ਤਾਜਾ ਖ਼ਬਰਾਂ


ਦਿੱਲੀ ਸਰਕਾਰ ਵਲੋਂ ਕਿਸਾਨਾਂ ਲਈ ਮੋਬਾਇਲ ਟਾਇਲਟਾਂ ਦਾ ਇੰਤਜ਼ਾਮ
. . .  23 minutes ago
ਨਵੀਂ ਦਿੱਲੀ, 28 ਨਵੰਬਰ- ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਲਈ ਮੋਬਾਇਲ ਟਾਇਲਟਾਂ ਦੇ ਇੰਤਜ਼ਾਮ ਕੀਤੇ ਹਨ ਤਾਂ ਜੋ ਦਿੱਲੀ ਆਏ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ...
ਹੈਦਰਾਬਾਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ਦਾ ਲੈਣਗੇ ਜਾਇਜ਼ਾ
. . .  35 minutes ago
ਹੈਦਰਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਦਰਾਬਾਦ ਪਹੁੰਚ ਚੁੱਕੇ ਹਨ। ਇੱਥੇ ਉਹ ਕੋਰੋਨਾ ਵੈਕਸੀਨ ਦੇ ਵਿਕਾਸ ਅਤੇ ਉਤਪਾਦਨ ਪ੍ਰਕਿਰਿਆ ਦਾ ਜਾਇਜ਼ਾ...
ਜੰਮੂ-ਕਸ਼ਮੀਰ ਡੀ. ਡੀ. ਸੀ. ਚੋਣਾਂ : ਸਵੇਰੇ 11 ਵਜੇ ਤੱਕ 22.12 ਫ਼ੀਸਦੀ ਵੋਟਿੰਗ
. . .  39 minutes ago
ਰਾਵੀ ਦਰਿਆ 'ਚ ਰੁੜ੍ਹ ਕੇ ਆਉਂਦੀ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ
. . .  40 minutes ago
ਗੱਗੋਮਾਹਲ/ਅਜਨਾਲਾ, 28 ਨਵੰਬਰ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ-ਪਾਕਿ ਸਰਹੱਦ ਦੇ ਨਾਲ ਵਗਦੇ ਰਾਵੀ ਦਰਿਆ 'ਚ ਰੁੜ੍ਹ ਕੇ ਆ ਰਹੀ ਕਰੋੜਾਂ ਰੁਪਏ ਦੀ ਹੈਰੋਇਨ ਬੀ. ਐਸ. ਐਫ...
ਅਹਿਮਦਾਬਾਦ 'ਚ ਜਾਇਡਸ ਬਾਇਓਟੈਕ ਪਾਰਕ ਦਾ ਦੌਰਾ ਕਰਕੇ ਲਈ ਸਵਦੇਸ਼ੀ ਕੋਰੋਨਾ ਵੈਕਸੀਨ ਦੀ ਜਾਣਕਾਰੀ- ਮੋਦੀ
. . .  about 1 hour ago
ਅਹਿਮਦਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਅਹਿਮਦਾਬਾਦ ਵਿਖੇ ਸਥਿਤ ਬਾਇਓਟੈਕ ਪਾਰਕ ਦਾ ਦੌਰਾ ਕੀਤਾ ਗਿਆ, ਜਿੱਥੇ ਕਿ ਕੋਰੋਨਾ ਵੈਕਸੀਨ ਨੂੰ ਤਿਆਰ ਕੀਤਾ ਜਾ ਰਿਹਾ ਹੈ। ਜਾਇਡਸ...
ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਆਰੰਭ
. . .  about 1 hour ago
ਅੰਮ੍ਰਿਤਸਰ, 28 ਨਵੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸ਼੍ਰੋਮਣੀ ਕਮੇਟੀ, ਸ੍ਰੀ ਗੁਰੂ ਨਾਨਕ ਗੁਰਪੁਰਬ ਕਮੇਟੀ ਅਤੇ ਸਿੱਖ ਸੰਗਤਾਂ ਵਲੋਂ...
ਖ਼ਾਲਸਾ ਸੰਸਥਾਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਤੱਕ ਸਜਾਇਆ ਨਗਰ ਕੀਰਤਨ
. . .  about 1 hour ago
ਅੰਮ੍ਰਿਤਸਰ, 28 ਨਵੰਬਰ (ਜਸਵੰਤ ਸਿੰਘ ਜੱਸ)‐ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਆਉਂਦੀਆਂ ਸਮੂਹ ਵਿੱਦਿਅਕ ਸੰਸਥਾਵਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਗੁਰਪੁਰਬ ਦੇ ਸਬੰਧ 'ਚ ਸ੍ਰੀ...
ਪ੍ਰਧਾਨ ਮੰਤਰੀ ਮੋਦੀ ਦੇ ਹੰਕਾਰ ਨੇ ਕਿਸਾਨ ਦੇ ਵਿਰੁੱਧ ਖੜ੍ਹਾ ਕੀਤਾ ਜਵਾਨ- ਰਾਹੁਲ ਗਾਂਧੀ
. . .  about 1 hour ago
ਨਵੀਂ ਦਿੱਲੀ, 28 ਨਵੰਬਰ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਫ਼ੌਜ ਦੀ ਵਰਤੋਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ 'ਜੈ ਜਵਾਨ ਜੈ ਕਿਸਾਨ' ਨਾਅਰੇ ਦੀ...
ਗੁਰਪੁਰਬ ਵਾਲੇ ਦਿਨ ਸਮੁੱਚੀ ਕੌਮ ਕਿਸਾਨਾਂ ਦੇ ਹੱਕ 'ਚ ਕਰੇ ਅਰਦਾਸ- ਜਥੇਦਾਰ ਅਕਾਲ ਤਖ਼ਤ
. . .  about 1 hour ago
ਤਲਵੰਡੀ ਸਾਬੋ, 28 ਨਵੰਬਰ (ਰਣਜੀਤ ਸਿੰਘ ਰਾਜੂ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਪੁਲਿਸ ਵਲੋਂ ਕਿਸਾਨ ਆਗੂਆਂ ਅਤੇ ਵਾਟਰ...
ਸੀ. ਬੀ. ਆਈ. ਵਲੋਂ ਤਿੰਨ ਸੂਬਿਆਂ 'ਚ 40 ਥਾਵਾਂ 'ਤੇ ਛਾਪੇਮਾਰੀ
. . .  1 minute ago
ਨਵੀਂ ਦਿੱਲੀ, 28 ਨਵੰਬਰ- ਕਥਿਤ ਕੋਲਾ ਮਾਫ਼ੀਆ ਅਤੇ ਰਿਸ਼ਵਤਖ਼ੋਰੀ ਦੇ ਮਾਮਲਿਆਂ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਅੱਜ ਸੀ. ਬੀ. ਆਈ. ਵਲੋਂ ਪੱਛਮੀ ਬੰਗਾਲ ਸਣੇ ਤਿੰਨ ਸੂਬਿਆਂ...
ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ
. . .  about 2 hours ago
ਕਿਸਾਨ ਕਾਫ਼ਲੇ ਦੇ ਮੁਹਾਜ਼ ਤੋਂ, 28 ਨਵੰਬਰ (ਮੇਜਰ ਸਿੰਘ)- ਦਿੱਲੀ ਸਰਹੱਦ 'ਤੇ ਸਿੰਘੂ ਬਾਰਡਰ ਵਿਖੇ ਕਿਸਾਨਾਂ ਦਾ ਧਰਨਾ ਜਾਰੀ ਹੈ। ਕਿਸਾਨੀ ਧਰਨੇ ਕਾਰਨ ਜੀ. ਟੀ. ਰੋਡ 'ਤੇ ਮੀਲਾਂ ਲੰਬੇ ਜਾਮ ਲੱਗੇ ਗਏ ਹਨ...
ਉਗਰਾਹਾਂ ਯੂਨੀਅਨ ਵਲੋਂ ਬੁਰਾਰੀ ਦੇ ਨਿਰੰਕਾਰੀ ਮੈਦਾਨ 'ਚ ਜਾਣ ਤੋਂ ਇਨਕਾਰ
. . .  about 2 hours ago
ਕਿਸਾਨ ਕਾਫ਼ਲੇ ਦੇ ਮੁਹਾਜ਼ ਤੋਂ, 28 ਨਵੰਬਰ (ਮੇਜਰ ਸਿੰਘ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਖਨੌਰੀ ਅਤੇ ਡੱਬਵਾਲੀ ਤੋਂ ਚੱਲੇ ਕਾਫ਼ਲੇ ਅੱਜ ਸਵੇਰੇ ਜੀਂਦ ਤੋਂ ਰੋਹਤਕ ਰਾਹੀਂ ਹੋ ਕੇ ਦਿੱਲੀ ਨੂੰ ਚੱਲ ਪਏ ਹਨ। ਯੂਨੀਅਨ ਦੇ...
ਕਿਸਾਨਾਂ ਦਾ ਹਾਲ ਪੁੱਛਣ ਲਈ ਕਾਫ਼ਲੇ 'ਚ ਪਹੁੰਚੇ ਕੈਬਨਿਟ ਮੰਤਰੀ ਸਿੰਗਲਾ
. . .  about 2 hours ago
ਦਿੱਲੀ ਚੱਲੋ ਅੰਦੋਲਨ, 28 ਨਵੰਬਰ- ਕਿਸਾਨਾਂ ਨੂੰ ਹਿਮਾਇਤ ਦੇਣ ਲਈ ਪੰਜਾਬ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਕਿਸਾਨਾਂ ਦੇ ਸੰਘਰਸ਼ 'ਚ ਪਹੁੰਚ ਚੁੱਕੇ ਹਨ। ਇਸ ਦੌਰਾਨ...
ਮੁੜ ਨਾਨੀ ਬਣੀ ਹੇਮਾ ਮਾਲਿਨੀ, ਅਹਾਨਾ ਦਿਓਲ ਨੇ ਜੌੜੀਆਂ ਧੀਆਂ ਨੂੰ ਦਿੱਤਾ ਜਨਮ
. . .  about 2 hours ago
ਮੁੰਬਈ, 28 ਨਵੰਬਰ (ਇੰਦਰਮੋਹਨ ਪੰਨੂੰ)- ਹੇਮਾ ਮਾਲਿਨੀ ਇਕ ਵਾਰ ਫਿਰ 72 ਸਾਲ ਦੀ ਉਮਰ 'ਚ ਨਾਨੀ ਬਣ ਗਈ ਹੈ। ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਛੋਟੀ ਧੀ ਅਹਾਨਾ ਦਿਓਲ ਨੇ ਜੌੜੀਆਂ ਧੀਆਂ ਨੂੰ ਜਨਮ ਦਿੱਤਾ ਹੈ...
'ਲਵ ਜਿਹਾਦ' ਨਾਲ ਜੁੜੇ ਅਧਿਆਦੇਸ਼ ਨੂੰ ਉੱਤਰ ਪ੍ਰਦੇਸ਼ ਦੀ ਰਾਜਪਾਲ ਨੇ ਦਿੱਤੀ ਮਨਜ਼ੂਰੀ
. . .  about 3 hours ago
ਲਖਨਊ, 28 ਨਵੰਬਰ- ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ 'ਲਵ ਜਿਹਾਦ' ਨਾਲ ਜੁੜੇ ਅਧਿਆਦੇਸ਼ ਨੂੰ ਮਨਜ਼ੂਰੀ...
ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 41,322 ਨਵੇਂ ਮਾਮਲੇ ਆਏ ਸਾਹਮਣੇ, 485 ਲੋਕਾਂ ਦੀ ਹੋਈ ਮੌਤ
. . .  about 3 hours ago
ਨਵੀਂ ਦਿੱਲੀ, 28 ਨਵੰਬਰ- ਭਾਰਤ 'ਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ 41,322 ਨਵੇਂ...
ਜਾਇਡਸ ਬਾਇਓਟੈਕ ਪਾਰਕ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 3 hours ago
ਨਵੀਂ ਦਿੱਲੀ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਸਤਿਤ ਜਾਇਡਸ ਬਾਇਓਟੈਕ ਪਾਰਕ 'ਚ ਪਹੁੰਚ ਚੁੱਕੇ ਹਨ। ਇੱਤੇ ਉਹ ਖੋਜ ਕਰਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ...
ਕਿਸਾਨੀ ਅੰਦੋਲਨ ਕਾਰਨ ਦਿੱਲੀ ਦੇ ਟਿਕਰੀ ਬਾਰਡਰ 'ਤੇ ਵਧਾਈ ਗਈ ਸੁਰੱਖਿਆ
. . .  about 4 hours ago
ਨਵੀਂ ਦਿੱਲੀ, 28 ਨਵੰਬਰ-ਦਿੱਲੀ ਟਿਕਰੀ ਬਾਰਡਰ 'ਤੇ ਵੱਡੀ ਗਿਣਤੀ 'ਚ ਕਿਸਾਨ ਪਹੁੰਚ ਗਏ ਹਨ। ਇਸ ਨੂੰ ਦੇਖਦਿਆਂ ਇੱਥੇ ਵੱਡੀ ਗਿਣਤੀ 'ਚ...
ਅਹਿਮਦਾਬਾਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਦਾ ਲੈਣਗੇ ਜਾਇਜ਼ਾ
. . .  about 3 hours ago
ਅਹਿਮਦਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਅਹਿਮਦਾਬਾਦ 'ਚ ਪਹੁੰਚ ਗਏ ਹਨ। ਥੋੜ੍ਹੀ ਦੇਰ ਬਾਅਦ ਉਹ ਅਹਿਮਦਾਬਾਦ ਦੇ ਨੇੜੇ ਸਥਿਤ ਪ੍ਰਮੁੱਖ ਦਵਾਈ ਕੰਪਨੀ 'ਜਾਇਡਸ ਬਾਇਓਟੈਕ' ਪਾਰਕ...
ਜੰਮੂ-ਕਸ਼ਮੀਰ 'ਚ ਡੀ. ਡੀ. ਸੀ. ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ
. . .  about 4 hours ago
ਸ੍ਰੀਨਗਰ, 28 ਨਵੰਬਰ- ਜੰਮੂ-ਕਸ਼ਮੀਰ ਤੋਂ ਧਾਰਾ 37 ਹਟਾਉਣ ਅਤੇ ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਤੋਂ ਬਾਅਦ ਅੱਜ ਇੱਥੇ ਪਹਿਲੀ ਵਾਰ ਵੋਟਿੰਗ ਹੋ ਰਹੀ ਹੈ। ਜੰਮੂ-ਕਸ਼ਮੀਰ 'ਚ ਡੀ. ਡੀ. ਸੀ...
ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਬੈਠਕ ਜਾਰੀ
. . .  about 4 hours ago
ਨਵੀਂ ਦਿੱਲੀ, 28 ਨਵੰਬਰ- ਸਿੰਘੂ ਬਾਰਡਰ 'ਤੇ ਪੰਜਾਬ ਦੇ ਕਿਸਾਨਾਂ ਦੀ ਬੈਠਕ ਜਾਰੀ ਹੈ। ਇਸ ਬੈਠਕ 'ਚ ਤੈਅ ਕੀਤਾ ਜਾਵੇਗਾ ਕਿ ਕਿਸਾਨ ਆਪਣਾ ਪ੍ਰਦਰਸ਼ਨ ਸਿੰਘੂ ਬਾਰਡਰ...
ਠੰਢ 'ਚ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਹੀ ਬਿਤਾਈ ਰਾਤ
. . .  about 5 hours ago
ਨਵੀਂ ਦਿੱਲੀ, 28 ਨਵੰਬਰ- ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਧਰਨਾ ਜਾਰੀ ਹੈ ਅਤੇ ਬੀਤੀ ਰਾਤ ਠੰਢ 'ਚ ਹੀ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਬਿਤਾਈ। ਅੱਜ ਕਿਸਾਨ ਜਥੇਬੰਦੀਆਂ ਦੀ ਅਹਿਮ...
ਦੇਸ਼ ਦੇ ਤਿੰਨ ਕੋਰੋਨਾ ਵੈਕਸੀਨ ਸੈਂਟਰਾਂ ਦਾ ਅੱਜ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 5 hours ago
ਨਵੀਂ ਦਿੱਲੀ, 28 ਨਵੰਬਰ- ਭਾਰਤ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਦੇਸ਼ 'ਚ ਤਿੰਨ ਵੱਖ-ਵੱਖ ਕੋਵਿਡ ਵੈਕਸੀਨਾਂ 'ਤੇ ਕੰਮ ਚੱਲ ਰਿਹਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਅੱਜ ਦਾ ਵਿਚਾਰ
. . .  about 6 hours ago
ਹਿਮਾਚਲ ਦੇ ਸਿਰਮੌਰ ‘ਚ ਮਾਸਕ ਨਾ ਪਹਿਨਣ ਦੇ ਕਾਰਨ ਕੀਤਾ ਜਾਵੇਗਾ ਗ੍ਰਿਫਤਾਰ
. . .  1 day ago
ਸ਼ਿਮਲਾ, 27 ਨਵੰਬਰ - ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਐਸਪੀ ਨੇ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਜਿਸ ਵਿਅਕਤੀ ਨੇ ਮਾਸਕ ਨਾ ਪਹਿਨਿਆ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ । ਜੇ ਦੋਸ਼ੀ ਪਾਇਆ ਜਾਂਦਾ ਹੈ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 15 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਲੁਧਿਆਣਾ

ਕਾਂਗਰਸ ਤੇ 'ਆਪ' ਖੇਤੀ ਸੁਧਾਰ ਕਾਨੂੰਨ 'ਤੇ ਰਾਜਨੀਤੀ ਬੰਦ ਕਰਨ-ਅਸ਼ਵਨੀ ਸ਼ਰਮਾ

ਲੁਧਿਆਣਾ, 29 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਕਾਂਗਰਸ ਅਤੇ 'ਆਪ' ਖੇਤੀ ਸੁਧਾਰ ਕਾਨੂੰਨ 'ਤੇ ਰਾਜਨੀਤੀ ਕਰ ਰਹੇ ਹਨ, ਜੋ ਕਿ ਮੰਦਭਾਗਾ ਹੈ | ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਖੇਤੀ ਸੁਧਾਰ ਕਾਨੂੰਨ ਨੂੰ ਬਿਨਾਂ ਪੜਿ੍ਹਆ ਹੀ ਕਾਂਗਰਸ ਤੇ 'ਆਪ' ਕਿਸਾਨਾਂ ਨੂੰ ਗੁੰਮਰਾਹ ਕਰਨ ਲੱਗੇ ਹੋਏ ਹਨ | ਇਕ ਸਵਾਲ ਦੇ ਜਵਾਬ ਵਿਚ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤਾ ਗਿਆ ਇਹ ਬਿਆਨ ਕਿ ਇਸ ਕਾਨੂੰਨ ਨਾਲ ਸੂਬੇ ਦਾ ਮਾਹੌਲ ਖ਼ਰਾਬ ਹੋ ਜਾਵੇਗਾ, ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਸੂਬੇ ਦੇ ਮੁੱਖ ਮੰਤਰੀ ਨੂੰ ਅਜਿਹੀ ਬਿਆਨਬਾਜ਼ੀ ਸ਼ੋਭਾ ਨਹੀਂ ਦਿੰਦੀ | ਮੁੱਖ ਮੰਤਰੀ 'ਤੇ ਹੀ ਕਾਨੂੰਨ ਵਿਵਸਥਾ ਦਾ ਜਿੰਮਾ ਹੁੰਦਾ ਹੈ | ਭਾਜਪਾ ਪ੍ਰਧਾਨ ਨੇ ਦੱਸਿਆ ਕਿ ਪਿਛਲੇ ਸਾਢੇ ਤਿੰਨ ਸਾਲਾ ਤੋਂ ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਗਈ ਹੈ ਅਤੇ ਲੋਕਾਂ ਵਿਚ ਕਾਂਗਰਸ ਪ੍ਰਤੀ ਗੁੱਸਾ ਪਾਇਆ ਜਾ ਰਿਹਾ ਹੈ | ਲੋਕਾਂ ਦਾ ਧਿਆਨ ਆਪਣੀਆਂ ਨਾਕਾਮੀਆਂ ਤੋਂ ਹਟਾ ਕੇ ਕਾਂਗਰਸ ਵਲੋਂ ਹੁਣ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ 'ਤੇ ਗੁੰਮਰਾਹ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਵਲੋਂ ਬਣਾਏ ਇਹ ਕਾਨੂੰਨ ਕਿਸਾਨਾਂ ਲਈ ਲਾਹੇਵੰਦ ਹਨ ਅਤੇ ਇਸ ਨਾਲ ਕਿਸਾਨਾਂ ਦੇ ਜੀਵਨ ਪੱਧਰ ਵਿਚ ਨਿਖਾਰ ਆਵੇਗਾ | ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਨਾ ਤਾਂ ਮੰਡੀਆਂ ਬੰਦ ਕੀਤੀਆਂ ਜਾ ਰਹੀਆਂ ਹਨ ਤੇ ਨਾ ਹੀ ਐਮ.ਐਸ.ਪੀ. ਨੂੰ ਬੰਦ ਕਰਨ ਦਾ ਕੇਂਦਰ ਸਰਕਾਰ ਦਾ ਕੋਈ ਵਿਚਾਰ ਹੈ | ਉਨ੍ਹਾਂ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਵਲੋਂ ਸੂਬਾ ਪੱਧਰ 'ਤੇ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ ਕਮੇਟੀ ਦੇ ਮੈਂਬਰ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਬਾਰੇ ਸਹੀ ਜਾਣਕਾਰੀ ਮੁਹੱਈਆ ਕਰਵਾਉਣਗੇ | ਉਨ੍ਹਾਂ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਮੀਟਿੰਗ ਖੇਤੀਬਾੜੀ ਮੰਤਰੀ ਨਾਲ ਕਰਵਾਉਣ ਲਈ ਵੀ ਤਿਆਰ ਹਨ ਤਾਂ ਜੋ ਉਨ੍ਹਾਂ ਨੂੰ ਇਸ ਕਾਨੂੰਨ ਬਾਰੇ ਸਹੀ ਜਾਣਕਾਰੀ ਮਿਲ ਸਕੇ | ਸੁਖਬੀਰ ਸਿੰਘ ਬਾਦਲ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਸ਼ਰਮਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ਕਾਨੂੰਨ ਬਾਰੇ ਪੂਰੀ ਜਾਣਕਾਰੀ ਸੀ ਪਰ ਹੁਣ ਉਹ ਵੀ ਆਪਣੇ ਸਿਆਸੀ ਹਿੱਤਾਂ ਖ਼ਾਤਰ ਕਿਸਾਨਾਂ ਨੂੰ ਗੁੰਮਰਾਹ ਕਰਨ ਵਿਚ ਲੱਗੇ ਹੋਏ ਹਨ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਨੂੰਨ ਬਾਰੇ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਅੱਗੇ ਕੋਈ ਫ਼ੈਸਲਾ ਕਰਨ | ਕਾਂਗਰਸੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਗਏ ਸਵਾਲ ਨੂੰ ਸ੍ਰੀ ਸ਼ਰਮਾ ਟਾਲ ਗਏ | ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ 117 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ | ਹਮ ਖ਼ਿਆਲੀ ਪਾਰਟੀਆਂ ਦੇ ਦਰਵਾਜੇ ਹਮੇਸ਼ਾ ਹੀ ਖੁੱਲ੍ਹੇ ਹਨ | ਇਸ ਮੌਕੇ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਦੇ ਨਿੱਜੀ ਸਹਾਇਕ ਰਹਿ ਚੁੱਕੇ ਰਵਿੰਦਰ ਵਰਮਾ ਨੇ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਗੁਰਦੇਵ ਸਿੰਘ, ਮਦਨ ਲਾਲ, ਹੀਰਾ ਸਿੰਘ, ਲਖਵੀਰ ਸਿੰਘ, ਸੁਸ਼ਮਾ ਵਿਰਦੀ ਤੇ ਅਜੇ ਵਰਮਾ ਨੇ ਵੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ, ਪਰਵੀਨ ਬਾਂਸਲ, ਰਾਜਿੰਦਰ ਭੰਡਾਰੀ, ਅਨਿਲ ਸਰੀਨ, ਰਵਿੰਦਰ ਅਰੋੜਾ, ਗੁਰਦੇਵ ਦੇਬੀ, ਅਸ਼ੋਕ ਜੁਨੇਜਾ ਤੇ ਡਾਕਟਰ ਸਤੀਸ਼ ਕੁਮਾਰ ਵੀ ਮੌਜੂਦ ਸਨ |

ਸਮਾਜਿਕ ਦੂਰੀ ਦੀ ਉਲੰਘਣਾ ਕਰ ਕੇ ਲੋਕ ਕੋਰੋਨਾ ਵਾਇਰਸ ਨੂੰ ਦੇ ਰਹੇ ਬੁਲਾਵਾ

ਲੁਧਿਆਣਾ, 29 ਸਤੰਬਰ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਲਾਕਡਾਊਨ 'ਚ ਛੂਟ ਦਿੱਤੇ ਜਾਣ ਅਤੇ ਪ੍ਰਸ਼ਾਸਨ ਵਲੋਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਘਟਾਏ ਜਾਣ ਤੋਂ ਬਾਅਦ ਲੋਕ ਬੇਫ਼ਿਕਰੇ ਹੋ ਗਏ ...

ਪੂਰੀ ਖ਼ਬਰ »

ਦਾਣਾ ਮੰਡੀ ਲੁਧਿਆਣਾ 'ਚ ਸਰਕਾਰੀ ਖਰੀਦ ਦੇ ਪਹਿਲੇ ਦਿਨ 1550 ਕੁਇੰਟਲ ਝੋਨੇ ਦੀ ਹੋਈ ਖਰੀਦ

ਲੁਧਿਆਣਾ, 29 ਸਤੰਬਰ (ਪੁਨੀਤ ਬਾਵਾ)- ਮਾਰਕੀਟ ਕਮੇਟੀ ਲੁਧਿਆਣਾ ਦੇ ਅਧੀਨ ਪੈਂਦੀਆਂ ਦਾਣਾ ਮੰਡੀਆਂ ਵਿਚ ਝੋਨੇ ਦੀ ਅੱਜ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ। ਮੰਡੀਆਂ ਵਿਚ ਕੁੱਲ 2800 ਕੁਇੰਟਲ ਝੋਨੇ ਦੀ ਆਮਦ ਹੋਈ ਹੈ, ਜਿਸ ਵਿਚੋਂ ਅੱਜ 1550 ਕੁਇੰਟਨ ਝੋਨੇ ਦੀ ਫ਼ਸਲ ਦੀ ਖ਼ਰੀਦ ...

ਪੂਰੀ ਖ਼ਬਰ »

ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ

ਲੁਧਿਆਣਾ, 29 ਸਤੰਬਰ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ 'ਚ ਪੰਜਾਬ ਅੰਦਰ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ ਜਿਸ ਦੌਰਾਨ ਕਿਸਾਨਾਂ ਨੂੰ ਆਉਣ ਵਾਲੇ 2-3 ਦਿਨਾਂ ਦੌਰਾਨ ਫ਼ਸਲਾਂ ਨੂੰ ...

ਪੂਰੀ ਖ਼ਬਰ »

100 ਰੁਪਏ ਪ੍ਰਤੀ ਕੁਇੰਟਲ ਬੋਨਸ ਨਾ ਮਿਲਣ 'ਤੇ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਲਈ ਮਜਬੂਰ ਹੋਣਗੇ- ਲੱਖੋਵਾਲ

ਲੁਧਿਆਣਾ, 29 ਸਤੰਬਰ (ਪੁਨੀਤ ਬਾਵਾ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਨਾ ਗਿਆ ਦਿੱਤਾ ...

ਪੂਰੀ ਖ਼ਬਰ »

ਸੜਕ ਹਾਦਸੇ ਦੌਰਾਨ ਸ਼ੱਕੀ ਹਾਲਾਤ 'ਚ ਹੋਈ ਨੌਜਵਾਨ ਦੀ ਮੌਤ 'ਤੇ ਪਰਿਵਾਰਕ ਮੈਂਬਰਾਂ ਨੇ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਕੀਤੀ ਮੰਗ

ਲੁਧਿਆਣਾ, 29 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਸਮਰਾਲਾ ਚੌਕ ਨੇੜੇ ਸਨਿਚਰਵਾਰ ਦੀ ਰਾਤ ਨੂੰ ਸ਼ੱਕੀ ਹਾਲਾਤ ਵਿਚ ਨੌਜਵਾਨ ਦੀ ਹੋਈ ਮੌਤ ਵਿਚ ਪਰਿਵਾਰਕ ਮੈਂਬਰਾਂ ਵਲੋਂ ਦੋਸ਼ੀਆਂ 'ਤੇ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਜੂਆ ਖੇਡਦੇ ਵਿਅਕਤੀਆਂ ਤੋਂ 4 ਲੱਖ 7 ਹਜ਼ਾਰ ਦੀ ਨਕਦੀ ਬਰਾਮਦ

ਲੁਧਿਆਣਾ, 29 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਐਾਟੀ ਸਮੱਗਲਿੰਗ ਸੈੱਲ ਦੀ ਪੁਲਿਸ ਨੇ ਜੁਆ ਖੇਡਦੇ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 4 ਲੱਖ 7 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ | ਸੈੱਲ ਦੇ ਇੰਚਾਰਜ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਪੁਲਿਸ ...

ਪੂਰੀ ਖ਼ਬਰ »

ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ

ਲੁਧਿਆਣਾ, 29 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਜਸਵੰਤ ਨਗਰ ਵਿਚ ਸ਼ੱਕੀ ਹਾਲਾਤ ਵਿਚ ਇਕ ਵਿਆਹੁਤਾ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਨਿਸ਼ਾ ਰਾਣੀ ਵਜੋਂ ਕੀਤੀ ਗਈ ਹੈ | ...

ਪੂਰੀ ਖ਼ਬਰ »

6060 ਮਾਸਟਰ ਕੇਡਰ ਯੂਨੀਅਨ ਨੇ ਗਠਿਤ ਕੀਤੀ ਨਵੀਂ ਸੂਬਾ ਕਮੇਟੀ

ਲੁਧਿਆਣਾ, 29 ਸਤੰਬਰ (ਅਮਰੀਕ ਸਿੰਘ ਬੱਤਰਾ)- ਸਥਾਨਕ ਰੱਖ ਬਾਗ਼ ਵਿਖੇ 6060 ਮਾਸਟਰ ਕੇਡਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਕੀਤੀ ਚੋਣ 'ਚ ਅਮਨਿੰਦਰ ਸਿੰਘ ਕੁਠਾਲਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਵਿਕਾਸ ਗਰਗ ਰਾਮਪੁਰਾ ਨੂੰ ਸੀਨੀਅਰ ਮੀਤ ਪ੍ਰਧਾਨ, ...

ਪੂਰੀ ਖ਼ਬਰ »

ਸੰਸਾਰ ਦਿਲ ਦਿਵਸ ਮੌਕੇ ਵੱਖ-ਵੱਖ ਹਸਪਤਾਲਾਂ 'ਚ ਸਿਹਤ ਜਾਗਰੂਕਤਾ ਸਮਾਗਮ

ਲੁਧਿਆਣਾ, 29 ਸਤੰਬਰ (ਸਲੇਮਪੁਰੀ)- ਸੰਸਾਰ ਦਿਲ ਦਿਵਸ ਮੌਕੇ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ/ਨਰਸਿੰਗ ਹੋਮਾਂ ਤੇ ਕਲੀਨਿਕਾਂ 'ਚ ਸਿਹਤ ਜਾਗਰੂਕਤਾ ਸਮਾਗਮ ਕਰਵਾਏ ਗਏ | ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਵਿਚ ਸਮਾਗਮ - ਸੰਸਾਰ ਦਿਲ ਦਿਵਸ ਮੌਕੇ ਸਤਿਗੁਰੂ ਪ੍ਰਤਾਪ ...

ਪੂਰੀ ਖ਼ਬਰ »

ਸੇਵਾ ਮੁਕਤੀ 'ਤੇ ਵਿਸ਼ੇਸ਼ ਦਰਸ਼ਨ ਸਿੰਘ ਜਰਗੜੀ

ਪਾਇਲ-ਸੀਨੀਅਰ ਸਹਾਇਕ ਦਰਸ਼ਨ ਸਿੰਘ ਜਰਗੜੀ ਸਿਹਤ ਵਿਭਾਗ ਵਿਚ 34 ਸਾਲ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਉਪਰੰਤ ਸਿਵਲ ਸਰਜਨ ਦਫ਼ਤਰ ਲੁਧਿਆਣਾ ਤੋਂ ਸੀਨੀਅਰ ਸਹਾਇਕ ਵਜੋਂ ਸੇਵਾ ਮੁਕਤ ਹੋ ਰਹੇ ਹਨ | ਆਪ ਦਾ ਜਨਮ 1 ਮਾਰਚ 1962 ਨੂੰ ਪਿਤਾ ਨਛੱਤਰ ਸਿੰਘ ਦੇ ਗ੍ਰਹਿ ਵਿਖੇ ...

ਪੂਰੀ ਖ਼ਬਰ »

ਬਾਲ ਘਰ ਧਾਮ ਤਲਵੰਡੀ ਦੇ ਪ੍ਰਬੰਧਾਂ ਦਾ ਜ਼ਿਲ੍ਹਾ ਸੈਸ਼ਨ ਜੱਜ ਗੁਰਬੀਰ ਸਿੰਘ ਵਲੋਂ ਜਾਇਜ਼ਾ

ਮੁੱਲਾਂਪੁਰ-ਦਾਖਾ, 29 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਧਾਰਮਿਕ ਤੇ ਸਮਾਜਿਕ ਖੇਤਰ ਵਿਚ ਆਪਣੇ ਫ਼ਰਜ਼ਾਂ ਦੀ ਪੂਰਤੀ ਕਰ ਰਹੇ ਗਰੀਬਦਾਸੀ ਸੰਪਰਦਾਇ ਭੂਰੀ ਵਾਲੇ ਭੇਖ ਦੇ ਗੱਦੀਨਸ਼ੀਨ ਸਵਾਮੀ ਸ਼ੰਕਰਾ ਨੰਦ ਦੀ ਸਰਪ੍ਰਸਤੀ ਹੇਠ ਐੱਸ.ਜੀ.ਬੀ. ਇੰਟਰਨੈਸ਼ਨਲ ਫਾਊਾਡੇਸ਼ਨ ...

ਪੂਰੀ ਖ਼ਬਰ »

ਦਰੇਸੀ ਮੈਦਾਨ 'ਚ ਦਰੱਖ਼ਤ ਨਾਲ ਲਟਕਦੀ ਲਾਸ਼ ਬਰਾਮਦ

ਲੁਧਿਆਣਾ, 29 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਦੀਆਂ ਨੰਬਰ ਚਾਰ ਦੇ ਘੇਰੇ ਅੰਦਰ ਪੈਂਦੇ ਦਰੇਸੀ ਮੈਦਾਨ ਵਿਚ ਅੱਜ ਬਾਅਦ ਦੁਪਹਿਰ ਪੁਲਿਸ ਨੇ ਦਰੱਖਤ ਨਾਲ ਲਟਕਦੀ ਇਕ ਲਾਸ਼ ਬਰਾਮਦ ਕੀਤੀ ਹੈ | ਜਾਂਚ ਕਰ ਰਹੇ ਅਧਿਕਾਰੀ ਐਸ.ਐਚ.ਓ. ਸਤਵੰਤ ਸਿੰਘ ਬੈਂਸ ਨੇ ਦੱਸਿਆ ਕਿ ...

ਪੂਰੀ ਖ਼ਬਰ »

ਲੁਧਿਆਣਾ ਦੇ ਮੈਗਾ ਰੁਜ਼ਗਾਰ ਮੇਲੇ 'ਚ 1024 ਬਿਨੈਕਾਰਾਂ ਨੂੰ ਨੌਕਰੀਆਂ ਮਿਲੀਆਂ

ਲੁਧਿਆਣਾ, 29 ਸਤੰਬਰ (ਪੁਨੀਤ ਬਾਵਾ)- ਸਥਾਨਕ ਗਿੱਲ ਰੋਡ ਵਿਖੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਵਿਖੇ ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ 6ਵੇਂ ਮੈਗਾ ਰੁਜ਼ਗਾਰ ਮੇਲੇ ਦੌਰਾਨ 1024 ਬਿਨੈਕਾਰਾਂ ਨੂੰ ਨੌਕਰੀਆਂ ਮਿਲੀਆਂ ਹਨ | ਮੇਲੇ ਦਾ ...

ਪੂਰੀ ਖ਼ਬਰ »

ਪਹਿਲੀ ਅਕਤੂਬਰ ਤੋਂ ਹਰੇਕ ਮਠਿਆਈ 'ਤੇ ਮਿਆਦ ਖ਼ਤਮ ਹੋਣ ਦੀ ਮਿਤੀ ਲਿਖਣੀ ਲਾਜ਼ਮੀ ਹੋਵੇਗੀ

ਲੁਧਿਆਣਾ, 29 ਸਤੰਬਰ (ਸਲੇਮਪੁਰੀ)- ਭਾਰਤ ਸਰਕਾਰ ਵਲੋਂ ਖਾਧ ਪਦਾਰਥਾਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਖਾਧ ਪਦਾਰਥਾਂ ਦੇ ਵਰਤਣ ਦੀ ਮਿਆਦ ਦੀ ਆਖ਼ਰੀ ਮਿਤੀ ਖਾਧ ਪਦਾਰਥਾਂ/ਮਠਿਆਈਆਂ ਉਪਰ ਅੰਕਤ ਕਰਨ ਲਈ ਬਣਾਇਆ ਗਿਆ ਕਾਨੂੰਨ ਦੇਸ਼ 'ਚ ਇਕ ਦਿਨ ਬਾਅਦ ਲਾਗੂ ਹੋ ...

ਪੂਰੀ ਖ਼ਬਰ »

ਲਖਵਿੰਦਰ ਸਿੰਘ ਨੱਤ ਦੇ ਅੰਤਿਮ ਸੰਸਕਾਰ ਮੌਕੇ ਕਈ ਆਗੂ ਪੁੱਜੇ

ਲੁਧਿਆਣਾ, 29 ਸਤੰਬਰ (ਕਵਿਤਾ ਖੁੱਲਰ, ਅਮਰੀਕ ਸਿੰਘ ਬੱਤਰਾ)- ਕਾਂਗਰਸੀ ਆਗੂ ਰੇਸ਼ਮ ਸਿੰਘ ਨੱਤ ਦੇ ਪਿਤਾ ਲਖਵਿੰਦਰ ਸਿੰਘ ਨੱਤ ਜੋ ਮੰਗਲਵਾਰ ਨੂੰ ਅਕਾਲ ਚਲਾਣਾ ਕਰ ਗਏ ਹਨ, ਦੀ ਮਿ੍ਤਕ ਦੇਹ ਦਾ ਅੰਤਿਮ ਸਸਕਾਰ ਸਲੇਮਟਾਬਰੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਣ ਲਈ ਲੋਕ ਜਾਗਰੂਕ ਹੋਣ- ਟੋਨੀ ਚਾਵਲਾ

ਲੁਧਿਆਣਾ, 29 ਸਤੰਬਰ (ਜੁਗਿੰਦਰ ਸਿੰਘ ਅਰੋੜਾ)- ਸ਼ਹਿਰ ਦੇ ਪ੍ਰਸਿਧ ਕਾਰੋਬਾਰੀ ਅਤੇ ਲੁਧਿਆਣਾ ਟੈਕਸਟਾਈਲ ਟਰੇਡਰਜ਼ ਐਸੋਸੀਏਸ਼ਨ ਦੇ ਚੇਅਰਮੈਨ ਜਤਿੰਦਰ ਸਿੰਘ ਟੋਨੀ ਚਾਵਲਾ ਨੇ ਗੱਲਬਾਤ ਦੌਰਾਨ ਕਿਹਾ ਕਿ ਕੋਵਿਡ 19 ਦੀ ਚੇਨ ਨੂੰ ਤੋੜਨ ਲਈ ਜਾਗਰੂਕ ਹੋਣਾ ਅਤਿ ਹੀ ...

ਪੂਰੀ ਖ਼ਬਰ »

ਜਬਰ ਜਨਾਹ ਪਿੱਛੋਂ ਜੀਭ ਕੱਟਣ ਵਾਲੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ-ਚੌਧਰੀ/ਦਾਵਿ੍ੜ

ਲੁਧਿਆਣਾ, 29 ਸਤੰਬਰ (ਕਵਿਤਾ ਖੁੱਲਰ)- ਬੀਤੇ ਦਿਨੀਂ ਯੂ.ਪੀ. ਦੇ ਹਾਥਰਸ ਪਿੰਡ ਵਿਚ ਦਲਿਤ ਸਮਾਜ ਦੀ ਲੜਕੀ ਨਾਲ ਜਬਰ ਜਨਾਹ ਕਰਨ ਪਿੱਛੋਂ ਉਸਦੀ ਜੀਭ ਕੱਟਣ ਤੇ ਭਾਰੀ ਕੁੱਟਮਾਰ ਦੌਰਾਨ ਰੀੜ ਦੀ ਹੱਡੀ ਤੋੜਨ ਦੀ ਘਟਨਾ ਇਨਸਾਨੀਅਨ ਨੂੰ ਸ਼ਰਮਾਸਾਰ ਕਰਨ ਵਾਲੀ ਹੈ | ਇਨ੍ਹਾਂ ...

ਪੂਰੀ ਖ਼ਬਰ »

ਫੈਕਟਰੀ ਵਰਕਰ ਦੀ ਮੌਤ ਨੂੰ ਲੈ ਕੇ ਸਾਥੀ ਵਰਕਰਾਂ ਵਲੋਂ ਪ੍ਰਦਰਸ਼ਨ

ਲੁਧਿਆਣਾ, 29 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਫੋਕਲ ਪੁਆਇੰਟ ਸਥਿਤ ਇਕ ਫੈਕਟਰੀ ਵਿਚ ਬੀਤੀ ਦੇਰ ਰਾਤ ਇਕ ਵਰਕਰ ਦੀ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਫੈਕਟਰੀ ਵਰਕਰਾਂ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ, ਜਿਸ ਕਾਰਨ ਉਥੇ ਸਥਿਤੀ ਤਣਾਅਪੂਰਨ ਹੋ ਗਈ | ...

ਪੂਰੀ ਖ਼ਬਰ »

1984 ਸਿੱਖ ਕਤਲੇਆਮ ਪੀੜ੍ਹਤ ਵੈਲਫੇਅਰ ਸੁਸਾਇਟੀ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ

ਲੁਧਿਆਣਾ, 29 ਸਤੰਬਰ (ਕਵਿਤਾ ਖੁੱਲਰ)- 1984 ਕਤਲੇਆਮ ਪੀੜ੍ਹਤ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਦੀ ਅਗਵਾਈ ਹੇਠ ਸੈਂਕੜੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਦਫਤਰ ਵਿਖੇ ਪੰਜਾਬ ਸਰਕਾਰ ਖਿਲਾਫ ...

ਪੂਰੀ ਖ਼ਬਰ »

ਅੱਜ 8 ਵਜੇ ਤੋਂ ਪੁਲ ਆਵਾਜਾਈ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਜਾਵੇਗਾ- ਅਧਿਕਾਰੀ
ਜਗਰਾਉਂ ਪੁਲ 'ਤੇ 4 ਸਾਲ ਬਾਅਦ ਛੋਟੇ ਵਾਹਨਾਂ ਦੀ ਆਵਾਜਾਈ ਚਾਲੂ

ਲੁਧਿਆਣਾ, 29 ਸਤੰਬਰ (ਅਮਰੀਕ ਸਿੰਘ ਬੱਤਰਾ)- 128 ਸਾਲ ਪੁਰਾਣਾ ਜਗਰਾਉਂ ਪੁਲ ਜਿਸ ਦਾ ਇਕ ਹਿੱਸਾ ਜਰਜਰ ਹੋਣ ਕਾਰਨ ਵਿਸ਼ਵਕਰਮਾ ਚੌਕ ਤੋਂ ਭਾਰਤ ਨਗਰ ਚੌਕ ਵੱਲ ਜਾਂਦੇ ਰਸਤੇ 'ਤੇ ਆਵਾਜਾਈ ਬੰਦ ਕਰ ਦਿੱਤੀ ਸੀ, ਦੀ ਮੁਰੰਮਤ ਅਤੇ ਚੌੜਾ ਕਰਨ ਦਾ ਕੰਮ ਚਾਰ ਸਾਲ ਬਾਅਦ ਪੂਰਾ ਹੋਣ ...

ਪੂਰੀ ਖ਼ਬਰ »

ਜਗਰਾਉਂ ਪੁਲ 'ਤੇ 4 ਸਾਲ ਬਾਅਦ ਛੋਟੇ ਵਾਹਨਾਂ ਦੀ ਆਵਾਜਾਈ ਚਾਲੂ

ਲੁਧਿਆਣਾ, 29 ਸਤੰਬਰ (ਅਮਰੀਕ ਸਿੰਘ ਬੱਤਰਾ)- 128 ਸਾਲ ਪੁਰਾਣਾ ਜਗਰਾਉਂ ਪੁਲ ਜਿਸ ਦਾ ਇਕ ਹਿੱਸਾ ਜਰਜਰ ਹੋਣ ਕਾਰਨ ਵਿਸ਼ਵਕਰਮਾ ਚੌਕ ਤੋਂ ਭਾਰਤ ਨਗਰ ਚੌਕ ਵੱਲ ਜਾਂਦੇ ਰਸਤੇ 'ਤੇ ਆਵਾਜਾਈ ਬੰਦ ਕਰ ਦਿੱਤੀ ਸੀ, ਦੀ ਮੁਰੰਮਤ ਅਤੇ ਚੌੜਾ ਕਰਨ ਦਾ ਕੰਮ ਚਾਰ ਸਾਲ ਬਾਅਦ ਪੂਰਾ ਹੋਣ ...

ਪੂਰੀ ਖ਼ਬਰ »

ਕੋਠੀ 'ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਦੇ ਦੋਸ਼ ਤਹਿਤ 6 ਖ਼ਿਲਾਫ਼ ਕੇਸ ਦਰਜ

ਲੁਧਿਆਣਾ, 29 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਕਰੋੜਾਂ ਰੁਪਏ ਮੁੱਲ ਦੀ ਕੋਠੀ 'ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਦੇ ਦੋਸ਼ ਤਹਿਤ ਪੁਲਿਸ ਨੇ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਕਰਨ ਢੀਂਗੜਾ ਪੁੱਤਰ ਭਰਤ ਰਾਜ ਢੀਂਗੜਾ ਵਾਸੀ ਕੰਟਰੀ ਵੈਸਟ ...

ਪੂਰੀ ਖ਼ਬਰ »

ਚੇਅਰਮੈਨ ਰਾਣਾ ਰੰਧਾਵਾ ਨੇ ਇੰਚਾਰਜ ਹਰੀਸ਼ ਰਾਵਤ ਨਾਲ ਖੇਤੀ ਬਿੱਲਾਂ ਸਬੰਧੀ ਕੀਤੀ ਚਰਚਾ

ਜਲੰਧਰ ਛਾਉਣੀ, 29 ਸਤੰਬਰ (ਪਵਨ ਖਰਬੰਦਾ)- ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਮਾਮਲਿਆਂ ਦੇ ਇੰਚਾਰਜ ਅਤੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨਾਲ ਅੱਜ ਨਗਰ ਸੁਧਾਰ ਟਰੱਸਟ ਕਰਤਾਰਪੁਰ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਰਾਣਾ ਰੰਧਾਵਾ ਵਲੋਂ ਇਕ ...

ਪੂਰੀ ਖ਼ਬਰ »

ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੀ ਸਾਂਝੀ ਜਥੇਬੰਦੀ ਦਾ ਸੰਘਰਸ਼ 14ਵੇਂ ਦਿਨ 'ਚ ਸ਼ਾਮਿਲ

ਲੁਧਿਆਣਾ, 29 ਸਤੰਬਰ (ਸਲੇਮਪੁਰੀ)-ਪੰਜਾਬ ਅਤੇ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਲੁਧਿਆਣਾ ਵਲੋਂ ਸ਼ੁਰੂ ਕੀਤਾ ਸੰਘਰਸ਼ ਅੱਜ 14ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ | ਪੰਜਾਬ ਅਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਦੇ ...

ਪੂਰੀ ਖ਼ਬਰ »

ਮਮਤਾ ਆਸ਼ੂ ਨੇ ਕੀਤਾ ਕੋਰੋਨਾ ਫਤਹਿ ਕਿੱਟਾਂ ਵੰਡਣ ਦਾ ਉਦਘਾਟਨ

ਲੁਧਿਆਣਾ, 29 ਸਤੰਬਰ (ਕਵਿਤਾ ਖੁੱਲਰ)- ਨਗਰ ਨਿਗਮ ਕੌਾਸਲਰ ਸ੍ਰੀਮਤੀ ਮਮਤਾ ਆਸ਼ੂ ਵਲੋਂ ਸਥਾਨਕ ਮੈਰੀਟੋਰੀਅਸ ਸਕੂਲ ਲੁਧਿਆਣਾ ਵਿਖੇ ਕੋਵਿਡ ਕੇਅਰ ਸੈਂਟਰ 'ਚ ਕੋਰੋਨਾ ਫਤਿਹ ਕਿੱਟਾਂ ਵੰਡਣ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਦਵਾਈਆਂ ਕੰਪਨੀਆਂ ਸਬੰਧੀ ਤਿਆਰ ਕੀਤੇ ਜ਼ਾਬਤੇ ਨੂੰ ਲਾਗੂ ਨਾ ਕਰਨਾ ਲੋਕਹਿੱਤ 'ਚ ਨਹੀਂ-ਡਾਕਟਰ ਜਥੇਬੰਦੀ

ਲੁਧਿਆਣਾ, 29 ਸਤੰਬਰ (ਸਲੇਮਪੁਰੀ)- ਡਾਕਟਰਾਂ ਦੀ ਸਿਰਮੌਰ ਜਥੇਬੰਦੀ ਅਲਾਇੰਸ ਆਫ਼ ਡਾਕਟਰਜ਼ ਫ਼ਾਰ ਐਥੀਕਲ ਹੈਲਥਕੇਅਰ ਦੇ ਆਗੂ ਡਾ. ਅਰੁਣ ਮਿੱਤਰਾ ਅਤੇ ਡਾ. ਜੀ. ਐਸ. ਗਰੇਵਾਲ ਨੇ ਕਿਹਾ ਹੈ ਕਿ ਦੇਸ਼ ਵਿਚ ਸਥਾਪਿਤ ਸਮੂਹ ਦਵਾਈਆਂ ਕੰਪਨੀਆਂ ਸਬੰਧੀ ਤਿਆਰ ਕੀਤੇ ਜ਼ਾਬਤੇ ...

ਪੂਰੀ ਖ਼ਬਰ »

ਜਦੋਂ ਵਿਧਾਇਕ ਦੀ ਮੌਜੂਦਗੀ 'ਚ ਸਾਬਕਾ ਕੌਾਸਲਰ ਨੇ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਕੱਢੀ ਭੜਾਸ

ਲੁਧਿਆਣਾ, 29 ਸਤੰਬਰ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਵਿਚ ਲਗਾਏ ਜਾ ਰਹੇ 300 ਮਾਈਕਰੋ ਫਾਰੈਸਟ ਤਹਿਤ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਨਾਮਧਾਰੀ ਸੰਪਰਦਾ ਮੁਖੀ ਉਦੈ ਸਿੰਘ ਦੀ ਅਗਵਾਈ ਹੇਠ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ, ਆਮਦਨ ਕਰ ...

ਪੂਰੀ ਖ਼ਬਰ »

1 ਅਕਤੂਬਰ ਦੇ ਰੋਸ ਮਾਰਚ 'ਚ ਲੁਧਿਆਣਾ ਦੇ 6 ਵਿਧਾਨ ਸਭਾ ਹਲਕਿਆਂ ਤੋਂ 600 ਕਾਰਾਂ ਲੈ ਕੇ ਜਾਣ ਦਾ ਫ਼ੈਸਲਾ

ਲੁਧਿਆਣਾ, 29 ਸਤੰਬਰ (ਪੁਨੀਤ ਬਾਵਾ) - ਸ਼ੋ੍ਰਮਣੀ ਅਕਾਲੀ ਦਲ ਵਲੋਂ 1 ਅਕਤੂਬਰ ਨੂੰ ਕੇਂਦਰ ਸਰਕਾਰ ਦੇ ਖੇਤੀ ਸੁਧਾਰ ਬਿੱਲਾਂ ਖਿਲਾਫ਼ ਰੋਸ ਮਾਰਚ ਕੀਤਾ ਜਾ ਰਿਹਾ ਹੈ, ਜਿਸ ਵਿਚ ਅਕਾਲੀ ਜਥਾ ਲੁਧਿਆਣਾ ਸ਼ਹਿਰੀ ਦੇ ਅਧੀਨ ਪੈਂਦੇ ਲੁਧਿਆਣਾ ਸ਼ਹਿਰ ਦੇ 6 ਵਿਧਾਨ ਸਭਾ ...

ਪੂਰੀ ਖ਼ਬਰ »

ਗੱਠਜੋੜ ਤੋੜਨ ਦੇ ਨਾਲ ਭਾਜਪਾ ਦੇ ਸਹਾਰੇ ਜਿੱਤੀਆਂ 2 ਲੋਕ ਸਭਾ ਸੀਟਾਂ ਤੋਂ ਵੀ ਅਸਤੀਫ਼ਾ ਦੇਵੇ ਅਕਾਲੀ ਦਲ- ਵਿਧਾਇਕ ਬੈਂਸ

ਇਯਾਲੀ/ਥਰੀਕੇ 29 ਸਤੰਬਰ (ਮਨਜੀਤ ਸਿੰਘ ਦੁੱਗਰੀ)- ਵਿਧਾਇਕ ਬੈਂਸ ਨੇ ਵਿਧਾਨ ਸਭਾ ਹਲਕਾ ਪੱਛਮੀ ਦੇ ਅਧੀਨ ਪੈਂਦੇ ਬਾੜੇਵਾਲ ਵਿਖੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗਰੇਵਾਲ ਅਤੇ ਬਲਦੇਵ ਸਿੰਘ ਗਰੇਵਾਲ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਸ਼ਿਰਕਤ ਕਰਦਿਆਂ ਦਰਜਨ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਬਿੰਦਰਾ ਦੀਆਂ ਅਸਥੀਆਂ ਜਲ ਪ੍ਰਵਾਹ

ਲੁਧਿਆਣਾ, 29 ਸਤੰਬਰ (ਕਵਿਤਾ ਖੁੱਲਰ)- ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਊਨ ਐਕਸਟੈਨਸ਼ਨ ਦੇ ਫਾਊਾਡਰ ਪ੍ਰਧਾਨ ਰਜਿੰਦਰ ਸਿੰਘ ਬਿੰਦਰਾ ਜੋ ਬੀਤੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਦੇ ਪਰਿਵਾਰਕ ਮੈਂਬਰਾਂ ਅਤੇ ਸੰਗਤ ਵਲੋਂ ਉਨ੍ਹਾਂ ਦੀਆਂ ਅਸਥੀਆਂ ...

ਪੂਰੀ ਖ਼ਬਰ »

ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਬੈਂਕਾਂ ਪਾਸੋਂ ਕਾਰਾਂ ਕਰਜ਼ੇ 'ਤੇ ਲੈ ਕੇ ਅੱਗੇ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼

ਲੁਧਿਆਣਾ, 29 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਪੁਲਿਸ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਬੈਂਕ ਪਾਸੋਂ ਕਾਰਾ ਕਰਜ਼ੇ ਦੇ ਲੈ ਕੇ ਅੱਗੇ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਪੁਲਿਸ ਨੇ ਇਸ ਗਰੋਹ ਦੇ ਦੋ ਮੈਂਬਰਾਂ ਨੂੰ ...

ਪੂਰੀ ਖ਼ਬਰ »

ਹਲਕਾ ਗਿੱਲ ਤੋਂ ਵੱਡਾ ਕਾਫ਼ਲਾ 1 ਅਕਤੂਬਰ ਦੇ ਕਿਸਾਨ ਮਾਰਚ 'ਚ ਸ਼ਾਮਿਲ ਹੋਵੇਗਾ-ਸ਼ਿਵਾਲਿਕ

ਹੰਬੜਾਂ, 29 ਸਤੰਬਰ (ਜਗਦੀਸ਼ ਸਿੰਘ ਗਿੱਲ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ 1 ਅਕਤੂਬਰ ਦੇ ਮੁਹਾਲੀ ਵਿਖੇ ਕਿਸਾਨ ਮਾਰਚ ਤੇ ਪੰਜਾਬ ਦੇ ਗਵਰਨਰ ਨੂੰ ਮੈਮੋਰੰਡਮ ...

ਪੂਰੀ ਖ਼ਬਰ »

ਦੀਵਾਨ ਟੋਡਰਮੱਲ ਸੇਵਾ ਰਸੋਈ ਉਪਰਾਲੇ 'ਚ ਤਨੇਜਾ ਪਰਿਵਾਰ ਨੇ ਕੀਤੀ ਸੇਵਾ

ਲੁਧਿਆਣਾ, 29 ਸਤੰਬਰ (ਕਵਿਤਾ ਖੁੱਲਰ)- ਹਿੰਦੂ ਨਿਆਂ ਪੀਠ ਵਲੋਂ ਦੀਵਾਨ ਟੋਡਰਮੱਲ ਸੇਵਾ ਰਸੋਈ ਦਾ ਉਪਰਾਲਾ ਪੀਠ ਦੇ ਮੁੱਖ ਬੁਲਾਰੇ ਪ੍ਰਵੀਨ ਡੰਗ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਸੰਗਠਨ ਵਲੋਂ ਲੋਕਾਂ ਨੂੰ 10 ਰੁਪਏ ਵਿਚ ਭੋਜਨ ਥਾਲੀ ਉਪਲਬਧ ਕਰਵਾਈ ਜਾ ...

ਪੂਰੀ ਖ਼ਬਰ »

ਪੁਲਿਸ ਕਮਿਸ਼ਨਰ ਵਲੋਂ ਵੱਖ ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਲੁਧਿਆਣਾ, 29 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਕਮਿਸ਼ਨਰ ਵਲੋਂ ਅੱਜ ਸ਼ਹਿਰ ਵਿਚ ਵੱਖ ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਸੜਕਾਂ 'ਤੇ ...

ਪੂਰੀ ਖ਼ਬਰ »

ਲੱਖਾਂ ਦੀ ਠੱਗੀ ਦੇ ਦੋਸ਼ ਤਹਿਤ ਵਪਾਰੀ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 29 ਸਤੰਬਰ (ਪਰਵਿੰਦਰ ਸਿੰਘ ਆਹੂਜਾ) - ਵਪਾਰ ਦੇ ਮਾਮਲੇ ਵਿਚ ਲੱਖਾਂ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਵਪਾਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਇਹ ਕਾਰਵਾਈ ਕਿਚਲੂ ਨਗਰ ਦੇ ਰਹਿਣ ਵਾਲੇ ਸੁਨੀਲ ਜੈਨ ਪੁੱਤਰ ਸ਼ਿਵ ਚੰਦ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX