ਤਾਜਾ ਖ਼ਬਰਾਂ


ਕਿਸਾਨੀ ਅੰਦੋਲਨ ਕਾਰਨ ਦਿੱਲੀ ਦੇ ਟਿਕਰੀ ਬਾਰਡਰ 'ਤੇ ਵਧਾਈ ਗਈ ਸੁਰੱਖਿਆ
. . .  3 minutes ago
ਨਵੀਂ ਦਿੱਲੀ, 28 ਨਵੰਬਰ-ਦਿੱਲੀ ਟਿਕਰੀ ਬਾਰਡਰ 'ਤੇ ਵੱਡੀ ਗਿਣਤੀ 'ਚ ਕਿਸਾਨ ਪਹੁੰਚ ਗਏ ਹਨ। ਇਸ ਨੂੰ ਦੇਖਦਿਆਂ ਇੱਥੇ ਵੱਡੀ ਗਿਣਤੀ 'ਚ...
ਅਹਿਮਦਾਬਾਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਦਾ ਲੈਣਗੇ ਜਾਇਜ਼ਾ
. . .  8 minutes ago
ਅਹਿਮਦਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਅਹਿਮਦਾਬਾਦ 'ਚ ਪਹੁੰਚ ਗਏ ਹਨ। ਥੋੜ੍ਹੀ ਦੇਰ ਬਾਅਦ ਉਹ ਅਹਿਮਦਾਬਾਦ ਦੇ ਨੇੜੇ ਸਥਿਤ ਪ੍ਰਮੁੱਖ ਦਵਾਈ ਕੰਪਨੀ 'ਜਾਈਡਸ ਕੈਡਿਲਾ' ਪਾਰਕ...
ਜੰਮੂ-ਕਸ਼ਮੀਰ 'ਚ ਡੀ. ਡੀ. ਸੀ. ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ
. . .  26 minutes ago
ਸ੍ਰੀਨਗਰ, 28 ਨਵੰਬਰ- ਜੰਮੂ-ਕਸ਼ਮੀਰ ਤੋਂ ਧਾਰਾ 37 ਹਟਾਉਣ ਅਤੇ ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਤੋਂ ਬਾਅਦ ਅੱਜ ਇੱਥੇ ਪਹਿਲੀ ਵਾਰ ਵੋਟਿੰਗ ਹੋ ਰਹੀ ਹੈ। ਜੰਮੂ-ਕਸ਼ਮੀਰ 'ਚ ਡੀ. ਡੀ. ਸੀ...
ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਬੈਠਕ ਜਾਰੀ
. . .  47 minutes ago
ਨਵੀਂ ਦਿੱਲੀ, 28 ਨਵੰਬਰ- ਸਿੰਘੂ ਬਾਰਡਰ 'ਤੇ ਪੰਜਾਬ ਦੇ ਕਿਸਾਨਾਂ ਦੀ ਬੈਠਕ ਜਾਰੀ ਹੈ। ਇਸ ਬੈਠਕ 'ਚ ਤੈਅ ਕੀਤਾ ਜਾਵੇਗਾ ਕਿ ਕਿਸਾਨ ਆਪਣਾ ਪ੍ਰਦਰਸ਼ਨ ਸਿੰਘੂ ਬਾਰਡਰ...
ਠੰਢ 'ਚ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਹੀ ਬਿਤਾਈ ਰਾਤ
. . .  about 1 hour ago
ਨਵੀਂ ਦਿੱਲੀ, 28 ਨਵੰਬਰ- ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਧਰਨਾ ਜਾਰੀ ਹੈ ਅਤੇ ਬੀਤੀ ਰਾਤ ਠੰਢ 'ਚ ਹੀ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਬਿਤਾਈ। ਅੱਜ ਕਿਸਾਨ ਜਥੇਬੰਦੀਆਂ ਦੀ ਅਹਿਮ...
ਦੇਸ਼ ਦੇ ਤਿੰਨ ਕੋਰੋਨਾ ਵੈਕਸੀਨ ਸੈਂਟਰਾਂ ਦਾ ਅੱਜ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 28 ਨਵੰਬਰ- ਭਾਰਤ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਦੇਸ਼ 'ਚ ਤਿੰਨ ਵੱਖ-ਵੱਖ ਕੋਵਿਡ ਵੈਕਸੀਨਾਂ 'ਤੇ ਕੰਮ ਚੱਲ ਰਿਹਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਅੱਜ ਦਾ ਵਿਚਾਰ
. . .  about 2 hours ago
ਹਿਮਾਚਲ ਦੇ ਸਿਰਮੌਰ ‘ਚ ਮਾਸਕ ਨਾ ਪਹਿਨਣ ਦੇ ਕਾਰਨ ਕੀਤਾ ਜਾਵੇਗਾ ਗ੍ਰਿਫਤਾਰ
. . .  1 day ago
ਸ਼ਿਮਲਾ, 27 ਨਵੰਬਰ - ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਐਸਪੀ ਨੇ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਜਿਸ ਵਿਅਕਤੀ ਨੇ ਮਾਸਕ ਨਾ ਪਹਿਨਿਆ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ । ਜੇ ਦੋਸ਼ੀ ਪਾਇਆ ਜਾਂਦਾ ਹੈ...
ਨਗਰ ਕੌਂਸਲ/ਪੰਚਾਇਤ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ
. . .  1 day ago
ਚੰਡੀਗੜ੍ਹ , 27 ਨਵੰਬਰ {ਮਾਨ}-ਪੰਜਾਬ ਦੀਆਂ ਨਗਰ ਕੌਂਸਲਾਂ/ਪੰਚਾਇਤਾਂ ਦੀਆਂ ਆਮ ਚੋਣਾਂ ਅਤੇ ਉਪ ਚੋਣਾਂ ਕਰਵਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ । ਇਸ ਨਾਲ ਹੁਣ ਪੰਜਾਬ ਅੰਦਰ ...
ਬੀਬੀ ਜਗੀਰ ਕੌਰ ਦਾ ਬੇਗੋਵਾਲ ਪੁੱਜਣ ‘ਤੇ ਹਲਕੇ ਦੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ
. . .  1 day ago
ਬੇਗੋਵਾਲ , 27 ਨਵੰਬਰ (ਸੁਖਜਿੰਦਰ ਸਿੰਘ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਬੀਬੀ ਜਗੀਰ ਕੌਰ ਦਾ ਦੇਰ ਰਾਤ ਅੱਜ ਆਪਣੇ ਨਗਰ ਬੇਗੋਵਾਲ ਪੁੱਜਣ ‘ਤੇ ਉਨ੍ਹਾਂ ਦਾ ਹਲਕੇ ਦੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ...
ਬੀ ਐੱਸ ਐੱਫ ਨੇ 7 ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਮਮਦੋਟ { ਫਿਰੋਜ਼ਪੁਰ} ,27 ਨਵੰਬਰ (ਸੁਖਦੇਵ ਸਿੰਘ ਸੰਗਮ ) - ਬੀ ਐੱਸ ਐੱਫ ਸੈਕਟਰ ਮਮਦੋਟ ਵੱਲੋਂ ਸਰਹੱਦੀ ਖੇਤਰ ਵਿਚੋਂ 7 ਪੈਕਟ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਹਿੰਦ ਪਾਕਿ ਸਰਹੱਦੀ ...
ਹਾਈ ਕੋਰਟ ਨੇ 28 ਨਵੰਬਰ ਤੋਂ ਲੈ ਕੇ 23 ਦਸੰਬਰ ਤੱਕ ਦੇ ਕੇਸਾਂ ਦੀ ਸੁਣਵਾਈ ਵਧਾ ਕੇ ਮਾਰਚ 2021 ਕੀਤੀ
. . .  1 day ago
ਫਿਰੋਜ਼ਪੁਰ ,27 ਨਵੰਬਰ {ਰਾਕੇਸ਼ ਚਾਵਲਾ/ਕਾਨੂੰਨੀ ਪ੍ਰਤੀਨਿਧੀ}-ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦੇ ਜੱਜਾਂ ,ਵਕੀਲਾਂ ,ਸਟਾਫ ਅਤੇ ਪ੍ਰਾਰਥੀਆਂ ਦੀ ਸੁਰੱਖਿਆ ਨੂੰ ਮਦੇਨਜ਼ਰ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 28 ...
ਮੁੱਖ ਮੰਤਰੀ ਵਲੋਂ ਸ਼ਹੀਦ ਸੁਖਬੀਰ ਸਿੰਘ ਦੇ ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦਾ ਐਲਾਨ
. . .  1 day ago
ਤਰਨ ਤਾਰਨ, 27 ਨਵੰਬਰ (ਹਰਿੰਦਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਖਵਾਸ ਪੁਰ ਨਿਵਾਸੀ 18 ਜੇ.ਏ.ਕੇ. ਆਰ.ਆਈ.ਐੱਫ. ਦੇ ਸਿਪਾਹੀ ਸੁਖਬੀਰ ਸਿੰਘ ਜੋ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ...
ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਕਿਸਾਨਾਂ ਅੱਗੇ ਰੁਕਾਵਟਾਂ ਪਾਉਣ ਦੀ ਨਿਖੇਧੀ
. . .  1 day ago
ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)- ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਸਾਨਾਂ ਦੇ ਸੰਘਰਸ਼ ਨਾਲ ਇਕਮੁੱਠਤਾ ਅਤੇ ਹਮਦਰਦੀ ਪ੍ਰਗਟਾਉਂਦੇ ਹੋਏ ...
ਹਾਰਦਿਕ ਪੰਡਿਆ ਵਨਡੇ ਕ੍ਰਿਕਟ ਵਿਚ 1000 ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਭਾਰਤੀ ਖਿਡਾਰੀ
. . .  1 day ago
ਨਵੀਂ ਦਿੱਲੀ, 27 ਨਵੰਬਰ - ਭਾਰਤੀ ਸਟਾਰ ਹਾਰਦਿਕ ਪਾਂਡਿਆ ਨੇ ਆਸਟਰੇਲੀਆ ਖਿਲਾਫ ਅਰਧ ਸੈਂਕੜਾ ਖੇਡ ਕੇ , ਇਸ ਸਮੇਂ ਦੌਰਾਨ, ਪੰਡਿਆ ਨੇ ਆਪਣੇ ਨਾਮ ਦੀ ਇੱਕ ਵਿਸ਼ੇਸ਼ ਪ੍ਰਾਪਤੀ ਵੀ ...
ਸਰਕਾਰੀ ਸਕੂਲ ਲਾਂਬੜਾ ਦੀ ਅਧਿਆਪਕਾਂ ਦੀ ਕੋਰੋਨਾ ਕਾਰਨ ਮੌਤ
. . .  1 day ago
ਲਾਂਬੜਾ ,27 ਨਵੰਬਰ {ਪਰਮੀਤ ਗੁਪਤਾ}-ਲਾਂਬੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਬਤੌਰ ਸਮਾਜਿਕ ਸਿੱਖਿਆ ਦੀ ਅਧਿਆਪਿਕਾ ਵਜੋਂ ਤਾਇਨਾਤ ਮੈਡਮ ਇੰਦੂ ਚਮਨ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ
ਮੰਦੀ 'ਤੇ ਸਰਕਾਰ ਦੀ ਮੋਹਰ, ਦੂਜੀ ਤਿਮਾਹੀ' ਚ -7.5% ਦਾ ਵਾਧਾ
. . .  1 day ago
ਨਵੀਂ ਦਿੱਲੀ, 27 ਨਵੰਬਰ - ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਜੀਡੀਪੀ ਦੇ ਵਾਧੇ ਦੇ ਅੰਕੜੇ ਸ਼ੁੱਕਰਵਾਰ, 27 ਨਵੰਬਰ ਨੂੰ ਦੂਜੀ ਵਾਰ ਆਏ ਹਨ । ਵਿੱਤੀ ਸਾਲ 2020-21 ਦੀ ਦੂਜੀ ਜਾਂ ਸਤੰਬਰ ਦੀ ਤਿਮਾਹੀ ਵਿਚ, ਜੀਡੀਪੀ ਵਾਧਾ 7.5% ਤੇ ਨਕਾਰਾਤਮਕ ...
ਹਰਿਆਣਾ ‘ਚ ਕਿਸਾਨ ਕਾਫਲੇ ਦਾ ਪਲਕ ਵਿਛਾ ਸਵਾਗਤ
. . .  1 day ago
ਡੱਬਵਾਲੀ, 27 ਨਵੰਬਰ (ਇਕਬਾਲ ਸਿੰਘ ਸ਼ਾਂਤ)- ਹਰਿਆਣੇ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਵਧਦੇ ਪੰਜਾਬ ਦੇ ਕਿਸਾਨ ਕਾਫਲੇ ਦਾ ਥਾਂ ਥਾਂ ਭਰਵਾਂ ਸਵਾਗਤ ਕੀਤਾ ਹੈ । ਰਾਹ ਵਿੱਚ ਪਿੰਡਾਂ ’ਚ ...
ਭਾਜਪਾ ਆਗੂ ਨੇ ਕੇਂਦਰ ਸਰਕਾਰ ਨੂੰ ਦਿੱਤੀ ਨਸੀਹਤ, ਖੇਤੀ ਸੰਘਰਸ਼ ਦੇ ਸ਼ਾਂਤੀਪੂਰਵਕ ਹੱਲ ਲਈ ਕੇਂਦਰ ਖੁੱਲ੍ਹ-ਦਿਲੀ ਦਿਖਾਵੇ
. . .  1 day ago
ਸੰਗਰੂਰ, 27 ਨਵੰਬਰ (ਧੀਰਜ ਪਸ਼ੋਰੀਆ)- ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸਾਬਕਾ ਕੌਮੀ ਉਪ ਪ੍ਰਧਾਨ ਸਤਵੰਤ ਸਿੰਘ ਪੂਨੀਆ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਸੰਘਰਸ਼ ਕਾਰਨ...
ਸਿਡਨੀ ਵਨਡੇ 'ਚ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਹਰਾਇਆ
. . .  1 day ago
ਸਿਡਨੀ ਵਨਡੇ 'ਚ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਹਰਾਇਆ....................
ਅੰਮ੍ਰਿਤਸਰ 'ਚ ਕੋਰੋਨਾ ਦੇ 68 ਨਵੇਂ ਮਾਮਲੇ ਆਏ ਸਾਹਮਣੇ, 3 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 27 ਨਵੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 68 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ...
ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਨਿਯੁਕਤ
. . .  1 day ago
ਫ਼ਿਰੋਜ਼ਪੁਰ, 27 ਨਵੰਬਰ (ਜਸਵਿੰਦਰ ਸਿੰਘ ਸੰਧੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਚੋਣ 'ਚ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਨੂੰ ਅੰਤਰਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ । ਇਸ ਨੂੰ ਲੈ ਕੇ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਜਾਰੀ, 103 ਨਵੇਂ ਮਾਮਲੇ ਆਏ ਸਾਹਮਣੇ ਅਤੇ 3 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਲੁਧਿਆਣਾ, 27 ਨਵੰਬਰ (ਸਲੇਮਪੁਰੀ)- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ 'ਚ ਰੋਜ਼ਾਨਾ ਹੀ ਵੱਡੀ ਗਿਣਤੀ 'ਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ...
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਸ੍ਰੀ ਹਰਮਿੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 27 ਨਵੰਬਰ (ਹਰਜੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਬੀਬੀ ਜਗੀਰ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ...
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜੰਡਿਆਲਾ ਗੁਰੂ ਤੋਂ ਟਰੈਕਟਰ-ਟਰਾਲੀਆਂ ਅਤੇ ਜੀਪਾਂ ਦਾ ਵਿਸ਼ਾਲ ਕਾਫ਼ਲਾ ਦਿੱਲੀ ਲਈ ਰਵਾਨਾ
. . .  1 day ago
ਜੰਡਿਆਲਾ ਗੁਰੂ, 27 ਨਵੰਬਰ (ਰਣਜੀਤ ਸਿੰਘ ਜੋਸਨ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋੜੀਂਦੀ ਤਬਦੀਲੀ ਦੀ ਸ਼ੁਰੂਆਤ ਸਾਡੇ ਤੋਂ ਹੀ ਹੋਵੇਗੀ। -ਮਹਾਤਮਾ ਗਾਂਧੀ

ਕਪੂਰਥਲਾ / ਫਗਵਾੜਾ

ਬੰਦ ਦੇ ਸੱਦੇ ਨੂੰ ਜ਼ਿਲ੍ਹੇ ਭਰ 'ਚ ਮਿਲਿਆ ਭਰਵਾਂ ਹੁੰਗਾਰਾ

ਕਪੂਰਥਲਾ, 25 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਦੀਆਂ ਸਮੂਹ ਸਿਆਸੀ ਪਾਰਟੀਆਂ, ਕਿਸਾਨ ਮਜ਼ਦੂਰ ਜਥੇਬੰਦੀਆਂ, ਵਪਾਰ ਤੇ ਹੋਰ ਕਾਰੋਬਾਰਾਂ ਨਾਲ ਸਬੰਧਿਤ ਐਸੋਸੀਏਸ਼ਨਾਂ ਪੰਜਾਬ ਦੀ ਹੋਂਦ ਲਈ ਲੜੀ ਜਾਣ ਵਾਲੀ ਇਸ ਲੜਾਈ ਵਿਚ ਇੱਕਜੁੱਟ ਹੋ ਕੇ ਸੰਘਰਸ਼ ਕਰਨ ਤਾਂ ਜੋ ਕੇਂਦਰ ਵਿਚਲੀ ਅਕਾਲੀ ਦਲ ਦੀ ਭਾਈਵਾਲੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਣਾ ਗੁਰਜੀਤ ਸਿੰਘ ਕਾਂਗਰਸੀ ਵਿਧਾਇਕ ਹਲਕਾ ਕਪੂਰਥਲਾ ਨੇ ਅੱਜ ਖੇਤੀ ਬਿੱਲਾਂ ਦੇ ਵਿਰੋਧ ਵਿਚ ਕਿਸਾਨਾਂ, ਵਪਾਰੀਆਂ, ਮਜ਼ਦੂਰਾਂ, ਆੜ੍ਹਤੀਆਂ, ਪੱਲੇਦਾਰਾਂ, ਟਰੱਕ ਯੂਨੀਅਨਾਂ, ਦੁਕਾਨਦਾਰਾਂ ਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਥਾਣਾ ਸਦਰ ਮੂਹਰੇ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ 20 ਵਰਿ੍ਹਆ ਦੌਰਾਨ ਇਹ ਪਹਿਲਾ ਮੌਕਾ ਹੈ, ਜਦੋਂ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਲਈ ਸਮੁੱਚਾ ਸ਼ਹਿਰ ਮੁਕੰਮਲ ਬੰਦ ਹੈ ਤੇ ਹਰ ਵਰਗ ਦੇ ਲੋਕ ਕਿਸਾਨ ਬਿੱਲਾਂ ਦੇ ਵਿਰੋਧ ਵਿਚ ਲਾਮਬੰਦ ਹੋਏ ਹਨ | ਧਰਨੇ ਨੂੰ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਓਮ ਪ੍ਰਕਾਸ਼ ਬਹਿਲ, ਬਲਾਕ ਕਾਂਗਰਸ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਹਰੀ ਸਿੰਘ ਖੋਜੇਵਾਲ, ਗੋਪੀ ਆਰੀਆਂਵਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ | ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਨੂਪ ਕਲਹਣ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਬੁੱਧੀਜੀਵੀ ਸੈੱਲ ਦੇ ਪ੍ਰਧਾਨ ਸੁਦੇਸ਼ ਸ਼ਰਮਾ, ਬਲਾਕ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਕੌੜਾ, ਨਰੇਸ਼ ਕੁਮਾਰ ਸੂਜੋਕਾਲੀਆ, ਸੁਖਦੇਵ ਕੁਮਾਰ ਸੂਜੋਕਾਲੀਆ, ਯੂਥ ਕਾਂਗਰਸ ਦੇ ਪ੍ਰਧਾਨ ਕਰਨ ਮਹਾਜਨ, ਸੇਵਾ ਦਲ ਦੇ ਪ੍ਰਧਾਨ ਸੁਭਾਸ਼ ਭਾਰਗਵ, ਜਸਬੀਰ ਸਿੰਘ ਰੰਧਾਵਾ ਢੱਪਈ, ਨਰਿੰਦਰ ਮਨਸੂ, ਸੁਭਾਸ਼ ਭਾਰਗਵ, ਰਜਿੰਦਰ ਵਾਲੀਆ, ਅਸ਼ਵਨੀ ਰਾਜਪੂਤ, ਸੋਨੀ ਆਜ਼ਾਦ, ਬਿਕਰਮਜੀਤ ਸਿੰਘ ਵਾਲੀਆ, ਕਿੱਕੀ ਵਾਲੀਆ, ਨੰਬਰਦਾਰ ਜਸਪ੍ਰੀਤ ਸਿੰਘ ਵਾਲੀਆ, ਨਰੈਣ ਵਸ਼ਿਸ਼ਟ ਸ਼ਹਿਰੀ ਪ੍ਰਧਾਨ, ਨਵਜੋਤ ਸਿੰਘ ਮਾਹਲ, ਕੁਲਦੀਪ ਸਿੰਘ ਮੋਬਾਈਲਾਂ ਵਾਲੇ, ਸਤਨਾਮ ਸਿੰਘ ਵਾਲੀਆ, ਮਨਪ੍ਰੀਤ ਸਿੰਘ ਮਨੀ ਮਾਂਗਟ, ਸੁਖਬੀਰ ਸਿੰਘ ਆਦਿ ਹਾਜ਼ਰ ਸਲ |
ਆਰ.ਸੀ.ਐਫ. ਮੁਲਾਜ਼ਮਾਂ ਵਲੋਂ ਖੇਤੀ ਵਿਰੋਧੀ ਬਿੱਲਾਂ ਦੇ ਵਿਰੋਧ 'ਚ ਰੋਸ ਰੈਲੀ
ਕਪੂਰਥਲਾ, (ਵਿਸ਼ੇਸ਼ ਪ੍ਰਤੀਨਿਧ)-ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਖੇਤੀ ਵਿਰੋਧੀ ਬਿੱਲਾਂ ਦੇ ਵਿਰੋਧ 'ਚ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੌਰਾਨ ਆਰ.ਸੀ.ਐਫ. ਹਾਲਟ 'ਤੇ ਵੱਡੀ ਗਿਣਤੀ 'ਚ ਕਿਸਾਨਾਂ, ਆਰ.ਸੀ.ਐਫ. ਦੇ ਮੁਲਾਜ਼ਮਾਂ ਤੇ ਨੌਜਵਾਨਾਂ ਨੇ ਇਕੱਤਰ ਹੋ ਕੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਬਿੱਲਾਂ ਦਾ ਜ਼ੋਰਦਾਰ ਵਿਰੋਧ ਕਰਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਬੋਲਦਿਆਂ ਕਿਸਾਨ ਆਗੂ ਅਵਤਾਰ ਸਿੰਘ ਤਾਰੀ ਬਿਹਾਰੀਪੁਰ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਪਹਿਲਾਂ ਹੀ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ ਤੇ ਹੁਣ ਮੋਦੀ ਸਰਕਾਰ ਨੇ ਖੇਤੀ ਵਿਰੋਧੀ ਬਿੱਲ ਪਾਸ ਕਿਸਾਨ ਭਾਈਚਾਰੇ ਤੋਂ ਇਲਾਵਾ ਹੋਰ ਵਰਗਾਂ ਦੇ ਲੋਕਾਂ ਦੇ ਭਵਿੱਖ 'ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ, ਪਰ ਪੰਜਾਬ ਦੇ ਕਿਸਾਨ ਤੇ ਹੋਰ ਲੋਕ ਇਹ ਬਿੱਲ ਰੱਦ ਕਰਵਾਉਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ | ਇਸ ਮੌਕੇ ਬੋਲਦਿਆਂ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਖ਼ਾਲਸਾ, ਜਨਰਲ ਸਕੱਤਰ ਸਰਬਜੀਤ ਸਿੰਘ, ਖ਼ਜ਼ਾਨਚੀ ਮਨਜੀਤ ਸਿੰਘ ਬਾਜਵਾ, ਆਰ.ਸੀ.ਐਫ. ਬਚਾਓ ਸੰਘਰਸ਼ ਕਮੇਟੀ ਦੇ ਮੈਂਬਰ ਉਮਾ ਸ਼ੰਕਰ ਨੇ ਕਿਹਾ ਕਿ ਕੇਂਦਰ ਸਰਕਾਰ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਨੀਤੀਆਂ ਬਣਾ ਰਹੀ ਹੈ |
ਇਸ ਤੋਂ ਪਹਿਲਾਂ ਆਰ.ਸੀ.ਐਫ. ਦੇ ਮੁਲਾਜ਼ਮਾਂ ਨੇ ਕਿਸਾਨਾਂ ਦੇ ਹੱਕ 'ਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਚੌਾਕ ਤੋਂ ਆਰ.ਸੀ.ਐਫ. ਹਾਲਟ ਤੱਕ ਰੈਲੀ ਕੱਢ ਕੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ | ਇਸ ਮੌਕੇ ਜੀਤ ਸਿੰਘ, ਸੁਖਬੀਰ ਸਿੰਘ, ਆਰ.ਸੀ. ਮੀਨਾ, ਪੀ.ਕੇ. ਕੌਸ਼ਲ, ਰਾਜਵਿੰਦਰ ਸਿੰਘ ਸਰਪੰਚ, ਦੇਵ ਸੁਨੇਹਾ, ਦਲਜੀਤ ਸਿੰਘ ਥਿੰਦ, ਹਰਵਿੰਦਰਪਾਲ, ਨਰਿੰਦਰ ਕੁਮਾਰ, ਇੰਦਰਜੀਤ ਸਿੰਘ, ਸੁਨੀਲ ਕੁਮਾਰ, ਤਲਵਿੰਦਰ ਸਿੰਘ, ਤਰਲੋਚਨ ਸਿੰਘ, ਸ਼ਰਨਜੀਤ ਸਿੰਘ, ਪ੍ਰਦੀਪ ਸਿੰਘ, ਅਰਵਿੰਦ ਸ਼ਾਹ, ਅਜੈਬ ਸਿੰਘ, ਜਸਪਾਲ ਸਿੰਘ ਸੇਖੋਂ, ਅਮਰੀਕ ਸਿੰਘ ਗਿੱਲ, ਤਲਵਾਰਾ ਸਿੰਘ, ਉੱਜਵਲ ਸਿੰਘ ਆਦਿ ਹਾਜ਼ਰ ਸਨ |
ਬਾਈਪਾਸ ਚੌਾਕ ਵਿਚ ਧਰਨਾ ਦੇ ਕੇ ਕੀਤੀ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ
ਕਪੂਰਥਲਾ, (ਵਿਸ਼ੇਸ਼ ਪ੍ਰਤੀਨਿਧ)-ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਿਤ ਆਗੂਆਂ ਤੇ ਵਰਕਰਾਂ ਨੇ ਖੇਤੀ ਵਿਰੋਧੀ ਕਾਨੂੰਨ ਦੇ ਵਿਰੋਧ 'ਚ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਜਗੀਰ ਸਿੰਘ ਵਡਾਲਾ ਦੀ ਅਗਵਾਈ ਵਿਚ ਬਾਈਪਾਸ ਚੌਾਕ ਕਪੂਰਥਲਾ ਵਿਖੇ ਰੋਸ ਵਜੋਂ ਧਰਨਾ ਦੇ ਕੇ ਚੱਕਾ ਜਾਮ ਕੀਤਾ | ਪਿੰਡਾਂ ਤੋਂ ਵੱਡੀ ਗਿਣਤੀ ਵਿਚ ਕਿਸਾਨ ਤੇ ਅਕਾਲੀ ਆਗੂ ਕਾਲੇ ਝੰਡੇ ਲੈ ਕੇ ਟਰੈਕਟਰਾਂ ਟਰਾਲੀਆਂ 'ਤੇ ਇਸ ਧਰਨੇ ਵਿਚ ਸ਼ਾਮਲ ਹੋਏ | ਰੋਹ 'ਚ ਆਏ ਲੋਕਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਐਡਵੋਕੇਟ ਤੇ ਜਥੇਦਾਰ ਜਗੀਰ ਸਿੰਘ ਵਡਾਲਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਵਿਰੋਧੀ ਬਿੱਲਾਂ ਦੇ ਲਾਗੂ ਹੋਣ ਨਾਲ ਕਿਸਾਨ ਤਬਾਹ ਹੋ ਜਾਣਗੇ | ਉਨ੍ਹਾਂ ਕਿਹਾ ਕਿ ਜੇ ਕਿਸਾਨ ਆਰਥਿਕ ਤੌਰ 'ਤੇ ਕਮਜ਼ੋਰ ਹੋ ਗਿਆ ਤਾਂ ਦੇਸ਼ ਹੋਰ ਪੱਛੜ ਜਾਵੇਗਾ | ਧਰਨੇ ਨੂੰ ਜਥੇਦਾਰ ਦਵਿੰਦਰ ਸਿੰਘ ਢੱਪਈ, ਸੁਖਜੀਤ ਸਿੰਘ ਰੰਧਾਵਾ, ਸੁਖਦੇਵ ਸਿੰਘ ਕਾਦੂਪੁਰ, ਅਜੇ ਬਬਲਾ, ਦਰਸ਼ਨ ਸਿੰਘ ਕੋਟ ਕਰਾਰ ਖਾਂ, ਇੰਦਰਜੀਤ ਸਿੰਘ ਜੁਗਨੂੰ, ਹਰਜੀਤ ਸਿੰਘ ਵਾਲੀਆ, ਜਰਨੈਲ ਸਿੰਘ ਬਾਜਵਾ, ਤਰਲੋਚਨ ਸਿੰਘ, ਇੱਛਾ ਸਿੰਘ ਢੋਟ, ਇੰਦਰਜੀਤ ਸਿੰਘ ਮੰਨਣ, ਅਵੀ ਰਾਜਪੂਤ, ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਜਗਜੀਤ ਸਿੰਘ ਸ਼ੰਮੀ, ਅਵਤਾਰ ਸਿੰਘ ਸੈਦੋਵਾਲ, ਅਵਤਾਰ ਸਿੰਘ ਅਜੀਤ ਨਗਰ, ਮਨਪ੍ਰੀਤ ਸਿੰਘ ਰੰਧਾਵਾ, ਸਰਦੂਲ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ | ਧਰਨੇ ਵਿਚ ਸਾਬਕਾ ਕੌਾਸਲਰ ਹਰਬੰਸ ਸਿੰਘ ਵਾਲੀਆ, ਸੰਜੀਵ ਹੈਪੀ, ਲਹਿੰਬਰ ਸਿੰਘ, ਕ੍ਰਿਸ਼ਨ ਕੁਮਾਰ ਟੰਡਨ, ਬਖ਼ਸ਼ੀਸ਼ ਸਿੰਘ ਧੰਮ, ਸੁਖਵਿੰਦਰ ਸਿੰਘ ਨਵਾਂ ਪਿੰਡ, ਜਗਤਾਰ ਸਿੰਘ ਜੱਗਾ ਜੱਲੋਵਾਲ, ਪਰਮਿੰਦਰ ਸਿੰਘ ਬੌਬੀ, ਜਸਬੀਰ ਸਿੰਘ ਪੱਡਾ, ਸੁਰਜੀਤ ਰਾਣਾ, ਮੈਕੀ ਵਰਿਆਂਹ ਦੋਨਾ, ਕਮਲਜੀਤ ਵਾਲੀਆ, ਗੁਰਪ੍ਰੀਤ ਸਿੰਘ ਚੀਮਾ, ਅਵਤਾਰ ਸਿੰਘ ਮੁਸ਼ਕਵੇਦ, ਨੰਬਰਦਾਰ ਨਿਰਮਲ ਸਿੰਘ ਕਾਹਲਵਾਂ, ਜਤਿੰਦਰ ਸਿੰਘ ਫਿਆਲੀ, ਬਲਦੇਵ ਸਿੰਘ ਸਾਹੀ, ਕੈਪਟਨ ਲਖਵਿੰਦਰ ਸਿੰਘ, ਅਜੈ ਬਬਲਾ, ਹਰਜੀਤ ਸਿੰਘ ਕਾਕਾ, ਹੰਸ ਰਾਜ ਦਬੁਰਜੀ, ਹਰਜਿੰਦਰ ਸਿੰਘ ਖਾਨੋਵਾਲ, ਸਰਵਣ ਸਿੰਘ ਵਡਾਲਾ, ਊੜਾ ਸਿੰਘ, ਰੇਸ਼ਮ ਸਿੰਘ ਚੰਦੀ, ਗੁਰਪ੍ਰੀਤ ਸਿੰਘ ਸੋਨਾ, ਵਿੱਕੀ ਗੁਜਰਾਲ, ਬੀਬੀ ਮਨਜੀਤ ਕੌਰ, ਬੀਬੀ ਹਰਜਿੰਦਰ ਕੌਰ, ਸੋਹਣ ਲਾਲ, ਸੋਨੂੰ ਵਾਲੀਆ, ਨਿਰਮਲ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ, ਬਲਬੀਰ ਸਿੰਘ ਬੀਰਾ, ਸੁਖਦੇਵ ਸਿੰਘ, ਰਾਜਬੀਰ ਸਿੰਘ ਵਾਲੀਆ ਆਦਿ ਆਗੂ ਹਾਜ਼ਰ ਸਨ |
ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਅਕਾਲੀ ਦਲ ਵਲੋਂ ਧਰਨਾ
ਸੁਭਾਨਪੁਰ, (ਕੰਵਰ ਬਰਜਿੰਦਰ ਸਿੰਘ ਜੱਜ)-ਸ਼੍ਰੋਮਣੀ ਅਕਾਲੀ ਦਲ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਖੇਤੀ ਬਿੱਲ ਦੇ ਵਿਰੋਧ ਵਿਚ ਜੀ.ਟੀ. ਰੋਡ ਸੁਭਾਨਪੁਰ ਚੌਾਕ ਵਿਚ ਵਿਸ਼ਾਲ ਧਰਨਾ ਦਿੱਤਾ ਗਿਆ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਬਿੱਲ ਪਾਸ ਕਰਕੇ ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ | ਇਸ ਮੌਕੇ 'ਤੇ ਯੁਵਰਾਜ ਭੁਪਿੰਦਰ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਬਿੱਲ ਦੇ ਮੁੱਦੇ 'ਤੇ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ | ਇਸ ਮੌਕੇ ਪਰਮਜੀਤ ਸਿੰਘ ਪੱਡਾ, ਨਰਿੰਦਰਪਾਲ ਸਿੰਘ ਬਾਵਾ ਪ੍ਰਧਾਨ ਨਗਰ ਪੰਚਾਇਤ ਨਡਾਲਾ, ਬਲਵਿੰਦਰ ਸਿੰਘ ਬਿੱਟੂ ਮੀਤ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ ਤੋਂ ਇਲਾਵਾ ਵੱਡੀ ਗਿਣਤੀ ਆਗੂਆਂ ਨੇ ਸੰਬੋਧਨ ਕਰਦਿਆਂ ਬਿੱਲ ਦਾ ਵਿਰੋਧ ਕੀਤਾ | ਧਰਨੇ ਵਿਚ ਪਰਮਜੀਤ ਸਿੰਘ ਪੱਡਾ, ਨੰਬਰਦਾਰ ਸੂਰਤ ਸਿੰਘ ਮੁਰਾਰ, ਮਹਿੰਦਰ ਸਿੰਘ ਮੁਰਾਰ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ ਵਿਜੋਲਾ, ਰਣਧੀਰ ਸਿੰਘ ਨੰਗਲ ਲੁਬਾਣਾ, ਜਥੇਦਾਰ ਊੜਾ ਸਿੰਘ ਬੂਟ, ਭੁਪਿੰਦਰ ਸਿੰਘ, ਜਗਜੀਤ ਸਿੰਘ ਵਾਲੀਆ ਹਮੀਰਾ, ਗੁਰਜਾਪ ਸਿੰਘ, ਗੁਰਿੰਦਰ ਸਿੰਘ ਭੁੱਲਰ, ਪ੍ਰੋਫੈਸਰ ਜਸਵੰਤ ਸਿੰਘ, ਰਜਿੰਦਰ ਸਿੰਘ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਅਵਤਾਰ ਸਿੰਘ, ਪ੍ਰਕਾਸ਼ ਸਿੰਘ ਸਰਪੰਚ ਮਹਿਮਦਪੁਰ , ਨੰਬਰਦਾਰ ਸੁਖਜਿੰਦਰ ਸਿੰਘ ਮਹਿਮਦਪੁਰ, ਸਵਰਨ ਸਿੰਘ ਢਿੱਲੋਂ, ਮੰਗਾ ਢਿਲਵਾਂ, ਨੰਬਰਦਾਰ ਬਲਦੇਵ ਸਿੰਘ ਬਾਠ ਆਦਿ ਹਾਜ਼ਰ ਸਨ |
ਕਾਂਗਰਸ ਵਲੋਂ ਕਿਸਾਨਾਂ ਦੇ ਹੱਕ 'ਚ ਰੋਸ ਰੈਲੀ
ਨਡਾਲਾ, (ਮਨਜਿੰਦਰ ਸਿੰਘ ਮਾਨ)-ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਕਾਂਗਰਸ ਦੇ ਸਾਬਕਾ ਬੁਲਾਰੇ ਅਮਨਦੀਪ ਸਿੰਘ ਗੋਰਾ ਗਿੱਲ ਦੀ ਅਗਵਾਈ ਵਿਚ ਕਿਸਾਨਾਂ ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਕਿਸਾਨਾਂ ਦੇ ਹੱਕ ਵਿਚ ਨਡਾਲਾ ਬੱਸ ਸਟੈਂਡ 'ਤੇ ਰੋਸ ਰੈਲੀ ਕੀਤੀ ਗਈ | ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਬਹੁਤ ਵੱਡਾ ਕਿਸਾਨ ਮਾਰੂ ਫ਼ੈਸਲਾ ਹੈ, ਜਿਸ ਨਾਲ ਪੰਜਾਬ ਦੀ ਕਿਸਾਨੀ ਬਰਬਾਦ ਹੋ ਜਾਵੇਗੀ | ਇਸ ਮੌਕੇ ਬੋਲਦਿਆਂ ਚੇਅਰਮੈਨ ਸ਼ਰਨਜੀਤ ਸਿੰਘ ਪੱਡਾ, ਚੇਅਰਮੈਨ ਰਛਪਾਲ ਸਿੰਘ ਬੱਚਾਜੀਵੀ, ਦਲਜੀਤ ਸਿੰਘ ਨਡਾਲਾ, ਸਟੀਫਨ ਕਾਲਾ, ਪੀ}ਮ ਸਿੰਘ ਚੀਮਾ, ਅਵਤਾਰ ਸਿੰਘ ਵਾਲੀਆ, ਮਾਸਟਰ ਬਲਦੇਵ ਰਾਜ, ਸ੍ਰੀ ਨਿਵਾਸ ਕੁੱਕੂ, ਸਰਪੰਚ ਸਤਵੰਤ ਸਿੰਘ ਨਸੀਬ ਖੱਸਣ, ਮਾਸਟਰ ਬਲਕਾਰ ਸਿੰਘ ਮੰਡਕੁੱਲਾ, ਸਰਪੰਚ ਅਜਮੇਰ ਸਿੰਘ ਸਰਪੰਚ ਨਿਰਮਲ ਸਿੰਘ ਰਾਮਗੜ੍ਹ ਨੇ ਇਨ੍ਹਾਂ ਬਿੱਲਾਂ ਦਾ ਡਟ ਕੇ ਵਿਰੋਧ ਕੀਤਾ | ਇਸ ਦੌਰਾਨ ਜ਼ਿਲ੍ਹਾ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਵਲੋਂ ਸੁਰੱਖਿਆ ਵਜੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ | ਇਸ ਮੌਕੇ ਸਰਪੰਚ ਮੋਹਨ ਸਿੰਘ ਡਾਲਾ, ਹਰਪਾਲ ਸਿੰਘ ਸੰਧੂ ਹਮੀਰਾ, ਸੰਜੀਵ ਕੁਮਾਰ ਜੋਸ਼ੀ, ਲੱਕੀ ਭਾਰਦਵਾਜ, ਨੰਬਰਦਾਰ ਦਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਪੱਡਾ, ਰਾਕੇਸ਼ ਕੁਮਾਰ ਜੋਸ਼ੀ, ਗੁਰਦੇਵ ਸਿੰਘ ਢਿੱਲੋਂ, ਸਾਬਕਾ ਸਰਪੰਚ ਕੁਲਦੀਪ ਸਿੰਘ, ਸਰਪੰਚ ਨਿਰਮਲ ਸਿੰਘ ਸੈਂਤਪੁਰ, ਸਰਪੰਚ ਗਰੀਬ ਸਿੰਘ ਮੁੂਸਾਖੇਲ, ਉਂਕਾਰ ਸਿੰਘ ਕਾਰੀ ਜ਼ੈਲਦਾਰ, ਗੁਰਸੇਵਕ ਲਿਟਾਂ, ਜਸਵਿੰਦਰ ਸਿੰਘ ਪੰਡੋਰੀ ਪੰਪ ਵਾਲੇ, ਲੱਖਾ ਰਾਏਪੁਰਪੀਰਬਖਸ਼, ਸਰਪੰਚ ਮਹਿਮਦਪੁਰ ਬਲਵਿੰਦਰ ਸਿੰਘ, ਯੂਥ ਆਗੂ ਜਿੰਦਰ ਸੁੰਨੜਾ, ਸਰਪੰਚ ਹਰਵਿੰਦਰ ਸਿੰਘ ਰਿੰਕੂ ਜੈਦਾਂ, ਆੜ੍ਹਤੀ ਰਮੇਸ਼ ਕੁਮਾਰ ਅਰੋੜਾ, ਵਿਸ਼ਾਲ ਅਰੋੜਾ, ਸਰਪੰਚ ਬਾਮੂਵਾਲ ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਬੱਲ, ਗੁਰਬਿੰਦਰ ਸਿੰਘ, ਕੌਾਸਲਰ ਰਿੰਕੂ ਅਟਵਾਲ, ਸਰਪੰਚ ਸ਼ੇਰ ਸਿੰਘ ਬਜਾਜ, ਮਨਜੋਤ ਜੋਤਾਂ, ਮੰਨਾ ਔਲਖ ਟਾਂਡੀ, ਸਹਿਜ ਚੀਮਾ, ਦਲਬੀਰ ਸਿੰਘ ਸਾਬੀ ਚੀਮਾ ਆਦਿ ਹਾਜ਼ਰ ਸਨ |
ਕਾਂਗਰਸੀਆਂ ਵਲੋਂ ਸ਼ਹੀਦ ਊਧਮ ਸਿੰਘ ਚੌਕ 'ਚ ਧਰਨਾ
ਸੁਲਤਾਨਪੁਰ ਲੋਧੀ, (ਹੈਪੀ, ਥਿੰਦ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਤਿੰਨ ਖੇਤੀ ਬਿੱਲ ਜੇਕਰ ਰੱਦ ਨਾ ਕੀਤੇ ਗਏ ਤਾਂ ਕੇਂਦਰ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ, ਪਰ ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦਿਆਂਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਸ਼ਹੀਦ ਊਧਮ ਸਿੰਘ ਚੌਕ ਸੁਲਤਾਨਪੁਰ ਲੋਧੀ ਵਿਖੇ ਕਿਸਾਨ ਵਿਰੋਧੀ ਪਾਸ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਸਬੰਧੀ ਦਿੱਤੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਇਹ ਤਿੰਨ ਬਿੱਲ ਪਾਸ ਕਰਕੇ ਕੇਂਦਰ ਸਰਕਾਰ ਨੇ ਕਿਸਾਨਾਂ ਦਾ ਹੱਕ ਮਾਰਨ ਦੀ ਕੋਝੀ ਚਾਲ ਚੱਲੀ ਹੈ, ਜਦਕਿ ਕਾਂਗਰਸ ਪਾਰਟੀ ਇਸ ਨੰੂ ਕਦੇ ਸਫਲ ਨਹੀਂ ਹੋਣ ਦੇਵੇਗੀ | ਉਨ੍ਹਾਂ ਦੇਸ਼ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਖੇਤੀ ਬਿੱਲਾਂ ਨੂੰ ਪਾਸ ਨਾ ਕਰਨ ਤਾਂ ਜੋ ਕਿਸਾਨਾਂ ਦਾ ਉਜਾੜਾ ਹੋਣ ਤੋਂ ਬਚ ਸਕੇ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ, ਪੰਚਾਇਤ ਸੰਮਤੀ ਦੇ ਚੇਅਰਮੈਨ ਹਰਜਿੰਦਰ ਸਿੰਘ ਤਕੀਆ, ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਪਰਵਿੰਦਰ ਸਿੰਘ ਪੱਪਾ, ਉਪ ਚੇਅਰਮੈਨ ਦੀਪਕ ਧੀਰ ਰਾਜੂ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਜੀਵ ਮਰਵਾਹਾ, ਯੂਥ ਕਾਂਗਰਸ ਦੇ ਪ੍ਰਧਾਨ ਜਤਿੰਦਰ ਸਿੰਘ ਲਾਡੀ, ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ, ਸੁਰਜੀਤ ਸਿੰਘ ਸੱਦੂਵਾਲ, ਸ਼ਿੰਦਰਪਾਲ ਡਡਵਿੰਡੀ, ਮਨੋਜ ਟੋਨੀ, ਅਮਰਜੀਤ ਸਿੰਘ ਕਬੀਰਪੁਰ, ਰਮੇਸ਼ ਡਡਵਿੰਡੀ, ਕਿਰਪਾਲ ਸਿੰਘ ਯੂ.ਏ.ਈ., ਪੀ.ਏ. ਰਵਿੰਦਰ ਰਵੀ, ਪੀ.ਏ. ਬਲਜਿੰਦਰ ਸਿੰਘ, ਐਡਵੋਕੇਟ ਜਰਨੈਲ ਸਿੰਘ ਸੰਧਾ, ਐਡਵੋਕੇਟ ਜਸਪਾਲ ਸਿੰਘ ਸੰਜੂ, ਐਡਵੋਕੇਟ ਬਲਵਿੰਦਰ ਸਿੰਘ ਮੋਮੀ, ਜਗਪਾਲ ਸਿੰਘ ਚੀਮਾ, ਡਾ: ਅਮਨਪ੍ਰੀਤ ਸਿੰਘ, ਸੰਤਪ੍ਰੀਤ ਸਿੰਘ, ਪਿਆਰਾ ਸਿੰਘ ਜੈਨਪੁਰੀ, ਵਿਪਨ ਮੋਗਲਾ, ਸਰਜੂ ਮੋਗਲਾ, ਨਵਨੀਤ ਸਿੰਘ ਚੀਮਾ, ਨੰਬਰਦਾਰ ਹਰਜੀਤ ਸਿੰਘ ਜੀਤਾ ਆਦਿ ਹਾਜ਼ਰ ਸਨ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪ੍ਰਦਰਸ਼ਨ ਕਰਦਿਆਂ ਮੋਦੀ ਦਾ ਪੁਤਲਾ ਫੂਕਿਆ
ਨਡਾਲਾ, (ਮਾਨ)-ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਸਟੇਟ ਆਗੂ ਸ਼ਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਹੇਠ ਨਡਾਲਾ ਵਿਚ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਤੇ ਸਬੰਧਿਤ ਖੇਤੀ ਬਿੱਲ ਵਾਪਸ ਲੈਣ ਦੀ ਮੰਗ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਬੁਲਾਰਿਆਂ ਕੁਲਦੀਪ ਸਿੰਘ ਬੇਗੋਵਾਲ, ਜਗਮੋਹਨ ਸਿੰਘ ਚੀਮਾ, ਹਰਜੀਤ ਸਿੰਘ ਹੈਬਤਪੁਰ, ਨਿਸ਼ਾਨ ਸਿੰਘ ਇਬਰਾਹੀਮਵਾਲ ਨੇ ਆਖਿਆ ਕਿ ਖੇਤੀ ਬਿੱਲ ਪਾਸ ਕਰਵਾਉਣ ਦੇ ਬਾਅਦ ਮੋਦੀ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ | ਇਸ ਮੌਕੇ ਸਰਬਜੀਤ ਸਿੰਘ ਬੱਲ ਮੰਡ, ਸਤਨਾਮ ਸਿੰਘ ਚੀਮਾ, ਬੀਰ ਸਿੰਘ ਸਰਪੰਚ, ਕਸ਼ਮੀਰ ਸਿੰਘ ਗਿੱਲ, ਗੁਰਜੀਤ ਸਿੰਘ, ਜੋਗਾ ਸਿੰਘ, ਜਸਪਾਲ ਸਿੰਘ, ਸੁਰਜੀਤ ਸਿੰਘ, ਕਪੂਰ ਸਿੰਘ, ਸੁਰਿੰਦਰ ਸਿੰਘ ਨੰਗਲ, ਸ਼ਿਵਦੇਵ ਸਿੰਘ, ਜਸਵਿੰਦਰ ਸਿੰਘ, ਤਰਲੋਕ ਸਿੰਘ, ਗੁਰਦੀਪ ਸਿੰਘ, ਸ਼ਵਿੰਦਰ ਸਿੰਘ ਆਦਿ ਹਾਜ਼ਰ ਸਨ |
ਬੱਚਾਜੀਵੀ ਦੀ ਅਗਵਾਈ 'ਚ ਮੋਦੀ ਦਾ ਪੁਤਲਾ ਸਾੜਿਆ
ਬੇਗੋਵਾਲ, (ਸੁਖਜਿੰਦਰ ਸਿੰਘ)-ਅੱਜ ਹਲਕਾ ਭੁਲੱਥ ਦੇ ਅਹਿਮ ਕਸਬਾ ਜਾਣੇ ਜਾਂਦੇ ਬੇਗੋਵਾਲ 'ਚ ਖੇਤੀ ਬਿੱਲਾਂ ਦੇ ਵਿਰੋਧ 'ਚ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਰਸ਼ਪਾਲ ਸਿੰਘ ਬੱਚਾਜੀਵੀ ਦੀ ਅਗਵਾਈ 'ਚ ਇਲਾਕੇ ਭਰ ਦੇ ਕਿਸਾਨਾਂ ਤੇ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਬਾਅਦ 'ਚ ਅੱਡਾ ਸਤਿਗੁਰੂ ਰਾਖਾ 'ਚ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ | ਇਸ ਮੌਕੇ ਹਰਵਿੰਦਰ ਸਿੰਘ ਜੈਦ, ਬਲਕਾਰ ਸਿੰਘ ਮੰਡਕੁਲਾ, ਜਸਵੀਰ ਸਿੰਘ ਸੈਕਟਰੀ, ਸ਼ਵਿੰਦਰ ਸਿੰਘ ਬਿੱਟੂ, ਸਿਰੀ ਨਿਵਾਸ ਕੁੱਕੂ, ਸੁਖਵਿੰਦਰ ਸਿੰਘ ਬਿੱਲਾ, ਕਮਲਜੀਤ ਸਿੰਘ, ਜਰਨੈਲ ਸਿੰਘ ਮੰਡਕੁਲਾ, ਸਿਮਰ ਸਿੰਘ ਬਰਿਆਰ, ਨੰਬਰਦਾਰ ਅਮਰੀਕ ਸਿੰਘ ਮਿਆਣੀ, ਸਤਪਾਲ ਸਿੰਘ ਜੱਬੋਵਾਲ, ਜਰਨੈਲ ਸਿੰਘ ਈਨੋਵਾਲ, ਸੁਖਦੇਵ ਰਾਜ ਜੰਗੀ, ਜਾਰਜ ਸ਼ੁੱਭ ਕਮਲ, ਹਰਪਾਲ ਸਿੱਖ, ਸਤਵੰਤਪ੍ਰੀਤ ਸਿੰਘ ਸੀਕਰੀ, ਮਲਕੀਤ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ |
ਨਡਾਲਾ ਚੌਕ 'ਚ ਕਿਸਾਨਾਂ ਵਲੋਂ ਜ਼ਬਰਦਸਤ ਰੋਸ ਧਰਨਾ
ਨਡਾਲਾ, (ਮਨਜਿੰਦਰ ਸਿੰਘ ਮਾਨ)-ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਖ਼ਿਲਾਫ਼ ਕਿਸਾਨਾਂ ਨੇ ਵੱਡਾ ਸੰਘਰਸ਼ ਛੇੜ ਦਿੱਤਾ ਹੈ | ਇਸ ਸਬੰਧ 'ਚ ਅੱਜ ਨਡਾਲਾ ਚੌਕ ਵਿਚ ਇਲਾਕੇ ਦੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਤੇ ਦੁਕਾਨਦਾਰਾਂ ਨੇ ਜ਼ਬਰਦਸਤ ਰੋਸ ਧਰਨਾ ਦਿੱਤਾ | ਜਿਸ ਵਿਚ ਕੇਂਦਰ ਸਰਕਾਰ ਤੋ ਮੰਗ ਕੀਤੀ ਕਿ ਉਹ ਇਨ੍ਹਾਂ ਕਿਸਾਨ ਮਾਰੂ ਖੇਤੀ ਬਿੱਲਾਂ ਨੂੰ ਤੁਰੰਤ ਰੱਦ ਕਰੇ | ਬੁਲਾਰਿਆਂ 'ਚ ਪ੍ਰੀਤਮ ਸਿੰਘ ਚੀਮਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਦਲਜੀਤ ਸਿੰਘ ਨਡਾਲਾ, ਤੇਜਾ ਸਿੰਘ ਵੰਝਰਾਵਤ ਮੈਂਬਰ ਬਲਾਕ ਸੰਮਤੀ, ਗੁਰਚਰਨ ਸਿੰਘ ਕੰਗ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ( ਲੱਖੋਵਾਲ ) ਅਵਤਾਰ ਸਿੰਘ ਵਾਲੀਆ, ਬਲਵਿੰਦਰ ਸਿੰਘ ਬਿੱਟੂ ਖੱਖ, ਗੁਰਦੀਪ ਸਿੰਘ ਸਾਹੀ ਮਿਰਜ਼ਾਪੁਰ, ਬੂਟਾ ਸਿੰਘ ਬੇਗੋਵਾਲ, ਗੁਰਬਚਨ ਸਿੰਘ ਭੁੱਟੋ ਭੁੱਲਰ ਬੇਗੋਵਾਲ, ਦਮਨਵੀਰ ਸਿੰਘ, ਜਸਪਾਲ ਸਿੰਘ ਸੰਧੂ, ਮਾਸਟਰ ਛਿੰਦਾ ਸਿੰਘ ਪੱਡਾ, ਨਵਜੋਤ ਸਿੰਘ ਭੁਲੱਥ, ਬੁੱਢਾ ਦਲ ਆਗੂ ਬਾਬਾ ਫ਼ਤਿਹ ਸਿੰਘ, ਬਾਬਾ ਹਰਜੀਤ ਗਿਰੀ, ਡਾ ਸੰਦੀਪ ਪਸਰੀਚਾ, ਡੀ.ਟੀ.ਐਫ. ਆਗੂ ਰੋਸ਼ਨ ਲਾਲ, ਆਪ ਆਗੂ ਸਰਬਜੀਤ ਸਿੰਘ ਲੁਬਾਣਾ, ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਪ੍ਰਧਾਨ ਯੂਥ ਕਾਂਗਰਸ, ਰਣਜੀਤ ਸਿੰਘ ਰਾਣਾ ਇੰਚਾਰਜ ਹਲਕਾ ਭੁਲੱਥ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ਦੀ ਨਿੰਦਾ ਕੀਤੀ ਅਤੇ ਖੇਤੀ ਬਿੱਲਾਂ ਦੇ ਪੜ੍ਹਦੇ ਖੋਲ੍ਹਦਿਆਂ ਉਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ | ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਪੰਜਾਬ ਸਰਕਾਰ ਚਾਹੇ ਤਾਂ ਇਨ੍ਹਾਂ ਆਰਡੀਨੈਂਸਾਂ ਨੂੰ ਪੰਜਾਬ 'ਚ ਲਾਗੂ ਕਰਨ ਤੋਂ ਰੋਕ ਸਕਦੀ ਹੈ | ਪਰ ਕੈਪਟਨ ਅਮਰਿੰਦਰ ਸਿੰਘ ਇਸ ਪ੍ਰਤੀ ਸੁਹਿਰਦ ਨਹੀਂ ਹਨ | ਉਨ੍ਹਾਂ ਆਖਿਆ ਕਿ ਪੰਜਾਬ ਭਰ ਦੀਆਂ ਸੰਘਰਸ਼ ਲੜ ਰਹੀਆਂ 30 ਕਿਸਾਨ ਜਥੇਬੰਦੀਆਂ ਦੇ ਨਾਲ ਹਨ | ਅੰਤ 'ਚ ਧਰਨੇ ਦੀ ਕਾਮਯਾਬੀ ਲਈ ਆਯੋਜਕਾਂ ਹਰਜਿੰਦਰ ਸਿੰਘ ਸਾਹੀ, ਇੰਦਰਜੀਤ ਸਿੰਘ ਖੱਖ, ਮਨਪ੍ਰੀਤ ਸਿੰਘ ਵਾਲੀਆ ਨੇ ਰਾਜਸੀ ਆਗੂਆਂ, ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ | ਸਟੇਜ ਦੀ ਸੇਵਾ ਸਰਬੱਤ ਸਿੰਘ ਕੰਗ ਨੇ ਨਿਭਾਈ | ਇਸ ਮੌਕੇ ਡੀ.ਟੀ.ਐਫ. ਜ਼ਿਲ੍ਹਾ ਕਪੂਰਥਲਾ, ਬੀ.ਐੱਡ ਅਧਿਆਪਕ ਫ਼ਰੰਟ ਕਪੂਰਥਲਾ, ਬਾਰ ਐਸੋਸੀਏਸ਼ਨ ਭੁਲੱਥ, ਭਾਈ ਨਬੀ, ਭਾਈ ਅਬਦੁੱਲਾ ਢਾਡੀ ਸਭਾ ਕਪੂਰਥਲਾ, ਕਰਿਆਨਾ ਐਸੋਸੀਏਸ਼ਨ ਤੇ ਸਮੂਹ ਦੁਕਾਨਦਾਰਾਂ, ਆੜ੍ਹਤੀਆਂ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਵਲੋਂ ਕਿਸਾਨ ਸੰਘਰਸ਼ਾਂ ਦੀ ਹਮਾਇਤ ਕੀਤੀ ਗਈ | ਲੰਗਰ ਦੇ ਸੇਵਾ ਕਰਿਆਨਾ ਐਸੋਸੀਏਸ਼ਨ ਨਡਾਲਾ, ਪਾਣੀ ਦੀ ਸੇਵਾ 'ਚ ਜਰਨੈਲ ਸਿੰਘ ਮੁਲਤਾਨੀ, ਹਰਜੀਤ ਸਿੰਘ ਚੀਮਾ ਯੂ.ਐਸ.ਏ. ਵੱਲੋਂ ਯੋਗਦਾਨ ਦਿੱਤਾ | ਇਸ ਮੌਕੇ ਹਰਮਨ ਸਿੰਘ ਗੁਰਾਇਆ, ਨੰਬਰਦਾਰ ਬਲਵੰਤ ਸਿੰਘ ਖ਼ਾਨਪੁਰ, ਮਨਜੀਤ ਸਿੰਘ ਚੀਮਾ, ਲਖਵਿੰਦਰ ਸਿੰਘ ਮੁਲਤਾਨੀ, ਨੰਬਰਦਾਰ ਜਸਪਾਲ ਸਿੰਘ ਘੁੰਮਣ, ਜਗਜੀਤ ਸਿੰਘ ਮਾਨ, ਸੋਹਣ ਸਿੰਘ ਪੱਡਾ, ਜਸਵਿੰਦਰ ਸਿੰਘ ਪੱਡਾ, ਮਾਸਟਰ ਬਲਦੇਵ ਰਾਜ, ਮਾਸਟਰ ਹਰਭਜਨ ਲਾਲ, ਅਮਰਜੀਤ ਸਿੰਘ ਸਾਬ, ਅਮਰੀਕ ਸਿੰਘ ਸਾਹੀ, ਪ੍ਰਦੀਪ ਸਿੰਘ ਢਿੱਲੋਂ, ਪਿ੍ੰਸੀਪਲ ਮੋਹਣ ਸਿੰਘ ਘੱਗ, ਗੁਰਪ੍ਰੀਤ ਸਿੰਘ ਵਾਲੀਆ, ਮਨਜਿੰਦਰ ਸਿੰਘ ਲਾਡੀ, ਰਾਮ ਸਿੰਘ ਨਡਾਲਾ, ਸ਼ਿਵ ਕੁਮਾਰ, ਤਰਸੇਮ ਸਿੰਘ ਸੇਮੀ, ਸ਼ਿਵ ਕੁਮਾਰ ਹਰੀਸ਼, ਨਵਜਿੰਦਰ ਸਿੰਘ ਬੱਗਾ, ਹਰਬੰਸ ਸਿੰਘ ਰਾਏਪੁਰ ਰਾਜਪੂਤਾਂ, ਪਰਮਜੀਤ ਸਿੰਘ ਕੰਗ, ਬਲਦੇਵ ਸਿੰਘ ਬਾਜਵਾ, ਨਸੀਬ ਚੰਦ ਪੁਰਦਲ, ਸਤਪਾਲ ਸਿੱਧੂ, ਜਥੇਦਾਰ ਅਜੀਤ ਸਿੰਘ ਰਾਮਗੜ੍ਹ, ਤਿਲਕ ਰਾਜ ਬਲਰਾਮ ਸਿੰਘ ਰੰਧਾਵਾ, ਕੁਲਦੀਪ ਸਿੰਘ ਕੰਗ, ਕਰਨਦੀਪ ਸਿੰਘ ਖੱਖ, ਕੁਲਦੀਪ ਸਿੰਘ ਪੰਡੋਰੀ, ਦਵਿੰਦਰ ਸਿੰਘ ਜੈਦ ਆਦਿ ਕਿਸਾਨ ਹਾਜ਼ਰ ਸਨ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਤਲਵੰਡੀ ਰੋਡ 'ਤੇ ਕੇਂਦਰ ਸਰਕਾਰ ਵਿਰੁੱਧ ਧਰਨਾ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ, ਥਿੰਦ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਵਲੋਂ ਸਥਾਨਕ ਤਲਵੰਡੀ ਰੋਡ 'ਤੇ ਕੇਂਦਰ ਸਰਕਾਰ ਵਿਰੁੱਧ ਰੋਸ ਧਰਨਾ ਦਿੱਤਾ ਗਿਆ ਤੇ ਕਿਸਾਨਾਂ ਨੇ ਮੋਦੀ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਰਵਨ ਸਿੰਘ ਬਾਊਪੁਰ, ਸੁਖਪ੍ਰੀਤ ਸਿੰਘ ਪੱਸਣ ਕਦੀਮ ਆਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ ਜੋ ਉਹ ਕਦੇ ਸਹਿਣ ਨਹੀਂ ਕਰਨਗੇ | ਬੁਲਾਰਿਆਂ ਨੇ ਕਿਹਾ ਕਿ ਕੁਝ ਇਕ ਸਿਆਸੀ ਪਾਰਟੀਆਂ ਸਾਡੇ ਸੰਘਰਸ਼ ਤੋਂ ਲਾਹਾ ਲੈਣ ਦੀ ਕੋਸ਼ਿਸ਼ ਵਿਚ ਹਨ ਜੋ ਕਿ ਅਜਿਹਾ ਉਹ ਹੋਣ ਨਹੀਂ ਦੇਣਗੇ | ਉਨ੍ਹਾਂ ਦੱਸਿਆ ਕਿ 26 ਸਤੰਬਰ ਨੂੰ ਕਪੂਰਥਲਾ ਜਲੰਧਰ ਰੇਲਵੇ ਟਰੈਕ 'ਤੇ ਰੇਲਾਂ ਰੋਕੀਆਂ ਜਾਣਗੀਆਂ | ਇਸ ਮੌਕੇ ਵਿੱਕੀ ਜੈਨਪੁਰ, ਹਾਕਮ ਸਿੰਘ, ਪਰਮਜੀਤ ਸਿੰਘ, ਸੁਖਪ੍ਰੀਤ ਸਿੰਘ ਰਾਮੇ, ਨਰਿੰਦਰ ਜੀਤ ਸਿੰਘ ਸੈਕਟਰੀ, ਕਮਲਜੀਤ ਸਿੰਘ ਸ਼ਾਲਾਪੁਰਬੇਟ , ਬਲਜਿੰਦਰ ਸਿੰਘ ਢਿੱਲੋਂ ਤਲਵੰਡੀ ਚੌਧਰੀਆਂ, ਕੁਲਵੀਰ ਸਿੰਘ, ਪਰਮਿੰਦਰ ਸਿੰਘ, ਪੁਸ਼ਪਿੰਦਰ ਸਿੰਘ ਗੋਲਡੀ, ਨਿਸ਼ਾਨ ਸਿੰਘ, ਸੁਖਚੈਨ ਸਿੰਘ, ਪਰਮਜੀਤ ਸਿੰਘ ਅਮਾਨੀਪੁਰ, ਬਲਜਿੰਦਰ ਸਿੰਘ ਸ਼ੇਰਪੁਰ ਸੱਧਾ, ਸਤਨਾਮ ਸਿੰਘ ਭਾਗੋਰਾਈਆਂ, ਰਣਜੀਤ ਸਿੰਘ ਸੇਚਾਂ, ਸੁਰਿੰਦਰ ਸਿੰਘ ਮੀਰੇ, ਗੁਰਪ੍ਰੀਤ ਸਿੰਘ ਤੋਤੀ, ਤਲਵਿੰਦਰ ਸਿੰਘ ਡੋਲਾ, ਜਸਪਾਲ ਸਿੰਘ ਨਵਾਂ ਠੱਟਾ, ਦਿਲਬਾਗ ਸਿੰਘ ਬਾਗਾ, ਸਰਬਜੀਤ ਸਿੰਘ ਸਾਬੀ ਆਦਿ ਹਾਜ਼ਰ ਸਨ |
ਫਗਵਾੜਾ ਵਿਖੇ ਕਿਸਾਨਾਂ ਵਲੋਂ ਖੇਤੀ ਬਿੱਲਾਂ ਖ਼ਿਲਾਫ਼ ਵਿਸ਼ਾਲ ਧਰਨਾ
ਫਗਵਾੜਾ, (ਅਸ਼ੋਕ ਕੁਮਾਰ ਵਾਲੀਆ)-ਅੱਜ ਕਿਸਾਨ ਜਥੇਬੰਦੀਆਂ ਵਲੋਂ ਖੇਤੀ ਬਿੱਲ ਖ਼ਿਲਾਫ਼ ਕੀਤੇ ਗਏ ਪੰਜਾਬ ਬੰਦ ਅੰਦੋਲਨ ਦੌਰਾਨ ਫਗਵਾੜਾ ਵਿਖੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਅਗਵਾਈ ਵਿਚ ਕਿਸਾਨਾਂ ਦਾ ਰਿਕਾਰਡਤੋੜ ਇਕੱਠ ਹੋਇਆ | ਕਿਸਾਨਾਂ ਨੇ ਸਵੇਰੇ 8 ਵਜੇ ਹੀ ਜੀ ਟੀ ਰੋਡ ਉੱਪਰ ਟੈਂਟ ਲਗਾ ਦਿੱਤਾ | ਰੋਸ ਧਰਨੇ ਦੀ ਅਰੰਭਤਾ ਗੁਰਬਾਣੀ ਕੀਰਤਨ ਅਤੇ ਅਰਦਾਸ ਉਪਰੰਤ ਸ਼ੁਰੂ ਹੋਈ | ਸਵੇਰੇ 10 ਵਜੇ ਤੋਂ ਹੀ ਇਲਾਕੇ ਦੇ ਚਾਰ ਚੁਫੇਰੇ ਤੋਂ ਕਿਸਾਨਾਂ ਦੇ ਵੱਡੇ ਕਾਫ਼ਲੇ ਪਹੰੁਚਣੇ ਸ਼ੁਰੂ ਹੋ ਗਏ | ਧਰਨੇ 'ਚ ਕਿਸਾਨਾਂ ਤੋਂ ਇਲਾਵਾ ਆੜ੍ਹਤੀਆਂ ਵਰਗ, ਮਜ਼ਦੂਰ, ਵਪਾਰੀ, ਦੁਕਾਨਦਾਰ, ਵਿਦਿਆਰਥੀ, ਵਪਾਰਕ ਐਸੋਸੀਏਸ਼ਨ, ਸਮਾਜਿਕ, ਰਾਜਨੀਤਿਕ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਪੁੱਜੇ | ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਜਿਨ੍ਹਾਂ 'ਚ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਸਾਹਨੀ ਜਨਰਲ ਸਕੱਤਰ, ਕ੍ਰਿਪਾਲ ਸਿੰਘ ਮੂਸਾਪੁਰ ਮੀਤ ਪ੍ਰਧਾਨ, ਕੁਲਦੀਪ ਸਿੰਘ ਰਾਏਪੁਰ ਮੀਤ ਪ੍ਰਧਾਨ, ਦਵਿੰਦਰ ਸਿੰਘ ਸੰਧਵਾ, ਕੁਲਵਿੰਦਰ ਸਿੰਘ ਸਰਪੰਚ ਅਠੋਲੀ, ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ, ਹਰਜਿੰਦਰ ਸਿੰਘ ਦੁਹਰਾ ਆਦਿ ਸਭ ਬੁਲਾਰਿਆਂ ਨੇ ਕੇਂਦਰ ਦੁਆਰਾ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੰੂਨਾਂ ਦੀ ਪੁਰਜ਼ੋਰ ਨਿੰਦਿਆ ਕੀਤੀ ਤੇ ਇਨ੍ਹਾਂ ਕਾਨੰੂਨਾਂ ਨੂੰ ਤੁਰੰਤ ਬਿਨ੍ਹਾਂ ਕਿਸੇ ਦੇਰੀ 'ਤੇ ਵਾਪਸ ਲੈਣ ਦੀ ਮੰਗ ਕੀਤੀ | ਰੋਸ ਧਰਨੇ ਦੌਰਾਨ ਸੰਤ ਮਹਿੰਦਰਪਾਲ ਪੰਡਵਾ, ਬਾਬਾ ਗੁਰਨਾਮ ਸਿੰਘ ਥੇਹ ਵਾਲੇ ਕਾਰ ਸੇਵਾ ਹਜ਼ੂਰ ਸਾਹਿਬ ਵਾਲੇ, ਸੰਤ ਪਰਮੇਸ਼ਰ ਸਿੰਘ ਭੋਗਪੁਰ ਵਾਲੇ ਉਚੇਚੇ ਤੌਰ 'ਤੇ ਪਹੁੰਚੇ | ਇਨ੍ਹਾਂ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨਾਂ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ ਅਤੇ ਫਗਵਾੜਾ ਸ਼ਹਿਰ ਦੇ ਸਾਰੇ ਵਪਾਰਕ ਅਦਾਰੇ ਵੀ ਬੰਦ ਰਹੇ | ਵਪਾਰਕ ਐਸੋਸੀਏਸ਼ਨਾਂ ਕਿਸਾਨਾਂ ਨੂੰ ਸਮਰਥਨ ਦੇਣ ਲਈ ਧਰਨੇ ਵਿਚ ਪੁੱਜੀਆਂ | ਇਸ ਮੌਕੇ 'ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਫਗਵਾੜਾ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਸੰਤੋਖ ਕੁਮਾਰ ਗੋਗੀ, ਜਰਨੈਲ ਨੰਗਲ, ਮਾਸਟਰ ਹਰਭਜਨ ਸਿੰਘ ਬਲਾਲੋ, ਪ੍ਰਸਿੱਧ ਪੰਜਾਬੀ ਗਾਇਕ ਫ਼ਿਰੋਜ਼ ਖ਼ਾਨ, ਬੂਟਾ ਮੁਹੰਮਦ, ਸੱਤੀ ਖੋਖੇਵਾਲੀਆ ਆਦਿ ਕਲਾਕਾਰ ਨੇ ਵਿਸ਼ੇਸ਼ ਹਾਜ਼ਰੀ ਭਰੀ | ਆੜ੍ਹਤੀ ਐਸੋਸੀਏਸ਼ਨ ਵਲੋਂ ਨਰੇਸ਼ ਭਾਰਦਵਾਜ, ਕੁਲਵੰਤ ਰਾਏ ਪੱਬੀ, ਗੁਲਜਿੰਦਰ ਸਿੰਘ ਕਾਲਾ ਚੱਕ ਪ੍ਰੇਮਾ, ਗੁਰਦਿਆਲ ਸਿੰਘ ਭੁੱਲਾਰਾਈ, ਦਲਜੀਤ ਰਾਜੂ ਦਰਵੇਸ਼ ਪਿੰਡ, ਸੰਜੀਵ ਬੁੱਗਾ, ਮਾਸਟਰ ਹਰਭਜਨ ਸਿੰਘ ਭੁੱਲਾਰਾਈ, ਗੁਰਦਿਆਲ ਸਿੰਘ ਲੱਖਪੁਰ, ਤੀਰਥ ਸਿੰਘ ਅਠੋਲੀ, ਸ਼ਰਨਜੀਤ ਸਿੰਘ ਅਠੋਲੀ, ਸੁਖਵਿੰਦਰ ਸਿੰਘ ਸ਼ੇਰਗਿੱਲ, ਸੰਤੋਖ ਸਿੰਘ ਲੱਖਪੁਰ, ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ, ਹਰਭਜਨ ਸੁਮਨ, ਹਰਵਿੰਦਰ ਸਿੰਘ ਅਠੋਲੀ, ਨਰੰਜਨ ਸਿੰਘ ਡਰੋਲੀ, ਮੋਹਨ ਸਿੰਘ ਈਸ਼ਰਵਾਲ, ਹਰਜਿੰਦਰ ਸਿੰਘ ਦੁਹਰਾ, ਪਾਲਾ ਮੌਲੀ, ਭੁਪਿੰਦਰ ਸਿੰਘ ਸੇਖੋਂ, ਹਰਵਿੰਦਰ ਸਿੰਘ, ਹਰਭਜਨ ਸਿੰਘ ਬਾਜਵਾ, ਹਰਦੀਪ ਸਿੰਘ ਬਘਾਣਾ, ਸਰਬਰ ਗੁਲਾਮ ਸੱਬਾ, ਜਸਵੀਰ ਸਿੰਘ ਭੁੱਲਾਰਾਈ, ਕਸ਼ਮੀਰ ਸਿੰਘ ਵਿਰਕ, ਮਨਜੀਤ ਸਿੰਘ ਲੱਲੀਆ ਗੁਰਸ਼ਰਨ ਸਿੰਘ ਚੀਮਾ ਪੰਡੋਰੀ, ਬਲਜੀਤ ਸਿੰਘ ਹਰਦਾਸਪੁਰ ਆਦਿ ਹਾਜਰ ਸਨ |
ਸ਼ੋ੍ਰਮਣੀ ਅਕਾਲੀ ਦਲ ਵਲੋਂ ਕੁਲਾਰ ਦੀ ਅਗਵਾਈ 'ਚ ਚੰਡੀਗੜ੍ਹ ਬਾਈਪਾਸ 'ਤੇ ਧਰਨਾ
ਫਗਵਾੜਾ, (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਵਿਖੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਆਪਣੀ ਭਾਈਵਾਲ ਪਾਰਟੀ ਦੇ ਖ਼ਿਲਾਫ਼ ਚੰਡੀਗੜ੍ਹ ਬਾਈਪਾਸ 'ਤੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ | ਤਿੰਨ ਘੰਟੇ ਚੱਲ ਇਸ ਧਰਨੇ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਜਥੇਦਾਰ ਸਰਵਣ ਸਿੰਘ ਕੁਲਾਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਪਾਸ ਕੀਤੇ ਤਿੰਨ ਬਿੱਲਾਂ ਨੂੰ ਸ਼ੋ੍ਰਮਣੀ ਅਕਾਲੀ ਦਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ | ਇਸ ਮੌਕੇ ਬਾਬਾ ਮਹਿੰਦਰਪਾਲ ਪੰਡਵਾ, ਰਣਜੀਤ ਸਿੰਘ ਖੁਰਾਣਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਰਜਿੰਦਰ ਸਿੰਘ ਚੰਦੀ ਦਿਹਾਤੀ ਪ੍ਰਧਾਨ, ਜਤਿੰਦਰਪਾਲ ਸਿੰਘ ਪਲਾਹੀ, ਸਤਨਾਮ ਸਿੰਘ ਅਰਸ਼ੀ ਸ਼ਹਿਰੀ ਪ੍ਰਧਾਨ, ਗੁਰਦਾਵਰ ਸਿੰਘ ਭਾਖੜੀਆਣਾ, ਸਰਬਜੀਤ ਕੌਰ ਸਾਬਕਾ ਕੌਾਸਲਰ, ਬਲਜਿੰਦਰ ਸਿੰਘ ਠੇਕੇਦਾਰ ਸਾਬਕਾ ਕੌਾਸਲਰ, ਹਰਦੀਪ ਸਿੰਘ ਦੀਪਾ ਰਿਹਾਣਾ ਜੱਟਾ, ਗੁਰਮੀਤ ਸਿੰਘ ਮਾਧੋਪੁਰ, ਗਿਆਨ ਸਿੰਘ ਦੁੱਗ, ਜਸਵੀਰ ਸਿੰਘ ਭੁੱਲਾਰਾਈ, ਪਰਮਜੀਤ ਕੌਰ ਕੰਬੋਜ ਸਾਬਕਾ ਕੌਾਸਲਰ ਆਦਿ ਨੇ ਵੀ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਜੰਮ ਕੇ ਭੜਾਸ ਕੱਢੀ | ਇਸ ਮੌਕੇ 'ਤੇ ਤਜਿੰਦਰਪਾਲ ਸਿੰਘ ਬਿੱਟਾ, ਪਰਮਜੀਤ ਸਿੰਘ ਸੰਘਾ, ਜੋਗਾ ਸਿੰਘ ਢੱਡੇ, ਇਕਬਾਲ ਸਿੰਘ ਕੁੰਦੀ ਸਤਨਾਮਪੁਰਾ, ਸ਼ਰਨਜੀਤ ਸਿੰਘ ਅਟਵਾਲ, ਪਰਮਿੰਦਰ ਸਿੰਘ ਲਾਡੀ, ਗੁਰਦੀਪ ਸਿੰਘ ਖੇੜਾ, ਸਤਵਿੰਦਰ ਸਿੰਘ ਘੁੰਮਣ, ਹਰਮੇਲ ਸਿੰਘ ਮਲਕਪੁਰ, ਬਹਾਦਰ ਸਿੰਘ ਸੰਗਤਪੁਰ, ਮਾਸਟਰ ਰਵੇਲ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਬਲਜਿੰਦਰ ਸਿੰਘ ਫਤਹਿਗੜ੍ਹ, ਮਹਿੰਦਰ ਸਿੰਘ ਲੱਖਪੁਰ, ਜੋਧਨ ਸਿੰਘ ਪਲਾਹੀ, ਬਲਜੀਤ ਸਿੰਘ ਵਾਲੀਆ, ਗਜਵੀਰ ਸਿੰਘ ਵਾਲੀਆ, ਹਰਜਾਪ ਸਿੰਘ ਮਾਇਓਪੱਟੀ, ਗੁਰਸਿੰਦਰ ਸਿੰਘ ਰਿਹਾਣਾ ਜੱਟਾ, ਚਰਨਜੀਤ ਸਿੰਘ ਖ਼ਾਲਸਾ, ਸਿਮਰਨ ਕੌਰ, ਗੁਰਦੀਪ ਸਿੰਘ ਲਾਲੀ ਮਾਣਕ, ਸੰਨੀ ਵਾਹਦ, ਗੁਰਦੀਪ ਸਿੰਘ ਦੀਪੂ, ਮੋਹਨ ਸਿੰਘ ਵਾਹਦ, ਲਾਲੀ ਬਘਾਣਾ, ਗੁਰਮੀਤ ਸਿੰਘ ਭਗਤਪੁਰਾ, ਮੋਹਨ ਸਿੰਘ ਸਾਈਾ, ਵਿੱਕੀ ਪਾਂਸ਼ਟ, ਰੋੋਸ਼ੀ ਹਰਦਾਸਪੁਰ, ਸੁਰਿੰਦਰ ਸਿੰਘ ਖ਼ਾਲਸਾ, ਰਜਿੰਦਰ ਸਿੰਘ ਨੰਗਲ, ਬਲਵੀਰ ਗੰਢਵਾ, ਸੁਰਜੀਤ ਸਿੰਘ ਅਠੋਲੀ, ਪ੍ਰੇਮ ਸਿੰਘ ਜਗਜੀਤਪੁਰ ਆਦਿ ਹਾਜ਼ਰ ਸਨ |
ਪੰਜਾਬ ਬੰਦ ਦੇ ਸੱਦੇ ਦੌਰਾਨ ਆਰ. ਸੀ. ਐਫ. ਦੇ ਗੇਟ ਨੰ 2 'ਤੇ ਕਿਸਾਨਾਂ ਵਲੋਂ ਧਰਨਾ
ਹੁਸੈਨਪੁਰ, (ਸੋਢੀ)-ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਉਜਾੜਨ 'ਤੇ ਤੁਲੀ ਹੋਈ ਹੈ ਤੇ ਦਿਨੋਂ ਦਿਨ ਦੇਸ਼ ਦੇ ਲੋਕਾਂ ਨੂੰ ਕਿਸੇ ਨਾ ਕਿਸੇ ਪ੍ਰਕਾਰ 'ਚ ਤੰਗ ਪ੍ਰੇਸ਼ਾਨ ਕਰਨ ਲਈ ਨਵੇਂ ਤੋਂ ਨਵੇਂ ਕਾਨੰੂਨ ਬਣਾਕੇ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਨੂੰ ਆਪਣੇ ਇਨ੍ਹਾਂ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋਣ ਦੇਵਾਂਗੇ | ਇਹ ਸ਼ਬਦ ਵੱਖ-ਵੱਖ ਬੁਲਾਰਿਆਂ ਨੇ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਉੱਪਰ ਰੇਲ ਕੋਚ ਫ਼ੈਕਟਰੀ ਦੇ ਗੇਟ ਨੰ 2 ਦੇ ਸਾਹਮਣੇ (ਹਾਲਟ ਗੇਟ ਦੇ ਨੇੜੇ) ਦੇਵ ਸੁਨੇਹਾ, ਤਾਰੀ ਬਿਹਾਰੀਪੁਰ, ਪੀ. ਕੇ. ਕੌਸ਼ਲ ਤੇ ਸਰਪੰਚ ਰਾਜਦਵਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੌਰਾਨ ਲਗਾਏ ਗਏ ਧਰਨੇ 'ਚ ਵੱਡੀ ਗਿਣਤੀ 'ਚ ਸ਼ਾਮਿਲ ਕਿਸਾਨਾਂ ਮਜ਼ਦੂਰਾਂ ਨੂੰ ਮੋਦੀ ਸਰਕਾਰ ਵਲੋਂ ਖੇਤੀਬਾੜੀ ਸਬੰਧੀ ਬਣਾਏ ਕਾਲੇ ਕਾਨੰੂਨ ਖ਼ਿਲਾਫ਼ ਜਾਗਰੂਕ ਕਰਦਿਆਂ ਕਹੇ | ਧਰਨੇ 'ਚ ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਸੋਢੀ, ਬਹਾਦਰ ਸਿੰਘ ਨਸੀਰਪੁਰ, ਐਸ. ਸੀ. ਐਸ. ਟੀ. ਦੇ ਪ੍ਰਧਾਨ ਜੀਤ ਸਿੰਘ, ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕਿ੍ਸ਼ਨ ਲਾਲ ਜੱਸਲ, ਬਲਵਿੰਦਰ ਸਿੰਘ ਬਾਜਵਾ, ਮਲਕੀਤ ਝੱਲ, ਹਰਵਿੰਦਰ ਪਿੰਟਾ, ਰਛਪਾਲ ਪਾਲੀ, ਜੱਸਾ ਪਹਿਲਵਾਨ, ਸ਼ਾਮਾ ਪਹਿਲਵਾਨ, ਨਿਸ਼ਾਨ ਸਿੰਘ, ਕੇਵਲ ਚੀਦਾ, ਸਰਬਜੀਤ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ | ਇਸੇ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫ਼ੈਕਟਰੀ ਵਲੋਂ ਉੱਜਲ ਸਿੰਘ, ਜਗੀਰ ਸਿੰਘ, ਮਨਦੀਪ ਸਿੰਘ, ਦਲਜੀਤ ਸਿੰਘ, ਜਸਵੰਤ ਸਿੰਘ ਭੁੰਬਲੀ, ਜਸਪਾਲ ਸਿੰਘ ਸਾਹਨੀ, ਜਸਮੇਲ ਸਿੰਘ ਤੇ ਬਹਾਦਰ ਸਿੰਘ ਨੇ ਉਕਤ ਧਰਨੇ ਵਿਚ ਇਕੱਤਰ ਵੱਡੀ ਗਿਣਤੀ 'ਚ ਧਰਨਾਕਾਰੀਆਂ ਲਈ ਜਲ, ਚਾਹ ਤੇ ਗੁਰੂ ਕਾ ਲੰਗਰ ਦੀ ਸੇਵਾ ਕੀਤੀ ਗਈ ਤੇ ਐਲਾਨ ਕੀਤਾ ਕਿ ਜਦ ਕਦੇ ਵੀ ਇਲਾਕੇ ਦੇ ਕਿਸਾਨ ਕਿਸਾਨਾਂ ਦੇ ਹਿੱਤਾਂ ਲਈ ਧਰਨਾ ਲਗਾਉਣਗੇ ਜਲ, ਚਾਹ ਤੇ ਗੁਰੂ ਕੇ ਲੰਗਰ ਦੀ ਸੇਵਾ ਗੁਰਦੁਆਰਾ ਸਾਹਿਬ ਵਲੋਂ ਹੋਵੇਗੀ |
ਬਿਜਲੀ ਮੁਲਾਜ਼ਮਾਂ ਵਲੋਂ ਅਰਥੀ ਫ਼ੂਕ ਮੁਜ਼ਾਹਰਾ
ਭੁਲੱਥ, (ਮਨਜੀਤ ਸਿੰਘ ਤਰਨ)-ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਖੇਤੀ ਬਿੱਲਾਂ ਤੇ ਬਿਜਲੀ ਐਕਟ 2003 ਦੀ ਅਮੈਂਡਮੈਂਟ ਖ਼ਿਲਾਫ਼ ਪੰਜਾਬ ਬੰਦ ਦੇ ਸੱਦੇ 'ਤੇ ਸਮੂਹ ਬਿਜਲੀ ਮੁਲਾਜ਼ਮ ਭੁਲੱਥ ਵਲੋਂ ਰੋਸ ਰੈਲੀ ਤੇ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ | ਪਾਵਰਕਾਮ ਦਫ਼ਤਰ ਭੁਲੱਥ ਵਿਖੇ ਟੈਕਨੀਕਲ ਸਰਵਿਸ ਯੂਨੀਅਨ ਤੇ ਜੇ.ਈ. ਕੌਾਸਲ ਦੇ ਵਰਕਰਾਂ ਨੇ ਕਾਲੇ ਕਾਨੂੰਨਾਂ ਖ਼ਿਲਾਫ਼ ਰੋਸ ਰੈਲੀ ਕੀਤੀ | ਫਿਰ ਰੋਸ ਮੁਜ਼ਾਹਰਾ ਕਰਦੇ ਹੋਏ ਤਹਿਸੀਲ ਚੌਾਕ 'ਚ ਪਹੁੰਚ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨਾਲ ਮਿਲ ਕੇ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ | ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਖ਼ਿਲਾਫ਼ ਭੜਾਸ ਕੱਢੀ ਤੇ ਪਾਸ ਕੀਤੇ ਗਏ ਕਾਨੂੰਨ ਵਾਪਸ ਕਰਨ ਦੀ ਜ਼ੋਰਦਾਰ ਮੰਗ ਕੀਤੀ | ਇਸ ਮੌਕੇ ਗੁਰਦੇਵ ਸਿੰਘ ਪ੍ਰਧਾਨ ਟੀ.ਐਸ.ਯੂ. ਭੁਲੱਥ, ਜਰਨੈਲ ਸਿੰਘ, ਸਲੀਮ ਮਸੀਹ, ਪਵਨ ਕੁਮਾਰ, ਬਲਦੇਵ ਸਿੰਘ, ਜੇ.ਈ. ਸਾਹਿਲ ਸੈਣੀ, ਬਲਵਿੰਦਰ ਸਿੰਘ ਬਾਜਵਾ, ਇੰਜ: ਪਰਮਿੰਦਰ ਸਿੰਘ, ਕਰਮਜੀਤ ਸਿੰਘ ਮੋਖਾ, ਲਵਪ੍ਰੀਤ ਬਾਲੀ, ਕੁਲਵੰਤ ਸਿੰਘ, ਗੁਰਦੇਵ ਸਿੰਘ ਨਡਾਲੀ ਤੇ ਹੋਰ ਹਾਜ਼ਰ ਸਨ |
ਜ਼ਿਲ੍ਹਾ ਕਪੂਰਥਲਾ ਯੂਥ ਕਾਂਗਰਸ ਨੇ ਮਸ਼ਾਲ ਮਾਰਚ ਕਰਕੇ ਕਿਸਾਨਾਂ ਨਾਲ ਦਿਖਾਈ ਇੱਕਜੁੱਟਤਾ
ਫਗਵਾੜਾ, (ਤਰਨਜੀਤ ਸਿੰਘ ਕਿੰਨੜਾ)-ਜ਼ਿਲ੍ਹਾ ਕਪੂਰਥਲਾ ਯੂਥ ਕਾਂਗਰਸ ਵਲੋਂ ਜ਼ਿਲ੍ਹਾ ਪ੍ਰਧਾਨ ਸੌਰਵ ਖੁੱਲਰ ਦੀ ਅਗਵਾਈ ਹੇਠ ਅੱਜ ਕਿਸਾਨਾਂ ਦੇ ਪੰਜਾਬ ਬੰਦ 'ਚ ਸ਼ਾਮਲ ਹੋ ਕੇ ਆਪਣਾ ਸਮਰਥਨ ਦਿੱਤਾ ਗਿਆ | ਇਸ ਤੋਂ ਪਹਿਲਾਂ ਵੀਰਵਾਰ ਦੇਰ ਸ਼ਾਮ ਨੂੰ ਯੂਥ ਕਾਂਗਰਸ ਨੇ ਮਸ਼ਾਲ ਮਾਰਚ ਕੱਢ ਕੇ ਕਿਸਾਨਾਂ ਦੇ ਹੱਕ ਦੀ ਆਵਾਜ਼ ਨੂੰ ਕੇਂਦਰ ਦੀ ਮੋਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ | ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਸੌਰਵ ਖੁੱਲਰ ਨੇ ਕਿਹਾ ਕਿ ਕਿਸਾਨੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਤੇ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਬਿਲ ਪਾਸ ਕਰਕੇ ਪੰਜਾਬ ਦੀ ਰੀੜ੍ਹ 'ਤੇ ਵਾਰ ਕੀਤਾ ਹੈ ਜਿਸਦਾ ਜਵਾਬ ਸੂਬੇ ਦੇ ਕਿਸਾਨਾਂ ਨੇ ਅੱਜ ਭਾਰੀ ਇਕੱਠ ਕਰਕੇ ਦੇ ਦਿੱਤਾ ਹੈ | ਯੂਥ ਕਾਂਗਰਸ ਪੰਜਾਬ ਦੇ ਕਿਸਾਨਾਂ, ਆੜ੍ਹਤੀਆਂ, ਮੰਡੀ ਮਜ਼ਦੂਰਾਂ ਤੇ ਮੁਨੀਮ ਮਾਰੂ ਖੇਤੀ ਬਿੱਲਾਂ ਦੇ ਖ਼ਿਲਾਫ਼ ਡਟ ਕੇ ਖੜ੍ਹੀ ਹੈ ਤੇ ਅੱਗੇ ਵੀ ਖੜ੍ਹੀ ਰਹੇਗੀ | ਇਸ ਮੌਕੇ ਯੂਥ ਕਾਂਗਰਸੀ ਆਗੂ ਤਰਨ ਸਿੰਘ ਨਾਮਧਾਰੀ, ਹੈਪੀ ਡਾਬਰ, ਮੌਲਾ ਸ਼ੇਰਗਿੱਲ, ਨਵਜੋਤ ਮਾਹਲ, ਹੈਪੀ ਬਸਰਾ, ਰਾਜੂ ਬਸਰਾ, ਦੀਪਾ ਪਲਾਹੀ, ਨਿੱਕੀ ਬਸਰਾ ਆਦਿ ਹਾਜ਼ਰ ਸਨ |
ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਕਿਸਾਨਾਂ ਵਲੋਂ ਚੱਕਾ ਜਾਮ
ਫੱਤੂਢੀਂਗਾ, (ਬਲਜੀਤ ਸਿੰਘ)-ਕੇਂਦਰ ਦੀ ਸਰਕਾਰ ਵਲੋਂ ਕੀਤੇ ਗਏ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਤਹਿਤ ਭਰਵਾਂ ਹੁੰਗਾਰਾ ਮਿਲਿਆ ਤੇ ਕਿਰਤੀ ਕਿਸਾਨ ਯੂਨੀਅਨ ਦੇ ਮੁੱਦੇ 'ਤੇ ਇਲਾਕੇ ਦੇ ਕਿਸਾਨਾਂ ਨੇ ਫੱਤੂਢੀਂਗਾ ਰੋਡ 'ਤੇ ਚੱਕਾ ਜਾਮ ਕੀਤਾ ਤੇ ਵੱਡੇ ਪੱਧਰ 'ਤੇ ਕਿਸਾਨਾਂ ਨੇ ਇਕੱਠੇ ਹੋ ਕੇ ਮੋਦੀ ਦਾ ਪੁਤਲਾ ਫੂਕਿਆ | ਇਸ ਤੋਂ ਪਹਿਲਾ ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਰਛਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਬਿੱਲ ਪਾਸ ਕੀਤੇ ਹਨ, ਉਸ ਨਾਲ ਇਕੱਲੇ ਕਿਸਾਨ ਨਹੀਂ ਮਜ਼ਦੂਰ, ਛੋਟਾ ਵਪਾਰੀ, ਦੁਕਾਨਦਾਰ, ਆੜ੍ਹਤੀਏ ਤਬਾਹ ਹੋ ਜਾਣਗੇ | ਧਰਨੇ ਨੂੰ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾਈ ਆਗੂ ਰਜਿੰਦਰ ਮਝੈਲ, ਬਲਾਕ ਪ੍ਰਧਾਨ ਰਘਬੀਰ ਸਿੰਘ, ਤਰਲੋਕ ਸਿੰਘ ਬੂਹ, ਮਾਸਟਰ ਰਛਪਾਲ ਸਿੰਘ ਵੜੈਚ, ਇੰਦਰਜੀਤ ਸਿੰਘ ਤਿੰਮੋਵਾਲ, ਮਾਸਟਰ ਦੇਸ ਰਾਜ, ਨਿਰਮਲ ਸਿੰਘ ਉੱਚਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸ਼ਮਸ਼ੇਰ ਸਿੰਘ ਰੱਤੜਾ, ਗੁਰਿੰਦਰਪਾਲ ਸਿੰਘ ਗੋਗਾ ਮੈਂਬਰ ਬਲਾਕ ਸੰਮਤੀ, ਮੇਹਰ ਸਿੰਘ ਵਿਰਕ, ਸਰਪੰਚ ਬਲਵਿੰਦਰ ਸਿੰਘ ਫੱਤੂਢੀਂਗਾ, ਮਾਸਟਰ ਨਿਰੰਜਨ ਸਿੰਘ, ਮੰਗਲ ਭੱਟੀ, ਨਿਰਮਲ ਸਿੰਘ ਬਾਜਾ, ਫੁੰਮਣ ਸਿੰਘ, ਚਰਨ ਸਿੰਘ ਸਰਪੰਚ, ਦਲਬੀਰ ਸਿੰਘ ਚੀਮਾ, ਸਰਪੰਚ ਸਰਬਜੀਤ ਸਿੰਘ ਦੇਸਲ, ਸਰਪੰਚ ਸਤਨਾਮ ਸਿੰਘ, ਇੰਦਰਜੀਤ ਸਿੰਘ ਖੈੜਾ, ਜਸਵਿੰਦਰ ਸਿੰਘ ਵਿਰਕ, ਕੁਲਦੀਪ ਸਿੰਘ, ਮਲਕੀਤ ਸਿੰਘ ਚੀਮਾ, ਡਾ: ਹਰਜੀਤ ਸਿੰਘ ਰੰਧਾਵਾ, ਨਿਰਮਲ ਸਿੰਘ ਭੱਟੀ, ਲਖਬੀਰ ਸਿੰਘ ਲੱਖੀ, ਹਰਵਿੰਦਰ ਸਿੰਘ, ਸੋਢੀ ਖ਼ਾਨਪੁਰ, ਇੰਦਰਜੀਤ ਸਿੰਘ ਸਰਪੰਚ, ਡਾ: ਸੰਤ ਸਿੰਘ ਰੱਤੜਾ ਆਦਿ ਹਾਜ਼ਰ ਸਨ |
ਅਕਾਲੀ ਦਲ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਧਰਨਾ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ, ਥਿੰਦ)-ਕੇਂਦਰ ਨੇ ਗ਼ੈਰ ਸੰਵਿਧਾਨਕ ਢੰਗ ਤੇ ਧੱਕੇਸ਼ਾਹੀ ਨਾਲ ਸੱਤਾ ਦੀ ਦੁਰਵਰਤੋਂ ਕਰਦਿਆਂ ਖੇਤੀ ਬਿੱਲ ਪਾਸ ਕਰਕੇ ਦੇਸ਼ ਦੇ ਅੰਨਦਾਤੇ ਕਿਸਾਨਾਂ ਨਾਲ ਧਰੋਹ ਕਮਾਇਆ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿੱਤ ਮੰਤਰੀ ਡਾ: ਉਪਿੰਦਰਜੀਤ ਕੌਰ ਨੇ ਤਲਵੰਡੀ ਚੌਕ ਵਿਖੇ ਕੇਂਦਰ ਸਰਕਾਰ ਵਿਰੁੱਧ ਦਿੱਤੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਡੱਟ ਕੇ ਖੜ੍ਹੇ ਹਨ ਤੇ ਇਹ ਬਿੱਲ ਰੱਦ ਕਰਵਾਉਣ ਲਈ ਹਰ ਹੀਲੇ ਸੰਘਰਸ਼ ਜਾਰੀ ਰੱਖਣਗੇ | ਡਾ: ਉਪਿੰਦਰਜੀਤ ਕੌਰ ਨੇ ਦੱਸਿਆ ਕਿ ਅਕਤੂਬਰ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਅੰਦਰ ਇੱਕ ਰੋਸ ਮਾਰਚ ਕੱਢਿਆ ਜਾਵੇਗਾ ਜੋ ਮੁਹਾਲੀ ਦੇ ਗੁਰਦੁਆਰਾ ਅੰਬਸਰ ਸਾਹਿਬ ਵਿਖੇ ਸਮਾਪਤ ਹੋਵੇਗਾ | ਆਪਣੇ ਸੰਬੋਧਨ ਵਿਚ ਅਕਾਲੀ ਆਗੂ ਸੱਜਣ ਸਿੰਘ ਚੀਮਾ ਸਟੇਟ ਐਵਾਰਡੀ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਇੱਕ ਸਾਜ਼ਿਸ਼ ਤਹਿਤ ਨਸ਼ਿਆਂ ਨਾਲ ਖ਼ਤਮ ਕੀਤਾ ਜਾ ਰਿਹਾ ਹੈ ਤੇ ਕਿਸੇ ਨੂੰ ਵੀ ਪਿਛਲੇ ਸਾਢੇ ਤਿੰਨ ਸਾਲ ਵਿਚ ਕੋਈ ਰੁਜ਼ਗਾਰ ਨਹੀਂ ਦਿੱਤਾ ਗਿਆ | ਰੋਸ ਧਰਨੇ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਅਕਾਲੀ ਦਲ ਦੀ ਪੀ.ਏ.ਸੀ. ਦੇ ਮੈਂਬਰ ਇੰਜ: ਸਵਰਨ ਸਿੰਘ, ਸਾਬਕਾ ਮੈਂਬਰ ਜਥੇਦਾਰ ਸੰਤੋਖ ਸਿੰਘ ਖੀਰਾਂਵਾਲੀ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਸਾਬਕਾ ਉੱਪ ਚੇਅਰਮੈਨ ਗੁਰਜੰਤ ਸਿੰਘ ਸੰਧੂ, ਜਥੇਦਾਰ ਹਰਜਿੰਦਰ ਸਿੰਘ ਲਾਡੀ ਡਡਵਿੰਡੀ, ਸਤਬੀਰ ਸਿੰਘ ਬਿੱਟੂ ਮੈਂਬਰ ਕੋਰ ਕਮੇਟੀ, ਕਰਨਜੀਤ ਸਿੰਘ ਆਹਲੀ ਯੂਥ ਅਕਾਲੀ ਆਗੂ ਦੋਆਬਾ ਜ਼ੋਨ, ਜਥੇਦਾਰ ਗੁਰਦਿਆਲ ਸਿੰਘ ਖ਼ਾਲਸਾ, ਐਡਵੋਕੇਟ ਕਰਮਜੀਤ ਸਿੰਘ ਥਿੰਦ, ਐਡਵੋਕੇਟ ਗੁਰਮੀਤ ਸਿੰਘ ਵਿਰਦੀ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਆਦਿ ਨੇ ਵੀ ਸੰਬੋਧਨ ਕੀਤਾ | ਰੋਸ ਧਰਨੇ ਵਿਚ ਸਤਪਾਲ ਮਦਾਨ ਕੈਸ਼ੀਅਰ, ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਬੂਲੇ, ਬਲਦੇਵ ਸਿੰਘ ਪਰਮਜੀਤ ਪੁਰ, ਜਸਵੰਤ ਸਿੰਘ ਕੌੜਾ, ਦਿਲਬਾਗ ਸਿੰਘ ਗਿੱਲ ਐਮ.ਡੀ., ਜੋਗਾ ਸਿੰਘ ਕਾਲੇਵਾਲ, ਗੋਲਡੀ ਡੋਲਾ, ਹਰਮਨਜੀਤ ਸਿੰਘ ਨੂਰੋਵਾਲ, ਦਿਲਬਾਗ ਸਿੰਘ ਬਾਘਾ, ਰਜਿੰਦਰ ਸਿੰਘ ਜੈਨਪੁਰ, ਲਵਪ੍ਰੀਤ ਸਿੰਘ, ਬਲਬੀਰ ਸਿੰਘ ਮਸੀਤਾਂ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਮਲਕੀਤ ਸਿੰਘ ਚੰਦੀ, ਪ੍ਰਮੋਦ ਕੁਮਾਰ ਪੱਪੂ ਸ਼ਾਹ, ਬਲਜੀਤ ਸਿੰਘ ਬੱਲੀ, ਰਾਜਵਿੰਦਰ ਕੌਰ ਯੂ.ਕੇ., ਯੁਵਰਾਜ ਸਿੰਘ ਮੋਮੀ, ਸੁਖਪਾਲਵੀਰ ਸਿੰਘ ਸੋਨੂੰ, ਬਲਵੀਰ ਸਿੰਘ ਪੱਕਾ ਕੋਠਾ , ਕਾਰਜ ਸਿੰਘ ਤਕੀਆ, ਰਣਜੀਤ ਸਿੰਘ ਬਿਧੀਪੁਰ, ਡਾ. ਜਸਬੀਰ ਸਿੰਘ ਭੌਰ, ਬਲਜੀਤ ਕੌਰ ਮੋਠਾਂਵਾਲ, ਅਵਤਾਰ ਸਿੰਘ ਮੀਰੇ, ਵਿੱਕੀ ਚੌਹਾਨ , ਦਰਬਾਰਾ ਸਿੰਘ ਵਿਰਦੀ, ਸਰੂਪ ਸਿੰਘ ਭਰੋਆਣਾ, ਵਿਜੈਪਾਲ ਸਿੰਘ ਫੱਤੂਵਾਲ, ਬਲਬੀਰ ਸਿੰਘ ਗਾਜੀਪੁਰ, ਮਾਸਟਰ ਬੂਟਾ ਸਿੰਘ, ਸਰਪੰਚ ਮੋਹਣ ਸਿੰਘ ਰੀਡਰ, ,ਸੁਖਦੇਵ ਸਿੰਘ ਲਾਡੀ, ਰਣਬੀਰ ਸਿੰਘ ਸੈਦਪੁਰ,: ਲਖਵੀਰ ਸਿੰਘ ਦੇਸਲ, ਗੁਰਮੀਤ ਸਿੰਘ ਪੰਛੀ, ਅਮਰੀਕ ਸਿੰਘ ਅਮਾਨੀਪੁਰ ਆਦਿ ਹਾਜ਼ਰ ਸਨ |
ਰਾਣਾ ਦੀ ਅਗਵਾਈ ਹੇਠ ਮੋਦੀ ਦਾ ਪੁਤਲਾ ਸਾੜਿਆ
ਭੁਲੱਥ, (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ)-ਰਣਜੀਤ ਸਿੰਘ ਰਾਣਾ ਇੰਚਾਰਜ ਹਲਕਾ ਭੁਲੱਥ ਅਤੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਪ੍ਰਧਾਨ ਯੂਥ ਕਾਂਗਰਸ ਹਲਕਾ ਭੁਲੱਥ ਦੀ ਅਗਵਾਈ ਹੇਠ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਤੇ ਤਹਿਸੀਲ ਚੌਾਕ ਵਿਚ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਡਟ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜਥੇਦਾਰ ਜੀਤ ਸਿੰਘ ਰਾਮਗੜ੍ਹ, ਦਲਵਿੰਦਰ ਸਿੰਘ ਕੰਗ, ਸੁਖਵਿੰਦਰ ਸਿੰਘ ਸੁੱਖਾ ਬੇਗੋਵਾਲ, ਅਮਰਜੀਤ ਸਿੰਘ ਮੁਲਤਾਨੀ, ਕੁਲਵੰਤ ਸਿੰਘ, ਬਲਦੇਵ ਸਿੰਘ ਮਿਆਣੀ ਭੱਗੂਪੁਰੀਆ, ਜੋਗਾ ਸਿੰਘ, ਕਸ਼ਮੀਰ ਸਿੰਘ, ਲਖਵਿੰਦਰ ਸਿੰਘ, ਸਤਨਾਮ ਸਿੰਘ, ਮਾਨ ਸਿੰਘ ਬੇਗੋਵਾਲ, ਦਲਵੀਰ ਸਿੰਘ, ਰਣਜੀਤ ਕੌਰ ਆਲ ਇੰਡੀਆ ਮਹਿਲਾ ਵਿੰਗ, ਕੁਲਵਿੰਦਰ ਕੌਰ ਪ੍ਰਧਾਨ ਮਹਿਲਾ ਕਾਂਗਰਸ ਹਲਕਾ ਭੁਲੱਥ, ਕੁਲਵਿੰਦਰ ਕੌਰ ਬੇਗੋਵਾਲ, ਅਸ਼ਵਨੀ ਚਾਵਲਾ, ਜਗਤਾਰ ਸਿੰਘ ਧਾਲੀਵਾਲ, ਪੁਸ਼ਕਰ ਭਾਟੀਆ ਪ੍ਰਧਾਨ ਭੁਲੱਥ ਸ਼ਹਿਰੀ, ਸਰਬਜੀਤ ਸਿੰਘ, ਲਵਜੋਤ ਸਿੰਘ ਭੁੱਲਰ, ਮਨੀ ਸ਼ਰਮਾ, ਦਲਜੀਤ ਸਿੰਘ ਟੋਨੀ, ਬੂਟਾ ਸਿੰਘ ਬੇਗੋਵਾਲ, ਗੌਰਵ ਸ਼ਰਮਾ, ਸੁਰਿੰਦਰ ਸਿੰਘ ਸ਼ੇਰਗਿੱਲ, ਬਲਰਾਮ ਸਿੰਘ ਰੰਧਾਵਾ, ਮੱਖਣਪਾਲ ਸਿੰਘ ਬਰਾੜ, ਦਵਿੰਦਰ ਸਿੰਘ ਗਿੱਲ, ਜਥੇਦਾਰ ਜ਼ੋਰਾਵਰ ਸਿੰਘ, ਜਸਵੀਰ ਸਿੰਘ, ਅਮਰਜੀਤ ਸਿੰਘ ਮਾਡਲ ਟਾਊਨ, ਦਰਸ਼ਨ ਸਿੰਘ ਦਾਊਦਪੁਰ, ਜੋਬਨਪ੍ਰੀਤ ਸਿੰਘ ਨਡਾਲਾ, ਬਲਵਿੰਦਰ ਸਿੰਘ ਖੱਖ ਬਿੱਟੂ, ਜਸਪਾਲ ਸਿੰਘ ਨਡਾਲਾ, ਹਰਦੀਪ ਸਿੰਘ ਅਤੇ ਹੋਰ

ਬਿਜਲੀ ਕਾਮਿਆਂ ਵਲੋਂ ਅਰਥੀ ਫ਼ੂਕ ਮੁਜ਼ਾਹਰਾ

ਨਡਾਲਾ, 25 ਸਤੰਬਰ (ਮਾਨ)-ਬਿਜਲੀ ਕਾਮਿਆਂ ਦੀ ਜੁਝਾਰੂ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਨਡਾਲਾ ਵਲੋਂ ਖੇਤੀ ਬਿੱਲਾਂ ਵਿਰੁੱਧ ਅਰਥੀ ਫ਼ੂਕ ਮੁਜ਼ਾਹਰਾ ਕੀਤਾ | ਇਸ ਮੌਕੇ ਪ੍ਰਧਾਨ ਰਘਬੀਰ ਸਿੰਘ ਸੰਧੂ ਨੇ ਕੇਂਦਰ ਸਰਕਾਰ ਵਲੋਂ ਪਾਸ ਕਰਵਾਏ ਜਾ ਰਹੇ ਖੇਤੀ ਤੇ ...

ਪੂਰੀ ਖ਼ਬਰ »

ਰਾਸਾ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਧਰਨੇ ਦੌਰਾਨ ਕਿਸਾਨ ਯੂਨੀਅਨ ਦਾ ਦਿੱਤਾ ਸਾਥ

ਬੇਗੋਵਾਲ, 25 ਸਤੰਬਰ (ਸੁਖਜਿੰਦਰ ਸਿੰਘ)-ਕੇਂਦਰ ਸਰਕਾਰ ਵਲੋਂ ਸੰਸਦ 'ਚ ਪਾਸ ਕੀਤੇ ਖੇਤੀ ਬਿੱਲਾਂ ਵਿਰੁੱਧ ਦਿੱਤੇ ਕਿਸਾਨ ਯੂਨੀਅਨਾਂ ਵਲੋਂ ਪੰਜਾਬ ਬੰਦ ਦੇ ਸੱਦੇ 'ਤੇ ਰਾਸਾ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਕਪੂਰਥਲਾ ਵਲੋਂ ਕਿਸਾਨ ਯੂਨੀਅਨ ਦਾ ਸਾਥ ਦਿੱਤਾ | ਇਸ ਮੌਕੇ ...

ਪੂਰੀ ਖ਼ਬਰ »

ਕੋਰੋਨਾ ਮਰੀਜ਼ਾਂ ਦੀ ਕਾਊਾਸਿਲੰਗ ਲਈ ਮਨੋ ਵਿਗਿਆਨਕ ਮਾਹਿਰਾਂ ਦੀਆਂ ਡਿਊਟੀਆਂ ਲਗਾਈਆਂ-ਦੀਪਤੀ ਉੱਪਲ

ਕਪੂਰਥਲਾ, 25 ਸਤੰਬਰ (ਵਿ.ਪ੍ਰ.)-ਜ਼ਿਲ੍ਹੇ 'ਚ ਹੋਮ ਆਈਸੋਲੇਸ਼ਨ 'ਚ ਰਹਿ ਰਹੇ ਕੋਰੋਨਾ ਪੀੜਤ ਮਰੀਜ਼ਾਂ ਦੀ ਕਾਉਂਸਿਲੰਗ ਲਈ ਮਨੋ ਵਿਗਿਆਨਿਕ ਮਾਹਿਰਾਂ ਤੇ ਡਾਕਟਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਮਰੀਜ਼ ਆਪਣੀ ਕਿਸੇ ਵੀ ਸਮੱਸਿਆ ਤੇ ਸਿਹਤ ਸਬੰਧੀ ਸਲਾਹ ਲਈ ...

ਪੂਰੀ ਖ਼ਬਰ »

ਹਿੰਦੂ ਕੰਨਿਆ ਕਾਲਜ ਵਿਖੇ ਰੁਜ਼ਗਾਰ ਮੇਲਾ ਅੱਜ

ਕਪੂਰਥਲਾ, 25 ਸਤੰਬਰ (ਵਿ.ਪ੍ਰ.)-ਛੇਵਾਂ ਰੁਜ਼ਗਾਰ ਮੇਲਾ ਕਪੂਰਥਲਾ ਵਿਚ 26 ਸਤੰਬਰ ਨੂੰ ਸਥਾਨਕ ਹਿੰਦੂ ਕੰਨਿਆ ਕਾਲਜ ਵਿਚ ਲਗਾਇਆ ਜਾਵੇਗਾ | ਨੀਲਮ ਮਹੇ ਜ਼ਿਲ੍ਹਾ ਰੁਜ਼ਗਾਰ ਜਨਰੇਸ਼ਨ ਤੇ ਹੁਨਰ ਵਿਕਾਸ ਅਫ਼ਸਰ ਨੇ ਦੱਸਿਆ ਕਿ ਇਸ ਮੇਲੇ 'ਚ ਸਥਾਨਕ ਕੰਪਨੀਆਂ ਭਾਗ ਲੈ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ

ਫਗਵਾੜਾ, 25 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਥਾਣਾ ਸਿਟੀ ਪੁਲਿਸ ਨੇ ਨਾਬਾਲਗ ਲੜਕੇ ਨੂੰ ਲੈ ਕੇ ਜਾਣ ਦੇ ਦੋਸ਼ 'ਚ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਪੁਲਿਸ ਨੇ ਮੁਕੱਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ | ਪੁਲਿਸ ਨੇ ਇਹ ਮਾਮਲਾ ਲੜਕੇ ਦੀ ਮਾਤਾ ਸੰਦੀਪ ਕੌਰ ਪਤਨੀ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਵਾਇਰਸ ਨਾਲ ਸਬੰਧਿਤ 70 ਨਵੇਂ ਮਾਮਲੇ ਆਏ ਸਾਹਮਣੇ-67 ਨੂੰ ਮਿਲੀ ਛੁੱਟੀ

ਕਪੂਰਥਲਾ, 25 ਸਤੰਬਰ (ਸਡਾਨਾ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਨਾਲ ਸਬੰਧਿਤ ਅੱਜ 70 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਦਕਿ 1276 ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ | ਅੱਜ ਪਾਜ਼ੀਟਿਵ ਆਏ ਮਾਮਲਿਆਂ 'ਚ ਭੁਲੱਥ ਦੇ ਇਕ ਬੈਂਕ ਨਾਲ ਸਬੰਧਿਤ ਕਰਮਚਾਰੀਆਂ ਤੋਂ ਇਲਾਵਾ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਵਾਇਰਸ ਨਾਲ ਸਬੰਧਿਤ 70 ਨਵੇਂ ਮਾਮਲੇ ਆਏ ਸਾਹਮਣੇ-67 ਨੂੰ ਮਿਲੀ ਛੁੱਟੀ

ਕਪੂਰਥਲਾ, 25 ਸਤੰਬਰ (ਸਡਾਨਾ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਨਾਲ ਸਬੰਧਿਤ ਅੱਜ 70 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਦਕਿ 1276 ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ | ਅੱਜ ਪਾਜ਼ੀਟਿਵ ਆਏ ਮਾਮਲਿਆਂ 'ਚ ਭੁਲੱਥ ਦੇ ਇਕ ਬੈਂਕ ਨਾਲ ਸਬੰਧਿਤ ਕਰਮਚਾਰੀਆਂ ਤੋਂ ਇਲਾਵਾ ...

ਪੂਰੀ ਖ਼ਬਰ »

ਅਣਪਛਾਤੇ ਲੁਟੇਰੇ ਥਾਣੇਦਾਰ ਨੂੰ ਜ਼ਖ਼ਮੀ ਕਰ ਕੇ ਮੋਬਾਈਲ ਖੋਹ ਕੇ ਫਰਾਰ

ਕਪੂਰਥਲਾ, 25 ਸਤੰਬਰ (ਸਡਾਨਾ)-ਬੀਤੇ ਦਿਨ ਕਰਤਾਰਪੁਰ ਤੋਂ ਆਪਣੇ ਐਕਟਿਵਾ ਸਕੂਟਰ 'ਤੇ ਕਪੂਰਥਲਾ ਆ ਰਹੇ ਐਮ.ਟੀ.ਓ. ਬ੍ਰਾਂਚ 'ਚ ਤਾਇਨਾਤ ਏ.ਐਸ.ਆਈ. 'ਤੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਤੇ ਮੋਬਾਈਲ ਖੋਹ ਕੇ ਫਰਾਰ ਹੋ ...

ਪੂਰੀ ਖ਼ਬਰ »

ਖੇਤੀ ਵਿਰੋਧੀ ਬਿੱਲਾਂ ਦੇ ਰੋਸ ਵਜੋਂ ਕਪੂਰਥਲਾ ਸ਼ਹਿਰ ਰਿਹਾ ਮੁਕੰਮਲ ਬੰਦ

ਕਪੂਰਥਲਾ, 25 ਸਤੰਬਰ (ਅਮਰਜੀਤ ਕੋਮਲ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਵਿਰੋਧੀ ਬਿੱਲਾਂ ਦੇ ਵਿਰੋਧ 'ਚ ਵੱਖ-ਵੱਖ ਕਿਸਾਨ ਜਥੇਬੰਦੀਆਂ, ਕਾਂਗਰਸ ਤੇ ਹੋਰ ਸਿਆਸੀ ਪਾਰਟੀਆਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਕਪੂਰਥਲਾ ਜ਼ਿਲ੍ਹੇ ਵਿਚ ਭਰਵਾਂ ਹੁੰਗਾਰਾ ...

ਪੂਰੀ ਖ਼ਬਰ »

ਹੈਰੋਇਨ, ਨਾਜਾਇਜ਼ ਸ਼ਰਾਬ, ਚਾਲੂ ਭੱਠੀ ਤੇ ਲਾਹਣ ਸਮੇਤ 5 ਕਾਬੂ

ਕਪੂਰਥਲਾ, 25 ਸਤੰਬਰ (ਸਡਾਨਾ)-ਨਸ਼ਾ ਤਸਕਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਨਵਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਵੱਖ-ਵੱਖ ਥਾਵਾਂ 'ਤੇ ਗਸ਼ਤ ਤੇ ਛਾਪੇਮਾਰੀ ਦੌਰਾਨ ਲਾਹਨ, ਨਾਜਾਇਜ਼ ਸ਼ਰਾਬ, ਹੈਰੋਇਨ ਤੇ ਨਸ਼ੀਲੇ ...

ਪੂਰੀ ਖ਼ਬਰ »

ਮੋਦੀ ਦੇ ਕਾਲੇ ਕਾਨੰੂਨ ਖ਼ਿਲਾਫ਼ ਕਿਸਾਨਾਂ ਦੇ ਹਰ ਘੋਲ 'ਚ ਸਾਥ ਦੇਵਾਗੇਂ-ਬਾਬਾ ਸਵਰਨ ਸਿੰਘ

ਹੁਸੈਨਪੁਰ, 25 ਸਤੰਬਰ (ਸੋਢੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਲਈ ਬਣਾਏ ਕਾਲੇ ਕਾਨੰੂਨ ਖ਼ਿਲਾਫ਼ ਜਿੱਥੇ ਦੇਸ਼ ਭਰਦੇ ਕਿਸਾਨ ਮਜ਼ਦੂਰ ਭਾਰੀ ਰੋਹ ਵਿਚ ਹਨ, ਉੱਥੇ ਹੁਣ ਧਾਰਮਿਕ ਸਥਾਨਾਂ ਦੇ ਮੁਖੀਆਂ ਅਤੇ ਸੇਵਾਦਾਰਾਂ ਵਲੋਂ ਵੀ ਮੋਦੀ ਸਰਕਾਰ ਦੇ ਇਸ ਫ਼ੈਸਲੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX