸਲਰ, ਸੁਰਜੀਤ ਸਿੰਘ ਦੰਗਾ ਪੀੜਤ ਪ੍ਰਧਾਨ ਦੰਗਾ ਪੀੜਤ ਐਸੋਸੀਏਸ਼ਨ, ਮਨਜੀਤ ਸਿੰਘ ਸ਼ਿਮਲਾਪੁਰੀ, ਚੰਦਰ ਬਾਨ ਚੋਹਾਨ, ਮੋਹਨ ਸਿੰਘ ਸ਼ੇਰਗਿੱਲ, ਅੰਗਰੇਜ ਸਿੰਘ ਚੋਹਲਾ, ਹਰਜਿੰਦਰ ਸਿੰਘ ਚੋਹਲਾ,ਦਵਿੰਦਰ ਅਰੋੜਾ, ਹਰਵੰਤ ਸਿੰਘ ਰਾਜੂ, ਗਗਨ ਧਵਨ, ਮਨਜੀਤ ਸਿੰਘ ਨੰਬਰਦਾਰ, ਹਰਭਜਨ ਸਿੰਘ ਖਾਲਸਾ, ਗੁਰਪ੍ਰੀਤ ਸਿੰਘ, ਸੋਨੂ ਸ਼ੇਰਪੁਰ, ਹਰਮਿੰਦਰ ਸਿੰਘ ਸ਼ੇਰਪੁਰ, ਸਰਬਜੀਤ ਸਿੰਘ ਗਰਚਾ, ਹਰਮਿੰਦਰ ਗਿਆਸਪੁਰਾ, ਪ੍ਰਦੀਪ ਕੁਮਾਰ ਦੀਪੂ, ਕੁਲਦੀਪ ਸਿੰਘ, ਸਰਦੀਪ ਸਿੰਘ, ਦਾਰਾ, ਬੀਬੀ ਜਸਪਾਲ ਕੌਰ, ਬੀਬੀ ਸੁਖਵਿੰਦਰ ਕੌਰ, ਬੀਬੀ ਕੁਲਵਿੰਦਰ ਕੌਰ ,ਨਿਰਮਲ ਸਿੰਘ ਨਿਮਾ, ਕੁਲਵੰਤ ਸਿੰਘ ਕਾਂਤਾ, ਸੋਨੂੰ ਭੋਗਲ, ਜਸਬੀਰ ਸਿੰਘ ਜੱਸੀ, ਗਗਨਦੀਪ ਸਿੰਘ, ਲਖਵੀਰ ਸਿੰਘ,ਨਿਰਮਲ ਸਿੰਘ ਬਿੱਟੂ, ਲਖਮੀਰ ਸਿੰਘ, ਹਰਿੰਦਰ ਸਿੰਘ ਲਾਲੀ, ਜਗਜੀਤ ਸਿੰਘ ਜੱਗਾ,ਬਾਬਾ ਅਜੀਤ ਸਿੰਘ, ਰਾਜੂ, ਜਸਬੀਰ ਸਿੰਘ, ਸੁਖਵਿੰਦਰ ਸਿੰਘ ਲੋਹਾਰਾ, ਕਰਨਵੀਰ ਬਿਲਖੁ,ਸੁਖਮਿੰਦਰ ਸਿੰਘ ਸੁੱਖੀ, ਸੁਰਿੰਦਰ ਸਿੰਘ ਨਗੀ ਆਦਿ ਹਾਜ਼ਰ ਸਨ।
ਹਲਕਾ ਲੁਧਿਆਣਾ ਉੱਤਰੀ ਦੇ ਅਕਾਲੀਆਂ ਨੇ ਸਲੇਮ ਟਾਬਰੀ ਵਿਖੇ ਸੜਕ ਰੋਕੀ
ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਮਜ਼ਦੂਰ ਵਪਾਰੀ ਮਾਰੂ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਅੱਜ ਲੁਧਿਆਣਾ ਉੱਤਰੀ ਦੇ ਸਬਜ਼ੀ ਮੰਡੀ ਚੌਂਕ ਵਿਖੇ ਸੜਕ ਜ਼ਾਮ ਕਰਕੇ ਰੋਸ ਧਰਨਾ ਦਿੱਤਾ ਗਿਆ। ਜਿਸ ਵਿੱਚ ਕਿਸਾਨ, ਆੜ੍ਹਤੀ, ਮਜ਼ਦੂਰ, ਵਪਾਰੀ ਤੇ ਅਕਾਲੀ ਵਰਕਰ ਅਹੁਦੇਦਾਰ ਟਰੈਕਟਰਾਂ,ਕਾਰਾਂ, ਜੀਪਾ, ਮੋਟਰਸਾਈਕਲ 'ਤੇ ਕਾਫ਼ਲਿਆਂ ਦੇ ਰੂੁਪ ਵਿਚ ਪੁੱਜੇ। ਰੋਸ ਧਰਨੇ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਉਦਯੋਗ ਤੇ ਵਪਾਰ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਚੌਧਰੀ ਮਦਨ ਲਾਲ ਬੱਗਾ, ਕੌਮੀ ਮੀਤ ਪ੍ਰਧਾਨ ਵਿਜੇ ਦਾਨਵ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਕੌਮੀ ਸੰਯੁਕਤ ਸਕੱਤਰ ਮਨਪ੍ਰੀਤ ਸਿੰਘ ਬੰਟੀ, ਅਕਾਲੀ ਜੱਥੇ ਦੇ ਪ੍ਰੈਸ ਸਕੱਤਰ ਨੇਕ ਸਿੰਘ ਖਾਲਸਾ,ਦਲਵਿੰਦਰ ਸਿੰਘ ਘੁੰਮਣ, ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਪੂਨਮ ਅਰੋੜਾ ਨੇ ਕੀਤੀ। ਬੁਲਾਰਿਆਂ ਨੇ ਜਿੱਥੇ ਕਿਸਾਨਾਂ ਦੇ ਹੱਕ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲਏ ਗਏ ਸਟੈਂਡ ਤੇ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਦਿੱਤੇ ਗਏ ਅਸਤੀਫ਼ੇ ਦੀ ਪ੍ਰਸ਼ੰਸਾ ਕੀਤੀ ਉਥੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪਾਰਟੀ ਪ੍ਰਧਾਨ ਦੇ ਹੁਕਮ 'ਤੇ ਹਰ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਇਸ ਮੌਕੇ ਪ੍ਰਿਤਪਾਲ ਸਿੰਘ ਪ੍ਰਧਾਨ, ਰਵਿੰਦਰ ਸਿੰਘ ਰਾਜੂ ਚਾਵਲਾ, ਜਗਜੀਤ ਸਿੰਘ ਅਰੋੜਾ, ਅਮਰਜੀਤ ਜਿਤਾ, ਹਰਨੇਕ ਸਿੰਘ ਗਿੱਲ, ਦਲਜੀਤ ਸਿੰਘ ਬਿੱਟੂ ਪ੍ਰਧਾਨ, ਪਰਮਜੀਤ ਸਿੰਘ ਪੰਮੀ, ਬਹਾਦੁਰ ਚੰਦ ਚਿਤਕਾਰਾ, ਗੁਲਸ਼ਨ ਬੂਟੀ,ਜਸਪਾਲ ਸਿੰਘ ਢੱਲ, ਲੱਕੀ ਚਾਵਲਾ, ਅਮਨ ਬੱਗਾ, ਛੋਟੂ ਢੀਂਗਰਾ, ਦੇਸਰਾਜ ਸ਼ਰਮਾ, ਪੂਰਨ ਸਿੰਘ, ਅਨਿਲ ਚੰਦ, ਵਿਪਨ ਚੋਪੜਾ, ਸਰਬਜੀਤ ਮੱਕੜ, ਮਨਿੰਦਰ ਆਹੂਜਾ, ਬੰਟੀ ਕਨੋਜੀਆ, ਜਜ ਅਰੋੜਾ, ਜਤਿੰਦਰ ਅਧਿਆ,ਹਰਿੰਦਰ ਸਿੰਘ ਬੌਨੀ, ਐਡਵੋਕੇਟ ਗੌਰਵ ਬੱਗਾ, ਰਾਜੀਵ ਸਾਗਰ, ਬਬੀਤਾ ਮਹਾਜਨ, ਕੁਲਵੰਤ ਸਿੰਘ, ਕ੍ਰਿਸ਼ਨ ਵਿਰਮਾਨੀ, ਬਲਦੇਵ ਖੇੜਾ, ਮਨੀ ਕਸ਼ਯਪ, ਹਰਮਿੰਦਰ ਚਾਵਲਾ, ਅਮਨ ਚਾਵਲਾ, ਕਮਲ ਘੁੰਮਬਰ, ਹਿਮਾਂਸ਼ੂ ਅਰੋੜਾ, ਮੋਨੀ ਅਰੋੜਾ, ਤਰਲੋਚਨ ਮਾਨੋਚਾ, ਸ਼ਿਵ ਅਰੋੜਾ ਦਰਸ਼ਨ ਸਿੰਘ,ਡਿੰਪੀ ਅਰਨੇਜਾ,ਸ਼ੇਰਾ ਬੇਦੀ,ਗੁਰਪ੍ਰੀਤ ਬਿੱਲਾ, ਲਵਿਸ਼ ਓਬਰਾਏ, ਜੇ.ਕੇ. ਡਾਵਰ, ਰਵੀ ਕਪੂਰ, ਹਨੀ ਤੁੱਲੀ, ਤਰੁਣ ਗੋਇਲ, ਰਾਹੁਲ ਗਾਬਾ, ਗੌਰਵ ਗਾਬਾ, ਰੁਪੇਸ਼ ਗਾਬਾ, ਗੁਰਪ੍ਰੀਤ ਚਾਵਲਾ, ਗੁਰਵਿੰਦਰ ਸਿੰਘ ਮੰਗਾ, ਜੀਤ ਗਰੇਵਾਲ, ਰਿੰਕੂ ਢੀਂਗਰਾ, ਡੌਨੀ ਅਰੋੜਾ,ਗੋਲਡੀ ਪਲਾਜ਼ਾ, ਕੁਲਦੀਪ ਢਿੱਲੋਂ, ਅਮਿਤ ਅਰੋੜਾ, ਮਿੰਟੂ ਦੁਆ, ਗੋਲਡੀ ਖੁਰਾਣਾ, ਸੰਦੀਪ ਖੁਰਾਣਾ, ਪੁਨੀਤ ਮਾਨੋਚਾ, ਸੰਜੀਵ ਰਾਣਾ, ਅਮਿਤ ਵਾਲਿਆ, ਅਮਿਤ ਕਾਲੀਆਂ, ਗੱਗੂ ਡੰਗ ਆਦਿ ਹਾਜ਼ਰ ਸਨ।
ਹਲਕਾ ਆਤਮ ਨਗਰ ਨੇ ਜਨਤਾ ਨਗਰ ਚੌਂਕ 'ਚ ਸੜਕ ਰੋਕ ਦੇ ਦਿੱਤਾ ਧਰਨਾ
ਵਿਧਾਨ ਸਭਾ ਹਲਕਾ ਆਤਮ ਨਗਰ ਦੇ ਅਕਾਲੀਆਂ ਨੇ ਹਲਕਾ ਇੰਚਾਰਜ ਗੁਰਮੀਤ ਸਿੰਘ ਕੁਲਾਰ ਦੀ ਅਗਵਾਈ ਵਿਚ ਜਨਤਾ ਨਗਰ ਚੌਂਕ ਵਿਚ ਸੜਕ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਬਿੱਲ ਪੰਜਾਬ ਦੀ ਕਿਸਾਨੀ ਤੇ ਹਰ ਵਰਗ ਨੂੰ ਤਬਾਹੀ ਦੇ ਰਾਹ ਪਾਉਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਇਹ ਬਿੱਲ ਵਾਪਸ ਕਰਵਾਉਣ ਲਈ ਉਹ ਹਰ ਪੱਧਰ 'ਤੇ ਸੰਘਰਸ਼ ਕਰਨਗੇ। ਰੋਸ ਧਰਨੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ, ਮੀਤ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਕੌਮੀ ਜਥੇਬੰਦਕ ਸਕੱਤਰ ਸੁਰਿੰਦਰ ਸਿੰਘ ਬੰਟੀ ਚੌਹਾਨ, ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਖਾਲਸਾ, ਜਗਦੇਵ ਸਿੰਘ ਵਿੱਕੀ ਕੁਲਾਰ, ਜਸਮੀਤ ਸਿੰਘ ਸਾਹਿਬ ਕੁਲਾਰ, ਜਸਵਿੰਦਰ ਸਿੰਘ ਭੋਲਾ, ਬਲਬੀਰ ਸਿੰਘ ਮਾਣਕੂ, ਇੰਦਰਜੀਤ ਸਿੰਘ ਗਿੱਲ, ਗੁਰਮੀਤ ਸਿੰਘ ਸਿੱਧੂ, ਕੈਪਟਨ ਪ੍ਰੀਤਮ ਸਿੰਘ, ਰਵਿੰਦਰ ਸਿੰਘ ਟੋਨੀ, ਹਨੀ ਗਰੇਵਾਲ, ਪ੍ਰਦੀਪ ਸਿੰਘ ਰਾਜੜ੍ਹ, ਸਤਵਿੰਦਰ ਸਿੰਘ ਰਾਜਗੜ੍ਹ, ਬਹਾਦਰ ਸਿੰਘ ਢਿੱਲੋਂ,ਨਰੋਤਮ ਸਿੰਘ ਖਾਲਸਾ, ਗੁਰਚਰਨ ਸਿੰਘ ਗੁਰੂ,ਬਲਜਿੰਦਰ ਸਿੰਘ ਭੰਗੂ, ਅਮਰਜੋਤ ਸਿੰਘ, ਕੁਲਦੀਪ ਸਿੰਘ ਪੁਰਬਾ, ਰਾਜੇਸ਼ ਮਿਸ਼ਰਾ, ਜਤਿੰਦਰ ਸਿੰਘ ਖਾਲਸਾ, ਸੁਖਜੀਵਨ ਸਿੰਘ ਗਿੱਲ, ਬੀਬੀ ਬਲਬੀਰ ਕੌਰ, ਮਨਦੀਪ ਸਿੰਘ ਸੈਣੀ, ਰਣਜੀਤ ਸਿੰਘ ਸ਼ੇਰਗਿੱਲ , ਸਰਬਜੀਤ ਬਿੱਟੂ, ਇੰਦਰਜੀਤ ਸਿੰਘ ਬਿਰਦੀ, ਮਨਪ੍ਰੀਤ ਸਿੰਘ ਗਰੇਵਾਲ, ਭੁਪਿੰਦਰ ਸਿੰਘ ਮੱਕੜ, ਗੁਰਮੁੱਖ ਸਿੰਘ ਰੁਪਾਲ, ਅਮਰਜੀਤ ਸਿੰਘ ਕਲਸੀ, ਲਖਬੀਰ ਸਿੰਘ ਸੰਧੂ, ਹਰਜਿੰਦਰ ਸਿੰਘ ਭੋਗਲ, ਰਾਜਿੰਦਰ ਸਿੰਘ ਵਿਰਕ, ਗੁਰਸ਼ਰਨ ਸਿੰਘ, ਕੁੰਡਾ ਲਾਲ ਲਾਲਕਾ, ਗੁਰਜੀਤ ਸਿੰਘ ਗੱਗੀ, ਸਰਬਜੀਤ ਸਿੰਘ ਭੰਬਰ ਆਦਿ ਹਾਜ਼ਰ ਸਨ।
ਹਲਕਾ ਲੁਧਿਆਣਾ ਕੇਂਦਰੀ ਦੇ ਅਕਾਲੀਆਂ ਨੇ ਦਿੱਤਾ ਰੋਸ ਧਰਨਾ
ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਹਲਕਾ ਕੇਂਦਰੀ ਨਾਲ ਸਬੰਧਤੀ ਲੀਡਰਸ਼ਿਪ ਵਲੋਂ ਸਮੂਹਿਕ ਰੂਪ ਵਿਚ ਖੁੱਡ ਮੁਹੱਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੇ ਖੇਤੀ ਸੋਧ ਬਿੱਲਾਂ ਨੂੰ ਕਿਸਾਨਾਂ ਦੇ ਨਾਲ-ਨਾਲ ਹਰ ਵਰਗ ਦੇ ਲਈ ਮਾਰੂ ਦੱਸਿਆ। ਉਨ੍ਹਾਂ ਕਿਹਾ ਕਿ ਇਹ ਬਿੱਲ ਪੰਜਾਬ ਸਮੇਤ ਹੋਰ ਸੂਬਿਆਂ ਵਿਚ ਸਰਕਾਰੀ ਪ੍ਰਣਾਲੀ ਨੂੰ ਸਮਾਪਤ ਕਰਕੇ ਕਾਰਪੋਰਟ ਘਰਾਣਿਆਂ ਦਾ ਰਾਜ ਪੈਦਾ ਕਰਨਗੇ। ਜਿਸ ਨਾਲ ਮਹਿੰਗਾਈ ਤੇ ਲੁੱਟ ਵਿਚ ਵਾਧਾ ਹੋਵੇਗਾ। ਰੋਸ ਧਰਨੇ ਵਿਚ ਵਿਪਨ ਸੂਦ ਕਾਕਾ ਕੌਮੀ ਜਨਰਲ ਸਕੱਤਰ, ਸਤੀਸ਼ ਮਲਹੋਤਰਾ ਕੌਮੀ ਜਥੇਬੰਦਕ ਸਕੱਤਰ, ਮਨਪ੍ਰੀਤ ਸਿੰਘ ਮੰਨਾ, ਰਵਿੰਦਰਪਾਲ ਸਿੰਘ ਖਾਲਸਾ, ਬਲਜੀਤ ਸਿੰਘ ਬਿੰਦਰਾ, ਬੀਬੀ ਨਰਿੰਦਰ ਕੌਰ ਲਾਂਬਾ, ਬੀਬੀ ਗੁਰਪ੍ਰੀਤ ਕੌਰ ਸੀਬੀਆ ਦੋਵੇਂ ਆਗੂ ਇਸਤਰੀ ਅਕਾਲੀ ਦਲ, ਹਰਪਾਲ ਸਿੰਘ ਕੋਹਲੀ, ਹਰਪਾਲ ਸਿੰਘ ਬਹਿਲ, ਮਹਿੰਦਰ ਸਿੰਘ ਭਾਨ, ਜਗਮੋਹਣ ਸਿੰਘ ਬਿੰਦਰਾ ਆਦਿ ਹਾਜ਼ਰ ਸਨ।
ਲੁਧਿਆਣਾ/ਲਾਡੋਵਾਲ, 25 ਸਤੰਬਰ ( ਪਰਮਿੰਦਰ ਸਿੰਘ ਆਹੂਜਾ, ਬਲਵੀਰ ਸਿੰਘ ਰਾਣਾ)-ਮੋਦੀ ਸਰਕਾਰ ਵਲੋਂ ਸੰਸਦ ਵਿਚ ਪਾਸ ਕੀਤੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਜਥੇਬੰਦੀਆਂ ਵਲੋਂ ਲੁਧਿਆਣਾ-ਦਿੱਲੀ ਮੁੱਖ ਮਾਰਗ 'ਤੇ ਲਾਡੂਵਾਲ ਟੋਲ ਪਲਾਜ਼ਾ ਨੇੜੇ ਅੱਜ ਸੜਕ 'ਤੇ ਧਰਨਾ ਦੇ ਕੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਧਰਨੇ ਕਾਰਨ ਮੁੱਖ ਸੜਕ 'ਤੇ ਆਵਾਜਾਈ 8 ਘੰਟੇ ਤੋਂ ਵੱਧ ਸਮਾਂ ਪ੍ਰਭਾਵਿਤ ਰਹੀ। ਮੋਦੀ ਸਰਕਾਰ ਖ਼ਿਲਾਫ਼ ਇਨ੍ਹਾਂ ਬਿੱਲਾਂ ਨੂੰ ਲੈ ਕੇ ਅੱਜ ਟੋਲ ਪਲਾਜ਼ਾ ਨੇੜੇ ਵੱਖ-ਵੱਖ ਦੋ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਦਿੱਤੇ ਗਏ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਦਿੱਤੇ ਗਏ ਧਰਨੇ ਵਿਚ ਭਾਰੀ ਗਿਣਤੀ ਵਿਚ ਕਿਸਾਨ ਸ਼ਾਮਿਲ ਹੋਏ। ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੀ ਆੜ ਵਿਚ ਧੱਕੇ ਨਾਲ ਕਿਸਾਨਾਂ ਤੇ ਖਪਤਕਾਰ ਮਾਰੂ ਬਿੱਲ ਪਾਸ ਕਰਵਾ ਕੇ ਲੋਕਤੰਤਰ ਦਾ ਕਤਲ ਕੀਤਾ ਹੈ। ਕਿਸਾਨਾਂ ਦੀ ਆਵਾਜ਼ ਬੰਦ ਕਰਨ ਲਈ ਕਿਸਾਨਾਂ ਨੂੰ ਪਾਰਲੀਮੈਂਟ ਸੈਸ਼ਨ ਦੌਰਾਨ ਦਿੱਲੀ ਦੇ ਸਰਹੱਦ 'ਤੇ ਹੀ ਰੋਕ ਲਿਆ ਗਿਆ ਅਤੇ ਦਿੱਲੀ ਦਾਖਿਲ ਨਹੀਂ ਹੋਣ ਦਿੱਤਾ ਗਿਆ। ਇਸ ਤਰ੍ਹਾਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਸੰਵਿਧਾਨ ਵਿਚ ਮਿਲੇ ਹੱਕਾਂ 'ਤੇ ਵੀ ਮੋਦੀ ਸਰਕਾਰ ਨੇ ਡਾਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਹੋ ਜਿਹੇ ਕਾਨੂੰਨ ਬਣਾ ਕੇ ਖੇਤੀ ਸੈਕਟਰ ਉੱਚ ਸਨਅਤੀ ਘਰਾਣਿਆਂ ਅਡਾਨੀਆਂ ਅੰਬਾਨੀਆਂ ਨੂੰ ਸੌਂਪਣਾ ਚਾਹੁੰਦੀ ਹੈ ਜਿਸ ਨਾਲ ਜਿੱਥੇ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਹੱਥ ਧੋ ਬੈਠਣਗੇ ਉਥੇ ਆਮ ਖਪਤਕਾਰਾਂ ਨੂੰ ਵੀ ਇਹ ਅਦਾਰੇ ਅਨਾਜ ਦੀ ਜ਼ਖ਼ੀਰੇਬਾਜ਼ੀ ਕਰਕੇ ਮਹਿੰਗੇ ਭਾਅ ਤੇ ਅਨਾਜ ਵੇਚਣਗੇ। ਮੋਦੀ ਸਰਕਾਰ ਦੇ ਇਨ੍ਹਾਂ ਕਿਸਾਨ ਅਤੇ ਖਪਤਕਾਰ ਮਾਰੂ ਫ਼ੈਸਲਿਆਂ ਵਿਰੁੱਧ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾਵੇਗਾ ਅਤੇ ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਸਰਕਾਰ ਵਲੋਂ ਇਹ ਬਿੱਲ ਰੱਦ ਨਹੀਂ ਕੀਤੇ ਜਾਂਦੇ। ਧਰਨੇ ਵਿਚ ਹੋਰਨਾਂ ਤੋਂ ਇਲਾਵਾ ਪੂਰਨ ਸਿੰਘ ਸ਼ਾਹਕੋਟ, ਅਵਤਾਰ ਸਿੰਘ ਮੇਹਲੋਂ, ਹਰਿੰਦਰ ਸਿੰਘ ਲੱਖੋਵਾਲ, ਗੁਰਵਿੰਦਰ ਸਿੰਘ ਕੂਮਕਲਾਂ, ਹਰਮਿੰਦਰ ਸਿੰਘ ਖਹਿਰਾ, ਜਸਵੰਤ ਸਿੰਘ, ਹਰਜੀਤ ਸਿੰਘ ਢੇਸੀ, ਗੁਰਚਰਨ ਸਿੰਘ ਹਵਾਸ, ਸਰਬਜੀਤ ਸਿੰਘ ਧਨਾਨਸੂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੁਘਬੀਰ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਖਹਿਰਾ, ਸੁਖਰਾਜ ਖਾਦੀਆਂ, ਕਰਨੈਲ ਸਿੰਘ, ਸੁਲੱਖਣ ਸਿੰਘ, ਮੋਹਨ ਸਿੰਘ, ਜੋਗਿੰਦਰ ਸਿੰਘ, ਸੁਰਜੀਤ ਸਿੰਘ, ਅਮਰੀਕ ਸਿੰਘ, ਤੀਰਥ ਸਿੰਘ, ਮਨਦੀਪ ਸਿੰਘ ਖਹਿਰਾ ਆਦਿ ਹਾਜ਼ਰ ਸਨ।
ਲਾਡੂਵਾਲ ਟੋਲ ਪਲਾਜ਼ਾ ਨੇੜੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਵੀ ਧਰਨਾ ਦੇ ਕੇ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਜੋਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਜੋਵਾਲ ਨੇ ਦੱਸਿਆ ਕਿ ਮੋਦੀ ਸਰਕਾਰ ਵਲੋਂ ਕਿਸਾਨਾਂ ਖਿਲਾਫ਼ ਲਏ ਜਾ ਰਹੇ ਫ਼ੈਸਲੇ ਨਾਲ ਪੰਜਾਬ ਦੀ ਕਿਸਾਨੀ ਅਤੇ ਕਿਸਾਨ ਤਬਾਹ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਵਲੋਂ ਇਹ ਸਭ ਕੁਝ ਵਰਲਡ ਬੈਂਕ ਦੇ ਦਬਾਅ ਹੇਠ ਅਤੇ ਉੱਚ ਸਨਅਤੀ ਘਰਾਨਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ ਪਰ ਕਿਸਾਨਾਂ ਨੂੰ ਸਰਮਾਏਦਾਰਾਂ ਦੇ ਗ਼ੁਲਾਮ ਕਰਨ ਦੀ ਯੋਜਨਾ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਹ ਸੰਘਰਸ਼ ਉਸ ਵਕਤ ਤੱਕ ਜਾਰੀ ਰਹੇਗਾ ਜਿੰਨੀ ਦੇਰ ਤਕ ਮੋਦੀ ਸਰਕਾਰ ਵਲੋਂ ਇਹ ਫ਼ੈਸਲੇ ਵਾਪਸ ਨਹੀਂ ਲਏ ਜਾਂਦੇ। ਉਨ੍ਹਾਂ ਦੱਸਿਆ ਕਿ ਕਿਸਾਨ ਜਥੇਬੰਦੀਆਂ ਵਲੋਂ 1 ਅਕਤੂਬਰ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਵਿਚ ਕਿਸੇ ਵੀ ਰੇਲ ਗੱਡੀ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ਵਲੋਂ ਕਿਸਾਨਾਂ ਨੂੰ ਪੂਰੀ ਹਮਾਇਤ ਦਿੱਤੀ ਗਈ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਮੰਗ ਕੀਤੀ ਕਿ ਉਹ ਐੈਮਰਜੈਂਸੀ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਪੰਜਾਬ ਵਿਚ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਨਾ ਕਰਨ ਬਾਰੇ ਮਤਾ ਪਾਸ ਕਰਵਾਉਣ। ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਸਾਨਾਂ ਨਾਲ ਨਹੀਂ ਬਲਕਿ ਪੰਜਾਬੀਆਂ ਨਾਲ ਧੋਖਾ ਕੀਤਾ ਗਿਆ ਹੈ। ਧਰਨੇ ਵਿਚ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ, ਸੁਖਵਿੰਦਰ ਸਿੰਘ ਸੁੱਖੀ, ਜਸਵੰਤ ਸਿੰਘ ਸੰਦੀਲਾ, ਪਾਲੀ ਦੇਤਵਾਲੀਆ, ਬਲਰਾਜ ਜੱਸੀ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਗਾਇਕਾਂ ਨੇ ਕਿਸਾਨਾਂ ਦੀ ਲੜਾਈ ਨੂੰ ਆਪਣੀ ਲੜਾਈ ਦੱਸਦਿਆਂ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਇਸ ਲੜਾਈ ਨੂੰ ਲੜਨ ਦੀ ਅਪੀਲ ਕੀਤੀ। ਧਰਨੇ ਨੂੰ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਸੰਬੋਧਨ ਕੀਤਾ ਅਤੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਰਹੀ ਹੈ ਅਤੇ ਲਗਾਤਾਰ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਦੀ ਆ ਰਹੀ ਹੈ।
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਇਹ ਬਿੱਲ ਪਾਸ ਕਰਵਾ ਕੇ ਕਿਸਾਨਾਂ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸਾਨ ਹੀ ਖਤਮ ਹੋ ਗਿਆ ਤਾਂ ਆਮ ਆਦਮੀ ਦਾ ਜਿਊਣਾ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿੰਨੀ ਦੇਰ ਤੱਕ ਮੋਦੀ ਸਰਕਾਰ ਵਲੋਂ ਇਹ ਬਿੱਲ ਵਾਪਸ ਨਹੀਂ ਲਏ ਜਾਂਦੇ ਉਨੀ ਦੇਰ ਤੱਕ ਸੰਘਰਸ਼ ਜਾਰੀ ਰਹੇਗਾ।
ਸੀਨੀਅਰ ਆਗੂ ਰਣਧੀਰ ਸਿੰਘ ਸੀਬੀਆ ਵੱਲੋਂ ਵੀ ਇਸ ਧਰਨੇ ਵਿਚ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਇਸ ਮੁੱਦੇ ਨੂੰ ਲੈ ਕੇ ਸੰਸਦ ਘੇਰਨ ਲਈ ਦਿੱਲੀ ਜਾ ਰਹੇ ਸਨ ਤਾਂ ਹਰਿਆਣਾ ਵਿਚ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਪੁਲਿਸ ਵਲੋਂ ਬੁਰੀ ਤਰ੍ਹਾਂ ਨਾਲ ਖਿੱਚਧੂਹ ਕੀਤੀ ਗਈ। ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਹਰ ਸੰਘਰਸ਼ ਲਈ ਉਹ ਕਿਸਾਨਾਂ ਦੇ ਨਾਲ ਹਨ। ਇਸ ਮੌਕੇ ਅਮਰਜੀਤ ਸਿੰਘ ਬਾੜੇਵਾਲ, ਸ਼ਪਿੰਦਰ ਸਿੰਘ ਵਿਰਕ, ਅਤਿੰਦਰਪਾਲ ਸਿੰਘ ਧਾਲੀਵਾਲੀ, ਵਰਿੰਦਰ ਸਿੰਘ ਗਰੇਵਾਲ, ਸੁਰਜੀਤ ਸਿੰਘ ਮੰਗਾ, ਅਵਤਾਰ ਸਿੰਘ ਨੂਰਵਾਲਾ, ਆਰ. ਪੀ. ਸਿੰਘ, ਮੁਹਿੰਦਰ ਸਿੰਘ ਸੇਖੋਂ, ਹਰਬਖਸ਼ ਸਿੰਘ ਗਰੇਵਾਲ, ਅਮਰੀਕ ਸਿੰਘ ਬਾੜੇਵਾਲ, ਸ਼ਮਸ਼ੇਰ ਸਿੰਘ, ਸਰਪੰਚ ਵਿਜੇ ਕੁਮਾਰ ਸਿੰਘ, ਜਸਇੰਦਰਪਾਲ ਸਿੰਘ, ਮਨਮੇਸ਼ ਪ੍ਰਤਾਪ ਸਿੰਘ, ਸ਼ਵਦੇਸ਼ ਪ੍ਰਤਾਪ ਸਿੰਘ, ਇੰਦਰਮੋਹਨ ਸਿੰਘ ਕਾਦੀਆਂ, ਹਰਦੇਵ ਸਿੰਘ ਲਾਦੀਆਂ, ਸਰੂਪ ਸਿੰਘ, ਬਾਬਾ ਨਰਿੰਦਰ ਸਿੰਘ, ਅਮਰਜੀਤ ਸਿੰਘ ਗਿੱਲ, ਭੁਪਿੰਦਰ ਸਿੰਘ ਬਾੜੇਵਾਲ ਆਦਿ ਹਾਜ਼ਰ ਸਨ।
ਅੱਜ ਸਵੇਰ ਤੋਂ ਹੀ ਵੱਖ-ਵੱਖ ਪਿੰਡਾਂ ਤੋਂ ਭਾਰੀ ਗਿਣਤੀ ਵਿਚ ਕਿਸਾਨ ਧਰਨੇ ਵਾਲੀ ਥਾਂ 'ਤੇ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਇਸ ਧਰਨੇ ਵਿਚ ਔਰਤਾਂ ਵੀ ਸ਼ਾਮਿਲ ਹੋਈਆਂ ਤੇ ਨੌਜਵਾਨ ਕਿਸਾਨਾਂ ਦੀ ਗਿਣਤੀ ਜ਼ਿਆਦਾ ਸੀ। ਧਰਨੇ ਦੇ ਮੱਦੇਨਜ਼ਰ ਪੁਲਿਸ ਵਲੋਂ ਸਵੇਰ ਤੋਂ ਹੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਪੁਲਿਸ ਵਲੋਂ ਜਲੰਧਰ ਬਾਈਪਾਸ ਤੋਂ ਹੀ ਆਵਾਜਾਈ ਰੋਕ ਦਿੱਤੀ ਗਈ ਸੀ। ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਉੱਚ ਅਧਿਕਾਰੀ ਖੁਦ ਕਰ ਰਹੇ ਸਨ। ਕਿਸਾਨਾਂ ਵਲੋਂ ਦਿੱਤੇ ਗਏ ਧਰਨੇ ਕਾਰਨ ਲੁਧਿਆਣਾ ਦਿੱਲੀ ਮੁੱਖ ਸੜਕ 'ਤੇ ਆਵਾਜਾਈ 8 ਘੰਟੇ ਤੋਂ ਵੱਧ ਸਮਾਂ ਆਵਾਜਾਈ ਪ੍ਰਭਾਵਿਤ ਰਹੀ।
ਇਯਾਲੀ / ਥਰੀਕੇ, (ਰਾਜ ਜੋਸ਼ੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਪੱਛਮੀ ਵਲੋਂ ਕਿਸਾਨਾਂ ਦੇ ਹੱਕ 'ਚ ਅਵਾਜ਼ ਬੁਲੰਦ ਕਰਨ ਲਈ ਅਤੇ ਕੇਂਦਰ ਸਰਕਾਰ ਵਲੋਂ ਨਵੇਂ ਬਣਾਏ ਗਏ ਕਾਲੇ ਕਾਨੂੰਨ ਵਾਪਸ ਕਰਾਉਣ ਲਈ ਅੱਜ ਫਿਰੋਜ਼ਪੁਰ ਰੋਡ 'ਤੇ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹਾ ਹੈ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਕੋਈ ਵੀ ਕੁਰਬਾਨੀ ਲਈ ਤਿਆਰ ਹੈ। ਇਸ ਮੌਕੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਜੋ ਬੀਬਾ ਹਰਸਿਮਰਤ ਕੌਰ ਬਾਦਲ ਨੇ ਮੰਤਰੀ ਪਦ ਤੋਂ ਅਸਤੀਫ਼ਾ ਦਿੱਤਾ ਹੈ ਉਹ ਪੰਜਾਬ ਦੇ ਕਿਸਾਨਾਂ ਅਤੇ ਹਰ ਵਰਗ ਦੇ ਭਵਿੱਖ ਨੂੰ ਦੇਖਦਿਆਂ ਦਿੱਤਾ ਹੈ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਨਾਲੋਂ ਸੰਬੰਧ ਤੋੜ ਲੈਣੇ ਚਾਹੀਦੇ ਹਨ ਤਾਂ ਜੋ ਆਰ ਪਾਰ ਦੀ ਲੜਾਈ ਲੜੀ ਜਾ ਸਕੇ। ਅਕਾਲੀ ਦਲ ਲੀਗਲ ਸੈਲ ਦੇ ਪ੍ਰਧਾਨ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ , ਪੀ.ਏ.ਸੀ ਮੈਂਬਰ ਜੀਵਨ ਧਵਨ, ਸਾਬਕਾ ਕੌਂਸਲਰ ਹਰਪ੍ਰੀਤ ਸਿੰਘ ਬੇਦੀ, ਤਨਵੀਰ ਸਿੰਘ ਧਾਲੀਵਾਲ, ਬੀਬੀ ਪਰਮਜੀਤ ਕੌਰ ਸ਼ਿਵਾਲਿਕ ਅਤੇ ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਸੁਰਿੰਦਰ ਕੌਰ ਦਿਆਲ, ਗੁਰਮੇਲ ਸਿੰਘ ਦੰਗਾ ਪੀੜ੍ਹਤ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਮਾਂ ਪਾਰਟੀ ਹੈ ਅਤੇ ਕਿਸਾਨਾਂ ਦੇ ਹੱਕ ਲਈ ਹਮੇਸ਼ਾ ਹੀ ਨਿਰਨਾਇਕ ਰੋਲ ਅਦਾ ਕਰਦੀ ਰਹੇਗੀ। ਕੋਰ ਕਮੇਟੀ ਮੈਂਬਰ ਨੂਰਜੋਤ ਸਿੰਘ ਮੱਕੜ, ਕੋਰ ਕਮੇਟੀ ਮੈਂਬਰ ਰੌਬੀ ਗਰਚਾ, ਹਨੀ ਗਰਚਾ , ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਬੇਦੀ, ਗੁਰਪ੍ਰੀਤ ਸਿੰਘ ਬੱਬਲ, ਇੰਦਰਜੀਤ ਸਿੰਘ ਜੈਰੀ, ਕੰਵਲਜੀਤ ਸਿੰਘ ਮਠਾੜੂ, ਭਗਵਾਨ ਸ੍ਰੀ ਬਾਲਮੀਕਿ ਸਭਾ ਦੇ ਪ੍ਰਧਾਨ ਅਮਨ ਬਸੀ, ਯੂਥ ਆਗੂ ਅਮਨਦੀਪ ਸਿੰਘ ਸਵੱਦੀ ਨੇ ਸੰਬੋਧਨ ਕੀਤਾ। ਜਥੇਦਾਰ ਪ੍ਰਿਤਪਾਲ ਸਿੰਘ ਨੇ ਕਿਹਾ ਇਹ ਸੰਘਰਸ਼ ਉਕਤ ਆਰਡੀਨੈਂਸ ਰੱਦ ਕਰਾਉਣ ਤੱਕ ਜਾਰੀ ਰਹੇਗਾ। ਸਟੇਜ ਸਕੱਤਰ ਦੀ ਸੇਵਾ ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਲੀਲ ਨੇ ਨਿਭਾਈ। ਧਰਨੇ ਵਿਚ ਸਾਬਕਾ ਪੁਲਿਸ ਅਫਸਰ ਜੋਗਿੰਦਰ ਸਿੰਘ, ਜਥੇਦਾਰ ਨਛੱਤਰ ਸਿੰਘ ਸਿੱਧੂ , ਲੰਬੜਦਾਰ ਤੇਜਿੰਦਰ ਸਿੰਘ ਗਿੱਲ ਬਾੜੇਵਾਲ, ਸਰਪੰਚ ਬਲਕਰਨ ਸਿੰਘ ਜੈਨਪੁਰ, ਜਸਪ੍ਰੀਤ ਸਿੰਘ ਕਾਕਾ ਮਾਛੀਵਾੜਾ, ਅਮਨਦੀਪ ਸਿੰਘ ਬਿੰਦਰਾ, ਸਰਪੰਚ ਨਰੈਣ ਸਿੰਘ ਦੋਲੋ, ਸੁਖਦੇਵ ਸਿੰਘ ਐਲ. ਏ., ਪਰਮਿੰਦਰ ਸਿੰਘ ਪਿੰਕੀ, ਰਵਿੰਦਰ ਸਿੰਘ ਬੇਦੀ, ਸੰਦੀਪ ਸਿੰਘ ਖੋਸਾ, ਪਰਮਿੰਦਰ ਸਿੰਘ ਖਾਲਸਾ, ਸਾਬਕਾ ਸਰਪੰਚ ਜਰਨੈਲ ਸਿੰਘ, ਸੰਦੀਪ ਸਿੰਘ ਸੋਨੀ ਸਾਬਕਾ ਪੰਚ, ਨਰਿੰਦਰ ਸਿੰਘ ਨੋਕਵਾਲ, ਜਸਪਾਲ ਸਿੰਘ ਭੱਟੀ, ਬੀਬੀ ਅਵਨੀਤ ਕੌਰ ਖਾਲਸਾ, ਬੀਬੀ ਸਰਬਜੀਤ ਕੌਰ, ਬੀਬੀ ਸੁਖਵਿੰਦਰ ਕੌਰ ਸੁੱਖੀ, ਬੀਬੀ ਜਸਵਿੰਦਰ ਕੌਰ, ਬੀਬੀ ਸੀਤਲਪ੍ਰਕਾਸ਼ ਕੌਰ, ਬੀਬੀ ਢਿੱਲੋਂ, ਗੁਰਜੰਟ ਸਿੰਘ ਦਿਉਲ, ਡਾ. ਗੁਰਸ਼ਰਨ ਸਿੰਘ ਮਾਨ, ਜੀਤਾ ਬਾੜੇਵਾਲ, ਸੁਖਬੀਰ ਸਿੰਘ ਬਾੜੇਵਾਲ ਆਦਿ ਵੱਡੀ ਗਿਣਤੀ 'ਚ ਅਕਾਲੀ ਆਗੂ ਤੇ ਯੂਥ ਆਗੂ ਸ਼ਾਮਿਲ ਸਨ।
ਫੁੱਲਾਂਵਾਲ, (ਮਨਜੀਤ ਸਿੰਘ ਦੁੱਗਰੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਆਰਡੀਨੈਂਸਾਂ ਦੇ ਵਿਰੋਧ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਪੈਂਦੇ ਖੇੜੀ ਚੌਕ ਵਿਖੇ ਅੱਜ ਆਸ ਪਾਸ ਦੇ ਪਿੰਡਾਂ ਠੱਕਰਵਾਲ, ਲਲਤੋਂ ਕਲਾਂ, ਖੇੜੀ-ਝਮੇੜੀ, ਲਲਤੋਂ ਖੁਰਦ, ਦਾਦਾ, ਦੋਲੋ ਖੁਰਦ,ਦੋਲੋ ਕਲਾਂ, ਛਾਬੜਾਂ ਕਲੋਨੀ, ਪਾਲਮ ਵਿਹਾਰ, ਫੁੱਲਾਂਵਾਲ, ਮੋਤੀ ਬਾਗ ਕਲੋਨੀ ਆਦਿ ਤੋਂ ਪੰਚਾਂ, ਸਰਪੰਚਾਂ, ਰਾਜਸੀ ਆਗੂਆਂ ਨੇ ਇਕ ਝੰਡੇ ਹੇਠ ਇਕੱਠੇ ਹੋ ਕੇ ਮੁਕੰਮਲ ਚੱਕਾ ਜਾਮ ਕੀਤਾ।
ਬਿਜਲੀ ਮੁਲਾਜ਼ਮਾਂ ਨੇ ਮੋਦੀ ਦੀ ਅਰਥੀ ਫ਼ੂਕ ਕੇ ਮੁਜ਼ਾਹਰਾ ਕੀਤਾ-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਦੇ ਸਮੂਹ ਮੁਲਾਜ਼ਮਾਂ ਵਲੋਂ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਲਲਤੋਂ ਕਲਾਂ ਚੌਕ ਵਿਖੇ ਮੋਦੀ ਦੀ ਅਰਥੀ ਚੁੱਕ ਕੇ ਰੋਸ ਮਾਰਚ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮੋਦੀ ਦੀ ਅਰਥੀ ਫੂਕ ਕੇ ਸਰਕਾਰ ਨੂੰ ਇਸ ਬਿੱਲ ਨੂੰ ਵਾਪਸ ਲੈਣ ਦੀ ਪੁਰਜ਼ੋਰ ਮੰਗ ਕੀਤੀ ਗਈ।
ਧਾਂਦਰਾ ਸੜਕ 'ਤੇ ਕੀਤਾ ਰੋਸ ਪ੍ਰਦਰਸ਼ਨ-ਸੂਬੇ ਵਿਚ ਖੇਤੀ ਬਿੱਲ ਦੇ ਵਿਰੋਧ ਵਿਚ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਧਾਂਦਰਾ ਸੜਕ 'ਤੇ ਇਸ ਉਪਰ ਪੈਂਦੇ ਪਿੰਡਾਂ ਤੇ ਕਲੋਨੀਆਂ ਦੇ ਪੰਚਾਂ, ਸਰਪੰਚਾਂ, ਕਿਸਾਨ ਆਗੂਆਂ, ਮੁਲਾਜ਼ਮ ਜੱਥੇਬੰਦੀਆਂ ਤੇ ਦੁਕਾਨਦਾਰਾਂ ਨੇ ਇਸ ਬਿੱਲ ਨੂੰ ਕੇਂਦਰ ਸਰਕਾਰ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅੱਜ ਪੰਜਾਬ ਬੰਦ ਦੇ ਸੱਦੇ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਕੱਢੇ ਰੋਸ ਮਾਰਚ ਦੌਰਾਨ ਟਰੈਕਟਰਾਂ 'ਤੇ ਸਵਾਰ ਹੋ ਕੇ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕਾਲੇ ਝੰਡੇ ਲੈ ਰੋਸ ਮਾਰਚ ਕੱਢਿਆ ਤੇ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾ ਕੇ ਲੋਕਾਂ ਤੋਂ ਪੰਜਾਬ ਬੰਦ ਨੂੰ ਸਫਲ ਕਰਨ ਲਈ ਸਮਰਥਨ ਮੰਗਿਆ। ਬੇਸ਼ੱਕ ਖੇਤੀ ਆਰਡੀਨੈਂਸ ਦੇ ਵਿਰੋਧ ਵਿਚ ਕੀਤੇ ਪੰਜਾਬ ਬੰਦ ਨੂੰ ਸਭ ਥਾਵਾਂ 'ਤੇ ਭਰਪੂਰ ਸਮੱਰਥਨ ਮਿਲਿਆ' ਪਰ ਕਿਸਾਨਾਂ ਵਲੋਂ ਲਗਾਏ ਨਾਕਿਆਂ ਦੇ ਅੰਦਰਲੇ ਪਾਸੇ ਪੈਂਦੀਆਂ ਸੜਕਾਂ 'ਤੇ ਆਵਾਜਾਈ ਆਮ ਦੀ ਤਰ੍ਹਾਂ ਹੀ ਰਹੀ
ਫੁੱਲਾਂਵਾਲ, (ਮਨਜੀਤ ਸਿੰਘ ਦੁੱਗਰੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਹੋਰਨਾਂ ਪਾਰਟੀਆਂ ਨੂੰ ਬਿਨਾਂ ਭਰੋਸੇ ਵਿਚ ਲਿਆਂ ਜਲਦਬਾਜ਼ੀ ਵਿਚ ਪਾਸ ਕੀਤੇ ਖੇਤੀ ਬਿਲ ਦੇ ਵਿਰੋਧ ਵਿਚ ਭਾਜਪਾ ਨੂੰ ਛੱਡ ਕਿਸਾਨ ਜੱਥੇਬੰਦੀਆਂ ਤੇ ਹੋਰ ਸਾਰੀਆਂ ਰਾਜਸੀ ਪਾਰਟੀਆਂ ਵਲੋਂ ਅੱਜ ਪੰਜਾਬ ਬੰਦ ਦੇ ਸੱਦੇ 'ਤੇ ਕੀਤੇ ਰੋਸ ਧਰਨਿਆਂ ਵਿਚ ਅਕਾਲੀ ਯੂਥ ਆਗੂ ਅਮਨ ਡੰਗ, ਗੁਰਪ੍ਰੀਤ ਸਿੰਘ ਮਸੌਣ, ਸਤਵੀਰ ਸਿੰਘ ਢੀਂਡਸਾ, ਲਖਵੀਰ ਸਿੰਘ ਲੱਕੀ, ਜੌਲੀ, ਕੁਲਦੀਪ ਸਿੰਘ, ਹਰਿੰਦਰ ਸਿੰਘ ਲਾਲੀ ਸੋਨੂੰ ਆਦਿ ਨੇ ਵੀ ਇਸ ਆਰਡੀਨੈਂਸ ਦੇ ਵਿਰੋਧ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਅਕਾਲੀ ਦੱਲ ਵਲੋਂ ਕੀਤੇ ਰੋਸ ਧਰਨੇ ਵਿਚ ਸਮੂਲੀਅਤ ਕੀਤੀ ਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਇਨ੍ਹਾਂ ਬਿੱਲਾਂ ਨੂੰ ਵਾਪਸ ਲੈਣ ਦੀ ਪੁਰਜ਼ੋਰ ਮੰਗ ਕੀਤੀ।
ਹੰਬੜਾਂ, (ਜਗਦੀਸ਼ ਸਿੰਘ ਗਿੱਲ)-ਭਾਜਪਾ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਆਰਡੀਨੈਂਸ ਦੇ ਮੁੱਦੇ 'ਤੇ ਕਿਸਾਨ ਜੱਥੇਵੰਦੀਆਂ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਹਲਕਾ ਗਿੱਲ ਦੇ ਪਿੰਡ ਮਲਕਪੁਰ ਬੇਟ ਵਿਖੇ ਇਲਾਕੇ ਦੇ ਕਿਸਾਨਾਂ ਵਲੋਂ ਚੱਕਾ ਜਾਮ ਕੀਤਾ ਗਿਆ ਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ। ਇਸ ਮੌਕੇ 'ਤੇ ਕਿਸਾਨ ਆਗੂ ਸਰਪੰਚ ਬਲਜਿੰਦਰ ਸਿੰਘ ਲਕਪੁਰ, ਜੱਥੇਦਾਰ ਲਾਭ ਸਿੰਘ ਸੇਖੋਂ, ਯੂਥ ਕਲੱਬ ਦੇ ਪ੍ਰਧਾਨ ਸੁਖਪਾਲ ਸਿੰਘ ਸੇਖੋਂ, ਆਗੂ ਗੁਰਜੀਤ ਸਿੰਘ ਲਾਦੀਆਂ, ਬੂਟਾ ਸਿੰਘ ਸੇਖੋਂ, ਪੰਚ ਅਮਰੀਕ ਸਿੰਘ ਮਲਕਪੁਰ, ਹਰਜਿੰਦਰ ਸਿੰਘ ਸੇਖੋਂ ਆਦਿ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਉਕਤ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਸ ਨਹੀਂ ਲੈ ਲੈਂਦੀ ਉਸ ਸਮੇਂ ਤੱਕ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਉਕਤ ਆਗੂਆਂ ਦੀ ਅਗਵਾਈ ਹੇਠ ਪਿੰਡ ਵਿਚ ਮੋਦੀ ਸਰਕਾਰ ਦੇ ਖ਼ਿਲਾਫ਼ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ 'ਤੇ ਰੋਸ ਧਰਨੇ ਵਿਚ ਅੰਮ੍ਰਿਤਪਾਲ ਸਿੰਘ, ਗੁਰਿੰਦਰ ਸਿੰਘ, ਸੁਖਚੈਨ ਸਿੰਘ ਜੈਨਪੁਰ, ਮਨਜੀਤ ਸਿੰਘ ਮੰਨਾ, ਬਬਨਦੀਪ ਸਿੰਘ, ਸੋਨੂੰ ਸਿੱਧੂ, ਗੁਰਮੀਤ ਸਿੰਘ ਭੱਟੀ ਆਦਿ ਸਮੇਤ ਹੋਰ ਇਲਾਕੇ ਦੇ ਕਿਸਾਨ ਵੱਡੀ ਗਿਣਤੀ ਵਿਚ ਮੌਜੂਦ ਸਨ।
ਪੁਲਿਸ ਪਾਰਟੀ ਨੇ ਰੱਖੀ ਚੌਕਸੀ-ਕਸਬਾ ਹੰਬੜਾਂ ਇਲਾਕੇ ਵਿਚ ਕਿਸਾਨ ਵਿਰੋਧੀ ਆਰਡੀਨੈਂਸ ਦੇ ਮੁੱਦੇ 'ਤੇ ਕਿਸਾਨ ਜੱਥੇਵੰਦੀਆਂ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਪੂਰਨ ਤੌਰ 'ਤੇ ਦੁਕਾਨਾਂ ਅਤੇ ਹੋਰ ਅਦਾਰੇ ਬੰਦ ਰਹੇ ਅਤੇ ਐਸ.ਐਚ.ਓ. ਜਸਵਿੰਦਰ ਸਿੰਘ ਘੁੰਮਾਰ ਮੰਡੀ ਦੀ ਨਿਗਰਾਨੀ ਹੇਠ ਚੌਂਕੀ ਇੰਚਾਰਜ ਹਰਪਾਲ ਸਿੰਘ ਗਿੱਲ ਦੀ ਪੁਲਿਸ ਪਾਰਟੀ ਵਲੋਂ ਚੌਕਸੀ ਵਰਤਦਿਆਂ ਆਉਣ-ਜਾਣੇ ਵਾਲੇ ਲੋਕਾਂ ਲਈ ਥਾਂ-ਥਾਂ 'ਤੇ ਰੋਕਾਂ ਲਗਾਈਆਂ ਗਈਆਂ। ਐਸ.ਐਚ.ਓ. ਨੇ ਅਮਨ ਅਤੇ ਸ਼ਾਤੀ ਬਹਾਲ ਰੱਖਦਿਆਂ ਕਿਸਾਨ ਜੱਥੇਬੰਦੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੰਦਿਆਂ ਕਿਸੇ ਕਿਸਮ ਦੀ ਹੁੱਲੜਬਾਜੀ ਆਦਿ ਨਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਮਹੌਲ ਨੂੰ ਸ਼ਾਤੀਪੂਰਵਕ ਬਣਾਇਆ ਰੱਖਿਆ ਗਿਆ।
ਭਾਮੀਆਂ ਕਲਾਂ, (ਜਤਿੰਦਰ ਭੰਬੀ)-ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਦੇਸ਼ ਦੀ ਸੰਸਦ ਵਿਚ ਬਹੁਮਤ ਨਾ ਹੋਣ ਦੇ ਬਾਵਜੂਦ 3 ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕੀਤੇ ਹਨ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਰਾਸ਼ਟਰਪਤੀ ਨੂੰ ਭੇਜਿਆ ਗਿਆ ਹੈ। ਇਸ ਤਹਿਤ ਕੇਂਦਰ ਦੀ ਹੰਕਾਰੀ ਸਰਕਾਰ ਨੂੰ ਜਗਾਉਣ ਲਈ ਕਾਂਗਰਸ ਪਾਰਟੀ ਵਲੋਂ ਹਲਕਾ ਸਾਹਨੇਵਾਲ ਅਧੀਨ ਪੈਂਦੀ ਰਾਹੋਂ ਰੋਡ 'ਤੇ ਮਸ਼ਾਲ ਮਾਰਚ ਕੱਢਿਆ ਗਿਆ, ਜਿਸ ਵਿਚ ਕਾਂਗਰਸ ਪਾਰਟੀ ਦੇ ਕੌਮੀ ਕੋਆਰਡੀਨੇਟਰ ਅਤੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਸ਼ਮੂਲੀਅਤ ਕੀਤੀ। ਮਸ਼ਾਲ ਮਾਰਚ ਯੂਥ ਕਾਂਗਰਸ ਸਾਹਨੇਵਾਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਗਿੱਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵਿੰਦਰ ਸਿੰਘ ਨੂਰਵਾਲਾ, ਪਾਲਵੀਰ ਸਿੰਘ ਗਰੇਵਾਲ ਵਲੋ ਕੀਤਾ ਗਿਆ। ਬਲੀਏਵਾਲ ਨੇ ਕਿਹਾ ਕਿ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਪੰਜਾਬ ਦੇ ਲੱਖਾਂ ਕਿਸਾਨਾਂ ਤੇ ਖੇਤ ਮਜ਼ਦੂਰ ਤੋਂ ਇਲਾਵਾ ਮੰਡੀ ਵਿੱਚ ਕੰਮ ਕਰਦੇ ਕਰੀਬ ਤਿੰਨ ਲੱਖ ਮਜ਼ਦੂਰ, 30 ਹਜ਼ਾਰ ਆੜ੍ਹਤੀਏ, ਲੱਖਾਂ ਟਰਾਂਸਪੋਰਟਰ ਤਬਾਹ ਹੋ ਜਾਣਗੇ। ਭਾਜਪਾ ਦੇ ਲੋਕ ਝੂਠ ਬੋਲ ਕੇ ਕਿਸਾਨਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ, ਪਰ ਹੁਣ ਕਿਸਾਨ ਜਾਗ ਗਿਆ ਹੈ। ਇਸ ਵਿਚ ਇਕ ਬਿੱਲ ਇਹ ਵੀ ਹੈ ਜਿਸ ਨਾਲ ਜਮ੍ਹਾਖੋਰੀ ਨੂੰ ਖੁੱਲ ਦਿੱਤੀ ਦਾ ਰਹੀ ਹੈ ਜਿਸ ਦਾ ਸਿੱਧਾ ਅਸਰ ਆਮ ਆਦਮੀ 'ਤੇ ਵੀ ਪਵੇਗਾ। ਬਲੀਏਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਹੀ ਕਿਸਾਨਾਂ ਦੇ ਮੁੱਦਿਆਂ ਨੂੰ ਚੁੱਕਦੀ ਆ ਰਹੀ ਹੈ ਅਤੇ ਸੰਸਦ ਤੋਂ ਸੜਕ ਤੱਕ ਇਸ ਦਾ ਵਿਰੋਧ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੋ ਕਰੋੜ ਕਿਸਾਨਾਂ ਦੇ ਦਸਤਖਤ ਕਰਵਾਉਣ ਜਾ ਰਹੀ ਹੈ ਜੋ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜੇਗੀ ਤਾਂ ਜੋ ਕਿ ਇਹ ਕਾਲੇ ਕਾਨੂੰਨ ਲਾਗੂ ਨਾ ਹੋ ਸਕਣ। ਇਸ ਮੌਕੇ ਗੁਰਸੇਵਕ ਸਿੰਘ ਮੰਗੀ, ਜਿੰਮੀ ਖੱਤਰੀ, ਸਰਪੰਚ ਰਿੰਕੂ, ਸਰਪੰਚ ਦੁਰਗਾ ਦਾਸ, ਸਾਜਨ ਜੀਵਨਪੁਰ, ਸੁਖਵਿੰਦਰ ਕਨੀਜਾ ਤੇ ਸੁਖਵਿੰਦਰ ਸਿੰਘ ਰੋੜ ਆਦਿ ਹਾਜ਼ਰ ਸਨ।
ਉਦਯੋਗਿਕ ਜੱਥੇਬੰਦੀਆਂ, ਰਾਜਨੀਤਕ ਪਾਰਟੀਆਂ ਨੇ ਦਿੱਤਾ ਧਰਨਾ
ਢੰਡਾਰੀ ਕਲਾਂ, (ਪਰਮਜੀਤ ਸਿੰਘ ਮਠਾੜੂ)-ਖੇਤੀ ਬਿੱਲਾਂ ਦੇ ਵਿਰੋਧ ਵਿੱਚ ਨੈਸ਼ਨਲ ਹਾਈਵੇ ਜੀ.ਟੀ. ਰੋਡ ਢੰਡਾਰੀ ਕਲਾਂ ਵਿਖੇ ਉਦਯੋਗਿਕ ਜਥੇਬੰਦੀਆਂ, ਰਾਜਨੀਤਿਕ ਪਾਰਟੀਆਂ ਅਤੇ ਇਲਾਕਾ ਨਿਵਾਸੀਆਂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਸਵੇਰੇ ਗਿਆਰਾਂ ਵਜੇ ਤੋਂ ਲੈ ਕੇ ਸ਼ਾਮ ਦੇ ਚਾਰ ਵਜੇ ਤੱਕ ਪੂਰੀ ਸੜਕ ਨੂੰ ਦੋਨੇ ਪਾਸਿਆਂ ਤੋਂ ਜਾਮ ਰੱਖਿਆ।
ਸ਼ੇਰਪੁਰ ਚੌਕ ਦੇ ਲਾਗੇ ਮੋਂਟੀ ਕਾਰਲੋ ਸ਼ੋਅ ਰੂਮ ਦੇ ਅੱਗੇ ਉਦਯੋਗਿਕ ਜਥੇਬੰਦੀਆਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਦਯੋਗਪਤੀਆਂ ਨੇ ਕਿਸਾਨ ਭਰਾਵਾਂ ਦੇ ਹੱਕ ਵਿਚ ਨਾਅਰੇ ਲਾਏ ਅਤੇ ਕੇਂਦਰ ਸਰਕਾਰ ਨੂੰ ਜ਼ੋਰਦਾਰ ਲਹਿਜ਼ੇ ਵਿੱਚ ਕਿਹਾ ਕਿ ਖੇਤੀਬਾੜੀ ਸਬੰਧੀ ਲਿਆਂਦੇ ਗਏ ਕਾਲੇ ਕਾਨੂੰਨ ਨੂੰ ਤੁਰੰਤ ਵਾਪਸ ਲਿਆ ਜਾਵੇ। ਸ਼ਿਵਿੰਗ ਮਸ਼ੀਨ ਡਿਵੈਲਪਮੈਂਟ ਕਲੱਸਟਰ ਦੇ ਪ੍ਰਧਾਨ ਜਗਬੀਰ ਸਿੰਘ ਸੋਖੀ, ਜਸਪਾਲ ਬਾਂਗਰ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਕੱਕੜ, ਐਲ.ਐਮ.ਟੀ.ਐਮ.ਏ. ਜਨਰਲ ਸਕੱਤਰ ਗੁਰਜੀਤ ਸਿੰਘ ਭੰਬਰ ਅਤੇ ਉਦਯੋਗਿਕ ਇਲਾਕਾ ਸੀ. ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਲੋਟੇ ਸਮੇਤ ਹੋਰ ਕਈ ਉਦਯੋਗਪਤੀਆਂ ਨੇ ਹਾਜ਼ਰੀ ਲਗਵਾਈ।
ਇਸ ਮੌਕੇ ਰੋਹਿਤ ਸਿੰਘ, ਦਲੇਰ ਸਿੰਘ ਪੰਨੂੰ, ਨਿਤੀਸ਼ ਰਾਜਪੂਤ, ਹਰਸ਼ ਕੁਮਾਰ, ਬਬਨ ਗਿਆਸਪੁਰਾ, ਦੀਪਕ ਬੱਲੀ, ਇੰਦਰਜੀਤ ਅਹੂਜਾ, ਮਨਪ੍ਰੀਤ ਮਾਂਗਟ ਅਤੇ ਬੇਅੰਤ ਸਿੰਘ ਮਠਾੜੂ ਸਮੇਤ ਹੋਰ ਭਾਰੀ ਗਿਣਤੀ ਵਿਚ ਲੋਕ ਮੌਜੂਦ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ. ਅੰਕਿਤ ਬਾਂਸਲ ਦੀ ਅਗਵਾਈ ਵਿੱਚ ਜੀ ਟੀ ਰੋਡ ਤੇ ਵਡਾ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਬਕਾ ਕੌਂਸਲਰ ਸ਼ੇਰ ਸਿੰਘ ਗਰਚਾ, ਰੇਸ਼ਮ ਸਿੰਘ ਗਰਚਾ, ਜਸਵਿੰਦਰ ਸਿੰਘ ਵੀਰੂ, ਦਰਸ਼ਨ ਮਾਨ, ਬਲਰਾਜ ਸਿੰਘ, ਜਗਦੇਵ ਸਿੰਘ, ਗਿਆਨ ਸਿੰਘ, ਅੰਮ੍ਰਿਤਪਾਲ ਸਿੰਘ ਪਾਲੀ ਅਤੇ ਪ੍ਰਧਾਨ ਸੁਰਜੀਤ ਸਿੰਘ ਸਮੇਤ ਹੋਰ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਲੋਕ ਇਨਸਾਫ਼ ਪਾਰਟੀ ਵਲੋਂ ਵਿਧਾਇਕ ਬਲਵਿੰਦਰ ਸਿੰਘ ਬੈਂਸ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਜੀ.ਟੀ. ਰੋਡ 'ਤੇ ਬੈਠ ਕੇ ਕਾਲੇ ਝੰਡਿਆਂ ਨਾਲ ਕੇਂਦਰ ਦੇ ਬਰਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਗੁਰਸ਼ਰਨ ਸਿੰਘ ਚੀਮਾ, ਕੌਂਸਲਰ ਸਿਕੰਦਰ ਸਿੰਘ ਪੰਨੂ, ਕੌਂਸਲਰ ਅਰਜਨ ਸਿੰਘ ਚੀਮਾ, ਸਵਰਨਜੀਤ ਸਿੰਘ ਚਾਹਲ, ਸਰਬਜੀਤ ਸਿੰਘ ਕਾਲਾ, ਦੀਦਾਰਜੀਤ ਸਿੰਘ ਲੋਟੇ, ਪਵਨਦੀਪ ਮਦਾਨ, ਸੰਨੀ ਕੈਂਥ ਅਤੇ ਹੋਰ ਭਾਰੀ ਗਿਣਤੀ ਵਿਚ ਪਾਰਟੀ ਦੇ ਸਮਰਥਕ ਮੌਜੂਦ ਸਨ।
ਢੰਡਾਰੀ ਕਲਾਂ ਵਿਚ ਬਾਜ਼ਾਰ ਅੱਧ ਪਚੱਧ ਖੁੱਲ੍ਹੇ ਰਹੇ, ਬੈਂਕਾਂ ਅਤੇ ਡਾਕਖਾਨੇ ਵਿੱਚ ਵੀ ਕੰਮ ਆਪਣੀ ਰਫ਼ਤਾਰ ਨਾਲ ਚੱਲਦਾ ਰਿਹਾ।
ਕੁੱਲ ਹਿੰਦ ਕਿਸਾਨ ਸਭਾ ਵਲੋਂ ਪ੍ਰਦਰਸ਼ਨ
ਲੁਧਿਆਣਾ, (ਪਰਮਿੰਦਰ ਸਿੰਘ ਆਹੂਜਾ)-ਕੁੱਲ ਹਿੰਦ ਕਿਸਾਨ ਸਭਾ ਦੇ ਸੱਦੇ 'ਤੇ ਹਜ਼ਾਰਾਂ ਕਿਸਾਨਾਂ ਵਲੋਂ ਲਾਡੂਵਾਲ ਕੌਮੀ ਮਾਰਗ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਕਿਸਾਨਾਂ ਵਿਚ ਮੋਦੀ ਸਰਕਾਰ ਵਲੋਂ ਧੱਕੇ ਨਾਲ ਪਾਸ ਕੀਤੇ ਗਏ ਕਿਸਾਨ ਵਿਰੋਧੀ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਚੱਕਾ ਜਾਮ ਦੌਰਾਨ ਸਾਥੀਆਂ ਨੂੰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਸੀ.ਪੀ.ਆਈ.ਐਮ. ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਬਰਬਾਦ ਕਰਨ 'ਤੇ ਤੁਲੀ ਹੋਈ ਹੈ ਅਤੇ ਦੇਸ਼ ਦੇ ਕਿਸਾਨਾਂ ਨੂੰ ਅਡਾਨੀਆਂ ਅਤੇ ਅੰਬਾਨੀਆਂ ਵਰਗੇ ਧੰਨ ਕਬੇਰਾਂ ਦੇ ਗੁਲਾਮ ਬਣਾ ਰਹੀ ਹੈ। ਉਨ੍ਹਾਂ ਨੇ ਜਿਥੇ ਕਿਸਾਨਾਂ ਵਿਰੋਧੀ ਤਿੰਨ ਖੇਤੀ ਬਿੱਲਾਂ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਹੈ, ਉਥੇ ਹੀ ਕਣਕ ਦੇ ਸਮਰਥਨ ਮੁੱਲ ਵਿਚ 50 ਰੁਪਏ ਦੇ ਮਾਮੂਲੀ ਵਾਧੇ ਨੂੰ ਮੁੰਢੋ ਰੱਦ ਕਰਦਿਆਂ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਬਿਜਲੀ ਕਾਨੂੰਨ ਸੋਧ ਐਕਟ 2020 ਆਰਡੀਨੈਂਸ ਵੀ ਪਾਸ ਕੀਤਾ ਹੈ, ਜੋ ਕਿ ਪੂਰੀ ਤਰ੍ਹਾਂ ਲੋਕ ਵਿਰੋਧੀ ਹੈ ਅਤੇ ਦੇਸ਼ ਦੇ ਸੰਘੀ ਢਾਂਚੇ 'ਤੇ ਵੱਡਾ ਹਮਲਾ ਹੈ। ਉਨ੍ਹਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਤਿੰਨਾਂ ਬਿੱਲਾਂ ਨੂੰ ਰਾਜ ਸਭਾ ਨੂੰ ਮੁੜ ਵਿਚਾਰ ਕਰਨ ਲਈ ਵਾਪਸ ਕਰਨ ਦੀ ਅਪੀਲ ਕੀਤੀ । ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਕਾਮਰੇਡ ਗੁਰਚੇਤਨ ਸਿੰਘ ਬਾਸੀ, ਕਾਮਰੇਡ ਲਹਿੰਬਰ ਸਿੰਘ ਤੱਗੜ ਮੀਤ ਪ੍ਰਧਾਨ ਨੇ ਪੰਜਾਬ ਦੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿਚ ਕੀਤੇ ਜਾਣ ਵਾਲੇ ਸੰਘਰਸ਼ਾਂ ਲਈ ਤਿਆਰ ਰਹਿਣ ਲਈ ਕਿਹਾ। ਧਰਨੇ ਵਿਚ ਕਾਮਰੇਡ ਜਤਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਪ੍ਰਦਰਸ਼ਨ ਵਿਚ ਖੇਤ ਮਜ਼ਦੂਰ ਯੂਨੀਅਨ, ਇਸਤਰੀ ਸਭਾ, ਆਂਗਨਵਾੜੀ ਵਰਕਰ ਯੂਨੀਅਨ, ਡੀ.ਵਾਈ.ਐਫ.ਆਈ. ਅਤੇ ਸੀਟੂ ਦੇ ਸਾਥੀਆਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਇਯਾਲੀ/ਥਰੀਕੇ, (ਰਾਜ ਜੋਸ਼ੀ)-ਜਿਣਸਾਂ ਦੇ ਖਰਚੇ ਤੋਂ ਡੇਢ ਗੁਣਾ ਭਾਅ ਦੇ ਕੇ ਅਤੇ ਜੇ ਵਪਾਰੀ ਵਰਗ ਵਲੋਂ ਖ਼ਰੀਦਦਾਰੀ ਨਹੀਂ ਕੀਤੀ ਜਾਂਦੀ ਤਾਂ ਸਰਕਾਰ ਵਲੋਂ ਖ਼ਰੀਦ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਕਿਸਾਨੀ ਦਾ ਬਚਣਾ ਸੰਭਵ ਨਹੀਂ ਹੋ ਸਕਦਾ, ਜਿਸ ਲਈ ਹੁਣ ਆਪਾਂ ਨੂੰ ਕੇਂਦਰ ਸਰਕਾਰ ਨਾਲ ਨਿਰਣਾਇਕ ਲੜਾਈ ਲੜਨੀ ਪਵੇਗੀ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਖੇਤੀਬਾੜੀ ਅਫ਼ਸਰ ਲੁਧਿਆਣਾ ਡਾਕਟਰ ਸੁਖਪਾਲ ਸਿੰਘ ਸੇਖੋਂ ਨੇ ਅੱਜ ਫਿਰੋਜ਼ਪੁਰ ਰੋਡ 'ਤੇ ਚੁੰਗੀ ਚੌਕ ਨੇੜੇ ਦਰਜਨਾਂ ਪਿੰਡਾਂ ਦੇ ਕਿਸਾਨਾਂ, ਸਮੂਹ ਕਿਸਾਨ ਜੱਥੇਬੰਦੀਆਂ, ਮਜ਼ਦੂਰ ਵਰਗ ਅਤੇ ਲੋਕ ਹਿੱਤਾਂ ਲਈ ਕੰਮ ਕਰਦੀਆਂ ਵੱਖ ਵੱਖ ਜੱਥੇਬੰਦੀਆਂ ਦੇ ਹਜ਼ਾਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਨਵੇਂ ਖੇਤੀ, ਕਿਰਤ ਅਤੇ ਬਿਜਲੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਨੇ ਲੋਕਾਂ ਨੂੰ ਇਕਜੁੱਟ ਹੋਣ ਦਾ ਹੋਕਾ ਦਿੱਤਾ । ਵੱਖ-ਵੱਖ ਜੱਥੇਬੰਦੀਆਂ ਅਤੇ ਕਿਸਾਨ ਆਗੂਆਂ ਨੇ ਇਨ੍ਹਾਂ ਕਾਨੂੰਨਾਂ ਨੂੰ ਮਜ਼ਦੂਰਾਂ, ਮੁਲਾਜ਼ਮਾਂ, ਗ਼ਰੀਬ ਕਿਸਾਨਾਂ ਤੇ ਸਮਾਜ ਦੇ ਹੋਰ ਕਿਰਤੀ ਤਬਕਿਆਂ ਖ਼ਿਲਾਫ਼ ਅਤੇ ਸੂਬਿਆਂ ਦੀ ਖੁਦਮੁਖਤਿਆਰੀ ਉੱਪਰ ਤਿੱਖਾ ਹਮਲਾ ਕਰਾਰ ਦਿੱਤਾ ਅਤੇ ਲੋਕਾਂ ਨੂੰ ਠੀਕ ਹੋਣ ਦੀ ਅਪੀਲ ਕੀਤੀ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਪਹਿਲਾਂ ਵੀ ਕਈ ਲੋਕ ਮਾਰੂ ਹੁਕਮ ਜਾਰੀ ਕੀਤੇ ਸਨ ਅਤੇ ਹੁਣ ਵੱਡੇ ਘਰਾਣਿਆਂ ਨੂੰ ਦੇਸ਼ ਵੇਚਣ ਦਾ ਨਿਰਣਾ ਕਰ ਲਿਆ ਹੈ। ਢਾਡੀ ਰਛਪਾਲ ਸਿੰਘ ਪਮਾਲ ਨੇ ਇਸ ਸਮੇਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਲੋੜ ਹੈ, ਇਸ ਲਈ ਪਾਰਟੀਵਾਜ਼ੀ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਹੱਕ ਵਿਚ ਡਟਣ। ਇਸ ਮੌਕੇ ਬਾਬਾ ਗੁਰਜੀਤ ਸਿੰਘ ਇਆਲੀ ਕਲਾਂ ਕਾਰ ਸੇਵਾ ਵਾਲਿਆਂ ਵਲੋਂ ਲਗਰਾਂ ਅਤੇ ਚਾਹ ਲੱਸੀ ਦੀ ਸੇਵਾ ਕੀਤੀ ਗਈ। ਇਸ ਵਿਸ਼ਾਲ ਰੋਸ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਮਾਸਟਰ ਮਨਦੀਪ ਸਿੰਘ ਸੇਖੋਂ, ਜਸਦੇਵ ਸਿੰਘ ਲਲਤੋਂ, ਉਜਾਗਰ ਸਿੰਘ ਬੱਦੋਵਾਲ, ਅਵਤਾਰ ਸਿੰਘ ਚੱਕ, ਸੁਖਦੇਵ ਸਿੰਘ ਚੱਕ ਕਲਾਂ, ਡਾਕਟਰ ਅਮਰਜੀਤ ਸਿੰਘ ਮੁੱਲਾਂਪੁਰ, ਜਗਦੀਸ਼ ਸਿੰਘ ਜੱਗੀ ਪਮਾਂਲ, ਗੁਰਦੀਪ ਸਿੰਘ ਗਰੇਵਾਲ ਥਰੀਕੇ, ਅਮਨਦੀਪ ਸਿੰਘ ਹਸਨਪੁਰ, ਸੁਰਜੀਤ ਸਿੰਘ ਹਸਨਪੁਰ, ਬਲਵੀਰ ਸਿੱਧੂ ਪਮਾਲ, ਸਰਪੰਚ ਜਸਪ੍ਰੀਤ ਸਿੰਘ ਬੱਦੋਵਾਲ, ਸਾਬਕਾ ਸਰਪੰਚ ਵਰਿੰਦਰ ਸਿੰਘ ਦਾਖਾ, ਸਰਪੰਚ ਭਜਨ ਸਿੰਘ ਦੇਤਵਾਲ, ਰਮਿੰਦਰ ਸਿੰਘ ਭਨੋਹੜ ਆਦਿ ਸਾਮਲ ਸਨ।
ਆਲਮਗੀਰ, (ਜਰਨੈਲ ਸਿੰਘ ਪੱਟੀ)-ਖੇਤੀ ਸੋਧ ਬਿਲ੍ਹਾਂ ਖ਼ਿਲਾਫ਼ ਗਿੱਲ ਪਿੰਡ ਸਥਿਤ ਬੁਲਾਰਾ, ਮਾਨਕਵਾਲ, ਰਣੀਆ ਅਤੇ ਗਿੱਲ ਪਿੰਡਾਂ ਦੀਆ ਪੰਚਾਇਤਾਂ ਵਲੋਂ ਸਾਂਝੇਂ ਤੋਰ ਤੇ ਰੋਸ ਧਰਨਾ ਲਗਾ ਕੇ ਮੁੱਖ ਸ਼ੜਕ ਨੁੰ ਜਾਮ ਕੀਤਾ ਗਿਆ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਮੀਕਾ ਗਿੱਲ ਨੇ ਕਿਹਾ ਕਿ ਅਸੀਂ ਰਾਜਨੀਤਕ ਬਾਅਦ ਵਿਚ ਹਾਂ ਪਹਿਲਾਂ ਕਿਸਾਨ ਪੁੱਤਰ ਹਾਂ ਅਤੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਸੋਧ ਬਿਲਾਂ ਦੇ ਸ਼ਖਤ ਵਿਰੋਧ ਕਰਦੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਭੁੱਖ ਮਰੀ ਦੀ ਕਗਾਰ ਤੋਂ ਬਚਾਉਣ ਵਾਲੇ ਕਿਸਾਨ ਨੂੰ ਭੁੱਖਮਰੀ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਸਰਪੰਚ ਮੀਕਾ ਗਿੱਲ ਨੇ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਦੇ ਲਾਗੂ ਹੋਣ ਨਾਲ ਕਿਸਾਨ ਤਾਂ ਭੁੱਖੇ ਮਰਨ ਨੂੰ ਮਜ਼ਬੂਰ ਹੋਵੇਗਾ ਹੀ, ਇਸਦੇ ਨਾਲ ਹੀ ਆਮ ਲੋਕਾਂ ਨੂੰ ਇਸਦੀ ਭਾਰੀ ਕੀਮਤ ਅਦਾ ਕਰਨੀ ਪਵੇਗੀ। ਇਸ ਮੌਕੇ ਕਾਂਗਰਸ ਦਿਹਾਤੀ ਦੇ ਜਨ ਸਕੱਤਰ ਮਨਵੀਰ ਸਿੰਘ ਮਨੀ ਗਿੱਲ, ਪੰਚ ਹਰਜਿੰਦਰ ਸਿੰਘ ਜਿੰਦੂ, ਸੁਖਪਾਲ ਸਿੰਘ, ਦਵਿੰਦਰ ਸਿੰਘ, ਸਿਮਰ ਗਿੱਲ, ਸੀਪਾ ਗਿੱਲ, ਦਿਲਰਾਜ ਗਿੱਲ, ਰਾਜੀ ਗਿੱਲ, ਅਮਰਜੀਤ ਸਿੰਘ ਗੋਪੀ, ਸਿਮਰਪ੍ਰੀਤ ਸਿੰਘ, ਕੇ ਵੀ ਗਿੱਲ, ਹਰਕੀਰਤ, ਸੁਰਜੀਤ ਸਿੰਘ, ਗੁਰੀ ਗਿੱਲ, ਗੁਰਚੇਤ ਸਿੰਘ, ਜਸਕਰਨ ਗਿੱਲ, ਕੋਲਵਿਨ ਗਿੱਲ, ਬੂਟਾ ਗਿੱਲ, ਕਰਨ ਗਿੱਲ, ਮਹਿਕ ਗਿੱਲ, ਗਗਨ ਗਿੱਲ, ਗੋਪੀ ਗਿੱਲ ਸਮੇਤ ਪੰਚ, ਸਰਪੰਚ ਅਤੇ ਇਲਾਕਾ ਵਾਸੀ ਵੱਡੀ ਗਿਨਤੀ 'ਚ ਹਾਜਰ ਸਨ।
ਦੱਖਣੀ ਬਾਈਪਾਸ ਹਰਨਾਮਪੁਰਾ ਵਿਖੇ ਦਿੱਤਾ ਧਰਨਾ
ਆਲਮਗੀਰ, (ਜਰਨੈਲ ਸਿੰਘ ਪੱਟੀ)-ਸਥਾਨਕ ਦੱਖਣੀ ਬਾਈਪਾਸ ਸਥਿਤ ਪਿੰਡ ਹਰਨਾਮਪੁਰਾ ਨਗਰ ਨਿਵਾਸੀਆ ਵਲੋਂ ਸਰਪੰਚ ਸੁਖਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਨਹਿਰ ਪੁੱਲ ਹਰਨਾਮਪੁਰਾ 'ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕਰਕੇ ਆਪਣੀ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਕਿਸਾਨ ਭਰਾਵਾਂ ਦੇ ਹੱਕ 'ਚ ਸਮੂਹ ਪਾਰਟੀਆਂ (ਬੀਜੇਪੀ) ਤੋਂ ਬਿਨ੍ਹਾਂ ਡੱਟੀਆ ਹੋਈਆਂ ਹਨ, ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਹੋਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤੇ ਲੋਕ ਮਾਰੂ ਇਨ੍ਹਾਂ ਖੇਤੀ ਸੋਧ ਬਿੱਲਾਂ ਨੂੰ ਪੰਜਾਬ ਵਾਸੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਕੇਂਦਰ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦੇਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਇਸ ਸੰਘਰਸ਼ ਵਿਚ ਸਮੂਹ ਪੰਜਾਬ ਵਾਸੀਆਂ ਤੋਂ ਰਾਜਨੀਤਕ ਪਾਰਟੀਆ ਨੇ ਡੱਟਕੇ ਸਾਬਤ ਕਰ ਦਿੱਤਾ ਹੈ ਕਿ ਬੀਜੇਪੀ ਆਪਣੀ ਤਾਕਤ ਦਾ ਪ੍ਰਗਟਾਵਾ ਕਰਦਿਆਂ ਸਭ ਨਿਯਮਾਂ ਨੂੰ ਛਿੱਕੇ ਟੰਗ ਕੇ ਪਾਸ ਕੀਤੇ ਆਰਡੀਨੈਾਂਸ਼ਾ ਨੂੰ ਲਾਗੂ ਕਰਵਾਉਣਾ ਚਾਹੁੰਦੀ ਹੈ ਤਾਂ ਜੋ ਚੋਣਾ ਸਮੇਂ ਵਡੇ ਕਾਰਪੋਰ

ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ-218 ਨਵੇਂ ਮਰੀਜ਼ ਸਾਹਮਣੇ ਆਏ, 12 ਮਰੀਜ਼ਾਂ ਦੀ ਮੌਤ

ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਸ਼ਹਿਰ ਵਿਚ ਅੱਜ ਵੀ ਕੋਰੋਨਾ ਦਾ ਕਹਿਰ ਜਾਰੀ ਰਿਹਾ। ਸਿਵਲ ਸਰਜਨ ਡਾ: ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਜ਼ਿਲ੍ਹੇ ਵਿਚ ਅੱਜ 218 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 185 ਮਰੀਜ਼ ...

ਪੂਰੀ ਖ਼ਬਰ »

ਕਿਸਾਨਾਂ ਦੀ ਹਮਾਇਤ 'ਚ ਲੁਧਿਆਣਾ ਦਾ ਟਰਾਂਸਪੋਰਟ ਨਗਰ ਬੰਦ ਰਿਹਾ

ਲੁਧਿਆਣਾ, (ਪੁਨੀਤ ਬਾਵਾ)-ਖੇਤੀ ਬਿੱਲਾਂ ਦੇ ਵਿਰੋਧ ਵਿਚ ਕਿਸਾਨਾ ਵਲੋਂ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦੀ ਹਮਾਇਤ ਕਰਦਿਆਂ ਟਰਾਂਸਪੋਰਟਰਾਂ ਵਲੋਂ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਤਹਿਤ ਹੀ ਦਿੱਲੀ ਤੋਂ ਬਾਅਦ ਉੱਤਰੀ ਭਾਰਤ ਦੇ ਸਭ ਤੋਂ ਵੱਡੇ ...

ਪੂਰੀ ਖ਼ਬਰ »

'ਪੰਜਾਬ ਬੰਦ ਦਾ ਅਸਰ' ਨਗਰ ਨਿਗਮ ਦਫ਼ਤਰਾਂ 'ਚ ਕੰਮ ਕਰਾਉਣ ਆਏ ਲੋਕਾਂ ਦੀ ਗਿਣਤੀ ਰਹੀ ਘੱਟ

ਲੁਧਿਆਣਾ, (ਬੱਤਰਾ)-ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨ ਪਾਸ ਕਰਨ ਦਾ ਵਿਰੋਧ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਅਸਰ ਨਗਰ ਨਿਗਮ ਵਿਚ ਵੀ ਦੇਖਣ ਨੂੰ ਮਿਲਿਆ | ਸਟਾਫ ਤਾਂ ਸਾਰੀਆਂ ਸੀਟਾਂ 'ਤੇ ਮੌਜੂਦ ਸੀ, ਪੰ੍ਰਤੂ ਕੰਮ ਕਰਾਉਣ ਆਏ ...

ਪੂਰੀ ਖ਼ਬਰ »

ਕੋਰੀਅਰ ਕੰਪਨੀ ਦੇ ਮੋਬਾਈਲ ਚੋਰੀ ਕਰਨ ਵਾਲੇ ਦੋ ਵਰਕਰਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਕੋਰੀਅਰ ਕੰਪਨੀ ਦੇ ਮੋਬਾਈਲ ਚੋਰੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਕੰਪਨੀ ਦੇ ਦੋ ਵਰਕਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਬਲਿਊ ਡਾਟ ਕੋਰੀਅਰ ਕੰਪਨੀ ਦੇ ਪ੍ਰਬੰਧਕ ...

ਪੂਰੀ ਖ਼ਬਰ »

ਵਾਹਨ ਚੋਰ ਗਰੋਹ ਦੇ ਚਾਰ ਮੈਂਬਰ ਕਾਬੂ-ਲੱਖਾਂ ਦੇ ਵਾਹਨ ਬਰਾਮਦ

ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਖਤਰਨਾਕ ਵਾਹਨ ਚੋਰ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੁੱਲ ਦੇ ਵਾਹਨ ਅਤੇ ਮੋਬਾਈਲ ਬਰਾਮਦ ਕੀਤੇ ਹਨ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਨੌਜਵਾਨ ਸਮੇਤ 7 ਖ਼ਿਲਾਫ਼ ਕੇਸ ਦਰਜ

ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਤਾਜਪੁਰ ਵਿਚ ਦਿਨ ਦਿਹਾੜੇ ਘਰ ਵਿਚੋਂ ਇੱਕ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਨੌਜਵਾਨ ਸਮੇਤ ਸੱਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਸੰਗੀਨ ...

ਪੂਰੀ ਖ਼ਬਰ »

ਹਮਲਾਵਰਾਂ ਵਲੋਂ ਕੀਤੇ ਹਮਲੇ 'ਚ ਬਜ਼ੁਰਗ ਸਮੇਤ ਤਿੰਨ ਜ਼ਖ਼ਮੀ

ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਚਾਰ ਦੇ ਘੇਰੇ 'ਚ ਪੈਂਦੇ ਇਲਾਕੇ ਵਿਜੈ ਮਾਰਕੀਟ ਵਿਚ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਬਜ਼ੁਰਗ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਵਿਚ ਜ਼ਖ਼ਮੀ ...

ਪੂਰੀ ਖ਼ਬਰ »

ਆਈ.ਟੀ.ਆਈਜ਼. ਵਿਚ ਚਾਹਵਾਨ 26 ਤੋਂ 30 ਸਤੰਬਰ ਤੱਕ ਦਾਖਲੇ ਲੈ ਸਕਣਗੇ-ਡੀ. ਸੀ. ਪੰਜਾਬ ਦੀਆਂ ਆਈ.ਟੀ.ਆਈਜ਼. ਵਲੋਂ ਥੋੜੇ੍ਹ ਸਮੇਂ ਦੇ ਕੋਰਸਾਂ ਲਈ ਨਾਮੀ ਉਦਯੋਗਿਕ ਇਕਾਈਆਂ ਨਾਲ ਹੋਇਆ ਸਮਝੌਤਾ

ਲੁਧਿਆਣਾ, 25 ਸਤੰਬਰ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਸਾਰੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈਜ਼.) ਵਿਖੇ 26 ਤੋਂ 30 ਸਤੰਬਰ ਤੱਕ ਮੌਕੇ 'ਤੇ ਹੀ ਦਾਖ਼ਲਾ ਦੇਣ ਦੀ ...

ਪੂਰੀ ਖ਼ਬਰ »

ਸੂਰ ਪਾਲਣ ਸਬੰਧੀ ਵੈਟਰਨਰੀ ਯੂਨੀਵਰਸਿਟੀ ਵਿਖੇ ਆਨਲਾਈਨ ਸਿਖ਼ਲਾਈ ਦੀ ਸ਼ੁਰੂਆਤ

ਲੁਧਿਆਣਾ, 25 ਸਤੰਬਰ (ਪੁਨੀਤ ਬਾਵਾ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਆਪਣੀ ਕਿਸਮ ਦੀ ਪਹਿਲੀ ਦੋ ਹਫਤੇ ਦੀ ਸੂਰ ਪਾਲਣ ਦੀ ਸਿਖਲਾਈ ਸ਼ੁਰੂ ਕੀਤੀ ਹੈ, ਜਿਸ ਵਿਚ ਸੂਰ ਪਾਲਣ ਵਿਚ ਚੰਗੇ ...

ਪੂਰੀ ਖ਼ਬਰ »

ਸਬਜ਼ੀਆਂ ਦੇ ਵਪਾਰੀਕਰਨ ਲਈ ਪੀ. ਏ. ਯੂ. ਵਲੋਂ ਡਾਕਟਰਜ਼ ਸੀਡਜ਼ ਨਾਲ ਸਮਝੌਤਾ

ਲੁਧਿਆਣਾ, 25 ਸਤੰਬਰ (ਪੁਨੀਤ ਬਾਵਾ)-ਸਬਜ਼ੀਆਂ ਦੀਆਂ ਨਵੀਆਂ ਕਿਸਮਾਂ ਹਾਈਬਿ੍ਡ ਮਿਰਚਾਂ ਦੀ ਕਿਸਮ- ਸੀ.ਐਚ-27, ਹਾਈਬਿ੍ਡ ਕੱਦੂ ਦੀ ਕਿਸਮ ਪੀ.ਪੀ.ਐਚ-1 ਅਤੇ ਗਾਜ਼ਰ ਦੀ ਕਿਸਮ ਪੀ.ਸੀ-161 ਦੇ ਵਪਾਰੀਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਅੱਜ ਡਾਕਟਰ ਸੀਡਜ਼ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX