ਜਲੰਧਰ, 22 ਅਕਤੂਬਰ (ਸ਼ਿਵ ਸ਼ਰਮਾ)- ਸ਼ਹਿਰ ਵਿਚ ਇਸ਼ਤਿਹਾਰੀ ਬੋਰਡ ਲਗਾਉਣ ਲਈ ਲਗਾਏ ਜਾਣ ਵਾਲੇ ਇਸ਼ਤਿਹਾਰੀ ਬੋਰਡਾਂ ਦੇ ਟੈਂਡਰ ਮੇਅਰ ਜਗਦੀਸ਼ ਰਾਜਾ ਨੇ ਇਹ ਕੇ ਰੋਕ ਦਿੱਤਾ ਹੈ ਕਿ ਉਹ ਟੈਂਡਰਾਂ ਦੀ ਰਕਮ ਘਟਾਉਣ ਦਾ ਫ਼ੈਸਲਾ ਨਹੀਂ ਲਈ ਸਕਦੇ ਹਨ ਕਿਉਂਕਿ ਪਿਛਲੇ ਟੈਂਡਰਾਂ ਦੀ ਰਕਮ ਤੋਂ ਘਟਾ ਕੇ ਟੈਂਡਰ ਬਣਾਇਆ ਗਿਆ ਸੀ | ਮੇਅਰ ਜਗਦੀਸ਼ ਰਾਜਾ ਨੇ ਦਾਅਵਾ ਕੀਤਾ ਹੈ ਕਿ ਇਸ ਫ਼ੈਸਲੇ ਨਾਲ 3 ਕਰੋੜ ਰੁਪਏ ਬਚ ਗਿਆ ਹੈ ਤੇ ਜੇਕਰ ਉਹ ਮਨਜ਼ੂਰੀ ਦੇ ਦਿੰਦੇ ਤਾਂ ਨਿਗਮ ਦਾ ਨੁਕਸਾਨ ਹੋਣਾ ਸੀ | ਮੇਅਰ ਜਗਦੀਸ਼ ਰਾਜਾ ਕਮੇਟੀ ਦੀ ਮੀਟਿੰਗ ਵਿਚ ਮੈਂਬਰਾਂ ਨਾਲ ਗੱਲਬਾਤ ਕਰ ਰਹੇ ਸਨ | ਨਗਰ ਨਿਗਮ ਪਿਛਲੇ ਦੋ ਸਾਲਾਂ ਵਿਚ ਇਕ ਦਰਜਨ ਤੋਂ ਜ਼ਿਆਦਾ ਵਾਰ ਇਸ਼ਤਿਹਾਰੀ ਬੋਰਡ ਲਗਾਉਣ ਦੇ ਟੈਂਡਰ ਲਗਾ ਚੱੁਕਾ ਹੈ, ਪਰ ਇਨ੍ਹਾਂ ਟੈਂਡਰਾਂ ਨੂੰ ਕੋਈ ਲੈਣ ਵਾਲਾ ਨਹੀਂ ਆਇਆ ਹੈ | ਸਾਲ 2018 ਵਿਚ ਪਹਿਲਾਂ ਸਾਰੇ ਸ਼ਹਿਰ ਵਿਚ ਬੋਰਡ ਲਗਾਉਣ ਲਈ 18 ਕਰੋੜ ਦੇ ਟੈਂਡਰ ਲਗਾਇਆ ਸੀ | ਟੈਂਡਰ ਨਾ ਲੈਣ ਕਰਕੇ ਬਾਅਦ ਵਿਚ ਨਿਗਮ ਵਲੋਂ ਕਈ ਵਾਰ ਰੇਟ ਘਟਾਏ ਜਾਂਦੇ ਰਹੇ ਹਨ | 18 ਕਰੋੜ ਤੋਂ ਬਾਅਦ 14 ਕਰੋੜ, ਫਿਰ 11 ਕਰੋੜ, ਤੇ ਹੁਣ 9.32 ਕਰੋੜ ਦਾ ਟੈਂਡਰ ਬਣਾਇਆ ਗਿਆ ਹੈ, ਜਿਸ ਨੂੰ ਮੇਅਰ ਨੇ ਪਾਸ ਕਰਨ ਤੋਂ ਰੋਕ ਦਿੱਤਾ ਹੈ | ਮੇਅਰ ਦਾ ਕਹਿਣਾ ਸੀ ਕਿ ਉਹ ਆਪਣੇ ਪੱਧਰ 'ਤੇ ਰੇਟ ਘਟਾ ਕੇ ਟੈਂਡਰ ਨੂੰ ਮਨਜ਼ੂਰ ਨਹੀਂ ਕਰਵਾ ਸਕਦੇ ਹਨ ਤੇ ਇਸ ਨੂੰ ਐਫ. ਐਾਡ ਸੀ. ਸੀ. ਦੀ ਮੀਟਿੰਗ ਵਿਚ ਲਿਆ ਕੇ ਹੀ ਪਾਸ ਕਰਵਾਉਣਾ ਚਾਹੀਦਾ ਹੈ | ਨਿਗਮ ਦੇ ਟੈਂਡਰ ਸਿਰੇ ਨਾ ਚੜ੍ਹਨ ਦਾ ਕੰਮ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਰਹੇ ਹਨ ਕਿ ਆਖ਼ਰ ਨਿਗਮ ਪ੍ਰਸ਼ਾਸਨ ਇਨ੍ਹਾਂ ਟੈਂਡਰਾਂ ਨੂੰ ਸਿਰੇ ਕਿਉਂ ਨਹੀਂ ਚੜ੍ਹਾ ਰਿਹਾ ਹੈ |
ਟੈਂਡਰਾਂ ਨੂੰ ਫ਼ੇਲ੍ਹ ਕਰਨ ਵਾਲੀ ਲਾਬੀ ਵੀ ਸਰਗਰਮ
ਜਲੰਧਰ ਵਿਚ ਦੋ ਸਾਲਾਂ ਤੋਂ ਇਸ਼ਤਿਹਾਰੀ ਬੋਰਡ ਲਗਾਉਣ ਦੇ ਟੈਂਡਰ ਸਿਰੇ ਨਹੀਂ ਚੜ੍ਹ ਰਹੇ ਹਨ ਤੇ ਚਰਚਾ ਤਾਂ ਇਹ ਵੀ ਹੈ ਕਿ ਹੁਣ ਤੱਕ ਤਾਂ ਟੈਂਡਰ ਸਿਰੇ ਨਹੀਂ ਚੜ੍ਹ ਰਹੇ ਹਨ, ਇਸ ਪਿੱਛੇ ਕਿ ਰਹੱਸ ਹੈ | ਸ਼ਹਿਰ ਵਿਚ ਹਜ਼ਾਰਾਂ ਨਾਜਾਇਜ ਬੋਰਡ ਲੱਗੇ ਹੋਏ ਹਨ ਤੇ ਜੇਕਰ ਲੱਗੇ ਹੋਏ ਬੋਰਡਾਂ ਬਾਰੇ ਵਿਜੀਲੈਂਸ ਦੀ ਜਾਂਚ ਹੋ ਜਾਵੇ ਤਾਂ ਸਚਾਈ ਸਾਹਮਣੇ ਆ ਜਾਵੇਗੀ ਕਿ ਕਿਸ ਤਰਾਂ ਨਾਲ ਨਾਜਾਇਜ਼ ਲਗਾਏ ਗਏ ਬੋਰਡਾਂ ਤੋਂ ਹਰ ਸਾਲ ਲੋਕ ਕਰੋੜਾਂ ਰੁਪਏ ਕਮਾ ਰਹੇ ਹਨ, ਜਦਕਿ ਨਿਗਮ ਨੂੰ ਇਸ ਮਾਮਲੇ ਵਿਚ ਧੇਲਾ ਨਹੀਂ ਆ ਰਿਹਾ ਹੈ | ਟੈਂਡਰਾਂ ਨੂੰ ਸਿਰੇ ਨਾ ਚੜ੍ਹਨ ਦੇ ਪਿੱਛੇ ਕੌਣ ਹੈ ਤੇ ਜੇਕਰ ਨੇ ਮੇਅਰ ਜਗਦੀਸ਼ ਰਾਜਾ ਨੇ ਵੀ ਇਸ ਵਾਰ ਟੈਂਡਰ ਵਿਚ ਰੇਟ ਘਟਾਉਣ ਤੋਂ ਨਾਂਹ ਕੀਤੀ ਗਈ ਸੀ ਤੇ ਇਸ ਲਈ ਕੌਣ ਦਬਾਅ ਪਾ ਰਿਹਾ ਹੈ | ਜੇਕਰ ਮੇਅਰ ਜਗਦੀਸ਼ ਰਾਜਾ ਨੇ ਦਾਅਵਾ ਕੀਤਾ ਹੈ ਕਿ ਉਨਾਂ ਨੇ ਤਿੰਨ ਕਰੋੜ ਰੁਪਏ ਬਚਾਏ ਹਨ ਤੇ ਉਨ੍ਹਾਂ ਦਾ ਦਾਅਵਾ ਗ਼ਲਤ ਨਹੀਂ ਹੋ ਸਕਦਾ ਹੈ ਕਿ ਕਈ ਲੋਕ ਮੇਅਰ 'ਤੇ ਰੇਟ ਘਟਾਉਣ ਦਾ ਦਬਾਅ ਪਾਉਣ ਵਿਚ ਲੱਗੇ ਹੋਏ ਸਨ |
ਜਲੰਧਰ, 22 ਅਕਤੂਬਰ (ਸ਼ਿਵ)- ਵਿਧਾਇਕਾਂ ਦੀ ਮੰਗ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜੀ.ਐਸ.ਟੀ. ਅਧਿਕਾਰੀਆਂ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਕਾਰੋਬਾਰੀਆਂ ਦੇ ਸੀ-ਫਾਰਮਾਂ ਦਾ ਮਸਲਾ ਹੱਲ ਕਰਨ ਲਈ ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਮੱਧ ਪ੍ਰਦੇਸ਼ ...
ਜਲੰਧਰ ਛਾਉਣੀ, 22 ਅਕਤੂਬਰ (ਪਵਨ ਖਰਬੰਦਾ)- ਆਲੁੂ ਅਤੇ ਪਿਆਜ ਜੋ ਆਮ ਸਬਜ਼ੀਆਂ ਦੀ ਗਿਣਤੀ 'ਚ ਹੁੰਦੀਆਂ ਤੇ ਹਮੇਸ਼ਾ ਹੀ ਆਮ ਆਦਮੀ ਦੀ ਪਹੁੰਚ ਤੱਕ ਹੁੰਦੀਆਂ ਸਨ, ਪ੍ਰੰਤੂ ਇਸ ਵਾਰ ਇਹ ਦੋਵੇਂ ਹੀ ਸਬਜ਼ੀਆਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ ਤੇ ...
ਮਕਸੂਦਾਂ, 22 ਅਕਤੂਬਰ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਟਰਾਂਸਪੋਰਟ ਨਗਰ 'ਚੋਂ ਇਕ ਟਰੱਕ ਚੋਰੀ ਹੋਣ ਦਾ ਮਾਮਲਾ ਪੁਲਿਸ ਵਲੋਂ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਬਲਕਰਨ ਸਿੰਘ ਨੇ ਦੱਸਿਆ ਪੀੜਤ ਬਲਜੀਤ ਖਾਨ ਪੁੱਤਰ ਰਮਜ਼ਾਨ ਖਾਨ ਵਾਸੀ ...
ਜਲੰਧਰ, 22 ਅਕਤੂਬਰ (ਸ਼ਿਵ)- ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੂੰ ਨਿਗਮ ਦੇ ਕਮਿਸ਼ਨਰ ਕਰਨੇਸ਼ ਸ਼ਰਮਾ ਦੀ ਸਖ਼ਤੀ ਤੋਂ ਬਾਅਦ ਲੰਮਾ ਪਿੰਡ ਲਾਗੇ ਇਕ ਵੱਡੀ ਦਾਲ ਫ਼ੈਕਟਰੀ ਸਮੇਤ ਤਿੰਨ ਨਾਜਾਇਜ਼ ਉਸਾਰੀਆਂ ਨੂੰ ਸੀਲ ਕਰਨ ਦੀ ਕਾਰਵਾਈ ਕਰਨੀ ਪਈ ਹੈ | ਲੰਬਾ ਪਿੰਡ ਲਾਗੇ ...
ਜਲੰਧਰ, 22 ਅਕਤੂਬਰ (ਐੱਮ. ਐੱਸ. ਲੋਹੀਆ) - ਜ਼ਿਲ੍ਹੇ 'ਚ ਅੱਜ ਕੋਰੋਨਾ ਪ੍ਰਭਾਵਿਤ 1 ਮਰੀਜ਼ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਕੁੱਲ ਗਿਣਤੀ 469 ਹੋ ਗਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ 52 ਹੋਰ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 14569 ਹੋ ਗਈ ...
ਜਲੰਧਰ, 22 ਅਕਤੂਬਰ (ਸ਼ਿਵ)- ਕੱਪੜਿਆਂ, ਸੂਟਾਂ, ਬੂਟਾਂ ਜਾਂ ਹੋਰ ਸਾਮਾਨ ਦੀਆਂ ਸੇਲਾਂ ਤਾਂ ਅਕਸਰ ਲੱਗਦੀਆਂ ਰਹਿੰਦੀਆਂ ਹਨ, ਪਰ ਕੋਰੋਨਾ ਮਹਾਂਮਾਰੀ ਕਰਕੇ ਤਾਂ ਲੋਕਾਂ ਦਾ ਜਿਸ ਤਰਾਂ ਨਾਲ ਕਾਰੋਬਾਰ ਦਾ ਨੁਕਸਾਨ ਹੋਇਆ ਹੈ ਤੇ ਇਸ ਨਾਲ ਤਾਂ ਇਸ ਵਾਰ ਰਾਵਣ ਦੇ ਪੁਤਲੇ ਵੀ ...
ਜਲੰਧਰ, 22 ਅਕਤੂਬਰ (ਰਣਜੀਤ ਸਿੰਘ ਸੋਢੀ)- ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿਖੇ ਆਨਲਾਈਨ ਅੰਤਰ ਸਦਨ ਡਾਂਸ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਦੋ ਭਾਗਾਂ ਵਿਚ ਵੰਡੇ ਗਏ¢ ਜਿਸ ਵਿਚ ਤੀਜੀ ਤੋਂ ਅੱਠਵੀਂ ਜਮਾਤ ਦੇ ਦੋ-ਦੋ ਵਿਦਿਆਰਥੀਆਂ ਨੇ ਹਿੱਸਾ ਲਿਆ | ਵਿਦਿਆਰਥੀਆਂ ...
ਜਲੰਧਰ, 22 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਤਿਉਹਾਰੀ ਸੀਜ਼ਨ ਦੌਰਾਨ ਪਟਾਕਿਆਂ ਸਬੰਧੀ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਜਾਰੀ ਹੁਕਮਾਂ 'ਚ ਉਨ੍ਹਾਂ ਕਿਹਾ ਕਿ ਕਿਸੇ ਸਮਰੱਥ ਅਧਿਕਾਰੀ ਦੀ ਮਨਜ਼ੂਰੀ ਬਿਨਾਂ ਕੋਈ ...
ਜਲੰਧਰ, 22 ਅਕਤੂਬਰ (ਰਣਜੀਤ ਸਿੰਘ ਸੋਢੀ)- ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਜਲੰਧਰ ਵਲੋਂ ਡਿਪਾਰਟਮੈਂਟ ਆਫ਼ ਬਾਇਓਟੈਕਨੋਲਜੀ ਮਨਿਸਟਰੀ ਆਫ਼ ਹਿਊਮਨ ਰਿਸੋਰਸ ਐਾਡ ਡਿਵੈਲਪਮੈਂਟ ਸਟਾਰ ਸਟੇਟਸ ਦੇ ਅੰਤਰਗਤ ਸਾਲਾਨਾ ਮੈਂਟਰਿੰਗ ...
ਚੁਗਿੱਟੀ/ਜੰਡੂਸਿੰਘਾ, 22 ਅਕਤੂਬਰ (ਨਰਿੰਦਰ ਲਾਗੂ) ਥਾਣਾ ਰਾਮਾਮੰਡੀ ਅਧੀਨ ਆਉਂਦੇ ਗੁਰੂ ਗੋਬਿੰਦ ਸਿੰਘ ਐਵੀਨਿਊ ਵਿਖੇ ਵੀਰਵਾਰ ਨੂੰ ਮੋਟਰਸਾਈਕਲ ਸਵਾਰ 2 ਲੁਟੇਰੇ ਰਾਹ ਜਾਂਦੀ ਇਕ ਔਰਤ ਤੋਂ ਇਕ ਪਰਸ ਲੁੱਟ ਕੇ ਫ਼ਰਾਰ ਹੋ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...
ਜਲੰਧਰ, 22 ਅਕਤੂਬਰ (ਸ਼ਿਵ)- ਇੰਦਰਾ ਪੁਰਮ ਮਾਸਟਰ ਗੁਰਬੰਤਾ ਸਿੰਘ ਇਨਕਲੇਵ ਵਿਚ 250 ਤੋਂ ਜ਼ਿਆਦਾ ਫਲੈਟਾਂ 'ਤੇ ਕਬਜ਼ਾ ਹੋਣ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਨੂੰ ਹਟਾਉਣ ਦੀ ਕਾਰਵਾਈ ਨਹੀਂ ਕੀਤੀ ਗਈ ਹੈ | ਕਾਲੋਨੀ ਦੀ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਕੁਮਾਰ, ...
ਚੁਗਿੱਟੀ/ਜੰਡੂਸਿੰਘਾ, 22 ਅਕਤੂਬਰ (ਨਰਿੰਦਰ ਲਾਗੂ)-ਇਲਾਕੇ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਸਨਸ਼ਾਈਨ ਐਵੇਨਿਊ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ | ਇਸ ਸਬੰਧੀ ਸੁਸਾਇਟੀ ਦੇ ਉੱਪ ਪ੍ਰਧਾਨ ਸੰਦੀਪ ਕੁਮਾਰ ...
ਚੁਗਿੱਟੀ/ਜੰਡੂਸਿੰਘਾ, 22 ਅਕਤੂਬਰ (ਨਰਿੰਦਰ ਲਾਗੂ) ਸਥਾਨਕ ਮੁਹੱਲਾ ਚੁਗਿੱਟੀ ਤੇ ਨਾਲ ਲਗਦੇ ਖੇਤਰ ਦੇ ਵਸਨੀਕਾਂ ਵਲੋਂ ਮੁਫ਼ਤ ਜਾਂਚ ਕੈਂਪ ਲਗਾਉਣ ਦੀ ਅਰਜੋਈ ਸਿਵਲ ਹਸਪਤਾਲ ਦੇ ਡਾਕਟਰਾਂ ਤੋਂ ਕੀਤੀ ਗਈ ਹੈ | ਪ੍ਰਮੋਦ ਕੁਮਾਰ, ਸੁਨੀਤਾ ਦੇਵੀ, ਰਸ਼ਮੀ ਕੁਮਾਰੀ, ...
ਜਲੰਧਰ, 22 ਅਕਤੂਬਰ (ਸ਼ਿਵ)-ਨਗਰ ਨਿਗਮ ਦੀ ਤਹਿਬਾਜ਼ਾਰੀ ਵਿਭਾਗ ਨੇ ਕਾਰਵਾਈ ਕਰਦੇ ਹੋਏ ਮਾਡਲ ਟਾਊਨ, ਮਿੱਠਾਪੁਰ ਤੇ ਗੋਲ ਮਾਰਕੀਟ ਦੀਆਂ ਦੁਕਾਨਾਂ ਬਾਹਰ ਪਿਆ ਸਾਮਾਨ ਚੁੱਕ ਲਿਆ | ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਨੇ ਦੱਸਿਆ ਕਿ ਇਨ੍ਹਾਂ ਦੁਕਾਨਾਂ ਬਾਹਰ ...
ਜਲੰਧਰ, 22 ਅਕਤੂਬਰ (ਸ਼ਿਵ)- ਸ਼ਹਿਰ ਵਿਚ ਡੇਂਗੂ ਦੇ ਲਗਾਤਾਰ ਵਧ ਰਹੇ ਕੇਸਾਂ ਤੋਂ ਨਿਗਮ ਅਤੇ ਸਿਹਤ ਵਿਭਾਗ ਪ੍ਰਸ਼ਾਸਨ ਨੇ ਚੌਕਸ ਹੋ ਗਿਆ ਹੈ ਤੇ ਫ਼ੈਸਲਾ ਕੀਤਾ ਹੈ ਕਿ ਦੋਵੇਂ ਵਿਭਾਗਾਂ ਦੀਆਂ ਸਾਂਝੀਆਂ ਟੀਮਾਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਤੇ ਜੇਕਰ ...
ਜਲੰਧਰ, 22 ਅਕਤੂਬਰ (ਸ਼ਿਵ)- ਪਾਵਰਕਾਮ ਦੀ ਉੱਤਰੀ ਜ਼ੋਨ ਦੀ ਝਗੜਾ ਨਿਪਟਾਊ ਕਮੇਟੀ ਵਿਚ 27 ਕੇਸਾਂ 'ਚੋਂ 21 ਕੇਸਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ | ਇਨ੍ਹਾਂ ਕੇਸਾਂ ਵਿਚ ਬਿਜਲੀ ਦੇ ਮਾਮਲਿਆਂ ਨਾਲ ਸਬੰਧਿਤ ਅਲੱਗ-ਅਲੱਗ ਕੇਸ ਸਨ | ਇਨ੍ਹਾਂ ਵਿਚ ਦੋ ਰਿਫੰਡ ਦੇ ਵੀ ਕੇਸ ਸਨ, ...
ਚੁਗਿੱਟੀ/ਜੰਡੂਸਿੰਘਾ, 22 ਅਕਤੂਬਰ (ਨਰਿੰਦਰ ਲਾਗੂ) ਥਾਣਾ ਰਾਮਾ ਮੰਡੀ ਅਧੀਨ ਆਉਂਦੇ ਸੂਰੀਆ ਇਨਕਲੇਵ ਵਿਖੇ ਅੱਜ ਹੋ ਰਹੀ ਭਾਜਪਾਈਆਂ ਦੀ ਰੈਲੀ ਦੌਰਾਨ ਭੀੜ 'ਚ 1 ਵਿਅਕਤੀ ਉਸ ਸਮੇਂ ਲੋਕਾਂ ਦੀ ਨਿਗ੍ਹਾ ਚੜ੍ਹ ਗਿਆ, ਜਦੋਂ ਉਹ ਕਿਸੇ ਭਾਜਪਾ ਵਰਕਰ ਦੀ ਜੇਬ 'ਚੋਂ ਮੋਬਾਈਲ ...
ਆਦਮਪੁਰ, 22 ਅਕਤੂਬਰ (ਰਮਨ ਦਵੇਸਰ)- ਦੁਸਹਿਰਾ ਕਮੇਟੀ ਆਦਮਪੁਰ ਦੀ ਮੀਟਿੰਗ ਦੁਸਹਿਰਾ ਕਮੇਟੀ ਦੇ ਕਰਨਲ ਮੋਹਨ ਲਾਲ ਸ਼ਾਰਧਾ ਤੇ ਪ੍ਰਧਾਨ ਰਕੇਸ਼ ਅਗਰਵਾਲ ਦੀ ਅਗਵਾਈ ਹੇਠ ਸ੍ਰੀ ਹਨੂੰਮਾਨ ਮੰਦਰ ਆਦਮਪੁਰ ਵਿਖੇ ਕੀਤੀ ਗਈ, ਜਿਸ ਦੌਰਾਨ ਕਮੇਟੀ ਚੇਅਰਮੈਂਨ ਰਾਜ ਕੁਮਾਰ ...
ਲੋਹੀਆਂ ਖਾਸ, 22 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪੰਜਾਬ ਸਰਕਾਰ ਵਲੋਂ ਨਵੀਂ ਭਰਤੀ ਲਈ ਕੇਂਦਰੀ ਪੈਟਰਨ ਅਨੁਸਾਰ ਤਨਖਾਹ ਸਕੇਲ ਦੇਣ ਸਬੰਧੀ ਕੱਢੇ ਸਰਕੂਲਰ ਦੇ ਵਿਰੋਧ ਵਿੱਚ ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਸੱਦੇ 'ਤੇ ਜਿਲ੍ਹਾ ਜਲੰਧਰ ਦੇ ਪ੍ਰਧਾਨ ...
ਜਲੰਧਰ, 22 ਅਕਤੂਬਰ (ਸ਼ੈਲੀ)- ਪੰਜਾਬ ਪੁਲਿਸ ਦੇ ਡੀ.ਐੱਸ.ਪੀ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਇਸ ਦੌਰਾਨ ਜਲੰਧਰ ਪੁਲਿਸ ਵਿਚ ਵੀ ਕੁਝ ਅਧਿਕਾਰੀਆਂ ਦੇ ਤਬਾਦਲੇ ਹੋਏ ਹਨ, ਜਿਸ ਤਹਿਤ ਤਰਨ ਤਾਰਨ ਤੋਂ ਡੀ.ਐਸ.ਪੀ. ਬਰਜਿੰਦਰ ਸਿੰਘ ਨੂੰ ਜਲੰਧਰ ਵਿਖੇ ...
ਜਲੰਧਰ, 22 ਅਕਤੂਬਰ (ਜਸਪਾਲ ਸਿੰਘ)-ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਤੇ ਵਾਰਡ-20 ਦੀ ਕੌਾਸਲਰ ਡਾ: ਜਸਲੀਨ ਸੇਠੀ ਨੇ ਕਿਸਾਨਾਂ ਦੀ ਰਾਖੀ ਲਈ ਵਿਧਾਨ ਸਭਾ ਵਲੋਂ ਪਾਸ ਕੀਤੇ ਗਏ ਬਿੱਲਾਂ ਦਾ ਸਵਾਗਤ ਕਰਦੇ ਹੋਏ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ...
ਜਲੰਧਰ, 22 ਅਕਤੂਬਰ (ਜਸਪਾਲ ਸਿੰਘ)- ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਵਿਧਾਨ ਸਭਾ 'ਚ ਕੇਂਦਰ ਦੇ ਖੇਤੀ ਸਬੰਧੀ ਕਾਨੂੰਨ ਨੂੰ ਰੱਦ ਕਰਕੇ ਕਿਸਾਨ ਪੱਖੀ ਪਾਸ ਕੀਤੇ ਗਏ ਬਿੱਲਾਂ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬੇ ਦੇ ...
ਜਲੰਧਰ, 22 ਅਕਤੂਬਰ (ਜਸਪਾਲ ਸਿੰਘ)-ਪੰਜਾਬ ਮੱਧਮ ਉਦਯੋਗ ਤੇ ਵਿਕਾਸ ਬੋਰਡ ਦੇ ਡਾਇਰੈਕਟਰ ਮਲਵਿੰਦਰਵੰਤ ਸਿੰਘ ਲੱਕੀ ਨੇ ਵਿਧਾਨ ਸਭਾ ਵਲੋਂ ਕਿਸਾਨਾਂ ਪੱਖੀ ਬਿੱਲ ਪਾਸ ਕਰਨ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦਾ ਮਸੀਹਾ ...
ਜਲੰਧਰ, 22 ਅਕਤੂਬਰ (ਰਣਜੀਤ ਸਿੰਘ ਸੋਢੀ)-ਸੀ.ਟੀ. ਇੰਸਟੀਚਿਊਟ ਆਫ਼ ਆਰਕੀਟੈਕਚਰ ਐਾਡ ਪਲੈਨਿੰਗ ਸਾਉਂਥ ਕੈਂਪਸ ਸ਼ਾਹਪੁਰ ਤੇ ਭਾਰਤ ਦੇ ਸਭ ਤੋਂ ਪੁਰਾਣੇ ਅਪੈਕਸ ਚੈਂਬਰ ਏ. ਐਸ. ਐਸ. ਓ. ਸੀ. ਐੱਚ. ਏ. ਐਮ. 'ਚ ਕਰਾਰ ਹੋਇਆ | ਏ. ਐਸ. ਐਸ. ਓ. ਸੀ. ਐੱਚ. ਏ. ਐਮ. 1920 ਤੋਂ ਭਾਰਤ ਦਾ ਸਭ ਤੋਂ ...
ਗੁਰਾਇਆ, 22 ਅਕਤੂਬਰ (ਚਰਨਜੀਤ ਸਿੰਘ ਦੁਸਾਂਝ, ਗੁਰਵਿੰਦਰ ਸਿੰਘ ਗੁਰਾਇਆ)- ਚੋਰਾਂ ਨੇ ਬੜਾਪਿੰਡ ਅੱਟੀ ਸੰਪਰਕ ਸੜਕ 'ਤੇ ਸਥਿਤ ਮੱਖਣ ਸਿੰਘ ਪੁੱਤਰ ਰਤਨ ਸਿੰਘ ਤੇ ਬਲਜਿੰਦਰ ਸਿੰਘ ਪੁੱਤਰ ਰਤਨ ਸਿੰਘ ਦੇ ਡੇਰੇ 'ਚੋਂ ਬੀਤੀ ਰਾਤ 6 ਮੱਝਾਂ ਤੇ 3 ਕਟੜੂ ਚੋਰੀ ਕਰ ਲਏ, ਜਦਕਿ 2 ...
ਜਲੰਧਰ, 22 ਅਕਤੂਬਰ (ਐੱਮ. ਐੱਸ. ਲੋਹੀਆ)- ਅੱਤਵਾਦ ਦੌਰਾਨ ਜ਼ਿਲ੍ਹਾ ਜਲੰਧਰ ਦੇ ਸ਼ਹੀਦ ਹੋਏ ਪੁਲਿਸ ਅਧਿਕਾਰੀ/ਕਰਮਚਾਰੀਆਂ ਦੇ ਪਰਿਵਾਰਾਂ ਨੂੰ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਐਸ.ਐਸ.ਪੀ. ਡਾ. ਸੰਦੀਪ ਕੁਮਾਰ ਗਰਗ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦੇ ...
ਨਕੋਦਰ, 22 ਅਕਤੂਬਰ (ਗੁਰਵਿੰਦਰ ਸਿੰਘ)- ਨਕੋਦਰ-ਜਲੰਧਰ ਬਾਈਪਾਸ ਨਹਿਰ ਦੇ ਨਾਲ ਸੀਵਰੇਜ ਪਾਉਣ ਉਪਰੰਤ ਪਿਛਲੇ ਕਰੀਬ ਦੋ ਸਾਲਾਂ ਤੋਂ ਸੜਕ ਨੂੰ ਨਾ ਬਣਾਏ ਜਾਣ ਕਾਰਨ ਪ੍ਰੇਸ਼ਾਨ ਦੁਕਾਨਦਾਰਾਂ ਨੇ ਵੀਰਵਾਰ ਨੂੰ ਨਕੋਦਰ ਬਾਈਪਾਸ 'ਤੇ ਧਰਨਾ ਦੇ ਕੇ ਚੱਕਾ ਜਾਮ ਕਰ ਦਿੱਤਾ ...
ਚੁਗਿੱਟੀ/ਜੰਡੂਸਿੰਘਾ, 22 ਅਕਤੂਬਰ (ਨਰਿੰਦਰ ਲਾਗੂ)-ਵਾਰਡ ਨੰ: 58 ਅਧੀਨ ਆਉਂਦੇ ਬਾਵਾ ਜੀ ਮੁਹੱਲਾ, ਨੇੜੇ ਲੰਮਾ ਪਿੰਡ ਦੇ ਵਸਨੀਕ ਮੰਗਲਵਾਰ ਨੂੰ ਉਸ ਸਮੇਂ ਇਲਾਕੇ ਦੇ ਕੌ ਾਸਲਰ ਤੇ ਨਗਰ ਨਿਗਮ ਦੇ ਅਫ਼ਸਰਾਂ ਖਿਲਾਫ਼ ਭੜਕ ਉੱਠੇ ਜਦੋਂ ਲੰਬੇ ਸਮੇਂ ਤੋਂ ਖਰਾਬ ਸੀਵਰੇਜ ਤੇ ...
ਜਲੰਧਰ, 22 ਅਕਤੂਬਰ (ਜਸਪਾਲ ਸਿੰਘ)- ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ 150ਵੀਂ ਜਨਮ ਵਰੇ੍ਹਗੰਢ ਨੂੰ ਸਮਰਪਿਤ 29ਵਾਂ ਮੇਲਾ ਗ਼ਦਰੀ ਬਾਬਿਆਂ ਦਾ ਵਕਤ ਦੀ ਵੰਗਾਰ ਨੂੰ ਸੰਬੋਧਿਤ ਸਮੇਂ ਦੇ ਹਾਣੀ ਨਾਟਕਾਂ ਤੇ ਗੀਤਾਂ ਦੀ ਗੂੰਜ ਪਾਏਗਾ | ਦੇਸ਼ ਭਗਤ ...
ਜਲੰਧਰ, 22 ਅਕਤੂਬਰ (ਸ਼ਿਵ)- ਪਾਵਰਕਾਮ ਨੇ ਪਹਿਲੀ ਵਾਰ ਬਿਜਲੀ ਡਿਫਾਲਟਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ 660 ਡਿਫਾਲਟਰਾਂ ਦੇ ਕੁਨੈਕਸ਼ਨ ਕੱਟ ਕੇ ਰਿਕਾਰਡ ਬਣਾਇਆ ਹੈ ਤੇ ਇਸ ਦੇ ਨਾਲ ਹੀ 1.39 ਕਰੋੜ ਦੀ ਵਸੂਲੀ ਕੀਤੀ ਗਈ ਹੈ | ਪਾਵਰਕਾਮ ਦੇ ਸੀ. ਐਮ. ਡੀ. ਏ. ਵੇਣੂਪ੍ਰਸਾਦ ...
ਚੁਗਿੱਟੀ/ਜੰਡੂਸਿੰਘਾ, 22 ਅਕਤੂਬਰ (ਨਰਿੰਦਰ ਲਾਗੂ)-ਵੱਖ-ਵੱਖ ਦਰਪੇਸ਼ ਮੁਸ਼ਕਿਲਾਂ ਤੋਂ ਪ੍ਰੇਸ਼ਾਨ ਕਰੋਲ ਬਾਗ ਡਿਵੈਲਪਮੈਂਟ ਵੈੱਲਫੇਅਰ ਸੁਸਾਇਟੀ ਦੇ ਪ੍ਰਬੰਧਕਾਂ ਤੇ ਇਲਾਕਾ ਨਿਵਾਸੀਆਂ ਵਲੋਂ ਸਥਾਨਕ ਕਰੋਲ ਬਾਗ ਖੇਤਰ 'ਚ ਇਕ ਬੈਠਕ ਕੀਤੀ ਗਈ | ਇਸ ਮੌਕੇ ਇਕੱਠ ਨੂੰ ...
ਜਲੰਧਰ, 22 ਅਕਤੂਬਰ (ਐੱਮ. ਐੱਸ. ਲੋਹੀਆ)- ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਜਲੰਧਰ ਵਿਖੇ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ 'ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਬਿ੍ਗੇਡੀਅਰ ਸਤਿੰਦਰ ਸਿੰਘ (ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਨੇ ਦਫ਼ਤਰ 'ਚ ਆਉਣ ...
ਜਲੰਧਰ, 22 ਅਕਤੂਬਰ (ਸ਼ੈਲੀ)- ਜਲੰਧਰ ਦੇ ਅਵਤਾਰ ਨਗਰ ਰੋੜ ਤੇ ਅਨੇਜਾ ਮੈਡੀਕਲ ਸਟੋਰ 'ਤੇ ਬੁੱਧਵਾਰ ਦੀ ਰਾਤ ਕਿਸੇ ਨੇ ਸੀ.ਸੀ.ਟੀ.ਵੀ. ਕੈਮਰੇ ਤੋੜ ਦਿੱਤੇ | ਦੁਕਾਨ ਦੇ ਮਾਲਕ ਨਰੇਸ਼ ਅਨੇਜਾ ਨੇ ਚੋਰੀ ਦੀ ਵਾਰਦਾਤ ਕਰਨ ਦਾ ਸ਼ੱਕ ਜਤਾਇਆ ਹੈ | ਜਾਣਕਾਰੀ ਦਿੰਦੇ ਹੋਏ ਮੈਡੀਕਲ ...
ਜਲੰਧਰ, 22 ਅਕਤੂਬਰ (ਜਸਪਾਲ ਸਿੰਘ)- ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਡਾ. ਸੁਖਬੀਰ ਸਲਾਰਪੁਰ ਨੇ ਭਾਰਤੀ ਜਨਤਾ ਪਾਰਟੀ ਵਲੋਂ ਕੱਢੇ ਗਏ ਦਲਿਤ ਇਨਸਾਫ਼ ਮਾਰਚ ਦੀ ਜ਼ੋਰਦਾਰ ਸ਼ਬਦਾਂ 'ਚ ਆਲੋਚਨਾ ਕਰਦੇ ਹੋਏ ਇਸ ਨੂੰ ਸਿਆਸੀ ਡਰਾਮਾ ਕਰਾਰ ਦਿੱਤਾ ਹੈ | ਪਾਰਟੀ ਵਰਕਰਾਂ ...
ਜਲੰਧਰ, 22 ਅਕਤੂਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ 'ਚ ਇਸ ਵਾਰ ਕੋਵਿਡ-19 ਨੂੰ ਦੇਖਦੇ ਹੋਏ ਦੀਵਾਲੀ ਨਾ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ | ਇਹ ਫ਼ੈਸਲਾ ਅੱਜ ਐਗਜ਼ੈਕਟਿਵ ਕਮੇਟੀ ਦੀ ਕਲੱਬ ਦੇ ਪ੍ਰਧਾਨ-ਕਮ-ਡਵੀਜ਼ਨਲ ਕਮਿਸ਼ਨਰ ਰਾਜ ਕਮਲ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ ...
ਜਲੰਧਰ, 22 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਪੰਜਾਬ ਰੋਡਵੇਜ਼ ਜਲੰਧਰ ਡੀਪੂ-2 ਦੇ ਜਨਰਲ ਮੈਨੇਜਰ ਬਲਵਿੰਦਰ ਸਿੰਘ ਵਲੋਂ ਸਵੈ-ਇਛੁੱਕ ਸੇਵਾ ਮੁਕਤੀ ਸਕੀਮ ਤਹਿਤ ਰਿਟਾਇਰਮੈਂਟ ਲੈਣ ਤੋਂ ਬਾਅਦ ਖ਼ਾਲੀ ਹੋਈ ਆਸਾਮੀ 'ਤੇ ਅੱਜ ਤੱਕ ਪੰਜਾਬ ਸਰਕਾਰ ਜਾਂ ਟਰਾਂਸਪੋਰਟ ਵਿਭਾਗ ...
ਜਲੰਧਰ 22 ਅਕਤੂਬਰ (ਮੇਜਰ ਸਿੰਘ)- ਪਾਰਟੀ ਹਾਈਕਮਾਂਡ ਨੇ ਰਾਜਵਿੰਦਰ ਕੌਰ ਨੂੰ ਜ਼ਿਲ੍ਹਾ ਜਲੰਧਰ ਸ਼ਹਿਰੀ ਦਾ ਪ੍ਰਧਾਨ ਅਤੇ ਸੁਭਾਸ਼ ਸ਼ਰਮਾ ਸਕੱਤਰ ਜਲੰਧਰ ਸ਼ਹਿਰੀ ਨਿਯੁਕਤ ਕੀਤੇ ਜਾਣ ਦੇ ਸਬੰਧ 'ਚ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਿੰਘ ਜੀ.ਟੀ.ਬੀ. ਨਗਰ ...
ਜਲੰਧਰ, 22 ਅਕਤੂਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ 'ਚ ਇਸ ਵਾਰ ਕੋਵਿਡ-19 ਨੂੰ ਦੇਖਦੇ ਹੋਏ ਦੀਵਾਲੀ ਨਾ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ | ਇਹ ਫ਼ੈਸਲਾ ਅੱਜ ਐਗਜ਼ੈਕਟਿਵ ਕਮੇਟੀ ਦੀ ਕਲੱਬ ਦੇ ਪ੍ਰਧਾਨ-ਕਮ-ਡਵੀਜ਼ਨਲ ਕਮਿਸ਼ਨਰ ਰਾਜ ਕਮਲ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ ...
ਨੂਰਮਹਿਲ, 22 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਦੀ ਪੁਲਿਸ ਨੇ ਪ੍ਰਵਾਸੀ ਭਾਰਤੀਆਂ ਦੀ ਜ਼ਮੀਨ ਧੋਖੇ ਨਾਲ ਵੇਚਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਦੋ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਥਾਣਾ ਮੁਖੀ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਦੋਸ਼ੀਆਂ ਦੀ ...
ਸ਼ਾਹਕੋਟ, 22 ਅਕਤੂਬਰ (ਸੁਖਦੀਪ ਸਿੰਘ)- ਸੰਤ ਬਾਬਾ ਗੁਰਬਖਸ਼ ਸਿੰਘ ਹਰਖੋਵਾਲ ਵਾਲਿਆਂ ਦੀ 18ਵੀਂ ਬਰਸੀ ਪਿੰਡ ਢੰਡੋਵਾਲ (ਸ਼ਾਹਕੋਟ) ਵਿਖੇ ਮਨਾਈ ਗਈ, ਜਿਸ ਦੌਰਾਨ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਦੇ ਹੈੱਡ ਗ੍ਰੰਥੀ ਭਾਈ ...
ਗੁਰਾਇਆ, 22 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)- ਵਿਧਾਨ ਸਭਾ ਦੇ 115 ਵਿਧਾਇਕਾਂ ਵਲੋਂ ਸਾਂਝੇ ਤੌਰ 'ਤੇ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਮਤੇ ਪਾਸ ਕਰਨਾ ਪੰਜਾਬ ਦੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਇਨਸਾਫ਼ ਦਿਵਾਉਣ ਦੀ ਲੜਾਈ ਦੀ ਸ਼ੁਰੂਆਤ ਹੈ, ਪਰ ਹਲਕਾ ...
ਫਿਲੌਰ, 22 ਅਕਤੂਬਰ (ਸਤਿੰਦਰ ਸ਼ਰਮਾ)- ਸਥਾਨਕ ਦੁਸਹਿਰਾ ਗਰਾਊਾਡ ਵਿਖੇ ਨਵਯੁਵਕ ਦੁਸਹਿਰਾ ਕਮੇਟੀ ਫਿਲੌਰ ਦੀ ਮੀਟਿੰਗ ਪ੍ਰਧਾਨਗੀ ਕਮੇਟੀ ਦੇ ਪ੍ਰਧਾਨ ਡਾ. ਰਾਕੇਸ਼ ਸ਼ਰਮਾ ਨੇ ਕੀਤੀ | ਮੀਟਿੰਗ ਵਿਚ ਕਮੇਟੀ ਦੇ ਅਹੁਦੇਦਾਰ ਪ੍ਰਮੋਦ ਕੁਮਾਰ ਵਸੰਧਰਾਏ, ਰਵੀਕਾਂਤ ...
ਲੋਹੀਆਂ ਖਾਸ, 22 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੋਨੋ ਹੀ ਖੇਤੀ ਬਿੱਲਾਂ ਨੂੰ ਲੈ ਕੇ 'ਰਲੀਆਂ ਚੁਗ ਰਹੀਆਂ' ਹਨ, ਜੋ ਕਿਸਾਨਾਂ ਨੂੰ ਧੋਖੇ 'ਚ ਰੱਖਣਗੀਆਂ | ਇਹ ਪ੍ਰਗਟਾਵਾ ਮਾਰਕੀਟ ਕਮੇਟੀ ਲੋਹੀਆਂ ਦੇ ...
ਲੋਹੀਆਂ ਖਾਸ, 22 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਝੋਨੇ ਦੀ ਪਰਾਲੀ ਨਾ ਸਾੜਨ ਦੇ ਬਦਲੇ ਖੇਤ ਵਹਾਈ ਲਈ ਹੁੰਦੇ ਵੱਧ ਖਰਚੇ ਦੇ ਬਦਲ ਵਜੋਂ ਕੇਂਦਰ ਸਰਕਾਰ ਤੇ ਪੰਜਾਬ ਦੀਆਂ ਸਰਕਾਰਾਂ ਪਾਸੋਂ ਮੁਆਵਜ਼ੇ ਦੀ ਲੰਬੇ ਸਮੇਂ ਤੋਂ ਮੰਗ ਕਰ ਰਹੀਆਂ ਕਿਸਾਨ ਜਥੇਬੰਦੀਆਂ ...
ਮਹਿਤਪੁਰ, 22 ਅਕਤੂਬਰ (ਮਿਹਰ ਸਿੰਘ ਰੰਧਾਵਾ)- ਨਗਰ ਪੰਚਾਇਤ ਮਹਿਤਪੁਰ ਦੇ ਕਾਰਜ ਸਾਧਕ ਅਫ਼ਸਰ ਦੇਸ ਰਾਜ ਦੇ ਨਿਰਦੇਸ਼ਾਂ ਤਹਿਤ ਕਸਬਾ ਵਾਸੀਆਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ਸਬੰਧੀ ਲਗਾਤਾਰ ਜਾਗਰੂਕ ਕਰਨ ਦੀ ਅਗਲੀ ਲੜੀ ਵਜੋਂ ਅੱਜ ਨਗਰ ...
ਜਲੰਧਰ, 22 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਸਿੱਖ ਤਾਲਮੇਲ ਕਮੇਟੀ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਨੀਟੂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈਣ ਸਬੰਧੀ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰਕ ਬੀਬੀ ਤਿਰਲੋਚਣ ਕੌਰ ਨੂੰ ਬੇਨਤੀ ਕੀਤੀ ਗਈ ਸੀ, ਪਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX