ਬਠਿੰਡਾ, 22 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਵਿਖੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਵੀ 30 ਕਿਸਾਨ ਜਥੇਬੰਦੀਆਂ ਦੀ ਸਟੇਜ ਤੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਹੁੰਦੀ ਰਹੀ | ਅੱਜ ਕਿਸਾਨ ਜਥੇਬੰਦੀਆਂ ਜਿਨ੍ਹਾਂ ਵਲੋਂ ਮੁਲਤਾਨੀਆ ਪੁਲ ਦੇ ਹੇਠਾਂ ਰੇਲ ਲਾਈਨਾਂ 'ਤੇ ਪੱਕੇ ਮੋਰਚੇ ਲਗਾਏ ਹੋਏ ਸਨ, ਨੂੰ ਜਥੇਬੰਦੀ ਦੇ ਸਾਂਝੇ ਫ਼ੈਸਲੇ ਅਨੁਸਾਰ ਤਬਦੀਲ ਕਰਦਿਆਂ ਇਹ ਮੋਰਚੇ ਨੂੰ ਰੇਲਵੇ ਸਟੇਸ਼ਨ ਵਿਖੇ ਤਬਦੀਲ ਕਰ ਦਿੱਤਾ ਹੈ | ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦਰਸ਼ਨ ਸਿੰਘ ਖੇਮੂਆਣਾ ਬੀ.ਕੇ.ਯੂ. ਮਾਨਸਾ ਜ਼ਿਲ੍ਹਾ ਜਨਰਲ ਸਕੱਤਰ ਨੇ ਕਿਹਾ ਕਿ ਰੇਲਵੇ ਟਰੈਕ ਆਰਜ਼ੀ ਤੌਰ 'ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਿਆ ਹੋਇਆ, ਕੇਵਲ ਮਾਲ ਗੱਡੀਆਂ ਲਈ ਖ਼ਾਲੀ ਕੀਤੇ ਗਏ ਹਨ ਜਦੋਂ ਕਿ ਕੋਈ ਵੀ ਸਵਾਰੀ ਗੱਡੀ ਨਹੀਂ ਚੱਲਣ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫ਼ੈਸਲਾ ਬੀਤੇ ਕੱਲ੍ਹ ਚੰਡੀਗੜ੍ਹ ਵਿਖੇ ਹੋਈ 30 ਜਥੇਬੰਦੀਆਂ ਮੀਟਿੰਗ ਵਿਚ ਕਿਸਾਨ ਆਗੂਆਂ ਵਲੋਂ ਲੈਂਦਿਆਂ ਸਰਕਾਰ ਨੂੰ 15 ਦਿਨ ਦਾ ਸਮਾਂ ਦਿੱਤਾ ਹੈ | ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਬਾਕੀ ਥਾਵਾਂ ਜਿਨ੍ਹਾਂ ਵਿਚ ਰਿਲਾਇੰਸ ਪੰਪ, ਮੌਲ, ਟੋਲ ਪਲਾਜੇ ਆਦਿ ਦਾ ਘਿਰਾਓ ਜਿਉਂ ਦਾ ਤਿਉਂ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਜਿੰਨਾਂ ਸਮਾਂ ਕੇਂਦਰ ਸਰਕਾਰ ਇਹ ਤਿੰਨ ਖੇਤੀ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੁੱਲ ਹਿੰਦ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਅਗਲੀ ਸਾਂਝੀ ਮੀਟਿੰਗ 27 ਅਕਤੂਬਰ ਨੂੰ ਦਿੱਲੀ ਵਿਖੇ ਹੋਣ ਜਾ ਰਹੀ ਹੈ, ਜਿੱਥੇ ਅਗਲਾ ਪ੍ਰੋਗਰਾਮ ਦਿੱਤਾ ਜਾਵੇਗਾ | ਅੱਜ ਦੇ ਧਰਨੇ ਨੂੰ ਜਗਸੀਰ ਸਿੰਘ ਜੀਦਾ, ਬਲਕਰਨ ਸਿੰਘ ਬਰਾੜ, ਸੂਬਾ ਪ੍ਰਧਾਨ ਬਲਦੇਵ ਸਿੰਘ, ਅਮਰਜੀਤ ਸਿੰਘ ਹਨੀ, ਕਾਕਾ ਸਿੰਘ ਬਠਿੰਡਾ, ਹਰਬਿੰਦਰ ਸਿੰਘ, ਗੁਰਜੀਵਨ ਸਿੰਘ ਪਥਰਾਲਾ, ਨੈਬ ਸਿੰਘ, ਬਲਵਿੰਦਰ ਸਿੰਘ ਗੰਗਾ, ਰਣਜੀਤ ਸਿੰਘ ਨੇ ਵੀ ਸੰਬੋਧਨ ਕੀਤਾ |
ਭੁੱਚੋ ਮੰਡੀ, 22 ਅਕਤੂਬਰ (ਬਿੱਕਰ ਸਿੰਘ ਸਿੱਧੂ)-ਕਾਂਗਰਸੀ ਆਗੂ ਜੋਨੀ ਬਾਂਸਲ (ਟਾਂਡੇਭੰਨ) ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਪਹੁੰਚ ਕੇ ਦੋ ਹੋਣਹਾਰ ਵਿਦਿਆਰਥੀਆਂ ਨੂੰ 51-51 ਸੌ ਰੁਪਏ ਦਾ ਨਗਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਕੂਲ ...
ਰਾਮਾਂ ਮੰਡੀ, 22 ਅਕਤੂਬਰ (ਤਰਸੇਮ ਸਿੰਗਲਾ)-ਮਾਰਕੀਟ ਕਮੇਟੀ ਰਾਮਾਂ ਤੇ ਇਸ ਦੇ ਉਪ ਖਰੀਦ ਕੇਂਦਰਾਂ 'ਤੇ ਬੁੱਧਵਾਰ ਤੱਕ 33870 ਕੁਇੰਟਲ ਨਰਮਾ ਤੇ 20235 ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ | ਮਾਰਕੀਟ ਕਮੇਟੀ ਦੇ ਸਕੱਤਰ ਸੁਖਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਉਕਤ ਖਰੀਦ ...
ਬਠਿੰਡਾ, 22 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਗੀਵਾਂਦਰ ਦੇ ਇਕ ਵਿਅਕਤੀ ਨੂੰ ਹਾਈਕੋਰਟ ਵਿਚੋਂ ਬਰੀ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ 36 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਿਵਲ ਲਾਈਨ ਪੁਲਿਸ ਨੇ ਇਸ ਸਬੰਧੀ ਪਤੀ-ਪਤਨੀ ਖ਼ਿਲਾਫ਼ ...
ਬਠਿੰਡਾ, 22 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੋਰੋਨਾ ਪਾਜ਼ੀਟਿਵ ਆਏ ਬਠਿੰਡਾ ਸ਼ਹਿਰ ਦੇ 3 ਵਿਅਕਤੀਆਂ ਸਮੇਤ ਕੁੱਲ 4 ਜਣਿਆ ਦੀ ਅੱਜ ਮੌਤ ਹੋ ਗਈ ਹੈ¢ ਜਾਣਕਾਰੀ ਅਨੁਸਾਰ ਈਸ਼ਵਰ ਲਾਲ (68) ਪੁੱਤਰ ਭਵਾਨੀ ਰਾਮ ਵਾਸੀ ਕਮਲ ਸਿਨੇਮਾ ਵਾਲੀ ਗਲੀ, ਅਮਰੀਕ ਸਿੰਘ ਰੋਡ ...
ਰਾਮਾਂ ਮੰਡੀ, 22 ਅਕਤੂਬਰ (ਤਰਸੇਮ ਸਿੰਗਲਾ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਪਿੰਡ ਕਣਕਵਾਲ ਵਿਖੇ ਰੇਲਵੇ ਲਾਈਨਾਂ 'ਤੇ ਲਗਾਤਾਰ ਦਿੱਤੇ ਜਾ ਰਹੇ ਧਰਨੇ ਦੇ ਅੱਜ ...
ਬਠਿੰਡਾ, 22 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਕਾਰਜਕਾਰੀ ਇੰਜੀਨੀਅਰ ਬਠਿੰਡਾ ਨਹਿਰੀ ਮੰਡਲ ਰਮਨਪ੍ਰੀਤ ਸਿੰਘ ਮਾਨ ਨੇ ਦੱਸਿਆ ਕਿ ਬਠਿੰਡਾ ਬ੍ਰਾਂਚ 'ਚ 24 ਅਕਤੂਬਰ ਤੋਂ 10 ਨਵੰਬਰ 2020 ਤੱਕ ਨਹਿਰੀ ਪਾਣੀ ਦੀ ਬੰਦੀ ਆ ਰਹੀ ਹੈ | ਇਹ ਬੰਦੀ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਦੇ ...
ਰਾਮਾਂ ਮੰਡੀ, 22 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੀ ਕਪਾਹ ਮੰਡੀ ਵਿਚ ਕੇਂਦਰੀ ਖ਼ਰੀਦ ਏਜੰਸੀ ਸੀ. ਸੀ. ਆਈ. ਵਲੋਂ ਨਰਮੇ ਦੀ ਖ਼ਰੀਦ ਨਾ ਕਰਨ 'ਤੇ ਨਰਮਾ ਵੇਚਣ ਆਏ ਕਿਸਾਨਾਂ ਨੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਸੀ.ਸੀ.ਆਈ. ਖ਼ਰੀਦ ਏਜੰਸੀ ਖ਼ਿਲਾਫ਼ ...
ਰਾਮਾਂ ਮੰਡੀ, 22 ਅਕਤੂਬਰ (ਤਰਸੇਮ ਸਿੰਗਲਾ)-ਰਾਮਾਂ ਥਾਣਾ ਮੁਖੀ ਨਵਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਗਸ਼ਤ ਕਰ ਰਹੀ ਸਹਾਇਕ ਥਾਣੇਦਾਰ ਰੰਧਾਵਾ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਨੇੜਲੇ ਪਿੰਡ ਬੰਗੀ ਰੁਲਦੂ ਵਿਖੇ ...
ਰਾਮਾਂ ਮੰਡੀ, 22 ਅਕਤੂਬਰ (ਤਰਸੇਮ ਸਿੰਗਲਾ)-ਬੇਸ਼ੱਕ ਸਰਕਾਰ ਵਲੋਂ ਨਰਮੇ ਅਤੇ ਝੋਨੇ ਦੀਆਂ ਫ਼ਸਲਾਂ ਦੀ ਖਰੀਦ ਲਈ ਸਖ਼ਤ ਪ੍ਰਬੰਧਾਂ ਲਈ ਦਾਅਵੇ ਕੀਤੇ ਜਾ ਰਹੇ ਹਨ, ਪਰ ਸਰਕਾਰ ਦੇ ਇਨ੍ਹਾਂ ਦਾਅਵਿਆਂ ਦਾ ਉਸ ਸਮੇਂ ਅੱਜ ਪਰਦਾਫ਼ਾਸ਼ ਹੋ ਗਿਆ, ਜਦੋਂ ਨਾਰਾਜ਼ ਕਿਸਾਨਾਂ ਨੇ ...
ਤਲਵੰਡੀ ਸਾਬੋ, 22 ਅਕਤੂਬਰ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ 'ਤੇ ਤਲਵੰਡੀ ਸਾਬੋ ਦੀਆਂ 13 ਸ਼ਹਿਰੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸਥਾਨਕ ਡੱਲ ਸਿੰਘ ਪਾਰਕ ਵਿਖੇ ਹੋਈ | ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ...
ਬਠਿੰਡਾ, 22 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਠੇਕਾ ਮੁਲਾਜ਼ਮ ਕੰਪਿਊਟਰ ਆਪ੍ਰੇਟਰ ਸੰਘਰਸ਼ ਕਮੇਟੀ ਦੇ ਝੰਡੇ ਥੱਲੇ ਮੁੱਖ ਇੰਜੀਨੀਅਰ ਵੰਡ (ਪੱਛਮ ਜ਼ੋਨ) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਬਠਿੰਡਾ ਦੇ ਦਫ਼ਤਰ ਅੱਗੇ ਇਕੱਠੇ ਹੋਏ ਪੈਸਕੋ ਕੰਪਿਊਟਰ ...
ਬਠਿੰਡਾ, 22 ਅਕਤੂਬਰ (ਅਵਤਾਰ ਸਿੰਘ)-ਮੁਲਾਜ਼ਮ ਪੈਨਸ਼ਨਰ ਤਾਲਮੇਲ ਸੰਘਰਸ਼ ਕਮੇਟੀ ਮੰਡਲ ਯੂਨਿਟ ਬਠਿੰਡਾ ਦੀ ਕਮੇਟੀ ਦਾ ਗਠਨ ਕਰਨ ਲਈ ਮੁਲਾਜ਼ਮ ਜਥੇਬੰਦੀਆਂ ਤੇ ਪੈਨਸ਼ਨਰਜ਼ ਦੇ ਆਗੂਆਂ ਜਤਿੰਦਰ ਕ੍ਰਿਸ਼ਨ ਸਰਕਲ ਸਕੱਤਰ, ਨਰਿੰਦਰ ਕੁਮਾਰ ਕਨਵੀਨਰ ਸਰਕਲ, ਅਰੁਨ ...
ਬਠਿੰਡਾ, 22 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਅਸੈਂਬਲੀ ਵਲੋਂ ਪਾਸ ਕੀਤੇ ਗਏ ਤਿੰਨ ਬਿੱਲਾਂ ਦੇ ਸਬੰਧ ਵਿਚ ਸਾਬਕਾ ਵਿੱਤ ਮੰਤਰੀ ਤੇ ਸ਼ੋ੍ਰਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਆਗੂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ...
ਤਲਵੰਡੀ ਸਾਬੋ, 22 ਅਕਤੂਬਰ (ਰਣਜੀਤ ਸਿੰਘ ਰਾਜੂ)- ਝੋਨੇ ਤੇ ਨਰਮੇ ਦੇ ਖ਼ਰੀਦ ਪ੍ਰਬੰਧਾਂ ਦੀ ਚੈਕਿੰਗ ਅਤੇ ਸੁਚਾਰੂ ਖ਼ਰੀਦ ਯਕੀਨੀ ਬਣਾਉਣ ਦੇ ਮੰਤਵ ਨਾਲ ਅੱਜ ਤਲਵੰਡੀ ਸਾਬੋ ਵਿਖੇ ਬਲਾਕ ਦੇ ਸਾਰੇ ਜੀ. ਓ. ਜੀ. ਦੀ ਮੀਟਿੰਗ ਬੁਲਾਈ ਗਈ ਤੇ ਮੀਟਿੰਗ ਵਿਚ ਮੇਜਰ ਗੁਰਜੀਤ ...
ਰਾਮਪੁਰਾ ਫੂਲ 22 ਅਕਤੂਬਰ, (ਗੁਰਮੇਲ ਸਿੰਘ ਵਿਰਦੀ)-ਰਾਮਪੁਰਾ ਫੂਲ ਰੇਲਵੇ ਸਟੇਸ਼ਨ 'ਤੇ ਚੱਲ ਰਿਹਾ ਰੇਲ ਰੋਕੋ ਮੋਰਚਾ ਲਗਾਤਾਰ 22ਵੇਂ ਦਿਨ ਵਿਚ ਦਾਖ਼ਲ ਹੋ ਗਿਆ | ਅੱਜ ਵੀ ਔਰਤਾਂ, ਨੌਜਵਾਨਾਂ ਤੇ ਬਜ਼ੁਰਗਾਂ ਨੇ ਜਥੇਬੰਦੀਆਂ ਦੇ ਆਗੂਆਂ ਦੀ ਦਿ੍ੜ੍ਹਤਾ 'ਤੇ ਯਕੀਨ ਰੱਖਦੇ ...
ਤਲਵੰਡੀ ਸਾਬੋ, 22 ਅਕਤੂਬਰ (ਰਣਜੀਤ ਸਿੰਘ ਰਾਜੂ)-ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਕੋਰੋਨਾ ਕਾਲ ਵਿਚ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਵੱਖ-ਵੱਖ ਵਿਸ਼ਿਆਂ 'ਤੇ ਵੈਬੀਨਾਰ ਕਰਵਾ ਰਹੀ ਹੈ | ਇਸੇ ਲੜੀ ਤਹਿਤ ਵਿਦਿਆਰਥੀਆਂ ਦੀ ਸੰਚਾਰ ਕੁਸ਼ਲਤਾ ਤੇ ...
ਮਹਿਰਾਜ, 22 ਅਕਤੂਬਰ (ਸੁਖਪਾਲ ਮਹਿਰਾਜ)-ਸੀ. ਐੱਚ. ਸੀ. ਹਸਪਤਾਲ ਮਹਿਰਾਜ ਵਿਖੇ ਸਬ ਸੈਂਟਰ ਦੇ ਸੀ.ਐੱਚ.ਓ. ਡਾ. ਕੋਮਲ ਕਪੂਰ ਦੇ ਯਤਨਾਂ ਸਦਕਾ ਉਕਤ ਹਸਪਤਾਲ ਵਿਚ ਮੁਫ਼ਤ ਸ਼ੂਗਰ ਦਾ ਟੈੱਸਟ ਸ਼ੁਰੂ ਹੋ ਗਿਆ ਹੈ | ਕੋਈ ਵੀ ਵਿਅਕਤੀ ਇਸ ਸਹੂਲਤ ਤਹਿਤ ਜਾਂਚ ਕਰਵਾ ਕੇ ਬਿਮਾਰੀ ...
ਤਲਵੰਡੀ ਸਾਬੋ, 22 ਅਕਤੂਬਰ (ਰਵਜੋਤ ਸਿੰਘ ਰਾਹੀ)-ਬੀਤੇ ਦਿਨੀਂ ਬਠਿੰਡਾ ਜ਼ਿਲ੍ਹੇ ਦੇ ਸਮੂਹ ਸਵਰਨਕਾਰਾਂ ਦੀ ਮੀਟਿੰਗ ਰਾਮਪੁਰਾ ਵਿਖੇ ਹੋਈ | ਜਿਸ ਦੌਰਾਨ ਜ਼ਿਲ੍ਹੇ ਅਧੀਨ ਪੈਂਦੀਆਂ ਵੱਖ-ਵੱਖ ਮੰਡੀਆਂ ਦੇ ਸਵਰਨਕਾਰ ਸੰਘ ਦੀ ਦੋ ਸਾਲਾਂ ਦੀ ਚੋਣ ਕੀਤੀ ਗਈ ਸੀ ਤੇ ਇਸੇ ...
ਬਠਿੰਡਾ, 22 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਬਾਬਾ ਫ਼ਰੀਦ ਕਾਲਜ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਿਤ ਹੈ, ਨੂੰ ਬੀ. ਐੱਸ. ਸੀ. (ਆਨਰਜ਼) ਐਗਰੀਕਲਚਰ ਦੇ ਕੋਰਸ ਨੂੰ ਪੰਜਾਬ ਸਟੇਟ ਕੌਾਸਲ ਫ਼ਾਰ ਐਗਰੀਕਲਚਰਲ ...
ਲਹਿਰਾ ਮੁਹੱਬਤ, 22 ਅਕਤੂਬਰ (ਸੁਖਪਾਲ ਸਿੰਘ ਸੁੱਖੀ)-ਵਿਧਾਨ ਸਭਾ ਹਲਕਾ ਭੁੱਚੋ 'ਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਆਮਦ ਨੇ ਸਿਆਸੀ ਚਰਚਾ ਛੇੜ ਦਿੱਤੀ ਹੈ | ਪਾਰਟੀ ਭਾਈਵਾਲ ਰਹਿ ਚੁੱਕੇ ਅਕਾਲੀ ਦਲ ਬਾਦਲ ਦੇ ...
ਬੁਢਲਾਡਾ, 22 ਅਕਤੂਬਰ (ਸਵਰਨ ਸਿੰਘ ਰਾਹੀ)- ਬਿਜਲੀ ਮੁਲਾਜ਼ਮਾਂ ਦੀਆਂ ਪਰਾਲੀ ਸਾੜਨ ਤੋਂ ਰੋਕਣ ਲਈ ਲਗਾਈਆਂ ਡਿਊਟੀਆਂ ਰੱਦ ਕਰਵਾਉਣ ਲਈ ਸਥਾਨਕ ਪਾਵਰਕਾਮ ਉੱਪ ਮੰਡਲ ਦੀਆਂ ਸਮੂਹ ਮੁਲਾਜ਼ਮ ਤੇ ਪੈਨਸ਼ਨਰਜ਼ ਜਥੇਬੰਦੀਆਂ ਵਲੋਂ ਸਥਾਨਕ ਗਰਿੱਡ ਵਿਖੇ ਧਰਨਾ ਲਗਾ ਕੇ ...
ਭੀਖੀ, 22 ਅਕਤੂਬਰ (ਬਲਦੇਵ ਸਿੰਘ ਸਿੱਧੂ)-ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਵਿਖੇ 'ਐਨ ਜੈਡ ਪੰਜਾਬੀ ਨਿਊਜ਼' ਅਤੇ 'ਸਾਡੇ ਆਲੇ ਰੇਡੀਓ' ਵਲੋਂ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਸਹਿਯੋਗ ਨਾਲ 'ਸਾਡੇ ਪਿੰਡ-ਸਾਡੀ ਰੂਹ' ਯੋਜਨਾ ਤਹਿਤ ਡੀ. ਪੀ. ਐੱਸ. ...
ਜੋਗਾ, 22 ਅਕਤੂਬਰ (ਵਿ. ਪ੍ਰਤੀ.)-ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਬੀ. ਸੀ. ਏ. ਭਾਗ-ਪਹਿਲਾ (ਸਮੈਸਟਰ-1) 'ਚ ਮਾਈ ਭਾਗੋ ਡਿਗਰੀ ਕਾਲਜ (ਲੜਕੀਆਂ) ਰੱਲਾ ਦੀਆਂ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਕੰਪਿਊਟਰ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ...
ਭੀਖੀ, 22 ਅਕਤੂਬਰ (ਨਿ. ਪ. ਪ.)-ਪੰਜਾਬ ਨੈਸ਼ਨਲ ਬੈਂਕ ਬਰਾਂਚ ਭੀਖੀ ਵਲੋਂ ਇਕ ਗਾਹਕ ਮਿਲਣੀ ਕਰਵਾਈ ਗਈ | ਵਿਸ਼ੇਸ਼ ਤੌਰ 'ਤੇ ਆਪਣੀ ਟੀਮ ਨਾਲ ਪਹੁੰਚੇ ਡਿਪਟੀ ਸਰਕਲ ਹੈੱਡ ਦੀਪਕ ਕੁਮਾਰ ਗੁਪਤਾ ਨੇ ਆੜ੍ਹਤੀਆਂ ਤੇ ਗਾਹਕਾਂ ਨਾਲ ਗੱਲਬਾਤ ਕਰਦਿਆਂ ਸਰਕਾਰ ਵਲੋਂ, ਬੈਂਕ ...
ਮਾਨਸਾ, 22 ਅਕਤੂਬਰ (ਫੱਤੇਵਾਲੀਆ)-ਮਾਨਸਾ ਜ਼ਿਲ੍ਹੇ 'ਚ 17 ਕੋਰੋਨਾ ਪੀੜਤ ਵਿਅਕਤੀ ਸਿਹਤਯਾਬ ਹੋਏ ਹਨ ਜਦਕਿ ਅੱਜ ਕਿਸੇ ਵੀ ਕੇਸ ਦੀ ਪੁਸ਼ਟੀ ਨਹੀਂ ਹੋਈ | ਅੱਜ ਲਏ ਗਏ 425 ਨਮੂਨਿਆਂ ਸਮੇਤ ਕੁੱਲ ਗਿਣਤੀ 40,603 ਹੋ ਗਈ ਹੈ | ਜ਼ਿਲ੍ਹੇ 'ਚ ਪਾਜ਼ੀਟਿਵ ਕੇਸ 1852 ਹਨ, ਜਿਨ੍ਹਾਂ 'ਚੋਂ 1732 ...
ਬਰੇਟਾ, 22 ਅਕਤੂਬਰ (ਰਵਿੰਦਰ ਕੌਰ ਮੰਡੇਰ)-ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਸਕੀਮਾਂ ਦੀ ਜਾਣਕਾਰੀ ਦੇਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਉਦਘਾਟਨ ਸਾਗਰ ਸੇਤੀਆ ਐੱਸ. ਡੀ. ਐੱਮ. ਬੁਢਲਾਡਾ ਨੇ ਕੀਤਾ | ਉਨ੍ਹਾਂ ਕਿਹਾ ਕਿ ...
ਸਵਰਨ ਸਿੰਘ ਰਾਹੀ 98766-70341 ਬੁਢਲਾਡਾ- ਬੁਢਲਾਡਾ-ਭੀਖੀ ਵਾਇਆ ਧਲੇਵਾਂ ਸੰਪਰਕ ਸੜਕ 'ਤੇ ਸਥਿਤ 'ਦਲਿਓ' ਗੋਤੀਆਂ ਵਲੋਂ ਬੰਨਿ੍ਹਆ ਪਿੰਡ ਹੈ ਬੀਰੋਕੇ ਕਲਾਂ | ਬਜ਼ੁਰਗਾਂ ਦੇ ਦੱਸਣ ਮੁਤਾਬਿਕ ਮੁਗ਼ਲਾਂ ਦੇ ਰਾਜ ਸਮੇਂ 1630 ਈ. ਦੇ ਕਰੀਬ ਉੱਚਾ ਪਿੰਡ ਥੇਹ ਸੰਘੋਲ ਤੋਂ ਕਿਸੇ ...
ਮਾਨਸਾ, 22 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੰਗਾਂ ਨਾ ਮੰਨਣ ਕਰ ਕੇ ਮਾਤਾ ਤੇਜ ਕੌਰ ਬਰ੍ਹੇ ਦਾ 14ਵੇਂ ਦਿਨ ਵੀ ਸਸਕਾਰ ਨਾ ਹੋ ਸਕਿਆ | ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ...
ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪੁਲਿਸ ਮਾਨਸਾ ਨੇ ਬਾਹਰਲੇ ਰਾਜਾਂ ਤੋਂ ਸਸਤੇ ਭਾਅ ਖ਼ਰੀਦ ਕੇ ਜ਼ਿਲੇ੍ਹ ਦੀਆਂ ਮੰਡੀਆਂ 'ਚ ਮਹਿੰਗੇ ਭਾਅ ਝੋਨਾ ਵੇਚਣ ਤੇ ਰਾਈਸ ਮਿੱਲਾਂ 'ਚ ਜਮਾਂ ਕਰਨ ਦੇ ਮਾਮਲੇ 'ਚ 9 ਵਿਅਕਤੀਆਂ ਨੂੰ 7 ਟਰਾਲਿਆਂ ਸਮੇਤ ਕਾਬੂ ...
ਬਠਿੰਡਾ, 22 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)- ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੰੂ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੰੂ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਤੇ ਰਹਿੰਦ-ਖੂੰਹਦ ਨੰੂ ਅੱਗ ਲਗਾਉਣ ਉਪਰੰਤ ਨਿਕਲਣ ਵਾਲਾ ਧੂੰਆਂ ਵਾਤਾਵਰਨ ਤੇ ਮਨੁੱਖੀ ...
ਰਾਮਪੁਰਾ ਫੂਲ, 22 ਅਕਤੂਬਰ (ਗੁਰਮੇਲ ਸਿੰਘ ਵਿਰਦੀ)-ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਵੱਡੀ ਗਿਣਤੀ ਵਿਚ ਪਹੁੰਚੇ ਰਾਮਪੁਰਾ ਫੂਲ ਦੇ ਪੀ. ਡਬਲਯੂ. ਡੀ. ਦੇ ਦਫ਼ਤਰ ਦੀ ਥਾਂ ਅਤੇ ਰਿਲਾਇੰਸ ਪੰਪ 'ਤੇ ਦਿੱਤੇ ਜਾ ਰਹੇ ਧਰਨੇ ਦੇ 22ਵੇਂ ਦਿਨ ਵਿਚ ਸ਼ਾਮਲ ਹੋ ਗਏ ਹਨ | ਧਰਨੇ ...
ਰਾਮਪੁਰਾ ਫੂਲ 22 ਅਕਤੂਬਰ (ਗੁਰਮੇਲ ਸਿੰਘ ਵਿਰਦੀ)-ਫ਼ਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਲੜਕੀਆਂ) ਰਾਮਪੁਰਾ ਫੂਲ ਦੇ ਬੀ. ਐਡ ਪਹਿਲਾ ਸਮੈਸਟਰ ਦੇ ਨਤੀਜਿਆਂ ਵਿਚੋਂ ਸ਼ਾਨਦਾਰ ਪ੍ਰਾਪਤੀਆਂ ਕਰਕੇ ਵਿਦਿਆਰਥਣਾਂ ਨੇ ਇਕ ਵਾਰ ਫੇਰ ਜਿੱਤ ਦੀ ਝੰਡੀ ਬਰਕਰਾਰ ਰੱਖੀ | ...
ਮਾਨਸਾ, 22 ਅਕਤੂਬਰ (ਸਟਾਫ਼ ਰਿਪੋਰਟਰ)- ਨਹਿਰੂ ਯੁਵਾ ਕੇਂਦਰ ਮਾਨਸਾ ਵਲੋਂ ਯੂਥ ਕਲੱਬਾਂ ਨੂੰ ਅੱਪਡੇਟ ਕਰਨ ਅਤੇ ਉਨ੍ਹਾਂ ਦੀ ਸਾਲਾਨਾ ਕਾਰਜ ਯੋਜਨਾ ਬਣਾਉਣ ਹਿਤ ਯੁਵਾ ਕਲੱਬ ਵਿਕਾਸ ਬੈਨਰ ਹੇਠ ਵਿਸ਼ੇਸ਼ ਮੁਹਿੰਮ ਤਹਿਤ ਇਕੱਤਰਤਾ ਕੀਤੀ ਗਈ ਹੈ | ਜ਼ਿਲ੍ਹਾ ਯੂਥ ...
ਮਾਨਸਾ, 22 ਅਕਤੂਬਰ (ਵਿ. ਪ੍ਰਤੀ.)- ਉੱਚ ਯੋਗਤਾ ਪ੍ਰਾਪਤ ਸਰਕਾਰੀ ਸਕੂਲਜ਼ ਐਸ. ਐਲ. ਏ., ਲਾਇਬ੍ਰੇਰੀਅਨ, ਸਹਾਇਕ ਲਾਇਬ੍ਰੇਰੀਅਨ, ਲਾਇਬ੍ਰੇਰੀ ਰਿਸਟੋਰਰ ਯੂਨੀਅਨ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਤਰੱਕੀ ਨਿਯਮਾਂ 'ਚ ਸੋਧ ਕਰ ਕੇ ਤਰੱਕੀ ਦਾ ...
ਮਾਨਸਾ, 22 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਨੇ 22ਵੇਂ ਦਿਨ ਵੀ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਜਾਰੀ ਰੱਖੇ | ਕਿਸਾਨਾਂ ਵਲੋਂ ਅੱਜ ਰੇਲ ਪਟੜੀ ਮਾਨਸਾ ਤੇ ਬਰੇਟਾ 'ਤੇ ਲਗਾਏ ...
ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪੁਲਿਸ ਮਾਨਸਾ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ 50 ਡੱਬੇ ਹਰਿਆਣਾ ਮਾਰਕਾ ਸ਼ਹਿਨਾਈ ਸ਼ਰਾਬ ਬਰਾਮਦ ਕਰ ਕੇ 7 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ | ਸੁਰੇਂਦਰ ਲਾਂਬਾ ਐੱਸ. ਅੱੈਸ. ਪੀ. ਨੇ ਜਾਣਕਾਰੀ ...
ਮਾਨਸਾ, 22 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਤਿਉਹਾਰਾਂ ਦੇ ਮੱਦੇਨਜ਼ਰ ਪਟਾਕਿਆਂ ਦੇ ਆਰਜ਼ੀ ਲਾਇਸੈਂਸ ਹੁਣ ਸੇਵਾ ਕੇਂਦਰਾਂ ਰਾਹੀਂ ਅਪਲਾਈ ਕੀਤੇ ਜਾਣਗੇ | ਇਸ ਲਈ 100 ਰੁਪਏ ਦੀ ਲਾਜ਼ਮੀ ਫ਼ੀਸ ਹੋਵੇਗੀ ਅਤੇ ਜ਼ਿਲ੍ਹੇ ਦਾ ਕੋਈ ਵੀ ਵਿਅਕਤੀ ਅਪਲਾਈ ਕਰ ਸਕਦਾ ਹੈ | ...
ਮਾਨਸਾ, 22 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਨੇ 22ਵੇਂ ਦਿਨ ਵੀ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਜਾਰੀ ਰੱਖੇ | ਕਿਸਾਨਾਂ ਵਲੋਂ ਅੱਜ ਰੇਲ ਪਟੜੀ ਮਾਨਸਾ ਤੇ ਬਰੇਟਾ 'ਤੇ ਲਗਾਏ ...
ਕੋਟਫੱਤਾ, 22 ਅਕਤੂਬਰ (ਰਣਜੀਤ ਸਿੰਘ ਬੁੱਟਰ)-ਪਿੰਡ ਕਟਾਰ ਸਿੰਘ ਵਾਲਾ ਦੇ ਸਟੇਸ਼ਨ ਅਤੇ ਫਾਟਕ 237 ਸੀ ਨੂੰ ਜਾਂਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਪਿੰਡ ਦੇ ਲੋਕ ਰੇਲਵੇ ਦੇ ਸਕੱਤਰ ਦਿਆਲ ਦਾਸ ਸੋਢੀ ਤੇ ਭਾਜਪਾ ਆਗ ਤੇ ਸਮਾਜ ਡਾ. ਜਗਸੀਰ ਸਿੰਘ ਮਰਾੜ੍ਹ ਨੂੰ ਮਿਲੇ | ...
ਬਠਿੰਡਾ, 22 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)- ਸਿਹਤ ਵਿਭਾਗ ਬਠਿੰਡਾ ਅਧੀਨ ਰਾਸ਼ਟਰੀ ਬਾਲ ਸੁਰੱਖਿਆ ਕਾਇਆਕਰਮ (ਆਰ.ਬੀ. ਐੱਸ. ਕੇ.) ਬਲਾਕ ਗੋਨਿਆਣਾ ਦੀ ਟੀਮ ਨੂੰ ਜਾਂਚ ਦੌਰਾਨ ਜਸਦੀਪ ਸਿੰਘ ਨਾਮੀ ਬੱਚਾ ਮਿਲਿਆ, ਜੋ ਕਿ ਜਮਾਂਦਰੂ ਦਿਲ ਦੀ ਬਿਮਾਰੀ ਤੋਂ ਪੀੜਤ ਪਾਇਆ ...
ਰਾਮਪੁਰਾ ਫੂਲ, 22 ਅਕਤੂਬਰ (ਗੁਰਮੇਲ ਸਿੰਘ ਵਿਰਦੀ)- ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿ ਨੌਜਵਾਨਾਂ ਦਾ ਜੋਸ਼ ਗਵਾਹੀ ਭਰਦਾ ਹੈ ਕਿ 2022 ਦੌਰਾਨ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਮੁੜ ਸੱਤਾ ਸੰਭਾਲੇਗੀ | ਅੱਜ ਇੱਥੇ ਯੂਥ ...
ਭਾਈਰੂਪਾ, 22 ਅਕਤੂਬਰ (ਵਰਿੰਦਰ ਲੱਕੀ)- ਅੱਤਵਾਦ ਦੇ ਕਾਲੇ ਦੌਰ 'ਚ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਹਲਕਾ ਰਾਮਪੁਰਾ ਫੂਲ ਦੇ ਪੰਜਾਬ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਮਿਲ ਕੇ ਡੀ. ਐੱਸ. ਪੀ. ਫੂਲ ਜਸਵੀਰ ਸਿੰਘ ਤੇ ਐੱਸ. ਐੱਚ. ਓ. ਹਰਬੰਸ ਸਿੰਘ ਨੇ ਹਾਲ ਚਾਲ ਜਾਣਿਆ ...
ਬਠਿੰਡਾ, 22 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੇ ਇਕ ਵਿਅਕਤੀ ਸਮੇਤ ਢਾਈ ਦਰਜਨ ਵਿਅਕਤੀਆਂ ਨੂੰ ਇਕ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਇਸ ਸਬੰਧੀ 5 ...
ਭਾਈਰੂਪਾ, 22 ਅਕਤੂਬਰ (ਵਰਿੰਦਰ ਲੱਕੀ)- ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਬਿੱਲ ਪਾਸ ਹੋਣ ਤੇ ਕਸਬਾ ਭਾਈਰੂਪਾ ਵਿਖੇ ਕਾਂਗਰਸੀਆਂ 'ਚ ਜੋਸ਼ ਵੇਖਣ ਨੂੰ ਮਿਲਿਆ ਤੇ ਉਨ੍ਹਾਂ ਇਸ ਸਬੰਧੀ ਬਾਬਾ ਭਾਈ ...
ਭਗਤਾ ਭਾਈਕਾ, 22 ਅਕਤੂਬਰ (ਸੁਖਪਾਲ ਸਿੰਘ ਸੋਨੀ)- ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਰੱਦ ਕਰਕੇ ਚਾਰ ਨਵੇਂ ਖੇਤੀ ਕਾਨੂੰਨ ਪਾਸ ਕੀਤੇ ਜਾਣ ਨਾਲ ਇਲਾਕੇ ਦੇ ਕਾਂਗਰਸੀਆਂ ਵਲੋਂ ਖੁਸ਼ੀ ਦੇ ...
ਨਥਾਣਾ, 22 ਅਕਤੂਬਰ (ਗੁਰਦਰਸ਼ਨ ਲੁੱਧੜ)-ਕੇਂਦਰ ਸਰਕਾਰ ਦੇ ਜਾਰੀ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਬਲਾਕ ਨਥਾਣਾ ਦੇ ਪਿੰਡਾਂ ਵਿਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀਆਂ ਇਕਾਈਆਂ ਗਠਿਤ ਕਰਨ ਦਾ ਰੁਝਾਨ ਜ਼ੋਰਾਂ 'ਤੇ ਚੱਲ ਰਿਹਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX