ਤਾਜਾ ਖ਼ਬਰਾਂ


ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਉੱਤਮ ਕੁਮਾਰ ਰੈਡੀ ਨੇ ਤੇਲੰਗਾਨਾ ‘ਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਦਿੱਤਾ ਅਸਤੀਫਾ
. . .  1 day ago
ਪਿੰਡ ਉਦੋਕੇ ਵਿਚ ਨਸ਼ੇੜੀ ਵਲੋਂ ਖੇਤਾਂ ਵਿੱਚ ਕੰਮ ਕਰਦੇ ਮਜ਼ਦੂਰ ਦੀ ਬੇਰਹਿਮੀ ਨਾਲ ਕਤਲ , ਦੋਸ਼ੀ ਕਾਬੂ
. . .  1 day ago
ਮੱਤੇਵਾਲ ,04 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ) - ਥਾਣਾ ਮੱਤੇਵਾਲ ਅਧੀਨ ਪੈਂਦੇ ਨਜ਼ਦੀਕੀ ਪਿੰਡ ਉਦੋਕੇ ਕਲਾਂ ਵਿਚ ਇਕ ਵਿਅਕਤੀ ਵੱਲੋਂ ਖੇਤਾਂ ਵਿਚ ਕੰਮ ਕਰ ਰਹੇ ਇਕ ਮਜ਼ਦੂਰ ਦੀ ਬੇਰਹਿਮੀ ਨਾਲ ...
ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਦੋਗਲੇ ਚਿਹਰੇ ਵਾਲਾ ਅਤੇ ਝੂਠਾ- ਸੁਖਬੀਰ
. . .  1 day ago
ਚੰਡੀਗੜ੍ਹ , 4 ਦਸੰਬਰ - ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਦੋਗਲੇ ਚਿਹਰੇ ਵਾਲਾ ਅਤੇ ਝੂਠਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਜੀ ਬਾਦਲ ਨੇ ਕਿਹਾ ਕਿ "ਕੈਪਟਨ ਖੁਦ ਨੂੰ ਅਤੇ ਆਪਣੇ ...
ਅਸੀਂ ਭਾਰਤ ਵਿਚ ਲਗਾਤਾਰ ਜਾਣਕਾਰੀ ਅਤੇ ਆਈ ਟੀ ‘ਤੇ ਜ਼ੋਰ ਦੇ ਰਹੇ ਹਾਂ -ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਸ਼ਵਵਿਆਪੀ ਆਰਥਿਕਤਾ ਵਿਚ ਤੁਹਾਡਾ ਯੋਗਦਾਨ ਬਹੁਤ ਮਹੱਤਵਪੂਰਨ ਹੈ-ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਦਿਆਰਥੀ ਦੇਸ਼ ਦਾ ਭਵਿੱਖ , ਸਾਨੂੰ ਇਨ੍ਹਾਂ 'ਤੇ ਮਾਣ -ਪ੍ਰਧਾਨ ਮੰਤਰੀ ਮੋਦੀ
. . .  1 day ago
ਤੁਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹੋ- ਪ੍ਰਧਾਨ ਮੰਤਰੀ ਮੋਦੀ
. . .  1 day ago
ਪੈਨਆਈਆਈਟੀ ਗਲੋਬਲ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਮੁੱਖ ਭਾਸ਼ਣ
. . .  1 day ago
ਤੇਲੰਗਾਨਾ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਭਰੋਸਾ ਜਤਾਇਆ-ਅਮਿਤ ਸ਼ਾਹ
. . .  1 day ago
ਸੇਵਾਮੁਕਤ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਵਲੋਂ ਵੀ ਰਾਸ਼ਟਰਪਤੀ ਪੁਲਿਸ ਮੈਡਲ ਵਾਪਸ ਕਰਨ ਦਾ ਐਲਾਨ
. . .  1 day ago
ਬੁਢਲਾਡਾ ,4 ਦਸੰਬਰ (ਸਵਰਨ ਸਿੰਘ ਰਾਹੀ) - ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਚ ਜਾਰੀ ਕਿਸਾਨ ਅੰਦੋਲਨ ਦੇ ਹੱਕ ਚ ਪੰਜਾਬ ਹੋਮਗਾਰਡ ਚੋਂ ਹਾਲ ਹੀ ਸੇਵਾਮੁਕਤ ਹੋਏ ਕਮਾਂਡੈਂਟ ਰਾਏ ਸਿੰਘ ਧਾਲੀਵਾਲ ...
ਹਰਦੀਪ ਸਿੰਘ ਭੁੱਲਰ ਵੱਲੋਂ ਕਿਸਾਨ ਮਾਰੂ ਬਿੱਲਾਂ ਦੇ ਰੋਸ ਵਜੋਂ ਅਰਜਨ ਐਵਾਰਡ ਵਾਪਸ ਕਰਨ ਦਾ ਫ਼ੈਸਲਾ
. . .  1 day ago
ਛੇਹਰਟਾ,4 ਦਸੰਬਰ(ਵਡਾਲੀ) -ਅਰਜਨ ਐਵਾਰਡੀ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਰਿਟਾਇਰ ਇੰਸਪੈਕਟਰ ਹਰਦੀਪ ਸਿੰਘ ਭੁੱਲਰ ਨੇ ਆਪਣੇ ਗ੍ਰਹਿ ਸੰਧੂ ਕਲੋਨੀ ਛੇਹਰਟਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ...
ਔਰਤ ਨੇ ਐੱਸ.ਐੱਸ.ਪੀ. ਦਫ਼ਤਰ 'ਚ ਜ਼ਹਿਰ ਖਾਧਾ - ਹਾਲਤ ਗੰਭੀਰ
. . .  1 day ago
ਬਟਾਲਾ, 4 ਦਸੰਬਰ (ਸਚਲੀਨ ਸਿੰਘ ਭਾਟੀਆ)-ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਪਿੰਡ ਮਾੜੀ ਪੰਨਵਾਂ ਦੀ ਰਹਿਣ ਵਾਲੀ ਇਕ ਔਰਤ ਨੇ ਇਨਸਾਫ਼ ਨਾ ਮਿਲਣ 'ਤੇ ਅੱਜ ਐੱਸ.ਐੱਸ.ਪੀ. ਬਟਾਲਾ ਦੇ ਦਫ਼ਤਰ ਅੰਦਰ ਦੇਰ ਸ਼ਾਮ ਜ਼ਹਿਰ ਖਾ ...
ਚੰਡੀਗੜ੍ਹ : ਕੁਝ ਰਾਜਨੀਤਿਕ ਪਾਰਟੀਆਂ ਅੰਦੋਲਨ ਦੇ ਵਿਚਕਾਰ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ - ਕੈਪਟਨ
. . .  1 day ago
ਚੰਡੀਗੜ੍ਹ : ਕਾਂਗਰਸ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ : ਮੈਨੂੰ ਖੁਸ਼ੀ ਹੈ ਕਿ ਸਾਰਾ ਪੰਜਾਬ ਆਪਣੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਵਿਚ ਦ੍ਰਿੜਤਾ ਨਾਲ ਖੜਾ ਹੈ - ਕੈਪਟਨ
. . .  1 day ago
ਚੰਡੀਗੜ੍ਹ : ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਨ ਕਿਹੜੀ ਜੰਗ ਲਈ ਦਿੱਤਾ ਕੀਤੀ - ਕੈਪਟਨ
. . .  1 day ago
ਚੰਡੀਗੜ੍ਹ : ਅਮਿਤ ਸ਼ਾਹ ਨਾਲ ਮੀਟਿੰਗ ਦੌਰਾਨ ਮੈਂ ਨੈਸ਼ਨਲ ਸੁਰੱਖਿਆ ਦੀ ਗੱਲ ਕੀਤੀ - ਕੈਪਟਨ
. . .  1 day ago
ਚੰਡੀਗੜ੍ਹ : ਕੇਜਰੀਵਾਲ ਨੇ ਤਿੰਨ ਖੇਤੀ ਬਿੱਲਾਂ ਨੂੰ ਮਨਜ਼ੂਰੀ ਕਿਉਂ ਦਿੱਤੀ? - ਕੈਪਟਨ
. . .  1 day ago
ਚੰਡੀਗੜ੍ਹ : ਹਰਸਿਮਰਤ ਬਾਦਲ ਨੇ ਕੈਬਨਿਟ ਵਿੱਚ ਬੈਠ ਕੇ ਆਰਡੀਨੈਂਸ ਪਾਸ ਕੀਤਾ -ਕੈਪਟਨ
. . .  1 day ago
ਖੇਤੀ ਬਿੱਲਾਂ ਦੇ ਨਚੋੜ ਵਿਚ ਪੰਜਾਬ ਦਾ ਭਵਿੱਖ ਹੈ
. . .  1 day ago
ਪੰਜਾਬ ਦੇ ਕਿਸਾਨ ਗਰਮੀ ਤੇ ਠੰਢ ਦੌਰਾਨ ਦੇਸ਼ ਲਈ ਅੰਨ ਪੈਦਾ ਕਰਦੇ ਹਨ -ਕੈਪਟਨ
. . .  1 day ago
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਾਈਵ ਹੋ ਕੇ ਖੇਤੀ ਬਿੱਲਾਂ ਸਬੰਧੀ ਕਰ ਰਹੇ ਹਨ ਗੱਲਬਾਤ
. . .  1 day ago
5 ਦਸੰਬਰ ਨੂੰ ਪੰਜਾਬ ਰੋਡਵੇਜ਼ /ਪਨਬਸਾਂ ਦੇ ਮੁਲਾਜ਼ਮਾਂ ਵਲੋਂ ਖੇਤੀ ਕਾਨੂੰਨਾਂ ਵਿਰੁੱਧ ਬੱਸਾਂ ਦਾ ਚੱਕਾ ਜਾਮ
. . .  1 day ago
ਲੁਧਿਆਣਾ, 4 ਦਸੰਬਰ {ਸਲੇਮਪੁਰੀ} - ਪੰਜਾਬ ਦੇ ਵੱਖ ਵੱਖ ਵਰਗਾਂ ਵਲੋਂ ਜਿਥੇ ਨਵੇਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਸਮਰੱਥਨ ਕੀਤਾ ਜਾ ਰਿਹਾ ਹੈ, ਉਥੇ ਹੁਣ ਪੰਜਾਬ ਰੋਡਵੇਜ਼ /ਪਨਬਸ ਦੇ ਮੁਲਾਜ਼ਮਾਂ ਵਲੋਂ ਵੀ ...
ਸਬ ਡਵੀਜ਼ਨਲ ਹਸਪਤਾਲ ਤਪਾ ਦੇ ਮਾਹਿਰ ਡਾਕਟਰਾਂ ਦੀ ਟੀਮ ਕਿਸਾਨਾਂ ਦੀ ਦੇਖਭਾਲ ਲਈ ਦਿੱਲੀ ਰਵਾਨਾ
. . .  1 day ago
ਤਪਾ ਮੰਡੀ, 04 ਦਸੰਬਰ (ਵਿਜੇ ਸ਼ਰਮਾ,ਪ੍ਰਵੀਨ ਗਰਗ)-ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵੱਲੋਂ ਸਬ ਡਵੀਜ਼ਨਲ ਹਸਪਤਾਲ ਤਪਾ ਦੇ ਮਾਹਿਰ ਡਾਕਟਰਾਂ ਦੀ ਇਕ ਵਿਸ਼ੇਸ਼ ...
ਲੁਧਿਆਣਾ ‘ਚ ਕੋਰੋਨਾ ਦਾ ਕਹਿਰ ਜਾਰੀ , 111 ਨਵੇਂ ਮਰੀਜ਼ ਸਾਹਮਣੇ ਆਏ , 7 ਨੇ ਦਮ ਤੋੜਿਆ
. . .  1 day ago
ਲੁਧਿਆਣਾ,4 ਦਸੰਬਰ {ਸਲੇਮਪੁਰੀ }- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿਚ ਹਰ ਰੋਜ਼ ਵੱਡੀ ਗਿਣਤੀ ਵਿਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋੜੀਂਦੀ ਤਬਦੀਲੀ ਦੀ ਸ਼ੁਰੂਆਤ ਸਾਡੇ ਤੋਂ ਹੀ ਹੋਵੇਗੀ। -ਮਹਾਤਮਾ ਗਾਂਧੀ

ਜਲੰਧਰ

ਕਿਸਾਨ ਜਥੇਬੰਦੀਆਂ ਵਲੋਂ ਰਾਸ਼ਟਰੀ ਰਾਜ ਮਾਰਗ ਜਾਮ

ਮੋਦੀ ਸਰਕਾਰ ਵਿਰੁੱਧ 5 ਘੰਟੇ ਤੋਂ ਵੀ ਵੱਧ ਸਮਾਂ ਕਿਸਾਨ ਬੈਠੇ ਰਹੇ ਧਰਨੇ 'ਤੇ

ਜਲੰਧਰ, 25 ਸਤੰਬਰ (ਜਸਪਾਲ ਸਿੰਘ, ਪਵਨ ਖਰਬੰਦਾ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਖ਼ਿਲਾਫ਼ 31 ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਜਲੰਧਰ 'ਚ ਭਰਵਾਂ ਸਮਰਥਨ ਮਿਲਿਆ ਤੇ ਇਸ ਦੌਰਾਨ ਜਿੱਥੇ ਕਿਸਾਨਾਂ ਨੇ 5 ਘੰਟੇ ਤੋਂ ਵੀ ਵੱਧ ਸਮਾਂ ਰਾਸ਼ਟਰ ਰਾਜ ਮਾਰਗ ਜਾਮ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ, ਉੱਥੇ ਸ਼ਹਿਰ ਦੇ ਅੰਦਰੂਨੀ ਹਿੱਸਿਆਂ 'ਚ ਵੀ ਦੁਕਾਨਦਾਰਾਂ ਤੇ ਵਪਾਰੀਆਂ ਨੇ ਦੁਕਾਨਾਂ ਤੇ ਕਾਰੋਬਾਰ ਬੰਦ ਰੱਖ ਕੇ ਕਿਸਾਨ ਸੰਘਰਸ਼ ਦਾ ਡਟ ਕੇ ਸਮਰਥਨ ਕੀਤਾ | ਪੀ.ਏ.ਪੀ. ਚੌਕ ਵਿਖੇ ਕਿਸਾਨ ਜਥੇਬੰਦੀਆਂ ਦੇ ਆਗੂ ਸਵੇਰੇ 10 ਵਜੇ ਹੀ ਧਰਨੇ 'ਤੇ ਬੈਠ ਗਏ ਤੇ ਇਸ ਦੌਰਾਨ ਕਿਸਾਨਾਂ ਵਲੋਂ ਮੋਦੀ ਸਰਕਾਰ ਦੇ ਖ਼ਿਲਾਫ਼ ਭਾਰੀ ਨਾਅਰੇਬਾਜ਼ੀ ਕਰਦੇ ਹੋਏ ਪਾਸ ਕੀਤੇ ਕਿਸਾਨੀ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ | ਇਸ ਮੌਕੇ ਕਿਸਾਨਾਂ ਦੇ ਸਮਰਥਨ 'ਚ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਇਸ ਧਰਨੇ 'ਚ ਸ਼ਮੂਲੀਅਤ ਕਰਦੇ ਹੋਏ ਕਿਸਾਨੀ ਮੰਗਾਂ ਦੀ ਹਮਾਇਤ ਕੀਤੀ | ਧਰਨੇ 'ਚ ਜਿੱਥੇ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਮੂਲੀਅਤ ਕੀਤੀ, ਉੱਥੇ ਸਮਾਜ ਦੇ ਹੋਰਨਾਂ ਵਰਗਾਂ ਨਾਲ ਸਬੰਧਿਤ ਲੋਕਾਂ ਤੇ ਖਾਸ ਕਰਕੇ ਪੰਜਾਬੀ ਗਾਇਕਾਂ ਮੰਗੀ ਮਾਹਲ, ਰਾਏ ਜੁਝਾਰ ਤੇ ਹਰਜੋਤ ਨੇ ਵੀ ਧਰਨੇ 'ਚ ਸ਼ਾਮਿਲ ਹੋ ਕੇ ਕਿਸਾਨਾਂ ਨਾਲ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ | ਹਾਲਾਂਕਿ ਧਰਨੇ ਦੌਰਾਨ ਕਿਸੇ ਵੀ ਰਾਜਸੀ ਆਗੂ ਨੂੰ ਸਟੇਜ ਤੋਂ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ, ਪਰ ਰਾਜਸੀ ਆਗੂਆਂ ਨੇ ਧਰਨੇ 'ਚ ਆਪਣੀ ਹਾਜ਼ਰੀ ਲਵਾ ਕੇ ਕਿਸਾਨੀ ਸੰਘਰਸ਼ ਦਾ ਸਮਰਥਨ ਕੀਤਾ | ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਦੁਆਬਾ ਸੰਘਰਸ਼ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਤੇ ਜਮਹੂਰੀ ਕਿਸਾਨ ਸਭਾ ਤੋਂ ਇਲਾਵਾ ਹੋਰਨਾਂ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ਖ਼ਿਲਾਫ਼ ਤਿੱਖੇ ਹਮਲੇ ਕੀਤੇ | ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਇਕ ਸਾਜਿਸ਼ ਤਹਿਤ ਰਾਜ ਦੇ ਕਿਸਾਨਾਂ ਤੇ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੀ ਹੈ ਤੇ ਪਾਸ ਕੀਤੇ ਖੇਤੀ ਬਿੱਲ ਇਸੇ ਦਿਸ਼ਾ 'ਚ ਚੁੱਕੇ ਗਏ ਕਦਮ ਹਨ, ਪਰ ਪੰਜਾਬ ਦੇ ਲੋਕ ਮੋਦੀ ਸਰਕਾਰ ਨੂੰ ਉਸ ਦੇ ਮਕਸਦ 'ਚ ਕਾਮਯਾਬ ਨਹੀਂ ਹੋਣ ਦੇਣਗੇ | 
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸਮਰਾ, ਜਨਰਲ ਸਕੱਤਰ ਕੁਲਵਿੰਦਰ ਸਿੰਘ ਮਛਿਆਣਾ ਤੇ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ ਨੇ ਮੰਚ ਦਾ ਸੰਚਾਲਨ ਬਹੁਤ ਹੀ ਸੂਝਬੂਝ ਨਾਲ ਕਰਦੇ ਹੋਏ ਕਿਸਾਨ-ਮਜ਼ਦੂਰ ਏਕਤਾ ਬਣਾਈ ਰੱਖਣ 'ਤੇ ਜ਼ੋਰ ਦਿੱਤਾ | ਹਾਲਾਂਕਿ ਧਰਨੇ 'ਚ ਕੁਝ-ਇਕ ਆਗੂਆਂ ਵਲੋਂ ਸਿਆਸੀ ਪਾਰਟੀਆਂ ਨੂੰ ਨਿਸ਼ਾਨਾ ਬਣਾਏ ਜਾਣ ਤੇ ਕਿਸਾਨ ਆਗੂਆਂ ਨੂੰ ਬੋਲਣ ਤੋਂ ਰੋਕਣ 'ਤੇ ਵਿਵਾਦ ਵੀ ਹੋਇਆ ਤੇ ਮੋਦੀ ਸਰਕਾਰ ਖ਼ਿਲਾਫ਼ ਤਿੱਖੇ ਸ਼ਬਦੀ ਹਮਲਿਆਂ ਦੇ ਬਾਵਜੂਦ ਕੁੱਲ ਮਿਲਾ ਕੇ ਧਰਨਾ ਸ਼ਾਂਤਮਈ ਰਿਹਾ | ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਛਾਉਣੀ ਤੇ ਸਿੱਖ ਤਾਲਮੇਲ ਕਮੇਟੀ ਤੋਂ ਇਲਾਵਾ ਹੋਰਨਾਂ ਜਥੇਬੰਦੀਆਂ ਵਲੋਂ ਕਿਸਾਨਾਂ ਲਈ ਲੰਗਰ ਦੇ ਪ੍ਰਬੰਧ ਕੀਤੇ ਗਏ ਸਨ | ਨਿਰਮਲ ਕੁਟੀਆਂ ਜੌਹਲਾਂ ਵਲੋਂ ਠੰਡਿਆਂ ਦੀ ਸੇਵਾ ਕੀਤੀ ਗਈ |
ਕੌਣ-ਕੌਣ ਰਿਹਾ ਹਾਜ਼ਰ
ਭਾਰਤੀ ਇਨਕਲਾਬੀ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਕਾਂਗਰਸੀ ਵਿਧਾਇਕ ਪ੍ਰਗਟ ਸਿੰਘ, ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਬਾਬਾ ਗੁਰਦੀਪ ਸਿੰਘ, ਦਲਿਤ ਆਗੂ ਰਮੇਸ਼ ਚੋਹਕਾਂ, ਸੁਖਵਿੰਦਰ ਕੋਟਲੀ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਭੁਪਿੰਦਰਜੀਤ ਸਿੰਘ ਸਮਰਾ, ਸਮਾਜ ਸੇਵਕ ਕੁਲਵੰਤ ਸਿੰਘ ਦਾਲਮ, ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਡਾ. ਜਸਲੀਨ ਸੇਠੀ, ਆਮ ਆਦਮੀ ਪਾਰਟੀ ਆਗੂ ਆਤਮ ਪ੍ਰਕਾਸ਼ ਸਿੰਘ ਬਬਲੂ, ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ, ਕਿਸਾਨ ਆਗੂ ਗੁਰਵਿੰਦਰ ਸਿੰਘ, ਕਾਮਰੇਡ ਮੱਖਣ ਪੱਲਣ, ਸੁਖਦੇਵ ਦੱਤ, ਜੋਤੀ ਪ੍ਰਧਾਨ, ਸਤਨਾਮ ਸਿੰਘ ਕੂਨਰ, ਅਮਨਾ ਸਮਰਾਏ, ਕੁਲਵੀਰ ਸਿੰਘ ਜੰਡਿਆਲਾ, ਮਾਸਟਰ ਸੁਖਜੀਤ ਸਿੰਘ, ਕ੍ਰਿਪਾਲ ਸਿੰਘ ਰਸੂਲਪੁਰ, ਸ਼ਰਨਜੀਤ ਸਿੰਘ ਥਾਬਲਕੇ, ਭਜਨ ਸਿੰਘ ਥਾਬਲਕੇ, ਜੀਤਾ ਸ਼ਾਦੀਪੁਰ, ਦਲਜੀਤ ਸਿੰਘ ਪ੍ਰਧਾਨ, ਅਜਮੇਰ ਸਿੰਘ ਸਮਰਾਏ, ਸੁਖਵਿੰਦਰ ਸਿੰਘ ਚੂਹੇਕੀ, ਕੇਸਰ ਸਿੰਘ, ਗੁਰਪ੍ਰੀਤ ਸਿੰਘ, ਪਿੰਦਾ ਸਮਰਾਏ, ਅਮਨਦੀਪ ਸਿੰਘ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ ਦਾਦੂਵਾਲ, ਗੁਰਪ੍ਰੀਤ ਸਿੰਘ ਪੰਚ, ਸੁੱਖਾ ਭਲਵਾਨ, ਪ੍ਰਗਟ ਸਿੰਘ ਸਰਹਾੜੀ, ਬਲਾਕ ਪ੍ਰਧਾਨ, ਦਲਜੀਤ ਸਿੰਘ, ਕੁਲਦੀਪ ਸਿੰਘ, ਸ਼ਰਨਜੀਤ ਸਿੰਘ, ਜਸਵੰਤ ਸਿੰਘ ਕੰਗਣੀਵਾਲ, ਕ੍ਰਿਪਾਲ ਸਿੰਘ ਰਸੂਲਪੁਰ, ਮਨਵਿੰਦਰ ਸਿੰਘ, ਤੇਜਿੰਦਰ ਸਿੰਘ ਪ੍ਰਦੇਸੀ, ਚਰਨਜੀਤ ਸਿੰਘ ਚੱਢਾ, ਹਰਪਾਲ ਸਿੰਘ ਚੱਢਾ, ਸਾਬਕਾ ਸਰਪੰਚ ਰਮਨ ਜੌਹਲ ਤੇ ਹੋਰ ਬਹੁਤ ਸਾਰੇ ਕਿਸਾਨਾਂ ਤੋਂ ਇਲਾਵਾ ਸਮਾਜ ਦੇ ਹੋਰਨਾਂ ਵਰਗਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ |
ਟਰੈਕਟਰਾਂ ਨਾਲ ਰੋਕੀ ਆਵਾਜਾਈ
ਪੀ.ਏ.ਪੀ. ਚੌਕ ਵਿਖੇ ਦਿੱਤੇ ਗਏ ਧਰਨੇ ਦੌਰਾਨ ਕਿਸਾਨ ਟ੍ਰੈਕਟਰ ਲੈ ਕੇ ਪੁੱਜੇ ਹੋਏ ਸਨ ਤੇ ਇਸ ਦੌਰਾਨ ਉਨ੍ਹਾਂ ਸੜਕਾਂ ਦੇ ਵਿਚਕਾਰ ਆਪਣੇ ਟ੍ਰੈਕਟਰ ਖੜ੍ਹੇ ਕਰਕੇ ਆਵਾਜਾਈ ਨੂੰ ਰੋਕਿਆ | ਪੀ.ਏ.ਪੀ. ਚੌਕ ਤੇ ਆਲੇ-ਦੁਆਲੇ ਦੀਆਂ ਸੜਕਾਂ ਵੀ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ 'ਚ ਕਾਫ਼ੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ | ਆਵਾਜਾਈ ਜਾਮ ਕਾਰਨ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਨਾਲ ਸੁੰਨਸਾਨ ਰਿਹਾ |
ਕਿਸਾਨਾਂ 'ਚ ਨਹੀਂ ਦਿਸਿਆ ਕੋਰੋਨਾ ਦਾ ਡਰ
ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਪੀ.ਏ.ਪੀ. ਚੌਕ ਵਿਖੇ ਦਿੱਤੇ ਗਏ ਧਰਨੇ ਦੌਰਾਨ ਕਿਸਾਨਾਂ 'ਚ ਕੋਰੋਨਾ ਦਾ ਡਰ ਨਹੀਂ ਦਿਸਿਆ ਤੇ ਇਸ ਦੌਰਾਨ ਜ਼ਿਆਦਾਤਰ ਕਿਸਾਨ ਬਿਨਾਂ ਮਾਸਕ ਦੇ ਹੀ ਧਰਨੇ 'ਚ ਸ਼ਾਮਿਲ ਹੋਏ | ਇਸ ਸਮੇਂ ਜਦ ਕੋਰੋਨਾ ਮਰੀਜ਼ਾਂ ਦੀ ਗਿਣਤੀ ਤੇਜੀ ਨਾਲ ਵਧ ਰਹੀ ਹੈ ਤਾਂ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਵਲੋਂ ਨਾ ਤਾਂ ਮਾਸਕ ਪਾਏ ਗਏ ਤੇ ਨਾ ਹੀ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਗਿਆ, ਜਿਸ ਦੀ ਅੱਜ ਕਾਫੀ ਚਰਚਾ ਰਹੀ |
ਤੇਜਿੰਦਰ ਸਿੰਘ ਨਿੱਝਰ ਨੂੰ ਪੁਲਿਸ ਨੇ ਰੋਕਿਆ
ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਨਿੱਝਰ ਨੂੰ ਅੱਜ ਪੁਲਿਸ ਵਲੋਂ ਬੀ.ਐਸ.ਐਫ. ਚੌਕ 'ਚ ਰੋਕ ਲਿਆ ਗਿਆ ਤੇ ਉਨ੍ਹਾਂ ਨੂੰ ਧਰਨੇ 'ਚ ਨਹੀਂ ਜਾਣ ਦਿੱਤਾ ਗਿਆ | ਇਸ ਸਬੰਧੀ ਤੇਜਿੰਦਰ ਸਿੰਘ ਨਿੱਝਰ ਨੇ ਦੱਸਿਆ ਕਿ ਉਹ ਰਾਮਾ ਮੰਡੀ ਚੌਕ 'ਚ ਸਰਬਜੀਤ ਸਿੰਘ ਮੱਕੜ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ 'ਚ ਸ਼ਾਮਿਲ ਹੋਣ ਲਈ ਜਾ ਰਹੇ ਸਨ ਤਾਂ ਬੀ.ਐਸ.ਐਫ. ਚੌਕ 'ਚ ਤਾਇਨਾਤ ਪੁਲਿਸ ਮੁਲਾਜ਼ਮਾਂ ਵਲੋਂ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ, ਜਿਸ ਕਾਰਨ ਉਹ ਧਰਨੇ 'ਚ ਸ਼ਾਮਿਲ ਨਹੀਂ ਹੋ ਸਕੇ | ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਵਲੋਂ ਕਾਂਗਰਸੀ ਆਗੂਆਂ ਨੂੰ ਤਾਂ ਜਾਣ ਦਿੱਤਾ ਗਿਆ, ਪਰ ਅਕਾਲੀ ਦਲ ਦੇ ਧਰਨਿਆਂ ਨੂੰ ਸਾਬੋਤਾਜ ਕਰਨ ਲਈ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ |
ਅਕਾਲੀ ਦਲ ਵਲੋਂ ਜਲੰਧਰ 'ਚ 6 ਥਾੲੀਂ ਚੱਕਾ ਜਾਮ
ਜਲੰਧਰ, 25 ਸਤੰਬਰ (ਮੇਜਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਨੇ ਅੱਜ ਖੇਤੀ ਬਿੱਲਾਂ ਖਿਲਾਫ਼ ਰੋਸ ਪ੍ਰਗਟ ਕਰਨ ਲਈ ਦਿੱਤੇ ਤਿੰਨ ਘੰਟੇ ਚੱਕਾ ਜਾਮ ਦੇ ਮੁੱਦੇ ਉਪਰ ਜਲੰਧਰ ਸ਼ਹਿਰ ਦੇ ਆਸ-ਪਾਸ 6 ਥਾਵਾਂ ਉਪਰ ਮੁੱਖ ਸੜਕਾਂ 'ਤੇ ਚੱਕਾ ਜਾਮ ਕੀਤਾ ਤੇ ਧਰਨੇ ਦਿੱਤੇ | ਦਲ ਨੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਜਥੇ. ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਹੋਏ ਚੱਕਾ ਜਾਮ ਤੇ ਧਰਨਿਆਂ ਵਿਚ ਵੱਡੀ ਗਿਣਤੀ ਵਿਚ ਅਕਾਲੀ ਆਗੂ ਤੇ ਵਰਕਰ ਸ਼ਾਮਿਲ ਹੋਏ | ਅੰਮਿ੍ਤਸਰ ਰੋਡ ਵਿਖੇ ਚੱਕਾ ਜਾਮ ਕਰਨ ਮੌਕੇ ਅਵਤਾਰ ਸਿੰਘ ਘੁੰਮਣ, ਜਰਨੈਲ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ, ਪ੍ਰਮਜੀਤ ਸਿੰਘ ਜੇ.ਪੀ., ਮਨਿੰਦਰ ਪਾਲ ਸਿੰਘ ਗੁੰਬਰ, ਸਤਿੰਦਰ ਸਿੰਘ ਪੀਤਾ, ਰਵਿੰਦਰ ਸਿੰਘ ਸਵੀਟੀ, ਕੁਲਦੀਪ ਸਿੰਘ ਪਾਇਲਟ, ਭਾਟ ਅਮਰੀਕ ਸਿੰਘ, ਤਰਨਜੀਤ ਸਿੰਘ ਗੱਗੂ, ਪੁਰਨ ਸਿੰਘ ਰਾਠੌਰ, ਠੇਕੇਦਾਰ ਕਰਤਾਰ ਸਿੰਘ ਬਿੱਲਾ, ਸੁਰਿੰਦਰ ਸਿੰਘ ਐਸ. ਟੀ., ਗੁਰਬਿੰਦਰ ਸਿੰਘ ਜੱਜ, ਅਰਜਨ ਸਿੰਘ ਗੁਰਪ੍ਰੀਤ ਸਿੰਘ ਖ਼ਾਲਸਾ, ਮੇਜਰ ਸਿੰਘ ਕਾਹਲੋਂ, ਠੇਕੇਦਾਰ ਰਘਬੀਰ ਸਿੰਘ, ਰਣਜੀਤ ਸਿੰਘ ਘੁੰਮਣ, ਰਾਜਵੰਤ ਸਿੰਘ ਸੁੱਖਾ, ਅੰਗਰੇਜ਼ ਸਿੰਘ, ਹਰਵਿੰਦਰ ਸਿੰਘ, ਬਲਦੇਵ ਸਿੰਘ, ਮਨੋਹਰ ਲਾਲ ਮਹੇ, ਨਰਿੰਦਰ ਕੁਮਾਰ ਨਿੱਕੂ, ਕਿਰਨਬੀਰ ਸਾਬ, ਪ੍ਰਵਿੰਦਰ ਸਿੰਘ ਬਬਲੂ, ਮਨਦੀਪ ਸਿੰਘ ਗੋਲਡੀ, ਅਮਨਦੀਪ ਸਿੰਘ, ਵਰਿੰਦਰ, ਗੋਰਵ ਗੋਰਾ, ਸੁਖਬੀਰ ਸਿੰਘ, ਸੁਖਦੀਪ ਸਿੰਘ, ਪ੍ਰੀਤਮ ਸਿੰਘ, ਸੁਬੇਦਾਰ ਮੰਗਲ ਸਿੰਘ, ਕੈਪਟਨ ਸਿੰਘ, ਸੀਤਾ ਰਾਮ, ਅਮਨਦੀਪ ਦੀਪੂ, ਜਤਿੰਦਰ ਬੱਲ, ਕਰਮਜੀਤ ਕਾਕਾ, ਸਰਬਜੀਤ ਸਾਬੀ ਆਦਿ ਹਾਜ਼ਰ ਸਨ |
ਪਠਾਨਕੋਟ ਰੋਡ ਵਿਖੇ ਚੱਕਾ ਜਾਮ ਕਰਨ ਮੌਕੇ ਪਰਮਜੀਤ ਸਿੰਘ ਰੇਰੂ ਕੌਾਸਲਰ, ਕੁਲਦੀਪ ਸਿੰਘ ਲੁਬਾਣਾ, ਸੁਰੇਸ਼ ਸਹਿਗਲ ਸਾਬਕਾ ਮੇਅਰ, ਅਮਰਜੀਤ ਸਿੰਘ ਕਿਸ਼ਨਪੁਰਾ, ਗੁਰਜੀਤ ਸਿੰਘ ਮਰਵਾਹਾ, ਹਰਵਿੰਦਰ ਸਿੰਘ ਰਾਜੂ, ਜਸਵਿੰਦਰ ਸਿੰਘ ਸਭਰਵਾਲ, ਕੁਲਤਾਰ ਸਿੰਘ ਕੰਡਾ,  ਜਸਵਿੰਦਰ ਸਿੰਘ ਜੱਸਾ, ਸੰਤੋਖ ਸਿੰਘ ਸੈਣੀ, ਬਲਜੀਤ ਸਿੰਘ ਸੈਣੀ, ਜਤਿੰਦਰ ਪਾਲ ਸਿੰਘ ਉੱਭੀ, ਸਤਨਾਮ ਸਿੰਘ ਲਾਇਲ, ਹਰਦੀਪ ਸਿੰਘ ਆਦਿ ਹਾਜ਼ਰ ਸਨ |
ਹੁਸ਼ਿਆਰਪੁਰ ਰੋਡ ਵਿਖੇ ਚੱਕਾ ਜਾਮ ਕਰਨ ਮੌਕੇ ਰਣਜੀਤ ਸਿੰਘ ਰਾਣਾ, ਸੁਭਾਸ਼ ਸੋਂਧੀ, ਸਹਿਬ ਸਿੰਘ ਢਿੱਲੋਂ, ਹਰਜਿੰਦਰ ਸਿੰਘ ਢੀਂਡਸਾ, ਬਾਲ ਕਿਸ਼ਨ ਬਾਲਾ, ਜਗਜੀਤ ਸਿੰਘ ਖ਼ਾਲਸਾ, ਚਰਨਜੀਤ ਯਾਦਵ, ਦੀਪਕ ਗਬਰ, ਬਲਕਾਰ ਰਾਣਾ, ਲਾਲ ਚੰਦ, ਫੁੱਮਣ ਸਿੰਘ, ਡਾ. ਬੂਟਾ ਸਿੰਘ ਮਨੀਸ਼ ਗਿੱਲ, ਬਾਉ ਥਾਪਰ, ਪਵਨ ਮੱਟੂ, ਸੰਨੀ ਪਹਿਲਵਾਨ, ਬਾਉ ਨਾਹਰ, ਰਵੀ ਥਾਪਰ ਆਦਿ ਸ਼ਾਮਿਲ ਸਨ |
ਨਕੋਦਰ ਰੋਡ ਰਵਿਦਾਸ ਚੌਕ ਵਿਖੇ ਚਰਨਜੀਵ ਸਿੰਘ ਲਾਲੀ, ਭਜਨ ਲਾਲ ਚੋਪੜਾ ਅਮਰਪ੍ਰੀਤ ਸਿੰਘ ਮੌਾਟੀ, ਕੁਲਵਿੰਦਰ ਸਿੰਘ ਚੀਮਾ, ਤੇਗਾ ਸਿੰਘ ਬੱਲ, ਗੁਰਦੀਪ ਸਿੰਘ ਰਾਵੀ, ਸਰਬਜੀਤ ਸਿੰਘ ਮਿੱਠਾ ਅਮਰਜੀਤ ਸਿੰਘ ਬਜਾਜ, ਹਰਵਿੰਦਰ ਸਿੰਘ ਰਾਵੀ, ਸਤਿੰਦਰ ਸਿੰਘ, ਹਰਨੂਰ ਸਿੰਘ ਚਾਵਲਾ, ਅਮਿਤ ਮੈਣੀ, ਤਜਿੰਦਰ ਸਿੰਘ ਭਾਟੀਆ, ਪ੍ਰਮਿੰਦਰ ਸਿੰਘ ਸੈਣੀ, ਜੈਦੀਪ ਸਿੰਘ ਬਾਜਵਾ, ਸੁਰਦਰਸ਼ਨ ਲਾਲ, ਹਰਪ੍ਰੀਤ ਚੋਪੜਾ, ਹਰਮਨਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਨਥੈਲੀਅਮ, ਅਰੁਣ ਕੁਮਾਰ, ਦੇਵ ਰਾਜ, ਬਨਵਾਰੀ ਲਾਲ ਤੇ ਪ੍ਰਮਜੀਤ ਪੰਮਾ ਹਾਜ਼ਰ ਸਨ |
ਕਪੂਰਥਲਾ ਰੋਡ ਵਿਖੇ ਚੱਕਾ ਜਾਮ ਮੌਕੇ ਜਥੇਦਾਰ ਪ੍ਰੀਤਮ ਸਿੰਘ ਮਿੱਠੂ ਬਸਤੀ, ਬਲਵੰਤ ਸਿੰਘ ਗਿੱਲ, ਸਰਬਜੀਤ ਸਿੰਘ ਪਨੇਸਰ, ਗੁਰਪਾਲ ਸਿੰਘ ਟੱਕਰ, ਮਹਿੰਦਰ ਸਿੰਘ ਗੋਲੀ, ਜਸਵਿੰਦਰ ਸਿੰਘ ਭੰਮਰਾ, ਬਲਜੀਤ ਸਿੰਘ ਲਾਇਲ, ਹਰਚਰਨ ਸਿੰਘ ਟੱਕਰ, ਪੂਰਨ ਸਿੰਘ ਮਿੱਠੂ ਬਸਤੀ, ਕਮਲਜੀਤ ਸਿੰਘ ਲਾਹੋਰੀਆ, ਅਜਾਇਬ, ਸਿੰਘ ਲਾਹੋਰੀਆ, ਨੰਬਰਦਾਰ ਦਰਸ਼ਨ ਸਿੰਘ, ਗਗਨਦੀਪ ਸਿੰਘ ਕਲੇਰ, ਹਰਪ੍ਰੀਤ ਸਿੰਘ ਝੀਤਾ, ਅਮਨ ਸਿੰਘ, ਅਜੀਤ ਸਿੰਘ ਮਿੱਠੂ ਬਸਤੀ, ਪਰਮਜੀਤ ਸਿੰਘ ਮਿੱਠੂ ਬਸਤੀ, ਸੁਖਬੀਰ ਸਿੰਘ ਲਾਹੋਰੀਆ, ਬਾਬਾ ਕੁੰਦਨ ਸਿੰਘ, ਸੁਖਵੰਤ ਸਿੰਘ ਗਿੱਲ, ਜਰਨੈਲ ਸਿੰਘ, ਗੁਰਦੇਵ ਸਿੰਘ, ਗੁਰਜੀਤ ਸਿੰਘ, ਜਗਦੀਸ਼ ਸਿੰਘ, ਜਸਵਿੰਦਰ ਸਿੰਘ ਆਦਿ ਸ਼ਾਮਿਲ ਸਨ |

ਪੀ.ਏ.ਪੀ. ਚੌਕ ਧਰਨੇ 'ਚ ਸ਼ਾਮਿਲ ਹੋਏ ਸਰਬਜੀਤ ਸਿੰਘ ਮੱਕੜ ਦਾ ਕਿਸਾਨਾਂ ਵਲੋਂ ਵਿਰੋਧ

ਜਲੰਧਰ, 25 ਸਤੰਬਰ (ਜਸਪਾਲ ਸਿੰਘ, ਪਵਨ ਖਰਬੰਦਾ)-ਪੀ.ਏ.ਪੀ. ਚੌਕ ਵਿਖੇ ਕਿਸਾਨਾਂ ਵਲੋਂ ਦਿੱਤੇ ਗਏ ਧਰਨੇ ਦੌਰਾਨ ਉਸ ਸਮੇਂ ਮਾਹੌਲ ਗਰਮਾ ਗਿਆ, ਜਦ ਧਰਨੇ 'ਚ ਅਚਾਨਕ ਸ਼ਾਮਿਲ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਅਤੇ ...

ਪੂਰੀ ਖ਼ਬਰ »

ਸਰਕਾਰੀ ਦਫ਼ਤਰਾਂ ਦਾ ਕੰਮਕਾਜ ਠੱਪ

ਜਲੰਧਰ 25 ਸਤੰਬਰ (ਚੰਦੀਪ ਭੱਲਾ)- ਅੱਜ ਕਿਸਾਨਾਂ ਦੀਆਂ ਵੱਖ-ਵੱਖ ਜੱਥੇਬੰਦੀਆਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦਾ ਅਸਰ ਸਰਕਾਰੀ ਦਫ਼ਤਰਾਂ 'ਚ ਵੀ ਵੇਖਣ ਨੂੰ ਮਿਲਿਆ ਤੇ ਇਸ ਬੰਦ ਕਰਕੇ ਸਰਕਾਰੀ ਦਫ਼ਤਰਾਂ 'ਚ ਕੰਮ ਬਿਲਕੁੱਲ ਹੀ ਠੱਪ ਰਿਹਾ | ਪੰਜਾਬ ਬੰਦ ਦੇ ਸੱਦੇ ਕਰਕੇ ...

ਪੂਰੀ ਖ਼ਬਰ »

ਯੂ.ਜੀ.ਸੀ. ਨੈੱਟ ਪ੍ਰੀਖਿਆ ਦੇ ਦੂਸਰੇ ਦਿਨ 67 ਉਮੀਦਵਾਰਾਂ ਨੇ ਦਿੱਤੀ ਪ੍ਰੀਖਿਆ

ਜਲੰਧਰ, 25 ਸਤੰਬਰ (ਰਣਜੀਤ ਸਿੰਘ ਸੋਢੀ)-ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਯੂ.ਜੀ.ਸੀ. ਨੈੱਟ ਪ੍ਰੀਖਿਆ ਦੇ ਦੂਸਰੇ ਦਿਨ ਜਲੰਧਰ-ਫਗਵਾੜਾ ਹਾਈ ਵੇਅ 'ਤੇ ਸਥਿਤ ਪ੍ਰੀਖਿਆ ਕੇਂਦਰ ਸੈਫਰਾਨ ਮਾਲ ਵਿਖੇ ਸਵੇਰ ਦੇ ਸੈਸ਼ਨ 'ਚ 70 ਉਮੀਦਵਾਰਾਂ 'ਚੋਂ 33 ਉਮੀਦਵਾਰ ਹਾਜ਼ਰ ਤੇ 37 ...

ਪੂਰੀ ਖ਼ਬਰ »

ਜਲੰਧਰ 'ਚ ਨਹੀਂ ਹੋਇਆ ਕੋਈ ਰਾਸ਼ਨ ਘੁਟਾਲਾ

ਜਲੰਧਰ, 25 ਸਤੰਬਰ (ਸ਼ਿਵ)-ਵੱਖ-ਵੱਖ ਸਕੀਮਾਂ ਦੇ ਤਹਿਤ ਬੀਤੇ ਮਹੀਨਿਆਂ ਵਿਚ ਗ਼ਰੀਬ ਲੋਕਾਂ ਨੂੰ ਵੰਡੇ ਗਏ ਰਾਸ਼ਨ ਦੇ ਮਾਮਲੇ ਵਿਚ ਜਲੰਧਰ ਵਿਚ ਕਿਸੇ ਵੀ ਤਰਾਂ ਦਾ ਨਾਲ ਰਾਸ਼ਨ ਘੋਟਾਲਾ ਨਹੀਂ ਪਾਇਆ ਗਿਆ ਹੈ | ਪੰਜਾਬ ਸਰਕਾਰ ਨੇ ਵਿਰੋਧੀ ਧਿਰਾਂ ਵੱਲੋਂ ਕਈ ਜਗਾ 'ਤੇ ...

ਪੂਰੀ ਖ਼ਬਰ »

ਪੁਰਾਣੀ ਰੰਜਸ਼ ਦੇ ਚੱਲਦੇ ਨੌਜਵਾਨ 'ਤੇ ਜਾਨਲੇਵਾ ਹਮਲਾ

ਜਲੰਧਰ, 25 ਸਤੰਬਰ (ਐੱਮ.ਐੱਸ. ਲੋਹੀਆ) - ਪੁਰਾਣੀ ਰੰਜਸ਼ ਦੇ ਚਲਦੇ ਸਥਾਨਕ ਨਿਊ ਦਸ਼ਮੇਸ਼ ਨਗਰ ਦੇ ਖੇਤਰ 'ਚ ਇਕ ਨੌਜਵਾਨ 'ਤੇ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ...

ਪੂਰੀ ਖ਼ਬਰ »

ਜੱਟ ਸਿੱਖ ਕੌਾਸਲ ਵਲੋਂ ਪੀ.ਏ.ਪੀ. ਚੌਕ ਧਰਨੇ 'ਚ ਸ਼ਮੂਲੀਅਤ

ਜਲੰਧਰ, 25 ਸਤੰਬਰ (ਜਸਪਾਲ ਸਿੰਘ)-ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਪੀ.ਏ.ਪੀ. ਚੌਕ ਵਿਖੇ ਦਿੱਤੇ ਗਏ ਧਰਨੇ 'ਚ ਸ਼ਾਮਿਲ ਹੋ ਕੇ ਜੱਟ ਸਿੱਖ ਕੌਾਸਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਬਿੱਲਾਂ ...

ਪੂਰੀ ਖ਼ਬਰ »

ਜਲੰਧਰ 'ਚ ਪੰਜਾਬ ਬੰਦ ਦੇ ਸੱਦੇ ਨੂੰ ਬੇਮਿਸਾਲ ਹੁੰਗਾਰਾ

ਜਲੰਧਰ, 25 ਸਤੰਬਰ (ਮੇਜਰ ਸਿੰਘ )-ਮੋਦੀ ਸਰਕਾਰ ਵਲੋਂ ਸੰਸਦ 'ਚ ਪਾਸ ਖੇਤੀ ਬਿੱਲਾਂ ਖਿਲਾਫ਼ ਰੋਸ ਪ੍ਰਗਟ ਕਰਨ ਲਈ ਢਾਈ ਦਰਜਨ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਜਲੰਧਰ ਸ਼ਹਿਰ ਤੇ ਆਸ ਪਾਸ ਦੇ ਖੇਤਰਾਂ 'ਚ ਬੇਮਿਸਾਲ ...

ਪੂਰੀ ਖ਼ਬਰ »

ਹਮ ਭਾਰਤੀਏ ਪਾਰਟੀ ਦੀ ਮੀਟਿੰਗ

ਜਲੰਧਰ, 25 ਸਤੰਬਰ (ਜਸਪਾਲ ਸਿੰਘ)-ਹਮ ਭਾਰਤੀਏ ਪਾਰਟੀ ਦੀ ਮੀਟਿੰਗ ਪਿੰਡ ਮਾਲੜੀ ਹਲਕਾ ਨਕੋਦਰ ਵਿਖੇ ਪੰਜਾਬ ਪ੍ਰਧਾਨ ਪ੍ਰੇਮ ਪ੍ਰਕਾਸ਼, ਜਨਰਲ ਸਕੱਤਰ ਗੁਰਦੇਵ ਸਿੰਘ ਮਾਲੜੀ, ਸੈਕਟਰੀ ਡੇਵਿਡ ਮਸੀਹ, ਪੰਜਾਬ ਕਨਵੀਨਰ ਜੇ.ਐਸ. ਬਾਜਵਾ, ਸੁਮਈ ਰਾਮ ਪਟੇਲ ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜੀ-ਲੁਬਾਣਾ

ਮਕਸੂਦਾਂ, 25 ਸਤੰਬਰ (ਲਖਵਿੰਦਰ ਪਾਠਕ)-ਪਠਾਨਕੋਟ ਰੋਟ ਤੇ ਰੇਰੂ ਚੁੰਗੀ ਲਾਗੇ ਕੌਾਸਲਰ ਪਤੀ ਕੁਲਦੀਪ ਸਿੰਘ ਲੁਬਾਣਾ ਦੀ ਅਗਵਾਈ 'ਚ ਅਕਾਲੀ ਵਰਕਰਾਂ ਦੇ ਵੱਡੇ ਇਕੱਠ ਨੇ ਧਰਨਾ ਲਗਾ ਕੇ ਹਾਈਵੇ ਜਾਮ ਕੀਤਾ | ਇਸ ਮੌਕੇ ਕੁਲਦੀਪ ਸਿੰਘ ਲੁਬਾਣਾ ਨੇ ਕਿਹਾ ਕਿ ਅਕਾਲੀ ਦਲ ਨੇ ...

ਪੂਰੀ ਖ਼ਬਰ »

ਕਿਸਾਨ ਦੇਸ਼ ਦੀ ਆਤਮਾ-ਗੋਪੀ

ਮਕਸੂਦਾਂ, 25 ਸਤੰਬਰ (ਲਖਵਿੰਦਰ ਪਾਠਕ)-ਵੇਰਕਾ ਮਿਲਕ ਪਲਾਂਟ ਨੇੜੇ ਹਾਈਵੇ 'ਤੇ ਮਕਸੂਦਾਂ ਖੇਤਰ ਦੇ ਅਕਾਲੀ ਵਰਕਰਾਂ ਨੇ ਕਿਸਾਨਾਂ ਦੇ ਹੱਕਾਂ 'ਚ ਧਰਨਾ ਲਗਾਇਆ | ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਵੀ ਅਕਾਲੀ ਵਰਕਰਾਂ 'ਚ ਜੋਸ਼ ਭਰਨ ਲਈ ...

ਪੂਰੀ ਖ਼ਬਰ »

ਵਰਤੀਆਂ ਚੀਜ਼ਾਂ ਸੁੱਟਣ ਨਾਲ ਹੀ ਹੁੰਦੇ ਹਨ ਸੀਵਰ ਜਾਮ

ਜਲੰਧਰ, 25 ਸਤੰਬਰ (ਸ਼ਿਵ)- 'ਮੇਰਾ ਕੂੜਾ ਮੇਰੀ ਜ਼ਿੰਮੇਵਾਰੀ' ਤਹਿਤ 15 ਸਤੰਬਰ ਤੋਂ ਲੈ ਕੇ 15 ਅਕਤੂਬਰ ਤੱਕ ਚੱਲ ਰਹੀ ਮੁਹਿੰਮ ਦੇ ਤਹਿਤ ਸੀਵਰੇਜ ਜਾਮ ਹੋਣ ਦੇ ਕਾਰਨ ਦੱਸਦੇ ਹੋਏ ਨਿਗਮ ਦੇ ਓ. ਐਾਡ ਐਮ. ਦੇ ਐਸ.ਈ. ਇੰਜੀ. ਸਤਿੰਦਰ ਕੁਮਾਰ ਨੇ ਦੱਸਿਆ ਕਿ ਸੀਵਰੇਜ ਜਾਮ ਹੋਣ ਦਾ ...

ਪੂਰੀ ਖ਼ਬਰ »

ਜਲੰਧਰ-ਨਕੋਦਰ ਮੁੱਖ ਮਾਰਗ 'ਤੇ ਧਰਨਾ

ਲਾਂਬੜਾ, 25 ਸਤੰਬਰ (ਕੁਲਜੀਤ ਸਿੰਘ ਸੰਧੂ)- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਸੁਧਾਰ ਬਿੱਲਾਂ ਦੇ ਵਿਰੋਧ ਵਿਚ ਕਿਸਾਨਾਂ ਨੇ ਜਲੰਧਰ-ਨਕੋਦਰ ਮੁੱਖ ਮਾਰਗ 'ਤੇ ਪ੍ਰਤਾਪਪੁਰਾ ਟੀ-ਪੁਆਇੰਟ 'ਤੇ ਧਰਨਾ ਦੇ ਚੱਕਾ ਜਾਮ ਕਰ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ...

ਪੂਰੀ ਖ਼ਬਰ »

8 ਮਹੀਨੇ ਦੀ ਗਰਭਵਤੀ ਕੋਰੋਨਾ ਪੀੜਤ ਗੰਭੀਰ ਮਰੀਜ਼ ਦਾ ਸਫ਼ਲ ਇਲਾਜ

ਜਲੰਧਰ, 25 ਸਤੰਬਰ (ਐੱਮ.ਐੱਸ. ਲੋਹੀਆ) - 8 ਮਹੀਨੇ ਦੀ ਗਰਭਵਤੀ ਦੀ ਕੋਰੋਨਾ ਪੀੜਤ ਹੋਣ ਤੋਂ ਬਾਅਦ ਹਾਲਤ ਗੰਭੀਰ ਹੋਣ ਕਰਕੇ ਗਰਭ 'ਚ ਪਲ ਰਹੇ ਬੱਚੇ ਦੀ ਜਾਨ ਨੂੰ ਖ਼ਤਰਾ ਹੋ ਗਿਆ, ਜਿਸ ਦਾ ਘਈ ਹਸਪਤਾਲ 'ਚ ਇਲਾਜ ਕਰਨ ਤੋਂ ਬਾਅਦ ਔਰਤ ਅਤੇ ਉਸ ਦੇ ਬੱਚੇ ਨੂੰ ਗਰਭ 'ਚ ਬਚਾਅ ਲਿਆ ...

ਪੂਰੀ ਖ਼ਬਰ »

ਇਲਾਜ ਦੇ ਨਾਲ ਸੈਂਪਲ ਲੈਣ ਦਾ ਕੰਮ ਵੀ ਕਰ ਰਹੇ ਆਯੁਰੈਦਿਕ ਮੈਡੀਕਲ ਅਫ਼ਸਰ

ਜਲੰਧਰ, 25 ਸਤੰਬਰ (ਸ਼ਿਵ)- ਕੋਰੋਨਾ ਮਹਾਂਮਾਰੀ ਵਿਚ ਆਯੁਰਵੈਦਿਕ ਮੈਡੀਕਲ ਅਫ਼ਸਰ ਵੀ ਕੋਰੋਨਾ ਯੋਧਿਆਂ ਦੀ ਭੂਮਿਕਾ ਨਿਭਾਉਂਦੇ ਹੋਏ ਸ਼ਹਿਰੀ ਖੇਤਰ ਤੋਂ ਇਲਾਵਾ ਪੇਂਡੂ ਖੇਤਰਾਂ ਵਿਚ ਲੋਕਾਂ ਦੇ ਕੋਰੋਨਾ ਸੈਂਪਲ ਲੈਣ ਦਾ ਕੰਮ ਕਰ ਰਹੇ ਹਨ | ਇਸ ਤੋਂ ਪਹਿਲਾਂ ...

ਪੂਰੀ ਖ਼ਬਰ »

ਨਿਗਮ ਬਿਲਡਿੰਗ ਵਿਭਾਗ 'ਚ ਕੋਰੋਨਾ ਦਾ ਖਤਰਾ ਹੋਰ ਵਧਿਆ

ਜਲੰਧਰ, 25 ਸਤੰਬਰ (ਸ਼ਿਵ)-ਸ਼ੁੱਕਰਵਾਰ ਨੂੰ ਨਿਗਮ ਦੇ ਪੰਜ ਮੁਲਾਜਮ ਪਾਜੀਟਵ ਆਏ ਹਨ ਜਿਨਾਂ ਵਿਚ ਚਾਰ ਦੇ ਕਰੀਬ ਮੁਲਾਜਮ ਬਿਲਡਿੰਗ ਵਿਭਾਗ ਦੇ ਸ਼ਾਮਿਲ ਹਨ ਜਦਕਿ ਇਕ ਮੁਲਾਜਮ ਬੀ. ਐਾਡ ਆਰ. ਵਿਭਾਗ ਦਾ ਪਾਜੀਟਿਵ ਪਾਇਆ ਗਿਆ ਹੈ | ਜਿਲਾ ਪ੍ਰਸ਼ਾਸਨ ਦੀ ਹਦਾਇਤ 'ਤੇ ਬੀਤੇ ...

ਪੂਰੀ ਖ਼ਬਰ »

ਧਰਨੇ 'ਚ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਤੇ ਗ਼ੈਰ ਸਿਆਸੀ ਸਮਾਜ ਸੇਵੀ ਸੰਗਠਨਾਂ ਨੇ ਕੀਤੀ ਸ਼ਮੂਲੀਅਤ

ਜਲੰਧਰ, 25 ਸਤੰਬਰ (ਹਰਵਿੰਦਰ ਸਿੰਘ ਫੁੱਲ)- ਕਿਸਾਨ ਜਥੇਬੰਦੀਆਂ ਵਲ਼ੋਂ ਪੰਜਾਬ ਬੰਦ ਦੇ ਤਹਿਤ ਪੀ.ਏ.ਪੀ. ਚੌਕ 'ਚ ਦਿੱਤੇ ਗਏ ਧਰਨੇ 'ਚ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਤੇ ਗੈਰ ਸਿਆਸੀ ਸੰਗਠਨਾਂ, ਫਿਕਰ-ਏ.ਹੋਂਦ, ਸਿੱਖ ਤਾਲਮੇਲ ਕਮੇਟੀ ਅਤੇ ਯੂਥ ...

ਪੂਰੀ ਖ਼ਬਰ »

ਖੇਤੀ ਬਿੱਲ ਦੇ ਵਿਰੋਧ 'ਚ ਸਫ਼ਾਈ ਮਜ਼ਦੂਰ ਯੂਨੀਅਨ ਵਲੋਂ ਧਰਨਾ

ਜਲੰਧਰ, 25 ਸਤੰਬਰ (ਸ਼ਿਵ)-ਖੇਤੀ ਬਿੱਲ ਖ਼ਿਲਾਫ਼ ਰੋਸ ਜ਼ਾਹਰ ਕਰਨ ਲਈ ਪੰਜਾਬ ਬੰਦ ਸੱਦੇ ਦੇ ਅਸਰ ਨਿਗਮ ਦਫਤਰ ਵਿਚ ਵੀ ਦੇਖਣ ਨੂੰ ਮਿਲਿਆ | ਕਿਸਾਨਾਂ ਦੇ ਸਮਰਥਨ ਵਿਚ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਦੀ ਅਗਵਾਈ ਵਿਚ ਕੰਪਨੀ ਬਾਗ਼ ਚੌਕ ...

ਪੂਰੀ ਖ਼ਬਰ »

ਵੱਖ-ਵੱਖ ਅਦਾਰਿਆਂ ਦੇ ਮੁਲਾਜ਼ਮਾਂ ਸਮੇਤ 240 ਪਾਜ਼ੀਟਿਵ, 5 ਮੌਤਾਂ-297 ਮਰੀਜ਼ ਹੋਏ ਸਿਹਤਯਾਬ

ਜਲੰਧਰ, 25 ਸਤੰਬਰ (ਐੱਮ.ਐੱਸ. ਲੋਹੀਆ) - ਜ਼ਿਲ੍ਹੇ 'ਚ ਕੋਰੋਨਾ ਦੀ ਲਪੇਟ 'ਚ ਆਉਣ ਵਾਲੇ ਸਰਕਾਰੀ ਅਦਾਰਿਆਂ ਦੇ ਮੁਲਾਜ਼ਮ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ | ਅੱਜ ਰੋਡਵੇਜ਼, ਪਾਵਰ ਗਿ੍ਡ, ਬੈਂਕ, ਪੁਲਿਸ ਅਕੈਡਿਮੀ, ਸਿਹਤ ਕਰਮੀ ਅਤੇ ਡੀ.ਸੀ. ਦਫ਼ਦਤ ਦੇ ਮੁਲਾਜ਼ਮਾਂ ਸਮੇਤ ...

ਪੂਰੀ ਖ਼ਬਰ »

ਅਕਾਲੀ ਦਲ ਸਮੂਹ ਕਿਸਾਨ ਭਾਈਚਾਰੇ ਨਾਲ ਡਟ ਕੇ ਖੜ੍ਹਾ-ਮੱਕੜ

ਜਲੰਧਰ ਛਾਉਣੀ, 25 ਸਤੰਬਰ (ਪਵਨ ਖਰਬੰਦਾ)- ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਹਲਕਾ ਇੰਚਾਰਜ ਦੀ ਅਗਵਾਈ 'ਚ ਰਾਮਾ ਮੰਡੀ ਚੌਕ ਤੇ ਪਿੰਡ ਪਰਤਾਪੁਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਸਮੇਤ ਲਾਗਲੇ ਪਿੰਡਾਂ ਦੇ ...

ਪੂਰੀ ਖ਼ਬਰ »

ਮੰਗੀ ਮਾਹਲ ਦੀ ਅਗਵਾਈ 'ਚ ਪੰਜਾਬੀ ਗਾਇਕਾਂ ਨੇ ਕੱਢੀ ਰੈਲੀ

ਜਲੰਧਰ, 25 ਸਤੰਬਰ (ਜਸਪਾਲ ਸਿੰਘ)-ਦੇਸ਼ ਭਰ ਦੀਆਂ ਕਿਸਾਨ ਜਥਬੰਦੀਆਂ ਪੰਜਾਬ ਬੰਦ ਦੇ ਸੱਦੇ 'ਤੇ ਸਬਰ ਫਾਊਾਡੇਸ਼ਨ ਵਲੋਂ ਪ੍ਰਸਿੱਧ ਗਾਇਕ ਮੰਗੀ ਮਾਹਲ, ਜਸਪ੍ਰੀਤ ਸਿੰਘ ਦਾਹੀਆ, ਪ੍ਰਸਿੱਧ ਗਾਇਕ ਮਾਸਟਰ ਸਲੀਮ, ਸੁਰਿੰਦਰ ਲਾਡੀ, ਰਾਏ ਜੁਝਾਰ, ਬੀਰ ਸਿੰਘ, ਗੁਰਲੇਜ਼ ਅਖਤਰ, ...

ਪੂਰੀ ਖ਼ਬਰ »

ਕਪੂਰਥਲਾ ਰੋਡ ਦੀਆਂ ਲਾਈਟਾਂ ਠੀਕ ਕਰਵਾਉਣ ਦੀ ਮੰਗ

ਜਲੰਧਰ, 25 ਸਤੰਬਰ (ਸ਼ਿਵ)- ਕਪੂਰਥਲਾ ਰੋਡ ਸਥਿਤ ਦੁਕਾਨਦਾਰਾਂ ਦੇ ਇਕ ਵਫ਼ਦ ਨੇ ਵਿਧਾਇਕ ਸੁਸ਼ੀਲ ਰਿੰਕੂ ਨੂੰ ਇਕ ਮੰਗ ਪੱਤਰ ਦੇ ਕੇ ਨਾ ਸਿਰਫ਼ ਰੋਡ ਦੀਆਂ ਬੰਦ ਲਾਈਟਾਂ ਨੂੰ ਠੀਕ ਕਰਵਾਉਣ ਦੀ ਮੰਗ ਕੀਤੀ ਹੈ ਸਗੋਂ ਉਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਲਾਈਟਾਂ ਨੂੰ ...

ਪੂਰੀ ਖ਼ਬਰ »

ਕਿਸਾਨਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ-ਹਰਜੀਤ ਚੱਠਾ

ਚੁਗਿੱਟੀ/ਜੰਡੂਸਿੰਘਾ, 25 ਸਤੰਬਰ (ਨਰਿੰਦਰ ਲਾਗੂ)-'ਸੰਸਦ ਦੇ ਦੋਹਾਂ ਸਦਨਾਂ 'ਚ ਭਾਜਪਾ ਆਗੂਆਂ ਵਲੋਂ ਜੋ ਕਿਸਾਨ ਵਿਰੋਧੀ ਬਿੱਲ ਪ੍ਰਤੀ ਹਾਮੀ ਭਰੀ ਗਈ ਹੈ | ਉਹ ਸਿੱਧੇ ਰੂਪ 'ਚ ਕਿਸਾਨ ਭਾਈਚਾਰੇ ਨਾਲ ਵੱਡਾ ਧੋਖਾ ਹੈ | ਪਰ ਮੋਦੀ ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਕਿਸੇ ਵੀ ...

ਪੂਰੀ ਖ਼ਬਰ »

ਸਰਕਾਰ ਕਿਸਾਨ ਵਿਰੋਧੀ ਬਿੱਲ ਵਾਪਸ ਲਵੇ-ਜਥੇਦਾਰ ਪ੍ਰੀਤਮ ਸਿੰਘ

ਜਲੰਧਰ, 25 ਸਤੰਬਰ (ਮੇਜਰ ਸਿੰਘ)-ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਸ. ਸੁਖਮਿੰਦਰ ਸਿੰਘ ਰਾਜਪਾਲ ਅਤੇ ਜਥੇਦਾਰ ਪ੍ਰੀਤਮ ਸਿੰਘ ਨੇ ਕਿਹਾ ਹੈ ਕਿ ਸਰਕਾਰ ਕਿਸਾਨ ਵਿਰੋਧੀ ਬਿੱਲ ਵਾਪਸ ਲਵੇ | ਉਨ੍ਹਾਂ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਕਿਸਾਨਾਂ ...

ਪੂਰੀ ਖ਼ਬਰ »

ਸੁਰਜੀਤ ਹਾਕੀ ਟੂਰਨਾਮੈਂਟ ਨਿਰਧਾਰਤ ਤਰੀਕ ਤੋਂ ਅੱਗੇ ਪਾਇਆ

ਜਲੰਧਰ, 25 ਸਤੰਬਰ (ਸਾਬੀ)- ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵੱਲੋਂ ਹਰ ਸਾਲ ਕਰਵਾਏ ਜਾਂਦੇ ਸੁਰਜੀਤ ਹਾਕੀ ਟੂਰਨਾਮੈਂਟ ਸਬੰਧੀ ਕੋਰ ਕਮੇਟੀ ਦੀ ਮੀਟਿੰਗ ਕੀਤੀ ਗਈ | ਸ਼੍ਰੀ ਥੋਰੀ ਦੀ ਅਗਵਾਈ ਹੇਠ ਹੋਈ ਮੀਟਿੰਗ ...

ਪੂਰੀ ਖ਼ਬਰ »

ਹਰਭਜਨ ਸ਼ੇਖੇ ਦੀ ਅਗਵਾਈ ਹੇਠ ਪ੍ਰਦਰਸ਼ਨ

ਜਲੰਧਰ, 25 ਸਤੰਬਰ (ਜਸਪਾਲ ਸਿੰਘ)-ਬਲਾਕ ਕਾਂਗਰਸ ਦੇ ਪ੍ਰਧਾਨ ਹਰਭਜਨ ਸਿੰਘ ਸ਼ੇਖੇ ਦੀ ਅਗਵਾਈ ਹੇਠ ਕਰਤਾਰਪੁਰ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਕਿਸਾਨਾਂ ਦੇ ਹੱਕ 'ਚ ਰੈਲੀਆਂ ਕੀਤੀਆਂ ਗਈਆਂ | ਇਸ ਮੌਕੇ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ...

ਪੂਰੀ ਖ਼ਬਰ »

ਹਜ਼ਾਰਾਂ ਸਮਰਥਕਾਂ ਸਮੇਤ ਹੈਨਰੀ ਨੇ ਦਿੱਤਾ ਕਿਸਾਨਾਂ ਨੂੰ ਸਮਰਥਨ

ਜਲੰਧਰ, 25 ਸਤੰਬਰ (ਜਸਪਾਲ ਸਿੰਘ)-ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਦੋਵਾਂ ਸਦਨਾਂ 'ਚ ਪਾਸ ਹੋਏ ਕਿਸਾਨ ਬਿੱਲ ਦਾ ਦੇਸ਼ ਭਰ ਦੇ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ | ਇਨ੍ਹਾਂ ਬਿੱਲਾਂ ਦੇ ਵਿਰੋਧ 'ਚ ਦੇਸ਼ ਭਰ ਦੇ ਕਿਸਾਨਾਂ ਨੇ ਬੰਦ ਦਾ ਸੱਦਾ ਦਿੱਤਾ ਸੀ, ਜਿਸ ਵਿਚ ...

ਪੂਰੀ ਖ਼ਬਰ »

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪ੍ਰਦਰਸ਼ਨ

ਸ਼ਾਹਕੋਟ, 25 ਸਤੰਬਰ (ਸੁਖਦੀਪ ਸਿੰਘ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅੱਜ ਸ਼ਾਹਕੋਟ ਜ਼ੋਨ ਦੇ ਪ੍ਰਧਾਨ ਗੁਰਮੇਲ ਸਿੰਘ ਰੇੜ੍ਹਵਾਂ ਤੇ ਸਕੱਤਰ ਜਰਨੈਲ ਸਿੰਘ ਰਾਮੇ ਦੀ ਸਾਂਝੀ ਅਗਵਾਈ 'ਚ ਖੇਤੀ ਬਿੱਲਾਂ ਦੇ ਵਿਰੋਧ 'ਚ ਸੈਂਕੜਿਆਂ ਦੀ ਗਿਣਤੀ 'ਚ ...

ਪੂਰੀ ਖ਼ਬਰ »

ਛਿੰਝ ਕਰਵਾਉਣ 'ਤੇ 7 ਗਿ੍ਫ਼ਤਾਰ

ਨੂਰਮਹਿਲ, 25 ਸਤੰਬਰ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਦੀ ਪੁਲਿਸ ਨੇ ਨਜ਼ਦੀਕੀ ਪਿੰਡ ਕੋਟ ਬਾਦਲ ਖਾਂ ਵਿਖੇ ਡੀ.ਸੀ. ਦੇ ਹੁਕਮਾਂ ਦੀ ਉਲੰਘਣਾ ਕਰਕੇ ਛਿੰਝ ਕਰਵਾਉਣ ਦੇ ਦੋਸ਼ ਹੇਠ 7 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ | ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਟੀਨੂੰ ਦੀ ਅਗਵਾਈ 'ਚ ਆਦਮਪੁਰ ਵਿਖੇ ਅਕਾਲੀ ਦਲ ਵਲੋਂ ਪ੍ਰਦਰਸ਼ਨ

ਆਦਮਪੁਰ, 25 ਸਤੰਬਰ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਮੋਦੀ ਸਰਕਾਰ ਵਲੋਂ ਲਿਆਂਦੇ ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਵਲੋਂ ਜਲੰਧਰ-ਹੁਸ਼ਿਆਰਪੁਰ ਜੀ.ਟੀ. ਰੋਡ ਆਦਮਪੁਰ ਨਹਿਰ ਦੇ ਪੁਲ 'ਤੇ ਸਵੇਰੇ 10 ...

ਪੂਰੀ ਖ਼ਬਰ »

ਅਕਾਲੀ ਦਲ ਹਮੇਸ਼ਾ ਕਿਸਾਨਾਂ ਨਾਲ ਖੜ੍ਹਾ ਰਹੇਗਾ-ਵਡਾਲਾ

ਨਕੋਦਰ, 25 ਸਤੰਬਰ (ਗੁਰਵਿੰਦਰ ਸਿੰਘ)- ਨਕੋਦਰ ਹਲਕੇ ਵਿਚ ਹਲਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿਚ ਨਕੋਦਰ-ਫਗਵਾੜਾ ਰੋਡ 'ਤੇ ਪਿੰਡ ਸ਼ਰੀਂਹ ਵਿਖੇ ਧਰਨਾ ਲਗਾਇਆ ਗਿਆ | ਇਸ ਧਰਨੇ ਵਿਚ ਅਕਾਲੀ ਵਰਕਰ ਤੇ ਕਿਸਾਨ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਵੱਖ-ਵੱਖ ...

ਪੂਰੀ ਖ਼ਬਰ »

ਮਾਂ ਹੀ ਨਿੱਕਲੀ ਪੁੱਤਰ ਦੀ ਕਾਤਲ

ਡਰੋਲੀ ਕਲਾਂ/ਆਦਮਪੁਰ, 25 ਸਤੰਬਰ (ਸੰਤੋਖ ਸਿੰਘ, ਰਮਨ ਦਵੇਸਰ, ਹਰਪ੍ਰੀਤ ਸਿੰਘ)-ਆਦਮਪੁਰ ਪੁਲਿਸ ਨੇ ਬੀਤੀ 17 ਸਤੰਬਰ ਨੂੰ ਪਿੰਡ ਪਧਿਆਣਾ ਵਿਚ 13 ਸਾਲਾ ਵਿਦਿਆਰਥੀ ਦੀ ਭੇਦਭਰੀ ਹਾਲਤ ਵਿਚ ਹੋਏ ਕਤਲ ਦੀ ਗੁੱਥੀ ਸੁਲਝਾਉਣ ਦੀ ਸਫ਼ਲਤਾ ਹਾਸਲ ਕੀਤੀ ਹੈ | ਇਸ ਮਾਮਲੇ 'ਚ ਪੁਲਿਸ ...

ਪੂਰੀ ਖ਼ਬਰ »

ਸ਼ੇਰੋਵਾਲੀਆ ਦੀ ਅਗਵਾਈ 'ਚ ਵਿਸ਼ਾਲ ਟਰੈਕਟਰ ਰੈਲੀ

ਸ਼ਾਹਕੋਟ, 25 ਸਤੰਬਰ (ਸੁਖਦੀਪ ਸਿੰਘ)- ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਅੱਜ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ 'ਚ ਕਿਸਾਨਾਂ ਵਲੋਂ ਕਾਲੀਆਂ ਝੰਡੀਆਂ ਨਾਲ ਵਿਸ਼ਾਲ ਟਰੈਕਟਰ ਰੈਲੀ ਕੱਢੀ ਗਈ, ਜੋ ਲੋਹੀਆਂ ਤੋਂ ...

ਪੂਰੀ ਖ਼ਬਰ »

ਕੋਹਾੜ ਦੀ ਅਗਵਾਈ 'ਚ ਅਕਾਲੀ ਦਲ ਵਲੋਂ ਚੱਕਾ ਜਾਮ

ਸ਼ਾਹਕੋਟ, 25 ਸਤੰਬਰ (ਦਲਜੀਤ ਸਚਦੇਵਾ, ਬਾਂਸਲ)- ਮੋਦੀ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ 'ਚ ਅੱਜ ਅਕਾਲੀ ਦਲ ਹਲਕਾ ਸ਼ਾਹਕੋਟ ਵਲੋਂ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਅਗਵਾਈ ਹੇਠ ਪਿੰਡ ਬਾਜਵਾ ਕਲਾਂ (ਸ਼ਾਹਕੋਟ) ...

ਪੂਰੀ ਖ਼ਬਰ »

ਫਿਲੌਰ ਵਿਖੇ ਸੈਂਕੜੇ ਕਿਸਾਨਾਂ ਨੇ ਲਾਇਆ ਧਰਨਾ

ਫਿਲੌਰ, 25 ਸਤੰਬਰ (ਸਤਿੰਦਰ ਸ਼ਰਮਾ)- ਕੇਂਦਰ ਸਰਕਾਰ ਵਲੋਂ ਜ਼ਬਰਦਸਤੀ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਸਥਾਨਕ ਮੁੱਖ ਮਾਰਗ 'ਤੇ ਸੈਂਕੜੇ ਕਿਸਾਨਾਂ ਨੇ ਇਕੱਠੇ ਹੋ ਕੇ ਧਰਨਾ ਲਗਾਇਆ ਤੇ ਫਿਲੌਰ ਮੁਕੰਮਲ ਬੰਦ ਰਿਹਾ | ਧਰਨਿਆਂ ਵਿਚ ਵੱਡੀ ਗਿਣਤੀ ਵਿਚ ਔਰਤਾਂ ਵੀ ...

ਪੂਰੀ ਖ਼ਬਰ »

ਕਿਸਾਨ ਮਾਰੂ ਬਿੱਲ ਰੱਦ ਕਰਵਾਉਣ ਤੱਕ ਲਕੀਰ ਖਿੱਚ ਕੇ ਲੜਾਂਗੇ-ਢੇਸੀ

ਫਿਲੌਰ, 25 ਸਤੰਬਰ (ਸਤਿੰਦਰ ਸ਼ਰਮਾ)- ਹਲਕਾ ਫਿਲੌਰ ਦੇ ਪਿੰਡ ਬੱਛੋਵਾਲ ਤੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਢੇਸੀ, ਮਾਰਕਿਟ ਕਮੇਟੀ ਗੁਰਾਇਆ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਸੰਧੂ, ਮਾਰਕਿਟ ਕਮੇਟੀ ਫਿਲੌਰ ਦੇ ਸਾਬਕਾ ...

ਪੂਰੀ ਖ਼ਬਰ »

ਕਿਸਾਨਾਂ ਦੇ ਹੱਕ 'ਚ ਹੈਪੀ ਸੰਧੂ ਵਲੋਂ ਮੱਲ੍ਹੀਆਂ ਵਿਖੇ ਭਾਰੀ ਇਕੱਠ

ਨਕੋਦਰ, 25 ਸਤੰਬਰ (ਗੁਰਵਿੰਦਰ ਸਿੰਘ)- ਕਾਂਗਰਸ ਪਾਰਟੀ ਵਲੋਂ ਵੀ ਨਕੋਦਰ ਇਲਾਕੇ ਦੇ ਪਿੰਡ ਮੱਲ੍ਹੀਆਂ (ਨਕੋਦਰ ਕਪੂਰਥਲਾ) ਰੋਡ 'ਤੇ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਚੇਅਰਮੈਨ ਮਾਰਕਫੈੱਡ ਅਮਰਜੀਤ ਸਿੰਘ ਸਮਰਾ ਦੇ ਨਿਰਦੇਸ਼ਾਂ ਅਨੁਸਾਰ ਹੈਪੀ ਸੰਧੂ ਪ੍ਰਧਾਨ ਟਰੱਕ ...

ਪੂਰੀ ਖ਼ਬਰ »

ਖਹਿਰਾ ਦੀ ਅਗਵਾਈ ਹੇਠ ਸਤਲੁਜ ਨੇੜੇ ਧਰਨਾ

ਫਿਲੌਰ, 25 ਸਤੰਬਰ (ਸਤਿੰਦਰ ਸ਼ਰਮਾ)- ਸ਼ੋ੍ਰਮਣੀ ਅਕਾਲੀ ਦਲ ਵਲੋਂ ਵਿਧਾਇਕ ਬਲਦੇਵ ਸਿੰਘ ਖਹਿਰਾ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਸੀਨੀਅਰ ਅਕਾਲੀ ਆਗੂ ਸਤਿੰਦਰ ਸਿੰਘ ਧੰਜੂ, ਮੁਲਖਾ ਸਿੰਘ ਰੰਧਾਵਾ ਸਰਕਲ ਪ੍ਰਧਾਨ ਫਿਲੌਰ ਦਿਹਾਤੀ, ਜੱਥੇਦਾਰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX