ਜੈਤੋ, 22 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਸਰਦੂਲ ਸਿੰਘ ਕਾਸਮ ਭੱਟੀ ਦੀ ਪ੍ਰਧਾਨਗੀ ਹੇਠ ਨਹਿਰੂ ਪਾਰਕ ਜੈਤੋ ਵਿਖੇ ਮੀਟਿੰਗ ਹੋਈ | ਜਿਸ ਵਿਚ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨ ਲਹਿਰ ਨੂੰ ਮਜ਼ਬੂਤ ਕਰਨ ਵਾਲੇ ਅਤੇ ਜਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਜ਼ਮੀਨਾਂ ਵਾਉਣ ਵਾਲਿਆਂ ਨੂੰ ਮਾਲਕ ਬਣਾਉਣ ਵਾਲੇ ਮਹਾਨ ਯੋਧੇ ਅਤੇ ਕਿਸਾਨ ਆਗੂ ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਜਨਮ ਦਿਹਾੜੇ ਨੂੰ ਜਥੇਬੰਦੀ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮਿਤੀ 26 ਅਕਤੂਬਰ ਨੂੰ ਦੀਨਾ ਸਾਹਿਬ (ਮੋਗਾ) ਅਤੇ ਰਾਹੋਂ (ਨਵਾਂ ਸ਼ਹਿਰ), 27 ਅਕਤੂਬਰ ਸਰਹਿੰਦ ਤੇ ਗੁਰਦਾਸ ਨੰਗਲ ਵਿਖੇ ਵੱਡੀਆਂ ਕਾਨਫ਼ਰੰਸਾਂ ਕੀਤੀਆਂ ਜਾ ਰਹੀਆਂ ਹਨ | ਕਿਸਾਨ ਆਗੂ ਨੇ ਕਿਸਾਨਾਂ ਨੂੰ ਕਿਹਾ ਕਿ ਆਪਣੇ ਮੌਜੂਦਾ ਸੰਘਰਸ਼ ਨੂੰ ਜਿੱਤ ਵੱਲ
ਲਿਜਾਣ ਲਈ ਬੰਦਾ ਸਿੰਘ ਬਹਾਦਰ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਤੇ ਇਨ੍ਹਾਂ ਕਾਨਫ਼ਰੰਸਾਂ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਕਿਸਾਨਾਂ ਨੂੰ ਪਹੁੰਚਣਾ ਚਾਹੀਦਾ ਹੈ | ਸਰਦੂਲ ਸਿੰਘ ਕਾਸਮ ਭੱਟੀ ਨੇ ਆਪਣੇ ਸੰਬੋਧਨ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜੁਝਾਰੂ ਸਾਥੀਆਂ ਨੂੰ ਅਜੋਕੇ ਸੰਘਰਸ਼ ਨੂੰ ਹੋਰ ਸ਼ਿੱਦਤ ਨਾਲ ਲੜਨ ਦੀ ਅਪੀਲ ਕੀਤੀ ਅਤੇ 26 ਤਾਰੀਖ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਦੀਨਾ ਸਾਹਿਬ ਪਹੁੰਚਣ ਦਾ ਵਿਸ਼ਵਾਸ ਦਿਵਾਇਆ | ਸਾਰੀਆਂ ਇਕਾਈਆਂ ਨੇ ਕਾਨਫ਼ਰੰਸ ਵਿਚ ਪਹੁੰਚਣ ਦੀ ਵਿਉਂਤਬੰਦੀ ਕੀਤੀ | ਮੀਟਿੰਗ ਵਿਚ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਬਿਸ਼ਨੰਦੀ, ਜ਼ਿਲ੍ਹਾ ਖਜ਼ਾਨਚੀ ਪਰਮਜੀਤ ਸਿੰਘ ਸਿਵੀਆਂ, ਹਰੀ ਸਿੰਘ ਕੋਠੇ ਮਾਹਲਾ ਇਕਾਈ ਪ੍ਰਧਾਨ, ਜਗਸੀਰ ਸਿੰਘ ਇਕਾਈ ਪ੍ਰਧਾਨ ਕੋਠੇ ਸੰਪੂਰਨ ਸਿੰਘ, ਸੁਰਿੰਦਰ ਪਾਲ ਸਿੰਘ ਦਬੜੀਖਾਨਾ ਕਨਵੀਨਰ ਬਾਜਾਖਾਨਾ, ਇਕਾਈ ਪ੍ਰਧਾਨ ਗੁਰਸ਼ਿੰਦਰ ਸਿੰਘ ਦਬੜੀਖਾਨਾ, ਇਕਾਈ ਪ੍ਰਧਾਨ ਸ਼ਿੰਦਰ ਸਿੰਘ ਹਰੀ ਨੌ, ਯੂਥ ਆਗੂ ਗੁਰਪ੍ਰੀਤ ਹਰੀ ਨੌ, ਇਕਾਈ ਖਜ਼ਾਨਚੀ ਜਗਜੀਤ ਸਿੰਘ ਜੈਤੋ, ਇਕਾਈ ਪ੍ਰਧਾਨ ਮਹਿੰਦਰ ਸਿੰਘ ਨਿਆਮੀਵਾਲਾ, ਇਕਾਈ ਪ੍ਰਧਾਨ ਮਲਕੀਤ ਸਿੰਘ ਸਰਾਵਾਂ, ਇਕਾਈ ਪ੍ਰਧਾਨ ਜਸਕਰਨ ਸਿੰਘ ਕੋਠੇ ਕਿਹਰ ਸਿੰਘ ਵਾਲੇ ਆਦਿ ਕਿਸਾਨ ਸ਼ਾਮਿਲ ਸਨ |
ਬਰਗਾੜੀ, 22 ਅਕਤੂਬਰ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਬਰਗਾੜੀ ਮੋਰਚੇ ਨਾਲ ਸਬੰਧਿਤ ਕੁਝ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮਿ੍ਤਸਰ ਸਾਹਿਬ, ਯੂਨਾਈਟਿਡ ਅਕਾਲੀ ਦਲ ਅਤੇ ਦਲ ਖ਼ਾਲਸਾ ਦੀ ਅਗਵਾਈ ਹੇਠ ਬਰਗਾੜੀ ਨੈਸ਼ਨਲ ਹਾਈਵੇ 'ਤੇ ਸ੍ਰੀ ...
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)- ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਭਲਾਈ ਮਿਸ਼ਨ ਦੇ ਮੁਖੀ ਬਲਵੰਤ ਸਿੰਘ ਰਾਮੂਵਾਲੀਆ ਨੇ ਅੱਜ ਇੱਥੇ ਕਿਹਾ ਕਿ ਅਕਾਲੀ ਦਲ ਨੇ ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ 'ਤੇ ਆਪਣੀ ਸਹੀ ਪਾ ਕੇ ਕਿਸਾਨਾਂ ਦੀ ਮੌਤ 'ਤੇ ...
ਕੋਟਕਪੂਰਾ, 22 ਅਕਤੂਬਰ (ਮੋਹਰ ਸਿੰਘ ਗਿੱਲ)-ਰਾਤ ਸਮੇਂ ਇਕ ਮੋਟਰਸਾਈਕਲ ਦੇ ਅਚਨਚੇਤ ਕਿਸੇ ਅਵਾਰਾ ਪਸ਼ੂ ਨਾਲ ਟਕਰਾ ਜਾਣ ਕਾਰਨ ਕੋਟਕਪੂਰਾ ਦੇ ਇਕ ਨੌਜਵਾਨ ਦੀ ਮੌਤ ਹੋ ਗਈ | ਉਹ ਇਕ ਸਾਲ ਦੇ ਬੱਚੇ ਦਾ ਪਿਤਾ ਸੀ | ਮਿਲੀ ਜਾਣਕਾਰੀ ਅਨੁਸਾਰ ਰੋਹਿਤ ਮਲਿਕ (28) ਪੁੱਤਰ ਸਵਰਗੀ ...
ਜੈਤੋ, 22 ਅਕਤੂਬਰ (ਭੋਲਾ ਸ਼ਰਮਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ 'ਚ ਮੋਦੀ ਸਰਕਾਰ ਦੁਆਰਾ ਬਣਾਏ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਦੇ ਹੋਏ ਸੂਬੇ ਦੇ ਕਿਸਾਨਾਂ ਪੱਖੀ ਪਾਸ ਕੀਤੇ ਗਏ ਬਿੱਲਾਂ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ...
ਜੈਤੋ, 22 ਅਕਤੂਬਰ (ਭੋਲਾ ਸ਼ਰਮਾ)-ਫ਼ਰੀਦਕੋਟ ਜ਼ਿਲ੍ਹੇ ਦੀ ਨਾਮੀ ਉੱਚ-ਸਿੱਖਿਆ ਸੰਸਥਾ ਯੂਨੀਵਰਸਿਟੀ ਕਾਲਜ ਜੈਤੋ ਦੇ ਸੀਨੀਅਰ ਡਾ. ਪਰਮਿੰਦਰ ਸਿੰਘ ਤੱਗੜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਧੀਵਤ ਆਦੇਸ਼ਾਂ 'ਤੇ ਕਾਲਜ ਦੇ ਪਿੰ੍ਰਸੀਪਲ ਦਾ ਚਾਰਜ ਸੰਭਾਲ ਲਿਆ ...
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)-ਬੀਤੀ ਸ਼ਾਮ ਤੱਕ ਜ਼ਿਲੇ੍ਹ ਦੀਆਂ ਮੰਡੀਆਂ ਵਿਚ 319287 ਮੀਟਿ੍ਕ ਟਨ ਝੋਨੇ ਦੀ ਆਮਦ ਹੋਈ ਸੀ ਜਿਸ ਵਿਚੋਂ 315760 ਮੀਟਿ੍ਕ ਟਨ ਝੋਨੇ ਦੀ ਖਰੀਦ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਵਲੋਂ ਕੀਤੀ ਜਾ ਚੁੱਕੀ ਹੈ | ਇਹ ਜਾਣਕਾਰੀ ਡਿਪਟੀ ...
ਸਾਦਿਕ, 22 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਪਿੰਡ ਡੋਡ ਵਿਖੇ ਕੁਝ ਦਿਨਾਂ ਤੋਂ ਖ਼ਰੀਦ ਏਜੰਸੀਆਂ ਝੋਨੇ ਦੀ ਖ਼ਰੀਦ ਨਹੀਂ ਕਰ ਰਹੀਆਂ ਜਿਸ ਕਰਕੇ ਕਿਸਾਨ ਮੰਡੀ ਵਿਚ ਰੁਲ ਰਹੇ ਹਨ | ਹਾਈਬਰਿੱਡ ਝੋਨੇ ਦਾ ਬਹਾਨਾ ਲਾ ਕੇ ਏਜੰਸੀਆਂ ਵਾਲੇ ਸ਼ੈਲਰਾਂ ਵਾਲਿਆਂ ਨੂੰ ਕਿਸਾਨ ਦੀ ...
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਫ਼ਰੀਦਕੋਟ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ 'ਚ ਜ਼ਿਲੇ੍ਹ ਅੰਦਰ 8 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ | ਐਕਟਿਵ ਕੇਸਾਂ ਦੀ ਗਿਣਤੀ ਹੁਣ 161 ਹੋ ਗਈ ਹੈ | ਉਨ੍ਹਾਂ ਦੱਸਿਆ ...
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)-ਬਠਿੰਡਾ ਨਹਿਰ ਮੰਡਲ ਵਿਚ ਬਠਿੰਡਾ ਬਰਾਂਚ ਮਿਤੀ 24 ਅਕਤੂਬਰ ਤੋਂ 10 ਨਵੰਬਰ 2020 ਤੱਕ ਹਾੜੀ ਦੀ ਫ਼ਸਲ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਰਜਬਾਹੇ ਮਾਈਨਰਾਂ ਦੀ ਸਫ਼ਾਈ ਕਰਨ ਲਈ ਨਹਿਰ ਬੰਦੀ ਕੀਤੀ ਜਾ ਰਹੀ ਹੈ | ਇਹ ...
ਬਾਜਾਖਾਨਾ, 22 ਅਕਤੂਬਰ (ਜੀਵਨ ਗਰਗ)-ਬਾਜਾਖਾਨਾ ਦੇ ਨੇੜਲੇ ਪਿੰਡਾਂ ਦੇ ਸ਼ਰਾਬ ਦੇ ਠੇਕਿਆਂ ਤੋਂ ਸ਼ਰਾਬ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਦਬੋਚ ਲਿਆ | ਐਸ.ਐਚ.ਓ ਬਾਜਾਖਾਨਾ ਇਕਬਾਲ ਹੂਸੈਨ ਅਤੇ ਬਰਗਾੜੀ ਚੌਕੀ ਦੇ ਇੰਸ. ਹਰਪ੍ਰੇਮ ਸਿੰਘ ਨੇ ਦੱਸਿਆ ਕਿ ...
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)-ਮਿਸ਼ਨ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਪੰਜਾਬ ਸਰਕਾਰ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਯੋੋਗ ਅਗਵਾਈ ਹੇਠ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਅਹਿਮ ਉਪਰਾਲੇ ਕੀਤੇ ...
ਗਿੱਦੜਬਾਹਾ, 22 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਤਾਲਮੇਲਵਾਂ ਸੰਘਰਸ਼ ਕਮੇਟੀ ਵਲੋਂ ਤਿੰਨ ਖੇਤਾਂ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਅੱਜ ਪਿਉਰੀ ਫਾਟਕ ਗਿੱਦੜਬਾਹਾ 'ਤੇ ਰੇਲ ਆਵਾਜਾਈ ਠੱਪ ਕਰ ਕੇ ਰੋਸ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ | ਮੇਜਰ ਸਿੰਘ ਦੰਦੀਵਾਲ ...
ਗਿੱਦੜਬਾਹਾ, 22 ਅਕਤੂਬਰ (ਬਲਦੇਵ ਸਿੰਘ ਘੱਟੋਂ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਮੀਟਿੰਗ ਇਕਬਾਲ ਸਿੰਘ ਲੁੰਡੇਵਾਲਾ ਦੀ ਅਗਵਾਈ ਵਿਚ ਪਿੰਡ ਕਰਾਈਵਾਲਾ ਵਿਖੇ ਹੋਈ, ਜਿਸ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ, ਅਤੇ ਕੇਂਦਰ ਦੀ ...
ਸਾਈਕਲ ਮੈਰਾਥਨ ਵਿਚ ਭਾਗ ਲੈਂਦੇ ਹੋਏ ਸਾਈਕਲਿਸਟਾਂ ਅਤੇ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਐਮ.ਕੇ. ਅਰਾਵਿੰਦ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਡੀ. ਸੁਡਰਵਿਲੀ | ਤਸਵੀਰਾਂ : ਬਲਕਰਨ ਸਿੰਘ ਖਾਰਾ ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ...
ਮੰਡੀ ਕਿੱਲਿਆਂਵਾਲੀ, 22 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਕਿਸਾਨਾਂ ਵਲੋਂ ਲੜਿਆ ਜਾ ਰਿਹਾ ਘੋਲ ਹੁਣ ਲੋਕ ਘੋਲ 'ਚ ਤਬਦੀਲ ਹੁੰਦਾ ਜਾ ਰਿਹਾ ਹੈ | 25 ਅਕਤੂਬਰ ਨੂੰ ਮੰਡੀ ਕਿੱਲਿਆਂਵਾਲੀ 'ਚ ਨਰਿੰਦਰ ਮੋਦੀ, ਸਾਮਰਾਜੀਆਂ ਅਤੇ ਕਾਰਪੋਰੇਟਾਂ ਦੇ ਪੁਤਲੇ ਸਾੜ ਦੁਸਹਿਰੇ ਨੂੰ ...
ਮਲੋਟ, 22 ਅਕਤੂਬਰ (ਪਾਟਿਲ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਨਵੇਂ ਭਰਤੀ ਹੋਣ ਵਾਲੇ ਅਧਿਆਪਕਾਂ 'ਤੇ ਕੇਂਦਰੀ ਤਨਖ਼ਾਹ ਪੈਟਰਨ ਦਾ ਪੱਤਰ ਜਾਰੀ ਕਰਨ ਵਿਰੁੱਧ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਸੰਘਰਸ਼ ਦੀ ਪਹਿਲੀ ਕੜੀ ਵਜੋਂ 22 ...
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਮੁਕਤੀਸਰ ਸਾਈਕਲ ਰਾਈਡਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਯਾਦ ਨੂੰ ਸਿਜਦਾ ਕਰਨ ਲਈ ਅਤੇ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ...
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪਿੰਡ ਜੰਮੂਆਣਾ ਦੇ ਅਗਾਂਹਵਧੂ ਕਿਸਾਨ ਜਸਵਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ ਜੋ ਕਿ 150 ਏਕੜ ਰਕਬੇ ਦੀ ਖੇਤੀ ਕਰਦਾ ਹੈ, ਇਹ ਕਿਸਾਨ ਪਿਛਲੇ 2 ਸਾਲਾਂ ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਬਲਾਕ ...
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 27 ਵਿਅਕਤੀ ਹੋਰ ਕੋਰੋਨਾ ਪਾਜ਼ੀਟਿਵ ਪਾਏ ਗਏ, ਜਿਸ ਵਿਚ ਸ੍ਰੀ ਮੁਕਤਸਰ ਸਾਹਿਬ 4, ਜ਼ਿਲ੍ਹਾ ਜੇਲ੍ਹ 11, ਮਲੋਟ 8, ਭੁੱਲਰ 1, ਬਰਕੰਦੀ 1, ਬਰੀਵਾਲਾ 1 ਅਤੇ ਰੁਖਾਲਾ ਵਿਖੇ 1 ...
ਮੰਡੀ ਬਰੀਵਾਲਾ, 22 ਅਕਤੂਬਰ (ਨਿਰਭੋਲ ਸਿੰਘ)-ਥਾਣਾ ਬਰੀਵਾਲਾ ਦੀ ਪੁਲਿਸ ਨੇ ਸਵਰਨਜੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਜੰਡੋਕੇ ਤੋਂ 40 ਲੀਟਰ ਲਾਹਣ ਬਰਾਮਦ ਕਰ ਕੇ ਐਕਸਾਈਜ਼ ਐਕਟ ਅਧੀਨ ਮਕੱਦਮਾ ਦਰਜ ਕਰ ਲਿਆ ਹੈ | ਏ. ਐਸ. ਆਈ. ਦਲਬੀਰ ਸਿੰਘ ਨੂੰ ਗੁਪਤ ਤੌਰ 'ਤੇ ਜਾਣਕਾਰੀ ...
ਕੋਟਕਪੂਰਾ, 22 ਅਕਤੂਬਰ (ਮੋਹਰ ਸਿੰਘ ਗਿੱਲ)-ਪੰਜਾਬ ਪਾਵਰਕਾਮ ਟਾਂਸਕੋ ਐਾਡ ਠੇਕਾ ਮੁਲਾਜ਼ਮ ਯੂਨੀਅਨ ਨੇ ਸ਼ਹਿਰੀ ਸਬ-ਡਵੀਜ਼ਨ ਕੋਟਕਪੂਰਾ ਵਿਖੇ ਇਕ ਮੀਟਿੰਗ ਕੀਤੀ | ਇਸ ਦੌਰਾਨ ਠੇਕਾ ਆਧਾਰ 'ਤੇ ਕੰਮ ਕਰਦੇ ਫ਼ੀਲਡ ਕਰਮਚਾਰੀਆਂ ਦੀਆਂ ਸਮੱਸਿਆਵਾਂ 'ਤੇ ਚਰਚਾ ਕੀਤੀ ਗਈ | ...
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਵਿਚ ਕਿਸਾਨਾਂ ਦੇ ਹੱਕ 'ਚ ਮਤੇ ਪਾਸ ਕਰਕੇ ਇਕ ਵਾਰ ਫ਼ਿਰ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਕਿਸਾਨੀ ਲਈ ਜੇਕਰ ਕੇਂਦਰ ਸਰਕਾਰ ...
ਮਲੋਟ, 22 ਅਕਤੂਬਰ (ਪਾਟਿਲ)-ਗੁਰਦੁਆਰਾ ਬਾਬਾ ਨਾਮਦੇਵ ਜੀ ਮਲੋਟ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੀ ਬੀਤੇ ਦਿਨਾਂ ਤੋਂ ਲੜੀ ਆਰੰਭ ਹੋ ਚੁੱਕੀ ਹੈ | ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਅੰਗਰੇਜ਼ ਸਿੰਘ ਖ਼ਾਲਸਾ ਨੇ ਦੱਸਿਆ ਕਿ ...
ਮਲੋਟ, 22 ਅਕਤੂਬਰ (ਪਾਟਿਲ)-ਡੀ.ਏ.ਵੀ. ਕਾਲਜ ਮਲੋਟ ਦੇ ਇਤਿਹਾਸ ਵਿਭਾਗ ਵਲੋਂ ਡਾ: ਏਕਤਾ ਖੋਸਲਾ ਦੀ ਅਗਵਾਈ ਅਧੀਨ ਆਨਲਾਈਨ ਪ੍ਰਸਤਾਵ ਲੇਖਣ ਮੁਕਾਬਲਾ ਕਰਵਾਇਆ ਗਿਆ | ਇਸ ਲੇਖਣ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਰੁਚੀ ਵਿਖਾਉਂਦੇ ਹੋਏ ਬਹੁਗਿਣਤੀ ਵਿਚ ਹਿੱਸਾ ਲਿਆ | ...
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵਲੋਂ ਅੱਜ ਆਂਗਣਵਾੜੀ ਯੂਨੀਅਨ ਦੀਆਂ ਆਗੂਆਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ, ਪਰ ਇਹ ਮੀਟਿੰਗ ਬੇਸਿੱਟਾ ਰਹੀ | ਇਸ ਮੀਟਿੰਗ ਵਿਚ ਆਂਗਣਵਾੜੀ ਯੂਨੀਅਨ ਦੀਆਂ ਆਗੂਆਂ ਤੋਂ ...
ਗਿੱਦੜਬਾਹਾ, 22 ਅਕਤੂਬਰ (ਬਲਦੇਵ ਸਿੰਘ ਘੱਟੋਂ)-ਨਰਾਤਿਆਂ ਦੇ ਸਬੰਧ ਵਿਚ ਸਥਾਨਕ ਪ੍ਰਾਚੀਨ ਸ੍ਰੀ ਦੁਰਗਾ ਮੰਦਿਰ ਵਿਖੇ ਚੱਲ ਰਹੀਆਂ ਮਾਤਾ ਰਾਣੀ ਦੀਆਂ ਚੌਾਕੀਆਂ ਦੌਰਾਨ ਬੀਤੀ ਰਾਤ ਗਿੱਦੜਬਾਹਾ ਦੇ ਸੀ.ਏ. ਗਰੁੱਪ ਵਲੋਂ ਮਾਤਾ ਰਾਣੀ ਦੀ ਚੌਾਕੀ ਕਰਵਾਈ ਗਈ | ਮੰਦਰ ਦੇ ...
ਗਿੱਦੜਬਾਹਾ, 22 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਡੀ. ਏ. ਵੀ. ਕਾਲਜ ਗਿੱਦੜਬਾਹਾ ਵਿਖੇ ਪੀ. ਜੀ. ਇਤਿਹਾਸ ਵਿਭਾਗ ਵਲੋਂ 'ਯੂਨੀਕਨੈੱਸ ਆਫ਼ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਮਾਰਟੇਅਰਡਮ' ਵਿਸ਼ੇ ਤਹਿਤ ਇਕ ਰੋਜ਼ਾ ਵੈਬੀਨਾਰ ਕਰਵਾਇਆ ਗਿਆ | ਪਿ੍ੰਸੀਪਲ ਡਾ. ਐੱਚ. ਐੱਸ. ...
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਯਾਦ ਵਿਚ ਕਰਵਾਈ ਗਈ ਸਾਇਕਲ ਰੇਸ ਵਿਚ ਸਹਿਯੋਗ ਕਰਨ ਲਈ ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਨੂੰ ਡਿਪਟੀ ਕਮਿਸ਼ਨਰ ਐਮ.ਕੇ.ਅਰਾਵਿੰਦ ਕੁਮਾਰ ਅਤੇ ...
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਦੀਆਂ ਹਦਾਇਤਾਂ ਅਨੁਸਾਰ ਡਾ: ਰੰਜੂ ਸਿੰਗਲਾ ਜ਼ਿਲ੍ਹਾ ਪਰਿਵਾਰ ਭਲਾਈ ਦੀ ਅਗਵਾਈ ਵਿਚ ਜ਼ਿਲੇ੍ਹ 'ਚ ਲੋਕ ਸਾਂਝੇਦਾਰੀ ਕਮਿਊਨਿਟੀ ਮੁਹਿੰਮ ਚੱਲ ਰਹੀ ਹੈ | ਇਸ ਮੁਹਿੰਮ ...
ਮੰਡੀ ਬਰੀਵਾਲਾ, 22 ਅਕਤੂਬਰ (ਨਿਰਭੋਲ ਸਿੰਘ)-ਭਾਰਤੀ ਜਨਤਾ ਪਾਰਟੀ ਮੰਡਲ ਬਰੀਵਾਲਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਧੰਜਣ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕਾਰ 'ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਇਸ ਹਮਲੇ ਵਿਚ ਕਿਸਾਨਾਂ ...
ਬਰਗਾੜੀ, 22 ਅਕਤੂਬਰ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਿਡ ਬਰਗਾੜੀ ਦੇ ਉਪ ਮੰਡਲ ਅਫ਼ਸਰ ਨੇ ਸਮੂਹ ਖ਼ਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਿਜਲੀ ਬਿੱਲਾਂ ਦੀ ਬਕਾਇਆ ਰਕਮ ਜਲਦੀ ਦਫ਼ਤਰ ਵਿਚ ਜਾਂ ਆਨਲਾਈਨ ਜਮ੍ਹਾ ...
ਫ਼ਰੀਦਕੋਟ, 22 ਅਕਤੂਬਰ (ਸਰਬਜੀਤ ਸਿੰਘ)-ਪਿਛਲੇ ਕਰੀਬ ਦੋ ਸਾਲ ਤੋਂ ਇਨਸਾਫ਼ ਲਈ ਦਰ-ਦਰ ਭਟਕ ਰਹੇ ਇਕ ਮਜ਼ਦੂਰ ਨੂੰ ਨੌਜਵਾਨ ਭਾਰਤ ਸਭਾ ਵਲੋਂ ਇਨਸਾਫ਼ ਦਿਵਾਉਣ ਵਿਚ ਕਾਮਯਾਬੀ ਹਾਸਿਲ ਕੀਤੀ ਹੈ | ਮਿਲੀ ਜਾਣਕਾਰੀ ਅਨੁਸਾਰ ਮਾਹਸ਼ਾ ਸਮਾਘ ਨਾਮ ਦੇ ਮਜ਼ਦੂਰ ਨੇ ...
ਕੋਟਕਪੂਰਾ, 22 ਅਕਤੂਬਰ (ਮੋਹਰ ਸਿੰਘ ਗਿੱਲ, ਮੇਘਰਾਜ)-ਸਥਾਨਕ ਸ਼ਹਿਰ 'ਚ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਅੱਜ ਇੱਥੋਂ ਦੀ ਫ਼ਰੀਦਕੋਟ ਸੜਕ 'ਤੇ ਇਕ ਰਿਕਸ਼ੇ 'ਤੇ ਸਵਾਰ ਹੋ ਕੇ ਕਿਸੇ ਜ਼ਰੂਰੀ ਕੰਮ ਜਾ ਰਹੀ ਔਰਤ ਕੋਲੋਂ ਦੋ ...
ਬਾਜਾਖਾਨਾ, 22 ਅਕਤੂਬਰ (ਜੀਵਨ ਗਰਗ)-ਜ਼ਿਲ੍ਹਾ ਪੁਲਿਸ ਮੁਖੀ ਸਵਰਨਦੀਪ ਸਿੰਘ ਵਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਸੀ.ਆਈ. ਸਟਾਫ਼ ਫਰੀਦਕੋਟ ਵਲੋ ਐਸ.ਆਈ ਗੁਰਵਿੰਦਰ ਸਿੰਘ ਦੀ ਅਗਵਾਈ 'ਚ ਐਸ.ਆਈ ਸਖਦਰਸ਼ਨ ਕੁਮਾਰ, ਐਸ.ਆਈ ਗੁਰਲਾਲ ਸਿੰਘ, ਏ.ਐਸ.ਆਈ. ਚਮਕੌਰ ...
ਕੋਟਕਪੂਰਾ, 22 ਅਕਤੂਬਰ (ਮੋਹਰ ਸਿੰਘ ਗਿੱਲ)-ਆੜ੍ਹਤੀਆ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਅਤੇ ਪਿੰਡ ਔਲਖ ਦੇ ਸਰਪੰਚ ਊਧਮ ਸਿੰਘ ਔਲਖ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤੀ ਸੋਧ ਦੇ ਨਾਂਅ 'ਤੇ ਜਬਰੀ ਲਾਗੂ ਕੀਤੇ ਗਏ ਕਾਨੂੰਨਾਂ ਦੇ ਵਿਰੋਧ 'ਚ ਕੈਪਟਨ ...
ਬਰਗਾੜੀ, 22 ਅਕਤੂਬਰ (ਸੁਖਰਾਜ ਸਿੰਘ ਗੋਂਦਾਰਾ, ਲਖਵਿੰਦਰ ਸ਼ਰਮਾ)-ਜਦੋਂ ਵੀ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣੀ ਤਾਂ ਉਸ ਸਮੇਂ ਹੀ ਪੰਜਾਬ ਦੇ ਭਲੇ ਲਈ ਉਨ੍ਹਾਂ ਇਤਿਹਾਸਕ ਫ਼ੈਸਲੇ ਲਏ | ਇਹ ਪ੍ਰਗਟਾਵਾ ਬਰਗਾੜੀ ਦੇ ਸਰਪੰਚ ਪ੍ਰੀਤਪਾਲ ...
ਜੈਤੋ, 22 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਬੀ.ਐਡ ਅਧਿਆਪਕ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਸੁਖਦਰਸ਼ਨ ਸਿੰਘ ਬਠਿੰਡਾ, ਸੂਬਾ ਪ੍ਰੈਸ ਸਕੱਤਰ ਹਰਮੀਤ ਸਿੰਘ ਬਾਜਾਖਾਨਾ, ਸੂਬਾ ਸਕੱਤਰ ਸੁਖਜਿੰਦਰ ਸਿੰਘ ਸਠਿਆਲਾ ਅਤੇ ਐਕਸ਼ਨ ਕਮੇਟੀ ਦੇ ਚੇਅਰਮੈਨ ਪ੍ਰਗਟਜੀਤ ਸਿੰਘ ...
ਫ਼ਰੀਦਕੋਟ, 22 ਅਕਤੂਬਰ (ਸਤੀਸ਼ ਬਾਗ਼ੀ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਉਲੀਕੇ ਗਏ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਣ ਦੇ ਮਨੋਰਥ ਨਾਲ ਜ਼ਿਲ੍ਹਾ ਇਕਾਈ ਦੀ ਮੀਟਿੰਗ ਫ਼ਰੀਦਕੋਟ ਵਿਖੇ ਹੋਈ | ਜਿਸ ਦੌਰਾਨ ਫ਼ੈਸਲਾ ਕੀਤਾ ਗਿਆ ਕਿ 24 ਅਕਤੂਬਰ ਨੂੰ ਪ੍ਰਧਾਨ ...
ਬਾਜਾਖਾਨਾ, 22 ਅਕਤੂਬਰ (ਜੀਵਨ ਗਰਗ)-ਸਮਾਜ ਸੇਵੀ ਰੁਪਿੰਦਰ ਦਰਵੇਸਰ ਐਬਸਫੋਟ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਤ ਮਾਮਾ ਜੀ ਚਾਨਣ ਰਾਮ ਦਾ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ਉਨ੍ਹਾਂ ਦੀ ਮੌਤ 'ਤੇ ਐਡਮਨਟਿਨ ਦੇ ਸਾਬਕਾ ਐਮ.ਐਲ.ਏ. ...
ਫ਼ਰੀਦਕੋਟ, 22 ਅਕਤੂਬਰ (ਸਤੀਸ਼ ਬਾਗ਼ੀ)-ਐਸ.ਡੀ.ਐਮ ਫ਼ਰੀਦਕੋਟ ਪੂਨਮ ਸਿੰਘ ਨੂੰ ਵਾਰਡ ਨੰਬਰ 25 ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਕਾਸ ਕੁਮਾਰ ਐਮ.ਸੀ ਅਤੇ ਰਘੁਬੀਰ ਸਿੰਘ ਦੀ ਅਗਵਾਈ ਹੇਠਲੇ ਵਫ਼ਦ ਜਿਸ ਵਿਚ ਰੇਸ਼ਮ ਸਿੰਘ ਗਿੱਲ, ਕਰਨੈਲ ਸਿੰਘ ਬਰਾੜ, ਜਸਪਾਲ ਸਿੰਘ ਬਰਾੜ, ...
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਦੀ ਯੋਗ ਅਗਵਾਈ ਹੇਠ ਐਸ.ਡੀ.ਐਮ ਫ਼ਰੀਦਕੋਟ ਪੂਨਮ ਸਿੰਘ ਵਲੋਂ ਨਗਰ ਕੌਾਸਲ, ਸੀਵਰੇਜ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੋਵਿਡ ਮਹਾਂਮਾਰੀ, ਮਲੇਰੀਆ, ਡੇਂਗੂ ਆਦਿ ਬਿਮਾਰੀਆਂ ...
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਹਮੇਸ਼ਾ ਹੀ ਖੇਡਾਂ ਦੇ ਖੇਤਰ ਵਿਚ ਮੋਹਰੀ ਰਹੀਆਂ ਹਨ | ਇਸ ਸਕੂਲ 'ਚ ਪਿਛਲੇ ਕਈ ਸਾਲਾਂ ਤੋਂ ਕੁਸ਼ਤੀ ਦਾ ਕੋਚਿੰਗ ਕੇਂਦਰ ਚੱਲ ਰਿਹਾ ਹੈ | ਸਕੂਲ ਦੇ ...
ਸਾਦਿਕ, 22 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਪ੍ਰਧਾਨ ਮਜ਼ਦੂਰ ਯੂਨੀਅਨ ਅਤੇ ਮੈਂਬਰ ਬਲਾਕ ਸੰਮਤੀ ਲਖਵੀਰ ਸਿੰਘ ਲੱਖਾ ਵਲੋਂ ਬੀਤੇ ਦਿਨ ਕੈਪਟਨ ਸਰਕਾਰ ਵਲੋਂ ਕਿਸਾਨਾਂ ਦੇ ਹੱਕ ਵਿਚ ਪਾਸ ਕੀਤੇ ਖੇਤੀ ਸਬੰਧੀ ਕਾਨੂੰਨਾਂ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਅੱਜ ...
ਫ਼ਰੀਦਕੋਟ, 22 ਅਕਤੂਬਰ (ਸਰਬਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਆਹਲੂਵਾਲੀਆ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ | ਸਿੱਖਿਆ ਸਕੱਤਰ, ਪੰਜਾਬ ਸਰਕਾਰ ਵਲੋਂ ਜਾਰੀ ਤਨਖਾਹ ਪੈਟਰਨ ਸਬੰਧੀ ਨੋਟੀਫਿਕੇਸ਼ਨ ਨੇ ਆਹਲੂਵਾਲੀਆ ਰਿਪੋਰਟ ...
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸਿਹਤ ਵਿਭਾਗ ਫ਼ਰੀਦਕੋਟ ਵਲੋਂ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਫ਼ਰੀਦਕੋਟ ਦੀ ਅਗਵਾਈ ਹੇਠ ਬੇਟੀ ਬਚਾਓ, ਬੇਟੀ ਪੜ੍ਹਾਓ ਅਭਿਆਨ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਨਵਰਾਤਿਆਂ ਨੂੰ ਮੁੱਖ ਰੱਖਦੇ ਹੋਏ ਪੀ.ਐਨ.ਡੀ.ਟੀ. ...
ਜੈਤੋ, 22 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਪਹਿਲਾਂ ਵੀ ਪੰਜਾਬ ਦੇ ਪਾਣੀਆਂ ਲਈ ਮੁੱਖ ਮੰਤਰੀ ਦੀ ਕੁਰਸੀ ਦੀ ਪ੍ਰਵਾਹ ਨਾ ਕਰਦਿਆਂ ਸੂਬੇ ਲਈ ਪਾਣੀਆਂ ਦੇ ਹੱਕ 'ਚ ਫ਼ੈਸਲਾ ਲਿਆ ਤੇ ਹੁਣ ਦੁਬਾਰਾ ਕੇਂਦਰ ਸਰਕਾਰ ਵਲੋਂ ...
ਦੋਦਾ, 22 ਅਕਤੂਬਰ (ਰਵੀਪਾਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ 'ਚ ਕੇਂਦਰ ਸਰਕਾਰ ਵਲੋਂ ਬਣਾਏ ਨਵੇਂ ਖੇਤੀ ਕਾਨੂੰਨ ਨੂੰ ਰੱਦ ਕਰਦੇ ਹੋਏ ਸੂਬੇ ਦੇ ਕਿਸਾਨਾਂ ਪੱਖੀ ਪਾਸ ਕੀਤੇ ਬਿੱਲਾਂ ਦੀ ਸ਼ਲਾਘਾ ਕਰਦੇ ਹੋਏ ਪਿੰਡ ਸੁਖਨਾ ਅਬਲੂ ਦੀ ਪੰਚਾਇਤ ...
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ਼ਹੀਦ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪੁਲਿਸ ਪ੍ਰਸ਼ਾਸਨ ਵਲੋਂ ਕਰਵਾਈ ਗਈ 'ਮੁਕਤਸਰ ਸਾਈਕਲ ਮੈਰਾਥਨ 2020' ਵਿਚ ਮੁਕਤਸਰ ਰਨਰ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ...
ਰੁਪਾਣਾ, 22 ਅਕਤੂਬਰ (ਜਗਜੀਤ ਸਿੰਘ)-ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਮਲਕੀਤ ਸਿੰਘ ਵਾਸੀ ਮਧੀਰ ਜੋ ਕਿ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ੍ਰੀ ਮੁਕਤਸਰ ਸਾਹਿਬ ਵੱਲ ਜਾ ਰਿਹਾ ਸੀ, ਜਦ ਪਿੰਡ ਰੁਪਾਣਾ ...
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਕਾਲਜ ਖੋਲ੍ਹਣ ਦੀ ਮੰਗ ਕੀਤੀ ਗਈ ਅਤੇ ਇਸ ...
ਮਲੋਟ, 22 ਅਕਤੂਬਰ (ਪਾਟਿਲ) -ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਧਰਮ ਸਪੁੱਤਰ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਨ ਦੀ ਯਾਦ ਵਿਚ ਸਲਾਨਾ ਤਿੰਨ ਦਿਨਾ ਗੁਰਮਤਿ ਸਮਾਗਮਾਂ ਦੀ ਸਮਾਪਤੀ ਬੀਤੇ ਦਿਨ ਸ੍ਰੀ ਗੁਰੂ ਨਾਨਕ ਨਿਵਾਸ ਬਾਬਾ ਸ਼ਹੀਦਾਂ ਪਿੰਡ ਮਲੋਟ ਵਿਖੇ ਪਾਠਾਂ ਦੇ ...
ਮਲੋਟ, 22 ਅਕਤੂਬਰ (ਪਾਟਿਲ)-ਬੀਤੇ ਦਿਨੀਂ ਸ਼ਾਇਰ ਡਾ: ਕੁਮਾਰ ਵਿਸ਼ਵਾਸ ਵਲੋਂ ਭਗਵਾਨ ਵਾਲਮੀਕਿ ਜੀ ਦੀ ਛਵੀ ਨੂੰ ਧੂਮਿਲ ਕੀਤਾ ਗਿਆ ਹੈ | ਡਾ: ਕੁਮਾਰ ਵਿਸ਼ਵਾਸ ਨੇ ਟਵੀਟ ਕਰਦੇ ਹੋਏ ਸ਼ਿ੍ਸਟੀਕਰਤਾ ਭਗਵਾਨ ਵਾਲਮੀਕਿ ਜੀ ਦੀ ਛਵੀ 'ਤੇ ਬਹੁਤ ਹੀ ਅਪਮਾਨਜਨਕ ਟਿੱਪਣੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX