ਤਾਜਾ ਖ਼ਬਰਾਂ


ਅਹਿਮਦਾਬਾਦ 'ਚ ਜਾਇਡਸ ਬਾਇਓਟੈਕ ਪਾਰਕ ਦਾ ਦੌਰਾ ਕਰਕੇ ਲਈ ਸਵਦੇਸ਼ੀ ਕੋਰੋਨਾ ਵੈਕਸੀਨ ਦੀ ਜਾਣਕਾਰੀ- ਮੋਦੀ
. . .  9 minutes ago
ਅਹਿਮਦਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਅਹਿਮਦਾਬਾਦ ਵਿਖੇ ਸਥਿਤ ਬਾਇਓਟੈਕ ਪਾਰਕ ਦਾ ਦੌਰਾ ਕੀਤਾ ਗਿਆ, ਜਿੱਥੇ ਕਿ ਕੋਰੋਨਾ ਵੈਕਸੀਨ ਨੂੰ ਤਿਆਰ ਕੀਤਾ ਜਾ ਰਿਹਾ ਹੈ। ਜਾਇਡਸ...
ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਆਰੰਭ
. . .  20 minutes ago
ਅੰਮ੍ਰਿਤਸਰ, 28 ਨਵੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸ਼੍ਰੋਮਣੀ ਕਮੇਟੀ, ਸ੍ਰੀ ਗੁਰੂ ਨਾਨਕ ਗੁਰਪੁਰਬ ਕਮੇਟੀ ਅਤੇ ਸਿੱਖ ਸੰਗਤਾਂ ਵਲੋਂ...
ਖ਼ਾਲਸਾ ਸੰਸਥਾਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਤੱਕ ਸਜਾਇਆ ਨਗਰ ਕੀਰਤਨ
. . .  30 minutes ago
ਅੰਮ੍ਰਿਤਸਰ, 28 ਨਵੰਬਰ (ਜਸਵੰਤ ਸਿੰਘ ਜੱਸ)‐ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਆਉਂਦੀਆਂ ਸਮੂਹ ਵਿੱਦਿਅਕ ਸੰਸਥਾਵਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਗੁਰਪੁਰਬ ਦੇ ਸਬੰਧ 'ਚ ਸ੍ਰੀ...
ਪ੍ਰਧਾਨ ਮੰਤਰੀ ਮੋਦੀ ਦੇ ਹੰਕਾਰ ਨੇ ਕਿਸਾਨ ਦੇ ਵਿਰੁੱਧ ਖੜ੍ਹਾ ਕੀਤਾ ਜਵਾਨ- ਰਾਹੁਲ ਗਾਂਧੀ
. . .  38 minutes ago
ਨਵੀਂ ਦਿੱਲੀ, 28 ਨਵੰਬਰ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਫ਼ੌਜ ਦੀ ਵਰਤੋਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ 'ਜੈ ਜਵਾਨ ਜੈ ਕਿਸਾਨ' ਨਾਅਰੇ ਦੀ...
ਗੁਰਪੁਰਬ ਵਾਲੇ ਦਿਨ ਸਮੁੱਚੀ ਕੌਮ ਕਿਸਾਨਾਂ ਦੇ ਹੱਕ 'ਚ ਕਰੇ ਅਰਦਾਸ- ਜਥੇਦਾਰ ਅਕਾਲ ਤਖ਼ਤ
. . .  53 minutes ago
ਤਲਵੰਡੀ ਸਾਬੋ, 28 ਨਵੰਬਰ (ਰਣਜੀਤ ਸਿੰਘ ਰਾਜੂ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਪੁਲਿਸ ਵਲੋਂ ਕਿਸਾਨ ਆਗੂਆਂ ਅਤੇ ਵਾਟਰ...
ਸੀ. ਬੀ. ਆਈ. ਵਲੋਂ ਤਿੰਨ ਸੂਬਿਆਂ 'ਚ 40 ਥਾਵਾਂ 'ਤੇ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 28 ਨਵੰਬਰ- ਕਥਿਤ ਕੋਲਾ ਮਾਫ਼ੀਆ ਅਤੇ ਰਿਸ਼ਵਤਖ਼ੋਰੀ ਦੇ ਮਾਮਲਿਆਂ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਅੱਜ ਸੀ. ਬੀ. ਆਈ. ਵਲੋਂ ਪੱਛਮੀ ਬੰਗਾਲ ਸਣੇ ਤਿੰਨ ਸੂਬਿਆਂ...
ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ
. . .  about 1 hour ago
ਕਿਸਾਨ ਕਾਫ਼ਲੇ ਦੇ ਮੁਹਾਜ਼ ਤੋਂ, 28 ਨਵੰਬਰ (ਮੇਜਰ ਸਿੰਘ)- ਦਿੱਲੀ ਸਰਹੱਦ 'ਤੇ ਸਿੰਘੂ ਬਾਰਡਰ ਵਿਖੇ ਕਿਸਾਨਾਂ ਦਾ ਧਰਨਾ ਜਾਰੀ ਹੈ। ਕਿਸਾਨੀ ਧਰਨੇ ਕਾਰਨ ਜੀ. ਟੀ. ਰੋਡ 'ਤੇ ਮੀਲਾਂ ਲੰਬੇ ਜਾਮ ਲੱਗੇ ਗਏ ਹਨ...
ਉਗਰਾਹਾਂ ਯੂਨੀਅਨ ਵਲੋਂ ਬੁਰਾਰੀ ਦੇ ਨਿਰੰਕਾਰੀ ਮੈਦਾਨ 'ਚ ਜਾਣ ਤੋਂ ਇਨਕਾਰ
. . .  about 1 hour ago
ਕਿਸਾਨ ਕਾਫ਼ਲੇ ਦੇ ਮੁਹਾਜ਼ ਤੋਂ, 28 ਨਵੰਬਰ (ਮੇਜਰ ਸਿੰਘ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਖਨੌਰੀ ਅਤੇ ਡੱਬਵਾਲੀ ਤੋਂ ਚੱਲੇ ਕਾਫ਼ਲੇ ਅੱਜ ਸਵੇਰੇ ਜੀਂਦ ਤੋਂ ਰੋਹਤਕ ਰਾਹੀਂ ਹੋ ਕੇ ਦਿੱਲੀ ਨੂੰ ਚੱਲ ਪਏ ਹਨ। ਯੂਨੀਅਨ ਦੇ...
ਕਿਸਾਨਾਂ ਦਾ ਹਾਲ ਪੁੱਛਣ ਲਈ ਕਾਫ਼ਲੇ 'ਚ ਪਹੁੰਚੇ ਕੈਬਨਿਟ ਮੰਤਰੀ ਸਿੰਗਲਾ
. . .  about 1 hour ago
ਦਿੱਲੀ ਚੱਲੋ ਅੰਦੋਲਨ, 28 ਨਵੰਬਰ- ਕਿਸਾਨਾਂ ਨੂੰ ਹਿਮਾਇਤ ਦੇਣ ਲਈ ਪੰਜਾਬ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਕਿਸਾਨਾਂ ਦੇ ਸੰਘਰਸ਼ 'ਚ ਪਹੁੰਚ ਚੁੱਕੇ ਹਨ। ਇਸ ਦੌਰਾਨ...
ਮੁੜ ਨਾਨੀ ਬਣੀ ਹੇਮਾ ਮਾਲਿਨੀ, ਅਹਾਨਾ ਦਿਓਲ ਨੇ ਜੌੜੀਆਂ ਧੀਆਂ ਨੂੰ ਦਿੱਤਾ ਜਨਮ
. . .  about 1 hour ago
ਮੁੰਬਈ, 28 ਨਵੰਬਰ (ਇੰਦਰਮੋਹਨ ਪੰਨੂੰ)- ਹੇਮਾ ਮਾਲਿਨੀ ਇਕ ਵਾਰ ਫਿਰ 72 ਸਾਲ ਦੀ ਉਮਰ 'ਚ ਨਾਨੀ ਬਣ ਗਈ ਹੈ। ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਛੋਟੀ ਧੀ ਅਹਾਨਾ ਦਿਓਲ ਨੇ ਜੌੜੀਆਂ ਧੀਆਂ ਨੂੰ ਜਨਮ ਦਿੱਤਾ ਹੈ...
'ਲਵ ਜਿਹਾਦ' ਨਾਲ ਜੁੜੇ ਅਧਿਆਦੇਸ਼ ਨੂੰ ਉੱਤਰ ਪ੍ਰਦੇਸ਼ ਦੀ ਰਾਜਪਾਲ ਨੇ ਦਿੱਤੀ ਮਨਜ਼ੂਰੀ
. . .  about 2 hours ago
ਲਖਨਊ, 28 ਨਵੰਬਰ- ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ 'ਲਵ ਜਿਹਾਦ' ਨਾਲ ਜੁੜੇ ਅਧਿਆਦੇਸ਼ ਨੂੰ ਮਨਜ਼ੂਰੀ...
ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 41,322 ਨਵੇਂ ਮਾਮਲੇ ਆਏ ਸਾਹਮਣੇ, 485 ਲੋਕਾਂ ਦੀ ਹੋਈ ਮੌਤ
. . .  about 2 hours ago
ਨਵੀਂ ਦਿੱਲੀ, 28 ਨਵੰਬਰ- ਭਾਰਤ 'ਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ 41,322 ਨਵੇਂ...
ਜਾਇਡਸ ਬਾਇਓਟੈਕ ਪਾਰਕ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਸਤਿਤ ਜਾਇਡਸ ਬਾਇਓਟੈਕ ਪਾਰਕ 'ਚ ਪਹੁੰਚ ਚੁੱਕੇ ਹਨ। ਇੱਤੇ ਉਹ ਖੋਜ ਕਰਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ...
ਕਿਸਾਨੀ ਅੰਦੋਲਨ ਕਾਰਨ ਦਿੱਲੀ ਦੇ ਟਿਕਰੀ ਬਾਰਡਰ 'ਤੇ ਵਧਾਈ ਗਈ ਸੁਰੱਖਿਆ
. . .  about 3 hours ago
ਨਵੀਂ ਦਿੱਲੀ, 28 ਨਵੰਬਰ-ਦਿੱਲੀ ਟਿਕਰੀ ਬਾਰਡਰ 'ਤੇ ਵੱਡੀ ਗਿਣਤੀ 'ਚ ਕਿਸਾਨ ਪਹੁੰਚ ਗਏ ਹਨ। ਇਸ ਨੂੰ ਦੇਖਦਿਆਂ ਇੱਥੇ ਵੱਡੀ ਗਿਣਤੀ 'ਚ...
ਅਹਿਮਦਾਬਾਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਦਾ ਲੈਣਗੇ ਜਾਇਜ਼ਾ
. . .  about 2 hours ago
ਅਹਿਮਦਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਅਹਿਮਦਾਬਾਦ 'ਚ ਪਹੁੰਚ ਗਏ ਹਨ। ਥੋੜ੍ਹੀ ਦੇਰ ਬਾਅਦ ਉਹ ਅਹਿਮਦਾਬਾਦ ਦੇ ਨੇੜੇ ਸਥਿਤ ਪ੍ਰਮੁੱਖ ਦਵਾਈ ਕੰਪਨੀ 'ਜਾਇਡਸ ਬਾਇਓਟੈਕ' ਪਾਰਕ...
ਜੰਮੂ-ਕਸ਼ਮੀਰ 'ਚ ਡੀ. ਡੀ. ਸੀ. ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ
. . .  about 3 hours ago
ਸ੍ਰੀਨਗਰ, 28 ਨਵੰਬਰ- ਜੰਮੂ-ਕਸ਼ਮੀਰ ਤੋਂ ਧਾਰਾ 37 ਹਟਾਉਣ ਅਤੇ ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਤੋਂ ਬਾਅਦ ਅੱਜ ਇੱਥੇ ਪਹਿਲੀ ਵਾਰ ਵੋਟਿੰਗ ਹੋ ਰਹੀ ਹੈ। ਜੰਮੂ-ਕਸ਼ਮੀਰ 'ਚ ਡੀ. ਡੀ. ਸੀ...
ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਬੈਠਕ ਜਾਰੀ
. . .  about 3 hours ago
ਨਵੀਂ ਦਿੱਲੀ, 28 ਨਵੰਬਰ- ਸਿੰਘੂ ਬਾਰਡਰ 'ਤੇ ਪੰਜਾਬ ਦੇ ਕਿਸਾਨਾਂ ਦੀ ਬੈਠਕ ਜਾਰੀ ਹੈ। ਇਸ ਬੈਠਕ 'ਚ ਤੈਅ ਕੀਤਾ ਜਾਵੇਗਾ ਕਿ ਕਿਸਾਨ ਆਪਣਾ ਪ੍ਰਦਰਸ਼ਨ ਸਿੰਘੂ ਬਾਰਡਰ...
ਠੰਢ 'ਚ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਹੀ ਬਿਤਾਈ ਰਾਤ
. . .  about 4 hours ago
ਨਵੀਂ ਦਿੱਲੀ, 28 ਨਵੰਬਰ- ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਧਰਨਾ ਜਾਰੀ ਹੈ ਅਤੇ ਬੀਤੀ ਰਾਤ ਠੰਢ 'ਚ ਹੀ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਬਿਤਾਈ। ਅੱਜ ਕਿਸਾਨ ਜਥੇਬੰਦੀਆਂ ਦੀ ਅਹਿਮ...
ਦੇਸ਼ ਦੇ ਤਿੰਨ ਕੋਰੋਨਾ ਵੈਕਸੀਨ ਸੈਂਟਰਾਂ ਦਾ ਅੱਜ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 4 hours ago
ਨਵੀਂ ਦਿੱਲੀ, 28 ਨਵੰਬਰ- ਭਾਰਤ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਦੇਸ਼ 'ਚ ਤਿੰਨ ਵੱਖ-ਵੱਖ ਕੋਵਿਡ ਵੈਕਸੀਨਾਂ 'ਤੇ ਕੰਮ ਚੱਲ ਰਿਹਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਅੱਜ ਦਾ ਵਿਚਾਰ
. . .  about 5 hours ago
ਹਿਮਾਚਲ ਦੇ ਸਿਰਮੌਰ ‘ਚ ਮਾਸਕ ਨਾ ਪਹਿਨਣ ਦੇ ਕਾਰਨ ਕੀਤਾ ਜਾਵੇਗਾ ਗ੍ਰਿਫਤਾਰ
. . .  1 day ago
ਸ਼ਿਮਲਾ, 27 ਨਵੰਬਰ - ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਐਸਪੀ ਨੇ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਜਿਸ ਵਿਅਕਤੀ ਨੇ ਮਾਸਕ ਨਾ ਪਹਿਨਿਆ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ । ਜੇ ਦੋਸ਼ੀ ਪਾਇਆ ਜਾਂਦਾ ਹੈ...
ਨਗਰ ਕੌਂਸਲ/ਪੰਚਾਇਤ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ
. . .  1 day ago
ਚੰਡੀਗੜ੍ਹ , 27 ਨਵੰਬਰ {ਮਾਨ}-ਪੰਜਾਬ ਦੀਆਂ ਨਗਰ ਕੌਂਸਲਾਂ/ਪੰਚਾਇਤਾਂ ਦੀਆਂ ਆਮ ਚੋਣਾਂ ਅਤੇ ਉਪ ਚੋਣਾਂ ਕਰਵਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ । ਇਸ ਨਾਲ ਹੁਣ ਪੰਜਾਬ ਅੰਦਰ ...
ਬੀਬੀ ਜਗੀਰ ਕੌਰ ਦਾ ਬੇਗੋਵਾਲ ਪੁੱਜਣ ‘ਤੇ ਹਲਕੇ ਦੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ
. . .  1 day ago
ਬੇਗੋਵਾਲ , 27 ਨਵੰਬਰ (ਸੁਖਜਿੰਦਰ ਸਿੰਘ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਬੀਬੀ ਜਗੀਰ ਕੌਰ ਦਾ ਦੇਰ ਰਾਤ ਅੱਜ ਆਪਣੇ ਨਗਰ ਬੇਗੋਵਾਲ ਪੁੱਜਣ ‘ਤੇ ਉਨ੍ਹਾਂ ਦਾ ਹਲਕੇ ਦੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ...
ਬੀ ਐੱਸ ਐੱਫ ਨੇ 7 ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਮਮਦੋਟ { ਫਿਰੋਜ਼ਪੁਰ} ,27 ਨਵੰਬਰ (ਸੁਖਦੇਵ ਸਿੰਘ ਸੰਗਮ ) - ਬੀ ਐੱਸ ਐੱਫ ਸੈਕਟਰ ਮਮਦੋਟ ਵੱਲੋਂ ਸਰਹੱਦੀ ਖੇਤਰ ਵਿਚੋਂ 7 ਪੈਕਟ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਹਿੰਦ ਪਾਕਿ ਸਰਹੱਦੀ ...
ਹਾਈ ਕੋਰਟ ਨੇ 28 ਨਵੰਬਰ ਤੋਂ ਲੈ ਕੇ 23 ਦਸੰਬਰ ਤੱਕ ਦੇ ਕੇਸਾਂ ਦੀ ਸੁਣਵਾਈ ਵਧਾ ਕੇ ਮਾਰਚ 2021 ਕੀਤੀ
. . .  1 day ago
ਫਿਰੋਜ਼ਪੁਰ ,27 ਨਵੰਬਰ {ਰਾਕੇਸ਼ ਚਾਵਲਾ/ਕਾਨੂੰਨੀ ਪ੍ਰਤੀਨਿਧੀ}-ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦੇ ਜੱਜਾਂ ,ਵਕੀਲਾਂ ,ਸਟਾਫ ਅਤੇ ਪ੍ਰਾਰਥੀਆਂ ਦੀ ਸੁਰੱਖਿਆ ਨੂੰ ਮਦੇਨਜ਼ਰ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 28 ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 15 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਜਲੰਧਰ

ਦੋਸਤ ਨੇ ਹੀ ਘਰ ਆ ਕੇ ਕੀਤੀ ਸੀ ਅਰਮਾਨ ਦੀ ਬੈਟ ਮਾਰ ਕੇ ਹੱਤਿਆ

ਜਲੰਧਰ ਛਾਉਣੀ, 29 ਸਤੰਬਰ (ਪਵਨ ਖਰਬੰਦਾ)- ਫਰਾਂਸ 'ਚ ਰਹਿੰਦੇ ਪ੍ਰਵਾਸੀ ਭਾਰਤੀ ਦੇ ਲਾਲ ਕੁੜਤੀ ਖੇਤਰ ਵਿਖੇ ਰਹਿਣ ਵਾਲੇ ਪੁੱਤਰ ਅਰਮਾਨ (17) ਪੁੱਤਰ ਦਵਿੰਦਰ ਕੁਮਾਰ ਦੀ ਹੱਤਿਆ ਦੇ ਮਾਮਲੇ ਨੂੰ ਥਾਣਾ ਛਾਉਣੀ ਦੀ ਪੁਲਿਸ ਵਲੋਂ ਕੁਝ ਹੀ ਘੰਟਿਆ 'ਚ ਹੱਲ੍ਹ ਕਰਦੇ ਹੋਏ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ | ਇਸ ਸਬੰਧੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮਿ੍ਤਕ ਅਰਮਾਨ ਦੇ ਕਰੀਬੀ ਅਸ਼ੋਕ ਕੁਮਾਰ ਦੇ ਬਿਆਨਾਂ 'ਤੇ ਕਾਤਲ ਖ਼ਿਲਾਫ਼ 302 ਤੇ 34 ਆਈ.ਪੀ.ਸੀ ਦਾ ਮਾਮਲਾ ਦਰਜ ਕੀਤਾ ਸੀ | ਜਾਂਚ ਦੌਰਾਨ ਸਾਹਮਣੇ ਆਇਆ ਕਿ ਅਰਮਾਨ ਕੇਂਦਰੀ ਵਿੱਦਿਆਲਾ 'ਚ ਪੜ੍ਹਦਾ ਸੀ ਤੇ ਉਸ ਦੀ ਇਕ ਲੜਕੀ ਨਾਲ ਦੋਸਤੀ ਸੀ, ਪ੍ਰੰਤੂ ਉਸ ਦਾ ਹੀ ਇਕ ਨਾਬਾਲਗ ਦੋਸਤ ਵੀ ਉਕਤ ਲੜਕੀ ਨੂੰ ਪਸੰਦ ਕਰਦਾ ਸੀ, ਜੋ ਅਰਮਾਨ ਪ੍ਰਤੀ ਈਰਖਾ ਰੱਖਦਾ ਸੀ | ਇਸ ਦੇ ਚਲਦੇ ਉਸ ਨੇ ਬੀਤੀ ਦੁਪਹਿਰ ਅਰਮਾਨ ਦੇ ਘਰ 'ਚ ਜਾ ਕੇ ਯੋਜਨਾਬੱਧ ਤਰੀਕੇ ਨਾਲ ਬੈਟ ਮਾਰ ਕੇ ਤੇ ਅਰਮਾਨ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ | ਪੁਲਿਸ ਪਾਰਟੀ ਵਲੋਂ ਇਸ ਕਤਲ ਦੇ ਮਾਮਲੇ ਨੂੰ 24 ਘੰਟੇ ਦੇ ਅੰਦਰ ਹੀ ਹੱਲ੍ਹ ਕਰਦੇ ਹੋਏ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਮਾਮਲੇ ਨੂੰ ਹੱਲ੍ਹ ਕਰਵਾਉਣ 'ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਢੁੱਕਵਾਂ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ | ਦੋਸ਼ੀ ਨਾਬਾਲਗ ਹੋਣ ਕਾਰਨ ਉਸ ਨੂੰ ਜੁਵੇਨਾਈਲ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਲੜਕੀ ਥਾਣਾ ਛਾਉਣੀ ਦੇ ਅਧੀਨ ਆਉਂਦੇ ਇਕ ਖੇਤਰ 'ਚ ਰਹਿੰਦੀ ਹੈ ਤੇ ਇਸ ਕਤਲ ਮਾਮਲੇ 'ਚ ਜਿਸ ਨਾਬਾਲਗ ਦੋਸ਼ੀ ਨੂੰ ਕਾਬੂ ਕੀਤਾ ਹੈ, ਉਹ ਅਰਬਨ ਅਸਟੇਟ ਵਿਖੇ ਇਕ ਖੇਤਰ 'ਚ ਰਹਿ ਰਹਿੰਦਾ ਹੈ |
ਹੱਤਿਆ ਕਰਕੇ ਮੋਬਾਈਲ ਨੂੰ ਸੁੰਨਸਾਨ ਥਾਂ 'ਤੇ ਸੁੱਟਿਆ
ਸੂਤਰਾਂ ਅਨੁਸਾਰ ਅਰਮਾਨ ਦੀ ਹੱਤਿਆ ਕਰਨ ਉਪਰੰਤ ਦੋਸ਼ੀ ਨੇ ਅਰਮਾਨ ਦਾ ਮੋਬਾਈਲ ਘਰ ਤੋਂ ਕੁਝ ਦੂਰੀ 'ਤੇ ਸੁੰਨਸਾਨ ਥਾਂ 'ਤੇ ਸੁੱਟ ਦਿੱਤਾ, ਜਿਸ ਦੀ ਭਾਲ ਲਈ ਪੁਲਿਸ ਵਲੋਂ ਦੇਰ ਰਾਤ ਤੱਕ ਮਸ਼ੱਕਤ ਕੀਤੀ ਜਾਂਦੀ ਰਹੀ | ਉਕਤ ਫ਼ੋਨ 'ਤੇ ਕਾਲ ਕਰਨ 'ਤੇ ਘੰਟੀ ਤਾਂ ਜ਼ਰੂਰ ਵੱਜ ਰਹੀ ਸੀ, ਪ੍ਰੰਤੂ ਮੋਬਾਈਲ ਕਿਤੇ ਵੀ ਨਜ਼ਰ ਨਹੀਂ ਆਇਆ | ਪੁਲਿਸ ਨੂੰ ਸ਼ੱਕ ਹੈ ਕਿ ਉਕਤ ਮੋਬਾਈਲ ਨੂੰ ਕਿਸੇ ਰਾਹਗੀਰ ਨੇ ਚੁੱਕ ਕੇ ਉਸ ਨੂੰ ਬੰਦ ਕਰ ਦਿੱਤਾ ਹੈ, ਜਿਸ ਨੂੰ ਵੀ ਜਲਦ ਬਰਾਮਦ ਕਰ ਲਿਆ ਜਾਵੇਗਾ |
ਕਤਲ ਕਰਦੇ ਸਮੇਂ ਵੀਡਿਓ ਵੀ ਬਣਾਈ
ਭਰੋਸੇਯੋਗ ਸੂਤਰਾਂ ਅਨੁਸਾਰ ਨਾਬਾਲਗ ਲੜਕੇ ਵਲੋਂ ਅਰਮਾਨ ਦੀ ਹੱਤਿਆ ਕਰਨ ਸਮੇਂ ਉਸ ਨੂੰ ਗੱਲਾਂ 'ਚ ਉਲਝਾ ਕੇ ਰੱਖਿਆ ਗਿਆ ਤੇ ਉਸ ਨੂੰ ਦੱਸਿਆ ਕਿ ਉਹ ਵੀਡਿਓ ਬਣਾ ਕੇ ਯੂ-ਟਿਊਬ 'ਤੇ ਪਾਉਣਗੇ, ਪ੍ਰੰਤੂ ਦੋਸ਼ੀ ਨੇ ਬਹੁਤ ਹੀ ਚਾਲਾਕੀ ਨਾਲ ਅਰਮਾਨ ਨੂੰ ਰੱਸੀ ਨਾਲ ਬੰਨ੍ਹ ਕੇ ਪਹਿਲਾਂ ਉਸ ਦੇ ਬੈਟ ਮਾਰ ਕੇ ਉਸ ਦੀ ਗੰਭੀਰ ਜ਼ਖ਼ਮੀ ਕਰ ਦਿੱਤਾ, ਉਪਰੰਤ ਰੱਸੀ ਨਾਲ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ | ਇਹ ਵੀ ਜਾਣਕਾਰੀ ਮਿਲੀ ਕਿ ਉਕਤ ਦੋਸ਼ੀ ਵਲੋਂ ਬਣਾਈ ਗਈ ਵੀਡਿਓ ਨੂੰ ਮੋਬਾਈਲ ਤੋਂ ਡਿਲੀਟ ਕਰ ਦਿੱਤਾ ਗਿਆ ਸੀ, ਪ੍ਰੰਤੂ ਉਕਤ ਵੀਡਿਓ ਗੂਗਲ 'ਚ ਪਹੁੰਚ ਜਾਣ ਕਾਰਨ ਪੁਲਿਸ ਨੇ ਵੀਡਿਓ ਨੂੰ ਗੂਗਲ ਤੋਂ ਡਾਊਨਲੋਡ ਕਰ ਲਿਆ, ਜੋ ਇਸ ਸਮੇਂ ਪੁਲਿਸ ਅਧਿਕਾਰੀ ਕੋਲ ਪਹੁੰਚ ਚੁੱਕੀ ਹੈ ਤੇ ਪੁਲਿਸ ਵਲੋਂ ਇਸ ਵੀਡਿਓ ਨੂੰ ਵੀ ਆਧਾਰ ਬਣਾਇਆ ਜਾ ਰਿਹਾ ਹੈ |
ਅਕਸਰ ਘਰ ਆਉਂਦਾ ਰਹਿੰਦਾ ਸੀ ਦੋਸ਼ੀ
ਪੁਲਿਸ ਅਧਿਕਾਰੀਆਂ ਅਨੁਸਾਰ ਨਾਬਾਲਗ ਕਾਤਲ ਦੋਸਤ ਅਕਸਰ ਹੀ ਅਰਮਾਨ ਦੇ ਘਰ ਆਉਂਦਾ ਰਹਿੰਦਾ ਸੀ ਤੇ ਬੀਤੇ ਦੋ ਦਿਨ ਪਹਿਲਾਂ ਵੀ ਉਹ ਉਸ ਦੇ ਘਰ 'ਚ ਆਇਆ ਸੀ, ਜਿਸ ਕਾਰਨ ਪਰਿਵਾਰਕ ਮੈਂਬਰਾਂ ਨੂੰ ਉਸ 'ਤੇ ਬਿਲਕੁਲ ਵੀ ਸ਼ੱਕ ਨਹੀਂ ਹੋ ਰਿਹਾ ਸੀ | ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਦੋਸ਼ੀ ਬੀਤੇ ਇਕ ਮਹੀਨੇ ਤੋਂ ਅਰਮਾਨ ਦਾ ਕਤਲ ਕਰਨ ਲਈ ਮੌਕਾ ਭਾਲ ਰਿਹਾ ਸੀ |
ਲੜਕੀ ਤੋਂ ਵੀ ਪੁਲਿਸ ਨੇ ਕੀਤੀ ਪੁੱਛਗਿੱਛ
ਮਾਮਲੇ 'ਚ ਕਾਬੂ ਕੀਤੇ ਦੋਸ਼ੀ ਪਾਸੋਂ ਜਿੱਥੋਂ ਅੱਜ ਪੁਲਿਸ ਵਲੋਂ ਵੱਖ-ਵੱਖ ਢੰਗ ਨਾਲ ਪੁੱਛਗਿੱਛ ਕੀਤੀ ਗਈ, ਉੱਥੇ ਅੱਜ ਥਾਣਾ ਛਾਉਣੀ 'ਚ ਤਾਇਨਾਤ ਮਹਿਲਾ ਪੁਲਿਸ ਅਧਿਕਾਰੀਆਂ ਨੇ ਉਕਤ ਨਾਬਾਲਗ ਲੜਕੀ ਤੋਂ ਵੀ ਪੁੱਛਗਿੱਛ ਕੀਤੀ | ਜਾਣਕਾਰੀ ਮਿਲੀ ਕਿ ਉਕਤ ਲੜਕੀ ਦੀ ਅਰਮਾਨ ਨਾਲ ਬਹੁਤ ਡੂੰਘੀ ਦੋਸਤੀ ਸੀ, ਜਿਸ ਕਾਰਨ ਅਰਮਾਨ ਦਾ ਦੋਸਤ ਉਸ ਤੋਂ ਰੰਜ਼ਸ਼ ਰੱਖਦਾ ਸੀ, ਜਿਸ ਦੇ ਚਲਦੇ ਉਸ ਨੇ ਯੋਜਨਾਬੱਧ ਤਰੀਕੇ ਨਾਲ ਅਰਮਾਨ ਦੀ ਹੱਤਿਆ ਕਰ ਦਿੱਤੀ |

ਸੰਦੀਪ ਕੁਮਾਰ ਗਰਗ ਹੋਣਗੇ ਜਲੰਧਰ ਦੇ ਨਵੇਂ ਐਸ.ਐਸ.ਪੀ.

ਜਲੰਧਰ, 29 ਸਤੰਬਰ (ਐਸ.ਐਸ.ਲੋਹੀਆ)- ਪੁਲਿਸ ਵਿਭਾਗ ਵਿਚ ਵੱਡੇ ਪੱਧਰ 'ਤੇ ਹੋਏ ਫੇਰ-ਬਦਲ ਤਹਿਤ ਜਲੰਧਰ ਦਿਹਾਤੀ ਦੇ ਐਸ.ਐਸ.ਪੀ. ਸਤਿੰਦਰ ਸਿੰਘ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਮੁਹਾਲੀ ਵਿਖੇ ਐਸ.ਐਸ.ਪੀ. ਲਗਾਇਆ ਗਿਆ ਹੈ | ਜਲੰਧਰ ਨੂੰ ਆਈ.ਪੀ.ਐਸ. ਅਧਿਕਾਰੀ ਸੰਦੀਪ ਕੁਮਾਰ ...

ਪੂਰੀ ਖ਼ਬਰ »

ਗੱਡੀ ਅੱਗੇ ਆ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ

ਜਲੰਧਰ ਛਾਉਣੀ, 29 ਸਤੰਬਰ (ਪਵਨ ਖਰਬੰਦਾ)- ਸਥਾਨਕ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ 'ਤੇ ਸਥਿਤ ਐਮ.ਬੀ.ਡੀ. ਰਿਜ਼ਾਰਟ ਨੇੜੇ ਰੇਲਵੇ ਲਾਈਨਾਂ 'ਤੇ ਇਕ ਵਿਅਕਤੀ ਵਲੋਂ ਇੰਜਣ ਦੇ ਅੱਗੇ ਆ ਕੇ ਖੁਦਕੁਸ਼ੀ ਕਰ ਲਈ ਗਈ | ਜੀ.ਆਰ.ਪੀ. ਚੌਕੀ 'ਚ ਤਾਇਨਾਤ ਏ.ਐੱਸ.ਆਈ. ਮਨਜੀਤ ਸਿੰਘ ਨੇ ...

ਪੂਰੀ ਖ਼ਬਰ »

ਨਾਨਕਪਿੰਡੀ ਦੇ ਧਾਰਮਿਕ ਸਥਾਨ 'ਤੇ ਚੋਰੀ

ਜੰਡਿਆਲਾ ਮੰਜਕੀ, 29 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)- ਥਾਣਾ ਸਦਰ ਜਲੰਧਰ ਅਧੀਨ ਆਉਂਦੇ ਕਸਬਾ ਜਮਸ਼ੇਰ ਖਾਸ ਦੇ ਨਾਲ ਲਗਦੇ ਪਿੰਡ ਨਾਨਕਪਿੰਡੀ ਦੇ ਬਾਬਾ ਬਾਲਕ ਨਾਥ ਮੰਦਰ ਚ ਚੋਰੀ ਹੋਣ ਦਾ ਸਮਾਚਾਰ ਹੈ | ਇਸ ਸਬੰਧੀ ਹਰਵਿੰਦਰ ਕੁਮਾਰ ਤੇ ਬਲਵੀਰ ਕੁਮਾਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਢਾਬੇ 'ਤੇ ਬਿਜਲੀ ਮੀਟਰ 'ਚ ਗ਼ਲਤ ਰੀਡਿੰਗ ਦਾ ਮਾਮਲਾ, 7.50 ਲੱਖ

ਜਲੰਧਰ, 29 ਸਤੰਬਰ (ਸ਼ਿਵ)-ਇਨਫੋਰਸਮੈਂਟ ਵਿੰਗ ਨੇ ਕੂਲ ਰੋਡ 'ਤੇ ਇਕ ਪ੍ਰਸਿਧ ਢਾਬੇ ਵਾਲੇ ਵਲੋਂ ਗਲਤ ਰੀਡਿੰਗ ਦਿਖਾ ਕੇ ਪਾਵਰਕਾਮ ਨੂੰ ਠੱਗੀ ਲਗਾਉਣ ਦੇੇ ਯਤਨ ਦੇ ਮਾਮਲੇ ਦਾ ਖੁਲਾਸਾ ਕੀਤਾ ਹੈ | ਮਾਮਲੇ ਵਿਚ ਸਾਰੀ ਜਾਂਚ ਤੋਂ ਬਾਅਦ ਢਾਬਾ ਮਾਲਕ ਨੂੰ 7.50 ਲੱਖ ਰੁਪਏ ...

ਪੂਰੀ ਖ਼ਬਰ »

ਸਿਹਤ ਕਰਮੀਆਂ, ਉਦਯੋਗਿਕ ਕਾਮਿਆਂ ਤੇ ਬੈਂਕ ਮੁਲਾਜ਼ਮਾਂ ਸਮੇਤ 137 ਨਵੇਂ ਮਾਮਲੇ, 4 ਮੌਤਾਂ

ਜਲੰਧਰ, 29 ਸਤੰਬਰ (ਐੱਮ. ਐੱਸ. ਲੋਹੀਆ) - ਅੱਜ ਜ਼ਿਲ੍ਹੇ 'ਚ 137 ਮਰੀਜ਼ ਮਿਲਣ ਨਾਲ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਕੁੱਲ ਗਿਣਤੀ 12,797 ਹੋ ਗਈ ਹੈ | ਪਾਜ਼ੀਟਿਵ ਆਏ ਮਰੀਜ਼ਾਂ 'ਚ ਸਿਹਤ ਕਰਮੀ, ਉਦਯੋਗਿਕ ਕਾਮੇ, ਬੈਕ ਮੁਲਾਜ਼ਮ, ਪੁਲਿਸ ਕਰਮੀ ਅਤੇ ਮਿਲਟਰੀ ਹਸਪਤਾਲ 'ਚ ਦਾਖ਼ਲ 8 ...

ਪੂਰੀ ਖ਼ਬਰ »

ਜਲੰਧਰ ਨੇ 'ਪ੍ਰਧਾਨ ਮੰਤਰੀ ਪੁਰਸਕਾਰ' ਦੇ ਆਖ਼ਰੀ ਰਾਊਾਡ 'ਚ ਜਗ੍ਹਾ ਬਣਾਈ

ਜਲੰਧਰ, 29 ਸਤੰਬਰ (ਚੰਦੀਪ ਭੱਲਾ)- ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਵਿਚ ਸੁਧਾਰ ਲਿਆਉਣ ਦੀ ਸ਼੍ਰੇਣੀ ਵਿਚ 'ਪ੍ਰਧਾਨ ਮੰਤਰੀ ਪੁਰਸਕਾਰ' ਲਈ ਆਖਰੀ ਪੜਾਅ ਵਿਚ ਜਲੰਧਰ ਨੇ ਪ੍ਰਵੇਸ਼ ਕਰ ਲਿਆ ਹੈ | ਨਾਗਰਿਕ ਸੇਵਾਵਾਂ ਵਿਚ ਸੁਧਾਰ ਦੀ ਸ਼੍ਰੇਣੀ 'ਚ ਦਿੱਤੇ ਜਾਣ ਵਾਲੇ ਵਕਾਰੀ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਦਿੱਤੀਆਂ ਐੱਸ. ਸੀ. ਮੁਲਾਜ਼ਮਾਂ ਨੂੰ ਤਰੱਕੀਆਂ

ਚੰਡੀਗੜ੍ਹ, 29 ਸਤੰਬਰ (ਅਜੀਤ ਬਿਊਰੋ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਐੱਸ. ਸੀ. ਮੁਲਾਜ਼ਮਾਂ ਨੂੰ ਤਰੱਕੀਆਂ ਦੇ ਦਿੱਤੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ...

ਪੂਰੀ ਖ਼ਬਰ »

ਤਾਲਾਬੰਦ ਘਰ 'ਚ ਚੋਰੀ

ਮਕਸੂਦਾਂ, 29 ਸਤੰਬਰ (ਲਖਵਿੰਦਰ ਪਾਠਕ)- ਥਾਣਾ 8 ਦੇ ਅਧੀਨ ਆਉਂਦੇ ਹਰਦਿਆਲ ਨਗਰ 'ਚ ਇਕ ਤਾਲਾਬੰਦ ਘਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਚੋਰ ਹਜ਼ਾਰਾਂ ਦਾ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ | ਜਾਣਕਾਰੀ ਦਿੰਦੇ ਹੋਏ ਪੀੜਤ ਆਸ਼ਾ ਰਾਣੀ ਪਤਨੀ ਗੁਰਜੀਤ ਸਿੰਘ ਵਾਲੀ ...

ਪੂਰੀ ਖ਼ਬਰ »

'ਪੰਜਾਬ ਪ੍ਰਾਪਤੀ ਸਰਵੇਖਣ' ਤਹਿਤ ਕੰਪਿਊਟਰ ਵਿਸ਼ੇ ਦੀ ਪ੍ਰੀਖਿਆ ਅੱਜ ਤੋਂ

ਜਲੰਧਰ, 29 ਸਤੰਬਰ (ਰਣਜੀਤ ਸਿੰਘ ਸੋਢੀ)- ਸਿੱਖਿਆ ਵਿਭਾਗ ਪੰਜਾਬ ਵਲੋਂ ਵਿਦਿਆਰਥੀਆਂ ਦੇ ਸਿੱਖਣ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਅਤੇ ਉਨ੍ਹਾਂ ਦਾ ਮੁਲਾਂਕਣ ਕਰਨ ਲਈ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਪੰਜਾਬ ਪ੍ਰਾਪਤੀ ਸਰਵੇਖਣ ਟੈਸਟ ...

ਪੂਰੀ ਖ਼ਬਰ »

ਮੇਹਰ ਚੰਦ ਬਹੁਤਕਨੀਕੀ ਕਾਲਜ ਨੇ 'ਫਾਰਮਾਸਿਸਟ ਦਿਵਸ' ਮਨਾਇਆ

ਜਲੰਧਰ, 29 ਸਤੰਬਰ (ਰਣਜੀਤ ਸਿੰਘ ਸੋਢੀ)- ਪਿ੍ੰਸੀਪਲ ਡਾ. ਜਗਰੂਪ ਸਿੰਘ ਦੀ ਅਗਵਾਈ 'ਚ ਮੇਹਰ ਚੰਦ ਬਹੁਤਕਨੀਕੀ ਕਾਲਜ ਨੇ ਵਿਭਾਗ ਮੁਖੀ ਡਾ. ਸੰਜੇ ਬਾਂਸਲ ਦੀ ਨਿਗਰਾਨੀ 'ਚ 'ਫਾਰਮਾਸਿਸਟ ਦਿਵਸ' 'ਟਰਾਂਸਫਾਰਮਿੰਗ ਗਲੋਬਲ ਹੈੱਲਥ' ਵਿਸ਼ੇ 'ਤੇ ਮਨਾਇਆ ਗਿਆ | ਉਨ੍ਹਾਂ ਦੱਸਿਆ ...

ਪੂਰੀ ਖ਼ਬਰ »

ਨਵਾਂ ਲੇਬਰ ਕੋਡ ਮਜ਼ਦੂਰਾਂ ਦੇ ਮੌਲਿਕ ਅਧਿਕਾਰਾਂ ਦਾ ਹਨਨ-ਜੇਤਲੀ

ਜਲੰਧਰ, 29 ਸਤੰਬਰ (ਹਰਵਿੰਦਰ ਸਿੰਘ ਫੁੱਲ)-ਉੱਤਰ ਰੇਲਵੇ ਮਜ਼ਦੂਰ ਯੂਨੀਅਨ (ਯੂ.ਆਰ.ਐਮ.ਯੂ) ਜਲੰਧਰ ਦੇ ਸੀਨੀਅਰ ਲੀਡਰ ਵਿਕਾਸ ਜੇਤਲੀ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਨਵੇਂ ਲੇਬਰ ਕਾਨੂੰਨ ਦੀ ਨਿੰਦਾ ਕਰਦਿਆਂ ਕਿਹਾ ਕਿ ਨਵਾਂ ਕਾਨੂੰਨ ਮਜ਼ਦੂਰਾਂ ਦੇ ਮੌਲਿਕ ...

ਪੂਰੀ ਖ਼ਬਰ »

ਬਹਿਬਲ ਕਲਾਂ ਗੋਲੀ ਕਾਂਡ ਦੇ ਨਾਮਜ਼ਦ ਦੋਸ਼ੀਆਂ ਨੂੰ ਜੇਲ੍ਹ 'ਚ ਡੱਕਿਆ ਜਾਵੇ-ਸਿੱਖ ਤਾਲਮੇਲ ਕਮੇਟੀ

ਜਲੰਧਰ, 29 ਸਤੰਬਰ (ਹਰਵਿੰਦਰ ਸਿੰਘ ਫੁੱਲ)-ਬਹਿਬਲ ਕਲਾਂ ਗੋਲੀ ਕਾਂਡ ਜਿਸ ਵਿਚ ਦੋ ਸਿੱਖ ਨੌਜਵਾਨ ਸ਼ਹੀਦ ਹੋਏ ਸਨ, ਦੇ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਵਲੋਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਉਸ ਵੇਲੇ ਦੇ ਪੁਲਿਸ ਕਮਿਸ਼ਨਰ ਲੁਧਿਆਣਾ ਪਰਮ ਰਾਜ ਸਿੰਘ ਉਮਰਾਨੰਗਲ ...

ਪੂਰੀ ਖ਼ਬਰ »

2 ਨੂੰ 'ਮੇਰਾ ਕੂੜਾ ਮੇਰੀ ਜ਼ਿੰਮੇਵਾਰੀ' ਨਿਗਮ ਕਰਵਾਏਗਾ ਕਈ ਸਮਾਗਮ

ਜਲੰਧਰ, 29 ਸਤੰਬਰ (ਸ਼ਿਵ)-15 ਸਤੰਬਰ ਤੋਂ 15 ਅਕਤੂਬਰ ਤੱਕ ਕਰਵਾਏ ਜਾ ਰਹੇ 'ਮੇਰਾ ਕੂੜਾ ਮੇਰੀ ਜ਼ਿੰਮੇਵਾਰੀ' ਤਹਿਤ ਲੋਕਾਂ ਨੂੰ ਜਾਗਰੂਕ ਕਰਵਾਉਣ ਲਈ ਨਿਗਮ ਵਲੋਂ 2 ਅਕਤੂਬਰ ਨੂੰ ਸ਼ਹਿਰ ਵਿਚ ਸਮਾਗਮ ਕਰਵਾਏ ਜਾਣ ਦਾ ਫ਼ੈਸਲਾ ਕੀਤਾ ਗਿਆ | ਮੁਹਿੰਮ ਵਿਚ ਤੇਜ਼ੀ ਲਿਆਉਣ ਲਈ ...

ਪੂਰੀ ਖ਼ਬਰ »

ਫੋਕਲ ਪੁਆਇੰਟ 'ਚ ਕੈਂਪ ਤੋਂ 10 ਲੱਖ ਜਾਇਦਾਦ ਟੈਕਸ ਦੀ ਵਸੂਲੀ

ਜਲੰਧਰ, 29 ਸਤੰਬਰ (ਸ਼ਿਵ)- ਫੋਕਲ ਪੁਆਇੰਟ ਸਥਿਤ ਵਿਸ਼ਵਕਰਮਾ ਮੰਦਰ ਵਿਚ ਲਗਾਏ ਗਏ ਜਾਇਦਾਦ ਟੈਕਸ ਕੈਂਪ ਵਿਚ ਨਿਗਮ ਨੂੰ 10 ਲੱਖ ਰੁਪਏ ਜਾਇਦਾਦ ਟੈਕਸ ਮਿਲਿਆ ਹੈ | ਇਸ ਮੌਕੇ ਫੋਕਲ ਪੁਆਇੰਟ ਐਕਸਟੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ, ਨਿਗਮ ਦੇ ...

ਪੂਰੀ ਖ਼ਬਰ »

ਮੁਲਾਜ਼ਮ ਨੇਤਾ ਰਵਿੰਦਰ ਲੂਥਰਾ ਦੀ ਸੇਵਾ-ਮੁਕਤੀ 'ਤੇ ਵਿਸ਼ੇਸ਼

ਜਲੰਧਰ- ਫ਼ਿਰੋਜ਼ਪੁਰ ਸ਼ਹਿਰ 'ਚ 25-9-1962 ਨੂੰ ਗਿਆਨ ਚੰਦ ਲੂਥਰਾ ਤੇ ਮਾਤਾ ਕਰਤਾਰ ਦੇਵੀ ਦੇ ਘਰ ਜਨਮੇ ਰਵਿੰਦਰ ਲੂਥਰਾ ਨੇ ਆਪਣੀ ਪੜ੍ਹਾਈ ਮੁਕੰਮਲ ਕਰਕੇ 24-9-1985 ਨੂੰ ਸਿਹਤ ਵਿਭਾਗ ਪੰਜਾਬ 'ਚ ਫਾਰਮਾਸਿਸਟ ਦੀ ਨੌਕਰੀ ਸ਼ੁਰੂ ਕੀਤੀ | ਸਿਹਤ ਵਿਭਾਗ 'ਚ ਸੇਵਾਵਾਂ ਨਿਭਾਉਂਦਿਆਂ ...

ਪੂਰੀ ਖ਼ਬਰ »

ਲੋਕਾਂ ਲਈ ਵਰਦਾਨ ਬਣੇ ਫ਼ਰਦ ਕੇਂਦਰ-ਸਤਿੰਦਰਪਾਲ ਸਿੰਘ

ਜਲੰਧਰ, 29 ਸਤੰਬਰ (ਹਰਵਿੰਦਰ ਸਿੰਘ ਫੁੱਲ)- ਸੂਬਾ ਸਰਕਾਰ ਵਲੋਂ ਸਥਾਪਤ ਕੀਤੇ ਫ਼ਰਦ ਕੇਂਦਰ ਜਿੱਥੇ ਪੂਰੇ ਪੰਜਾਬ ਅੰਦਰ ਜ਼ਮੀਨੀ ਰਿਕਾਰਡ ਦੀ ਤਸਦੀਕਸ਼ੁਦਾ ਨਕਲ ਲੋਕਾਂ ਨੂੰ ਆਸਾਨ ਢੰਗ ਨਾਲ ਮੁਹੱਈਆ ਕਰਾਉਣ ਵਿਚ ਵਰਦਾਨ ਸਾਬਤ ਹੋ ਰਹੇ ਹਨ, ਉਸੇ ਲੜੀ ਤਹਿਤ ਸਮੂਹ ...

ਪੂਰੀ ਖ਼ਬਰ »

ਦਿੱਲੀ ਪੁਲਿਸ ਦੀ ਕਾਰਵਾਈ ਦੇ ਵਿਰੋਧ 'ਚ ਯੂਥ ਕਾਂਗਰਸ ਨੇ ਸਾੜਿਆ ਪ੍ਰਧਾਨ ਮੰਤਰੀ ਦਾ ਪੁਤਲਾ

ਜਲੰਧਰ, 29 ਸਤੰਬਰ (ਜਸਪਾਲ ਸਿੰਘ)-ਜ਼ਿਲ੍ਹਾ ਯੂਥ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨੇ ਅੱਜ ਇਕੱਠੇ ਹੋ ਕੇ ਸਥਾਨਕ ਡੀ. ਸੀ. ਦਫਤਰ ਦੇ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ | ਇਸ ਤੋਂ ਪਹਿਲਾਂ ਯੂਥ ਕਾਂਗਰਸੀ ਆਗੂਆਂ ਵਲੋਂ ਰੋਸ ਮਾਰਚ ਵੀ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦਾ ਬਾਠ ਕੈਸਲ ਦੇ ਬਾਹਰ ਸਰਬਜੀਤ ਸਿੰਘ ਮੱਕੜ ਦੀ ਅਗਵਾਈ 'ਚ ਭਲਕੇ ਅਕਾਲੀ ਆਗੂ ਤੇ ਵਰਕਰ ਕਰਨਗੇ ਸਵਾਗਤ

ਜਲੰਧਰ ਛਾਉਣੀ, 29 ਸਤੰਬਰ (ਪਵਨ ਖਰਬੰਦਾ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਸ੍ਰੀ ਅੰਮਿ੍ਤਸਰ ਦੀ ਪਾਵਨ ਧਰਤੀ ਤੋਂ ਹੁੰਦੇ ਹੋਏ ਚੰਡੀਗੜ੍ਹ ਵਿਖੇ ਪੰਜਾਬ ਦੇ ਗਵਰਨਰ ਨੂੰ ਖੇਤੀ ਬਿੱਲਾਂ ਦੇ ਵਿਰੋਧ 'ਚ ਮੰਗ ਪੱਤਰ ਦੇਣ ਜਾ ਰਹੇ ਹਨ, ਉਸ ਦੇ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੌਰਾਨ ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਸਾਵਧਾਨੀ ਦੀ ਲੋੜ-ਡਾ: ਦੀਪਾਲੀ ਲੂਥਰਾ

ਜਲੰਧਰ, 29 ਸਤੰਬਰ (ਐੱਮ. ਐੱਸ. ਲੋਹੀਆ) - ਸਥਾਨਕ ਲਿੰਕ ਰੋਡ 'ਤੇ ਚੱਲ ਰਹੇ ਚਾਵਲਾ ਮੈਟਰਨਿਟੀ ਹੋਮ 'ਚ ਸੇਵਾਵਾਂ ਦੇ ਰਹੀ ਮਹਿਲਾ ਰੋਗਾਂ ਦੀ ਮਾਹਰ ਡਾ. ਦੀਪਾਲੀ ਲੂਥਰੇ ਨੇ ਜਾਣਕਾਰੀ ਦਿੱਤੀ ਕਿ ਕੋਰੋਨਾ ਮਹਾਂਮਾਰੀ ਦੌਰਾਨ ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਸਾਵਧਾਨੀ ਦੀ ...

ਪੂਰੀ ਖ਼ਬਰ »

ਬੀ.ਐਸ.ਐੱਫ. ਪੰਜਾਬ ਫਰੰਟੀਅਰ ਨੇ ਫਿੱਟ ਇੰਡੀਆ ਦੌੜ ਕਰਵਾਈ

ਜਲੰਧਰ, 29 ਸਤੰਬਰ (ਸਾਬੀ)- ਬੀ.ਐਸ.ਐੱਫ. ਪੰਜਾਬ ਫਰੰਟੀਅਰ ਜਲੰਧਰ ਕੈਂਟ ਵਲੋਂ ਭਾਰਤ ਸਰਕਾਰ ਦੇ ਕੇਂਦਰੀ ਖੇਡ ਮੰਤਰਾਲੇ ਦੇ ਨਿਰਦੇਸ਼ਾਂ ਦੇ ਫਿੱਟ ਇੰਡੀਆ ਮਿਸ਼ਨ ਤਹਿਤ ਫਿੱਟ ਇੰਡੀਆ ਫ੍ਰੀਡਮ ਦੌੜ ਕਰਵਾਈ ਗਈ | ਇਸ ਮੌਕੇ ਜਵਾਨਾਂ ਤੇ ਅਧਿਕਾਰੀਆਂ ਦੀ ਮਿੰਨੀ ਮੈਰਾਥਨ 10 ...

ਪੂਰੀ ਖ਼ਬਰ »

ਸੰਤ ਸਮਾਜ ਵਲੋਂ ਸਕਾਲਰਸ਼ਿਪ ਮੁੱਦੇ 'ਤੇ ਰਣਨੀਤੀ ਬਣਾਉਣ ਲਈ ਮੀਟਿੰਗ ਕੱਲ੍ਹ

ਜਲੰਧਰ, 29 ਸਤੰਬਰ (ਹਰਵਿੰਦਰ ਸਿੰਘ ਫੁੱਲ)- ਸੰਤ ਸਮਾਜ ਵਲੋਂ ਅਨੁਸੂਚਿਤ ਜਾਤੀ ਦੇ ਬੱਚਿਆਂ ਦੀ ਸਕਾਲਰਸ਼ਿਪ ਮੁੱਦੇ 'ਤੇ ਰਣਨੀਤੀ ਬਣਾਉਣ ਵਾਸਤੇ ਜਲੰਧਰ ਵਿਖੇ 1 ਅਕਤੂਬਰ ਨੂੰ ਮੀਟਿੰਗ ਸੱਦੀ ਗਈ ਹੈ | ਜਾਣਕਾਰੀ ਦਿੰਦੇ ਹੋਏ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਦੇ ਕੌਮੀ ...

ਪੂਰੀ ਖ਼ਬਰ »

ਡੇਂਗੂ ਦੇ ਕੇਸ ਮਿਲਣ 'ਤੇ ਨਿਗਮ ਹਰਕਤ 'ਚ, ਕਰਵਾਏਗਾ ਫੋਗਿੰਗ

ਜਲੰਧਰ, 29 ਸਤੰਬਰ (ਸ਼ਿਵ)- ਪੱਛਮੀ ਹਲਕੇ ਦੇ ਬਸਤੀ ਪੀਰ ਦਾਦ, ਆਰੀਆ ਨਗਰ, ਰਾਜਨ ਨਗਰ, ਬਸਤੀ ਗੁਜਾਂ ਵਿਚ ਡੇਂਗੂ ਦੇ ਕੇਸ ਸਾਹਮਣੇ ਆਉਣ 'ਤੇ ਨਿਗਮ ਵੀ ਚੌਕਸ ਹੋ ਗਿਆ ਹੈ ਤੇ ਇਸ ਮਾਮਲੇ ਵਿਚ ਜੇ. ਸੀ. ਹਰਚਰਨ ਸਿੰਘ ਦੀ ਪ੍ਰਧਾਨਗੀ ਵਿਚ ਮੀਟਿੰਗਾਂ ਕਰਕੇ ਫੌਗਿੰਗ ਕਰਵਾਉਣ ਦੀ ...

ਪੂਰੀ ਖ਼ਬਰ »

ਰਿਕਾਰਡ ਨਾ ਦੇਣ 'ਤੇ ਬਿਲਡਿੰਗ ਐਡਹਾਕ ਕਮੇਟੀ ਵਲੋਂ ਮੀਟਿੰਗ ਤੋਂ ਬਾਈਕਾਟ

ਜਲੰਧਰ, 29 ਸਤੰਬਰ (ਸ਼ਿਵ)- ਲੋਕਾਂ ਦੇ ਕੰਮ ਕਰਨ 'ਤੇ ਪਾਰਦਰਸ਼ਤਾ ਨਾਲ ਕੰਮ ਕਰਨ ਲਈ ਮੇਅਰ ਜਗਦੀਸ਼ ਰਾਜਾ ਨੇ ਜਿਹੜੀ ਅਲੱਗ-ਅਲੱਗ ਵਿਭਾਗਾਂ ਦੀਆਂ ਐਡਹਾਕ ਕਮੇਟੀਆਂ ਦਾ ਗਠਨ ਕੀਤਾ ਸੀ, ਪਰ ਹੁਣ ਅਫ਼ਸਰਸ਼ਾਹੀ ਵਲੋਂ ਉਨ੍ਹਾਂ ਦੀ ਪੁੱਛ-ਪੜਤਾਲ ਨਾਲ ਕਰਨ 'ਤੇ ਕਮੇਟੀ ...

ਪੂਰੀ ਖ਼ਬਰ »

ਅਕਾਲ ਤਖ਼ਤ ਤੋਂ ਚੱਲਣ ਵਾਲੇ ਕਾਫ਼ਲੇ 'ਚ ਸ਼ਾਮਿਲ ਹੋਣ ਲਈ ਜਲੰਧਰ 'ਚ ਅਕਾਲੀਆਂ ਦੀ ਤਿਆਰੀ ਮੀਟਿੰਗ

ਜਲੰਧਰ, 29 ਸਤੰਬਰ (ਮੇਜਰ ਸਿੰਘ)-ਜਲੰਧਰ ਅਕਾਲੀ ਜਥੇ ਦੇ ਆਗੂ 1 ਅਕਤੂਬਰ ਨੂੰ ਰਾਜਪਾਲ ਨੂੰ ਮੰਗ ਪੱਤਰ ਸੌਾਪਣ ਲਈ 3 ਤਖ਼ਤਾਂ ਤੋਂ ਚੱਲਣ ਵਾਲੇ ਮਾਰਚ ਵਿਚ ਸ਼ਾਮਿਲ ਹੋਣ ਲਈ ਜਲੰਧਰ ਤੋਂ ਪੀ.ਏ.ਪੀ. ਚੌਕ ਵਿਖੇ 11 ਵਜੇ ਸ਼ਾਮਿਲ ਹੋਣਗੇ | ਇਹ ਕਾਫ਼ਲਾ ਪਾਰਟੀ ਪ੍ਰਧਾਨ ਸੁਖਬੀਰ ...

ਪੂਰੀ ਖ਼ਬਰ »

ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਵਿਅਕਤੀ ਦਾ ਚਾਰ ਦਿਨਾ ਰਿਮਾਂਡ

ਜੰਡਿਆਲਾ ਮੰਜਕੀ, 29 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)- ਨਜ਼ਦੀਕੀ ਕਸਬਾ ਜਮਸ਼ੇਰ ਖਾਸ ਦੇ ਕੁਝ ਦਿਨ ਪਹਿਲਾਂ ਘਰ ਤੋਂ ਕੁਝ ਫਰਲਾਂਗ 'ਤੇ ਹੀ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸਾਬਕਾ ਮੈਂਬਰ ਪੰਚਾਇਤ ਮਾਨ ਸਿੰਘ ਰਾਣਾ ਦੇ ਕਤਲ ਸਬੰਧੀ ਕਪੂਰਥਲਾ ਦੀ ਜੇਲ੍ਹ 'ਚੋਂ ਥਾਣਾ ...

ਪੂਰੀ ਖ਼ਬਰ »

ਅਵਾਰਾ ਕੁੱਤਿਆਂ ਤੋਂ ਪ੍ਰੇਸ਼ਾਨ ਹਨ ਵਾਸੂ ਮੁਹੱਲਾ ਤੇ ਨਾਲ ਲੱਗਦੇ ਖੇਤਰ ਦੇ ਲੋਕ

ਚੁਗਿੱਟੀ/ਜੰਡੂਸਿੰਘਾ, 29 ਸਤੰਬਰ (ਨਰਿੰਦਰ ਲਾਗੂ)-ਸਥਾਨਕ ਵਾਸੂ ਮੁਹੱਲਾ ਤੇ ਇਸ ਦੇ ਨਾਲ ਲੱਗਦੇ ਇਲਾਕੇ 'ਚ ਥਾਂ-ਥਾਂ ਫਿਰਦੇ ਅਵਾਰਾ ਕੁੱਤੇ ਲੋਕਾਂ ਦੀ ਜਾਨ ਦਾ ਖੌ ਬਣੇ ਹੋਏ ਹਨ | ਉਨ੍ਹਾਂ ਅਨੁਸਾਰ ਇਸ ਸਮੱਸਿਆ ਦੇ ਹੱਲ ਲਈ ਸਬੰਧਿਤ ਅਫ਼ਸਰਾਂ ਦੇ ਧਿਆਨ 'ਚ ਕਈ ਵਾਰ ...

ਪੂਰੀ ਖ਼ਬਰ »

ਅੱਜ ਸਿਵਲ ਹਸਪਤਾਲ 'ਚੋਂ ਹੋਣਗੇ 18 ਮੁਲਾਜ਼ਮ ਸੇਵਾ ਮੁਕਤ

ਜਲੰਧਰ, 29 ਸਤੰਬਰ (ਐੱਮ.ਐੱਸ. ਲੋਹੀਆ) - ਪਹਿਲਾਂ ਤੋਂ ਹੀ ਮੁਲਾਜ਼ਮਾਂ ਦੀ ਕਮੀ ਨਾਲ ਜੂਝ ਰਹੇ ਅਤੇ ਕੋਰੋਨਾ ਮਹਾਂਮਾਰੀ ਨਾਲ ਜੰਗ ਲੜ ਰਹੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਜਲੰਧਰ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਅੱਜ ਇਕ ਹੀ ਦਿਨ ...

ਪੂਰੀ ਖ਼ਬਰ »

ਸਾਬਕਾ ਸਰਪੰਚ ਸੂਰਤ ਸਿੰਘ ਦਾ ਦਿਹਾਂਤ

ਬੇਗੋਵਾਲ, 29 ਸਤੰਬਰ (ਸੁਖਜਿੰਦਰ ਸਿੰਘ)-ਐਨ.ਆਰ.ਆਈ. ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਨਾਰੰਗਪੁਰ ਦੇ ਵੱਡੇ ਭਰਾ ਤੇ ਹਲਕਾ ਭੁਲੱਥ ਦੇ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਪੱਪਲ ਦੇ ਤਾਇਆ ਸਾਬਕਾ ਸਰਪੰਚ ਸੂਰਤ ਸਿੰਘ, ਜਿਨ੍ਹਾਂ ਦਾ ਅੱਜ ਸੰਖੇਪ ਬਿਮਾਰੀ ...

ਪੂਰੀ ਖ਼ਬਰ »

ਐਨ.ਜੀ.ਟੀ. ਦੀ ਨਿਗਰਾਨ ਕਮੇਟੀ ਵਲੋਂ ਗ਼ੈਰ-ਕਾਨੂੰਨੀ ਮੋਘੇ ਬੰਦ ਕਰਨ ਦੇ ਨਿਰੇਦਸ਼

ਜਲੰਧਰ, 29 ਸਤੰਬਰ (ਹਰਵਿੰਦਰ ਸਿੰਘ ਫੁੱਲ)- ਕੌਮੀ ਗਰੀਨ ਟਿ੍ਬਿਊਨਲ ਦੀ ਨਿਗਰਾਨ ਕਮੇਟੀ ਦੇ ਚੇਅਰਮੈਨ ਜਸਟਿਸ (ਰਿਟਾ.) ਜਸਬੀਰ ਸਿੰਘ ਦੀ ਅਗਵਾਈ ਵਾਲੀ ਨਿਗਰਾਨ ਕਮੇਟੀ, ਜਿਸ ਵਿਚ ਐੱਸ. ਸੀ. ਅਗਰਵਾਲ, ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਬਾਬੂ ਰਾਮ ਬਤੌਰ ਮੈਂਬਰ ਸ਼ਾਮਿਲ ...

ਪੂਰੀ ਖ਼ਬਰ »

ਭਾਜਪਾ ਆਗੂ ਕਾਲੀਆ ਤੇ ਹੰਸ ਰਾਜ ਹੰਸ ਦੀ ਰਿਹਾਇਸ਼ ਦਾ ਘਿਰਾਓ ਅੱਜ-ਹੈਪੀ ਸੰਧੂ

ਜਲੰਧਰ, 29 ਸਤੰਬਰ (ਜਸਪਾਲ ਸਿੰਘ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਸਬੰਧੀ ਬਿੱਲਾਂ ਦੇ ਵਿਰੋਧ 'ਚ ਨਕੋਦਰ ਹਲਕੇ ਦੇ ਕਿਸਾਨਾਂ, ਮਜ਼ਦੂਰਾਂ, ਆੜਤੀਆਂ ਤੇ ਹੋਰਨਾਂ ਕਾਰੋਬਾਰੀਆਂ ਵਲੋਂ 30 ਸਤੰਬਰ ਨੂੰ ਸਵੇਰੇ 11 ਵਜੇ ਭਾਜਪਾ ਆਗੂ ਤੇ ਸਾਬਕਾ ਮੰਤਰੀ ...

ਪੂਰੀ ਖ਼ਬਰ »

ਚੇਅਰਮੈਨ ਰਾਣਾ ਰੰਧਾਵਾ ਨੇ ਇੰਚਾਰਜ ਹਰੀਸ਼ ਰਾਵਤ ਨਾਲ ਖੇਤੀ ਬਿੱਲਾਂ ਸਬੰਧੀ ਕੀਤੀ ਚਰਚਾ

ਜਲੰਧਰ ਛਾਉਣੀ, 29 ਸਤੰਬਰ (ਪਵਨ ਖਰਬੰਦਾ)- ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਮਾਮਲਿਆਂ ਦੇ ਇੰਚਾਰਜ ਅਤੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨਾਲ ਅੱਜ ਨਗਰ ਸੁਧਾਰ ਟਰੱਸਟ ਕਰਤਾਰਪੁਰ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਰਾਣਾ ਰੰਧਾਵਾ ਵਲੋਂ ਇਕ ...

ਪੂਰੀ ਖ਼ਬਰ »

ਸੂਰੀਆ ਐਨਕਲੇਵ 'ਚ ਲੱਗਣਗੀਆਂ 1000 ਐੱਲ.ਈ.ਡੀ. ਲਾਈਟਾਂ-ਆਹਲੂਵਾਲੀਆ

ਜਲੰਧਰ, 29 ਸਤੰਬਰ (ਸ਼ਿਵ)- ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਵਲੋਂ ਸੁੂਰੀਆ ਐਨਕਲੇਵ ਐਕਸਟੈਨਸ਼ਨ ਵਿਚ 90 ਐੱਲ.ਈ.ਡੀ. ਲਾਈਟਾਂ ਲਗਵਾਉਣ ਦੇ ਕੰਮ ਅਤੇ ਨਵੀਆਂ ਸੜਕਾਂ ਬਣਾਉਣ ਤੋਂ ਬਾਅਦ ਹੁਣ ਸੂਰੀਆ ਐਨਕਲੇਵ ਵਿਚ 1000 ਨਵੀਆਂ ਐੱਲ.ਈ.ਡੀ. ...

ਪੂਰੀ ਖ਼ਬਰ »

ਸ਼ਰਾਬ ਦੀ ਤਸਕਰੀ ਕਰਨ ਦੇ ਮਾਮਲੇ 'ਚ ਵਿਅਕਤੀ ਕਾਬੂ

ਚੁਗਿੱਟੀ/ਜੰਡੂਸਿੰਘਾ, 29 ਸਤੰਬਰ (ਨਰਿੰਦਰ ਲਾਗੂ)-ਚੌਕੀ ਜੰਡੂਸਿੰਘਾ ਦੀ ਪੁਲਿਸ ਵਲੋਂ ਸ਼ਰਾਬ ਦੀ ਤਸਕਰੀ ਕਰਨ ਸਬੰਧੀ ਦਰਜ ਕੀਤੇ ਗਏ ਮਾਮਲੇ 'ਚ ਵਿਅਕਤੀ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ | ਇਸ ਸਬੰਧੀ ਚੌਕੀ ਇੰਚਾਰਜ ਏ.ਐੱਸ.ਆਈ. ਸੁਖਦੇਵ ਸਿੰਘ ਨੇ ...

ਪੂਰੀ ਖ਼ਬਰ »

ਅਕਾਲੀ ਦਲ ਦਾ ਕਿਸਾਨ ਮਾਰਚ ਦਿੱਲੀ ਦਾ ਤਖ਼ਤ ਹਿਲਾਏਗਾ-ਢੋਟ

ਸ਼ਾਹਕੋਟ, 29 ਸਤੰਬਰ (ਸਚਦੇਵਾ)- ਅਕਾਲੀ ਦਲ ਵਲੋਂ 1 ਅਕਤੂਬਰ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੱਢਿਆ ਜਾ ਰਿਹਾ ਕਿਸਾਨ ਮਾਰਚ ਦਿੱਲੀ ਦਾ ਤਖ਼ਤ ਹਿਲਾਏਗਾ | ਇਹ ਪ੍ਰਗਟਾਵਾ ਯੂਥ ਅਕਾਲੀ ਆਗੂ ਸਿਮਰਤਪਾਲ ਸਿੰਘ ਢੋਟ ਪਿੰਡ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਸ਼ਾਹਕੋਟ, 29 ਸਤੰਬਰ (ਸੁਖਦੀਪ ਸਿੰਘ)- ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਦੀ ਅਗਵਾਈ ਅਤੇ ਐੱਸ.ਐੱਚ.ਓ. ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਪਾਰਟੀ ਵੱਲੋ 40 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਮਾਡਲ ਥਾਣਾ ਸ਼ਾਹਕੋਟ ਦੇ ...

ਪੂਰੀ ਖ਼ਬਰ »

ਨੂਰਮਹਿਲ 'ਚ ਕੌਮੀ ਵਿਰੋਧ ਦਿਵਸ ਮਨਾਇਆ

ਨੂਰਮਹਿਲ, 29 ਸਤੰਬਰ (ਜਸਵਿੰਦਰ ਸਿੰਘ ਲਾਂਬਾ)- ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈੱਡਰੇਸ਼ਨ ਬਲਾਕ ਨੂਰਮਹਿਲ ਦੇ ਸਾਥੀਆਂ ਨੇ ਸੰਦੀਪ ਰਾਜੋਵਾਲ ਦੀ ਅਗਵਾਈ ਵਿਚ ਨੂਰਮਹਿਲ ਵਿਖੇ ਇੱਕਠੇ ਹੋ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ਼ ਮਾਰਚ ਕੀਤਾ ਤੇ ਕੌਮੀ ਵਿਰੋਧ ...

ਪੂਰੀ ਖ਼ਬਰ »

ਸਾਂਝੀ ਸਿੱਖਿਆ ਪ੍ਰਣਾਲੀ ਚੇਤਨਾ ਮਾਰਚ ਕੱਲ੍ਹ-ਸੁਰਿੰਦਰ ਪੁਆਰੀ

ਫਿਲੌਰ, 29 ਸਤੰਬਰ (ਸਤਿੰਦਰ ਸ਼ਰਮਾ)- ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਪੁਆਰੀ ਤੇ ਉਨ੍ਹਾਂ ਦੇ ਸਾਥੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਹਿਲੀ ਅਕਤੂਬਰ 1957 ਦਾ ਦਿਨ ਸਰਕਾਰੀ ਸਕੂਲ ਅਧਿਆਪਕਾਂ ਦੇ ਸੰਘਰਸ਼ਾਂ ਦੇ ਇਤਿਹਾਸ ਵਿਚ ਵਿਸ਼ੇਸ਼ ...

ਪੂਰੀ ਖ਼ਬਰ »

ਰੁੜਕਾ ਕਲਾਂ ਦੇ ਡਰਾਈਵਰ ਦੀ ਬਿਹਾਰ ਵਿਖੇ ਸੜਕ ਹਾਦਸੇ 'ਚ ਮੌਤ

ਰੁੜਕਾ ਕਲਾਂ, 29 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)- ਰੁੜਕਾ ਕਲਾਂ ਦੀ ਪੱਤੀ ਰਾਵਲ ਕੀ ਦੇ ਨੌਜਵਾਨ ਡਰਾਈਵਰ ਮਨਪ੍ਰੀਤ ਸਿੰਘ ਉਰਫ ਮੋਨੂੰ (ਉਮਰ ਕਰੀਬ 40 ਸਾਲ) ਪੁੱਤਰ ਅਮਰੀਕ ਸਿੰਘ ਦੀ ਬਿਹਾਰ ਦੇ ਪੂੰਨੀਆਂ ਜ਼ਿਲ੍ਹੇ ਵਿਚ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ | ਮਨਪ੍ਰੀਤ ਸਿੰਘ ...

ਪੂਰੀ ਖ਼ਬਰ »

ਪੀ.ਡਬਲਿਊ.ਡੀ. ਫੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਮੀਟਿੰਗ

ਰੁੜਕਾ ਕਲਾਂ, 29 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)- ਪੀ.ਡਬਲਿਊ.ਡੀ. ਫੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਜਲੰਧਰ ਦੀ ਮੀਟਿੰਗ ਪ੍ਰਧਾਨ ਓਮ ਪ੍ਰਕਾਸ਼ ਦੀ ਪ੍ਰਧਾਨਗੀ ਤਹਿਤ ਵਾਟਰ ਸਪਲਾਈ ਸਕੀਮ ਢੇਸੀਆਂ ਕਾਹਨਾ ਵਿਖੇ ਹੋਈ | ਮੀਟਿੰਗ ਵਿੱਚ ਸਰਬ ਸੰਮਤੀ ਨਾਲ ...

ਪੂਰੀ ਖ਼ਬਰ »

ਮਾ: ਨਿਰਮਲ ਸਿੰਘ ਸੰਧੂ ਦੀ ਸੇਵਾ-ਮੁਕਤੀ ਅੱਜ

ਲੋਹੀਆਂ ਖਾਸ, 29 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਨਿਰਮਲ ਸਿੰਘ ਸੰਧੂ ਦਾ ਜਨਮ ਪ੍ਰੀਤਮ ਸਿੰਘ ਦੇ ਘਰ ਤੇ ਮਾਤਾ ਸਵਰਨ ਕੌਰ ਦੀ ਕੁੱਖੋਂ ਪਿੰਡ ਨਾਹਲ (ਜਲੰਧਰ) ਵਿਖੇ 15 ਮਾਰਚ 1962 ਨੂੰ ਹੋਇਆ | ਨਿਰਮਲ ਸਿੰਘ ਸੰਧੂ ਵਲੋਂ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਮਿਡਲ ਸਕੂਲ ...

ਪੂਰੀ ਖ਼ਬਰ »

ਖੇਤੀਬਾੜੀ ਸਹਿਕਾਰੀ ਸਭਾਵਾਂ ਯੂਨੀਅਨ ਵਲੋਂ ਮੰਗ ਪੱਤਰ

ਮਹਿਤਪੁਰ, 29 ਸਤੰਬਰ (ਮਿਹਰ ਸਿੰਘ ਰੰਧਾਵਾ)- ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਦੀ ਉਮਰ ਸਬੰਧੀ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵਲੋਂ ਜਾਰੀ ਪੱਤਰ ਅਨੁਸਾਰ ਕਰਮਚਾਰੀਆਂ ਦੀ ਉਮਰ ਘਟਾਉਣ ਦੇ ਵਿਰੋਧ 'ਚ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ 8 ਕਲੱਬਾਂ ਦੇ ਕਬੱਡੀ ਮੈਚ

ਮਲਸੀਆਂ, 29 ਸਤੰਬਰ (ਸੁਖਦੀਪ ਸਿੰਘ)- ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕਬੱਡੀ ਟ੍ਰੇਨਿੰਗ ਕੈਂਪ ਮਲਸੀਆਂ ਵਿਖੇ ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਨਿਮਾਜੀਪੁਰ ਦੀ ਅਗਵਾਈ 'ਚ ਰੇਸ਼ਮ ਲਾਖਾ ਆਸਟਰੀਆ, ਜਸਵਿੰਦਰ ਸਿੰਘ ਭੁੱਟੋ ਯੂ.ਐੱਸ.ਏ., ਸਤਨਾਮ ਸਿੰਘ ਸੋਨੀ ...

ਪੂਰੀ ਖ਼ਬਰ »

ਇਕ ਸਬ-ਇੰਸਪੈਕਟਰ ਤੇ ਦੋ ਏ.ਐੱਸ.ਆਈਜ਼ ਹੋਏ ਸੇਵਾ ਮੁਕਤ

ਲੋਹੀਆਂ ਖਾਸ, 29 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਲੋਹੀਆਂ ਪੁਲਿਸ ਦੇ ਸਬ-ਇੰਸਪੈਕਟਰ ਸਲਵਿੰਦਰ ਸਿੰਘ ਟੁਰਨਾ, ਏ.ਐੱਸ.ਆਈ. ਜਸਵਿੰਦਰ ਸਿੰਘ ਫੁੱਲ ਰੀਡਰ ਡੀ.ਐੱਸ.ਪੀ. ਤੇ ਏ.ਐੱਸ.ਆਈ. ਰਾਮ ਸਿੰਘ ਜਲੰਧਰ ਵਲੋਂ ਨਿਭਾਈਆਂ ਗਈਆਂ ਸ਼ਾਨਦਾਰ ਤੇ ਬੇਦਾਗ ਸਰਕਾਰੀ ਸੇਵਾਵਾਂ ...

ਪੂਰੀ ਖ਼ਬਰ »

ਦੇਸ਼ ਵੰਡ 'ਚ ਉੱਜੜ ਕੇ ਵਸਿਆ ਪਿੰਡ ਘੁੜਕਾ

ਦਵਿੰਦਰ ਸਿੰਘ ਖ਼ਾਲਸਾ 9815215796 ਰੁੜਕਾ ਕਲਾਂ- ਦੁਆਬੇ ਦਾ ਮਸ਼ਹੂਰ, ਪੁਰਾਤਨ ਤੇ 1947 ਦੀ ਵੰਡ ਸਮੇਂ ਸੱਤ ਪੱਤੀਆਂ (ਅਬਲ ਖਾਸ, ਲੱਖੋਵਾਲ, ਲੁਹਾਰਾਂ, ਰਾਮਪੁਰ, ਜਵੰਦਾ, ਦੂਮ ਅਤੇ ਰਸੂਲਪੁਰ) ਵਾਲੇ ਘੁੱਗ ਵਸਦੇ ਪਿੰਡ ਘੁੜਕਾ ਦੇ ਮੁਸਲਮਾਨ ਭਾਈਚਾਰੇ ਦੇ ਉੱਜੜਨ ਤੋਂ ਬਾਅਦ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਬਰਾਮਦ

ਬਿਲਗਾ, 29 ਸਤੰਬਰ (ਮਨਜਿੰਦਰ ਸਿੰਘ ਜੌਹਲ)- ਬਿਲਗਾ ਪੁਲਿਸ ਵਲੋਂ ਨਾਜਾਇਜ ਸ਼ਰਾਬ ਬਰਾਮਦ ਕਰਕੇ ਮੁਲਜ਼ਮ ਨੂੰ ਗਿ੍ਫਤਾਰ ਕੀਤਾ ਗਿਆ | ਥਾਣਾ ਮੁਖੀ ਮੁਖਤਿਆਰ ਸਿੰਘ ਔਜਲਾ ਨੇ ਦੱਸਿਆ ਕਿ ਏ.ਐਸ.ਆਈ. ਰਾਜਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਦਾ ਅਸਰ ਸਾਰੇ ਕਾਰੋਬਾਰੀਆਂ 'ਤੇ ਪਵੇਗਾ-ਅਰੋੜਾ, ਉੱਪਲ

ਸ਼ਾਹਕੋਟ, 29 ਸਤੰਬਰ (ਸਚਦੇਵਾ)- ਮੋਦੀ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਦਾ ਅਸਰ ਸਾਰੇ ਕਾਰੋਬਾਰੀਆਂ 'ਤੇ ਪਵੇਗਾ, ਇਸ ਲਈ ਦੁਕਾਨਦਾਰ ਤੇ ਵਪਾਰੀ ਇਕਜੁੱਟ ਹੋਣ ਤੇ ਕਿਸਾਨਾਂ ਦਾ ਪੂਰਾ ਸਾਥ ਦੇਣ | ਇਹ ਪ੍ਰਗਟਾਵਾ ਪ੍ਰਾਪਰਟੀ ਡੀਲਰ ਮਦਨ ਲਾਲ ਅਰੋੜਾ ਕਾਂਗਰਸੀ ...

ਪੂਰੀ ਖ਼ਬਰ »

ਕੁਲਦੀਪ ਸਿੰਘ ਨੂੰ ਸਰਕਲ ਸੈਕਟਰੀ ਬਣਾਉਣ 'ਤੇ ਖੁਸ਼ੀ ਦੀ ਲਹਿਰ

ਲੋਹੀਆਂ ਖਾਸ, 29 ਸਤੰਬਰ (ਬਲਵਿੰਦਰ ਸਿੰਘ ਵਿੱਕੀ)- ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਪੰਜਾਬ ਦੇ ਸਰਕਲ ਸੈਕਟਰੀ ਲਖਵਿੰਦਰਪਾਲ ਸਿੰਘ ਦੀ ਪ੍ਰਮੋਸ਼ਨ ਹੋਣ ਉਪਰੰਤ ਪੋਸਟ ਮੈਨ ਬਣਾਏ ਜਾਣ ਅਤੇ ਉਨ੍ਹਾਂ ਦੀ ਥਾਂ 'ਤੇ ਕੁਲਦੀਪ ਸਿੰਘ ਮਾਣਕ ਜੋ ਪਹਿਲਾਂ ਅਸਿਸਟੈਂਟ ...

ਪੂਰੀ ਖ਼ਬਰ »

ਕੌਮੀ ਵਿਰੋਧ ਦਿਵਸ ਮਨਾਇਆ

ਰੁੜਕਾ ਕਲਾਂ, 29 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)- ਮੋਦੀ ਸਰਕਾਰ ਤੇ ਰਾਜਾ ਦੀਆ ਸਰਕਾਰਾ ਵਲੋਂ ਕਿਰਤ ਕਾਨੰੂਨਾਂ ਵਿਚ ਮਜ਼ਦੂਰਾ ਅਤੇ ਮੁਲਾਜ਼ਮਾਂ ਵਿਰੋਧੀ ਕੀਤੀਆ ਸੋਧਾ ਦਾ ਗੰਭੀਰਤਾ ਨਾਲ ਨੋਟਿਸ ਲੈਂਦਿਆਂ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਨੇ ...

ਪੂਰੀ ਖ਼ਬਰ »

ਐਮ.ਪੀ. ਚੌਧਰੀ ਵਲੋਂ ਦਾਣਾ ਮੰਡੀ ਦਾ ਦੌਰਾ

ਫਿਲੌਰ, 29 ਸਤੰਬਰ (ਸਤਿੰਦਰ ਸ਼ਰਮਾ)- ਦਾਣਾ ਮੰਡੀ ਫਿਲੌਰ ਵਿਖੇ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਨੇ ਆਪਣੇ ਸਾਥੀਆਂ ਸਮੇਤ ਦੌਰਾ ਕੀਤਾ ਤੇ ਮੰਡੀ 'ਚ ਆਏ ਝੋਨੇ ਦਾ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਨਾਲ ਮਾਰਕਿਟ ਕਮੇਟੀ ਦੇ ਚੇਅਰਮੈਨ ਮੱਖਣ ਸਿੰਘ ਖਹਿਰਾ, ...

ਪੂਰੀ ਖ਼ਬਰ »

ਪਿੰਡ ਤੱਖਰ ਦੀ ਬਿਜਲੀ ਖ਼ਰਾਬੀ ਦੀ ਸਮੱਸਿਆ ਜਲਦ ਹੋਵੇਗੀ ਹੱਲ-ਬਲਜੀਤ ਸਿੰਘ

ਗੁਰਾਇਆ, 29 ਸਤੰਬਰ (ਬਲਵਿੰਦਰ ਸਿੰਘ)- 'ਅਜੀਤ' ਵਲੋਂ ਹਮੇਸ਼ਾ ਆਪਣੇ ਲੋਕਾਂ ਦੇ ਹਿੱਤਾਂ ਦੀ ਗੱਲ ਕੀਤੀ ਜਾਂਦੀ ਰਹੀ ਹੈ, ਇਹੀ ਕਾਰਨ ਹੈ ਕਿ 'ਅਜੀਤ' ਦੀ ਹਰਮਨ ਪਿਆਰਤਾ ਵਿਚ ਹਮੇਸ਼ਾ ਵਾਧਾ ਹੋਇਆ ਹੈ ਤੇ ਲੋਕਾਂ ਨੇ 'ਅਜੀਤ' ਨੂੰ ਆਪਣੀ ਅਖ਼ਬਾਰ ਕਹਿਣ ਵਿਚ ਮਾਣ ਮਹਿਸੂਸ ਕੀਤਾ ...

ਪੂਰੀ ਖ਼ਬਰ »

ਪ੍ਰਸਿੱਧ ਜਿਊਲਰਜ਼ ਸੰਦੀਪ ਕੰਡਾ ਦੀ ਮੌਤ

ਲੋਹੀਆਂ ਖਾਸ, 29 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਲੋਹੀਆਂ ਦੇ ਪ੍ਰਸਿੱਧ ਜੈਪਾਲ ਜਿਊਲਰਜ਼ ਦੇ ਮਾਲਕ ਸੰਦੀਪ ਕੰਡਾ (45) ਜਿਨ੍ਹਾਂ ਨੂੰ ਅੱਜ ਸਵੇਰੇ ਸੈਰ ਕਰਨ ਉਪਰੰਤ ਅਚਾਨਕ ਦਿਲ ਦਾ ਦੌਰਾ ਪਿਆ, ਜਿਸ ਨਾਲ ਉਨ੍ਹਾਂ ਦੀ ਹਸਪਾਤਲ ਜਾ ਕੇ ਮੌਤ ਹੋ ਗਈ | ਉਨ੍ਹਾਂ ਦੇ ਦੋਸਤ ...

ਪੂਰੀ ਖ਼ਬਰ »

ਅੱਜ ਸੇਵਾ ਮੁਕਤ ਹੋਣਗੇ ਇੰਸਪੈਕਟਰ ਮਨਜੀਤ ਸਿੰਘ ਨਰ

ਕਿਸ਼ਨਗੜ੍ਹ, 29 ਸਤੰਬਰ (ਹੁਸਨ ਲਾਲ)-ਇੰਸਪੈਕਟਰ ਮਨਜੀਤ ਸਿੰਘ ਨਰ ਦਾ ਜਨਮ 20.09.1961 ਨੂੰ ਪਿਤਾ ਕਰਮ ਚੰਦ, ਮਾਤਾ ਪ੍ਰੀਤਮ ਕੌਰ ਦੇ ਗ੍ਰਹਿ ਪਿੰਡ ਦੌਲਤਪੁਰ ਵਿਖੇ ਹੋਇਆ | ਉਨ੍ਹਾਂ ਨੇ ਮੁਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਕਰਨ ਉਪਰੰਤ ਮੈਟਿ੍ਕ ਡਿਜਕੋਟ ਖ਼ਾਲਸਾ ...

ਪੂਰੀ ਖ਼ਬਰ »

ਐੱਸ.ਬੀ.ਆਈ. ਦੇ ਚੀਫ਼ ਮੈਨੇਜਰ ਤੇ ਮੁਲਾਜ਼ਮਾਂ ਦਾ ਵਧੀਆ ਸੇਵਾਵਾਂ ਨਿਭਾਉਣ 'ਤੇ ਸਨਮਾਨ

ਸ਼ਾਹਕੋਟ, 29 ਸਤੰਬਰ (ਸਚਦੇਵਾ)- ਐੱਸ.ਬੀ.ਆਈ. ਬਰਾਂਚ ਮੋਗਾ ਰੋਡ ਸ਼ਾਹਕੋਟ ਦੇ ਚੀਫ਼ ਮੈਨੇਜਰ ਵਨੀਤ ਚੋਪੜਾ ਤੇ ਬੈਂਕ ਦੇ ਸਟਾਫ਼ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਸੇਵਾਵਾਂ ਨਿਭਾਉਣ 'ਤੇ ਸਨਮਾਨਿਤ ਕੀਤਾ ਗਿਆ | ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਕੋਟ 'ਚ ਕਰਵਾਏ ...

ਪੂਰੀ ਖ਼ਬਰ »

ਜੂਨੀਅਰ ਸਹਾਇਕ ਜਸਵਿੰਦਰ ਸਿੰਘ ਨੂੰ ਵਿਦਾਇਗੀ ਪਾਰਟੀ

ਨੂਰਮਹਿਲ, 29 ਸਤੰਬਰ (ਜਸਵਿੰਦਰ ਸਿੰਘ ਲਾਂਬਾ)- ਨਗਰ ਕੌਾਸਲ ਨੂਰਮਹਿਲ ਵਿਚ ਕੰਮ ਕਰਦੇ ਜੂਨੀਅਰ ਸਹਾਇਕ ਜਸਵਿੰਦਰ ਸਿੰਘ ਨੂੰ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਨਗਰ ਕੌਾਸਲ ਦੇ ਕਰਮਚਾਰੀਆਂ ਤੇ ਸਫ਼ਾਈ ਕਰਮਚਾਰੀਆਂ, ਸਾਬਕਾ ਕੌਾਸਲਰਾਂ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ ...

ਪੂਰੀ ਖ਼ਬਰ »

ਜਨਗਣਨਾ-2021 'ਚ ਵੱਖਰਾ ਰਵਿਦਾਸੀਆ ਕਾਲਮ ਬਣਾਉਣ ਸਬੰਧੀ ਫਾਰਮ ਭਰੇ

ਆਦਮਪੁਰ, 29 ਸਤੰਬਰ (ਰਮਨ ਦਵੇਸਰ)- ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ ਰਵੀ ਚੁੰਬਰ ਆਦਮਪੁਰ ਪ੍ਰਧਾਨ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਬਲਾਕ ਆਦਮਪੁਰ ਦੇ ਪ੍ਰਧਾਨ ਸੁਰਿੰਦਰ ਪਾਲ ਖੁਰਦਪੁਰ ਦੀ ਅਗਵਾਈ ਵਿਚ ਆਦਮਪੁਰ ਦੇ ਵੱਖ-ਵੱਖ ਪਿੰਡਾਂ ਤੇ ਮਹੁੱਲਿਆ ਵਿਚ ...

ਪੂਰੀ ਖ਼ਬਰ »

ਐਸ.ਐਮ.ਓ ਡਾ: ਵਰਿੰਦਰ ਜਗਤ ਬਣੇ ਸਿਵਲ ਸਰਜਨ

ਮਹਿਤਪੁਰ, 29 ਸਤੰਬਰ (ਲਖਵਿੰਦਰ ਸਿੰਘ)- ਮਹਿਤਪੁਰ ਦੇ ਸਰਕਾਰੀ ਹਸਪਤਾਲ ਵਿਖੇ ਬਤੌਰ ਐਸ.ਐਮ.ਓ. ਦੇ ਰੂਪ 'ਚ ਸੇਵਾ ਨਿਭਾ ਰਹੇ ਡਾ: ਵਰਿੰਦਰ ਜਗਤ ਦੇ ਆਉਣ ਨਾਲ ਮਹਿਤਪੁਰ ਦੇ ਸਰਕਾਰੀ ਹਸਪਤਾਲ ਦੀ ਓ.ਪੀ.ਡੀ. 1680 ਮਹੀਨਾ ਦੇ ਕਰੀਬ ਸੀ, ਜੋ 5000 ਤੋ ਵੱਧ ਗਈ | ਅੱਜ ਉਹਨਾਂ ਨੂੰ ਤਰੱਕੀ ...

ਪੂਰੀ ਖ਼ਬਰ »

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ਾਹਕੋਟ ਬਲਵਿੰਦਰ ਸਿੰਘ ਦੀ ਸੇਵਾ-ਮੁਕਤੀ ਅੱਜ

ਸ਼ਾਹਕੋਟ, 29 ਸਤੰਬਰ (ਸਚਦੇਵਾ)- ਬਲਵਿੰਦਰ ਸਿੰਘ ਦਾ ਜਨਮ ਵੀਰ ਸਿੰਘ ਦੇ ਘਰ ਤੇ ਮਾਤਾ ਮੋਹਨ ਕੌਰ ਦੀ ਕੁੱਖੋਂ ਪਿੰਡ ਵਾੜਾ ਯੋਧ ਸਿੰਘ ਵਿਖੇ 1 ਅਪ੍ਰੈਲ 1962 ਨੂੰ ਹੋਇਆ | ਉਨ੍ਹਾਂ ਮੁੱਢਲੀ ਪੜ੍ਹਾਈ ਸਰਕਾਰੀ ਹਾਈ ਸਕੂਲ ਗਿੱਦੜਪਿੰਡੀ ਤੋਂ ਕਰਨ ਉਪਰੰਤ 1978 'ਚ ਜਨਤਾ ਕਾਲਜ ...

ਪੂਰੀ ਖ਼ਬਰ »

ਸਵਰਨ ਸਿੰਘ ਕਲਿਆਣ ਅੱਜ ਹੋਣਗੇ ਸੇਵਾ-ਮੁਕਤ

ਸ਼ਾਹਕੋਟ, 29 ਸਤੰਬਰ (ਬਾਂਸਲ)- ਮਾ: ਸਵਰਨ ਸਿੰਘ ਕਲਿਆਣ ਦਾ ਜਨਮ 20 ਮਾਰਚ 1962 ਨੂੰ ਪਿਤਾ ਦਰਸ਼ਨ ਰਾਮ ਤੇ ਮਾਤਾ ਹਰਬੰਸ ਕੌਰ ਦੇ ਘਰ ਪਿੰਡ ਜਾਫਰਵਾਲ (ਸ਼ਾਹਕੋਟ) ਵਿਖੇ ਹੋਇਆ | ਉਨ੍ਹਾਂ ਪ੍ਰਾਇਮਰੀ ਸਿੱਖਿਆ ਕਿਲੀ ਸਕੂਲ, 10ਵੀਂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਤੇ ...

ਪੂਰੀ ਖ਼ਬਰ »

ਪ੍ਰਧਾਨ ਦਵਿੰਦਰ ਸਿੰਘ ਰਹੇਲੂ ਦੇ ਪਿਤਾ ਨੂੰ ਅੰਤਿਮ ਵਿਦਾਇਗੀ

ਸ਼ਾਹਕੋਟ, 29 ਸਤੰਬਰ (ਸੁਖਦੀਪ ਸਿੰਘ)- ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਕਸ਼ਯਪ ਰਾਜਪੂਤ ਸਭਾ (ਰਜਿ.) ਪੰਜਾਬ ਦੇ ਪ੍ਰਧਾਨ ਦਵਿੰਦਰ ਸਿੰਘ ਰਹੇਲੂ (ਪੱਤਰਕਾਰ) ਦੇ ਪਿਤਾ ਸੋਹਣ ਸਿੰਘ ਰਹੇਲੂ (85) ਵਾਸੀ ਕੋਟਲਾ ਸੂਰਜ ਮੱਲ (ਸ਼ਾਹਕੋਟ) ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ...

ਪੂਰੀ ਖ਼ਬਰ »

ਫ਼ੌਜੀ ਗੱਡੀ 'ਚ ਕੈਂਟਰ ਵੱਜਣ ਨਾਲ ਇਕ ਜ਼ਖ਼ਮੀ

ਗੁਰਾਇਆ, 29 ਸਤੰਬਰ (ਬਲਵਿੰਦਰ ਸਿੰਘ)- ਦੇਰ ਸ਼ਾਮ ਇੱਥੇ ਵਾਪਰੇ ਹਾਦਸੇ ਵਿਚ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ | ਜਾਣਕਾਰੀ ਮੁਤਾਬਿਕ ਹਾਈਵੇ 'ਤੇ ਇਕ ਫ਼ੌਜੀ ਟਰੱਕ ਖੜ੍ਹਾ ਸੀ ਕਿ ਪਿੱਛੇ ਤੋਂ ਆ ਰਹੇ ਇਕ ਕੈਂਟਰ ਨੰਬਰ ਪੀ.ਬੀ. 13 ਬੀ.ਬੀ. 0178 ਉਸ ਵਿਚ ਆ ਵੱਜਾ | ਹਾਦਸੇ ਵਿਚ ...

ਪੂਰੀ ਖ਼ਬਰ »

ਪਟਵਾਰੀ ਬਲਦੇਵ ਸਿੰਘ ਦਾਰੇਵਾਲ ਦੀ ਸੇਵਾ-ਮੁਕਤੀ ਅੱਜ

ਲੋਹੀਆਂ ਖਾਸ, 29 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਬਲਦੇਵ ਸਿੰਘ ਦਾ ਜਨਮ ਸੂਬਾ ਸਿੰਘ ਦੇ ਘਰ ਤੇ ਮਾਤਾ ਗਿਆਨ ਕੌਰ ਦੀ ਕੁੱਖੋਂ ਪਿੰਡ ਯੂਸਫਪੁਰ ਦਾਰੇਵਾਲ ਵਿਖੇ 15 ਸਤੰਬਰ 1962 ਨੂੰ ਹੋਇਆ | ਉਨ੍ਹਾਂ ਮੁੱਢਲੀ ਪੜਾਈ ਤੋਂ ਬਾਅਦ ਅੰਮਿ੍ਤਸਰ ਵਿਖੇ ਪਟਵਾਰੀ ਭਰਤੀ ਹੋਣ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX