ਤਾਜਾ ਖ਼ਬਰਾਂ


ਆਪਣੇ ਸਨਮਾਨ ਵਾਪਸ ਕਰਨ ਲਈ ਦਿੱਲੀ ਰਵਾਨਾ ਹੋਏ ਕਈ ਖਿਡਾਰੀ
. . .  3 minutes ago
ਜਲੰਧਰ, 5 ਦਸੰਬਰ (ਜੀ. ਪੀ. ਸਿੰਘ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਕੇਂਦਰ ਸਰਕਾਰ 'ਤੇ ਹੋਰ ਦਬਾਅ ਬਣਾਉਣ ਲਈ ਦੇਸ਼ ਲਈ ਖੇਡਣ ਵਾਲੇ ਪੰਜਾਬ ਦੇ ਵੱਡੇ ਖਿਡਾਰੀ ਆਪਣੇ ਸਨਮਾਨ ਵਾਪਸ ਕਰਨ...
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਹੋਇਆ ਕੋਰੋਨਾ, ਹਸਪਤਾਲ 'ਚ ਦਾਖ਼ਲ
. . .  7 minutes ago
ਚੰਡੀਗੜ੍ਹ, 5 ਦਸੰਬਰ- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਕੋਰੋਨਾ ਦਾ ਸ਼ਿਕਾਰ ਹੋ ਗਏ ਹਨ। ਵਿਜ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ 'ਚ ਲਿਖਿਆ ਹੈ ਕਿ ਕੋਰੋਨਾ ਪਾਜ਼ੀਟਿਵ ਪਾਏ...
ਕਿਸਾਨਾਂ ਨਾਲ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼ 'ਤੇ ਹੋ ਰਹੀ ਹੈ ਅਹਿਮ ਮੀਟਿੰਗ, ਅਮਿਤ ਸ਼ਾਹ ਵੀ ਮੌਜੂਦ
. . .  15 minutes ago
ਨਵੀਂ ਦਿੱਲੀ, 5 ਦਸੰਬਰ- ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ ਪੰਜਵੇਂ ਗੇੜ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...
ਉਮੀਦ ਹੈ ਕਿ ਅੱਜ ਦੀ ਬੈਠਕ 'ਚ ਕਿਸਾਨ ਸਕਾਰਾਤਕਮ ਸੋਚਣਗੇ ਅਤੇ ਅੰਦੋਲਨ ਦਾ ਰਾਹ ਛੱਡਣਗੇ- ਤੋਮਰ
. . .  about 1 hour ago
ਨਵੀਂ ਦਿੱਲੀ, 5 ਦਸੰਬਰ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਹਨ। ਇਸੇ ਵਿਚਾਲੇ ਅੱਜ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਇਕ ਵਾਰ ਫਿਰ ਗੱਲਬਾਤ...
ਕੜਾਕੇ ਦੀ ਠੰਢ 'ਚ ਅੱਜ ਵੀ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ ਕਿਸਾਨ
. . .  about 1 hour ago
ਨਵੀਂ ਦਿੱਲੀ, 5 ਦਸੰਬਰ- ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਅੱਜ 10ਵੇਂ ਦਿਨ ਵੀ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਲਗਾਤਾਰ ਕੜਾਕੇ ਦੀ ਠੰਢ...
ਕਿਸਾਨਾਂ ਦੇ ਹੱਕ 'ਚ ਆਪਣੇ ਸਨਮਾਨ ਵਾਪਸ ਕਰਨ ਲਈ ਥੋੜ੍ਹੀ ਦੇਰ ਤੱਕ ਦਿੱਲੀ ਰਵਾਨਾ ਹੋਣਗੇ ਪੰਜਾਬ ਦੇ ਖਿਡਾਰੀ
. . .  2 minutes ago
ਜਲੰਧਰ, 5 ਦਸੰਬਰ- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਕੇਂਦਰ ਸਰਕਾਰ 'ਤੇ ਹੋਰ ਦਬਾਅ ਬਣਾਉਣ ਲਈ ਦੇਸ਼ ਲਈ ਖੇਡਣ ਵਾਲੇ ਪੰਜਾਬ ਦੇ ਵੱਡੇ ਖਿਡਾਰੀ ਅੱਜ ਆਪਣੇ ਸਨਮਾਨ ਵਾਪਸ ਕਰਨ...
ਕੇਂਦਰ ਨਾਲ ਅੱਜ ਹੋਣ ਵਾਲੀ ਬੈਠਕ 'ਚ ਕਿਸਾਨਾਂ ਨੇ ਕੋਈ ਹੱਲ ਨਿਕਲਣ ਦੀ ਪ੍ਰਗਟਾਈ ਉਮੀਦ
. . .  about 2 hours ago
ਨਵੀਂ ਦਿੱਲੀ, 5 ਦਸੰਬਰ- ਅੱਜ ਕੇਂਦਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਪੰਜਵੇਂ ਦੌਰ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਬਾਰੇ ਗੱਲਬਾਤ ਕਰਦਿਆਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ...
ਅੱਜ ਹੋਵੇਗੀ ਕੇਂਦਰ ਅਤੇ ਕਿਸਾਨਾਂ ਵਿਚਾਲੇ ਪੰਜਵੇਂ ਦੌਰ ਦੀ ਬੈਠਕ
. . .  about 3 hours ago
ਨਵੀਂ ਦਿੱਲੀ, 5 ਦਸੰਬਰ- ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਕਰੀਬ ਹਫ਼ਤੇ ਭਰ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਇਸੇ ਵਿਚਾਲੇ...
ਅੱਜ ਦਾ ਵਿਚਾਰ
. . .  about 3 hours ago
ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਉੱਤਮ ਕੁਮਾਰ ਰੈਡੀ ਨੇ ਤੇਲੰਗਾਨਾ ‘ਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਦਿੱਤਾ ਅਸਤੀਫਾ
. . .  1 day ago
ਪਿੰਡ ਉਦੋਕੇ ਵਿਚ ਨਸ਼ੇੜੀ ਵਲੋਂ ਖੇਤਾਂ ਵਿੱਚ ਕੰਮ ਕਰਦੇ ਮਜ਼ਦੂਰ ਦੀ ਬੇਰਹਿਮੀ ਨਾਲ ਕਤਲ , ਦੋਸ਼ੀ ਕਾਬੂ
. . .  1 day ago
ਮੱਤੇਵਾਲ ,04 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ) - ਥਾਣਾ ਮੱਤੇਵਾਲ ਅਧੀਨ ਪੈਂਦੇ ਨਜ਼ਦੀਕੀ ਪਿੰਡ ਉਦੋਕੇ ਕਲਾਂ ਵਿਚ ਇਕ ਵਿਅਕਤੀ ਵੱਲੋਂ ਖੇਤਾਂ ਵਿਚ ਕੰਮ ਕਰ ਰਹੇ ਇਕ ਮਜ਼ਦੂਰ ਦੀ ਬੇਰਹਿਮੀ ਨਾਲ ...
ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਦੋਗਲੇ ਚਿਹਰੇ ਵਾਲਾ ਅਤੇ ਝੂਠਾ- ਸੁਖਬੀਰ
. . .  1 day ago
ਚੰਡੀਗੜ੍ਹ , 4 ਦਸੰਬਰ - ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਦੋਗਲੇ ਚਿਹਰੇ ਵਾਲਾ ਅਤੇ ਝੂਠਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਜੀ ਬਾਦਲ ਨੇ ਕਿਹਾ ਕਿ "ਕੈਪਟਨ ਖੁਦ ਨੂੰ ਅਤੇ ਆਪਣੇ ...
ਅਸੀਂ ਭਾਰਤ ਵਿਚ ਲਗਾਤਾਰ ਜਾਣਕਾਰੀ ਅਤੇ ਆਈ ਟੀ ‘ਤੇ ਜ਼ੋਰ ਦੇ ਰਹੇ ਹਾਂ -ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਸ਼ਵਵਿਆਪੀ ਆਰਥਿਕਤਾ ਵਿਚ ਤੁਹਾਡਾ ਯੋਗਦਾਨ ਬਹੁਤ ਮਹੱਤਵਪੂਰਨ ਹੈ-ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਦਿਆਰਥੀ ਦੇਸ਼ ਦਾ ਭਵਿੱਖ , ਸਾਨੂੰ ਇਨ੍ਹਾਂ 'ਤੇ ਮਾਣ -ਪ੍ਰਧਾਨ ਮੰਤਰੀ ਮੋਦੀ
. . .  1 day ago
ਤੁਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹੋ- ਪ੍ਰਧਾਨ ਮੰਤਰੀ ਮੋਦੀ
. . .  1 day ago
ਪੈਨਆਈਆਈਟੀ ਗਲੋਬਲ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਮੁੱਖ ਭਾਸ਼ਣ
. . .  1 day ago
ਤੇਲੰਗਾਨਾ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਭਰੋਸਾ ਜਤਾਇਆ-ਅਮਿਤ ਸ਼ਾਹ
. . .  1 day ago
ਸੇਵਾਮੁਕਤ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਵਲੋਂ ਵੀ ਰਾਸ਼ਟਰਪਤੀ ਪੁਲਿਸ ਮੈਡਲ ਵਾਪਸ ਕਰਨ ਦਾ ਐਲਾਨ
. . .  1 day ago
ਬੁਢਲਾਡਾ ,4 ਦਸੰਬਰ (ਸਵਰਨ ਸਿੰਘ ਰਾਹੀ) - ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਚ ਜਾਰੀ ਕਿਸਾਨ ਅੰਦੋਲਨ ਦੇ ਹੱਕ ਚ ਪੰਜਾਬ ਹੋਮਗਾਰਡ ਚੋਂ ਹਾਲ ਹੀ ਸੇਵਾਮੁਕਤ ਹੋਏ ਕਮਾਂਡੈਂਟ ਰਾਏ ਸਿੰਘ ਧਾਲੀਵਾਲ ...
ਹਰਦੀਪ ਸਿੰਘ ਭੁੱਲਰ ਵੱਲੋਂ ਕਿਸਾਨ ਮਾਰੂ ਬਿੱਲਾਂ ਦੇ ਰੋਸ ਵਜੋਂ ਅਰਜਨ ਐਵਾਰਡ ਵਾਪਸ ਕਰਨ ਦਾ ਫ਼ੈਸਲਾ
. . .  1 day ago
ਛੇਹਰਟਾ,4 ਦਸੰਬਰ(ਵਡਾਲੀ) -ਅਰਜਨ ਐਵਾਰਡੀ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਰਿਟਾਇਰ ਇੰਸਪੈਕਟਰ ਹਰਦੀਪ ਸਿੰਘ ਭੁੱਲਰ ਨੇ ਆਪਣੇ ਗ੍ਰਹਿ ਸੰਧੂ ਕਲੋਨੀ ਛੇਹਰਟਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ...
ਔਰਤ ਨੇ ਐੱਸ.ਐੱਸ.ਪੀ. ਦਫ਼ਤਰ 'ਚ ਜ਼ਹਿਰ ਖਾਧਾ - ਹਾਲਤ ਗੰਭੀਰ
. . .  1 day ago
ਬਟਾਲਾ, 4 ਦਸੰਬਰ (ਸਚਲੀਨ ਸਿੰਘ ਭਾਟੀਆ)-ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਪਿੰਡ ਮਾੜੀ ਪੰਨਵਾਂ ਦੀ ਰਹਿਣ ਵਾਲੀ ਇਕ ਔਰਤ ਨੇ ਇਨਸਾਫ਼ ਨਾ ਮਿਲਣ 'ਤੇ ਅੱਜ ਐੱਸ.ਐੱਸ.ਪੀ. ਬਟਾਲਾ ਦੇ ਦਫ਼ਤਰ ਅੰਦਰ ਦੇਰ ਸ਼ਾਮ ਜ਼ਹਿਰ ਖਾ ...
ਚੰਡੀਗੜ੍ਹ : ਕੁਝ ਰਾਜਨੀਤਿਕ ਪਾਰਟੀਆਂ ਅੰਦੋਲਨ ਦੇ ਵਿਚਕਾਰ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ - ਕੈਪਟਨ
. . .  1 day ago
ਚੰਡੀਗੜ੍ਹ : ਕਾਂਗਰਸ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ : ਮੈਨੂੰ ਖੁਸ਼ੀ ਹੈ ਕਿ ਸਾਰਾ ਪੰਜਾਬ ਆਪਣੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਵਿਚ ਦ੍ਰਿੜਤਾ ਨਾਲ ਖੜਾ ਹੈ - ਕੈਪਟਨ
. . .  1 day ago
ਚੰਡੀਗੜ੍ਹ : ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਨ ਕਿਹੜੀ ਜੰਗ ਲਈ ਦਿੱਤਾ ਕੀਤੀ - ਕੈਪਟਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਕੱਤਕ ਸੰਮਤ 552
ਿਵਚਾਰ ਪ੍ਰਵਾਹ: ਲਾਲਚ ਦਾ ਪਿਆਲਾ ਪੀ ਕੇ ਮਨੁੱਖ ਅੱਤਿਆਚਾਰੀ ਤੇ ਪਾਗਲ ਹੋ ਜਾਂਦਾ ਹੈ। -ਸ਼ੇਖ ਸ਼ਾਅਦੀ

ਪੰਜਾਬ / ਜਨਰਲ

ਕਿਸਾਨ ਸੰਘਰਸ਼ 'ਚ ਰੰਗਿਆ ਗਿਆ ਰਵਾਇਤੀ ਤਿਉਹਾਰ ਦੁਸਹਿਰਾ

ਮੇਜਰ ਸਿੰਘ
ਜਲੰਧਰ, 25 ਅਕਤੂਬਰ-ਐਤਕੀਂ ਕੋਰੋਨਾ ਆਫ਼ਤ ਕਾਰਨ ਬਦੀ ਉਪਰ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਮੌਕੇ ਰਾਵਣ ਦੇ ਪੁਤਲੇ ਤਾਂ ਘੱਟ ਹੀ ਸਾੜੇ ਗਏ ਹਨ ਪਰ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਲੜ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਪਰ ਬਦੀ ਦਾ ਪ੍ਰਤੀਕ ਦੱਸ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਪੋਰੇਟਰਾਂ ਅੰਬਾਨੀ ਤੇ ਅਡਾਨੀ ਦੇ ਹਜ਼ਾਰਾਂ ਪਿੰਡਾਂ ਤੇ ਕਸਬਿਆਂ ਵਿਚ ਪੁਤਲੇ ਫੂਕੇ ਗਏ | ਪਿੰਡ 'ਤੇ ਕਸਬਿਆਂ ਵਿਚ ਦੁਸਹਿਰੇ ਮੌਕੇ ਪੁਤਲੇ ਫੂਕਣ ਦਾ ਸੱਦਾ ਕਿਸਾਨ ਸੰਘਰਸ਼ ਕਮੇਟੀ ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਦਿੱਤਾ ਗਿਆ ਸੀ | ਪੰਜਾਬ ਦੇ ਸਾਰੇ ਹੀ ਜ਼ਿਲਿ੍ਹਆਂ ਵਿਚ ਵੱਡੀ ਗਿਣਤੀ ਕਿਸਾਨਾਂ ਨੇ ਇਨ੍ਹਾਂ ਸਮਾਗਮਾਂ ਵਿਚ ਸ਼ਿਰਕਤ ਕੀਤੀ | ਬੀ.ਕੇ.ਯੂ. (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਹੈ ਕਿ ਵਿਸ਼ਾਲ ਤੇ ਰੋਹ ਭਰਪੂਰ ਪ੍ਰਦਰਸ਼ਨ ਬਠਿੰਡਾ, ਸੰਗਰੂਰ, ਮਾਨਸਾ, ਬਰਨਾਲਾ, ਮੋਗਾ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਅੰਮਿ੍ਤਸਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਦੇ ਸ਼ਹਿਰੀ ਕੇਂਦਰਾਂ 'ਚ ਕੀਤੇ ਗਏ | ਇਸੇ ਦੌਰਾਨ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀ ਹੱਦ 'ਤੇ ਪੈਂਦੀ ਮੰਡੀ ਕਿੱਲਿਆਂਵਾਲੀ (ਡੱਬਵਾਲੀ) ਵਿਖੇ ਇਸ ਤਿੱਕੜੀ ਦੇ ਪੁਤਲੇ ਫੂਕ ਕੇ ਦੁਸਹਿਰਾ ਮਨਾਉਣ ਸਮੇਂ ਜਿੱਥੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਹੋਰਨਾਂ ਵਰਗਾਂ ਦਾ ਜੁੜਿਆ ਲਾਮਿਸਾਲ ਇਕੱਠ ਅੰਤਰਰਾਜੀ ਏਕਤਾ ਦੀ ਪ੍ਰਤੀਕ ਹੋ ਨਿੱਬੜਿਆ ਉੱਥੇ ਸੰਗਰੂਰ ਜ਼ਿਲ੍ਹੇ 'ਚ ਮਲੇਰਕੋਟਲਾ ਦੇ ਪ੍ਰਦਰਸ਼ਨ ਸਮੇਂ ਕਿਸਾਨਾਂ ਅਤੇ ਸ਼ਹਿਰ ਦੀ ਜਨਤਾ ਸਮੇਤ ਮੁਸਲਿਮ ਭਾਈਚਾਰੇ ਦੇ ਮਰਦ ਔਰਤਾਂ ਵਲੋਂ ਹਜ਼ਾਰਾਂ ਦੀ ਤਦਾਦ 'ਚ ਸ਼ਾਮਿਲ ਹੋ ਕੇ ਕਿਸਾਨਾਂ ਦੇ ਉਤਸ਼ਾਹ ਤੇ ਜੋਸ਼-ਖਰੋਸ਼ ਨੂੰ ਦੁੱਗਣਾ ਕਰ ਦਿੱਤਾ | ਇਨ੍ਹਾਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੀ.ਕੇ.ਯੂ. (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ, ਹਰਿੰਦਰ ਕੌਰ ਬਿੰਦੂ, ਸ਼ਿੰਗਾਰਾ ਸਿੰਘ ਮਾਨ ਸਮੇਤ ਜ਼ਿਲ੍ਹਾ ਆਗੂਆਂ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਡੀ.ਟੀ.ਐੱਫ਼. ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ, ਜਮਾਤੇ ਇਸਲਾਮੀ ਪੰਜਾਬ ਹਰਿਆਣਾ ਦੇ ਪ੍ਰਧਾਨ ਅਬਦੁੱਲ ਸ਼ਕੂਰ, ਪਲਸ ਮੰਚ ਦੇ ਪ੍ਰਧਾਨ ਅਮਲੋਕ ਸਿੰਘ, ਵਿਦਿਆਰਥੀ ਆਗੂ ਹੁਸ਼ਿਆਰ ਸਿੰਘ, ਹਰਿਆਣਾ ਦੇ ਕਿਸਾਨ ਆਗੂ, ਰਾਜਸਥਾਨ 'ਚੋਂ ਆਏ ਕਿਸਾਨ ਆਗੂ ਕੁਲਵਿੰਦਰ ਸਿੰਘ ਹਰੀਪੁਰਾ ਤੇ ਅਨਮੋਲ ਸਿੰਘ ਦੇਸੂ ਯੋਧਾ ਨੇ ਵੀ ਸੰਬੋਧਨ ਕੀਤਾ | ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਤੇ ਭਾਜਪਾ ਸਰਕਾਰ ਦੇਸ਼ ਦੀ ਰੀੜ੍ਹ ਦੀ ਹੱਡੀ ਖੇਤੀ ਖੇਤਰ ਨੂੰ ਅਡਾਨੀਆਂ, ਅੰਬਾਨੀਆਂ ਅਤੇ ਮੈਨਸੈਟੋ, ਬਾਇਰ ਤੇ ਕਾਰਗਿਲ ਵਰਗੀਆਂ ਵਿਦੇਸ਼ੀ ਤੇ ਧੜਵੈਲ ਕੰਪਨੀਆਂ ਹਵਾਲੇ ਕਰ ਕੇ ਕਿਸਾਨੀ ਨੂੰ ਉਜਾੜਨ 'ਤੇ ਤੁਲੀ ਹੋਈ ਹੈ | ਉਨ੍ਹਾਂ ਆਖਿਆ ਕਿ ਮੋਦੀ ਹਕੂਮਤ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹੋਣ ਦੇ ਨਾਲ-ਨਾਲ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਰਾਹੀਂ ਪੇਂਡੂ ਤੇ ਸ਼ਹਿਰੀ ਗ਼ਰੀਬਾਂ ਨੂੰ ਭੁੱਖਮਰੀ ਦੇ ਜਬਾੜਿਆਂ 'ਚ ਤੁੰਨਣ ਵਾਲੇ ਹਨ | ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਆਖਿਆ ਕਿ ਕੇਂਦਰੀ ਹਕੂਮਤ ਦਾ ਠੇਕਾ ਖੇਤੀ ਕਾਨੂੰਨ ਜਿੱਥੇ ਕਿਸਾਨਾਂ ਨੂੰ ਖੇਤਾਂ 'ਚੋਂ ਬਾਹਰ ਕੱਢੇਗਾ ਉੱਥੇ ਦੇਸ਼ੀ-ਵਿਦੇਸ਼ੀ ਧੜਵੈਲ ਕੰਪਨੀਆਂ ਵਲੋਂ ਵੀ ਵੱਡੀ ਮਸ਼ੀਨਰੀ ਤੇ ਰਸਾਇਣਾਂ ਦੇ ਜ਼ੋਰ ਆਪਣੇ ਮੁਨਾਫ਼ੇ ਦੀ ਹਵਸ ਤਹਿਤ ਕੀਤੀ ਜਾਣ ਵਾਲੀ ਖੇਤੀ ਬੇਰੁਜ਼ਗਾਰੀ ਦਾ ਹੜ੍ਹ ਲਿਆਉਣ ਤੋਂ ਇਲਾਵਾ ਖਾਧ ਖੁਰਾਕ ਤੇ ਵਾਤਾਵਰਨ ਨੂੰ ਹੋਰ ਵੀ ਜ਼ਹਿਰੀਲੇ ਕਰਨ ਰਾਹੀਂ ਦੇਸ਼ ਦੇ ਅੰਦਰ ਮਹਾਂਮਾਰੀਆਂ ਦਾ ਸਾਧਨ ਬਣੇਗੀ | ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 5 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਦੇਸ਼ ਵਿਆਪੀ ਚੱਕਾ ਜਾਮ ਦੀ ਸਫ਼ਲਤਾ 'ਚ ਬੀ.ਕੇ.ਯੂ. ਏਕਤਾ ਉਗਰਾਹਾਂ ਆਪਣੇ ਆਜ਼ਾਦ ਐਕਸ਼ਨ ਰਾਹੀਂ ਪੰਜਾਬ 'ਚ ਵਡਮੁੱਲਾ ਯੋਗਦਾਨ ਪਾਵੇਗੀ ਅਤੇ ਅਗਲੇ ਦੇਸ਼ ਵਿਆਪੀ ਐਕਸ਼ਨ ਦੀ ਰੂਪ-ਰੇਖਾ ਉਲੀਕਣ ਮੁਲਕ ਦੀਆਂ 250 ਦੇ ਕਰੀਬ ਕਿਸਾਨ ਜਥੇਬੰਦੀਆਂ ਵਲੋਂ 27 ਅਕਤੂਬਰ ਨੂੰ ਦਿੱਲੀ 'ਚ ਕੀਤੀ ਜਾ ਰਹੀ ਮੀਟਿੰਗ ਦੌਰਾਨ ਉਨ੍ਹਾਂ ਦੀ ਜਥੇਬੰਦੀ ਦਰਸ਼ਕ ਵਜੋਂ ਸ਼ਮੂਲੀਅਤ ਕਰੇਗੀ | ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਖ਼ਿਲਾਫ਼ ਜਾਨ ਹੂਲਵਾੇ ਘੋਲ ਦੇ ਨਾਲ-ਨਾਲ ਉਨ੍ਹਾਂ ਵਲੋਂ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਸਮਝੌਤੇ ਰੱਦ ਕਰਾਉਣ ਤੇ ਸਰਕਾਰੀ ਥਰਮਲ ਚਲਾਉਣ ਖਾਤਰ ਕੈਪਟਨ ਸਰਕਾਰ ਦੇ ਦਬਾਅ ਪਾਉਣ ਲਈ ਬਣਾਂਵਾਲੀ ਤੇ ਰਾਜਪੁਰਾ ਥਰਮਲ ਦੀਆਂ ਲਾਈਨਾਂ 'ਤੇ ਦਿੱਤੇ ਧਰਨੇ ਅਣਮਿੱਥੇ ਸਮੇਂ ਤੱਕ ਜਾਰੀ ਰਹਿਣਗੇ |
ਹਜ਼ਾਰਾਂ ਪਿੰਡਾਂ 'ਚ ਪੁਤਲੇ ਫੂਕੇ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ਉੱਪਰ 10 ਜ਼ਿਲਿ੍ਹਆਂ ਦੇ 1100 ਦੇ ਕਰੀਬ ਪਿੰਡਾਂ ਵਿਚ ਪ੍ਰਧਾਨ ਮੰਤਰੀ ਮੋਦੀ ਤੇ ਅੰਬਾਨੀ-ਅਡਾਨੀ ਦੇ ਪੁਤਲੇ ਸਾੜੇ ਜਾਣ ਬਾਰੇ ਪਤਾ ਲੱਗਾ ਹੈ | ਕਮੇਟੀ ਵਲੋਂ ਇਕੱਤਰ ਸੂਚਨਾ ਮੁਤਾਬਿਕ ਇਨ੍ਹਾਂ ਪਿੰਡਾਂ ਵਿਚ ਕਿਸਾਨਾਂ ਦੇ ਨਾਲ ਵੱਡੀ ਪੱਧਰ 'ਤੇ ਬੀਬੀਆਂ ਨੇ ਵੀ ਹਿੱਸਾ ਲਿਆ | ਸੰਘਰਸ਼ ਕਮੇਟੀ ਵਲੋਂ ਰੇਲ ਰੋਕੋ ਸੱਦੇ ਤਹਿਤ ਦੇਵੀਦਾਸਪੁਰਾ ਵਿਖੇ ਲਗਾਏ ਪੱਕੇ ਮੋਰਚੇ ਦੇ 32ਵੇਂ ਦਿਨ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਸ਼ਾਮਿਲ ਹੋਏ | ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਸੰਘਰਸ਼ ਘਰ-ਘਰ ਪਹੁੰਚ ਗਿਆ ਹੈ ਤੇ ਇਹ ਪੂਰੇ ਦੇਸ਼ ਵਿਚ ਜੰਗਲ ਦੀ ਅੱਗ ਤਰ੍ਹਾਂ ਫੈਲ ਰਿਹਾ ਹੈ | ਤਰਨ ਤਾਰਨ, ਅੰਮਿ੍ਤਸਰ, ਫ਼ਿਰੋਜ਼ਪੁਰ, ਗੁਰਦਾਸਪੁਰ, ਫ਼ਾਜ਼ਿਲਕਾ, ਮੋਗਾ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਮੁਕਤਸਰ ਆਦਿ ਜ਼ਿਲਿ੍ਹਆਂ ਵਿਚ ਵੱਡੀਆਂ ਰੈਲੀਆਂ ਕਰਕੇ ਪੁਤਲੇ ਫੂਕੇ ਗਏ | ਉਨ੍ਹਾਂ ਮੰਗ ਕੀਤੀ ਕਿ ਖੇਤੀ ਕਾਨੂੰਨ ਰੱਦ ਕਰਕੇ ਏ.ਪੀ.ਐੱਮ.ਸੀ. ਕਾਨੂੰਨ ਵਿਚ ਕੀਤੀ ਸੋਧ ਰੱਦ ਕਰਕੇ ਨਿੱਜੀ ਮੰਡੀਆਂ ਦੀ ਖੱੁਲ੍ਹ ਵੀ ਖ਼ਤਮ ਕੀਤੀ ਜਾਵੇ |

ਕੇਂਦਰ ਵਲੋਂ ਪੰਜਾਬ 'ਚ ਮਾਲ ਗੱਡੀਆਂ ਬੰਦ ਕਰਨਾ ਸਾਜਿਸ਼-ਕਿਸਾਨ ਜਥੇਬੰਦੀਆਂ

ਜਲੰਧਰ, 25 ਅਕਤੂਬਰ (ਮੇਜਰ ਸਿੰਘ)-30 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਹੋਈ ਆਨਲਾਈਨ ਹੰਗਾਮੀ ਮੀਟਿੰਗ 'ਚ ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਲਈ ਚਾਲੂ ਕੀਤੀਆਂ ਮਾਲ ਗੱਡੀਆਂ ਦੋ ਦਿਨ ਚੱਲਣ ਬਾਅਦ ਬੰਦ ਕਰ ਦੇਣ ਦੀ ਸਖ਼ਤ ਆਲੋਚਨਾ ...

ਪੂਰੀ ਖ਼ਬਰ »

ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਧਰਨੇ-ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ-ਭਾਈ ਲੌਾਗੋਵਾਲ

ਅੰਮਿ੍ਤਸਰ, 25 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਕਿਹਾ ਕਿ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਕਿਸੇ ਨੂੰ ਵੀ ਧਰਨੇ-ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਭਾਈ ਲੌਾਗੋਵਾਲ ਨੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੋਸ਼ੀਆਂ ਨੂੰ ਜਲਦ ਸਜ਼ਾ ਦਿਵਾਉਣ ਲਈ ਵਚਨਬੱਧ-ਅਰੁਣਾ ਚੌਧਰੀ

ਮਿਆਣੀ, 25 ਅਕਤੂਬਰ (ਹਰਜਿੰਦਰ ਸਿੰਘ ਮੁਲਤਾਨੀ)- ਨੇੜਲੇ ਪਿੰਡ ਜਲਾਲਪੁਰ 'ਚ ਛੇ ਸਾਲਾ ਬੱਚੀ ਨਾਲ ਜਬਰ ਜਨਾਹ ਤੇ ਕਤਲ ਦੀ ਹੌਲਨਾਕ ਘਟਨਾ 'ਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਹਮਦਰਦੀ ਪ੍ਰਗਟਾਉਣ ਪਹੁੰਚੀ ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ...

ਪੂਰੀ ਖ਼ਬਰ »

ਦੋ ਗੁੱਟਾਂ ਵਿਚਾਲੇ ਲੜਾਈ 'ਚ ਨੌਜਵਾਨ ਦੀ ਹੱਤਿਆ

ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਪਿੰਡ ਮਾਜਰੀ 'ਚ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਦੌਰਾਨ ਇਕ ਨੌਜਵਾਨ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਰਵੀ (21) ਪਿੰਡ ਡੇਹਲੋਂ ਵਜੋਂ ਕੀਤੀ ਹੈ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਰੈਲੀ ਤੋਂ ਵਾਪਸ ਆਉਂਦਿਆਂ ਦੋ ਧਿਰਾਂ 'ਚ ਚੱਲੀ ਗੋਲੀ, 2 ਜ਼ਖ਼ਮੀ

ਪਟਿਆਲਾ, 25 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ, ਧਰਮਿੰਦਰ ਸਿੰਘ ਸਿੱਧੂ)- ਜ਼ਿਲੇ੍ਹ 'ਚ ਵੱਖ-ਵੱਖ ਥਾਵਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨੀਂਹ ਪੱਥਰ ਦੇ ਪ੍ਰੋਗਰਾਮ ਉਲੀਕੇ ਗਏ ਸਨ, ਜਿਸ ਦੇ ਚੱਲਦਿਆਂ ਰੈਲੀ ਤੋਂ ਵਾਪਸ ਆਉਂਦਿਆਂ ਕੁਝ ਨੌਜਵਾਨਾਂ ਦੇ ...

ਪੂਰੀ ਖ਼ਬਰ »

ਦੋ ਸਾਲਾ ਬੱਚੀ ਨੂੰ ਅਗਵਾ ਕਰਨ ਵਾਲਾ ਦੋਸ਼ੀ ਗਿ੍ਫ਼ਤਾਰ-ਬੱਚੀ ਬਰਾਮਦ

ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਕੈਲਾਸ਼ ਨਗਰ 'ਚ ਬੀਤੇ ਦਿਨ ਦੋ ਸਾਲਾ ਬੱਚੀ ਨੂੰ ਅਗਵਾ ਕਰਨ ਵਾਲੇ ਅਗਵਾਕਾਰ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਬੱਚੀ ਨੂੰ ਬਰਾਮਦ ਕਰ ਲਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਸ਼ੋ੍ਰਮਣੀ ਭਗਤ ਨਾਮਦੇਵ ਦਾ 750ਵਾਂ ਜਨਮ ਦਿਹਾੜਾ 25 ਨਵੰਬਰ ਨੂੰ

ਘੁਮਾਣ, 25 ਅਕਤੂਬਰ (ਬੰਮਰਾਹ)- ਨਾਮਦੇਵ ਦਰਬਾਰ ਘੁਮਾਣ (ਗੁਰਦਾਸਪੁਰ) ਵਿਖੇ ਸ਼ੋ੍ਰਮਣੀ ਭਗਤ ਨਾਮਦੇਵ ਦੇ 750ਵਾਂ ਜਨਮ ਦਿਹਾੜਾ ਮਨਾਉਣ ਸਬੰਧੀ ਇਕ ਵਿਸ਼ੇਸ਼ ਮੀਟਿੰਗ ਨਾਮਦੇਵ ਦਰਬਾਰ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਬਾਵਾ, ਮੀਤ ਪ੍ਰਧਾਨ ਨਰਿੰਦਰ ਸਿੰਘ ਨਿੰਦੀ, ਜਨਰਲ ...

ਪੂਰੀ ਖ਼ਬਰ »

ਜਲਿ੍ਹਆਂਵਾਲਾ ਬਾਗ਼ 'ਚ ਸਥਾਪਿਤ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਹਾਲਤ ਹੋਈ ਖ਼ਸਤਾ

ਅੰਮਿ੍ਤਸਰ, 25 ਅਕਤੂਬਰ (ਸੁਰਿੰਦਰ ਕੋਛੜ)-ਜਲਿ੍ਹਆਂਵਾਲਾ ਬਾਗ਼ ਸਮਾਰਕ 'ਚ ਦੇ ਮੁੱਖ ਪ੍ਰਵੇਸ਼ ਰਸਤੇ ਦੇ ਨਾਲ ਸਥਾਪਿਤ ਕੀਤੇ ਲਗਪਗ 11 ਫੁੱਟ ਉੱਚੇ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਹਾਲਤ ਰੱਖ-ਰਖਾਅ ਦੀ ਕਮੀ ਦੇ ਚੱਲਦਿਆਂ ਖਸਤਾ ਹੋ ਰਹੀ ਹੈ | ਅੰਤਰਰਾਸ਼ਟਰੀ ਸਰਵ ਕੰਬੋਜ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਸਕੂਲਾਂ 'ਚ 'ਇਲੈੱਕਟਰੋਲ ਲਿਟਰੇਸੀ ਕਲੱਬਾਂ' ਦੇ ਗਠਨ ਦੇ ਨਿਰਦੇਸ਼

ਚੰਡੀਗੜ੍ਹ, 25 ਅਕਤੂਬਰ (ਅਜੀਤ ਬਿਊਰੋ)-ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਨੂੰ ਚੋਣ ਅਧਿਕਾਰਾਂ ਬਾਰੇ ਸੰਵੇਦਨਸ਼ੀਲ ਬਣਾਉਣ ਅਤੇ ਚੋਣ ਪ੍ਰਕਿਰਿਆ ਤੋਂ ਜਾਣੂ ਕਰਵਾਉਣ ਲਈ ਸਕੂਲਾਂ 'ਚ 'ਇਲੈੱਕਟਰੋਲ ਲਿਟਰੇਸੀ ਕਲੱਬਾਂ' (ਈ. ਐਲ. ਸੀਜ਼.) ਗਠਨ ਕਰਨ ਦੇ ...

ਪੂਰੀ ਖ਼ਬਰ »

ਖਾਲੜਾ ਦੀ ਮਨੁੱਖੀ ਅਧਿਕਾਰਾਂ ਲਈ ਵੱਡੀ ਦੇਣ ਬਿਆਨ ਕਰਦੀ ਕਿਤਾਬ 'ਮਰਜੀਵੜਾ ਭਾਈ ਜਸਵੰਤ ਸਿੰਘ ਖਾਲੜਾ' ਰਿਲੀਜ਼

ਚੰਡੀਗੜ੍ਹ, 25 ਅਕਤੂਬਰ (ਅਜੀਤ ਬਿਊਰੋ)- ਮਨੁੱਖੀ ਹੱਕਾਂ ਦੀ ਲੜਾਈ ਦੌਰਾਨ ਸ਼ਹੀਦ ਹੋਏ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਬਾਰੇ ਗੁਰਮੀਤ ਕੌਰ ਵਲੋਂ ਲਿਖੀ ਕਿਤਾਬ 'ਮਰਜੀਵੜਾ ਭਾਈ ਜਸਵੰਤ ਸਿੰਘ ਖਾਲੜਾ' ਨੂੰ ਚੰਡੀਗੜ੍ਹ ਦੇ ਪ੍ਰੈੱਸ ਕਲੱਬ 'ਚ ਰਿਲੀਜ਼ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਮਹਿੰਗੇ ਡੀਜ਼ਲ ਕਰਕੇ ਦੂਜੇ ਰਾਜਾਂ ਦੀਆਂ ਗੱਡੀਆਂ ਨੇ ਪੈਟਰੋਲ ਪੰਪਾਂ ਤੋਂ ਮੂੰਹ ਮੋੜਿਆ

ਜਲੰਧਰ, 25 ਅਕਤੂਬਰ (ਸ਼ਿਵ ਸ਼ਰਮਾ)-ਕਿਸਾਨਾਂ ਵਲੋਂ ਕਾਫ਼ੀ ਸਮੇਂ ਤੱਕ ਰੇਲ ਆਵਾਜਾਈ ਬੰਦ ਰਹਿਣ ਕਰਕੇ ਜਿੱਥੇ ਸਾਮਾਨ ਲੈ ਜਾਣ ਵਾਲੇ ਟਰੱਕਾਂ ਦੀ ਗਿਣਤੀ 'ਚ ਵਾਧਾ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਪੰਜਾਬ ਦੇ ਪੈਟਰੋਲ ਪੰਪਾਂ ਦੀ ਵਿੱਕਰੀ 'ਚ ਕਿਸੇ ਤਰ੍ਹਾਂ ਦਾ ਕੋਈ ਵਾਧਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਕਿਸਾਨਾਂ ਦੀਆਂ ਫ਼ਸਲਾਂ ਦਾ ਪੂਰਾ ਮੁੱਲ ਦੇਣ ਲਈ ਵੱਖਰਾ ਐਕਟ ਲਿਆਵੇ-ਪਰਮਿੰਦਰ ਸਿੰਘ ਢੀਂਡਸਾ

ਲਹਿਰਾਗਾਗਾ, 25 ਅਕਤੂਬਰ (ਅਸ਼ੋਕ ਗਰਗ)- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਲਿਆਂਦੇ ਤਿੰਨ ਖੇਤੀ ਸੋਧ ਬਿੱਲ ਦਾ ਸਮਰਥਨ ਕਰਦਿਆਂ ਪੰਜਾਬ ਦੇ ਸਾਬਕਾ ਖ਼ਜ਼ਾਨਾ ...

ਪੂਰੀ ਖ਼ਬਰ »

ਪਾਕਿ 'ਚ ਸਿੱਖ ਭਾਈਚਾਰੇ ਨੇ ਕਾਇਮ ਕੀਤੀਆਂ ਇਕ ਦਰਜਨ ਤੋਂ ਵਧੇਰੇ ਜਥੇਬੰਦੀਆਂ

ਸੁਰਿੰਦਰ ਕੋਛੜ ਅੰਮਿ੍ਤਸਰ, 25 ਅਕਤੂਬਰ-ਪਾਕਿਸਤਾਨ ਦੇ ਸਭ ਤੋਂ ਛੋਟੇ ਘੱਟ-ਗਿਣਤੀ ਸਿੱਖ ਭਾਈਚਾਰੇ ਵਲੋਂ ਸਿੱਖਾਂ ਦੇ ਸਮਾਜਿਕ ਹਿੱਤਾਂ, ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਹੋਰਨਾਂ ਸੇਵਾ ਦੇ ਕਾਰਜਾਂ ਲਈ ਪਾਕਿ 'ਚ ਇਕ ਦਰਜਨ ਤੋਂ ਵਧੇਰੇ ਸਿੱਖ ...

ਪੂਰੀ ਖ਼ਬਰ »

ਸੂਬੇ ਦੇ ਜ਼ਿਆਦਾਤਰ ਕਿਸਾਨ ਐਸ.ਐਮ.ਐਸ. ਪ੍ਰਣਾਲੀ ਰਹਿਤ ਕੰਬਾਈਨਾਂ ਤੋਂ ਝੋਨੇ ਦੀ ਕਟਾਈ ਨੂੰ ਦੇ ਰਹੇ ਨੇ ਤਰਜੀਹ

ਪਟਿਆਲਾ, 25 ਅਕਤੂਬਰ (ਮਨਦੀਪ ਸਿੰਘ ਖਰੋੜ)- ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਰਵਾਇਤ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਲਗਾਉਣ ਲਈ ਝੋਨੇ ਦੀ ਕਟਾਈ ਕਰਨ ਵਾਲੀਆਂ ਕੰਬਾਈਨਾਂ ਦੇ ਐਸ.ਐਮ.ਐਸ. (ਪਰਾਲੀ ਪ੍ਰਬੰਧ ਸਿਸਟਮ) ਲਗਾਉਣ ਦੀ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਧਰਮਸੋਤ ਦੇ ਭਾਸ਼ਨ 'ਤੇ ਭਖੀ ਸਿਆਸਤ

ਪਟਿਆਲਾ, 25 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਪਟਿਆਲਾ ਵਿਖੇ ਵੱਖ-ਵੱਖ ਥਾਵਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨੀਂਹ ਪੱਥਰ ਰੱਖੇ ਜਾਣ ਦੀ ਲੜੀ 'ਚ ਪਿੰਡ ਸਿੱਧੂਵਾਲ ਵਿਖੇ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ...

ਪੂਰੀ ਖ਼ਬਰ »

ਜ਼ਖ਼ਮੀ ਸਾਬਕਾ ਅੱਤਵਾਦੀ ਨੇ ਦਮ ਤੋੜਿਆ

ਸ੍ਰੀਨਗਰ, 25 ਅਕਤੂਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕਾਕਾਪੋਰਾ ਇਲਾਕੇ 'ਚ 15 ਅਕਤੂਬਰ ਨੂੰ ਅੱਤਵਾਦੀਆਂ ਵਲੋਂ ਮਾਰੀਆਂ ਗੋਲੀਆਂ ਨਾਲ ਗੰਭੀਰ ਜ਼ਖ਼ਮੀ ਹੋਇਆ ਇਕ ਸਾਬਕਾ ਅੱਤਵਾਦੀ ਅੱਜ ਸ੍ਰੀਨਗਰ ਦੇ ਐਸ.ਕੇ.ਆਈ.ਐਮ.ਐਸ. ਹਸਪਤਾਲ 'ਚ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨੇ ਤੈਅ ਕੀਤੀ ਚੀਨ ਤੇ ਪਾਕਿ ਨਾਲ ਯੁੱਧ ਦੀ ਤਰੀਕ-ਯੂ.ਪੀ. ਭਾਜਪਾ ਪ੍ਰਧਾਨ

ਬਲੀਆ (ਯੂ.ਪੀ.), 25 ਅਕਤੂਬਰ (ਏਜੰਸੀ)-ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉੱਤਰ ਪ੍ਰਦੇਸ਼ ਦੇ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਵਿਵਾਦਪੂਰਨ ਬਿਆਨ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਤੇ ਪਾਕਿਸਤਾਨ ਨਾਲ ਯੁੱਧ ਦੀ ਤਰੀਕ ਤੈਅ ਕਰ ਰੱਖੀ ਹੈ | ਸੋਸ਼ਲ ...

ਪੂਰੀ ਖ਼ਬਰ »

ਕਾਰਪੋਰੇਟ ਕੰਪਨੀਆਂ ਦੇ ਖੇਤੀ 'ਚ ਦਖ਼ਲ ਰੋਕਣ ਵੱਲ ਨਹੀਂ ਤੁਰੇ ਪੰਜਾਬ ਦੇ ਬਿ ੱਲ

ਮੇਜਰ ਸਿੰਘ ਜਲੰਧਰ, 25 ਅਕਤੂਬਰ- ਮੋਦੀ ਸਰਕਾਰ ਵਲੋਂ ਖੇਤੀ ਸੁਧਾਰਾਂ ਦੇ ਨਾਂਅ ਉੱਪਰ ਪਾਸ 3 ਕਾਨੂੰਨਾਂ ਨੂੰ ਬੇਅਸਰ ਕਰਨ ਲਈ ਕੈਪਟਨ ਸਰਕਾਰ ਵਲੋਂ ਬਰਾਬਰ ਦੇ ਪਾਸ ਕੀਤੇ ਤਿੰਨੇ ਸੋਧ ਬਿੱਲ ਖੇਤੀ ਵਿਚ ਕਾਰਪੋਰੇਟ ਜਗਤ ਦੇ ਦਖ਼ਲ ਨੂੰ ਰੋਕਣ ਵੱਲ ਵਧਣ ਤੋਂ ਪੂਰੀ ...

ਪੂਰੀ ਖ਼ਬਰ »

ਬਾਬਾ ਹਜ਼ਾਰਾ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ 'ਤੇ ਵੱਡੀ ਗਿਣਤੀ 'ਚ ਸੰਗਤ ਨਤਮਸਤਕ

ਬਟਾਲਾ, 25 ਅਕਤੂਬਰ (ਕਾਹਲੋਂ)- ਗੁਰਦੁਆਰਾ ਤਪ ਅਸਥਾਨ ਸਾਹਿਬ ਨਿੱਕੇ ਘੁੰਮਣ ਵਿਖੇ ਬਾਬਾ ਅਮਰੀਕ ਸਿੰਘ ਵਲੋਂ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਹਜ਼ਾਰਾ ਸਿੰਘ ਦੀ ਯਾਦ 'ਚ 32ਵਾਂ ਤਿੰਨ ਰੋਜ਼ਾ ਗੁਰਮਤਿ ਸਮਾਗਮ ਬੜੀ ਸ਼ਰਧਾ-ਭਾਵਨਾ ਨਾਲ ਕਰਵਾਇਆ ਗਿਆ | ...

ਪੂਰੀ ਖ਼ਬਰ »

ਬੁਝਾਰਤ ਬਣ ਕੇ ਰਹਿ ਗਿਆ ਸਿੱਖਿਆ ਵਿਭਾਗ ਦਾ ਸਿਲੇਬਸ ਕਟੌਤੀ ਸਬੰਧੀ ਫ਼ੈਸਲਾ

ਫ਼ਿਰੋਜ਼ਪੁਰ, 25 ਅਕਤੂਬਰ (ਜਸਵਿੰਦਰ ਸਿੰਘ ਸੰਧੂ)-ਕੋਵਿਡ-19 ਕਾਰਨ ਸਕੂਲ ਜਮਾਤਾਂ ਦੇ ਸਿਲੇਬਸ ਘੱਟ ਕੀਤੇ ਜਾਣ ਸਬੰਧੀ ਸਿੱਖਿਆ ਵਿਭਾਗ ਦਾ ਫ਼ੈਸਲਾ ਬੁਝਾਰਤ ਬਣ ਕੇ ਰਹਿ ਗਿਆ ਹੈ, ਜਿਸ ਕਾਰਨ ਪੰਜਾਬ ਦੇ ਸਰਕਾਰੀ ਐਡਿਡ ਤੇ ਮਾਨਤਾ ਪ੍ਰਾਪਤ ਸਕੂਲਾਂ ਦੇ 40 ਲੱਖ ਵਿਦਿਆਰਥੀ ...

ਪੂਰੀ ਖ਼ਬਰ »

ਕਿਸਾਨ ਮੰਗਾਂ ਦੇ ਹੱਲ ਲਈ ਪੰਜਾਬ ਭਾਜਪਾ ਲੀਡਰਸ਼ਿਪ ਦੇ ਅਵੇਸਲੇ ਰਵੱਈਏ ਨੇ ਪਾਰਟੀ ਦੀ ਹਾਲਤ ਬਦ ਤੋਂ ਬਦਤਰ ਬਣਾਈ

ਸੰਗਰੂਰ, 25 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਤਕਰੀਬਨ ਇਕ ਮਹੀਨੇ ਤੋਂ ਪੰਜਾਬ 'ਚ ਚੱਲ ਰਿਹਾ ਕਿਸਾਨ ਅੰਦੋਲਨ ਜਿਵੇਂ-ਜਿਵੇਂ ਉਫਾਨ ਵੱਲ ਵਧਦਾ ਜਾ ਰਿਹਾ ਹੈ, ਉਸੇ ਤੁਲਨਾ 'ਚ ਭਾਜਪਾ ਪੰਜਾਬ ਦਾ ਕੇਡਰ ਵੀ ਟੁੱਟ-ਭੱਜ ਦੀ ਕਤਾਰ ਵੱਲ ਵੱਧ ਰਿਹਾ ਹੈ | ਭਾਜਪਾ ਨਾਲ ਸਬੰਧਿਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX