ਤਾਜਾ ਖ਼ਬਰਾਂ


ਹੰਗਰੀ 'ਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਦੀ ਪ੍ਰਿਆ ਮਲਿਕ ਨੇ ਜਿੱਤਿਆ ਸੋਨ ਤਗਮਾ
. . .  23 minutes ago
ਨਵੀਂ ਦਿੱਲੀ, 25 ਜੁਲਾਈ - ਭਾਰਤੀ ਮਹਿਲਾ ਪਹਿਲਵਾਨ ਪ੍ਰਿਆ ਮਲਿਕ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਹੰਗਰੀ ਵਿਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ...
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ
. . .  27 minutes ago
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ...
ਅੰਮ੍ਰਿਤਸਰ 'ਚ ਪਿਆ ਭਾਰੀ ਮੀਂਹ
. . .  about 1 hour ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਅੰਮ੍ਰਿਤਸਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਨਾਲ ਜਲਥਲ ਹੋ...
ਲੰਗਾਹ ਵਲੋਂ ਲਗਾਤਾਰ ਖਿਮਾ ਯਾਚਨਾ ਦੀ ਅਰਦਾਸ
. . .  about 1 hour ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਸਾਬਕਾ ਮੰਤਰੀ ਪੰਜਾਬ ਸੁੱਚਾ ਸਿੰਘ ਲੰਗਾਹ ਵਲੋਂ ਲਗਾਤਾਰ 101 ਦਿਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਸੁਖਮਨੀ ਸਾਹਿਬ ਦੇ ਪਾਠ ਕੀਤੇ ਅਤੇ ਖਿਮਾ...
ਪੁਰਾਣੀ ਰੰਜਸ਼ ਤਹਿਤ ਕਿਸਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  about 1 hour ago
ਫ਼ਾਜ਼ਿਲਕਾ, 25 ਜੁਲਾਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਾਮਲਵਾਲਾ ਵਿਚ ਪੁਰਾਣੀ ਰੰਜਸ਼ ਨੂੰ ਲੈ ਕੇ ਇਕ ਕਿਸਾਨ ਦੀ ਹੱਤਿਆ ਕਰ ਦਿੱਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਪੁਸ਼ਪਿੰਦਰ ਸਿੰਘ ਆਪਣੇ ਘਰ ਵਿਚ ਸੀ, ਇਸ ਦੌਰਾਨ ਉਸ ਦੇ ਪਿੰਡ ਦੇ ਜਸਵਿੰਦਰ ਸਿੰਘ ਨੇ ਪੁਰਾਣੀ ਰੰਜਸ਼...
ਮਨ ਕੀ ਬਾਤ : ਸਿੰਗਾਪੁਰ 'ਚ ਗੁਰਦੁਆਰੇ ਤੇ ਸਿੱਖ ਸਮੂਹ ਦਾ ਮੋਦੀ ਨੇ ਕੀਤਾ ਜ਼ਿਕਰ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਪੱਗ ਬੰਨ੍ਹ ਕੇ ਗੁਰਦੁਆਰਾ ਸਾਹਿਬ ਪੁੱਜੇ ਸਨ -ਮੋਦੀ
. . .  about 1 hour ago
ਮਨ ਕੀ ਬਾਤ : ਮਨੀਪੁਰ ਦੇ ਉਖਰਲ 'ਚ ਸੇਬ ਦੀ ਖੇਤੀ ਵੱਧ ਫੁਲ ਰਹੀ ਹੈ, ਕਿਸਾਨਾਂ ਨੂੰ ਮਿਲ ਰਿਹਾ ਲਾਭ - ਮੋਦੀ
. . .  about 1 hour ago
ਮਨ ਕੀ ਬਾਤ ਪ੍ਰੋਗਰਾਮ ਰਾਹੀਂ ਨੌਜਵਾਨਾਂ ਦੇ ਮਨ ਨੂੰ ਜਾਣਨ ਦਾ ਮਿਲਦਾ ਹੈ ਮੌਕਾ - ਮੋਦੀ
. . .  about 1 hour ago
ਮਨ ਕੀ ਬਾਤ : ਖਾਦੀ ਖ਼ਰੀਦਣਾ ਹੈ ਜਨਸੇਵਾ, ਸਥਾਨਕ ਬੁਣਕਰਾਂ ਨੂੰ ਲਾਭ ਮਿਲਦਾ ਹੈ- ਮੋਦੀ
. . .  about 1 hour ago
ਮਨ ਕੀ ਬਾਤ : ਦੇਸ਼ ਦੇ ਵਿਕਾਸ ਲਈ ਇੱਕਜੁੱਟ ਹੋਵੋ, ਬੁਣਕਰਾਂ ਦਾ ਸਮਰਥਨ ਕਰੋ - ਮੋਦੀ
. . .  about 1 hour ago
ਮਨ ਕੀ ਬਾਤ : 15 ਅਗਸਤ ਨੂੰ ਵੱਧ ਤੋਂ ਵੱਧ ਲੋਕ ਰਾਸ਼ਟਰਗਾਨ ਗਾਉਣ - ਮੋਦੀ
. . .  about 1 hour ago
ਮਨ ਕੀ ਬਾਤ : ਅੰਮ੍ਰਿਤ ਮਹਾਂਉਤਸਵ 'ਚ ਹਿੱਸਾ ਲਿਆ ਜਾਵੇ, ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕੀਤਾ ਜਾਵੇ - ਮੋਦੀ
. . .  about 1 hour ago
ਮਨ ਕੀ ਬਾਤ : ਕਾਰਗਿਲ ਦੇ ਵੀਰਾਂ ਨੂੰ ਨਮਸਕਾਰ ਕੀਤਾ ਜਾਵੇ, ਜਵਾਨਾਂ ਦੀ ਬਹਾਦਰੀ ਦੀਆਂ ਕਹਾਣੀਆਂ ਪੜ੍ਹੀਆਂ ਜਾਣ - ਮੋਦੀ
. . .  about 1 hour ago
ਮਨ ਕੀ ਬਾਤ : ਦੇਸ਼ ਭਗਤੀ ਦੀ ਭਾਵਨਾ ਸਾਨੂੰ ਜੋੜਦੀ ਹੈ, ਖਿਡਾਰੀਆਂ ਦਾ ਹੌਸਲਾ ਵਧਾਉਣ ਜ਼ਰੂਰੀ - ਮੋਦੀ
. . .  about 1 hour ago
ਪ੍ਰਧਾਨ ਮੰਤਰੀ ਮੋਦੀ ਵਲੋਂ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  about 1 hour ago
ਟੋਕੀਓ ਉਲੰਪਿਕ 'ਚ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦੀ ਜੋੜੀ ਨੇ ਕੀਤਾ ਨਿਰਾਸ਼
. . .  about 1 hour ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ ਟੈਨਿਸ ਦੇ ਮਹਿਲਾ ਡਬਲਜ਼ ਮੁਕਾਬਲੇ ਵਿਚ ਭਾਰਤ ਦੀ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦੀ ਜੋੜੀ ਦਾ ਸਫ਼ਰ ਪਹਿਲੇ ਮੈਚ ਤੋਂ ਬਾਅਦ ਖ਼ਤਮ ਹੋ ਗਿਆ ਹੈ। ਯੁਕਰੇਨ...
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਆਏ 39 ਹਜ਼ਾਰ 972 ਕੋਰੋਨਾ ਕੇਸ
. . .  about 2 hours ago
ਨਵੀਂ ਦਿੱਲੀ, 25 ਜੁਲਾਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 39 ਹਜ਼ਾਰ 972 ਕੋਵਿਡ19 ਦੇ ਮਾਮਲੇ ਦਰਜ ਹੋਏ ਹਨ। ਇਸ ਦੌਰਾਨ 535 ਮਰੀਜ਼ਾਂ ਦੀ ਮੌਤ...
ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 25 ਜੁਲਾਈ - ਜੰਮੂ ਕਸ਼ਮੀਰ ਦੇ ਕੁਲਗਾਮ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਇਸ ਮੁੱਠਭੇੜ ਵਿਚ ਇਕ ਅੱਤਵਾਦੀ...
ਅੱਜ 11ਵਜੇ ਫਿਰ ਹੋਵੇਗੀ ਮੋਦੀ ਕੇ 'ਮਨ ਕੀ ਬਾਤ'
. . .  about 4 hours ago
ਨਵੀਂ ਦਿੱਲੀ, 25 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਹੋਣਗੇ। ਇਹ 'ਮਨ ਕੀ ਬਾਤ' ਦਾ 79ਵਾਂ...
ਪੀ.ਵੀ. ਸਿੰਧੂ ਨੇ ਜਿੱਤਿਆ ਆਪਣਾ ਪਹਿਲਾ ਮੈਚ
. . .  about 4 hours ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ ਵਿਚ ਵਿਸ਼ਵ ਦੀ ਚੋਟੀ ਦੀ ਬੈਡਮਿੰਟਨ ਭਾਰਤੀ ਖਿਡਾਰਨ ਪੀ.ਵੀ. ਸਿੰਧੂ ਨੇ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਪੀ.ਵੀ. ਸਿੰਧੂ ਨੇ ਇਜ਼ਰਾਈਲ...
ਅੱਜ ਦਾ ਵਿਚਾਰ
. . .  about 5 hours ago
ਮਨੀਪੁਰ ਦੇ ਮੁੱਖ ਮੰਤਰੀ ਵਲੋਂ ਮੀਰਾਬਾਈ ਚਾਨੂੰ ਨੂੰ ਇਕ ਕਰੋੜ ਦਾ ਇਨਾਮ
. . .  1 day ago
ਨਿਊ ਅੰਮ੍ਰਿਤਸਰ ਗੋਲਡਨ ਗੇਟ ਵਿਖੇ ਰਾਮ ਸਿੰਘ ਰਾਣਾ ਦਾ ਕਿਸਾਨਾਂ ਵਲੋਂ ਸ਼ਾਨਦਾਰ ਸਵਾਗਤ
. . .  1 day ago
ਸੁਲਤਾਨਵਿੰਡ, 24 ਜੁਲਾਈ (ਗੁਰਨਾਮ ਸਿੰਘ ਬੁੱਟਰ) - ਸਿੰਘੂ ਬਾਰਡਰ 'ਤੇ ਸਥਿਤ ਗੋਲਡਨ ਹੱਟ ਦੇ ਮਾਲਕ ਰਾਮ ਸਿੰਘ ਰਾਣਾ ਅੱਜ ਸ੍ਰੀ ਦਰਬਾਰ ਸਾਹਿਬ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਨਤਮਸਤਕ ਹੋਣ ਲਈ ਪਹੁੰਚੇ। ਜਿੱਥੇ ਕਿਸਾਨ ਸੰਘਰਸ਼ ਪੰਜਾਬ ਦੇ ਸੁਲਤਾਨਵਿੰਡ ਇਕਾਈ ਪ੍ਰਧਾਨ ਗੁਰਭੇਜ ਸਿੰਘ ਸੋਨੂੰ ਮਾਹਲ...
ਵਿਧਾਇਕ ਬਾਵਾ ਹੈਨਰੀ ਦੇ ਦਫ਼ਤਰ 'ਚ ਚੱਲੀ ਗੋਲੀ, ਇਕ ਵਿਅਕਤੀ ਜ਼ਖ਼ਮੀ
. . .  1 day ago
ਜਲੰਧਰ, 24 ਜੁਲਾਈ - ਜਲੰਧਰ ਦੇ ਉਤਰੀ ਹਲਕੇ ਦੇ ਵਿਧਾਇਕ ਅਵਤਾਰ ਸਿੰਘ ਸੰਗੜਾ ਜੂਨੀਅਰ ਹੈਨਰੀ ਦੇ ਦਫ਼ਤਰ ਵਿਚ ਅੱਜ ਦੋ ਧਿਰਾਂ ਵਿਚਕਾਰ ਰਾਜ਼ੀਨਾਮੇ ਲਈ ਲੋਕ ਇਕੱਠੇ ਹੋਏ ਸਨ ਪ੍ਰੰਤੂ ਅਚਾਨਕ ਦੋਵਾਂ ਧਿਰਾਂ ਵਿਚ ਬਹਿਸਬਾਜ਼ੀ...
ਟੋਕੀਓ ਉਲੰਪਿਕ : ਮਹਿਲਾ ਹਾਕੀ ਦੇ ਪਹਿਲੇ ਮੈਚ 'ਚ ਨੀਦਰਲੈਂਡ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ, 5-1 ਨਾਲ ਦਿੱਤੀ ਮਾਤ
. . .  1 day ago
ਟੋਕੀਓ ਉਲੰਪਿਕ : ਮਹਿਲਾ ਹਾਕੀ ਦੇ ਪਹਿਲੇ ਮੈਚ 'ਚ ਨੀਦਰਲੈਂਡ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ, 5-1 ਨਾਲ ਦਿੱਤੀ ਮਾਤ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਕੱਤਕ ਸੰਮਤ 552

ਖੰਨਾ / ਸਮਰਾਲਾ

ਕਿਸਾਨ ਜਥੇਬੰਦੀਆਂ ਨੇ ਦੁਸਹਿਰੇ ਮੌਕੇ ਪ੍ਰਧਾਨ ਮੰਤਰੀ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫ਼ੂਕੇ

ਖੰਨਾ, 25 ਅਕਤੂਬਰ (ਹਰਜਿੰਦਰ ਸਿੰਘ ਲਾਲ)- ਅੱਜ ਖੰਨਾ ਪੁਲਿਸ ਜ਼ਿਲ੍ਹੇ ਅਤੇ ਸਾਹਨੇਵਾਲ, ਕੋਹਾੜਾ ਇਲਾਕਿਆਂ ਵਿਚ ਵੱਖ ਵੱਖ ਥਾਵਾਂ 'ਤੇ ਕਿਸਾਨ ਯੂਨੀਅਨਾਂ ਤੇ ਕਿਸਾਨਾਂ ਦੇ ਸਮਰਥਕਾਂ ਨੇ ਕਿਸਾਨੀ ਵਿਰੋਧੀ 3 ਕਾਨੂੰਨ ਵਾਪਸ ਨਾ ਲੈਣ ਖ਼ਿਲਾਫ਼ ਦਸਹਿਰੇ ਵਾਲੇ ਦਿਨ ਰਾਵਣ ਦੀ ਥਾਂ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਜਲਾਏ | ਖੰਨਾ, ਸਮਰਾਲਾ, ਮਾਛੀਵਾੜਾ, ਬੀਜਾ, ਦੋਰਾਹਾ, ਪਾਇਲ, ਮਲੌਦ, ਸਾਹਨੇਵਾਲ, ਕੋਹਾੜਾ, ਈਸੜੂ ਆਦਿ ਥਾਵਾਂ ਤੋਂ ਇਲਾਵਾ ਕਈ ਪਿੰਡਾਂ ਵਿਚ ਮੋਦੀ ਦੇ ਪੁਤਲੇ ਜਲਾਏ ਗਏ |
ਖੰਨਾ, (ਮਨਜੀਤ ਸਿੰਘ ਧੀਮਾਨ)- ਬੀ. ਕੇ. ਯੂ. ਦੇ ਆਗੂ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ 'ਚ ਕਿਸਾਨਾਂ ਨੇ ਅਨਾਜ ਮੰਡੀ ਖੰਨਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਪੁਤਲੇ ਸਾੜੇ | ਇਸ ਤੋਂ ਪਹਿਲਾਂ ਕਿਸਾਨਾਂ ਵਲੋਂ ਰੇਲਵੇ ਸਟੇਸ਼ਨ ਖੰਨਾ ਤੋਂ ਦਾਣਾ ਮੰਡੀ ਤੱਕ ਵੱਡੇ ਕਾਫ਼ਲੇ ਦੇ ਰੂਪ ਵਿਚ ਰੋਸ ਮਾਰਚ ਕੀਤਾ ਗਿਆ¢ ਕਿਸਾਨਾਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਰਾਜਿੰਦਰ ਸਿੰਘ ਬੈਨੀਪਾਲ ਨੇ ਭਾਜਪਾ ਪ੍ਰਧਾਨ ਨੱਢਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਸੰਘਰਸ਼ ਨੂੰ ਗ਼ਲਤ ਰੰਗਤ ਨਾ ਦੇਣ, ਇਹ ਕਿਸਾਨਾਂ ਦਾ ਅੰਦੋਲਨ ਹੈ ਤੇ ਕਿਸਾਨ ਤੁਹਾਡੀ ਸਰਕਾਰ ਨੂੰ ਦੱਸ ਦੇਣਗੇ ਕਿ ਕਿਸਾਨ ਸ਼ਹੀਦ ਭਗਤ ਸਿੰਘ ਦੇ ਰਾਹ 'ਤੇ ਚੱਲ ਆਪਣਾ ਹੱਕ ਲੈਣਾ ਜਾਣਦੇ ਹਨ | ਇਸ ਮੌਕੇ ਸੰਦੀਪ ਸਿੰਘ ਰੁਪਾਲੋਂ, ਦੀਦਾਰ ਸਿੰਘ ਰਾਣੋਂ ਕੈਪਟਨ ਨੰਦ ਲਾਲ ਮਾਜਰੀ, ਕਸ਼ਮੀਰਾ ਸਿੰਘ ਜ਼ਿਲ੍ਹਾ ਪ੍ਰਧਾਨ, ਯੂਥ ਕਿਸਾਨ ਵਿੰਗ ਪ੍ਰਧਾਨ ਗੁਰਦੀਪ ਸਿੰਘ ਭੱਟੀ, ਹਰਮੇਸ਼ ਸਿੰਘ ਮਾਜਰਾ, ਹਰਮਿੰਦਰ ਸਿੰਘ ਰੋਹਣੋਂ, ਨਿਰਮਲ ਸਿੰਘ ਰੋਹਣੋਂ, ਹਰਵਿੰਦਰ ਸਿੰਘ ਬੁੱਢਾ ਦਲ, ਗੁਰਪ੍ਰੀਤ ਸਿੰਘ ਰੌਣੀ, ਅਮਰਜੀਤ ਸਿੰਘ ਰੌਣੀ, ਜਸਵੀਰ ਸਿੰਘ ਢਿੱਲੋਂ, ਜਸਵੀਰ ਸਿੰਘ ਮੁਸਤਫਾਬਾਦ, ਰਣਜੀਤ ਸਿੰਘ, ਪ੍ਰਧਾਨ ਅਵਤਾਰ ਸਿੰਘ ਭੱਟੀਆਂ, ਕੈਪਟਨ ਨੰਦ ਲਾਲ ਮਾਜਰੀ, ਕੈਪਟਨ ਮਹਿੰਦਰਪਾਲ ਸਿੰਘ ਦਾਊਦਪੁਰ, ਹੌਲਦਾਰ ਗੁਰਦਿਆਲ ਸਿੰਘ, ਰਾਮ ਮੋਹਨ, ਜਗਰੂਪ ਸਿੰਘ ਕਲਾਲਮਾਜਰਾ, ਗੁਰਬਖ਼ਸ਼ ਸਿੰਘ ਹੋਲ, ਪ੍ਰੀਤਮ ਸਿੰਘ ਭੱਟੀਆਂ, ਮਲਕੀਤ ਸਿੰਘ ਭੱਟੀਆਂ, ਬਹਾਦਰ ਸਿੰਘ ਗੋਹ, ਬਾਪੂ ਬਲਦੇਵ ਸਿੰਘ ਭੰਗੂ, ਗੁਰਮੀਤ ਸਿੰਘ ਜਰਗ, ਜਸਨੂਰ ਸਿੰਘ ਜਰਗ, ਗੁਰਮੇਲ ਸਿੰਘ, ਕਾਮਰੇਡ ਹਵਾ ਸਿੰਘ, ਸੰਦੀਪ ਸਿੰਘ ਮਾਜਰਾ, ਬਲਦੇਵ ਸਿੰਘ ਜਲਣਪੁਰ, ਸੁਰਿੰਦਰਪਾਲ ਸਿੰਘ ਰਾਜੇਵਾਲ, ਡਾ. ਚਰਨਜੀਤ ਸਿੰਘ ਖੰਨਾ, ਕੁਲਵੰਤ ਸਿੰਘ ਮਾਜਰਾ, ਗੁਰਦਾਸ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਮਾਨ, ਰਮਨਦੀਪ ਸਿੰਘ ਦੁਹਲੇਵਾਲ ਹਾਜ਼ਰ ਸਨ |
ਬੀਜਾ, (ਅਵਤਾਰ ਸਿੰਘ ਜੰਟੀ ਮਾਨ)-ਇੱਥੋਂ ਦੇ ਨਜ਼ਦੀਕੀ ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਅੱਜ ਕੁੱਲ ਹਿੰਦ ਮਹਾਂ ਸਭਾ ਦੇ ਸਕੱਤਰ ਰਜਿੰਦਰ ਸਿੰਘ ਚੀਮਾ ਦੀ ਹਾਜ਼ਰੀ 'ਚ ਤੇ ਨੌਜਵਾਨ ਆਗੂ ਸਾਬਕਾ ਬਲਾਕ ਸੰਮਤੀ ਮੈਂਬਰ ਅਮਨਦੀਪ ਸਿੰਘ ਦੀਪਾ ਲੇਲ੍ਹ ਤੇ ਗਗਨਦੀਪ ਸਿੰਘ ਦੀ ਅਗਵਾਈ ਹੇਠ ਖੇਤੀ ਬਿੱਲਾਂ ਖ਼ਿਲਾਫ਼ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿੱਤ ਸ਼ਾਹ, ਅਡਾਨੀ, ਅੰਬਾਨੀ ਆਦਿ ਦੇ ਪੁਤਲੇ ਸਾੜੇ ਗਏ | ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ, ਪ੍ਰਧਾਨ ਦਵਿੰਦਰ ਸਿੰਘ, ਇਕਬਾਲ ਸਿੰਘ ਇਕੋਲਾਹਾ, ਮੋਹਨ ਲਾਲ ਇਕੋਲਾਹਾ, ਭਗਵੰਤ ਸਿੰਘ, ਤਲਵਿੰਦਰ ਸਿੰਘ, ਪਲਵਿੰਦਰ ਸਿੰਘ, ਚਰਨਜੀਤ ਸਿੰਘ, ਅਲਵੇਲ ਸਿੰਘ, ਦੀਪ ਸਿੰਘ, ਹਰਜਿੰਦਰ ਸਿੰਘ, ਮੀਤ ਸਿੰਘ, ਕਰਮਜੀਤ ਸਿੰਘ, ਪਿਰਥੀ ਸਿੰਘ, ਗੁਰਮੀਤ ਸਿੰਘ, ਦਰਸ਼ਨ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)- ਡੇਹਲੋਂ ਵਿਖੇ ਸੀਟੂ ਵਲੋਂ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ | ਸੀਟੂ ਦੇ ਸੂਬਾਈ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਹਿੱਸੋਵਾਲ ਸੀਟੂ ਦੇ ਸੂਬਾਈ ਆਗੂ ਚਰਨਜੀਤ ਸਿੰਘ ਹਿਮਾਂਯੂੰਪੁਰਾ ਸ਼ਿੰਦਰ ਸਿੰਘ ਜਵੱਦੀ, ਰਣਜੀਤ ਸਿੰਘ ਸਾਇਆ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਲੇ ਕਾਨੂੰਨਾਂ ਖ਼ਿਲਾਫ਼, ਕਿਸਾਨਾਂ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਮੋਦੀ ਵਲੋਂ ਬਿਹਾਰ ਦੀਆਂ ਚੋਣਾਂ ਵਿਚ ਕਿਸਾਨਾਂ ਨੂੰ ਵਿਚੋਲੇ ਦੱਸਣਾ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੋਭਦਾ ਨਹੀਂ | ਕਿਸਾਨ ਜਥੇਬੰਦੀਆਂ ਨੇ ਮੋਦੀ ਦੀ ਹੰਕਾਰੀ ਬਿਰਤੀ ਤੋੜਨ ਲਈ ਕਿਸਾਨਾਂ ਨੇ ਸੰਘਰਸ਼ ਤੇਜ਼ ਕਰਨ ਦੀ ਲੜੀ ਵਜੋਂ ਸਾਰੇ ਪੰਜਾਬ ਵਿਚ ਅਡਾਨੀ ਅੰਬਾਨੀ, ਮੋਦੀ ਦੇ ਪੁਤਲੇ ਫੂਕਣ ਦੇ ਲਏ ਫ਼ੈਸਲੇ ਦੀ ਰੌਸ਼ਨੀ ਵਿਚ, ਸੀਟੂ ਦੀਆਂ ਮਜ਼ਦੂਰ ਜਥੇਬੰਦੀਆਂ ਵਲੋਂ ਅੱਜ ਡੇਹਲੋਂ ਚੌਕ ਵਿਚ ਮੋਦੀ, ਅਡਾਨੀ, ਅੰਬਾਨੀ ਦੇ ਪੁਤਲੇ ਫੂਕੇ ਗਏ | ਇਸ ਸਮੇਂ ਪ੍ਰੀਤਮ ਸਿੰਘ, ਦੇਵ ਸਿੰਘ, ਬਿੰਦਰ ਸਿੰਘ, ਰਾਮਲਾਲ, ਸਤਪਾਲ ਸਿੰਘ ਸਾਇਆਂ, ਕਿਸਾਨ ਆਗੂ ਜਗਦੇਵ ਜੱਗਾਂ ਜਰਖੜ, ਗੁਰਦੀਪ ਸਿੰਘ, ਗੁਲਜ਼ਾਰ ਸਿੰਘ, ਬੂਟਾ ਸਿੰਘ ਜਰਖੜ, ਰਾਮ ਸਿੰਘ ਸਾਹਨੇਵਾਲ, ਚੰਦਰਪਾਲ, ਨਰਿੰਦਰ ਸਿੰਘ ਖਾਨਪੁਰ, ਗੋਨੀ, ਮੁਹੰਮਦ ਰਹੀਮ, ਮੁਹੰਮਦ ਅਨਵਰ ਸ਼ਰੀਂਹ, ਰੋਹਤਾਸ, ਰਾਜੇਸ਼, ਦੈਵੀ ਦਿਆਲ ਸਮੇਤ ਹੋਰ ਹਾਜ਼ਰ ਸਨ |
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)- ਕੇਂਦਰ ਸਰਕਾਰ ਵਲੋਂ ਜਾਰੀ ਖੇਤੀ ਕਾਨੂੰਨਾਂ ਖ਼ਿਲਾਫ਼ ਟੋਲ ਪਲਾਜ਼ਾ ਲਹਿਰਾ ਵਿਖੇ ਚੱਲ ਰਹੇ ਨਿਰੰਤਰ ਰੋਸ ਧਰਨੇ 'ਤੇ ਮੋਦੀ ਦਾ ਪੁਤਲਾ ਸਾੜਨ ਬਾਅਦ ਅੱਜ ਡੇਹਲੋਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਦਸਹਿਰਾ ਗਰਾਊਾਡ ਅੰਦਰ ਵੱਡਾ ਇਕੱਠ ਕਰ ਕੇ ਪ੍ਰਧਾਨ ਮੰਤਰੀ ਮੋਦੀ, ਅਡਾਨੀ, ਅੰਬਾਨੀ ਦੇ ਪੁਤਲੇ ਸਾੜੇ ਗਏ ਅਤੇ ਕੇਂਦਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਸਮੇਂ ਇਲਾਕੇ ਦੇ ਕਰੀਬ 39 ਪਿੰਡਾਂ ਵਿਚੋਂ ਕਿਸਾਨ ਸ਼ਾਮਿਲ ਹੋਏ ਆਗੂਆਂ ਨੇ ਕਿਹਾ ਕਿ ਕਿਸਾਨ ਮਾਰੂ ਨੀਤੀਆਂ ਨੂੰ ਵਾਪਸ ਕਰਾ ਕੇ ਹੀ ਦਮ ਲੈਣਗੇ | ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਪੰਜੇਟਾ ਤੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਕੁਲਦੀਪ ਸਿੰਘ ਗਰੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਅੱਜ ਰੋਸ ਵਜੋਂ ਮੋਦੀ ਤੇ ਉਸ ਦੇ ਸਾਥੀਆਂ ਦੇ ਪੁਤਲੇ ਫੂਕ ਕੇ ਦਸਹਿਰਾ ਮਨਾਇਆ ਹੈ ਤਾਂ ਕਿ ਕਿਸਾਨੀ ਰੋਸ ਕੇਂਦਰ ਸਰਕਾਰ ਨੂੰ ਜਗਾ ਸਕੇ | ਇਸ ਸਮੇਂ ਸੁਰਿੰਦਰ ਸਿੰਘ ਸਿੱਧੂ, ਜਸਵਿੰਦਰ ਸਿੰਘ ਨੰਗਲਾਂ, ਚੜਤਾ ਸਿੰਘ ਰੰਗੀਆਂ, ਪਰਮਜੀਤ ਸਿੰਘ ਝੱਮਟ, ਹਰਮੀਤ ਸਿੰਘ ਘੁੰਗਰਾਣਾ, ਰਵਨਦੀਪ ਸਿੰਘ ਘਲੋਟੀ, ਭੋਲਾ ਸਿੰਘ ਲਹਿਰਾ, ਬਲਦੇਵ ਸਿੰਘ ਜੀਰਖ, ਜੀਵਨ ਸਿੰਘ ਡੇਹਲੋਂ, ਹਰਜੀਤ ਸਿੰਘ ਫੱਲੇਵਾਲ, ਜੱਸੀ ਰੰਗੂਵਾਲ, ਰਾਜਪਾਲ ਸਿੰਘ ਲਹਿਲ, ਹਾਕਮ ਸਿੰਘ ਜਰਗੜੀ, ਲੱਖੀ ਕਾਲਖ, ਸੁਰਜੀਤ ਸਿੰਘ ਸ਼ੰਕਰ, ਮਨਦੀਪ ਸਿੰਘ ਜਵੰਦਾ, ਮਨਜੀਤ ਸਿੰਘ ਸੈਕਟਰੀ, ਰੂਬਲ ਬੋਪਾਰਾਏ, ਬੀਬੀ ਨਿਰਪਜੀਤ ਕੌਰ, ਹਰਜਿੰਦਰ ਕੌਰ ਤੇ ਕੇਵਲ ਸਿੰਘ ਬੁਟਾਹਰੀ ਆਦਿ ਨੇ ਵੀ ਸੰਬੋਧਨ ਕੀਤਾ |
ਕੁਹਾੜਾ, (ਸੰਦੀਪ ਸਿੰਘ ਕੁਹਾੜਾ) - ਭਾਜਪਾ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਬਿੱਲ ਨੰੂ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਲੋਕਾਂ ਦਾ ਵਿਦਰੋਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਤਹਿਤ ਕੰੂਮਕਲਾਂ ਲੱਖੋਵਾਲ ਤੇ ਧਨਾਨਸੂ ਵਿਖੇ 30 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਜਮਹੂਰੀ ਕਿਸਾਨ ਸਭਾ ਦੇ ਝੰਡੇ ਹੇਠ ਮੋਦੀ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ | ਨੰਬਰਦਾਰ ਯੂਨੀਅਨ ਤੇ ਪੰਜਾਬ ਟੈਕਸੀ ਯੂਨੀਅਨਾਂ ਵਲੋਂ ਵੀ ਕਿਸਾਨਾਂ ਨੰੂ ਪੂਰਨ ਸਮਰਥਨ ਦਿੱਤਾ ਗਿਆ | ਸਾਬਕਾ ਚੇਅਰਮੈਨ ਸਤਪਾਲ ਸਿੰਘ ਜੋਸ਼ੀਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ | ਇਸ ਮੌਕੇ ਮਨਜੋਤ ਸਿੰਘ ਨੀਲੋਂ, ਪ੍ਰਧਾਨ ਜੀਵਨਜੋਤ ਸਿੰਘ, ਜਥੇਦਾਰ ਪ੍ਰੀਤਮ ਸਿੰਘ ਮਾਨਗੜ੍ਹ, ਸਰਪੰਚ ਸੁਖਮਿੰਦਰ ਸਿੰਘ ਰਤਨਗੜ੍ਹ, ਅਮਰਜੀਤ ਸਿੰਘ ਮੱਤੇਵਾੜ੍ਹਾ, ਲਛਮਣ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ |
ਖੰਨਾ, (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟ ਯੂਨੀਅਨ (ਲਲਕਾਰ), ਟੈਕਨੀਕਲ ਸਰਵਿਸ ਯੂਨੀਅਨ ਤੇ ਮਜ਼ਦੂਰ ਯੂਨੀਅਨ ਵਲੋਂ ਮੋਦੀ ਸਰਕਾਰ ਵਲੋਂ ਬਣਾਏ ਖੇਤੀ ਤੇ ਬਿਜਲੀ ਬਿੱਲ ਕਾਨੂੰਨਾਂ ਖ਼ਿਲਾਫ਼ ਮੋਦੀ ਸਰਕਾਰ ਦੇ ਰਾਵਣ ਰੂਪੀ ਪੁਤਲੇ ਪਿੰਡ ਭੱਟੀਆਂ ਵਿਖੇ ਸਾੜੇ ਗਏ | ਮਲਕੀਤ ਸਿੰਘ ਪ੍ਰਧਾਨ ਮਜ਼ਦੂਰ ਯੂਨੀਅਨ, ਅਧਿਆਪਕ ਆਗੂ ਗੁਰਪ੍ਰੀਤ ਸਿੰਘ ਤੇ ਜਗਦੇਵ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਇਕ ਫਾਸ਼ੀਵਾਦੀ ਸਰਕਾਰ ਹੈ, ਜੋ ਲੋਕਾਂ ਨੂੰ ਧਰਮਾਂ ਤੇ ਜਾਤ-ਪਾਤ ਦੇ ਨਾਂਅ 'ਤੇ ਵੰਡ ਕੇ ਵੱਡੇ ਪੂੰਜੀਪਤੀਆਂ ਨੂੰ ਸਾਰਾ ਦੇਸ਼ ਲੁਟਾਉਣ 'ਚ ਲੱਗੀ ਹੋਈ ਹੈ | ਇਸ ਮੌਕੇ ਪਿ੍ੰ. ਸੁਖਦੇਵ ਸਿੰਘ ਰਾਣਾ, ਜਸਵੀਰ ਸਿੰਘ, ਅਵਨੀਤ ਸਿੰਘ, ਗੁਰਪ੍ਰੀਤ ਸਿੰਘ ਪੀਤੀ, ਅਵਤਾਰ ਸਿੰਘ ਭੱਟੀਆਂ, ਮਨਜੀਤ ਸਿੰਘ,

ਵੱਖ-ਵੱਖ ਥਾਈਾ ਕੋਵਿਡ-19 ਦੇ ਸਾਏ ਹੇਠ ਮਨਾਇਆ ਗਿਆ ਦੁਸਹਿਰਾ

ਖੰਨਾ, 25 ਅਕਤੂਬਰ (ਹਰਜਿੰਦਰ ਸਿੰਘ ਲਾਲ)- ਅੱਜ ਖੰਨਾ ਪੁਲਿਸ ਜ਼ਿਲ੍ਹੇ ਦੇ ਕਸਬਿਆਂ ਖੰਨਾ, ਸਮਰਾਲਾ, ਮਾਛੀਵਾੜਾ, ਪਾਇਲ, ਜੌੜੇਪੁਲ, ਬੀਜਾ ਤੋਂ ਇਲਾਵਾ ਅਹਿਮਦਗੜ੍ਹ ਵਿਚ ਦਸਹਿਰੇ ਦਾ ਤਿਉਹਾਰ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ...

ਪੂਰੀ ਖ਼ਬਰ »

ਉੱਘੇ ਬਾਲ ਕਲਾਕਾਰ ਪਰਮ ਸ਼ਰਮਾ ਰਾਮਗੜ੍ਹ ਸਰਦਾਰਾਂ ਦੀ ਹਾਲਤ 'ਚ ਸੁਧਾਰ

ਮਲੌਦ, 25 ਅਕਤੂਬਰ (ਸਹਾਰਨ ਮਾਜਰਾ)- ਵਿਕਲਾਂਗ 12 ਸਾਲਾ ਉੱਘੇ ਬਾਲ ਕਲਾਕਾਰ ਪਰਮ ਸ਼ਰਮਾ ਜਿਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਉਤਸਵ 'ਤੇ ਕਰਵਾਏ ਸ਼ਬਦ ਗਾਇਨ ਮੁਕਾਬਲੇ ਵਿਚੋਂ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ...

ਪੂਰੀ ਖ਼ਬਰ »

55ਵੇਂ ਰਾਸ਼ਨ ਵੰਡ ਸਮਾਰੋਹ ਦੌਰਾਨ ਜ਼ਰੂਰਤਮੰਦਾਂ ਨੂੰ ਰਾਸ਼ਨ ਤੇ ਕੰਬਲ ਵੰਡੇ

ਅਹਿਮਦਗੜ੍ਹ, 25 ਅਕਤੂਬਰ (ਰਣਧੀਰ ਸਿੰਘ ਮਹੋਲੀ/ਰਵਿੰਦਰ ਪੁਰੀ)- ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੇ ਰਹੀ ਸਮਾਜ ਸੇਵੀਂ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਨੇ 55ਵਾਂ ਰਾਸ਼ਨ ਵੰਡ ਸਮਾਰੋਹ ਕਲੱਬ ਪ੍ਰਧਾਨ ਰਾਕੇਸ਼ ਗਰਗ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਦੋਰਾਹਾ ਵਿਖੇ ਰਾਵਣ ਦੀ ਥਾਂ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ

ਦੋਰਾਹਾ, 25 ਅਕਤੂਬਰ (ਮਨਜੀਤ ਸਿੰਘ ਗਿੱਲ, ਜਸਵੀਰ ਝੱਜ)- ਪੰਜਾਬ ਦੀਆਂ ਸਮੂਹ 30 ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੇ ਕਿਸਾਨੀ ਕਰਜ਼ੇ ਮੁਆਫ਼ ਕਰਨ ਆਦਿ ਮੰਗਾਂ ਮਨਵਾਉਣ ਲਈ ਪੰਜਾਬ ਭਰ ਵਿਚ 1 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਰੇਲ ਰੋਕੋ ...

ਪੂਰੀ ਖ਼ਬਰ »

ਬਰਮਾਲੀਪੁਰ ਵਿਖੇ ਲਗਾਇਆ ਖੂਨਦਾਨ ਕੈਂਪ

ਪਾਇਲ, 25 ਅਕਤੂਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਪਿੰਡ ਬਰਮਾਲੀਪੁਰ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਬਾਬਾ ਰਾਮ ਸਿੰਘ ਯਾਦਗਾਰੀ ਜੋੜ ਮੇਲੇ ਮੌਕੇ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਅੰਦਰ ਖੂਨ ਦੀ ਭਾਰੀ ਕਮੀ ਕਾਰਨ ਸਿਹਤ ਵਿਭਾਗ ਦੀ ਪੁਰਜ਼ੋਰ ਮੰਗ 'ਤੇ ਖੂਨਦਾਨ ...

ਪੂਰੀ ਖ਼ਬਰ »

ਰਾੜਾ ਸਾਹਿਬ 'ਚ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਰਾੜਾ ਸਾਹਿਬ, 25 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਦੇਸ਼ ਦੀ ਕਿਸਾਨੀ ਨੂੰ ਢਾਹ ਲਾਉਣ ਵਾਲੇ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਅੱਜ ਰਾੜਾ ਸਾਹਿਬ ਵਿਖੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਤਿੰਨ ...

ਪੂਰੀ ਖ਼ਬਰ »

ਲੱਕੜ ਦਾ ਭਰਿਆ ਟਰੱਕ ਸੜਕ ਵਿਚਕਾਰ ਪਲਟਣ ਕਾਰਨ ਟਰੈਫ਼ਿਕ ਬੁਰੀ ਤਰ੍ਹਾਂ ਪ੍ਰਭਾਵਿਤ

ਖੰਨਾ, 25 ਅਕਤੂਬਰ (ਹਰਜਿੰਦਰ ਸਿੰਘ ਲਾਲ)- ਲੁਧਿਆਣਾ ਦਿੱਲੀ ਨੈਸ਼ਨਲ ਹਾਈਵੇ 'ਤੇ ਖੰਨਾ ਵਿਚ ਲੱਕੜ ਦਾ ਭਰਿਆ ਟਰੱਕ ਸੜਕ ਵਿਚਕਾਰ ਪਲਟ ਗਿਆ ਜਿਸ ਨਾਲ ਲੱਕੜੀ ਸੜਕ 'ਤੇ ਖਿੰਡ ਗਈ | ਇਸ ਕਾਰਨ ਟਰੈਫ਼ਿਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ | ਹਾਦਸੇ ਵਿਚ ਕੋਈ ਜਾਨੀ ...

ਪੂਰੀ ਖ਼ਬਰ »

ਰਾਜਦੀਪ ਕੌਰ, ਆਲ ਇੰਡੀਆ ਰਾਹੁਲ ਗਾਂਧੀ ਬਿ੍ਗੇਡ ਕਾਂਗਰਸ ਪੰਜਾਬ ਦੀ ਜੂਨੀਅਰ ਮੀਤ ਪ੍ਰਧਾਨ ਨਿਯੁਕਤ

ਮਲੌਦ, 25 ਅਕਤੂਬਰ (ਸਹਾਰਨ ਮਾਜਰਾ)-ਸੀਨੀਅਰ ਮਹਿਲਾ ਕਾਂਗਰਸੀ ਆਗੂ ਰਾਜਦੀਪ ਕੌਰ ਬੁਰਕੜਾ ਨੂੰ ਆਲ ਇੰਡੀਆ ਰਾਹੁਲ ਗਾਂਧੀ ਬਿ੍ਗੇਡ ਕਾਂਗਰਸ ਪੰਜਾਬ ਦੀ ਜੂਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਨਿਯੁਕਤੀ ਕੌਮੀ ਪ੍ਰਧਾਨ ਸੁਭਾਸ਼ ਸੌਲੰਕੀ ਅਤੇ ...

ਪੂਰੀ ਖ਼ਬਰ »

25 ਕਿੱਲੋ ਭੁੱਕੀ ਸਮੇਤ ਕਾਰ ਸਵਾਰ 3 ਕਾਬੂ

ਖੰਨਾ, 25 ਅਕਤੂਬਰ (ਪੱਤਰ ਪ੍ਰੇਰਕ)- ਥਾਣਾ ਸਦਰ ਦੀ ਪੁਲਿਸ ਪਾਰਟੀ ਵਲੋਂ ਨਸ਼ੇ ਦੇ ਸੌਦਾਗਰਾਂ ਦੇ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਨੇ ਅੱਜ ਇਕ ਕਾਰ ਵਿਚ ਸਵਾਰ ਤਿੰਨ ਲੋਕਾਂ ਨੂੰ 25 ਕਿੱਲੋ ਭੁੱਕੀ ਦੇ ਨਾਲ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਨੇ ਮੁਖ਼ਬਰ ...

ਪੂਰੀ ਖ਼ਬਰ »

ਕੰਪਿਊਟਰ ਇੰਸਟਰੱਕਟਰਾਂ ਨੇ ਵਿਧਾਇਕ ਦੇ ਓ. ਐਸ. ਡੀ. ਨੂੰ ਮੰਗ ਪੱਤਰ ਦਿੱਤਾ

ਖੰਨਾ, 25 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸਰਕਾਰੀ ਆਈ. ਟੀ .ਆਈਜ਼ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਆਈ. ਟੀ. ਆਈ. ਖੰਨਾ ਵਿਚ ਹਰਚਰਨ ਸਿੰਘ ਕੰਪਿਊਟਰ ਇੰਸਟਰਕਟਰ ਅਤੇ ਅਸ਼ੀਸ਼ ਵਰਮਾ ਦੀ ਅਗਵਾਈ ਵਿਚ ਪੀ. ਪੀ. ਪੀ. ਸਕੀਮ ਅਧੀਨ ਸੇਵਾਵਾਂ ਨਿਭਾਅ ਰਹੇ ਇੰਸਟਰਕਟਰਾਂ ਨੇ ...

ਪੂਰੀ ਖ਼ਬਰ »

ਪਿੰਡ ਬਰਮਾਲੀਪੁਰ ਵਿਖੇ ਬੱਚਿਆਂ ਦੀ ਮੈਰਾਥਨ ਦੌੜ ਕਰਵਾਈ

ਪਾਇਲ, 25 ਅਕਤੂਬਰ (ਪੱਤਰ ਪ੍ਰੇਰਕ)-ਇੱਥੋਂ ਨੇੜਲੇ ਪਿੰਡ ਬਰਮਾਲੀਪੁਰ ਵਿਖੇ ਪਿੰਡ ਦੀ ਵਲੰਟੀਅਰ ਟੀਮ, ਬਾਸਕਟਬਾਲ ਅਕੈਡਮੀ ਦੋਰਾਹਾ ਅਤੇ ਮੈਜਿਕ ਇੰਡੀਆ ਫਾੳਾੂਡੇਸ਼ਨ ਲੁਧਿਆਣਾ ਦੀ ਟੀਮ ਦੇ ਸਹਿਯੋਗ ਨਾਲ ਪਿੰਡ ਵਿਚ ਅੰਡਰ-14 ਮੁੰਡੇ ਅਤੇ ਕੁੜੀਆਂ ਨੂੰ ਫਿਟਨੈੱਸ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਬਣਾਵੇਗੀ ਸੰਪਰਕ ਸੜਕਾਂ-ਚੇਅਰਮੈਨ ਜੰਡਾਲੀ

ਪਾਇਲ/ਮਲੌਦ, 25 ਅਕਤੂਬਰ (ਨਿਜ਼ਾਮਪੁਰ)- ਪਿੰਡ ਧਮੋਟ ਕਲਾਂ ਨੂੰ 14ਵੇਂ ਵਿੱਤ ਦੀ ਗਰਾਂਟ ਦਾ 1 ਲੱਖ 25 ਹਜ਼ਾਰ ਰੁਪਏ ਦਾ ਚੈੱਕ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਨੇ ਦਿੰਦਿਆਂ ਕਿਹਾ ਕਿ ਜਲਦੀ ਹੀ ਅਗਲੇ ਦਿਨਾਂ ਵਿਚ ਜ਼ਿਲ੍ਹਾ ਲੁਧਿਆਣਾ ਦੀਆਂ ...

ਪੂਰੀ ਖ਼ਬਰ »

ਦਲਿਤ ਅੱਤਿਆਚਾਰਾਂ ਖ਼ਿਲਾਫ਼ ਪਾਇਲ ਹਲਕੇ 'ਚ ਅੰਦੋਲਨ ਕੀਤਾ ਜਾਵੇਗਾ-ਕਾਲੀ ਪਾਇਲ

ਮਲੌਦ, 25 ਅਕਤੂਬਰ (ਸਹਾਰਨ ਮਾਜਰਾ)-ਇਕ ਪਾਸੇ ਮਜ਼ਦੂਰ ਕਿਸਾਨ ਏਕਤਾ ਕਰਨ ਅਤੇ ਦੋਵਾਂ ਦੀ ਭਾਈਚਾਰਕ ਸਾਂਝ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਮਜ਼ਦੂਰਾਂ ਅਤੇ ਦਲਿਤਾਂ 'ਤੇ ਲਗਾਤਾਰ ਅੱਤਿਆਚਾਰ ਹੋ ਰਹੇ ਹਨ ਤੇ ਹਾਕਮ ਜਮਾਤਾਂ ਪੀੜਤਾਂ ਨੂੰ ਇਨਸਾਫ਼ ...

ਪੂਰੀ ਖ਼ਬਰ »

ਬੀ. ਡੀ. ਪੀ. ਓ. ਵਲੋਂ ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਪੱਲ੍ਹਾ ਦਾ ਸਨਮਾਨ

ਦੋਰਾਹਾ, 25 ਅਕਤੂਬਰ (ਗਿੱਲ, ਝੱਜ)-ਬਲਾਕ ਦੋਰਾਹਾ ਦੇ ਸਰਪੰਚ ਐਸੋਸੀਏਸ਼ਨ ਦੇ ਨਵ-ਨਿਯੁਕਤ ਪ੍ਰਧਾਨ ਸਰਪੰਚ ਕਰਮ ਸਿੰਘ ਪੱਲ੍ਹਾ ਦਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਬੀ. ਡੀ. ਪੀ. ਓ. ਦੋਰਾਹਾ ਨਵਦੀਪ ਕੌਰ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਮੇਂ ਸੀਨੀਅਰ ...

ਪੂਰੀ ਖ਼ਬਰ »

ਪਰਗਟ ਸਿੰਘ ਰਾਏ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਬੀਜਾ, 25 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਮੰਜਾਲੀ ਕਲਾਂ ਦੇ ਵਸਨੀਕ ਉੱਘੇ ਪ੍ਰਾਪਰਟੀ ਡੀਲਰ ਸਮਾਜਸੇਵੀ ਤੇ ਇਲਾਕੇ ਦੇ ਨਾਮਵਰ ਆਗੂ ਪਰਗਟ ਸਿੰਘ ਰਾਏ ਮੰਜਾਲੀ ਕਲਾਂ ਦੀ ਆਤਮਿਕ ਸ਼ਾਂਤੀ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਅੱਜ ਪਿੰਡ ਦੇ ...

ਪੂਰੀ ਖ਼ਬਰ »

ਪਿੰਡ ਕੋਟ ਸੇਖੋਂ ਵਿਖੇ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਬੀਜਾ, 25 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)- ਕੋਰੋਨਾ ਤੋਂ ਤੰਗ ਆਏ ਗਾਇਕ, ਕਲਾਕਾਰ ਅਤੇ ਸਾਜੀਆਂ ਦੇ ਹੁਣ ਪੈਰਾਂ ਸਿਰ ਖੜੇ ਹੋਣ ਦੀ ਆਸ ਬੱਝੀ ਹੈ, ਇਹ ਸ਼ਬਦ ਪੰਜਾਬ ਦੇ ਨਾਮੀ ਗਾਇਕ ਤੇ ਗਾਇਕਾਂ ਦੇ ਸੂਬਾ ਪ੍ਰਧਾਨ ਹਾਕਮ ਬਖਤੜੀਵਾਲਾ ਨੇ ਕੋਟ ਪਨੈਚ ਵਿਖੇ 7 ਮਹੀਨੇ ਤੋਂ ...

ਪੂਰੀ ਖ਼ਬਰ »

ਸਮਾਜਿਕ ਸਮਾਗਮਾਂ 'ਚ ਸ਼ਮੂਲੀਅਤ ਕਰਨ ਨਾਲ ਮਨੁੱਖੀ ਰਿਸ਼ਤਿਆਂ ਦੀ ਸਾਂਝ ਹੋਰ ਪਕੇਰੀ ਹੁੰਦੀ ਹੈ-ਟਿੱਕਾ, ਲਾਪਰਾਂ

ਮਲੌਦ, 25 ਅਕਤੂਬਰ (ਸਹਾਰਨ ਮਾਜਰਾ)- ਰਾਜਨੀਤਕ ਰੁਝੇਵਿਆਂ ਤੋਂ ਹਟ ਕੇ ਜਦੋਂ ਸਮਾਜਿਕ ਸਮਾਗਮਾਂ ਵਿਚ ਸ਼ਮੂਲੀਅਤ ਕਰਦੇ ਹਾਂ ਤਾਂ ਮਨੁੱਖੀ ਰਿਸ਼ਤਿਆਂ ਦੀ ਸਾਂਝ ਹੋਰ ਪਕੇਰੀ ਹੁੰਦੀ ਹੈ ਜਿਸ ਨਾਲ ਮਨ ਨੂੰ ਬੇਹੱਦ ਸਕੂਨ ਮਿਲਦਾ ਹੈ | ਇਹ ਵਿਚਾਰ ਪੰਜਾਬ ਲਘੂ ਉਦਯੋਗ ਦੇ ...

ਪੂਰੀ ਖ਼ਬਰ »

ਮਾਂਗੇਵਾਲ ਦੁੱਧ ਸਭਾ ਨੇ ਲਾਭਪਾਤਰੀਆਂ ਨੂੰ 6 ਲੱਖ 3 ਹਜ਼ਾਰ 480 ਰੁਪਏ ਦਾ ਮੁਨਾਫ਼ਾ ਵੰਡਿਆ

ਮਲੌਦ, 25 ਅਕਤੂਬਰ (ਸਹਾਰਨ ਮਾਜਰਾ)- ਦੀ ਮਾਂਗੇਵਾਲ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਪ੍ਰਧਾਨ ਬੀਬੀ ਜਸਪਾਲ ਕੌਰ ਪਤਨੀ ਨੰਬਰਦਾਰ ਹਰਿੰਦਰ ਸਿੰਘ, ਮੀਤ ਪ੍ਰਧਾਨ ਸੁਖਵੀਰ ਸਿੰਘ, ਦਵਿੰਦਰ ਸਿੰਘ, ਬਲਵੀਰ ਸਿੰਘ, ਮਹਿੰਦਰ ਸਿੰਘ ਸੋਢੀ, ਯਾਦਵਿੰਦਰ ਸਿੰਘ, ਅਮਨਦੀਪ ਕੌਰ, ...

ਪੂਰੀ ਖ਼ਬਰ »

ਜਗਜੀਤ ਸਿੰਘ ਜਲਾਜਣ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਜੌੜੇਪੁਲ ਜਰਗ, 25 ਅਕਤੂਬਰ (ਪਾਲਾ ਰਾਜੇਵਾਲੀਆ)-ਇਹ ਖ਼ਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਇਸ ਇਲਾਕੇ ਦੀ ਨਾਮਵਰ ਸ਼ਖ਼ਸੀਅਤ ਅਤੇ ਪਿੰਡ ਜਲਾਜਣ ਦੇ 15 ਸਾਲ ਸਰਪੰਚ ਰਹੇ ਜਗਜੀਤ ਸਿੰਘ ਜਲਾਜਣ (63) ਅਚਾਨਕ ਸਦੀਵੀਂ ਵਿਛੋੜਾ ਦੇ ਗਏ | ਦੱਸਣਯੋਗ ਹੈ ਕਿ ਜਗਜੀਤ ਸਿੰਘ ਗੋਆ ਦੇ ...

ਪੂਰੀ ਖ਼ਬਰ »

ਦੂਜਿਆਂ ਬਾਰੇ ਚੰਗਾ ਸੋਚਣਾ ਹੀ ਚੰਗੇ ਕਰਮ ਹਨ-ਮਾਤਾ ਸੁਰਿੰਦਰ ਕੌਰ ਮੰਡੇਰ

ਜੌੜੇਪੁਲ ਜਰਗ, 25 ਅਕਤੂਬਰ (ਪਾਲਾ ਰਾਜੇਵਾਲੀਆ)- 'ਪ੍ਰਮਾਤਮਾ ਦੇ ਹੁਕਮ ਅੰਦਰ ਹੀ ਸਭ ਕੁੱਝ ਵਾਪਰਦਾ ਹੈ ਅਤੇ ਉਸ ਅਕਾਲ ਪੁਰਖ ਦੀ ਰਹਿਮਤ ਸਦਕਾ ਹੀ ਅਸੀਂ ਦੁਨੀਆ ਦੀਆਂ ਖ਼ੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ | ਪ੍ਰਮਾਤਮਾ ਦੀ ਰਜ਼ਾ 'ਚ ਰਹਿਣਾ ਅਤੇ ਹਮੇਸ਼ਾ ਦੂਜਿਆਂ ਬਾਰੇ ...

ਪੂਰੀ ਖ਼ਬਰ »

ਗੁਰੂ ਨਾਨਕ ਹਸਪਤਾਲ ਰਾੜਾ ਸਾਹਿਬ ਵਿਖੇ 6 ਕਿੱਲੋ ਦੀ ਰਸੌਲੀ ਦਾ ਸਫ਼ਲ ਅਪਰੇਸ਼ਨ

ਮਲੌਦ/ਰਾੜਾ ਸਾਹਿਬ, 25 ਅਕਤੂਬਰ (ਸਹਾਰਨ ਮਾਜਰਾ/ਬੋਪਾਰਾਏ)- ਗੁਰੂ ਨਾਨਕ ਹਸਪਤਾਲ ਭੀਖੀ ਰੋਡ ਰਾੜਾ ਸਾਹਿਬ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਔਰਤ ਦੀ ਬੱਚੇਦਾਨੀ ਦੀ ਕਰੀਬ 6 ਕਿੱਲੋ ਦੀ ਰਸੌਲੀ ਦਾ ਸਫ਼ਲ ਅਪਰੇਸ਼ਨ ਕੀਤਾ ਗਿਆ ਹੈ | ਹਸਪਤਾਲ ਦੇ ਮੁੱਖ ਪ੍ਰਬੰਧਕ ਤੇ ...

ਪੂਰੀ ਖ਼ਬਰ »

ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਪਹਿਲਾਂ ਤੋਂ ਵੀ ਵਧੇਰੇ ਸੁਹਿਰਦਤਾ ਨਾਲ ਨਿਭਾਉਣ ਲਈ ਯਤਨਸ਼ੀਲ ਰਹਾਂਗਾ- ਹਰਦੀਪ ਰੌਣੀ

ਮਲੌਦ, 25 ਅਕਤੂਬਰ (ਸਹਾਰਨ ਮਾਜਰਾ)- ਹਲਕਾ ਪਾਇਲ ਦੇ ਸੀਨੀਅਰ ਯੂਥ ਆਗੂ ਉੱਘੇ ਸਮਾਜ ਸੇਵੀ ਨੌਜਵਾਨ ਤੇ ਬਾਬਾ ਫੁੱਲ ਪੀਰ ਵੈੱਲਫੇਅਰ ਐਾਡ ਸਪੋਰਟਸ ਕਲੱਬ ਰੌਣੀ ਦੇ ਪ੍ਰਧਾਨ ਖੇਡ ਪ੍ਰਮੋਟਰ ਹਰਦੀਪ ਸਿੰਘ ਰੌਣੀ ਜਿਨ੍ਹਾਂ ਨੂੰ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ...

ਪੂਰੀ ਖ਼ਬਰ »

ਫ਼ੀਸ ਘੁਟਾਲੇ ਖ਼ਿਲਾਫ਼ ਨਾਭਾ ਵਿਖੇ ਰੋਸ ਰੈਲੀ ਲਾ-ਮਿਸਾਲ ਹੋਵੇਗੀ-ਸ਼ਿਵਾਲਿਕ

ਡੇਹਲੋਂ, 25 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਐੱਸ. ਸੀ. ਵਿਦਿਆਰਥੀਆਂ ਦੇ ਫ਼ੀਸ ਘੁਟਾਲੇ ਦੇ ਮੱਦੇਨਜ਼ਰ 2 ਨਵੰਬਰ ਨੂੰ ਨਾਭਾ ਵਿਖੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਰੋਸ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਵਿਚ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਐਡਵੋਕੇਟ ਗੁਰਪ੍ਰੀਤ ਸਿੰਘ ਧਾਲੀਵਾਲ ਗੰਭੀਰ ਜ਼ਖਮੀ

ਖੰਨਾ, 25 ਅਕਤੂਬਰ (ਹਰਜਿੰਦਰ ਸਿੰਘ ਲਾਲ)-ਟਰੱਕ ਤੇ ਕਾਰ ਦੀ ਟੱਕਰ ਵਿਚ ਐਡਵੋਕੇਟ ਗੁਰਪ੍ਰੀਤ ਸਿੰਘ ਧਾਲੀਵਾਲ ਗੰਭੀਰ ਜ਼ਖਮੀ ਹੋ ਗਏ | ਪਹਿਲਾਂ ਵਕੀਲ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਫ਼ਸਟ ਏਡ ਦੇ ਕੇ ਉਨ੍ਹਾਂ ਦੀ ਹਾਲਤ ਗੰਭੀਰ ...

ਪੂਰੀ ਖ਼ਬਰ »

ਕਾਲੀ ਕਿ੍ਕਟ ਕਲੱਬ ਖੰਨਾ ਵਲੋਂ ਨਵ-ਨਿਯੁਕਤ ਪ੍ਰਧਾਨ ਬਲਰਾਮ ਬਾਲੂ ਸਨਮਾਨਿਤ

ਖੰਨਾ, 25 ਅਕਤੂਬਰ (ਹਰਜਿੰਦਰ ਸਿੰਘ ਲਾਲ)- ਅੱਜ ਕਾਲੀ ਕਿ੍ਕਟ ਕਲੱਬ ਖੰਨਾ ਅਤੇ ਵੱਖ ਵੱਖ ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਨੇਤਾਵਾਂ ਵਲੋਂ ਵਾਲਮੀਕਿ ਭਾਈਚਾਰੇ ਦੇ ਨਵ ਨਿਯੁਕਤ ਪ੍ਰਧਾਨ ਬਲਰਾਮ ਬਾਲੂ ਨੂੰ ਸਨਮਾਨਿਤ ਕੀਤਾ ਗਿਆ¢ ਕਾਲੀ ਕਿ੍ਕਟ ਕਲੱਬ ਦੇ ਪ੍ਰਧਾਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX