ਤਾਜਾ ਖ਼ਬਰਾਂ


ਪਲਾਟ ਦੇ ਝਗੜੇ ਨੂੰ ਲੈ ਕੇ ਚੱਲੀਆਂ ਗੋਲੀਆਂ
. . .  5 minutes ago
ਪਾਤੜਾਂ, 21 ਅਕਤੂਬਰ (ਜਗਦੀਸ਼ ਸਿੰਘ ਕੰਬੋਜ,ਗੁਰਇਕਬਾਲ ਸਿੰਘ ਖ਼ਾਲਸਾ) - ਪਾਤੜਾਂ ਸ਼ਹਿਰ ਵਿਚ ਇੱਕ ਪਲਾਟ ਦੇ ਝਗੜੇ ਨੂੰ ਲੈ ਕੇ ਇੱਕ ਧਿਰ ਨੇ ਦੂਜੀ ਧਿਰ 'ਤੇ ਗੋਲੀਆਂ ਚਲਾਈਆਂ ਅਤੇ 4 ਵਿਅਕਤੀਆਂ ਜ਼ਖਮੀ ਕਰ ਦਿੱਤਾ। ਹਮਲਾਵਰ ਜਾਂਦੇ ਹੋਏ ਜ਼ਖਮੀ ਧਿਰ...
ਆਈ.ਪੀ.ਐਲ-2020 : ਬੈਂਗਲੌਰ ਖ਼ਿਲਾਫ਼ ਟਾਸ ਜਿੱਤ ਕੇ ਕੋਲਕਾਤਾ ਨੇ ਚੁਣੀ ਪਹਿਲਾਂ ਬੱਲੇਬਾਜ਼ੀ
. . .  21 minutes ago
ਆਈਟਮ ਵਾਲੇ ਬਿਆਨ 'ਤੇ ਚੋਣ ਕਮਿਸ਼ਨ ਨੇ ਕਮਲਨਾਥ ਤੋਂ 48 ਘੰਟਿਆਂ ਅੰਦਰ ਮੰਗਿਆ ਜਵਾਬ
. . .  27 minutes ago
ਨਵੀਂ ਦਿੱਲੀ, 21 ਅਕਤੂਬਰ - ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਵੱਲੋਂ ਆਈਟਮ ਵਾਲੇ ਬਿਆਨ 'ਤੇ ਚੋਣ ਕਮਿਸ਼ਨ ਨੇ ਕਮਲਨਾਥ ਨੂੰ ਨੋਟਿਸ ਭੇਜ 48 ਘੰਟਿਆਂ ਅੰਦਰ...
5 ਸਾਲਾ ਦੀ ਬੱਚੀ ਦਾ ਜ਼ਿੰਦਾ ਜਲਾ ਕੇ ਕਤਲ
. . .  40 minutes ago
ਟਾਂਡਾ ਉੜਮੁੜ, 21 ਅਕਤੂਬਰ (ਦੀਪਕ ਬਹਿਲ) - ਟਾਂਡਾ ਉੜਮੁੜ ਦੇ ਪਿੰਡ ਜਲਾਲਪੁਰ ਵਿਖੇ ਇੱਕ ਹੌਲਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕਿ ਇੱਕ 5 ਸਾਲਾ ਬੱਚੀ ਦਾ ਜਿੰਦਾ ਜਲਾ ਕੇ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਬੋਰਿਆਂ ਨਾਲ ਢੱਕ ਦਿੱਤਾ ਗਿਆ। ਇਸ...
ਰੇਲ ਰੋਕੋ ਅੰਦੋਲਨ 'ਚ ਢਿੱਲ ਦੇਣ ਦੇ ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਦੀ ਕੈਪਟਨ ਵਲੋਂ ਸ਼ਲਾਘਾ
. . .  about 1 hour ago
ਚੰਡੀਗੜ੍ਹ, 21 ਅਕਤੂਬਰ - ਕਿਸਾਨ ਜਥੇਬੰਦੀਆਂ ਵਲੋਂ ਰੇਲ ਰੋਕੋ ਅੰਦੋਲਨ 'ਚ ਢਿੱਲ ਦੇਣ ਦੇ ਫ਼ੈਸਲੇ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਲਾਘਾ ਕੀਤੀ ਹੈ। ਕਿਸਾਨ ਜਥੇਬੰਦੀਆਂ ਨੇ ਅੱਜ ਇਕ ਬੈਠਕ ਕਰਕੇ ਇਹ ਫ਼ੈਸਲਾ ਲਿਆ...
ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ/ਚੀਮਾ ਮੰਡੀ, 21 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਦਲਜੀਤ ਸਿੰਘ ਮੱਕੜ)- ਅੱਜ ਸਵੇਰੇ ਚੀਮਾ ਮੰਡੀ ਝਾੜੋਂ ਸੜਕ 'ਤੇ ਹੋਏ ਹਾਦਸੇ 'ਚ ਮੋਟਰਸਾਈਕਲ ਸਵਾਰ...
ਅੰਮ੍ਰਿਤਸਰ 'ਚ ਕੋਰੋਨਾ ਦੇ 50 ਨਵੇਂ ਮਾਮਲੇ ਆਏ ਸਾਹਮਣੇ, 1 ਹੋਰ ਮਰੀਜ਼ ਨੇ ਤੋੜਿਆ ਦਮ
. . .  about 1 hour ago
ਅੰਮ੍ਰਿਤਸਰ, 21 ਅਕਤੂਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 50 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 11552 ਹੋ ਗਏ...
ਰਾਜਾਸਾਂਸੀ ਪਹੁੰਚੇ ਅਮਰੀਕਾ ਤੋਂ ਡਿਪੋਰਟ ਕੀਤੇ 69 ਭਾਰਤੀ, ਇਕ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  about 1 hour ago
ਰਾਜਾਸਾਂਸੀ, 21 ਅਕਤੂਬਰ (ਹੇਰ)- ਸੁਨਹਿਰੀ ਭਵਿੱਖ ਦੀ ਤਾਂਘ ਮਨ 'ਚ ਲੈ ਕੇ ਅਮਰੀਕਾ ਪੁੱਜਣ 'ਚ ਕਾਮਯਾਬ ਹੋਣ ਵਾਲੇ ਭਾਰਤੀਆਂ 'ਚੋਂ ਕਾਨੂੰਨੀ ਲੜਾਈ ਹਾਰਨ ਵਾਲੇ 69 ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ...
ਟਕਸਾਲੀ ਆਗੂ ਟੇਕ ਸਿੰਘ ਨੰਬਰਦਾਰ ਦਾ ਦਿਹਾਂਤ
. . .  about 1 hour ago
ਲੌਂਗੋਵਾਲ, 21 ਅਕਤੂਬਰ (ਸ. ਸ. ਖੰਨਾ, ਵਿਨੋਦ)- ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਅਨਨ ਸੇਵਕ ਅਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ...
ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਸੰਧੂ ਵਲੋਂ ਦਾਣਾ ਮੰਡੀ ਦਾ ਅਚਨਚੇਤ ਦੌਰਾ, ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
. . .  about 1 hour ago
ਅਜਨਾਲਾ, 21 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਝੋਨੇ ਦੀ ਚੱਲ ਰਹੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਗੁਰਪ੍ਰੀਤ ਸਿੰਘ ਸੰਧੂ ਵਲੋਂ ਦਾਣਾ ਮੰਡੀ ਅਜਨਾਲਾ ਦਾ ਅਚਨਚੇਤ ਦੌਰਾ ਕੀਤਾ...
ਹੁਸ਼ਿਆਰਪੁਰ 'ਚ ਕੋਰੋਨਾ ਦੇ 106 ਹੋਰ ਮਰੀਜ਼ਾਂ ਦੀ ਪੁਸ਼ਟੀ, 1 ਮਰੀਜ਼ ਦੀ ਮੌਤ
. . .  about 1 hour ago
ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 106 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ 5787 ਹੋ ਗਈ ਹੈ, ਜਦਕਿ 1 ਮਰੀਜ਼ ਦੀ ਮੌਤ ਹੋਣ ਨਾਲ ਕੁੱਲ...
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀਆਂ ਵਰਕਰਾਂ ਨੇ ਕਿਸਾਨ ਧਰਨੇ 'ਚ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  about 1 hour ago
ਰਾਜਾਸਾਂਸੀ, 21 ਅਕਤੂਬਰ (ਹਰਦੀਪ ਸਿੰਘ ਖੀਵਾ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਮਾਰੂ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਅੰਮ੍ਰਿਤਸਰ ਹਵਾਈ ਅੱਡਾ...
ਹੰਗਾਮੇ ਲਈ ਰਿਲਾਇੰਸ ਪੰਪ ਡੀਲਰਾਂ ਨੇ ਬਿਨਾਂ ਸ਼ਰਤ ਕਿਸਾਨਾਂ ਤੋਂ ਮੰਗੀ ਮੁਆਫ਼ੀ
. . .  about 2 hours ago
ਚੰਡੀਗੜ੍ਹ, 21 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਕਿਸਾਨ ਜਥੇਬੰਦੀਆਂ ਨਾਲ ਬੈਠਕ ਤੋਂ ਬਾਅਦ ਰਿਲਾਇੰਸ ਪੈਟਰੋਲ ਪੰਪ ਐਸੋਸੀਏਸ਼ਨ ਨੇ ਬਿਨਾਂ ਸ਼ਰਤ ਮੁਆਫ਼ੀ ਮੰਗੀ ਹੈ। ਇਸ ਤੋਂ ਬਾਅਦ ਕਿਸਾਨ ਸੰਗਠਨਾਂ ਨੇ ਪੱਤਰਕਾਰਾਂ...
ਲੁਧਿਆਣਾ 'ਚ ਕੋਰੋਨਾ ਕਾਰਨ 6 ਮਰੀਜ਼ਾਂ ਦੀ ਮੌਤ, 62 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਲੁਧਿਆਣਾ, 21 ਅਕਤੂਬਰ (ਸਲੇਮਪੁਰੀ)- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ 'ਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ ਅੱਜ 6 ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ 4 ਮ੍ਰਿਤਕ ਮਰੀਜ਼ ਜ਼ਿਲ੍ਹਾ...
ਕਿਸਾਨ ਜਥੇਬੰਦੀਆਂ ਅਤੇ ਰਿਲਾਇੰਸ ਪੰਪ ਡੀਲਰਾਂ ਵਿਚਾਲੇ ਬੈਠਕ ਜਾਰੀ
. . .  about 2 hours ago
ਚੰਡੀਗੜ੍ਹ, 21 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਕਿਸਾਨ ਜਥੇਬੰਦੀਆਂ ਬੈਠਕ ਦੌਰਾਨ ਅੱਜ ਰਿਲਾਇੰਸ ਪੰਪਾਂ ਦੇ ਡੀਲਰਾਂ ਵਲੋਂ ਕੀਤੇ ਹੰਗਾਮੇ ਤੋਂ ਬਾਅਦ ਕਿਸਾਨ ਭਵਨ ਵਿਖੇ ਪੁਲਿਸ ਤਾਇਨਾਤ ਕਰ...
ਸੰਗਰੂਰ 'ਚ ਕਿਸਾਨ ਜਥੇਬੰਦੀਆਂ ਨੇ ਘੇਰਿਆ ਡੀ. ਸੀ. ਦਫ਼ਤਰ
. . .  about 2 hours ago
ਸੰਗਰੂਰ, 21 ਅਕਤੂਬਰ (ਧੀਰਜ ਪਸ਼ੋਰੀਆ)- ਅੱਜ ਰੇਲ ਰੋਕੋ ਅੰਦੋਲਨ ਦੇ 21ਵੇਂ ਦਿਨ ਰੇਲਵੇ ਸਟੇਸ਼ਨ ਸੰਗਰੂਰ 'ਤੇ ਰੋਸ ਰੈਲੀ ਕੀਤੀ ਗਈ ਅਤੇ ਮੋਦੀ ਸਰਕਾਰ ਦਾ ਪਿੱਟ-ਸਿਆਪਾ ਕੀਤਾ ਗਿਆ। ਇਸ ਤੋਂ ਬਾਅਦ ਬਾਹਰਲੇ ਸੂਬਿਆਂ ਤੋਂ...
ਪਠਾਨਕੋਟ 'ਚ ਕੋਰੋਨਾ ਦੇ 27 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਪਠਾਨਕੋਟ, 21 ਅਕਤੂਬਰ (ਆਰ. ਸਿੰਘ, ਸੰਧੂ, ਚੌਹਾਨ, ਆਸ਼ੀਸ਼ ਸ਼ਰਮਾ)- ਜ਼ਿਲ੍ਹਾ ਪਠਾਨਕੋਟ 'ਚ ਅੱਜ ਕੋਰੋਨਾ ਦੇ 27 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਐਸ. ਐਮ. ਓ. ਪਠਾਨਕੋਟ ਡਾਕਟਰ ਭੁਪਿੰਦਰ...
ਕਿਸਾਨਾਂ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਰਿਲਾਇੰਸ ਪੈਟਰੋਲ ਪੰਪਾਂ ਦੇ ਡੀਲਰਾਂ ਵਲੋਂ ਹੰਗਾਮਾ
. . .  about 2 hours ago
ਚੰਡੀਗੜ੍ਹ, 21 ਅਕਤੂਬਰ- ਕਿਸਾਨ ਜਥੇਬੰਦੀਆਂ ਵਲੋਂ ਕੀਤੀ ਗਈ ਅਹਿਮ ਬੈਠਕ ਦੇ ਬਾਰੇ ਅੱਜ ਕਿਸਾਨਾਂ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਜਾ ਰਹੀ ਸੀ। ਇਸ ਦੌਰਾਨ ਰਿਲਾਇੰਸ ਪੈਟਰੋਲ ਪੰਪਾਂ ਦੇ ਡੀਲਰਾਂ ਵਲੋਂ ਹੰਗਾਮਾ ਕਰ ਦਿੱਤਾ...
ਭਾਰਤੀ ਜਨਤਾ ਪਾਰਟੀ ਵੱਲੋਂ ਜਲੰਧਰ ਤੋਂ ਚੰਡੀਗੜ੍ਹ ਤੱਕ 22 ਅਕਤੂਬਰ ਨੂੰ ਰੋਸ ਮਾਰਚ -ਸੋਮ ਪ੍ਰਕਾਸ਼
. . .  about 3 hours ago
ਫਗਵਾੜਾ, 21 ਅਕਤੂਬਰ (ਹਰੀਪਾਲ ਸਿੰਘ) ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਵਿਚ ਦਲਿਤਾਂ ਉੱਪਰ ਹੋ ਰਹੇ ਤਸ਼ੱਦਦ ਅਤੇ ਭਾਜਪਾ ਆਗੂਆਂ ਦੇ ਰਸਤੇ ਰੋਕਣ ਦੇ ਵਿਰੁੱਧ ਭਾਰਤੀ ਜਨਤਾ ਪਾਰਟੀ ਵੱਲੋਂ 22 ਅਕਤੂਬਰ ਨੂੰ ਜਲੰਧਰ ਤੋਂ ਚੰਡੀਗੜ੍ਹ ਤੱਕ ਰੋਸ ਮਾਰਚ ਕਰਕੇ ਮੁੱਖ ਮੰਤਰੀ ਦੀ ਕੋਠੀ ਦਾ...
ਰੇਲ ਰੋਕੋ ਅੰਦੋਲਨ 'ਚ ਦਿੱਤੀ ਜਾਵੇਗੀ ਢਿੱਲ, ਪਰ ਅੰਦੋਲਨ ਰਹੇਗਾ ਜਾਰੀ, ਅਗਲੀ ਰਣਨੀਤੀ 'ਤੇ 4 ਨਵੰਬਰ ਨੂੰ ਹੋਵੇਗੀ ਮੀਟਿੰਗ
. . .  about 3 hours ago
ਚੰਡੀਗੜ੍ਹ, 21 ਅਕਤੂਬਰ - ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਅਹਿਮ ਮੀਟਿੰਗ ਵਿਚ ਫ਼ੈਸਲੇ ਲਏ ਗਏ ਹਨ। ਜਿਨ੍ਹਾਂ ਵਿਚ ਰੇਲ ਰੋਕੋ ਅੰਦੋਲਨ ਵਿਚ ਢਿੱਲ ਦਿੱਤੀ ਜਾ ਰਹੀ ਹੈ, ਮਾਲ ਗੱਡੀਆਂ ਲਈ ਢਿੱਲ ਦਿੱਤੀ ਜਾ ਰਹੀ ਹੈ। 5 ਨਵੰਬਰ ਤੱਕ ਢਿੱਲ ਦੇਣ ਦੀ ਗੱਲ ਕਹੀ ਗਈ ਹੈ। ਭਾਜਪਾ ਆਗੂਆਂ ਦੀ ਵੱਡੇ ਪੱਧਰ...
ਅਕਾਲੀ ਆਗੂ ਜਥੇਦਾਰ ਮਲਕੀਅਤ ਸਿੰਘ ਸੈਣੀ ਦਾ ਦਿਹਾਂਤ
. . .  about 3 hours ago
ਬੰਗਾ, 21ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸ਼ਹਿਰੀ ਪ੍ਰਧਾਨ ਜਥੇ. ਮਲਕੀਅਤ ਸਿੰਘ ਸੈਣੀ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ। ਉਨ੍ਹਾਂ ਨੇ ਪਾਰਟੀ ਲਈ ਬਹੁਤ ਸੰਘਰਸ਼...
ਕੈਂਸਰ ਤੋਂ ਠੀਕ ਹੋਏ ਸੰਜੇ ਦੱਤ, ਭਾਵੁਕ ਸੰਦੇਸ਼ ਨਾਲ ਕੀਤਾ ਧੰਨਵਾਦ
. . .  about 3 hours ago
ਮੁੰਬਈ, 21 ਅਕਤੂਬਰ - ਅਗਸਤ ਵਿਚ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਪੀੜਤ ਹੋਏ ਤੇ ਇਲਾਜ ਕਰਵਾ ਰਹੇ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸੰਜੇ ਦੱਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹ ਹੁਣ ਕੈਂਸਰ ਤੋਂ ਠੀਕ ਹੋ ਗਏ ਹਨ। ਇਸ ਲਈ ਸੰਜੇ ਦੱਤ ਨੇ ਸੰਦੇਸ਼ ਵਿਚ ਲਿਖਿਆ ਕਿ ਉਹ ਭਾਵੁਕ ਹਨ ਤੇ ਉਨ੍ਹਾਂ...
ਹੀਰਾ ਸੋਢੀ ਸੂਚਨਾ ਕਮਿਸ਼ਨ ਦੇ ਚੇਅਰਮੈਨ ਨਿਯੁਕਤ, ਕੈਬਨਿਟ ਮੰਤਰੀ ਦੇ ਹਨ ਬੇਟੇ
. . .  about 1 hour ago
ਗੁਰੂ ਹਰ ਸਹਾਏ, 21 ਅਕਤੂਬਰ (ਹਰਚਰਨ ਸਿੰਘ ਸੰਧੂ) - ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਬੇਟੇ ਅਨੁਮੀਤ ਸਿੰਘ ਹੀਰਾ ਸੋਢੀ ਨੂੰ ਸੂਚਨਾ ਕਮਿਸ਼ਨ ਦਾ ਚੇਅਰਮੈਨ ਨਿਯੁਕਤ...
ਚੀਫ਼ ਖ਼ਾਲਸਾ ਦੀਵਾਨ ਵੱਲੋਂ ਆਨਰੇਰੀ ਸਕੱਤਰ ਦੇ ਅਹੁਦੇ ਲਈ ਹੋਣ ਵਾਲੀ ਚੋਣ ਮੁਲਤਵੀ ਕਰਨ ਦਾ ਫ਼ੈਸਲਾ
. . .  about 4 hours ago
ਅੰਮ੍ਰਿਤਸਰ, 21 ਅਕਤੂਬਰ (ਜੱਸ) - ਅੱਜ ਚੀਫ਼ ਖ਼ਾਲਸਾ ਦੀਵਾਨ ਦੀ ਕਾਰਜਸਾਧਕ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ ਵਿਚ ਦੀਵਾਨ ਦੇ ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਜੋ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਦੀ ਥਾਂ ਨਵੇਂ ਆਨਰੇਰੀ ਸਕੱਤਰ...
ਕੋਲੇ ਦੀ ਘਾਟ ਕਾਰਨ ਤਲਵੰਡੀ ਸਾਬੋ ਤਾਪ ਘਰ ਬਣਾਂਵਾਲੀ ਬੰਦ
. . .  about 4 hours ago
ਮਾਨਸਾ, 21 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਕੋਲੇ ਦੀ ਘਾਟ ਕਾਰਨ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ 'ਚ ਬੀਤੀ ਰਾਤ ਤੋਂ ਬਿਜਲੀ ਉਤਪਾਦਨ ਬੰਦ ਹੋ ਗਿਆ ਹੈ। ਵੇਦਾਤਾਂ ਕੰਪਨੀ ਦੀ ਨਿੱਜੀ ਭਾਈਵਾਲ ਵਾਲਾ ਇਹ ਪਲਾਂਟ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਤਾਪ ਘਰ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 1 ਕੱਤਕ ਸੰਮਤ 552
ਿਵਚਾਰ ਪ੍ਰਵਾਹ: ਸੰਜਮ ਜੀਵਨ ਵਿਚ ਨਵੀਂ ਰੌਸ਼ਨੀ ਪੈਦਾ ਕਰ ਸਕਦਾ ਹੈ। ਸਾਇਰਸ

ਪੰਜਾਬ / ਜਨਰਲ

ਕੈਪਟਨ ਵਲੋਂ ਚੋਣ ਵਾਅਦੇ ਪੂਰੇ ਕਰਨ ਲਈ ਐਲਾਨਾਂ ਦੀ ਲਗਾਈ ਝੜੀ ਤੋਂ ਸਿਆਸੀ ਹਲਕੇ ਵੀ ਹੈਰਾਨ

ਹਰਕਵਲਜੀਤ ਸਿੰਘ
ਚੰਡੀਗੜ੍ਹ, 16 ਅਕਤੂਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ''ਇਲੈੱਕਸ਼ਨ ਮੋਡ' 'ਚ ਆ ਗਏ ਹਨ ਅਤੇ ਉਨ੍ਹਾਂ ਵਲੋਂ ਧੜਾ ਧੜ ਚੋਣ ਵਾਅਦਿਆਂ ਨੂੰ ਪੂਰਾ ਕਰਨ ਅਤੇ ਰਾਜ ਦੇ ਵੋਟਰਾਂ ਨੂੰ ਲੁਭਾਉਣ ਲਈ ਐਲਾਨ ਕੀਤੇ ਜਾ ਰਹੇ ਹਨ | 14 ਅਕਤੂਬਰ ਨੂੰ ਮੰਤਰੀ ਮੰਡਲ ਦੀ ਹੋਈ ਬੈਠਕ ਦੌਰਾਨ ਜਿਵੇਂ ਲੰਬੇ ਸਮੇਂ ਤੋਂ ਲਟਕ ਰਹੇ ਬਹੁਤ ਸਾਰੇ ਅਹਿਮ ਮੁੱਦਿਆਂ ਨਾਲ ਨਜਿੱਠਦਿਆਂ ਉਨ੍ਹਾਂ ਸਬੰਧੀ ਫ਼ੈਸਲੇ ਲਏ ਗਏ ਉਸ ਤੋਂ ਸਿਆਸੀ ਹਲਕਿਆਂ 'ਚ ਵੀ ਹੈਰਾਨੀ ਹੈ ਕਿ ਮੁੱਖ ਮੰਤਰੀ 2022 ਦੀਆਂ ਚੋਣਾਂ ਲਈ ਹੁਣ ਤੋਂ ਹੀ ਸਰਗਰਮ ਹੋ ਗਏ ਹਨ | ਹਾਲਾਂਕਿ ਬਹੁਤੇ ਐਲਾਨਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਰਾਜ ਸਰਕਾਰ ਕੋਲ ਅਜੇ ਵਿੱਤੀ ਸਾਧਨ ਵੀ ਨਹੀਂ ਅਤੇ ਇਸੇ ਲਈ ਬਹੁਤੇ ਐਲਾਨਾਂ 'ਤੇ ਅਮਲ ਅਗਲੇ ਵਿੱਤੀ ਸਾਲ ਦੌਰਾਨ ਕੀਤੇ ਜਾਣ ਦਾ ਫ਼ੈਸਲਾ ਲਿਆ ਜਾ ਰਿਹਾ ਹੈ | ਉੱਚ ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਅਤੇ ਪੰਜਾਬ ਮਾਮਲਿਆਂ ਦੇ ਨਵੇਂ ਬਣੇ ਇੰਚਾਰਜ ਸ੍ਰੀ ਹਰੀਸ਼ ਰਾਵਤ ਵਲੋਂ ਜੋ ਇਹ ਐਲਾਨ ਕੀਤਾ ਗਿਆ ਕਿ ਉਹ ਇਸ ਮੁੱਦੇ 'ਤੇ ਵੀ ਸਰਕਾਰ ਤੋਂ ਜਾਣਕਾਰੀ ਲੈਣਗੇ ਕਿ ਸਰਕਾਰ ਆਪਣੇ ਚੋਣ ਵਾਅਦਿਆਂ 'ਤੇ ਕਿਸ ਹੱਦ ਤੱਕ ਕਾਮਯਾਬ ਹੋਈ ਹੈ | ਸ੍ਰੀ ਰਾਵਤ ਨੂੰ ਮਿਲਣ ਵਾਲੇ ਕਾਫ਼ੀ ਵਿਧਾਇਕਾਂ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ ਕਿ ਵਿੱਤੀ ਔਕੜਾਂ ਕਾਰਨ ਸਾਡੇ ਹਲਕਿਆਂ 'ਚ ਵਿਕਾਸ ਕਾਰਜ ਨਾ ਹੋਣ ਕਾਰਨ ਸਾਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ ਅਤੇ ਵਿਧਾਇਕਾਂ ਨੂੰ ਪ੍ਰਤੀ ਹਲਕਾ 25-25 ਕਰੋੜ ਰੁਪਏ ਦੇਣ ਦਾ ਜੋ ਐਲਾਨ ਹੋਇਆ ਸੀ ਉਸ 'ਚ ਵੀ ਅੱਗੇ ਕੋਈ ਕਾਰਵਾਈ ਨਹੀਂ ਹੋ ਸਕੀ | ਪਰ ਮਗਰਲੀ ਮੀਟਿੰਗ ਦੌਰਾਨ ਮੁੱਖ ਮੰਤਰੀ ਵਲੋਂ ਚੋਣ ਵਾਅਦਿਆਂ ਅਨੁਸਾਰ ਜਿਵੇਂ ਪੰਜਾਬ ਦੇ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਮਾਲਕਾਨਾ ਹੱਕ ਦੇਣ ਅਤੇ ਇਸ ਸਬੰਧੀ ਬਿੱਲ ਨੂੰ ਪ੍ਰਵਾਨਗੀ ਦੇਣ ਅਤੇ ਔਰਤਾਂ ਨੂੰ ਸਿੱਧੀ ਭਰਤੀ 'ਚ 33 ਪ੍ਰਤੀਸ਼ਤ ਰਾਖਵਾਂਕਰਨ ਦੇਣ ਅਤੇ ਸਰਕਾਰੀ ਅਦਾਰਿਆਂ 'ਚ ਖ਼ਾਲੀ ਹੋ ਰਹੀਆਂ ਅਤੇ ਖ਼ਾਲੀ ਹੋਣ ਵਾਲੀਆਂ ਕੋਈ ਇਕ ਲੱਖ ਅਸਾਮੀਆਂ ਭਰਨ ਅਤੇ ਭਾਰਤ ਸਰਕਾਰ ਵਲੋਂ ਐਸ.ਸੀ. ਵਿਦਿਆਰਥੀਆਂ ਲਈ ਖ਼ਤਮ ਕੀਤੀ ਗਈ ਵਜ਼ੀਫ਼ਾ ਯੋਜਨਾ ਦੀ ਥਾਂ ਡਾ. ਬੀ.ਆਰ. ਅੰਬੇਡਕਰ ਐਸ.ਸੀ. ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਅਗਲੀ ਵਿੱਤੀ ਸਾਲ ਤੋਂ ਲਾਗੂ ਕਰਨ ਦਾ ਜੋ ਫ਼ੈਸਲਾ ਲਿਆ ਅਤੇ ਝੁੱਗੀ ਝੌਾਪੜੀ ਵਾਲਿਆਂ ਨੂੰ ਵੀ ਮਾਲਕਾਨਾ ਹੱਕ ਦੇਣ ਲਈ ਐਕਟ ਬਣਾਉਣ ਅਤੇ ਪੁਰਾਣੇ ਜਗੀਰਦਾਰਾਂ ਤੋਂ ਪ੍ਰਾਪਤ ਜ਼ਮੀਨ 'ਤੇ ਪੀੜ੍ਹੀ ਦਰ ਪੀੜ੍ਹੀ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਮਾਲਕਾਨਾ ਹੱਕ ਦੇਣ ਸਬੰਧੀ ਕੀਤੇ ਗਏ ਅਹਿਮ ਐਲਾਨ ਤੋਂ ਸਪੱਸ਼ਟ ਹੈ ਕਿ ਕੈਪਟਨ ਸਰਕਾਰ ਇਸ ਗੱਲ ਤੋਂ ਚਿੰਤਤ ਹੈ ਕਿ ਪਾਰਟੀ ਹਾਈਕਮਾਂਡ ਵਲੋਂ ਵੀ ਚੋਣ ਵਾਅਦਿਆਂ ਸਬੰਧੀ ਵੀ ਸਰਕਾਰ ਦੇ ਕੰਮਕਾਜ ਦੀ ਪੜਚੋਲ ਸ਼ੁਰੂ ਕਰ ਦਿੱਤੀ ਗਈ ਹੈ | ਚਰਚਾ ਇਹ ਵੀ ਹੈ ਕਿ ਰਾਜ ਸਰਕਾਰ ਛੇਤੀ ਹੀ ਮੁਲਾਜ਼ਮਾਂ ਲਈ ਬਣਾਏ ਹੋਏ ਪੇਅ ਕਮਿਸ਼ਨ ਦੀ ਰਿਪੋਰਟ ਵੀ ਛੇਤੀ ਲੈ ਰਹੀ ਹੈ ਤਾਂ ਜੋ ਸੂਬੇ ਦੇ ਮੁਲਾਜ਼ਮਾਂ ਨੂੰ ਚੋਣ ਵਾਅਦੇ ਅਨੁਸਾਰ ਖ਼ੁਸ਼ ਰੱਖਿਆ ਜਾ ਸਕੇ | ਰਾਜ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਜੀ.ਐਸ.ਟੀ. 'ਚੋਂ ਕੇਂਦਰ ਤੋਂ ਮਿਲਣ ਵਾਲੇ ਬਕਾਇਆ ਕੋਈ 9500 ਕਰੋੜ ਦੇ ਹਿੱਸੇ ਜਿਸ ਸਬੰਧੀ ਹੁਣ ਵਿੱਤ ਮੰਤਰਾਲੇ ਵਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਖ਼ੁਦ ਇਸ ਦੀ 60 ਪ੍ਰਤੀਸ਼ਤ ਰਾਸ਼ੀ ਕਰਜ਼ਾ ਲੈ ਕੇ ਸੂਬਿਆਂ ਨੂੰ ਦੇਵੇਗਾ, ਇਸ ਨਾਲ ਪੰਜਾਬ ਨੂੰ ਕੋਈ 5700 ਕਰੋੜ ਮਿਲ ਸਕਣਗੇ, ਜਦੋਂਕਿ ਬਾਕੀ ਦੀ 40 ਪ੍ਰਤੀਸ਼ਤ ਰਾਸ਼ੀ ਲਈ ਸੂਬੇ ਨੂੰ ਖ਼ੁਦ ਕਰਜ਼ਾ ਚੁੱਕਣਾ ਪਵੇਗਾ | ਮੁੱਖ ਮੰਤਰੀ ਵਲੋਂ ਜੋ ਅੱਜ 'ਪੰਜਾਬ ਸਮਾਰਟ ਵਿਲੇਜ਼ ਸਕੀਮ' ਦਾ ਵੀ ਸ੍ਰੀ ਰਾਹੁਲ ਗਾਂਧੀ ਤੋਂ ਉਦਘਾਟਨ ਕਰਵਾਇਆ ਗਿਆ ਹੈ ਉਸ 'ਤੇ ਵੀ ਕੋਈ 2700 ਕਰੋੜ ਰੁਪਏ ਖ਼ਰਚ ਹੋਣ ਦੀ ਸੰਭਾਵਨਾ ਹੈ | ਉਹ ਕਾਂਗਰਸ ਹਲਕਿਆਂ ਦਾ ਇਹ ਵੀ ਮੰਨਣਾ ਹੈ ਕਿ ਮੁੱਖ ਮੰਤਰੀ ਮਗਰਲੇ ਕੁਝ ਸਮੇਂ ਤੋਂ ਜਿਵੇਂ ਕਾਫ਼ੀ ਸਰਗਰਮੀ ਨਾਲ ਕੰਮਕਾਜ ਕਰ ਰਹੇ ਹਨ, ਉਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ 2022 ਦੀਆਂ ਚੋਣਾਂ ਲਈ ਮੁੱਖ ਮੰਤਰੀ ਉਮੀਦਵਾਰ ਦੀ ਦੌੜ 'ਚ ਸ਼ਾਮਿਲ ਰਹਿਣਾ ਚਾਹੁੰਦੇ ਹਨ | ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਜਿਨ੍ਹਾਂ ਐਲਾਨ ਕੀਤਾ ਸੀ ਕਿ ਉਹ ਕੁਝ ਦਿਨ ਤੱਕ ਦੁਬਾਰਾ ਪੰਜਾਬ ਆ ਕੇ ਸਥਾਨਕ ਆਗੂਆਂ ਨਾਲ ਵਿਚਾਰ ਵਟਾਂਦਰੇ ਕਰਨ ਅਤੇ ਅਸਲ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਣ ਤੋਂ ਬਾਅਦ ਸੂਬੇ 'ਚ ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ਸਬੰਧੀ ਕੋਈ ਆਪਣੀ ਸਿਫ਼ਾਰਿਸ਼ ਕਰ ਸਕਣਗੇ | ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਸ੍ਰੀ ਰਾਵਤ ਜੋ ਪੰਜਾਬ ਤੋਂ ਲੀਡਰਾਂ ਨਾਲ ਦੇਹਰਾਦੂਨ ਅਤੇ ਦਿੱਲੀ ਵੀ ਇਨ੍ਹਾਂ ਦਿਨਾਂ 'ਚ ਮੁਲਾਕਾਤਾਂ ਕਰ ਰਹੇ ਹਨ, ਵਲੋਂ ਅਗਲੇ ਹਫ਼ਤੇ ਦੌਰਾਨ ਦੁਬਾਰਾ ਪੰਜਾਬ ਆਉਣ ਦੇ ਪ੍ਰੋਗਰਾਮ ਦਾ ਐਲਾਨ ਸੰਭਵ ਹੈ | ਪਰ ਮੁੱਖ ਮੰਤਰੀ ਵਲੋਂ ਬੀਤੇ ਕੁਝ ਦਿਨਾਂ ਤੋਂ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਜਿਵੇਂ ਐਲਾਨ ਕੀਤੇ ਜਾ ਰਹੇ ਹਨ ਉਸ ਤੋਂ ਇਹ ਜ਼ਰੂਰ ਸਪੱਸ਼ਟ ਹੈ ਕਿ ਮੁੱਖ ਮੰਤਰੀ ਆਉਂਦੀਆਂ ਚੋਣਾਂ ਅਤੇ ਪਾਰਟੀ ਹਾਈ ਕਮਾਂਡ ਵਲੋਂ ਰਾਜ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਕੀਤੀ ਜਾ ਰਹੀ ਪੁਣਛਾਣ ਤੋਂ ਚਿੰਤਤ ਜ਼ਰੂਰ ਹਨ |

ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ 'ਤੇ 9 ਸਕੂਲਾਂ ਦੇ ਐਨ.ਓ.ਸੀਜ਼. ਰੱਦ

ਚੰਡੀਗੜ੍ਹ, 16 ਅਕਤੂਬਰ (ਅਜੀਤ ਬਿਊਰੋ)- ਕੋਵਿਡ-19 ਮਹਾਂਮਾਰੀ ਦੌਰਾਨ ਸੂਬਾ ਸਰਕਾਰ ਵਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸੂਬੇ ਦੇ ਵੱਖ-ਵੱਖ ...

ਪੂਰੀ ਖ਼ਬਰ »

ਭਵਨ ਰਕਬਾ 'ਚ ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਜਨਮ ਦਿਨ ਮੌਕੇ ਵਿਸ਼ਾਲ ਸਮਾਗਮ

ਮੁੱਲਾਂਪੁਰ-ਦਾਖਾ, 16 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪਹਿਲੇ ਸਿੱਖ ਰਾਜ ਦੇ ਸੰਸਥਾਪਕ, ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਜਨਮ ਦਿਹਾੜੇ ਮੌਕੇ ਭਵਨ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਕੌਮੀ ਪ੍ਰਧਾਨ ...

ਪੂਰੀ ਖ਼ਬਰ »

ਪਰਮਜੀਤ ਕੌਰ ਚੀਮਾ ਤੇ ਗੁਰਵਿੰਦਰ ਕੌਰ ਨੂੰ ਅਕਾਲੀ ਦਲ 'ਚੋਂ ਕੀਤਾ ਬਰਖ਼ਾਸਤ

ਬਰਨਾਲਾ, 16 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)- ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਕੁਲਵੰਤ ਸਿੰਘ ਕੀਤੂ ਨੇ ਇਸਤਰੀ ਵਿੰਗ ਦੀਆਂ ਆਗੂਆਂ ਪਰਮਜੀਤ ਕੌਰ ਚੀਮਾ ਅਤੇ ਗੁਰਵਿੰਦਰ ਕੌਰ, ਜਿਨ੍ਹਾਂ ਨੂੰ ਪੁਲਿਸ ਵਲੋਂ ਸਮਾਜ ਵਿਰੋਧੀ ਗਤੀਵਿਧੀਆਂ 'ਚ ...

ਪੂਰੀ ਖ਼ਬਰ »

ਗੁਰਦੁਆਰਾ ਦਾਤਾ ਬੰਦੀ ਛੋੜ ਦਿਵਸ ਗਵਾਲੀਅਰ ਦਾ 3 ਦਿਨਾ ਜੋੜ ਮੇਲਾ ਸਮਾਪਤ

ਗਵਾਲੀਅਰ, 16 ਅਕਤੂਬਰ (ਰਤਨਜੀਤ ਸਿੰਘ ਸ਼ੈਰੀ)-'ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਸਿਰਫ਼ 52 ਰਾਜਿਆਂ ਨੂੰ ਹੀ ਨਹੀਂ ਰਿਹਾ ਕਰਵਾਇਆ ਬਲਕਿ ਅਨੇਕਾਂ ਹੀ ਉਨ੍ਹਾਂ ਲੋਕਾਂ ਦੇ ਵੀ ਬੰਧਨ ਕੱਟੇ ਜੋ ਲਾਲਚ, ਈਰਖ਼ਾ, ਕ੍ਰੋਧ, ਮੋਹ ਤੇ ਮਾਇਆ ਦੇ ਬੰਧਨਾਂ ਵਿਚ ਫਸੇ ਸਨ' | ਇਹ ਵਿਚਾਰ ...

ਪੂਰੀ ਖ਼ਬਰ »

ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ

ਤਰਨ ਤਾਰਨ, 16 ਅਕਤੂਬਰ (ਹਰਿੰਦਰ ਸਿੰਘ)¸ ਤਰਨ ਤਾਰਨ ਦੇ ਨਜ਼ਦੀਕੀ ਪਿੰਡ ਪੰਡੋਰੀ ਰਣ ਸਿੰਘ ਵਿਖੇ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਨਾਲ ਪਿੰਡ ਦੇ ਨੌਜਵਾਨ ਦੀ ਮੌਤ ਹੋ ਗਈ | ਇਸ ਸਬੰਧੀ ਮਿ੍ਤਕ ਸ਼ਮਸ਼ੇਰ ਸਿੰਘ (24) ਦੇ ਪਿਤਾ ਹਰਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਨਸ਼ਾ ...

ਪੂਰੀ ਖ਼ਬਰ »

ਹੁਸ਼ਿਆਰਪੁਰ 'ਚ 30ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ ਅੱਜ

ਹੁਸ਼ਿਆਰਪੁਰ, 16 ਅਕਤੂਬਰ (ਬਲਜਿੰਦਰਪਾਲ ਸਿੰਘ)- ਸੰਤ ਅਨੂਪ ਸਿੰਘ ਊਨਾ ਸਾਹਿਬ ਵਾਲੇ ਅਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸਰਬੱਤ ਦੇ ਭਲੇ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ 30ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ 17 ਅਕਤੂਬਰ ...

ਪੂਰੀ ਖ਼ਬਰ »

ਗੁਲਾਮ ਨਬੀ ਆਜ਼ਾਦ ਨੂੰ ਵੀ ਕੋਰੋਨਾ

ਨਵੀਂ ਦਿੱਲੀ, 16 ਅਕਤੂਬਰ (ਏਜੰਸੀ)-ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ | 71 ਸਾਲਾ ਆਜ਼ਾਦ ਨੇ ਇਸ ਦੀ ਜਾਣਕਾਰੀ ਟਵੀਟ ਰਾਹੀਂ ਦਿੱਤੀ ਅਤੇ ਪਿਛਲੇ ਦਿਨਾਂ ਵਿਚ ਉਨ੍ਹਾਂ ਦੇ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘਾ ਬਣਾਉਣ ਸਬੰਧੀ ਪਾਕਿ ਅਦਾਲਤ ਨੇ ਸੰਘੀ ਸਰਕਾਰ ਤੋਂ ਕੀਤੇ ਸਵਾਲ

ਅੰਮਿ੍ਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਇਕ ਅਦਾਲਤ ਨੇ ਕਰਤਾਰਪੁਰ ਲਾਂਘਾ ਬਣਾਉਣ ਸਬੰਧੀ ਸੰਘੀ ਸਰਕਾਰ ਨੂੰ ਸਵਾਲ ਕੀਤੇ ਹਨ | ਅਦਾਲਤ ਨੇ ਅਧਿਕਾਰੀਆਂ ਨੂੰ ਇਹ ਸਪਸ਼ਟ ਕਰਨ ਲਈ ਕਿਹਾ ਹੈ ਕਿ ਕੀ ਇਹ ਪ੍ਰਾਜੈਕਟ ਸੂਬਾਈ ਸਰਕਾਰ ਦੇ ਮਾਮਲਿਆਂ 'ਚ 'ਦਖ਼ਲ' ...

ਪੂਰੀ ਖ਼ਬਰ »

ਪੰਜਾਬ 'ਚ ਕੋਰੋਨਾ ਨਾਲ 25 ਹੋਰ ਮੌਤਾਂ

ਚੰਡੀਗੜ੍ਹ, 16 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਦੇਸ਼ ਭਰ ਸਮੇਤ ਪੰਜਾਬ 'ਚ ਵੀ ਕੋਰੋਨਾ ਦਾ ਕਹਿਰ ਮਚਾਉਣ ਵਾਲੇ ਵਾਇਰਸ ਦਾ ਅਸਰ ਘਟਦਾ ਦਿਖਾਈ ਦੇ ਰਿਹਾ ਹੈ | ਤਾਜ਼ਾ ਅੰਕੜਿਆਂ ਅਨੁਸਾਰ ਹਾਲਾਤ 'ਚ ਕੁਝ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ | ਸਿਹਤ ਵਿਭਾਗ ਅਨੁਸਾਰ ਸੂਬੇ 'ਚ ...

ਪੂਰੀ ਖ਼ਬਰ »

ਕੇਂਦਰ ਦੀਆਂ ਨੀਤੀਆਂ ਦਾ ਡਟਵਾਂ ਜਵਾਬ ਹੋਵੇਗਾ ਵਿਸ਼ੇਸ਼ ਇਜਲਾਸ 'ਚ ਲਿਆਂਦਾ ਜਾਣ ਵਾਲਾ ਬਿੱਲ-ਡਾ. ਅਮਰ ਸਿੰਘ

ਨਵੀਂ ਦਿੱਲੀ, 16 ਅਕਤਬੂਰ (ਉਪਮਾ ਡਾਗਾ ਪਾਰਥ)-ਕਾਂਗਰਸੀ ਸੰਸਦ ਮੈਂਬਰ ਡਾ. ਅਮਰ ਸਿੰਘ ਨੇ 19 ਅਕਤੂਬਰ ਨੂੰ ਸੱਦੇ ਜਾਣ ਵਾਲੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਕਾਂਗਰਸ ਦੀ ਕਿਸਾਨਾਂ ਦੀ ਹਿਮਾਇਤ ਪ੍ਰਤੀ ਵਚਨਬੱਧਤਾ ਦੀ ਮਿਸਾਲ ਕਰਾਰ ਦਿੱਤਾ | ਫ਼ਤਹਿਗੜ੍ਹ ...

ਪੂਰੀ ਖ਼ਬਰ »

ਸਕੂਲ ਮੈਨੇਜਮੈਂਟ ਕਮੇਟੀਆਂ ਗਠਨ ਕਰਨ ਦੀ ਤਰੀਕ 'ਚ 31 ਦਸੰਬਰ ਤੱਕ ਦਾ ਵਾਧਾ

ਪੋਜੇਵਾਲ ਸਰਾਂ 16 ਅਕਤੂਬਰ (ਨਵਾਂਗਰਾਈਾ)- ਪੰਜਾਬ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ 'ਚ ਕੰਮ ਕਰਦੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਗਠਨ ਕਰਨ ਦੀ ਮਿਤੀ 31 ਦਸੰਬਰ ਤੱਕ ਵਧਾਈ ਗਈ ਹੈ | ਇਸ ਸਬੰਧੀ ਡਾਇਰੈਕਟਰ ਸਿੱਖਿਆ ਵਿਭਾਗ (ਐਲੀਮੈਂਟਰੀ) ਨੇ ਜਾਰੀ ਹਦਾਇਤਾਂ 'ਚ ...

ਪੂਰੀ ਖ਼ਬਰ »

ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਟਰਾਈਡੈਂਟ ਗਰੁੱਪ ਵਲੋਂ 2500 ਔਰਤਾਂ ਨੂੰ ਰੁਜ਼ਗਾਰ ਦੇਣ ਦੀ ਪਹਿਲ

ਚੰਡੀਗੜ੍ਹ, 16 ਅਕਤੂਬਰ (ਅਜੀਤ ਬਿਊਰੋ)- ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਘਰ-ਘਰ ਰੁਜ਼ਗਾਰ ਮਿਸ਼ਨ ਅਧੀਨ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਪੰਜਾਬ ਸਰਕਾਰ ਨੇ ਹਫ਼ਤੇ ਭਰ ਲਈ ਸੂਬੇ 'ਚ 6ਵਾਂ ਰਾਜ ਪੱਧਰੀ ਰੁਜ਼ਗਾਰ ਮੇਲਾ ਲਗਾ ਕੇ ...

ਪੂਰੀ ਖ਼ਬਰ »

ਕੈਪਟਨ ਵਲੋਂ ਪੰਜਾਬ ਸਟੇਟ ਰੈੱਡ ਕਰਾਸ ਸੁਸਾਇਟੀ ਨੂੰ ਕੌਮੀ ਪੱਧਰ 'ਤੇ ਦੂਜੀ ਸਰਬੋਤਮ ਸੰਸਥਾ ਚੁਣੇ ਜਾਣ 'ਤੇ ਵਧਾਈ

ਚੰਡੀਗੜ੍ਹ, 16 ਅਕਤੂਬਰ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਰੈੱਡ ਕਰਾਸ ਸੁਸਾਇਟੀ ਨੂੰ ਦੇਸ਼ ਦੀ ਦੂਜੀ ਸਰਬੋਤਮ ਸੰਸਥਾ ਵਜੋਂ ਚੁਣੇ ਜਾਣ ਅਤੇ ਸਮੁੱਚੀ ਕਾਰਗੁਜ਼ਾਰੀ ਦੇ ਮਾਮਲੇ 'ਚ ਉੱਤਰੀ ਭਾਰਤ 'ਚ ਚੋਟੀ ਦਾ ਸਥਾਨ ਹਾਸਲ ਕਰਨ 'ਤੇ ...

ਪੂਰੀ ਖ਼ਬਰ »

ਨੀਟ ਨਤੀਜੇ:

ਪਟਿਆਲਾ ਦੀ ਈਸ਼ਟਾ ਗਰਗ ਦੇਸ਼ ਭਰ 'ਚੋਂ 24ਵੇਂ ਸਥਾਨ 'ਤੇ

ਭੂਮਿਤ ਗੋਇਲ ਦਾ 32ਵਾਂ ਅਤੇ ਕਾਰਤਿਕ ਦਾ 47ਵਾਂ ਰੈਂਕ

ਪਟਿਆਲਾ, 16 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਅੱਜ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਨੀਟ ਦੇ ਐਲਾਨੇ ਨਤੀਜਿਆਂ 'ਚ ਪਟਿਆਲਾ ਜ਼ਿਲ੍ਹੇ ਦੀ ਈਸ਼ਟਾ ਗਰਗ ਨੇ ਦੇਸ਼ ਭਰ 'ਚ 24ਵਾਂ, ਭੂਮਿਤ ਗੋਇਲ ਨੇ 32ਵਾਂ ਅਤੇ ਕਾਰਤਿਕ ਨੇ 47ਵਾਂ ਰੈਂਕ ਪ੍ਰਾਪਤ ਕੀਤਾ ਹੈ | ਈਸ਼ਟਾ ਗਰਗ ਅਤੇ ...

ਪੂਰੀ ਖ਼ਬਰ »

ਖਾੜਕੂਵਾਦ ਨਾਲ ਮੁਕਾਬਲਾ ਕਰਨ ਵਾਲਿਆਂ ਨੂੰ ਨਹੀਂ ਮਿਲੀ ਸੁਰੱਖਿਆ, ਬਿਨਾਂ ਕਾਰਨ ਹਜ਼ਾਰਾਂ ਲੋਕ ਲੈ ਰਹੇ ਹਨ ਸੁਰੱਖਿਆ ਕਰਮੀਆਂ ਦਾ ਆਨੰਦ

ਹਰਿੰਦਰ ਸਿੰਘ, ਸੁਰਜੀਤ ਕੁਮਾਰ ਬੌਬੀ ਤਰਨ ਤਾਰਨ/ਭਿੱਖੀਵਿੰਡ, 16 ਅਕਤੂਬਰ- ਖਾੜਕੂਵਾਦ ਦੇ ਦੌਰ 'ਚ ਆਪਣੀ ਸੁਰੱਖਿਆ ਦੇ ਨਾਲ-ਨਾਲ ਖਾੜਕੂਆਂ ਅੱਗੇ ਨਾ ਝੁਕਣ ਵਾਲੇ ਅਤੇ ਖਾੜਕੂਵਾਦ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ...

ਪੂਰੀ ਖ਼ਬਰ »

ਪਾਕਿ 'ਚ ਦੋ ਸਿੱਖ ਔਰਤਾਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਪਹੁੰਚੀਆਂ ਅਦਾਲਤ

ਅੰਮਿ੍ਤਸਰ, 16 ਅਕਤੂਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ 'ਚ ਦੋ ਸਿੱਖ ਔਰਤਾਂ ਨੇ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਧਮਕੀਆਂ ਮਿਲਣ ਅਤੇ ਪ੍ਰੇਸ਼ਾਨ ਕੀਤੇ ਜਾਣ ਦੇ ਵਿਰੁੱਧ ਅਦਾਲਤ 'ਚ ਮਾਮਲਾ ਦਾਇਰ ਕੀਤਾ ਹੈ, ਜਿਸ 'ਚ ਮੁਦਈਆਂ ਨੇ ਦੋਸ਼ ਲਾਇਆ ...

ਪੂਰੀ ਖ਼ਬਰ »

ਤਾਲਿਬਾਨ ਦਾ ਸਮਰਥਨ ਕਰ ਰਹੇ ਪਾਕਿ 'ਚ ਸਰਗਰਮ ਅੱਤਵਾਦੀ ਸੰਗਠਨ

ਅੰਮਿ੍ਤਸਰ, 16 ਅਕਤੂਬਰ (ਸੁਰਿੰਦਰ ਕੋਛੜ)- ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਅਫ਼ਗਾਨਿਸਤਾਨ ਦੇ ਹੇਲਮੰਦ ਸੂਬੇ 'ਚ ਤਾਲਿਬਾਨ ਦਾ ਸਮਰਥਨ ਕਰ ਰਹੇ ਹਨ | ਹੇਲਮੰਦ ਸੂਬੇ 'ਚ ਹੋਏ ਤਾਜ਼ਾ ਹਮਲਿਆਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ...

ਪੂਰੀ ਖ਼ਬਰ »

ਸੁਰਿੰਦਰ ਸਿੰਘ ਵਾਲੀਆ ਨਮਿਤ ਅੰਤਿਮ ਅਰਦਾਸ ਕੱਲ੍ਹ

ਫਗਵਾੜਾ, 16 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)– ਸੁਰਿੰਦਰ ਸਿੰਘ ਵਾਲੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਫਗਵਾੜਾ, ਜੋ ਕਿ ਪਿਛਲੀ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 18 ਅਕਤੂਬਰ ਦਿਨ ...

ਪੂਰੀ ਖ਼ਬਰ »

ਨੱਢਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਮੱਥਾ ਟੇਕਿਆ

ਪਟਨਾ ਸਾਹਿਬ, 16 ਅਕਤੂਬਰ (ਕੁਲਵਿੰਦਰ ਸਿੰਘ ਘੁੰਮਣ)-ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਅੱਜ ਬਾਅਦ ਦੁਪਹਿਰ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਜੇ. ਪੀ. ਨੱਢਾ ਆਪਣੇ ਸਾਥੀਆਂ ਸਮੇਤ ਪਹੁੰਚੇ | ਪਹਿਲਾਂ ਉਨ੍ਹਾਂ ਨੇ ਦਰਬਾਰ ਸਾਹਿਬ ਅੰਦਰ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ-ਢੀਂਡਸਾ

ਚੰਡੀਗੜ੍ਹ, 16 ਅਕਤੂਬਰ (ਅਜੀਤ ਬਿਊਰੋ)- ਖੇਤੀ ਬਿੱਲਾਂ ਦੇ ਖ਼ਿਲਾਫ਼ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਪੰਜਾਬ ਦੇ ਕਿਸਾਨਾਂ ਨਾਲ ਇਕਜੁੱਟਤਾ ਜ਼ਾਹਿਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ...

ਪੂਰੀ ਖ਼ਬਰ »

ਮਾਮਲਾ ਵਿਅਕਤੀ ਨੂੰ ਪਿਸ਼ਾਬ ਪਿਆਉਣ ਦਾ:

ਦੋਸ਼ੀਆਂ ਦੀਆਂ ਵਿਧਾਇਕ ਨਾਲ ਤਸਵੀਰਾਂ ਵਾਇਰਲ-ਵਿਰੋਧੀਆਂ ਨੇ ਲਾਏ ਨਿਸ਼ਾਨੇ

ਜਲਾਲਾਬਾਦ, 16 ਅਕਤੂਬਰ (ਜਤਿੰਦਰ ਪਾਲ ਸਿੰਘ)- ਬੀਤੇ ਦਿਨੀਂ ਜਲਾਲਾਬਾਦ ਨੇੜੇ ਪੈਂਦੇ ਪਿੰਡ ਚੱਕ ਜਾਨੀਸਰ ਉਰਫ਼ ਛੀਂਬਿਆ ਵਾਲਾ ਵਿਖੇ ਦਲਿਤ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਜ਼ਬਰਦਸਤੀ ਪਿਸ਼ਾਬ ਪਿਆਉਣ ਦੀ ਸ਼ਰਮਨਾਕ ਘਟਨਾ 'ਚ ਦੋਸ਼ੀ ਵਿਅਕਤੀਆਂ ਦੀਆਂ ਤਸਵੀਰਾਂ ...

ਪੂਰੀ ਖ਼ਬਰ »

ਗਿਆਨੀ ਸੁਖਜਿੰਦਰ ਸਿੰਘ ਨੇ ਸਮੁੱਚਾ ਜੀਵਨ ਗੁਰਮਤਿ ਜੁਗਤਿ ਅਨੁਸਾਰ ਜੀਵਿਆ-ਗਿਆਨੀ ਜਗਤਾਰ ਸਿੰਘ

ਅੰਮਿ੍ਤਸਰ, 16 ਅਕਤੂਬਰ (ਜਸਵੰਤ ਸਿੰਘ ਜੱਸ)- ਬੀਤੀ 7 ਅਕਤੂਬਰ ਨੂੰ ਸੰਖੇਪ ਬਿਮਾਰੀ ਉਪਰੰਤ ਗੁਰਪੁਰੀ ਪਿਆਨਾ ਕਰ ਗਏ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਨਮਿਤ ਰੱਖੇ ਸਹਿਜ ਪਾਠ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਦੇ ਰੂਪ 'ਚ ...

ਪੂਰੀ ਖ਼ਬਰ »

ਮਾਮਲਾ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਕਾਨੂੰਨ ਦਾ

ਕੋਈ ਉੱਚ ਅਧਿਕਾਰੀ ਪੰਜਾਬ ਦੇ ਨਮਕ ਨਾਲ ਗ਼ੱਦਾਰੀ ਨਾ ਕਰੇ-ਰਾਜੇਵਾਲ

ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)- ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕੌਮੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੇਂਦਰੀ ਖੇਤੀ ਬਿੱਲਾਂ ਨੂੰ ਪੰਜਾਬ 'ਚ ਅਪ੍ਰਭਾਵੀ ਬਣਾਉਣ ਲਈ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਬਿੱਲਾਂ ...

ਪੂਰੀ ਖ਼ਬਰ »

ਗੁਲਾਮ ਨਬੀ ਆਜ਼ਾਦ ਨੂੰ ਵੀ ਕੋਰੋਨਾ

ਨਵੀਂ ਦਿੱਲੀ, 16 ਅਕਤੂਬਰ (ਏਜੰਸੀ)-ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ | 71 ਸਾਲਾ ਆਜ਼ਾਦ ਨੇ ਇਸ ਦੀ ਜਾਣਕਾਰੀ ਟਵੀਟ ਰਾਹੀਂ ਦਿੱਤੀ ਅਤੇ ਪਿਛਲੇ ਦਿਨਾਂ ਵਿਚ ਉਨ੍ਹਾਂ ਦੇ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘਾ ਬਣਾਉਣ ਸਬੰਧੀ ਪਾਕਿ ਅਦਾਲਤ ਨੇ ਸੰਘੀ ਸਰਕਾਰ ਤੋਂ ਕੀਤੇ ਸਵਾਲ

ਅੰਮਿ੍ਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਇਕ ਅਦਾਲਤ ਨੇ ਕਰਤਾਰਪੁਰ ਲਾਂਘਾ ਬਣਾਉਣ ਸਬੰਧੀ ਸੰਘੀ ਸਰਕਾਰ ਨੂੰ ਸਵਾਲ ਕੀਤੇ ਹਨ | ਅਦਾਲਤ ਨੇ ਅਧਿਕਾਰੀਆਂ ਨੂੰ ਇਹ ਸਪਸ਼ਟ ਕਰਨ ਲਈ ਕਿਹਾ ਹੈ ਕਿ ਕੀ ਇਹ ਪ੍ਰਾਜੈਕਟ ਸੂਬਾਈ ਸਰਕਾਰ ਦੇ ਮਾਮਲਿਆਂ 'ਚ 'ਦਖ਼ਲ' ...

ਪੂਰੀ ਖ਼ਬਰ »

ਪੰਜਾਬ 'ਚ ਕੋਰੋਨਾ ਨਾਲ 25 ਹੋਰ ਮੌਤਾਂ

ਚੰਡੀਗੜ੍ਹ, 16 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਦੇਸ਼ ਭਰ ਸਮੇਤ ਪੰਜਾਬ 'ਚ ਵੀ ਕੋਰੋਨਾ ਦਾ ਕਹਿਰ ਮਚਾਉਣ ਵਾਲੇ ਵਾਇਰਸ ਦਾ ਅਸਰ ਘਟਦਾ ਦਿਖਾਈ ਦੇ ਰਿਹਾ ਹੈ | ਤਾਜ਼ਾ ਅੰਕੜਿਆਂ ਅਨੁਸਾਰ ਹਾਲਾਤ 'ਚ ਕੁਝ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ | ਸਿਹਤ ਵਿਭਾਗ ਅਨੁਸਾਰ ਸੂਬੇ 'ਚ ...

ਪੂਰੀ ਖ਼ਬਰ »

ਕੇਂਦਰ ਦੀਆਂ ਨੀਤੀਆਂ ਦਾ ਡਟਵਾਂ ਜਵਾਬ ਹੋਵੇਗਾ ਵਿਸ਼ੇਸ਼ ਇਜਲਾਸ 'ਚ ਲਿਆਂਦਾ ਜਾਣ ਵਾਲਾ ਬਿੱਲ-ਡਾ. ਅਮਰ ਸਿੰਘ

ਨਵੀਂ ਦਿੱਲੀ, 16 ਅਕਤਬੂਰ (ਉਪਮਾ ਡਾਗਾ ਪਾਰਥ)-ਕਾਂਗਰਸੀ ਸੰਸਦ ਮੈਂਬਰ ਡਾ. ਅਮਰ ਸਿੰਘ ਨੇ 19 ਅਕਤੂਬਰ ਨੂੰ ਸੱਦੇ ਜਾਣ ਵਾਲੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਕਾਂਗਰਸ ਦੀ ਕਿਸਾਨਾਂ ਦੀ ਹਿਮਾਇਤ ਪ੍ਰਤੀ ਵਚਨਬੱਧਤਾ ਦੀ ਮਿਸਾਲ ਕਰਾਰ ਦਿੱਤਾ | ਫ਼ਤਹਿਗੜ੍ਹ ...

ਪੂਰੀ ਖ਼ਬਰ »

ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੀ ਕਾਰਵਾਈ 6 ਨਵੰਬਰ ਤੱਕ ਮੁਲਤਵੀ

ਫ਼ਰੀਦਕੋਟ, 16 ਅਕਤੂਬਰ (ਜਸਵੰਤ ਸਿੰਘ ਪੁਰਬਾ)- ਭਾਵੇਂ ਬੇਅਦਬੀ ਕਾਂਡ ਤੋਂ ਬਾਅਦ ਬਹਿਬਲ ਕਲਾਂ ਅਤੇ ਬੱਤੀਆਂ ਵਾਲਾ ਚੌਾਕ ਕੋਟਕਪੂਰਾ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅੱਤਿਆਚਾਰ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਐਸ.ਆਈ.ਟੀ. ਅਤੇ ...

ਪੂਰੀ ਖ਼ਬਰ »

ਮਲੇਰਕੋਟਲਾ ਖ਼ੁਦਕੁਸ਼ੀ ਕਾਂਡ

ਕੌਾਸਲਰ ਤੇ ਸੁਨਿਆਰੇ ਸਮੇਤ 8 ਵਿਅਕਤੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ

ਮਲੇਰਕੋਟਲਾ, 16 ਅਕਤੂਬਰ (ਕੁਠਾਲਾ)- ਵੀਰਵਾਰ ਦੁਪਹਿਰੇ ਕਰੀਬ ਦੋ ਵਜੇ ਮਲੇਰਕੋਟਲਾ ਦੇ ਕਾਲਜ ਰੋਡ ਸਥਿਤ ਟੈਗੋਰ ਸਟਰੀਟ ਵਿਖੇ ਇਕੋ ਪਰਿਵਾਰ ਦੇ ਤਿੰਨ ਜੀਆਂ ਵਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲਣ ਦੀ ਦਰਦਨਾਕ ਘਟਨਾ ਦੇ ਸਬੰਧ 'ਚ ਮਲੇਰਕੋਟਲਾ ਪੁਲਿਸ ਨੇ ਅੱਠ ਵਿਅਕਤੀਆਂ ...

ਪੂਰੀ ਖ਼ਬਰ »

'ਆਪ' ਨੇ ਬਠਿੰਡਾ ਥਰਮਲ ਦੀ ਬੇਸ਼ਕੀਮਤੀ ਜ਼ਮੀਨ ਨੂੰ ਕੌਡੀਆਂ ਦੇ ਭਾਅ ਕਾਰਪੋਰੇਟਾਂ ਨੂੰ ਦੇਣ ਖ਼ਿਲਾਫ਼ ਖੋਲਿ੍ਹਆ ਮੋਰਚਾ

ਬਠਿੰਡਾ, 16 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਕਰੋੜਾਂ ਰੁਪਏ ਦੀ ਬੇਸ਼ਕੀਮਤੀ ਸੈਂਕੜੇ ਏਕੜ ਜ਼ਮੀਨ ਜਿਸ ਦੀ ਬਾਜ਼ਾਰ 'ਚ ਕੀਮਤ 4 ਹਜ਼ਾਰ ਕਰੋੜ ਹੈ, ਨੂੰ ਕਾਰਪੋਰੇਟਾਂ ਨੂੰ 1 ਰੁਪਏ ਪ੍ਰੀ ਗਜ਼ 99 ਸਾਲਾਂ ਲੀਜ਼ 'ਤੇ ...

ਪੂਰੀ ਖ਼ਬਰ »

ਮਾਲ ਗੱਡੀਆਂ 'ਚ ਬੰਦ ਹੋ ਕੇ ਰਹਿ ਗਿਆ ਪੰਜਾਬ 'ਚੋਂ ਦੂਜੇ ਸੂਬਿਆਂ ਨੂੰ ਜਾਣ ਵਾਲਾ 125 ਕਰੋੜ ਦਾ ਅਨਾਜ

ਧੂਰੀ, 16 ਅਕਤੂਬਰ (ਸੰਜੇ ਲਹਿਰੀ)- ਐੱਫ਼.ਸੀ.ਆਈ. ਦੇ ਪੰਜਾਬ ਦੇ ਗੁਦਾਮਾਂ 'ਚੋਂ ਦੂਜੇ ਸੂਬਿਆਂ ਨੂੰ ਕਣਕ ਅਤੇ ਚਾਵਲਾਂ ਦੇ ਰੂਪ 'ਚ ਭੇਜੇ ਜਾਣ ਵਾਲਾ ਲਗਪਗ 125 ਕਰੋੜ ਰੁਪਏ ਦਾ ਅਨਾਜ ਕਿਸਾਨ ਅੰਦੋਲਨ ਦੇ ਚੱਲਦਿਆਂ ਰੇਲਵੇ ਲਾਈਨਾਂ ਜਾਮ ਕੀਤੇ ਜਾਣ ਕਾਰਨ ਪਿਛਲੇ 15 ਦਿਨਾਂ ...

ਪੂਰੀ ਖ਼ਬਰ »

ਭਾਜਪਾ ਨੂੰ ਪੰਜਾਬ 'ਚ ਕਿਸਾਨ ਅੰਦੋਲਨ ਦੇ ਬਾਵਜੂਦ 'ਅੱਛੇ ਦਿਨ ਆਉਣ' ਦੀ ਆਸ

ਸੁਖਵਿੰਦਰ ਸਿੰਘ ਫੁੱਲ ਸੰਗਰੂਰ, 16 ਅਕਤੂਬਰ - ਪੰਜਾਬ 'ਚ ਭਾਰਤੀ ਜਨਤਾ ਪਾਰਟੀ ਵਿਰੁੱਧ ਕਿਸਾਨ ਅੰਦੋਲਨ ਕਾਰਨ ਪੈਦਾ ਹੋਏ ਮਾਹੌਲ ਦੇ ਬਾਵਜੂਦ ਪਾਰਟੀ ਨੰੂ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪ੍ਰਾਪਤੀ ਹੋਣ ਦੀਆਂ ਆਸਾਂ ਬੱਝੀਆਂ ਹੋਈਆਂ ਹਨ | ਪਾਰਟੀ ਦੇ ਪੰਜਾਬ ...

ਪੂਰੀ ਖ਼ਬਰ »

ਜਗਤਜੀਤ ਗਰੁੱਪ ਚੀਮਾ ਨੂੰ ਸੀ. ਐਮ. ਓ. ਏਸ਼ੀਆ ਵਲੋਂ ਆਨਲਾਈਨ ਸਮਾਗਮ ਦੌਰਾਨ ਮਿਲੇ ਚਾਰ ਕੌਮੀ ਪੁਰਸਕਾਰ

ਚੀਮਾ ਮੰਡੀ, 16 ਅਕਤੂਬਰ (ਦਲਜੀਤ ਸਿੰਘ ਮੱਕੜ)- ਭਾਰਤ ਦੇ ਵੱਖ-ਵੱਖ ਸੂਬਿਆਂ ਤੇ ਲਹਿੰਦੇ ਪੰਜਾਬ ਨੂੰ ਵਧੀਆ ਮਿਕਦਾਰ ਵਾਲੀ ਖੇਤੀਬਾੜੀ ਮਸ਼ੀਨਰੀ ਮੁਹੱਈਆ ਕਰਵਾਉਣ ਵਾਲੀ ਨਾਮਵਰ ਖੇਤੀਬਾੜੀ ਇੰਡਸਟਰੀ ਜਗਤਜੀਤ ਗਰੁੱਪ ਚੀਮਾ ਮੰਡੀ (ਸੰਗਰੂਰ) ਨੇ ਨਿੱਤ ਨਵੀਆਂ ਪਿਰਤਾਂ ...

ਪੂਰੀ ਖ਼ਬਰ »

ਗੋ ਗਲੋਬਲ ਮੋਗਾ ਨੇ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਮੋਗਾ, 16 ਅਕਤੂਬਰ (ਸੁਰਿੰਦਰਪਾਲ ਸਿੰਘ)- ਸ਼ਹਿਰ ਅਤੇ ਇਲਾਕੇ ਦੀ ਉੱਘੀ ਇਮੀਗ੍ਰੇਸ਼ਨ ਤੇ ਆਈਲਟਸ ਸੰਸਥਾ ਗੋ ਗਲੋਬਲ ਕੰਸਲਟੈਂਟਸ ਜੋ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਅਤੇ ਜੇਲ੍ਹ ਵਾਲੀ ਗਲੀ 'ਚ ਸਥਿਤ ਹੈ | ਸੰਸਥਾ ਪਿਛਲੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਦੇ ...

ਪੂਰੀ ਖ਼ਬਰ »

ਕਿਸਾਨ, ਵਿਰੋਧੀ ਧਿਰਾਂ ਅਤੇ ਮੀਡੀਆ ਦਾ ਸਾਹਮਣਾ ਕਰਨ ਤੋਂ ਭੱਜ ਰਹੀ ਹੈ ਕੈਪਟਨ ਸਰਕਾਰ-ਚੀਮਾ

ਚੰਡੀਗੜ੍ਹ, 16 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਲੇ ਕਾਨੂੰਨਾਂ ਬਾਰੇ ਪੰਜਾਬ ਸਰਕਾਰ ਵਲੋਂ 19 ਅਕਤੂਬਰ ...

ਪੂਰੀ ਖ਼ਬਰ »

2016 'ਚ ਨੁਕਸਾਨੇ ਗਏ ਤੇ ਲਾਪਤਾ ਪਾਵਨ ਸਰੂਪ ਮਾਮਲਾ

ਦੋਸ਼ੀਆਂ ਨੂੰ ਸਜ਼ਾਵਾਂ ਦੇਣ ਸਬੰਧੀ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਧਰਮ ਪ੍ਰਚਾਰ ਕਮੇਟੀ ਦਾ ਬੇਨਤੀ ਪੱਤਰ

ਅੰਮਿ੍ਤਸਰ, 16 ਅਕਤੂਬਰ (ਜਸਵੰਤ ਸਿੰਘ ਜੱਸ)- ਅਕਾਲ ਤਖ਼ਤ ਸਾਹਿਬ ਵਲੋਂ ਲਾਪਤਾ ਤੇ ਨੁਕਸਾਨੇ ਗਏ ਪਾਵਨ ਸਰੂਪ ਮਾਮਲੇ 'ਚ ਐਡਵੋਕੇਟ ਈਸ਼ਰ ਸਿੰਘ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਜਾਂਚ ਕਮਿਸ਼ਨ ਦੁਆਰਾ ਆਪਣੀ ਰਿਪੋਰਟ 'ਚ ਦੋਸ਼ੀ ਕਰਾਰ ਦਿੱਤੇ ਗਏ ਸ਼ੋ੍ਰਮਣੀ ਕਮੇਟੀ ਦੇ ...

ਪੂਰੀ ਖ਼ਬਰ »

ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਵਲੋਂ ਅਮਨਬੀਰ ਸਿੰਘ ਗੋਰਾਇਆ ਨੂੰ ਬਣਾਇਆ ਸੂਬਾ ਪ੍ਰਧਾਨ

ਬਟਾਲਾ, 16 ਅਕਤੂਬਰ (ਕਾਹਲੋਂ)- ਅੱਜ ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਦੀ ਭਰਵੀਂ ਇਕੱਤਰਤਾ ਹੋਈ, ਜਿਸ 'ਚ ਪੰਜਾਬ ਦੀ ਸੂਬਾ ਕਮੇਟੀ ਦੀ ਚੋਣ ਹੋਈ | ਇਸ ਮੌਕੇ ਵੱਖ-ਵੱਖ ਜ਼ਿਲਿ੍ਹਆਂ ਤੋਂ ਪਹੁੰਚੇ ਐਸ.ਐਲ.ਏ. ਸਾਥੀਆਂ ਨੇ ਸੂਬਾ ਪ੍ਰਧਾਨ ਜਸਵੰਤ ਰਾਏ ਛੇਹਰਟਾ ਦੀ ...

ਪੂਰੀ ਖ਼ਬਰ »

ਲਾਪਤਾ ਪਾਵਨ ਸਰੂਪਾਂ ਦਾ ਮਾਮਲਾ

ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਅਕਾਲੀ ਦਲ ਅੰਮਿ੍ਤਸਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਕੀਤੀ ਅਰਦਾਸ

ਅੰਮਿ੍ਤਸਰ, 16 ਅਕਤੂਬਰ (ਜਸਵੰਤ ਸਿੰਘ ਜੱਸ)- ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਆਗੂਆਂ ਵਲੋਂ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਅਤੇ ਸ਼ੋ੍ਰਮਣੀ ਕਮੇਟੀ ਵਲੋਂ ਲਾਪਤਾ ਸਰੂਪਾਂ ਦਾ ਹਿਸਾਬ ਸਿੱਖ ਪੰਥ ਨੂੰ ਦਿੱਤੇ ਜਾਣ ਲਈ ...

ਪੂਰੀ ਖ਼ਬਰ »

ਭਾਜਪਾ ਦਾ ਮਕਸਦ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ-ਅਨੁਰਾਗ ਠਾਕੁਰ

ਲੁਧਿਆਣਾ, 16 ਅਕਤੂਬਰ (ਪੁਨੀਤ ਬਾਵਾ)- ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਸਾਬਕਾ ਕੌਮੀ ਪ੍ਰਧਾਨ ਅਤੇ ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਵਰਚੂਅਲ ਵੀਡੀਓ ਕਾਨਫ਼ਰੰਸ ਰਾਹੀਂ ਕੇਂਦਰ ਦੀ ਨਰਿੰਦਰ ਮੋਦੀ ਦੀ ...

ਪੂਰੀ ਖ਼ਬਰ »

ਪ੍ਰਮਾਣੂ ਸਮੱਰਥਾ ਵਾਲੀ ਪਿ੍ਥਵੀ-2 ਮਿਜ਼ਾਈਲ ਦਾ ਰਾਤ ਸਮੇਂ ਸਫ਼ਲ ਪ੍ਰੀਖਣ

ਬਾਲਾਸੋਰ (ਓਡੀਸ਼ਾ), 16 ਅਕਤੂਬਰ (ਏਜੰਸੀ)-ਭਾਰਤ ਨੇ ਸ਼ੁੱਕਰਵਾਰ ਨੂੰ ਦੇਸ਼ 'ਚ ਬਣੀ ਪ੍ਰਮਾਣੂ ਸਮਰੱਥਾ ਵਾਲੀ ਪਿ੍ਥਵੀ-2 ਮਿਜ਼ਾਇਲ ਦਾ ਓਡੀਸ਼ਾ ਦੇ ਚਾਂਦੀਪੁਰ ਤੋਂ ਰਾਤ ਸਮੇਂ ਸਫ਼ਲਤਾਪੂਰਨ ਪ੍ਰੀਖਣ ਕੀਤਾ | ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਤੋਂ ਜ਼ਮੀਨ ਤੱਕ ਮਾਰ ...

ਪੂਰੀ ਖ਼ਬਰ »

ਅਮਰੀਕਾ 'ਚ ਇਸੇ ਸਾਲ ਕੋਰੋਨਾ ਵੈਕਸੀਨ ਆਉਣ ਦੀ ਉਮੀਦ

ਸਾਨ ਫਰਾਂਸਿਸਕੋ, 16 ਅਕਤੂਬਰ (ਐੱਸ.ਅਸ਼ੋਕ ਭੌਰਾ)-ਫਾਈਜ਼ਰ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੰਪਨੀ ਕੋਵਿਡ-19 ਟੀਕੇ ਦੀ ਪ੍ਰਵਾਨਗੀ ਲਈ ਆਮ ਚੋਣਾਂ ਤੋਂ ਬਾਅਦ ਅਰਜ਼ੀ ਦਾਖਲ ਕਰ ਸਕਦੀ ਹੈ, ਜੋ ਉਹ ਆਪਣੇ ਜਰਮਨ ਭਾਈਵਾਲ ਬਾਇਓਨਟੈਕ ਨਾਲ ਨਵੰਬਰ ਦੇ ਅਖੀਰ ...

ਪੂਰੀ ਖ਼ਬਰ »

ਪਾਕਿ ਵਲੋਂ ਜਾਰੀ ਅੱਤਵਾਦ ਕਾਰਨ ਉਸ ਨਾਲ ਸਬੰਧ ਬਣਾਉਣਾ ਮੁਸ਼ਕਿਲ-ਜੈਸ਼ੰਕਰ

ਨਿਊਯਾਰਕ, 16 ਅਕਤੂਬਰ (ਏਜੰਸੀ)-ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਪਾਕਿ ਸਰਕਾਰ ਅੱਤਵਾਦ ਨੂੰ ਜਨਤਕ ਤੌਰ 'ਤੇ ਅਜਿਹੀ ਨੀਤੀ ਰਾਹੀਂ ਮੰਨਦੀ ਰਹੀ ਹੈ, ਜਿਸ ਨੂੰ ਉਹ ਜਾਇਜ਼ ਠਹਿਰਾਉਂਦੀ ਹੈ | ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਪਾਕਿਸਤਾਨ ਨਾਲ ਸਬੰਧਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX