ਤਾਜਾ ਖ਼ਬਰਾਂ


ਕੋਰੋਨਾ ਕਾਰਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਕਥਾਵਾਚਕ ਗਿਆਨੀ ਵਜਿੰਦਰ ਸਿੰਘ ਕਪੂਰ ਦਾ ਅਕਾਲ ਚਲਾਣਾ
. . .  33 minutes ago
ਹਰਸ਼ਾ ਛੀਨਾ 12 ਅਪ੍ਰੈਲ (ਕਡ਼ਿਆਲ)- ਸਿੱਖ ਧਰਮ ਦੇ ਅਹਿਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੇ ਮੁੱਖ ਕਥਾਵਾਚਕ ਗਿਆਨੀ ਵਜਿੰਦਰ ਸਿੰਘ ਕਪੂਰ ਦੇ ਅੱਜ ਕੋਰੋਨਾ ਕਾਰਨ ਅਕਾਲ ਚਲਾਣਾ ਕਰ ਜਾਣ ਨਾਲ ਸਿੱਖ ਪੰਥ ਇੱਕ ਮਹਾਨ ...
ਅਕਾਲੀ ਦਲ ਨੂੰ ਵੱਡਾ ਝਟਕਾ - ਅਕਾਲੀ ਦਲ ਦੇ ਸਰਕਲ ਪ੍ਰਧਾਨ ਨਵਦੀਪ ਸਿੰਘ ਪੰਨੂੰ ਕਾਂਗਰਸ 'ਚ ਸ਼ਾਮਲ
. . .  38 minutes ago
ਬਟਾਲਾ, 12 ਅਪ੍ਰੈਲ (ਕਾਹਲੋਂ)-ਅਕਾਲੀ ਟਕਸਾਲੀ ਪਰਿਵਾਰ ਨਾਲ ਜੁੜੇ ਅਤੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸਰਕਲ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਨਵਦੀਪ ਸਿੰਘ ਪੰਨੂੰ ਕਾਂਗਰਸ ਵਿਚ ਸ਼ਾਮਲ ਹੋ ਗਏ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ...
ਟਰਾਲੀ ਦੀ ਲਪੇਟ 'ਚ ਆਉਣ ਨਾਲ ਮਾਂ-ਪੁੱਤਰ ਦੀ ਮੌਤ, ਪਿਉ-ਪੁੱਤਰ ਜ਼ਖ਼ਮੀ
. . .  46 minutes ago
ਗੜ੍ਹਸ਼ੰਕਰ, 12 ਅਪ੍ਰੈਲ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਬੰਗਾ ਚੌਂਕ ਨੇੜੇ ਰੇਲਵੇ ਫਾਟਕ 'ਤੇ ਸ਼ਾਮ ਸਮੇਂ ਸ੍ਰੀ ਅਨੰਦਪੁਰ ਸਾਹਿਬ ਮੇਲੇ 'ਤੇ ਜਾ ਰਹੀ ਇਕ ਟਰਾਲੀ ਦੀ ਫੇਟ ਵੱਜਣ ਨਾਲ ਵਾਪਰੇ ਦਰਦਨਾਕ ਹਾਦਸੇ 'ਚ ਮੋਟਰਸਾਈਕਲ...
ਚੰਡੀਗੜ੍ਹ : ਪੰਜਾਬ ਸਰਕਾਰ ਨੇ ਆਈ. ਏ. ਐੱਸ .ਅਧਿਕਾਰੀਆਂ ਦੇ ਕੀਤੇ ਤਬਾਦਲੇ
. . .  51 minutes ago
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਕਾਰਨ 7 ਮੌਤਾਂ ਹੋਈਆਂ
. . .  about 1 hour ago
ਅੰਮ੍ਰਿਤਸਰ ,12 ਅਪ੍ਰੈਲ ( ਹਰਿਮੰਦਰ ਸਿੰਘ ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਕਾਰਨ 7 ਮੌਤਾਂ ਹੋਈਆਂ ...
 
ਕੋਸਟਾਰੀਕਾ ਤੇ ਪੈਰਾਗੁਆ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 1 hour ago
ਅੰਮ੍ਰਿਤਸਰ, 12 ਅਪ੍ਰੈਲ (ਜਸਵੰਤ ਸਿੰਘ ਜੱਸ) - ਕੋਸਟਾਰੀਕਾ ਅਤੇ ਪੈਰਾਗੁਆ ਮੁਲਕਾਂ ਦੇ ਭਾਰਤ ਵਿਚ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਨਾਲ ਇਕ ਹੋਰ ਮਰੀਜ਼ ਦੀ ਮੌਤ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 12 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ ਇਕ ਹੋਰ ਮਰੀਜ਼ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਮਰੀਜ਼...
ਪਾਵਰ ਪਲਾਂਟ 'ਚ ਪਰਾਲੀ ਦੇ ਢੇਰਾਂ ਨੂੰ ਲੱਗੀ ਭਿਆਨਕ ਅੱਗ
. . .  about 1 hour ago
ਤਲਵੰਡੀ ਭਾਈ, 12 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ) - ਫ਼ਿਰੋਜ਼ਪੁਰ ਮੋਗਾ ਰੋਡ 'ਤੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸਥਿਤ ਸੁਖਬੀਰ ਐਗਰੋ ਐਨਰਜੀ ਦੇ ਕੈਂਪਸ ...
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਸਰਜਰੀ ਤੋਂ ਬਾਅਦ ਰਾਸ਼ਟਰਪਤੀ ਭਵਨ ਵਾਪਸੀ
. . .  about 1 hour ago
ਨਵੀਂ ਦਿੱਲੀ ,12 ਅਪ੍ਰੈਲ - ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹੁਣ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੇ ਇਸ ਤੇ ਖ਼ੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ - ਮੈਂ ਆਪਣੀ ਸਰਜਰੀ ਤੋਂ ਬਾਅਦ ਰਾਸ਼ਟਰਪਤੀ ਭਵਨ ...
ਭਾਰਤ ਨੂੰ ਹੁਣ ਮਿਲੇਗੀ ਕੋਰੋਨਾ ਦੀ ਤੀਜੀ ਵੈਕਸੀਨ
. . .  about 1 hour ago
ਨਵੀਂ ਦਿੱਲੀ , 12 ਅਪ੍ਰੈਲ - ਭਾਰਤ ਨੂੰ ਹੁਣ ਕੋਰੋਨਾ ਦੀ ਤੀਜੀ ਵੈਕਸੀਨ ਸਪੂਤਨਿਕ - V ਮਿਲੇਗੀ...
ਦੋ ਘੰਟੇ ਤੋਂ ਘੱਟ ਦੂਰੀ ਵਾਲੀ ਘਰੇਲੂ ਉਡਾਣ ਵਿਚ ਨਹੀਂ ਮਿਲੇਗਾ ਹੁਣ ਭੋਜਨ
. . .  about 1 hour ago
ਨਵੀਂ ਦਿੱਲੀ, 12 ਅਪ੍ਰੈਲ - ਦੋ ਘੰਟੇ ਤੋਂ ਘੱਟ ਦੂਰੀ ਵਾਲੀ ਘਰੇਲੂ ਉਡਾਣ ਵਿਚ ਹੁਣ ਭੋਜਨ...
ਮਲੌਦ ਦਾਣਾ ਮੰਡੀ 'ਚ ਕਣਕ ਦੀ ਖ਼ਰੀਦ ਦਾ ਉਦਘਾਟਨ
. . .  about 2 hours ago
ਮਲੌਦ, 12 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਦਾਣਾ ਮੰਡੀ ਮਲੌਦ ਵਿਖੇ ਕਣਕ ਦੀ ਫ਼ਸਲ ਦਾ ਖ਼ਰੀਦ ਉਦਘਾਟਨ ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ...
ਇਟਲੀ ਵਿਚ ਠੰਡ ਨੇ ਫਿਰ ਫੜਿਆ ਜ਼ੋਰ
. . .  about 2 hours ago
ਵੈਨਿਸ (ਇਟਲੀ), 12 ਅਪ੍ਰੈਲ (ਹਰਦੀਪ ਸਿੰਘ ਕੰਗ ) -ਯੂਰਪੀਅਨ ਮੁਲਕ ਇਟਲੀ ਵਿਚ ਮੀਂਹ ਕਾਰਨ ਤਾਪਮਾਨ ਵਿਚ ਗਿਰਾਵਟ ਆਈ ਹੈ ...
ਅਮਰਜੀਤ ਸਿੰਘ ਜੀਤੀ ਸਿੱਧੂ ਦੇ ਮੋਹਾਲੀ ਨਗਰ ਨਿਗਮ ਦਾ ਮੇਅਰ ਬਣਨ 'ਤੇ ਤਪਾ ਨਿਵਾਸੀਆਂ 'ਚ ਖ਼ੁਸ਼ੀ ਦੀ ਲਹਿਰ
. . .  about 1 hour ago
ਤਪਾ ਮੰਡੀ,12 ਅਪ੍ਰੈਲ (ਪ੍ਰਵੀਨ ਗਰਗ, ਵਿਜੇ ਸ਼ਰਮਾ) - ਤਪਾ ਇਲਾਕੇ 'ਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਗਈ , ਜਦੋਂ ਤਪਾ ਦੇ ਜੰਮਪਲ ਅਤੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ...
ਮੋਗਾ ਵਿਚ ਆਏ 37 ਹੋਰ ਕੋਰੋਨਾ ਪਾਜ਼ੀਟਿਵ ਕੇਸ
. . .  about 2 hours ago
ਮੋਗਾ, 12 ਅਪ੍ਰੈਲ ( ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ 37 ਹੋਰ ਕੋਰੋਨਾ ਪਾਜ਼ੀਟਿਵ ਕੇਸ ਆਏ ਅਤੇ ਮਰੀਜ਼ਾਂ ਦੀ ਕੁੱਲ ਗਿਣਤੀ 4038 ਹੋਣ ਦੇ ਨਾਲ
ਵਿਕਾਸ ਟੰਡਨ ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਚੁਣੇ ਗਏ
. . .  about 3 hours ago
ਅਹਿਮਦਗੜ੍ਹ 12, ਅਪ੍ਰੈਲ (ਸੋਢੀ) - ਨਗਰ ਕੌਂਸਲ ਅਹਿਮਦਗੜ੍ਹ ਦੀ ਅੱਜ ਹੋਈ ਚੋਣ ਵਿਚ ਕਾਂਗਰਸ ਪਾਰਟੀ ਦੇ ਵਿਕਾਸ ਟੰਡਨ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਏ ...
ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਤਿਆਰੀਆਂ ਜ਼ੋਰਾਂ 'ਤੇ
. . .  about 3 hours ago
ਅਜਨਾਲਾ, 12 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਤਪ ਅਸਥਾਨ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ...
ਪੰਥਕ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ 'ਬਰਗਾੜੀ ਬਿਹਬਲ ਕਾਂਡ' ਸਬੰਧੀ ਮਿਲਣ ਲਈ ਸਮਾਂ ਮੰਗਿਆ
. . .  about 3 hours ago
ਚੰਡੀਗੜ੍ਹ,12 ਅਪ੍ਰੈਲ ( ਸੁਰਿੰਦਰਪਾਲ ) - ਗੁਰਦੁਆਰਾ ਗੁਰਸਾਗਰ ਸਾਹਿਬ ਨੇੜੇ ਸੁਖਨਾ ਝੀਲ ਚੰਡੀਗੜ੍ਹ ਵਿਖੇ ਪੰਥਕ ਜਥੇਬੰਦੀਆਂ ਦੇ ਪ੍ਰਮੁੱਖ ਨੁਮਾਇੰਦਿਆਂ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ...
ਫਗਵਾੜਾ ਵਿਚ ਨਗਰ ਨਿਗਮ ਦੀਆਂ ਚੋਣਾਂ ਕਰਵਾਉਣ ਦੀ ਤਿਆਰੀ
. . .  about 3 hours ago
ਫਗਵਾੜਾ,12 ਅਪ੍ਰੈਲ (ਤਰਨਜੀਤ ਸਿੰਘ ਕਿੰਨੜਾ) - ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿਚ ਨਗਰ ਨਿਗਮ ਦੀਆਂ ਚੋਣਾਂ ...
ਤੀਜੇ ਦਿਨ ਵੀ ਨਹੀਂ ਹੋਈ ਮਮਦੋਟ ਮੰਡੀਆਂ ਵਿਚ ਕਣਕ ਦੀ ਖ਼ਰੀਦ
. . .  about 4 hours ago
ਮਮਦੋਟ,12 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਮਾਰਕੀਟ ਕਮੇਟੀ ਮਮਦੋਟ ਅਧੀਨ ਆਉਂਦੀਆਂ ਅਨਾਜ ਮੰਡੀਆਂ ਵਿਚ ਅੱਜ ਤੀਜੇ ਦਿਨ ਵੀ ਕਣਕ ਦੀ ਸਰਕਾਰੀ ...
ਬਲਾਚੌਰ ਅਨਾਜ ਮੰਡੀ ਵਿਖੇ ਕਣਕ ਖ਼ਰੀਦ ਦਾ ਕੰਮ ਅਰੰਭ
. . .  about 4 hours ago
ਬਲਾਚੌਰ,12 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਸਰਕਾਰ ਕਣਕ ਦਾ ਇਕ ਇਕ ਦਾਣਾ ਖ਼ਰੀਦਣ ਲਈ ਪੂਰੀ ਤਰਾਂ ਵਚਨ ਵਧ ਹੈ,ਇਹ ਵਿਚਾਰ ਹਲਕਾ ਬਲਾਚੌਰ ਦੇ ਵਿਧਾਇਕ ਚੌਧਰੀ...
ਅਨਾਜ ਮੰਡੀ ਅਮਲੋਹ ਵਿਖੇ ਵਿਧਾਇਕ ਨਾਭਾ ਤੇ ਚੇਅਰਮੈਨ ਰਾਜਾ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ
. . .  about 4 hours ago
ਅਮਲੋਹ, 12 ਅਪ੍ਰੈਲ (ਰਿਸ਼ੂ ਗੋਇਲ) ਹਾੜੀ ਦੇ ਸੀਜ਼ਨ ਦੇ ਚੱਲਦਿਆਂ ਹਲਕਾ ਅਮਲੋਹ ਦੇ ਕਿਸਾਨਾਂ ਵਲੋਂ ਆਪਣੀ ਸੋਨੇ ਰੰਗੀ...
ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਕਥਾਵਾਚਕ ਗਿਆਨੀ ਵਜਿੰਦਰ ਸਿੰਘ ਹੋਏ ਕੋਰੋਨਾ ਪਾਜ਼ੀਟਿਵ
. . .  about 4 hours ago
ਹਰਸ਼ਾ ਛੀਨਾ, 12 ਅਪ੍ਰੈਲ (ਕਡਿਿਆਲ) - ਸਿੱਖ ਧਰਮ ਦੇ ਅਹਿਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੇ ਮੁੱਖ ਕਥਾਵਾਚਕ ਗਿਆਨੀ ਵਜਿੰਦਰ ਸਿੰਘ ਦੀ ਕੋਰੋਨਾ ਰਿਪੋਰਟ ...
ਨਹੀਂ ਹੋ ਸਕਿਆ ਅੱਜ ਨਗਰ ਕੌਂਸਲ ਮਲੋਟ ਦੀ ਪ੍ਰਧਾਨਗੀ ਦਾ ਫ਼ੈਸਲਾ
. . .  about 4 hours ago
ਮਲੋਟ, 12 ਅਪ੍ਰੈਲ (ਅਜਮੇਰ ਸਿੰਘ ਬਰਾੜ) - ਅੱਜ ਨਗਰ ਪਾਲਿਕਾ ਮਲੋਟ ਦੀ ਪ੍ਰਧਾਨਗੀ ਦਾ ਫ਼ੈਸਲਾ ਹੋਣਾ ਸੀ, ਜਿਸ ਸਬੰਧੀ ਕੈਬਨਿਟ ਮੰਤਰੀ ਸੁਖ ਸਰਕਾਰੀਆ ਮਲੋਟ ਵਿਖੇ ਆਏ ...
ਬੀ.ਐੱਸ.ਐਨ.ਐਲ. ਟਾਵਰ 'ਤੇ ਚੜ੍ਹੇ ਬੇਰੁਜ਼ਗਾਰਾਂ ਦੀ ਹਮਾਇਤ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ
. . .  about 5 hours ago
ਪਟਿਆਲਾ , 12 ਅਪ੍ਰੈਲ - (ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਦੇ ਬੀ.ਐੱਸ.ਐਨ.ਐਲ.ਦਫ਼ਤਰ ਵਿਚ ਲੱਗੇ ਟਾਵਰ ਦੇ ਉੱਪਰ ਚੜ੍ਹੇ ਬੇਰੁਜ਼ਗਾਰ ਅਧਿਕਾਂ ਦੀ ਹਮਾਇਤ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 16 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

ਪੰਜਾਬ / ਜਨਰਲ

ਪੰਜਾਬ-ਰਾਜਸਥਾਨ ਦਾ ਝੋਨਾ ਹਰਿਆਣਾ 'ਚ ਵਿਕਣ 'ਤੇ ਪਾਬੰਦੀ

ਰਾਈਸ ਮਿੱਲਰਾਂ ਵਲੋਂ ਮਿਲਿੰਗ ਤੋਂ ਨਾਂਹ r ਮਿੱਲਰਾਂ ਨੇ ਸੰਘਰਸ਼ ਦਾ ਰਾਹ ਫੜਿਆ

ਡੱਬਵਾਲੀ, 30 ਸਤੰਬਰ (ਇਕਬਾਲ ਸਿੰਘ ਸ਼ਾਂਤ)-ਖੇਤੀ ਬਿੱਲਾਂ ਬਾਰੇ ਕਿਸਾਨਾਂ ਦੇ ਖ਼ਦਸ਼ੇ ਇਸ ਦੇ ਪਾਸ ਹੋਣ ਦੇ ਪਹਿਲੇ ਦਸ ਦਿਨਾਂ ਅੰਦਰ ਹੀ ਪ੍ਰਤੱਖ ਹੋ ਕੇ ਪ੍ਰਮਾਣ ਦੇਣ ਲੱਗੇ ਹਨ | ਮੋਦੀ ਸਰਕਾਰ ਦੇ ਨਵੇਂ-ਨਕੋਰ 'ਲੋਕ-ਪੱਖੀ' ਖੇਤੀ ਬਿੱਲਾਂ ਦੀ 'ਬਿੱਲੀ' ਹਰਿਆਣਾ ਦੀ ਭਾਜਪਾ ਸਰਕਾਰ ਨੇ ਹੀ ਥੈਲੇ 'ਚੋਂ ਬਾਹਰ ਕੱਢ ਦਿੱਤੀ ਹੈ | ਸੂਬਾ ਸਰਕਾਰ ਨੇ ਰਾਈਸ ਮਿਲਰਸ ਨੂੰ ਪੰਜਾਬ ਤੇ ਰਾਜਸਥਾਨ ਦੇ ਸਰਹੱਦੀ ਖੇਤਰਾਂ ਦੇ ਕਿਸਾਨਾਂ ਦਾ ਝੋਨਾ ਨਾ ਖ਼ਰੀਦ ਸਕਣ ਦਾ ਫ਼ਰਮਾਨ ਸੁਣਾਇਆ ਹੈ | ਪੰਜਾਬ ਤੇ ਰਾਜਸਥਾਨ ਦੇ ਝੋਨੇ ਦੀ ਮਿਲਿੰਗ 'ਤੇ ਪਾਬੰਦੀ ਲੱਗਣ ਖ਼ਿਲਾਫ਼ ਹਰਿਆਣਾ ਰਾਈਸ ਮਿਲਰਸ ਐਸੋਸੀਏਸ਼ਨ ਸੰਘਰਸ਼ ਦੇ ਰਾਹ 'ਤੇ ਉੱਤਰ ਆਈ ਹੈ | ਗ਼ਲਤ ਸਰਕਾਰੀ ਨੀਤੀਆਂ ਖ਼ਿਲਾਫ਼ ਫੂਡ ਸਪਲਾਈ ਵਿਭਾਗ ਕੋਲ ਰਜਿਸਟਰੇਸ਼ਨ ਤੋਂ ਕੋਰੀ ਨਾਂਹ ਕੀਤੇ ਜਾਣ ਕਰਕੇ ਝੋਨਾ ਮਿਲਿੰਗ ਨਾ ਕਰਨ ਦਾ ਐਲਾਨ ਕੀਤਾ ਹੈ | ਇਸ ਨਾਲ ਭਾਜਪਾ ਸ਼ਾਸਿਤ ਸੂਬੇ ਹਰਿਆਣਾ 'ਚ ਖੇਤੀ ਬਿੱਲ ਦੇ ਮੂਲ ਆਧਾਰ ਕਿਸਾਨਾਂ ਨੂੰ ਕਿਧਰੇ ਵੀ ਫ਼ਸਲ ਵੇਚਣ ਦਾ ਅਧਿਕਾਰ ਸਿਰੇ ਤੋਂ ਖ਼ਾਰਜ ਹੋ ਗਿਆ ਹੈ | ਦੂਜੇ ਪਾਸੇ ਕੇਂਦਰ ਸਰਕਾਰ ਖੇਤੀ ਬਿੱਲਾਂ 'ਚ ਗੈਰ-ਦਰਜ ਮਦ 'ਐਮ.ਐਸ.ਪੀ' ਦੇ ਵੀ ਲਾਗੂ ਰਹਿਣ ਦੇ ਦਮਗਜੇ ਭਰ ਰਹੀ ਹੈ | ਸਰਕਾਰੀ ਬਿੱਲ ਵਿਚਲੇ ਮਦ ਤੇ ਭਾਜਪਾ ਆਧਾਰਿਤ ਕੇਂਦਰ ਤੇ ਸੂਬਾਈ ਸਰਕਾਰਾਂ ਦੇ ਆਪਾ ਵਿਰੋਧੀ ਫ਼ੈਸਲੇ ਤੇ ਸ਼ਬਦੀ ਕਥਨ ਸੜਕਾਂ 'ਤੇ ਉੱਤਰੇ ਕਿਸਾਨਾਂ ਦੇ ਰੋਹ ਨੂੰ ਵਧਾ ਰਹੇ ਹਨ | ਹਰਿਆਣਾ 'ਚ ਸਰਕਾਰੀ ਪੋਰਟਲ 'ਤੇ ਇਕ ਲੱਖ ਏਕੜ ਰਕਬਾ ਝੋਨੇ ਦੀ ਪੈਦਾਵਾਰ ਰਜਿਸਟਰਡ ਹੋਈ ਹੈ | ਮੁੱਖ ਮੰਤਰੀ ਨੇ 5 ਅਕਤੂਬਰ ਤੋਂ ਸਰਹੱਦੀ ਕਿਸਾਨਾਂ ਦੀ ਰਜਿਸਟਰੇਸ਼ਨ ਮੇਰੀ ਫ਼ਸਲ-ਮੇਰਾ ਵੇਰਵਾ 'ਤੇ ਸ਼ੁਰੂ ਕੀਤੇ ਜਾਣ ਦੀ ਗੱਲ ਆਖੀ ਹੈ | ਐਸੋਸੀਏਸ਼ਨ ਨੂੰ ਸਰਕਾਰ ਵਲੋਂ ਕਿਸਾਨਾਂ ਤੋਂ ਸਿੱਧਾ ਝੋਨਾ ਖ਼ਰੀਦਣ ਅਤੇ ਸੂਬਾ ਸਰਕਾਰ ਦੀ ਨਵੀਂ ਨੀਤੀ ਤਹਿਤ ਮੰਡੀਆਂ ਤੋਂ ਲੋਡਿੰਗ 'ਚ ਠੇਕੇਦਾਰ ਪ੍ਰਥਾ ਸ਼ੁਰੂ ਕੀਤੇ ਜਾਣ ਅਤੇ ਦੂਜਿਆਂ ਸੂਬਿਆਂ ਦਾ ਝੋਨਾ ਨਾ ਖ਼ਰੀਦਣ 'ਤੇ ਤਿੱਖਾ ਇਤਰਾਜ਼ ਹੈ | ਇਸ ਦੇ ਇਲਾਵਾ ਸਕਿਓਰਿਟੀ ਫ਼ੀਸ ਵੀ ਪੰਜ ਗੁਣਾ ਵਧਾ ਦਿੱਤੀ ਗਈ ਹੈ | ਹੁਣ ਬਾਰਦਾਨਾ ਵੀ ਸੌ ਫ਼ੀਸਦੀ ਮਿੱਲਰਾਂ ਵਲੋਂ ਲਾਇਆ ਜਾਵੇਗਾ | ਰਾਈਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹੰਸਰਾਜ ਦਾ ਕਹਿਣਾ ਸੀ ਕਿ ਸਰਕਾਰ ਰਾਈਸ ਮਿੱਲਰਾਂ ਦੀਆ ਜਾਇਜ਼ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ | ਉਹ ਬੇਹੱਦ ਔਖੀਆਂ ਅਤੇ ਗੈਰ ਵਾਜਬ ਸ਼ਰਤਾਂ 'ਤੇ ਕੰਮ ਕਰਨ ਨੂੰ ਤਿਆਰ ਨਹੀਂ | ਡੱਬਵਾਲੀ ਰਾਈਸ ਮਿਲਰਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਰਿਹੰਤ ਜੈਨ, ਅਮਨਦੀਪ, ਬਲਵੰਤ ਸ਼ਰਮਾ, ਵਿਜੈ ਕੁਮਾਰ, ਜਤਿੰਦਰ ਸੇਠੀ ਅਤੇ ਪਵਨ ਬੱਬਰ ਦੱਸਿਆ ਕਿ ਖੇਤੀ ਬਿੱਲਾਂ ਮੁਤਾਬਿਕ ਕੋਈ ਵੀ ਕਿਸਾਨ ਆਪਣੀ ਫ਼ਸਲ ਕਿਧਰੇ ਵੀ ਵੇਚ ਸਕਦਾ ਹੈ ਪਰ ਹਰਿਆਣਾ ਸਰਕਾਰ ਇਸ ਨੰੂ ਵੀ ਨਹੀਂ ਮੰਨ ਰਹੀ | ਜੇਕਰ ਸਰਹੱਦੀ ਖੇਤਰਾਂ 'ਚ ਝੋਨਾ ਨਹੀਂ ਆਇਆ ਤਾਂ ਰਾਈਸ ਮਿੱਲ ਫ਼ੇਲ੍ਹ ਹੋ ਜਾਣਗੇ | ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ.ਪੀ. ਦਲਾਲ ਦਾ ਪੱਖ ਜਾਣਨ ਲਈ ਕਈ ਵਾਰ ਉਨ੍ਹਾਂ ਦੇ ਮੋਬਾਈਲ 'ਤੇ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਕਾਲ ਰਸੀਵ ਨਹੀਂ ਕੀਤੀ | ਜ਼ਿਲ੍ਹਾ ਸਿਰਸਾ ਦੇ ਡੀ.ਐਫ਼.ਐਸ.ਓ. ਸੁਰਿੰਦਰ ਸੈਣੀ ਦਾ ਕਹਿਣਾ ਸੀ ਕਿ ਜ਼ਿਲ੍ਹਾ ਸਿਰਸਾ 'ਚ ਦਸ ਮਿੱਲਰ ਰਜਿਸਟਰੇਸ਼ਨ ਲਈ ਤਿਆਰ ਹਨ | ਬਾਹਰੀ ਸੂਬਿਆਂ ਦੇ ਝੋਨੇ ਲਈ ਰੀਵਿਊ ਕੀਤਾ ਜਾਵੇਗਾ ਅਤੇ ਪੋਰਟਲ ਛੇਤੀ ਖੁੱਲ੍ਹਣ ਦੀ ਉਮੀਦ ਹੈ |
26-27 ਨਵੰਬਰ ਨੂੰ ਦਿੱਲੀ 'ਤੇ ਚੜ੍ਹਾਈ ਦੀ ਬਣ ਰਹੀ ਰਣਨੀਤੀ
ਡੱਬਵਾਲੀ, (ਇਕਬਾਲ ਸਿੰਘ ਸ਼ਾਂਤ)-ਦੇਸ਼ ਭਰ 'ਚ ਉੱਬਲ ਰਿਹਾ ਖੇਤੀ ਬਿੱਲਾਂ ਖਿਲਾਫ਼ ਕਿਸਾਨ ਸੰਘਰਸ਼ 26-27 ਨਵੰਬਰ ਨੂੰ ਦਿੱਲੀ 'ਤੇ ਚ੍ਹੜਾਈ ਕਰ ਦੇਵੇਗਾ ਜਿਸ ਸਬੰਧੀ ਪ੍ਰੋਗਰਾਮ ਦੀ ਜਥੇਬੰਦਕ ਰਣਨੀਤੀ ਅੰਤਿਮ ਛੋਹਾਂ 'ਤੇ ਚੱਲ ਰਹੀ ਹੈ | ਇੱਥੇ ਹਰਿਆਣਾ ਕਿਸਾਨ ਮੰਚ ਦੇ ਸੂਬਾ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਕਿਹਾ ਕਿ ਦੇਸ਼ ਭਰ ਤੋਂ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਸੜਕ 'ਤੇ ਆ ਚੁੱਕਿਆ ਹੈ | ਹੁਣ ਸਭ ਨੇ ਇਕੱਠੇ ਹੋ ਕੇ ਵਿਰੋਧ ਜਤਾਉਣਾ ਹੈ | ਉਨ੍ਹਾਂ ਕਿਹਾ ਕਿ ਦਿੱਲੀ 'ਚ 26 ਤੇ 27 ਨਵੰਬਰ ਨੂੰ ਦਿੱਲੀ 'ਚ ਸੰਘਰਸ਼ ਦਾ ਪ੍ਰੋਗਰਾਮ ਬਣ ਰਿਹਾ ਹੈ ਜਿਸ ਵਿਚ ਦੇਸ਼ ਭਰ ਦੇ ਸੂਬਿਆਂ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਤੇ ਬਿਹਾਰ ਤੋਂ ਕਿਸਾਨ 26 ਨਵੰਬਰ ਤੋਂ ਦਿੱਲੀ ਵੱਲ ਕੂਚ ਕਰਨਗੇ |
ਜਿਣਸਾਂ 'ਤੇ ਲਾਈ ਰੋਕ ਨੇ ਸਾਬਤ ਕੀਤਾ ਕਿ ਸੰਸਦ 'ਚ ਬਿੱਲ ਧੱਕੇ ਨਾਲ ਪਾਸ ਕੀਤੇ-ਅਕਾਲੀ ਦਲ
ਚੰਡੀਗੜ੍ਹ, (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਪੰਜਾਬ ਤੇ ਰਾਜਸਥਾਨ ਤੋਂ ਝੋਨੇ ਤੇ ਬਾਜਰੇ ਦੀ ਫ਼ਸਲ ਦੀ ਆਮਦ 'ਤੇ ਲਾਈ ਪਾਬੰਦੀ ਇਸ ਗੱਲ ਦਾ ਸਬੂਤ ਹੈ ਕਿ ਖੇਤੀਬਾੜੀ ਬਿੱਲ ਸੰਸਦ 'ਚ ਧੱਕੇ ਨਾਲ ਪਾਸ ਕਰਵਾਏ ਗਏ ਤੇ ਇਨ੍ਹਾਂ ਲਈ ਇਸ ਨਾਲ ਪ੍ਰਭਾਵਿਤ ਹੋਣ ਵਾਲੀਆਂ ਧਿਰਾਂ ਨੰੂ ਵੀ ਆਪਣੇ ਹਿੱਤਾਂ ਦੀ ਰਾਖੀ ਵਾਸਤੇ ਸੁਝਾਅ ਦੇਣ ਦਾ ਮੌਕਾ ਨਹੀਂ ਦਿੱਤਾ ਗਿਆ | ਇੱਥੇ ਜਾਰੀ ਕੀਤੇ ਬਿਆਨ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਭਾਵੇਂ ਭਾਜਪਾ ਇਹ ਹਊਆ ਖੜ੍ਹਾ ਕਰਨਾ ਚਾਹੁੰਦੀ ਹੈ ਕਿ 'ਇਕ ਦੇਸ਼, ਇਕ ਮੰਡੀ' ਦੀ ਭਾਵਨਾ ਹੀ ਖੇਤੀਬਾੜੀ ਬਿੱਲਾਂ ਦੇ ਪਿੱਛੇ ਹੈ ਪਰ ਹਰਿਆਣਾ 'ਚ ਇਸ ਦੇ ਆਪਣੇ ਹੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜ਼ਿਲ੍ਹਾ ਪ੍ਰਸ਼ਾਸਨਾਂ ਨੰੂ ਹਦਾਇਤਾਂ ਦਿੱਤੀਆਂ ਹਨ ਕਿ ਉਹ ਹੋਰਨਾਂ ਰਾਜਾਂ ਤੋਂ ਹਰਿਆਣਾ 'ਚ ਕਿਸਾਨਾਂ ਦੀਆਂ ਜਿਣਸਾਂ ਲਿਆਉਣ ਤੋਂ ਰੋਕਣ | ਉਨ੍ਹਾਂ ਕਿਹਾ ਕਿ ਇਸ ਗੱਲ ਨੇ ਸ਼ੋ੍ਰਮਣੀ ਅਕਾਲੀ ਦਲ ਦਾ ਇਹ ਦਾਅਵਾ ਸਹੀ ਸਾਬਤ ਕੀਤਾ ਹੈ ਕਿ ਕਿਸਾਨਾਂ, ਖੇਤ ਮਜ਼ਦੂਰਾਂ ਤੇ ਆੜ੍ਹਤੀਆਂ ਨਾਲ ਵੀ ਖੇਤੀ ਬਿੱਲਾਂ ਬਾਰੇ ਕੋਈ ਸਲਾਹ ਨਹੀਂ ਲਈ ਗਈ |

ਦੁਸ਼ਯੰਤ ਤੇ ਰਣਜੀਤ ਸਿੰਘ ਦੇ ਭਾਜਪਾ ਨਾਲੋਂ ਤੋੜ-ਵਿਛੋੜੇ ਲਈ ਕਿਸਾਨਾਂ ਨੇ ਕੀਤੇ ਕਮਰਕੱਸੇ

ਡੱਬਵਾਲੀ, 30 ਸਤੰਬਰ (ਇਕਬਾਲ ਸਿੰਘ ਸ਼ਾਂਤ)-ਹਰਿਆਣਾ 'ਚ ਭਾਜਪਾ ਸਹਿਯੋਗੀ ਸਿਆਸਤਦਾਨਾਂ ਦੇ ਅਕਾਲੀ ਦਲ ਵਾਂਗ ਭਾਜਪਾ ਨਾਲੋਂ ਤੋੜ-ਵਿਛੋੜੇ ਲਈ ਕਿਸਾਨਾਂ ਨੇ ਕਮਰਕੱਸੇ ਕਰ ਲਏ ਹਨ | ਹਰਿਆਣਾ ਦੇ 17 ਕਿਸਾਨ ਸੰਗਠਨਾਂ ਨੇ 6 ਅਕਤੂਬਰ ਨੂੰ ਸਿਰਸਾ 'ਚ ਹਰਿਆਣਾ ਦੇ ੳੱੁਪ ਮੁੱਖ ...

ਪੂਰੀ ਖ਼ਬਰ »

ਅੱਜ ਫਿਰ ਸਿੱਟ ਸਾਹਮਣੇ ਪੇਸ਼ ਨਹੀਂ ਹੋਇਆ ਸੁਮੇਧ ਸੈਣੀ

ਸਿਹਤ ਠੀਕ ਨਾ ਹੋਣ ਬਾਰੇ ਵਕੀਲ ਨੇ ਭੇਜਿਆ ਸੰਦੇਸ਼

ਐੱਸ.ਏ.ਐੱਸ. ਨਗਰ, 30 ਸਤੰਬਰ (ਜਸਬੀਰ ਸਿੰਘ ਜੱਸੀ)-ਬਲਵੰਤ ਸਿੰਘ ਮੁਲਤਾਨੀ ਮਾਮਲੇ 'ਚ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਅੱਜ ਫਿਰ ਸਿੱਟ ਸਾਹਮਣੇ ਪੇਸ਼ ਨਹੀਂ ਹੋਇਆ | ਸਿੱਟ ਦੇ ਮੁਖੀ ਐੱਸ. ਪੀ. (ਡੀ.) ਹਰਮਨਦੀਪ ਸਿੰਘ ਹਾਂਸ, ਡੀ. ਐੱਸ. ਪੀ. (ਡੀ.) ਬਿਕਰਮਜੀਤ ਸਿੰਘ ਬਰਾੜ, ਡੀ. ...

ਪੂਰੀ ਖ਼ਬਰ »

ਬਾਰ, ਮੈਰਿਜ ਪੈਲੇਸ, ਹੋਟਲ ਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫ਼ੀਸ ਤੇ ਤਿਮਾਹੀ ਅਨੁਮਾਨਿਤ ਫ਼ੀਸ ਮੁਆਫ਼ ਕਰਨ ਨੂੰ ਮਨਜ਼ੂਰੀ

ਚੰਡੀਗੜ੍ਹ, 30 ਸਤੰਬਰ (ਅਜੀਤ ਬਿਊਰੋ)-ਮੰਤਰੀਆਂ ਦੇ ਸਮੂਹ ਵਲੋਂ ਕੀਤੀਆਂ ਸਿਫ਼ਾਰਸ਼ਾਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਬਾਰ, ਮੈਰਿਜ ਪੈਲੇਸ, ਹੋਟਲ ਤੇ ਰੈਸਟੋਰੈਂਟਾਂ ਦੀ ਸਾਲ 2020-21 ਲਈ ਅਪੈ੍ਰਲ ਤੋਂ ਸਤੰਬਰ 2020 ...

ਪੂਰੀ ਖ਼ਬਰ »

ਮਜੀਠ ਮੰਡੀ 'ਚੋਂ ਗ਼ਾਇਬ ਹੋਈ 'ਮਜੀਠ'

ਅਣਵੰਡੇ ਪੰਜਾਬ ਦੀ ਜੜ੍ਹੀ-ਬੂਟੀਆਂ ਦੀ ਸਭ ਤੋਂ ਵੱਡੀ ਮੰਡੀ

ਸੁਰਿੰਦਰ ਕੋਛੜ ਅੰਮਿ੍ਤਸਰ, 30 ਸਤੰਬਰ-ਪੁਰਾਣੇ ਅਣਵੰਡੇ ਪੰਜਾਬ ਦੀ ਜੜੀ-ਬੂਟੀਆਂ ਦੀ ਸਭ ਤੋਂ ਵੱਡੀ ਅਤੇ 264 ਵਰ੍ਹੇ ਪੁਰਾਣੀ ਮਜੀਠ ਮੰਡੀ 'ਚੋਂ ਮੰਡੀ ਦੇ ਨਾਂਅ ਦੀ ਅਸਲ ਪਹਿਚਾਣ ਭਾਵ 'ਮਜੀਠ' ਗ਼ਾਇਬ ਹੋ ਚੁੱਕੀ ਹੈ | ਆਲਮ ਇਹ ਹੈ ਕਿ ਮੰਡੀ ਵਿਚਲੇ ਪੁਰਾਣੇ ਅਤੇ ਨਵੇਂ ...

ਪੂਰੀ ਖ਼ਬਰ »

ਸਾਬਕਾ ਸਿੱਖਿਆ ਸਕੱਤਰ, ਤਿੰਨ ਵੀ. ਸੀਜ਼., ਪ੍ਰੋ ਵੀ. ਸੀਜ਼. ਸਮੇਤ 160 ਵਿੱਦਿਆ ਸ਼ਾਸਤਰੀਆਂ ਵਲੋਂ ਖੇਤੀ ਬਿੱਲਾਂ ਦਾ ਵਿਰੋਧ

ਖੰਨਾ, 30 ਸਤੰਬਰ (ਹਰਜਿੰਦਰ ਸਿੰਘ ਲਾਲ)-160 ਤੋਂ ਜ਼ਿਆਦਾ ਸਾਬਕਾ ਸਿੱਖਿਆ ਸ਼ਾਸਤਰੀਆਂ ਜਿਨ੍ਹਾਂ 'ਚ ਸਾਬਕਾ ਸਿੱਖਿਆ ਸਕੱਤਰ, ਤਿੰਨ ਸਾਬਕਾ ਵਾਇਸ ਚਾਂਸਲਰ, ਪ੍ਰੋ ਵਾਇਸ ਚਾਂਸਲਰ, 6 ਡੀ. ਪੀ. ਆਈ. ਕਾਲਜ, ਤਿੰਨ ਚੇਅਰਮੈਨ ਅਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਹਨ ਵਲੋਂ ਖੇਤੀ ...

ਪੂਰੀ ਖ਼ਬਰ »

ਬਹਿਬਲ ਗੋਲੀ ਕਾਂਡ-ਐਸ.ਪੀ. ਬਿਕਰਮਜੀਤ ਸਿੰਘ ਨੂੰ ਅਹੁਦੇ 'ਤੇ ਮੁੜ ਬਹਾਲ ਕਰਨ ਦੇ ਹੁਕਮ

ਫ਼ਰੀਦਕੋਟ, 30 ਸਤੰਬਰ (ਸਰਬਜੀਤ ਸਿੰਘ)-ਬਹਿਬਲ ਗੋਲੀ ਕਾਂਡ 'ਚ ਮੁਲਜ਼ਮ ਵਜੋਂ ਨਾਮਜ਼ਦ ਹੋਏ ਐਸ.ਪੀ. ਬਿਕਰਮਜੀਤ ਸਿੰਘ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਐਸ.ਪੀ. ਦੇ ਅਹੁਦੇ 'ਤੇ ਮੁੜ ਬਹਾਲ ਕਰਨ ਦੇ ਆਦੇਸ਼ ਦਿੱਤੇ ਗਏ ਹਨ | ਐੱਸ.ਪੀ. ਬਿਕਰਮਜੀਤ ਸਿੰਘ ਨੂੰ ਬਹਿਬਲ ...

ਪੂਰੀ ਖ਼ਬਰ »

ਸਰੋਂ੍ਹ ਦੇ ਤੇਲ 'ਚ ਹੁਣ ਨਹੀਂ ਮਿਲਾਇਆ ਜਾ ਸਕੇਗਾ ਦੂਜਾ ਤੇਲ

* ਅੱਜ ਤੋਂ ਪ੍ਰਭਾਵੀ ਹੋਣਗੇ ਕੇਂਦਰ ਸਰਕਾਰ ਦੇ ਆਦੇਸ਼ * ਜਾਂਚ ਲਈ ਸਿਹਤ ਵਿਭਾਗ 'ਤੇ ਵੀ ਰਹਿਣਗੀਆਂ ਹੁਣ ਨਜ਼ਰਾਂ

ਜਲੰਧਰ, 30 ਸਤੰਬਰ (ਸ਼ਿਵ ਸ਼ਰਮਾ)-ਕੇਂਦਰ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਹੁਣ ਸਰੋਂ੍ਹ ਦੇ ਤੇਲ 'ਚ ਕਿਸੇ ਤਰ੍ਹਾਂ ਦਾ ਦੂਜਾ ਤੇਲ ਨਹੀਂ ਮਿਲਾਇਆ ਜਾ ਸਕੇਗਾ | 1 ਅਕਤੂਬਰ ਤੋਂ ਕੇਂਦਰ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਖਪਤਕਾਰ ਨੂੰ ਸ਼ੁੱਧ ਸਰੋਂ੍ਹ ਦਾ ਤੇਲ ਹੀ ਦੇਣਾ ਪਏਗਾ ...

ਪੂਰੀ ਖ਼ਬਰ »

ਗੁਰਇਕਬਾਲ ਸਿੰਘ ਦੀ ਨੌਕਰੀ ਵਿਰੁੱਧ ਹਾਈਕੋਰਟ ਜਾਣਗੇ ਟੈੱਸਟ ਪਾਸ ਉਮੀਦਵਾਰ

ਚੰਡੀਗੜ੍ਹ, 30 ਸਤੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ 'ਚ 1192 ਕਲਰਕਾਂ ਦੀ ਭਰਤੀ ਲਈ ਟੈੱਸਟ ਪਾਸ ਕਰਕੇ ਨੌਕਰੀ ਜੁਆਇਨਿੰਗ ਦੀ ਉਡੀਕ ਕਰ ਰਹੇ ਉਮੀਦਵਾਰਾਂ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤੇ ਗੁਰਇਕਬਾਲ ਸਿੰਘ ਦੀ ਨੌਕਰੀ ਵਿਰੁੱਧ ਹਾਈਕੋਰਟ ਜਾਣ ਦਾ ...

ਪੂਰੀ ਖ਼ਬਰ »

ਮੈਟਿ੍ਕ ਪੱਧਰ ਦੀ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ 29 ਤੋਂ

ਐੱਸ.ਏ.ਐੱਸ. ਨਗਰ, 30 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸ਼ਨ 2020-21 ਦੀ ਤੀਜੀ ਤਿਮਾਹੀ ਵਿਚ ਮੈਟਿ੍ਕ ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲੈਣ ਲਈ ਸਮਾਂ ਸਾਰਨੀ ਜਾਰੀ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ...

ਪੂਰੀ ਖ਼ਬਰ »

ਕਾਂਗਰਸ ਤੇ ਗਾਇਕਾਂ ਵਲੋਂ ਖੇਤੀ ਬਿੱਲਾਂ ਦੇ ਵਿਰੋਧ 'ਚ ਰੈਲੀ

ਗੋਨਿਆਣਾ, 30 ਸਤੰਬਰ (ਮਨਦੀਪ ਸਿੰਘ ਮੱਕੜ/ ਬਰਾੜ. ਆਰ. ਸਿੰਘ, ਲਛਮਣ ਦਾਸ ਗਰਗ)-ਖੇਤੀ ਬਿੱਲਾਂ ਦੇ ਵਿਰੋਧ ਵਿਚ ਤੇ ਕਿਸਾਨਾਂ ਦੇ ਹੱਕ 'ਚ ਅੱਜ ਸਥਾਨਕ ਪੁਰਾਣੀ ਅਨਾਜ ਮੰਡੀ ਵਿਚ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਅਗਵਾਈ ਵਿਚ ਕਿਸਾਨਾਂ, ਕਾਂਗਰਸੀ ...

ਪੂਰੀ ਖ਼ਬਰ »

ਹੈਪੀ ਸੰਧੂ ਦੀ ਅਗਵਾਈ 'ਚ ਕਿਸਾਨਾਂ ਵਲੋਂ ਭਾਜਪਾ ਆਗੂ ਕਾਲੀਆ ਤੇ ਹੰਸ ਰਾਜ ਹੰਸ ਦੀ ਕੋਠੀ ਦਾ ਘਿਰਾਓ

* ਨਕੋਦਰ ਤੋਂ ਟਰੈਕਟਰਾਂ 'ਤੇ ਸਵਾਰ ਹੋ ਕੇ ਪੁੱਜੇ ਕਿਸਾਨ-ਕਾਲੀਆਂ ਝੰਡੀਆਂ ਨਾਲ ਕੀਤਾ ਵਿਖਾਵਾ * ਕੇਂਦਰ ਸਰਕਾਰ ਦਾ ਪੁਤਲਾ ਸਾੜਿਆ

ਜਲੰਧਰ, 30 ਸਤੰਬਰ (ਜਸਪਾਲ ਸਿੰਘ)-ਆਲ ਪੰਜਾਬ ਟਰੱਕ ਆਪ੍ਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ ਸੰਧੂ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ 'ਚ ਇਕੱਤਰ ਹੋਏ ਨਕੋਦਰ ਹਲਕੇ ਦੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਵਪਾਰੀਆਂ ਤੇ ਟਰਾਂਸਪੋਰਟਰਾਂ ਵਲੋਂ ਭਾਜਪਾ ਆਗੂ ਮਨੋਰੰਜਨ ...

ਪੂਰੀ ਖ਼ਬਰ »

ਬਾਦਲ ਮੋਰਚੇ 'ਚੋਂ ਪਰਤਦਿਆਂ ਹਾਦਸੇ 'ਚ ਜ਼ਖ਼ਮੀ ਹੋਏ ਕਿਸਾਨ ਨੇ ਦਮ ਤੋੜਿਆ

ਮੰਗਾਂ ਮੰਨਣ ਤੱਕ ਮਿ੍ਤਕ ਦਾ ਸਸਕਾਰ ਨਹੀਂ ਕਰਾਂਗੇ-ਭੈਣੀਬਾਘਾ

ਮਾਨਸਾ, 30 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿਛਲੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਕੇਂਦਰ ਸਰਕਾਰ ਵਲੋਂ ਖੇਤੀ ਵਿਰੋਧੀ ਬਿੱਲਾਂ ਖ਼ਿਲਾਫ਼ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਪਿੰਡ ਬਾਦਲ 'ਚ ਲਗਾਏ ਮੋਰਚੇ ਤੋਂ ਵਾਪਸ ...

ਪੂਰੀ ਖ਼ਬਰ »

ਸਿੱਧੂ ਮੂਸੇਵਾਲਾ ਦੀ ਗਿ੍ਫ਼ਤਾਰੀ ਨਾ ਹੋਣ 'ਤੇ ਹਾਈਕੋਰਟ ਵਲੋਂ ਡੀ.ਜੀ.ਪੀ. ਸਮੇਤ ਹੋਰ ਅਧਿਕਾਰੀਆਂ ਨੂੰ ਨੋਟਿਸ

ਨਵਾਂਸ਼ਹਿਰ, 30 ਸਤੰਬਰ (ਗੁਰਬਖ਼ਸ਼ ਸਿੰਘ ਮਹੇ)-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮੁਕੱਦਮੇ ਦਰਜ ਹੋਣ ਦੇ ਬਾਵਜੂਦ ਪੁਲਿਸ ਵਲੋਂ ਉਸ ਨੂੰ ਗਿ੍ਫ਼ਤਾਰ ਨਾ ਕਰਨ ਕਰਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਦੇ ਡੀ.ਜੀ.ਪੀ. ...

ਪੂਰੀ ਖ਼ਬਰ »

ਪਾਕਿ ਨਿਆਂ ਵਿਵਸਥਾ ਤੇ ਸ਼ਾਸਨ 'ਚ ਪਾਕਿ ਫ਼ੌਜ ਦੇ ਜਰਨੈਲਾਂ ਨੂੰ ਛੂਹਣ ਦੀ ਹਿੰਮਤ ਨਹੀਂ-ਰਾਜਾ

ਅੰਮਿ੍ਤਸਰ, 30 ਸਤੰਬਰ (ਸੁਰਿੰਦਰ ਕੋਛੜ)-ਗਿਲਗਿਤ-ਬਾਲਟਿਸਤਾਨ ਦੀ ਕੌਮੀ ਪਾਰਟੀ ਜੇ. ਕੇ. ਜੀ. ਬੀ. ਐੱਲ. ਦੇ ਪ੍ਰਧਾਨ ਸੱਯਾਦ ਰਾਜਾ ਨੇ ਕਿਹਾ ਹੈ ਕਿ ਪਾਕਿਸਤਾਨੀ ਨਿਆਂ ਵਿਵਸਥਾ ਅਤੇ ਸ਼ਾਸਨ ਪਾਕਿ ਫ਼ੌਜ ਦੇ ਜਰਨੈਲਾਂ ਨੂੰ ਛੂਹਣ ਦੀ ਹਿੰਮਤ ਨਹੀਂ ਕਰ ਸਕਦਾ ਅਤੇ ਇਮਰਾਨ ...

ਪੂਰੀ ਖ਼ਬਰ »

215 ਪਾਕਿ ਨਾਗਰਿਕ ਤੇ ਵਿਦਿਆਰਥੀ ਦੇਸ਼ ਰਵਾਨਾ

ਖਾਸਾ, 30 ਸਤੰਬਰ (ਗੁਰਨੇਕ ਸਿੰਘ ਪੰਨੂ)-ਕੋਰੋਨਾ ਵਾਇਰਸ ਦੌਰਾਨ ਭਾਰਤ 'ਚ ਫਸੇ ਪਾਕਿਸਤਾਨੀ ਨਾਗਰਿਕ ਤੇ ਕਸ਼ਮੀਰੀ ਵਿਦਿਆਰਥੀ ਅੱਜ ਅਟਾਰੀ ਸਰਹੱਦ ਪਹੁੰਚੇ ਜਿੱਥੇ ਉਨ੍ਹਾਂ ਦੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਕਰੀਨਿੰਗ ਕਰਨ ਉਪਰੰਤ ਇੰਮੀਗਰੇਸ਼ਨ ਸਬੰਧੀ ...

ਪੂਰੀ ਖ਼ਬਰ »

ਬਾਬਾ ਸੇਵਾ ਸਿੰਘ ਦੀ ਬਰਸੀ ਕੱਲ੍ਹ

ਸ੍ਰੀ ਮੁਕਤਸਰ ਸਾਹਿਬ, 30 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਬੂੜਾ ਗੁੱਜਰ ਰੋਡ 'ਤੇ ਸਥਿਤ ਗੁਰਦੁਆਰਾ ਗੁਰੂ ਨਾਨਕ ਨਿਵਾਸ ਦੇ ਸੰਸਥਾਪਕ ਸੰਤ ਬਾਬਾ ਸੇਵਾ ਸਿੰਘ ਦੀ ਬਰਸੀ ਜੋ ਕਿ ਹਰ ਸਾਲ 2 ਅਕਤੂਬਰ ਨੂੰ ਮਨਾਈ ਜਾਂਦੀ ਹੈ ਮੌਕੇ ਇਸ ਵਾਰ ਮਹਾਂਮਾਰੀ ਕੋਵਿਡ-19 ਫੈਲਣ ...

ਪੂਰੀ ਖ਼ਬਰ »

ਕਿਸਾਨ ਵਿਰੋਧੀ ਕਾਨੂੰਨ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਵਲੋਂ ਭਾਜਪਾ ਆਗੂਆਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਫ਼ੈਸਲਾ

ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਕਿਸਾਨ ਵਿਰੋਧੀ ਕਾਨੂੰਨ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਵਲੋਂ ਭਾਜਪਾ ਆਗੂਆਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਆੜ੍ਹਤੀਆਂ ਨਾਲ ਗੱਲਬਾਤ ਕਰਨ ਲਈ ਪੰਜਾਬ ਭਾਜਪਾ ਨੇ ਬਣਾਈ ਸੱਤ ਮੈਂਬਰੀ ਤਾਲਮੇਲ ਕਮੇਟੀ

ਚੰਡੀਗੜ੍ਹ, 30 ਸਤੰਬਰ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਨਾਲ ਗੱਠਜੋੜ ਟੁੱਟਣ ਦੇ ਬਾਅਦ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆੜ੍ਹਤੀ ਸੰਗਠਨਾਂ ਨਾਲ ਗੱਲਬਾਤ ਕਰਨ, ਉਨ੍ਹਾਂ ਦੇ ਵਿਸ਼ੇ ਨੂੰ ਜਾਣਨ ਅਤੇ ਆਪਣੇ ਵਿਚਾਰ ਪੇਸ਼ ਕਰਨ ਲਈ ਸੱਤ ਮੈਂਬਰਾਂ ਦੀ ...

ਪੂਰੀ ਖ਼ਬਰ »

ਆਲੂਆਂ ਦੀ ਕਾਸ਼ਤ ਥੱਲੇ ਰਕਬਾ ਵਧਣ ਦੀ ਸੰਭਾਵਨਾ

ਭਗਵਾਨ ਦਾਸ ਪਟਿਆਲਾ, 30 ਸਤੰਬਰ-ਇਸ ਵਾਰ ਆਲੂਆਂ ਦੀ ਕਾਸ਼ਤ ਥੱਲੇ ਰਕਬਾ ਵਧਣ ਦੀ ਸੰਭਾਵਨਾ ਹੈ | ਅੱਜ ਕੱਲ੍ਹ ਪ੍ਰਚੂਨ 'ਚ ਆਲੂ 40 ਰੁਪਏ ਪ੍ਰਤੀ ਕਿੱਲੋ ਵਿੱਕ ਰਹੇ ਹਨ ਜਦੋਂ ਕਿ ਥੋਕ 'ਚ 2800 ਰੁਪਏ ਦਾ ਕੱਟਾ (50 ਕਿੱਲੋ) ਵਿੱਕ ਰਿਹਾ ਹੈ | ਜਿਨ੍ਹਾਂ ਵਪਾਰੀਆਂ ਨੇ ਜਾਂ ...

ਪੂਰੀ ਖ਼ਬਰ »

ਚੀਨ ਵਾਂਗ ਮੋਦੀ ਵੀ ਤਾਨਾਸ਼ਾਹੀ ਕਰਨ ਲੱਗਾ-ਉਗਰਾਹਾਂ

ਕਿਹਾ- ਕਿਸਾਨਾਂ ਦਾ ਸੰਘਰਸ਼ ਮੋਦੀ ਦੀ ਜ਼ਿੱਦ ਤੋੜ ਸੁੱਟੇਗਾ

ਸੰਗਰੂਰ, 30 ਸਤੰਬਰ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਵਾਂਗ ਆਪਣੇ ਦੇਸ਼ ਦੇ ਲੋਕਾਂ ਦੀ ਆਵਾਜ਼ ਦਬਾਉਣ ਲਈ ਪੂਰਾ ਜ਼ੋਰ ...

ਪੂਰੀ ਖ਼ਬਰ »

-ਮਾਮਲਾ ਪੋਸਟ ਮੈਟਿ੍ਕ ਸਕਾਲਰਸ਼ਿਪ ਯੋਜਨਾ ਦਾ-

ਸੂਬੇ ਦੇ 1650 ਅਨਏਡਿਡ ਕਾਲਜ ਐੱਸ.ਸੀ. ਵਿਦਿਆਰਥੀਆਂ ਦੇ ਦਾਖ਼ਲਿਆਂ ਨੂੰ ਲੈ ਕੇ ਫਸੇ ਕਸੂਤੀ ਸਥਿਤੀ 'ਚ

ਪਟਿਆਲਾ, 30 ਸਤੰਬਰ (ਗੁਰਵਿੰਦਰ ਸਿੰਘ ਔਲਖ)-ਪੰਜਾਬ ਸਰਕਾਰ ਵਲੋਂ ਪਿਛਲੇ ਚਾਰ ਸਾਲਾਂ ਤੋਂ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਫ਼ੀਸਾਂ ਦਾ ਕਰੋੜਾਂ ਰੁਪਿਆ ਜਾਰੀ ਨਾ ਕਰਨ ਕਾਰਨ ਸੂਬੇ ਦੇ 1650 ਅਨਏਡਿਡ ਕਾਲਜ ਹੁਣ ਉਪਰੋਕਤ ਯੋਜਨਾ ਦੇ ਦਾਇਰੇ 'ਚ ਆਉਂਦੇ ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਦੇ ਸਮਰਥਕ ਸ਼ੋ੍ਰਮਣੀ ਕਮੇਟੀ ਦੇ ਮੀਤ ਸਕੱਤਰ ਤਜਿੰਦਰ ਸਿੰਘ ਪੱਡਾ ਦੀ ਕੁਰੂਕਸ਼ੇਤਰ 'ਚ ਬਦਲੀ

ਅੰਮਿ੍ਤਸਰ, 30 ਸਤੰਬਰ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਇਕ ਮੀਤ ਸਕੱਤਰ ਦੀ ਅਚਾਨਕ ਬਦਲੀ ਕਰਦਿਆਂ ਉਸ ਨੂੰ ਸਜ਼ਾ ਵਜੋਂ ਕੁਰੂਕਸ਼ੇਤਰ ਭੇਜੇ ਜਾਣ ਦੀ ਸੂਚਨਾ ਮਿਲੀ ਹੈ | ਵੇਰਵਿਆਂ ਅਨੁਸਾਰ ਤੇਜਿੰਦਰ ਸਿੰਘ ਪੱਡਾ ਨਾਂਅ ਦਾ ਇਹ ਮੀਤ ...

ਪੂਰੀ ਖ਼ਬਰ »

ਫਰਾਂਸ ਦੀ ਬਹੁਕੌਮੀ ਕੰਪਨੀ ਏਅਰ ਲਿਕਵਿਡ ਰਾਜਪੁਰਾ 'ਚ ਆਪਣੀ ਪਹਿਲੀ ਉਦਯੋਗਿਕ ਇਕਾਈ ਸਥਾਪਤ ਕਰੇਗੀ

ਚੰਡੀਗੜ੍ਹ, 30 ਸਤੰਬਰ (ਅਜੀਤ ਬਿਊਰੋ)-ਦੇਸ਼ 'ਚ ਆਪਣੇ ਵਿਸਥਾਰ ਲਈ ਪੰਜਾਬ ਨੂੰ ਨਿਵੇਸ਼ ਲਈ ਤਰਜ਼ੀਹੀ ਥਾਂ ਮੰਨਦਿਆਂ ਫਰਾਂਸ ਦੀ ਬਹੁਕੌਮੀ ਕੰਪਨੀ ਏਅਰ ਲਿਕਵਿਡ ਜੋ ਗੈਸਾਂ, ਤਕਨੀਕ ਅਤੇ ਉਦਯੋਗ ਤੇ ਸਿਹਤ ਸਬੰਧੀ ਸੇਵਾਵਾਂ 'ਚ ਵਿਸ਼ਵ ਦੀ ਮੋਹਰੀ ਕੰਪਨੀ ਹੈ, ਨੇ ...

ਪੂਰੀ ਖ਼ਬਰ »

ਪੰਜਾਬ ਪੇਂਡੂ ਵਿਕਾਸ ਵਿਭਾਗ ਨੂੰ 14ਵੇਂ ਵਿੱਤ ਕਮਿਸ਼ਨ ਦਾ 1539 ਕਰੋੜ ਰੁਪਏ ਬਕਾਇਆ ਮਿਲਿਆ

ਚੰਡੀਗੜ੍ਹ, 30 ਸਤੰਬਰ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ 1539 ਕਰੋੜ ਰੁਪਏ ਦੀ ਰਾਸ਼ੀ ਨਾਲ ਸੂਬੇ ਦੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ ਜੋ 14ਵੇਂ ਵਿੱਤ ਕਮਿਸ਼ਨ ਦੇ ਬਕਾਇਆ ਫ਼ੰਡਾਂ ਤੋਂ ਜਾਰੀ ਕੀਤੀ ਗਈ ਹੈ | ਇਹ ਫ਼ੰਡ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਖ਼ਲ ...

ਪੂਰੀ ਖ਼ਬਰ »

ਲਹਿਰਾਗਾਗਾ 'ਚ ਲੱਗੇ ਰੁਜ਼ਗਾਰ ਮੇਲੇ 'ਚ 300 ਨੌਜਵਾਨਾਂ ਨੂੰ ਮਿਲਿਆ ਰੁਜ਼ਗਾਰ

ਲਹਿਰਾਗਾਗਾ, 30 ਸਤੰਬਰ (ਗਰਗ, ਢੀਂਡਸਾ, ਗੋਇਲ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਅੱਜ ਇੱਥੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉੱਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਦੇ ਯਤਨਾਂ ਸਦਕਾ ...

ਪੂਰੀ ਖ਼ਬਰ »

ਮਥੁਰਾ 'ਚ ਕ੍ਰਿਸ਼ਨ ਜਨਮ ਅਸਥਾਨ ਨੇੜਿਓਂ ਮਸਜਿਦ ਹਟਾਉਣ ਸਬੰਧੀ ਪਟੀਸ਼ਨ ਖ਼ਾਰਜ

ਮûਰਾ, 30 ਸਤੰਬਰ (ਏਜੰਸੀ)-ਮûਰਾ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਉਸ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ 'ਚ ਭਗਵਾਨ ਕਿ੍ਸ਼ਨ ਦੇ ਜਨਮ ਸਥਾਨ ਨੇੜੇ ਬਣੀ ਇਕ ਮਸਜਿਦ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ | ਪਟੀਸ਼ਨਕਰਤਾਵਾਂ ਦੇ ਵਕੀਲ ਹਰੀ ਸ਼ੰਕਰ ਜੈਨ ਨੇ ਦੱਸਿਆ ਕਿ ...

ਪੂਰੀ ਖ਼ਬਰ »

ਖ਼ਾਲਿਸਤਾਨ ਦਾ ਪ੍ਰਚਾਰ ਮਾਮਲੇ 'ਚ ਟਵਿੱਟਰ ਖ਼ਿਲਾਫ ਕਾਰਵਾਈ ਦੀ ਮੰਗ ਸਬੰਧੀ ਪਟੀਸ਼ਨ ਖ਼ਾਰਜ

ਨਵੀਂ ਦਿੱਲੀ, 30 ਸਤੰਬਰ (ਏਜੰਸੀ)-ਦਿੱਲੀ ਹਾਈ ਕੋਰਟ ਨੇ ਖ਼ਾਲਿਸਤਾਨ ਨੂੰ ਉਤਸ਼ਾਹਿਤ ਕਰਨ ਦੀ ਸਾਜ਼ਿਸ਼ 'ਚ ਸ਼ਾਮਿਲ ਹੋਣ ਦੇ ਦੋਸ਼ 'ਚ ਟਵਿਟਰ ਖ਼ਿਲਾਫ਼ ਕਾਰਵਾਈ ਕਰਨ ਵਾਲੀ ਇਕ ਲੋਕ ਹਿੱਤ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ | ਜਸਟਿਸ ਹਿਮਾ ਕੋਹਲੀ ਅਤੇ ...

ਪੂਰੀ ਖ਼ਬਰ »

ਸ਼ਹੀਦ ਭਾਈ ਮਨੀ ਸਿੰਘ ਜੀ ਟਕਸਾਲ ਦੇ ਮੁਖੀ ਬਾਬਾ ਮੱਖਣ ਸਿੰਘ ਵਲੋਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਹੋਣ ਦੀ ਅਪੀਲ

ਅੰਮਿ੍ਤਸਰ, 30 ਸਤੰਬਰ (ਜਸਵੰਤ ਸਿੰਘ ਜੱਸ)-ਸ਼ਹੀਦ ਭਾਈ ਮਨੀ ਸਿੰਘ ਜੀ ਟਕਸਾਲ ਦੇ ਮੁਖੀ ਬਾਬਾ ਮੱਖਣ ਸਿੰਘ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਸੁਧਾਰ ਬਿੱਲਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਇਸ ਅਨਿਆਂ ਵਿਰੁੱਧ ਇਕਜੁੱਟ ...

ਪੂਰੀ ਖ਼ਬਰ »

ਪਾਕਿ 'ਚ 6 ਮਹੀਨਿਆਂ ਬਾਅਦ ਖੁੱਲ੍ਹੇ ਸਕੂਲ

ਅੰਮਿ੍ਤਸਰ, 30 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਕੋਵਿਡ-19 ਦੇ ਕਾਰਨ ਲਗਪਗ ਛੇ ਮਹੀਨਿਆਂ ਲਈ ਬੰਦ ਰਹਿਣ ਦੇ ਬਾਅਦ ਅੱਜ ਤੋਂ ਸਾਰੇ ਵਿੱਦਿਅਕ ਅਦਾਰੇ ਮੁੜ ਤੋਂ ਖੋਲ੍ਹ ਦਿੱਤੇ ਗਏ | ਪਾਕਿ 'ਚ ਕੋਰੋਨਾ ਲਾਗ ਕਾਰਨ ਤਿੰਨ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ | ਅੱਜ ...

ਪੂਰੀ ਖ਼ਬਰ »

ਸਰਕਾਰ ਵਲੋਂ ਪੀ.ਸੀ.ਐਸ. ਅਧਿਕਾਰੀਆਂ ਨੂੰ ਤਰੱਕੀ ਦੇ ਕੇ ਆਈ.ਏ.ਐਸ. ਬਣਾਉਣ ਲਈ ਯੂ.ਪੀ.ਐਸ.ਸੀ. ਨਾਲ ਮੀਟਿੰਗ

ਦਰਜਨ ਪੀ.ਸੀ.ਐਸ. ਅਧਿਕਾਰੀਆਂ ਨੂੰ ਆਈ.ਏ.ਐਸ. ਬਣਾਉਣ 'ਤੇ ਵਿਚਾਰਾਂ

ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਪੀ.ਸੀ.ਐਸ. ਅਧਿਕਾਰੀਆਂ ਨੂੰ ਤਰੱਕੀ ਦੇ ਕੇ ਆਈ.ਏ ਐਸ. ਬਣਾਉਣ ਲਈ ਪੰਜਾਬ ਸਰਕਾਰ ਵਲੋਂ ਯੂ.ਪੀ.ਐੱਸ.ਸੀ. ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਜਾਣਕਾਰੀ ਅਨੁਸਾਰ ਇਹ ਮੀਟਿੰਗ ਵਰਚੂਅਲ ਤਰੀਕੇ ...

ਪੂਰੀ ਖ਼ਬਰ »

ਪੀ.ਏ.ਯੂ. ਮਾਹਿਰਾਂ ਨੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਕਰਨ ਦੇ ਨੁਕਤੇ ਦੱਸੇ

ਪਰਾਲੀ ਨੂੰ ਖੇਤਾਂ 'ਚ ਅਤੇ ਖੇਤਾਂ ਦੇ ਬਾਹਰ ਸੰਭਾਲਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ

ਲੁਧਿਆਣਾ 30 ਸਤੰਬਰ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨੇ ਅੱਜ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੰਭਾਲ ਕਰਨ ਦੇ ਨੁਕਤੇ ਦੱਸੇ ਅਤੇ ਪਰਾਲੀ ਨੂੰ ਖੇਤਾਂ ਦੇ ਅੰਦਰ ਤੇ ਬਾਹਰ ਸੰਭਾਲਣ ਬਾਰੇ ...

ਪੂਰੀ ਖ਼ਬਰ »

ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਦੇਣਾ ਵਿਵਹਾਰਕ ਬਦਲ ਨਹੀਂ

ਨਵੀਂ ਦਿੱਲੀ, 30 ਸਤੰਬਰ (ਏਜੰਸੀ)-ਵਾਤਾਵਰਨ ਪ੍ਰਦੂਸ਼ਣ ਰੋਕਥਾਮ ਅਥਾਰਟੀ (ਈ.ਪੀ.ਸੀ.ਏ.) ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਉਤਪਾਦਿਤ ਝੋਨੇ ਦੇ ਪ੍ਰਤੀ ਕੁਇੰਟਲ 100 ਰੁਪਏ ਉਤਸ਼ਾਹਿਤ ਰਾਸ਼ੀ ਦੇਣਾ ਵਿਵਹਾਰਕ ਬਦਲ ਨਹੀਂ ਹੋ ਸਕਦਾ | ...

ਪੂਰੀ ਖ਼ਬਰ »

ਗੱਠਜੋੜ ਦੇ ਟੁੱਟਣ ਨਾਲ ਭਾਜਪਾ ਪੰਜਾਬ 'ਚ ਫੈਲੀ ਭਾਰੀ ਨਿਰਾਸ਼ਾ

ਖੱਬੇ ਪੱਖੀਆਂ ਨੇ ਪੰਜਾਬ ਲਈ ਚੰਗਾ ਸ਼ਗਨ ਕਿਹਾ r ਅਕਾਲੀ ਸਫਾਂ 'ਚ ਖ਼ੁਸ਼ੀ ਦੀ ਲਹਿਰ

ਮੇਜਰ ਸਿੰਘ ਜਲੰਧਰ, 30 ਸਤੰਬਰ-ਪਿਛਲੇ 24 ਸਾਲ ਤੋਂ ਆ ਰਹੇ ਦੇਸ਼ ਦੇ ਸਭ ਤੋਂ ਲੰਬੇ ਅਕਾਲੀ-ਭਾਜਪਾ ਗੱਠਜੋੜ ਦਾ ਆਖ਼ਰ ਕਿਸਾਨ ਸੰਘਰਸ਼ ਦੇ ਭਾਰੀ ਪੈ ਜਾਣ ਕਾਰਨ ਤੋੜ ਵਿਛੋੜਾ ਹੋ ਗਿਆ ਹੈ। ਗੱਠਜੋੜ ਦੇ ਟੁੱਟਣ ਨਾਲ ਚਿਰਾਂ ਤੋਂ ਪੰਜਾਬ ਦੀ ਸਿਆਸਤ 'ਚ ਆਈ ਖੜ੍ਹੋਤ ਟੁੱਟ ਕੇ ਨਵੇਂ ...

ਪੂਰੀ ਖ਼ਬਰ »

ਸਰਕਾਰ 2020-21 ਦੀ ਦੂਸਰੀ ਛਿਮਾਹੀ 'ਚ 4.34 ਲੱਖ ਕਰੋੜ ਦਾ ਲਵੇਗੀ ਉਧਾਰ

ਨਵੀਂ ਦਿੱਲੀ, 30 ਸਤੰਬਰ (ਏਜੰਸੀ)-ਵਿੱਤ ਮੰਤਰਾਲੇ ਵਲੋਂ ਬੁੱਧਵਾਰ ਨੂੰ ਦੱਸਿਆ ਗਿਆ ਹੈ ਕਿ ਕੋਵਿਡ-19 ਸੰਕਟ ਕਾਰਨ ਦੇਸ਼ ਦੀ ਅਰਥਵਿਵਸਥਾ ਪ੍ਰਭਾਵਿਤ ਹੋਣ ਦੇ ਚੱਲਦੇ ਸਰਕਾਰ ਚਾਲੂ ਵਿੱਤੀ ਸਾਲ ਦੀ ਦੂਸਰੀ ਛਿਮਾਹੀ 'ਚ ਆਪਣੇ ਜ਼ਰੂਰੀ ਖ਼ਰਚਿਆਂ ਦੀ ਪੂਰਤੀ ਲਈ 4.34 ਲੱਖ ...

ਪੂਰੀ ਖ਼ਬਰ »

ਸ਼ੋਪੀਆਂ ਫ਼ਰਜ਼ੀ ਮੁਕਾਬਲਾ: ਮਾਰੇ ਗਏ ਮਜ਼ਦੂਰਾਂ ਦੀਆਂ ਲਾਸ਼ਾਂ ਵਾਰਸਾਂ ਨੂੰ ਸੌਾਪੀਆਂ ਜਾਣਗੀਆ- ਆਈ.ਜੀ.

ਸ੍ਰੀਨਗਰ, 30 ਸਤੰਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਅਸ਼ਮਜੀਪੋਰਾ 'ਚ 18 ਜੁਲਾਈ ਨੂੰ ਹੋਏ ਫਰਜ਼ੀ ਮੁਕਾਬਲੇ ਦੌਰਾਨ ਅੱਤਵਾਦੀ ਸਮਝ ਕੇ ਮਾਰੇ ਗਏ ਰਾਜੌਰੀ ਜ਼ਿਲ੍ਹੇ ਦੇ 3 ਨੌਜਵਾਨ ਮਜ਼ਦੂਰਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ...

ਪੂਰੀ ਖ਼ਬਰ »

ਡੀ. ਐਮ. ਕੇ. ਰਾਜ ਸਭਾ ਮੈਂਬਰ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਸੁਪਰੀਮ ਕੋਰਟ 'ਚ ਦਿੱਤੀ ਚੁਣੌਤੀ

ਨਵੀਂ ਦਿੱਲੀ, 30 ਸਤੰਬਰ (ਏਜੰਸੀ)-ਡੀ. ਐਮ. ਕੇ. ਦੇ ਰਾਜ ਸਭਾ ਮੈਂਬਰ ਤਿਰੁਚੀ ਸਿਵਾ ਨੇ ਕਿਸਾਨਾਂ ਨਾਲ ਸਬੰਧਿਤ 3 ਨਵੇਂ ਖੇਤੀ ਕਾਨੂੰਨਾਂ ਦੀ ਸੰਵਿਧਾਨਕ ਮਾਨਤਾ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ | ਇਸ ਤੋਂ ਪਹਿਲਾਂ ਕੇਰਲ ਦੇ ਇਕ ਕਾਂਗਰਸੀ ਸੰਸਦ ਮੈਂਬਰ ਨੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX