ਤਾਜਾ ਖ਼ਬਰਾਂ


ਅਮਿਤ ਸ਼ਾਹ ਦੀ ਅਪੀਲ 'ਤੇ ਕਿਸਾਨ ਗ਼ੌਰ ਫ਼ਰਮਾਉਣ - ਕੈਪਟਨ
. . .  25 minutes ago
ਚੰਡੀਗੜ੍ਹ, 28 ਨਵੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਪੀਲ 'ਤੇ ਗ਼ੌਰ ਫ਼ਰਮਾਉਣ ਅਤੇ ਗੱਲਬਾਤ ਰਾਹੀਂ ਮੁੱਦੇ ਦਾ...
ਟਰਮੀਨਲ ਹਾਲ ਦੇ ਅੰਦਰ ਜਾਅਲੀ ਪਾਸ ਨਾਲ ਪ੍ਰਵੇਸ਼ ਕਰਨ ਮੌਕੇ ਸੁਰੱਖਿਆ ਫੋਰਸ ਵੱਲੋਂ ਇੱਕ ਵਿਅਕਤੀ ਕਾਬੂ
. . .  about 1 hour ago
ਰਾਜਾਸਾਂਸੀ, 28 ਨਵੰਬਰ (ਹਰਦੀਪ ਸਿੰਘ ਖੀਵਾ) ਅੰਮਿ੍ਤਸਰ ਦੇ ਸੀ੍ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਤਾਇਨਾਤ ਸੁਰੱਖਿਆ ਫੋਰਸ ਸੀ. ਆਈ. ਐਸ. ਐਫ ਦੇ ਜਵਾਨਾਂ ਵੱਲੋਂ ਟਰਮੀਨਲ ਹਾਲ ਦੇ ਅੰਦਰ ਜਾਅਲੀ ਪਾਸ ਨਾਲ ਪਰਵੇਸ਼ ਕਰ ਰਹੇ ਇੱਕ ਨੌਜਵਾਨ ਵਿਅਕਤੀ ਨੂੰ ਕਾਬੂ ਕੀਤਾ...
551ਵੇਂ ਪ੍ਰਕਾਸ਼ ਪੁਰਬ ਨੂੰ ਲ਼ੈ ਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਕੀਤੀ ਗਈ ਸੁੰਦਰ ਸਜਾਵਟ
. . .  about 1 hour ago
ਸੁਲਤਾਨਪੁਰ ਲੋਧੀ 28 ਨਵੰਬਰ (ਜਗਮੋਹਨ ਸਿੰਘ ਥਿੰਦ) - ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਗੁਰਪੁਰਬ ਨੂੰ ਲ਼ੈ ਕੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਹੈ। ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ...
ਭਾਰਤ ਪਾਕਿਸਤਾਨ ਸਰਹੱਦ ਨੇੜੇ ਘੁੰਮਦਾ ਸ਼ੱਕੀ ਵਿਅਕਤੀ ਕਾਬੂ
. . .  about 1 hour ago
ਅਜਨਾਲਾ, 28 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਦੀ ਸਰਹੱਦੀ ਚੌਂਕੀ ਸ਼ਾਹਪੁਰ ਨਜ਼ਦੀਕ ਘੁੰਮ ਰਹੇ ਇੱਕ ਸ਼ੱਕੀ ਭਾਰਤੀ ਵਿਅਕਤੀ ਨੂੰ ਬੀ.ਐਸ.ਐਫ ਦੀ 32 ਬਟਾਲੀਅਨ ਵੱਲੋਂ ਕਾਬੂ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਇੱਕ ਸ਼ੱਕੀ ਭਾਰਤੀ ਵਿਅਕਤੀ ਚੌਂਕੀ...
ਸੰਸਦ ਮੈਂਬਰ ਔਜਲਾ ਕਿਸਾਨਾਂ ਦੇ ਅੰਦੋਲਨ ਵਿਚ ਸ਼ਾਮਿਲ ਹੋਣ ਲਈ ਸਿੰਘੂ ਬਾਰਡਰ ਵਿਖੇ ਪਹੁੰਚੇ
. . .  about 1 hour ago
ਅੰਮ੍ਰਿਤਸਰ, 28 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਕਿਸਾਨਾਂ ਦੇ ਅੰਦੋਲਨ ਵਿਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਿਸ਼ੇਸ਼ ਤੌਰ 'ਤੇ ਅੱਜ ਸਿੰਘੂ ਬਾਰਡਰ ਵਿਖੇ ਪਹੁੰਚੇ, ਜਿੱਥੇ ਉਹ ਅੰਦੋਲਨਕਾਰੀ ਕਿਸਾਨਾਂ ਤੇ ਨੌਜਵਾਨਾਂ ਨਾਲ ਚਾਹ ਪੀਂਦੇ, ਗੱਪਸ਼ੱਪ...
ਭਾਰਤ ਸਰਕਾਰ ਕਿਸਾਨਾਂ ਦੀਆਂ ਮੰਗਾਂ 'ਤੇ ਗੱਲ ਕਰਨ ਨੂੰ ਤਿਆਰ - ਗ੍ਰਹਿ ਮੰਤਰੀ
. . .  about 2 hours ago
ਨਵੀਂ ਦਿੱਲੀ, 28 ਨਵੰਬਰ - ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਭਾਰਤ ਦੀ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਖੇਤੀਬਾੜੀ ਮੰਤਰੀ ਨੇ ਉਨ੍ਹਾਂ ਨੂੰ 3 ਦਸੰਬਰ ਨੂੰ ਗੱਲਬਾਤ ਕਰਨ ਲਈ ਸੱਦਿਆ ਹੈ। ਸਰਕਾਰ ਕਿਸਾਨਾਂ...
ਆਵਾਰਾ ਪਸ਼ੂ ਦੇ ਕਾਰਨ ਵਾਪਰੇ ਹਾਦਸੇ 'ਚ 26 ਸਾਲਾ ਨੌਜਵਾਨ ਦੀ ਹੋਈ ਮੌਤ
. . .  about 2 hours ago
ਗੁਰੂ ਹਰ ਸਹਾਏ, 28 ਨਵੰਬਰ (ਕਪਿਲ ਕੰਧਾਰੀ) - ਫ਼ਿਰੋਜ਼ਪੁਰ ਫ਼ਾਜ਼ਿਲਕਾ ਜੀ.ਟੀ. ਰੋਡ 'ਤੇ ਜੇ.ਐਨ. ਇੰਟਰਨੈਸ਼ਨਲ ਸਕੂਲ ਦੇ ਨਜ਼ਦੀਕ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੇ ਅੱਗੇ ਆਵਾਰਾ ਪਸ਼ੂ ਆ ਜਾਣ ਦੇ ਚੱਲਦਿਆਂ ਮੋਟਰਸਾਈਕਲ ਸਵਾਰ 26 ਸਾਲਾ ਕਰੀਬ ਨੌਜਵਾਨ...
ਕਿਸਾਨਾਂ ਨੂੰ ਖਾਲਿਸਤਾਨੀ ਕਹਿਣਾ ਗਲਤ - ਸੁਖਬੀਰ ਸਿੰਘ ਬਾਦਲ
. . .  about 3 hours ago
ਚੰਡੀਗੜ੍ਹ, 28 ਨਵੰਬਰ (ਵਿਕਰਮਜੀਤ ਸਿੰਘ ਮਾਨ) - ਅਕਾਲੀ ਦਲ ਕੋਰ ਕਮੇਟੀ ਮੀਟਿੰਗ ਮਗਰੋਂ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨ ਦੇਸ਼ ਦੇ ਵਫ਼ਾਦਾਰ ਹਨ , ਸਾਰੀ ਜਿੰਦਗੀ ਦੇਸ਼ ਦੀ ਸੇਵਾ ਕੀਤੀ ਅਤੇ ਉਨ੍ਹਾਂ ਨੂੰ...
ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕਿਸਾਨਾਂ ਵਾਸਤੇ ਐਂਬੂਲੈਂਸਾਂ ਤੇ ਮੈਡੀਕਲ ਟੀਮਾਂ ਤਾਇਨਾਤ ਕਰਨ ਦਾ ਫੈਸਲਾ
. . .  about 3 hours ago
ਨਵੀਂ ਦਿੱਲੀ, 28 ਨਵੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਉਹ ਕਿਸਾਨਾਂ ਦੀ ਸਹੂਲਤ ਲਈ ਧਰਨਿਆਂ ਵਾਲੀਆਂ ਥਾਵਾਂ ’ਤੇ ਐਂਬੂਲੈਂਸਾਂ ਤੇ ਮੈਡੀਕਲ ਟੀਮਾਂ ਤਾਇਨਾਤ ਕਰੇਗੀ ਅਤੇ ਜਦੋਂ ਤੱਕ ਧਰਨਾ ਖਤਮ ਨਹੀਂ ਹੋ ਜਾਂਦਾ, ਉਦੋਂ ਤੱਕ ਉਹਨਾਂ ਨੂੰ ਲੰਗਰ ਛਕਾਏਗੀ। ਇਸ ਗੱਲ ਦੀ...
ਖੱਟਰ ਦਾ ਫ਼ੋਨ ਨਹੀਂ ਚੁੱਕਾਂਗਾ - ਕੈਪਟਨ ਹਰਿਆਣਾ ਦੇ ਮੁੱਖ ਮੰਤਰੀ ਤੋਂ ਹੋਏ ਨਾਰਾਜ਼
. . .  about 3 hours ago
ਚੰਡੀਗੜ੍ਹ, 28 ਨਵੰਬਰ - ਮੀਡੀਆ 'ਚ ਆਈ ਰਿਪੋਰਟਾਂ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ 'ਤੇ ਕਾਰਵਾਈ ਨੂੰ ਲੈ ਕੇ ਸਨਿੱਚਰਵਾਰ ਨੂੰ ਹਰਿਆਣਾ 'ਚ ਆਪਣੇ ਹਮ ਰੁਤਬਾ ਮਨੋਹਰ ਲਾਲ ਖੱਟਰ 'ਤੇ ਨਿਸ਼ਾਨਾ ਸਾਧਿਆ...
ਸੜਕ ਕਿਨਾਰੇ ਖੜੀ ਗੱਡੀ ਨਾਲ ਟਕਰਾਈ ਐਕਟੀਵਾ ਇਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
. . .  about 4 hours ago
ਲਾਂਬੜਾ, 28 ਨਵੰਬਰ (ਪਰਮੀਤ ਗੁਪਤਾ) - ਥਾਣਾ ਲਾਂਬੜਾ ਅਧੀਨ ਪੈਂਦੇ ਜਲੰਧਰ ਕਾਲਾ ਸੰਘਿਆਂ ਰੋਡ ਉਪਰ ਪਿੰਡ ਨਿੱਜਰਾਂ ਦੇ ਨਜ਼ਦੀਕ ਸਨਿੱਚਰਵਾਰ ਨੂੰ ਸੜਕ ਕਿਨਾਰੇ ਖੜ੍ਹੀ ਗੱਡੀ ਨਾਲ ਐਕਟੀਵਾ ਟੱਕਰ ਹੋ ਜਾਣ ਐਕਟੀਵਾ ਚਾਲਕ ਦੀ ਮੌਕੇ...
ਲੁਧਿਆਣਾ ਵਿੱਚ ਕੋਰੋਨਾ ਤੋਂ ਪ੍ਰਭਾਵਿਤ ਮਰੀਜਾਂ ਦੀ ਗਿਣਤੀ ਦਾ ਅੰਕੜਾ ਹੋਰ ਵਧਿਆ
. . .  about 5 hours ago
ਲੁਧਿਆਣਾ,28 ਨਵੰਬਰ (ਸਲੇਮਪੁਰੀ) - ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿਚ ਹਰ ਰੋਜ ਵੱਡੀ ਗਿਣਤੀ ਵਿਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦਾ ਕਹਿਰ ਰੁਕਣ ਦੀ ਬਜਾਏ ਦਿਨ - ਬ - ਦਿਨ ਵੱਧਦਾ ਜਾ...
ਕਿਸਾਨ ਸਿੰਘੂ ਵਿਖੇ ਅੜੇ, ਨਹੀਂ ਜਾਣਗੇ ਕਿਧਰੇ ਹੋਰ - ਕਿਸਾਨ ਜਥੇਬੰਦੀ
. . .  about 5 hours ago
ਨਵੀਂ ਦਿੱਲੀ, 28 ਨਵੰਬਰ - ਕਿਸਾਨ ਜਥੇਬੰਦੀਆਂ ਵਿਚਕਾਰ ਦਿੱਲੀ ਹਰਿਆਣਾ ਬਾਰਡਰ 'ਤੇ ਸਿੰਘੂ ਵਿਖੇ ਹੋਈ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਕਿਸਾਨ ਮੌਜੂਦਾ ਸਥਾਨ 'ਤੇ ਹੀ ਆਪਣਾ ਧਰਨਾ...
ਪਵਨ ਕੁਮਾਰ ਬਾਂਸਲ ਨੂੰ ਕਾਂਗਰਸ ਨੇ ਦਿੱਤੀ ਵੱਡੀ ਜ਼ਿੰਮੇਵਾਰੀ
. . .  about 5 hours ago
ਚੰਡੀਗੜ੍ਹ, 28 ਨਵੰਬਰ - ਕਾਂਗਰਸ ਨੇ ਸੀਨੀਅਰ ਆਗੂ ਅਹਿਮਦ ਪਟੇਲ ਦੇ ਦਿਹਾਂਤ ਤੋਂ ਬਾਅਦ ਪਵਨ ਕੁਮਾਰ ਬਾਂਸਲ ਨੂੰ ਪਾਰਟੀ ਦਾ ਖ਼ਜ਼ਾਨਚੀ ਨਿਯੁਕਤ ਕੀਤਾ ਹੈ। ਬਾਂਸਲ ਪਾਰਟੀ ਦੇ ਅੰਤਰਿਮ ਖ਼ਜ਼ਾਨਚੀ...
ਡੱਬਵਾਲੀ ਪੁਲਿਸ ਵਲੋਂ ਨਾਕੇਬੰਦੀ ਤੋੜ ਦਿੱਲੀ ਵੱਲ ਵਧਣ ਵਾਲੇ 8-10 ਹਜ਼ਾਰ ਕਿਸਾਨਾਂ 'ਤੇ ਮੁਕੱਦਮਾ ਦਰਜ
. . .  about 6 hours ago
ਡੱਬਵਾਲੀ, 28 ਨਵੰਬਰ (ਇਕਬਾਲ ਸਿੰਘ ਸ਼ਾਂਤ)- ਸਿਟੀ ਪੁਲਿਸ ਨੇ ਇੱਥੇ ਪੰਜਾਬ-ਹਰਿਆਣਾ ਹੱਦ 'ਤੇ ਪੁਲਿਸ ਦਾ ਨਾਕਾ ਤੋੜ ਕੇ ਜਬਰੀ ਦਿੱਲੀ ਵੱਲ ਵਧਣ ਵਾਲੇ 8-10 ਹਜ਼ਾਰ ਕਿਸਾਨਾਂ ਖ਼ਿਲਾਫ਼ 9 ਧਾਰਾਵਾਂ ਤਹਿਤ ਮੁਕੱਦਮਾ...
ਕਿਸਾਨਾਂ 'ਤੇ ਅਨਿਆਂ ਅੱਤਵਾਦੀ ਹਮਲੇ ਵਰਗਾ- ਅਖਿਲੇਸ਼ ਯਾਦਵ
. . .  about 6 hours ago
ਲਖਨਊ, 28 ਨਵੰਬਰ- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਹੈ ਕਿ ਕਿਸਾਨਾਂ 'ਤੇ ਇੰਨਾ ਅੱਤਿਆਚਾਰ ਕਿਸੇ ਸਰਕਾਰ ਵੇਲੇ ਨਹੀਂ ਹੋਇਆ...
ਜੰਮੂ-ਕਸ਼ਮੀਰ ਡੀ. ਡੀ. ਸੀ. ਚੋਣਾਂ : ਦੁਪਹਿਰ 1 ਵਜੇ ਤੱਕ 39.69 ਫ਼ੀਸਦੀ ਵੋਟਿੰਗ
. . .  about 6 hours ago
ਕਿਸਾਨਾਂ ਅਤੇ ਨੌਜਵਾਨਾਂ ਨੇ ਖੱਟਰ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ
. . .  about 6 hours ago
ਲੋਪੋਕੇ (ਅੰਮ੍ਰਿਤਸਰ), 28 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਕੇਂਦਰ ਦੀ ਮੋਦੀ ਸਰਕਾਰ ਦੀ ਸ਼ਹਿ 'ਤੇ ਹਰਿਆਣਾ ਦੀ ਸਰਕਾਰ ਵਲੋਂ ਕਿਸਾਨਾਂ 'ਤੇ ਕੀਤੇ ਗਏ ਭਾਰੀ ਤਸ਼ੱਦਦ ਦੇ ਵਿਰੋਧ 'ਚ ਅੱਜ ਕਸਬਾ ਲੋਪੋਕੇ ਵਿਖੇ...
ਹਰਿਆਣਾ ਦੇ ਮੁੱਖ ਮੰਤਰੀ ਦਾ ਬਿਆਨ- ਇਹ ਸਾਡੇ ਕਿਸਾਨ ਨਹੀਂ, ਵਿਰੋਧ-ਪ੍ਰਦਰਸ਼ਨਾਂ ਲਈ ਪੰਜਾਬ ਜ਼ਿੰਮੇਵਾਰ
. . .  about 6 hours ago
ਚੰਡੀਗੜ੍ਹ, 28 ਨਵੰਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨੀ ਨੂੰ ਅੰਦੋਲਨ 'ਤੇ ਬੋਲਦਿਆਂ ਕਿਹਾ ਕਿ ਦਿੱਲੀ 'ਚ ਅੰਦੋਲਨ ਕਰ ਰਹੇ ਕਿਸਾਨ ਉਨ੍ਹਾਂ ਦੇ ਸੂਬੇ ਦੇ ਨਹੀਂ ਹਨ। ਉਨ੍ਹਾਂ ਕਿਹਾ...
ਗੋਆ ਦੇ ਮੁੱਖ ਮੰਤਰੀ ਵਲੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ
. . .  about 7 hours ago
ਨਵੀਂ ਦਿੱਲੀ, 28 ਨਵੰਬਰ- ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਵਲੋਂ ਅੱਜ ਰਾਸ਼ਟਰਪਤੀ ਭਵਨ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ...
ਮਸਲਿਆਂ ਦੇ ਹੱਲ ਲਈ ਕੇਂਦਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ- ਖੇਤੀਬਾੜੀ ਮੰਤਰੀ ਤੋਮਰ
. . .  about 7 hours ago
ਨਵੀਂ ਦਿੱਲੀ, 28 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰਾਜਧਾਨੀ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਇਕ ਵਾਰ ਫਿਰ ਕਿਹਾ ਹੈ ਕਿ ਕੇਂਦਰ ਸਰਕਾਰ ਮਸਲਿਆਂ...
ਚੰਡੀਗੜ੍ਹ 'ਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਸ਼ੁਰੂ
. . .  about 7 hours ago
ਚੰਡੀਗੜ੍ਹ, 28 ਨਵੰਬਰ (ਸੁਰਿੰਦਰਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫ਼ਤਰ 'ਚ ਪਹੁੰਚ ਚੁੱਕੇ ਹਨ...
ਹੈਦਰਾਬਾਦ ਵਿਖੇ ਸਥਿਤ ਭਾਰਤ ਬਾਇਓਟੈਕ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 7 hours ago
ਹੈਦਰਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਦਰਾਬਾਦ ਵਿਖੇ ਸਥਿਤ ਭਾਰਤ ਬਾਇਓਟੈਕ ਦੀ ਲੈਬ 'ਚ ਕੋਰੋਨਾ ਵੈਕਸੀਨ ਦੇ ਨਿਰਮਾਣ ਦਾ ਜਾਇਜ਼ਾ ਲੈ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ...
ਦਿੱਲੀ ਸਰਕਾਰ ਵਲੋਂ ਕਿਸਾਨਾਂ ਲਈ ਮੋਬਾਇਲ ਟਾਇਲਟਾਂ ਦਾ ਇੰਤਜ਼ਾਮ
. . .  about 8 hours ago
ਨਵੀਂ ਦਿੱਲੀ, 28 ਨਵੰਬਰ- ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਲਈ ਮੋਬਾਇਲ ਟਾਇਲਟਾਂ ਦੇ ਇੰਤਜ਼ਾਮ ਕੀਤੇ ਹਨ ਤਾਂ ਜੋ ਦਿੱਲੀ ਆਏ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ...
ਹੈਦਰਾਬਾਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ਦਾ ਲੈਣਗੇ ਜਾਇਜ਼ਾ
. . .  about 8 hours ago
ਹੈਦਰਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਦਰਾਬਾਦ ਪਹੁੰਚ ਚੁੱਕੇ ਹਨ। ਇੱਥੇ ਉਹ ਕੋਰੋਨਾ ਵੈਕਸੀਨ ਦੇ ਵਿਕਾਸ ਅਤੇ ਉਤਪਾਦਨ ਪ੍ਰਕਿਰਿਆ ਦਾ ਜਾਇਜ਼ਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

ਲੁਧਿਆਣਾ

ਜੇ ਕੇਂਦਰ ਕਿਸਾਨਾਂ ਪ੍ਰਤੀ ਸੁਹਿਰਦ ਹੈ ਤਾਂ ਐਮ. ਐਸ. ਪੀ. ਸਬੰਧੀ ਕਾਨੂੰਨ ਪਾਸ ਕਰੇ–ਸੁਖਬੀਰ

ਡੇਹਲੋਂ, 26 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ/ਜਰਨੈਲ ਸਿੰਘ ਪੱਟੀ)- ਸ਼੍ਰੋਮਣੀ ਅਕਾਲੀ ਦਲ ਦਾ ਲੋਕਹਿੱਤਾਂ ਅਤੇ ਕਿਸਾਨਾਂ ਦੀ ਭਲਾਈ ਹਿਤ ਹੁਣ ਤੱਕ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਜਦਕਿ ਕਾਂਗਰਸ ਤੇ ਭਾਜਪਾ ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ ਸੰਬੰਧੀ ਕੋਈ ਫ਼ਿਕਰ ਤੇ ਦਰਦ ਨਹੀਂ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ 12 ਹਲਕਿਆਂ ਦੇ ਪ੍ਰਧਾਨਾਂ ਦੀ ਰੱਖੀ ਮੀਟਿੰਗ ਤੋਂ ਪਹਿਲਾਂ ਦੀਵਾਨ ਹਾਲ ਵਿਖੇ ਇਕੱਤਰ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ 1 ਅਕਤੂਬਰ ਨੂੰ ਵੱਡਾ ਇਕੱਠ ਜੁਟਾਉਣ ਲਈ ਪੰਜਾਬ ਭਰ ਵਿਚ ਮੀਟਿੰਗਾਂ ਦਾ ਸਿਲਸਿਲਾ ਅਰੰਭਿਆ ਹੋਇਆ ਹੈ ਜਿਸ ਤਹਿਤ ਸੁਖਬੀਰ ਸਿੰਘ ਬਾਦਲ ਵਲੋਂ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤੀ ਸੰਬੰਧੀ ਪਾਸ ਕੀਤੇ ਬਿੱਲਾਂ ਖ਼ਿਲਾਫ਼ ਅਕਾਲੀ ਦਲ ਕਿਸਾਨਾਂ ਨਾਲ ਡਟ ਕੇ ਖੜ੍ਹਾ ਹੈ ਅਤੇ ਕਿਸਾਨ ਮਾਰੂ ਆਰਡੀਨੈਂਸ ਖ਼ਿਲਾਫ਼ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਮਕਸਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੰਦਾ ਬੋਲ ਕੇ ਕਿਸਾਨਾਂ ਨੂੰ ਗੁਮਰਾਹ ਕੀਤਾ ਜਾ ਸਕੇ | ਸ. ਬਾਦਲ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਜੇ ਕਿਸਾਨਾਂ ਪ੍ਰਤੀ ਸੁਹਿਰਦ ਹੈ ਤਾਂ ਐਮ.ਐਸ.ਪੀ. ਸੰਬੰਧੀ ਕਾਨੂੰਨ ਪਾਸ ਕਰੇ ਤਾਂ ਕਿ ਕਿਸਾਨਾਂ ਨੂੰ ਸੁੱਖ ਦਾ ਸਾਹ ਮਿਲ ਸਕੇ ਜਦਕਿ ਕਿਸਾਨ ਮਾਰੂ ਬਿੱਲਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਐਮਰਜੈਂਸੀ ਸਮੇਂ ਦਿੱਤੀਆਂ ਗਿ੍ਫ਼ਤਾਰੀਆਂ ਦੀ ਤਰਾਂ ਇੱਕ ਵਾਰ ਫਿਰ ਕਿਸਾਨਾਂ ਦੇ ਹੱਕ ਵਿਚ ਵੱਡਾ ਅੰਦੋਲਨ ਕਰ ਸਕਦਾ ਹੈ | ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ 1 ਅਕਤੂਬਰ ਨੂੰ ਗੁਰਦੁਆਰਾ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਵਿਖੇ 10 ਲੱਖ ਲੋਕਾਂ ਨੂੰ ਇਕੱਤਰ ਕਰ ਕੇ ਮਾਰਚ ਪਾਸਟ ਕਰੇਗਾ, ਜੋ ਖੇਤੀ ਸੰਬੰਧੀ ਮਾਰੂ ਬਿੱਲਾਂ ਖ਼ਿਲਾਫ਼ ਰਾਜਪਾਲ ਨੂੰ ਮਿਲਣ ਜਾਵੇਗਾ |
ਸ. ਬਾਦਲ ਨੇ ਆਪਣੇ ਭਾਸ਼ਣ ਦੌਰਾਨ ਕਾਂਗਰਸ ਚੋਣ ਮੈਨੀਫੈਸਟੋ 2017 ਵਿਧਾਨ ਸਭਾ ਅਤੇ 2019 ਲੋਕ ਸਭਾ ਚੋਣਾਂ ਦੀਆਂ ਕਾਪੀਆਂ ਦਿਖਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋਗਲਾ ਬੰਦਾ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਸਫ਼ਾ 5 ਦੀ ਬਾਕੀ
ਹਮੇਸ਼ਾ ਸੂਬੇ ਦੇ ਲੋਕਾਂ ਨਾਲ ਧ੍ਰੋਹ ਕੀਤਾ ਜਦਕਿ ਕੇਂਦਰ ਵਲੋਂ ਜਾਰੀ ਖੇਤੀ ਆਰਡੀਨੈਂਸਾਂ ਸੰਬੰਧੀ ਮੁੱਖ ਮੰਤਰੀ ਕੈਪਟਨ ਪਿਛਲੇ ਡੇਢ ਸਾਲ ਤੋਂ ਜਾਣੂ ਹਨ | ਇਸ ਤੋਂ ਬਾਅਦ ਗੁਰਦੁਆਰਾ ਦਫ਼ਤਰ ਵਿਖੇ ਪੈੱ੍ਰਸ ਕਾਨਫ਼ਰੰਸ ਸਮੇਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਦਾਣਾ ਮੰਡੀਆਂ ਖ਼ਤਮ ਕਰਨ ਦੀ ਗੱਲ ਲਿਖੀ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਸੂਬੇ ਅੰਦਰ ਹੁਣ ਤੱਕ ਬਣੀਆਂ ਕੁਲ ਦਾਣਾ ਮੰਡੀਆਂ ਵਿਚੋਂ 90 ਫ਼ੀਸਦੀ ਮੰਡੀਆਂ ਬਣਾਉਣ ਵਿਚ ਅਕਾਲੀ ਦਲ ਨੇ ਯੋਗਦਾਨ ਪਾਇਆ ਹੈ, ਜਿਸ ਦਾ ਸਿਹਰਾ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਸੂਲਾਂ ਦੀ ਲੜਾਈ ਲੜੀ ਹੈ ਅਤੇ ਹੁਣ ਵੀ ਕਿਸਾਨੀ ਹਿੱਤਾਂ ਦੇ ਮੱਦੇਨਜ਼ਰ ਲੜਾਈ ਜਾਰੀ ਰਹੇਗੀ, ਭਾਵੇਂ ਕਿ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ | ਵਿਧਾਨ ਸਭਾ ਵਿਚ ਕਾਂਗਰਸ ਸਰਕਾਰ ਵਲੋਂ ਖੇਤੀ ਆਰਡੀਨੈਂਸ ਖ਼ਿਲਾਫ਼ ਮਤੇ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਗੈਰ ਹਾਜ਼ਰੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਕੇਂਦਰ ਵਲੋਂ ਖੇਤੀ ਸਬੰਧੀ ਜਾਰੀ ਆਰਡੀਨੈਂਸਾਂ ਦੇ ਖ਼ਿਲਾਫ਼ ਹਾਂ ਤੇ ਰਹਾਂਗੇ ਜਦਕਿ ਵਿਧਾਨ ਸਭਾ ਵਿਚ ਸਾਨੂੰ ਸਪੀਕਰ ਵਲੋਂ ਦਲ ਦੇ ਸਿਰਫ਼ ਇਕ ਵਿਧਾਇਕ ਨੂੰ ਕੋਰੋਨਾ ਪਾਜ਼ੀਟਿਵ ਹੋਣ ਦਾ ਬਹਾਨਾ ਬਣਾ ਕੇ ਸਾਰਿਆਂ ਨੂੰ ਰੋਕਿਆ ਗਿਆ ਸੀ ਤਾਂ ਕਿ ਕਾਂਗਰਸ ਸਾਨੂੰ ਬਦਨਾਮ ਕਰ ਸਕੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਕਿਸਾਨ ਹਿੱਤਾਂ 'ਤੇ ਪਹਿਰਾਂ ਦੇਣ ਵਾਲੀ ਪਾਰਟੀ ਹੈ ਜਦਕਿ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਸਮੇਤ ਹੋਰਨਾਂ ਪਾਰਟੀਆਂ ਸਿਰਫ਼ ਕੁਰਸੀ ਖ਼ਾਤਰ ਲੋਕਾਂ ਦੀ ਗੱਲ ਕਰਦੇ ਹਨ | ਇਸ ਸਮੇਂ ਪਾਰਟੀ ਪ੍ਰਧਾਨ ਸ. ਬਾਦਲ ਨੂੰ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ | ਇਸ ਸਮੇਂ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸ਼ਿਵਾਲਿਕ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਐਸ.ਆਰ. ਕਲੇਰ, ਜਗਜੀਵਨ ਸਿੰਘ ਖੀਰਨੀਆਂ, ਜਥੇਦਾਰ ਸੰਤਾ ਸਿੰਘ ਉਮੈਦਪੁਰ, ਜਥੇਦਾਰ ਹੀਰਾ ਸਿੰਘ ਗਾਬੜੀਆ, ਰਣਜੀਤ ਸਿੰਘ ਢਿੱਲੋਂ, ਈਸ਼ਰ ਸਿੰਘ ਮੇਹਰਵਾਨ, ਜਥੇ: ਹਰਭਜਨ ਸਿੰਘ ਡੰਗ, ਰਘਬੀਰ ਸਿੰਘ ਸਹਾਰਨਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਨੂਰਜੋਤ ਸਿੰਘ ਮੱਕੜ, ਰੋਬੀ ਗਰਚਾ, ਹਨੀ ਗਰਚਾ, ਜਥੇਦਾਰ ਹਰਪਾਲ ਸਿੰਘ ਜੱਲ੍ਹਾ, ਚਰਨ ਸਿੰਘ ਆਲਮਗੀਰ, ਗੁਰਚਰਨ ਸਿੰਘ ਗਰੇਵਾਲ, ਜਗਬੀਰ ਸਿੰਘ ਸੋਖੀ, ਪ੍ਰਧਾਨ ਪਿ੍ਤਪਾਲ ਸਿੰਘ, ਕੰਵਲਜੀਤ ਸਿੰਘ ਦੂਆ ਸਾਬਕਾ ਸਰਪੰਚ, ਸੁਰਿੰਦਰ ਸਿੰਘ ਚੌਹਾਨ, ਪ੍ਰੀਤਇੰਦਰ ਸਿੰਘ ਸੰਜੂ, ਗੁਰਿੰਦਰ ਪਾ ਸਿੰਘ ਪੱਪੂ, ਨੇਕ ਸਿੰਘ, ਮੋਹਿੰਦਰ ਪਾਲ ਸਿੰਘ ਕਾਕਾ, ਐਡਵੋਕੇਟ ਆਰ.ਪੀ. ਸਿੰਘ, ਮਨਜੋਤ ਸਿੰਘ ਪਾਹਵਾ, ਨਰਿੰਦਰ ਪਾਲ ਸਿੰਘ ਪੱਪੂ, ਲਵਪ੍ਰੀਤ ਸਿੰਘ ਗਿੱਲ, ਬੀਬੀ ਨਰਿੰਦਰ ਕੌਰ ਲਾਂਬਾ, ਸੁਖਵਿੰਦਰ ਕੌਰ ਸੁੱਖੀ, ਹਰਪ੍ਰੀਤ ਸਿੰਘ ਸ਼ਿਵਾਲਿਕ, ਗੁਰਮੀਤ ਸਿੰਘ ਕੁਲਾਰ, ਗੁਰਦੀਪ ਸਿੰਘ ਗੋਸ਼ਾ, ਨਿਰਮਲ ਸਿੰਘ, ਤਰਸੇਮ ਸਿੰਘ ਭੁੱਲਰ, ਭੁਪਿੰਦਰ ਸਿੰਘ ਚੀਮਾ ਪਾਇਲ, ਸਿਮਰਨਜੀਤ ਸਿੰਘ ਢਿੱਲੋਂ, ਨਰਿੰਦਰ ਸਿੰਘ ਸੋਹਲ, ਗੁਰਜੀਤ ਸਿੰਘ ਲਹਿਰਾ, ਹਰਬੰਸ ਸਿੰਘ ਗੋਪਾਲਪੁਰ, ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਪਰਮਜੀਤ ਸਿੰਘ ਨੀਟੂ ਸਰੀਂਹ, ਯੂਥ ਪ੍ਰਧਾਨ ਨਰਿੰਦਰਜੀਤ ਸਿੰਘ ਰਣੀਆਂ, ਡਾ: ਜਰਨੈਲ ਸਿੰਘ ਨਾਰੰਗਵਾਲ, ਸਰਪੰਚ ਦੁਪਿੰਦਰ ਸਿੰਘ ਡਿੰਪੀ ਜਰਖੜ, ਮਨਮੋਹਨ ਸਿੰਘ ਪੱਪੂ ਕਾਲਖ, ਸੁਖਦਰਸ਼ਨ ਸਿੰਘ ਪੋਹੀੜ ਸਮੇਤ ਹੋਰ ਹਾਜ਼ਰ ਸਨ |

ਲਿਪ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਲੁਧਿਆਣਾ, 26 ਸਤੰਬਰ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿੱਖ ਕੇ ਪੁਰਜੋਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਪੋਸਟ ਮੈਟਿ੍ਕ ...

ਪੂਰੀ ਖ਼ਬਰ »

ਪੰਜ ਕਿੱਲੋ ਵਾਲੇ ਰਸੋਈ ਗੈਸ ਸਿਲੰਡਰ ਪ੍ਰਤੀ ਖਰੀਦਦਾਰਾਂ 'ਚ ਨਹੀਂ ਦਿਲਚਸਪੀ

ਲੁਧਿਆਣਾ, 26 ਸਤੰਬਰ (ਜੁਗਿੰਦਰ ਸਿੰਘ ਅਰੋੜਾ)- ਗੈਸ ਕੰਪਨੀਆਂ ਵਲੋਂ ਖ਼ਪਤਕਾਰਾਂ ਦੀ ਸਹੂਲਤ ਲਈ ਛੋਟਾ ਪੰਜ ਕਿਲੋ ਵਾਲਾ ਰਸੋਈ ਗੈਸ ਸਿਲੰਡਰ ਬਜ਼ਾਰ ਵਿਚ ਉਤਾਰਿਆ ਗਿਆ ਅਤੇ ਗੈਸ ਏਜੰਸੀਆਂ ਉਪਰ ਮੁਹੱਇਆ ਵੀ ਕਰਵਾਇਆ ਗਿਆ ਤਾਂ ਜੋ ਲੋਕ ਅਸਾਨੀ ਨਾਲ ਇਸਦੀ ਖ਼ਰੀਦਦਾਰੀ ...

ਪੂਰੀ ਖ਼ਬਰ »

ਲੁਧਿਆਣਾ 'ਚ ਕੋਰੋਨਾ ਨਾਲ 13 ਮੌਤਾਂ, 203 ਨਵੇਂ ਮਾਮਲੇ

ਲੁਧਿਆਣਾ, 26 ਸਤੰਬਰ (ਸਲੇਮਪੁਰੀ)- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ ਅੱਜ 13 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਸ ਵਿਚ 6 ਮਿ੍ਤਕ ਮਰੀਜ਼ ਲੁਧਿਆਣਾ ਜ਼ਿਲ੍ਹੇ ਨਾਲ, ...

ਪੂਰੀ ਖ਼ਬਰ »

ਸੀਸੂ ਵਲੋਂ ਸਨਅਤਕਾਰਾਂ ਨੂੰ ਜਪਾਨੀ ਭਾਸ਼ਾ ਸਿਖਾਉਣ ਦਾ ਫ਼ੈਸਲਾ

ਲੁਧਿਆਣਾ, 26 ਸਤੰਬਰ (ਪੁਨੀਤ ਬਾਵਾ)- ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਵਲੋਂ ਸਨਅਤਕਾਰਾਂ ਦੇ ਸਰਬਪੱਖੀ ਵਿਕਾਸ ਲਈ ਕਈ ਪ੍ਰਕਾਰ ਦੇ ਉਪਰਾਲੇ ਕੀਤੇ ਜਾ ਰਹੇ ਹਨ, ਉਸ ਤਹਿਤ ਹੀ ਸੀਸੂ ਵਲੋਂ ਸਨਅਤਕਾਰਾਂ ਨੂੰ ਜਪਾਨੀ ਭਾਸ਼ਾ ਸਿਖਾਉਣ ਦਾ ...

ਪੂਰੀ ਖ਼ਬਰ »

ਨਾਬਾਲਿਗ ਲੜਕੀ ਨੂੰ ਵਰਗਲਾਉਣ ਦਾ ਦੋਸ਼

ਲੁਧਿਆਣਾ, 26 ਸਤੰਬਰ (ਅਮਰੀਕ ਸਿੰਘ ਬੱਤਰਾ)-ਥਾਣਾ ਫੋਕਲ ਪੁਆਇੰਟ ਪੁਲਿਸ ਨੇ ਵਿਜੇ ਕੁਮਾਰ ਸਿੰਘ ਪੁੱਤਰ ਕਨਹੀਆ ਵਾਸੀ ਮੁੰਡੀਆਂ ਖੁਰਦ ਦੀ ਸ਼ਿਕਾਇਤ 'ਤੇ ਅਰਜਨ ਸਿੰਘ ਪੁੱਤਰ ਰਾਧੇ ਲਾਲ ਵਾਸੀ ਮੁੰਡੀਆਂ ਖੁਰਦ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ | ...

ਪੂਰੀ ਖ਼ਬਰ »

ਕਿਸਾਨ ਵਿਰੋਧੀ ਬਿੱਲ ਪਾਸ ਕਰਨਾ ਜਮਹੂਰੀ ਕਦਰਾਂ ਕੀਮਤਾਂ ਨੂੰ ਲਿਤਾੜਨਾ ਹੈ-ਗੁਜਰਵਾਲ

ਲੁਧਿਆਣਾ, 26 ਸਤੰਬਰ (ਸਲੇਮਪੁਰੀ)-ਅਨੂਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਗਜ਼ਟਿਡ/ਨਾਨ ਗਜ਼ਟਿਡ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਆਗੂ ਮੇਵਾ ਸਿੰਘ ਗੁੱਜਰਵਾਲ ਸਾਬਕਾ ਰਜਿਸਟਰਾਰ ਦੀ ਅਗਵਾਈ ਹੇਠ ਜਥੇਬੰਦੀ ਦੇ ਅਹੁਦੇਦਾਰਾਂ ਦੀ ਆਨਲਾਈਨ ...

ਪੂਰੀ ਖ਼ਬਰ »

'ਸਵੱਛ ਸਰਵੇਖਣ-2021' ਨਗਰ ਨਿਗਮ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਖੂਬਸੂਰਤ ਬਣਾਉਣ ਲਈ ਸ਼ੁਰੂ ਕੀਤੀ ਮੁਹਿੰਮ

ਲੁਧਿਆਣਾ, 26 ਸਤੰਬਰ (ਅਮਰੀਕ ਸਿੰਘ ਬੱਤਰਾ)- ਕੇਂਦਰ ਸਰਕਾਰ ਵਲੋਂ ਕਰਾਏ ਜਾ ਰਹੇ ਸਵੱਛ ਸਰਵੇਖਣ 2021 'ਚ ਸ਼ਹਿਰ ਦੀ ਰੈਕਿੰਗ 'ਚ ਸੁਧਾਰ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਖੂਬਸੂਰਤ ਬਣਾਉਣ ਲਈ ...

ਪੂਰੀ ਖ਼ਬਰ »

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਐਸ. ਜੀ. ਪੀ. ਸੀ. ਉਪ ਪ੍ਰਧਾਨ ਖ਼ਾਲਸਾ ਦਾ ਸਨਮਾਨ

ਲੁਧਿਆਣਾ, 26 ਸਤੰਬਰ (ਕਵਿਤਾ ਖੁੱਲਰ)-ਗੁਰਦੁਆਰਾ ਦੂਖ ਨਿਵਾਰਨ ਫੀਲਡ ਗੰਜ ਲੁਧਿਆਣਾ ਵਿਖੇ ਨਤਮਸਤਕ ਹੋਣ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਗੁਰਬਖਸ਼ ਸਿੰਘ ਖ਼ਾਲਸਾ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਸ. ...

ਪੂਰੀ ਖ਼ਬਰ »

ਲੁਧਿਆਣਾ ਸਕੂਲ ਟਰੇਡਰਜ਼ ਐਸੋਸੀਏਸ਼ਨ ਵਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਲੁਧਿਆਣਾ, 26 ਸਤੰਬਰ (ਪੁਨੀਤ ਬਾਵਾ)- ਕਿਸਾਨਾਂ ਦੇ ਪੰਜਾਬ ਬੰਦ ਨੂੰ ਹਮਾਇਤ ਦਿੰਦਿਆਂ ਲੁਧਿਆਣਾ ਸਕੂਟਰ ਟਰੇਡਰਜ਼ ਐਸੋਸੀਏਸ਼ਨ ਵਲੋਂ ਗਿੱਲ ਚੌਕ ਵਿਖੇ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਨੂੰ ਕਿਸਾਨ ...

ਪੂਰੀ ਖ਼ਬਰ »

ਸ਼ਹਿਰ 'ਚ ਨਿਰਮਾਣ ਅਧੀਨ ਪ੍ਰੋਜੈਕਟ ਮੁਕੰਮਲ ਹੋਣ ਨਾਲ ਟ੍ਰੈਫਿਕ ਅਤੇ ਪ੍ਰਦੂਸ਼ਣ ਸਮੱਸਿਆ 'ਚ ਆਵੇਗਾ ਸੁਧਾਰ-ਮੇਅਰ

ਲੁਧਿਆਣਾ, 26 ਸਤੰਬਰ (ਅਮਰੀਕ ਸਿੰਘ ਬੱਤਰਾ)- ਮੇਅਰ ਬਲਕਾਰ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸ਼ਹਿਰ ਦੀ ਟਰੈਫਿਕ ਸਮੱਸਿਆ ਦੇ ਹੱਲ ਲਈ ਚੱਲ ਰਹੇ ਪ੍ਰੋਜੈਕਟ ਦਸੰਬਰ 2020 ਤੱਕ ਪੂਰੇ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਪ੍ਰਦੂਸ਼ਣ ਸਮੱਸਿਆ 'ਚ ਵੀ ਕਮੀ ਆਵੇਗੀ | ...

ਪੂਰੀ ਖ਼ਬਰ »

ਸਾੲੀਂ ਲਾਡੀ ਸ਼ਾਹ ਦਾ ਜਨਮ ਦਿਨ ਮਨਾਇਆ 51 ਕਿਲੋ ਦਾ ਕੇਕ ਕੱਟ ਕੇ ਸੰਗਤ 'ਚ ਵੰਡਿਆ

ਲੁਧਿਆਣਾ, 26 ਸਤੰਬਰ (ਕਵਿਤਾ ਖੁੱਲਰ)- ਸਾਂਈ ਲਾਡੀ ਸ਼ਾਹ ਦੇ ਜਨਮ ਦਿਨ ਮੌਕੇ ਇਨਸਾਨੀਅਤ ਇਕ ਧਰਮ ਦੇ ਪ੍ਰਧਾਨ ਰੋਹਿਤ ਸਾਹਨੀ ਅਤੇ ਸੰਸਥਾ ਵਲੋਂ ਸਥਾਨਕ ਫੁਆਰਾ ਚੌਕ ਵਿਖੇ ਲੰਗਰ ਲਗਾਇਆ ਗਿਆ ਅਤੇ 51 ਕਿਲੋ ਦਾ ਕੇਕ ਕੱਟ ਕੇ ਸੰਗਤ 'ਚ ਵੰਡਿਆ ਗਿਆ | ਇਸ ਮੌਕੇ ਹੋਏ ਸਮਾਗਮ ਦਾ ...

ਪੂਰੀ ਖ਼ਬਰ »

ਆਲ ਪੰਜਾਬ ਸਾਊਾਡ, ਡੀ. ਜੇ. ਲਾਈਟ ਤੇ ਭੰਗੜਾ ਗਰੁੱਪ ਐਸੋਸੀਏਸ਼ਨ ਵਲੋਂ 28 ਨੂੰ ਮੋਗਾ ਤੋਂ ਲੁਧਿਆਣਾ ਤੱਕ ਰੋਸ ਮਾਰਚ ਕੱਢਣ ਦਾ ਐਲਾਨ

ਲੁਧਿਆਣਾ, 26 ਸਤੰਬਰ (ਅਮਰੀਕ ਸਿੰਘ ਬੱਤਰਾ)- ਕੋਰੋਨਾ ਮਹਾਂਮਾਰੀ ਕਾਰਨ ਵਿਆਹ-ਸ਼ਾਦੀਆਂ ਅਤੇ ਦੂਸਰੇ ਸਮਾਗਮਾਂ ਤੇ ਲਾਈਟ/ਸਾਊਾਡ, ਡੀ.ਜੇ. ਐਲ.ਈ.ਡੀ. ਵਾਲ, ਬੈਂਡ ਸਾਜਿਦੇ ਗਾਇਕ, ਫੋਟੋਗ੍ਰਾਫ਼ਰ, ਗਿੱਧਾ-ਭੰਗੜਾ ਗਰੁੱਪ, ਟੈਂਟ ਹਾਊਸ ਕਾਰੋਬਾਰ ਨਾਲ ਜੁੜੇ 30-35 ਹਜ਼ਾਰ ...

ਪੂਰੀ ਖ਼ਬਰ »

ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ 'ਚ ਨਵੀਆਂ ਨਿਯੁਕਤੀਆਂ

ਲੁਧਿਆਣਾ, 26 ਸਤੰਬਰ (ਕਵਿਤਾ ਖੁੱਲਰ)-ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲ ਸਿੰਘ ਕੈੜਾ ਨੇ ਆਲ ਇੰਡੀਆ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਲਾਲ ਜੀ ਦੇਸਾਈ ਦੀ ਪ੍ਰਵਾਨਗੀ ਨਾਲ ਸੂਬਾ ਪੱਧਰੀ ਸੇਵਾ ਦਲ ਦੀ ਕਾਰਜਕਾਰਨੀ ਵਿਚ ਨਵੀਆਂ ਨਿਯੁੱਕਤੀਆਂ ...

ਪੂਰੀ ਖ਼ਬਰ »

ਮੈਕਰੋ ਗਲੋਬਲ ਬ੍ਰਾਂਚ ਲੁਧਿਆਣਾ ਆਂਸਲ ਪਲਾਜ਼ਾ 'ਤੇ ਵਿਦਿਆਰਥੀਆਂ ਦਾ ਵਿਸ਼ਵਾਸ ਬਰਕਰਾਰ

ਮੁੱਲਾਂਪੁਰ-ਦਾਖਾ, 26 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਮਹਾਂਨਗਰ ਲੁਧਿਆਣਾ ਇੰਮੀਗ੍ਰੇਸ਼ਨ ਦੇ ਖੇਤਰ ਵਿਚ ਸਟੱਡੀ ਵੀਜ਼ਾ, ਵਿਜ਼ਟਰ, ਓਪਨ ਵਰਕ ਪਰਮਿਟ ਸਬੰਧੀ ਫਾਈਲਾਂ ਤਿਆਰ ਕਰਵਾਉਣ ਉਪਰੰਤ ਵੀਜ਼ਾ ਦੀ ਸਫ਼ਲਤਾ ਦਰ ਵਾਧੇ ਕਰਕੇ ਦਹਾਕਿਆਂ ਤੋਂ ਲੋਕਾਂ ਦਾ ਵਿਸ਼ਵਾਸ ...

ਪੂਰੀ ਖ਼ਬਰ »

ਮਿਆਦ ਪੁੱਗੀ ਤਰੀਕ ਦਾ ਸਾਮਾਨ ਵੇਚਣ ਦੀ ਸ਼ਿਕਾਇਤ ਮਿਲਣ 'ਤੇ ਸਿਹਤ ਵਿਭਾਗ ਨੇ ਛਾਪੇਮਾਰੀ ਕਰਦਿਆਂ ਭਰੇ ਸੈਂਪਲ

ਫੁੱਲਾਂਵਾਲ, 26 ਸਤੰਬਰ (ਮਨਜੀਤ ਸਿੰਘ ਦੁੱਗਰੀ)- ਧਾਂਦਰਾ ਰੋਡ ਸਥਿਤ ਸ਼ਹੀਦ ਭਗਤ ਸਿੰਘ ਨਗਰ ਦੀ ਸਮਾਜ ਸੇਵਾ ਸੁਸਾਇਟੀ ਦੇ ਸਰਪ੍ਰਸਤ ਸੰਜੇ ਤਿਵਾੜੀ ਵੱਲੋਂ ਸਿਹਤ ਵਿਭਾਗ ਨੂੰ ਦੁੱਗਰੀ ਸਥਿਤ ਰਾਜੂ ਵੇਰਕਾ ਏਜੰਸੀ ਵਲੋਂ ਮਿਆਦ ਪੁੱਗੀ ਵਾਲਾ ਵੇਰਕਾ ਦਾ ਡੱਬਾ ਬੰਦ ...

ਪੂਰੀ ਖ਼ਬਰ »

ਚੇਅਰਮੈਨ ਗੇਜਾ ਰਾਮ ਵਾਲਮੀਕਿ ਨੇ ਜਾਣਿਆ ਕੇ. ਪੀ. ਰਾਣਾ ਦੇ ਪੁੱਤਰ ਦਾ ਹਾਲ

ਫੁੱਲਾਂਵਾਲ, 26 ਸਤੰਬਰ (ਮਨਜੀਤ ਸਿੰਘ ਦੁੱਗਰੀ)- ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਾਲਮੀਕਿ ਨੇ ਸੀਨੀਅਰ ਕਾਂਗਰਸੀ ਆਗੂ ਕੇ.ਪੀ. ਰਾਣਾ ਦੇ ਪੁੱਤਰ ਪ੍ਰਤੀਕ ਰਾਣਾ ਜੋ ਬਸੰਤ ਐਵਨਿਊ ਸਥਿਤ ਹਾਈ ਕੇਅਰ ਹਸਪਤਾਲ ਵਿਖੇ ਡੇਂਗੂ ਹੋਣ ਤੋਂ ...

ਪੂਰੀ ਖ਼ਬਰ »

ਪੰਜਾਬੀ ਲੋਕ ਗਾਇਕ ਫੁਰਤੀਲਾ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਲਾਡੋਵਾਲ, 26 ਸਤੰਬਰ (ਬਲਬੀਰ ਸਿੰਘ ਰਾਣਾ)- ਸਥਾਨਕ ਕਸਬਾ ਲਾਡੋਵਾਲ ਦਾ ਪੰਜਾਬੀ ਲੋਕ ਗਾਇਕ ਕਸ਼ਮੀਰ ਫੁਰਤੀਲਾ ਜੋ ਕੁਝ ਦਿਨ ਬੀਮਾਰ ਰਹਿਣ ਪਿੱਛੋਂ ਅਕਾਲ ਚਲਾਣਾ ਕਰ ਗਿਆ | ਫੁਰਤੀਲਾ ਦੇ ਪਰਿਵਾਰ ਨਾਲ ਸਰਪੰਚ ਬਾਦਸ਼ਾਹ ਸਿੰਘ ਦਿਉਲ ਲਾਡੋਵਾਲ, ਪੰਚ ਵੀਰ ਦਾਸ, ਪੰਚ ...

ਪੂਰੀ ਖ਼ਬਰ »

ਸਾੲੀਂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਦਾ ਫੁੱਲਾਂ ਦੀ ਵਰਖਾ ਨਾਲ ਹੋਇਆ ਸਵਾਗਤ

ਲੁਧਿਆਣਾ, 26 ਸਤੰਬਰ (ਕਵਿਤਾ ਖੱੁਲਰ)- ਸਥਾਨਕ ਸਾਂਈ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ 9ਵੀਂ ਤੋਂ 12ਵੀਂ ਸ਼੍ਰੇਣੀ ਦੇ ਵਿਦਿਆਰਥੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਪਣੇ ਅਧਿਆਪਕਾਂ ਤੋਂ ਸੇਧ ਪ੍ਰਪਾਤ ਕਰਨ ਲਈ ਸਕੂਲ ਪਹੁੰਚੇ | ਸਕੂਲ ਵਿਚ ਆਉਣ ...

ਪੂਰੀ ਖ਼ਬਰ »

ਗੁਰਮੇਲ ਪਹਿਲਵਾਨ ਦੀ ਪ੍ਰਧਾਨਗੀ 'ਚ ਪੰਜਾਬ ਕਬੱਡੀ ਐਸੋਸੀਏਸ਼ਨ ਵਲੋਂ ਮੀਟਿੰਗ

ਲੁਧਿਆਣਾ, 26 ਸਤੰਬਰ (ਕਵਿਤਾ ਖੁੱਲਰ)- ਬੀਤੇ ਦਿਨੀ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਮੀਟਿੰਗ ਇੰਟਰਨੈਸ਼ਨਲ ਕੋਚ ਅਤੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੇਵੀ ਦਿਆਲ ਦੀ ਦੇਖ-ਰੇਖ 'ਚ ਹੋਈ, ਜਿਸ ਦੀ ਪ੍ਰਧਾਨਗੀ ਗੁਰਮੇਲ ਸਿੰਘ ਪਹਿਲਵਾਨ ਚੇਅਰਮੈਨ ਪੰਜਾਬ ਕਬੱਡੀ ...

ਪੂਰੀ ਖ਼ਬਰ »

ਆਂਗਨਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਦੀ ਪੀ. ਏ. ਯੂ. ਨੇ ਦੋ ਰੋਜ਼ਾ ਵਰਕਸ਼ਾਪ ਕਰਵਾਈ

ਲੁਧਿਆਣਾ, 26 ਸਤੰਬਰ (ਪੁਨੀਤ ਬਾਵਾ)-ਆਂਗਨਵਾੜੀ ਵਰਕਰਾਂ ਤੇ ਸੁਪਵਾਇਜ਼ਰਾਂ ਦੀ ਹੁਨਰ ਵਿਕਾਸ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ 2 ਰੋਜ਼ਾ ਸਿਖਲਾਈ ਵਰਕਸ਼ਾਪ ਕਰਵਾਈ ਗਈ ਜਿਸ ਵਿਚ 182 ਆਂਗਨਵਾੜੀ ਵਰਕਰਾਂ ਨੇ ਹਿੱਸਾ ਲਿਆ ਤੇ ਵਰਕਰਸ਼ਾਪ ਵਿਚ ਅਨੀਮੀਆ ਤੇ ...

ਪੂਰੀ ਖ਼ਬਰ »

ਖੁੰਬਾਂ ਦੀ ਕਾਸ਼ਤ ਬਾਰੇ ਪੀ. ਏ. ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਆਨਲਾਈਨ ਸਿਖ਼ਲਾਈ ਕਰਵਾਈ

ਲੁਧਿਆਣਾ, 26 ਸਤੰਬਰ (ਪੁਨੀਤ ਬਾਵਾ)-ਸਰਦ ਰੁੱਤ ਦੀਆਂ ਖੁੱਬਾਂ ਦੀ ਕਾਸ਼ਤ ਕਰਨ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਵਲੋਂ 5 ਰੋਜ਼ਾ ਆਨਲਾਈਨ ਸਿਖ਼ਲਾਈ ਦਿੱਤੀ ਗਈ | ਆਨਲਾਈਨ ਸਿਖ਼ਲਾਈ ਪ੍ਰੋਗਰਾਮ 'ਚ 55 ਸਿਖਿਆਰਥੀਆਂ ਨੇ ਹਿੱਸਾ ਲੈ ਕੇ ...

ਪੂਰੀ ਖ਼ਬਰ »

ਬਿਨ੍ਹਾਂ ਮਾਸਕ ਤੋਂ ਖਾਣ ਪੀਣ ਵਾਲੀਆਂ ਵਸਤੂਆਂ ਵੇਚਣ ਵਾਲਿਆਂ ਤੋਂ ਸਾਮਾਨ ਖਰੀਦਣ ਸਬੰਧੀ ਗੁਰੇਜ਼ ਕਰਨ ਦੀ ਡਾਕਟਰਾਂ ਵਲੋਂ ਅਪੀਲ

ਢੰਡਾਰੀ ਕਲਾਂ, 26 ਸਤੰਬਰ (ਪਰਮਜੀਤ ਸਿੰਘ ਮਠਾੜੂ)- ਕੋਵਿਡ-19 ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਭਾਰਤ ਵਿਚ ਵੀ ਪੀੜ੍ਹਤਾਂ ਦੀ ਗਿਣਤੀ ਦਿਨ ਪਰ ਦਿਨ ਵਧਦੀ ਜਾ ਰਹੀ ਹੈ | ਮੌਤਾਂ ਦਾ ਵੀ ਸਿਲਸਿਲਾ ਭਿਆਨਕ ਰਫ਼ਤਾਰ ਨਾਲ ਹੋਣਾ ਲਗਾਤਾਰ ਜਾਰੀ ਹੈ | ਸਰਕਾਰ ...

ਪੂਰੀ ਖ਼ਬਰ »

ਕੌਾਸਲਰ ਸੁਨੀਤਾ ਰਾਣੀ ਨੇ ਗੁਰੂ ਗੋਬਿੰਦ ਸਿੰਘ ਨਗਰ 'ਚ ਕੀਤਾ ਟਿਊਬਵੈੱਲ ਦਾ ਉਦਘਾਟਨ

ਡਾਬਾ/ਲੁਹਾਰਾ, 26 ਸਤੰਬਰ (ਕੁਲਵੰਤ ਸਿੰਘ ਸੱਪਲ)- ਵਾਰਡ ਨੰ. 33 ਦੇ ਅਧੀਨ ਆਉਂਦੇ ਮਹੁੱਲਾ ਗੁਰੂ ਗੋਬਿੰਦ ਸਿੰਘ ਨਗਰ ਵਿਖੇ ਨਵੇਂ ਟਿਊਬਵੈਲ ਦਾ ਉਦਘਾਟਨ ਕੌਾਸਲਰ ਬੀਬੀ ਸੁਨੀਤਾ ਰਾਣੀ ਨੇ ਵਾਰਡ ਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ | ਉਨ੍ਹਾਂ ਕਿਹਾ ਕਿ ਆਉਣ ਵਾਲੇ ...

ਪੂਰੀ ਖ਼ਬਰ »

ਇੰਸਪੈਕਟਰ ਨਵਦੀਪ ਸਿੰਘ ਨੇ ਇਕ ਮਹੀਨਾ ਕੋਰੋਨਾ ਨਾਲ ਸੰਘਰਸ਼ ਕਰਨ ਉਪਰੰਤ ਸਿਹਤਯਾਬੀ ਹਾਸਲ ਕੀਤੀ

ਲੁਧਿਆਣਾ, 26 ਸਤੰਬਰ (ਸਲੇਮਪੁਰੀ)- ਇਸ ਵੇਲੇ ਕੋਰੋਨਾ ਆਪਣੇ ਸਿਖਰ 'ਤੇ ਹੈ, ਹਰ ਰੋਜ਼ ਵੱਡੀ ਗਿਣਤੀ ਵਿਚ ਲੋਕ ਇਸ ਦੀ ਮਾਰ ਹੇਠ ਆ ਰਹੇ ਹਨ ਪਰ ਇਸ ਬਿਮਾਰੀ ਤੋਂ ਪੀੜ੍ਹਤ ਮਰੀਜ਼ਾਂ ਦੀ ਸਿਹਤਯਾਬ ਦੀ ਦਰ ਵਿਚ ਵਿਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ | ਸਿਹਤਯਾਬੀ ਹਾਸਲ ਕਰਨ ...

ਪੂਰੀ ਖ਼ਬਰ »

ਜਨਰਲ ਸਟੋਰ ਦੀ ਆੜ 'ਚ ਨਾਜਾਇਜ਼ ਸ਼ਰਾਬ ਵੇਚਦੇ ਨੂੰ ਕੀਤਾ ਗਿ੍ਫ਼ਤਾਰ

ਲੁਧਿਆਣਾ, 26 ਸਤੰਬਰ (ਅਮਰੀਕ ਸਿੰਘ ਬੱਤਰਾ)- ਜਨਰਲ ਸਟੋਰ ਚਲਾਉਣ ਦੀ ਆੜ 'ਚ ਨਜਾਇਜ਼ ਸ਼ਰਾਬ ਦਾ ਧੜੱਲੇ ਨਾਲ ਕਾਰੋਬਾਰ ਚਲਾ ਰਹੇ ਰਵੀ ਵਰਮਾ ਨਾਮੀ ਵਿਅਕਤੀ ਥਾਣਾ ਡਾਬਾ ਦੀ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਸ ਪਾਸੋਂ ਸ਼ਰਾਬ ਦੀਆਂ 16 ਬੋਤਲਾਂ ਬਰਾਮਦ ਕੀਤੀਆਂ ਹਨ | ਥਾਣਾ ...

ਪੂਰੀ ਖ਼ਬਰ »

ਵਾਰਡ 64 'ਚ ਵਿਕਾਸ ਪ੍ਰੋਜੈਕਟਾਂ ਦੀ ਮੇਅਰ ਤੇ ਵਿਧਾਇਕ ਨੇ ਕਰਵਾਈ ਸ਼ੁਰੂਆਤ

ਲੁਧਿਆਣਾ, 26 ਸਤੰਬਰ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਵਾਰਡ ਨੰ. 64 ਦੀਆਂ ਸੜਕਾਂ ਨਵੀਆਂ ਬਣਾਉਣ ਲਈ ਸ਼ੁਰੂ ਹੋਏ 78 ਲੱਖ ਰੁਪਏ ਦੇ ਪ੍ਰੋਜੈਕਟ ਦੀ ਸ਼ੁਰੂਆਤ ਸਨਿਚਰਵਾਰ ਨੂੰ ਮੇਅਰ ਬਲਕਾਰ ਸਿੰਘ ਸੰਧੂ, ਵਿਧਾਇਕ ਰਕੇਸ਼ ਪਾਂਡੇ ਤੇ ਕੌਾਸਲਰ ਰਕੇਸ਼ ਪਰਾਸ਼ਰ, ਅਸ਼ੋਕ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਬਿੰਦਰਾ ਦੇ ਅੰਤਿਮ ਸਸਕਾਰ ਮੌਕੇ ਕਈ ਆਗੂ ਪੁੱਜੇ

ਲੁਧਿਆਣਾ, 26 ਸਤੰਬਰ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)- ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਊਨ ਐਕਸਟੈਨਸ਼ਨ ਦੇ ਫਾਊਾਡਰ ਪ੍ਰਧਾਨ ਰਜਿੰਦਰ ਸਿੰਘ ਬਿੰਦਰਾ ਜੋ ਸ਼ੁੱਕਰਵਾਰ ਨੂੰ ਅਚਾਨਕ ਅਕਾਲ ਚਲਾਣਾ ਕਰ ਗਏ ਹਨ, ਦਾ ਅੰਤਿਮ ਸਸਕਾਰ ਸ਼ਾਮ 6 ਵਜੇ ਮਾਡਲ ...

ਪੂਰੀ ਖ਼ਬਰ »

ਨਵਬੰਰ ਤੱਕ ਮੁਫ਼ਤ ਕਣਕ ਦਾਲ ਵੰਡੀ ਜਾਵੇਗੀ ਲੋੜਵੰਦਾਂ ਨੂੰ

ਲੁਧਿਆਣਾ, 26 ਸਤੰਬਰ (ਜੁਗਿੰਦਰ ਸਿੰਘ ਅਰੋੜਾ)- ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਹੁਣ ਨਵੰਬਰ ਤੱਕ ਜ਼ਰੂਰਤਮੰਦਾਂ ਨੂੰ ਮਫ਼ਤ ਕਣਕ-ਦਾਲ ਵੰਡੀ ਜਾਵੇਗੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਿਛਲੇ ਦਿਨੀਂ ਇਸ ਯੋਜਨਾ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਕਿ ...

ਪੂਰੀ ਖ਼ਬਰ »

ਰਾਜੋਆਣਾ ਸੀ. ਪੀ. ਐਫ. ਕਰਮਚਾਰੀ ਯੂਨੀਅਨ ਲੁਧਿਆਣਾ ਦੇ ਚੇਅਰਮੈਨ ਨਿਯੁਕਤ

ਲੁਧਿਆਣਾ, 26 ਸਤੰਬਰ (ਸਲੇਮਪੁਰੀ)- ਸੀ.ਪੀ.ਐਫ. ਕਰਮਚਾਰੀ ਯੂਨੀਅਨ ਲੁਧਿਆਣਾ ਦੀ ਇਕਾਈ ਦਾ ਸੁਖਜੀਤ ਸਿੰਘ ਸੂਬਾ ਪ੍ਰਧਾਨ ਅਤੇ ਰਣਬੀਰ ਸਿੰਘ ਢੰਡੇ ਸੂਬਾ ਜਨਰਲ ਸਕੱਤਰ ਦੀ ਅਗਵਾਈ ਵਿਚ ਪੁਨਰਗਠਨ ਕੀਤਾ ਗਿਆ, ਜਿਸ ਵਿਚ ਸੰਦੀਪ ਕੁਮਾਰ ਨੂੰ ਸੀ.ਪੀ.ਐਫ. ਕਰਮਚਾਰੀ ਯੂਨੀਅਨ ...

ਪੂਰੀ ਖ਼ਬਰ »

ਦੁਕਾਨਦਾਰ ਵਲੋਂ ਬੇਵਜ੍ਹਾ ਕੁੱਟਮਾਰ ਦਾ ਦੋਸ਼

ਲੁਧਿਆਣਾ, 26 ਸਤੰਬਰ (ਅਮਰੀਕ ਸਿੰਘ ਬੱਤਰਾ)- ਚੌੜਾ ਬਾਜ਼ਾਰ ਸਥਿਤ ਪਿੰਕ ਪਲਾਜ਼ਾ ਮਾਰਕੀਟ ਵਿਚ ਸਨਿਚਰਵਾਰ ਸ਼ਾਮ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਕੁੱਝ ਵਿਅਕਤੀਆਂ ਨੇ ਰੈਡੀਮੇਡ ਦਾ ਕਾਰੋਬਾਰ ਕਰਦੇ ਇੰਦਰਜੀਤ ਸਿੰਘ ਦੀ ਦੁਕਾਨ 'ਤੇ ਪੁੱਜ ਕੇ ਉਸਦੀ ਮਾਰ ...

ਪੂਰੀ ਖ਼ਬਰ »

ਮਹਾਂਮਾਰੀ ਦੀ ਚੇਨ ਨੂੰ ਤੋੜਣ ਲਈ ਪ੍ਰਸ਼ਾਸਨ ਦੀਆਂ ਹਦਾਇਤਾਂ ਉਪਰ ਅਮਲ ਜ਼ਰੂਰੀ-ਭੋਲਾ ਸਿੰਘ

ਲੁਧਿਆਣਾ, 26 ਸਤੰਬਰ (ਜੁਗਿੰਦਰ ਸਿੰਘ ਅਰੋੜਾ)- ਸ਼ਹਿਰ ਦੇ ਪ੍ਰਸਿਧ ਕਾਰੋਬਾਰੀ ਅਤੇ ਸਮਾਜ ਸੇਵਕ ਭੋਲਾ ਸਿੰਘ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਕੋਵਿਡ-19 ਦੀ ਚੇਨ ਨੂੰ ਤੋੜਨ ਲਈ ਜਾਗਰੂਕ ਹੋਣਾ ਅਤਿ ਹੀ ਜ਼ਰੂਰੀ ਹੈ ਅਤੇ ਸਾਡੇ ਸਾਰੀਆਂ ਦਾ ਫਰਜ਼ ਬਣਦਾ ਹੈ ਕਿ ਪ੍ਰਸ਼ਾਸਨ ...

ਪੂਰੀ ਖ਼ਬਰ »

ਬਿੱਕਰ ਸਿੰਘ ਨੱਤ ਨੇ ਹਲਕਾ ਗਿੱਲ ਵਿਖੇ ਲਹਿਰਾਇਆ ਅਕਾਲੀ ਦਲ (ਡੀ) ਦਾ ਝੰਡਾ

ਆਲਮਗੀਰ, 26 ਸਤੰਬਰ (ਜਰਨੈਲ ਸਿੰਘ ਪੱਟੀ)- ਵਿਧਾਨ ਸਭਾ ਹਲਕਾ ਗਿੱਲ ਦੇ ਸੀਨੀਅਰ ਆਗੂ ਤੇ ਉੱਘੇ ਸਮਾਜ ਸੇਵੀ ਬਿੱਕਰ ਸਿੰਘ ਨੱਤ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਤੇ ਮਾਨ ਸਿੰਘ ਗਰਚਾ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਅਕਾਲੀ ਦਲ (ਡੀ) ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਮੁਲਾਜ਼ਮ ਐਕਸ਼ਨ ਕਮੇਟੀ ਤੇ ਪਨਬੱਸ ਮੁਲਾਜ਼ਮ ਜਥੇਬੰਦੀ ਹੋਈਆਂ ਇਕ ਮੰਚ‘ 'ਤੇ ਇਕੱਠੀਆਂ

ਲੁਧਿਆਣਾ, 26 ਸਤੰਬਰ (ਸਲੇਮਪੁਰੀ)- ਅੱਜ ਪੰਜਾਬ ਰੋਡਵੇਜ਼ ਮੁਲਾਜ਼ਮ ਜਥੇਬੰਦੀ ਦੀ ਐਕਸ਼ਨ ਕਮੇਟੀ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਲੁਧਿਆਣਾ ਵਿਚ ਸੂਬਾ ਪੱਧਰੀ ਸਾਂਝੀ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸੂਬਾਈ ਆਗੂ ਗੁਰਦਿਆਲ ਸਿੰਘ ਨੇ ਕੀਤੀ | ...

ਪੂਰੀ ਖ਼ਬਰ »

ਸ੍ਰੀ ਹਜ਼ੂਰ ਸਾਹਿਬ ਨੰਦੇੜ ਲੰਗਰਾਂ ਵਾਲੇ ਮਹਾਂਪੁਰਸ਼ਾਂ ਵਲੋਂ ਕਿਸਾਨਾਂ ਦੇ ਹੱਕ 'ਚ ਰੋਸ ਧਰਨਾ

ਡੇਹਲੋਂ, 26 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)- ਕੇਂਦਰ ਸਰਕਾਰ ਵਲੋਂ ਜਾਰੀ ਖੇਤੀ ਸੰਬੰਧੀ ਤਿੰਨ ਮਾਰੂ ਬਿੱਲਾਂ ਖ਼ਿਲਾਫ਼ ਦਿੱਤੇ ਜਾ ਰਹੇ ਰੋਸ ਧਰਨਿਆਂ ਦੌਰਾਨ ਜਿੱਥੇ ਸਮੂਹ ਵਰਗਾਂ, ਸਿਆਸੀ ਪਾਰਟੀਆਂ ਵਲੋਂ ਯੋਗਦਾਨ ਪਾਇਆ ਜਾ ਰਿਹਾ ਹੈ ਉੱਥੇ ਕਾਰ ਸੇਵਾ ਸ੍ਰੀ ਹਜ਼ੂਰ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਣ 'ਤੇ ਪਾਬੰਦੀ ਲਗਾਈ

ਲੁਧਿਆਣਾ, 26 ਸਤੰਬਰ (ਪੁਨੀਤ ਬਾਵਾ)- ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਨੇ ਵਰਿੰਦਰ ਕੁਮਾਰ ਸ਼ਰਮਾ ਜ਼ਾਬਤਾ ਫੌਜ਼ਦਾਰੀ ਸੰਘਤਾ ਦੀ ਧਾਰਾ 144 ਤਹਿਤ ਜ਼ਿਲ੍ਹਾ ਲੁਧਿਆਣਾ ਅੰਦਰ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਨ 'ਤੇ ਮੁਕੰਮਲ ਤੌਰ 'ਤੇ ...

ਪੂਰੀ ਖ਼ਬਰ »

ਸਸਤੀਆਂ ਕੰਨ ਮਸ਼ੀਨਾਂ ਤੇ ਹਰਬਲ ਦਵਾਈਆਂ ਸਬੰਧੀ ਵਿਕਰੀ ਤੇ ਵਿਸ਼ੇਸ਼ ਲੜੀਵਾਰ ਜਾਂਚ ਕੈਂਪ 28 ਨੂੰ

ਲੁਧਿਆਣਾ, 26 ਸਤੰਬਰ (ਸਲੇਮਪੁਰੀ)-ਸਮਾਜ ਦੇ ਹਰ ਵਰਗ ਦੇ ਉਨ੍ਹਾਂ ਲੋਕਾਂ ਲਈ ਜਿੰਨ੍ਹਾ ਨੂੰ ਘੱਟ ਸੁਣਾਈ ਦਿੰਦਾ ਹੈ ਅਤੇ ਜਿਹੜੇ ਵਿਅਕਤੀ ਵੱਖ-ਵੱਖ ਬਿਮਾਰੀਆਂ ਤੋਂ ਪੀੜ੍ਹਤ ਹਨ, ਲਈ 28 ਸਤੰਬਰ ਤੋਂ 3 ਅਕਤੂਬਰ ਤੱਕ ਲੁਧਿਆਣਾ ਸਥਿਤ ਮਾਲ ਰੋਡ ਮਾਲ ਪਲਾਜ਼ਾ ਪੰਜਵੀਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX