ਤਾਜਾ ਖ਼ਬਰਾਂ


ਆਈ. ਪੀ. ਐੱਲ. 2021-ਕੋਲਕਾਤਾ ਨਾਈਟ ਰਾਈਡਰਜ਼ ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਬਲਵਿੰਦਰ ਸਿੰਘ ਧਾਲੀਵਾਲ ਨੂੰ ਮੰਤਰੀ ਪਦ ਮਿਲਣਾ ਤੈਅ ਲੱਗਦਾ -ਸੂਤਰ
. . .  1 day ago
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਰਿਟਾਇਰਡ ਆਈ. ਏ. ਐਸ. ਨੂੰ ਵੀ ਪੰਜਾਬ ਸਰਕਾਰ ਦੇ ਨਵੇਂ ਮੰਤਰੀ ਪਦ ਵਿਚ ਜਗ੍ਹਾਂ ਮਿਲ ਸਕਦੀ ਹੈ ...
ਚਰਨਜੀਤ ਸਿੰਘ ਚੰਨੀ ਦੀ ਰਾਹੁਲ ਗਾਂਧੀ ਦੀ ਮੀਟਿੰਗ ਜਾਰੀ
. . .  1 day ago
ਪੰਜਾਬ ਕੈਬਨਿਟ ਵਿਚ ਫੇਰਬਦਲ ਲਈ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਪਹੁੰਚੇ
. . .  1 day ago
ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਡੇਰਾ ਕਾਰ ਸੇਵਾ ਅੰਦਰ ਜਾਣ ਤੋਂ ਰੋਕਿਆ
. . .  1 day ago
ਕਰਨਾਲ, 23 ਸਤੰਬਰ (ਗੁਰਮੀਤ ਸਿੰਘ ਸੱਗੂ )-ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਅਜ ਡੇਰਾ ਕਾਰ ਸੇਵਾ ਕਲੰਦਰੀ ਗੇਟ ਅੰਦਰ ਦਾਖਲ ਨਹੀ ਹੋਣ ਦਿਤਾ ਗਿਆ। ਜਥੇ. ਝੀਂਡਾ ਨੇ ਕਿਸਾਨ ਅੰਦੋਲਨ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ ਡੀਸੀ ਵਿਚ ਅਡੋਬ ਚੇਅਰਮੈਨ ਸ਼ਾਂਤਨੂ ਨਾਰਾਇਣ ਨਾਲ ਕੀਤੀ ਮੀਟਿੰਗ
. . .  1 day ago
ਉਤਰਾਖੰਡ ਦੇ ਰਾਜਪਾਲ, ਲੈ. ਜ. ਗੁਰਮੀਤ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਅਸਾਮ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਹੋਈ ਝੜਪ ਵਿਚ ਦੋ ਲੋਕਾਂ ਦੀ ਮੌਤ
. . .  1 day ago
ਤਰਨ ਤਾਰਨ ਪੁਲਿਸ ਵਲੋਂ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂ ਗ੍ਰਿਫ਼ਤਾਰ
. . .  1 day ago
ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ, ਜਿਨ੍ਹਾਂ...
ਫ਼ਿਰੋਜ਼ਪੁਰ 'ਚ ਬੰਦ ਪਏ ਕੋਲਡ ਸਟੋਰ 'ਚੋਂ ਗੈਸ ਲੀਕ ਹੋਣ ਨਾਲ ਮੱਚੀ ਹਫ਼ੜਾ ਦਫ਼ੜੀ
. . .  1 day ago
ਫ਼ਿਰੋਜ਼ਪੁਰ, 23 ਸਤੰਬਰ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਕੋਲਡ ਸਟੋਰ ਵਿਚੋਂ ਅੱਜ ਸ਼ਾਮ ਅਮੋਨੀਆ ਗੈਸ ...
ਆਦਮਪੁਰ ਏਅਰਪੋਰਟ 'ਤੇ ਬਣ ਰਿਹਾ ਨਵਾਂ ਟਰਮੀਨਲ ਬਹੁਤ ਜਲਦ ਹੋਵੇਗਾ ਚਾਲੂ - ਸੋਮ ਪ੍ਰਕਾਸ਼
. . .  1 day ago
ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ) - ਆਦਮਪੁਰ ਏਅਰਪੋਰਟ 'ਤੇ ਨਵੇਂ ਟਰਮੀਨਲ ਬਿਲਡਿੰਗ ਦਾ ਨਿਰਮਾਣ, ਐਪਰਨ ਤੇ ਟੈਕਸੀ ਟਰੈਕ ਦਾ ਕੰਮ ਦਸੰਬਰ 2021 ਤੱਕ ਪੂਰਾ ਹੋ ਜਾਵੇਗਾ ਜਿਸ ਨਾਲ ਲੋਕਾਂ ਨੂੰ ਕਾਫ਼ੀ ਸਹੂਲਤ...
ਚਿੱਟ ਫੰਡ ਘੁਟਾਲੇ ਦੇ ਮਾਮਲੇ 11 ਅਚੱਲ ਸੰਪਤੀਆਂ ਕਬਜ਼ੇ ਵਿਚ
. . .  1 day ago
ਨਵੀਂ ਦਿੱਲੀ, 23 ਸਤੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਚਿੱਟ ਫੰਡ ਘੁਟਾਲੇ ਦੇ ਮਾਮਲੇ ਵਿਚ ਡੀ.ਜੇ.ਐਨ. ਜਵੈਲਰਜ਼ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ 1.01 ਕਰੋੜ ਰੁਪਏ ਦੀਆਂ 11 ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਹੈੱਡ ਗ੍ਰੰਥੀ ਅਤੇ ਮੈਨੇਜਰ ਨੇ ਚਾਰਜ ਸੰਭਾਲ ਸੇਵਾ ਕੀਤੀ ਸ਼ੁਰੂ
. . .  1 day ago
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਨਿੱਕੂਵਾਲ ,ਕਰਨੈਲ ਸਿੰਘ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਆਏ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਅਤੇ ਮੈਨੇਜਰ ਭਗਵੰਤ ਸਿੰਘ ਨੇ ਆਪਣਾ ਚਾਰਜ ਸੰਭਾਲ ਕੇ...
ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਸੰਬੰਧੀ ਇਕ ਉੱਚ ਪੱਧਰੀ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਲਈ ਭੇਜਿਆ ਜਾਵੇਗਾ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 23 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਇੱਥੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਸ਼੍ਰੋਮਣੀ ਕਮੇਟੀ ਦੇ ਨਾਲ...
ਰੰਜਸ਼ ਦੌਰਾਨ ਗੋਲੀ ਚੱਲੀ
. . .  1 day ago
ਮਮਦੋਟ, 23 ਸਤੰਬਰ (ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਲੱਖਾ ਹਾਜੀ ਵਿਖੇ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਸ਼ ਨੂੰ ਲੈ ਕੇ ਹੋਈ ਲੜਾਈ ਦੌਰਾਨ ਇਕ ਧਿਰ ਵਲੋਂ ਗੋਲੀ ਚਲਾਉਣ ਦਾ...
ਅਪਰੇਸ਼ਨ ਦੌਰਾਨ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਬਰਾਮਦ
. . .  1 day ago
ਸ੍ਰੀਨਗਰ, 23 ਸਤੰਬਰ - ਜੰਮੂ -ਕਸ਼ਮੀਰ ਦੇ ਵਿਚ ਭਾਰਤੀ ਫ਼ੌਜ ਨੇ ਐਲ.ਓ.ਸੀ. 'ਤੇ ਉੜੀ ਨੇੜੇ ਰਾਮਪੁਰ ਸੈਕਟਰ 'ਚ 3 ਅੱਤਵਾਦੀਆਂ ਨੂੰ ਮਾਰਿਆ ਹੈ। ਜ਼ਿਕਰਯੋਗ ਹੈ ਕਿ ਉਹ ਹਾਲ ਹੀ ਵਿਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ...
ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਸਕੂਲ ਦੀ ਡਿੱਗੀ ਛੱਤ, ਕਈ ਬੱਚੇ ਅਤੇ ਅਧਿਆਪਕ ਜ਼ਖ਼ਮੀ
. . .  1 day ago
ਸੋਨੀਪਤ, 23 ਸਤੰਬਰ - ਹਰਿਆਣਾ ਦੇ ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਇਕ ਸਕੂਲ ਦੀ ਛੱਤ ਡਿੱਗ ਗਈ ਜਿਸ ਕਾਰਨ ਕਈ ਬੱਚੇ ਅਤੇ ਅਧਿਆਪਕ ...
ਵਰ੍ਹਦੇ ਮੀਂਹ ਵਿਚ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ
. . .  1 day ago
ਨਾਭਾ, 23 ਸਤੰਬਰ (ਅਮਨਦੀਪ ਸਿੰਘ ਲਵਲੀ) - ਆਮ ਆਦਮੀ ਪਾਰਟੀ ਵਿਧਾਨ ਸਭਾ ਨਾਭਾ ਵਲੋਂ ਨਾਭਾ ਸ਼ਹਿਰ ਵਿਚ ਵੱਖਰੇ ਤਰੀਕੇ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਗੁਰਦੇਵ ਸਿੰਘ ਦੇਵ ਮਾਨ ਹਲਕਾ ਇੰਚਾਰਜ ਵਿਧਾਨ ਸਭਾ ਨਾਭਾ ਤੇ ਮੇਘ ਚੰਦ ਸ਼ੇਰ...
'ਔਕਸ' ਵਿਚ ਭਾਰਤ ਨੂੰ ਨਹੀਂ ਕੀਤਾ ਜਾਵੇਗਾ ਸ਼ਾਮਿਲ - ਅਮਰੀਕਾ
. . .  1 day ago
ਵਾਸ਼ਿੰਗਟਨ, 23 ਸਤੰਬਰ - ਅਮਰੀਕਾ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੀ ਘੇਰਾਬੰਦੀ ਲਈ ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਨਾਲ ਇਕ ਨਵਾਂ ਗੱਠਜੋੜ ਬਣਾਇਆ ਹੈ, ਜਿਸਦਾ ਨਾਂਅ 'ਔਕਸ'' ਹੈ। ਅਮਰੀਕਾ ਨੇ ਇਸ ਗਠਜੋੜ ਵਿਚ ਭਾਰਤ ਜਾਂ ਜਾਪਾਨ ਨੂੰ ਸ਼ਾਮਿਲ...
ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਦੇ ਮਾਮਲੇ ਵਿਚ ਦਿੱਲੀ ਹਾਈਕੋਰਟ ਦਾ ਕੇਂਦਰ ਨੂੰ ਆਦੇਸ਼
. . .  1 day ago
ਨਵੀਂ ਦਿੱਲੀ,23 ਸਤੰਬਰ - ਦਿੱਲੀ ਹਾਈਕੋਰਟ ਨੇ ਟੇਬਲ ਟੈਨਿਸ ਫੈਡਰੇਸ਼ਨ ਆਫ਼ ਇੰਡੀਆ ਦੇ ਉਸ ਨਿਯਮ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ ਜਿਸ ਵਿਚ ਕੌਮਾਂਤਰੀ ਮੁਕਾਬਲਿਆਂ ਲਈ ਚੁਣੇ ਜਾਣ ਵਾਲੇ ਕੌਮੀ ਕੋਚਿੰਗ ਕੈਂਪਾਂ 'ਚ ...
ਲਸ਼ਕਰ-ਏ-ਤੋਇਬਾ ਦੇ ਮੋਡੀਊਲ ਦਾ ਪਰਦਾਫਾਸ਼, ਚਾਰ ਕਾਬੂ
. . .  1 day ago
ਸ੍ਰੀਨਗਰ, 23 ਸਤੰਬਰ - ਜੰਮੂ-ਕਸ਼ਮੀਰ ਪੁਲਿਸ ਨੇ ਹਾਜੀਨ, ਬਾਂਦੀਪੋਰਾ ਵਿਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ-ਕਮ-ਭਰਤੀ ਮੋਡੀਊਲ ਦਾ ਪਰਦਾਫਾਸ਼ ਕੀਤਾ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ...
ਭਾਰਤ ਭੂਸ਼ਨ ਆਸ਼ੂ ਵਲੋਂ ਨਗਰ ਨਿਗਮ ਦੇ ਜ਼ੋਨ ਡੀ. ਵਿਚ ਅਚਨਚੇਤ ਚੈਕਿੰਗ
. . .  1 day ago
ਲੁਧਿਆਣਾ, 23 ਸਤੰਬਰ (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ) - ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਵਲੋਂ ਸਰਾਭਾ ਨਗਰ ਸਥਿਤ ਲੁਧਿਆਣਾ ਨਗਰ ਨਿਗਮ ਦੇ ਜ਼ੋਨ ਡੀ ਵਿਚ...
ਪਟਾਕਾ ਭੰਡਾਰਨ ਵਿਚ ਧਮਾਕਾ, ਦੋ ਲੋਕਾਂ ਦੀ ਮੌਤ
. . .  1 day ago
ਬੰਗਲੁਰੂ, 23 ਸਤੰਬਰ - ਕਰਨਾਟਕ ਦੇ ਬੰਗਲੁਰੂ ਦੇ ਇਕ ਖੇਤਰ ਵਿਚ ਅੱਜ ਸਵੇਰੇ ਪਟਾਕਾ ਭੰਡਾਰਨ ਵਿਚ ਧਮਾਕਾ ਹੋਇਆ ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ...
ਗ਼ੈਰਹਾਜ਼ਰ ਪਾਏ ਗਏ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਅੰਮ੍ਰਿਤਸਰ, 23 ਸਤੰਬਰ - (ਹਰਮਿੰਦਰ ਸਿੰਘ) - ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ 'ਤੇ ਸਮੇਂ ਸਿਰ ਹਾਜ਼ਰ ਹੋਣ ਸੰਬੰਧੀ ਕੀਤੀਆਂ...
ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  1 day ago
ਕਪੂਰਥਲਾ, 23 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 1 ਕੱਤਕ ਸੰਮਤ 552

ਅੰਮ੍ਰਿਤਸਰ

ਨਿੱਝਰਪੁਰਾ ਟੋਲ ਪਲਾਜ਼ਾ 'ਤੇ ਕਿਸਾਨਾਂ ਵਲੋਂ ਲਾਇਆ ਧਰਨਾ 8ਵੇਂ ਦਿਨ ਜਾਰੀ

ਜੰਡਿਆਲਾ ਗੁਰੂ, 16 ਅਕਤੂਬਰ (ਰਣਜੀਤ ਸਿੰਘ ਜੋਸਨ)-ਕੇਂਦਰ ਸਰਕਾਰ ਦੇ ਹੈਂਕੜਬਾਜ਼ ਰਵੱਈਏ ਖ਼ਿਲਾਫ਼ ਤੇ ਕਿਸਾਨਾਂ ਦੇ ਤਿੰਨ ਕਾਨੂੰਨ ਰੱਦ ਕਰਾਉਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਨਜਦੀਕ ਨੈਸ਼ਨਲ ਹਾਈਵੇ 'ਤੇ ਪੈਂਦੇ ਨਿੱਝਰਪੁਰਾ ਟੋਲ ਪਲਾਜ਼ਾ ਵਿਖੇ ਲਾਇਆ ਧਰਨਾ ਅੱਜ 8ਵੇਂ ਦਿਨ ਵੀ ਨਿਰੰਤਰ ਜਾਰੀ ਹੈ¢ ਇਸ ਮੌਕੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ¢ ਇਸ ਮੌਕੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਤੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ 'ਤੇ ਤੁਲੀ ਹੋਈ ਹੈ ¢ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜਨ ਅੰਦੋਲਨ ਨੂੰ ਨਜ਼ਰਅੰਦਾਜ਼ ਕਰਕੇ ਭਾਰਤੀ ਲੋਕਤੰਤਰ ਦਾ ਗਲਾ ਘੁੱਟ ਕੇ ਖੇਤੀ ਬਿੱਲ ਪਾਸ ਕੀਤੇ ਹਨ ¢ ਉਨ੍ਹਾਂ ਕਿਹਾ ਕਿ ਭਾਰਤ ਦਾ ਭਵਿੱਖ ਕਿਸਾਨਾਂ ਮਜਦੂਰਾਂ ਤੇ ਨਿਰਭਰ ਹੈ ਨਾ ਕਿ ਕਾਰਪੋਰੇਟ 'ਤੇ ¢ ਇਸ ਲਈ ਜਿੰਨਾ ਚਿਰ ਤੱਕ ਕਿਸਾਨਾਂ ਤੇ ਮਜ਼ਦੂਰਾਂ ਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ, ਓਨਾਂ ਚਿਰ ਤੱਕ ਕਿਸਾਨਾਂ ਵਲੋਂ ਸੜਕਾਂ ਤੇ ਰੇਲ ਮਾਰਗਾਂ 'ਤੇ ਆਵਾਜਾਈ ਬੰਦ ਕਰਕੇ ਧਰਨੇ ਜਾਰੀ ਰਹਿਣਗੇ ¢ ਇਸ ਧਰਨੇ ਨੂੰ ਸਰਪੰਚ ਦਿਲਬਾਗ ਸਿੰਘ ਰੱਖ ਝੀਤਾ, ਗੁਰਦਿਆਲ ਸਿੰਘ, ਦਰਸ਼ਨ ਸਿੰਘ ਨਿੱਝਰਪੁਰਾ, ਸਰਪੰਚ ਸੁਖਵਿੰਦਰ ਸਿੰਘ ਨਵਾਂਕੋਟ, ਪਰਮਜੀਤ ਸਿੰਘ, ਗੁਰਵੇਲ ਸਿੰਘ, ਸਾਹਿਬ ਸਿੰਘ, ਸ਼ਿੰਗਾਰਾ ਸਿੰਘ, ਜਗਜੀਤ ਸਿੰਘ ਜੋਗੀ ਆਦਿ ਨੇ ਸੰਬੋਧਨ ਕੀਤਾ¢

ਨੀਟ ਦੀ ਪ੍ਰੀਖਿਆ 'ਚ ਸੱਤਿਅਮ ਵਾਹੀ ਨੇ ਹਾਸਲ ਕੀਤਾ 243ਵਾਂ ਰੈਂਕ

ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਨੀਟ 2020 ਦੀ ਪ੍ਰੀਖਿਆ 'ਚ ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀ ਸੱਤਿਅਮ ਵਾਹੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਹਿਮ ਸਥਾਨ ਹਾਸਲ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵੱਖ-ਵੱਖ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 16 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)-ਕੋਰੋਨਾ ਵਾਇਰਸ ਦੇ ਚੁਣੌਤੀਪੂਰਨ ਹਾਲਾਤ 'ਚ ਜਿੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਫਲਤਾ ਪੂਰਵਕ ਆਨਲਾਈਨ ਪੇਪਰ ਲਏ ਹਨ, ਉੱਥੇ ਵੱਖ-ਵੱਖ ਕਲਾਸਾਂ ਦੇ ਨਤੀਜੇ ਵੀ ਸਮੇਂ ਸਿਰ ਐਲਾਨਣੇ ਸ਼ੁਰੂ ਕਰ ਦਿੱਤੇ ਹਨ। ਸੈਸ਼ਨ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਦਾ ਇਕ ਵੀ ਫਾਇਦਾ ਨਹੀਂ ਗਿਣਵਾ ਸਕੀ ਕੇਂਦਰ ਸਰਕਾਰ-ਕਿਸਾਨ ਆਗੂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਮੂਹਰੇ ਧਰਨਾ ਜਾਰੀ

ਅੰਮਿ੍ਤਸਰ, 16 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਅਣਮਿਥੇ ਸਮੇਂ ਲਈ ਭਾਜਪਾ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਅੱਗੇ ਅੱਜ 16ਵੇਂ ਦਿਨ ਵੀ ਕਿਸਾਨਾਂ ਵਲੋਂ ਧਰਨਾ ਦਿੱਤਾ ...

ਪੂਰੀ ਖ਼ਬਰ »

ਬੁਟਾਰੀ ਵਿਖੇ ਕਿਸਾਨਾਂ ਨੇ 16ਵੇਂ ਦਿਨ ਦਾ ਰੇਲ ਰੋੋਕ ਧਰਨਾ ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਜਨਮ ਦਿਹਾੜੇ ਨੂੰ ਕੀਤਾ ਸਮਰਪਿਤ

ਰਈਆ, 16 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਕੁੱਲ ਹਿੰਦ ਕਿਸਾਨ ਤਾਲਮੇਲ ਕਮੇਟੀ ਵਲੋਂ ਰੇਲ ਰੋਕੋ ਅੰਦੋਲਨ ਤਹਿਤ ਬੁਟਾਰੀ ਸਟੇਸ਼ਨ 'ਤੇ ਅੱਜ ਦੇ 16ਵੇਂ ਦਿਨ ਦੇ ਧਰਨੇ ਨੂੰ ਪੰਜਾਬ ਅੰਦਰ ਜਗੀਰਦਾਰੀ ਰਾਜ ਨੂੰ ਖ਼ਤਮ ਕਰਕੇ ਬੇ-ਜ਼ਮੀਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ...

ਪੂਰੀ ਖ਼ਬਰ »

ਸੂਬੇ 'ਚ 11 ਹਜ਼ਾਰ ਤੋਂ ਵਧੇਰੇ ਵਿਅਕਤੀਆਂ ਨੂੰ ਮਿਲੇਗਾ 4000 ਏਕੜ ਜ਼ਮੀਨ ਦਾ ਮਾਲਕਾਨਾ ਹੱਕ-ਸੁੱਖ ਸਰਕਾਰੀਆ

ਅੰਮਿ੍ਤਸਰ, 16 ਅਕਤੂਬਰ (ਰੇਸ਼ਮ ਸਿੰਘ)-ਰਾਜ ਦੀਆਂ ਕੁਝ ਵਿਸੇਸ਼ ਸ਼੍ਰੇਣੀਆਂ ਦੇ 11231 ਵਿਅਕਤੀਆਂ, ਜਿਨ੍ਹਾਂ ਕੋਲ ਇਸ ਵੇਲੇ 4000 ਏਕੜ ਦੇ ਕਰੀਬ ਨਿੱਜੀ ਜ਼ਮੀਨਾਂ ਦਾ ਕਬਜ਼ਾ ਹੈ, ਨੂੰ ਸਰਕਾਰ ਦੁਆਰਾ ਜਲਦ ਹੀ ਨੋਟੀਫਾਈ ਕੀਤੇ ਜਾਣ ਵਾਲੇ ਗਰੇਡ ਮੁਤਾਬਿਕ ਬਣਦੇ ਮੁਆਵਜ਼ੇ ਦੀ ...

ਪੂਰੀ ਖ਼ਬਰ »

ਨਵਾਂ ਪਿੰਡ ਵਿਖੇ ਅੰਮਿ੍ਤਸਰ-ਮਹਿਤਾ ਸੜਕ 'ਚ ਡੂੰਘੇ ਖੱਡਿਆਂ ਨੂੰ ਲੈ ਕੇ ਰੋਸ ਮੁਜ਼ਾਹਰਾ

ਨਵਾਂ ਪਿੰਡ, 16 ਅਕਤੂਬਰ (ਜਸਪਾਲ ਸਿੰਘ)-ਸਥਾਨਕ ਕਸਬਾ ਵਿਖੇ ਅੰਮਿ੍ਤਸਰ-ਮਹਿਤਾ ਸੜਕ 'ਚ ਪਏ ਡੂੰਘੇ ਖੱਡਿਆਂ ਤੋਂ ਪ੍ਰੇਸ਼ਾਨ ਰਾਹਗੀਰਾਂ ਅਤੇ ਸਥਾਨਕ ਬਸ ਅੱਡਾ ਦੇ ਦੁਕਾਨਦਾਰਾਂ ਵਲੋਂ ਸੂਬਾਈ ਕਿਸਾਨ ਆਗੂ ਕਾਮ. ਲਖਬੀਰ ਸਿੰਘ ਨਿਜਾਮਪੁਰ ਅਤੇ ਜਥੇ. ਭੁਪਿੰਦਰ ਸਿੰਘ ...

ਪੂਰੀ ਖ਼ਬਰ »

ਜ਼ਮੀਨੀ ਝਗੜੇ ਨੂੰ ਲੈ ਕੇ ਚੱਲੀ ਗੋਲੀ 'ਚ ਤਿੰਨ ਜ਼ਖ਼ਮੀ

ਮਜੀਠਾ, 16 ਅਕਤੂਬਰ (ਮਨਿੰਦਰ ਸਿੰਘ ਸੋਖੀ)- ਇੱਥੋਂ ਥੋੜੀ ਦੂਰ ਪੈਂਦੇ ਪਿੰਡ ਕੋਟਲਾ ਮੱਝੇਵਾਲ ਵਿਖੇ ਦੋ ਧਿਰਾਂ ਵਿਚਾਲੇ ਜ਼ਮੀਨੀ ਵਿਵਾਦ ਦੇ ਚਲਦਿਆਂ ਇਕ ਧਿਰ ਵਲੋਂ ਦੂਸਰੀ 'ਤੇ ਚਲਾਈ ਗੋਲੀ ਦਰਮਿਆਨ ਤਿੰਨ ਵਿਅਕਤੀ ਜ਼ਖ਼ਮੀ ਹੋਣ ਦੀ ਖ਼ਬਰ ਹੈ | ਪ੍ਰਤਾਪ ਸਿੰਘ ਪੁੱਤਰ ...

ਪੂਰੀ ਖ਼ਬਰ »

ਨਾਜਾਇਜ਼ ਪਿਸਤੌਲ ਤੇ ਤਿੰਨ ਜਿੰਦਾ ਕਾਰਤੂਸਾਂ ਸਮੇਤ ਦੋ ਕਾਬੂ

ਚੇਤਨਪੁਰਾ, 16 ਅਕਤੂਬਰ (ਮਹਾਂਬੀਰ ਸਿੰਘ ਗਿੱਲ)-ਪੁਲਿਸ ਥਾਣਾ ਕੰਬੋਅ ਅਧੀਨ ਆਉਂਦੀ ਚੌਕੀ ਬੱਲ ਖੁਰਦ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ, ਜਦੋਂ ਉਨ੍ਹਾਂ ਵਲੋਂ ਦੋ ਨੌਜਵਾਨਾਂ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ | ਮੁੱਖ ਅਫ਼ਸਰ ਥਾਣਾ ਕੰਬੋਅ ਯਾਦਵਿੰਦਰ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਮੌਕੇ ਰਿਲਾਇੰਸ ਪੰਪ ਦਾ ਘਿਰਾਓ ਕਰ ਕੇ ਜ਼ਮੀਨ ਬਚਾਓ-ਪੰਜਾਬ ਬਚਾਓ ਕਨਵੈਨਸ਼ਨ

ਅਜਨਾਲਾ, 16 ਅਕਤੂਬਰ (ਐੱਸ. ਪ੍ਰਸ਼ੋਤਮ)-ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਸਮੇਤ ਇਨਕਲਾਬੀ ਸੰਘਰਸ਼ੀਲ ਜਨਤਕ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਕਿਸਾਨਾਂ ਦੇ ਮਸੀਹਾ ਤੇ ਸਿਰੜੀ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਜਨਮ ਦਿਹਾੜੇ ਨੂੰ ਸਥਾਨਕ ਬਾਹਰੀ ਅੱਡਾ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 40 ਨਵੇਂ ਮਾਮਲੇ- 2 ਹੋਰ ਮਰੀਜ਼ਾਂ ਦੀ ਮੌਤ

ਅੰਮਿ੍ਤਸਰ, 16 ਅਕਤੂਬਰ (ਰੇਸ਼ਮ ਸਿੰਘ)-ਅੰਮਿ੍ਤਸਰ ਜ਼ਿਲ੍ਹੇ 'ਚ ਅੱਜ ਕੋਰੋਨਾ ਦੇ 40 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਇਸ ਦੇ ਨਾਲ ਹੀ ਦੋ ਹੋਰ ਮੌਤਾਂ ਹੋਣ ਦੀ ਵੀ ਸੂਚਨਾ ਹੈ | ਸਿਹਤ ਵਿਭਾਗ ਦੀ ਸੂਚਨਾ ਮੁਤਾਬਿਕ ਅੱਜ ਮਿਲੇ 40 ਮਾਮਲਿਆਂ 'ਚੋਂ 24 ਮਰੀਜ਼ ਨਵੇਂ ਹਨ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਹਜ਼ਾਰਾਂ ਰੁਪਏ ਠੱਗੇ

ਮਜੀਠਾ, 16 ਅਕਤੂਬਰ (ਮਨਿੰਦਰ ਸਿੰਘ ਸੋਖੀ)-ਇਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਰੀਬ 70 ਹਜ਼ਾਰ ਰੁਪਏ ਠੱਗੀ ਮਾਰਨ ਦੀ ਖ਼ਬਰ ਹੈ | ਰਾਜਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਭੋਮਾ ਨੇ ਪੁਲਿਸ ਨੂੰ ਲਿਖਤੀ ਦਰਖਾਸਤ ਰਾਹੀਂ ਦੱਸਿਆ ਕਿ ਜਤਿੰਦਰ ਸਿੰਘ ...

ਪੂਰੀ ਖ਼ਬਰ »

ਹੋਟਲ 'ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼-ਤਿੰਨ ਔਰਤਾਂ ਸਮੇਤ ਸੱਤ ਕਾਬੂ

ਅੰਮਿ੍ਤਸਰ, 16 ਅਕਤੂਬਰ (ਰੇਸ਼ਮ ਸਿੰਘ)-ਇੱਥੇ ਅੰਦਰੂਨੀ ਸ਼ਹਿਰ ਦੇ ਇਕ ਹੋਟਲ 'ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪੁਲਿਸ ਵਲੋਂ ਪਰਦਾਫਾਸ਼ ਕਰਦਿਆਂ ਤਿੰਨ ਔਰਤਾਂ ਸਮੇਤ ਸੱਤ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ...

ਪੂਰੀ ਖ਼ਬਰ »

ਚੰਗੀ ਕਾਰਗੁਜ਼ਾਰੀ ਦਿਖਾਉਣ ਬਦਲੇ ਚੌਕੀ ਇੰਚਾਰਜ ਸਨਮਾਨਿਤ

ਰਈਆ, 16 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਪੁਲਿਸ ਚੌਕੀ ਰਈਆ ਦੇ ਇੰਚਾਰਜ ਵਜੋਂ ਅਹੁਦਾ ਛੱਡ ਰਹੇ ਚਰਨ ਸਿੰਘ ਭਲਵਾਨ ਨੂੰ ਲਾਕਡਾਊਨ ਦੌਰਾਨ ਰਾਤ ਦਿਨ ਲੋਕਾਂ ਦੀ ਸੇਵਾ ਕਰਨ ਤੇ ਆਪਣੇ ਕਾਰਜਕਾਲ ਦੌਰਾਨ ਵਧੀਆ ਭੂਮਿਕਾ ਨਿਭਾਉਣ ਬਦਲੇ ਇਕ ਸਨਮਾਨ ਸਮਾਰੋਹ ਕਰਾਇਆ ਗਿਆ, ਜਿਸ ...

ਪੂਰੀ ਖ਼ਬਰ »

ਸੰਸਦ ਮੈਂਬਰ ਬਿੱਟੂ ਦੇ ਬਿਆਨ ਦੀ ਚੁੱਘ ਵਲੋਂ ਨਿੰਦਾ

ਅੰਮਿ੍ਤਸਰ, 16 ਅਕਤੂਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸੀ ਸੰਸਦ ਮੈਂਬਰ ਅਤੇ ਯੂਥ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਰਵਨੀਤ ਸਿੰਘ ਬਿੱਟੂ ਵਲੋਂ ਦਿੱਤੇ ਬਿਆਨ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਬਿੱਟੂ ਪੰਜਾਬ ...

ਪੂਰੀ ਖ਼ਬਰ »

ਸਮਾਰਟ ਸਿਟੀ ਮਿਸ਼ਨ ਤਹਿਤ ਸ਼ਹਿਰ ਦੀ 13 ਥਾਵਾਂ 'ਤੇ ਪ੍ਰਦੂਸ਼ਣ ਦੀ ਨਿਗਰਾਨੀ ਸ਼ੁਰੂ

ਅੰਮਿ੍ਤਸਰ, 16 ਅਕਤੂਬਰ (ਹਰਮਿੰਦਰ ਸਿੰਘ)-ਸਮਾਰਟ ਸਿਟੀ ਮਿਸ਼ਨ ਤਹਿਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਹਵਾ ਪ੍ਰਦੂਸ਼ਣ ਅਤੇ ਸ਼ੋਰ ਪ੍ਰਦੂਸ਼ਣ ਦੇ ਪੱਧਰ ਦੀ ਜਾਂਚ ਲਈ 13 ਜਗ੍ਹਾ ਬੱਸ ਸਟੈਂਡ, ਮਕਬੂਲਪੁਰਾ ਚੌਕ, ਸੌ ਫੁੱਟੀ ਰੋਡ ਚੌਕ, ਭਗਤਾਂਵਾਲਾ ਚੌਕ, ਡੀ.ਟੀ.ਓ. ਦਫ਼ਤਰ ...

ਪੂਰੀ ਖ਼ਬਰ »

ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਜਸਜੀਤ ਕੌਰ ਵਲੋਂ ਅਟਾਰੀ ਮੰਡੀ ਦਾ ਦੌਰਾ

ਅਟਾਰੀ, 16 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਅਟਾਰੀ ਦਾਣਾ ਮੰਡੀ 'ਚ ਪਿਛਲੇ ਕਈ ਦਿਨਾਂ ਤੋਂ ਖਰੀਦੇ ਗਏ ਝੋਨੇ ਦੀ ਲੋਡਿੰਗ ਨਾ ਹੋਣ ਕਰਕੇ ਆੜ੍ਹਤੀਆਂ ਅਤੇ ਕਿਸਾਨਾਂ ਵਲੋਂ ਅਦਾਇਗੀ ਨਾ ਹੋਣ ਕਰਕੇ ਭਾਰੀ ਰੋਸ ਪਾਇਆ ਗਿਆ ਸੀ, ਜਿਸ ਨੂੰ ਹੱਲ ਕਰਨ ਲਈ ਦਾਣਾ ਮੰਡੀ ...

ਪੂਰੀ ਖ਼ਬਰ »

ਵਿਧਾਇਕ ਹਰਪ੍ਰਤਾਪ ਵਲੋਂ ਕਾਮਲਪੁਰਾ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ

ਚਮਿਆਰੀ, 16 ਅਕਤੂਬਰ (ਜਗਪ੍ਰੀਤ ਸਿੰਘ)-ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਕਾਂਗਰਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਨਮੋਹਣ ਸਿੰਘ ਰੰਧਾਵਾ ਨੇ ਪਿੰਡ ਕਾਮਲਪੁਰਾ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਵਲੋਂ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ

ਅੰਮਿ੍ਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਸ਼੍ਰੋਮਣੀ ਅਕਾਲੀ ਦਲ ਵਪਾਰ ਅਤੇ ਉਦਯੋਗ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਦੀ ਪ੍ਰਧਾਨਗੀ ਹੇਠ ਰੱਖੇ ਸਮਾਰੋਹ 'ਚ ਅੰਮਿ੍ਤਸਰ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ...

ਪੂਰੀ ਖ਼ਬਰ »

ਪਿੰਡ ਫਿਰਵਰਿਆ 'ਚ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ

ਚਮਿਆਰੀ, 16 ਅਕਤੂਬਰ (ਜਗਪ੍ਰੀਤ ਸਿੰਘ)-ਕਿਰਤੀ ਕਿਸਾਨ ਯੂਨੀਅਨ ਦੀ ਅਹਿਮ ਮੀਟਿੰਗ ਜ਼ੋਨ ਪ੍ਰਧਾਨ ਸਤਨਾਮ ਸਿੰਘ ਝੰਡੇਰ, ਮੇਜਰ ਸਿੰਘ ਜੌਹਲ ਤੇ ਸੁਖਦੇਵ ਸਿੰਘ ਸੈਂਸਰਾ ਦੀ ਅਗਵਾਈ ਹੇਠ ਪਿੰਡ ਫਿਰਵਰੀਆ ਅਮਰੀਕ ਸਿੰਘ ਦੋਧੀ ਦੇ ਗ੍ਰਹਿ ਵਿਖੇ ਹੋਈ | ਇਸ ਮੌਕੇ ਕਿਰਤੀ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਕੀਤੀ ਕਿਸਾਨਾਂ ਦੀ ਹਮਾਇਤ

ਬਾਬਾ ਬਕਾਲਾ ਸਾਹਿਬ, 16 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ: 295) ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਇਕੱਤਰਤਾ ਡਾ: ਮਲਕੀਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਬਦਲੇ ਦੀ ਭਾਵਨਾ ਨਾਲ ਨਿਗਮ ਮੁਲਾਜ਼ਮਾਂ ਵਲੋਂ ਰੇਹੜੀ ਮਾਰਕੀਟ 'ਤੇ ਕੀਤੀ ਕਾਰਵਾਈ ਬਣੀ ਵਿਭਾਗ ਲਈ ਗਲੇ ਦੀ ਹੱਡੀ

ਅੰਮਿ੍ਤਸਰ, 16 ਅਕਤੂਬਰ (ਹਰਮਿੰਦਰ ਸਿੰਘ)-ਬੀਤੇ ਦਿਨ ਨਗਰ ਨਿਗਮ ਦੇ ਕੁਝ ਮੁਲਾਜ਼ਮਾਂ ਨਾਲ ਰੇਹੜੀ ਮਾਰਕੀਟ ਵਾਲਿਆਂ ਵਲੋਂ ਦੁਰਵਿਹਾਰ ਕਰਨ ਦੀ ਰੰਜਿਸ਼ ਤਹਿਤ ਅਸਟੇਟ ਅਤੇ ਸਿਹਤ ਵਿਭਾਗ ਵਲੋਂ ਵੀਰਵਾਰ ਸ਼ਾਮ ਨੂੰ ਪ੍ਰਾਈਵੇਟ ਜਗ੍ਹਾ 'ਤੇ ਬਣੀ ਰੇਹੜੀ ਮਾਰਕੀਟ 'ਚ ...

ਪੂਰੀ ਖ਼ਬਰ »

ਵਿਧਾਇਕ ਹਰਪ੍ਰਤਾਪ ਵਲੋਂ ਕਿਆਮਪੁਰਾ ਵਿਖੇ ਗਲੀਆਂ ਸੀਵਰੇਜ ਅਤੇ ਖੇਡ ਸਟੇਡੀਅਮ ਦਾ ਉਦਘਾਟਨ

ਅਜਨਾਲਾ, 16 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸਮਾਰਟ ਪਿੰਡ ਮੁਹਿੰਮ ਦੇ ਦੂਸਰੇ ਪੜਾਅ ਤਹਿਤ 2774 ਕਰੋੜ ਰੁਪਏ ਖ਼ਰਚ ਕਰ ਕੇ ਪੰਜਾਬ ਦੇ ਪਿੰਡਾਂ ਦੀ ਕਾਇਆ ਕਲਪ ਕੀਤੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਪੁਲਿਸ ਸ਼ਹੀਦੀ ਯਾਦਗਾਰ ਹਫ਼ਤਾ ਸ਼ੁਰੂ : ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਪੁਲਿਸ ਮੁਲਾਜ਼ਮਾਂ ਨੇ ਕੀਤਾ ਆਨਲਾਈਨ ਵੈਬੀਨਾਰ

ਅੰਮਿ੍ਤਸਰ, 16 ਅਕਤੂਬਰ (ਰੇਸ਼ਮ ਸਿੰਘ)-ਹਰ ਸਾਲ ਮਨਾਏ ਜਾਂਦੇ ਪੁਲਿਸ ਸ਼ਹੀਦੀ ਯਾਦਗਾਰੀ ਹਫ਼ਤੇ ਦੇ ਦੂਜੇ ਦਿਨ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਵਲੋਂ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਵੈਬੀਨਾਰ ਕਰ ਕੇ ਕੀਤਾ ਗਿਆ ਤੇ ਬੱਚਿਆਂ ਨੂੰ ਸ਼ਹੀਦਾਂ ਦੇ ...

ਪੂਰੀ ਖ਼ਬਰ »

ਮਨੋਰੰਜਨ ਤੇ ਸਮਾਜ ਨੂੰ ਸੇਧ ਦੇਣ ਵਾਲੇ ਰੰਗਮੰਚ ਦੇ 7 ਮਹੀਨੇ ਤੋਂ ਬੰਦ ਤਾਲੇ ਖੁੱਲ੍ਹਣ ਦੇ ਅਸਾਰ ਅਜੇ ਘੱਟ

ਅੰਮਿ੍ਤਸਰ, 16 ਅਕਤੂਬਰ (ਹਰਮਿੰਦਰ ਸਿੰਘ)-ਰੰਗਕਰਮੀ ਸਰਕਾਰੀ ਤੌਰ 'ਤੇ ਐਡੀਟੋਰੀਅਮ ਖੋਲ੍ਹਣ ਸਬੰਧੀ ਸਪੱਸ਼ਟ ਦਿਸ਼ਾ ਨਿਰਦੇਸ਼ ਨਾ ਮਿਲਣ ਕਰਕੇ ਦੁਚਿੱਤੀ 'ਚ ਹਨ | ਜਿਸ ਨਾਲ 7 ਮਹੀਨੇ ਤੋਂ ਬੰਦ ਰੰਗਮੰਚ ਦੇ ਬੰਦ ਪਏ ਤਾਲੇ ਖੁੱਲ੍ਹਣ ਦਾ ਆਸਾਰ ਮੱਧਮ ਨਜ਼ਰ ਆ ਰਹੇ ਹਨ | ...

ਪੂਰੀ ਖ਼ਬਰ »

ਦੁਸਹਿਰੇ ਮੌਕੇ ਕਿਸਾਨ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕਣਗੇ-ਬਾਜ ਸਿੰਘ ਸਾਰੰਗੜਾ

ਬੱਚੀਵਿੰਡ, 16 ਅਕਤੂਬਰ (ਬਲਦੇਵ ਸਿੰਘ ਕੰਬੋ)-ਕਿਸਾਨ ਸੰਘਰਸ਼ ਕਮੇਟੀ ਵਲੋਂ ਕੇਂਦਰ ਸਰਕਾਰ ਨੂੰ ਬਦੀ ਦਾ ਪ੍ਰਤੀਕ ਸਮਝਦਿਆਂ ਇਸ ਦੁਸਹਿਰੇ ਮੌਕੇ ਪ੍ਰਧਾਨ ਮੰਤਰੀ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਪਿੰਡ-ਪਿੰਡ ਫੂਕੇ ਜਾਣਗੇ ¢ ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਤਾਬਦੀ ਸਮਾਗਮ ਸ਼ਰਧਾ ਨਾਲ ਮਨਾਏ ਜਾਣਗੇ-ਵਿਧਾਇਕ ਭਲਾਈਪੁਰ

ਬਾਬਾ ਬਕਾਲਾ ਸਾਹਿਬ, 16 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਸ਼ਤਾਬਦੀ ਸਮਾਗਮ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਹੈ ਅਤੇ ਇਨ੍ਹਾਂ ਸਮਾਗਮਾਂ ਲਈ ਹਲਕਾ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘਾ ਖੋਲ੍ਹੇ ਭਾਰਤ ਸਰਕਾਰ : ਲਖਵਿੰਦਰ ਸਿੰਘ

ਅੰਮਿ੍ਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦਿਹਾੜੇ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਤੋਂ ਬਾਅਦ ਭਾਰਤ ਸਰਕਾਰ ਵਲੋਂ ਸਹਿਮਤੀ ਨਾ ਪ੍ਰਗਟਾਉਣ ਅਤੇ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਲਾਂਘਾ ...

ਪੂਰੀ ਖ਼ਬਰ »

ਮਨਜੀਤ ਸਿੰਘ ਤਰਸਿੱਕਾ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਤਰਸਿੱਕਾ ਤੋਂ ਸਰਕਲ ਪ੍ਰਧਾਨ ਨਿਯੁਕਤ

ਤਰਸਿੱਕਾ, 16 ਅਕਤੂਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਸਰਕਲ ਤਰਸਿੱਕਾ ਤੋਂ ਬਤੌਰ ਸਰਕਲ ਜਥੇਦਾਰ ਦੀ ਨਿਯੁਕਤੀ ਸਬੰਧੀ ਇਕ ਭਰਵੀਂ ਇਕੱਤਰਤਾ ਮਲਕੀਤ ਸਿੰਘ ਏ.ਆਰ. ਸਾਬਕਾ ਵਿਧਾਇਕ ਜੰਡਿਆਲਾ ...

ਪੂਰੀ ਖ਼ਬਰ »

ਕਿਸਾਨਾਂ ਨੇ ਅੰਦੋਲਨ ਦਾ 23ਵਾਂ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਨੂੰ ਕੀਤਾ ਸਮਰਪਿਤ

ਜੰਡਿਆਲਾ ਗੁਰੂ, 16 ਅਕਤੂਬਰ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਲਾਈਨ ਦੇਵੀਦਾਸਪੁਰਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਚੱਲ ਰਹੇ ਅੰਦੋਲਨ ਦਾ ਅੱਜ 23ਵਾਂ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 350 ਸਾਲਾ ਜਨਮ ਦਿਹਾੜੇ ਨੂੰ ...

ਪੂਰੀ ਖ਼ਬਰ »

ਖੇਤੀ ਸੋਧ ਕਾਨੂੰਨ ਪਾਸ ਕਰਵਾਉਣ 'ਚ ਭਾਜਪਾ ਤੇ ਕਾਂਗਰਸ ਬਰਾਬਰ ਦੇ ਜਿੰਮੇਵਾਰ-ਰੰਧਾਵਾ

ਵੇਰਕਾ, 16 ਅਕਤੂਬਰ (ਪਰਮਜੀਤ ਸਿੰਘ ਬੱਗਾ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਇੰਚਾਰਜ ਸਾਬਕਾ ਚੇਅਮੈਨ ਮਾਰਕੀਟ ਕਮੇਟੀ ਅੰਮਿ੍ਤਸਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਹਲਕੇ ਦੇ ਲੋਕਾਂ ਦੀਆਂ ਅਕਾਲੀ ਵਰਕਰਾਂ ਨਾਲ ਮੁਸ਼ਕਿਲਾਂ ਸੁਣਨ ਉਪਰੰਤ ...

ਪੂਰੀ ਖ਼ਬਰ »

ਡੀ.ਏ.ਵੀ. ਪਬਲਿਕ ਸਕੂਲ ਵਿਖੇ ਮਹਾਤਮਾ ਆਨੰਦ ਸਵਾਮੀ ਦੇ ਜਨਮ ਦਿਨ ਮੌਕੇ ਕਰਵਾਇਆ ਹਵਨ

ਅੰਮਿ੍ਤਸਰ, 16 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਡੀ.ਏ.ਵੀ. ਪਬਲਿਕ ਸਕੂਲ, ਲਾਰੈਂਸ ਰੋਡ ਵਿਖੇ ਮਹਾਤਮਾ ਆਨੰਦ ਸਵਾਮੀ ਦੇ ਜਨਮ ਦਿਨ ਮੌਕੇ 'ਤੇ ਹਵਨ ਕਰਵਾਇਆ ਗਿਆ | ਪਿ੍ੰਸੀਪਲ ਅਨੀਤਾ ਮਹਿਰਾ ਨੇ ਮਹਾਤਮਾ ਆਨੰਦ ਸਵਾਮੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ...

ਪੂਰੀ ਖ਼ਬਰ »

ਲੜਕੀ ਸਮੇਤ ਦੋ ਜਣੇ ਹੋਰ ਹੋਏ ਲੁੱਟ ਖੋਹ ਦਾ ਸ਼ਿਕਾਰ

ਅੰਮਿ੍ਤਸਰ, 16 ਅਕਤੂਬਰ (ਰੇਸ਼ਮ ਸਿੰਘ)-ਇਕ ਲੜਕੀ ਸਮੇਤ ਦੋ ਹੋਰ ਵਿਅਕਤੀ ਲੁੱਟ ਖੋਹ ਦਾ ਸ਼ਿਕਾਰ ਹੋ ਗਏ, ਜਿਨ੍ਹਾਂ ਪਾਸੋਂ ਲੁਟੇਰੇ ਉਨ੍ਹਾਂ ਦੇ ਮੋਬਾਈਲ ਤੇ ਨਕਦੀ ਖੋਹ ਕੇ ਲੈ ਗਏ | ਥਾਣਾ ਵੇਰਕਾ ਦੀ ਪੁਲਿਸ ਨੂੰ ਅਵਿਨਾਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ...

ਪੂਰੀ ਖ਼ਬਰ »

ਸੇਂਟ ਸੋਲਜ਼ਰ ਸਕੂਲ ਨੇ ਕੋਵਿਡ-19 'ਚ ਵੀ ਆਪਣਾ ਨਾਂਅ ਰੌਸ਼ਨ ਕੀਤਾ-ਪਿ੍ੰਸੀ : ਅਮਨਦੀਪ ਕੌਰ

ਚਵਿੰਡਾ ਦੇਵੀ, 16 ਅਕਤੂਬਰ (ਸਤਪਾਲ ਸਿੰਘ ਢੱਡੇ)-ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਸਾਰੇ ਵਿਦਿਆਰਥੀ ਤੇ ਅਧਿਆਪਕ ਸਾਹਿਬਾਨ ਵਧਾਈ ਦੇ ਪਾਤਰ ਹਨ ਕਿਉਂਕਿ ਉਨ੍ਹਾਂ ਨੇ ਪਹਿਲੀ ਟਰਮ ਦੇ ਸਬਜੈਕਟਿਵ ਟੈਸਟ ਗੂਗਲ ਸੂਟ 'ਤੇ ਟਵੀਸਨ ਸੋਫਟਵੇਅਰ ਰਾਹੀਂ ...

ਪੂਰੀ ਖ਼ਬਰ »

ਮਜੀਠਾ ਪੁਲਿਸ ਵਲੋਂ ਭਾਰੀ ਮਾਤਰਾ 'ਚ ਲਾਹਣ ਬਰਾਮਦ

ਮਜੀਠਾ, 16 ਅਕਤੂਬਰ (ਮਨਿੰਦਰ ਸਿੰਘ ਸੋਖੀ)- ਜ਼ਿਲ੍ਹਾ ਪੁਲਿਸ ਮੁਖੀ ਅੰਮਿ੍ਤਸਰ ਦਿਹਾਤੀ ਧਰੁਵ ਦਹੀਆ ਦੀਆਂ ਹਦਾਇਤਾਂ ਅਨੁਸਾਰ ਏ.ਐਸ.ਪੀ. ਮਜੀਠਾ ਅਭੀਮੰਨਿਊ ਰਾਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਮਜੀਠਾ ਦੀ ਪੁਲਿਸ ਵਲਾੋ ਭਾਰੀ ਮਾਤਰਾ 'ਚ ਲਾਹਣ ਬਰਾਮਦ ਕਰਨ ਦੀ ...

ਪੂਰੀ ਖ਼ਬਰ »

ਅਜਨਾਲਾ ਨੇੜੇ ਸੜਕ ਹਾਦਸੇ 'ਚ 11 ਵਿਅਕਤੀ ਜ਼ਖ਼ਮੀ ਪੁਲਿਸ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ

ਅਜਨਾਲਾ, 16 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਅੰਮਿ੍ਤਸਰ ਮੁੱਖ ਮਾਰਗ 'ਤੇ ਰਿਲਾਇੰਸ ਪੈਟਰੋਲ ਪੰਪ ਨਜ਼ਦੀਕ ਹੋਏ ਸੜਕ ਹਾਦਸੇ 'ਚ ਕਈ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ 'ਤੇ ਪਹੁੰਚੇ ਥਾਣਾ ਅਜਨਾਲਾ ਦੇ ਕਾਰਜਕਾਰੀ ਐਸ.ਐਚ.ਓ ਸਬ ਇੰਸਪੈਕਟਰ ...

ਪੂਰੀ ਖ਼ਬਰ »

ਮਜੀਠਾ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਬਰਾਮਦ

ਮਜੀਠਾ,16 ਅਕਤੂਬਰ (ਮਨਿੰਦਰ ਸਿੰਘ ਸੋਖੀ)-ਐੱਸ.ਐੱਚ.ਓ. ਮਜੀਠਾ ਬਲਜਿੰਦਰ ਸਿੰਘ ਔਲਖ ਵਲੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਮਜੀਠਾ ਦੇ ਏ.ਐੱਸ.ਆਈ. ਕੁਲਵੰਤ ਸਿੰਘ ਸਾਥੀ ਕਰਮਚਾਰੀਆਂ ਸਮੇਤ ਭੈੜੇ ਪੁਰਸ਼ਾਂ ਦੀ ਤਲਾਸ਼ 'ਚ ਗਸ਼ਤ ਕਰਦੇ ਹੋਏ ਪੁਲ ਸੂਆ ਨਜ਼ਦੀਕ ਪਿੰਡ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਨੇ ਅਟਾਰੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਮਨਾਇਆ

ਅਟਾਰੀ, 16 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਅੱਜ ਜਮਹੂਰੀ ਕਿਸਾਨ ਸਭਾ ਤੇ ਬਾਰਡਰ ਏਰੀਆ ਸੰਘਰਸ਼ ਵਲੋਂ ਸਾਂਝੇ ਤੌਰ 'ਤੇ ਜ਼ਮੀਨਾਂ ਦੀ ਰਾਖੀ ਤੇ ਮਲਕੀਅਤ ਦਿਵਾਉਣ ਵਾਲੇ ਉੱਘੇ ਸਿੱਖ ਜੋਧੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਅਟਾਰੀ ਵਿਖੇ ਮਨਾਇਆ ਗਿਆ ...

ਪੂਰੀ ਖ਼ਬਰ »

ਮਾਨਸਿਕ ਪ੍ਰੇਸ਼ਾਨੀ ਕਾਰਨ ਦੁਕਾਨਦਾਰ ਵਲੋਂ ਖੁਦਕੁਸ਼ੀ

ਅੰਮਿ੍ਤਸਰ, 16 ਅਕਤੂਬਰ (ਰੇਸ਼ਮ ਸਿੰਘ)-ਮਾਨਸਿਕ ਪ੍ਰੇਸ਼ਾਨੀ ਕਾਰਨ ਇਕ ਦੁਕਾਨਦਾਰ ਵਲੋਂ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਮਿਲੀ ਹੈ | ਮਿ੍ਤਕ ਦੀ ਸ਼ਨਾਖਤ ਨਵਿੰਦਰ ਸਿੰਘ (41) ਵਾਸੀ ਗੁਰੂ ਅਮਰਦਾਸ ਨਗਰ ਤਰਨ ਤਾਰਨ ਰੋਡ ਵਜੋਂ ਹੋਈ ਹੈ | ਮਿ੍ਤਕ ਦੋ ਬਚਿਆਂ ਦਾ ਬਾਪ ਸੀ, ਜੋ ...

ਪੂਰੀ ਖ਼ਬਰ »

ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਅਜਨਾਲਾ ਪੁਲਿਸ ਵਲੋਂ ਸ਼ਰਧਾਂਜਲੀਆਂ

ਅਜਨਾਲਾ, 16 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਲੋਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਕਰਦਿਆਂ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਅੱਜ ਥਾਣਾ ਅਜਨਾਲਾ ਵਿਖੇ ਕਾਰਜਕਾਰੀ ਐੱਸ.ਐਚ.ਓ. ਸਬ-ਇੰਸਪੈਕਟਰ ਰਮਨਦੀਪ ਕੌਰ ਸਮੇਤ ਹੋਰਨਾਂ ਪੁਲਿਸ ...

ਪੂਰੀ ਖ਼ਬਰ »

ਸਰਕਾਰ ਵਲੋਂ ਪੂਰਨ ਮਾਲਕੀ ਹੱਕ ਮਿਲਣ ਦੀ ਫੈਸਲੇ ਨਾਲ ਪ੍ਰਭਾਵਿਤ ਪਨਾਹੀ ਕਦੀਮ ਕਿਸਾਨ ਪਰਿਵਾਰ ਖੁਸ਼

ਅਜਨਾਲਾ, 16 ਅਕਤੂਬਰ ( ਐਸ.ਪ੍ਰਸ਼ੋਤਮ)-ਅੱਜ ਇੱਥੇ ਹਲਕੇ ਦੇ ਕਿਸਾਨ ਤੇ ਸਰਪੰਚ ਆਗੂਆਂ ਦੇ ਵਫ਼ਦ ਨੇ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨਾਲ ਉਚੇਚੇ ਤੌਰ 'ਤੇ ਮੀਟਿੰਗ ਕਰ ਕੇ ਉਨ੍ਹਾਂ (ਹਰਪ੍ਰਤਾਪ ਸਿੰਘ ਅਜਨਾਲਾ) ਦੇ ਯਤਨਾਂ ਵਜੋਂ ਪਨਾਹੀ ਕਦੀਮ ਜ਼ਮੀਨ ਮਾਲਕਾਂ ...

ਪੂਰੀ ਖ਼ਬਰ »

ਗੁ: ਸ੍ਰੀ ਰਾਮਸਰ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਅੱਜ

ਅੰਮਿ੍ਤਸਰ, 16 ਅਕਤੂਬਰ (ਜੱਸ)-ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਅੱਜ 17 ਅਕਤੂਬਰ ਨੂੰ ਗੁ: ਸ੍ਰੀ ਰਾਮਸਰ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਸਜਾਇਆ ਜਾ ਰਿਹਾ ਹੈ | ਸੁਸਾਇਟੀ ਦੇ ਬੁਲਾਰੇ ਭਾਈ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਦੀ ਠੱਗੀ-ਮਾਮਲਾ ਦਰਜ

ਮਜੀਠਾ, 16 ਅਕੂਬਰ (ਮਨਿੰਦਰ ਸਿੰਘ ਸੋਖੀ)-ਹਰਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਜੀਠਾ ਨੇ ਥਾਣਾ ਮਜੀਠਾ ਵਿਖੇ ਲਿਖਤੀ ਦਰਖਾਸਤ ਦਿੱਤੀ ਹੈ ਕਿ ਗੌਰਵ ਮੂੰਗਾ ਪੁੱਤਰ ਅਸ਼ੋਕ ਮੂੰਗਾ ਵਾਸੀ ਜਲੰਧਰ ਵਲੋਂ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਰੀਬ 7 ਲੱਖ 82 ...

ਪੂਰੀ ਖ਼ਬਰ »

ਸੰਧੂ ਦਲਬੀਰ ਸਿੰਘ ਦਾ ਹਾਲ ਜਾਣਨ ਲਈ ਫਤਿਆਬਾਦ ਪਹੁੰਚੇ

ਫਤਿਆਬਾਦ, 16 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)¸ਸ਼੍ਰੋਮਣੀ ਅਕਾਲੀ ਦਲ ਦੇ ਸਟਾਰ ਪ੍ਰਚਾਰਕ ਤੇ ਸਾਬਕਾ ਪਾਰਲੀਮਾਨੀ ਸਕੱਤਰ ਹਰਮੀਤ ਸਿੰਘ ਸੰਧੂ ਸਾਥੀਆਂ ਸਮੇਤ ਕਸਬਾ ਫਤਿਆਬਾਦ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਫਤਿਆਬਾਦ ਦੇ ਸਾਬਕਾ ਸਰਪੰਚ ਭੁਪਿੰਦਰ ਸਿੰਘ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਖਡੂਰ ਸਾਹਿਬ ਵਲੋਂ ਸਰਕਾਰੀ ਹਾਈ ਸਕੂਲ ਵੈਰੋਵਾਲ ਦਾ ਨਿਰੀਖਣ

ਖਡੂਰ ਸਾਹਿਬ, 16 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਬਲਾਕ ਵਿਕਾਸ ਅਧਿਕਾਰੀ ਖਡੂਰ ਸਾਹਿਬ ਗੁਰਮੀਤ ਸਿੰਘ ਵਲੋਂ ਸਰਕਾਰੀ ਹਾਈ ਸਕੂਲ ਵੈਰੋਂਵਾਲ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਬੀ.ਡੀ.ਪੀ.ਓ. ਗੁਰਮੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੇਂਡੂ ਵਿਕਾਸ ਤੇ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵੱਖ-ਵੱਖ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ

ਅੰਮਿ੍ਤਸਰ, 16 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)-ਕੋਰੋਨਾ ਵਾਇਰਸ ਦੇ ਚੁਣੌਤੀਪੂਰਨ ਹਾਲਾਤ 'ਚ ਜਿੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਫਲਤਾ ਪੂਰਵਕ ਆਨਲਾਈਨ ਪੇਪਰ ਲਏ ਹਨ, ਉੱਥੇ ਵੱਖ-ਵੱਖ ਕਲਾਸਾਂ ਦੇ ਨਤੀਜੇ ਵੀ ਸਮੇਂ ਸਿਰ ਐਲਾਨਣੇ ਸ਼ੁਰੂ ਕਰ ਦਿੱਤੇ ਹਨ | ...

ਪੂਰੀ ਖ਼ਬਰ »

ਨਾਰਕੋਟਿਕਸ ਸੈੱਲ ਤਰਨ ਤਾਰਨ ਵਲੋਂ ਹੈਰੋਇਨ ਸਮੇਤ ਇਕ ਕਾਬੂ

ਪੱਟੀ, 16 ਅਕਤੂਬਰ (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)-ਪੁਲਿਸ ਜ਼ਿਲ੍ਹਾ ਤਰਨ ਤਾਰਨ ਦੇ ਮੁਖੀ ਧਰੁਮਨ ਐੱਚ. ਨਿੰਬਾਲੇ ਦੀਆਂ ਹਦਾਇਤਾਂ 'ਤੇ ਪੁਲਿਸ ਵਲੋਂ ਗ਼ਲਤ ਅਨਸਰਾਂ ਨੰੂ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਜਿਸ ਤਹਿਤ ਨਾਰਕੋਟਿੰਗ ਸੈੱਲ ਤਰਨ ਤਾਰਨ ਨੇ ...

ਪੂਰੀ ਖ਼ਬਰ »

ਭਗਵੰਤ ਸਿੰਘ ਦੇ ਅਕਾਲ ਚਲਾਣੇ 'ਤੇ ਬ੍ਰਹਮਪੁਰਾ ਵਲੋਂ ਦੁੱਖ ਦਾ ਇਜ਼ਹਾਰ

ਖਡੂਰ ਸਾਹਿਬ, 16 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)- ਬਾਬਾ ਹਰਭੇਜ ਸਿੰਘ ਸਾਬਕਾ ਸਰਪੰਚ ਪਿੰਡ ਕੱਲਾ ਦੇ ਛੋਟਾ ਭਰਾ ਭਗਵੰਤ ਸਿੰਘ ਦੀ ਅਚਨਚੇਤ ਮੌਤ 'ਤੇ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦਲਿਤ ਵਿਦਿਆਰਥੀਆਂ ਦੇ ਜ਼ਖ਼ਮਾਂ 'ਤੇ ਨਮਕ ਛਿੜਕ ਰਹੀ ਹੈ-ਔਲਖ

ਚੋਹਲਾ ਸਾਹਿਬ, 16 ਅਕਤੂਬਰ (ਬਲਵਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਲ 2021-22 ਲਈ ਐੱਸ.ਸੀ. ਸਕਾਲਰਸ਼ਿਪ ਵਾਸਤੇ 600 ਕਰੋੜ ਰੁਪਏ ਦੀ ਬਜਟ ਵਿਵਸਥਾ ਵਾਲੀ ਸਕੀਮ ਦਾ ਐਲਾਨ ਕਰ ਕੇ ਦਲਿਤ ...

ਪੂਰੀ ਖ਼ਬਰ »

ਕਾਮਰੇਡ ਭਿੱਖੀਵਿੰਡ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ-ਪੰਨੂੰ

ਤਰਨ ਤਾਰਨ, 16 ਅਕਤੂਬਰ (ਹਰਿੰਦਰ ਸਿੰਘ)¸ਸੀ.ਪੀ.ਐੱਮ. ਦੇ ਜ਼ਿਲ੍ਹਾ ਆਗੂ ਤੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸਬੰਧਤ ਸੀਟੂ) ਦੇ ਸੂਬਾ ਸਕੱਤਰ ਕਾ. ਦਲਵਿੰਦਰ ਸਿੰਘ ਪੰਨੂੰ ਨੇ ਪੰਜਾਬ ਦੇ ਉੱਘੇ ਕਮਿਊਨਿਸਟ ਆਗੂ ਕਾ. ਬਲਵਿੰਦਰ ਸਿੰਘ ਭਿੱਖੀਵਿੰਡ ਜੋ ਅੱਤਵਾਦ, ਵੱਖਵਾਦ ...

ਪੂਰੀ ਖ਼ਬਰ »

ਮਹਾਂਕਾਲੀ ਮੰਦਰ ਕਮੇਟੀ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ 24 ਨੂੰ

ਗੋਇੰਦਵਾਲ ਸਾਹਿਬ, 16 ਅਕਤੂਬਰ (ਸਕੱਤਰ ਸਿੰਘ ਅਟਵਾਲ)-ਮਹਾਂਕਾਲੀ ਮੰਦਰ ਕਮੇਟੀ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨ ਤਾਰਨ ਵਲੋਂ ਮੰਦਰ ਮਹਾਂਕਾਲੀ, ਕਪੂਰਥਲਾ ਰੋਡ, ਮੁਹੱਲਾ ਅਕਬਰਪੁਰਾ ਵਿਖੇ ਗ਼ਰੀਬ ਤੇ ਬੇਸਹਾਰਾ ਲੜਕੀਆਂ ਦੇ ਵਿਆਹ ਇਸੇ ਮਹੀਨੇ ਕਰਵਾਏ ਜਾ ਰਹੇ ਹਨ | ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਪਿੰਡਾਂ ਦੇ ਕਰਵਾਏ ਜਾਣਗੇ ਵਿਕਾਸ ਕਾਰਜ-ਡਿਪਟੀ ਕਮਿਸ਼ਨਰ

ਤਰਨ ਤਾਰਨ, 16 ਅਕਤੂਬਰ (ਹਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਰਾਜ ਦੇ ਪਿੰਡਾਂ ਦੇ ਸਰਬ-ਪੱਖੀ ਵਿਕਾਸ ਲਈ ਚੁੱਕੇ ਜਾ ਰਹੇ ਵੱਡੇ ਕਦਮਾਂ ਦੀ ਕੜੀ 'ਚ 'ਸਮਾਰਟ ਵਿਲੇਜ ਮੁਹਿੰਮ' ਫੇਸ-2 ਤਹਿਤ ਪੰਜਾਬ ਦੇ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ, ਪੱਕੀਆਂ ਗਲੀਆਂ ਤੇ ...

ਪੂਰੀ ਖ਼ਬਰ »

ਮਾਤਾ ਗੁਰਨਾਮ ਕੌਰ ਭਿੰਡਰ ਨੂੰ ਵੱਖ-ਵੱਖ ਸ਼ਖਸੀਅਤਾਂ ਵਲੋਂ ਸ਼ਰਧਾਜਲੀਆਂ ਭੇਟ

ਚੌਕ ਮਹਿਤਾ, 16 ਅਕਤੂਬਰ (ਜਗਦੀਸ਼ ਸਿੰਘ ਬਮਰਾਹ)-ਮਹਿਤਾ ਚੌਕ ਨਿਵਾਸੀ ਅਤੇ ਦਿੱਲੀ ਦੇ ਉਪਹਾਰ ਸਿਨੇਮਾ ਅਗਨੀਕਾਂਡ ਵਿਚ ਲੋਕਾਂ ਨੂੰ ਬਚਾਉਂਦਿਆਂ ਅਪਣੀ ਪਤਨੀ ਅਤੇ ਬੱਚੇ ਸਮੇਤ ਮੌਤ ਦੇ ਮੂੰਹ ਵਿਚ ਜਾ ਪਏ ਕੈਪਟਨ ਮਨਜਿੰਦਰ ਸਿੰਘ ਭਿੰਡਰ ਦੇ ਸਤਿਕਾਰ ਯੋਗ ਮਾਤਾ ...

ਪੂਰੀ ਖ਼ਬਰ »

ਇੰਡੀਅਨ ਐਕਸ ਸਰਵਿਸਮੈਨ ਲੀਗ ਵਲੋਂ ਕਿਸਾਨਾਂ ਦੇ ਹੱਕ 'ਚ ਵਿਸ਼ਾਲ ਰੋਸ ਮਾਰਚ

ਬਾਬਾ ਬਕਾਲਾ ਸਾਹਿਬ, 16 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇੰਡੀਅਨ ਐਕਸ ਸਰਵਿਸਮੈਨ ਲੀਗ ਬਲਾਕ ਰਈਆ ਵਲੋਂ ਕਿਸਾਨਾਂ ਦੇ ਹੱਕ 'ਚ ਬਲਾਕ ਪ੍ਰਧਾਨ ਨਾਇਕ ਜਸਵੰਤ ਸਿੰਘ ਧਰਦਿਓ ਅਤੇ ਜ਼ਿਲ੍ਹਾ ਪ੍ਰਧਾਨ ਕੈਪਟਨ ਜੋਬਨ ਸਿੰਘ ਦੀ ਅਗਵਾਈ ਹੇਠ ਇਕ ਵਿਸ਼ਾਲ ...

ਪੂਰੀ ਖ਼ਬਰ »

ਕੈਪਟਨ ਨੇ ਖੇਤੀ ਕਾਨੂੰਨਾਂ 'ਚ ਸਹਿਮਤੀ ਦੇ ਕੇ ਕਿਸਾਨਾਂ ਨਾਲ ਧੋਖਾ ਕੀਤਾ-ਅਕਾਲੀ ਆਗੂ

ਜੈਂਤੀਪੁਰ, 16 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੋਦੀ ਸਰਕਾਰ ਵਲੋਂ ਕਿਸਾਨਾਂ ਦੇ ਹੱਕਾਂ 'ਤੇ ਡਾਕਾ ਮਾਰਨ ਲਈ ਲਿਆਂਦੇ ਗਏ ਆਰਡੀਨੈਂਸਾਂ ਵਿਚ ਸਹਿਮਤੀ ਦੇ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ, ...

ਪੂਰੀ ਖ਼ਬਰ »

ਅਟਾਰੀ ਦਾਣਾ ਮੰਡੀ ਵਿਖੇ ਝੋਨੇ ਦੀ ਲੋਡਿੰਗ ਨਾ ਹੋਣ ਸਬੰਧੀ ਆੜ੍ਹਤੀਆਂ ਦੀ ਮੀਟਿੰਗ

ਅਟਾਰੀ, 16 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਅਟਾਰੀ ਦਾਣਾ ਮੰਡੀ ਵਿਖੇ ਆੜ੍ਹਤੀਆਂ ਦੀ ਮੀਟਿੰਗ ਵਿਚ ਪ੍ਰਧਾਨ ਜੋਗਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਖ਼ਰੀਦੇ ਹੋਏ ਝੋਨੇ ਦੀ ਲੋਡਿੰਗ ਜੋ ਕਿ ਬਹੁਤ ਹੀ ਧੀਮੀ ਗਤੀ ਨਾਲ ਕੀਤੀ ਜਾ ਰਹੀ ਹੈ ...

ਪੂਰੀ ਖ਼ਬਰ »

ਖ਼ਾਲਸਾ ਗਲੋਬਲ ਰੀਚ ਫ਼ਾਊਾਡੇਸ਼ਨ ਅਮਰੀਕਾ ਨੇ ਖ਼ਾਲਸਾ ਕਾਲਜ ਐਜ਼ੂਕੇਸ਼ਨ ਨਾਲ ਮਿਲ ਕੇ 'ਬੈਸਟ ਟੀਚਰ ਆਫ਼ ਪੰਜਾਬ ਐਵਾਰਡ '2020' ਦੀ ਕੀਤੀ ਸ਼ੁਰੂਆਤ

ਅੰਮਿ੍ਤਸਰ, 16 ਅਕਤੂਬਰ (ਜੱਸ)¸ਖ਼ਾਲਸਾ ਗਲੋਬਲ ਰੀਚ ਫਾਊਾਡੇਸ਼ਨ (ਅਮਰੀਕਾ) ਵਲੋਂ ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ. ਟੀ. ਰੋਡ ਨੂੰ ਜ਼ਿੰਮੇਵਾਰੀ ਸੌਾਪਦਿਆਂ 'ਬੈਸਟ ਟੀਚਰ ਆਫ਼ ਪੰਜਾਬ ਐਵਾਰਡ '2020' ਦੀ ਰਸਮੀਂ ਸ਼ੁਰੂਆਤ ਅੱਜ ਖ਼ਾਲਸਾ ਕਾਲਜ ਗਵਰਨਿੰਗ ਕੌਾਸਲ ਦੇ ...

ਪੂਰੀ ਖ਼ਬਰ »

ਕੈਪਟਨ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰ ਰਹੀ ਹੈ-ਵਿਧਾਇਕ ਡੈਨੀ ਬੰਡਾਲਾ ਪਿੰਡ ਗੱਗੜਭਾਣਾ ਵਿਖੇ ਫਿਰਨੀ ਦਾ ਨੀਂਹ ਪੱਥਰ ਰੱਖਿਆ

ਬਾਬਾ ਬਕਾਲਾ ਸਾਹਿਬ, 16 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰ ਰਹੀ ਹੈ ਅਤੇ ਅੱਜ ਪਿੰਡ ਪਿੰਡ ਵਿਕਾਸ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਨੌਰੰਗਪੁਰ ਦੀ ਪੰਚਾਇਤ ਵਲੋਂ ਪਿੰਡ ਦਾ ਵਿਕਾਸ ਜੰਗੀ ਪੱਧਰ 'ਤੇ ਜਾਰੀ

ਸਠਿਆਲਾ, 16 ਅਕਤੂਬਰ (ਸਫਰੀ)-ਪਿੰਡ ਨੌਰੰਗਪੁਰ ਦੀ ਪੰਚਾਇਤ ਵਲੋਂ ਪਿੰਡ ਦਾ ਵਿਕਾਸ ਜੰਗੀ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ | ਇਸ ਬਾਰੇ ਸਰਪੰਚ ਰੁਪਿੰਦਰ ਕੌਰ ਗੁੱਡੀ ਨੇ ਦੱਸਿਆ ਕਿ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਨਿਰਦੇਸ਼ਾਂ 'ਤੇ ਪਿੰਡ ਦਾ ਵਿਕਾਸ ਜੰਗੀ ਪੱਧਰ 'ਤੇ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਮਾਰਟ ਸਕੂਲ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਜੈਂਤੀਪੁਰ, 16 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਸਥਾਨਕ ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਕੋਟਲੀ ਢੋਲੇਸ਼ਾਹ ਵਿਖੇ ਸਥਿਤ ਸਰਕਾਰੀ ਮਿਡਲ ਸਕੂਲ ਦੇ ਵਿਦਿਆਰਥੀਆਂ ਵਲੋਂ ਇਮਤਿਹਾਨਾ 'ਚ ਚੰਗੀਆਂ ਪੁਜੀਸ਼ਨਾਂ ਪ੍ਰਾਪਤ ਕਰਨ 'ਤੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX