ਸਿਆਟਲ/ਸੈਕਰਾਮੈਂਟੋ/ਸਾਨ ਫਰਾਂਸਿਸਕੋ, 30 ਸਤੰਬਰ (ਹਰਮਨਪ੍ਰੀਤ ਸਿੰਘ/ਹੁਸਨ ਲੜੋਆ ਬੰਗਾ/ਐਸ. ਅਸ਼ੋਕ ਭੌਰਾ)- ਅਮਰੀਕਾ ਦੇ ਰਾਸ਼ਟਰਪਤੀ ਦੀ 3 ਨਵੰਬਰ ਨੂੰ ਹੋ ਰਹੀ ਚੋਣ ਨੂੰ ਲੈ ਕੇ ਦੋਵੇਂ ਉਮੀਦਵਾਰ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਤੇ ਅਮਰੀਕਾ ਦੇ ਸਾਬਕਾ ਉਪ-ਰਾਸ਼ਟਰਪਤੀ ਜੋ ਬਾਈਡਨ ਦਰਮਿਆਨ ਅੱਜ ਪਹਿਲੀ ਟੀ.ਵੀ. ਬਹਿਸ ਓਹਾਈਓ ਦੇ ਕਲੀਵਲੈਂਡ ਦੀ ਸਟੇਜ 'ਤੇ ਹੋਈ | 90 ਮਿੰਟ ਦੀ ਲਾਈਵ ਬਹਿਸ ਦੌਰਾਨ ਬਾਈਡਨ ਨੇ ਟਰੰਪ ਨੂੰ ਕਈ ਮੁੱਦਿਆਂ 'ਤੇ ਘੇਰਿਆ ਅਤੇ ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਟਰੰਪ ਇਕ ਨੰਬਰ ਦਾ ਝੂਠਾ ਵਿਅਕਤੀ ਹੈ ਤੇ ਪੈਰ-ਪੈਰ 'ਤੇ ਝੂਠ ਬੋਲ ਰਹੇ ਹਨ | ਟਰੰਪ ਨੇ ਬਾਈਡਨ 'ਤੇ ਅਤੇ ਡੈਮੋਕ੍ਰੇਟਿਕ ਪਾਰਟੀ 'ਤੇ ਤਿੱਖੇ ਹਮਲੇ ਕੀਤੇ | ਅੱਜ ਪਹਿਲੀ ਬਹਿਸ ਦੌਰਾਨ ਸਟੇਜ 'ਤੇ ਪਹਿਲੀ ਵਾਰ ਇਕੱਠੇ ਹੋਏ ਦੋਵੇਂ ਉਮੀਦਵਾਰਾਂ ਨੇ ਕੋਵਿਡ-19 ਕਾਰਨ ਕੋਈ ਹੱਥ ਨਹੀਂ ਮਿਲਾਇਆ ਸਗੋਂ ਹੱਥ ਹਿਲਾ ਕੇ ਹੈਲੋ ਕੀਤੀ ਜਦੋਂ ਕਿ ਪਰੰਪਰਾਗਤ ਅਨੁਸਾਰ ਪਹਿਲਾਂ ਦੋਵੇਂ ਉਮੀਦਵਾਰ ਹੱਥ ਮਿਲਾਉਂਦੇ ਹਨ | ਅੱਜ ਮਜ਼ੇਦਾਰ ਗੱਲ ਇਹ ਰਹੀ ਕਿ ਬਹਿਸ ਤੋਂ ਪਹਿਲਾਂ ਜੋ ਬਾਈਡਨ ਨੇ ਆਪਣੀ ਆਮਦਨ ਟੈਕਸ ਰਿਟਰਨ ਜਨਤਕ ਕਰ ਦਿੱਤੀ ਅਤੇ ਨਾਲ ਹੀ ਰਾਸ਼ਟਰਪਤੀ ਟਰੰਪ 'ਤੇ ਦੋਸ਼ ਲਾਇਆ ਕਿ ਰਾਸ਼ਟਰਪਤੀ ਟਰੰਪ ਅਰਬਤੀ ਹਨ ਪਰ ਸਾਲਾਂ ਤੋਂ ਕਿਸੇ ਵੀ ਸੰਘੀ ਆਮਦਨ ਟੈਕਸ ਦਾ ਭੁਗਤਾਨ ਕਰਨ ਤੋਂ ਪ੍ਰਹੇਜ਼ ਕਰਦੇ ਰਹੇ ਹਨ | ਅੱਜ ਦੀ ਬਹਿਸ ਦੌਰਾਨ ਟਰੰਪ ਨੇ ਆਪਣੀ ਆਮਦਨ ਟੈਕਸ ਰਿਟਰਨ ਬਾਰੇ ਕਿਹਾ ਕਿ ਉਨ੍ਹਾਂ ਨੇ 2016 ਵਿਚ 50750 ਡਾਲਰ ਦਾ ਟੈਕਸ ਅਦਾ ਕੀਤਾ ਸੀ, ਉਸੇ ਵੇਲੇ ਬਾਈਡਨ ਨੇ ਟਰੰਪ ਨੂੰ ਟੈਕਸ ਰਿਟਰਨ ਦਿਖਾਉਣ ਨੂੰ ਕਿਹਾ ਪਰ ਅਜਿਹਾ ਨਹੀਂ ਹੋਇਆ | ਅੱਜ ਦੀ ਬਹਿਸ ਦੌਰਾਨ ਟਰੰਪ ਵਾਰ-ਵਾਰ ਬਾਈਡਨ ਦੇ ਬੋਲ੍ਹਣ ਸਮੇਂ ਵਿਚੋਂ ਹੀ ਬੋਲਦੇ ਰਹੇ, ਜਿਸ ਕਾਰਨ ਬਾਈਡਨ ਨੇ ਵਾਰ-ਵਾਰ ਟਰੰਪ ਨੂੰ ਰੋਕਿਆ | ਬਾਈਡਨ ਨੇ ਵੀ ਟਰੰਪ ਦੇ ਬੋਲਣ ਸਮੇਂ ਕਈ ਵਾਰ ਵਿਚੋਂ ਹੀ ਰੋਕਿਆ | ਬਹਿਸ ਬਹੁਤ ਤਿੱਖੀ ਹੋਈ, ਇਕ ਵਾਰ ਤਾਂ ਦੋਵਾਂ ਨੇ 'ਸ਼ੱਟਅਪ' ਤੱਕ ਕਹਿ ਦਿੱਤਾ, ਜਿਸ ਕਾਰਨ ਬਹਿਸ ਦੇ ਮੇਜ਼ਬਾਨ ਨੂੰ ਦਿ੍ਸ਼ ਹਿੰਸਕ ਤੋਂ ਬਚਾਅ ਲਈ ਉਤਰਨਾ ਪਿਆ ਤੇ 'ਸਟਾਪ ਟਾਕਿੰਗ' ਚੁੱਪ ਹੋ ਜਾਵੋ, ਦੋਵਾਂ ਨੂੰ ਕਹਿਣਾ ਪਿਆ | ਬਾਈਡਨ ਨੇ ਸੁਪਰੀਮ ਕੋਰਟ ਦੀ ਨਾਮਜ਼ਦ ਜੱਜ ਮੈਰੀ ਕੋਨੀ ਬੈਰੇਟ ਬਾਰੇ ਕਿਹਾ ਕਿ ਇਸ ਨਿਯੁਕਤੀ ਲਈ ਚੋਣਾਂ ਤੱਕ ਰੁਕਣਾ ਚਾਹੀਦਾ ਹੈ ਤਾਂ ਟਰੰਪ ਨੇ ਕਿਹਾ ਕਿ ਉਸ ਅਧਿਕਾਰ ਹੈ ਕਿ ਸੁਪਰੀਮ ਕੋਰਟ ਦੀ ਅਖੀਰਲੀ ਜੱਜ ਜਸਟਿਸ ਰੂਥ ਬੈਡਰ ਗਿਨਸਬਰਗ ਦੀ ਥਾਂ ਲੈਣ ਦੀ ਚੋਣ ਕੀਤੀ ਜਾਵੇ ਅਤੇ ਅਸੀਂ ਕੀਤੀ | ਇਸੇ ਲਈ ਬੈਰੇਟ ਦੀ ਨਿਯੁਕਤੀ ਕੀਤੀ, ਜਿਸ ਨੂੰ ਸੈਨੇਟ ਦੀ ਮਨਜ਼ੂਰੀ ਮਿਲਣੀ ਬਾਕੀ ਹੈ | ਬਾਈਡਨ ਨੇ ਕਿਹਾ ਰਾਸ਼ਟਰਪਤੀ ਟਰੰਪ ਸਿਹਤ ਯੋਜਨਾ 'ਓਬਾਮਾ ਕੇਅਰ' ਨੂੰ ਖ਼ਤਮ ਕਰਨ 'ਤੇ ਲੱਗੇ ਹੋਏ ਹਨ | ਟਰੰਪ ਨੇ ਕਿਹਾ ਓਬਾਮਾ ਕੇਅਰ ਇਕ ਬਿਪਤਾ ਹੈ, ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵੈਕਸੀਨ ਬਣਾਉਣ ਤੋਂ ਅਮਰੀਕਾ ਕੁੱਝ ਹਫ਼ਤੇ ਹੀ ਦੂਰ ਹੈ | ਅੱਜ ਦੀ ਇਹ ਪਹਿਲੀ ਬਹਿਸ ਕਾਫ਼ੀ ਤਿੱਖੀ ਰਹੀ | ਹੁਣ ਅਗਲੀਆਂ ਦੋ ਹੋਰ ਬਹਿਸਾਂ 15 ਤੇ 22 ਅਕਤੂਬਰ ਨੂੰ ਹੋਣਗੀਆਂ | ਆਖਰੀ ਬਹਿਸ 22 ਅਕਤੂਬਰ ਤੋਂ ਕਾਫ਼ੀ ਹੱਦ ਤੱਕ ਅਗਲੇ ਰਾਸ਼ਟਰਪਤੀ ਦੀ ਤਸਵੀਰ ਸਾਫ ਹੋ ਜਾਵੇਗੀ | ਇਸ ਤੋਂ ਇਲਾਵਾ 7 ਅਕਤੂਬਰ ਨੂੰ ਦੋਵਾਂ ਉਪ-ਰਾਸ਼ਟਰਪਤੀ ਉਮੀਦਵਾਰਾਂ ਦੀ ਬਹਿਸ ਹੋਵੇਗੀ | ਅੱਜ ਦੀ ਇਸ ਬਹਿਸ ਦੇ ਨਤੀਜੇ ਐਗਜਿਟ ਪੋਲ ਮੁਤਾਬਕ ਬਾਈਡਨ ਨੂੰ 77 ਫ਼ੀਸਦੀ ਤੇ ਟਰੰਪ ਨੂੰ 74 ਫ਼ੀਸਦੀ ਦਿੱਤੇ ਹਨ ਪਰ ਪੂਰੀ ਸਾਫ਼ ਸਥਿਤੀ ਆਖਰੀ ਬਹਿਸ ਸਮੇਂ 22 ਅਕਤੂਬਰ ਤੋਂ ਪਤਾ ਲੱਗੇਗੀ | ਅੱਜ ਦੀ ਇਸ ਬਹਿਸ ਵਾਲੀ ਥਾਂ ਕੇਸ ਵੈਸਟਨ ਰਿਜ਼ਰਵ ਯੂਨੀਵਰਸਿਟੀ ਵਿਚ ਸਿਰਫ਼ 80 ਲੋਕ ਮੌਜੂਦ ਸਨ, ਜਿਨ੍ਹਾਂ ਵਿਚ ਉਮੀਦਵਾਰਾਂ ਦੇ ਪਰਿਵਾਰਕ ਮੈਂਬਰ, ਉਨ੍ਹਾਂ ਦੇ ਮਹਿਮਾਨ, ਮੁਹਿੰਮ ਸਟਾਫ, ਮੇਜ਼ਬਾਨ, ਸਿਹਤ ਤੇ ਸੁਰੱਖਿਆ ਅਧਿਕਾਰੀ ਅਤੇ ਪੱਤਰਕਾਰ ਸ਼ਾਮਿਲ ਸਨ | ਟਰੰਪ ਦੇ ਮਹਿਮਾਨਾਂ ਵਿਚ ਫਸਟ ਲੇਡੀ ਮੇਲਾਨੀਆ ਟਰੰਪ, ਬੇਟੇ ਏਰਿਕ ਅਤੇ ਡੋਨਾਲਡ ਜੂਨੀਅਰ, ਧੀਆਂ ਇਵਾਂਕਾ ਅਤੇ ਟਿਫਨੀ ਅਤੇ ਸੰਯੁਕਤ ਰਾਜ ਦੇ ਚੀਫ਼ ਆਫ਼ ਸਟਾਫ਼ ਮਾਰਕ ਮੈਡੋਜ਼ ਸ਼ਾਮਿਲ ਸਨ | ਬਾਈਡਨ ਦੀ ਪਤਨੀ ਜਿਲ ਬਾਈਡਨ ਵੀ ਸ਼ਾਮਿਲ ਸੀ |
ਸਾਨ ਫਰਾਂਸਿਸਕੋ, 30 ਸਤੰਬਰ (ਐੱਸ.ਅਸ਼ੋਕ ਭੌਰਾ)- ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਜੌਨ ਰੈਟਕਲਿਫ ਨੇ ਮੰਗਲਵਾਰ ਨੂੰ ਇਕ ਮਾਮਲੇ 'ਚ ਰੂਸ ਦੀ ਖੁਫੀਆ ਮੁਲਾਂਕਣ ਦੀ ਰਿਪੋਰਟ ਜਨਤਕ ਕੀਤੀ ਜਿਸ ਨੂੰ ਡੈਮੋਕ੍ਰੇਟਸ ਅਤੇ ਰਿਪਬਲੀਕਨਜ਼ ਦੁਆਰਾ ਸੈਨੇਟ ਇੰਟੈਲੀਜੈਂਸ ...
ਨਿਊਯਾਰਕ, 30 ਸਤੰਬਰ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਭਾਰਤ ਤੇ ਹੋਰ ਦੇਸ਼ਾਂ ਨੇ ਕੋਵਿਡ-19 ਨਾਲ ਹੋਈਆਂ ਮੌਤਾਂ ਦੇ ਸਹੀ ਅੰਕੜੇ ਨਹੀਂ ਦਿੱਤੇ, ਜੋ ਮਾਹੌਲ ਖਰਾਬ ਕਰ ਰਿਹਾ ਹੈ | ਇਸ ਦੇ ਨਾਲ ਹੀ ਟਰੰਪ ਨੇ ਭਾਰਤ 'ਤੇ ਵੀ ਵਾਤਾਵਰਣ ਨੂੰ ...
ਦੁਬਈ, 30 ਸਤੰਬਰ (ਏਜੰਸੀ)-ਸ਼ੇਖ ਨਵਾਫ ਅਲ ਅਹਿਮਦ ਅਲ ਸਬਾਹ ਨੇ ਅੱਜ ਬੁੱਧਵਾਰ ਨੂੰ ਕੁਵੈਤ ਦੇ ਨਵੇਂ ਸ਼ਾਸਕ ਵਜੋਂ ਸਹੁੰ ਚੁੱਕ ਲਈ ਹੈ | ਜ਼ਿਕਰਯੋਗ ਹੈ ਕਿ ਕੁਵੈਤ ਦੇ ਸ਼ਾਸਕ ਸ਼ੇਖ ਸਬਾਹ ਅਲ ਅਹਿਮਦ ਅਲ ਸਬਾਹ ਦਾ ਦਿਹਾਂਤ ਹੋ ਗਿਆ ਸੀ | ਉਹ ਕਾਫੀ ਸਮੇਂ ਤੋਂ ਬੀਮਾਰ ਚੱਲ ...
ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਕ ਨਵੀਂ ਜਾਂਚ ਕਿੱਟ ਸਾਹਮਣੇ ਆਈ ਹੈ ਜੋ ਕੋਰੋਨਾ ਟੈਸਟ ਦੇ ਨਤੀਜੇ ਕੁਝ ਮਿੰਟਾਂ ਵਿਚ ਦੇਣ ਦੇ ਯੋਗ ਹੈ | ਡਰੱਗ ਮੈਨੂਫੈਕਚਰਿੰਗ ਕੰਪਨੀ ਐਬਟ ਅਤੇ ਐਸ.ਡੀ. ਬਾਇਓਸੇਨਰ ਨੇ ਬਿੱਲ ...
ਮੁੰਬਈ, 30 ਸਤੰਬਰ (ਏਜੰਸੀ)-ਮੁੰਬਈ ਪੁਲਿਸ ਨੇ ਫਿਲਮ ਨਿਰਮਾਤਾ ਅਨੁਰਾਗ ਕਸ਼ਅਪ ਨੂੰ ਅਦਾਕਾਰਾ ਪਾਇਲ ਘੋਸ਼ ਦੁਆਰਾ ਉਨ੍ਹਾਂ ਖਿਲਾਫ਼ ਲਗਾਏ ਗਏ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਸੰਮਨ ਭੇਜੇ ਹਨ | ਕਸ਼ਅਪ ਨੂੰ ਵੀਰਵਾਰ ਨੂੰ ਵਰਸੋਵਾ ਪੁਲਿਸ ਸਟੇਸ਼ਨ 'ਚ ਪੇਸ਼ ਹੋਣ ...
ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬੇਲਾਰੂਸ ਦੇ ਰਾਸ਼ਟਰਪਤੀ ਅਲੈਕਜ਼ੈਂਡਰ ਲੁਕਾਸ਼ੇਂਕੋ ਦਾ ਵਿਰੋਧ ਕਰਦਿਆਂ ਕੈਨੇਡਾ ਅਤੇ ਬਰਤਾਨੀਆ ਦੋਹਾਂ ਦੇਸ਼ਾਂ ਨੇ ਮਨੁੱਖੀ ਅਧਿਕਾਰਾਂ ਦੇ ਉਲੰਘਣ 'ਤੇ ਲੁਕਾਸ਼ੇਂਕੋ, ਉਨ੍ਹਾਂ ਦੇ ਬੇਟੇ ਤੇ 7 ਉੱਚ ਅਧਿਕਾਰੀਆਂ ...
ਸਾਨ ਫਰਾਂਸਿਸਕੋ, 30 ਸਤੰਬਰ (ਐੱਸ.ਅਸ਼ੋਕ ਭੌਰਾ) ਰਾਸ਼ਟਰਪਤੀ ਅਹੁਦੇ ਲਈ ਡੋਨਾਲਡ ਟਰੰਪ ਦੇ ਖਿਲਾਫ ਮਜ਼ਬੂਤ ਵਿਰੋਧੀ ਵਜੋਂ ਚੋਣ ਲੜ ਰਹੇ ਜੋ ਬਾਈਡਨ ਵਲੋਂ ਨਵੇਂ ਜਨਤਕ ਕੀਤੇ ਰਿਟਰਨ ਦਸਤਾਵੇਜ਼ ਦਿਖਾਉਂਦੇ ਹਨ ਕਿ ਉਨ੍ਹਾਂ ਨੇ ਆਪਣੀ ਪਤਨੀ ਜਿਲ ਨਾਲ ਸਾਲ 2019 ਵਿਚ 985,000 ...
ਸੈਕਰਾਮੈਂਟੋ, 30 ਸਤੰਬਰ (ਹੁਸਨ ਲੜੋਆ ਬੰਗਾ) ਨਿਊਯਾਰਕ ਵਿਚ ਇਕ ਛੋਟਾ ਜਹਾਜ਼ ਤਬਾਹ ਹੋ ਗਿਆ ਤੇ ਉਸ ਵਿਚ ਸਵਾਰ 2 ਵਿਅਕਤੀ ਮਾਰੇ ਗਏ ਜਦ ਕਿ ਜਹਾਜ਼ ਵਿਚ ਲਿਜਾਇਆ ਜਾ ਰਿਹਾ ਇਕ ਕੁੱਤਾ ਵਾਲ ਵਾਲ ਬਚ ਗਿਆ¢ ਪੁਲਿਸ ਅਨੁਸਾਰ ਲੌਾਗ ਆਈਲੈਂਡ ਮੈਕਆਰਥਰ ਏਅਰਪੋਰਟ ਤੋਂ ਉਡਾਣ ...
ਸੈਕਰਾਮੈਂਟੋ, 30 ਸਤੰਬਰ (ਹੁਸਨ ਲੜੋਆ ਬੰਗਾ) ਸ਼ਾਨੀ ਸਟੇਟ ਯੂਨੀਵਰਸਿਟੀ ਪੋਰਟਸਮਾਊਥ, ਓਹੀਓ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਭਾਰਤੀ ਮੂਲ ਦੀ ਅਮਰੀਕਨ ਪ੍ਰੋਫੈਸਰ ਲਵਾਨਿਆ ਵੇਮਸਨੀ ਨੂੰ ਯੂਨੀਵਰਸਿਟੀ ਦੀ ਸੈਨੇਟ ਵਲੋਂ ਸ਼ਾਨਦਾਰ ਕਾਰਗੁਜਾਰੀ ਲਈ 'ਰਿਸਰਚ ...
'ਚੀਫ ਬਿਜ਼ਨੈਸ ਡਿਵੈਲਪਮੈਂਟ ਅਫਸਰ'
ਟੋਰਾਂਟੋ, 30 ਸਤੰਬਰ (ਹਰਜੀਤ ਸਿੰਘ ਬਾਜਵਾ)-ਜਲੰਧਰ ਜ਼ਿਲ੍ਹੇ ਦੀ ਜੰਮਪਲ ਅਮਨਦੀਪ ਕੌਰ ਪੰਨੂੰ ਨੂੰ ਕੈਨੇਡਾ ਦੀ ਇੱਕ ਵੱਡੀ ਕੰਪਨੀ 'ਕੈਨੇਡੀਅਨ ਨੈਸ਼ਨਲ ਗਰੋਅਰਜ' (ਸੀ.ਐਨ.ਜੀ.) ਵਲੋਂ ਚੀਫ ਬਿਜ਼ਨੈਸ਼ ਡਿਵੈਲਪਮੈਂਟ ਅਫਸਰ ...
ਵਿਨੀਪੈਗ, 30 ਸਤੰਬਰ (ਸਰਬਪਾਲ ਸਿੰਘ)-ਕੋਰੋਨਾ ਵਾਇਰਸ ਦੇ ਕੇਸਾਂ ਵਿਚ ਦੇਸ਼ ਭਰ 'ਚ ਹੋ ਰਹੇ ਲਗਾਤਾਰ ਵਾਧੇ ਕਾਰਨ ਕੈਨੇਡਾ ਸਰਕਾਰ ਨੇ ਇਕ ਵਾਰ ਫਿਰ ਤੋਂ ਉਨ੍ਹਾਂ ਵਿਦੇਸ਼ੀ ਯਾਤਰੀਆਂ ਲਈ ਯਾਤਰਾ ਪਾਬੰਦੀਆਂ ਵਧਾਉਣ ਦਾ ਅਹਿਮ ਫ਼ੈਸਲਾ ਕੀਤਾ ਹੈ ਜੋ ਕਿਸੇ ਗ਼ੈਰ-ਜ਼ਰੂਰੀ ਕਾਰਨ ...
* 290 ਕਰਮਚਾਰੀ ਭੇਜੇ ਇਕਾਂਤਵਾਸ ਲਈ ਕੈਲਗਰੀ, 30 ਸਤੰਬਰ (ਹਰਭਜਨ ਸਿੰਘ ਢਿੱਲੋਂ)- ਕੈਲਗਰੀ ਦੇ ਫੁਟਹਿਲਜ਼ ਹਸਪਤਾਲ ਵਿਚ ਮਰੀਜ਼ਾਂ ਦਾ ਹਾਲ-ਚਾਲ ਪੁੱਛਣ ਆਏ 2 ਵਿਅਕਤੀ ਕੋਵਿਡ-19 ਪਾਜ਼ੀਟਿਵ ਪਾਏ ਗਏ ਅਤੇ ਐਲਬਰਟਾ ਹੈਲਥ ਸਰਵਿਸਿਜ਼ ਦਾ ਕਹਿਣਾ ਹੈ ਕਿ ਇਹ ਦੋਵੇਂ ਵਿਅਕਤੀ ...
ਕੈਲਗਰੀ, 30 ਸਤੰਬਰ (ਹਰਭਜਨ ਸਿੰਘ ਢਿੱਲੋਂ)- ਮੰਗਲਵਾਰ ਦੀ ਬਾਅਦ ਦੁਪਹਿਰ ਨੂੰ ਐਲਬਰਟਾ ਹੈਲਥ ਸਰਵਿਸਜ਼ ਵਲੋਂ ਜਾਰੀ ਸੂਚਨਾ ਵਿਚ ਦੱਸਿਆ ਗਿਆ ਹੈ ਕਿ ਸੂਬੇ ਵਿਚ ਕੋਵਿਡ-19 ਦੇ 161 ਨਵੇਂ ਮਾਮਲੇ ਦਰਜ ਹੋਏ ਹਨ ਤੇ ਇਕ ਹੋਰ ਵਿਅਕਤੀ ਦੀ ਮੌਤ ਇਸ ਵਾਇਰਸ ਕਾਰਨ ਹੋ ਗਈ ਹੈ । ਮਰਨ ...
ਕੈਲਗਰੀ, 30 ਸਤੰਬਰ (ਹਰਭਜਨ ਸਿੰਘ ਢਿੱਲੋਂ)-ਕੈਲਗਰੀ ਦਾ ਇਕ ਪਰਿਵਾਰ ਇਸ ਕਰਕੇ ਨਾਰਾਜ਼ ਹੈ ਕਿ ਉਨ੍ਹਾਂ ਦੇ ਚਾਰ ਸਾਲਾ ਬੱਚੇ ਨੂੰ ਨੱਕ ਵਗਣ ਕਰਕੇ ਐਲਬਰਟਾ ਹੈਲਥ ਸਰਵਿਸਿਜ਼ ਦੇ ਕਹਿਣ ਉੱਪਰ ਉਸ ਦੇ ਡੇਅ-ਕੇਅਰ ਵਾਲਿਆਂ ਨੇ 14 ਦਿਨਾਂ ਲਈ ਇਕਾਂਤਵਾਸ ਵਿਚ ਰੱਖੇ ਜਾਣ ਲਈ ਕਹਿ ...
ਕੈਲਗਰੀ, 30 ਸਤੰਬਰ (ਹਰਭਜਨ ਸਿੰਘ ਢਿੱਲੋਂ)- ਐਲਬਰਟਾ ਵਿਚ ਕਰਵਾਏ ਗਏ ਇਕ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਕੋਵਿਡ-19 ਦੀ ਕਰੋਪੀ ਦੌਰਾਨ ਪ੍ਰੋਵਿੰਸ਼ੀਅਲ ਜਾਂ ਫੈਡਰਲ ਸਹਾਇਤਾ ਹਾਸਲ ਕੀਤੀ ਹੈ, ਉਨ੍ਹਾਂ ਵਿੱਚੋਂ ਕਈ ਮੈਂਟਲ ਹੈਲਥ ਇਸ਼ੂਜ਼ ਨਾਲ ...
ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਇੰਡੀਆ ਦੇ ਭਾਰਤ ਵਿਚ ਕੰਮ ਕਾਜ ਨੂੰ ਰੋਕਣ 'ਤੇ ਪ੍ਰਤੀਕ੍ਰਮ ਪ੍ਰਗਟ ਕਰਦਿਆਂ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ। ...
ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵਿਦੇਸ਼ਾਂ ਵਿਚ ਬੈਠੇ ਪੰਜਾਬੀ ਪ੍ਰਵਾਸ ਨਿਭਾਉਂਦੇ ਹਰ ਘੜੀ ਪੰਜਾਬ ਨਾਲ ਜੁੜੇ ਰਹਿੰਦੇ ਹਨ। ਪੰਜਾਬ ਅਤੇ ਪੰਜਾਬੀਆਂ ਬਾਰੇ 52 ਵਰ੍ਹਿ÷ ਆਂ ਤੋਂ ਲਿਖਦੇ ਆ ਰਹੇ ਡਾ: ਸੁਜਿੰਦਰ ਸਿੰਘ ਸੰਘਾ ਓ ਬੀ ਈ ਨੇ ਕਿਰਸਾਨੀ ਅੰਦੋਲਨ ...
ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਵਿਡ-19 ਦੇ ਇਲਾਜ ਲਈ ਸਭ ਤੋਂ ਵੱਧ ਵਰਤੀ ਜਾਣ ਵਾਲੀ ਦਵਾਈ ਐਡਲੀਮੁਮੈਬ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੋਣ ਬਾਰੇ ਆਕਸਫੋਰਡ ਯੂਨੀਵਰਟਿਸੀ ਵਲੋਂ ਅਧਿਐਨ ਕੀਤਾ ਜਾਵੇਗਾ। ਐਡਲੀਮੁਮੈਬ ਜਿਸ ਨੂੰ ਐਬੀਵੀ ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX