ਤਾਜਾ ਖ਼ਬਰਾਂ


ਅਮਿਤ ਸ਼ਾਹ ਦੀ ਅਪੀਲ 'ਤੇ ਕਿਸਾਨ ਗ਼ੌਰ ਫ਼ਰਮਾਉਣ - ਕੈਪਟਨ
. . .  26 minutes ago
ਚੰਡੀਗੜ੍ਹ, 28 ਨਵੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਪੀਲ 'ਤੇ ਗ਼ੌਰ ਫ਼ਰਮਾਉਣ ਅਤੇ ਗੱਲਬਾਤ ਰਾਹੀਂ ਮੁੱਦੇ ਦਾ...
ਟਰਮੀਨਲ ਹਾਲ ਦੇ ਅੰਦਰ ਜਾਅਲੀ ਪਾਸ ਨਾਲ ਪ੍ਰਵੇਸ਼ ਕਰਨ ਮੌਕੇ ਸੁਰੱਖਿਆ ਫੋਰਸ ਵੱਲੋਂ ਇੱਕ ਵਿਅਕਤੀ ਕਾਬੂ
. . .  about 1 hour ago
ਰਾਜਾਸਾਂਸੀ, 28 ਨਵੰਬਰ (ਹਰਦੀਪ ਸਿੰਘ ਖੀਵਾ) ਅੰਮਿ੍ਤਸਰ ਦੇ ਸੀ੍ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਤਾਇਨਾਤ ਸੁਰੱਖਿਆ ਫੋਰਸ ਸੀ. ਆਈ. ਐਸ. ਐਫ ਦੇ ਜਵਾਨਾਂ ਵੱਲੋਂ ਟਰਮੀਨਲ ਹਾਲ ਦੇ ਅੰਦਰ ਜਾਅਲੀ ਪਾਸ ਨਾਲ ਪਰਵੇਸ਼ ਕਰ ਰਹੇ ਇੱਕ ਨੌਜਵਾਨ ਵਿਅਕਤੀ ਨੂੰ ਕਾਬੂ ਕੀਤਾ...
551ਵੇਂ ਪ੍ਰਕਾਸ਼ ਪੁਰਬ ਨੂੰ ਲ਼ੈ ਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਕੀਤੀ ਗਈ ਸੁੰਦਰ ਸਜਾਵਟ
. . .  about 1 hour ago
ਸੁਲਤਾਨਪੁਰ ਲੋਧੀ 28 ਨਵੰਬਰ (ਜਗਮੋਹਨ ਸਿੰਘ ਥਿੰਦ) - ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਗੁਰਪੁਰਬ ਨੂੰ ਲ਼ੈ ਕੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਹੈ। ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ...
ਭਾਰਤ ਪਾਕਿਸਤਾਨ ਸਰਹੱਦ ਨੇੜੇ ਘੁੰਮਦਾ ਸ਼ੱਕੀ ਵਿਅਕਤੀ ਕਾਬੂ
. . .  about 1 hour ago
ਅਜਨਾਲਾ, 28 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਦੀ ਸਰਹੱਦੀ ਚੌਂਕੀ ਸ਼ਾਹਪੁਰ ਨਜ਼ਦੀਕ ਘੁੰਮ ਰਹੇ ਇੱਕ ਸ਼ੱਕੀ ਭਾਰਤੀ ਵਿਅਕਤੀ ਨੂੰ ਬੀ.ਐਸ.ਐਫ ਦੀ 32 ਬਟਾਲੀਅਨ ਵੱਲੋਂ ਕਾਬੂ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਇੱਕ ਸ਼ੱਕੀ ਭਾਰਤੀ ਵਿਅਕਤੀ ਚੌਂਕੀ...
ਸੰਸਦ ਮੈਂਬਰ ਔਜਲਾ ਕਿਸਾਨਾਂ ਦੇ ਅੰਦੋਲਨ ਵਿਚ ਸ਼ਾਮਿਲ ਹੋਣ ਲਈ ਸਿੰਘੂ ਬਾਰਡਰ ਵਿਖੇ ਪਹੁੰਚੇ
. . .  about 1 hour ago
ਅੰਮ੍ਰਿਤਸਰ, 28 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਕਿਸਾਨਾਂ ਦੇ ਅੰਦੋਲਨ ਵਿਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਿਸ਼ੇਸ਼ ਤੌਰ 'ਤੇ ਅੱਜ ਸਿੰਘੂ ਬਾਰਡਰ ਵਿਖੇ ਪਹੁੰਚੇ, ਜਿੱਥੇ ਉਹ ਅੰਦੋਲਨਕਾਰੀ ਕਿਸਾਨਾਂ ਤੇ ਨੌਜਵਾਨਾਂ ਨਾਲ ਚਾਹ ਪੀਂਦੇ, ਗੱਪਸ਼ੱਪ...
ਭਾਰਤ ਸਰਕਾਰ ਕਿਸਾਨਾਂ ਦੀਆਂ ਮੰਗਾਂ 'ਤੇ ਗੱਲ ਕਰਨ ਨੂੰ ਤਿਆਰ - ਗ੍ਰਹਿ ਮੰਤਰੀ
. . .  about 2 hours ago
ਨਵੀਂ ਦਿੱਲੀ, 28 ਨਵੰਬਰ - ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਭਾਰਤ ਦੀ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਖੇਤੀਬਾੜੀ ਮੰਤਰੀ ਨੇ ਉਨ੍ਹਾਂ ਨੂੰ 3 ਦਸੰਬਰ ਨੂੰ ਗੱਲਬਾਤ ਕਰਨ ਲਈ ਸੱਦਿਆ ਹੈ। ਸਰਕਾਰ ਕਿਸਾਨਾਂ...
ਆਵਾਰਾ ਪਸ਼ੂ ਦੇ ਕਾਰਨ ਵਾਪਰੇ ਹਾਦਸੇ 'ਚ 26 ਸਾਲਾ ਨੌਜਵਾਨ ਦੀ ਹੋਈ ਮੌਤ
. . .  about 2 hours ago
ਗੁਰੂ ਹਰ ਸਹਾਏ, 28 ਨਵੰਬਰ (ਕਪਿਲ ਕੰਧਾਰੀ) - ਫ਼ਿਰੋਜ਼ਪੁਰ ਫ਼ਾਜ਼ਿਲਕਾ ਜੀ.ਟੀ. ਰੋਡ 'ਤੇ ਜੇ.ਐਨ. ਇੰਟਰਨੈਸ਼ਨਲ ਸਕੂਲ ਦੇ ਨਜ਼ਦੀਕ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੇ ਅੱਗੇ ਆਵਾਰਾ ਪਸ਼ੂ ਆ ਜਾਣ ਦੇ ਚੱਲਦਿਆਂ ਮੋਟਰਸਾਈਕਲ ਸਵਾਰ 26 ਸਾਲਾ ਕਰੀਬ ਨੌਜਵਾਨ...
ਕਿਸਾਨਾਂ ਨੂੰ ਖਾਲਿਸਤਾਨੀ ਕਹਿਣਾ ਗਲਤ - ਸੁਖਬੀਰ ਸਿੰਘ ਬਾਦਲ
. . .  about 3 hours ago
ਚੰਡੀਗੜ੍ਹ, 28 ਨਵੰਬਰ (ਵਿਕਰਮਜੀਤ ਸਿੰਘ ਮਾਨ) - ਅਕਾਲੀ ਦਲ ਕੋਰ ਕਮੇਟੀ ਮੀਟਿੰਗ ਮਗਰੋਂ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨ ਦੇਸ਼ ਦੇ ਵਫ਼ਾਦਾਰ ਹਨ , ਸਾਰੀ ਜਿੰਦਗੀ ਦੇਸ਼ ਦੀ ਸੇਵਾ ਕੀਤੀ ਅਤੇ ਉਨ੍ਹਾਂ ਨੂੰ...
ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕਿਸਾਨਾਂ ਵਾਸਤੇ ਐਂਬੂਲੈਂਸਾਂ ਤੇ ਮੈਡੀਕਲ ਟੀਮਾਂ ਤਾਇਨਾਤ ਕਰਨ ਦਾ ਫੈਸਲਾ
. . .  about 3 hours ago
ਨਵੀਂ ਦਿੱਲੀ, 28 ਨਵੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਉਹ ਕਿਸਾਨਾਂ ਦੀ ਸਹੂਲਤ ਲਈ ਧਰਨਿਆਂ ਵਾਲੀਆਂ ਥਾਵਾਂ ’ਤੇ ਐਂਬੂਲੈਂਸਾਂ ਤੇ ਮੈਡੀਕਲ ਟੀਮਾਂ ਤਾਇਨਾਤ ਕਰੇਗੀ ਅਤੇ ਜਦੋਂ ਤੱਕ ਧਰਨਾ ਖਤਮ ਨਹੀਂ ਹੋ ਜਾਂਦਾ, ਉਦੋਂ ਤੱਕ ਉਹਨਾਂ ਨੂੰ ਲੰਗਰ ਛਕਾਏਗੀ। ਇਸ ਗੱਲ ਦੀ...
ਖੱਟਰ ਦਾ ਫ਼ੋਨ ਨਹੀਂ ਚੁੱਕਾਂਗਾ - ਕੈਪਟਨ ਹਰਿਆਣਾ ਦੇ ਮੁੱਖ ਮੰਤਰੀ ਤੋਂ ਹੋਏ ਨਾਰਾਜ਼
. . .  about 3 hours ago
ਚੰਡੀਗੜ੍ਹ, 28 ਨਵੰਬਰ - ਮੀਡੀਆ 'ਚ ਆਈ ਰਿਪੋਰਟਾਂ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ 'ਤੇ ਕਾਰਵਾਈ ਨੂੰ ਲੈ ਕੇ ਸਨਿੱਚਰਵਾਰ ਨੂੰ ਹਰਿਆਣਾ 'ਚ ਆਪਣੇ ਹਮ ਰੁਤਬਾ ਮਨੋਹਰ ਲਾਲ ਖੱਟਰ 'ਤੇ ਨਿਸ਼ਾਨਾ ਸਾਧਿਆ...
ਸੜਕ ਕਿਨਾਰੇ ਖੜੀ ਗੱਡੀ ਨਾਲ ਟਕਰਾਈ ਐਕਟੀਵਾ ਇਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
. . .  about 4 hours ago
ਲਾਂਬੜਾ, 28 ਨਵੰਬਰ (ਪਰਮੀਤ ਗੁਪਤਾ) - ਥਾਣਾ ਲਾਂਬੜਾ ਅਧੀਨ ਪੈਂਦੇ ਜਲੰਧਰ ਕਾਲਾ ਸੰਘਿਆਂ ਰੋਡ ਉਪਰ ਪਿੰਡ ਨਿੱਜਰਾਂ ਦੇ ਨਜ਼ਦੀਕ ਸਨਿੱਚਰਵਾਰ ਨੂੰ ਸੜਕ ਕਿਨਾਰੇ ਖੜ੍ਹੀ ਗੱਡੀ ਨਾਲ ਐਕਟੀਵਾ ਟੱਕਰ ਹੋ ਜਾਣ ਐਕਟੀਵਾ ਚਾਲਕ ਦੀ ਮੌਕੇ...
ਲੁਧਿਆਣਾ ਵਿੱਚ ਕੋਰੋਨਾ ਤੋਂ ਪ੍ਰਭਾਵਿਤ ਮਰੀਜਾਂ ਦੀ ਗਿਣਤੀ ਦਾ ਅੰਕੜਾ ਹੋਰ ਵਧਿਆ
. . .  about 5 hours ago
ਲੁਧਿਆਣਾ,28 ਨਵੰਬਰ (ਸਲੇਮਪੁਰੀ) - ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿਚ ਹਰ ਰੋਜ ਵੱਡੀ ਗਿਣਤੀ ਵਿਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦਾ ਕਹਿਰ ਰੁਕਣ ਦੀ ਬਜਾਏ ਦਿਨ - ਬ - ਦਿਨ ਵੱਧਦਾ ਜਾ...
ਕਿਸਾਨ ਸਿੰਘੂ ਵਿਖੇ ਅੜੇ, ਨਹੀਂ ਜਾਣਗੇ ਕਿਧਰੇ ਹੋਰ - ਕਿਸਾਨ ਜਥੇਬੰਦੀ
. . .  about 5 hours ago
ਨਵੀਂ ਦਿੱਲੀ, 28 ਨਵੰਬਰ - ਕਿਸਾਨ ਜਥੇਬੰਦੀਆਂ ਵਿਚਕਾਰ ਦਿੱਲੀ ਹਰਿਆਣਾ ਬਾਰਡਰ 'ਤੇ ਸਿੰਘੂ ਵਿਖੇ ਹੋਈ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਕਿਸਾਨ ਮੌਜੂਦਾ ਸਥਾਨ 'ਤੇ ਹੀ ਆਪਣਾ ਧਰਨਾ...
ਪਵਨ ਕੁਮਾਰ ਬਾਂਸਲ ਨੂੰ ਕਾਂਗਰਸ ਨੇ ਦਿੱਤੀ ਵੱਡੀ ਜ਼ਿੰਮੇਵਾਰੀ
. . .  about 5 hours ago
ਚੰਡੀਗੜ੍ਹ, 28 ਨਵੰਬਰ - ਕਾਂਗਰਸ ਨੇ ਸੀਨੀਅਰ ਆਗੂ ਅਹਿਮਦ ਪਟੇਲ ਦੇ ਦਿਹਾਂਤ ਤੋਂ ਬਾਅਦ ਪਵਨ ਕੁਮਾਰ ਬਾਂਸਲ ਨੂੰ ਪਾਰਟੀ ਦਾ ਖ਼ਜ਼ਾਨਚੀ ਨਿਯੁਕਤ ਕੀਤਾ ਹੈ। ਬਾਂਸਲ ਪਾਰਟੀ ਦੇ ਅੰਤਰਿਮ ਖ਼ਜ਼ਾਨਚੀ...
ਡੱਬਵਾਲੀ ਪੁਲਿਸ ਵਲੋਂ ਨਾਕੇਬੰਦੀ ਤੋੜ ਦਿੱਲੀ ਵੱਲ ਵਧਣ ਵਾਲੇ 8-10 ਹਜ਼ਾਰ ਕਿਸਾਨਾਂ 'ਤੇ ਮੁਕੱਦਮਾ ਦਰਜ
. . .  about 6 hours ago
ਡੱਬਵਾਲੀ, 28 ਨਵੰਬਰ (ਇਕਬਾਲ ਸਿੰਘ ਸ਼ਾਂਤ)- ਸਿਟੀ ਪੁਲਿਸ ਨੇ ਇੱਥੇ ਪੰਜਾਬ-ਹਰਿਆਣਾ ਹੱਦ 'ਤੇ ਪੁਲਿਸ ਦਾ ਨਾਕਾ ਤੋੜ ਕੇ ਜਬਰੀ ਦਿੱਲੀ ਵੱਲ ਵਧਣ ਵਾਲੇ 8-10 ਹਜ਼ਾਰ ਕਿਸਾਨਾਂ ਖ਼ਿਲਾਫ਼ 9 ਧਾਰਾਵਾਂ ਤਹਿਤ ਮੁਕੱਦਮਾ...
ਕਿਸਾਨਾਂ 'ਤੇ ਅਨਿਆਂ ਅੱਤਵਾਦੀ ਹਮਲੇ ਵਰਗਾ- ਅਖਿਲੇਸ਼ ਯਾਦਵ
. . .  about 6 hours ago
ਲਖਨਊ, 28 ਨਵੰਬਰ- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਹੈ ਕਿ ਕਿਸਾਨਾਂ 'ਤੇ ਇੰਨਾ ਅੱਤਿਆਚਾਰ ਕਿਸੇ ਸਰਕਾਰ ਵੇਲੇ ਨਹੀਂ ਹੋਇਆ...
ਜੰਮੂ-ਕਸ਼ਮੀਰ ਡੀ. ਡੀ. ਸੀ. ਚੋਣਾਂ : ਦੁਪਹਿਰ 1 ਵਜੇ ਤੱਕ 39.69 ਫ਼ੀਸਦੀ ਵੋਟਿੰਗ
. . .  about 6 hours ago
ਕਿਸਾਨਾਂ ਅਤੇ ਨੌਜਵਾਨਾਂ ਨੇ ਖੱਟਰ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ
. . .  about 6 hours ago
ਲੋਪੋਕੇ (ਅੰਮ੍ਰਿਤਸਰ), 28 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਕੇਂਦਰ ਦੀ ਮੋਦੀ ਸਰਕਾਰ ਦੀ ਸ਼ਹਿ 'ਤੇ ਹਰਿਆਣਾ ਦੀ ਸਰਕਾਰ ਵਲੋਂ ਕਿਸਾਨਾਂ 'ਤੇ ਕੀਤੇ ਗਏ ਭਾਰੀ ਤਸ਼ੱਦਦ ਦੇ ਵਿਰੋਧ 'ਚ ਅੱਜ ਕਸਬਾ ਲੋਪੋਕੇ ਵਿਖੇ...
ਹਰਿਆਣਾ ਦੇ ਮੁੱਖ ਮੰਤਰੀ ਦਾ ਬਿਆਨ- ਇਹ ਸਾਡੇ ਕਿਸਾਨ ਨਹੀਂ, ਵਿਰੋਧ-ਪ੍ਰਦਰਸ਼ਨਾਂ ਲਈ ਪੰਜਾਬ ਜ਼ਿੰਮੇਵਾਰ
. . .  about 6 hours ago
ਚੰਡੀਗੜ੍ਹ, 28 ਨਵੰਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨੀ ਨੂੰ ਅੰਦੋਲਨ 'ਤੇ ਬੋਲਦਿਆਂ ਕਿਹਾ ਕਿ ਦਿੱਲੀ 'ਚ ਅੰਦੋਲਨ ਕਰ ਰਹੇ ਕਿਸਾਨ ਉਨ੍ਹਾਂ ਦੇ ਸੂਬੇ ਦੇ ਨਹੀਂ ਹਨ। ਉਨ੍ਹਾਂ ਕਿਹਾ...
ਗੋਆ ਦੇ ਮੁੱਖ ਮੰਤਰੀ ਵਲੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ
. . .  about 7 hours ago
ਨਵੀਂ ਦਿੱਲੀ, 28 ਨਵੰਬਰ- ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਵਲੋਂ ਅੱਜ ਰਾਸ਼ਟਰਪਤੀ ਭਵਨ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ...
ਮਸਲਿਆਂ ਦੇ ਹੱਲ ਲਈ ਕੇਂਦਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ- ਖੇਤੀਬਾੜੀ ਮੰਤਰੀ ਤੋਮਰ
. . .  about 7 hours ago
ਨਵੀਂ ਦਿੱਲੀ, 28 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰਾਜਧਾਨੀ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਇਕ ਵਾਰ ਫਿਰ ਕਿਹਾ ਹੈ ਕਿ ਕੇਂਦਰ ਸਰਕਾਰ ਮਸਲਿਆਂ...
ਚੰਡੀਗੜ੍ਹ 'ਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਸ਼ੁਰੂ
. . .  about 7 hours ago
ਚੰਡੀਗੜ੍ਹ, 28 ਨਵੰਬਰ (ਸੁਰਿੰਦਰਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫ਼ਤਰ 'ਚ ਪਹੁੰਚ ਚੁੱਕੇ ਹਨ...
ਹੈਦਰਾਬਾਦ ਵਿਖੇ ਸਥਿਤ ਭਾਰਤ ਬਾਇਓਟੈਕ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 7 hours ago
ਹੈਦਰਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਦਰਾਬਾਦ ਵਿਖੇ ਸਥਿਤ ਭਾਰਤ ਬਾਇਓਟੈਕ ਦੀ ਲੈਬ 'ਚ ਕੋਰੋਨਾ ਵੈਕਸੀਨ ਦੇ ਨਿਰਮਾਣ ਦਾ ਜਾਇਜ਼ਾ ਲੈ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ...
ਦਿੱਲੀ ਸਰਕਾਰ ਵਲੋਂ ਕਿਸਾਨਾਂ ਲਈ ਮੋਬਾਇਲ ਟਾਇਲਟਾਂ ਦਾ ਇੰਤਜ਼ਾਮ
. . .  about 8 hours ago
ਨਵੀਂ ਦਿੱਲੀ, 28 ਨਵੰਬਰ- ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਲਈ ਮੋਬਾਇਲ ਟਾਇਲਟਾਂ ਦੇ ਇੰਤਜ਼ਾਮ ਕੀਤੇ ਹਨ ਤਾਂ ਜੋ ਦਿੱਲੀ ਆਏ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ...
ਹੈਦਰਾਬਾਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ਦਾ ਲੈਣਗੇ ਜਾਇਜ਼ਾ
. . .  about 8 hours ago
ਹੈਦਰਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਦਰਾਬਾਦ ਪਹੁੰਚ ਚੁੱਕੇ ਹਨ। ਇੱਥੇ ਉਹ ਕੋਰੋਨਾ ਵੈਕਸੀਨ ਦੇ ਵਿਕਾਸ ਅਤੇ ਉਤਪਾਦਨ ਪ੍ਰਕਿਰਿਆ ਦਾ ਜਾਇਜ਼ਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਬਿੱਲਾਂ ਦੇ ਵਿਰੋਧ 'ਚ ਕਿਸਾਨਾਂ ਦੇ ਹੱਕ 'ਚ ਨਿੱਤਰੀਆਂ ਵੱਖ-ਵੱਖ ਜਥੇਬੰਦੀਆਂ

ਬਟਾਲਾ, 26 ਸਤੰਬਰ (ਕਾਹਲੋਂ)-ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ ਦੀ ਅਗਵਾਈ ਵਿਚ ਸਠਿਆਲੀ ਪੁਲ 'ਤੇ ਵਿਸ਼ਾਲ ਧਰਨਾ ਦਿੱਤਾ | ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵਲੋਂ ਧਰਨੇ ਨੂੰ ਸਮਰਥਨ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਇਸਤਰੀ ਸ਼੍ਰੋਮਣੀ ਅਕਾਲੀ ਦਲ ਬੀਬੀ ਸ਼ਰਨਜੀਤ ਕੌਰ ਜੀਂਦੜ, ਗੁਰਪ੍ਰੀਤ ਸਿੰਘ ਰਿਆੜ, ਸੁਖਪਾਲ ਸਿੰਘ ਐੱਮ.ਡੀ., ਜਗਤਾਰ ਸਿੰਘ ਦਾਰਾ, ਬਲਜਿੰਦਰ ਸਿੰਘ ਸੇਖੋਂ, ਕਮਲਜੀਤ ਜੋਗੀ ਚੀਮਾ, ਅਵਤਾਰ ਸਿੰਘ ਕਾਲਾ ਬਾਲਾ, ਸੁਲੱਖਣ ਸਿੰਘ ਪੱਪੂ, ਰੂਪ ਸਿੰਘ ਢੇਸੀਆਂ, ਸੁਖਜਿੰਦਰ ਸਿੰਘ, ਗੁਰਵੰਤ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ ਕਾਹਨੂੰਵਾਨ, ਰੁਪਿੰਦਰ ਸਿੰਘ ਸਾਬੀ, ਅਜੀਤ ਸਿੰਘ ਰਾਣਾ, ਮਨਜੀਤ ਕੰਗ, ਗੁਰਜੀਤ ਸਿੰਘ, ਗੁਰਬਿੰਦਰ ਰਣੀਆਂ, ਕੁਲਬੀਰ ਰਿਆੜ, ਬਲਦੇਵ ਸਿੰਘ, ਹਰਦੀਪ ਸਿੰਘ, ਦੀਪ ਸਿਧਵਾਂ, ਬਾਬਾ ਨੱਥਾ ਸਿੰਘ, ਸੁਖਦੇਵ ਸਿੰਘ, ਹਰਪ੍ਰੀਤ ਰਾਜੂ ਬੇਲਾ, ਸਰਬਜੀਤ ਸਿੰਘ, ਹਰਪ੍ਰੀਤ ਲਾਲ, ਸਤਨਾਮ ਸਿੰਘ, ਸਿਕੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਅਕਾਲੀ ਹਾਜ਼ਰ ਸਨ |
ਇੰਦਰਜੀਤ ਰੰਧਾਵਾ ਦੀ ਅਗਵਾਈ ਹੇਠ ਵਡਾਲਾ ਬਾਂਗਰ ਵਿਖੇ ਖੇਤੀ ਬਿੱਲਾਂ ਦੇ ਵਿਰੋਧ 'ਚ ਰੋਸ ਧਰਨਾ
ਵਡਾਲਾ ਬਾਂਗਰ, (ਮਨਪ੍ਰੀਤ ਸਿੰਘ ਘੁੰਮਣ)-ਸ਼ੋ੍ਰਮਣੀ ਅਕਾਲੀ ਦਲ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਹਲਕਾ ਡੇਰਾ ਬਾਬਾ ਨਾਨਕ ਤੋਂ ਅਕਾਲੀ ਵਰਕਰਾਂ ਨੇ ਵੱਡੀ ਗਿਣਤੀ ਵਿਚ ਬਾਟਾਲਾ ਤੋਂ ਕਲਾਨੌਰ ਮਾਰਗ 'ਤੇ ਸਥਿਤ ਅੱਡਾ ਵਡਾਲਾ-ਬਾਂਗਰ ਵਿਖੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਂਸ ਦੇ ਵਿਰੋਧ ਵਿਚ ਧਰਨਾ ਪ੍ਰਦਰਸ਼ਨ ਕੀਤ | ਇਸ ਮੌਕੇ ਸਾ: ਸਮੰਤੀ ਮੈਂਬਰ ਰਛਪਾਲ ਸਿੰਘ ਢਿੱਲੋਂ, ਯੂਥ ਆਗੂ ਦੀਪਇੰਦਰ ਸਿੰਘ ਰੰਧਾਵਾ, ਸਾ: ਸਰਪੰਚ ਬਾਬਾ ਅਵਤਾਰ ਸਿੰਘ, ਹਰਦਿੰਰਪਾਲ ਸਿੰਘ ਗੋਰਾ, ਵੱਸਣ ਸਿੰਘ ਮੁਸਤਫ਼ਾਪੁਰ, ਸਰਬਜੀਤ ਸਿੰਘ ਸਾਬੂ, ਸਾਹਿਬ ਸਿੰਘ, ਪਲਵਿੰਦਰ ਸਿੰਘ ਖੈਹਿਰਾ, ਪਰਮਜੀਤ ਸਿੰਘ, ਜਸਵੰਤ ਸਿੰਘ ਧਾਰੋਵਾਲੀ, ਸਤਬੀਰ ਸਿੰਘ ਲਾਲੀ, ਅਮਨਵਿੰਦਰ ਸਿੰਘ ਸਹਾਰੀ, ਸਾ. ਸਰਪੰਚ ਕੁਲਦੀਪ ਸਿੰਘ, ਦਲਜੀਤ ਸਿੰਘ ਮੁਸਤਫ਼ਾਪੁਰ, ਜਥੇ: ਰਣਜੀਤ ਸਿੰਘ ਘੁੰਮਣ, ਬਗੇਲ ਸਿੰਘ ਮਾਲੋਗਿੱਲ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਬਅੰਤ ਸਿੰਘ, ਜਥੇ: ਰਣਜੀਤ ਸਿੰਘ ਕਲਾਨੌਰ, ਮਾਸਟਰ ਸੁਰਿੰਦਰ ਵਰਧਨ, ਕਸ਼ਮੀਰੀ ਲਾਲ, ਸਲੱਖਣ ਸਿੰਘ ਨਾਨੋਹਾਰਨੀ, ਚੰਨਣ ਸਿੰਘ ਦੂਲਾਨੰਗਲ, ਗੁਰਦਿਆਲ ਸਿੰਘ ਭੋਜਰਾਜ, ਲਾਡੀ ਸਾ. ਸਰਪੰਚ ਛੋਹਣ, ਸਾ: ਸਰਪੰਚ ਮੁੱਖਾ ਸਿੰਘ, ਪਰਮਜੀਤ ਸਿੰਘ ਬੋਹੜ ਵਡਾਲਾ, ਸੁਖਵਿੰਦਰ ਸਿੰਘ ਅਟਾਰੀ, ਸੁਰਜੀਤ ਸਿੰਘ ਮੌੜ, ਗੁਰਪ੍ਰੀਤ ਸਿੰਘ ਬਖਤਪੁਰ, ਪ੍ਰੇਮ ਸਿੰਘ ਮਸਤਕੋਟ, ਬਲਦੇਵ ਸਿੰਘ ਸੈਕਟਰੀ, ਲੰਬੜਦਾਰ ਜਤਿੰਦਰ ਸਿੰਘ ਗਾਜੀਨੰਗਲ, ਹਰਭਜਨ ਸਿੰਘ, ਸਾ: ਸਰਪੰਚ ਉੱਦੋਵਾਲੀ, ਰਛਪਾਲ ਸਿੰਘ ਰਾਏਚੱਕ, ਆਸਾ ਸਿੰਘ, ਡਾ. ਰਛਪਾਲ ਸਿੰਘ, ਸੂਬੇਦਾਰ ਹਰਦੀਪ ਸਿੰਘ ਰੂੜਾ, ਬਲਵਿੰਦਰ ਸਿੰਘ ਅਰਲੀਭੰਨ ਆਦਿ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ |
ਕਾਹਨੂੰਵਾਨ ਇਲਾਕੇ 'ਚ ਮੈਡੀਕਲ ਸਟੋਰ ਵੀ ਰਹੇ ਬੰਦ
ਕਾਹਨੂੰਵਾਨ, (ਹਰਜਿੰਦਰ ਸਿੰਘ ਜੱਜ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਖੇਤੀ ਆਰਡੀਨੈਂਸ ਬਿੱਲਾਂ ਨੂੰ ਪਾਸ ਕਰਨ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਇਲਾਕੇ ਭਰ ਦੇ ਦੁਕਾਨਦਾਰਾਂ, ਮਜ਼ਦੂਰਾਂ ਅਤੇ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਭਰਵਾਂ ਸਮਰਥਨ ਦੇ ਕੇ ਆਪਣੀਆਂ ਦੁਕਾਨਾਂ ਅਤੇ ਕਾਰੋਬਾਰ ਬੰਦ ਰੱਖੇ ਗਏ | ਕਸਬਾ ਕਾਹਨੂੰਵਾਨ ਮੇਨ ਬਾਜ਼ਾਰ ਤੋਂ ਲੈ ਕੇ ਇਲਾਕੇ ਦੇ ਆਸ-ਪਾਸ ਦੇ ਅੱਡੇ ਘੋੜੇਵਾਹ, ਚੱਕ ਸ਼ਰੀਫ਼, ਗੁਨੋਪੁਰ, ਬਜਾੜ ਅਤੇ ਭੱਟੀਆਂ ਅੱਡਿਆਂ ਦਾ ਦੌਰਾ ਕਰਨ 'ਤੇ ਦੇਖਿਆ ਗਿਆ ਕੇ ਬੰਦ ਕਾਲ ਦੇ ਸਮਰਥਨ ਨੂੰ ਵੱਡਾ ਹੁੰਗਾਰਾ ਦੇ ਕੇ ਸਭ ਦੁਕਾਨਾਂ ਬੰਦ ਰੱਖੀਆਂ ਗਈਆਂ | ਇੱਥੋਂ ਤੱਕ ਕੇ ਮੈਡੀਕਲ ਸਟੋਰ ਵੀ ਬੰਦ ਰਹੇ ਅਤੇ ਆਵਾਜਾਈ ਵੀ ਮੁਕੰਮਲ ਤੌਰ 'ਤੇ ਬੰਦ ਰਹੀ |
ਖੁੱਲ੍ਹੀਆਂ ਬੈਂਕਾਂ ਵਿਰੁੱਧ ਕੀਤੀ ਨਾਅਰੇਬਾਜ਼ੀ
ਆੜ੍ਹਤੀਆ ਯੂਨੀਅਨ ਕਾਹਨੂੰਵਾਨ ਦੇ ਅਹੁਦੇਦਾਰਾਂ ਤੇ ਕਿਸਾਨਾਂ ਵਲੋਂ ਯੂਨੀਅਨ ਦੇ ਪ੍ਰਧਾਨ ਮੋਹਨ ਸਿੰਘ ਧੰਦਲ ਦੀ ਅਗਵਾਈ ਹੇਠ ਮੇਨ ਬਾਜ਼ਾਰ ਕਾਹਨੂੰਵਾਨ ਵਿਖੇ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਤੇ ਕਿਸਾਨਾਂ ਵਲੋਂ ਪੰਜਾਬ ਬੰਦ ਕਾਲ ਦੇ ਸੱਦੇ ਦੇ ਬਾਵਜੂਦ ਵੀ ਮੇਨ ਬਾਜ਼ਾਰ ਕਾਹਨੂੰਵਾਨ ਵਿਚ ਖੁੱਲ੍ਹੀਆਂ ਬੈਂਕਾਂ ਬੰਦ ਨਾ ਕਰਨ ਦੇ ਵਿਰੋਧ ਵਿਚ ਮੋਦੀ ਸਰਕਾਰ ਖਿਲਾਫ਼ ਡਟ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਯੂਨੀਅਨ ਦੇ ਆਗੂ ਹਰਦੇਵ ਸਿੰਘ ਸਠਿਆਲੀ, ਲਖਵਿੰਦਰਜੀਤ ਸਿੰਘ ਭੱਟੀਆਂ, ਬਲਵਿੰਦਰ ਸਿੰਘ ਭਿੰਦਾ ਨੈਣੇਕੋਟ, ਮਾਸਟਰ ਪ੍ਰਗਟ ਸਿੰਘ, ਮਲਕੀਤ ਸਿੰਘ, ਸਵਿੰਦਰ ਸਿੰਘ, ਲਖਵਿੰਦਰ ਸਿੰਘ, ਬਿਕਰਮ ਸਿੰਘ, ਅਜਮੇਰ ਸਿੰਘ ਮਾੜੇ, ਅਮਰਜੀਤ ਸਿੰਘ, ਅਨਮੋਲਨੂਰ ਸਿੰਘ, ਬਲਰਾਜ ਸਿੰਘ ਮਾਨ, ਕਰਨੈਲ ਸਿੰਘ, ਰਿੰਕੂ, ਅਮਰਜੀਤ ਸਿੰਘ, ਪਰਮਜੀਤ ਸਿੰਘ, ਰਾਮ ਚੰਦ, ਗੁਰਮੀਤ ਸਿੰਘ, ਲਖਵਿੰਦਰ ਸਿੰਘ ਜਾਗੋਵਾਲ ਬਾਂਗਰ ਤੇ ਕਿਸਾਨ ਹਾਜ਼ਰ ਸਨ |
ਹਰਚੋਵਾਲ'ਚ ਖਿਡਾਰੀ ਵੀ ਨਿੱਤਰੇ ਕਿਸਾਨਾਂ ਦੇ ਹੱਕ 'ਚ-ਮੋਦੀ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਹਰਚੋਵਾਲ (ਰਣਜੋਧ ਸਿੰਘ ਭਾਮ)-ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਦੇ ਵਿਰੋਧ ਵਿਚ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਜਿੱਥੇ ਭਰਵਾਂ ਹੁੰਗਾਰਾ ਮਿਲਿਆ ਅਤੇ ਕਸਬਾ ਹਰਚੋਵਾਲ ਪੂਰਨ ਤੌਰ 'ਤੇ ਬੰਦ ਰਿਹਾ, ਉਥੇ ਹੀ ਅੱਜ ਹਰਚੋਵਾਲ ਇਲਾਕੇ ਦੇ ਕਬੱਡੀ ਅਤੇ ਬਾਬਾ ਫਤਹਿ ਸਿੰਘ ਹਾਕੀ ਅਕੈਡਮੀ ਹਰਚੋਵਾਲ ਦੇ ਖਿਡਾਰੀ ਵੀ ਕਿਸਾਨਾਂ ਦੇ ਹੱਕ ਵਿਚ ਨਿੱਤਰ ਆਏ | ਇਸ ਮੌਕੇ ਕਬੱਡੀ ਅਤੇ ਹਾਕੀ ਖਿਡਾਰੀਆਂ ਨੇ ਹਰਚੋਵਾਲ ਚੌਕ ਵਿਚ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਗੁਰਿੰਦਰਪਾਲ ਸਿੰਘ ਸਾਂਭੀ, ਬਲਜੀਤ ਸਿੰਘ ਬਾਜ, ਮਨਜੋਧ ਸਿੰਘ ਮੰਨਾ, ਲਵ ਭਾਮੜੀ, ਸਾਬ ਭਾਮੜੀ, ਇੰਦਰਜੀਤ ਸਿੰਘ, ਗੁਰਦੇਵ ਸਿੰਘ, ਰਵਿੰਦਰ ਸਿੰਘ ਰਾਣਾ, ਡਾਕਟਰ ਯਾਕੂਬ ਅਲੀ, ਮਨੋਹਰ ਸਿੰਘ, ਰਾਜਾ ਔਲਖ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਬੱਡੀ ਅਤੇ ਹਾਕੀ ਖਿਡਾਰੀ ਹਾਜ਼ਰ ਸਨ |
ਮਾਝਾ ਕਿਸਾਨ ਸੰਘਰਸ਼ ਕਮੇਟੀ ਨੇ ਹਰਚੋਵਾਲ 'ਚ ਕੱਢਿਆ ਰੋਸ ਮਾਰਚ
ਹਰਚੋਵਾਲ, (ਰਣਜੋਧ ਸਿੰਘ ਭਾਮ)-ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਦੀ ਅਗਵਾਈ ਹੇਠ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਆਰਡੀਨੈਂਸਾਂ ਦੇ ਵਿਰੋਧ ਵਿਚ ਹਰਚੋਵਾਲ ਵਿਚ ਰੋਸ ਮਾਰਚ ਕੱਢਿਆ ਗਿਆ ਅਤੇ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਬਲਵਿੰਦਰ ਸਿੰਘ ਰਾਜੂ ਔਲਖ ਅਤੇ ਗੁਰਿੰਦਰਪਾਲ ਸਿੰਘ ਸਾਬੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਰਡੀਨੈਂਸ ਪਾਸ ਕਰ ਕੇ ਕਿਸਾਨਾਂ ਨੂੰ ਬਰਬਾਦ ਕਰਨ ਦਾ ਮਨ ਬਣਾ ਲਿਆ ਹੈ ਅਤੇ ਜਿੰਨਾ ਚਿਰ ਮੋਦੀ ਸਰਕਾਰ ਇਹ ਆਰਡੀਨੈਂਸ ਰੱਦ ਨਹੀਂ ਕਰਦੀ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
ਸ੍ਰੀ ਹਰਿਗੋਬਿੰਦਪੁਰ 'ਚ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫ਼ੂਕਿਆ
ਸ੍ਰੀ ਹਰਿਗੋਬਿੰਦਪੁਰ, (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਗਾਲੋਵਾਲ ਵਿਖੇ ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਪੇਂਡੂ ਇਕਾਈ ਅਤੇ ਪਿੰਡ ਦੇ ਕਾਂਗਰਸੀ ਆਗੂਆਂ ਵਲੋਂ ਸਾਂਝੇ ਤੌਰ 'ਤੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲੋਕ ਸਭਾ ਅਤੇ ਰਾਜ ਸਭਾ 'ਚ ਖੇਤੀਬਾੜੀ ਮੰਡੀ ਤੋੜ੍ਹਨ ਸੰਬਧੀ ਜਾਰੀ ਕੀਤੇ ਬਿੱਲਾਂ ਦੇ ਵਿਰੋਧ 'ਚ ਇਕੱਤਰ ਹੋਏ ਕਿਸਾਨ ਅਤੇ ਔਰਤਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫ਼ੂਕਿਆ ਗਿਆ | ਇਸ ਮੌਕੇ ਪ੍ਰਧਾਨ ਮੰਗਤ ਸਿੰਘ, ਬਲਜੀਤ ਸਿੰਘ, ਕਾਂਗਰਸੀ ਆਗੂ ਗੁਰਨਾਮ ਸਿੰਘ ਸੰਗਰ, ਅਨੋਖ ਸਿੰਘ, ਮਨਜੀਤ ਸਿੰਘ, ਚਰਨ ਕੌਰ, ਛਿੰਦਰ ਕੌਰ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |
ਕਿਸਾਨਾਂ-ਮਜ਼ਦੂਰਾਂ ਅਤੇ ਸਿਆਸੀ ਆਗੂਆਂ ਨੇ ਅੱਡਾ ਸ਼ਾਹਬਾਦ ਵਿਖੇ ਕੀਤਾ ਚੱਕਾ ਜਾਮ
ਵਡਾਲਾ ਗ੍ਰੰਥੀਆਂ,(ਗੁਰਪ੍ਰਤਾਪ ਸਿੰਘ ਕਾਹਲੋਂ)-ਅੱਜ ਪੰਜਾਬ ਬੰਦ ਮੌਕੇ ਬਟਾਲਾ-ਕਾਦੀਆਂ ਰੋਡ 'ਤੇ ਅੱਡਾ ਸ਼ਾਹਬਾਦ ਵਿਖੇ ਇਸ ਖੇਤਰ ਦੇ ਕਿਸਾਨਾਂ, ਪੰਚ-ਸਰਪੰਚਾਂ ਅਤੇ ਹੋਰ ਲੋਕਾਂ ਵਲੋਂ ਚੱਕਾ ਜਾਮ ਕੀਤਾ ਗਿਆ | ਇਸ ਮੌਕੇ ਸੜਕ ਉੱਪਰ ਬੈਠੇ ਲੋਕਾਂ ਨੇ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਲੰਬੜਦਾਰ ਜਸਵੰਤ ਸਿੰਘ ਕਾਹਲੋਂ, ਲਖਵਿੰਦਰ ਸਿੰਘ ਪੰਚ, ਸੁਰਿੰਦਰ ਕੁਮਾਰ ਪੰਚ, ਕਾਲਾ ਫ਼ੌਜੀ ਪੰਚ, ਦੇਸ ਰਾਜ ਪੰਚ, ਪ੍ਰਧਾਨ ਅਜੈਬ ਸਿੰਘ ਕਾਹਲੋਂ, ਯਾਦਵਿੰਦਰ ਸਿੰਘ ਕਾਹਲੋਂ, ਪਿ੍ਥੀਪਾਲ ਸਿੰਘ ਕਾਹਲੋਂ, ਪਰਮਜੀਤ ਸਿੰਘ ਚੀਮਾ, ਅੰਮਿ੍ਤਪਾਲ ਸਿੰਘ ਵਿੱਕਾ, ਸੁਰਿੰਦਰ ਸਿਮਰ ਹੈਪੀ, ਮਨਬੀਰ ਸਿੰਘ ਰਾਜੂ, ਗੁਰਪਿੰਦਰ ਸੰਧੂ, ਮਿੰਟੂ ਬਾਜਵਾ, ਜੀਵਨ ਕਾਹਲੋਂ, ਮਨਜੀਤ ਸ਼ਾਹ, ਸੁਖਵਿੰਦਰ ਵਰ, ਦੀਪਕ ਮਸੀਹ, ਲਾਲ ਮਸੀਹ, ਬਚਿੱਤਰ ਕਾਹਲੋਂ, ਸਾਬੀ ਕਾਹਲੋਂ, ਕੇਵਲ ਸਿੰਘ ਕਾਹਲੋਂ, ਮਨਪ੍ਰੀਤ ਸਿੰਘ ਕਾਹਲੋਂ ਵੀ ਹਾਜ਼ਰ ਸਨ |
ਵਡਾਲਾ ਗ੍ਰੰਥੀਆਂ ਵਿਖੇ ਕਿਸਾਨਾਂ ਅਤੇ ਆਗੂਆਂ ਨੇ ਕੀਤਾ ਚੱਕਾ ਜਾਮ
ਇਸੇ ਤਰ੍ਹਾਂ ਅੱਡਾ ਵਡਾਲਾ ਗ੍ਰੰਥੀਆਂ ਵਿਖੇ ਬਟਾਲਾ-ਕਾਦੀਆਂ ਰੋਡ 'ਤੇ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ | ਇਸ ਮੌਕੇ ਭੁਪਿੰਦਰ ਸਿੰਘ ਸਰਪੰਚ ਬਹਿਲੂਵਾਲ, ਕਸ਼ਮੀਰ ਸਿੰਘ ਚੇਅਰਮੈਨ ਵਡਾਲਾ ਗ੍ਰੰਥੀਆਂ, ਸੁਖਦੀਪ ਸਿੰਘ ਅਵਾਣ, ਜਗਜੀਤ ਸਿੰਘ ਸਰਪੰਚ, ਅਮਰਜੀਤ ਸਿੰਘ ਅਵਾਣ, ਹਰਪਾਲ ਸਿੰਘ ਕਾਹਲੋਂ ਸ਼ੇਰਪੁਰ, ਅੰਮਿ੍ਤਬੀਰ ਸਿੰਘ ਸ਼ੇਰਪੁਰ, ਗਿਆਨ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ ਮੈਂਬਰ, ਅਜਮੇਰ ਸਿੰਘ, ਮੇਹਰ ਸਿੰਘ, ਗੁਰਨਾਮ ਸਿੰਘ, ਰਾਜਵਿੰਦਰ ਸਿੰਘ, ਗੁਰਮੇਜ ਸਿੰੰਘ ਬਹਿਲੂਵਾਲ, ਰਤਨ ਸਿੰਘ ਮੇੈਂਬਰ, ਹਰਜੀਤ ਸਿੰਘ ਮੈਂਬਰ, ਮੇਵਾ ਸਿੰਘ ਮੈਂਬਰ, ਰਜਿੰਦਰ ਸਿੰਘ ਮੈਂਬਰ, ਝਿਰਮਲ ਸਿੰਘ ਸਾਰੇ ਅਵਾਣ, ਗੁਰਮੇਜ ਸਿੰਘ ਵਡਾਲਾ, ਸਮਸ਼ੇਰ ਸਿੰਘ, ਜੋਗਿੰਦਰ ਸਿੰਘ ਨੰਗਲ ਬੁੱਟਰ, ਲਾਡੀ ਆੜ੍ਹਤੀ, ਗੁਰਮੁੱਖ ਸਿੰਘ ਆੜ੍ਹਤੀ, ਗੁਰਦੇਵ ਸਿੰਘ ਸਿੱਧੂ ਆੜ੍ਹਤੀ, ਜਸਵੰਤ ਸਿੰਘ ਭੱਟੀ, ਬਿੱਕਰ ਭੱਟੀ, ਬਲਵਿੰਦਰ ਅਵਾਣ, ਦਲਬੀਰ ਸਿੰਘ, ਮੁੱਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਜਸਵੰਤ ਸਿੰਘ ਵਡਾਲਾ ਗ੍ਰੰਥੀਆਂ, ਜਗਜੀਤ ਸਿੰਘ ਲੰਬੜਦਾਰ ਅਵਾਣ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਆਰਡੀਨੈਂਸ ਪਾਸ ਕਰਕੇ ਸਮੁੱਚੇ ਦੇਸ਼ ਦੀ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ |
ਕਿਸਾਨ ਜਥੇਬੰਦੀਆਂ ਵਲੋਂ ਧਾਰੀਵਾਲ ਬੱਸ ਅੱਡੇ ਵਿਚ ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ
ਧਾਰੀਵਾਲ, (ਸਵਰਨ ਸਿੰਘ/ਰਮੇਸ ਨੰਦਾ/ਜੇਮਸ ਨਾਹਰ)-ਸਥਾਨਕ ਬੱਸ ਅੱਡੇ ਵਿਖੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਕਾਂਗਰਸ ਪਾਰਟੀ, ਆੜਤੀ ਐਸੋਸੀਏਸ਼ਨ ਧਾਰੀਵਾਲ, ਸੀ.ਪੀ.ਆਈ. ( ਐਮ.ਐਲ), ਜਮਹੂਰੀ ਕਿਸਾਨ ਸਭਾ, ਆਰ.ਐਮ.ਪੀ. ਯੂਨੀਅਨ, ਬ੍ਰਾਹਮਣ ਸਭਾ, ਸਿੱਖ ਵੈਲਫੇਅਰ ਸੁਸਇਟੀ ਧਾਂਰੀਵਾਲ ਅਤੇ ਹੋਰ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਖਿਲਾਫ਼ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਬੁਲਾਰਿਆਂ ਵਿਚ ਜ਼ਿਲ੍ਹਾ ਪ੍ਰਧਾਨ ਭਾਕਿਯੂ (ਲੱਖੋਵਾਲ) ਮਾਸਟਰ ਗੁਰਨਾਮ ਸਿੰਘ ਸੰਘਰ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣ, ਸਾਬਕਾ ਖਾੜਕੂ ਭਾਈ ਵੱਸਣ ਸਿੰਘ ਜਫ਼ਰਵਾਲ, ਅਸ਼ਵਨੀ ਦੁੱਗਲ ਪ੍ਰਧਾਨ ਨਗਰ ਕੌਾਸਲ ਧਾਰੀਵਾਲ, ਕਰਮਜੀਤ ਸਿੰਘ ਢਿੱਲੋਂ, ਸਰਪੰਚ ਜੱਗਬੀਰ ਸਿੰਘ ਖਾਨਮਲੱਕ, ਪਲਵਿੰਦਰ ਸਿੰਘ ਸੋਹਲ, ਮਾਸਟਰ ਪਿਆਰਾ ਸਿੰਘ ਡਡਵਾਂ, ਮੰਗਲ ਸਿੰਘ ਪ੍ਰਧਾਨ ਆੜਤੀ ਐਸੋਸੀਏਸ਼ਨ, ਅੰਮਿ੍ਤਪਾਲ ਸਿੰਘ ਬੱਲ, ਕਾਮਰੇਡ ਜੋਗਿੰਦਰਪਾਲ ਸਿੰਘ ਲੇਹਲ, ਭਾਰਤ ਭੂਸ਼ਣ ਸੂਬਾ ਮੀਤ ਪ੍ਰਧਾਨ ਬ੍ਰਾਹਮਣ ਸਭਾ, ਹਰਬੰਸ ਸਿੰਘ ਸਿੱਧਵਾਂ, ਜੋਗਾ ਸਿੰਘ ਸਿੰਘ ਆਲੋਵਾਲ, ਪੰਕਜ ਲੇਹਲ, ਸਰਪੰਚ ਹਰਪਾਲ ਸਿੰਘ ਕੰਗ, ਪਰਮਜੀਤ ਸਿੰਘ ਪ੍ਰਧਾਨ ਟੈਕਸੀ ਯੂਨੀਅਨ, ਜਸਪਾਲ ਸਿੰਘ ਕੋਟ ਆਦਿ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਸਰਕਾਰ ਨੂੰ ਬਿੱਲ ਵਾਪਸ ਲੈਣਾ ਚਾਹੀਦਾ ਹੈ |
ਆਰਡੀਨੈਂਸ ਖਿਲਾਫ਼ ਵਹੀਰਾਂ ਘੱਤ ਕੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨ ਆਗੂ
ਤਲਵੰਡੀ ਰਾਮਾਂ, (ਹਰਜਿੰਦਰ ਸਿੰਘ ਖਹਿਰਾ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਕਤਰਫਾ ਫੈਸਲਾ ਲੈਂਦੇ ਹੋਏ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਦੇਸ਼ ਦੀ ਕਰੋੜਾਂ ਲੋਕਾਂ ਦੀ ਅਬਾਦੀ ਨੂੰ ਗੁਲਾਮ ਸਮਝਣ ਵਾਲੇ ਕੁਝ ਕੁ ਸਿਆਸਤਦਾਨ ਕਾਰਪੋਰੇਟ ਘਰਾਣਿਆਂ, ਮੀਡੀਆ ਹਾਊਸ ਅਤੇ ਅਫਸਰਸ਼ਾਹੀ ਨਾਲ ਸਬੰਧ ਰੱਖਣ ਵਾਲੇ ਲੋਕਾਂ ਦੀਆਂ ਜੜਾਂ ਵਿਚ ਤੇਲ ਪਾਉਣ ਲਈ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਹੋਰ ਰਾਜਾਂ ਵਲੋਂ ਵੀ ਅੱਜ ਮੋਦੀ ਦੇ ਆਰਡੀਨੈਂਸ ਖਿਲਾਫ਼ ਵੱਖ-ਵੱਖ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਰੋਸ ਮੁਜਾਹਰੇ ਕੀਤੇ |
ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਕਿਸਾਨਾਂ ਨੇ ਕਾਦੀਆਂ ਥਾਣੇ ਵਾਲੇ ਚੌਕ 'ਚ ਦਿੱਤਾ ਧਰਨਾ
ਕਾਦੀਆਂ, (ਪ੍ਰਦੀਪ ਸਿੰਘ ਬੇਦੀ, ਕੁਲਵਿੰਦਰ ਸਿੰਘ)-ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ 'ਤੇ ਕਾਦੀਆਂ ਥਾਣੇ ਵਾਲੇ ਚੌਕ ਵਿਚ ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਆਵਾਜਾਈ ਰੋਕ ਕੇ ਧਰਨਾ-ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਕਮੇਟੀ ਦੇ ਮੁੱਖ ਬੁਲਾਰੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ, ਬਾਬਾ ਕੰਵਲਜੀਤ ਸਿੰਘ ਪੰਡੋਰੀ, ਦਲੀਪ ਸਿੰਘ ਰੋਕੀ ਨੰਬਰਦਾਰ, ਗੁਰਪ੍ਰੀਤ ਸਿੰਘ ਬੋਪਾਰਾਏ, ਬਲਕਾਰ ਸਿੰਘ ਫੁਲੜਾ, ਪੀਟਰ ਸਰਪੰਚ ਠੱਕਰਵਾਲ, ਸੋਨੂੰ ਚੱਠਾ ਨੇ ਕੇਂਦਰ ਸਰਕਾਰ ਦੇ ਖਿਲਾਫ਼ ਜੰਮ ਕੇ ਆਪਣੀ ਭੜਾਸ ਕੱਢੀ | ਇਸ ਮੌਕੇ ਕਾਮਰੇਡ ਅਜੀਤ ਸਿੰਘ ਠੱਕਰ ਸੰਧੂ, ਪਰਮਿੰਦਰ ਸਿੰਘ ਬਸਰਾ ਤੁਗਲਵਾਲ, ਬਖਸ਼ੀਸ਼ ਸਿੰਘ ਧੱਕੜ, ਅਵਤਾਰ ਸਿੰਘ ਸੰਧੂ ਕਾਦੀਆਂ, ਰਾਜਾ ਹਰਚੋਵਾਲ, ਨਿਸ਼ਾਨ ਸਿੰਘ, ਸੁਰਜੀਤ ਸਿੰਘ ਤੁਗਲਵਾਲ, ਸੰਤੋਖ ਸਿੰਘ ਔਲਖ, ਬੱਲੂ ਔਲਖ, ਮਿੰਟਾ ਜਲਾਲਪੁਰ, ਕੰਵਲਜੀਤ ਸਿੰਘ ਪ੍ਰੈਟੀ ਠੱਕਰਵਾਲ, ਹਰਪਾਲ ਸਿੰਘ, ਤੇਜਬੀਰ ਸਿੰਘ ਠੱਕਰਵਾਲ, ਰਛਪਾਲ ਸਿੰਘ ਡੇਹਰੀਵਾਲ, ਜਸਪਾਲ ਸਿੰਘ, ਰਣਜੀਤ ਸਿੰਘ, ਡਾ. ਲਖਵਿੰਦਰ ਸਿੰਘ ਔਲਖ, ਲਵ ਭੁੱਲਰ ਹਰਚੋਵਾਲ, ਸੱੁਖਾ ਔਲਖ, ਦਾਰ ਸਿੰਘ, ਕੁਲਦੀਪ ਸਿੰਘ, ਹਰਜਿੰਦਰ ਸਿੰਘ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ, ਮਜ਼ਦੂਰ ਅਤੇ ਦੁਕਾਨਦਾਰ ਹਾਜ਼ਰ ਸਨ |
ਘੁਮਾਣ ਵਿਖੇ ਵੱਖ-ਵੱਖ ਜਥੇਬੰਦੀਆਂ ਵਲੋਂ ਕੀਤਾ ਰੋਸ ਪ੍ਰਦਰਸ਼ਨ
ਘੁਮਾਣ, (ਬੰਮਰਾਹ)-ਕਸਬਾ ਘੁਮਾਣ ਦੇ ਚੌਕ ਵਿਚ ਪੰਜਾਬ ਬੰਦ ਦੇ ਸਮਰਥਨ ਨੂੰ ਲੈ ਕੇ ਵੱਖ-ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਇਕੱਠ ਦੀ ਅਗਵਾਈ ਕਾਮਰੇਡ ਗੁਰਦਿਆਲ ਸਿੰਘ ਘੁਮਾਣ, ਮਾਸਟਰ ਜੋਗਿੰਦਰ ਸਿੰਘ ਦਕੋਹਾ, ਪੁਸ਼ਪਿੰਦਰ ਕੌਰ ਅਤੇ ਹੋਰ ਆਗੂਆਂ ਨੇ ਕੀਤੀ | ਇਸ ਮੌਕੇ ਆੜ੍ਹਤੀ ਯੂਨੀਅਨ ਘੁਮਾਣ ਵਲੋਂ ਵੀ ਇਸ ਬੰਦ ਦਾ ਸਮਰਥਨ ਕੀਤਾ ਗਿਆ ਸੀ | ਇਸ ਮੌਕੇ ਜਤਿੰਦਰ ਸਿੰਘ ਮੀਕੇ, ਗੁਰਮੀਤ ਸਿੰਘ, ਕਸ਼ਮੀਰ ਸਿੰਘ, ਮਾਸਟਰ ਜੋਗਿੰਦਰ ਸਿੰਘ, ਸੁਖਵੰਤ ਸਿੰਘ ਸੰਦਲਪੁਰ, ਕਸ਼ਮੀਰ ਸਿੰਘ ਭੋਮਾ, ਗੁਰਮੁਖ ਸਿੰਘ, ਬਖ਼ਸ਼ੀਸ਼ ਸਿੰਘ, ਡਾਕਟਰ ਬਲਵਿੰਦਰ ਸਿੰਘ ਕੋਟਲੀ, ਬਲਜੀਤ ਸਿੰਘ ਘੁਮਾਣ, ਪਰਲੋਕ ਸਿੰਘ ਪ੍ਰਧਾਨ ਘੁਮਾਣ, ਸਵਿੰਦਰ ਸਿੰਘ ਸੰਧਵਾਂ, ਸੁਖਜਿੰਦਰ ਸਿੰਘ ਦਕੋਹਾ, ਮਨਜਿੰਦਰ ਸਿੰਘ ਮੰਨਾ ਬਰਿਆਰ, ਸੁਖਜਿੰਦਰ ਸਿੰਘ ਲਾਲੀ ਆੜ੍ਹਤੀ, ਪਿ੍ਥੀਪਾਲ ਸਿੰਘ | ਅੰਮਿ੍ਤਪਾਲ ਸਿੰਘ ਸੋਈ, ਕੁਲਵੰਤ ਸਿੰਘ ਸੈਲੋਵਾਲ, ਸੁਰਿੰਦਰ ਸਿੰਘ, ਬਖ਼ਸ਼ੀਸ਼ ਸਿੰਘ ਖਾਸੀ, ਗੁਰਮੁਖ ਸਿੰਘ ਰੰਗੜ ਨੰਗਲ, ਰਾਜਬੀਰ ਸਿੰਘ ਆਦਿ ਹਾਜ਼ਰ ਸਨ |
ਆੜ੍ਹਤੀ ਯੂਨੀਅਨ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਘੁਮਾਣ ਵਿਖੇ ਕੀਤਾ ਰੋਸ ਪ੍ਰਦਰਸ਼ਨ
ਇਸੇ ਤਰ੍ਹਾਂ ਆੜ੍ਹਤੀ ਐਸੋਸੀਏਸ਼ਨ ਵਲੋਂ ਵੀ ਘੁਮਾਣ ਵਿਖੇ ਜ਼ਬਰਦਸਤ ਵਿਰੋਧ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਇਨ੍ਹਾਂ ਬਿੱਲਾਂ ਦਾ ਜਿਥੇ ਕਿਸਾਨਾਂ: ਨੂੰ ਭਾਰੀ ਨੁਕਸਾਨ ਹੋਵੇਗਾ ਉੱਥੇ ਆੜ੍ਹਤ ਦਾ ਕਾਰੋਬਾਰ ਵੀ ਮੁਕੰਮਲ ਤੌਰ 'ਤੇ ਠੱਪ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਕੇਂਦਰ ਸਰਕਾਰ ਇਹ ਬਿੱਲ ਵਾਪਸ ਨਹੀਂ ਲੈਂਦੀ, ਉਨਾ ਚਿਰ ਤੱਕ ਆੜ੍ਹਤੀ ਐਸੋਸੀਏਸ਼ਨਾਂ ਵੀ ਕਿਸਾਨਾਂ ਦੇ ਸਮਰਥਨ ਵਿਚ ਖੜਨਗੀਆਂ | ਇਸ ਮੌਕੇ ਘੁਮਾਣ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਨਿੰਦੀ, ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਪੱਡਾ, ਸਵਿੰਦਰ ਸਿੰਘ ਸੰਧਵਾਂ, ਸੁਖਜਿੰਦਰ ਸਿੰਘ ਦਕੋਹਾ, ਮਨਜਿੰਦਰ ਸਿੰਘ ਮੰਨਾ ਬਰਿਆਰ, ਸੁਖਜਿੰਦਰ ਸਿੰਘ ਲਾਲੀ, ਦਲਬੀਰ ਸਿੰਘ ਆੜ੍ਹਤੀ, ਰਾਜੇਸ਼ ਕੁਮਾਰ, ਸਤਨਾਮ ਸਿੰਘ ਪਹਿਲਵਾਨ ਅਤੇ ਘੁਮਾਣ ਦੇ ਹੋਰ ਵੀ ਆੜ੍ਹਤੀ ਮੌਜੂਦ ਸਨ |
ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੇ ਵੀ ਲਵਾਈ ਹਾਜ਼ਰੀ
ਕੋਟਲੀ ਸੂਰਤ ਮੱਲ੍ਹੀ, (ਕੁਲਦੀਪ ਸਿੰਘ ਨਾਗਰਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਹਰ ਵਰਗ ਨੇ ਭਰਵਾਂ ਹੁੰਗਾਰਾ ਦਿੱਤਾ ਹੈ ਤੇ ਇਲਾਕੇ ਅੰਦਰ ਜਿਥੇ ਜ਼ਰੂਰੀ ਵਸਤਾਂ, ਮੈਡੀਕਲ ਸੇਵਾਵਾਂ ਤੇ ਸ਼ਰਾਬ ਦੇ ਠੇਕੇ ਮੁਕੰਮਲ ਬੰਦ ਰਹੇ, ਉਥੇ ਕਿਸਾਨ ਜਥੇਬੰਦੀਆਂ ਵਲੋਂ ਕੋਟਲੀ ਸੂਰਤ ਮੱਲ੍ਹੀ ਦੇ ਮੇਨ ਚੌਕ 'ਚ ਚੱਕਾ ਜਾਮ ਕਰਦਿਆਂ ਰੋਸ ਧਰਨਾ ਦਿੱਤਾ | ਰੋਸ ਧਰਨੇ ਨੂੰ ਕਮਿਉਨਿਸਟ ਆਗੂ ਕਾਮਰੇਡ ਗੁਲਜਾਰ ਸਿੰਘ ਬਸੰਤਕੋਟ, ਉਦੇਵੀਰ ਸਿੰਘ ਰੰਧਾਵਾ, ਮੈਂਬਰ ਸ਼੍ਰੋਮਣੀ ਕਮੇਟੀ ਅਮਰੀਕ ਸਿੰਘ ਸਾਹਪੁਰ, ਬਲਾਕ ਕਾਂਗਰਸ ਦੇ ਪ੍ਰਧਾਨ ਸਵਿੰਦਰ ਸਿੰਘ ਭੰਮਰਾ, ਜ਼ਿਲ੍ਹਾ ਕਿਸਾਨ ਆਗੂ ਕਾਮਰੇਡ ਬਲਦੇਵ ਸਿੰਘ ਖਹਿਰਾ, ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸਹਾਲਪੁਰ, ਆਪ ਆਗੂ ਅਮਰਜੀਤ ਸਿੰਘ ਉਦੋਵਾਲੀ, ਸੀ.ਪੀ.ਆਈ. ਆਗੂ ਕਾਮਰੇਡ ਸੁਖਦੇਵ ਸਿੰਘ ਉਦੋਵਾਲੀ, ਚੇਅਰਮੈਨ ਨਰਿੰਦਰ ਸਿੰਘ ਬਾਜਵਾ, ਪਰਮਸੁਨੀਲ ਸਿੰਘ ਲੱਡੂ ਧਿਆਨਪੁਰ, ਲੋਕ ਗਾਇਕ ਅਮਰਜੀਤ ਗੁਰਦਾਸਪੁਰੀ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਜਸਬੀਰ ਸਿੰਘ ਕਾਹਲੋਂ, ਜਤਿੰਦਰ ਸਿੰਘ ਅਕਰਪੁਰਾ ਸਮੇਤ ਹੋਰ ਬੁਲਾਰਿਆਂ ਨੇ ਸਬੋਧਨ ਕੀਤਾ | ਇਸ ਮੌਕੇ ਨੌਜਵਾਨ ਹਰਦੇਵ ਸਿੰਘ ਭੰਮਰਾ, ਹਲਕਾ ਯੂਥ ਕਾਂਗਰਸ ਦੇ ਪ੍ਰਧਾਨ ਤੇ ਸਰਪੰਚ ਤੇਜਬੀਰ ਸਿੰਘ ਭਿੱਟੇਵੱਢ ਕੋਟਲੀ, ਕਾਮਰੇਡ ਮਨਜੀਤ ਸਿੰਘ ਰਾਉਵਾਲ, ਸਰਪੰਚ ਗੁਰਮੇਜ਼ ਸਿੰਘ ਦਰਗਾਬਾਦ, ਸਰਪੰਚ ਨਰਿੰਦਰ ਕੁਮਾਰ ਸੋਨੀ ਮੋਹਲੋਵਾਲੀ, ਸਰਪੰਚ ਪ੍ਰੀਤਮ ਸਿੰਘ ਧਾਲੀਵਾਲ, ਸਰਪੰਚ ਸੁਖਜਿੰਦਰ ਸਿੰਘ ਸਾਬੀ, ਸਰਪੰਚ ਜਸਵੰਤ ਸਿੰਘ ਗਿਲਾਂਵਾਲੀ, ਸਰਪੰਚ ਬਿਕਰਮਜੀਤ ਸਿੰਘ ਬਿੱਕਾ ਮੰਮਣ, ਸਰਪੰਚ ਅਮਰਜੀਤ ਸਿੰਘ ਰਾਏਚੱਕ, ਸਰਪੰਚ ਡਾਕਟਰ ਰਜਵੰਤ ਸਿੰਘ ਢੇਸੀਆਂ, ਸਰਪੰਚ ਅੰਗਰੇਜ ਸਿੰਘ ਲੁਕਮਾਨੀਆਂ, ਲਖਬੀਰ ਸਿੰਘ ਫੌਜੀ ਡੇਰਾ ਪਠਾਣਾ ਸਮੇਤ ਵੱਡੀ ਤਾਦਾਦ 'ਚ ਕਿਸਾਨ, ਮਜ਼ਦੂਰ ਤੇ ਆੜ੍ਹਤੀ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ |
ਨੈਸ਼ਨਲ ਹਾਈਵੇ 'ਤੇ ਕਿਸਾਨਾਂ ਨੇ ਦਿੱਤਾ ਰੋਸ ਧਰਨਾ
ਧਾਰੀਵਾਲ, (ਰਮੇਸ਼ ਨੰਦਾ, ਸਵਰਨ ਸਿੰਘ, ਜੇਮਸ ਨਾਹਰ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਕਿਸਾਨਾਂ, ਕਿਸਾਨ ਜਥੇਬੰਦੀਆਂ ਅਤੇ ਕਿਸਾਨ ਹਿਤੈਸ਼ੀਆਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਪਿੰਡ ਸੋਹਲ ਦੇ ਨਜ਼ਦੀਕ ਨੈਸ਼ਨਲ ਹਾਈਵੇ 'ਤੇ ਜੈਲਦਾਰ ਜਸਮਿੰਦਰ ਸਿੰਘ ਸੋਹਲ ਦੀ ਅਗਵਾਈ ਹੇਠ ਵੱਖ-ਵੱਖ ਸਿਆਸੀ ਆਗੂਆਂ ਤੇ ਕਿਸਾਨਾਂ ਨੇ ਸਾਂਝੇ ਤੌਰ 'ਤੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਵਿਸ਼ਾਲ ਰੋਸ ਧਰਨਾ ਦਿੱਤਾ | ਇਸ ਮੌਕੇ ਜੈਲਦਾਰ ਜਸਮਿੰਦਰ ਸਿੰਘ ਸੋਹਲ, ਤਲਵਿੰਦਰ ਸਿੰਘ ਸੋਹਲ, ਸਾਬਕਾ ਸਰਪੰਚ ਬਲਜੀਤ ਸਿੰਘ ਸੋਨੂੰ, ਕੁਲਬੀਰ ਸਿੰਘ ਬਲਾਕ ਪ੍ਰਧਾਨ ਯੂਥ ਕਾਂਗਰਸ, ਨੰਬਰਦਾਰ ਦਿਲਬਾਗ ਸਿੰਘ, ਹਰਵਿੰਦਰ ਸਿੰਘ, ਗੁਰਦਿਆਲ ਸਿੰਘ, ਕਰਨਬੀਰ ਸਿੰਘ, ਪ੍ਰੀਤਮ ਦਾਸ, ਦਿਆਲ ਸਿੰਘ, ਪੰਡਿਤ ਪ੍ਰਦੀਪ ਕੁਮਾਰ, ਜੋਗਾ ਸਿੰਘ, ਜਗਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਤੇ ਹੋਰ ਆਗੂ ਹਾਜ਼ਰ ਸਨ |
ਅੰਮਿ੍ਤਸਰ-ਜੰਮੂ ਕੌਮੀ ਸ਼ਾਹ ਮਾਰਗ 'ਤੇ ਕਿਸਾਨਾਂ ਨੇ ਲਗਾਇਆ ਧਰਨਾ
ਨੌਸ਼ਹਿਰਾ ਮੱਝਾ ਸਿੰਘ, (ਤਰਸੇਮ ਸਿੰਘ ਤਰਾਨਾ)-ਕੇਂਦਰ ਸਰਕਾਰ ਵਲੋਂ ਐਲਾਨੇ ਕਿਸਾਨ ਵਿਰੋਧੀ ਖੇਤੀ ਸੋਧ ਬਿੱਲਾਂ ਦੇ ਵਿਰੋਧ 'ਚ ਵੱਖ-ਵੱਖ ਕਿਸਾਨ ਤੇ ਜਨਤਕ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸੱਦੇ 'ਤੇ ਕਸਬਾ ਨੌਸ਼ਹਿਰਾ ਮੱਝਾ ਸਿੰਘ ਨਜ਼ਦੀਕ ਬਿਧੀਪੁਰ ਬਾਈਪਾਸ ਵਿਖੇ ਕਿਸਾਨ ਆਗੂ ਗੁਰਦੇਵ ਸਿੰਘ ਚੌਧਰਪੁਰ ਦੀ ਅਗਵਾਈ ਹੇਠ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ ਪ੍ਰਗਟ ਕੀਤਾ ਗਿਆ | ਇਸ ਮੌਕੇ ਬਾਪੂ ਸ਼ਿੰਗਾਰਾ ਸਿੰਘ ਜੱਫਰਵਾਲ, ਕੇਵਲ ਸਿੰਘ, ਪਾਲ ਸਿੰਘ, ਅਮਰ ਸਿੰਘ ਚੌਧਰਪੁਰ, ਜਸਵੰਤ ਸਿੰਘ ਫੈਜਉਲਾਚੱਕ, ਜੋਗਿੰਦਰ ਸਿੰਘ ਬਿਧੀਪੁਰ, ਪਿਆਰਾ ਸਿੰਘ ਜੱਫਰਵਾਲ, ਗੁਰਦਿੱਤ ਸਿੰਘ ਚੌਧਰਪੁਰ, ਸਮੇਤ ਆਸ-ਪਾਸ ਦੇ ਪਿੰਡਾਂ ਦੇ ਕਰੀਬ 200 ਕਿਸਾਨਾਂ ਤੇ ਜਨਤਕ ਜਥੇਬੰਦੀਆਂ ਦੇ ਵਰਕਰਾਂ ਨੇ ਰੋਸ ਧਰਨੇ 'ਚ ਸ਼ਮੂਲੀਅਤ ਕੀਤੀ |
ਪੰਚਾਇਤਾਂ ਨੇ ਵੀ ਪਾਇਆ ਪੂਰਾ ਯੋਗਦਾਨ
ਇਸੇ ਤਰ੍ਹਾਂ ਗ੍ਰਾਮ ਪੰਚਾਇਤ ਨੌਸ਼ਹਿਰਾ ਮੱਝਾ ਸਿੰਘ ਦੀ ਅਗਵਾਈ ਹੇਠ ਨੈਸ਼ਨਲ ਹਾਈਵੇ ਵਿਖੇ ਰੋਸ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਤੇ ਕਿਸਾਨ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ | ਇਸ ਮੌਕੇ ਅਮਰਬੀਰ ਸਿੰਘ ਸੰਧੂ, ਪਲਵਿੰਦਰ ਸਿੰਘ ਰੰਧਾਵਾ, ਮਨਦੀਪ ਸਿੰਘ ਸਰਪੰਚ ਨੌਸ਼ਹਿਰਾ ਮੱਝਾ ਸਿੰਘ, ਸਤਨਾਮ ਸਿੰਘ ਕਿਰਤੀ ਤਰਕਸ਼ੀਲ ਆਗੂ, ਨੰਬਰਦਾਰ ਚਰਨਜੀਤ ਸਿੰਘ ਰੰਧਾਵਾ, ਜੋਗਿੰਦਰ ਸਿੰਘ ਥੇਹ ਗੁਲਾਮ ਨਬੀ, ਕੁਲਦੀਪ ਸਿੰਘ ਸੁਚੇਤਗੜ੍ਹ ਅਤੇ ਹੀਰਾ ਮਸੀਹ ਸਮੇਤ ਹੋਰ ਕਿਸਾਨ ਤੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂ ਤੇ ਪਿੰਡਾਂ ਦੇ ਲੋਕ ਹਾਜ਼ਰ ਸਨ |
ਅਲੀਵਾਲ ਬਿਜਲੀ ਬੋਰਡ ਮੁਲਾਜ਼ਮਾਂ ਮੋਦੀ ਦਾ ਪੁਤਲਾ ਸਾੜਿਆ
ਅਲੀਵਾਲ, (ਸੁੱਚਾ ਸਿੰਘ ਬੁੱਲੋਵਾਲ)-ਸਾਂਝੀ ਤਾਲਮੇਲ ਕਮੇਟੀ ਸਬ ਡਵੀਜਨ ਬਿਜਲੀ ਬੋਰਡ ਅਲੀਵਾਲ ਦੇ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਖੇਤੀ ਅਰਡੀਨੈਂਸਾਂ ਦਾ ਜੰਮ ਕੇ ਵਿਰੋਧ ਕੀਤਾ ਅਤੇ ਕਿਸਾਨ, ਮੁਲਾਜ਼ਮਾਂ ਅਤੇ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਾਏ | ਇਸ ਦੌਰਾਨ ਸਾਰੇ ਮੁਲਾਜ਼ਮਾਂ ਨੇ ਮੋਦੀ ਦਾ ਪੁਤਲਾ ਸਾੜਿਆ | ਇਸ ਰੋਸ ਪ੍ਰਦਰਸ਼ਨ 'ਚ ਗੁਰਨਾਮ ਸਿੰਘ ਵਡਾਲਾ ਗ੍ਰੰਥੀਆਂ, ਜਸਵਿੰਦਰ ਸਿੰਘ ਕਾਣੇਗਿਲ, ਭਗਵੰਤ ਸਿੰਘ ਬੁੱਲੋਵਾਲ, ਗੁਰਦੇਵ ਸਿੰਘ ਅਤੇ ਹੋਰ ਬਹੁਤ ਸਾਰੇ ਮੁਲਾਜ਼ਮ ਸ਼ਾਮਿਲ ਸਨ |
ਅਮਰਿੰਦਰ ਸਿੰਘ ਅੰਮੂ ਚੀਮਾ ਦੀ ਅਗਵਾਈ 'ਚ ਯੂਥ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਚੱਕਾ ਜਾਮ ਪ੍ਰੋਗਰਾਮ 'ਚ ਹੋਏ ਸ਼ਾਮਿਲ
ਘੁਮਾਣ, (ਬੰਮਰਾਹ)-ਯੂਥ ਅਕਾਲੀ ਦਲ ਪੰਜਾਬ ਦੇ ਕੋਰ ਕਮੇਟੀ ਮੈਂਬਰ ਅਮਰਿੰਦਰ ਸਿੰਘ ਅੰਮੂ ਚੀਮਾ ਦੀ ਅਗਵਾਈ ਵਿਚ ਯੂਥ ਅਕਾਲੀ ਦਲ ਦੇ ਵਰਕਰ ਸ਼੍ਰੋਮਣੀ ਅਕਾਲੀ ਦਲ ਵਲੋਂ ਰੱਖੇ ਗਏ ਚੱਕਾ ਜਾਮ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਏ | ਇਸ ਮੌਕੇ ਗਗਨ ਚੀਮਾ, ਜਰਨੈਲ ਸਿੰਘ ਬੱਲ ਹਰਪੁਰਾ, ਰਿੰਕੂ ਭੱਟੀਵਾਲ, ਬਿੱਕਾ ਚਾਹਲ, ਪਵਨ ਧੀਰਾ, ਲਖਵਿੰਦਰ ਸਿੰਘ ਪੰਜਗਰਾਈਾ, ਗੁਰਮੀਤ ਸਿੰਘ ਪੰਨੂੰ ਹਰਦਾਨ, ਜਗਜੀਤ ਸਿੰਘ ਸੰਧੂ, ਸੰਨੀ ਸਾਬਕਾ ਸਰਪੰਚ ਕਿਸ਼ਨਕੋਟ, 'ਸ਼ੈਰੀ ਮਿਸ਼ਰਪੁਰਾ, ਗੁਰਜੰਟ ਸਿੰਘ ਵਿਠਵਾਂ, ਧਰਮ ਸਿੰਘ ਨੰਬਰਦਾਰ, ਗੁਰਮੀਤ ਸਿੰਘ ਪੇਜੋਚੱਕ, ਬਿੱਟੂ ਘੁਮਾਣ, ਮਨਜਿੰਦਰ ਸਿੰਘ ਚੀਮਾ ਖੁੱਡੀ, ਕਰਨ ਸਿਧਵਾਂ, ਲੱਕੀ ਪਹਿਲਵਾਨ, ਤਰਸੇਮ ਸਿੰਘ ਕਿਸ਼ਨਕੋਟ, ਗੁਰਕਿਰਪਾਲ ਸਿੰਘ ਪਾਲਾ, ਬਲਵਿੰਦਰ ਸਿੰਘ ਕਿਸ਼ਨਕੋਟ, ਸਰਬਜੀਤ ਸਿੰਘ ਮੱਲ੍ਹੀ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ |
ਹਾਈਵੇ 'ਤੇ ਦਿੱਤੇ ਵਿਸ਼ਾਲ ਧਰਨੇ 'ਚ 20 ਪਿੰਡਾਂ ਦੇ ਲੋਕ ਹੋਏ ਸ਼ਾਮਿਲ
ਨਿੱਕੇ ਘੁੰਮਣ, (ਸਤਬੀਰ ਸਿੰਘ ਘੁੰਮਣ)-ਹਲਕਾ ਡੇਰਾ ਬਾਬਾ ਨਾਨਕ ਅਧੀਨ ਕਰੀਬ 20 ਪਿੰਡਾਂ ਦੇ ਲੋਕਾਂ ਨੇ ਕਿਸਾਨ ਸੰਘਰਸ ਮੋਰਚੇ ਦੇ ਸੱਦੇ 'ਤੇ ਉਦੋਵਾਲ ਵਿਖੇ ਬਟਾਲਾ-ਗੁਰਦਾਸਪੁਰ ਹਾਈਵੇ ਜ਼ਾਮ ਕਰ ਕੇ ਮੋਦੀਸਰਕਾਰ ਖ਼ਿਲਾਫ਼ ਕਿਸਾਨ ਮਾਰੂ ਬਿੱਲਾਂ ਨੂੰ ਰੱਦ ਕਰਵਾਉਣ ਲਈ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਪਰਜੀਤ ਸਿੰਘ ਖੋਖਰ, ਗੁਰਵਿੰਦਰ ਸਿੰਘ ਰੰਧਾਵਾ ਗੋਧਰਪੁਰ, ਰਣਧੀਰ ਸਿੰਘ, ਘੁੰਮਣ ਡਾਇਰੈਕਟਰ ਮਿਲਕ ਪਲਾਟ ਗੁਰਦਾਸਪੁਰ, ਸਰਪੰਚ ਜਸਵੰਤ ਸਿੰਘ ਸਤਕੋਹਾ, ਦਿਲਬਾਗ ਸਿੰਘ ਘੁੰਮਣ, ਸਵਿੰਦਰ ਸਿੰਘ ਘੁੰਮਣ, ਸਰਪੰਚ ਜਸਵੰਤ ਸਿੰਘ ਕੈਲੇ, ਗੁਰਮੀਤ ਸਿੰਘ ਕਲਸੀ, ਰਜਿੰਦਰ ਸਿੰਘ ਛੀਨਾ, ਗੁਰਪ੍ਰੀਤ ਸਿੰਘ ਕੈਲੇ, ਗੁਰਵਿੰਦਰ ਸਿੰਘ ਸਮਰਾ, ਸਾ: ਸਰਪੰਚ ਹਰਦਿਆਲ ਸਿੰਘ ਖੋਖਰ, ਸਮੇਤ ਵੱਡੀ ਤਦਾਦ ਵਿਚ ਵੱਖ-ਵੱਖ ਪਿੰਡਾਂ ਦੇ ਕਿਸਾਨ ਮਜ਼ਦੂਰ ਹਾਜ਼ਰ ਸਨ |
ਬਟਾਲਾ-ਰਈਆ ਰੋਡ ਮੁਕੰਮਲ ਬੰਦ
ਅੱਚਲ ਸਾਹਿਬ, (ਗੁਰਮੀਤ ਸਿੰਘ)-ਮੋਦੀ ਸਰਕਾਰ ਵਲੋਂ ਸੰਸਦ 'ਚ ਪਾਸ ਕੀਤੇ ਗਏ ਖੇਤੀ ਆਰਡੀਨੈਂਸ ਬਿੱਲ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਬਟਾਲਾ-ਰਈਆ ਰੋਡ ਮੁਕੰਮਲ ਬੰਦ ਕੀਤਾ ਗਿਆ | ਅੱਡਾ ਅੰਮੋਨੰਗਲ ਵਿਚ ਕਿਸਾਨ ਮਜ਼ਦੂਰ ਆੜ੍ਹਤੀਏ, ਦੁਕਾਨਦਾਰ ਅਤੇ ਬਾਜ਼ੀਗਰ ਭਾਈਚਾਰੇ ਵਲੋਂ ਵਿਸ਼ਾਲ ਜ਼ੋਰਦਾਰ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਸਾਹਿਬਜੀਤ ਸਿੰਘ, ਹਰਚਰਨ ਸਿੰਘ ਆਦੋਵਾਲੀ, ਨੰਬਰਦਾਰ ਲਖਵਿੰਦਰ ਸਿੰਘ, ਕਸ਼ਮੀਰ ਸਿੰਘ ਨੱਤ, ਨੰਬਰਦਾਰ ਪ੍ਰਵੇਜ਼ਇੰਦਰ ਸਿੰਘ, ਬਲਦੇਵ ਸਿੰਘ ਬੱਲਾ, ਸਰਬਜੀਤਿ ਸੰਘ, ਸੁਰਿੰਦਰਪਾਲ ਸਿੰਘ, ਬਲਦੇਵ ਸਿੰਘ, ਕੁਲਵਿੰਦਰ ਸਿੰਘ ਸਤਨਾਮ ਸਿੰਘ ਨਸੀਰਪੁਰ ਅਤੇ ਹੋਰ ਹਾਜ਼ਰ ਸਨ |
ਕਾਂਗਰਸੀਆਂ ਨੇ ਫਤਹਿਗੜ੍ਹ ਚੂੜੀਆਂ ਵਿਖੇ ਮੋਦੀ ਸਰਕਾਰ ਦੇ ਵਿਰੋਧ 'ਚ ਕੱਢਿਆ ਰੋਸ ਮਾਰਚ
ਫਤਹਿਗੜ੍ਹ ਚੂੜੀਆਂ, (ਬਾਠ/ਫੁੱਲ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਆਰਡੀਨੈਂਸ ਬਿੱਲ ਪਾਸ ਕਰਨ ਦੇ ਖ਼ਿਲਾਫ਼ ਕੈਬਨਿਟ ਮੰਤਰੀ ਤਿ੍ਪਤਰਜਿੰਦਰ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਤਹਿਗੜ੍ਹ ਚੂੜੀਆਂ ਵਿਖੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਸ਼ਹਿਰ 'ਚ ਰੋਸ ਮਾਰਚ ਕੱਢਿਆ ਗਿਆ ਅਤੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਜੋਸ਼ਫ, ਦਵਿੰਦਰ ਸਿੰਘ ਭੋਲੇਕੇ, ਕੁਲਵਿੰਦਰ ਸਿੰਘ ਲਾਲੀ, ਅਸ਼ਵਨੀ ਸੁਰੇਸ਼ ਬੱਬਲੂ, ਸ਼ਰਮਾ, ਪ੍ਰਧਾਨ ਦਵਿੰਦਰਪਾਲ ਸਿੰਘ ਮੱਘਾ, ਨਿਰਮਲ ਸਿੰਘ ਬੰਦੇਸ਼ਾ ਹਵੇਲੀਆਂ, ਰਕੇਸ਼ ਲੱਕੀ, ਰਾਜੀਵ ਸੋਨੀ, ਐਡਵੋਕੇਟ ਨਵਤੇਜ ਸਿੰਘ ਰੰਧਾਵਾ, ਰਜਿੰਦਰ ਸਿੰਘ ਬਿੰਦੂ, ਲਾਡੀ ਢਾਂਡੇ ਕਰਨ ਮੁਰੀਦਕੇ, ਚੇਅ: ਸਤਨਾਮ ਸਿੰਘ ਗਿੱਲ, ਰਣਯੋਦ ਸਿੰਘ ਦਿਉ, ਕੁਲਜੀਤ ਸਿੰਘ ਕਿੱਟੂ, ਜੁਗਲ ਡੋਗਰਾ, ਸੋਨੂੰ ਰੰਧਾਵਾ ਹਵੇਲੀਆਂ, ਜਗਜੀਤ ਸਿੰਘ ਜੱਗੀ, ਭਾਈ ਤਰਸੇਮ ਮਸੀਹ ਆਦਿ ਸ਼ਾਮਲ ਹਨ |
ਊਧਨਵਾਲ 'ਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਊਧਨਵਾਲ, (ਪਰਗਟ ਸਿੰਘ)-ਖੇਤੀ ਬਿੱਲਾਂ ਦੇ ਵਿਰੋਧ ਵਿਚ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਬੰਦ ਦੇ ਸੱਦੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਪੇਂਡੂ ਇਕਾਈਆਂ ਖੁਜਾਲਾ, ਢਪੱਈ, ਮਨੇਸ਼, ਨੱਤ, ਮੋਕਲ, ਹਰਪੁਰਾ, ਇਨੋਕੋਟ, ਅਤੇਪੁਰ ਮਧਰੇ, ਚੌੜੇ ਪੰਡੋਰੀ, ਧੀਰਾ ਦਇਆ ਛੈਲੋਵਾਲ, ਕਾਜ਼ਮਪੁਰ ਆਦਿ ਦੇ ਪ੍ਰਧਾਨਾਂ ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਬਾਬਾ ਸੀਤਲ ਸਿੰਘ, ਸਤਨਾਮ ਸਿੰਘ ਮਧਰਾ ਦੀ ਅਗਵਾਈ ਅਤੇ ਸਮੂਹ ਇਲਾਕੇ ਦੇ ਕਿਸਾਨਾਂ, ਮਜ਼ਦੂਰਾਂ ਦੁਕਾਨਦਾਰਾਂ ਨੇ ਖੇਡੀ ਬਿੱਲਾਂ ਦੇ ਵਿਰੋਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਸੂਬੇਦਾਰ ਹਰਦੇਵ ਸਿੰਘ, ਸਾ: ਸਰਪੰਚ ਅਮਰਜੀਤ ਸਿੰਘ ਖੁਜਾਲਾ, ਡਾ. ਇੰਦਰਜੀਤ ਸਿੰਘ ਚੌੜੇ, ਸਾ: ਸਰਪੰਚ ਜਰਨੈਲ ਸਿੰਘ ਖੁਜਾਲਾ, ਸਤਨਾਮ ਸਿੰਘ ਅੱਤੇਪੁਰ, ਮਨਜਿੰਦਰ ਸਿੰਘ ਅੱਤੇਪੁਰ, ਜੋਗਿੰਦਰ ਸਿੰਘ ਨੱਤ, ਠਕੇਦਾਰ ਕੁਲਦੀਪ ਸਿੰਘ ਖੁਜਾਲਾ, ਜਗਤਾਰ ਸਿੰਘ ਹਰਪੁਰਾ, ਸੁਰਜੀਤ ਸਿੰਘ ਹਰਪੁਰਾ, ਕਰਨਬੀਰ ਸਿੰਘ ਹਰਪੁਰਾ, ਸੁਖਦੀਪ ਸਿੰਘ ਅੰਕੁਸ਼ ਸ਼ਰਮਾ ਆਦਿ ਹਾਜ਼ਰ ਸਨ |
ਪੰਜਗਰਾਈਆਂ 'ਚ ਖੇਤੀ ਬਿੱਲਾਂ ਖ਼ਿਲਾਫ਼ ਫੁੱਟਿਆ ਲੋਕਾਂ ਦਾ ਰੋਹ
ਪੰਜਗਰਾਈਆਂ, (ਬਲਵਿੰਦਰ ਸਿੰਘ)-ਅੱਡਾ ਪੰਜਗਰਾਈਆਂ ਵਿਖੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਕਿਸਾਨਾਂ, ਅਧਿਆਪਕ ਯੂਨੀਅਨਾਂ, ਆੜਤੀਆਂ, ਮਜਦੂਰਾਂ ਅਤੇ ਦੁਕਾਨਦਾਰਾਂ ਨੇ ਪੰਜਾਬ ਬੰਦ ਦੇ ਸੱਦੇ ਨੂੰ ਹਰ ਪੱਖੋਂ ਕਾਮਯਾਬ ਕਰ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਕੇਂਦਰ ਸਰਕਾਰ ਦੇ ਪੰਜਾਬ ਮਾਰੂ ਅਤੇ ਆਪਹੁਦਰੇ ਫੈਸਲਿਆਂ ਦੀ ਆਲੋਚਨਾ ਕੀਤੀ | ਇਸ ਮੌਕੇ ਭਾਕਿਯੂ ਆਗੂ ਗੁਰਬਚਨ ਸਿੰਘ ਬਾਜਵਾ, ਸਰਪੰਚ ਅਮਰੀਕ ਸਿੰਘ, ਸਰਪੰਚ ਗੁਰਵਿੰਦਰ ਸਿੰਘ ਮਸਾਣੀਆਂ, ਸਰਪੰਚ ਗੁਰਦੀਪ ਸਿੰਘ, ਸਰਪੰਚ ਕਰਮਜੀਤ ਸਿੰਘ ਬਾਜਵਾ, ਸਰਪੰਚ ਮਨਜੀਤ ਸਿੰਘ, ਅਧਿਆਪਕ ਆਗੂ ਮਾ. ਖੁਸ਼ਵੰਤ ਸਿੰਘ, ਪਿ੍ੰਸੀਪਲ ਹਰਵਿੰਦਰ ਸਿੰਘ, ਸਰਪੰਚ ਰਣਜੀਤ ਸਿੰਘ, ਲਖਵਿੰਦਰ ਸਿੰਘ ਖਾਲਸਾ, ਆੜਤੀ ਬੀਰਪਾਲ ਸਿੰਘ, ਪੱਪੂ ਕਾਹਲੋਂ, ਅਧਿਆਪਕ ਆਗੂ ਤਜਿੰਦਰ ਸਿੰਘ, ਸਰਪੰਚ ਬਲਕਾਰ ਸਿੰਘ, ਯੂਥ ਆਗੂ ਟੀਟਾ ਬਾਜਵਾ, ਪੰਚ ਅਮਰ ਸਿੰਘ, ਮਾ. ਯੁਗਰਾਜ ਸਿੰਘ, ਪ੍ਰਧਾਨ ਧਰਮਿੰਦਰ ਸਿੰਘ, ਸਰਪੰਚ ਸੁਰਿੰਦਰ ਸਿੰਘ, ਕਿਸਾਨ ਕੰਵਲਜੀਤ ਸਿੰਘ, ਪੰਚ ਬਲਵਿੰਦਰ ਸਿੰਘ, ਪੰਚ ਕਸ਼ਮੀਰ ਸਿੰਘ, ਪੰਚ ਜੁਗਰਾਜ ਬੀਰ ਸਿੰਘ, ਯੂਥ ਆਗੂ ਗੁਰਮੀਤ ਸਿੰਘ ਪੰਨੂ, ਸਰਪੰਚ ਇੰਦਰਜੀਤ ਸਿੰਘ, ਸਰਪੰਚ ਸਿਕੰਦਰ ਸਿੰਘ, ਅਜੀਤ ਸਿੰਘ ਮੱਲ੍ਹੀ, ਸਰਪੰਚ ਸੁਖਵਿੰਦਰ ਸਿੰਘ, ਸੁਖਰਾਜ ਸਿੰਘ ਲਾਲੀ, ਸਰਪੰਚ ਅੰਮਿ੍ਤਪਾਲ ਸਿੰਘ, ਆਦਿ ਕਿਸਾਨ ਆਗੂ ਹਾਜ਼ਰ ਸਨ |

ਜ਼ਿਲ੍ਹੇ 'ਚ ਕੋਰੋਨਾ ਦੇ 118 ਨਵੇਂ ਮਾਮਲੇ ਆਏ ਸਾਹਮਣੇ, ਦੋ ਦੀ ਹੋਈ ਮੌਤ-ਕੁੱਲ ਮੌਤਾਂ ਦੀ ਗਿਣਤੀ 127

ਗੁਰਦਾਸਪੁਰ, 25 ਸਤੰਬਰ (ਸੁਖਵੀਰ ਸਿੰਘ ਸੈਣੀ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ | ਸਿਹਤ ਵਿਭਾਗ ਵਲੋਂ ਇਸ ਨੂੰ ਲੈ ਕੇ ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਟੈਸਟ ਕੀਤੇ ਜਾ ਰਹੇ ਹਨ | ਇਸ ਸਬੰਧੀ ਗੱਲ ਕਰਦੇ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਮੁਹੰਮਦ ਇਸ਼ਫਾਕ ਵਲੋਂ ਪੁਰਾਣੀ ਹਾਰਵੈਸਟਰ ਕੰਬਾਈਨਾਂ 'ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ

ਗੁਰਦਾਸਪੁਰ, 26 ਸਤੰਬਰ (ਆਰਿਫ਼)-ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਬਹੁਤ ਸਾਰੀਆਂ ਪੁਰਾਣੀਆਂ ਹਾਰਵੈਸਟਰ ਕੰਬਾਈਨਾਂ ਚਲਾਉਣ 'ਤੇ ਮੁਕੰਮਲ ਤੌਰ 'ਤੇ ਰੋਕ ਲਗਾਉਣ ਦਾ ਹੁਕਮ ਜਾਰੀ ਕੀਤੇ ਹਨ ਅਤੇ ...

ਪੂਰੀ ਖ਼ਬਰ »

ਆਸਟ੍ਰੇਲੀਆ ਸਟੱਡੀ ਵੀਜ਼ੇ 'ਤੇ ਜਾਣ ਵਾਲਿਆਂ ਦੇ ਸੁਪਨੇ ਸਾਕਾਰ ਕਰ ਰਹੀ ਹੈ ਔਜੀ ਹੱਬ-ਇੰਮੀਗ੍ਰੇਸ਼ਨ ਸੰਸਥਾ

ਗੁਰਦਾਸਪੁਰ, 26 ਸਤੰਬਰ (ਆਰਿਫ਼)-ਔਜੀ ਹੱਬ ਆਸਟ੍ਰੇਲੀਅਨ ਇੰਮੀਗ੍ਰੇਸ਼ਨ ਸੰਸਥਾ ਵਲੋਂ ਇਕ ਹੋਰ ਵਿਦਿਆਰਥਣ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾ ਕੇ ਉਸ ਦੇ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਸੁਪਨੇ ਨੰੂ ਸਾਕਾਰ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਇੰਸਪੈਕਟਰ ਜਸਬੀਰ ਸਿੰਘ ਨੇ ਥਾਣਾ ਬਹਿਰਾਮਪੁਰ ਵਿਖੇ ਸੰਭਾਲਿਆ ਐੱਸ.ਐੱਚ.ਓ. ਦਾ ਅਹੁਦਾ

ਗੁਰਦਾਸਪੁਰ, 26 ਸਤੰਬਰ (ਆਰਿਫ਼)-ਥਾਣਾ ਬਹਿਰਾਮਪੁਰ ਵਿਖੇ ਇੰਸਪੈਕਟਰ ਜਸਬੀਰ ਸਿੰਘ ਵਲੋਂ ਬਤੌਰ ਐਸ.ਐਚ.ਓ. ਅਹੁਦਾ ਸੰਭਾਲਿਆ ਗਿਆ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੰਸਪੈਕਟਰ ਜਸਬੀਰ ਸਿੰਘ ਪੀ.ਓ. ਸਟਾਫ਼ ਗੁਰਦਾਸਪੁਰ ਦੇ ਇੰਚਾਰਜ ਵਜੋਂ ਕੰਮ ਕਰ ਰਹੇ ਸਨ ਅਤੇ ਉਸ ...

ਪੂਰੀ ਖ਼ਬਰ »

ਗਲੋਬਲ ਮਾਈਗ੍ਰੇਸ਼ਨ ਵਲੋਂ ਜਨਵਰੀ ਇਨਟੇਕ ਦੇ ਦਾਖ਼ਲੇ ਜ਼ੋਰਾਂ 'ਤੇ

ਗੁਰਦਾਸਪੁਰ, 26 ਸਤੰਬਰ (ਸੁਖਵੀਰ ਸਿੰਘ ਸੈਣੀ)-ਗਲੋਬਲ ਮਾਈਗ੍ਰੇਸ਼ਨ ਸੰਸਥਾ ਵਲੋਂ ਰੋਜ਼ਾਨਾ ਹੀ ਆਸਟ੍ਰੇਲੀਆ, ਕੈਨੇਡਾ ਅਤੇ ਯੂ.ਕੇ. ਦੇ ਸਟੱਡੀ ਵੀਜ਼ੇ ਲਗਵਾਏ ਜਾ ਰਹੇ ਹਨ | ਜਿਸ ਤਹਿਤ ਸੰਸਥਾ ਵਲੋਂ ਇਕ ਹੋਰ ਵਿਦਿਆਰਥਣ ਦਾ ਯੂ.ਕੇ. ਦਾ ਸਟੱਡੀ ਵੀਜ਼ਾ ਲਗਵਾਇਆ ਗਿਆ ਹੈ | ...

ਪੂਰੀ ਖ਼ਬਰ »

ਵਾਟਰ ਸਪਲਾਈ ਵਿਭਾਗ ਦੇ ਕਰਮਚਾਰੀ ਨੇ ਸਰਪੰਚ 'ਤੇ ਲਗਾਏ ਕੁੱਟਮਾਰ ਦੇ ਦੋਸ਼

ਗੁਰਦਾਸਪੁਰ, 26 ਸਤੰਬਰ (ਭਾਗਦੀਪ ਸਿੰਘ ਗੋਰਾਇਆ/ਗੁਰਪ੍ਰਤਾਪ ਸਿੰਘ)-ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਖੁੱਥੀ ਵਿਖੇ ਵਾਟਰ ਸਪਲਾਈ ਵਿਭਾਗ ਦੇ ਕਰਮਚਾਰੀ ਅਤੇ ਸਰਪੰਚ ਵਿਚਕਾਰ ਝਗੜਾ ਹੋਣ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਏ | ਇਸ ਸਬੰਧੀ ਸਿਵਲ ਹਸਪਤਾਲ ਵਿਖੇ ...

ਪੂਰੀ ਖ਼ਬਰ »

ਅਜੀਤ ਸਿੰਘ ਹੁੰਦਲ ਦੇ ਦਿਹਾਂਤ 'ਤੇ ਰਮਨ ਸੰਧੂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ

ਗੁਰਦਾਸਪੁਰ, 26 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਬੀਤੇ ਦਿਨੀਂ ਅਧਿਆਪਕ ਅਜੇਪਾਲ ਸਿੰਘ ਹੁੰਦਲ ਦੇ ਪਿਤਾ ਅਜੀਤ ਸਿੰਘ ਹੁੰਦਲ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਅੱਜ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜ਼ਿਲ੍ਹਾ ਯੂਥ ਪ੍ਰਧਾਨ ਅਕਾਲੀ ਦਲ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਮੁਫ਼ਤ ਸਮਾਰਟ ਫੋਨ ਵੰਡ ਕੇ ਰਾਜ ਸਰਕਾਰ ਨੇ ਆਪਣਾ ਵਾਅਦਾ ਨਿਭਾਇਆ-ਕੈਬਨਿਟ ਮੰਤਰੀ ਬਾਜਵਾ

ਬਟਾਲਾ, 26 ਸਤੰਬਰ (ਕਾਹਲੋਂ)-ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਮੁਫ਼ਤ ਮੋਬਾਇਲ ਦੇ ਕੇ ਆਪਣਾ ਚੋਣ ਵਾਅਦਾ ਨਿਭਾਇਆ ਹੈ ਅਤੇ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਇਹ ਸਮਾਰਟ ਮੋਬਾਇਲ ਫੋਨ ਨੌਜਵਾਨ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਵਰਦਾਨ ਸਾਬਤ ਹੋ ਰਹੇ ਹਨ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਸਾਹੋਵਾਲ ਅਤੇ ਪੰਡੋਰੀ ਮਹੰਤਾਂ ਦੇ ਕਿਸਾਨਾਂ ਨੇ ਖੇਤੀ ਬਿੱਲ ਖ਼ਿਲਾਫ਼ ਕੱਢਿਆ ਰੋਸ ਮਾਰਚ

ਪੁਰਾਣਾ ਸ਼ਾਲਾ, 26 ਸਤੰਬਰ (ਅਸ਼ੋਕ ਸ਼ਰਮਾ)-ਪੰਡੋਰੀ ਮਹੰਤਾਂ ਅਧੀਨ ਪੈਂਦੇ ਪਿੰਡ ਸਾਹੋਵਾਲ ਅਤੇ ਰਣਜੀਤ ਬਾਗ਼ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲ ਦੇ ਵਿਰੋਧ ਵਿਚ ਰੋਸ ਮਾਰਚ ਕੱਢਿਆ | ਇਸ ਮੌਕੇ ਆਗੂਆਂ ਨੇ ਦੁਕਾਨਾਂ ...

ਪੂਰੀ ਖ਼ਬਰ »

ਪੁਲਿਸ ਨੇ 72 ਘੰਟਿਆਂ 'ਚ ਔਰਤ ਸਮੇਤ ਦੋ ਬੱਚਿਆਂ ਨੰੂ ਕੀਤਾ ਪਰਿਵਾਰ ਹਵਾਲੇ-ਦੋਸ਼ੀ ਗਿ੍ਫ਼ਤਾਰ

ਪੁਰਾਣਾ ਸ਼ਾਲਾ, 26 ਸਤੰਬਰ (ਅਸ਼ੋਕ ਸ਼ਰਮਾ)-ਪਿੰਡ ਬਹਾਦਰ ਦੇ ਬੀਤੇ ਦਿਨੀਂ ਅਗਵਾ ਹੋਏ ਇਕ ਔਰਤ ਸਮੇਤ ਉਸ ਦੇ ਦੋ ਬੱਚਿਆਂ ਨੰੂ ਸ਼ਾਲਾ ਪੁਲਿਸ ਵਲੋਂ 72 ਘੰਟੇ ਵਿਚ ਲੱਭ ਕੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ | ਜਦੋਂ ਕਿ ਦੋਸ਼ੀ ਨੰੂ ਮੌਕੇ ਤੋਂ ਗਿ੍ਫ਼ਤਾਰ ਕਰਕੇ ਉਸ ਦਾ ਦੋ ...

ਪੂਰੀ ਖ਼ਬਰ »

-ਮਾਮਲਾ ਗੁੰਮ ਹੋਏ ਪਾਵਨ ਸਰੂਪਾਂ ਦਾ- 28 ਨੂੰ ਸ਼ੋ੍ਰਮਣੀ ਕਮੇਟੀ ਦੇ ਦਫ਼ਤਰ ਮੂਹਰੇ ਸੰਗਤਾਂ ਦਾ ਹੋਵੇਗਾ ਵਿਸ਼ਾਲ ਇਕੱਠ-ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਲਹਿਣਾ ਸਿੰਘ

ਅੱਚਲ ਸਾਹਿਬ, 26 ਸਤੰਬਰ (ਗੁਰਮੀਤ ਸਿੰਘ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਦਮਦਮੀ ਟਕਸਾਲ ਤਲਵੰਡੀ ਬਖ਼ਤਾ ਦੇ ਹੈੱਡਕੁਆਟਰ ਗੁਰਦੁਆਰਾ ਗੁਰਪ੍ਰਸਾਦਿ ਸਾਹਿਬ ਵਿਖੇ ਪਹੰੁਚੇ, ਜਿੱਥੇ ਦਮਦਮੀ ਟਕਸਾਲ ਤਲਵੰਡੀ ...

ਪੂਰੀ ਖ਼ਬਰ »

ਕੈਨੇਡਾ ਪੜ੍ਹਾਈ ਕਰਨ ਗਏ ਪਿੰਡ ਕੁਹਾਲੀ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ

ਕੋਟਲੀ ਸੂਰਤ ਮੱਲ੍ਹੀ, 26 ਸਤੰਬਰ (ਕੁਲਦੀਪ ਸਿੰਘ ਨਾਗਰਾ)-ਕਨੇਡਾ 'ਚ ਉਚ ਸਿੱਖਿਆ ਪ੍ਰਾਪਤ ਕਰਨ ਗਏ ਪਿੰਡ ਕੁਹਾਲੀ ਦੇ ਇਕ ਨੌਜਵਾਨ ਦੀ ਉਥੇ ਵਾਪਰੇ ਇਕ ਹਾਦਸੇ 'ਚ ਮੌਤ ਹੋਣ ਉਪਰੰਤ ਨੌਜਵਾਨ ਦੀ ਮਿ੍ਤਕ ਦੇਹ ਵਾਪਸ ਦੇਸ਼ ਲਿਆਉਣ ਲਈ ਪਰਿਵਾਰ ਨੂੰ ਭਾਰੀ ਖੱਜਲ-ਖੁਆਰੀ ਦਾ ...

ਪੂਰੀ ਖ਼ਬਰ »

ਪਿੰਡ ਖਾਨਮਲਕ ਵਿਖੇ ਅਰਜਨ ਪ੍ਰਤਾਪ ਸਿੰਘ ਬਾਜਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਸਮਾਰਟ ਕਾਰਡ ਵੰਡੇ

ਧਾਰੀਵਾਲ, 26 ਸਤੰਬਰ (ਸਵਰਨ ਸਿੰਘ)-ਨਜ਼ਦੀਕੀ ਪਿੰਡ ਖਾਨਮਲੱਕ ਵਿਖੇ ਅਰਜਨ ਪ੍ਰਤਾਪ ਸਿੰਘ ਬਾਜਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਬਣਾਏ ਰਾਸ਼ਨ ਲਈ ਸਮਾਰਟ ਕਾਰਡ ਸਰਪੰਚ ਜੱਗਬੀਰ ਸਿੰਘ ਦੇ ਪ੍ਰਬੰਧਾਂ ...

ਪੂਰੀ ਖ਼ਬਰ »

ਬਲੈਰੋ ਨਾਲ ਵਾਪਰੇ ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਡੇਰਾ ਬਾਬਾ ਨਾਨਕ, 26 ਸਤੰਬਰ (ਸ਼ਰਮਾ/ਰੰਧਾਵਾ)-ਬੀਤੀ ਰਾਤ ਪਾਵਰਕਾਮ ਦਫਤਰ ਦੇ ਨਜਦੀਕ ਬਲੈਰੋ ਗੱਡੀ ਨਾਲ ਵਾਪਰੇ ਹਾਦਸੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਹਰਭਜਨ ਸਿੰਘ (55) ਪੱੁਤਰ ਰਵੇਲ ਸਿੰਘ ਜੋ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ, ਬੀਤੀ ਰਾਤ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪੁਰਾਣਾ ਸ਼ਾਲਾ 'ਚ ਲਗਾਤਾਰ ਜ਼ਬਰਦਸਤ ਰੋਸ ਪ੍ਰਦਰਸ਼ਨ ਜਾਰੀ

ਪੁਰਾਣਾ ਸ਼ਾਲਾ, 26 ਸਤੰਬਰ (ਗੁਰਵਿੰਦਰ ਸਿੰਘ ਗੋਰਾਇਆ)-ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ਵਜੋਂ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠਾਂ ਸਥਾਨਿਕ ਖੇਤਰ ਅੰਦਰ ਰੋਸ ਪ੍ਰਦਰਸ਼ਨਾਂ ਅਤੇ ਧਰਨਿਆਂ ਦਾ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦਾ ਗੁਰਦਾਸਪੁਰ 'ਚ 28 ਸਤੰਬਰ ਨੂੰ ਹੋਵੇਗਾ ਸਨਮਾਨ-ਬੱਬੇਹਾਲੀ

ਗੁਰਦਾਸਪੁਰ, 26 ਸਤੰਬਰ (ਆਰਿਫ਼)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 28 ਸਤੰਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹੁੰਚ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ...

ਪੂਰੀ ਖ਼ਬਰ »

ਪਿੰਡਾਂ 'ਚ ਗਰਾਮ ਸਭਾਵਾਂ ਦੇ ਹਾੜ੍ਹੀ ਸਾਉਣੀ ਦੇ ਆਮ ਇਜਲਾਸ ਬੁਲਾਉਣ ਦਾ ਰੁਝਾਨ ਖ਼ਤਮ

ਤਿੱਬੜ, 26 ਸਤੰਬਰ (ਭੁਪਿੰਦਰ ਸਿੰਘ ਬੋਪਾਰਾਏ)-ਭਾਰਤ ਪਿੰਡਾਂ ਦਾ ਦੇਸ਼ ਹੋਣ ਕਰਕੇ ਇੱਥੋਂ ਦੀ ਸਭ ਤੋਂ ਵੱਡੀ ਜਾਣੀ ਜਾਂਦੀ ਲੋਕਤੰਤਰ ਪ੍ਰਣਾਲੀ 'ਚ ਸਭ ਤੋਂ ਹੇਠਲੀ ਤੇ ਮੁੱਢਲੀ ਇਕਾਈ ਪਿੰਡ ਦੀ ਚੁਣੀ ਹੋਈ ਗਰਾਮ ਪੰਚਾਇਤ ਨੰੂ ਮੰਨਿਆ ਜਾਂਦਾ ਹੈ | ਪੰਜਾਬ 'ਚ ਲਗਪਗ ਸਾਢੇ ...

ਪੂਰੀ ਖ਼ਬਰ »

ਐੱਸ.ਬੀ.ਆਈ. ਜ਼ਿਲ੍ਹਾ ਸੇਲਜ਼ ਹੱਬ ਦੀ ਨਵੀਂ ਇਮਾਰਤ ਦਾ ਜੀ.ਐੱਮ ਚੰਦਰ ਸ਼ੇਖਰ ਨੇ ਕੀਤਾ ਉਦਘਾਟਨ

ਗੁਰਦਾਸਪੁਰ, 26 ਸਤੰਬਰ (ਆਲਮਬੀਰ ਸਿੰਘ)-ਸਟੇਟ ਬੈਂਕ ਆਫ਼ ਇੰਡੀਆ ਦੀ ਜ਼ਿਲ੍ਹਾ ਸੇਲਜ ਹੱਬ ਦੀ ਨਵੀਂ ਇਮਾਰਤ ਦਾ ਉਦਘਾਟਨ ਸਟੇਟ ਬੈਂਕ ਆਫ਼ ਇੰਡੀਆ ਦੇ ਜਨਰਲ ਮੈਨੇਜਰ ਚੰਡੀਗੜ੍ਹ ਚੰਦਰ ਸ਼ੇਖਰ ਸ਼ਰਮਾ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਰਿਜ਼ਨਲ ਮੈਨੇਜਰ ...

ਪੂਰੀ ਖ਼ਬਰ »

ਗੈਪ ਵਾਲੇ ਸਪਾਊਸ ਵਿਦਿਆਰਥੀਆਂ ਦੇ ਬਗੈਰ ਆਈਲਟਸ ਯੂ.ਕੇ. ਦੇ ਵੀਜ਼ੇ ਲਗਵਾ ਰਹੀ ਹੈ ਸੈਵਨਸੀਜ਼ ਇੰਮੀਗ੍ਰੇਸ਼ਨ

ਗੁਰਦਾਸਪੁਰ, 26 ਸਤੰਬਰ (ਆਰਿਫ਼)-ਪਿਛਲੇ ਕਈ ਸਾਲਾਂ ਤੋਂ ਗੁਰਦਾਸਪੁਰ, ਚੰਡੀਗੜ੍ਹ ਅਤੇ ਅੰਮਿ੍ਤਸਰ ਵਿਚ ਸਟੱਡੀ ਵੀਜ਼ੇ ਸਬੰਧੀ ਬਿਹਤਰੀਨ ਸੇਵਾਵਾਂ ਦੇ ਰਹੀ ਸੈਵਨਸੀਜ਼ ਇਮੀਗ੍ਰੇਸ਼ਨ ਵਲੋਂ ਹਰ ਮੋੜ 'ਤੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਗਿਆ ਹੈ | ਇਸ ਸਬੰਧੀ ਗੱਲਬਾਤ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਮਹਾਂਮਾਰੀ ਨੇ ਤਿੰਨ ਲੋਕਾਂ ਦੀ ਲਈ ਜਾਨ, ਕੁੱਲ ਮੌਤਾਂ ਦੀ ਗਿਣਤੀ ਹੋਈ 65

ਪਠਾਨਕੋਟ, 26 ਸਤੰਬਰ (ਚੌਹਾਨ)-ਅੱਜ ਜ਼ਿਲ੍ਹਾ ਪਠਾਨਕੋਟ ਅੰਦਰ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਹੈ | ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 65 ਹੋ ਗਈ ਹੈ | ਅੱਜ ਜ਼ਿਲ੍ਹੇ ਅੰਦਰ 80 ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ | ਜਿਸ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ 3388 ਹੋ ਗਈ ...

ਪੂਰੀ ਖ਼ਬਰ »

ਦੇਸੀ ਪਿਸਤੌਲ ਅਤੇ ਦਸ ਜਿੰਦਾ ਰੌਾਦਾਂ ਸਮੇਤ ਇਕ ਗਿ੍ਫ਼ਤਾਰ

ਪਠਾਨਕੋਟ, 26 ਸਤੰਬਰ (ਚੌਹਾਨ)-ਸੀ.ਆਈ.ਏ. ਸਟਾਫ਼ ਪਠਾਨਕੋਟ ਨੇ ਇਕ ਵਿਅਕਤੀ ਨੰੂ ਇਕ ਦੇਸੀ ਪਿਸਤੌਲ (ਕੱਟੇ) ਅਤੇ 10 ਜਿੰਦਾ ਰੌਾਦਾਂ ਸਹਿਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ. ਸਟਾਫ਼ ਦੇ ਪ੍ਰਭਾਰੀ ਇੰਸਪੈਕਟਰ ...

ਪੂਰੀ ਖ਼ਬਰ »

ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ 'ਚ ਕੀਤੇ ਚੱਕੇ ਜਾਮ ਵਿਚ ਭਾਗ ਲੈਣ ਵਾਲੇ ਵਰਕਰਾਂ ਦਾ ਕੀਤਾ ਧੰਨਵਾਦ

ਪਠਾਨਕੋਟ, 26 ਸਤੰਬਰ (ਸੰਧੂ)-ਕੇਂਦਰ ਦੀ ਸਰਕਾਰ ਵਲੋਂ ਖੇਤੀ ਸਬੰਧੀ ਜੋ ਕਾਨੂੰਨ ਪਾਸ ਕੀਤੇ ਗਏ ਹਨ ਉਨ੍ਹਾਂ ਦੇ ਵਿਰੋਧ ਵਿਚ ਬੀਤੇ ਕੱਲ੍ਹ ਸ਼ੋ੍ਰਮਣੀ ਅਕਾਲੀ ਦਲ ਡੈਮੋਕੇ੍ਰਟਿਕ ਵਲੋਂ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਦਿਸ਼ਾ ਨਿਰਦੇਸ਼ਾਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX