ਤਾਜਾ ਖ਼ਬਰਾਂ


ਲੁਧਿਆਣਾ ਤੋਂ ਅਗਵਾ ਹੋਏ ਬੱਚੇ ਨਾਲ ਸਬੰਧਤ ਕਾਰ ਕੋਟ ਈਸੇ ਖਾਂ ਨੇੜਿਓਂ ਬਰਾਮਦ
. . .  1 day ago
ਕੋਟ ਈਸੇ ਖਾਂ, 1 ਦਸੰਬਰ (ਗੁਰਮੀਤ ਸਿੰਘ ਖਾਲਸਾ)- ਅੱਜ ਦੁਪਹਿਰ ਮੌਕੇ ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਸ਼ਹੀਦ ਭਗਤ ਸਿੰਘ ਨਗਰ ਤੋਂ ਅਗਵਾ ਹੋਏ ਹੋਟਲ ਮਾਲਕ ਦਾ ਢਾਈ ਸਾਲਾ ਬੱਚਾ ਵਿਨਬਰ ਗੁਪਤਾ ...
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪੁੱਜੇ ਮੁੰਬਈ
. . .  1 day ago
ਮੁੰਬਈ ,1 ਦਸੰਬਰ - ਅਭਿਨੇਤਾ ਅਕਸ਼ੈ ਕੁਮਾਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਮੁੰਬਈ ਬੁਲਾਇਆ । ਯੂਪੀ ਦੇ ਮੁੱਖ ਮੰਤਰੀ ਭਲਕੇ ਬੰਬੇ ਸਟਾਕ ਐਕਸਚੇਂਜ ਵਿਖੇ 200 ਕਰੋੜ ਦੇ ਪ੍ਰੋਜੈਕਟ ਦਾ ਉਦਘਾਟਨ ...
ਚੌਧਰੀ ਦੇਵੀ ਲਾਲ ਦੇ ਦੋਵੇਂ ਪੜਪੋਤਰੇ ਕਰਨ ਅਤੇ ਅਰਜਨ ਦਾ ਵਿਆਹ
. . .  1 day ago
ਡੱਬਵਾਲੀ, 1 ਦਸੰਬਰ (ਇਕਬਾਲ ਸਿੰਘ ਸ਼ਾਂਤ)-ਧਰਮ ਅਤੇ ਖਿੱਤੇ ਦੇ ਵਖਰੇਵੇਂ ਬਾਵਜੂਦ ਜੱਟ ਸਿੱਖ ਅਤੇ ਜਾਟ ਭਾਈਚਾਰੇ ਦੀਆਂ ਸਮਾਜਿਕ ਗੂੜੀਆਂ ਤੰਦਾਂ ਦੇ ਸੁਮੇਲ ਚੋਟੀ ਦੇ ਕਿਸਾਨ ਆਗੂ ਸਵਰਗੀ ...
72 ਸਾਲਾਂ ਵਿਅਕਤੀ ਦੀ ਕਰੋਨਾ ਨਾਲ ਮੌਤ
. . .  1 day ago
ਤਪਾ ਮੰਡੀ,1 ਦਸੰਬਰ (ਪ੍ਰਵੀਨ ਗਰਗ)- ਪੂਰੇ ਦੇਸ਼ 'ਚ ਜਿਥੇ ਕਰੋਨਾ ਮਹਾਂਮਾਰੀ ਦੇ ਕਹਿਰ ਨੂੰ ਠੱਲ੍ਹ ਪੈਣੀ ਸ਼ੁਰੂ ਹੋ ਚੁੱਕੀ ਸੀ,ਉਥੇ ਹੁਣ ਦੁਬਾਰਾ ਕਰੋਨਾ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ,ਜਿਸ ਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ...
ਅਸੀਂ ਕਿਸਾਨਾਂ ਨੂੰ ਪ੍ਰਦਰਸ਼ਨ ਨੂੰ ਰੋਕਣ ਦੀ ਅਪੀਲ ਕਰਦੇ ਹਾਂ: ਖੇਤੀਬਾੜੀ ਮੰਤਰੀ ਤੋਮਰ
. . .  1 day ago
ਨਵੀਂ ਦਿੱਲੀ, 1 ਦਸੰਬਰ -ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਪ੍ਰਦਰਸ਼ਨ ਨੂੰ ਰੋਕਣ ਅਤੇ ਸਾਡੇ ਨਾਲ ਗੱਲ ਕਰਨ। ਹਾਲਾਂਕਿ, ਇਹ ਫੈਸਲਾ ਕਿਸਾਨ ਸੰਗਠਨਾਂ ...
ਫਗਵਾੜਾ 'ਚ ਇਕ ਮਹਿਲਾ ਨੇ 3 ਬੱਚਿਆਂ ਸਮੇਤ ਨਿਗਲ਼ਿਆ ਜ਼ਹਿਰ
. . .  1 day ago
ਫਗਵਾੜਾ , 1 ਦਸੰਬਰ - ਫਗਵਾੜਾ 'ਚ ਇਕ ਮਹਿਲਾ ਨੇ 3 ਬੱਚਿਆਂ ਸਮੇਤ ਨਿਗਲ਼ਿਆ ਹੈ । ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਹੈ । ਇਕ ਬੱਚੀ ਦੀ ਮੌਤ ਹੋ ਗਈ ...
ਕਿਸਾਨਾਂ ਤੇ ਸਰਕਾਰ ਵਿਚਕਾਰ ਬਾਕੀ ਦੀ ਗੱਲਬਾਤ ਹੋਵੇਗੀ 3 ਦਸੰਬਰ ਨੂੰ
. . .  1 day ago
ਕਿਸਾਨਾਂ ਤੇ ਸਰਕਾਰ ਵਿਚਕਾਰ ਮੀਟਿੰਗ ਖਤਮ -ਬੇਸਿੱਟਾ ਰਹੀ ਮੀਟਿੰਗ ,ਧਰਨਾ ਜਾਰੀ ਰਹੇਗਾ
. . .  1 day ago
ਲੁਧਿਆਣਾ ਵਿਚ ਹੋਟਲ ਮਾਲਕ ਦਾ ਬੱਚਾ ਅਗਵਾ
. . .  1 day ago
ਲੁਧਿਆਣਾ, 1ਦਸੰਬਰ {ਪਰਮਿੰਦਰ ਸਿੰਘ ਆਹੂਜਾ}- ਸਥਾਨਕ ਸ਼ਹੀਦ ਭਗਤ ਸਿੰਘ ਨਗਰ ਵਿਚ ਰਹਿੰਦੇ ਇਕ ਹੋਟਲ ਮਾਲਕ ਦੇ ਬੱਚੇ ਨੂੰ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ...
ਹਰਿਆਣਾ ਦੇ ਆਜ਼ਾਦ ਵਿਧਾਇਕ ਸੋਮਵੀਰ ਸਾਂਗਵਾਨ ਨੇ ਖੱਟਰ ਸਰਕਾਰ ਤੋਂ ਆਪਣਾਂ ਸਮਰਥਨ ਵਾਪਸ ਲਿਆ
. . .  1 day ago
ਬੁਢਲਾਡਾ , 1 ਦਸੰਬਰ (ਸਵਰਨ ਸਿੰਘ ਰਾਹੀ)- ਕਿਸਾਨ ਅੰਦੋਲਨ ਲਈ ਦਿੱਲੀ ਜਾਣ ਵਾਲੇ ਕਿਸਾਨਾਂ ਖਿਲਾਫ ਹਰਿਆਣਾ ਸਰਕਾਰ ਵੱਲੋਂ ਕੀਤੀਆਂ ਗਤੀਵਿਧੀਆਂ ਦੇ ਵਿਰੋਧ ‘ਚ ਬੀਤੇ ਕੱਲ੍ਹ ਹਰਿਆਣਾ ...
ਕਿਸਾਨ ਆਗੂਆਂ ਵਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਕੀਤੀ ਜਾ ਰਹੀ ਹੈ ਮੰਗ
. . .  1 day ago
ਨਵੀ ਦਿੱਲੀ 1 ਦਸਬੰਰ (ਜਗਤਾਰ ਸਿੰਘ )-ਸਰਕਾਰ ਅਤੇ ਕਿਸਾਨਾਂ ਵਿਚਕਾਰ ਵਿਗਿਆਨ ਭਵਨ ਚਲ ਰਹੀ ਮੀਟਿੰਗ ‘ ਚ ਸਰਕਾਰ ਵਲੋਂ ਕਿਸਾਨ ਆਗੂਆਂ ਨੂੰ ਮਸਲੇ ਦੇ ਹਲ ਲਈ 5 ਮੈਂਬਰੀ ਕਮੇਟੀ ਬਨਉਣ ਦੀ ਗੱਲ ਆਖੀ ਜਾ ਰਹੀ ਹੈ...
ਸ਼ਾਮੀਂ 7 ਵਜੇ ਕੇਂਦਰ ਸਰਕਾਰ ਵਲੋਂ ਯੂ. ਪੀ., ਹਰਿਆਣਾ, ਉਤਰਾਖੰਡ ਅਤੇ ਦਿੱਲੀ ਦੇ ਕਿਸਾਨ ਨੁਮਾਇੰਦਿਆਂ ਕੀਤੀ ਜਾਵੇਗੀ ਬੈਠਕ
. . .  1 day ago
ਨਵੀਂ ਦਿੱਲੀ, 1 ਦਸੰਬਰ- ਕੇਂਦਰ ਸਰਕਾਰ ਵਲੋਂ ਪੰਜਾਬ ਤੋਂ ਕਿਸਾਨ ਨੁਮਾਇੰਦਿਆਂ ਤੋਂ ਬਾਅਦ ਸ਼ਾਮੀਂ 7 ਵਜੇ ਉੱਤਰ ਪ੍ਰਦੇਸ਼, ਉਤਰਾਖੰਡ, ਹਰਿਆਣਾ ਅਤੇ ਦਿੱਲੀ ਤੋਂ ਕਿਸਾਨ ਨੁਮਾਇੰਦਿਆਂ ਨਾਲ ਬੈਠਕ ਕੀਤੀ...
ਅੰਮ੍ਰਿਤਸਰ 'ਚ ਕੋਰੋਨਾ ਦੇ 47 ਨਵੇਂ ਮਾਮਲੇ ਆਏ ਸਾਹਮਣੇ, 1 ਮਰੀਜ਼ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 1 ਦਸੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 47 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ...
ਮੋਗਾ 'ਚ ਕੋਰੋਨਾ ਦੇ 9 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 1 ਦਸੰਬਰ {ਗੁਰਤੇਜ ਬੱਬੀ}- ਕੋਰੋਨਾ ਦੇ ਦੂਜੇ ਦੌਰ 'ਚ ਜ਼ਿਲ੍ਹਾ ਮੋਗਾ ਅੰਦਰ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਫਿਰ ਵਧਣ ਲੱਗੀ ਹੈ। ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 9 ਹੋਰ ਲੋਕਾਂ ਨੂੰ...
ਹਰਿਆਣਾ ਦੀਆਂ ਕਿਸਾਨ ਔਰਤਾਂ ਵਲੋਂ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ
. . .  1 day ago
ਹਰਿਆਣਾ ਦੀਆਂ ਕਿਸਾਨਾਂ ਔਰਤਾਂ ਵਲੋਂ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ.......
ਪੰਜਾਬ ਦੇ ਕਿਸਾਨਾਂ ਲਈ ਹਰਿਆਣਾ ਦੇ ਲੋਕਾਂ ਨੇ ਲਾਏ ਖੀਰ ਅਤੇ ਚਾਹ ਦੇ ਲੰਗਰ
. . .  1 day ago
ਪੰਜਾਬ ਦੇ ਕਿਸਾਨਾਂ ਲਈ ਹਰਿਆਣਾ ਦੇ ਲੋਕਾਂ ਨੇ ਲਾਏ ਖੀਰ ਅਤੇ ਚਾਹ ਦੇ ਲੰਗਰ..................
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਜਾਰੀ, 141 ਨਵੇਂ ਮਾਮਲੇ ਆਏ ਸਾਹਮਣੇ ਅਤੇ 4 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਲੁਧਿਆਣਾ, 1 ਦਸੰਬਰ ਨਵੰਬਰ (ਸਲੇਮਪੁਰੀ)- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ 'ਚ ਰੋਜ਼ਾਨਾ ਹੀ ਵੱਡੀ ਗਿਣਤੀ 'ਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ...
ਪਟਿਆਲਾ 'ਚ ਬੇਰੁਜ਼ਗਾਰ ਅਧਿਆਪਕਾਂ ਨੇ ਕੈਪਟਨ ਦੇ ਮੋਤੀ ਮਹਿਲ ਨੂੰ ਘੇਰ ਕੀਤਾ ਪ੍ਰਦਰਸ਼ਨ
. . .  1 day ago
ਪਟਿਆਲਾ, 1 ਦਸੰਬਰ (ਧਰਮਿੰਦਰ ਸਿੰਘ ਸਿੱਧੂ)- ਬੀ. ਐੱਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, ਬੇਰੁਜ਼ਗਾਰ ਡੀ. ਪੀ. ਈ. (873), ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ...
ਜਲੰਧਰ ਨਗਰ ਨਿਗਮ ਦੇ ਹਾਊਸ ਦੀ ਬੈਠਕ 'ਚ ਪਾਸ ਹੋਏ ਕਈ ਮਤੇ
. . .  1 day ago
ਜਲੰਧਰ, 1 ਦਸੰਬਰ (ਚਿਰਾਗ਼ ਸ਼ਰਮਾ)- ਜਲੰਧਰ ਨਗਰ ਨਿਗਮ ਦੇ ਹਾਊਸ ਦੀ ਬੈਠਕ 'ਚ ਅੱਜ ਕਈ ਮਤੇ ਪਾਸ ਕੀਤੇ ਗਏ। ਇਸ ਦੌਰਾਨ ਜਿੱਥੇ ਹਾਊਸ ਵਲੋਂ ਕਿਸਾਨ ਅੰਦੋਲਨ ਨੂੰ ਪੂਰਾ ਸਮਰਥਨ...
ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾ ਸਥਾਪਨਾ ਦਿਵਸ- ਡਾ. ਚੀਮਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 1 ਦਸੰਬਰ (ਜੇ. ਐੱਸ. ਨਿੱਕੂਵਾਲ)- ਸ਼੍ਰੋਮਣੀ ਅਕਾਲੀ ਦਲ ਦੇ 14 ਦਸੰਬਰ ਨੂੰ ਆ ਰਹੇ 100 ਸਾਲਾ ਸਥਾਪਨਾ ਦਿਵਸ ਦੇ ਸਮਾਗਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕਰਾਏ ਜਾਣਗੇ, ਜਿਨ੍ਹਾਂ 'ਚ...
ਰੂਪਨਗਰ ਤੋਂ ਵਿਧਾਇਕ ਸੰਦੋਆ ਨੇ ਕਾਂਗਰਸ ਛੱਡ ਕੇ ਮੁੜ 'ਆਪ' 'ਚ ਕੀਤੀ ਸ਼ਮੂਲੀਅਤ
. . .  1 day ago
ਨੂਰਪੁਰ ਬੇਦੀ, 1 ਦਸੰਬਰ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ 2017 ਚੋਣਾਂ 'ਚ ਵਿਧਾਇਕ ਚੁਣੇ ਗਏ ਵਿਧਾਇਕ ਅਮਰਜੀਤ ਸਿੰਘ ਸੰਦੋਆ...
ਕਿਸਾਨਾਂ ਦੇ ਸਮਰਥਨ 'ਚ ਸਿੰਘੂ ਬਾਰਡਰ 'ਤੇ ਪਹੁੰਚੀ ਸ਼ਾਹੀਨ ਬਾਗ ਦੀ 'ਦਾਦੀ' ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
. . .  1 day ago
ਨਵੀਂ ਦਿੱਲੀ, 1 ਦਸੰਬਰ- ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਪ੍ਰਦਰਸ਼ਨ 'ਚ ਸ਼ਾਮਿਲ ਹੋਣ ਜਾ ਰਹੀ ਸ਼ਾਹੀਨ ਬਾਗ ਦੀ ਬਿਲਕਿਸ ਦਾਦੀ ਨੂੰ ਦਿੱਲੀ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਇਸ ਤੋਂ ਪਹਿਲਾਂ ਅੱਜ ਕਿਸਾਨਾਂ ਦੇ...
ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਮੁੜ 'ਆਪ' 'ਚ ਵਾਪਸੀ ਦਾ ਕੀਤਾ ਐਲਾਨ
. . .  1 day ago
ਰੂਪਨਗਰ, 1 ਦਸੰਬਰ (ਸਤਨਾਮ ਸਿੰਘ ਸੱਤੀ)- ਵਿਧਾਨ ਸਭਾ ਹਲਕਾ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਲੋਂ ਅੱਜ ਮੁੜ ਪਾਰਟੀ 'ਚ ਵਾਪਸ ਆਉਣ ਦਾ ਐਲਾਨ ਕੀਤਾ ਗਿਆ। ਵਿਧਾਇਕ ਅਮਰਜੀਤ...
ਸੀਨੀਅਰ ਅਕਾਲੀ ਆਗੂ ਡਾ. ਦੇਵ ਰਾਜ ਦਾ ਦਿਹਾਂਤ
. . .  1 day ago
ਉਸਮਾਨਪੁਰ, 1 ਦਸੰਬਰ (ਸੰਦੀਪ ਮਝੂਰ)- ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਜੁੜੇ ਰਹਿਣ ਵਾਲੇ ਬੇਟ ਇਲਾਕੇ ਦੇ ਸੀਨੀਅਰ ਅਕਾਲੀ ਆਗੂ ਡਾ. ਦੇਵ ਰਾਜ ਸ਼ਾਹਪੁਰ ਪੱਟੀ (70) ਕੌਮੀ ਜਨਰਲ...
ਕਿਸਾਨ ਜਥੇਬੰਦੀਆਂ ਨਾਲ ਬੈਠਕ 'ਚ ਸ਼ਾਮਿਲ ਨਹੀਂ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 1 ਦਸੰਬਰ- ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋ ਰਹੀ ਬੈਠਕ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਾਮਿਲ ਨਹੀਂ ਹੋਏ। ਇਹ ਬੈਠਕ ਰੱਖਿਆ ਮੰਤਰੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਕੱਤਕ ਸੰਮਤ 552
ਿਵਚਾਰ ਪ੍ਰਵਾਹ: ਲਾਲਚ ਦਾ ਪਿਆਲਾ ਪੀ ਕੇ ਮਨੁੱਖ ਅੱਤਿਆਚਾਰੀ ਤੇ ਪਾਗਲ ਹੋ ਜਾਂਦਾ ਹੈ। -ਸ਼ੇਖ ਸ਼ਾਅਦੀ

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਜ਼ਿਲ੍ਹੇ ਭਰ 'ਚ ਕਿਸਾਨਾਂ ਤੇ ਮਜ਼ਦੂਰਾਂ ਨੇ ਰੋਸ ਪ੍ਰਦਰਸ਼ਨ ਕਰ ਮੋਦੀ, ਅੰਬਾਨੀਆਂ ਤੇ ਅਡਾਨੀਆਂ ਦੇ ਪੁਤਲੇ ਫੂਕ ਮਨਾਇਆ ਦੁਸਹਿਰਾ

ਫ਼ਿਰੋਜ਼ਪੁਰ, 25 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਬੇਸ਼ੱਕ ਕੋਰੋਨਾ ਦੇ ਚਲਦਿਆਂ ਜ਼ਿਲ੍ਹੇ ਅੰਦਰ ਅੱਜ ਪਹਿਲੀ ਵਾਰ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲੇ ਨਹੀਂ ਫੂਕੇ ਗਏ, ਪ੍ਰੰਤੂ ਕੇਂਦਰ ਮੋਦੀ ਸਰਕਾਰ ਵਲੋਂ ਲਿਆਂਦੇ ਕਿਸਾਨ ਵਿਰੋਧੀ ਖੇਤੀ ਬਿੱਲਾਂ ਦੇ ਰੋਸ ਵਜੋਂ ਅੱਜ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਹੇਠ ਕਿਸਾਨਾਂ ਅਤੇ ਮਜ਼ਦੂਰਾਂ ਨੇ ਜ਼ਿਲ੍ਹੇ ਭਰ 'ਚ ਅਨੇਕਾਂ ਥਾਵਾਂ 'ਤੇ ਰੋਸ ਪ੍ਰਦਰਸ਼ਨ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਸ ਦੇ ਜੋਟੀਦਾਰ ਅੰਬਾਨੀ ਅਤੇ ਅਡਾਨੀ ਦੇ ਪੁਤਲੇ ਫ਼ੂਕ ਕੇ ਦੁਸਹਿਰਾ ਮਨਾਇਆ | ਕਮੇਟੀ ਵਲੋਂ ਆਏ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹੇ ਭਰ 'ਚ ਫੂਕੇ ਗਏ ਪੁਤਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਧਰਮ ਸਿੰਘ ਸਿੱਧੂ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਤੇ ਨਰਿੰਦਰ ਪਾਲ ਸਿੰਘ ਜਤਾਲਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲੈਣ ਦੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਨੂੰ ਆਪਣੀਆਂ ਜਾਨਾਂ ਵੀ ਦੇਣੀਆਂ ਪਈਆਂ ਤਾਂ ਉਹ ਪਿੱਛੇ ਨਹੀਂ ਹਟਣਗੇ | ਪੰਜਾਬ ਵਿਚ ਵਾਪਰ ਰਹੀਆਂ ਜਬਰ-ਜਨਾਹ ਦੀਆਂ ਹਰ ਰੋਜ਼ ਘਟਨਾਵਾਂ ਦੀ ਜਥੇਬੰਦੀ ਵਲੋਂ ਕਰੜੇ ਸ਼ਬਦਾਂ ਵਿਚ ਨਿੰਦਿਆ ਕੀਤੀ ਗਈ ਅਤੇ ਬਲਾਤਕਾਰੀਆਂ ਨੂੰ ਸਖ਼ਤ ਕਾਨੂੰਨ ਬਣਾ ਕੇ ਸਜ਼ਾਵਾਂ ਦਿੱਤੀਆਂ ਜਾਣ ਦੀ ਪੁਰਜ਼ੋਰ ਮੰਗ ਕੀਤੀ | ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਘਰੇਲੂ ਬਿਜਲੀ 1 ਰੁਪਏ ਯੂਨਿਟ ਕੀਤੀ ਜਾਵੇ, ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਰੇਤ ਮਾਈਨਿੰਗ ਦੇ ਕਾਲੇ ਧੰਦੇ ਨੂੰ ਬੰਦ ਕੀਤਾ ਜਾਵੇ | ਇਸ ਮੌਕੇ ਸਾਹਿਬ ਸਿੰਘ ਦੀਨੇਕੇ, ਰਣਬੀਰ ਸਿੰਘ ਠੱਠਾ, ਬਲਵਿੰਦਰ ਸਿੰਘ, ਸੁਖਵੰਤ ਸਿੰਘ ਲੋਹੁਕਾ, ਗੁਰਬਖ਼ਸ਼ ਸਿੰਘ ਪੰਜਗਰਾਈਾ, ਸੁਰਿੰਦਰ ਸਿੰਘ ਜਲਾਲਾਬਾਦ, ਅਮਨਦੀਪ ਸਿੰਘ ਕੱਚਰਭੰਨ, ਰਣਜੀਤ ਸਿੰਘ ਖੱਚਰ ਵਾਲਾ, ਗੁਰਮੇਲ ਸਿੰਘ ਫੱਤੇਵਾਲਾ, ਮੇਜਰ ਸਿੰਘ ਗਜਨੀ ਵਾਲਾ, ਗੁਰਨਾਮ ਸਿੰਘ ਆਲੀ ਕੇ, ਸੁਰਿੰਦਰ ਸਿੰਘ ਘੁੱਦੂਵਾਲਾ, ਬਲਰਾਜ ਸਿੰਘ ਫੇਰੋਕੇ, ਖਿਲਾਰਾ ਸਿੰਘ ਪੰਨੂ, ਲਖਵਿੰਦਰ ਸਿੰਘ ਆਦਿ ਆਗੂ ਵੀ ਮੌਜੂਦ ਸਨ |
ਮਖੂ, (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ੋਨ ਮਖੂ ਦੇ ਵੱਖ-ਵੱਖ ਪਿੰਡਾਂ ਵਿਚ ਸੈਂਕੜੇ ਕਿਸਾਨਾਂ-ਮਜ਼ਦੂਰਾਂ ਬੀਬੀਆਂ ਤੇ ਬੱਚਿਆਂ ਵਲੋਂ ਦੁਸਹਿਰੇ ਵਾਲੇ ਦਿਨ ਬਦੀ ਦੇ ਪ੍ਰਤੀਕ ਰਾਵਣ ਰੂਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਦੇ ਜੋਟੀਦਾਰ ਅੰਬਾਨੀਆਂ ਤੇ ਅਡਾਨੀਆਂ ਦੇ ਵੱਖ-ਵੱਖ ਪਿੰਡਾਂ ਜਿਵੇਂ ਤਲਵੰਡੀ ਨਿਪਾਲਾਂ, ਘੁੱਦੂਵਾਲਾ, ਨਿਜ਼ਾਮਦੀਨ, ਜੋਗੇਵਾਲਾ, ਕੁੱਸੂਵਾਲਾ ਮੋੜ, ਭੂਪੇਵਾਲਾ, ਵਸਤੀ ਨਾਮਦੇਵ, ਵਾਰਸਵਾਲਾ ਜੱਟਾਂ, ਫੇਮੀਵਾਲਾ ਤੇ ਮਖੂ ਆਦਿ ਵਿਚ ਰੋਸ ਮੁਜ਼ਾਹਰੇ ਕਰਕੇ ਪੁਤਲੇ ਫੂਕੇ ਗਏ | ਵੱਖ-ਵੱਖ ਥਾਈਾ ਮੁਜ਼ਾਹਰਿਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਜ਼ੋਨ ਪ੍ਰਧਾਨ ਸੁਰਿੰਦਰ ਸਿੰਘ ਘੁੱਦੂਵਾਲਾ ਤੇ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਿਸਾਨਾਂ-ਮਜ਼ਦੂਰਾਂ ਦੀ ਗੱਲ ਨਾ ਸੁਣ ਕੇ ਸਿਰਫ਼ ਤੇ ਸਿਰਫ਼ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਪੱਖੀ ਫ਼ੈਸਲੇ ਲੈ ਰਿਹਾ ਹੈ | ਇਸ ਮੌਕੇ ਲਖਵਿੰਦਰ ਸਿੰਘ ਵਸਤੀ ਨਾਮਦੇਵ, ਵੀਰ ਸਿੰਘ ਨਿਜ਼ਾਮਦੀਨ, ਅੰਗਰੇਜ਼ ਸਿੰਘ ਬੂਟੇਵਾਲਾ, ਸ਼ਰਮੇਲ ਸਿੰਘ ਜੱਲੇਵਾਲਾ, ਜਗਤਾਰ ਸਿੰਘ ਝਾਮਕੇ, ਜਰਨੈਲ ਸਿੰਘ ਵਾਰਸਵਾਲਾ, ਲਖਵਿੰਦਰ ਸਿੰਘ ਜੋਗੇਵਾਲਾ, ਨਿਰਮਲ ਸਿੰਘ ਭੂਪੇਵਾਲਾ, ਬਲਕਾਰ ਸਿੰਘ ਜੋਗੇਵਾਲਾ, ਕਰਨ ਮਖੂ, ਸੰਦੀਪ ਸਿੰਘ ਲਹਿਰਾ, ਸਾਹਿਬ ਸਿੰਘ ਤਲਵੰਡੀ, ਕਾਬਲ ਸਿੰਘ ਛੀਹਾਂ ਪਾੜੀ, ਮੁਨਸ਼ਾ ਸਿੰਘ, ਕੁਲਦੀਪ ਸਿੰਘ, ਗੁਰਭੇਜ ਸਿੰਘ ਫੇਮੀਵਾਲਾ, ਪਿਆਰਾ ਸਿੰਘ ਘੁੱਦੂਵਾਲਾ, ਸੁਖਚੈਨ ਸਿੰਘ, ਦਿਆਲ ਸਿੰਘ ਕਿੱਲੀ, ਚਰਨਜੀਤ ਸਿੰਘ, ਦਲੇਰ ਸਿੰਘ, ਜਸਵਿੰਦਰ ਸਿੰਘ ਪੱਪੂ, ਅਜੀਤ ਸਿੰਘ, ਨਿਰਮਲ ਸਿੰਘ, ਹਰਜਿੰਦਰ ਸਿੰਘ ਆਦਿ ਆਗੂ ਸ਼ਾਮਿਲ ਸਨ |
ਮਖੂ ਜੀ.ਟੀ ਰੋਡ 'ਤੇ ਨਸ਼ਾ ਰੋਕੂ ਕਮੇਟੀ ਵਲੋਂ ਪੁਤਲਾ ਫੂਕਿਆ
ਮਖੂ, (ਮੇਜਰ ਸਿੰਘ ਥਿੰਦ, ਵਰਿੰਦਰ ਮਨਚੰਦਾ)- ਮਖੂ ਸ਼ਹਿਰ ਨੈਸ਼ਨਲ ਹਾਈਵੇ ਸੜਕ 'ਤੇ ਪਿੰਡ ਨਿਜਾਮਦੀਨਵਾਲਾ ਦੇ ਨੌਜਵਾਨਾਂ ਵਲੋਂ ਬਣਾਈ ਨਸ਼ਾ ਰੋਕੂ ਕਮੇਟੀ ਵਲੋਂ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨਾਂ ਵਲੋਂ ਦੁਸਹਿਰੇ ਦੇ ਮੌਕੇ 'ਤੇ ਰਾਵਣ ਦੀ ਜਗ੍ਹਾ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅੰਬਾਨੀ, ਅਡਾਨੀ ਦਾ ਪੁਤਲਾ ਫੂਕਿਆ ਗਿਆ ਅਤੇ ਮੋਦੀ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਨਸ਼ਾ ਰੋਕੂ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ, ਜਨਰਲ ਸਕੱਤਰ ਵੀਰ ਸਿੰਘ, ਮੀਤ ਪ੍ਰਧਾਨ ਹਰਜੀਤ ਸਿੰਘ, ਮੀਡੀਆ ਸਕੱਤਰ ਕੰਵਲਜੀਤ ਸਿੰਘ ਸੇਠ, ਖਜ਼ਾਨਚੀ ਸੁਖਵੰਤ ਸਿੰਘ, ਸਕੱਤਰ ਸਿਮਰਤਜੀਤ ਸਿੰਘ, ਸਰਪੰਚ ਹਰਜਿੰਦਰ ਸਿੰਘ, ਸਰਪੰਚ ਸੁਖਵਿੰਦਰ ਸਿੰਘ ਗੱਟਾ, ਬੋਹੜ ਸਿੰਘ ਸੱਦਰਵਾਲਾ ਪ੍ਰਧਾਨ ਟਰੱਕ ਯੂਨੀਅਨ ਮਖੂ, ਕਥਾਵਾਚਕ ਹਰਪਾਲ ਸਿੰਘ, ਸਰਪੰਚ ਅੰਗਰੇਜ਼ ਸਿੰਘ ਚਾਂਬ, ਸਰਪੰਚ ਮਨਪ੍ਰੀਤ ਸਿੰਘ ਚੂਰੀਆ, ਸਰਪੰਚ ਸਾਹਿਬ ਸਿੰਘ ਰਸੂਲਪੁਰ, ਪ੍ਰਧਾਨ ਅਮਰਪ੍ਰੀਤ ਸਿੰਘ ਸਰਹਾਲੀ, ਕੁਲਵਿੰਦਰ ਸਿੰਘ ਫੇਮੀਵਾਲਾ, ਗੁਰਵਿੰਦਰ ਸਿੰਘ ਭਾਈ ਕੁਟੀਆ, ਬਲਵਿੰਦਰ ਸਿੰਘ ਗਿੱਲ, ਗੁਰਦਿੱਤ ਸਿੰਘ ਢਿੱਲੋਂ ਪੱਧਰੀ, ਰਣਜੀਤ ਸਿੰਘ ਰਾਣਾ, ਜਸਬੀਰ ਸਿੰਘ, ਪਲਵਿੰਦਰ ਸਿੰਘ ਨਿਜਾਮਦੀਨਵਾਲਾ ਆਦਿ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |
ਕਿਸਾਨਾਂ ਮੋਦੀ ਦਾ ਪੁਤਲਾ ਸਾੜਿਆ
ਮੱਲਾਂਵਾਲਾ, (ਗੁਰਦੇਵ ਸਿੰਘ)- ਦੁਸਹਿਰੇ ਮੌਕੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਮੱਲਾਂਵਾਲਾ ਦੇ ਚੌਾਕ ਵਿਚ ਵੀ ਮੋਦੀ ਸਰਕਾਰ ਦਾ ਪੁਤਲਾ ਸਾੜਿਆ | ਕਿਸਾਨ ਆਗੂਆਂ ਰਣਜੀਤ ਸਿੰਘ, ਰਛਪਾਲ ਸਿੰਘ, ਗੁਰਮੇਲ ਸਿੰਘ ਨੇ ਕਿਹਾ ਕਿ ਇਸ ਸਮੇਂ ਦੇਸ਼ 'ਤੇ ਸਭ ਤੋਂ ਵੱਧ ਖ਼ਤਰਾ ਮੰਡਰਾ ਰਿਹਾ ਹੈ ਅਤੇ ਮੋਦੀ ਸਰਕਾਰ ਰਾਵਣ ਦਾ ਰੂਪ ਧਾਰ ਕੇ ਕਿਸਾਨਾਂ ਨੂੰ ਖਾਣ ਲਈ ਮੰੂਹ ਅੱਡੀ ਖੜੀ ਹੈ | ਮੱਲਾਂਵਾਲਾ ਤੋਂ ਇਲਾਵਾ ਕਾਮਲਵਾਲਾ, ਗੱਟਾ ਬਾਦਸ਼ਾਹ, ਫ਼ਤਿਹਗੜ੍ਹ ਸਭਰਾ, ਬਸਤੀ ਸੁਨਮਾਂ, ਫੱਤੇਵਾਲਾ, ਖੱਚਰਵਾਲਾ, ਦੂਲੇਵਾਲਾ, ਕੁਤਬਦੀਨ ਵਾਲਾ, ਆਰਿਫ਼ ਕੇ, ਕਟੋਰਾ, ਸਾਦਾ ਮੌਜ਼ਾ, ਢੋਲੇਵਾਲਾ, ਬੰਡਾਲਾ ਆਦਿ ਪਿੰਡਾਂ ਵਿਚ ਵੀ ਮੋਦੀ ਦੇ ਪੁਤਲੇ ਸਾੜੇ ਗਏ | ਇਸ ਮੌਕੇ ਕਿਸਾਨ ਆਗੂ ਰਸਾਲ ਸਿੰਘ, ਹਰਫੂਲ ਸਿੰਘ, ਬਚਿੱਤਰ ਸਿੰਘ, ਕਾਰਜ ਸਿੰਘ, ਮੱਸਾ ਸਿੰਘ, ਹਰਨੇਕ ਸਿੰਘ, ਨਿਰਮਲ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ |
ਪੁਲਿਸ ਚੌਾਕੀ ਮੁੱਦਕੀ ਮੂਹਰੇ
ਮੁੱਦਕੀ, (ਭੁਪਿੰਦਰ ਸਿੰਘ)- ਸਥਾਨਕ ਪੁਲਿਸ ਚੌਾਕੀ ਮੂਹਰੇ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਖ਼ਿਲਾਫ਼ ਮੋਦੀ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ | ਪੁਤਲਾ ਫੂਕਣ ਤੋਂ ਪਹਿਲਾਂ ਫ਼ਤਿਹ ਸਿੰਘ ਕੋਟਕਰੋੜ, ਚਰਨਜੀਤ ਸਿੰਘ ਰੋਸਾ, ਮੇਲਾ ਸਿੰਘ ਭੋਲੂਵਾਲਾ ਅਤੇ ਗੁਰਸੇਵਕ ਸਿੰਘ ਖ਼ਵਾਜਾ ਖੜਕ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਲੋਕਾਂ ਦੇ ਏਕੇ ਨਾਲ ਅਸੀਂ ਇਹ ਕਿਸਾਨ ਵਿਰੋਧੀ ਬਿੱਲ ਵਾਪਸ ਕਰਵਾ ਕੇ ਰਹਾਂਗੇ, ਭਾਵੇਂ ਸਾਨੂੰ ਆਪਣੀ ਜਾਨ ਦੀ ਕੁਰਬਾਨੀ ਕਿਉਂ ਨਾ ਦੇਣੀ ਪਵੇ | ਤਕਰੀਰ ਤੋਂ ਬਾਅਦ ਪੁਲਿਸ ਚੌਕੀ ਦੇ ਮੂਹਰੇ ਪੁਰਾਣੇ ਕੌਮੀ ਮਾਰਗ 'ਤੇ ਮੋਦੀ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਸੂਬਾ ਮੀਤ ਪ੍ਰਧਾਨ ਫ਼ਤਿਹ ਸਿੰਘ ਕੋਟਕਰੋੜ, ਜ਼ਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਸੇਖੋਂ, ਇੰਦਰਜੀਤ ਸਿੰਘ ਵੜਿੰਗ ਪ੍ਰਧਾਨ, ਹਰਜੀਤ ਸਿੰਘ ਮਾਣਾਂ, ਰਣਜੀਤ ਸਿੰਘ ਰਾਣਾ ਗਿੱਲ, ਮੇਜਰ ਸਿੰਘ ਗਿੱਲ, ਭਗਵਾਨ ਸਿੰਘ, ਸਤਨਾਮ ਸਿੰਘ, ਸੁਰਜੀਤ ਸਿੰਘ, ਸਾਧੂ ਸਿੰਘ, ਕੇਵਲ ਸਿੰਘ ਮੀਤ ਪ੍ਰਧਾਨ, ਮਾਸਟਰ ਛਿੰਦਰ ਸਿੰਘ, ਰਜਿੰਦਰ ਸਿੰਘ ਵੜਿੰਗ, ਜਗਦੇਵ ਸਿੰਘ, ਜਸਵੰਤ ਸਿੰਘ ਮੱਲ੍ਹਾ, ਰਣਧੀਰ ਸਿੰਘ, ਜਸਦੀਪ ਸਿੰਘ, ਜਗਜੀਤ ਸਿੰਘ, ਕੁਲਦੀਪ ਸਿੰਘ ਖੋਸਾ, ਗੁਰਮੀਤ ਸਿੰਘ, ਰਣਬੀਰ ਸਿੰਘ ਪ੍ਰਧਾਨ, ਕੁਲਵੰਤ ਸਿੰਘ, ਸਵਰਨ ਗੋਲਣ, ਗੁਰਪ੍ਰੀਤ ਸਿੰਘ, ਹਰਦੀਪ ਵੜਿੰਗ, ਸੁਖਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਬੇਅੰਤ ਸਿੰਘ ਖੋਸਾ, ਜਗਦੀਪ ਸਿੰਘ, ਹਰਵਿੰਦਰ ਸਿੰਘ, ਗੁਰਮੇਲ ਸਿੰਘ, ਜੋਗਿੰਦਰ ਸਿੰਘ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਮੇਲ ਸਿੰਘ ਖੋਸਾ, ਹਰਦੀਪ ਸਿੰਘ, ਜਸਪਾਲ ਸਿੰਘ, ਵੱਖ-ਵੱਖ ਪਿੰਡਾਂ ਦੇ ਕਿਸਾਨ, ਮਜ਼ਦੂਰ, ਦੁਕਾਨਦਾਰ ਅਤੇ ਭਾਰੀ ਗਿਣਤੀ ਵਿਚ ਔਰਤਾਂ ਨੇ ਹਿੱਸਾ ਲਿਆ |
ਭਾਰਤੀ ਕਿਸਾਨ ਯੂਨੀਅਨ ਮਖੂ ਵਲੋਂ
ਮਖੂ, (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਅੱਜ ਮਖੂ ਵਿਖੇ 30 ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਮੁਤਾਬਕ ਮਖੂ ਵਿਖੇ ਭਾਰਤੀ ਕਿਸਾਨ ਯੂਨੀਅਨ ਮਖੂ ਵਲੋਂ ਜ਼ੀਰਾ ਫਾਟਕ ਦੇ ਨਜ਼ਦੀਕ ਖੇਤੀਬਾੜੀ ਦੇ ਨਵੇਂ ਬਣੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਡਾਨੀ, ਅੰਬਾਨੀ ਅਤੇ ਵੱਡੇ ਕਾਰਪੋਰੇਟਾਂ ਦਾ ਪੁਤਲਾ ਸਾੜਿਆ ਗਿਆ | ਇਸ ਸਮੇਂ ਕਿਸਾਨ ਆਗੂਆਂ ਫੁਰਮਾਨ ਸਿੰਘ ਸੰਧੂ, ਜੁਗਿੰਦਰ ਸਿੰਘ, ਜਗਤਾਰ ਸਿੰਘ, ਗੁਰਦੇਵ ਸਿੰਘ, ਜਸਵੰਤ ਸਿੰਘ ਗੱਟਾ ਬਾਦਸ਼ਾਹ, ਚਾਨਣ ਸਿੰਘ, ਗੁਰਚਰਨ ਸਿੰਘ, ਜਰਨੈਲ ਸਿੰਘ, ਨਿਸ਼ਾਨ ਸਿੰਘ, ਸੁਰਿੰਦਰ ਸਿੰਘ, ਸਰਮੈਲ ਸਿੰਘ, ਜੀਤ ਸਿੰਘ, ਜਰਨੈਲ ਸਿੰਘ ਪ੍ਰਧਾਨ ਸਭਰਾ, ਗੁਰਦੇਵ ਸਿੰਘ, ਸਰਵਨ ਸਿੰਘ ਨੰਬਰਦਾਰ ਵਾਰਸਵਾਲਾ, ਰਵਿੰਦਰ ਸਿੰਘ ਬਰਾੜ, ਗੁਰਨਾਮ ਸਿੰਘ, ਮਹਿੰਗਾ ਸਿੰਘ, ਜੋਗਾ ਸਿੰਘ, ਰਾਜ ਸਿੰਘ, ਨਿਰਮਲ ਸਿੰਘ, ਵਸਤੀ ਵਸਾਵਾ ਸਿੰਘ, ਅਵਤਾਰ ਸਿੰਘ, ਕਸ਼ਮੀਰ ਸਿੰਘ, ਭੁਪਿੰਦਰ ਸਿੰਘ, ਬਲਵੰਤ ਸਿੰਘ, ਧਰਮ ਸਿੰਘ, ਬੋਹੜ ਸਿੰਘ, ਹੀਰਾ ਸਿੰਘ, ਯਾਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਾਹਿਬ ਸਿੰਘ, ਜਗਦੇਵ ਸਿੰਘ, ਜਰਨੈਲ ਸਿੰਘ, ਪਰਮਜੀਤ ਸਿੰਘ ਖਡੂਰ ਆਦਿ ਕਿਸਾਨ ਹਾਜ਼ਰ ਸਨ |
ਪਿੰਡ ਅਲੀ ਕੇ ਝੁੱਗਿਆਂ ਸੜਕ ਦੇ ਚੌਾਕ 'ਚ
ਲੱਖੋ ਕੇ ਬਹਿਰਾਮ, (ਰਾਜਿੰਦਰ ਸਿੰਘ ਹਾਂਡਾ)-ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਦਸਹਿਰੇ ਮੌਕੇ ਜਥੇਬੰਦੀ ਦੇ ਜ਼ੋਨ ਪ੍ਰਧਾਨ ਨਰਿੰਦਰਪਾਲ ਸਿੰਘ ਜਤਾਲਾ ਅਤੇ ਜਸਵੰਤ ਸਿੰਘ ਦੀ ਅਗਵਾਈ ਹੇਠ ਪਿੰਡ ਅਲੀ ਕੇ ਝੁੱਗਿਆਂ ਸੜਕ ਦੇ ਚੌਾਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਵਿਚੋਂ ਅੰਬਾਨੀ ਅਤੇ ਅਡਾਨੀ ਦੇ ਪੁਤਲਾ ਬਣਾ ਕੇ ਫੂਕਿਆ ਗਿਆ | ਇਸ ਮੌਕੇ ਗੁਰਨਾਮ ਸਿੰਘ ਅਲੀ ਕੇ, ਸੁਖਦੇਵ ਸਿੰਘ, ਸਰਵਨ ਸਿੰਘ, ਬਲਜਿੰਦਰ ਸਿੰਘ, ਹਰਭਜਨ ਸਿੰਘ ਖ਼ਾਲਸਾ, ਸਹਿਜਪ੍ਰੀਤ ਸਿੰਘ, ਸਚਿਨ, ਅਬੇਜੋਤ ਸਿੰਘ, ਹਰਬੰਸ ਸਿੰਘ, ਰਾਜਨ ਸਿੰਘ, ਬਲਦੇਵ ਸਿੰਘ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |
ਕਿਸਾਨ-ਮਜ਼ਦੂਰਾਂ ਵਲੋਂ 25 ਪਿੰਡਾਂ 'ਚ ਰੋਸ ਮੁਜ਼ਾਹਰਾ ਤੇ ਪੁਤਲੇ ਫੂਕੇ
ਗੁਰੂਹਰਸਹਾਏ, (ਹਰਚਰਨ ਸਿੰਘ ਸੰਧੂ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਗੁਰੂਹਰਸਹਾਏ ਦੇ ਪ੍ਰਧਾਨ ਧਰਮ ਸਿੰਘ ਸਿੱਧੂ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਮੰਗਲ ਸਿੰਘ ਗੁੱਦੜ ਢੰਡੀ ਦੀ ਅਗਵਾਈ 'ਚ ਅੱਜ ਲਾਲਚੀਆਂ, ਗੁੱਦੜ ਢੰਡੀ, ਚੱਪਾ ਅੜਿੱਕੀ, ਮਾੜੇ ਕਲਾਂ, ਗੋਬਿੰਦਗੜ੍ਹ, ਗਜਨੀਵਾਲਾ, ਬਹਾਦਰ ਕੇ, ਮੇਘਾ ਪੰਜ ਗਰਾਈ, ਹਾਜੀ ਬੇਟੂ, ਬੂਲਾ ਰਾਏ, ਕੰਧੇ ਸ਼ਾਹ, ਮਾਦੀ ਕੇ, ਮੱਤੜ ਉਤਾੜ, ਰਾਓ ਕੇ ਹਿਠਾੜ ਆਦਿ ਗੁਰੂਹਰਸਹਾਏ ਦੇ ਦੋ ਦਰਜਨ ਤੋਂ ਵੱਧ ਪਿੰਡਾਂ ਵਿਖੇ ਮੋਦੀ, ਅੰਬਾਨੀ, ਅਡਾਨੀ ਦੇ ਪੁਤਲੇ ਫੂਕੇ ਗਏ | ਰੋਸ ਪ੍ਰਦਰਸ਼ਨ ਕਰ ਰਹੇ ਮੰਗਲ ਸਿੰਘ ਗੁੱਦੜ ਢੰਡੀ ਨੇ ਦੱਸਿਆ ਕਿ ਪੰਜਾਬ ਦੇ ਲੋਕ ਕਿਸਾਨ ਵਿਰੋਧੀ ਕਾਨੂੰਨ ਕਦਾਚਿਤ ਲਾਗੂ ਨਹੀਂ ਹੋਣ ਦੇਣਗੇ | ਇਸ ਮੌਕੇ ਮੇਜਰ ਸਿੰਘ ਗਜਨੀਵਾਲਾ, ਫੁੰਮਣ ਸਿੰਘ, ਗੁਰਮੇਲ ਸਿੰਘ, ਬੋਹੜ ਸਿੰਘ, ਦੇਸਾ ਸਿੰਘ, ਪ੍ਰੀਤਮ ਸਿੰਘ, ਜਸਵਿੰਦਰ ਸਿੰਘ, ਜਸਵੰਤ ਸਿੰਘ, ਹਰਬੰਸ ਸਿੰਘ, ਗੁਰਬਖ਼ਸ਼ ਸਿੰਘ, ਹਰਜਿੰਦਰ ਸਿੰਘ, ਸ਼ਾਮ ਲਾਲ, ਰਾਜਬੀਰ ਸਿੰਘ ਸਮੇਤ ਅਨੇਕਾਂ ਕਿਸਾਨ ਆਗੂ ਹਾਜ਼ਰ ਸਨ |
ਮੋਦੀ ਸਰਕਾਰ, ਅੰਬਾਨੀ ਅਤੇ ਅਡਾਨੀ ਦੇ ਪੁਤਲੇ ਫੂਕੇ
ਜ਼ੀਰਾ, (ਜੋਗਿੰਦਰ ਸਿੰਘ ਕੰਡਿਆਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸਾਥੀਆਂ ਨੂੰ ਨਾਲ ਲੈ ਕੇ ਦੁਸਹਿਰੇ ਮੌਕੇ ਜ਼ੀਰਾ ਤਹਿਸੀਲ ਦੇ ਵੱਖ-ਵੱਖ ਪਿੰਡਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਨਿਲ ਅੰਬਾਨੀ ਅਤੇ ਗੌਤਮ ਅਡਾਨੀ ਦੇ ਪੁਤਲੇ ਫੂਕੇ ਗਏ ਅਤੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਮੀਤ ਸਕੱਤਰ ਰਣਬੀਰ ਸਿੰਘ ਰਾਣਾ ਨੇ ਕਿਹਾ ਕੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਨਵੇਂ ਖੇਤੀ ਕਾਨੂੰਨ ਕਿਸਾਨ ਵਿਰੋਧੀ ਹਨ | ਇਸ ਮੌਕੇ ਬਲਰਾਜ ਸਿੰਘ ਫੇਰੋਕੇ, ਬਲਵਿੰਦਰ ਸਿੰਘ ਲੌਹੁਕਾ, ਅਮਨਦੀਪ ਸਿੰਘ, ਅਮਰਜੀਤ ਸਿੰਘ ਮਨਸੂਰਦੇਵਾ, ਜਸਵੰਤ ਸਿੰਘ ਝਤਰਾ, ਮਨਜਿੰਦਰ ਸਿੰਘ ਬੂਲੇ, ਅਜੀਤ ਸਿੰਘ ਕਟੋਰਾ, ਮਹਿਤਾਬ ਸਿੰਘ ਕੱਚਰ ਭੰਨ, ਲਖਵੀਰ ਸਿੰਘ ਬੂਈਆਂ ਵਾਲਾ, ਸੁਖਚੈਨ ਸਿੰਘ ਠੱਠਾ, ਲਖਵੀਰ ਸਿੰਘ, ਬਲਵੀਰ ਸਿੰਘ ਬੋਘੇਵਾਲਾ, ਗੁਰਮੀਤ ਸਿੰਘ ਸ਼ੇਰਪੁਰ, ਵਿੱਕੀ ਕਮਾਲਗੜ੍ਹ, ਲਖਵਿੰਦਰ ਸਿੰਘ ਭੜਾਣਾ ਆਦਿ ਹਾਜ਼ਰ ਸਨ |
ਮੋਦੀ ਦੇ ਪੁਤਲੇ ਨੂੰ ਜ਼ੀਰਾ ਨੇ ਲਾਈ ਅੱਗ
ਮੱਲਾਂਵਾਲਾ, (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਮੱਲਾਂਵਾਲਾ ਵਿਚ ਨਰਿੰਦਰ ਮੋਦੀ ਦੇ ਪੁਤਲੇ ਨੂੰ ਅੱਗ ਲਾਈ | ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਵਿਚ ਖੜੀ ਹੈ ਅਤੇ ਖੇਤੀ ਵਿਰੋਧੀ ਬਿੱਲ ਰੱਦ ਕਰਵਾਉਣ ਲਈ ਹਰ ਲੜਾਈ ਲੜੇਗੀ | ਇਸ ਮੌਕੇ ਬੱਬਲ ਸ਼ਰਮਾ ਪ੍ਰਧਾਨ, ਅੰਗਰੇਜ਼ ਸਿੰਘ ਦੁੱਲੂ ਪ੍ਰਧਾਨ, ਲਖਵਿੰਦਰ ਸਿੰਘ ਜੌੜਾ ਪ੍ਰਧਾਨ, ਰੋਸ਼ਨ ਲਾਲ ਬਿੱਟਾ ਪ੍ਰਧਾਨ, ਸਤਪਾਲ ਚਾਵਲਾ, ਅਜੇ ਸੇਠੀ ਕੌਾਸਲਰ, ਤਰਸੇਮ ਸਿੰਘ ਐਮ.ਸੀ., ਬੋਹੜ ਸਿੰਘ ਸੁਨਮਾਂ, ਮਨਮੋਹਨ ਸਿੰਘ ਜਨਰਲ ਸਕੱਤਰ ਪੰਜਾਬ, ਸਾਹਕਾ ਪ੍ਰਧਾਨ, ਭਾਗ ਸਿੰਘ ਮਰਖਾਈ ਜ਼ਿਲ੍ਹਾ ਪ੍ਰਧਾਨ, ਇੰਸਪੈਕਟਰ ਪਵਨ ਕੁਮਾਰ, ਇੰਦਰਜੀਤ, ਮਹਿੰਦਰਪਾਲ ਮੋਂਗਾ, ਕੁਲਜੀਤ ਸਿੰਘ, ਗੁਰਸੇਵਕ ਸਿੰਘ ਮੰਗਾ, ਰਸ਼ਪਾਲ ਸਿੰਘ ਬੱਗੀ ਆਦਿ ਹਾਜ਼ਰ ਸਨ |

ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ 10 ਨਵੰਬਰ ਨੂੰ ਹੁਸੈਨੀਵਾਲਾ ਬਾਰਡਰ ਖੁਲ੍ਹਵਾਓ ਰੈਲੀ ਦੀਆਂ ਤਿਆਰੀਆਂ ਜ਼ੋਰਾਂ 'ਤੇ

ਫ਼ਿਰੋਜ਼ਪੁਰ, 25 ਅਕਤੂਬਰ (ਜਸਵਿੰਦਰ ਸਿੰਘ ਸੰਧੂ)- 1971 ਹਿੰਦ-ਪਾਕਿ ਦਰਮਿਆਨ ਹੋਈ ਜੰਗ ਬਾਅਦ ਦੋਨਾਂ ਦੇਸ਼ਾਂ 'ਚ ਹੁਸੈਨੀਵਾਲਾ ਸਰਹੱਦ ਰਾਹੀਂ ਹੁੰਦੇ ਵਪਾਰ ਬੰਦ ਹੋ ਜਾਣ ਕਰਕੇ ਵਿਕਾਸ ਦੀ ਲੀਹੋਂ ਲੈ ਫ਼ਿਰੋਜ਼ਪੁਰ ਪਛੜੇਪਣ ਦਾ ਬੁਰੀ ਤਰ੍ਹਾਂ ਹੋਏ ਸ਼ਿਕਾਰ ਵਾਲੀ ਲੜੀ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਇਕ ਵਿਅਕਤੀ ਦੀ ਆਤਮ-ਹੱਤਿਆ ਮਾਮਲੇ 'ਚ ਇਕ ਔਰਤ ਦੀ ਰੈਗੂਲਰ ਜ਼ਮਾਨਤ ਮਨਜ਼ੂਰ

ਫ਼ਿਰੋਜ਼ਪੁਰ, 25 ਅਕਤੂਬਰ (ਰਾਕੇਸ਼ ਚਾਵਲਾ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਵਿਅਕਤੀ ਦੀ ਆਤਮ ਹੱਤਿਆ ਮਾਮਲੇ ਵਿਚ ਨਾਮਜ਼ਦ ਇਕ ਔਰਤ ਦੀ ਰੈਗੂਲਰ ਜ਼ਮਾਨਤ ਅਰਜ਼ੀ ਮਨਜ਼ੂਰ ਕੀਤੀ ਹੈ | ਜਾਣਕਾਰੀ ਅਨੁਸਾਰ ਮੁੱਦਈ ਦਲਬੀਰ ਸਿੰਘ ਪੁੱਤਰ ਗੁਰਜੰਟ ਸਿੰਘ ਨੇ ਪੁਲਿਸ ...

ਪੂਰੀ ਖ਼ਬਰ »

ਸਾਢੇ ਚਾਰ ਗ੍ਰਾਮ ਹੈਰੋਇਨ ਸਮੇਤ ਤਿੰਨ ਕਾਬੂ

ਫ਼ਿਰੋਜ਼ਪੁਰ, 25 ਅਕਤੂਬਰ (ਗੁਰਿੰਦਰ ਸਿੰਘ)- ਨਸ਼ੇੜੀਆਂ ਤੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਦਿਆਂ ਸਿਟੀ ਪੁਲਿਸ ਨੇ ਪਾਰਕ ਵਿਚ ਬੈਠੇ ਤਿੰਨ ਵਿਅਕਤੀਆਂ ਨੂੰ ਸਾਢੇ ਚਾਰ ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਉਨ੍ਹਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਰਾਵਣ ਦਹਿਨ ਨਹੀਂ ਹੋਇਆ ਇਸ ਵਾਰ ਫ਼ਿਰੋਜ਼ਪੁਰ ਕੈਂਟ ਵਿਖੇ

ਫ਼ਿਰੋਜ਼ਪੁਰ, 25 ਅਕਤੂਬਰ (ਰਾਕੇਸ਼ ਚਾਵਲਾ)- ਹਜ਼ਾਰਾਂ ਸਾਲਾਂ ਤੋਂ ਹਿੰਦੂ ਧਰਮ ਵਿਚ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਰਾਵਣ ਦਹਿਨ ਦਾ ਤਿਉਹਾਰ ਇਸ ਵਾਰ ਫ਼ਿਰੋਜ਼ਪੁਰ ਕੈਂਟ ਵਿਚ ਨਹੀਂ ਮਨਾਇਆ ਗਿਆ, ਜਿਸ ਕਰਕੇ ਬੱਚੇ, ਔਰਤਾਂ ਅਤੇ ਧਾਰਮਿਕ ਆਸਥਾ ਰੱਖਣ ਵਾਲਿਆਂ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਕਸੀਦਣ ਦੇ ਮਾਮਲੇ 'ਚ ਪੁਲਿਸ ਨੂੰ ਲੋੜੀਂਦੇ ਇਕ ਵਿਅਕਤੀ ਦੀ ਪੇਸ਼ਗੀ ਜ਼ਮਾਨਤ ਖਾਰਜ

ਫ਼ਿਰੋਜ਼ਪੁਰ, 25 ਅਕਤੂਬਰ (ਰਾਕੇਸ਼ ਚਾਵਲਾ)- ਨਾਜਾਇਜ਼ ਸ਼ਰਾਬ ਨੂੰ ਬਣਾਉਣ ਅਤੇ ਵੇਚਣ ਦੇ ਮਾਮਲੇ ਵਿਚ ਥਾਣਾ ਲੱਖੋ ਕੇ ਬਹਿਰਾਮ ਪੁਲਿਸ ਨੂੰ ਲੋੜੀਂਦੇ ਇਕ ਵਿਅਕਤੀ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਫ਼ਿਰੋਜ਼ਪੁਰ ਦੀ ਸੈਸ਼ਨ ਕੋਰਟ ਨੇ ਖਾਰਿਜ ਕਰ ਦਿੱਤੀ | ਜਾਣਕਾਰੀ ...

ਪੂਰੀ ਖ਼ਬਰ »

ਪੁਲਿਸ ਦੇ ਭੇਸ 'ਚ ਆਏ ਲੁਟੇਰਿਆਂ ਨੇ ਲੁੱਟੇ ਕਰੀਬ 15 ਲੱਖ ਰੁਪਏ ਦੇ ਗਹਿਣੇ

ਮਖੂ, 25 ਅਕਤੂਬਰ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਅੱਜ ਤੜਕਸਾਰ ਦੁਸਹਿਰੇ ਵਾਲੇ ਦਿਨ ਮਖੂ ਸ਼ਹਿਰ ਦੇ ਐਣ ਵਿਚਕਾਰ ਪੁਲਿਸ ਦੇ ਭੇਸ ਵਿਚ ਆਏ ਤਿੰਨ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ 'ਤੇ ਕਰੀਬ 300 ਗ੍ਰਾਮ ਸੋਨਾ ਅਤੇ ਮੋਬਾਈਲ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ...

ਪੂਰੀ ਖ਼ਬਰ »

ਨਗਰ ਪੰਚਾਇਤ ਮੱਲਾਂਵਾਲਾ 'ਚ 113 ਕਰੋੜ ਤੋਂ ਵੱਧ ਦੇ ਕੰਮ ਹੋਏ- ਮੀਨਾਕਸ਼ੀ ਸ਼ਰਮਾ

ਮੱਲਾਂਵਾਲਾ, 25 ਅਕਤੂਬਰ (ਗੁਰਦੇਵ ਸਿੰਘ)- ਅਰਬਨ ਇੰਨਵਾਇਰਮੈਂਟ ਇੰਮਪਰੋਨਮੈਂਟ ਪ੍ਰੋਗਰਾਮ ਤਹਿਤ ਨਗਰ ਪੰਚਾਇਤ ਮੱਲਾਂਵਾਲਾ 'ਚ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦੀ ਅਗਵਾਈ ਵਿਚ ਫੇਸ 'ਚ 55:27 ਲੱਖ ਦੇ ਕੰਮ ਕਰਵਾਏ ਗਏ ਹਨ, ...

ਪੂਰੀ ਖ਼ਬਰ »

ਪੰਜਾਬ ਦੇ ਨਵ-ਨਿਯੁਕਤ ਸੂਚਨਾ ਕਮਿਸ਼ਨਰ ਹੀਰਾ ਸੋਢੀ ਦਾ ਫ਼ਿਰੋਜ਼ਪੁਰ ਪਹੁੰਚਣ 'ਤੇ ਨਸੀਬ ਸੰਧੂ ਦੀ ਅਗਵਾਈ ਹੇਠ ਕਾਂਗਰਸੀਆਂ ਵਲੋਂ ਜ਼ੋਰਦਾਰ ਸਵਾਗਤ

ਫ਼ਿਰੋਜ਼ਪੁਰ, 25 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਯੂਥ ਕਾਂਗਰਸ ਦੇ ਮੈਂਬਰ ਤੋਂ ਲੈ ਕੇ ਉਪ ਪ੍ਰਧਾਨ ਪੰਜਾਬ ਤੱਕ ਅਤੇ ਡੈਲੀਗੇਟ ਕਾਂਗਰਸ ਕਮੇਟੀ ਪੰਜਾਬ ਬਣਨ ਦੇ ਸਾਲਾਂ-ਬੱਧੀ ਸਫ਼ਰ ਦੌਰਾਨ ਕਾਂਗਰਸ ਦਾ ਝੰਡਾ ਬੁਲੰਦ ਕਰ ਅਣਥੱਕ ਸੇਵਾਵਾਂ ਨਿਭਾਉਣ ਵਾਲੇ ਯੁਵਕ ...

ਪੂਰੀ ਖ਼ਬਰ »

8 ਕੋਰੋਨਾ ਪਾਜ਼ੀਟਿਵ ਮਾਮਲੇ ਹੋਰ ਆਏ ਸਾਹਮਣੇ

ਫ਼ਿਰੋਜ਼ਪੁਰ, 25 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਮਹਾਂਮਾਰੀ ਬਣ ਦੁਨੀਆਂ 'ਚ ਫੈਲੇ ਕੋਰੋਨਾ ਦੇ 8 ਮਾਮਲੇ ਹੋਰ ਸਾਹਮਣੇ ਆਏ ਹਨ, ਜਿਸ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 148 ਹੋ ਗਈ ਹੈ | ਕੋਰੋਨਾ ਦੇ ਖ਼ਾਤਮੇ ਲਈ ਸਿਹਤ ਵਿਭਾਗ ਵਲੋਂ ਵਿੱਢੀ ਗਈ ਵਿਸ਼ੇਸ਼ ਮੁਹਿੰਮ ...

ਪੂਰੀ ਖ਼ਬਰ »

ਬੀ.ਐਲ.ਓਜ਼ ਤੇ ਇਲੈਕਟ੍ਰੋਲ ਲਿਟਰੇਸੀ ਕਲੱਬਾਂ ਲਈ ਆਨਲਾਈਨ ਕੁਇਜ਼ ਮੁਕਾਬਲੇ ਕੱਲ੍ਹ

ਫ਼ਿਰੋਜ਼ਪੁਰ, 25 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਗਾਂਧੀ ਜੈਅੰਤੀ ਮੌਕੇ ਮੁਲਤਵੀ ਕੀਤੇ ਗਏ ਆਨਲਾਈਨ ਕੁਇਜ਼ ਮੁਕਾਬਲੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹੁਣ 27 ਅਕਤੂਬਰ ਨੂੰ ਕਰਵਾਏ ਜਾਣਗੇ | ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ...

ਪੂਰੀ ਖ਼ਬਰ »

ਮੰਦਰ ਮੱਥਾ ਟੇਕਣ ਗਏ ਪਰਿਵਾਰ ਦੇ ਘਰ 'ਚ ਚੋਰਾਂ ਕੀਤਾ ਹੱਥ ਸਾਫ਼

ਗੁਰੂਹਰਸਹਾਏ, 25 ਅਕਤੂਬਰ (ਹਰਚਰਨ ਸਿੰਘ ਸੰਧੂ)- ਗੁਰੂਹਰਸਹਾਏ ਦੇ ਆਦਰਸ਼ ਨਗਰ ਵਿਖੇ ਇਕ ਘਰ ਵਿਚੋਂ 45 ਹਜ਼ਾਰ ਰੁਪਏ ਦੀ ਨਗਦੀ ਅਤੇ 8 ਤੋਲੇ ਸੋਨਾ ਚੋਰੀ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਰਾਜਿੰਦਰ ਕੁਮਾਰ ਚੁੱਘ ਪੁੱਤਰ ਰੌਸ਼ਨ ਲਾਲ ਵਾਸੀ ਆਦਰਸ਼ ਨਗਰ ਗੁਰੂਹਰਸਹਾਏ ਨੇ ...

ਪੂਰੀ ਖ਼ਬਰ »

ਲਾਡੀ ਗਹਿਰੀ ਨੇ ਗਰਾਮ ਪੰਚਾਇਤ ਸ਼ਹਿਜ਼ਾਦੀ ਨੂੰ ਸਮਾਰਟ ਵਿਲੇਜ਼ ਮੁਹਿੰਮ ਤਹਿਤ ਕੀਤਾ 6 ਲੱਖ ਦਾ ਚੈੱਕ ਭੇਟ

ਫ਼ਿਰੋਜ਼ਸ਼ਾਹ, 25 ਅਕਤੂਬਰ (ਧਾਲੀਵਾਲ)-ਕਾਂਗਰਸ ਪਾਰਟੀ ਵਲੋਂ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੀ ਪ੍ਰਤੀਨਿਧਤਾ ਕਰ ਰਹੇ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਹਲਕੇ ਦੇ ਵਿਕਾਸ ਕਾਰਜਾਂ ਨੂੰ ਲੈ ਪੂਰੀ ...

ਪੂਰੀ ਖ਼ਬਰ »

ਮੋਬਾਈਲ ਖੋਹਣ ਦੇ ਦੋਸ਼ 'ਚ ਇਕ ਖ਼ਿਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 25 ਅਕਤੂਬਰ (ਅਮਰਜੀਤ ਸ਼ਰਮਾ)-ਸਿਟੀ ਥਾਣਾ ਪੁਲਿਸ ਨੇ ਮੋਬਾਈਲ ਖੋਹਣ ਦੇ ਦੋਸ਼ ਤਹਿਤ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਵਿੰਦਰ ਪਾਲ ਸਿੰਘ ਪੁੱਤਰ ਚਰਨ ਸਿੰਘ ਵਾਸੀ ਗੁਰੂ ਨਾਨਕ ਐਨਕਲੇਵ ਫ਼ਾਜ਼ਿਲਕਾ ਨੇ ...

ਪੂਰੀ ਖ਼ਬਰ »

ਇੰਗਲਿਸ਼ ਬੂਸਟਰ ਕਲੱਬਾਂ ਦੀ ਸਥਾਪਨਾ ਕਰ ਕੇ ਆਨਲਾਈਨ ਸਿਖਲਾਈ ਕਰਵਾਈ

ਫ਼ਾਜ਼ਿਲਕਾ, 25 ਅਕਤੂਬਰ (ਅਮਰਜੀਤ ਸ਼ਰਮਾ)- ਸਿੱਖਿਆ ਵਿਭਾਗ ਪੰਜਾਬ ਵਲੋਂ ਇਕ ਨਿਵੇਕਲੀ ਪਹਿਲ ਕਰਦਿਆਂ ਅੰਗਰੇਜ਼ੀ ਬੂਸਟਰ ਕਲੱਬਾਂ ਦੀ ਸਥਾਪਨਾ ਕੀਤੀ ਗਈ ਹੈ | ਇਸ ਪ੍ਰਾਜੈਕਟ ਨੂੰ ਅੱਗੇ ਤੋਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ.ਅਤੇ ਸੈ. ਡਾ ਸੁਖਵੀਰ ਸਿੰਘ ਬੱਲ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਬਰਾਮਦ, 4 ਖ਼ਿਲਾਫ਼ ਮਾਮਲਾ ਦਰਜ਼

ਫ਼ਾਜ਼ਿਲਕਾ, 25 ਅਕਤੂਬਰ (ਅਮਰਜੀਤ ਸ਼ਰਮਾ)-ਸਦਰ ਥਾਣਾ ਪੁਲਿਸ ਨੇ ਛਾਪਾਮਾਰੀ ਕਰ ਕੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਸੁਰਿੰਦਰ ਸਿੰਘ ਉਰਫ਼ ਛਿੰਦਾ ਪੁੱਤਰ ਮੰਗਤ ਸਿੰਘ, ਬਲਕਾਰ ਸਿੰਘ ਉਰਫ਼ ਬਲਕਾਰੀ ਪੁੱਤਰ ਮਹਿੰਦਰ ਸਿੰਘ ...

ਪੂਰੀ ਖ਼ਬਰ »

ਚੋਖੋ ਅਬੋਹਰ ਪ੍ਰੋਜੈਕਟ ਤਹਿਤ ਨਗਰ ਨਿਗਮ ਨੇ ਕੀਤਾ ਚੋਖਾ ਕੰਮ

ਅਬੋਹਰ, 25 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਸੰਧੂ)-ਨਗਰ ਨਿਗਮ ਅਬੋਹਰ ਵਲੋਂ ਪੌਲੀਥੀਨ ਦੀ ਵਿੱਕਰੀ ਅਤੇ ਵਰਤੋਂ ਰੋਕਣ ਲਈ ਅਭਿਆਨ ਜਾਰੀ ਹੈ | ਐਤਵਾਰ ਨੂੰ ਲਗਾਤਾਰ ਦੂਜੇ ਦਿਨ ਨਗਰ ਨਿਗਮ ਦੀਆਂ ਟੀਮਾਂ ਨੇ ਸ਼ਹਿਰ ਵਿਚ ਛਾਪੇਮਾਰੀ ਕੀਤੀ | ਨਗਰ ਨਿਗਮ ...

ਪੂਰੀ ਖ਼ਬਰ »

ਦਸਹਿਰੇ ਮੌਕੇ ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਥਾਈਾ ਫੂਕੇ ਮੋਦੀ ਤੇ ਅਡਾਨੀ-ਅੰਬਾਨੀ ਦੇ ਪੁਤਲੇ

ਫ਼ਾਜ਼ਿਲਕਾ, 25 ਅਕਤੂਬਰ (ਅਮਰਜੀਤ ਸ਼ਰਮਾ)- ਬਦੀ ਤੇ ਨੇਕੀ ਦੀ ਜਿੱਤ ਦਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਫ਼ਾਜ਼ਿਲਕਾ ਵਿਚ ਵੱਖ-ਵੱਖ ਕਿਸਾਨ, ਮਜ਼ਦੂਰ ਯੂਨੀਅਨਾਂ ਵਲੋਂ ਵੱਖ-ਵੱਖ ਥਾਂਈਾ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਮੋਦੀ, ਅਮਿੱਤ ...

ਪੂਰੀ ਖ਼ਬਰ »

80 ਲੱਖ ਰੁਪਏ ਦੇ ਪ੍ਰੋਜੈਕਟ ਦਾ ਵਿਧਾਇਕ ਘੁਬਾਇਆ ਵਲੋਂ ਉਦਘਾਟਨ

ਫ਼ਾਜ਼ਿਲਕਾ, 25 ਅਕਤੂਬਰ (ਅਮਰਜੀਤ ਸ਼ਰਮਾ)-ਦਸਹਿਰੇ ਦੇ ਦਿਨ ਮੌਕੇ ਪਿੰਡ ਕੌੜਿਆਂ ਵਾਲਾ ਵਿਖੇ ਨਵੀਂ ਬਣੀ ਪੁਲ ਦਾ ਉਦਘਾਟਨ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਕੀਤਾ | ਇਸ ਮੌਕੇ ਵਿਧਾਇਕ ਘੁਬਾਇਆ ਨੇ ਦੱਸਿਆ ਕਿ ਪਿੰਡ ਦੀ ਪੁਲ ਤੰਗ ਹੋਣ ਕਰ ਕੇ ਲੋਕਾਂ ਅਤੇ ਆਰਮੀ ...

ਪੂਰੀ ਖ਼ਬਰ »

21 ਦਿਨ ਬੀਤਣ 'ਤੇ ਵੀ 60 ਸਾਲਾ ਔਰਤ ਦਾ ਨਹੀਂ ਲੱਗਾ ਕੋਈ ਥਹੁ-ਪਤਾ

ਫ਼ਿਰੋਜ਼ਪੁਰ, 25 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਕੈਂਟ ਅਧੀਨ ਪੈਂਦੀ ਬਸਤੀ ਟੈਂਕਾਂਵਾਲੀ ਦੀ ਗਲੀ ਨੰਬਰ 20 ਦੀ ਵਾਸੀ ਜਨਕ ਰਾਣੀ (60) ਵਿਧਵਾ ਜਸਵਿੰਦਰ ਕੁਮਾਰ ਦਾ ਘਰੋਂ ਲਾਪਤਾ ਹੋਏ 21 ਦਿਨ ਬੀਤ ਜਾਣ 'ਤੇ ਵੀ ਕੋਈ ਥਹੁ-ਪਤਾ ਨਹੀਂ ਲੱਗਾ | ਉਕਤ ਔਰਤ ਦੇ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਮੁੱਖ ਮੰਤਰੀ ਦੀ ਅਰਥੀ ਫ਼ੂਕ ਕੇ ਕੀਤਾ ਰੋਸ ਪ੍ਰਦਰਸ਼ਨ

ਅਬੋਹਰ, 25 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਅਬੋਹਰ ਬਲਾਕ ਇਕ ਅਤੇ ਦੋ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਰਥੀ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਵਰਕਰਾਂ ਨੇ ਕਿਹਾ ਕਿ ਸਰਕਾਰ ਵਲੋਂ ਪ੍ਰੀ ...

ਪੂਰੀ ਖ਼ਬਰ »

ਰਿਲਾਇੰਸ ਪੰਪ ਵਲੂਰ ਦਾ ਘਿਰਾਓ 25ਵੇਂ ਦਿਨ 'ਚ ਸ਼ਾਮਿਲ

ਕੁੱਲਗੜ੍ਹੀ, 25 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)- ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਦੇ ਵਿਰੁੱਧ ਇਲਾਕੇ ਦੇ ਕਿਸਾਨਾਂ ਨੇ ਫ਼ਿਰੋਜ਼ਪੁਰ-ਜ਼ੀਰਾ ਮਾਰਗ 'ਤੇ ਪਿੰਡ ਵਲੂਰ ਨਜ਼ਦੀਕ ਚੱਲ ਰਹੇ ਰਿਲਾਇੰਸ ਕੰਪਨੀ ਦੇ ਪੰਪ ਦਾ ਘਿਰਾਓ ਕੀਤਾ | ਇਹ ਘਿਰਾਓ ਅੱਜ 25ਵੇਂ ਦਿਨ 'ਚ ...

ਪੂਰੀ ਖ਼ਬਰ »

ਜ਼ੀਰਾ ਵਿਖੇ ਵਿਆਹੁਤਾ ਦੀ ਭੇਦਭਰੀ ਹਾਲਤ 'ਚ ਮੌਤ

ਜ਼ੀਰਾ, 25 ਅਕਤੂਬਰ (ਜੋਗਿੰਦਰ ਸਿੰਘ ਕੰਡਿਆਲ/ਮਨਜੀਤ ਸਿੰਘ ਢਿੱਲੋਂ)- ਜ਼ੀਰਾ ਵਿਖੇ ਇਕ ਵਿਆਹੁਤਾ ਲੜਕੀ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ ਅਤੇ ਮਿ੍ਤਕਾ ਦੇ ਮਾਪਿਆਂ ਵਲੋਂ ਸਹੁਰਾ ਪਰਿਵਾਰ 'ਤੇ ਜਾਨੋਂ ਮਾਰਨ ਦੇ ਗੰਭੀਰ ਦੋਸ਼ ਲਗਾਏ ਹਨ | ਇਸ ਸਬੰਧੀ ਪੱਤਰਕਾਰਾਂ ਨੂੰ ...

ਪੂਰੀ ਖ਼ਬਰ »

ਐੱਸ.ਡੀ.ਐਮ ਅਮਿਤ ਗੁਪਤਾ ਕੀਤੀ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ

ਫ਼ਿਰੋਜ਼ਪੁਰ, 25 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਐੱਸ.ਡੀ.ਐਮ ਅਮਿਤ ਗੁਪਤਾ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਉਥੇ ਹੀ ਮਨੁੱਖੀ ...

ਪੂਰੀ ਖ਼ਬਰ »

ਜਲਾਲਾਬਾਦ ਦੇ ਬਹੁਮੰਤਵੀ ਖੇਡ ਸਟੇਡੀਅਮ 'ਚ ਦੁਸਹਿਰਾ ਮਨਾਇਆ

ਜਲਾਲਾਬਾਦ, 25 ਅਕਤੂਬਰ (ਕਰਨ ਚੁਚਰਾ)-ਜਲਾਲਾਬਾਦ ਦੇ ਬਹੁਮੰਤਵੀ ਖੇਡ ਸਟੇਡੀਅਮ 'ਚ ਦਸਹਿਰੇ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਆਮ ਲੋਕਾਂ, ਪਰਿਵਾਰਕ ਮੈਂਬਰ ਖ਼ਾਸ ਔਰਤਾਂ ਲਈ ਬੈਠਣ ਦੇ ਅਲੱਗ ਤੋਂ ਪ੍ਰਬੰਧ ਕੀਤੇ ਗਏ | ਦੁਸਹਿਰੇ ਦੌਰਾਨ ...

ਪੂਰੀ ਖ਼ਬਰ »

ਘਰ 'ਚੋਂ ਚੋਰੀ ਦੇ ਦੋਸ਼ 'ਚ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼

ਫ਼ਾਜ਼ਿਲਕਾ, 25 ਅਕਤੂਬਰ (ਅਮਰਜੀਤ ਸ਼ਰਮਾ)-ਸਿਟੀ ਥਾਣਾ ਪੁਲਿਸ ਨੇ ਘਰ ਵਿਚੋਂ ਚੋਰੀ ਕਰਨ ਦੇ ਦੋਸ਼ ਵਿਚ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਐਮ.ਸੀ. ਕਾਲੋਨੀ ਨੇੜੇ ਸੈਕਰਡ ਹਾਰਟ ਕਾਨਵੈਂਟ ਸਕੂਲ ਫ਼ਾਜ਼ਿਲਕਾ ...

ਪੂਰੀ ਖ਼ਬਰ »

ਸੁਪਰ ਸੀਡਰ ਦੀ ਵਰਤੋਂ ਨਾਲ ਪਰਾਲੀ ਦਾ ਨਿਪਟਾਰਾ ਕਰਦਾ ਹੈ ਕਿਸਾਨ ਸੁਭਾਸ਼ ਚੰਦਰ

ਫ਼ਾਜ਼ਿਲਕਾ 25 ਅਕਤੂਬਰ (ਅਮਰਜੀਤ ਸ਼ਰਮਾ)-ਸੁਭਾਸ਼ ਚੰਦਰ ਪਿੰਡ ਕਬੂਲ ਸ਼ਾਹ ਖੁੱਬਣ ਦੇ ਇਕ ਅਗਾਂਹ ਵਧੂ ਕਿਸਾਨ ਹਨ ਜਿਨ੍ਹਾਂ ਨੇ ਪਿਛਲੇ ਸਾਲ ਸੁਪਰ ਸੀਡਰ ਦੀ ਵਰਤੋ ਕਰ ਕੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨਾਂ ਹੀ ਕਣਕ ਦੀ ਬਿਜਾਈ ਕੀਤੀ ਸੀ ਜਿਸ ਨਾਲ ਫ਼ਸਲ ਦਾ ਵੱਧ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵਲੋਂ ਮਖੂ ਸਟੇਸ਼ਨ 'ਤੇ ਫੂਕਿਆ ਪੁਤਲਾ

ਮਖੂ, (ਮੇਜਰ ਸਿੰਘ ਥਿੰਦ, ਵਰਿੰਦਰ ਮਨਚੰਦਾ)- ਮਖੂ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਕਿਸਾਨ ਸੰਘਰਸ਼ ਕਮੇਟੀ ਦੇ ਸੈਂਕੜੇ ਕਿਸਾਨਾਂ ਵਲੋਂ ਮੋਦੀ ਦਾ ਪੁਤਲਾ ਫੂਕਿਆ ਗਿਆ | ਸਟੇਸ਼ਨ 'ਤੇ ਕਿਸਾਨ ਵਿਰੋਧੀ ਬਿੱਲ ਰੱਦ ਕਰਵਾਉਣ ਲਈ ਲਾਇਆ ਪੱਕਾ ਧਰਨਾ | ਧਰਨੇ ਨੂੰ ਸੰਬੋਧਨ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 22 ਨਵੇਂ ਮਾਮਲੇ ਆਏ ਸਾਹਮਣੇ

ਫ਼ਾਜ਼ਿਲਕਾ, 25 ਅਕਤੂਬਰ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਐਤਵਾਰ ਨੂੰ ਕੋਰੋਨਾ ਦੇ 22 ਨਵੇਂ ਮਾਮਲੇ ਆਏ ਹਨ, ਜਦੋਂ ਕਿ 6 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ | ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX