ਸਿਰਸਾ, 22 ਅਕਤੂਬਰ (ਪਰਦੀਪ ਸਚਦੇਵਾ)- ਕਾਲਾਂਵਾਲੀ ਦੇ ਐਸਡੀਐਮ ਨਿਰਮਲ ਨਾਗਰ ਵਲੋਂ ਐਡੀਸ਼ਨਲ ਅਨਾਜ ਮੰਡੀ ਵਿਚ ਝੋਨੇ ਦੀ ਖਰੀਦ ਦਾ ਨਿਰੀਖਣ ਕੀਤਾ ਗਿਆ | ਜਾਂਚ ਦੌਰਾਨ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਪਾਏ ਜਾਣ ਉੱਤੇ ਉਹਨਾਂ ਵਲੋਂ ਖਰੀਦ ਏਜੰਸੀ ਹੈਫੇਡ ਦੇ ਖਰੀਦ ਅਧਿਕਾਰੀ ਨੂੰ ਫਟਕਾਰ ਲਾਉਂਦੇ ਹੋਏ ਮੁਅੱਤਲ ਕਰਨ ਅਤੇ ਤਬਾਦਲਾ ਕਰਨ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਣ ਲਈ ਕਿਹਾ ਗਿਆ | ਐਸਡੀਐਮ ਨਿਰਮਲ ਨਾਗਰ ਐਡੀਸ਼ਨਲ ਅਨਾਜ ਮੰਡੀ ਵਿਚ ਝੋਨੇ ਦੀ ਖਰੀਦ ਦਾ ਨਿਰੀਖਣ ਕਰਨ ਲਈ ਪੁੱਜੇ | ਇਸ ਮੌਕੇ ਖਰੀਦ ਏਜੰਸੀ ਡੀਐਫਐਸਸੀ ਦੇ ਖਰੀਦ ਅਧਿਕਾਰੀ ਸੰਦੀਪ ਲੋਹਾਨ, ਏਐਫਐਸਓ ਕਿ੍ਸ਼ਨ ਜਾਂਗਡਾ, ਮਾਰਕੀਟ ਕਮੇਟੀ ਦੇ ਸਹਾਇਕ ਸਕੱਤਰ ਹੇਤ ਰਾਮ ਸਮੇਤ ਹੋਰ ਕਰਮਚਾਰੀ ਮੌਜੂਦ ਸਨ | ਇਸ ਮੌਕੇ ਐਸਡੀਐਮ ਨਿਰਮਲ ਨਾਗਰ ਨੇ ਮੰਡੀ ਵਿਚ ਪਈਆਂ ਝੋਨੇ ਦੀਆਂ ਢੇਰੀਆਂ ਸੰਬੰਧੀ ਜਾਣਕਰੀ ਮੰਗੀ ਤਾਂ ਮੌਕੇ ਉੱਤੇ ਕੋਈ ਕਿਸਾਨ ਮੌਜੂਦ ਨਹੀਂ ਸੀ ਅਤੇ ਨਾ ਹੀ ਕੋਈ ਆੜਤੀ ਮੌਜੂਦ ਸੀ | ਸਿਰਫ ਰਾਈਸ ਸ਼ੈਲਰ ਮਾਲਿਕ ਹੀ ਨਜ਼ਰ ਆ ਰਹੇ ਸਨ | ਜਾਂਚ ਦੌਰਾਨ ਖਰੀਦ ਏਜੰਸੀ ਦੇ ਅਧਿਕਾਰੀਆਂ ਵਲੋਂ ਐਸਡੀਐਮ ਨੂੰ ਖਰੀਦੇ ਗਏ ਝੋਨੇ ਦੀ ਪੂਰੀ ਜਾਣਕਰੀ ਮੁਹੱਈਆ ਕਰਵਾਈ ਅਤੇ ਉਸ ਦਾ ਮਾਰਕੀਟ ਕਮੇਟੀ ਦੇ ਰਿਕਾਰਡ ਨਾਲ ਮਿਲਾਨ ਵੀ ਕੀਤਾ ਗਿਆ | ਇਸ ਮੌਕੇ 'ਤੇ ਉੱਤੇ ਹੈਫੇਡ ਦਾ ਕੋਈ ਵੀ ਅਧਿਕਾਰੀ ਨਾ ਪੁੱਜਣ ਉੱਤੇ ਐਸਡੀਐਮ ਨੇ ਕਾਫ਼ੀ ਨਰਾਜਗੀ ਪ੍ਰਗਟ ਕੀਤੀ | ਇਸ ਤੋਂ ਬਾਅਦ ਐਸਡੀਐਮ ਨੇ ਹੈਫੇਡ ਵੱਲੋਂ ਖਰੀਦੇ ਗਏ ਝੋਨੇ ਦੀ ਜਾਂਚ ਕੀਤੀ ਤਾਂ ਕਈ ਬੇਨਿਯਮੀਆਂ ਪਾਈਆਂ ਗਈਆਂ | ਐਸਡੀਐਮ ਵਲੋਂ ਉੱਥੇ ਪਏ ਝੋਨੇ ਦੇ ਕਈ ਗੱਟਿਆਂ ਨੂੰ ਤੋਲ ਕੇ ਦੇਖਿਆ ਤਾਂ ਸਾਰੇ ਗੱਟਿਆਂ ਦਾ ਵਜਨ ਵੀ ਘੱਟ ਪਾਇਆ ਗਿਆ | ਜਦੋਂ ਕਿ ਨੇਮਾਂ ਮੁਤਾਬਕ ਝੋਨੇ ਦੇ ਭਰੇ ਗੱਟੇ ਦਾ ਵਜਨ 37 ਕਿੱਲੋ 500 ਗਰਾਮ ਹੋਣਾ ਚਾਹੀਦਾ ਹੈ | ਇਸ ਤੋਂ ਇਲਾਵਾ ਭਰੇ ਹੋਏ ਗੱਟਿਆਂ ਵਿੱਚ ਭਰਿਆ ਹੋਇਆ ਝੋਨਾ ਸਾਫ਼ ਨਹੀਂ ਸੀ | ਮੌਕੇ ਉੱਤੇ ਕਾਫੀ ਲੇਟ ਪੁੱਜੇ ਹੈਫਡ ਦੇ ਖਰੀਦ ਅਧਿਕਾਰੀ ਸੁਰਿੰਦਰ ਸਿੰਘ ਚੌਧਰੀ ਅਤੇ ਸੁਸਾਇਟੀ ਦੇ ਕਰਮਚਾਰੀ ਪਵਨ ਕੁਮਾਰ ਨੂੰ ਲੇਟ ਆਉਣ ਅਤੇ ਖਰੀਦ ਵਿਚ ਬੇਨਿਯਮੀਆਂ ਪਾਏ ਜਾਣ ਉੱਤੇ ਉਨ੍ਹਾਂ ਨੂੰ ਕਾਫ਼ੀ ਫਟਕਾਰ ਲਾਈ | ਐਸਡੀਐਮ ਵਲੋਂ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਢੇਰੀਆਂ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ | ਜਿਸ ਤੋਂ ਬਾਅਦ ਐਸਡੀਐਮ ਨਿਰਮਲ ਨਾਗਰ ਨੇ ਹੈਫੇਡ ਦੇ ਅਧਿਕਾਰੀ ਨੂੰ ਦੋ ਦਿਨ 'ਚ ਸਪਸ਼ਟੀਕਰਨ ਦੇਣ ਦੇ ਨਿਰਦੇਸ਼ ਦਿੱਤੇ ਅਤੇ ਉਨ੍ਹਾਂ ਦੇ ਖਿਲਾਫ ਮੁਅੱਤਲ ਕਰਨ ਅਤੇ ਤਬਾਦਲਾ ਕਰਨ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਣ ਦੀ ਗੱਲ ਵੀ ਕਹੀ |
ਕਰਨਾਲ, 22 ਅਕਤੂਬਰ (ਗੁਰਮੀਤ ਸਿੰਘ ਸੱਗੂ)-ਪੁਲਿਸ ਨੇ ਚੋਰੀ ਦੇ ਐਪਲ ਮੋਬਾਇਲ ਫੋਨ ਸਮੇਤ ਪੇਸ਼ੇਵਰ ਚੋਰ ਨੂੰ ਗਿ੍ਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਬੀਤੀ 15 ਸਤੰਬਰ ਨੂੰ ਨਿਊ ਪ੍ਰੇਮ ਨਗਰ ਨਿਵਾਸੀ ਰੋਹਿਤ ਦੇ ਘਰੋਂ ਹੀ ਉਸ ਦਾ ਐਪਲ ਮੋਬਾਇਲ ...
ਰਤੀਆ, 22 ਅਕਤੂਬਰ (ਬੇਅੰਤ ਕੌਰ ਮੰਡੇਰ)- ਖੇਤੀ ਬਚਾਓ ਸੰਘਰਸ਼ ਕਮੇਟੀ ਵਲੋਂ ਮਾਰਕੀਟ ਕਮੇਟੀ ਦੇ ਸਾਹਮਣੇ ਚੱਲ ਰਹੇ ਧਰਨੇ ਦੀ ਪ੍ਰਧਾਨਗੀ ਕਰਦਿਆਂ ਸਾਬਕਾ ਸਰਪੰਚ ਜਰਨੈਲ ਸਿੰਘ ਮੱਲਵਾਲਾ ਨੇ ਦੱਸਿਆ ਕਿ 20 ਅਕਤੂਬਰ ਨੂੰ ਰੋਹਤਕ ਵਿਚ 34 ਕਿਸਾਨ ਮਜ਼ਦੂਰਾਂ ਦੀ ਮੀਟਿੰਗ ...
ਸਿਰਸਾ, 22 ਅਕਤੂਬਰ (ਪਰਦੀਪ ਸਚਦੇਵਾ)- ਸਿਰਸਾ ਜ਼ਿਲ੍ਹਾ ਦੀ ਕਾਲਾਂਵਾਲੀ ਸੀਆਈਏ ਸਟਾਫ ਪੁਲਿਸ ਦੀ ਟੀਮ ਨੇ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਮੰਡੀ ਕਾਲਾਂਵਾਲੀ ਖੇਤਰ 'ਚੋਂ ਇਕ ਸਕੂਟੀ ਸਵਾਰ ਨੌਜਵਾਨ ਨੂੰ 2 ਕਿੱਲੋ 600 ਗਰਾਮ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ | ਇਸ ਸਬੰਧ ...
ਏਲਨਾਬਾਦ, 22 ਅਕਤੂਬਰ (ਜਗਤਾਰ ਸਮਾਲਸਰ)- ਗਾਇਕ ਅਤੇ ਨਿਰਮਾਤਾ/ਨਿਰਦੇਸ਼ਕ ਰਣਯੋਧ ਯੋਧੂ ਦੀ ਸੁਰੀਲੀ ਆਵਾਜ਼ ਵਿਚ ਜਲਦ ਆ ਰਿਹਾ ਸਿੰਗਲ ਟਰੈਕ 'ਭੰਗੜਾ' 2 ਨਵੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਇਸ ਗੀਤ ਦੇ ਲੇਖਕ ਕਾਲਾ ਖ਼ਾਨਪੁਰੀ ਲਿਬਨਾਨ ਨੇ ...
ਸਿਰਸਾ, 22 ਅਕਤੂਬਰ (ਪਰਦੀਪ ਸਚਦੇਵਾ)- ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਦੇ ਅਸਤੀਫ਼ਿਆਂ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਜਿਥੇ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਪੱਕਾ ...
ਸਿਰਸਾ, 22 ਅਕਤੂਬਰ (ਪਰਦੀਪ ਸਚਦੇਵਾ)- ਜ਼ਿਲ੍ਹਾ ਸਿਰਸਾ ਦੀਆਂ ਮੰਡੀਆਂ 'ਚ 45415 ਮੀਟਿ੍ਕ ਟਨ ਝੋਨਾ ਅਤੇ 2108 ਮੀਟਿ੍ਕ ਟਨ ਬਾਜਰੇ ਦੀ ਖਰੀਦ ਹੋ ਚੁਕੀ ਹੈ | ਡਿਪਟੀ ਕਮਿਸ਼ਨਰ ਆਰ.ਸੀ. ਬਿਢਾਨ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜ਼ਿਲ੍ਹੇ ਦੀਆਂ ਮੰਡੀਆਂ ਤੇ ਖਰੀਦ ...
ਸਿਰਸਾ, 22 ਅਕਤੂਬਰ (ਪਰਦੀਪ ਸਚਦੇਵਾ)- ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਮੰਡੀ ਕਾਲਾਂਵਾਲੀ 'ਚ ਮੰਡੀ ਮਜ਼ਦੂਰਾਂ ਦੇ ਰੋਸ ਪ੍ਰਦਰਸ਼ਨ ਜਾਰੀ ਹਨ | ਅੱਜ ਮੰਡੀ ਮਜ਼ਦੂਰ ਯੂਨੀਅਨ ਦੇ ਕਾਰਕੁਨਾਂ ਨੇ ਖਾਲੀ ਥਾਲੀਆਂ ਖੜਕਾ ਕੇ ਅਨਾਜ ...
ਸਿਰਸਾ, 22 ਅਕਤੂਬਰ (ਪਰਦੀਪ ਸਚਦੇਵਾ)-ਸਿਰਸਾ ਜ਼ਿਲ੍ਹਾ 'ਚ ਅੱਜ 21 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ ਹਨ | ਜਿਸ ਨਾਲ ਕੋਰੋਨਾ ਪਾਜ਼ੀਟਿਵ ਮਰੀਜਾਂ ਦਾ ਅੰਕੜਾ 4797 ਹੋ ਗਿਆ ਹੈ | ਚੇਤੇ ਰਹੇ ਕਿ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਨਾਲ 75 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ | ...
ਸਿਰਸਾ, 22 ਅਕਤੂਬਰ (ਪਰਦੀਪ ਸਚਦੇਵਾ)- ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਆਸ਼ਾ ਵਰਕਰਾਂ ਦੇ ਵਫ਼ਦ ਦੀ ਮੁੱਖ ਮੰਤਰੀ ਨਾਲ ਗੱਲਬਾਤ ਨਾ ਹੋ ਸਕਣ ਕਾਰਨ ਆਸ਼ਾ ਵਰਕਰਾਂ 'ਚ ਹੋਰ ਰੋਹ ਵੱਧ ਗਿਆ ਹੈ | ਮਿੰਨੀ ਸਕੱਤਰੇਤ ਦੇ ਬਾਹਰ ਮੰਗਾਂ ਨੂੰ ਲੈ ਕੇ ਪਿਛਲੇ ਕਈ ...
ਏਲਨਾਬਾਦ, 22 ਅਕਤੂਬਰ (ਜਗਤਾਰ ਸਮਾਲਸਰ)- ਏਲਨਾਬਾਦ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਸ਼ਹਿਰ ਦੀ ਬੇਹਰਵਾਲਾ ਰੋਡ ਖੇਤਰ ਵਿਚੋਂ ਕਾਰ ਸਵਾਰ ਇਕ ਵਿਅਕਤੀ ਨੂੰ ਕਾਬੂ ਕਰਕੇ ਲੱਖਾਂ ਰੁਪਏ ਦਾ 70 ਕਿਲੋਗਰਾਮ ਡੋਡਾ ਪੋਸਤ ਬਰਾਮਦ ਕੀਤਾ ਹੈ | ਥਾਣਾ ਇੰਚਾਰਜ ਓਮ ...
ਏਲਨਾਬਾਦ, 22 ਅਕਤੂਬਰ (ਜਗਤਾਰ ਸਮਾਲਸਰ)- ਸ਼ਹਿਰ ਦੇ ਸਾਰੇ ਵਾਰਡਾਂ ਵਿਚ ਅਨੇਕਾਂ ਖ਼ਾਲੀ ਪਲਾਟਾਂ ਵਿਚ ਲੱਗੇ ਕੂੜੇ ਦੇ ਢੇਰ ਸਫ਼ਾਈ ਵਿਵਸਥਾ 'ਤੇ ਗ੍ਰਹਿਣ ਲਗਾ ਰਹੇ ਹਨ ਜਿਸ ਕਾਰਨ ਸ਼ਹਿਰ ਦੀ ਸੁੰਦਰਤਾ ਵਿਗੜੀ ਨਜ਼ਰ ਆ ਰਹੀ ਹੈ | ਏਲਨਾਬਾਦ ਨਗਰ ਪਾਲਿਕਾ ਪਿਛਲੇ ਦਿਨੀਂ ...
ਏਲਨਾਬਾਦ, 22 ਅਕਤੂਬਰ (ਜਗਤਾਰ ਸਮਾਲਸਰ)- ਕਤਲ ਦੇ ਜੁਰਮ ਵਿਚ ਸਜ਼ਾ ਕੱਟ ਰਹੇ ਏਲਨਾਬਾਦ ਦੇ ਇਕ ਫ਼ਰਾਰ ਮੁਲਜ਼ਮ ਨੂੰ ਪੁਲਿਸ ਨੇ ਫ਼ਰਾਰ ਹੋਣ ਦੇ 13 ਸਾਲ ਬਾਅਦ ਬੀਕਾਨੇਰ ਜ਼ਿਲ੍ਹੇ ਵਿਚੋਂ ਗਿ੍ਫ਼ਤਾਰ ਕੀਤਾ ਹੈ | ਥਾਣਾ ਇੰਚਾਰਜ ਓਮ ਪ੍ਰਕਾਸ਼ ਨੇ ਦੱਸਿਆ ਕਿ ਮੋਹਨ ਸਿੰਘ ...
ਏਲਨਾਬਾਦ, 22 ਅਕਤੂਬਰ (ਜਗਤਾਰ ਸਮਾਲਸਰ)- ਏਲਨਾਬਾਦ ਦੇ ਕਾਸ਼ੀ ਦਾ ਬਾਸ ਦੇ ਇਕ ਵਿਅਕਤੀ ਨੇ ਆਪਣੇ ਪੁੱਤਰ ਦੇ ਖ਼ਿਲਾਫ਼ ਮਾਰਕੁੱਟ ਕਰਨ ਦੀ ਸ਼ਿਕਾਇਤ ਪੁਲੀਸ ਥਾਣਾ ਵਿਖੇ ਦਰਜ ਕਰਵਾਈ ਹੈ | ਸ਼ਿਕਾਇਤ ਵਿਚ ਪੀੜਤ ਰਾਮ ਪ੍ਰਤਾਪ ਨੇ ਲਿਖਿਆ ਹੈ ਕਿ ਉਹ ਆਪਣੇ ਖੇਤ ਤੋਂ ਕਰੀਬ 8 ...
ਨਵੀਂ ਦਿੱਲੀ 22 ਅਕਤੂਬਰ (ਬਲਵਿੰਦਰ ਸਿੰਘ ਸੋਢੀ)- ਨਰਾਤਿਆਂ ਤਿਉਹਾਰਾਂ ਦੀ ਸ਼ੁਰੂਆਤ ਹੋਣ 'ਤੇ ਬਾਜ਼ਾਰਾਂ 'ਚ ਰੋਣਕ ਵਧ ਗਈ ਹੈ ਅਤੇ ਲੋਕ ਬਾਜ਼ਾਰਾਂ ਦੇ 'ਚ ਆ ਕੇ ਖਰੀਦਦਾਰੀ ਵੀ ਕਰ ਰਹੇ ਹਨ | ਬਾਜ਼ਾਰਾਂ ਦੇ ਦੁਕਾਨਦਾਰ ਜੋ ਕਿ ਪਿਛਲੇ ਮਹੀਨਿਆਂ ਤੋਂ ਕਾਫੀ ਮਾਯੂਸ ਹੋ ਗਏ ...
ਨਵੀਂ ਦਿੱਲੀ 22 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਹਵਾ ਦਿਨੋ-ਦਿਨ ਧੂੰਆਂ ਪਹਿਲਾਂ ਦੇ ਨਾਲੋਂ ਵਧ ਗਿਆ ਹੈ | ਆਉਣ ਵਾਲੇ ਦਿਨਾਂ 'ਚ ਹਾਲਾਤ ਵਿਗੜਣ ਦੀ ਵੀ ਸੰਭਾਵਨਾ ਹੈ | ਕੇਂਦਰੀ ਪ੍ਰਦੂਸ਼ਣ ਨਿਰੰਤਰਣ ਬੋਰਡ (ਸੀ.ਪੀ.ਸੀ.ਬੀ) ਦੇ ਅਨੁਸਾਰ ਦਿੱਲੀ ਦੇ ਵਿਚ ਐਕਯੂਆਈ ...
ਨਵੀਂ ਦਿੱਲੀ, 22 ਅਕਤੂਬਰ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਵੋਟਰ ਬਣਾਉਣ ਦਾ ਕੰਮ ਸ਼ੁਰੂ ਹੋਣ 'ਤੇ ਜਾਗੋ ਪਾਰਟੀ ਨੇ ਖੁਸ਼ੀ ਜਤਾਈ ਹੈ | ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਟੈਗੋਰ ਗਾਰਡਨ ਵਿਚ ਸੰਗਤ ਦਰਸ਼ਨ ...
ਨਵੀਂ ਦਿੱਲੀ, 22 ਅਕਤੂਬਰ (ਜਗਤਾਰ ਸਿੰਘ) -ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਕਰਕੇ ਪਿਛਲੇ ਕਈ ਦਿਨਾਂ ਤੋਂ ਬੰਦ ਚਲ ਰਹੀ ਨਾਂਦੇੜ ਸਾਹਿਬ ਦੀ ਹਵਾਈ ਸੇਵਾ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ | ...
ਨਵੀਂ ਦਿੱਲੀ 22 ਅਕਤੂਬਰ (ਬਲਵਿੰਦਰ ਸਿੰਘ ਸੋਢੀ)- ਦਿੱਲੀ 'ਚ ਚੱਲ ਰਹੀ ਮੈਟਰੋ ਰੇਲ 'ਚ ਕੋਰੋਨਾ ਦੇ ਬਚਾਓ ਪ੍ਰਤੀ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਜੋ ਲੋਕ ਇਨ੍ਹਾਂ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ਨੂੰ ਮੈਟਰੋ ਸਟੇਸ਼ਨ ਦੇ ਅੰਦਰ ਪ੍ਰਵੇਸ਼ ਨਹੀਂ ਕਰਵਾਇਆ ਜਾਂਦਾ | ਕਈ ...
ਨਵੀਂ ਦਿੱਲੀ, 22 ਅਕਤੂਬਰ (ਜਗਤਾਰ ਸਿੰਘ) - ਆਮ ਆਦਮੀ ਪਾਰਟੀ ਦੀ ਵਿਧਾਇਕ ਆਤਿਸ਼ੀ ਦੁਆਰਾ ਕੌਮੀ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਤੇ ਮਹਿਲਾਵਾਂ ਦੇ ਖ਼ਿਲਾਫ਼ ਵਿਤਕਰਾ ਕਰਨ ਦਾ ਦੋਸ਼ ਲਗਾਉਣ 'ਤੇ ਪ੍ਰਤੀਕਿਰਿਆ ਕਰਦੇ ਹੋਏ ਦਿੱਲੀ ਭਾਜਪਾ ਪ੍ਰਦੇਸ਼ ਪ੍ਰਵਕਤਾ ...
ਕੋਲਕਾਤਾ, 22 ਅਕਤੂਬਰ (ਰਣਜੀਤ ਸਿੰਘ ਲੁਧਿਆਣਵੀ)- ਗੋਰਖਾ ਜਨਮੁਕਤੀ ਮੋਰਚਾ (ਜੀਜੇਐਮ) ਆਗੂ ਬਿਮਲ ਗੁਰੂੰਗ ਨੇ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡਣ ਦਾ ਐਲਾਨ ਕਰਦਿਆਂ 2021 ਚ ਤੀਜੀ ਬਾਰ ਮਮਤਾ ਬੈਨਰਜੀ ਦੇ ਮੱੁਖ ਮੰਤਰੀ ਬਨਾਉਣ ਲਈ ਵਿਧਾਨ ਸਭਾ 'ਚ ਤਿ੍ਣਮੂਲ ਨੂੰ ਜਿਤਾਉਣ ...
ਨਵੀਂ ਦਿੱਲੀ, 22 ਅਕਤੂਬਰ (ਜਗਤਾਰ ਸਿੰਘ) -ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਮੰਤਰੀ ਰਾਜਿੰਦਰ ਪਾਲ ਗੌਤਮ ਵਲੋਂ ਗੁਰਦੁਆਰਾ ਚੋਣ ਵੋਟਰ ਸੂਚੀਆਂ ਤਿਆਰ ਕਰਨ ਵਾਲੇ ਇਕ ਨਵੇਂ ਸਾਫਟਵੇਅਰ ਦਾ ਉਦਘਾਟਨ ਕੀਤਾ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਚੋਣ ਡਾਇਰੈਕਟੋਰਟ ਵਲੋਂ ...
ਨਵੀਂ ਦਿੱਲੀ, 22 ਅਕਤੂਬਰ (ਬਲਵਿੰਦਰ ਸਿੰਘ ਸੋਢੀ)- ਬਿਊਰੋ ਆਫ਼ ਪੁਲਿਸ ਰੀਸਰਚ ਐਾਡ ਡਿਵੈਲਪਮੈਂਟ ਦੀ ਅਗਵਾਈ 'ਚ ਕੇਂਦਰ ਗੁਪਤਚਰ ਟਰੇਨਿੰਗ ਸੰਸਥਾਨ ਗਾਜ਼ੀਆਬਾਦ ਵਿਖੇ ਪੁਲਿਸ ਸਿਮਰਤੀ ਦਿਵਸ ਮਨਾਇਆ ਗਿਆ | ਇਸ ਮੌਕੇ ਸੰਸਥਾਨ ਦੇ ਨਿਰਦੇਸ਼ਕ ਅੰਬਰ ਕਿਸ਼ੋਰ ਝਾਅ ਨੇ ...
ਨਵੀਂ ਦਿੱਲੀ, 22 ਅਕਤੂਬਰ (ਜਗਤਾਰ ਸਿੰਘ) - ਦਿੱਲੀ ਗੁਰਦੁਆਰਾ ਚੋਣ ਮਾਮਲਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਗੁਰਦੁਆਰਾ ਚੋਣਾਂ ਲਈ ਵੋਟਰ ਸੂਚੀ 'ਚ ਸੋਧ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਫੈਸਲੇ 'ਤੇ ਮੁੜ ਵਿਚਾਰ ਕੀਤਾ ...
ਕਰਨਾਲ, 22 ਅਕਤੂਬਰ (ਗੁਰਮੀਤ ਸਿੰਘ ਸੱਗੂ)-ਕਾਂਗਰਸ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਚੌਧਰੀ ਨੇ ਕਿਹਾ ਕਿ ਬਰੌਦਾ ਜਿਮਨੀ ਚੋਣ ਵਿਚ ਬਰੌਾਦਾ ਦੀ ਜਨਤਾ ਭਾਜਪਾ ਨੂੰ ਕਰਾਰਾ ਜਵਾਬ ਦੇਵੇਗੀ | ਇਹ ਜਿਮਨੀ ਚੋਣ ਸਾਫ ਕਰ ਦੇਵੇਗੀ ਕਿ ਹੁਣ ਲੋਕ ਭਾਜਪਾ ਤੋਂ ...
ਕਰਨਾਲ, 22 ਅਕਤੂਬਰ (ਗੁਰਮੀਤ ਸਿੰਘ ਸੱਗੂ)-ਪੁਲਿਸ ਨੇ ਕਰਨ ਝੀਲ 'ਤੇ ਸਥਿਤ ਓਸਿਸ ਫਾਸਟ ਫੂਡ 'ਤੇ ਡਿਊਟੀ ਦੌਰਾਨ ਸਕਿਊਰਿਟੀ ਗਾਰਡ ਤੋਂ ਰਾਈਫਲ ਖੋਹ ਦੇ ਫਰਾਰ ਹੋਏ 4 ਬਦਮਾਸ਼ਾਂ ਵਿਚੋਂ ਮੱੁਖ ਬਦਮਾਸ਼ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ ਜਦਕਿ ਉਸ ਦੇ 3 ...
ਕਰਨਾਲ, 22 ਅਕਤੂਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਮੁੱਖ ਪ੍ਰਬੰਧ ਨਿਦੇਸ਼ਕ ਸ਼ਤਰੂਜੀਤ ਕਪੂਰ ਨੇ ਕਿਹਾ ਕਿ ਹਰਿਆਣਾ ਵਿਚ ਆਉਣ ਵਾਲੇ ਕਰੀਬ 18 ਮਹੀਨਿਆਂ ਵਿਚ ਰਾਜ ਦੇ ਸਾਰੇ ਹੀ ਪਿੰਡਾਂ ਵਿਚ 24 ਘੰਟੇ ਬਿਜਲੀ ਦਿੱਤੀ ਜਾਏਗੀ ਅਤੇ ਲਾਈਨ ਲਾਸ ਵੀ ...
ਡੱਬਵਾਲੀ/ਮੰਡੀ ਕਿੱਲਿ੍ਹਆਂਵਾਲੀ, 22 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਕਿਸਾਨਾਂ ਵਲੋਂ ਲੜਿਆ ਜਾ ਰਿਹਾ ਘੋਲ ਹੁਣ ਲੋਕ ਘੋਲ 'ਚ ਤਬਦੀਲ ਹੁੰਦਾ ਜਾ ਰਿਹਾ ਹੈ | 25 ਅਕਤੂਬਰ ਨੂੰ ਮੰਡੀ ਕਿੱਲਿ੍ਹਆਂਵਾਲੀ 'ਚ ਨਰਿੰਦਰ ਮੋਦੀ, ਸਾਮਰਾਜੀਆਂ ਅਤੇ ਕਾਰਪੋਰੇਟਾਂ ਦੇ ਪੁਤਲੇ ਸਾੜ ...
ਕਰਨਾਲ, 22 ਅਕਤੂਬਰ (ਗੁਰਮੀਤ ਸਿੰਘ ਸੱਗੂ)-ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਸੀ. ਐੱਮ. ਸਿਟੀ ਹਰਿਆਣਾ ਵਿਖੇ ਕਿਸਾਨਾਂ ਨੇ ਸੜਕਾਂ 'ਤੇ ਉੱਤਰ ਕੇ ਕਿਸਾਨ ਕ੍ਰਾਂਤੀ ਯਾਤਰਾ ਕੱਢੀ | ਵੱਡੀ ਗਿਣਤੀ ਵਿਚ ਕਿਸਾਨ ਟਰੈਕਟਰਾਂ 'ਤੇ ਸਵਾਰ ਹੋ ਕੇ ਸੂਬਾਈ ਪ੍ਰਧਾਨ ਰਤਨ ਮਾਨ ...
ਨਵੀਂ ਦਿੱਲੀ 22 ਅਕਤੂਬਰ (ਬਲਵਿੰਦਰ ਸਿੰਘ ਸੋਢੀ)- ਤਿੰਨ ਦੋਸਤਾਂ ਨੇ ਆਪਣੀ ਗਰਲ ਫਰੈਂਡ ਦੇ ਨਾਲ ਪਹਾੜਾਂ 'ਚ ਘੁੰਮਣ ਲਈ ਪੈਸਿਆਂ ਦੀ ਘਾਟ ਪੂਰੀ ਕਰਨ ਲਈ ਲੁੱਟ-ਖਸੁੱਟ ਦੀ ਵਾਰਦਾਤ ਕਰਨ ਦੀ ਯੋਜਨਾ ਬਣਾਈ | ਉਨ੍ਹਾਂ ਨੇ ਸਭ ਤੋਂ ਪਹਿਲਾਂ ਇਕ ਪਿਸਤੌਲ ਦਾ ਪ੍ਰਬੰਧ ਕੀਤਾ ...
ਨਵੀਂ ਦਿੱਲੀ 22 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਕਸਤੂਰਬਾ ਅਤੇ ਬਾੜਾ ਹਿੰਦੂ ਰਾਓ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ, ਨਰਸਾਂ ਤੇ ਹੋਰ ਸਟਾਫ਼ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲ ਰਹੀ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਹੀ ਖਸਤਾ ਹੋ ਗਈ ...
ਨਵੀਂ ਦਿੱਲੀ, 22 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਪ੍ਰਦੂਸ਼ਣ ਵਧਣ ਦੇ ਨਾਲ ਅੱਜ ਸ਼ਾਮ ਦੇ ਸਮੇਂ ਆਸਮਾਨ 'ਤੇ ਪੂਰੀ ਤਰ੍ਹਾਂ ਦੇ ਨਾਲ ਧੁੰਦ ਛਾ ਗਈ ਹੈ ਅਤੇ ਆਸਮਾਨ ਪੂਰੀ ਤਰਾਂ ਕਾਲਾ ਨਜ਼ਰ ਆ ਰਿਹਾ ਹੈ | ਇਸ ਪ੍ਰਦੂਸ਼ਣ 'ਚ ਲੋਕਾਂ ਦੀਆਂ ਅੱਖਾਂ 'ਚ ਜਲਣ ਹੋਣ ਦੇ ...
ਡੱਬਵਾਲੀ/ਮੰਡੀ ਕਿੱਲਿ੍ਹਆਂਵਾਲੀ, 22 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਕਿਸਾਨਾਂ ਵਲੋਂ ਲੜਿਆ ਜਾ ਰਿਹਾ ਘੋਲ ਹੁਣ ਲੋਕ ਘੋਲ 'ਚ ਤਬਦੀਲ ਹੁੰਦਾ ਜਾ ਰਿਹਾ ਹੈ | 25 ਅਕਤੂਬਰ ਨੂੰ ਮੰਡੀ ਕਿੱਲਿ੍ਹਆਂਵਾਲੀ 'ਚ ਨਰਿੰਦਰ ਮੋਦੀ, ਸਾਮਰਾਜੀਆਂ ਅਤੇ ਕਾਰਪੋਰੇਟਾਂ ਦੇ ਪੁਤਲੇ ਸਾੜ ...
ਕਰਨਾਲ, 22 ਅਕਤੂਬਰ (ਗੁਰਮੀਤ ਸਿੰਘ ਸੱਗੂ)-ਥਾਣਾ ਮਧੁਬਨ ਦੇ ਪਿਛਲੇ ਪਾਸੇ ਸਥਿਤ ਇਕ ਛੱਪੜ ਵਿਚ ਇਕ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਬਰਾਮਦ ਹੋਈ ਹੈ | ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਕਲਪਨਾ ਚਾਵਲਾ ਮੈਡੀਕਲ ਕਾਲਜ ਭੇਜ ਕੇ ਜਾਂਚ ਸ਼ੁਰੂ ...
ਕਰਨਾਲ, 22 ਅਕਤੂਬਰ (ਗੁਰਮੀਤ ਸਿੰਘ ਸੱਗੂ)-ਪੁਲਿਸ ਨੇ 2 ਬਦਮਾਸ਼ਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਦੀਆਂ 2 ਮੋਟਰਸਾਈਕਲਾਂ ਅਤੇ ਇਕ ਐਕਟਿਵਾ ਬਰਾਮਦ ਕੀਤੀ ਹੈ | ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੀ ਐਾਟੀ ਆਟੋ ਥੈਫਟ ਟੀਮ ਇੰਚਾਰਜ ਸਬ ਇੰਸਪੈਕਟਰ ...
ਕਰਨਾਲ, 22 ਅਕਤੂਬਰ (ਗੁਰਮੀਤ ਸਿੰਘ ਸੱਗੂ)-ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਸੀ. ਐੱਮ. ਸਿਟੀ ਹਰਿਆਣਾ ਵਿਖੇ ਕਿਸਾਨਾਂ ਨੇ ਸੜਕਾਂ 'ਤੇ ਉੱਤਰ ਕੇ ਕਿਸਾਨ ਕ੍ਰਾਂਤੀ ਯਾਤਰਾ ਕੱਢੀ | ਵੱਡੀ ਗਿਣਤੀ ਵਿਚ ਕਿਸਾਨ ਟਰੈਕਟਰਾਂ 'ਤੇ ਸਵਾਰ ਹੋ ਕੇ ਸੂਬਾਈ ਪ੍ਰਧਾਨ ਰਤਨ ਮਾਨ ...
ਨਵੀਂ ਦਿੱਲੀ 22 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦੀ ਜਾਂਚ 'ਚ ਪਾਜ਼ਿਟਿਵ ਹੋਈ ਇਕ ਔਰਤ ਜੋ ਕਿ ਦਿੱਲੀ ਦੇ ਏਮਜ਼ ਹਸਪਤਾਲ ਵਿਚ ਦਾਖ਼ਲ ਹੋਈ ਸੀ ਪ੍ਰੰਤੂ ਉਹ ਉੱਥੋਂ ਲਾਪਤਾ ਹੋ ਗਈ | ਇਸ ਪ੍ਰਤੀ ਉਸ ਦੇ ਪਤੀ ਨੇ ਪੁਲਿਸ ਕੋਲ ਮਾਮਲਾ ਦਰਜ ਕਰਾਇਆ ਅਤੇ ਜਾਂਚ ਦੌਰਾਨ ...
ਨਵੀਂ ਦਿੱਲੀ, 22 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਗਰੁੱਪ ਕੇਂਦਰ ਗ੍ਰੇਟਰ ਨੋਇਡਾ ਵਲੋਂ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 10 ਵੀਰ ਜਵਾਨਾਂ ਦੁਆਰਾ ਚੀਨੀ ਹਮਲੇ ਦਾ ਡਟ ਕੇ ਸਾਹਮਣਾ ਕਰਦੇ ਹੋਏ ਸ਼ਹੀਦ ਹੋਏ ਜਵਾਨਾਂ ਅਤੇ ਇਨ੍ਹਾਂ ਦੀ ਯਾਦ ਵਿਖੇ ਨੋਇਡਾ ਵਿਖੇ ਸਟੇਸ਼ਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX