ਤਾਜਾ ਖ਼ਬਰਾਂ


ਗ੍ਰੇਟਰ ਹੈਦਰਾਬਾਦ 'ਚ ਚੋਣ ਪ੍ਰਕਿਰਿਆ ਸ਼ੁਰੂ, ਭਾਜਪਾ ਨੇ ਲਾਈ ਪੂਰੀ ਤਾਕਤ
. . .  21 minutes ago
ਹੈਦਰਾਬਾਦ, 1 ਦਸੰਬਰ - ਦੇਸ਼ ਦੇ ਹਾਈ ਪ੍ਰੋਫਾਈਲ ਨਗਰ ਨਿਗਮ 'ਚ ਸ਼ਾਮਲ ਹੋ ਚੁੱਕੇ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਲਈ ਮਤਦਾਨ ਸ਼ੁਰੂ ਹੋ ਚੁੱਕਾ ਹੈ। ਭਾਜਪਾ ਨੇ ਇਸ ਚੋਣ ਲਈ ਆਪਣੀ ਪੂਰੀ ਤਾਕਤ ਝੋਂਕ ਦਿੱਤੀ ਹੈ। ਗ੍ਰੇਟਰ ਹੈਦਰਾਬਾਦ ਨਗਰ ਨਿਗਮ ਚੋਣਾਂ ਭਾਜਪਾ ਤੇ...
ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਜਥੇਬੰਦੀਆਂ 8 ਵਜੇ ਮੀਟਿੰਗ ਕਰਨਗੀਆਂ
. . .  57 minutes ago
ਅਜਨਾਲਾ/ਜੰਡਿਆਲਾ ਗੁਰੂ, 1 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋ/ਰਣਜੀਤ ਸਿੰਘ ਜੋਸਨ) - ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਨੂੰ ਘੇਰ ਕੇ ਬੈਠੀਆਂ ਕਿਸਾਨ ਜਥੇਬੰਦੀਆਂ ਅੱਜ 3 ਵਜੇ ਵਿਗਿਆਨ ਭਵਨ ਵਿਖੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਸਵੇਰੇ 8 ਵਜੇ ਮੀਟਿੰਗ ਕਰਨਗੀਆਂ...
ਕਿਸਾਨ ਅੰਦੋਲਨ : ਕੇਂਦਰ ਤੇ ਕਿਸਾਨਾਂ ਵਿਚਕਾਰ ਹੋ ਸਕਦੀ ਹੈ ਅੱਜ ਮੀਟਿੰਗ, ਭੇਜਿਆ ਗਿਆ ਸੱਦਾ
. . .  about 1 hour ago
ਅਜਨਾਲਾ, 1 ਦਸੰਬਰ - ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਅੱਜ ਵਿਗਿਆਨ ਭਵਨ ਵਿਖੇ ਦੁਪਹਿਰ 3 ਵਜੇ ਮੀਟਿੰਗ ਲਈ ਸੱਦਿਆ...
ਅੱਜ ਦਾ ਵਿਚਾਰ
. . .  about 1 hour ago
ਕਿਸਾਨ ਅੰਦੋਲਨ: ਸਿੰਘੂ ਸਰਹੱਦੀ ਹੰਗਾਮੇ ‘ਚ ਦਿੱਲੀ ਪੁਲਿਸ ਦੀ ਕਾਰਵਾਈ, ਦੰਗਿਆਂ ਸਮੇਤ ਕਈ ਧਾਰਾਵਾਂ ‘ਚ ਐਫ.ਆਈ.ਆਰ.
. . .  1 day ago
ਨਵੀਂ ਦਿੱਲੀ , 30 ਨਵੰਬਰ - ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀ ਨਹੀਂ ਸੁਣੀ ਗਈ ਤਾਂ ਦਿੱਲੀ ਨੂੰ ਗੁਆਂਢੀ ਰਾਜਾਂ ਨਾਲ ਜੋੜਨ ਵਾਲੀਆਂ ਸਾਰੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਦੌਰਾਨ, ਦਿੱਲੀ ਪੁਲਿਸ ਨੇ ਕਿਸਾਨ ਅੰਦੋਲਨ ਦੌਰਾਨ ...
ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਵਿਚ ਗੁਰੂ ਰਵਿਦਾਸ ਜੀ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ
. . .  1 day ago
ਲਖਨਊ , 30 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਹਲਕੇ ਵਾਰਾਣਸੀ ਦੇ ਦੌਰੇ ਦੌਰਾਨ ਗੁਰੂ ਰਵਿਦਾਸ ਪਾਰਕ ਵਿਖੇ ਗੁਰੂ ਰਵਿਦਾਸ ਜੀ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਸਮੇਂ ਦੌਰਾਨ ਉਨ੍ਹਾਂ ...
ਟਰੱਕ ਨੇ 4 ਖੜ੍ਹੀਆ ਕਾਰਾਂ ਨੂੰ ਮਾਰੀ ਟੱਕਰ
. . .  1 day ago
ਜਲੰਧਰ , 30 ਨਵੰਬਰ - ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਨਜ਼ਦੀਕ ਇਕ ਟਰੱਕ ਨੇ 4 ਖੜ੍ਹੀਆਂ ਕਾਰਾਂ ਨੂੰ ਟੱਕਰ ਮਾਰ ਕੇ ਚੂਰ ਚੂਰ ਕਰ ਦਿੱਤਾ।
ਟਿਕਰੀ ਬਾਰਡਰ ਉੱਤੇ ਕਿਸਾਨ ਟਰੈਕਟਰਾਂ ਉੱਤੇ ਹੀ ਮੋਮਬੱਤੀਆਂ ਲਗਾ ਕੇ ਮਨਾ ਰਹੇ ਨੇ ਗੁਰਪੁਰਬ
. . .  1 day ago
ਨਵੀਂ ਦਿੱਲੀ, 30 ਨਵੰਬਰ (ਦਮਨਜੀਤ ਸਿੰਘ )- ਦਿੱਲੀ ਦੇ ਟਿਕਰੀ ਬਾਰਡਰ ਤੇ ਧਰਨਾ ਦੇ ਰਹੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਉੱਤੇ ਹੀ ਮੋਮਬੱਤੀਆਂ ਲਗਾ ਕੇ ਸ੍ਰੀ ਗੁਰੂ ਨਾਨਕ ਜੀ ਦਾ ਗੁਰਪੁਰਬ ਮਨਾ ਰ...
ਜ਼ੀਰਕਪੁਰ ਪੁਲਿਸ ਨੇ ਲੱਖਾਂ ਰੁਪਏ ਦੇ ਗਹਿਣਿਆਂ ਤੇ ਨਕਦੀ ਸਣੇ 2 ਚੋਰ ਅੜਿੱਕੇ ਲਏ
. . .  1 day ago
ਜ਼ੀਰਕਪੁਰ, 30 ਨਵੰਬਰ { ਹੈਪੀ ਪੰਡਵਾਲਾ} - ਸ਼ਹਿਰ 'ਚ ਚੋਰੀ ਦੀਆਂ ਘਟਨਾਵਾਂ ਨੂੰ ਨੱਥ ਪਾਉਂਦਿਆਂ ਪੁਲਿਸ ਨੇ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਚੋਰਾਂ ਦੀ ਪਛਾਣ ਮੰਨਾ ...
ਨਸ਼ਾ ਤਸਕਰ ਦੀ ਨਿਸ਼ਾਨਦੇਹੀ ਤੇ ਸਰਹੱਦ ਤੋਂ 2 ਕਿਲੋ ਹੈਰੋਇਨ ਬਰਾਮਦ
. . .  1 day ago
ਮਮਦੋਟ ,30 ਨਵੰਬਰ (ਸੁਖਦੇਵ ਸਿੰਘ ਸੰਗਮ) - ਕੁਝ ਦਿਨ ਪਹਿਲਾਂ 5 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ ਦੀ ਨਿਸ਼ਾਨਦੇਹੀ 'ਤੇ ਕਾਰਵਾਈ ਕਰਦਿਆਂ ਨਾਰਕੋਟਿਕਸ ਸੈੱਲ ਫਿਰੋਜ਼ਪੁਰ ਵੱਲੋਂ ...
ਸੁੰਨਸਾਨ ਪਈਆਂ ਰੇਲ ਪਟੜੀਆਂ ’ਤੇ ਮੁੜ ਦੌੜਨਗੀਆਂ ਯਾਤਰੀ ਰੇਲਾਂ
. . .  1 day ago
ਮਲੋਟ, 30 ਨਵੰਬਰ (ਪਾਟਿਲ)- ਭਾਰਤੀ ਰੇਲਵੇ ਨੇ ਕਰੀਬ 8 ਮਹੀਨਿਆਂ ਦੇ ਸਮੇਂ ਤੋਂ ਬਾਅਦ ਸ੍ਰੀ ਗੰਗਾਨਗਰ ਤੋਂ ਹਰਿਦੁਆਰ ਅਤੇ ਦਿੱਲੀ ਨੂੰ ਜਾਣ ਵਾਲੀਆਂ ਰੇਲਾਂ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਜਿਸ ਦੇ ਤਹਿਤ 1 ਦਸੰਬਰ 2020 ...
ਸੀ.ਆਈ.ਏ ਸਟਾਫ ਜੈਤੋ ਵੱਲੋਂ ਚੋਰੀ ਦੇ 21 ਬੈਟਰਿਆਂ ਸਮੇਤ ਸੱਤਾਂ ਨੂੰ ਕੀਤਾ ਗ੍ਰਿਫਤਾਰ
. . .  1 day ago
ਜੈਤੋ, 30 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸੀ.ਆਈ.ਏ ਸਟਾਫ ਜੈਤੋ ਵੱਲੋਂ ਚੋਰੀ ਦੇ 21 ਬੈਟਰਿਆਂ ਸਮੇਤ 9ਵਾਂ 'ਚੋਂ 7 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਉਪ ਕਪਤਾਨ ...
ਲੱਖਾਂ ਦੀਵਿਆਂ ਨਾਲ ਕਾਸ਼ੀ ਦੀਆਂ ਚੁਰਾਸੀ ਘਾਟਾਂ ਦਾ ਜਗਮਗ ਹੋਣਾ ਅਲੱਗ ਹੈ - ਪ੍ਰਧਾਨ ਮੰਤਰੀ ਮੋਦੀ
. . .  1 day ago
ਲਖਨਊ , 30 ਨਵੰਬਰ - ਵਾਰਾਨਸੀ ਦੇ ਦੇਵ ਦੀਵਾਲੀ ਮਹਾਂਉਤਸਵ 'ਚ ਸ਼ਾਮਿਲ ਹੋਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਲੱਖਾਂ ਦੀਵਿਆਂ ਦਾ ਜੱਗ ਜਗ ਹੋਣਾ ਅਲੌਕਿਕ ਹੈ। ਗੰਗਾ ਦਾ ਪ੍ਰਕਾਸ਼ ਹੋਰ ਵੀ ਅਲੌਕਿਕ ...
ਕੋਰੋਨਾ ਦਾ ਆਰਟੀ-ਪੀਸੀਆਰ ਟੈਸਟ ਹੁਣ 800 ਰੁਪਏ ਵਿਚ ਦਿੱਲੀ ਵਿਚ ਹੋਵੇਗਾ
. . .  1 day ago
ਨਵੀਂ ਦਿੱਲੀ, 30 ਨਵੰਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਰਟੀ-ਪੀਸੀਆਰ ਟੈਸਟ ਦੀਆਂ ਕੀਮਤਾਂ ਘਟਾਉਣ ਦੇ ਨਿਰਦੇਸ਼ ਦਿੱਤੇ। ਇਸ ਹਿਦਾਇਤ ਤੋਂ ਬਾਅਦ, ਦਿੱਲੀ ਵਿਚ ਕੋਰੋਨਾ ਦੀ ਜਾਂਚ ਲਈ ਆਰਟੀ-ਪੀਸੀਆਰ ਦੀ ...
ਜਨਮ ਦਿਨ ਪਾਰਟੀ ਤੋਂ ਆ ਰਹੇ ਤਿੰਨ ਨੌਜਵਾਨ ਟਰੈਕਟਰ ਟਰਾਲੀ ਦੀ ਲਪੇਟ ‘ਚ ਆਏ, ਇੱਕ ਦੀ ਮੌਤ, ਦੋ ਜ਼ਖਮੀ
. . .  1 day ago
ਬੁਢਲਾਡਾ ,30 ਨਵੰਬਰ (ਸਵਰਨ ਸਿੰਘ ਰਾਹੀ)- ਆਪਣੇ ਦੋਸਤ ਦੀ ਜਨਮ ਦਿਨ ਪਾਰਟੀ ਮਨਾ ਕੇ ਘਰ ਆ ਰਹੇ ਹਾਜੀ ਵਾਲਾ ਕਾਰਖਾਨਾ ਵਾਰਡ ਨੰਬਰ 13 ਬੁਢਲਾਡਾ ਨਿਵਾਸੀ 3 ਨੌਜਵਾਨਾ ਦੇ ਮੋਟਰ ਸਾਇਕਲ ਨੂੰ ਇਕ ਫੂਸ ...
ਨੌਜਵਾਨ ਲੜਕੇ ਨੂੰ ਇਨੋਵਾ ਗੱਡੀ ਹੇਠ ਕੁਚਲਕੇ ਮਾਰਿਆ ,ਦੂਸਰਾ ਜ਼ਖ਼ਮੀ
. . .  1 day ago
ਖੇਮਕਰਨ , 30 ਨਵੰਬਰ (ਰਾਕੇਸ਼ ਬਿੱਲਾ) - ਖੇਮਕਰਨ ਥਾਣੇ ਅਧੀਨ ਪੈਂਦੇ ਪਿੰਡ ਭੂਰਾ ਕੋਹਨਾਂ ਨਜ਼ਦੀਕ ਬੀਤੀ ਰਾਤ ਮੇਨ ਸੜਕ ‘ਤੇ ਇੱਕ ਇਨੋਵਾ ਗੱਡੀ ਵਾਲਿਆਂ ਨੇ ਮੋਟਰ ਸਾਈਕਲ ‘ਤੇ ਸਵਾਰ ਦੋ ਨੌਜਵਾਨ ਲੜਕਿਆਂ ਨੂੰ ...
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਮ ਤੱਕ ਲਗਪਗ 6 ਲੱਖ ਦੇ ਕਰੀਬ ਸੰਗਤਾਂ ਨਤਮਸਤਕ ਹੋਈਆਂ
. . .  1 day ago
ਸੁਲਤਾਨਪੁਰ ਲੋਧੀ ,30 ਨਵੰਬਰ (ਜਗਮੋਹਨ ਸਿੰਘ ਥਿੰਦ,ਅਮਰਜੀਤ ਕੋਮਲ ,ਹੈਪੀ ,ਲਾਡੀ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਮ ਤੱਕ ਲਗਪਗ 6 ਲੱਖ ਦੇ ...
ਮੱਥਾ ਟੇਕਣ ਆਏ ਅਨਿਲ ਵਿੱਜ ਨੂੰ ਕਿਸਾਨਾਂ ਦੇ ਰੋਹ ਦਾ ਕਰਨਾ ਪਿਆ ਸਾਹਮਣਾ
. . .  1 day ago
ਨਵੀਂ ਦਿੱਲੀ , 30 ਨਵੰਬਰ - ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਵਿਜ, ਜੋ ਗੁਰਦਵਾਰਾ ਸ੍ਰੀ ਗੁਰੂ ਪੰਜੋਖਰਾ ਸਾਹਿਬ ਮੱਥਾ ਟੇਕਣ ਲਈ ਆਏ ਸਨ, ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨ ਅੰਦੋਲਨ ਖਿਲਾਫ ਹਰਿਆਣਾ ਪੁਲਿਸ ਦੀ ...
ਪਿੰਡ ਫਾਂਬੜਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ
. . .  1 day ago
ਹਰਿਆਣਾ, 30 ਨਵੰਬਰ (ਹਰਮੇਲ ਸਿੰਘ ਖੱਖ)- ਅੱਜ ਪਿੰਡ ਫਾਂਬੜਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ...
ਰੇਲਵੇ ਸਟੇਸ਼ਨ ਗਹਿਰੀ ਮੰਡੀ (ਜੰਡਿਆਲਾ ਗੁਰੂ) ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 69ਵੇਂ ਦਿਨ ਵੀ ਜਾਰੀ
. . .  1 day ago
ਜੰਡਿਆਲਾ ਗੁਰੂ , 30 ਨਵੰਬਰ- (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ...
ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਅੱਜ 108 ਨਵੇਂ ਮਰੀਜ਼ ਸਾਹਮਣੇ ਆਏ , 3 ਨੇ ਦਮ ਤੋੜਿਆ
. . .  1 day ago
ਲੁਧਿਆਣਾ,30 ਨਵੰਬਰ {ਸਲੇਮਪੁਰੀ} - ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿਚ ਹਰ ਰੋਜ਼ ਵੱਡੀ ਗਿਣਤੀ ਵਿਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ ਜ਼ਿਲ੍ਹਾ ਸਿਹਤ ਪ੍ਰਸ਼ਾਸਨ ...
3 ਕਿੱਲੋ ਹੈਰੋਇਨ ਸਮੇਤ ਕਾਬੂ ਨਸ਼ਾ ਤਸਕਰ ਚਾਰ ਦਿਨਾਂ ਪੁਲਿਸ ਰਿਮਾਂਡ ‘ਤੇ
. . .  1 day ago
ਅਜਨਾਲਾ , 30 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ ਥਾਣਾ ਭਿੰਡੀਸੈਦਾਂ ਦੀ ਪੁਲਸ ਵੱਲੋਂ ਤਿੰਨ ਕਿਲੋ ਹੈਰੋਇਨ ਸਮੇਤ ਕਾਬੂ ਨਸ਼ਾ ਤਸਕਰ ਨੂੰ ਮਾਣਯੋਗ ਅਦਾਲਤ ਵੱਲੋਂ ਚਾਰ ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ I ‘ਅਜੀਤ’ ਨਾਲ ਗੱਲਬਾਤ ...
ਪ੍ਰਕਾਸ਼ ਦਿਹਾੜੇ ਮੌਕੇ ਟਾਂਡਾ ਵਿਖੇ ਕਰਵਾਇਆ ਗਿਆ ਵਿਸ਼ਾਲ ਗੁਰਮਤਿ ਸਮਾਗਮ
. . .  1 day ago
ਟਾਂਡਾ ਉੜਮੁੜ, 30 ਨਵੰਬਰ (ਦੀਪਕ ਬਹਿਲ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਤਪ-ਅਸਥਾਨ ਬਾਬਾ ਬਲਵੰਤ ਸਿੰਘ ਜੀ ਟਾਂਡਾ ਵਿਖੇ ਇੱਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਮੌਕੇ ਦੂਰ ...
ਫ਼ਿਰੋਜ਼ਪੁਰ-ਮੋਗਾ ਮਾਰਗ 'ਤੇ ਪੈਂਦੇ ਸੜਕੀ ਪੁਲ ਉਪਰ ਲਿਖੇ 'ਖਾਲਿਸਤਾਨ ਜਿੰਦਾਬਾਦ' ਦੇ ਨਾਅਰੇ
. . .  1 day ago
ਫ਼ਿਰੋਜ਼ਪੁਰ, 30 ਨਵੰਬਰ (ਰਾਕੇਸ਼ ਚਾਵਲਾ)- ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜਿੱਥੇ ਸਮੁੱਚੇ ਪੰਜਾਬ ਦੇ ਕਿਸਾਨ ਦਿੱਲੀ ਦੀ ਦਹਿਲੀਜ਼ 'ਤੇ ਬੈਠੇ ਪ੍ਰਦਰਸ਼ਨ ਕਰ ਰਹੇ ਹਨ, ਉਥੇ ਹੀ ਪੰਜਾਬ ਅੰਦਰ ਅਮਨ ਸ਼ਾਂਤੀ ਨੂੰ ਖੋਰਾ ਲਗਾਉਣ ਦੀਆਂ ਕੋਝੀਆਂ ...
ਐਮ. ਐਸ. ਪੀ. ਅਤੇ ਕਿਸਾਨ-ਆੜ੍ਹਤੀ ਰਿਸ਼ਤੇ ਨੂੰ ਕਾਇਮ ਰੱਖਣ ਲਈ ਕਿਸਾਨ ਸੰਘਰਸ਼ ਜ਼ਰੂਰੀ- ਕੈਪਟਨ ਅਮਰਿੰਦਰ ਸਿੰਘ
. . .  1 day ago
ਡੇਰਾ ਬਾਬਾ ਨਾਨਕ, 30 ਨਵੰਬਰ (ਕਾਹਲੋਂ)- ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਡੇਰਾ ਬਾਬਾ ਨਾਨਕ ਵਿਖੇ ਕਰਾਏ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 15 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਬਟਾਲਾ ਦਾਣਾ ਮੰਡੀ 'ਚ ਪਰਮਲ ਦੀ ਸਰਕਾਰੀ ਖ਼ਰੀਦ ਸ਼ੁਰੂ

ਬਟਾਲਾ, 29 ਸਤੰਬਰ (ਕਾਹਲੋਂ)-ਸਥਾਨਕ ਡੇਰਾ ਰੋਡ 'ਤੇ ਸਥਿਤ ਦਾਣਾ ਮੰਡੀ ਵਿਖੇ ਪਰਮਲ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ, ਜਿਸ ਤਹਿਤ ਅੱਜ ਦਲਜੀਤ ਸਿੰਘ ਸ਼ਾਹ ਦੀ ਆੜ੍ਹਤ ਦਲਬੀਰ ਸਿੰਘ ਐਾਡ ਕੰਪਨੀ 'ਤੇ 121 ਪਰਮਲ ਦੀ ਢੇਰੀ ਆਈ | ਕਿਸਾਨ ਖੁਸ਼ਦੀਪ ਸਿੰਘ ਅਤੇ ਕਿਸਾਨ ਸੁਰਜੀਤ ਸਿੰਘ ਵਲੋਂ ਲਿਆਂਦੀ ਲਗਪਗ 150 ਕੁਇੰਟਲ ਪਰਮਲ 121 ਪਨਸਪ ਦੇ ਅਧਿਕਾਰੀਆਂ ਵਲੋਂ ਮੰਡੀ ਪ੍ਰਧਾਨ ਮਨਬੀਰ ਸਿੰਘ ਰੰਧਾਵਾ, ਆੜ੍ਹਤੀ ਦਲਜੀਤ ਸਿੰਘ ਸ਼ਾਹ, ਆੜ੍ਹਤੀ ਜਗਦੀਪ ਸਿੰਘ ਭੁੱਲਰ, ਆੜ੍ਹਤੀ ਅਮਰੀਕ ਸਿੰਘ, ਆੜ੍ਹਤੀ ਕੁਲਜੀਤ ਸਿੰੰਘ ਬਾਜਵਾ, ਇੰਸ: ਪਨਸਪ ਚਿੰਤਨ ਜੁਲਕਾ, ਆਕਸਨ ਰਿਕਾਰਡਰ ਰਜਿੰਦਰ ਕੁਮਾਰ, ਬਲੇਸ਼ਵਰ ਸ਼ਰਮਾ ਮੰਡੀ ਸੁਪਰਵਾਈਜਰ, ਸਤਪਾਲ ਮੁਨੀਮ ਦੀ ਹਾਜ਼ਰੀ ਵਿਚ ਸਰਕਾਰੀ ਰੇਟ 1888 ਰੁਪਏ ਪ੍ਰਤੀ ਕੁਇੰਟਲ 'ਤੇ ਖਰੀਦੀ ਗਈ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਮੰਡੀ ਵਿਚ ਪਰਮਲ ਦੀਆਂ ਢੇਰੀਆਂ ਆਈਆਂ ਸਨ, ਪ੍ਰੰਤੂ ਸਰਕਾਰੀ ਖਰੀਦ ਨਹੀਂ ਸੀ ਹੋ ਸਕੀ |

ਬਟਾਲਾ ਮੰਡੀ 'ਚ 5 ਖਰੀਦ ਏਜੰਸੀਆਂ ਕਰਨਗੀਆਂ ਪਰਮਲ ਦੀ ਖ਼ਰੀਦ

ਮਾਰਕੀਟ ਕਮੇਟੀ ਬਟਾਲਾ ਦੇ ਸਕੱਤਰ ਬਿਕਰਮਜੀਤ ਸਿਘ ਨੇ ਕਿਹਾ ਕਿ ਸਰਕਾਰ ਦੇ ਅਦੇਸ਼ਾਂ ਮੁਤਾਬਿਕ ਸਰਕਾਰੀ ਖਰੀਦ ਦੇ ਪੂਰੇ ਪ੍ਰਬੰਧ ਕਰ ਦਿੱਤੇ ਹਨ ਤੇ ਬਟਾਲਾ ਮੰਡੀ 'ਚ ਸਰਕਾਰ ਦੀਆਂ 5 ਖਰੀਦ ਏਜੰਸੀਆਂ ਪਰਮਲ ਦੀ ਖਰੀਦ ਕਰਨਗੀਆਂ | ਉਨ੍ਹਾਂ ਕਿਹਾ ਕਿ ਮਾਰਕਫੈੱਡ, ...

ਪੂਰੀ ਖ਼ਬਰ »

ਸਾਬਕਾ ਸਰਪੰਚ ਨੇ ਆਪਣੇ ਪਰਿਵਾਰ 'ਤੇ ਲਗਾਏ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼

ਪੁਰਾਣਾ ਸ਼ਾਲਾ, 29 ਸਤੰਬਰ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਦਾਊਵਾਲ ਦੇ ਸਾਬਕਾ ਸਰਪੰਚ ਨੇ ਆਪਣੇ ਹੀ ਪਰਿਵਾਰ ਵਲੋਂ ਉਸ ਨੰੂ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ | ਸਾਬਕਾ ਸਰਪੰਚ ਮੁਨੀਰ ਮਸੀਹ ਪੁੱਤਰ ਵਿਸਾਲਾ ਮਸੀਹ ਵਾਸੀ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਲਏ ਗਏ ਫ਼ੈਸਲੇ ਸ਼ਾਲਾਘਾਯੋਗ-ਨਵਦੀਪ ਸਿੰਘ ਪੰਨੂੰ

ਬਟਾਲਾ, 29 ਸਤੰਬਰ (ਕਾਹਲੋਂ)-ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲਏ ਗਏ ਫ਼ੈਸਲੇ ਸ਼ਾਲਾਘਾਯੋਗ ਹਨ ਅਤੇ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ | ਇਨ੍ਹਾਂ ...

ਪੂਰੀ ਖ਼ਬਰ »

ਗਰੀਬ ਵਿਦਿਆਰਥੀਆਂ ਨੂੰ ਦਾਖ਼ਲਾ ਨਾ ਦੇਣ ਵਾਲੇ 1650 ਕਾਲਜਾਂ ਦੀ ਮਾਨਤਾ ਰੱਦ ਕਰੇ ਪੰਜਾਬ ਸਰਕਾਰ-ਘੁੰਮਣ

ਬਟਾਲਾ, 29 ਸਤੰਬਰ (ਕਾਹਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਨੇ ਵਰਕਰਾਂ ਦੀ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਦੇ 1650 ਕਾਲਜਾਂ ਵਲੋਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਦਾਖ਼ਲੇ ਨਾ ...

ਪੂਰੀ ਖ਼ਬਰ »

ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਦੀ ਹੜਤਾਲ ਜਾਰੀ

ਗੁਰਦਾਸਪੁਰ, 29 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਵਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਲਗਾਤਾਰ ਜਾਰੀ ਹੈ | ਪੈਨਸ਼ਨਰਜ਼ ਵਲੋਂ ਗੁਰੂ ਨਾਨਕ ਪਾਰਕ ਵਿਖੇ ਕੀਤੀ ਜਾ ਰਹੀ ਹੜਤਾਲ ਵਿਚ ਜ਼ਿਲ੍ਹਾ ਪ੍ਰਧਾਨ ਜਵੰਦ ...

ਪੂਰੀ ਖ਼ਬਰ »

ਐੱਸ.ਐੱਸ. ਬਾਜਵਾ ਸਕੂਲ 1 ਅਕਤੂਬਰ ਤੋਂ ਖੁੱਲ੍ਹਣ ਦੀ ਤਿਆਰੀ 'ਚ

ਬਟਾਲਾ, 29 ਸਤੰਬਰ (ਕਾਹਲੋਂ)-ਸਰਕਾਰੀ ਨਿਰਦੇਸ਼ਾਂ ਦੇ ਅਨੁਸਾਰ ਐੱਸ.ਐੱਸ. ਬਾਜਵਾ ਸਕੂਲ ਕਾਦੀਆਂ 1 ਅਕਤੂਬਰ ਤੋਂ ਖੁੱਲਣ ਦੀ ਤਿਆਰੀ ਵਿਚ ਹੈ | ਸਕੂਲ ਵਿਚ ਨਵੇਂ ਆਕਸੀਮੀਟਰ, ਥਰਮੋਸਕੈਨਰ, ਮਾਸਕ, ਹੈਾਡ ਸੈਨੇਟਾਈਜ਼ਰ, ਸੈਨੇਟਾਈਜ਼ਰ ਪੰਪ ਆਦਿ ਲਿਆਂਦੇ ਗਏ ਹਨ | ਸਕੂਲ ਵਿਚ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਦੀ ਹੜਤਾਲ ਦੂਸਰੇ ਦਿਨ ਜਾਰੀ ਰਹੀ

ਕਾਦੀਆਂ, 29 ਸਤੰਬਰ (ਕੁਲਵਿੰਦਰ ਸਿੰਘ)-ਨਗਰ ਕੌਾਸਲ ਕਾਦੀਆਂ ਦੇ ਸਫ਼ਾਈ ਸੇਵਕਾਂ ਵਲੋਂ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਤਿੰਨ ਰੋਜ਼ਾ ਹੜਤਾਲ ਦੇ ਮੱਦੇਨਜ਼ਰ ਦੂਸਰੇ ਦਿਨ ਹੜਤਾਲ ਜਾਰੀ ਰਹੀ ਤੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ | ਇਹ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਬਾਜਵਾ ਨੇ ਭਾਗੋਵਾਲ ਦੀਆਂ ਤਿੰਨ ਪੰਚਾਇਤਾਂ ਨੂੰ ਕਰੀਬ 50 ਲੱਖ ਦੇ ਦਿੱਤੇ ਚੈੱਕ

ਬਟਾਲਾ, 29 ਸਤੰਬਰ (ਕਾਹਲੋਂ)-ਪਿੰਡ ਭਾਗੋਵਾਲ ਦੀਆਂ ਤਿੰਨ ਪੰਚਾਇਤਾਂ ਨੂੰ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਰੀਬ 50 ਲੱਖ ਦੀ ਗ੍ਰਾਂਟ ਦੇ ਚੈੱਕ ਵੰਡੇ | ਇਸ ਮੌਕੇ ਪੰਚਾਇਤਾਂ ਨੂੰ ਚੈੱਕ ਭੇਟ ਕਰਦਿਆਂ ਮੰਤਰੀ ਸ: ...

ਪੂਰੀ ਖ਼ਬਰ »

ਜ਼ਹਿਰੀਲੀ ਦਵਾਈ ਖਾਣ ਨਾਲ ਬਿਜਲੀ ਮੁਲਾਜ਼ਮ ਦੀ ਮੌਤ

ਕਾਹਨੂੰਵਾਨ/ਸਠਿਆਲੀ/ਭੈਣੀ ਮੀਆਂ ਖਾਂ, 29 ਸਤੰਬਰ (ਜੱਜ, ਜਸਪਾਲ, ਜਸਬੀਰ)-ਪਿੰਡ ਸੀਹ ਭੱਟੀ ਵਿਖੇ ਇਕ ਬਿਜਲੀ ਮੁਲਾਜ਼ਮ ਦੀ ਜ਼ਹਿਰੀਲੀ ਦਵਾਈ ਖਾਣ ਕਰ ਕੇ ਮੌਤ ਹੋ ਜਾਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਬ ਸਟੇਸ਼ਨ ਤੁਗਲਵਾਲ ਵਿਖੇ ਨੌਕਰੀ ਕਰ ਰਹੇ ਬਿਜਲੀ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ ਕੋਰੋਨਾ ਦੇ 59 ਨਵੇਂ ਮਾਮਲੇ ਆਏ ਸਾਹਮਣੇ, ਛੇ ਦੀ ਹੋਈ ਮੌਤ-ਕੁੱਲ ਮੌਤਾਂ ਦੀ ਗਿਣਤੀ 138

ਗੁਰਦਾਸਪੁਰ, 29 ਸਤੰਬਰ (ਸੁਖਵੀਰ ਸਿੰਘ ਸੈਣੀ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ | ਸਿਹਤ ਵਿਭਾਗ ਵਲੋਂ ਇਸ ਨੂੰ ਲੈ ਕੇ ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਟੈਸਟ ਕੀਤੇ ਜਾ ਰਹੇ ਹਨ | ਇਸ ਸਬੰਧੀ ਗੱਲ ਕਰਦੇ ...

ਪੂਰੀ ਖ਼ਬਰ »

ਭਾਜਪਾ ਦੀਆਂ ਗ਼ਲਤ ਨੀਤੀਆਂ ਕਰਕੇ ਭਾਜਪਾ ਕਾਰਜਕਾਰਨੀ ਮੈਂਬਰ ਭੂਣ ਨੇ ਦਿੱਤਾ ਅਸਤੀਫ਼ਾ

ਪੁਰਾਣਾ ਸ਼ਾਲਾ, 29 ਸਤੰਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਜਸਵਿੰਦਰ ਸਿੰਘ ਭੂਣ ਸਾਬਕਾ ਸਰਪੰਚ ਨੇ ਕਿਸਾਨ ਵਿਰੋਧੀ ਬਿੱਲਾਂ ਨੰੂ ਲੈ ਕੇ ਭਾਜਪਾ ਪਾਰਟੀ ਤੋਂ ਆਪਣਾ ਨਾਤਾ ਤੋੜ ਲਿਆ ਹੈ | ...

ਪੂਰੀ ਖ਼ਬਰ »

ਯੂਥ ਕਾਂਗਰਸ ਆਗੂਆਂ ਦੀਆਂ ਗਿ੍ਫ਼ਤਾਰੀਆਂ ਨੰੂ ਲੈ ਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਗੁਰਦਾਸਪੁਰ, 29 ਸਤੰਬਰ (ਸਖਵੀਰ ਸਿੰਘ ਸੈਣੀ/ਗੁਰਪ੍ਰਤਾਪ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਆਰਡੀਨੈਂਸ ਬਿੱਲਾਂ ਨੰੂ ਰੱਦ ਕਰਵਾਉਣ ਲਈ ਬੀਤੇ ਦਿਨੀਂ ਕਿਸਾਨਾਂ ਵਲੋਂ ਦਿੱਲੀ ਵਿਖੇ ਇਕ ਟਰੈਕਟਰ ਨੰੂ ਅੱਗ ਲਗਾ ਦਿੱਤੀ ਗਈ ਸੀ | ਜਿਸ ਦੇ ਸਿੱਟੇ ਵਜੋਂ ਦਿੱਲੀ ...

ਪੂਰੀ ਖ਼ਬਰ »

ਟਰੈਵਲ ਏਜੰਟ ਦੀ ਠੱਗੀ ਤੋਂ ਦੁਖੀ ਹੋ ਕੇ ਨੌਜਵਾਨ ਨੇ ਨਿਗਲੀ ਜ਼ਹਿਰ-ਹਾਲਤ ਸਥਿਰ

ਸਠਿਆਲੀ, 29 ਸਤੰਬਰ (ਜਸਪਾਲ ਸਿੰਘ)-ਇੱਥੋਂ ਨਜ਼ਦੀਕ ਪੈਂਦੇ ਅੱਡਾ ਕੋਟ ਟੋਡਰ ਮੱਲ ਵਿਚ ਰਹਿੰਦੇ ਇਕ ਭਿੱਟੇਵੱਡ ਦੇ ਪਰਿਵਾਰ ਦੇ ਇਕ ਨੌਜਵਾਨ ਨੇ ਟਰੈਵਲ ਏਜੰਟ ਦੀ ਠੱਗੀ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਖਾ ਲਈ ਹੈ | ਇਸ ਸਬੰਧੀ ਪੀੜਤ ਨੌਜਵਾਨ ਪਰਮਜੀਤ ਸਿੰਘ ਦੀ ਪਤਨੀ ...

ਪੂਰੀ ਖ਼ਬਰ »

ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਆਪਣੀਆਂ ਮੰਗਾਂ ਸਬੰਧੀ ਸਫ਼ਾਈ ਸੇਵਕਾਂ ਨੇ ਕੀਤੀ ਨਾਅਰੇਬਾਜ਼ੀ

ਦੀਨਾਨਗਰ, 29 ਸਤੰਬਰ (ਯਸ਼ਪਾਲ ਸ਼ਰਮਾ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਨਗਰ ਪਾਲਿਕਾ ਕਰਮਚਾਰੀ ਸੰਗਠਨ ਅਤੇ ਪੰਜਾਬ ਮਿਊਾਸੀਪਲ ਮੁਲਾਜ਼ਮ ਫੈਡਰੇਸ਼ਨ ਵਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਗਲਤ ਨੀਤੀਆਂ ਦੇ ਆਧਾਰ 'ਤੇ ਆਏ ਦਿਨ ਲਏ ਜਾ ਰਹੇ ਮੁਲਾਜ਼ਮ ਵਿਰੋਧੀ ...

ਪੂਰੀ ਖ਼ਬਰ »

ਗਲੋਬਲ ਮਾਈਗ੍ਰੇਸ਼ਨ ਨੇ 10 ਵਿਦਿਆਰਥੀਆਂ ਦੇ ਇਕੱਠੇ ਲਗਵਾਏ ਯੂ.ਕੇ. ਦੇ ਸਟੱਡੀ ਵੀਜ਼ੇ

ਗੁਰਦਾਸਪੁਰ, 29 ਸਤੰਬਰ (ਸੁਖਵੀਰ ਸਿੰਘ ਸੈਣੀ)-ਸਥਾਨਕ ਬਟਾਲਾ ਰੋਡ ਸਥਿਤ ਗਲੋਬਲ ਮਾਈਗ੍ਰੇਸ਼ਨ ਵਲੋਂ ਲਗਾਤਾਰ ਵਿਦੇਸ਼ਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਸੁਪਨਿਆਂ ਨੰੂ ਸਾਕਾਰ ਕੀਤਾ ਜਾ ਰਿਹਾ ਹੈ | ਜਿਸ ਤਹਿਤ ਗਲੋਬਲ ਮਾਈਗਰੇਸ਼ਨ ਵਲੋਂ ਇਕੱਠੇ 10 ...

ਪੂਰੀ ਖ਼ਬਰ »

ਮੋਟਰਸਾਈਕਲ ਅੱਗੇ ਕੁੱਤਾ ਆਉਣ ਕਾਰਨ ਮਾਂ-ਧੀ ਜ਼ਖ਼ਮੀ, ਚਾਲਕ ਵਾਲ-ਵਾਲ ਬਚਿਆ

ਗੁਰਦਾਸਪੁਰ, 29 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਮੋਟਰਸਾਈਕਲ 'ਤੇ ਸਵਾਰ ਹੋ ਕੇ ਜਠੇਰਿਆਂ 'ਤੇ ਜਾ ਰਹੇ ਪਤੀ-ਪਤਨੀ ਅਤੇ ਧੀ ਦੇ ਮੋਟਰਸਾਈਕਲ ਅੱਗੇ ਕੁੱਤਾ ਆਉਣ ਕਾਰਨ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਟੱਕਰ ਵੱਜਣ ਨਾਲ ਜ਼ਖ਼ਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਹੋਈ ਮੌਤ

ਪੁਰਾਣਾ ਸ਼ਾਲਾ, 29 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਸੜਕ 'ਤੇ ਗੁਰਦੁਆਰਾ ਬੀਬੀ ਸੁੰਦਰੀ ਨੇੜੇ ਪੈਂਦੀ ਨਹਿਰ 'ਤੇ ਇਕ ਅਣਪਛਾਤੇ ਵਾਹਨ ਦੀ ਲਪੇਟ ਵੱਜਣ ਨਾਲ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ | ਜਿਸ ਨੂੰ ਲੋਕਾਂ ਵਲੋਂ ਸਿਵਲ ਹਸਪਤਾਲ ਗੁਰਦਾਸਪੁਰ ...

ਪੂਰੀ ਖ਼ਬਰ »

ਭਾਈ ਹਰਜੀਤ ਸਿੰਘ ਝਾਵਰ ਦੀ ਸੜਕ ਹਾਦਸੇ 'ਚ ਮੌਤ

ਤਿੱਬੜ, 29 ਸਤੰਬਰ (ਭੁਪਿੰਦਰ ਸਿੰਘ ਬੋਪਾਰਾਏ)-ਨਜ਼ਦੀਕੀ ਪਿੰਡ ਝਾਵਰ ਦੇ ਭਾਈ ਜਤਿੰਦਰ ਸਿੰਘ ਗਗਨ ਉੱਘੇ ਸਮਾਜ ਸੇਵੀ ਅਤੇ ਧਾਰਮਿਕ ਸ਼ਖਸੀਅਤ ਨੰੂ ਉਸ ਵੇਲੇ ਭਾਰੀ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਭਰਾ ਭਾਈ ਹਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਇਕ ਸੜਕ ਹਾਦਸੇ ਦੌਰਾਨ ...

ਪੂਰੀ ਖ਼ਬਰ »

ਪੈਸਿਆਂ ਦੇ ਲੈਣ-ਦੇਣ ਨੰੂ ਲੈ ਕੇ ਕੀਤੀ ਕੁੱਟਮਾਰ-ਵਿਅਕਤੀ ਗੰਭੀਰ ਜ਼ਖ਼ਮੀ

ਗੁਰਦਾਸਪੁਰ, 29 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਸਥਾਨਕ ਸਿਵਲ ਹਸਪਤਾਲ ਵਿਖੇ ਇਕ ਏਜੰਟ ਵਲੋਂ ਪੈਸਿਆਂ ਦੇ ਲੈਣ ਦੇਣ ਨੰੂ ਲੈ ਕੇ ਗੱੁਜਰ ਭਾਈਚਾਰੇ ਨਾਲ ਸਬੰਧਿਤ ਇਕ ਵਿਅਕਤੀ ਵਲੋਂ ਉਸ ਉਪਰ ਮਾਰ ਕੁਟਾਈ ਦੇ ਦੋਸ਼ ਲਗਾਏ ਗਏ ਹਨ | ਇਸ ਸਬੰਧੀ ਸਿਵਲ ਹਸਪਤਾਲ ਵਿਖੇ ਜੇਰੇ ...

ਪੂਰੀ ਖ਼ਬਰ »

ਸਿੱਧਵਾਂ ਮੰਡੀ ਵਿਚ ਉਡੀਕਦੇ ਰਹੇ ਕਿਸਾਨ-ਨਹੀਂ ਆਇਆ ਕੋਈ ਖ਼ਰੀਦਦਾਰ

ਤਿੱਬੜ, 29 ਸਤੰਬਰ (ਭੁਪਿੰਦਰ ਸਿੰਘ ਬੋਪਾਰਾਏ)-ਫੋਕਲ ਪੁਆਇੰਟ ਦਾਣਾ ਮੰਡੀ ਵਿਚ ਅੱਧੀ ਕੁ ਦਰਜਨ ਝੋਨੇ ਦੀਆਂ ਢੇਰੀਆਂ ਵਿਕਣ ਲਈ ਆਈਆਂ ਹਨ | ਪਰ ਕੋਈ ਖ਼ਰੀਦਦਾਰ ਨਾ ਹੋਣ ਕਰਕੇ ਆੜ੍ਹਤੀਆਂ ਵਲੋਂ ਦਾਣੇ ਤੋਲ ਕੇ ਬੋਰੀਆਂ ਭਰ ਲਈ ਗਈਆਂ ਹਨ | ਮੰਡੀ ਵਿਚੋਂ ਇਕੱਤਰ ਕੀਤੀ ਗਈ ...

ਪੂਰੀ ਖ਼ਬਰ »

ਵੋਕੇਸ਼ਨਲ ਟਰੇਨਰ ਯੂਨੀਅਨ ਪੰਜਾਬ ਨੇ ਮੰਗਾਂ ਸਬੰਧੀ ਡੀ.ਸੀ. ਨੰੂ ਦਿੱਤਾ ਮੰਗ-ਪੱਤਰ

ਗੁਰਦਾਸਪੁਰ, 29 ਸਤੰਬਰ (ਆਲਮਬੀਰ ਸਿੰਘ)-ਸਥਾਨਕ ਗੁਰੂ ਨਾਨਕ ਪਾਰਕ ਵਿਖੇ ਵੋਕੇਸ਼ਨਲ ਟਰੇਨਰ ਯੂਨੀਅਨ ਐਨ.ਐਸ.ਕਿਊ.ਐਫ ਵੋਕੇਸ਼ਨਲ ਅਧਿਆਪਕਾ ਵਲੋਂ ਆਪਣੀਆਂ ਮੰਗਾਂ ਸਬੰਧੀ ਡੀ.ਸੀ ਨੰੂ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਯੂਨੀਅਨ ਦੇ ਸਾਬਕਾ ਪ੍ਰਧਾਨ ਅਨੂਪਜੀਤ ਸਿੰਘ, ...

ਪੂਰੀ ਖ਼ਬਰ »

ਸ਼ਿਵਾਲਿਕ ਆਈ.ਟੀ.ਆਈ. ਵਿਖੇ ਵੱਖ-ਵੱਖ ਟਰੇਡਾਂ 'ਚ ਦਾਖ਼ਲੇ ਦੀ ਅੰਤਿਮ ਮਿਤੀ ਅੱਜ

ਗੁਰਦਾਸਪੁਰ, 29 ਸਤੰਬਰ (ਆਰਿਫ਼)-ਸ਼ਿਵਾਲਿਕ ਆਈ.ਟੀ.ਆਈ ਗੁਰਦਾਸਪੁਰ ਵਿਖੇ ਵੱਖ ਵੱਖ ਟਰੇਡਾਂ ਨਾਲ ਸਬੰਧਿਤ ਦਾਖ਼ਲੇ ਦੀ ਮਿਤੀ ਅੱਜ 30 ਸਤੰਬਰ 2020 ਨੰੂ ਆਖ਼ਰੀ ਮਿਤੀ ਵਜੋਂ ਘੋਸ਼ਿਤ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਵਾਲਿਕ ਆਈ.ਟੀ.ਆਈ ਟੈਕਨੀਕਲ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ 'ਚ ਦੀਨਾਨਗਰ ਦੇ ਵਰਕਰ ਤੇ ਅਹੁਦੇਦਾਰ ਹੋਏ ਸ਼ਾਮਿਲ

ਦੀਨਾਨਗਰ, 29 ਸਤੰਬਰ (ਸੋਢੀ)-ਕੇਂਦਰ ਵਿਚ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਲੈ ਕੇ ਸੂਬੇ ਦੇ ਕਿਸਾਨਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਤੇ ਇਸ ਬਿੱਲ ਨੂੰ ਵਾਪਸ ...

ਪੂਰੀ ਖ਼ਬਰ »

ਵਿਕਟਰ ਮਸੀਹ ਦੀ ਅਗਵਾਈ ਹੇਠ ਬੱਬੇਹਾਲੀ ਹੋਏ ਸਮਾਗਮ 'ਚ ਇਸਾਈ ਆਗੂਆਂ ਦਾ ਪਹੁੰਚਿਆ ਕਾਫ਼ਲਾ

ਗੁਰਦਾਸਪੁਰ, 29 ਸਤੰਬਰ (ਆਰਿਫ਼)-ਬੀਤੇ ਦਿਨੀਂ ਕਿਸਾਨਾਂ ਦੇ ਹੱਕ ਵਿਚ ਗੁਰਦਾਸਪੁਰ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ ਨੰੂ ਸੰਬੋਧਨ ਕਰਨ ਪਹੁੰਚੇ ਸੁਖਬੀਰ ਸਿੰਘ ਬਾਦਲ ਦਾ ਸਵਾਗਤ ਕਰਨ ਲਈ ਵੱਖ ਵੱਖ ਹਲਕਿਆਂ ਤੋਂ ਆਗੂਆਂ ਨੇ ਪਹੁੰਚ ਕੇ ਸੁਖਬੀਰ ਸਿੰਘ ਬਾਦਲ ਦਾ ...

ਪੂਰੀ ਖ਼ਬਰ »

ਬੱਬੇਹਾਲੀ ਹੋਏ ਸਮਾਗਮ 'ਚ ਇੰਦਰਜੀਤ ਰੰਧਾਵਾ ਸੈਂਕੜੇ ਸਾਥੀਆਂ ਸਮੇਤ ਹੋਏ ਸ਼ਾਮਿਲ

ਗੁਰਦਾਸਪੁਰ, 29 ਸਤੰਬਰ (ਆਰਿਫ਼)-ਬੀਤੇ ਦਿਨੀਂ ਪਿੰਡ ਬੱਬੇਹਾਲੀ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਮਦ 'ਤੇ ਹਲਕਾ ਡੇਰਾ ਬਾਬਾ ਨਾਨਕ ਤੋਂ ਸੀਨੀਅਰ ਅਕਾਲੀ ਆਗੂ ਇੰਦਰਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਸੈਂਕੜੇ ਅਕਾਲੀ ...

ਪੂਰੀ ਖ਼ਬਰ »

ਵੁੱਡ ਸਟਾਕ ਪਬਲਿਕ ਸਕੂਲ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਬਟਾਲਾ, 29 ਸਤੰਬਰ (ਕਾਹਲੋਂ)-ਵੁੱਡਸਟਕ ਪਬਲਿਕ ਸਕੂਲ 'ਚ ਪਿ੍ੰ: ਐਨਸੀ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ | ਜਿਸ ਵਿਚ ਸਕੂਲ ਦੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਬੱਚਿਆਂ ਨੇ ਆਨਲਾਈਨ ...

ਪੂਰੀ ਖ਼ਬਰ »

ਐੱਮ.ਆਰ.ਐੱਸ. ਭੱਲਾ ਸਕੂਲ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਬਟਾਲਾ, 29 ਸਤੰਬਰ (ਕਾਹਲੋਂ)-ਐਮ.ਆਰ.ਐਸ. ਭੱਲਾ ਸਕੂਲ ਕਿਲ੍ਹਾ ਮੰਡੀ ਬਟਾਲਾ ਵਿਖੇ ਸ: ਭਗਤ ਸਿੰਘ ਦਾ ਜਨਮ ਦਿਨ ਪਿ੍ੰਸੀਪਲ ਰਜਨੀ ਸਲਹੋਤਰਾ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਪਿ੍ੰ: ਰਜਨੀ ਸਲਹੋਤਰਾ ਨੇ ਸ: ਭਗਤ ਸਿੰਘ ਸ਼ਹੀਦ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ...

ਪੂਰੀ ਖ਼ਬਰ »

ਸਫ਼ਾਈ ਸੇਵਕ ਯੂਨੀਅਨ ਬਟਾਲਾ ਨੇ ਦੂਸਰੇ ਦਿਨ ਖਜ਼ਾਨਾ ਮੰਤਰੀ ਦਾ ਪੁਤਲਾ ਫੂਕਿਆ

ਬਟਾਲਾ, 29 ਸਤੰਬਰ (ਹਰਦੇਵ ਸਿੰਘ ਸੰਧੂ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਅਰਥੀ ਫੂਕ ਮੁਜ਼ਾਹਰਾ ਦੂਸਰੇ ਦਿਨ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਪੰਜਾਬ ਪ੍ਰਧਾਨ ਅਸ਼ੋਕ ਸਾਰਵਾਨ ਦੇ ਹੁਕਮਾਂ ਅਨੁਸਾਰ ਨਗਰ ਨਿਗਮ ਬਟਾਲਾ 'ਚ ...

ਪੂਰੀ ਖ਼ਬਰ »

ਸਫ਼ਾਈ ਸੇਵਕ ਯੂਨੀਅਨ ਆਗੂਆਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

ਧਾਰੀਵਾਲ, 29 ਸਤੰਬਰ (ਸਵਰਨ ਸਿੰਘ)-ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਲੈ ਕੇ ਨਗਰ ਕੌਾਸਲ ਧਾਰੀਵਾਲ ਦੇ ਸਫ਼ਾਈ ਸੇਵਕ ਯੂਨੀਅਨ ਵਲੋਂ ਪ੍ਰਧਾਨ ਸਿਕੰਦਰ ਦੀ ਅਗਵਾਈ ਵਿਚ ਸਥਾਨਕ ਸ਼ਹੀਦ ਭਗਤ ਸਿੰਘ ਚੌਕ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ...

ਪੂਰੀ ਖ਼ਬਰ »

ਬੱਚਿਆਂ ਦੇ ਮਾਹਿਰ ਡਾਕਟਰ ਦੀ ਨਿਯੁਕਤੀ ਲਈ ਬਾਜਵਾ ਦਾ ਕੀਤਾ ਧੰਨਵਾਦ

ਫਤਹਿਗੜ੍ਹ ਚੂੜੀਆਂ, 29 ਸਤੰਬਰ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਅਤੇ ਆਸ-ਪਾਸ ਪਿੰਡਾਂ ਦੇ ਲੋਕਾਂ ਦੀ ਲੰਮੇਂ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਫਤਹਿਗੜ੍ਹ ਚੂੜੀਆਂ ਦੇ ਸਰਕਾਰੀ ਹਸਪਤਾਲ ਵਿਖੇ ਡਾ. ਸ਼ੁਭਨੀਤ ਕੁਮਾਰ ਬੱਚਿਆਂ ਦੇ ਮਾਹਿਰ ...

ਪੂਰੀ ਖ਼ਬਰ »

ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਵਾਗਤ ਲਈ 400 ਗੱਡੀਆਂ ਦਾ ਕਾਫ਼ਲਾ ਜ਼ਵੇਗਾ-ਸੋਨੂੰ ਲੰਗਾਹ

ਧਾਰੀਵਾਲ, 29 ਸਤੰਬਰ (ਸਵਰਨ ਸਿੰਘ)-ਸ਼੍ਰੋਮਣੀ ਅਕਾਲੀ ਦਲ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਲਾਲ ਕੋਠੀ ਧਾਰੀਵਾਲ ਵਿਖ਼ੇ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਮੈਂਬਰ ਕੋਰ ਕਮੇਟੀ ਨੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਪ©ੀਸ਼ਦ ਸਾਬਕਾ ਚੇਅਰਮੈਨ ...

ਪੂਰੀ ਖ਼ਬਰ »

ਭਾਜਪਾ ਹੁਣ ਖੇਤੀ ਕਾਨੂੰਨ ਅਤੇ ਪੰਜਾਬੀ ਭਾਸ਼ਾ ਦੇ ਮੁੱਦੇ 'ਤੇ ਕਿਸ ਤਰ੍ਹਾਂ ਜਿੱਤੇਗੀ 2022 'ਚ ਪੰਜਾਬੀਆਂ ਦਾ ਦਿਲ

ਪਠਾਨਕੋਟ, 29 ਸਤੰਬਰ (ਸੰਧੂ)-ਅਕਾਲੀਆਂ ਦੀ ਬੇੜੀ ਵਿਚ ਸਵਾਰ ਹੋ ਕੇ ਪੰਜਾਬ ਅੰਦਰ ਮੰਤਰੀ ਪੱਦ ਦੇ ਅਹੁਦਿਆਂ ਦਾ ਨਿੱਘ ਮਾਨ ਕੇ ਪੰਜਾਬ ਦੇ ਸ਼ਹਿਰੀ ਖੇਤਰ ਦੇ ਨਾਲ-ਨਾਲ ਪੇਂਡੂ ਖੇਤਰ ਵਿਚ ਵੀ ਆਪਣਾ ਆਧਾਰ ਬਣਾਉਣ ਲਈ ਪਿਛਲੇ 3 ਦਹਾਕਿਆਂ ਤੋਂ ਕੰਮ ਕਰ ਰਹੀ ਭਾਰਤੀ ਜਨਤਾ ...

ਪੂਰੀ ਖ਼ਬਰ »

ਡਮਟਾਲ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਚਿੱਟਾ, ਨਸ਼ੇ ਦੇ ਕੈਪਸੂਲ ਤੇ ਲਾਹਣ ਕੀਤੀ ਬਰਾਮਦ

ਡਮਟਾਲ, 29 ਸਤੰਬਰ (ਰਾਕੇਸ਼ ਕੁਮਾਰ)-ਨਸ਼ੇ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਡਮਟਾਲ ਦੀ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਦੌਰਾਨ ਚਿੱਟਾ, ਨਸ਼ੇ ਦੇ ਕੈਪਸੂਲ ਅਤੇ ਲਾਹਣ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦੇ ਅਧਿਕਾਰੀ, ਸਕੂਲ ਮੁਖੀ, ਅਧਿਆਪਕ ਤੇ ਵਿਦਿਆਰਥੀ ਬਣਨਗੇ ਬੱਡੀ ਗਰੁੱਪ

ਪਠਾਨਕੋਟ, 29 ਸਤੰਬਰ (ਚੌਹਾਨ)-ਸਿੱਖਿਆ ਵਿਭਾਗ ਵਲੋਂ 5 ਅਕਤੂਬਰ ਤੱਕ ਬੱਡੀ ਗਰੁੱਪ ਹਫ਼ਤਾ ਮਨਾਉਣ ਦੀ ਪਹਿਲਕਦਮੀ ਕੀਤੀ ਜਾ ਰਹੀ ਹੈ | ਜਿਸ ਦਾ ਮਕਸਦ ਵਿਭਾਗ ਦੀਆਂ ਸਰਗਰਮੀਆਂ ਨੰੂ ਹੋਰ ਸੰਜੀਦਗੀ ਨਾਲ ਚਲਾਇਆ ਜਾ ਸਕੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੀ.ਈ.ਓ.(ਸੈ.) ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਪਠਾਨਕੋਟ ਡੀਪੂ ਦੇ ਟ੍ਰੈਫ਼ਿਕ ਸੁਪਰਵਾਈਜ਼ਰ ਸਟਾਫ਼ ਦੀ ਮੀਟਿੰਗ

ਪਠਾਨਕੋਟ, 29 ਸਤੰਬਰ (ਆਰ. ਸਿੰਘ)-ਪੰਜਾਬ ਰੋਡਵੇਜ਼ ਪਠਾਨਕੋਟ ਡੀਪੂ ਦੇ ਟ੍ਰੈਫਿਕ ਸੁਪਰਵਾਈਜ਼ਰ ਸਟਾਫ਼ ਦੀ ਮੀਟਿੰਗ ਬੱਸ ਸਟੈਂਡ ਪਠਾਨਕੋਟ ਵਿਖੇ ਅਸ਼ੋਕ ਕੁਮਾਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੋਵਿਡ-19 ਦੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖਦਿਆਂ ਕੀਤੀ ਗਈ¢ ...

ਪੂਰੀ ਖ਼ਬਰ »

ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵਲੋਂ ਜੰਗਲਾਤ ਮੰਤਰੀ ਦਾ ਪੁਤਲਾ ਫੂਕਿਆ

ਬਟਾਲਾ, 29 ਸਤੰਬਰ (ਕਾਹਲੋਂ)-ਡੈਮੋਕਰੇਟਿਕ ਜੰਗਲਾਤ ਵਰਕਰਜ਼ ਯੂਨੀਅਨ ਰੇਂਜ ਅਲੀਵਾਲ ਵਲੋਂ ਜੰਗਲਾਤ ਮੰਤਰੀ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਜੰਗਲਾਤ ਵਰਕਰਾਂ ਨੂੰ ਚਾਰ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਜਿਸ ਕਾਰਨ ਘਰ ਦਾ ...

ਪੂਰੀ ਖ਼ਬਰ »

ਜ਼ਿਲੇ 'ਚ 32 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ, ਚਾਰ ਲੋਕਾਂ ਦੀ ਮੌਤ-ਕੁੱਲ ਮੌਤਾਂ ਦੀ ਗਿਣਤੀ ਹੋਈ 76

ਪਠਾਨਕੋਟ, 29 ਸਤੰਬਰ (ਚੌਹਾਨ)-ਜ਼ਿਲ੍ਹੇ ਅੰਦਰ 32 ਲੋਕ ਕੋਰੋਨਾ ਪਾਜ਼ੀਟਿਵ ਆਏ ਹਨ | ਜਿਸ ਨਾਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 3591 ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ. ਡਾ: ਭੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਚਾਰ ਲੋਕਾਂ ਦੀ ...

ਪੂਰੀ ਖ਼ਬਰ »

ਰੇਲਵੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਯੂ.ਆਰ.ਐੱਮ.ਯੂ. ਵਲੋਂ ਰੇਲਵੇ ਵਿਰੁੱਧ ਰੋਸ ਪ੍ਰਦਰਸ਼ਨ

ਪਠਾਨਕੋਟ, 29 ਸਤੰਬਰ (ਆਰ. ਸਿੰਘ)-ਰੇਲਵੇ ਸਟੇਸ਼ਨ ਪਠਾਨਕੋਟ ਵਿਖੇ ਯੂ.ਆਰ.ਐਮ.ਯੂ. ਨੇ ਰੇਲਵੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਬਰਾਂਚ ਸਕੱਤਰ ਮੰਗਤ ਰਾਮ ਸੈਣੀ ਦੀ ਅਗਵਾਈ ਹੇਠ ਰੇਲਵੇ ਵਿਰੁੱਧ ਆਪਣਾ ਗ਼ੁੱਸਾ ਜ਼ਾਹਿਰ ਕੀਤਾ¢ ਬਰਾਂਚ ਸਕੱਤਰ ਮੰਗਤ ਰਾਮ ਸੈਣੀ ਨੇ ...

ਪੂਰੀ ਖ਼ਬਰ »

ਇਸਤਰੀ ਅਕਾਲੀ ਦਲ ਦੀ ਸ਼ਹਿਰੀ ਪ੍ਰਧਾਨ ਸੁਖਵਿੰਦਰ ਕੌਰ ਵਲੋਂ ਕਿਸਾਨਾਂ ਦੇ ਹੱਕ 'ਚ ਰੋਸ ਪ੍ਰਦਰਸ਼ਨ

ਸ੍ਰੀ ਹਰਿਗੋਬਿੰਦਪੁਰ, 29 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਤੋਂ ਅਕਾਲੀ ਦਲ ਦੀ ਸ਼ਹਿਰੀ ਪ੍ਰਧਾਨ ਬੀਬੀ ਸੁਖਵਿੰਦਰ ਕੌਰ ਦੀ ਅਗਵਾਈ ਹੇਠ ਇਕੱਤਰ ਹੋਈਆਂ ਬੀਬੀਆਂ ਵਲੋਂ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਮੰਡੀ ਤੋੜ੍ਹਨ ਸੰਬਧੀ ਕੇਂਦਰ ਦੀ ਮੋਦੀ ...

ਪੂਰੀ ਖ਼ਬਰ »

ਮਿਹਨਤਕਸ਼ ਕਿਰਸਾਨੀ ਖ਼ਿਲਾਫ਼ ਕਾਲਾ ਕਾਨੂੰਨ ਲਿਆ ਕੇ ਕੇਂਦਰ ਨੇ ਕਿਸਾਨਾਂ ਦਾ ਦਿਲ ਦੁਖਾਇਆ-ਖੁਸ਼ਹਾਲਪੁਰ

ਕਲਾਨੌਰ, 29 ਸਤੰਬਰ (ਪੁਰੇਵਾਲ)-ਕੇਂਦਰੀ ਕੋਆਪਰੇਟਿਵ ਵਿਭਾਗ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਇੱਥੇ ਪਲਵਿੰਦਰ ਸਿੰਘ ਮੱਲ੍ਹੀ ਦੇ ਗ੍ਰਹਿ ਵਿਖੇ ਵਿਸ਼ੇਸ਼ ਮੀਟਿੰਗ ਦੌਰਾਨ ਪਹੁੰਚੇ ਕਿਸਾਨਾਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਕੇਂਦਰ ਸਰਕਾਰ ...

ਪੂਰੀ ਖ਼ਬਰ »

ਗ੍ਰੀਨ ਕੰਪਲੈਕਸ ਨਿਵਾਸੀਆਂ ਦੇ ਵਫ਼ਦ ਨੇ ਪੰਚਾਇਤ ਮੰਤਰੀ ਬਾਜਵਾ ਨੂੰ ਮਿਲ ਕੇ ਦਿੱਤਾ ਮੰਗ-ਪੱਤਰ

ਬਟਾਲਾ, 29 ਸਤੰਬਰ (ਬੁੱਟਰ)-ਧੁੱਪਸੜੀ ਨਜ਼ਦੀਕ ਬਟਾਲਾ ਤੋਂ ਕਾਦੀਆਂ ਰੋਡ ਅਤੇ ਕਾਹਨੂੰਵਾਨ ਰੋਡ ਨੂੰ ਆਪਸ ਵਿਚ ਜੋੜਦੀ 60 ਫੁੱਟ ਚੌੜੀ ਸੜਕ ਰਾਹੀਂ ਪਿਛਲੇ ਕੁਝ ਦਿਨਾਂ ਤੋਂ ਬਟਾਲਾ ਵਿਖੇ ਹੋ ਰਹੇ ਪੁਲ ਦੇ ਨਵੀਨੀਕਰਨ ਕਰ ਕੇ ਕਾਦੀਆਂ, ਸ੍ਰੀ ਹਰਗੋਬਿੰਦਪੁਰ ਅਤੇ ਜਲੰਧਰ ...

ਪੂਰੀ ਖ਼ਬਰ »

ਨਿਸ਼ਾਨ ਸਿੰਘ ਝੇਲਾ ਨੇ ਖੇਤੀ ਬਿੱਲ ਦੇ ਵਿਰੋਧ 'ਚ ਭਾਜਪਾ ਛੱਡੀ

ਤਾਰਾਗੜ੍ਹ, 29 ਸਤੰਬਰ (ਸੋਨੂੰ ਮਹਾਜਨ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲ ਦੇ ਵਿਰੋਧ ਵਿਚ ਭਾਜਪਾ ਤਾਰਾਗੜ੍ਹ ਮੰਡਲ ਦੇ ਨਵ ਨਿਯੁਕਤ ਸਕੱਤਰ ਅਤੇ ਨੌਜਵਾਨ ਕਿਸਾਨ ਆਗੂ ਨਿਸ਼ਾਨ ਸਿੰਘ ਝੇਲਾ ਨੇ ਭਾਜਪਾ ਤੋਂ ਅਸਤੀਫਾ ਦਿੱਤਾ | ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਸੇਵਾ-ਮੁਕਤੀ 'ਤੇ ਵਿਸ਼ੇਸ਼-ਮੁੱਖ ਅਧਿਆਪਕ ਰਜਿੰਦਰ ਕੌਰ

ਪਠਾਨਕੋਟ-ਰਜਿੰਦਰ ਕੌਰ ਜਿਨ੍ਹਾਂ ਦਾ ਜਨਮ ਪਿਤਾ ਗੋਪਾਲ ਸਿੰਘ ਅਤੇ ਮਾਤਾ ਬਾਲ ਕੌਰ ਦੇ ਘਰ 4-12-1961 ਨੂੰ ਬਟਾਲਾ ਸ਼ਹਿਰ ਵਿਖੇ ਹੋਇਆ | ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਗੁਰੂ ਨਾਨਕ ਪਬਲਿਕ ਸਕੂਲ ਬਟਾਲਾ ਤੋਂ ਪ੍ਰਾਪਤ ਕੀਤੀ ਉਪਰੰਤ ਬੇਰਿੰਗ ਕਾਲਜ ਬਟਾਲਾ ਤੋਂ ...

ਪੂਰੀ ਖ਼ਬਰ »

ਸੇਵਾ ਮੁਕਤੀ 'ਤੇ ਵਿਸ਼ੇਸ਼-ਐੱਸ.ਐੱਸ. ਮਾਸਟਰ ਭਜਨ ਦਾਸ

ਪਠਾਨਕੋਟ-ਸਿੱਖਿਆ ਦੇ ਖੇਤਰ ਵਿਚ ਆਪਣੀ ਜ਼ਿੰਦਗੀ ਦੇ ਬਿਹਤਰੀਨ 23 ਸਾਲ ਬੱਚਿਆ ਦੀ ਸੇਵਾ ਕਰਨ ਵਾਲੇ ਐੱਸ.ਐੱਸ ਮਾਸਟਰ ਭਜਨ ਦਾਸ ਨੇ ਆਪਣੀ ਗ੍ਰੇਜੂਏਸ਼ਨ ਪਠਾਨਕੋਟ ਦੇ ਸਭ ਤੋਂ ਪੁਰਾਣੇ ਐੱਸ.ਐਮ.ਡੀ.ਆਰ.ਐੱਸ.ਡੀ ਕਾਲਜ ਤੋਂ ਕੀਤੀ ਉਸ ਤੋਂ ਬਾਅਦ ਰੋਹਤਕ ਯੂਨੀਵਰਸਿਟੀ ...

ਪੂਰੀ ਖ਼ਬਰ »

ਰੇਣੂ ਬਾਲਾ ਬਣੀ ਜ਼ਿਲ੍ਹਾ ਪ੍ਰਧਾਨ

ਪਠਾਨਕੋਟ, 29 ਸਤੰਬਰ (ਚੌਹਾਨ)-ਸ਼ਿਵ ਸੈਨਾ ਪੰਜਾਬ ਉੱਤਰ-ਭਾਰਤ ਚੇਅਰਮੈਨ ਸਤੀਸ਼ ਮਹਾਜਨ ਦੀ ਪ੍ਰਧਾਨਗੀ ਵਿਚ ਮੀਟਿੰਗ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਹਿਮਾਚਲ ਮਹਿਲਾ ਵਿੰਗ ਚੇਅਰਮੈਨ ਸੁਨੀਤਾ ਨਾਗ ਅਤੇ ਪ੍ਰਧਾਨ ਹਿਮਾਚਲ ਪ੍ਰਦੇਸ਼ ਰਜਨੀ ਪਲਾਇਆ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX