ਤਾਜਾ ਖ਼ਬਰਾਂ


ਰੇਲ ਰੋਕੋ ਅੰਦੋਲਨ 'ਚ ਢਿੱਲ ਦੇਣ ਦੇ ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਦੀ ਕੈਪਟਨ ਵਲੋਂ ਸ਼ਲਾਘਾ
. . .  22 minutes ago
ਚੰਡੀਗੜ੍ਹ, 21 ਅਕਤੂਬਰ - ਕਿਸਾਨ ਜਥੇਬੰਦੀਆਂ ਵਲੋਂ ਰੇਲ ਰੋਕੋ ਅੰਦੋਲਨ 'ਚ ਢਿੱਲ ਦੇਣ ਦੇ ਫ਼ੈਸਲੇ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਲਾਘਾ ਕੀਤੀ ਹੈ। ਕਿਸਾਨ ਜਥੇਬੰਦੀਆਂ ਨੇ ਅੱਜ ਇਕ ਬੈਠਕ ਕਰਕੇ ਇਹ ਫ਼ੈਸਲਾ ਲਿਆ...
ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
. . .  40 minutes ago
ਸੁਨਾਮ ਊਧਮ ਸਿੰਘ ਵਾਲਾ/ਚੀਮਾ ਮੰਡੀ, 21 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਦਲਜੀਤ ਸਿੰਘ ਮੱਕੜ)- ਅੱਜ ਸਵੇਰੇ ਚੀਮਾ ਮੰਡੀ ਝਾੜੋਂ ਸੜਕ 'ਤੇ ਹੋਏ ਹਾਦਸੇ 'ਚ ਮੋਟਰਸਾਈਕਲ ਸਵਾਰ...
ਅੰਮ੍ਰਿਤਸਰ 'ਚ ਕੋਰੋਨਾ ਦੇ 50 ਨਵੇਂ ਮਾਮਲੇ ਆਏ ਸਾਹਮਣੇ, 1 ਹੋਰ ਮਰੀਜ਼ ਨੇ ਤੋੜਿਆ ਦਮ
. . .  44 minutes ago
ਅੰਮ੍ਰਿਤਸਰ, 21 ਅਕਤੂਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 50 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 11552 ਹੋ ਗਏ...
ਰਾਜਾਸਾਂਸੀ ਪਹੁੰਚੇ ਅਮਰੀਕਾ ਤੋਂ ਡਿਪੋਰਟ ਕੀਤੇ 69 ਭਾਰਤੀ, ਇਕ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  47 minutes ago
ਰਾਜਾਸਾਂਸੀ, 21 ਅਕਤੂਬਰ (ਹੇਰ)- ਸੁਨਹਿਰੀ ਭਵਿੱਖ ਦੀ ਤਾਂਘ ਮਨ 'ਚ ਲੈ ਕੇ ਅਮਰੀਕਾ ਪੁੱਜਣ 'ਚ ਕਾਮਯਾਬ ਹੋਣ ਵਾਲੇ ਭਾਰਤੀਆਂ 'ਚੋਂ ਕਾਨੂੰਨੀ ਲੜਾਈ ਹਾਰਨ ਵਾਲੇ 69 ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ...
ਟਕਸਾਲੀ ਆਗੂ ਟੇਕ ਸਿੰਘ ਨੰਬਰਦਾਰ ਦਾ ਦਿਹਾਂਤ
. . .  52 minutes ago
ਲੌਂਗੋਵਾਲ, 21 ਅਕਤੂਬਰ (ਸ. ਸ. ਖੰਨਾ, ਵਿਨੋਦ)- ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਅਨਨ ਸੇਵਕ ਅਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ...
ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਸੰਧੂ ਵਲੋਂ ਦਾਣਾ ਮੰਡੀ ਦਾ ਅਚਨਚੇਤ ਦੌਰਾ, ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
. . .  55 minutes ago
ਅਜਨਾਲਾ, 21 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਝੋਨੇ ਦੀ ਚੱਲ ਰਹੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਗੁਰਪ੍ਰੀਤ ਸਿੰਘ ਸੰਧੂ ਵਲੋਂ ਦਾਣਾ ਮੰਡੀ ਅਜਨਾਲਾ ਦਾ ਅਚਨਚੇਤ ਦੌਰਾ ਕੀਤਾ...
ਹੁਸ਼ਿਆਰਪੁਰ 'ਚ ਕੋਰੋਨਾ ਦੇ 106 ਹੋਰ ਮਰੀਜ਼ਾਂ ਦੀ ਪੁਸ਼ਟੀ, 1 ਮਰੀਜ਼ ਦੀ ਮੌਤ
. . .  about 1 hour ago
ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 106 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ 5787 ਹੋ ਗਈ ਹੈ, ਜਦਕਿ 1 ਮਰੀਜ਼ ਦੀ ਮੌਤ ਹੋਣ ਨਾਲ ਕੁੱਲ...
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀਆਂ ਵਰਕਰਾਂ ਨੇ ਕਿਸਾਨ ਧਰਨੇ 'ਚ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  about 1 hour ago
ਰਾਜਾਸਾਂਸੀ, 21 ਅਕਤੂਬਰ (ਹਰਦੀਪ ਸਿੰਘ ਖੀਵਾ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਮਾਰੂ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਅੰਮ੍ਰਿਤਸਰ ਹਵਾਈ ਅੱਡਾ...
ਹੰਗਾਮੇ ਲਈ ਰਿਲਾਇੰਸ ਪੰਪ ਡੀਲਰਾਂ ਨੇ ਬਿਨਾਂ ਸ਼ਰਤ ਕਿਸਾਨਾਂ ਤੋਂ ਮੰਗੀ ਮੁਆਫ਼ੀ
. . .  about 1 hour ago
ਚੰਡੀਗੜ੍ਹ, 21 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਕਿਸਾਨ ਜਥੇਬੰਦੀਆਂ ਨਾਲ ਬੈਠਕ ਤੋਂ ਬਾਅਦ ਰਿਲਾਇੰਸ ਪੈਟਰੋਲ ਪੰਪ ਐਸੋਸੀਏਸ਼ਨ ਨੇ ਬਿਨਾਂ ਸ਼ਰਤ ਮੁਆਫ਼ੀ ਮੰਗੀ ਹੈ। ਇਸ ਤੋਂ ਬਾਅਦ ਕਿਸਾਨ ਸੰਗਠਨਾਂ ਨੇ ਪੱਤਰਕਾਰਾਂ...
ਲੁਧਿਆਣਾ 'ਚ ਕੋਰੋਨਾ ਕਾਰਨ 6 ਮਰੀਜ਼ਾਂ ਦੀ ਮੌਤ, 62 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਲੁਧਿਆਣਾ, 21 ਅਕਤੂਬਰ (ਸਲੇਮਪੁਰੀ)- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ 'ਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ ਅੱਜ 6 ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ 4 ਮ੍ਰਿਤਕ ਮਰੀਜ਼ ਜ਼ਿਲ੍ਹਾ...
ਕਿਸਾਨ ਜਥੇਬੰਦੀਆਂ ਅਤੇ ਰਿਲਾਇੰਸ ਪੰਪ ਡੀਲਰਾਂ ਵਿਚਾਲੇ ਬੈਠਕ ਜਾਰੀ
. . .  about 1 hour ago
ਚੰਡੀਗੜ੍ਹ, 21 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਕਿਸਾਨ ਜਥੇਬੰਦੀਆਂ ਬੈਠਕ ਦੌਰਾਨ ਅੱਜ ਰਿਲਾਇੰਸ ਪੰਪਾਂ ਦੇ ਡੀਲਰਾਂ ਵਲੋਂ ਕੀਤੇ ਹੰਗਾਮੇ ਤੋਂ ਬਾਅਦ ਕਿਸਾਨ ਭਵਨ ਵਿਖੇ ਪੁਲਿਸ ਤਾਇਨਾਤ ਕਰ...
ਸੰਗਰੂਰ 'ਚ ਕਿਸਾਨ ਜਥੇਬੰਦੀਆਂ ਨੇ ਘੇਰਿਆ ਡੀ. ਸੀ. ਦਫ਼ਤਰ
. . .  about 1 hour ago
ਸੰਗਰੂਰ, 21 ਅਕਤੂਬਰ (ਧੀਰਜ ਪਸ਼ੋਰੀਆ)- ਅੱਜ ਰੇਲ ਰੋਕੋ ਅੰਦੋਲਨ ਦੇ 21ਵੇਂ ਦਿਨ ਰੇਲਵੇ ਸਟੇਸ਼ਨ ਸੰਗਰੂਰ 'ਤੇ ਰੋਸ ਰੈਲੀ ਕੀਤੀ ਗਈ ਅਤੇ ਮੋਦੀ ਸਰਕਾਰ ਦਾ ਪਿੱਟ-ਸਿਆਪਾ ਕੀਤਾ ਗਿਆ। ਇਸ ਤੋਂ ਬਾਅਦ ਬਾਹਰਲੇ ਸੂਬਿਆਂ ਤੋਂ...
ਪਠਾਨਕੋਟ 'ਚ ਕੋਰੋਨਾ ਦੇ 27 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਪਠਾਨਕੋਟ, 21 ਅਕਤੂਬਰ (ਆਰ. ਸਿੰਘ, ਸੰਧੂ, ਚੌਹਾਨ, ਆਸ਼ੀਸ਼ ਸ਼ਰਮਾ)- ਜ਼ਿਲ੍ਹਾ ਪਠਾਨਕੋਟ 'ਚ ਅੱਜ ਕੋਰੋਨਾ ਦੇ 27 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਐਸ. ਐਮ. ਓ. ਪਠਾਨਕੋਟ ਡਾਕਟਰ ਭੁਪਿੰਦਰ...
ਕਿਸਾਨਾਂ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਰਿਲਾਇੰਸ ਪੈਟਰੋਲ ਪੰਪਾਂ ਦੇ ਡੀਲਰਾਂ ਵਲੋਂ ਹੰਗਾਮਾ
. . .  about 1 hour ago
ਚੰਡੀਗੜ੍ਹ, 21 ਅਕਤੂਬਰ- ਕਿਸਾਨ ਜਥੇਬੰਦੀਆਂ ਵਲੋਂ ਕੀਤੀ ਗਈ ਅਹਿਮ ਬੈਠਕ ਦੇ ਬਾਰੇ ਅੱਜ ਕਿਸਾਨਾਂ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਜਾ ਰਹੀ ਸੀ। ਇਸ ਦੌਰਾਨ ਰਿਲਾਇੰਸ ਪੈਟਰੋਲ ਪੰਪਾਂ ਦੇ ਡੀਲਰਾਂ ਵਲੋਂ ਹੰਗਾਮਾ ਕਰ ਦਿੱਤਾ...
ਭਾਰਤੀ ਜਨਤਾ ਪਾਰਟੀ ਵੱਲੋਂ ਜਲੰਧਰ ਤੋਂ ਚੰਡੀਗੜ੍ਹ ਤੱਕ 22 ਅਕਤੂਬਰ ਨੂੰ ਰੋਸ ਮਾਰਚ -ਸੋਮ ਪ੍ਰਕਾਸ਼
. . .  about 2 hours ago
ਫਗਵਾੜਾ, 21 ਅਕਤੂਬਰ (ਹਰੀਪਾਲ ਸਿੰਘ) ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਵਿਚ ਦਲਿਤਾਂ ਉੱਪਰ ਹੋ ਰਹੇ ਤਸ਼ੱਦਦ ਅਤੇ ਭਾਜਪਾ ਆਗੂਆਂ ਦੇ ਰਸਤੇ ਰੋਕਣ ਦੇ ਵਿਰੁੱਧ ਭਾਰਤੀ ਜਨਤਾ ਪਾਰਟੀ ਵੱਲੋਂ 22 ਅਕਤੂਬਰ ਨੂੰ ਜਲੰਧਰ ਤੋਂ ਚੰਡੀਗੜ੍ਹ ਤੱਕ ਰੋਸ ਮਾਰਚ ਕਰਕੇ ਮੁੱਖ ਮੰਤਰੀ ਦੀ ਕੋਠੀ ਦਾ...
ਰੇਲ ਰੋਕੋ ਅੰਦੋਲਨ 'ਚ ਦਿੱਤੀ ਜਾਵੇਗੀ ਢਿੱਲ, ਪਰ ਅੰਦੋਲਨ ਰਹੇਗਾ ਜਾਰੀ, ਅਗਲੀ ਰਣਨੀਤੀ 'ਤੇ 4 ਨਵੰਬਰ ਨੂੰ ਹੋਵੇਗੀ ਮੀਟਿੰਗ
. . .  about 2 hours ago
ਚੰਡੀਗੜ੍ਹ, 21 ਅਕਤੂਬਰ - ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਅਹਿਮ ਮੀਟਿੰਗ ਵਿਚ ਫ਼ੈਸਲੇ ਲਏ ਗਏ ਹਨ। ਜਿਨ੍ਹਾਂ ਵਿਚ ਰੇਲ ਰੋਕੋ ਅੰਦੋਲਨ ਵਿਚ ਢਿੱਲ ਦਿੱਤੀ ਜਾ ਰਹੀ ਹੈ, ਮਾਲ ਗੱਡੀਆਂ ਲਈ ਢਿੱਲ ਦਿੱਤੀ ਜਾ ਰਹੀ ਹੈ। 5 ਨਵੰਬਰ ਤੱਕ ਢਿੱਲ ਦੇਣ ਦੀ ਗੱਲ ਕਹੀ ਗਈ ਹੈ। ਭਾਜਪਾ ਆਗੂਆਂ ਦੀ ਵੱਡੇ ਪੱਧਰ...
ਅਕਾਲੀ ਆਗੂ ਜਥੇਦਾਰ ਮਲਕੀਅਤ ਸਿੰਘ ਸੈਣੀ ਦਾ ਦਿਹਾਂਤ
. . .  about 2 hours ago
ਬੰਗਾ, 21ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸ਼ਹਿਰੀ ਪ੍ਰਧਾਨ ਜਥੇ. ਮਲਕੀਅਤ ਸਿੰਘ ਸੈਣੀ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ। ਉਨ੍ਹਾਂ ਨੇ ਪਾਰਟੀ ਲਈ ਬਹੁਤ ਸੰਘਰਸ਼...
ਕੈਂਸਰ ਤੋਂ ਠੀਕ ਹੋਏ ਸੰਜੇ ਦੱਤ, ਭਾਵੁਕ ਸੰਦੇਸ਼ ਨਾਲ ਕੀਤਾ ਧੰਨਵਾਦ
. . .  about 2 hours ago
ਮੁੰਬਈ, 21 ਅਕਤੂਬਰ - ਅਗਸਤ ਵਿਚ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਪੀੜਤ ਹੋਏ ਤੇ ਇਲਾਜ ਕਰਵਾ ਰਹੇ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸੰਜੇ ਦੱਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹ ਹੁਣ ਕੈਂਸਰ ਤੋਂ ਠੀਕ ਹੋ ਗਏ ਹਨ। ਇਸ ਲਈ ਸੰਜੇ ਦੱਤ ਨੇ ਸੰਦੇਸ਼ ਵਿਚ ਲਿਖਿਆ ਕਿ ਉਹ ਭਾਵੁਕ ਹਨ ਤੇ ਉਨ੍ਹਾਂ...
ਹੀਰਾ ਸੋਢੀ ਸੂਚਨਾ ਕਮਿਸ਼ਨ ਦੇ ਚੇਅਰਮੈਨ ਨਿਯੁਕਤ, ਕੈਬਨਿਟ ਮੰਤਰੀ ਦੇ ਹਨ ਬੇਟੇ
. . .  1 minute ago
ਗੁਰੂ ਹਰ ਸਹਾਏ, 21 ਅਕਤੂਬਰ (ਹਰਚਰਨ ਸਿੰਘ ਸੰਧੂ) - ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਬੇਟੇ ਅਨੁਮੀਤ ਸਿੰਘ ਹੀਰਾ ਸੋਢੀ ਨੂੰ ਸੂਚਨਾ ਕਮਿਸ਼ਨ ਦਾ ਚੇਅਰਮੈਨ ਨਿਯੁਕਤ...
ਚੀਫ਼ ਖ਼ਾਲਸਾ ਦੀਵਾਨ ਵੱਲੋਂ ਆਨਰੇਰੀ ਸਕੱਤਰ ਦੇ ਅਹੁਦੇ ਲਈ ਹੋਣ ਵਾਲੀ ਚੋਣ ਮੁਲਤਵੀ ਕਰਨ ਦਾ ਫ਼ੈਸਲਾ
. . .  about 3 hours ago
ਅੰਮ੍ਰਿਤਸਰ, 21 ਅਕਤੂਬਰ (ਜੱਸ) - ਅੱਜ ਚੀਫ਼ ਖ਼ਾਲਸਾ ਦੀਵਾਨ ਦੀ ਕਾਰਜਸਾਧਕ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ ਵਿਚ ਦੀਵਾਨ ਦੇ ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਜੋ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਦੀ ਥਾਂ ਨਵੇਂ ਆਨਰੇਰੀ ਸਕੱਤਰ...
ਕੋਲੇ ਦੀ ਘਾਟ ਕਾਰਨ ਤਲਵੰਡੀ ਸਾਬੋ ਤਾਪ ਘਰ ਬਣਾਂਵਾਲੀ ਬੰਦ
. . .  about 3 hours ago
ਮਾਨਸਾ, 21 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਕੋਲੇ ਦੀ ਘਾਟ ਕਾਰਨ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ 'ਚ ਬੀਤੀ ਰਾਤ ਤੋਂ ਬਿਜਲੀ ਉਤਪਾਦਨ ਬੰਦ ਹੋ ਗਿਆ ਹੈ। ਵੇਦਾਤਾਂ ਕੰਪਨੀ ਦੀ ਨਿੱਜੀ ਭਾਈਵਾਲ ਵਾਲਾ ਇਹ ਪਲਾਂਟ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਤਾਪ ਘਰ...
ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਪਹੁੰਚੇ ਮੰਤਰੀ ਤੇ ਸਿਆਸੀ ਸਲਾਹਕਾਰ
. . .  about 3 hours ago
ਚੰਡੀਗੜ੍ਹ, 21 ਅਕਤੂਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕਿਸਾਨ ਭਵਨ ਵਿਖੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਾਰੀ ਹੈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ , ਭਾਰਤ ਭੂਸ਼ਨ ਆਸ਼ੂ, ਵਿਧਾਇਕ ਕੁਲਜੀਤ ਨਾਗਰਾ ਤੇ ਮੁੱਖ ਮੰਤਰੀ ਦੇ ਸਿਆਸੀ ਸਲਾਹ...
ਮਹਾਰਾਸ਼ਟਰ 'ਚ ਭਾਜਪਾ ਨੂੰ ਲੱਗਾ ਤਕੜਾ ਝਟਕਾ, ਚੋਟੀ ਦਾ ਨੇਤਾ ਨੈਸ਼ਨਲਿਸਟ ਕਾਂਗਰਸ ਪਾਰਟੀ 'ਚ ਸ਼ਾਮਲ
. . .  about 3 hours ago
ਮੁੰਬਈ, 21 ਅਕਤੂਬਰ - ਭਾਰਤੀ ਜਨਤਾ ਪਾਰਟੀ ਨੂੰ ਮਹਾਰਾਸ਼ਟਰ ਵਿਚ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਦਿੱਗਜ ਨੇਤਾ ਤੇ ਸਾਬਕਾ ਮੰਤਰੀ ਏਕਨਾਥ ਖੜਸੇ ਸ਼ੁੱਕਰਵਾਰ ਨੂੰ ਐਨ.ਸੀ.ਪੀ. ਵਿਚ ਸ਼ਾਮਲ ਹੋ ਰਹੇ ਹਨ। ਭਾਜਪਾ ਵਲੋਂ ਇਸ...
ਐਮ.ਐਸ.ਪੀ 'ਤੇ ਸਪਸ਼ਟ ਕੁੱਝ ਨਹੀਂ, ਰਾਜਪਾਲ ਨੇ ਅਜੇ ਬਿੱਲਾਂ 'ਤੇ ਮੁਹਰ ਨਹੀਂ ਲਗਾਈ ਤਾਂ ਕਾਂਗਰਸੀ ਜਸ਼ਨ ਕਿਸ ਗੱਲ ਦੇ ਮਨਾ ਰਹੇ ਹਨ - ਮਜੀਠੀਆ
. . .  about 4 hours ago
ਚੰਡੀਗੜ੍ਹ, 21 ਅਕਤੂਬਰ (ਵਿਕਰਮਜੀਤ ਸਿੰਘ ਮਾਨ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਗੱਲ ਅਜੇ ਵੀ ਉੱਤੇ ਹੀ ਖੜੀ ਹੈ, ਕਿਉਂਕਿ ਸਰਕਾਰ ਨੇ ਸਾਰਾ ਕੁੱਝ ਗੋਲਮਾਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਐਮ.ਐਸ.ਪੀ. ਨੂੰ ਲੈ ਕੇ ਸਪਸ਼ਟ ਫ਼ੈਸਲਾ ਨਹੀਂ ਲਿਆ...
ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੀ ਯਾਦ ਧਾਰਮਿਕ ਸਮਾਗਮ
. . .  about 4 hours ago
ਖੇਮਕਰਨ (ਤਰਨ ਤਾਰਨ), 21ਅਕਤੂਬਰ (ਰਾਕੇਸ਼ ਬਿੱਲਾ) - ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੀ ਯਾਦ 'ਚ ਅੱਜ ਪਿੰਡ ਭੂਰਾ ਕੋਹਨਾਂ ਵਿਚ ਮਨਾਏ ਜਾ ਰਹੇ ਸਮਾਗਮ 'ਚ ਧਾਰਮਿਕ ਸ਼ਖ਼ਸੀਅਤਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸਿੰਘ ਸਾਹਿਬ ਗਿਆਨੀ ਰਘਬੀਰ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 1 ਕੱਤਕ ਸੰਮਤ 552
ਿਵਚਾਰ ਪ੍ਰਵਾਹ: ਸੰਜਮ ਜੀਵਨ ਵਿਚ ਨਵੀਂ ਰੌਸ਼ਨੀ ਪੈਦਾ ਕਰ ਸਕਦਾ ਹੈ। ਸਾਇਰਸ

ਫ਼ਤਹਿਗੜ੍ਹ ਸਾਹਿਬ

ਬੇੇਅਦਬੀਆਂ ਕਰਨ ਵਾਲੇ ਮੁਲਜ਼ਮ ਦੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਈ ਪੇਸ਼ੀ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ)-ਪਿਛਲੇ ਦਿਨੀਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਤੇ ਜੱਲ੍ਹਾ ਦੇ ਗੁਰੂਘਰਾਂ 'ਚ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਦੀ ਅੱਜ ਮਾਨਯੋਗ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ | ਜਿਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੇਸ਼ ਹੋਏ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਦਲੀਲ ਦੇ ਕੇ ਮਾਨਯੋਗ ਅਦਾਲਤ ਪਾਸੋਂ 10 ਦਿਨਾਂ ਪੁਲਿਸ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਮੁਲਜ਼ਮ ਦੇ ਪੁਲਿਸ ਰਿਮਾਂਡ 'ਚ 23 ਅਕਤੂਬਰ ਤੱਕ ਹੋਰ ਵਾਧਾ ਕਰ ਦਿੱਤਾ | ਇਸ ਕੇਸ 'ਚ ਪਿੰਡ ਤਰਖਾਣ ਮਾਜਰਾ ਤੇ ਪਿੰਡ ਜੱਲ੍ਹਾ ਦੀਆਂ ਗੁਰਦੁਆਰਾ ਕਮੇਟੀਆਂ ਵਲੋਂ ਐਡਵੋਕੇਟ ਇੰਦਰਜੀਤ ਸਿੰਘ ਸਾਊ ਤੇ ਐਡਵੋਕੇਟ ਹਰਸ਼ਵਿੰਦਰ ਸਿੰਘ ਚੀਮਾ ਵੀ ਪੇਸ਼ ਹੋਏ | ਇਸ ਮੌਕੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਦੱਸਿਆ ਕਿ ਇਸ ਸੰਵੇਦਨਸ਼ੀਲ ਮਾਮਲੇ 'ਚ ਅਦਾਲਤ ਅੱਗੇ ਇਹ ਵੀ ਅਪੀਲ ਕੀਤੀ ਗਈ ਹੈ ਕਿ ਕੇਸ ਦੀ ਜਾਂਚ ਮੈਜਿਸਟ੍ਰੇਟ ਵਲੋਂ ਕਰਵਾਈ ਜਾਵੇ ਅਤੇ ਤਫ਼ਤੀਸ਼ 'ਚ ਮੁਲਜ਼ਮ ਦੀ ਭੈਣ ਅਤੇ ਮਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਇਨ੍ਹਾਂ ਬੇਅਦਬੀ ਦੀਆਂ ਘਟਨਾਵਾਂ ਤੋਂ ਪਹਿਲਾਂ ਪਿੰਡ ਤੂਰਾਂ 'ਚ ਵਾਪਰੀ ਘਟਨਾ ਦੌਰਾਨ ਫੜੇ ਨੌਜਵਾਨ ਨੂੰ ਮਾਨਸਿਕ ਰੋਗੀ ਤੇ ਮੰਦਬੁੱਧੀ ਕਰਾਰ ਦੇ ਦਿੱਤਾ ਗਿਆ ਸੀ¢ ਉਨ੍ਹਾਂ ਕਿਹਾ ਕਿ ਇਹ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿ ਇਨ੍ਹਾਂ ਘਟਨਾਵਾਂ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ | ਜੋ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾ ਕੇ ਸਿੱਖ ਹਿਰਦਿਆਂ ਨੂੰ ਵਲੂੰਧਰਨਾ ਚਾਹੁੰਦੀਆਂ ਹਨ | ਇਸ ਮੌਕੇ 'ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਕਰਮ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ ਸੈਣੀ, ਐਡਵੋਕੇਟ ਬਿ੍ਜ ਮੋਹਨ ਸਿੰਘ, ਐਡਵੋਕੇਟ ਇੰਦਰਜੀਤ ਸਿੰਘ ਚੀਮਾ, ਐਡਵੋਕੇਟ ਕੁਲਬੀਰ ਸਿੰਘ ਮੰਡੋਰ, ਐਡਵੋਕੇਟ ਭੁਪਿੰਦਰ ਸਿੰਘ ਸੋਢੀ, ਐਡਵੋਕੇਟ ਹੈਪੀ ਖਹਿਰਾ, ਅਜਾਇਬ ਸਿੰਘ ਜਖਵਾਲੀ ਵੀ ਹਾਜ਼ਰ ਸਨ¢

ਸ਼੍ਰੋਮਣੀ ਅਕਾਲੀ ਦਲ (ਅ) ਗੁੰਮ ਹੋਏ ਪਾਵਨ ਸਰੂਪਾਂ ਸਬੰਧੀ ਕਾਨੂੰਨੀ ਪ੍ਰਕਿਰਿਆ ਆਰੰਭ ਕਰੇਗਾ-ਟਿਵਾਣਾ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਕਿਸੇ ਸਾਜ਼ਿਸ਼ ਅਧੀਨ ਗਾਇਬ ਕਰਨ ਜਾਂ ਕਿਸੇ ਗੁੱਝੀ ਮੰਦਭਾਵਨਾ ਨਾਲ ਕਿਸੇ ਹੋਰ ਸਥਾਨ 'ਤੇ ਭੇਜੇ ਜਾਣ ਦੇ ਦੋਸ਼ ...

ਪੂਰੀ ਖ਼ਬਰ »

ਪਿੰਡ ਜੱਲ੍ਹਾ ਦੇ ਗੁਰਦੁਆਰਾ ਸਾਹਿਬ ਵਿਖੇ ਪਸ਼ਚਾਤਾਪ ਵਜੋਂ ਸ੍ਰੀ ਸਹਿਜ ਪਾਠ ਆਰੰਭ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਮਨਪ੍ਰੀਤ ਸਿੰਘ)-ਬੀਤੇ ਦਿਨੀਂ ਪਿੰਡ ਜੱਲ੍ਹਾ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਮੰਦਭਾਗੀ ਘਟਨਾ ਦੇ ਪਸ਼ਚਾਤਾਪ ਵਜੋਂ ਪਿੰਡ ਜੱਲ੍ਹਾ ਤੇ ਇਲਾਕੇ ਦੀ ਸੰਗਤ ਵਲੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਆਰੰਭ ...

ਪੂਰੀ ਖ਼ਬਰ »

ਜੀਵਨ 'ਚ ਉੱਤਮਤਾ ਦੀ ਪ੍ਰਾਪਤੀ 'ਤੇ ਵੈਬੀਨਾਰ ਕਰਵਾਇਆ

ਮੰਡੀ ਗੋਬਿੰਦਗੜ੍ਹ, 16 ਅਕਤੂਬਰ (ਸ. ਰ.)-ਦੇਸ਼ ਭਗਤ ਯੂਨੀਵਰਸਿਟੀ ਵਲੋਂ ਅੱਜ ਵਿਦਿਆਰਥੀਆਂ ਨੂੰ ਜੀਵਨ ਦੀ ਉੱਤਮਤਾ ਦੇ ਅਸਲ ਅਰਥਾਂ ਅਤੇ ਸੰਤੁਸ਼ਟ ਜ਼ਿੰਦਗੀ ਬਾਰੇ ਪ੍ਰੇਰਿਤ ਕਰਨ ਲਈ 'ਜੀਵਨ ਵਿਚ ਉੱਤਮਤਾ ਦੀ ਪ੍ਰਾਪਤੀ ਵਿਸ਼ੇ' ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ ਵਲੋਂ ਨਵੇਂ ਵਿਦਿਆਰਥੀਆਂ ਨਾਲ ਵਰਚੂਅਲ ਰੂ-ਬਰੂ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਵਿਭਾਗਾਂ ਵਲੋਂ ਨਵੇਂ ਵਿਦਿਆਰਥੀਆਂ ਨਾਲ ਵਰਚੂਅਲ ਰੂ-ਬਰੂ ਪ੍ਰੋਗਰਾਮ ਕੀਤਾ ਗਿਆ, ਜਿਸ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਲਗਾਤਾਰ 6 ਦਿਨ ਚੱਲੇ ...

ਪੂਰੀ ਖ਼ਬਰ »

ਆਲ ਇੰਡੀਆ ਸੁਤੰਤਰਤਾ ਸੰਗਰਾਮੀ ਪਰਿਵਾਰ ਸੰਗਠਨ ਦੀ ਮੀਟਿੰਗ ਕੱਲ੍ਹ

ਬਸੀ ਪਠਾਣਾਂ, 16 ਅਕਤੂਬਰ (ਰੁਪਾਲ)-ਆਲ ਇੰਡੀਆ ਸੁਤੰਤਰਤਾ ਸੰਗਰਾਮੀ ਪਰਿਵਾਰ ਸੰਗਠਨ ਦੀ ਸੂਬਾ ਇਕਾਈ ਦੀ ਮੀਟਿੰਗ ਇਥੇ ਬਾਬਾ ਭੁਪਿੰਦਰ ਸਿੰਘ ਪਟਿਆਲਾ ਵਾਲਿਆਂ ਦੀ ਸਰਪ੍ਰਸਤੀ ਹੇਠ ਹੋਈ | ਇਹ ਜਾਣਕਾਰੀ ਦਿੰਦੇ ਹੋਏ ਸੰਗਠਨ ਦੇ ਸ਼ਿੰਗਾਰਾ ਸਿੰਘ ਹਰਗਣਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਬੇਅਦਬੀ ਕਰਨ ਵਾਲਿਆਂ ਨੂੰ ਮੌਕੇ 'ਤੇ ਹੀ ਸਜ਼ਾ ਦਿੱਤੀ ਜਾਵੇ-ਰਾਜੂ ਖੰਨਾ

ਅਮਲੋਹ, 16 ਅਕਤੂਬਰ (ਰਿਸ਼ੂ ਗੋਇਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀਤੇ ਦਿਨ ਪਿੰਡ ਤਰਖਾਣ ਮਾਜਰਾ ਤੇ ਜੱਲ੍ਹਾ 'ਚ ਹੋਈ ਬੇਅਦਬੀ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ...

ਪੂਰੀ ਖ਼ਬਰ »

ਸ੍ਰੀ ਰਾਮ ਕਲਾ ਮੰਚ ਵਲੋਂ ਇਸ ਸਾਲ ਰਾਮ ਲੀਲ੍ਹਾ ਨਾ ਕਰਨ ਦਾ ਫ਼ੈਸਲਾ

ਮੰਡੀ ਗੋਬਿੰਦਗੜ੍ਹ, 16 ਅਕਤੂਬਰ (ਘਈ)-ਸ੍ਰੀ ਰਾਮ ਕਲਾ ਮੰਚ ਦੀ ਮੀਟਿੰਗ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਦੁਸਹਿਰਾ ਗਰਾਊਾਡ ਵਿਖੇ ਹੋਈ ਜਿਸ ਵਿਚ ਇਸ ਸਾਲ ਕੋਵਿਡ-19 ਦੇ ਚੱਲਦੇ ਸ੍ਰੀ ਸੰਪੂਰਨ ਰਾਮਾਇਣ ਸ੍ਰੀ ਰਾਮ ਲੀਲ੍ਹਾ ਦਾ ਮੰਚ ਨਾ ਕਰਨ ਦਾ ਫ਼ੈਸਲਾ ਲਿਆ ...

ਪੂਰੀ ਖ਼ਬਰ »

ਆਈ. ਟੀ. ਆਈ. ਮੁਲਾਜ਼ਮਾਂ ਵਲੋਂ ਮੰਗਾਂ ਸਬੰਧੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਮਨਪ੍ਰੀਤ ਸਿੰਘ)-ਆਈ. ਟੀ. ਆਈ. ਇੰਪਲਾਈਜ਼ ਐਸੋਸੀਏਸ਼ਨ ਡਵੀਜ਼ਨ ਸਰਹਿੰਦ ਤੇ ਸਰਕਲ ਖੰਨਾ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਡਵੀਜ਼ਨ ਪ੍ਰਧਾਨ ਜਸਵੀਰ ਸਿੰਘ ਰੁੜਕੀ ਤੇ ਸਰਕਲ ਪ੍ਰਧਾਨ ਦਵਿੰਦਰ ਸਿੰਘ ਚਨਾਰਥਲ ਵਿਖੇ ਸਰਹਿੰਦ ਵਿਖੇ ...

ਪੂਰੀ ਖ਼ਬਰ »

ਪ੍ਰਾਚੀਨ ਸ੍ਰੀ ਰਾਮ ਮੰਦਰ ਕਮੇਟੀ ਵਲੋਂ ਨਰਾਤਿਆਂ ਦੀਆਂ ਤਿਆਰੀਆਂ ਮੁਕੰਮਲ-ਸੇਵਕ ਸ਼ਰਮਾ

ਬਸੀ ਪਠਾਣਾਂ, 16 ਅਕਤੂਬਰ (ਗੁਰਬਚਨ ਸਿੰਘ ਰੁਪਾਲ, ਰਵਿੰਦਰ ਮੌਦਗਿਲ)-ਨਰਾਤੇ 17 ਅਕਤੂਬਰ ਤੋਂ ਸ਼ੁਰੂ ਹੋ ਰਹੇ ਹਨ ਅਤੇ ਸ਼ਹਿਰ 'ਚ ਵੱਖ-ਵੱਖ ਸਥਾਨਾਂ ਤੇ ਬਿਰਾਜਮਾਨ ਹੋਣ ਵਾਲੀ ਮਾਤਾ ਦੁਰਗਾ ਦੀਆਂ ਸੁੰਦਰ ਮੂਰਤੀਆਂ ਨੂੰ ਅੰਤਿਮ ਰੂਪ ਦੇਣ 'ਚ ਮੂਰਤੀਕਾਰ ਜੁੱਟੇ ਹੋਏ ਹਨ | ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 8 ਨਵੇਂ ਪੀੜਤਾਂ ਦੀ ਹੋਈ ਪਛਾਣ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ)-ਫ਼ਤਹਿਗੜ੍ਹ ਸਾਹਿਬ ਦੇ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ 8 ਨਵੇਂ ਕੋਰੋਨਾ ਮਰੀਜ਼ਾਂ ਦੀ ਪਛਾਣ ਹੋਈ ਹੈ | ਜਿਨ੍ਹਾਂ 'ਚ ਚਨਾਰਥਲ ਖ਼ੁਰਦ 'ਚ 2, ਸਰਹਿੰਦ 'ਚ 2, ਪਿੰਡ ਤੂਰਾਂ, ਨਿਊ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ 'ਤੇ ਕਾਂਗਰਸ ਤੇ ਅਕਾਲੀ ਦਲ ਸਿਆਸਤ ਕਰ ਰਹੇ-ਐੱਡ. ਹਰੀਪੁਰ

ਅਮਲੋਹ, 16 ਅਕਤੂਬਰ (ਰਿਸ਼ੂ ਗੋਇਲ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਦਾਅਵਾ ਕਰਕੇ ਤਿੰਨ ਨਵੇਂ ਖੇਤੀ ਕਾਨੂੰਨ ਪਾਸ ਕੀਤੇ ਗਏ ਹਨ ਜੋ ਕਿ ਅਸਲ ਵਿਚ ਲਾਗੂ ਹੋਣ ਉਪਰੰਤ ਕਿਸਾਨਾਂ ਦੀ ਆਮਦਨ ਵਧਾਉਣ ਦੀ ਥਾਂ ਕਿਸਾਨਾਂ ਨੂੰ ਆਰਥਿਕ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਦਾ ਰੇਲ ਰੋਕੋ ਅੰਦੋਲਨ 16ਵੇਂ ਦਿਨ ਵੀ ਜਾਰੀ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਲੁਹਾਰੀ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਆਰੰਭੇ ਅੰਦੋਲਨ ਤਹਿਤ 17 ...

ਪੂਰੀ ਖ਼ਬਰ »

ਰਾਮ ਲੀਲ੍ਹਾ 'ਚ ਸਰਵਣ ਕੁਮਾਰ ਦੇ ਪ੍ਰਸੰਗ ਦਾ ਸਫ਼ਲ ਮੰਚਨ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ)-ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਏ ਜਾਂਦੇ ਦੁਸਹਿਰਾ ਤਿਉਹਾਰ ਦੇ ਸਬੰਧ 'ਚ ਬੀਤੀ ਰਾਤ ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਸਰਹਿੰਦ ਮੰਡੀ ਵਲੋਂ ਸ੍ਰੀ ਰਾਮ ਲੀਲ੍ਹਾ ਦਾ ਮੰਚਨ ਕੀਤਾ ਗਿਆ | ਜਿਸ ...

ਪੂਰੀ ਖ਼ਬਰ »

ਵਿਧਾਇਕ ਜੀ.ਪੀ. ਅੱਜ ਕਰਨਗੇ ਪਿੰਡਾਂ 'ਚ ਵਿਕਾਸ ਕਾਰਜਾਂ ਦੀ ਸ਼ੁਰੂਆਤ

ਖਮਾਣੋਂ, 16 ਅਕਤੂਬਰ (ਮਨਮੋਹਣ ਸਿੰਘ ਕਲੇਰ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਪੰਜਾਬ ਦੇ ਵੱਖ-ਵੱਖ ਬਲਾਕਾਂ 'ਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਸਬੰਧੀ, ਬਲਾਕ ਖਮਾਣੋਂ 'ਚ ਅਜਿਹਾ ਇਕ ਸਮਾਗਮ ਪਿੰਡ ਖੇੜੀ ਨੌਧ ਸਿੰਘ ਵਿਖੇ ਹਲਕਾ ਵਿਧਾਇਕ ...

ਪੂਰੀ ਖ਼ਬਰ »

ਸਾਈਬਰ ਕੈਫ਼ੇ ਦੀ ਦੁਰਵਰਤੋਂ ਰੋਕਣ ਲਈ ਮਨਾਹੀ ਦੇ ਹੁਕਮ ਜਾਰੀ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਰਾਜਿੰਦਰ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਸੋਨਾਲੀ ਗਿਰੀ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (2 ਆਫ਼ 1974) ਦੀ ਧਾਰਾ 144 ਅਧੀਨ ਜ਼ਿਲ੍ਹੇ 'ਚ ਅਮਨ ਤੇ ਸ਼ਾਂਤੀ ਕਾਇਮ ਰੱਖਣ ਹਿਤ ਅਸਮਾਜਿਕ ਅਤੇ ਅਪਰਾਧੀ ਤੱਤਾਂ ਵਲੋਂ ਸਾਈਬਰ ਕੈਫ਼ੇ ਦੀ ਕੀਤੀ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਜਨਤਕ ਤੇ ਧਾਰਮਿਕ ਸਥਾਨਾਂ 'ਤੇ ਠੀਕਰੀ ਪਹਿਰੇ ਲਗਾਉਣ ਦੇ ਹੁਕਮ ਜਾਰੀ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਸੋਨਾਲੀ ਗਿਰੀ ਨੇ ਪੰਜਾਬ ਵਿਲੇਜ ਤੇ ਸਮਾਲ ਟਾਊਨ-ਪੈਟਰੋਲ ਐਕਟ 1918 ਦੀ ਧਾਰਾ 3 ਅਤੇ ਫ਼ੌਜਦਾਰੀ ਦੰਡ ਸੰਘਤਾ 1973 (2 ਆਫ਼ 1974) ਦੀ ਧਾਰਾ 144 ਅਧੀਨ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਹਦੂਦ ਅੰਦਰ ਸਮੂਹ ...

ਪੂਰੀ ਖ਼ਬਰ »

ਜਨਤਕ ਸਥਾਨਾਂ 'ਤੇ ਅਗਨ ਸ਼ਸਤਰ ਤੇ ਤੇਜ਼ਧਾਰ ਹਥਿਆਰ ਚੁੱਕਣ 'ਤੇ ਪਾਬੰਦੀ ਲਗਾਈ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਰਾਜਿੰਦਰ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਸੋਨਾਲੀ ਗਿਰੀ ਨੇ ਫ਼ੌਜਦਾਰੀ ਦੰਡ ਸੰਘਤਾ 1973 (2 ਆਫ਼ 1974) ਦੀ ਧਾਰਾ 144 ਅਧੀਨ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਹਦੂਦ ਅੰਦਰ ਜਨਤਕ ਸਥਾਨਾਂ 'ਤੇ ਅਗਨ ਸ਼ਸਤਰ, ਅਸਲਾ, ਵਿਸਫੋਟਕ, ਜਲਣਸ਼ੀਲ ...

ਪੂਰੀ ਖ਼ਬਰ »

ਰਿਲਾਇੰਸ ਪੈਟਰੋਲ ਪੰਪ ਅੱਗੇ ਲੱਗਿਆ ਕਿਸਾਨ ਧਰਨਾ ਜਾਰੀ

ਚੁੰਨ੍ਹੀ, 16 ਅਕਤੂਬਰ (ਗੁਰਪ੍ਰੀਤ ਸਿੰਘ ਬਿਲਿੰਗ)-ਰਿਲਾਇੰਸ ਪੈਟਰੋਲ ਪੰਪ ਸਰਕੱਪੜਾ (ਚੁੰਨ੍ਹੀ ਕਲਾਂ) ਵਿਖੇ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਪੰਜਾਬ ਤੇ ਕਿਸਾਨਾਂ ਦਾ ਹੱਕੀ ਮੰਗਾਂ ਦੇ ਹੱਕ 'ਚ ਲੱਗਿਆ ਧਰਨਾ ਅਜੇ ਵੀ ਜਾਰੀ ਹੈ | ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਐਸ.ਸੀ. ਪੋਸਟ ਮੈਟਿ੍ਕ ਵਜ਼ੀਫ਼ਾ ਸਕੀਮ ਦੀ ਸ਼ੁਰੂਆਤ ਕਰਨਾ ਸ਼ਲਾਘਾਯੋਗ-ਸੂਦ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਕੈਬਨਿਟ ਮੀਟਿੰਗ 'ਚ ਐਸ.ਸੀ. ਵਿਦਿਆਰਥੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ 'ਚ ਉਚੇਰੀ ਸਿੱਖਿਆ ਹਾਸਲ ਕਰਨ ਦੇ ਸਮਰੱਥ ਬਣਾਉਣ ਲਈ ਕੇਂਦਰ ਦੀ ਰੱਦ ਕੀਤੀ ਸਕੀਮ ਦੀ ਥਾਂ 'ਤੇ ਐਸ.ਸੀ. ਪੋਸਟ ...

ਪੂਰੀ ਖ਼ਬਰ »

ਸਬ ਯਾਰਡ ਮੰਡੀ ਗੋਬਿੰਦਗੜ੍ਹ 'ਚ ਖ਼ਰੀਦ ਏਜੰਸੀਆਂ ਨੇ 49,061 ਕੁਇੰਟਲ ਫ਼ਸਲ ਦੀ ਖ਼ਰੀਦ ਕੀਤੀ-ਬਿੱਟੂ

ਮੰਡੀ ਗੋਬਿੰਦਗੜ੍ਹ, 16 ਅਕਤੂਬਰ (ਬਲਜਿੰਦਰ ਸਿੰਘ)-ਮਾਰਕੀਟ ਕਮੇਟੀ ਅਮਲੋਹ ਦੇ ਉਪ ਚੇਅਰਮੈਨ ਰਾਜਿੰਦਰ ਬਿੱਟੂ ਨੇ ਦੱਸਿਆ ਕਿ ਸਬ ਯਾਰਡ ਮੰਡੀ ਗੋਬਿੰਦਗੜ੍ਹ 'ਚ ਪਨਗ੍ਰੇਨ ਏਜੰਸੀ ਵਲੋਂ 27,057 ਕੁਇੰਟਲ ਅਤੇ ਪਨਸਪ 22,004 ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ, ...

ਪੂਰੀ ਖ਼ਬਰ »

ਕੇਂਦਰ ਸਰਕਾਰ ਪੰਜਾਬ ਤੇ ਹਰਿਆਣਾ 'ਚ ਪੁਰਾਣੇ ਮੰਡੀਕਰਨ ਸਿਸਟਮ ਜਾਰੀ ਰੱਖੇ-ਭੱਲਮਾਜਰਾ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਮਨਪ੍ਰੀਤ ਸਿੰਘ)-ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਦੀ ਗੱਲ ਨਾ ਸੁਣਨਾ ਮੰਦਭਾਗਾ ਹੈ ਜਿਸ ਕਾਰਨ ਸੂਬੇ ਦੇ ਕਿਸਾਨਾਂ ਦਾ ਭਾਜਪਾ ਖ਼ਿਲਾਫ਼ ਰੋਹ ਲਗਾਤਾਰ ਵਧਦਾ ਜਾ ਰਿਹਾ ਹੈ | ...

ਪੂਰੀ ਖ਼ਬਰ »

ਭਾਜਪਾ ਦੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਸਾਰੇ ਭੁਲੇਖੇ ਦੂਰ ਹੋ ਜਾਣਗੇ-ਕੈਪ. ਬਾਜਵਾ

ਅਮਲੋਹ, 16 ਅਕਤੂਬਰ (ਰਿਸ਼ੂ ਗੋਇਲ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ 30 ਸਾਲ ਪੁਰਾਣੇ ਗੱਠਜੋੜ ਦੇ ਟੁੱਟਦਿਆਂ ਹੀ ਭਾਜਪਾ ਦੇ ਨੇਤਾ ਅਤੇ ਵਰਕਰ ਪੰਜਾਬ ਦੀ ਜਨਤਾ ਨੂੰ ਅਧਾਰਹੀਣ ਅਤੇ ਥੋਥੇ ਸਬਜ਼ਬਾਗ ਵਿਖਾਉਣ 'ਚ ਦਿਨ ਰਾਤ ਪੱਬਾਂ ਭਾਰ ਹੋ ਗਏ ਹਨ ਤੇ ਭਾਜਪਾ ਦੇ ...

ਪੂਰੀ ਖ਼ਬਰ »

'ਕੈਰੀਅਰ ਦੀ ਸੇਧ ਅਤੇ ਮੌਕੇ' ਵਿਸ਼ੇ 'ਤੇ ਵੈਬੀਨਾਰ ਕਰਵਾਇਆ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ)-ਸਥਾਨਕ ਮਾਤਾ ਗੁਜਰੀ ਕਾਲਜ ਦੇ ਅੰਗਰੇਜ਼ੀ ਵਿਭਾਗ ਵਲੋਂ 'ਕੈਰੀਅਰ ਦੀ ਸੇਧ ਅਤੇ ਮੌਕੇ' ਵਿਸ਼ੇ 'ਤੇ ਵੈਬੀਨਾਰ ਕਰਵਾਇਆ ਗਿਆ | ਬੀ.ਏ. ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤੇ ਵੈਬੀਨਾਰ 'ਚ ਡੀਨ ਅਕਾਦਮਿਕ ਡਾ. ਬਿਕਰਮਜੀਤ ...

ਪੂਰੀ ਖ਼ਬਰ »

'ਮੇਰਾ ਕੂੜਾ ਮੇਰੀ ਜ਼ਿੰਮੇਵਾਰੀ' ਤਹਿਤ ਸ਼ਹਿਰ 'ਚ ਚਲਾਈ ਸਫ਼ਾਈ ਦੀ ਮੁਹਿੰਮ

ਅਮਲੋਹ, 16 ਅਕਤੂਬਰ (ਰਿਸ਼ੂ ਗੋਇਲ)-ਭਾਰਤ ਸਰਕਾਰ ਵਲੋਂ ਦੇਸ਼ ਨੂੰ ਸਾਫ਼-ਸੁਥਰਾ ਬਣਾਉਣ ਦੇ ਮਕਸਦ ਨਾਲ ਸਵੱਛ ਭਾਰਤ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਨੂੰ ਅੱਗੇ ਤੋਰਦਿਆਂ ਨਗਰ ਕੌਾਸਲ ਅਮਲੋਹ ਵਲੋਂ 'ਮੇਰਾ ਕੂੜਾ ਮੇਰੀ ਜ਼ਿੰਮੇਵਾਰੀ' ਤਹਿਤ ਸ਼ਹਿਰ ਦੇ ਵੱਖ-ਵੱਖ ...

ਪੂਰੀ ਖ਼ਬਰ »

ਮੁਹਿੰਮ ਤਹਿਤ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕੀਤਾ-ਈ.ਓ.

ਬਸੀ ਪਠਾਣਾਂ, 16 ਅਕਤੂਬਰ (ਰਵਿੰਦਰ ਮੌਦਗਿਲ)-ਸਥਾਨਕ ਨਗਰ ਕੌਾਸਲ ਦੇ ਕਾਰਜ ਸਾਧਕ ਅਫ਼ਸਰ ਮਨਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਨੋਡਲ ਅਫ਼ਸਰ ਰਣਧੀਰ ਸਿੰਘ ਧੀਰਾ, ਸੀ.ਐਫ. ਜਸਵਿੰਦਰ ਕੌਰ ਤੇ ਗੁਰਵਿੰਦਰ ਸਿੰਘ, ਮੋਟੀਵੇਟਰ ਸੁਖਜਿੰਦਰ ਸਿੰਘ ਤੇ ਹਰਦੀਪ ਸਿੰਘ ਦੇ ਨਾਲ ...

ਪੂਰੀ ਖ਼ਬਰ »

ਧਰਮ ਪ੍ਰਚਾਰ 'ਚ ਲੱਗੇ ਨੌਜਵਾਨ ਵਧਾਈ ਦੇ ਪਾਤਰ-ਗੇਜਾ ਰਾਮ

ਬਸੀ ਪਠਾਣਾਂ, 16 ਅਕਤੂਬਰ (ਮੌਦਗਿਲ)-ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਅਗਰਵਾਲ ਧਰਮਸ਼ਾਲਾ ਵਿਖੇ ਦਿਖਾਈ ਜਾ ਰਹੀ ਰਾਮ ਲੀਲ੍ਹਾ ਦੇ ਚੌਥੇ ਦਿਨ ਮੁੱਖ ਮਹਿਮਾਨ ਗੇਜਾ ਰਾਮ ਚੇਅਰਮੈਨ ਸਫ਼ਾਈ ਕਰਮਚਾਰੀ ਕਮਿਸ਼ਨ, ਵਿਸ਼ੇਸ਼ ਮਹਿਮਾਨ ਰਵਿੰਦਰ ਰਿੰਕੂ ਸ਼ਹਿਰੀ ਕਾਂਗਰਸ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਬੋਰਵੈੱਲਾਂ ਤੇ ਟਿਊਬਵੈੱਲਾਂ ਦੀ ਖ਼ੁਦਾਈ ਸਬੰਧੀ ਨਿਰਦੇਸ਼ ਜਾਰੀ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ)-ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਸੋਨਾਲੀ ਗਿਰੀ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦੇ ਐਕਟ ਨੰ-2) ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਫ਼ਤਹਿਗੜ੍ਹ ...

ਪੂਰੀ ਖ਼ਬਰ »

ਬੇਅਦਬੀ ਦੇ ਦੋਸ਼ੀ ਨੂੰ ਦਬੋਚਣ ਵਾਲੇ ਨੌਜਵਾਨ ਨੂੰ ਸਰਕਾਰ ਨੌਕਰੀ ਦੇਵੇ-ਜਥੇ. ਚਨਾਰਥਲ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ)-ਪਿਛਲੇ ਦਿਨੀਂ ਪਿੰਡ ਤਰਖਾਣ ਮਾਜਰਾ ਤੇ ਜੱਲ੍ਹਾ ਦੇ ਗੁਰੂ ਘਰਾਂ 'ਚ ਬੇਅਦਬੀ ਦੀਆਂ ਵਾਪਰੀਆਂ ਮੰਦਭਾਗੀਆਂ ਘਟਨਾਵਾਂ 'ਤੇ ਦੁੱਖ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇ. ਸਵਰਨ ਸਿੰਘ ...

ਪੂਰੀ ਖ਼ਬਰ »

ਪਨਸਪ ਦੇ ਜੀ.ਐਮ. ਪੰਧੇਰ ਵਲੋਂ ਅਨਾਜ ਮੰਡੀ ਦਾ ਦੌਰਾ

ਮੰਡੀ ਗੋਬਿੰਦਗੜ੍ਹ, 16 ਅਕਤੂਬਰ (ਘਈ)-ਪੰਜਾਬ ਸਟੇਟ ਸਿਵਲ ਸਪਲਾਈ (ਪਨਸਪ) ਦੇ ਜੀ.ਐਮ ਸਰਬਜੀਤ ਸਿੰਘ ਪੰਧੇਰ ਵਲੋਂ ਝੋਨੇ ਦੀ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ | ਪਨਸਪ ਦੇ ਜੀ.ਐਮ ਸਰਬਜੀਤ ਸਿੰਘ ਪੰਧੇਰ ਵਲੋਂ ਅਨਾਜ ਮੰਡੀ 'ਚ ਚੱਲ ਰਹੇਂ ...

ਪੂਰੀ ਖ਼ਬਰ »

ਵਿਧਾਇਕ ਜੀ! ਬਸੀ ਪਠਾਣਾਂ-ਫ਼ਤਹਿਗੜ੍ਹ ਸਾਹਿਬ ਦੀ ਮੁੱਖ ਸੜਕ ਦੀ ਵੀ ਕਦੇ ਸਾਰ ਲੈ ਲਓ

ਬਸੀ ਪਠਾਣਾਂ, 16 ਅਕਤੂਬਰ (ਗੁਰਬਚਨ ਸਿੰਘ ਰੁਪਾਲ)-ਸ਼ਹਿਰ 'ਚੋਂ ਲੰਘਦੀ ਸਰਹਿੰਦ ਮੋਰਿੰਡਾ ਰੋਡ 'ਤੇ ਭਾਰੀ ਵਜ਼ਨੀ ਟਿੱਪਰਾਂ ਦੇ ਚੱਲਦਿਆਂ ਸੜਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ, 'ਚ ਵੱਡੇ-ਵੱਡੇ ਖੱਡੇ ਪੈ ਚੁੱਕੇ ਹਨ ਜੋ ਆਵਾਜਾਈ 'ਚ ਰੁਕਾਵਟ ਬਣ ਰਹੇ ਹਨ, ਉੱਥੇ ਹੀ ...

ਪੂਰੀ ਖ਼ਬਰ »

'ਪਿੰਡ-ਪਿੰਡ ਜਾ ਕੇ ਫੂਕਾਂਗੇ ਕਿਸਾਨ ਵਿਰੋਧੀ ਕਾਨੂੰਨ' ਮੁਹਿੰਮ ਤਹਿਤ ਹੋਈ ਮੀਟਿੰਗ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ)-ਆਮ ਆਦਮੀ ਪਾਰਟੀ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਇੰਚਾਰਜ ਇੰਜੀ. ਰਸ਼ਪਿੰਦਰ ਸਿੰਘ ਰਾਜਾ ਵਲੋਂ ਪਾਰਟੀ ਹਾਈਕਮਾਨ ਦੇ ਨਿਰਦੇਸ਼ਾਂ ਤਹਿਤ 'ਪਿੰਡ-ਪਿੰਡ ਜਾ ਕੇ ਫੂਕਾਂਗੇ, ਕਿਸਾਨ ਵਿਰੋਧੀ ਕਾਨੂੰਨ' ਮੁਹਿੰਮ ...

ਪੂਰੀ ਖ਼ਬਰ »

ਦਲਿਤ ਨੌਜਵਾਨ ਨਾਲ ਕੁੱਟਮਾਰ ਕਰਨ ਦੀ ਨਿਖੇਧੀ

ਬਸੀ ਪਠਾਣਾਂ, 16 ਅਕਤੂਬਰ (ਮੌਦਗਿਲ)-ਦਲਿਤ ਸਮਾਜ ਦੀ ਮੀਟਿੰਗ 'ਚ ਦਲਿਤ ਆਗੂ ਧਰਮਪਾਲ ਰਾਉ, ਸੁਖਵਿੰਦਰ ਸਿੰਘ ਸੁੱਖੀ, ਬਲਦੇਵ ਸਿੰਘ ਚੌਰਵਾਲਾ ਅਤੇ ਰਾਜੀਵ ਕੁਮਾਰ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਲਿਤ ਸਮਾਜ ਦੀ ਸੁਰੱਖਿਆ ਕਰਨ 'ਚ ਅਸਫਲ ਸਾਬਤ ਹੋ ਰਹੀ ...

ਪੂਰੀ ਖ਼ਬਰ »

ਝੋਨੇ ਦੀ ਕਟਾਈ ਕੇਵਲ ਸੁਪਰ ਐਸ.ਐਮ.ਐਸ. ਲੱਗੀਆਂ ਕੰਬਾਈਨਾਂ ਨਾਲ ਹੀ ਕਰਵਾਈ ਜਾਵੇ-ਡਾ. ਵਾਲੀਆ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਇਕੱਲੇ ਕਿਸਾਨ ਨੂੰ 50 ਫ਼ੀਸਦੀ ਅਤੇ ਕਿਸਾਨ ਗਰੁੱਪਾਂ ਨੂੰ 80 ਫ਼ੀਸਦੀ ਸਬਸਿਡੀ 'ਤੇ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਦੇ ਸਾਰਥਿਕ ਨਤੀਜੇ ...

ਪੂਰੀ ਖ਼ਬਰ »

ਵਿਧਾਇਕ ਨਾਗਰਾ ਨੇ ਸਰਹਿੰਦ ਮੰਡੀ 'ਚ ਬਣਾਇਆ ਬਾਥਰੂਮ ਬਲਾਕ ਲੋਕਾਂ ਨੂੰ ਕੀਤਾ ਸਮਰਪਿਤ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਤੇ ਹਲਕੇ ਦੇ ਵਿਕਾਸ ਲਈ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX