ਤਾਜਾ ਖ਼ਬਰਾਂ


ਆਈ. ਪੀ. ਐੱਲ. 2021-ਕੋਲਕਾਤਾ ਨਾਈਟ ਰਾਈਡਰਜ਼ ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਬਲਵਿੰਦਰ ਸਿੰਘ ਧਾਲੀਵਾਲ ਨੂੰ ਮੰਤਰੀ ਪਦ ਮਿਲਣਾ ਤੈਅ ਲੱਗਦਾ -ਸੂਤਰ
. . .  1 day ago
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਰਿਟਾਇਰਡ ਆਈ. ਏ. ਐਸ. ਨੂੰ ਵੀ ਪੰਜਾਬ ਸਰਕਾਰ ਦੇ ਨਵੇਂ ਮੰਤਰੀ ਪਦ ਵਿਚ ਜਗ੍ਹਾਂ ਮਿਲ ਸਕਦੀ ਹੈ ...
ਚਰਨਜੀਤ ਸਿੰਘ ਚੰਨੀ ਦੀ ਰਾਹੁਲ ਗਾਂਧੀ ਦੀ ਮੀਟਿੰਗ ਜਾਰੀ
. . .  1 day ago
ਪੰਜਾਬ ਕੈਬਨਿਟ ਵਿਚ ਫੇਰਬਦਲ ਲਈ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਪਹੁੰਚੇ
. . .  1 day ago
ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਡੇਰਾ ਕਾਰ ਸੇਵਾ ਅੰਦਰ ਜਾਣ ਤੋਂ ਰੋਕਿਆ
. . .  1 day ago
ਕਰਨਾਲ, 23 ਸਤੰਬਰ (ਗੁਰਮੀਤ ਸਿੰਘ ਸੱਗੂ )-ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਅਜ ਡੇਰਾ ਕਾਰ ਸੇਵਾ ਕਲੰਦਰੀ ਗੇਟ ਅੰਦਰ ਦਾਖਲ ਨਹੀ ਹੋਣ ਦਿਤਾ ਗਿਆ। ਜਥੇ. ਝੀਂਡਾ ਨੇ ਕਿਸਾਨ ਅੰਦੋਲਨ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ ਡੀਸੀ ਵਿਚ ਅਡੋਬ ਚੇਅਰਮੈਨ ਸ਼ਾਂਤਨੂ ਨਾਰਾਇਣ ਨਾਲ ਕੀਤੀ ਮੀਟਿੰਗ
. . .  1 day ago
ਉਤਰਾਖੰਡ ਦੇ ਰਾਜਪਾਲ, ਲੈ. ਜ. ਗੁਰਮੀਤ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਅਸਾਮ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਹੋਈ ਝੜਪ ਵਿਚ ਦੋ ਲੋਕਾਂ ਦੀ ਮੌਤ
. . .  1 day ago
ਤਰਨ ਤਾਰਨ ਪੁਲਿਸ ਵਲੋਂ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂ ਗ੍ਰਿਫ਼ਤਾਰ
. . .  1 day ago
ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ, ਜਿਨ੍ਹਾਂ...
ਫ਼ਿਰੋਜ਼ਪੁਰ 'ਚ ਬੰਦ ਪਏ ਕੋਲਡ ਸਟੋਰ 'ਚੋਂ ਗੈਸ ਲੀਕ ਹੋਣ ਨਾਲ ਮੱਚੀ ਹਫ਼ੜਾ ਦਫ਼ੜੀ
. . .  1 day ago
ਫ਼ਿਰੋਜ਼ਪੁਰ, 23 ਸਤੰਬਰ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਕੋਲਡ ਸਟੋਰ ਵਿਚੋਂ ਅੱਜ ਸ਼ਾਮ ਅਮੋਨੀਆ ਗੈਸ ...
ਆਦਮਪੁਰ ਏਅਰਪੋਰਟ 'ਤੇ ਬਣ ਰਿਹਾ ਨਵਾਂ ਟਰਮੀਨਲ ਬਹੁਤ ਜਲਦ ਹੋਵੇਗਾ ਚਾਲੂ - ਸੋਮ ਪ੍ਰਕਾਸ਼
. . .  1 day ago
ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ) - ਆਦਮਪੁਰ ਏਅਰਪੋਰਟ 'ਤੇ ਨਵੇਂ ਟਰਮੀਨਲ ਬਿਲਡਿੰਗ ਦਾ ਨਿਰਮਾਣ, ਐਪਰਨ ਤੇ ਟੈਕਸੀ ਟਰੈਕ ਦਾ ਕੰਮ ਦਸੰਬਰ 2021 ਤੱਕ ਪੂਰਾ ਹੋ ਜਾਵੇਗਾ ਜਿਸ ਨਾਲ ਲੋਕਾਂ ਨੂੰ ਕਾਫ਼ੀ ਸਹੂਲਤ...
ਚਿੱਟ ਫੰਡ ਘੁਟਾਲੇ ਦੇ ਮਾਮਲੇ 11 ਅਚੱਲ ਸੰਪਤੀਆਂ ਕਬਜ਼ੇ ਵਿਚ
. . .  1 day ago
ਨਵੀਂ ਦਿੱਲੀ, 23 ਸਤੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਚਿੱਟ ਫੰਡ ਘੁਟਾਲੇ ਦੇ ਮਾਮਲੇ ਵਿਚ ਡੀ.ਜੇ.ਐਨ. ਜਵੈਲਰਜ਼ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ 1.01 ਕਰੋੜ ਰੁਪਏ ਦੀਆਂ 11 ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਹੈੱਡ ਗ੍ਰੰਥੀ ਅਤੇ ਮੈਨੇਜਰ ਨੇ ਚਾਰਜ ਸੰਭਾਲ ਸੇਵਾ ਕੀਤੀ ਸ਼ੁਰੂ
. . .  1 day ago
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਨਿੱਕੂਵਾਲ ,ਕਰਨੈਲ ਸਿੰਘ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਆਏ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਅਤੇ ਮੈਨੇਜਰ ਭਗਵੰਤ ਸਿੰਘ ਨੇ ਆਪਣਾ ਚਾਰਜ ਸੰਭਾਲ ਕੇ...
ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਸੰਬੰਧੀ ਇਕ ਉੱਚ ਪੱਧਰੀ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਲਈ ਭੇਜਿਆ ਜਾਵੇਗਾ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 23 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਇੱਥੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਸ਼੍ਰੋਮਣੀ ਕਮੇਟੀ ਦੇ ਨਾਲ...
ਰੰਜਸ਼ ਦੌਰਾਨ ਗੋਲੀ ਚੱਲੀ
. . .  1 day ago
ਮਮਦੋਟ, 23 ਸਤੰਬਰ (ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਲੱਖਾ ਹਾਜੀ ਵਿਖੇ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਸ਼ ਨੂੰ ਲੈ ਕੇ ਹੋਈ ਲੜਾਈ ਦੌਰਾਨ ਇਕ ਧਿਰ ਵਲੋਂ ਗੋਲੀ ਚਲਾਉਣ ਦਾ...
ਅਪਰੇਸ਼ਨ ਦੌਰਾਨ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਬਰਾਮਦ
. . .  1 day ago
ਸ੍ਰੀਨਗਰ, 23 ਸਤੰਬਰ - ਜੰਮੂ -ਕਸ਼ਮੀਰ ਦੇ ਵਿਚ ਭਾਰਤੀ ਫ਼ੌਜ ਨੇ ਐਲ.ਓ.ਸੀ. 'ਤੇ ਉੜੀ ਨੇੜੇ ਰਾਮਪੁਰ ਸੈਕਟਰ 'ਚ 3 ਅੱਤਵਾਦੀਆਂ ਨੂੰ ਮਾਰਿਆ ਹੈ। ਜ਼ਿਕਰਯੋਗ ਹੈ ਕਿ ਉਹ ਹਾਲ ਹੀ ਵਿਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ...
ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਸਕੂਲ ਦੀ ਡਿੱਗੀ ਛੱਤ, ਕਈ ਬੱਚੇ ਅਤੇ ਅਧਿਆਪਕ ਜ਼ਖ਼ਮੀ
. . .  1 day ago
ਸੋਨੀਪਤ, 23 ਸਤੰਬਰ - ਹਰਿਆਣਾ ਦੇ ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਇਕ ਸਕੂਲ ਦੀ ਛੱਤ ਡਿੱਗ ਗਈ ਜਿਸ ਕਾਰਨ ਕਈ ਬੱਚੇ ਅਤੇ ਅਧਿਆਪਕ ...
ਵਰ੍ਹਦੇ ਮੀਂਹ ਵਿਚ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ
. . .  1 day ago
ਨਾਭਾ, 23 ਸਤੰਬਰ (ਅਮਨਦੀਪ ਸਿੰਘ ਲਵਲੀ) - ਆਮ ਆਦਮੀ ਪਾਰਟੀ ਵਿਧਾਨ ਸਭਾ ਨਾਭਾ ਵਲੋਂ ਨਾਭਾ ਸ਼ਹਿਰ ਵਿਚ ਵੱਖਰੇ ਤਰੀਕੇ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਗੁਰਦੇਵ ਸਿੰਘ ਦੇਵ ਮਾਨ ਹਲਕਾ ਇੰਚਾਰਜ ਵਿਧਾਨ ਸਭਾ ਨਾਭਾ ਤੇ ਮੇਘ ਚੰਦ ਸ਼ੇਰ...
'ਔਕਸ' ਵਿਚ ਭਾਰਤ ਨੂੰ ਨਹੀਂ ਕੀਤਾ ਜਾਵੇਗਾ ਸ਼ਾਮਿਲ - ਅਮਰੀਕਾ
. . .  1 day ago
ਵਾਸ਼ਿੰਗਟਨ, 23 ਸਤੰਬਰ - ਅਮਰੀਕਾ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੀ ਘੇਰਾਬੰਦੀ ਲਈ ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਨਾਲ ਇਕ ਨਵਾਂ ਗੱਠਜੋੜ ਬਣਾਇਆ ਹੈ, ਜਿਸਦਾ ਨਾਂਅ 'ਔਕਸ'' ਹੈ। ਅਮਰੀਕਾ ਨੇ ਇਸ ਗਠਜੋੜ ਵਿਚ ਭਾਰਤ ਜਾਂ ਜਾਪਾਨ ਨੂੰ ਸ਼ਾਮਿਲ...
ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਦੇ ਮਾਮਲੇ ਵਿਚ ਦਿੱਲੀ ਹਾਈਕੋਰਟ ਦਾ ਕੇਂਦਰ ਨੂੰ ਆਦੇਸ਼
. . .  1 day ago
ਨਵੀਂ ਦਿੱਲੀ,23 ਸਤੰਬਰ - ਦਿੱਲੀ ਹਾਈਕੋਰਟ ਨੇ ਟੇਬਲ ਟੈਨਿਸ ਫੈਡਰੇਸ਼ਨ ਆਫ਼ ਇੰਡੀਆ ਦੇ ਉਸ ਨਿਯਮ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ ਜਿਸ ਵਿਚ ਕੌਮਾਂਤਰੀ ਮੁਕਾਬਲਿਆਂ ਲਈ ਚੁਣੇ ਜਾਣ ਵਾਲੇ ਕੌਮੀ ਕੋਚਿੰਗ ਕੈਂਪਾਂ 'ਚ ...
ਲਸ਼ਕਰ-ਏ-ਤੋਇਬਾ ਦੇ ਮੋਡੀਊਲ ਦਾ ਪਰਦਾਫਾਸ਼, ਚਾਰ ਕਾਬੂ
. . .  1 day ago
ਸ੍ਰੀਨਗਰ, 23 ਸਤੰਬਰ - ਜੰਮੂ-ਕਸ਼ਮੀਰ ਪੁਲਿਸ ਨੇ ਹਾਜੀਨ, ਬਾਂਦੀਪੋਰਾ ਵਿਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ-ਕਮ-ਭਰਤੀ ਮੋਡੀਊਲ ਦਾ ਪਰਦਾਫਾਸ਼ ਕੀਤਾ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ...
ਭਾਰਤ ਭੂਸ਼ਨ ਆਸ਼ੂ ਵਲੋਂ ਨਗਰ ਨਿਗਮ ਦੇ ਜ਼ੋਨ ਡੀ. ਵਿਚ ਅਚਨਚੇਤ ਚੈਕਿੰਗ
. . .  1 day ago
ਲੁਧਿਆਣਾ, 23 ਸਤੰਬਰ (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ) - ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਵਲੋਂ ਸਰਾਭਾ ਨਗਰ ਸਥਿਤ ਲੁਧਿਆਣਾ ਨਗਰ ਨਿਗਮ ਦੇ ਜ਼ੋਨ ਡੀ ਵਿਚ...
ਪਟਾਕਾ ਭੰਡਾਰਨ ਵਿਚ ਧਮਾਕਾ, ਦੋ ਲੋਕਾਂ ਦੀ ਮੌਤ
. . .  1 day ago
ਬੰਗਲੁਰੂ, 23 ਸਤੰਬਰ - ਕਰਨਾਟਕ ਦੇ ਬੰਗਲੁਰੂ ਦੇ ਇਕ ਖੇਤਰ ਵਿਚ ਅੱਜ ਸਵੇਰੇ ਪਟਾਕਾ ਭੰਡਾਰਨ ਵਿਚ ਧਮਾਕਾ ਹੋਇਆ ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ...
ਗ਼ੈਰਹਾਜ਼ਰ ਪਾਏ ਗਏ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਅੰਮ੍ਰਿਤਸਰ, 23 ਸਤੰਬਰ - (ਹਰਮਿੰਦਰ ਸਿੰਘ) - ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ 'ਤੇ ਸਮੇਂ ਸਿਰ ਹਾਜ਼ਰ ਹੋਣ ਸੰਬੰਧੀ ਕੀਤੀਆਂ...
ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  1 day ago
ਕਪੂਰਥਲਾ, 23 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 1 ਕੱਤਕ ਸੰਮਤ 552

ਰਾਸ਼ਟਰੀ-ਅੰਤਰਰਾਸ਼ਟਰੀ

ਮਹਾਰਾਣੀ ਜਿੰਦ ਕੌਰ ਦਾ ਮੱਥੇ ਦਾ 'ਚੰਦ ਟਿੱਕਾ' ਸਮੇਤ ਪੰਜਾਬ ਨਾਲ ਸਬੰਧਿਤ ਵਸਤੂਆਂ ਦੀ ਲੰਡਨ 'ਚ ਨਿਲਾਮੀ 26 ਨੂੰ

ਲੰਡਨ, 16 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦਾ 19ਵੀਂ ਸਦੀ ਦਾ ਦੁਰਲੱਭ ਚਿੱਤਰ, ਮਹਾਰਾਣੀ ਜਿੰਦ ਕੌਰ ਦਾ 'ਚੰਦ ਟਿੱਕਾ' ਸਮੇਤ ਬੇਸ਼ੁਮਾਰ ਕੀਮਤੀ ਵਸਤੂਆਂ ਦੀ ਲੰਡਨ ਵਿਚ ਨਿਲਾਮੀ 26 ਅਕਤੂਬਰ ਨੂੰ ਹੋ ਰਹੀ ਹੈ | ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦਾ 19ਵੀਂ ਸਦੀ ਦੇ ਦੁਰਲੱਭ ਚਿੱਤਰ ਨੂੰ ਪ੍ਰਸਿੱਧ ਬਰਤਾਨਵੀ ਚਿੱਤਰਕਾਰ ਸਿਰਿਲਾ ਵਿਜ਼ਮੈਨ ਹਰਬਰਟ (ਜੋ ਰਾਇਲ ਅਕਾਦਮਿਕ ਜੌਹਨ ਰੌਜਰਜ਼ ਹਰਬਰਟ ਦਾ ਪੁੱਤਰ ਸੀ) ਨੇ ਬਣਾਇਆ ਹੈ | ਉਸ ਨੇ 1870 ਤੋਂ 1875 ਤੱਕ ਆਪਣੀਆਂ ਪੰਜ ਕਲਾਕਿ੍ਤਾਂ ਨੂੰ ਪ੍ਰਦਰਸ਼ਿਤ ਕੀਤਾ ਸੀ, ਜਿਸ ਵਿਚ ਜ਼ਿਆਦਾ ਚਿੱਤਰ ਭੂ-ਦਿ੍ਸ਼ ਜੋ ਅਕਸਰ ਇਟਲੀ ਦੇ ਸਨ ਜਿਥੇ ਉਹ 1868 ਵਿਚ ਗਿਆ ਸੀ | ਨਿਲਾਮੀ ਘਰ ਅਨੁਸਾਰ ਇਸ ਵੱਡ ਅਕਾਰੀ ਚਿੱਤਰ ਵਿਚ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਆਸ ਪਾਸ ਦੇ ਇਲਾਕੇ ਨੂੰ ਖੂਬਸੂਰਤ ਢੰਗ ਨਾਲ ਚਿਤਰਿਆ ਗਿਆ ਹੈ | ਜਿਸ ਵਿਚ 1841 ਵਿਚ ਮੁੜ ਉਸਾਰੇ ਗਏ ਦੋ ਝੰਡੇ ਬੁੰਗੇ ਸੱਜੇ ਪਾਸੇ ਵਿਖਾਏ ਗਏ ਹਨ ਅਤੇ ਖੱਬੇ ਪਾਸੇ 18ਵੀਂ ਸਦੀ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ•ੀਆ ਦੇ ਦੋ ਮੀਨਾਰ ਹਨ | ਨਿਲਾਮੀ ਘਰ ਨੇ ਉਕਤ ਚਿੱਤਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਗੁਰੂ ਅਗੰਦ ਦੇਵ ਤੋਂ ਲੈ ਕੇ ਸ੍ਰੀ ਅੰਮਿ੍ਤਸਰ ਦੀ ਖੋਜ, ਸਥਾਪਨਾ ਅਤੇ ਉਸਾਰੀ ਤੱਕ ਦੇ ਇਤਿਹਾਸ ਨੂੰ ਵਰਨਣ ਕੀਤਾ ਹੈ | ਇਥੇ ਹੀ ਬੱਸ ਨਹੀਂ ਨਿਲਾਮੀ ਘਰ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਅਤੇ ਤਿੰਨ ਵਾਰ ਇਸ ਨੂੰ ਤਬਾਹ ਕੀਤੇ ਜਾਣ ਦਾ ਵੀ ਹਵਾਲਾ ਦਿੱਤਾ ਹੈ | ਚਿੱਤਰ ਦੀ ਵਿਲੱਖਣਤਾ ਦਾ ਹਵਾਲਾ ਦਿੰਦੇ ਹੋਏ ਨਿਲਾਮੀ ਘਰ ਨੇ ਕਿਹਾ ਹੈ ਕਿ ਇਸ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰੋਂ ਇਕ ਸ਼ੀਸ਼ ਮਹਿਲ 'ਤੇ ਖਲੋ ਕੇ ਜੋ ਕੁਝ ਵੇਖਿਆ ਜਾਂਦਾ ਹੈ ਉਸ ਦਾ ਸਾਰਾ ਬਿਰਤਾਂਤ ਇਸ ਚਿੱਤਰ ਵਿਚ ਹੈ, ਕਿ ਕਿਸ ਤਰ•੍ਹਾਂ ਸਿੱਖ ਭਾਈਚਾਰਾ ਪਵਿੱਤਰ ਸਰੋਵਰ ਵਿਚੋਂ ਹਰਿਮੰਦਰ ਸਾਹਿਬ ਦੀ ਝਲਕ ਵੇਖਦਾ ਹੈ ਅਤੇ ਸਰੋਵਰ ਦੀ ਛੋਹ ਤੋਂ ਕਿਸ ਤਰ੍ਹ•ਾਂ ਅਨੰਦਤ ਮਹਿਸੂਸ ਕਰਦੇ ਹਨ | ਇਸ ਚਿੱਤਰ ਦਾ ਅੰਦਾਜ਼ਨ ਮੁੱਲ 60 ਤੋਂ 80 ਹਜ਼ਾਰ ਪੌਾਡ ਮੰਨਿਆ ਗਿਆ ਹੈ | ਬੌਨਹੈਮਸ ਨਿਲਾਮੀ ਘਰ ਵਲੋਂ 26 ਅਕਤੂਬਰ 2020 ਨੂੰ ਮਹਾਰਾਣੀ ਜਿੰਦ ਕੌਰ ਦਾ ਰਤਨ ਜੜਿ•ਆ ਸੋਨੇ ਦਾ ਮੱਥੇ ਦਾ 'ਚੰਦ ਟਿੱਕਾ' ਅਤੇ ਇਕ ਰਤਨ ਜੜਿ•ਆ ਸੋਨੇ ਦਾ ਗੋਲ ਸ਼ੀਸ਼ਾ ਅਤੇ ਮੋਤੀਆਂ ਨਾਲ ਜੜਿ•ਆ ਗੋਲ ਪੈਂਡੈਟ ਵੀ ਨਿਲਾਮ ਕੀਤਾ ਜਾ ਰਿਹਾ ਹੈ, ਜੋ 60 ਤੋਂ 80 ਹਜ਼ਾਰ ਪੌਾਡ ਤੱਕ ਨਿਲਾਮ ਹੋਣ ਦੀ ਸੰਭਾਵਨਾ ਹੈ | ਨਿਲਾਮੀ ਘਰ ਅਨੁਸਾਰ ਇਹ ਇਕ ਸੈੱਟ ਦੇ ਰੂਪ ਵਿਚ ਹੈ, ਜਿਸ ਵਿਚ ਰੂਬੀ ਅਤੇ ਸਫੈਦ ਨੀਲਮ ਹਨ, ਜੋ ਲਾਲ ਅਤੇ ਸਫੈਦ ਮੋਤੀਆਂ ਨਾਲ ਸਜੇ ਹੋਏ ਹਨ | 3.3 ਸੈਂਟੀਮੀਟਰ ਦੇ ਗੋਲ ਲਾਕਟ ਵਿਚ ਵੀ ਮੋਤੀ ਜੜ•ੇ ਹੋਏ ਹਨ | ਨਿਲਾਮੀ ਘਰ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦ ਕੌਰ ਦਾ ਇਹ ਕੀਮਤੀ ਟਿੱਕਾ ਅਤੇ ਲਾਕਟ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਬੇਟੀ ਰਾਜਕੁਮਾਰੀ ਬੰਬਾ ਸਦਰਲੈਂਡ ਨੂੰ ਦਿੱਤਾ, ਜਿਸ ਨੇ ਇਸ ਨੂੰ ਅੱਗੋਂ ਆਪਣੀ ਜੀਵਨ ਭਰ ਦੀ ਸਾਥਣ ਮਿਸਜ਼ ਡੋਰਾ ਕਰੋਅ, ਹੈਮਪਟਨ ਹਾਊਸ ਨੌਰਫਲਕ ਨੂੰ ਦੇ ਦਿੱਤਾ ਸੀ | ਜਿਸ ਦੀ ਧੀ ਮਿਸਜ਼ ਓਰੀਅਲ ਸਦਰਲੈਂਡ ਤੋਂ ਯੂ.ਕੇ. ਦੇ ਇਕ ਸੰਗ੍ਰਹਿ ਕਰਤਾ ਨੇ ਪ੍ਰਾਪਤ ਕੀਤਾ | ਰਾਜਕੁਮਾਰੀ ਬੰਬਾ ਅਨੁਸਾਰ ਸ਼ੀਸ਼ੀਆਂ ਵਾਲਾ ਗੋਲ ਪੈਂਡੇਟ ਮਹਾਰਾਜਾ ਰਣਜੀਤ ਸਿੰਘ ਦੇ ਘੋੜੇ ਦੀ ਸਜਾਵਟ ਦਾ ਹਿੱਸਾ ਰਿਹਾ ਹੈ | ਮਹਾਰਾਣੀ ਜਿੰਦ ਕੌਰ ਨੂੰ ਇਹ ਤਿੰਨੇ ਵਸਤੂਆਂ ਅੰਗਰੇਜ਼ਾਂ ਨੇ ਉਸ ਸਮੇਂ ਦਿੱਤੀਆਂ ਜਦੋਂ ਉਹ ਲੰਡਨ ਵਿਚ ਪੱਕੇ ਤੌਰ 'ਤੇ ਰਹਿਣ ਲਈ ਸਹਿਮਤ ਹੋ ਗਈ ਅਤੇ 1861 ਵਿਚ ਕਲਕੱਤੇ ਮਹਾਰਾਜਾ ਦਲੀਪ ਸਿੰਘ ਨੂੰ ਮਿਲੀ ਸੀ | ਇਸ ਮੌਕੇ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਮਾਂ ਲਈ 3000 ਪੌਾਡ ਸਾਲਾਨਾ ਪੈਨਸ਼ਨ ਅਤੇ ਗਹਿਣੇ ਵਾਪਸ ਕਰਨ ਦੀ ਮੰਗ ਕੀਤੀ ਸੀ, ਜੋ ਬਨਾਰਸ ਵਿਖੇ ਬਰਤਾਨਵੀ ਅਧਿਕਾਰੀਆਂ ਨੇ ਜ਼ਬਤ ਕਰ ਲਏ ਸਨ, ਜਦੋਂ ਉਹ ਨੇਪਾਲ ਭੱਜ ਗਈ ਸੀ | ਨਿਲਾਮੀ ਘਰ ਵਲੋਂ ਮਹਾਰਾਜਾ ਦਲੀਪ ਸਿੰਘ ਦੇ ਬੱਚਿਆਂ ਨਾਲ ਸਬੰਧਿਤ ਤਸਵੀਰਾਂ, ਕਾਰਡ, ਅਤੇ ਮਹਾਰਾਜਾ ਦਲੀਪ ਸਿੰਘ, ਵੈਕਟਰ ਦਲੀਪ ਸਿੰਘ, ਫੈਡਰਿਕ ਦਲੀਪ ਸਿੰਘ ਅਤੇ ਐਲਬਰਟ ਦਲੀਪ ਸਿੰਘ ਨਾਲ ਸਬੰਧਿਤ ਨਿਸ਼ਾਨੀਆਂ ਨੂੰ ਵੀ ਨਿਲਾਮ ਹੋਣ ਲਈ ਰੱਖਿਆ ਗਿਆ ਹੈ | ਇਸ ਤੋਂ ਇਲਾਵਾ ਪੰਜਾਬ, ਭਾਰਤ ਅਤੇ ਪਾਕਿਸਤਾਨ ਨਾਲ ਸਬੰਧਿਤ ਹੋਰ ਵੀ ਬੇਸ਼ਕੀਮਤੀ ਵਸਤੂਆਂ ਅਤੇ ਚਿੱਤਰ ਨਿਲਾਮ ਹੋ ਰਹੇ ਹਨ | ਜਿਨ੍ਹਾਂ ਵਿਚ ਇਕ ਯੁੱਧ ਦੌਰਾਨ ਸਿਪਾਹੀਆਂ ਵਲੋਂ ਪਹਿਨੀ ਜਾਣ ਵਾਲੀ ਵਰਦੀ ਅਤੇ ਪਟਿਆਲਾ ਵਿਚ ਹੋਈ ਕੁੱਤਾ ਚੈਂਪੀਅਨਸ਼ਿਪ ਦੀ ਤਸਵੀਰ ਵੀ ਹੈ |

ਭਾਰਤੀ ਮੂਲ ਦੇ ਅਮਰੀਕੀਆਂ ਦੀ ਬਹੁਗਿਣਤੀ ਬਾਈਡਨ ਦੀ ਹਮਾਇਤੀ- ਸਰਵੇਖਣ

ਸੈਕਰਾਮੈਂਟੋ, 16 ਅਕਤੂਬਰ (ਹੁਸਨ ਲੜੋਆ ਬੰਗਾ)—ਭਾਰਤੀ ਮੂਲ ਦੇ ਅਮਰੀਕੀਆਂ ਦੀ ਬਹੁਗਿਣਤੀ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕ੍ਰੇਟਿਕ ਉਮੀਦਵਾਰ ਜੋ ਬਾਈਡਨ ਤੇ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਕਮਲਾ ਹੈਰਿਸ ਨੂੰ ਵੋਟ ਪਾਉਣਾ ਚਾਹੁੰਦੀ ਹੈ ¢ ਇਹ ਪ੍ਰਗਟਾਵਾ ਇਕ ...

ਪੂਰੀ ਖ਼ਬਰ »

ਗੈਰਕਾਨੂੰਨੀ ਢੰਗ ਨਾਲ ਯੂ.ਕੇ. ਆਏ ਸ਼ਰਨਾਰਥੀਆਂ ਦਾ ਦੇਸ਼ ਨਿਕਾਲਾ ਰੋਕਣ ਵਾਲੇ ਅਮਰਪਾਲ ਸਿੰਘ ਗੁਪਤਾ ਚਰਚਾ 'ਚ

ਲੰਡਨ, 16 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਵਿਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਸ਼ਰਨਾਰਥੀਆਂ ਦਾ ਦੇਸ਼ ਨਿਕਾਲਾ ਰੋਕਣ ਵਾਲੀ ਕੰਪਨੀ ਡੰਕਨ ਲੂਈਸ ਸੋਲਿਸਟਰ ਸ਼ਰਨਾਰਥੀ ਲੋਕਾਂ ਦੀ ਮਦਦ ਕਰ ਰਹੀ ਹੈ | ਪਿਛਲੇ ਤਿੰਨ ਸਾਲਾਂ ਵਿਚ ਕੰਪਨੀ ਨੇ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਅਗਲੇ ਦੋ ਸਾਲ ਤੱਕ ਜਾਰੀ ਰੱਖਣਾ ਚਾਹੁੰਦੀ ਹੈ ਇਮਰਾਨ ਸਰਕਾਰ

ਸਾਨ ਫਰਾਂਸਿਸਕੋ, 16 ਅਕਤੂਬਰ (ਐੱਸ.ਅਸ਼ੋਕ ਭੌਰਾ)- ਪਾਕਿਸਤਾਨ ਸਰਕਾਰ ਸਿੱਖ ਮੈਰਿਜ ਐਕਟ ਜਲਦੀ ਹੀ ਲਾਗੂ ਕਰਨ ਜਾ ਰਹੀ ਹੈ ਤਾਂ ਜੋ ਇੱਥੇ ਵਸਦੇ ਸਿੱਖ ਆਪਣੀਆਂ ਧਾਰਮਿਕ ਰੁਹ-ਰੀਤਾਂ ਨਾਲ ਕਾਨੂੰਨਨ ਆਪਣੇ ਬੱਚਿਆਂ ਦੇ ਵਿਆਹ ਕਰ ਸਕਣ | ਸਾਡੀ ਸਰਕਾਰ ਆਪਣੇ ਮੁਲਕ ਵਿਚ ...

ਪੂਰੀ ਖ਼ਬਰ »

ਵਿਵੇਕ ਓਬਰਾਏ ਦੇ ਘਰ 'ਤੇ ਛਾਪੇਮਾਰੀ ਬਾਅਦ ਪਤਨੀ ਪਿ੍ਅੰਕਾ ਨੂੰ ਨੋਟਿਸ

ਨਵੀਂ ਦਿੱਲੀ, 16 ਅਕਤੂਬਰ (ਏਜੰਸੀ)- ਅਦਾਕਾਰ ਵਿਵੇਕ ਓਬਰਾਏ ਦੇ ਘਰ ਛਾਪੇਮਾਰੀ ਦੇ ਬਾਅਦ ਬੈਂਗਲੁਰੂ ਸਿਟੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਹੁਣ ਵਿਵੇਕ ਓਬਰਾਏ ਦੀ ਪਤਨੀ ਪਿ੍ਅੰਕਾ ਅਲਵਾ ਨੂੰ ਨੋਟਿਸ ਜਾਰੀ ਕੀਤਾ ਹੈ | ਸੈਂਡਲਵੁੱਡ ਡਰੱਗ ਕੇਸ 'ਚ ਨਾਂਅ ਆਉਣ ਦੇ ਬਾਅਦ ...

ਪੂਰੀ ਖ਼ਬਰ »

ਯੂ.ਕੇ. ਤੇ ਯੂਰਪੀਅਨ ਸੰਘ ਵਿਚਕਾਰ ਵਪਾਰਕ ਗੱਲਬਾਤ ਟੁੱਟੀ

ਲੰਡਨ, 16 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਅਤੇ ਯੂਰਪੀਅਨ ਸੰਘ ਦੇ ਹੋਏ ਤੋੜ-ਵਿਛੋੜੇ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਵਪਾਰ ਨੂੰ ਲੈ ਕੇ ਚੱਲ ਰਹੀ ਗੱਲਬਾਤ ਅੱਧ ਵਿਚਕਾਰ ਹੀ ਰਹਿ ਗਈ ਹੈ | ਪ੍ਰਧਾਨ ਮੰਤਰੀ ਦਫਤਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ...

ਪੂਰੀ ਖ਼ਬਰ »

ਕੁਮਾਰ ਸ਼ਾਨੂ ਕੋਰੋਨਾ ਪਾਜ਼ੀਟਿਵ

ਮੁੰਬਈ, 16 ਅਕਤੂਬਰ (ਏਜੰਸੀ)- ਦਿੱਗਜ਼ ਬਾਲੀਵੁੱਡ ਪਿੱਠਵਰਤੀ ਗਾਇਕ ਕੁਮਾਰ ਸਾਨੂ ਕੋਰੋਨਾ ਦੀ ਲਪੇਟ ਆ ਗਏ ਹਨ | ਕੁਮਾਰ ਸਾਨੂ ਆਪਣੇ ਪਰਿਵਾਰ ਨੂੰ ਮਿਲਣ ਲਈ ਅਮਰੀਕਾ ਦੇ ਲਾਸ ਏਾਜਲਸ ਨੂੰ ਰਵਾਨਾ ਹੋਣ ਵਾਲੇ ਸਨ, ਪਰ ਇਸ ਤੋਂ ਪਹਿਲਾਂ ਹੀ ਉਹ ਕੋਰੋਨਾ ਪਾਜ਼ੀਟਿਵ ਹੋ ਗਏ, ...

ਪੂਰੀ ਖ਼ਬਰ »

ਭਾਰਤ, ਚੀਨ ਅਤੇ ਰੂਸ ਫੈਲਾ ਰਹੇ ਹਨ ਪ੍ਰਦੂਸ਼ਣ-ਟਰੰਪ

ਵਾਸ਼ਿੰਗਟਨ, 16 ਅਕਤੂਬਰ (ਅਜੀਤ ਬਿਊਰੋ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ, ਚੀਨ ਅਤੇ ਰੂਸ ਸਮੇਤ ਕਈ ਦੇਸ਼ਾਂ 'ਚ ਵਿਸ਼ਵ ਵਿਆਪੀ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲਾਇਆ ਹੈ | ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਦਾ ਵਾਤਾਵਰਣ 'ਚ ਚੰਗਾ ਰਿਕਾਰਡ ਹੈ | ਇਕ ਚੋਣ ...

ਪੂਰੀ ਖ਼ਬਰ »

ਫੇਸਬੁੱਕ, ਟਵਿੱਟਰ ਤੇ ਯੂਟਿਊਬ ਨੇ ਕੀਤੀਆਂ ਨਵੀਆਂ ਤਬਦੀਲੀਆਂ

ਸਾਨ ਫਰਾਂਸਿਸਕੋ, 16 ਅਕਤੂਬਰ (ਐੱਸ.ਅਸ਼ੋਕ.ਭੌਰਾ)- ਟਵਿੱਟਰ, ਫੇਸਬੁੱਕ ਅਤੇ ਯੂਟਿਊਬ ਨੇ ਅਚਾਨਕ ਆਪਣੀਆਂ ਨੀਤੀਆਂ ਬਦਲ ਦਿੱਤੀਆਂ ਹਨ | ਅਜੇ ਕੁਝ ਸਮਾਂ ਪਹਿਲਾਂ ਤੱਕ ਸੋਸ਼ਲ ਮੀਡੀਆ ਦੇ ਤਿੰਨ ਦਿੱਗਜਾਂ ਵਲੋਂ ਆਪਣੇ ਉਪਭੋਗਤਾਵਾਂ ਨੂੰ ਕੋਈ ਵੀ ਸਮੱਗਰੀ ਪੋਸਟ ਕਰਨ ਦੇ ...

ਪੂਰੀ ਖ਼ਬਰ »

ਹੁਣ ਪੰਜ ਮਿੰਟਾਂ 'ਚ ਲੱਗੇਗਾ ਕੋਰੋਨਾ ਦਾ ਪਤਾ

ਲੰਡਨ/ਲੈਸਟਰ, 16 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)- ਯੂ.ਕੇ. ਦੇ ਵਿਗਿਆਨੀ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਠੱਲਣ ਲਈ ਇੱਕ ਨਵੀਂ ਪ੍ਰਾਪਤੀ ਕੀਤੀ ਹੈ, ਕੋਰੋਨਾ ਵਾਇਰਸ ਦੇ ਟੈਸਟਾਂ ਨੂੰ ਲੈ ਕੇ ਕੀਤੀ ਨਵੀਂ ਖੋਜ ਵਿਚ ਪੰਜ ਮਿੰਟਾਂ ...

ਪੂਰੀ ਖ਼ਬਰ »

ਪੰਜਾਬ ਸਰਵਿਸਜ਼ ਜਲੰਧਰ ਦੇ ਡਾਇਰੈਕਟਰ ਸੰਜੀਵ ਲਾਂਬਾ ਦਾ ਇਟਲੀ ਵਿਖੇ ਨਿੱਘਾ ਸਵਾਗਤ

ਵੀਨਸ, 16 ਅਕਤੂਬਰ (ਹਰਦੀਪ ਸਿੰਘ ਕੰਗ)- ਬਿਹਤਰੀਨ ਇਮੀਗ੍ਰੇਸ਼ਨ ਸੇਵਾਵਾਂ ਅਤੇ ਸਸਤੀਆਂ ਹਵਾਈ ਟਿਕਟਾਂ ਮੁਹੱਈਆ ਕਰਵਾਉਣ ਲਈ ਜਾਣੀ ਜਾਂਦੀ ਨਾਮਵਰ ਏਜੰਸੀ ਪੰਜਾਬ ਸਰਵਿਸਿਜ ਜਲੰਧਰ ਲਾਂਬਾ ਟਰੈਵਲਰਜ ਦੇ ਡਾਇਰੈਕਟਰ ਸੰਜੀਵ ਲਾਂਬਾ ਆਪਣੇ ਇਟਲੀ ਟੂਰ ਦੌਰਾਨ ਬੀਤੇ ...

ਪੂਰੀ ਖ਼ਬਰ »

ਬਿ੍ਟਿਸ਼ ਏਅਰਵੇਜ਼ ਨੂੰ ਯਾਤਰੀਆਂ ਦਾ ਡਾਟਾ ਸੁਰੱਖਿਅਤ ਨਾ ਰੱਖਣ 'ਤੇ 2 ਕਰੋੜ ਪੌਾਡ ਦਾ ਜੁਰਮਾਨਾ

ਲੰਡਨ, 16 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਿ੍ਟਿਸ਼ ਏਅਰਵੇਜ਼ ਨੂੰ ਯਾਤਰੀਆਂ ਦਾ ਡਾਟਾ ਸੁਰੱਖਿਅਤ ਨਾ ਰੱਖਣ ਦੇ ਦੋਸ਼ਾਂ ਤਹਿਤ 2 ਕਰੋੜ ਪੌਾਡ ਦਾ ਜੁਰਮਾਨਾ ਕੀਤਾ ਗਿਆ ਹੈ | ਜੂਨ 2018 ਵਿਚ ਲਗਭਗ 4 ਲੱਖ 29 ਹਜ਼ਾਰ 612 ਗਾਹਕਾਂ ਅਤੇ ਸਟਾਫ ਮੈਂਬਰਾਂ ਦੀ ਨਿੱਜੀ ...

ਪੂਰੀ ਖ਼ਬਰ »

ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬਿ੍ਸਬੇਨ ਵਲੋਂ ਡਾ. ਪੁਆਰ ਤੇ ਹੰਸਾ ਸਿੰਘ ਦਾ ਸਦੀਵੀ ਵਿਛੋੜੇ 'ਤੇ ਸੋਗ ਪ੍ਰਗਟ

ਬਿ੍ਸਬੇਨ, 16 ਸਤੰਬਰ (ਮਹਿੰਦਰ ਪਾਲ ਸਿੰਘ ਕਾਹਲੋਂ)- ਪੰਜਾਬੀ ਭਾਸ਼ਾ ਤੇ ਬੋਲੀ ਲਈ ਜ਼ਮੀਨੀ ਪੱਧਰ ਉਤੇ ਕੰਮ ਕਰਨ ਵਾਲੀ ਸੰਸਥਾਵਾਂ ਵਿਚੋਂ ਸੰਸਥਾ 'ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬਿ੍ਸਬੇਨ' ਦੀ ਕੱਲ੍ਹ ਸ਼ਾਮੀ ਚਲੰਤ ਮਾਮਲਿਆਂ ਨੂੰ ਲੈ ਕੇ ਮੀਟਿੰਗ ਹੋਈ ¢ ਜਿਸ ਵਿਚ ...

ਪੂਰੀ ਖ਼ਬਰ »

ਬੁਰੇ ਦੌਰ 'ਚੋਂ ਲੰਘ ਰਹੇ ਕਿਸਾਨਾਂ ਲਈ ਇਹ ਖੇਤੀ ਕਾਨੂੰਨ ਘਾਤਕ ਹਨ– ਸਹੋਤਾ, ਸੁਮਰਾ

ਲੰਡਨ, 16 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤ ਦੇ ਕਿਸਾਨ ਪਹਿਲਾਂ ਹੀ ਬੁਰੇ ਦੌਰ ਵਿਚੋਂ ਲੰਘ ਰਹੇ ਹਨ ਅਤੇ ਇਹ ਖੇਤੀ ਕਾਨੂੰਨ ਕਿਸਾਨਾਂ ਲਈ ਹੋਰ ਵੀ ਘਾਤਕ ਹੋਣਗੇ | ਇਹ ਵਿਚਾਰ ਐਨ. ਆਰ. ਆਈ. ਕਮਿਸ਼ਨ ਪੰਜਾਬ ਦੇ ਆਨਰੇਰੀ ਮੈਂਬਰ ਦਲਜੀਤ ਸਿੰਘ ਸਹੋਤਾ ਅਤੇ ਸ੍ਰੀ ...

ਪੂਰੀ ਖ਼ਬਰ »

ਦੁਨੀਆ ਦੇ 10 ਵੱਡੇ ਨਿਵੇਸ਼ਕਾਂ 'ਚੋਂ ਇਕ ਵਾਰਨ ਬਫੇਟ ਨੇ ਕਾਮਯਾਬੀ ਦੇ ਰਾਜ਼ ਕੀਤੇ ਸਾਂਝੇ

ਸਾਨ ਫਰਾਂਸਿਸਕੋ, 16 ਅਕਤੂਬਰ (ਐੱਸ.ਅਸ਼ੋਕ ਭੌਰਾ)- ਵਾਰਨ ਬਫੇਟ ਦਲੀਲਯੋਗ ਸਭ ਤੋਂ ਵੱਡੀ ਉਮਰ (90) ਦਾ ਸਰਬੋਤਮ ਨਿਵੇਸ਼ਕ ਹੈ | 'ਦਾ ਓਰੇਕਲ ਆਫ ਓਮਾਹਾ' ਵਜੋਂ ਜਾਣੇ ਜਾਂਦੇ ਵਾਰਨ ਬਫੇਟ ਨੇ 1942 ਵਿਚ ਸਿਰਫ 114.75 ਡਾਲਰ ਨਾਲ ਨਿਵੇਸ਼ ਕਰਨਾ ਸ਼ੁਰੂ ਕੀਤਾ ਅਤੇ ਹੁਣ ਵਿਸ਼ਵ ਪੱਧਰ ...

ਪੂਰੀ ਖ਼ਬਰ »

ਇਟਲੀ ਤੋਂ ਬਰਤਾਨੀਆ ਪਰਤਨ ਵਾਲੇ ਯਾਤਰੀਆਂ ਨੂੰ ਹੋਣਾ ਪਵੇਗਾ ਇਕਾਂਤਵਾਸ

ਲੈਸਟਰ (ਇੰਗਲੈਂਡ), 16 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਕੋਰੋਨਾ ਦੇ ਖਾਤਮੇ ਲਈ ਸਰਕਾਰਾਂ ਵਲੋਂ ਸਿਰਤੋੜ ਯਤਨ ਜਾਰੀ ਹਨ ¢ ਹੁਣ ਬਰਤਾਨੀਆ ਵਿਚ ਵਾਇਰਸ ਦੀ ਲਾਗ ਦੇ ਮੱਦੇਨਜ਼ਰ ਇਟਲੀ ਤੋਂ ਯੂ.ਕੇ. ਪਰਤਨ ਵਾਲੇ ਯਾਤਰੀਆਂ ਨੂੰ ਐਤਵਾਰ ਤੋਂ ਇਕਾਂਤਵਾਸ ਵਿਚ ਜਾਣਾ ਪਏਗਾ¢ ...

ਪੂਰੀ ਖ਼ਬਰ »

ਦੋ ਮੁਲਾਜ਼ਮਾਂ ਦੇ ਪਾਜ਼ੀਟਿਵ ਹੋਣ ਉਪਰੰਤ ਕਮਲਾ ਹੈਰਿਸ ਨੇ 19 ਤੱਕ ਚੋਣ ਮੁਹਿੰਮ ਕੀਤੀ ਮੁਲਤਵੀ

ਸੈਕਰਾਮੈਂਟੋ, 16 ਅਕਤੂਬਰ (ਹੁਸਨ ਲੜੋਆ ਬੰਗਾ)- ਚੋਣ ਮੁਹਿੰਮ ਦੇ ਦੋ ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਉੱਪ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਨੇ 19 ਅਕਤੂਬਰ ਤੱਕ ਆਪਣੀ ਯਾਤਰਾ ਮੁਲਤਵੀ ਕਰ ਦਿੱਤੀ ਹੈ ¢ ...

ਪੂਰੀ ਖ਼ਬਰ »

ਪੁਰਤਗਾਲ 'ਚ ਕੋਰੋਨਾ ਮਰੀਜ਼ਾਂ 'ਚ ਲਗਾਤਾਰ ਵਾਧਾ ਜਾਰੀ

ਪੁਰਤਗਾਲ, 16 ਅਕਤੂਬਰ (ਤੇਜਪਾਲ ਸਿੰਘ)- ਪੁਰਤਗਾਲ 'ਚ ਕੁਝ ਦਿਨਾਂ ਤੋਂ ਕੋਰੋਨਾ ਕੇਸਾਂ ਵਿਚ ਕਾਫ਼ੀ ਵਾਧਾ ਹੋ ਰਿਹਾ ਹੈ, ਜਿਸ ਨੂੰ ਵੇਖਦੇ ਹੋਏ ਪੁਰਤਗਾਲ ਸਰਕਾਰ ਨੇ 31 ਅਕਤੂਬਰ ਤੱਕ 5 ਲੋਕਾਂ ਤੋਂ ਵੱਧ ਲੋਕ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ | ਵਿਆਹ, ਸ਼ਾਦੀ ਜਾਂ ...

ਪੂਰੀ ਖ਼ਬਰ »

ਫਰਾਂਸ 'ਚ ਮੁੜ ਤੋਂ ਪੈਰ ਪਸਾਰ ਰਿਹੈ ਕੋਰੋਨਾ

ਪੈਰਿਸ, 16 ਅਕਤੂਬਰ (ਹਰਪ੍ਰੀਤ ਕੌਰ ਪੈਰਿਸ)- ਫਰਾਂਸ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ | ਬੀਤੇ 24 ਘੰਟਿਆਂ ਦੌਰਾਨ 30621 ਨਵੇਂ ਮਾਮਲੇ ਸਾਹਮਣੇ ਆਏ ਹਨ | 88 ਲੋਕਾਂ ਦੀ ਕੋਵਿਡ-19 ਨਾਲ ਮੌਤ ਹੋਈ ਹੈ ਜਦਕਿ 1741 ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ | ਸਾਰੇ ...

ਪੂਰੀ ਖ਼ਬਰ »

ਸਾਊਥਾਲ ਦੇ ਇਕ ਹਾਲ ਵਿਚ ਵਿਆਹ ਪਾਰਟੀ ਕਰਨ ਵਾਲੇ ਨੂੰ 10 ਹਜ਼ਾਰ ਪੌਾਡ ਜੁਰਮਾਨਾ

ਲੰਡਨ, 16 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਵਾਇਰਸ ਕਾਰਨ ਯੂ.ਕੇ. ਵਿਚ ਸਖ਼ਤ ਪਾਬੰਦੀਆਂ ਲੱਗੀਆਂ ਹੋਈਆਂ ਹਨ ਅਤੇ ਵਿਆਹ ਸਮਾਗਮਾਂ ਵਿਚ 15 ਤੋਂ ਵੱਧ ਮਹਿਮਾਨਾਂ ਦੇ ਇਕੱਠੇ ਹੋਣ 'ਤੇ ਰੋਕ ਲੱਗੀ ਹੋਈ ਹੈ | ਅਜਿਹੇ ਮੌਕੇ ਸਾਊਥਾਲ ਦੇ ਟਿਊਡਰ ਰੋਜ਼ ਹਾਲ ਵਿਚ ...

ਪੂਰੀ ਖ਼ਬਰ »

ਸਕਾਟਲੈਂਡ ਦੇ ਪੱਛਮੀ ਆਇਲਜ਼ 'ਚ ਕੋਰੋਨਾ ਨਾਲ ਪਹਿਲੀ ਮੌਤ

ਲੈਸਟਰ (ਇੰਗਲੈਂਡ), 16 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਸਕਾਟਲੈਂਡ ਦੇ ਪੱਛਮੀ ਆਈਲਜ਼ ਖੇਤਰ ਵਿਚ ਕੋਵਿਡ ਨਾਲ ਸਬੰਧਿਤ ਪਹਿਲੀ ਮੌਤ ਹੋਈ ਹੈ ਜਿਥੇ ਹੁਣ ਤੱਕ ਬਚਾਅ ਸੀ ¢ ਜਾਣਕਾਰੀ ਅਨੁਸਾਰ ਪਤਾ ਲਗਦਿਆਂ ਸਾਰ ਸਿਹਤ ਵਿਭਾਗ ਦੀਆਂ ਟੀਮਾਂ ਚੌਕਸ ਹੋ ਗਈਆਂ ਹਨ¢ ਦੱਖਣੀ ...

ਪੂਰੀ ਖ਼ਬਰ »

ਸਿਆਟਲ ਵਿਚ ਸਮਾਜਸੇਵੀ ਸਿਵਰਾਜ ਡਾਬਰਾ ਦਾ ਸਵਾਗਤ

ਸਿਆਟਲ, 16 ਅਕਤੂਬਰ (ਗੁਰਚਰਨ ਸਿੰਘ ਢਿੱਲੋਂ)-ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਭਾਣਜੇ ਅਤੇ ਸਮਾਜ ਸੇਵੀ ਸਿਵਰਾਜ ਡਾਬਰਾ ਦਾ ਸਿਆਟਲ ਪਹੁੰਚਣ 'ਤੇ ਸੇਮ ਵਿਰਕ ਤੇ ਉਂਕਾਰ ਭੰਡਾਲ ਨੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਪਹੁੰਚੇ ਭਾਰਤੀ ਮੂਲ ਦੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX