ਫਗਵਾੜਾ, 22 ਅਕਤੂਬਰ (ਹਰੀਪਾਲ ਸਿੰਘ)-ਫਗਵਾੜਾ ਪੁਲਿਸ ਨੇ ਗ੍ਰੀਨ ਪਾਰਕ ਇਲਾਕੇ ਵਿਚ ਇੱਕ ਸਾਬਕਾ ਐਸ.ਡੀ.ਓ ਨੂੰ ਬੰਦੀ ਬਣਾ ਕੇ ਲੁੱਟ-ਖੋਹ ਕਰਨ ਵਾਲੇ 4 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੁੱਟੇ ਹੋਏ ਗਹਿਣੇ ਆਦਿ ਬਰਾਮਦ ਕੀਤੇ ਹਨ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ.ਐਸ.ਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਕਰੀਬ ਇਕ ਮਹੀਨੇ ਪਹਿਲਾਂ ਸਾਬਕਾ ਐਸ.ਡੀ.ਓ ਰਾਮ ਲਾਲ ਵਾਸੀ ਗ੍ਰੀਨ ਪਾਰਕ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਸਦਾ ਲੜਕਾ ਆਸਟੇ੍ਰਲੀਆ ਗਿਆ ਹੋਇਆ ਹੈ ਤੇ ਉਹ ਇੱਥੇ ਇਕੱਲਾ ਰਹਿੰਦਾ ਹੈ | ਰਾਮ ਲਾਲ ਨੇ ਦੱਸਿਆ ਕਿ ਕੁਝ ਨੌਜਵਾਨਾਂ ਨੇ ਉਸਦਾ ਦਰਵਾਜ਼ਾ ਖੜਕਾਇਆ ਤੇ ਉਸਨੇ ਦਰਵਾਜ਼ਾ ਖੋਲ੍ਹ ਦਿੱਤਾ, ਜਿਸ 'ਤੇ ਉਕਤ ਨੌਜਵਾਨਾਂ ਨੇ ਕਿਹਾ ਕਿ ਉਹ ਉਸਦੇ ਲੜਕੇ ਕੋਲੋਂ ਆਸਟੇ੍ਰਲੀਆ ਤੋਂ ਆਏ ਹਨ | ਉਸਨੇ ਦੱਸਿਆ ਕਿ ਅਜਿਹਾ ਕਹਿਣ 'ਤੇ ਉਸਨੇ ਉਕਤ ਨੌਜਵਾਨਾਂ ਨੂੰ ਘਰ ਵਿਚ ਬੈਠਣ ਨੂੰ ਕਿਹਾ ਤਾਂ ਉਕਤ ਨੌਜਵਾਨਾਂ ਨੇ ਉਸਨੂੰ ਫੱੜ ਕੇ ਮੰੂਹ ਤੇ ਲੱਤਾਂ ਬੰਨ੍ਹ ਦਿੱਤੀਆਂ | ਡੀ.ਐਸ.ਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਰਾਮ ਲਾਲ ਨੂੰ ਬੰਦੀ ਬਣਾ ਕੇ ਸੋਨੇ ਦੇ ਗਹਿਣੇ ਤੇ ਨਕਦੀ ਆਦਿ ਲੁੱਟ ਕੇ ਫ਼ਰਾਰ ਹੋ ਗਏ | ਡੀ.ਐਸ.ਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਨੌਜਵਾਨਾਂ ਨੂੰ ਥਾਣਾ ਸਿਟੀ ਦੇ ਐਸ.ਐਚ.ਓ ਨਵਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਇੱਕ ਸੈਂਟਰੋ ਕਾਰ ਨੰਬਰੀ ਪੀ.ਬੀ 26 ਸੀ/0488 ਵਿਚ ਗਿ੍ਫ਼ਤਾਰ ਕੀਤਾ | ਉਨ੍ਹਾਂ ਦੱਸਿਆ ਕੇ ਗਿ੍ਫ਼ਤਾਰ ਦੋਸ਼ੀਆਂ ਦੀ ਪਛਾਣ ਬਲਜੀਤ ਸਿੰਘ ਉਰਫ ਸੋਨੂੰ ਪੁੱਤਰ ਸਤਨਾਮ ਸਿੰਘ ਵਾਸੀ ਟੋਡਰਪੁਰ ਜੋ ਕੇ ਰਾਮ ਲਾਲ ਦੀ ਸਾਲੀ ਦਾ ਲੜਕਾ ਹੈ, ਤੋਂ ਇਲਾਵਾ ਰਣਜੀਤ ਸਿੰਘ ਉਰਫ ਹੈਪੀ ਪੁੱਤਰ ਕਸ਼ਮੀਰ ਸਿੰਘ ਵਾਸੀ ਨਗਦੀਪੁਰ ਜ਼ਿਲ੍ਹਾ ਹੁਸ਼ਿਆਰਪੁਰ, ਹਿਮਾਂਸ਼ੂ ਉਰਫ ਹਨੀ ਪੁੱਤਰ ਨਿਰਮਲ ਸਿੰਘ ਵਾਸੀ ਨਿਊ ਸੁਭਾਸ਼ ਨਗਰ ਲੁਧਿਆਣਾ ਤੇ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਅਵਤਾਰ ਸਿੰਘ ਵਾਸੀ ਈਸਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਰੂਪ ਵਿਚ ਹੋਈ ਹੈ | ਉਨ੍ਹਾਂ ਦੱਸਿਆ ਕੇ ਉਕਤ ਨੌਜਵਾਨਾਂ ਦੇ ਕਬਜ਼ੇ ਵਿਚੋਂ ਸੈਂਟਰੋ ਕਾਰ ਤੋਂ ਇਲਾਵਾ ਸੋਨੇ ਦੇ ਗਹਿਣੇ ਅਤੇ ਨਕਦੀ ਬਰਾਮਦ ਕੀਤੀ ਹੈ | ਉਨਾਂ ਦੱਸਿਆ ਕੇ ਰਣਜੀਤ ਸਿੰਘ, ਹਿਮਾਂਸ਼ੂ ਅਤੇ ਬਲਜੀਤ ਸਿੰਘ ਵੱਖ-ਵੱਖ ਕੇਸਾਂ ਵਿਚ ਭਗੌੜੇ ਕਰਾਰ ਦਿੱਤੇ ਹੋਏ ਹਨ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਉਪਰੰਤ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਪਿਛਲੇ ਕੁਝ ਮਹੀਨਿਆਂ ਤੋਂ ਸ਼ਿਵਪੁਰੀ ਇਲਾਕੇ ਵਿਚ ਇਕ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ, ਪਰ ਉਕਤ ਮਕਾਨ ਮਾਲਕ ਨੇ ਇਨ੍ਹਾਂ ਬਾਰੇ ਜਾਣਕਾਰੀ ਪੁਲਿਸ ਨੂੰ ਨਹੀਂ ਦਿੱਤੀ, ਜਿਸ ਕਰਕੇ ਉਕਤ ਮਕਾਨ ਮਾਲਕ ਦੇ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇਗਾ |
ਕਪੂਰਥਲਾ, 22 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਡੈਮੋਕਰੈਟਿਕ ਟੀਚਰ ਫ਼ਰੰਟ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਫ਼ਰੰਟ ਦੇ ਆਗੂਆਂ ਨੇ ਸਥਾਨਕ ਸ਼ਾਲੀਮਾਰ ਬਾਗ 'ਚ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ 'ਤੇ ਤਨਖ਼ਾਹ ਦੇਣ ਸਬੰਧੀ ਜਾਰੀ ਪੱਤਰ ਦੀਆਂ ...
ਫਗਵਾੜਾ, 22 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਅੱਜ ਸਵੱਛ ਭਾਰਤ ਮਿਸ਼ਨ 2021 ਦੇ ਸਬੰਧੀ ਸੋਲਿਡ ਵੇਸਟ ਮੈਨੇਜਮੈਂਟ ਰੂਲ ਤਹਿਤ ਨਗਰ ਨਿਗਮ ਦੀ ਹਦੂਦ ਅੰਦਰ ਵਨ ਟਾਈਮ ਯੂਜੇਜ ਡਿਸਪੋਜ਼ਲ ਤੇ ਪਲਾਸਟਿਕ ਲਿਫ਼ਾਫ਼ਿਆਂ ਨੂੰ ਬਣਾਉਣ/ਵੇਚਣ ਤੇ ਵਰਤਣ 'ਤੇ ਮੁਕੰਮਲ ਤੌਰ 'ਤੇ ਰੋਕ ...
ਕਪੂਰਥਲਾ, 22 ਅਕਤੂਬਰ (ਵਿ.ਪ੍ਰ.)-ਮਾਸਟਰ ਕੇਡਰ ਯੂਨੀਅਨ ਨੇ ਸਿੱਖਿਆ ਵਿਭਾਗ ਵਿਚ ਨਵੀਂ ਭਰਤੀ ਲਈ ਲਾਗੂ ਕੀਤੇ ਤਨਖ਼ਾਹ ਸਕੇਲਾਂ ਸਬੰਧੀ ਸਰਕਾਰ ਵਲੋਂ ਜਾਰੀ ਕੀਤੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਫ਼ੂਕ ਕੇ ਰੋਸ ਵਿਖਾਵਾ ਕੀਤਾ, ਜਥੇਬੰਦੀ ਦੇ ਸੂਬਾ ਸਕੱਤਰ ਸੰਦੀਪ ...
ਕਪੂਰਥਲਾ, 22 ਅਕਤੂਬਰ (ਸਡਾਨਾ)-ਥਾਣਾ ਸਿਟੀ ਮੁਖੀ ਇੰਸਪੈਕਟਰ ਦੀਪਕ ਸ਼ਰਮਾ ਦੀ ਅਗਵਾਈ ਹੇਠ ਸਬ ਇੰਸਪੈਕਟਰ ਅਮਨਦੀਪ ਕੁਮਾਰ ਤੇ ਏ.ਐਸ.ਆਈ. ਬਲਬੀਰ ਸਿੰਘ ਨੇ ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ...
ਸੁਭਾਨਪੁਰ, 22 ਅਕਤੂਬਰ (ਜੱਜ)-ਜਗਤਜੀਤ ਇੰਡਸਟਰੀਜ਼ ਡੈਮੋਕ੍ਰੇਟਿਕ ਵਰਕਰਜ਼ ਯੂਨੀਅਨ ਇਫ਼ਟੂ ਦੀ ਅਗਵਾਈ ਹੇਠ ਵਰਕਰਾਂ ਦੀਆਂ ਮੰਗਾਂ-ਮਸਲੇ ਦੇ ਹੱਲ ਲਈ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ | ਯੂਨੀਅਨ ਦੇ ਆਗੂ ਨਰਾਇਣ ਸਿੰਘ ਹਮੀਰਾ ਤੇ ਅਵਤਾਰ ਸਿੰਘ ਹਮੀਰਾ ...
ਨਡਾਲਾ, 22 ਅਕਤੂਬਰ (ਮਾਨ)-ਬੀਤੀ ਰਾਤ ਨਡਾਲਾ ਮੰਡੀ 'ਚ ਸਥਿਤੀ ਉਸ ਸਮੇਂ ਤਣਾਅ ਪੂਰਨ ਬਣ ਗਈ, ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਮੰਡੀ ਦੇ ਇਕ ਆੜ੍ਹਤੀ ਤੇ ਕਿਸਾਨ ਨਾਲ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਮੰਡੀ ਵਿਚ ਹੀ ਰੋਸ ਧਰਨਾ ਲਾ ਦਿੱਤਾ ਤੇ ਕਿਸਾਨਾਂ ...
ਕਪੂਰਥਲਾ, 22 ਅਕਤੂਬਰ (ਸਡਾਨਾ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਸਬੰਧੀ 16 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਅੱਜ 1304 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ | ਪਾਜ਼ੀਟਿਵ ਆਏ ਮਾਮਲਿਆਂ ਵਿਚ ਇੰਡਸਟਰੀਅਲ ਏਰੀਆ ਫਗਵਾੜਾ, ਸਤਨਾਮਪੁਰਾ ਫਗਵਾੜਾ, ਬੇਗੋਵਾਲ ਤੇ ...
ਕਪੂਰਥਲਾ, 22 ਅਕਤੂਬਰ (ਸਡਾਨਾ)-ਲੜਾਈ ਦੇ ਮਾਮਲੇ ਸਬੰਧੀ ਥਾਣਾ ਕੋਤਵਾਲੀ ਪੁਲਿਸ ਨੇ 9 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਦਲਬੀਰ ਸਿੰਘ ਵਾਸੀ ਨਵਾਂ ਪਿੰਡ ਭੱਠੇ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ...
ਨਡਾਲਾ, 22 ਅਕਤੂਬਰ (ਮਾਨ)-ਨਡਾਲਾ ਵਿਖੇ ਨਗਰ ਪੰਚਾਇਤ ਨਡਾਲਾ ਦੇ ਟਰੈਕਟਰ 'ਚੋਂ ਚੋਰਾਂ ਵਲੋਂ ਬੈਟਰੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਦੇ ਕਰਮਚਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਨਗਰ ਦੀ ਸਫ਼ਾਈ ਕੰਮਾਂ ਦੀ ...
ਕਪੂਰਥਲਾ, 22 ਅਕਤੂਬਰ (ਦੀਪਕ ਬਜਾਜ)-ਭਾਜਪਾ ਦੇ ਸ਼ਹਿਰੀ ਪ੍ਰਧਾਨ ਧਰਮਪਾਲ ਮਹਾਜਨ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਬੀਤੇ ਦਿਨੀਂ ਹੋਏ ਜਾਨ ਲੇਵਾ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਕਾਂਗਰਸੀ ਸਾਂਸਦ ਤੇ ...
ਫਗਵਾੜਾ, 22 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਗੁਰਦੁਆਰਾ ਪਾਤਸ਼ਾਹੀ ਛੇਵੀਂ ਥੰਮ ਸਾਹਿਬ ਡੁਮੇਲੀ ਵਿਖੇ ਬੀਤੇ ਦਿਨੀਂ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ ਇਸ ਮੌਕੇ 'ਤੇ ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਹਜ਼ੂਰੀ ਰਾਗੀ ਭਾਈ ਰਸ਼ਪਾਲ ...
ਫਗਵਾੜਾ, 22 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਵਲੋਂ ਕੈਪਟਨ ਰਾਜ 'ਚ ਦਲਿਤਾਂ ਉੱਪਰ ਹੋ ਰਹੇ ਅੱਤਿਆਚਾਰ ਨੂੰ ਮੁੱਦਾ ਬਣਾ ਕੇ ਜਲੰਧਰ ਤੋਂ ਚੰਡੀਗੜ੍ਹ ਤੱਕ ਕੱਢੀ ਯਾਤਰਾ ਪ੍ਰਤੀ ਟਿੱਪਣੀ ਕਰਦੇ ਹੋਏ ਅੰਬੇਡਕਰ ਸੈਨਾ ਮੂਲ ...
ਸੁਲਤਾਨਪੁਰ ਲੋਧੀ, 22 ਅਕਤੂਬਰ (ਨਰੇਸ਼ ਹੈਪੀ, ਥਿੰਦ)-ਸਥਾਨਕ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੇ ਜੀ ਵਿੰਗ ਦੇ ਵਿਦਿਆਰਥੀਆਂ ਦਰਮਿਆਨ ਆਨਲਾਈਨ ਵਾਈਟ ਡੇ ਤੇ ਸਪੈੱਲ ਬੀ ਮੁਕਾਬਲੇ ਕਰਵਾਏ ਗਏ | ਜਿਸ 'ਚ ਵਿਦਿਆਰਥੀਆਂ ਨੇ ਵੱਡੀ ਗਿਣਤੀ ...
ਢਿਲਵਾਂ, 22 ਅਕਤੂਬਰ (ਪ੍ਰਵੀਨ ਕੁਮਾਰ)-ਮੁੱਢਲਾ ਸਿਹਤ ਕੇਂਦਰ ਢਿਲਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਜਸਵਿੰਦਰ ਕੁਮਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਹੁਣ ਕੋਰੋਨਾ ਦੇ ਕੇਸਾਂ ਵਿਚ ਕਮੀ ਆਈ ਹੈ ਪਰ ਕੋਰੋਨਾ ਤੋਂ ਬਚਾਅ ਬਹੁਤ ਜ਼ਰੂਰੀ ਹੈ | ਉਨ੍ਹਾਂ ...
ਸੁਲਤਾਨਪੁਰ ਲੋਧੀ, 22 ਅਕਤੂਬਰ (ਪੱਤਰ ਪ੍ਰੇਰਕਾਂ ਰਾਹੀਂ)-ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਚੋਰੀ ਤੇ ਲੁੱਟ ਖੋਹ ਦੀਆਂ ਘਟਨਾਵਾਂ ਆਮ ਤੇ ਦਿਨ ਰਾਤ ਸ਼ਰੇਆਮ ਹੋ ਰਹੀਆਂ ਹਨ | ਰੋਜ਼ਾਨਾ ਹੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਈਆਂ ਸੰਗਤਾਂ ...
ਸੁਲਤਾਨਪੁਰ ਲੋਧੀ, 22 ਅਕਤੂਬਰ (ਹੈਪੀ, ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਇਤਿਹਾਸਕ ਗੁਰਦੁਆਰਾ ਸੰਤ ਘਾਟ ਸਾਹਿਬ ਵਿਖੇ ਬਣਾਏ ਜਾ ਰਹੇ 1ਓ ਮੂਲ ਮੰਤਰ ਉਚਾਰਨ ਅਸਥਾਨ ਦੀ ਤੀਸਰੀ ਮੰਜ਼ਿਲ ਦੇ ਅੱਜ ਲੈਂਟਰ ਪਾਏ ਗਏ | ਇਸ ਤੋਂ ...
ਫਗਵਾੜਾ, 22 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਵਿਚ ਜਸਟਿਸ ਆਹਲੂਵਾਲੀਆ ਦੀਆਂ ਮੁਲਾਜ਼ਮ ਮਾਰੂ ਸਿਫ਼ਾਰਸ਼ਾਂ ਨੂੰ ਲਾਗੂ ਕਰਕੇ ਨਵੀਂ ਭਰਤੀ ਹੋਣ ਵਾਲੇ ਮੁਲਾਜ਼ਮਾਂ 'ਤੇ ਕੇਂਦਰੀ ਤਨਖ਼ਾਹ ਕਮਿਸ਼ਨ ਲਾਗੂ ਕਰਨ 'ਤੇ ਅਧਿਆਪਕ ਦਲ ...
ਫਗਵਾੜਾ, 22 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਜਿੱਤ ਦਾ ਇੱਕ ਵਰਾ ਪੂਰਾ ਹੋਣ ਦੀ ਖ਼ੁਸ਼ੀ ਵਿਚ ਫਗਵਾੜਾ ਦੇ ਸੀਨੀਅਰ ਕਾਂਗਰਸੀ ਆਗੂ ਤੇਜਿੰਦਰ ਬਾਵਾ ਨੇ ਇੱਕ ਸਮਾਗਮ ਕਰਵਾਇਆ ਤੇ ਵਿਧਾਇਕ ਧਾਲੀਵਾਲ ਅਤੇ ਸਾਰੇ ...
ਕਪੂਰਥਲਾ, 22 ਅਕਤੂਬਰ (ਸਡਾਨਾ)-ਥਾਣਾ ਸਿਟੀ ਮੁਖੀ ਇੰਸਪੈਕਟਰ ਦੀਪਕ ਸ਼ਰਮਾ ਦੀ ਅਗਵਾਈ ਵਿਚ ਸਬ ਇੰਸਪੈਕਟਰ ਅਮਨਦੀਪ ਕੁਮਾਰ ਨੇ ਭਾਰੀ ਮਾਤਰਾ 'ਚ ਡੋਡੇ ਚੂਰਾ ਪੋਸਤ ਬਰਾਮਦ ਕੀਤੇ ਹਨ, ਪਰ ਕਥਿਤ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ...
ਫੱਤੂਢੀਂਗਾ, 22 ਅਕਤੂਬਰ (ਬਲਜੀਤ ਸਿੰਘ)-ਕੇਂਦਰ ਸਰਕਾਰ ਵਲੋਂ ਖੇਤੀ ਵਿਰੋਧੀ ਪਾਸ ਕੀਤੇ ਬਿੱਲਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੇ ਕਿਸਾਨ ਲੰਬੀ ਲੜਾਈ ਲੜਨ ਲਈ ਤਿਆਰ ਹਨ ਤੇ ਇਸ ਸਬੰਧੀ ਪਿੰਡ ਪੱਧਰ 'ਤੇ ਲਾਮਬੰਦ ਹੋ ਰਹੇ ਹਨ ਤੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗਾਂ ...
ਕਪੂਰਥਲਾ, 22 ਅਕਤੂਬਰ (ਵਿ.ਪ੍ਰ.)-ਸਰਕਾਰੀ ਹਾਈ ਸਕੂਲ ਮਹਿਤਾਬਗੜ੍ਹ 'ਚ ਇਕ ਮਹੀਨੇ ਵਿਚ ਦੋ ਵਾਰ ਚੋਰੀ ਹੋਣ ਦੇ ਬਾਵਜੂਦ ਥਾਣਾ ਸਿਟੀ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਜਿਸ ਕਾਰਨ ਚੋਰ ਆਏ ਦਿਨ ਨਵੀਂ ਘਟਨਾ ਨੂੰ ਅੰਜਾਮ ਦਿੰਦੇ ਹਨ | ਸਕੂਲ ਮੁਖੀ ਅਨੀਤਾ ...
ਬੇਗੋਵਾਲ, 22 ਅਕਤੂਬਰ (ਸੁਖਜਿੰਦਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਵੀ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ, ਉਨ੍ਹਾਂ ਨੇ ਪੰਜਾਬ ਦੇ ਹਿਤਾਂ ਲਈ ਇਤਿਹਾਸਕ ਬਿਲ ਪਾਸ ਕਰਕੇ ਪੰਜਾਬ ਪੰਜਾਬੀਅਤ ਦੇ ਰਾਖੇ ਹੋਣ ਦਾ ਸਬੂਤ ਦਿੱਤਾ ਹੈ | ਇਹ ਗੱਲ ...
ਫਗਵਾੜਾ, 22 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਸ਼ੋ੍ਰਮਣੀ ਕਮੇਟੀ ਨੇ ਕਿਹਾ ਕਿਸਾਨੀ ਅਤੇ ਪੰਜਾਬ ਦੇ ਹਿੱਤਾਂ ਲਈ ਜੋ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਇਕੱਠੇ ਹੋ ਕੇ ਹਾ ਦਾ ...
ਫਗਵਾੜਾ, 22 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਬੀਤੇ ਦਿਨੀਂ ਜਲਾਲਾਬਾਦ ਨੇੜੇ ਪਿੰਡ ਚੱਕ ਜਾਨਿਸਾਰ ਢੀਬਿਆਂ ਵਾਲਾ ਵਿਖੇ ਦਲਿਤ ਵਿਅਕਤੀ ਦੀ ਕੁੱਟਮਾਰ ਕਰਕੇ ਜ਼ਬਰਦਸਤੀ ਪਿਸ਼ਾਬ ਪਿਲਾਉਣ ਦੀ ਸਾਹਮਣੇ ਆਈ ਘਟਨਾ ਨੂੰ ਸ਼ਰਮਨਾਕ ਦੱਸਦਿਆਂ ਸ਼ੋ੍ਰਮਣੀ ਅਕਾਲੀ ਦਲ (ਬ) ...
ਭੁਲੱਥ, 22 ਅਕਤੂਬਰ (ਮਨਜੀਤ ਸਿੰਘ ਰਤਨ)-ਬਲਵਿੰਦਰ ਸਿੰਘ ਥਿੰਦ ਪੁੱਤਰ ਦਲੀਪ ਸਿੰਘ ਥਿੰਦ ਪਿੰਡ ਖੱਸਣ ਜੋ ਕਿ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦਾ ਨਿਧੜਕ ਮੈਂਬਰ ਸੀ, ਦੀ ਬੀਤੇ ਦਿਨ ਮੌਤ ਹੋ ਗਈ ਸੀ,ਜਿਸ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਦੇ ਸ਼ਮਸ਼ਾਨ ਘਾਟ ਵਿਚ ...
ਖਲਵਾੜਾ, 22 ਅਕਤੂਬਰ (ਮਨਦੀਪ ਸਿੰਘ ਸੰਧੂ)-ਗ੍ਰਾਮ ਪੰਚਾਇਤ ਢੱਡੇ ਵਲੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਇਕ ਮੰਗ ਪੱਤਰ ਸਰਪੰਚ ਖੇਮਰਾਜ ਦੀ ਅਗਵਾਈ ਹੇਠ ਦਿੱਤਾ ਗਿਆ ਜਿਸ ਵਿਚ ਪਿੰਡ ਦੇ ਵਿਕਾਸ ਸਬੰਧੀ ਮੰਗਾਂ ਰੱਖੀਆਂ ਗਈਆਂ | ਸਰਪੰਚ ਖੇਮਰਾਜ ਨੇ ...
ਸੁਲਤਾਨਪੁਰ ਲੋਧੀ, 22 ਅਕਤੂਬਰ (ਥਿੰਦ, ਹੈਪੀ) ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਲਏ ਗਏ ਲੋਕ ਪੱਖੀ ਫ਼ੈਸਲਿਆਂ ਦਾ ਵਿਦੇਸ਼ਾਂ ਵਿਚ ਵੱਸਦੇ ...
ਕਪੂਰਥਲਾ, 22 ਅਕਤੂਬਰ (ਅਮਰਜੀਤ ਕੋਮਲ)- ਜ਼ਿਲ੍ਹਾ ਕਪੂਰਥਲਾ ਦੀਆਂ ਮੰਡੀਆਂ ਵਿਚ 5 ਲੱਖ 19 ਹਜ਼ਾਰ 481 ਮੀਟਰਿਕ ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ ਤੇ ਖ਼ਰੀਦੇ ਗਏ ਝੋਨੇ ਵਿਚੋਂ ਸਰਕਾਰ ਵਲੋਂ ਕਿਸਾਨਾਂ ਨੂੰ 729.53 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਜੋ ਖ਼ਰੀਦੇ ...
ਬੇਗੋਵਾਲ, 22 ਅਕਤੂਬਰ (ਸੁਖਜਿੰਦਰ ਸਿੰਘ)-ਅੱਜ ਲਾਇਨਜ਼ ਕਲੱਬ ਫ਼ਤਿਹ ਵਲੋਂ ਭਗਵਾਨ ਸ਼੍ਰੀ ਰਾਮ ਜੀ ਜੀਵਨੀ ਦੇ ਆਧਾਰਿਤ ਕੱਢੀ ਜਾ ਰਹੀ ਰਾਮ ਵਿਆਹ ਸਬੰਧੀ ਝਾਕੀ ਮੌਕੇ ਲਾਇਨ ਕਲੱਬ ਬੇਗੋਵਾਲ ਫ਼ਤਿਹ ਵਲੋਂ ਪ੍ਰਧਾਨ ਸੁਖਵਿੰਦਰ ਸਿੰਘ ਬਿੱਲਾ ਦੀ ਅਗਵਾਈ ਹੇਠ ਭਦਾਸ ...
ਸੁਲਤਾਨਪੁਰ ਲੋਧੀ, 22 ਅਕਤੂਬਰ (ਹੈਪੀ, ਥਿੰਦ)-ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਾਂਗ ਆਧੁਨਿਕ ਸਹੂਲਤਾਂ ਦੇਣ ਲਈ ਵਚਨਬੱਧ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਉਪ-ਚੇਅਰਮੈਨ ਹਰਜਿੰਦਰ ਸਿੰਘ ਨੇ ਸਮਾਰਟ ਵਿਲੇਜ ਸਕੀਮ ...
ਫਗਵਾੜਾ, 22 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਫਗਵਾੜਾ ਵਿਧਾਨਸਭਾ ਹਲਕੇ ਦੇ ਪਿੰਡ ਸਾਹਨੀ ਵਿਖੇ ਪੰਜਾਬ ਸਰਕਾਰ ਦੀ 'ਸਮਾਰਟ ਵਿਲੇਜ' ਯੋਜਨਾ ਅਧੀਨ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ...
ਕਪੂਰਥਲਾ, 22 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਅੱਖਾਂ ਦੇ ਮਾਹਿਰ ਡਾ: ਸੰਦੀਪ ਧਵਨ ਵਲੋਂ ਸਿਹਤ ਵਿਭਾਗ ਵਿਚ ਸ਼ਾਨਦਾਰ ਸੇਵਾਵਾਂ ਨਿਭਾਈਆਂ ਗਈਆਂ ਹਨ | ਇਹ ਗੱਲ ਦੀਪਤੀ ਉੱਪਲ ਡਿਪਟੀ ਕਮਿਸ਼ਨਰ ਕਪੂਰਥਲਾ ਸੀਨੀਅਰ ਸਿਟੀਜ਼ਨ ਫੋਰਮ ਵਲੋਂ ਕਰਵਾਏ ਇਕ ਸੰਖੇਪ ਜਿਹੇ ਸਮਾਗਮ ...
ਕਪੂਰਥਲਾ, 22 ਅਕਤੂਬਰ (ਵਿ.ਪ੍ਰ.)-ਭਗਵਾਨ ਵਾਲਮੀਕ ਕ੍ਰਾਂਤੀ ਸੈਨਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਰਵਣ ਸੱਭਰਵਾਲ ਦੀ ਅਗਵਾਈ 'ਚ ਹੋਈ ਜਿਸ ਵਿਚ ਸੈਨਾ ਦੇ ਸੂਬਾਈ ਪ੍ਰਧਾਨ ਸਰਵਣ ਗਿੱਲ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ 'ਚ ਮਨਪ੍ਰੀਤ ਸਿੰਘ ਐਮਪੀ ਦੀਆਂ ਸ਼ਾਨਦਾਰ ...
ਸੁਲਤਾਨਪੁਰ ਲੋਧੀ, 22 ਅਕਤੂਬਰ (ਨਰੇਸ਼ ਹੈਪੀ, ਥਿੰਦ)-ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿਧਾਨ ਸਭਾ ਵਲੋਂ ਪਾਸ ਕੀਤੇ 3 ਬਿੱਲਾਂ ਨੂੰ ਕਿਸਾਨੀ ਤੇ ਮਜ਼ਦੂਰ ਦੇ ਹੱਕਾਂ ...
ਸੁਲਤਾਨਪੁਰ ਲੋਧੀ, 22ਅਕਤੂਬਰ (ਨਰੇਸ਼ ਹੈਪੀ, ਥਿੰਦ)-ਸਥਾਨਕ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੌਥੀ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਰਮਿਆਨ ਗਰੀਨ ਦੀਵਾਲੀ ਮਨਾਉਣ ਸਬੰਧੀ ਵਿਸ਼ੇ 'ਤੇ ਆਨਲਾਈਨ ਅੰਗਰੇਜ਼ੀ ਕਵਿਤਾ ਮੁਕਾਬਲਾ ...
ਫਗਵਾੜਾ, 22 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਮਹਾਰਾਜਾ ਰਣਜੀਤ ਸਿੰਘ ਵੈੱਲਫੇਅਰ ਐਾਡ ਐਜੂਕੇਸ਼ਨਲ ਸੁਸਾਇਟੀ ਫਗਵਾੜਾ ਵਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰੀ ਵੀ ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ...
ਫਿਲੌਰ, 22 ਅਕਤੂਬਰ (ਸਤਿੰਦਰ ਸ਼ਰਮਾ)- ਪੰਜਾਬ ਸਰਕਾਰ ਵਲੋਂ ਪੰਜਾਬ ਦੇ ਨਵੇਂ ਭਰਤੀ ਹੋਣ ਵਾਲੇ ਅਧਿਆਪਕਾਂ 'ਤੇ ਕੇਂਦਰੀ ਤਨਖਾਹ ਪੈਟਰਨ ਦਾ ਪੱਤਰ ਜਾਰੀ ਕਰਨ ਵਿਰੁੱਧ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਸੰਘਰਸ਼ ਦੀ ਪਹਿਲੀ ਕੜੀ ਦੇ ਤੌਰ 'ਤੇ 22 ਅਕਤੂਬਰ ਤੋਂ 28 ...
ਗੁਰਾਇਆ, 22 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)- ਵਿਧਾਨ ਸਭਾ ਦੇ 115 ਵਿਧਾਇਕਾਂ ਵਲੋਂ ਸਾਂਝੇ ਤੌਰ 'ਤੇ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਮਤੇ ਪਾਸ ਕਰਨਾ ਪੰਜਾਬ ਦੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਇਨਸਾਫ਼ ਦਿਵਾਉਣ ਦੀ ਲੜਾਈ ਦੀ ਸ਼ੁਰੂਆਤ ਹੈ, ਪਰ ਹਲਕਾ ...
ਮੱਲੀਆਂ ਕਲਾਂ, 22 ਅਕਤੂਬਰ (ਮਨਜਿੰਦਰ ਸਿੰਘ ਸੰਧੂ)- 2004 ਵਿਚ ਕਾਂਗਰਸ ਸਰਕਾਰ ਸਮੇਂ ਪੰਜਾਬ ਦੇ ਪਾਣੀਆਂ ਦੇ ਹੱਕਾਂ ਵਿਚ ਸਖ਼ਤ ਸਟੈਂਡ ਲੈਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਸਬੰਧੀ ਕਾਲੇ ਕਨੂਨਾਂ ...
ਨੂਰਮਹਿਲ, 22 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਦੀ ਪੁਲਿਸ ਨੇ ਪ੍ਰਵਾਸੀ ਭਾਰਤੀਆਂ ਦੀ ਜ਼ਮੀਨ ਧੋਖੇ ਨਾਲ ਵੇਚਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਦੋ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਥਾਣਾ ਮੁਖੀ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਦੋਸ਼ੀਆਂ ਦੀ ...
ਕਪੂਰਥਲਾ, 22 ਅਕਤੂਬਰ (ਵਿ.ਪ੍ਰ.)-ਪਾਸਟਰ ਐਸੋਸੀਏਸ਼ਨ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਸਲੀਮ ਮਸੀਹ ਤੇ ਕ੍ਰਿਸਚੀਅਨ ਮੂਵਮੈਂਟ ਦੇ ਪ੍ਰਧਾਨ ਡੈਨੀਅਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਤਰਨ ਤਾਰਨ 'ਚ ਪੁਲਿਸ ਵਲੋਂ ਪਾਸਟਰ ਸੋਖਾ ਮਸੀਹ ਦੀ ...
ਫਗਵਾੜਾ, 22 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਪੰਜਾਬ ਦੇ ਸਾਬਕਾ ਮੰਤਰੀ ਤੇ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵਲੋਂ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਬਣਾਏ ਗਏ ...
ਫਗਵਾੜਾ, 22 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)ਪੰਜਾਬ ਵਿਧਾਨ ਸਭਾ 'ਚ ਕਿਸਾਨੀ ਬਚਾਉਣ ਲਈ ਪਾਸ ਕੀਤੇ ਗਏ ਬਿੱਲਾਂ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਫਗਵਾੜਾ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਜਗਜੀਵਨ ...
ਕਪੂਰਥਲਾ, 22 ਅਕਤੂਬਰ (ਦੀਪਕ ਬਜਾਜ)-ਦੁਸਹਿਰੇ ਮੌਕੇ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਅੱਤਵਾਦ ਤੇ ਭਿ੍ਸ਼ਟਾਚਾਰ ਰੂਪੀ ਰਾਵਣ ਦਾ ਪੁਤਲਾ ਫੂਕਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਦੇ ਆਗੂ ਨਰੇਸ਼ ਪੰਡਿਤ ਨੇ ਦੱਸਿਆ ਕਿ ਸਮਾਜ ...
ਢਿਲਵਾਂ, 22 ਅਕਤੂਬਰ (ਗੋਬਿੰਦ ਸੁਖੀਜਾ)-ਮਾਤਾ ਵੈਸ਼ਨੋ ਦੇਵੀ ਮੰਦਿਰ ਕਮੇਟੀ ਮਾਂਗੇਵਾਲ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 23ਵਾਂ ਸਾਲਾਨਾ ਜਾਗਰਣ ਪਿੰਡ ਮਾਂਗੇਵਾਲ ਦੇ ਮਾਤਾ ਵੈਸ਼ਨੋ ਦੇਵੀ ਮੰਦਰ ਵਿਖੇ ਸ਼ਰਧਾਪੂਰਵਕ ਕਰਵਾਇਆ ...
ਨਡਾਲਾ, 22 ਅਕਤੂਬਰ (ਮਾਨ)-ਸੰਦਲੀ ਲੇਡੀਜ਼ ਕਲੱਬ ਨਡਾਲਾ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਸਿਲਾਈ ਦੀ ਸਿਖਲਾਈ ਦੇਣ ਲਈ ਸੰਦਲੀ ਕਲਾ ਕੇਂਦਰ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਜਿਸ ਦੀ ਆਰੰਭਤਾ 26 ਅਕਤੂਬਰ ਦਿਨ ਸੋਮਵਾਰ ਦੁਪਹਿਰ 2 ਵਜੇ ...
ਬੇਗੋਵਾਲ, 22 ਅਕਤੂਬਰ (ਸੁਖਜਿੰਦਰ ਸਿੰਘ)-ਅੱਜ ਰਣਜੀਤ ਸਿੰਘ ਰਾਣਾ ਇੰਚਾਰਜ ਹਲਕਾ ਭੁਲੱਥ ਦੀ ਅਗਵਾਈ ਹੇਠ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਪ੍ਰਧਾਨ ਯੂਥ ਕਾਂਗਰਸ ਹਲਕਾ ਭੁਲੱਥ ਵਲੋਂ ਯੂਥ ਕਾਂਗਰਸ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਗਗਨ ਬੇਗੋਵਾਲ ਨੂੰ ...
ਨਡਾਲਾ, 22 ਅਕਤੂਬਰ (ਮਾਨ)-ਦੇਸ਼ ਦੀ ਆਜ਼ਾਦੀ ਦੇ 73 ਸਾਲ ਬਾਅਦ ਨਡਾਲਾ ਤੋਂ ਨਿਹਾਲਗੜ੍ਹ ਨੂੰ ਜਾਂਦੇ ਕੱਚੇ ਰਸਤੇ ਵਿਚ ਡੇਰਿਆਂ 'ਤੇ ਰਹਿੰਦੇ ਕਿਸਾਨ ਪਰਿਵਾਰਾਂ ਦੀ ਆਖ਼ਰ ਸੁਣੀ ਗਈ | ਇਸ ਸਬੰਧੀ ਕਰੀਬ 20 ਸਾਲ ਪਹਿਲਾਂ 2001 ਵਿਚ ਉਸ ਵੇਲੇ ਦੇ ਵਿਧਾਇਕ ਬੀਬੀ ਜਗੀਰ ਕੌਰ ਵਲੋਂ ...
ਕਪੂਰਥਲਾ, 22 ਅਕਤੂਬਰ (ਦੀਪਕ ਬਜਾਜ)-ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਰਧਾਨ ਪਿਆਰਾ ਲਾਲ ਦੀ ਪ੍ਰਧਾਨਗੀ ਹੇਠ ਜਲੋਖਾਨਾ ਚੌਾਕ ਦਫ਼ਤਰ ਵਿਖੇ ਇਕ ਮੀਟਿੰਗ ਹੋਈ | ਜਿਸ ਵਿਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਦੇਸ਼ ਦੀ ਇਕੋ ਇਕ ਰਜਿਸਟਰਡ ...
ਕਪੂਰਥਲਾ, 22 ਅਕਤੂਬਰ (ਵਿ.ਪ੍ਰ.)-ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਪਟਾਕਿਆਂ ਦੇ ਆਰਜ਼ੀ ਲਾਇਸੈਂਸ ਲੈਣ ਦੇ ਚਾਹਵਾਨ ਵਿਅਕਤੀ 100 ਰੁਪਏ ਜਮ੍ਹਾਂ ਕਰਵਾ ਕੇ ਸੇਵਾ ਕੇਂਦਰ ਵਿਚ ਆਰਜ਼ੀ ਲਾਇਸੈਂਸ ਲੈਣ ਲਈ ਬਿਨੈ ਪੱਤਰ ਦੇ ਸਕਦੇ ਹਨ | ਦੀਪਤੀ ਉੱਪਲ ਡਿਪਟੀ ਕਮਿਸ਼ਨਰ ...
ਕਪੂਰਥਲਾ, 22 ਅਕਤੂਬਰ (ਵਿ.ਪ੍ਰ.)-ਅੰਤਰਰਾਸ਼ਟਰੀ ਕੰਪਨੀ ਮਾਇਕ੍ਰੋਸਾਫ਼ਟ ਵਲੋਂ ਪੰਜਾਬ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਮਨੋਰਥ ਨਾਲ ਆਰਟੀਫੀਸ਼ਲ ਇੰਟੈਲੀਜੈਂਸ ਵਿਚ ਮੁਫ਼ਤ ਕੋਰਸ ਕਰਵਾਏ ਜਾ ਰਹੇ ਹਨ | ਇਹ ਕੋਰਸ 3 ਦਿਨ ਦਾ ਹੋਵੇਗਾ ਤੇ 24 ਅਕਤੂਬਰ ਤੱਕ ...
ਢਿਲਵਾਂ, 22 ਅਕਤੂਬਰ (ਗੋਬਿੰਦ ਸੁਖੀਜਾ)-'ਕੈਪਟਨ ਨੇ ਕਿਸਾਨੀ ਦੇ ਹੱਕ 'ਚ ਮਤੇ ਪਾਸ ਕਰਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਭੁਲੱਥ ਦੇ ਇੰਚਾਰਜ ਰਣਜੀਤ ਸਿੰਘ ਰਾਣਾ ਨੇ ਪੱਤਰਕਾਰ ਨਾਲ ਕੀਤਾ | ਉਨ੍ਹਾਂ ਦੱਸਿਆ ਕਿ ...
ਫਗਵਾੜਾ, 22 ਅਕਤੂਬਰ (ਟੀ.ਡੀ. ਚਾਵਲਾ)-ਸੀਨੀਅਰ ਅਕਾਲੀ ਆਗੂ ਭਗਤ ਸਿੰਘ ਭੁੰਗਰਨੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਤੇ ਸਬੰਧਿਤ ਸਰਕਾਰ ਨੂੰ ਭਰੋਸੇ 'ਚ ਲਏ ਬਗੈਰ ਜੋ ਤਿੰਨ ਕਾਨੂੰਨ ਪਾਸ ਕੀਤੇ ਹਨ, ਇਹ ਲੋਕਾਂ ਨਾਲ ਧੋਖਾ ਵੀ ਹੈ ਤੇ ਸਰਕਾਰ ਦੇ ...
ਭੰਡਾਲ ਬੇਟ, 22 ਅਕਤੂਬਰ (ਜੋਗਿੰਦਰ ਸਿੰਘ ਜਾਤੀਕੇ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2003 ਵਿਚ ਦਰਿਆਈ ਪਾਣੀਆਂ ਦੇ ਮਸਲੇ ਨੂੰ ਸਦਾ ਲਈ ਮੁਕਾ ਕੇ ਪਾਣੀਆਂ ਦਾ ਰਾਖੇ ਸਾਬਿਤ ਹੋਏ ਸਨ ਤੇ ਹੁਣ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਆਪਣੀ ਸਰਕਾਰ ਦੀ ...
ਤਲਵੰਡੀ ਚੌਧਰੀਆਂ, 22 ਅਕਤੂਬਰ (ਪਰਸਨ ਲਾਲ ਭੋਲਾ)-ਪਿ੍ੰਸੀਪਲ ਰਜੇਸ਼ ਨਰਵਾਲ ਜਵਾਹਰ ਨਵੋਦਿਆ ਵਿਦਿਆਲਾ ਮਸੀਤਾਂ (ਕਪੂਰਥਲਾ) ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਾ ਮਸੀਤਾਂ ਵਿਖੇ ਛੇਵੀਂ ਜਮਾਤ 'ਚ ਦਾਖ਼ਲਾ ਲੈਣ ਲਈ ਜ਼ਿਲ੍ਹੇ ਭਰ ਦੇ ਸਮੂਹ ਬਲਾਕਾਂ ਦੇ ...
ਤਲਵੰਡੀ ਚੌਧਰੀਆਂ, 22 ਅਕਤੂਬਰ (ਪਰਸਨ ਲਾਲ ਭੋਲਾ)-ਡਿਪਟੀ ਕਮਿਸ਼ਨਰ ਕਪੂਰਥਲਾ ਕਮ ਚੋਣ ਅਫ਼ਸਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸਵੀਪ ਕੁਆਰਡੀਨੇਟਰ ਉਪਮੰਡਲ ਮਜਿਸਟਰੇਟ ਕਪੂਰਥਲਾ ਤੇ ਉਪਮੰਡਲ ਮਜਿਸਟਰੇਟ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਦੀ ਰਹਿਨੁਮਾਈ ਹੇਠ ...
ਸੁਲਤਾਨਪੁਰ ਲੋਧੀ, 22 ਅਕਤੂਬਰ (ਥਿੰਦ, ਹੈਪੀ)-ਜ਼ਿਲ੍ਹਾ ਸਵੀਪ ਕੋਆਰਡੀਨੇਟਰ ਉਪ ਮੰਡਲ ਮੈਜਿਸਟਰੇਟ ਕਪੂਰਥਲਾ ਤੇ ਉਪ ਮੰਡਲ ਮੈਜਿਸਟਰੇਟ ਸੁਲਤਾਨਪੁਰ ਲੋਧੀ ਡਾ: ਚਾਰੂਮਿਤਾ ਦੀ ਰਹਿਨੁਮਾਈ ਹੇਠ ਰਾਜੀਵ ਢਾਡਾ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਸੁਲਤਾਨਪੁਰ ਲੋਧੀ ...
ਸੁਲਤਾਨਪੁਰ ਲੋਧੀ, 22 ਅਕਤੂਬਰ (ਹੈਪੀ, ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਕਬੱਡੀ ਦਾ ਇਕ ਵਿਸ਼ਵ ਪੱਧਰੀ ਟੂਰਨਾਮੈਂਟ ਵੀ ਕਰਵਾਇਆ ਜਾਵੇਗਾ ਜਿਸ ਵਿਚ ਨਾਮੀ ਅੰਤਰਰਾਸ਼ਟਰੀ ਕਲੱਬਾਂ ਵਲੋਂ ਭਾਗ ਲਿਆ ਜਾਵੇਗਾ | ਇਸ ...
ਸੁਲਤਾਨਪੁਰ ਲੋਧੀ, 22 ਅਕਤੂਬਰ (ਪ.ਪ ਰਾਹੀਂ)-ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਨੋਟੀਫਾਈਡ ਮਾਰਕੀਟ ਕਮੇਟੀ ਏਰੀਆ ਤੋਂ ਬਾਹਰ ਲਿਆਂਦੇ 1 ਟਰੱਕ ਝੋਨੇ ਨੂੰ ਵੱਧ ਰੇਟ 'ਤੇ ਵੇਚ ਕੇ ਚੂਨਾ ਲਗਾਉਣ ਦੇ ਮਾਮਲੇ ਵਿਚ ਆੜ੍ਹਤੀ ਸਮੇਤ 3 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ | ਇਸ ...
ਢਿਲਵਾਂ, 22 ਅਕਤੂਬਰ (ਗੋਬਿੰਦ ਸੁਖੀਜਾ)-ਢਿਲਵਾਂ ਪੁਲਿਸ ਨੇ 2 ਨੌਜਵਾਨਾਂ ਨੂੰ ਨਸ਼ੀਲਾ ਪਦਾਰਥ ਪੀਂਦੇ ਕਾਬੂ ਕੀਤਾ ਹੈ | ਥਾਣਾ ਮੁਖੀ ਨੇ ਦੱਸਿਆ ਕਿ ਢਿਲਵਾਂ ਪੁਲਿਸ ਵਲੋਂ ਏ.ਐਸ.ਆਈ.ਬਲਬੀਰ ਸਿੰਘ ਸਾਥੀ ਕਰਮਚਾਰੀਆਂ ਸਮੇਤ ਗ਼ਸ਼ਤ ਦੇ ਸਬੰਧ 'ਚ ਅੱਡਾ ਮਿਆਣੀ ਬਾਕਰਪੁਰ ...
ਸੁਲਤਾਨਪੁਰ ਲੋਧੀ, 22 ਅਕਤੂਬਰ (ਹੈਪੀ, ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਕਬੱਡੀ ਦਾ ਇਕ ਵਿਸ਼ਵ ਪੱਧਰੀ ਟੂਰਨਾਮੈਂਟ ਵੀ ਕਰਵਾਇਆ ਜਾਵੇਗਾ ਜਿਸ ਵਿਚ ਨਾਮੀ ਅੰਤਰਰਾਸ਼ਟਰੀ ਕਲੱਬਾਂ ਵਲੋਂ ਭਾਗ ਲਿਆ ਜਾਵੇਗਾ | ਇਸ ...
ਲੋਹੀਆਂ ਖਾਸ, 22 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਝੋਨੇ ਦੀ ਪਰਾਲੀ ਨਾ ਸਾੜਨ ਦੇ ਬਦਲੇ ਖੇਤ ਵਹਾਈ ਲਈ ਹੁੰਦੇ ਵੱਧ ਖਰਚੇ ਦੇ ਬਦਲ ਵਜੋਂ ਕੇਂਦਰ ਸਰਕਾਰ ਤੇ ਪੰਜਾਬ ਦੀਆਂ ਸਰਕਾਰਾਂ ਪਾਸੋਂ ਮੁਆਵਜ਼ੇ ਦੀ ਲੰਬੇ ਸਮੇਂ ਤੋਂ ਮੰਗ ਕਰ ਰਹੀਆਂ ਕਿਸਾਨ ਜਥੇਬੰਦੀਆਂ ...
ਮਲਸੀਆਂ, 22 ਅਕਤੂਬਰ (ਸੁਖਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਵਿਧਾਨ ਸਭਾ 'ਚ ਪਾਸ ਕੀਤੇ ਬਿੱਲ 'ਪੰਜਾਬ ਟਿਸ਼ੂ ਕਲਚਰ ਬੇਸਡ ਐਕਟ-2020' ਨਾਲ ਆਲੂ ਉਤਪਾਦਕ ਜ਼ਿੰਮੀਦਾਰਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ, ਜਿਸ ਨਾਲ ਜ਼ਿੰਮੀਦਾਰਾਂ ਦੀ ਆਮਦਨ ਵਧੇਗੀ ਤੇ ਖੱਜਲ-ਖੁਆਰੀ ...
ਗੁਰਾਇਆ, 22 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)- ਚੋਰਾਂ ਨੇ ਬੜਾਪਿੰਡ ਅੱਟੀ ਸੰਪਰਕ ਸੜਕ 'ਤੇ ਸਥਿਤ ਮੱਖਣ ਸਿੰਘ ਪੁੱਤਰ ਰਤਨ ਸਿੰਘ ਤੇ ਬਲਜਿੰਦਰ ਸਿੰਘ ਪੁੱਤਰ ਰਤਨ ਸਿੰਘ ਦੇ ਡੇਰੇ 'ਚੋਂ ਬੀਤੀ ਰਾਤ 6 ਮੱਝਾਂ ਤੇ 3 ਕਟੜੂ ਚੋਰੀ ਕਰ ਲਏ, ਜਦਕਿ 2 ਪਸ਼ੂ ਛੱਪੜ 'ਚ ਡਿਗ ਗਏ, ...
ਸ਼ਾਹਕੋਟ, 22 ਅਕਤੂਬਰ (ਸੁਖਦੀਪ ਸਿੰਘ)- ਸੰਤ ਬਾਬਾ ਗੁਰਬਖਸ਼ ਸਿੰਘ ਹਰਖੋਵਾਲ ਵਾਲਿਆਂ ਦੀ 18ਵੀਂ ਬਰਸੀ ਪਿੰਡ ਢੰਡੋਵਾਲ (ਸ਼ਾਹਕੋਟ) ਵਿਖੇ ਮਨਾਈ ਗਈ, ਜਿਸ ਦੌਰਾਨ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਦੇ ਹੈੱਡ ਗ੍ਰੰਥੀ ਭਾਈ ...
ਨੂਰਮਹਿਲ, 22 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਵਿਚ ਸਥਿਤ ਹਲਵਾਈ ਦੀਆਂ ਦੁਕਾਨਾਂ 'ਤੇ ਹਲਵਾਈਆਂ ਵਲੋਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਤਾਂ ਕੀਤਾ ਹੀ ਜਾ ਰਿਹਾ ਹੈ, ਨਾਲ-ਨਾਲ ਲੋਕਾਂ ਨੂੰ ਵੱਡੀ ਪੱਧਰ 'ਤੇ ਚੂਨਾ ਵੀ ਲਾਇਆ ਜਾ ਰਿਹਾ ਹੈ | ਇਕ ਤਾਂ ਇਨ੍ਹਾਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX