ਸੰਗਰੂਰ, 22 ਅਕਤੂਬਰ (ਦਮਨਜੀਤ ਸਿੰਘ) - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਜ਼ਿਲ੍ਹਾ ਸੰਗਰੂਰ ਯੂਨਿਟ ਵਲੋਂ ਅੱਜ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਘਿਰਾਓ ਕਰ ਕੇ ਰੋਸ ਧਰਨਾ ਦਿੱਤਾ ਗਿਆ | ਰੋਸ ਧਰਨੇ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਸ਼ਮੂਲੀਅਤ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਸ: ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਬਿੱਲ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦੀ ਬਰਬਾਦੀ ਦਾ ਰਾਹ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਬਿੱਲਾਂ ਦੇ ਵਿਰੁੱਧ 'ਚ ਸੰਘਰਸ਼ ਕਰਦਿਆਂ ਹੁਣ ਤੱਕ 10 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਪਰ ਸਰਕਾਰ ਵਲੋਂ ਹਲੇ ਤੱਕ ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਦੀ ਕੋਈ ਸਾਰ ਨਹੀਂ ਲਈ ਗਈ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਧੂਰੀ ਬਲਾਕ ਦੇ ਕਿਸਾਨ ਮੇਘ ਰਾਜ ਨਾਗਰੀ ਵੀ ਏਸੇ ਸੰਘਰਸ਼ 'ਚ ਆਪਣੀ ਜਾਨ ਗਵਾ ਚੁੱਕੇ ਹਨ ਪਰ 14 ਦਿਨ ਤੋਂ ਵੱਧ ਦਾ ਸਮਾਂ ਬੀਤ ਜਾਣ 'ਤੇ ਵੀ ਸਰਕਾਰ ਜਾਂ ਪ੍ਰਸ਼ਾਸਨ ਨੇ ਕੋਈ ਗੱਲਬਾਤ ਕਰਨੀ ਵੀ ਜ਼ਰੂਰੀ ਨਹੀਂ ਸਮਝੀ, ਜਿਸ ਦੇ ਚੱਲਦਿਆਂ ਅੱਜ ਸਰਕਾਰ ਅਤੇ ਪ੍ਰਸ਼ਾਸਨ ਦੀ ਨੀਂਦ ਖੋਲ੍ਹਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਰੋਸ ਧਰਨਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮਿ੍ਤਕ ਕਿਸਾਨ ਦਾ ਹਲੇ ਤੱਕ ਪਰਿਵਾਰ ਵਲੋਂ ਅੰਤਿਮ ਸਸਕਾਰ ਨਹੀਂ ਕੀਤਾ ਗਿਆ ਹੈ, ਕਿਉਂਕਿ ਸਰਕਾਰ ਅੱਗੇ ਪਰਿਵਾਰ ਨੰੂ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਰੱਖੀ ਗਈ ਮੰਗ ਹਲੇ ਤੱਕ ਪੂਰੀ ਨਹੀਂ ਹੋਈ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਸਮਾਂ ਸਰਕਾਰ ਵਲੋਂ ਮਿ੍ਤਕ ਕਿਸਾਨ ਦੇ ਪਰਿਵਾਰ ਨੰੂ ਮੁਆਵਜ਼ਾ ਅਤੇ ਨੌਕਰੀ ਨਹੀਂ ਦਿੱਤੀ ਜਾਂਦੀ ਉਨ੍ਹਾਂ ਸਮਾਂ ਮਿ੍ਤਕ ਸਰੀਰ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ | ਇਸ ਮੌਕੇ ਕਾਰਜਕਾਰੀ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਾਗੋਵਾਲ, ਕ੍ਰਿਪਾਲ ਧੂਰੀ, ਦਰਬਾਰਾ ਸਿੰਘ ਛਾਜਲਾ,ਹਰਪਾਲ ਸਿੰਘ ਪੇਦਨੀ, ਹਰਬੰਸ ਸਿੰਘ ਲੱਡਾ, ਗੋਬਿੰਦਰ ਸਿੰਘ ਮੰਗਵਾਲ, ਰਾਮ ਸਿੰਘ ਕਾਕੜਾ, ਰਣਜੀਤ ਸਿੰਘ ਲੌਾਗੋਵਾਲ ਆਦਿ ਨੇ ਸੰਬੋਧਨ ਕੀਤਾ |
ਮੂਨਕ, (ਗਮਦੂਰ ਧਾਲੀਵਾਲ) - ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲੋਕ ਮਾਰੂ ਕਾਨੂੰਨ ਪਾਸ ਕੀਤੇ ਅਤੇ ਬਿਜਲੀ ਬਿੱਲ- 2020 ਨੂੰ ਰੱਦ ਕਰਵਾਉਣ ਲਈ ਬਾਰ੍ਹਵੇਂ ਦਿਨ ਦੀ ਸ਼ੁਰੂਆਤ ਰੋਜ਼ ਦੀ ਤਰ੍ਹਾਂ ਮੋਦੀ ਤੇ ਸਾਮਰਾਜ ਦੇ ਪੁਤਲੇ ਦੀ ਛਿੱਤਰ ਪਰੇਡ ਕਰਕੇ ਕੀਤੀ ਗਈ | ਕਿਸਾਨ ਆਗੂ ਮੱਖਣ ਸਿੰਘ ਪਾਪੜਾ ਅਤੇ ਸੁਖਦੇਵ ਸ਼ਰਮਾ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਅਗਲੀ ਨੀਤੀਆਂ ਬਾਰੇ ਭਰਪੂਰ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕ ਸੰਘਰਸ਼ਾਂ ਵਿਚ ਨੌਜਵਾਨ, ਵਿਦਿਆਰਥੀ, ਮਜ਼ਦੂਰ, ਮੁਲਾਜ਼ਮ ਆੜ੍ਹਤੀਆਂ ਵਰਗ, ਕਰਿਆਨੇ ਦੀ ਦੁਕਾਨ ਵਾਲੇ, ਰੇੜ੍ਹੀਆਂ ਵਾਲੇ, ਸ਼ੈਲਰ ਮਾਲਕ ਆਦਿ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਹਨ ਲੋਕ ਆਪਣੇ ਹੱਕਾਂ ਦੀ ਲੜਾਈ ਜਿੱਤ ਲੈਣਗੇ | ਇਸ ਮੌਕੇ ਸੁਖਦੇਵ ਕੜੈਲ, ਬਲਵਿੰਦਰ ਮਨਿਆਣਾ, ਬਲਜੀਤ ਬੱਲਰਾਂ, ਰਿੰਕੂ ਮੂਣਕ, ਹਰਭਗਵਾਨ ਭੁਟਾਲ ਖ਼ੁਰਦ ਆਦਿ ਨੇ ਸੰਬੋਧਨ ਕੀਤਾ |
ਲਹਿਰਾਗਾਗਾ, (ਸੂਰਜ ਭਾਨ ਗੋਇਲ) - ਇਥੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਰਿਲਾਇੰਸ ਪੈਟਰੋਲ ਪੰਪ ਅੱਗੇ ਲਗਾਤਾਰ ਦਿੱਤਾ ਜਾ ਰਿਹਾ ਧਰਨਾ 23ਵੇਂ ਦਿਨ 'ਚ ਸ਼ਾਮਲ ਹੋ ਗਿਆ ਹੈ | ਇਸ ਧਰਨੇ ਨੂੰ ਜਥੇਬੰਦੀ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ, ਬਹਾਲ ਸਿੰਘ ਢੀਂਡਸਾ, ਰਾਮ ਸਿੰਘ ਨੰਗਲਾ, ਸੂਬਾ ਸਿੰਘ ਸੰਗਤਪੁਰਾ, ਦਰਸ਼ਨ ਸਿੰਘ ਚੰਗਾਲੀਵਾਲਾ ਨੇ ਸੰਬੋਧਨ ਕਰਦੇ ਕਿਹਾ ਕਿ 25 ਅਕਤੂਬਰ ਨੂੰ ਕਿਸਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਥੀ ਕਾਰਪੋਰੇਟਰਾਂ ਦੇ ਪੁਤਲੇ ਫੂਕਣਗੇ |
ਦਿੜ੍ਹਬਾ ਮੰਡੀ, (ਛਾਜਲੀ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਦਿੜ੍ਹਬਾ ਵਲੋਂ ਰਿਲਾਇੰਸ ਪੰਪ ਤੂਰਬਨਜਾਰਾ ਦਾ 22ਵੇਂ ਦਿਨ ਵੀ ਘਿਰਾਓ ਜਾਰੀ ਰਿਹਾ ਹੈ | ਪ੍ਰਧਾਨ ਦਰਸ਼ਨ ਸਿੰਘ ਸਾਦੀਹਰੀ ਨੇ ਕਿਹਾ ਕਿ ਕਿਰਤੀ ਲੋਕਾਂ, ਕਿਸਾਨ, ਨੌਜਵਾਨ, ਮਜ਼ਦੂਰਾਂ ਅਤੇ ਔਰਤਾਂ ਦੀ ਗਿਣਤੀ ਧਰਨੇ 'ਚ ਵੱਧ ਰਹੀ ਹੈ | ਪ੍ਰਵਾਸੀ ਪੰਜਾਬੀਆਂ ਨੇ ਕਬੱਡੀ ਦੇ ਕੌਮਾਂਤਰੀ ਕੁਮੈਂਟੇਟਰ ਸਤਪਾਲ ਮਾਹੀ ਦੀ ਬਦੌਲਤ ਰੁਪਿੰਦਰ ਜਲਾਲ ਰਾਹੀਂ 10 ਹਜ਼ਾਰ ਦੀ ਮਾਲੀ ਸਹਾਇਤਾ ਭੇਜੀ ਹੈ | ਇਸ ਮੌਕੇ ਬਲਦੇਵ ਸਿੰਘ ਉਭਿਆ, ਬਲਵੀਰ ਸਿੰਘ ਕੌਹਰੀਆਂ, ਮਲਕੀਤ ਸਿੰਘ ਤੂਰਬਨਜਾਰਾ, ਹਰਵਿੰਦਰ ਸਿੰਘ ਖਨਾਲ ਖ਼ੁਰਦ ਆਦਿ ਨੇ ਸੰਬੋਧਨ ਕੀਤਾ |
ਨਦਾਮਪੁਰ/ਚੰਨੋਂ, (ਹਰਜੀਤ ਸਿੰਘ ਨਿਰਮਾਣ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਟੌਲ ਪਲਾਜ਼ਾ ਕਾਲਾਝਾੜ ਵਿਖੇ ਅੱਜ 22ਵੇਂ ਦਿਨ ਵੀ ਧਰਨਾ ਜਾਰੀ ਰਿਹਾ | ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਹਰ ਰੋਜ਼ ਦੀ ਤਰ੍ਹਾਂ ਕਾਲਾਝਾੜ ਟੋਲ ਪਲਾਜ਼ਾ ਵਿਖੇ ਲਗਾਏ ਧਰਨੇ ਵਿਚ ਵੱਡੀ ਗਿਣਤੀ ਵਿਚ ਕਿਸਾਨ ਤੇ ਬੀਬੀਆਂ ਸ਼ਾਮਲ ਸਨ | ਅੱਜ ਹੀ ਪਿੰਡ ਬਖੋਪੀਰ ਵਿਖੇ ਨਹਿਰੀ ਵਿਭਾਗ ਦੇ ਪਟਵਾਰੀ ਦਾ ਘਿਰਾਓ ਕਰਕੇ ਕਾਲਾਝਾੜ ਟੋਲ ਪਲਾਜ਼ਾ ਵਿਖੇ ਚੱਲ ਰਹੇ ਮੋਰਚੇ ਵਿਚ ਲਿਆਂਦਾ ਗਿਆ, ਜੋ ਖੇਤਾਂ ਵਿਚ ਪਰਾਲੀ ਸਾੜਨ ਸਬੰਧੀ ਗਿਰਦਾਵਰੀ ਕਰਨ ਆਏ ਹੋਏ ਸਨ |
ਮਲੇਰਕੋਟਲਾ, (ਕੁਠਾਲਾ) - ਕੇਂਦਰੀ ਹਕੂਮਤ ਦੇ ਨਵੇਂ ਖੇਤੀ ਕਾਨੰੂਨਾਂ ਖ਼ਿਲਾਫ਼ 30 ਕਿਸਾਨ ਜਥੇਬੰਦੀਆਂ ਨਾਲ ਤਾਲਮੇਲਵੇਂ ਸੰਘਰਸ਼ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮਲੇਰਕੋਟਲਾ ਦੇ ਰਿਲਾਇੰਸ ਪੈਟਰੋਲ ਪੰਪ ਸਾਹਮਣੇ ਚੱਲ ਰਿਹਾ ਕਿਸਾਨ ਮੋਰਚਾ ਅੱਜ 22ਵੇਂ ਦਿਨ ਵੀ ਜਾਰੀ ਰਿਹਾ | ਅੱਜ ਦੇ ਧਰਨੇ ਨੂੰ ਮੇਜਰ ਸਿੰਘ ਕਲੇਰਾਂ, ਬੀਬੀ ਪਰਮਜੀਤ ਕੌਰ ਕਲੇਰਾਂ, ਬੀਬੀ ਬਲਬੀਰ ਕੌਰ ਕਲੇਰਾਂ, ਚਰਨਜੀਤ ਸਿੰਘ ਹਥਨ, ਦਰਸ਼ਨ ਸਿੰਘ ਭੈਣੀ, ਸੁਖਦੇਵ ਸਿੰਘ ਸੇਹਕੇ, ਗੁਰਪ੍ਰੀਤ ਸਿੰਘ ਚਾਂਗਲੀ, ਸੰਤ ਰਾਮ ਹਥਨ, ਰਵਿੰਦਰ ਸਿੰਘ ਹਥਨ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ |
ਮਸਤੂਆਣਾ ਸਾਹਿਬ, (ਦਮਦਮੀ) - ਅਕਾਲ ਕਾਲਜ ਕੌਾਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਖ਼ਿਲਾਫ਼ ਸੰਘਰਸ਼ ਕਰਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵਲੋਂ ਲਗਾਏ ਜਾ ਰਹੇ ਜ਼ਿਲ੍ਹਾ ਸੰਗਰੂਰ ਦੇ ਸਾਰੇ ਧਰਨਿਆਂ 'ਚ ਸ਼ਾਮਿਲ ਹੋਣ ਵਾਲੀਆਂ ਸੰਗਤਾਂ ਲਈ ਲੰਗਰ ਆਪਣੇ ਸਾਧਨਾਂ ਰਾਹੀਂ ਭੇਜ ਰਹੇ ਹਨ ਅਤੇ ਅੱਗੇ ਵੀ ਭੇਜਿਆ ਜਾਵੇਗਾ | ਉਨ੍ਹਾਂ ਕਿਹਾ ਕਿ 20ਵੀਂ ਸਦੀ ਦੀ ਮਹਾਨ ਸ਼ਖ਼ਸੀਅਤ ਸੰਤ ਅਤਰ ਸਿੰਘ ਮਸਤੂਆਣਾ ਤੋਂ ਵਰੋਸਾਏ ਹੋਏ ਇਸ ਸਥਾਨ ਦੀ ਮਰਿਯਾਦਾ ਹੈ ਕਿ ਇੱਥੇ ਕੋਈ ਵੀ ਰਾਹੀ, ਕਿਸੇ ਵੀ ਵੇਲੇ ਲੰਗਰ, ਚਾਹ, ਪਾਣੀ ਛਕਣ ਤੋਂ ਇਲਾਵਾ ਇੱਥੇ ਰਹਿ ਸਕਦੇ ਹਨ | ਇਸ ਤੋਂ ਇਲਾਵਾ ਕੋਈ ਵੀ ਜਥੇਬੰਦੀ ਜੇਕਰ ਸਰਕਾਰ ਦੇ ਖ਼ਿਲਾਫ਼ ਆਪਣੀਆਂ ਮੰਗਾਂ ਜਾਂ ਹੱਕਾਂ ਲਈ ਆਵਾਜ਼ ਉਠਾਉਂਦੀ ਹੈ ਤਾਂ ਅਸੀਂ ਗੁਰੂ ਘਰ 'ਚੋਂ ਬਣਿਆ ਹੋਇਆ ਲੰਗਰ ਵੀ ਦੇ ਰਹੇ ਹਾਂ | ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨ ਸੰਘਰਸ਼ ਵਿਚ ਅਸੀਂ ਦੋ ਲੱਖ ਦੇ ਕਰੀਬ ਸੰਗਤ ਨੂੰ ਲੰਗਰ ਦੀ ਸਹੂਲਤ ਦੇ ਚੁੱਕੇ ਹਾਂ ਅਤੇ ਅੱਗੇ ਵੀ ਜਾਰੀ ਹੈ |
ਸੰਗਰੂਰ, 22 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਕਿਸਾਨ ਜਥੇਬੰਦੀਆਂ ਵਲੋਂ 5 ਨਵੰਬਰ ਤੱਕ ਮਾਲ ਗੱਡੀਆਂ ਨੂੰ ਦਿੱਤੀ ਛੋਟ ਦਾ ਸੰਗਰੂਰ 'ਚ ਵਿਆਪਕ ਅਸਰ ਦੇਖਣ ਨੂੰ ਮਿਲਿਆ | ਸੰਗਰੂਰ ਵਿਖੇ ਪਿਛਲੇ ਕਈ ਦਿਨਾਂ ਤੋਂ ਰੇਲਵੇ ਸਟੇਸ਼ਨ ਦੇ ਟਰੈਕ 'ਤੇ ਵੱਖ-ਵੱਖ ਕਿਸਾਨ ...
ਸੰਗਰੂਰ, 22 ਅਕਤੂਬਰ (ਧੀਰਜ ਪਸ਼ੌਰੀਆ) - ਬੇਸ਼ੱਕ ਪੰਜਾਬ ਸਰਕਾਰ ਵਲੋਂ ਵਿਕਾਸ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਜਿੱਥੇ ਡਿਪਟੀ ਕਮਿਸ਼ਨਰ ਸਮੇਤ ਕਈ ਅਧਿਕਾਰੀਆਂ ਦੇ ਦਫ਼ਤਰ ਹਨ ਵਿਖੇ ਅੱਠ ਮਹੀਨਿਆਂ ਤੋਂ ਖ਼ਰਾਬ ਹੋਣ ...
ਭਵਾਨੀਗੜ੍ਹ, 22 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ 2 ਤੋਂ 5 ਨਵੰਬਰ ਵਿਚ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲ ਕੇ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਇਹ ਵਿਚਾਰ ...
ਕੁੱਪ ਕਲਾਂ, 22 ਅਕਤੂਬਰ (ਮਨਜਿੰਦਰ ਸਿੰਘ ਸਰੌਦ) - ਕੇਂਦਰ ਦੀ ਹਕੂਮਤ ਵਲੋਂ ਨਵੇਂ ਬਣਾਏ ਖੇਤੀ ਕਾਨੂੰਨਾਂ ਨੂੰ ਪੰਜਾਬ ਸਰਕਾਰ ਨੇ ਵਿਧਾਨ ਸਭਾ ਅੰਦਰ ਰੱਦ ਕਰਕੇ ਕਿਸਾਨਾਂ ਦੀ ਫ਼ਸਲ ਨੂੰ ਸਮਰਥਨ ਮੁੱਲ ਤੋਂ ਘੱਟ ਖ਼ਰੀਦਣ ਵਾਲਿਆਂ ਲਈ ਨਵਾਂ ਕਾਨੂੰਨ ਬਣਾ ਕੇ ਇੱਕ ...
ਭਵਾਨੀਗੜ੍ਹ, 22 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਬੀਤੇ ਦਿਨੀਂ ਉੱਤਰ ਪ੍ਰਦੇਸ਼ ਤੋਂ ਪਿੰਡ ਮਾਝੀ ਦੀ ਅਨਾਜ ਮੰਡੀ ਵਿਚ ਆਇਆ ਝੋਨਾ, ਜੋ ਕਿਸਾਨਾਂ ਵਲੋਂ ਫੜ ਕੇ ਪੁਲਿਸ ਹਵਾਲੇ ਕੀਤਾ ਸੀ, ਦੇ ਸਬੰਧ ਵਿਚ ਪੁਲਿਸ ਵਲੋਂ 2 ਕਾਂਗਰਸੀ ਆਗੂਆਂ ਸਮੇਤ ਆੜ੍ਹਤੀਏ 'ਤੇ ਮਾਮਲਾ ...
ਸੰਗਰੂਰ, 22 ਅਕਤੂਬਰ (ਧੀਰਜ ਪਸ਼ੋਰੀਆ) - ਡੈਮੋਕਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਜ਼ਿਲ੍ਹਾ ਸੰਗਰੂਰ ਦੇ ਡੀ.ਟੀ.ਐਫ਼. ਪੰਜਾਬ ਸੰਗਰੂਰ ਦੇ ਪ੍ਰਧਾਨ, ਬਲਵੀਰ ਚੰਦ ਲੌਾਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ...
ਸੰਗਰੂਰ, 22 ਅਕਤੂਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਦੇ 11 ਨਵੇਂ ਮਾਮਲੇ ਆਏ ਹਨ, ਜਦਕਿ 12 ਮਰੀਜ਼ ਤੰਦਰੁਸਤ ਹੋਏ ਹਨ | ਇਸ ਤਰ੍ਹਾਂ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਦੇ ਕੁਲ 3856 ਮਾਮਲੇ ਆਏ ਹਨ ਜਿਨ੍ਹਾਂ 'ਚੋਂ 162 ਦੀ ਮੌਤ ਹੋਈ ਹੈ | ਕੋਰੋਨਾ ਮਰੀਜ਼ਾਂ ...
ਭਵਾਨੀਗੜ੍ਹ, 22 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ) - ਪਿੰਡ ਮਾਝੀ ਦੇ ਟੋਲ ਪਲਾਜ਼ੇ 'ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਤੋਂ ਆਪਣੇ ਪਿੰਡ ਸਾਈਕਲ 'ਤੇ ਵਾਪਸ ਜਾ ਰਹੇ ਇਕ ਬਜ਼ੁਰਗ ਨੂੰ ਟਰੱਕ ਵਲੋਂ ਟੱਕਰ ਮਾਰ ਦੇਣ 'ਤੇ ਬਜ਼ੁਰਗ ਦੀ ਮੌਤ ਹੋ ਜਾਣ 'ਤੇ ...
ਸੰਗਰੂਰ, 22 ਅਕਤੂਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ ਜਿਥੇ ਦੇਸ਼ 'ਚ ਸਭ ਤੋਂ ਜ਼ਿਆਦਾ ਝੋਨੇ ਦੀ ਪੈਦਾਵਰ ਹੁੰਦੀ ਹੈ, 'ਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਜਾਣ ਤੋਂ ਰੋਕਣ ਲਈ ਇਸ ਵਾਰ ਖੇਤੀਬਾੜੀ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨਾਲ-ਨਾਲ ...
ਲਹਿਰਾਗਾਗਾ, 22 ਅਕਤੂਬਰ (ਸੂਰਜ ਭਾਨ ਗੋਇਲ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਲਹਿਰਾਗਾਗਾ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਸੰਘਰਸ਼ ਨੂੰ ਸ਼ਹਿਰਾਂ ਵੱਲ ਸੇਧਿਤ ਕਰਦਿਆਂ ਬਹਾਦਰ ਸਿੰਘ ਭੁਟਾਲ, ਧਰਮਿੰਦਰ ਪਿਸੌਰ, ਬਹਾਦਰ ਸਿੰਘ ਭੁਟਾਲ ਅਤੇ ...
ਅਮਰਗੜ੍ਹ, 22 ਅਕਤੂਬਰ (ਜਤਿੰਦਰ ਮੰਨਵੀ) - ਕੇਂਦਰ ਵਲੋਂ ਬਣਾਏ ਗਏ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮੰਤਵ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਮਤੇ ਅਤੇ ਕਿਸਾਨਾਂ ਨੂੰ ਜਮਾਂ ਖੋਰੀ ਅਤੇ ਐਮ.ਐਸ.ਪੀ. ਸਬੰਧੀ ...
ਮਲੇਰਕੋਟਲਾ, 22 ਅਕਤੂਬਰ (ਕੁਠਾਲਾ)- ਕਰੀਬ ਅੱਧੀ ਦਰਜਨ ਸੇਵਾ ਮੁਕਤ ਨੌਕਰਸ਼ਾਹਾਂ ਪਿੱਛੋਂ ਪੰਜਾਬ ਦਾ ਇਕ ਹੋਰ ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ ਰਾਜ ਦੇ ਸਿਆਸੀ ਅੰਬਰ 'ਤੇ ਪਰਵਾਜ਼ ਭਰਨ ਲਈ ਪਰ ਤੋਲਣ ਲੱਗਿਆ ਹੈ | ਪਿਛਲੇ 22 ਦਿਨਾਂ ਤੋਂ ਕੇਂਦਰੀ ਖੇਤੀ ਕਾਨੰੂਨਾਂ ...
ਦਿੜ੍ਹਬਾ ਮੰਡੀ, 22 ਅਕਤੂਬਰ (ਹਰਬੰਸ ਸਿੰਘ ਛਾਜਲੀ) - ਸਰਕਾਰੀ ਹਾਈ ਸਕੂਲ ਕਮਾਲਪੁਰ ਦੇ ਵਿਦਿਆਰਥੀਆਂ ਨੇ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੋਸਟਰ ਮੇਕਿੰਗ ਮੁਕਾਬਲਾ 'ਚੋਂ ਬਲਾਕ ਪੱਧਰ 'ਤੇ ...
ਅਮਰਗੜ੍ਹ, 22 ਅਕਤੂਬਰ (ਸੁਖਜਿੰਦਰ ਸਿੰਘ ਝੱਲ) - ਅਜੋਕੀ ਰਾਜਨੀਤੀ ਗੰਧਲਾਪਣ ਖ਼ਤਮ ਕਰਨਾ ਹੈ ਤਾਂ ਚੰਗੇ ਇਨਸਾਨਾਂ ਨੂੰ ਅੱਗੇ ਆਉਣਾ ਪਵੇਗਾ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਐੱਨ.ਆਰ.ਆਈ. ਸੁੱਖੀ ਘੁੰਮਣ ਝੂੰਦਾਂ ਨੇ ਕਿਹਾ ਕਿ ਸਾਡੇ ਸਮਾਜ ਵਿਚ ਇਹ ਧਾਰਨਾ ...
ਸੰਗਰੂਰ, 22 ਅਕਤੂਬਰ (ਦਮਨਜੀਤ ਸਿੰਘ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਜ਼ਿਲ੍ਹਾ ਸੰਗਰੂਰ ਵਿਚਲੇ ਲੜਕੀਆਂ ਦੇ ਇਕੋ-ਇਕ ਕਾਲਜ ਅਕਾਲ ਡਿਗਰੀ ਕਾਲਜ ਫਾਰ ਵੁਮੈਨ ਨੰੂ ਕਿਸੇ ...
ਅਹਿਮਦਗੜ੍ਹ, 22 ਅਕਤੂਬਰ (ਪੁਰੀ) - ਡੇਂਗੂ ਬਿਮਾਰੀ ਦੀ ਰੋਕਥਾਮ ਲਈ ਪ੍ਰਸਿੱਧ ਸਮਾਜ ਸੇਵੀ ਸੰਸਥਾ ਲੋਕ ਜਾਗਰੂਕਤਾ ਫਾੳਾੂਡੇਸ਼ਨ ਵਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸਲੱਮ ਏਰੀਆ 'ਚ ਵੱਸਦੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਓ ਪ੍ਰਤੀ ਲੋੜੀਂਦਾ ਵਸਤੂਆਂ ...
ਅਮਰਗੜ੍ਹ, 22 ਅਕਤੂਬਰ (ਸੁਖਜਿੰਦਰ ਸਿੰਘ ਝੱਲ) - ਖੇਤੀ 'ਤੇ ਆਉਣ ਵਾਲੀ ਲਾਗਤ ਦੇ ਬੇਤਹਾਸ਼ਾ ਵਧਣ ਕਾਰਨ ਜਿੱਥੇ ਪੰਜਾਬ ਦਾ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਤੁਰਿਆ ਹੋਇਆ ਹੈ, ਉੱਥੇ ਹੀ ਪਿੰਡ ਨਿਆਮਤਪੁਰ ਵਿਖੇ ਇਕ ਅਜਿਹਾ ਕਿਸਾਨ ਵੀ ਵੱਸਦਾ ਹੈ, ਜਿਸ ਨੇ ਰਵਾਇਤੀ ਖੇਤੀ ਦਾ ...
ਮਲੇਰਕੋਟਲਾ, 22 ਅਕਤੂਬਰ (ਕੁਠਾਲਾ) - ਮਲੇਰਕੋਟਲਾ ਦੀ ਪ੍ਰਸਿੱਧ ਸਮਾਜੀ ਸੰਸਥਾ ਨੈਸ਼ਨਲ ਵੈਲਫੇਅਰ ਮੂਵਮੈਂਟ (ਰਜਿ.) ਮਲੇਰਕੋਟਲਾ ਵਲੋਂ 25 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਮੁਹੱਲਾ ਬਸਤੀ ਵਾਲਾ, ਨੇੜੇ ਮਸਜਿਦ, ਸਪਾਰਟਨ ਜਿੰਮ ਵਿਖੇ ...
ਸੰਗਰੂਰ, 22 ਅਕਤੂਬਰ (ਧੀਰਜ ਪਸ਼ੋਰੀਆ) - ਪੰਜਾਬ ਸਰਕਾਰ ਵਲੋਂ ਅਧਿਆਪਕਾਂ ਅਤੇ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਦੇ ਤਾਜ਼ਾ ਫ਼ੈਸਲੇ ਦੇ ਵਿਰੋਧ ਵਿਚ ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਜ਼ਿਲ੍ਹਾ ਇਕਾਈ ਸੰਗਰੂਰ ਵਲੋਂ ਸੂਬਾ ਕਮੇਟੀ ...
ਸੰਗਰੂਰ, 22 ਅਕਤੂਬਰ (ਧੀਰਜ ਪਸ਼ੌਰੀਆ) - ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਲੋਕ ਭਲਾਈ ਸਮਾਜ ਸੇਵਾ ਅਤੇ ਬਜ਼ੁਰਗਾਂ ਦੇ ਸਤਿਕਾਰ ਨੂੰ ਸਮਰਪਿਤ ਸਟੇਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਐਮ.ਐਾਡ ਏ.) ਵਲੋਂ ਸਮਾਜ ਸੇਵਾ ਦੇ ਖੇਤਰ ਅਤੇ ...
ਸੰਗਰੂਰ, 22 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਨਜ਼ਦੀਕ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਦਫ਼ਤਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਅਤੇ ਲੇਬਰ ...
ਅਮਰਗੜ੍ਹ, 22 ਅਕਤੂਬਰ (ਸੁਖਜਿੰਦਰ ਸਿੰਘ ਝੱਲ) - ਪਿੰਡ ਅਲੀਪੁਰ ਦੇ 20 ਸਾਲ ਲਗਾਤਾਰ ਸਰਪੰਚ ਅਤੇ ਗੁ: ਪ੍ਰਬੰਧਕ ਕਮੇਟੀ ਦੇ 25 ਸਾਲ ਪ੍ਰਧਾਨ ਰਹੇ ਸਾਬਕਾ ਸਰਪੰਚ ਅਮਰਜੀਤ ਸਿੰਘ ਅਲੀਪੁਰ ਦੀ ਅੰਤਿਮ ਅਰਦਾਸ ਗੁ: ਸਾਹਿਬ ਪਿੰਡ ਅਲੀਪੁਰ ਵਿਖੇ ਹੋਈ | ਇਸ ਮੌਕੇ ਸਹਿਜ ਪਾਠ ...
ਧਰਮਗੜ੍ਹ, 22 ਅਕਤੂਬਰ (ਗੁਰਜੀਤ ਸਿੰਘ ਚਹਿਲ) - ਕੇ.ਸੀ.ਟੀ. ਕਾਲਜ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਫ਼ਤਹਿਗੜ੍ਹ ਦੇ ਚੇਅਰਮੈਨ ਮੌਟੀ ਗਰਗ ਨੇ ਪੰਜਾਬ ਸਰਕਾਰ ਵਲੋਂ ਨਵੀਆਂ ਹਦਾਇਤਾਂ ਅਨੁਸਾਰ ਵਿੱਦਿਅਕ ਸੰਸਥਾਵਾਂ ਨੂੰ 7 ਮਹੀਨੇ ਬਾਅਦ ਮੁੜ ਖੋਲ੍ਹੇ ਜਾਣ 'ਤੇ ...
ਧੂਰੀ, 22 ਅਕਤੂਬਰ (ਸੰਜੇ ਲਹਿਰੀ) - ਨਗਰ ਈਸੜਾ ਦੀ ਸੰਗਤ ਵਲੋਂ ਕਰਵਾਏ ਗਏ ਇਕ ਧਾਰਮਿਕ ਸਮਾਗਮ ਦੌਰਾਨ ਬਾਬਾ ਭਰਪੂਰ ਸਿੰਘ ਸੇਖਾ ਜਲੂਰ ਵਾਲਿਆਂ ਵਲੋਂ ਧਾਰਮਿਕ ਦੀਵਾਨ ਸਜਾਏ ਗਏ | ਭੋਗ ਉਪਰੰਤ ਵਿਸ਼ੇਸ਼ ਤੌਰ 'ਤੇ ਸਟੇਟ ਐਵਾਰਡੀ ਅਧਿਆਪਕ ਸੁਖਵਿੰਦਰ ਸਿੰਘ ਢਢੋਗਲ ਦਾ ...
ਸੰਦੌੜ, 22 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਦੇ 50 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਇਸ ਵਰ੍ਹੇ ਕਾਲਜ ਦੀ ਗੋਲਡਨ ਜੁਬਲੀ ਸਮਾਗਮ ਕਰਵਾਉਣ ਨੂੰ ਲੈ ਕੇ ਪ੍ਰਬੰਧਕੀ ਕਮੇਟੀ ਦੀ ਇਕ ਅਹਿਮ ...
ਲਹਿਰਾਗਾਗਾ, 22 ਅਕਤੂਬਰ (ਕੰਵਲਜੀਤ ਸਿੰਘ ਢੀਂਡਸਾ, ਸੂਰਜ ਭਾਨ ਗੋਇਲ) - ਮਾਲਵਾ ਪ੍ਰੈੱਸ ਕਲੱਬ ਲਹਿਰਾਗਾਗਾ ਵਲੋਂ ਮਹਾਰਾਜਾ ਅਗਰਸੈਨ ਸੇਵਾ ਸੰਘ ਅਤੇ ਮਹਿਲਾ ਅਗਰਵਾਲ ਸਭਾ ਦੇ ਸਹਿਯੋਗ ਨਾਲ ਅਗਰਸੈਨ ਜਯੰਤੀ ਮੌਕੇ ਕਲੱਬ ਦੇ ਪ੍ਰਧਾਨ ਤੇ ਲਹਿਰਾਗਾਗਾ ਤੋਂ 'ਅਜੀਤ' ਦੇ ...
ਮੂਣਕ, 22 ਅਕਤੂਬਰ (ਭਾਰਦਵਾਜ, ਸਿੰਗਲਾ) - ਪੰਜਾਬ ਸਰਕਾਰ ਵਲੋਂ ਆਪਣੇ ਮੁਲਾਜਮਾਂ ਤੇ ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਨ ਦੇ ਤਾਜ਼ਾ ਫ਼ੈਸਲੇ ਦੇ ਵਿਰੋਧ ਵਿਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਦਿੱਤੇ ਪ੍ਰੋਗਰਾਮ ਤਹਿਤ ਮੂਣਕ ਬਲਾਕ ਦੇ ਸਕੂਲਾਂ ਅਤੇ ਬਲਾਕ ...
ਸੁਨਾਮ ਊਧਮ ਸਿੰਘ ਵਾਲਾ, 22 ਅਕਤੂਬਰ (ਧਾਲੀਵਾਲ, ਭੁੱਲਰ) - ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਿਸ਼ੀ ਪਾਲ ਖੇਰਾ ਨੇ ਕਿਹਾ ਕਿ ਨਗਰ ਕੌਾਸਲ ਚੋਣਾਂ ਵਿਚ ਭਾਜਪਾ ਆਪਣੇ ਦਮ 'ਤੇ ਉਮੀਦਵਾਰ ਖੜ੍ਹੇ ਕਰੇਗੀ ਅਤੇ ਜਿੱਤ ਪ੍ਰਾਪਤ ਕਰ ਕੇ ਲੋਕਾਂ ਨੂੰ ਸਾਫ਼ ਸੁਥਰਾ ...
ਕੌਹਰੀਆਂ, 22 ਅਕਤੂਬਰ (ਮਾਲਵਿੰਦਰ ਸਿੰਘ ਸਿੱਧੂ) - ਹਾੜੀ ਦੀ ਮੁੱਖ ਫ਼ਸਲ ਅਗੇਤੀ ਕਣਕ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ | ਕਿਸਾਨ ਝੋਨੇ ਦੇ ਖੇਤ ਖ਼ਾਲੀ ਹੁੰਦਿਆਂ ਹੀ ਵੱਤਰ ਸੰਭਾਲ ਲਈ ਕਣਕ ਦੀ ਬਿਜਾਈ ਸ਼ੁਰੂ ਕਰ ਦਿੰਦੇ ਹਨ | ਮਾਲਵਾ ਦੇ ਪਟਿਆਲਾ, ਸੰਗਰੂਰ, ਬਰਨਾਲਾ ਆਦਿ ...
ਮਹਿਲਾਂ ਚੌਾਕ, 22 ਅਕਤੂਬਰ (ਸੁਖਵੀਰ ਸਿੰਘ ਢੀਂਡਸਾ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਮਾਰੂ ਕਾਨੂੰਨਾਂ ਖ਼ਿਲਾਫ਼ ਲੱਗੇ ਧਰਨਿਆਂ ਵਿਚ ਜੋ ਕਿਸਾਨ ਆਪਣੀਆਂ ਜਾਨਾਂ ਨਿਸ਼ਾਵਰ ਕਰ ਗਏ, ਉਨ੍ਹਾਂ ਦੇ ਪਰਿਵਾਰਾਂ ਦੇ ਜੀਅ ਨੂੰ ਪਹਿਲ ਦੇ ਆਧਾਰ 'ਤੇ ਸਰਕਾਰੀ ਨੌਕਰੀ ...
ਸ਼ੇਰਪੁਰ, 22 ਅਕਤੂਬਰ (ਦਰਸ਼ਨ ਸਿੰਘ ਖੇੜੀ) - ਅੱਜ ਪੰਜਾਬ ਦੀ ਸਥਿਤੀ ਬਹੁਤ ਹੀ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੀ ਹੈ ਇਸ ਕਰ ਕੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਸਿਰ ਜੋੜ ਕੇ ਕਿਸਾਨਾਂ ਦੇ ਹਿਤਾਂ ਲਈ ਆਪਣੀ ਭੂਮਿਕਾ ਨਿਭਾਉਣ ਲਈ ਡੱਟ ਕੇ ਪਹਿਰਾ ਦੇਣ ...
ਮੂਣਕ, 22 ਅਕਤੂਬਰ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) - ਸ੍ਰੀ ਗੁਰੂ ਤੇਗ਼ ਬਹਾਦਰ ਸਕੂਲ ਵੈਨ ਵੈਲਫੇਅਰ ਸੁਸਾਇਟੀ ਮੂਣਕ ਦੇ ਆਗੂਆਂ ਨੇ ਆਪਣੀਆਂ ਮੰਗਾਂ ਸੰਬੰਧੀ ਐਸ.ਡੀ.ਐਮ. ਮੂਣਕ ਦੇ ਨਾਂਅ ਮੰਗ-ਪੱਤਰ ਤਹਿਸੀਲਦਾਰ ਮਨਦੀਪ ਕੌਰ ਨੂੰ ਦਿੱਤਾ | ਸੁਸਾਇਟੀ ਪ੍ਰਧਾਨ ...
ਛਾਜਲੀ, 22 ਅਕਤੂਬਰ (ਕੁਲਵਿੰਦਰ ਸਿੰਘ ਰਿੰਕਾ)- ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਛਾਜਲੀ ਜ਼ਿਲ੍ਹਾ ਸੰਗਰੂਰ ਦੇ ਪਿ੍ੰਸੀਪਲ ਡਾ. ਇਕਬਾਲ ਸਿੰਘ ਦੀ ਰਹਿਨੁਮਾਈ 'ਚ ਪੁਲਿਸ ਸ਼ਹੀਦ ਦਿਵਸ ਮਨਾਇਆ ਗਿਆ | ਇਸ ਮੌਕੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ...
ਦਿੜ੍ਹਬਾ ਮੰਡੀ, 22 ਅਕਤੂਬਰ (ਹਰਬੰਸ ਸਿੰਘ ਛਾਜਲੀ) - ਸਰਕਾਰੀ ਸਕੂਲ ਬਘਰੌਲ ਵਿਖੇ ਜਥੇਦਾਰ ਬੰਤ ਸਿੰਘ ਜੌਹਲ ਯਾਦਗਾਰੀ ਲਾਇਬਰੇਰੀ ਦਾ ਉਦਘਾਟਨ ਉਨ੍ਹਾਂ ਦੀ ਪਤਨੀ ਮਾਤਾ ਭਗਵਾਨ ਕੌਰ ਵਲੋਂ ਕੀਤਾ ਗਿਆ | ਜਥੇ. ਜੌਹਲ ਪੰਜਾਬ ਦੇ ਹੱਕਾਂ ਲਈ ਲੜੇ ਸੰਘਰਸ਼ਾਂ ਵਿਚ ਕਈ ਵਾਰ ...
ਲਹਿਰਾਗਾਗਾ, 22 ਅਕਤੂਬਰ (ਸੂਰਜ ਭਾਨ ਗੋਇਲ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਵਲੋਂ ਸੂਬਾ ਸਿੰਘ ਸੰਗਤਪੁਰਾ ਅਤੇ ਰਾਮ ਸਿੰਘ ਨੰਗਲਾ ਦੀ ਅਗਵਾਈ 'ਚ ਪਿੰਡ ਜਲੂਰ ਵਿਚ ਜਥੇਬੰਦੀ ਦੀ ਇਕਾਈ ਦੀ ਚੋਣ ਬਾਬਾ ਬੁੱਢਾ ਦੇ ਸਥਾਨ 'ਤੇ ਕੀਤੀ ਗਈ | ਕਿਸਾਨ ਆਗੂਆਂ ਨੇ ...
ਮਹਿਲਾਂ ਚੌਾਕ, 22 ਅਕਤੂਬਰ (ਸੁਖਵੀਰ ਸਿੰਘ ਢੀਂਡਸਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਭਵਾਨੀਗੜ੍ਹ ਦੇ ਕਾਰਜਕਾਰੀ ਸਕੱਤਰ ਹਰਜੀਤ ਸਿੰਘ ਮਹਿਲਾਂ ਦੀ ਅਗਵਾਈ ਵਿਚ ਪਿੰਡ ਮਹਿਲਾਂ ਵਿਖੇ ਔਰਤਾਂ ਇਕਾਈ ਦੀ ਚੋਣ ਕੀਤੀ ਗਈ | ਇਸ ਦੌਰਾਨ ਪਿੰਡ ਦੀਆਂ ਔਰਤਾਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX