ਤਾਜਾ ਖ਼ਬਰਾਂ


ਉਮੀਦ ਹੈ ਕਿ ਅੱਜ ਦੀ ਬੈਠਕ 'ਚ ਕਿਸਾਨ ਸਕਾਰਾਤਕਮ ਸੋਚਣਗੇ ਅਤੇ ਅੰਦੋਲਨ ਦਾ ਰਾਹ ਛੱਡਣਗੇ- ਤੋਮਰ
. . .  29 minutes ago
ਨਵੀਂ ਦਿੱਲੀ, 5 ਦਸੰਬਰ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਹਨ। ਇਸੇ ਵਿਚਾਲੇ ਅੱਜ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਇਕ ਵਾਰ ਫਿਰ ਗੱਲਬਾਤ...
ਕੜਾਕੇ ਦੀ ਠੰਢ 'ਚ ਅੱਜ ਵੀ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ ਕਿਸਾਨ
. . .  about 1 hour ago
ਨਵੀਂ ਦਿੱਲੀ, 5 ਦਸੰਬਰ- ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਅੱਜ 10ਵੇਂ ਦਿਨ ਵੀ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਲਗਾਤਾਰ ਕੜਾਕੇ ਦੀ ਠੰਢ...
ਕਿਸਾਨਾਂ ਦੇ ਹੱਕ 'ਚ ਆਪਣੇ ਸਨਮਾਨ ਵਾਪਸ ਕਰਨ ਲਈ ਥੋੜ੍ਹੀ ਦੇਰ ਤੱਕ ਦਿੱਲੀ ਰਵਾਨਾ ਹੋਣਗੇ ਪੰਜਾਬ ਦੇ ਖਿਡਾਰੀ
. . .  about 1 hour ago
ਜਲੰਧਰ, 5 ਦਸੰਬਰ- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਕੇਂਦਰ ਸਰਕਾਰ 'ਤੇ ਹੋਰ ਦਬਾਅ ਬਣਾਉਣ ਲਈ ਦੇਸ਼ ਲਈ ਖੇਡਣ ਵਾਲੇ ਪੰਜਾਬ ਦੇ ਵੱਡੇ ਖਿਡਾਰੀਆਂ ਅੱਜ ਆਪਣਾ ਸਨਮਾਨ ਵਾਪਸ ਕਰਨ...
ਕੇਂਦਰ ਨਾਲ ਅੱਜ ਹੋਣ ਵਾਲੀ ਬੈਠਕ 'ਚ ਕਿਸਾਨਾਂ ਨੇ ਕੋਈ ਹੱਲ ਨਿਕਲਣ ਦੀ ਪ੍ਰਗਟਾਈ ਉਮੀਦ
. . .  about 2 hours ago
ਨਵੀਂ ਦਿੱਲੀ, 5 ਦਸੰਬਰ- ਅੱਜ ਕੇਂਦਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਪੰਜਵੇਂ ਦੌਰ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਬਾਰੇ ਗੱਲਬਾਤ ਕਰਦਿਆਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ...
ਅੱਜ ਹੋਵੇਗੀ ਕੇਂਦਰ ਅਤੇ ਕਿਸਾਨਾਂ ਵਿਚਾਲੇ ਪੰਜਵੇਂ ਦੌਰ ਦੀ ਬੈਠਕ
. . .  about 2 hours ago
ਨਵੀਂ ਦਿੱਲੀ, 5 ਦਸੰਬਰ- ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਕਰੀਬ ਹਫ਼ਤੇ ਭਰ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਇਸੇ ਵਿਚਾਲੇ...
ਅੱਜ ਦਾ ਵਿਚਾਰ
. . .  about 2 hours ago
ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਉੱਤਮ ਕੁਮਾਰ ਰੈਡੀ ਨੇ ਤੇਲੰਗਾਨਾ ‘ਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਦਿੱਤਾ ਅਸਤੀਫਾ
. . .  1 day ago
ਪਿੰਡ ਉਦੋਕੇ ਵਿਚ ਨਸ਼ੇੜੀ ਵਲੋਂ ਖੇਤਾਂ ਵਿੱਚ ਕੰਮ ਕਰਦੇ ਮਜ਼ਦੂਰ ਦੀ ਬੇਰਹਿਮੀ ਨਾਲ ਕਤਲ , ਦੋਸ਼ੀ ਕਾਬੂ
. . .  1 day ago
ਮੱਤੇਵਾਲ ,04 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ) - ਥਾਣਾ ਮੱਤੇਵਾਲ ਅਧੀਨ ਪੈਂਦੇ ਨਜ਼ਦੀਕੀ ਪਿੰਡ ਉਦੋਕੇ ਕਲਾਂ ਵਿਚ ਇਕ ਵਿਅਕਤੀ ਵੱਲੋਂ ਖੇਤਾਂ ਵਿਚ ਕੰਮ ਕਰ ਰਹੇ ਇਕ ਮਜ਼ਦੂਰ ਦੀ ਬੇਰਹਿਮੀ ਨਾਲ ...
ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਦੋਗਲੇ ਚਿਹਰੇ ਵਾਲਾ ਅਤੇ ਝੂਠਾ- ਸੁਖਬੀਰ
. . .  1 day ago
ਚੰਡੀਗੜ੍ਹ , 4 ਦਸੰਬਰ - ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਦੋਗਲੇ ਚਿਹਰੇ ਵਾਲਾ ਅਤੇ ਝੂਠਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਜੀ ਬਾਦਲ ਨੇ ਕਿਹਾ ਕਿ "ਕੈਪਟਨ ਖੁਦ ਨੂੰ ਅਤੇ ਆਪਣੇ ...
ਅਸੀਂ ਭਾਰਤ ਵਿਚ ਲਗਾਤਾਰ ਜਾਣਕਾਰੀ ਅਤੇ ਆਈ ਟੀ ‘ਤੇ ਜ਼ੋਰ ਦੇ ਰਹੇ ਹਾਂ -ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਸ਼ਵਵਿਆਪੀ ਆਰਥਿਕਤਾ ਵਿਚ ਤੁਹਾਡਾ ਯੋਗਦਾਨ ਬਹੁਤ ਮਹੱਤਵਪੂਰਨ ਹੈ-ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਦਿਆਰਥੀ ਦੇਸ਼ ਦਾ ਭਵਿੱਖ , ਸਾਨੂੰ ਇਨ੍ਹਾਂ 'ਤੇ ਮਾਣ -ਪ੍ਰਧਾਨ ਮੰਤਰੀ ਮੋਦੀ
. . .  1 day ago
ਤੁਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹੋ- ਪ੍ਰਧਾਨ ਮੰਤਰੀ ਮੋਦੀ
. . .  1 day ago
ਪੈਨਆਈਆਈਟੀ ਗਲੋਬਲ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਮੁੱਖ ਭਾਸ਼ਣ
. . .  1 day ago
ਤੇਲੰਗਾਨਾ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਭਰੋਸਾ ਜਤਾਇਆ-ਅਮਿਤ ਸ਼ਾਹ
. . .  1 day ago
ਸੇਵਾਮੁਕਤ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਵਲੋਂ ਵੀ ਰਾਸ਼ਟਰਪਤੀ ਪੁਲਿਸ ਮੈਡਲ ਵਾਪਸ ਕਰਨ ਦਾ ਐਲਾਨ
. . .  1 day ago
ਬੁਢਲਾਡਾ ,4 ਦਸੰਬਰ (ਸਵਰਨ ਸਿੰਘ ਰਾਹੀ) - ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਚ ਜਾਰੀ ਕਿਸਾਨ ਅੰਦੋਲਨ ਦੇ ਹੱਕ ਚ ਪੰਜਾਬ ਹੋਮਗਾਰਡ ਚੋਂ ਹਾਲ ਹੀ ਸੇਵਾਮੁਕਤ ਹੋਏ ਕਮਾਂਡੈਂਟ ਰਾਏ ਸਿੰਘ ਧਾਲੀਵਾਲ ...
ਹਰਦੀਪ ਸਿੰਘ ਭੁੱਲਰ ਵੱਲੋਂ ਕਿਸਾਨ ਮਾਰੂ ਬਿੱਲਾਂ ਦੇ ਰੋਸ ਵਜੋਂ ਅਰਜਨ ਐਵਾਰਡ ਵਾਪਸ ਕਰਨ ਦਾ ਫ਼ੈਸਲਾ
. . .  1 day ago
ਛੇਹਰਟਾ,4 ਦਸੰਬਰ(ਵਡਾਲੀ) -ਅਰਜਨ ਐਵਾਰਡੀ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਰਿਟਾਇਰ ਇੰਸਪੈਕਟਰ ਹਰਦੀਪ ਸਿੰਘ ਭੁੱਲਰ ਨੇ ਆਪਣੇ ਗ੍ਰਹਿ ਸੰਧੂ ਕਲੋਨੀ ਛੇਹਰਟਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ...
ਔਰਤ ਨੇ ਐੱਸ.ਐੱਸ.ਪੀ. ਦਫ਼ਤਰ 'ਚ ਜ਼ਹਿਰ ਖਾਧਾ - ਹਾਲਤ ਗੰਭੀਰ
. . .  1 day ago
ਬਟਾਲਾ, 4 ਦਸੰਬਰ (ਸਚਲੀਨ ਸਿੰਘ ਭਾਟੀਆ)-ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਪਿੰਡ ਮਾੜੀ ਪੰਨਵਾਂ ਦੀ ਰਹਿਣ ਵਾਲੀ ਇਕ ਔਰਤ ਨੇ ਇਨਸਾਫ਼ ਨਾ ਮਿਲਣ 'ਤੇ ਅੱਜ ਐੱਸ.ਐੱਸ.ਪੀ. ਬਟਾਲਾ ਦੇ ਦਫ਼ਤਰ ਅੰਦਰ ਦੇਰ ਸ਼ਾਮ ਜ਼ਹਿਰ ਖਾ ...
ਚੰਡੀਗੜ੍ਹ : ਕੁਝ ਰਾਜਨੀਤਿਕ ਪਾਰਟੀਆਂ ਅੰਦੋਲਨ ਦੇ ਵਿਚਕਾਰ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ - ਕੈਪਟਨ
. . .  1 day ago
ਚੰਡੀਗੜ੍ਹ : ਕਾਂਗਰਸ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ : ਮੈਨੂੰ ਖੁਸ਼ੀ ਹੈ ਕਿ ਸਾਰਾ ਪੰਜਾਬ ਆਪਣੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਵਿਚ ਦ੍ਰਿੜਤਾ ਨਾਲ ਖੜਾ ਹੈ - ਕੈਪਟਨ
. . .  1 day ago
ਚੰਡੀਗੜ੍ਹ : ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਨ ਕਿਹੜੀ ਜੰਗ ਲਈ ਦਿੱਤਾ ਕੀਤੀ - ਕੈਪਟਨ
. . .  1 day ago
ਚੰਡੀਗੜ੍ਹ : ਅਮਿਤ ਸ਼ਾਹ ਨਾਲ ਮੀਟਿੰਗ ਦੌਰਾਨ ਮੈਂ ਨੈਸ਼ਨਲ ਸੁਰੱਖਿਆ ਦੀ ਗੱਲ ਕੀਤੀ - ਕੈਪਟਨ
. . .  1 day ago
ਚੰਡੀਗੜ੍ਹ : ਕੇਜਰੀਵਾਲ ਨੇ ਤਿੰਨ ਖੇਤੀ ਬਿੱਲਾਂ ਨੂੰ ਮਨਜ਼ੂਰੀ ਕਿਉਂ ਦਿੱਤੀ? - ਕੈਪਟਨ
. . .  1 day ago
ਚੰਡੀਗੜ੍ਹ : ਹਰਸਿਮਰਤ ਬਾਦਲ ਨੇ ਕੈਬਨਿਟ ਵਿੱਚ ਬੈਠ ਕੇ ਆਰਡੀਨੈਂਸ ਪਾਸ ਕੀਤਾ -ਕੈਪਟਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਕੱਤਕ ਸੰਮਤ 552
ਿਵਚਾਰ ਪ੍ਰਵਾਹ: ਲਾਲਚ ਦਾ ਪਿਆਲਾ ਪੀ ਕੇ ਮਨੁੱਖ ਅੱਤਿਆਚਾਰੀ ਤੇ ਪਾਗਲ ਹੋ ਜਾਂਦਾ ਹੈ। -ਸ਼ੇਖ ਸ਼ਾਅਦੀ

ਜਗਰਾਓਂ

ਮਹਾਂਮਾਰੀ ਕਾਰਨ ਦੁਸਹਿਰੇ ਦੀਆਂ ਰੌਣਕਾਂ ਰਹੀਆਂ ਫ਼ਿੱਕੀਆਂ, ਖੇਤੀ ਬਿੱਲਾਂ ਦੇ ਰੋਸ 'ਚ ਵੱਖ-ਵੱਖ ਥਾਈਾ ਪ੍ਰਧਾਨ ਮੰਤਰੀ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫ਼ੂਕੇ

ਹੰਬੜਾਂ, 25 ਅਕਤੂਬਰ (ਜਗਦੀਸ਼ ਸਿੰਘ ਗਿੱਲ)- ਕੇਂਦਰ ਸਰਕਾਰ ਵਲੋਂ ਲਿਆਂਦੇ ਕਿਸਾਨ ਮਾਰੂ ਬਿੱਲਾਂ ਨੂੰ ਖ਼ਤਮ ਕਰਵਾਉਣ ਲਈ ਚਲ ਰਹੇ ਕਿਸਾਨ ਸੰਘਰਸ਼ ਕਾਰਨ ਕਸਬਾ ਹੰਬੜਾਂ ਅਤੇ ਆਸ-ਪਾਸ ਦੇ ਇਲਾਕੇ ਵਿਚ ਦੁਸਹਿਰੇ ਦੀਆਂ ਰੌਣਕਾਂ ਫ਼ਿਕੀਆਂ ਰਹੀਆਂ | ਪਿੰਡ ਮਲਕਪੁਰ ਬੇਟ ਵਿਚ ਦੁਸਹਿਰੇ ਦਾ ਤਿਉਹਾਰ ਇਸ ਵਾਰ ਨਗਰ ਨਿਵਾਸੀਆਂ ਨੇ ਕਿਸਾਨ ਮਾਰੂ ਬਿੱਲਾਂ ਦੇ ਰੋਸ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦਾ ਪੁਤਲਾ ਸਾੜਿਆ ਗਿਆ | ਮੋਦੀ ਦੇ ਪੁਤਲੇ ਨੂੰ ਅਗਨੀ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਮਲਕਪੁਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਕਰਮਜੀਤ ਸਿੰਘ ਮਲਕਪੁਰ ਨੇ ਦਿੱਤੀ | ਇਸ ਮੌਕੇ ਪ੍ਰਧਾਨ ਸੁਖਪਾਲ ਸਿੰਘ ਸੇਖੋਂ, ਸਾਬਕਾ ਪੰਚ ਬੰਤਾ ਸਿੰਘ, ਅਮਰੀਕ ਸਿੰਘ ਪੰਚ, ਲਖਵੀਰ ਸਿੰਘ ਪੰਚ, ਬੂਟਾ ਸਿੰਘ ਸੇਖੋਂ, ਸੁਖਵਿੰਦਰ ਸਿੰਘ ਸੇਖੋਂ, ਕੁਲਵੰਤ ਸਿੰਘ, ਬਬਲਦੀਪ ਸਿੰਘ ਮੱਲ੍ਹੀ, ਮਨਪ੍ਰੀਤ ਸਿੰਘ ਸੇਖੋਂ, ਗੁਰਿੰਦਰ ਸਿੰਘ ਗਰੇਵਾਲ, ਅਮਿ੍ਤਪਾਲ ਸਿੰਘ ਬਾਬਾ, ਪੰਚ ਅਮਰੀਕ ਸਿੰਘ, ਇੰਦਰਾਜ ਸਿੰਘ ਸੇਖੋਂ, ਪੰਚ ਹਰਚੰਦ ਸਿੰਘ, ਪੰਚ ਸਵਰਨ ਸਿੰਘ ਆਦਿ ਮੌਜੂਦ ਸਨ |
ਧਰਨੇ ਦੇ ਚੱਲਦਿਆਂ ਮੋਦੀ ਦੇ ਪੁਤਲੇ ਫੂਕੇ
ਜਗਰਾਉਂ, (ਹਰਵਿੰਦਰ ਸਿੰਘ ਖ਼ਾਲਸਾ)- ਰੇਲਵੇ ਸਟੇਸ਼ਨ 'ਤੇ ਪਿਛਲੀ 1 ਅਕਤੂਬਰ ਤੋਂ ਚੱਲ ਰਿਹਾ ਅਣਮਿੱਥੇ ਸਮੇਂ ਦਾ ਚੱਲ ਰਿਹਾ ਧਰਨਾ 25ਵੇਂ ਦਿਨ 'ਚ ਦਾਖ਼ਲ ਹੋ ਗਿਆ | ਧਰਨੇ 'ਚ ਇਕੱਤਰ ਹੋਏ ਸੈਂਕੜੇ ਧਰਨਾਕਾਰੀਆਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਮੁੱਖ ਚੌਕ 'ਚ ਮੋਦੀ, ਅੰਬਾਨੀ-ਅੰਡਾਨੀ ਤੇ ਕਾਰਪੋਰੇਟ ਸੈਕਟਰ ਦੇ ਪੁਤਲੇ ਫੂਕ ਕੇ ਆਪਣੇ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ | ਇਸ ਸਮੇਂ ਧਰਨੇ ਨੂੰ ਹਰਦੀਪ ਸਿੰਘ, ਮਹਿੰਦਰ ਸਿੰਘ ਕਮਾਲਪੁਰਾ, ਬਲਵਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ, ਅਮਨਦੀਪ ਕੌਰ, ਸੁਰਜੀਤ ਦਾਉਧਰ, ਵੇਦ ਪ੍ਰਕਾਸ਼ ਰਾਵਲ, ਜਗਦੀਸ਼ ਸਿੰਘ, ਰਣਧੀਰ ਸਿੰਘ ਬਸੀਆਂ ਆਦਿ ਆਗੂਆਂ ਨੇ ਸੰਬੋਧਨ ਕੀਤਾ ਤੇ ਕਿਹਾ ਕਿ 27 ਅਕਤੂਬਰ ਨੂੰ ਦੇਸ਼ ਦੀ 260 ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਦੇਸ਼ ਪੱਧਰੇ ਕਿਸਾਨ ਸੰਘਰਸ਼ ਦੀ ਨਵੀਂ ਰੂਪ ਰੇਖਾ ਉਲੀਕੀ ਜਾਵੇਗੀ | ਆਗੂ ਕੰਵਲਜੀਤ ਖੰਨਾ ਨੇ ਦੱਸਿਆ ਕਿ ਬੀਤੇ ਇਕ ਹਫ਼ਤੇ ਤੋਂ ਲੰਗਰ ਦੀ ਸੇਵਾ ਸਥਾਨਕ ਮਾਤਾ ਗੁਜਰੀ ਟਰੱਸਟ ਵਲੋਂ ਸ: ਗੁਰਤਾਜ ਸਿੰਘ ਦੀ ਅਗਵਾਈ 'ਚ ਨਿਭਾਈ ਜਾ ਰਹੀ ਹੈ | ਇਹ ਲੰਗਰ ਰੇਲਵੇ ਧਰਨਾ, ਅਲੀਗੜ੍ਹ ਰਿਲਾਇੰਸ ਪੰਪ ਤੇ ਚੌਾਕੀਮਾਨ ਟੋਲ ਪਲਾਜ਼ੇ 'ਤੇ ਲੰਗਰ ਪਹੁੰਚਾਇਆ ਜਾ ਰਿਹਾ ਹੈ | ਅੱਜ ਇਸੇ ਲੜੀ 'ਚ ਚੌਕੀਮਾਨ ਟੋਲ ਪਲਾਜ਼ਾ ਤੇ ਅਲੀਗੜ੍ਹ ਰਿਲਾਇੰਸ ਪੰਪ 'ਤੇ ਧਰਨਾ ਜਾਰੀ ਰਿਹਾ |
ਦੁਸਹਿਰੇ ਦਾ ਵੱਖਰਾ ਅੰਦਾਜ਼, ਗਹੌਰ ਰਿਲਾਇੰਸ ਪੰਪ 'ਤੇ ਕਿਸਾਨ ਯੂਨੀਅਨ ਉਗਰਾਹਾਂ ਨੇ ਮੋਦੀ ਤੇ ਅੰਬਾਨੀ ਦਾ ਪੁਤਲਾ ਫੂਕਿਆ
ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)- ਵਿਵਾਦਿਤ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨਕਾਰੀ ਕਿਸਾਨਾਂ ਦੀ ਅਗਵਾਈ ਕਰ ਰਹੇ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਯੂਥ ਆਗੂ ਗੁਰਪ੍ਰੀਤ ਸਿੰਘ ਸੇਖੋਂ ਨੂਰਪੁਰਾ ਦੀ ਅਗਵਾਈ ਹੇਠ ਦੁਸਹਿਰੇ ਦੇ ਪਵਿੱਤਰ ਦਿਨ ਕਿਸਾਨ, ਮਜ਼ਦੂਰਾਂ ਵਲੋਂ ਗਹੌਰ ਰਿਲਾਇੰਸ ਦੇ ਪੈਟਰੋਲ ਪੰਪ 'ਤੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ | ਕਿਸਾਨ, ਮਜ਼ਦੂਰਾਂ ਦੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਯੂਥ ਆਗੂ ਨੂਰਪੁਰਾ ਨੇ ਕਿਹਾ ਕਿ 3 ਵਿਵਾਦਿਤ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਿਚ ਵੱਡਾ ਰੋਸ ਹੈ | ਦੇਸ਼ ਦੀ ਆਰਥਿਕਤਾ ਦੀ ਰੀੜ ਵਾਲੀ ਹੱਡੀ ਕਿਸਾਨੀ ਹੈ, ਜੇ ਸੂਬੇ ਵਿਚ ਕਿਸਾਨੀ ਖ਼ਤਮ ਹੋ ਗਈ ਤਾਂ ਪੰਜਾਬ ਦਾ ਵੱਕਾਰ ਵੀ ਖ਼ਤਮ ਹੋ ਜਾਵੇਗਾ | ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਵਲੋਂ ਹਰੀ ਕ੍ਰਾਂਤੀ ਦੇ ਫਾਇਦਿਆ ਨੂੰ ਖ਼ਤਮ ਕਰਨ ਲਈ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਵਿਰੁੱਧ ਸਾਜਿਸ਼ ਰਚੀ ਗਈ ਹੈ | ਗਹੌਰ ਪੈਟਰੋਲ ਪੰਪ 'ਤੇ ਨਰਿੰਦਰ ਮੋਦੀ, ਮੁਕੇਸ਼ ਅੰਬਾਨੀ, ਗੌਤਮ ਅੰਡਾਨੀ ਦੇ ਪੁਤਲੇ ਜਲਾਏ ਜਾਣ ਸਮੇਂ ਮਾਸਟਰ ਹਰਦੇਵ ਸਿੰਘ ਮੁੱਲਾਂਪੁਰ, ਤੀਰਥ ਸਿੰਘ ਸਰਾਂ ਤਲਵੰਡੀ ਖੁਰਦ ਨੇ ਕਿਹਾ ਕਿ ਕਿਸਾਨਾਂ ਨਾਲ ਬੇਇਨਸਾਫ਼ੀ ਲਈ ਇਕ ਦਿਨ ਕੇਂਦਰ ਨੂੰ ਝੁਕਣਾ ਪਵੇਗਾ | ਦੁਸਹਿਰਾ ਦੇ ਦਿਨ ਕਿਸਾਨ, ਮਜ਼ਦੂਰਾਂ ਵਲੋਂ ਗਹੌਰ ਰਿਲਾਇੰਸ ਦੇ ਪੈਟਰੋਲ ਪੰਪ 'ਤੇ ਰੋਸ ਵਜੋਂ ਪੁਤਲੇ ਫੂਕੇ ਜਾਣ ਸਮੇਂ ਦੇਵ ਸਰਾਭਾ, ਹਰਮਹਿੰਦਰ ਸਿੰਘ ਦਾਖਾ, ਗੁਰਚਰਨ ਸਿੰਘ ਦਾਖਾ, ਕੁਲਵੰਤ ਸਿੰਘ ਦਾਖਾ, ਕੇਵਲ ਸਿੰਘ ਥਰੀਕੇ ਕਲੋਨੀ, ਕਸਤੂਰੀ ਲਾਲ ਝਾਂਡੇ, ਸੁਖਪ੍ਰੀਤ ਸਿੰਘ ਮਾਜਰੀ, ਕੁਲਵਿੰਦਰ ਸਿੰਘ, ਜੀਤ ਸਿੰਘ, ਜੋਰਾ ਸਿੰਘ, ਅਮਨਦੀਪ ਸਿੰਘ ਮਾਜਰੀ, ਸ਼ਰਨਜੀਤ ਸਿੰਘ ਖੰਜਰਵਾਲ, ਗੁਰਪ੍ਰੀਤ ਸਿੰਘ ਰੁੜਕਾ ਤੇ ਸੈਂਕੜੇ ਹੋਰ ਲੋਕਾਂ ਨੇ ਗਹੌਰ ਪੰਪ 'ਤੇ ਮੋਦੀ ਦਾ ਪੁਤਲਾ ਫੂਕ ਕੇ ਦੁਸਹਿਰਾ ਮਨਾਇਆ |
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਮੋਦੀ ਦਾ ਪੁਤਲਾ ਫੂਕਿਆ
ਗੁਰੂਸਰ ਸੁਧਾਰ, (ਜਸਵਿੰਦਰ ਸਿੰਘ ਗਰੇਵਾਲ)- ਇਸ ਵਾਰ ਦੁਸਹਿਰੇ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਕਾਲਾ ਦੁਸਹਿਰਾ ਮਨਾਉਣ ਦੇ ਦਿੱਤੇ ਸੱਦੇ ਨੂੰ ਸਫ਼ਲ ਬਣਾਉਦਿਆਂ ਅੱਜ ਦੀ ਭਾਰਤੀ ਕਿਸਾਨ ਯੂਨੀਆਨ ਰਾਜੇਵਾਲ ਦੀ ਇਕਾਈ ਪਿੰਡ ਬੋਪਾਰਾਏ ਕਲਾਂ ਵਲੋਂ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਵਣ ਰੂਪੀ ਪੁਤਲਾ ਫੂਕ ਕੇ ਖੇਤੀ ਬਿੱਲਾਂ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕੀਤਾ ਗਿਆ | ਭਾਰਤੀ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਸਿਕੰਦਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਚਿਰ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਨ੍ਹਾਂ ਚਿਰ ਜਥੇਬੰਦੀ ਸੰਘਰਸ਼ ਜਾਰੀ ਰੱਖੇਗੀ, ਕੇਂਦਰ ਸਰਕਾਰ ਵਲੋਂ ਕਾਲੇ ਕਾਨੂੰਨਾਂ ਦੀ ਆੜ੍ਹ ਵਿਚ ਸਿੱਖੀ ਦੀ ਹੋਂਦ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ | ਇਸ ਮੌਕੇ ਬਲਾਕ ਪ੍ਰਧਾਨ ਤਰਲੋਚਨ ਸਿੰਘ ਬਰਮੀ, ਸਿਕੰਦਰ ਸਿੰਘ ਕੁਲਾਰ, ਮੋਹਣ ਸਿੰਘ, ਬਲਦੇਵ ਸਿੰਘ ਮੀਤ ਪ੍ਰਧਾਨ, ਸਹਿਕਾਰੀ ਸਭਾ ਦੇ ਪ੍ਰਧਾਨ ਪਿਆਰਾ ਸਿੰਘ ਦਿਓਲ, ਗੁਰਮੇਲ ਸਿੰਘ ਦਿਓਲ, ਗੁਰਮੇਲ ਸਿੰਘ ਗੇਲੀ, ਜਸਵਿੰਦਰ ਸਿੰਘ, ਪ੍ਰੇਮ ਸਿੰਘ, ਭਵਨੀਤ ਸਿੰਘ, ਰਛਪਾਲ ਸਿੰਘ ਰਾਣਾ, ਤਰਲੋਚਨ ਸਿੰਘ ਆਦਿ ਹਾਜ਼ਰ ਸਨ |
ਰਸੂਲਪੁਰ ਵਿਖੇ ਕਿਸਾਨਾਂ ਨੇ ਮੋਦੀ ਦਾ ਪੁਤਲਾ ਫੂਕਿਆ
ਹਠੂਰ, (ਜਸਵਿੰਦਰ ਸਿੰਘ ਛਿੰਦਾ)- ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਜਲਾ ਕੇ ਰੋਹ ਦਾ ਪ੍ਰਗਟਾਵਾ ਕੀਤਾ | ਆਗੂਆਂ ਨੇ ਕਿਹਾ ਕੇ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਦੀ ਸਰਕਾਰ ਜਦੋਂ ਤੋਂ ਹੋਂਦ ਵਿਚ ਆਈ ਹੈ, ਉਦੋਂ ਤੋਂ ਹੀ ਦੇਸ਼ ਨੂੰ ਕੰਗਾਲੀ ਦੇ ਰਾਹ ਤੋਰਨ ਤੇ ਮਨਆਈਆਂ ਕਰਕੇ ਹਰ ਵਰਗ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ | ਆਗੂਆਂ ਨੇ 27 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਮੌਕੇ ਫਤਿਹਗੜ੍ਹ ਸਾਹਿਬ ਜਾਣ ਲਈ ਲੋਕਾਂ ਨੂੰ ਸੱਦਾ ਵੀ ਦਿੱਤਾ | ਇਸ ਮੌਕੇ ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਸੀਬਾ, ਗੁਰਚਰਨ ਸਿੰਘ, ਹਰਦੇਵ ਸਿੰਘ ਮੋਰ, ਅਵਤਾਰ ਸਿੰਘ ਰਸੂਲਪੁਰ, ਹਰਪ੍ਰੀਤ ਸਿੰਘ, ਕਰਮ ਸਿੰਘ, ਅਜੈਬ ਸਿੰਘ, ਨਿਰਮਲ ਸਿੰਘ, ਦਲੀਪ ਸਿੰਘ, ਚਮਕੌਰ ਸਿੰਘ, ਸਤਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਜਸਮੇਲ ਸਿੰਘ, ਗੁਰਮੇਲ ਸਿੰਘ, ਜਰਨੈਲ ਸਿੰਘ ਰਸੂਲਪੁਰ ਭੱਠੇ ਵਾਲੇ, ਪਿਆਰਾ ਸਿੰਘ ਆਦਿ ਹਾਜ਼ਰ ਸਨ |
ਬੀਕੇਯੂ (ਉਗਰਾਹਾਂ) ਤੇ ਆੜ੍ਹਤੀਆ ਐਸੋਸੀਏਸ਼ਨ ਨੇ ਰਾਏਕੋਟ ਵਿਖੇ ਮੋਦੀ ਦਾ ਪੁਤਲਾ ਫੂਕਿਆ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਦਾਣਾ ਮੰਡੀ ਰਾਏਕੋਟ ਦੇ ਆੜ੍ਹਤੀਆ ਦੇ ਸਹਿਯੋਗ ਨਾਲ ਦੁਸਹਿਰੇ ਦੇ ਤਿਉਹਾਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਹਰੀ ਸਿੰਘ ਨਲਵਾ ਚੌਕ ਰਾਏਕੋਟ ਵਿਖੇ ਫੂਕ ਕੇ ਦੁਸਹਿਰਾ ਮਨਾਇਆ | ਇਲਾਕਾ ਕਨਵੀਨਰ ਗੁਰਪ੍ਰੀਤ ਸਿੰਘ ਗੁਰੀ ਨੂਰਪੁਰਾ, ਗੁਰਮੇਲ ਸਿੰਘ ਅਹਿਮਦਗੜ੍ਹ, ਆੜ੍ਹਤੀਆ ਐਸੋਸੀਏਸ਼ਨ ਪ੍ਰਧਾਨ ਵਿਨੋਦ ਕਤਿਆਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਨੇ ਜੋ ਖੇਤੀ ਕਾਨੂੰਨ ਬਣਾਏ ਹਨ ਉਸ ਨਾਲ ਪੰਜਾਬ ਦੇ ਕਿਸਾਨ, ਮਜ਼ਦੂਰ ਤੇ ਛੋਟਾ ਦੁਕਾਨਦਾਰ ਬਿਲਕੁਲ ਖ਼ਤਮ ਹੋ ਜਾਵੇਗਾ | ਇਸ ਮੌਕੇ ਸੰਦੀਪ ਸਿੰਘ, ਗੁਰਮੇਲ ਸਿੰਘ, ਸੁਰੈਣ ਸਿੰਘ ਧੂਰਕੋਟ, ਹਰਪ੍ਰੀਤ ਸਿੰਘ ਟੂਸੇ, ਚਰਨ ਸਿੰਘ ਕਲਸੀਆਂ, ਹਰਮੇਲ ਸਿੰਘ ਦੱਧਾਹੂਰ, ਦਲੀਪ ਸਿੰਘ ਕਲਸੀਆਂ, ਗਗਨਦੀਪ ਸਿੰਘ ਬੁਰਜ ਹਰੀ ਸਿੰਘ, ਚਰਨ ਸਿੰਘ, ਮਨਜੀਤ ਸਿੰਘ ਬੁਢੇਲ, ਜਗਵਿੰਦਰ ਸਿੰਘ, ਬਲਦੇਵ ਰਾਜ ਲੰਮੇ, ਬਲਦੇਵ ਸਿੰਘ ਬੁਰਜ ਲਿੱਟਾਂ, ਦਰਬਾਰਾ ਸਿੰਘ ਰਾਏਕੋਟ, ਆੜ੍ਹਤੀਆ ਐਸੋਸੀਏਸ਼ਨ ਦੇ ਸਰਪ੍ਰਸਤ ਸੁਰੇਸ਼ ਗਰਗ, ਸੁਰਿੰਦਰ ਚੋਪੜਾ, ਸੁਰਿੰਦਰ ਧਨੇਰੀਆ, ਬਿੱਟੂ ਬਾਂਸਲ, ਕੇਵਲ ਕਿ੍ਸ਼ਨ ਆਦਿ ਹਾਜ਼ਰ ਸਨ |
(ਬਾਕੀ ਸਫਾ 6 'ਤੇ)
ਜੋਧਾਂ ਇਲਾਕੇ 'ਚ ਜਮਹੂਰੀ ਕਿਸਾਨ ਸਭਾ ਦੀ ਅਗਵਾਈ 'ਚ ਮੋਦੀ ਦੇ ਪੁਤਲੇ ਫੂਕੇ
ਜੋਧਾਂ, (ਗੁਰਵਿੰਦਰ ਸਿੰਘ ਹੈਪੀ)- ਅੱਜ ਕਿਸਾਨ ਜਥੇਬੰਦੀਆਂ ਤੇ ਸਾਂਝੇ ਮੋਰਚੇ ਦੇ ਸੱਦੇ 'ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਹੇਠ ਵੱਖ-ਵੱਖ ਜਨਤਕ ਜਥੇਬੰਦੀਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਅਤੇ ਜਨਵਾਦੀ ਇਸਤਰੀ ਸਭਾ ਵਲੋਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਅਮਰਜੀਤ ਸਿੰਘ ਸਹਿਜਾਦ, ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਕਾਲਖ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਦੀ ਅਗਵਾਈ ਹੇਠ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਸਥਿਤ ਜੋਧਾਂ ਇਲਾਕੇ ਦੇ ਪਿੰਡਾਂ ਮਨਸੂਰਾਂ, ਰਤਨ-ਜੋਧਾਂ ਬਜ਼ਾਰ, ਲਲਤੋਂ, ਸਰਾਭਾ, ਗੁੱਜਰਵਾਲ ਦੀਆਂ ਦਾਣਾ ਮੰਡੀਆਂ ਤੇ ਬਜ਼ਾਰਾਂ ਵਿਚ ਮੋਦੀ ਸਰਕਾਰ ਵਲੋਂ ਲਿਆਂਦੇ ਕਿਸਾਨ ਵਿਰੋਧੀ ਕਾਨੂੰਨ ਵਾਪਸ ਕਰਵਾਉਣ ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਦੁਸਹਿਰੇ ਮੌਕੇ ਮੋਦੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਵੱਖ-ਵੱਖ ਪਿੰਡਾਂ ਵਿਚ ਪੁਤਲੇ ਫੂਕਣ ਸਮੇਂ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਰਘਵੀਰ ਸਿੰਘ ਬੈਨੀਪਾਲ ਨੇ ਕਿਹਾ ਕਿ ਮੋਦੀ ਸਰਕਾਰ ਸਾਮਰਾਜੀ ਦੇਸ਼ਾਂ ਦੇ ਦਿਸ਼ਾ ਨਿਰਦੇਸ਼ 'ਤੇ ਲੋਕ ਵਿਰੋਧੀ ਕਾਨੂੰਨ ਬਣਾ ਕੇ ਲੋਕਾਂ ਦੀ ਹੋਰ ਲੁੱਟ ਕਰਕੇ ਅਡਾਨੀਆਂ-ਅੰਬਾਨੀਆਂ ਤੇ ਕਾਰਪੋਰੇਟ ਸੈਕਟਰ ਨੂੰ ਲਾਭ ਪਹੁੰਚਾਉਣ 'ਤੇ ਤੁਲੀ ਹੋਈ ਹੈ ਜਿਸ ਨੂੰ ਦੇਸ਼ ਦੇ ਲੋਕ ਕਾਮਯਾਬ ਨਹੀਂ ਹੋਣ ਦੇਣਗੇ | ਇਸ ਮੌਕੇ ਪ੍ਰੌ: ਜੈਪਾਲ ਸਿੰਘ, ਸੁਰਿੰਦਰ ਕੌਰ, ਸਰਪੰਚ ਓਮ ਪ੍ਰਕਾਸ਼ ਮਨਸੂਰਾਂ, ਡੀ.ਟੀ.ਐੱਫ. ਦੇ ਕੁਲਵਿੰਦਰ ਸਿੰਘ ਛੋਕਰ, ਗੁਰਿੰਦਰ ਕੌਰ ਗੁੱਜਰਵਾਲ, ਪਰਮਜੀਤ ਕੌਰ ਪਰਮ, ਸੁਖਵਿੰਦਰ ਕੌਰ ਸੁੱਖੀ ਜੋਧਾਂ, ਡਾ: ਕਲਮ ਰਤਨ, ਕਾਮਰੇਡ ਰਛਪਾਲ ਸਿੰਘ, ਜਗਦੇਵ ਸਿੰਘ ਸੰਧੂ, ਡਾ: ਮਨਪ੍ਰੀਤ ਕੌਰ ਸੋਨੀ, ਡਾ: ਰਮਨਦੀਪ ਕੌਰ, ਡਾ: ਸੰਤੋਖ ਸਿੰਘ ਮਨਸੂਰਾਂ ਆਦਿ ਹਾਜ਼ਰ ਸਨ |
ਵਿਵਾਦਿਤ ਖੇਤੀ ਕਾਨੂੰਨਾਂ ਦਾ ਵਿਰੋਧ, ਰਕਬਾ ਟੋਲ ਬੈਰੀਅਰ 'ਤੇ ਕਿਸਾਨ, ਮਜ਼ਦੂਰਾਂ ਨੇ ਦੁਸਹਿਰੇ 'ਤੇ ਮੋਦੀ ਦਾ ਪੁਤਲਾ ਫੂਕਿਆ
ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)- ਵਿਵਾਦਿਤ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨਾਂ ਵਲੋਂ ਅੱਜ ਦੁਸਹਿਰੇ ਦੇ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੰਬਾਨੀ, ਅਡਾਨੀ ਦੇ ਪੁਤਲੇ ਫੂਕੇ ਜਾਣ ਵਾਲੇ ਹੁਕਮਾਂ ਨੂੰ ਡੰਕੇ ਦੀ ਚੋਟ 'ਤੇ ਭਾਰਤੀ ਕਿਸਾਨ ਯੂਨੀਅਨ (ਡਕੌਾਦਾ) ਬਲਾਕ ਸੁਧਾਰ ਪ੍ਰਧਾਨ ਸਰਬਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਰੋਹਨ-ਰਾਜਦੀਪ ਦੇ ਟੋਲ ਬੈਰੀਅਰ ਰਕਬਾ ਉੱਪਰ ਕਿਸਾਨ ਜਥੇਬੰਦੀ ਦੀਆਂ ਪਿੰਡ ਪੱਧਰੀ ਇਕਾਈਆਂ ਦੇ ਅਹੁਦੇਦਾਰ ਤੇ ਮੁਲਾਜ਼ਮ, ਗਰੀਬ ਮਜ਼ਦੂਰ ਜਥੇਬੰਦੀਆਂ ਵਲੋਂ ਅੱਜ ਦੇ ਹੁਕਮਰਾਨ ਮੋਦੀ ਦਾ ਪੁਤਲਾ ਜਲਾ ਕੇ ਕੇਂਦਰ ਨੂੰ ਦੱਸ ਦਿੱਤਾ ਗਿਆ ਕਿ ਕਿਸਾਨ, ਮਜ਼ਦੂਰਾਂ ਅੰਦਰ ਵਿਵਾਦਿਤ ਖੇਤੀ ਕਾਨੂੰਨਾਂ ਖ਼ਿਲਾਫ਼ ਬੇਹੱਦ ਰੋਸ ਹੈ | ਕਿਸਾਨਾਂ ਦੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਗਿੱਲ ਨੇ ਕਿਹਾ ਕਿ ਸਦੀਆਂ ਤੋਂ ਰਾਵਣ ਦਾ ਪੁਤਲਾ ਜਲਾਇਆ ਜਾ ਰਿਹਾ ਹੈ ਅੱਜ ਮੋਦੀ ਦਾ ਪੁਤਲਾ ਫੂਕ ਕੇ ਕਿਸਾਨ, ਮਜ਼ਦੂਰਾਂ ਨੇ ਦੱਸ ਦਿੱਤਾ ਕਿ ਨਰਿੰਦਰ ਮੋਦੀ ਰਾਵਣ ਤੋਂ ਵੀ ਮਾੜਾ ਹੈ | ਬੋਪਾਰਾਏ ਕਲਾਂ ਸਾਬਕਾ ਸਰਪੰਚ ਕੁਲਵੰਤ ਸਿੰਘ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਇਕਾਈ ਬੋਪਾਰਾਏ ਕਲਾਂ ਪ੍ਰਧਾਨ ਸਿਕੰਦਰ ਸਿੰਘ, ਬਲਦੇਵ ਸਿੰਘ ਉਪ ਪ੍ਰਧਾਨ, ਮੋਹਣ ਸਿੰਘ ਖ਼ਾਲਸਾ ਸਕੱਤਰ, ਮੁਲਾਜ਼ਮ, ਮਜ਼ਦੂਰ ਜਥੇਬੰਦੀਆਂ ਦੇ ਆਗੂ ਮਾਸਟਰ ਜਸਦੇਵ ਲਲਤੋਂ, ਮਾਸਟਰ ਦਰਸ਼ਨ ਸਿੰਘ ਰਕਬਾ, ਕਾਮਰੇਡ ਪ੍ਰਕਾਸ ਸਿੰਘ ਹਿੱਸੋਵਾਲ ਤੇ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਖੇਤੀ ਕਾਨੂੰਨਾਂ 'ਚ ਕਿਸੇ ਵੀ ਸੋਧ ਲਈ ਰਾਜੀ ਨਾ ਹੋਣਾ ਕੇਂਦਰ ਦੀ ਵੱਡੀ ਭੁੱਲ ਹੈ | ਰਕਬਾ ਟੋਲ ਬੈਰੀਅਰ 'ਤੇ ਨਰਿੰਦਰ ਮੋਦੀ ਦਾ ਪੁਤਲਾ ਫੂਕੇ ਜਾਣ ਸਮੇਂ ਪਿੰਡ ਰੱਤੋਵਾਲ ਇਕਾਈ ਪ੍ਰਧਾਨ ਕੁਲਦੀਪ ਸਿੰਘ ਖ਼ਾਲਸਾ, ਜਸਵੀਰ ਸਿੰਘ ਰਾਜੂ, ਗੁਰਮੀਤ ਸਿੰਘ ਗਿੱਲ, ਤਰਸੇਮ ਸਿੰਘ ਖੰਗੂੜਾ, ਸਰਪੰਚ ਐਤੀਆਣਾ ਲਖਵੀਰ ਸਿੰਘ, ਪ੍ਰਧਾਨ ਹਰਦੀਪ ਸਿੰਘ ਟੂਸਾ, ਕੁਲਵੰਤ ਸਿੰਘ ਹੇਰਾਂ, ਬਲਰਾਜ ਸਿੰਘ ਹਲਵਾਰਾ, ਬਲਦੇਵ ਸਿੰਘ ਸਰਪੰਚ, ਮਾਸਟਰ ਮਨਦੀਪ ਸਿੰਘ ਸੇਖੋਂ, ਡਾ: ਬਲਵਿੰਦਰ ਸਿੰਘ ਪਮਾਲ, ਉਜਾਗਰ ਸਿੰਘ ਬੱਦੋਵਾਲ, ਜੀਤਾ ਮਾਨ ਤੁਗਲ, ਢਾਡੀ ਰਛਪਾਲ ਸਿੰਘ ਪਮਾਲ, ਸੁਖਦੀਪ ਸਿੰਘ ਪਮਾਲ, ਗੁਰਮੀਤ ਸਿੰਘ ਰਕਬਾ ਸਮੇਤ ਕਈ ਹੋਰਨਾਂ ਵਲੋਂ ਪ੍ਰਧਾਨ ਮੰਦਰੀ ਦਾ ਪੁਤਲਾ ਜਲਾ ਕੇ ਭਾਜਪਾ ਦੀ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ |
ਬੀਕੇਯੂ (ਲੱਖੋਵਾਲ) ਨੇ ਦੁਸਹਿਰੇ ਦਾ ਤਿਉਹਾਰ ਮੋਦੀ ਦਾ ਪੁਤਲਾ ਫੂਕਦਿਆਂ ਮਨਾਇਆ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵਲੋਂ ਬਲਾਕ ਰਾਏਕੋਟ ਦੇ ਪ੍ਰਧਾਨ ਅਜੈਬ ਸਿੰਘ ਰੂਪਾਪੱਤੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਪਿੰਡ ਰੂਪਾਪੱਤੀ ਦੇ ਬੱਸ ਸਟੈਂਡ 'ਤੇ ਦੁਸਹਿਰੇ ਦਾ ਤਿਉਹਾਰ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਦਿਆਂ ਮਨਾਇਆ ਗਿਆ ਤੇ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸਾਬਕਾ ਸਰਪੰਚ ਪ੍ਰਕਾਸ਼ ਸਿੰਘ, ਸੁਖਵਿੰਦਰ ਸਿੰਘ ਧਾਲੀਵਾਲ, ਬੰਤ ਸਿੰਘ ਬੱਸੀਆਂ, ਭੋਲਾ ਸਿੰਘ, ਚਮਕੌਰ ਸਿੰਘ, ਗੁਰਬਖਸ਼ ਸਿੰਘ, ਗੁਰਮੇਲ ਸਿੰਘ, ਗੁਰਨਾਮ ਸਿੰਘ, ਕਲੱਬ ਪ੍ਰਧਾਨ ਕਮਲਜੀਤ ਸਿੰਘ, ਨੰਬਰਦਾਰ ਜਸਵਿੰਦਰ ਸਿੰਘ ਤੂਰ, ਪੰਚ ਸੁਖਦੇਵ ਸਿੰਘ ਬੁਰਜ ਹਰੀ ਸਿੰਘ, ਬਲਵਿੰਦਰ ਸਿੰਘ, ਲਛਮਣ ਸਿੰਘ, ਫੌਜੀ ਗੁਰਦੀਪ ਸਿੰਘ, ਪੰਚ ਸਿੰਦਰ ਸਿੰਘ, ਦਰਸ਼ਨ ਸਿੰਘ, ਹਰਨੇਕ ਸਿੰਘ ਰਾਏਕੋਟ, ਸੁਖਵਿੰਦਰ ਸਿੰਘ, ਹੰਸਾ ਸਿੰਘ, ਮੱਘਰ ਸਿੰਘ, ਸੰਤੋਖ ਸਿੰਘ, ਦੀਪ ਸਿੰਘ, ਗੁਰਮੇਲ ਸਿੰਘ, ਨਰੈਣ ਸਿੰਘ, ਗੁਰਬਚਨ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ |

ਜਗਰਾਉਂ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

ਜਗਰਾਉਂ, 25 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਸਥਾਨਕ ਅਗਵਾੜ ਲੋਪੋ-ਡਾਲਾ ਖੇਡ ਮੈਦਾਨ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਸ੍ਰੀ ਵੈਸ਼ਨੂੰ ਡਰਾਮਾਟਿਕ ਕਲੱਬ ਜਗਰਾਉਂ ਦੀ ਅਗਵਾਈ ਵਿਚ ਸ਼ਹਿਰ ਅੰਦਰ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਸ਼ਹਿਰ ਦੇ ...

ਪੂਰੀ ਖ਼ਬਰ »

ਚੇਅਰਮੈਨ ਦਾਖਾ ਤੇ ਚੇਅਰਮੈਨ ਗਰੇਵਾਲ ਨੇ ਰਸੂਲਪੁਰ ਤੇ ਮੱਲ੍ਹਾ ਮੰਡੀਆਂ ਦਾ ਦੌਰਾ ਕੀਤਾ

ਹਠੂਰ, 25 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)- ਸਾਬਕਾ ਮੰਤਰੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਅਤੇ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਅੱਜ ਪਿੰਡ ਮੱਲ੍ਹਾ ਤੇ ਰਸੂਲਪੁਰ ਵਿਖੇ ਝੋਨੇ ਦੀ ਖ਼ਰੀਦ ...

ਪੂਰੀ ਖ਼ਬਰ »

ਕੂੜੇ ਦਾ ਡੰਪ ਚੁਕਾਉਣ ਲਈ ਹਾਈਕੋਰਟ ਦਾ ਬੂਹਾ ਖੜਕਾਇਆ ਜਾਵੇਗਾ-ਸਭਾ

ਜਗਰਾਉਂ, 25 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਸਥਾਨਕ ਹੀਰਾ ਬਾਗ ਸੁਧਾਰ ਸਭਾ ਦੀ ਮੀਟਿੰਗ ਹੋਈ | ਮੀਟਿੰਗ ਵਿਚ ਨਗਰ ਕੌਾਸਲ ਵਲੋਂ ਵਲੋਂ ਬਣਾਏ ਆਰਜੀ ਕੂੜੇ ਦੇ ਡੰਪ ਅਤੇ ਕੂੜੇ ਦੀ ਛਟਾਈ ਲਈ ਬਣਾਈਆਂ ਗਈਆਂ ਪਿਟਾਂ ਦੀ ਵਿਰੋਧ ਕੀਤਾ ਗਿਆ | ਮੀਟਿੰਗ ਵਿਚ ਬੁਲਾਰਿਆਂ ਨੇ ...

ਪੂਰੀ ਖ਼ਬਰ »

ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਬਾਪੂ ਛਾਂਗਾ ਸਿੰਘ ਤਲਵੰਡੀ ਦੀ ਯਾਦ 'ਚ ਸਮਾਗਮ

ਰਾਏਕੋਟ, 25 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਬਾਪੂ ਛਾਂਗਾ ਸਿੰਘ ਤਲਵੰਡੀ ਦੇ ਬਰਸੀ ਸਮਾਗਮ 'ਤੇ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ 10ਵੀਂ ਰਾਏਕੋਟ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਦੇ ਛੋਟੇ ਪੋਤਰੇ ਜਥੇਦਾਰ ...

ਪੂਰੀ ਖ਼ਬਰ »

ਕੇਂਦਰ ਸਰਕਾਰ ਨੂੰ ਸਬਕ ਸਿਖਾਉਣ ਲਈ ਸਭ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦੈ- ਜਥੇਦਾਰ ਹਠੂਰ

ਹਠੂਰ, 25 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)- ਦੇਸ਼ ਜਦੋਂ ਦਾਣੇ ਦਾਣੇ ਨੂੰ ਤਰਸ ਰਿਹਾ ਸੀ ਤਾਂ ਪੰਜਾਬ ਦੇ ਕਿਸਾਨਾਂ ਨੇ ਦਿਨ ਰਾਤ ਮਿਹਨਤ ਕਰਕੇ ਦੇਸ਼ ਵਿਚੋਂ ਅੰਨ ਦਾ ਸੰਕਟ ਖ਼ਤਮ ਕੀਤਾ ਪਰ ਅੱਜ ਜਦ ਕਿਸਾਨ ਪਹਿਲਾਂ ਦੀ ਆਰਥਿਕ ਮੰਦਹਾਲੀ ਵਿਚ ਗੁਜ਼ਰ ਰਿਹਾ ਹੈ ਤਾਂ ...

ਪੂਰੀ ਖ਼ਬਰ »

ਰਾਏਕੋਟ, ਮੰਡੀ ਮੁੱਲਾਂਪੁਰ-ਦਾਖਾ 'ਚ ਦੁਸਹਿਰਾ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ

ਰਾਏਕੋਟ, 25 ਅਕਤੂਬਰ (ਸੁਸ਼ੀਲ)- ਦੁਸਹਿਰਾ ਅੱਜ ਇੱਥੇ ਬੜ੍ਹੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ | ਪ੍ਰਧਾਨ ਗੋਪਾਲ ਕ੍ਰਿਸ਼ਨ ਜੋਸ਼ੀ ਦੀ ਅਗਵਾਈ 'ਚ ਦੁਸਹਿਰਾ ਕਮੇਟੀ ਰਾਏਕੋਟ ਵਲੋਂ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਰੱਖੇ ਗਏ ਦੁਸਹਿਰਾ ਮੇਲਾ ...

ਪੂਰੀ ਖ਼ਬਰ »

ਖੇਤੀਬਾੜੀ ਵਿਕਾਸ ਅਫ਼ਸਰ ਡਾ: ਗੁਰਜੀਤ ਕੌਰ ਵਲੋਂ ਪਰਾਲੀ ਦੀ ਸਾਂਭ ਸੰਭਾਲ ਕਰਨ ਵਾਲੇ ਕਿਸਾਨਾਂ ਦੀ ਸ਼ਲਾਘਾ

ਗੁਰੂਸਰ ਸੁਧਾਰ, 25 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਬਲਾਕ ਖੇਤੀਬਾੜੀ ਅਫ਼ਸਰ ਸੁਧਾਰ ਡਾ: ਜਸਵਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਵਿਭਾਗ ਦੀ ਵਿਕਾਸ ਅਫ਼ਸਰ ਡਾ: ਗੁਰਜੀਤ ਕੌਰ ਵਲੋਂ ਝੋਨੇ ਦੀ ਫ਼ਸਲ ਦੀ ਚੱਲ ਰਹੀ ਕਟਾਈ ਦੌਰਾਨ ਪਿੰਡ ਟੂਸਾ, ਹਲਵਾਰਾ ਵਿਖੇ ਪਰਾਲੀ ...

ਪੂਰੀ ਖ਼ਬਰ »

ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਐੱਸ.ਐੱਚ.ਓ. ਪ੍ਰੇਮ ਸਿੰਘ ਦੀ ਪੁਲਿਸ ਮੁਸਤੈਦ ਰਹੀ

ਮੁੱਲਾਂਪੁਰ-ਦਾਖਾ, 25 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਜਥੇਬੰਦੀਆਂ ਵਲੋਂ ਕਿਸਾਨ, ਮਜ਼ਦੂਰਾਂ ਨਾਲ ਰਲਕੇ ਸਦੀਆ ਤੋਂ ਮਨਾਉਂਦੇ ਆ ਰਹੇ ਦੁਸਹਿਰਾ ਦੀ ਥਾਂ ਖੇਤੀ ਕਾਨੂੰਨਾਂ ਦੇ ਘਾੜੇ ਨਰਿੰਦਰ ਮੋਦੀ ਦੇ ਪੁਤਲੇ ਫੂਕੇ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੇ ਹਿਤਾਂ 'ਚ ਖੜ੍ਹੀ ਹੈ-ਸੋਨੀ ਗਾਲਿਬ

ਜਗਰਾਉਂ, 25 ਅਕਤੂਬਰ (ਜੋਗਿੰਦਰ ਸਿੰਘ)-ਮੁੱਖ-ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਪੰਜਾਬ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਕੇਂਦਰ ਸਰਕਾਰ ਦੇ ਕਾਲੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਤੋਂ ਬਚਾਉਣ ਲਈ ਚਾਰ ਬਿੱਲ ਪਾਸ ਕਰਕੇ ...

ਪੂਰੀ ਖ਼ਬਰ »

25 ਕਿੱਲੋ ਭੁੱਕੀ ਸਮੇਤ ਕਾਰ ਸਵਾਰ 3 ਕਾਬੂ

ਖੰਨਾ, 25 ਅਕਤੂਬਰ (ਪੱਤਰ ਪ੍ਰੇਰਕ)- ਥਾਣਾ ਸਦਰ ਦੀ ਪੁਲਿਸ ਪਾਰਟੀ ਵਲੋਂ ਨਸ਼ੇ ਦੇ ਸੌਦਾਗਰਾਂ ਦੇ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਨੇ ਅੱਜ ਇਕ ਕਾਰ ਵਿਚ ਸਵਾਰ ਤਿੰਨ ਲੋਕਾਂ ਨੂੰ 25 ਕਿੱਲੋ ਭੁੱਕੀ ਦੇ ਨਾਲ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਨੇ ਮੁਖ਼ਬਰ ...

ਪੂਰੀ ਖ਼ਬਰ »

ਕੈਪਟਨ ਸੰਧੂ ਅਤੇ ਦਾਖਾ ਨੇ ਸੜਕ ਦੀ ਟੱਕ ਲਗਾ ਕੇ ਕੀਤੀ ਸ਼ੁਰੂਆਤ

ਸਿੱਧਵਾਂ ਬੇਟ, 25 ਅਕਤੂਬਰ (ਸਲੇਮਪੁਰੀ)-ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਬੇਟ ਇਲਾਕੇ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਂਦੇ ਹੋਏ ਅੱਜ ਕਸਬਾ ਸਿੱਧਵਾਂ ਬੇਟ ਤੋਂ ਭਰੋਵਾਲ ...

ਪੂਰੀ ਖ਼ਬਰ »

ਕੈਪਟਨ ਸੰਧੂ ਅਤੇ ਦਾਖਾ ਨੇ ਸੜਕ ਦੀ ਟੱਕ ਲਗਾ ਕੇ ਕੀਤੀ ਸ਼ੁਰੂਆਤ

ਸਿੱਧਵਾਂ ਬੇਟ, 25 ਅਕਤੂਬਰ (ਸਲੇਮਪੁਰੀ)-ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਬੇਟ ਇਲਾਕੇ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਂਦੇ ਹੋਏ ਅੱਜ ਕਸਬਾ ਸਿੱਧਵਾਂ ਬੇਟ ਤੋਂ ਭਰੋਵਾਲ ...

ਪੂਰੀ ਖ਼ਬਰ »

ਢੱਟ ਸਰਕਾਰੀ ਹਾਈ ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤਿਆ ਬਲਾਕ ਪੱਧਰੀ ਮੁਕਾਬਲਾ

ਮੁੱਲਾਂਪੁਰ-ਦਾਖਾ, 25 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜੂਮ ਐਪ ਰਾਹੀਂ ਆਰ.ਏ.ਏ. ਅਧੀਨ ਵੱਖੋ-ਵੱਖ ਸਕੂਲ ਦੇ ਵਿਦਿਆਰਥੀਆਂ ਦੇ ਗਣਿਤ, ਸਾਇੰਸ, ਅੰਗਰੇਜੀ ਅਤੇ ਸਮਾਜਿਕ ਸਿੱਖਿਆ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ | ਬਲਾਕ ਸੁਧਾਰ ...

ਪੂਰੀ ਖ਼ਬਰ »

ਐੱਸ.ਡੀ.ਐੱਮ ਤੇ ਕਾਮਿਲ ਬੋਪਾਰਾਏ ਨੇ ਐੱਸ.ਟੀ.ਪੀ. ਪ੍ਰੋਜੈਕਟ ਦੇ ਉਸਾਰੀ ਕੰਮਾਂ ਦਾ ਲਿਆ ਜਾਇਜ਼ਾ

ਰਾਏਕੋਟ, 25 ਅਕਤੂਬਰ (ਸੁਸ਼ੀਲ)- ਰਾਏਕੋਟ ਸ਼ਹਿਰ ਵਿਚਲੀ ਗੰਦੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਵਾਉਣ ਦੇ ਮੰਤਵ ਨਾਲ ਸੀਵਰੇਜ ਬੋਰਡ ਵਲੋਂ ਸ਼ਹਿਰ ਵਿਚ ਬਣਾਏ ਜਾ ਰਹੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਐੱਸ.ਡੀ.ਐੱਮ ਡਾ: ਹਿਮਾਂਸ਼ੂ ਗੁਪਤਾ ...

ਪੂਰੀ ਖ਼ਬਰ »

ਗੁਰਦੁਆਰਾ ਪਾਤਸ਼ਾਹੀ ਛੇਵੀਂ ਸਿੱਧਵਾਂ ਕਲਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ

ਚੌਾਕੀਮਾਨ, 25 ਅਕਤੂਬਰ (ਤੇਜਿੰਦਰ ਸਿੰਘ ਚੱਢਾ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਸਿੱਧਵਾਂ ਕਲਾਂ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਠੀ ਸਿੰਘ ਸਭਾ ਦੇ ਅਹੁਦੇਦਾਰਾਂ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ...

ਪੂਰੀ ਖ਼ਬਰ »

ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੇ 150ਵੇਂ ਜਨਮ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਜਗਰਾਉਂ, 25 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)- ਨਾਨਕਸਰ ਸੰਪਰਦਾਇ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੇ 150ਵੇਂ ਜਨਮ ਦਿਵਸ ਨੂੰ ਸਮਰਪਿਤ ਸੰਪਰਦਾਇ ਦੇ ਮਹਾਂਪੁਰਖਾਂ ਵਲੋਂ ਨਾਨਕਸਰ ਤੋਂ ਪਿੰਡ ਸ਼ੇਰਪੁਰ ਕਲਾਂ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ...

ਪੂਰੀ ਖ਼ਬਰ »

ਬਾਬਾ ਨੰਦ ਸਿੰਘ ਦੇ 150ਵੇਂ ਜਨਮ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੀ ਤੀਜੀ ਲੜੀ ਦੇ ਭੋਗ ਪਾਏ

ਸਿੱਧਵਾਂ ਬੇਟ, 25 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਨਾਨਕਸਰ ਸੰਪਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਦੀ 150ਵੇਂ ਜਨਮ ਦਿਵਸ ਨੂੰ ਸਮਰਪਿਤ ਚੱਲ ਰਹੇ 11 ਰੋਜ਼ਾ ਧਾਰਮਿਕ ਸਮਾਗਮਾਂ ਦੌਰਾਨ ਅੱਜ ਬਾਬਾ ਜੀ ਦੇ ਜਨਮ ਅਸਥਾਨ ਨਾਨਕਸਰ ਠਾਠ ਸ਼ੇਰਪੁਰ ਕਲਾਂ ਵਿਖੇ ਬਾਬਾ ਚਰਨ ...

ਪੂਰੀ ਖ਼ਬਰ »

ਸੂਬਾ ਸਰਕਾਰ ਬਾਬਾ ਨੰਦ ਸਿੰਘ ਦੇ ਜਨਮ ਅਸਥਾਨ ਸ਼ੇਰਪੁਰ ਕਲਾਂ ਨੂੰ ਮਨਜ਼ੂਰ ਕੀਤੀ ਡੇਢ ਕਰੋੜ ਦੀ ਗ੍ਰਾਂਟ ਤੁਰੰਤ ਜਾਰੀ ਕਰੇ-ਬੀਬੀ ਮਾਣੂੰੁਕੇ

ਸਿੱਧਵਾਂ ਬੇਟ, 25 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਾ ਅਤੇ ਵਿਧਾਨ ਸਭਾ ਹਲਕਾ ਜਗਰਾਉਂ ਦੀ ਵਿਧਾਇਕਾ ਬੀਬੀ ਮਾਣੰੂਕੇ ਅੱਜ ਨਜ਼ਦੀਕੀ ਨਗਰ ਠਾਠ ਸ਼ੇਰਪੁਰ ਕਲਾਂ ਵਿਖੇ ਨਾਨਕਸਰ ਸੰਪਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਦੇ 150 ਸਾਲਾ ਜਨਮ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੀਆਂ 180 ਬੋਤਲਾਂ ਸਮੇਤ ਇਕ ਗਿ੍ਫ਼ਤਾਰ

ਹਠੂਰ, 25 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)- ਪੁਲਿਸ ਥਾਣਾ ਹਠੂਰ ਵਲੋਂ ਇੰਚਾਰਜ ਰੂਬਨੀਵ ਸਿੰਘ ਦੀ ਅਗਵਾਈ ਹੇਠ 15 ਡੱਬੇ (180 ਬੋਲਤਾਂ) ਨਾਜਾਇਜ਼ ਸ਼ਰਾਬ ਸਮੇਤ ਇਕ ਵਿਆਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਕਰਨਦੀਪ ਸਿੰਘ ਉਰਫ਼ ਗੋਰਾ (30) ਪੁੱਤਰ ਦਰਸ਼ਨ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਆਫ ਐਜੂਕੇਸ਼ਨ ਕਮਾਲਪੁਰਾ ਦੇ ਬੀ.ਐੱਡ ਨਤੀਜੇ 'ਚ ਲੜਕੀਆਂ ਨੇ ਮੱਲਾਂ ਮਾਰੀਆਂ

ਰਾਏਕੋਟ, 25 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਆਫ ਐਜੂਕੇਸ਼ਨ ਕਮਾਲਪੁਰਾ ਦੇ ਬੀ.ਐੱਡ ਦੇ ਚੌਥੇ ਸਮੈਸਟਰ ਦੇ ਨਤੀਜੇ 'ਚ ਲੜਕੀਆਂ ਨੇ ਮੱਲਾਂ ਮਾਰੀਆਂ | ਇਸ ਮੌਕੇ ਕੋਵਿਡ-19 ਦੇ ਮੱਦੇਨਜ਼ਰ ਆਨਲਾਈਨ ਕਰਵਾਏ ਗਏ ਇਮਤਿਹਾਨਾਂ ਦਾ ਨਤੀਜਾ ...

ਪੂਰੀ ਖ਼ਬਰ »

ਹੰਬੜਾਂ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਜ਼ਬਤ

ਹੰਬੜਾਂ, 25 ਅਕਤੂਬਰ (ਜਗਦੀਸ਼ ਸਿੰਘ ਗਿੱਲ)- ਪੁਲੀਸ ਚੌਾਕੀ ਹੰਬੜਾਂ ਦੇ ਇੰਚਾਰਜ ਹਰਪਾਲ ਸਿੰਘ ਗਿੱਲ ਦੀ ਅਗਵਾਈ ਹੇਠ ਏ.ਐੱਸ.ਆਈ. ਦਿਲਬਾਗ ਸਿੰਘ ਦੀ ਪੁਲਿਸ ਪਾਰਟੀ ਨੂੰ ਠੇਕੇ ਦੀ ਨਾਜਾਇਜ਼ ਸ਼ਰਾਬ ਸਮੇਤ ਕਥਿਤ ਦੋਸ਼ੀ ਨੂੰ ਫੜਨ ਵਿਚ ਸਫ਼ਲਤਾ ਹਾਸਲ ਹੋਈ ਹੈ | ਏ.ਐੱਸ.ਆਈ. ...

ਪੂਰੀ ਖ਼ਬਰ »

ਗੁਰਦੁਆਰਾ ਟਾਹਲੀ ਸਾਹਿਬ ਦੀ ਨਵੀਂ ਇਮਾਰਤ ਦੀ ਕਾਰ ਸੇਵਾ ਸ਼ੁਰੂ

ਜਗਰਾਉਂ, 25 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)- ਸੰਤ ਬਾਬਾ ਮੁਕੰਦ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਲੰਢੇ ਫਾਟਕਾਂ ਦੀ ਨਵੀਂ ਇਮਾਰਤ ਨੂੰ ਬਣਾਉਣ ਦੀ ਕਾਰ ਸੇਵਾ ਸ਼ੁਰੂ ਹੋਈ | ਇਸ ਅਸਥਾਨ ਦੇ ਮੁੱਖ ਸੇਵਾਦਾਰ ਮਹੰਤ ਬਾਬਾ ਹਰਬੰਸ ਸਿੰਘ ਨਾਨਕਸਰ ਵਾਲਿਆਂ ...

ਪੂਰੀ ਖ਼ਬਰ »

ਲੋਕ ਸੇਵਾ ਸੁਸਾਇਟੀ ਨੇ ਖ਼ੂਨਦਾਨ ਕੈਂਪ ਲਗਾਇਆ

ਜਗਰਾਉਂ, 25 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਲੋਕ ਸੇਵਾ ਸੁਸਾਇਟੀ ਵਲੋਂ ਸਵ: ਪ੍ਰੋਫ਼ੈਸਰ ਸਚਿਨ ਸਾਸ਼ਤਰੀ ਦੀ ਯਾਦ ਵਿਚ ਖ਼ੂਨਦਾਨ ਕੈਂਪ ਜਗਰਾਉਂ ਵਿਖੇ ਲਗਾਇਆ ਗਿਆ | ਕੈਂਪ ਵਿਚ ਸ੍ਰੀ ਗ਼ੌਰੀ ਸ਼ੰਕਰ ਸੇਵਾ ਮੰਡਲ ਤੇ ਕਰ ਭਲਾ ਹੋ ਭਲਾ ਸੁਸਾਇਟੀ ਨੇ ਵੀ ਸਹਿਯੋਗ ...

ਪੂਰੀ ਖ਼ਬਰ »

ਭਰੋਵਾਲ ਕਲਾਂ ਵਿਖੇ ਕੈਪਟਨ ਸੰਧੂ ਤੇ ਚੇਅਰਮੈਨ ਭਰੋਵਾਲ ਵਲੋਂ ਇੰਟਰਲਾਕ ਟਾਇਲਾਂ ਨਾਲ ਬਣੀਆਂ ਗਲੀਆਂ ਦਾ ਉਦਘਾਟਨ

ਭੰੂਦੜੀ, 25 ਅਕਤੂਬਰ (ਕੁਲਦੀਪ ਸਿੰਘ ਮਾਨ)-ਪਿੰਡ ਭਰੋਵਾਲ ਕਲਾਂ ਵਿਖੇ ਸਰਪੰਚ ਪ੍ਰਦੀਪ ਸਿੰਘ ਭਰੋਵਾਲ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਹਲਕਾ ਦਾਖਾ ਦੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX