ਚੰਡੀਗੜ੍ਹ, 22 ਅਕਤੂਬਰ (ਆਰ.ਐਸ.ਲਿਬਰੇਟ)-ਨਗਰ ਨਿਗਮ ਨੇ ਜਾਇਦਾਦ ਕਰ ਨਾ ਭਰਨ ਵਾਲੇ 200 ਡਿਫਾਲਟਰਾਂ ਦੇ ਪਾਣੀ ਕੁਨੈਕਸ਼ਨ ਕੱਟਣ ਲਈ ਨੋਟਿਸ ਜਾਰੀ ਕੀਤਾ ਹੈ | ਨੋਟਿਸ ਅਨੁਸਾਰ ਜੇ ਇਹ ਇੱਕ ਮਹੀਨੇ ਵਿਚ ਆਪਣਾ ਜਾਇਦਾਦ ਕਰ ਜਮ੍ਹਾਂ ਨਹੀਂ ਕਰਦੇ ਤਾਂ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ | ਨਗਰ ਨਿਗਮ ਅਨੁਸਾਰ ਸ਼ਹਿਰ ਦੇ ਲਗਭਗ 9 ਹਜ਼ਾਰ ਰਿਹਾਇਸ਼ੀ ਤੇ 8 ਹਜ਼ਾਰ ਵੱਲ ਵਪਾਰਕ ਜਾਇਦਾਦ ਕਰ ਬਕਾਇਆ ਹੈ ਜੋ ਕਰੀਬਨ 7 ਕਰੋੜ ਦਾ ਬਕਾਇਆ ਬਣਦਾ ਹੈ | ਇਸ 'ਤੇ ਅਨਿਲ ਗਰਗ ਵਧੀਕ ਕਮਿਸ਼ਨਰ ਨਗਰ ਨਿਗਮ ਅਨੁਸਾਰ ਹੁਣ ਅੰਤਿਮ ਨੋਟਿਸ ਜਾਰੀ ਕੀਤਾ ਗਿਆ ਹੈ ਜਿਨ੍ਹਾਂ ਨੇ ਨੋਟਿਸ ਭੇਜਣ ਦੇ ਬਾਵਜੂਦ ਕਰ ਦਾ ਭੁਗਤਾਨ ਨਹੀਂ ਕੀਤਾ, ਉਸ ਤੋਂ ਬਾਅਦ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ | ਜਾਇਦਾਦ ਕਰ ਦੀ ਅਦਾਇਗੀ ਨਾ ਕਰਨ 'ਤੇ ਨਗਰ ਨਿਗਮ ਨੇ ਹੋਟਲ ਜੇਮਜ ਪਲਾਜ਼ਾ ਨੂੰ 92 ਲੱਖ 85 ਹਜ਼ਾਰ ਰੁਪਏ ਦਾ ਨੋਟਿਸ ਭੇਜਿਆ ਹੈ | ਇਸ ਤੋਂ ਇਲਾਵਾ ਸੈਕਟਰ -17 ਸਥਿਤ ਜਗਤ ਥੀਏਟਰ ਨੂੰ 59 ਲੱਖ 92 ਹਜ਼ਾਰ ਰੁਪਏ ਦਾ ਨੋਟਿਸ ਭੇਜਿਆ ਗਿਆ | ਥੀਏਟਰ ਸੰਚਾਲਕ ਨੇ 16 ਲੱਖ ਰੁਪਏ ਜਮ੍ਹਾਂ ਕਰਵਾਏ ਸਨ | ਉਸ ਤੋਂ ਬਾਅਦ ਨਿਗਮ ਨੇ 42 ਲੱਖ ਰੁਪਏ ਦਾ ਸੋਧਿਆ ਨੋਟਿਸ ਜਾਰੀ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਪਹਿਲਾਂ ਨਿਗਮ ਨੇ ਪ੍ਰਸ਼ਾਸਨ ਨੂੰ 10 ਕਰੋੜ 23 ਲੱਖ ਰੁਪਏ ਦਾ ਨੋਟਿਸ ਜਾਰੀ ਕੀਤਾ ਸੀ | ਨਗਰ ਨਿਗਮ ਨੇ ਪ੍ਰਸ਼ਾਸਨ ਦੀਆਂ 150 ਤੋਂ ਵੱਧ ਸਰਕਾਰੀ ਇਮਾਰਤਾਂ ਦੀ ਨਿਸਾਨਦੇਹੀ ਕੀਤੀ ਹੈ | ਇਸ ਦੇ ਨਾਲ ਹੀ ਰੋਡ ਵਿੰਗ ਅਤੇ ਬਿਜਲੀ ਵਿਭਾਗ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ | ਇਸ ਦੇ ਨਾਲ ਹੀ ਨਿਗਮ ਨੇ ਬਿਜਲੀ ਵਿਭਾਗ ਨੂੰ 35 ਲੱਖ ਰੁਪਏ ਦਾ ਨੋਟਿਸ ਭੇਜਿਆ ਹੈ | ਹੁਣ, ਵਿਆਜ ਤੋਂ ਇਲਾਵਾ, ਜਮ੍ਹਾਂ ਟੈਕਸ 'ਤੇ ਜੁਰਮਾਨਾ ਵੀ ਲਗਾਇਆ ਜਾ ਰਿਹਾ ਹੈ |
ਚੰਡੀਗੜ੍ਹ, 22 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕਾਲੀ ਸ਼ੂਟਰ ਗਰੋਹ ਦੇ ਦੋ ਮੈਂਬਰਾਂ ਨੂੰ ਇੱਕ ਪਿਸਤੌਲ, ਇੱਕ ਦੇਸੀ ਕੱਟੇ ਅਤੇ ਚਾਰ ਜਿੰਦਾ ਕਾਰਤੂਸਾਂ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ...
ਚੰਡੀਗੜ੍ਹ, 22 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹਾ ਕੁਰੂਕਸ਼ੇਤਰ ਦੀ ਅਦਾਲਤ ਨੇ ਨਸ਼ੀਲੇ ਇੰਜੈਕਸ਼ਨ ਰੱਖਣ ਦੇ ਦੋਸ਼ ਵਿਚ ਦੋ ਲੋਕਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ 15-15 ਸਾਲ ਦੀ ਕੈਦ ਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ | ਜੁਰਮਾਨਾ ਨਾ ਦੇਣ 'ਤੇ 6-6 ਮਹੀਨੇ ...
ਚੰਡੀਗੜ੍ਹ, 22 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਨੇ ਇਕ ਹੋਰ ਰਿਕਾਰਡ ਬਣਾਉਂਦੇ ਹੋਏ ਅਨੀਮੀਆ ਮੁਕਤ ਭਾਰਤ (ਏਐਮਬੀ) ਪੋ੍ਰਗਰਾਮ ਦੇ ਤਹਿਤ ਪਹਿਲੀ ਥਾਂ ਪ੍ਰਾਪਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਯੂਨੀਸੈੱਫ ...
ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ)-ਜੈਨ ਸਮਾਜ ਨਾ ਕੇਵਲ ਅਹਿੰਸਾ 'ਤੇ ਜ਼ੋਰ ਦਿੰਦਾ ਹੈ ਸਗੋਂ ਮਾਨਵਤਾ ਦੀ ਸੇਵਾ ਨੂੰ ਵੀ ਆਪਣਾ ਪਰਮ ਧਰਮ ਮੰਨਦਾ ਹੈ | ਜੈਨ ਭਾਈਚਾਰੇ ਨੇ ਦੇਸ਼ ਦੇ ਵਿਕਾਸ ਦੇ ਨਾਲ ਨਾਲ ਭਾਰਤੀ ਸਭਿਆਚਾਰ ਨੂੰ ਵੀ ਅਮੀਰ ਬਣਾਉਣ ਵਿਚ ਅਹਿਮ ਭੂਮਿਕਾ ...
ਚੰਡੀਗੜ੍ਹ, 22 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 22 ਵਿਚ ਪੈਂਦੇ ਇਕ ਹੋਟਲ 'ਚ ਵਿਆਹ ਦੇ ਪ੍ਰੋਗਰਾਮ ਦੌਰਾਨ ਤਿੰਨ ਲੱਖ ਰੁਪਏ ਦੀ ਚੋਰੀ ਹੋ ਗਈ | ਚੋਰ ਮਾਸਕ ਪਾ ਕੇ ਹੋਟਲ ਵਿਚ ਆਇਆ ਅਤੇ ਬੜੀ ਸਫ਼ਾਈ ਨਾਲ ਵਿਆਹ ਵਾਲੀ ਲੜਕੀ ਦੀ ਮਾਂ ਦਾ ਪਰਸ ਚੋਰੀ ਕਰਕੇ ਫ਼ਰਾਰ ...
ਚੰਡੀਗੜ੍ਹ, 22 ਅਕਤੂਬਰ (ਆਰ.ਐਸ.ਲਿਬਰੇਟ)-ਸੀ.ਆਰ.ਪੀ.ਸੀ ਦੀ ਧਾਰਾ 144 ਅਧੀਨ ਹੁਕਮ ਜਾਰੀ ਕਰਦੇ ਜ਼ਿਲ੍ਹਾ ਮੈਜਿਸਟਰੇਟ ਚੰਡੀਗੜ੍ਹ ਨੇ ਚੀਨੀ ਡੋਰ ਵਜੋਂ ਜਾਣੇ ਜਾਂਦੇ ਪਤੰਗ ਉਡਾਉਣ ਲਈ ਵਰਤੇ ਜਾਂਦੇ ਧਾਗੇ ਦੀ ਵਰਤੋਂ 'ਤੇ ਆਉਂਦੇ 60 ਦਿਨਾਂ ਲਈ ਪਾਬੰਦੀ ਲਗਾ ਦਿੱਤੀ ਹੈ | ਇਸ ...
ਚੰਡੀਗੜ੍ਹ, 22 ਅਕਤੂਬਰ (ਆਰ.ਐਸ.ਲਿਬਰੇਟ)-ਅੱਜ ਬਿਹਾਰ ਚੋਣ ਪ੍ਰਚਾਰ ਲਈ ਚੰਡੀਗੜ੍ਹ ਕਾਂਗਰਸ ਵਲੋਂ ਇਕ ਦਲ ਰਵਾਨਾ ਕੀਤਾ ਗਿਆ | ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸ੍ਰੀ ਪ੍ਰਦੀਪ ਛਾਬੜਾ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਮੇਸ਼ ਸ਼ਰਮਾ ਅਤੇ ...
ਚੰਡੀਗੜ੍ਹ, 22 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬੀ ਗਾਇਕ ਜੋੜੀ ਗੋਲਡੀ ਕਾਹਲੋਂ ਤੇ ਸਤਪਾਲ ਮਲਹੀ ਨੇ ਕਿਹਾ ਕਿ ਹੁਣ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਪੰਜਾਬੀ ਸੰਗੀਤ ਨੂੰ ...
ਚੰਡੀਗੜ੍ਹ, 22 ਅਕਤੂਬਰ (ਆਰ. ਐਸ. ਲਿਬਰੇਟ)-ਅੱਜ ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਅਾੈਡ ਐਮ.ਸੀ ਇੰਪਲਾਈਜ਼ ਐਾਡ ਵਰਕਰਜ਼ ਯੂ.ਟੀ ਚੰਡੀਗੜ੍ਹ ਨੇ ਸੈਕਟਰ 16 ਜਨਰਲ ਹਸਪਤਾਲ ਦੇ ਅੱਗੇ ਕਾਲੇ ਚੋਗ਼ੇ ਪਾ ਕੇ ਅਤੇ ਕਾਲੇ ਝੰਡੇ ਲਹਿਰਾ ਕੇ ਰੋਸ ਪ੍ਰਦਰਸ਼ਨ ਕੀਤਾ | ਆਗੂ ...
ਚੰਡੀਗੜ੍ਹ, 22 ਅਕਤੂਬਰ (ਮਨਜੋਤ ਸਿੰਘ ਜੋਤ)-ਪੀ.ਜੀ.ਆਈ. ਵਲੋਂ ਪੰਜਾਬ ਵਿਚ ਲੋਕਾਂ ਨੂੰ ਟਰਾਂਸ-ਫੈਟ, ਜੋ ਕਿ ਦਿਲ ਦੀਆਂ ਬਿਮਾਰੀਆਂ ਅਤੇ ਮੋਟਾਪੇ ਦਾ ਮੁੱਖ ਕਾਰਨ ਬਣਦੀ ਹੈ, ਬਾਰੇ ਜਾਗਰੂਕ ਕੀਤਾ ਜਾਏਗਾ | ਇਸ ਸਬੰਧੀ ਵਿਸ਼ੇਸ਼ ਮੁਹਿੰਮ 'ਟਰਾਂਸ-ਫੈਟ ਮੁਕਤ ਦੀਵਾਲੀ' ਦੀ ...
ਚੰਡੀਗੜ੍ਹ, 22 ਅਕਤੂਬਰ (ਆਰ. ਐਸ. ਲਿਬਰੇਟ)-ਅੱਜ ਸ੍ਰੀਮਤੀ ਰਾਜਬਾਲਾ ਮਲਿਕ ਮੇਅਰ ਚੰਡੀਗੜ੍ਹ ਨੇ ਨਵੀਆਂ 3 ਈ-ਗਵਰਨੈਂਸ ਸੇਵਾਵਾਂ ਸ਼ੁਰੂ ਕੀਤੀਆਂ | ਇਸ ਪ੍ਰਾਜੈਕਟ ਤਹਿਤ ਲਾਇਸੈਂਸ, ਈ-ਬਾਗਬਾਨੀ ਸੇਵਾਵਾਂ ਅਤੇ ਈ-ਚਲਾਨ ਇਨਕ੍ਰੋਚਮੈਂਟ ਜਿਹੀਆਂ ਤਿੰਨ ਨਵੀਆਂ ...
ਚੰਡੀਗੜ੍ਹ, 22 ਅਕਤੂਬਰ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਵਿਚ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਵਲੋਂ ਪ੍ਰਕਾਸ਼ਿਤ ਸਾਲਾਨਾ ਰੈਫਰੀਡ ਰਿਸਰਚ ਜਰਨਲ 'ਪੰਜਾਬ ਜਰਨਲ ਆਫ਼ ਸਿੱਖ ਸਟੱਡੀਜ਼' ਵੋਲਿਯੂਮ-6, ਸਾਲ 2019 ਆਨਲਾਈਨ ਰੀਲੀਜ਼ ਕੀਤਾ ਗਿਆ | ਪ੍ਰੋ. ਆਰ.ਕੇ. ...
ਚੰਡੀਗੜ੍ਹ, 22 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 52 ਦੀ ਟੀਨ ਕਾਲੋਨੀ 'ਚ ਹੋਏ ਝਗੜੇ ਦੌਰਾਨ ਚਾਕੂ ਲੱਗਣ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਜ਼ਖ਼ਮੀ ਹਾਲਤ 'ਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਦਕਿ ਪੀੜਤ 'ਤੇ ਹਮਲਾ ਕਰਨ ...
ਚੰਡੀਗੜ੍ਹ, 22 ਅਕਤੂਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਅੱਜ 53 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੈਕਟਰ-43 ਦੇ ਵਸਨੀਕ 80 ਸਾਲਾ ਵਿਅਕਤੀ ਦੀ ਮੈਕਸ ਹਸਪਤਾਲ ...
ਚੰਡੀਗੜ੍ਹ, 22 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਖੇਡ ਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਨੇ ਕਿਹਾ ਹੈ ਕਿ ਸੂਬੇ ਵਿਚ ਹਰਿਆਣਾ ਦਿਵਸ ਦੇ ਮੌਕੇ 'ਤੇ 1 ਨਵੰਬਰ ਨੂੰ ਖੇਡ ਵਿਭਾਗ ਵਲੋਂ ਜ਼ਿਲ੍ਹਾ ਪੱਧਰ 'ਤੇ 8 ਖੇਡਾਂ ਦੇ ਅੰਡਰ 21 ਤੇ ਅੰਡਰ 19 ਦੇ ...
ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ)-ਸਿੱਖਿਆ ਵਿਚ ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈ.ਸੀ.ਟੀ.) ਦੀ ਵਰਤੋਂ ਸਬੰਧੀ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਦੇਣ ਲਈ ਅਰਜ਼ੀਆਂ ਪ੍ਰਾਪਤ ਕਰਨ ਦੀ ਆਖ਼ਰੀ ਤਰੀਕ 31 ਅਕਤੂਬਰ 2020 ਕਰ ਦਿੱਤੀ ਹੈ | ਸਿੱਖਿਆ ਵਿਭਾਗ ਦੇ ਬੁਲਾਰੇ ਨੇ ...
ਚੰਡੀਗੜ੍ਹ, 22 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਪੁਲਿਸ ਸਟੇਸ਼ਨ ਸਾਰੰਗਪੁਰ ਦੀ ਟੀਮ ਨੇ ਇਕ ਵਿਅਕਤੀ ਨੂੰ ਭੁੱਕੀ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਮਿਲਕ ਕਾਲੋਨੀ ਧਨਾਸ ਦੇ ਰਹਿਣ ਵਾਲੇ ਯਾਸਿਨ ਮੁਹੰਮਦ ਉਰਫ਼ ਕਾਲਾ (40) ਵਜੋਂ ...
ਕੁਰਾਲੀ, 22 ਅਕਤੂਬਰ (ਹਰਪ੍ਰੀਤ ਸਿੰਘ)-ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਨੇੜਲੇ ਪਿੰਡ ਸਿੰਘਪੁਰਾ ਵਿਖੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਸਮਾਰਟ ਵਿਲੇਜ਼ ਮੁਹਿੰਮ' ਤਹਿਤ ਮਿਲਣ ਵਾਲੀਆਂ ਸੁਵਿਧਾਵਾਂ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ...
ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ)-ਕਾਂਗਰਸੀ ਆਗੂਆਂ ਨੇ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਵਿਧਾਨ ਸਭਾ ਵਲੋਂ ਪਾਸ ਕੀਤੇ ਬਿੱਲਾਂ ਨੂੰ ਡਰਾਮਾ ਕਹਿਣ ਨਾਲ ਇੱਕ ਵਾਰ ਫੇਰ ਸਿੱਧ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਅਤੇ ਪੰਜਾਬ ਦੇ ਹਿੱਤਾਂ ਨਾਲ ਦੂਰ-ਦੂਰ ...
ਚੰਡੀਗੜ, 22 ਅਕਤੂਬਰ (ਅਜੀਤ ਬਿਊਰੋ)-ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੀ ਇਕ ਮੀਟਿੰਗ ਚੇਅਰਮੈਨ ਪ੍ਰੋ: ਇੰਮਾਨੂੰਏਲ ਨਾਹਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਨਾਹਰ ਨੇ ਕਿਹਾ ਕਿ ਘੱਟ ਗਿਣਤੀ ਲੋਕਾਂ ਦੀ ਹਿੱਤਾਂ ਦੀ ਰਾਖੀ ਕਰਨ ਦੇ ...
ਚੰਡੀਗੜ੍ਹ, 22 ਅਕਤੂਬਰ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਵਿਚ ਪੰਜ ਸਾਲਾ ਲਾਅ ਕੋਰਸ ਵਿਚ ਦਾਖ਼ਲੇ ਲਈ ਨਿਯਮ ਬਦਲਣ ਦਾ ਵਿਰੋਧ ਉੱਠਣਾ ਸ਼ੁਰੂ ਹੋ ਗਿਆ ਹੈ | ਵਿਦਿਆਰਥੀਆਂ ਨੇ ਇਸ ਸਬੰਧੀ ਉਪ ਕੁਲਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਅਤੇ ਦੇਸ਼ ਦੇ ਉਪ ...
ਚੰਡੀਗੜ੍ਹ, 22 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦਾਅਵਾ ਕੀਤਾ ਹੈ ਕਿ 3 ਨਵੰਬਰ ਨੂੰ ਹਰਿਆਣਾ ਵਿਧਾਨ ਸਭਾ ਦੀ ਹੋਣ ਵਾਲੀ ਉਪ ਚੋਣ ਭਾਜਪਾ ਤੇ ਜੇ.ਜੇ.ਪੀ. ਗਠਜੋੜ ਉਮੀਦਵਾਰ ਕਈ ਮਹੀਨੇ ਪਹਿਲਾਂ ਜੀਂਦ ਉਪ ਚੋਣ ਦੀ ...
ਚੰਡੀਗੜ੍ਹ, 22 ਅਕਤੂਬਰ (ਆਰ. ਐਸ. ਲਿਬਰੇਟ)-ਇੰਡੀਆ ਤਿੱਬਤ ਸਹਿਕਾਰਤਾ ਫੋਰਮ ਇਸ ਸਾਲ ਦੇ ਅੰਤ ਤੱਕ ਦੇਸ ਭਰ ਵਿਚ ਆਪਣੇ ਇੱਕ ਲੱਖ ਨਵੇਂ ਵਰਕਰ ਤਿਆਰ ਕਰੇਗਾ | ਇਹ ਟੀਚਾ ਚੰਡੀਗੜ੍ਹ ਫੋਰਮ ਨੇ ਆਪਣੀ ਬੈਠਕ ਦੌਰਾਨ ਲਿਆ | ਤਿੱਬਤ ਵਿੱਚ ਚੀਨ ਵਲੋਂ ਕੀਤੇ ਜਾ ਰਹੇ ਅੱਤਿਆਚਾਰ ਦੀ ...
ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ)- ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੰਜਾਬ ਐਗਰੋ ਚੰਡੀਗੜ੍ਹ ਨੇ ਆਪਸੀ ਸਹਿਯੋਗ ਨਾਲ ਕਿੰਨੂ ਦੇ ਛਿਲਕਿਆਂ ਤੋਂ ਬਣਿਆ ਉਤਪਾਦ 'ਲਿਮੋਪੈਨ' ਤਿਆਰ ਕੀਤਾ ਹੈ, ਜੋ ਇਕ ਬਾਇਓ-ਇੰਜੀਨੀਅਰਡ ਨਿਊਟਰਾਸੀਊਟੀਕਲ ਹੈ | ਇਹ ਪੋਲਟਰੀ ਫੀਡ ...
ਚੰਡੀਗੜ੍ਹ, 22 ਅਕਤੂਬਰ (ਆਰ.ਐਸ.ਲਿਬਰੇਟ)-ਸਿਹਤ ਵਿਭਾਗ ਚੰਡੀਗੜ੍ਹ ਨੇ ਡਾ. ਅਮਨਦੀਪ ਕੰਗ ਨਿਰਦੇਸ਼ਕ ਸਿਹਤ ਅਤੇ ਪਰਿਵਾਰ ਭਲਾਈ ਕਮ ਮਿਸ਼ਨ ਨਿਰਦੇਸ਼ਕ-ਨੈਸ਼ਨਲ ਹੈਲਥ ਮਿਸ਼ਨ, ਚੰਡੀਗੜ੍ਹ ਪ੍ਰਸ਼ਾਸਨ ਦੀ ਅਗਵਾਈ ਹੇਠ ਇਲੈੱਕਟ੍ਰਾਨਿਕ ਵੈਕਸੀਨ ਲੌਜਿਸਟਿਕਸ ਸਿਸਟਮ ...
ਮਾਜਰੀ, 22 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਪੰਜਾਬ 'ਚ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ | ਇਸੇ ਤਰ੍ਹਾਂ ਹਲਕਾ ਖਰੜ ਦੇ ਕਸਬਾ ਨਵਾਂਗਰਾਓ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੇਵ ਸਿੰਘ ...
ਚੰਡੀਗੜ੍ਹ, 22 ਅਕਤੂਬਰ (ਮਨਜੋਤ ਸਿੰਘ ਜੋਤ)-ਰੋਟਰੈਕਟ ਕਲੱਬ ਆਫ਼ ਡੀ.ਏ.ਵੀ. ਕਾਲਜ ਚੰਡੀਗੜ੍ਹ ਵਲੋਂ ਅਵਾਰਾ ਪਸ਼ੂਆਂ ਦੀ ਭੁੱਖ ਮਿਟਾਉਣ ਦੀ ਪਹਿਲ ਕੀਤੀ ਗਈ ਹੈ | ਕਲੱਬ ਵਲੋਂ 'ਨਿਮਰਤਾ' ਪ੍ਰੋਗਰਾਮ ਕਰਵਾਇਆ ਗਿਆ ਜਿਸ ਤਹਿਤ ਕਲੱਬ ਮੈਂਬਰਾਂ ਨੇ ਅਵਾਰਾ ਪਸ਼ੂਆਂ ਜਿਵੇਂ ...
ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ)-ਪੰਜਾਬ ਯੁਵਕ ਵਿਕਾਸ ਬੋਰਡ (ਪੀ.ਵਾਈ.ਡੀ.ਬੀ) ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਮਾਰੂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵਿੱਢੇ ਕਿਸਾਨੀ ਸੰਘਰਸ਼ ਨੂੰ ਸੂਬੇ ਦੇ ...
ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ 'ਤੇ ਦੋਸ਼ ਲਗਾਏ ਹਨ ਕਿ ਉਹ ਕਿਸਾਨਾਂ-ਮਜ਼ਦੂਰਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਖੇਤੀ ਕਾਨੂੰਨਾਂ ਦੇ ਨਾਂਅ 'ਤੇ ਦੋਵੇਂ ...
ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ)-ਉੱਘੇ ਕਿਸਾਨ ਆਗੂ ਅਤੇ ਇੰਡੀਅਨ ਕੌਾਸਲ ਆਫ਼ ਐਗਰੀਕਲਚਰ ਰਿਸਰਚ ਦੇ ਜੀ.ਬੀ ਮੈਂਬਰ ਰਹੇ ਅਮਰਦੀਪ ਸਿੰਘ ਚੀਮਾ ਨੇ ਅੱਜ ਇੱਥੇ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਵਲੋਂ ਦੇਸ਼ ਦੀ ਕਿਸਾਨੀ ਸੰਘਰਸ਼ ਨੂੰ ਭੰਡਦੇ ਹੋਏ ...
ਪੰਚਕੂਲਾ, 22 ਅਕਤੂਬਰ (ਕਪਿਲ)-ਜੇ. ਜੇ. ਪੀ. ਕੋਟੇ 'ਚੋਂ ਚੇਅਰਮੈਨ ਚੁਣੇ ਗਏ ਰਾਜਦੀਪ ਫੋਗਟ ਵਲੋਂ ਅੱਜ ਹਾਊਸਿੰਗ ਬੋਰਡ ਦੇ ਚੇਅਰਮੈਨ ਵਜੋਂ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਗਿਆ | ਇਸ ਮੌਕੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਉਚੇਚੇ ਤੌਰ 'ਤੇ ...
ਪੰਚਕੂਲਾ, 22 ਅਕਤੂਬਰ (ਕਪਿਲ)-ਪੰਚਕੂਲਾ ਵਿਚ ਕੋਰੋਨਾ ਵਾਇਰਸ ਦੇ 31 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 22 ਮਰੀਜ਼ ਪੰਚਕੂਲਾ ਦੇ ਅਤੇ 9 ਮਰੀਜ਼ ਪੰਚਕੂਲਾ ਤੋਂ ਬਾਹਰ ਦੇ ਹਨ | ਇਸ ਬਾਰੇ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ...
ਪੰਚਕੂਲਾ, 22 ਅਕਤੂਬਰ (ਕਪਿਲ)-ਪੰਚਕੂਲਾ ਦੇ ਸੈਕਟਰ 6 ਦੇ ਐੱਮ. ਡੀ. ਸੀ. ਵਿਚ ਇਕ 60 ਸਾਲਾ ਵਿਅਕਤੀ ਨੇ ਸੜਕ ਕਿਨਾਰੇ ਇਕ ਦਰੱਖਤ 'ਤੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਪੁਲਿਸ ਨੇ ਦੱਸਿਆ ਕਿ ਮਿ੍ਤਕ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਅਤੇ ਪੰਚਕੂਲਾ ਦੇ ਐੱਮ. ...
ਚੰਡੀਗੜ੍ਹ 22 ਅਕਤੂਬਰ (ਆਰ.ਐਸ.ਲਿਬਰੇਟ)-ਅੱਜ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਮਨੋਜ ਪਰੀਦਾ ਨੇ ਯੂ.ਟੀ. ਸਕੱਤਰੇਤ ਵਿਖੇ ਐਨ.ਆਈ.ਸੀ. ਵਲੋਂ ਪਰਸੋਨਲ ਅਤੇ ਪ੍ਰਸ਼ਾਸਨ ਦੇ ਸਮਾਜ ਭਲਾਈ ਵਿਭਾਗਾਂ ਲਈ ਵਿਕਸਿਤ 'ਰਿਜ਼ਰਵੇਸ਼ਨ ਰੋਸਟਰ ਮੈਨੇਜਮੈਂਟ ਸਿਸਟਮ' ਦੀ ਸ਼ੁਰੂਆਤ ...
ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-1984 ਦੇ ਦੰਗਾਂ ਪੀੜਤਾਂ ਨੇ ਭੁਪਿੰਦਰਪਾਲ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਦੰਗਾ ਪੀੜਤ ਅਲਾਟਮੈਂਟ ਕਮੇਟੀ ਮੁਹਾਲੀ ਗਿਰੀਸ਼ ਦਿਆਲਨ ਨੂੰ ਪੱਤਰ ਲਿਖ ਕੇ ਆਰ. ਟੀ. ਆਈ. ਐਕਟ 2005 ਅਧੀਨ ਹੁਣ ਤੱਕ ਦਿੱਤੇ ...
ਕੁਰਾਲੀ, 22 ਅਕਤੂਬਰ (ਹਰਪ੍ਰੀਤ ਸਿੰਘ)-ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਨੇੜਲੇ ਪਿੰਡ ਸਿੰਘਪੁਰਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਵਿਚ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਦੇ ਕੋਟੇ 'ਚੋਂ ਦਿੱਤੀ ਗ੍ਰਾਂਟ ਨਾਲ ਸਕੂਲ ਦੇ ਕਮਰਿਆਂ ਦੇ ...
ਡੇਰਾਬੱਸੀ, 22 ਅਕਤੂਬਰ (ਗੁਰਮੀਤ ਸਿੰਘ)-ਇੱਥੋਂ ਦੀ ਗੁਲਾਬਗੜ੍ਹ ਸੜਕ 'ਤੇ ਡੇਰਾਬੱਸੀ ਨਗਰ ਕੌਾਸਲ ਵਲੋਂ ਲੱਖਾਂ ਰੁਪਏ ਖ਼ਰਚ ਕੇ ਤਿਆਰ ਕੀਤੇ ਪਖਾਨਿਆਂ 'ਤੇ ਲੱਗੇ ਸਰਕਾਰੀ ਤਾਲੇ 3 ਸਾਲ ਬਾਅਦ ਵੀ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ | ਬੰਦ ਪਏ ਪਖਾਨੇ ਜਿੱਥੇ 'ਸਵੱਛ ਭਾਰਤ ...
ਜ਼ੀਰਕਪੁਰ, 22 ਅਕਤੂਬਰ (ਹੈਪੀ ਪੰਡਵਾਲਾ)-ਬਲਟਾਣਾ ਖੇਤਰ 'ਚ ਪੈਂਦੇ ਹਰਮਿਲਾਪ ਨਗਰ ਦੇ ਇਕ ਸੁੰਨੇ ਘਰ 'ਚੋਂ ਚੋਰਾਂ ਵਲੋਂ ਸੋਨੇ ਦੇ ਗਹਿਣਿਆਂ ਅਤੇ ਨਕਦੀ 'ਤੇ ਹੱਥ ਸਾਫ਼ ਕਰ ਲਿਆ ਗਿਆ | ਇਸ ਘਟਨਾ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਘਰ ਦੇ ਮਾਲਕ ਸੁਧਾਸ ਸਲਵਾਲ ਵਾਸੀ ...
ਕੁਰਾਲੀ, 22 ਅਕਤੂਬਰ (ਹਰਪ੍ਰੀਤ ਸਿੰਘ)-ਗੰਨੇ ਦੀ ਫ਼ਸਲ ਤੋਂ ਗੁੜ ਤਿਆਰ ਕਰਕੇ ਸਥਾਨਕ ਮੰਡੀ ਵਿਖੇ ਵੇਚਣ ਲਈ ਆਏ ਕਿਸਾਨਾਂ ਨੂੰ ਸਹੀ ਕੀਮਤ ਨਾ ਮਿਲਣ ਕਾਰਨ ਬੇਰੰਗ ਹੀ ਵਾਪਸ ਪਰਤਣਾ ਪਿਆ | ਕਿਸਾਨਾਂ ਨੇ ਸਰਕਾਰ ਤੋਂ ਫ਼ਸਲਾਂ ਦੇ ਮੰਡੀਕਰਨ ਦੇ ਪ੍ਰਬੰਧਾਂ ਵਿਚ ਸੁਧਾਰ ...
ਕੁਰਾਲੀ, 22 ਅਕਤੂਬਰ (ਬਿੱਲਾ ਅਕਾਲਗੜ੍ਹੀਆ)-ਪਿੰਡ ਪਡਿਆਲਾ ਦੀ 'ਪ੍ਰਭ ਆਸਰਾ' ਸੰਸਥਾ ਵਿਖੇ ਚਾਰ ਹੋਰਨਾਂ ਲਾਵਾਰਸ ਨਾਗਰਿਕਾਂ ਨੂੰ ਸ਼ਰਨ ਮਿਲੀ ਹੈ | ਇਸ ਸਬੰਧੀ ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ...
ਰੂਪਨਗਰ, 22 ਅਕਤੂਬਰ (ਸਤਨਾਮ ਸਿੰਘ ਸੱਤੀ)-ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਅੱਜ ਦੇਸ਼ ਦੀ ਵੱਕਾਰੀ ਸੰਸਥਾ ਆਈ.ਆਈ.ਟੀ ਰੋਪੜ ਦੇ ਸਥਾਈ ਕੈਂਪਸ ਨੂੰ ਰਸਮੀ ਤੌਰ 'ਤੇ ਦੇਸ਼ ਨੂੰ ਸਮਰਪਿਤ ਕਰ ਦਿੱਤਾ | ਉਦਘਾਟਨ ਸਮਾਗਮ ਆਨਲਾਈਨ ਮੋਡ ਰਾਹੀਂ ਰਾਜ ...
ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਸਾਬਕਾ ਕੌਾਸਲਰ ਪਰਮਜੀਤ ਸਿੰਘ ਕਾਹਲੋਂ ਨੇ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੂੰ ਮੰਗ ਪੱਤਰ ਸੌਾਪ ਕੇ ਮੰਗ ਕੀਤੀ ਹੈ ਕਿ ਪਾਰਕ ਨੰਬਰ 22 ਅੰਦਰ ਸ਼ੈਲੋ ਟਿਊਬਵੈੱਲ ਅਤੇ ਵਾਰਡ ਨੰਬਰ 18 ਵਿਖੇ ਪ੍ਰੀਮਿਕਸ ਪਾਉਣ ਦਾ ਕੰਮ ਜਲਦ ...
ਕੁਰਾਲੀ, 22 ਅਕਤੂਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਪੁਲਿਸ ਨੇ ਪਿਛਲੇ ਦਿਨੀਂ ਸ਼ਹਿਰ ਅੰਦਰ ਵੱਖ-ਵੱਖ ਥਾਵਾਂ 'ਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਇਕ ਮੈਂਬਰ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ, ਜਦਕਿ ਉਸ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ...
ਖਰੜ, 22 ਅਕਤੂਬਰ (ਗੁਰਮੁੱਖ ਸਿੰਘ ਮਾਨ)-ਮਾਲਕ 'ਤੇ ਜਬਰ ਜਨਾਹ ਦਾ ਮਾਮਲਾ ਦਰਜ ਕਰਵਾ ਕੇ ਫਿਰੌਤੀ ਮੰਗਣ ਦੇ ਮਾਮਲੇ ਵਿਚ ਸੰਨੀ ਇਨਕਲੇਵ ਵਿਚਲੀ ਚੌਕੀ ਦੀ ਪੁਲਿਸ ਨੇ ਇਕ ਹੋਰ ਮਹਿਲਾ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਡੀ. ਐਸ. ਪੀ. ਖਰੜ ਸਿਟੀ-1 ...
ਐੱਸ.ਏ.ਐੱਸ. ਨਗਰ, 22 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੀਆਂ ਪ੍ਰੀ-ਪ੍ਰਾਇਮਰੀ ਜਮਾਤਾਂ 'ਚ ਪੜ੍ਹਦੇ 3.30 ਲੱਖ ਬੱਚਿਆਂ ਦੇ ਮੁਲਾਂਕਣ ਲਈ ਕਰਵਾਈ ਜਾਣ ਵਾਲੀ ਦੋ ਰੋਜ਼ਾ ਮਾਪੇ-ਅਧਿਆਪਕ ਮਿਲਣੀ ਤਹਿਤ ਅੱਜ ...
ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਮੁੱਢਲੀਆਂ ਸਹੂਲਤਾਂ ਦੀ ਵਿਵਸਥਾ ਨਾ ਕਰਨ ਸਬੰਧੀ ਪ੍ਰਮੋਟਰਾਂ/ਬਿਲਡਰਾਂ ਖ਼ਿਲਾਫ਼ ਆਉਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਵਲੋਂ ਜ਼ਿਲ੍ਹੇ ਅੰਦਰ ਪੰਜ ਮੈਂਬਰੀ ਕਮੇਟੀ ...
ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਖ਼ਰੀਦ ਕੇਂਦਰਾਂ 'ਚ ਝੋਨੇ ਦੀ ਖ਼ਰੀਦ, ਚੁਕਾਈ ਅਤੇ ਕਿਸਾਨਾਂ ਨੂੰ ਅਦਾਇਗੀ ਦਾ ਕੰਮ ਬਿਨਾਂ ਰੋਕ-ਟੋਕ ਜਾਰੀ ਹੈ | ਉਨ੍ਹਾਂ ...
ਐੱਸ. ਏ. ਐੱਸ. ਨਗਰ, 22 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਅਧਿਆਪਕ ਦਲ ਪੰਜਾਬ (ਜਹਾਂਗੀਰ) ਦੀ ਆਨਲਾਈਨ ਈ. ਮੀਟਿੰਗ ਸੂਬਾ ਪ੍ਰਧਾਨ ਬਾਜ ਸਿੰਘ ਖਹਿਰਾ ਅਗਵਾਈ ਵਿਚ ਹੋਈ | ਇਸ ਸਬੰਧੀ ਸਕੱਤਰ ਜਨਰਲ ਗੁਰਨੈਬ ਸਿੰਘ ਸੰਧੂ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੰਜਾਬ ਸਰਕਾਰ ...
ਮੁੱਲਾਂਪੁਰ ਗਰੀਬਦਾਸ, 22 ਅਕਤੂਬਰ (ਖੈਰਪੁਰ)-ਹਲਕਾ ਖਰੜ ਤੋਂ ਕਾਂਗਰਸ ਦੇ ਮੁੱਖ ਸੇਵਾਦਾਰ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਨੌਜਵਾਨਾਂ ਦੀ ਮੰਗ ਦੇ ਚਲਦਿਆਂ ਪਿੰਡ ਕੁਬਾਹੇੜੀ ਵਿਖੇ ਜਲਦ ਹੀ ਸਰਕਾਰ ਰਾਹੀਂ ਖੇਡ ਮੈਦਾਨ ਬਣਵਾਉਣ ਦਾ ਐਲਾਨ ਕੀਤਾ ਹੈ | ਇਸ ...
ਐੱਸ. ਏ. ਐੱਸ. ਨਗਰ, 22 ਅਕਤੂਬਰ (ਜਸਬੀਰ ਸਿੰਘ ਜੱਸੀ)-ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੀਆਂ ਚੋਣਾਂ ਲਈ ਮੈਦਾਨ ਭੱਖ ਗਿਆ ਹੈ ਅਤੇ ਉਮੀਦਵਾਰਾਂ ਵਲੋਂ ਆਪਣੇ ਪੱਧਰ 'ਤੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਇਸੇ ਸਬੰਧ ਦੇ ...
ਜ਼ੀਰਕਪੁਰ, 22 ਅਕਤੂਬਰ (ਹੈਪੀ ਪੰਡਵਾਲਾ)-ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ 'ਤੇ ਸ਼ਾਮ ਸਮੇਂ ਇਕ ਸੀ. ਟੀ. ਯੂ. ਦੀ ਬੱਸ ਦੀ ਲਪੇਟ 'ਚ ਆਉਣ ਕਾਰਨ ਐਕਟਿਵਾ ਸਕੂਟਰ ਦੇ ਪਿੱਛੇ ਬੈਠੀ ਲੜਕੀ ਦੀ ਮੌਤ ਹੋ ਗਈ, ਜਦਕਿ ਚਾਲਕ ਦਾ ਬਚਾਅ ਹੋ ਗਿਆ¢ ਮਿ੍ਤਕਾ ਦੀ ਪਛਾਣ ਸਿਮਰਨ (22) ਵਾਸੀ ...
ਡੇਰਾਬੱਸੀ, 22 ਅਕਤੂਬਰ (ਗੁਰਮੀਤ ਸਿੰਘ)-ਮੁਬਾਰਿਕਪੁਰ ਪੁਲਿਸ ਨੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਨ ਵਾਲੇ 3 ਚੋਰਾਂ ਨੂੰ ਗਹਿਣਿਆਂ ਸਮੇਤ ਕਾਬੂ ਕੀਤਾ ਹੈ | ਮੁਲਜ਼ਮਾਂ ਨੂੰ ਅੱਜ ਡੇਰਾਬੱਸੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਦੋ ਦਿਨਾਂ ਦੇ ...
ਲਾਲੜੂ, 22 ਅਕਤੂਬਰ (ਰਾਜਬੀਰ ਸਿੰਘ)-ਕੇਂਦਰ ਵਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਅੱਜ ਕਿਸਾਨ ਜਥੇਬੰਦੀਆਂ ਨੇ ਰੇਲਵੇ ਟਰੈਕ ਦੀ ਬਜਾਏ ਰੇਲਵੇ ਪਲੇਟਫਾਰਮ 'ਤੇ ਧਰਨਾ ਦਿੱਤਾ, ਜਦਕਿ ਟੋਲ ਪਲਾਜ਼ਾ ਦੱਪਰ ਵਿਖੇ ਨੌਜਵਾਨਾਂ ਤੇ ਕਿਸਾਨਾਂ ਵਲੋਂ ਦਿੱਤਾ ਜਾ ...
ਐੱਸ. ਏ. ਐੱਸ. ਨਗਰ, 22 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਗਜ਼ਟਿਡ ਐਜੂਕੇਸ਼ਨਲ ਸਕੂਲ ਸਰਵਿਸਜ਼ ਐਸੋਸੀਏਸ਼ਨ (ਗੈਸਾ) ਪੰਜਾਬ ਦੀ ਈ. ਮੀਟਿੰਗ ਸੂਬਾ ਪ੍ਰਧਾਨ ਦੀਪਇੰਦਰ ਸਿੰਘ ਖੈਰਾ ਦੀ ਅਗਵਾਈ ਵਿਚ ਹੋਈ | ਇਸ ਦੌਰਾਨ ਆਗੂਆਂ ਨੇ ਸਿੱਖਿਆ ਵਿਭਾਗ ਪੰਜਾਬ ਵਲੋਂ ...
ਐੱਸ. ਏ. ਐੱਸ. ਨਗਰ, 22 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪਿਛਲੇ ਕਰੀਬ 7 ਮਹੀਨੇ ਤੋਂ ਬੰਦ ਸਰਕਾਰੀ ਸਕੂਲ 19 ਅਕਤੂਬਰ ਤੋਂ ਮੁੜ ਖੁੱਲ੍ਹਣ ਪਿਛੋਂ ਜ਼ਿਲ੍ਹੇ ਵਿਚ ਇਕ ਸਰਕਾਰੀ ਸਕੂਲ ਮੁਖੀ ਦੀ ਕੋਰੋਨਾ ਪਾਜ਼ੀਟਿਵ ਰਿਪੋਰਟ ਆਉਣ ਦੀ ...
ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਪੰਜਾਬ ਸਮੇਤ ਜ਼ਿਲ੍ਹਾ ਮੁਹਾਲੀ ਅੰਦਰ ਕੋਰੋਨਾ ਮਹਾਂਮਾਰੀ ਦਾ ਕਹਿਰ ਘੱਟਦਾ ਦਿਖਾਈ ਦੇ ਰਿਹਾ ਹੈ | ਜ਼ਿਲ੍ਹੇ ਅੰਦਰ ਹੁਣ ਤੱਕ ਕੋਰੋਨਾ ਦੇ ਸਾਹਮਣੇ ਆਏ ਮਰੀਜ਼ਾਂ 'ਚੋਂ ਰੋਜ਼ਾਨਾ ਵੱਡੀ ਗਿਣਤੀ ਮਰੀਜ਼ ਸਿਹਤਯਾਬ ਹੋ ਰਹੇ ...
ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੇਵਾ ਕੇਂਦਰਾਂ ਰਾਹੀਂ ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ/ਮਨਜ਼ੂਰੀ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਇਸ ਸਬੰਧੀ ਡਿਪਟੀ ਕਮਿਸ਼ਨਰ ...
ਮਾਜਰੀ, 22 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਬੜੌਦੀ ਟੋਲ ਪਲਾਜ਼ਾ 'ਤੇ ਲੋਕ ਹਿੱਤ ਮਿਸ਼ਨ ਦੇ ਮੈਂਬਰਾਂ ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਦਿੱਤਾ ਜਾ ਰਿਹਾ ਰੋਸ ਧਰਨਾ ਨਿਰੰਤਰ ਜਾਰੀ ਹੈ, ਜਿਸ ਨੂੰ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਤੇ ਧਾਰਮਿਕ ...
ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਵਾਟਰ ਸਪਲਾਈ ਸਕੀਮ ਕਜੌਲੀ ਫੇਜ਼-2 ਦੀ ਪਾਇਪ ਲਾਈਨ 'ਚ ਪਿੰਡ ਮਾਨਖੇੜੀ ਦੇ ਨੇੜੇ ਅਚਾਨਕ ਲੀਕੇਜ਼ ਹੋ ਜਾਣ ਕਾਰਨ ਮੁਹਾਲੀ ਵਿਚਲੇ ਫੇਜ਼-1 ਤੋਂ ਲੈ ਕੇ ਫੇਜ਼-7, ਫੇਜ਼-8, ਪਿੰਡ ਸ਼ਾਹੀ ਮਾਜਰਾ ਅਤੇ ਇੰਡਸਟਰੀਅਲ ਗ੍ਰੋਥ ਫੇਜ਼-1 ...
ਖਰੜ, 22 ਅਕਤੂਬਰ (ਗੁਰਮੁੱਖ ਸਿੰਘ ਮਾਨ)-ਕੇਂਦਰ ਵਿਚਲੀ ਮੋਦੀ ਸਰਕਾਰ ਵਲੋਂ ਖੇਤੀਬਾੜੀ ਸਬੰਧੀ ਪਾਸ ਕੀਤੇ ਗਏ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਯੂਨੀਅਨਾਂ ਅਤੇ ਕਿਸਾਨਾਂ ਵਲੋਂ ਖਰੜ-ਲੁਧਿਆਣਾ ਹਾਈਵੇਅ 'ਤੇ ਸਥਿਤ ਪਿੰਡ ਭਾਗੂਮਾਜਰਾ ਦੇ ਟੋਲ ਪਲਾਜ਼ਾ 'ਤੇ ਚੱਲ ਰਿਹਾ ...
ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਸਾਲ 1969 ਵਿਚ ਵਸਿਆ ਮੁਹਾਲੀ ਸ਼ਹਿਰ ਅਜੇ ਤੱਕ ਸਮਕਾਲੀ ਸਰਕਾਰਾਂ ਵਲੋਂ ਕੀਤੇ ਵਾਅਦਿਆਂ ਨੂੰ ਬੂਰ ਪੈਣ ਦੀ ਉਡੀਕ ਕਰ ਰਿਹਾ ਹੈ | ਇਹ ਪ੍ਰਗਟਾਵਾ ਕਰਦਿਆਂ ਸਾਬਕਾ ਕੌਾਸਲਰ ਅਤੇ ਪੰਜਾਬੀ ਵਿਰਸਾ ਸੱਭਿਆਚਾਰਕ ਸੁਸਾਇਟੀ ਦੇ ...
ਡੇਰਾਬੱਸੀ, 22 ਅਕਤੂਬਰ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ ਦੇ ਦੋਵੇਂ ਪਾਸੇ ਵਸੇ ਡੇਰਾਬੱਸੀ ਸ਼ਹਿਰ ਅੰਦਰ ਟ੍ਰੈਫ਼ਿਕ ਵਿਵਸਥਾ ਦੀ ਹਾਲਤ ਕਾਫ਼ੀ ਖ਼ਸਤਾ ਬਣੀ ਹੋਈ ਹੈ, ਜਿਸ ਦੇ ਨਤੀਜੇ ਵਜੋਂ ਮਰੀਜ਼ਾਂ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਜਾਣ ...
ਮਾਜਰੀ, 22 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਨਵਾਂਗਰਾਓ ਵਿਖੇ ਨਗਰ ਕੌਾਸਲ ਦੇ ਸਾਦਕ ਅਫ਼ਸਰ ਜਗਜੀਤ ਸਿੰਘ ਸਾਹੀ ਦੀ ਅਗਵਾਈ ਵਿਚ ਇਕ ਇਨੋਵੈਟਿਵ ਆਡੀਆ ਤਹਿਤ ਇਕ ਕੈਂਪ ਲਗਾਇਆ ਗਿਆ, ਜਿਸ ਵਿਚ ਪੀ. ਐੱਮ. ਆਈ. ਡੀ. ਸੀ. ਵਲੋਂ ਨਿਯੁਕਤ ਨਵਾਂਗਰਾਓ ਦੇ ਸੀ. ਐੱਫ. ਰਵਿੰਦਰ ਸਿੰਘ ...
ਖਰੜ, 22 ਅਕਤੂਬਰ (ਜੰਡਪੁਰੀ)-ਡਾ. ਅੰਬੇਡਕਰ ਭਲਾਈ ਮੰਚ ਦੀ ਪ੍ਰਧਾਨ ਕਿਰਪਾਲ ਸਿੰਘ ਅਤੇ ਬਰਿੰਦਰ ਸਿੰਗਲਾ ਨੇ ਖਰੜ ਦੇ ਐੱਸ. ਡੀ. ਐੱਮ. ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਖਰੜ ਚੰਡੀਗੜ੍ਹ ਨੈਸ਼ਨਲ ਹਾਈਵੇ ਤੋਂ ਏ. ਪੀ. ਜੇ. ਸਕੂਲ ਨੂੰ ਜਾਂਦੀ ਗਲੀ ਦੀ ਤਿੱਖੀ ...
ਐੱਸ. ਏ. ਐੱਸ. ਨਗਰ, 22 ਅਕਤੂਬਰ (ਝਾਂਮਪੁਰ)-ਆਲ ਇੰਡੀਆ ਜੱਟ ਮਹਾਂ ਸਭਾ ਦਾ ਇਕ ਵਫ਼ਦ ਕਾਂਗਰਸ ਭਵਨ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐਸ. ਡੀ. ਸੰਦੀਪ ਸੰਧੂ ਨੂੰ ਮਿਲਿਆ | ਇਸ ਸਬੰਧੀ ਆਲ ਇੰਡੀਆ ਜੱਟ ਮਹਾਂ ਸਭਾ ਪੰਜਾਬ ਦੇ ਜਨਰਲ ਸਕੱਤਰ ਅਤੇ ਤੇਜਿੰਦਰ ...
ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਵਾਟਰ ਐਾਡ ਸਪਲਾਈ ਸੈਨੀਟੇਸ਼ਨ ਵਿਭਾਗ ਤੋਂ ਸੇਵਾ ਮੁਕਤ ਹਰਬੰਸ ਸਿੰਘ ਟੈਕਨੀਸ਼ਨ ਗ੍ਰੇਡ ਅਤੇ ਰਜਿੰਦਰ ਸਿੰਘ ਨੂੰ ਉਨ੍ਹਾਂ ਵਲੋਂ ਨਿਭਾਈਆਂ ਸ਼ਲਾਘਾਯੋਗ ਸੇਵਾਵਾਂ ਬਦਲੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ...
ਮਾਜਰੀ, 22 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਆਇਓਡੀਨ ਜ਼ਰੂਰੀ ਖੁਰਾਕੀ ਤੱਤ ਹੈ, ਜਿਸ ਦੀ ਰੋਜ਼ਾਨਾ ਲੋੜ ਆਇਓਡੀਨ ਵਾਲਾ ਲੂਣ ਅਤੇ ਕੁਝ ਹੋਰ ਚੀਜ਼ਾਂ ਖਾਣ ਨਾਲ ਪੂਰੀ ਹੁੰਦੀ ਹੈ | ਆਇਓਡੀਨ ਦੀ ਘਾਟ ਹੋਣ ਕਾਰਨ ਗਰਭਵਤੀ ਔਰਤਾਂ ਦਾ ਗਰਭਪਾਤ ਹੋ ਸਕਦਾ ਹੈ ਜਾਂ ਬੱਚਾ ਨੁਕਸ ...
ਖਰੜ, 22 ਅਕਤੂਬਰ (ਜੰਡਪੁਰੀ)-ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅੱਜ ਪਿੰਡ ਮਦਨਹੇੜੀ ਤੋਂ ਖਰੜ ਸ਼ਹਿਰ ਤੱਕ ਦੀ ਸੜਕ ਉੱਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਚਮਕੌਰ ਸਾਹਿਬ ...
ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਸ਼ਹਿਰ ਵਿਚਲੀਆਂ ਰਿਹਾਇਸ਼ੀ ਕਾਲੋਨੀਆਂ ਅਤੇ ਸੁਸਾਇਟੀਆਂ ਦੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਂਦੀ ਜਾ ਰਹੀ ਹੈ | ਇਹ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਪੁਲਿਸ ਕਾਲੋਨੀ ਫੇਜ਼-8 ...
ਲਾਲੜੂ, 22 ਅਕਤੂਬਰ (ਰਾਜਬੀਰ ਸਿੰਘ)-ਭਾਜਪਾ ਜ਼ਿਲ੍ਹਾ ਮੁਹਾਲੀ ਦੇ ਬੀ. ਸੀ. ਮੋਰਚਾ ਦੇ ਸਾਬਕਾ ਪ੍ਰਧਾਨ ਹਰਭਜਨ ਮਹਿਰਾ ਆਪਣੇ ਸਾਥੀਆਂ ਸਮੇਤ ਹਲਕਾ ਵਿਧਾਇਕ ਐੱਨ. ਕੇ. ਸ਼ਰਮਾ ਦੀ ਹਾਜ਼ਰੀ ਵਿਚ ਭਾਜਪਾ ਛੱਡ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਹਨ | ਇਸ ਮੌਕੇ ਐੱਨ. ਕੇ. ਸ਼ਰਮਾ ਨੇ ...
ਐੱਸ. ਏ. ਐੱਸ. ਨਗਰ, 22 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਇੰਨਰ ਵੀਲ ਕਲੱਬ ਮੁਹਾਲੀ ਵਲੋਂ ਕਲੱਬ ਦੀ ਪ੍ਰਧਾਨ ਆਸਾ ਸੂਦ ਦੀ ਅਗਵਾਈ ਵਿਚ ਅੱਜ ਝੁੱਗੀ ਝੌਾਪੜੀ ਵਿਚ ਰਹਿਣ ਵਾਲੇ ਲੋੜਵੰਦ ਲੋਕਾਂ ਨੂੰ ਸੁੱਕੇ ਰਾਸ਼ਨ ਦੀ ਵੰਡ ਕਰਨ ਤੋਂ ਇਲਾਵਾ ਝੁੱਗੀਆਂ ਵਿਚ ਚੱਲ ਰਹੇ ...
ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਪਿੰਡਾਂ ਵਿਚ ਲੋਕਾਂ ਵਲੋਂ ਸ਼ਾਮਲਾਤ ਜ਼ਮੀਨਾਂ 'ਤੇ ਕੀਤੇ ਕਬਜ਼ੇ ਹਟਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਪਿੰਡ ਨਿਆਮੀਆਂ ਦੀ ਪੰਚਾਇਤ ਵਲੋਂ ਕੁੱਝ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਏ ਗਏ ਹਨ | ਇਸ ਸਬੰਧੀ ਗਰਾਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX