ਤਾਜਾ ਖ਼ਬਰਾਂ


ਅਮਿਤ ਸ਼ਾਹ ਦੀ ਅਪੀਲ 'ਤੇ ਕਿਸਾਨ ਗ਼ੌਰ ਫ਼ਰਮਾਉਣ - ਕੈਪਟਨ
. . .  22 minutes ago
ਚੰਡੀਗੜ੍ਹ, 28 ਨਵੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਪੀਲ 'ਤੇ ਗ਼ੌਰ ਫ਼ਰਮਾਉਣ ਅਤੇ ਗੱਲਬਾਤ ਰਾਹੀਂ ਮੁੱਦੇ ਦਾ...
ਟਰਮੀਨਲ ਹਾਲ ਦੇ ਅੰਦਰ ਜਾਅਲੀ ਪਾਸ ਨਾਲ ਪ੍ਰਵੇਸ਼ ਕਰਨ ਮੌਕੇ ਸੁਰੱਖਿਆ ਫੋਰਸ ਵੱਲੋਂ ਇੱਕ ਵਿਅਕਤੀ ਕਾਬੂ
. . .  about 1 hour ago
ਰਾਜਾਸਾਂਸੀ, 28 ਨਵੰਬਰ (ਹਰਦੀਪ ਸਿੰਘ ਖੀਵਾ) ਅੰਮਿ੍ਤਸਰ ਦੇ ਸੀ੍ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਤਾਇਨਾਤ ਸੁਰੱਖਿਆ ਫੋਰਸ ਸੀ. ਆਈ. ਐਸ. ਐਫ ਦੇ ਜਵਾਨਾਂ ਵੱਲੋਂ ਟਰਮੀਨਲ ਹਾਲ ਦੇ ਅੰਦਰ ਜਾਅਲੀ ਪਾਸ ਨਾਲ ਪਰਵੇਸ਼ ਕਰ ਰਹੇ ਇੱਕ ਨੌਜਵਾਨ ਵਿਅਕਤੀ ਨੂੰ ਕਾਬੂ ਕੀਤਾ...
551ਵੇਂ ਪ੍ਰਕਾਸ਼ ਪੁਰਬ ਨੂੰ ਲ਼ੈ ਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਕੀਤੀ ਗਈ ਸੁੰਦਰ ਸਜਾਵਟ
. . .  about 1 hour ago
ਸੁਲਤਾਨਪੁਰ ਲੋਧੀ 28 ਨਵੰਬਰ (ਜਗਮੋਹਨ ਸਿੰਘ ਥਿੰਦ) - ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਗੁਰਪੁਰਬ ਨੂੰ ਲ਼ੈ ਕੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਹੈ। ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ...
ਭਾਰਤ ਪਾਕਿਸਤਾਨ ਸਰਹੱਦ ਨੇੜੇ ਘੁੰਮਦਾ ਸ਼ੱਕੀ ਵਿਅਕਤੀ ਕਾਬੂ
. . .  about 1 hour ago
ਅਜਨਾਲਾ, 28 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਦੀ ਸਰਹੱਦੀ ਚੌਂਕੀ ਸ਼ਾਹਪੁਰ ਨਜ਼ਦੀਕ ਘੁੰਮ ਰਹੇ ਇੱਕ ਸ਼ੱਕੀ ਭਾਰਤੀ ਵਿਅਕਤੀ ਨੂੰ ਬੀ.ਐਸ.ਐਫ ਦੀ 32 ਬਟਾਲੀਅਨ ਵੱਲੋਂ ਕਾਬੂ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਇੱਕ ਸ਼ੱਕੀ ਭਾਰਤੀ ਵਿਅਕਤੀ ਚੌਂਕੀ...
ਸੰਸਦ ਮੈਂਬਰ ਔਜਲਾ ਕਿਸਾਨਾਂ ਦੇ ਅੰਦੋਲਨ ਵਿਚ ਸ਼ਾਮਿਲ ਹੋਣ ਲਈ ਸਿੰਘੂ ਬਾਰਡਰ ਵਿਖੇ ਪਹੁੰਚੇ
. . .  about 1 hour ago
ਅੰਮ੍ਰਿਤਸਰ, 28 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਕਿਸਾਨਾਂ ਦੇ ਅੰਦੋਲਨ ਵਿਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਿਸ਼ੇਸ਼ ਤੌਰ 'ਤੇ ਅੱਜ ਸਿੰਘੂ ਬਾਰਡਰ ਵਿਖੇ ਪਹੁੰਚੇ, ਜਿੱਥੇ ਉਹ ਅੰਦੋਲਨਕਾਰੀ ਕਿਸਾਨਾਂ ਤੇ ਨੌਜਵਾਨਾਂ ਨਾਲ ਚਾਹ ਪੀਂਦੇ, ਗੱਪਸ਼ੱਪ...
ਭਾਰਤ ਸਰਕਾਰ ਕਿਸਾਨਾਂ ਦੀਆਂ ਮੰਗਾਂ 'ਤੇ ਗੱਲ ਕਰਨ ਨੂੰ ਤਿਆਰ - ਗ੍ਰਹਿ ਮੰਤਰੀ
. . .  about 2 hours ago
ਨਵੀਂ ਦਿੱਲੀ, 28 ਨਵੰਬਰ - ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਭਾਰਤ ਦੀ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਖੇਤੀਬਾੜੀ ਮੰਤਰੀ ਨੇ ਉਨ੍ਹਾਂ ਨੂੰ 3 ਦਸੰਬਰ ਨੂੰ ਗੱਲਬਾਤ ਕਰਨ ਲਈ ਸੱਦਿਆ ਹੈ। ਸਰਕਾਰ ਕਿਸਾਨਾਂ...
ਆਵਾਰਾ ਪਸ਼ੂ ਦੇ ਕਾਰਨ ਵਾਪਰੇ ਹਾਦਸੇ 'ਚ 26 ਸਾਲਾ ਨੌਜਵਾਨ ਦੀ ਹੋਈ ਮੌਤ
. . .  about 2 hours ago
ਗੁਰੂ ਹਰ ਸਹਾਏ, 28 ਨਵੰਬਰ (ਕਪਿਲ ਕੰਧਾਰੀ) - ਫ਼ਿਰੋਜ਼ਪੁਰ ਫ਼ਾਜ਼ਿਲਕਾ ਜੀ.ਟੀ. ਰੋਡ 'ਤੇ ਜੇ.ਐਨ. ਇੰਟਰਨੈਸ਼ਨਲ ਸਕੂਲ ਦੇ ਨਜ਼ਦੀਕ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੇ ਅੱਗੇ ਆਵਾਰਾ ਪਸ਼ੂ ਆ ਜਾਣ ਦੇ ਚੱਲਦਿਆਂ ਮੋਟਰਸਾਈਕਲ ਸਵਾਰ 26 ਸਾਲਾ ਕਰੀਬ ਨੌਜਵਾਨ...
ਕਿਸਾਨਾਂ ਨੂੰ ਖਾਲਿਸਤਾਨੀ ਕਹਿਣਾ ਗਲਤ - ਸੁਖਬੀਰ ਸਿੰਘ ਬਾਦਲ
. . .  about 3 hours ago
ਚੰਡੀਗੜ੍ਹ, 28 ਨਵੰਬਰ (ਵਿਕਰਮਜੀਤ ਸਿੰਘ ਮਾਨ) - ਅਕਾਲੀ ਦਲ ਕੋਰ ਕਮੇਟੀ ਮੀਟਿੰਗ ਮਗਰੋਂ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨ ਦੇਸ਼ ਦੇ ਵਫ਼ਾਦਾਰ ਹਨ , ਸਾਰੀ ਜਿੰਦਗੀ ਦੇਸ਼ ਦੀ ਸੇਵਾ ਕੀਤੀ ਅਤੇ ਉਨ੍ਹਾਂ ਨੂੰ...
ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕਿਸਾਨਾਂ ਵਾਸਤੇ ਐਂਬੂਲੈਂਸਾਂ ਤੇ ਮੈਡੀਕਲ ਟੀਮਾਂ ਤਾਇਨਾਤ ਕਰਨ ਦਾ ਫੈਸਲਾ
. . .  about 3 hours ago
ਨਵੀਂ ਦਿੱਲੀ, 28 ਨਵੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਉਹ ਕਿਸਾਨਾਂ ਦੀ ਸਹੂਲਤ ਲਈ ਧਰਨਿਆਂ ਵਾਲੀਆਂ ਥਾਵਾਂ ’ਤੇ ਐਂਬੂਲੈਂਸਾਂ ਤੇ ਮੈਡੀਕਲ ਟੀਮਾਂ ਤਾਇਨਾਤ ਕਰੇਗੀ ਅਤੇ ਜਦੋਂ ਤੱਕ ਧਰਨਾ ਖਤਮ ਨਹੀਂ ਹੋ ਜਾਂਦਾ, ਉਦੋਂ ਤੱਕ ਉਹਨਾਂ ਨੂੰ ਲੰਗਰ ਛਕਾਏਗੀ। ਇਸ ਗੱਲ ਦੀ...
ਖੱਟਰ ਦਾ ਫ਼ੋਨ ਨਹੀਂ ਚੁੱਕਾਂਗਾ - ਕੈਪਟਨ ਹਰਿਆਣਾ ਦੇ ਮੁੱਖ ਮੰਤਰੀ ਤੋਂ ਹੋਏ ਨਾਰਾਜ਼
. . .  about 3 hours ago
ਚੰਡੀਗੜ੍ਹ, 28 ਨਵੰਬਰ - ਮੀਡੀਆ 'ਚ ਆਈ ਰਿਪੋਰਟਾਂ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ 'ਤੇ ਕਾਰਵਾਈ ਨੂੰ ਲੈ ਕੇ ਸਨਿੱਚਰਵਾਰ ਨੂੰ ਹਰਿਆਣਾ 'ਚ ਆਪਣੇ ਹਮ ਰੁਤਬਾ ਮਨੋਹਰ ਲਾਲ ਖੱਟਰ 'ਤੇ ਨਿਸ਼ਾਨਾ ਸਾਧਿਆ...
ਸੜਕ ਕਿਨਾਰੇ ਖੜੀ ਗੱਡੀ ਨਾਲ ਟਕਰਾਈ ਐਕਟੀਵਾ ਇਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
. . .  about 4 hours ago
ਲਾਂਬੜਾ, 28 ਨਵੰਬਰ (ਪਰਮੀਤ ਗੁਪਤਾ) - ਥਾਣਾ ਲਾਂਬੜਾ ਅਧੀਨ ਪੈਂਦੇ ਜਲੰਧਰ ਕਾਲਾ ਸੰਘਿਆਂ ਰੋਡ ਉਪਰ ਪਿੰਡ ਨਿੱਜਰਾਂ ਦੇ ਨਜ਼ਦੀਕ ਸਨਿੱਚਰਵਾਰ ਨੂੰ ਸੜਕ ਕਿਨਾਰੇ ਖੜ੍ਹੀ ਗੱਡੀ ਨਾਲ ਐਕਟੀਵਾ ਟੱਕਰ ਹੋ ਜਾਣ ਐਕਟੀਵਾ ਚਾਲਕ ਦੀ ਮੌਕੇ...
ਲੁਧਿਆਣਾ ਵਿੱਚ ਕੋਰੋਨਾ ਤੋਂ ਪ੍ਰਭਾਵਿਤ ਮਰੀਜਾਂ ਦੀ ਗਿਣਤੀ ਦਾ ਅੰਕੜਾ ਹੋਰ ਵਧਿਆ
. . .  about 5 hours ago
ਲੁਧਿਆਣਾ,28 ਨਵੰਬਰ (ਸਲੇਮਪੁਰੀ) - ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿਚ ਹਰ ਰੋਜ ਵੱਡੀ ਗਿਣਤੀ ਵਿਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦਾ ਕਹਿਰ ਰੁਕਣ ਦੀ ਬਜਾਏ ਦਿਨ - ਬ - ਦਿਨ ਵੱਧਦਾ ਜਾ...
ਕਿਸਾਨ ਸਿੰਘੂ ਵਿਖੇ ਅੜੇ, ਨਹੀਂ ਜਾਣਗੇ ਕਿਧਰੇ ਹੋਰ - ਕਿਸਾਨ ਜਥੇਬੰਦੀ
. . .  about 5 hours ago
ਨਵੀਂ ਦਿੱਲੀ, 28 ਨਵੰਬਰ - ਕਿਸਾਨ ਜਥੇਬੰਦੀਆਂ ਵਿਚਕਾਰ ਦਿੱਲੀ ਹਰਿਆਣਾ ਬਾਰਡਰ 'ਤੇ ਸਿੰਘੂ ਵਿਖੇ ਹੋਈ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਕਿਸਾਨ ਮੌਜੂਦਾ ਸਥਾਨ 'ਤੇ ਹੀ ਆਪਣਾ ਧਰਨਾ...
ਪਵਨ ਕੁਮਾਰ ਬਾਂਸਲ ਨੂੰ ਕਾਂਗਰਸ ਨੇ ਦਿੱਤੀ ਵੱਡੀ ਜ਼ਿੰਮੇਵਾਰੀ
. . .  about 5 hours ago
ਚੰਡੀਗੜ੍ਹ, 28 ਨਵੰਬਰ - ਕਾਂਗਰਸ ਨੇ ਸੀਨੀਅਰ ਆਗੂ ਅਹਿਮਦ ਪਟੇਲ ਦੇ ਦਿਹਾਂਤ ਤੋਂ ਬਾਅਦ ਪਵਨ ਕੁਮਾਰ ਬਾਂਸਲ ਨੂੰ ਪਾਰਟੀ ਦਾ ਖ਼ਜ਼ਾਨਚੀ ਨਿਯੁਕਤ ਕੀਤਾ ਹੈ। ਬਾਂਸਲ ਪਾਰਟੀ ਦੇ ਅੰਤਰਿਮ ਖ਼ਜ਼ਾਨਚੀ...
ਡੱਬਵਾਲੀ ਪੁਲਿਸ ਵਲੋਂ ਨਾਕੇਬੰਦੀ ਤੋੜ ਦਿੱਲੀ ਵੱਲ ਵਧਣ ਵਾਲੇ 8-10 ਹਜ਼ਾਰ ਕਿਸਾਨਾਂ 'ਤੇ ਮੁਕੱਦਮਾ ਦਰਜ
. . .  about 6 hours ago
ਡੱਬਵਾਲੀ, 28 ਨਵੰਬਰ (ਇਕਬਾਲ ਸਿੰਘ ਸ਼ਾਂਤ)- ਸਿਟੀ ਪੁਲਿਸ ਨੇ ਇੱਥੇ ਪੰਜਾਬ-ਹਰਿਆਣਾ ਹੱਦ 'ਤੇ ਪੁਲਿਸ ਦਾ ਨਾਕਾ ਤੋੜ ਕੇ ਜਬਰੀ ਦਿੱਲੀ ਵੱਲ ਵਧਣ ਵਾਲੇ 8-10 ਹਜ਼ਾਰ ਕਿਸਾਨਾਂ ਖ਼ਿਲਾਫ਼ 9 ਧਾਰਾਵਾਂ ਤਹਿਤ ਮੁਕੱਦਮਾ...
ਕਿਸਾਨਾਂ 'ਤੇ ਅਨਿਆਂ ਅੱਤਵਾਦੀ ਹਮਲੇ ਵਰਗਾ- ਅਖਿਲੇਸ਼ ਯਾਦਵ
. . .  about 6 hours ago
ਲਖਨਊ, 28 ਨਵੰਬਰ- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਹੈ ਕਿ ਕਿਸਾਨਾਂ 'ਤੇ ਇੰਨਾ ਅੱਤਿਆਚਾਰ ਕਿਸੇ ਸਰਕਾਰ ਵੇਲੇ ਨਹੀਂ ਹੋਇਆ...
ਜੰਮੂ-ਕਸ਼ਮੀਰ ਡੀ. ਡੀ. ਸੀ. ਚੋਣਾਂ : ਦੁਪਹਿਰ 1 ਵਜੇ ਤੱਕ 39.69 ਫ਼ੀਸਦੀ ਵੋਟਿੰਗ
. . .  about 6 hours ago
ਕਿਸਾਨਾਂ ਅਤੇ ਨੌਜਵਾਨਾਂ ਨੇ ਖੱਟਰ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ
. . .  about 6 hours ago
ਲੋਪੋਕੇ (ਅੰਮ੍ਰਿਤਸਰ), 28 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਕੇਂਦਰ ਦੀ ਮੋਦੀ ਸਰਕਾਰ ਦੀ ਸ਼ਹਿ 'ਤੇ ਹਰਿਆਣਾ ਦੀ ਸਰਕਾਰ ਵਲੋਂ ਕਿਸਾਨਾਂ 'ਤੇ ਕੀਤੇ ਗਏ ਭਾਰੀ ਤਸ਼ੱਦਦ ਦੇ ਵਿਰੋਧ 'ਚ ਅੱਜ ਕਸਬਾ ਲੋਪੋਕੇ ਵਿਖੇ...
ਹਰਿਆਣਾ ਦੇ ਮੁੱਖ ਮੰਤਰੀ ਦਾ ਬਿਆਨ- ਇਹ ਸਾਡੇ ਕਿਸਾਨ ਨਹੀਂ, ਵਿਰੋਧ-ਪ੍ਰਦਰਸ਼ਨਾਂ ਲਈ ਪੰਜਾਬ ਜ਼ਿੰਮੇਵਾਰ
. . .  about 6 hours ago
ਚੰਡੀਗੜ੍ਹ, 28 ਨਵੰਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨੀ ਨੂੰ ਅੰਦੋਲਨ 'ਤੇ ਬੋਲਦਿਆਂ ਕਿਹਾ ਕਿ ਦਿੱਲੀ 'ਚ ਅੰਦੋਲਨ ਕਰ ਰਹੇ ਕਿਸਾਨ ਉਨ੍ਹਾਂ ਦੇ ਸੂਬੇ ਦੇ ਨਹੀਂ ਹਨ। ਉਨ੍ਹਾਂ ਕਿਹਾ...
ਗੋਆ ਦੇ ਮੁੱਖ ਮੰਤਰੀ ਵਲੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ
. . .  about 7 hours ago
ਨਵੀਂ ਦਿੱਲੀ, 28 ਨਵੰਬਰ- ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਵਲੋਂ ਅੱਜ ਰਾਸ਼ਟਰਪਤੀ ਭਵਨ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ...
ਮਸਲਿਆਂ ਦੇ ਹੱਲ ਲਈ ਕੇਂਦਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ- ਖੇਤੀਬਾੜੀ ਮੰਤਰੀ ਤੋਮਰ
. . .  about 7 hours ago
ਨਵੀਂ ਦਿੱਲੀ, 28 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰਾਜਧਾਨੀ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਇਕ ਵਾਰ ਫਿਰ ਕਿਹਾ ਹੈ ਕਿ ਕੇਂਦਰ ਸਰਕਾਰ ਮਸਲਿਆਂ...
ਚੰਡੀਗੜ੍ਹ 'ਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਸ਼ੁਰੂ
. . .  about 7 hours ago
ਚੰਡੀਗੜ੍ਹ, 28 ਨਵੰਬਰ (ਸੁਰਿੰਦਰਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫ਼ਤਰ 'ਚ ਪਹੁੰਚ ਚੁੱਕੇ ਹਨ...
ਹੈਦਰਾਬਾਦ ਵਿਖੇ ਸਥਿਤ ਭਾਰਤ ਬਾਇਓਟੈਕ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 7 hours ago
ਹੈਦਰਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਦਰਾਬਾਦ ਵਿਖੇ ਸਥਿਤ ਭਾਰਤ ਬਾਇਓਟੈਕ ਦੀ ਲੈਬ 'ਚ ਕੋਰੋਨਾ ਵੈਕਸੀਨ ਦੇ ਨਿਰਮਾਣ ਦਾ ਜਾਇਜ਼ਾ ਲੈ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ...
ਦਿੱਲੀ ਸਰਕਾਰ ਵਲੋਂ ਕਿਸਾਨਾਂ ਲਈ ਮੋਬਾਇਲ ਟਾਇਲਟਾਂ ਦਾ ਇੰਤਜ਼ਾਮ
. . .  about 8 hours ago
ਨਵੀਂ ਦਿੱਲੀ, 28 ਨਵੰਬਰ- ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਲਈ ਮੋਬਾਇਲ ਟਾਇਲਟਾਂ ਦੇ ਇੰਤਜ਼ਾਮ ਕੀਤੇ ਹਨ ਤਾਂ ਜੋ ਦਿੱਲੀ ਆਏ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ...
ਹੈਦਰਾਬਾਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ਦਾ ਲੈਣਗੇ ਜਾਇਜ਼ਾ
. . .  about 8 hours ago
ਹੈਦਰਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਦਰਾਬਾਦ ਪਹੁੰਚ ਚੁੱਕੇ ਹਨ। ਇੱਥੇ ਉਹ ਕੋਰੋਨਾ ਵੈਕਸੀਨ ਦੇ ਵਿਕਾਸ ਅਤੇ ਉਤਪਾਦਨ ਪ੍ਰਕਿਰਿਆ ਦਾ ਜਾਇਜ਼ਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

ਪਟਿਆਲਾ

ਅਨਾਜ ਮੰਡੀ 'ਚ ਝੋਨੇ ਦੇ ਅੰਬਾਰ ਲੱਗਣੇ ਸ਼ੁਰੂ

ਰਾਜਪੁਰਾ, 26 ਸਤੰਬਰ (ਰਣਜੀਤ ਸਿੰਘ)-ਇੱਥੋਂ ਦੀ ਅਨਾਜ ਮੰਡੀ 'ਚ ਝੋਨੇ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ ਪਰ ਅਜੇ ਤੱਕ ਸਰਕਾਰੀ ਖ਼ਰੀਦ ਸ਼ੁਰੂ ਨਹੀਂ ਹੋਈ | ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਜ਼ਿਆਦਾ ਨਮੀ ਵਾਲੀਆਂ ਟਰਾਲੀਆਂ ਨੂੰ ਮੰਡੀ 'ਚੋਂ ਵਾਪਸ ਮੋੜਿਆ ਹੈ ਜਦਕਿ ਕਈ ਆੜ੍ਹਤੀਆਂ ਦਾ ਕਹਿਣਾ ਹੈ ਕਿ ਇਸ ਕੰਮ 'ਚ ਮੱਥਾ ਵੇਖ ਕੇ ਟਿੱਕਾ ਲਗਾਇਆ ਗਿਆ ਹੈ ਅਤੇ ਅਸਰ ਰਸੂਖ਼ ਵਾਲਿਆਂ ਦੀਆਂ ਜ਼ਿਆਦਾ ਨਮੀ ਵਾਲੀਆਂ ਟਰਾਲੀਆਂ ਨੂੰ ਮੰਡੀ 'ਚ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਅਫ਼ਸਰਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ | ਜਾਣਕਾਰੀ ਮੁਤਾਬਿਕ ਅਨਾਜ ਮੰਡੀ 'ਚ ਹਾਲੇ ਝੋਨੇ ਦੀ ਆਮਦ ਐਵੇਂ ਆਟੇ 'ਚ ਲੂਣ ਬਰਾਬਰ ਹੀ ਹੋਈ ਹੈ ਪਰ ਹੁਣ ਤੋਂ ਹੀ ਮੰਡੀ ਵਿਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ | ਝੋਨੇ ਦੀ ਸਰਕਾਰੀ ਖ਼ਰੀਦ ਪਹਿਲਾਂ 1 ਅਕਤੂਬਰ ਤੋਂ ਹੋਣੀ ਸੀ ਪਰ ਅੱਜ ਦੇ ਤਾਜ਼ਾ ਹੁਕਮਾਂ ਮੁਤਾਬਿਕ ਝੋਨੇ ਦੀ ਖ਼ਰੀਦ 26 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਅਧਿਕਾਰੀਆਂ ਦੀ ਬੈਠਕ 'ਚ ਫ਼ੈਸਲਾ ਹੋਣਾ ਹੈ | ਅੰਦਾਜ਼ੇ ਮੁਤਾਬਿਕ ਅਨਾਜ ਮੰਡੀ 'ਚ ਇਕ ਲੱਖ ਦੇ ਕਰੀਬ ਝੋਨੇ ਦੇ ਕੱਟੇ ਆ ਗਏ ਹਨ ਜਿਹੜੇ ਕਿ 40/45 ਹਜ਼ਾਰ ਕੁਵਿੰਟਲ ਦੇ ਕਰੀਬ ਬਣਦੇ ਹਨ | ਇਹ ਵੀ ਪਤਾ ਲੱਗਾ ਹੈ ਕਿ ਐਤਕੀਂ ਝੋਨਾ ਲਾਉਣ ਦੀ ਤਾਰੀਖ਼ ਸਰਕਾਰੀ ਤੌਰ 'ਤੇ ਥੋੜੇ੍ਹ ਦਿਨ ਪਹਿਲਾਂ ਐਲਾਨੀ ਗਈ ਸੀ, ਇਸ ਲਈ ਝੋਨਾ ਵੀ ਪਹਿਲੇ ਸਾਲਾਂ ਦੇ ਮੁਕਾਬਲੇ ਜਲਦੀ ਮੰਡੀ 'ਚ ਆ ਗਿਆ ਹੈ | ਇਸ ਸਬੰਧੀ ਅਨਾਜ ਮੰਡੀ 'ਚ ਝੋਨਾ ਲੈ ਕੇ ਆਏ ਕਿਸਾਨ ਮੁਖ਼ਤਿਆਰ ਸਿੰਘ, ਦਰਸ਼ਨ ਸਿੰਘ, ਗੁਲਾਬ ਸਿੰਘ ਅਤੇ ਰਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਝੋਨਾ ਜਲਦੀ ਪੱਕ ਗਿਆ ਸੀ, ਜਿਸ ਕਾਰਨ ਉਨ੍ਹਾਂ ਨੇ ਜਲਦੀ ਕਟਾ ਕੇ ਮੰਡੀ ਲਿਆਂਦਾ ਹੈ ਪਰ ਇੱਥੇ ਹਾਲ ਦੀ ਘੜੀ ਕੋਈ ਵੀ ਖ਼ਰੀਦਦਾਰ ਨਹੀਂ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਝੋਨਾ ਖੁੱਲੇ੍ਹ ਆਸਮਾਨ ਹੇਠ ਰੱਬ ਆਸਰੇ ਪਿਆ ਹੈ | ਇਸ ਸਬੰਧੀ ਸੰਪਰਕ ਕਰਨ 'ਤੇ ਅਨਾਜ ਮੰਡੀ ਦੇ ਸੈਕਟਰੀ ਜੈ ਵਿਜੇ ਨੇ ਦੱਸਿਆ ਕਿ ਝੋਨੇ ਦੀ ਸਰਕਾਰੀ ਖ਼ਰੀਦ ਸਬੰਧੀ ਅੱਜ ਹੀ ਸਰਕਾਰੀ ਤੌਰ 'ਤੇ ਹੁਕਮ ਆਏ ਹਨ ਅਤੇ ਜ਼ਿਲ੍ਹਾ ਅਧਿਕਾਰੀ ਇਸ ਦਾ ਫ਼ੈਸਲਾ ਲੈਣਗੇ | ਉਨ੍ਹਾਂ ਦੱਸਿਆ ਕਿ ਝੋਨੇ ਦੀ ਵੱਧ ਤੋਂ ਵੱਧ ਨਮੀ 17 ਫੀਸਦੀ ਮਿੱਥੀ ਗਈ ਹੈ ਅਤੇ ਇਸ ਤੋਂ ਜ਼ਿਆਦਾ ਝੋਨੇ ਵਾਲੀ ਟਰਾਲੀ ਮੰਡੀ 'ਚ ਆਉਣ ਨਹੀਂ ਦਿੱਤੀ | ਉਨ੍ਹਾਂ ਕਿਹਾ ਕਿ ਇਹ ਨਿਯਮ ਸਾਰੇ ਕਿਸਾਨਾਂ ਲਈ ਬਰਾਬਰ ਹੈ, ਇਸ ਵਿਚ ਕੋਈ ਵੀ ਛੋਟ ਨਹੀਂ ਦਿੱਤੀ ਗਈ ਹੈ |

ਕੇਂਦਰ ਦੇ ਨਵੇਂ ਐਕਟ ਲਾਗੂ ਹੋਣ ਤੋਂ ਰੋਕਣ ਦਾ ਇਕਲੌਤਾ ਰਾਹ ਸੂਬੇ ਨੂੰ ਸਰਕਾਰੀ ਮੰਡੀ ਐਲਾਨਣਾ- ਸੁਖਬੀਰ

ਗੁਰਵਿੰਦਰ ਸਿੰਘ ਔਲਖ ਪਟਿਆਲਾ, 26 ਸਤੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਹਾਦਰਗੜ੍ਹ ਗੁਰਦੁਆਰਾ ਸਾਹਿਬ ਵਿਖੇ ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ...

ਪੂਰੀ ਖ਼ਬਰ »

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਕੇਂਦਰ ਦੇ ਖੇਤੀ ਸੁਧਾਰ ਕਾਨੂੰਨ ਰੱਦ ਕੀਤੇ ਜਾਣ-ਖਹਿਰਾ

ਸਮਾਣਾ, 26 ਸਤੰਬਰ (ਪ੍ਰੀਤਮ ਸਿੰਘ ਨਾਗੀ)-ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ...

ਪੂਰੀ ਖ਼ਬਰ »

ਧੋਖਾਧੜੀ ਦੇ ਮਾਮਲੇ 'ਚ 2 ਖ਼ਿਲਾਫ਼ ਪਰਚਾ ਦਰਜ

ਪਟਿਆਲਾ, 26 ਸਤੰਬਰ (ਗੁਰਵਿੰਦਰ ਸਿੰਘ ਔਲਖ)-ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ 2 ਵਿਅਕਤੀਆਂ ਖ਼ਿਲਾਫ਼ ਧੋਖੇ ਨਾਲ ਪਲਾਟ ਵੇਚਣ 'ਤੇ ਮਾਮਲਾ ਦਰਜ ਕੀਤਾ ਗਿਆ ਹੈ | ਇਕਬਾਲ ਸਿੰਘ, ਸੰਜੀਵ ਕੁਮਾਰ ਤੇ ਅਸ਼ਵਨੀ ਕੁਮਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ...

ਪੂਰੀ ਖ਼ਬਰ »

ਭੁੱਨਰਹੇੜੀ ਗਰਿੱਡ ਤੋਂ ਕੱਲ੍ਹ ਬਿਜਲੀ ਸਪਲਾਈ ਰਹੇਗੀ ਬੰਦ

ਭੁੱਨਰਹੇੜੀ, 26 ਸਤੰਬਰ (ਧਨਵੰਤ ਸਿੰਘ)-ਪਾਵਰਕਾਮ ਦੇ ਸੂਤਰਾਂ ਮੁਤਾਬਿਕ ਭੁੱਨਰਹੇੜੀ ਗਰਿੱਡ ਤੋਂ 28 ਸਤੰਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ | ਆਮ ਪਬਲਿਕ ਤੇ ਖਪਤਕਾਰਾਂ ਨੂੰ ਜਾਣੂੰ ਕਰਵਾਇਆ ਜਾ ਰਿਹਾ ਹੈ | ਸਬ ਸਟੇਸ਼ਨ ਗਰਿੱਡ ਭੁੱਨਰਹੇੜੀ ਦੀ ਜ਼ਰੂਰੀ ਮੁਰੰਮਤ ਅਤੇ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚ ਹਵਾਲਾਤੀ ਪਾਸੋਂ ਮੋਬਾਈਲ ਬਰਾਮਦ

ਪਟਿਆਲਾ, 26 ਸਤੰਬਰ (ਗੁਰਵਿੰਦਰ ਸਿੰਘ ਔਲਖ)-ਕੇਂਦਰੀ ਜੇਲ੍ਹ ਦੇ ਹਵਾਲਾਤੀ ਪਾਸੋਂ ਮੋਬਾਈਲ ਫ਼ੋਨ ਮਿਲਣ 'ਤੇ ਥਾਣਾ ਤਿ੍ਪੜੀ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਸਹਾਇਕ ਸੁਪਰਡੈਂਟ ਕੇਂਦਰੀ ਜੇਲ ਪਟਿਆਲਾ ਨੇ ਥਾਣਾ ਤਿ੍ਪੜੀ ਕੋਲ ਹਵਾਲਾਤੀ ਮਨਜੀਤ ਸਿੰਘ ਖ਼ਿਲਾਫ਼ ...

ਪੂਰੀ ਖ਼ਬਰ »

ਕਬੂਤਰਬਾਜ਼ੀ ਤਹਿਤ ਇਕ ਖ਼ਿਲਾਫ਼ ਮਾਮਲਾ ਦਰਜ

ਪਟਿਆਲਾ, 26 ਸਤੰਬਰ (ਗੁਰਵਿੰਦਰ ਸਿੰਘ ਔਲਖ)-ਥਾਣਾ ਤਿ੍ਪੜੀ ਦੀ ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕੀਤਾ ਹੈ | ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਰਿੰਦਰ ਸਿੰਘ ਨੇ ਥਾਣਾ ਤਿ੍ਪੜੀ ਦੀ ਪੁਲਿਸ ਕੋਲ ...

ਪੂਰੀ ਖ਼ਬਰ »

ਜ਼ਿਲੇ੍ਹ 'ਚ 172 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ, 5 ਦੀ ਮੌਤ

ਪਟਿਆਲਾ, 26 ਸਤੰਬਰ (ਗੁਰਵਿੰਦਰ ਸਿੰਘ ਔਲਖ)-ਜ਼ਿਲੇ੍ਹ 'ਚ 172 ਹੋਰ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਜਦਕਿ 5 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ੍ਹ 'ਚ ਪ੍ਰਾਪਤ 2050 ...

ਪੂਰੀ ਖ਼ਬਰ »

ਵਿਦਿਆਰਥੀ ਅਖੀਰਲੇ ਸਮੈਸਟਰ/ਸਾਲ ਦੀਆਂ ਪ੍ਰੀਖਿਆਵਾਂ ਸਬੰਧੀ ਵੈੱਬਸਾਈਟ ਚੈੱਕ ਕਰਦੇ ਰਹਿਣ-ਖੱਟੜ

ਪਟਿਆਲਾ, 26 ਸਤੰਬਰ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਅਖੀਰਲੇ ਸਮੈਸਟਰ/ਸਾਲ ਦੀਆਂ ਪ੍ਰੀਖਿਆਵਾਂ 26 ਸਤੰਬਰ 2020 ਨੂੰ ਸ਼ੁਰੂ ਕਰਵਾਈਆਂ ਜਾ ਚੱੁਕੀਆਂ ਹਨ | ਕੰਟਰੋਲਰ ਪ੍ਰੀਖਿਆਵਾਂ ਡਾ. ਜੇ. ਆਈ. ਐੱਸ. ਖੱਟੜ ਨੇ ਦੱਸਿਆ ਕਿ ਪ੍ਰੀਖਿਆ ਸ਼ਾਖਾ ...

ਪੂਰੀ ਖ਼ਬਰ »

ਬਾਗ਼ਬਾਨੀ ਫ਼ਸਲਾਂ ਦੀ ਵੇਚ ਲਈ ਕਿਸਾਨਾਂ ਨੂੰ ਵੈਂਡਿੰਗ ਕਾਰਟ 'ਤੇ ਮਿਲੇਗੀ ਸਬਸਿਡੀ-ਡਿਪਟੀ ਡਾਇਰੈਕਟਰ

ਪਟਿਆਲਾ, 26 ਸਤੰਬਰ (ਗੁਰਵਿੰਦਰ ਸਿੰਘ ਔਲਖ)-ਬਾਗਬਾਨੀ ਵਿਭਾਗ ਵਲੋਂ ਫ਼ਲ ਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਛੋਟੇ ਕਿਸਾਨਾਂ ਲਈ ਮੰਡੀਕਰਨ ਦੀ ਸਹੂਲਤ ਲਈ ਕੌਮੀ ਬਾਗਬਾਨੀ ਮਿਸ਼ਨ ਅਧੀਨ 50 ਫ਼ੀਸਦੀ ਸਬਸਿਡੀ 'ਤੇ ਵੈਂਡਿੰਗ ਕਾਰਟ ਮੁਹੱਈਆ ਕੀਤੇ ਜਾਣੇ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਭੁੱਨਰਹੇੜੀ 'ਚ ਆੜ੍ਹਤੀਆਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਫੂਕਿਆ ਪੁਤਲਾ

ਭੁੱਨਰਹੇੜੀ, 26 ਸਤੰਬਰ (ਧਨਵੰਤ ਸਿੰਘ)-ਆੜ੍ਹਤੀ ਐਸੋਸੀਏਸ਼ਨ ਨੇ ਭੁੱਨਰਹੇੜੀ 'ਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ | ਇਸ ਰੋਸ ਮੁਜ਼ਾਹਰੇ 'ਚ ਆੜ੍ਹਤੀਆਂ ਤੋਂ ਇਲਾਵਾ ਦਾਣਾ ਮੰਡੀ ਦੇ ਮਜ਼ਦੂਰ ਤੇ ...

ਪੂਰੀ ਖ਼ਬਰ »

ਡਾ. ਸਿਬੀਆ ਨੇ ਕੋਵਿਡ ਵਾਰਡ 'ਚ ਮਰੀਜ਼ਾਂ ਦਾ ਹਾਲ-ਚਾਲ ਜਾਣਿਆ

ਪਟਿਆਲਾ, 26 ਸਤੰਬਰ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਮੈਡੀਕਲ ਕਾਲਜ ਦੇ ਵਾਈਸ ਪਿ੍ੰਸੀਪਲ ਡਾ. ਰਾਮਿੰਦਰਪਾਲ ਸਿੰਘ ਸਿਬੀਆ ਨੇ ਰਾਜਿੰਦਰਾ ਹਸਪਤਾਲ ਦੀ ਕੋਵਿਡ ਵਾਰਡ 'ਚ ਆਕਸੀਜਨ 'ਤੇ ਰੱਖੇ ਮਰੀਜ਼ਾਂ ਦਾ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਦੇ ਆਕਸੀਜਨ ਪੱਧਰ ਦੀ ਰਿਪੋਰਟ ...

ਪੂਰੀ ਖ਼ਬਰ »

ਰਾਜਿੰਦਰਾ ਹਸਪਤਾਲ 'ਚੋਂ ਸਿਹਤਯਾਬ ਹੋਣ ਵਾਲੇ ਡਾਕਟਰ ਨੇ ਕੀਤਾ ਪਲਾਜ਼ਮਾ ਦਾਨ

ਪਟਿਆਲਾ, 26 ਸਤੰਬਰ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਵਿਡ ਵਾਰਡ 'ਚੋਂ ਸਿਹਤਯਾਬ ਹੋਣ ਵਾਲੇ ਬਾਇਉਲੌਜੀ ਦੇ ਪ੍ਰੋਫੈਸਰ ਡਾ. ਕੇ. ਸੀ. ਗੋਇਲ ਨੇ ਵੀ ਆਪਣਾ ਪਲਾਜ਼ਮਾ ਦਾਨ ਕੀਤਾ ਹੈ | ਇਸ ਦੇ ਨਾਲ ਹੀ ਰਾਜਿੰਦਰਾ ਹਸਪਤਾਲ ਦੇ ਹੀ ਦੋ ਹੋਰ ਜੂਨੀਅਰ ...

ਪੂਰੀ ਖ਼ਬਰ »

ਕੋਰੋਨਾ ਦੇ ਚਲਦੇ ਨਿੱਜੀ ਹਸਪਤਾਲਾਂ ਤੇ ਡਾਕਟਰਾਂ ਨੇ ਵਧਾਈਆਂ ਫ਼ੀਸਾਂ

ਸਮਾਣਾ, 26 ਸਤੰਬਰ (ਪ੍ਰੀਤਮ ਸਿੰਘ ਨਾਗੀ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਤੇ ਸਟਾਫ਼ ਕੋਰੋਨਾ ਪੀੜਤਾਂ ਸਮੇਤ ਹੋਰ ਬਿਮਾਰੀਆਂ ਦੇ ਪੀੜਤ ਮਰੀਜ਼ਾਂ ਦੀ ਤਸੱਲੀਬਖਸ਼ ਜਾਂਚ ਕਰਦਿਆਂ ਆਪਣੀ ਜਾਨ ਦੀ ਪ੍ਰਵਾਨ ਨਹੀਂ ਕਰ ਰਹੇ ਹਨ, ...

ਪੂਰੀ ਖ਼ਬਰ »

ਪੁਲਿਸ ਚੌਕੀ ਬਲਬੇੜ੍ਹਾ ਨੰੂ 24 ਪੰਚਾਇਤਾਂ ਨੇ ਕੋਰੋਨਾ ਟੈਸਟ ਸਬੰਧੀ ਪੂਰਨ ਸਹਿਯੋਗ ਦੇਣ ਦੇ ਪਾਏ ਮਤੇ

ਡਕਾਲਾ, 26 ਸਤੰਬਰ (ਪਰਗਟ ਸਿੰਘ ਬਲਬੇੜ੍ਹਾ)-ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਪਟਿਆਲਾ ਪੁਲਿਸ ਵਲੋਂ ਚਲਾਈ ਜਾਗਰੂਕਤਾ ਮੁਹਿੰਮ ਤਹਿਤ ਪੁਲਿਸ ਚੌਕੀ ਬਲਬੇੜ੍ਹਾ ਦੇ ਇੰਚਾਰਜ ਜਰਨੈਲ ਸਿੰਘ ਭੁੱਲਰ ਦੇ ਉੱਦਮ ਸਦਕਾ ਪੁਲਿਸ ...

ਪੂਰੀ ਖ਼ਬਰ »

ਬਾਬੇ ਦੇ ਟਿੱਲੇ ਦੀ ਗੋਲਕ 'ਚੋਂ ਪੈਸੇ ਚੋਰੀ ਮਾਮਲੇ 'ਚ ਇਕ ਨਾਮਜ਼ਦ

ਰਾਜਪੁਰਾ, 26 ਸਤੰਬਰ (ਜੀ.ਪੀ. ਸਿੰਘ)-ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਬਾਬੇ ਦੀ ਟਿੱਲੇ ਦੀ ਗੋਲਕ ਚੋਰੀ ਦੇ ਮਾਮਲੇ 'ਚ ਇਕ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਈਸ਼ਰ ਸਿੰਘ ਵਾਸੀ ...

ਪੂਰੀ ਖ਼ਬਰ »

ਬਾਦਸ਼ਾਹਪੁਰ ਵਿਖੇ ਆੜ੍ਹਤੀ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ

ਬਾਦਸ਼ਾਹਪੁਰ, 26 ਸਤੰਬਰ (ਰਛਪਾਲ ਸਿੰਘ ਢੋਟ)-ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨ ਖ਼ਿਲਾਫ਼ ਅੱਜ ਬਾਦਸ਼ਾਹਪੁਰ ਮੰਡੀ ਵਿਖੇ ਆੜ੍ਹਤੀ ਐਸੋਸੀਏਸ਼ਨ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਆੜ੍ਹਤ ਐਸੋਸੀਏਸ਼ਨ ਦੇ ...

ਪੂਰੀ ਖ਼ਬਰ »

ਸ਼ੋਅਰੂਮ 'ਚੋਂ ਮੋਬਾਈਲ ਫ਼ੋਨ, ਲੈਪਟਾਪ ਸਣੇ ਲੱਖਾਂ ਦਾ ਸਾਮਾਨ ਚੋਰੀ

ਸਮਾਣਾ, 26 ਸਤੰਬਰ (ਪ੍ਰੀਤਮ ਸਿੰਘ ਨਾਗੀ)-ਸ਼ਹਿਰ ਦੇ ਵਿਚਕਾਰ ਕਿ੍ਸ਼ਨਾ ਬਸਤੀ 'ਚ ਸਥਿਤ ਇਕ ਕੰਪਿਊਟਰ ਸ਼ੋਅਰੂਮ 'ਚੋਂ ਅਣਪਛਾਤੇ ਚੋਰਾਂ ਵਲੋਂ ਲੱਖਾਂ ਰੁਪਏ ਦਾ ਇਲੈਕਟ੍ਰਾਨਿਕ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਸੂਚਨਾ ਦਿੱਤੇ ਜਾਣ 'ਤੇ ਸਿਟੀ ਪੁਲਿਸ ਨੇ ...

ਪੂਰੀ ਖ਼ਬਰ »

ਭਾਦਸੋਂ ਦੀਆਂ ਆੜ੍ਹਤੀ ਐਸੋਸੀਏਸ਼ਨਾਂ ਨੇ ਖੇਤੀ ਬਿੱਲਾਂ ਦੇ ਵਿਰੋਧ 'ਚ ਫੂਕਿਆ ਮੋਦੀ ਸਰਕਾਰ ਦਾ ਪੁਤਲਾ

ਭਾਦਸੋਂ, 26 ਸਤੰਬਰ (ਗੁਰਬਖ਼ਸ਼ ਸਿੰਘ ਵੜੈਚ)-ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਬਿੱਲਾਂ ਦੇ ਵਿਰੋਧ 'ਚ ਅੱਜ ਭਾਦਸੋਂ ਦੀਆਂ ਆੜ੍ਹਤੀਆ ਐਸੋਸੀਏਸ਼ਨਾਂ ਵਲੋਂ ਵੀ ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਦੇਵੀਗੜ੍ਹ ਇਲਾਕੇ ਦੀਆਂ ਮੰਡੀਆਂ 'ਚ ਫੂਕਿਆ ਮੋਦੀ ਸਰਕਾਰ ਦਾ ਪੁਤਲਾ

ਦੇਵੀਗੜ੍ਹ, 26 ਸਤੰਬਰ (ਰਾਜਿੰਦਰ ਸਿੰਘ ਮੌਜੀ)-ਖੇਤੀ ਬਿੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਮਰਥਨ ਦਿੰਦਿਆਂ ਵੱਖ-ਵੱਖ ਅਨਾਜ ਮੰਡੀਆਂ 'ਚ ਅੱਜ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ, ਜਿਸ ਦੇ ਤਹਿਤ ਅਨਾਜ ਮੰਡੀ ਦੁਧਨਸਾਧਾਂ ਦੇ ...

ਪੂਰੀ ਖ਼ਬਰ »

ਟਰੱਕ ਯੂਨੀਅਨ ਸਮਾਣਾ ਵਲੋਂ ਕਿਸਾਨਾਂ ਦੀ ਹਮਾਇਤ

ਸਮਾਣਾ, 26 ਸਤੰਬਰ (ਹਰਵਿੰਦਰ ਸਿੰਘ ਟੋਨੀ)-ਟਰੱਕ ਯੂਨੀਅਨ ਸਮਾਣਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਹੈ | ਇਸ ਦੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਸੰਕਟ ਦੀ ਘੜੀ 'ਚ ਯੂਨੀਅਨ ਪੂਰੀ ...

ਪੂਰੀ ਖ਼ਬਰ »

ਕੋਵਿਡ ਕੇਅਰ ਸੈਂਟਰ ਵਿਖੇ ਮਰੀਜ਼ਾਂ ਦੇ ਚਿੱਤਰਕਾਰੀ ਮੁਕਾਬਲੇ ਕਰਵਾਏ

ਪਟਿਆਲਾ, 26 ਸਤੰਬਰ (ਗੁਰਵਿੰਦਰ ਸਿੰਘ ਔਲਖ)-ਕੋਵਿਡ ਕੇਅਰ ਸੈਂਟਰ ਸਰਕਾਰੀ ਮੈਰੀਟੋਰੀਅਸ ਸਕੂਲ ਪਟਿਆਲਾ ਵਿਖੇ ਦਾਖਲ ਕੋਵਿਡ-19 ਦੀ ਲਾਗ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਰੁੱਝੇ ਰੱਖਣ ਅਤੇ ਉਨ੍ਹਾਂ ਦਾ ਧਿਆਨ ਹਾਂ-ਪੱਖੀ ਗਤੀਵਿਧੀਆਂ 'ਚ ਲਗਾਈ ਰੱਖਣ ਲਈ ਰੋਜ਼ਾਨਾ ਕਈ ...

ਪੂਰੀ ਖ਼ਬਰ »

ਘਰ-ਘਰ ਨੌਕਰੀ ਦੇਣ ਵਾਲੀ ਕਾਂਗਰਸ ਸਰਕਾਰ ਰੁਜ਼ਗਾਰ ਦਫ਼ਤਰਾਂ ਨੂੰ ਹੀ ਬੰਦ ਕਰਨ ਚੱਲੀ

ਨਾਭਾ, 26 ਸਤੰਬਰ (ਕਰਮਜੀਤ ਸਿੰਘ)-ਧਰਮੀ ਰਾਜਾ ਮਹਾਰਾਜਾ ਹੀਰਾ ਸਿੰਘ ਦੀ ਯਾਦ 'ਚ ਬਣੀ ਰਿਆਸਤ ਨਾਭਾ ਯੂਥ ਆਰਗੇਨਾਈਜ਼ੇਸ਼ਨ ਦੀ ਇਕ ਹੰਗਾਮੀ ਮੀਟਿੰਗ ਪ੍ਰਧਾਨ ਯੁੱਧਵੀਰ ਸਿੰਘ ਸੋਢੀ ਦੀ ਅਗਵਾਈ ਹੇਠ ਸਥਾਨਕ ਦਸਮੇਸ਼ ਕਾਲੋਨੀ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ...

ਪੂਰੀ ਖ਼ਬਰ »

ਵਸੀਅਤਨਾਮੇ 'ਚ ਭੈਣ ਨੇ ਛੇੜਛਾੜ ਕਰ ਕੇ ਭਰਾ ਨਾਲ ਕੀਤੀ ਧੋਖਾਧੜੀ, ਮਾਮਲਾ ਦਰਜ

ਰਾਜਪੁਰਾ, 26 ਸਤੰਬਰ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਭੈਣ ਵਲੋਂ ਆਪਣੇ ਭਰਾ ਨਾਲ ਵਸੀਅਤਨਾਮੇ 'ਚ ਛੇੜਛਾੜ ਕਰਕੇ ਉਸ ਦਾ ਮਕਾਨ ਹਥਿਆਉਣ ਦੀ ਨੀਅਤ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ...

ਪੂਰੀ ਖ਼ਬਰ »

ਦੁਸ਼ਿਅੰਤ ਚੌਟਾਲਾ ਦਾ ਗੂਹਲਾ ਚੀਕਾ ਵਿਖੇ ਪੁੱਜਣ 'ਤੇ ਗਰਮਜੋਸ਼ੀ ਨਾਲ ਕੀਤਾ ਜਾਵੇਗਾ ਸਵਾਗਤ-ਈਸ਼ਵਰ ਸਿੰਘ

ਗੁਹਲਾ ਚੀਕਾ, 26 ਸਤੰਬਰ (ਓ.ਪੀ. ਸੈਣੀ)-ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਗੁਹਲਾ ਵਿਧਾਨ ਸਭਾ ਖੇਤਰ 'ਚ ਜਿੱਤਣ ਤੋਂ ਬਾਅਦ ਪਹਿਲੀ ਵਾਰ ਆਉਣ ਨੂੰ ਲੈ ਕੇ ਵਿਧਾਇਕ ਈਸ਼ਵਰ ਸਿੰਘ ਨੇ ਉਕਤ ਪ੍ਰੋਗਰਾਮ ਨੂੰ ਸਫਲ ਬਣਾਉਣ ਨੂੰ ਲੈ ਕੇ ਅੱਜ ਉੱਪ ਮੰਡਲ ਪੱਧਰ ...

ਪੂਰੀ ਖ਼ਬਰ »

ਨਾਭਾ ਥਰਮਲ ਪਲਾਂਟ ਦੇ ਮੁਖੀ ਵਲੋਂ ਪਿੰਡ ਉਗਾਣੀ ਸਾਹਿਬ ਵਿਖੇ ਪਾਣੀ ਸ਼ੁੱਧੀਕਰਨ ਪਲਾਂਟ ਦਾ ਉਦਘਾਟਨ

ਰਾਜਪੁਰਾ, 26 ਸਤੰਬਰ (ਜੀ.ਪੀ. ਸਿੰਘ)-ਪਿੰਡ ਉਗਾਣੀ ਸਾਹਿਬ ਵਿਖੇ ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਜੀਤ ਸਿੰਘ ਪੰਮੀ ਦੀ ਅਗਵਾਈ 'ਚ ਇਕ ਸਮਾਰੋਹ ਕਰਵਾਇਆ ਗਿਆ, ਜਿਸ 'ਚ ਰਾਜਪੁਰਾ ਦੇ ਥਰਮਲ ਪਲਾਂਟ ਨਾਭਾ ਪਾਵਰ ਲਿਮਟਿਡ ਦੇ ਮੁਖੀ ਅੱਥਰ ...

ਪੂਰੀ ਖ਼ਬਰ »

ਆੜ੍ਹਤੀ ਐਸੋਸੀਏਸ਼ਨ ਨੇ ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਮੋਦੀ ਦਾ ਫੂਕਿਆ ਪੁਤਲਾ

ਸਮਾਣਾ, 26 ਸਤੰਬਰ (ਗੁਰਦੀਪ ਸ਼ਰਮਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਬਿੱਲਾਂ ਨੂੰ ਲੋਕ ਅਤੇ ਰਾਜ ਸਭਾ 'ਚ ਪਾਸ ਕਰਕੇ ਦੇਸ਼ ਦੇ ਰਾਸ਼ਟਰਪਤੀ ਤੋਂ ਮਨਜ਼ੂਰੀ ਲੈਣ ਲਈ ਭੇਜੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਆੜ੍ਹਤੀ ਐਸੋਸੀਏਸ਼ਨ ਸਮਾਣਾ ਨੇ ਨਵੀਂ ...

ਪੂਰੀ ਖ਼ਬਰ »

ਪੰਜੋਲਾ ਵਿਖੇ ਕੈਂਪ ਦੌਰਾਨ 94 ਵਿਅਕਤੀਆਂ ਨੇ ਕਰਵਾਈ ਕੋਰੋਨਾ ਜਾਂਚ

ਡਕਾਲਾ, 26 ਸਤੰਬਰ (ਪਰਗਟ ਸਿੰਘ ਬਲਬੇੜ੍ਹਾ)-ਸਿਹਤ ਵਿਭਾਗ ਵਲੋਂ ਪਿੰਡ ਪੰਜੋਲਾ ਦੀ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੋਲਾ ਵਿਖੇ ਲਗਾਏ ਗਏ ਕੋਵਿਡ-19 ਜਾਂਚ ਕੈਂਪ ਦੌਰਾਨ 94 ਵਿਅਕਤੀਆਂ ਦੇ ਕੋਰੋਨਾ ਸਬੰਧੀ ਨਮੂਨੇ ਲਏ ਗਏ | ਸਰਪੰਚ ...

ਪੂਰੀ ਖ਼ਬਰ »

ਡਾਇਰੈਕਟਰ ਭਾਸ਼ਾਵਾਂ ਵਲੋਂ ਕਾਵਿ-ਸੰਗ੍ਰਹਿ 'ਸੁਪਨਿਆਂ ਦੇ ਆਰ-ਪਾਰ' ਲੋਕ ਅਰਪਣ

ਪਟਿਆਲਾ, 26 ਸਤੰਬਰ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਵਿਖੇ ਪੰਜਾਬੀ ਦੇ ਅਨੁਭਵੀ ਗਲਪਕਾਰ ਤੇ ਕਵੀ ਤਿ੍ਲੋਕ ਸਿੰਘ ਢਿੱਲੋਂ ਦੀ ਛੇਵੀਂ ਪੁਸਤਕ 'ਸੁਪਨਿਆਂ ਦੇ ਆਰ-ਪਾਰ' ਕਾਵਿ-ਸੰਗ੍ਰਹਿ ਦਾ ਲੋਕ-ਅਰਪਣ ਡਾਇਰੈਕਟਰ ਭਾਸ਼ਾ ਵਿਭਾਗ ਕਰਮਜੀਤ ...

ਪੂਰੀ ਖ਼ਬਰ »

ਆਲ ਪੰਜਾਬ ਬੇਰੁਜ਼ਗਾਰ ਡੀ. ਪੀ. ਈ. ਅਧਿਆਪਕ ਯੂਨੀਅਨ ਦਾ ਧਰਨਾ ਜਾਰੀ

ਪਟਿਆਲਾ, 26 ਸਤੰਬਰ (ਗੁਰਵਿੰਦਰ ਸਿੰਘ ਔਲਖ)-ਆਲ ਪੰਜਾਬ ਬੇਰੁਜ਼ਗਾਰ ਡੀ. ਪੀ. ਈ. ਅਧਿਆਪਕ ਯੂਨੀਅਨ ਪੰਜਾਬ ਦਾ ਟੈਂਕੀ ਧਰਨਾ ਅੱਜ 12ਵੇਂ ਦਿਨ ਵੀ ਜਾਰੀ ਰਿਹਾ | ਸੂਬਾ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ 12ਵੇਂ ਦਿਨ ਵੀ ਉਨ੍ਹਾਂ ਦੇ ਸਾਥੀ ਟੈਂਕੀ ਉੱਪਰ ਬੈਠ ਕੇ ਸਰਕਾਰ ...

ਪੂਰੀ ਖ਼ਬਰ »

ਅਨਿਲ ਕੁਮਾਰ ਦੀ ਅਗਵਾਈ 'ਚ ਡੀਪੂ ਹੋਲਡਰਾਂ ਵਲੋਂ ਬੈਠਕ

ਰਾਜਪੁਰਾ, 26 ਸਤੰਬਰ (ਰਣਜੀਤ ਸਿੰਘ)-ਅੱਜ ਇੱਥੇ ਡੀਪੂ ਹੋਲਡਰਾਂ ਦੀ ਬੈਠਕ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ 'ਚ ਹੋਈ, ਜਿਸ 'ਚ ਡੀਪੂ ਹੋਲਡਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸਬੰਧ 'ਚ ਵਿਚਾਰਾਂ ਕੀਤੀਆਂ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਨਿਲ ਕੁਮਾਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਨੂੰ ਗੁੰਮਰਾਹ ਕਰਨ ਤੇ ਢਾਹ ਲਾਉਣ ਦੀ ਕੋਝੀ ਸਾਜਿਸ਼-ਅਗੌਲ

ਨਾਭਾ, 26 ਸਤੰਬਰ (ਕਰਮਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਅਗੌਲ ਨੇ ਕਿਹਾ ਕਿ ਕੱਲ੍ਹ ਪੰਜਾਬ ਬੰਦ ਦਾ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਸਫਲ ਹੋਇਆ | ਸਾਰੇ ਕਿਸਾਨ ਮਜ਼ਦੂਰ ਅਤੇ ਇਸ ਕਿੱਤੇ ਨਾਲ ਜੁੜੇ ਹਰ ਸ਼੍ਰੇਣੀ ...

ਪੂਰੀ ਖ਼ਬਰ »

ਗਰਭਵਤੀ ਔਰਤਾਂ ਤੇ ਬੱਚਿਆਂ ਦੇ ਸਰੀਰਕ ਵਿਕਾਸ ਲਈ ਸੰਤੁਲਿਤ ਖ਼ੁਰਾਕ ਜ਼ਰੂਰੀ-ਡਾ. ਮਲਹੋਤਰਾ

ਪਟਿਆਲਾ, 26 ਸਤੰਬਰ (ਗੁਰਵਿੰਦਰ ਸਿੰਘ ਔਲਖ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੋਸ਼ਣ ਮਾਹ ਦੇ ਮੌਕੇ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਗਰਭਵਤੀ ਮਾਵਾਂ ਨੰੂ ਸੰਤੁਲਿਤ ਖ਼ੁਰਾਕ, ਅਨੀਮੀਆ ਦੀ ਰੋਕਥਾਮ ਅਤੇ ਆਪਣੇ ਬੱਚਿਆਂ ਨੂੰ ਦਸਤਾਂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ...

ਪੂਰੀ ਖ਼ਬਰ »

ਸਾਧਵੀ ਪਰਵੀਨ ਕੁਮਾਰੀ ਦੀ ਯਾਦ 'ਚ ਲਗਾਇਆ ਖ਼ੂਨਦਾਨ ਕੈਂਪ

ਘਨੌਰ, 26 ਸਤੰਬਰ (ਜਾਦਵਿੰਦਰ ਸਿੰਘ ਜੋਗੀਪੁਰ)-ਸਥਾਨਕ ਕਸਬੇ ਅੰਦਰ ਸਥਿਤ ਜੈਨ ਸਥਾਨ ਵਿਖੇ ਸਾਧਵੀ ਪਰਵੀਨ ਕੁਮਾਰੀ ਦੀ ਯਾਦ 'ਚ ਸਾਧਵੀ ਪਿ੍ਅੰਕਾ ਦੀ ਦੇਖ-ਰੇਖ ਹੇਠ ਪੂਜਾ ਵਾਲੀਆ, ਰੈਨੂ ਬੰਸਲ, ਪੂਜਾ ਜਿੰਦਲ, ਪੁਸ਼ਪਾ ਦੇ ਸਹਿਯੋਗ ਨਾਲ ਪਹਿਲਾ ਖ਼ੂਨਦਾਨ ਕੈਂਪ ਲਗਾਇਆ | ...

ਪੂਰੀ ਖ਼ਬਰ »

ਸੰਤ ਨਿਰੰਕਾਰੀ ਮਿਸ਼ਨ ਵਲੋਂ ਖ਼ੂਨਦਾਨ ਕੈਂਪ

ਬਨੂੜ, 26 ਸਤੰਬਰ (ਭੁਪਿੰਦਰ ਸਿੰਘ)-ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਦੇ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਮਿਸ਼ਨ ਦੀ ਸ਼ਾਖਾ ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਵਲੋਂ ਅੱਜ ਕੋਵਿਡ-19 ਦੇ ਚੱਲਦੇ ਬਨੂੜ ਵਿਖੇ ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ...

ਪੂਰੀ ਖ਼ਬਰ »

ਰਾਜਪੁਰਾ-ਅੰਬਾਲਾ ਰੇਲਵੇ ਲਾਈਨ 'ਤੇ ਬਣ ਰਹੇ ਅੰਡਰਪਾਸ ਨੂੰ ਪੂਰਾ ਹੋਣ 'ਚ ਹੋਰ ਲੱਗ ਸਕਦੈ ਇਕ ਮਹੀਨਾ

ਰਾਜਪੁਰਾ, 26 ਸਤੰਬਰ (ਰਣਜੀਤ ਸਿੰਘ)-ਰਾਜਪੁਰਾ-ਅੰਬਾਲਾ ਰੇਲਵੇ ਲਾਈਨ 'ਤੇ ਬਣ ਰਹੇ ਅੰਡਰਪਾਸ ਦਾ ਕੰਮ ਪੂਰਾ ਹੋਣ 'ਚ ਹਾਲੇ ਇਕ ਮਹੀਨੇ ਦੇ ਕਰੀਬ ਸਮਾਂ ਹੋਰ ਲੱਗ ਸਕਦਾ ਹੈ, ਜਿਸ ਕਾਰਨ ਜਿਹੜੇ ਲੋਕਾਂ ਨੂੰ ਰਾਜਪੁਰਾ 'ਚੋਂ ਗੁਜਰ ਕੇ ਅੰਬਾਲਾ, ਸਹਾਰਨਪੁਰ ਜਾਂ ਦਿੱਲੀ ਸਾਈਡ ...

ਪੂਰੀ ਖ਼ਬਰ »

ਕਿਸਾਨਾਂ ਦੇ ਹੱਕ 'ਚ ਨਿੱਤਰੀ ਪਟਵਾਰ ਯੂਨੀਅਨ

ਰਾਜਪੁਰਾ, 26 ਸਤੰਬਰ (ਰਣਜੀਤ ਸਿੰਘ)-ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਕਿਸਾਨ ਅਤੇ ਹੋਰ ਕਿਸਾਨ ਹਿਤੈਸ਼ੀ ਪਾਰਟੀਆਂ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਸੜਕਾਂ 'ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ | ਇਸੇ ਕੜੀ 'ਚ ਪਟਵਾਰ ਯੂਨੀਅਨ ਨੇ ਵੀ ਕਿਸਾਨਾਂ ...

ਪੂਰੀ ਖ਼ਬਰ »

ਪਾਤੜਾਂ 'ਚ ਲਾਏ ਧਰਨੇ ਦੌਰਾਨ ਬੀਬੀ ਲੂੰਬਾ ਦੀ ਅਗਵਾਈ 'ਚ ਅਕਾਲੀ ਦਲ ਨੇ ਦਬਦਬਾ ਰੱਖਿਆ ਕਾਇਮ

ਪਾਤੜਾਂ, 26 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਸੋਧ ਬਿੱਲਾਂ ਦੇ ਖ਼ਿਲਾਫ਼ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੀ ਅਗਵਾਈ 'ਚ ਅਕਾਲੀ ਦਲ ਵਲੋਂ ਪਾਤੜਾਂ 'ਚ ਲਾਏ ਗਏ ਧਰਨੇ 'ਚ ਆਗੂਆਂ ਤੇ ਵਰਕਰਾਂ ਨੇ ਭਾਰੀ ...

ਪੂਰੀ ਖ਼ਬਰ »

30 ਤੱਕ ਕੰਬਾਈਨ 'ਤੇ ਸੁਪਰ ਐੱਸ. ਐੱਮ. ਐੱਸ. ਲਗਾਉਣ ਲਈ ਸਬਸਿਡੀ ਲਈ ਅਰਜ਼ੀ ਦੇ ਸਕਦੇ ਹਨ ਕਿਸਾਨ-ਮੁੱਖ ਖੇਤੀਬਾੜੀ ਅਫ਼ਸਰ

ਪਟਿਆਲਾ, 26 ਸਤੰਬਰ (ਗੁਰਵਿੰਦਰ ਸਿੰਘ ਔਲਖ)-ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਹੁੰਦੇ ਨੁਕਸਾਨ ਤੋਂ ਜਾਗਰੂਕ ਕਰਨ ਲਈ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਵਲੋਂ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ | ਇਸ ਸਬੰਧੀ ਮੁੱਖ ...

ਪੂਰੀ ਖ਼ਬਰ »

ਕਲਾਕਾਰ ਭਾਈਚਾਰੇ ਵਲੋਂ ਕਿਸਾਨਾਂ ਨਾਲ ਖੜ੍ਹਨ ਦਾ ਫ਼ੈਸਲਾ

ਖਮਾਣੋਂ, 26 ਸਤੰਬਰ (ਜੋਗਿੰਦਰ ਪਾਲ)-ਅੱਜ ਖਮਾਣੋਂ ਇਲਾਕੇ ਦੇ ਕਲਾਕਾਰਾਂ ਦੀ ਮੀਟਿੰਗ ਖਮਾਣੋਂ ਵਿਖੇ ਹੋਈ, ਜਿਸ 'ਚ ਉੱਘੇ ਗਾਇਕ ਏਕਨੂਰ ਸਿੱਧੂ, ਜੱਸੀ ਧਨੌਲਾ, ਅਮਰਾਓ ਮਸਤ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਗਾਇਕ ਜੱਸੀ ਧਨੌਲਾ ਨੇ ...

ਪੂਰੀ ਖ਼ਬਰ »

ਅਸਤੀਫ਼ਾ ਦੇ ਕੇ ਵੀ ਖੇਤੀ ਬਿੱਲ ਨੂੰ ਕਿਸਾਨਾਂ ਲਈ ਲਾਹੇਵੰਦ ਦੱਸ ਰਹੀ ਹੈ ਬੀਬੀ ਬਾਦਲ-ਜਸਟਿਸ ਨਿਰਮਲ ਸਿੰਘ

ਬਸੀ ਪਠਾਣਾਂ, 26 ਸਤੰਬਰ (ਗੁਰਬਚਨ ਸਿੰਘ ਰੁਪਾਲ)-ਸ਼੍ਰੋਮਣੀ ਅਕਾਲੀ ਦਲ (ਡੀ) ਦੇ ਸਰਕਰਦਾ ਆਗੂ ਅਤੇ ਸਾਬਕਾ ਹਲਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਨੇ ਬੀਬੀ ਹਰਸਿਮਰਤ ਕੌਰ ਬਾਦਲ ਤੋਂ ਪੁੱਛਿਆ ਹੈ ਕਿ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇ ਕੇ ਵੀ ਜੇਕਰ ਕੇਂਦਰ ਸਰਕਾਰ ਦੇ ...

ਪੂਰੀ ਖ਼ਬਰ »

ਧੀਆਂ ਨੂੰ ਆਪਣੀ ਸ਼ਕਤੀ ਪਹਿਚਾਨਣ ਲਈ ਪ੍ਰੇਰਿਤ ਕਰਦੀ ਫ਼ਿਲਮ ਪਟਿਆਲਾ ਪੁਲਿਸ ਵਲੋਂ ਜਾਰੀ

ਪਟਿਆਲਾ, 26 ਸਤੰਬਰ (ਗੁਰਵਿੰਦਰ ਸਿੰਘ ਔਲਖ)-ਔਰਤਾਂ ਦੇ ਵਿਰੁੱਧ ਹੋ ਰਹੇ ਜੁਰਮਾਂ ਦੀ ਰੋਕਥਾਮ ਅਤੇ ਔਰਤਾਂ ਦੀ ਸੁਰੱਖਿਆ ਲਈ ਪਟਿਆਲਾ ਪੁਲਿਸ ਵਚਨਬੱਧ ਹੈ | ਇਹ ਪ੍ਰਗਟਾਵਾ ਕਰਦਿਆਂ ਧੀ ਦਿਵਸ 'ਤੇ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਔਰਤਾਂ ਨੂੰ ਪੁਲਿਸ ਦੀ ...

ਪੂਰੀ ਖ਼ਬਰ »

ਭਾਨਰਾ ਪਿੰਡ ਦਾ ਸਰਪੰਚ ਵਿਭਾਗੀ ਜਾਂਚ ਉਪਰੰਤ ਮੁਅੱਤਲ

ਡਕਾਲਾ, 26 ਸਤੰਬਰ (ਪਰਗਟ ਸਿੰਘ ਬਲਬੇੜ੍ਹਾ)-ਹਲਕਾ ਸਮਾਣਾ ਦੇ ਪਿੰਡ ਭਾਨਰਾ ਦੇ ਸਰਪੰਚ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਵਲੋਂ ਨਿਯਮਾਂ ਦੀ ਉਲੰਘਣਾ ਕਰਨ ਦੇ ਕਥਿਤ ਇਲਜ਼ਾਮਾਂ ਤਹਿਤ ਮੁਅੱਤਲ ਕਰ ਦਿੱਤਾ ਹੈ | ਪੇਂਡੂ ਵਿਕਾਸ ਤੇ ਪੰਚਾਇਤ ...

ਪੂਰੀ ਖ਼ਬਰ »

ਇਤਿਹਾਸਿਕ ਅਸਥਾਨ ਗੁ: ਸ੍ਰੀ ਅਕਾਲਗੜ੍ਹ ਸਾਹਿਬ ਵਿਖੇ ਲੰਗਰ ਹਾਲ ਦਾ ਨੀਂਹ ਪੱਥਰ ਰੱਖਿਆ

ਨਾਭਾ, 26 ਸਤੰਬਰ (ਕਰਮਜੀਤ ਸਿੰਘ)-ਵਿਰਾਸਤੀ ਨਗਰੀ ਨਾਭਾ ਵਿਖੇ ਜੈਤੋਂ ਦੇ ਮੋਰਚੇ 'ਚ ਸ਼ਹੀਦ ਹੋਏ ਸਿੰਘ/ਸਿੰਘਣੀਆਂ ਦੀ ਯਾਦ 'ਚ ਸਥਿਤ ਇਤਿਹਾਸਿਕ ਅਸਥਾਨ ਗੁ: ਸ੍ਰੀ ਅਕਾਲਗੜ੍ਹ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਖੰਡਾ ਚੌਾਕ ਨਾਭਾ ਵਿਖੇ ਲੰਗਰ ਹਾਲ ਦੀ ਉਸਾਰੀ ਨੂੰ ਲੈ ...

ਪੂਰੀ ਖ਼ਬਰ »

ਲਵਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਨਿਯੁਕਤ

ਡਕਾਲਾ, 26 ਸਤੰਬਰ (ਪਰਗਟ ਸਿੰਘ ਬਲਬੇੜਾ)-ਆਲ ਇੰਡੀਆ ਕੰਜਿਊਮਰ ਪ੍ਰੋਟੈਕਸ਼ਨ ਆਰਗੇਨਾਈਜੇਸ਼ਨ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਵਲੋਂ ਲਵਪ੍ਰੀਤ ਸਿੰਘ ਪਿੰਡ ਖੇੜੀ ਬਰਨਾ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਨ੍ਹਾਂ ਦੀ ਨਿਯੁਕਤੀ ਦੋ ਸਾਲ ਲਈ ਕੀਤੀ ਗਈ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਜਨਤਕ ਲਹਿਰ ਬਣਨ ਲੱਗਿਆ-ਸ਼ਾਦੀਪੁਰ

ਭੁਨਰਹੇੜੀ, 26 ਸਤੰਬਰ (ਧਨਵੰਤ ਸਿੰਘ)-ਕੇਂਦਰ ਸਰਕਾਰ ਵਲੋਂ ਲਿਆਂਦੇ ਗਏ 3 ਬਿੱਲਾਂ ਦਾ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ ਹੈ | ਵੱਖ-ਵੱਖ ਕਿਸਾਨ ਜਥੇਬੰਦੀਆਂ ਇਕ ਸਾਂਝਾ ਪ੍ਰੋਗਰਾਮ ਉਲੀਕ ਕੇ ਹੜਤਾਲ਼ਾਂ ਕਰ ਰਹੀਆਂ ਹਨ | ਇਹ ਬਿੱਲ ਪਿੰਡਾਂ ਅੰਦਰ ਵੀ ਸੱਥਾਂ 'ਤੇ ਖੁੰਢ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਜਨਤਕ ਲਹਿਰ ਬਣਨ ਲੱਗਿਆ-ਸ਼ਾਦੀਪੁਰ

ਭੁਨਰਹੇੜੀ, 26 ਸਤੰਬਰ (ਧਨਵੰਤ ਸਿੰਘ)-ਕੇਂਦਰ ਸਰਕਾਰ ਵਲੋਂ ਲਿਆਂਦੇ ਗਏ 3 ਬਿੱਲਾਂ ਦਾ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ ਹੈ | ਵੱਖ-ਵੱਖ ਕਿਸਾਨ ਜਥੇਬੰਦੀਆਂ ਇਕ ਸਾਂਝਾ ਪ੍ਰੋਗਰਾਮ ਉਲੀਕ ਕੇ ਹੜਤਾਲ਼ਾਂ ਕਰ ਰਹੀਆਂ ਹਨ | ਇਹ ਬਿੱਲ ਪਿੰਡਾਂ ਅੰਦਰ ਵੀ ਸੱਥਾਂ 'ਤੇ ਖੁੰਢ ...

ਪੂਰੀ ਖ਼ਬਰ »

ਥਾਣਾ ਸਦਰ ਅਧੀਨ ਆਉਂਦੀਆਂ 91 ਪੰਚਾਇਤਾਂ ਨੇ ਕੋਰੋਨਾ ਦਾ ਫੈਲਾਅ ਰੋਕਣ ਲਈ ਪੁਲਿਸ ਨੂੰ ਦਿੱਤਾ ਪੂਰਨ ਸਹਿਯੋਗ

ਪਟਿਆਲਾ, 26 ਸਤੰਬਰ (ਮਨਦੀਪ ਸਿੰਘ ਖਰੋੜ)-ਜ਼ਿਲ੍ਹੇ 'ਚ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਪਟਿਆਲਾ ਪੁਲਿਸ ਵਲੋਂ ਚਲਾਈ ਜਾਗਰੂਕਤਾ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਥਾਣਾ ਸਦਰ ਅਧੀਨ ਆਉਂਦੇ ਪਿੰਡਾਂ ਤੇ ...

ਪੂਰੀ ਖ਼ਬਰ »

ਆੜ੍ਹਤੀ ਫੈੱਡਰੇਸ਼ਨ ਵਲੋਂ ਕਿਸਾਨਾਂ ਦਾ ਸਮਰਥਨ ਜਾਰੀ ਰਹੇਗਾ-ਸਾਧੂ ਰਾਮ, ਸਿੰਗਲਾ

ਬਸੀ ਪਠਾਣਾਂ, 26 ਸਤੰਬਰ (ਰਵਿੰਦਰ ਮੌਦਗਿਲ)-ਫੈੱਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪੈੱ੍ਰਸ ਸਕੱਤਰ ਰਾਜੇਸ਼ ਸਿੰਗਲਾ ਅਤੇ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਨੇ ਕਿਹਾ ਕਿ ਆੜ੍ਹਤੀ ਭਾਈਚਾਰੇ ਵਲੋਂ ਕਿਸਾਨਾਂ ਦੇ ਅੰਦੋਲਨ ਨੂੰ ਸਮਰਥਨ ਜਾਰੀ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ ਨੇ ਰਾਸ਼ਟਰੀ ਈ-ਕੁਇਜ਼ ਮੁਕਾਬਲਾ ਕਰਵਾਇਆ

ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵਲੋਂ ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ਼ ਬਾਇਓਟੈਕਨਾਲੋਜ਼ੀ ਵਲੋਂ ਸਟਾਰ ਕਾਲਜ ਸਕੀਮ ਅਧੀਨ 'ਭੌਤਿਕ ਵਿਗਿਆਨ ਅਤੇ ਇਸ ਦੇ ਕਾਰਜਾਂ' ਵਿਸ਼ੇ 'ਤੇ ਰਾਸ਼ਟਰੀ ਈ ਕੁਇਜ਼ ਮੁਕਾਬਲਾ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਨੇ ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫ਼ੋਨ

ਅਮਲੋਹ, 26 ਸਤੰਬਰ (ਰਿਸ਼ੂ ਗੋਇਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਮਲੋਹ ਵਿਖੇ ਇਕ ਸਮਾਗਮ ਦੌਰਾਨ ਐੱਸ. ਡੀ. ਐੱਮ. ਅਮਲੋਹ ਆਨੰਦ ਸਾਗਰ ਸ਼ਰਮਾ, ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਨਗਰ ਕੌਾਸਲ ਪ੍ਰਧਾਨ ਕਿਰਨ ...

ਪੂਰੀ ਖ਼ਬਰ »

ਯੂਥ ਕਲੱਬ ਵਲੋਂ ਕੋਰੋਨਾ ਯੋਧਾ ਹੈਪੀ ਦਾ ਸਨਮਾਨ

ਬਸੀ ਪਠਾਣਾਂ, 26 ਸਤੰਬਰ (ਰਵਿੰਦਰ ਮੌਦਗਿਲ)-ਯੂਥ ਕਲੱਬ ਵਲੋਂ ਬਸੀ ਪਠਾਣਾਂ ਸ਼ਹਿਰ ਦੇ ਸ਼ੇਰਾਂ ਵਾਲਾ ਗੇਟ ਮੁਹੱਲੇ 'ਚ ਸਮਾਗਮ ਕਰਵਾਇਆ ਗਿਆ, ਜਿਸ 'ਚ ਘੱਟ ਗਿਣਤੀ ਦਲਿਤ ਵਿੰਗ ਤੇ ਭੀਮ ਆਰਮੀ ਜਸਟਿਸ ਐਾਡ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਹੈਪੀ ...

ਪੂਰੀ ਖ਼ਬਰ »

'ਆਪ' ਕਿਸਾਨ ਬਿੱਲਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦਾ ਪੂਰਾ ਸਾਥ ਦੇਵੇਗੀ-ਐਡ. ਟਿਵਾਣਾ

ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਮਨਪ੍ਰੀਤ ਸਿੰਘ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਖ਼ਿਲਾਫ਼ ਆਮ ਆਦਮੀ ਪਾਰਟੀ ਕਿਸਾਨ ਜਥੇਬੰਦੀਆਂ ਦਾ ਪੂਰਾ ਸਮਰਥਨ ਦੇਵੇਗੀ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਨਰਿੰਦਰ ਸਿੰਘ ...

ਪੂਰੀ ਖ਼ਬਰ »

ਚੇਅਰਪਰਸਨ ਬਲਜੀਤ ਕੌਰ ਵਲੋਂ ਗਲੀ ਨਿਰਮਾਣ ਕਾਰਜ ਦਾ ਉਦਘਾਟਨ

ਬਸੀ ਪਠਾਣਾਂ/ਨੰਦਪੁਰ ਕਲੌੜ, 26 ਸਤੰਬਰ (ਰਵਿੰਦਰ ਮੌਦਗਿਲ, ਜਰਨੈਲ ਸਿੰਘ ਧੁੰਦਾ)-ਬਸੀ ਪਠਾਣਾਂ ਪੰਚਾਇਤ ਸੰਮਤੀ ਦੇ ਚੇਅਰਪਰਸਨ ਬਲਜੀਤ ਕੌਰ ਵਲੋਂ ਪਿੰਡ ਕਲੌੜ ਵਿਖੇ ਗਲੀ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ...

ਪੂਰੀ ਖ਼ਬਰ »

ਆਵਾਜਾਈ ਪੁਲਿਸ ਨੇ ਮਾਸਕ ਤੇ ਸੈਨੇਟਾਈਜ਼ਰ ਵੰਡੇ

ਸਮਾਣਾ, 26 ਸਤੰਬਰ (ਪ੍ਰੀਤਮ ਸਿੰਘ ਨਾਗੀ)-ਆਵਾਜਾਈ ਪੁਲਿਸ ਮੁਖੀ ਨਿਰਮਲ ਸਿੰਘ ਦੀ ਅਗਵਾਈ ਹੇਠ ਪੁਲਿਸ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ | ਇਸ ਦੌਰਾਨ ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਉਨ੍ਹਾਂ ਰਿਕਸ਼ਾ ਤੇ ਰੇਹੜੀ ਚਾਲਕਾਂ ਸਮੇਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX