ਜਲਾਲਾਬਾਦ, 22 ਅਕਤੂਬਰ (ਜਤਿੰਦਰ ਪਾਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲ਼ੋਂ 31 ਕਿਸਾਨ ਯੂਨੀਅਨਾਂ ਵਲ਼ੋਂ ਦੱਸੇ ਅਨੁਸਾਰ ਚੱਲ ਰਿਹਾ ਸੰਘਰਸ਼ 21ਵੇਂ ਦਿਨ ਵਿਚ ਸ਼ਾਮਿਲ ਹੋ ਗਿਆ | ਅੱਜ ਮਾਹਮੂਜੋਇਆ ਟੂਲ ਪਲਾਜ਼ਾ 'ਤੇ ਚੱਲ ਰਹੇ ਸੰਘਰਸ਼ 'ਤੇ ਹਾਜ਼ਰ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਿੰਨੀ ਦੇਰ ਤੱਕ ਕੇਂਦਰ ਦੇ ਕਿਸਾਨ ਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ , ਸੰਘਰਸ਼ ਇਸੇ ਤਰਾਂ ਜਾਰੀ ਰਹੇਗਾ | ਧਰਨੇ ਵਿਚ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਮੰਨੇ ਵਾਲਾ, ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ ਭੋਡੀਪੁਰ, ਪਿੱਪਲ ਸਿੰਘ ਘਾਂਗਾ, ਸ਼ੇਰ ਸਿੰਘ ਚੱਕ ਸੈਦੋ ਕੇ, ਸਾਵਣ ਸਿੰਘ ਢਾਬਾਂ, ਬਲਵੰਤ ਸਿੰਘ ਖ਼ਾਲਸਾ, ਜੋਗਾ ਸਿੰਘ ਭੋਡੀਪੁਰ, ਪਿੱਪਲ ਸਿੰਘ ਘਾਂਗਾ, ਬਿਸ਼ੰਬਰ ਸਿੰਘ ਬਿੱਲੀਮਾਰ, ਪਾਲਾ ਬੱਟੀ, ਕਸ਼ਮੀਰ ਲਾਲ ਮਾਹਮੂਜੋਇਆ, ਪਿਆਰਾ ਸਿੰਘ ਮੋਰਾਂ ਵਾਲਾ, ਰੇਸ਼ਮ ਸਿੰਘ ਮਿੱਢਾ ਕ੍ਰਾਂਤੀਕਾਰੀ ਯੂਨੀਅਨ, ਕਾਬਲ ਸਿੰਘ ਘਾਂਗਾ, ਪਰਮਜੀਤ ਸਿੰਘ ਘਾਂਗਾ, ਸਤਵੰਤ ਸਿੰਘ ਸੰਧੂ ਸੋਨੂੰ ਮੁਰਕ ਵਾਲਾ , ਸੋਭਾ ਸਿੰਘ ਸਿੱਧੂ ਆਦਿ ਨੇ ਸੰਬੋਧਨ ਕੀਤਾ |
ਅਬੋਹਰ, 22 ਅਕਤੂਬਰ (ਕੁਲਦੀਪ ਸਿੰਘ ਸੰਧੂ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਸਥਾਨਕ ਭਾਜਪਾ ਦੇ ਚਾਰ ਕੌਾਸਲਰਾਂ ਨੇ ਰੋਸ ਵਜੋਂ ਆਪਣੇ ਅਸਤੀਫ਼ੇ ਦੇ ਦਿੱਤੇ ਸਨ | ਥੋੜੇ੍ਹ ਦਿਨ ਪਹਿਲਾਂ ਹੀ ਭਾਜਪਾ ਦੇ ਤਿੰਨ ਸਾਬਕਾ ਕੌਾਸਲਰ ਖੇਤੀ ਬਿੱਲਾਂ ...
ਬੱਲੂਆਣਾ, 22 ਅਕਤੂਬਰ (ਸੁਖਜੀਤ ਸਿੰਘ ਬਰਾੜ)-ਜਮਹੂਰੀ ਕਿਸਾਨ ਸਭਾ ਵਲੋਂ ਖੇਤੀ ਸੋਧ ਬਿੱਲ ਰੱਦ ਕਰਵਾਉਣ ਦੇ ਸਬੰਧ ਵਿਚ ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਸਟੇਸ਼ਨ ਫ਼ਾਜ਼ਿਲਕਾ 'ਤੇ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਦੀ ਤਿਆਰੀ ਦੇ ਸਬੰਧ ਵਿਚ ਪਿੰਡ ਰੁਕਨਪੁਰਾ ...
ਅਬੋਹਰ, 22 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)-ਇੰਡੀਅਨ ਸ਼ੂਟਿੰਗ ਬਾਲ ਫੈਡਰੇਸ਼ਨ ਦੀਆਂ ਬੀਤੇ ਦਿਨੀਂ ਹੋਈਆਂ ਚੋਣਾਂ ਦੌਰਾਨ ਅਜੁਲ ਅਗਰਵਾਲ ਪ੍ਰਧਾਨ ਤੇ ਰਵਿੰਦਰ ਤੋਮਰ ਨੂੰ ਸੈਕਟਰੀ ਬਣਾਇਆ ਗਿਆ ਸੀ, ਇਸੇ ਦੌਰਾਨ ਪੰਜਾਬ ਸ਼ੂਟਿੰਗ ਬਾਲ ਫੈਡਰੇਸ਼ਨ ਦੇ ਸਕੱਤਰ ...
ਮੰਡੀ ਅਰਨੀਵਾਲਾ, 22 ਅਕਤੂਬਰ (ਨਿਸ਼ਾਨ ਸਿੰਘ ਸੰਧੂ)-ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਬਿੱਲਾਂ ਨੂੰ ਅੱਜ ਪੰਜਾਬ ਵਿਧਾਨ ਸਭਾ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵਲੋਂ ਰੱਦ ਕਰਨ ਦਾ ਮਤਾ ਲਿਆਉਣ ਤੇ ਸਥਾਨਕ ਕਾਂਗਰਸੀ ਵਰਕਰਾਂ ਅਤੇ ...
ਫਾਜ਼ਿਲਕਾ, 22 ਅਕਤੂਬਰ (ਦਵਿੰਦਰ ਪਾਲ ਸਿੰਘ)-ਸਿੱਖਿਆ ਵਿਭਾਗ ਪੰਜਾਬ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਦੀ ਇਕ ਦਿਨਾ ਪ੍ਰੀ ਪ੍ਰਾਇਮਰੀ ਰਿਫਰੈਸ਼ਰ ਟਰੇਨਿੰਗ ਕਮ ਵਰਕਸ਼ਾਪ ਕਰਵਾਈ ਗਈ, ਜਿਸ ਦੀ ਅਗਵਾਈ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਿ੍ਜ ਮੋਹਨ ...
ਬੱਲੂਆਣਾ, 22 ਅਕਤੂਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਟਿੱਬਾ ਸਾਹਿਬ ਵਿਖੇ ਗੁਰਦੁਆਰਾ ਕਮੇਟੀ ਵਲੋਂ ਪਿੰਡ ਤੇ ਇਲਾਕੇ ਦੇ ਸਹਿਯੋਗ ਨਾਲ ਕਰਵਾਇਆ ਗਿਆ 70ਵਾਂ ਤਿੰਨ ਦਿਨਾਂ ਸਾਲਾਨਾ ਧਾਰਮਿਕ ਸਮਾਗਮ ਯਾਦਗਾਰੀ ਹੋ ਨਿੱਬੜਿਆ | ਸਮਾਗਮ ਦੇ ...
ਅਬੋਹਰ, 22 ਅਕਤੂਬਰ (ਕੁਲਦੀਪ ਸਿੰਘ ਸੰਧੂ)-ਸਥਾਨਕ ਅਨਾਜ ਮੰਡੀ ਵਿਚ ਝੋਨੇ ਦੀ ਸ਼ੁਰੂ ਕੀਤੀ ਗਈ, ਖ਼ਰੀਦ ਦਾ ਜਾਇਜ਼ਾ ਲੈਣ ਲਈ ਪਨਸਪ ਦੇ ਐਮ.ਡੀ. ਦਿਲਰਾਜ ਸਿੰਘ ਆਈ.ਏ.ਐਸ. ਨੇ ਮੰਡੀ ਦਾ ਦੌਰਾ ਕੀਤਾ | ਉਨ੍ਹਾਂ ਨੇ ਮੰਡੀ ਵਿਚ ਝੋਨੇ ਦੀ ਨਮੀ ਨੂੰ ਚੈੱਕ ਕੀਤਾ | ਇਸ ਤੋਂ ਇਲਾਵਾ ...
ਅਬੋਹਰ, 22 ਅਕਤੂਬਰ (ਕੁਲਦੀਪ ਸਿੰਘ ਸੰਧੂ)-ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਖਬੀਰ ਸਿੰਘ ਬੱਲ ਨੇ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾ ਨਿਰੀਖਣ ਕੀਤਾ | ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਕੋਰੋਨਾ ਕਾਲ ਤੋਂ ਬਾਅਦ 7 ਮਹੀਨਿਆਂ ਬਾਅਦ ਖੁੱਲੇ੍ਹ ਸਕੂਲ ...
ਖੂਈਆਂ ਸਰਵਰ, 22 ਅਕਤੂਬਰ (ਵਿਵੇਕ ਹੂੜੀਆ)-ਹਲਕਾ ਇੰਚਾਰਜ ਚੌਧਰੀ ਸੰਦੀਪ ਜਾਖੜ ਨੇ ਖੂਈਆਂ ਸਰਵਰ ਦੇ ਪਿੰਡ ਦਲਮੀਰ ਖੇੜਾ ਵਿਖੇ ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਇਆ | ਇਸ ਮੌਕੇ ਹਲਕਾ ਇੰਚਾਰਜ ਚੌਧਰੀ ਸੰਦੀਪ ਜਾਖੜ ਨੇ ...
ਅਬੋਹਰ, 22 ਅਕਤੂਬਰ (ਕੁਲਦੀਪ ਸਿੰਘ ਸੰਧੂ)-ਪੂਰੇ ਦੇਸ਼ ਵਿਚੋਂ ਗੰਦੇ ਸ਼ਹਿਰਾਂ ਦੀ ਸੂਚੀ 'ਚ ਸ਼ੁਮਾਰ ਅਬੋਹਰ ਦਾ ਨਾਂਅ ਕੱਢਣਾ ਮੇਰਾ ਮਕਸਦ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਚੌਧਰੀ ਸੰਦੀਪ ਜਾਖੜ ਬੀਤੇ ਕੱਲ੍ਹ ਇੱਥੇ ਤਹਿਸੀਲ ਕੰਪਲੈਕਸ ਵਿਚ 'ਆਪਣਾ ...
ਜਲਾਲਾਬਾਦ, 22 ਅਕਤੂਬਰ (ਜਤਿੰਦਰ ਪਾਲ ਸਿੰਘ)-ਪੰਜਾਬ ਦੀ ਕੈਬਨਿਟ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲ਼ੋਂ ਮੋਦੀ ਸਰਕਾਰ ਦੇ ਖੇਤੀ ਵਿਰੋਧੀ ਬਿੱਲਾਂ ਦੇ ਵਿਰੋਧ ਵਿਚ ਬਿੱਲ ਪੇਸ਼ ਕੀਤਾ ਗਿਆ | ਜਿਸ ਤੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਅੱਜ ਸਾਬਕਾ ਜੰਗਲਾਤ ...
ਜਲਾਲਾਬਾਦ , 22 ਅਕਤੂਬਰ (ਕਰਨ ਚੁਚਰਾ)-ਥਾਣਾ ਸਿਟੀ ਅਤੇ ਸਦਰ ਪੁਲਿਸ ਨੇ ਸਵਾ 25 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 30 ਲੀਟਰ ਲਾਹਣ ਸਮੇਤ 2 ਨਾਮਜਦਾਂ ਨੂੰ ਕਾਬੂ ਕੀਤਾ ਹੈ ¢ ਜਾਂਚ ਅਧਿਕਾਰੀ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ...
ਫਾਜ਼ਿਲਕਾ, 22 ਅਕਤੂਬਰ (ਦਵਿੰਦਰ ਪਾਲ ਸਿੰਘ)-ਪਿੰਡ ਨੂਰਪੁਰਾ ਤਹਿਸੀਲ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਦਾ ਕਿਸਾਨ ਪਰਮਿੰਦਰ ਸਿੰਘ ਢਿੱਲੋਂ ਇਕ ਸਫਲ ਕਿਸਾਨ ਹੈ ਜਿਨ੍ਹਾਂ ਨੇ ਆਪਣੀ ਸੂਝ ਬੂਝ ਨਾਲ ਨਾ ਸਿਰਫ਼ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਬਲਕਿ ਨਾਲ ਹੀ ...
ਫ਼ਾਜ਼ਿਲਕਾ, 22 ਅਕਤੂਬਰ (ਦਵਿੰਦਰ ਪਾਲ ਸਿੰਘ)-ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਅੱਜ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕਰਕੇ ਸਫਾਈ ਕਰਮਚਾਰੀਆਂ ਦੀਆਂ ਮੁਸਕਿਲਾਂ ਦੇ ਹੱਲ ਲਈ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ | ਇਸ ਤੋਂ ...
ਫ਼ਾਜ਼ਿਲਕਾ, 22 ਅਕਤੂਬਰ (ਦਵਿੰਦਰ ਪਾਲ ਸਿੰਘ)-ਗੱਜਣੀ, ਮੁੰਗਲ ਕਾਲ ਤੋਂ ਲੈ ਕੇ ਹੁਣ ਤੱਕ ਆਿਖ਼ਰ ਪੰਜਾਬ ਹੀ ਕਿਉਂ ਟਾਰਗੇਟ ਹੁੰਦਾ ਹੈ, ਆਿਖ਼ਰ ਕਿਉਂ ਪੰਜਾਬ ਦਾ ਸਾਡੇ ਹਾਕਮ ਦਰਦ ਨਹੀ ਵੰਡਾਉਂਦੇ, ਆਿਖ਼ਰ ਕਿਉਂ ਦਿੱਲੀ ਦਰਬਾਰ ਆਪਣੀਆਂ ਆਪ ਹਕੀਕੀ ਯੋਜਨਾਵਾਂ ਨੂੰ ...
ਜਲਾਲਾਬਾਦ, 22 ਅਕਤੂਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਵਿਚ ਕੁੱਝ ਸ਼ੈਲਰ ਮਾਲਕਾਂ ਵਲ਼ੋਂ ਕਿਸਾਨ ਦੇ ਤੁਲੇ ਹੋਏ ਝੋਨੇ 'ਤੇ ਵੱਖ-ਵੱਖ ਤਰ੍ਹਾਂ ਦੇ ਬਹਾਨੇ ਬਣਾ ਕੇ ਭਾਅ ਵਿਚ ਕਾਟ ਲਗਾਉਣ ਕਰਕੇ , ਕਿਸਾਨ ਜਥੇਬੰਦੀਆਂ ਨੂੰ ਭੜਕਾ ਦਿੱਤਾ, ਜਿਸ ਕਾਰਨ ਰੋਹ ਵਿਚ ਆਏ ...
ਅਬੋਹਰ, 22 ਅਕਤੂਬਰ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ-1 ਦੀ ਪੁਲਿਸ ਨੇ ਵਿਦੇਸ਼ ਭੇਜਣ ਅਤੇ ਵੀਜ਼ਾ ਲਗਵਾਉਣ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਠੱਗੀ ਮਾਰਨ ਦੇ ਦੋਸ਼ ਵਿਚ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਸਥਾਨਕ ਸੰਦੀਪ ਸਿਨੇਮਾ ਸਾਹਮਣੇ ਵਾਸੀ ਸੁਖਜਿੰਦਰ ਕੌਰ ...
ਫ਼ਿਰੋਜ਼ਪੁਰ, 22 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਗਲੋਰੀ ਚਰਚ ਫ਼ਿਰੋਜ਼ਪੁਰ ਸ਼ਹਿਰ ਵਿਖੇ ਪਾਸਟਰ ਓਮ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਪਾਸਟਰ ਐਸੋਸੀਏਸ਼ਨ ਪੰਜਾਬ ਦੀ ਹੰਗਾਮੀ ਮੀਟਿੰਗ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਸਟਰ ਓਮ ਪ੍ਰਕਾਸ਼ ਨੇ ਪਾਸਟਰਾਂ ਨੂੰ ...
ਕੁੱਲਗੜ੍ਹੀ, 22 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)-ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਪਿੰਡ ਵਲੂਰ ਵਿਖੇ ਸਰਕਾਰ ਵਲੋਂ ਚਲਾਈ ਸਮਾਰਟ ਵਿਲੇਜ਼ ਪ੍ਰੋਗਰਾਮ ਤਹਿਤ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜਸਮੇਲ ਸਿੰਘ ਲਾਡੀ ਗਹਿਰੀ ਨੇ ਨੀਂਹ ਪੱਥਰ ਰੱਖਿਆ | ਇਸ ਸਮੇਂ ਗੁਰਚਰਨ ਸਿੰਘ ...
ਅਬੋਹਰ, 22 ਅਕਤੂਬਰ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ-1 ਦੀ ਪੁਲਿਸ ਨੇ ਇਕ ਅਣਪਛਾਤੇ ਟਰੈਕਟਰ ਟਰਾਲੀ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਬ ਡਵੀਜ਼ਨ ਦੇ ਮਾਈਨਿੰਗ ਇੰਸਪੈਕਟਰ ਰਾਜੀਵ ਬਹਿਲ ਨੇ ਥਾਣਾ ਸਿਟੀ ਨੂੰ ਦਿੱਤੀ ਦਰਖਾਸਤ ...
ਅਬੋਹਰ, 22 ਅਕਤੂਬਰ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ-2 ਦੀ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸ਼ਾਮ ਲਾਲ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੇ ਸੀ ਤਾਂ ਇਸ ਦੌਰਾਨ ...
ਬੱਲੂਆਣਾ, 22 ਅਕਤੂਬਰ (ਸੁਖਜੀਤ ਸਿੰਘ ਬਰਾੜ)-ਕੌਮੀ ਸੰਸਥਾ ਨੈਕ ਦੀਆਂ ਨਵੀਆਂ ਤਬਦੀਲੀਆਂ ਉਪਰ ਭਾਗ ਸਿੰਘ ਖ਼ਾਲਸਾ ਕਾਲਜ ਫ਼ਾਰ ਵੁਮੈਨ ਕਾਲਾ ਟਿੱਬਾ ਦੇ ਆਈ.ਕਿਉ.ਏ.ਸੀ. ਸੈੱਲ ਵਲੋਂ ਵੈਬੀਨਾਰ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਬੁਲਾਰੇ ਦੇ ਤੌਰ 'ਤੇ ਸਰਕਾਰੀ ਗਰਲਜ਼ ...
ਫ਼ਾਜ਼ਿਲਕਾ, 22 ਅਕਤੂਬਰ (ਦਵਿੰਦਰ ਪਾਲ ਸਿੰਘ)-ਰਾਧੇ ਰਾਧੇ ਮਾਰਨਿੰਗ ਕਲੱਬ ਵੈੱਲਫੇਅਰ ਸੁਸਾਇਟੀ ਵਲੋਂ ਮਾਨਵਤਾ ਦੀ ਸੇਵਾ ਤਹਿਤ ਇਕ ਬੇਸਹਾਰਾ ਵਿਅਕਤੀ ਨੂੰ ਹਰ ਪ੍ਰਭ ਆਸਰਾ ਪਦਮਪੁਰ ਵਿਖੇ ਭਰਤੀ ਕਰਵਾਇਆ ਗਿਆ ਹੈ | ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰੈੱਸ ਸਕੱਤਰ ...
ਖੂਈਆਂ ਸਰਵਰ, 22 ਅਕਤੂਬਰ (ਵਿਵੇਕ ਹੂੜੀਆ)-ਸਥਾਨਕ ਤਹਿਸੀਲ ਕੰਪਲੈਕਸ ਵਿਚ ਕੋਰੋਨਾ ਮਹਾਂਮਾਰੀ ਦੌਰਾਨ ਮਾਰਚ ਮਹੀਨੇ ਵਿਚ ਉਸ ਸਮੇਂ ਦੇ ਨਾਇਬ ਤਹਿਸੀਲਦਾਰ ਬਲਜਿੰਦਰ ਸਿੰਘ ਸਿੱਧੂ ਜੋ ਕਿ ਹੁਣ ਸੇਵਾ ਮੁਕਤ ਹੋ ਚੁੱਕੇ ਹਨ ਵਲੋਂ ਲੋਕਾਂ ਨੂੰ ਕੋਰੋਨਾ ਦੀ ਲਾਗ ਫੈਲਣ ...
ਜਲਾਲਾਬਾਦ, 22 ਅਕਤੂਬਰ (ਕਰਨ ਚੁਚਰਾ)- ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਜਲਾਲਾਬਾਦ ਦੇ ਸਮੂਹ ਪਟਵਾਰੀਆਂ ਦੀ ਮੀਟਿੰਗ ਤਹਿਸੀਲ ਪ੍ਰਧਾਨ ਵਜ਼ੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸਰਬਸੰਮਤੀ ਨਾਲ ਮਤਾ ਪਾਸ ਹੋਇਆ ਕਿ ਫ਼ਾਜ਼ਿਲਕਾ ਦੇ ਸੂਬਾ ਸਿੰਘ ਪਟਵਾਰੀ ...
ਫ਼ਾਜ਼ਿਲਕਾ, 22 ਅਕਤੂਬਰ (ਦਵਿੰਦਰ ਪਾਲ ਸਿੰਘ)-ਆਪਣੀਆਂ ਮੰਗਾਂ ਨੂੰ ਲੈ ਕੇ ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਫ਼ਾਜ਼ਿਲਕਾ ਵਲੋਂ ਤਹਿਸੀਲ ਕੰਪਲੈਕਸ ਪਟਵਾਰ ਵਰਕਸ ਸਟੇਸ਼ਨ 'ਤੇ ਧਰਨਾ ਲਗਾਇਆ ਗਿਆ | ਜਿਸ ਦੀ ਪ੍ਰਧਾਨਗੀ ਤਹਿਸੀਲ ਪ੍ਰਧਾਨ ਸੁਭਾਸ਼ ਚੰਦਰ ਨੇ ਕੀਤੀ ...
ਫ਼ਾਜ਼ਿਲਕਾ 22 ਅਕਤੂਬਰ(ਅਮਰਜੀਤ ਸ਼ਰਮਾ)-ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰ ਕੇ ਕੈਪਟਨ ਸਰਕਾਰ ਵਲੋਂ ਪੇਸ਼ ਕੀਤੇ ਗਏ ਸੋਧ ਬਿੱਲਾਂ ਨੇ ਇਕ ਵਾਰ ਫਿਰ ਕੈਪਟਨ ਸਰਕਾਰ ਦੇ ਕਿਸਾਨ ਹਿਤੈਸ਼ੀ ਹੋਣ ਦਾ ਪਰਿਮਾਣ ਦਿੱਤਾ ਹੈ | ਇਹ ...
ਫ਼ਾਜ਼ਿਲਕਾ, 22 ਅਕਤੂਬਰ (ਦਵਿੰਦਰ ਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਹਲਕਾ ਫ਼ਾਜ਼ਿਲਕਾ ਦੇ ਸੇਵਾਦਾਰ ਨਰਿੰਦਰ ਪਾਲ ਸਿੰਘ ਸਵਨਾ ਵਲੋਂ ਫ਼ਾਜ਼ਿਲਕਾ ਹਲਕੇ ਦੇ ਪਿੰਡ ਕੌੜਿਆਂ ਵਾਲੀ ਦੇ ਇਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਵਿਚ ਸਹਿਯੋਗ ਕੀਤਾ ਗਿਆ¢ ...
ਜਲਾਲਾਬਾਦ, 22 ਅਕਤੂਬਰ (ਕਰਨ ਚੁਚਰਾ)-ਜਲਾਲਾਬਾਦ ਦੇ ਪਿੰਡ ਸੁਆਹ ਵਾਲੀ ਵਾਂ ਵਿਖੇ ਇਕ ਲੋੜਵੰਦ ਪਰਿਵਾਰ ਦੇ ਸਿਰ 'ਤੇ ਛੱਤ ਨਾ ਹੋਣ ਦੇ ਚੱਲਦਿਆਂ ਪਿੰਡ ਦੇ ਸਰਪੰਚ, ਨੌਜਵਾਨ ਸਭਾ ਅਤੇ ਮਨੱੁਖਤਾ ਦੀ ਸੇਵਾ ਸਰਬੱਤ ਦਾ ਭਲਾ ਐਨ ਜੀ ਓ ਵਲੋਂ ਲੋੜਵੰਦ ਪਰਿਵਾਰ ਨੰੂ ਮਕਾਨ ...
ਜਲਾਲਾਬਾਦ, 22 ਅਕਤੂਬਰ (ਜਤਿੰਦਰ ਪਾਲ ਸਿੰਘ)-ਬੀਤੀ ਰਾਤ ਜਲਾਲਾਬਾਦ ਸ਼੍ਰੀ ਮੁਕਤਸਰ ਸਾਹਿਬ ਸੜਕ ਤੇ ਲੱਧੂ ਵਾਲਾ ਪਿੰਡ ਦੀਆਂ ਨਹਿਰਾਂ ਦੇ ਕੋਲ ਟਰਾਲੇ ਵਲ਼ੋਂ ਜੀਪ ਅਤੇ ਕਾਰ ਨੂੰ ਟੱਕਰ ਮਾਰਨ ਕਰਕੇ ਇਕ 10 ਸਾਲਾ ਲੜਕੀ ਸਣੇ ਕੁੱਲ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦਾ ...
ਫ਼ਾਜ਼ਿਲਕਾ, 22 ਅਕਤੂਬਰ (ਅਮਰਜੀਤ ਸ਼ਰਮਾ)-ਥਾਣਾ ਸਿਟੀ ਪੁਲਿਸ ਨੇ ਪਿਸਤੌਲ ਦੀ ਨੋਕ 'ਤੇ ਇਕ ਔਰਤ ਦੇ ਗਲ ਵਿਚੋਂ ਸੋਨੇ ਦੀ ਚੈਨ ਖੋਹਣ ਦੇ ਦੋਸ਼ ਵਿਚ 2 ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਮੀਨਾਕਸ਼ੀ ਪਤਨੀ ਵਿਕਾਸ ...
ਬੱਲੂਆਣਾ, 22 ਅਕਤੂਬਰ (ਸੁਖਜੀਤ ਸਿੰਘ ਬਰਾੜ)-ਪਿੰਡ ਬਜੀਦਪੁਰ ਭੋਮਾ ਵਿਖੇ ਆਇਉਡੀਨ ਦਿਵਸ ਮਨਾਇਆ ਗਿਆ | ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਾਡੇ ਦੇਸ਼ ਵਿਚ ਆਇਉਡੀਨ ਦੀ ਘਾਟ ਕਾਰਨ ਹਰ ਵਾਰੀ 20 ਕਰੋੜ ਲੋਕ ਗਲਗੰਢ ਨਾਲ ਪੀੜਤ ਹੁੰਦੇ ਹਨ | ਆਇਉਡੀਨ ਇਕ ਅਜਿਹਾ ...
ਗੋਲੂ ਕਾ ਮੋੜ, 22 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਲਈ ਪੰਜਾਬ ਵਿਧਾਨ ਸਭਾ ਵਿਚ ਜੋ ਤਿੰਨ ਬਿੱਲ ਪਾਸ ਕਰਵਾਏ, ਇਹ ਪੰਜਾਬ ਦੇ ...
ਮੰਡੀ ਅਰਨੀਵਾਲਾ, 22 ਅਕਤੂਬਰ (ਨਿਸ਼ਾਨ ਸਿੰਘ ਸੰਧੂ)- ਪਿਛਲੇ ਕਈ ਦਿਨ ਤੋਂ ਖੇਤੀ ਬਿੱਲਾਂ ਦੇ ਮਾਮਲੇ ਵਿਚ ਸਰਕਾਰ ਖ਼ਿਲਾਫ਼ ਪਿੰਡ ਕਮਾਲ ਵਾਲਾ ਵਿਖੇ ਧਰਨਾ ਦੇ ਰਹੇ ਕਿਸਾਨਾਂ ਨੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਹੈ | ਹੁਣ ਕਿਸਾਨਾਂ ਵਲੋਂ ਰਾਤ ਨੂੰ ...
ਫ਼ਾਜ਼ਿਲਕਾ 22 ਅਕਤੂਬਰ (ਅਮਰਜੀਤ ਸ਼ਰਮਾ)-ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲੀ ਵਿਦਿਆਰਥੀਆਂ ਦੀ ਭਲਾਈ ਲਈ ਮਾਪਿਆਂ ਨਾਲ ਕੀਤੇ ਜਾ ਰਹੇ ਚੰਗੇ ਤਾਲਮੇਲ ਨੂੰ ਅੱਗੇ ਵਧਾਉਂਦਿਆਂ ਦੋ ਦਿਨਾਂ ਪ੍ਰੀ ਪ੍ਰਾਇਮਰੀ ਵਿਦਿਆਰਥੀਆਂ ਦੇ ਮਾਪਿਆਂ ਨਾਲ ਮਾਪੇ ਅਧਿਆਪਕ ਮਿਲਣੀ ...
ਤਲਵੰਡੀ ਭਾਈ, 22 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਤਲਵੰਡੀ ਭਾਈ ਵਲੋਂ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਇੱਥੇ ਚੌਥਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ ...
ਫ਼ਿਰੋਜ਼ਪੁਰ, 22 ਅਕਤੂਬਰ (ਤਪਿੰਦਰ ਸਿੰਘ)- ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫ਼ਿਰੋਜ਼ਪੁਰ ਦੇ ਕਰਮਚਾਰੀਆਂ ਵਲੋਂ ਪਿਛਲੇ 2 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਦੇ ਸਬੰਧ ਵਿਚ ਕਾਲਜ ਡਾਇਰੈਕਟਰ ਡਾ: ਟੀ.ਐੱਸ. ਸਿੱਧੂ ਨੂੰ ਇਕ ਮੰਗ ਪੱਤਰ ਸੌਾਪਿਆ | ਮੰਗ ਪੱਤਰ ...
ਫ਼ਿਰੋਜ਼ਪੁਰ, 22 ਅਕਤੂਬਰ (ਤਪਿੰਦਰ ਸਿੰਘ)- ਪੁਲਿਸ ਥਾਣਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਮਾੜੇ ਕਲਾਂ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕਾ ਦੇ ਪਿਤਾ ਪੇ੍ਰਮ ਸਿੰਘ ਪੁੱੁਤਰ ਮੁਖਤਿਆਰ ਸਿੰਘ ਵਾਸੀ ਪਿੰਡ ਮਾੜੇ ਕਲਾਂ ...
ਮਮਦੋਟ, 22 ਅਕਤੂਬਰ (ਸੁਖਦੇਵ ਸਿੰਘ ਸੰਗਮ)- ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੁੱਤਰ ਅਨੁਮੀਤ ਸਿੰਘ ਹੀਰਾ ਸੋਢੀ ਨੂੰ ਪੰਜਾਬ ਸਰਕਾਰ ਵਲੋਂ ਰਾਜ ਸੂਚਨਾ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ 'ਤੇ ਕਾਂਗਰਸੀ ਵਰਕਰਾਂ ਵਿਚ ਖੁਸ਼ੀ ਪਾਈ ਜਾ ...
ਫ਼ਾਜ਼ਿਲਕਾ, 22 ਅਕਤੂਬਰ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਜ਼ਿਲ੍ਹੇ ਵਿਚ ਅੱਜ 26 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਅਤੇ 26 ਵਿਅਕਤੀ ਹੀ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਹੁਣ ਤੱਕ ...
ਬੱਲੂਆਣਾ, 22 ਅਕਤੂਬਰ (ਸੁਖਜੀਤ ਸਿੰਘ ਬਰਾੜ)-ਪਿੰਡ ਝੌਰੜ ਖੇੜਾ ਦੇ ਵਿਅਕਤੀ ਵਲੋਂ ਪਿੰਡ ਦੀ 24 ਸਾਲਾ ਇਕ ਲੜਕੀ ਨਾਲ ਕਥਿਤ ਤੌਰ 'ਤੇ ਛੇੜ-ਛਾੜ ਕਰਨ ਅਤੇ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਬਹਾਵਵਾਲਾ ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ...
ਫ਼ਾਜ਼ਿਲਕਾ, 22 ਅਕਤੂਬਰ (ਅਮਰਜੀਤ ਸ਼ਰਮਾ)- ਸੂਬਾ ਪ੍ਰਧਾਨ ਮੈਡਮ ਹਰਪਾਲ ਕੌਰ ਮਜ਼੍ਹਬੀ ਸਿੱਖ ਵਾਲਮੀਕੀ ਭਲਾਈ ਫ਼ਰੰਟ ਪੰਜਾਬ ਆਪਣੀ ਪੂਰੀ ਟੀਮ ਦੇ ਨਾਲ ਪਿੰਡ ਚੱਕ ਜਾਨੀਸਰ ਜ਼ਿਲ੍ਹਾ ਫ਼ਾਜ਼ਿਲਕਾ ਪੁੱਜੇ, ਓਥੇ ਉਨ੍ਹਾਂ ਨੇ ਉਸ ਪੀੜਤ ਗੁਰਨਾਮ ਸਿੰਘ ਗੋਰਾ ਦਾ ਹਾਲ ...
ਮੰਡੀ ਲਾਧੂਕਾ, 22 ਅਕਤੂਬਰ (ਮਨਪ੍ਰੀਤ ਸਿੰਘ ਸੈਣੀ) -ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਆਪਣੇ ਚੁੱਲ੍ਹੇ ਮਘਾਉਣ ਲਈ ਆਪਣੀ ਜੇਬ ਹੁਣ ਢਿੱਲੀ ਕਰਨੀ ਪਵੇਗੀ | ਆਮ ਬੰਦੇ ਦੀ ਨਿੱਤ ਵਰਤੋਂ 'ਚ ਆਉਣ ਵਾਲੀਆਂ ਸਬਜ਼ੀਆਂ ਦੇ ਭਾਅ ਹੁਣ ਅਸਮਾਨੀ ਚੜ੍ਹ ਗਏ ਹਨ | ...
ਜਲਾਲਾਬਾਦ, 22 ਅਕਤੂਬਰ (ਕਰਨ ਚੁਚਰਾ)-ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਧਾਇਕ ਰਮਿੰਦਰ ਆਵਲਾ ਨੇ 2 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਸ਼ੈੱਡਾਂ, ਸੀਸੀ ਫਲੋਰਿੰਗ, ਲੋਕ ਟਾਈਲ ਸੜਕਾਂ ਤੇ ਹੋਰ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ | ਇਸ ਮੌਕੇ ਐਸ.ਡੀ.ਐਮ ਸੂਬਾ ...
ਮੰਡੀ ਲਾਧੂਕਾ, 22 ਅਕਤੂਬਰ (ਰਾਕੇਸ਼ ਛਾਬੜਾ)-ਰੇਲਵੇ ਵਿਭਾਗ ਵਲੋਂ ਪਿੰਡ ਫ਼ਤਿਹਗੜ੍ਹ ਦਾ ਨਿਕਾਸੀ ਪਾਣੀ ਬੰਦ ਕਰ ਦੇਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਦੀ ਮਹਿਲਾ ਪੰਚ ਸੁਰਜੀਤ ਕੌਰ, ਰੰਗਜੀਤ ਸਿੰਘ, ਸੁਰਜੀਤ ਸਿੰਘ, ...
ਅਬੋਹਰ,22 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)-ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਬਿੱਲ ਲਿਆ ਕੇ ਪੰਜਾਬ ਦੇ ਕਿਸਾਨਾਂ ਦਾ ਜੋ ਨੁਕਸਾਨ ਕਰਨ ਦੇ ਯਤਨ ਕੀਤੇ ਸਨ | ਉਸ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਵਿਰੋਧੀ ਬਿੱਲ ਲਿਆ ਕੇ ਇਕ ਵਾਰ ਰੋਕ ਦਿੱਤਾ ...
ਫ਼ਾਜ਼ਿਲਕਾ, 22 ਅਕਤੂਬਰ (ਅਮਰਜੀਤ ਸ਼ਰਮਾ)-ਸਰਕਾਰੀ ਸਕੂਲ ਦੀ ਇਕ ਅਧਿਆਪਕਾ ਨਾਲ ਛੇੜਛਾੜ ਕਰਨ ਅਤੇ ਉਸ ਨੂੰ ਧਮਕੀ ਦੇਣ ਦੇ ਦੋਸ਼ 'ਚ ਦਰਜ਼ ਮਾਮਲੇ ਵਿਚ ਕਥਿਤ ਦੋਸ਼ੀ ਪਿ੍ੰਸੀਪਲ ਡਾ. ਨਿਕੇਤ ਹਾਂਡਾ ਦੀ ਅਗਾੳਾੂ ਜ਼ਮਾਨਤ ਮਾਨਯੋਗ ਸੈਸ਼ਨ ਜੱਜ ਦੀ ਅਦਾਲਤ ਨੇ ਰੱਦ ਕਰ ...
ਬੱਲੂਆਣਾ, 22 ਅਕਤੂਬਰ (ਸੁਖਜੀਤ ਸਿੰਘ ਬਰਾੜ)-ਇਲਾਕੇ ਪਿੰਡ ਕਾਲਾ ਟਿੱਬਾ ਵਿਖੇ ਸਥਿਤ ਭਾਗ ਸਿੰਘ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਾ ਬੀ.ਏ. ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੀਆਂ ਵਿਦਿਆਰਥਣਾਂ ਨਵਜੋਤ ਕੌਰ ਨੇ 84 ਫ਼ੀਸਦੀ ਅੰਕ ਲੈ ਕੇ ਕਾਲਜ ਵਿਚੋਂ ...
ਫ਼ਾਜ਼ਿਲਕਾ, 22 ਅਕਤੂਬਰ (ਦਵਿੰਦਰ ਪਾਲ ਸਿੰਘ)- ਮੋਦੀ ਸਰਕਾਰ ਵਲੋਂ ਬਣਾਏ ਕਿਸਾਨ ਸੋਧ ਬਿੱਲ ਦੇ ਖ਼ਿਲਾਫ਼ ਲੋਕਾਂ ਨੂੰ ਇੱਕਜੁੱਟ ਕਰਨ ਲਈ ਕੁੱਲ ਹਿੰਦ ਕਿਸਾਨ ਸਭਾ ਵਲੋਂ ਵੱਖ-ਵੱਖ ਦੀਆਂ ਨੌਜਵਾਨ ਕਿਸਾਨਾਂ ਦੀਆਂ ਬਰਾਂਚਾਂ ਬਣਾਈਆਂ ਜਾ ਰਹੀਆਂ ਹਨ | ਇਸ ਸਬੰਧ ਪਿੰਡ ...
ਫ਼ਾਜ਼ਿਲਕਾ, 22 ਅਕਤੂਬਰ (ਦਵਿੰਦਰ ਪਾਲ ਸਿੰਘ)-ਸੇਵਾ ਭਾਰਤੀ ਵਲੋਂ ਸੰੁਦਰ ਆਸ਼ਰਮ ਵਿਚ ਸਹੰੁ ਚੱੁਕ ਸਮਾਗਮ ਦਾ ਆਯੋਜਨ ਕੀਤਾ ਗਿਆ, ਮੰਚ ਸੰਚਾਲਨ ਸੂਬਾ ਉਪ ਪ੍ਰਧਾਨ ਕ੍ਰਿਸ਼ਨ ਲਾਲ ਅਰੋੜਾ ਨੇ ਕੀਤਾ | ਜਾਣਕਾਰੀ ਦਿੰਦਿਆਂ ਪ੍ਰੈੱਸ ਸਕੱਤਰ ਸੋਨੂੰ ਕੁਮਾਰ ਨੇ ਦੱਸਿਆ ਕਿ ...
ਮੰਡੀ ਅਰਨੀਵਾਲਾ, 22 ਅਕਤੂਬਰ (ਨਿਸ਼ਾਨ ਸਿੰਘ ਸੰਧੂ)-ਆਮ ਆਦਮੀ ਪਾਰਟੀ ਬਲਾਕ ਅਰਨੀਵਾਲਾ ਦੇ ਇਕ ਵਫ਼ਦ ਨੇ ਨਵੇਂ ਬਣੇ ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਸਿੰਘ ਖ਼ਾਲਸਾ ਨੂੰ ਮਿਲ ਕੇ ਉਨ੍ਹਾਂ ਦੀ ਨਿਯੁਕਤੀ 'ਤੇ ਵਧਾਈ ਦਿੱਤੀ | ਪਾਰਟੀ ਆਗੂ ਅਤੇ ਹਲਕਾ ...
ਖੂਈਆਂ ਸਰਵਰ, 22 ਅਕਤੂਬਰ (ਵਿਵੇਕ ਹੂੜੀਆ)-ਸਥਾਨਕ ਅਬੋਹਰ-ਗੰਗਾਨਗਰ ਰੋਡ 'ਤੇ ਸਥਿਤ ਸਤਿਅਮ ਕਾਲਜ ਫ਼ਾਰ ਗਰਲਜ਼ ਸੈਦਾਂ ਵਾਲੀ ਦਾ ਬੀ.ਏ. ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਪਿ੍ੰਸੀਪਲ ਹੈਪੀ ਰਾਏ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਡੋਲੀ ਪੁੱਤਰੀ ...
ਫ਼ਾਜ਼ਿਲਕਾ, 22 ਅਕਤੂਬਰ (ਦਵਿੰਦਰ ਪਾਲ ਸਿੰਘ)-ਸਿੱਖਿਆ ਵਿਭਾਗ ਪੰਜਾਬ ਅਤੇ ਐਸ.ਸੀ.ਈ.ਆਰ.ਟੀ. ਪੰਜਾਬ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਦੀ ਲੜੀ ਵਿਚੋਂ ਸਲੋਗਨ ਲਿਖਣ ਦੇ ਮੁਕਾਬਲੇ ...
ਫ਼ਾਜ਼ਿਲਕਾ, 22 ਅਕਤੂਬਰ (ਅਮਰਜੀਤ ਸ਼ਰਮਾ)-ਸੀ.ਐੱਚ.ਸੀ.ਖੂਈਖੇੜਾ ਦੇ ਐੱਸ.ਐਮ.ਓ.ਡਾ.ਰੋਹਿਤ ਗੋਇਲ ਦੀ ਪ੍ਰਧਾਨਗੀ ਹੇਠ ਸਮੂਹ ਸੀ.ਐਚ.ਓ. ਨੂੰ ਕੋਰੋਨਾ ਸੈਂਪਿਲੰਗ ਲਈ ਪ੍ਰੇਰਿਤ ਕੀਤਾ ਗਿਆ | ਡਾ. ਗੋਇਲ ਨੇ ਕਿਹਾ ਕਿ ਸਮੂਹ ਸੀ.ਐਚ.ਓ. ਆਪਣੇ ਪਿੰਡ ਜਦੋਂ ਵੀ ਓ.ਪੀ.ਡੀ. ਕਰਦੇ ਹਨ ...
ਬੱਲੂਆਣਾ, 22 ਅਕਤੂਬਰ (ਸੁਖਜੀਤ ਸਿੰਘ ਬਰਾੜ)-ਹਲਕਾ ਬੱਲੂਆਣਾ ਦੇ ਪਿੰਡ ਤਾਜ਼ਾ ਪੱਟੀ ਦਾ ਅਗਾਂਹਵਧੂ ਕਿਸਾਨ ਨਰਿੰਦਰ ਸਿੰਘ ਪਿਛਲੇ 40 ਸਾਲਾਂ ਤੋਂ ਖ਼ੁਦ ਹੀ ਖੇਤੀ ਕਰ ਰਿਹਾ ਹੈ | ਕਿਸਾਨ ਦੱਸਦਾ ਹੈ ਕਿ ਦੂਜੇ ਕਿਸਾਨਾਂ ਵਾਂਗ ਉਹ ਵੀ ਫ਼ਸਲ ਦੀ ਕਟਾਈ ਤੋਂ ਬਾਅਦ ਝੋਨੇ ਦੀ ...
ਅਬੋਹਰ, 22 ਅਕਤੂਬਰ (ਕੁਲਦੀਪ ਸਿੰਘ ਸੰਧੂ))-ਐਤਕੀਂ ਪ੍ਰਾਈਵੇਟ ਵਪਾਰੀਆਂ ਦੇ ਮੁਕਾਬਲੇ ਸਰਕਾਰੀ ਖ਼ਰੀਦ ਸੀ.ਸੀ.ਆਈ. ਨਰਮਾ ਖ਼ਰੀਦਣ ਵਿਚ ਮੋਹਰੀ ਭੂਮਿਕਾ ਨਿਭਾ ਰਹੀ ਹੈ | ਸਥਾਨਕ ਨਰਮਾ ਮੰਡੀ ਵਿਚ ਨਰਮਾ ਖ਼ਰੀਦ ਦੇ ਸ਼ੁਰੂਆਤੀ 10 ਦਿਨਾਂ ਵਿਚ ਹੀ ਜਿੱਥੇ ਪ੍ਰਾਈਵੇਟ ...
ਫ਼ਾਜ਼ਿਲਕਾ, 22 ਅਕਤੂਬਰ (ਦਵਿੰਦਰ ਪਾਲ ਸਿੰਘ)-ਕੋਵਿਡ-19 ਦੇ ਨਿਯਮਾਂ ਦੀ ਪਾਲਨਾ ਕਰਦਿਆਂ ਸ਼ਿਵਾਲਿਕ ਸਕੂਲ ਵਿਚ 9ਵੀਂ ਤੋਂ 12 ਤੱਕ ਦੇ ਬੱਚਿਆਂ ਦੀਆਂ ਜਮਾਤਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਸ਼੍ਰੀਮਤੀ ਸੁਨੀਤਾ ਛਾਬੜਾ ਨੇ ...
ਅਬੋਹਰ, 22 ਅਕਤੂਬਰ (ਕੁਲਦੀਪ ਸਿੰਘ ਸੰਧੂ)-ਸਿਵਲ ਸਰਜਨ ਡਾ: ਕੁੰਦਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਹਸਪਤਾਲ ਅਬੋਹਰ ਦੇ ਸੀਨੀਅਰ ਮੈਡੀਕਲ ਅਫਸਰ ਡਾ: ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਵਿਸ਼ਵ ਆਇਉਡੀਨ ਡੈਫੀਸ਼ੈਂਸੀ ਡਿਸਆਰਡਰ ਦਿਵਸ ਮਨਾਇਆ ਗਿਆ | ਇਸ ਸਬੰਧੀ ...
ਜਲਾਲਾਬਾਦ, 22 ਅਕਤੂਬਰ (ਜਤਿੰਦਰ ਪਾਲ ਸਿੰਘ)-ਥਾਣਾ ਸਦਰ ਵੈਰੋਂ ਕੇ ਪੁਲਸ ਨੇ ਇਕ ਟਰੈਕਟਰ ਟਰਾਲੀ ਸਮੇਤ 50 ਸਕੇਅਰ ਫੁੱਟ ਨਾਜਾਇਜ਼ ਰੇਤਾ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਸਦਰ ਵੈਰੋਂ ਕੇ ਦੇ ਮੁਲਾਜ਼ਮ ਸਹਾਇਕ ਥਾਣੇਦਾਰ ਚੰਦਰ ਸ਼ੇਖਰ ਨੇ ਦੱਸਿਆ ਕਿ ...
ਫ਼ਾਜ਼ਿਲਕਾ, 22 ਅਕਤੂਬਰ (ਅਮਰਜੀਤ ਸ਼ਰਮਾ)-ਦੁੱਖ ਨਿਵਾਰਨ ਸ਼੍ਰੀ ਬਾਲਾ ਜੀ ਧਾਮ ਵਿਖੇ ਸ਼੍ਰੀ ਸੰੁਦਰ ਕਾਂਡ ਮਹਿਲਾ ਸਤਸੰਗ ਮੰਡਲ ਵਲੋਂ ਸ਼੍ਰੀ ਰਾਮ ਚਰਿਤ ਮਾਨਸ ਦੇ ਨਵ ਪਰਾਇਣ ਪਾਠਾਂ ਅਤੇ ਮਾਂ ਦੁਰਗਾ ਦੇ ਵੱਖ-ਵੱਖ ਸਵਰੂਪਾਂ ਦੀ ਅਰਾਧਨਾ ਕੀਤੀ ਜਾ ਰਹੀ ਹੈ | ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX