ਨਵੀਂ ਦਿੱਲੀ, 30 ਸਤੰਬਰ (ਏਜੰਸੀ)- ਜੇਕਰ ਤੁਸੀਂ ਭਾਰਤੀ ਸਟੇਟ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ਜਾਂ ਕਿਸੇ ਹੋਰ ਬੈਂਕ ਦੇ ਗ੍ਰਾਹਕ ਹੋ ਤਾਂ ਤੁਹਾਡੇ ਕੋਲ ਇਕ ਸੰਦੇਸ਼ ਜ਼ਰੂਰ ਆਇਆ ਹੋਵੇਗਾ, ਜਿਸ 'ਚ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਤੁਹਾਡੇ ਕਾਰਡ ਤੋਂ ਇੰਟਰਨੈਸ਼ਨਲ ਲੈਣ-ਦੇਣ ਦੀਆਂ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ | ਇਹ ਤੁਹਾਡੀ ਸੁਰੱਖਿਆ ਲਈ ਹੀ ਕੀਤਾ ਗਿਆ ਹੈ | ਅਸਲ 'ਚ ਭਾਰਤੀ ਰਿਜ਼ਰਵ ਬੈਂਕ ਨੇ ਡੈਬਿਟ ਤੇ ਕ੍ਰੈਡਿਟ ਕਾਰਡ ਨੂੰ ਲੈ ਕੇ ਵੱਧ ਰਹੀਆਂ ਧੋਖਾਧੜੀਆਂ ਨੂੰ ਰੋਕਣ ਲਈ ਸਾਰੇ ਬੈਂਕਾਂ ਨੂੰ ਆਦੇਸ਼ ਦਿੱਤਾ ਸੀ ਕਿ ਉਹ ਬੇਵਜ੍ਹਾ ਗ੍ਰਾਹਕਾਂ ਦੇ ਕਾਰਡ 'ਚ ਇੰਟਰਨੈਸ਼ਨਲ ਸਹੂਲਤਾਂ ਨਾ ਦੇਣ, ਜਦੋਂ ਤੱਕ ਕਿ ਗ੍ਰਾਹਕ ਖੁਦ ਇਸ ਦੀ ਮੰਗ ਨਾ ਕਰਨ | ਇਸ ਤੋਂ ਇਲਾਵਾਂ ਇਨ੍ਹਾਂ ਕਾਰਡਾਂ ਨਾਲ ਸਬੰਧਿਤ ਕਈ ਹੋਰ ਬਦਲਾਅ ਕੀਤੇ ਗਏ ਹਨ, ਜਿਸ ਨਾਲ ਤੁਹਾਡਾ ਆਪਣੇ ਕਾਰਡ 'ਤੇ ਬਿਹਤਰ ਕੰਟਰੋਲ ਹੋਵੇਗਾ ਅਤੇ ਧੋਖਾਧੜੀ ਦਾ ਖਤਰਾ ਵੀ ਘਟੇਗਾ | ਸ਼ੁਰੂਆਤ 'ਚ ਡੈਬਿਟ ਜਾਂ ਕ੍ਰੈਡਿਟ ਕਾਰਡ ਦਾ ਇਸਤੇਮਾਲ ਸਿਰਫ ਪੀ.ਓ.ਐਸ. (ਪੁਆਂਇੰਟ ਆਫ ਸੇਲ) ਰਾਹੀਂ ਅਦਾਇਗੀ ਕਰਨ ਜਾਂ ਏ.ਟੀ.ਐਮ. ਤੋਂ ਪੈਸਾ ਕਢਵਾਉਣ ਲਈ ਕੀਤਾ ਜਾ ਸਕੇਗਾ | ਇਹ ਬਦਲਾਅ ਸਾਰੇ ਮੌਜੂਦਾ ਕਾਰਡਾਂ, ਨਵੇਂ ਕਾਰਡਾਂ ਜਾਂ ਰੀਨਿਊ ਕਾਰਡਾਂ 'ਤੇ ਲਾਗੂ ਹੋਵੇਗਾ | ਨਵੇਂ ਜਾਰੀ ਹੋਏ ਕਾਰਡਾਂ ਦਾ ਇਸਤੇਮਾਲ ਸਿਰਫ ਪੀ.ਓ.ਐਸ. ਜਾਂ ਏ.ਟੀ.ਐਮ. 'ਚ ਹੀ ਕੀਤਾ ਜਾ ਸਕੇਗਾ | ਇਸ ਤੋਂ ਇਲਾਵਾ ਜੇਕਰ ਤੁਸੀਂ ਆਨਲਾਈਨ, ਕੰਟਰੈਕਟਲੈਸ ਜਾਂ ਫਿਰ ਇੰਟਰਨੈਸ਼ਨਲ ਲੈਣ-ਦੇਣ ਲਈ ਕਾਰਡਾਂ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ, ਤਾਂ ਇਸ ਦੇ ਲਈ ਤੁਹਾਨੂੰ ਇਹ ਸੇਵਾਵਾਂ ਮੈਨੁਅਲੀ ਸ਼ੁਰੂ ਕਰਨੀਆਂ ਹੋਣਗੀਆਂ | ਇਨ੍ਹਾਂ ਸੇਵਾਵਾਂ ਨੂੰ ਤੁਸੀਂ ਮੋਬਾਈਲ ਐਪ ਜਾਂ ਨੈਟਬਾੈਕਿੰਗ ਜ਼ਰੀਏ ਸ਼ੁਰੂ ਕਰ ਸਕਦੇ ਹੋ | ਇਸ ਤੋਂ ਇਲਾਵਾ ਏ.ਟੀ.ਐਮ. ਜਾਂ ਬੈਂਕ ਬਰਾਂਚ 'ਚ ਜਾ ਕੇ ਵੀ ਇਹ ਸੇਵਾਵਾਂ ਸ਼ੁਰੂ ਕਰਵਾਈਆਂ ਜਾ ਸਕਦੀਆਂ ਹਨ | ਪੁਰਾਣੇ ਜਾਂ ਮੌਜੂਦਾ ਡੈਬਿਟ ਤੇ ਕ੍ਰੈਡਿਟ ਕਾਰਡਾਂ ਲਈ ਜਿਨ੍ਹਾਂ 'ਚ ਕਦੇ ਆਨਲਾਈਨ, ਕੰਟੈਕਟਲੈਸ ਅਤੇ ਇੰਟਰਨੈਸ਼ਨਲ ਸੇਵਾਵਾਂ ਦਾ ਇਸਤੇਮਾਲ ਨਹੀਂ ਕੀਤਾ ਗਿਆ, ਉਨ੍ਹਾਂ 'ਚ ਇਹ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ, ਪਰ ਰੀਨਿਊ ਹੋਏ ਕਾਰਡ ਜਾਂ ਨਵੇਂ ਜਾਰੀ ਹੋਏ ਕਾਰਡਾਂ 'ਚ ਇਹ ਸੇਵਾਵਾਂ ਦੇਣੀਆਂ ਹਨ ਜਾਂ ਨਹੀਂ, ਬੈਂਕ ਤੁਹਾਡੇ ਵਿਵੇਕ ਦੇ ਆਧਾਰ 'ਤੇ ਫੈਸਲਾ ਲਵੇਗਾ |
ਨਵੀਂ ਦਿੱਲੀ, 30 ਸਤੰਬਰ (ਏਜੰਸੀ)- ਇਕ ਸਰਵੇਖਣ 'ਚ ਪਾਇਆ ਗਿਆ ਹੈ ਕਿ ਚਾਰ 'ਚੋਂ ਇਕ ਭਾਰਤੀ ਆਪਣੇ ਆਨਲਾਈਨ ਅਕਾਊਾਟ ਦਾ ਪਾਸਵਰਡ ਕਮਜ਼ੋਰ ਰੱਖਦਾ ਹੈ, ਉਥੇ ਹੀ 55 ਫੀਸਦੀ ਆਪਣਾ ਪਾਸਵਰਡ ਰੋਜ਼ਾਨਾ ਬਦਲਦੇ ਰਹਿੰਦੇ ਹਨ | ਸਾਈਬਰਸਕਿਉਰਟੀ ਕੰਪਨੀ ਕਾਸਪ੍ਰਸਕੀ ਦੁਆਰਾ ਕਰਵਾਏ ...
ਨਵੀਂ ਦਿੱਲੀ, 30 ਸਤੰਬਰ (ਏਜੰਸੀ)- ਸਰਕਾਰੀ ਖੇਤਰ ਦੀ ਬਿਜਲੀ ਕੰਪਨੀ ਐਨ.ਟੀ.ਪੀ.ਸੀ. ਨੇ ਚਾਲੂ ਵਿੱਤ ਸਾਲ 'ਚ ਪਰਿਚਾਲਨ 'ਚ 98000 ਕਰੋੜ ਰੁਪਏ ਦੇ ਮਾਲੀਏ ਦਾ ਟੀਚਾ ਰੱਖਿਆ ਹੈ | ਨਾਲ ਹੀ ਕੰਪਨੀ ਨੇ ਆਪਣੇ ਖਦਾਨਾਂ ਤੋਂ 1.5 ਕਰੋੜ ਟਨ ਕੋਲਾ ਉਤਪਾਦਨ ਦੀ ਯੋਜਨਾ ਬਣਾਈ ਹੈ | ਬਿਜਲੀ ...
ਲੁਧਿਆਣਾ, 30 ਸਤੰਬਰ (ਪੁਨੀਤ ਬਾਵਾ)-ਕੇਂਦਰ ਸਰਕਾਰ ਦੇ ਵਿੱਤ ਵਿਭਾਗ ਵਲੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕਰਦਾਤਾਵਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਹੈ, ਜਿਸ ਤਹਿਤ ਜੀ.ਐਸ.ਟੀ.ਆਰ. ਰਿਟਰਨ ਭਰਨ ਦੀ ਤਰੀਕ 31 ਅਕਤੂਬਰ 2020 ਤੱਕ ਵਧਾ ਦਿੱਤੀ ਹੈ | ਵਿਭਾਗ ਵਲੋਂ ਟਵੀਟ ...
ਨਵੀਂ ਦਿੱਲੀ, 30 ਸਤੰਬਰ (ਏਜੰਸੀ)- ਜਿੰਦਲ ਸਟੀਲ ਐਾਡ ਪਾਵਰ ਲਿਮਟਡ (ਜੇ.ਐਸ.ਪੀ.ਐਲ.) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੂੰ ਭਾਰਤੀ ਰੇਲਵੇ ਤੋਂ ਰੇਲ ਸਪਲਾਇਰ ਦਾ ਦਰਜਾ ਮਿਲਿਆ ਹੈ | ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਜੇ.ਐਸ.ਪੀ.ਐਲ. ਭਾਰਤ ਦੀ ਪਹਿਲੀ ਕੰਪਨੀ ਹੈ ਜਿਸ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX