ਤਾਜਾ ਖ਼ਬਰਾਂ


ਰਾਵੀ ਦਰਿਆ 'ਚ ਰੁੜ੍ਹ ਕੇ ਆਉਂਦੀ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ
. . .  8 minutes ago
ਗੱਗੋਮਾਹਲ/ਅਜਨਾਲਾ, 28 ਨਵੰਬਰ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ-ਪਾਕਿ ਸਰਹੱਦ ਦੇ ਨਾਲ ਵਗਦੇ ਰਾਵੀ ਦਰਿਆ 'ਚ ਰੁੜ੍ਹ ਕੇ ਆ ਰਹੀ ਕਰੋੜਾਂ ਰੁਪਏ ਦੀ ਹੈਰੋਇਨ ਬੀ. ਐਸ. ਐਫ. ਦੀ 73 ਬਟਾਲੀਅਨ...
ਅਹਿਮਦਾਬਾਦ 'ਚ ਜਾਇਡਸ ਬਾਇਓਟੈਕ ਪਾਰਕ ਦਾ ਦੌਰਾ ਕਰਕੇ ਲਈ ਸਵਦੇਸ਼ੀ ਕੋਰੋਨਾ ਵੈਕਸੀਨ ਦੀ ਜਾਣਕਾਰੀ- ਮੋਦੀ
. . .  24 minutes ago
ਅਹਿਮਦਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਅਹਿਮਦਾਬਾਦ ਵਿਖੇ ਸਥਿਤ ਬਾਇਓਟੈਕ ਪਾਰਕ ਦਾ ਦੌਰਾ ਕੀਤਾ ਗਿਆ, ਜਿੱਥੇ ਕਿ ਕੋਰੋਨਾ ਵੈਕਸੀਨ ਨੂੰ ਤਿਆਰ ਕੀਤਾ ਜਾ ਰਿਹਾ ਹੈ। ਜਾਇਡਸ...
ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਆਰੰਭ
. . .  35 minutes ago
ਅੰਮ੍ਰਿਤਸਰ, 28 ਨਵੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸ਼੍ਰੋਮਣੀ ਕਮੇਟੀ, ਸ੍ਰੀ ਗੁਰੂ ਨਾਨਕ ਗੁਰਪੁਰਬ ਕਮੇਟੀ ਅਤੇ ਸਿੱਖ ਸੰਗਤਾਂ ਵਲੋਂ...
ਖ਼ਾਲਸਾ ਸੰਸਥਾਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਤੱਕ ਸਜਾਇਆ ਨਗਰ ਕੀਰਤਨ
. . .  45 minutes ago
ਅੰਮ੍ਰਿਤਸਰ, 28 ਨਵੰਬਰ (ਜਸਵੰਤ ਸਿੰਘ ਜੱਸ)‐ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਆਉਂਦੀਆਂ ਸਮੂਹ ਵਿੱਦਿਅਕ ਸੰਸਥਾਵਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਗੁਰਪੁਰਬ ਦੇ ਸਬੰਧ 'ਚ ਸ੍ਰੀ...
ਪ੍ਰਧਾਨ ਮੰਤਰੀ ਮੋਦੀ ਦੇ ਹੰਕਾਰ ਨੇ ਕਿਸਾਨ ਦੇ ਵਿਰੁੱਧ ਖੜ੍ਹਾ ਕੀਤਾ ਜਵਾਨ- ਰਾਹੁਲ ਗਾਂਧੀ
. . .  53 minutes ago
ਨਵੀਂ ਦਿੱਲੀ, 28 ਨਵੰਬਰ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਫ਼ੌਜ ਦੀ ਵਰਤੋਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ 'ਜੈ ਜਵਾਨ ਜੈ ਕਿਸਾਨ' ਨਾਅਰੇ ਦੀ...
ਗੁਰਪੁਰਬ ਵਾਲੇ ਦਿਨ ਸਮੁੱਚੀ ਕੌਮ ਕਿਸਾਨਾਂ ਦੇ ਹੱਕ 'ਚ ਕਰੇ ਅਰਦਾਸ- ਜਥੇਦਾਰ ਅਕਾਲ ਤਖ਼ਤ
. . .  about 1 hour ago
ਤਲਵੰਡੀ ਸਾਬੋ, 28 ਨਵੰਬਰ (ਰਣਜੀਤ ਸਿੰਘ ਰਾਜੂ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਪੁਲਿਸ ਵਲੋਂ ਕਿਸਾਨ ਆਗੂਆਂ ਅਤੇ ਵਾਟਰ...
ਸੀ. ਬੀ. ਆਈ. ਵਲੋਂ ਤਿੰਨ ਸੂਬਿਆਂ 'ਚ 40 ਥਾਵਾਂ 'ਤੇ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 28 ਨਵੰਬਰ- ਕਥਿਤ ਕੋਲਾ ਮਾਫ਼ੀਆ ਅਤੇ ਰਿਸ਼ਵਤਖ਼ੋਰੀ ਦੇ ਮਾਮਲਿਆਂ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਅੱਜ ਸੀ. ਬੀ. ਆਈ. ਵਲੋਂ ਪੱਛਮੀ ਬੰਗਾਲ ਸਣੇ ਤਿੰਨ ਸੂਬਿਆਂ...
ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ
. . .  about 1 hour ago
ਕਿਸਾਨ ਕਾਫ਼ਲੇ ਦੇ ਮੁਹਾਜ਼ ਤੋਂ, 28 ਨਵੰਬਰ (ਮੇਜਰ ਸਿੰਘ)- ਦਿੱਲੀ ਸਰਹੱਦ 'ਤੇ ਸਿੰਘੂ ਬਾਰਡਰ ਵਿਖੇ ਕਿਸਾਨਾਂ ਦਾ ਧਰਨਾ ਜਾਰੀ ਹੈ। ਕਿਸਾਨੀ ਧਰਨੇ ਕਾਰਨ ਜੀ. ਟੀ. ਰੋਡ 'ਤੇ ਮੀਲਾਂ ਲੰਬੇ ਜਾਮ ਲੱਗੇ ਗਏ ਹਨ...
ਉਗਰਾਹਾਂ ਯੂਨੀਅਨ ਵਲੋਂ ਬੁਰਾਰੀ ਦੇ ਨਿਰੰਕਾਰੀ ਮੈਦਾਨ 'ਚ ਜਾਣ ਤੋਂ ਇਨਕਾਰ
. . .  about 1 hour ago
ਕਿਸਾਨ ਕਾਫ਼ਲੇ ਦੇ ਮੁਹਾਜ਼ ਤੋਂ, 28 ਨਵੰਬਰ (ਮੇਜਰ ਸਿੰਘ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਖਨੌਰੀ ਅਤੇ ਡੱਬਵਾਲੀ ਤੋਂ ਚੱਲੇ ਕਾਫ਼ਲੇ ਅੱਜ ਸਵੇਰੇ ਜੀਂਦ ਤੋਂ ਰੋਹਤਕ ਰਾਹੀਂ ਹੋ ਕੇ ਦਿੱਲੀ ਨੂੰ ਚੱਲ ਪਏ ਹਨ। ਯੂਨੀਅਨ ਦੇ...
ਕਿਸਾਨਾਂ ਦਾ ਹਾਲ ਪੁੱਛਣ ਲਈ ਕਾਫ਼ਲੇ 'ਚ ਪਹੁੰਚੇ ਕੈਬਨਿਟ ਮੰਤਰੀ ਸਿੰਗਲਾ
. . .  about 2 hours ago
ਦਿੱਲੀ ਚੱਲੋ ਅੰਦੋਲਨ, 28 ਨਵੰਬਰ- ਕਿਸਾਨਾਂ ਨੂੰ ਹਿਮਾਇਤ ਦੇਣ ਲਈ ਪੰਜਾਬ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਕਿਸਾਨਾਂ ਦੇ ਸੰਘਰਸ਼ 'ਚ ਪਹੁੰਚ ਚੁੱਕੇ ਹਨ। ਇਸ ਦੌਰਾਨ...
ਮੁੜ ਨਾਨੀ ਬਣੀ ਹੇਮਾ ਮਾਲਿਨੀ, ਅਹਾਨਾ ਦਿਓਲ ਨੇ ਜੌੜੀਆਂ ਧੀਆਂ ਨੂੰ ਦਿੱਤਾ ਜਨਮ
. . .  about 1 hour ago
ਮੁੰਬਈ, 28 ਨਵੰਬਰ (ਇੰਦਰਮੋਹਨ ਪੰਨੂੰ)- ਹੇਮਾ ਮਾਲਿਨੀ ਇਕ ਵਾਰ ਫਿਰ 72 ਸਾਲ ਦੀ ਉਮਰ 'ਚ ਨਾਨੀ ਬਣ ਗਈ ਹੈ। ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਛੋਟੀ ਧੀ ਅਹਾਨਾ ਦਿਓਲ ਨੇ ਜੌੜੀਆਂ ਧੀਆਂ ਨੂੰ ਜਨਮ ਦਿੱਤਾ ਹੈ...
'ਲਵ ਜਿਹਾਦ' ਨਾਲ ਜੁੜੇ ਅਧਿਆਦੇਸ਼ ਨੂੰ ਉੱਤਰ ਪ੍ਰਦੇਸ਼ ਦੀ ਰਾਜਪਾਲ ਨੇ ਦਿੱਤੀ ਮਨਜ਼ੂਰੀ
. . .  about 2 hours ago
ਲਖਨਊ, 28 ਨਵੰਬਰ- ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ 'ਲਵ ਜਿਹਾਦ' ਨਾਲ ਜੁੜੇ ਅਧਿਆਦੇਸ਼ ਨੂੰ ਮਨਜ਼ੂਰੀ...
ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 41,322 ਨਵੇਂ ਮਾਮਲੇ ਆਏ ਸਾਹਮਣੇ, 485 ਲੋਕਾਂ ਦੀ ਹੋਈ ਮੌਤ
. . .  about 2 hours ago
ਨਵੀਂ ਦਿੱਲੀ, 28 ਨਵੰਬਰ- ਭਾਰਤ 'ਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ 41,322 ਨਵੇਂ...
ਜਾਇਡਸ ਬਾਇਓਟੈਕ ਪਾਰਕ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਸਤਿਤ ਜਾਇਡਸ ਬਾਇਓਟੈਕ ਪਾਰਕ 'ਚ ਪਹੁੰਚ ਚੁੱਕੇ ਹਨ। ਇੱਤੇ ਉਹ ਖੋਜ ਕਰਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ...
ਕਿਸਾਨੀ ਅੰਦੋਲਨ ਕਾਰਨ ਦਿੱਲੀ ਦੇ ਟਿਕਰੀ ਬਾਰਡਰ 'ਤੇ ਵਧਾਈ ਗਈ ਸੁਰੱਖਿਆ
. . .  about 3 hours ago
ਨਵੀਂ ਦਿੱਲੀ, 28 ਨਵੰਬਰ-ਦਿੱਲੀ ਟਿਕਰੀ ਬਾਰਡਰ 'ਤੇ ਵੱਡੀ ਗਿਣਤੀ 'ਚ ਕਿਸਾਨ ਪਹੁੰਚ ਗਏ ਹਨ। ਇਸ ਨੂੰ ਦੇਖਦਿਆਂ ਇੱਥੇ ਵੱਡੀ ਗਿਣਤੀ 'ਚ...
ਅਹਿਮਦਾਬਾਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਦਾ ਲੈਣਗੇ ਜਾਇਜ਼ਾ
. . .  about 3 hours ago
ਅਹਿਮਦਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਅਹਿਮਦਾਬਾਦ 'ਚ ਪਹੁੰਚ ਗਏ ਹਨ। ਥੋੜ੍ਹੀ ਦੇਰ ਬਾਅਦ ਉਹ ਅਹਿਮਦਾਬਾਦ ਦੇ ਨੇੜੇ ਸਥਿਤ ਪ੍ਰਮੁੱਖ ਦਵਾਈ ਕੰਪਨੀ 'ਜਾਇਡਸ ਬਾਇਓਟੈਕ' ਪਾਰਕ...
ਜੰਮੂ-ਕਸ਼ਮੀਰ 'ਚ ਡੀ. ਡੀ. ਸੀ. ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ
. . .  about 3 hours ago
ਸ੍ਰੀਨਗਰ, 28 ਨਵੰਬਰ- ਜੰਮੂ-ਕਸ਼ਮੀਰ ਤੋਂ ਧਾਰਾ 37 ਹਟਾਉਣ ਅਤੇ ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਤੋਂ ਬਾਅਦ ਅੱਜ ਇੱਥੇ ਪਹਿਲੀ ਵਾਰ ਵੋਟਿੰਗ ਹੋ ਰਹੀ ਹੈ। ਜੰਮੂ-ਕਸ਼ਮੀਰ 'ਚ ਡੀ. ਡੀ. ਸੀ...
ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਬੈਠਕ ਜਾਰੀ
. . .  about 4 hours ago
ਨਵੀਂ ਦਿੱਲੀ, 28 ਨਵੰਬਰ- ਸਿੰਘੂ ਬਾਰਡਰ 'ਤੇ ਪੰਜਾਬ ਦੇ ਕਿਸਾਨਾਂ ਦੀ ਬੈਠਕ ਜਾਰੀ ਹੈ। ਇਸ ਬੈਠਕ 'ਚ ਤੈਅ ਕੀਤਾ ਜਾਵੇਗਾ ਕਿ ਕਿਸਾਨ ਆਪਣਾ ਪ੍ਰਦਰਸ਼ਨ ਸਿੰਘੂ ਬਾਰਡਰ...
ਠੰਢ 'ਚ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਹੀ ਬਿਤਾਈ ਰਾਤ
. . .  about 4 hours ago
ਨਵੀਂ ਦਿੱਲੀ, 28 ਨਵੰਬਰ- ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਧਰਨਾ ਜਾਰੀ ਹੈ ਅਤੇ ਬੀਤੀ ਰਾਤ ਠੰਢ 'ਚ ਹੀ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਬਿਤਾਈ। ਅੱਜ ਕਿਸਾਨ ਜਥੇਬੰਦੀਆਂ ਦੀ ਅਹਿਮ...
ਦੇਸ਼ ਦੇ ਤਿੰਨ ਕੋਰੋਨਾ ਵੈਕਸੀਨ ਸੈਂਟਰਾਂ ਦਾ ਅੱਜ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  1 minute ago
ਨਵੀਂ ਦਿੱਲੀ, 28 ਨਵੰਬਰ- ਭਾਰਤ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਦੇਸ਼ 'ਚ ਤਿੰਨ ਵੱਖ-ਵੱਖ ਕੋਵਿਡ ਵੈਕਸੀਨਾਂ 'ਤੇ ਕੰਮ ਚੱਲ ਰਿਹਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਅੱਜ ਦਾ ਵਿਚਾਰ
. . .  about 5 hours ago
ਹਿਮਾਚਲ ਦੇ ਸਿਰਮੌਰ ‘ਚ ਮਾਸਕ ਨਾ ਪਹਿਨਣ ਦੇ ਕਾਰਨ ਕੀਤਾ ਜਾਵੇਗਾ ਗ੍ਰਿਫਤਾਰ
. . .  1 day ago
ਸ਼ਿਮਲਾ, 27 ਨਵੰਬਰ - ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਐਸਪੀ ਨੇ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਜਿਸ ਵਿਅਕਤੀ ਨੇ ਮਾਸਕ ਨਾ ਪਹਿਨਿਆ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ । ਜੇ ਦੋਸ਼ੀ ਪਾਇਆ ਜਾਂਦਾ ਹੈ...
ਨਗਰ ਕੌਂਸਲ/ਪੰਚਾਇਤ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ
. . .  1 day ago
ਚੰਡੀਗੜ੍ਹ , 27 ਨਵੰਬਰ {ਮਾਨ}-ਪੰਜਾਬ ਦੀਆਂ ਨਗਰ ਕੌਂਸਲਾਂ/ਪੰਚਾਇਤਾਂ ਦੀਆਂ ਆਮ ਚੋਣਾਂ ਅਤੇ ਉਪ ਚੋਣਾਂ ਕਰਵਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ । ਇਸ ਨਾਲ ਹੁਣ ਪੰਜਾਬ ਅੰਦਰ ...
ਬੀਬੀ ਜਗੀਰ ਕੌਰ ਦਾ ਬੇਗੋਵਾਲ ਪੁੱਜਣ ‘ਤੇ ਹਲਕੇ ਦੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ
. . .  1 day ago
ਬੇਗੋਵਾਲ , 27 ਨਵੰਬਰ (ਸੁਖਜਿੰਦਰ ਸਿੰਘ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਬੀਬੀ ਜਗੀਰ ਕੌਰ ਦਾ ਦੇਰ ਰਾਤ ਅੱਜ ਆਪਣੇ ਨਗਰ ਬੇਗੋਵਾਲ ਪੁੱਜਣ ‘ਤੇ ਉਨ੍ਹਾਂ ਦਾ ਹਲਕੇ ਦੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ...
ਬੀ ਐੱਸ ਐੱਫ ਨੇ 7 ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਮਮਦੋਟ { ਫਿਰੋਜ਼ਪੁਰ} ,27 ਨਵੰਬਰ (ਸੁਖਦੇਵ ਸਿੰਘ ਸੰਗਮ ) - ਬੀ ਐੱਸ ਐੱਫ ਸੈਕਟਰ ਮਮਦੋਟ ਵੱਲੋਂ ਸਰਹੱਦੀ ਖੇਤਰ ਵਿਚੋਂ 7 ਪੈਕਟ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਹਿੰਦ ਪਾਕਿ ਸਰਹੱਦੀ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 15 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਸ੍ਰੀ ਮੁਕਤਸਰ ਸਾਹਿਬ

ਖੇਤੀ ਬਿੱਲਾਂ ਵਿਰੁੱਧ ਕਾਂਗਰਸ ਦਾ ਟਰੈਕਟਰ ਮਾਰਚ ਰੁਪਾਣੇ ਤੋਂ ਮਲੋਟ ਪੁੱਜਾ

ਮਲੋਟ, 29 ਸਤੰਬਰ (ਅਜਮੇਰ ਸਿੰਘ ਬਰਾੜ, ਗੁਰਮੀਤ ਸਿੰਘ ਮੱਕੜ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਮਲੋਟ ਕਾਂਗਰਸ ਵਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ | ਮਲੋਟ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ: ਅਜਾਇਬ ਸਿੰਘ ਭੱਟੀ ਦੀ ਅਗਵਾਈ ਹੇਠ ਰੁਪਾਣੇ ਤੋਂ ਸ਼ੁਰੂ ਹੋਇਆ ਇਹ ਟਰੈਕਟਰ ਮਾਰਚ ਧਿਗਾਣਾ, ਦਬੜਾ, ਤਾਮਕੋਟ, ਲੱਕੜਵਾਲਾ, ਖਾਨੇ ਕੀ ਢਾਬ, ਝੋਰੜ, ਔਲਖ, ਪਿੰਡ ਈਨਾਖੇੜਾ ਅਤੇ ਪਿੰਡ ਮਲੋਟ ਵਿਚ ਦੀ ਹੁੰਦਾ ਹੋਇਆ ਮਲੋਟ ਰੇਲਵੇ ਪੁਲ 'ਤੇ ਆ ਕੇ ਸਮਾਪਤ ਹੋਇਆ | ਇਸ ਰੋਸ ਵਿਚ ਸ਼ਾਮਿਲ ਕਾਂਗਰਸੀ ਆਗੂਆਂ ਅਤੇ ਕਿਸਾਨਾਂ, ਮਜ਼ਦੂਰਾਂ ਆਦਿ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਅਕਾਲੀ ਦਲ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ, ਉਸ ਉਪਰੰਤ ਵਿਚ ਰੇਲਵੇ ਪੁਲ ਹੇਠ ਕੀਤੇ ਵਿਸ਼ਾਲ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਸਮੇਤ ਬੁਲਾਰਿਆਂ ਨੇ ਕੇਂਦਰੀ ਸਰਕਾਰ ਦੇ ਖੇਤੀ ਬਿੱਲਾਂ ਨੂੰ ਲੋਕ ਮਾਰੂ ਦੱਸਦਿਆਂ ਕਿਹਾ ਕਿ ਮੋਦੀ ਵਲੋਂ ਦੇਸ਼ ਨੂੰ ਅੰਬਾਨੀਆਂ ਅੰਡਾਨੀਆਂ ਕੋਲ ਗਿਰਵੀ ਰੱਖਿਆ ਜਾ ਰਿਹਾ ਹੈ ਅਤੇ ਦੇਸ਼ ਦੇ ਅੰਨਦਾਤੇ ਨੂੰ ਮੰਗਤਾ ਬਣਾਉਣ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਪਹਿਲਾਂ ਇੰਨ੍ਹਾਂ ਕਾਨੰੂਨਾਂ ਦੇ ਹੱਕ ਵਿਚ ਬੋਲਣ ਤੋਂ ਬਾਅਦ ਲੋਕਾਂ ਦੇ ਰੋਹ ਨੂੰ ਵੇਖਦਿਆਂ ਮਗਰਮੱਛ ਦੇ ਹੰਝੂ ਵਹਾਏ ਜਾ ਰਹੇ ਹਨ ਅਤੇ ਅਸਤੀਫ਼ਾ ਦੇ ਕੇ ਗੱਠਜੋੜ ਤੋਂ ਬਾਹਰ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ | ਇਸ ਮੌਕੇ ਐਸ.ਐਸ.ਐਸ.ਬੋਰਡ ਦੇ ਮੈਂਬਰ ਬਲਕਾਰ ਸਿੱਧੂ, ਲੋਕ ਗਾਇਕ ਹਰਿੰਦਰ ਸੰਧੂ, ਲੋਕ ਗਾਇਕ ਬਲਵੀਰ ਚੋਟੀਆਂ ਅਤੇ ਜੱਸੀ ਖੋਖਰ ਨੇ ਵੀ ਸੰਬੋਧਨ ਕਰਦਿਆਂ ਇਸ ਬਿੱਲ ਦਾ ਵਿਰੋਧ ਕੀਤਾ | ਇਸ ਮੌਕੇ ਪੰਜਾਬ ਕਾਂਗਰਸ ਦੇ ਮੈਂਬਰ ਅਮਨਪ੍ਰੀਤ ਸਿੰਘ ਭੱਟੀ, ਪ੍ਰਧਾਨ ਸਤਿਗੁਰ ਦੇਵ ਪੱਪੀ, ਮਲੋਟ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਨੱਥੂ ਰਾਮ ਗਾਂਧੀ, ਦਿਹਾਤੀ ਪ੍ਰਧਾਨ ਭੁਪਿੰਦਰ ਸਿੰਘ ਰਾਮਨਗਰ ਸਰਪੰਚ, ਐਡਵਰਗੰਜ ਦੇ ਚੇਅਰਮੈਨ ਪ੍ਰਮੋਦ ਮਹਾਸ਼ਾ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਕੁਮਾਰ ਜੁਨੇਜਾ, ਸੂਬਾ ਸਕੱਤਰ ਜਸਬੀਰ ਸਿੰਘ ਕੁੱਕੀ, ਸੀਨੀਅਰ ਮੀਤ ਪ੍ਰਧਾਨ ਵਰਿੰਦਰ ਮੱਕੜ, ਜ਼ਿਲ੍ਹਾ ਪ੍ਰਧਾਨ ਹਰਨਾਥ ਸਿੰਘ ਢਿੱਲੋਂ ਜੰਡਵਾਲਾ, ਚੇਅਰਮੈਨ ਜੋਗਿੰਦਰ ਸਿੰਘ ਰੱਥੜੀਆਂ, ਚੇਅਰਮੈਨ ਪ੍ਰਮੋਦ ਮਹਾਸ਼ਾ, ਸਰਬਜੀਤ ਸਿੰਘ ਕਾਕਾ ਲੱਖੇਵਾਲੀ, ਵਾਈਸ ਚੇਅਰਮੈਨ ਰਵਿੰਦਰ ਸਿਡਾਨਾ, ਪ੍ਰਧਾਨ ਲਾਲੀ ਜੈਨ, ਮੁਨੀਸ਼ਪਾਲ ਵਰਮਾ, ਪ੍ਰਧਾਨ ਗੁਰਵੀਰ ਸਿੰਘ ਸਰਾਂ, ਗੁਰਦਾਸ ਸਿੰਘ ਅਬੁੱਲ ਖੁਰਾਣਾ, ਸਰਪੰਚ ਸੁਰਜੀਤ ਸਿੰਘ ਅਬੁੱਲ ਖੁਰਾਣਾ, ਸਰਪੰਚ ਅਵਤਾਰ ਸਿੰਘ ਪਿੰਡ ਮਲੋਟ, ਪ੍ਰਧਾਨ ਨਰਸਿੰਘ ਦਾਸ ਚਲਾਣਾ ਆਦਿ ਸਮੇਤ ਕਾਂਗਰਸ ਆਗੂ ਹਾਜ਼ਰ ਸਨ |

ਕੋਵਿਡ-19 ਦੇ ਮੱਦੇਨਜ਼ਰ ਇਸ ਵਾਰ ਖ਼ਰੀਦ ਕੇਂਦਰਾਂ ਵਿਚ ਕੀਤਾ ਗਿਆ ਹੈ ਵਾਧਾ-ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਮਾਰਕੀਟ ਕਮੇਟੀ ਦੇ ਅਫ਼ਸਰਾਂ ਨਾਲ ਆਨਲਾਈਨ ਮੀਟਿੰਗ ਕੀਤੀ | ਉਪਰੰਤ ਉਨ੍ਹਾਂ ...

ਪੂਰੀ ਖ਼ਬਰ »

ਮਜ਼ਦੂਰ ਦੇ ਕਮਰੇ ਦੀ ਛੱਤ ਡਿੱਗੀ

ਰੁਪਾਣਾ, 29 ਸਤੰਬਰ (ਜਗਜੀਤ ਸਿੰਘ)-ਵਿਸਾਖਾ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਰੁਪਾਣਾ ਜੋ ਕਿ ਆਪਣੀ ਮਿਹਨਤ ਮਜ਼ਦੂਰੀ ਨਾਲ ਆਪਣੇ ਪਰਿਵਾਰਕ ਮੈਂਬਰਾਂ ਦਾ ਗੁਜ਼ਾਰਾ ਚਲਾ ਰਿਹਾ ਸੀ | ਬੀਤੇ ਦਿਨੀਂ ਕਮਰੇ ਦੀ ਛੱਤ ਡਿੱਗਣ ਨਾਲ ਪਰਿਵਾਰ ਮੈਂਬਰ ਤਾਂ ਵਾਲ-ਵਾਲ ਬਚ ਗਏ, ਪਰ ...

ਪੂਰੀ ਖ਼ਬਰ »

ਖੇਤੀ ਕਾਨੂੰਨ ਦੇ ਵਿਰੋਧ ਵਿਚ ਕਿਸਾਨਾਂ ਤੇ ਕਾਂਗਰਸੀਆਂ ਨੇ ਟਰੈਕਟਰ ਰੋਸ ਰੈਲੀ ਕੱਢੀ

ਰੁਪਾਣਾ, 29 ਸਤੰਬਰ (ਜਗਜੀਤ ਸਿੰਘ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਖੇਤੀ ਐਕਟ ਦੇ ਵਿਰੋਧ 'ਚ ਪੰਜਾਬ ਅੰਦਰ ਕਿਸਾਨਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਥੇ ਕਾਂਗਰਸੀ ਪਾਰਟੀ ਵਲੋਂ ਵੀ ਕਿਸਾਨਾਂ ਦਾ ਸਾਥ ਦਿੱਤਾ ਜਾ ...

ਪੂਰੀ ਖ਼ਬਰ »

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਨਾਲ 3 ਹੋਰ ਮਰੀਜ਼ਾਂ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਨਾਲ 3 ਹੋਰ ਮਰੀਜ਼ਾਂ ਦੀ ਮੌਤ ਹੋ ਗਈ | ਇਨ੍ਹਾਂ ਵਿਚ 1 ਮਰੀਜ਼ ਸ੍ਰੀ ਮੁਕਤਸਰ ਸਾਹਿਬ, 1 ਮਰੀਜ਼ ਪਿੰਡ ਘੁਮਿਆਰਾ ਅਤੇ 1 ਮਰੀਜ਼ ਮਲੋਟ ਨਾਲ ਸਬੰਧਿਤ ਹੈ | ਇਸ ...

ਪੂਰੀ ਖ਼ਬਰ »

ਪੈਸਟੀਸਾਈਡਜ਼ ਦੇ ਗੋਦਾਮ ਵਿਚ ਲੱਗੀ ਅੱਗ

ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਐੱਸ.ਐੱਸ.ਪੀ. ਦਫ਼ਤਰ ਦੇ ਸਾਹਮਣੇ ਜਗਮੀਤ ਪੈਸਟੀਸਾਈਡ ਦੇ ਗੋਦਾਮ 'ਚ ਬੀਤੀ ਰਾਤ ਅਚਾਨਕ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ | ਇਸ ਸਬੰਧੀ ਵਿਚ ਥਾਣਾ ਸਦਰ ...

ਪੂਰੀ ਖ਼ਬਰ »

ਭੋਗ ਤੋਂ ਬਾਅਦ ਸਿਹਤ ਵਿਭਾਗ ਨੇ ਮਿ੍ਤਕ ਦੀ ਰਿਪੋਟਰ ਦੱਸੀ ਪਾਜ਼ੀਟਿਵ

ਮਲੋਟ, 29 ਸਤੰਬਰ (ਗੁਰਮੀਤ ਸਿੰਘ ਮੱਕੜ)-ਕੋਰੋਨਾ ਦੀ ਮਹਾਂਮਾਰੀ ਦੇ ਕਾਰਨ ਜਿੱਥੇ ਆਮ ਵਿਅਕਤੀ ਡਰ ਦੇ ਮਾਹੌਲ ਵਿਚ ਦਿਨ ਕੱਟ ਰਿਹਾ ਹੈ, ਉੱਥੇ ਸਿਹਤ ਵਿਭਾਗ ਦੀ ਨਿਕੰਮੀ ਕਾਰਗੁਜ਼ਾਰੀ ਕਾਰਨ ਕੋਰੋਨਾ ਮਰੀਜ਼ਾਂ ਦੀ ਰਿਪੋਰਟਾਂ ਉਥਲ-ਪੁਥਲ ਹੋ ਰਹੀਆਂ ਹਨ, ਜਿਸ ਕਾਰਨ ...

ਪੂਰੀ ਖ਼ਬਰ »

ਦੜਾ ਸੱਟਾ ਲਗਵਾਉਣ ਵਾਲੇ ਵਿਅਕਤੀ 'ਤੇ ਮਾਮਲਾ ਦਰਜ

ਮਲੋਟ, 29 ਸਤੰਬਰ (ਗੁਰਮੀਤ ਸਿੰਘ ਮੱਕੜ)-ਸਥਾਨਕ ਥਾਣਾ ਸਿਟੀ ਪੁਲਿਸ ਨੇ ਦੜਾ ਸੱਟਾ ਲਗਵਾਉਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਸਤਵਿੰਦਰ ਸਿੰਘ, ਵਾਸੀ ਸੱਚਾ ਸੌਦਾ ਰੋਡ ਮਲੋਟ ਆਪਣੀ ...

ਪੂਰੀ ਖ਼ਬਰ »

ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਵਲੋਂ ਨੁੱਕੜ ਮੀਟਿੰਗਾਂ

ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਕੇਂਦਰ ਸਰਕਾਰ ਵਲੋਂ ਖੇਤੀਬਾੜੀ ਸਬੰਧੀ ਬਣਾਏ ਨਵੇਂ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਵੱਡੀ ਪੱਧਰ 'ਤੇ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਇਸ ਸੰਘਰਸ਼ ਤਹਿਤ ਇਕ ਅਕਤੂਬਰ ਤੋਂ ਅਣਮਿਥੇ ਸਮੇਂ ...

ਪੂਰੀ ਖ਼ਬਰ »

ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਮੰਡਲ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਮੰਡਲ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੀ ਹੰਗਾਮੀ ਮੀਟਿੰਗ ਮੰਡਲ ਪ੍ਰਧਾਨ ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਡਾਇਰੈਕਟਰ ਵੰਡ ਪੀ.ਐੱਸ.ਪੀ.ਸੀ.ਐੱਲ. ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਵੇਚਣ ਵਾਲੇ ਵਿਅਕਤੀ ਖਿਲਾਫ਼ ਮਾਮਲਾ ਦਰਜ

ਮਲੋਟ, 29 ਸਤੰਬਰ (ਗੁਰਮੀਤ ਸਿੰਘ ਮੱਕੜ)-ਥਾਣਾ ਕਬਰਵਾਲਾ ਪੁਲਿਸ ਨੇ ਨਾਜਾਇਜ਼ ਸ਼ਰਾਬ ਵੇਚਣ ਵਾਲੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਪ੍ਰਕਾਸ਼ ਸਿੰਘ ਵਾਸੀ ਕੋਲਿਆਂਵਾਲੀ ਆਪਣੇ ਘਰ ਵਿਚ ...

ਪੂਰੀ ਖ਼ਬਰ »

ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਦੀ ਮੀਟਿੰਗ ਸਰਪੰਚ ਯੂਨੀਅਨ ਦੀ ਕੌਰ ਕਮੇਟੀ ਦੀ ਅਗਵਾਈ ਹੇਠ ਸਥਾਨਕ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਦੇ ਡੇਰੇ ਵਿਚ ਹੋਈ | ਇਸ ਮੌਕੇ ...

ਪੂਰੀ ਖ਼ਬਰ »

ਦੀ ਰੈਵੀਨਿਊ ਕਾਨੂੰਨਗੋ ਐਸੋਸੀਏਸ਼ਨ ਨੇ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਭੇਜਿਆ ਮੰਗ ਪੱਤਰ

ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਦੀ ਰੈਵੀਨਿਊ ਕਾਨੂੰਨਗੋ ਐਸੋਸੀਏਸ਼ਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਡਿਪਟੀ ਕਮਿਸ਼ਨਰ ਐੱਮ. ਕੇ. ਅਰਾਵਿੰਦ ਕੁਮਾਰ ਨੂੰ ਮੰਗ ਪੱਤਰ ਸੌਾਪਿਆ ਗਿਆ | ...

ਪੂਰੀ ਖ਼ਬਰ »

ਪਾਵਰਕਾਮ ਸੀ.ਐਚ.ਬੀ. ਠੇਕਾ ਮੁਲਾਜ਼ਮਾਂ ਵਲੋਂ ਹੱਕੀ ਸੰਘਰਸ਼ ਦੀ ਰਣਨੀਤੀ ਲਈ ਮੀਟਿੰਗ

ਮੰਡੀ ਕਿੱਲਿਆਂਵਾਲੀ, 29 ਸਤੰਬਰ (ਇਕਬਾਲ ਸਿੰਘ ਸ਼ਾਂਤ)- ਪਾਵਰਕਾਮ ਸੀ.ਐਚ.ਬੀ ਠੇਕਾ ਮੁਲਾਜ਼ਮ ਯੂਨੀਅਨ ਨੇ ਸੂਬਾ ਸਰਕਾਰ ਵਲੋਂ 2 ਅਕਤੂਬਰ ਨੂੰ ਮੰਗਾਂ ਦੀ ਪਰਵਾਨਗੀ ਸਬੰਧੀ ਮੀਟਿੰਗ ਅਤੇ ਹੱਕੀ ਮੰਗਾਂ ਦੇ ਸੰਘਰਸ਼ ਸਬੰਧੀ ਆਗਾਮੀ ਰਣਨੀਤੀ ਕਰਨ ਵਿੱਚ ਜੋਟੀ ਹੋਈ ਹੈ | ...

ਪੂਰੀ ਖ਼ਬਰ »

ਮਿੱਲਰਜ਼ ਐਸੋਸੀਏਸ਼ਨ ਗਿੱਦੜਬਾਹਾ ਨੇ ਐਸ. ਡੀ. ਐਮ. ਨੂੰ ਮੰਗ ਪੱਤਰ ਦਿੱਤਾ

ਗਿੱਦੜਬਾਹਾ, 29 ਸਤੰਬਰ (ਬਲਦੇਵ ਸਿੰਘ ਘੱਟੋਂ)-ਸਥਾਨਕ ਰਾਈਸ ਮਿੱਲਰਜ਼ ਐਸੋਸੀਏਸ਼ਨ ਗਿੱਦੜਬਾਹਾ ਵਲੋਂ ਅੱਜ ਆਉਣ ਵਾਲੇ ਝੋਨੇ ਦੇ ਸੀਜਨ ਸਬੰਧੀ ਐਸ.ਡੀ.ਐਮ. ਗਿੱਦੜਬਾਹਾ ਦੇ ਨਾਂਅ 'ਤੇ ਇਕ ਮੰਗ-ਪੱਤਰ ਤਹਿਸੀਲਦਾਰ ਗੁਰਮੇਲ ਸਿੰਘ ਨੂੰ ਸੌਾਪਿਆ ਗਿਆ | ਰਾਈਸ ਸ਼ੈਲਰ ...

ਪੂਰੀ ਖ਼ਬਰ »

ਐਨ.ਪੀ.ਸੀ. ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਐੱਨ.ਪੀ.ਸੀ. ਦੇ ਸੂਬਾ ਪ੍ਰਧਾਨ ਸਵਰਨ ਸਿੰਘ ਦੇ ਆਦੇਸ਼ਾਂ ਤਹਿਤ ਅੱਜ ਇਕਾਈ ਸ੍ਰੀ ਮੁਕਤਸਰ ਸਾਹਿਬ ਵਲੋਂ ਸਥਾਨਕ ਦਾਣਾ ਮੰਡੀ ਵਿਖੇ ਮੀਟਿੰਗ ਕੀਤੀ ਗਈ, ਜਿਸ ਦੀ ਅਗਵਾਈ ਸੁਖਚੈਨ ਸਿੰਘ ਸਾਬਕਾ ਸਰਪੰਚ ਰੁਪਾਣਾ ...

ਪੂਰੀ ਖ਼ਬਰ »

ਕੋਰੋਨਾ ਟੈਸਟ ਕੈਂਪ ਦੌਰਾਨ 44 ਸੈਂਪਲ ਲਏ

ਮਲੋਟ, 29 ਸਤੰਬਰ (ਅਜਮੇਰ ਸਿੰਘ ਬਰਾੜ)-ਅੱਜ ਸ਼ਹਿਰ ਦੇ ਸਿਟੀਜ਼ਨ ਕਲੱਬ ਵਿਚ ਇਕ ਕੈਂਪ ਲਗਾਇਆ ਗਿਆ, ਜਿਸ ਵਿਚ 44 ਮਰੀਜ਼ਾਂ ਦੇ ਸੈਂਪਲ ਰੈਪਿਡ ਕਿੱਟਾਂ ਦੁਆਰਾ ਲਏ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਵਿਡ-19 ਦੇ ਨੋਡਲ ਅਫ਼ਸਰ ਡਾ ਕੁਸ਼ਲਦੀਪ ਸਿੰਘ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

'ਰਹਿਬਰ ਪ੍ਰੋਗਰਾਮ' ਅਧੀਨ 555 ਮਾਸਕ ਵੰਡੇ

ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)-'ਰਹਿਬਰ ਪ੍ਰੋਗਰਾਮ' ਤਹਿਤ ਟੀਮ ਮੈਂਬਰਾਂ ਵਲੋਂ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਥਾਨਕ ਕੋਟਲੀ ਰੋਡ ਵਿਖੇ 555 ਮਾਸਕ ਵੰਡੇ ਗਏ | ਮਾਸਕ ਵੰਡਣ ਦੀ ...

ਪੂਰੀ ਖ਼ਬਰ »

ਚੂਲਾ ਟੁੱਟਣ ਕਾਰਨ ਲਾਚਾਰ ਹੋਇਆ ਰਾਗੀ ਮੰਗਤ ਸਿੰਘ ਮਸਤਾਨਾ

ਮਲੋਟ, 29 ਸਤੰਬਰ (ਪਾਟਿਲ)-ਬੀਤੇ 4 ਦਹਾਕਿਆਂ ਤੋਂ ਮਲੋਟ ਇਲਾਕੇ 'ਚ ਬਤੌਰ ਰਾਗੀ ਸੇਵਾ ਨਿਭਾ ਰਹੇ ਰਾਗੀ ਮੰਗਤ ਸਿੰਘ ਮਸਤਾਨਾ ਨੇ ਚੂਲਾ ਟੁੱਟਣ ਕਾਰਨ ਇਲਾਜ ਲਈ ਆਰਥਿਕ ਮਦਦ ਦੀ ਅਪੀਲ ਕੀਤੀ ਹੈ | ਰਾਗੀ ਮੰਗਤ ਸਿੰਘ ਮਸਤਾਨਾ ਇਨ੍ਹੀਂ ਦਿਨੀਂ ਸੰਗਰੂਰ ਵਿਖੇ ਰਹਿ ਕੇ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਵਿਖੇ ਮਹਿਲਾ ਸਸ਼ਕਤੀਕਰਨ ਦਿਵਸ 'ਤੇ ਵੈਬੀਨਾਰ ਕਰਵਾਇਆ

ਮਲੋਟ, 29 ਸਤੰਬਰ (ਗੁਰਮੀਤ ਸਿੰਘ ਮੱਕੜ)-ਸਥਾਨਕ ਡੀ.ਏ.ਵੀ. ਕਾਲਜ ਵਿਖੇ ਪਿ੍ੰਸੀਪਲ ਡਾ: ਏਕਤਾ ਖੋਸਲਾ ਦੀ ਅਗਵਾਈ ਵਿਚ ਮਹਿਲਾ ਸਸ਼ਕਤੀਕਰਨ ਦਿਵਸ 'ਤੇ ਵੈਬੀਨਾਰ ਕਰਵਾਇਆ ਗਿਆ | ਇਸ ਮੌਕੇ ਮਹਿਲਾ ਸ਼ਸ਼ਕਤੀਕਰਨ ਸੈੱਲ ਦੀ ਇੰਚਾਰਜ ਪ੍ਰੋ: ਨੀਲਮ ਭਾਰਦਵਾਜ ਨੇ ਪੁਰਸ਼ ...

ਪੂਰੀ ਖ਼ਬਰ »

ਸਕੂਲ ਦੇ ਖੇਡ ਮੈਦਾਨ ਦੀ ਬਦਲੀ ਨੁਹਾਰ

ਦੋਦਾ, 29 ਸਤੰਬਰ (ਰਵੀਪਾਲ)-ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੁੱਟਰ ਸ਼ਰੀਂਹ 'ਚ ਨਗਰ ਨਿਵਾਸੀਆਂ ਅਤੇ ਖੇਡ ਪ੍ਰੇਮੀਆਂ ਵਲੋਂ ਸਕੂਲ ਦੇ ਖੇਡ ਮੈਦਾਨ ਦੀ ਸਫ਼ਾਈ ਕੀਤੀ ਗਈ ਅਤੇ ਭਰਤ (ਮਿੱਟੀ) ਪਾ ਕੇ ਮੈਦਾਨ ਪੱਧਰ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨਗਰ ...

ਪੂਰੀ ਖ਼ਬਰ »

ਆਦਰਸ਼ ਸਕੂਲ ਕੋਟਭਾਈ ਵਿਖੇ ਕੁਇਜ਼ ਮੁਕਾਬਲੇ ਕਰਵਾਏ

ਗਿੱਦੜਬਾਹਾ, 29 ਸਤੰਬਰ (ਬਲਦੇਵ ਸਿੰਘ ਘੱਟੋਂ)-ਜ਼ਿਲ੍ਹਾ ਚੋਣ ਅਫ਼ਸਰ-ਕਮ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਚੱਲ ਰਹੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਵਿਖੇ ਪਿ੍ੰਸੀਪਲ ਡਾ. ਮਨੀਸ਼ਾ ...

ਪੂਰੀ ਖ਼ਬਰ »

ਨਗਰ ਪੰਚਾਇਤ ਬਰੀਵਾਲਾ ਕਿਸਾਨਾਂ ਦੇ ਹੱਕ ਵਿਚ ਨਿੱਤਰੀ

ਮੰਡੀ ਬਰੀਵਾਲਾ, 29 ਸਤੰਬਰ (ਨਿਰਭੋਲ ਸਿੰਘ)-ਨਗਰ ਪੰਚਾਇਤ ਬਰੀਵਾਲਾ ਅਤੇ ਸਮੂਹ ਨਗਰ ਵਾਸੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਅਤੇ ਕਿਸਾਨਾਂ ਆੜ੍ਹਤੀਆ, ਮਜ਼ਦੂਰਾਂ ਦਾ ਵਿਰੋਧੀ ਕਾਨੂੰਨ ਰੱਦ ਕਰਨ ਲਈ ਮਤਾ ਪਾਸ ਕੀਤਾ | ...

ਪੂਰੀ ਖ਼ਬਰ »

ਹਰੀਕੇ ਕਲਾ ਵਿਚ ਪੋਸ਼ਣ ਦਿਵਸ ਮਨਾਇਆ

ਮੰਡੀ ਬਰੀਵਾਲਾ, 29 ਸਤੰਬਰ (ਨਿਰਭੋਲ ਸਿੰਘ)-ਪੋਸ਼ਣ ਅਭਿਆਨ ਤਹਿਤ ਆਂਗਣਵਾੜੀ ਵਰਕਰਾਂ ਰਜਿੰਦਰ ਕੌਰ, ਛਿੰਦਰਪਾਲ ਕੌਰ, ਸਰਬਜੀਤ ਕੌਰ ਨੇ ਗਰਭਵਤੀ ਔਰਤਾਂ ਨੂੰ ਸਿਹਤ ਸੰਭਾਲ, ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਦੁੱਧ ਦੇ ਲਾਭ, ਕਿਸ਼ੋਰ ਕੁੜੀਆਂ ਨੂੰ ਸਿਹਤ ਸੰਭਾਲ, ...

ਪੂਰੀ ਖ਼ਬਰ »

ਨਰਮੇ ਦੀ ਖ਼ਰੀਦ ਸੀ. ਸੀ. ਆਈ. ਏਜੰਸੀ ਵਲੋਂ ਸ਼ੁਰੂ ਕਰਵਾਈ ਜਾਵੇ-ਜ਼ਿਲ੍ਹਾ ਪ੍ਰਧਾਨ ਸੰਧੂ

ਮਲੋਟ, 29 ਸਤੰਬਰ (ਅਜਮੇਰ ਸਿੰਘ ਬਰਾੜ)-ਭਾਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਮਲੋਟ ਵਿਖੇ ਹੋਈ | ਇਸ ਮੀਟਿੰਗ ਦੌਰਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਨਰਮੇ ਦੀ ਖ਼ਰੀਦ ਸੀ.ਸੀ.ਆਈ ਏਜੰਸੀ ਵਲੋਂ ਸ਼ੁਰੂ ਕਰਵਾਈ ਜਾਵੇ | ਇਸ ਮੌਕੇ ਬੋਲਦਿਆਂ ਜ਼ਿਲ੍ਹਾ ...

ਪੂਰੀ ਖ਼ਬਰ »

ਸੇਵਾ ਮੁਕਤੀ 'ਤੇ ਵਿਸ਼ੇਸ਼- ਪਟਵਾਰੀ ਪਵਨ ਕੁਮਾਰ ਦੁੱਗਲ ਕੋਟਭਾਈ

ਗਿੱਦੜਬਾਹਾ-ਪਵਨ ਕੁਮਾਰ ਦੁੱਗਲ ਦਾ ਜਨਮ ਪਿਤਾ ਕੇਵਲ ਕ੍ਰਿਸ਼ਨ ਦੇ ਘਰ ਮਾਤਾ ਪੁਸ਼ਪਾ ਦੇਵੀ ਦੀ ਕੁੱਖੋਂ 30 ਜਨਵਰੀ 1967 ਨੂੰ ਪਿੰਡ ਕੋਟਭਾਈ ਵਿਖੇ ਹੋਇਆ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਕੋਟਭਾਈ ਤੋਂ ਬਾਰ੍ਹਵੀਂ ਦੀ ਪੜ੍ਹਾਈ ਕਰਨ ਉਪਰੰਤ 2 ਮਈ 1983 ਨੂੰ ਬਤੌਰ ...

ਪੂਰੀ ਖ਼ਬਰ »

ਸੇਵਾ ਮੁਕਤੀ 'ਤੇ ਤਹਿਸੀਲਦਾਰ ਨੂੰ ਕੀਤਾ ਸਨਮਾਨਿਤ

ਗਿੱਦੜਬਾਹਾ, 29 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਨੰਬਰਦਾਰਾ ਯੂਨੀਅਨ ਗਿੱਦੜਬਾਹਾ ਨੇ ਗਿੱਦੜਬਾਹਾ ਦੇ ਤਹਿਸੀਲਦਾਰ ਗੁਰਮੇਲ ਸਿੰਘ ਨੂੰ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ | ਸਭ ਤੋਂ ਪਹਿਲਾਂ ਨੰਬਰਦਾਰ ਬਲਕਾਰ ਸਿੰਘ ਨੇ ਐਸ.ਡੀ.ਐਮ. ਓਮ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ

ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)- ਧੰਨ-ਧੰਨ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਪਿੰਡ ਹਰੀ ਕੇ ਕਲਾਂ ਵਲੋਂ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦਾ ਜਨਮ ਦਿਵਸ ਪਿੰਡ ਦੀ ਲਾਇਬ੍ਰੇਰੀ ਵਿਖੇ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਨੌਜਵਾਨਾਂ ਆਪਣੇ ਵਿਚਾਰ ...

ਪੂਰੀ ਖ਼ਬਰ »

ਬਾਬਾ ਸ਼ੇਖ਼ ਫ਼ਰੀਦ ਦਾ ਆਗਮਨ ਪੁਰਬ ਮਨਾਇਆ

ਮਲੋਟ, 29 ਸਤੰਬਰ (ਗੁਰਮੀਤ ਸਿੰਘ ਮੱਕੜ)-ਕੈਨੇਡਾ ਦੇ ਸ਼ਹਿਰ ਐਬਸਟਫੋਰਡ ਵਿਖੇ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਵਲੋਂ ਧੰਨ-ਧੰਨ ਬਾਬਾ ਸ਼ੇਖ਼ ਫ਼ਰੀਦ ਜੀ ਦਾ ਆਗਮਨ ਪੁਰਬ ਸ਼ਰਧਾ ਨਾਲ ਮਨਾਇਆ ਗਿਆ, ਜਿਸ ਵਿਚ ਮਲੋਟ ਹਲਕੇ ਦੇ ਢਾਡੀ ਜਥੇ ਵਲੋਂ ਵੀ ਆਪਣੀ ਹਾਜ਼ਰੀ ...

ਪੂਰੀ ਖ਼ਬਰ »

ਸੇਵਾ ਮੁਕਤੀ 'ਤੇ ਵਿਸ਼ੇਸ਼- ਪਟਵਾਰੀ ਪਵਨ ਕੁਮਾਰ ਦੁੱਗਲ ਕੋਟਭਾਈ

ਗਿੱਦੜਬਾਹਾ-ਪਵਨ ਕੁਮਾਰ ਦੁੱਗਲ ਦਾ ਜਨਮ ਪਿਤਾ ਕੇਵਲ ਕ੍ਰਿਸ਼ਨ ਦੇ ਘਰ ਮਾਤਾ ਪੁਸ਼ਪਾ ਦੇਵੀ ਦੀ ਕੁੱਖੋਂ 30 ਜਨਵਰੀ 1967 ਨੂੰ ਪਿੰਡ ਕੋਟਭਾਈ ਵਿਖੇ ਹੋਇਆ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਕੋਟਭਾਈ ਤੋਂ ਬਾਰ੍ਹਵੀਂ ਦੀ ਪੜ੍ਹਾਈ ਕਰਨ ਉਪਰੰਤ 2 ਮਈ 1983 ਨੂੰ ਬਤੌਰ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸਾਈਕਲ ਰੈਲੀ ਕੱਢੀ

ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਮੁਕਤਸਰ ਰਾਈਡਰਜ਼ ਕਲੱਬ ਸ੍ਰੀ ਮੁਕਤਸਰ ਸਾਹਿਬ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਾਈਕਲ ਰੈਲੀ ਪ੍ਰਧਾਨ ਸੁਖਵਿੰਦਰਜੀਤ ਸਿੰਘ ਉੱਪਲ ਅਤੇ ਉੱਪ ਪ੍ਰਧਾਨ ਮਨਜੀਤ ਸਿੰਘ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਸਾਈਕਲ ਰਾਇਡਰ-19 ਕਲੱਬ ਵਲੋਂ 160 ਕਿੱਲੋਮੀਟਰ ਰੇਸ ਲਗਾਈ

ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਾਇਕਲ ਰਾਇਡਰ-19 ਕਲੱਬ ਵਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ 160 ਕਿੱਲੋਮੀਟਰ ਰੇਸ ਲਗਾਈ ਗਈ | ਇਸ ਬਾਰੇ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਅਮਰਜੀਤ ਭੋਣ ਨੇ ਦੱਸਿਆ ਕਿ ਇਸ ਸਾਇਕਲ ਰਾਇਡ ਦੀ ...

ਪੂਰੀ ਖ਼ਬਰ »

ਮੱਖਣ ਸਿੰਘ ਬਰਾੜ ਨਮਿਤ ਅੰਤਿਮ ਅਰਦਾਸ 4 ਨੂੰ

ਸ੍ਰੀ ਮੁਕਤਸਰ ਸਾਹਿਬ , 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਮੱਖਣ ਸਿੰਘ ਬਰਾੜ ਰਿਟਾ: ਸੈਂਟਰ ਹੈੱਡ ਟੀਚਰ ਵਾਸੀ ਪਿੰਡ ਉਦੇਕਰਨ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ | ਆਪ ਆਪਣੇ ਪਿੱਛੇ ਚਾਰ ਧੀਆਂ ਛੱਡ ਗਏ | ਸਵ: ਮੱਖਣ ਸਿੰਘ ਬਰਾੜ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ...

ਪੂਰੀ ਖ਼ਬਰ »

ਗਿੱਦੜਬਾਹਾ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ

ਗਿੱਦੜਬਾਹਾ, 29 ਸਤੰਬਰ (ਬਲਦੇਵ ਸਿੰਘ ਘੱਟੋਂ)-ਸਥਾਨਕ ਦਾਣਾ ਮੰਡੀ ਵਿਚ ਅੱਜ ਝੋਨੇ ਦੀ ਆਮਦ ਸ਼ੁਰੂ ਹੁੰਦੇ ਹੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ, ਜਿਸ ਦੀ ਸ਼ੁਰੂਆਤ ਰਸਮੀ ਤੌਰ 'ਤੇ ਮਾਰਕਿਟ ਕਮੇਟੀ ਦੇ ਚੇਅਰਮੈਨ ਸੰਸਾਰ ਸਿੰਘ ਮੱਲਣ ਵਲੋਂ ਕਰਵਾਈ ਗਈ | ਝੋਨੇ ਦੀ ਪਹਿਲੀ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਵਲੋਂ ਪੋਸ਼ਣ ਮਹੀਨੇ ਦੌਰਾਨ ਸੰਤੁਲਿਤ ਖੁਰਾਕ ਖਾਣ ਬਾਰੇ ਦਿੱਤੀ ਜਾਣਕਾਰੀ

ਲੰਬੀ, 29 ਸਤੰਬਰ (ਮੇਵਾ ਸਿੰਘ)-ਨਹਿਰ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਵਲੋਂ ਪੋਸ਼ਣ ਮਹੀਨੇ ਦੌਰਾਨ ਬਲਾਕ ਲੰਬੀ ਦੇ ਪਿੰਡ ਅਬੁੱਲ ਖੁਰਾਣਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਪੋਸ਼ਣ ਤੋਂ ਬਚਾਅ ਸਬੰਧੀ ਵਿਸਥਾਰਪੂਰਵਕ ...

ਪੂਰੀ ਖ਼ਬਰ »

ਸਬ-ਸੈਂਟਰ ਲਾਲ ਬਾਈ ਵਿਖੇ ਰਾਸ਼ਟਰੀ ਪੋਸ਼ਣ ਦਿਵਸ ਮਨਾਇਆ

ਲੰਬੀ, 29 ਸਤੰਬਰ (ਮੇਵਾ ਸਿੰਘ)-ਸੀ.ਐਚ.ਸੀ. ਲੰਬੀ ਦੇ ਸਬ ਸੈਂਟਰ ਲਾਲਬਾਈ ਵਿਖੇ ਡਾ: ਜਗਦੀਪ ਚਾਵਲਾ ਐਸ.ਐਮ.ਓ. ਲੰਬੀ ਦੀ ਅਗਵਾਈ ਵਿਚ ਰਾਸ਼ਟਰੀ ਪੋਸ਼ਣ ਦਿਵਸ ਮਨਾਇਆ ਗਿਆ | ਇਸ ਮੌਕੇ ਸੀ.ਐਚ.ਸੀ. ਲੰਬੀ ਤੋਂ ਸਬ ਸੈਂਟਰ ਲਾਲਬਾਈ ਵਿਖੇ ਪਹੁੰਚੀ ਹਰਮਿੰਦਰ ਕੌਰ ਬੀ.ਈ.ਈ. ਨੇ ...

ਪੂਰੀ ਖ਼ਬਰ »

ਪਿੰਡ ਥਾਂਦੇਵਾਲਾ ਵਿਖੇ ਦੌੜ ਮੁਕਾਬਲਾ 4 ਨੂੰ

ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪਿੰਡ ਥਾਂਦੇਵਾਲਾ ਵਿਖੇ ਇੰਡੀਅਨ ਆਰਮੀ ਗਰੁੱਪ ਥਾਂਦੇਵਾਲਾ ਵਲੋਂ ਦੂਸਰਾ ਦੌੜ ਮੁਕਾਬਲਾ 4 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਘੋਦਰ, ਰੌਬਿਨ ਸਿੰਘ ਅਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX