ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)-ਜਿਵੇਂ ਘਰ ਦੇ ਭਾਗ ਬਨੇਰੇ ਤੋਂ ਨਜ਼ਰ ਆ ਜਾਂਦੇ ਹਨ, ਉਵੇਂ ਹੀ ਗੜ੍ਹਸ਼ੰਕਰ ਬਲਾਕ ਦੇ ਵਿਕਾਸ ਪੱਖੋਂ ਭਾਗ ਵੀ ਪੰਚਾਇਤ ਸਕੱਤਰਾਂ ਤੇ ਹੋਰ ਮੁਲਾਜ਼ਮਾਂ ਨਾਲ ਜੂਝ ਰਹੇ ਬੀ. ਡੀ. ਪੀ. ਓ. ਦਫ਼ਤਰ ਦੀ ਹਾਲਤ ਨੂੰ ਦੇਖ ਕੇ ਮਹਿਸੂਸ ਕੀਤੇ ਜਾ ਸਕਦੇ ਹਨ। ਪੱਕੇ ਬੀ. ਡੀ. ਪੀ. ਓ. ਤੇ ਪੰਚਾਇਤ ਸਕੱਤਰਾਂ ਸਮੇਤ ਹੋਰ ਮੁਲਾਜ਼ਮਾਂ ਦੀ ਵੱਡੀ ਘਾਟ ਨੇ ਬੀ. ਡੀ. ਪੀ. ਓ. ਦਫ਼ਤਰ ਗੜ੍ਹਸ਼ੰਕਰ ਦਾ ਦਿਵਾਲਾ ਕੱਢਿਆ ਹੋਇਆ ਹੈ ਤੇ ਰਹਿੰਦੀ ਖੂੰਹਦੀ ਕਸਰ ਸੱਤਾਧਾਰੀ ਧਿਰ ਦੀ ਆਪਸੀ ਦੌੜ ਤੇ ਖਹਿਬਾਜ਼ੀ ਨਾਲ ਪੂਰੀ ਹੋ ਰਹੀ ਹੈ। 145 ਪੰਚਾਇਤਾਂ ਵਾਲੇ ਬਲਾਕ ਗੜ੍ਹਸ਼ੰਕਰ 'ਚ ਤਾਇਨਾਤ ਬੀ. ਡੀ. ਪੀ. ਓ. ਦੀ ਕੁਝ ਸਮਾਂ ਪਹਿਲਾ ਬਦਲੀ ਹੋ ਗਈ ਸੀ ਤੇ ਇਸ ਸਮੇਂ ਮਾਹਿਲਪੁਰ ਵਿਖੇ ਤਾਇਨਾਤ ਬੀ. ਡੀ. ਪੀ. ਓ. ਪਾਸ ਗੜ੍ਹਸ਼ੰਕਰ ਦਾ ਵਾਧੂ ਚਾਰਜ ਹੈ। ਇਥੇ ਪੰਚਾਇਤ ਸਕੱਤਰਾਂ ਦੀਆਂ 28 ਅਸਾਮੀਆਂ 'ਚੋਂ ਕੇਵਲ 2 ਪੰਚਾਇਤ ਸਕੱਤਰ ਹੀ ਡਿਊਟੀ ਕਰ ਰਹੇ ਹਨ ਜਦ ਕਿ ਇਸ ਸਮੇਂ 26 ਪੰਚਾਇਤ ਸਕੱਤਰਾਂ ਦੀਆਂ ਅਸਾਮੀਆਂ ਖ਼ਾਲੀ ਹਨ। ਇਸੇ ਤਰ੍ਹਾਂ ਗਰਾਮ ਸੇਵਕਾਂ ਦੀਆਂ ਸਾਰੀਆਂ 10 ਅਸਾਮੀਆਂ ਖ਼ਾਲੀ ਹਨ। ਬਲਾਕ 'ਚ ਪੰਚਾਇਤ ਅਫ਼ਸਰ ਤੇ ਟੈਕਸ ਕਲੈਕਟਰ ਦੀ ਪੋਸਟ ਵੀ ਖ਼ਾਲੀ ਹੈ। ਇਸੇ ਤਰ੍ਹਾਂ ਸਟੈਨੋ, ਅਕਾਊਂਟ ਕਲਰਕ ਤੇ ਕਲਰਕ ਦੀਆਂ 1-1 ਪੋਸਟਾਂ ਖ਼ਾਲੀ ਹਨ, ਸਿਲਾਈ ਟੀਚਰ ਦੀਆਂ ਤਿੰਨੋਂ ਪੋਸਟਾਂ ਵੀ ਖ਼ਾਲੀ ਚਲੀਆਂ ਆ ਰਹੀ ਹਨ। ਬਲਾਕ ਵਿਚ ਪੰਚਾਇਤ ਸਕੱਤਰਾਂ ਤੇ ਗਰਾਮ ਸੇਵਕਾਂ ਦੀਆਂ ਸਾਰੀਆਂ ਪੋਸਟਾਂ ਖ਼ਾਲੀ ਹੋਣ ਕਾਰਨ ਬਲਾਕ ਦੇ ਸਰਪੰਚਾਂ ਨੂੰ ਵਿਕਾਸ ਨਾਲ ਸਬੰਧਿਤ ਕੰਮ ਕਰਵਾਉਣ ਵਿਚ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡਾਂ ਦੇ ਵਿਕਾਸ ਦੀ ਕੜ੍ਹੀ ਮੰਨੇ ਜਾਂਦੇ ਬੀ. ਡੀ. ਪੀ. ਓ. ਦਫ਼ਤਰ 'ਚ ਕਾਂਗਰਸ ਦੀਆਂ ਦੋ ਧਿਰਾਂ ਦੀ ਬਾਕੀ ਵਿਭਾਗਾਂ ਨਾਲੋਂ ਵਧੇਰੇ ਦਖ਼ਲ ਅੰਦਾਜ਼ੀ ਮੰਨੀ ਜਾ ਰਹੀ ਹੈ। ਪਿੰਡ ਦੇ ਵਿਕਾਸ ਕਾਰਜਾਂ ਦੇ ਉਦਘਾਟਨਾਂ ਤੇ ਹੋਰ ਕੰਮਾਂ ਨੂੰ ਲੈ ਕੇ ਦੋਵੇਂ ਧਿਰਾਂ ਦੇ ਦਬਾਅ ਦੇ ਚੱਲਦੇ ਹੋਏ ਬੀ. ਡੀ. ਪੀ. ਓ. ਦਫ਼ਤਰ ਦਾ ਮੌਜੂਦਾ ਸਟਾਫ਼ ਵੀ ਇਕ ਤਰ੍ਹਾਂ ਨਾਲ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ। ਕਾਂਗਰਸ ਸਰਕਾਰ ਨੂੰ ਸੱਤਾ 'ਚ ਆਏ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਜਾਣ ਤੋਂ ਬਾਅਦ ਵੀ ਬੀ. ਡੀ. ਪੀ. ਓ. ਦਫ਼ਤਰ ਵਿਚ ਲੋੜੀਂਦਾ ਸਟਾਫ਼ ਪੂਰਾ ਕਰਨ ਵਿਚ ਅਸਫਲ ਰਹੇ ਸੱਤਾਧਾਰੀ ਧਿਰ ਦੇ ਆਗੂਆਂ ਨੂੰ ਆਪਣੇ ਹੀ ਸਰਪੰਚਾਂ ਦੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਕਾਂਗਰਸੀਆਂ ਵਲੋਂ ਬਲਾਕ ਦੇ ਸਟਾਫ਼ 'ਤੇ ਰੋਹਬ ਅਤੇ ਸਰਪੰਚਾਂ 'ਤੇ ਡੋਰੇ ਪਾਏ ਜਾਣ ਦੀ ਪਿਛਲੇ ਸਮੇਂ ਤੋਂ ਚੱਲ ਰਹੀ ਕਵਾਇਦ ਦੇ ਚੱਲਦੇ ਹੋਏ ਜਿਥੇ ਸਰਪੰਚਾਂ ਦੇ ਸਮੇਂ ਸਿਰ ਵਿਕਾਸ ਦੇ ਕੰਮ ਨਾ ਹੋਣ ਕਾਰਨ ਹਾਲਤ ਪਾਣੀਓਂ ਪਤਲੀ ਹੋਈ ਪਈ ਹੈ, ਉਥੇ ਹੀ ਵਿਭਾਗ ਦੇ ਮੁਲਾਜ਼ਮ ਖ਼ਾਸ ਤੌਰ 'ਤੇ ਪੰਚਾਇਤ ਸਕੱਤਰ ਤੇ ਹੋਰ ਵੱਡੇ ਅਧਿਕਾਰੀ ਸਿਆਸੀ ਕਲੇਸ਼ ਦੇ ਚੱਲਦਿਆਂ ਗੜ੍ਹਸ਼ੰਕਰ 'ਚ ਤਾਇਨਾਤ ਹੋਣ ਤੋਂ ਕੰਨੀ ਕਤਰਾ ਰਹੇ।
ਹੁਸ਼ਿਆਰਪੁਰ, 22 ਅਕਤੂਬਰ (ਹਰਪ੍ਰੀਤ ਕੌਰ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਮਾਡਲ ਟਾਊਨ ਪੁਲਿਸ ਨੇ ਜ਼ਿਲ੍ਹਾ ਰੂਪਨਗਰ ਦੇ ਦੋ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ | ਪੁਲਿਸ ਕੋਲ ਕੀਤੀ ਸ਼ਿਕਾਇਤ 'ਚ ਸੁਰਿੰਦਰ ...
ਐਮਾਂ ਮਾਂਗਟ, 22 ਅਕਤੂਬਰ (ਗੁਰਾਇਆ)-ਪਿੰਡ ਹਿੰਮਤਪੁਰ ਵਿਖੇ ਯੂਨੀਅਨ ਬੈਂਕ ਆਫ਼ ਇੰਡੀਆ ਵਲੋਂ ਬੀ. ਸੀ. ਏ. ਪੁਆਇੰਟ ਵਿਕਰਾਗੀ ਕੇਂਦਰ ਏ. ਟੀ. ਐਮ. ਖੋਲਿ੍ਹਆ ਗਿਆ | ਰੱਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਕੀਰਤਨ ਕੀਤਾ ਗਿਆ | ਇਸ ਮੌਕੇ ਸਰਪੰਚ ਸੁਰਜੀਤ ...
ਚੱਬੇਵਾਲ, 22 ਅਕਤੂਬਰ (ਥਿਆੜਾ)-ਥਾਣਾ ਚੱਬੇਵਾਲ 'ਚ ਤਾਇਨਾਤ ਮਹਿਲਾ ਪੁਲਿਸ ਮੁਲਾਜ਼ਮ ਲਵਲੀ ਰਾਣੀ ਪਤਨੀ ਹਰਪਾਲ ਸਿੰਘ ਵਾਸੀ ਬੋਹਣ ਵਲੋਂ ਦਿੱਤੀ ਦਰਖਾਸਤ 'ਚ ਦੱਸਿਆ ਕਿ ਉਸ ਨੂੰ ਕੁਝ ਵਿਅਕਤੀਆਂ ਵਲੋਂ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਚੰਡੀਗੜ੍ਹ ਦੇ ਉੱਚ ਅਫ਼ਸਰਾਂ ...
ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਅਧਿਆਪਕਾਂ ਵਲੋਂ ਕੇਂਦਰੀ ਤਨਖ਼ਾਹ ਸਕੇਲਾਂ ਦੇ ਵਿਰੋਧ 'ਚ ਬਲਾਕ ਗੜ੍ਹਸ਼ੰਕਰ ਦੇ ਵੱਖ-ਵੱਖ ਸਕੂਲਾਂ 'ਚ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ | ...
ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ 'ਚ ਬੇਸ਼ੱਕ ਕੋਵਿਡ ਸਬੰਧੀ ਕੇਸ ਘੱਟ ਹੋ ਗਏ ਹਨ ਪਰ ਅਜੇ ਕੋਰੋਨਾ ਵਾਇਰਸ ਖ਼ਤਮ ਨਹੀਂ ਹੋਇਆ ਹੈ ਇਸ ਲਈ ਅਜੇ ਵੀ ਸਾਨੂੰ ਪੂਰੀ ਸਾਵਧਾਨੀ ਅਪਣਾਉਣ ਦੀ ਜ਼ਰੂਰਤ ਹੈ | ਉਹ ਜ਼ਿਲ੍ਹਾ ...
ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 129 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 5916 ਹੋ ਗਈ ਹੈ, ਜਦ ਕਿ 3 ਮਰੀਜ਼ਾਂ ਦੀ ਮੌਤ ਹੋਣ ਨਾਲ ਕੁਲ ਮੌਤਾਂ ਦੀ ਗਿਣਤੀ 201 ਹੋ ਗਈ ਹੈ | ...
ਟਾਂਡਾ ਉੜਮੁੜ, 22 ਅਕਤੂਬਰ (ਦੀਪਕ ਬਹਿਲ)-ਕਿਸਾਨਾਂ ਦੇ ਹੱਕ 'ਚ ਵਿਧਾਨ ਸਭਾ ਅੰਦਰ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਦੇ ਕਾਨੂੰਨ ਨੂੰ ਰੱਦ ਕਰ ਕੇ ਨਵਾਂ ਬਿੱਲ ਪੇਸ਼ ਕਰਕੇ ਪੰਜਾਬੀਆਂ ਦੀ ਏਕਤਾ ਦਾ ਸਬੂਤ ਦਿੱਤਾ ਹੈ ਜਿਸ ਨਾਲ ਕਿਸਾਨਾਂ ਨੂੰ ਵੱਡੀ ...
ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਨੇ ਸੰਜੀਵਨੀ ਹੀਿਲੰਗ ਹਰਬਜ਼ ਅਧੀਨ ਇਮਿਊਨਿਟੀ ਤੇ ਆਕਸੀਜਨ ਬੂਸਟਰ ਅਭਿਆਨ ਸੋਨਾਲੀਕਾ ਗਰੁੱਪ ਦੇ ਵਾਇਸ ਚੇਅਰਮੈਨ ਤੇ ਪੰਜਾਬ ਪਲੈਨਿੰਗ ਕਮਿਸ਼ਨ ਦੇ ਵਾਇਸ ਚੇਅਰਮੈਨ ਅੰਮਿ੍ਤ ਸਾਗਰ ਮਿੱਲ ਅਤੇ ਪ੍ਰਬੰਧ ...
ਨਵਾਂਸ਼ਹਿਰ, 22 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹੇ 'ਚ ਝੋਨੇ ਦੀ ਖ਼ਰੀਦ ਦਾ ਅੰਕੜਾ 2 ਲੱਖ ਮੀਟਿ੍ਕ ਟਨ ਤੋਂ ਪਾਰ ਹੋ ਗਿਆ ਹੈ ਤੇ ਹੁਣ ਤੱਕ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ 'ਚ 223479 ਮੀਟਿ੍ਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ...
ਬਲਾਚੌਰ, 22 ਅਕਤੂਬਰ (ਸ਼ਾਮ ਸੁੰਦਰ ਮੀਲੂ)-ਥਾਣਾ ਸਦਰ ਬਲਾਚੌਰ ਦੀ ਪੁਲਿਸ ਵਲੋਂ ਗਸ਼ਤ ਦੌਰਾਨ ਇਕ ਵਿਅਕਤੀ ਨੂੰ 170 ਨਸ਼ੀਲੀਆਂ ਗੋਲੀਆਂ ਸਮੇਤ ਫੜਨ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਐੱਸ. ਆਈ. ਜਰਨੈਲ ਸਿੰਘ ਨੇ ਦੱਸਿਆ ਕਿ ਚੁਸ਼ਮਾ ਨੇੜੇ ਚਣਕੋਈ ਲਾਗੇ ਏ. ਐੱਸ. ਆਈ. ...
ਸੰਧਵਾਂ, 22 ਅਕਤੂਬਰ (ਪ੍ਰੇਮੀ ਸੰਧਵਾਂ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਖੁੱਲ੍ਹੇ ਸਰਕਾਰੀ ਸਕੂਲਾਂ 'ਚ ਪਹਿਲੇ ਦਿਨ ਵਿਦਿਆਰਥੀਆਂ ਦੀ ਹਾਜ਼ਰੀ ਬਹੁਤ ਘੱਟ ਸੀ ਤੇ ਸਕੂਲਾਂ 'ਚ ਸਟਾਫ਼ ਪੂਰਾ ਸੀ | ਇਸ ਸਬੰਧੀ ਸ੍ਰੀ ...
ਨਵਾਂਸ਼ਹਿਰ, 22 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਨੇ 'ਸਮਾਰਟ ਵਿਲੇਜ' ਪ੍ਰੋਗਰਾਮ ਦੇ ਦੂਜੇ ਪੜਾਅ ਤਹਿਤ ਔੜ ਬਲਾਕ ਦੇ ਪਿੰਡਾਂ 'ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ...
ਬਲਾਚੌਰ, 22 ਅਕਤੂਬਰ (ਸ਼ਾਮ ਸੁੰਦਰ ਮੀਲੂ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਤਹਿਸੀਲ ਪ੍ਰਧਾਨ ਤਜਿੰਦਰ ਸਿੰਘ ਜੋਤ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ ਮਾਰੂ ਜਾਣ ਦੀ ਨਿਖੇਧੀ ...
ਚੱਬੇਵਾਲ, 22 ਅਕਤੂਬਰ (ਥਿਆੜਾ)-ਥਾਣਾ ਚੱਬੇਵਾਲ ਦੀ ਪੁਲਿਸ ਵਲੋਂ ਕੁੱਟਮਾਰ ਦੇ ਦੋਸ਼ 'ਚ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਲਾਲ ਚੰਦ ਪੁੱਤਰ ਗਿਆਨ ਚੰਦ ਵਾਸੀ ਚਿੱਤੋਂ ਥਾਣਾ ਚੱਬੇਵਾਲ ਨੇ ਦੱਸਿਆ ਉਹ ਆਪਣੇ ਭਤੀਜੇ ...
ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ)-ਲੇਬਰ ਪਾਰਟੀ ਵਲੋਂ ਰਾਸ਼ਨ ਡੀਪੂਆਂ 'ਤੇ ਨੈਸ਼ਨਲ ਫੂਡ ਸਕਿਉਰਿਟੀ ਐਕਟ 2013 ਦੇ ਅਧੀਨ ਦਿੱਤੇ ਜਾ ਰਹੇ ਪ੍ਰਤੀ ਪਰਿਵਾਰ 5-5 ਕਿੱਲੋ ਘਟਿਆ ਛੋਲੇ ਤੇ ਫੂਡ ਸੇਫ਼ਟੀ ਐਾਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆ ਦੇ ਸਾਰੇ ਨਿਯਮ ਤਾਕ ...
ਮਾਹਿਲਪੁਰ, 22 ਅਕਤੂਬਰ (ਰਜਿੰਦਰ ਸਿੰਘ)-ਬੀ. ਪੀ. ਈ. ਓ. ਦਫ਼ਤਰ ਮਾਹਿਲਪੁਰ ਅੱਗੇ ਗੌਰਮਿੰਟ ਟੀਚਰ ਯੂਨੀਅਨ ਮਾਹਿਲਪੁਰ ਵਲੋਂ ਬਲਾਕ ਪ੍ਰਧਾਨ ਸਤਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਿੱਖਿਆ ਸਕੱਤਰ ਵਲੋਂ ਅਧਿਆਪਕਾਂ ਦੇ ਤਨਖ਼ਾਹ ਸਕੇਲ ਘਟਾਉਣ ਸਬੰਧੀ ਜਾਰੀ ਕੀਤੇ ਗਏ ...
ਹੁਸ਼ਿਆਰਪੁਰ, 22 ਅਕਤੂਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਸਿਟੀ ਪੁਲਿਸ ਨੇ ਧੋਬੀਘਾਟ ਦੇ ਨਜ਼ਦੀਕ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਇਕ ਸਕੂਟਰੀ ਨੂੰ ਰੋਕ ਕੇ ਜਦੋਂ ...
ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਬਤੌਰ ਪਾਣੀਆਂ ਦੇ ਰਾਖੇ ਜਾਣੇ ਜਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਕਿਸਾਨੀ ਦੇ ਰਾਖੇ ਵਜੋਂ ਵੀ ਕਿਸਾਨਾਂ ਵਲੋਂ ਸਵੀਕਾਰੇ ਗਏ ਹਨ ਪਰ ਸਾਡੇ ਮੁੱਖ ਮੰਤਰੀ ਹਰ ਗਰੀਬ, ਮਜ਼ਲੂਮ, ਕਿਸਾਨਾਂ ਤੇ ਦਲਿਤ ...
ਨਵਾਂਸ਼ਹਿਰ, 22 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਭਾਜਪਾ ਵਲੋਂ ਦਲਿਤ ਵਿਦਿਆਰਥੀਆਂ ਦੇ ਹੱਕਾਂ 'ਚ ਕੱਢੀ ਗਈ ਯਾਤਰਾ ਨੂੰ ਡਰਾਮਾ ਕਰਾਰ ਦਿੱਤਾ ਤੇ ਕਿਹਾ ਕਿ ਭਾਜਪਾ ਸਰਕਾਰਾਂ ਦੀਆਂ ਨੀਤੀਆਂ ਹਮੇਸ਼ਾ ਦਲਿਤ ...
ਨਵਾਂਸ਼ਹਿਰ, 22 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)-ਕਿਰਤੀ ਕਿਸਾਨ ਯੂਨੀਅਨ ਵਲੋਂ 26 ਅਕਤੂਬਰ ਨੂੰ ਦੁਸਹਿਰਾ ਗਰਾਊਾਡ ਰਾਹੋਂ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਿਸਾਨ ਕਾਨਫ਼ਰੰਸ ਕੀਤੀ ਜਾ ...
ਨਵਾਂਸ਼ਹਿਰ, 22 ਅਕਤੂਬਰ (ਗੁਰਬਖਸ਼ ਸਿੰਘ ਮਹੇ, ਬਲਕਾਰ ਸਿੰਘ ਭੂਤਾਂ)-ਅੱਜ ਨਵਾਂਸ਼ਹਿਰ ਵਿਖੇ ਕਿਸਾਨਾਂ ਨੇ ਡਾ: ਅੰਬੇਡਕਰ ਦੇ ਬੱੁਤ ਨੂੰ ਫੱੁਲਾਂ ਦਾ ਹਾਰ ਪਾਉਣ ਦਾ ਯਤਨ ਕਰਨ ਵਾਲੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਜੀਵਨ ਕੁਮਾਰ ਨੂੰ ਕਿਸਾਨਾਂ ਨੇ ਖਿੱਚ ਕੇ ...
ਚੌਲਾਂਗ, 22 ਅਕਤੂਬਰ (ਸੁਖਦੇਵ ਸਿੰਘ)-ਚੌਲਾਂਗ ਪੀ. ਐਨ. ਬੀ. ਬੈਂਕ ਦੇ ਗਾਹਕ ਦਾ ਏ. ਟੀ. ਐਮ. ਬਦਲ ਕੇ 80 ਹਜ਼ਾਰ ਰੁਪਏ ਠੱਗਣ ਦਾ ਸਮਾਚਾਰ ਮਿਲਿਆ | ਜਾਣਕਾਰੀ ਅਨੁਸਾਰ ਸੁਖਵਿੰਦਰ ਕੌਰ ਪਤਨੀ ਰਾਮ ਮੂਰਤੀ ਵਾਸੀ ਚੌਲਾਂਗ ਪਿੰਡ ਜ਼ਿਲ੍ਹਾ ਜਲੰਧਰ ਜਿਸ ਦਾ ਪਤੀ ਏ. ਟੀ. ਐਮ. ਲੈ ਕੇ ...
ਨੰਗਲ ਬਿਹਾਲਾਂ, 22 ਅਕਤੂਬਰ (ਵਿਨੋਦ ਮਹਾਜਨ)-ਬੀਤੇ ਦਿਨ ਪਿੰਡ ਦੌਲੋਵਾਲ ਵਿਖੇ ਆਪਣੀ ਪਤਨੀ ਨੂੰ ਕਤਲ ਕਰ ਕੇ ਮੁਕੇਰੀਆਂ ਹਾਈਡਲ ਨਹਿਰ 'ਚ ਛਾਲ ਮਾਰਨ ਦਾ ਡਰਾਮਾ ਕਰਨ ਵਾਲੇ ਰਜਿੰਦਰ ਸਿੰਘ ਨੂੰ ਅੱਜ ਪਿੰਡ ਵਾਸੀਆਂ ਨੇ ਨਹਿਰ ਦੇ ਕਿਨਾਰੇ ਤੋਂ ਕਾਬੂ ਕਰ ਕੇ ਦਸੂਹਾ ...
ਮਾਹਿਲਪੁਰ, 22 ਅਕਤੂਬਰ (ਦੀਪਕ ਅਗਨੀਹੋਤਰੀ)-ਨਵਾਂਸ਼ਹਿਰ ਪੁਲਿਸ ਮੁਖੀ ਵਲੋਂ ਪਿਛਲੇ ਦਿਨੀਂ ਪੱਤਰਕਾਰ ਵਾਰਤਾ ਦੌਰਾਨ ਇਕ ਵੱਡੇ ਚੋਰ ਗਰੋਹ ਨੂੰ ਫੜਨ ਦਾ ਦਾਅਵਾ ਕਰਨ ਤੇ ਚੋਰੀ ਦੀਆਂ ਵੱਡੀਆਂ ਵਾਰਦਾਤਾਂ ਦੇ ਹੋਏ ਖ਼ੁਲਾਸੇ ਦੌਰਾਨ ਮਾਹਿਲਪੁਰ ਸ਼ਹਿਰ ਦੇ ਇਕ ਚੋਰ ...
ਟਾਂਡਾ ਉੜਮੁੜ, 22 ਅਕਤੂਬਰ (ਗੁਰਾਇਆ, ਭਗਵਾਨ ਸਿੰਘ ਸੈਣੀ)-ਐਸ. ਐਸ. ਪੀ. ਹੁਸ਼ਿਆਰਪੁਰ ਨੂੰ ਪਿੰਡ ਮੂਨਕ ਕਲਾਂ ਦੇ ਵਾਸੀ ਗੁਰਬਚਨ ਸਿੰਘ ਦੀ ਸ਼ਿਕਾਇਤ 'ਤੇ ਤਫ਼ਤੀਸ਼ ਕਰਨ ਉਪਰੰਤ ਸੁਖਦੇਵ ਸਿੰਘ ਉਰਫ਼ ਸੋਨੂੰ 'ਤੇ ਥਾਣਾ ਟਾਂਡਾ ਵਿਖੇ ਧੋਖਾਧੜੀ ਤੇ ਹੋਰ ਅਪਰਾਧਿਕ ...
ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਅੱਜ ਬਾਅਦ ਦੁਪਹਿਰ ਸਥਾਨਕ ਭਰਵਾਈ ਰੋਡ 'ਤੇ ਸਥਿਤ ਮੁਹੱਲਾ ਭਵਾਨੀ ਨਗਰ 'ਚ ਇਕ ਬਰੋਜ਼ਾ ਫ਼ੈਕਟਰੀ 'ਚ ਅਚਾਨਕ ਅੱਗ ਲੱਗ ਗਈ | ਅੱਗ 'ਤੇ ਫਾਇਰਬਿ੍ਗੇਡ ਕਰਮਚਾਰੀਆਂ ਨੇ ਬੜੀ ਮੁਸ਼ੱਕਤ ਤੋਂ ਬਾਅਦ ਕਾਬੂ ...
ਹੁਸ਼ਿਆਰਪੁਰ, 22 ਅਕਤੂਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਹੁਸ਼ਿਆਰਪੁਰ ਨੂੰ ਆਦਰਸ਼ ਸ਼ਹਿਰ ਦੇ ਦੌਰ 'ਤੇ ਵਿਕਸਿਤ ਕਰਨ ਲਈ ਜਿਥੇ ਹਰ ਬੁਨਿਆਦੀ ਸੁਵਿਧਾ ਉਪਲਬੱਧ ਕਰਵਾਉਣ ਦੇ ਨਾਲ-ਨਾਲ ਕਈ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ | ਇਹ ਵਿਚਾਰ ਉਦਯੋਗ ਤੇ ਵਣਜ ...
ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ)-ਐਨ. ਆਰ. ਆਈ. ਕਮਿਸ਼ਨ ਪੰਜਾਬ ਦੇ ਮੈਂਬਰ ਤੇ ਸਾਬਕਾ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਦਲਜੀਤ ਸਿੰਘ ਸਹੋਤਾ ਨੇ ਮੁੱਖ ਮੰਤਰੀ ਕੈਪ: ਅਮਰਿੰਦਰ ਸਿੰਘ ਵਲੋਂ ਪੰਜਾਬ ਵਿਧਾਨ ਸਭਾ 'ਚ ਕੇਂਦਰ ਦੀ ਭਾਜਪਾ ਸਰਕਾਰ ...
ਤਲਵਾੜਾ, 22 ਅਕਤੂਬਰ (ਮਹਿਤਾ)-ਦਾਤਾਰਪੁਰ ਮੇਨ ਬਾਜ਼ਾਰ ਵਿਖੇ 176ਵੇਂ ਦੁਸਹਿਰਾ ਉਤਸਵ 'ਤੇ ਭਗਵਾਨ ਸ੍ਰੀ ਰਾਮ ਚੰਦਰ ਦੇ ਵਿਆਹ 'ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਕੋਰੋਨਾ ਦੇ ਹੁੰਦੇ ਹੋਏ ਸ਼ੋਭਾ ਯਾਤਰਾ 'ਚ ਗਣਪਤੀ ਮਹਾਰਾਜ ਸ਼ਿਵ ਸ਼ੰਕਰ ਤੇ ਮਾਤਾ ਦੁਰਗਾ ਦਾ ਝਾਕੀ ...
ਭੰਗਾਲਾ, 22 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਭੰਗਾਲਾ ਦੇ ਨਜ਼ਦੀਕ ਪੈਂਦੇ ਪਿੰਡ ਰੰਗਾ ਮੋੜ ਦੀ ਕਾਲੋਨੀ ਜੋ ਕਿ ਨੈਸ਼ਨਲ ਹਾਈਵੇ 'ਤੇ ਸਥਿਤ ਹੈ, ਉਸ ਕਾਲੋਨੀ ਦੀਆਂ ਨਾਲੀਆਂ ਦੇ ਪਾਣੀ ਦਾ ਕੋਈ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਸਾਰਾ ਪਾਣੀ ਦੁਕਾਨਾਂ ਤੇ ਸੜਕ 'ਤੇ ਆ ...
ਦਸੂਹਾ, 22 ਅਕਤੂਬਰ (ਭੁੱਲਰ)-ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਗੁਰਦੁਆਰਾ ਸਾਹਿਬ ਦੀ ਚੱਲ ਰਹੀ ਕਾਰ ਸੇਵਾ ਲਈ ਡਿਪਟੀ ਕਲੈਕਟਰ ਸਿੰਚਾਈ ਵਿਭਾਗ ਪੰਜਾਬ ਅਮਨਪ੍ਰੀਤ ਸਿੰਘ ਅਮਨਾ ਵਲੋਂ ਫਰਿਜ ਭੇਟ ਕੀਤੀ ਗਈ | ਇਸ ਮੌਕੇ ਕਾਰ ਸੇਵਾ ਵਾਲੇ ਬਾਬਾ ਜਸਵੀਰ ਸਿੰਘ ...
ਅੱਡਾ ਸਰਾਂ, 22 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਪੀਰ ਬਾਬਾ ਕੱਲੂ ਸ਼ਾਹ ਜੀ ਪ੍ਰਬੰਧਕ ਕਮੇਟੀ ਤੇ ਯੰਗ ਸਪੋਰਟਸ ਕਲੱਬ ਨੈਣੋਵਾਲ ਵੈਦ ਵਲੋਂ ਕਰਵਾਇਆ ਸਾਲਾਨਾ ਪੰਜਵਾਂ ਕਿ੍ਕਟ ਟੂਰਨਾਮੈਂਟ ਸੰਤ ਜਵਾਹਰ ਦਾਸ ਸਪੋਰਟਸ ਕਲੱਬ ਬਡਾਲਾ ਦੇ ਨਾਂਅ ਰਿਹਾ | ਕਮੇਟੀ ਤੇ ਕਲੱਬ ...
ਦਸੂਹਾ, 22 ਅਕਤੂਬਰ (ਭੁੱਲਰ)-ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਭੁੱਲਾ ਸਿੰਘ ਰਾਣਾ ਵਲੋਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਵਲੋਂ ਨਿਭਾਈਆਂ ਯਾਰੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ...
ਮੁਕੇਰੀਆਂ, 22 ਅਕਤੂਬਰ (ਰਾਮਗੜ੍ਹੀਆ)-ਮੁਕੇਰੀਆਂ ਖੇਤਰ 'ਚ ਖ਼ਾਸ ਕਰਕੇ ਬੇਟ ਖੇਤਰ ਦੇ ਲੋਕ ਪ੍ਰਦੂਸ਼ਿਤ ਪਾਣੀ ਪੀਣ ਕਾਰਨ ਚਰਮ ਰੋਗ ਨਾਲ ਪੀੜਤ ਹੋ ਰਹੇ ਹਨ | ਇਸ ਸਮੇਂ ਹਰੇਕ ਉਮਰ ਦੇ ਲੋਕ ਇਸ ਬਿਮਾਰੀ ਤੋਂ ਪ੍ਰੇਸ਼ਾਨ ਹਨ ਤੇ ਲੋਕਾਂ ਨੂੰ ਚਰਮ ਰੋਗ ਕਾਰਨ ਆਪਣਾ ਇਲਾਜ ...
ਮੁਕੇਰੀਆਂ, 22 ਅਕਤੂਬਰ (ਰਾਮਗੜ੍ਹੀਆ)-ਪੰਜਾਬ ਸਰਕਾਰ ਵਲੋਂ ਖੇਤੀਬਾੜੀ ਕਾਲੇ ਕਾਨੂੰਨ ਦੇ ਵਿਰੋਧ 'ਚ ਵਿਧਾਨ ਸਭਾ ਵਿਚ ਕਿਸਾਨ ਪੱਖੀ ਬਿੱਲ ਨੂੰ ਲਿਆ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਦੇ ਅੰਨਦਾਤੇ ਕਿਸਾਨ ਦਾ ...
ਮਾਹਿਲਪੁਰ, 22 ਅਕਤੂਬਰ (ਦੀਪਕ ਅਗਨੀਹੋਤਰੀ)-ਬਲਾਕ ਮਾਹਿਲਪੁਰ ਅਧੀਨ ਪੈਂਦੀਆਂ 7 ਦੇ ਕਰੀਬ ਸਰਕਾਰੀ ਮੰਡੀਆਂ 'ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਕਿਸਾਨਾਂ ਨੂੰ ਮੰਡੀਆਂ 'ਚ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ | ਝੋਨੇ ਦੀ ਤੁਲਾਈ 'ਚ ਸ਼ਰੇਆਮ ਇਕ ਕਿੱਲੋ ਦੇ ਵੱਧ ...
ਮਾਹਿਲਪੁਰ, 22 ਅਕਤੂਬਰ (ਰਜਿੰਦਰ ਸਿੰਘ)-ਉਪ ਮੰਡਲ ਅਫ਼ਸਰ ਪੀ. ਐਸ. ਪੀ. ਸੀ. ਐਲ. ਮਾਹਿਲਪੁਰ ਦੇ ਇੰਜ: ਸੁਭਾਸ਼ ਚੰਦਰ ਠੇਠਰ ਦੀ ਪ੍ਰਾਪਤ ਸੂਚਨਾ ਅਨੁਸਾਰ ਆਈ. ਪੀ. ਡੀ. ਐਸ. ਸਕੀਮ ਅਧੀਨ ਪੀ. ਪੀ. ਇੰਡਸਟਰੀ ਵਲੋਂ ਬਿਜਲੀ ਲਾਇਨਾਂ ਨੂੰ ਐਗਮਟ ਕਰਨ ਤੇ ਟਰਾਂਸਫਾਰਮਰ ਰੱਖਣ ਕਰ ...
ਹੁਸ਼ਿਆਰਪੁਰ, 22 ਅਕਤੂਬਰ (ਹਰਪ੍ਰੀਤ ਕੌਰ)-ਊਨਾ ਰੋਡ 'ਤੇ ਜੈਨ ਡੇ ਬੋਰਡਿੰਗ ਸਕੂਲ ਦੇ ਨਜ਼ਦੀਕ ਮੋਟਰ ਸਾਈਕਲ ਸਵਾਰ ਅਣਪਛਾਤੇ ਨੌਜਵਾਨ ਇਕ ਔਰਤ ਦੇ ਗਲੇ 'ਚੋਂ ਸੋਨੇ ਦੀ ਚੈਨੀ ਝਪਟ ਕੇ ਫ਼ਰਾਰ ਹੋ ਗਏ | ਅਨੁ ਸ਼ਰਮਾ ਵਾਸੀ ਬਜਵਾੜਾ ਕਲਾਂ ਨੇ ਦੱਸਿਆ ਕਿ ਬੀਤੀ ਸ਼ਾਮ ਉਹ ...
ਚੌਲਾਂਗ, 22 ਅਕਤੂਬਰ (ਸੁਖਦੇਵ ਸਿੰਘ)-ਦੋਆਬਾ ਕਿਸਾਨ ਕਮੇਟੀ ਵਲੋਂ ਅਣਮਿਥੇ ਸਮੇ ਲਈ ਚੌਲਾਂਗ ਟੋਲ ਪਲਾਜ਼ੇ 'ਤੇ ਧਰਨਾਂ 18ਵੇਂ ਦਿਨ ਵੀ ਜਾਰੀ ਰਿਹਾ | ਇਸ ਸਬੰਧੀ ਜੰਗਵੀਰ ਸਿੰਘ ਨੇ ਦੱਸਿਆ ਕਿ ਖੇਤੀ ਕਾਨੰੂਨਾਂ ਨੂੰ ਜਿਨ੍ਹਾਂ ਚਿਰ ਰੱਦ ਨਹੀਂ ਕੀਤਾ ਜਾਂਦਾ ਉਨ੍ਹਾਂ ਚਿਰ ...
ਗੜ੍ਹਦੀਵਾਲਾ, 22 ਅਕਤੂਬਰ (ਚੱਗਰ)-ਗੰਨਾ ਸੰਘਰਸ਼ ਕਮੇਟੀ ਏ. ਬੀ. ਸ਼ੂਗਰ ਮਿੱਲ ਰੰਧਾਵਾ ਦੇ ਅਹੁਦੇਦਾਰ ਤੇ ਇਲਾਕੇ ਦੇ ਸਮੂਹ ਕਿਸਾਨਾਂ ਵਲੋਂ ਮਾਨਗੜ੍ਹ ਟੋਲ ਪਲਾਜ਼ੇ 'ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੌਰਾਨ 12ਵੇਂ ਦਿਨ ਵੀ ਕੇਂਦਰ ਸਰਕਾਰ ਦੀ ਨਿਖੇਧੀ ...
ਤਲਵਾੜਾ, 22 ਅਕਤੂਬਰ (ਰਾਜੀਵ ਓਸ਼ੋ)-ਬਲਾਕ ਤਲਵਾੜਾ ਦੇ ਪਹਾੜੀ ਪਿੰਡ ਭਟੇੜ, ਪੱਲੀ, ਟੋਹਲੂ, ਰੋਰੂ ਪੱਤੀ, ਪਲੀਰੀ, ਪੋਹਾਰੀ, ਲੱਬਰ, ਲਗ, ਰਜਵਾਲ, ਨੌਰੰਗਪੁਰ, ਬੇਡਿੰਗ ਸਮੇਤ ਅਨੇਕਾਂ ਪਿੰਡਾਂ 'ਚ ਇੰਟਰਨੈੱਟ ਸੇਵਾਵਾਂ ਬਦਤਰ ਹਨ | ਬਲਾਕ ਤਲਵਾੜਾ ਦੇ ਪਹਾੜੀ ਤੇ ਨੀਮ ਪਹਾੜੀ ...
ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ)-ਵਿਆਹੁਤਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਨੇ ਕਥਿਤ ਦੋਸ਼ੀ ਪਤੀ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਸ਼ੇਰਗੜ੍ਹ ਦੀ ਵਾਸੀ ਨੇਹਾ ਸੋਨਿਕਾ ਨੇ ਪੁਲਿਸ ਕੋਲ ਦਰਜ ਕਰਵਾਈ ...
ਨੰਗਲ ਬਿਹਾਲਾਂ, 22 ਅਕਤੂਬਰ (ਵਿਨੋਦ ਮਹਾਜਨ)-ਅਖਿਲ ਭਾਰਤੀ ਮਹਾਜਨ ਭਗੇਤਰਾ ਬਿਰਾਦਰੀ ਦੀ ਸਾਲਾਨਾ ਮੇਲ ਜੋ ਕਿ ਜੰਮੂ-ਕਸ਼ਮੀਰ ਦੀ ਤਹਿਸੀਲ ਅਰਣੀਆ ਦੇ ਪਿੰਡ ਚੰਗਿਆਂ ਵਿਖੇ ਦੁਸਹਿਰੇ ਵਾਲੇ ਦਿਨ ਆਯੋਜਿਤ ਹੁੰਦਾ ਹੈ, ਇਸ ਸਾਲ ਰੱਦ ਕੀਤਾ ਗਿਆ ਹੈ | ਇਸ ਸਬੰਧੀ ਬਰਾਦਰੀ ...
ਮੁਕੇਰੀਆਂ, 22 ਅਕਤੂਬਰ (ਰਾਮਗੜ੍ਹੀਆ)-ਪੰਜਾਬ ਦਾ ਅੰਨਦਾਤਾ ਕੇਂਦਰ ਵਲੋਂ ਬਣਾਏ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਪਿਛਲੇ ਕਰੀਬ ਇਕ ਮਹੀਨੇ ਤੋਂ ਆਪਣੇ ਘਰ-ਬਾਰ ਛੱਡ ਕੇ ਰੋਸ ਧਰਨੇ ਦੇ ਰਿਹਾ ਹੈ, ਪਰ ਦੂਜੇ ਪਾਸੇ ਇਸ ਅੰਨਦਾਤੇ ਦਾ ਪਰਿਵਾਰ ਦਾਣਾ ਮੰਡੀਆਂ ਵਿਚ ...
ਹੁਸ਼ਿਆਰਪੁਰ, 22 ਅਕਤੂਬਰ (ਹਰਪ੍ਰੀਤ ਕੌਰ)-ਜ਼ਿਲ੍ਹੇ ਦੇ ਪਿੰਡ ਪੰਜੌੜਾ ਦਾ ਕਿਸਾਨ ਹਰਜੀਤ ਸਿੰਘ 21 ਏਕੜ 'ਚ ਬਿਨ੍ਹਾਂ ਪਰਾਲੀ ਨੂੰ ਅੱਗ ਲਗਾਏ ਝੋਨੇ ਤੇ ਕਣਕ ਦੀ ਖੇਤੀ ਕਰਦਾ ਹੈ | ਰੱਬੀ 2018 ਦੌਰਾਨ ਉਸ ਨੇ ਸੁਪਰ ਐਸ. ਐਮ. ਐਸ. ਕੰਬਾਇਨ ਨਾਲ ਝੋਨੇ ਦੀ ਕਟਾਈ ਤੋਂ ਬਾਅਦ ਹੈਪੀ ...
ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)-ਕੁਲ ਹਿੰਦ ਕਿਸਾਨ ਸਭਾ ਦੇ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਤੇ ਬਿਜਲੀ ਸੋਧ ਬਿੱਲ 2020 ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਰੋਡ 'ਤੇ ਪਿੰਡ ਪਨਾਮ ...
ਚੱਬੇਵਾਲ, 22 ਅਕਤੂਬਰ (ਥਿਆੜਾ)-ਕਿਸਾਨ ਜਥੇਬੰਦੀਆਂ ਦੀ ਸਾਂਝੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਉਲੀਕੇ ਪ©ੋਗਰਾਮ ਤਹਿਤ ਨੰਗਲ ਸ਼ਹੀਦਾਂ ਟੋਲ ਪਲਾਜ਼ਾ 'ਤੇ ਦਿਨ-ਰਾਤ ਚੱਲ ਰਹੇ ਕਿਸਾਨਾਂ ਦੇ ਧਰਨੇ ਦੇ 11ਵੇਂ ਦਿਨ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਦੇ ਅੜਵਾਈ ਵਾਲੇ ...
ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ)-ਦਲਿਤ ਵਰਗ ਦੇ ਮੁੱਦਿਆਂ ਨੂੰ ਲੈ ਕੇ ਭਾਜਪਾ ਵਲੋਂ ਜਲੰਧਰ ਤੋਂ ਚੰਡੀਗੜ੍ਹ ਤੱਕ ਕੱਢੀ ਜਾ ਰਹੀ 'ਦਲਿਤ ਇਨਸਾਫ਼ ਯਾਤਰਾ' 'ਚ ਸ਼ਾਮਿਲ ਹੋਣ ਲਈ ਹੁਸ਼ਿਆਰਪੁਰ ਤੋਂ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਤੇ ...
ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ)-ਭਾਈ ਘਨੱ੍ਹਈਆ ਜੀ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਜਗਮੀਤ ਸਿੰਘ ਸੇਠੀ ਦੀ ਅਗਵਾਈ 'ਚ ਮੈਂਬਰਾਂ ਦੇ ਸਹਿਯੋਗ ਨਾਲ ਬੇਸਹਾਰਾ ਲੜਕੀ ਦੇ ਵਿਆਹ ਲਈ ਰਾਸ਼ਨ ਸਮੱਗਰੀ ਤੇ ਹੋਰ ਸਾਮਾਨ ਭੇਟ ਕੀਤਾ ਗਿਆ | ਇਸ ਮੌਕੇ ...
ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)-ਕੇਂਦਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਇਥੇ ਅਕਾਲੀ ਆਗੂਆਂ ਹਰਜੀਤ ਸਿੰਘ ਭਾਤਪੁਰ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਬੂਟਾ ਸਿੰਘ ਅਲੀਪੁਰ ਵਲੋਂ ਸਾਥੀਆਂ ਸਮੇਤ ਸ਼ਹਿਰ 'ਚ ਹੁਸ਼ਿਆਰਪੁਰ ਰੋਡ 'ਤੇ ...
ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਥਾਨਕ ਡਗਾਣਾ ਰੋਡ ਦੀ ਬੇਹੱਦ ਖਸਤਾ ਹੋ ਚੁੱਕੀ ਹਾਲਤ ਨੂੰ ਲੈ ਕੇ ਸਮਾਜ ਸੇਵੀ ਸੰਜੇ ਸ਼ਰਮਾ ਦੀ ਅਗਵਾਈ 'ਚ ਲੋਕਾਂ ਵਲੋਂ ਮੁਹੱਲਾ ਦਸਮੇਸ਼ ਨਗਰ ਵਿਖੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ...
ਨਸਰਾਲਾ, 22 ਅਕਤੂਬਰ (ਸਤਵੰਤ ਸਿੰਘ ਥਿਆੜਾ)-ਐਨ. ਆਰ. ਆਈ. ਵੀਰਾਂ ਤੇ ਸਮੂਹ ਪਿੰਡ ਵਾਸੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਨਸਰਾਲਾ ਦੀਆਂ ਤਰੱਕੀਆਂ ਨੂੰ ਚਾਰ ਚੰਨ ਲਾਉਣ ਵਾਲੇ ਸਮੂਹ ਸਕੂਲ ਸਟਾਫ਼ ਦਾ ਵਿਸ਼ੇਸ਼ ਸਨਮਾਨ ਸੰਤ ਬਾਬਾ ਹਰਚਰਨ ...
ਅੱਡਾ ਸਰਾਂ, 22 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਨਜ਼ਦੀਕੀ ਪਿੰਡ ਦਰੀਆ 'ਚ ਕਰਵਾਇਆ ਗਿਆ ਹੁਸ਼ਿਆਰਪੁਰ ਵਾਲੀਬਾਲ ਲੀਗ ਦਾ ਚੌਥਾ ਟੂਰਨਾਮੈਂਟ ਕੰਧਾਲਾ ਜੱਟਾ ਦੇ ਨਾਂਅ ਰਿਹਾ | ਪ੍ਰਬੰਧਕ ਸਰਪੰਚ ਐਡਵੋਕੇਟ ਦਮਨਦੀਪ ਸਿੰਘ ਬਿੱਲਾ ਦੀ ਅਗਵਾਈ 'ਚ ਕਰਵਾਏ ਜ਼ਿਲ੍ਹਾ ...
ਹੁਸ਼ਿਆਰਪੁਰ, 22 ਅਕਤੂਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਖੇਤੀਬਾੜੀ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ 6 ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਪ੍ਰਚਾਰ ਵੈਨਾਂ ...
ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਪ੍ਰਧਾਨ ਸਦਰ ਸਤਨਾਮ ਸਿੰਘ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿਤ ਹੋਏ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ...
ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਤੇ ਬਿਜਲੀ ਬਿੱਲ ਅਪ੍ਰੈਲ 2020 ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਲਾਚੋਵਾਲ ਟੋਲ ਪਲਾਜ਼ੇ 'ਤੇ ਦੋਆਬਾ ਵਾਤਾਵਰਨ ਸੰਘਰਸ਼ ਕਮੇਟੀ ਤੋਂ ਗੁਰਦੀਪ ਸਿੰਘ ...
ਮਾਹਿਲਪੁਰ, 22 ਅਕਤੂਬਰ (ਦੀਪਕ ਅਗਨੀਹੋਤਰੀ)-ਆਲ ਇੰਡੀਆ ਜੱਟ ਮਹਾਂ ਸਭਾ ਤੇ ਯੂਥ ਕਾਂਗਰਸ ਦੇ ਆਗੂਆਂ ਨੇ ਸਾਬਕਾ ਪ੍ਰਧਾਨ ਬਲਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ 'ਚ ਮੋਦੀ ਸਰਕਾਰ ਦਾ ਪੁਤਲਾ ...
ਦਸੂਹਾ, 22 ਅਕਤੂਬਰ (ਭੁੱਲਰ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਬੀ ਕਾਮ ਸਮੈਸਟਰ ਛੇਵਾਂ ਦੇ ਨਤੀਜਿਆਂ 'ਚ ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਿ੍ੰਸੀਪਲ ਡਾ: ਅਮਰਦੀਪ ਗੁਪਤਾ ਨੇ ਦੱਸਿਆ ਕਿ ਅਰਸ਼ਦੀਪ ...
ਐਮਾਂ ਮਾਂਗਟ, 22 ਅਕਤੂਬਰ (ਗੁਰਾਇਆ)- ਕਿਸਾਨਾਂ ਦੇ ਮੁੱਦੇ 'ਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਮਾਰੂ ਕਾਨੂੰਨਾ ਵਿਰੁੱਧ ਬਿਲ ਪਾਸ ਕਰਕੇ ਕਿਸਾਨਾਂ ਦੇ ਹੱਕ 'ਚ ਡਟ ਗਈ ਹੈ | ਇਸ ਗੱਲ ਦਾ ਪ੍ਰਗਟਾਵਾ ਪਿ੍ੰਸੀਪਲ ਗੁਰਦਿਆਲ ਸਿੰਘ ਨੇ ਪੱਤਰਕਾਰਾਂ ...
ਤਲਵਾੜਾ, 22 ਅਕਤੂਬਰ (ਮਹਿਤਾ)-ਕਾਮਾਹੀ ਦੇਵੀ ਦੇ ਭਾਟੀ ਸ਼ੱਕਰ ਕੌਰ ਵਿਖੇ ਕਾਮਾਕਸ਼ੀ ਗੋ ਧਾਮ ਦੀ ਗਰਾਉਂਡ ਵਿਖੇ ਬਿਮਾਰ ਪਸ਼ੂਆਂ ਦੇ ਪ੍ਰਾਥਮਿਕ ਇਲਾਜ ਲਈ ਚਕਿੱਤਸਾ ਕੇਂਦਰ ਦਾ ਉਦਘਾਟਨ ਕੀਤਾ ਗਿਆ | ਜੀਵ ਵੈਲਫ਼ੇਅਰ ਸੁਸਾਇਟੀ ਜਲੰਧਰ ਦੇ ਸਹਿਯੋਗ ਨਾਲ ਇਸ ਚਕਿੱਤਸਾ ...
ਮਾਹਿਲਪੁਰ, 22 ਅਕਤੂਬਰ (ਰਜਿੰਦਰ ਸਿੰਘ)-ਪਿੰਡਾਂ ਦਾ ਮੁਹਾਂਦਰਾ ਬਦਲਣ ਅਤੇ ਸੁਚੱਜਾ ਵਾਤਾਵਰਨ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਸਮਾਰਟ ਵਿਲੇਜ਼ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਮੌਕੇ ਅੱਜ ਕਹਾਰਪੁਰ ਵਿਖੇ ਨਵੀਂ ਗਲੀ ਦੇ ਉਦਘਾਟਨ ਮੌਕੇ ਬੀ.ਡੀ.ਪੀ.ਓ. ...
ਹੁਸ਼ਿਆਰਪੁਰ, 22 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਸਰਵ ਸਾਂਝੀ ਪਾਰਟੀ ਦੇ ਚੇਅਰਮੈਨ ਡਾ: ਨਰੇਸ਼ ਸੱਗੜ ਵਲੋਂ ਆਸ਼ਾ ਚੋਪੜਾ ਨੂੰ ਪਾਰਟੀ ਦੀ ਹੁਸ਼ਿਆਰਪੁਰ ਇਕਾਈ ਦਾ ਕਨਵੀਨਰ ਅਤੇ ਡਾ: ਨਿਸ਼ੀ ਸੋਢੀ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ | ਇਸ ਮੌਕੇ ਆਸ਼ਾ ਚੋਪੜਾ ਅਤੇ ...
ਬੀਣੇਵਾਲ, 22 ਅਕਤੂਬਰ (ਬੈਜ ਚੌਧਰੀ)-ਸ਼ਿਵਾਲਿਕ ਦੀਆਂ ਪਹਾੜੀਆਂ 'ਤੇ ਵਸੇ ਬੀਤ ਇਲਾਕੇ ਦੇ ਦੋ ਦਰਜਨ ਪਿੰਡਾਂ ਦਾ ਮੁੱਖ ਵਪਾਰਕ ਕੇਂਦਰ ਬੱਸ ਅੱਡਾ ਝੁੰਗੀਆਂ (ਬੀਣੇਵਾਲ) ਸਹੂਲਤਾਂ ਤੋਂ ਇਕ ਦਮ ਸੱਖਣਾ ਹੈ ਜਾਂ ਇਹ ਕਹਿ ਲਓ ਕਿ ਇਥੇ ਸਹੂਲਤ ਦੇ ਨਾਂਅ 'ਤੇ ਕੁਝ ਵੀ ਨਹੀਂ ਹੈ | ...
ਦਸੂਹਾ, 22 ਅਕਤੂਬਰ (ਭੁੱਲਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਪ੍ਰਬੰਧਕ ਕਮੇਟੀ ਵਲੋਂ ਧਰਮ ਪ੍ਰਚਾਰ ਦੇ ਪ੍ਰਸਾਰ ਸਬੰਧੀ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਤਾਲਾਬੰਦੀ ਦੌਰਾਨ ਸ਼ੁਰੂ ਕੀਤੇ ਆਨਲਾਈਨ ਕੁਇਜ਼ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX