ਤਾਜਾ ਖ਼ਬਰਾਂ


ਲੁਧਿਆਣਾ ਤੋਂ ਅਗਵਾ ਹੋਏ ਬੱਚੇ ਨਾਲ ਸਬੰਧਤ ਕਾਰ ਕੋਟ ਈਸੇ ਖਾਂ ਨੇੜਿਓਂ ਬਰਾਮਦ
. . .  1 day ago
ਕੋਟ ਈਸੇ ਖਾਂ, 1 ਦਸੰਬਰ (ਗੁਰਮੀਤ ਸਿੰਘ ਖਾਲਸਾ)- ਅੱਜ ਦੁਪਹਿਰ ਮੌਕੇ ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਸ਼ਹੀਦ ਭਗਤ ਸਿੰਘ ਨਗਰ ਤੋਂ ਅਗਵਾ ਹੋਏ ਹੋਟਲ ਮਾਲਕ ਦਾ ਢਾਈ ਸਾਲਾ ਬੱਚਾ ਵਿਨਬਰ ਗੁਪਤਾ ...
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪੁੱਜੇ ਮੁੰਬਈ
. . .  1 day ago
ਮੁੰਬਈ ,1 ਦਸੰਬਰ - ਅਭਿਨੇਤਾ ਅਕਸ਼ੈ ਕੁਮਾਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਮੁੰਬਈ ਬੁਲਾਇਆ । ਯੂਪੀ ਦੇ ਮੁੱਖ ਮੰਤਰੀ ਭਲਕੇ ਬੰਬੇ ਸਟਾਕ ਐਕਸਚੇਂਜ ਵਿਖੇ 200 ਕਰੋੜ ਦੇ ਪ੍ਰੋਜੈਕਟ ਦਾ ਉਦਘਾਟਨ ...
ਚੌਧਰੀ ਦੇਵੀ ਲਾਲ ਦੇ ਦੋਵੇਂ ਪੜਪੋਤਰੇ ਕਰਨ ਅਤੇ ਅਰਜਨ ਦਾ ਵਿਆਹ
. . .  1 day ago
ਡੱਬਵਾਲੀ, 1 ਦਸੰਬਰ (ਇਕਬਾਲ ਸਿੰਘ ਸ਼ਾਂਤ)-ਧਰਮ ਅਤੇ ਖਿੱਤੇ ਦੇ ਵਖਰੇਵੇਂ ਬਾਵਜੂਦ ਜੱਟ ਸਿੱਖ ਅਤੇ ਜਾਟ ਭਾਈਚਾਰੇ ਦੀਆਂ ਸਮਾਜਿਕ ਗੂੜੀਆਂ ਤੰਦਾਂ ਦੇ ਸੁਮੇਲ ਚੋਟੀ ਦੇ ਕਿਸਾਨ ਆਗੂ ਸਵਰਗੀ ...
72 ਸਾਲਾਂ ਵਿਅਕਤੀ ਦੀ ਕਰੋਨਾ ਨਾਲ ਮੌਤ
. . .  1 day ago
ਤਪਾ ਮੰਡੀ,1 ਦਸੰਬਰ (ਪ੍ਰਵੀਨ ਗਰਗ)- ਪੂਰੇ ਦੇਸ਼ 'ਚ ਜਿਥੇ ਕਰੋਨਾ ਮਹਾਂਮਾਰੀ ਦੇ ਕਹਿਰ ਨੂੰ ਠੱਲ੍ਹ ਪੈਣੀ ਸ਼ੁਰੂ ਹੋ ਚੁੱਕੀ ਸੀ,ਉਥੇ ਹੁਣ ਦੁਬਾਰਾ ਕਰੋਨਾ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ,ਜਿਸ ਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ...
ਅਸੀਂ ਕਿਸਾਨਾਂ ਨੂੰ ਪ੍ਰਦਰਸ਼ਨ ਨੂੰ ਰੋਕਣ ਦੀ ਅਪੀਲ ਕਰਦੇ ਹਾਂ: ਖੇਤੀਬਾੜੀ ਮੰਤਰੀ ਤੋਮਰ
. . .  1 day ago
ਨਵੀਂ ਦਿੱਲੀ, 1 ਦਸੰਬਰ -ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਪ੍ਰਦਰਸ਼ਨ ਨੂੰ ਰੋਕਣ ਅਤੇ ਸਾਡੇ ਨਾਲ ਗੱਲ ਕਰਨ। ਹਾਲਾਂਕਿ, ਇਹ ਫੈਸਲਾ ਕਿਸਾਨ ਸੰਗਠਨਾਂ ...
ਫਗਵਾੜਾ 'ਚ ਇਕ ਮਹਿਲਾ ਨੇ 3 ਬੱਚਿਆਂ ਸਮੇਤ ਨਿਗਲ਼ਿਆ ਜ਼ਹਿਰ
. . .  1 day ago
ਫਗਵਾੜਾ , 1 ਦਸੰਬਰ - ਫਗਵਾੜਾ 'ਚ ਇਕ ਮਹਿਲਾ ਨੇ 3 ਬੱਚਿਆਂ ਸਮੇਤ ਨਿਗਲ਼ਿਆ ਹੈ । ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਹੈ । ਇਕ ਬੱਚੀ ਦੀ ਮੌਤ ਹੋ ਗਈ ...
ਕਿਸਾਨਾਂ ਤੇ ਸਰਕਾਰ ਵਿਚਕਾਰ ਬਾਕੀ ਦੀ ਗੱਲਬਾਤ ਹੋਵੇਗੀ 3 ਦਸੰਬਰ ਨੂੰ
. . .  1 day ago
ਕਿਸਾਨਾਂ ਤੇ ਸਰਕਾਰ ਵਿਚਕਾਰ ਮੀਟਿੰਗ ਖਤਮ -ਬੇਸਿੱਟਾ ਰਹੀ ਮੀਟਿੰਗ ,ਧਰਨਾ ਜਾਰੀ ਰਹੇਗਾ
. . .  1 day ago
ਲੁਧਿਆਣਾ ਵਿਚ ਹੋਟਲ ਮਾਲਕ ਦਾ ਬੱਚਾ ਅਗਵਾ
. . .  1 day ago
ਲੁਧਿਆਣਾ, 1ਦਸੰਬਰ {ਪਰਮਿੰਦਰ ਸਿੰਘ ਆਹੂਜਾ}- ਸਥਾਨਕ ਸ਼ਹੀਦ ਭਗਤ ਸਿੰਘ ਨਗਰ ਵਿਚ ਰਹਿੰਦੇ ਇਕ ਹੋਟਲ ਮਾਲਕ ਦੇ ਬੱਚੇ ਨੂੰ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ...
ਹਰਿਆਣਾ ਦੇ ਆਜ਼ਾਦ ਵਿਧਾਇਕ ਸੋਮਵੀਰ ਸਾਂਗਵਾਨ ਨੇ ਖੱਟਰ ਸਰਕਾਰ ਤੋਂ ਆਪਣਾਂ ਸਮਰਥਨ ਵਾਪਸ ਲਿਆ
. . .  1 day ago
ਬੁਢਲਾਡਾ , 1 ਦਸੰਬਰ (ਸਵਰਨ ਸਿੰਘ ਰਾਹੀ)- ਕਿਸਾਨ ਅੰਦੋਲਨ ਲਈ ਦਿੱਲੀ ਜਾਣ ਵਾਲੇ ਕਿਸਾਨਾਂ ਖਿਲਾਫ ਹਰਿਆਣਾ ਸਰਕਾਰ ਵੱਲੋਂ ਕੀਤੀਆਂ ਗਤੀਵਿਧੀਆਂ ਦੇ ਵਿਰੋਧ ‘ਚ ਬੀਤੇ ਕੱਲ੍ਹ ਹਰਿਆਣਾ ...
ਕਿਸਾਨ ਆਗੂਆਂ ਵਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਕੀਤੀ ਜਾ ਰਹੀ ਹੈ ਮੰਗ
. . .  1 day ago
ਨਵੀ ਦਿੱਲੀ 1 ਦਸਬੰਰ (ਜਗਤਾਰ ਸਿੰਘ )-ਸਰਕਾਰ ਅਤੇ ਕਿਸਾਨਾਂ ਵਿਚਕਾਰ ਵਿਗਿਆਨ ਭਵਨ ਚਲ ਰਹੀ ਮੀਟਿੰਗ ‘ ਚ ਸਰਕਾਰ ਵਲੋਂ ਕਿਸਾਨ ਆਗੂਆਂ ਨੂੰ ਮਸਲੇ ਦੇ ਹਲ ਲਈ 5 ਮੈਂਬਰੀ ਕਮੇਟੀ ਬਨਉਣ ਦੀ ਗੱਲ ਆਖੀ ਜਾ ਰਹੀ ਹੈ...
ਸ਼ਾਮੀਂ 7 ਵਜੇ ਕੇਂਦਰ ਸਰਕਾਰ ਵਲੋਂ ਯੂ. ਪੀ., ਹਰਿਆਣਾ, ਉਤਰਾਖੰਡ ਅਤੇ ਦਿੱਲੀ ਦੇ ਕਿਸਾਨ ਨੁਮਾਇੰਦਿਆਂ ਕੀਤੀ ਜਾਵੇਗੀ ਬੈਠਕ
. . .  1 day ago
ਨਵੀਂ ਦਿੱਲੀ, 1 ਦਸੰਬਰ- ਕੇਂਦਰ ਸਰਕਾਰ ਵਲੋਂ ਪੰਜਾਬ ਤੋਂ ਕਿਸਾਨ ਨੁਮਾਇੰਦਿਆਂ ਤੋਂ ਬਾਅਦ ਸ਼ਾਮੀਂ 7 ਵਜੇ ਉੱਤਰ ਪ੍ਰਦੇਸ਼, ਉਤਰਾਖੰਡ, ਹਰਿਆਣਾ ਅਤੇ ਦਿੱਲੀ ਤੋਂ ਕਿਸਾਨ ਨੁਮਾਇੰਦਿਆਂ ਨਾਲ ਬੈਠਕ ਕੀਤੀ...
ਅੰਮ੍ਰਿਤਸਰ 'ਚ ਕੋਰੋਨਾ ਦੇ 47 ਨਵੇਂ ਮਾਮਲੇ ਆਏ ਸਾਹਮਣੇ, 1 ਮਰੀਜ਼ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 1 ਦਸੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 47 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ...
ਮੋਗਾ 'ਚ ਕੋਰੋਨਾ ਦੇ 9 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 1 ਦਸੰਬਰ {ਗੁਰਤੇਜ ਬੱਬੀ}- ਕੋਰੋਨਾ ਦੇ ਦੂਜੇ ਦੌਰ 'ਚ ਜ਼ਿਲ੍ਹਾ ਮੋਗਾ ਅੰਦਰ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਫਿਰ ਵਧਣ ਲੱਗੀ ਹੈ। ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 9 ਹੋਰ ਲੋਕਾਂ ਨੂੰ...
ਹਰਿਆਣਾ ਦੀਆਂ ਕਿਸਾਨ ਔਰਤਾਂ ਵਲੋਂ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ
. . .  1 day ago
ਹਰਿਆਣਾ ਦੀਆਂ ਕਿਸਾਨਾਂ ਔਰਤਾਂ ਵਲੋਂ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ.......
ਪੰਜਾਬ ਦੇ ਕਿਸਾਨਾਂ ਲਈ ਹਰਿਆਣਾ ਦੇ ਲੋਕਾਂ ਨੇ ਲਾਏ ਖੀਰ ਅਤੇ ਚਾਹ ਦੇ ਲੰਗਰ
. . .  1 day ago
ਪੰਜਾਬ ਦੇ ਕਿਸਾਨਾਂ ਲਈ ਹਰਿਆਣਾ ਦੇ ਲੋਕਾਂ ਨੇ ਲਾਏ ਖੀਰ ਅਤੇ ਚਾਹ ਦੇ ਲੰਗਰ..................
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਜਾਰੀ, 141 ਨਵੇਂ ਮਾਮਲੇ ਆਏ ਸਾਹਮਣੇ ਅਤੇ 4 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਲੁਧਿਆਣਾ, 1 ਦਸੰਬਰ ਨਵੰਬਰ (ਸਲੇਮਪੁਰੀ)- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ 'ਚ ਰੋਜ਼ਾਨਾ ਹੀ ਵੱਡੀ ਗਿਣਤੀ 'ਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ...
ਪਟਿਆਲਾ 'ਚ ਬੇਰੁਜ਼ਗਾਰ ਅਧਿਆਪਕਾਂ ਨੇ ਕੈਪਟਨ ਦੇ ਮੋਤੀ ਮਹਿਲ ਨੂੰ ਘੇਰ ਕੀਤਾ ਪ੍ਰਦਰਸ਼ਨ
. . .  1 day ago
ਪਟਿਆਲਾ, 1 ਦਸੰਬਰ (ਧਰਮਿੰਦਰ ਸਿੰਘ ਸਿੱਧੂ)- ਬੀ. ਐੱਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, ਬੇਰੁਜ਼ਗਾਰ ਡੀ. ਪੀ. ਈ. (873), ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ...
ਜਲੰਧਰ ਨਗਰ ਨਿਗਮ ਦੇ ਹਾਊਸ ਦੀ ਬੈਠਕ 'ਚ ਪਾਸ ਹੋਏ ਕਈ ਮਤੇ
. . .  1 day ago
ਜਲੰਧਰ, 1 ਦਸੰਬਰ (ਚਿਰਾਗ਼ ਸ਼ਰਮਾ)- ਜਲੰਧਰ ਨਗਰ ਨਿਗਮ ਦੇ ਹਾਊਸ ਦੀ ਬੈਠਕ 'ਚ ਅੱਜ ਕਈ ਮਤੇ ਪਾਸ ਕੀਤੇ ਗਏ। ਇਸ ਦੌਰਾਨ ਜਿੱਥੇ ਹਾਊਸ ਵਲੋਂ ਕਿਸਾਨ ਅੰਦੋਲਨ ਨੂੰ ਪੂਰਾ ਸਮਰਥਨ...
ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾ ਸਥਾਪਨਾ ਦਿਵਸ- ਡਾ. ਚੀਮਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 1 ਦਸੰਬਰ (ਜੇ. ਐੱਸ. ਨਿੱਕੂਵਾਲ)- ਸ਼੍ਰੋਮਣੀ ਅਕਾਲੀ ਦਲ ਦੇ 14 ਦਸੰਬਰ ਨੂੰ ਆ ਰਹੇ 100 ਸਾਲਾ ਸਥਾਪਨਾ ਦਿਵਸ ਦੇ ਸਮਾਗਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕਰਾਏ ਜਾਣਗੇ, ਜਿਨ੍ਹਾਂ 'ਚ...
ਰੂਪਨਗਰ ਤੋਂ ਵਿਧਾਇਕ ਸੰਦੋਆ ਨੇ ਕਾਂਗਰਸ ਛੱਡ ਕੇ ਮੁੜ 'ਆਪ' 'ਚ ਕੀਤੀ ਸ਼ਮੂਲੀਅਤ
. . .  1 day ago
ਨੂਰਪੁਰ ਬੇਦੀ, 1 ਦਸੰਬਰ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ 2017 ਚੋਣਾਂ 'ਚ ਵਿਧਾਇਕ ਚੁਣੇ ਗਏ ਵਿਧਾਇਕ ਅਮਰਜੀਤ ਸਿੰਘ ਸੰਦੋਆ...
ਕਿਸਾਨਾਂ ਦੇ ਸਮਰਥਨ 'ਚ ਸਿੰਘੂ ਬਾਰਡਰ 'ਤੇ ਪਹੁੰਚੀ ਸ਼ਾਹੀਨ ਬਾਗ ਦੀ 'ਦਾਦੀ' ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
. . .  1 day ago
ਨਵੀਂ ਦਿੱਲੀ, 1 ਦਸੰਬਰ- ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਪ੍ਰਦਰਸ਼ਨ 'ਚ ਸ਼ਾਮਿਲ ਹੋਣ ਜਾ ਰਹੀ ਸ਼ਾਹੀਨ ਬਾਗ ਦੀ ਬਿਲਕਿਸ ਦਾਦੀ ਨੂੰ ਦਿੱਲੀ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਇਸ ਤੋਂ ਪਹਿਲਾਂ ਅੱਜ ਕਿਸਾਨਾਂ ਦੇ...
ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਮੁੜ 'ਆਪ' 'ਚ ਵਾਪਸੀ ਦਾ ਕੀਤਾ ਐਲਾਨ
. . .  1 day ago
ਰੂਪਨਗਰ, 1 ਦਸੰਬਰ (ਸਤਨਾਮ ਸਿੰਘ ਸੱਤੀ)- ਵਿਧਾਨ ਸਭਾ ਹਲਕਾ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਲੋਂ ਅੱਜ ਮੁੜ ਪਾਰਟੀ 'ਚ ਵਾਪਸ ਆਉਣ ਦਾ ਐਲਾਨ ਕੀਤਾ ਗਿਆ। ਵਿਧਾਇਕ ਅਮਰਜੀਤ...
ਸੀਨੀਅਰ ਅਕਾਲੀ ਆਗੂ ਡਾ. ਦੇਵ ਰਾਜ ਦਾ ਦਿਹਾਂਤ
. . .  1 day ago
ਉਸਮਾਨਪੁਰ, 1 ਦਸੰਬਰ (ਸੰਦੀਪ ਮਝੂਰ)- ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਜੁੜੇ ਰਹਿਣ ਵਾਲੇ ਬੇਟ ਇਲਾਕੇ ਦੇ ਸੀਨੀਅਰ ਅਕਾਲੀ ਆਗੂ ਡਾ. ਦੇਵ ਰਾਜ ਸ਼ਾਹਪੁਰ ਪੱਟੀ (70) ਕੌਮੀ ਜਨਰਲ...
ਕਿਸਾਨ ਜਥੇਬੰਦੀਆਂ ਨਾਲ ਬੈਠਕ 'ਚ ਸ਼ਾਮਿਲ ਨਹੀਂ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 1 ਦਸੰਬਰ- ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋ ਰਹੀ ਬੈਠਕ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਾਮਿਲ ਨਹੀਂ ਹੋਏ। ਇਹ ਬੈਠਕ ਰੱਖਿਆ ਮੰਤਰੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਕੱਤਕ ਸੰਮਤ 552
ਿਵਚਾਰ ਪ੍ਰਵਾਹ: ਲਾਲਚ ਦਾ ਪਿਆਲਾ ਪੀ ਕੇ ਮਨੁੱਖ ਅੱਤਿਆਚਾਰੀ ਤੇ ਪਾਗਲ ਹੋ ਜਾਂਦਾ ਹੈ। -ਸ਼ੇਖ ਸ਼ਾਅਦੀ

ਮੋਗਾ

ਬਦੀ 'ਤੇ ਨੇਕੀ ਜਿੱਤ ਦਾ ਪ੍ਰਤੀਕ ਦੁਸਹਿਰਾ ਮਨਾਇਆ ਉਤਸ਼ਾਹ ਨਾਲ

ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ/ਅਸ਼ੋਕ ਬਾਂਸਲ/ਗੁਰਤੇਜ ਸਿੰਘ)-ਭਾਵੇਂ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਸਹਿਰੇ ਦੇ ਪਵਿੱਤਰ ਤਿਉਹਾਰ ਨੂੰ ਮਨਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ | ਉਸੇ ਦੀ ਪਾਲਣਾ ਕਰਦਿਆਂ ਹਰ ਸਾਲ ਦੀ ਤਰ੍ਹਾਂ ਮੋਗਾ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਵਿਖੇ ਨਵੀਨ ਕਲਾ ਮੰਦਰ ਵਲੋਂ ਨੇਕੀ ਦੀ ਬਦੀ 'ਤੇ ਜਿੱਤ ਦਾ ਪ੍ਰਤੀਕ ਦਸਹਿਰਾ ਉਤਸ਼ਾਹ ਨਾਲ ਮਨਾਇਆ ਗਿਆ | ਭਾਵੇਂ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਲੋਕਾਂ ਵਿਚ ਦਸਹਿਰਾ ਵੇਖਣ ਦਾ ਉਤਸ਼ਾਹ ਮੱਠਾ ਰਿਹਾ ਪਰ ਇਸ ਦੇ ਬਾਵਜੂਦ ਦਸਹਿਰਾ ਧਾਰਮਿਕ ਤੌਰ 'ਤੇ ਰਸਮਾਂ ਨਿਭਾਉਂਦੇ ਹੋਏ ਸੰਪੰਨ ਹੋਇਆ | ਇਸ ਸਮੇਂ ਮੁੱਖ ਮਹਿਮਾਨ ਦੇ ਤੌਰ 'ਤੇ ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਉਪਿੰਦਰਜੀਤ ਸਿੰਘ ਗਿੱਲ ਸਾਬਕਾ ਸ਼ਹਿਰੀ ਪ੍ਰਧਾਨ, ਇੰਦਰਜੀਤ ਸਿੰਘ ਬੀੜ ਚੜਿੱਕ ਚੇਅਰਮੈਨ, ਦੀਪਇੰਦਰਪਾਲ ਸਿੰਘ ਸੰਧੂ, ਪਰਮਪਾਲ ਸਿੰਘ ਤਖ਼ਤੂਪੁਰਾ ਚੇਅਰਮੈਨ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ, ਸੀਨੀ. ਕਾਂਗਰਸੀ ਆਗੂ ਹਰੀ ਸਿੰਘ ਖਾਈ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਦਸਹਿਰਾ ਮਨਾਉਣ ਸਮੇਂ ਨਵੀਨ ਕਲਾ ਮੰਦਰ ਦੇ ਕਲਾਕਾਰਾਂ ਵਲੋਂ ਪੇਸ਼ ਕੀਤੀਆਂ ਝਲਕੀਆਂ ਵੇਖਣਯੋਗ ਸਨ | ਇਸ ਮੌਕੇ ਆਪਣੇ ਸੰਬੋਧਨ ਵਿਚ ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਐਡਵੋਕੇਟ ਵਿਜੇ ਧੀਰ ਤੇ ਡਾ. ਦੀਪਕ ਕੋਛੜ ਨੇ ਬੋਲਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਣ ਵਾਲਾ ਦਸਹਿਰੇ ਦਾ ਪਵਿੱਤਰ ਤਿਉਹਾਰ ਜਿੱਥੇ ਨੇਕੀ ਦੀ ਬਦੀ 'ਤੇ ਜਿੱਤ ਦਾ ਪ੍ਰਤੀਕ ਹੈ ਉੱਥੇ ਆਪਸੀ ਭਾਵਨਾ ਮਿਲਵਰਤਨ ਦੇ ਪ੍ਰਤੀਕ ਵਜੋਂ ਸਾਰੇ ਧਰਮਾਂ ਦੇ ਲੋਕ ਇਸ ਪਵਿੱਤਰ ਤਿਉਹਾਰ ਨੂੰ ਮਨਾਉਂਦੇ ਆ ਰਹੇ ਹਨ ਤੇ ਸਾਨੂੰ ਮਹਾਨ ਗੁਰੂ ਪੀਰਾਂ ਤੇ ਰਾਮ ਜੀ ਦੇ ਦਿੱਤੇ ਸਿਧਾਂਤਾਂ 'ਤੇ ਚੱਲਣ ਦੀ ਲੋੜ ਹੈ ਤਾਂ ਕਿ ਅਸੀਂ ਵੀ ਸਮਾਜ ਵਿਚ ਫੈਲੀਆਂ ਕੁਰੀਤੀਆਂ ਤੇ ਬਦੀਆਂ ਨੂੰ ਦੂਰ ਕਰ ਸਕੀਏ | ਉਨ੍ਹਾਂ ਇਸ ਮੌਕੇ ਲੋਕਾਂ ਨੂੰ ਦਸਹਿਰੇ ਦੀ ਮੁਬਾਰਕਬਾਦ ਦਿੱਤੀ | ਭਾਵੇਂ ਕਿ ਰਾਮ, ਲਛਮਣ ਤੇ ਰਾਵਣ ਦੇ ਯੁੱਧ ਤੋਂ ਬਾਅਦ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਵਾਇਰਸ ਦੇ ਚੱਲਦਿਆਂ ਪੁਤਲੇ ਬਿਨਾਂ ਪਟਾਕਿਆਂ ਤੋਂ ਤਿਆਰ ਕੀਤੇ ਗਏ ਸਨ ਤੇ ਉਨ੍ਹਾਂ ਨੂੰ ਅੱਗ ਪ੍ਰਧਾਨ ਰਮੇਸ਼ ਕੁੱਕੂ ਤੇ ਉਨ੍ਹਾਂ ਦੇ ਸਪੁੱਤਰ ਅਤੇ ਰਾਮ ਲਛਮਣ ਦੇ ਸਰੂਪ ਵਿਚ ਸਜੇ ਕਲਾਕਾਰਾਂ ਨੇ ਅਗਨ ਭੇਟ ਕੀਤਾ | ਕੁੱਲ ਮਿਲਾ ਕੇ ਨਵੀਨ ਕਲਾ ਮੰਦਰ ਵਲੋਂ ਮਨਾਇਆ ਜਾਂਦਾ ਦਸਹਿਰਾ ਇਸ ਵਾਰ ਵੀ ਕੋਰੋਨਾ ਵਾਇਰਸ ਦੇ ਕਾਰਨ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰੀਸ਼ ਕੁਮਾਰ, ਤਰੁਨ ਸਿੰਗਲਾ, ਰਾਕੇਸ਼ ਸਿਤਾਰਾ, ਮਨਜੀਤ ਧੰਮੂ, ਦਵਿੰਦਰ ਤਿਵਾੜੀ, ਕ੍ਰਿਸ਼ਨ ਸੂਦ, ਐਡਵੋਕੇਟ ਵਿਜੇ ਧੀਰ, ਡਾ. ਦੀਪਕ ਕੋਛੜ, ਅਸ਼ਵਨੀ ਮੱਟੂ, ਜਸਵੰਤ ਸਿੰਘ ਦਾਨੀ, ਗੁਰਮਿੰਦਰਜੀਤ ਸਿੰਘ ਬਬਲੂ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਹਾਜ਼ਰ ਸਨ |
ਦੁਸਹਿਰਾ ਕਮੇਟੀ ਮੋਗਾ ਵਲੋਂ ਵੀ ਹਰ ਸਾਲ ਤਰ੍ਹਾਂ ਮਨਾਇਆ ਦੁਸਹਿਰੇ ਦਾ ਤਿਉਹਾਰ
(ਸੁਰਿੰਦਰਪਾਲ ਸਿੰਘ/ਅਸ਼ੋਕ ਬਾਂਸਲ/ਗੁਰਤੇਜ ਸਿੰਘ)-ਹਰ ਸਾਲ ਦੀ ਤਰ੍ਹਾਂ ਦੁਸਹਿਰਾ ਕਮੇਟੀ ਮੋਗਾ ਵਲੋਂ ਵੀ ਪੁਰਾਣੀ ਦਾਣਾ ਮੰਡੀ ਨੇੜੇ ਭਾਰਤ ਮਾਤਾ ਮੰਦਰ ਵਿਖੇ ਦੁਸਹਿਰਾ ਕੋਰੋਨਾ ਵਾਇਰਸ ਦੇ ਚੱਲਦਿਆਂ ਸਰਕਾਰੀ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਿਕ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਐਸ.ਪੀ.ਐਚ. ਗੁਰਦੀਪ ਸਿੰਘ, ਡੀ.ਐਸ.ਪੀ. ਸਿਟੀ ਬਰਜਿੰਦਰ ਸਿੰਘ ਭੁੱਲਰ, ਭਾਜਪਾ ਦੇ ਸੀਨੀ. ਆਗੂ ਮੋਹਨ ਲਾਲ ਸੇਠੀ, ਉਪ ਪ੍ਰਧਾਨ ਤੇ ਸਾਬਕਾ ਡਿਪਟੀ ਸੀਨੀ. ਮੇਅਰ ਅਨਿਲ ਬਾਂਸਲ, ਜਨਰਲ ਸਕੱਤਰ ਉਂਕਾਰ ਸਿੰਗਲਾ, ਰਾਕੇਸ਼ ਭੱਲਾ, ਸੰਜੀਵ ਸੂਦ, ਵਿਜੇ ਸਿੰਗਲਾ ਤੇ ਅਗਰਵਾਲ ਸਭਾ ਦੇ ਪੰਜਾਬ ਪ੍ਰਧਾਨ ਅਜੇ ਕਾਂਸਲ, ਪਿ੍ੰਸ ਅਰੋੜਾ, ਮਨੋਜ ਜਿੰਦਲ, ਰਮੇਸ਼ ਗਰਗ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਦੁਸਹਿਰਾ ਮਨਾਉਣ ਸਮੇਂ ਜਿੱਥੇ ਰਾਮ ਲਛਮਣ, ਸੀਤਾ ਤੇ ਹਨੂਮਾਨ ਦੀ ਵੇਸ-ਭੂਸ਼ਾ ਵਿਚ ਸਜੇ ਕਲਾਕਾਰਾਂ ਦੇ ਲੋਕਾਂ ਵਲੋਂ ਦਰਸ਼ਨ ਦੀਦਾਰੇ ਵੀ ਕੀਤੇ ਤੇ ਇਸ ਸਮੇਂ ਕਲਾਕਾਰਾਂ ਵਲੋਂ ਮਨਮੋਹਕ ਝਾਕੀਆਂ ਦਾ ਪ੍ਰਦਰਸ਼ਨ ਕਰ ਕੇ ਦਰਸ਼ਕਾਂ ਦਾ ਮਨ ਮੋਹ ਲਿਆ | ਬਿਨਾਂ ਪਟਾਕਿਆਂ ਤੋਂ ਤਿਆਰ ਕੀਤੇ ਗਏ ਪੁਤਲਿਆਂ ਨੂੰ ਧਾਰਮਿਕ ਰਸਮਾਂ ਨਿਭਾਉਣ ਤੋਂ ਬਾਅਦ ਪੁਤਲਿਆਂ ਨੂੰ ਅਗਨ ਭੇਟ ਪ੍ਰਧਾਨ ਮੋਹਨ ਲਾਲ ਸੇਠੀ, ਐਸ.ਪੀ.ਐਚ. ਗੁਰਦੀਪ ਸਿੰਘ, ਡੀ.ਐਸ.ਪੀ. ਸਿਟੀ ਬਰਜਿੰਦਰ ਸਿੰਘ ਭੁੱਲਰ, ਅਗਰਵਾਲ ਸਮਾਜ ਸਭਾ ਦੇ ਅਜੇ ਕਾਂਸਲ ਤੇ ਉਂਕਾਰ ਸਿੰਗਲਾ ਤੇ ਕਮੇਟੀ ਮੈਂਬਰਾਂ ਨੇ ਸਾਂਝੇ ਤੌਰ 'ਤੇ ਕੀਤੀ | ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਤੇ ਸੀਨੀ. ਭਾਜਪਾ ਆਗੂ ਮੋਹਨ ਲਾਲ ਸੇਠੀ ਨੇ ਲੋਕਾਂ ਨੂੰ ਦੁਸਹਿਰੇ ਦੀ ਵਧਾਈ ਦਿੰਦਿਆਂ ਕਿਹਾ ਕਿ ਦਸਹਿਰੇ ਦਾ ਤਿਉਹਾਰ ਨੇਕੀ ਦੀ ਬਦੀ 'ਤੇ ਜਿੱਤ ਦਾ ਪ੍ਰਤੀਕ ਹੈ ਸਾਨੂੰ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣਾ ਚਾਹੀਦਾ ਤੇ ਅਜਿਹੇ ਤਿਉਹਾਰ ਸਾਨੂੰ ਆਪਸੀ ਸਾਂਝ, ਸਦਭਾਵਨਾ ਤੇ ਪਿਆਰ ਨਾਲ ਮਨਾਉਣੇ ਚਾਹੀਦੇ ਹਨ ਕਿਉਂਕਿ ਇਹ ਤਿਉਹਾਰ ਸਰਬ-ਸਾਂਝੇ ਹਨ | ਉਨ੍ਹਾਂ ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਵੇਂ ਦੁਸਹਿਰਾ ਨੇਕੀ ਦੀ ਬਦੀ 'ਤੇ ਜਿੱਤ ਵਜੋਂ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਸਾਨੂੰ ਸਭ ਨੂੰ ਰਲ ਕੇ ਕੋਰੋਨਾ ਮਹਾਂਮਾਰੀ ਦੇ ਖ਼ਿਲਾਫ਼ ਵੀ ਲੜਨਾ ਚਾਹੀਦਾ ਹੈ ਤਾਂ ਕਿ ਅਸੀਂ ਇਸ ਮਹਾਂਮਾਰੀ ਤੋਂ ਵੀ ਜਿੱਤ ਪ੍ਰਾਪਤ ਕਰ ਸਕੀਏ |

ਦਿੱਲੀ ਕਾਨਵੈਂਟ ਸਕੂਲ ਵਲੋਂ ਦੁਸਹਿਰਾ ਕਹਾਣੀ ਮੁਕਾਬਲੇ ਕਰਵਾਏ

ਫ਼ਤਿਹਗੜ੍ਹ ਪੰਜਤੂਰ, 25 ਅਕਤੂਬਰ (ਜਸਵਿੰਦਰ ਸਿੰਘ ਪੋਪਲੀ)-ਕੋਰੋਨਾ ਦੀ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਸਕੂਲਾਂ ਵਲੋਂ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ, ਉੱਥੇ ਸਥਾਨਕ ਕਸਬੇ ਦੇ ਨਾਲ ਲਗਦੀ ਵਿੱਦਿਅਕ ਸੰਸਥਾ ਦਿੱਲੀ ਕਾਨਵੈਂਟ ਸਕੂਲ ਮੁੰਡੀ ਜਮਾਲ ਦੇ ...

ਪੂਰੀ ਖ਼ਬਰ »

ਮੋਦੀ ਦੀ 56 ਇੰਚ ਦੀ ਛਾਤੀ ਦੇਸ਼ ਦੇ ਭਲੇ ਲਈ ਨਹੀ ਕਾਰਪੋਰੇਟ ਘਰਾਣਿਆਂ ਦੀ ਦਲਾਲੀ ਵਾਸਤੇ-ਆਗੂ ਕਿਸਾਨਾਂ ਨੇ ਮੋਦੀ ਦੀ ਅਰਥੀ ਨੂੰ ਬਾਜ਼ਾਰਾਂ ਵਿਚ ਘੜੀਸ ਕੇ ਕਿਹਾ ਕਾਰਪੋਰੇਟਾਂ ਦਾ ਦਲਾਲ

ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਦੇਸ਼ ਵਿਚ ਜਿੱਥੇ ਦੁਸਹਿਰਾ ਰਵਾਇਤੀ ਤੌਰ 'ਤੇ ਮਨਾਇਆ ਜਾਂਦਾ ਹੈ, ਓਥੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੇ ਨਿਵੇਕਲਾ ਦੁਸਹਿਰਾ ਮਨਾਉਂਦਿਆਂ ਪ੍ਰਧਾਨ ਮੰਤਰੀ ਮੋਦੀ ਦੀ ...

ਪੂਰੀ ਖ਼ਬਰ »

ਰਾਜੇਆਣਾ ਵਿਖੇ ਖੇਤੀ ਕਾਨੂੰਨਾਂ ਖ਼ਿਲਾਫ਼ ਦੁਸਹਿਰੇ 'ਤੇ ਮੋਦੀ, ਭਾਗਵਤ ਤੇ ਅੰਬਾਨੀਆਂ-ਅਡਾਨੀਆਂ ਦੇ ਵੱਡੇ ਪੁਤਲੇ ਫੂਕੇ

ਬਾਘਾ ਪੁਰਾਣਾ, 25 ਅਕਤੂਬਰ (ਬਲਰਾਜ ਸਿੰਗਲਾ)-ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਰਜਿੰਦਰ ਸਿੰਘ, ਬਿਰਜ ਲਾਲ ਰਾਜੇਆਣਾ, ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਖ਼ੁਰਦ, ਯੂਥ ਆਗੂ ਬਲਕਰਨ ਵੈਰੋਕੇ, ਸੂਬਾ ਆਗੂ ਗਰਦੀਪ ਵੈਰੋਕੇ ਨੇ ਕਿਹਾ ਕਿ ਹਰ ਵਾਰ ਇਕ ਰਵਾਇਤ ਅਨੁਸਾਰ ...

ਪੂਰੀ ਖ਼ਬਰ »

ਕਿਸਾਨਾਂ ਨੇ ਮੋਦੀ ਦੀ ਅਰਥੀ ਨੂੰ ਬਾਜ਼ਾਰਾਂ ਵਿਚ ਘੜੀਸ ਕੇ ਕਿਹਾ ਕਾਰਪੋਰੇਟਾਂ ਦਾ ਦਲਾਲ

ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਦੇਸ਼ ਵਿਚ ਜਿੱਥੇ ਦੁਸਹਿਰਾ ਰਵਾਇਤੀ ਤੌਰ 'ਤੇ ਮਨਾਇਆ ਜਾਂਦਾ ਹੈ, ਓਥੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੇ ਨਿਵੇਕਲਾ ਦੁਸਹਿਰਾ ਮਨਾਉਂਦਿਆਂ ਪ੍ਰਧਾਨ ਮੰਤਰੀ ਮੋਦੀ ਦੀ ...

ਪੂਰੀ ਖ਼ਬਰ »

ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 6 ਲੱਖ 50 ਹਜ਼ਾਰ ਠੱਗੇ

ਮੋਗਾ, 25 ਅਕਤੂਬਰ (ਗੁਰਤੇਜ ਸਿੰਘ)-ਸਥਾਨਕ ਸ਼ਹਿਰ ਦੇ ਨਾਮਦੇਵ ਨਗਰ ਨਿਵਾਸੀ ਇਕ ਵਿਅਕਤੀ ਦੇ ਲੜਕੇ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 6 ਲੱਖ 50 ਹਜਾਰ ਰੁਪਏ ਦੀ ਠੱਗੀ ਮਾਰ ਕੇ ਧੋਖਾਧੜੀ ਕਰਨ ਦੇ ਦੋਸ਼ 'ਚ ਪੁਲਿਸ ਵਲੋਂ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ...

ਪੂਰੀ ਖ਼ਬਰ »

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਫੂਕਿਆ ਮੋਦੀ, ਅਡਾਨੀ ਤੇ ਅੰਬਾਨੀ ਦਾ ਪੁਤਲਾ

ਕੋਟ ਈਸੇ ਖਾਂ, 25 ਅਕਤੂਬਰ (ਯਸ਼ਪਾਲ ਗੁਲਾਟੀ/ਗੁਰਮੀਤ ਸਿੰਘ ਖ਼ਾਲਸਾ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਮੋਗਾ ਦੇ ਪਿੰਡਾਂ ਵਿਚ ਦੁਸਹਿਰੇ 'ਤੇ ਰਾਵਣ ਰੂਪੀ ਬਦੀ ਦਾ ਰੂਪ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਨਿਲ ਅੰਬਾਨੀ ਤੇ ਗੌਤਮ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ 13 ਸਾਲਾ ਬੱਚੇ ਦੀ ਕੋਰੋਨਾ ਨਾਲ ਮੌਤ

ਮੋਗਾ, 25 ਅਕਤੂਬਰ (ਗੁਰਤੇਜ ਸਿੰਘ ਬੱਬੀ)-ਬੀਤੇ ਕਈ ਦਿਨਾਂ ਤੋਂ ਜ਼ਿਲ੍ਹੇ ਵਿਚ ਕੋਰੋਨਾ ਨਾਲ ਮੌਤ ਦਰ ਰੁਕੀ ਹੋਈ ਸੀ ਪਰ ਅੱਜ ਇਕ 13 ਸਾਲਾ ਬੱਚੇ ਦੀ ਕੋਰੋਨਾ ਨਾਲ ਮੌਤ ਹੋ ਗਈ ਅਤੇ ਮੌਤਾਂ ਦਾ ਅੰਕੜਾ 79 ਤੱਕ ਪਹੁੰਚ ਗਿਆ ਹੈ ਅਤੇ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਕੁੱਲ ਗਿਣਤੀ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਮੋਗਾ ਦੀ ਮੀਟਿੰਗ

ਮੋਗਾ, 25 ਅਕਤੂਬਰ (ਜਸਪਾਲ ਸਿੰਘ ਬੱਬੀ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਤਖਾਣਵੱਧ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ ਜਿਸ ਵਿਚ ਸੂਬਾ ਜਨਰਲ ਸਕੱਤਰ ਲਾਲ ਸਿੰਘ ਸੁਲਹਾਣੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ...

ਪੂਰੀ ਖ਼ਬਰ »

ਖੇਤੀ ਵਿਰੋਧੀ ਕਾਨੂੰਨ ਵਾਪਸ ਰੱਦ ਨਾ ਕੀਤੇ ਤਾਂ ਸੰਘਰਸ਼ ਹੋਰ ਤੇਜ਼ ਹੋਵੇਗਾ-ਕਿਸਾਨ ਆਗੂ

ਨਿਹਾਲ ਸਿੰਘ ਵਾਲਾ, 25 ਅਕਤੂਬਰ (ਸੁਖਦੇਵ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਬਲਾਕ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਜ਼ਿਲ੍ਹਾ ਪੈ੍ਰੱਸ ਸਕੱਤਰ ਮੁਖ਼ਤਿਆਰ ਸਿੰਘ ਦੀਨਾ ਅਤੇ ਬਲਾਕ ਪ੍ਰਧਾਨ ਮਨਜੀਤ ਸਿੰਘ ਖੋਟੇ ਦੀ ਅਗਵਾਈ ਹੇਠ ਨਿਹਾਲ ਸਿੰਘ ਵਾਲਾ ...

ਪੂਰੀ ਖ਼ਬਰ »

ਸੂਬੇ ਦੇ ਹਰ ਸੰਕਟ ਸਮੇਂ ਕਾਂਗਰਸ ਨੇ ਘਟੀਆ ਰਾਜਨੀਤੀ ਦੀ ਖੇਡ ਖੇਡੀ-ਅਕਾਲੀ ਆਗੂ

ਕੋਟ ਈਸੇ ਖਾਂ, 25 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-1984 ਦਾ ਦਿੱਲੀ ਸਿੱਖ ਕਤਲੇਆਮ ਤੇ ਉਸ ਤੋਂ ਬਾਅਦ ਪੰਜਾਬ 'ਚ ਵੀ ਸਿੱਖ ਭਾਈਚਾਰਾ ਕਾਲੇ ਦੌਰ ਦਾ ਸਾਹਮਣਾ ਕਰਦਾ ਰਿਹਾ ਪਰ ਇਸ ਸਭ ਦੀ ਜ਼ਿੰਮੇਵਾਰ ਕਾਂਗਰਸ ਨੇ ਹਮੇਸ਼ਾ ਆਪਣੀਆਂ ਸਿਆਸੀ ਰੋਟੀਆਂ ਹੀ ...

ਪੂਰੀ ਖ਼ਬਰ »

ਨਿਹਾਲ ਸਿੰਘ ਵਾਲਾ ਵਿਖੇ ਮੋਦੀ, ਕਾਰਪੋਰੇਟ ਤੇ ਸਾਮਰਾਜੀਆਂ ਦੇ ਦਿਓ ਕੱਦ ਬੁੱਤ ਫੂਕੇ

ਨਿਹਾਲ ਸਿੰਘ ਵਾਲਾ, 25 ਅਕਤੂਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਕਾਲੇ ਖੇਤੀ ਕਾਨੂੰਨਾਂ ਨੂੰ ਪੂਰਨ ਤੌਰ 'ਤੇ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਪਰਮਵੀਰ ਚੱਕਰ ਵਿਜੇਤਾ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਮਾਹਲਾ ਦੀ ਬਰਸੀ ਮਨਾਈ

ਨੱਥੂਵਾਲਾ ਗਰਬੀ, 25 ਅਕਤੂਬਰ (ਸਾਧੂ ਰਾਮ ਲੰਗੇਆਣਾ)-1962 ਦੀ ਭਾਰਤ-ਚੀਨ ਜੰਗ ਦੌਰਾਨ ਦੁਸ਼ਮਣਾ ਦੇ ਛੱਕੇ ਛਡਵਾਉਣ ਵਾਲੇ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਮਾਹਲਾ ਕਲਾਂ ਦੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਮਾਹਲਾ ਕਲਾਂ ਵਿਖੇ ਬਹੁਤ ਹੀ ਸ਼ਰਧਾ ...

ਪੂਰੀ ਖ਼ਬਰ »

ਦੀ ਰੈਵੇਨਿਊ ਵਿਭਾਗ ਸੇਵਾ-ਮੁਕਤ ਕਰਮਚਾਰੀ, ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ

ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਜ਼ਿਲ੍ਹਾ ਮੋਗਾ ਦੇ ਰੈਵੀਨਿਊ ਵਿਭਾਗ ਦੇ ਸੇਵਾ-ਮੁਕਤ ਕਰਮਚਾਰੀਆਂ, ਅਧਿਕਾਰੀਆਂ ਦੀ ਇਕ ਵਿਸ਼ੇਸ਼ ਮੀਟਿੰਗ ਸੁਤੰਤਰਤਾ ਸੈਨਾਨੀ ਯਾਦਗਾਰੀ ਹਾਲ ਮੋਗਾ ਵਿਖੇ ਹੋਈ | ਸਾਰੇ ਸਾਥੀਆਂ ਵਲੋਂ ਆਪਸੀ ਵਿਚਾਰ-ਵਟਾਂਦਰੇ ...

ਪੂਰੀ ਖ਼ਬਰ »

ਰਾਜਿੰਦਰ ਸਿੰਘ ਨੇ ਬਤੌਰ ਪਿ੍ੰਸੀਪਲ ਚਾਰਜ ਸੰਭਾਲਿਆ

ਮੋਗਾ, 25 ਅਕਤੂਬਰ (ਜਸਪਾਲ ਸਿੰਘ ਬੱਬੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਾਲਾ (ਲੜਕੇ) ਜ਼ਿਲ੍ਹਾ ਮੋਗਾ ਵਿਖੇ ਰਾਜਿੰਦਰ ਸਿੰਘ ਨੇ ਪਦ-ਉੱਨਤੀ ਹੋਣ 'ਤੇ ਬਤੌਰ ਪਿ੍ੰਸੀਪਲ ਦਾ ਚਾਰਜ ਸੰਭਾਲਿਆ | ਰਾਜਿੰਦਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟ ...

ਪੂਰੀ ਖ਼ਬਰ »

ਪੰਜਾਬ ਵਿਧਾਨ ਸਭਾ ਤੇ ਕਿਸਾਨ ਆਗੂਆਂ ਦਾ ਫ਼ੈਸਲਾ ਸ਼ਲਾਘਾਯੋਗ-ਚੀਮਾ

ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਕਿਸਾਨੀ ਮੁੱਦੇ ਉੱਪਰ ਸਮੁੱਚੇ ਪੰਜਾਬੀਆਂ ਵਲੋਂ ਕੀਤੇ ਜਾ ਰਹੇ ਲੰਬੇ ਘੋਲ ਦੇ ਸਿੱਟੇ ਵਜੋਂ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਇਕ ਪਲੇਟ ਫਾਰਮ ਉੱਪਰ ਇਕੱਠੀਆਂ ਹੋ ਕੇ ਕੇਂਦਰ ਸਰਕਾਰ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ ਬੂਟੇ

ਸਮਾਧ ਭਾਈ, 25 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)-ਵਣ ਰੇਂਜ ਅਫ਼ਸਰ ਗੁਰਪਾਲ ਸਿੰਘ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡ ਰਾਊਕੇ ਕਲਾਂ 'ਚ ਬੂਟੇ ਲਗਾਏ ਗਏ | ਇਸ ਮੌਕੇ ਵਣ ਬਲਾਕ ਅਫ਼ਸਰ ਹਰਬੰਸ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ (400) ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕਸਰ ਮਸੀਤਾਂ ਵਿਖੇ ਸਾਲਾਨਾ ਗੁਰਮਤਿ ਸਮਾਗਮ

ਕੋਟ ਈਸੇ ਖਾਂ, 25 ਅਕਤੂਬਰ (ਯਸ਼ਪਾਲ ਗੁਲਾਟੀ/ਗੁਰਮੀਤ ਸਿੰਘ ਖ਼ਾਲਸਾ)-ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ੍ਰੀ ਗੁਰੂ ਨਾਨਕਸਰ ਮਸੀਤਾਂ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਕਾਰਜ ਸਿੰਘ ਦੀ ਅਗਵਾਈ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ...

ਪੂਰੀ ਖ਼ਬਰ »

ਕਾਂਗਰਸ ਨੇ ਜੋ ਕਿਹਾ ਉਹ ਕਰ ਵਿਖਾਇਆ-ਕਾਂਗਰਸੀ ਆਗੂ

ਕੋਟ ਈਸੇ ਖਾਂ, 25 ਅਕਤੂਬਰ (ਨਿਰਮਲ ਸਿੰਘ ਕਾਲੜਾ)-ਕਾਂਗਰਸੀ ਆਗੂ ਕੁਲਬੀਰ ਸਿੰਘ ਲੌਾਗੀਵਿੰਡ ਚੇਅਰਮੈਨ ਲੈਂਡ ਮਾਰਗੇਜ਼ ਬੈਂਕ, ਸੁਮੀਤ ਕੁਮਾਰ ਬਿੱਟੂ ਮਲਹੋਤਰਾ, ਕੁਲਬੀਰ ਸਿੰਘ ਮਸੀਤਾਂ, ਸਾਬਕਾ ਸਰਪੰਚ ਹਰਮੇਲ ਸਿੰਘ ਰਾਜਪੂਤ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਐਸ. ਸੀ. ਬੀ. ਸੀ. ਅਧਿਆਪਕ ਯੂਨੀਅਨ ਨੇ ਸਾੜੀਆਂ ਤਨਖ਼ਾਹ ਘਟਾਉਣ ਵਾਲੇ ਪੱਤਰ ਦੀਆਂ ਕਾਪੀਆਂ

ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ)-ਐਸ.ਸੀ.ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਸੁਰਿੰਦਰ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਵੀਰ ਸਿੰਘ ਦੀ ਅਗਵਾਈ ਵਿਚ ਸਿੱਖਿਆ ਸਕੱਤਰ ਵਲੋਂ ਜਾਰੀ ਤਨਖ਼ਾਹ ਘਟਾਉਣ ਵਾਲਾ ਪੱਤਰ 20 ਅਕਤੂਬਰ ਨੂੰ ...

ਪੂਰੀ ਖ਼ਬਰ »

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਸਰਕਾਰ ਕਿਸਾਨ ਹਿਤੈਸ਼ੀ-ਜਸਵੀਰ ਬਰਾੜ ਖੋਟੇ

ਮੋਗਾ, 25 ਅਕਤੂਬਰ (ਗੁਰਤੇਜ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੰੂਨ ਜੋ ਕਿ ਪੰਜਾਬ ਦੇ ਕਿਸਾਨਾਂ ਨਾਲ ਸਭ ਤੋਂ ਵੱਡਾ ਵਿਸ਼ਵਾਸਘਾਤ ਹੈ ਅਤੇ ਜਿੱਥੇ ਅੱਜ ਸਮੁੱਚੇ ਪੰਜਾਬ ਦਾ ਕਿਸਾਨ ਇਨ੍ਹਾਂ ਖੇਤੀ ਕਾਨੰੂਨਾਂ ਖ਼ਿਲਾਫ਼ ਸੜਕਾਂ 'ਤੇ ਉਤਰ ਕੇ ...

ਪੂਰੀ ਖ਼ਬਰ »

ਨੌਜਵਾਨ ਭਾਰਤ ਸਭਾ ਨੇ ਮੋਦੀ, ਆਰ. ਐਸ. ਐਸ. ਮੁਖੀ, ਅੰਬਾਨੀਆਂ-ਅਡਾਨੀਆਂ ਦੇ ਪੁਤਲੇ ਸਾੜੇ

ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਨੌਜਵਾਨ ਭਾਰਤ ਸਭਾ ਸੂਬਾ ਪੱਧਰੀ ਸੱਦੇ ਤਹਿਤ ਪੰਜਾਬ ਵਿਚ ਮੋਦੀ, ਆਰ.ਐਸ.ਐਸ. ਮੁਖੀ ਮੋਹਨ ਭਗਵਤ ਅਤੇ ਅੰਬਾਨੀਆਂ ਅਡਾਨੀਆਂ ਜੁੰਡਲੀ ਦੇ ਪੁਤਲੇ ਸਾੜੇ ਗਏ | ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਸ਼ਹਿਰੀ ਕਮੇਟੀ ...

ਪੂਰੀ ਖ਼ਬਰ »

ਮੋਦੀ ਸਰਕਾਰ ਤੇ ਭਾਈਵਾਲ ਕਾਰਪੋਰੇਟ, ਸਾਮਰਾਜੀ ਵਾਪਰੀਆਂ ਦਾ ਪੁਤਲਾ ਫ਼ੂਕ ਕੇ ਮਨਾਇਆ ਦੁਸਹਿਰਾ

ਬਾਘਾ ਪੁਰਾਣਾ, 25 ਅਕਤੂਬਰ (ਬਲਰਾਜ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਾਘਾ ਪੁਰਾਣਾ ਅਤੇ ਕਿਸਾਨ ਸੰਘਰਸ਼ ਸਹਿਯੋਗੀ ਕਮੇਟੀ ਬਾਘਾ ਪੁਰਾਣਾ ਨੇ ਸਾਂਝੇ ਤੌਰ 'ਤੇ ਸਰਕਾਰ ਅਤੇ ਸਾਮਰਾਜੀ, ਕਾਰਪੋਰੇਟ ਘਰਾਨਿਆਂ ਦਾ ਪੁਤਲਾ ਫ਼ੂਕ ਕੇ ਕਾਲੇਕੇ ਰੋਡ ...

ਪੂਰੀ ਖ਼ਬਰ »

ਮੋਦੀ, ਅੰਬਾਨੀ, ਅਡਾਨੀ ਰੂਪੀ ਰਾਵਣਾਂ ਦੇ ਪੁਤਲੇ ਫ਼ੂਕ ਕੇ ਕਿਸਾਨਾਂ ਨੇ ਕੀਤਾ ਰੋਸ ਦਾ ਪ੍ਰਗਟਾਵਾ

ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨੀ ਤੇ ਆਮ ਲੋਕਾਂ ਸਿਰ ਮੜ੍ਹੇ ਖੇਤੀ ਨਾਲ ਸਬੰਧਿਤ ਤਿੰਨ ਕਾਲੇ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਦੇ ਖ਼ਿਲਾਫ਼ ਤੇ ਸਾਡੇ ਦੇਸ਼ ਨੂੰ ਲੁੱਟਣ ਤੇ ਲਟਾਉਣ ਵਾਲੇ ਸਾਮਰਾਜ, ...

ਪੂਰੀ ਖ਼ਬਰ »

ਢੁੱਡੀਕੇ ਵਾਸੀਆਂ ਨੇ ਮੋਦੀ ਤੇ ਕਾਰਪੋਰੇਟਾਂ ਦੇ ਪੁਤਲੇ ਫੂਕੇ

ਅਜੀਤਵਾਲ, 25 ਅਕਤੂਬਰ (ਹਰਦੇਵ ਸਿੰਘ ਮਾਨ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਿਸਾਨਾਂ ਵਿਰੋਧੀ ਬਣਾਏ ਕਾਨੂੰਨਾਂ ਦੇ ਰੋਸ ਵਜੋਂ ਅਨੇਕਾਂ ਜਥੇਬੰਦੀਆਂ ਵਲੋਂ ਪੰਜਾਬ ਵਾਸੀਆਂ ਦੇ ਵੱਡੇ ਸਹਿਯੋਗ ਨਾਲ ਚੱਲ ਰਿਹਾ ਵਿਰੋਧ ਅਤੇ ਰੋਸ ਵਧਦਾ ਜਾ ਰਿਹਾ ਹੈ | ਇਸੇ ਤਹਿਤ ਗ਼ਦਰੀ ...

ਪੂਰੀ ਖ਼ਬਰ »

ਦੁਰਗਾ ਅਸਟਮੀ ਦੇ ਸਬੰਧ 'ਚ ਮੰਦਰ ਵਿਚ ਕਰਵਾਈ ਚੌਾਕੀ

ਕੋਟ ਈਸੇ ਖਾਂ, 25 ਅਕਤੂਬਰ (ਯਸ਼ਪਾਲ ਗੁਲਾਟੀ/ਗੁਰਮੀਤ ਸਿੰਘ ਖ਼ਾਲਸਾ)-ਸ਼ਹਿਰ ਦੇ ਸ਼੍ਰੀ ਵੈਸ਼ਨੋ ਦੁਰਗਾ ਭਜਨ ਮੰਡਲੀ ਮੰਦਰ ਮੇਨ ਬਾਜ਼ਾਰ ਕੋਟ ਈਸੇ ਖਾਂ ਵਿਖੇ ਦੁਰਗਾ ਅਸਟਮੀ ਦੇ ਸਬੰਧ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਦੀ ਚੌਾਕੀ ਕਰਵਾਈ ਗਈ | ਇਸ ਚੌਾਕੀ ...

ਪੂਰੀ ਖ਼ਬਰ »

ਬ੍ਰਾਹਮਣ ਭਾਈਚਾਰੇ ਨੇ ਕਿਸਾਨ ਅੰਦੋਲਨ ਵਿਚ ਪੁੱਜ ਕੇ ਸਹਾਇਤਾ ਰਾਸ਼ੀ ਦਿੱਤੀ

ਨਿਹਾਲ ਸਿੰਘ ਵਾਲਾ, 25 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਬ੍ਰਾਹਮਣ ਸਭਾ ਪੰਜਾਬ ਦੇ ਸਮੂਹ ਭਾਈਚਾਰੇ ਵਲੋਂ ਵੀ ਕਿਸਾਨਾਂ ਦੇ ਅੰਦੋਲਨ ਵਿਚ ਡਟਣ ਦਾ ਫ਼ੈਸਲਾ ਕੀਤਾ ਗਿਆ ਹੈ | ਸਥਾਨਕ ਸ਼ਹਿਰ ਦੇ ਬਾਘਾ ਪੁਰਾਣਾ ਰੋਡ 'ਤੇ ਰਿਲਾਇੰਸ ਪੰਪ ਅੱਗੇ ਪਿਛਲੇ ਕਈ ਦਿਨਾਂ ਤੋਂ ...

ਪੂਰੀ ਖ਼ਬਰ »

200 ਨਸ਼ੇ ਵਾਲੀਆਂ ਗੋਲੀਆਂ ਸਮੇਤ ਇਕ ਕਾਬੂ

ਮੋਗਾ, 25 ਅਕਤੂਬਰ (ਗੁਰਤੇਜ ਸਿੰਘ)-ਥਾਣਾ ਸਮਾਲਸਰ ਪੁਲਿਸ ਵਲੋਂ ਗਸ਼ਤ ਦੌਰਾਨ ਇਕ ਵਿਅਕਤੀ ਨੂੰ 200 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਦਿਵਸ ਮਨਾਇਆ

ਨਿਹਾਲ ਸਿੰਘ ਵਾਲਾ, 25 ਅਕਤੂਬਰ (ਸੁਖਦੇਵ ਸਿੰਘ ਖ਼ਾਲਸਾ)-ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਇਸਤਰੀ ਵਿੱਦਿਅਕ ਸੰਸਥਾ ਸੰਤ ਦਰਬਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵਿਮਨ ਲੋਪੋਂ ਵਿਖੇ ਆਨਲਾਈਨ ਅੰਤਰਰਾਸ਼ਟਰੀ ਯੂ.ਐਨ.ਓ. ਦਿਵਸ ...

ਪੂਰੀ ਖ਼ਬਰ »

ਐਸ. ਐਫ. ਸੀ. ਕਾਨਵੈਂਟ ਸਕੂਲ ਵਿਖੇ ਦਸਹਿਰੇ ਦਾ ਤਿਉਹਾਰ ਮਨਾਇਆ

ਧਰਮਕੋਟ, 26 ਅਕਤੂਬਰ (ਪਰਮਜੀਤ ਸਿੰਘ)-ਐਸ.ਐਫ.ਸੀ. ਕਾਨਵੈਂਟ ਸਕੂਲ ਆਈ.ਸੀ.ਐਸ.ਈ. ਬੋਰਡ ਤੋਂ ਮਾਨਤਾ ਪ੍ਰਾਪਤ ਮੋਗਾ ਰੋਡ ਧਰਮਕੋਟ ਵਿਖੇ ਦਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਡਰਾਇੰਗ ਅਤੇ ਡਾਂਡੀਆਂ ਦੇ ਨਾਲ-ਨਾਲ ਆਪਣੇ ...

ਪੂਰੀ ਖ਼ਬਰ »

ਬਾਘਾ ਪੁਰਾਣਾ 'ਚ ਕਿਸੇ ਵੀ ਕਮੇਟੀ ਵਲੋਂ ਨਹੀਂ ਮਨਾਇਆ ਗਿਆ ਦੁਸਹਿਰਾ

ਬਾਘਾ ਪੁਰਾਣਾ, 25 ਅਕਤੂਬਰ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਸ਼ਹਿਰ ਅੰਦਰ ਦਸਹਿਰੇ ਦਾ ਤਿਉਹਾਰ 2 ਥਾਈਾ ਵੱਡੇ ਪੱਧਰ 'ਤੇ ਵੱਖ-ਵੱਖ ਕਮੇਟੀਆਂ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ ਅਤੇ ਕਈ ਜਗ੍ਹਾ ਕਬੱਡੀ ਦਾ ਟੂਰਨਾਮੈਂਟ ਅਤੇ ਹੋਰ ...

ਪੂਰੀ ਖ਼ਬਰ »

ਭਾਜਪਾ ਮੰਡਲ ਪ੍ਰਧਾਨ ਅਸਤੀਫ਼ਾ ਦੇ ਕੇ ਕਿਸਾਨਾਂ ਦੇ ਹੱਕ 'ਚ ਨਿੱਤਰੇ

ਨਿਹਾਲ ਸਿੰਘ ਵਾਲਾ, 25 ਅਕਤੂਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨ ਬਿੱਲਾਂ ਨੂੰ ਲੈ ਕੇ ਜਿੱਥੇ ਕਿਸਾਨਾਂ ਦਾ ਸੰਘਰਸ਼ ਦਿਨ ਬ ਦਿਨ ਹੋਰ ਤੇਜ਼ ਹੁੰਦਾ ਜਾ ਰਿਹਾ ਹੈ ਉੱਥੇ ਸ਼ਹਿਰਾਂ ਅੰਦਰ ...

ਪੂਰੀ ਖ਼ਬਰ »

ਸ੍ਰੀ ਰਾਮ ਨੌਮੀ ਤੇ ਹਨੂੰਮਾਨ ਚਾਲੀਸਾ ਤੇ ਭਜਨ ਸੰਧਿਆ ਕਰਵਾਈ

ਬਾਘਾ ਪੁਰਾਣਾ, 25 ਅਕਤੂਬਰ (ਬਲਰਾਜ ਸਿੰਗਲਾ)-ਸ੍ਰੀ ਰਾਮ ਲੀਲਾ ਉਤਸਵਕ ਕਮੇਟੀ ਬਾਘਾ ਪੁਰਾਣਾ ਵਲੋਂ ਸ੍ਰੀ ਰਾਮ ਨੌਮੀ ਦੇ ਪਵਿੱਤਰ ਤਿਉਹਾਰ ਦੇ ਸਬੰਧ ਵਿਚ ਸਥਾਨਕ ਮੋਗਾ ਰੋਡ ਉੱਪਰ ਸਥਿੱਤ ਪ੍ਰਾਚੀਨ ਸ੍ਰੀ ਸ਼ਿਵ ਮੰਦਰ ਵਿਖੇ ਪੰਜਵੀਂ ਵਾਰ ਸ੍ਰੀ ਹਨੂੰਮਾਨ ਚਾਲੀਸਾ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਸਾਲਾਨਾ ਜੋੜ ਮੇਲਾ ਸ਼ਰਧਾ ਪੂਰਵਕ ਮਨਾਇਆ ਜਾਵੇਗਾ-ਪਰਮਹੰਸ ਸੰਤ ਗੁਰਜੰਟ ਸਿੰਘ

ਕੋਟ ਈਸੇ ਖਾਂ, 25 ਅਕਤੂਬਰ (ਨਿਰਮਲ ਸਿੰਘ ਕਾਲੜਾ)-ਸ਼ੋ੍ਰਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦੀ ਮਿੱਠੀ ਯਾਦ ਵਿਚ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਪਰਮਹੰਸ ਸੰਤ ਗੁਰਜੰਟ ਸਿੰਘ ਦੀ ਅਗਵਾਈ ਹੇਠ 28 ਅਕਤੂਬਰ ਦਿਨ ਬੁੱਧਵਾਰ ਨੂੰ ਸਾਲਾਨਾ ਧਾਰਮਿਕ ਜੋੜ ਮੇਲਾ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵਲੋਂ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਬੁੱਤ ਅਗਨ ਦਾਹ

ਬੱਧਨੀ, 25 ਅਕਤੂਬਰ (ਸੰਜੀਵ ਕੋਛੜ)-ਅੱਜ ਜਿੱਤ ਦਾ ਪ੍ਰਤੀਕ ਦੁਸਹਿਰਾ ਪੰਜਾਬ ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਅਤੇ ਹੋਰ ਜਨਤਕ ਜਥੇਬੰਦੀਆਂ ਵਲੋਂ ਅੱਜ ਦੇ ਕਾਰਪੋਰੇਟ ਘਰਾਨਿਆਂ ਅਡਾਨੀ, ਅੰਬਾਨੀ ਆਦਿ ਮੋਦੀ ਦੇ ਦਿਓ ਕੱਦ ਬੁੱਤਾਂ ਨੂੰ ਅੱਗ ਲਾ ਕੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX