ਟੋਰਾਂਟੋ, 22 ਅਕਤੂਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਵਿਚ ਸੰਸਦੀ ਚੋਣਾਂ ਨੂੰ ਬੀਤੇ ਕੱਲ੍ਹ ਭਾਵੇਂ ਇਕ ਸਾਲ ਹੀ ਪੂਰਾ ਹੋਇਆ ਹੈ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘੱਟ-ਗਿਣਤੀ ਸਰਕਾਰ ਨੂੰ ਪੈਰ-ਪੈਰ 'ਤੇ ਖਤਰਾ ਬਣਿਆ ਰਹਿੰਦਾ ਹੈ | ਇਹ ਵੀ ਕਿ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਦੀ ਮਦਦ ਨਾਲ਼ ਉਨ੍ਹਾਂ ਦੀ ਸਰਕਾਰ ਦਾ ਸੌਖਿਆਂ ਹੀ ਬਚਾਅ ਹੋ ਜਾਂਦਾ ਹੈ | ਬੀਤੇ ਚਾਰ ਕੁ ਹਫਤਿਆਂ 'ਚ ਬੀਤੇ ਕੱਲ ਦੂਸਰੀ ਵਾਰ ਟਰੂਡੋ ਸਰਕਾਰ ਨੂੰ ਡਿਗਣ ਤੋਂ ਐਨ.ਡੀ.ਪੀ. ਦੇ ਸੰਸਦ ਮੈਂਬਰਾਂ ਨੇ ਬਚਾਇਆ | ਮੁੱਖ ਵਿਰੋਧੀ ਧਿਰ, ਕੰਜ਼ਰਵੇਟਿਵ ਪਾਰਟੀ ਵਲੋਂ ਟਰੂਡੋ ਸਰਕਾਰ ਦੇ ਵੀ-ਚੈਰਿਟੀ ਵਿਵਾਦ ਅਤੇ ਕੋਰੋਨਾ ਦੌਰਾਨ ਕੀਤੇ ਜਾ ਰਹੇ ਖਰਚਿਆਂ ਦੀ ਪੜਤਾਲ਼ ਕਰਨ ਬਾਰੇ ਸੰਸਦੀ ਕਮੇਟੀ ਦਾ ਗਠਨ ਕਰਨ ਲਈ ਹਾਊਸ ਆਫ ਕਾਮਨਜ਼ (ਲੋਕ ਸਭਾ) ਵਿਚ ਮਤਾ ਲਿਆਂਦਾ ਗਿਆ ਸੀ | ਟਰੂਡੋ ਨੇ ਆਖਿਆ ਸੀ ਕਿ ਜੇਕਰ ਸਾਰੀਆਂ ਵਿਰੋਧੀ ਪਾਰਟੀਆਂ ਨੇ ਮਤਾ ਪਾਸ ਕਰ ਦਿੱਤਾ ਤਾਂ ਉਹ ਇਸ ਨੂੰ ਬੇਭਰੋਸਗੀ ਮਤਾ ਸਮਝਣਗੇ ਤੇ ਸੰਸਦ ਭੰਗ ਕਰਕੇ ਮੱਧਕਾਲੀ ਚੋਣਾਂ ਦਾ ਐਲਾਨ ਕੀਤਾ ਜਾਵੇਗਾ | ਇਸ ਸਮੇਂ ਸਰਵੇਖਣਾਂ ਵਿਚ ਲਿਬਰਲ ਪਾਰਟੀ ਨੂੰ ਬਹੁਮੱਤ ਸਰਕਾਰ ਮਿਲਦੀ ਦੱਸੀ ਜਾ ਰਹੀ ਹੈ ਜਿਸ ਤੋਂ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਚੋਣਾਂ ਵਾਸਤੇ ਤਿਆਰ ਰਹਿੰਦੇ ਹਨ ਪਰ ਵਿਰੋਧੀ ਧਿਰ ਨੂੰ ਸਰਕਾਰ ਦਾ ਵਿਰੋਧ ਕਰਦਿਆਂ ਚੋਣਾਂ ਤੋਂ ਵੀ ਡਰਦੇ ਰਹਿਣਾ ਪੈਂਦਾ ਹੈ | ਦੱਸਿਆ ਜਾ ਰਿਹਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਏਰਿਨ ਟੂਲ ਨਵੇਂ ਹਨ ਤੇ ਐਨ.ਡੀ.ਪੀ. ਕੋਲ ਅਗਲੀ ਚੋਣ ਵਿਚ ਕੁੱਦਣ ਲਈ ਫੰਡਾਂ ਦੀ ਘਾਟ ਹੈ | ਇਹ ਵੀ ਕਿ ਮੱਧਕਾਲੀ ਚੋਣ ਵਿਚ ਬਲਾਕ ਕਿਊਬਕ ਦੀਆਂ ਸੀਟਾਂ ਵੀ ਘੱਟ ਰਹਿ ਸਕਦੀਆਂ ਹਨ | ਅਜਿਹੇ ਵਿਚ ਕੈਨੇਡਾ ਵਿਚ ਟਰੂਡੋ ਦੀ ਘੱਟ-ਗਿਣਤੀ ਸਰਕਾਰ ਵੀ ਬਹੁਮੱਤ ਸਰਕਾਰ ਦੀ ਤਰ੍ਹਾਂ ਵਿਚਰਨ ਦੇ ਰੌਾਅ ਵਿਚ ਹੈ ਤੇ ਜਦ ਤੱਕ ਐਨ.ਡੀ.ਪੀ. ਨੂੰ ਚੋਣਾਂ ਤੋਂ ਡਰ ਲੱਗਦਾ ਰਹੇਗਾ ਜਾਂ ਉਹ ਚੋਣਾਂ ਲਈ ਆਪਣੇ ਆਪ ਨੂੰ ਤਿਆਰ ਨਹੀਂ ਸਮਝੇਗੀ ਓਨਾ ਚਿਰ ਟਰੂਡੋ ਦੀ ਸਰਕਾਰ ਨੂੰ ਖਤਰਾ ਨਹੀਂ ਹੋਵੇਗਾ |
ਲੰਡਨ, 22 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬ ਦੇ ਕਿਸਾਨਾਂ ਤੇ ਪੰਜਾਬੀਆਂ ਲਈ ਮਸੀਹਾ ਬਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿਚ ਕਿਸਾਨਾਂ ਦੇ ਹਿੱਤ ਵਿਚ ਪਾਸ ਕੀਤੇ ਨਵੇਂ ਬਿੱਲਾਂ ਦੀ ...
ਵਾਸ਼ਿੰਗਟਨ, 22 ਅਕਤੂਬਰ (ਏਜੰਸੀ)-ਅਮਰੀਕਾ ਵਿਭਾਗ ਨੇ ਐਚ-1ਬੀ ਵਿਸ਼ੇਸ਼ ਪੇਸ਼ੇਵਰਾਂ ਲਈ ਅਸਥਾਈ ਵਪਾਰ ਵੀਜ਼ਾ ਜਾਰੀ ਨਾ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ | ਜਿਸ ਦਾ ਕਈ ਭਾਰਤੀਆਂ 'ਤੇ ਅਸਰ ਪਵੇਗਾ | ਇਹ ਕਈ ਕੰਪਨੀਆਂ ਦੇ ਤਕਨੀਕੀ ਪੇਸ਼ੇਵਰਾਂ ਨੂੰ ਛੋਟੇ ਕਾਰਜਕਾਲ ਦੇ ...
ਲੈਸਟਰ (ਇੰਗਲੈਂਡ), 22 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਸੂਚਨਾ ਕਮਿਸ਼ਨਰ ਦਫ਼ਤਰ ਵਲੋਂ ਬਿ੍ਟਿਸ਼ ਏਅਰਵੇਜ਼ ਨੂੰ ਯਾਤਰੀਆਂ ਦੀ ਜਾਣਕਾਰੀ ਸਬੰਧੀ ਉਲੰਘਣਾ ਕਰਨ ਲਈ 2 ਕਰੋੜ ਪੌਾਡ ਦਾ ਜੁਰਮਾਨਾ ਕੀਤਾ ਗਿਆ ਹੈ ¢ ਯਾਤਰੀਆਂ ਦੀ ਜਾਣਕਾਰੀ ਸਬੰਧੀ ਉਲੰਘਣਾ ...
ਮੁੰਬਈ, 22 ਅਕਤੂਬਰ (ਏਜੰਸੀ)- ਅਦਾਕਾਰ ਰਿਤਿਕ ਰੋਸ਼ਨ ਦੀ ਮਾਤਾ ਪਿੰਕੀ ਰੋਸ਼ਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ | ਇਹ ਜਾਣਕਾਰੀ ਪਿੰਕੀ ਦੇ ਪਤੀ ਤੇ ਫਿਲਮ ਨਿਰਮਾਤਾ ਰਾਕੇਸ਼ ਰੋਸ਼ਨ ਨੇ ਸਾਂਝੀ ਕੀਤੀ | ਰਿਪੋਰਟਾਂ ਅਨੁਸਾਰ ਪਿੰਕੀ ਰੋਸ਼ਨ ਜੋ ਵੀਰਵਾਰ ਨੂੰ 67 ...
ਵੀਨਸ (ਇਟਲੀ), 22 ਅਕਤੂਬਰ (ਹਰਦੀਪ ਸਿੰਘ ਕੰਗ)-ਇਟਲੀ 'ਚ ਮਾਡਲਿਗ ਦੇ ਖੇਤਰ ਵਿਚ ਵਿਲੱਖਣ ਪਛਾਣ ਸਾਬਿਤ ਕਰਨ ਵਾਲਾ ਪੰਜਾਬੀ ਨੌਜਵਾਨ ਮਲਕੀਤ ਸਿੰਘ ਨੀਟਾ ਹੁਣ ਫਿਲਮੀ ਅਦਾਕਾਰੀ ਦੇ ਖੇਤਰ ਵਿਚ ਵੀ ਪੈਰ ਪਾਉਣ ਜਾ ਰਿਹਾ ਹੈ | ਜਿਸ ਤਹਿਤ ਉਹ ਵਿਦੇਸ਼ੀਆਂ ਦੀ ਜਿੰਦਗੀ 'ਤੇ ...
ਕੈਲਗਰੀ, 22 ਅਕਤੂਬਰ (ਜਸਜੀਤ ਸਿੰਘ ਧਾਮੀ)-ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਅੱਜ ਆਪਣੇ ਕੈਲਗਰੀ ਵਾਲੇ ਘਰ ਵਿਚ ਇਕਾਂਤਵਾਸ ਕਰ ਲਿਆ ਹੈ | ਉਨ੍ਹਾਂ ਦੇ ਦਫਤਰ ਦੇ ਸਰਕਾਰੀ ਬੁਲਾਰੇ ਮੁਤਾਬਕ ਕੈਨੀ ਦੇ ਨਾਲ ਦੇ 3 ਸਾਥੀਆ ਜਿਸ ਵਿਚ ਮੰਤਰੀ ਅਤੇ ਵਿਧਾਇਕ ਮੌਜੂਦ ਹਨ, ਦੀ ...
ਵਿਨੀਪੈਗ, 22 ਅਕਤੂਬਰ (ਸਰਬਪਾਲ ਸਿੰਘ)- ਕੋਰੋਨਾ ਵਾਇਰਸ ਦੇ ਚਲਦਿਆਂ ਕੈਨੇਡਾ ਸਰਕਾਰ ਵਲੋਂ ਲਗਾਈਆਂ ਗਈਆਂ ਯਾਤਰਾ ਪਾਬੰਦੀਆਂ 'ਚ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਮਨਜ਼ੂਰਸ਼ੁਦਾ ਵਿੱਦਿਅਕ ਸੰਸਥਾਵਾਂ ਨੂੰ 20 ਅਕਤੂਬਰ ਤੋਂ ...
ਸਾਨ ਫਰਾਂਸਿਸਕੋ, 22 ਅਕਤੂਬਰ (ਐੱਸ. ਅਸ਼ੋਕ ਭੌਰਾ)-ਉੱਘੇ ਟਰਾਂਸਪੋਰਟਰ, ਖੇਡ ਪ੍ਰਮੋਟਰ ਅਤੇ ਕੈਲੀਫੋਰਨੀਆ ਦੇ ਪੰਜਾਬੀ ਭਾਈਚਾਰੇ 'ਚ ਸਤਿਕਾਰ ਵਜੋਂ ਜਾਣੇ ਜਾਂਦੇ ਅਮੋਲਕ ਸਿੰਘ ਗਾਖ਼ਲ ਨੇ ਸਮੂਹ ਭਾਰਤੀਆਂ ਖਾਸ ਕਰ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ 3 ਨਵੰਬਰ ਨੂੰ ...
ਕੈਲਗਰੀ, 22 ਅਕਤੂਬਰ (ਹਰਭਜਨ ਸਿੰਘ ਢਿੱਲੋਂ)- ਕੈਲਗਰੀ ਦੇ ਇਕ ਡਾਕਟਰ ਵਿਰੁੱਧ ਆਈਆਂ ਸ਼ਿਕਾਇਤਾਂ ਦੇ ਚੱਲਦਿਆਂ ਕਾਲਜ ਆਫ਼ ਫਿਜਿਸ਼ਨਜ਼ ਐਾਡ ਸਰਜਨਜ਼ ਆਫ਼ ਐਲਬਰਟਾ ਨੇ ਉਸ ਨੂੰ ਆਪਣੀਆਂ ਸੇਵਾਵਾਂ ਵਾਪਸ ਲੈਣ ਦਾ ਫੁਰਮਾਨ ਸੁਣਾਇਆ ਹੈ ¢ ਡਾ. ਹਸਨ ਹਫੀਜ਼ ਨੂੰ ਫੈਮਿਲੀ ...
ਕੈਲਗਰੀ, 22 ਅਕਤੂਬਰ (ਹਰਭਜਨ ਸਿੰਘ ਢਿੱਲੋਂ)- ਕੈਲਗਰੀ ਬੇਸਡ ਏਅਰਲਾਈਨ ਕੰਪਨੀ ਵੈਸਟਜੈੱਟ ਨੇ ਐਲਾਨ ਕੀਤਾ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਉਨ੍ਹਾਂ ਦਾ ਕਿਰਾਇਆ ਵਾਪਸ ਕਰ ਦਿੱਤਾ ਜਾਵੇਗਾ ¢ ਕੰਪਨੀ ਵਲੋਂ ਜਾਰੀ ਸੂਚਨਾ ਵਿਚ ...
ਲੂਵਨ ਬੈਲਜੀਅਮ, 22 ਅਕਤੂਬਰ (ਅਮਰਜੀਤ ਸਿੰਘ ਭੋਗਲ)- ਬੈਲਜੀਅਮ 'ਚ ਕੋਰੋਨਾ ਫਿਰ ਤੋਂ ਸਿਰ ਚੱਕਦਾ ਦਿਖਾਈ ਦੇ ਰਿਹਾ ਹੈ | ਇਥੇ 13227 ਕੇਸ ਨਵੇਂ ਆਏ ਹਨ ਜਿਨ੍ਹਾਂ ਵਿਚ 50 ਮੌਤਾਂ ਹੋਰ ਹੋ ਚੁੱਕੀਆਂ ਹਨ ਅਤੇ ਬੈਲਜੀਅਮ ਵਿਚ ਕੁੱਲ 10539 ਮੌਤਾਂ ਹੋ ਚੁੱਕੀਆਂ ਹਨ | ਸਰਕਾਰ ਹੁਣ ਇਸ ...
ਨਿਊਯਾਰਕ, 22 ਅਕਤੂਬਰ (ਏਜੰਸੀ)- ਅਮਰੀਕਾ 'ਚ ਭਾਰਤੀ ਮੂਲ ਦੇ ਜ਼ਿਲ੍ਹਾ ਜੱਜ ਅਮਿਤ ਮਹਿਤਾ ਨੂੰ ਗੂਗਲ ਕੰਪਨੀ ਦੇ ਖਿਲਾਫ ਨਿਆ ਵਿਭਾਗ ਦਾ ਇਤਿਹਾਸਕ ਅਵਿਸ਼ਵਾਸ ਉਲੰਘਣਾ ਦਾ ਮੁਕੱਦਮਾ ਸੌਾਪਿਆ ਗਿਆ ਹੈ | ਇਹ ਕੇਸ ਦੋ ਦਹਾਕਿਆਂ ਤੋਂ ਵੀ ਪੁਰਾਣਾ ਹੈ | ਇਹ ਤਕਨੀਕੀ ਖੇਤਰ 'ਚ ...
ਗਲਾਸਗੋ, 22 ਅਕਤੂਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ 'ਚ ਸਕਾਟਿਸ਼ ਨੈਸ਼ਨਲ ਪਾਰਟੀ ਦੀ ਸਰਕਾਰ ਹੈ ਅਤੇ ਉਹ ਹਮੇਸ਼ਾ ਤੋਂ ਸਕਾਟਲੈਂਡ ਦੀ ਆਜ਼ਾਦੀ ਜਾਂ ਯੂ.ਕੇ. ਤੋ ਅਲੱਗ ਹੋਣ ਦੀ ਹਮਾਇਤ ਕਰਦੀ ਆ ਰਹੀ ਹੈ¢ ਇਸੇ ਸੰਦਰਭ ਵਿਚ 2014 ਵਿਚ ਸਕਾਟਲੈਂਡ ਵਿਚ ਜਨਮਤ ਕਰਵਾਇਆ ਗਿਆ ...
ਸਾਨ ਫਰਾਂਸਿਸਕੋ, 22 ਅਕਤੂਬਰ (ਐੱਸ. ਅਸ਼ੋਕ ਭੌਰਾ)- ਟਰੰਪ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਹੁਣ ਹੋਰ ਵਧੇਰੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਦਾਲਤ ਦੀ ਸੁਣਵਾਈ ਕੀਤੇ ਬਿਨਾਂ ਜਲਦੀ ਦੇਸ਼ ਨਿਕਾਲਾ ਦਿੱਤਾ ਜਾ ਸਕੇਗਾ | ਅਧਿਕਾਰੀਆਂ ਨੇ ਕਿਹਾ ਕਿ ...
ਕੈਲਗਰੀ, 22 ਅਕਤੂਬਰ (ਹਰਭਜਨ ਸਿੰਘ ਢਿੱਲੋਂ)- ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਰਿਕਾਰਡ 406 ਐਕਟਿਵ ਕੇਸ ਐਲਬਰਟਾ ਭਰ ਵਿਚ ਦਰਜ ਕੀਤੇ ਜਾਣ ਮਗਰੋਂ ਹੈਲਥ ਸੈਕਟਰ ਵਿਚ ਚਿੰਤਾ ਫੈਲ ਗਈ ਹੈ ¢ 2 ਹੋਰ ਵਿਅਕਤੀਆਂ ਦੀ ਮੌਤ ਵੀ ਇਸ ਵਾਇਰਸ ਕਾਰਨ ਹੋਈ ਦਰਜ ਕੀਤੀ ਗਈ ਹੈ ¢ ...
ਲੈਸਟਰ (ਇੰਗਲੈਂਡ), 22 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)- ਬਰਤਾਨਵੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸਿਹਤ ਮੰਤਰੀ ਨੇਡਾਈਨ ਡੋਰੀਸ ਨਾਲ ਮੁਲਾਕਾਤ ਕਰਕੇ ਮੁਲਕ ਅੰਦਰ ਤੇਜ਼ੀ ਨਾਲ ਫੈਲ ਰਹੀ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਚਰਚਾ ਕੀਤੀ ¢ ਢੇਸੀ ਨੇ ...
ਲੰਡਨ, 22 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਡਰੱਗ ਕਾਰੋਬਾਰ ਨੂੰ ਲੈ ਕੇ ਪੁਲਿਸ ਵਲੋਂ ਲੰਡਨ 'ਚ ਕੀਤੀ ਛਾਪੇਮਾਰੀ ਦੌਰਾਨ 53 ਲੋਕਾਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਬੀਤੇ 6 ਹਫਤਿਆਂ ਦੌਰਾਨ ਲੰਡਨ, ਕੈਂਟ, ਗਰੀਨਚ, ਬੇਕਸਲੀ ਅਤੇ ਥੇਮਸ ਵੈਲੀ ਵਿਚ ...
ਲੈਸਟਰ (ਇੰਗਲੈਂਡ), 22 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਵਿਚ ਬਹੁਤ ਵੱਡੀ ਗਿਣਤੀ ਵਿਚ ਹਰ ਸਾਲ ਪ੍ਰਵਾਸੀ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਆਉਂਦੇ ਹਨ ਪਰ ਆਰਥਿਕ ਤੰਗੀਆਂ ਕਾਰਨ ਉਨ੍ਹਾਂ ਨੂੰ ਅਕਸਰ ਸੜਕਾਂ 'ਤੇ ਰੈਣ ਬਸੇਰਾ ਕਰਨਾ ਪੈਂਦਾ ਹੈ ਪਰ ਹੁਣ ਯੂ.ਕੇ. ...
**ਖੁਫੀਆ ਏਜੰਸੀਆਂ ਨੇ ਅਮਰੀਕੀ ਅਧਿਕਾਰੀਆਂ ਤੇ ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ
ਸਾਨ ਫਰਾਂਸਿਸਕੋ, 22 ਅਕਤੂਬਰ (ਐੱਸ.ਅਸ਼ੋਕ ਭੌਰਾ)- ਰਾਸ਼ਟਰੀ ਸੁਰੱਖਿਆ ਦੇ ਉੱਚ ਅਧਿਕਾਰੀਆਂ ਨੇ ਬੁੱਧਵਾਰ ਦੇਰ ਰਾਤ ਐਲਾਨ ਕੀਤਾ ਕਿ ਈਰਾਨ ਅਤੇ ਰੂਸ ਦੋਵਾਂ ਨੇ ਅਮਰੀਕੀ ਵੋਟਰ ...
ਮਿਲਾਨ (ਇਟਲੀ), 22 ਅਕਤੂਬਰ (ਇੰਦਰਜੀਤ ਸਿੰਘ ਲੁਗਾਣਾ)- ਇਟਲੀ 'ਚ ਜਿੱਥੇ ਭਾਰਤੀ ਭਾਈਚਾਰਾ ਚੰਗੇ ਕੰਮਾਂ ਲਈ ਵਿਲੱਖਣ ਰੁਤਬਾ ਰੱਖਦਾ ਹੈ ਉੱਥੇ ਕੁਝ ਭਾਰਤੀ ਲੋਕ ਇਸ ਰੁਤਬੇ ਨੂੰ ਆਪਣੀਆਂ ਸਮਾਜ ਵਿਰੋਧੀ ਅਤੇ ਇਨਸਾਨੀਅਤ ਵਿਰੋਧੀ ਕਾਰਵਾਈਆਂ ਨਾਲ ਕਲੰਕਿਤ ਕਰਨ 'ਚ ਕੋਈ ...
ਲੂਵਨ ਬੈਲਜੀਅਮ, 22 ਅਕਤੂਬਰ (ਅਮਰਜੀਤ ਸਿੰਘ ਭੋਗਲ)- ਪੰਜਾਬ ਦੀ ਕਿਰਸਾਨੀ ਨੂੰ ਬਚਾਉਣ ਲਈ ਕੈਪਟਨ ਸਰਕਾਰ ਵਲੋਂ ਜੋ ਬਿੱਲ ਪਾਸ ਕੀਤਾ ਹੈ, ਇਸ ਦੀ ਹਰ ਪਾਸੇ ਤਾੋ ਸ਼ਲਾਘਾ ਹੋ ਰਹੀ ਹੈ, ਇਹ ਵਿਚਾਰ ਇੰਡੀਅਨ ਓਵਰਸ਼ੀਜ ਕਾਂਗਰਸ ਦੇ ਬੈਲਜੀਅਮ ਆਗੂ ਤੀਰਥ ਰਾਮ ਵੇਟ ਲਿਫਟਰ, ...
ਟੋਰਾਂਟੋ, 22 ਅਕਤੂਬਰ (ਹਰਜੀਤ ਸਿੰਘ ਬਾਜਵਾ)-ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵਲੋਂ ਬੀਤੇ ਦਿਨੀ ਵੀਡੀਓ ਕਾਨਫਰੰਸ ਰਾਹੀਂ ਇਕ ਸਾਹਿਤਕ ਮੀਟਿੰਗ ਕੀਤੀ ਗਈ, ਜਿਸ ਵਿਚ ਜਿੱਥੇ ਸਾਹਿਤਕ ਮੱਸ ਉਤੇ ਗੱਲਾਂ ਹੋਈਆਂ ਅਤੇ ਕਵੀਆਂ/ਲੇਖਕਾਂ ਨੇ ਆਪੋ-ਆਪਣੀਆਂ ਰਚਨਾਵਾਂ ਨਾਲ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX