ਤਾਜਾ ਖ਼ਬਰਾਂ


ਆਈ. ਪੀ. ਐੱਲ. 2021-ਕੋਲਕਾਤਾ ਨਾਈਟ ਰਾਈਡਰਜ਼ ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਬਲਵਿੰਦਰ ਸਿੰਘ ਧਾਲੀਵਾਲ ਨੂੰ ਮੰਤਰੀ ਪਦ ਮਿਲਣਾ ਤੈਅ ਲੱਗਦਾ -ਸੂਤਰ
. . .  1 day ago
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਰਿਟਾਇਰਡ ਆਈ. ਏ. ਐਸ. ਨੂੰ ਵੀ ਪੰਜਾਬ ਸਰਕਾਰ ਦੇ ਨਵੇਂ ਮੰਤਰੀ ਪਦ ਵਿਚ ਜਗ੍ਹਾਂ ਮਿਲ ਸਕਦੀ ਹੈ ...
ਚਰਨਜੀਤ ਸਿੰਘ ਚੰਨੀ ਦੀ ਰਾਹੁਲ ਗਾਂਧੀ ਦੀ ਮੀਟਿੰਗ ਜਾਰੀ
. . .  1 day ago
ਪੰਜਾਬ ਕੈਬਨਿਟ ਵਿਚ ਫੇਰਬਦਲ ਲਈ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਪਹੁੰਚੇ
. . .  1 day ago
ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਡੇਰਾ ਕਾਰ ਸੇਵਾ ਅੰਦਰ ਜਾਣ ਤੋਂ ਰੋਕਿਆ
. . .  1 day ago
ਕਰਨਾਲ, 23 ਸਤੰਬਰ (ਗੁਰਮੀਤ ਸਿੰਘ ਸੱਗੂ )-ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਅਜ ਡੇਰਾ ਕਾਰ ਸੇਵਾ ਕਲੰਦਰੀ ਗੇਟ ਅੰਦਰ ਦਾਖਲ ਨਹੀ ਹੋਣ ਦਿਤਾ ਗਿਆ। ਜਥੇ. ਝੀਂਡਾ ਨੇ ਕਿਸਾਨ ਅੰਦੋਲਨ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ ਡੀਸੀ ਵਿਚ ਅਡੋਬ ਚੇਅਰਮੈਨ ਸ਼ਾਂਤਨੂ ਨਾਰਾਇਣ ਨਾਲ ਕੀਤੀ ਮੀਟਿੰਗ
. . .  1 day ago
ਉਤਰਾਖੰਡ ਦੇ ਰਾਜਪਾਲ, ਲੈ. ਜ. ਗੁਰਮੀਤ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਅਸਾਮ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਹੋਈ ਝੜਪ ਵਿਚ ਦੋ ਲੋਕਾਂ ਦੀ ਮੌਤ
. . .  1 day ago
ਤਰਨ ਤਾਰਨ ਪੁਲਿਸ ਵਲੋਂ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂ ਗ੍ਰਿਫ਼ਤਾਰ
. . .  1 day ago
ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ, ਜਿਨ੍ਹਾਂ...
ਫ਼ਿਰੋਜ਼ਪੁਰ 'ਚ ਬੰਦ ਪਏ ਕੋਲਡ ਸਟੋਰ 'ਚੋਂ ਗੈਸ ਲੀਕ ਹੋਣ ਨਾਲ ਮੱਚੀ ਹਫ਼ੜਾ ਦਫ਼ੜੀ
. . .  1 day ago
ਫ਼ਿਰੋਜ਼ਪੁਰ, 23 ਸਤੰਬਰ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਕੋਲਡ ਸਟੋਰ ਵਿਚੋਂ ਅੱਜ ਸ਼ਾਮ ਅਮੋਨੀਆ ਗੈਸ ...
ਆਦਮਪੁਰ ਏਅਰਪੋਰਟ 'ਤੇ ਬਣ ਰਿਹਾ ਨਵਾਂ ਟਰਮੀਨਲ ਬਹੁਤ ਜਲਦ ਹੋਵੇਗਾ ਚਾਲੂ - ਸੋਮ ਪ੍ਰਕਾਸ਼
. . .  1 day ago
ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ) - ਆਦਮਪੁਰ ਏਅਰਪੋਰਟ 'ਤੇ ਨਵੇਂ ਟਰਮੀਨਲ ਬਿਲਡਿੰਗ ਦਾ ਨਿਰਮਾਣ, ਐਪਰਨ ਤੇ ਟੈਕਸੀ ਟਰੈਕ ਦਾ ਕੰਮ ਦਸੰਬਰ 2021 ਤੱਕ ਪੂਰਾ ਹੋ ਜਾਵੇਗਾ ਜਿਸ ਨਾਲ ਲੋਕਾਂ ਨੂੰ ਕਾਫ਼ੀ ਸਹੂਲਤ...
ਚਿੱਟ ਫੰਡ ਘੁਟਾਲੇ ਦੇ ਮਾਮਲੇ 11 ਅਚੱਲ ਸੰਪਤੀਆਂ ਕਬਜ਼ੇ ਵਿਚ
. . .  1 day ago
ਨਵੀਂ ਦਿੱਲੀ, 23 ਸਤੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਚਿੱਟ ਫੰਡ ਘੁਟਾਲੇ ਦੇ ਮਾਮਲੇ ਵਿਚ ਡੀ.ਜੇ.ਐਨ. ਜਵੈਲਰਜ਼ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ 1.01 ਕਰੋੜ ਰੁਪਏ ਦੀਆਂ 11 ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਹੈੱਡ ਗ੍ਰੰਥੀ ਅਤੇ ਮੈਨੇਜਰ ਨੇ ਚਾਰਜ ਸੰਭਾਲ ਸੇਵਾ ਕੀਤੀ ਸ਼ੁਰੂ
. . .  1 day ago
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਨਿੱਕੂਵਾਲ ,ਕਰਨੈਲ ਸਿੰਘ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਆਏ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਅਤੇ ਮੈਨੇਜਰ ਭਗਵੰਤ ਸਿੰਘ ਨੇ ਆਪਣਾ ਚਾਰਜ ਸੰਭਾਲ ਕੇ...
ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਸੰਬੰਧੀ ਇਕ ਉੱਚ ਪੱਧਰੀ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਲਈ ਭੇਜਿਆ ਜਾਵੇਗਾ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 23 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਇੱਥੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਸ਼੍ਰੋਮਣੀ ਕਮੇਟੀ ਦੇ ਨਾਲ...
ਰੰਜਸ਼ ਦੌਰਾਨ ਗੋਲੀ ਚੱਲੀ
. . .  1 day ago
ਮਮਦੋਟ, 23 ਸਤੰਬਰ (ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਲੱਖਾ ਹਾਜੀ ਵਿਖੇ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਸ਼ ਨੂੰ ਲੈ ਕੇ ਹੋਈ ਲੜਾਈ ਦੌਰਾਨ ਇਕ ਧਿਰ ਵਲੋਂ ਗੋਲੀ ਚਲਾਉਣ ਦਾ...
ਅਪਰੇਸ਼ਨ ਦੌਰਾਨ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਬਰਾਮਦ
. . .  1 day ago
ਸ੍ਰੀਨਗਰ, 23 ਸਤੰਬਰ - ਜੰਮੂ -ਕਸ਼ਮੀਰ ਦੇ ਵਿਚ ਭਾਰਤੀ ਫ਼ੌਜ ਨੇ ਐਲ.ਓ.ਸੀ. 'ਤੇ ਉੜੀ ਨੇੜੇ ਰਾਮਪੁਰ ਸੈਕਟਰ 'ਚ 3 ਅੱਤਵਾਦੀਆਂ ਨੂੰ ਮਾਰਿਆ ਹੈ। ਜ਼ਿਕਰਯੋਗ ਹੈ ਕਿ ਉਹ ਹਾਲ ਹੀ ਵਿਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ...
ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਸਕੂਲ ਦੀ ਡਿੱਗੀ ਛੱਤ, ਕਈ ਬੱਚੇ ਅਤੇ ਅਧਿਆਪਕ ਜ਼ਖ਼ਮੀ
. . .  1 day ago
ਸੋਨੀਪਤ, 23 ਸਤੰਬਰ - ਹਰਿਆਣਾ ਦੇ ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਇਕ ਸਕੂਲ ਦੀ ਛੱਤ ਡਿੱਗ ਗਈ ਜਿਸ ਕਾਰਨ ਕਈ ਬੱਚੇ ਅਤੇ ਅਧਿਆਪਕ ...
ਵਰ੍ਹਦੇ ਮੀਂਹ ਵਿਚ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ
. . .  1 day ago
ਨਾਭਾ, 23 ਸਤੰਬਰ (ਅਮਨਦੀਪ ਸਿੰਘ ਲਵਲੀ) - ਆਮ ਆਦਮੀ ਪਾਰਟੀ ਵਿਧਾਨ ਸਭਾ ਨਾਭਾ ਵਲੋਂ ਨਾਭਾ ਸ਼ਹਿਰ ਵਿਚ ਵੱਖਰੇ ਤਰੀਕੇ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਗੁਰਦੇਵ ਸਿੰਘ ਦੇਵ ਮਾਨ ਹਲਕਾ ਇੰਚਾਰਜ ਵਿਧਾਨ ਸਭਾ ਨਾਭਾ ਤੇ ਮੇਘ ਚੰਦ ਸ਼ੇਰ...
'ਔਕਸ' ਵਿਚ ਭਾਰਤ ਨੂੰ ਨਹੀਂ ਕੀਤਾ ਜਾਵੇਗਾ ਸ਼ਾਮਿਲ - ਅਮਰੀਕਾ
. . .  1 day ago
ਵਾਸ਼ਿੰਗਟਨ, 23 ਸਤੰਬਰ - ਅਮਰੀਕਾ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੀ ਘੇਰਾਬੰਦੀ ਲਈ ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਨਾਲ ਇਕ ਨਵਾਂ ਗੱਠਜੋੜ ਬਣਾਇਆ ਹੈ, ਜਿਸਦਾ ਨਾਂਅ 'ਔਕਸ'' ਹੈ। ਅਮਰੀਕਾ ਨੇ ਇਸ ਗਠਜੋੜ ਵਿਚ ਭਾਰਤ ਜਾਂ ਜਾਪਾਨ ਨੂੰ ਸ਼ਾਮਿਲ...
ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਦੇ ਮਾਮਲੇ ਵਿਚ ਦਿੱਲੀ ਹਾਈਕੋਰਟ ਦਾ ਕੇਂਦਰ ਨੂੰ ਆਦੇਸ਼
. . .  1 day ago
ਨਵੀਂ ਦਿੱਲੀ,23 ਸਤੰਬਰ - ਦਿੱਲੀ ਹਾਈਕੋਰਟ ਨੇ ਟੇਬਲ ਟੈਨਿਸ ਫੈਡਰੇਸ਼ਨ ਆਫ਼ ਇੰਡੀਆ ਦੇ ਉਸ ਨਿਯਮ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ ਜਿਸ ਵਿਚ ਕੌਮਾਂਤਰੀ ਮੁਕਾਬਲਿਆਂ ਲਈ ਚੁਣੇ ਜਾਣ ਵਾਲੇ ਕੌਮੀ ਕੋਚਿੰਗ ਕੈਂਪਾਂ 'ਚ ...
ਲਸ਼ਕਰ-ਏ-ਤੋਇਬਾ ਦੇ ਮੋਡੀਊਲ ਦਾ ਪਰਦਾਫਾਸ਼, ਚਾਰ ਕਾਬੂ
. . .  1 day ago
ਸ੍ਰੀਨਗਰ, 23 ਸਤੰਬਰ - ਜੰਮੂ-ਕਸ਼ਮੀਰ ਪੁਲਿਸ ਨੇ ਹਾਜੀਨ, ਬਾਂਦੀਪੋਰਾ ਵਿਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ-ਕਮ-ਭਰਤੀ ਮੋਡੀਊਲ ਦਾ ਪਰਦਾਫਾਸ਼ ਕੀਤਾ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ...
ਭਾਰਤ ਭੂਸ਼ਨ ਆਸ਼ੂ ਵਲੋਂ ਨਗਰ ਨਿਗਮ ਦੇ ਜ਼ੋਨ ਡੀ. ਵਿਚ ਅਚਨਚੇਤ ਚੈਕਿੰਗ
. . .  1 day ago
ਲੁਧਿਆਣਾ, 23 ਸਤੰਬਰ (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ) - ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਵਲੋਂ ਸਰਾਭਾ ਨਗਰ ਸਥਿਤ ਲੁਧਿਆਣਾ ਨਗਰ ਨਿਗਮ ਦੇ ਜ਼ੋਨ ਡੀ ਵਿਚ...
ਪਟਾਕਾ ਭੰਡਾਰਨ ਵਿਚ ਧਮਾਕਾ, ਦੋ ਲੋਕਾਂ ਦੀ ਮੌਤ
. . .  1 day ago
ਬੰਗਲੁਰੂ, 23 ਸਤੰਬਰ - ਕਰਨਾਟਕ ਦੇ ਬੰਗਲੁਰੂ ਦੇ ਇਕ ਖੇਤਰ ਵਿਚ ਅੱਜ ਸਵੇਰੇ ਪਟਾਕਾ ਭੰਡਾਰਨ ਵਿਚ ਧਮਾਕਾ ਹੋਇਆ ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ...
ਗ਼ੈਰਹਾਜ਼ਰ ਪਾਏ ਗਏ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਅੰਮ੍ਰਿਤਸਰ, 23 ਸਤੰਬਰ - (ਹਰਮਿੰਦਰ ਸਿੰਘ) - ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ 'ਤੇ ਸਮੇਂ ਸਿਰ ਹਾਜ਼ਰ ਹੋਣ ਸੰਬੰਧੀ ਕੀਤੀਆਂ...
ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  1 day ago
ਕਪੂਰਥਲਾ, 23 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 1 ਕੱਤਕ ਸੰਮਤ 552

ਗੁਰਦਾਸਪੁਰ / ਬਟਾਲਾ / ਪਠਾਨਕੋਟ

ਕੈਬਨਿਟ ਮੰਤਰੀ ਬਾਜਵਾ ਨੇ ਰਾਜ ਪੱਧਰੀ ਸਮਾਗਮ ਦੌਰਾਨ ਮੂੰਹਖੁਰ ਟੀਕਾਕਰਨ ਮੁਹਿੰਮ ਦੀ ਕੀਤੀ ਸ਼ੁਰੂਆਤ

ਬਟਾਲਾ, 16 ਅਕਤੂਬਰ (ਕਾਹਲੋਂ)-ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵਲੋਂ ਐੱਨ.ਏ.ਡੀ.ਸੀ.ਪੀ. ਪ੍ਰੋਗਰਾਮ ਅਧੀਨ ਮੂੰਹਖੁਰ ਟੀਕਾਕਰਨ ਮੁਹਿੰਮ ਦੀ ਸ਼ੁਰਆਤ ਅੱਜ ਬਟਾਲਾ ਨੇੜਲੇ ਪਿੰਡ ਦਿਆਲਗੜ੍ਹ ਤੋਂ ਕੀਤੀ ਗਈ | ਇਸ ਸਬੰਧੀ ਪਿੰਡ ਦਿਆਲਗੜ੍ਹ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿਚ ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਰਾਜ ਵਿਆਪੀ ਟੀਕਾਕਰਨ ਦੀ ਸ਼ੁਰੂਆਤ ਕਰਦਿਆਂ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਅੱਜ ਤੋਂ ਮੱਝਾਂ, ਗਾਵਾਂ, ਬੱਕਰੀਆਂ, ਭੇਡਾਂ ਅਤੇ ਸੂਰਾਂ ਨੂੰ ਮੂੰਹਖੁਰ ਬਿਮਾਰੀ ਤੋਂ ਬਚਾਉਣ ਲਈ ਮੁਫ਼ਤ ਟੀਕੇ ਲਗਾਏ ਜਾਣਗੇ | ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਇਸ ਟੀਕਾਕਰਨ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ | ਸ: ਬਾਜਵਾ ਨੇ ਦੱਸਿਆ ਕਿ ਮੂੰਹਖੁਰ ਟੀਕਾਕਰਨ ਦੇ ਨਾਲ-ਨਾਲ ਪਸ਼ੂਆਂ ਦੇ ਕੰਨ 'ਤੇ 12 ਨੰਬਰ ਦਾ ਟੈਗ ਲਗਾਇਆ ਜਾਵੇਗਾ ਅਤੇ ਇਹ ਟੈਗ ਅਧਾਰ ਕਾਰਡ ਦੀ ਤਰ੍ਹਾਂ ਪਸ਼ੂ ਦੀ ਪਛਾਣ, ਮਾਲਕ ਦਾ ਪਤਾ, ਵੈਕਸੀਨ ਦੀ ਮਿਤੀ ਅਤੇ ਏ.ਆਈ. ਦੀ ਮਿਤੀ ਬਾਰੇ ਜਾਣਕਾਰੀ ਦੇਵੇਗਾ | ਵਿਭਾਗ ਵਲੋਂ ਇਸ ਸਾਰੇ ਕੰਮ ਨੂੰ ਆਨਲਾਈਨ ਵੀ ਕੀਤਾ ਜਾਵੇਗਾ | ਸ: ਬਾਜਵਾ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਵਲੋਂ ਆਪਣੇ ਪਸ਼ੂ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੀ ਲੋੜ ਅਨੁਸਾਰ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਪਸ਼ੂਆਂ ਦੇ ਇਲਾਜ ਲਈ ਲੋੜੀਂਦੇ ਸਾਮਾਨ ਦੀ ਪੂਰਤੀ ਵੀ ਕੀਤੀ ਜਾ ਰਹੀ ਹੈ | ਪਸ਼ੂ ਪਾਲਣ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਡਾ. ਸੰਜੀਵ ਖੋਸਲਾ ਨੇ ਦੱਸਿਆ ਕਿ ਮੂੰਹਖੁਰ ਦਾ ਰੋਗ ਇਕ ਵਿਸ਼ਾਣੂ ਨਾਲ ਹੋਣ ਵਾਲਾ ਰੋਗ ਹੈ, ਜੋ ਕਿ ਪਸ਼ੂਆਂ ਵਿਚ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ | ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਵਿਭਾਗ ਵਲੋਂ ਪਸ਼ੂ ਪਾਲਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ | ਇਸ ਮੌਕੇ ਐੱਸ.ਐੱਸ.ਪੀ. ਬਟਾਲਾ ਰਛਪਾਲ ਸਿੰਘ, ਐੱਸ.ਡੀ.ਐੱਮ. ਬਟਾਲਾ ਬਲਵਿੰਦਰ ਸਿੰਘ, ਡਾ. ਸਰਬਜੀਤ ਸਿੰਘ ਰੰਧਾਵਾ ਐੱਸ.ਵੀ.ਓ. ਬਟਾਲਾ, ਡਾ. ਗੁਰਦੇਵ ਸਿੰਘ, ਡਾ. ਨਰੇਸ਼ ਕੋਛੜ ਇੰਚਾਰਜ ਪੰਜਾਬ ਵੈਟਨਰੀ ਵੈਕਸੀਨ ਇੰਸਟੀਚਿਊਟ ਲੁਧਿਆਣਾ, ਡਾ. ਅਮਰਜੀਤ ਸਿੰਘ ਔਲਖ, ਸੁਭਾਸ਼ ਚੰਦਰ ਡੀ.ਵੀ.ਆਈ, ਕੁਲਦੀਪ ਸਿੰਘ ਵੀ.ਆਈ, ਬੁੱਧ ਸਿੰਘ ਵੀ.ਆਈ ਤੋਂ ਇਲਾਵਾ ਚੇਅਰਮੈਨ ਸੁਖਵਿੰਦਰ ਸਿੰਘ ਕਾਹਲੋਂ, ਸਲਵਿੰਦਰ ਸਿੰਘ ਦਿਆਲਗੜ੍ਹ, ਸਰਪੰਚ ਪਿੰਡ ਦਿਆਲਗੜ੍ਹ ਅਤੇ ਵੱਡੀ ਗਿਣਤੀ ਵਿੱਚ ਪਸ਼ੂ ਪਾਲਕ ਹਾਜ਼ਰ ਸਨ |

ਡਿਪਟੀ ਕਮਿਸ਼ਨਰ ਅਤੇ ਵਿਧਾਇਕ ਲਾਡੀ ਨੇ ਕੀਤਾ ਮੰਡੀਆਂ ਦਾ ਦੌਰਾ

ਹਰਚੋਵਾਲ, 16 ਅਕਤੂਬਰ (ਭਾਮ/ਢਿੱਲੋਂ)-ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸਫਾਕ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਹਰਚੋਵਾਲ ਅਤੇ ਬਹਾਦਰਪੁਰ ਰਜੋਆ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ |¢ਇਸ ...

ਪੂਰੀ ਖ਼ਬਰ »

23 ਸਾਲਾ ਪੁੱਤਰ ਦੀ ਮੌਤ ਦੇ ਸਰਟੀਫ਼ਿਕੇਟ ਨੂੰ ਠੀਕ ਕਰਵਾਉਣ ਲਈ ਖੱਜਲ-ਖ਼ੁਆਰ ਹੋ ਰਹੀ ਬਜ਼ੁਰਗ ਮਾਤਾ

ਗੁਰਦਾਸਪੁਰ, 16 ਅਕਤੂਬਰ (ਭਾਗਦੀਪ ਸਿੰਘ ਗੋਰਾਇਆ/ਗੁਰਪ੍ਰਤਾਪ ਸਿੰਘ)-ਸਰਕਾਰੀ ਦਫ਼ਤਰਾਂ ਵਿਚ ਲੋਕਾਂ ਦੀ ਖੱਜਲ-ਖ਼ੁਆਰੀ ਹੁੰਦੀ ਆਮ ਹੀ ਦੇਖਣ ਨੰੂ ਮਿਲਦੀ ਹੈ | ਅਜਿਹੀ ਹੀ ਇਕ ਘਟਨਾ ਡੀ.ਸੀ ਦਫ਼ਤਰ ਦੀ ਇਮਾਰਤ ਵਿਚ ਮੌਜੂਦ ਸੇਵਾ ਕੇਂਦਰ ਅੰਦਰ ਦੇਖਣ ਨੰੂ ਮਿਲੀ ਹੈ, ...

ਪੂਰੀ ਖ਼ਬਰ »

ਦਾਣਾ ਮੰਡੀ 'ਚ ਜੇਕਰ ਕਿਸੇ ਕਿਸਾਨ ਨੂੰ ਕੱਟ ਲੱਗਾ ਤਾਂ ਮੇਰੇ ਨਾਲ ਸੰਪਰਕ ਕਰੇ-ਵਿਧਾਇਕ ਲਾਡੀ

ਸ੍ਰੀ ਹਰਿਗੋਬਿੰਦਪੁਰ, 16 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਦਾਣਾ ਮੰਡੀ ਝੋਨਾ ਦਾ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਦਾਣਾ ਮੰਡੀ ਦਾ ਦੌਰਾ ਕਰਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸਫ਼ਾਕ ਅਤੇ ਹਲਕਾ ਵਿਧਾਇਕ ਬਲਵਿੰਦਰ ...

ਪੂਰੀ ਖ਼ਬਰ »

ਅਣਪਛਾਤਿਆਂ ਵਲੋਂ ਸਿਰ 'ਚ ਇੱਟਾਂ ਮਾਰ ਕੇ ਵਿਅਕਤੀ ਦਾ ਕਤਲ

ਗੁਰਦਾਸਪੁਰ, 16 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਇਕ ਵਿਅਕਤੀ ਦੇ ਸਿਰ ਵਿਚ ਇੱਟਾਂ ਮਾਰ ਕੇ ਉਸ ਦਾ ਕਤਲ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਥਾਣਾ ਸਿਟੀ ਦੇ ਐਸ.ਐੱਚ.ਓ.ਜਬਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਅਮਰਜੀਤ ...

ਪੂਰੀ ਖ਼ਬਰ »

ਚੇਅਰਮੈਨ ਰਜਿੰਦਰ ਸਿੰਘ ਨੇ ਬਟਾਲਾ ਮੰਡੀ 'ਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਬਟਾਲਾ, 16 ਅਕਤੂਬਰ (ਕਾਹਲੋਂ)-ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਮੰਡੀ ਬਟਾਲਾ ਦੇ ਚੇਅਰਮੈਨ ਰਜਿੰਦਰ ਸਿੰਘ ਗੋਗੀ ਸਰੂਪਵਾਲੀ ਨੇ ਆਪਣੀ ਟੀਮ ਸਮੇਤ ਮੰਡੀ ਦੀ ਚੈਕਿੰਗ ਕੀਤੀ ਅਤੇ 'ਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਚੇਅਰਮੈਨ ਗੋਗੀ ਨੇ ...

ਪੂਰੀ ਖ਼ਬਰ »

-ਮਾਮਲਾ ਸ਼ੱਕੀ ਹਾਲਤ 'ਚ ਲੜਕੀ ਦੀ ਹੋਈ ਮੌਤ ਦਾ- ਪਰਿਵਾਰਕ ਮੈਂਬਰਾਂ ਨੇ ਕਿਹਾ ਆਤਮ ਹੱਤਿਆ ਨਹੀਂ, ਕਤਲ ਹੋਇਆ

ਧਾਰੀਵਾਲ, 16 ਅਕਤੂਬਰ (ਰਮੇਸ਼ ਨੰਦਾ/ਸਵਰਨ ਸਿੰਘ/ਜੇਮਸ ਨਾਹਰ)-ਨਵੀਂ ਆਬਾਦੀ ਧਾਰੀਵਾਲ ਦੇ ਇਕ ਘਰ ਵਿਚ ਬੀਤੇ ਦਿਨ ਸ਼ੱਕੀ ਹਾਲਤ 'ਚ ਲੜਕੀ ਦੀ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਲੜਕੀ ਨੇ ਆਤਮ ਹੱਤਿਆ ...

ਪੂਰੀ ਖ਼ਬਰ »

ਪਲਾਟ ਨੰੂ ਜਾਂਦਾ ਰਸਤਾ ਬੰਦ ਕਰਨ ਤੋਂ ਮਨ੍ਹਾਂ ਕਰਨ 'ਤੇ ਹੋਇਆ ਝਗੜਾ-ਮਾਮਲਾ ਦਰਜ

ਗੁਰਦਾਸਪੁਰ, 16 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਪਲਾਟ ਨੰੂ ਜਾਂਦੇ ਰਸਤੇ ਨੰੂ ਦੂਜੀ ਧਿਰ ਵਲੋਂ ਜਗਾ ਖ਼ਰੀਦ ਕੇ ਉਸ ਪਲਾਟ ਦਾ ਰਸਤਾ ਬੰਦ ਕਰਨ ਤੋਂ ਰੋਕਣ 'ਤੇ ਹੋਏ ਝਗੜੇ ਦੇ ਸਬੰਧ ਵਿਚ ਥਾਣਾ ਸਦਰ ਦੀ ਪੁਲਿਸ ਵਲੋਂ ਛੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਕਿਸਾਨਾਂ ਦਾ ਰੇਲ ਰੋਕੋ ਧਰਨਾ 16ਵੇਂ ਦਿਨ ਵੀ ਰਿਹਾ ਜਾਰੀ

ਗੁਰਦਾਸਪੁਰ, 16 ਅਕਤੂਬਰ (ਗੁਰਪ੍ਰਤਾਪ ਸਿੰਘ)-ਕਾਲੇ ਕਾਨੰੂਨਾਂ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਰੇਲਵੇ ਪਟੜੀ 'ਤੇ ਦਿੱਤਾ ਜਾ ਰਿਹਾ ਰੇਲ ਰੋਕੋ ਧਰਨਾ ਅੱਜ 16ਵੇਂ ਦਿਨ ਵੀ ਜਾਰੀ ਰਿਹਾ | ਇਸ ਮੌਕੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਸਾਨਾਂ ਦੀ ਗੱਲ ਸੁਣਨ ਤੋਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਤਹਿਤ ਸਿਨੇਮਾ/ ਥੀਏਟਰ/ ਮਲਟੀਪਲੈਕਸ ਨੂੰ ਖੋਲ•੍ਹਣ ਦੀ ਆਗਿਆ ਨਹੀਂ-ਡੀ. ਸੀ.

ਗੁਰਦਾਸਪੁਰ, 16 ਅਕਤੂਬਰ (ਆਰਿਫ਼)-ਜ਼ਿਲ•ਾ ਮੈਜਿਸਟਰੇਟ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ 15 ਅਕਤੂਬਰ 2020 ਤੋਂ ਬਾਅਦ ਸਿਨੇਮਾ/ ਥੀਏਟਰ/ ਮਲਟੀਪਲੈਕਸ ਨਹੀਂ ਖੁੱਲ•੍ਹਣਗੇ | ਇਸ ਲਈ ਵਿਸ਼ੇਸ਼ ਮੁੱਖ ...

ਪੂਰੀ ਖ਼ਬਰ »

ਚੇਅ. ਬਾਜਵਾ ਨੇ ਭਾਗੋਵਾਲ 'ਚ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਕਿਲ੍ਹਾ ਲਾਲ ਸਿੰਘ, 16 ਅਕਤੂਬਰ (ਬਲਬੀਰ ਸਿੰਘ)-ਹਲਕਾ ਫਤਹਿਗੜ੍ਹ ਚੂੜੀਆਂ ਅਧੀਨ ਆਉਂਦੇ ਪਿੰਡ ਪੱਤੀ ਖ਼ਾਸਾ ਭਾਗੋਵਾਲ ਵਿਖੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੁਆਰਾ ਵਿਕਾਸ ਕਾਰਜਾਂ ਲਈ ਦਿੱਤੀਆਂ ਗ੍ਰਾਂਟਾਂ ਨਾਲ ਕਰਵਾਏ ਵਿਕਾਸ ਕਾਰਜਾਂ ਦਾ ...

ਪੂਰੀ ਖ਼ਬਰ »

ਚਿੱਟੇ ਸਮੇਤ ਦੋ ਔਰਤਾਂ ਗਿ੍ਫ਼ਤਾਰ

ਡਮਟਾਲ, 16 ਅਕਤੂਬਰ (ਰਾਕੇਸ਼ ਕੁਮਾਰ)-ਸਟੇਟ ਨਾਰਕੋਟਿਕਸ ਸੈੱਲ ਕਾਂਗੜਾ ਦੀ ਟੀਮ ਨੇ ਨੂਰਪੁਰ ਤੋਂ ਦੋ ਔਰਤਾਂ ਨੰੂ ਚਿੱਟੇ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ-9 ਦੇ ਰੈਨ ਸੈਲਟਰ ਦੇ ਕੋਲ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ...

ਪੂਰੀ ਖ਼ਬਰ »

ਵੈਟਰਟਰੀ ਇੰਸਪੈਕਟਰ ਪਸ਼ੂ ਟੀਕਾਕਰਨ ਮੁਹਿੰਮ 'ਚ ਲੈਣਗੇ ਸਰਗਰਮੀ ਨਾਲ ਹਿੱਸਾ-ਸੱਚਰ, ਮਹਾਜਨ

ਬਟਾਲਾ, 16 ਅਕਤੂਬਰ (ਕਾਹਲੋਂ)-ਪਸ਼ੂ ਪਾਲਣ ਵਿਭਾਗ ਦੇ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਪਸ਼ੂਆਂ ਦੀ ਮੂੰਹਖੁਰ ਬਿਮਾਰੀ ਦੀ ਰੋਕਥਾਮ ਲਈ ਪਿੰਡ ਦਿਆਲਗੜ੍ਹ ਵਿਖੇ ਟੀਕਾਕਰਨ ਦੀ ਸ਼ੁਰੂ ਕੀਤੀ ਗਈ ਸੂਬਾ ਪੱਧਰੀ ਮੁਹਿੰਮ ਵਿਚ ਵੈਟਰਨਰੀ ਇੰਸਪੈਕਟਰ ਪੂਰੀ ...

ਪੂਰੀ ਖ਼ਬਰ »

ਇੰਦਰਜੀਤ ਸਿੰਘ ਵਲੋਂ ਅਕਾਲੀ ਵਰਕਰਾਂ ਨਾਲ ਪਿੰਡਾਂ 'ਚ ਮੀਟਿੰਗਾਂ

ਵਡਾਲਾ ਬਾਂਗਰ, 16 ਅਕਤੂਬਰ (ਭੁੰਬਲੀ)-ਹਲਕਾ ਡੇਰਾ ਬਾਬਾ ਨਾਨਕ ਨਾਲ ਸਬੰਧਤ ਸੀਨੀਅਰ ਅਕਾਲੀ ਆਗੂ ਇੰਦਰਜੀਤ ਸਿੰਘ ਰੰਧਾਵਾ ਨੇ ਆਪਣੀ ਪਾਰਟੀ ਨੂੰ ਪਿੰਡ ਪੱਧਰ 'ਤੇ ਹੋਰ ਮਜ਼ਬੂਤ ਕਰਨ ਲਈ ਇਲਾਕੇ ਦੇ ਪਿੰਡ ਦੂਲਾਨੰਗਲ, ਭੋਜਰਾਜ, ਘੁੰਮਣਾਂ ਆਦਿ ਪਿੰਡਾਂ ਵਿਚ ਅਕਾਲੀ ...

ਪੂਰੀ ਖ਼ਬਰ »

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵਲੋਂ ਦਾਣਾ ਮੰਡੀ ਨੌਰੰਗਪੁਰ ਦਾ ਦੌਰਾ

ਘਰੋਟਾ, 16 ਅਕਤੂਬਰ (ਸੰਜੀਵ ਗੁਪਤਾ)-ਦਾਣਾ ਮੰਡੀਆਂ ਵਿਚ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਡਾ: ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੇ ਹੁਕਮਾਂ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਟੀਮ ਵਲੋਂ ਡਾ: ਅਮਰੀਕ ...

ਪੂਰੀ ਖ਼ਬਰ »

ਹੈਰੀਟੇਜ ਸੁਸਾਇਟੀ ਨੇ ਬਟਾਲਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ 350ਵਾਂ ਜਨਮ ਦਿਹਾੜਾ ਮਨਾਇਆ

ਬਟਾਲਾ, 16 ਅਕਤੂਬਰ (ਕਾਹਲੋਂ)-ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦਾ 350ਵਾਂ ਜਨਮ ਦਿਹਾੜਾ ਅੱਜ ਹੈਰੀਟੇਜ ਸੁਸਾਇਟੀ ਬਟਾਲਾ ਵਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਹੈਰੀਟੇਜ ਸੁਸਾਇਟੀ ਵਲੋਂ ਕਰਵਾਏ ਗਏ ਇਸ ਵਿਸ਼ੇਸ਼ ਸਮਾਗਮ ਵਿਚ ਸੂਬੇ ਦੇ ...

ਪੂਰੀ ਖ਼ਬਰ »

42 ਸਾਲਾਂ ਬਾਅਦ ਪਿੰਡ ਲਮੀਨ ਕਰਾਲ ਵਾਸੀਆਂ ਨੂੰ ਨਸੀਬ ਹੋਇਆ ਸ਼ਮਸ਼ਾਨਘਾਟ

ਪੁਰਾਣਾ ਸ਼ਾਲਾ, 16 ਅਕਤੂਬਰ (ਗੁਰਵਿੰਦਰ ਸਿੰਘ ਗੋਰਾਇਆ)-ਨੇੜਲੇ ਪਿੰਡ ਲਮੀਨ ਕਰਾਲ ਵਾਸੀਆਂ ਨੂੰ ਪੂਰੇ 42 ਸਾਲਾਂ ਬਾਅਦ ਸ਼ਮਸ਼ਾਨਘਾਟ ਨਸੀਬ ਹੋਇਆ ਹੈ | ਸਰਪੰਚ ਜੀਵਨ ਲਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੱਬੜੀ ਛਾਉਣੀ ਬਣਨ ਦੌਰਾਨ ਕਰੀਬ 42 ਸਾਲ ਪਹਿਲਾਂ ਇਹ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਨਾਲ ਇਕ ਦੀ ਹੋਈ ਮੌਤ-ਕੁੱਲ ਮੌਤਾਂ ਦੀ ਗਿਣਤੀ ਹੋਈ 188

ਗੁਰਦਾਸਪੁਰ, 16 ਅਕਤੂਬਰ (ਸੁਖਵੀਰ ਸਿੰਘ ਸੈਣੀ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ | ਸਿਹਤ ਵਿਭਾਗ ਵਲੋਂ ਇਸ ਨੂੰ ਲੈ ਕੇ ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਟੈਸਟ ਕੀਤੇ ਜਾ ਰਹੇ ਹਨ | ਇਸ ਸਬੰਧੀ ਗੱਲ ਕਰਦੇ ...

ਪੂਰੀ ਖ਼ਬਰ »

ਸੋਨੂੰ ਲੰਗਾਹ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਹੱਕ 'ਚ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਵਰਕਰਾਂ ਨੂੰ ਕੀਤਾ ਲਾਮਬੰਦ

ਕੋਟਲੀ ਸੂਰਤ ਮੱਲ੍ਹੀ, 16 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਅੱਜ ਹਲਕਾ ਡੇਰਾ ਬਾਬਾ ਨਾਨਕ ਅੰਦਰ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦਿਆਂ ਜਿੱਥੇ ਧਾਰਮਿਕ ਅਸਥਾਨਾਂ 'ਤੇ ਨਤਮਸਤਕ ...

ਪੂਰੀ ਖ਼ਬਰ »

ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਵਾਲਿਆਂ ਦੀ 32ਵੀਂ ਬਰਸੀ ਮਨਾਈ

ਬਟਾਲਾ, 16 ਅਕਤੂਬਰ (ਕਾਹਲੋਂ)-ਧੰਨ-ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਵਾਲਿਆਂ ਦੀ ਯਾਦ ਵਿਚ ਉਸਾਰੇ ਗੁਰਦੁਆਰਾ ਢਿਊ ਸਾਹਿਬ (ਅਬਦਾਲ ਸ਼ਹਿਰ) ਛੋਟੇ ਘੁੰਮਣ ਵਿਖੇ ਬਾਬਾ ਸ਼ਿਵ ਦੀ ਦੇਖ-ਰੇਖ ਹੇਠ ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਵਾਲਿਆਂ ...

ਪੂਰੀ ਖ਼ਬਰ »

15 ਪਿੰਡਾਂ ਦੇ ਸਰਪੰਚਾਂ ਨੇ ਮੋਦੀ ਖਿਲਾਫ਼ ਚੁੱਕੀ ਆਵਾਜ਼

ਤਲਵੰਡੀ ਰਾਮਾਂ, 16 ਅਕਤੂਬਰ (ਹਰਜਿੰੰਦਰ ਸਿੰਘ ਖਹਿਰਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰੇ 'ਤੇ ਚੱਲਣ ਵਾਲੀ ਭਾਰਤ ਦੀ ਅਗਵਾਈ ਕਰ ਰਹੀ ਬੀ.ਜੇ.ਪੀ. ਵਜ਼ਾਰਤ ਨੇ ਖੇਤੀ ਵਿਰੋਧੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੂਨ-ਪਸੀਨੇ ਨਾਲ ਆਬਾਦ ਕੀਤੀ ਜ਼ਮੀਨ ਕਾਰਪੋਰੇਟ ...

ਪੂਰੀ ਖ਼ਬਰ »

ਸ਼ਹਿਰ ਅੰਦਰ ਧੂਮ-ਧਾਮ ਨਾਲ ਹੋਵੇਗਾ ਰਾਮ ਲੀਲਾ ਸਭਾਵਾਂ ਦਾ ਅਯੋਜਨ-ਮੁਕੇਸ਼ ਸੇਠ

ਧਾਰੀਵਾਲ, 16 ਅਕਤੂਬਰ (ਜੇਮਸ ਨਾਹਰ)-ਸ੍ਰੀ ਰਾਮ ਚੰਦਰ ਜੀ ਦੇ ਅਸ਼ੀਰਵਾਦ ਸਦਕਾ ਵੱਖ-ਵੱਖ ਰਾਮ ਲੀਲਾ ਸਭਾਵਾਂ ਦਾ ਆਯੋਜਨ ਬੜੀ ਧੂਮ-ਧਾਮ ਤੇ ਸ਼ਰਧਾ ਨਾਲ ਹੋਵੇਗਾ | ਇਹ ਆਯੋਜਨ ਪੰਜਾਬ ਸਰਕਾਰ ਦੁਆਰਾ ਜਾਰੀ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਥਿਤ ਵੱਖ-ਵੱਖ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਸਬੰਧੀ ਸਮਾਗਮ ਕਰਵਾਇਆ

ਧਾਰੀਵਾਲ, 16 ਅਕਤੂਬਰ (ਸਵਰਨ ਸਿੰਘ)-ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 350ਵੇਂ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਸਬੀਰ ਕੌਰ ਜਫ਼ਰਵਾਲ ਅਤੇ ...

ਪੂਰੀ ਖ਼ਬਰ »

ਭਾਜਪਾ ਸੂਬਾ ਪ੍ਰਧਾਨ 'ਤੇ ਜਾਨਲੇਵਾ ਹਮਲਾ ਨਿੰਦਣਯੋਗ-ਕੋਟਮਜਲਸ

ਕਿਲ੍ਹਾ ਲਾਲ ਸਿੰਘ, 16 ਅਕਤੂਬਰ (ਬਲਬੀਰ ਸਿੰਘ)-ਪਿਛਲੇ ਦਿਨੀਂ ਯੂਥ ਕਾਂਗਰਸ ਦੇ ਵਰਕਰਾਂ ਵਲੋਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਇਕ ਟੋਲ ਪਲਾਜ਼ੇ 'ਤੇ ਕੀਤਾ ਗਿਆ ਹਮਲਾ ਅਤੀ ਨਿੰਦਣਯੋਗ ਅਤੇ ਕਾਇਰਾਨਾ ਹਰਕਤ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਸੋਨੂੰ ਲੰਗਾਹ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਹੋਏ ਨਤਮਸਤਕ

ਡੇਰਾ ਬਾਬਾ ਨਾਨਕ, 16 ਅਕਤੂਬਰ (ਅਵਤਾਰ ਸਿੰਘ ਰੰਧਾਵਾ, ਵਿਜੇ ਸ਼ਰਮਾ)-ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਕੋਰ ਕਮੇਟੀ ਦੇ ਮੈਂਬਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਅੱਜ ਆਪਣੇ ਸੈਂਕੜੇ ਸਾਥੀ ਵਰਕਰਾਂ ਨਾਲ ਕਾਫ਼ਲੇ ਦੇ ਰੂਪ 'ਚ ਡੇਰਾ ਬਾਬਾ ਨਾਨਕ ਪਹੰੁਚੇ, ਜਿੱਥੇ ...

ਪੂਰੀ ਖ਼ਬਰ »

ਜੰਗਲੀ ਜੀਵ ਵਿਭਾਗ ਵਲੋਂ ਸਕੂਲੀ ਬੱਚਿਆਂ ਦੇ ਪੇਂਟਿੰਗ ਤੇ ਲੇਖ ਮੁਕਾਬਲੇ

ਪੁਰਾਣਾ ਸਾਲਾ, 16 ਅਕਤੂਬਰ (ਗੁਰਵਿੰਦਰ ਸਿੰਘ ਗੋਰਾਇਆ)-ਜੰਗਲੀ ਜੀਵ ਵਿਭਾਗ ਵਲੋਂ ਹਰ ਸਾਲ ਹੀ ਅਕਤੂਬਰ ਮਹੀਨੇ ਦੌਰਾਨ ਜੰਗਲੀ ਜੀਵ ਹਫ਼ਤਾ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਜੰਗਲੀ ਜੀਵ ਵਿਭਾਗ ਗੁਰਦਾਸਪੁਰ ਵਲੋਂ ਸਕੂਲੀ ਬੱਚਿਆਂ ਨੂੰ ਜੰਗਲੀ ਜੀਵਾਂ ਅਤੇ ਵਣਾਂ ਦੀ ...

ਪੂਰੀ ਖ਼ਬਰ »

ਐੱਨ. ਪੀ. ਐੱਸ. ਈ. ਯੂਨੀਅਨ ਨੇ ਵਿਧਾਇਕ ਪਾਹੜਾ ਨੂੰ ਦਿੱਤਾ ਮੰਗ ਪੱਤਰ

ਗੁਰਦਾਸਪੁਰ, 16 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਐੱਨ. ਪੀ. ਐੱਸ. ਈ. ਯੂਨੀਅਨ ਪੰਜਾਬ ਵਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਜ਼ਿਲ੍ਹਾ ਪ੍ਰਧਾਨ ਪੁਨੀਤ ਸਾਗਰ, ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਬਹਾਲ ...

ਪੂਰੀ ਖ਼ਬਰ »

ਸੰਤੁਲਨ ਵਿਗੜਨ ਕਾਰਨ ਤੇਲ ਨਾਲ ਭਰਿਆ ਟਰੱਕ ਪਲਟਿਆ-ਵੱਡਾ ਹਾਦਸਾ ਹੋਣੋਂ ਟਲਿਆ

ਨਰੋਟ ਮਹਿਰਾ, 16 ਅਕਤੂਬਰ (ਸ਼ੁਰੇਸ ਕੁਮਾਰ)-ਬੀਤੀ ਰਾਤ ਤਕਰੀਬਨ ਡੇਢ ਵਜੇ ਤੇਲ ਨਾਲ ਭਰਿਆ ਟਰੱਕ ਜੋ ਕਿ ਆਗਰੇ ਤੋਂ ਜੰਮੂ ਜਾ ਰਿਹਾ ਸੀ, ਇਹ ਟਰੱਕ ਮਲਕਪੁਰ ਚੌਾਕ ਵਿਖੇ ਸੰਤੁਲਨ ਵਿਗੜਨ ਕਾਰਨ ਟਰੱਕ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਿਆ | ਜਿਸ ਦਾ ਰਜਿਸਟ੍ਰੇਸ਼ਨ ...

ਪੂਰੀ ਖ਼ਬਰ »

ਕਾਰ ਸੇਵਾ ਵਾਲੇ ਬਾਪੂ ਜਸਬੀਰ ਸਿੰਘ ਕਲਾਨੌਰ ਨਹੀਂ ਰਹੇ

ਕਲਾਨੌਰ, 16 ਅਕਤੂਬਰ (ਪੁਰੇਵਾਲ)-ਪਿਛਲੇ ਲੰਮੇਂ ਸਮੇਂ ਤੋਂ ਕਾਰ ਸੇਵਾ ਅਤੇ ਗੁਰੂ ਘਰ 'ਚ ਨਿਸਵਾਰਥ ਸੇਵਾਵਾਂ ਨਿਭਾਉਣ ਵਾਲੇ ਬਾਪੂ ਜਸਬੀਰ ਸਿੰਘ ਦਾ ਬੀਤੇ ਦਿਨ ਦਿਹਾਂਤ ਹੋ ਗਿਆ, ਜਿਨ੍ਹਾਂ ਦਾ ਕਲਾਨੌਰ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ | ਕਾਰ ਸੇਵਾ ਵਾਲੇ ਬਾਪੂ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਪੁਲਿਸ ਪਾਰਟੀ ਸਨਮਾਨਿਤ

ਗੁਰਦਾਸਪੁਰ, 16 ਅਕਤੂਬਰ (ਸੁਖਵੀਰ ਸਿੰਘ ਸੈਣੀ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਪੁਲਿਸ ਪ੍ਰਸ਼ਾਸਨ ਵਲੋਂ ਐੱਸ.ਪੀ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਡੀ.ਐੱਸ.ਪੀ. ਰਾਕੇਸ਼ ਕੱਕੜ, ਐੱਸ.ਆਈ. ਸੁਰਿੰਦਰਪਾਲ, ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗ ਮੁਕਾਬਲੇ ਸਫ਼ਲਤਾ ਪੂਰਵਕ ਸਮਾਪਤ

ਪਠਾਨਕੋਟ, 16 ਅਕਤੂਬਰ (ਆਰ. ਸਿੰਘ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਪ੍ਰਤੀਯੋਗਤਾਵਾਂ ਦੀ ਬਲਾਕ ਪੱਧਰੀ ਪੇਂਟਿੰਗ ...

ਪੂਰੀ ਖ਼ਬਰ »

ਮੁਫ਼ਤ ਕਾਨੰੂਨੀ ਸਹਾਇਤਾ ਸਬੰਧੀ ਪੇਂਡੂ ਲੋਕਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗੱਲਬਾਤ

ਪਠਾਨਕੋਟ, 16 ਅਕਤੂਬਰ (ਚੌਹਾਨ)-ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਦੇ ਚੇਅਰਮੈਨ ਜ਼ਿਲ੍ਹਾ ਐਾਡ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਸਰਪੰਚਾਂ, ਪੰਚਾਂ ਅਤੇ ਪਤਵੰਤੇ ਲੋਕਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਸਰਕਾਰੀ ਨੌਕਰੀਆਂ 'ਚ ਇਸਤਰੀਆਂ ਨੂੰ 33 ਫ਼ੀਸਦੀ ਕੋਟਾ ਦੇਣਾ ਸ਼ਾਲਾਘਾਯੋਗ ਫ਼ੈਸਲਾ-ਬੁੱਧੀਜੀਵੀ

ਬਟਾਲਾ, 16 ਅਕਤੂਬਰ (ਬੁੱਟਰ)-ਬੁੱਧੀਜੀਵੀ ਤੇ ਸੀਨੀਅਰ ਸੀਟੀਜ਼ਨ ਫ਼ੋਰਮ ਦੀ ਵਿਸ਼ੇਸ਼ ਮੀਟਿੰਗ ਸੇਵਾ ਮੁਕਤ ਪਿ੍ੰ: ਹਰਬੰਸ ਸਿੰਘ ਦੀ ਅਗਵਾਈ 'ਚ ਹੋਈ | ਮੀਟਿੰਗ ਦੌਰਾਨ ਪਿ੍ੰ: ਹਰਬੰਸ ਸਿੰਘ ਦੇ ਹਾਜ਼ਰ ਬੁੱਧੀਜੀਵੀਆਂ ਨੇ ਪੰਜਾਬ ਸਰਕਾਰ ਵਲੋਂ ਸਰਕਾਰੀ ਨੌਕਰੀਆਂ ਵਿਚ ...

ਪੂਰੀ ਖ਼ਬਰ »

ਰੁਜ਼ਗਾਰ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ

ਪਠਾਨਕੋਟ, 16 ਅਕਤੂਬਰ (ਸੰਧੂ)-ਪੰਜਾਬ ਸਰਕਾਰ ਵਲੋਂ ਹਰੇਕ ਜ਼ਿਲੇ੍ਹ ਵਿਚ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊੁਰੋ ਸਥਾਪਿਤ ਕੀਤੇ ਗਏ ਹਨ | ਇਨ੍ਹਾਂ ਰੁਜ਼ਗਾਰ ਬਿਊਰੋ ਰਾਹੀਂ ਬੇਰੁਜ਼ਗਾਰਾਂ ਦੇ ਭਵਿੱਖ ਲਈ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਦਾ 350ਵਾਂ ਜਨਮ ਦਿਵਸ ਮਨਾਇਆ

ਪਠਾਨਕੋਟ, 16 ਅਕਤੂਬਰ (ਸੰਧੂ)-ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਵਿਖੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਮੀਰਪੁਰੀ ਦੀ ਦੇਖ ਰੇਖ ਹੇਠ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦਾ 350ਵਾਂ ਜਨਮ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ...

ਪੂਰੀ ਖ਼ਬਰ »

ਪਿੰਡ ਸੰਘੇੜਾ ਵਾਸੀਆਂ ਵਲੋਂ ਖੇਤੀ ਕਾਲੇ ਕਾਨੂੰਨਾਂ ਖ਼ਿਲਾਫ਼ 'ਆਪ' ਦੀ ਅਗਵਾਈ 'ਚ ਕੀਤਾ ਮਤਾ ਪਾਸ

ਅਲੀਵਾਲ, 16 ਅਕਤੂਬਰ (ਸੁੱਚਾ ਸਿੰਘ ਬੁੱਲ੍ਹੋਵਾਲ)-ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਸੰਘੇੜਾ ਵਿਚ ਆਮ ਆਦਮੀ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਸ: ਲਖਵਿੰਦਰ ਸਿੰਘ ਸੰਘੇੜਾ ਕੋਆਰਡੀਨੇਟਰ ਤੇ ਸੁਖਦੇਵ ਸਿੰਘ ਸੰਘੇੜਾ ਬੂਥ ਇੰਚਾਰਜ ਦੀ ਅਗਵਾਈ ਵਿਚ ਹੋਈ | ਇਸ ...

ਪੂਰੀ ਖ਼ਬਰ »

ਗਲੋਬਲ ਮਾਈਗ੍ਰੇਸ਼ਨ ਵਲੋਂ ਵਿਦੇਸ਼ 'ਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਸੁਪਨੇ ਕੀਤੇ ਜਾ ਰਹੇ ਸਾਕਾਰ

ਗੁਰਦਾਸਪੁਰ, 16 ਅਕਤੂਬਰ (ਸੁਖਵੀਰ ਸਿੰਘ ਸੈਣੀ)-ਸਥਾਨਕ ਬਟਾਲਾ ਰੋਡ ਸਥਿਤ ਗਲੋਬਲ ਮਾਈਗਰੇਸ਼ਨ ਵਲੋਂ ਰੋਜ਼ਾਨਾ ਹੀ ਯੂ.ਕੇ ਅਤੇ ਆਸਟ੍ਰੇਲੀਆ ਦੇ ਵੀਜ਼ੇ ਲਗਵਾਏ ਜਾ ਰਹੇ ਹਨ | ਜਿਸ ਤਹਿਤ ਸੰਸਥਾ ਵਲੋਂ ਇਕ ਹੋਰ ਵਿਦਿਆਰਥੀ ਦਾ ਬਿਨਾਂ ਆਈਲੈਟਸ ਦੇ ਯੂ.ਕੇ ਦਾ ਵੀਜ਼ਾ ਲਗਵਾ ...

ਪੂਰੀ ਖ਼ਬਰ »

ਪਿੰਡ ਵੜੈਚ 'ਚ ਛੱਪੜ ਨੂੰ ਸੀਚੇਵਾਲ ਮਾਡਲ ਬਣਾਉਣ ਲਈ ਟੋਇਆਂ ਦੀ ਖੁਦਾਈ ਦਾ ਕਾਰਜ ਆਰੰਭ

ਸਠਿਆਲੀ, 16 ਅਕਤੂਬਰ (ਜਸਪਾਲ ਸਿੰਘ)-ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਵੜੈਚ ਵਿਚ ਵਿਕਾਸ ਦੇ ਕੰਮਾਂ ਦਾ ਨਿਰਮਾਣ ਪਿਛਲੇ ਲੰਮੇ ਸਮੇਂ ਤੋਂ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ | ਪਿੰਡ ਦੇ ਛੱਪੜ ਨੂੰ ਸੀਚੇਵਾਲ ਮਾਡਲ ਬਣਾਇਆ ਜਾ ਰਿਹਾ ਹੈ | ਪਿੰਡ ਦੇ ਸਰਪੰਚ ਹਰਬੰਸ ...

ਪੂਰੀ ਖ਼ਬਰ »

ਨਿਹੰਗ ਸਿੰਘ ਜਥੇਬੰਦੀ ਤਰਨਾ ਦਲ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਮਨਾਇਆ

ਧਾਰੀਵਾਲ, 16 ਅਕਤੂਬਰ (ਸਵਰਨ ਸਿੰਘ)-ਇੱਥੋਂ ਨਜ਼ਦੀਕੀ ਇਤਿਹਾਸਕ ਗੁਰਦੁਆਰਾ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਨੇੜੇ ਨਿਹੰਗ ਸਿੰਘ ਛਾਉਣੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਜਨਮ ਦਿਹਾੜੇ ਦੇ ਸਬੰਧ ਵਿੱਚ ਨਿਹੰਗ ਸਿੰਘ ਤਰਨਾ ਦਲ ਚੌਕ ਮਹਿਤਾ ਦੇ ਮੁਖੀ ਬਾਬਾ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਜੰਗਲਾਤ ਵਰਕਰਾਂ ਵਲੋਂ ਨਾਭਾ ਵਿਖੇ ਸੂਬਾ ਪੱਧਰੀ ਰੈਲੀ 2 ਨੂੰ

ਧਾਰੀਵਾਲ, 16 ਅਕਤੂਬਰ (ਸਵਰਨ ਸਿੰਘ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲਾ ਗੁਰਦਾਸਪੁਰ ਇਕਾਈ ਦੀ ਮੀਟਿੰਗ ਧਾਰੀਵਾਲ ਨਹਿਰ ਕਿਨਾਰੇ ਜੰਗਲਾਤ ਨਰਸਰੀ ਵਿਖੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਤੇ ਚੇਅਰਮੈਨ ਰਤਨ ਸਿੰਘ ਹੱਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ...

ਪੂਰੀ ਖ਼ਬਰ »

ਸੂਰਜ਼ਵੰਸ਼ੀ ਰਾਮ ਨਾਟਕ ਕਲੱਬ ਵਲੋਂ ਅੱਜ ਹੋਵੇਗੀ ਰਾਮਲੀਲ੍ਹਾ-ਪ੍ਰਧਾਨ ਖੁੱਲਰ

ਕਲਾਨੌਰ, 16 ਅਕਤੂਬਰ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਸੂਰਜ਼ਵੰਸ਼ੀ ਰਾਮ ਨਾਟਕ ਕਲੱਬ ਵਲੋਂ ਸ੍ਰੀ ਰਾਮ ਲੀਲ੍ਹਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਇਸ ਸਬੰਧੀ ਪ੍ਰਧਾਨ ਅਮਰਜੀਤ ਖੁੱਲਰ ਨੇ ਦੱਸਿਆ ਕਿ ਭਾਵੇਂ ਕੋਰੋਨਾ ਦੀ ਮਹਾਂਮਾਰੀ ਦਾ ਦੌਰ ਚੱਲ ਰਿਹਾ ਹੈ, ਜਦਕਿ ਰਾਮ ...

ਪੂਰੀ ਖ਼ਬਰ »

ਬੇਰਿੰਗ ਕਾਲਜ ਵਲੋਂ ਐੱਸ.ਐੱਸ.ਪੀ. ਬਟਾਲਾ ਦੇ ਕਾਰਜਾਂ ਦੀ ਸ਼ਾਲਾਘਾ

ਬਟਾਲਾ, 16 ਅਕਤੂਬਰ (ਕਾਹਲੋਂ)-ਐੱਸ.ਐੱਸ.ਪੀ. ਬਟਾਲਾ ਸ: ਰਛਪਾਲ ਸਿੰਘ ਨੂੰ ਪੁਲਿਸ ਜ਼ਿਲ੍ਹਾ ਬਟਾਲਾ ਵਿਚ ਦਿੱਤੀਆਂ ਜਾ ਰਹੀਆਂ ਵਧੀਆ ਸੇਵਾਵਾਂ ਤੇ ਕਾਰਜਾਂ ਨੂੰ ਮੁੱਖ ਰੱਖਦਿਆਂ ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਪਿ੍ੰ. ਡਾ. ਐਡਵਰਡ ਮਸੀਹ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX