ਤਾਜਾ ਖ਼ਬਰਾਂ


ਆਪਣੇ ਸਨਮਾਨ ਵਾਪਸ ਕਰਨ ਲਈ ਦਿੱਲੀ ਰਵਾਨਾ ਹੋਏ ਕਈ ਖਿਡਾਰੀ
. . .  5 minutes ago
ਜਲੰਧਰ, 5 ਦਸੰਬਰ (ਜੀ. ਪੀ. ਸਿੰਘ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਕੇਂਦਰ ਸਰਕਾਰ 'ਤੇ ਹੋਰ ਦਬਾਅ ਬਣਾਉਣ ਲਈ ਦੇਸ਼ ਲਈ ਖੇਡਣ ਵਾਲੇ ਪੰਜਾਬ ਦੇ ਵੱਡੇ ਖਿਡਾਰੀ ਆਪਣੇ ਸਨਮਾਨ ਵਾਪਸ ਕਰਨ...
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਹੋਇਆ ਕੋਰੋਨਾ, ਹਸਪਤਾਲ 'ਚ ਦਾਖ਼ਲ
. . .  9 minutes ago
ਚੰਡੀਗੜ੍ਹ, 5 ਦਸੰਬਰ- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਕੋਰੋਨਾ ਦਾ ਸ਼ਿਕਾਰ ਹੋ ਗਏ ਹਨ। ਵਿਜ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ 'ਚ ਲਿਖਿਆ ਹੈ ਕਿ ਕੋਰੋਨਾ ਪਾਜ਼ੀਟਿਵ ਪਾਏ...
ਕਿਸਾਨਾਂ ਨਾਲ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼ 'ਤੇ ਹੋ ਰਹੀ ਹੈ ਅਹਿਮ ਮੀਟਿੰਗ, ਅਮਿਤ ਸ਼ਾਹ ਵੀ ਮੌਜੂਦ
. . .  17 minutes ago
ਨਵੀਂ ਦਿੱਲੀ, 5 ਦਸੰਬਰ- ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ ਪੰਜਵੇਂ ਗੇੜ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...
ਉਮੀਦ ਹੈ ਕਿ ਅੱਜ ਦੀ ਬੈਠਕ 'ਚ ਕਿਸਾਨ ਸਕਾਰਾਤਕਮ ਸੋਚਣਗੇ ਅਤੇ ਅੰਦੋਲਨ ਦਾ ਰਾਹ ਛੱਡਣਗੇ- ਤੋਮਰ
. . .  about 1 hour ago
ਨਵੀਂ ਦਿੱਲੀ, 5 ਦਸੰਬਰ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਹਨ। ਇਸੇ ਵਿਚਾਲੇ ਅੱਜ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਇਕ ਵਾਰ ਫਿਰ ਗੱਲਬਾਤ...
ਕੜਾਕੇ ਦੀ ਠੰਢ 'ਚ ਅੱਜ ਵੀ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ ਕਿਸਾਨ
. . .  about 1 hour ago
ਨਵੀਂ ਦਿੱਲੀ, 5 ਦਸੰਬਰ- ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਅੱਜ 10ਵੇਂ ਦਿਨ ਵੀ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਲਗਾਤਾਰ ਕੜਾਕੇ ਦੀ ਠੰਢ...
ਕਿਸਾਨਾਂ ਦੇ ਹੱਕ 'ਚ ਆਪਣੇ ਸਨਮਾਨ ਵਾਪਸ ਕਰਨ ਲਈ ਥੋੜ੍ਹੀ ਦੇਰ ਤੱਕ ਦਿੱਲੀ ਰਵਾਨਾ ਹੋਣਗੇ ਪੰਜਾਬ ਦੇ ਖਿਡਾਰੀ
. . .  4 minutes ago
ਜਲੰਧਰ, 5 ਦਸੰਬਰ- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਕੇਂਦਰ ਸਰਕਾਰ 'ਤੇ ਹੋਰ ਦਬਾਅ ਬਣਾਉਣ ਲਈ ਦੇਸ਼ ਲਈ ਖੇਡਣ ਵਾਲੇ ਪੰਜਾਬ ਦੇ ਵੱਡੇ ਖਿਡਾਰੀ ਅੱਜ ਆਪਣੇ ਸਨਮਾਨ ਵਾਪਸ ਕਰਨ...
ਕੇਂਦਰ ਨਾਲ ਅੱਜ ਹੋਣ ਵਾਲੀ ਬੈਠਕ 'ਚ ਕਿਸਾਨਾਂ ਨੇ ਕੋਈ ਹੱਲ ਨਿਕਲਣ ਦੀ ਪ੍ਰਗਟਾਈ ਉਮੀਦ
. . .  about 2 hours ago
ਨਵੀਂ ਦਿੱਲੀ, 5 ਦਸੰਬਰ- ਅੱਜ ਕੇਂਦਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਪੰਜਵੇਂ ਦੌਰ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਬਾਰੇ ਗੱਲਬਾਤ ਕਰਦਿਆਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ...
ਅੱਜ ਹੋਵੇਗੀ ਕੇਂਦਰ ਅਤੇ ਕਿਸਾਨਾਂ ਵਿਚਾਲੇ ਪੰਜਵੇਂ ਦੌਰ ਦੀ ਬੈਠਕ
. . .  about 3 hours ago
ਨਵੀਂ ਦਿੱਲੀ, 5 ਦਸੰਬਰ- ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਕਰੀਬ ਹਫ਼ਤੇ ਭਰ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਇਸੇ ਵਿਚਾਲੇ...
ਅੱਜ ਦਾ ਵਿਚਾਰ
. . .  about 3 hours ago
ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਉੱਤਮ ਕੁਮਾਰ ਰੈਡੀ ਨੇ ਤੇਲੰਗਾਨਾ ‘ਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਦਿੱਤਾ ਅਸਤੀਫਾ
. . .  1 day ago
ਪਿੰਡ ਉਦੋਕੇ ਵਿਚ ਨਸ਼ੇੜੀ ਵਲੋਂ ਖੇਤਾਂ ਵਿੱਚ ਕੰਮ ਕਰਦੇ ਮਜ਼ਦੂਰ ਦੀ ਬੇਰਹਿਮੀ ਨਾਲ ਕਤਲ , ਦੋਸ਼ੀ ਕਾਬੂ
. . .  1 day ago
ਮੱਤੇਵਾਲ ,04 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ) - ਥਾਣਾ ਮੱਤੇਵਾਲ ਅਧੀਨ ਪੈਂਦੇ ਨਜ਼ਦੀਕੀ ਪਿੰਡ ਉਦੋਕੇ ਕਲਾਂ ਵਿਚ ਇਕ ਵਿਅਕਤੀ ਵੱਲੋਂ ਖੇਤਾਂ ਵਿਚ ਕੰਮ ਕਰ ਰਹੇ ਇਕ ਮਜ਼ਦੂਰ ਦੀ ਬੇਰਹਿਮੀ ਨਾਲ ...
ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਦੋਗਲੇ ਚਿਹਰੇ ਵਾਲਾ ਅਤੇ ਝੂਠਾ- ਸੁਖਬੀਰ
. . .  1 day ago
ਚੰਡੀਗੜ੍ਹ , 4 ਦਸੰਬਰ - ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਦੋਗਲੇ ਚਿਹਰੇ ਵਾਲਾ ਅਤੇ ਝੂਠਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਜੀ ਬਾਦਲ ਨੇ ਕਿਹਾ ਕਿ "ਕੈਪਟਨ ਖੁਦ ਨੂੰ ਅਤੇ ਆਪਣੇ ...
ਅਸੀਂ ਭਾਰਤ ਵਿਚ ਲਗਾਤਾਰ ਜਾਣਕਾਰੀ ਅਤੇ ਆਈ ਟੀ ‘ਤੇ ਜ਼ੋਰ ਦੇ ਰਹੇ ਹਾਂ -ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਸ਼ਵਵਿਆਪੀ ਆਰਥਿਕਤਾ ਵਿਚ ਤੁਹਾਡਾ ਯੋਗਦਾਨ ਬਹੁਤ ਮਹੱਤਵਪੂਰਨ ਹੈ-ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਦਿਆਰਥੀ ਦੇਸ਼ ਦਾ ਭਵਿੱਖ , ਸਾਨੂੰ ਇਨ੍ਹਾਂ 'ਤੇ ਮਾਣ -ਪ੍ਰਧਾਨ ਮੰਤਰੀ ਮੋਦੀ
. . .  1 day ago
ਤੁਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹੋ- ਪ੍ਰਧਾਨ ਮੰਤਰੀ ਮੋਦੀ
. . .  1 day ago
ਪੈਨਆਈਆਈਟੀ ਗਲੋਬਲ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਮੁੱਖ ਭਾਸ਼ਣ
. . .  1 day ago
ਤੇਲੰਗਾਨਾ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਭਰੋਸਾ ਜਤਾਇਆ-ਅਮਿਤ ਸ਼ਾਹ
. . .  1 day ago
ਸੇਵਾਮੁਕਤ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਵਲੋਂ ਵੀ ਰਾਸ਼ਟਰਪਤੀ ਪੁਲਿਸ ਮੈਡਲ ਵਾਪਸ ਕਰਨ ਦਾ ਐਲਾਨ
. . .  1 day ago
ਬੁਢਲਾਡਾ ,4 ਦਸੰਬਰ (ਸਵਰਨ ਸਿੰਘ ਰਾਹੀ) - ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਚ ਜਾਰੀ ਕਿਸਾਨ ਅੰਦੋਲਨ ਦੇ ਹੱਕ ਚ ਪੰਜਾਬ ਹੋਮਗਾਰਡ ਚੋਂ ਹਾਲ ਹੀ ਸੇਵਾਮੁਕਤ ਹੋਏ ਕਮਾਂਡੈਂਟ ਰਾਏ ਸਿੰਘ ਧਾਲੀਵਾਲ ...
ਹਰਦੀਪ ਸਿੰਘ ਭੁੱਲਰ ਵੱਲੋਂ ਕਿਸਾਨ ਮਾਰੂ ਬਿੱਲਾਂ ਦੇ ਰੋਸ ਵਜੋਂ ਅਰਜਨ ਐਵਾਰਡ ਵਾਪਸ ਕਰਨ ਦਾ ਫ਼ੈਸਲਾ
. . .  1 day ago
ਛੇਹਰਟਾ,4 ਦਸੰਬਰ(ਵਡਾਲੀ) -ਅਰਜਨ ਐਵਾਰਡੀ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਰਿਟਾਇਰ ਇੰਸਪੈਕਟਰ ਹਰਦੀਪ ਸਿੰਘ ਭੁੱਲਰ ਨੇ ਆਪਣੇ ਗ੍ਰਹਿ ਸੰਧੂ ਕਲੋਨੀ ਛੇਹਰਟਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ...
ਔਰਤ ਨੇ ਐੱਸ.ਐੱਸ.ਪੀ. ਦਫ਼ਤਰ 'ਚ ਜ਼ਹਿਰ ਖਾਧਾ - ਹਾਲਤ ਗੰਭੀਰ
. . .  1 day ago
ਬਟਾਲਾ, 4 ਦਸੰਬਰ (ਸਚਲੀਨ ਸਿੰਘ ਭਾਟੀਆ)-ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਪਿੰਡ ਮਾੜੀ ਪੰਨਵਾਂ ਦੀ ਰਹਿਣ ਵਾਲੀ ਇਕ ਔਰਤ ਨੇ ਇਨਸਾਫ਼ ਨਾ ਮਿਲਣ 'ਤੇ ਅੱਜ ਐੱਸ.ਐੱਸ.ਪੀ. ਬਟਾਲਾ ਦੇ ਦਫ਼ਤਰ ਅੰਦਰ ਦੇਰ ਸ਼ਾਮ ਜ਼ਹਿਰ ਖਾ ...
ਚੰਡੀਗੜ੍ਹ : ਕੁਝ ਰਾਜਨੀਤਿਕ ਪਾਰਟੀਆਂ ਅੰਦੋਲਨ ਦੇ ਵਿਚਕਾਰ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ - ਕੈਪਟਨ
. . .  1 day ago
ਚੰਡੀਗੜ੍ਹ : ਕਾਂਗਰਸ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ : ਮੈਨੂੰ ਖੁਸ਼ੀ ਹੈ ਕਿ ਸਾਰਾ ਪੰਜਾਬ ਆਪਣੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਵਿਚ ਦ੍ਰਿੜਤਾ ਨਾਲ ਖੜਾ ਹੈ - ਕੈਪਟਨ
. . .  1 day ago
ਚੰਡੀਗੜ੍ਹ : ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਨ ਕਿਹੜੀ ਜੰਗ ਲਈ ਦਿੱਤਾ ਕੀਤੀ - ਕੈਪਟਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਕੱਤਕ ਸੰਮਤ 552
ਿਵਚਾਰ ਪ੍ਰਵਾਹ: ਲਾਲਚ ਦਾ ਪਿਆਲਾ ਪੀ ਕੇ ਮਨੁੱਖ ਅੱਤਿਆਚਾਰੀ ਤੇ ਪਾਗਲ ਹੋ ਜਾਂਦਾ ਹੈ। -ਸ਼ੇਖ ਸ਼ਾਅਦੀ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਗੁਰਦਾਸਪੁਰ ਤੇ ਬਟਾਲਾ 'ਚ ਵੱਖ-ਵੱਖ ਥਾਵਾਂ 'ਤੇ ਦੁਸਹਿਰੇ ਦਾ ਤਿਉਹਾਰ ਮਨਾਇਆ

ਬਟਾਲਾ, 25 ਅਕਤੂਬਰ (ਕਾਹਲੋਂ)-ਸ੍ਰੀ ਰਾਮ ਦੁਸਹਿਰਾ ਕਮੇਟੀ ਬਟਾਲਾ ਵਲੋਂ ਆਰ.ਡੀ. ਖੋਸਲਾ ਪਬਲਿਕ ਸਕੂਲ ਦੇ ਖੇਡ ਮੈਦਾਨ ਵਿਚ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਐਸ.ਐਸ.ਪੀ. ਬਟਾਲਾ ਰਛਪਾਲ ਸਿੰਘ ਵਲੋਂ ਖੇਡ ਮੈਦਾਨ ਨੂੰ ਸੈਨੇਟਾਈਜ਼ ਕਰਵਾਇਆ ਗਿਆ | ਉਪਰੰਤ ਰਾਵਣ ਦੇ ਪੁਤਲੇ ਨੂੰ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਅਗਨੀ ਭੇਟ ਕੀਤਾ | ਇਸ ਮੌਕੇ ਮਹਾਂਵੀਰ ਥਰੈਟੀਕਲ ਕਲੱਬ ਮੀਆਂ ਮੁਹੱਲਾ ਸਮੇਤ ਹੋਰ ਵੀ ਕਲੱਬਾਂ ਵਲੋਂ ਦੁਸਹਿਰੇ ਅਤੇ ਸ੍ਰੀ ਰਾਮ-ਸੀਤਾ ਤੇ ਲਛਮਣ ਦੇ ਜੀਵਨ ਨਾਲ ਸਬੰਧਿਤ ਝਾਕੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਅਸ਼ੋਕ, ਵਿਨੇ ਅਬਰੋਲ, ਵਰਿੰਦਰ ਸ਼ਰਮਾ, ਭੋਲਾ ਪੁਰੀ, ਅਰਵਿੰਦ ਸੇਖੜੀ, ਬੌਬੀ ਸੇਖੜੀ, ਮੁਨੀਸ਼, ਪੰਡਿਤ ਵਿਨੋਦ, ਨਰਿੰਦਰ ਸੇਖੜੀ, ਰਮੇਸ਼, ਕੇ.ਬੀ. ਵਿੱਗ, ਜੇ.ਐਸ. ਬੱਬਰ ਆਦਿ ਹਾਜ਼ਰ ਸਨ | ਇਸੇ ਤਰ੍ਹਾਂ ਹਿਮਾਲਿਆ ਕਲਾ ਮੰਚ ਵਲੋਂ ਅਨੀਸ਼ ਅਗਰਵਾਲ ਦੀ ਅਗਵਾਈ 'ਚ ਬਟਾਲਾ ਦੇ ਹਾਥੀ ਗੇਟ 'ਚ ਰਾਵਣ ਦਾ ਪੁਤਲਾ ਫੂਕਿਆ ਗਿਆ | ਪੁਤਲੇ ਨੂੰ ਅੱਗ ਲਗਾਉਣ ਦੀ ਰਸਮ ਕਾਂਗਰਸੀ ਆਗੂ ਗੁੱਡੂ ਸੇਠ ਨੇ ਨਿਭਾਈ | ਇਸ ਮੌਕੇ ਵੱਖ-ਵੱਖ ਸਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ |
ਸਥਾਨਕ ਆਰ.ਡੀ. ਖੋਸਲਾ ਸਕੂਲ ਦੇ ਖੇਡ ਮੈਦਾਨ 'ਚ ਹਰ ਸਾਲ ਦੁਸਹਿਰੇ ਮੌਕੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਵਲੋਂ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਜਾਂਦੀ ਹੈ, ਇਹ ਅੱਗ ਜਾਂ ਤਾਂ ਦੂਰੋਂ ਖਲੋ ਕੇ ਤੀਰ-ਕਮਾਨ ਰਾਹੀਂ ਲਗਾਈ ਜਾਂਦੀ ਹੈ, ਜਾਂ ਬਹਾਦਰ ਲੋਕ ਪੁਤਲੇ ਦੇ ਨੇੜੇ ਜਾ ਕੇ ਇਕ ਲੰਮੇ ਡੰਡੇ ਰਾਹੀਂ ਰਾਵਣ ਨੂੰ ਸਿੱਧਾ ਹੀ ਅੱਗ ਦੀ ਭੇਟ ਕਰਦੇ ਹਨ | ਇਸ ਵਾਰ ਵੀ ਜਦੋਂ ਸਾਬਕਾ ਵਿਧਾਇਕ ਲੰਮਾ ਡੰਡਾ ਲੈ ਕੇ ਉਸ ਦੇ ਅੱਗੇ ਅੱਗ ਲਾ ਕੇ ਰਾਵਣ ਨੂੰ ਸਿੱਧੇ ਹੀ ਅੱਗ ਲਾਉਣ ਪਹੁੰਚੇ ਤਾਂ ਪਟਾਕਿਆਂ ਦਾ ਧਮਾਕਾ ਉਸੇ ਵੇਲੇ ਹੀ ਹੋ ਗਿਆ, ਜਿਸ ਕਰ ਕੇ ਅਸ਼ਵਨੀ ਸੇਖੜੀ ਅਤੇ ਪ੍ਰਬੰਧਕਾਂ ਵਲੋਂ ਦੌੜ ਕੇ ਜਾਨ ਬਚਾਈ ਗਈ | ਭੱਜਣ ਮੌਕੇ ਅਸ਼ਵਨੀ ਸੇਖੜੀ ਡਿਗ ਵੀ ਪਏ | ਪੁਲਿਸ ਵਲੋਂ ਕੀਤੇ ਪੁਖਤਾ ਪ੍ਰਬੰਧਾਂ ਕਾਰਨ ਆਮ ਲੋਕਾਂ ਨੂੰ ਰਾਵਣ ਦੇ ਨੇੜੇ ਨਹੀਂ ਲੱਗਣ ਦਿੱਤਾ, ਜਿਸ ਕਰ ਕੇ ਵੱਡਾ ਹਾਦਸਾ ਹੋਣੋਂ ਟਲ ਗਿਆ |
ਬਟਾਲਾ, (ਸਚਲੀਨ ਸਿੰਘ ਭਾਟੀਆ)-ਕੋਰੋਨਾ ਮਹਾਂਮਾਰੀ ਦਾ ਅਸਰ ਦੁਸਹਿਰਾ 'ਤੇ ਵੀ ਦੇਖਣ ਨੂੰ ਮਿਲਿਆ | ਬਹੁਤ ਘੱਟ ਗਿਣਤੀ 'ਚ ਲੋਕ ਇਸ ਤਿਉਹਾਰ 'ਤੇੇ ਘਰਾਂ 'ਚੋਂ ਬਾਹਰ ਨਿਕਲੇ | ਆਰਥਿਕ ਤੌਰ 'ਤੇ ਵੀ ਮਹਾਂਮਾਰੀ ਦੇ ਅਸਰ ਕਾਰਨ ਰਾਵਣ ਦਾ ਪੁਤਲਾ ਬਣਾਉਣ 'ਚ ਵੀ ਕੰਜੂਸੀ ਵਰਤੀ ਗਈ | ਬਟਾਲਾ 'ਚ ਦੋ ਜਗ੍ਹਾ 'ਤੇ ਆਰ.ਡੀ. ਖੋਸਲਾ ਸਕੂਲ ਸਾਹਮਣੇ ਗਰਾਉਂਡ ਤੇ ਹਾਥੀ ਗੇਟ ਤੇ ਰਾਵਣ ਦੇ ਪੁਤਲੇ ਫੂਕੇ ਗਏ | ਹਾਲਾਂਕਿ ਇਸ ਵਾਰ ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਨਹੀਂ ਬਣਾਏ ਗਏ | ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮੇਲੇ 'ਚ ਜਿਆਦਾ ਭੀੜ ਨਾ ਹੋਵੇ ਅਤੇ ਇਹ ਪ੍ਰਥਾ ਵੀ ਪੂਰੀ ਹੋ ਜਾਏ, ਇਸ ਕਰ ਕੇ ਸਿਰਫ ਰਾਵਣ ਦਾ ਹੀ ਪੁਤਲਾ ਬਣਾ ਕੇ ਫੂਕਿਆ ਗਿਆ ਹੈ |
ਕਾਦੀਆਂ, (ਕੁਲਵਿੰਦਰ ਸਿੰਘ)-ਸ੍ਰੀ ਕੌਸਲ ਨੰਦਨ ਰਾਮ ਲੀਲਾ ਕਮੇਟੀ ਕਾਦੀਆਂ ਵਲੋਂ ਸਥਾਨਕ ਸਰਕਾਰੀ ਆਈ.ਟੀ.ਆਈ. ਕਾਲਜ ਦੇ ਖੇਡ ਮੈਦਾਨ ਵਿਚ ਦੁਸਹਿਰੇ ਦਾ ਤਿਓਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕੀਤਾ | ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਮਾਹਲ ਤੇ ਹੋਰ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਮਿੰਨੀ ਗਰੇਵਾਲ ਦੇ ਗਰੁੱਪ ਨੇ ਵੀ ਸ਼ਮੂਲੀਅਤ ਕਰ ਕੇ ਲੋਕਾਂ ਦਾ ਮਨੋਰੰਜਨ ਕੀਤਾ | ਇਸ ਮੌਕੇ ਸ: ਮਾਹਲ ਨਾਲ ਅਮਰਇਕਬਾਲ ਸਿੰਘ ਮਾਹਲ, ਕੌਾਸਲਰ ਸਰਬਜੀਤ ਸਿੰਘ ਭੱਤੂ ਮਾਹਲ, ਮੀਤ ਪ੍ਰਧਾਨ ਅਸ਼ੋਕ ਕੁਮਾਰ, ਕਮੇਟੀ ਪ੍ਰਧਾਨ ਕੇਵਲ ਕ੍ਰਿਸ਼ਨ ਲੂਥਰਾ, ਚੇਅਰਮੈਨ ਨਗੇਸ਼ਵਰ ਭਨੋਟ, ਸੰਜੀਵ ਭਨੋਟ, ਵਿਕਾਸ ਭਨੋਟ, ਵਿਜੇ ਕੁਮਾਰ, ਡਿੰਪਲ ਭਨੋਟ, ਰਜੇਸ਼ ਮਹਾਜਨ, ਕੌਾਸਲਰ ਜੋਗਿੰਦਰ ਨੰਦੂ, ਰਜੇਸ਼ ਮਹਾਜਨ, ਲਵਲੀ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ |
ਡੇਹਰੀਵਾਲ ਦਰੋਗਾ, (ਹਰਦੀਪ ਸਿੰਘ ਸੰਧੂ)-ਕਸਬਾ ਡੇਹਰੀਵਾਲ ਦਰੋਗਾ ਵਿਖੇ ਦੁਸਹਿਰੇ ਦਾ ਤਿਓਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਜੋਤੀ ਖਹਿਰਾ ਅਤੇ ਗੋਰਾ ਰਾਏਚੱਕ ਯੂ.ਐੱਸ.ਏ. ਦੀ ਅਗਵਾਈ ਵਿਚ ਹੋਏ ਰੰਗਾਰੰਗ ਪ੍ਰੋਗਰਾਮ ਵਿਚ ਗਾਇਕ ਜੋੜੀ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਨੇ ਆਪਣੇ ਗੀਤਾਂ ਨਾਲ ਚੰਗਾ ਰੰਗ ਬੰਨਿ੍ਹਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਕੰਵਰਪ੍ਰਤਾਪ ਸਿੰਘ ਬਾਜਵਾ ਨੇ ਦੁਸਹਿਰਾ ਕਮੇਟੀ ਨੂੰ 21 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਸਤਨਾਮ ਸਿੰਘ ਡੇਹਰੀਵਾਲ, ਚੀਫ਼ ਸੁਖਦੀਪ ਸਿੰਘ ਘੁੰਮਣ, ਸੁਖਵਿੰਦਰ ਸਿੰਘ ਕਿੰਦਾ ਮੈਂਬਰ ਬਲਾਕ ਸੰਮਤੀ, ਮਨਦੀਪ ਸਿੰਘ ਖਹਿਰਾ, ਗੀਤਕਾਰ ਬੱਬੂ ਬਰਾੜ, ਰਾਜਬੀਰ ਸਿੰਘ ਪੀ.ਏ., ਪ੍ਰਧਾਨ ਅਮਰ ਸਿੰਘ ਮਨਿੰਦਰਪਾਲ ਸਿੰਘ ਘੁੰਮਣ, ਬਚਿੱਤਰਪਾਲ, ਸੰਭੂਨਾਥ, ਦਵਿੰਦਰ ਸ਼ਰਮਾ, ਮਨਮੀਤ ਚੌਹਾਨ, ਰਾਜੂ ਖਹਿਰਾ, ਤਰਲੋਕ ਕੁਮਾਰ, ਮੋਹਨ ਲਾਲ ਸਬ, ਇੰਸਪੈਕਟਰ ਜਗਦੀਸ਼ ਸਿੰਘ ਆਦਿ ਹਾਜ਼ਰ ਸਨ |
ਧਾਰੀਵਾਲ, (ਸਵਰਨ ਸਿੰਘ/ਰਮੇਸ਼ ਨੰਦਾ/ਜੇਮਸ ਨਾਹਰ)-ਨੇਕੀ ਦੀ ਬਦੀ 'ਤੇ ਜਿੱਤ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਲ ਗਰਾਉਂਡ ਧਾਰੀਵਾਲ ਵਿਖੇ ਦੁਸਹਿਰਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ, ਹਾਲਾਂਕਿ ਇਸ ਦੁਸਹਿਰੇ ਦੀ ਪਹਿਲਾਂ ਤਿਆਰੀ ਨਾ ਹੋਣ ਕਰ ਕੇ ਅਤੇ ਕੋਵਿਡ ਕਰ ਕੇ ਇਸ ਵਾਰ ਲੋਕਾਂ ਦੀ ਭੀੜ ਘੱਟ ਵੇਖਣ ਨੂੰ ਮਿਲੀ | ਬੁੱਤਾਂ ਨੂੰ ਅਗਨ ਪੰਡਿਤ ਰਾਮ ਕਿਸ਼ੋਰ ਨੇ ਲਗਾਈ | ੲਸ ਮੌਕੇ ਬਰਿੰਦਰ ਸਿੰਘ ਛੋਟੇਪੁਰ, ਦੀਪਕ ਅਰੋੜਾ, ਰਾਜੇਸ਼ ਪੰਡਿਤ, ਐਸ.ਐਚ.ਓ. ਮਨਜੀਤ ਸਿੰਘ, ਮਹਾਜਨ, ਸ਼ਿਵ ਸੈਨਾ ਹਿੰਦੁਸਤਾਨ ਆਗੂ ਹਨੀ ਮਹਾਜਨ, ਕੌਾਸਲਰ ਪਵਨ ਅਬਰੋਲ, ਕਰਨੈਲ ਸਿੰਘ, ਐਡਵੋਕੇਟ ਰਣਜੋਧ ਸਿੰਘ, ਨਕੁਲ, ਬੰਟੀ ਸ਼ਰਮਾ, ਕੌਾਸਲਰ ਕੁਲਦੀਪ ਸਿੰਘ ਟੋਨੀ, ਨੋਨੀ ਖੋਸਲਾ ਆਦਿ ਹਾਜ਼ਰ ਸਨ |
ਨੌਸ਼ਹਿਰਾ ਮੱਝਾਸਿੰਘ, (ਤਰਸੇਮ ਸਿੰਘ ਤਰਾਨਾ)-ਪਿੰਡ ਕਲੇਰ ਕਲਾਂ ਵਿਖੇ ਦੁਸਹਿਰਾ ਪ੍ਰਬੰਧਕ ਕਮੇਟੀ ਸ਼ਿਵ ਮੰਦਿਰ ਕਲੇਰ ਕਲਾਂ ਵਲੋਂ ਗ੍ਰਾਮ ਪੰਚਾਫਿੲਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੁਸਹਿਰੇ ਦਾ ਤਿਓਹਾਰ ਮਨਾਇਆ ਗਿਆ | ਅੱਜ ਸਮਾਪਤੀ ਮੌਕੇ ਪਿੰਡ ਤੋਂ ਬਾਹਰਵਾਰ ਖੁੱਲ੍ਹੀ ਗਰਾਉਂਡ 'ਚ ਦੁਸਹਿਰਾ ਮਨਾਇਆ ਗਿਆ | ਇਸ ਮੌਕੇ ਹੀਰਾ ਮੱਟੂ ਅਤੇ ਰਹਿਮਤ ਸਾਧੂ ਵਾਈਸ ਆਫ਼ ਪੰਜਾਬ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਕੇ ਲੋਕਾਂ ਦਾ ਮਨੋਰੰਜਨ ਕੀਤਾ | ਇਸ ਮੌਕੇ ਸਰਪੰਚ ਬਲਰਾਜ ਸਿੰਘ ਕਲੇਰ, ਗੁਰਦੇਵ ਸਿੰਘ ਕਲੇਰ, ਤਰੁਨ ਨੰਦਾ ਪ੍ਰਧਾਨ ਦੁਸਹਿਰਾ ਕਮੇਟੀ, ਬਾਬਾ ਸੰਤੋਖ ਸਿੰਘ, ਬਿਕਰਮਜੀਤ ਸੋਨੂੰ, ਚੇਅਰਮੈਨ ਪੁਸ਼ਕਰ ਲੰਦਾ, ਸੁੱਚਾ ਸਿੰਘ, ਮੰਗਲ ਮਸੀਹ, ਮੰਗਤ ਰਾਮ, ਹਰਦੀਪ ਸਿੰਘ ਅਤੇ ਰੂਪ ਲਾਲ ਸਮੇਤ ਹੋਰ ਹਾਜ਼ਰ ਸਨ |
ਕਲਾਨੌਰ, (ਪੁਰੇਵਾਲ/ਕਾਹਲੋਂ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਕਲਾਨੌਰ 'ਚ ਵੱਖ-ਵੱਖ ਥਾਵਾਂ 'ਤੇ ਪੂਰੇ ਉਤਸਾਹ ਨਾਲ ਮਨਾਇਆ ਗਿਆ | ਸਥਾਨਕ ਕਸਬੇ ਦੇ ਪ੍ਰਾਚੀਨ ਸ਼ਿਵ ਮੰਦਿਰ ਪਾਰਕ 'ਚ ਰਾਮਲੀਲ੍ਹਾ ਦਾ ਆਯੋਜਨ ਕਰ ਰਹੀ ਸੂਰਜਵੰਸ਼ੀ ਰਾਮ ਨਾਟਕ ਕਲੱਬ ਵਲੋਂ ਰਾਵਣ ਦਾ ਆਦਮਕੱਦ ਪੁਤਲਾ ਲਗਾਇਆ ਗਿਆ | ਸ਼ਾਮ ਢਲਦਿਆਂ ਹੀ ਸ਼੍ਰੀ ਰਾਮ ਚੰਦਰ ਅਤੇ ਸ੍ਰੀ ਲਕਸ਼ਣ ਦੇ ਸਰੂਪ 'ਚ ਅਮਰਜੀਤ ਖੁੱਲਰ, ਮਨਮੋਹਨ ਬੇਦੀ ਆਦਿ ਕਲਾਕਾਰਾਂ ਵਲੋਂ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ ਗਿਆ | ਇਸ ਸਮਾਗਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ | ਇਸ ਮੌਕੇ 'ਤੇ ਰੰਧਾਵਾ ਵਲੋਂ ਸੂਰਜਵੰਸੀ ਰਾਮ ਨਾਟਕ ਕਲੱਬ ਨੂੰ 2 ਲੱਖ ਰੁਪਏ ਅਤੇ ਸ਼੍ਰੀ ਰਾਮ ਨਾਟਕ ਕਲੱਬ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ | ਇਸ ਮੌਕੇ 'ਤੇ ਚੇਅਰਮੈਨ ਬਲਵੰਤ ਸਿੰਘ ਸਵਾਮੀ, ਭਗਵਾਨ ਸਿੰਘ ਬਰੀਲ੍ਹਾ, ਸਾ. ਉਪ ਚੇਅਰਮੈਨ ਬਲਰਾਜ ਸਿੰਘ ਗੋਰਾਇਆ, ਤਰਸੇਮ ਮਹਾਜਨ, ਸੁਖਜਿੰਦਰ ਸਿੰਘ ਮੌੜ, ਹਰਵਿੰਦਰ ਸਿੰਘ ਅਲਾਵਲਪੁਰ ਚੇਅਰਮੈਨ, ਸੰਨੀ ਪੁੰਜ, ਜੋਗਿੰਦਰ ਸਿੰਘ, ਰੋਹਿਤ ਭਾਰਦਵਾਜ਼, ਪ੍ਰਧਾਨ ਅਮਰਜੀਤ ਖੁੱਲਰ, ਗੁਰਬਖਸ਼ ਰਾਏ ਵੋਹਰਾ, ਗਗਨਦੀਪ ਭਾਲਾ, ਕਸ਼ਮੀਰੀ ਲਾਲ, ਸੁਭਾਸ਼ ਚੰਦਰ, ਲੁਭਾਇਆ ਰਾਮ, ਗੋਪੀ ਬਲਹੋਤਰਾ, ਗੋਪਾਲ ਕ੍ਰਿਸ਼ਨ, ਨਵੀਨ ਤੁੱਲੀ, ਹੰਸ ਰਾਜ ਸਮੇਤ ਵੱਡੀ ਗਿਣਤੀ ਅਹੁਦੇਦਾਰ ਤੇ ਮੁਹਤਬਰ ਸ਼ਾਮਿਲ ਹੋਏ |
ਕਲਾਨੌਰ, (ਪੁਰੇਵਾਲ/ਕਾਹਲੋਂ)- ਇਸੇ ਤਰ੍ਹਾਂ ਕਲਾਨੌਰ ਦੇ ਢੱਕੀ ਮੁਹੱਲਾ ਵਿਖੇ ਰਾਮਲੀਲ੍ਹਾ ਦਾ ਆਯੋਜਨ ਕਰਨ ਵਾਲੀ ਸ੍ਰੀ ਰਾਮਨਾਟਕ ਕਬੱਲ ਦੇ ਪ੍ਰਬੰਧਾਂ ਵਲੋਂ ਵੀ ਢੱਕੀ ਮੁਹੱਲਾ ਵਿਖੇ ਸਾਦੇ ਢੰਗ ਨਾਲ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ 'ਤੇ ਪ੍ਰਧਾਨ ਅਜੇ ਜੋਸ਼ੀ, ਰਮੇਸ਼ ਚੰਦਰ ਵਰਮਾ, ਨਰਿੰਦਰ ਵਿੱਜ, ਲਕਛਮੀ ਵੋਹਰਾ, ਅਸ਼ਵਨੀ ਕੁਮਾਰ, ਰਾਜੇਸ਼ ਕੁਮਾਰ, ਅਸ਼ੋਕ ਕੋਹਲੀ, ਵਿਜੇ ਢੀਂਗੀ, ਠਾਕੁਰ ਬਿਕਰਮ, ਜਸਵਿੰਦਰ ਢਿੱਲੋਂ, ਜਨਕ ਰਾਜ ਪ੍ਰਧਾਨ, ਅੰਕੁਸ਼ ਸੋਈ, ਬੱਬਲ ਕੁਮਾਰ, ਰਮੇਸ਼ ਮਹਿਰਾ, ਆਸ਼ੂ ਮਹਿਰਾ, ਕੇਵਲ ਵਰਮਾ, ਦੀਪਕ ਸ਼ਰਮਾ, ਦੀਪਕ ਅਗਰਵਾਲ, ਸਸੀ ਮਹਾਜਨ, ਸੁਨੀਲ ਸਰੀਨ, ਸੁਨੀਲ ਸ਼ਰਮਾ, ਜਸਬੀਰ ਸਿੰਘ ਧਿਆਨਪੁਰ ਸਮੇਤ ਵੱਡੀ ਗਿਣਤੀ 'ਚ ਸ਼ਹਿਰ ਦੇ ਲੋਕ ਹਾਜ਼ਰ ਹੋਏ |
ਕਲਾਨੌਰ 'ਚ ਮੋਦੀ ਦਾ ਪੁਤਲਾ ਵੀ ਫੁਕਿਆ ਗਿਆ -ਕੇਂਦਰ ਦੀ ਮੋਦੀ ਸਰਕਾਰ ਵਲੋਂ ਬੀਤੇ ਸਮੇਂ ਦੌਰਾਨ ਖੇਤੀਬਾੜੀ ਖਿਲਾਫ਼ ਕਾਲਾ ਕਾਨੂੰਨ ਲਿਆਉਣ ਤੋਂ ਰੋਸ 'ਚ ਆਏ ਆੜ੍ਹਤੀਆਂ, ਕਿਸਾਨਾਂ, ਮਜ਼ਦੂਰਾਂ ਆਦਿ ਵਲੋਂ ਸਮੁੂਹ ਰੂਪ 'ਚ ਇਕੱਠੇ ਹੋ ਕੇ ਅੱਜ ਦੁਸਹਿਰੇ ਦੇ ਤਿਉਹਾਰ ਮੌਕੇ ਸ਼ਿਵ ਮੰਦਿਰ ਪਾਰਕ 'ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਆਦਮ ਕੱਦ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਭੜਾਸ ਕੱਢੀ ਗਈ | ਇਸ ਦੌਰਾਨ ਜਿਥੇ ਕਿਸਾਨਾਂ ਵਲੋਂ ਮੋਦੀ ਦੇ ਆਦਮ ਕੱਦ ਪੁੱਤਲੇ ਨੂੰ ਤੀਰਾਂ ਨਾਲ ਵਿੰਨ੍ਹ ਕੇ ਗੁੱਸੇ ਦਾ ਪ੍ਰਗਟਾਵਾ ਕੀਤਾ, ਉਥੇ ਮਹਿਲਾ ਔਰਤਾਂ ਵਲੋਂ ਪ੍ਰਧਾਨ ਮੰਤਰੀ ਦਾ ਪਿੱਟ ਸਿਆਪਾ ਕਰਨ ਉਪਰੰਤ ਮੋਦੀ ਦੇ ਪੁਤਲੇ ਨੂੰ ਅਗਨਭੇਟ ਕੀਤਾ ਗਿਆ | ਇਸ ਮੌਕੇ 'ਤੇ ਮਾਰਕਿਟ ਕਮੇਟੀ ਚੇਅਰਮੈਨ ਭਗਵਾਨ ਸਿੰਘ ਬਰੀਲ੍ਹਾ, ਪ੍ਰੋ. ਹਰਜੀਤ ਸਿੰਘ ਕਾਹਲੋਂ, ਕਾਮਰੇਡ ਜਗਜੀਤ ਸਿੰਘ ਗੋਰਾਇਆ, ਡਾਇਰੈਕਟਰ ਸੁਖਜਿੰਦਰ ਸਿੰਘ ਬਿੱਟੂ ਮੌੜ, ਕਾਮਰੇਡ ਰੂਪ ਸਿੰਘ, ਡਾਇਰੈਕਟਰ ਬਲਵਿੰਦਰ ਪਾਲ, ਨਿਰਮਲ ਸਿੰਘ ਬਿੱਟੂ, ਗੁਰਜੀਤ ਸਿੰਘ ਬੁਲਾਰੀਆ, ਗੁਰਪਿੰਦਰ ਸਿੰਘ ਕਾਹਲੋਂ, ਸੋਨੂੰ ਕਿਲਾ ਨੱਥੂ ਸਿੰਘ, ਜੱਸ ਬਰੀਲ੍ਹਾ, ਤਰਸੇਮ ਸਿੰਘ, ਗੁਰਮੇਜ ਸਿੰਘ ਕਾਲਾ ਪੱਡਾ, ਪਰਮਿੰਦਰ ਸਿੰਘ ਗੋਰਾਇਆ, ਸੁਖਜੀਤ ਸਿੰਘ ਪੀਰੋਪਿੰਡੀ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਹੋਏ।
ਕੋਟਲੀ ਸੂਰਤ ਮੱਲ੍ਹੀ, (ਕੁਲਦੀਪ ਸਿੰਘ ਨਾਗਰਾ)-ਦੁਸਹਿਰਾ ਅੱਜ ਸ੍ਰੀ ਬਾਵਾ ਲਾਲ ਦਿਆਲ ਰਾਮ ਲੀਲਾ ਕਲੱਬ ਧਿਆਨਪੁਰ ਵਲੋਂ ਪੂਜਨੀਕ ਮਹੰਤ ਸ੍ਰੀ ਰਾਮ ਸੁੰਦਰ ਦਾਸ ਮਹਾਰਾਜ ਦੇ ਆਸ਼ੀਰਵਾਦ ਨਾਲ ਪੂਰੀ ਸ਼ਰਧਾ ਭਾਵਨਾ ਮਨਾਇਆ ਗਿਆ। ਸੂਰਜ ਅਸਤ ਹੁੰਦੇ ਹੀ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕੀਤਾ ਗਿਆ। ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਮੁਖੀ ਬਲਕਾਰ ਸਿੰਘ ਦੀ ਅਗਵਾਈ ਪੁਲਿਸ ਵਲੋਂ ਸੁਰੱਖਿਆਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸਵਿੰਦਰ ਸਿੰਘ ਭੰਮਰਾ, ਦਰਬਾਰ ਦੇ ਮੁੱਖ ਸੇਵਾਦਾਰ ਬਾਊ ਜਗਦੀਸ਼ ਰਾਜ, ਸਰਪੰਚ ਪਰਮਸੁਨੀਲ ਸਿੰਘ ਲੱਡੂ, ਸਰਪੰਚ ਬਲਵੰਤ ਸਿੰਘ ਸਾਹਸਮਸ, ਮਾਸਟਰ ਕੈਲਾਸ ਚੰਦਰ, ਰਾਮ ਲੁਭਾਇਆ, ਹੀਰਾ ਲਾਲ ਸਾਜਨ, ਸੁਖਜਿੰਦਰ ਸਿੰਘ ਸਾਬੀ ਮਹਿਮਾਚੱਕ, ਸਰਪੰਚ ਤੇਜਬੀਰ ਸਿੰਘ ਭਿੱਟੇਵੱਢ, ਸਰਪੰਚ ਬਿਕਰਮਜੀਤ ਸਿੰਘ ਬਿੱਕਾ ਮੰਮਣ, ਗੁਰਚਰਨ ਸਿੰਘ ਬੰਬ ਜੇ.ਈ., ਵਿਜੇ ਕੁਮਾਰ ਸੋਨੀ ਮੋਹਲੋਵਾਲੀ, ਸਰਪੰਚ ਜਸਵੰਤ ਸਿੰਘ ਆੜ੍ਹਤੀ, ਕਾਮਰੇਡ ਸੁਖਦੇਵ ਸਿੰਘ ਉਦੋਵਾਲੀ, ਕਾਮਰੇਡ ਬਲਦੇਵ ਸਿੰਘ ਖਹਿਰਾ, ਕਾਮਰੇਡ ਮਨਜੀਤ ਸਿੰਘ ਰਾਉਵਾਲ, ਗੁਰਮੇਜ ਸਿੰਘ ਸੰਮਤੀ ਮੈਂਬਰ, ਮਨਿੰਦਰ ਸਿੰਘ ਖਹਿਰਾ ਸਮੇਤ ਇਲਾਕੇ ਦੇ ਮੁਹਤਬਰ ਵਿਅਕਤੀ ਹਾਜ਼ਰ ਸਨ।
ਫਤਹਿਗੜ੍ਹ ਚੂੜੀਆਂ, (ਧਰਮਿੰਦਰ ਸਿੰਘ ਬਾਠ, ਐਮ.ਐਸ. ਫੁੱਲ)-ਫਤਹਿਗੜ੍ਹ ਚੂੜੀਆਂ ਵਿਖੇ ਦੁਸਹਿਰਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਡੀ.ਐਸ.ਪੀ. ਬਲਬੀਰ ਸਿੰਘ ਸੰਧੂ ਸਮਾਗਮ ਦਾ ਉਦਘਾਟਨ ਕੀਤਾ। ਇਸ ਮੌਕੇ ਐਸ.ਐਚ.ਓ. ਸੁਖਵਿੰਦਰ ਸਿੰਘ, ਐਡਵੋਕੇਟ ਨਵਤੇਜ ਸਿੰਘ ਰੰਧਾਵਾ, ਨਗੇਸ਼ ਬਾਵਾ, ਚੇਅਰਮੈਨ ਬ੍ਰਾਹਮਣ ਸਭਾ ਜੁਗਲ ਡੋਗਰਾ, ਸਤਪਾਲ ਡੋਗਰਾ, ਪ੍ਰਧਾਨ ਬ੍ਰਾਹਮਣ ਸਭਾ ਸਤੀਸ਼ ਸ਼ਰਮਾ, ਲੈਕ: ਸੰਜੀਵ ਕੁਮਾਰ, ਸਾਂਈਦਾਸ ਨੰਦਾ, ਸੰਦੀਪ ਸ਼ਰਮਾ, ਕੁਲਵਿੰਦਰ ਸਿੰਘ ਲਾਲੀ, ਸੁਰੇਸ਼ ਬੱਬਲੂ, ਚੇਅਰਮੈਨ ਸਤਨਾਮ ਸਿੰਘ ਗਿੱਲ, ਅਸ਼ਵਨੀ ਸ਼ਰਮਾ, ਕੁਲਵੰਤ ਸਿੰਘ ਵਿਰਦੀ, ਸੁਰਿੰਦਰ ਸ਼ਰਮਾ, ਰਿਕੀ ਭਾਰਦਵਾਜ, ਅਮਨ ਚੇਅਰਮੈਨ ਪੈਲੇਸ ਵਾਲੇ, ਵਿਨੋਦ ਸ਼ਰਮਾ ਕੇਸ਼ਾ, ਮਲੂਕ ਸਿੰਘ ਹਵੇਲੀਆਂ, ਨਰੇਸ਼ ਸੋਢੀ, ਭੂਸ਼ਨ ਜੋਸ਼ੀ, ਰੀਡਰ ਮਨਜੀਤ ਸਿੰਘ, ਏ.ਐਸ.ਆਈ. ਰਕੇਸ਼ ਕੁਮਾਰ, ਬੂਟਾ ਸਿੰਘ ਚੀਮਾ, ਨੰਦ ਭੱਟੀ, ਸਤਨਾਮ ਸਿੰਘ, ਮੋਹਨ ਸਿੰਘ, ਵਰਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।
ਘੁਮਾਣ, 25 ਅਕਤੂਬਰ (ਬੰਮਰਾਹ, ਬਾਵਾ)-ਦੁਸਹਿਰਾ ਘੁਮਾਣ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਕਾਂਗਰਸੀ ਵਰਕਰਾਂ ਵਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਮੇਲਾ ਗਰਾਊਂਡ ਮੇਨ ਬਾਜ਼ਾਰ ਵਿਖੇ ਕਰਵਾਇਆ ਗਿਆ, ਜਿਸ ਵਿਚ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ। ਇਸ ਮੌਕੇ ਐੱਸ.ਐੱਸ.ਪੀ. ਬਟਾਲਾ ਰਛਪਾਲ ਸਿੰਘ ਅਤੇ ਐਸ.ਪੀ. ਤੇਜਬੀਰ ਸਿੰਘ ਹੁੰਦਲ ਵੀ ਉਚੇਚੇ ਤੌਰ 'ਤੇ ਪੁੱਜੇ। ਇਸ ਮੌਕੇ ਡੀ.ਐਸ.ਪੀ. ਸੁਖਵਿੰਦਰ ਸਿੰਘ ਬਟਾਲਾ, ਬਲਾਕ ਕਾਂਗਰਸ ਪ੍ਰਧਾਨ ਸਾਹਿਬ ਸਿੰਘ ਮੰਡ, ਸੰਮਤੀ ਮੈਂਬਰ ਗੁਰਮੀਤ ਸਿੰਘ ਸਾਬੀ, ਅਵਤਾਰ ਸਿੰਘ ਪਹਿਲਵਾਨ, ਹਰਵਿੰਦਰ ਸਿੰਘ ਹੈਰੀ, ਯਾਦਵਿੰਦਰ ਸਿੰਘ, ਪਿਸ਼ੌਰਾ ਸਿੰਘ ਸਾਬਕਾ ਸੰਮਤੀ ਮੈਂਬਰ, ਸੀਨੀਅਰ ਯੂਥ ਆਗੂ ਗੁਰਜੀਤ ਸਿੰਘ ਜੰਬਾ, ਸਰਪੰਚ ਮਨਜੀਤ ਸਿੰਘ ਵਾੜੇ, ਰਾਜ ਸਿੰਘ ਵਾੜੇ, ਐਸ.ਐਚ.ਓ. ਸੁਰਿੰਦਰ ਸਿੰਘ ਘੁਮਾਣ, ਜਗਤਾਰ ਸਿੰਘ ਭੱਟੀਵਾਲ, ਸਰਪੰਚ ਪਰਮਜੀਤ ਸਿੰਘ, ਬਲਜੀਤ ਸਿੰਘ ਘੁਮਾਣ, ਹਰਪ੍ਰੀਤ ਸਿੰਘ ਟੋਨੀ ਜੰਬਾ, ਜੇ.ਕੇ. ਜੰਬਾ, ਅਮਰਜੀਤ ਸਿੰਘ ਮਾੜੂ ਪੰਚ, ਮੱਖਣ ਸਿੰਘ ਸ਼ਾਹ ਪੰਚ, ਮੰਗਲ ਸਿੰਘ ਪੰਚ ਘੁਮਾ, ਸਰਪੰਚ ਨੰਦ ਸਿੰਘ, ਰਜਿੰਦਰ ਕੁਮਾਰ ਪੱਪੀ ਪੰਚ, ਮਲੂਕ ਸਿੰਘ ਘੁਮਾਣ, ਦਵਿੰਦਰ ਸਿੰਘ ਮੰਨਾ, ਦਿਲਬਾਗ ਸਿੰਘ, ਸੁਬੇਗ ਸਿੰਘ ਘੁੰਮਣ, ਅੰਮ੍ਰਿਤ ਸਿੰਘ ਘੁੰਮਣ, ਲਵ ਘੁਮਾਣ, ਗੁਰਦੇਵ ਸਿੰਘ ਲਾਡੀ ਬੋਲੇਵਾਲ, ਸਰਪੰਚ ਰਾਜ ਵੀਲਾ ਬੱਜੂ, ਮੰਗਲ ਸਿੰਘ ਵੀਲਾ ਬੱਜੂ, ਰਣਜੀਤ ਸਿੰਘ ਸਾਬੀ, ਰਜਿੰਦਰ ਸਿੰਘ ਰਾਜਾ, ਸ਼ੁਭਪ੍ਰੀਤ ਸਿੰਘ ਕਾਹਲੋਂ, ਦਵਿੰਦਰ ਸਿੰਘ ਸਰਪੰਚ, ਦਬਿੰਦਰ ਸਿੰਘ ਐਨੋਕੋਟ, ਰਾਜਵਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਚੈਂਚਲ ਸਿੰਘ, ਜੋਗਿੰਦਰ ਸਿੰਘ ਭਗਤੂਪੁਰ, ਜਸਵੰਤ ਸਿੰਘ, ਸਰਪੰਚ ਪਰਮਜੀਤ ਸਿੰਘ ਬੋਲੇਵਾਲ, ਸਰਪੰਚ ਅਵਤਾਰ ਸਿੰਘ ਮੀਕੇ, ਪਲਵਿੰਦਰ ਸਿੰਘ ਮੀਕੇ, ਸਾਹਬ ਸਿੰਘ ਘੁਮਾਣ ਆਦਿ ਹਾਜ਼ਰ ਸਨ।
ਡੇਰਾ ਬਾਬਾ ਨਾਨਕ, (ਵਿਜੇ ਸ਼ਰਮਾ)-ਦੁਸਹਿਰੇ ਦਾ ਤਿਉਹਾਰ ਨਵਯੁਵਕ ਰਾਮ ਲੀਲਾ ਐਂਡ ਡ੍ਰਾਮਾਟ੍ਰਿਕ ਕਲੱਬ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਲੱਬ ਮੈਂਬਰਾਂ ਵਲੋਂ ਤਿਆਰ ਕਰਵਾਈ ਗਈ ਰਾਵਣ ਦੀ ਵਿਸ਼ਾਲ ਮੂਰਤੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਸੀ। ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਕੈਬਨਿਟ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ ਗਿਆ। ਉਨ੍ਹਾਂ ਨਵਯੁਵਕ ਰਾਮ ਲੀਲਾ ਕਲੱਬ ਨੂੰ 5 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਪ੍ਰੇਮ ਸਾਗਰ ਗੁਪਤਾ, ਦਵਿੰਦਰਪਾਲ ਸਿੰਘ ਪਾਲੀ, ਜਗਬਿੰਦਰ ਸਿੰਘ ਐਸ.ਪੀ., ਸੁਰਿੰਦਰ ਪਾਲ ਸਿੰਘ ਡੀ.ਐਸ.ਪੀ., ਅਨਿਲ ਪਵਾਰ ਐਸ.ਐਚ.ਓ., ਵਿਜੇ ਕੁਮਾਰ ਵਿੱਗ, ਮਹਿੰਗਾ ਰਾਮ ਗਰੀਬ, ਮਨੀ ਮਹਾਜਨ, ਜਨਕ ਰਾਜ ਮਹਾਜਨ, ਰਤਨ ਪਾਲ ਮੈਨੇਜਰ, ਪਵਨ ਕੁਮਾਰ ਪੰਮਾ, ਸਤਪਾਲ ਸ਼ੌਕੀ, ਐਸ.ਪੀ. ਸਿੰਘ, ਮੂਲ ਰਾਜ ਭੱਟੀ, ਚਿਮਨ ਲਾਲ ਸ਼ੁਗਲ, ਸੁਖਜੀਤ ਨੇਕੀ, ਮੋਹਨ ਲਾਲ ਸਪੋਲੀਆ, ਆਦਿ ਕਲੱਬ ਮੈਂਬਰ ਵੀ ਹਾਜ਼ਰ ਸਨ।
ਸ੍ਰੀ ਹਰਿਗੋਬਿੰਦਪੁਰ, (ਕੰਵਲਜੀਤਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦੇ ਖੇਡ ਮੈਦਾਨ 'ਚ ਬਾਬਾ ਹਰਜੀਤ ਸਿੰਘ ਭੱਲਾ, ਬਾਬਾ ਸੋਨੂੰ ਭੱਲਾ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਲਕਾ ਵਿਧਾਇਕ ਸ: ਬਲਵਿੰਦਰ ਸਿੰਘ ਦੀ ਅਗਵਾਈ ਹੇਠ ਦੁਸਹਿਰੇ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਧਾਇਕ ਲਾਡੀ ਵਲੋਂ ਦੁਸਹਿਰੇ ਨੂੰ ਅਗਨ ਭੇਟ ਕਰਨ ਦੀ ਰਸਮ ਨਿਭਾਈ। ਇਸ ਮੌਕੇ ਐੱਸ.ਡੀ.ਐੱਮ. ਬਲਵਿੰਦਰ ਸਿੰਘ ਬਟਾਲਾ, ਥਾਣਾ ਮੁਖੀ ਬਲਜੀਤ ਕੌਰ, ਸਾਹਿਬ ਸਿੰਘ ਮੰਡ, ਮਾਸਟਰ ਅਜਮੇਰ ਸਿੰਘ ਚਾਹਲ, ਹਰਵਿੰਦਰ ਸਿੰਘ ਹੈਰੀ, ਯਾਦਵਿੰਦਰ ਸਿੰਘ ਸ਼ੈਰੀ, ਪੀ.ਏ. ਰਾਜਦੇਵ ਸਿੰਘ, ਪੀ.ਏ. ਗੁਰਦੀਪ ਸਿੰਘ, ਕੁਲਵਿੰਦਰ ਸਿੰਘ ਪੱਪੂ, ਭੁਪਿੰਦਰ ਪੱਤੀ ਪਰਦੇਸ਼ੀ ਮਾੜੀ ਪੰਨਵਾਂ, ਕਰਨਜੀਤ ਸਿੰਘ ਮਚਰਾਏ, ਲਾਲੀ ਭੱਲਾ, ਮਾਸਟਰ ਰਾਜਪ੍ਰੀਤ ਸਿੰਘ ਢਿੱਲੋਂ, ਮਨਜੀਤ ਸਿੰਘ ਚੀਮਾ, ਨਿਰਮਲ ਸਿੰਘ ਬੂੜੇ ਨੰਗਲ, ਬਾਬਾ ਪੰਮਾ, ਡਾ: ਮਨਜੀਤ ਸਿੰਘ ਪੀਟਾ, ਸੋਢੀ, ਜਸਪਾਲ ਸਿੰਘ ਲੱਲਾ੍ਹ ਸੋਹੀਆਂ, ਲਖਵਿੰਦਰ ਸਿੰਘ ਮਠੋਲਾ, ਸੂਬੇਦਾਰ ਗੁਰਦੀਪ ਸਿੰਘ ਲੱਲ੍ਹਾ, ਸਤਪਾਲ ਸਿੰਘ ਔਲਖ ਕਲਾਂ, ਸੁਰਜੀਤ ਸਿੰਘ ਮੋਲਾ ਮਾੜੀ ਬੁੱਚਿਆਂ, ਗੋਪੀ ਨੰਬਰਦਾਰ, ਕਾਲਾ ਕੀੜੀ ਅਫ਼ਗਾਨਾ, ਮੰਗਾ ਤਲਵਾੜਾ, ਬੀ.ਪੀ.ਈ.ਓ. ਪੋਹਲਾ ਸਿੰਘ, ਮਨਦੀਪ ਸਿੰਘ, ਬਲਰਾਜ ਸਿੰਘ ਜੈਤੋਸਰਜਾ, ਜਗਜੀਤ ਸਿੰਘ ਅੰਮੋਨੰਗਲ ਆਦਿ ਹਾਜ਼ਰ ਸਨ।
ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਦੋਨੇਂ ਥਾਈਂ ਲਗਾਈ ਰਾਵਣ ਨੂੰ ਅੱਗ
ਗੁਰਦਾਸਪੁਰ, (ਗੁਰਪ੍ਰਤਾਪ ਸਿੰਘ)-ਦੁਸਹਿਰੇ ਦੇ ਤਿਉਹਾਰ ਨੂੰ ਬਦੀ 'ਤੇ ਨੇਕੀ ਦੀ ਜਿੱਤ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸੇ ਨੂੰ ਮੁੱਖ ਰੱਖ ਕੇ ਪੂਰੇ ਭਾਰਤ ਵਰਸ਼ ਅੰਦਰ ਹਰ ਸਾਲ ਇਸ ਦਿਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਜਾਂਦੇ ਹਨ। ਜਿਨ੍ਹਾਂ ਦਾ ਮੁੱਖ ਮਨੋਰਥ ਲੋਕਾਂ ਨੂੰ ਗ਼ਲਤ ਰਸਤੇ 'ਤੇ ਜਾਣ ਤੋਂ ਵਰਜਣਾ ਅਤੇ ਸਹੀ ਰਾਹ 'ਤੇ ਚੱਲਣਾ ਦੱਸਿਆ ਜਾਂਦਾ ਹੈ। ਇਸੇ ਨੂੰ ਮੁੱਖ ਰੱਖ ਕੇ ਅੱਜ ਗੁਰਦਾਸਪੁਰ ਵਿਚ ਦੋ ਥਾਈਂ ਰਾਵਣ ਦੇ ਪੁਤਲੇ ਫੂਕ ਕੇ ਦੁਸਹਿਰਾ ਮਨਾਇਆ ਗਿਆ। ਰਾਵਣ ਦਾ ਪਹਿਲਾ ਬੁੱਤ ਸਕੀਮ ਨੰਬਰ-7 ਵਿਚ ਜਲਾਇਆ ਗਿਆ। ਜਿੱਥੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਰਾਵਣ ਨੂੰ ਅੱਗ ਲਗਾਈ ਗਈ। ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਫੂਕ ਕੇ ਦੂਸਰਾ ਦੁਸਹਿਰਾ ਸ਼ਹਿਰ ਦੇ ਸਰਕਾਰੀ ਕਾਲਜ ਦੀ ਗਰਾਊਂਡ ਵਿਚ ਮਨਾਇਆ ਗਿਆ। ਇੱਥੇ ਵੀ ਪੁਤਲਿਆਂ ਨੂੰ ਅੱਗ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਲਗਾਈ। ਪਰ ਕਿਸਾਨੀ ਉਪਰ ਛਾਏ ਕਾਲੇ ਕਾਨੂੰਨਾਂ ਦੇ ਬੱਦਲਾਂ ਨੇ ਇਸ ਵਾਰ ਦੁਸਹਿਰੇ ਦੇ ਰੰਗ ਨੂੰ ਫਿੱਕਾ ਕਰਕੇ ਰੱਖ ਦਿੱਤਾ। ਇਸ ਵਾਰ ਲੋਕਾਂ ਅੰਦਰ ਦੁਸਹਿਰੇ ਨੂੰ ਲੈ ਕੇ ਪਹਿਲਾਂ ਜਿਹਾ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ। ਇਸ ਦਾ ਇਕ ਹੋਰ ਕਾਰਨ ਕੋਰੋਨਾ ਮਹਾਂਮਾਰੀ ਨੂੰ ਵੀ ਮੰਨਿਆ ਜਾ ਰਿਹਾ ਹੈ।

ਜ਼ਿਲ੍ਹੇ 'ਚ 10 ਨਵੇਂ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ

ਗੁਰਦਾਸਪੁਰ, 25 ਅਕਤੂਬਰ (ਸੁਖਵੀਰ ਸਿੰਘ ਸੈਣੀ/ਗੁਰਪ੍ਰਤਾਪ ਸਿੰਘ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਕੋਰੋਨਾ ਮਹਾਂਮਾਰੀ ਨੰੂ ਲੈ ਕੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਲਗਾਤਾਰ ਟੈੱਸਟ ਕੀਤੇ ਜਾ ਰਹੇ ਹਨ | ਜਿਸ ਤਹਿਤ ਅੱਜ 10 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਗੁਰਦਾਸਪੁਰ, 25 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਥਾਣਾ ਸਦਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੰੂ ਨਾਜਾਇਜ਼ ਦੇਸੀ ਸ਼ਰਾਬ ਸਮੇਤ ਕਾਬੂ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਏ.ਐਸ.ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਕਿਸੇ ਖਾਸ ਮੁਖ਼ਬਰ ਦੀ ਇਤਲਾਹ 'ਤੇ ਜਸਵੰਤ ...

ਪੂਰੀ ਖ਼ਬਰ »

ਪਿੰਡ ਕੁਲਾਰ ਦੇ 25 ਸਾਲਾ ਨੌਜਵਾਨ ਦੀ ਭੇਦਭਰੀ ਹਾਲਤ 'ਚ ਹੋਈ ਮੌਤ

ਅਲੀਵਾਲ, 25 ਅਕਤੂਬਰ (ਸੁੱਚਾ ਸਿੰਘ ਬੁੱਲੋਵਾਲ)-ਪਿੰਡ ਕੁਲਾਰ 'ਚ ਅੱਜ ਮਾਤਮ ਛਾ ਗਿਆ, ਜਦੋਂ 25 ਸਾਲਾ ਨੌਜਵਾਨ ਸੋਭਾ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ | ਸੋਭਾ ਸਿੰਘ ਦੇ ਪਿਤਾ ਮਕਬੂਲ ਸਿੰਘ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਸਾਡਾ ਪੁੱਤਰ ਇਕ ਸਾਲ ਤੋਂ ਦੁਬਈ ਗਿਆ ...

ਪੂਰੀ ਖ਼ਬਰ »

ਪੰਜਾਬ ਦੀ ਕਿਰਸਾਨੀ ਕੈਪਟਨ ਨਾਲ ਖੜ੍ਹੀ-ਵਿੱਠਵਾਂ

ਬਟਾਲਾ, 25 ਅਕਤੂਬਰ (ਕਾਹਲੋਂ)-ਸ੍ਰੀ ਹਰਿਗੋਬਿੰਦਪੁਰ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ, ਬਲਾਕ ਸੰੰਮਤੀ ਮੈਂਬਰ ਅਤੇ ਪਿੰਡ ਵਿੱਠਵਾਂ ਦੇ ਸਰਪੰਚ ਅੰਗਰੇਜ਼ ਸਿੰਘ ਵਿੱਠਵਾਂ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ...

ਪੂਰੀ ਖ਼ਬਰ »

ਪਰਾਲੀ ਨਾਲ ਲੱਦੇ ਟਰੈਕਟਰ ਟਰਾਲੀ ਨੂੰ ਲੱਗੀ ਅੱਗ

ਤਿੱਬੜ, 25 ਅਕਤੂਬਰ (ਭੁਪਿੰਦਰ ਸਿੰਘ ਬੋਪਾਰਾਏ)-ਪਿੰਡ ਮਾਨ ਚੋਪੜੇ ਨੇੜੇ ਗੁੱਜਰ ਭਾਈਚਾਰੇ ਦੀ ਇਕ ਪਰਾਲੀ ਨਾਲ ਲੱਦੀ ਹੋਈ ਟਰਾਲੀ ਨੰੂ ਅੱਗ ਲੱਗਣ ਨਾਲ ਸੜ ਜਾਣ ਦੀ ਖ਼ਬਰ ਹੈ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਯੂਸਫ਼ ਪੁੱਤਰ ਸ਼ਾਮਦੀਨ ਵਾਸੀ ਚੋਪੜਾ ਜੋ ਕਿ ...

ਪੂਰੀ ਖ਼ਬਰ »

2 ਕਿੱਲੋ 200 ਗਰਾਮ ਚਰਸ ਸਮੇਤ ਇਕ ਗਿ੍ਫ਼ਤਾਰ

ਗੁਰਦਾਸਪੁਰ, 25 ਅਕਤੂਬਰ (ਪੰਕਜ ਸ਼ਰਮਾ)-ਜ਼ਿਲ੍ਹਾ ਪੁਲਿਸ ਮੁਖੀ ਡਾ: ਰਜਿੰਦਰ ਸਿੰਘ ਸੋਹਲ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਨੰੂ ਠੱਲ੍ਹ ਪਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ 24 ਅਕਤੂਬਰ ਨੰੂ ਐਸ.ਆਈ ਹਰਜੀਤ ਸਿੰਘ ਸਮੇਤ ...

ਪੂਰੀ ਖ਼ਬਰ »

ਸਾਹੋਵਾਲ ਇਲਾਕੇ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ

ਪੁਰਾਣਾ ਸ਼ਾਲਾ, 25 ਅਕਤੂਬਰ (ਅਸ਼ੋਕ ਸ਼ਰਮਾ)-ਇੱਥੋਂ ਨਜ਼ਦੀਕੀ ਕਸਬਾ ਸਾਹੋਵਾਲ ਵਿਖੇ ਸਮੂਹ ਇਲਾਕੇ ਦੇ ਕਿਸਾਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਉਸ ਦਾ ਪਿੱਟ ਸ਼ਿਆਪਾ ਕੀਤਾ | ਇਸ ਸਬੰਧੀ ਠੇਕੇਦਾਰ ਸਤਵੰਤ ਸਿੰਘ, ਜਥੇਦਾਰ ਗੁਰਬਚਨ ...

ਪੂਰੀ ਖ਼ਬਰ »

ਤਿਉਹਾਰਾਂ ਦੇ ਦਿਨਾਂ 'ਚ ਆਨਲਾਈਨ ਕੰਪਨੀਆਂ ਵਲੋਂ ਦਿੱਤੇ ਜਾ ਰਹੇ ਆਫਰਾਂ ਨੇ ਵਪਾਰੀਆਂ ਨੰੂ ਲਗਾਇਆ ਖੰੂਜੇ

ਗੁਰਦਾਸਪੁਰ, 25 ਅਕਤੂਬਰ (ਪੰਕਜ ਸ਼ਰਮਾ)-ਇਸ ਸਾਲ ਕੋਵਿਡ-19 ਕਰਕੇ ਹੋਈ ਤਾਲਾਬੰਦੀ ਨੇ ਦੇਸ਼ ਦੀ ਅਰਥ ਵਿਵਸਥਾ 'ਤੇ ਵੱਡਾ ਅਸਰ ਪਾਇਆ ਹੈ | ਪਰ ਹੁਣ ਕੋਵਿਡ-19 ਦਾ ਪ੍ਰਕੋਪ ਪਿਛਲੇ ਕੁਝ ਦਿਨਾਂ ਤੋਂ ਘੱਟ ਹੋਣ ਕਰਕੇ ਜ਼ਿੰਦਗੀ ਹੌਲੀ-ਹੌਲੀ ਦੁਬਾਰਾ ਪਟੜੀ 'ਤੇ ਆ ਰਹੀ ਹੈ | ਇਸ ...

ਪੂਰੀ ਖ਼ਬਰ »

ਕਿਸਾਨਾਂ ਦਾ 1 ਅਕਤੂਬਰ ਤੋਂ ਸ਼ੁਰੂ ਹੋਇਆ ਰੇਲ ਰੋਕੋ ਧਰਨਾ ਅੱਜ 25ਵੇਂ ਦਿਨ ਵੀ ਰਿਹਾ ਜਾਰੀ

ਗੁਰਦਾਸਪੁਰ, 25 ਅਕਤੂਬਰ (ਗੁਰਪ੍ਰਤਾਪ ਸਿੰਘ, ਆਰਿਫ਼ )-30 ਕਿਸਾਨ ਜਥੇਬੰਦੀਆਂ ਵਲੋਂ 1 ਅਕਤੂਬਰ ਤੋਂ ਦਿੱਤਾ ਜਾ ਰਿਹਾ ਦਿਨ-ਰਾਤ ਦਾ ਰੇਲ ਰੋਕੋ ਧਰਨਾ ਅੱਜ 25ਵੇਂ ਦਿਨ ਵੀ ਜਾਰੀ ਰਿਹਾ | ਅੱਜ ਦੇ ਇਸ ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪੰਜਾਬ ਪ੍ਰਧਾਨ ...

ਪੂਰੀ ਖ਼ਬਰ »

ਜਥੇਦਾਰ ਕਰਤਾਰ ਸਿੰਘ ਪਾਹੜਾ ਟਰੱਸਟ ਵਲੋਂ ਅੱਜ ਕਰਵਾਇਆ ਜਾਵੇਗਾ ਓਪਨ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੈਚ

ਗੁਰਦਾਸਪੁਰ, 25 ਅਕਤੂਬਰ (ਸੁਖਵੀਰ ਸਿੰਘ ਸੈਣੀ)-ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਜਥੇਦਾਰ ਕਰਤਾਰ ਸਿੰਘ ਪਾਹੜਾ ਟਰੱਸਟ ਵਲੋਂ ਜਥੇਦਾਰ ਪਾਹੜਾ ਦੀ ਯਾਦ ਵਿਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ | ਜਿਸ ਦਾ ਫਾਈਨਲ ਮੈਚ ਅੱਜ 26 ਅਕਤੂਬਰ ਨੰੂ ਕਰਵਾਇਆ ਜਾ ਰਿਹਾ ...

ਪੂਰੀ ਖ਼ਬਰ »

ਪਿੰਡ ਨੌਸ਼ਹਿਰਾ ਬਹਾਦਰ ਦੇ ਕਿਸਾਨਾਂ ਨੇ ਮੋਦੀ ਦਾ ਪੁਤਲਾ ਫੂਕਿਆ

ਪੁਰਾਣਾ ਸ਼ਾਲਾ, 25 ਅਕਤੂਬਰ (ਅਸ਼ੋਕ ਸ਼ਰਮਾ)-ਪਿੰਡ ਨੌਸ਼ਹਿਰਾ ਬਹਾਦਰ ਦੇ ਕਿਸਾਨਾਂ ਨੇ ਕਾਲੇ ਕਾਨੰੂਨਾਂ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ | ਹੁਣ ਪੰਜਾਬ ਦੇ ਕਿਸਾਨਾਂ ਦਾ ਵਿਰੋਧ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ...

ਪੂਰੀ ਖ਼ਬਰ »

ਕਿਸਾਨ ਮੋਰਚਾ ਔਲਖ ਅਤੇ ਸਮੂਹ ਕਿਸਾਨਾਂ ਵਲੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਹਰਚੋਵਾਲ, 25 ਅਕਤੂਬਰ (ਢਿੱਲੋਂ)-ਕਿਸਾਨ ਮੋਰਚਾ ਔਲਖ ਅਤੇ ਸਮੂਹ ਕਿਸਾਨਾਂ ਨੇ ਮੋਦੀ ਸਰਕਾਰ ਵਲੋਂ ਕਿਸਾਨਾਂ ਖ਼ਿਲਾਫ਼ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਸਬੰਧ 'ਚ ਹਰਚੋਵਾਲ ਮੇਨ ਚੌਕ ਵਿਚ ਦੁਸਹਿਰੇ ਵਾਲੇ ਦਿਨ ਮੋਦੀ ਦਾ ਪੁਤਲਾ ਫੂਕਿਆ ਗਿਆ | ਕਿਸਾਨ ਮੋਰਚਾ ਔਲਖ ਦੇ ...

ਪੂਰੀ ਖ਼ਬਰ »

ਬਾਬਾ ਬੁੱਢਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ

ਬਟਾਲਾ, 25 ਅਕਤੂਬਰ (ਹਰਦੇਵ ਸਿੰਘ ਸੰਧੂ)-ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਪ੍ਰਕਾਸ਼ ਪੁਰਬ ਸਥਾਨਕ ਗੁਰਦੁਆਰਾ ਸਿੰਘ ਸਭਾ ਹਾਊਸਿੰਗ ਬੋਰਡ ਕਾਲੋਨੀ ਅਰਬਨ ਅਸਟੇਟ ਵਿਖੇ ਸਮੁੱਚੇ ਇਲਾਕੇ ਦੀ ਸੰਗਤ ਦੇ ਸਹਿਯੋਗ ਤੇ ਬਾਬਾ ਸਰਬਜੀਤ ਸਿੰਘ ਦੇ ਅਹਿਮ ਉਪਰਾਲੇ ਨਾਲ ...

ਪੂਰੀ ਖ਼ਬਰ »

ਮਾਝਾ ਕਿਸਾਨ ਸੰਘਰਸ਼ ਕਮੇਟੀ ਨੇ ਮੋਦੀ ਦਾ ਪੁਤਲਾ ਫੂਕ ਕੇ ਮਨਾਇਆ ਦੁਸਹਿਰੇ ਦਾ ਤਿਉਹਾਰ

ਹਰਚੋਵਾਲ, 25 ਅਕਤੂਬਰ (ਭਾਮ/ਢਿੱਲੋਂ)-ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਲਾਗੂ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਮੋਦੀ ਸਰਕਾਰ ਆਰ-ਪਾਰ ਦੀ ਲੜਾਈ ਲੜ ਰਹੀਆਂ ਹਨ ਅਤੇ ਪੂਰੇ ਦੇਸ਼ ਵਿਚ ਜਗ੍ਹਾ-ਜਗ੍ਹਾ ਧਰਨੇ ਪ੍ਰਦਰਸ਼ਨ ਹੋ ਰਹੇ ਹਨ, ...

ਪੂਰੀ ਖ਼ਬਰ »

ਤਿੰਨ ਰੋਜ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਪਹਿਲਾ ਹਾਕੀ ਗੋਲਡ ਕੱਪ 16 ਨਵੰਬਰ ਤੋਂ

ਧਾਰੀਵਾਲ, 25 ਅਕਤੂਬਰ (ਸਵਰਨ ਸਿੰਘ)-ਸਥਾਨਕ ਸ੍ਰੀ ਗੁਰੂ ਅਰਜਨ ਦੇਵ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਬੁਰਜ ਸਾਹਿਬ ਧਾਰੀਵਾਲ ਦੇ ਖੇਡ ਮੈਦਾਨ ਵਿਚ ਪੰਜ ਦਰਿਆ ਹਾਕੀ ਕਲੱਬ ਧਾਰੀਵਾਲ ਵਲੋਂ ਪਹਿਲਾ ਗੁਰੂ ਅਰਜਨ ਦੇਵ ਹਾਕੀ ਗੋਲਡ ਕੱਪ 16, 17 ਅਤੇ 18 ਨਵੰਬਰ ਨੂੰ ਕਰਵਾਇਆ ...

ਪੂਰੀ ਖ਼ਬਰ »

ਸਾਬਕਾ ਸਪੀਕਰ ਕਾਹਲੋਂ ਦਾ ਹਲਕਾ ਡੇਰਾ ਬਾਬਾ ਨਾਨਕ ਦੇ ਅਕਾਲੀ ਵਰਕਰਾਂ ਵਲੋਂ ਸਨਮਾਨ

ਹਲਕਾ ਨਿਵਾਸੀਆਂ ਦੇ ਲੋਕਾਂ ਦੀਆਂ ਆਸਾਂ ਉੱਪਰ ਖਰਾ ਉਤਰਾਂਗੇ-ਕਾਹਲੋਂ ਡੇਰਾ ਬਾਬਾ ਨਾਨਕ, 25 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਹਾਈਕਮਾਨ ਵਲੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਨੂੰ ਚਾਰ ਜ਼ਿਲਿ੍ਹਆਂ ...

ਪੂਰੀ ਖ਼ਬਰ »

ਸਾਬਕਾ ਸਪੀਕਰ ਕਾਹਲੋਂ ਦਾ ਹਲਕਾ ਡੇਰਾ ਬਾਬਾ ਨਾਨਕ ਦੇ ਅਕਾਲੀ ਵਰਕਰਾਂ ਵਲੋਂ ਸਨਮਾਨ

ਡੇਰਾ ਬਾਬਾ ਨਾਨਕ, 25 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਹਾਈਕਮਾਨ ਵਲੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਨੂੰ ਚਾਰ ਜ਼ਿਲਿ੍ਹਆਂ ਅੰਮਿ੍ਤਸਰ, ਤਰਨਤਾਰਨ, ਪਠਾਨਕੋਟ ਅਤੇ ਗੁਰਦਾਸਪੁਰ ਦੀ ਵਰਕਿੰਗ ਕਮੇਟੀ ਦੇ ...

ਪੂਰੀ ਖ਼ਬਰ »

ਮੰਤਰੀ ਬਾਜਵਾ ਨੇ ਅਜਨਾਲਾ ਰੋਡ ਤੋਂ ਬਾਵਾ ਲਾਲ ਚੌਕ ਤੱਕ ਬਣੀ ਸੜਕ ਦਾ ਕੀਤਾ ਉਦਘਾਟਨ

ਫਤਹਿਗੜ੍ਹ ਚੂੜੀਆਂ, 25 ਅਕਤੂਬਰ (ਧਰਮਿੰਦਰ ਸਿੰਘ ਬਾਠ, ਐਮ.ਐਸ. ਫੁੱਲ)-ਫਤਹਿਗੜ੍ਹ ਚੂੜੀਆਂ ਦੇ ਬੱਸ ਅੱਡੇ ਦੇ ਸਾਹਮਣੇ ਅਜਨਾਲਾ ਰੋਡ ਤੋਂ ਲੈ ਕੇ ਸ੍ਰੀ ਬਾਵਾ ਲਾਲ ਚੌਕ ਤੱਕ 90 ਲੱਖ 28 ਹਜ਼ਾਰ ਰੁਪਏ ਦੇ ਕਰੀਬ ਦੀ ਲਾਗਤ ਨਾਲ ਤਿਆਰ ਹੋਈ ਨਵੀਂ ਸੜਕ ਦਾ ਕੈਬਨਿਟ ਮੰਤਰੀ ...

ਪੂਰੀ ਖ਼ਬਰ »

ਐਸ.ਸੀ. ਵਰਗ ਦੇ ਵਿਦਿਆਰਥੀਆਂ ਨੂੰ ਡਿਗਰੀ ਦੇਣ ਦੇ ਨਿਰਦੇਸ਼ ਜਾਰੀ

ਅੰਮਿ੍ਤਸਰ, 25 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਮਾਮਲਿਆਂ ਦੇ ਡੀਨ ਪ੍ਰੋ: ਸਰਬਜੋਤ ਸਿੰਘ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਜਲੰਧਰ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦੁਸਹਿਰੇ ਮੌਕੇ ਪਿੰਡਾਂ 'ਚ ਕੀਤੇ ਅਰਥੀ ਫ਼ੂਕ ਰੋਸ ਮੁਜ਼ਾਹਰੇ

ਦੋਰਾਂਗਲਾ, 25 ਅਕਤੂਬਰ (ਚੱਕਰਾਜਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਦੋਰਾਂਗਲਾ ਜ਼ੋਨ ਵਲੋਂ ਅੱਜ ਜ਼ੋਨ ਆਗੂਆਂ ਦੀ ਅਗਵਾਈ ਹੇਠ ਦਰਜਨਾਂ ਪਿੰਡਾਂ ਡੁਗਰੀ, ਆਦੀ, ਬਾਊਪੁਰ, ਕਾਲਾ ਨੰਗਲ, ਦੋਰਾਂਗਲਾ, ਸਿੰਘੋਵਾਲ, ਮੁਕੰਦਪੁਰ, ਹਯਾਤ ਨਗਰ, ਪੀਰਾਂਬਾਗ, ਛੰਨੀਆਂ, ...

ਪੂਰੀ ਖ਼ਬਰ »

ਦੁਸਹਿਰੇ ਮੌਕੇ ਕਿਸਾਨ ਯੂਨੀਅਨ ਵਲੋਂ ਨਾਨੋਵਾਲ ਕਲਾਂ ਵਿਖੇ ਮੋਦੀ ਦਾ ਪੁਤਲਾ ਫੂਕਿਆ

ਭੈਣੀ ਮੀਆਂ ਖਾਂ, 25 ਅਕਤੂਬਰ (ਜਸਬੀਰ ਸਿੰਘ)-ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਅੱਜ ਦੁਸਹਿਰੇ ਮੌਕੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਭਰ ਵਿਚ ਲੋਕਾਂ ਨੂੰ ਮੋਦੀ ਸਮੇਤ ਅੰਡਾਨੀ ਅਤੇ ਅੰਬਾਨੀ ਦੇ ਪੁਤਲੇ ਫੂਕਣ ਦੇ ਦਿੱਤੇ ਸੱਦੇ ...

ਪੂਰੀ ਖ਼ਬਰ »

ਦੁਸਹਿਰੇ ਮੌਕੇ ਨੌਜਵਾਨਾਂ ਨੇ ਕਾਲੇ ਕਾਨੰੂਨਾਂ ਖ਼ਿਲਾਫ਼ ਸ਼ਹਿਰ ਅੰਦਰ ਕੱਢੀ ਰੋਸ ਰੈਲੀ

ਗੁਰਦਾਸਪੁਰ, 25 ਅਕਤੂਬਰ (ਗੁਰਪ੍ਰਤਾਪ ਸਿੰਘ/ਭਾਗਦੀਪ ਸਿੰਘ ਗੋਰਾਇਆ)-ਦੇਸ਼ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਦੁਸਹਿਰੇ ਮੌਕੇ ਰਾਵਣ ਦਾ ਪੁਤਲਾ ਸਾੜਨ ਦੀ ਬਜਾਏ ਸੂਬਾ ਭਰ ਵਿਚ ਕਿਸਾਨਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਅਤੇ ਸਤਿਕਾਰ ਕਮੇਟੀ ਦੇ ਮੈਂਬਰਾਂ 'ਚ ਹੋਇਆ ਹਿੰਸਕ ਟਕਰਾਅ ਬਹੁਤ ਹੀ ਨਿੰਦਣਯੋਗ-ਬਾਜਵਾ

ਬਟਾਲਾ, 25 ਅਕਤੂਬਰ (ਕਾਹਲੋਂ)-ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਅਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਵਿਚ ਹੋਇਆ ਹਿੰਸਕ ਟਕਰਾਅ ਬਹੁਤ ਹੀ ਨਿੰਦਣਯੋਗ ਹੈ | ਇਸ ਨਾਲ ਸੰਸਾਰ ਵਿਚ ਬੈਠੇ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ

ਪੁਰਾਣਾ ਸ਼ਾਲਾ, 25 ਅਕਤੂਬਰ (ਅਸ਼ੋਕ ਸ਼ਰਮਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਪਿੰਡ ਗੋਹਤ ਪੋਖਰ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਅਤੇ ਪਿੱਟ ਸਿਆਪਾ ਕੀਤਾ | ਇਸ ਮੌਕੇ ਪ੍ਰਧਾਨ ਸੁਖਜਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਅਰਜਨ ਸਿੰਘ, ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਪੰਜਾਬ ਨੇ ਰਾਵਣ ਦੀ ਥਾਂ ਮੋਦੀ ਦਾ ਪੁਤਲਾ ਫੂਕਿਆ

ਤਲਵੰਡੀ ਰਾਮਾ, 25 ਅਕਤੂਬਰ (ਹਰਜਿੰਦਰ ਸਿੰਘ ਖਹਿਰਾ)-ਕਿਸਾਨੀ ਜਥੇਬੰਦੀਆਂ ਦੇ ਸੱਦੇ 'ਤੇ ਅਸਲੀ ਰਾਵਣ ਦੀ ਜਗ੍ਹਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਦੀ ਲੜੀ ਦੇ ਤਹਿਤ ਅੱਜ ਪਿੰਡ ਸ਼ਾਹਪੁਰ ਜਾਜਨ ਵਿਚ ਜਮਹੂਰੀ ਕਿਸਾਨ ਸਭਾ (ਪੰਜਾਬ) ਅਤੇ ਪਿੰਡ ...

ਪੂਰੀ ਖ਼ਬਰ »

ਭਾਜਪਾ ਦਾ ਕੌਮੀ ਪ੍ਰਧਾਨ ਨੱਡਾ ਕਿਸਾਨਾਂ ਕੋਲੋਂ ਮੰਗੇ ਮੁਆਫ਼ੀ-ਗੁਰਿੰਦਰ ਸਿੰਘ ਬਾਜਵਾ

ਬਟਾਲਾ, 25 ਅਕਤੂਬਰ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਮੀਡੀਆ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਆਗੂ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬਿਹਾਰ ਵਿਚ ਪਹਿਲੇ ਦਿਨ ਸ਼ੁਰੂ ਕੀਤੀਆਂ ਚੋਣ ਰੈਲੀਆਂ ਨੂੰ ...

ਪੂਰੀ ਖ਼ਬਰ »

ਗੁਰਦਾਸਪੁਰ ਦੇ ਪਿੰਡ ਪੱਧਰ 'ਤੇ ਮੋਦੀ ਦਾ ਪੁਤਲਾ ਫ਼ੂਕ ਕੇ ਕਿਸਾਨਾਂ ਨੇ ਕਾਲਾ ਦੁਸਹਿਰਾ ਮਨਾਇਆ

ਪੁਰਾਣਾ ਸ਼ਾਲਾ, 25 ਅਕਤੂਬਰ (ਗੁਰਵਿੰਦਰ ਸਿੰਘ ਗੋਰਾਇਆ)-ਜਿੱਥੇ ਪਹਿਲਾਂ ਲੰਘੇ ਹਰ ਸਾਲ ਹੀ ਸੂਬੇ ਅੰਦਰ ਸ਼ਹਿਰਾਂ ਤੋਂ ਲੈ ਕੇ ਕਸਬਿਆਂ ਅਤੇ ਪਿੰਡਾਂ ਥਾਵਾਂ 'ਤੇ ਦੁਸਹਿਰੇ ਵਾਲੇ ਦਿਨ ਤਿਆਰ ਕੀਤੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਦੁਆਲੇ ਦੁਸਹਿਰਾ ...

ਪੂਰੀ ਖ਼ਬਰ »

ਪਿੰਡ ਡਡਵਾਂ ਵਿਖੇ ਪਹਿਲਾ ਇਕ ਰੋਜ਼ਾ ਵਾਲੀਬਾਲ ਟੂਰਨਾਮੈਂਟ ਕਰਵਾਇਆ

ਧਾਰੀਵਾਲ, 25 ਅਕਤੂਬਰ (ਸਵਰਨ ਸਿੰਘ/ਜੇਮਸ ਨਾਹਰ)-ਇੱਥੋਂ ਨਜ਼ਦੀਕੀ ਪਿੰਡ ਡਡਵਾਂ ਵਿਖੇ ਸਥਿਤ ਬਾਬਾ ਫ਼ਰੀਦ ਪਾਰਕ ਵਿਚ ਇਕ ਰੋਜ਼ਾ ਪਹਿਲਾ ਵਾਲੀਬਾਲ ਟੂਰਨਾਮੈਂਟ ਸਰਪੰਚ ਲਵਪ©ੀਤ ਸਿੰਘ ਅਤੇ ਬਲਵਿੰਦਰ ਸਿੰਘ ਪ੍ਰਧਾਨ ਵਲੋਂ ਬਾਬਾ ਫਰੀਦ ਸੁਸਾਇਟੀ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਅਕਸ਼ੇ ਪੁੰਜ ਕਾਂਗਰਸ ਸੇਵਾ ਦਲ ਦੇ ਸੂਬਾ ਜਨਰਲ ਸਕੱਤਰ ਬਣੇ

ਪਠਾਨਕੋਟ, 25 ਅਕਤੂਬਰ (ਸੰਧੂ)-ਪਠਾਨਕੋਟ ਤੋਂ ਕਾਂਗਰਸੀ ਆਗੂ ਅਕਸ਼ੇ ਪੁੰਜ ਨੰੂ ਕਾਂਗਰਸ ਸੇਵਾ ਦਲ ਦੇ ਸੂਬਾ ਪ੍ਰਧਾਨ ਨਿਰਮਲ ਸਿੰਘ ਕੈਰਾ ਵਲੋਂ ਕਾਂਗਰਸ ਸੇਵਾ ਦਲ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕਰਕੇ ਨਿਯੁਕਤੀ ਪੱਤਰ ਸੌਾਪਿਆ ਗਿਆ | ਨਵੇਂ ਬਣਾਏ ਗਏ ਜਨਰਲ ਸਕੱਤਰ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਆਈ 21 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ-2 ਲੋਕਾਂ ਦੀ ਹੋਈ ਮੌਤ

ਪਠਾਨਕੋਟ, 25 ਅਕਤੂਬਰ (ਆਰ. ਸਿੰਘ)-ਪਠਾਨਕੋਟ ਜ਼ਿਲੇ੍ਹ ਅੰਦਰ 2 ਹੋਰ ਲੋਕਾਂ ਦੀ ਕੋਰੋਨਾ ਪਾਜ਼ੀਟਿਵ ਹੋਣ 'ਤੇ ਇਲਾਜ ਦੌਰਾਨ ਮੌਤ ਹੋ ਗਈ ਹੈ | ਜਦੋਂ ਕਿ 21 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ | ਜਿਸ ਕਾਰਨ ਜ਼ਿਲ੍ਹਾ ਪਠਾਨਕੋਟ ਵਿਚ ਇਸ ਸਮੇਂ ਐਕਟਿਵ ਕੋਰੋਨਾ ...

ਪੂਰੀ ਖ਼ਬਰ »

ਡਾ: ਵਿਨੋਦ ਕੁਮਾਰ ਵਲੋਂ ਕਿਸਾਨ ਬਚਾਓ, ਪੰਜਾਬ ਬਚਾਓ ਮੁਹਿੰਮ ਤਹਿਤ ਕੀਤਾ ਜਾ ਰਿਹੈ ਜਾਗਰੂਕ

ਸਰਨਾ, 25 ਅਕਤੂਬਰ (ਬਲਵੀਰ ਰਾਜ)-ਆਮ ਆਦਮੀ ਪਾਰਟੀ ਆਗੂ ਡਾ: ਵਿਨੋਦ ਕੁਮਾਰ ਵਲੋਂ ਹਰ ਰੋਜ਼ ਹਲਕਾ ਭੋਆ ਦੇ ਕਈ ਪਿੰਡਾਂ ਦੇ ਕਿਸਾਨਾਂ ਨੰੂ ਕਿਸਾਨ ਬਚਾਓ, ਪੰਜਾਬ ਬਚਾਓ ਮੁਹਿੰਮ ਤਹਿਤ ਜਾਗਰੂਕ ਕੀਤਾ ਜਾ ਰਿਹਾ ਹੈ | ਪਿੰਡ ਇੱਟੀ, ਪੰਡਿਤਾਂ ਦੀ ਕੋਠੀ, ਡੇਅਰੀਵਾਲ, ਪਪਿਆਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX