ਤਾਜਾ ਖ਼ਬਰਾਂ


ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਉੱਤਮ ਕੁਮਾਰ ਰੈਡੀ ਨੇ ਤੇਲੰਗਾਨਾ ‘ਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਦਿੱਤਾ ਅਸਤੀਫਾ
. . .  1 day ago
ਪਿੰਡ ਉਦੋਕੇ ਵਿਚ ਨਸ਼ੇੜੀ ਵਲੋਂ ਖੇਤਾਂ ਵਿੱਚ ਕੰਮ ਕਰਦੇ ਮਜ਼ਦੂਰ ਦੀ ਬੇਰਹਿਮੀ ਨਾਲ ਕਤਲ , ਦੋਸ਼ੀ ਕਾਬੂ
. . .  1 day ago
ਮੱਤੇਵਾਲ ,04 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ) - ਥਾਣਾ ਮੱਤੇਵਾਲ ਅਧੀਨ ਪੈਂਦੇ ਨਜ਼ਦੀਕੀ ਪਿੰਡ ਉਦੋਕੇ ਕਲਾਂ ਵਿਚ ਇਕ ਵਿਅਕਤੀ ਵੱਲੋਂ ਖੇਤਾਂ ਵਿਚ ਕੰਮ ਕਰ ਰਹੇ ਇਕ ਮਜ਼ਦੂਰ ਦੀ ਬੇਰਹਿਮੀ ਨਾਲ ...
ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਦੋਗਲੇ ਚਿਹਰੇ ਵਾਲਾ ਅਤੇ ਝੂਠਾ- ਸੁਖਬੀਰ
. . .  1 day ago
ਚੰਡੀਗੜ੍ਹ , 4 ਦਸੰਬਰ - ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਦੋਗਲੇ ਚਿਹਰੇ ਵਾਲਾ ਅਤੇ ਝੂਠਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਜੀ ਬਾਦਲ ਨੇ ਕਿਹਾ ਕਿ "ਕੈਪਟਨ ਖੁਦ ਨੂੰ ਅਤੇ ਆਪਣੇ ...
ਅਸੀਂ ਭਾਰਤ ਵਿਚ ਲਗਾਤਾਰ ਜਾਣਕਾਰੀ ਅਤੇ ਆਈ ਟੀ ‘ਤੇ ਜ਼ੋਰ ਦੇ ਰਹੇ ਹਾਂ -ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਸ਼ਵਵਿਆਪੀ ਆਰਥਿਕਤਾ ਵਿਚ ਤੁਹਾਡਾ ਯੋਗਦਾਨ ਬਹੁਤ ਮਹੱਤਵਪੂਰਨ ਹੈ-ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਦਿਆਰਥੀ ਦੇਸ਼ ਦਾ ਭਵਿੱਖ , ਸਾਨੂੰ ਇਨ੍ਹਾਂ 'ਤੇ ਮਾਣ -ਪ੍ਰਧਾਨ ਮੰਤਰੀ ਮੋਦੀ
. . .  1 day ago
ਤੁਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹੋ- ਪ੍ਰਧਾਨ ਮੰਤਰੀ ਮੋਦੀ
. . .  1 day ago
ਪੈਨਆਈਆਈਟੀ ਗਲੋਬਲ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਮੁੱਖ ਭਾਸ਼ਣ
. . .  1 day ago
ਤੇਲੰਗਾਨਾ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਭਰੋਸਾ ਜਤਾਇਆ-ਅਮਿਤ ਸ਼ਾਹ
. . .  1 day ago
ਸੇਵਾਮੁਕਤ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਵਲੋਂ ਵੀ ਰਾਸ਼ਟਰਪਤੀ ਪੁਲਿਸ ਮੈਡਲ ਵਾਪਸ ਕਰਨ ਦਾ ਐਲਾਨ
. . .  1 day ago
ਬੁਢਲਾਡਾ ,4 ਦਸੰਬਰ (ਸਵਰਨ ਸਿੰਘ ਰਾਹੀ) - ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਚ ਜਾਰੀ ਕਿਸਾਨ ਅੰਦੋਲਨ ਦੇ ਹੱਕ ਚ ਪੰਜਾਬ ਹੋਮਗਾਰਡ ਚੋਂ ਹਾਲ ਹੀ ਸੇਵਾਮੁਕਤ ਹੋਏ ਕਮਾਂਡੈਂਟ ਰਾਏ ਸਿੰਘ ਧਾਲੀਵਾਲ ...
ਹਰਦੀਪ ਸਿੰਘ ਭੁੱਲਰ ਵੱਲੋਂ ਕਿਸਾਨ ਮਾਰੂ ਬਿੱਲਾਂ ਦੇ ਰੋਸ ਵਜੋਂ ਅਰਜਨ ਐਵਾਰਡ ਵਾਪਸ ਕਰਨ ਦਾ ਫ਼ੈਸਲਾ
. . .  1 day ago
ਛੇਹਰਟਾ,4 ਦਸੰਬਰ(ਵਡਾਲੀ) -ਅਰਜਨ ਐਵਾਰਡੀ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਰਿਟਾਇਰ ਇੰਸਪੈਕਟਰ ਹਰਦੀਪ ਸਿੰਘ ਭੁੱਲਰ ਨੇ ਆਪਣੇ ਗ੍ਰਹਿ ਸੰਧੂ ਕਲੋਨੀ ਛੇਹਰਟਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ...
ਔਰਤ ਨੇ ਐੱਸ.ਐੱਸ.ਪੀ. ਦਫ਼ਤਰ 'ਚ ਜ਼ਹਿਰ ਖਾਧਾ - ਹਾਲਤ ਗੰਭੀਰ
. . .  1 day ago
ਬਟਾਲਾ, 4 ਦਸੰਬਰ (ਸਚਲੀਨ ਸਿੰਘ ਭਾਟੀਆ)-ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਪਿੰਡ ਮਾੜੀ ਪੰਨਵਾਂ ਦੀ ਰਹਿਣ ਵਾਲੀ ਇਕ ਔਰਤ ਨੇ ਇਨਸਾਫ਼ ਨਾ ਮਿਲਣ 'ਤੇ ਅੱਜ ਐੱਸ.ਐੱਸ.ਪੀ. ਬਟਾਲਾ ਦੇ ਦਫ਼ਤਰ ਅੰਦਰ ਦੇਰ ਸ਼ਾਮ ਜ਼ਹਿਰ ਖਾ ...
ਚੰਡੀਗੜ੍ਹ : ਕੁਝ ਰਾਜਨੀਤਿਕ ਪਾਰਟੀਆਂ ਅੰਦੋਲਨ ਦੇ ਵਿਚਕਾਰ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ - ਕੈਪਟਨ
. . .  1 day ago
ਚੰਡੀਗੜ੍ਹ : ਕਾਂਗਰਸ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ : ਮੈਨੂੰ ਖੁਸ਼ੀ ਹੈ ਕਿ ਸਾਰਾ ਪੰਜਾਬ ਆਪਣੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਵਿਚ ਦ੍ਰਿੜਤਾ ਨਾਲ ਖੜਾ ਹੈ - ਕੈਪਟਨ
. . .  1 day ago
ਚੰਡੀਗੜ੍ਹ : ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਨ ਕਿਹੜੀ ਜੰਗ ਲਈ ਦਿੱਤਾ ਕੀਤੀ - ਕੈਪਟਨ
. . .  1 day ago
ਚੰਡੀਗੜ੍ਹ : ਅਮਿਤ ਸ਼ਾਹ ਨਾਲ ਮੀਟਿੰਗ ਦੌਰਾਨ ਮੈਂ ਨੈਸ਼ਨਲ ਸੁਰੱਖਿਆ ਦੀ ਗੱਲ ਕੀਤੀ - ਕੈਪਟਨ
. . .  1 day ago
ਚੰਡੀਗੜ੍ਹ : ਕੇਜਰੀਵਾਲ ਨੇ ਤਿੰਨ ਖੇਤੀ ਬਿੱਲਾਂ ਨੂੰ ਮਨਜ਼ੂਰੀ ਕਿਉਂ ਦਿੱਤੀ? - ਕੈਪਟਨ
. . .  1 day ago
ਚੰਡੀਗੜ੍ਹ : ਹਰਸਿਮਰਤ ਬਾਦਲ ਨੇ ਕੈਬਨਿਟ ਵਿੱਚ ਬੈਠ ਕੇ ਆਰਡੀਨੈਂਸ ਪਾਸ ਕੀਤਾ -ਕੈਪਟਨ
. . .  1 day ago
ਖੇਤੀ ਬਿੱਲਾਂ ਦੇ ਨਚੋੜ ਵਿਚ ਪੰਜਾਬ ਦਾ ਭਵਿੱਖ ਹੈ
. . .  1 day ago
ਪੰਜਾਬ ਦੇ ਕਿਸਾਨ ਗਰਮੀ ਤੇ ਠੰਢ ਦੌਰਾਨ ਦੇਸ਼ ਲਈ ਅੰਨ ਪੈਦਾ ਕਰਦੇ ਹਨ -ਕੈਪਟਨ
. . .  1 day ago
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਾਈਵ ਹੋ ਕੇ ਖੇਤੀ ਬਿੱਲਾਂ ਸਬੰਧੀ ਕਰ ਰਹੇ ਹਨ ਗੱਲਬਾਤ
. . .  1 day ago
5 ਦਸੰਬਰ ਨੂੰ ਪੰਜਾਬ ਰੋਡਵੇਜ਼ /ਪਨਬਸਾਂ ਦੇ ਮੁਲਾਜ਼ਮਾਂ ਵਲੋਂ ਖੇਤੀ ਕਾਨੂੰਨਾਂ ਵਿਰੁੱਧ ਬੱਸਾਂ ਦਾ ਚੱਕਾ ਜਾਮ
. . .  1 day ago
ਲੁਧਿਆਣਾ, 4 ਦਸੰਬਰ {ਸਲੇਮਪੁਰੀ} - ਪੰਜਾਬ ਦੇ ਵੱਖ ਵੱਖ ਵਰਗਾਂ ਵਲੋਂ ਜਿਥੇ ਨਵੇਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਸਮਰੱਥਨ ਕੀਤਾ ਜਾ ਰਿਹਾ ਹੈ, ਉਥੇ ਹੁਣ ਪੰਜਾਬ ਰੋਡਵੇਜ਼ /ਪਨਬਸ ਦੇ ਮੁਲਾਜ਼ਮਾਂ ਵਲੋਂ ਵੀ ...
ਸਬ ਡਵੀਜ਼ਨਲ ਹਸਪਤਾਲ ਤਪਾ ਦੇ ਮਾਹਿਰ ਡਾਕਟਰਾਂ ਦੀ ਟੀਮ ਕਿਸਾਨਾਂ ਦੀ ਦੇਖਭਾਲ ਲਈ ਦਿੱਲੀ ਰਵਾਨਾ
. . .  1 day ago
ਤਪਾ ਮੰਡੀ, 04 ਦਸੰਬਰ (ਵਿਜੇ ਸ਼ਰਮਾ,ਪ੍ਰਵੀਨ ਗਰਗ)-ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵੱਲੋਂ ਸਬ ਡਵੀਜ਼ਨਲ ਹਸਪਤਾਲ ਤਪਾ ਦੇ ਮਾਹਿਰ ਡਾਕਟਰਾਂ ਦੀ ਇਕ ਵਿਸ਼ੇਸ਼ ...
ਲੁਧਿਆਣਾ ‘ਚ ਕੋਰੋਨਾ ਦਾ ਕਹਿਰ ਜਾਰੀ , 111 ਨਵੇਂ ਮਰੀਜ਼ ਸਾਹਮਣੇ ਆਏ , 7 ਨੇ ਦਮ ਤੋੜਿਆ
. . .  1 day ago
ਲੁਧਿਆਣਾ,4 ਦਸੰਬਰ {ਸਲੇਮਪੁਰੀ }- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿਚ ਹਰ ਰੋਜ਼ ਵੱਡੀ ਗਿਣਤੀ ਵਿਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋੜੀਂਦੀ ਤਬਦੀਲੀ ਦੀ ਸ਼ੁਰੂਆਤ ਸਾਡੇ ਤੋਂ ਹੀ ਹੋਵੇਗੀ। -ਮਹਾਤਮਾ ਗਾਂਧੀ

ਮੋਗਾ

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਰੋਸ ਮੁਜ਼ਾਹਰੇ

ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਅੱਜ ਮੋਗਾ ਫ਼ਿਰੋਜ਼ਪੁਰ ਰੋਡ 'ਤੇ ਪੈਂਦੇ ਪਿੰਡ ਡਗਰੂ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਭਰਾਤਰੀ ਜਥੇਬੰਦੀਆਂ ਵਿਚ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਸਤਿਕਾਰ ਕਮੇਟੀ ਮੋਗਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਪੇਂਡੂ ਮਜ਼ਦੂਰ ਯੂਨੀਅਨ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋ. ਬਲਾਕ ਮੋਗਾ-2 ਤੇ ਹੋਰ ਜਥੇਬੰਦੀਆਂ ਵਲੋਂ ਇਕ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ | ਜਿੱਥੇ ਇਸ ਰੋਸ ਧਰਨੇ ਦੌਰਾਨ ਹਲਕਾ ਵਿਧਾਇਕ ਡਾ. ਹਰਜੋਤ ਕਮਲ ਨੇ ਵੀ ਸ਼ਿਰਕਤ ਕੀਤੀ ਉੱਥੇ ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਆਗੂ ਪ੍ਰਗਟ ਸਿੰਘ ਸਾਫੂਵਾਲਾ, ਮਲਕੀਤ ਸਿੰਘ ਕਾਹਨ ਸਿੰਘ ਵਾਲਾ, ਸੁਖਜਿੰਦਰ ਸਿੰਘ ਮਹੇਸ਼ਰੀ, ਭੁਪਿੰਦਰ ਸਿੰਘ ਦੌਲਤਪੁਰਾ, ਜਗਤਾਰ ਸਿੰਘ ਚੋਟੀਆਂ ਤੇ ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਬਿੱਲ ਪੰਜਾਬ ਦੀ ਕਿਸਾਨੀ ਨੂੰ ਖ਼ਤਮ ਕਰਨ ਦੇ ਬਰਾਬਰ ਹੈ ਤੇ ਇਹ ਬਿੱਲ ਪੰਜਾਬ ਦੀ ਕਿਸਾਨੀ ਲਈ ਹੀ ਤਬਾਹਕੁਨ ਨਹੀਂ ਹਨ ਸਗੋਂ ਖੇਤੀ ਪ੍ਰਧਾਨ ਸੂਬੇ ਦੀ ਖੇਤੀ ਨਾਲ ਜੁੜੇ ਹੋਏ ਹੋਰ ਧੰਦੇ ਵੀ ਚੌਪਟ ਹੋ ਕੇ ਰਹਿ ਜਾਣਗੇ | ਆਗੂਆਂ ਨੇ ਮੰਗ ਕੀਤੀ ਕਿ ਜੇਕਰ ਕਿਸਾਨ ਵਿਰੋਧੀ ਇਹ ਕਾਲਾ ਕਾਨੂੰਨ ਵਾਪਸ ਨਾ ਲਿਆ ਤਾਂ ਕਿਸਾਨ ਅਣਮਿਥੇ ਸਮੇਂ ਲਈ ਆਪਣਾ ਧਰਨਾ ਜਾਰੀ ਰੱਖਣਗੇ ਜਿਸ ਦੀ ਜ਼ਿੰਮੇਵਾਰੀ ਸੂਬਾ ਤੇ ਕੇਂਦਰ ਸਰਕਾਰ ਦੀ ਹੋਵੇਗੀ | ਇਸ ਮੌਕੇ ਸ਼ਿੰਦਰ ਸਿੰਘ ਖ਼ਾਲਸਾ, ਪਰਮਜੀਤ ਸਿੰਘ ਵੱਡਾ ਘਰ, ਬਖ਼ਸ਼ੀ ਰਾਮ ਠਾਕੁਰ, ਅਮਰਜੀਤ ਸਿੰਘ, ਸਤਪਾਲ ਸਿੰਘ ਖ਼ਾਲਸਾ ਡਰੋਲੀ, ਰਾਜਾ ਸਿੰਘ ਖੁਖਰਾਣਾ, ਇਕਬਾਲ ਸਿੰਘ ਸਿੰਘਾਂਵਾਲਾ, ਸੁਰਜੀਤ ਸਿੰਘ ਨਿਧਾਂਵਾਲਾ, ਸੁਖਵੀਰ ਸਿੰਘ ਨਿਧਾਂਵਾਲਾ ਹਾਜ਼ਰ ਸਨ | ਮੋਦੀ ਸਰਕਾਰ ਵਲੋਂ ਪਾਸ ਖੇਤੀ ਸਬੰਧੀ ਬਿੱਲ ਕਾਲਾ ਕਦਮ ਸਾਬਤ ਹੋਣਗੇ-ਕਿਸਾਨ ਆਗੂ
* ਮੋਗਾ ਤੇ ਆਸ-ਪਾਸ ਦੇ ਇਲਾਕੇ ਰਹੇ ਸੌ ਫ਼ੀਸਦੀ ਬੰਦ * ਰੋਸ ਧਰਨਿਆਂ ਵਿਚ ਨੌਜਵਾਨਾਂ ਤੇ ਔਰਤਾਂ ਨੇ ਵੀ ਵੱਡੀ ਗਿਣਤੀ 'ਚ ਕੀਤੀ ਸ਼ਮੂਲੀਅਤ
ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਦਾ ਅੰਨਦਾਤਾ ਆਪਣੇ ਖੇਤਾਂ ਵਿਚੋਂ ਨਿਕਲ ਇਨ੍ਹਾਂ ਬਿੱਲਾਂ ਦੇ ਖ਼ਿਲਾਫ਼ ਸੜਕਾਂ 'ਤੇ ਉੱਤਰਿਆ ਹੋਇਆ ਹੈ। ਇਸ ਕੜੀ ਤਹਿਤ ਜਿੱਥੇ ਅੱਜ ਸਮੁੱਚੇ ਪੰਜਾਬ ਵਿਚ ਵੀ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਬੰਦ ਦੇ ਸੱਦੇ ਦੌਰਾਨ ਰੋਸ ਪ੍ਰਦਰਸ਼ਨ ਕੀਤੇ ਗਏ ਉੱਥੇ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਇਨ੍ਹਾਂ ਬਿੱਲਾਂ ਖ਼ਿਲਾਫ਼ ਆਪਣਾ ਮੋਰਚਾ ਖੋਲ੍ਹਦਿਆਂ ਧਰਨੇ ਪ੍ਰਦਰਸ਼ਨ ਕੀਤੇ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਮੋਗਾ ਦੇ ਬਲਾਕ ਮੋਗਾ-1 ਤੇ ਬਲਾਕ ਧਰਮਕੋਟ ਵਲੋਂ ਬੁੱਘੀਪੁਰਾ ਚੌਕ ਵਿਖੇ ਬਲਾਕ ਧਰਮਕੋਟ ਦੇ ਪ੍ਰਧਾਨ ਗੁਰਦੇਵ ਸਿੰਘ ਕਿਸ਼ਨਪੁਰਾ ਦੀ ਪ੍ਰਧਾਨਗੀ ਹੇਠ ਧਰਨਾ ਲਗਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਜ਼ਿਲ੍ਹਾ ਮੋਗਾ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਤੇ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਜੋ ਖੇਤੀ ਨਾਲ ਸਬੰਧਿਤ ਤਿੰਨ ਬਿੱਲ ਪਾਸ ਕਰਵਾਏ ਹਨ ਇਹ ਇਕ ਤਬਾਹ ਕਰਨ ਵਾਲਾ ਕਦਮ ਹੈ ਜਿਸ ਨਾਲ ਛੋਟੀ ਕਿਸਾਨੀ ਜ਼ਮੀਨਾਂ ਤੋਂ ਬਿਲਕੁਲ ਬਾਹਰ ਕਰ ਦਿੱਤੀ ਜਾਵੇਗੀ ਤੇ ਇਹ ਕਾਨੂੰਨ ਠੇਕਾ ਖੇਤੀ ਨੂੰ ਉਤਸ਼ਾਹਿਤ ਕਰਦੇ ਹਨ ਜਿਸ ਕਰ ਕੇ ਵੱਡੀਆਂ ਕੰਪਨੀਆਂ ਨੇ ਕਿਸਾਨਾਂ ਦੀ ਲੁੱਟ ਹੋਰ ਤੇਜ਼ ਕਰ ਦੇਣੀ ਹੈ। ਖੁੱਲ੍ਹੀ ਮੰਡੀ ਦੇ ਨਾਂਅ ਹੇਠ ਵੱਡੇ ਕਾਰਪੋਰੇਟ ਘਰਾਨਿਆਂ ਨੂੰ ਕਿਸਾਨਾਂ ਦੀ ਫ਼ਸਲ ਮਨਮਰਜ਼ੀ ਦੇ ਭਾਅ ਖ਼ਰੀਦਣ ਦੀ ਖੁੱਲ੍ਹੀ ਛੋਟ ਦਿੱਤੀ ਗਈ ਹੈ। ਇਨ੍ਹਾਂ ਕਾਨੂੰਨਾਂ ਨਾਲ ਪੰਜਾਬ ਦੀ ਕਿਰਸਾਨੀ ਬਿਲਕੁਲ ਖ਼ਤਮ ਹੋ ਜਾਵੇਗੀ। ਇਸ ਦੇ ਨਾਲ ਹੀ ਕਿਸਾਨਾਂ ਨਾਲ ਜੁੜੇ ਹੋਏ ਮਜ਼ਦੂਰ, ਰੇਹੜੀ ਕਾਰੋਬਾਰ ਤੇ ਆੜ੍ਹਤੀਆ ਵਰਗ ਨੂੰ ਵੀ ਵੱਡਾ ਖੋਰਾ ਲੱਗੇਗਾ ਤੇ ਕੇਂਦਰ ਸਰਕਾਰ ਵਲੋਂ ਜੋ ਬਿਜਲੀ ਸੋਧ ਬਿੱਲ 2020 ਲਾਗੂ ਕੀਤਾ ਗਿਆ ਹੈ ਉਸ ਨਾਲ ਵੀ ਕਿਸਾਨਾਂ ਨੂੰ ਦੂਹਰੀ ਮਾਰ ਪਵੇਗੀ ਤੇ ਖੇਤੀ ਮੋਟਰਾਂ ਤੇ ਗ਼ਰੀਬਾਂ ਨੂੰ ਮੀਟਰਾਂ 'ਤੇ ਮਿਲਣ ਵਾਲੀ ਸਬਸਿਡੀ ਵੀ ਖ਼ਤਮ ਹੋ ਜਾਵੇਗੀ। ਜਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤਾ ਇਹ ਕਾਲਾ ਕਾਨੂੰਨ ਵਾਪਸ ਲਿਆ ਜਾਵੇ ਅਤੇ ਮੌਨਟੇਕ ਸਿੰਘ ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਸ਼ਾਂ ਰੱਦ ਕਰ ਕੇ ਕਮੇਟੀ ਭੰਗ ਕੀਤੀ ਜਾਵੇ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਗੁਰਪਿੰਦਰ ਸਿੰਘ ਕੋਕਰੀ ਕਲਾਂ, ਨਛੱਤਰ ਸਿੰਘ ਝੰਡੇਵਾਲਾ, ਬਲਵਿੰਦਰ ਸਿੰਘ, ਜਗਤਾਰ ਸਿੰਘ ਮੱਦੋਕੇ, ਲਖਵੀਰ ਸਿੰਘ ਚੜਿੱਕ, ਪਰਮਿੰਦਰ ਸਿੰਘ ਤੇ ਮਾਸਟਰ ਕੇਡਰ ਯੂਨੀਅਨ ਦੇ ਆਗੂ ਬਲਜਿੰਦਰ ਸਿੰਘ ਧਾਲੀਵਾਲ, ਡੀ.ਟੀ.ਐਫ. ਦਿਗਵਿਜੇਪਾਲ ਸਿੰਘ, ਈ.ਟੀ.ਟੀ. ਅਧਿਆਪਕ ਯੂਨੀਅਨ ਮਨਜੀਤ ਸਿੰਘ ਰਾਏ, ਮਾਸਟਰ ਕੇਡਰ ਯੂਨੀਅਨ ਜਸਵੀਰ ਸਿੰਘ, ਮਾਰਕੀਟ ਕਮੇਟੀ ਯੂਨੀਅਨ ਕਰਮਚਾਰੀ ਮੋਗਾ ਦੇ ਪਰਮਿੰਦਰ ਸਿੰਘ ਮੰਡੀ ਸੁਪਰਵਾਈਜ਼ਰ ਸ਼ਾਮਿਲ ਹਨ।
ਕਿਸਾਨਾਂ ਵਲੋਂ ਮੇਨ ਚੌਕ ਕੋਟ ਈਸੇ ਖਾਂ ਵਿਖੇ ਵਿਸ਼ਾਲ ਰੋਸ ਧਰਨਾ
ਕੋਟ ਈਸੇ ਖਾਂ, (ਯਸ਼ਪਾਲ ਗੁਲਾਟੀ/ਗੁਰਮੀਤ ਸਿੰਘ ਖ਼ਾਲਸਾ/ਨਿਰਮਲ ਸਿੰਘ ਕਾਲੜਾ)-ਸਥਾਨਕ ਮੇਨ ਚੌਂਕ ਵਿਖੇ 31 ਕਿਸਾਨ ਜਥੇਬੰਦੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੁੱਚੀ ਸੰਗਤ ਵਲੋਂ ਅਰਦਾਸ ਕਰਕੇ ਖੇਤੀ ਬਿੱਲਾਂ ਅਤੇ ਬਿਜਲੀ ਸੋਧ ਐਕਟ 2020 ਦੇ ਵਿਰੋਧ 'ਚ ਵਿਸ਼ਾਲ ਵੰਗਾਰ ਧਰਨਾ ਦਿੱਤਾ ਗਿਆ। ਜਿਸ ਵਿਚ ਕਾਂਗਰਸ, ਅਕਾਲੀ ਦਲ, ਆਪ, ਪੀ.ਡੀ.ਐਫ.ਏ. ਆਦਿ ਜਥੇਬੰਦੀਆਂ ਦੇ ਆਗੂਆਂ-ਵਰਕਰਾਂ ਤੋਂ ਇਲਾਵਾ ਵਪਾਰੀ ਵਰਗ ਨੇ ਵੀ ਆਪਣੇ ਕਾਰੋਬਾਰ ਬੰਦ ਰੱਖ ਕੇ ਧਰਨੇ 'ਚ ਸਾਥ ਦਿੱਤਾ। ਭਾਰੀ ਗਿਣਤੀ 'ਚ ਹਾਜ਼ਰੀਨ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਖੇਤੀ ਬਿੱਲ ਲਿਆਉਣ ਸਮੇਂ ਕਿਸੇ ਵੀ ਕਿਸਾਨ ਨੇਤਾ ਦੀ ਰਾਇ ਲਏ ਬਿਨਾਂ ਸੰਵਿਧਾਨ ਤੋੜਿਆਂ ਅਤੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਬਿੱਲ ਵਾਪਸ ਨਾ ਲਏ ਤਾਂ ਪਹਿਲੀ ਅਕਤੂਬਰ ਤੋਂ ਪੰਜਾਬ ਅਤੇ ਦਿੱਲੀ ਨੂੰ ਜਾਣ ਵਾਲੀਆਂ ਰੇਲਾਂ ਦੇ ਚੱਕੇ ਅਣਮਿਥੇ ਸਮੇਂ ਲਈ ਜਾਮ ਕੀਤੇ ਜਾਣਗੇ। ਇਸ ਧਰਨੇ 'ਚ ਬਲਵੰਤ ਸਿੰਘ ਬਹਿਰਾਮ ਕੇ, ਹਰਨੇਕ ਸਿੰਘ ਮਸੀਤਾਂ, ਅੰਗਰੇਜ਼ ਸਿੰਘ ਬਹਿਰਾਮ ਕੇ, ਸੁੱਖਾ ਸਿੰਘ ਵਿਰਕ, ਪਿਸ਼ੌਰ ਸਿੰਘ, ਮੋਹਨ ਸਿੰਘ ਜੀਂਦੜਾ, ਦਲਜੀਤ ਸਦਰਪੁਰਾ ਪ੍ਰਧਾਨ ਪੀ.ਡੀ.ਐਫ.ਏ., ਵਿਜੇ ਕੁਮਾਰ ਧੀਰ ਸਾਬਕਾ ਚੇਅਰਮੈਨ, ਸ਼ਿਵਾਜ ਸਿੰਘ ਭੋਲਾ ਮਸਤੇਵਾਲਾ ਚੇਅਰਮੈਨ, ਗੁਰਜੰਟ ਸਿੰਘ ਧਾਲੀਵਾਲ ਗਗੜਾ, ਰਵੀ ਗਰੇਵਾਲ ਮੋਗਾ, ਰਾਜ ਕਾਦਰਵਾਲਾ ਸੰਮਤੀ ਮੈਂਬਰ, ਗੁਰਭੇਜ ਸਿੰਘ ਕਾਦਰਵਾਲਾ ਆੜ੍ਹਤੀ, ਬਿੱਟੂ ਸਰਪੰਚ ਸੈਦ ਮੁਹੰਮਦ, ਜੱਸਾ ਸਿੱਧੂ, ਕਾਮਰੇਡ ਸੁਰਜੀਤ ਸਿੰਘ ਗਗੜਾ, ਸੁਰਜੀਤ ਸਿੰਘ ਖਾਲਸਤਾਨੀ, ਸਵਰਨ ਸਿੰਘ ਬਲਾਕ ਪ੍ਰਧਾਨ, ਕਾਮਰੇਡ ਗੁਰਚਰਨ ਸਿੰਘ ਦਾਤੇਵਾਲ, ਗੁਰਦੇਵ ਸਿੰਘ ਨਿਹਾਲਗੜ੍ਹ, ਮੋਨੂੰ ਨਿਹਾਲਗੜ੍ਹ, ਤਰਸੇਮ ਸਿੰਘ ਗਿੱਲ ਪ੍ਰਧਾਨ ਨਾਮਦੇਵ ਸਭਾ, ਸਵਰਨ ਸਿੰਘ ਆਟੋ ਯੂਨੀਅਨ, ਸਕੱਤਰ ਗੁਰਮੀਤ ਸਿੰਘ ਦਾਤੇਵਾਲ, ਇਕਬਾਲ ਸਿੰਘ ਢੋਲੇਵਾਲ, ਸਤਿੰਦਰਪਾਲ ਸੈਕਟਰੀ ਗਗੜਾ, ਕ੍ਰਿਸ਼ਨ ਤਿਵਾੜੀ ਚੇਅਰਮੈਨ, ਕਰਨਪਾਲ ਭੁੱਲਰ, ਕਰਨੈਲ ਸਿੰਘ, ਸੁਖਦੇਵ ਸੰਧੂ, ਦਲਜੀਤ ਬਿੱਟੂ ਠੇਕੇਦਾਰ, ਰਾਣਾ ਸੰਧੂ ਠੇਕੇਦਾਰ, ਬਾਦਲ ਸੰਧੂ ਠੇਕੇਦਾਰ, ਦੀਦਾਰ ਸਿੰਘ ਢੋਲਣੀਆਂ, ਕੁਲਬੀਰ ਸਿੰਘ ਲੌਂਗੀਵਿੰਡ ਚੇਅਰਮੈਨ, ਕਿੰਦਾ ਦਾਤੇਵਾਲ, ਤਾਰ ਸਿੰਘ ਨੈਸਲੇ ਆਾਦਿ ਇਲਾਕਾਈ ਆਗੂਆਂ ਤੋਂ ਇਲਾਵਾ ਭਾਰੀ ਗਿਣਤੀ 'ਚ ਕਿਸਾਨ ਹਾਜ਼ਰ ਸਨ।
ਦਰਜਨਾਂ ਜਥੇਬੰਦੀਆਂ, ਕਲੱਬਾਂ ਤੇ ਇਲਾਕਾ ਵਾਸੀਆਂ ਵਲੋਂ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਧਰਨਾ
ਅਜੀਤਵਾਲ, (ਹਰਦੇਵ ਸਿੰਘ ਮਾਨ)-ਖੇਤੀ ਆਰਡੀਨੈਂਸ ਦੇ ਵਿਰੋਧ ਵਜੋਂ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਅਜੀਤਵਾਲ ਹਲਕੇ ਅੰਦਰ ਲੋਕਾਂ ਵਲੋਂ ਪੂਰਾ ਸਮਰਥਨ ਕਰਦਿਆਂ ਜਿੱਥੇ ਦੁਕਾਨਾਂ, ਵਪਾਰਕ ਅਦਾਰੇ ਤੇ ਆਵਾਜਾਈ ਪੂਰਨ ਤੌਰ 'ਤੇ ਬੰਦ ਰਹੀ ਉੱਥੇ ਅਨੇਕਾਂ ਜਥੇਬੰਦੀਆਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀ ਸੰਸਥਾਵਾਂ, ਕਲੱਬਾਂ ਤੇ ਨੌਜਵਾਨਾਂ ਸਮੇਤ ਇਲਾਕੇ ਦੇ ਪਿੰਡਾਂ ਵਿਚੋਂ ਮਰਦ ਔਰਤਾਂ ਤੇ ਨੌਜਵਾਨਾਂ ਵਲੋਂ ਟਰੈਕਟਰ ਟਰਾਲੀਆਂ, ਗੱਡੀਆਂ ਤੇ ਮੋਟਰਸਾਈਕਲਾਂ ਆਦਿ ਦੇ ਕਾਫ਼ਲਿਆਂ ਨਾਲ ਪਿੰਡਾਂ ਵਿਚੋਂ ਚੱਲ ਕੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਨੂੰ ਜਾਮ ਕਰਕੇ ਧਰਨਾ ਦਿੱਤਾ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੌਰਾਨ ਬੁਲਾਰਿਆਂ ਲਈ ਕਿਸੇ ਵੀ ਸਿਆਸੀ ਭਾਸ਼ਣ ਦੀ ਪੂਰੀ ਪਾਬੰਦੀ ਤੇ ਮਨਾਹੀ ਰਹੀ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜ਼ਿਲ੍ਹਾ ਪ੍ਰਧਾਨ ਟਹਿਲ ਸਿੰਘ ਝੰਡੇਆਣਾ, ਬੂਟਾ ਸਿੰਘ ਜ਼ਿਲ੍ਹਾ ਸਕੱਤਰ ਕਿਰਤੀ ਕਿਸਾਨ ਯੂਨੀਅਨ, ਨਰਿੰਦਰ ਕੌਰ ਸੂਬਾ. ਜਨ. ਸਕੱਤਰ ਇਸਤਰੀ ਸਭਾ ਪੰਜਾਬ, ਸਬਰਾਜ ਸਿੰਘ ਸਕੱਤਰ ਸੀ. ਪੀ. ਆਈ., ਗੁਰਚਰਨ ਸਿੰਘ ਮਹਿਣਾ ਆਗੂ ਪੇਂਡੂ ਮਜ਼ਦੂਰ ਯੂਨੀਅਨ, ਨਿਰਮਲ ਸਿੰਘ ਚੁਗਾਵਾਂ, ਗੁਰਮੇਲ ਸਿੰਘ ਕਪੂਰੇ, ਆਂਗਣਵਾੜੀ ਯੂਨੀਅਨ ਆਗੂ ਗੁਰਪ੍ਰੀਤ ਕੌਰ ਚੁਗਾਵਾਂ, ਆਲ ਇੰਡੀਆ ਸਟੂਡੈਂਟ ਯੂਨੀਅਨ ਫੈਡਰੇਸ਼ਨ ਆਗੂ ਵਿੱਕੀ ਮਹੇਸ਼ਰੀ, ਬਲਵੀਰ ਸਿੰਘ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਮੈਡੀਕਲ ਪ੍ਰੈਕਟੀਸ਼ਨਰ ਐਸੋ. ਦੇ ਪ੍ਰਧਾਨ ਅਵਤਾਰ ਸਿੰਘ ਕੋਕਰੀ ਆਦਿ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਹ ਬਿੱਲ ਸਿਰਫ਼ ਕਿਸਾਨੀ ਲਈ ਘਾਤਕ ਸਾਬਿਤ ਨਹੀਂ ਹੋਣਗੇ ਇਸ ਨਾਲ ਮਜ਼ਦੂਰ ਵਰਗ, ਮਾਰਕੀਟ ਕਮੇਟੀਆਂ, ਦਾਣਾ ਮੰਡੀਆਂ ਨਾਲ ਜੁੜੇ ਵਪਾਰੀ, ਟਰਾਂਸਪੋਰਟ ਅਦਾਰੇ, ਆੜ੍ਹਤੀਏ, ਸ਼ੈਲਰਾਂ ਸਮੇਤ ਹੋਰ ਕਈ ਵਰਗ ਨਪੀੜੇ ਜਾਣਗੇ। ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰਾਂ ਦੀਆਂ ਇੰਨਾ ਮਾਰੂ ਨੀਤੀਆਂ ਖ਼ਿਲਾਫ਼ ਹੋਰ ਸਖ਼ਤ ਸੰਘਰਸ਼ ਕਰਨ ਦੀ ਤਿਆਰੀ ਰੱਖਣੀ ਪਏਗੀ। ਕੁਝ ਬੁਲਾਰਿਆਂ ਨੇ ਇਸ ਗੱਲ 'ਤੇ ਵੀ ਜੋਰ ਦਿੱਤਾ ਕਿ ਪੰਜਾਬ ਬੰਦ ਤੇ ਧਰਨਿਆਂ ਨਾਲ ਪੰਜਾਬ ਸਰਕਾਰ ਨੂੰ ਤਾਂ ਹਿਲਾਇਆ ਜਾ ਸਕਦਾ ਪਰ ਜਿੰਨਾਂ ਚਿਰ ਦਿੱਲੀ ਨੂੰ ਨਹੀਂ ਘੇਰਿਆ ਜਾਂਦਾ ਉਨ੍ਹਾਂ ਚਿਰ ਕੇਂਦਰ ਸਰਕਾਰ ਨੂੰ ਝੁਕਾਉਣਾ ਔਖਾ ਹੈ। ਧਰਨੇ ਦੌਰਾਨ ਉਪਰੋਕਤ ਜਥੇਬੰਦੀਆਂ ਵਲੋਂ ਕਿਸਾਨੀ ਸੰਘਰਸ਼ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕਰਦਿਆਂ ਪੰਜਾਬ ਵਾਸੀਆਂ ਨੂੰ ਪੰਜਾਬ ਦੀ ਖ਼ੁਸ਼ਹਾਲੀ ਲਈ ਇਕਜੁੱਟ ਹੋ ਕੇ ਸਰਕਾਰਾਂ ਵਿਰੁੱਧ ਝੰਡੇ ਚੁੱਕਣ ਦੀ ਅਪੀਲ ਕੀਤੀ। ਸਰਪੰਚ ਜਸਵੀਰ ਸਿੰਘ, ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ, ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ, ਮਾਸਟਰ ਗੁਰਚਰਨ ਸਿੰਘ, ਲੇਖਕ ਹਰੀ ਸਿੰਘ ਢੁੱਡੀਕੇ, ਜਸਵਿੰਦਰ ਸਿੰਘ ਮਟਵਾਣੀ, ਗੁਰਮੀਤ ਸਿੰਘ, ਜਗਜੀਤ ਸਿੰਘ ਚੂਹੜਚੱਕ, ਬਿੰਦਰ ਝੰਡੇਆਣਾ ਰੂਲਰ ਐਨ. ਜੀ. ਓ. ਦੇ ਪ੍ਰਧਾਨ ਹਰਜਿੰਦਰ ਸਿੰਘ ਚੁਗਾਵਾਂ, ਆੜ੍ਹਤੀਆਂ ਐਸੋਸੀਏਸ਼ਨ ਅਜੀਤਵਾਲ ਸਮੇਤ ਇਲਾਕੇ ਦੇ ਪਿੰਡਾਂ ਦੇ ਮਰਦ ਔਰਤਾਂ ਤੇ ਵੱਡੀ ਗਿਣਤੀ ਨੌਜਵਾਨ ਧਰਨੇ ਵਿਚ ਮੌਜੂਦ ਰਹੇ। ਬਾਬਾ ਦੀਪ ਸਿੰਘ ਕਲੱਬ ਤਖਾਣਵੱਧ ਤੇ ਢੁੱਡੀਕੇ ਦੇ ਨੌਜਵਾਨਾਂ ਵਲੋਂ ਲੰਗਰ ਦੀ ਸੇਵਾ ਕੀਤੀ ਗਈ।
ਈ ਰਿਕਸ਼ਾ ਮਜ਼ਦੂਰ ਸੰਘ ਇੰਟਕ ਨੇ ਕੱਢਿਆ ਕਿਸਾਨਾਂ ਦੇ ਹੱਕ 'ਚ ਰੋਸ ਮਾਰਚ
ਮੋਗਾ, (ਜਸਪਾਲ ਸਿੰਘ ਬੱਬੀ)-ਖੇਤੀ ਬਿੱਲਾਂ ਦੇ ਵਿਰੁੱਧ ਕਿਸਾਨਾਂ ਵਲੋਂ ਪੰਜਾਬ ਬੰਦ ਮੌਕੇ ਬੰਦ ਦੇ ਸਮਰਥਨ ਵਿਚ ਇੰਟਕ ਨਾਲ ਸਬੰਧਿਤ ਈ ਰਿਕਸ਼ਾ ਮਜ਼ਦੂਰ ਸੰਘ ਦੇ ਵਰਕਰਾਂ ਨੇ ਅਪਣਾ ਕੰਮ ਬੰਦ ਕਰਕੇ ਖੇਤੀ ਬਿਲ ਵਾਪਸ ਲੈਣ ਦੇ ਸਮਰਥਨ ਵਿਚ ਪ੍ਰਧਾਨ ਜਸਵੰਤ ਸਿੰਘ ਜੱਸਾ ਅਤੇ ਮੇਜਰ ਸਿੰਘ ਲੰਡੇ ਕੇ ਦੀ ਅਗਵਾਈ ਵਿਚ ਕਿਸਾਨ ਸਮਰਥਨ ਮਾਰਚ ਕੱਢਿਆ। ਇਸ ਸਮਰਥਨ ਮਾਰਚ ਵਿਚ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ, ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੌੜਾ, ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ, ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਕੱਤਰ ਅਸ਼ੋਕ ਕਾਲੀਆ, ਜ਼ਿਲ੍ਹਾ ਯੂਥ ਇੰੰਟਕ ਪ੍ਰਧਾਨ ਜਸਪ੍ਰੀਤ ਸਿੰਘ ਢਿੱਲੋਂ, ਈ ਰਿਕਸ਼ਾ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੰਤ ਸਿੰਘ ਜੱਸਾ, ਮਿਉਂਸਪਲ ਇੰਪਲਾਈਜ਼ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਮਦਨ ਲਾਲ ਬੋਹਤ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਵਿਜੇ ਧੀਰ ਨੇ ਕਿਹਾ ਕਿ ਕੇਂਦਰ ਵਲੋਂ ਪਾਸ ਕੀਤੇ ਖੇਤੀ ਸੋਧ ਬਿੱਲ ਨਾਲ ਕਿਸਾਨੀ ਨੂੰ ਵੱਡੀ ਸੱਟ ਪੁੱਜੇਗੀ ਜਿਸ ਨਾਲ ਹਰ ਵਰਗ ਪ੍ਰਭਾਵਿਤ ਹੋਵੇਗਾ। ਇਸ ਮੌਕੇ ਮੇਜਰ ਸਿੰਘ ਲੰਡੇ ਕੇ, ਦਰਸ਼ਨ ਲਾਲ ਪ੍ਰਧਾਨ ਮਾਲਵਾ ਰੇਹੜੀ ਵਰਕਰ ਯੂਨੀਅਨ, ਪ੍ਰੀਤਮ ਸਿੰਘ ਬਿੱਲੂ ਲਖਵਿੰਦਰ ਸਿੰਘ ਭੁੱਲਰ, ਅਮਰੀਕ ਸਿੰਘ ਜੋੜਾਂ, ਸੁਰਿੰਦਰ ਕੁਮਾਰ ਛਿੰਦਾ, ਮਲਕੀਤ ਸਿੰਘ , ਸੰਤੋਖ ਸਿੰਘ, ਅਨਿਲ ਜਾਦਾ, ਵਿਜੇ ਛਪਰੀ, ਸਰਵਨ ਸਿੰਘ, ਸੁੱਖਾ ਸਿੰਘ, ਸੰਨੀ, ਪ੍ਰਸ਼ੋਤਮ ਲਾਲ, ਗੁਰਪ੍ਰੀਤ ਸਿੰਘ ਸਿੰਘ, ਦਰਸ਼ਨ ਸਿੰਘ ਜੋੜਾ, ਸੁਰਿੰਦਰਪਾਲ ਸਿੰਘ, ਸੋਮ ਨਾਥ ਹਾਜ਼ਰ ਸਨ।
ਮਹਿਲਾ ਇੰਟਕ ਵਰਕਰਾਂ ਨੇ ਮੋਦੀ ਸਰਕਾਰ ਦਾ ਕੀਤਾ ਪਿੱਟ ਸਿਆਪਾ
ਕਿਸਾਨੀ ਵਿਰੋਧੀ ਤਿੰਨ ਆਰਡੀਨੈਂਸਾਂ ਦੇ ਲੋਕ ਸਭਾ ਅਤੇ ਰਾਜ ਸਭਾ ਵਿਚ ਬਿੱਲ ਪਾਸ ਹੋਣ 'ਤੇ ਜਿਥੇ ਜ਼ਿਲ੍ਹਾ ਇੰਟਕ ਨਾਲ ਸਬੰਧਿਤ ਵੱਖ-ਵੱਖ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਦੀ ਅਗਵਾਈ ਵਿਚ ਕਿਸਾਨ ਵਿਰੋਧੀ ਖੇਤੀ ਬਿੱਲਾਂ ਵਿਰੁੱਧ ਕਿਸਾਨਾਂ ਦੇ ਹੱਕ ਵਿਚ ਰੋਸ ਰੈਲੀ ਕੀਤੀ ਅਤੇ ਭਾਰਤ ਸਰਕਾਰ ਤੋਂ ਕਿਸਾਨ ਵਿਰੋਧੀ ਤਿੰਨੇ ਬਿੱਲ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਮਹਿਲਾ ਇੰਟਕ ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ। ਮਹਿਲਾ ਇੰਟਕ ਵਰਕਰਾਂ ਸਮੇਤ ਮਿਡ ਡੇ ਮੀਲ ਕੁੱਕ ਯੂਨੀਅਨ ਦੇ ਸੂਬਾ ਪ੍ਰਧਾਨ ਕਰਮ ਚੰਦ ਚੰਡਾਲੀਆ, ਘਰੇਲੂ ਸੇਵਕ ਯੂਨੀਅਨ ਪ੍ਰਧਾਨ ਬੀਬੀ ਵਿਦਿਆ ਰਾਣੀ, ਪ੍ਰਦੇਸ਼ ਕਾਂਗਰਸ ਸਕੱਤਰ ਸਰਬਜੀਤ ਕੌਰ ਬਰਾੜ ਮਾਹਲਾ, ਗੁਰਮੀਤ ਕੌਰ ਕਪੂਰੇ, ਜਸਪਾਲ ਕੌਰ ਗੋਲੇਵਾਲਾ, ਸੁਰਜੀਤ ਕੌਰ, ਮਿਡ ਡੇ ਮੀਲ ਕੁੱਕ ਯੂਨੀਅਨ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ, ਸੁਖਪ੍ਰੀਤ ਕੌਰ, ਸਵਰਨਜੀਤ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਜਸਵੀਰ ਕੌਰ, ਕੁਲਵਿੰਦਰ ਕੌਰ, ਬਲਬੀਰ ਕੌਰ, ਰਾਣੀ ਕੌਰ, ਗੁਰਬਚਨ ਕੌਰ, ਗੁਰਮੇਲ ਕੌਰ, ਜਸਵੰਤ ਕੌਰ, ਕਰਮਜੀਤ ਕੌਰ, ਰਣਜੀਤ ਕੌਰ ਸ਼ਾਮਲ ਸਨ।
ਮੋਗਾ ਦੇ ਮੁੱਖ ਚੌਕ ਵਿਚ ਕਿਸਾਨ ਜਥੇਬੰਦੀਆਂ ਤੇ ਹਮਾਇਤੀ ਜਥੇਬੰਦੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਦਿੱਤਾ ਰੋਸ ਧਰਨਾ
ਕਿਸਾਨ ਮਾਰੂ ਬਿੱਲ ਵਾਪਸ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ-ਸੁਖਜਿੰਦਰ ਸਿੰਘ ਖੋਸਾ
ਮੋਗਾ, (ਜਸਪਾਲ ਸਿੰਘ ਬੱਬੀ)-ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੇ ਆਦੇਸ਼ਾਂ ਦੀ ਪਾਲਣਾ ਕਰਦਿਆ ਕੇਂਦਰ ਸਰਕਾਰ ਵਲੋਂ ਕਿਸਾਨੀ ਗਲਘੋਟੂ ਖੇਤੀ ਸੋਧ ਬਿੱਲ ਪਾਸ ਕਰਨ ਦੇ ਰੋਸ ਵਜੋਂ ਮੋਗਾ ਦੇ ਮੁੱਖ ਚੌਂਕ ਜੋਗਿੰਦਰ ਸਿੰਘ ਵਿਖੇ ਕਿਸਾਨੀ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆ ਭਾਰਤੀ ਕਿਸਾਨ ਯੂਨੀਅਨ ਰਜਿ :(ਕਾਦੀਆਂ) ਜ਼ਿਲ੍ਹਾ ਮੋਗਾ ਅਤੇ ਕਿਸਾਨ ਹਮਦਰਦੀ ਵੱਖ ਵੱਖ ਯੂਨੀਅਨਾਂ, ਜਥੇਬੰਦੀਆਂ ਨੇ ਕੇਂਦਰ ਸਰਕਾਰ ਦੀ ਜੰਮ ਕੇ ਨਿਖੇਧੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਵਿੱਤ ਸਕੱਤਰ ਸੁਖਜਿੰਦਰ ਸਿੰਘ ਖੋਸਾ, ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਜ਼ਿਲ੍ਹਾ ਜਨਰਲ ਸਕੱਤਰ ਗੁਲਜ਼ਾਰ ਸਿੰਘ ਘੱਲ ਕਲਾਂ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਰਤ ਸਿੰਘ ਧਰਮਕੋਟ, ਨਿਰਭੈ ਸਿੰਘ ਢੁੱਡੀਕੇ ਕਿਰਤੀ ਕਿਸਾਨ ਯੂਨੀਅਨ ਸੂਬਾ ਪ੍ਰਧਾਨ, ਨਿਰਮਲ ਸਿੰਘ ਘੱਲ ਕਲ੍ਹਾਂ, ਕ੍ਰਾਂਤੀਕਾਰੀ ਯੂਨੀਅਨ, ਦਰਸ਼ਨ ਸਿੰਘ ਘੋਲੀਆ ਸਿੱਖ ਇਨਸਾਫ਼ ਕਮੇਟੀ, ਗੁਰਸੇਵਕ ਸਿੰਘ ਸਨਿਆਸੀ ਸਮਾਜ ਸੇਵਾ ਸੁਸਾਇਟੀ, ਮਹਿੰਦਰਪਾਲ ਲੂੰਬਾ ਪ੍ਰਧਾਨ ਰੂਰਲ ਐਨ.ਜੀ.ਓ., ਬਲਕਰਨ ਸਿੰਘ ਢਿੱਲੋਂ ਨੈਸ਼ਨਲ ਲੈਬ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਇਹ ਬਿੱਲ ਦੇਸ਼ ਅਤੇ ਕਿਸਾਨੀ ਨੂੰ ਤਬਾਹ ਕਰਨ ਵਾਲੇ ਹਨ। ਇਨ੍ਹਾਂ ਬਿੱਲਾਂ ਦੀ ਆੜ ਹੇਠ ਕੇਂਦਰ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਨਿਆਂ ਨੂੰ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲੋਂ ਕਿਸਾਨ ਵਿਰੋਧੀ ਖੇਤੀ ਬਿੱਲ ਵਾਪਸ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸੰਤ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲੇ, ਬਾਬਾ ਹਰਵਿੰਦਰ ਸਿੰਘ ਰੌਲੀ, ਐਡਵੋਕੇਟ ਇਕਬਾਲ ਸਿੰਘ ਦੌਲਤਪੁਰਾ, ਦਰਸ਼ਨ ਸਿੰਘ ਰੌਲੀ, ਮੋਗਾ ਐਗਰੋ ਇੰਡਰਸਟੀ ਪ੍ਰਧਾਨ ਜੀ.ਪੀ.ਐਸ. ਖੰਨਾ, ਆਂਗਣਵਾੜੀ ਹੈਲਪਰ ਯੂਨੀਅਨ, ਰਜਿੰਦਰ ਸਿੰਘ ਪੰਜਾਬ ਸੁਬਾਰਡੀਨੇਟ ਸਰਵਿਸ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਲਖਵੀਰ ਸਿੰਘ, ਨੌਜਵਾਨ ਸੁਧਾਰ ਸਭਾ ਘੱਲ ਕਲਾਂ, ਤਰਸੇਮ ਸਿੰਘ ਧਰਮਕੋਟ, ਦਿਲਬਾਗ ਸਿੰਘ, ਸਤਨਾਮ ਸਿੰਘ ਜੌਹਲ, ਜਸਵੀਰ ਸਿੰਘ, ਬਸਪਾ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਤਖਾਣਵੱਧ, ਕੁਲਵੰਤ ਸਿੰਘ ਰਾਮਗੜ੍ਹੀਆ, ਸਵਰਨ ਸਿੰਘ, ਸੁਖਮੰਦਰ ਸਿੰਘ, ਬਲਕਰਨ ਮੋਗਾ, ਨਵਜੋਤ ਜੋਗੇਵਾਲਾ, ਜਸਵੰਤ ਸਿੰਘ ਘਾਲੀ, ਲਖਵੀਰ ਸਿੰਘ, ਨੌਜਵਾਨ ਸੁਧਾਰ ਕਮੇਟੀ ਹਰਪ੍ਰੀਤ ਸਿੰਘ, ਗੁਰਨਾਇਬ ਸਿੰਘ ਡਰੋਲੀ, ਭਾਈ ਸਤਨਾਮ ਸਿੰਘ ਜਨੇਰ ਟਕਸਾਲ, ਜਸਵਿੰਦਰ ਪੱਪੂ ਸਮੇਤ ਕਿਸਾਨ ਹਮਾਇਤੀਆਂ ਨੇ ਕੇਂਦਰ ਸਰਕਾਰ ਦੀਆਂ ਕਿਸਾਨੀ ਵਿਰੋਧੀ ਨੀਤੀਆਂ ਨੂੰ ਜੰਮ ਕੇ ਕੋਸਿਆ।
ਖੇਤੀ ਸਬੰਧੀ ਬਿੱਲ ਰੱਦ ਕਰਵਾਉਣ ਲਈ ਪਿੰਡ ਮਾਣੂੰਕੇ ਵਿਖੇ ਡਿਫੈਂਸ ਰੋਡ 'ਤੇ ਦਿੱਤਾ ਧਰਨਾ
ਸਮਾਧ ਭਾਈ, (ਗੁਰਮੀਤ ਸਿੰਘ ਮਾਣੂੰਕੇ)-ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਆਰਡੀਨੈਂਸ ਬਿੱਲ ਜਾਰੀ ਕਰਨ ਦੇ ਵਿਰੋਧ 'ਚ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਪੰਜਾਬ ਅੰਦਰ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਜਾ ਰਹੇ ਧਰਨਿਆਂ ਤਹਿਤ ਪਿੰਡ ਮਾਣੂੰਕੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ, ਯੂਨੀਅਨਾਂ, ਗ੍ਰਾਮ ਪੰਚਾਇਤਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਡਿਫੈਂਸ ਰੋਡ 'ਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਅਤੇ ਧਰਨਾ ਦਿੰਦੇ ਹੋਏ ਸਰਪੰਚ ਨਿਰਮਲ ਸਿੰਘ, ਸਰਪੰਚ ਭੋਲਾ ਸਿੰਘ, ਅਮਰਜੀਤ ਸਿੰਘ ਖ਼ਾਲਸਾ, ਮਨਦੀਪ ਸਿੰਘ ਪੰਚ, ਰਾਜਬਹਾਦਰ ਸਿੰਘ, ਸਾਬਕਾ ਸਰਪੰਚ ਰਾਮ ਸਿੰਘ, ਚਰਨਜੀਤ ਸਿੰਘ ਚਰਨਾ, ਮਹਿੰਦਰ ਸਿੰਘ ਪੰਚ, ਰਵਿੰਦਰ ਸਿੰਘ ਭੋਲਾ, ਪ੍ਰਧਾਨ ਇਕੱਤਰ ਸਿੰਘ ਮਾਣੂੰਕੇ, ਪ੍ਰਧਾਨ ਰਣਜੀਤ ਸਿੰਘ, ਪ੍ਰਧਾਨ ਹਰਫੂਲ ਸਿੰਘ, ਗੁਰਮੀਤ ਸਿੰਘ ਮੀਤਾ, ਪ੍ਰਧਾਨ ਗੁਰਦੀਪ ਸਿੰਘ, ਗੁਰਜੰਟ ਸਿੰਘ, ਇਕਬਾਲ ਸਿੰਘ ਮੈਂਬਰ, ਕੁਲਵੰਤ ਸਿੰਘ, ਲਾਭ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਬਿੱਲਾਂ ਨੂੰ ਜਿੰਨਾਂ ਚਿਰ ਕੇਂਦਰ ਸਰਕਾਰ ਵਲੋਂ ਰੱਦ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ। ਇਸ ਮੌਕੇ ਭਰਵੇਂ ਇਕੱਠ ਵਲੋਂ ਡਿਫੈਂਸ ਰੋਡ 'ਤੇ ਧਰਨਾ ਦਿੱਤਾ ਗਿਆ ਅਤੇ ਕੁਝ ਘੰਟਿਆਂ ਉਪਰੰਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਇਹ ਧਰਨਾ ਬਲਾਕ ਬਾਘਾਪੁਰਾਣਾ ਵਿਖੇ ਦਿੱਤਾ ਗਿਆ।
ਕਿਸਾਨਾਂ ਨੇ ਸਾੜਿਆ ਮੋਦੀ, ਕੈਪਟਨ ਤੇ ਸੁਖਬੀਰ ਦਾ ਪੁਤਲਾ
ਠੱਠੀ ਭਾਈ, (ਜਗਰੂਪ ਸਿੰਘ ਮਠਾੜੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਇਕਾਈ ਪ੍ਰਧਾਨ ਹਰਿੰਦਰ ਸਿੰਘ ਰਵੀ ਮੌੜ ਦੀ ਅਗਵਾਈ ਵਿਚ ਬਲਾਕ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਮੌੜ ਨੌਂ ਆਬਾਦ ਵਿਖੇ ਸ਼ਹੀਦ ਭਗਤ ਸਿੰਘ ਪਾਰਕ ਕੋਲ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਿਸਾਨ ਵਿਰੋਧੀ ਲਿਆਂਦੇ ਗਏ ਆਰਡੀਨੈਂਸ ਦੇ ਪਾਸ ਕੀਤੇ ਗਏ ਤਿੰਨ ਬਿੱਲਾਂ ਦੇ ਵਿਰੋਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁਰਦਾਬਾਦ ਦੇ ਨਾਅਰੇ ਲਾਏ ਗਏ ਉਥੇ ਇਕੱਤਰ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਤੋਂ ਇਲਾਵਾ ਪਿੰਡ ਵਾਸੀਆਂ ਨੇ "ਕਿਸਾਨ ਹੈ ਤਾਂ ਜਹਾਨ ਹੈ'' ਦੇ ਜੋਸ਼ੀਲੇ ਅਤੇ ਜ਼ੋਰਦਾਰ ਨਾਅਰੇ ਲਾਉਂਦਿਆਂ ਕਿਸਾਨ ਸੰਘਰਸ਼ ਨੂੰ ਹੋਰ ਮਘਾਉਣ ਦਾ ਸੱਦਾ ਦਿੱਤਾ। ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਵੀਰਭਾਨ ਮਾਲਵਾ, ਰਵੀ ਮੌੜ ਆਦਿ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਕਿਸਾਨ ਮਾਰੂ ਆਰਡੀਨੈਂਸ ਨੂੰ ਰੱਦ ਨਾ ਕੀਤਾ ਤਾਂ ਕਿਸਾਨ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਣਗੇ।
ਕਿਸਾਨਾਂ ਦੇ ਹੱਕ ਮਾਰਕੀਟ ਕਮੇਟੀ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ
ਨਿਹਾਲ ਸਿੰਘ ਵਾਲਾ, (ਸੁਖਦੇਵ ਸਿੰਘ ਖਾਲਸਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਸੰਸਦ 'ਚ ਪਾਸ ਕੀਤੇ ਗਏ ਖੇਤੀ ਬਿੱਲਾਂ ਵਿਰੁੱਧ ਕਿਸਾਨ ਜਥੇਬੰਦੀਆਂ ਵਲੋਂ ਅੱਜ ਦੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੌਰਾਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਮੁਲਾਜ਼ਮਾਂ ਵਲੋਂ ਵੀ ਮਾਰਕੀਟ ਕਮੇਟੀ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੰਜਾਬ ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ (ਰਜ਼ਿ.) ਪੰਜਾਬ ਦੇ ਆਗੂ ਦਵਿੰਦਰ ਸਿੰਘ ਨੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦਾ ਸਮਰਥਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਜੋ ਕਿਸਾਨੀ ਅਤੇ ਮਜ਼ਦੂਰ ਵਿਰੋਧੀ ਤਿੰਨ ਆਰਡੀਨੈਂਸਾਂ ਲਾਗੂ ਕਰਨ ਦਾ ਮਨਸ਼ਾ ਬਣਾਇਆ ਜਾ ਰਿਹਾ ਹੈ ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਜੈਦੀਪ ਸਿੰਘ, ਰਣਜੋਧ ਸਿੰਘ ਬਰਾੜ, ਪਾਲ ਸਿੰਘ, ਰਣਜੀਤ ਸਿੰਘ, ਚੌਧਰੀ ਗੁਰਬਖ਼ਸ਼ ਸਿੰਘ, ਐਮ.ਸੀ. ਸਵਰਨ ਸਿੰਘ ਡੋਗਰ, ਐਮ.ਸੀ. ਕੁਲਵੰਤ ਸਿੰਘ ਬੱਬੂ, ਮਨਜੀਤ ਸਿੰਘ ਸੋਨੀ, ਗੁਰਪ੍ਰੀਤ ਸਿੰਘ, ਤਰਸੇਮ ਸਿੰਘ ਫੂਲੇਵਾਲਾ, ਅਜੈ ਸਿੰਘ ਜੇ.ਈ., ਸ਼ਾਮ ਸਿੰਘ ਆਦਿ ਹਾਜ਼ਰ ਸਨ। ਧਰਮਕੋਟ, (ਪਰਮਜੀਤ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਅੱਜ ਧਰਮਕੋਟ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਜਲੰਧਰ ਹਾਈਵੇ ਅਤੇ ਜਲਾਲਾਬਾਦ ਦੇ ਮੇਨ ਅੱਡੇ 'ਤੇ ਵਿਸ਼ਾਲ ਧਰਨੇ ਲਾਏ ਗਏ ਅਤੇ ਪੂਰੀ ਤਰ੍ਹਾਂ ਜਾਮ ਕੀਤਾ ਗਿਆ। ਇਸ ਧਰਨੇ ਦੀ ਅਗਵਾਈ ਕਿਸਾਨ ਸਭਾ ਆਗੂ ਕਾਮਰੇਡ ਸੂਰਤ ਸਿੰਘ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਆਗੂ ਸੁਖਵਿੰਦਰ ਸਿੰਘ ਬਹਿਰਾਮ ਕੇ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਰੇਸ਼ਮ ਸਿੰਘ ਬੱਡੂਵਾਲ, ਕਿਸਾਨ ਯੂਨੀਅਨ ਬਹਿਰੂ ਹਰੀ ਸਿੰਘ ਭੌਰੇ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨਛੱਤਰ ਸਿੰਘ ਰਸੂਲਪੁਰ, ਤੋਂ ਇਲਾਵਾ ਹੋਰ ਕਿਸਾਨ ਆਗੂ ਕਰ ਰਹੇ ਸਨ। ਵੱਖ-ਵੱਖ ਆਗੂਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਇਹ ਬਿਲ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਿਨ੍ਹਾਂ ਚਿਰ ਇਹ ਕਾਲਾ ਕਾਨੂੰਨ ਵਾਪਸ ਨਹੀ ਲੈਂਦੀ ਉਨ੍ਹਾਂ ਚਿਰ ਕਿਸਾਨ ਕਂੇਦਰ ਸਰਕਾਰ ਦਾ ਵਿਰੋਧ ਕਰਦੇ ਰਹਿਣਗੇ ਅਤੇ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਧਰਨਾਕਾਰੀਆਂ ਵਲੋਂ ਕੇਂਦਰ ਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਨ੍ਹਾਂ ਲਾਏ ਗਏ ਧਰਨਿਆਂ ਵਿਚ ਆੜ੍ਹਤੀ, ਦੁਕਾਨਦਾਰ, ਮਜ਼ਦੂਰ ਅਤੇ ਹਰ ਵਰਗ ਦੇ ਲੋਕਾਂ ਨੇ ਭਰਪੂਰ ਸਹਿਯੋਗ ਦਿੱਤਾ ਅਤੇ ਪੰਜਾਬ ਬੰਦ ਦੇ ਸੱਦੇ 'ਤੇ ਸ਼ਹਿਰ ਵਾਸੀਆਂ ਵਲੋਂ ਪੂਰਨ ਸਹਿਯੋਗ ਕਰਦਿਆਂ ਸ਼ਹਿਰ ਪੂਰੀ ਤਰ੍ਹਾਂ ਬੰਦ ਰੱਖਿਆ। ਇਸ ਧਰਨੇ ਨੂੰ ਪੰਜਾਬ ਪ੍ਰਧਾਨ ਪੀ.ਡੀ.ਐਫ.ਏ. ਦਲਜੀਤ ਸਿੰਘ ਸਦਰਪੁਰਾ, ਸੋਹਣ ਸਿੰਘ ਖੇਲਾ ਪੀ.ਏ. ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਆਪ ਆਗੂ ਸੰਜੀਵ ਕੋਛੜ, ਚੇਅਰਮੈਨ ਆੜ੍ਹਤੀ ਯੂਨੀਅਨ ਪੰਜਾਬ ਜਥੇਦਾਰ ਕੁਲਵਿੰਦਰ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਲੰਗਰ ਦੀ ਸੇਵਾ ਬਾਬਾ ਮੰਗਾ ਸਿੰਘ ਜੀ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਵਾਲੇ ਅਤੇ ਸੰਤ ਗੁਰਮੀਤ ਸਿੰਘ ਜੀ ਖੋਸਿਆਂ ਵਾਲੇ ਦੇ ਸੇਵਕਾਂ ਵਲੋਂ ਕੀਤੀ ਗਈ। ਇਸ ਮੌਕੇ ਜਸਵਿੰਦਰ ਸਿੰਘ ਬਲਾਕ ਪ੍ਰਧਾਨ ਧਰਮਕੋਟ, ਰੇਸ਼ਮ ਸਿੰਘ ਸਰਪੰਚ ਅਮੀਵਾਲਾ, ਗੁਰਨਿਸ਼ਾਨ ਸਿੰਘ ਸਰਪੰਚ ਕੈਲਾ, ਸੁਖਵਿੰਦਰ ਸਿੰਘ ਆੜ੍ਹਤੀ, ਨਛੱਤਰ ਸਿੰਘ ਸੈਦੇਵਾਲਾ, ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਸੂਰਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਆਏ ਹੋਏ ਕਿਸਾਨ ਹਾਜ਼ਰ ਸਨ।
ਬਿਜਲੀ ਕਾਮਿਆਂ ਨੇ ਸਾੜੀ ਕੇਂਦਰ ਸਰਕਾਰ ਦੀ ਅਰਥੀ
ਸਮਾਲਸਰ, (ਕਿਰਨਦੀਪ ਸਿੰਘ ਬੰਬੀਹਾ)-ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ : 49) ਸਬ ਡਵੀਜ਼ਨ ਸਮਾਲਸਰ ਦੇ ਬਿਜਲੀ ਕਾਮਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਅਰਥੀ ਸਾੜ ਕੇ ਰੋਸ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਸਬ ਡਵੀਜ਼ਨ ਦੇ ਪ੍ਰਧਾਨ ਜਲੌਰ ਸਿੰਘ ਧਾਲੀਵਾਲ, ਸਹਾਇਕ ਸਕੱਤਰ ਜਸਕਰਨ ਸਿੰਘ ਰੋਡੇ, ਮੀਤ ਪ੍ਰਧਾਨ ਇੰਦਰਜੀਤ ਸਿੰਘ, ਸਵਰਨ ਸਿੰਘ, ਰਛਪਾਲ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਅਤੇ ਲੋਕ ਵਿਰੋਧੀ ਖੇਤੀ ਆਰਡੀਨੈਂਸ ਪਾਸ ਕਰਕੇ ਕਿਸਾਨੀ ਕਿੱਤੇ ਨੂੰ ਤਬਾਹ ਕਰਕੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਨਿਆਂ ਦੇ ਹਵਾਲੇ ਕਰਨ ਜਾ ਰਹੀ ਹੈ ਅਤੇ ਬਿਜਲੀ ਸੋਧ ਬਿੱਲ 2020 ਨੂੰ ਲਾਗੂ ਕਰਕੇ ਪਾਵਰਕਾਮ ਦਾ ਮੁਕੰਮਲ ਨਿੱਜੀਕਰਨ ਕਰਕੇ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕਰਕੇ ਵੱਡੀਆਂ ਕਾਰਪੋਰੇਟ ਕੰਪਨੀਆਂ ਨੂੰ ਮਹਿੰਗੀ ਬਿਜਲੀ ਵੇਚਣ ਦਾ ਅਖ਼ਤਿਆਰ ਦੇਣ ਜਾ ਰਹੀ ਅਤੇ ਕਿਰਤ ਕਾਨੂੰਨਾਂ ਵਿਚ ਸੋਧਾਂ ਕਰਕੇ ਕਾਰਪੋਰੇਟ ਘਰਾਨਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਬਿਜਲੀ ਕਾਮਿਆਂ ਨੂੰ ਕਿਸਾਨ ਸੰਘਰਸ਼ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਪੈ੍ਰੱਸ ਨੂੰ ਇਹ ਲਿਖਤੀ ਜਾਣਕਾਰੀ ਸਬ ਡਵੀਜ਼ਨ ਸਮਾਲਸਰ ਦੇ ਸਕੱਤਰ ਗੁਰਤੇਜ ਸਿੰਘ ਨੇ ਦਿੱਤੀ।
ਬਿਜਲੀ ਕਾਮਿਆਂ ਨੇ ਕਿਸਾਨਾਂ ਦੀ ਹਮਾਇਤ ਵਿਚ ਮੋਦੀ ਸਰਕਾਰ ਦੀ ਅਰਥੀ ਫੂਕੀ
ਕਿਸ਼ਨਪੁਰਾ ਕਲਾਂ, (ਪਰਮਿੰਦਰ ਸਿੰਘ ਗਿੱਲ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਵਲੋਂ ਦਿੱਤੇ ਗਏ ਅੱਜ ਬੰਦ ਦੇ ਸੱਦੇ ਦੀ ਹਮਾਇਤ ਕਰਦਿਆਂ ਟੈਕਨੀਕਲ ਸਰਵਿਸ ਯੂਨੀਅਨ ਸਬ ਡਵੀਜ਼ਨ ਭਿੰਡਰ ਕਲਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਕੇਂਦਰ ਦੀ ਮੋਦੀ ਸਰਕਾਰ ਦੀ ਅਰਥੀ ਫੂਕੀ। ਇਸ ਮੌਕੇ ਟੀ. ਐਸ. ਯੂ. ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਾਰਪੋਰੇਟ ਘਰਾਨਿਆਂ ਦੇ ਖ਼ਜ਼ਾਨੇ ਭਰਨ ਦੇ ਮਨਸ਼ੇ ਨਾਲ ਲੋਕ ਸਭਾ ਅਤੇ ਰਾਜ ਸਭਾ ਵਿਚ ਖੇਤੀ ਆਰਡੀਨੈਂਸਾਂ ਨੂੰ ਧੱਕੇ ਨਾਲ ਪਾਸ ਕਰਕੇ ਸਮੁੱਚੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਧ੍ਰੋਹ ਕਮਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਉਹ ਵੀ ਕਿਸਾਨਾਂ ਦੇ ਧਰਨਿਆਂ ਵਿਚ ਪਰਿਵਾਰ ਸਮੇਤ ਸ਼ਾਮਿਲ ਹੋ ਕੇ ਕਿਸਾਨਾਂ ਦੀ ਇਸ ਲੜਾਈ ਵਿਚ ਸਾਥ ਦੇਣਗੇ। ਇਸ ਮੌਕੇ ਡਵੀਜ਼ਨ ਸਕੱਤਰ ਰਾਜ ਕੁਮਾਰ, ਸਬ ਡਵੀਜ਼ਨ ਪ੍ਰਧਾਨ ਬੂਟਾ ਸਿੰਘ, ਸਕੱਤਰ ਪ੍ਰਕਾਸ਼ ਸਿੰਘ ਕੋਕਰੀ ਬੁੱਟਰਾਂ, ਹਰਮੇਲ ਸਿੰਘ ਮੀਤ ਪ੍ਰਧਾਨ, ਅੰਗਰੇਜ ਸਿੰਘ, ਅਜਮੇਰ ਸਿੰਘ ਤਿਹਾੜਾ, ਗੁਰਬਚਨ ਸਿੰਘ, ਕੁਲਦੀਪ ਸਿੰਘ, ਰਣਯੋਧ ਸਿੰਘ, ਪਾਲ ਸਿੰਘ, ਕੈਸ਼ੀਅਰ ਦੀਪਕ ਕੁਮਾਰ, ਰਘਬੀਰ ਸਿੰਘ ਭੋਲਾ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਮਹਿਤਾਬਗੜ੍ਹ ਚੌਕ ਵਿਚ ਲਾਇਆ ਰੋਸ ਧਰਨਾ
ਨੱਥੂਵਾਲਾ ਗਰਬੀ, (ਸਾਧੂ ਰਾਮ ਲੰਗੇਆਣਾ)-ਅੱਜ ਪੰਜਾਬ ਬੰਦ ਦੇ ਸੱਦੇ ਤਹਿਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਵਿਚ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਵੱਡੀ ਪੱਧਰ 'ਤੇ ਇਕੱਠੇ ਹੋ ਕੇ ਨੱਥੂਵਾਲਾ ਗਰਬੀ ਦੇ ਮਹਿਤਾਬਗੜ੍ਹ ਚੌਕ ਵਿਚ ਧਰਨਾ ਲਾਇਆ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਾਰੇ ਕਿਸਾਨ ਅਤੇ ਲੋਕ ਵਿਰੋਧੀ ਆਰਡੀਨੈਂਸ ਅਤੇ ਬਿੱਲ ਰੱਦ ਕਰਨ ਦੀ ਮੰਗ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਹਰੀਏਵਾਲਾ ਨੇ ਦੱਸਿਆ ਕਿ ਅੱਜ ਦੇ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪੈ੍ਰੱਸ ਸਕੱਤਰ ਅਵਤਾਰ ਮਹਿਮਾ, ਮਾਸਟਰ ਦਰਸ਼ਨ ਸਿੰਘ, ਗੁਰਸੇਵਕ ਸਿੰਘ ਖ਼ਵਾਜਾ ਖੜਕ, ਦਵਿੰਦਰ ਸਿੰਘ ਹਰੀਏਵਾਲਾ, ਸੂਬਾ ਸਿੰਘ ਨੱਥੂਵਾਲਾ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਗੁਰਪ੍ਰੀਤ ਸਿੰਘ, ਨਛੱਤਰ ਸਿੰਘ ਪ੍ਰੇਮੀ ਬੀ. ਕੇ. ਯੂ. ਕ੍ਰਾਂਤੀਕਾਰੀ, ਗਿੰਦਰ ਸਿੰਘ ਰੋਡੇ, ਬਾਬਾ ਮਹਿਤਾਬ ਸਿੰਘ ਨੱਥੂਵਾਲਾ, ਚਰਨਜੀਤ ਸਿੰਘ ਮੁਦਕੀ ਪ੍ਰਧਾਨ ਟੈਕਸੀ ਯੂਨੀਅਨ, ਰਾਮ ਮਾਹਲਾ, ਆਜ਼ਾਦ ਮਾਹਲਾ, ਕੁਲਵਿੰਦਰ ਸਿੰਘ ਬਿਜਲੀ ਬੋਰਡ ਮੁਦਕੀ ਆਦਿ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਦਵਿੰਦਰ ਸਿੰਘ ਹਰੀਏਵਾਲਾ ਆਗੂ ਸਤਿਕਾਰ ਕਮੇਟੀ ਨੇ ਨਿਭਾਈ।
ਚੇਅਰਮੈਨ ਤੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਹੇਠ ਖੇਤੀ ਬਿੱਲਾਂ ਦੇ ਖ਼ਿਲਾਫ਼ ਹੋਇਆ ਵਿਸ਼ਾਲ ਰੋਸ ਧਰਨਾ
ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਕਿਸਾਨਾਂ ਦੇ ਹਿਤਾਂ ਖ਼ਾਤਰ ਲੜਾਈ ਲੜੀ-ਮੱਖਣ ਬਰਾੜ
ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਜਿੱਥੇ ਅੱਜ ਮੋਗਾ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਆਰਡੀਨੈਂਸ ਦੇ ਖ਼ਿਲਾਫ਼ ਵਿਸ਼ਾਲ ਰੋਸ ਧਰਨੇ ਲਗਾਏ ਗਏ ਉੱਥੇ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਸਥਾਨਕ ਸ਼ਹਿਰ ਦੇ ਫ਼ਿਰੋਜ਼ਪੁਰ ਰੋਡ 'ਤੇ ਸਾਬਕਾ ਚੇਅਰਮੈਨ ਤੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿਚ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ ਜਿਸ ਵਿਚ ਸਾਬਕਾ ਵਿਧਾਇਕ ਜੋਗਿੰਦਰਪਾਲ ਸਿੰਘ ਜੈਨ ਦੇ ਸਪੁੱਤਰ ਸਾਬਕਾ ਮੇਅਰ ਨਗਰ-ਨਿਗਮ ਅਕਸ਼ਿਤ ਜੈਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਉੱਥੇ ਹਲਕੇ ਦੇ ਸਰਕਲ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਦੇ ਨਾਲ ਅਕਾਲੀ ਦਲ ਦੇ ਵਰਕਰਾਂ ਨੇ ਵੀ ਧਰਨੇ ਦੌਰਾਨ ਵੱਧ ਚੜ੍ਹ ਕੇ ਇਸ ਰੋਸ ਪ੍ਰਦਰਸ਼ਨ ਵਿਚ ਭਾਗ ਲਿਆ। ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਸੰਬੋਧਨ ਵਿਚ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ, ਮਜ਼ਦੂਰਾਂ ਦੀ ਪਾਰਟੀ ਹੈ ਤੇ ਇਤਿਹਾਸ ਦੁਹਰਾਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਮੂਹਰੇ ਹੋ ਕੇ ਕਿਸਾਨਾਂ ਦੇ ਹਿਤਾਂ ਦੀ ਲੜਾਈ ਲੜੀ ਹੈ ਤੇ ਕੋਈ ਵੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਮੇਸ਼ਾ ਹੀ ਦੂਹਰੀ ਚਾਲ ਚੱਲ ਕੇ ਪੰਜਾਬ ਦੇ ਲੋਕਾਂ ਨੂੰ ਤੋੜਨ ਦਾ ਯਤਨ ਕੀਤਾ ਹੈ। ਉਨ੍ਹਾਂ ਐਸ.ਵਾਈ.ਐਲ. ਨਹਿਰ ਦੇ ਮੁੱਦੇ ਨੂੰ ਦੁਹਰਾਉਂਦਿਆਂ ਕਿਹਾ ਕਿ ਇਹ ਉਹੀ ਕਾਂਗਰਸ ਸਰਕਾਰ ਹੈ ਜਿਸ ਨੇ ਪੰਜਾਬ ਦੇ ਕਿਸਾਨਾਂ ਦੇ ਪਾਣੀ ਨੂੰ ਦੂਸਰੇ ਸੂਬਿਆਂ ਨੂੰ ਦੇਣ ਲਈ ਐਸ.ਵਾਈ.ਐਲ. ਨਹਿਰ ਨੂੰ ਕਢਵਾਉਣ ਦਾ ਯਤਨ ਕੀਤਾ ਸੀ ਤੇ ਉਸ ਸਮੇਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਚਾਂਦੀ ਦੀ ਕਹੀ ਟੱਕ ਲਗਾਉਣ ਲਈ ਭੇਟ ਕੀਤੀ ਸੀ ਪਰ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਐਸ.ਵਾਈ.ਐਲ. ਨਹਿਰ ਖ਼ਿਲਾਫ਼ ਵੱਡੀ ਪੱਧਰ 'ਤੇ ਮੋਰਚਾ ਲਗਾਇਆ ਸੀ ਜਿਸ ਦਾ ਸਿੱਟਾ ਇਹ ਨਿਕਲਿਆ ਸੀ ਕਿ ਅੱਜ ਤੱਕ ਉਸ ਨਹਿਰ ਦਾ ਨਿਰਮਾਣ ਨਹੀਂ ਹੋ ਸਕਿਆ। ਹੁਣ ਜਦ ਕਿ ਕੇਂਦਰ ਵਲੋਂ ਆਰਡੀਨੈਂਸ ਬਿੱਲ ਪਾਸ ਕੀਤੇ ਗਏ ਹਨ। ਜੇਕਰ ਇਹ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੇ ਖ਼ਿਲਾਫ਼ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਭਾਈਵਾਲੀ ਸਰਕਾਰ ਵਿਚ ਹੀ ਨਾਤਾ ਤੋੜ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਵਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਪਾਰਟੀ ਸਾਰੇ ਹਿਤਾਂ ਤੋਂ ਉੱਪਰ ਉੱਠ ਕੇ ਅੱਜ ਪੰਜਾਬ ਦੇ ਕਿਸਾਨਾਂ ਨਾਲ ਖੜ੍ਹੀ ਹੈ ਤੇ ਇਨ੍ਹਾਂ ਬਿੱਲਾਂ ਨੂੰ ਰੱਦ ਕਰਵਾਉਣ ਲਈ ਪਾਰਟੀ ਆਰ-ਪਾਰ ਦੀ ਲੜਾਈ ਲੜੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੂਟਾ ਸਿੰਘ ਦੌਲਤਪੁਰਾ, ਯੂਥ ਆਗੂ ਬਿਪਨਪਾਲ ਖੋਸਾ, ਸੁਖਚੈਨ ਸਿੰਘ ਉੱਪਲ, ਰਵਦੀਪ ਸਿੰਘ ਸਿੰਘਾਂਵਾਲਾ, ਬੂਟਾ ਸਿੰਘ ਦੌਲਤਪੁਰਾ, ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ, ਕੁਲਦੀਪ ਸਿੰਘ ਜੋਗੇਵਾਲਾ, ਮਾਸਟਰ ਗੁਰਦੀਪ ਸਿੰਘ ਮਹੇਸ਼ਰੀ, ਚਰਨਜੀਤ ਸਿੰਘ ਝੰਡੇਆਣਾ, ਗੁਰਪ੍ਰੀਤ ਸਿੰਘ ਧੱਲੇਕੇ, ਗੁਰਬਿੰਦ ਸਿੰਘ ਸਿੰਘਾਂਵਾਲਾ, ਇੰਦਰਜੀਤ ਸਿੰਘ, ਗੁਰਚਰਨ ਸਿੰਘ ਬਿੱਟੂ, ਗਵਰਧਨ ਪੋਪਲੀ, ਰਣਜੀਤ ਸਿੰਘ ਭਾਊ, ਜਗਜੀਤ ਸਿੰਘ ਭਾਊ, ਨਰਿੰਦਰ ਸਿੰਘ ਬੁੱਕਣਵਾਲਾ, ਜੋਗਿੰਦਰ ਸਿੰਘ ਲੁਹਾਨ, ਮੁਕੰਦ ਸਿੰਘ ਬੁੱਕਣਵਾਲਾ, ਦਲਜੀਤ ਸਿੰਘ, ਸਰਫ਼ਰਾਜ਼ ਅਲੀ ਭੁੱਟੋ, ਜਗਤਾਰ ਅਲੀ, ਕੁਲਵੰਤ ਸਿੰਘ, ਦਰਸ਼ਨ ਸਿੰਘ ਮੰਡ, ਦਵਿੰਦਰ ਤਿਵਾੜੀ, ਮਨਜੀਤ ਸਿੰਘ ਧੰਮੂ, ਗੁਰਦਰਸ਼ਨ ਸਿੰਘ ਝੰਡੇਆਣਾ, ਜਗਤਾਰ ਸਿੰਘ ਸੰਘਾ, ਸੁਖਮੰਦਰ ਸਿੰਘ ਡਗਰੂ, ਲਾਲ ਸਿੰਘ ਸਾਬਕਾ ਸਰਪੰਚ, ਜਗਰਾਜ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
ਕਿਸਾਨ ਵਿਰੋਧੀ ਆਰਡੀਨੈਂਸ ਬਿੱਲਾਂ ਲਈ ਮੌਜੂਦਾ ਕੈਪਟਨ ਸਰਕਾਰ ਜ਼ਿੰਮੇਵਾਰ-ਜਥੇਦਾਰ ਤੋਤਾ ਸਿੰਘ
ਮੋਗਾ, (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਅੱਜ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਇੰਚਾਰਜ ਧਰਮਕੋਟ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਵਿਚ ਸਥਾਨਕ ਸ਼ਹਿਰ ਦੇ ਲੁਹਾਰਾ ਚੌਕ ਵਿਚ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਹਲਕਾ ਧਰਮਕੋਟ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਹੋਏ। ਇਸ ਮੌਕੇ ਧਰਨੇ ਵਿਚ ਵਿਸ਼ੇਸ਼ ਤੌਰ 'ਤੇ ਅਸ਼ਵਨੀ ਕੁਮਾਰ ਪਿੰਟੂ, ਰਜਿੰਦਰ ਸਿੰਘ ਡੱਲਾ, ਗੁਰਮੇਲ ਸਿੰਘ ਸਿੱਧੂ ਸਾਬਕਾ ਪ੍ਰਧਾਨ, ਹਰਪ੍ਰੀਤ ਰਿੱਕੀ ਯੂਥ ਪ੍ਰਧਾਨ ਧਰਮਕੋਟ, ਸਮਿੰਦਰ ਸਿੰਘ ਬਿੱਟੂ ਗਿੱਲ, ਮਨਤੇਜ ਸਿੰਘ ਜੰਬਾ, ਹੈਪੀ ਤਤਾਰੀਏ ਵਾਲਾ ਤੇ ਸੰਤ ਬਾਬਾ ਸੁਰਜੀਤ ਸਿੰਘ ਮਹਿਰੋਂ ਵਾਲੇ ਹਾਜ਼ਰ ਸਨ। ਇਸ ਮੌਕੇ ਜਥੇਦਾਰ ਤੋਤਾ ਸਿੰਘ ਨੇ ਬੋਲਦਿਆਂ ਕਿਹਾ ਕਿ ਜੋ ਆਰਡੀਨੈਂਸ ਬਿੱਲ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਹਨ ਉਨ੍ਹਾਂ ਨੂੰ ਕੈਂਸਲ ਕਰਵਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਿਰ ਤੋੜ ਯਤਨ ਕੀਤੇ ਗਏ ਸਨ ਤੇ ਇਸ ਸਬੰਧੀ ਕੋਰ ਕਮੇਟੀ ਦੀ ਮੀਟਿੰਗ ਵੀ ਸੱਦੀ ਗਈ ਸੀ ਤੇ ਇਸ ਮਾਮਲੇ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੀਟਿੰਗ ਵੀ ਕੀਤੀ ਸੀ ਤੇ ਉਨ੍ਹਾਂ ਨੂੰ ਇਸ ਬਿੱਲ ਬਾਰੇ ਸੁਚੇਤ ਕੀਤਾ ਸੀ ਕਿ ਇਹ ਬਿੱਲ ਕਿਸਾਨ ਵਿਰੋਧੀ ਹੈ। ਜੇਕਰ ਇਹ ਬਿੱਲ ਲਿਆਉਣਾ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਭਰੋਸੇ ਵਿਚ ਲੈਣਾ ਹੋਵੇਗਾ ਪਰ ਉਨ੍ਹਾਂ ਦੇ ਯਤਨਾਂ ਦੇ ਬਾਵਜੂਦ ਇਹ ਬਿੱਲ ਕੇਂਦਰ ਵਲੋਂ ਧੱਕੇ ਨਾਲ ਪਾਸ ਕਰ ਦਿੱਤਾ ਗਿਆ ਜਿਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਇਹ ਫ਼ੈਸਲਾ ਲਿਆ ਸੀ ਕਿ ਇਸ ਬਿੱਲ ਦਾ ਡਟ ਕੇ ਵਿਰੋਧ ਹੀ ਨਹੀਂ ਕਰਾਂਗੇ ਸਗੋਂ ਅਸਤੀਫ਼ੇ ਵੀ ਦਿੱਤੇ ਜਾਣਗੇ ਜਿਸ ਦੀ ਕੜੀ ਤਹਿਤ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਨੇ ਮੰਤਰੀ ਪਦ ਤੋਂ ਅਸਤੀਫ਼ਾ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨ ਪਹਿਲਾਂ ਹਾਂ ਤੇ ਅਕਾਲੀ ਬਾਅਦ ਵਿਚ ਹਾਂ। ਇਸ ਲਈ ਇਸ ਕਾਲੇ ਕਾਨੂੰਨ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਜੰਗ ਲੜਨ ਲਈ ਤਿਆਰ ਹੈ ਭਾਵੇਂ ਕੋਈ ਵੀ ਕੁਰਬਾਨੀ ਦੇਣੀ ਪਵੇ। ਉਨ੍ਹਾਂ ਕਿਹਾ ਜੇ ਪੰਜਾਬ ਵਿਚ ਸ਼ਾਂਤੀ ਬਣਾਈ ਰੱਖਣੀ ਹੈ ਤਾਂ ਕੇਂਦਰ ਵਲੋਂ ਪੰਜਾਬੀਆਂ ਨੂੰ ਭਰੋਸੇ ਵਿਚ ਲੈਣਾ ਜ਼ਰੂਰੀ ਪਰ ਅੱਜ ਪੰਜਾਬ ਦਾ ਅੰਨਦਾਤਾ ਆਪਣੀਆਂ ਹੱਕੀ ਮੰਗਾਂ ਤੇ ਕਾਲੇ ਕਾਨੂੰਨ ਨੂੰ ਲੈ ਕੇ ਸੜਕਾਂ 'ਤੇ ਉੱਤਰਿਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਉਨ੍ਹਾਂ ਦੇ ਨਾਲ ਖੜ੍ਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਤੇ ਜਦ ਕਦੇ ਕਿਸਾਨਾਂ 'ਤੇ ਭੀੜ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਡਟ ਕੇ ਲੜਾਈ ਲੜੀ ਹੈ ਤੇ ਹੁਣ ਵੀ ਉਹ ਇਨ੍ਹਾਂ ਆਰਡੀਨੈਂਸ ਬਿੱਲਾਂ ਨੂੰ ਰੱਦ ਕਰਵਾਉਣ ਲਈ ਜੰਮ ਕੇ ਸੰਘਰਸ਼ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਭੱਟੀ, ਹੈਪੀ ਭੁੱਲਰ, ਬਲਤੇਜ ਸਿੰਘ ਮਹਿਰੋਂ, ਆਕਾਸ਼ਦੀਪ ਮਹਿਰੋਂ, ਗੁਰਦੇਵ ਸਿੰਘ ਭੋਲਾ, ਨਿਸ਼ਾਨ ਸਿੰਘ ਮੂਸੇਵਾਲ, ਪਰਮਜੀਤ ਸਿੰਘ ਵਿਰਕ, ਕਸ਼ਮੀਰ ਸਿੰਘ ਬਾਜੇਕੇ, ਕਾਕਾ ਨੂਰ, ਜੋਗਿੰਦਰ ਭਾਊ, ਗੁਰਜੰਟ ਚਾਹਲ, ਰਾਣਾ ਮਸੀਤਾਂ, ਸੁਖਵਿੰਦਰ ਸਿੰਘ ਦਾਤੇਵਾਲ, ਗੁਰਚਰਨ ਸਿੰਘ ਲਲਿਹਾਂਦੀ, ਅਮਰਜੀਤ ਸਿੰਘ ਖ਼ਾਲਸਾ, ਜਰਨੈਲ ਸਿੰਘ ਬਿੱਟੂ ਸਰਪੰਚ, ਹੈਪੀ ਤਤਾਰੀਏ ਵਾਲਾ, ਬਲਵੀਰ ਸਿੰਘ ਕੋਟ ਈਸੇ ਖਾਂ, ਜਸਵੀਰ ਸਿੰਘ, ਰਮਨਦੀਪ ਸਿੰਘ ਰਿੰਪੀ, ਗੁਰਸੇਵਕ ਸਿੰਘ, ਕਰਨਪਾਲ, ਮਨਤੇਜ ਜੰਬਾ ਤੇ ਹਲਕਾ ਧਰਮਕੋਟ ਤੋਂ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
ਬਾਘਾ ਪੁਰਾਣਾ ਦੇ ਮੇਨ ਚੌਕ 'ਚ ਕਿਸਾਨ ਤੇ ਭਰਾਤਰੀ ਜਥੇਬੰਦੀਆਂ ਦੇ ਰੋਸ ਧਰਨੇ ਵਿਚ ਹੋਇਆ ਲਾਮਿਸਾਲ ਇਕੱਠ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਵਿਰੁੱਧ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਲੈ ਕੇ ਅੱਜ ਬਾਘਾ ਪੁਰਾਣਾ ਦੇ ਮੁੱਖ ਲਾਈਟਾਂ ਵਾਲੇ ਚੌਕ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਧਰਨਾ ਲਾ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਸਾਨ ਜਥੇਬੰਦੀਆਂ ਦੇ ਇਕੱਠ ਨੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਮੌਕੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ ਲਈ ਮਜ਼ਦੂਰ, ਆੜ੍ਹਤੀਏ, ਕਿਸਾਨ, ਦੁਕਾਨਦਾਰਾਂ ਅਤੇ ਆਮ ਲੋਕਾਂ ਨੇ ਧਰਨੇ ਵਿਚ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਵਜੋਂ ਆਪਣੇ ਕਾਰੋਬਾਰ ਬੰਦ ਰੱਖੇ ਗਏ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਫ਼ਾਇਦੇਮੰਦ ਦੱਸ ਕੇ ਜੋ ਖੇਤੀ ਸਬੰਧੀ ਤਿੰਨ ਬਿੱਲ ਪਾਸ ਕੀਤੇ ਹਨ ਕਿਸਾਨ ਮਾਰੂ ਸਾਬਤ ਹੋਣਗੇ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ ਜੋ ਸੰਘਰਸ਼ ਤਾਨਾਸ਼ਾਹੀ ਮੋਦੀ ਸਰਕਾਰ ਖ਼ਿਲਾਫ਼ ਵਿੱਢਿਆ ਗਿਆ ਹੈ ਉਸ ਵਿਚ ਸਾਰੇ ਵਰਗਾਂ ਦੇ ਲੋਕ, ਲੱਗਭਗ ਸਾਰੀਆਂ ਟਰੇਡਾਂ ਨਾਲ ਸਬੰਧਿਤ ਕਾਰੋਬਾਰੀ ਲੋਕ, ਪੰਜਾਬੀ ਗਾਇਕ, ਫ਼ਿਲਮੀ ਕਲਾਕਾਰਾਂ ਵਲੋਂ ਵੱਡੇ ਪੱਧਰ 'ਤੇ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਚੱਲਦੇ ਆ ਰਹੇ ਧਰਨਿਆਂ ਵਿਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਖੜ੍ਹ ਰਹੇ ਹਨ ਕਿਉਂਕਿ ਸਾਰਿਆਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਕਿਸਾਨ ਹੈ ਤਾਂ ਸਭ ਵਰਗਾਂ ਦੇ ਕਾਰੋਬਾਰ ਚੱਲਦੇ ਰਹਿ ਸਕਣਗੇ। ਧਰਨੇ ਦੀ ਸ਼ੁਰੂਆਤ ਮੌਕੇ ਉਸ ਵੇਲੇ ਧਰਨਾ ਦੇਣ ਆਈਆਂ ਕਿਸਾਨ ਜਥੇਬੰਦੀਆਂ ਦੀ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ, ਕਮਲਜੀਤ ਸਿੰਘ ਬਰਾੜ ਅਤੇ ਉਨ੍ਹਾਂ ਦੇ ਸਮਰਥਕਾਂ ਨਾਲ ਤਕਰਾਰ ਹੋ ਗਿਆ ਜਦੋਂ ਕਾਂਗਰਸੀਆਂ ਨੇ ਸਟੇਜ ਉੱਪਰ ਬੈਠ ਕੇ ਸੰਬੋਧਨ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਝ ਸਮੇਂ ਬਾਅਦ ਇਹ ਮਸਲਾ ਸ਼ਾਂਤ ਹੋ ਗਿਆ। ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਧਰਨੇ ਵਿਚ ਵਿਧਾਇਕ ਦਰਸ਼ਨ ਸਿੰਘ ਬਰਾੜ, ਕਮਲਜੀਤ ਸਿੰਘ ਬਰਾੜ, ਚੇਅਰਮੈਨ ਬਾਬਾ ਜਗਸੀਰ ਸਿੰਘ ਗਿੱਲ ਕਾਲੇਕੇ, ਬੀਬੀ ਅਮਰਜੀਤ ਕੌਰ ਬਰਾੜ ਖੋਟੇ, ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਬਲਾਕ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ, ਸੂਬਾ ਮੀਤ ਪ੍ਰਧਾਨ ਸੁਖਮੰਦਰ ਸਿੰਘ, ਸੁਰਜੀਤ ਸਿੰਘ ਵਿਰਕ, ਪ੍ਰਧਾਨ ਪ੍ਰੀਤਮ ਸਿੰਘ, ਪ੍ਰਧਾਨ ਅਮਰਜੀਤ ਸਿੰਘ ਆੜ੍ਹਤੀਆ ਐਸੋਸੀਏਸ਼ਨ, ਕਾਮਰੇਡ ਗੁਰਮੀਤ ਸਿੰਘ ਵਾਂਦਰ, ਜੋਧਾ ਸਿੰਘ ਬਰਾੜ, ਦੀਪਾ ਬਾਂਸਲ, ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ, ਕਰਨੈਲ ਸਿੰਘ ਗਿੱਲ ਕਾਲੇਕੇ, ਜੁਗਨੀ ਆੜ੍ਹਤੀਆ, ਜਸਵੰਤ ਸਿੰਘ ਆੜ੍ਹਤੀਆ, ਗੁਰਜੀਤ ਸਿੰਘ,

ਅਕਾਲੀਆਂ ਨੇ ਜ਼ਿਲ੍ਹਾ ਪ੍ਰਧਾਨ ਮਾਹਲਾ ਦੀ ਅਗਵਾਈ 'ਚ ਮਾਰਕੀਟ ਕਮੇਟੀ ਦਫ਼ਤਰ ਅੱਗੇ ਲਗਾਇਆ ਧਰਨਾ

ਬਾਘਾ ਪੁਰਾਣਾ, 25 ਸਤੰਬਰ (ਬਲਰਾਜ ਸਿੰਗਲਾ)-ਕਿਸਾਨ ਜਥੇਬੰਦੀਆਂ ਅਤੇ ਹੋਰਨਾਂ ਭਰਾਤਰੀ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਬਾਘਾ ਪੁਰਾਣਾ ਦੇ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ 'ਚ ਇਕ ਨਾਮਜ਼ਦ

ਮੋਗਾ, 25 ਸਤੰਬਰ (ਗੁਰਤੇਜ ਸਿੰਘ)-ਬਿਨਾਂ ਕਿਸੇ ਮਨਜ਼ੂਰੀ ਖੇਤ ਵਿਚ ਖੱਡਾ ਲਗਾ ਕੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ 'ਚ ਪੁਲਿਸ ਵਲੋਂ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਸਿਟੀ ਸਾਊਥ ਮੋਗਾ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸੇਵਾਦਾਰਾਂ ਨੇ ਖ਼ੁਦ ਧਰਨੇ 'ਤੇ ਵਰਤਾਇਆ ਲੰਗਰ

ਬਾਘਾ ਪੁਰਾਣਾ, 25 ਸਤੰਬਰ (ਬਲਰਾਜ ਸਿੰਗਲਾ)-ਉੱਘੇ ਸਮਾਜ ਸੇਵੀ ਅਤੇ ਇਲਾਕੇ ਦੀ ਚੋਟੀ ਦੀ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਗੁਰਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਤਪ ਅਸਥਾਨ ਸੱਚ ਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਜੋ ...

ਪੂਰੀ ਖ਼ਬਰ »

ਗੁਰਚਰਨ ਸਿੰਘ ਸਰਕਲ ਸਮਾਧ ਭਾਈ ਦੇ ਐਸ. ਸੀ. ਵਿੰਗ ਪ੍ਰਧਾਨ ਨਿਯੁਕਤ

ਸਮਾਧ ਭਾਈ, 25 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਸ਼ੋ੍ਰਮਣੀ ਅਕਾਲੀ ਦਲ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ ਪਿੰਡ ਸਮਾਧ ਭਾਈ ਦੇ ਗੁਰਚਰਨ ਸਿੰਘ ਨੂੰ ਪਾਰਟੀ ਵਲੋਂ ਸਰਕਲ ਸਮਾਧ ਭਾਈ ਤੋਂ ਐਸ. ਸੀ. ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਜਥੇਦਾਰ ਤੀਰਥ ...

ਪੂਰੀ ਖ਼ਬਰ »

ਚੂਹੜਚੱਕ ਵਾਸੀਆਂ ਫ਼ਿਰੋਜ਼ਪੁਰ-ਲੁਧਿਆਣਾ ਮਾਰਕ 'ਤੇ ਲਗਾਇਆ ਜਾਮ

ਅਜੀਤਵਾਲ, 25 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਭਾਜਪਾ ਦੀ ਕੇਂਦਰ ਸਰਕਾਰ ਵਿਰੁੱਧ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕਰਕੇ ਫ਼ਿਰੋਜਪੁਰ ਲੁਧਿਆਣਾ ਮੁੱਖ ਮਾਰਗ 'ਤੇ ਨਵਾਂ ਚੂਹੜਚੱਕ ਨਾਕੇ 'ਤੇ 10 ਵਜੇ ਤੋਂ 4 ਵਜੇ ਤੱਕ ਸ਼ਾਂਤੀ ਪੂਰਵਕ ਧਰਨਾ ਲਗਾਇਆ | ਸਭ ਧਿਰਾਂ ...

ਪੂਰੀ ਖ਼ਬਰ »

ਨਿਰਮਲ ਮਹਾਂ ਮੰਡਲ (ਮਾਲਵਾ) ਦੇ ਸੰਤਾਂ-ਮਹਾਂਪੁਰਸ਼ਾਂ ਵਲੋਂ ਕਿਸਾਨੀ ਸੰਘਰਸ਼ ਦੀ ਪੂਰਨ ਹਮਾਇਤ

ਅਜੀਤਵਾਲ, 25 ਸਤੰਬਰ (ਹਰਦੇਵ ਸਿੰਘ ਮਾਨ)-ਖੇਤੀ ਆਰਡੀਨੈਂਸ ਤੋਂ ਦੁਖੀ ਕਿਸਾਨਾਂ ਨੂੰ ਲੰਮੇ ਤੋਂ ਚੱਲ ਸੰਘਰਸ਼ ਦੇ ਰਾਹ ਚੱਲ ਕੇ ਧਰਨਿਆਂ ਦਾ ਸਹਾਰਾ ਲੈਣਾ ਪਿਆ ਪਰ ਫੇਰ ਵੀ ਕੇਂਦਰ ਸਰਕਾਰ ਵਲੋਂ ਕੋਈ ਹੱਲ ਨਾ ਹੁੰਦਾ ਦੇਖ ਸੜਕਾਂ ਤੇ ਰੇਲਾਂ ਰੋਕਣ ਜਿਹੇ ਫ਼ੈਸਲੇ ਲੈਣੇ ...

ਪੂਰੀ ਖ਼ਬਰ »

ਏ. ਐਸ. ਆਈ. ਨੇ ਡਿੱਗਿਆ ਮੋਬਾਈਲ ਫ਼ੋਨ ਵਾਪਸ ਕੀਤਾ

ਮੋਗਾ, 25 ਸਤੰਬਰ (ਅਸ਼ੋਕ ਬਾਂਸਲ)-ਏ. ਐਸ. ਆਈ. ਰਾਕੇਸ਼ ਕੁਮਾਰ ਟ੍ਰੈਫਿਕ ਪੁਲਿਸ ਮੋਗਾ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦੇ ਹੋਏ ਮੋਬਾਈਲ ਦੇ ਮਾਲਕ ਨੂੰ ਉਸ ਦਾ ਡਿੱਗਿਆ ਹੋਇਆ ਮੋਬਾਈਲ ਵਾਪਸ ਕੀਤਾ | ਏ.ਐਸ.ਆਈ. ਰਾਕੇਸ਼ ਕੁਮਾਰ ਅਤੇ ਹੈੱਡ ਕਾਂਸਟੇਬਲ ਜਗਤਾਰ ਸਿੰਘ ਦੀ ...

ਪੂਰੀ ਖ਼ਬਰ »

ਕਿਸਾਨੀ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰਨ 'ਤੇ ਪੁਲਿਸ ਨੇ ਦੋ ਨੌਜਵਾਨ ਕੀਤੇ ਗਿ੍ਫ਼ਤਾਰ

ਨਿਹਾਲ ਸਿੰਘ ਵਾਲਾ, 25 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਕਿਸਾਨੀ ਮੰਗਾਂ ਨੂੰ ਲੈ ਕੇ ਜਿੱਥੇ ਇਕ ਪਾਸੇ ਮੋਦੀ ਹਕੂਮਤ ਖ਼ਿਲਾਫ਼ ਪੂਰੇ ਪੰਜਾਬ ਅੰਦਰ ਲੋਕ ਰੋਹ ਬਣਿਆ ਹੋਇਆ ਹੈ ਅਤੇ ਮੋਦੀ ਸਰਕਾਰ ਖ਼ਿਲਾਫ਼ ਲੋਕ ਸੜਕਾਂ 'ਤੇ ਉੱਤਰੇ ਹੋਏ ਹਨ ਉੱਥੇ ਅੱਜ ਕਸਬਾ ਬਿਲਾਸਪੁਰ ...

ਪੂਰੀ ਖ਼ਬਰ »

ਵਿਧਾਇਕ ਬਰਾੜ ਨੇ ਧਰਨੇ ਉੱਪਰ ਹੁੱਲ੍ਹੜਬਾਜ਼ੀ ਕਰਨ ਦੇ ਅਕਾਲੀਆਂ 'ਤੇ ਲਾਏ ਦੋਸ਼

ਬਾਘਾ ਪੁਰਾਣਾ, 25 ਸਤੰਬਰ (ਬਲਰਾਜ ਸਿੰਗਲਾ)-ਅੱਜ ਸਥਾਨਕ ਮੁੱਖ ਚੌਾਕ ਵਿਚ ਕਿਸਾਨ ਜਥੇਬੰਦੀਆਂ ਦੇ ਧਰਨੇ ਵਿਚ ਜੋ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨਾਲ ਸਟੇਜ ਉੱਪਰ ਚੜ ਕੇ ਬੋਲਣ ਸਮੇਂ ਤਕਰਾਰਬਾਜ਼ੀ ਹੋਈ, ਨੂੰ ਲੈ ਕੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਪੁਲਿਸ ...

ਪੂਰੀ ਖ਼ਬਰ »

12 ਬੋਤਲਾਂ ਸ਼ਰਾਬ ਸਮੇਤ ਇਕ ਕਾਬੂ

ਮੋਗਾ, 25 ਸਤੰਬਰ (ਗੁਰਤੇਜ ਸਿੰਘ)-ਥਾਣਾ ਬਾਘਾ ਪੁਰਾਣਾ ਪੁਲਿਸ ਵਲੋਂ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਨੇੜੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 12 ਬੋਤਲਾਂ ਸ਼ਰਾਬ ਠੇਕਾ ਸਮੇਤ ਕਾਬੂ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਬਾਘਾ ਪੁਰਾਣਾ ਦੇ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਮੋਗਾ ਵਿਖੇ ਦੋ ਹੋਰ ਵਿਅਕਤੀ ਕੋਰੋਨਾ ਤੋਂ ਜੰਗ ਹਾਰੇ, 62 ਨਵੇਂ ਮਾਮਲੇ ਆਏ ਸਾਹਮਣੇ

ਮੋਗਾ, 25 ਸਤੰਬਰ (ਗੁਰਤੇਜ ਸਿੰਘ)-ਮੋਗਾ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਅੱਜ ਦੋ ਹੋਰ ਵਿਅਕਤੀ ਕੋਰੋਨਾ ਤੋਂ ਜੰਗ ਹਾਰ ਗਏ ਹਨ | ਜ਼ਿਲ੍ਹੇ ਵਿਚ ਜਿੱਥੇ ਨਵੇਂ ਕੋਰੋਨਾ ਮਰੀਜ਼ ਆਉਣ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਉੱਥੇ ਮੌਤਾਂ ਦਾ ਸਿਲਸਿਲਾ ...

ਪੂਰੀ ਖ਼ਬਰ »

ਰੋਟਰੀ ਕਲੱਬ ਮੋਗਾ ਕ੍ਰਾਊਨ ਦੀ ਚੋਣ, ਪ੍ਰਧਾਨ ਬਣੇ ਮਾਹਲ ਅਰੋੜਾ

ਮੋਗਾ, 25 ਸਤੰਬਰ (ਅਸ਼ੋਕ ਬਾਂਸਲ)-ਮੋਗਾ ਸ਼ਹਿਰ ਵਿਚ ਵਧ ਚੜ ਕੇ ਸਮਾਜ ਸੇਵਾ ਦੇ ਕੰਮਾਂ ਵਿਚ ਹਿੱਸਾ ਲੈਣ ਵਾਲੇ ਮੈਂਬਰਾਂ ਨੂੰ 3090 ਜ਼ਿਲ੍ਹਾ ਗਵਰਨਰ ਵਿਜੇ ਅਰੋੜਾ ਦੀ ਅਗਵਾਈ ਵਿਚ ਰੋਟਰੀ ਕਲੱਬ ਮੋਗਾ ਦਾ ਗਠਨ ਕਰਕੇ ਸਾਹਿਲ ਅਰੋੜਾ ਨੂੰ ਪ੍ਰਧਾਨ ਨਿਯੁਕਤ ਕੀਤਾ | ਮਨਦੀਪ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX