ਤਾਜਾ ਖ਼ਬਰਾਂ


ਟਿਕਰੀ ਬਾਰਡਰ 'ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਖ਼ਤ
. . .  27 minutes ago
ਨਵੀਂ ਦਿੱਲੀ, 28 ਜਨਵਰੀ - ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ 'ਤੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਟਿਕਰੀ ਬਾਰਡਰ 'ਤੇ ਪੁਲਿਸ ਵਲੋਂ ਭਾਰੀ ਸੁਰੱਖਿਆ...
ਲਾਲ ਕਿਲ੍ਹੇ 'ਤੇ ਭਾਰੀ ਸੁਰੱਖਿਆ ਬਲ ਦੀ ਤਾਇਨਾਤੀ ਜਾਰੀ
. . .  43 minutes ago
ਨਵੀਂ ਦਿੱਲੀ, 28 ਜਨਵਰੀ - ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ 'ਤੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਲਾਲ ਕਿਲ੍ਹਾ ਤੇ ਆਸਪਾਸ ਇਲਾਕਿਆਂ ਵਿਚ ਸੁਰੱਖਿਆ ਦੇ ਭਾਰੀ ਪ੍ਰਬੰਧ...
ਭਾਰਤ ਵਲੋਂ ਬਹਿਰੀਨ ਤੇ ਸ੍ਰੀਲੰਕਾ ਨੂੰ ਭੇਜੀ ਗਈ ਕੋਵਿਸ਼ੀਲਡ ਵੈਕਸੀਨ ਦੀ ਖੇਪ
. . .  about 1 hour ago
ਮੁੰਬਈ, 28 ਜਨਵਰੀ - ਸੀਰਮ ਇੰਸਟੀਚਿਊਟ ਆਫ ਇੰਡੀਆ ਵਲੋਂ ਕੋਵਿਸ਼ੀਲਡ ਦੀ ਖੇਪ ਮੁੰਬਈ ਦੇ ਹਵਾਈ ਅੱਡੇ ਤੋਂ ਬਹਿਰੀਨ ਤੇ ਸ੍ਰੀਲੰਕਾ...
ਗਾਜੀਪੁਰ ਬਾਰਡਰ 'ਤੇ ਅੱਧੀ ਰਾਤ ਨੂੰ ਕੱਟੀ ਗਈ ਬਿਜਲੀ, ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ
. . .  about 1 hour ago
ਨਵੀਂ ਦਿੱਲੀ, 28 ਜਨਵਰੀ -ਗਣਤੰਤਰ ਦਿਵਸ ਮੌਕੇ ਕੱਢੀ ਗਈ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਬੁੱਧਵਾਰ ਦੇਰ ਰਾਤ ਗਾਜੀਪੁਰ ਬਾਰਡਰ 'ਤੇ ਅਚਾਨਕ...
ਅੱਜ ਦਾ ਵਿਚਾਰ
. . .  about 2 hours ago
1 ਫਰਵਰੀ ਨੂੰ, ਕਿਸਾਨਾਂ ਦੀ ਸੰਸਦ ਭਵਨ ਵੱਲ ਮਾਰਚ ਮੁਲਤਵੀ
. . .  1 day ago
ਹਰਿਆਣਾ ਸਰਕਾਰ ਨੇ ਝੱਜਰ, ਪਲਵਲ ਅਤੇ ਸੋਨੀਪਤ ਵਿਚ ਇੰਟਰਨੈੱਟ ਪਾਬੰਦੀ ਵਧਾਈ
. . .  1 day ago
ਕਾਂਗਰਸ ਨੇ ਕਿਸਾਨਾਂ ਨੂੰ ਭੜਕਾਇਆ, ਰਾਹੁਲ ਗਾਂਧੀ ਨੇ ਸੀਏਏ ਦੌਰਾਨ ਅਜਿਹਾ ਹੀ ਕੀਤਾ: ਪ੍ਰਕਾਸ਼ ਜਾਵਡੇਕਰ
. . .  1 day ago
ਪ੍ਰਸ਼ਾਸਨ ਨੇ ਜ਼ਿਲ੍ਹੇ ਅੰਦਰ ਟੋਲ ਪਲਾਜ਼ਿਆ 'ਤੇ ਧਰਨੇ ਦੇ ਰਹੇ ਕਿਸਾਨਾਂ ਨੂੰ ਹਟਾਇਆ, ਲੰਗਰ ਵੀ ਬੰਦ ਕਰਵਾਏ
. . .  1 day ago
ਕਰਨਾਲ, 27 ਜਨਵਰੀ ( ਗੁਰਮੀਤ ਸਿੰਘ ਸੱਗੂ ) - ਜ਼ਿਲ੍ਹਾ ਅੰਦਰ ਚਲ ਰਹੇ ਦੋ ਟੋਲ ਪਲਾਜ਼ਿਆਂ ਤੇ ਕਿਸਾਨੀ ਮੰਗਾਂ ਨੂੰ ਲੈ ਧਰਨਾ ਦੇ ਰਹੇ ਕਿਸਾਨਾਂ ਨੂੰ ਅਜ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰੀ ਪੁਲਿਸ ਫੋਰਸ ਲੈ ਕੇ ਹਟਾ ਦਿਤਾ ...
ਲਾਲ ਕਿਲੇ ਤੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈੱਸ ਕਾਨਫਰੰਸ
. . .  1 day ago
ਜਿਨ੍ਹਾਂ ਕਿਸਾਨ ਨੇਤਾਵਾਂ ਨੇ ਹਿੰਸਾ ਲਈ ਉਕਸਾਇਆ ਉਨ੍ਹਾਂ 'ਤੇ ਹੋਵੇਗੀ ਕਾਰਵਾਈ
. . .  1 day ago
ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ
. . .  1 day ago
ਕੱਲ੍ਹ ਦੀ ਹਿੰਸਾ 'ਚ 394 ਪੁਲਿਸ ਕਰਮਚਾਰੀ ਜ਼ਖ਼ਮੀ
. . .  1 day ago
ਪੁਲਿਸ ਦਾ ਕੰਮ ਸ਼ਾਂਤੀ ਬਣਾ ਕੇ ਰੱਖਣਾ ਹੈ , ਹਿੰਸਾ ਲਈ ਕਿਸਾਨ ਨੇਤਾ ਜ਼ਿੰਮੇਵਾਰ
. . .  1 day ago
ਗਰਮ ਬਿਆਨਬਾਜ਼ੀ ਤੇ ਭਾਸ਼ਣਾ ਦੇ ਬਾਅਦ ਹੋਈ ਹਿੰਸਾ - ਪੁਲਿਸ ਕਮਿਸ਼ਨਰ
. . .  1 day ago
ਗਰਮ ਬਿਆਨਬਾਜ਼ੀ ਤੇ ਭਾਸ਼ਣਾ ਨਾਲ ਹੋਈ ਹਿੰਸਾ - ਦਿੱਲੀ ਪੁਲਿਸ
. . .  1 day ago
ਟਰੈਕਟਰ ਰੈਲੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ, ਅਸੀਂ ਕਿਸਾਨ ਨੇਤਾਵਾਂ ਨਾਲ ਕਈ ਵਾਰ ਗੱਲਬਾਤ ਕੀਤੀ: ਪੁਲਿਸ ਕਮਿਸ਼ਨਰ
. . .  1 day ago
ਕਿਸਾਨ ਅੰਦੋਲਨ 'ਚ ਹੋਈ ਹਿੰਸਾ 'ਤੇ ਦਿੱਲੀ ਪੁਲਿਸ ਦੀ ਪ੍ਰੈੱਸ ਕਾਨਫ਼ਰੰਸ
. . .  1 day ago
ਸਿਨੇਮਾ ਘਰ ਤੇ ਸਵਿਮਿੰਗ ਪੂਲ ਨੂੰ ਲੈ ਕੇ ਗ੍ਰਹਿ ਮੰਤਰਾਲੇ ਦੀਆਂ ਨਵੀਆਂ ਗਾਈਡ ਲਾਈਨ ਜਾਰੀ
. . .  1 day ago
ਅਭੈ ਚੌਟਾਲਾ ਨੇ ਦਿੱਲੀ ਹਿੰਸਾ ਲਈ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਇਆ
. . .  1 day ago
ਚੰਡੀਗੜ੍ਹ / ਅਜੀਤਗੜ੍ਹ / ਪੰਚਕੂਲਾ 27 ਜਨਵਰੀ- ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਅਭੈ ਚੌਟਾਲਾ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ...
ਦਿੱਲੀ ਤੋਂ ਪਰਤੇ ਰਾਮ ਨਿਵਾਸ ਦੇ ਕਿਸਾਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
. . .  1 day ago
ਬਾਲਿਆਂਵਾਲੀ,27ਜਨਵਰੀ(ਕੁਲਦੀਪ ਮਤਵਾਲਾ)-ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਵਾਪਸ ਪਰਤ ਪਿੰਡ ਰਾਮ ਨਿਵਾਸ(ਬਠਿੰਡਾ)ਦੇ ਨੌਜਵਾਨ ਕਿਸਾਨ ਨਾਇਬ ਸਿੰਘ(36) ਪੁੱਤਰ ਤੋਤਾ ਸਿੰਘ ਨੂੰ ਦਿਲ ਦਾ ਦੌਰਾ ਪੈਣ ਕਾਰਨ...
ਦਿੱਲੀ 'ਚ ਹੋਈ ਹਿੰਸਾ ਸੋਚੀ ਸਮਝੀ ਸਾਜ਼ਿਸ਼, ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਇਸ ਦੇ ਲਈ ਜ਼ਿੰਮੇਵਾਰ- ਕਾਂਗਰਸ
. . .  1 day ago
ਨਵੀਂ ਦਿੱਲੀ, 27 ਜਨਵਰੀ- ਕਾਂਗਰਸ ਨੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਹੈ। ਇਸ ਹਿੰਸਾ ਦੇ ਸਬੰਧ 'ਚ ਕਾਂਗਰਸ ਦੇ ਕੌਮੀ ਬੁਲਾਰੇ...
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਰਾਮਾਂ ਮੰਡੀ, 27 ਜਨਵਰੀ (ਅਮਰਜੀਤ ਸਿੰਘ ਲਹਿਰੀ)- ਪਿੰਡ ਮੱਲਵਾਲਾ (ਬਠਿੰਡਾ) ਦੇ ਰਹਿਣ ਵਾਲੇ ਕਰਜ਼ੇ ਤੋਂ ਪਰੇਸ਼ਾਨ ਇਕ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਬਲਜੀਤ ਸਿੰਘ...
ਕਿਸਾਨ ਅੰਦੋਲਨ 'ਚ ਫੁੱਟ : ਭਾਰਤੀ ਕਿਸਾਨ ਯੂਨੀਅਨ (ਭਾਨੂ) ਵੀ ਅੰਦੋਲਨ ਤੋਂ ਹੋਇਆ ਵੱਖ
. . .  1 day ago
ਨਵੀਂ ਦਿੱਲੀ, 27 ਜਨਵਰੀ- ਬੀਤੇ ਦਿਨ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਕਿਸਾਨਾਂ ਜਥੇਬੰਦੀਆਂ 'ਚ ਫੁੱਟ ਪੈਣੀ ਸ਼ੁਰੂ ਹੋ ਗਈ ਹੈ। ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਤੋਂ...
ਕਿਸਾਨ ਅੰਦੋਲਨ ਤੋਂ ਵੱਖ ਹੋਈ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ
. . .  1 day ago
ਨਵੀਂ ਦਿੱਲੀ, 27 ਜਨਵਰੀ- ਗਣਤੰਤਰ ਦਿਵਸ ਮੌਕੇ ਬੀਤੇ ਦਿਨ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਨੇ ਖ਼ੁਦ ਨੂੰ ਕਿਸਾਨ ਅੰਦੋਲਨ ਤੋਂ ਵੱਖ ਕਰ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਕੱਤਕ ਸੰਮਤ 552

ਖੇਡ ਸੰਸਾਰ

ਪਾਂਡੇ ਦੀ ਦਮਦਾਰ ਪਾਰੀ ਰਾਜਸਥਾਨ 'ਤੇ ਪਈ ਭਾਰੀ

ਦੁਬਈ, 22 ਅਕਤੂਬਰ (ਏਜੰਸੀ)- ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐਲ. ਦੇ 40ਵੇਂ ਮੈਚ 'ਚ ਮਨੀਸ਼ ਪਾਂਡੇ ਦੀ ਦਮਦਾਰ ਪਾਰੀ ਸਦਕਾ ਸਨਰਾਈਜ਼ਰਸ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ | ਹੈਦਰਾਬਾਦ ਦੇ ਬੱਲੇਬਾਜ਼ ਵਿਜੇ ਸ਼ੰਕਰ ਨੇ ਵੀ ਬਿਹਤਰ ਯੋਗਦਾਨ ਪਾਉਂਦਿਆਂ 52 ਦੌੜਾਂ ਦੀ ਅਜੇਤੂ ਪਾਰੀ ਖੇਡੀ | ਇਸ ਤੋਂ ਪਹਿਲਾਂ ਕਪਤਾਨ ਡੇਵਿਡ ਵਾਰਨਰ ਦੀ ਹੈਦਰਾਬਾਦ ਟੀਮ ਨੇ ਰਾਜਸਥਾਨ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ | ਬੱਲੇਬਾਜ਼ੀ ਕਰਦਿਆਂ ਕਪਤਾਨ ਸਟੀਵ ਸਮਿਥ ਦੇ ਟੀਮ ਰਾਜਸਥਾਨ ਨੇ ਹੈਦਰਾਬਾਦ ਨੂੰ 20 ਓਵਰਾਂ 'ਚ 155 ਦੌੜਾਂ ਦਾ ਟੀਚਾ ਦਿੱਤਾ | ਰਾਜਸਥਾਨ ਵਲੋਂ ਮੈਦਾਨ 'ਤੇ ਉੱਤਰੇ ਸੈਮਸਨ ਨੇ 26 ਗੇਂਦਾਂ 'ਚੇ 3 ਚੌਕੇ ਤੇ 1 ਛੱਕੇ ਦੀ ਮਦਦ ਨਾਲ 36 ਦੌੜਾਂ ਬਣਾਈਆਂ | ਉਹ ਹੋਲਡਰ ਹੱਥੋਂ ਬੋਲਡ ਹੋ ਗਏ | ਇਸ ਤੋਂ ਬਾਅਦ ਸਟੋਕਸ 32 ਗੇਂਦਾਂ 'ਤੇ 30 ਦੌੜਾਂ ਬਣਾ ਕੇ ਰਾਸ਼ਿਦ ਖਾਨ ਹੱਥੋਂ ਬੋਲਡ ਹੋ ਗਏ | ਰਿਆਨ ਪਰਾਗ (20) ਹੋਲਡਰ ਦੀ ਗੇਂਦ 'ਤੇ ਵਾਰਨਰ ਹੱਥੋਂ ਜਦੋਂ ਕਿ ਕਪਤਾਨ ਸਮਿਥ (19) ਹੋਲਡਰ ਦੀ ਗੇਂਦ 'ਤੇ ਮਨੀਸ਼ ਪਾਂਡੇ ਹੱਥੋਂ ਆਊਟ ਹੋ ਗਏ | ਉਥਾਪਾ ਨੇ 19 ਦੌੜਾਂ ਬਣਾਈਆਂ ਤੇ ਹੋਲਡਰ ਹੱਥੋਂ ਰਨ ਆਊਟ ਹੋ ਗਏ | ਟੀਮ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 154 ਦੌੜਾਂ ਬਣਾਈਆਂ | ਹੈਦਰਾਬਾਦ ਵਲੋਂ ਗੇਂਦਬਾਜ਼ ਹੋਲਡਰ ਨੇ ਸਭ ਤੋਂ ਵੱਧ 3 ਜਦੋਂ ਕਿ ਵਿਜੇ ਸ਼ੰਕਰ ਤੇ ਰਾਸ਼ਿਦ ਖਾਨ ਨੇ 1-1 ਵਿਕਟ ਹਾਸਿਲ ਕੀਤੀ | ਟੀਚੇ ਦਾ ਪਿੱਛਾ ਕਰਨ ਉੱਤਰੀ ਹੈਦਰਾਬਾਦ ਟੀਮ ਨੇ 18.1 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 156 ਦੌੜਾਂ ਬਣਾਈਆਂ | ਟੀਮ ਵਲੋਂ ਮੈਦਾਨ 'ਤੇ ਉੱਤਰੇ ਮਨੀਸ਼ ਪਾਂਡੇ ਨੇ 47 ਗੇਂਦਾਂ 'ਤੇ 4 ਚੌਕੇ ਤੇ 8 ਛੱਕਿਆਂ ਦੀ ਮਦਦ ਨਾਲ 83 ਦੌੜਾਂ ਦੀ ਸ਼ਾਨਦਾਰ ਅਜੇਤੂ ਪਾਰੀ ਖੇਡੀ | ਇਸ ਤੋਂ ਬਾਅਦ ਚੰਗਾ ਸਾਥ ਦਿੰਦਿਆਂ ਵਿਜੇ ਸ਼ੰਕਰ ਨੇ 51 ਗੇਂਦਾਂ 'ਤੇ 6 ਚੌਕਿਆਂ ਦੀ ਮਦਦ ਨਾਲ 52 ਦੌੜਾਂ ਦੀ ਅਜੇਤੂ ਪਾਰੀ ਖੇਡੀ | ਜੋਨੀ ਬੇਅਰਸਟੋ ਨੇ 7 ਗੇਂਦਾਂ 'ਤੇ 10 ਦੌੜਾਂ ਬਣਾਈਆਂ | ਉਹ ਜੋਫਰਾ ਆਰਚਰ ਹੱਥੋਂ ਬੋਲਡ ਹੋ ਗਏ | ਕਪਤਾਨ ਵਾਰਨਰ 4 ਦੌੜਾਂ ਬਣਾ ਕੇ ਆਰਚਰ ਦੀ ਗੇਂਦ 'ਤੇ ਸਟੋਕਸ ਹੱਥੋਂ ਆਊਟ ਹੋ ਗਏ | ਰਾਜਸਥਾਨ ਵਲੋਂ ਗੇਂਦਬਾਜ਼ ਆਰਚਰ ਨੇ 2 ਵਿਕਟਾਂ ਹਾਸਿਲ ਕੀਤੀਆਂ | ਮਨੀਸ਼ ਪਾਂਡੇ ਨੂੰ 'ਮੈਨ ਆਫ਼ ਦਾ ਮੈਚ' ਐਲਾਨਿਆ ਗਿਆ |

ਚੇਨਈ ਤੇ ਮੁੰਬਈ 'ਚ ਹੋਵੇਗਾ ਮੁਕਾਬਲਾ ਮੈਚ ਹਾਰੀ ਤਾਂ ਪਲੇਆਫ ਤੋਂ ਬਾਹਰ ਹੋਵੇਗੀ ਸੁਪਰ ਕਿੰਗਜ਼

ਸ਼ਾਰਜਾਹ, 22 ਅਕਤੂਬਰ (ਏਜੰਸੀ)- ਚੇਨਈ ਸੁਪਰ ਕਿੰਗਜ਼ ਦੀ ਇੰਡੀਅਨ ਪ੍ਰੀਮੀਅਰ ਲੀਗ ਦੇ ਇਸ ਸੀਜ਼ਨ 'ਚ ਮੁਹਿੰਮ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਅਤੇ ਸ਼ੁੱਕਰਵਾਰ ਨੂੰ ਇਥੇ ਹੋਣ ਵਾਲੇ ਮੁਕਾਬਲੇ 'ਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਖਿਲਾਫ ਉਮੀਦ ਹੈ ਕਿ ਆਪਣੇ ...

ਪੂਰੀ ਖ਼ਬਰ »

ਬੈਂਗਲੌਰ ਲਈ ਜਾਦੂਈ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ-ਸਿਰਾਜ

ਅਬੂ ਧਾਬੀ, 22 ਅਕਤੂਬਰ (ਏਜੰਸੀ) -ਕੋਲਕਾਤਾ ਨਾਈਟ ਰਾਈਡਰਸ ਦੇ ਖਿਲਾਫ਼ ਰਾਇਲ ਚੈਲੇਂਜਰਸ ਬੈਂਗਲੌਰ ਨੂੰ ਆਸਾਨ ਜਿੱਤ ਦਿਵਾਉਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦਾ ਕਹਿਣਾ ਹੈ ਕਿ ਉਹ ਆਪਣੀ ਟੀਮ ਲਈ ਜਾਦੂਈ ਪ੍ਰਦਰਸ਼ਨ ਕਰਨਾ ਚਾਹੁੰਦਾ ਹੈ | ਸਿਰਾਜ ਆਈ.ਪੀ.ਐਲ. ...

ਪੂਰੀ ਖ਼ਬਰ »

ਐਮ.ਐਮ.ਏ. 'ਚ ਵਿਸ਼ਵ ਖਿਤਾਬ ਜਿੱਤਣ ਦਾ ਸੁਪਨਾ ਜ਼ਿਆਦਾ ਦੂਰ ਨਹੀਂ-ਰਿਤੂ ਫੋਗਾਟ

ਨਵੀਂ ਦਿੱਲੀ, 22 ਅਕਤੂਬਰ (ਏਜੰਸੀ)- ਭਾਰਤ ਦੀ ਸਟਾਰ ਅਥਲੀਟ ਤੇ ਵਨ ਚੈਂਪੀਅਨਸ਼ਿਪ ਦੀ ਫਾਈਟਰ ਰਿਤੂ ਫੋਗਾਟ 30 ਅਕਤੂਬਰ ਨੂੰ ਸਿੰਗਾਪੁਰ 'ਚ ਹੋਣ ਵਾਲੇ ਆਪਣੇ ਅਗਲੇ ਮੁਕਾਬਲੇ 'ਚ ਇਕ ਹੋਰ ਜਿੱਤ ਦਰਜ ਕਰਨ ਉਤਰੇਗੀ | 25 ਸਾਲਾ ਰਿਤੂ ਨੇ ਬੀਤੇ ਸਾਲ ਵਨ ਚੈਂਪੀਅਨਸ਼ਿਪ 'ਚ ਕਦਮ ...

ਪੂਰੀ ਖ਼ਬਰ »

ਵਿਕਰਮ ਪ੍ਰਤਾਪ ਸਿੰਘ ਬਾਜਵਾ ਪੰਜਾਬ ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਜਲੰਧਰ, 22 ਅਕਤੂਬਰ (ਸਾਬੀ)- ਪੰਜਾਬ ਜੂਡੋ ਐਸੋਸੀਏਸ਼ਨ ਦੀ ਚੋਣ ਜਲੰਧਰ ਵਿਖੇ ਹੋਈ ਤੇ ਇਸ 'ਚ ਸਰਬਸੰਮਤੀ ਨਾਲ ਵਿਕਰਮ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਜੂਡੋ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦੋਂ ਕਿ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ...

ਪੂਰੀ ਖ਼ਬਰ »

ਕੋਰੋਨਾ ਕਾਰਨ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਰੱਦ

ਕੁਆਲਾਲੰਪੁਰ, 22 ਅਕਤੂਬਰ (ਏਜੰਸੀ)- ਕੋਰੋਨਾ ਕਾਰਨ ਨਿਊਜ਼ੀਲੈਂਡ 'ਚ ਹੋਣ ਵਾਲੀ ਵਿਸ਼ਵ ਬੈਡਮਿੰਟਨ ਜੂਨੀਅਰ ਚੈਂਪੀਅਨਸ਼ਿਪ 2020 ਨੂੰ ਰੱਦ ਕਰ ਦਿੱਤਾ ਗਿਆ ਹੈ | 'ਬੈਡਮਿੰਟਨ ਵਰਲਡ ਫੈਡਰੇਸ਼ਨ' (ਬੀ. ਡਬਲਿਊ. ਐਫ.) ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ | ਫੈਡਰੇਸ਼ਨ ਨੇ ਇਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX