ਤਾਜਾ ਖ਼ਬਰਾਂ


ਗ੍ਰੇਟਰ ਹੈਦਰਾਬਾਦ 'ਚ ਚੋਣ ਪ੍ਰਕਿਰਿਆ ਸ਼ੁਰੂ, ਭਾਜਪਾ ਨੇ ਲਾਈ ਪੂਰੀ ਤਾਕਤ
. . .  21 minutes ago
ਹੈਦਰਾਬਾਦ, 1 ਦਸੰਬਰ - ਦੇਸ਼ ਦੇ ਹਾਈ ਪ੍ਰੋਫਾਈਲ ਨਗਰ ਨਿਗਮ 'ਚ ਸ਼ਾਮਲ ਹੋ ਚੁੱਕੇ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਲਈ ਮਤਦਾਨ ਸ਼ੁਰੂ ਹੋ ਚੁੱਕਾ ਹੈ। ਭਾਜਪਾ ਨੇ ਇਸ ਚੋਣ ਲਈ ਆਪਣੀ ਪੂਰੀ ਤਾਕਤ ਝੋਂਕ ਦਿੱਤੀ ਹੈ। ਗ੍ਰੇਟਰ ਹੈਦਰਾਬਾਦ ਨਗਰ ਨਿਗਮ ਚੋਣਾਂ ਭਾਜਪਾ ਤੇ...
ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਜਥੇਬੰਦੀਆਂ 8 ਵਜੇ ਮੀਟਿੰਗ ਕਰਨਗੀਆਂ
. . .  57 minutes ago
ਅਜਨਾਲਾ/ਜੰਡਿਆਲਾ ਗੁਰੂ, 1 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋ/ਰਣਜੀਤ ਸਿੰਘ ਜੋਸਨ) - ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਨੂੰ ਘੇਰ ਕੇ ਬੈਠੀਆਂ ਕਿਸਾਨ ਜਥੇਬੰਦੀਆਂ ਅੱਜ 3 ਵਜੇ ਵਿਗਿਆਨ ਭਵਨ ਵਿਖੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਸਵੇਰੇ 8 ਵਜੇ ਮੀਟਿੰਗ ਕਰਨਗੀਆਂ...
ਕਿਸਾਨ ਅੰਦੋਲਨ : ਕੇਂਦਰ ਤੇ ਕਿਸਾਨਾਂ ਵਿਚਕਾਰ ਹੋ ਸਕਦੀ ਹੈ ਅੱਜ ਮੀਟਿੰਗ, ਭੇਜਿਆ ਗਿਆ ਸੱਦਾ
. . .  about 1 hour ago
ਅਜਨਾਲਾ, 1 ਦਸੰਬਰ - ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਅੱਜ ਵਿਗਿਆਨ ਭਵਨ ਵਿਖੇ ਦੁਪਹਿਰ 3 ਵਜੇ ਮੀਟਿੰਗ ਲਈ ਸੱਦਿਆ...
ਅੱਜ ਦਾ ਵਿਚਾਰ
. . .  about 1 hour ago
ਕਿਸਾਨ ਅੰਦੋਲਨ: ਸਿੰਘੂ ਸਰਹੱਦੀ ਹੰਗਾਮੇ ‘ਚ ਦਿੱਲੀ ਪੁਲਿਸ ਦੀ ਕਾਰਵਾਈ, ਦੰਗਿਆਂ ਸਮੇਤ ਕਈ ਧਾਰਾਵਾਂ ‘ਚ ਐਫ.ਆਈ.ਆਰ.
. . .  1 day ago
ਨਵੀਂ ਦਿੱਲੀ , 30 ਨਵੰਬਰ - ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀ ਨਹੀਂ ਸੁਣੀ ਗਈ ਤਾਂ ਦਿੱਲੀ ਨੂੰ ਗੁਆਂਢੀ ਰਾਜਾਂ ਨਾਲ ਜੋੜਨ ਵਾਲੀਆਂ ਸਾਰੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਦੌਰਾਨ, ਦਿੱਲੀ ਪੁਲਿਸ ਨੇ ਕਿਸਾਨ ਅੰਦੋਲਨ ਦੌਰਾਨ ...
ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਵਿਚ ਗੁਰੂ ਰਵਿਦਾਸ ਜੀ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ
. . .  1 day ago
ਲਖਨਊ , 30 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਹਲਕੇ ਵਾਰਾਣਸੀ ਦੇ ਦੌਰੇ ਦੌਰਾਨ ਗੁਰੂ ਰਵਿਦਾਸ ਪਾਰਕ ਵਿਖੇ ਗੁਰੂ ਰਵਿਦਾਸ ਜੀ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਸਮੇਂ ਦੌਰਾਨ ਉਨ੍ਹਾਂ ...
ਟਰੱਕ ਨੇ 4 ਖੜ੍ਹੀਆ ਕਾਰਾਂ ਨੂੰ ਮਾਰੀ ਟੱਕਰ
. . .  1 day ago
ਜਲੰਧਰ , 30 ਨਵੰਬਰ - ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਨਜ਼ਦੀਕ ਇਕ ਟਰੱਕ ਨੇ 4 ਖੜ੍ਹੀਆਂ ਕਾਰਾਂ ਨੂੰ ਟੱਕਰ ਮਾਰ ਕੇ ਚੂਰ ਚੂਰ ਕਰ ਦਿੱਤਾ।
ਟਿਕਰੀ ਬਾਰਡਰ ਉੱਤੇ ਕਿਸਾਨ ਟਰੈਕਟਰਾਂ ਉੱਤੇ ਹੀ ਮੋਮਬੱਤੀਆਂ ਲਗਾ ਕੇ ਮਨਾ ਰਹੇ ਨੇ ਗੁਰਪੁਰਬ
. . .  1 day ago
ਨਵੀਂ ਦਿੱਲੀ, 30 ਨਵੰਬਰ (ਦਮਨਜੀਤ ਸਿੰਘ )- ਦਿੱਲੀ ਦੇ ਟਿਕਰੀ ਬਾਰਡਰ ਤੇ ਧਰਨਾ ਦੇ ਰਹੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਉੱਤੇ ਹੀ ਮੋਮਬੱਤੀਆਂ ਲਗਾ ਕੇ ਸ੍ਰੀ ਗੁਰੂ ਨਾਨਕ ਜੀ ਦਾ ਗੁਰਪੁਰਬ ਮਨਾ ਰ...
ਜ਼ੀਰਕਪੁਰ ਪੁਲਿਸ ਨੇ ਲੱਖਾਂ ਰੁਪਏ ਦੇ ਗਹਿਣਿਆਂ ਤੇ ਨਕਦੀ ਸਣੇ 2 ਚੋਰ ਅੜਿੱਕੇ ਲਏ
. . .  1 day ago
ਜ਼ੀਰਕਪੁਰ, 30 ਨਵੰਬਰ { ਹੈਪੀ ਪੰਡਵਾਲਾ} - ਸ਼ਹਿਰ 'ਚ ਚੋਰੀ ਦੀਆਂ ਘਟਨਾਵਾਂ ਨੂੰ ਨੱਥ ਪਾਉਂਦਿਆਂ ਪੁਲਿਸ ਨੇ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਚੋਰਾਂ ਦੀ ਪਛਾਣ ਮੰਨਾ ...
ਨਸ਼ਾ ਤਸਕਰ ਦੀ ਨਿਸ਼ਾਨਦੇਹੀ ਤੇ ਸਰਹੱਦ ਤੋਂ 2 ਕਿਲੋ ਹੈਰੋਇਨ ਬਰਾਮਦ
. . .  1 day ago
ਮਮਦੋਟ ,30 ਨਵੰਬਰ (ਸੁਖਦੇਵ ਸਿੰਘ ਸੰਗਮ) - ਕੁਝ ਦਿਨ ਪਹਿਲਾਂ 5 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ ਦੀ ਨਿਸ਼ਾਨਦੇਹੀ 'ਤੇ ਕਾਰਵਾਈ ਕਰਦਿਆਂ ਨਾਰਕੋਟਿਕਸ ਸੈੱਲ ਫਿਰੋਜ਼ਪੁਰ ਵੱਲੋਂ ...
ਸੁੰਨਸਾਨ ਪਈਆਂ ਰੇਲ ਪਟੜੀਆਂ ’ਤੇ ਮੁੜ ਦੌੜਨਗੀਆਂ ਯਾਤਰੀ ਰੇਲਾਂ
. . .  1 day ago
ਮਲੋਟ, 30 ਨਵੰਬਰ (ਪਾਟਿਲ)- ਭਾਰਤੀ ਰੇਲਵੇ ਨੇ ਕਰੀਬ 8 ਮਹੀਨਿਆਂ ਦੇ ਸਮੇਂ ਤੋਂ ਬਾਅਦ ਸ੍ਰੀ ਗੰਗਾਨਗਰ ਤੋਂ ਹਰਿਦੁਆਰ ਅਤੇ ਦਿੱਲੀ ਨੂੰ ਜਾਣ ਵਾਲੀਆਂ ਰੇਲਾਂ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਜਿਸ ਦੇ ਤਹਿਤ 1 ਦਸੰਬਰ 2020 ...
ਸੀ.ਆਈ.ਏ ਸਟਾਫ ਜੈਤੋ ਵੱਲੋਂ ਚੋਰੀ ਦੇ 21 ਬੈਟਰਿਆਂ ਸਮੇਤ ਸੱਤਾਂ ਨੂੰ ਕੀਤਾ ਗ੍ਰਿਫਤਾਰ
. . .  1 day ago
ਜੈਤੋ, 30 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸੀ.ਆਈ.ਏ ਸਟਾਫ ਜੈਤੋ ਵੱਲੋਂ ਚੋਰੀ ਦੇ 21 ਬੈਟਰਿਆਂ ਸਮੇਤ 9ਵਾਂ 'ਚੋਂ 7 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਉਪ ਕਪਤਾਨ ...
ਲੱਖਾਂ ਦੀਵਿਆਂ ਨਾਲ ਕਾਸ਼ੀ ਦੀਆਂ ਚੁਰਾਸੀ ਘਾਟਾਂ ਦਾ ਜਗਮਗ ਹੋਣਾ ਅਲੱਗ ਹੈ - ਪ੍ਰਧਾਨ ਮੰਤਰੀ ਮੋਦੀ
. . .  1 day ago
ਲਖਨਊ , 30 ਨਵੰਬਰ - ਵਾਰਾਨਸੀ ਦੇ ਦੇਵ ਦੀਵਾਲੀ ਮਹਾਂਉਤਸਵ 'ਚ ਸ਼ਾਮਿਲ ਹੋਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਲੱਖਾਂ ਦੀਵਿਆਂ ਦਾ ਜੱਗ ਜਗ ਹੋਣਾ ਅਲੌਕਿਕ ਹੈ। ਗੰਗਾ ਦਾ ਪ੍ਰਕਾਸ਼ ਹੋਰ ਵੀ ਅਲੌਕਿਕ ...
ਕੋਰੋਨਾ ਦਾ ਆਰਟੀ-ਪੀਸੀਆਰ ਟੈਸਟ ਹੁਣ 800 ਰੁਪਏ ਵਿਚ ਦਿੱਲੀ ਵਿਚ ਹੋਵੇਗਾ
. . .  1 day ago
ਨਵੀਂ ਦਿੱਲੀ, 30 ਨਵੰਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਰਟੀ-ਪੀਸੀਆਰ ਟੈਸਟ ਦੀਆਂ ਕੀਮਤਾਂ ਘਟਾਉਣ ਦੇ ਨਿਰਦੇਸ਼ ਦਿੱਤੇ। ਇਸ ਹਿਦਾਇਤ ਤੋਂ ਬਾਅਦ, ਦਿੱਲੀ ਵਿਚ ਕੋਰੋਨਾ ਦੀ ਜਾਂਚ ਲਈ ਆਰਟੀ-ਪੀਸੀਆਰ ਦੀ ...
ਜਨਮ ਦਿਨ ਪਾਰਟੀ ਤੋਂ ਆ ਰਹੇ ਤਿੰਨ ਨੌਜਵਾਨ ਟਰੈਕਟਰ ਟਰਾਲੀ ਦੀ ਲਪੇਟ ‘ਚ ਆਏ, ਇੱਕ ਦੀ ਮੌਤ, ਦੋ ਜ਼ਖਮੀ
. . .  1 day ago
ਬੁਢਲਾਡਾ ,30 ਨਵੰਬਰ (ਸਵਰਨ ਸਿੰਘ ਰਾਹੀ)- ਆਪਣੇ ਦੋਸਤ ਦੀ ਜਨਮ ਦਿਨ ਪਾਰਟੀ ਮਨਾ ਕੇ ਘਰ ਆ ਰਹੇ ਹਾਜੀ ਵਾਲਾ ਕਾਰਖਾਨਾ ਵਾਰਡ ਨੰਬਰ 13 ਬੁਢਲਾਡਾ ਨਿਵਾਸੀ 3 ਨੌਜਵਾਨਾ ਦੇ ਮੋਟਰ ਸਾਇਕਲ ਨੂੰ ਇਕ ਫੂਸ ...
ਨੌਜਵਾਨ ਲੜਕੇ ਨੂੰ ਇਨੋਵਾ ਗੱਡੀ ਹੇਠ ਕੁਚਲਕੇ ਮਾਰਿਆ ,ਦੂਸਰਾ ਜ਼ਖ਼ਮੀ
. . .  1 day ago
ਖੇਮਕਰਨ , 30 ਨਵੰਬਰ (ਰਾਕੇਸ਼ ਬਿੱਲਾ) - ਖੇਮਕਰਨ ਥਾਣੇ ਅਧੀਨ ਪੈਂਦੇ ਪਿੰਡ ਭੂਰਾ ਕੋਹਨਾਂ ਨਜ਼ਦੀਕ ਬੀਤੀ ਰਾਤ ਮੇਨ ਸੜਕ ‘ਤੇ ਇੱਕ ਇਨੋਵਾ ਗੱਡੀ ਵਾਲਿਆਂ ਨੇ ਮੋਟਰ ਸਾਈਕਲ ‘ਤੇ ਸਵਾਰ ਦੋ ਨੌਜਵਾਨ ਲੜਕਿਆਂ ਨੂੰ ...
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਮ ਤੱਕ ਲਗਪਗ 6 ਲੱਖ ਦੇ ਕਰੀਬ ਸੰਗਤਾਂ ਨਤਮਸਤਕ ਹੋਈਆਂ
. . .  1 day ago
ਸੁਲਤਾਨਪੁਰ ਲੋਧੀ ,30 ਨਵੰਬਰ (ਜਗਮੋਹਨ ਸਿੰਘ ਥਿੰਦ,ਅਮਰਜੀਤ ਕੋਮਲ ,ਹੈਪੀ ,ਲਾਡੀ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਮ ਤੱਕ ਲਗਪਗ 6 ਲੱਖ ਦੇ ...
ਮੱਥਾ ਟੇਕਣ ਆਏ ਅਨਿਲ ਵਿੱਜ ਨੂੰ ਕਿਸਾਨਾਂ ਦੇ ਰੋਹ ਦਾ ਕਰਨਾ ਪਿਆ ਸਾਹਮਣਾ
. . .  1 day ago
ਨਵੀਂ ਦਿੱਲੀ , 30 ਨਵੰਬਰ - ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਵਿਜ, ਜੋ ਗੁਰਦਵਾਰਾ ਸ੍ਰੀ ਗੁਰੂ ਪੰਜੋਖਰਾ ਸਾਹਿਬ ਮੱਥਾ ਟੇਕਣ ਲਈ ਆਏ ਸਨ, ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨ ਅੰਦੋਲਨ ਖਿਲਾਫ ਹਰਿਆਣਾ ਪੁਲਿਸ ਦੀ ...
ਪਿੰਡ ਫਾਂਬੜਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ
. . .  1 day ago
ਹਰਿਆਣਾ, 30 ਨਵੰਬਰ (ਹਰਮੇਲ ਸਿੰਘ ਖੱਖ)- ਅੱਜ ਪਿੰਡ ਫਾਂਬੜਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ...
ਰੇਲਵੇ ਸਟੇਸ਼ਨ ਗਹਿਰੀ ਮੰਡੀ (ਜੰਡਿਆਲਾ ਗੁਰੂ) ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 69ਵੇਂ ਦਿਨ ਵੀ ਜਾਰੀ
. . .  1 day ago
ਜੰਡਿਆਲਾ ਗੁਰੂ , 30 ਨਵੰਬਰ- (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ...
ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਅੱਜ 108 ਨਵੇਂ ਮਰੀਜ਼ ਸਾਹਮਣੇ ਆਏ , 3 ਨੇ ਦਮ ਤੋੜਿਆ
. . .  1 day ago
ਲੁਧਿਆਣਾ,30 ਨਵੰਬਰ {ਸਲੇਮਪੁਰੀ} - ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿਚ ਹਰ ਰੋਜ਼ ਵੱਡੀ ਗਿਣਤੀ ਵਿਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ ਜ਼ਿਲ੍ਹਾ ਸਿਹਤ ਪ੍ਰਸ਼ਾਸਨ ...
3 ਕਿੱਲੋ ਹੈਰੋਇਨ ਸਮੇਤ ਕਾਬੂ ਨਸ਼ਾ ਤਸਕਰ ਚਾਰ ਦਿਨਾਂ ਪੁਲਿਸ ਰਿਮਾਂਡ ‘ਤੇ
. . .  1 day ago
ਅਜਨਾਲਾ , 30 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ ਥਾਣਾ ਭਿੰਡੀਸੈਦਾਂ ਦੀ ਪੁਲਸ ਵੱਲੋਂ ਤਿੰਨ ਕਿਲੋ ਹੈਰੋਇਨ ਸਮੇਤ ਕਾਬੂ ਨਸ਼ਾ ਤਸਕਰ ਨੂੰ ਮਾਣਯੋਗ ਅਦਾਲਤ ਵੱਲੋਂ ਚਾਰ ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ I ‘ਅਜੀਤ’ ਨਾਲ ਗੱਲਬਾਤ ...
ਪ੍ਰਕਾਸ਼ ਦਿਹਾੜੇ ਮੌਕੇ ਟਾਂਡਾ ਵਿਖੇ ਕਰਵਾਇਆ ਗਿਆ ਵਿਸ਼ਾਲ ਗੁਰਮਤਿ ਸਮਾਗਮ
. . .  1 day ago
ਟਾਂਡਾ ਉੜਮੁੜ, 30 ਨਵੰਬਰ (ਦੀਪਕ ਬਹਿਲ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਤਪ-ਅਸਥਾਨ ਬਾਬਾ ਬਲਵੰਤ ਸਿੰਘ ਜੀ ਟਾਂਡਾ ਵਿਖੇ ਇੱਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਮੌਕੇ ਦੂਰ ...
ਫ਼ਿਰੋਜ਼ਪੁਰ-ਮੋਗਾ ਮਾਰਗ 'ਤੇ ਪੈਂਦੇ ਸੜਕੀ ਪੁਲ ਉਪਰ ਲਿਖੇ 'ਖਾਲਿਸਤਾਨ ਜਿੰਦਾਬਾਦ' ਦੇ ਨਾਅਰੇ
. . .  1 day ago
ਫ਼ਿਰੋਜ਼ਪੁਰ, 30 ਨਵੰਬਰ (ਰਾਕੇਸ਼ ਚਾਵਲਾ)- ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜਿੱਥੇ ਸਮੁੱਚੇ ਪੰਜਾਬ ਦੇ ਕਿਸਾਨ ਦਿੱਲੀ ਦੀ ਦਹਿਲੀਜ਼ 'ਤੇ ਬੈਠੇ ਪ੍ਰਦਰਸ਼ਨ ਕਰ ਰਹੇ ਹਨ, ਉਥੇ ਹੀ ਪੰਜਾਬ ਅੰਦਰ ਅਮਨ ਸ਼ਾਂਤੀ ਨੂੰ ਖੋਰਾ ਲਗਾਉਣ ਦੀਆਂ ਕੋਝੀਆਂ ...
ਐਮ. ਐਸ. ਪੀ. ਅਤੇ ਕਿਸਾਨ-ਆੜ੍ਹਤੀ ਰਿਸ਼ਤੇ ਨੂੰ ਕਾਇਮ ਰੱਖਣ ਲਈ ਕਿਸਾਨ ਸੰਘਰਸ਼ ਜ਼ਰੂਰੀ- ਕੈਪਟਨ ਅਮਰਿੰਦਰ ਸਿੰਘ
. . .  1 day ago
ਡੇਰਾ ਬਾਬਾ ਨਾਨਕ, 30 ਨਵੰਬਰ (ਕਾਹਲੋਂ)- ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਡੇਰਾ ਬਾਬਾ ਨਾਨਕ ਵਿਖੇ ਕਰਾਏ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 15 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਅੰਮ੍ਰਿਤਸਰ

ਜ਼ਿਲ੍ਹੇ ਦੀ ਪ੍ਰਮੁੱਖ ਮੰਡੀ 'ਚ ਖ਼ਰੀਦ ਲਈ ਨਹੀਂ ਆਇਆ ਕੋਈ ਸਰਕਾਰੀ ਬਾਬੂ

ਅੰਮਿ੍ਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕੇਂਦਰ ਸਰਕਾਰ ਵਲੋਂ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਦੇ 2 ਦਿਨਾਂ ਬਾਅਦ ਵੀ ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂਵਾਲਾ ਵਿਖੇ ਅਜੇ ਤੱਕ ਕੋਈ ਸਰਕਾਰੀ ਬਾਬੂ ਨਹੀਂ ਆਇਆ, ਜਿਸ ਦਾ ਖਮਿਆਜਾ ਕਿਸਾਨਾਂ ਨੂੰ ਆਪਣੀ ਫਸਲ ਸਰਕਾਰੀ ਭਾਅ ਤੋਂ ਘੱਟ ਵੇਚ ਕੇ ਭੁਗਤਣਾ ਪੈ ਰਿਹਾ ਹੈ | ਜਦਕਿ ਦੂਜੇ ਪਾਸੇ ਡਿਪਟੀ ਕਮਿਸ਼ਨਰ ਗੁਰਪੀ੍ਰਤ ਸਿੰਘ ਖਹਿਰਾ ਵਲੋਂ ਅਧਿਕਾਰੀਆਂ ਨਾਲ ਖ਼ਰੀਦ ਪ੍ਰਬੰਧਾਂ ਦਾ ਅਗੇਤਾ ਜਾਇਜ਼ਾ ਲੈਣ ਸਮੇਂ ਜਿਲ੍ਹੇ ਦੀਆਂ 71 ਮੰਡੀਆਂ 'ਚ ਸਰਕਾਰੀ ਖ਼ਰੀਦ ਸ਼ੁਰੂ ਹੋਣ ਦਾ ਦਾਅਵਾ ਕੀਤਾ | ਮਿਲੀ ਜਾਣਕਾਰੀ ਮੁਤਾਬਕ ਪ੍ਰਮੁੱਖ ਦਾਣਾਂ ਮੰਡੀ ਭਗਤਾਂਵਾਲਾ ਵਿਖੇ ਸਰਕਾਰੀ ਖ਼ਰੀਦ ਲਈ ਅਜੇ ਤੱਕ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੇ ਮੰਡੀ 'ਚ ਜਾਣ ਦੀ ਖੇਚਲ ਨਹੀਂ ਕੀਤੀ | ਮੰਡੀ 'ਚ ਹੁਣ ਤੱਕ ਇਕੱਲੇ ਪਰਮਲ ਦੀ 10 ਹਜ਼ਾਰ ਤੋੜੇ ਦੀ ਆਮਦ ਤਾਂ ਹੋਈ ਹੈ ਪਰ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਨਿੱਜੀ ਫਰਮਾਂ ਵਲੋਂ 1600-1700 ਰੁਪਏ ਪ੍ਰਤੀ ਕੁਇੰਟਲ ਖਰੀਦਿਆ ਜਾ ਰਿਹਾ ਹੈ, ਜਿਸਦਾ ਕਿ ਸਰਕਾਰੀ ਭਾਅ 1888 ਰੁਪਏ ਪ੍ਰਤੀ ਕੁਇੰਟਲ ਹੈ | ਇਸ ਸਬੰਧੀ ਗੱਲਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਕਿਹਾ ਕਿ ਸਰਕਾਰੀ ਖ਼ਰੀਦ ਲਈ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਫਿਲਹਾਲ ਮੰਡੀ 'ਚ ਨਹੀ ਆਇਆ | ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਪੂਰੀ ਕੀਮਤ ਮਿਲ ਸਕੇ | ਉਥੇ ਹੀ ਦੂਜੇ ਪਾਸੇ ਡੀ. ਸੀ. ਖਹਿਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖਰੀਦ ਜੋ ਪਹਿਲਾਂ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾਣੀ ਸੀ ਉਹ ਹੁਣ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ 27 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਤੇ 28 ਸਤੰਬਰ ਤੱਕ ਮੰਡੀਆਂ ਵਿਚ 4275 ਮੀਟਰਿਕ ਟਨ ਆਮਦ ਹੋਈ ਹੈ ਤੇ ਵੱਖ-ਵੱਖ ਏਜੰਸੀਆਂ ਵਲੋਂ 3487 ਮੀਟਰਿਕ ਟਨ ਦੀ ਖ਼ਰੀਦ ਕੀਤੀ ਗਈ ਹੈ |

ਹੋਟਲ ਦੀ ਨਾਜਾਇਜ਼ ਉਸਾਰੀ ਮਾਮਲੇ 'ਚ ਨਿਗਮ ਦਾ ਐੱਮ. ਟੀ. ਪੀ. ਬਰਖ਼ਾਸਤ

ਅੰਮਿ੍ਤਸਰ, 29 ਸਤੰਬਰ (ਹਰਮਿੰਦਰ ਸਿੰਘ)-ਸਥਾਨਕ ਸਰਕਾਰਾਂ ਵਿਭਾਗ ਵਲੋਂ ਸਥਾਨਕ ਕੈਨੇਡੀ ਐਵੀਨਿਉ ਵਿਖੇ ਬਣ ਰਹੇ ਇਕ ਉਸਾਰੀ ਅਧੀਨ ਹੋਟਲ ਦੇ ਮਾਮਲੇ 'ਚ ਨਿਗਮ ਦੇ ਐੱਮ. ਟੀ. ਪੀ. ਆਈ. ਪੀ. ਸਿੰਘ ਰੰਧਾਵਾ ਨੂੰ ਬਰਖਾਸਤ ਕੀਤਾ ਗਿਆ ਹੈ, ਸਥਾਨਕ ਸਰਕਾਰਾਂ ਵਿਭਾਗ ਦੇ ...

ਪੂਰੀ ਖ਼ਬਰ »

ਸਾਬਕਾ ਮੰਤਰੀ ਜੋਸ਼ੀ ਵਲੋਂ ਪ੍ਰੀਤ ਨਗਰ ਕਾਲੋਨੀ ਦਾ ਦੌਰਾ

ਅੰਮਿ੍ਤਸਰ, 29 ਸਤੰਬਰ (ਹਰਮਿੰਦਰ ਸਿੰਘ)-ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਅੱਜ ਫਤਹਿਗੜ੍ਹ• ਚੂੜੀਆਂ ਰੋਡ 'ਤੇ ਸਥਿਤ ਪੰਚਾਇਤ ਪ੍ਰੀਤ ਨਗਰ ਕਾਲੋਨੀ ਦਾ ਦੌਰਾ ਕੀਤਾ ਤੇ ਇਲਾਕੇ ਦੇ ਲੋਕਾਂ ਨਾਲ ਬੈਠਕ ਕੀਤੀ | ਇਸ ਮੌਕੇ ਸਥਾਨਕ ਲੋਕਾਂ ਨੇ ਆਪਣੀਆਂ ਸਮਾਸਿਆਵਾਂ ...

ਪੂਰੀ ਖ਼ਬਰ »

ਅੱਜ ਇਕ ਵਾਰ ਫ਼ਿਰ ਖੁੱਲ੍ਹੇਗੀ ਅਟਾਰੀ-ਵਾਹਗਾ ਸਰਹੱਦ

ਅੰਮਿ੍ਤਸਰ, 29 ਸਤੰਬਰ (ਸੁਰਿੰਦਰ ਕੋਛੜ)-ਤਾਲਾਬੰਦੀ ਕਾਰਨ ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਫਸੇ ਪਾਕਿਸਤਾਨੀ ਨਾਗਰਿਕਾਂ ਤੇ ਕਸ਼ਮੀਰੀ ਵਿਦਿਆਰਥੀਆਂ ਨੂੰ ਪਾਕਿ ਭੇਜੇ ਜਾਣ ਲਈ 30 ਸਤੰਬਰ ਨੂੰ ਇਕ ਵਾਰ ਫਿਰ ਤੋਂ ਅਟਾਰੀ-ਵਾਹਗਾ ਸਰਹੱਦ ਖੋਲ੍ਹੀ ਜਾ ਰਹੀ ਹੈ | ਇਸ ਤੋਂ ...

ਪੂਰੀ ਖ਼ਬਰ »

ਪਾਵਨ ਸਰੂਪ ਲਾਪਤਾ ਮਾਮਲੇ 'ਚ ਦਿੱਤਾ ਜਾਣ ਵਾਲਾ ਧਰਨਾ 16ਵੇਂ ਦਿਨ ਵੀ ਜਾਰੀ ਰਿਹਾ

ਅੰਮਿ੍ਤਸਰ, 29 ਸਤੰਬਰ (ਹਰਮਿੰਦਰ ਸਿੰਘ)-328 ਪਾਵਨ ਸਰੂਪਾਂ ਦੇ ਲਾਪਤਾ ਮਾਮਲੇ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਮੰਗ ਨੂੰ ਲੈ ਕੇ ਸ਼ੋ੍ਰਮਣੀ ਕਮੇਟੀ ਦਫ਼ਤਰ ਦੇ ਸਾਹਮਣੇ ਧਰਨੇ 'ਤੇ ਬੈਠੇ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਧਰਨਾ ਅੱਜ 16ਵੇਂ ਦਿਨ ਵੀ ਜਾਰੀ ਰਿਹਾ, ਜਿਸ ...

ਪੂਰੀ ਖ਼ਬਰ »

ਅਣਪਛਾਤੇ ਲੁਟੇਰਿਆਂ ਵਲੋਂ ਮਾਰੀ ਗੋਲੀ ਨਾਲ ਠੇਕੇ ਦਾ ਕਰਿੰਦਾ ਜ਼ਖ਼ਮੀ

ਵੇਰਕਾ, 29 ਸਤੰਬਰ (ਪਰਮਜੀਤ ਸਿੰਘ ਬੱਗਾ)-ਪੁਲਿਸ ਥਾਣਾ ਸਦਰ ਖੇਤਰ ਦੇ ਇਲਾਕੇ 88 ਫੁੱਟ ਰੋਡ ਵਿਖੇ ਬੀਤੀ ਸ਼ਾਮ ਇਕ ਸ਼ਰਾਬ ਦੇ ਠੇਕੇ 'ਤੇ ਲੁੱਟ ਦੀ ਨੀਯਤ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਵਲੋਂ ਗੋਲੀ ਮਾਰ ਕੇ ਠੇਕੇ ਦੇ ਇਕ ਕਰਿੰਦੇ ਨੂੰ ਜ਼ਖ਼ਮੀ ...

ਪੂਰੀ ਖ਼ਬਰ »

ਘੱਟ ਹੋਣ ਲਗਿਆ ਕੋਰੋਨਾ ਦਾ ਡੰਗ , ਅੱਜ ਮਿਲੇ ਕੇਵਲ 108 ਪਾਜ਼ੀਟਿਵ ਕੇਸ ਤੇ ਦੋ ਮਰੀਜ਼ਾਂ ਦੀ ਹੋਈ ਮੌਤ

ਅੰਮਿ੍ਤਸਰ, 29 ਸਤੰਬਰ (ਰੇਸ਼ਮ ਸਿੰਘ)-ਕੋਰੋਨਾ ਦਾ ਡੰਗ ਪਹਿਲਾਂ ਦੇ ਮੁਕਾਬਲੇ ਲਗਾਤਾਰ ਘੱਟਦਾ ਜਾ ਰਿਹਾ ਹੈ ਅਤੇ ਇਸ ਦੇ ਅੰਕੜੇ ਜੋ ਬੀਤੇ ਦਿਨਾਂ 'ਚ ਇਕੱਲੇ ਅੰਮਿ੍ਤਸਰ 'ਚ ਹੀ ਚਾਰ ਸੈਂਕੜਿਆਂ ਦਾ ਅੰਕੜਾ ਵੀ ਟੱਪ ਗਏ ਸਨ ਤੇ ਮੌਤਾਂ ਦਾ ਅੰਕੜਾ ਵੀ ਦਰਜ਼ਨ ਦੀ ਗਿਣਤੀ ਟੱਪ ...

ਪੂਰੀ ਖ਼ਬਰ »

ਰਾਜਨੀਤੀ ਚਮਕਾਉਣ ਲਈ ਟਰੈਕਟਰ ਨੂੰ ਅੱਗ ਲਗਾਉਣ ਦੇ ਮਾਮਲੇ ਦੀ ਜਾਂਚ ਦੀ ਮੰਗ-ਪ੍ਰੋ. ਚਾਵਲਾ

ਅੰਮਿ੍ਤਸਰ, 29 ਸਤੰਬਰ (ਜੱਸ)- ਸਾਬਕਾ ਮੰਤਰੀ ਤੇ ਭਾਜਪਾ ਆਗੂ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੀਤੇ ਦਿਨ ਪੰਜਾਬ ਬੰਦ ਦੇ ਸੱਦੇ ਦੌਰਾਨ ਬਰਨਾਲਾ ਵਿਖੇ ਪ੍ਰਦਰਸ਼ਨ ਕਰਦਿਆਂ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਰਾਜਨੀਤੀ ਚਮਕਾਉਣ ਲਈ ...

ਪੂਰੀ ਖ਼ਬਰ »

ਕਿਸਾਨ ਅੱਜ ਜੀਓ ਦੀਆਂ ਸਿੰਮਾਂ ਸਾੜ ਕੇ ਕਰਨਗੇ ਵਿਰੋਧ ਪ੍ਰਦਰਸ਼ਨ

ਅੰਮਿ੍ਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕੇਂਦਰ ਸਰਕਾਰ ਦੇ ਨਾਲ-ਨਾਲ ਹੁਣ ਕਾਰਪੋਰੇਟ ਘਰਾਣਿਆਂ ਖਿਲਾਫ਼ ਵੀ ਸੰਘਰਸ਼ ਤਿੱਖਾ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਜਥੇਬੰਦੀ ਵਲੋਂ ਭਲਕੇ ...

ਪੂਰੀ ਖ਼ਬਰ »

ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਪਰਿਕਰਮਾ ਨੂੰ ਖੁੱਲ੍ਹਾ ਕਰਨ ਤੇ ਨਵੇਂ ਜੋੜਾ ਘਰ ਦੀ ਸ਼ੁੱਭ ਆਰੰਭਤਾ

ਬਾਬਾ ਬਕਾਲਾ ਸਾਹਿਬ, 29 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਦੀ ਪ੍ਰਕਰਮਾ ਨੂੰ ...

ਪੂਰੀ ਖ਼ਬਰ »

ਕਿਸਾਨਾਂ ਦੇ ਹੱਕਾਂ ਲਈ ਆਖ਼ਰੀ ਦਮ ਤੱਕ ਲੜਾਈ ਲੜੇਗਾ ਅਕਾਲੀ ਦਲ-ਮਜੀਠੀਆ

ਚਵਿੰਡਾ ਦੇਵੀ, 29 ਸਤੰਬਰ (ਸਤਪਾਲ ਸਿੰਘ ਢੱਡੇ)-ਅਕਾਲੀ ਦਲ ਕਿਸਾਨ ਮਜ਼ਦੂਰਾਂ ਦੀ ਪਾਰਟੀ ਹੈ ਜਦਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲੇ ਸਿਰਫ ਸਿਆਸਤ ਖੇਡ ਰਹੇ ਹਨ¢ ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਚਵਿੰਡਾ ਦੇਵੀ ਦੇ ਵਾਸੀ ਰਜੀਵ ਕੁਮਾਰ ...

ਪੂਰੀ ਖ਼ਬਰ »

ਪੰਜਾਬ ਦਾ ਭਵਿੱਖ ਬਚਾਉਣ ਲਈ ਸਭ ਨੂੰ ਇੱਕਮੁੱਠ ਹੋਣ ਦੀ ਲੋੜ-ਰਣੀਕੇ

ਛੇਹਰਟਾ, 29 ਸਤੰਬਰ (ਵਡਾਲੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐੱਸ. ਸੀ. ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਨਿਟ ਵਜੀਰ ਜਥੇ: ਗੁਲਜਾਰ ਸਿੰਘ ਰਣੀਕੇ ਨੇ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਬਿੱਲਾਂ ਦੇ ਵਿਰੋਧ ਵਿਚ 1 ਅਕਤੂਬਰ ਨੂੰ ਅਕਾਲੀ ਦਲ ਵਲੋਂ ਕੀਤੇ ਜਾ ਰਹੇ ...

ਪੂਰੀ ਖ਼ਬਰ »

ਅਕਾਲੀ ਵਰਕਰਾਂ ਵਲੋਂ ਮੀਟਿੰਗ

ਵੇਰਕਾ, 29 ਸਤੰਬਰ (ਪਰਮਜੀਤ ਸਿੰਘ ਬੱਗਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਕਿਸਾਨ ਵਿਰੋਧੀ ਖੇਤੀ ਸੋਧ ਬਿੱਲ ਦੇ ਵਿਰੋਧ ਵਿਚ ਚੰਡੀਗੜ੍ਹ ਵਿਖੇ ਹੋਣ ਵਾਲੀ ਰੋਸ ਰੈਲੀ ਸਬੰਧੀ ਵਰਕਰਾਂ ਨੂੰ ...

ਪੂਰੀ ਖ਼ਬਰ »

ਨਿਗਮ ਤੋਂ ਮਨਜ਼ੂਰੀ ਲਏ ਬਿਨਾਂ ਬੇਸਮੈਂਟ ਬਣਾਉਣ ਦੇ ਮੰਦਰ ਕਮੇਟੀ ਨੇ ਲਗਾਏ ਦੋਸ਼

ਛੇਹਰਟਾ, 29 ਸਤੰਬਰ (ਵਡਾਲੀ)-ਛੇਹਰਟਾ ਚੌਕ ਨੇੜੇ ਸਥਿਤ ਸ਼ਿਵ ਦੁਰਗਾ ਮੰਦਰ ਦੇ ਨਾਲ ਨਾਜਾਇਜ਼ ਤੌਰ 'ਤੇ ਬੇਸਮੈਂਟ ਬਣਾਏ ਜਾਣ ਨਾਲ ਮੰਦਰ ਦੀ ਇਮਾਰਤ ਦਾ ਇਕ ਪਾਸਾ ਬੈਠ ਜਾਣ 'ਤੇ ਦੀਵਾਰਾਂ 'ਚ ਤਰੇੜਾਂ ਆ ਜਾਣ ਕਾਰਨ ਕਿਸੇ ਵੀ ਸਮੇਂ ਅਣ-ਸੁਖਾਵੀਂ ਘਟਨਾ ਵਾਪਰ ਸਕਦੀ ਹੈ, ਇਹ ...

ਪੂਰੀ ਖ਼ਬਰ »

ਐੱਸ.ਐੱਚ.ਓ. ਰਵਿੰਦਰਪਾਲ ਸਿੰਘ ਨੇ ਸੰਭਾਲਿਆ ਅਹੁਦਾ

ਅਜਨਾਲਾ, 29 ਸਤੰਬਰ (ਐਸ. ਪ੍ਰਸ਼ੋਤਮ)-ਪੁਲਿਸ ਥਾਣਾ ਅਜਨਾਲਾ 'ਚ ਤਾਇਨਾਤ ਏ. ਐੱਸ. ਪੀ.-ਕਮ- ਐੱਸ. ਐੱਚ. ਓ. ਮਨਿੰਦਰ ਸਿੰਘ ਆਈ. ਪੀ. ਐੱਸ. ਦੇ ਅੱਜ ਹੋਏ ਤਬਾਦਲੇ ਉਪਰੰਤ ਥਾਣਾ ਅਜਨਾਲਾ 'ਚ ਹੀ ਬਤੌਰ ਐਡੀਸ਼ਨਲ ਐੱਸ. ਐੱਚ. ਓ. ਇੰਸਪੈਕਟਰ ਰਵਿੰਦਰਪਾਲ ਸਿੰਘ ਨੂੰ ਨਵੇਂ ਹੁਕਮਾਂ ...

ਪੂਰੀ ਖ਼ਬਰ »

ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਡੀ. ਏ. ਵੀ. ਪਬਲਿਕ ਸਕੂਲ ਦੀ ਮੈਨੇਜਰ ਨਿਯੁਕਤ

ਅੰਮਿ੍ਤਸਰ, 29 ਸਤੰਬਰ (ਹਰਜਿੰਦਰ ਸਿੰਘ ਸ਼ੈਲੀ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ ਦੇ ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਨੂੰ ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ ਨਵੀ ਦਿੱਲੀ ਵਲੋਂ ਡੀ. ਏ. ਵੀ. ਪਬਲਿਕ ਸਕੂਲ ਲਾਰੰਸ ਰੋਡ ਦੀ ਮੈਨੇਜਰ ਨਿਯੁਕਤ ਕੀਤਾ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰਾ ਯੂਨੀਅਨ ਵਲੋਂ ਕਿਸਾਨਾਂ ਦੇ ਹੱਕ 'ਚ ਸੜਕਾਂ 'ਤੇ ਉਤਰਨ ਦਾ ਐਲਾਨ

ਸੁਲਤਾਨਵਿੰਡ, 29 ਸਤੰਬਰ (ਗੁਰਨਾਮ ਸਿੰਘ ਬੁੱਟਰ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਸੋਧ ਬਿੱਲਾਂ ਖ਼ਿਲਾਫ਼ ਜਿੱਥੇ ਸੂਬੇ 'ਚ ਕਿਸਾਨਾਂ ਵਲੋਂ ਸੜਕਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ, ੳੱੁਥੇ ਹੀ ਅੱਜ ਪੰਜਾਬ ਨੰਬਰਦਾਰਾ ਯੂਨੀਅਨ ਦੇ ਪ੍ਰਧਾਨ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਦੇ ਮੋਰਚੇ 'ਚ ਯੂਥ ਅਕਾਲੀ ਦਲ ਦੇ ਨੌਜਵਾਨ ਕਰਨਗੇ ਸ਼ਮੂਲੀਅਤ- ਭਕਨਾ, ਜੋਬਨ

ਮਜੀਠਾ, 29 ਸਤੰਬਰ (ਮਨਿੰਦਰ ਸਿੰਘ ਸੋਖੀ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਅਤੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਦੇ ਹੱਕ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਵੀ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੋਇਆ ਹੈ | ਇਸੇ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਦੇ ਵਰਕਰ ਮਜੀਠੀਆ ਦੀ ਅਗਵਾਈ 'ਚ ਪਹਿਲੀ ਦੇ ਰੋਸ ਮੁਜ਼ਾਹਰੇ 'ਚ ਹੋਣਗੇ ਸ਼ਾਮਿਲ- ਜਸਪਾਲ, ਸੋਨਾ

ਜੇਠੂਵਾਲ, 29 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ 1 ਅਕਤੂਬਰ ਨੂੰ ਮੁਹਾਲੀ ਵਿਖੇ ਕੀਤੇ ਜਾ ਰਹੇ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ 'ਚ ਹੋਣ ਵਾਲੇ ਰੋਸ ਮੁਜ਼ਾਹਰੇ 'ਚ ਯੂਥ ਅਕਾਲੀ ਦਲ ਦੇ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ

ਜਗਦੇਵ ਕਲਾਂ, 29 ਸਤੰਬਰ (ਸ਼ਰਨਜੀਤ ਸਿੰਘ ਗਿੱਲ)-ਪਿੰਡ ਜਗਦੇਵ ਕਲਾਂ ਵਿਖੇ ਨੰਬਰਦਾਰ ਯੂਨੀਅਨ ਸਮਰਾ ਗਰੁੱਪ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਬੰਬ ਜਗਦੇਵ ਕਲਾਂ ਦੇ ਗ੍ਰਹਿ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ 'ਚ ...

ਪੂਰੀ ਖ਼ਬਰ »

ਨਾਜਾਇਜ਼ ਕਬਜ਼ਿਆਂ 'ਤੇ ਨਿਗਮ ਦੀ ਚੱਲੀ ਡਿੱਚ

ਅੰਮਿ੍ਤਸਰ, 29 ਸਤੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕਰਦੇ ਹੋਏ ਸਥਾਈ ਤੇ ਅਸਥਾਈ ਨਾਜਾਇਜ਼ ਕਬਜ਼ਿਆਂ 'ਤੇ ਡਿੱਚ ਮਸ਼ੀਨ ਚਲਾਈ ਗਈ | ਅਸਟੇਟ ਵਿਭਾਗ ਦੀ ਟੀਮ ਵਲੋਂ ...

ਪੂਰੀ ਖ਼ਬਰ »

... ਮੈਂ ਤੇਰੀ ਮਾਂ ਦੀ ਬੋਲੀ ਆ ਹੁਣ ਮੇਅਰ ਦਫ਼ਤਰ ਨੇ ਵੀ ਪੰਜਾਬੀ ਤੋਂ ਮੂੰਹ ਮੋੜਣਾ ਕੀਤਾ ਸ਼ੁਰੂ

ਅੰਮਿ੍ਤਸਰ, 29 ਸਤੰਬਰ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ ਅਤੇ ਇਸ ਸਬੰਧੀ ਸਮੇਂ-ਸਮੇਂ ਕਈ ਹਦਾਇਤਾਂ ਜਾਰੀਆਂ ਕਰਕੇ ਸਰਕਾਰੀ ਵਿਭਾਗਾਂ ਨੂੰ ਆਪਣਾ ਕੰਮਕਾਜ ਪੰਜਾਬੀ ਭਾਸ਼ਾ ਵਿਚ ਕਰਨ ...

ਪੂਰੀ ਖ਼ਬਰ »

ਰੁਕੇ ਕੰਮ ਨੂੰ ਮੁੜ ਸ਼ੁਰੂ ਕਰਵਾਉਣ ਲਈ ਸੈਰ ਸਪਾਟਾ ਵਿਭਾਗ ਦੀ ਟੀਮ ਵਲੋਂ ਹਾਲ ਗੇਟ ਦਾ ਦੌਰਾ

ਅੰਮਿ੍ਤਸਰ, 29 ਸਤੰਬਰ (ਹਰਮਿੰਦਰ ਸਿੰਘ)-ਫਸਾਡ ਸਕੀਮ ਤਹਿਤ ਹਾਲ ਗੇਟ ਤੋਂ ਟਾਊਨ ਹਾਲ ਤੇ ਟਾਊਨ ਹਾਲ ਤੋਂ ਸਿਕੰਦਰੀ ਗੇਟ ਤੱਕ ਦੀਆਂ ਇਮਾਰਤਾਂ ਨੂੰ ਵਿਰਾਸਤੀ ਤੇ ਇਕੋ ਜਿਹੀ ਦਿੱਖ ਦੇਣ ਲਈ ਸ਼ੁਰੂ ਕੀਤੇ ਗਏ ਕੰਮ ਵਿਚ ਕੁਝ ਦੁਕਾਨਾਂ ਵਲੋਂ ਰੋੜਾ ਅਟਕਾਏ ਜਾਣ ਤੋਂ ਬਾਅਦ ...

ਪੂਰੀ ਖ਼ਬਰ »

ਗਾਇਕ ਰੌਬ ਢਿੱਲੋਂ ਦਾ ਗੀਤ ਰਿਲੀਜ਼

ਛੇਹਰਟਾ, 29 ਸਤੰਬਰ (ਸੁਰਿੰਦਰ ਸਿੰਘ ਵਿਰਦੀ)-ਯੁਗਰਾਜ ਮਿਊਜ਼ਿਕ ਦੇ ਬੈਨਰ ਹੇਠ ਗਾਇਕ ਰੌਬ ਢਿੱਲੋਂ (ਰੋਬਿਨ ਯੁਗਰਾਜ ਸਿੰਘ ਢਿੱਲੋਂ) ਦਾ ਗੀਤ 'ਖਾਲੀ ਦਿਲ' ਇਕ ਸੰਖੇਪ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ | ਇਸ ਗੀਤ ਦੇ ਬੋਲ ਵੀ ਰੌਬ ਢਿੱਲੋਂ ਨੇ ਲਿਖੇ ਹਨ | ਰੌਬ ਢਿੱਲੋਂ ...

ਪੂਰੀ ਖ਼ਬਰ »

ਡਰੀਮ ਸਿਟੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੀ ਸਰਬਸੰਮਤੀ ਚੋਣ

ਮਾਨਾਂਵਾਲਾ, 29 ਸਤੰਬਰ (ਗੁਰਦੀਪ ਸਿੰਘ ਨਾਗੀ)- ਅੰਮਿ੍ਤਸਰ ਦੀ ਰਿਹਾਇਸ਼ੀ ਕਾਲੋਨੀ ਡਰੀਮ ਸਿਟੀ, ਜੀ.ਟੀ. ਰੋਡ ਮਾਨਾਂਵਾਲਾ ਦੀ ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੀ ਚੋਣ ਸਰਬਸੰਮਤੀ ਨਾਲ ਹੋਈ, ਜਿਸ ਵਿਚ ਹਰਜਿੰਦਰ ਸਿੰਘ ਢਿੱਲੋਂ ਨੂੰ ਪ੍ਰਧਾਨ, ਡਾ. ਇੰਦਰਪਾਲ ਸਿੰਘ ...

ਪੂਰੀ ਖ਼ਬਰ »

ਰੁਜ਼ਗਾਰ ਮੇਲੇ 'ਚ 321 ਲੜਕੇ–ਲੜਕੀਆਂ ਨੂੰ ਮਿਲੀ ਨੌਕਰੀ

ਛੇਹਰਟਾ, 29 ਸਤੰਬਰ (ਸੁਰਿੰਦਰ ਸਿੰਘ ਵਿਰਦੀ)- ਘਰ ਘਰ ਰੁਜ਼ਗਾਰ ਯੋਜਨਾ ਤਹਿਤ ਡਿਪਟੀ ਕਮਿਸ਼ਨਰ ਅੰਮਿ੍ਤਸਰ ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਸਰਕਾਰੀ ਬਹੁ-ਤਕਨੀਕੀ ਕਾਲਜ ਛੇਹਰਟਾ ਵਿਖੇ ...

ਪੂਰੀ ਖ਼ਬਰ »

ਐੱਸ.ਐੱਮ.ਐੱਸ ਵਾਲੀ ਕੰਬਾਈਨ ਨਾਲ ਝੋਨਾ ਕਟਵਾ ਕੇ ਰਹਿੰਦ ਖੂੰਹਦ ਨੂੰ ਖੇਤਾਂ 'ਚ ਵਾਹਿਆ ਜਾਵੇ-ਸੰਧੂ

ਅਜਨਾਲਾ, 29 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਾਤਾਵਰਣ ਨੂੰ ਸ਼ੁੱਧ ਰੱਖਣ ਤੇ ਜ਼ਮੀਨਾਂ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਕਿਸਾਨ ਐੱਸ.ਐੱਮ.ਐੱਸ. ਵਾਲੀ ਕੰਬਾਈਨ ਨਾਲ ਝੋਨਾ ਕਟਵਾ ਕੇ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਹੀ ਵਾਹੁਣ | ਇਹ ਪ੍ਰਗਟਾਵਾ ਅੱਜ ਖੇਤੀਬਾੜੀ ...

ਪੂਰੀ ਖ਼ਬਰ »

ਜੀ. ਐੱਨ. ਡੀ. ਯੂ. ਦੇ ਸੈਰ-ਸਪਾਟਾ ਤੇ ਪ੍ਰਾਹੁਣਚਾਰੀ ਵਿਭਾਗ ਵਲੋਂ ਵਰਚੁਅਲ ਇੰਡਕਸ਼ਨ ਪ੍ਰੋਗਰਾਮ

ਅੰਮਿ੍ਤਸਰ, 29 ਸਤੰਬਰ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਰ ਸਪਾਟਾ ਤੇ ਪ੍ਰਾਹੁਣਚਾਰੀ ਵਿਭਾਗ ਵਲੋਂ ਨਵੇਂ ਵਿਦਿਆਰਥੀਆਂ ਲਈ ਤਿੰਨ ਰੋਜ਼ਾ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਬੀ. ਐੱਚ. ਐੱਮ. ਸੀ. ਟੀ. ਅਤੇ ਬੀ. ਟੀ. ਟੀ. ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਅਜਨਾਲਾ, 29 ਸਤੰਬਰ (ਐਸ. ਪ੍ਰਸ਼ੋਤਮ)-ਅੱਜ ਇੱਥੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਸਭਾ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਕੇਂਦਰੀ ਮੋਦੀ ਸਰਕਾਰ ਵਲੋਂ ਕਿਸਾਨ ਮਾਰੂ ਖੇਤੀ ਬਿੱਲਾਂ (ਕਾਨੂੰਨਾਂ) ਨੂੰ ਰੱਦ ਕਰਵਾਉਣ ਲਈ ...

ਪੂਰੀ ਖ਼ਬਰ »

ਬਸਪਾ ਦੀ ਮੀਟਿੰਗ ਹੋਈ

ਬਾਬਾ ਬਕਾਲਾ ਸਾਹਿਬ, 29 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਬਹੁਜਨ ਸਮਾਜ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਦੀ ਮੀਟਿੰਗ ਹਲਕਾ ਪ੍ਰਧਾਨ ਤਰਸੇਮ ਸਿੰਘ ਕਾਲੇਕੇ ਤੇ ਜਨਰਲ ਸਕੱਤਰ ਮਲਕੀਤ ਸਿੰਘ ਧਿਆਨਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਜਨਰਲ ...

ਪੂਰੀ ਖ਼ਬਰ »

ਦਿਲਰਾਜ ਸਰਕਾਰੀਆ ਨੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ

ਰਾਜਾਸਾਂਸੀ, 29 ਸਤੰਬਰ (ਹਰਦੀਪ ਸਿੰਘ ਖੀਵਾ)-ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੇ ਨਿਰਦੇਸਾਂ ਮੁਤਾਬਕ ਹਲਕਾ ਰਾਜਾਸਾਂਸੀ ਅਧੀਂਨ ਆਉਂਦੀਆਂ ਸਾਰੀਆਂ ਮੰਡੀਆਂ ਵਿਚੋਂ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਇਕ-ਇਕ ਦਾਣਾ ਚੁੱਕਿਆ ਜਾਵੇਗਾ, ਤੇ ਕਿਸੇ ...

ਪੂਰੀ ਖ਼ਬਰ »

ਨਗਰ ਸੁਧਾਰ ਟਰੱਸਟ ਵਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਕਰਵਾਇਆ ਕੋਰੋਨਾ ਟੈਸਟ

ਅੰਮਿ੍ਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ ਬੱਸੀ ਵਲੋਂ ਅੱਜ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਕੋਰੋਨਾ ਰੈਪਿਡ ਟੈਸਟ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਿਨੇਸ਼ ਬੱਸੀ ਨੇ ਕਿਹਾ ਕਿ ਟਰੱਸਟ ਦੇ ...

ਪੂਰੀ ਖ਼ਬਰ »

ਮੰਗਾਂ ਦਾ ਹੱਲ ਨਾ ਹੋਇਆ ਤਾਂ 19 ਤੋਂ ਹੋਵੇਗਾ ਜੇਲ੍ਹ ਭਰੋ ਅੰਦੋਲਨ

ਅੰਮਿ੍ਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਤੇ ਯੂ. ਟੀ. ਮੁਲਾਜਮਾਂ ਤੇ ਪੈਨਸ਼ਨਰਜ ਸਾਂਝਾ ਫਰੰਟ ਵਲੋਂ ਕਨਵੀਨਰਜ ਗੁਰਦੀਪ ਸਿੰਘ ਬਾਜਵਾ, ਜੋਗਿੰਦਰ ਸਿੰਘ, ਸੁਖਦੇਵ ਸਿੰਘ ਪੰਨੂ ਤੇ ਕੁਲਦੀਪ ਸਿੰਘ ਉਦੋਕੇ ਦੀ ਸਾਂਝੀ ਅਗਵਾਈ ਵਿਚ ਸ਼ੁਰੂ ਕੀਤੀ ਲੜੀਵਾਰ ...

ਪੂਰੀ ਖ਼ਬਰ »

'ਧੀਆਂ ਦੇ ਰਖਵਾਲੇ' ਜਥੇਬੰਦੀ ਵਲੋਂ ਕਿਸਾਨ ਸੰਘਰਸ਼ ਦੀ ਹਮਾਇਤ

ਬਾਬਾ ਬਕਾਲਾ ਸਾਹਿਬ, 29 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ 'ਧੀਆਂ ਦੇ ਰਖਵਾਲੇ' ਸਮਾਜ ਸੇਵੀ ਜਥੇਬੰਦੀ ਵਲੋਂ ਕਿਸਾਨ ਸੰਘਰਸ਼ ਦੀ ਹਿਮਾਇਤ ਦਾ ਐਲਾਨ ਕਰਦਿਆਂ, ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਦਾ ਜਬਰਦਸਤ ਵਿਰੋਧ ਕੀਤਾ ਗਿਆ ...

ਪੂਰੀ ਖ਼ਬਰ »

ਬਿਨਾਂ ਲਾਇਸੈਂਸ ਤੇ ਪਰਮਿਟ ਦੇ ਅੰਗਰੇਜ਼ੀ ਸ਼ਰਾਬ ਵੇਚਣ ਦੇ ਦੋਸ਼ 'ਚ ਇਕ ਕਾਬੂ, ਮਾਮਲਾ ਦਰਜ

ਅਜਨਾਲਾ, 29 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਬਿਨਾਂ ਲਾਇਸੈਂਸ ਤੇ ਪਰਮਿਟ ਦੇ ਅੰਗਰੇਜ਼ੀ ਸ਼ਰਾਬ ਵੇਚਣ ਦੇ ਦੋਸ਼ 'ਚ ਹਲਕਾ ਰਾਜਾਸਾਂਸੀ ਨਾਲ ਸਬੰਧਤ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਅਕਾਲੀ ਵਾਈਸ ਚੇਅਰਮੈਨ ਨੂੰ ਚਾਰ ਪੇਟੀਆਂ ...

ਪੂਰੀ ਖ਼ਬਰ »

ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸਰਕਾਰ ਕਾਨੂੰਨੀ ਲੜਾਈ ਲੜਣ ਲਈ ਵਚਣਬੱਧ-ਹਰਪ੍ਰਤਾਪ, ਕੰਵਰਪ੍ਰਤਾਪ

ਅਜਨਾਲਾ, 29 ਸਤੰਬਰ (ਐਸ. ਪ੍ਰਸ਼ੋਤਮ)-ਹਲਕਾ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਕਾਂਗਰਸ ਆਗੂਆਂ ਤੇ ਸਰਗਰਮ ਕਾਰਕੁੰਨਾਂ ਨਾਲ ਮੀਟਿੰਗਾਂ ਦੌਰਾਨ ਕੇਂਦਰੀ ...

ਪੂਰੀ ਖ਼ਬਰ »

ਆਰ. ਐੱਮ. ਪੀ. ਆਈ. ਵਲੋਂ ਕਿਸਾਨ ਸੰਘਰਸ਼ ਦੀ ਹਮਾਇਤ 'ਚ ਰੋਸ ਮਾਰਚ

ਬਾਬਾ ਬਕਾਲਾ ਸਾਹਿਬ, 29 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੈਂਕੜੇ ਕਾਰਕੁੰਨਾਂ ਵਲੋਂ ਕੇਂਦਰੀ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਖ਼ਿਲਾਫ਼ ਅਤੇ ਇਨ੍ਹਾਂ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX