ਚੰਡੀਗੜ੍ਹ, 30 ਸਤੰਬਰ (ਆਰ.ਐਸ.ਲਿਬਰੇਟ)-ਚੰਡੀਗੜ੍ਹ ਕਾਂਗਰਸ ਨੇ ਹਾਥਰਸ ਘਟਨਾ 'ਤੇ ਪ੍ਰਦਰਸ਼ਨ ਅਤੇ ਮੋਮਬੱਤੀ ਮਾਰਚ ਕਰਦੇ ਯੋਗੀ ਦਾ ਅਸਤੀਫ਼ਾ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੀ ਮੰਗ ਕੀਤੀ | ਪ੍ਰਦਰਸ਼ਨਕਾਰੀ ਆਗੂਆਂ ਅਨੁਸਾਰ ਹਾਥਰਸ ਵਿਚ ਇੱਕ ਦਲਿਤ ਧੀ ਨਾਲ ਜਬਰ ਜਨਾਹ ਹੁੰਦਾ ਹੈ, ਉਸ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਜਾਂਦੀ ਹੈ ਅਤੇ ਉਹ ਆਪਣੀ ਜ਼ੁਬਾਨ ਖੋਲ੍ਹ ਨਾ ਸਕੇ ਉਸ ਦੀ ਜੀਭ ਤੱਕ ਕੱਟ ਦਿੱਤੀ ਜਾਂਦੀ ਹੈ, ਇੱਥੇ ਵੀ ਦਰਿੰਦੇ ਨਹੀਂ ਰੁਕਦੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੰਦੇ ਹਨ | ਕਾਂਗਰਸ ਵਲੋਂ ਵੱਖ-ਵੱਖ ਥਾਵਾਂ 'ਤੇ ਕੀਤੇ ਗਏ ਪ੍ਰਦਰਸ਼ਨਾਂ ਵਿਚ ਬਲਾਕ ਡੱਡੂਮਾਜਰਾ, ਐਨ.ਐਸ.ਯੂ.ਆਈ ਨੇ ਸੈਕਟਰ 24 ਵਿਚ ਐਸ.ਸੀ ਸੈੱਲ ਨੇ ਸੈਕਟਰ 15 ਅਤੇ ਯੂਥ ਕਾਂਗਰਸ ਵਲੋਂ ਮੋਮਬੱਤੀ ਮਾਰਚ ਕੱਢਿਆ ਗਿਆ | ਕਾਂਗਰਸ ਇਕਾਈ ਚੰਡੀਗੜ੍ਹ ਪ੍ਰਧਾਨ ਪ੍ਰਦੀਪ ਛਾਬੜਾ ਸ਼ਾਮਿਲ ਹੋਏ ਤੇ ਉਨ੍ਹਾਂ ਕਿਹਾ ਕਿ ਭਾਜਪਾ ਦੀ ਸੱਤਾ ਵਾਲੇ ਸੂਬੇ ਵਿਚ ਭਾਰਤ ਦੀ ਇਕ ਧੀ ਨਾਲ ਜਬਰ ਜਨਾਹ ਕੀਤਾ ਜਾਂਦਾ ਹੈ, ਤੱਥਾਂ ਨੂੰ ਦਬਾ ਦਿੱਤਾ ਜਾਂਦਾ ਹੈ, ਅਤੇ ਅੰਤ ਵਿਚ ਅੰਤਮ ਸੰਸਕਾਰ ਦਾ ਅਧਿਕਾਰ ਵੀ ਉਸ ਦੇ ਪਰਿਵਾਰ ਤੋਂ ਖੋਹ ਲਿਆ ਜਾਂਦਾ ਹੈ | ਜੋ ਅਪਮਾਨਜਨਕ ਅਤੇ ਬੇਇਨਸਾਫ਼ੀ ਹੈ | ਅਜਿਹੀ ਸ਼ਰਮਨਾਕ ਘਟਨਾ 'ਤੇ ਯੂਪੀ ਦੇ ਮੁੱਖ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਅਦਾਲਤੀ ਤਰੀਕਾਂ ਵਿਚ ਨਾ ਉਲਝਾ ਕੇ ਕੁਝ ਦਿਨਾ ਦੇ ਅੰਦਰ ਹੀ ਦਿੱਤੀ ਜਾਵੇ |
'ਆਪ' ਵਲੋਂ ਹਾਥਰਸ ਘਟਨਾ 'ਤੇ ਮੋਮਬੱਤੀ ਮਾਰਚ ਅਤੇ ਦੋਸ਼ੀਆਂ ਲਈ ਫਾਂਸੀ ਦੀ ਮੰਗ
ਚੰਡੀਗੜ੍ਹ, (ਆਰ.ਐਸ.ਲਿਬਰੇਟ)-ਅੱਜ ਆਮ ਆਦਮੀ ਪਾਰਟੀ ਵਲੋਂ ਹਾਥਰਸ ਘਟਨਾ 'ਤੇ ਸੋਗ ਪ੍ਰਗਟ ਕੀਤਾ ਗਿਆ ਅਤੇ ਸ਼ਾਮ ਨੂੰ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਮੋਮਬੱਤੀ ਮਾਰਚ ਕੀਤਾ | ਇਸ ਦੇ ਨਾਲ ਮਹੀਨੇ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੀ ਮੰਗ ਕੀਤੀ | ਆਗੂਆਂ ਨੇ ਕਿਹਾ ਕਿ ਦੇਸ਼ ਦੀ ਧੀ ਨਾਲ ਜਬਰ ਜਨਾਹ ਕੀਤਾ ਅਤੇ ਉਸ ਦਾ ਕਤਲ ਕੀਤਾ ਗਿਆ | ਇਸ ਦੇ ਬਾਵਜੂਦ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਅਜੇ ਵੀ ਜਿਉਂਦੇ ਹਨ, ਇਹ ਸਾਡੇ ਸਿਸਟਮ ਲਈ ਸ਼ਰਮ ਦੀ ਗੱਲ ਹੈ, ਮੋਦੀ ਤੇ ਯੋਗੀ ਸਰਕਾਰ ਬੇਟੀ ਬਚਾਓ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਰਦੀਆਂ ਹਨ, ਪਰ ਕੁਝ ਮਾੜੀ ਸੋਚ ਵਾਲੇ ਲੋਕ ਸਾਡੀਆਂ ਧੀਆਂ ਨੂੰ ਬੇਇੱਜ਼ਤ ਹੀ ਨਹੀਂ ਕਰ ਰਹੇ ਸਗੋਂ ਜਾਨੋਂ ਵੀ ਖ਼ਤਮ ਕਰ ਦਿੰਦੇ ਹਨ | ਅਜਿਹੇ ਲੋਕਾਂ ਨੂੰ ਕਾਨੂੰਨ ਦਾ ਡਰ ਨਹੀਂ ਹੈ |
ਲੇਖਕਾਂ, ਵਕੀਲਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਨੇ ਵੀ ਪ੍ਰਗਟਾਇਆ ਰੋਸ
ਚੰਡੀਗੜ੍ਹ, (ਸੁਰਜੀਤ ਸਿੰਘ ਸੱਤੀ)-ਪਲਾਜ਼ਾ ਸੈਕਟਰ-17 ਚੰਡੀਗੜ੍ਹ ਵਿਖੇ ਸ਼ਹਿਰ ਦੇ ਵਿਦਿਆਰਥੀਆਂ, ਲੇਖਕਾਂ, ਵਕੀਲਾਂ, ਮੁਲਾਜ਼ਮਾਂ ਅਤੇ ਸਮਾਜ ਸੇਵੀਆਂ ਨੇ ਹਾਥਰਸ ਵਿਖੇ ਦਲਿਤ ਲੜਕੀ ਮਨੀਸ਼ਾ ਨਾਲ ਜਬਰ ਜਨਾਹ, ਜੀਭ ਕੱਟਣ ਅਤੇ ਕਤਲ ਦੇ ਖ਼ਿਲਾਫ਼ ਅੱਜ ਸ਼ਾਮ ਇੱਕ ਜ਼ੋਰਦਾਰ ਮੁਜ਼ਾਹਰਾ ਕੀਤਾ ¢ ਬੁਲਾਰਿਆਂ ਨੇ ਯੂ.ਪੀ. ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਔਰਤਾਂ ਅਤੇ ਖ਼ਾਸ ਕਰਕੇ ਬੱਚੀਆਂ ਦੀ ਸੁਰੱਖਿਆ ਦੇ ਖ਼ਾਸ ਪ੍ਰਬੰਧ ਨਾ ਕਰਨ ਨੂੰ ਮੰਦਭਾਗਾ ਅਤੇ ਮਨੀਸ਼ਾ ਦਾ ਸਸਕਾਰ ਅੱਧੀ ਰਾਤੀਂ ਕਰਨ ਨੂੰ ਗੈਰ ਮਾਨਵੀ ਕੁਕਰਮ ਦੇ ਨਾਲ ਨਾਲ ਉਸ ਬੱਚੀ ਅਤੇ ਉਸ ਦੇ ਪਰਿਵਾਰ ਨਾਲ ਨਾ-ਇਨਸਾਫੀ ਕਿਹਾ ¢ ਉਨ੍ਹਾਂ ਕਿਹਾ ਪਰਿਵਾਰ ਨੂੰ ਅੰਤਮ ਸਮੇਂ ਬੱਚੀ ਦਾ ਚਿਹਰਾ ਵੀ ਨਾ ਦੇਖਣ ਦੇਣਾ ਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਨਾ ਕਰਨਾ ਮੰਦਭਾਗਾ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਕਦਮ ਹੈ | ਬੁਲਾਰਿਆਂ ਵਿਚ ਪੂਟਾ ਪ੍ਰਧਾਨ ਪ੍ਰੋ. ਮਨਜੀਤ ਸਿੰਘ, ਸਟੂਡੈਂਟ ਕੌਾਸਲ ਪੰਜਾਬ ਯੂਨੀਵਰਸਿਟੀ ਦੀ ਸਾਬਕਾ ਪ੍ਰਧਾਨ ਕੰਨੂ ਪ੍ਰੀਆ, ਡਾ. ਪਿਆਰੇ ਲਾਲ ਗਰਗ, ਗੁਰਦੀਪ ਸਿੰਘ ਪ੍ਰਧਾਨ ਅੰਬੇਡਕਰ ਸਟੂਡੈਂਟ ਕੌਾਸਲ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਮੀਤ ਪ੍ਰਧਾਨ ਕਰਮ ਸਿੰਘ ਵਕੀਲ, ਗੁਰਨਾਮ ਕੰਵਰ ਅਤੇ ਹਜ਼ਾਰਾ ਸਿੰਘ ਚੀਮਾ ਕਾਰਜਕਾਰਨੀ ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਡਾ. ਅਮੀਰ ਸੁਲਤਾਨਾ ਪੀ. ਯੂ. ਸੈਨੇਟਰ, ਡਾ. ਕੁਲਦੀਪ ਪੂਰੀ, ਡਾ. ਸਰਬਜੀਤ ਸਿੰਘ ਪ੍ਰਧਾਨ ਅਤੇ ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਪ੍ਰਗਤੀਸ਼ੀਲ ਲੇਖਕ ਸੰਘ, ਕਾ. ਇੰਦਰਜੀਤ ਸਿੰਘ ਅਤੇ ਸੱਜਣ ਸਿੰਘ ਆਰ. ਐਮ. ਪੀ. ਆਈ ਤੋਂ, ਵਿਦਿਆਰਥੀ ਨੇਤਾ ਅਮਨ, ਐਸ. ਐਫ. ਐਸ, ਪੀ. ਐਸ. ਯੂ, ਏ.ਆਈ. ਐਸ. ਏ, ਐਸ. ਐਫ.ਆਈ, ਏ. ਐਸ. ਏ, ਆਰ. ਵਾਈ. ਏ, ਪੀ. ਯੂ. ਸੀ. ਐਲ ਅਤੇ ਏ. ਆਈ. ਐਸ. ਐਫ ਦੇ ਵੱਡੀ ਗਿਣਤੀ ਵਿਚ ਵਿਦਿਆਰਥੀ, ਪੰਜਾਬ ਲੇਖਕ ਸਭਾ ਚੰਡੀਗੜ੍ਹ ਤੋਂ ਦੀਪਕ ਸ਼ਰਮਾ ਚਨਾਰਥਲ, ਸਾਹਿਤ ਚਿੰਤਨ ਤੋਂ ਸਰਦਾਰਾ ਸਿੰਘ ਚੀਮਾ ਨੇ ਭਰਵੀਂ ਸ਼ਮੂਲੀਅਤ ਕੀਤੀ | ਉਪਰੋਕਤ ਤੋਂ ਇਲਾਵਾ ਦਿਲਦਾਰ ਸਿੰਘ, ਵਕੀਲ ਰਾਜੀਵ ਗੋਦਾਰਾ, ਸਾਥੀ ਕੰਵਲਜੀਤ ਸਿੰਘ, ਪ੍ਰੀਤਮ ਸਿੰਘ ਹੁੰਦਲ, ਊਸ਼ਾ ਕੰਵਰ ਅਤੇ ਮਾ. ਮੋਹਲ ਨਾਲ ਰਾਹੀ ਵੀ ਧਰਨੇ ਵਿਚ ਸ਼ਾਮਲ ਹੋਏ | ਮੁਜ਼ਾਹਰੇ ਦੇ ਅੰਤ ਵਿਚ ਦਲਿਤ ਬੱਚੀ ਮਨੀਸ਼ਾ ਦੇ ਹੱਕ ਵਿਚ ਮੋਮਬੱਤੀ ਮਾਰਚ ਵੀ ਕੱਢਿਆ ਗਿਆ ਅਤੇ ਇਸ ਸਮੇਂ 'ਮਨੀਸ਼ਾ ਨੂੰ ਇਨਸਾਫ਼ ਦੇਵੋ', 'ਯੋਗੀ-ਮੋਦੀ ਸਰਕਾਰਾਂ ਮੁਰਦਾਬਾਦ' ਦੇ ਨਾਅਰੇ ਲਗਾਏ |
ਚੰਡੀਗੜ੍ਹ, 30 ਸਤੰਬਰ (ਐਨ. ਐਸ. ਪਰਵਾਨਾ)-ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ ਮਾਲ ਅਤੇ ਆਪਦਾ ਪ੍ਰਬੰਧਨ, ਚੱਕਬੰਦੀ ਵਿਭਾਗ, ਗ੍ਰਹਿ, ਜੇਲ੍ਹ, ਅਪਰਾਧਿਕ ਜਾਂਚ ਅਤੇ ਨਿਆਂ-ਪ੍ਰਸ਼ਾਸਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇ ਵਿੱਤ ਕਮਿਸ਼ਨ ਵਿਜੈ ਵਰਧਨ ਨੂੰ ...
ਚੰਡੀਗੜ੍ਹ, 30 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਅੱਜ ਮੁੱਖ ਸਕੱਤਰ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਗਈ | ਸ੍ਰੀਮਤੀ ਅਰੋੜਾ ਨੇ 30 ਜੂਨ, 2019 ਨੂੰ ਹਰਿਆਣਾ ਦੇ 33ਵੇਂ ਮੁੱਖ ਸਕੱਤਰ ਵਜੋਂ ਅਹੁਦਾ ਗ੍ਰਹਿਣ ਕੀਤਾ ਸੀ | ਅੱਜ ਸ਼ਾਮ 5 ...
ਚੰਡੀਗੜ੍ਹ, 30 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਢਲੀ ਸਿੱਖਿਆ ਵਿਭਾਗ ਵਿਚ ਚੋਣ ਕੀਤੇ ਲੀਗਲ-ਅਸਿਸਟੈਂਟਸ ਨੂੰ 2, 3 ਅਤੇ 4 ਅਕਤੂਬਰ ਨੂੰ ਗਜ਼ਟਿਡ ਛੁੱਟੀ ਹੋਣ ਦੇ ਕਾਰਨ ਹੁਣ 5 ਅਕਤੂਬਰ ਨੂੰ ਵਿਭਾਗ ਦੇ ਮੁੱਖ ਦਫ਼ਤਰ ਵਿਚ ਮੌਜੂਦ ਹੋਣਾ ਹੋਵੇਗਾ, ਜਦਕਿ ...
ਚੰਡੀਗੜ੍ਹ, 30 ਸਤੰਬਰ (ਅਜੀਤ ਬਿਊਰੋ)-ਭਾਜਪਾ ਅਨੁਸੂਚਿਤ ਜਾਤੀ ਮੋਰਚੇ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਟਵਾਲ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ 'ਚ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ | ਇਸ ਕਾਨਫ਼ਰੰਸ ਦੌਰਾਨ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਪੋਸਟ ਮੈਟਿ੍ਕ ...
ਚੰਡੀਗੜ੍ਹ, 30 ਸਤੰਬਰ (ਆਰ.ਐਸ.ਲਿਬਰੇਟ)-ਚੰਡੀਗੜ੍ਹ ਭਾਜਪਾ ਵਲੋਂ ਖੇਤੀ ਬਿੱਲ ਦੇ ਹੱਕ 'ਚ ਭਾਜਪਾ ਲੋਕ ਸਭਾ ਮੈਂਬਰ ਅਤੇ ਕਿਸਾਨ ਮੋਰਚੇ ਦੇ ਕੌਮੀ ਪ੍ਰਧਾਨ ਰਾਜ ਕੁਮਾਰ ਚਾਹਰ ਦੀ ਅਗਵਾਈ ਵਿਚ ਕੀਤੀ ਰੈਲੀ ਦੌਰਾਨ ਹੋਈਆਂ ਉਲੰਘਣਾਵਾਂ 'ਤੇ ਚੰਡੀਗੜ੍ਹ ਕਾਂਗਰਸ ਨੇ ਭਾਜਪਾ ...
ਚੰਡੀਗੜ੍ਹ, 30 ਸਤੰਬਰ (ਐਨ.ਐਸ.ਪਰਵਾਨਾ)-ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰਾਂ ਮੰਤਰੀ ਅਨਿਲ ਵਿਜ ਨੇ ਕਿਹਾ ਕਿ 2 ਤੋਂ 17 ਅਕਤੂਬਰ ਤਕ ਪੂਰੇ ਸੂਬੇ ਵਿਚ ਸਵੱਛਤਾ ਪਖਵਾੜਾ ਮਨਾਇਆ ਜਾਵੇਗਾ, ਜਿਸ ਦੇ ਤਹਿਤ ਸਾਰੇ ਨਗਰ ਨਿਗਮਾਂ, ਨਗਰ ਪ੍ਰੀਸ਼ਦਾਂ ਅਤੇ ਨਗਰ ਪਾਲਿਕਾਵਾਂ ...
ਚੰਡੀਗੜ੍ਹ, 30 ਸਤੰਬਰ (ਸੁਰਜੀਤ ਸਿੰਘ ਸੱਤੀ)-ਹਾਰਟੀਕਲਚਰ ਵਿਭਾਗ ਸੈਕਟਰ-17 ਚੰਡੀਗੜ੍ਹ ਤੋਂ ਅੱਜ ਸੇਵਾ ਮੁਕਤ ਹੋਏ ਮੁਲਾਜ਼ਮਾਂ ਦਾ ਹਾਰਟੀਕਲਚਰ ਵਰਕਰਜ਼ ਯੂਨੀਅਨ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਵਿਦਾਈ ਦਿੱਤੀ ਗਈ | ...
ਚੰਡੀਗੜ੍ਹ, 30 ਸਤੰਬਰ (ਮਨਜੋਤ ਸਿੰਘ ਜੋਤ)-ਕੋਰੋਨਾ ਵਾਇਰਸ ਵਿਰੱੁਧ ਲੜਾਈ ਲੜਨ ਲਈ ਪੀ.ਜੀ.ਆਈ. ਵਲੋਂ ਪਲਾਜ਼ਮਾ ਦਾਨ ਅਤੇ ਖ਼ੂਨਦਾਨ ਨੂੰ ਉਤਸ਼ਾਹਿਤ ਕਰਨ ਲਈ ਮੁਹਿੰਮ ਆਰੰਭੀ ਜਾ ਰਹੀ ਹੈ ਜਿਸ ਦੇ ਚੱਲਦਿਆਂ 1 ਅਕਤੂਬਰ ਯਾਨੀ ਕਿ ਅੱਜ ਕੌਮੀ ਵਲੰਟੀਅਰੀ ਖ਼ੂਨਦਾਨ ਦਿਵਸ ...
ਚੰਡੀਗੜ੍ਹ, 30 ਸਤੰਬਰ (ਐਨ.ਐਸ. ਪਰਵਾਨਾ)-ਭਾਰਤੀ ਜਨਤਾ ਪਾਰਟੀ ਨੂੰ ਅੱਜ ਹਰਿਆਣਾ ਵਿਚ ਤਗੜਾ ਸਿਆਸੀ ਝਟਕਾ ਲੱਗਾ ਜਦੋਂ ਯਮੁਨਾ ਨਗਰ ਤੋਂ ਚੀਫ਼ ਪਾਰਲੀਮੈਂਟਰੀ ਸੈਕਟਰੀ ਰਹੇ ਸ਼ਾਮ ਸਿੰਘ ਰਾਣਾ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਪਾਰਟੀ ਤੋਂ ਅਸਤੀਫਾ ਦੇ ਗਏ ਜਿਸ ਨੂੰ ...
ਚੰਡੀਗੜ੍ਹ, 30 ਸਤੰਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਖੇ ਕੋਰੋਨਾ ਪੀੜਤ ਚਾਰ ਹੋਰ ਮਰੀਜ਼ਾਂ ਦੀ ਅੱਜ ਮੌਤ ਹੋ ਗਈ, ਜਦਕਿ 129 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ | ਸਿਹਤ ਵਿਭਾਗ ਅਨੁਸਾਰ ਸੈਕਟਰ-50 ਨਿਵਾਸੀ 61 ਸਾਲਾ ਵਿਅਕਤੀ ਅਤੇ ਮਨੀਮਾਜਰਾ ਨਿਵਾਸੀ 48 ਸਾਲਾ ਵਿਅਕਤੀ ਦੀ ...
ਚੰਡੀਗੜ੍ਹ, 30 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 25 ਦੇ ਰਹਿਣ ਵਾਲੇ ਇੱਕ 39 ਸਾਲਾਂ ਵਿਅਕਤੀ ਨੇ ਆਪਣੇ ਘਰ ਅੰਦਰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੀ ਪਛਾਣ ਸੁਰਿੰਦਰ ਵਜੋਂ ਹੋਈ ਹੈ ਜੋ ਰੇਹੜੀ ਫੜ੍ਹੀ ਲਗਾਉਣ ਦਾ ਕੰਮ ਕਰਦਾ ਸੀ | ਅੱਜ ਸਵੇਰੇ ਪੁਲਿਸ ...
ਚੰਡੀਗੜ੍ਹ, 30 ਸਤੰਬਰ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਵਲੋਂ ਪੀ.ਜੀ. ਕੋਰਸਾਂ 'ਚ ਦਾਖ਼ਲਿਆਂ ਲਈ ਆਨਲਾਈਨ ਅਪਲਾਈ ਕਰਨ ਦੀ ਅੰਤਿਮ ਤਰੀਕ ਵਿਚ ਵਾਧਾ ਕੀਤਾ ਗਿਆ ਹੈ | ਜਾਣਕਾਰੀ ਮੁਤਾਬਕ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਵਲੋਂ ਯੂ.ਜੀ. ਕੋਰਸਾਂ ਦੇ ਨਤੀਜੇ 10 ...
ਚੰਡੀਗੜ੍ਹ, 30 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 54 'ਚ ਖ਼ੂਨ ਨਾਲ ਲੱਥਪੱਥ ਵਿਅਕਤੀ ਦੀ ਲਾਸ਼ ਸੜਕ ਕਿਨਾਰੇ ਝਾੜੀਆਂ ਵਿਚ ਪਈ ਹੋਈ ਮਿਲੀ | ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸੈਕਟਰ-16 ਦੇ ਹਸਪਤਾਲ ਵਿਚ ਰਖਵਾ ਦਿੱਤਾ ਹੈ | ...
ਚੰਡੀਗੜ੍ਹ, 30 ਸਤੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ-ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਫ਼ਰੰਟ ਅਤੇ ਪੰਜਾਬ ਸਿਵਲ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਵਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਨਤੀਜੇ ਵਜੋਂ ਆਖ਼ਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੁਲਾਜ਼ਮਾਂ ...
ਚੰਡੀਗੜ੍ਹ, 30 ਸਤੰਬਰ (ਸੁਰਜੀਤ ਸਿੰਘ ਸੱਤੀ)-ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਦੀ ਮੌਜੂਦਗੀ ਵਿਚ ਅੱਜ 'ਆਪ' ਦੇ ਨਵੇਂ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸੂਬਾ ਖ਼ਜ਼ਾਨਚੀ ਨੀਨਾ ਮਿੱਤਲ ...
ਚੰਡੀਗੜ੍ਹ, 30 ਸਤੰਬਰ (ਆਰ. ਐਸ. ਲਿਬਰੇਟ)-ਅੱਜ ਡਾ.ਅਮਨਦੀਪ ਕੰਗ ਨੇ ਨਿਰਦੇਸ਼ਕ ਸਿਹਤ ਸੇਵਾਵਾਂ ਚੰਡੀਗੜ੍ਹ ਵਜੋਂ ਅਹੁਦਾ ਸੰਭਾਲ ਲਿਆ ਹੈ | ਸਾਬਕਾ ਨਿਰਦੇਸ਼ਕ ਸਿਹਤ ਸੇਵਾਵਾਂ ਡਾ. ਜੀ. ਦੀਵਾਨ ਨੇ ਖ਼ੁਦ ਸ੍ਰੀਮਤੀ ਕੰਗ ਦਾ ਖਿੜ੍ਹੇ ਮੱਥੇ ਸਵਾਗਤ ਕਰਦੇ ਚਾਰਜ ਦਿੱਤਾ ...
ਚੰਡੀਗੜ੍ਹ, 30 ਸਤੰਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਦੀ ਮੇਅਰ ਰਾਜਬਾਲਾ ਮਲਿਕ ਨੂੰ ਅੱਜ ਸੱਤ ਦਿਨਾਂ ਬਾਅਦ ਪੀ. ਜੀ. ਆਈ. ਤੋਂ ਛੁੱਟੀ ਦੇ ਦਿੱਤੀ ਗਈ | ਉਨ੍ਹਾਂ ਦੀ 16 ਸਤੰਬਰ ਨੂੰ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਪੀ.ਜੀ.ਆਈ. ਦਾਖਲ ...
ਚੰਡੀਗੜ੍ਹ, 30 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਉੱਚੇਰੀ ਸਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਤੇ ਸਵੈ ਵਿੱਤ ਪੋਸ਼ਿਤ ਕਾਲਜਾਂ ਨੂੰ ਗਰੈਜੂਏਟ ਪੱਧਰ ਦੇ ਦੂਜੀ ਅਤੇ ਤੀਜੇ ਸਾਲ ਦੇ ਵਿਦਿਆਰਥੀਆਂ ਦੀ ਜਾਣਕਾਰੀ ਇੰਟਰਪ੍ਰਾਈਜ ...
ਚੰਡੀਗੜ੍ਹ, 30 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਉਰਦੂ ਅਕਾਦਮੀ, ਪੰਚਕੂਲਾ ਦੇ ਨਿਦੇਸ਼ਕ ਡਾ. ਚੰਦਰ ਤਿੱ੍ਰਖਾ ਅੱਜ ਅਕਾਦਮੀ ਭਵਨ ਵਿਚ ਅਸ਼ੋਕ ਨਾਦਿਰ ਵਲੋਂ ਲਿਖਤ ਉਰਦੂ ਦੀ ਕਿਤਾਬ 'ਗ਼ਜ਼ਲ' ਦੀ ਘੁੰਡ ਚੁਕਾਈ ਕੀਤੀ | ਇਸ ਮੌਕੇ ਡਾ. ਚੰਦਰ ਤਿੱ੍ਰਖਾ ਨੇ ਕਿਹਾ ਕਿ ...
ਚੰਡੀਗੜ੍ਹ, 30 ਸਤੰਬਰ (ਅਜੀਤ ਬਿਊਰੋ)- ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 'ਰਾਸ਼ਟਰੀ ਯੂਥ ਪਾਰਲੀਮੈਂਟ ਪ੍ਰੋਗਰਾਮ' ਲਈ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਵਾਸਤੇ ਸਿਲੇਬਸ ਬਣਾ ਕੇ ਸਕੂਲਾਂ ਨੂੰ ਭੇਜ ਦਿੱਤਾ ਹੈ ਅਤੇ ਇਸ ਦੇ ਆਧਾਰ 'ਤੇ ਵਿਦਿਆਰਥੀਆਂ ਨੂੰ ਤਿਆਰੀ ...
ਚੰਡੀਗੜ੍ਹ, 30 ਸਤੰਬਰ (ਆਰ.ਐਸ.ਲਿਬਰੇਟ)-ਅਕਾਲੀ ਦਲ ਵਲੋਂ ਭਲਕੇ ਕਿਸਾਨ ਬਿੱਲ ਦੇ ਵਿਰੋਧ ਤੇ ਕਿਸਾਨਾਂ ਦੇ ਹੱਕ ਵਿਚ ਕੀਤੇ ਜਾ ਰਹੇ ਕਿਸਾਨ ਮਾਰਚ ਵਿਚ ਸਿਸਵਾਂ-ਮਾਜਰੀ ਟੀ-ਪੁਆਇੰਟ ਤੋਂ ਚੰਡੀਗੜੋਂ੍ਹ ਬੁਟੇਰਲਾ ਦੀ ਅਗਵਾਈ 'ਚ ਅਕਾਲੀ ਡਟਣਗੇ | ਅਕਾਲੀ ਦਲ ਵਲੋਂ 1 ...
ਐੱਸ. ਏ. ਐੱਸ. ਨਗਰ, 30 ਸਤੰਬਰ (ਕੇ. ਐੱਸ. ਰਾਣਾ)-ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 1 ਅਕਤੂਬਰ ਨੂੰ ਦੁਪਹਿਰ 2 ਵਜੇ ਤੋਂ ਲੈ ਕੇ 2.30 ਵਜੇ ਤੱਕ ਪੰਜਾਬ ਰਾਜ ਦੇ ਸਮੂਹ ਬੂਥ ਲੈਵਲ ਅਫ਼ਸਰਾਂ ਅਤੇ ਇਲੈਕਟੋਰਲ ਲਿਟਰੇਸੀ ਕਲੱਬਾਂ ਦਾ ਆਨਲਾਈਨ ਪ੍ਰਸ਼ਨੋਤਰੀ ...
ਲਾਲੜੂ, 30 ਸਤੰਬਰ (ਰਾਜਬੀਰ ਸਿੰਘ)-ਕਿਸਾਨ ਵਿਰੋਧੀ ਬਿੱਲਾਂ ਦੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਵਲੋਂ ਅੱਜ 1 ਅਕਤੂਬਰ ਨੂੰ ਲਾਲੜੂ ਵਿਖੇ ਅਣਮਿੱਥੇ ਸਮੇਂ ਲਈ ਰੇਲ ਆਵਾਜਾਈ ਠੱਪ ਕੀਤੀ ਜਾਵੇਗੀ | ਇਹ ਜਾਣਕਾਰੀ ਇਕ ਲਿਖਤੀ ਪੱਤਰ ਰਾਹੀਂ ਸਟੇਸ਼ਨ ਮਾਸਟਰ ਤੇ ਰੇਲਵੇ ...
ਲਾਲੜੂ, 30 ਸਤੰਬਰ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਦੇ ਸਰਦਾਰਪੁਰਾ ਮੋਡ 'ਤੇ ਇਕ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਦੌਰਾਨ ਮੋਟਰਸਾਈਕਲ 'ਤੇ ਸਵਾਰ ਵਿਅਕਤੀ ਗੰਭੀਰ ਫੱਟੜ ਹੋ ਗਿਆ ਜਦਕਿ ਉਸ ਦੀ ਮਾਂ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ...
ਜੀਰਕਪੁਰ, 30 ਸਤੰਬਰ (ਅਵਤਾਰ ਸਿੰਘ)-ਜ਼ੀਰਕਪੁਰ ਪਟਿਆਲਾ ਸੜਕ 'ਤੇ ਸਥਿਤ ਪਿੰਡ ਅੱਡਾ ਝੁੰਗੀਆਂ ਨੇੜੇ ਸੜਕ ਪਾਰ ਕਰਦੇ ਹੋਏ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਪਿੰਡ ਦੇ ਹੀ ਇਕ ਕਰੀਬ 82 ਸਾਲਾ ਬਜ਼ੁਰਗ ਦੀ ਮੌਤ ਹੋ ਗਈ | ਪੁਲਿਸ ਸੂਤਰਾਂ ਅਨੁਸਾਰ ਸਰਵਣ ਸਿੰਘ ...
ਐੱਸ. ਏ. ਐੱਸ. ਨਗਰ, 30 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸੰਨੀ ਬਸੰਤ ਇਨਕਲੇਵ ਸੈਕਟਰ-117 ਵੈੱਲਫ਼ੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਸੈਕਟਰ-117 ਅੰਦਰ ਬਿਜਲੀ, ਸੜਕਾਂ ਤੇ ਸੀਵਰੇਜ ਆਦਿ ਸਹੂਲਤਾਂ ਨੂੰ ਦਰੁਸਤ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ ਵਸਨੀਕਾਂ ਵਲੋਂ ਸੈਕਟਰ-71 ...
ਐੱਸ. ਏ. ਐੱਸ. ਨਗਰ, 30 ਸਤੰਬਰ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਝੋਨੇ ਦੀ ਫ਼ਸਲ ਦੀ ਖ਼ਰੀਦ ਲਈ ਸਥਾਪਿਤ ਕੀਤੇ ਮੰਡੀ ਯਾਰਡਾਂ ਵਿਚ 29 ਸਤੰਬਰ ਤੱਕ 3937 ਮੀਟਿ੍ਕ ਟਨ ਝੋਨਾ ਪੁੱਜਿਆ ਹੈ, ਜਿਸ 'ਚੋਂ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ 3262 ਮੀਟਿ੍ਕ ਟਨ ਝੋਨੇ ਦੀ ਖ਼ਰੀਦ ...
ਐੱਸ. ਏ. ਐੱਸ. ਨਗਰ, 30 ਸਤੰਬਰ (ਕੇ. ਐੱਸ. ਰਾਣਾ)-ਪੰਜਾਬ ਅੰਦਰ ਕੋਰੋਨਾ ਵਾਇਰਸ ਵੱਡੇ ਪੱਧਰ 'ਤੇ ਆਪਣੇ ਪੈਰ ਪਸਾਰ ਚੁੱਕਾ ਹੈ, ਪ੍ਰੰਤੂ ਆਏ ਦਿਨ ਸਿਹਤ ਵਿਭਾਗ ਅਤੇ ਨਿੱਜੀ ਹਸਪਤਾਲਾਂ ਵਲੋਂ ਕੀਤੀਆਂ ਜਾ ਰਹੀਆਂ ਲਾਪ੍ਰਵਾਹੀਆਂ ਜਿੱਥੇ ਆਮ ਲੋਕਾਂ ਦੇ ਜੀਵਨ ਲਈ ਖ਼ਤਰਾ ਬਣ ...
ਐੱਸ. ਏ. ਐੱਸ. ਨਗਰ, 30 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਅਤੇ ਯੂ. ਟੀ. ਇੰਪਲਾਈਜ਼ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ 'ਤੇ 16 ਸਤੰਬਰ ਤੋਂ ਜਾਰੀ ਜ਼ਿਲ੍ਹਾ ਪੱਧਰੀ ਸਾਂਝੀਆਂ ਲੜੀਵਾਰ ਭੁੱਖ ਹੜਤਾਲਾਂ ਅਤੇ ਰੈਲੀਆਂ ਦੀ ਲੜੀ ਤਹਿਤ ਅੱਜ ਸਥਾਨਕ ਫੇਜ਼-8 ਦੀਆਂ ...
ਐੱਸ. ਏ. ਐੱਸ. ਨਗਰ, 30 ਸਤੰਬਰ (ਨਰਿੰਦਰ ਸਿੰਘ ਝਾਂਮਪੁਰ)-ਗਮਾਡਾ ਦੇ ਸਮਰੱਥ ਅਧਿਕਾਰੀਆਂ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਵੱਖ-ਵੱਖ ਥਾਵਾਂ 'ਤੇ ਹੋ ਰਹੇ ਕਬਜ਼ੇ ਜਾਂ ਹੋਏ ਕਬਜਿਆਂ ਨੂੰ ਹਟਾਉਣ ਲਈ ਗਮਾਡਾ ਆਪਣੇ ਸਮੂਹ ਸਟਾਫ਼ ਦੀ ਮਦਦ ਨਾਲ ਪਹਿਲਾਂ ...
ਐੱਸ. ਏ. ਐੱਸ. ਨਗਰ, 30 ਸਤੰਬਰ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਦੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕਰਨ ਉਪਰੰਤ ਜੋ ਤਜਵੀਜ਼ਾਂ ਭਾਰਤ ਚੋਣ ਕਮਿਸ਼ਨ ਨੂੰ ਭੇਜੀਆਂ ਗਈਆਂ ਸਨ, ਉਹ ਚੋਣ ਕਮਿਸ਼ਨ ਵਲੋਂ ਪ੍ਰਵਾਨ ਕਰ ਲਈਆਂ ਗਈਆਂ ਹਨ | ਇਸ ਸਬੰਧੀ ਵਧੀਕ ...
ਖਰੜ, 30 ਸਤੰਬਰ (ਗੁੁਰਮੁੱਖ ਸਿੰਘ ਮਾਨ)-ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡਾਂ ਨੂੰ ਸਾਫ਼-ਸੁਥਰਾ ਰੱਖਣ ਲਈ ਮਗਨਰੇਗਾ ਸਕੀਮ ਤਹਿਤ 'ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ' ਤਿਆਰ ਕਰਕੇ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਕਿਉਂਕਿ ਮਗਨਰੇਗਾ ਸਕੀਮ ਤਹਿਤ ...
ਐੱਸ. ਏ. ਐੱਸ. ਨਗਰ, 30 ਸਤੰਬਰ (ਕੇ. ਐੱਸ. ਰਾਣਾ)-ਫ਼ੂਡ ਸੇਫ਼ਟੀ ਕਾਨੂੰਨ ਤਹਿਤ ਹੁਣ ਮਠਿਆਈਆਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਇਹ ਦਰਸਾਉਣਾ ਪਵੇਗਾ ਕਿ ਦੁਕਾਨ ਵਿਚ ਵਿਕਰੀ ਲਈ ਪਈਆਂ ਖੁੱਲ੍ਹੀਆਂ ਮਠਿਆਈਆਂ ਕਿਹੜੀ ਤਰੀਕ ਤੱਕ ਖਾਣ ਯੋਗ ਹਨ | ਇਸ ਸਬੰਧੀ ਜ਼ਿਲ੍ਹਾ ਸਿਹਤ ...
ਐੱਸ. ਏ. ਐੱਸ. ਨਗਰ, 30 ਸਤੰਬਰ (ਕੇ. ਐੱਸ. ਰਾਣਾ)-ਫ਼ੂਡ ਸੇਫ਼ਟੀ ਕਾਨੂੰਨ ਤਹਿਤ ਹੁਣ ਮਠਿਆਈਆਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਇਹ ਦਰਸਾਉਣਾ ਪਵੇਗਾ ਕਿ ਦੁਕਾਨ ਵਿਚ ਵਿਕਰੀ ਲਈ ਪਈਆਂ ਖੁੱਲ੍ਹੀਆਂ ਮਠਿਆਈਆਂ ਕਿਹੜੀ ਤਰੀਕ ਤੱਕ ਖਾਣ ਯੋਗ ਹਨ | ਇਸ ਸਬੰਧੀ ਜ਼ਿਲ੍ਹਾ ਸਿਹਤ ...
ਐੱਸ. ਏ. ਐੱਸ. ਨਗਰ, 30 ਸਤੰਬਰ (ਕੇ. ਐੱਸ. ਰਾਣਾ)-ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵਲੋਂ ਹਲਕਾ ਮੁਹਾਲੀ ਦੇ ਪਿੰਡਾਂ ਅੰਦਰ ਜਾਰੀ ਵਿਕਾਸ ਕਾਰਜਾਂ ਦੀ ਗਤੀ ਨੂੰ ਹੋਰ ਤੇਜ਼ ਕਰਨ ਦੇ ਉਦੇਸ਼ ਤਹਿਤ ਪਿੰਡ ਧਰਮਗੜ੍ਹ, ਚਾਊਮਾਜਰਾ ਅਤੇ ...
ਚੰਡੀਗੜ੍ਹ, 30 ਸਤੰਬਰ (ਸੁਰਜੀਤ ਸਿੰਘ ਸੱਤੀ)-ਕੋਟਕਪੂਰਾ ਤੋਂ 'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਪੰਜਾਬ ਵਲੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕਿਸਾਨਾਂ 'ਤੇ ਜੋ ਸੰਕਟ ਆਇਆ ...
ਪੰਚਕੂਲਾ, 30 ਸਤੰਬਰ (ਕਪਿਲ)-ਪੰਚਕੂਲਾ ਵਿਚ ਕੋਰੋਨਾ ਵਾਇਰਸ ਦੇ 113 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 62 ਮਰੀਜ਼ ਅੱਜ ਦੇ ਹਨ ਅਤੇ ਬਾਕੀ ਕੱਲ੍ਹ ਦੇ ਟਰੇਸ ਕੀਤੇ ਗਏ ਹਨ ਜਦਕਿ 86 ਕੋਰੋਨਾ ਸੰਕਰਮਿਤ ਮਰੀਜ਼ ਇਸ ਬਿਮਾਰੀ ਨਾਲ ਆਪਣੀਆਂ ਜਾਨਾਂ ਗੁਆ ...
ਪੰਚਕੂਲਾ, 30 ਸਤੰਬਰ (ਕਪਿਲ)-ਪੰਚਕੂਲਾ ਵਿਚ ਦਿਨ ਦਿਹਾੜੇ ਬੰਦੂਕ ਦਿਖਾ ਕੇ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਲੁੱਟ ਦਾ ਇਹ ਮਾਮਲਾ ਪੰਚਕੂਲਾ ਦੇ ਸੈਕਟਰ 28 ਸਥਿਤ ਵੀਟਾ ਬੂਥ ਦਾ ਹੈ | ਸੈਕਟਰ-28 ਸਥਿਤ ਇਸ ਵੀਟਾ ਬੂਥ ਉੱਤੇ ਨਕਾਬਪੋਸ਼ ਲੁਟੇਰੇ ਆਏ ਅਤੇ ਬੰਦੂਕ ...
ਖਰੜ, 30 ਸਤੰਬਰ (ਗੁਰਮੁੱਖ ਸਿੰਘ ਮਾਨ)-ਖਾਦੀ ਮੰਡਲਾਂ ਵਿਚ ਤਿਆਰ ਹੁੰਦੀਆਂ ਸੂਤੀ ਅਤੇ ਹੋਰ ਪ੍ਰੋਡੰਕਟਾਂ 'ਤੇ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਖਰੀਦਦਾਰਾਂ ਨੂੰ 20 ਫੀਸਦੀ ਛੋਟ ਦਿੱਤੀ ਜਾਵੇਗੀ | ਇਹ ਜਾਣਕਾਰੀ ਕੇ੍ਰਸਤੀਆਂ ਪੰਜਾਬ ਖਾਦੀ ਮੰਡਲ ਖਰੜ ਦੇ ਸਕੱਤਰ ...
ਖਰੜ, 30 ਸਤੰਬਰ (ਗੁਰਮੁੱਖ ਸਿੰਘ ਮਾਨ)-ਕੇਂਦਰ ਸਰਕਾਰ ਦੇ ਖੇਤੀ ਨਾਲ ਸਬੰਧਿਤ ਪਾਸ ਕੀਤੇ ਗਏ ਕਾਲੇ ਕਾਨੂੰਨ ਦੇ ਖਿਲਾਫ਼ ਸ਼ੋ੍ਰਮਣੀ ਅਕਾਲੀ ਦਲ ਵਲੋਂ 1 ਅਕਤੂਬਰ ਤੋਂ ਮੁਹਾਲੀ ਦੇ ਦੁਸਹਿਰਾ ਗਰਾਊਡ ਵਿਚ ਕੀਤੀ ਜਾ ਰਹੀ ਟਰੈਕਟਰ ਰੋਸ ਰੈਲੀ ਵਿਚ ਪੰਜਾਬ ਭਰ ਤੋਂ ...
ਐੱਸ. ਏ. ਐੱਸ. ਨਗਰ, 30 ਸਤੰਬਰ (ਝਾਂਮਪੁਰ)-ਸੈਕਟਰ-67 ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਬੱਸ ਰਾਹੀਂ ਇਕ ਲੋਕ ਭਲਾਈ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਰਸ਼ਪਾਲ ਸਿੰਘ ਨੇ ਦੱਸਿਆ ਕਿ ...
ਐੱਸ. ਏ. ਐੱਸ. ਨਗਰ, 30 ਸਤੰਬਰ (ਕੇ. ਐੱਸ. ਰਾਣਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਪੰਜਾਬ ਸਰਕਾਰ ਦੇ ਨਾਂਅ 'ਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਨੂੰ ਇਕ ਮੰਗ ਪੱਤਰ ਸੌਾਪ ਕੇ ਪਰਾਲੀ ਦੇ ਮਸਲੇ ਦੇ ਢੁਕਵੇਂ ਹੱਲ ਦੀ ਮੰਗ ਕੀਤੀ ਗਈ | ਇਸ ਮੰਗ ਪੱਤਰ ਵਿਚ ...
ਕੁਰਾਲੀ, 30 ਸਤੰਬਰ (ਅਕਾਲਗੜ੍ਹੀਆ)-ਨੇੜਲੇ ਪਿੰਡ ਅਕਾਲਗੜ੍ਹ ਵਿਖੇ ਬੀਤੀ ਰਾਤ ਚੋਰਾਂ ਨੇ ਇਕ ਸਰਕਾਰੀ ਡੀਪੂ ਅਤੇ ਮੋਬਾਈਲਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਹਜ਼ਾਰਾਂ ਰੁਪਏ ਅਤੇ ਮੋਬਾਈਲ ਚੋਰੀ ਕਰ ਲਏ | ਡੀਪੂ ਦੇ ਮਾਲਕ ਪੰਡਿਤ ਮਨੀ ਰਾਮ ਸ਼ਰਮਾ ਨੇ ਦੱਸਿਆ ...
ਐੱਸ. ਏ. ਐੱਸ. ਨਗਰ, 30 ਸਤੰਬਰ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਵਿਖੇ ਸਬ-ਇੰਸਪੈਕਟਰ ਵਜੋਂ ਸੇਵਾ ਨਿਭਾਅ ਰਹੇ ਸੁਲੇਖ ਚੰਦ ਨੂੰ ਅੱਜ ਸੇਵਾ ਮੁਕਤੀ ਮੌਕੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਥਾਣੇ ਵਿਚ ਸੁਲੇਖ ਚੰਦ ਦੇ ਸਾਥੀਆਂ ਤੇ ਮਿੱਤਰ-ਸਨੇਹੀਆਂ ...
ਮਾਜਰੀ, 30 ਸਤੰਬਰ (ਕੁਲਵੰਤ ਸਿੰਘ ਧੀਮਾਨ)-ਪਿੰਡ ਸਿਆਲਬਾ ਦੇ ਸ਼ਹੀਦ ਲੈਫ਼. ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਤਾਇਨਾਤ ਲੈਕਚਰਾਰ ਹਾਕਮ ਸਿੰਘ ਨੂੰ ਸੇਵਾ ਮੁਕਤੀ 'ਤੇ ਸਕੂਲ ਪਿ੍ੰਸੀਪਲ ਗੁਰਸ਼ੇਰ ਸਿੰਘ ਤੇ ਸਮੂਹ ਸਟਾਫ਼ ਵਲੋਂ ਵਿਦਾਇਗੀ ਪਾਰਟੀ ...
ਐੱਸ. ਏ. ਐੱਸ. ਨਗਰ, 30 ਸਤੰਬਰ (ਕੇ. ਐੱਸ. ਰਾਣਾ)-ਸੈਕਟਰ 66 ਤੋਂ 80 ਅਤੇ ਆਈ. ਟੀ. ਸਿਟੀ ਅਤੇ ਐਰੋ ਸਿਟੀ ਵਿਚ ਗਮਾਡਾ ਵਲੋਂ ਵਸੂਲੇ ਜਾਂਦੇ ਪਾਣੀ ਦੇ ਵੱਧ ਬਿੱਲਾਂ ਦੇ ਮਾਮਲੇ ਦੀ ਸੁਣਵਾਈ ਲੋਕ ਅਦਾਲਤ 'ਚ ਹੋਈ, ਜਿਸ ਦੇ ਚਲਦਿਆਂ ਨਗਰ ਨਿਗਮ ਦੇ ਕਮਿਸ਼ਨਰ ਅਤੇ ਗਮਾਡਾ ਦੇ ਮੱਖ ...
ਐੱਸ. ਏ. ਐੱਸ. ਨਗਰ, 30 ਸਤੰਬਰ (ਕੇ. ਐੱਸ. ਰਾਣਾ)-ਕਾਂਗਰਸ ਪਾਰਟੀ ਨੇ ਹਮੇਸ਼ਾ ਘਟੀਆ ਰਾਜਨੀਤੀ ਕਰਦਿਆਂ ਪੰਜਾਬ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਆਪਣੇ ਸਵਾਰਥ ਲਈ ਭੜਕਾਉਣਾ ਕਾਂਗਰਸ ਦੀ ਪੁਰਾਣੀ ਨੀਤੀ ਰਹੀ ਹੈ | ਇਹ ਦੋਸ਼ ...
ਮੁੱਲਾਂਪੁਰ ਗਰੀਬਦਾਸ, 30 ਸਤੰਬਰ (ਦਿਲਬਰ ਸਿੰਘ ਖੈਰਪੁਰ)-71ਵੇਂ ਵਣ ਮਹਾਂਉਤਸਵ ਮੌਕੇ ਅੱਜ ਮੁੱਲਾਂਪੁਰ ਗਰੀਬਦਾਸ ਵਿਖੇ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸ੍ਰੀ ਗੁਰੂ ਤੇਗ਼ ਬਹਾਦਰ ...
ਖਰੜ, 30 ਸਤੰਬਰ (ਗੁਰਮੁੱਖ ਸਿੰਘ ਮਾਨ)-ਤਹਿਸੀਲ ਖਰੜ ਦੇ ਵੱਖ-ਵੱਖ ਕਾਨੂੰਨਗੋ ਸਰਕਲਾਂ ਵਿਚ ਤਾਇਨਾਤ ਕਾਨੂੰਗੋ ਸਵਰਨ ਸਿੰਘ, ਕਾਨੂੰਗੋ ਹਰਮੇਸ਼ ਕੁਮਾਰ, ਕਾਨੂੰਗੋ ਕਰਨੈਲ ਸਿੰਘ ਅੱਜ ਮਾਲ ਵਿਭਾਗ ਵਿਚ ਆਪਣੀਆਂ ਸੇਵਾਵਾਂ ਪੂਰੀਆਂ ਕਰਨ ਉਪਰੰਤ ਅੱਜ ਸੇਵਾ ਮੁਕਤ ਹੋ ਗਏ ...
ਲਾਲੜੂ, 30 ਸਤੰਬਰ (ਰਾਜਬੀਰ ਸਿੰਘ)-ਝੋਨਾ ਲੈ ਕੇ ਮੰਡੀਆਂ ਵਿਚ ਆਏ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਜਾਇਜ਼ਾ ਲੈਣ ਦਾਣਾ ਮੰਡੀ ਲਾਲੜੂ ਅਤੇ ਜੜੌਤ ਵਿਖੇ ਪੁੱਜੇ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਕਿਹਾ ਕਿ ਕੁਦਰਤੀ ਕ੍ਰੋਪੀਆਂ ਅਤੇ ਸਰਕਾਰਾਂ ਦੀ ...
ਖਰੜ, 30 ਸਤੰਬਰ (ਗੁੁਰਮੁੱਖ ਸਿੰਘ ਮਾਨ)-ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੀਆਂ ਸਮੂਹ ਸਰਕਾਰੀ ਆਈ. ਟੀ. ਆਈਜ਼ ਵਿਚ ਇੰਜੀਨੀਅਰਿੰਗ ਅਤੇ ਨਾਨ-ਇੰਜੀਨੀਅਰਿੰਗ ਟਰੇਡਾਂ ਵਿਚ ਦਾਖ਼ਲੇ ਜਾਰੀ ਹਨ ਅਤੇ ਹੁਣ ਚਾਹਵਾਨ ਸਿਖਿਆਰਥੀ 23 ਅਕਤੂਬਰ ਤੱਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX