ਤਾਜਾ ਖ਼ਬਰਾਂ


ਮੁੜ ਨਾਨੀ ਬਣੀ ਹੇਮਾ ਮਾਲਿਨੀ, ਅਹਾਨਾ ਦਿਓਲ ਨੇ ਜੌੜੀਆਂ ਧੀਆਂ ਨੂੰ ਦਿੱਤਾ ਜਨਮ
. . .  5 minutes ago
ਮੁੰਬਈ, 28 ਨਵੰਬਰ- ਹੇਮਾ ਮਾਲਿਨੀ ਇਕ ਵਾਰ ਫਿਰ 72 ਸਾਲ ਦੀ ਉਮਰ 'ਚ ਨਾਨੀ ਬਣ ਗਈ ਹੈ। ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਛੋਟੀ ਧੀ ਅਹਾਨਾ ਦਿਓਲ ਨੇ ਜੌੜੀਆਂ ਧੀਆਂ ਨੂੰ ਜਨਮ ਦਿੱਤਾ ਹੈ...
'ਲਵ ਜਿਹਾਦ' ਨਾਲ ਜੁੜੇ ਅਧਿਆਦੇਸ਼ ਨੂੰ ਉੱਤਰ ਪ੍ਰਦੇਸ਼ ਦੀ ਰਾਜਪਾਲ ਨੇ ਦਿੱਤੀ ਮਨਜ਼ੂਰੀ
. . .  15 minutes ago
ਲਖਨਊ, 28 ਨਵੰਬਰ- ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ 'ਲਵ ਜਿਹਾਦ' ਨਾਲ ਜੁੜੇ ਅਧਿਆਦੇਸ਼ ਨੂੰ ਮਨਜ਼ੂਰੀ...
ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 41,322 ਨਵੇਂ ਮਾਮਲੇ ਆਏ ਸਾਹਮਣੇ, 485 ਲੋਕਾਂ ਦੀ ਹੋਈ ਮੌਤ
. . .  28 minutes ago
ਨਵੀਂ ਦਿੱਲੀ, 28 ਨਵੰਬਰ- ਭਾਰਤ 'ਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ 41,322 ਨਵੇਂ...
ਜਾਇਡਸ ਬਾਇਓਟੈਕ ਪਾਰਕ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  44 minutes ago
ਨਵੀਂ ਦਿੱਲੀ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਸਤਿਤ ਜਾਇਡਸ ਬਾਇਓਟੈਕ ਪਾਰਕ 'ਚ ਪਹੁੰਚ ਚੁੱਕੇ ਹਨ। ਇੱਤੇ ਉਹ ਖੋਜ ਕਰਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ...
ਕਿਸਾਨੀ ਅੰਦੋਲਨ ਕਾਰਨ ਦਿੱਲੀ ਦੇ ਟਿਕਰੀ ਬਾਰਡਰ 'ਤੇ ਵਧਾਈ ਗਈ ਸੁਰੱਖਿਆ
. . .  about 1 hour ago
ਨਵੀਂ ਦਿੱਲੀ, 28 ਨਵੰਬਰ-ਦਿੱਲੀ ਟਿਕਰੀ ਬਾਰਡਰ 'ਤੇ ਵੱਡੀ ਗਿਣਤੀ 'ਚ ਕਿਸਾਨ ਪਹੁੰਚ ਗਏ ਹਨ। ਇਸ ਨੂੰ ਦੇਖਦਿਆਂ ਇੱਥੇ ਵੱਡੀ ਗਿਣਤੀ 'ਚ...
ਅਹਿਮਦਾਬਾਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਦਾ ਲੈਣਗੇ ਜਾਇਜ਼ਾ
. . .  48 minutes ago
ਅਹਿਮਦਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਅਹਿਮਦਾਬਾਦ 'ਚ ਪਹੁੰਚ ਗਏ ਹਨ। ਥੋੜ੍ਹੀ ਦੇਰ ਬਾਅਦ ਉਹ ਅਹਿਮਦਾਬਾਦ ਦੇ ਨੇੜੇ ਸਥਿਤ ਪ੍ਰਮੁੱਖ ਦਵਾਈ ਕੰਪਨੀ 'ਜਾਇਡਸ ਬਾਇਓਟੈਕ' ਪਾਰਕ...
ਜੰਮੂ-ਕਸ਼ਮੀਰ 'ਚ ਡੀ. ਡੀ. ਸੀ. ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ
. . .  about 1 hour ago
ਸ੍ਰੀਨਗਰ, 28 ਨਵੰਬਰ- ਜੰਮੂ-ਕਸ਼ਮੀਰ ਤੋਂ ਧਾਰਾ 37 ਹਟਾਉਣ ਅਤੇ ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਤੋਂ ਬਾਅਦ ਅੱਜ ਇੱਥੇ ਪਹਿਲੀ ਵਾਰ ਵੋਟਿੰਗ ਹੋ ਰਹੀ ਹੈ। ਜੰਮੂ-ਕਸ਼ਮੀਰ 'ਚ ਡੀ. ਡੀ. ਸੀ...
ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਬੈਠਕ ਜਾਰੀ
. . .  about 1 hour ago
ਨਵੀਂ ਦਿੱਲੀ, 28 ਨਵੰਬਰ- ਸਿੰਘੂ ਬਾਰਡਰ 'ਤੇ ਪੰਜਾਬ ਦੇ ਕਿਸਾਨਾਂ ਦੀ ਬੈਠਕ ਜਾਰੀ ਹੈ। ਇਸ ਬੈਠਕ 'ਚ ਤੈਅ ਕੀਤਾ ਜਾਵੇਗਾ ਕਿ ਕਿਸਾਨ ਆਪਣਾ ਪ੍ਰਦਰਸ਼ਨ ਸਿੰਘੂ ਬਾਰਡਰ...
ਠੰਢ 'ਚ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਹੀ ਬਿਤਾਈ ਰਾਤ
. . .  about 2 hours ago
ਨਵੀਂ ਦਿੱਲੀ, 28 ਨਵੰਬਰ- ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਧਰਨਾ ਜਾਰੀ ਹੈ ਅਤੇ ਬੀਤੀ ਰਾਤ ਠੰਢ 'ਚ ਹੀ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਬਿਤਾਈ। ਅੱਜ ਕਿਸਾਨ ਜਥੇਬੰਦੀਆਂ ਦੀ ਅਹਿਮ...
ਦੇਸ਼ ਦੇ ਤਿੰਨ ਕੋਰੋਨਾ ਵੈਕਸੀਨ ਸੈਂਟਰਾਂ ਦਾ ਅੱਜ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 28 ਨਵੰਬਰ- ਭਾਰਤ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਦੇਸ਼ 'ਚ ਤਿੰਨ ਵੱਖ-ਵੱਖ ਕੋਵਿਡ ਵੈਕਸੀਨਾਂ 'ਤੇ ਕੰਮ ਚੱਲ ਰਿਹਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਅੱਜ ਦਾ ਵਿਚਾਰ
. . .  about 3 hours ago
ਹਿਮਾਚਲ ਦੇ ਸਿਰਮੌਰ ‘ਚ ਮਾਸਕ ਨਾ ਪਹਿਨਣ ਦੇ ਕਾਰਨ ਕੀਤਾ ਜਾਵੇਗਾ ਗ੍ਰਿਫਤਾਰ
. . .  1 day ago
ਸ਼ਿਮਲਾ, 27 ਨਵੰਬਰ - ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਐਸਪੀ ਨੇ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਜਿਸ ਵਿਅਕਤੀ ਨੇ ਮਾਸਕ ਨਾ ਪਹਿਨਿਆ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ । ਜੇ ਦੋਸ਼ੀ ਪਾਇਆ ਜਾਂਦਾ ਹੈ...
ਨਗਰ ਕੌਂਸਲ/ਪੰਚਾਇਤ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ
. . .  1 day ago
ਚੰਡੀਗੜ੍ਹ , 27 ਨਵੰਬਰ {ਮਾਨ}-ਪੰਜਾਬ ਦੀਆਂ ਨਗਰ ਕੌਂਸਲਾਂ/ਪੰਚਾਇਤਾਂ ਦੀਆਂ ਆਮ ਚੋਣਾਂ ਅਤੇ ਉਪ ਚੋਣਾਂ ਕਰਵਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ । ਇਸ ਨਾਲ ਹੁਣ ਪੰਜਾਬ ਅੰਦਰ ...
ਬੀਬੀ ਜਗੀਰ ਕੌਰ ਦਾ ਬੇਗੋਵਾਲ ਪੁੱਜਣ ‘ਤੇ ਹਲਕੇ ਦੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ
. . .  1 day ago
ਬੇਗੋਵਾਲ , 27 ਨਵੰਬਰ (ਸੁਖਜਿੰਦਰ ਸਿੰਘ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਬੀਬੀ ਜਗੀਰ ਕੌਰ ਦਾ ਦੇਰ ਰਾਤ ਅੱਜ ਆਪਣੇ ਨਗਰ ਬੇਗੋਵਾਲ ਪੁੱਜਣ ‘ਤੇ ਉਨ੍ਹਾਂ ਦਾ ਹਲਕੇ ਦੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ...
ਬੀ ਐੱਸ ਐੱਫ ਨੇ 7 ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਮਮਦੋਟ { ਫਿਰੋਜ਼ਪੁਰ} ,27 ਨਵੰਬਰ (ਸੁਖਦੇਵ ਸਿੰਘ ਸੰਗਮ ) - ਬੀ ਐੱਸ ਐੱਫ ਸੈਕਟਰ ਮਮਦੋਟ ਵੱਲੋਂ ਸਰਹੱਦੀ ਖੇਤਰ ਵਿਚੋਂ 7 ਪੈਕਟ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਹਿੰਦ ਪਾਕਿ ਸਰਹੱਦੀ ...
ਹਾਈ ਕੋਰਟ ਨੇ 28 ਨਵੰਬਰ ਤੋਂ ਲੈ ਕੇ 23 ਦਸੰਬਰ ਤੱਕ ਦੇ ਕੇਸਾਂ ਦੀ ਸੁਣਵਾਈ ਵਧਾ ਕੇ ਮਾਰਚ 2021 ਕੀਤੀ
. . .  1 day ago
ਫਿਰੋਜ਼ਪੁਰ ,27 ਨਵੰਬਰ {ਰਾਕੇਸ਼ ਚਾਵਲਾ/ਕਾਨੂੰਨੀ ਪ੍ਰਤੀਨਿਧੀ}-ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦੇ ਜੱਜਾਂ ,ਵਕੀਲਾਂ ,ਸਟਾਫ ਅਤੇ ਪ੍ਰਾਰਥੀਆਂ ਦੀ ਸੁਰੱਖਿਆ ਨੂੰ ਮਦੇਨਜ਼ਰ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 28 ...
ਮੁੱਖ ਮੰਤਰੀ ਵਲੋਂ ਸ਼ਹੀਦ ਸੁਖਬੀਰ ਸਿੰਘ ਦੇ ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦਾ ਐਲਾਨ
. . .  1 day ago
ਤਰਨ ਤਾਰਨ, 27 ਨਵੰਬਰ (ਹਰਿੰਦਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਖਵਾਸ ਪੁਰ ਨਿਵਾਸੀ 18 ਜੇ.ਏ.ਕੇ. ਆਰ.ਆਈ.ਐੱਫ. ਦੇ ਸਿਪਾਹੀ ਸੁਖਬੀਰ ਸਿੰਘ ਜੋ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ...
ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਕਿਸਾਨਾਂ ਅੱਗੇ ਰੁਕਾਵਟਾਂ ਪਾਉਣ ਦੀ ਨਿਖੇਧੀ
. . .  1 day ago
ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)- ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਸਾਨਾਂ ਦੇ ਸੰਘਰਸ਼ ਨਾਲ ਇਕਮੁੱਠਤਾ ਅਤੇ ਹਮਦਰਦੀ ਪ੍ਰਗਟਾਉਂਦੇ ਹੋਏ ...
ਹਾਰਦਿਕ ਪੰਡਿਆ ਵਨਡੇ ਕ੍ਰਿਕਟ ਵਿਚ 1000 ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਭਾਰਤੀ ਖਿਡਾਰੀ
. . .  1 day ago
ਨਵੀਂ ਦਿੱਲੀ, 27 ਨਵੰਬਰ - ਭਾਰਤੀ ਸਟਾਰ ਹਾਰਦਿਕ ਪਾਂਡਿਆ ਨੇ ਆਸਟਰੇਲੀਆ ਖਿਲਾਫ ਅਰਧ ਸੈਂਕੜਾ ਖੇਡ ਕੇ , ਇਸ ਸਮੇਂ ਦੌਰਾਨ, ਪੰਡਿਆ ਨੇ ਆਪਣੇ ਨਾਮ ਦੀ ਇੱਕ ਵਿਸ਼ੇਸ਼ ਪ੍ਰਾਪਤੀ ਵੀ ...
ਸਰਕਾਰੀ ਸਕੂਲ ਲਾਂਬੜਾ ਦੀ ਅਧਿਆਪਕਾਂ ਦੀ ਕੋਰੋਨਾ ਕਾਰਨ ਮੌਤ
. . .  1 day ago
ਲਾਂਬੜਾ ,27 ਨਵੰਬਰ {ਪਰਮੀਤ ਗੁਪਤਾ}-ਲਾਂਬੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਬਤੌਰ ਸਮਾਜਿਕ ਸਿੱਖਿਆ ਦੀ ਅਧਿਆਪਿਕਾ ਵਜੋਂ ਤਾਇਨਾਤ ਮੈਡਮ ਇੰਦੂ ਚਮਨ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ
ਮੰਦੀ 'ਤੇ ਸਰਕਾਰ ਦੀ ਮੋਹਰ, ਦੂਜੀ ਤਿਮਾਹੀ' ਚ -7.5% ਦਾ ਵਾਧਾ
. . .  1 day ago
ਨਵੀਂ ਦਿੱਲੀ, 27 ਨਵੰਬਰ - ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਜੀਡੀਪੀ ਦੇ ਵਾਧੇ ਦੇ ਅੰਕੜੇ ਸ਼ੁੱਕਰਵਾਰ, 27 ਨਵੰਬਰ ਨੂੰ ਦੂਜੀ ਵਾਰ ਆਏ ਹਨ । ਵਿੱਤੀ ਸਾਲ 2020-21 ਦੀ ਦੂਜੀ ਜਾਂ ਸਤੰਬਰ ਦੀ ਤਿਮਾਹੀ ਵਿਚ, ਜੀਡੀਪੀ ਵਾਧਾ 7.5% ਤੇ ਨਕਾਰਾਤਮਕ ...
ਹਰਿਆਣਾ ‘ਚ ਕਿਸਾਨ ਕਾਫਲੇ ਦਾ ਪਲਕ ਵਿਛਾ ਸਵਾਗਤ
. . .  1 day ago
ਡੱਬਵਾਲੀ, 27 ਨਵੰਬਰ (ਇਕਬਾਲ ਸਿੰਘ ਸ਼ਾਂਤ)- ਹਰਿਆਣੇ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਵਧਦੇ ਪੰਜਾਬ ਦੇ ਕਿਸਾਨ ਕਾਫਲੇ ਦਾ ਥਾਂ ਥਾਂ ਭਰਵਾਂ ਸਵਾਗਤ ਕੀਤਾ ਹੈ । ਰਾਹ ਵਿੱਚ ਪਿੰਡਾਂ ’ਚ ...
ਭਾਜਪਾ ਆਗੂ ਨੇ ਕੇਂਦਰ ਸਰਕਾਰ ਨੂੰ ਦਿੱਤੀ ਨਸੀਹਤ, ਖੇਤੀ ਸੰਘਰਸ਼ ਦੇ ਸ਼ਾਂਤੀਪੂਰਵਕ ਹੱਲ ਲਈ ਕੇਂਦਰ ਖੁੱਲ੍ਹ-ਦਿਲੀ ਦਿਖਾਵੇ
. . .  1 day ago
ਸੰਗਰੂਰ, 27 ਨਵੰਬਰ (ਧੀਰਜ ਪਸ਼ੋਰੀਆ)- ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸਾਬਕਾ ਕੌਮੀ ਉਪ ਪ੍ਰਧਾਨ ਸਤਵੰਤ ਸਿੰਘ ਪੂਨੀਆ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਸੰਘਰਸ਼ ਕਾਰਨ...
ਸਿਡਨੀ ਵਨਡੇ 'ਚ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਹਰਾਇਆ
. . .  1 day ago
ਸਿਡਨੀ ਵਨਡੇ 'ਚ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਹਰਾਇਆ....................
ਅੰਮ੍ਰਿਤਸਰ 'ਚ ਕੋਰੋਨਾ ਦੇ 68 ਨਵੇਂ ਮਾਮਲੇ ਆਏ ਸਾਹਮਣੇ, 3 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 27 ਨਵੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 68 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋੜੀਂਦੀ ਤਬਦੀਲੀ ਦੀ ਸ਼ੁਰੂਆਤ ਸਾਡੇ ਤੋਂ ਹੀ ਹੋਵੇਗੀ। -ਮਹਾਤਮਾ ਗਾਂਧੀ

ਬਰਨਾਲਾ

ਕਿਸਾਨ ਜਥੇਬੰਦੀਆਂ ਵਲੋਂ ਖੇਤੀ ਬਿੱਲ ਰੱਦ ਕਰਾਉਣ ਲਈ ਰੇਲਵੇ ਟਰੈਕ 'ਤੇ ਧਰਨਾ ਦੂਜੇ ਦਿਨ ਜਾਰੀ

ਬਰਨਾਲਾ, 25 ਸਤੰਬਰ (ਧਰਮਪਾਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵਲੋਂ 31 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਪੰਜਾਬ ਬੰਦ ਦੌਰਾਨ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਰੇਲ ਰੋਕੋ ਅੰਦੋਲਨ ਦੇ ਦੂਸਰੇ ਦਿਨ ਵੱਡੀ ਗਿਣਤੀ ਵਿਚ ਕਿਸਾਨ ਮਰਦ ਔਰਤਾਂ ਵਲੋਂ ਰੇਲਵੇ ਸਟੇਸ਼ਨ 'ਤੇ ਦੂਜੇ ਦਿਨ ਬਠਿੰਡਾ-ਅੰਬਾਲਾ ਰੇਲਵੇ ਮਾਰਗ ਜਾਮ ਕਰ ਕੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਆਗੂ ਚਮਕੌਰ ਸਿੰਘ, ਜ਼ਿਲ੍ਹਾ ਕਨਵੀਨਰ ਜਰਨੈਲ ਸਿੰਘ ਬਦਰਾ, ਭਗਤ ਸਿੰਘ ਛੰਨਾ, ਜਰਨੈਲ ਸਿੰਘ ਜਵੰਧਾ ਪਿੰਡੀ ਅਤੇ ਬਲੌਰ ਸਿੰਘ ਛੰਨਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਤੋਂ ਕਿਸਾਨਾਂ ਨੂੰ ਕੋਈ ਉਮੀਦ ਨਹੀਂ ਕਿਉਂਕਿ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਜਾਂ ਆਗੂ ਇਨ੍ਹਾਂ ਧਰਨਿਆਂ ਤੋਂ ਆਪਣੀਆਂ ਸਿਆਸੀ ਰੋਟੀਆਂ ਸੇਕ ਆਪਣੀਆਂ ਪਾਰਟੀਆਂ ਦੀ ਹੋਂਦ ਬਚਾਉਣਾ ਚਾਹੁੰਦੇ ਹਨ ਪਰ ਪੰਜਾਬ ਲੋਕ ਹੁਣ ਇਨ੍ਹਾਂ ਨੂੰ ਆਪਣੇ ਸੰਘਰਸ਼ ਤੋਂ ਦੂਰ ਰੱਖ ਕੇ ਧਰਨੇ ਨੂੰ ਖੇਰੂੰ-ਖੇਰੂੰ ਨਹੀਂ ਹੋਣ ਦੇਣਗੇ | ਆਗੂਆਂ ਕਿਹਾ ਕਿ ਖੇਤੀ ਆਰਡੀਨੈਂਸ ਅਤੇ ਬਿਜਲੀ ਬਿੱਲ 2020 ਨੂੰ ਰੱਦ ਕਰਵਾਉਣ ਲਈ ਸਿਰਫ਼ ਇਨਸਾਫ਼ ਪਸੰਦ ਜਥੇਬੰਦੀਆਂ ਦੇ ਸਹਿਯੋਗ ਨਾਲ ਹੀ ਲੜਾਈ ਲੜੀ ਜਾਵੇਗੀ | ਖੇਤੀ ਬਿੱਲਾਂ ਦੀ ਮੰਗ ਨੂੰ ਰੱਦ ਕਰਨ ਨੂੰ ਲੈ ਕੇ ਕੇਂਦਰ ਸਰਕਾਰ ਨੂੰ ੂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਬਿੱਲਾਂ ਨੂੰ ਰੱਦ ਨਾ ਕੀਤਾ ਗਿਆ ਤਾਂ ਕਿਸਾਨ ਪੰਜਾਬ ਦੀਆਂ ਸਾਰੀਆਂ ਰੇਲਵੇ ਲਾਈਨਾਂ 'ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਰੂਪ ਸਿੰਘ ਛੰਨਾ, ਕਿ੍ਸ਼ਨ ਸਿੰਘ, ਹਰਵਿੰਦਰ ਸਿੰਘ, ਜਗਤਾਰ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਹਰਿੰਦਰ ਸਿੰਘ, ਗੁਰਪਾਲ ਸਿੰਘ, ਪ੍ਰੀਤਮ ਸਿੰਘ, ਕੇਵਲ ਸਿੰਘ, ਨਿਰਮਲ ਸਿੰਘ, ਇੰਦਰਜੀਤ ਸਿੰਘ, ਸਰਬਜੀਤ ਸਿੰਘ, ਹਰਵਿੰਦਰ ਕੌਰ, ਕਮਲਜੀਤ ਕੌਰ, ਬਲਜੀਤ ਕੌਰ, ਨਵਕਿਰਨ ਕੌਰ ਭੱਠਲ, ਜਸਵੀਰ ਕੌਰ ਬਲਜੀਤ ਕੌਰ, ਜਸਵਿੰਦਰ ਕੌਰ, ਕੁਲਦੀਪ ਕੌਰ ਸੇਖਾ ਆਦਿ ਹਾਜ਼ਰ ਸਨ |
ਕਿਸਾਨ ਜਥੇਬੰਦੀਆਂ ਨੇ ਵਿਧਾਇਕ ਮੀਤ ਹੇਅਰ ਨੂੰ ਧਰਨੇ 'ਚੋਂ ਜਾਣ ਲਈ ਕਿਹਾ-ਧਰਨੇ 'ਚ ਸਮਰਥਨ ਦੇਣ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੂੰ ਜਥੇਬੰਦੀਆਂ ਦੇ ਆਗੂਆਂ ਵਲੋਂ ਇਹ ਕਹਿ ਕੇ ਧਰਨੇ ਵਿਚੋਂ ਜਾਣ ਲਈ ਕਹਿ ਦਿੱਤਾ ਕਿ ਉਹ ਇਕ ਰਾਜਨੀਤਿਕ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਹਨ ਤੇ ਜਥੇਬੰਦੀਆਂ ਵਲੋਂ ਰਾਜਨੀਤਿਕ ਪਾਰਟੀਆਂ ਨਾਲ ਸਟੇਜਾਂ ਸਾਂਝੀਆਂ ਨਹੀਂ ਕੀਤੀਆਂ ਜਾਣੀਆਂ ਜਿਸ ਤੋਂ ਬਾਅਦ ਵਿਧਾਇਕ ਧਰਨੇ ਵਿਚੋਂ ਚਲੇ ਗਏ | ਜਦੋਂ ਇਸ ਸਬੰਧੀ ਵਿਧਾਇਕ ਮੀਤ ਹੇਅਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਉਹ ਇਕ ਕਿਸਾਨ ਹੋਣ ਦੇ ਨਾਤੇ ਧਰਨੇ ਵਿਚ ਗਏ ਸੀ ਨਾ ਕਿ ਕੋਈ ਰਾਜਨੀਤਿਕ ਨੁਮਾਇੰਦਾ ਬਣਾ ਕੇ, ਉਨ੍ਹਾਂ ਕਿਹਾ ਕਿ ਜੋ ਮੋਦੀ ਸਰਕਾਰ ਵਲੋਂ ਆਰਡੀਨੈਂਸ ਜਾਰੀ ਕੀਤੇ ਗਏ ਹਨ ਉਹ ਕਿਸਾਨ ਵਿਰੋਧੀ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਤਤਪਰ ਰਹੇਗੀ |
ਹੰਡਿਆਇਆ, (ਗੁਰਜੀਤ ਸਿੰਘ ਖੁੱਡੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਤੇ ਭਰਾਤਰੀ ਜਥੇਬੰਦੀਆਂ ਵਲੋਂ ਅੰਬਾਲਾ ਬਠਿੰਡਾ ਰੇਲਵੇ ਲਾਈਨ ਰੇਲਵੇ ਸਟੇਸ਼ਨ ਹੰਡਿਆਇਆ ਵਿਖੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਖ਼ਿਲਾਫ਼ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਪਰਮਿੰਦਰ ਹੰਡਿਆਇਆ, ਬਲਾਕ ਜਨਰਲ ਸਕੱਤਰ ਬਾਬੂ ਸਿੰਘ ਖੁੱਡੀ ਕਲਾਂ, ਬਾਬਾ ਲਾਲ ਸਿੰਘ ਧੂਰਕੋਟ, ਹਰਮੰਡਲ ਸਿੰਘ ਸ਼ਹਿਣਾ ਬਲਾਕ ਮੀਤ ਪ੍ਰਧਾਨ, ਗੁਰਮੀਤ ਸਿੰਘ ਸੁਖਪੁਰਾ, ਗੁਰਚਰਨ ਸਿੰਘ ਠੁੱਲੀਵਾਲ, ਮਲਕੀਤ ਸਿੰਘ ਸੰਘੇੜਾ, ਕਾ: ਮੱਖਣ ਸਿੰਘ ਰਾਮਗੜ੍ਹ, ਪ੍ਰੇਮ ਕੁਮਾਰ, ਰੁਪਿੰਦਰ ਰੂਪੀ, ਮਜ਼ਦੂਰ ਯੂਨੀਅਨ ਦੇ ਜੋਗਿੰਦਰ ਸੰਘੇੜਾ, ਕੁਲਵਿੰਦਰ ਫਰਵਾਹੀ, ਬਲਵੰਤ ਸਿੰਘ ਉਪਲੀ ਸੂਬਾ ਪ੍ਰੈਸ ਸਕੱਤਰ, ਬਲਾਕ ਕਨਵੀਨਰ ਮਨਜੀਤ ਕੌਰ, ਜ਼ੋਰਾ ਸਿੰਘ, ਜਸਵੰਤ ਸਿੰਘ, ਕੁਲਵੰਤ ਸਿੰਘ, ਅਵਤਾਰ ਸਿੰਘ ਤਾਰੀ, ਗੁਰਤੇਜ ਸਿੰਘ ਖੁੱਡੀ, ਰਣਜੋਧ ਸਿੰਘ ਬਾਜਵਾ, ਗੁਰਨੈਬ ਸਿੰਘ ਬਾਜਵਾ ਆਦਿ ਸਮੇਤ ਵੱਡੀ ਗਿਣਤੀ 'ਚ ਕਿਸਾਨ ਪਰਿਵਾਰਾਂ ਸਮੇਤ ਹਾਜ਼ਰ ਸਨ |
ਭਦੌੜ, (ਰਜਿੰਦਰ ਬੱਤਾ, ਵਿਨੋਦ ਕਲਸੀ)-ਕਸਬੇ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਆਰਡੀਨੈਂਸ ਦੇ ਵਿਰੋਧ ਵਿਚ ਰੋਸ ਰੈਲੀ ਕੱਢੀ ਗਈ, ਜਿਸ ਵਿਚ ਲੋਕਾਂ ਨੇ ਵੱਡੀ ਗਿਣਤੀ ਵਿਚ ਆਪਣੀ ਸ਼ਮੂਲੀਅਤ ਕੀਤੀ ਰੋਸ ਵਜੋਂ ਸਮੂਹ ਕਾਰੋਬਾਰ ਅਤੇ ਬਾਜ਼ਾਰ ਬੰਦ ਰਹੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ | ਬਰਨਾਲਾ ਬਾਜਾਖਾਨਾ ਰੋਡ ਉਪਰ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਕ੍ਰਾਂਤੀ ਯੂਥ ਕਲੱਬ ਦੇ ਸਰਪ੍ਰਸਤ ਅਮਰਜੀਤ ਸਿੰਘ ਜੀਤਾ, ਬਲਵਿੰਦਰ ਸਿੰਘ ਲਧਰੋਈਆ, ਕੀਰਤ ਸਿੰਗਲਾ, ਗੁਰਮੇਲ ਸਿੰਘ ਭੁਟਾਲ, ਉਜਾਗਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਿਛਲੇ ਛੇ ਸਾਲਾਂ ਦੌਰਾਨ ਲਏ ਗਏ ਲੋਕ ਮਾਰੂ ਫ਼ੈਸਲਿਆਂ ਤੋਂ ਲੋਕ ਅਜੇ ਉੱਭਰੇ ਨਹੀਂ ਸੀ | ਹੁਣ ਖੇਤੀਬਾੜੀ ਬਿੱਲ ਪਾਸ ਕਰ ਕੇ ਦੇਸ਼ ਨੂੰ ਪੂਰੀ ਤਰਾਂ ਕੰਗਾਲ ਕਰਨ ਦੇ ਰਾਹ ਉਪਰ ਤੁਰ ਪਿਆ ਹੈ ਜਿਸ ਨੂੰ ਕਿਸੇ ਹਾਲਤ ਵਿਚ ਵੀ ਬਰਦਾਸ਼ਤ ਨਹੀਂ ਕੀਤਾ ਜਾਵੇ | ਇਸ ਸਮੇਂ ਜਗਦੀਪ ਸਿੰਘ ਜੱਗੀ, ਗੁਰਤੇਜ ਸਿੰਘ ਸੰਧੂ ਨੈਣੇਵਾਲ, ਅਮਰਜੀਤ ਸਿੰਘ ਮੀਕਾ, ਬਲਵਿੰਦਰ ਸਿੰਘ ਕੋਚਾ, ਉਕਾਂਰ ਸਿੰਘ ਬਰਾੜ, ਸੋਹਨ ਸਿੰਘ, ਡਾ: ਅਵਤਾਰ ਸਿੰਘ ਗਿੱਲ, ਜਗਸੀਰ ਸਿੰਘ ਬੁੱਟਰ, ਹੈਪੀ ਭੁੱਲਰ, ਜਸਵੀਰ ਸਿੰਘ ਭਾਗੀਕੇ, ਪਰਮਜੀਤ ਸਿੰਘ ਪੰਮਾ, ਸਰਪੰਚ ਜਗਤਾਰ ਸਿੰਘ, ਮਨਪ੍ਰੀਤ ਸਿੰਘ ਜੰਗੀਆਣਾ ਆਦਿ ਹਾਜ਼ਰ ਸਨ |
ਤਪਾ ਮੰਡੀ, (ਵਿਜੇ ਸ਼ਰਮਾ, ਪ੍ਰਵੀਨ ਗਰਗ)-ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸੱਦੇ 'ਤੇ ਕੌਮੀ ਮਾਰਗ ਬਠਿੰਡਾ-ਚੰਡੀਗੜ੍ਹ ਐਨ.ਐਚ. 7 ਨੂੰ ਪੂਰੀ ਤਰ੍ਹਾਂ ਜਾਮ ਕਰ ਕੇ ਕੇਂਦਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਧਰਨੇ 'ਚ ਆੜ੍ਹਤੀਆ, ਕਾਂਗਰਸੀ ਵਰਕਰਾਂ ਅਤੇ ਮਾਰਕੀਟ ਕਮੇਟੀ ਦੇ ਸਮੂਹ ਸਟਾਫ਼ ਨੇ ਬਿੱਲ ਦੇ ਵਿਰੋਧ 'ਚ ਡਟ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦਿੱਤਾ | ਇਸ ਮੌਕੇ ਕਿਸਾਨ ਆਗੂਆਂ ਵਿਚ ਰੂਪ ਸਿੰਘ ਢਿਲਵਾਂ, ਮਾਰਕੀਟ ਕਮੇਟੀ ਦੇ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਕੱਚਾ ਆੜ੍ਹਤੀਆ ਐਸੋਸੀਏਸ਼ਨ ਯੂਨੀਅਨ ਦੇ ਪ੍ਰਧਾਨ ਅਨੀਸ਼ ਮੌੜ, ਦਰਸ਼ਨ ਸਿੰਘ ਮਹਿਤਾ, ਮੁਨੀਸ਼ ਢਿਲਵਾਂ, ਸੰਤਾ ਢਿਲਵਾਂ, ਜੀਵਨ ਕੁਮਾਰ, ਧਰਮਪਾਲ ਸ਼ਰਮਾ, ਜਨਕ ਰਾਜ ਮੌੜ, ਸੋਨੂੰ ਮਾਂਗਟ, ਗੁਰਦੀਪ ਸਿੰਘ, ਮਨੋਜ ਸਿੰਗਲਾ ਤੋਂ ਇਲਾਵਾ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ |
ਮਹਿਲ ਕਲਾਂ, (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਚੰਨਣਵਾਲ)-ਕਸਬਾ ਮਹਿਲ ਕਲਾਂ ਵਿਖੇ ਕਿਸਾਨਾਂ ਨੇ ਲੁਧਿਆਣਾ-ਬਠਿੰਡਾ ਮੁੱਖ ਮਾਰਗ ਨੂੰ ਜਾਮ ਕਰ ਕੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਾਦਾ ਦੇ ਸੂਬਾ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ, ਸਿੱਧੂਪੁਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲ ਪਹਿਲਾਂ ਤੋਂ ਹੀ ਆਰਥਿਕ ਤੌਰ 'ਤੇ ਕਮਜ਼ੋਰ ਪੰਜਾਬ ਦੀ ਕਿਸਾਨੀ ਤਬਾਹ ਕਰਨ ਤੋਂ ਸਿਵਾਏ ਕੁਝ ਨਹੀਂ | ਉਨ੍ਹਾਂ ਐਲਾਨ ਕੀਤਾ ਕਿ ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਨਹੀਂ ਲੈ ਲੈਂਦੀ | ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਬੀਬੀ ਹਰਚੰਦ ਕੌਰ ਘਨੌਰੀ, ਸ਼੍ਰੋਮਣੀ ਅਕਾਲੀ ਦਲ (ਡ) ਦੇ ਆਗੂ ਰੂਬਲ ਗਿੱਲ ਕੈਨੇਡਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ, ਰਿੰਕਾ ਕੁਤਬਾ ਬਾਹਮਣੀਆਂ ਨੇ ਕਿਸਾਨਾਂ 'ਚ ਬੈਠ ਕੇ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੱਤਾ | ਇਸ ਮੌਕੇ ਜਥੇ: ਅਜਮੇਰ ਸਿੰਘ ਮਹਿਲ ਕਲਾਂ, ਮਨਜੀਤ ਸਿੰਘ ਸਹਿਜੜਾ, ਜਸਪਾਲ ਸਿੰਘ ਕਲਾਲ ਮਾਜਰਾ, ਆੜ੍ਹਤੀਆ ਰਕੇਸ਼ਪਾਲ ਪਾਲੀ, ਪ੍ਰਧਾਨ ਗਗਨਦੀਪ ਸਿੰਘ ਸਰਾਂ, ਪਰਮਜੀਤ ਕੌਰ ਗੁੰਮਟੀ, ਨਿਰਭੈ ਸਿੰਘ ਛੀਨੀਵਾਲ, ਪਵਿੱਤਰ ਸਿੰਘ ਲਾਲੀ ਨੇ ਵੀ ਵਿਚਾਰ ਰੱਖੇ | ਇਸ ਸਮੇਂ ਗੁਰਧਿਆਨ ਸਿੰਘ ਸਹਿਜੜਾ, ਸਰਬਜੀਤ ਸਿੰਘ ਸਰਬੀ, ਅਮਰਜੀਤ ਕੁੱਕੂ, ਮਾ: ਯਸ਼ਪਾਲ ਸਿੰਘ ਮਹਿਲ ਕਲਾਂ, ਗਗਨਦੀਪ ਸਿੰਘ ਸਹਿਜੜਾ, ਅਜੀਤ ਸਿੰਘ ਕੁਤਬਾ, ਗੁਲਬੰਤ ਸਿੰਘ ਔਲਖ, ਕਿਰਨਜੀਤ ਸਿੰਘ ਮਿੰਟੂ, ਗੁਰਬਾਜ਼ ਸਿੰਘ ਵਿਰਕ ਰਾਏਸਰ, ਜਗਜੀਤ ਕੌਰ ਸਹਿਜੜਾ, ਰਵਿੰਦਰ ਸਿੰਘ ਸੇਖੋਂ, ਜਗਸੀਰ ਸਿੰਘ ਭੋਲਾ, ਜਗਮੀਤ ਸਿੰਘ ਜੱਗਾ, ਸੁਖਦੀਪ ਸਿੰਘ ਕਲਾਲ ਮਾਜਰਾ, ਡਾ: ਰਾਜੂ ਗਿੱਲ, ਮੁਖ਼ਤਿਆਰ ਸਿੰਘ ਛਾਪਾ, ਸਰਬਜੀਤ ਸਿੰਘ ਸ਼ੰਭੂ, ਕੁਲਵੰਤ ਰਾਏ ਪੰਡੋਰੀ, ਹਰਮਨ ਸਿੰਘ ਕੁਤਬਾ, ਭੋਲਾ ਸਿੰਘ ਕਲਾਲ ਮਾਜਰਾ, ਡਾ: ਮਿੱਠੂ ਮੁਹੰਮਦ, ਤੇਜਿੰਦਰਦੇਵ ਸਿੰਘ ਮਿੰਟੂ, ਡਾ: ਬਿੱਲੂ ਰਾਏਸਰ, ਗਿਆਨੀ ਕਰਮ ਸਿੰਘ, ਦਰਸ਼ਨ ਸਿੰਘ ਪੰਡੋਰੀ ਆਦਿ ਹਾਜ਼ਰ ਸਨ |
ਧਰਨੇ ਦੌਰਾਨ ਕਿਸੇ ਵੀ ਰਾਜਨੀਤਿਕ ਆਗੂ ਨੂੰ ਮੰਚ ਤੋਂ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ-
ਕਿਸਾਨਾਂ ਨੇ ਧਰਨੇ ਦੀ ਸ਼ੁਰੂਆਤ 'ਚ ਹੀ ਐਲਾਨ ਕਰ ਦਿੱਤਾ ਕਿ ਜੇਕਰ ਕੋਈ ਰਾਜਨੀਤਿਕ ਪਾਰਟੀ ਦਾ ਆਗੂ ਧਰਨੇ 'ਚ ਆਉਂਦਾ ਹੈ ਤਾਂ ਉਹ ਕਿਸੇ ਪਾਰਟੀ ਦਾ ਆਗੂ ਬਣ ਕੇ ਨਹੀਂ ਬਲਕਿ ਕਿਸਾਨਾਂ ਦਾ ਹਮਦਰਦ ਬਣ ਕੇ ਧਰਨੇ 'ਚ ਸ਼ਮੂਲੀਅਤ ਕਰੇ | ਇਸ ਮੌਕੇ ਦੁਕਾਨਦਾਰ ਯੂਨੀਅਨ ਮਹਿਲ ਕਲਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਚੋਂ ਆਏ ਕਿਸਾਨਾਂ ਵਲੋਂ ਧਰਨੇ 'ਚ ਸ਼ਾਮਿਲ ਵੱਡੀ ਗਿਣਤੀ 'ਚ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ | ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਮੈਡਮ ਜਸਵਿੰਦਰ ਕੌਰ ਨੇ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਸਥਿਤੀ ਨੂੰ ਕਾਬੂ 'ਚ ਰੱਖਿਆ | ਜ਼ਿਕਰਯੋਗ ਹੈ ਕਿ ਬੇਅਦਬੀ ਕਾਂਡ ਤੋਂ ਬਾਅਦ ਹੁਣ ਦੂਸਰੀ ਵਾਰ ਲੁਧਿਆਣਾ-ਬਠਿੰਡਾ ਮੁੱਖ ਮਾਰਗ 'ਤੇ ਅਜਿਹਾ ਧਰਨਾ ਲੱਗਿਆ, ਜਿਸ 'ਚ ਕਿਸਾਨ ਆਪਣੇ ਆਪ ਵਹੀਰਾਂ ਘੱਤ ਕੇ ਸ਼ਾਮਿਲ ਹੋਏ ਹਨ |
ਭਦੌੜ, (ਰਜਿੰਦਰ ਬੱਤਾ, ਵਿਨੋਦ ਕਲਸੀ)-ਸਥਾਨਕ ਤਿੰਨ ਕੋਨੀ ਉਪਰ ਭਾਰਤੀ ਕਿਸਾਨ ਯੂਨੀਅਨ ਡਕੌਾਦਾ ਵਲੋਂ ਧਰਨਾ ਲਗਾਇਆ ਗਿਆ, ਜਿਸ 'ਚ ਪੰਜਾਬ ਕਿਸਾਨ ਯੂਨੀਅਨ, ਆੜ੍ਹਤੀਆ ਐਸ਼ੋਸੀਏਸਨ, ਸ਼ੈਲਰ ਐਸ਼ੋਸੀਏਸਨ, ਵਪਾਰੀ ਵਰਗ, ਆਲ ਇੰਡੀਆ ਕਿਸਾਨ ਯੂਨੀਅਨ, ਪੰਜਾਬ ਟੈਕਸੀ ਯੂਨੀਅਨ, ਭਾਰਤੀ ਕਮਿਊਨਿਸਟ ਪਾਰਟੀ ਨੇ ਅਹੁਦੇਦਾਰਾਂ, ਵਰਕਰਾਂ ਅਤੇ ਕਿਸਾਨਾਂ ਨੇ ਆਪਣੀ ਸ਼ਮੂਲੀਅਤ ਕੀਤੀ | ਧਰਨੇ ਨੂੰ ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਰਜਿੰਦਰ ਭਦੌੜ, ਬਲਾਕ ਸਕੱਤਰ ਕੁਲਵੰਤ ਸਿੰਘ ਮਾਨ, ਕਾਮਰੇਡ ਗੁਰਮੇਲ ਸ਼ਰਮਾ, ਮਾ: ਗੁਰਮੇਲ ਸਿੰਘ ਭੁਟਾਲ, ਕੁਲਵੰਤ ਸਿੰਘ ਜੰਗੀਆਣਾ, ਉਂਕਾਰ ਸਿੰਘ ਬਰਾੜ, ਕੀਰਤ ਸਿੰਗਲਾ, ਭੋਲਾ ਸਿੰਘ ਬਲਾਕ ਪ੍ਰਧਾਨ, ਮਾ: ਰਾਮ ਕੁਮਾਰ ਅਤੇ ਚੇਅਰਮੈਨ ਅਜੇ ਕੁਮਾਰ ਨੇ ਸੰਬੋਧਨ ਕੀਤਾ | ਇਸ ਮੌਕੇ ਬੀਬੀ ਸੁਰਿੰਦਰ ਕੌਰ ਬਾਲੀਆ, ਅਰੁਣ ਕੁਮਾਰ ਸਿੰਗਲਾ, ਜਵਾਹਰ ਲਾਲਾ ਸਿੰਗਲਾ, ਮਾ: ਸੁਦਾਗਰ ਸਿੰਘ ਨੈਣੇਵਾਲ, ਸੁਰਿੰਦਰਪਾਲ ਗਰਗ, ਰਜਿੰਦਰ ਵਰਮਾ, ਕੇਵਲ ਸਿੰਘ ਮਝੈਲ, ਵਿਪਨ ਕੁਮਾਰ ਗੁਪਤਾ, ਰਾਜਵੀਰ ਸਿੰਗਲਾ, ਮਾ: ਰਾਮ ਕੁਮਾਰ, ਬਾਘ ਸਿੰਘ ਮਾਨ, ਰੇਸ਼ਮ ਸਿੰਘ ਜੰਗੀਆਣਾ, ਕਰਮਜੀਤ ਸਿੰਘ ਮਾਨ, ਦੀਨਾ ਨਾਥ ਸਿੰਗਲਾ, ਬਲਰਾਜ ਸਿੰਘ ਬਾਜਾ, ਜਗਦੀਪ ਸਿੰਘ ਜੱਗੀ, ਗੁਰਤੇਜ ਸਿੰਘ ਸੰਧੂ ਨੈਣੇਵਾਲ, ਬਲਵਿੰਦਰ ਸਿੰਘ ਕੋਚਾ, ਅਮਰਜੀਤ ਸਿੰਘ ਜੀਤਾ, ਕਾਲਾ ਸਿੰਘ ਜੈਦ, ਕਰਮਜੀਤ ਸਿੰਘ ਮਾਨ, ਗੁਰਪ੍ਰੀਤ ਸਿੰਘ ਮੱਝੂਕੇ, ਜਗਰੂਪ ਸਿੰਘ ਭਦੌੜ,ਪੁਸ਼ਪਿੰਦਰ ਸਿੰਘ ਜੰਗੀਆਣਾ, ਛਿੰਦਾ ਸਿੰਘ, ਜਗਜੀਵਨ ਸਿੰਘ ਆਦਿ ਹਾਜ਼ਰ ਸਨ |
ਮਹਿਲ ਕਲਾਂ, (ਅਵਤਾਰ ਸਿੰਘ ਅਣਖੀ)-ਪਿੰਡ ਛਾਪਾ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਾਦਾ ਵਲੋਂ ਕੇਂਦਰ ਸਰਕਾਰ ਵਲੋਂ ਲਿਆਂਦੇ ਕਿਸਾਨ ਮਾਰੂ ਕਾਲੇ ਕਾਨੂੰਨ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਸੂਬਾਈ ਆਗੂ ਮਨਜੀਤ ਸਿੰਘ ਧਨੇਰ, ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਬੀ.ਐਡ. ਫ਼ਰੰਟ ਦੇ ਵਰਿੰਦਰਪਾਲ ਸਿੰਘ ਛਾਪਾ, ਦਲਜਿੰਦਰ ਸਿੰਘ ਪੰਡੋਰੀ, ਮਾ: ਗੁਰਮੇਲ ਸਿੰਘ ਠੁੱਲੀਵਾਲ, ਕੇਵਲ ਸਿੰਘ ਸਹੌਰ, ਭਾਗ ਸਿੰਘ ਕੁਰੜ, ਕਰਮਜੀਤ ਸਿੰਘ ਹਰਦਾਸਪੁਰਾ, ਜਗਜੀਤ ਸਿੰਘ ਛਾਪਾ, ਜੱਗਾ ਛਾਪਾ, ਜਸਵੰਤ ਸਿੰਘ ਸੋਹੀ, ਬੀਬੀ ਪਰਮਜੀਤ ਕੌਰ ਛਾਪਾ ਆਦਿ ਤੋ ਇਲਾਵਾ ਵੱਡੀ ਗਿਣਤੀ ਲੋਕ ਹਾਜ਼ਰ ਸਨ | ਆਜ਼ਾਦ ਰੰਗ ਮੰਚ ਬਰਨਾਲਾ ਵਲੋਂ ਰਣਜੀਤ ਆਜ਼ਾਦ ਦੀ ਅਗਵਾਈ ਲੋਕ ਪੱਖੀ ਨਾਟਕ ਪੇਸ਼ ਕੀਤੇ ਗਏ |
ਰੂੜੇਕੇ ਕਲਾਂ, (ਗੁਰਪ੍ਰੀਤ ਸਿੰਘ ਕਾਹਨੇਕੇ)-ਪੰਜਾਬ ਬੰਦ ਦੇ ਸੱਦੇ ਤਹਿਤ ਬਰਨਾਲਾ-ਮਾਨਸਾ ਮੁੱਖ ਮਾਰਗ ਰੂੜੇਕੇ ਕਲਾਂ ਵਿਖੇ ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਡਕੌਾਦਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਟਰੇਡ ਯੂਨੀਅਨ ਏਟਕੂ, ਔਰਤ ਕਰਜ਼ਾ ਮੁਕਤੀ ਯੂਨੀਅਨ, ਬੀ.ਐਾਡ ਅਧਿਆਪਕ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਮੈਡੀਕਲ ਪੈ੍ਰਕਟਿਸ ਕਰਮਚਾਰੀ ਯੂਨੀਅਨ ਆਦਿ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿਚ ਮਾਰਗ ਜਾਮ ਕਰ ਕੇ ਧਰਨਾ ਲਗਾ ਕੇ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਜੱਗਾ ਸਿੰਘ ਬਦਰਾ, ਸੂਬਾ ਆਗੂ ਬਲਵੰਤ ਸਿੰਘ ਉੱਪਲੀ, ਉਂਕਾਰ ਸਿੰਘ ਭਦੌੜ, ਬਲਾਕ ਪ੍ਰਧਾਨ ਭੁਪਿੰਦਰ ਸਿੰਘ ਬਿੱਟੂ ਰੂੜੇਕੇ ਕਲਾਂ, ਬੂਟਾ ਸਿੰਘ ਧੌਲ਼ਾ, ਕਾਮਰੇਡ ਹਰਚਰਨ ਸਿੰਘ ਰੂੜੇਕੇ ਕਲਾਂ, ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ ਕਲਾਂ, ਮਿਸਤਰੀ ਨਿੱਕਾ ਸਿੰਘ ਪੱਖੋ ਕਲਾਂ, ਜਸਵੀਰ ਸਿੰਘ ਕੋਠੇ ਨਿਰੰਜਨ ਸਿੰਘ ਵਾਲਾ, ਬਲਾਕ ਪ੍ਰਧਾਨ ਬਾਰਾ ਸਿੰਘ ਬਦਰਾ, ਪ੍ਰਧਾਨ ਸੁਖਵਿੰਦਰ ਸਿੰਘ ਰੂੜੇਕੇ, ਜਸਮੇਲ ਸਿੰਘ ਕਾਲੇਕੇ, ਸਾਬਕਾ ਸਰਪੰਚ ਦਰਸ਼ਨਪਾਲ ਸਿੰਘ ਪੱਖੋ ਕਲਾਂ, ਪ੍ਰਧਾਨ ਮਹਿੰਦਰਪਾਲ ਸ਼ਰਮਾ ਪੱਖੋ ਕਲਾਂ, ਕਾਮਰੇਡ ਜੀਤ ਸਿੰਘ ਪੱਖੋ ਕਲਾਂ, ਕਾਮਰੇਡ ਚਮਕੌਰ ਸਿੰਘ ਪੱਖੋ ਕਲਾਂ ਆਦਿ ਨੇ ਸੰਬੋਧਨ ਕੀਤਾ | ਧਰਨੇ ਵਿਚ ਸੀ.ਪੀ.ਆਈ.ਐਮ.ਐਲ ਲਿਬਰੇਸ਼ਨ, ਸ਼੍ਰੋਮਣੀ ਅਕਾਲੀ ਦਲ ਡੈਮੋਕੇ੍ਰਟਿਕ ਆਦਿ ਪਾਰਟੀਆਂ ਦੇ ਵਰਕਰ ਅਹੁਦੇਦਾਰਾਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਵਕੀਲ ਕੁਲਦੀਪ ਸਿੰਘ ਪੱਖੋ ਕਲਾਂ, ਕਾਮਰੇਡ ਜੀਤ ਸਿੰਘ ਪੱਖੋ ਕਲਾਂ, ਡਾ: ਬਲਵੀਰ ਸਿੰਘ, ਗੁਰਜੰਟ ਸਿੰਘ ਮਾਨ ਪੱਖੋ ਕਲਾਂ, ਜਥੇਦਾਰ ਰਾਮ ਸਿੰਘ ਰੂੜੇਕੇ ਕਲਾਂ, ਪ੍ਰਧਾਨ ਸੁਖਵਿੰਦਰ ਸਿੰਘ, ਰਾਮ ਸਿੰਘ ਭੈਣੀ ਫੱਤਾ, ਜੰਟਾ ਸਿੰਘ ਰਾਜੀਆ, ਵਕੀਲ ਮਨਵੀਰ ਕੌਰ ਰਾਹੀ, ਹਰਪਾਲ ਸਿੰਘ, ਜਥੇਦਾਰ ਭੋਲਾ ਸਿੰਘ ਰੂੜੇਕੇ, ਸੁਖਵਿੰਦਰ ਸਿੰਘ ਮੋਨਾ, ਮੇਜਰ ਸਿੰਘ, ਕਾਕਾ ਸਿੰਘ, ਭੂਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਇਲਾਕਾ ਨਿਵਾਸੀ ਹਾਜ਼ਰ ਸਨ | ਇਸੇ ਤਰ੍ਹਾਂ ਬਰਨਾਲਾ-ਮਾਨਸਾ ਮੁੱਖ ਮਾਰਗ ਜਾਮ ਕਰ ਕੇ ਬੱਸ ਸਟੈਂਡ ਧੌਲ਼ਾ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਪ੍ਰਧਾਨ ਬਲਜਿੰਦਰ ਸਿੰਘ, ਕਵੀਸ਼ਰ ਰੂਪ ਸਿੰਘ ਧੌਲ਼ਾ, ਗੁਰਮੇਲ ਸਿੰਘ ਧੌਲ਼ਾ, ਮਾਸਟਰ ਜਗਰਾਜ ਸਿੰਘ ਧੌਲ਼ਾ, ਗੁਰਮੀਤ ਸਿੰਘ, ਨਾਇਬ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ ਆਦਿ ਆਗੂਆਂ ਦੀ ਅਗਵਾਈ ਵਿਚ ਮਾਰਗ ਜਾਮ ਕਰ ਕੇ ਧਰਨਾ ਲਗਾਇਆ ਗਿਆ | ਇਸ ਮੌਕੇ ਦਰਸ਼ਨ ਸਿੰਘ ਫ਼ਤਿਹਪੁਰ ਪਿੰਡੀ ਧੌਲ਼ਾ, ਸਰਪੰਚ ਦਰਸ਼ਨ ਸਿੰਘ ਖੁੱਡੀ ਪੱਤੀ ਧੌਲ਼ਾ, ਮੇਜਰ ਸਿੰਘ ਔਲਖ, ਕਲੱਬ ਪ੍ਰਧਾਨ ਸੰਦੀਪ ਬਾਵਾ, ਮਨਜੀਤ ਕੌਰ, ਬਸੰਤ ਕੌਰ, ਹਰਬੰਸ ਕੌਰ, ਸੁਖਵਿੰਦਰ ਕੌਰ, ਗੁਰਦੇਵ ਕੌਰ, ਤੇਜ ਕੌਰ, ਦਲੀਪ ਕੌਰ, ਅਮਰਜੀਤ ਕੌਰ, ਸੁਖਦੇਵ ਕੌਰ, ਬਲਜਿੰਦਰ ਕੌਰ, ਗੁਰਚਰਨ ਕੌਰ, ਮੀਤੋ ਕੌਰ, ਰਾਜ ਕੁਮਾਰ, ਬਾਸੁਦੇਵ, ਰਣੀ ਸੇਠ ਤੋਂ ਇਲਾਵਾ ਵੱਡੀ ਗਿਣਤੀ ਇਲਾਕਾ ਨਿਵਾਸੀ ਹਾਜ਼ਰ ਸਨ |
ਟੱਲੇਵਾਲ, (ਸੋਨੀ ਚੀਮਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ ਮਾਰੂ ਬਿੱਲਾਂ ਦੇ ਵਿਰੋਧ ਵਿਚ 31 ਜਥੇਬੰਦੀਆਂ ਵਲੋਂ ਸਮੁੱਚਾ ਪੰਜਾਬ ਬੰਦ ਕਰਨ ਦੇ ਸੱਦੇ 'ਤੇ ਟੱਲੇਵਾਲ ਇਲਾਕੇ ਦੇ ਸਮੁੱਚੇ ਪਿੰਡਾਂ ਦੇ ਲੋਕਾਂ ਨੇ ਪਿੰਡ ਟੱਲੇਵਾਲ, ਭੋਤਨਾ ਅਤੇ ਗਹਿਲ ਨਹਿਰ ਵਾਲੇ ਪੁਲ 'ਤੇ ਲਗਾਏ ਧਰਨਿਆਂ ਵਿਚ ਇਲਾਕੇ ਦੇ ਪਿੰਡਾਂ ਚੂੰਘਾ, ਵਿਧਾਤੇ, ਟੱਲੇਵਾਲ ਖ਼ੁਰਦ, ਬੀਹਲਾ, ਬੀਹਲਾ ਖ਼ੁਰਦ, ਦੀਵਾਨਾ, ਛੀਨੀਵਾਲ ਖ਼ੁਰਦ, ਗਾਗੇਵਾਲ, ਸੱਦੋਵਾਲ, ਨਰੈਣਗੜ੍ਹ ਸੋਹੀਆਂ, ਮੂੰਮ, ਪੱਖੋਕੇ, ਚੀਮਾ, ਕੈਰੇ, ਮੱਲੀਆਂ, ਬਖਤਗੜ੍ਹ ਆਦਿ ਦੇ ਬਜ਼ੁਰਗ, ਔਰਤਾਂ, ਨੌਜਵਾਨਾਂ, ਬੱਚਿਆਂ, ਵੱਖ-ਵੱਖ ਕਲੱਬਾਂ, ਸਮਾਜ ਸੇਵੀ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ ਅਤੇ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਝੰਡੇ ਫੜ੍ਹ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਕਿਸਾਨ ਮਾਰੂ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਅਜੇ ਵੀ ਕੇਂਦਰ ਸਰਕਾਰ ਨਾ ਜਾਗੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ |
ਧਨੌਲਾ, (ਚੰਗਾਲ, ਜਤਿੰਦਰ ਸਿੰਘ ਧਨੌਲਾ)-ਧਨੌਲਾ ਮੰਡੀ ਦੇ ਵੱਡੀ ਗਿਣਤੀ ਦੁਕਾਨਦਾਰ ਤੇ ਹੋਰ ਲੋਕ ਆਪੋ ਆਪਣੀਆਂ ਦੁਕਾਨਾਂ ਬੰਦ ਕਰ ਕੇ, ਕਿਸਾਨ ਜਥੇਬੰਦੀਆਂ ਵਲੋਂ ਮਾਨਾਂ ਪਿੰਡੀ ਧਨੌਲਾ ਨਜ਼ਦੀਕ ਹਾਈਵੇ ਜਾਮ ਕਰ ਕੇ ਲਗਾਏ ਧਰਨੇ ਵਿਚ ਸ਼ਾਮਿਲ ਹੋਏ | ਇਸ ਮੌਕੇ ਧਰਨੇ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਬੀਕੇਯੂ (ਡਕੌਾਦਾ) ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ, ਬੀ.ਕੇ.ਯੂ. ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਮਹਿੰਦਰ ਸਿੰਘ ਵੜੈਚ ਨੇ ਕਿਹਾ ਕਿ ਸਰਕਾਰ ਵਲੋਂ ਖੇਤੀ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਤੈਅ ਕਰਨ ਦਾ ਓਨਾ ਚਿਰ ਕੋਈ ਅਰਥ ਹੀ ਨਹੀਂ ਜਦ ਤੱਕ ਉਸ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਮੁੱਲ 'ਤੇ ਖ਼ਰੀਦ ਕਰਨ ਵਾਲਿਆਂ ਦੇ ਖ਼ਿਲਾਫ਼ ਪੁਲਿਸ ਕੇਸ ਦਰਜ ਨਹੀਂ ਹੋਣ ਲੱਗਦੇ | ਇਸ ਮੌਕੇ ਸਿਕੰਦਰ ਸਿੰਘ ਭੂਰੇ, ਦਰਸ਼ਨ ਦਾਸ, ਕੁਲਵਿੰਦਰ ਸਿੰਘ ਉੱਪਲੀ, ਜਸਮੇਲ ਸਿੰਘ ਕਾਲੇਕੇ, ਮਹਿੰਦਰ ਸਿੰਘ ਬੰਗੇਹਰ ਪੱਤੀ, ਜਗਸੀਰ ਸਿੰਘ, ਰਾਜਿੰਦਰ ਸਿੰਘ ਕਾਹਨੇਕੇ, ਜਰਨੈਲ ਸਿੰਘ ਦਾਨਗੜ੍ਹ, ਸਰਕਲ ਪ੍ਰਧਾਨ ਰਣਧੀਰ ਸਿੰਘ ਰਹਿਲ, ਕਾਬਲ ਸਿੰਘ ਸੇਖਾ, ਚਰਨਜੀਤ ਸਿੰਘ ਰਹਿਲ, ਰਾਮ ਸਿੰਘ ਫਰਵਾਹੀ ਨੇ ਸੰਬੋਧਨ ਕੀਤਾ | ਧਰਨੇ ਪੰਜਾਬ ਮਿਊਾਸਪਲ ਵਰਕਰਜ਼ ਯੂਨੀਅਨ ਧਨੌਲਾ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ |
ਧਨੌਲਾ, (ਚੰਗਾਲ, ਜਤਿੰਦਰ ਸਿੰਘ ਧਨੌਲਾ)-ਕਿਸਾਨ ਯੂਨੀਅਨਾਂ ਵਲੋਂ ਭੀਖੀ ਰੋਡ ਧਨੌਲਾ ਅਤੇ ਪਿੰਡ ਬਡਬਰ ਵਿਖੇ ਕੌਮੀ ਮੁੱਖ ਮਾਰਗ 'ਤੇ ਕਿਸਾਨ ਵਿਰੋਧੀ ਖੇਤੀ ਬਿੱਲਾਂ ਦੇ ਵਿਰੋਧ ਵਿਚ ਧਰਨਾ ਲਗਾ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੰਬੋਧਨ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾਂ, ਕੇਵਲ ਸਿੰਘ ਧਨੌਲਾ, ਕਿ੍ਸ਼ਨ ਸਿੰਘ ਛੰਨਾਂ, ਮਿੱਠੂ ਖ਼ਾਨ, ਬਲਦੇਵ ਸਿੰਘ ਬਡਬਰ, ਜਵਾਲਾ ਸਿੰਘ ਬਡਬਰ, ਰਣਜੀਤ ਸਿੰਘ ਭੂਰੇ, ਦਰਸ਼ਨ ਸਿੰਘ ਬਡਬਰ, ਗੁਰਪ੍ਰੀਤ ਸਿੰਘ ਬਡਬਰ, ਜਗਜੀਤ ਸਿੰਘ, ਮੱਖਣ ਸਿੰਘ ਹਰੀਗੜ੍ਹ, ਜਗਜੀਤ ਸਿੰਘ ਹਰੀਗੜ੍ਹ, ਦਰਸ਼ਨ ਸਿੰਘ ਜਵੰਧਾ ਆਦਿ ਆਗੂਆਂ ਨੇ ਸੰਬੋਧਨ ਕੀਤਾ |
ਸ਼ਹਿਣਾ, (ਸੁਰੇਸ਼ ਗੋਗੀ)-ਸਨਅਤੀ ਕਸਬਾ ਪੱਖੋਂ ਕੈਂਚੀਆਂ ਨੇੜੇ ਵੱਖ-ਵੱਖ ਜਥੇਬੰਦੀਆਂ ਵਲੋਂ ਸੜਕ ਜਾਮ ਕਰ ਕੇ ਪੂਰਾ ਦਿਨ ਰੋਸ ਧਰਨਾ ਦਿੱਤਾ ਗਿਆ | ਦਰਸ਼ਨ ਸਿੰਘ ਉਗੋਕੇ ਜ਼ਿਲ੍ਹਾ ਪ੍ਰਧਾਨ ਡਕੌਾਦਾ, ਜਗਸੀਰ ਸਿੰਘ ਸੀਰਾ ਛੀਨੀਵਾਲ ਬੀ.ਕੇ.ਯੂ. ਲੱਖੋਵਾਲ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਕੇਂਦਰ ਸਰਕਾਰ ਨੇ ਪਹਿਲਾਂ ਵੀ ਬਥੇਰੇ ਕੰਡੇ ਬੀਜੇ ਹਨ, ਪਰ ਪੰਜਾਬ ਦੇ ਕਿਸਾਨ ਜਾਗ ਚੁੱਕੇ ਹਨ ਅਤੇ ਕੇਂਦਰ ਦੀ ਕੋਈ ਵੀ ਮਰਜ਼ੀ ਨਹੀਂ ਚੱਲਣ ਦੇਣਗੇ | ਉਨ੍ਹਾਂ ਕਿਹਾ ਕਿ ਫ਼ਸਲੀ ਚੱਕਰ ਤਹਿਤ ਕਿਸਾਨਾਂ ਨੂੰ ਬਰਬਾਦ ਕਰਨ ਵਾਲੀਆਂ ਸਰਕਾਰਾਂ ਹੁਣ ਰਵਾਇਤੀ ਫ਼ਸਲਾਂ ਖ਼ਰੀਦਣ ਤੋਂ ਹੱਥ ਪਿੱਛੇ ਖਿੱਚ ਰਹੀਆਂ ਹਨ | ਇਸ ਮੌਕੇ ਦਰਸ਼ਨ ਸਿੰਘ ਸੂਬਾ ਰਾਏਸਰ, ਲਖਵੀਰ ਸਿੰਘ ਦੁੱਲਮਸਰ, ਰਾਮ ਸਿੰਘ ਸ਼ਹਿਣਾ, ਸਿੰਕਦਰ ਸਿੰਘ ਨਿੰਮਵਾਲਾ, ਮਲਕੀਤ ਸਿੰਘ ਸੰਧੂ ਕਲ੍ਹਾਂ, ਡਾ: ਜੱਗਾ ਸਿੰਘ ਮੌੜ ਆਗੂ ਮੈਡੀਕਲ ਪੈ੍ਰਕਟੀਸ਼ਨਰ, ਸੁਰਜੀਤ ਸਿੰਘ ਰਾਮਗੜ੍ਹ ਆਗੂ ਸੀਟੂ, ਨਰਿੰਦਰ ਢਿੱਲਵਾਂ ਆਗੂ ਬੀ.ਐਡ ਅਧਿਆਪਕ ਯੂਨੀਅਨ, ਜਸਵੀਰ ਸਿੰਘ ਸੀਰਾ ਸੁਖਪੁਰ, ਬਲਵਿੰਦਰ ਸਿੰਘ ਦੁੱਗਲ, ਗੁਰਵਿੰਦਰ ਸਿੰਘ ਨਾਮਧਾਰੀ, ਲਖਵਿੰਦਰ ਸਿੰਘ ਲਾਲੀ ਨਾਈਵਾਲਾ, ਜਗਸੀਰ ਸਿੰਘ ਬੱਬੂ, ਅੰਮਿ੍ਤਪਾਲ ਸਿੰਘ ਖ਼ਾਲਸਾ ਆਗੂ ਗ੍ਰੰਥੀ ਸਭਾ ਆਦਿ ਨੇ ਵੀ ਸੰਬੋਧਨ ਕੀਤਾ | ਹੋਰਨਾਂ ਤੋਂ ਇਲਾਵਾ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ, ਸਰਪੰਚ ਸੁਰਜੀਤ ਸਿੰਘ ਮੌੜ, ਸਰਪੰਚ ਰਾਮ ਸਿੰਘ ਦੁੱਲਮਸਰ, ਰੂਪ ਸਿੰਘ ਜਾਗਲ ਸਾਬਕਾ ਸਰਪੰਚ, ਬਲੌਰ ਸਿੰਘ ਸਰਪੰਚ ਕੈਰੇ, ਗੁਰਦੀਪ ਸਿੰਘ ਸਰਪੰਚ ਜਗਜੀਤਪੁਰ, ਪਰਮਜੀਤ ਕੌਰ ਜਗਜੀਪੁਰਾ, ਪੰਮੀ ਕੌਰ ਇਕਾਈ ਪ੍ਰਧਾਨ, ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ ਝੰਡਾ, ਬਿੰਦਰ ਸਿੰਘ ਸਿੱਧੂ, ਨਾਇਬ ਸਿੰਘ ਪੱਖੋ, ਰਾਜ ਸਿੰਘ ਸੰਧੂ ਕਲਾਂ, ਕੁਲਦੀਪ ਸਿੰਘ ਜਗਜੀਤਪੁਰਾ, ਸਰਬਾ ਮਾਨ, ਜਗਰਾਜ ਸਿੰਘ ਕੈਰੇ, ਸੁਖਵਿੰਦਰ ਸਿੰਘ ਕੈਰੇ ਆਦਿ ਹਾਜ਼ਰ ਸਨ |

ਕਿਸਾਨੀ ਬਿੱਲਾਂ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹੇ ਦੇ ਤਿੰਨੋਂ ਹਲਕਿਆਂ 'ਚ ਚੱਕਾ ਜਾਮ

ਬਰਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਸ਼੍ਰੋਮਣੀ ਅਕਾਲੀ ਦਲ ਹਲਕਾ ਬਰਨਾਲਾ ਵਲੋਂ ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਖੇਤੀ ਬਿੱਲਾਂ ਦੇ ਵਿਰੋਧ 'ਚ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਹੇਠ ਬਰਨਾਲਾ-ਬਠਿੰਡਾ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਜ਼ਿਲ੍ਹਾ ਬਰਨਾਲਾ 'ਚ ਮਿਲਿਆ ਪੂਰਨ ਸਮਰਥਨ

ਬਰਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਕਿਸਾਨੀ ਬਿੱਲਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਜ਼ਿਲ੍ਹਾ ਬਰਨਾਲਾ 'ਚ ਪੂਰਨ ਸਮਰਥਨ ਮਿਲਿਆ, ਜਿਸ ਦੇ ਮੱਦੇਨਜ਼ਰ ਬਰਨਾਲਾ ...

ਪੂਰੀ ਖ਼ਬਰ »

ਸੇਵਾ ਕੇਂਦਰ 'ਚ ਕੰਮ ਕਰਵਾਉਣ ਲਈ ਕਰਵਾਉਣਾ ਪਵੇਗਾ ਕੋਰੋਨਾ ਟੈੱਸਟ

ਲਹਿਰਾਗਾਗਾ, 25 ਸਤੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਲੋਕਾਂ ਦੇ ਕੰਮਾਂ ਨੂੰ ਛੇਤੀ ਨਿਬੇੜਨ ਲਈ ਹਰ ਸ਼ਹਿਰ ਵਿਚ ਖੋਲ੍ਹੇ ਗਏ ਸੇਵਾ ਕੇਂਦਰਾਂ ਵਿਚੋਂ ਲਹਿਰਾਗਾਗਾ ਦਾ ਸੇਵਾ ਕੇਂਦਰ ਅਜਿਹਾ ਹੈ ਜਿੱਥੇ ਕਿਸੇ ਵੀ ਤਰ੍ਹਾਂ ਆਧਾਰ ਕਾਰਡ, ਜਨਮ ਸਰਟੀਫਿਕੇਟ ਆਦਿ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਪਹਿਲੀ ਤੋਂ ਹੋਵੇਗੀ ਸ਼ੁਰੂ

ਸੰਗਰੂਰ, 25 ਸਤੰਬਰ (ਸੁਖਵਿੰਦਰ ਸਿੰਘ ਫੁੱਲ)- ਸਾਊਣੀ ਸੀਜ਼ਨ ਸਾਲ 2020-21 ਸਮੇਂ ਝੋਨੇ ਦੀ ਸੁਚੱਜੀ ਖਰੀਦ ਸੁਨਿਸਚਿਤ ਕਰਨ ਲਈ ਪੰਜਾਬ ਰਾਜ ਖੇਤੀਬਾੜੀ ਮੰਡੀਕਰਣ ਬੋਰਡ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਸੰਗਰੂਰ 'ਚ ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ ਅਤੇ ਪੰਜਾਬ ...

ਪੂਰੀ ਖ਼ਬਰ »

ਹੋਲੀ ਹਾਰਟ ਸਕੂਲ ਮਹਿਲ ਕਲਾਂ ਵਲੋਂ ਕਿਸਾਨ ਸੰਘਰਸ਼ ਦਾ ਸਮਰਥਨ

ਮਹਿਲ ਕਲਾਂ, 25 ਸਤੰਬਰ (ਅਵਤਾਰ ਸਿੰਘ ਅਣਖੀ)-ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ, ਮਹਿਲ ਕਲਾਂ ਦੀ ਸਮੁੱਚੀ ਟੀਮ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਮੁੱਦੇ 'ਤੇ ਸੂਬੇ ਦੇ ਕਿਸਾਨਾਂ ਨਾਲ ਖੜ੍ਹੀ ਹੈ | ਇਹ ਪ੍ਰਗਟਾਵਾ ਸਕੂਲ ਮੈਨੇਜਮੈਂਟ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 11 ਨਵੇਂ ਕੇਸ, 5 ਮਰੀਜ਼ ਹੋਏ ਸਿਹਤਯਾਬ

ਬਰਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਜ਼ਿਲ੍ਹਾ ਬਰਨਾਲਾ ਵਿਚ ਅੱਜ ਕੋਰੋਨਾ ਵਾਇਰਸ ਦੇ 11 ਹੋਰ ਨਵੇਂ ਕੇਸ ਆਏ ਹਨ, ਜਦਕਿ 5 ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਆਏ ਸੈਂਪਲਾਂ ਦੀ ਰਿਪੋਰਟ ਵਿਚ 4 ਵਿਅਕਤੀ ...

ਪੂਰੀ ਖ਼ਬਰ »

ਪਿੰਡ ਚੀਮਾ ਨਾਲ ਸਬੰਧਿਤ 35 ਵਿਅਕਤੀਆਂ ਦੀਆਂ ਕੋਰੋਨਾ ਰਿਪੋਰਟਾਂ ਨੈਗੇਟਿਵ ਆਈਆਂ

ਟੱਲੇਵਾਲ, 25 ਸਤੰਬਰ (ਸੋਨੀ ਚੀਮਾ)-ਪਿਛਲੇ ਦਿਨੀਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਆਦੇਸ਼ਾਂ ਮੁਤਾਬਿਕ ਪਿੰਡ ਵਿਚ ਕੋਰੋਨਾ ਟੈਸਟ ਕਰਨ ਪਹੁੰਚੀ ਡਾਕਟਰਾਂ ਦੀ ਟੀਮ ਨੂੰ ਪਿੰਡ ਚੀਮਾ ਦੇ ਸਮੂਹ ਪੰਚਾਇਤ ਮੈਂਬਰਾਂ ਸਮੇਤ 35 ਵਿਅਕਤੀਆਂ ਕੋਰੋਨਾ ਰਿਪੋਰਟਾਂ ...

ਪੂਰੀ ਖ਼ਬਰ »

120 ਲੀਟਰ ਲਾਹਣ ਬਰਾਮਦ

ਸ਼ਹਿਣਾ, 25 ਸਤੰਬਰ (ਸੁਰੇਸ਼ ਗੋਗੀ)-ਸ਼ਹਿਣਾ ਪੁਲਿਸ ਨੇ ਪੱਖੋ ਕੈਂਚੀਆਂ ਟੋਲ ਪਲਾਜ਼ੇ ਨੇੜਿਓਾ 120 ਲੀਟਰ ਲਾਹਣ ਬਰਾਮਦ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਲਾਭ ਸਿੰਘ ਨੇ ਦੱਸਿਆ ਕਿ ਹਰਪਾਲ ਸਿੰਘ ਉਰਫ਼ ਪਾਲਾ ਪੁੱਤਰ ਰਣਜੀਤ ਸਿੰਘ ਨੇੜੇ ਟੋਲ ਪਲਾਜ਼ਾ ...

ਪੂਰੀ ਖ਼ਬਰ »

ਰੂੜੇਕੇ ਕਲਾਂ ਅਤੇ ਪੱਖੋ ਕਲਾਂ ਵਿਖੇ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ

ਰੂੜੇਕੇ ਕਲਾਂ, 25 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)- ਬਰਨਾਲਾ-ਮਾਨਸਾ ਮੁੱਖ ਮਾਰਗ ਰੂੜੇਕੇ ਕਲਾਂ ਅਤੇ ਪੱਖੋ ਕਲਾਂ ਦੇ ਕਿਸਾਨਾਂ ਦੇ ਖੇਤਾਂ ਵਿਚ ਲੱਗੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋਣ ਦੀ ਖ਼ਬਰ ਹੈ | ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਸੁਖਪਾਲ ਸਿੰਘ ...

ਪੂਰੀ ਖ਼ਬਰ »

ਪਰਾਲੀ ਨੂੰ ਅੱਗ ਨਾ ਲਾਉਣ ਤੇ ਕੋਰੋਨਾ ਦੀ ਰੋਕਥਾਮ ਲਈ ਇਕੱਤਰਤਾਵਾਂ

ਧਨੌਲਾ, 25 ਸਤੰਬਰ (ਚੰਗਾਲ)-ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਨਾਇਬ ਤਹਿਸੀਲਦਾਰ ਧਨੌਲਾ ਵਲੋਂ ਪਿੰਡ ਬਡਬਰ ਤੇ ਭੈਣੀ ਮਹਿਰਾਜ ਦੇ ਕਿਸਾਨਾਂ ਨਾਲ ਅਹਿਮ ਇਕੱਤਰਤਾਵਾਂ ਦਾ ਆਯੋਜਨ ਕੀਤਾ ਗਿਆ | ਕਿਸਾਨਾਂ ਨੂੰ ਸੰਬੋਧਨ ਕਰਦਿਆਂ ਨਾਇਬ ਤਹਿਸੀਲਦਾਰ ਆਸੂ ...

ਪੂਰੀ ਖ਼ਬਰ »

ਸਿਵਲ ਹਸਪਤਾਲ ਬਰਨਾਲਾ ਵਿਖੇ ਰੀੜ੍ਹ ਦੀ ਹੱਡੀ ਦਾ ਸਫਲ ਆਪ੍ਰੇਸ਼ਨ

ਬਰਨਾਲਾ, 25 ਸਤੰਬਰ (ਰਾਜ ਪਨੇਸਰ)-ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਦੀ ਅਗਵਾਈ ਅਤੇ ਐਸ.ਐਮ.ਓ. ਡਾ. ਤਪਿੰਦਰਜੋਤ ਦੀ ਦੇਖ-ਰੇਖ ਹੇਠ ਸਿਵਲ ਹਸਪਤਾਲ ਬਰਨਾਲਾ ਵਿਖੇ ਹੱਡੀਆਂ ਦੇ ਰੋਗਾਂ ਦੇ ਮਾਹਰ ਡਾ: ਹਰੀਸ਼ ਮਿੱਤਲ, ਡਾ: ਅੰਸ਼ੁਲ ਗਰਗ ਅਤੇ ਡਾ: ਅਰਾਧਨਾ ਦੀ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ/ਸਾੜਨ 'ਤੇ ਪਾਬੰਦੀ ਦੇ ਹੁਕਮ

ਬਰਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਮੈਜਿਸਟਰੇਟ ਸ: ਤੇਜ ਪ੍ਰਤਾਪ ਸਿੰਘ ਫੂਲਕਾ ਵਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਝੋਨੇ ਦੀ ਪਰਾਲੀ ਅਤੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX