ਤਾਜਾ ਖ਼ਬਰਾਂ


ਅਮਿਤ ਸ਼ਾਹ ਦੀ ਅਪੀਲ 'ਤੇ ਕਿਸਾਨ ਗ਼ੌਰ ਫ਼ਰਮਾਉਣ - ਕੈਪਟਨ
. . .  12 minutes ago
ਚੰਡੀਗੜ੍ਹ, 28 ਨਵੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਪੀਲ 'ਤੇ ਗ਼ੌਰ ਫ਼ਰਮਾਉਣ ਅਤੇ ਗੱਲਬਾਤ ਰਾਹੀਂ ਮੁੱਦੇ ਦਾ...
ਟਰਮੀਨਲ ਹਾਲ ਦੇ ਅੰਦਰ ਜਾਅਲੀ ਪਾਸ ਨਾਲ ਪ੍ਰਵੇਸ਼ ਕਰਨ ਮੌਕੇ ਸੁਰੱਖਿਆ ਫੋਰਸ ਵੱਲੋਂ ਇੱਕ ਵਿਅਕਤੀ ਕਾਬੂ
. . .  about 1 hour ago
ਰਾਜਾਸਾਂਸੀ, 28 ਨਵੰਬਰ (ਹਰਦੀਪ ਸਿੰਘ ਖੀਵਾ) ਅੰਮਿ੍ਤਸਰ ਦੇ ਸੀ੍ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਤਾਇਨਾਤ ਸੁਰੱਖਿਆ ਫੋਰਸ ਸੀ. ਆਈ. ਐਸ. ਐਫ ਦੇ ਜਵਾਨਾਂ ਵੱਲੋਂ ਟਰਮੀਨਲ ਹਾਲ ਦੇ ਅੰਦਰ ਜਾਅਲੀ ਪਾਸ ਨਾਲ ਪਰਵੇਸ਼ ਕਰ ਰਹੇ ਇੱਕ ਨੌਜਵਾਨ ਵਿਅਕਤੀ ਨੂੰ ਕਾਬੂ ਕੀਤਾ...
551ਵੇਂ ਪ੍ਰਕਾਸ਼ ਪੁਰਬ ਨੂੰ ਲ਼ੈ ਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਕੀਤੀ ਗਈ ਸੁੰਦਰ ਸਜਾਵਟ
. . .  about 1 hour ago
ਸੁਲਤਾਨਪੁਰ ਲੋਧੀ 28 ਨਵੰਬਰ (ਜਗਮੋਹਨ ਸਿੰਘ ਥਿੰਦ) - ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਗੁਰਪੁਰਬ ਨੂੰ ਲ਼ੈ ਕੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਹੈ। ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ...
ਭਾਰਤ ਪਾਕਿਸਤਾਨ ਸਰਹੱਦ ਨੇੜੇ ਘੁੰਮਦਾ ਸ਼ੱਕੀ ਵਿਅਕਤੀ ਕਾਬੂ
. . .  about 1 hour ago
ਅਜਨਾਲਾ, 28 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਦੀ ਸਰਹੱਦੀ ਚੌਂਕੀ ਸ਼ਾਹਪੁਰ ਨਜ਼ਦੀਕ ਘੁੰਮ ਰਹੇ ਇੱਕ ਸ਼ੱਕੀ ਭਾਰਤੀ ਵਿਅਕਤੀ ਨੂੰ ਬੀ.ਐਸ.ਐਫ ਦੀ 32 ਬਟਾਲੀਅਨ ਵੱਲੋਂ ਕਾਬੂ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਇੱਕ ਸ਼ੱਕੀ ਭਾਰਤੀ ਵਿਅਕਤੀ ਚੌਂਕੀ...
ਸੰਸਦ ਮੈਂਬਰ ਔਜਲਾ ਕਿਸਾਨਾਂ ਦੇ ਅੰਦੋਲਨ ਵਿਚ ਸ਼ਾਮਿਲ ਹੋਣ ਲਈ ਸਿੰਘੂ ਬਾਰਡਰ ਵਿਖੇ ਪਹੁੰਚੇ
. . .  about 1 hour ago
ਅੰਮ੍ਰਿਤਸਰ, 28 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਕਿਸਾਨਾਂ ਦੇ ਅੰਦੋਲਨ ਵਿਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਿਸ਼ੇਸ਼ ਤੌਰ 'ਤੇ ਅੱਜ ਸਿੰਘੂ ਬਾਰਡਰ ਵਿਖੇ ਪਹੁੰਚੇ, ਜਿੱਥੇ ਉਹ ਅੰਦੋਲਨਕਾਰੀ ਕਿਸਾਨਾਂ ਤੇ ਨੌਜਵਾਨਾਂ ਨਾਲ ਚਾਹ ਪੀਂਦੇ, ਗੱਪਸ਼ੱਪ...
ਭਾਰਤ ਸਰਕਾਰ ਕਿਸਾਨਾਂ ਦੀਆਂ ਮੰਗਾਂ 'ਤੇ ਗੱਲ ਕਰਨ ਨੂੰ ਤਿਆਰ - ਗ੍ਰਹਿ ਮੰਤਰੀ
. . .  about 2 hours ago
ਨਵੀਂ ਦਿੱਲੀ, 28 ਨਵੰਬਰ - ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਭਾਰਤ ਦੀ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਖੇਤੀਬਾੜੀ ਮੰਤਰੀ ਨੇ ਉਨ੍ਹਾਂ ਨੂੰ 3 ਦਸੰਬਰ ਨੂੰ ਗੱਲਬਾਤ ਕਰਨ ਲਈ ਸੱਦਿਆ ਹੈ। ਸਰਕਾਰ ਕਿਸਾਨਾਂ...
ਆਵਾਰਾ ਪਸ਼ੂ ਦੇ ਕਾਰਨ ਵਾਪਰੇ ਹਾਦਸੇ 'ਚ 26 ਸਾਲਾ ਨੌਜਵਾਨ ਦੀ ਹੋਈ ਮੌਤ
. . .  about 2 hours ago
ਗੁਰੂ ਹਰ ਸਹਾਏ, 28 ਨਵੰਬਰ (ਕਪਿਲ ਕੰਧਾਰੀ) - ਫ਼ਿਰੋਜ਼ਪੁਰ ਫ਼ਾਜ਼ਿਲਕਾ ਜੀ.ਟੀ. ਰੋਡ 'ਤੇ ਜੇ.ਐਨ. ਇੰਟਰਨੈਸ਼ਨਲ ਸਕੂਲ ਦੇ ਨਜ਼ਦੀਕ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੇ ਅੱਗੇ ਆਵਾਰਾ ਪਸ਼ੂ ਆ ਜਾਣ ਦੇ ਚੱਲਦਿਆਂ ਮੋਟਰਸਾਈਕਲ ਸਵਾਰ 26 ਸਾਲਾ ਕਰੀਬ ਨੌਜਵਾਨ...
ਕਿਸਾਨਾਂ ਨੂੰ ਖਾਲਿਸਤਾਨੀ ਕਹਿਣਾ ਗਲਤ - ਸੁਖਬੀਰ ਸਿੰਘ ਬਾਦਲ
. . .  about 3 hours ago
ਚੰਡੀਗੜ੍ਹ, 28 ਨਵੰਬਰ (ਵਿਕਰਮਜੀਤ ਸਿੰਘ ਮਾਨ) - ਅਕਾਲੀ ਦਲ ਕੋਰ ਕਮੇਟੀ ਮੀਟਿੰਗ ਮਗਰੋਂ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨ ਦੇਸ਼ ਦੇ ਵਫ਼ਾਦਾਰ ਹਨ , ਸਾਰੀ ਜਿੰਦਗੀ ਦੇਸ਼ ਦੀ ਸੇਵਾ ਕੀਤੀ ਅਤੇ ਉਨ੍ਹਾਂ ਨੂੰ...
ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕਿਸਾਨਾਂ ਵਾਸਤੇ ਐਂਬੂਲੈਂਸਾਂ ਤੇ ਮੈਡੀਕਲ ਟੀਮਾਂ ਤਾਇਨਾਤ ਕਰਨ ਦਾ ਫੈਸਲਾ
. . .  about 3 hours ago
ਨਵੀਂ ਦਿੱਲੀ, 28 ਨਵੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਉਹ ਕਿਸਾਨਾਂ ਦੀ ਸਹੂਲਤ ਲਈ ਧਰਨਿਆਂ ਵਾਲੀਆਂ ਥਾਵਾਂ ’ਤੇ ਐਂਬੂਲੈਂਸਾਂ ਤੇ ਮੈਡੀਕਲ ਟੀਮਾਂ ਤਾਇਨਾਤ ਕਰੇਗੀ ਅਤੇ ਜਦੋਂ ਤੱਕ ਧਰਨਾ ਖਤਮ ਨਹੀਂ ਹੋ ਜਾਂਦਾ, ਉਦੋਂ ਤੱਕ ਉਹਨਾਂ ਨੂੰ ਲੰਗਰ ਛਕਾਏਗੀ। ਇਸ ਗੱਲ ਦੀ...
ਖੱਟਰ ਦਾ ਫ਼ੋਨ ਨਹੀਂ ਚੁੱਕਾਂਗਾ - ਕੈਪਟਨ ਹਰਿਆਣਾ ਦੇ ਮੁੱਖ ਮੰਤਰੀ ਤੋਂ ਹੋਏ ਨਾਰਾਜ਼
. . .  about 3 hours ago
ਚੰਡੀਗੜ੍ਹ, 28 ਨਵੰਬਰ - ਮੀਡੀਆ 'ਚ ਆਈ ਰਿਪੋਰਟਾਂ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ 'ਤੇ ਕਾਰਵਾਈ ਨੂੰ ਲੈ ਕੇ ਸਨਿੱਚਰਵਾਰ ਨੂੰ ਹਰਿਆਣਾ 'ਚ ਆਪਣੇ ਹਮ ਰੁਤਬਾ ਮਨੋਹਰ ਲਾਲ ਖੱਟਰ 'ਤੇ ਨਿਸ਼ਾਨਾ ਸਾਧਿਆ...
ਸੜਕ ਕਿਨਾਰੇ ਖੜੀ ਗੱਡੀ ਨਾਲ ਟਕਰਾਈ ਐਕਟੀਵਾ ਇਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
. . .  about 4 hours ago
ਲਾਂਬੜਾ, 28 ਨਵੰਬਰ (ਪਰਮੀਤ ਗੁਪਤਾ) - ਥਾਣਾ ਲਾਂਬੜਾ ਅਧੀਨ ਪੈਂਦੇ ਜਲੰਧਰ ਕਾਲਾ ਸੰਘਿਆਂ ਰੋਡ ਉਪਰ ਪਿੰਡ ਨਿੱਜਰਾਂ ਦੇ ਨਜ਼ਦੀਕ ਸਨਿੱਚਰਵਾਰ ਨੂੰ ਸੜਕ ਕਿਨਾਰੇ ਖੜ੍ਹੀ ਗੱਡੀ ਨਾਲ ਐਕਟੀਵਾ ਟੱਕਰ ਹੋ ਜਾਣ ਐਕਟੀਵਾ ਚਾਲਕ ਦੀ ਮੌਕੇ...
ਲੁਧਿਆਣਾ ਵਿੱਚ ਕੋਰੋਨਾ ਤੋਂ ਪ੍ਰਭਾਵਿਤ ਮਰੀਜਾਂ ਦੀ ਗਿਣਤੀ ਦਾ ਅੰਕੜਾ ਹੋਰ ਵਧਿਆ
. . .  about 4 hours ago
ਲੁਧਿਆਣਾ,28 ਨਵੰਬਰ (ਸਲੇਮਪੁਰੀ) - ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿਚ ਹਰ ਰੋਜ ਵੱਡੀ ਗਿਣਤੀ ਵਿਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦਾ ਕਹਿਰ ਰੁਕਣ ਦੀ ਬਜਾਏ ਦਿਨ - ਬ - ਦਿਨ ਵੱਧਦਾ ਜਾ...
ਕਿਸਾਨ ਸਿੰਘੂ ਵਿਖੇ ਅੜੇ, ਨਹੀਂ ਜਾਣਗੇ ਕਿਧਰੇ ਹੋਰ - ਕਿਸਾਨ ਜਥੇਬੰਦੀ
. . .  about 5 hours ago
ਨਵੀਂ ਦਿੱਲੀ, 28 ਨਵੰਬਰ - ਕਿਸਾਨ ਜਥੇਬੰਦੀਆਂ ਵਿਚਕਾਰ ਦਿੱਲੀ ਹਰਿਆਣਾ ਬਾਰਡਰ 'ਤੇ ਸਿੰਘੂ ਵਿਖੇ ਹੋਈ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਕਿਸਾਨ ਮੌਜੂਦਾ ਸਥਾਨ 'ਤੇ ਹੀ ਆਪਣਾ ਧਰਨਾ...
ਪਵਨ ਕੁਮਾਰ ਬਾਂਸਲ ਨੂੰ ਕਾਂਗਰਸ ਨੇ ਦਿੱਤੀ ਵੱਡੀ ਜ਼ਿੰਮੇਵਾਰੀ
. . .  about 5 hours ago
ਚੰਡੀਗੜ੍ਹ, 28 ਨਵੰਬਰ - ਕਾਂਗਰਸ ਨੇ ਸੀਨੀਅਰ ਆਗੂ ਅਹਿਮਦ ਪਟੇਲ ਦੇ ਦਿਹਾਂਤ ਤੋਂ ਬਾਅਦ ਪਵਨ ਕੁਮਾਰ ਬਾਂਸਲ ਨੂੰ ਪਾਰਟੀ ਦਾ ਖ਼ਜ਼ਾਨਚੀ ਨਿਯੁਕਤ ਕੀਤਾ ਹੈ। ਬਾਂਸਲ ਪਾਰਟੀ ਦੇ ਅੰਤਰਿਮ ਖ਼ਜ਼ਾਨਚੀ...
ਡੱਬਵਾਲੀ ਪੁਲਿਸ ਵਲੋਂ ਨਾਕੇਬੰਦੀ ਤੋੜ ਦਿੱਲੀ ਵੱਲ ਵਧਣ ਵਾਲੇ 8-10 ਹਜ਼ਾਰ ਕਿਸਾਨਾਂ 'ਤੇ ਮੁਕੱਦਮਾ ਦਰਜ
. . .  about 5 hours ago
ਡੱਬਵਾਲੀ, 28 ਨਵੰਬਰ (ਇਕਬਾਲ ਸਿੰਘ ਸ਼ਾਂਤ)- ਸਿਟੀ ਪੁਲਿਸ ਨੇ ਇੱਥੇ ਪੰਜਾਬ-ਹਰਿਆਣਾ ਹੱਦ 'ਤੇ ਪੁਲਿਸ ਦਾ ਨਾਕਾ ਤੋੜ ਕੇ ਜਬਰੀ ਦਿੱਲੀ ਵੱਲ ਵਧਣ ਵਾਲੇ 8-10 ਹਜ਼ਾਰ ਕਿਸਾਨਾਂ ਖ਼ਿਲਾਫ਼ 9 ਧਾਰਾਵਾਂ ਤਹਿਤ ਮੁਕੱਦਮਾ...
ਕਿਸਾਨਾਂ 'ਤੇ ਅਨਿਆਂ ਅੱਤਵਾਦੀ ਹਮਲੇ ਵਰਗਾ- ਅਖਿਲੇਸ਼ ਯਾਦਵ
. . .  about 6 hours ago
ਲਖਨਊ, 28 ਨਵੰਬਰ- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਹੈ ਕਿ ਕਿਸਾਨਾਂ 'ਤੇ ਇੰਨਾ ਅੱਤਿਆਚਾਰ ਕਿਸੇ ਸਰਕਾਰ ਵੇਲੇ ਨਹੀਂ ਹੋਇਆ...
ਜੰਮੂ-ਕਸ਼ਮੀਰ ਡੀ. ਡੀ. ਸੀ. ਚੋਣਾਂ : ਦੁਪਹਿਰ 1 ਵਜੇ ਤੱਕ 39.69 ਫ਼ੀਸਦੀ ਵੋਟਿੰਗ
. . .  about 6 hours ago
ਕਿਸਾਨਾਂ ਅਤੇ ਨੌਜਵਾਨਾਂ ਨੇ ਖੱਟਰ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ
. . .  about 6 hours ago
ਲੋਪੋਕੇ (ਅੰਮ੍ਰਿਤਸਰ), 28 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਕੇਂਦਰ ਦੀ ਮੋਦੀ ਸਰਕਾਰ ਦੀ ਸ਼ਹਿ 'ਤੇ ਹਰਿਆਣਾ ਦੀ ਸਰਕਾਰ ਵਲੋਂ ਕਿਸਾਨਾਂ 'ਤੇ ਕੀਤੇ ਗਏ ਭਾਰੀ ਤਸ਼ੱਦਦ ਦੇ ਵਿਰੋਧ 'ਚ ਅੱਜ ਕਸਬਾ ਲੋਪੋਕੇ ਵਿਖੇ...
ਹਰਿਆਣਾ ਦੇ ਮੁੱਖ ਮੰਤਰੀ ਦਾ ਬਿਆਨ- ਇਹ ਸਾਡੇ ਕਿਸਾਨ ਨਹੀਂ, ਵਿਰੋਧ-ਪ੍ਰਦਰਸ਼ਨਾਂ ਲਈ ਪੰਜਾਬ ਜ਼ਿੰਮੇਵਾਰ
. . .  about 6 hours ago
ਚੰਡੀਗੜ੍ਹ, 28 ਨਵੰਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨੀ ਨੂੰ ਅੰਦੋਲਨ 'ਤੇ ਬੋਲਦਿਆਂ ਕਿਹਾ ਕਿ ਦਿੱਲੀ 'ਚ ਅੰਦੋਲਨ ਕਰ ਰਹੇ ਕਿਸਾਨ ਉਨ੍ਹਾਂ ਦੇ ਸੂਬੇ ਦੇ ਨਹੀਂ ਹਨ। ਉਨ੍ਹਾਂ ਕਿਹਾ...
ਗੋਆ ਦੇ ਮੁੱਖ ਮੰਤਰੀ ਵਲੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ
. . .  about 6 hours ago
ਨਵੀਂ ਦਿੱਲੀ, 28 ਨਵੰਬਰ- ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਵਲੋਂ ਅੱਜ ਰਾਸ਼ਟਰਪਤੀ ਭਵਨ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ...
ਮਸਲਿਆਂ ਦੇ ਹੱਲ ਲਈ ਕੇਂਦਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ- ਖੇਤੀਬਾੜੀ ਮੰਤਰੀ ਤੋਮਰ
. . .  about 7 hours ago
ਨਵੀਂ ਦਿੱਲੀ, 28 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰਾਜਧਾਨੀ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਇਕ ਵਾਰ ਫਿਰ ਕਿਹਾ ਹੈ ਕਿ ਕੇਂਦਰ ਸਰਕਾਰ ਮਸਲਿਆਂ...
ਚੰਡੀਗੜ੍ਹ 'ਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਸ਼ੁਰੂ
. . .  about 7 hours ago
ਚੰਡੀਗੜ੍ਹ, 28 ਨਵੰਬਰ (ਸੁਰਿੰਦਰਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫ਼ਤਰ 'ਚ ਪਹੁੰਚ ਚੁੱਕੇ ਹਨ...
ਹੈਦਰਾਬਾਦ ਵਿਖੇ ਸਥਿਤ ਭਾਰਤ ਬਾਇਓਟੈਕ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 7 hours ago
ਹੈਦਰਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਦਰਾਬਾਦ ਵਿਖੇ ਸਥਿਤ ਭਾਰਤ ਬਾਇਓਟੈਕ ਦੀ ਲੈਬ 'ਚ ਕੋਰੋਨਾ ਵੈਕਸੀਨ ਦੇ ਨਿਰਮਾਣ ਦਾ ਜਾਇਜ਼ਾ ਲੈ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ...
ਦਿੱਲੀ ਸਰਕਾਰ ਵਲੋਂ ਕਿਸਾਨਾਂ ਲਈ ਮੋਬਾਇਲ ਟਾਇਲਟਾਂ ਦਾ ਇੰਤਜ਼ਾਮ
. . .  about 8 hours ago
ਨਵੀਂ ਦਿੱਲੀ, 28 ਨਵੰਬਰ- ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਲਈ ਮੋਬਾਇਲ ਟਾਇਲਟਾਂ ਦੇ ਇੰਤਜ਼ਾਮ ਕੀਤੇ ਹਨ ਤਾਂ ਜੋ ਦਿੱਲੀ ਆਏ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ...
ਹੈਦਰਾਬਾਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ਦਾ ਲੈਣਗੇ ਜਾਇਜ਼ਾ
. . .  about 8 hours ago
ਹੈਦਰਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਦਰਾਬਾਦ ਪਹੁੰਚ ਚੁੱਕੇ ਹਨ। ਇੱਥੇ ਉਹ ਕੋਰੋਨਾ ਵੈਕਸੀਨ ਦੇ ਵਿਕਾਸ ਅਤੇ ਉਤਪਾਦਨ ਪ੍ਰਕਿਰਿਆ ਦਾ ਜਾਇਜ਼ਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

ਰਾਸ਼ਟਰੀ-ਅੰਤਰਰਾਸ਼ਟਰੀ

ਜੌਹਨਸਨ ਐਾਡ ਜੌਹਨਸਨ ਟੀਕੇ ਨਾਲ ਮਜ਼ਬੂਤ ਇਮਿਊਨ ਸਿਸਟਮ ਦਾ ਸ਼ੁਰੂਆਤੀ ਨਤੀਜਾ ਆਇਆ

ਐੱਸ. ਅਸ਼ੋਕ ਭੌਰਾ
ਸਾਨ ਫਰਾਂਸਿਸਕੋ, 26 ਸਤੰਬਰ – ਜਾਨਸਨ ਅਤੇ ਜਾਨਸਨ ਦੇ ਕਲੀਨੀਕਲ ਅਜ਼ਮਾਇਸ਼ ਦੇ ਮੁੱਢਲੇ ਨਤੀਜਿਆਂ ਤੋਂ ਇਹ ਪਤਾ ਲੱਗਾ ਹੈ ਕਿ ਇਸ ਟੀਕੇ ਨੂੰ ਮਨੁੱਖੀ ਸਰੀਰ ਨੇ ਬਰਦਾਸ਼ਤ ਹੀ ਨਹੀਂ ਕੀਤਾ, ਸਗੋਂ ਜਿਨ੍ਹ•ਾਂ 800 ਲੋਕਾਂ ਨੂੰ ਇਹ ਟੀਕਾ ਲਗਾਇਆ ਗਿਆ, ਉਨ੍ਹ•ਾਂ 'ਚ ਪ੍ਰਤੀਰੋਧਕ ਪ੍ਰਤੀਕਿਰਿਆ (ਇਮਿਊਨ ਸਿਸਟਮ) ਪੈਦਾ ਹੋਣੀ ਦਿਖਾਈ ਦਿੱਤੀ ¢ ਜਾਂਚ ਵਿਚ ਦੋ ਉਮਰ ਸਮੂਹਾਂ 18- 55 ਸਾਲ ਅਤੇ 65 ਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਸ਼ਾਮਿਲ ਕੀਤਾ ਗਿਆ ¢ ਜਾਂਚ ਕਰਤਾਵਾਂ ਨੇ ਇਹ ਸੁਝਾਅ ਦਿੱਤਾ ਹੈ ਕਿ ਕੋਰੋਨਾ ਦਾ ਟੀਕਾ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਅਤੇ ਟਰਾਇਲ ਪਾਸ ਕਰਨ ਦੀ ਸਮਰੱਥਾ ਰੱਖਦਾ ਹੈ ¢ ਖੋਜਕਰਤਾਵਾਂ ਅਨੁਸਾਰ ਦੋ ਖੁਰਾਕਾਂ ਸਮੂਹਿਕ ਵਰਤੋਂ ਨਾਲ 18 ਤੋਂ 55 ਸਾਲ ਦੀ ਉਮਰ ਵਾਲੇ 99 ਫੀਸਦੀ ਭਾਗ ਲੈਣ ਵਾਲਿਆਂ ਦੇ ਟੀਕਾ ਲਗਵਾਉਣ ਵਾਲਿਆਂ ਦੇ 29 ਦਿਨਾਂ ਬਾਅਦ ਵਾਇਰਸ ਦੇ ਵਿਰੁੱਧ ਐਾਟੀਬਾਡੀਜ਼ ਵਿਕਸਿਤ ਕੀਤੀਆਂ ਸਨ ਤੇ ਨਤੀਜੇ ਇਹ ਵੀ ਸਾਹਮਣੇ ਆਏ ਕਿ ਬੁਖਾਰ, ਸਿਰਦਰਦ, ਥਕਾਵਟ, ਸਰੀਰ ਦੇ ਦਰਦ ਅਤੇ ਟੀਕੇ-ਸਾਈਟ ਦੇ ਦਰਦ ਵਰਗੇ ਬਹੁਤ ਸਾਰੇ ਮਾੜੇ ਪ੍ਰਭਾਵ ਹਲਕੇ ਅਤੇ ਕੁਝ ਦਿਨਾਂ ਬਾਅਦ ਹੱਲ ਕੀਤੇ ਗਏ ¢ ਭਾਗ ਲੈਣ ਵਾਲੇ ਕੁਝ ਵਿਅਕਤੀਆਂ ਨੂੰ ਅਜ਼ਮਾਇਸ਼ ਦੇ ਹਿੱਸੇ ਵਜੋਂ ਟੀਕੇ ਦੀ ਦੂਜੀ ਸ਼ਾਟ ਪ੍ਰਾਪਤ ਕੀਤੀ ਜਾਏਗੀ ¢ ਇਹ ਉਹੀ ਤਕਨੀਕ ਹੈ, ਜੋ ਜਾਨਸਨ ਅਤੇ ਜਾਨਸਨ ਵਲੋਂ ਇਬੋਲਾ, ਜ਼ੀਕਾ, ਐੱਚ. ਆਈ. ਵੀ. ਅਤੇ ਆਰ. ਐੱਸ. ਵੀ. ਟੀਕਿਆਂ ਲਈ ਵਰਤੀ ਜਾਂਦੀ ਹੈ ¢
ਜਾਨਸਨ ਅਤੇ ਜਾਨਸਨ ਦੇ ਮੁੱਖ ਵਿਗਿਆਨਕ ਅਧਿਕਾਰੀ ਡਾ. ਪਾਲ ਸਟੌਫਲਜ਼ ਨੇ ਕਿਹਾ ਕਿ ਹੁਣ ਅਜ਼ਮਾਇਸ਼ ਦੋ ਖੁਰਾਕਾਂ ਦੀ ਬਜਾਏ ਟੀਕੇ ਦੀ ਇਕ ਖੁਰਾਕ ਦੀ ਕਾਰਜਕੁਸ਼ਲਤਾ ਦੀ ਜਾਂਚ ਕਰੇਗੀ ਤੇ ਨਤੀਜੇ ਤੇਜ਼ ਕੀਤੇ ਜਾਣ ਦੀ ਲੋੜ ਹੈ | ਕੰਪਨੀ ਦਾ ਕਹਿਣਾ ਹੈ ਕਿ ਅਮਰੀਕੀ ਫੂਡ ਐਾਡ ਡਰੱਗ ਦੁਆਰਾ ਵਿਚਾਰ ਅਧੀਨ ਟੀਕਾ ਸਖਤ ਦਿਸ਼ਾ ਨਿਰਦੇਸ਼ ਕੰਪਨੀ ਦੀ ਟੀਕਾ ਦੀ ਸਮਾਂ ਸੀਮਾ ਨੂੰ ਵੱਧ ਘੱਟ ਕਰ ਸਕਦੇ ਹਨ |

ਕੈਨੇਡਾ 'ਚ ਪੁਲਿਸ ਵਲੋਂ ਅਫਸਰਾਂ ਨੂੰ ਦਾੜੀ ਕੱਟਣ 'ਤੇ ਮਾਸਕ ਪਹਿਨਣ ਦੀ ਹਦਾਇਤ ਤੋਂ ਪ੍ਰਧਾਨ ਮੰਤਰੀ ਨਿਰਾਸ਼

ਟੋਰਾਂਟੋ/ਕੈਲਗਰੀ, 26 ਸਤੰਬਰ (ਸਤਪਾਲ ਸਿੰਘ ਜੌਹਲ, ਜਸਜੀਤ ਸਿੰਘ ਧਾਮੀ)- ਕੈਨੇਡਾ ਰਾਇਲ ਕੈਨੇਡੀਅਨ ਪੁਲਿਸ (ਆਰ.ਸੀ.ਐਮ.ਪੀ.) ਵਲੋਂ ਛੇ ਕੁ ਮਹੀਨੇ ਪਹਿਲਾਂ ਪੁਲਿਸ ਅਫਸਰਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਹਿਨਣ ਵਾਸਤੇ ਦਾੜ•ੀ ਕੱਟਣ ਦੀ ਹਦਾਇਤ ਕੀਤੀ ਗਈ ...

ਪੂਰੀ ਖ਼ਬਰ »

ਆਪਣੇ ਗਹਿਣੇ ਵੇਚ ਦਿੱਤੇ, ਇਕੋ ਕਾਰ ਚਲਾਉਂਦਾ ਹਾਂ, ਹੋਰ ਕੋਲ ਕੁਝ ਨਹੀਂ– ਅਨਿਲ ਅੰਬਾਨੀ

ਲੰਡਨ, 26 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕਰਜ਼ੇ 'ਚ ਡੁੱਬੇ ਭਾਰਤੀ ਕਾਰੋਬਾਰੀ ਅਨਿਲ ਅੰਬਾਨੀ ਸ਼ੁੱਕਰਵਾਰ ਨੂੰ ਇਕ ਬਿ੍ਟਿਸ਼ ਅਦਾਲਤ ਵਿਚ ਪੇਸ਼ ਹੋਏ | ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਉਹ ਇਕ ਸਾਧਾਰਨ ਜ਼ਿੰਦਗੀ ਬਤੀਤ ਕਰਦਾ ਹੈ, ਸਿਰਫ਼ ਇੱਕ ਕਾਰ ਚਲਾਉਂਦਾ ...

ਪੂਰੀ ਖ਼ਬਰ »

ਕੈਲਗਰੀ 'ਚ ਖੇਤੀ ਸੋਧ ਬਿੱਲਾਂ ਵਿਰੁੱਧ ਰੈਲੀ

ਕੈਲਗਰੀ, 26 ਸਤੰਬਰ (ਹਰਭਜਨ ਸਿੰਘ ਢਿੱਲੋਂ)- ਭਾਰਤ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਸੋਧ ਬਿੱਲਾਂ ਦੇ ਵਿਰੋਧ ਵਿਚ ਨਾ ਕੇਵਲ ਪੰਜਾਬ ਬਲਕਿ ਪੂਰੇ ਵਿਸ਼ਵ ਵਿਚ ਪੰਜਾਬੀ ਕਿਸਾਨੀ ਪਿਛੋਕੜ ਵਾਲੇ ਲੋਕ ਵੱਸਦੇ ਹਨ ਤੇ ਕਿਸਾਨੀ ਮਾਰੂ ਬਿੱਲਾਂ ਦਾ ਵਿਰੋਧ ਹੋ ਰਿਹਾ ਹੈ ...

ਪੂਰੀ ਖ਼ਬਰ »

ਨਿਊਜ਼ੀਲੈਂਡ ਦੀਆਂ ਘੜੀਆਂ ਹੋਈਆਂ 1 ਘੰਟਾ ਅੱਗੇ, ਐਤਵਾਰ ਸਵੇਰੇ 1:59 ਵਜੇ ਤੋਂ ਬਾਅਦ ਸਿੱਧੇ 3 ਵੱਜੇ

ਆਕਲੈਂਡ, 26 ਸਤੰਬਰ (ਹਰਮਨਪ੍ਰੀਤ ਸਿੰਘ ਸੈਣੀ)-ਨਿਊਜ਼ੀਲੈਂਡ ਦੇਸ਼ ਜੋ ਸਮੇਂ ਅਨੁਸਾਰ ਦੁਨੀਆ ਭਰ 'ਚ ਸਭ ਤੋਂ ਅੱਗੇ ਹੈ ਅਤੇ ਹਰ ਦਿਨ (ਤਰੀਕ) ਦੀ ਸ਼ੁਰੂਆਤ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਤੋਂ ਹੁੰਦੀ ਹੈ | 27 ਸਤੰਬਰ ਐਤਵਾਰ ਦੀ ਸਵੇਰ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ 1 ...

ਪੂਰੀ ਖ਼ਬਰ »

ਮਾਤਾ ਜੋਗਿੰਦਰ ਕੌਰ ਔਜਲਾ ਨਹੀਂ ਰਹੇ

ਲੰਡਨ, 26 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਾਊਥਾਲ ਦੀ ਪ੍ਰਮੁੱਖ ਸਖਸ਼ੀਅਤ ਮਾਤਾ ਜੋਗਿੰਦਰ ਕੌਰ ਔਜਲਾ ਸੁਰਖਪੁਰ ਦਾ ਬੀਤੀ 23 ਸਤੰਬਰ ਨੂੰ ਦਿਹਾਂਤ ਹੋ ਗਿਆ, ਉਹ 91 ਵਰ੍ਹਿ÷ ਆਂ ਦੇ ਸਨ। ਉਹ ਆਪਣੇ ਪਿੱਛੇ ਚਾਰ ਬੇਟੇ ਅਤੇ ਇੱਕ ਬੇਟੀ ਛੱਡ ਗਏ ਹਨ। 1974 ਤੋਂ ਯੂ.ਕੇ. ਵਿਚ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ਰੋਕਣ ਅਤੇ ਸਿੱਖਾਂ ਦੇ ਆਪਸੀ ਟਕਰਾਅ ਰੋਕਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਠੋਸ ਅਗਵਾਈ ਦੀ ਲੋੜ

ਲੰਡਨ, 26 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੇਜਰ ਵਿੱਚੋਂ ਲਾਪਤਾ ਹਨ, ਉਨ੍ਹਾਂ ਪ੍ਰਤੀ ਸ੍ਰੀ ਅਕਾਲ ...

ਪੂਰੀ ਖ਼ਬਰ »

ਨਹੀਂ ਹੋਵੇਗਾ ਬਰਤਾਨੀਆ ਦੀ ਮਹਾਰਾਣੀ ਦੀ ਤਨਖਾਹ ਵਿਚ ਵਾਧਾ

ਲੰਡਨ, 26 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਮਹਾਂਮਾਰੀ ਕਾਰਨ ਮੰਦੀ ਨਾਲ ਜੂਝ ਰਹੇ ਕਾਰੋਬਾਰਾਂ ਕਰਕੇ ਬਰਤਾਨੀਆ ਦੀ ਮਹਾਰਾਣੀ ਐਲਿਜਾਬੈੱਥ ਦੀ ਸਾਲਾਨਾ ਤਨਖਾਹ ਵਿਚ ਵਾਧਾ ਨਹੀਂ ਹੋਵੇਗਾ। ਬਰਤਾਨੀਆ ਆਪਣੇ ਇਤਿਹਾਸ ਦੇ ਸਭ ਤੋਂ ਮਾੜੇ ਮੰਦੀ ਦੇ ਦੌਰ ...

ਪੂਰੀ ਖ਼ਬਰ »

ਸ਼ੰਮੀ ਜਲੰਧਰੀ ਦਾ ਕਾਵਿ ਸੰਗ੍ਰਹਿ 'ਪਹਿਲੀ ਬਾਰਿਸ਼' ਪੁਸਤਕ ਗੁਰੂ ਘਰ ਗਲੈਨ ਓੁਸਮੰਡ 'ਚ ਲੋਕ ਅਰਪਨ

ਐਡੀਲੇਡ , 26 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਤੋਂ ਮੌਹਣ ਸਿੰਘ ਮਲਹਾਸ ਰੌਬੀ ਬੈਨੀਪਾਲ ਦੇ ਵਿਸ਼ੇਸ਼ ਉਦਮ ਸਮੇਤ 'ਅਦਬੀ ਸਾਂਝ ਆਸਟ੍ਰੇਲੀਆ' ਤੇ ਸੱਭਿਆਚਾਰਕ ਸੰਸਥਾਵਾਂ ਦੇ ਸਾਂਝੇ ਸਹਿਯੋਗ ਨਾਲ ਨਾਮਵਰ ਬਾਲੀਵੁੱਡ ਸੂਫਿਆਨਾ ਸ਼ਾਇਰ ਸ਼ੰਮੀ ਜਲੰਧਰੀ ਦਾ ਕਾਵਿ ...

ਪੂਰੀ ਖ਼ਬਰ »

'ਕੋਵਿਡ ਚੈਲੇਂਜ਼ ਟ੍ਰਾਇਲ' ਤਹਿਤ ਵਲੰਟੀਅਰਾਂ ਦੇ ਸਰੀਰ 'ਚ ਕੋਰੋਨਾ ਪਾਇਆ ਜਾ ਸਕਦਾ

ਲੈਸਟਰ (ਇੰਗਲੈਂਡ), 26 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ 'ਕੋਵਿਡ ਚੈਲੇਂਜ਼ ਟ੍ਰਾਇਲ' ਦੇ ਤਹਿਤ ਵਲੰਟੀਅਰਾਂ ਦੇ ਸਰੀਰ ਵਿਚ ਕੋਰੋਨਾ ਪਾਇਆ ਜਾ ਸਕਦਾ ਹੈ । ਵਲੰਟੀਅਰਸ 'ਤੇ ਕੀਤੇ ਜਾਣ ਵਾਲੇ ਇਸ ਟ੍ਰਾਇਲ ਦਾ ਮਕਸਦ ਸੰਭਾਵਿਤ ਕੋਰੋਨਾ ਵੈਕਸੀਨ ਦੇ ਪ੍ਰਭਾਵ ਦੀ ...

ਪੂਰੀ ਖ਼ਬਰ »

ਬਰਤਾਨੀਆ 'ਚ ਲਾਕਡਾਊਨ ਕਾਰਨ ਹੋਰ ਰੋਗਾਂ ਦੀ ਇਲਾਜ ਪ੍ਰਣਾਲੀ ਬੁਰੀ ਤਰ÷ ੍ਹਾਂ ਪ੍ਰਭਾਵਿਤ

ਲੈਸਟਰ (ਇੰਗਲੈਂਡ), 26 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਕੋਰੋਨਾ ਮਹਾਂਮਾਰੀ ਕਾਰਨ ਮਜਬੂਰੀ ਵੱਸ ਲਗਾਈ ਗਈ ਤਾਲਾਬੰਦੀ ਦੇ ਅਨੇਕਾਂ ਮਾੜੇ ਪ੍ਰਭਾਵ ਸਾਹਮਣੇ ਆਉਣ ਲੱਗੇ ਹਨ । ਕੋਰੋਨਾ ਤੋਂ ਬਚਾਅ ਲਈ ਸਰਕਾਰਾਂ ਨੇ ਪੁਖਤਾ ਪ੍ਰਬੰਧ ਕੀਤੇ ਪਰ ਹੋਰ ਰੋਗਾਂ ਦੀਆਂ ਸਿਹਤ ...

ਪੂਰੀ ਖ਼ਬਰ »

ਲੈਸਟਰ 'ਚ ਕਈ ਦੁਕਾਨਾਂ ਲਾਕਡਾਊਨ ਤੋਂ ਬਾਅਦ ਪੱਕੇ ਤੌਰ 'ਤੇ ਬੰਦ

ਲੈਸਟਰ (ਇੰਗਲੈਂਡ), 26 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਕਈ ਵਾਰੀ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਵਪਾਰ ਖਤਮ ਹੋ ਜਾਂਦਾ ਹੈ। ਕੋਰੋਨਾ ਮਹਾਂਮਾਰੀ ਨੇ ਵਿਸ਼ਵ ਭਰ ਵਿੱਚ ਵੱਖ-ਵੱਖ ਮੁਲਕਾਂ ਨੂੰ ਆਰਥਿਕ ਪੱਖ ਤੋਂ ਵੱਡੀ ਢਾਅ ਲਗਾਈ ਹੈ । ਮੰਦੀ ਦੇ ਦੌਰ ਦੇ ਲਗਭਗ ਅਜਿਹੇ ਹੀ ...

ਪੂਰੀ ਖ਼ਬਰ »

ਵਿਕਟੋਰੀਆ ਦੀ ਸਿਹਤ ਮੰਤਰੀ ਨੇ ਦਿੱਤਾ ਅਸਤੀਫ਼ਾ

ਮੈਲਬੌਰਨ, 26 ਸਤੰਬਰ (ਸਰਤਾਜ ਸਿੰਘ ਧੌਲ)-ਵਿਕਟੋਰੀਆ ਦੀ ਸਿਹਤ ਮੰਤਰੀ ਮੀਕਾਕੋਸ ਵਲੋਂ ਅੱਜ ਇੱਥੇ ਕੋਵਿਡ-19 ਕਰਕੇ ਹੋਈਆਂ ਕੁਝ ਲਪ੍ਰਵਾਹੀਆਂ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇ ਦਿੱਤਾ ਗਿਆ। ਉਸ ਨੇ ਅਸਤੀਫ਼ਾ ਦੇਣ ਦੇ ਕਾਰਨਾਂ ਬਾਰੇ ਦੱਸਦਿਆਂ ਕਿਹਾ ਕਿ ਹੋਟਲ ...

ਪੂਰੀ ਖ਼ਬਰ »

ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਭਾਰਤੀ ਕੌਂਸਲ ਜਨਰਲ ਦਾ ਸਨਮਾਨ

ਐਬਟਸਫੋਰਡ, 26 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਵੈਨਕੂਵਰ ਸਥਿਤ ਨਵੇਂ ਆਏ ਭਾਰਤੀ ਕੌਂਸਲ ਜਨਰਲ ਮਨੀਸ਼ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਨਤਮਸਤਕ ਹੋਏ। ਇਸ ਮੌਕੇ ਗੁਰਦੁਆਰਾ ...

ਪੂਰੀ ਖ਼ਬਰ »

ਸਿਆਟਲ 'ਚ ਕੋਰੋਨਾ ਮਹਾਂਮਾਰੀ ਦੌਰਾਨ ਦੰਦਾਂ ਦੇ ਡਾਕਟਰਾਂ ਵਲੋਂ ਸੇਵਾਵਾਂ ਜਾਰੀ

ਸਿਆਟਲ, 26 ਸਤੰਬਰ (ਗੁਰਚਰਨ ਸਿੰਘ ਢਿੱਲੋਂ)-ਕੋਰੋਨਾ ਮਹਾਂਮਾਰੀ ਦੌਰਾਨ ਦੰਦਾਂ ਦੇ ਇਲਾਜ ਕਰਨ ਵਾਲੇ ਬਹੁਤੇ ਡਾਕਟਰ ਕੰਮ ਨਹੀਂ ਕਰ ਰਹੇ ਪਰ ਪੰਜਾਬੀ ਭਾਈਚਾਰੇ ਦੇ ਦੰਦਾਂ ਦੇ ਡਾਕਟਰ ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਸਨਰਾਈਜ਼ ਕਲੀਨਿਕ ਦੇ ਮੁੱਖ ਡਾਕਟਰ ...

ਪੂਰੀ ਖ਼ਬਰ »

ਮੈਨੀਟੋਬਾ 'ਚ ਕੋਵਿਡ-19 ਦੇ ਕੇਸਾਂ 'ਚ ਵਾਧੇ ਕਾਰਨ ਮਾਸਕ ਪਹਿਨਣਾ ਲਾਜ਼ਮੀ ਕਰਾਰ

*ਅੰਦਰੂਨੀ ਅਤੇ ਬਾਹਰੀ ਇਕੱਠ ਵੀ 10 ਤੱਕ ਸੀਮਤ ਵਿਨੀਪੈਗ, 26 ਸਤੰਬਰ (ਸਰਬਪਾਲ ਸਿੰਘ)-ਮੈਨੀਟੋਬਾ ਦੇ ਮੁੱਖ ਜਨ ਸਿਹਤ ਅਧਿਕਾਰੀ ਡਾ. ਬਰੈਂਟ ਰਾਊਸਿਨ ਵਲੋਂ ਸ਼ੁੱਕਰਵਾਰ ਨੂੰ ਅਹਿਮ ਫ਼ੈਸਲਾ ਲੈਂਦਿਆਂ ਕਿਹਾ ਗਿਆ ਕਿ ਵਿਨੀਪੈਗ ਅਤੇ ਆਸ-ਪਾਸ ਦੀਆਂ ਬਹੁਤੀਆਂ ਨਗਰ ...

ਪੂਰੀ ਖ਼ਬਰ »

ਹਾਕੀ ਦਾ ਫਾਈਨਲ ਮੈਚ ਬਲੈਕਟਾਊਨ ਕਿੰਗਜ਼ ਦੀ ਝੋਲੀ

*ਪੰਜਾਬੀਆਂ 'ਚ ਜਿੱਤ ਦੇ ਜਸ਼ਨ ਸਿਡਨੀ, 26 ਸਤੰਬਰ (ਹਰਕੀਰਤ ਸਿੰਘ ਸੰਧਰ)-ਭਾਰਤ ਦੀ ਮੁੱਖ ਖੇਡ ਹਾਕੀ ਭਾਵੇਂ ਅੱਜ ਭਾਰਤ ਵਿਚ ਵਧੀਆ ਜੌਹਰ ਨਹੀਂ ਵਿਖਾ ਰਹੀ ਪਰ ਹਾਕੀ ਦੇ ਹੀਰੇ ਆਸਟ੍ਰੇਲੀਆ ਪਹੁੰਚ ਕੇ ਵਧੀਆ ਨਾਂਅ ਰੌਸ਼ਨ ਕਰ ਰਹੇ ਹਨ। ਨੈਪੀਅਨ ਹਾਕੀ ਐਸੋਸੀਏਸ਼ਨ ਵਲੋਂ ...

ਪੂਰੀ ਖ਼ਬਰ »

ਸਿਆਟਲ ਵਿਚ ਕੋਰੋਨਾ ਦੌਰਾਨ ਆਨਲਾਈਨ ਸਕੂਲ ਚਾਲੂ

ਸਿਆਟਲ, 26 ਸਤੰਬਰ (ਗੁਰਚਰਨ ਸਿੰਘ ਢਿੱਲੋਂ)-ਅਮਰੀਕਾ ਦੇ ਕਈ ਸ਼ਹਿਰਾਂ ਵਿਚ ਕੋਰੋਨਾ ਵਰਗੀ ਭਿਆਨਕ ਬਿਮਾਰੀ ਦੁਬਾਰਾ ਜ਼ੋਰ ਫੜਦੀ ਜਾ ਰਹੀ ਹੈ। ਲਗਾਤਾਰ ਪੜ੍ਹਾਈ ਲਈ ਸਕੂਲ ਬੰਦ ਰਹੇ ਪਰ ਵਾਸ਼ਿੰਗਟਨ ਰਾਜ ਵਿਚ ਆਨਲਾਈਨ ਘਰਾਂ 'ਚ ਬੈਠ ਕੇ ਪੜ੍ਹਾਈ ਕਰਨ ਦਾ ਪ੍ਰੋਗਰਾਮ ਸ਼ੁਰੂ ...

ਪੂਰੀ ਖ਼ਬਰ »

ਭਾਰਤੀਆਂ ਦੀਆਂ ਐਚ-1 ਬੀ ਵੀਜ਼ਾ ਸਬੰਧੀ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ- ਬਾਈਡੇਨ

ਸੈਕਰਾਮੈਂਟੋ, 26 ਸਤੰਬਰ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਚੋਣਾਂ 'ਚ ਡੈਮੋਕਰੇਟਿਕ ਉਮੀਦਵਾਰ ਜੋਅ ਬਾਈਡੇਨ ਨੇ ਵਚਨਬੱਧਤਾ ਪ੍ਰਗਟਾਈ ਹੈ ਕਿ ਭਾਰਤੀ-ਅਮਰੀਕਨ ਭਾਈਚਾਰੇ ਦੀਆਂ ਐਚ-1 ਬੀ ਵਰਕ ਵੀਜ਼ਾ ਸਬੰਧੀ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ ਜਿਸ ਵੀਜ਼ੇ ਨੂੰ ...

ਪੂਰੀ ਖ਼ਬਰ »

ਲਾਪਤਾ ਸਰੂਪਾਂ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਬਾਰੇ ਲਏ ਗਏ ਫੈਸਲੇ ਦੀ ਹਮਾਇਤ

ਲੰਡਨ, 26 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਗੁਰਦੁਆਰਾ ਭਾਟ ਸਿੱਖ ਕੌਂਸਲ ਯੂ.ਕੇ. ਨੇ ਲਾਪਤਾ ਸਰੂਪਾਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਪੰਜ ...

ਪੂਰੀ ਖ਼ਬਰ »

ਕੋਰੋਨਾ ਕਾਨੂੰਨ ਤੋੜਨ 'ਤੇ ਔਰਤ ਨੂੰ ਜੇਲ÷ ਭੇਜਿਆ

ਲੈਸਟਰ (ਇੰਗਲੈਂਡ), 26 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਯੂਕੇ ਸਰਕਾਰ ਵੱਲੋਂ ਨਿਰਧਾਰਤ ਕੀਤੇ ਕਾਨੂੰਨ ਨੂੰ ਤੋੜਨ ਵਾਲੀ ਐਮੀ ਮਰਫੀ ਨਾਂਅ ਦੀ ਔਰਤ ਨੂੰ ਜੇਲ÷ ੍ਹ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਐਮੀ ਟਾਪੂ 'ਤੇ ਆਈ ਸੀ ਅਤੇ ...

ਪੂਰੀ ਖ਼ਬਰ »

ਵਿਆਂਦੜਾਂ ਦੇ ਕੇਸ ਜਲਦੀ ਨਿਪਟਾਵਾਂਗੇ- ਮੰਤਰੀ

ਟੋਰਾਂਟੋ, 26 ਸਤੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਵਿਆਂਦੜਾਂ ਦੀਆਂ ਸਪਾਂਸਰਿਸ਼ਪ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਸਟਾਫ ਵਿਚ ਵੱਡਾ ਵਾਧਾ ਕੀਤਾ ਹੈ ਤਾਂ ਕਿ ਫੈਮਿਲੀ ਕਲਾਸ ਇਮੀਗ੍ਰੇਸ਼ਨ ਦੇ ਇਨ੍ਹਾਂ ਕੇਸਾਂ ਦੇ ਨਿਪਟਾਰੇ ਵਿਚ ਤੇਜ਼ੀ ...

ਪੂਰੀ ਖ਼ਬਰ »

ਅਮਰੀਕਾ 'ਚ ਸਰਦ ਰੁੱਤ ਦੌਰਾਨ ਕੋਰੋਨਾ ਮਾਮਲੇ ਤੇਜ਼ੀ ਨਾਲ ਵਧਣਗੇ-ਵਾਸ਼ਿੰਗਟਨ ਯੂਨੀਵਰਸਿਟੀ

ਸੈਕਰਾਮੈਂਟੋ, 26 ਸਤੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 70 ਲੱਖ ਤੋਂ ਵਧ ਜਾਣ ਦੇ ਦਰਮਿਆਨ 'ਯੂਨੀਵਰਸਿਟੀ ਆਫ ਵਾਸ਼ਿੰਗਟਨ ਦੀ ਇੰਸਟੀਚਿਊਟ ਆਫ ਹੈਲਥ ਮੀਟਰਿਕਸ ਐਾਡ ਏਵੈਲਯੂਏਸ਼ਨ' ਨੇ ਇਕ ਅਨੁਮਾਨ ਵਿਚ ਕਿਹਾ ਹੈ ਕਿ ਸਰਦ ਰੁੱਤ ਦੌਰਾਨ ...

ਪੂਰੀ ਖ਼ਬਰ »

ਗੂਗਲ ਨੇ ਅਮਰੀਕੀ ਚੋਣਾਂ ਤੋਂ ਬਾਅਦ ਦੇ ਰਾਜਨੀਤਿਕ ਇਸ਼ਤਿਹਾਰਾਂ 'ਤੇ ਲਗਾਈ ਪਾਬੰਦੀ

ਸਾਨ ਫਰਾਂਸਿਸਕੋ, 26 ਸਤੰਬਰ (ਐੱਸ.ਅਸ਼ੋਕ ਭੌਰਾ) – ਗੂਗਲ ਕੰਪਨੀ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਗੂਗਲ ਅਸਥਾਈ ਤੌਰ 'ਤੇ ਰਾਜਨੀਤਿਕ ਇਸ਼ਤਿਹਾਰਾਂ 'ਤੇ ਪਾਬੰਦੀ ਲਗਾ ਦੇਵੇਗਾ ਤਾਂ ਕਿ ਸਮੇਂ ਤੋਂ ਪਹਿਲਾਂ ਹੋਣ ਵਾਲੇ ...

ਪੂਰੀ ਖ਼ਬਰ »

ਅੰਮਿ੍ਤਸਰ ਦੇ ਜੰਮਪਲ ਹਨ ਫ਼ਰੀਮਾਂਟ ਦੇ ਸਾਬਕਾ ਵਾਇਸ ਮੇਅਰ ਰਾਜ ਸਲਵਾਨ

ਸਾਨ ਫਰਾਂਸਿਸਕੋ, 26 ਸਤੰਬਰ (ਐੱਸ.ਅਸ਼ੋਕ ਭੌਰਾ)– ਕੈਲੀਫੋਰਨੀਆ ਦੇ ਸ਼ਹਿਰ ਫਰੀਮਾਂਟ ਦੇ ਸਾਬਕਾ ਵਾਇਸ ਮੇਅਰ ਰਾਜ ਸਲਵਾਨ ਜੋ ਇਸ ਵੇਲੇ ਡੈਮੋਕਰੇਟਿਕ ਪਾਰਟੀ ਵਲੋਂ ਦੁਬਾਰਾ ਕੌਾਸਲਮੈਨ ਵਜੋਂ ਚੋਣ ਲੜ ਰਹੇ ਹਨ, ਨੇ ਕਿਹਾ ਹੈ ਕਿ ਭਾਰਤੀ, ਖਾਸ ਕਰਕੇ ਪੰਜਾਬੀਆਂ ਨੂੰ ...

ਪੂਰੀ ਖ਼ਬਰ »

ਟਰੰਪ ਨੇ ਸੁਪਰੀਮ ਕੋਰਟ ਜੱਜ ਦੇ ਅਹੁਦੇ ਲਈ ਬੈਰੇਟ ਦੀ ਕੀਤੀ ਚੋਣ

ਸਾਨ ਫਰਾਂਸਿਸਕੋ, 26 ਸਤੰਬਰ (ਐੱਸ.ਅਸ਼ੋਕ ਭੌਰਾ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਸਟਿਸ ਰੂਥ ਬੈਡਰ ਜਿਨਸਬਰਗ ਦੀ ਮੌਤ ਹੋਣ ਉਪਰੰਤ ਖਾਲੀ ਹੋਈ ਸੁਪਰੀਮ ਕੋਰਟ ਦੇ ਜੱਜ ਦੀ ਸੀਟ ਲਈ ਕੰਜ਼ਰਵੇਟਿਵ ਲੋਕਾਂ ਦੀ ਮਨਪਸੰਦ ਉਮੀਦਵਾਰ ਜੱਜ ਐਮੀ ਕÏਨੀ ਬੈਰੇਟ ਦੀ ਚੋਣ ਕੀਤੀ ਹੈ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX