ਤਾਜਾ ਖ਼ਬਰਾਂ


ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 41,322 ਨਵੇਂ ਮਾਮਲੇ ਆਏ ਸਾਹਮਣੇ, 485 ਲੋਕਾਂ ਦੀ ਹੋਈ ਮੌਤ
. . .  5 minutes ago
ਨਵੀਂ ਦਿੱਲੀ, 28 ਨਵੰਬਰ- ਭਾਰਤ 'ਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ 41,322 ਨਵੇਂ...
ਜਾਇਡਸ ਬਾਇਓਟੈਕ ਪਾਰਕ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  21 minutes ago
ਨਵੀਂ ਦਿੱਲੀ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਸਤਿਤ ਜਾਇਡਸ ਬਾਇਓਟੈਕ ਪਾਰਕ 'ਚ ਪਹੁੰਚ ਚੁੱਕੇ ਹਨ। ਇੱਤੇ ਉਹ ਖੋਜ ਕਰਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ...
ਕਿਸਾਨੀ ਅੰਦੋਲਨ ਕਾਰਨ ਦਿੱਲੀ ਦੇ ਟਿਕਰੀ ਬਾਰਡਰ 'ਤੇ ਵਧਾਈ ਗਈ ਸੁਰੱਖਿਆ
. . .  43 minutes ago
ਨਵੀਂ ਦਿੱਲੀ, 28 ਨਵੰਬਰ-ਦਿੱਲੀ ਟਿਕਰੀ ਬਾਰਡਰ 'ਤੇ ਵੱਡੀ ਗਿਣਤੀ 'ਚ ਕਿਸਾਨ ਪਹੁੰਚ ਗਏ ਹਨ। ਇਸ ਨੂੰ ਦੇਖਦਿਆਂ ਇੱਥੇ ਵੱਡੀ ਗਿਣਤੀ 'ਚ...
ਅਹਿਮਦਾਬਾਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਦਾ ਲੈਣਗੇ ਜਾਇਜ਼ਾ
. . .  25 minutes ago
ਅਹਿਮਦਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਅਹਿਮਦਾਬਾਦ 'ਚ ਪਹੁੰਚ ਗਏ ਹਨ। ਥੋੜ੍ਹੀ ਦੇਰ ਬਾਅਦ ਉਹ ਅਹਿਮਦਾਬਾਦ ਦੇ ਨੇੜੇ ਸਥਿਤ ਪ੍ਰਮੁੱਖ ਦਵਾਈ ਕੰਪਨੀ 'ਜਾਇਡਸ ਬਾਇਓਟੈਕ' ਪਾਰਕ...
ਜੰਮੂ-ਕਸ਼ਮੀਰ 'ਚ ਡੀ. ਡੀ. ਸੀ. ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ
. . .  about 1 hour ago
ਸ੍ਰੀਨਗਰ, 28 ਨਵੰਬਰ- ਜੰਮੂ-ਕਸ਼ਮੀਰ ਤੋਂ ਧਾਰਾ 37 ਹਟਾਉਣ ਅਤੇ ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਤੋਂ ਬਾਅਦ ਅੱਜ ਇੱਥੇ ਪਹਿਲੀ ਵਾਰ ਵੋਟਿੰਗ ਹੋ ਰਹੀ ਹੈ। ਜੰਮੂ-ਕਸ਼ਮੀਰ 'ਚ ਡੀ. ਡੀ. ਸੀ...
ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਬੈਠਕ ਜਾਰੀ
. . .  about 1 hour ago
ਨਵੀਂ ਦਿੱਲੀ, 28 ਨਵੰਬਰ- ਸਿੰਘੂ ਬਾਰਡਰ 'ਤੇ ਪੰਜਾਬ ਦੇ ਕਿਸਾਨਾਂ ਦੀ ਬੈਠਕ ਜਾਰੀ ਹੈ। ਇਸ ਬੈਠਕ 'ਚ ਤੈਅ ਕੀਤਾ ਜਾਵੇਗਾ ਕਿ ਕਿਸਾਨ ਆਪਣਾ ਪ੍ਰਦਰਸ਼ਨ ਸਿੰਘੂ ਬਾਰਡਰ...
ਠੰਢ 'ਚ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਹੀ ਬਿਤਾਈ ਰਾਤ
. . .  about 2 hours ago
ਨਵੀਂ ਦਿੱਲੀ, 28 ਨਵੰਬਰ- ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਧਰਨਾ ਜਾਰੀ ਹੈ ਅਤੇ ਬੀਤੀ ਰਾਤ ਠੰਢ 'ਚ ਹੀ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਬਿਤਾਈ। ਅੱਜ ਕਿਸਾਨ ਜਥੇਬੰਦੀਆਂ ਦੀ ਅਹਿਮ...
ਦੇਸ਼ ਦੇ ਤਿੰਨ ਕੋਰੋਨਾ ਵੈਕਸੀਨ ਸੈਂਟਰਾਂ ਦਾ ਅੱਜ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 28 ਨਵੰਬਰ- ਭਾਰਤ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਦੇਸ਼ 'ਚ ਤਿੰਨ ਵੱਖ-ਵੱਖ ਕੋਵਿਡ ਵੈਕਸੀਨਾਂ 'ਤੇ ਕੰਮ ਚੱਲ ਰਿਹਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਅੱਜ ਦਾ ਵਿਚਾਰ
. . .  about 2 hours ago
ਹਿਮਾਚਲ ਦੇ ਸਿਰਮੌਰ ‘ਚ ਮਾਸਕ ਨਾ ਪਹਿਨਣ ਦੇ ਕਾਰਨ ਕੀਤਾ ਜਾਵੇਗਾ ਗ੍ਰਿਫਤਾਰ
. . .  1 day ago
ਸ਼ਿਮਲਾ, 27 ਨਵੰਬਰ - ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਐਸਪੀ ਨੇ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਜਿਸ ਵਿਅਕਤੀ ਨੇ ਮਾਸਕ ਨਾ ਪਹਿਨਿਆ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ । ਜੇ ਦੋਸ਼ੀ ਪਾਇਆ ਜਾਂਦਾ ਹੈ...
ਨਗਰ ਕੌਂਸਲ/ਪੰਚਾਇਤ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ
. . .  1 day ago
ਚੰਡੀਗੜ੍ਹ , 27 ਨਵੰਬਰ {ਮਾਨ}-ਪੰਜਾਬ ਦੀਆਂ ਨਗਰ ਕੌਂਸਲਾਂ/ਪੰਚਾਇਤਾਂ ਦੀਆਂ ਆਮ ਚੋਣਾਂ ਅਤੇ ਉਪ ਚੋਣਾਂ ਕਰਵਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ । ਇਸ ਨਾਲ ਹੁਣ ਪੰਜਾਬ ਅੰਦਰ ...
ਬੀਬੀ ਜਗੀਰ ਕੌਰ ਦਾ ਬੇਗੋਵਾਲ ਪੁੱਜਣ ‘ਤੇ ਹਲਕੇ ਦੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ
. . .  1 day ago
ਬੇਗੋਵਾਲ , 27 ਨਵੰਬਰ (ਸੁਖਜਿੰਦਰ ਸਿੰਘ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਬੀਬੀ ਜਗੀਰ ਕੌਰ ਦਾ ਦੇਰ ਰਾਤ ਅੱਜ ਆਪਣੇ ਨਗਰ ਬੇਗੋਵਾਲ ਪੁੱਜਣ ‘ਤੇ ਉਨ੍ਹਾਂ ਦਾ ਹਲਕੇ ਦੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ...
ਬੀ ਐੱਸ ਐੱਫ ਨੇ 7 ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਮਮਦੋਟ { ਫਿਰੋਜ਼ਪੁਰ} ,27 ਨਵੰਬਰ (ਸੁਖਦੇਵ ਸਿੰਘ ਸੰਗਮ ) - ਬੀ ਐੱਸ ਐੱਫ ਸੈਕਟਰ ਮਮਦੋਟ ਵੱਲੋਂ ਸਰਹੱਦੀ ਖੇਤਰ ਵਿਚੋਂ 7 ਪੈਕਟ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਹਿੰਦ ਪਾਕਿ ਸਰਹੱਦੀ ...
ਹਾਈ ਕੋਰਟ ਨੇ 28 ਨਵੰਬਰ ਤੋਂ ਲੈ ਕੇ 23 ਦਸੰਬਰ ਤੱਕ ਦੇ ਕੇਸਾਂ ਦੀ ਸੁਣਵਾਈ ਵਧਾ ਕੇ ਮਾਰਚ 2021 ਕੀਤੀ
. . .  1 day ago
ਫਿਰੋਜ਼ਪੁਰ ,27 ਨਵੰਬਰ {ਰਾਕੇਸ਼ ਚਾਵਲਾ/ਕਾਨੂੰਨੀ ਪ੍ਰਤੀਨਿਧੀ}-ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦੇ ਜੱਜਾਂ ,ਵਕੀਲਾਂ ,ਸਟਾਫ ਅਤੇ ਪ੍ਰਾਰਥੀਆਂ ਦੀ ਸੁਰੱਖਿਆ ਨੂੰ ਮਦੇਨਜ਼ਰ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 28 ...
ਮੁੱਖ ਮੰਤਰੀ ਵਲੋਂ ਸ਼ਹੀਦ ਸੁਖਬੀਰ ਸਿੰਘ ਦੇ ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦਾ ਐਲਾਨ
. . .  1 day ago
ਤਰਨ ਤਾਰਨ, 27 ਨਵੰਬਰ (ਹਰਿੰਦਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਖਵਾਸ ਪੁਰ ਨਿਵਾਸੀ 18 ਜੇ.ਏ.ਕੇ. ਆਰ.ਆਈ.ਐੱਫ. ਦੇ ਸਿਪਾਹੀ ਸੁਖਬੀਰ ਸਿੰਘ ਜੋ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ...
ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਕਿਸਾਨਾਂ ਅੱਗੇ ਰੁਕਾਵਟਾਂ ਪਾਉਣ ਦੀ ਨਿਖੇਧੀ
. . .  1 day ago
ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)- ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਸਾਨਾਂ ਦੇ ਸੰਘਰਸ਼ ਨਾਲ ਇਕਮੁੱਠਤਾ ਅਤੇ ਹਮਦਰਦੀ ਪ੍ਰਗਟਾਉਂਦੇ ਹੋਏ ...
ਹਾਰਦਿਕ ਪੰਡਿਆ ਵਨਡੇ ਕ੍ਰਿਕਟ ਵਿਚ 1000 ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਭਾਰਤੀ ਖਿਡਾਰੀ
. . .  1 day ago
ਨਵੀਂ ਦਿੱਲੀ, 27 ਨਵੰਬਰ - ਭਾਰਤੀ ਸਟਾਰ ਹਾਰਦਿਕ ਪਾਂਡਿਆ ਨੇ ਆਸਟਰੇਲੀਆ ਖਿਲਾਫ ਅਰਧ ਸੈਂਕੜਾ ਖੇਡ ਕੇ , ਇਸ ਸਮੇਂ ਦੌਰਾਨ, ਪੰਡਿਆ ਨੇ ਆਪਣੇ ਨਾਮ ਦੀ ਇੱਕ ਵਿਸ਼ੇਸ਼ ਪ੍ਰਾਪਤੀ ਵੀ ...
ਸਰਕਾਰੀ ਸਕੂਲ ਲਾਂਬੜਾ ਦੀ ਅਧਿਆਪਕਾਂ ਦੀ ਕੋਰੋਨਾ ਕਾਰਨ ਮੌਤ
. . .  1 day ago
ਲਾਂਬੜਾ ,27 ਨਵੰਬਰ {ਪਰਮੀਤ ਗੁਪਤਾ}-ਲਾਂਬੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਬਤੌਰ ਸਮਾਜਿਕ ਸਿੱਖਿਆ ਦੀ ਅਧਿਆਪਿਕਾ ਵਜੋਂ ਤਾਇਨਾਤ ਮੈਡਮ ਇੰਦੂ ਚਮਨ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ
ਮੰਦੀ 'ਤੇ ਸਰਕਾਰ ਦੀ ਮੋਹਰ, ਦੂਜੀ ਤਿਮਾਹੀ' ਚ -7.5% ਦਾ ਵਾਧਾ
. . .  1 day ago
ਨਵੀਂ ਦਿੱਲੀ, 27 ਨਵੰਬਰ - ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਜੀਡੀਪੀ ਦੇ ਵਾਧੇ ਦੇ ਅੰਕੜੇ ਸ਼ੁੱਕਰਵਾਰ, 27 ਨਵੰਬਰ ਨੂੰ ਦੂਜੀ ਵਾਰ ਆਏ ਹਨ । ਵਿੱਤੀ ਸਾਲ 2020-21 ਦੀ ਦੂਜੀ ਜਾਂ ਸਤੰਬਰ ਦੀ ਤਿਮਾਹੀ ਵਿਚ, ਜੀਡੀਪੀ ਵਾਧਾ 7.5% ਤੇ ਨਕਾਰਾਤਮਕ ...
ਹਰਿਆਣਾ ‘ਚ ਕਿਸਾਨ ਕਾਫਲੇ ਦਾ ਪਲਕ ਵਿਛਾ ਸਵਾਗਤ
. . .  1 day ago
ਡੱਬਵਾਲੀ, 27 ਨਵੰਬਰ (ਇਕਬਾਲ ਸਿੰਘ ਸ਼ਾਂਤ)- ਹਰਿਆਣੇ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਵਧਦੇ ਪੰਜਾਬ ਦੇ ਕਿਸਾਨ ਕਾਫਲੇ ਦਾ ਥਾਂ ਥਾਂ ਭਰਵਾਂ ਸਵਾਗਤ ਕੀਤਾ ਹੈ । ਰਾਹ ਵਿੱਚ ਪਿੰਡਾਂ ’ਚ ...
ਭਾਜਪਾ ਆਗੂ ਨੇ ਕੇਂਦਰ ਸਰਕਾਰ ਨੂੰ ਦਿੱਤੀ ਨਸੀਹਤ, ਖੇਤੀ ਸੰਘਰਸ਼ ਦੇ ਸ਼ਾਂਤੀਪੂਰਵਕ ਹੱਲ ਲਈ ਕੇਂਦਰ ਖੁੱਲ੍ਹ-ਦਿਲੀ ਦਿਖਾਵੇ
. . .  1 day ago
ਸੰਗਰੂਰ, 27 ਨਵੰਬਰ (ਧੀਰਜ ਪਸ਼ੋਰੀਆ)- ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸਾਬਕਾ ਕੌਮੀ ਉਪ ਪ੍ਰਧਾਨ ਸਤਵੰਤ ਸਿੰਘ ਪੂਨੀਆ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਸੰਘਰਸ਼ ਕਾਰਨ...
ਸਿਡਨੀ ਵਨਡੇ 'ਚ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਹਰਾਇਆ
. . .  1 day ago
ਸਿਡਨੀ ਵਨਡੇ 'ਚ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਹਰਾਇਆ....................
ਅੰਮ੍ਰਿਤਸਰ 'ਚ ਕੋਰੋਨਾ ਦੇ 68 ਨਵੇਂ ਮਾਮਲੇ ਆਏ ਸਾਹਮਣੇ, 3 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 27 ਨਵੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 68 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ...
ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਨਿਯੁਕਤ
. . .  1 day ago
ਫ਼ਿਰੋਜ਼ਪੁਰ, 27 ਨਵੰਬਰ (ਜਸਵਿੰਦਰ ਸਿੰਘ ਸੰਧੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਚੋਣ 'ਚ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਨੂੰ ਅੰਤਰਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ । ਇਸ ਨੂੰ ਲੈ ਕੇ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਜਾਰੀ, 103 ਨਵੇਂ ਮਾਮਲੇ ਆਏ ਸਾਹਮਣੇ ਅਤੇ 3 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਲੁਧਿਆਣਾ, 27 ਨਵੰਬਰ (ਸਲੇਮਪੁਰੀ)- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ 'ਚ ਰੋਜ਼ਾਨਾ ਹੀ ਵੱਡੀ ਗਿਣਤੀ 'ਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋੜੀਂਦੀ ਤਬਦੀਲੀ ਦੀ ਸ਼ੁਰੂਆਤ ਸਾਡੇ ਤੋਂ ਹੀ ਹੋਵੇਗੀ। -ਮਹਾਤਮਾ ਗਾਂਧੀ

ਰੂਪਨਗਰ

ਜ਼ਿਲ੍ਹੇ ਭਰ 'ਚ ਬੰਦ ਨੂੰ ਪੂਰਨ ਸਮਰਥਨ

ਰੂਪਨਗਰ, 25 ਸਤੰਬਰ (ਸਤਨਾਮ ਸਿੰਘ ਸੱਤੀ)-ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਰੂਪਨਗਰ ਦੇ ਰੇਲਵੇ ਸਟੇਸ਼ਨ ਨੇੜਲੇ ਫਾਟਕਾਂ ਮੂਹਰੇ ਅੱਜ ਜ਼ਿਲ੍ਹੇ ਦੀਆਂ 7 ਕਿਸਾਨ ਜਥੇਬੰਦੀਆਂ ਵਲੋਂ ਮਿੱਥੇ ਪ੍ਰੋਗਰਾਮ ਅਨੁਸਾਰ ਸਵੇਰੇ 11 ਵਜੇ ਰੇਲਾਂ ਰੋਕਣ ਲਈ ਧਰਨਾ ਆਰੰਭ ਦਿੱਤਾ ਜੋ ਸ਼ਾਮ 4 ਵਜੇ ਤੱਕ ਚੱਲਿਆ। ਕਿਸਾਨਾਂ ਦੇ ਇਸ ਠਾਠਾਂ ਮਾਰਦੇ ਜ਼ਿਲ੍ਹਾ ਪੱਧਰੀ ਧਰਨੇ ਵਿਚ ਪਹਿਲੀ ਵਾਰ ਪਿੰਡਾਂ ਦੇ ਨੌਜਵਾਨਾਂ ਦੀ ਵੱਡੀ ਗਿਣਤੀ ਸ਼ਮੂਲੀਅਤ ਨੇ ਕਿਸਾਨ ਸੰਘਰਸ਼ ਨੂੰ ਜ਼ਬਰਦਸਤ ਹੁਲਾਰਾ ਦਿੱਤਾ। ਨੌਜਵਾਨਾਂ ਨੇ ਜੋਸ਼ੀਲੇ ਭਾਸ਼ਣ ਅਤੇ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਮੋਦੀ ਸਰਕਾਰ ਵਲੋਂ ਲੋਕ ਸਭਾ ਅਤੇ ਰਾਜ ਸਭਾ 'ਚ ਪਾਸ ਕੀਤੇ ਗਏ ਖੇਤੀ ਬਿੱਲ ਕਿਸਾਨਾਂ ਵਿਰੁੱਧ ਮੌਤ ਦੇ ਵਾਰੰਟ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੂੰ ਰੱਦ ਕਰਵਾ ਕੇ ਦਮ ਲਵਾਂਗੇ, ਜਿਸ ਲਈ ਹੁਣ ਆਰ ਪਾਰ ਦੀ ਜੰਗ ਹੋਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੇ ਕਿਸਾਨਾਂ ਲਈ ਚੀਚੀ ਨੂੰ ਖ਼ੂਨ ਲਾ ਕੇ ਸ਼ਹੀਦ ਹੋਣ ਦੀਆਂ ਗੱਲਾਂ ਕਰਦੇ ਹਨ, ਉਹ ਵੱਖਰੇ ਪ੍ਰੋਗਰਾਮ ਕਰਕੇ 2022 ਦੀ ਸੱਤਾ ਦੇ ਟੀਚੇ ਲਾਈ ਬੈਠੇ ਹਨ। ਬੁਲਾਰਿਆਂ ਨੇ ਅੱਜ ਦੇ ਦਿਨ ਸ੍ਰੀ ਚਮਕੌਰ ਸਾਹਿਬ 'ਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕਾਂਗਰਸ ਦੇ ਧਰਨੇ, ਰੂਪਨਗਰ 'ਚ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ 'ਚ ਚੱਕਾ ਜਾਮ, ਮੋਰਿੰਡਾ ਅਤੇ ਸ੍ਰੀ ਅਨੰਦਪੁਰ ਸਾਹਿਬ ਆਦਿ ਥਾਵਾਂ 'ਤੇ ਸ਼੍ਰੋਮਣੀ ਅਕਾਲ ਦਲ ਵਲੋਂ ਵੱਖਰੇ ਧਰਨਿਆਂ ਦੀ ਸਖ਼ਤ ਸ਼ਬਦਾਂ 'ਚ ਅਲੋਚਨਾ ਕੀਤੀ ਗਈ। ਧਰਨੇ ਦੀ ਸਟੇਜ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮੋਹਣ ਸਿੰਘ ਧਮਾਣਾ, ਆੜ੍ਹਤੀ ਐਸੋ: ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮਾਂਗਟ, ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਗੁਰਨਾਮ ਸਿੰਘ ਜੱਸੜਾਂ ਨੇ ਸਾਂਝੇ ਤੌਰ 'ਤੇ ਚਲਾਈ। ਇਸ ਮੌਕੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਪਰਗਟ ਸਿੰਘ ਰੋਲੂਮਾਜਰਾ, ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਪਰਮਿੰਦਰ ਸਿੰਘ ਚਲਾਕੀ, ਭਾਰਤੀ ਕਿਸਾਨ ਯੂਨੀਅਨ ਲੱਖੇਵਾਲ ਦੇ ਪ੍ਰਧਾਨ ਚਰਨ ਸਿੰਘ ਮੁੰਡੀਆਂ, ਦਲਜੀਤ ਸਿੰਘ ਚਲਾਕੀ, ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ, ਕਿਸਾਨ ਆਗੂ ਰੁਪਿੰਦਰ ਸਿੰਘ ਰੂਪਾ, ਗੁਰਮੇਲ ਸਿੰਘ ਬਾੜਾ, ਗੁਰਨੈਬ ਸਿੰਘ ਜੇਤੇਵਾਲ, ਲਖਵੀਰ ਸਿੰਘ ਕਾਝਲਾ ਪ੍ਰਧਾਨ ਸਹਿਕਾਰੀ ਸਭਾਵਾਂ ਯੂਨੀਅਨ ਜ਼ਿਲ੍ਹਾ ਰੂਪਨਗਰ, ਐਡਵੋਕੇਟ ਪਰਮਜੀਤ ਸਿੰਘ ਪੰਮਾ ਸਮੇਤ ਵੱਖ-ਵੱਖ ਕਿਸਾਨ ਆਗੂਆਂ, ਨੌਜਵਾਨ ਆਗੂਆਂ, ਚੇਤਨਾ ਕਲਾ ਮੰਚ ਦੀ ਆਗੂ ਅਤੇ ਅਦਾਕਾਰ ਮੈਡਮ ਗੁਰਪ੍ਰੀਤ ਕੌਰ ਭੰਗੂ, ਪ੍ਰਸਿੱਧ ਅਦਾਕਾਰ ਮਲਕੀਤ ਰੌਣੀ, ਗੁਰਮਤਿ ਮਿਸ਼ਨਰੀ ਕਾਲਜ ਸਮੇਤ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ ਅਤੇ ਕੁੱਝ ਨੌਜਵਾਨਾਂ ਨੇ ਇਨਕਲਾਬੀ ਕਵਿਤਾਵਾਂ ਗਾ ਕੇ ਮਾਹੌਲ 'ਚ ਜੋਸ਼ ਭਰ ਦਿੱਤਾ। ਇਸ ਮੌਕੇ ਮੇਵਾ ਸਿੰਘ ਗਿੱਲ ਚੇਅਰਮੈਨ ਮਾਰਕੀਟ ਕਮੇਟੀ ਰੂਪਨਗਰ, ਕਰਮ ਸਿੰਘ, ਗੁਰਜੰਟ ਸਿੰਘ, ਮੋਹਣ ਸਿੰਘ ਮੋਹਣੀ, ਬਲਵਿੰਦਰ ਸਿੰਘ, ਅਮਰਿੰਦਰ ਸਿੰਘ ਗਿੱਲ, ਮਨਿੰਦਰ ਸਿੰਘ, ਦਰਸ਼ਨ ਸਿੰਘ ਫੂਲਪੁਰ ਗਰੇਵਾਲ, ਜਗਮਨਦੀਪ ਸਿੰਘ ਪੜ੍ਹੀ, ਨਾਗਰ ਸਿੰਘ ਸੰਤੋਖਗੜ੍ਹ ਟੱਪਰੀਆਂ, ਐਡਵੋਕੇਟ ਦਿਨੇਸ਼ ਚੱਡਾ, ਸੁਰਿੰਦਰ ਸਿੰਘ ਪੰਨੂ, ਰਾਮ ਸਿੰਘ ਅਬਿਆਣਾ, ਗੁਰਵਿੰਦਰ ਸਿੰਘ ਸਸਕੌਰ ਜੀ.ਟੀ.ਯੂ. ਅਤੇ ਸਾਥੀ, ਸੁਰਜੀਤ ਸਿੰਘ ਢੇਰ, ਜਰਨੈਲ ਸਿੰਘ ਘਨੌਲੀ, ਜ਼ੋਰਾਵਰ ਸਿੰਘ ਭਾਉਵਾਲ ਲੋਕ ਇਨਸਾਫ਼ ਪਾਰਟੀ, ਨੰਬਰਦਾਰ ਯੂਨੀਅਨ, ਮੁਲਾਜ਼ਮ ਜਥੇਬੰਦੀਆਂ ਦੇ ਆਗੂ, ਆਮ ਆਦਮੀ ਪਾਰਟੀ ਕਾਂਗਰਸ, ਅਕਾਲੀ ਦਲ 1920, ਬਹੁਜਨ ਸਮਾਜ ਪਾਰਟੀ ਦੇ ਆਗੂ ਬਿਨਾਂ ਸ਼ਰਤ ਕਿਸਾਨਾਂ ਨੂੰ ਸਮਰਥਨ ਦੇਣ ਲਈ ਸ਼ਾਮਲ ਹੋਏ। ਸਟੇਜ ਤੋਂ ਐਲਾਨ ਕੀਤਾ ਗਿਆ ਕਿ ਇਸ ਸਟੇਜ ਤੋਂ ਸਿਆਸੀ ਆਗੂਆਂ ਨੂੰ ਸਮਾਂ ਨਹੀਂ ਮਿਲੇਗਾ ਪਰ ਸਾਥ ਦੇਣ ਲਈ ਸਭ ਦਾ ਧੰਨਵਾਦ ਕੀਤਾ ਗਿਆ।
ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ
ਜ਼ਿਲ੍ਹਾ ਰੂਪਨਗਰ ਵਿਚ ਕਿਸਾਨ ਬਿੱਲਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਕਿਸਾਨ ਯੂਨੀਅਨ ਰਾਜੇਵਾਲ, ਕਿਸਾਨ ਯੂਨੀਅਨ ਸਿੱਧੂਪੁਰ, ਕਿਸਾਨ ਯੂਨੀਅਨ ਕਾਦੀਆਂ, ਜਮਹੂਰੀ ਕਿਸਾਨ ਸਭਾ ਅਤੇ ਦੋਵੇਂ ਕੁੱਲ ਹਿੰਦ ਕਿਸਾਨ ਸਭਾਵਾਂ ਹਨ ਜਿਨ੍ਹਾਂ ਨੇ ਤਾਲਮੇਲ ਕਮੇਟੀ ਗਠਿਤ ਕੀਤੀ ਹੋਈ ਹੈ।
ਬਹੁਜਨ ਸਮਾਜ ਪਾਰਟੀ ਵਲੋਂ ਕਿਸਾਨ ਆਰਡੀਨੈਂਸਾਂ ਵਿਰੁੱਧ ਧਰਨਾ
ਰੂਪਨਗਰ, (ਸਤਨਾਮ ਸਿੰਘ ਸੱਤੀ)-ਬਹੁਜਨ ਸਮਾਜ ਪਾਰਟੀ ਰੂਪਨਗਰ ਵਲੋਂ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿਚ ਮਹਾਰਾਜਾ ਰਣਜੀਤ ਸਿੰਘ ਬਾਗ਼ ਰੋਪੜ ਵਿਖੇ ਧਰਨਾ ਲਗਾਇਆ ਗਿਆ, ਜਿਸ ਦੀ ਅਗਵਾਈ ਉਪ ਪ੍ਰਧਾਨ ਹਰਜੀਤ ਸਿੰਘ ਲੌਂਗੀਆਂ ਅਤੇ ਅਜੀਤ ਸਿੰਘ ਭੈਣੀ ਜਰਨਲ ਸਕੱਤਰ ਬਸਪਾ ਪੰਜਾਬ ਤੇ ਜ਼ਿਲ੍ਹਾ ਪ੍ਰਧਾਨ ਮਾ. ਰਾਮਪਾਲ ਅਬਿਆਣਾ ਨੇ ਕੀਤੀ। ਇੱਥੋਂ ਰੋਸ ਮਾਰਚ ਸ਼ੁਰੂ ਕਰਕੇ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਰੇਲਵੇ ਫਾਟਕ ਰੋਪੜ ਵਿਖੇ ਕਿਸਾਨ ਯੂਨੀਅਨਾਂ ਦੇ ਧਰਨੇ ਵਿਚ ਹਾਜ਼ਰੀ ਦਿੱਤੀ ਗਈ। ਇਸ ਧਰਨੇ ਵਿਚ ਉਪਰੋਕਤ ਆਗੂਆਂ ਤੋਂ ਇਲਾਵਾ ਜ਼ਿਲ੍ਹਾ ਜਨਰਲ ਸਕੱਤਰ ਗੁਰਦਰਸ਼ਨ ਵਿਚ ਢੋਲਣ ਮਾਜਰਾ ਜ਼ੋਨ ਇੰਚਾਰਜ ਐਡਵੋਕੇਟ ਚਰਨਜੀਤ ਸਿੰਘ ਘਈ, ਜ਼ਿਲ੍ਹਾ ਉਪ ਪ੍ਰਧਾਨ ਰਘਵੀਰ ਸਿੰਘ ਰੁੜਕੀ ਜ਼ਿਲ੍ਹਾ ਸਕੱਤਰ ਮਾਸਟਰ ਮੋਹਣ ਸਿੰਘ ਨੋਧੇਮਾਜਰਾ, ਕਰਨੈਲ ਸਿੰਘ ਕਾਈਨੌਰ, ਸੰਤ ਸਿੰਘ ਬੂਰਮਾਜਰਾ, ਡਾ. ਸੁਰਜੀਤ ਲੱਖੋਵਾਲ, ਜ਼ਿਲ੍ਹਾ ਇੰਚਾਰਜ, ਜਸਪਾਲ ਸਿੰਘ ਰੰਗੀਆਂ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਮਨਮਜੀਤ ਸਿੰਘ ਕਕਰਾਲੀ, ਹਲਕਾ ਰੋਪੜ ਦੇ ਪ੍ਰਧਾਨ ਗੁਰਚਰਨ ਸਿੰਘ ਖ਼ਾਲਸਾ ਹਲਕਾ ਰੋਪੜ ਦੇ ਇੰਚਾਰਜ ਓਮ ਪ੍ਰਕਾਸ਼ ਸੈਣੀਮਾਜਰਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਰਿਟਾ. ਨਾਇਬ ਤਹਿਸੀਲਦਾਰ, ਮਾ: ਜਗਦੀਸ਼ ਸਿੰਘ ਹਵੇਲੀ ਸੀਨੀਅਰ ਬਸਪਾ ਆਗੂ, ਯੂਥ ਆਗੂ ਜਰਨੈਲ ਸਿੰਘ ਚੰਦੜ, ਐਡਵੋਕੇਟ ਸਤਨਾਮ ਸਿੰਘ ਅਬਿਆਣਾ, ਐਡਵੋਕੇਟ ਰਵਿੰਦਰ ਭੈਣੀ, ਹਲਕਾ ਇੰਚਾਰਜ ਗੁਰਬਿੰਦਰ ਗੋਲਡੀ, ਦਰਸ਼ਨ ਸਿੰਘ ਸਮਾਣਾ, ਗੁਰਪ੍ਰੀਤ ਭੂਰੜੇ, ਕੇਸਰ ਸਿੰਘ ਮੋਰਿੰਡਾ ਆਦਿ ਹਾਜ਼ਰ ਸਨ।
ਨੂਰਪੁਰ ਬੇਦੀ ਮੁਕੰਮਲ ਬੰਦ ਰਿਹਾ
ਨੂਰਪੁਰ ਬੇਦੀ ਤੋਂ ਰਾਜੇਸ਼ ਚੌਧਰੀ ਤਖ਼ਤਗੜ੍ਹ ਅਨੁਸਾਰ-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਆਰਡੀਨੈਂਸ ਵਿਰੁੱਧ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਅੱਜ ਪੰਜਾਬ ਬੰਦ ਦੇ ਸੱਦੇ 'ਤੇ ਖੇਤਰ ਨੂਰਪੁਰ ਬੇਦੀ ਦੀਆਂ ਦੁਕਾਨਾਂ ਮੁਕੰਮਲ ਬੰਦ ਰਹੀਆਂ। ਨੂਰਪੁਰ ਬੇਦੀ, ਬੈਂਸ, ਤਖ਼ਤਗੜ੍ਹ, ਬਜਰੂੜ, ਅਬਿਆਣਾ ਤੇ ਮਾਧੋਪੁਰ ਵਿਖੇ ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਰੱਖ ਕੇ ਬੰਦ ਦੇ ਸੱਦੇ ਨੂੰ ਭਰਪੂਰ ਸਮਰਥਨ ਦਿੱਤਾ ਗਿਆ।
ਮਾਧੋਪੁਰ 'ਚ ਕਿਸਾਨਾਂ ਤੇ ਆੜ੍ਹਤੀਆਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
ਨੂਰਪੁਰ ਬੇਦੀ ਤੋਂ ਵਿੰਦਰਪਾਲ ਝਾਂਡੀਆਂ ਅਨੁਸਾਰ-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਅੱਜ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਮਾਧੋਪੁਰ ਵਿਖੇ ਇਕੱਤਰ ਹੋਏ ਕਿਸਾਨਾਂ ਤੇ ਆੜ੍ਹਤੀਆਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਪੁਤਲਾ ਫ਼ੂਕ ਕੇ ਰੋਸ ਮੁਜ਼ਾਹਰਾ ਕੀਤਾ ਤੇ ਕੇਂਦਰ ਸਰਕਾਰ ਖ਼ਿਲਾਫ਼ ਸਖ਼ਤ ਰੋਸ ਜ਼ਾਹਿਰ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਥ ਆਗੂ ਤੇ ਆੜ੍ਹਤੀ ਭਾਗ ਕੁਮਾਰ ਸੋਨੀ, ਦਿਲਬਾਗ ਸਿੰਘ ਆੜ੍ਹਤੀ, ਗੁਰਦੀਪ ਸਿੰਘ ਬਟਾਰਲਾ ਕਿਸਾਨ ਆਗੂ, ਜਗਤ ਸਿੰਘ, ਨਰੰਜਣ ਸਿੰਘ, ਸੋਹਣ ਲਾਲ ਚੇਚੀ, ਸੁਖਦੇਵ ਸੋਨੀ ਆੜ੍ਹਤੀ, ਕੁਲਵਿੰਦਰ ਸਿੰਘ, ਦਵਿੰਦਰ ਸਿੰਘ, ਹਰਵਿੰਦਰ ਸਿੰਘ, ਚੂਹੜ ਸਿੰਘ, ਨਸੀਬ ਸਿੰਘ ਨੇ ਰੋਸ ਜਤਾਉਂਦਿਆਂ ਕਿਹਾ ਕਿ ਇਹ ਬਿੱਲ ਕਿਸਾਨੀ ਦਾ ਗਲ ਘੁੱਟਣ ਵਾਲੇ ਹਨ, ਜਿਨ੍ਹਾਂ ਨਾਲ ਦੇਸ਼ ਦਾ ਅੰਨ ਦਾਤਾ ਰੁਲ ਜਾਵੇਗਾ ਤੇ ਕਿਸਾਨੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ।
ਪਿੰਡ ਠਾਣਾ ਦੇ ਯੂਥ ਕਲੱਬ ਅਤੇ ਪੰਚਾਇਤ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
ਨੂਰਪੁਰ ਬੇਦੀ ਤੋਂ ਹਰਦੀਪ ਸਿੰਘ ਢੀਂਡਸਾ ਅਨੁਸਾਰ-ਨੂਰਪੁਰ ਬੇਦੀ ਬਲਾਕ ਦੇ ਪਿੰਡ ਠਾਣਾ ਵਿਖੇ ਗਰਾਮ ਪੰਚਾਇਤ, ਨਿਊ ਲਾਈਟ ਯੂਥ ਵੈੱਲਫੇਅਰ ਕਲੱਬ ਅਤੇ ਪਿੰਡ ਦੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਬਿੱਲਾਂ ਦੇ ਖ਼ਿਲਾਫ਼ ਮੋਦੀ ਸਰਕਾਰ ਦਾ ਪੁਤਲਾ ਫ਼ੂਕ ਕੇ ਗ਼ੁੱਸਾ ਕੱਢਿਆ। ਜੱਟ ਮਹਾਂਸਭਾ ਰੂਪਨਗਰ ਦੇ ਮੀਤ ਪ੍ਰਧਾਨ ਹਰਦਿਆਲ ਸਿੰਘ ਖੱਟੜਾ ਅਤੇ ਕਾਂਗਰਸ ਆਗੂ ਜਸਪਾਲ ਸਿੰਘ ਪਾਲੀ, ਪਿੰਡ ਦੇ ਕਲੱਬ ਪ੍ਰਧਾਨ ਅਮਨਿੰਦਰ ਸਿੰਘ ਬਾਬਾ ਅਤੇ ਨੌਜਵਾਨ ਸਰਪੰਚ ਹਰਜਿੰਦਰ ਸਿੰਘ, ਪੰਚ ਪਾਲ ਸਿੰਘ, ਪੰਚ ਸੁਖਵਿੰਦਰ ਸਿੰਘ, ਰਾਜ ਕੁਮਾਰੀ ਪੰਚ, ਸੁਰਜੀਤ ਖੱਟੜਾ, ਕੁਲਵੀਰ ਛੋਕਰ, ਨਵਦੀਪ ਖੱਟੜਾ, ਸੋਨੂੰ, ਸਤਨਾਮ ਪੋਲਾ, ਦਿਲਪ੍ਰੀਤ ਘੱਲਾ, ਸੋਨੂੰ ਗੁੱਜਰ, ਇੰਦਰਜੀਤ ਭੱਠਲ, ਪਰਮਿੰਦਰ ਪਿੰਦਰੀ, ਹਰਕੀਤ ਜੱਸਾ, ਅਵਨੀਤ ਖੱਟੜਾ, ਜਗਮੋਹਨ ਜੋਨੀ, ਏਕਮ ਖੱਟੜਾ, ਹਰਪ੍ਰੀਤ ਬੱਧਨ ਆਦਿ ਮੌਜੂਦ ਸਨ।
ਸਿੰਘਪੁਰ ਵਿਖੇ ਬਿਜਲੀ ਕਾਮਿਆਂ ਵਲੋਂ ਮੋਦੀ ਸਰਕਾਰ ਦਾ ਅਰਥੀ ਫ਼ੂਕ ਮੁਜ਼ਾਹਰਾ
ਨੂਰਪੁਰ ਬੇਦੀ ਤੋਂ ਹਰਦੀਪ ਸਿੰਘ ਢੀਂਡਸਾ ਅਨੁਸਾਰ-ਉਪ ਮੰਡਲ ਨੂਰਪੁਰ ਬੇਦੀ ਵਿਖੇ ਅੱਜ ਵੱਖ-ਵੱਖ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਵਲੋਂ ਕਿਸਾਨਾਂ ਦੇ ਹੱਕ ਵਿਚ ਮੋਦੀ ਸਰਕਾਰ ਦਾ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਜਿਸ ਵਿਚ ਟੈਕਨੀਕਲ ਸਰਵਿਸ ਯੂਨੀਅਨ, ਪੀ. ਈ. ਐਸ. ਬੀ ਫੈੱਡਰੇਸ਼ਨ, ਏਟਕ, ਜੇ. ਈ ਕੌਂਸਲ ਵਲੋਂ ਸਾਂਝੇ ਤੌਰ 'ਤੇ ਸ਼ਾਮਿਲ ਹੋਏ। ਇਸ ਮੌਕੇ ਜਗਤਾਰ ਸਿੰਘ ਪ੍ਰਧਾਨ ਫੈਡਰੇਸ਼ਨ ਏਟਕ, ਕੁਲਵਿੰਦਰ ਸਿੰਘ ਝੱਜ ਪ੍ਰਧਾਨ ਜੇ. ਈ ਕੌਂਸਲ, ਰਾਜਪਾਲ ਸਕੱਤਰ, ਰਮੇਸ਼ ਕੁਮਾਰ, ਭਾਗ ਸਿੰਘ, ਸੁਰਜੀਤ ਸਿੰਘ, ਜਰਨੈਲ ਸਿੰਘ ਸਮੀਰੋਵਾਲ ਅਤੇ ਜਸਵੀਰ ਸਿੰਘ ਆਦਿ ਨੇ ਸੰਬੋਧਨ ਕੀਤਾ।
ਨੰਗਲ 'ਚ ਅੱਧ ਪਚੱਦਾ ਬੰਦ ਵਪਾਰਕ ਅਦਾਰੇ, ਬੈਂਕ, ਡਾਕ ਸੇਵਾ ਚੱਲਦੀ ਰਹੀ
ਨੰਗਲ ਤੋਂ ਗੁਰਪ੍ਰੀਤ ਸਿੰਘ ਗਰੇਵਾਲ ਅਨੁਸਾਰ-ਨੰਗਲ 'ਚ ਅੱਧ ਪਚੱਦਾ ਬੰਦ ਰਿਹਾ। ਪਹਾੜੀ ਮਾਰਕੀਟ, ਮਹਾਂਵੀਰ ਮਾਰਕੀਟ, ਅੱਡਾ ਮਾਰਕੀਟ 'ਚ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਜਦਕਿ ਕੋਰੋਨਾ ਕਹਿਰ ਕਾਰਨ ਪ੍ਰਸ਼ਾਸਨ ਨੇ ਮੇਨ ਮਾਰਕੀਟ ਪਹਿਲਾਂ ਤੋਂ ਹੀ ਬੰਦ ਕੀਤੀ ਹੋਈ ਹੈ। ਨੰਗਲ ਦਾ ਸਭ ਤੋਂ ਵੱਡਾ ਪੰਜਾਬ ਨੈਸ਼ਨਲ ਬੈਂਕ ਆਮ ਦਿਨਾਂ ਵਾਂਗ ਖੁੱਲ੍ਹਿਆ ਪਰ ਗਾਹਕ ਬਹੁਤ ਘੱਟ ਨਜ਼ਰ ਆਏ। ਚੰਡੀਗੜ੍ਹ ਤੋਂ ਡਾਕ ਗੱਡੀ ਆਮ ਵਾਂਗ ਨੰਗਲ ਆਈ ਅਤੇ ਡਾਕ ਵੰਡੀ ਵੀ ਗਈ। ਨੰਗਲ ਆਈ. ਟੀ. ਆਈ. ਸਵੇਰੇ 11 ਵਜੇ ਆਮ ਵਾਂਗ ਖੁੱਲ੍ਹੀ ਹੋਈ ਸੀ। ਨੰਗਲ ਰੇਲਵੇ ਸਟੇਸ਼ਨ ਤੋਂ ਅੱਜ ਕੱਲ੍ਹ ਚੱਲਦੀ ਇੱਕੋ ਇੱਕ ਜਨ ਸ਼ਤਾਬਦੀ ਰੇਲ ਨਵੀਂ ਦਿੱਲੀ ਲਈ ਰਵਾਨਾ ਨਹੀਂ ਹੋਈ। ਸਬਜ਼ੀ ਮੰਡੀ 'ਚ ਕਿਸਾਨਾਂ ਦੇ ਨਾ ਆਉਣ ਕਾਰਨ ਲੋਕ ਪ੍ਰੇਸ਼ਾਨ ਹੋਏ ਕਿਉਂਕਿ ਸਬਜ਼ੀ ਦੀ ਆਮਦ ਘੱਟ ਰਹੀ। ਇਸੇ ਦੌਰਾਨ ਜ਼ਿਲ੍ਹਾ ਜੁਵੇਨਾਈਲ ਜਸਟਿਸ ਬੋਰਡ ਰੂਪਨਗਰ ਦੇ ਮੈਂਬਰ ਕੈਲਾਸ਼ ਠਾਕੁਰ, ਡਾ. ਸੰਜੀਵ ਗੌਤਮ, ਡਾ. ਅਸ਼ੋਕ ਸ਼ਰਮਾ, ਡਾ. ਨਿਰਮਲ ਗੌਤਮ, ਰਵਿੰਦਰ ਗੋਲਡੀ, ਨਵਾਬ ਫੈਸਲ ਖ਼ਾਨ ਦੇਸ਼ ਪ੍ਰੇਮੀ, ਯੋਗੇਸ਼ ਸਚਦੇਵਾ, ਅਵਤਾਰ ਸਿੰਘ ਤਾਰੀ, ਹਰਪਾਲ ਭਸੀਨ, ਰਾਕੇਸ਼ ਸ਼ਰਮਾ ਸ਼ਰਮਾ ਹੋਟਲ, ਸ਼ਾਇਰ ਦਵਿੰਦਰ ਸ਼ਰਮਾ, ਕਮਲੇਸ਼ ਨੱਢਾ ਪਿੰਡ ਨੰਗਲੀ, ਹਕੀਮ ਹਰਮਿੰਦਰਪਾਲ ਪਿੰਡ ਮਾਂਗੇਵਾਲ, ਰੌਸ਼ਨ ਲਾਲ, ਸਰਬਜੀਤ ਗਰੇਵਾਲ ਪਿੰਡ ਕਾਲਾ ਕੁੰਡ, ਮੀਰਾ ਪਿੰਡ ਉਲੀਂਡਾ, ਜਰਨੈਲ ਸਿੰਘ ਸੰਧੂ, ਡਾ. ਗੁਲਜੀਤ ਸਿੰਘ ਚੱਠਾ, ਪਰਮਜੀਤ ਸੈਣੀ, ਮਾਸਟਰ ਰਜਿੰਦਰ ਆਦਿ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ।
ਬਿਜਲੀ ਮੁਲਾਜ਼ਮਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
ਘਨੌਲੀ ਤੋਂ ਜਸਵੀਰ ਸਿੰਘ ਸੈਣੀ ਅਨੁਸਾਰ-ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੱਦੇ 'ਤੇ ਘਨੌਲੀ ਸਬ ਡਵੀਜ਼ਨ ਦੇ ਬਿਜਲੀ ਮੁਲਾਜ਼ਮਾਂ ਵਲੋਂ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਬਿੱਲਾਂ ਦੇ ਵਿਰੋਧ 'ਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਘਨੌਲੀ ਬਿਜਲੀ ਸਬ ਡਵੀਜ਼ਨ ਦੇ ਮੁਲਾਜ਼ਮਾਂ ਵਲੈਤੀ ਰਾਮ, ਵਿਸ਼ਨੂੰ ਗਰਗ, ਇੰਦਰਜੀਤ ਸਿੰਘ, ਜਗਜੀਤ ਸਿੰਘ ਜਗਦੇਵ ਕਪੂਰ, ਵੀਰ ਬਹਾਦਰ ਨੇ ਕਿਹਾ ਕਿ 7 ਅਕਤੂਬਰ ਤੋਂ 9 ਅਕਤੂਬਰ ਤੱਕ ਜਿੱਥੇ ਪੂਰੇ ਪੰਜਾਬ 'ਚ ਅਰਥੀ ਫ਼ੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ ਉਸ ਸੰਘਰਸ਼ ਦੇ ਤਹਿਤ ਘਨੌਲੀ ਸਬ ਡਵੀਜ਼ਨ 'ਚ ਅਰਥੀ ਫ਼ੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ।
ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੂਪਨਗਰ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਕਿਸਾਨ ਤੇ ਬਿਜਲੀ ਬਿੱਲਾ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ
ਘਨੌਲੀ ਤੋਂ ਜਸਵੀਰ ਸਿੰਘ ਸੈਣੀ ਅਨੁਸਾਰ-ਜੁਆਇੰਟ ਫੋਰਮ ਦੇ ਸੱਦੇ 'ਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਗੋਲ ਚੌਕ 'ਤੇ ਕਿਸਾਨਾਂ ਵਿਰੋਧੀ ਬਿੱਲਾਂ ਅਤੇ ਬਿਜਲੀ ਐਕਟ 2020 ਦੇ ਵਿਰੋਧ ਵਜੋਂ ਆਰ.ਟੀ.ਪੀ. ਇੰਪਲਾਈਜ਼ ਯੂਨੀਅਨ, ਵਰਕਜ਼ ਫੈੱਡਰੇਸ਼ਨ ਇੰਟਕ ਤੇ ਇੰਪਲਾਈਜ਼ ਫੈੱਡਰੇਸ਼ਨ (ਭਾਰਤਵਾਜ) ਵਲੋਂ ਸਾਂਝੇ ਤੌਰ 'ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਉਲੀਕੇ ਇਸ ਸੰਘਰਸ਼ ਦੇ ਤਹਿਤ ਮਿਸ਼ਨ ਨੂੰ ਸਫਲ ਬਣਾਉਣ ਲਈ ਕਿਸਾਨ ਜਥੇਬੰਦੀਆਂ ਨੂੰ ਜਿੱਥੇ ਆਪਣਾ ਸਮਰਥਨ ਦਿੱਤਾ ਗਿਆ। ਉੱਥੇ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਆਰ.ਟੀ.ਪੀ. ਇੰਪਲਾਈਜ਼ ਪ੍ਰਧਾਨ ਕੰਵਲਜੀਤ ਸਿੰਘ, ਵਰਕਜ਼ ਫੈੱਡਰੇਸ਼ਨ ਬਲਵਿੰਦਰ ਸਿੰਘ, ਜਸਪਾਲ ਸਿੰਘ, ਗੁਰਮੇਲ ਸਿੰਘ ਰਾਮ ਸਿੰਘ, ਸੁੱਚਾ ਸਿੰਘ, ਸਰਸਾ ਨੰਗਲ, ਸੁਰਜੀਤ ਸਿੰਘ, ਹਜ਼ਾਰਾ ਸਿੰਘ, ਸ਼ੰਭੂ ਸਿੰਘ, ਪਿਆਰਾ ਸਿੰਘ, ਰੰਜਨ ਕੁਮਾਰ, ਵਰਿਆਮ ਸਿੰਘ ਛੱਜਾ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਬਿੱਲ ਜਨਤਾ ਦੇ ਹਿਤ 'ਚ ਨਹੀਂ ਹੈ ਇਨ੍ਹਾਂ ਬਿੱਲਾ ਦੇ ਕਾਰਨ ਹਰ ਵਰਗ ਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਸਰਕਾਰਾਂ ਦੀ ਗ਼ਲਤ ਨੀਤੀਆਂ ਕਰਕੇ ਹਰ ਵਰਗ ਦੇ ਲੋਕਾਂ ਨੂੰ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਾਈਕਲ ਕਲੱਬ ਰੂਪਨਗਰ ਦੇ ਮੈਂਬਰਾਂ ਨੇ ਸਾਈਕਲ ਰੈਲੀ ਰਾਹੀਂ ਕਿਸਾਨ ਸੰਘਰਸ਼ ਦੀ ਕੀਤੀ ਹਮਾਇਤ
ਪੁਰਖਾਲੀ ਤੋਂ ਅੰਮ੍ਰਿਤਪਾਲ ਸਿੰਘ ਬੰਟੀ ਅਨੁਸਾਰ-ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਖੇਤੀ ਬਿੱਲ ਨੂੰ ਲੈ ਕੇ ਰੂਪਨਗਰ ਸਾਈਕਲ ਕਲੱਬ ਦੇ ਮੈਂਬਰਾਂ ਨੇ ਸਾਈਕਲ ਰੈਲੀ ਕੱਢ ਕੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕੀਤੀ । ਇਸ ਤਹਿਤ ਕਲੱਬ ਦੇ 21 ਮੈਂਬਰਾਂ ਨੇ ਸਵੇਰੇ-ਸਵੇਰੇ ਰੂਪਨਗਰ ਤੋਂ ਚੱਲ ਕੇ ਰੰਗੀਲਪੁਰ, ਸਿੰਘ ਭਗਵੰਤਪੁਰ, ਬ੍ਰਾਹਮਣ ਮਾਜਰਾ, ਚੈੜੀਆਂ, ਕਾਕਰੋਂ, ਬੱਲਮਗੜ੍ਹ ਮੰਦਵਾੜਾ, ਪੰਜੋਲਾ, ਬਬਾਨੀ ਬਿੰਦਰਖ, ਪੁਰਖਾਲੀ, ਖ਼ਾਨਪੁਰ ਅਤੇ ਭੰਗਾਲਾ ਆਦਿ ਪਿੰਡਾਂ 'ਚ ਸਾਈਕਲ ਰੈਲੀ ਕੱਢੀ ਗਈ। ਜੋ ਕਿ ਬਾਅਦ 'ਚ ਘਨੌਲੀ ਇਲਾਕੇ ਨੂੰ ਰਵਾਨਾ ਹੋਈ। ਇਸ ਮੌਕੇ ਸਾਈਕਲ ਰੈਲੀ 'ਚ ਸ਼ਾਮਿਲ ਨੌਜਵਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਅਤੇ ਕਿਸਾਨਾਂ ਦੇ ਹੱਕ 'ਚ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨ ਸੰਘਰਸ਼ਾਂ ਦੀ ਹਮਾਇਤ ਕਰਨ ਲਈ ਕਿਹਾ। ਇਸ ਮੌਕੇ ਸ਼ਿਵ ਕੁਮਾਰ ਸੈਣੀ, ਸੁਰਿੰਦਰ ਸਿੰਘ ਬਬਾਨੀ, ਅਮਰਜੀਤ ਸਿੰਘ ਪੰਜੋਲੀ, ਗੁਰਬਚਨ ਸਿੰਘ ਸੋਢੀ, ਦਵਿੰਦਰ ਸਿੰਘ ਚਨੌਲੀ, ਪਾਲੀ ਰਾਏਪੁਰ, ਗੁਰਪ੍ਰੀਤ ਸਿੰਘ ਪੁਰਖਾਲੀ, ਜਗਦੀਪ ਸਿੰਘ ਸਿੱਧੂ, ਜਗਦੀਪ ਸਿੰਘ ਮੀਆਂਪੁਰ, ਵਿਕਰਮਜੀਤ ਸਿੰਘ ਧੀਮਾਨ, ਦਿਲਬਰ ਸਿੰਘ ਸਰਪੰਚ ਪੁਰਖਾਲੀ, ਮੇਜਰ ਸਿੰਘ ਪ੍ਰਧਾਨ ਪੁਰਖਾਲੀ, ਗੁਰਜੀਤ ਸਿੰਘ, ਲਾਭ ਸਿੰਘ, ਪੱਪੀ ਪੁਰਖਾਲੀ, ਜੱਗਾ ਪੁਰਖਾਲੀ ਅਤੇ ਹੋਰ ਲੋਕ ਹਾਜ਼ਰ ਸਨ।
ਪੁਰਖਾਲੀ ਇਲਾਕੇ 'ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ
ਪੁਰਖਾਲੀ ਤੋਂ ਅੰਮ੍ਰਿਤਪਾਲ ਸਿੰਘ ਬੰਟੀ ਅਨੁਸਾਰ-ਖੇਤੀ ਬਿੱਲ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਅੱਜ ਦਿੱਤੇ ਬੰਦ ਦੇ ਸੱਦੇ 'ਤੇ ਇਲਾਕੇ ਦੇ ਦੁਕਾਨਦਾਰਾਂ ਵਲੋਂ ਜ਼ਿਆਦਾਤਰ ਦੁਕਾਨਾਂ ਬੰਦ ਰੱਖਿਆ। ਜਿਸ ਨਾਲ ਕਿਸਾਨਾਂ ਦੇ ਨਾਲ-ਨਾਲ ਦੁਕਾਨਦਾਰਾਂ ਅਤੇ ਆਮ ਲੋਕਾਂ ਨੇ ਕੇਂਦਰ ਸਰਕਾਰ ਵਲੋਂ ਜਾਰੀ ਇਸ ਬਿੱਲ 'ਤੇ ਆਪਣੀ ਨਾਰਾਜ਼ਗੀ ਦਿਖਾਈ ਅਤੇ ਕਿਸਾਨਾਂ ਦਾ ਸਾਥ ਦਿੱਤਾ ।
ਜਾਂਦਲਾ ਮੁੱਖ ਮਾਰਗ 'ਤੇ ਕਿਸਾਨਾਂ ਨੇ ਕੀਤਾ ਚੱਕਾ ਜਾਮ
ਢੇਰ ਤੋਂ ਸ਼ਿਵ ਕੁਮਾਰ ਕਾਲੀਆ ਅਨੁਸਾਰ-ਅੱਜ ਪੰਜਾਬ ਬੰਦ ਦੇ ਸੱਦੇ ਨੂੰ ਇਲਾਕੇ ਵਿਚ ਭਰਵਾਂ ਹੁੰਗਾਰਾ ਮਿਲਿਆ ਜਿਸ ਤਹਿਤ ਪਿੰਡ ਢੇਰ, ਗੰਗੂਵਾਲ, ਭਨੂਪਲੀ ਆਦਿ ਬਾਜ਼ਾਰ ਬੰਦ ਰੱਖੇ ਗਏ। ਇਲਾਕੇ ਦੇ ਕਿਸਾਨਾਂ ਵਲੋਂ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿਚ ਜਾਂਦਲਾ ਮੁੱਖ ਮਾਰਗ 'ਤੇ ਚੱਕਾ ਜਾਮ ਕੀਤਾ ਗਿਆ। ਜਿਸ ਦੀ ਅਗਵਾਈ ਕਾਮਰੇਡ ਕਿਸ਼ਨ ਲਾਲ ਜਾਂਦਲਾ ਤੇ ਡਾਇਰੈਕਟਰ ਜਸਪਾਲ ਸਿੰਘ ਢਾਹੇ ਵਲੋਂ ਕੀਤੀ ਗਈ। ਇਸ ਧਰਨੇ 'ਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਹੋਏ। ਇਸ ਮੌਕੇ 'ਤੇ ਕਾ. ਕਿਸ਼ਨ ਲਾਲ ਜਾਂਦਲਾ ਤੇ ਜਸਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਵਿਰੋਧ ਬਿੱਲ ਪਾਸ ਕਰ ਕਿਸਾਨਾਂ ਦੇ ਹੱਕਾਂ ਦਾ ਕਤਲ ਕੀਤਾ ਹੈ, ਪਰ ਇਸ ਦੇ ਖ਼ਿਲਾਫ਼ ਕਿਸਾਨਾਂ ਵਲੋਂ ਸੰਘਰਸ਼ ਜਾਰੀ ਰਹੇਗਾ।
ਮੋਰਿੰਡਾ ਤੋਂ ਜ਼ਿਲ੍ਹਾ ਪੱਧਰੀ ਧਰਨੇ ਲਈ ਰਵਾਨਾ ਹੋਇਆ ਕਿਸਾਨਾਂ ਦਾ ਕਾਫ਼ਲਾ
ਮੋਰਿੰਡਾ ਤੋਂ ਪ੍ਰਿਤਪਾਲ ਸਿੰਘ-ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਲੈ ਕੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ, ਆੜ੍ਹਤੀ ਐਸੋਸੀਏਸ਼ਨ, ਮਜ਼ਦੂਰ ਜਥੇਬੰਦੀਆਂ, ਸਿਆਸੀ ਪਾਰਟੀਆਂ, ਦੁਕਾਨਦਾਰਾਂ, ਵਪਾਰੀਆਂ ਅਤੇ ਇਲਾਕੇ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਕਰਕੇ ਪਾਸ ਕੀਤੇ ਕਿਸਾਨ ਵਿਰੋਧੀ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਸਥਾਨਕ ਅਨਾਜ ਮੰਡੀ ਵਿਖੇ ਵੱਡੇ ਇਕੱਠ ਨੂੰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਇਸ ਮੌਕੇ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਉਧਮਪੁਰ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਦਲਜੀਤ ਸਿੰਘ ਚਲਾਕੀ, ਆੜ੍ਹਤੀ ਐਸੋਸੀਏਸ਼ਨ ਮੋਰਿੰਡਾ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ, ਗੁਰਚਰਨ ਸਿੰਘ ਢੋਲਣਮਾਜਾਰਾ, ਕਮਲਜੀਤ ਸਿੰਘ ਮਾਨ, ਸਵਰਨ ਸਿੰਘ ਭੰਗੂ, ਗੁਰਪ੍ਰੀਤ ਕੌਰ ਭੰਗੂ, ਮਲਕੀਤ ਸਿੰਘ ਰੌਣੀ, ਬਲਦੇਵ ਸਿੰਘ ਚੱਕਲ, ਗੁਰਮੇਲ ਸਿੰਘ ਰੰਗੀ, ਜਰਨੈਲ ਸਿੰਘ ਸੱਖੋਮਾਜਰਾ, ਗੁਰਪ੍ਰੀਤ ਸਿੰਘ ਗੌਪਾਲਪੁਰ, ਬਸਪਾ ਆਗੂ. ਗੁਰਦਰਸ਼ਨ ਸਿੰਘ ਢੋਲਣਮਾਜਰਾ, ਅਮਨਪ੍ਰੀਤ ਸਿੰਘ ਅਮਨਾ, ਐਡਵੋਕੇਟ ਤਾਰਾ ਸਿੰਘ ਚਾਹਲ, ਆਦਿ ਵੱਡੀ ਗਿਣਤੀ 'ਚ ਕਿਸਾਨ ਅਤੇ ਨੌਜਵਾਨ ਹਾਜ਼ਰ ਸਨ।
ਬੰਦ ਕਾਰਨ ਬਾਜ਼ਾਰਾਂ 'ਚ ਛਾਇਆ ਸੰਨਾਟਾ
ਬੇਲਾ ਤੋਂ ਮਨਜੀਤ ਸਿੰਘ ਸੈਣੀ-ਕੇਂਦਰ ਦੀ ਕਿਸਾਨ ਵਿਰੋਧੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿਚ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ, ਆੜ੍ਹਤੀ, ਪੱਲੇਦਾਰ, ਮਜ਼ਦੂਰ ਯੂਨੀਅਨਾਂ, ਅਕਾਲੀ ਕਾਂਗਰਸ, 'ਆਪ' ਅਤੇ ਹੋਰ ਰਾਜਸੀ, ਧਾਰਮਿਕ, ਸਮਾਜਸੇਵੀ ਪਾਰਟੀਆਂ ਵਲੋਂ ਕਿਸਾਨਾਂ ਦੀ ਹਮਾਇਤ ਵਿਚ ਬਿੱਲਾਂ ਦੇ ਵਿਰੋਧ ਵਿਚ ਦਿੱਤੇ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਵਿਚ ਉੱਤਰੇ ਕਸਬਾ ਬੇਲਾ ਬਹਿਰਾਮ ਬੇਟ ਦੇ ਦੁਕਾਨਦਾਰਾ ਵਲੋਂ ਆਪਣਿਆਂ ਦੁਕਾਨਾਂ ਬੰਦ ਕਰਕੇ ਕਿਸਾਨਾਂ ਦੇ ਹੱਕ ਵਿਚ ਡਟਣ ਦਾ ਫ਼ਤਵਾ ਦਿੱਤਾ ਜਿਸ ਕਰਕੇ ਬਾਜ਼ਾਰਾਂ ਵਿਚ ਸਾਰਾ ਹੀ ਦਿਨ ਸੰਨਾਟਾ ਛਾਇਆ ਰਿਹਾ।
ਕਿਸਾਨਾਂ ਤੇ ਨੌਜਵਾਨਾਂ ਨੇ ਭਰਤਗੜ੍ਹ 'ਚ ਕੌਮੀ ਮਾਰਗ 'ਤੇ ਕੀਤੀ ਵਾਹਨਾਂ ਦੀ ਆਵਾਜਾਈ ਠੱਪ
ਭਰਤਗੜ੍ਹ ਤੋਂ ਜਸਬੀਰ ਸਿੰਘ ਬਾਵਾ-ਭਰਤਗੜ੍ਹ 'ਚ ਵਿਦਿਆਰਥੀ ਜਥੇਬੰਦੀ (ਸੱਥ) ਦੇ ਨੁਮਾਇੰਦਿਆਂ ਦੀ ਅਗਵਾਈ 'ਚ ਖੇਤਰ ਦੇ ਕਈ ਪਿੰਡਾਂ ਦੇ ਕਿਸਾਨਾਂ, ਨੌਜਵਾਨਾਂ ਤੇ ਮੁਹਤਬਰਾਂ ਨੇ ਕੌਮੀ ਮਾਰਗ 'ਤੇ ਨਾਲਾਗੜ੍ਹ ਚੌਕ 'ਚ ਕਰੀਬ 4 ਘੰਟੇ ਵਾਹਨਾਂ ਦੀ ਆਵਾਜਾਈ ਮੁਕੰਮਲ ਰੂਪ ਵਿਚ ਠੱਪ ਕੀਤੀ ਗਈ, ਨਤੀਜੇ ਵਜੋਂ ਚੰਡੀਗੜ੍ਹ, ਨਾਲਾਗੜ੍ਹ, ਦਿੱਲੀ, ਊਨਾ, ਮਨਾਲੀ, ਮੰਡੀ, ਸਵਾਰਘਾਟ ਨੰਗਲ ਡੈਮ ਨੂੰ ਆਉਣ/ਜਾਣ ਵਾਲੀ ਵਾਹਨ ਆਵਾਜਾਈ ਪੂਰੀ ਤਰਾਂ ਪ੍ਰਭਾਵਿਤ ਰਹੀ, ਜਦਕਿ ਸਬੰਧਿਤ ਨੁਮਾਇੰਦਿਆਂ ਵਲੋਂ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾਣ ਵਾਲੇ ਵਾਹਨ, ਮ੍ਰਿਤਕਾਂ ਦੀਆਂ ਅਸਥੀਆਂ ਲੈ ਕੇ ਜਾਣ ਵਾਲੇ ਪਰਿਵਾਰਾਂ ਨੂੰ ਖ਼ੁਦ ਅਗਲੇ ਸਫ਼ਰ ਲਈ ਰਵਾਨਾ ਕੀਤਾ। ਭਰਵੇਂ ਇਕੱਠ ਨੂੰ ਸੰਬੋਧਨ ਭਾਈ ਸੁਖਵਿੰਦਰ ਸਿੰਘ, ਐਡਵੋਕੇਟ ਮਨਜੀਤ ਸਿੰਘ ਭਾਓਵਾਲ, ਸੂਬੇਦਾਰ ਪ੍ਰੀਤਮ ਸਿੰਘ ਕੁਦਰਤਵਾਦੀ, ਮਾ. ਸ਼ਿਵ ਸਿੰਘ ਕੋਰੇ, ਫੋਰਮੈਨ ਅਜੀਤ ਸਿੰਘ, ਅਮਰਜੀਤ ਸਿੰਘ ਖਰੋਟਾ, ਜੋਗਿੰਦਰ ਸਿੰਘ ਸੈਣੀ, ਸੰਜੀਵ ਰਾਣਾ, ਸਰਪੰਚ ਸੁਖਦੀਪ ਸਿੰਘ ਰਾਣਾ, ਮਾ. ਅੰਮ੍ਰਿਤਪਾਲ ਸਿੰਘ, ਗਿ. ਗੁਰਮੇਲ ਸਿੰਘ ਬਾਸ਼ਲ ਆਦਿ ਨੇ ਕੀਤਾ। ਇਸ ਮੌਕੇ ਸਾਬਕਾ ਸਰਪੰਚ ਯੋਗੇਸ਼ ਪੁਰੀ, ਸਰਪੰਚ ਪਰਮਜੀਤ ਸਿੰਘ ਬੇਲੀ, ਗੁਰਿੰਦਰ ਸਿੰਘ ਸਹੋਤਾ, ਨਿਰਮਲ ਸਿੰਘ ਬੇਲੀ, ਮਾ: ਅਜਮੇਰ ਸਿੰਘ, ਗਗਨਦੀਪ ਸਿੰਘ ਗਿੱਲ, ਅਜੈਬ ਸਿੰਘ ਸਹੋਤਾ, ਸੁਰਿੰਦਰ ਸਿੰਘ ਔਲਖ, ਜਗਜੀਤ ਸਿੰਘ ਧਾਰਨੀ, ਨਰੇਸ਼ ਪੁਰੀ, ਬਲਵਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
ਪੰਜਾਬ ਬੰਦ ਦੇ ਸੱਦੇ 'ਤੇ ਮੁਕੰਮਲ ਬੰਦ ਰਿਹਾ ਮੋਰਿੰਡਾ
ਮੋਰਿੰਡਾ ਤੋਂ ਤਰਲੋਚਨ ਸਿੰਘ ਕੰਗ ਅਨੁਸਾਰ-ਅੱਜ ਭਾਰਤੀ ਕਿਸਾਨ ਯੂਨੀਅਨ ਦੇ ਸੱਦੇ 'ਤੇ ਕਿਸਾਨ ਵਿਰੋਧੀ ਬਿੱਲਾਂ ਦੇ ਖ਼ਿਲਾਫ਼ ਮੋਰਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਬਾਜ਼ਾਰ ਬੰਦ ਰਹੇ ਅਤੇ ਕਾਰੋਬਾਰ ਪੂਰੀ ਤਰਾਂ ਠੱਪ ਰਿਹਾ। ਸਮੂਹ ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਅਨਾਜ ਮੰਡੀ ਮੋਰਿੰਡਾ ਵਿਚ ਇਕੱਠੇ ਹੋਣ ਉਪਰੰਤ ਬਾਜ਼ਾਰ ਵਿਚੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਰੂਪਨਗਰ ਵਿਖੇ ਧਰਨਾ ਦੇਣ ਲਈ ਰਵਾਨਾ ਹੋਏ। ਜਦਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਰਮੋਹਣ ਸਿੰਘ ਸੰਧੂ ਹਲਕਾ ਇੰਚਾਰਜ ਦੀ ਅਗਵਾਈ ਹੇਠ ਮੋਰਿੰਡਾ-ਚੁੰਨੀ ਰੋਡ 'ਤੇ ਦੁਪਹਿਰ 2 ਵਜੇ ਤੱਕ ਧਰਨਾ ਲਗਾਇਆ। ਇਸ ਮੌਕੇ ਸ਼ਹਿਰ ਦੇ ਕੁੱਝ ਸਰਕਾਰੀ ਤੇ ਨਿੱਜੀ ਬੈਂਕ ਖੁੱਲ੍ਹੇ ਰਹੇ ਪ੍ਰੰਤੂ ਬੈਂਕਾਂ ਵਿਚ ਕੰਮ-ਕਾਰ ਨਾ-ਮਾਤਰ ਹੀ ਹੋਇਆ। ਬੰਦ ਦੇ ਸੱਦੇ ਨੂੰ ਹਰ ਵਰਗ ਤੋਂ ਭਰਵਾਂ ਹੁੰਗਾਰਾ ਮਿਲਿਆ, ਇੱਥੋਂ ਤੱਕ ਕੇ ਭਾਜਪਾ ਦੇ ਮੈਂਬਰਾਂ ਨੇ ਵੀ ਦੁਕਾਨਾਂ ਬੰਦ ਰੱਖੀਆਂ।
ਸ੍ਰੀ ਚਮਕੌਰ ਸਾਹਿਬ ਖੇਤਰ 'ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ-ਕਿਸਾਨ ਵਿਰੋਧੀ ਆਰਡੀਨੈਂਸ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਅੱਜ ਦੇ ਬੰਦ ਦੇ ਸੱਦੇ ਨੂੰ ਸ੍ਰੀ ਚਮਕੌਰ ਸਾਹਿਬ ਖੇਤਰ ਵਿਚ ਭਰਵਾਂ ਹੁੰਗਾਰਾ ਮਿਲਿਆ। ਸ੍ਰੀ ਚਮਕੌਰ ਸਾਹਿਬ ਵਪਾਰ ਮੰਡਲ ਨੇ ਵੀ ਕਿਸਾਨਾਂ ਦੇ ਇਸ ਸੰਘਰਸ਼ ਨੂੰ ਹਮਾਇਤ ਦਿੱਤੀ। ਇਸ ਬੰਦ ਦਾ ਅਸਰ ਪਿੰਡਾਂ ,ਗਲੀਆਂ ਮੁਹੱਲਿਆਂ ਵਿਚ ਵੇਖਣ ਨੂੰ ਮਿਲਿਆ ਜਿੱਥੋਂ ਦੇ ਦੁਕਾਨਦਾਰਾਂ ਨੇ ਦੇਸ਼ ਦੇ ਅੰਨਦਾਤੇ ਦਾ ਸਾਥ ਦਿੰਦਿਆਂ ਬੰਦ ਵਿਚ ਪੂਰਾ ਸਾਥ ਦਿੱਤਾ। ਇਸ ਮੌਕੇ ਨੇੜਲੇ ਪਿੰਡ ਬਸੀ ਗੁੱਜਰਾਂ, ਪਿੱਪਲ ਮਾਜਰਾ,ਲੁਠੇੜੀ,ਸੰਧੂਆਂ ਵਿਖੇ ਵੀ ਬਾਜ਼ਾਰ ਬੰਦ ਰਹੇ। ਇਸ ਦੌਰਾਨ ਟਾਂਵਾਂ-ਟਾਂਵਾਂ ਆਵਾਜਾਈ ਵੇਖਣ ਨੂੰ ਮਿਲੀ। ਸਥਾਨਕ ਸਬਜ਼ੀ ਮੰਡੀ ਵੀ ਅੱਜ ਬੰਦ ਰਹੀ ਤੇ ਸਵੇਰੇ ਕੋਈ ਵੀ ਕਿਸਾਨ ਜਾਂ ਵਪਾਰੀ ਸਬਜ਼ੀ ਜਾਂ ਫਲ ਵਗ਼ੈਰਾ ਨਹੀਂ ਲੈ ਕੇ ਆਇਆ।
ਸ੍ਰੀ ਚਮਕੌਰ ਸਾਹਿਬ ਵਿਖੇ ਬਸਪਾ ਅਤੇ ਨੌਜਵਾਨਾਂ ਨੇ ਕੱਢੇ ਵੱਖ-ਵੱਖ ਮਾਰਚ
ਬਹੁਜਨ ਸਮਾਜ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਵਲੋਂ ਅੱਜ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਆਰਡੀਨੈਂਸ ਦੇ ਰੋਸ ਵਜੋਂ ਅੱਜ ਸ੍ਰੀ ਚਮਕੌਰ ਸਾਹਿਬ ਵਿਖੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਲੌਂਗੀਆਂ ਦੀ ਅਗਵਾਈ ਹੇਠ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਸ੍ਰੀ ਲੌਂਗੀਆਂ, ਹਲਕਾ ਪ੍ਰਧਾਨ ਮਨਜੀਤ ਸਿੰਘ ਕਕਰਾਲੀ, ਸੁਰਜੀਤ ਰਾਮ ਲੱਖੇਵਾਲ, ਗੁਰਪ੍ਰੀਤ ਸਿੰਘ ਭੂਰੜੇ,ਕੇਸਰ ਸਿੰਘ ਸ਼ਹਿਰੀ ਪ੍ਰਧਾਨ ਮੋਰਿੰਡਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਭਾਜਪਾ ਦੀਆਂ ਗ਼ਲਤ ਨੀਤੀਆਂ ਕਾਰਨ ਸਾਡੇ ਦੇਸ਼ ਦਾ ਅੰਨਦਾਤਾ ਆਪਣੇ ਹੱਕ ਪ੍ਰਾਪਤੀ ਲਈ ਸੜਕਾਂ 'ਤੇ ਰੁਲ ਰਿਹਾ ਹੈ, ਜਿਸ ਲਈ ਇਨ੍ਹਾਂ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਅਤੇ ਮਗਰਮੱਛ ਦੇ ਹੰਝੂ ਵਹਾ ਰਹੇ, ਕਾਂਗਰਸ ਪਾਰਟੀ ਵੀ ਜ਼ਿੰਮੇਵਾਰ ਹੈ। ਇਸ ਮੌਕੇ ਦਰਸ਼ਨ ਸਿੰਘ ਸਮਾਣਾ, ਜੌਨ ਇੰਚਾਰਜ ਸੂਬੇਦਾਰ ਬਲਬੀਰ ਸਿੰਘ, ਮਨਪ੍ਰੀਤ ਸਿੰਘ ਸੈਣੀ, ਮਾਨ ਸਿੰਘ ਮਹਿਰਾ, ਨਰਿੰਦਰ ਸਿੰਘ ਬਡਵਾਲੀ, ਕੈਪਟਨ ਕਰਮਜੀਤ ਸਿੰਘ, ਹਰਜੀਤ ਸਿੰਘ ਬਡਵਾਲੀ, ਗੁਰਪ੍ਰੀਤ ਸਿੰਘ ਲੱਖਾ, ਬਲਵਿੰਦਰ ਸਿੰਘ ਸੈਦਪੁਰ ਆਦਿ ਵੀ ਹਾਜ਼ਰ ਸਨ।
ਬੁੰਗਾ ਸਾਹਿਬ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਰੋਸ ਧਰਨਾ
ਬੁੰਗਾ ਸਾਹਿਬ/ਕੀਰਤਪੁਰ ਸਾਹਿਬ, (ਸੁਖਚੈਨ ਸਿੰਘ ਰਾਣਾ, ਬੀਰਅੰਮ੍ਰਿਤਪਾਲ ਸਿੰਘ ਸੰਨ੍ਹੀ)-ਕੇਂਦਰ ਸਰਕਾਰ ਵਲੋਂ ਲੋਕ ਸਭਾ ਅਤੇ ਰਾਜ ਸਭਾ ਵਿਚ ਕਿਸਾਨੀ ਵਿਰੁੱਧ ਪਾਸ ਕੀਤੇ ਤਿੰਨਾਂ ਬਿੱਲਾਂ ਦਾ ਅੱਜ ਕਿਸਾਨਾਂ ਵਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਬੁੰਗਾ ਸਾਹਿਬ ਨਜ਼ਦੀਕ ਸਥਿਤ ਗੁਰਦੁਆਰਾ ਸ਼ਾਹੀ ਟਿੱਬੀ ਵਿਖੇ ਇਲਾਕੇ ਦੇ ਕਿਸਾਨਾਂ ਦਾ ਕਿਸਾਨ ਮਜ਼ਦੂਰ ਏਕਤਾ ਮੰਚ ਦੇ ਬੈਨਰ ਹੇਠ ਭਰਵਾਂ ਇਕੱਠ ਹੋਇਆ। ਇਸ ਦੌਰਾਨ ਇਨ੍ਹਾਂ ਕਿਸਾਨਾਂ ਵਲੋਂ ਰਾਸ਼ਟਰੀ ਮਾਰਗ ਨੰ 21 (205) ਉੱਤੇ ਟਰੈਕਟਰ ਟਰਾਲੀਆਂ ਲਗਾਉਣ ਉਪਰੰਤ ਆਵਾਜਾਈ ਨੂੰ ਪੂਰੀ ਤਰ੍ਹਾਂ ਨਾਲ ਰੋਕ ਦਿੱਤਾ। ਜਿਸ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਰਾਸ਼ਟਰਪਤੀ ਭਾਰਤ ਦੇ ਸੰਵਿਧਾਨ ਦੇ ਆਰਟੀਕਲ 111 ਅਧੀਨ ਵੀਟੋ ਪਾਵਰ ਦੀ ਵਰਤੋਂ ਕਰਕੇ ਇਸ ਐਕਟ ਉੱਤੇ ਦਸਤਖ਼ਤ ਨਾ ਕਰਨ ਕਿਉਂਕਿ ਜੇਕਰ ਇਹ ਕਾਨੂੰਨ ਬਣਦਾ ਹੈ ਤਾਂ ਇਸ ਨਾਲ ਕੇਵਲ ਵੱਡੇ ਉਦਯੋਗਿਕ ਘਰਾਨਿਆਂ ਨੂੰ ਹੀ ਲਾਭ ਪਹੁੰਚੇਗਾ ਅਤੇ ਕਿਸਾਨ ਆਪਣੀਆਂ ਜ਼ਮੀਨਾਂ ਵੇਚਣ ਲਈ ਮਜਬੂਰ ਹੋ ਜਾਵੇਗਾ। ਇਸ ਮੌਕੇ ਸ਼ਮਸ਼ੇਰ ਸਿੰਘ ਸ਼ੇਰਾ, ਮਲਵਿੰਦਰ ਸਿੰਘ ਹਜ਼ਾਰਾ, ਮਾ. ਹਰਦਿਆਂਲ ਸਿੰਘ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਮਾ. ਗੁਰਚਰਨ ਸਿੰਘ ਡਾਢੀ, ਸੁਰਿੰਦਰ ਭੱਲਾ, ਗੁਰਚਰਨ ਸਿੰਘ ਚੰਨੀ, ਕਮਿੱਕਰ ਸਿੰਘ ਡਾਢੀ ਆਦਿ ਮੌਜੂਦ ਸਨ।
ਕਿਸਾਨਾਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੁਕਿਆ
ਕੀਰਤਪੁਰ ਸਾਹਿਬ (ਬੀਰਅੰਮ੍ਰਿਤਪਾਲ ਸਿੰਘ ਸੰਨ੍ਹੀ)-ਖੇਤੀ ਆਰਡੀਨੈਂਸ ਨੂੰ ਲੈ ਕੇ ਸੂਬੇ ਅੰਦਰ ਕਿਸਾਨ ਪੂਰੇ ਘੁੱਗੇ ਵਿਚ ਦਿਖਾਈ ਦੇ ਰਹੇ ਹਨ। ਅੱਜ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਦੇਸ਼ ਅੰਦਰ ਇਸ ਦਾ ਡਟਵਾਂ ਵਿਰੋਧ ਦੇਖਣ ਨੂੰ ਮਿਲਿਆ। ਇਸ ਲੜੀ ਤਹਿਤ ਕੀਰਤਪੁਰ ਸਾਹਿਬ ਵਿਖੇ ਵੀ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੁਕਿਆ। ਇਸ ਦੌਰਾਨ ਇਕੱਤਰ ਹੋਏ ਕਿਸਾਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ ਦੇ ਅੰਨਦਾਤੇ ਨੂੰ ਭਿਖਾਰੀ ਬਣਾਉਣ ਉੱਤੇ ਤੁਲੀ ਹੋਈ ਹੈ। ਇਹ ਖੇਤੀ ਬਿੱਲ ਦੇਸ ਦੇ ਅੰਨਦਾਤੇ ਨੂੰ ਦਰਦ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦੇਵਾਂਗਾ ਜੋ ਕਿ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਤੇਜਵੀਰ ਸਿੰਘ ਜਗੀਰਦਾਰ ਨੰਬਰਦਾਰ ਕੀਰਤਪੁਰ ਸਾਹਿਬ,ਬਰਜਿੰਦਰ ਪਾਲ ਸਿੰਘ ਜਗੀਰਦਾਰ, ਗਗਨਦੀਪ ਸਿੰਘ, ਸਿਮਰਨਜੀਤ ਸਿੰਘ, ਬੱਬਲ ਸ਼ਰਮਾ ਕੋਟਲਾ, ਰੋਮੀ ਰਾਣਾ, ਅਤਿੰਦਰਪਾਲ ਸਿੰਘ ਰਾਣਾ, ਕਸ਼ਮੀਰ ਸਿੰਘ ਦੋਲੋਵਾਲ, ਜਸਪਾਲ ਸਿੰਘ,ਪੁਨੀਤ ਸ਼ਰਮਾ, ਜੱਸੀ ਸ਼ਾਹਪੁਰ ਆਦਿ ਮੌਜੂਦ ਸਨ।
ਪਾਵਰਕਾਮ ਮੰਡਲ ਦੀਆਂ ਤਿੰਨ ਜਥੇਬੰਦੀਆਂ ਨੇ ਮੋਦੀ ਸਰਕਾਰ ਦੀ ਅਰਥੀ ਫੂਕੀ
ਸ੍ਰੀ ਅਨੰਦਪੁਰ ਸਾਹਿਬ ਤੋਂ ਜੇ. ਐਸ. ਨਿੱਕੂਵਾਲ-ਮੰਡਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਾਵਰਕਾਮ ਦੀਆਂ ਤਿੰਨੋਂ ਸਰਮੋਰ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਤੇ ਕਿਰਤ ਕਾਨੂੰਨਾਂ ਦੀ ਸੋਧ ਦੇ ਖਿਲਾਫ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਰੋਸ ਧਰਨਾ ਦਿੱਤਾ ਗਿਆ। ਸਬ ਡਵੀਜ਼ਨ ਪ੍ਰਧਾਨ ਕਮਲ ਸਿੰਘ, ਤੇਲੂ ਰਾਮ ਤੇ ਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਡਿਵੀਜ਼ਨ ਆਗੂ ਹਰਭਜਨ ਸਿੰਘ, ਤਰਸੇਮ ਲਾਲ, ਭਾਗ ਚੰਦ, ਕਾਮਰੇਡ ਕ੍ਰਿਸ਼ਨ ਲਾਂਬਾ ਅਤੇ ਨਵਦੀਪ ਕੁਮਾਰ ਵਲੋਂ ਬੋਲਦਿਆ ਕੀਤਾ ਗਿਆ ਅਤੇ ਕੇਂਦਰ ਸਰਕਾਰ ਤੋਂ ਖੇਤੀ ਆਰਡੀਨੈਂਸ ਅਤੇ ਬਿਜਲੀ ਬਿੱਲ 2020 ਤੇ ਕਿਰਤ ਕਾਨੂੰਨਾਂ ਖਿਲਾਫ਼ ਸੋਧਾਂ ਵਾਪਸ ਲੈਣ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਇਕੱਲੇ ਨਹੀਂ ਹਨ। ਉਨਾਂ ਦੇ ਨਾਲ ਹਰ ਇੱਕ ਕਿਰਤੀ ਵਰਗ ਮਜ਼ਦੂਰ ਮੁਲਾਜ਼ਮਾਂ ਠੇਕਾ ਮੁਲਾਜ਼ਮਾਂ ਦਾ ਹਰ ਇੱਕ ਤਬਕਾ ਉਨਾਂ ਦੇ ਨਾਲ ਖੜਾ ਹੈ। ਜਦੋਂ ਤੱਕ ਇਹ ਬਿੱਲ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਸੰਘਰਸ਼ ਮੱਠਾ ਨਹੀਂ ਪਵੇਗਾ, ਇਸ ਲਈ ਮੋਦੀ ਸਰਕਾਰ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਕਿਰਤੀ ਲੋਕ ਇਹ ਬਿੱਲ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕਰਨਗੇ।
ਉਪ ਦਫ਼ਤਰ ਤਖ਼ਤਗੜ ਵਿਖੇ ਕਿਸਾਨਾਂ ਦੇ ਹੱਕ 'ਚ ਬਿਜਲੀ ਕਾਮਿਆਂ ਨੇ ਮੋਦੀ ਸਰਕਾਰ ਦੀ ਅਰਥੀ ਫ਼ੂਕੀ
ਨੂਰਪੁਰ ਬੇਦੀ ਤੋਂ ਵਿੰਦਰ ਪਾਲ ਝਾਂਡੀਆਂ-ਅੱਜ ਇੱਥੇ ਪਾਵਰਕਾਮ ਉਪ ਦਫ਼ਤਰ ਤਖ਼ਤਗੜ ਟੈਕਨੀਕਲ ਸਰਵਿਸਿਜ਼ ਯੂਨੀਅਨ ਅਤੇ ਜੁਆਇੰਟ ਫੋਰਮ ਦੇ ਸੱਦੇ 'ਤੇ ਸਾਂਝੇ ਤੌਰ 'ਤੇ ਖੇਤੀ ਬਿੱਲਾਂ ਖ਼ਿਲਾਫ਼ ਮੋਦੀ ਸਰਕਾਰ ਦਾ ਅਰਥੀ ਫ਼ੂਕ ਰੋਸ ਧਰਨਾ ਦਿੱਤਾ ਗਿਆ ਜਿਸ ਦੀ ਪ੍ਰਧਾਨਗੀ ਸਬ ਡਵੀਜ਼ਨ ਪ੍ਰਧਾਨ ਹਰਜੈਬ ਸਿੰਘ ਅਤੇ ਅਜਮੇਰ ਸਿੰਘ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ ਅਤੇ ਡਿਵੀਜ਼ਨ ਆਗੂ ਰਾਮਕਿਸਨ ਬੈਂਸ, ਰਮੇਸ਼ ਚੰਦ, ਰਤਨ ਚੰਦ, ਪਾਲ ਸਿੰਘ, ਨਿਰਮਲ ਸਿੰਘ, ਹਰਬੰਸ ਸਿੰਘ ਸੂਬਾ ਕੈਸ਼ੀਅਰ ਸੰਤੋਖ ਸਿੰਘ, ਹਰਮਿੰਦਰ ਸਿੰਘ ਵਲੋਂ ਸੰਬੋਧਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਤੋਂ ਖੇਤੀ ਆਰਡੀਨੈਂਸ ਅਤੇ ਬਿਜਲੀ ਬਿੱਲ 2020 ਤੇ ਕਿਰਤ ਕਾਨੂੰਨਾਂ ਖ਼ਿਲਾਫ਼ ਸੋਧਾਂ ਵਾਪਸ ਲੈਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਇਕੱਲੇ ਨਹੀਂ ਹਨ। ਉਨ੍ਹਾਂ ਦੇ ਨਾਲ ਹਰ ਇੱਕ ਕਿਰਤੀ ਵਰਗ, ਮਜ਼ਦੂਰ ਮੁਲਾਜ਼ਮਾਂ ਠੇਕਾ ਮੁਲਾਜ਼ਮਾਂ ਹਰ ਇੱਕ ਤਬਕਾ ਉਨ੍ਹਾਂ ਦੇ ਨਾਲ ਖੜ੍ਹਾ ਹੈ ਜਦੋਂ ਤੱਕ ਇਹ ਬਿੱਲ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਸੰਘਰਸ਼ ਮੱਠਾ ਨਹੀਂ ਪਵੇਗਾ।
ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਬਲਾਕ ਮੋਰਿੰਡਾ ਨੇ ਮੋਦੀ ਦਾ ਪੁਤਲਾ ਫੂਕਿਆ
ਮੋਰਿੰਡਾ ਤੋਂ ਤਰਲੋਚਨ ਸਿੰਘ ਕੰਗ ਅਨੁਸਾਰ-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਬਲਾਕ ਮੋਰਿੰਡਾ ਵੱਲੋਂ ਕੋ-ਕਨਵੀਨਰ ਮਲਾਗਰ ਸਿੰਘ ਖਮਾਣੋਂ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਲਾਗਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਦੁਖੀ ਹੋ ਚੁੱਕਾ ਹੈ, ਇਸ ਲਈ ਲੋਕਾਂ ਨੂੰ ਆਪਣੇ ਹੱਕਾਂ ਲਈ ਧਰਨਿਆਂ 'ਤੇ ਬੈਠਣਾ ਪਿਆ। ਇਸ ਮੌਕੇ ਸੁਖਰਾਮ ਕਾਲੇਵਾਲ, ਦੀਦਾਰ ਸਿੰਘ, ਹਰਜਿੰਦਰ ਸਿੰਘ, ਨਰਿੰਦਰ ਸ਼ਰਮਾ, ਕੇਵਲ ਕ੍ਰਿਸ਼ਨ ਰਾਣਾ, ਕਰਮ ਸਿੰਘ, ਜਸਪਾਲ ਸਿੰਘ, ਪਿਆਰਾ ਸਿੰਘ, ਰੁਪਿੰਦਰ ਸਿੰਘ, ਪ੍ਰਕਾਸ਼ ਬੰਗੀਆਂ, ਜਗਤਾਰ ਸਿੰਘ, ਹਰਭਜਨ ਸਿੰਘ, ਅਵਤਾਰ ਸਿੰਘ, ਭਾਗ ਸਿੰਘ, ਮਨਦੀਪ ਸਿੰਘ, ਜੰਗ ਸਿੰਘ, ਪ੍ਰਗਟ ਸਿੰਘ, ਭਾਗ ਸਿੰਘ ਮੜੌਲੀ, ਬਲਜੀਤ ਸਿੰਘ, ਤਰਲੋਚਨ ਸਿੰਘ, ਨੈਬ ਸਿੰਘ, ਹਰਦੀਪ ਸਿੰਘ, ਪਰਵਿੰਦਰ ਸਿੰਘ, ਬੰਤ ਸਿੰਘ, ਸਿਕੰਦਰ ਸਿੰਘ, ਕੇਸਰ ਸਿੰਘ, ਸਤਨਾਮ ਸਿੰਘ, ਤਰਨਜੀਤ ਸਿੰਘ, ਰਣਜੀਤ ਸਿੰਘ ਤੇ ਮਨਦੀਪ ਸਿੰਘ ਆਦਿ ਮੌਜੂਦ ਸਨ।
ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਸ੍ਰੀ ਅਨੰਦਪੁਰ ਸਾਹਿਬ ਅਤੇ ਲਾਗਲੇ ਕਸਬੇ ਰਹੇ ਮੁਕੰਮਲ ਬੰਦ
ਸ੍ਰੀ ਅਨੰਦਪੁਰ ਸਾਹਿਬ ਤੋਂ ਕਰਨੈਲ ਸਿੰਘ, ਨਿੱਕੂਵਾਲ ਅਨੁਸਾਰ-ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲ ਦੇ ਰੋਸ ਵਜੋਂ ਅੱਜ ਸ੍ਰੀ ਅਨੰਦਪੁਰ ਸਾਹਿਬ ਅਤੇ ਲਾਗਲੇ ਪਿੰਡ ਕੋਟਲਾ, ਗੰਗੂਵਾਲ, ਅਗੰਮਪੁਰ ਦੇ ਬਾਜ਼ਾਰ ਅਤੇ ਹੋਰ ਵਪਾਰਿਕ ਅਦਾਰੇ ਮੁਕੰਮਲ ਬੰਦ ਰਹੇ। ਬੰਦ ਦੌਰਾਨ ਸੜਕਾਂ 'ਤੇ ਇੱਕਾ ਦੁੱਕਾ ਦੋ ਪਹੀਆ ਵਾਹਨਾਂ ਨੂੰ ਛੱਡ ਕੇ ਆਵਾਜਾਈ ਵੀ ਮੁਕੰਮਲ ਤੌਰ ਬੰਦ ਹੀ ਰਹੀ। ਕਿਸਾਨ ਜਥੇਬੰਦੀਆਂ ਵਲੋਂ ਅੱਜ ਦੇ ਉਲੀਕੇ ਗਏ ਬੰਦ ਦੇ ਸੱਦੇ ਨੂੰ ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਵਪਾਰੀਆਂ ਤੇ ਦੁਕਾਨਦਾਰਾਂ ਵਲੋਂ ਵੀ ਪੂਰਨ ਹਮਾਇਤ ਦਿੰਦਿਆਂ ਆਪਣੇ ਅਦਾਰੇ ਬੰਦ ਰੱਖ ਗਏ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਬਿੱਲ ਕਿਸਾਨ ਮਾਰੂ ਹਨ। ਜੋ ਖੇਤੀਬਾੜੀ ਦੇ ਨਾਲ ਨਾਲ ਹੋਰ ਵਪਾਰਿਕ ਧੰਦਿਆਂ ਲਈ ਵੀ ਬਹੁਤ ਹੀ ਨੁਕਸਾਨਦੇਹ ਸਾਬਤ ਹੋਣਗੇ। ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਵਲੋਂ ਬੰਦ ਦੇ ਸੱਦੇ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਹੋਰ ਸਮੂਹ ਰਾਜਨੀਤਿਕ, ਸਮਾਜਿਕ, ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ ਨੇ ਇਸ ਬੰਦ ਨੂੰ ਪੂਰਾ ਸਮਰਥਨ ਦਿੱਤਾ ਅਤੇ ਦੇਸ਼ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਭਾਰਤੀ ਕਿਸਾਨ ਯੂਨੀਅਨ ਦੀਆਂ ਸਮੂਹ ਜਥੇਬੰਦੀਆਂ ਵਲੋਂ ਪੰਜਾਬ ਬੰਦ ਨੂੰ ਲੈ ਕੇ ਕੀਤਾ ਧੰਨਵਾਦ
ਮੋਰਿੰਡਾ ਤੋਂ ਤਰਲੋਚਨ ਸਿੰਘ ਕੰਗ ਅਨੁਸਾਰ-ਅੱਜ ਭਾਰਤੀ ਕਿਸਾਨ ਯੂਨੀਅਨ ਵਲੋਂ ਪੰਜਾਬ ਬੰਦ ਨੂੰ ਮਿਲੇ ਭਰਵੇਂ ਹੁੰਗਾਰੇ ਕਾਰਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਸਿੱਧੂਪੁਰ, ਰਾਜੇਵਾਲ ਕਾਦੀਆਂ ਤੇ ਹੋਰ ਜਥੇਬੰਦੀਆਂ ਵਲੋਂ ਮੋਰਿੰਡਾ ਅਤੇ ਆਸ-ਪਾਸ ਦੇ ਇਲਾਕੇ ਦੇ ਦੁਕਾਨਦਾਰ ਭਰਾਵਾਂ ਵਲੋਂ ਬੰਦ ਵਿਚ ਸ਼ਾਮਿਲ ਹੋਣ 'ਤੇ ਧੰਨਵਾਦ ਕੀਤਾ ਹੈ। ਇਸ ਮੌਕੇ ਪਰਮਿੰਦਰ ਸਿੰਘ ਚਲਾਕੀ, ਦਲਜੀਤ ਸਿੰਘ ਚਲਾਕੀ, ਕੁਲਵਿੰਦਰ ਸਿੰਘ ਉੱਧਮਪੁਰ, ਬਲਦੇਵ ਚੱਕਲ, ਮਲਕੀਤ ਚੱਕਲ, ਜੁਝਾਰ ਸਿੰਘ ਮਾਵੀ, ਮਨਦੀਪ ਰੌਣੀ, ਜਰਨੈਲ ਸਿੰਘ ਸੱਖੋਮਾਜਰਾ, ਕਰਨੈਲ ਡੂੰਮਛੇੜੀ, ਹਰਮਨ ਸਿੰਘ ਸਹੇੜੀ, ਸੁਖਦੀਪ ਸਿੰਘ ਭੰਗੂ, ਲਖਵੀਰ ਸਿੰਘ, ਮਲਕੀਤ ਰੌਣੀ, ਸਵਰਨ ਭੰਗੂ, ਸੁਖਦੇਵ ਸਿੰਘ ਬਰੌਲੀ, ਅਵਤਾਰ ਸਿੰਘ ਅਮਰਾਲੀ, ਗੁਰਮੀਤ ਸਿੰਘ ਕੰਗ, ਸੁਖਦੀਪ ਸਿੰਘ, ਜਗਪਾਲ ਰੰਧਾਵਾ, ਤਾਰਾ ਸਿੰਘ ਚਾਹਲ, ਸਰਵਣ ਸਿੰਘ ਮੜੌਲੀ, ਕਮਲਜੀਤ ਸਿੰਘ, ਕੇਹਰ ਸਿੰਘ, ਅਜੈਬ ਸਿੰਘ ਮੁੰਡੀਆਂ, ਪਰਮਿੰਦਰ ਸਿੰਘ ਚਤਾਮਲਾ ਅਤੇ ਬਲਦੀਪ ਸਿੰਘ ਸੰਗਤਪੁਰਾ ਆਦਿ ਕਿਸਾਨਾਂ ਵਲੋਂ ਸਹਿਯੋਗ ਕਰਨ ਲਈ ਹਰ ਵਰਗ ਦਾ ਧੰਨਵਾਦ ਕੀਤਾ।
ਪੀ. ਐੱਸ. ਈ. ਬੀ ਫੈੱਡਰੇਸ਼ਨ ਏਟਕ ਵਲੋਂ ਰੋਸ ਰੈਲੀ
ਨੰਗਲ ਤੋਂ ਪ੍ਰੀਤਮ ਸਿੰਘ ਬਰਾਰੀ ਅਨੁਸਾਰ-ਪੀ. ਐੱਸ. ਈ. ਬੀ ਫੈੱਡਰੇਸ਼ਨ ਏਟਕ ਵਲੋਂ ਸੰਚਾਲਨ ਉਪ ਮੰਡਲ ਨੰਗਲ ਵਿਖੇ ਅੱਜ ਇੱਕ ਭਰਵੀਂ ਰੋਸ ਰੈਲੀ ਸਾਥੀ ਗੱਜਣ ਸਿੰਘ, ਸ਼ਿਵ ਕੁਮਾਰ ਅਤੇ ਯਸ਼ਪਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਸਮੂਹ ਬਿਜਲੀ ਮੁਲਾਜ਼ਮਾਂ ਦੇ ਲਟਕਦੇ ਮਸਲਿਆਂ ਸਬੰਧੀ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਰੋਸ ਰੈਲੀ ਵਿਚ ਸਾਬਕਾ ਪ੍ਰਧਾਨ ਨੰਦ ਲਾਲ , ਸਾਥੀ ਅਮਨਦੀਪ ਸਾਥੀ ਬਲਬੀਰ ਤੇ ਸਾਥੀ ਦਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਖੇਤੀ ਆਰਡੀਨੈਂਸਾਂ ਨੂੰ ਤੁਰੰਤ ਵਾਪਸ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੀਆਂ ਚੋਣਾਂ ਵਿਚ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।
ਖੇਤੀ ਬਿੱਲਾਂ ਖ਼ਿਲਾਫ਼ ਇਲਾਕੇ ਦੇ ਨੌਜਵਾਨਾਂ ਨੇ ਨੰਗਲ ਡੈਮ 'ਤੇ ਲਾਇਆ ਜਾਮ
ਨੰਗਲ, (ਪ੍ਰੀਤਮ ਸਿੰਘ ਬਰਾਰੀ)-ਅੱਜ ਪੰਜਾਬ ਬੰਦ ਦੇ ਸੱਦੇ ਨੂੰ ਨੰਗਲ ਸ਼ਹਿਰ ਦੇ ਵਿਚ ਵੀ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਿਆ। ਅੱਜ ਨੰਗਲ ਅਤੇ ਆਸ ਪਾਸ ਪਿੰਡਾਂ ਦੇ ਨੌਜਵਾਨਾਂ ਵਲੋਂ ਇਕੱਠੇ ਹੋ ਕੇ ਕਿਸਾਨ ਦੇ ਸੰਘਰਸ਼ 'ਚ ਹਾਅ ਦਾ ਨਾਅਰਾ ਮਾਰਦਿਆਂ ਖੇਤੀ ਬਿੱਲ ਜੋ ਹਾਲ ਹੀ ਵਿਚ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਨੂੰ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ। ਇਨ੍ਹਾਂ ਨੌਜਵਾਨਾਂ ਵਲੋਂ ਪਹਿਲਾਂ ਨੰਗਲ ਡੈਮ 'ਤੇ ਜਾਮ ਲਗਾਇਆ ਗਿਆ ਉਪਰੰਤ ਸ਼ਹਿਰ ਵਿਚ ਇੱਕ ਰੋਸ ਮਾਰਚ ਕੱਢਿਆ ਗਿਆ ਜਿਸ ਵਿਚ ਸਕੂਟਰ ਮੋਟਰਸਾਈਕਲ ਅਤੇ ਕਾਰਾਂ ਸ਼ਾਮਿਲ ਸਨ। ਇਨ੍ਹਾਂ ਨੌਜਵਾਨਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਅਸੀਂ ਸਾਂਝੇ ਤੌਰ 'ਤੇ ਇਸ ਦਾ ਵਿਰੋਧ ਕਰਦਿਆਂ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਫ਼ੈਸਲੇ ਨੂੰ ਰੱਦ ਕੀਤਾ ਜਾਵੇ ਤਾਂ ਜੋ ਕਿਸਾਨੀ ਨੂੰ ਤਬਾਹ ਹੋਣ ਤੋਂ ਰੋਕਿਆ ਜਾ ਸਕੇ।
ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨੀ ਸਬੰਧੀ ਬਿੱਲਾਂ ਦਾ ਵਿਰੋਧ
ਸੁਖਸਾਲ ਤੋਂ ਧਰਮ ਪਾਲ ਅਨੁਸਾਰ-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨੀ ਸਬੰਧੀ ਬਿੱਲਾਂ ਦਾ ਅੱਜ ਪਿੰਡ ਨਾਨਗਰਾਂ ਵਿਖੇ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਅਤੇ ਕਿਸਾਨ ਜਥੇਬੰਦੀਆਂ ਵਲੋਂ ਵਿਸ਼ਾਲ ਰੋਸ ਧਰਨਾ ਦੇ ਕੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਠੇ ਹੋਏ ਆਗੂ ਅਤੇ ਕਿਸਾਨਾਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਇਹ ਤਿੰਨੇ ਬਿੱਲ ਪਾਸ ਕਰਕੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਕਿਉਂਕਿ ਇਹ ਬਿੱਲਾਂ ਅਨੁਸਾਰ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਸਰਮਾਏਦਾਰਾਂ ਦੇ ਅਧੀਨ ਕਰਨ ਦੀ ਸਾਜ਼ਿਸ਼ ਰਚੀ ਹੈ ਜਿਸ ਦਾ ਅਸੀਂ ਆਖ਼ਰੀ ਦਮ ਤੱਕ ਵਿਰੋਧ ਕਰਾਂਗੇ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂ, ਕਿਸਾਨ ਅਤੇ ਪਿੰਡਾਂ ਦੇ ਮੁਹਤਬਰ ਪਤਵੰਤੇ ਹਾਜ਼ਰ ਸਨ।
ਨੌਜਵਾਨਾਂ ਨੇ ਸੰਗਤ ਦੇ ਸਹਿਯੋਗ ਨਾਲ ਬਿੱਲ ਦੇ ਵਿਰੋਧ 'ਚ ਕੀਤਾ ਰੋਸ ਮਾਰਚ
ਸ੍ਰੀ ਚਮਕੌਰ ਸਾਹਿਬ ਖੇਤਰ ਦੇ ਨੌਜਵਾਨਾਂ ਨੇ ਖੇਤਰ ਦੀ ਸੰਗਤ ਦੇ ਸਹਿਯੋਗ ਨਾਲ ਕਿਸਾਨ ਵਿਰੋਧੀ ਬਿੱਲ ਦੇ ਵਿਰੋਧ ਵਿਚ ਰੋਸ ਮਾਰਚ ਕੀਤਾ । ਇਹ ਮਾਰਚ ਗੁ: ਸ੍ਰੀ ਕਤਲਗੜ੍ਹ ਸਾਹਿਬ ਚੌਂਕ ਚੋਂ ਸ਼ੁਰੂ ਹੋ ਕੇ ਸਾਰੇ ਬਾਜ਼ਾਰਾਂ ਚੋਂ ਹੁੰਦਾ ਹੋਇਆ ਮੁੜ ਗੁ: ਸਾਹਿਬ ਚੌਕ ਵਿਚ ਹੀ ਸਮਾਪਤ ਹੋਇਆ। ਇਸ ਮਾਰਚ ਦੌਰਾਨ ਸਮੂਹ ਨੌਜਵਾਨ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੰਗ ਕਰ ਰਹੇ ਸਨ ਕਿ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਇਹ ਆਰਡੀਨੈਂਸ ਵਾਪਸ ਲਏ ਜਾਣ। ਇਸ ਮੌਕੇ ਨੌਜਵਾਨਾਂ ਨੇ ਕਿਸਾਨ ਮਜ਼ਦੂਰ ਏਕਤਾ ਦਾ ਹੋਕਾ ਦਿੰਦਿਆਂ ਮੋਦੀ ਨੂੰ ਦੇਸ਼ ਲਈ ਸਭ ਤੋਂ ਖ਼ਤਰਨਾਕ ਦੱਸਿਆ। ਇਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।
1 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਰੇਲਾਂ ਰੋਕਣ ਦਾ ਐਲਾਨ
ਇਸ ਮੌਕੇ ਐਲਾਨ ਕੀਤਾ ਗਿਆ ਕਿ ਕਿਸਾਨ ਜਥੇਬੰਦੀਆਂ ਦੇ ਸਾਂਝੇ ਪ੍ਰੋਗਰਾਮ 'ਚ 1 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਰੇਲਾਂ ਰੋਕੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਮਰਿਆ ਵਾਂਗੰੂ ਸਨ ਪਰ ਹੁਣ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਮਰਜੀਵੜੇ ਬਣਾ ਦਿੱਤਾ ਹੈ ਜੋ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਾਉਣ ਤੱਕ ਲੜਨਗੇ | ਪਰਮਿੰਦਰ ਸਿੰਘ ਚਲਾਕੀ ਨੇ ਦੱਸਿਆ ਕਿ ਰੇਲਾਂ ਰੋਕਣ ਦਾ ਰੂਪਨਗਰ ਜ਼ਿਲ੍ਹੇ ਦਾ ਪ੍ਰੋਗਰਾਮ ਤੈਅ ਕਰਨ ਲਈ 27 ਸਤੰਬਰ ਨੂੰ ਮਹਾਰਾਜਾ ਰਣਜੀਤ ਸਿੰਘ ਬਾਗ਼ 'ਚ ਸਵੇਰੇ 11 ਵਜੇ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਵੇਗੀ |
ਧਰਨੇ 'ਚ ਲੰਗਰਾਂ ਦੀਆਂ ਸੇਵਾਵਾਂ
ਹਜ਼ਾਰਾਂ ਦੀ ਗਿਣਤੀ 'ਚ ਇਕੱਤਰ ਕਿਸਾਨਾਂ ਅਤੇ ਹਮਾਇਤੀਆਂ ਨੂੰ ਲੰਗਰਾਂ ਦੀ ਸੇਵਾ ਗੁਰਦੁਆਰਾ ਟਿੱਬੀ ਸਾਹਿਬ ਹੈੱਡ ਦਰਬਾਰ, ਗੁਰਦੁਆਰਾ ਗੜੀ ਸਾਹਿਬ ਕਾਰ ਸੇਵਾ ਦੇ ਬਾਬਾ ਹਰਬੰਸ ਸਿੰਘ ਦਿੱਲੀ ਵਾਲੇ, ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰਾ ਸੋਲਖੀਆਂ, ਕਰਤਾਰ ਆਸ਼ਰਮ ਦੁਲਚੀ ਮਾਜਰਾ ਦੇ ਬਾਬਾ ਗੁਰਚਰਨ ਸਿੰਘ ਲੰਗਰਾਂ ਵਾਲੇ, ਦਸਮੇਸ਼ਗੜ੍ਹ ਗੁਰਦੁਆਰਾ ਸਾਹਿਬ ਭੈਰੋਮਾਜਰਾ ਆਦਿ ਧਾਰਮਿਕ ਸੰਸਥਾਵਾਂ ਨੇ ਪ੍ਰਸ਼ਾਦੇ ਅਤੇ ਚਾਹ ਦੇ ਲੰਗਰਾਂ ਦੀ ਸੇਵਾ ਅਦਾ ਕੀਤੀ ਹਾਲਾਂਕਿ ਸਟੇਜ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕਿਸਾਨਾਂ ਲਈ ਅੱਜ ਲੰਗਰਾਂ ਦੀ ਸੇਵਾ ਨਾ ਕਰਨ ਦੀ ਆਲੋਚਨਾ ਕੀਤੀ |

ਨਗਰ ਕੌ ਾਸਲ ਦਫ਼ਤਰ ਆਮ ਵਾਂਗ ਹੀ ਖੁੱਲੇ੍ਹਗਾ-ਈ. ਓ.

ਰੂਪਨਗਰ, 25 ਸਤੰਬਰ (ਸਤਨਾਮ ਸਿੰਘ ਸੱਤੀ)-ਸਰਕਾਰ ਦੀਆਂ ਹਦਾਇਤਾਂ ਅਨੁਸਾਰ 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਦਾ ਬਕਾਇਆ ਇੱਕ ਮੁਸ਼ਤ ਜਮ੍ਹਾਂ ਕਰਵਾਉਣ 'ਤੇ 10 ਫ਼ੀਸਦੀ ਰਿਬੇਟ ਅਤੇ ਪੈਨਲਟੀ ਅਤੇ ਵਿਆਜ ਤੋਂ ਛੋਟ ਦਿੱਤੀ ਗਈ ਹੈ | ਕਰਦਾਤਾਵਾਂ ਨੂੰ ਵੱਧ ਤੋਂ ਵੱਧ ਸਹੂਲਤ ...

ਪੂਰੀ ਖ਼ਬਰ »

ਕੋਰੋਨਾ ਕਾਰਨ ਕਾਂਗਰਸੀ ਆਗੂ ਦੀ ਮੌਤ

ਨੰਗਲ, 25 ਸਤੰਬਰ (ਪ੍ਰੋ. ਅਵਤਾਰ ਸਿੰਘ)-ਬਲਾਕ ਕਾਂਗਰਸ ਕਮੇਟੀ ਦਫ਼ਤਰ 48 ਆਈ ਦੇ ਇੰਚਾਰਜ ਸਰਿਤ ਮਲਿਕ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ ਨੇ ਇਲਾਕੇ ਵਿਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ | ਉਨ੍ਹਾਂ ਦੀ ਮੌਤ 'ਤੇ ਬਲਾਕ ਕਾਂਗਰਸ ਪ੍ਰਧਾਨ ਸੰਜੇ ਸਾਹਨੀ, ਸਮਾਜ ਸੇਵੀ ਬੱਬੂ ...

ਪੂਰੀ ਖ਼ਬਰ »

ਜ਼ਿਲ੍ਹਾ ਜੇਲ੍ਹ ਦੇ ਹਵਾਲਾਤੀ ਦੀ ਮੌਤ

ਰੂਪਨਗਰ, 25 ਸਤੰਬਰ (ਸਤਨਾਮ ਸਿੰਘ ਸੱਤੀ)-ਅੱਜ ਇੱਕ ਹਵਾਲਾਤੀ ਦੀ ਬਿਮਾਰੀ ਕਾਰਨ ਮੌਤ ਹੋਣ ਦਾ ਸਮਾਚਾਰ ਹੈ | ਇਹ ਹਵਾਲਾਤੀ ਬਲਵਿੰਦਰ ਸਿੰਘ ਬਿੰਦਰ (49) ਪੁੱਤਰ ਚਰਨ ਸਿੰਘ ਪਿੰਡ ਸੁਲਤਾਨਪੁਰ ਥਾਣਾ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਮਿਤੀ 22 ਸਤੰਬਰ 2020 ਨੂੰ 15-61-85 ਐਨ. ...

ਪੂਰੀ ਖ਼ਬਰ »

ਸੀਟੂ ਨੇ ਬ੍ਰਹਮਪੁਰ 'ਚ ਕੀਤਾ ਰੋਸ ਪ੍ਰਦਰਸ਼ਨ

ਨੰਗਲ, 25 ਸਤੰਬਰ (ਪ੍ਰੋ. ਅਵਤਾਰ ਸਿੰਘ)-ਕੇਂਦਰ ਸਰਕਾਰ ਵਲੋਂ ਜੋ ਬਿੱਲ ਕਿਸਾਨਾਂ ਦੇ ਖ਼ਿਲਾਫ਼ ਪਾਸ ਕੀਤਾ ਗਿਆ ਹੈ ਉਸ ਦੇ ਵਿਰੋਧ ਵਿਚ ਸੀਟੂ ਦੀ ਜ਼ਿਲ੍ਹਾ ਕਮੇਟੀ ਅਤੇ ਉਸਾਰੀ ਮਜ਼ਦੂਰਾਂ ਨੇ ਮਿਲਕੇ ਪਿੰਡ ਬ੍ਰਹਮਪੁਰ ਵਿਚ ਇੱਕ ਰੋਸ ਪ੍ਰਦਰਸ਼ਨ ਕੀਤਾ | ਸੰਬੋਧਨ ਕਰਦੇ ...

ਪੂਰੀ ਖ਼ਬਰ »

ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਵਲੋਂ ਜ਼ਿਲ੍ਹਾ ਜੇਲ੍ਹ ਦਾ ਦੌਰਾ

ਰੂਪਨਗਰ, 25 ਸਤੰਬਰ (ਸਤਨਾਮ ਸਿੰਘ ਸੱਤੀ)-ਜੇਲ੍ਹ ਪ੍ਰਸ਼ਾਸਨ ਵਲੋਂ ਕੈਦੀਆਂ ਅਤੇ ਵਿਚਾਰ ਅਧੀਨ ਬੰਦੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਹੋਰ ਜੇਲ੍ਹ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਹਰਪ੍ਰੀਤ ਕੌਰ ਜੀਵਨ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ, ਰੂਪਨਗਰ ਦੇ ...

ਪੂਰੀ ਖ਼ਬਰ »

ਅੱਜ ਤੋਂ ਮੁੜ ਖੁੱਲ੍ਹੇਗੀ ਸ਼ਹਿਰ ਦੀ ਮੇਨ ਮਾਰਕੀਟ-ਵਪਾਰੀ ਆਗੂ

ਨੰਗਲ, 25 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਸ਼ਹਿਰ ਦੀ ਮੇਨ ਮਾਰਕੀਟ ਵਿਖੇ ਪਿਛਲੇ ਦਿਨੀਂ ਆਏ ਕੋਰੋਨਾ ਪਾਜ਼ੀਟਿਵ ਵੱਡੀ ਗਿਣਤੀ ਕੇਸਾਂ ਮਗਰੋਂ ਪ੍ਰਸ਼ਾਸਨ ਵਲੋਂ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਣ ਉਪਰੰਤ 23 ਸਤੰਬਰ ਤੱਕ ਦੁਕਾਨਾਂ ਬੰਦ ਰੱਖਣ ਲਈ ਨਿਰਦੇਸ਼ ਜਾਰੀ ...

ਪੂਰੀ ਖ਼ਬਰ »

ਰੂਪਨਗਰ ਜ਼ਿਲ੍ਹੇ 'ਚ ਕੋਰੋਨਾ ਦੇ ਨਵੇਂ 41 ਕੇਸ

ਰੂਪਨਗਰ, 25 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ 'ਚ ਅੱਜ 41 ਜਣੇ ਕੋਰੋਨਾ ਤੋਂ ਪੀੜਤ ਹੋ ਗਏ ਹਨ | ਅੱਜ ਨੰਗਲ ਦੇ 67 ਸਾਲਾਂ ਬਜ਼ੁਰਗ ਦੀ ਕੋਰੋਨਾ ਕਾਰਨ ਮੌਤ ਹੋ ਗਈ, ਜੋ ਬੀਤੇ ਸਮੇਂ 'ਚ ਹਾਰਟ ਬਾਈਪਾਸ ਸਰਜਰੀ ਦੇ ਨਾਲ-ਨਾਲ ਹੋਰ ਬਿਮਾਰੀਆਂ ਤੋਂ ਵੀ ਪੀੜਤ ਸਨ | ਇਸ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਵਲੋਂ ਕਿਸਾਨ ਵਿਰੋਧੀ ਬਿੱਲਾਂ ਵਿਰੁੱਧ ਨੈਸ਼ਨਲ ਹਾਈਵੇ 'ਤੇ ਰੋਸ ਧਰਨਾ

ਮੋਰਿੰਡਾ, 25 ਸਤੰਬਰ (ਪਿ੍ਤਪਾਲ ਸਿੰਘ)-ਕਿਸਾਨ ਵਿਰੋਧੀ ਬਿੱਲਾਂ ਦੇ ਵਿਰੁੱਧ ਸ਼ੋ੍ਰਮਣੀ ਅਕਾਲੀ ਦਲ ਵਲੋਂ ਨੈਸ਼ਨਲ ਹਾਈਵੇ ਚੁੰਨੀ ਰੋਡ ਮੋਰਿੰਡਾ ਵਿਖੇ 3 ਘੰਟੇ ਲਈ ਮੋਦੀ ਸਰਕਾਰ ਵਿਰੁੱਧ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਨੇ ਖੇਤੀਬਾੜੀ ਬਿੱਲਾਂ ਖ਼ਿਲਾਫ਼ ਲਗਾਇਆ ਜਾਮ

ਸ੍ਰੀ ਅਨੰਦਪੁਰ ਸਾਹਿਬ, 25 ਸਤੰਬਰ (ਕਰਨੈਲ ਸਿੰਘ, ਨਿੱਕੂਵਾਲ)-ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਸੰਸਦ 'ਚ ਪਾਸ ਕੀਤੇ ਖੇਤੀਬਾੜੀ ਬਿੱਲਾਂ ਖ਼ਲਾਫ਼ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਸ੍ਰੀ ਅਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ 'ਤੇ ਕਰੀਬ 3 ਘੰਟੇ ਜਾਮ ਲਗਾ ...

ਪੂਰੀ ਖ਼ਬਰ »

ਖੇਤੀ ਬਿੱਲਾਂ ਖ਼ਿਲਾਫ਼ ਡਾ. ਚੀਮਾ ਵਲੋਂ ਘਨੌਲੀ 'ਚ ਮੀਟਿੰਗ

ਘਨੌਲੀ, 25 ਸਤੰਬਰ (ਜਸਵੀਰ ਸਿੰਘ ਸੈਣੀ)-ਖੇਤੀ ਬਿੱਲਾਂ ਦੇ ਵਿਰੋਧ 'ਚ ਸ਼ੋ੍ਰਮਣੀ ਅਕਾਲੀ ਦਲ ਵਲੋਂ ਕਿਸਾਨਾਂ ਦੇ ਹੱਕ ਸਬੰਧੀ ਉਲੀਕੇ ਸੰਘਰਸ਼ ਤਹਿਤ ਘਨੌਲੀ ਸਰਕਲ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਸਾਬਕਾ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਵਲੋਂ ਲਾਮਬੰਦ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਵਿਖੇ ਕਾਂਗਰਸ ਵਲੋਂ ਚੰਨੀ ਦੀ ਅਗਵਾਈ ਹੇਠ ਧਰਨਾ

ਸ੍ਰੀ ਚਮਕੌਰ ਸਾਹਿਬ, 25 ਸਤੰਬਰ (ਜਗਮੋਹਣ ਸਿੰਘ ਨਾਰੰਗ)-ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਜਾ ਰਹੇ ਕਿਸਾਨ ਵਿਰੋਧੀ ਬਿੱਲਾਂ ਦੇ ਰੋਸ ਵਜੋਂ ਸਥਾਨਕ ਅਨਾਜ ਮੰਡੀ ਵਿਚ ਅੱਜ ਕਾਂਗਰਸ ਪਾਰਟੀ ਵਲੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ ...

ਪੂਰੀ ਖ਼ਬਰ »

ਸ਼੍ਰੋ: ਅ: ਦਲ ਹਲਕਾ ਰੂਪਨਗਰ ਵਲੋਂ ਪੁਲਿਸ ਲਾਈਨ ਮੂਹਰੇ ਖੇਤੀ ਬਿੱਲਾਂ ਵਿਰੁੱਧ ਧਰਨਾ ਤੇ ਜਾਮ

ਰੂਪਨਗਰ, 25 ਸਤੰਬਰ (ਸਤਨਾਮ ਸਿੰਘ ਸੱਤੀ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਬਿੱਲਾਂ ਦੇ ਖ਼ਿਲਾਫ਼ ਅੱਜ ਸ਼੍ਰੋਮਣੀ ਅਕਾਲੀ ਦਲ ਰੂਪਨਗਰ ਹਲਕੇ ਦੀ ਜਥੇਬੰਦੀ ਵਲੋਂ ਰੋਪੜ ਚੰਡੀਗੜ੍ਹ ਮਾਰਗ ਨੂੰ ਜਾਮ ਕੀਤਾ ਗਿਆ | ਸਥਾਨਕ ਬਾਈ ਪਾਸ ਦੇ ਮੁੱਖ ਚੌਕ ...

ਪੂਰੀ ਖ਼ਬਰ »

ਜ਼ਿਲ੍ਹਾ ਰੂਪਨਗਰ 'ਚ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਝੋਨੇ ਦੀ ਕਟਾਈ 'ਤੇ ਰੋਕ-ਸੋਨਾਲੀ ਗਿਰੀ

ਰੂਪਨਗਰ, 25 ਸਤੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਸ਼ਾਮ 7 ਵਜੇ ਤੋਂ ...

ਪੂਰੀ ਖ਼ਬਰ »

ਦੁੱਧ ਉਤਪਾਦਕਾਂ ਨੂੰ ਬੈਂਕਾਂ ਵਲੋਂ ਨਹੀਂ ਦਿੱਤੇ ਜਾ ਰਹੇ ਪਾਸ ਕੀਤੇ ਕਰਜ਼ੇ

ਨੂਰਪੁਰ ਬੇਦੀ, 25 ਸਤੰਬਰ (ਹਰਦੀਪ ਸਿੰਘ ਢੀਂਡਸਾ)-ਕੇਂਦਰ ਸਰਕਾਰ ਵਲੋਂ ਦੁੱਧ ਉਤਪਾਦਕਾਂ ਨੂੰ ਬੈਂਕਾਂ ਰਾਹੀਂ ਕਰਜ਼ੇ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਦੁੱਧ ਉਤਪਾਦਕਾਂ ਨੂੰ ਕੋਈ ਵੀ ਬੈਂਕ ਕਰਜ਼ੇ ਨਹੀਂ ਦੇ ਰਿਹਾ ਹੈ | ਇਹ ਪ੍ਰਗਟਾਵਾ ਅੱਜ ਪਿੰਡ ਠਾਣਾ ਵਿਖੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX