ਤਾਜਾ ਖ਼ਬਰਾਂ


ਸਿੰਘੂ ਬਾਰਡਰ ਕਤਲ ਮਾਮਲੇ ਦੀ ਜਾਂਚ ਮੌਜੂਦਾ ਜੱਜ ਕੋਲੋਂ ਕਰਵਾਈ ਜਾਵੇ - ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਚੰਡੀਗੜ੍ਹ, 16 ਅਕਤੂਬਰ - ਸਿੰਘੂ ਬਾਰਡਰ 'ਤੇ ਹੋਏ ਕਤਲ ਮਾਮਲੇ ਵਿਚ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਗ ਕੀਤੀ ਹੈ ਕਿ ਇਸ ਕੇਸ ਦੀ ਜਾਂਚ ਮੌਜੂਦਾ ਜੱਜ ਕੋਲੋਂ ਕਰਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਸਮਾਜ ਵਿਰੋਧੀ ਤੱਤਾਂ ਦੀ ਪਹਿਚਾਣ ਹੋਵੇ, ਜੋ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ...
ਕੇਰਲ 'ਚ ਭਾਰੀ ਮੀਂਹ ਕਾਰਨ 5 ਮੌਤਾਂ, ਕਈ ਲੋਕ ਲਾਪਤਾ
. . .  1 day ago
ਨਵੀਂ ਦਿੱਲੀ, 16 ਅਕਤੂਬਰ - ਕੇਰਲ ਵਿਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਤੇਜ ਬਾਰਸ਼ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਲਗਾਤਾਰ ਬਾਰਸ਼ ਕਾਰਨ ਕਈ ਜ਼ਿਲ੍ਹਿਆਂ ਵਿਚ ਹੜ ਆ ਗਿਆ ਹੈ। ਜਿਸ ਕਾਰਨ ਕੇਰਲ 'ਚ 5 ਲੋਕਾਂ ਦੀ ਮੌਤ ਹੋ ਗਈ ਹੈ ਤੇ ਕੋਟਾਇਅਮ 'ਚ ਜ਼ਮੀਨ ਖਿਸਕਣ ਕਾਰਨ ਵਾਪਰੀ ਘਟਨਾ 'ਚ 16 ਲੋਕ ਲਾਪਤਾ ਹੋ ਗਏ ਹਨ।
ਅੱਤਵਾਦੀਆਂ ਵਲੋਂ ਪੁਲਵਾਮਾ ਤੇ ਸ੍ਰੀਨਗਰ 'ਚ ਬਾਹਰੀ ਸੂਬਿਆਂ ਤੋਂ ਆਏ ਦੋ ਵਿਅਕਤੀ ਹਲਾਕ
. . .  1 day ago
ਸ੍ਰੀਨਗਰ, 16 ਅਕਤੂਬਰ - ਜੰਮੂ ਕਸ਼ਮੀਰ 'ਚ ਹਿੰਸਾ ਦੀਆਂ ਵੱਧ ਰਹੀਆਂ ਵਾਰਦਾਤਾਂ ਚਿੰਤਾ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ। ਅੱਜ ਇਕ ਵਾਰ ਫਿਰ ਸ੍ਰੀਨਗਰ ਤੇ ਪੁਲਵਾਮਾ ਵਿਚ ਅੱਤਵਾਦੀਆਂ ਨੇ ਦੋ ਬਾਹਰਲੇ ਸੂਬਿਆਂ ਤੋਂ ਕੰਮ ਕਰਨ ਲਈ ਆਏ ਵਿਅਕਤੀਆਂ ਦੀਆਂ ਹੱਤਿਆਵਾਂ ਕਰ ਦਿੱਤੀਆਂ ਗਈਆਂ...
ਸਿੰਘੂ ਬਾਰਡਰ ਦੀ ਘਟਨਾ ਬੇਅਦਬੀ ਦੇ ਦੋਸ਼ੀਆਂ ਪ੍ਰਤੀ ਸਰਕਾਰ ਦੀ ਨਰਮੀ ਦਾ ਨਤੀਜਾ - ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
. . .  1 day ago
ਚੌਕ ਮਹਿਤਾ, 16 ਅਕਤੂਬਰ (ਧਰਮਿੰਦਰ ਸਿੰਘ ਭੰਮਰਾ) - ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੁੰਡਲੀ ਸਿੰਘੂ ਬਾਰਡਰ 'ਤੇ ਵਾਪਰੀ ਘਟਨਾ ਸੰਬੰਧੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਘਟਨਾ ਕੋਈ ਅਚਨਚੇਤ ਵਾਪਰੀ ਘਟਨਾ ਨਹੀਂ ਹੈ। ਇਹ ਸ੍ਰੀ ਗੁਰੂ...
ਲੁਧਿਆਣਾ 'ਚ ਵਪਾਰੀਆਂ ਨਾਲ ਸੁਖਬੀਰ ਬਾਦਲ ਨੇ ਕੀਤੀ ਮੁਲਾਕਾਤ
. . .  1 day ago
ਲੁਧਿਆਣਾ, 16 ਅਕਤੂਬਰ (ਕਵਿਤਾ ਖੁੱਲਰ, ਰੁਪੇਸ਼ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿਖੇ ਵਪਾਰੀਆਂ ਦੇ ਨਾਲ ਮੀਟਿੰਗ ਕਰਨ ਲਈ ਪੁੱਜੇ। ਇਸ ਦੌਰਾਨ ਉਨ੍ਹਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਬਿਪਨ ਕਾਕਾ ਸੂਦ, ਮਹੇਸ਼ਇੰਦਰ ਸਿੰਘ ਗਰੇਵਾਲ ਸਮੇਤ ਕਈ ਸੀਨੀਅਰ ਅਕਾਲੀ ਆਗੂ ਮੌਜੂਦ ਰਹੇ...
ਕਿਸਾਨ ਯੂਨੀਅਨ ਡਕੌਦਾ ਨੇ ਕੀਤਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਵਿਰੋਧ
. . .  1 day ago
ਮੰਡੀ ਲਾਧੂਕਾ 16 ਅਕਤੂਬਰ (ਮਨਪ੍ਰੀਤ ਸਿੰਘ ਸੈਣੀ) -ਭਾਰਤੀ ਕਿਸਾਨ ਯੂਨੀਅਨ ਡਕੌਦਾ ਵਲੋਂ ਅੱਜ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਪਿੰਡ ਰਾਣਾ ਪਹੁੰਚਣ...
ਤਾਲਿਬਾਨ ਦੀ ਮਾਨਤਾ ਦਾ ਮਾਮਲਾ ਚੱਲ ਰਿਹਾ ਹੈ ਪਰ ਇਹ ਉਹ ਰਾਜ ਹੈ ਜਿੱਥੇ ਘੱਟ ਗਿਣਤੀ ਸੁਰੱਖਿਅਤ ਨਹੀਂ - ਸੁਖਬੀਰ ਸਿੰਘ ਬਾਦਲ
. . .  1 day ago
ਨਵੀਂ ਦਿੱਲੀ,16 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਅਫ਼ਗਾਨਿਸਤਾਨ ਦੀ ਇਸਲਾਮਿਕ ਅਮੀਰਾਤ ਦੀ ਵਿਸ਼ੇਸ਼ ਇਕਾਈ ਦੇ ਭਾਰੀ ਹਥਿਆਰਬੰਦ ਅਧਿਕਾਰੀ ਜੋ ਜ਼ਬਰਦਸਤੀ ਕਾਬੁਲ ਦੇ ਗੁਰਦੁਆਰੇ ਵਿਚ...
ਕੇਰਲ 'ਚ ਭਾਰੀ ਮੀਂਹ ਦੇ ਚਲਦੇ ਇਕ ਦੀ ਮੌਤ, 12 ਲਾਪਤਾ
. . .  1 day ago
ਤਿਰੂਵਨੰਤਪੁਰਮ, 16 ਅਕਤੂਬਰ - ਕੇਰਲ ਵਿਚ ਭਾਰੀ ਮੀਂਹ ਦੇ ਚਲਦੇ ਇਕ ਦੀ ਮੌਤ ਦੀ ਖ਼ਬਰ ਦੇ ਨਾਲ - ਨਾਲ 12 ਲੋਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ...
ਰਾਣਾ ਗੁਰਜੀਤ ਸਿੰਘ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਭੋਗਪੁਰ ਵਿਖੇ ਪਹੁੰਚੇ
. . .  1 day ago
ਖਲਵਾੜਾ, 16 ਅਕਤੂਬਰ (ਮਨਦੀਪ ਸਿੰਘ ਸੰਧੂ) - ਰਾਣਾ ਗੁਰਜੀਤ ਸਿੰਘ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਭੋਗਪੁਰ ਵਿਖੇ ਪਹੁੰਚੇ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ...
ਜੇਕਰ ਮੋਦੀ ਸਰਕਾਰ ਨੇ ਬੀ.ਐੱਸ.ਐਫ. ਨੂੰ ਵੱਧ ਅਧਿਕਾਰ ਦਿੱਤੇ ਜਾਣ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਜੇਲ੍ਹ ਭਰੋ ਅੰਦੋਲਨ ਕੀਤਾ ਜਾ ਸਕਦਾ ਹੈ ਸ਼ੁਰੂ - ਬਿਕਰਮ ਸਿੰਘ ਮਜੀਠੀਆ
. . .  1 day ago
ਅੰਮ੍ਰਿਤਸਰ, 16 ਅਕਤੂਬਰ (ਜਸਵੰਤ ਸਿੰਘ ਜੱਸ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਬੀ.ਐੱਸ.ਐਫ. ਨੂੰ ਸਰਹੱਦੀ ਖੇਤਰ ਵਿਚ ਦਿੱਤੇ ਵਾਧੂ ਅਧਿਕਾਰਾਂ ਦੀ ਕਰੜੀ ਆਲੋਚਨਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ...
ਸਿੰਘੂ ਬਾਰਡਰ ਘਟਨਾ ਵਿਚ ਇਕ ਹੋਰ ਗ੍ਰਿਫ਼ਤਾਰੀ
. . .  1 day ago
ਜੰਡਿਆਲਾ ਗੁਰੂ, 16 ਅਕਤੂਬਰ ( ਪ੍ਰਮਿੰਦਰ ਸਿੰਘ ਜੋਸਨ ) - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਨਿਹੰਗ ਨਰੈਣ ਸਿੰਘ ਦੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ੍ਹ ਡੇਰਾ ਸਵਾਮੀ ਜਗਤ ਗਿਰੀ ਵਿਖੇ ਹੋਣਗੇ ਨਤਮਸਤਕ
. . .  1 day ago
ਪਠਾਨਕੋਟ, 16 ਅਕਤੂਬਰ ( ਸੰਧੂ ) - ਮੁੱਖ ਮੰਤਰੀ ਚਰਨਜੀਤ ਚੰਨੀ ਕੱਲ੍ਹ 17 ਅਕਤੂਬਰ ਦਿਨ ਐਤਵਾਰ ਨੂੰ ਪਠਾਨਕੋਟ ਨੇੜੇ ਪੈਂਦੇ ਹਿਮਾਚਲ ਪ੍ਰਦੇਸ਼ ਦੇ ਭਦਰੋਆ ਵਿਖੇ ਸਥਿਤ ਡੇਰਾ ਸਵਾਮੀ ਜਗਤ ਗਿਰੀ ਵਿਖੇ...
ਸਿਪਾਹੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਮਾਨਸਾ, 16 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ) - ਪੁਲਿਸ ਲਾਈਨ ਮਾਨਸਾ ਵਿਖੇ ਤਾਇਨਾਤ ਸਿਪਾਹੀ ਵਲੋਂ ਖ਼ੁਦਕੁਸ਼ੀ ਕਰ ਲਈ ਗਈ ਹੈ। ਡੀ.ਐੱਸ.ਪੀ. (ਐੱਚ.) ਮਾਨਸਾ ਸੰਜੀਵ ਗੋਇਲ ਨੇ ਦੱਸਿਆ ਕਿ ਪਿੰਡ ਖਾਰਾ ਦੇ ਵਸਨੀਕ ਸਿਪਾਹੀ ਅਰਸ਼ਦੀਪ ਸਿੰਘ ਨੇ ਡਿਊਟੀ ਸਮੇਂ ...
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਪਾਸ ਹੋਏ ਤਿੰਨ ਮਤੇ
. . .  1 day ago
ਨਵੀਂ ਦਿੱਲੀ, 16 ਅਕਤੂਬਰ - ਸੀ. ਡਬਲਯੂ. ਸੀ. ਦੀ ਮੀਟਿੰਗ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ ਦਾ ਕਹਿਣਾ ਹੈ ਕਿ ਅਸੀਂ ਰਾਜਨੀਤਿਕ ਸਥਿਤੀ, ਮਹਿੰਗਾਈ ਅਤੇ ਗੰਭੀਰ ਖੇਤੀ ਸੰਕਟ ਅਤੇ ਭਾਰਤ ਦੇ ਕਿਸਾਨਾਂ 'ਤੇ ਸ਼ੈਤਾਨੀ ਹਮਲੇ...
ਕਾਂਗਰਸ ਪਾਰਟੀ ਇੱਕਜੁੱਟ - ਅੰਬਿਕਾ ਸੋਨੀ
. . .  1 day ago
ਨਵੀਂ ਦਿੱਲੀ, 16 ਅਕਤੂਬਰ - ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਸੀਨੀਅਰ ਕਾਂਗਰਸੀ ਨੇਤਾ ਅੰਬਿਕਾ ਸੋਨੀ ਦਾ ਕਹਿਣਾ ਸੀ ਕਿ ਹਰ ਕਿਸੇ ਦੀ ਰਾਏ ਹੈ ਕਿ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਨਾ ਚਾਹੀਦਾ ...
ਮਨੀਸ਼ ਸਿਸੋਦੀਆ ਨੇ ਪੰਜਾਬ ਸਰਕਾਰ 'ਤੇ ਕੱਸਿਆ ਤਨਜ਼
. . .  1 day ago
ਜਲੰਧਰ, 16 ਅਕਤੂਬਰ - ਜਲੰਧਰ ਪਹੁੰਚੇ ਆਪ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਜੋ ਪੰਜ ਮਰਲਾ ਪਲਾਟ ਦੇਣ ਦੀ ਗੱਲ ਕਹੀ ਜਾ ਰਹੀ ਹੈ,ਉਸ ਵਿਚ ਜ਼ਮੀਨ ਕਿਸੇ ਨੂੰ ਨਹੀਂ ਦਿੱਤੀ ਜਾ ਰਹੀ ਸਿਰਫ਼ ...
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਾਲਮੀਕੀ ਤੀਰਥ ਵਿਖੇ ਹੋਏ ਨਤਮਸਤਕ
. . .  1 day ago
ਰਾਮ ਤੀਰਥ , 16 ਅਕਤੂਬਰ ( ਧਰਵਿੰਦਰ ਸਿੰਘ ਔਲਖ ) ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਭਗਵਾਨ ਵਾਲਮੀਕੀ ਤੀਰਥ ਵਿਖੇ ਨਤਮਸਤਕ ਹੋਏ। ਜਿੱਥੇ ਪਹੁੰਚਣ 'ਤੇ ਪ੍ਰਬੰਧਕਾਂ ਵਲੋਂ ਭਗਵਾਨ ....
ਕੋਰੋਨਾ ਵਲੰਟੀਅਰ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਬੱਸ ਸਟੈਂਡ ਖਰੜ ਨੇੜੇ ਕੀਤਾ ਧਰਨਾ ਪ੍ਰਦਰਸ਼ਨ
. . .  1 day ago
ਖਰੜ,16 ਅਕਤੂਬਰ (ਗੁਰਮੁੱਖ ਸਿੰਘ ਮਾਨ) - ਪੰਜਾਬ ਭਰ ਦੇ ਕੋਰੋਨਾ ਵਲੰਟੀਅਰ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਖਰੜ ਚੰਡੀਗੜ੍ਹ ਹਾਈਵੇਅ 'ਤੇ ਬੱਸ ਸਟੈਂਡ ਖਰੜ ਨੇੜੇ ਧਰਨੇ-ਪ੍ਰਦਰਸ਼ਨ ਕਰਦੇ ਹੋਏ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ...
ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਖ਼ਤਮ
. . .  1 day ago
ਨਵੀਂ ਦਿੱਲੀ, 16 ਅਕਤੂਬਰ - ਸਵੇਰ ਤੋਂ ਚੱਲ ਰਹੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਖ਼ਤਮ...
ਸਿੰਘੂ ਬਾਰਡਰ ਘਟਨਾ : ਕਿਸਾਨ ਆਗੂਆਂ ਨੇ ਸਾਰੀ ਘਟਨਾ ਤੋਂ ਹੱਥ ਧੋਤੇ - ਵਿਜੈ ਸਾਂਪਲਾ
. . .  1 day ago
ਨਵੀਂ ਦਿੱਲੀ, 16 ਅਕਤੂਬਰ - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ 'ਤੇ ਵਿਜੈ ਸਾਂਪਲਾ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਕਹਿਣਾ ਸੀ ਕਿ ਅੱਜ ਦਲਿਤ ਭਾਈਚਾਰੇ ਦੀਆਂ ਵੱਖ -ਵੱਖ ਸੰਸਥਾਵਾਂ ਮੈਨੂੰ...
ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਵੱਖ - ਵੱਖ ਪਿੰਡਾਂ ਦੇ ਕੱਚੇ ਰਸਤਿਆਂ ਨੂੰ ਪੱਕੇ ਕਰਨ ਦਾ ਉਦਘਾਟਨ
. . .  1 day ago
ਓਠੀਆਂ 16 ਅਕਤੂਬਰ (ਗੁਰਵਿੰਦਰ ਸਿੰਘ ਛੀਨਾ) - ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਹਲਕਾ ਰਾਜਾਸਾਂਸੀ ਦੇ ਵੱਖ - ਵੱਖ ਪਿੰਡਾਂ ਦੇ ਕੱਚੇ ਰਸਤਿਆਂ ਨੂੰ ਪੱਕੇ ਕਰਨ ਦਾ ਉਦਘਾਟਨ ਕੀਤਾ ...
ਅਕਾਲੀ ਆਗੂ ਕੁਲਜੀਤ ਸਿੰਘ ਸਰਹਾਲ ਆਮ ਆਦਮੀ ਪਾਰਟੀ 'ਚ ਸ਼ਾਮਿਲ
. . .  1 day ago
ਬੰਗਾ, 16 ਅਕਤੂਬਰ( ਜਸਬੀਰ ਸਿੰਘ ਨੂਰਪੁਰ ) - ਬੰਗਾ ਹਲਕੇ ਦੇ ਸੀਨੀਅਰ ਆਗੂ ਅਤੇ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਕੁਲਜੀਤ ਸਿੰਘ ਸਰਹਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ...
ਸੁਰੱਖਿਆ ਬਲਾਂ ਨੇ ਢੇਰ ਕੀਤੇ ਦੋ ਅੱਤਵਾਦੀ
. . .  1 day ago
ਸ੍ਰੀਨਗਰ, 16 ਅਕਤੂਬਰ - ਪੰਪੋਰ ਐਨਕਾਉਂਟਰ ਵਿਚ ਦੋ ਅੱਤਵਾਦੀ ਮਾਰੇ ਗਏ ਹਨ | ਹਥਿਆਰ ਅਤੇ ਗੋਲਾ ਬਾਰੂਦ ਸਮੇਤ ਅਪਮਾਨਜਨਕ ਸਮਗਰੀ ਬਰਾਮਦ ਕੀਤੀ...
ਸਿੰਘੂ ਬਾਰਡਰ ਘਟਨਾ - ਨਿਹੰਗ ਸਰਵਜੀਤ ਸਿੰਘ ਨੂੰ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜਿਆ
. . .  1 day ago
ਨਵੀਂ ਦਿੱਲੀ, 16 ਅਕਤੂਬਰ - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਸਰਵਜੀਤ ਸਿੰਘ ਨੂੰ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਹਿਰਾਸਤ 'ਚ...
ਸ਼ਿਵਰਾਜ ਸਿੰਘ ਚੌਹਾਨ ਦਾ ਰਾਹੁਲ ਗਾਂਧੀ 'ਤੇ ਤਨਜ਼
. . .  1 day ago
ਬੁਰਹਾਨਪੁਰ (ਮੱਧ ਪ੍ਰਦੇਸ਼), 16 ਅਕਤੂਬਰ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਪਾਰਟੀ 'ਤੇ ਤਨਜ਼ ਕੱਸਿਆ ਅਤੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਵਿਚ ਕੁਝ ਵੀ ਨਹੀਂ ਹਨ,ਪਰ ਮੁੱਖ ਮੰਤਰੀ ਨੂੰ ਹਟਾਉਣ ਦਾ ਫ਼ੈਸਲਾ ਕਰਦੇ ਹਨ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਕੱਤਕ ਸੰਮਤ 552

ਬਠਿੰਡਾ

ਬਠਿੰਡਾ ਪੰ੍ਰਪਰਾਗਤ ਤਰੀਕੇ ਤੋਂ ਹਟ ਮਨਾਇਆ ਗਿਆ ਦੁਸਹਿਰਾ

ਬਠਿੰਡਾ, 25 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਵਿਖੇ ਇਸ ਵਾਰ ਦੁਸਹਿਰੇ ਦਾ ਤਿਉਹਾਰ ਪ੍ਰਰੰਪਾਗਤ ਤਰੀਕਿਆਂ ਤੋਂ ਹਟ ਕੇ ਮਨਾਇਆ ਗਿਆ | ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ 3 ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ਾਂ ਦੇ ਰਾਹ 'ਤੇ ਚੱਲ ਰਹੇ ਕਿਸਾਨ ਯੂਨੀਅਨਾਂ, ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਨੂੰ ਸੰਕੇਤਕ ਤੌਰ 'ਤੇ ਆਪਣੀ ਨਾਰਾਜ਼ਗੀ ਦਾ ਪ੍ਰਦਰਸ਼ਨ ਕਰਦਿਆਂ ਦੁਸਹਿਰੇ ਮੌਕੇ ਰਾਵਣ, ਮੇਘ ਨਾਥ, ਕੁੰਭਕਰਨ ਦੀ ਥਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਰਪੋਰੇਟ ਅੰਬਾਨੀ ਅਤੇ ਅੰਡਾਨੀ ਦੇ ਆਦਮਕੱਦ ਪੁਤਲੇ ਬਣਾ ਕੇ ਵੱਖੋ-ਵੱਖਰੀਆਂ ਥਾਵਾਂ 'ਤੇ ਫੂਕੇ ਗਏ | ਇਨ੍ਹਾਂ ਪ੍ਰਦਰਸ਼ਨਾਂ ਵਿਚ ਗ੍ਰਾਮੀਣ ਲੋਕਾਂ ਦੇ ਨਾਲ-ਨਾਲ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਫੂਕੇ ਗਏ ਪੁਤਲਿਆਂ ਵਿਚ ਸ਼ਹਿਰੀਆਂ ਨੇ ਵੀ ਸ਼ਮੂਲੀਅਤ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਆਪਣੀ ਹਾਜ਼ਰੀ ਦਰਜ ਕਰਵਾਈ | ਦਸਹਿਰੇ ਮੌਕੇ ਮੋਦੀ ਹਕੂਮਤ, ਸਾਮਰਾਜੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆ ਦੇ ਆਦਮ-ਕੱਦ ਬੁੱਤ ਅੱਠ ਥਾਵਾਂ 'ਤੇ ਫੂਕੇ ਗਏ | ਦੁਸਹਿਰੇ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਖੇਤੀ ਵਿਰੋਧੀ ਕਾਨੰੂਨਾਂ ਖ਼ਿਲਾਫ਼ ਬਠਿੰਡਾ ਸ਼ਹਿਰ ਸਮੇਤ ਜ਼ਿਲੇ੍ਹ ਵਿਚ ਅੱਠ ਥਾਵਾਂ 'ਤੇ ਮੋਦੀ ਹਕੂਮਤ, ਸਾਮਰਾਜੀ ਕੰਪਨੀਆਂ ਕਾਰਪੋਰੇਟ ਘਰਾਣਿਆ ਦੇ ਆਦਮ ਕੱਦ ਪੁਤਲੇ ਸਾੜੇ ਗਏ¢ ਦੁਸਹਿਰੇ ਮੌਕੇ ਕੀਤੇ ਗਏ ਅੱਜ ਦੇ ਸਮਾਗਮ ਕਿਸਾਨਾਂ-ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ ਅਧਿਆਪਕਾਂ, ਛੋਟੇ ਦੁਕਾਨਦਾਰਾਂ, ਗੱਲਾ ਮਜ਼ਦੂਰਾਂ, ਦੋਧੀ ਯੂਨੀਅਨਾਂ, ਮੁਸਲਿਮ ਭਾਈਚਾਰਾ, ਸਫ਼ਾਈ ਕਰਮਚਾਰੀਆਂ ਅਤੇ ਟਰਾਂਸਪੋਰਟਰ ਯੂਨੀਅਨਾਂ ਨੇ ਆਪਸੀ ਏਕੇ ਦਾ ਸਬੂਤ ਦਿੰਦੇ ਹੋਏ | ਇਨ੍ਹਾਂ ਸਮਾਗਮਾਂ 'ਚ ਭਰਵੀਂ ਸ਼ਮੂਲੀਅਤ ਕਰਦਿਆਂ ਲੋਕਾਂ ਲਈ ਜੀਅ ਦਾ ਜੰਜਾਲ ਬਣਿਆਂ ਆ ਰਹੀਆਂ ਨਵੀਆਂ ਆਰਥਿਕ ਨੀਤੀਆਂ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ ¢ ਅੱਜ ਦੁਸਹਿਰੇ ਮੌਕੇ ਬਠਿੰਡਾ, ਮੌੜ, ਸੰਗਤ, ਤਲਵੰਡੀ, ਰਾਮਪੁਰਾ, ਭੁੱਚੋ ਮੰਡੀ, ਨਥਾਣਾ ਅਤੇ ਭਗਤਾ ਵਿਖੇ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿਚ ਪੁਤਲੇ ਫੂਕੇ ਗਏ ¢ ਵੱਖ ਵੱਖ ਥਾਵਾਂ 'ਤੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਸੰਘਰਸ਼ੀ ਲੋਕਾਂ ਨੇ ਤਿਉਹਾਰਾਂ ਦਾ ਰਵਾਇਤੀ ਰੰਗ ਬਦਲਦਿਆਂ ਇਸ ਨੂੰ ਨਿਵੇਕਲੇ ਅਰਥ ਪ੍ਰਦਾਨ ਕਰਦੇ ਹਨ¢ ਅੱਜ ਵੱਖ-ਵੱਖ ਥਾਵਾਂ 'ਤੇ ਝੰਡਾ ਸਿੰਘ ਜੇਠੂਕੇ, ਹਰਜਿੰਦਰ ਸਿੰਘ ਬੱਗੀ, ਅਮਰੀਕ ਸਿੰਘ ਸਿਵੀਆ, ਸੁਖਦੇਵ ਸਿੰਘ ਜਵੰਦਾ, ਜਗਦੇਵ ਸਿੰਘ ਬਸੰਤ ਸਿੰਘ ਕੋਠਾਗੁਰੂ ਰਾਜਵਿੰਦਰ ਸਿੰਘ ਪਰਮਜੀਤ ਕੌਰ ਪਿੱਥੋ ਨੇ ਸੰਬੋਧਨ ਕੀਤਾ ¢ ਬਿਨਾਂ ਅਰਥਾਂ ਵਿਚ ਪੰਜਾਬ ਖੇਤ ਮਜ਼ਦੂਰ ਯੂਨੀਅਨ, ਡੀ. ਟੀ. ਐੱਫ., ਨੌਜਵਾਨ ਭਾਰਤ ਸਭਾ, ਟੀ.ਐੱਸ.ਯੂ. ਭੰਗਲ, ਪਾਵਰਕਾਮ ਐਾਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਠੇਕਾ ਮੁਲਾਜ਼ਮ ਯੂਨੀਅਨ ਪਾਵਰਕੌਮ ਜ਼ੋਨ ਬਠਿੰਡਾ, ਦੋਧੀ ਯੂਨੀਅਨ, ਜਮਹੂਰੀ ਅਧਿਕਾਰ ਸਭਾ, ਥਰਮਲ ਠੇਕਾ ਕਾਮੇ ਲਹਿਰਾ ਮੁਹੱਬਤ, ਪੀ.ਐੱਸ.ਯੂ . ਸ਼ਹੀਦ ਰੰਧਾਵਾ, ਟਰੱਕ ਯੂਨੀਅਨ ਤੇ ਨੌਜਵਾਨ ਕਲੱਬਾਂ ਨੇ ਸ਼ਮੂਲੀਅਤ ਕੀਤੀ¢
ਕਿਸਾਨ ਜਥੇਬੰਦੀਆਂ ਤੇ ਥਰਮਲ ਪਲਾਟ ਇੰਪਲਾਈਜ਼ ਫੈਡਰੇਸ਼ਨ ਨੇ ਫੂਕਿਆ ਪੁਤਲਾ- ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਮੁਲਤਾਨੀਆਂ ਪੁਲ ਬਠਿੰਡਾ ਦੇ ਹੇਠਾਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਪੱਕੇ ਮੋਰਚੇ ਵਿਚ ਕੇਂਦਰੀ ਬਿੱਲਾਂ ਦੇ ਰੋਸ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ¢ ਇਸ ਪੁਤਲਾ ਫ਼ੂਕ ਮੋਰਚੇ ਵਿਚ ਔਰਤਾਂ ਤੇ ਮੁਲਾਜ਼ਮ ਜਥੇਬੰਦੀਆਂ ਨੇ ਵੀ ਭਰਪੂਰ ਯੋਗਦਾਨ ਪਾਇਆ¢ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਬਠਿੰਡਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ | ਅੱਜ ਇਸ ਮੋਰਚੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਸੁਖਵੀਰ ਸਿੰਘ ਜੀਦਾ, ਜਗਸੀਰ ਸਿੰਘ ਜੀਦਾ, ਮਿੱਠੂ ਸਿੰਘ ਘੁਦਾ, ਰਣਜੀਤ ਸਿੰਘ ਜੀਦਾ ਬਲਕਰਨ ਸਿੰਘ ਬਰਾੜ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਚਾਰ ਨਵੰਬਰ ਨੂੰ ਕਿਸਾਨਾਂ ਦੀ ਮੀਟਿੰਗ ਵਿਚ ਸਖ਼ਤ ਫ਼ੈਸਲੇ ਲਏ ਜਾਣਗੇ¢ ਇਸ ਰੈਲੀ ਨੂੰ ਅੰਮਿ੍ਤ ਪਾਲ ਕੌਰ ਬੱਲੂਆਣਾ ਆਂਗਣਵਾੜੀ ਆਗੂ ਅਤੇ ਨੈਬ ਸਿੰਘ ਔਲਖ ਜਮਹੂਰੀ ਕਿਸਾਨ ਸਭਾ ਨੇ ਵੀ ਸੰਬੋਧਨ ਕੀਤਾ¢ ਇਸ ਮੋਰਚੇ ਨੂੰ ਸੰਬੋਧਨ ਕਰਦਿਆਂ ਥਰਮਲ ਫੈਡਰੇਸ਼ਨ ਬਠਿੰਡਾ ਦੇ ਪ੍ਰਧਾਨ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਪਾਣੀਆਂ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਦਮ ਰੱਖਦੇ ਹਨ ਤਾਂ ਪੰਜਾਬ ਵਿਚ ਕਾਰਪੋਰੇਟ ਘਰਾਣਿਆਂ ਨਾਲ ਕੀਤੇ ਬਿਜਲੀ ਖ਼ਰੀਦ ਸਮਝੌਤੇ ਜੋ ਕਾਨੂੰਨ ਨਹੀਂ ਹਨ ਨੂੰ ਕਿਉਂ ਨਹੀਂ ਰੱਦ ਕਰ ਸਕਦੇ¢ ਜਦੋਂ ਕਿ ਇਹ ਤਾਂ ਸਿਰਫ਼ ਸਮਝੌਤੇ ਹੀ ਹਨ¢ ਇਨ੍ਹਾਂ ਨੂੰ ਰੱਦ ਕਰਨ ਵਾਸਤੇ ਨਾ ਤਾਂ ਰਾਜਪਾਲ ਦੀ ਮਨਜ਼ੂਰੀ ਦੀ ਲੋੜ ਹੈ ਨਾ ਰਾਸ਼ਟਰਪਤੀ ਦੀ ਮਨਜ਼ੂਰੀ ਦੀ ਲੋੜ ਹੈ¢ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਹ ਬਿਜਲੀ ਖ਼ਰੀਦ ਸਮਝੌਤੇ ਰੱਦ ਕਰਕੇ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਨੂੰ ਪੂਰਾ ਕਰੇ¢ ਪੰਜਾਬ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਡਰਾਮਾ ਕਰਕੇ ਕਿਸਾਨਾਂ ਨਾਲ ਦੋਹਰੀ ਸਿਆਸੀ ਖੇਡ ਨਾ ਖੇਡੇ¢
'ਆਪ' ਵਲੋਂ ਬਠਿੰਡਾ ਦੇ ਦਾਦੀ ਪੋਤੀ ਪਾਰਕ ਦੇ ਸਾਹਮਣੇ ਫੂਕੇ ਪ੍ਰਧਾਨ ਮੰਤਰੀ ਅਤੇ ਅੰਬਾਨੀ ਅਡਾਨੀ ਦੇ ਪੁਤਲੇ-
ਆਮ ਆਦਮੀ ਪਾਰਟੀ ਨੇ ਅੱਜ ਕੇਂਦਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਦੁਸਹਿਰੇ ਮੌਕੇ ਰਾਵਣ, ਮੇਘ ਨਾਥ ਅਤੇ ਕੁੰਭਕਰਨ ਦੀ ਥਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਦੇ ਪੁਤਲਿਆਂ ਨੂੰ ਫੂਕਿਆ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ, ਆਪ ਦੇ ਬੁਲਾਰੇ ਨੀਲ ਗਰਗ, ਅੰਮਿ੍ਤ ਲਾਲ ਅਗਰਵਾਲ ਤੇ ਵਪਾਰ ਵਿੰਗ ਦੇ ਆਗੂ ਅਨਿਲ ਠਾਕੁਰ ਸਮੇਤ ਵੱਡੀ ਗਿਣਤੀ ਵਿਚ 'ਆਪ' ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਲੋਕ ਮਾਰੂ ਕਾਨੰੂਨ ਪਾਸ ਕੀਤੇ ਗਏ ਹਨ | ਉਹ ਹਰ ਵਰਗ ਲਈ ਘਾਤਕ ਹਨ ਇਨ੍ਹਾਂ ਲੋਕ ਮਾਰੂ ਕਾਨੂੰਨਾਂ ਨਾਲ ਕੇਵਲ ਕਿਸਾਨਾਂ ਦਾ ਹੀ ਨੁਕਸਾਨ ਨਹੀਂ ਹੋਵੇਗਾ | ਇਸ ਨਾਲ ਆੜ੍ਹਤੀਆਂ ਮਜ਼ਦੂਰ ਟਰਾਂਸਪੋਟਰ, ਸਰਕਾਰੀ ਮੁਲਾਜ਼ਮਾਂ ਅਤੇ ਹੋਰ ਹਰ ਤਰਾਂ ਦੇ ਵਰਗਾਂ ਤੇ ਪ੍ਰਭਾਵ ਪਵੇਗਾ | 'ਆਪ' ਆਗੂਆਂ ਨੇ ਦੋਸ਼ ਲਗਾਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰਸਿਮਰਤ ਕੌਰ ਬਾਦਲ, ਮਨਪ੍ਰੀਤ ਬਾਦਲ ਨੇ ਇਨ੍ਹਾਂ ਕਾਲੇ ਕਾਨੂੰਨ ਬਣਾਉਣ ਵਿਚ ਸਮਰਥਨ ਕੀਤਾ ਹੈ | ਇਸ ਕਰਕੇ ਇਨ੍ਹਾਂ ਆਗੂਆਂ ਦੇ ਪੁਤਲੇ ਫੂਕੇ ਗਏ ਹਨ | ਇਸ ਮੌਕੇ ਗੁਰਜੰਟ ਸਿੰਘ ਸਿਵੀਆ ਪ੍ਰਦੀਪ ਕਾਲੀਆ, ਬਲਜੀਤ ਬੱਲੀ, ਬੰਟੀ ਸਿਵੀਆ, ਮਨਜਿੰਦਰ ਸਿੰਘ, ਹਰਮੀਤ ਚਹਿਲ, ਕੰਵਲਜੀਤ, ਰਾਕੇਸ਼ ਕਾਂਸਲ, ਗੋਬਿੰਦਰ ਸਿੰਘ, ਹਰਪ੍ਰੀਤ ਸਿੰਘ, ਬਲਦੇਵ ਸਿੰਘ, ਆਲਮ ਜੀਤ ਸਿੰਘ, ਚਰਨਜੀਤ ਸਿੰਘ, ਮਲਕੀਤ ਸਿੰਘ, ਰਾਜਨ ਕੁਮਾਰ, ਅਨਿਲ ਕੁਮਾਰ ਆਦਿ ਵਲੰਟੀਅਰ ਮੌਜੂਦ ਰਹੇ |
ਖੇਤੀ ਬਿੱਲਾਂ ਖ਼ਿਲਾਫ਼ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਆਦਮ ਕੱਦ ਪੁਤਲਾ ਫੂਕਿਆ
ਭੁੱਚੋ ਮੰਡੀ, (ਬਿੱਕਰ ਸਿੰਘ ਸਿੱਧੂ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਥਾਣਾ ਵਲੋਂ ਸੂਬਾ ਕਮੇਟੀ ਦੇ ਸੱਦੇ ਤੇ ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਮੌਕੇ 'ਤੇ ਸਥਾਨਕ ਮਿਊਾਸੀਪਲ ਪਾਰਕ ਵਿਖੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸੁਧਾਰਾਂ ਦੇ ਨਾਂਅ 'ਤੇ ਲਿਆਂਦੇ ਗਏ ਨਵੇਂ ਕਾਨੂੰਨ ਤੇ ਬਿਜਲੀ ਐਕਟ 2020 ਜੇ ਲਾਗੂ ਹੋ ਜਾਂਦੇ ਹਨ ਤਾਂ ਮਿਹਨਤਕਸ਼ ਲੋਕ ਜਿਨ੍ਹਾਂ ਵਿਚ ਕਿਸਾਨ, ਮਜ਼ਦੂਰ, ਛੋਟੇ ਮੁਲਾਜ਼ਮ, ਛੋਟੇ ਦੁਕਾਨਦਾਰ ਦੇ ਕੰਮ ਬਿਲਕੁਲ ਖ਼ਤਮ ਹੋ ਜਾਣਗੇ | ਇਨ੍ਹਾਂ ਬਿੱਲਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਲੋਕਾਂ ਵਲੋਂ ਦੁਸਹਿਰੇ ਦੇ ਦਿਨ ਸਾਮਰਾਜੀ ਕੰਪਨੀਆਂ ਅਤੇ ਉਨ੍ਹਾਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫ਼ੂਕ ਕੇ ਆਪਣਾ ਗ਼ੁੱਸਾ ਪ੍ਰਗਟ ਕੀਤਾ ਹੈ | ਇਸ ਮੌਕੇ ਮੀਤ ਪ੍ਰਧਾਨ ਲਖਵੀਰ ਸਿੰਘ, ਖ਼ਜ਼ਾਨਚੀ ਜਗਜੀਤ ਸਿੰਘ, ਸਿਮਰਜੀਤ ਸਿੰਘ, ਡੀ ਟੀ ਐਫ ਦੇ ਹਰਜੀਤ ਸਿੰਘ ਜੀਦਾ, ਨੌਜਵਾਨ ਭਾਰਤ ਸਭਾ ਦੇ ਸੁਖਵੀਰ ਸਿੰਘ ਔਰਤ ਵਿੰਗ ਦੀ ਕਰਮਜੀਤ ਕੌਰ, ਚਰਨਜੀਤ ਕੌਰ, ਸੁਖਜੀਤ ਕੌਰ, ਜਸਵੀਰ ਕੌਰ ਆਦਿ ਨੇ ਸੰਬੋਧਨ ਕੀਤਾ ਅਤੇ ਨਾਟਕ ਟੀਮ ਵਲੋਂ ਨਾਟਕ ਪੇਸ਼ ਕੀਤੇ ਗਏ |
ਦੁਸਹਿਰੇ ਮੌਕੇ ਪ੍ਰਧਾਨ ਮੰਤਰੀ, ਅੰਬਾਨੀ, ਅੰਡਾਨੀ ਦੇ ਪੁਤਲੇ ਸਾੜੇ-
ਭਗਤਾ ਭਾਈਕਾ, (ਸੁਖਪਾਲ ਸਿੰਘ ਸੋਨੀ)-ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਅੱਜ ਦੁਸਹਿਰੇ ਮੌਕੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਸੱਦੇ ਤਹਿਤ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੇਡ ਸਟੇਡੀਅਮ ਵਿਖੇ ਪ੍ਰਧਾਨ ਮੰਤਰੀ, ਅੰਬਾਨੀ ਅਤੇ ਅੰਡਾਨੀ ਦੇ ਪੁਤਲੇ ਸਾੜੇ ਗਏ | ਇਸ ਸਮੇਂ ਇਕੱਤਰ ਵੱਡੀ ਗਿਣਤੀ ਵਿਚ ਔਰਤਾਂ ਕਿਸਾਨਾਂ, ਮਜ਼ਦੂਰਾਂ ਸਮੇਤ ਸ਼ਹਿਰ ਵਾਸੀਆਂ ਵਲੋਂ ਕੇਂਦਰ ਦੇ ਕਾਨੰੂਨਾਂ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਗਈ | ਇਸ ਪ੍ਰੋਗਰਾਮ ਦੌਰਾਨ ਮੁਸਲਿਮ ਭਾਈਚਾਰਾ, ਸ਼ਹਿਰੀ ਲੋਕਾਂ, ਪੇਂਡੂ ਖੇਤਰ ਵਿਚ ਸਿਹਤ ਸੇਵਾਵਾਂ ਨਿਭਾਉਣ ਵਾਲੇ ਡਾਕਟਰ, ਡੀ ਟੀ ਐਫ ਬਲਾਕ ਭਗਤਾ ਭਾਈਕਾ, ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਭਗਤਾ ਭਾਈਕਾ, ਟੈਕਸੀ ਯੂਨੀਅਨ ਭਗਤਾ ਭਾਈਕਾ ਆਦਿ ਜਥੇਬੰਦੀਆਂ ਦੇ ਮੈਂਬਰਾਂ ਅਤੇ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਜਗਸੀਰ ਸਿੰਘ ਜੀਦਾ ਅਤੇ ਸ਼ਹੀਦ ਭਗਤ ਸਿੰਘ ਕਲਾ ਮੰਚ (ਚੜਿੱਕ) ਮੋਗਾ ਦੀ ਟੀਮ ਵਲੋਂ ਇਨਕਲਾਬੀ ਗੀਤ ਅਤੇ ਨਾਟਕ ਪੇਸ਼ ਕਰਕੇ ਮੌਜੂਦਾ ਸਰਕਾਰਾਂ ਦੀਆਂ ਨੀਤੀਆਂ ਨੂੰ ਕਰਾਰੀ ਚੋਟ ਮਾਰੀ | ਇਸ ਰੋਹ ਭਰਪੂਰ ਸੰਘਰਸ਼ੀ ਪ੍ਰੋਗਰਾਮ ਵਿਚ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤੀਰਥ ਸਿੰਘ ਕੋਠਾ ਗੁਰੂ, ਕਿਸਾਨ ਆਗੂ ਬਸੰਤ ਸਿੰਘ ਕੋਠਾ, ਔਰਤ ਆਗੂ ਮਾਲਣ ਕੌਰ, ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਆਗੂ ਡਾ ਨਿਰਭੈ ਸਿੰਘ ਭਗਤਾ, ਗੀਤਕਾਰ ਪੱਪਾ ਭਗਤਾ, ਪਾਵਰਕਾਮ ਠੇਕਾ ਮੁਲਜ਼ਮ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਆਦਿ ਵਲੋਂ ਸੰਬੋਧਨ ਕਰਦੇ ਹੋਏ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ | ਸਮਾਗਮ ਦੇ ਅਖੀਰ ਵਿਚ ਹਾਜ਼ਰੀਨ ਵੱਖ-ਵੱਖ ਜਥੇਬੰਦੀਆਂ ਅਤੇ ਵੱਖ-ਵੱਖ ਧਰਮਾਂ ਦੇ ਲੋਕਾਂ ਵਲੋਂ ਸਾਂਝੇ ਤੌਰ 'ਤੇ ਪੁਤਲੇ ਨੂੰ ਅੱਗ ਲਗਾਉਣ ਦੀ ਰਸਮ ਅਦਾ ਕੀਤੀ ਗਈ |
ਦੁਸਹਿਰੇ ਮੌਕੇ ਕਿਸਾਨਾਂ ਨੇ ਮੋਦੀ, ਅੰਬਾਨੀ ਤੇ ਅਡਾਨੀ ਦੇ ਪੁਤਲੇ ਫੂਕੇ
ਬਾਲਿਆਂਵਾਲੀ, (ਕੁਲਦੀਪ ਮਤਵਾਲਾ)- ਕੇਂਦਰ ਦੁਆਰਾ ਪਾਸ ਕੀਤੇ ਗਏ ਤਿੰਨੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੀਆਂ ਅਗਵਾਈ 'ਚ ਨੌਜਵਾਨਾਂ ਵੱਲੋਂ ਦੁਸਹਿਰੇ ਮੌਕੇ ਰਾਮਲੀਲਾ ਗਰਾਊਾਡ ਬਾਲਿਆਂਵਾਲੀ ਵਿਖੇ ਰਾਵਣ ਦੀ ਥਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਮਾਲਕ ਅੰਬਾਨੀ ਤੇ ਅੰਡਾਨੀ ਦੇ ਪੁਤਲੇ ਫੂਕੇ¢ ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂ ਭੋਲਾ ਸਿੰਘ ਬਾਲਿਆਂਵਾਲੀ, ਮਹਿੰਦਰ ਸਿੰਘ ਕੱਲੂ, ਮਾ. ਹਰਨੇਕ ਸਿੰਘ, ਜਲੌਰ ਸਿੰਘ ਦੰਦੀਵਾਲ, ਦਰਸ਼ਨ ਨੰਬਰਦਾਰ ਅਤੇ ਡੀ.ਟੀ.ਐੱਫ. ਜਥੇਬੰਦੀ ਦੇ ਆਗੂ ਮਾ.ਆਨੰਦ ਸਿੰਘ ਬਾਲਿਆਂਵਾਲੀ ਤੇ ਕੁਲਦੀਪ ਸ਼ਰਮਾ ਬੱਬੂ ਆਦਿ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਰੱਜ ਕੇ ਕੋਸਿਆ | ਇਸ ਮੌਕੇ ਪਿੰਡ ਦੀਆਂ ਔਰਤਾਂ ਵਲੋਂ ਮੋਦੀ, ਅੰਬਾਨੀ ਤੇ ਅਡਾਨੀ ਦਾ ਪਿੱਟ ਸਿਆਪਾ ਕਰਦਿਆਂ ਵੈਣ ਪਾ ਕੇ ਰੋਸ ਜ਼ਾਹਿਰ ਕੀਤਾ¢ ਇਸ ਮੌਕੇ ਸੁਖਵੀਰ ਸਿੰਘ ਮਾਨ, ਕੁਲਦੀਪ ਸਿੱਧੂ ਕਾਲਾ, ਹਰਿੰਦਰ ਸਿੰਘ ਪਿੰਕਾ, ਅਜੈਪ੍ਰੀਤ ਸਿੱਧੂ, ਸੁਖਪ੍ਰੀਤ ਸ਼ਰਮਾ, ਜਸਵੀਰ ਭੁੱਲਰ ਆਦਿ ਨੌਜਵਾਨ ਹਾਜ਼ਰ ਸਨ¢
ਵਿਰਕ ਖ਼ੁਰਦ ਵਿਖੇ ਕਿਸਾਨਾਂ ਨੇ ਸਾੜਿਆ ਨਰਿੰਦਰ ਮੋਦੀ ਦਾ ਪੁਤਲਾ
ਬੱਲੂਆਣਾ, (ਗੁਰਨੈਬ ਸਾਜਨ)- ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਸਬੰਧੀ ਜਿੱਥੇ ਪਿਛਲੇ ਕਈ ਦਿਨਾਂ ਤੋਂ ਕਿਸਾਨ ਧਰਨਿਆਂ 'ਤੇ ਬੈਠੇ ਹਨ ਉਥੇ ਹੀ ਦੁਸਹਿਰੇ ਨੂੰ ਮੁੱਖ ਰੱਖਦੇ ਹੋਏ ਰਾਵਣ ਦੀ ਜਗ੍ਹਾ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ¢ ਇਸੇ ਤਰ੍ਹਾਂ ਬਠਿੰਡਾ ਜ਼ਿਲੇ੍ਹ ਦੇ ਪਿੰਡ ਵਿਰਕ ਖ਼ੁਰਦ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਾਦਾ ਦੇ ਬਠਿੰਡਾ ਇਕਾਈ ਦੇ ਆਗੂ ਜਗਮੇਲ ਸ਼ਰਮਾ ਦੀ ਅਗਵਾਈ ਵਿਚ ਪਿੰਡ ਦੇ ਸਮੂਹ ਕਿਸਾਨਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ¢ ਇਸ ਮੌਕੇ ਪਿੰਡ ਦੇ ਕਿਸਾਨਾਂ ਤੇ ਔਰਤਾਂ ਵਲੋਂ ਵੱਡੀ ਗਿਣਤੀ ਵਿਚ ਭਾਗ ਲਿਆ ਗਿਆ¢ ਇਸ ਮੌਕੇ ਕਿਸਾਨ ਆਗੂ ਜਗਮੇਲ ਸਿੰਘ ਨੇ ਦੱਸਿਆ ਕਿ ਕਿਸਾਨ ਪੂਰੇ ਪੰਜਾਬ ਵਿਚ ਧਰਨਿਆਂ 'ਤੇ ਬੈਠੇ ਹਨ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਇਸ ਲੜਾਈ ਵਿਚ ਝੁਕਣ ਲਈ ਮਜਬੂਰ ਹੋਣਾ ਪਵੇਗਾ¢ ਇਸ ਮੌਕੇ ਕਿੰਦਰਪਾਲ ਕੌਰ ਨੇ ਔਰਤਾਂ ਨੂੰ ਵੱਧ-ਚੜ੍ਹ ਕੇ ਇਸ ਸੰਘਰਸ਼ ਵਿਚ ਸਾਥ ਦੇਣ ਦੀ ਗੱਲ ਕਹੀ¢ ਇਸ ਮੌਕੇ ਜਗਜੀਤ ਸਿੰਘ, ਟਾਟਾ ਵਿਰਕ, ਬਲਦੇਵ ਕੁਮਾਰ, ਬਲਜੀਤ ਸਿੰਘ, ਲੱਖਾ ਸਿੰਘ, ਕੁਲਦੀਪ ਸ਼ਰਮਾ, ਕੁਲਵੰਤ ਸਿੰਘ ਪੰਚ, ਧੀਰਾ ਸਿੰਘ, ਹਰਿੰਦਰਪਾਲ ਸਿੰਘ ਹਾਜ਼ਰ ਸਨ |
ਬਹੁਜਨ ਸਮਾਜ ਪਾਰਟੀ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਭਾਈਰੂਪਾ, (ਵਰਿੰਦਰ ਲੱਕੀ)- ਅੱਜ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਡਾਕਟਰ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਬੱਸ ਸਟੈਂਡ ਭਾਈਰੂਪਾ ਵਿਖੇ ਕਿਸਾਨ ਮਜ਼ਦੂਰਾਂ ਦੇ ਹੱਕ 'ਚ ਨਾਅਰਾ ਮਾਰਦੇ ਹੋਏ ਮੋਦੀ ਸਰਕਾਰ ਦਾ ਪੁਤਲਾ ਫੂਕਿਆ | ਇਸ ਮੌਕੇ ਡਾਕਟਰ ਜੋਗਿੰਦਰ ਸਿੰਘ ਨੇ ਮੋਦੀ ਸਰਕਾਰ ਵਲੋਂ ਕਿਸਾਨਾਂ ਨੂੰ ਜ਼ਮੀਨਾਂ ਦੇ ਅਧਿਕਾਰਾਂ ਤੋਂ ਲਾਂਭੇ ਕਰਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕਾਲੇ ਕਾਨੂੰਨ ਕੇਂਦਰ ਸਰਕਾਰ ਤੁਰੰਤ ਵਾਪਸ ਲਵੇ | ਬਸਪਾ ਆਗੂਆਂ ਨੇ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਦਲਿਤਾਂ ਤੇ ਹੋ ਰਹੇ ਅੱਤਿਆਚਾਰਾਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਜੋ ਸਰਕਾਰਾਂ ਦਲਿਤਾਂ ਨੂੰ ਇਨਸਾਫ਼ ਨਹੀਂ ਦੇ ਸਕਦੀਆਂ ਉਨ੍ਹਾਂ ਨੂੰ ਸੱਤਾ ਸੰਭਾਲਣ ਦਾ ਕੋਈ ਹੱਕ ਨਹੀਂ | ਇਸ ਮੌਕੇ ਜ਼ਿਲ੍ਹਾ ਕੈਸ਼ੀਅਰ ਬਿੱਲੂ ਸਿੰਘ, ਹਲਕਾ ਇੰਚਾਰਜ ਅਵਤਾਰ ਸਿੰਘ, ਗੁਰਚਰਨ ਸਿੰਘ ਬਸਪਾ ਆਗੂ, ਜ਼ੋਨ ਇੰਚਾਰਜ ਰਜਿੰਦਰ ਸਿੰਘ, ਹੈਪੀ ਸਿੰਘ, ਹਜ਼ਾਰਾ ਸਿੰਘ, ਆਤਮਾ ਸਿੰਘ, ਹਰਜਿੰਦਰ ਸਿੰਘ ਕੌਾਸਲਰ ਆਦਿ ਪ੍ਰਮੁੱਖ ਵਿਅਕਤੀ ਹਾਜ਼ਰ ਸਨ |
ਭਾਕਿਯੂ (ਉਗਰਾਹਾਂ) ਤੇ ਸਹਿਯੋਗੀ ਜਥੇਬੰਦੀਆਂ ਵਲੋਂ ਜੋਸ਼-ਖ਼ਰੋਸ਼ ਨਾਲ ਫੂਕਿਆ ਮੋਦੀ ਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ
ਮੌੜ ਮੰਡੀ, (ਲਖਵਿੰਦਰ ਸਿੰਘ ਮੌੜ)- ਕੇਂਦਰ ਸਰਕਾਰ ਵਲੋਂ ਜਾਰੀ ਖੇਤੀ ਆਰਡੀਨੈਂਸ ਨੂੰ ਰੱਦ ਕਰਾਉਣ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਹੱਕ-ਸੱਚ ਲਈ ਜੂਝਣ ਵਾਲੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਅੱਜ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੰਬਾਨੀ, ਅਦਾਨੀ ਅਤੇ ਕਾਰਪੋਰੇਟ ਦਾ ਸਾਂਝਾ ਪੁਤਲਾ ਫੂਕਿਆ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੋਰੋਨਾ ਬਿਮਾਰੀ ਦੀ ਆੜ ਹੇਠ ਤਾਲਾਬੰਦੀ ਕੀਤੀ ਗਈ ਅਤੇ ਲੋਕਾਂ ਨੂੰ ਘਰਾਂ ਵਿਚ ਤਾੜ ਕੇ ਲੋਕ ਮਾਰੂ ਆਰਡੀਨੈਂਸ ਜਾਰੀ ਕਰ ਦਿੱਤੇ, ਜਿਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਭਾਕਿਯੂ (ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਇਸ ਹੱਦ ਤੱਕ ਪ੍ਰਚੰਡ ਰੂਪ ਧਾਰ ਗਿਆ ਹੈ ਕਿ ਹੁਣ ਜਾਂ ਤਾਂ ਸੰਘੀ ਘੁੱਟ ਆਰਡੀਨੈਂਸ ਰੱਦ ਹੋਣਗੇ ਜਾਂ ਸਿਰ ਉੱਡਣਗੇ | ਇਸ ਮੌਕੇ ਰੇਸ਼ਮ ਰਣਜੀਤ ਚੌਹਾਨ ਦੀ ਟੀਮ 'ਆਜ਼ਾਦ ਰੰਗ ਮੰਚ' ਬਰਨਾਲ ਵੱਲੋਂ ਨਾਟਕ 'ਲਾਕ ਡਾਊਨ' ਖੇਡਿਆ ਗਿਆ,'ਪ੍ਰੀਤ ਗਰੁੱਪ' ਢੱਡੇ ਅਤੇ ਲਾਡੀ ਕਮਾਲੂ ਵਲੋਂ ਇਨਕਲਾਬੀ ਅਤੇ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਕਵੀਸ਼ਰੀ ਪੇਸ਼ ਕੀਤੀ ਗਈ | ਅੱਜ ਦੇ ਇਸ ਪੁਤਲਾ ਫ਼ੂਕ ਸਮਾਰੋਹ ਵਿਚ ਨੌਜਵਾਨ ਭਾਰਤ ਸਭਾ ਵਲੋਂ ਸਰਬਜੀਤ ਸਿੰਘ ਚੜ੍ਹਤ ਸਿੰਘ ਮੌੜ, ਪੰਜਾਬ ਸਟੂਡੈਂਟ ਯੂਨੀਅਨ ਵਲੋਂ ਅਮਿਤੋਜ਼ ਮਾਨ, ਟੀ.ਐੱਸ.ਯੂ. (ਭੰਗਾਲ), ਪਾਰਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਅਤੇ 7851 ਅਧਿਆਪਕ ਯੂਨੀਅਨ ਵਲੋਂ ਸੁਰਜੀਤ ਕੌਰ ਨੇ ਸ਼ਮੂਲੀਅਤ ਕੀਤੀ | ਇਸ ਸਾਰੇ ਸਮਾਗਮ ਦੌਰਾਨ ਜੋਸ਼ੀਲੇ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਦੇਖਣ ਨੂੰ ਮਿਲੀ ਅਤੇ ਹਾਜ਼ਰ ਲੋਕ ਪੁਤਲੇ ਨੂੰ ਫ਼ੂਕ ਦੇਣ ਦਾ ਦਿ੍ਸ਼ ਦੇਖਣ ਲਈ ਕਾਫ਼ੀ ਉਤਾਵਲੇ ਦਿਖਾਈ ਦਿੱਤੇ | ਇਸ ਮੌਕੇ ਜਨਕ ਰਾਜ, ਰਾਜਵਿੰਦਰ ਸਿੰਘ ਰਾਜੂ ਰਾਮਨਗਰ, ਦਰਸ਼ਨ ਸਿੰਘ ਮਾਈਸਰਖ਼ਾਨਾ, ਗੁਰਮੇਲ ਸਿੰਘ ਬਬਲੀ, ਗੁਰਦੀਪ ਸਿੰਘ ਮਾਈਸਰਖ਼ਾਨਾ, ਭਿੰਦਰ ਸਿੰਘ ਭਾਈ ਬਖ਼ਤੌਰ, ਬਲਰਾਜ ਮੌੜ ਅਤੇ ਰਜੇਸ਼ ਕੁਮਾਰ ਨੇ ਵੀ ਸੰਬੋਧਨ ਕੀਤਾ ਅਤੇ ਇਸ ਮੌਕੇ ਆਮ ਲੋਕਾਂ ਲਈ ਪ੍ਰਬੰਧਕਾਂ ਵਲੋਂ ਖੀਰ ਅਤੇ ਚਾਹ ਦਾ ਨਾ ûੜਨ ਵਾਲਾ ਲੰਗਰ ਤਿਆਰ ਕਰਵਾਇਆ ਗਿਆ |
ਭਾਕਿਯੂ ਨੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਭਾਜਪਾ ਆਗੂਆਂ ਤੇ ਕਾਰਪੋਰੇਟਾਂ ਦੇ ਪੁਤਲੇ ਫੂਕੇ
ਤਲਵੰਡੀ ਸਾਬੋ, (ਰਣਜੀਤ ਸਿੰਘ ਰਾਜੂ/ਰਵਜੋਤ ਰਾਹੀ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਖੇਤੀ ਵਿਰੋਧੀ ਦੱਸ ਕੇ ਸੰਘਰਸ਼ ਦੇ ਰਾਹ ਪਈਆਂ ਕਿਸਾਨ ਜਥੇਬੰਦੀਆਂ ਵਲੋਂ ਦੁਸਹਿਰੇ ਮੌਕੇ ਭਾਜਪਾ ਲੀਡਰਸ਼ਿਪ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕਣ ਦੇ ਦਿੱਤੇ ਸੱਦੇ ਨੂੰ ਦੇਖਦਿਆਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਇਤਿਹਾਸਕ ਨਗਰ ਤਲਵੰਡੀ ਸਾਬੋ ਦੀਆਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨਾਂ ਦੀ ਹਾਜ਼ਰੀ ਵਿਚ ਟਰੈਕਟਰ ਮੰਡੀ ਵਿਚ ਭਾਜਪਾ ਲੀਡਰਸ਼ਿੱਪ ਤੇ ਕਾਰਪੋਰੇਟਾਂ ਦੇ ਪੁਤਲੇ ਫੂਕੇ | ਪੁਤਲੇ ਫੂਕਣ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਦੌਰਾਨ ਭਾਕਿਯੂ ਏਕਤਾ (ਉਗਰਾਹਾਂ) ਦੇ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨੀ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੀ ਤਿਆਰੀ ਕਰੀ ਬੈਠੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੌਜੂਦ ਸਮੇਂ ਆ ਰਹੇ ਬਿਆਨ ਇਸ ਗੱਲ ਦਾ ਸਬੂਤ ਹਨ ਕਿ ਕੇਂਦਰ ਕਿਸਾਨਾਂ ਨਾਲ ਕਿਸੇ ਕਿਸਮ ਦੀ ਗੱਲਬਾਤ ਲਈ ਸੰਜੀਦਾ ਨਹੀਂ ਹੈ | ਇਸ ਮੌਕੇ ਜਥੇਬੰਦੀ ਦੇ ਹੋਰਨਾਂ ਆਗੂਆਂ ਨੇ ਸੰਬੋਧਨ ਦੌਰਾਨ ਸਮੁੱਚੇ ਕਿਸਾਨਾਂ ਨੂੰ ਸੰਘਰਸ਼ ਲਈ ਇਕਜੁਟ ਹੋਣ ਦਾ ਸੱਦਾ ਦਿੱਤਾ |
ਇਸ ਮੌਕੇ ਭਾਕਿਯੂ (ਉਗਰਾਹਾਂ) ਆਗੂਆਂ ਨੇ ਜਥੇਬੰਦੀਆਂ ਨਾਲ ਮਿਲ ਕੇ ਪ੍ਰਧਾਨ ਮੰਤਰੀ ਸਮੇਤ ਭਾਜਪਾ ਲੀਡਰਸ਼ਿਪ ਅਤੇ ਕਾਰਪੋਰੇਟਾਂ ਦੇ ਆਦਮਕੱਦ ਪੁਤਲੇ ਨੂੰ ਲਾਂਬੂ ਲਾਇਆ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਸੁਖਪਾਲ ਸਿੰਘ, ਬਾਰ ਐਸੋਸੀਏਸ਼ਨ ਦੇ ਸਤਿੰਦਰ ਸਿੱਧੂ, ਟਰੱਕ ਯੂਨੀਅਨ ਵਲੋਂ ਜਸਕਰਨ ਗੁਰੂਸਰ, ਸਹਾਰਾ ਕਲੱਬ ਦੇ ਸੁਖਦੇਵ ਸਿੰਘ, ਡੀ.ਟੀ.ਐੱਫ. ਦੇ ਮਾ.ਭੋਲਾ ਰਾਮ, ਸਮਾਜ ਸੇਵੀ ਬਰਿੰਦਰਪਾਲ ਮਹੇਸ਼ਵਰੀ ਤੇ ਜਸਪਾਲ ਗਿੱਲ, ਮਨੁੱਖਤਾ ਸੇਵਾ ਕਲੱਬ ਦੇ ਬਲਵਿੰਦਰ ਵੱਡੂ ਤੇ ਕਾਲਾ ਮੈਡੀਕਲ, ਕਰਿਆਨਾ ਐਸੋਸੀਏਸ਼ਨ ਤੋਂ ਲੀਲਾ ਪਟਵਾਰੀ, ਟਾਈਪਿਸਟ ਯੂਨੀਅਨ ਤੋਂ ਜਸਵਿੰਦਰ ਸਿੰਘ, ਮੈਡੀਕਲ ਪੈ੍ਰਕਟੀਸ਼ਨਰ ਯੂਨੀਅਨ ਤੋਂ ਰਾਜਦੀਪ ਢਿੱਲੋਂ ਤੇ ਮਲਕੀਤ ਮਿਰਜੇਆਣਾ, ਸੋਨੀ ਜੱਸਲ, ਅਕਾਲੀ ਦਲ ਮਾਨ ਆਗੂ ਸੁਖਦੇਵ ਸਿੰਘ ਕਿੰਗਰਾ, ਮੁਸਲਿਮ ਭਾਈਚਾਰੇ ਵਲੋਂ ਮਲਕੀਤ ਖਾਂ ਆਦਿ ਹਾਜ਼ਰ ਸਨ |
ਸੰਗਤ ਮੰਡੀ 'ਚ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫ਼ੂਕ ਕੇ ਦੁਸਹਿਰਾ ਮਨਾਇਆ
ਸੰਗਤ ਮੰਡੀ, (ਅੰਮਿ੍ਤਪਾਲ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੰਗਤ ਮੰਡੀ ਵਿਖੇ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮੋਦੀ ਸਰਕਾਰ, ਸਾਮਰਾਜੀ ਤਾਕਤਾਂ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫ਼ੂਕ ਕੇ ਮਨਾਇਆ ਗਿਆ | ਇਸ ਮੌਕੇ ਰਾਮ ਸਿੰਘ ਕੋਟਗੁਰੂ, ਹਰਗੋਬਿੰਦ ਸਿੰਘ ਚੱਕ ਅਤਰ ਸਿੰਘ ਵਾਲਾ, ਜਸਪ੍ਰੀਤ ਸਿੰਘ, ਅਜੈਪਾਲ ਘੁੱਦਾ, ਕਹਾਣੀਕਾਰ ਅਤਰਜੀਤ, ਅਸ਼ਵਨੀ ਘੁੱਦਾ, ਅਮਰੀਕ ਘੁੱਦਾ, ਗੁਰਵਿੰਦਰ ਪੰਨੂ, ਧਰਮਪਾਲ ਜੰਡੀਆਂ, ਡਾਕਟਰ ਗੁਰਦੀਪ ਸਿੰਘ, ਦਰਸ਼ਨ ਕੁਮਾਰ, ਗੁਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ | ਇਸ ਮੌਕੇ ਨੌਜਵਾਨ ਭਾਰਤ ਸਭਾ, ਮੈਡੀਕਲ ਸਟੋਰ ਐਸੋਸੀਏਸ਼ਨ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਵਿਦਿਆਰਥੀ ਏਕਤਾ ਕਮੇਟੀ, ਗੱਲਾ ਮਜ਼ਦੂਰ ਯੂਨੀਅਨ, ਰਿਟਾਇਰਡ ਪੁਲਿਸ ਅਫ਼ਸਰ ਐਸੋਸੀਏਸ਼ਨ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪਾਵਰਕੌਮ ਜ਼ੋਨ ਸੰਗਤ ਤੋਂ ਇਲਾਵਾ ਦੇ ਲੋਕ ਵੱਡੀ ਗਿਣਤੀ 'ਚ ਮੌਜੂਦ ਸਨ | ਪਿੰਡ ਕੋਟਗੁਰੂ ਦੀ ਮਜ਼ਦੂਰ ਬੀਬੀ ਸੁਖਪ੍ਰੀਤ ਕੌਰ ਅਤੇ ਪਿੰਡ ਚੱਕ ਅਤਰ ਸਿੰਘ ਵਾਲਾ ਦੀ ਕਿਸਾਨ ਬੀਬੀ ਪਰਮਜੀਤ ਕੌਰ ਨੇ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਨੂੰ ਅਗਨਭੇਂਟ ਕੀਤਾ ਅਤੇ ਲੋਕਾਂ ਵਲੋਂ ਰੋਹ ਭਰਪੂਰ ਨਾਅਰੇ ਲਗਾਏ ਗਏ |
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਨੇ ਪ੍ਰਧਾਨ ਮੰਤਰੀ ਮੋਦੀ, ਅੰਡਾਨੀ ਤੇ ਅੰਬਾਨੀ ਦਾ ਪੁਤਲਾ ਫੂਕਿਆ
ਭੁੱਚੋ ਮੰਡੀ, (ਬਿੱਕਰ ਸਿੰਘ ਸਿੱਧੂ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਬਲਾਕ ਨਥਾਣਾ ਵੱਲੋਂ ਰਿਲਾਇੰਸ ਪੰਪ ਭੁੱਚੋ ਵਿਖੇ ਲੱਗੇ ਧਰਨੇ ਦੌਰਾਨ ਪ੍ਰਧਾਨ ਮੰਤਰੀ ਮੋਦੀ, ਅੰਡਾਨੀ ਤੇ ਅੰਬਾਨੀ ਦਾ ਪੁਤਲਾ ਫੂਕਿਆ ਗਿਆ | ਔਰਤਾਂ ਵਲੋਂ ਪ੍ਰਧਾਨ ਮੰਤਰੀ ਮੋਦੀ ਦੇ ਵੈਣ ਪਾਏ ਗਏ | ਇਸ ਮੌਕੇ ਸੰਬੋਧਨ ਕਰਦੇ ਹੋਏ ਇਨਕਲਾਬੀ ਕੇਂਦਰ ਦੇ ਆਗੂ ਜਗਜੀਤ ਸਿੰਘ ਲਹਿਰਾ ਮੁਹੱਬਤ ਨੇ ਕਿਹਾ ਕਿ ਦੁਸਹਿਰੇ ਵਾਲੇ ਦਿਨ ਰਾਵਨ ਦੀ ਥਾਂ ਇਸ ਵਾਰ ਉਸ ਤੋਂ ਵੀ ਖ਼ਤਰਨਾਕ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੁੂਕਿਆ ਗਿਆ ਹੈ ਜੋ ਕਿ ਦੇਸ਼ ਦੇ ਪੈਦਾਵਾਰ ਵਸੀਲਿਆਂ ਤੇ ਅੰਡਾਨੀ, ਅੰਬਾਨੀ ਤੇ ਕਾਰਪੋਰੇਟ ਘਰਾਨਿਆਂ ਦਾ ਕਬਜ਼ਾ ਕਰਵਾਉਣਾ ਚਾਹੁੰਦੇ ਹਨ |
ਅੰਬਾਨੀ-ਅੰਡਾਨੀ ਤੇ ਮੋਦੀ ਦੇ ਪੁਤਲੇ ਸਾੜ ਕੇ ਮਨਾਇਆ ਦੁਸਹਿਰਾ
ਨਥਾਣਾ, (ਗੁਰਦਰਸ਼ਨ ਲੁੱਧੜ)- ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਖੇਡ ਸਟੇਡੀਅਮ ਨਥਾਣਾ ਵਿਖੇ ਕਾਰਪੋਰੇਟ ਘਰਾਣਿਆਂ ਅੰਬਾਨੀ-ਅੰਡਾਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜ ਕੇ ਦੁਸਹਿਰਾ ਮਨਾਇਆ ਗਿਆ | ਇਸ ਮੌਕੇ ਭਰਵੇਂ ਇਕੱਠ ਦੌਰਾਨ ਹਰਪ੍ਰੀਤ ਮੰਦੇਸ਼ਾ ਦੀ ਅਗਵਾਈ ਵਾਲੀ ਰੰਗਮੰਚ ਟੀਮ ਵੱਲੋਂ ਜਨਤਕ ਹੱਕਾਂ ਲਈ ਲਾਮਬੰਦੀ ਕਰਨ ਵਾਲੀਆਂ ਕੋਰੀਓਗਰਾਫ਼ੀਆਂ ਪੇਸ਼ ਕੀਤੀਆਂ ਗਈਆਂ | ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਸਬੰਧੀ ਤਿੰਨ ਆਰਡੀਨੈਂਸ ਜਾਰੀ ਕਰਕੇ ਜਿੱਥੇ ਕਿਸਾਨਾਂ ਦੇ ਹਨੇਰੇ ਭਵਿੱਖ ਦੀ ਸ਼ੁਰੂਆਤ ਕਰ ਦਿੱਤੀ ਹੈ, ਉੱਥੇ ਖੇਤ ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਅਤੇ ਆੜ੍ਹਤੀਆਂ ਨੂੰ ਵੀ ਉਨ੍ਹਾਂ ਦੇ ਰੁਜ਼ਗਾਰ ਵਿਚੋਂ ਬੇਦਖ਼ਲ ਕਰ ਦਿੱਤਾ ਹੈ | ਇਸ ਮੌਕੇ ਕਿਸਾਨ ਆਗੂ ਅਵਤਾਰ ਸਿੰਘ ਪੂਹਲਾ, ਨਗੌਰ ਸਿੰਘ, ਬਲਜੀਤ ਸਿੰਘ, ਰਾਮਰਤਨ ਸਿੰਘ, ਰਵਿੰਦਰ ਸਿੰਘ, ਟੈਕਨੀਕਲ ਸਰਵਿਸ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ, ਅਧਿਆਪਕ ਜਥੇਬੰਦੀ ਦੇ ਆਗੂ ਗੁਰਮੁਖ ਸਿੰਘ ਅਤੇ ਦੁਕਾਨਦਾਰ ਯੂਨੀਅਨ ਆਗੂ ਰਮਿੰਦਰ ਸਿੰਘ ਰੰਮੀ ਨੇ ਵੀ ਸੰਬੋਧਨ ਕੀਤਾ |
ਦੁਸਹਿਰੇ ਮੌਕੇ ਗਹਿਰੀ ਭਾਗੀ ਵਿਚ ਰਾਵਣ ਦੀ ਥਾਂ ਸਾੜਿਆ ਮੋਦੀ ਦਾ ਪੁਤਲਾ
ਕੋਟਫੱਤਾ, (ਰਣਜੀਤ ਸਿੰਘ ਬੁੱਟਰ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਕਲੱਬ ਦੇ ਮੈਂਬਰਾਂ ਦੀ ਮੌਜੂਦਗੀ ਵਿਚ ਪਿੰਡ ਗਹਿਰੀ ਭਾਗੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ¢ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਆਗੂ ਜਸਵੀਰ ਸਿੰਘ ਗਹਿਰੀ ਪਿੰਡ ਇਕਾਈ ਦੇ ਪ੍ਰਧਾਨ ਮਹਿੰਦਰ ਸਿੰਘ, ਪੈੱ੍ਰਸ ਸਕੱਤਰ ਬੂਟਾ ਸਿੰਘ ਗਹਿਰੀ ਭਾਗੀ ਅਤੇ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ, ਮੈਂਬਰ ਕਾਲਾ ਸਿੰਘ, ਜੀਤੂ ਸਿੰਘ, ਲੱਖੀ ਸਿੰਘ, ਮੱਖਣ ਸਿੰਘ ਅਤੇ ਬਲਜਿੰਦਰ ਢਿੱਲੋਂ ਮੌਜੂਦ ਸਨ¢ ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਜਸਵੀਰ ਸਿੰਘ ਗਹਿਰੀ ਭਾਗੀ ਤੇ ਪੈੱ੍ਰਸ ਸਕੱਤਰ ਬੂਟਾ ਸਿੰਘ ਨੇ ਕਿਹਾ ਕਿ ਅੱਜ ਦਾ ਰਾਵਣ ਮੋਦੀ ਹੈ ਜੋ ਕਿਸਾਨੀ ਨੂੰ ਖ਼ਤਮ ਕਰਨ ਤੇ ਤੁਲਿਆ ਹੋਇਆ ਹੈ ਤੇ ਜਿਸਦੇ ਰਾਜ ਵਿਚ ਬੱਚੀਆਂ ਵੀ ਸੁਰੱਖਿਅਤ ਨਹੀਂ ਤੇ ਹਰ ਰੋਜ਼ ਧੀਆਂ ਭੈਣਾਂ ਨਾਲ ਰੇਪ ਕਰਨ ਤੋਂ ਬਾਅਦ ਜ਼ਿੰਦਾ ਜਲਾ ਦਿੱਤਾ ਜਾਂਦਾ ਹੈ¢ ਉਨ੍ਹਾਂ ਅੱਜ ਦਾ ਰਾਵਣ ਮੋਦੀ ਮੁਰਦਾਬਾਦ ਦੇ ਨਾਅਰੇ ਵੀ ਲਾਏ¢
ਕਿਸਾਨਾਂ ਖੇਤ ਮਜ਼ਦੂਰਾਂ ਤੇ ਸ਼ਹਿਰੀ ਲੋਕਾਂ ਨੇ ਫੂਕੇ ਮੋਦੀ, ਅੰਡਾਨੀ ਤੇ ਅੰਬਾਨੀ ਦੇ ਪੁਤਲੇ
ਰਾਮਪੁਰਾ ਫੂਲ, (ਗੁਰਮੇਲ ਸਿੰਘ ਵਿਰਦੀ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਸਹਿਯੋਗੀ ਜਥੇਬੰਦੀ ਪੰਜਾਬ ਤੇ ਮਜ਼ਦੂਰ ਯੂਨੀਅਨ ਤੇ ਜਥੇਬੰਦੀ ਸ਼ਹਿਰੀ ਲੋਕਾਂ ਸਹਾਇਤਾ ਕਮੇਟੀ ਦੇ ਸੱਦੇ 'ਤੇ ਦੁਸਹਿਰੇ ਦੇ ਦਿਨ ਮੋਦੀ, ਅੰਡਾਨੀ ਤੇ ਅੰਬਾਨੀ ਤੇ ਸਾਮਰਾਜੀ ਕੰਪਨੀਆਂ ਦੇ ਪੁਤਲੇ ਫੂਕੇ ਕੇ ਸਰਕਾਰ ਦੇ ਖੇਤੀ ਵਿਰੋਧੀ ਬਣਾਏ ਕਾਲੇ ਕਾਨੰੂਨਾਂ ਖ਼ਿਲਾਫ਼ ਹਜ਼ਾਰਾ ਲੋਕਾ ਨੇ ਇਕਸੁਰ ਹੋ ਕੇ ਨਾਅਰੇਬਾਜ਼ੀ ਕੀਤੀ ਅੱਜ ਦੇ ਪ੍ਰੋਗਰਾਮ ਵਿਚ ਔਰਤਾਂ ਦੀ ਭਰਵੀਂ ਹਾਜ਼ਰੀ ਸੀ | ਪੁਤਲੇ ਫੂਕਣ ਤੋ ਪਹਿਲਾ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਮਾਸਟਰ ਸੁਖਦੇਵ ਸਿੰਘ, ਨਿੱਕਾ ਸਿੰਘ, ਪਰਮਜੀਤ ਕੋਰ ਪਿੱਥੋ, ਹਰਪ੍ਰੀਤ ਕੋਰ ਪਿੱਥੋ, ਗੁਲਾਬ ਸਿੰਘ ਜਿਉਦ, ਬਿੰਦਰ ਸਿੰਘ ਜੈਦ, ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਜੋਰਾ ਸਿੰਘ, ਨੌਜਵਾਨ ਭਾਰਤ ਸਭਾ ਦੀ ਆਗੂ ਅਮਨਦੀਪ ਕੌਰ, ਡੀ. ਟੀ. ਐੱਫ. ਦੇ ਆਗੂ ਵਿਕਾਸ ਰਾਮਪੁਰਾ ਅਤੇ ਤਰਕਸ਼ੀਲ ਸੁਸਾਇਟੀ ਦੇ ਆਗੂ ਹਾਜ਼ਰ ਸਨ ਅਤੇ ਆਪਣੇ ਸੰਬੋਧਨ ਵਿਚ ਉਨ੍ਹਾਂ ਵਲੋਂ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨ ਦਾ ਵਿਰੋਧ ਜਿਤਾਉਂਦੇ ਹੋਏ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲਿਆ | ਇਸ ਮੌਕੇ ਇਕੱਤਰ ਸਿੰਘ ਦੀ ਨਾਟਕ ਟੀਮ ਵਲੋਂ ਖੇਡੇ ਤਮਾਸ਼ਾ ਹਿੰਦੁਸਤਾਨ ਖੇਡਿਆ ਗਿਆ | ਉਧਰ ਦੂਜੇ ਪਾਸੇ ਸ਼ਹਿਰ ਦੇ ਸਟੇਡੀਅਮ ਵਿਖੇ ਸਰਕਾਰੀ ਨਿਯਮਾਂ ਨੂੰ ਦਰ ਕਿਨਾਰ ਕਰਦੇ ਹੋਏ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਦੁਸਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ |

ਸਵੈ ਰੱਖਿਆ ਲਈ ਸਿੱਖਿਅਤ ਕਰਨ ਲਈ ਸਮਾਜ ਸੇਵਿਕਾ ਅਨਾਮਿਕਾ ਸੰਧੂ ਨੇ ਸ਼ੁਰੂ ਕੀਤੇ ਕੈਂਪ

ਬਠਿੰਡਾ, 25 ਅਕਤੂਬਰ (ਸਟਾਫ਼ ਰਿਪੋਰਟਰ)- ਮਹਿਲਾਵਾਂ ਅਤੇ ਲੜਕੀਆਂ ਨੂੰ ਸਵੈ ਰੱਖਿਆ ਲਈ ਸਿੱਖਿਅਤ ਕਰਨ ਲਈ ਸਮਾਜ ਸੇਵਿਕਾ ਅਨਾਮਿਕਾ ਸੰਧੂ ਨੇ 'ਬੇਟੀ ਬਚਾਓ, ਬੇਟੀ ਪੜ੍ਹਾਓ', ਬੇਟੀ ਨੂੰ ਸ਼ੋਸ਼ਣ ਤੋਂ ਬਚਾਓ' ਦੇ ਬੈਨਰ ਹੇਠ ਸੈਮੀਨਾਰ ਕਮ ਸਿਖਲਾਈ ਕੈਂਪ ਲਗਵਾਇਆ | ...

ਪੂਰੀ ਖ਼ਬਰ »

ਕੋਰੋਨਾ ਕਾਰਨ 1 ਦੀ ਮੌਤ, ਨਵੇਂ 48 ਪਾਜ਼ੀਟਿਵ ਮਾਮਲੇ ਆਏ

ਬਠਿੰਡਾ, 25 ਅਕਤੂਬਰ (ਅਵਤਾਰ ਸਿੰਘ)-ਅੱਜ ਸਥਾਨਕ ਸ਼ਹਿਰ ਨਾਲ ਸਬੰਧਿਤ ਕੋਰੋਨਾ ਪਾਜ਼ੀਟਿਵ ਆਏ ਵਿਅਕਤੀ ਗੁਰਵਿੰਦਰ ਸਿੰਘ (58) ਪੁੱਤਰ ਹਰੀ ਸਿੰਘ ਨਿਵਾਸੀ ਸੁਰਖਪੀਰ ਰੋਡ ਬਠਿੰਡਾ ਜੋ 23 ਅਕਤੂਬਰ ਤੋਂ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਵਾ ਰਿਹਾ ਸੀ | ਅੱਜ ਸਵੇਰੇ ਉਸ ਦਾ ...

ਪੂਰੀ ਖ਼ਬਰ »

ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

ਬਠਿੰਡਾ, 25 ਅਕਤੂਬਰ (ਅਵਤਾਰ ਸਿੰਘ)- ਸਥਾਨਕ ਸ਼ਹਿਰ ਦੀ ਐੱਨ.ਐੱਫ.ਐੱਲ. ਕਾਲੋਨੀ ਦੇ ਸਾਹਮਣੇ ਟਰਾਂਸਪੋਰਟ ਨਗਰ ਵਿਚ ਕਿਰਾਏਦਾਰ ਹਰਜੀਤ ਸਿੰਘ (29) ਪੁੱਤਰ ਸੁਖਨੈਬ ਸਿੰਘ ਨਿਵਾਸੀ ਨਵਾਂ ਪਿੰਡ ਨੇੜੇ ਬੀੜ ਬਹਿਮਣ ਨੇ ਛੱਤ ਦੇ ਪੱਖੇ ਨਾਲ ਲਟਕੇ ਆਤਮਹੱਤਿਆ ਕਰ ਲੈਣ ਦੀ ...

ਪੂਰੀ ਖ਼ਬਰ »

ਡੀ.ਜੇ. ਦੀਆਂ ਧੁਨਾਂ ਵੀ ਨਾ ਦੱਬ ਸਕੀਆਂ ਵੈਣਾਂ 'ਚੋਂ ਨਿਕਲੀ ਕਿਸਾਨੀ ਹੂਕ

ਰਾਮਪੁਰਾ ਫੂਲ, 25 ਅਕਤੂਬਰ (ਗੁਰਮੇਲ ਸਿੰਘ ਵਿਰਦੀ)- ਇਕ ਪਾਸੇ ਕਿਸਾਨ ਔਰਤਾਂ ਵਲੋਂ ਕੇਂਦਰ ਸਰਕਾਰ ਦੇ ਆਰਡੀਨੈਂਸ ਖ਼ਿਲਾਫ਼ ਕੀਰਨੇ ਪਾਏ ਜਾ ਰਹੇ ਸਨ ਅਤੇ ਦੂਜੇ ਪਾਸੇ ਸਿਆਸੀ ਆਗੂਆਂ ਦੀ ਸ਼ਹਿ ਤੇ ਮਨਾਏ ਜਾ ਰਹੇ ਦੁਸਹਿਰਾ ਮੇਲੇ ਵਿਚ ਡੀ.ਜੇ. ਦੀਆਂ ਧੁਨਾਂ ਤੇ ਇੱਕ ਦੂਜੇ ...

ਪੂਰੀ ਖ਼ਬਰ »

ਕੋਰੋਨਾ ਕਾਰਨ 1 ਦੀ ਮੌਤ, ਨਵੇਂ 48 ਪਾਜ਼ੀਟਿਵ ਮਾਮਲੇ ਆਏ

ਬਠਿੰਡਾ, 25 ਅਕਤੂਬਰ (ਅਵਤਾਰ ਸਿੰਘ)-ਅੱਜ ਸਥਾਨਕ ਸ਼ਹਿਰ ਨਾਲ ਸਬੰਧਿਤ ਕੋਰੋਨਾ ਪਾਜ਼ੀਟਿਵ ਆਏ ਵਿਅਕਤੀ ਗੁਰਵਿੰਦਰ ਸਿੰਘ (58) ਪੁੱਤਰ ਹਰੀ ਸਿੰਘ ਨਿਵਾਸੀ ਸੁਰਖਪੀਰ ਰੋਡ ਬਠਿੰਡਾ ਜੋ 23 ਅਕਤੂਬਰ ਤੋਂ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਵਾ ਰਿਹਾ ਸੀ | ਅੱਜ ਸਵੇਰੇ ਉਸ ਦਾ ...

ਪੂਰੀ ਖ਼ਬਰ »

ਥਾਣਾ ਚਾਟੀਵਿੰਡ ਦੇ ਨਵੇਂ ਐਸ.ਐਚ.ਓ. ਮਨਮੀਤਪਾਲ ਸਿੰਘ ਦਾ ਸਨਮਾਨ

ਮਾਨਾਂਵਾਲਾ/ਚੱਬਾ, 25 ਅਕਤੂਬਰ (ਗੁਰਦੀਪ ਸਿੰਘ ਨਾਗੀ, ਜੱਸਾ ਅਣਜਾਣ)-ਸਹਿਕਾਰੀ ਕੋਆਪ੍ਰੇਟਿਵ ਸੁਸਾਇਟੀ ਮਾਨਾਂਵਾਲਾ ਦੇ ਪ੍ਰਧਾਨ ਜਤਿੰਦਰ ਸਿੰਘ ਰਾਜੂ ਦੀ ਅਗਵਾਈ ਹੇਠ ਥਾਣਾ ਚਾਟੀਵਿੰਡ ਦੇ ਨਵੇਂ ਆਏ ਐਸ.ਐਚ.ਓ. ਮਨਮੀਤਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ...

ਪੂਰੀ ਖ਼ਬਰ »

ਦੁਸਹਿਰੇ 'ਤੇ ਕਰਵਾਇਆ ਸੱਭਿਆਚਾਰਕ ਪ੍ਰੋਗਰਾਮ

ਓਠੀਆਂ, 25 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਵਿਖੇ ਅੱਜ ਦੁਸਹਿਰੇ ਦੇ ਪਵਿੱਤਰ ਤਿਉਹਾਰ 'ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ¢ ਜਿਸ 'ਚ ਮਸ਼ਹੂਰ ਗਾਇਕ ਜੋੜੀ ਸਰਬਜੀਤ ਸਿੰਘ ਬੁੱਗਾ ਅਤੇ ਮਨਪ੍ਰੀਤ ਕੌਰ ਵਲੋਂ ...

ਪੂਰੀ ਖ਼ਬਰ »

ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਤਿੰਨ ਜਥੇਦਾਰਾਂ ਦੀ ਬਰਸੀ ਮਨਾਈ

ਬਾਬਾ ਬਕਾਲਾ ਸਾਹਿਬ, 25 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਹੈੱਡਕੁਆਟਰ ਗੁ: ਛੇਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡਵਾਸੀ ਤਿੰਨ ਜਥੇਦਾਰਾਂ, ਜਥੇਦਾਰ ਬਾਬਾ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਦੇ ਸੂਬਾ ਕਾਰਜਕਾਰੀ ਆਗੂ ਰਾਜੀਵ ਕੁਮਾਰ ਮਾਣਾ ਦੇ ਘਰ ਦਾ ਘਿਰਾਓ

ਜੰਡਿਆਲਾ ਗੁਰੂ, 25 ਅਕਤੂਬਰ (ਰਣਜੀਤ ਸਿੰਘ ਜੋਸਨ)-ਅੱਜ ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਦੇ ਸੂਬਾ ਕਾਰਜਕਾਰੀ ਕਮੇਟੀ ਮੈਂਬਰ ਰਾਜੀਵ ਕੁਮਾਰ ਮਾਣਾ ਦੇ ਘਰ ਦਾ ਜੰਡਿਆਲਾ ਗੁਰੂ ਵਿਖੇ ਘਿਰਾਓ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨ ਸਬੰਧੀ ...

ਪੂਰੀ ਖ਼ਬਰ »

ਮੋਟਰਸਾਈਲ ਚੋਰੀ

ਅੰਮਿ੍ਤਸਰ, 25 ਅਕਤੂਬਰ (ਸ਼ੈਲੀ)- ਥਾਣਾ ਰਣਜੀਤ ਐਵੀਨਿਊ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪਵਨ ਕੁਮਾਰ ਨਾਮਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਰਣਜੀਤ ਐਵੀਨਿਊ ਦੀ ਇਕ ਕੋਠੀ ਦੇ ਬਾਹਰ ਖੜਾ ਕੀਤਾ ਸੀ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰੀ

ਅੰਮਿ੍ਤਸਰ, 25 ਅਕਤੂਬਰ (ਸ਼ੈਲੀ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਥਾਣਾ ਬੀ. ਡਵੀਜ਼ਨ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਗੁਰਮੀਤ ਕੌਰ ਨੇ ਕਿਹਾ ਕਿ ਕਥਿਤ ਦੋਸ਼ੀ ਮਨਜੀਤ ਸਿੰਘ ਵਾਸੀ ਅੰਤਰਯਾਮੀ ...

ਪੂਰੀ ਖ਼ਬਰ »

ਮੰਡੀ ਬੋਰਡ ਦੇ ਵਾਈਸ ਚੇਅਰਮੈਨ ਤੇਜਪ੍ਰੀਤ ਸਿੰਘ ਸੰਧੂ ਵਲੋਂ ਅਨਾਜ ਮੰਡੀ ਦਾ ਦੌਰਾ

ਜੰਡਿਆਲਾ ਗੁਰੂ, 25 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)-ਪੰਜਾਬ ਮੰਡੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਤੇਜਪ੍ਰੀਤ ਸਿੰਘ ਸੰਧੂ ਨੇ ਅੱਜ ਅਨਾਜ ਮੰਡੀ ਜੰਡਿਆਲਾ ਗੁਰੂ ਦਾ ਦੌਰਾ ਕੀਤਾ ਤੇ ਉਨ੍ਹਾਂ ਨੇ ਮੰਡੀ ਦੇ ਆੜ੍ਹਤੀਆਂ, ਲੇਬਰ ਨੂੰ ਮਿਲ ਕੇ ਉਨ੍ਹਾਂ ਨਾਲ ਗੱਲਬਾਤ ...

ਪੂਰੀ ਖ਼ਬਰ »

ਪਾਖਰਪੁਰਾ ਵਿਖੇ ਸਾਲਾਨਾ ਲੀਗ ਹਾਕੀ ਟੂਰਨਾਮੈਂਟ ਸ਼ੁਰੂ

ਜੈਂਤੀਪੁਰ, 25 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਪਿੰਡ ਪਾਖਰਪੁਰਾ ਵਿਖੇ ਸਥਿਤ ਖੇਡ ਸਟੇਡੀਅਮ 'ਚ ਸਾਲਾਨਾ ਪਾਖਰਪੁਰਾ ਹਾਕੀ ਲੀਗ ਟੂਰਨਾਮੈਂਟ ਅੰਤਰਰਾਸ਼ਟਰੀ ਕਬੱਡੀ ਖਿਡਾਰਨ ਸਰਪੰਚ ਭਜਨ ਕੌਰ ਵਲੋਂ ਸ਼ੁਰੂ ਕਰਵਾਇਆ ਗਿਆ | ਜਿਸ ਦੀ ਸ਼ੁਰੂਆਤ ਪੁਲਿਸ ਚੌਕੀ ...

ਪੂਰੀ ਖ਼ਬਰ »

ਮੈਡੀਕਲ ਸਟੋਰ 'ਚ ਚੋਰੀ

ਅੰਮਿ੍ਤਸਰ, 25 ਅਕਤੂਬਰ (ਸ਼ੈਲੀ)-ਮੈਡੀਕਲ ਸਟੋਰ 'ਚ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਥਾਣਾ ਮਜੀਠਾ ਰੋਡ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਬੋਧ ਰਾਜ ਨੇ ਕਿਹਾ ਕਿ ਉਹ ਕਰਮਪੁਰਾ ਵਿਖੇ ਆਪਣਾ ਮੈਡੀਕਲ ਸਟੋਰ ਚਲਾਉਂਦਾ ਹੈ | ਬੀਤੀ 21 ਅਕਤੂਬਰ ਨੂੰ ਉਹ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਪਿੱਛੋਂ ਲਟੇਰੇ ਮੋਟਰਸਾਈਕਲ ਖੋਹ ਕੇ ਫਰਾਰ

ਮੱਤੇਵਾਲ, 25 ਅਕਤੂਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਥਾਣਾ ਮੱਤੇਵਾਲ ਅਧੀਨ ਪੈਂਦੇ ਕਸਬਾ ਟਾਹਲੀ ਸਾਹਿਬ ਨਜ਼ਦੀਕ ਅੱਜ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਦੋ ਲੁਟੇਰਿਆਂ ਵਲੋਂ ਇਕ ਮੋਟਰਸਾਈਕਲ ਸਵਾਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਅਤੇ ਉਸ ਦਾ ਮੋਟਰਸਾਈਕਲ ...

ਪੂਰੀ ਖ਼ਬਰ »

ਅਕਾਲੀ ਦਲ ਨੇ ਦੁਸਹਿਰਾ ਕਾਂਡ ਦੇ ਪੀੜਤਾਂ ਦੀ ਸਾਰ ਨਾ ਲੈਣ 'ਤੇ ਮੁੱਖ ਮੰਤਰੀ ਤੇ ਸਿੱਧੂ ਦੀ ਕੀਤੀ ਨਿਖੇਧੀ

ਅੰਮਿ੍ਤਸਰ, 25 ਅਕਤੂਬਰ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਨੇ ਦੋ ਸਾਲ ਪਹਿਲਾਂ ਅੰਮਿ੍ਤਸਰ ਵਿਖੇ ਵਾਪਰੇ ਦੁਸਹਿਰਾ ਰੇਲ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਬੇਰੁਖੀ ਵਿਖਾਏ ਜਾਣ 'ਤੇ ਅਜੇ ਤੱਕ ਵੀ ਪੀੜਤਾਂ ਨੂੰ ਇਨਸਾਫ਼ ਨਾ ਦੇਣ ਲਈ ਪੰਜਾਬ ਦੇ ...

ਪੂਰੀ ਖ਼ਬਰ »

ਬਿਨਾਂ ਪ੍ਰਵਾਨਗੀ ਪਟਾਕੇ ਵੇਚਣ 'ਤੇ ਮਨਾਹੀ

ਅੰਮਿ੍ਤਸਰ, (ਸ਼ੈਲੀ)-ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ ਜਗਮੋਹਨ ਸਿੰਘ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਹੁਕਮ ਜਾਰੀ ਕੀਤਾ ਹੈ ਕਿ ਜਿਵੇਂ ਕਿ ਦੁਸਹਿਰਾ, ਦੀਵਾਲੀ ਅਤੇ ਗੁਰਪੁਰਬ ਆਦਿ ਦੇ ...

ਪੂਰੀ ਖ਼ਬਰ »

ਐਸ.ਸੀ. ਵਰਗ ਦੇ ਵਿਦਿਆਰਥੀਆਂ ਨੂੰ ਡਿਗਰੀ ਦੇਣ ਦੇ ਨਿਰਦੇਸ਼ ਜਾਰੀ

ਅੰਮਿ੍ਤਸਰ, (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਮਾਮਲਿਆਂ ਦੇ ਡੀਨ ਪ੍ਰੋ: ਸਰਬਜੋਤ ਸਿੰਘ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਜਲੰਧਰ ਅਤੇ ...

ਪੂਰੀ ਖ਼ਬਰ »

ਭਾਜਪਾ ਨੇ ਡਾ: ਅੰਬੇਡਕਰ ਦੇ ਬੱੁਤ 'ਤੇ ਫੁੱਲ ਮਾਲਾ ਭੇਟ ਕਰ ਕੇ ਕੀਤਾ ਯਾਦ

ਅੰਮਿ੍ਤਸਰ, 25 ਅਕਤੂਬਰ (ਹਰਮਿੰਦਰ ਸਿੰਘ)-ਡਾ: ਅੰਬੇਡਕਰ ਕੌਮੀ ਅਤੇ ਸਾਰੇ ਵਰਗਾਂ ਦੇ ਸਾਂਝੇ ਨਾਇਕ ਹਨ ਜਿਨ੍ਹਾਂ ਨੇ ਸੰਵਿਧਾਨ ਲਿਖ ਕੇ ਸਾਰੇ ਵਰਗਾਂ ਨੂੰ ਬਰਾਬਰਤਾ ਦਿੱਤੀ ਹੈ | ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁੱਣ ਚੁੱਘ ਨੇ ਸਥਾਨਕ ...

ਪੂਰੀ ਖ਼ਬਰ »

ਖੇਤੀ ਬਿੱਲਾਂ ਦੇ ਵਿਰੋਧ 'ਚ ਚਮਿਆਰੀ 'ਚ ਸੁਨੀਲ ਜਾਖੜ ਦੀ ਫੇਰੀ 28 ਨੂੰ

ਚਮਿਆਰੀ, 25 ਅਕਤੂਬਰ (ਜਗਪ੍ਰੀਤ ਸਿੰਘ)-ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਸੁਨੀਲ ਜਾਖੜ ਦੀ ਚਮਿਆਰੀ ਰੈਲੀ ਦੀ ਜਗ੍ਹਾ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਫੈਸਲਿਆਂ ਨੂੰ ਮੋੜਵਾਂ ...

ਪੂਰੀ ਖ਼ਬਰ »

ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਭਜਾਇਆ-ਔਰਤ ਸਮੇਤ ਚਾਰ ਖ਼ਿਲਾਫ਼ ਮਾਮਲਾ ਦਰਜ

ਅਜਨਾਲਾ, 25 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ, ਐੱਸ ਪ੍ਰਸ਼ੋਤਮ)-ਅਜਨਾਲਾ ਦੀ ਰਹਿਣ ਵਾਲੀ ਇਕ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਦੇ ਦੋਸ਼ 'ਚ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਇਕ ਔਰਤ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ...

ਪੂਰੀ ਖ਼ਬਰ »

ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਕੱਥੂਨੰਗਲ ਵਲੋਂ ਕਬੱਡੀ ਦਾ ਮਹਾਂਕੁੰਭ

ਕੱਥੂਨੰਗਲ, 25 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ)-ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਸ਼ੋ੍ਰਮਣੀ ਕਮੇਟੀ ਅਤੇ ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਕੱਥੂਨੰਗਲ ਵਲੋਂ ਛੇਵਾਂ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿਚ 6 ਟੀਮਾਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਸਮੈਕ ਅਤੇ ਭੁੱਕੀ ਚੂਰਾ ਪੋਸਤ ਸਮੇਤ 2 ਵਿਅਕਤੀ ਨਸ਼ਾ ਰੋਕੂ ਐਕਟ ਤਹਿਤ ਹਵਾਲਾਤ ਬੰਦ

ਬਠਿੰਡਾ, 25 ਅਕਤੂਬਰ (ਅਵਤਾਰ ਸਿੰਘ)-ਸਥਾਨਕ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਮੁਖੀ ਐੱਸ. ਐੱਸ. ਪੀ ਭੁਪਿੰਦਰਜੀਤ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਹੇਠ ਗਲਤ ਅਨਸਰਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਥਾਣਾ ਕੋਤਵਾਲੀ ਦੀ ਐੱਸ ਆਈ ਸਰਬਜੀਤ ਕੌਰ ਵਲੋਂ ਗੁਪਤ ...

ਪੂਰੀ ਖ਼ਬਰ »

ਗੰਦੇ ਨਾਲੇ 'ਚੋਂ ਮਿਲੀ ਲਾਸ਼ ਦੀ ਹੋਈ ਸ਼ਨਾਖ਼ਤ, ਅਣਪਛਾਤਿਆਂ ਖ਼ਿਲਾਫ਼ ਕਤਲ ਕੇਸ ਦਰਜ

ਭਾਈਰੂਪਾ, 25 ਅਕਤੂਬਰ (ਵਰਿੰਦਰ ਲੱਕੀ)- ਬੀਤੀ ਰਾਤ ਕਸਬੇ ਦੇ ਇਕ ਤਰਸਤੇ ਹੇਠ ਲੰਘਦੇ ਗੰਦੇ ਨਾਲੇ 'ਚੋਂ ਪੱਲੀ 'ਚ ਬੰਨ੍ਹੀ ਮਿਲੀ ਨੌਜਵਾਨ ਦੀ ਲਾਸ਼ ਦੀ ਸ਼ਨਾਖ਼ਤ ਹੋ ਗਈ ਹੈ ਤੇ ਪੁਲਿਸ ਨੇ ਇਸ ਸਬੰਧੀ ਮਿ੍ਤਕ ਨੌਜਵਾਨ ਦੀ ਮਾਤਾ ਦੇ ਬਿਆਨਾਂ 'ਤੇ ਅਣਪਛਾਤਿਆਂ ਖ਼ਿਲਾਫ਼ ਕਤਲ ...

ਪੂਰੀ ਖ਼ਬਰ »

ਨੌਜਵਾਨ ਨੇ ਖ਼ੁਦਕੁਸ਼ੀ ਕੀਤੀ

ਰਾਮਾਂ ਮੰਡੀ, 25 ਅਕਤੂਬਰ (ਤਰਸੇਮ ਸਿੰਗਲਾ)- ਸਥਾਨਕ ਸ਼ੇਰੇ ਪੰਜਾਬ ਸਕੂਲ ਨੇੜੇ ਇੱਕ ਨੌਜਵਾਨ ਦੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ¢ ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਸ਼ਿਵਮ, ਜੋ ਸਥਾਨਕ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵਿਚ ਇੱਕ ਨਿੱਜੀ ਕੰਪਨੀ ਵਿਚ ਕੰਮ ਕਰਦਾ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗਰਲਜ਼ ਕਾਲਜ ਵਿਖੇ ਆਨਲਾਈਨ ਲੇਖ ਮੁਕਾਬਲੇ ਹੋਏ

ਗੋਨਿਆਣਾ, 25 ਅਕਤੂਬਰ (ਲਛਮਣ ਦਾਸ ਗਰਗ)- ਭਾਈ ਆਸਾ ਸਿੰਘ ਗਰਲਜ਼ ਕਾਲਜ ਵਿਖੇ ਕਾਲਜ ਪਿ੍ੰਸੀਪਲ ਡਾ. ਰਾਜਵਿੰਦਰ ਕੌਰ ਦੀ ਦੇਖ-ਰੇਖ ਹੇਠ ਐੱਨ.ਐੱਸ.ਐੱਸ. ਵਿਭਾਗ ਦੇ ਪ੍ਰੋਗਰਾਮ ਅਫ਼ਸਰ ਡਾ. ਪਰਵਿੰਦਰ ਕੌਰ ਅਤੇ ਮਿਸਿਜ਼ ਰੀਚਾ ਰਾਣੀ ਦੀ ਅਗਵਾਈ ਵਿਚ ਸ੍ਰੀ ਗੁਰੂ ਤੇਗ਼ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਪਿੰਡ ਘੜੈਲੀ ਵਿਖੇ ਟਰੈਕਟਰ ਰੋਸ ਮਾਰਚ

ਚਾਉਕੇ, 25 ਅਕਤੂਬਰ (ਮਨਜੀਤ ਸਿੰਘ ਘੜੈਲੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਪਿੰਡ ਘੜੈਲੀ ਦੀ ਅਗਵਾਈ ਹੇਠ ਅੱਜ ਕਿਸਾਨਾਂ ਵਲੋਂ ਪਿੰਡ ਘੜੈਲੀ ਵਿਖੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਦੁਸਹਿਰੇ ਦਾ ਤਿਉਹਾਰ ਟਰੈਕਟਰ ਰੋਸ ...

ਪੂਰੀ ਖ਼ਬਰ »

ਵਿੱਤ ਮੰਤਰੀ ਮਨਪ੍ਰੀਤ ਸਿੰਘ ਵਲੋਂ ਬਠਿੰਡਾ ਦੇ ਜਨਤਾ ਨਗਰ ਵਿਚ 50 ਲੱਖ ਦੇ ਸੀਵਰੇਜ ਤੇ ਡਿਸਪੋਜ਼ਲ ਵਰਕਸ ਦੇ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ

ਬਠਿੰਡਾ, 25 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੇ ਵਿਧਾਇਕ ਤੇ ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਵਲੋਂ ਸ਼ਹਿਰ ਨੂੰ ਸੁੰਦਰ ਤੇ ਸਹੂਲਤਾਂ ਵਾਲਾ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ¢ ਇਸੇ ਲੜੀ ਤਹਿਤ ਉਨ੍ਹਾਂ ਜਨਤਾ ਨਗਰ ਵਿਖੇ 50 ਲੱਖ ਰੁਪਏ ਦੀ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਖੇਤੀ ਕਾਨੂੰਨ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਰੂਪੀ ਰਾਵਣ ਦੇ ਪੁਤਲੇ ਫ਼ੂਕ ਜਤਾਇਆ ਰੋਸ

ਬਠਿੰਡਾ, 25 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)- ਅਕਾਲੀ ਦਲ ਵਲੋਂ ਸਾਬਕਾ ਪੰਚਾਇਤ ਮੰਤਰੀ ਤੇ ਪਾਰਟੀ ਦੇ ਕਿਸਾਨ ਵਿੰਗ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿਚ ਜ਼ਿਲ੍ਹਾ ਜਥੇਬੰਦੀ ਨੇ ਕੇਂਦਰ ਵਲੋਂ ਪਾਸ ਖੇਤੀ ਕਾਨੰੂਨ ਅਤੇ ਸੂਬਾ ਸਰਕਾਰ ਦੀਆਂ ਲੋਕ ...

ਪੂਰੀ ਖ਼ਬਰ »

ਰਾਮਾਂ ਮੰਡੀ ਗਣਪਤੀ ਕਾਲੋਨੀ 'ਚ ਬੱਚਿਆਂ ਨੇ ਦੁਸਹਿਰਾ ਧੂਮ-ਧਾਮ ਨਾਲ ਮਨਾਇਆ

ਰਾਮਾਂ ਮੰਡੀ, 25 ਅਕਤੂਬਰ (ਅਮਰਜੀਤ ਸਿੰਘ ਲਹਿਰੀ)- ਸਥਾਨਕ ਸ਼ਹਿਰ ਦੇ ਗਣਪਤੀ ਕਾਲੋਨੀ ਵਿਖੇ ਗਲੀ ਨੰਬਰ 2/2 ਵਿਚ ਬੱਚਿਆਂ ਨੇ ਦੁਸਹਿਰਾ ਬੜੀ ਉਤਸ਼ਾਹ ਤੇ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਰਾਵਣ ਦੇ ਬੁੱਤ ਨੂੰ ਅੱਗ ਲਗਾਉਣ ਦੀ ਰਸਮ ਸਮੂਹ ਬੱਚਿਆਂ ਨੇ ਨਿਭਾਈ | ਇਸ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX