ਤਾਜਾ ਖ਼ਬਰਾਂ


ਲੁਧਿਆਣਾ ਤੋਂ ਅਗਵਾ ਹੋਏ ਬੱਚੇ ਨਾਲ ਸਬੰਧਤ ਕਾਰ ਕੋਟ ਈਸੇ ਖਾਂ ਨੇੜਿਓਂ ਬਰਾਮਦ
. . .  1 day ago
ਕੋਟ ਈਸੇ ਖਾਂ, 1 ਦਸੰਬਰ (ਗੁਰਮੀਤ ਸਿੰਘ ਖਾਲਸਾ)- ਅੱਜ ਦੁਪਹਿਰ ਮੌਕੇ ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਸ਼ਹੀਦ ਭਗਤ ਸਿੰਘ ਨਗਰ ਤੋਂ ਅਗਵਾ ਹੋਏ ਹੋਟਲ ਮਾਲਕ ਦਾ ਢਾਈ ਸਾਲਾ ਬੱਚਾ ਵਿਨਬਰ ਗੁਪਤਾ ...
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪੁੱਜੇ ਮੁੰਬਈ
. . .  1 day ago
ਮੁੰਬਈ ,1 ਦਸੰਬਰ - ਅਭਿਨੇਤਾ ਅਕਸ਼ੈ ਕੁਮਾਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਮੁੰਬਈ ਬੁਲਾਇਆ । ਯੂਪੀ ਦੇ ਮੁੱਖ ਮੰਤਰੀ ਭਲਕੇ ਬੰਬੇ ਸਟਾਕ ਐਕਸਚੇਂਜ ਵਿਖੇ 200 ਕਰੋੜ ਦੇ ਪ੍ਰੋਜੈਕਟ ਦਾ ਉਦਘਾਟਨ ...
ਚੌਧਰੀ ਦੇਵੀ ਲਾਲ ਦੇ ਦੋਵੇਂ ਪੜਪੋਤਰੇ ਕਰਨ ਅਤੇ ਅਰਜਨ ਦਾ ਵਿਆਹ
. . .  1 day ago
ਡੱਬਵਾਲੀ, 1 ਦਸੰਬਰ (ਇਕਬਾਲ ਸਿੰਘ ਸ਼ਾਂਤ)-ਧਰਮ ਅਤੇ ਖਿੱਤੇ ਦੇ ਵਖਰੇਵੇਂ ਬਾਵਜੂਦ ਜੱਟ ਸਿੱਖ ਅਤੇ ਜਾਟ ਭਾਈਚਾਰੇ ਦੀਆਂ ਸਮਾਜਿਕ ਗੂੜੀਆਂ ਤੰਦਾਂ ਦੇ ਸੁਮੇਲ ਚੋਟੀ ਦੇ ਕਿਸਾਨ ਆਗੂ ਸਵਰਗੀ ...
72 ਸਾਲਾਂ ਵਿਅਕਤੀ ਦੀ ਕਰੋਨਾ ਨਾਲ ਮੌਤ
. . .  1 day ago
ਤਪਾ ਮੰਡੀ,1 ਦਸੰਬਰ (ਪ੍ਰਵੀਨ ਗਰਗ)- ਪੂਰੇ ਦੇਸ਼ 'ਚ ਜਿਥੇ ਕਰੋਨਾ ਮਹਾਂਮਾਰੀ ਦੇ ਕਹਿਰ ਨੂੰ ਠੱਲ੍ਹ ਪੈਣੀ ਸ਼ੁਰੂ ਹੋ ਚੁੱਕੀ ਸੀ,ਉਥੇ ਹੁਣ ਦੁਬਾਰਾ ਕਰੋਨਾ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ,ਜਿਸ ਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ...
ਅਸੀਂ ਕਿਸਾਨਾਂ ਨੂੰ ਪ੍ਰਦਰਸ਼ਨ ਨੂੰ ਰੋਕਣ ਦੀ ਅਪੀਲ ਕਰਦੇ ਹਾਂ: ਖੇਤੀਬਾੜੀ ਮੰਤਰੀ ਤੋਮਰ
. . .  1 day ago
ਨਵੀਂ ਦਿੱਲੀ, 1 ਦਸੰਬਰ -ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਪ੍ਰਦਰਸ਼ਨ ਨੂੰ ਰੋਕਣ ਅਤੇ ਸਾਡੇ ਨਾਲ ਗੱਲ ਕਰਨ। ਹਾਲਾਂਕਿ, ਇਹ ਫੈਸਲਾ ਕਿਸਾਨ ਸੰਗਠਨਾਂ ...
ਫਗਵਾੜਾ 'ਚ ਇਕ ਮਹਿਲਾ ਨੇ 3 ਬੱਚਿਆਂ ਸਮੇਤ ਨਿਗਲ਼ਿਆ ਜ਼ਹਿਰ
. . .  1 day ago
ਫਗਵਾੜਾ , 1 ਦਸੰਬਰ - ਫਗਵਾੜਾ 'ਚ ਇਕ ਮਹਿਲਾ ਨੇ 3 ਬੱਚਿਆਂ ਸਮੇਤ ਨਿਗਲ਼ਿਆ ਹੈ । ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਹੈ । ਇਕ ਬੱਚੀ ਦੀ ਮੌਤ ਹੋ ਗਈ ...
ਕਿਸਾਨਾਂ ਤੇ ਸਰਕਾਰ ਵਿਚਕਾਰ ਬਾਕੀ ਦੀ ਗੱਲਬਾਤ ਹੋਵੇਗੀ 3 ਦਸੰਬਰ ਨੂੰ
. . .  1 day ago
ਕਿਸਾਨਾਂ ਤੇ ਸਰਕਾਰ ਵਿਚਕਾਰ ਮੀਟਿੰਗ ਖਤਮ -ਬੇਸਿੱਟਾ ਰਹੀ ਮੀਟਿੰਗ ,ਧਰਨਾ ਜਾਰੀ ਰਹੇਗਾ
. . .  1 day ago
ਲੁਧਿਆਣਾ ਵਿਚ ਹੋਟਲ ਮਾਲਕ ਦਾ ਬੱਚਾ ਅਗਵਾ
. . .  1 day ago
ਲੁਧਿਆਣਾ, 1ਦਸੰਬਰ {ਪਰਮਿੰਦਰ ਸਿੰਘ ਆਹੂਜਾ}- ਸਥਾਨਕ ਸ਼ਹੀਦ ਭਗਤ ਸਿੰਘ ਨਗਰ ਵਿਚ ਰਹਿੰਦੇ ਇਕ ਹੋਟਲ ਮਾਲਕ ਦੇ ਬੱਚੇ ਨੂੰ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ...
ਹਰਿਆਣਾ ਦੇ ਆਜ਼ਾਦ ਵਿਧਾਇਕ ਸੋਮਵੀਰ ਸਾਂਗਵਾਨ ਨੇ ਖੱਟਰ ਸਰਕਾਰ ਤੋਂ ਆਪਣਾਂ ਸਮਰਥਨ ਵਾਪਸ ਲਿਆ
. . .  1 day ago
ਬੁਢਲਾਡਾ , 1 ਦਸੰਬਰ (ਸਵਰਨ ਸਿੰਘ ਰਾਹੀ)- ਕਿਸਾਨ ਅੰਦੋਲਨ ਲਈ ਦਿੱਲੀ ਜਾਣ ਵਾਲੇ ਕਿਸਾਨਾਂ ਖਿਲਾਫ ਹਰਿਆਣਾ ਸਰਕਾਰ ਵੱਲੋਂ ਕੀਤੀਆਂ ਗਤੀਵਿਧੀਆਂ ਦੇ ਵਿਰੋਧ ‘ਚ ਬੀਤੇ ਕੱਲ੍ਹ ਹਰਿਆਣਾ ...
ਕਿਸਾਨ ਆਗੂਆਂ ਵਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਕੀਤੀ ਜਾ ਰਹੀ ਹੈ ਮੰਗ
. . .  1 day ago
ਨਵੀ ਦਿੱਲੀ 1 ਦਸਬੰਰ (ਜਗਤਾਰ ਸਿੰਘ )-ਸਰਕਾਰ ਅਤੇ ਕਿਸਾਨਾਂ ਵਿਚਕਾਰ ਵਿਗਿਆਨ ਭਵਨ ਚਲ ਰਹੀ ਮੀਟਿੰਗ ‘ ਚ ਸਰਕਾਰ ਵਲੋਂ ਕਿਸਾਨ ਆਗੂਆਂ ਨੂੰ ਮਸਲੇ ਦੇ ਹਲ ਲਈ 5 ਮੈਂਬਰੀ ਕਮੇਟੀ ਬਨਉਣ ਦੀ ਗੱਲ ਆਖੀ ਜਾ ਰਹੀ ਹੈ...
ਸ਼ਾਮੀਂ 7 ਵਜੇ ਕੇਂਦਰ ਸਰਕਾਰ ਵਲੋਂ ਯੂ. ਪੀ., ਹਰਿਆਣਾ, ਉਤਰਾਖੰਡ ਅਤੇ ਦਿੱਲੀ ਦੇ ਕਿਸਾਨ ਨੁਮਾਇੰਦਿਆਂ ਕੀਤੀ ਜਾਵੇਗੀ ਬੈਠਕ
. . .  1 day ago
ਨਵੀਂ ਦਿੱਲੀ, 1 ਦਸੰਬਰ- ਕੇਂਦਰ ਸਰਕਾਰ ਵਲੋਂ ਪੰਜਾਬ ਤੋਂ ਕਿਸਾਨ ਨੁਮਾਇੰਦਿਆਂ ਤੋਂ ਬਾਅਦ ਸ਼ਾਮੀਂ 7 ਵਜੇ ਉੱਤਰ ਪ੍ਰਦੇਸ਼, ਉਤਰਾਖੰਡ, ਹਰਿਆਣਾ ਅਤੇ ਦਿੱਲੀ ਤੋਂ ਕਿਸਾਨ ਨੁਮਾਇੰਦਿਆਂ ਨਾਲ ਬੈਠਕ ਕੀਤੀ...
ਅੰਮ੍ਰਿਤਸਰ 'ਚ ਕੋਰੋਨਾ ਦੇ 47 ਨਵੇਂ ਮਾਮਲੇ ਆਏ ਸਾਹਮਣੇ, 1 ਮਰੀਜ਼ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 1 ਦਸੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 47 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ...
ਮੋਗਾ 'ਚ ਕੋਰੋਨਾ ਦੇ 9 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 1 ਦਸੰਬਰ {ਗੁਰਤੇਜ ਬੱਬੀ}- ਕੋਰੋਨਾ ਦੇ ਦੂਜੇ ਦੌਰ 'ਚ ਜ਼ਿਲ੍ਹਾ ਮੋਗਾ ਅੰਦਰ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਫਿਰ ਵਧਣ ਲੱਗੀ ਹੈ। ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 9 ਹੋਰ ਲੋਕਾਂ ਨੂੰ...
ਹਰਿਆਣਾ ਦੀਆਂ ਕਿਸਾਨ ਔਰਤਾਂ ਵਲੋਂ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ
. . .  1 day ago
ਹਰਿਆਣਾ ਦੀਆਂ ਕਿਸਾਨਾਂ ਔਰਤਾਂ ਵਲੋਂ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ.......
ਪੰਜਾਬ ਦੇ ਕਿਸਾਨਾਂ ਲਈ ਹਰਿਆਣਾ ਦੇ ਲੋਕਾਂ ਨੇ ਲਾਏ ਖੀਰ ਅਤੇ ਚਾਹ ਦੇ ਲੰਗਰ
. . .  1 day ago
ਪੰਜਾਬ ਦੇ ਕਿਸਾਨਾਂ ਲਈ ਹਰਿਆਣਾ ਦੇ ਲੋਕਾਂ ਨੇ ਲਾਏ ਖੀਰ ਅਤੇ ਚਾਹ ਦੇ ਲੰਗਰ..................
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਜਾਰੀ, 141 ਨਵੇਂ ਮਾਮਲੇ ਆਏ ਸਾਹਮਣੇ ਅਤੇ 4 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਲੁਧਿਆਣਾ, 1 ਦਸੰਬਰ ਨਵੰਬਰ (ਸਲੇਮਪੁਰੀ)- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ 'ਚ ਰੋਜ਼ਾਨਾ ਹੀ ਵੱਡੀ ਗਿਣਤੀ 'ਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ...
ਪਟਿਆਲਾ 'ਚ ਬੇਰੁਜ਼ਗਾਰ ਅਧਿਆਪਕਾਂ ਨੇ ਕੈਪਟਨ ਦੇ ਮੋਤੀ ਮਹਿਲ ਨੂੰ ਘੇਰ ਕੀਤਾ ਪ੍ਰਦਰਸ਼ਨ
. . .  1 day ago
ਪਟਿਆਲਾ, 1 ਦਸੰਬਰ (ਧਰਮਿੰਦਰ ਸਿੰਘ ਸਿੱਧੂ)- ਬੀ. ਐੱਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, ਬੇਰੁਜ਼ਗਾਰ ਡੀ. ਪੀ. ਈ. (873), ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ...
ਜਲੰਧਰ ਨਗਰ ਨਿਗਮ ਦੇ ਹਾਊਸ ਦੀ ਬੈਠਕ 'ਚ ਪਾਸ ਹੋਏ ਕਈ ਮਤੇ
. . .  1 day ago
ਜਲੰਧਰ, 1 ਦਸੰਬਰ (ਚਿਰਾਗ਼ ਸ਼ਰਮਾ)- ਜਲੰਧਰ ਨਗਰ ਨਿਗਮ ਦੇ ਹਾਊਸ ਦੀ ਬੈਠਕ 'ਚ ਅੱਜ ਕਈ ਮਤੇ ਪਾਸ ਕੀਤੇ ਗਏ। ਇਸ ਦੌਰਾਨ ਜਿੱਥੇ ਹਾਊਸ ਵਲੋਂ ਕਿਸਾਨ ਅੰਦੋਲਨ ਨੂੰ ਪੂਰਾ ਸਮਰਥਨ...
ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾ ਸਥਾਪਨਾ ਦਿਵਸ- ਡਾ. ਚੀਮਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 1 ਦਸੰਬਰ (ਜੇ. ਐੱਸ. ਨਿੱਕੂਵਾਲ)- ਸ਼੍ਰੋਮਣੀ ਅਕਾਲੀ ਦਲ ਦੇ 14 ਦਸੰਬਰ ਨੂੰ ਆ ਰਹੇ 100 ਸਾਲਾ ਸਥਾਪਨਾ ਦਿਵਸ ਦੇ ਸਮਾਗਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕਰਾਏ ਜਾਣਗੇ, ਜਿਨ੍ਹਾਂ 'ਚ...
ਰੂਪਨਗਰ ਤੋਂ ਵਿਧਾਇਕ ਸੰਦੋਆ ਨੇ ਕਾਂਗਰਸ ਛੱਡ ਕੇ ਮੁੜ 'ਆਪ' 'ਚ ਕੀਤੀ ਸ਼ਮੂਲੀਅਤ
. . .  1 day ago
ਨੂਰਪੁਰ ਬੇਦੀ, 1 ਦਸੰਬਰ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ 2017 ਚੋਣਾਂ 'ਚ ਵਿਧਾਇਕ ਚੁਣੇ ਗਏ ਵਿਧਾਇਕ ਅਮਰਜੀਤ ਸਿੰਘ ਸੰਦੋਆ...
ਕਿਸਾਨਾਂ ਦੇ ਸਮਰਥਨ 'ਚ ਸਿੰਘੂ ਬਾਰਡਰ 'ਤੇ ਪਹੁੰਚੀ ਸ਼ਾਹੀਨ ਬਾਗ ਦੀ 'ਦਾਦੀ' ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
. . .  1 day ago
ਨਵੀਂ ਦਿੱਲੀ, 1 ਦਸੰਬਰ- ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਪ੍ਰਦਰਸ਼ਨ 'ਚ ਸ਼ਾਮਿਲ ਹੋਣ ਜਾ ਰਹੀ ਸ਼ਾਹੀਨ ਬਾਗ ਦੀ ਬਿਲਕਿਸ ਦਾਦੀ ਨੂੰ ਦਿੱਲੀ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਇਸ ਤੋਂ ਪਹਿਲਾਂ ਅੱਜ ਕਿਸਾਨਾਂ ਦੇ...
ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਮੁੜ 'ਆਪ' 'ਚ ਵਾਪਸੀ ਦਾ ਕੀਤਾ ਐਲਾਨ
. . .  1 day ago
ਰੂਪਨਗਰ, 1 ਦਸੰਬਰ (ਸਤਨਾਮ ਸਿੰਘ ਸੱਤੀ)- ਵਿਧਾਨ ਸਭਾ ਹਲਕਾ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਲੋਂ ਅੱਜ ਮੁੜ ਪਾਰਟੀ 'ਚ ਵਾਪਸ ਆਉਣ ਦਾ ਐਲਾਨ ਕੀਤਾ ਗਿਆ। ਵਿਧਾਇਕ ਅਮਰਜੀਤ...
ਸੀਨੀਅਰ ਅਕਾਲੀ ਆਗੂ ਡਾ. ਦੇਵ ਰਾਜ ਦਾ ਦਿਹਾਂਤ
. . .  1 day ago
ਉਸਮਾਨਪੁਰ, 1 ਦਸੰਬਰ (ਸੰਦੀਪ ਮਝੂਰ)- ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਜੁੜੇ ਰਹਿਣ ਵਾਲੇ ਬੇਟ ਇਲਾਕੇ ਦੇ ਸੀਨੀਅਰ ਅਕਾਲੀ ਆਗੂ ਡਾ. ਦੇਵ ਰਾਜ ਸ਼ਾਹਪੁਰ ਪੱਟੀ (70) ਕੌਮੀ ਜਨਰਲ...
ਕਿਸਾਨ ਜਥੇਬੰਦੀਆਂ ਨਾਲ ਬੈਠਕ 'ਚ ਸ਼ਾਮਿਲ ਨਹੀਂ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 1 ਦਸੰਬਰ- ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋ ਰਹੀ ਬੈਠਕ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਾਮਿਲ ਨਹੀਂ ਹੋਏ। ਇਹ ਬੈਠਕ ਰੱਖਿਆ ਮੰਤਰੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਕੱਤਕ ਸੰਮਤ 552
ਿਵਚਾਰ ਪ੍ਰਵਾਹ: ਲਾਲਚ ਦਾ ਪਿਆਲਾ ਪੀ ਕੇ ਮਨੁੱਖ ਅੱਤਿਆਚਾਰੀ ਤੇ ਪਾਗਲ ਹੋ ਜਾਂਦਾ ਹੈ। -ਸ਼ੇਖ ਸ਼ਾਅਦੀ

ਸੰਪਾਦਕੀ

ਖਾਧ ਪਦਾਰਥਾਂ ਵਿਚ ਮਿਲਾਵਟ ਦਾ ਦੌਰ

ਪੰਜਾਬ ਵਿਚ ਤਿਉਹਾਰਾਂ ਦੇ ਮੌਕੇ ਸਿਹਤ ਵਿਭਾਗ ਵਲੋਂ ਖਾਧ ਪਦਾਰਥਾਂ ਦੇ ਨਮੂਨੇ ਭਰੇ ਜਾਣ ਦੀਆਂ ਖ਼ਬਰਾਂ ਨੇ ਇਕ ਵਾਰ ਫਿਰ ਸਮਾਜ ਦਾ ਧਿਆਨ ਖਾਣ-ਪੀਣ ਦੀਆਂ ਵਸਤਾਂ ਵਿਚ ਮਿਲਾਵਟ ਵੱਲ ਦਿਵਾਇਆ ਹੈ। ਸਿਹਤ ਵਿਭਾਗ ਅਤੇ ਹੋਰ ਸਬੰਧਿਤ ਮਹਿਕਮੇ ਇਨ੍ਹੀਂ ਦਿਨੀਂ ਆਮ ਨਾਲੋਂ ਵਧੇਰੇ ਰੂਪ ਵਿਚ ਚੌਕਸ ਹੋ ਜਾਂਦੇ ਹਨ ਅਤੇ ਨਮੂਨੇ ਲੈਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਬਿਨਾਂ ਸ਼ੱਕ ਇਨ੍ਹਾਂ ਨਮੂਨਿਆਂ ਦੀ ਅੰਤਿਮ ਰਿਪੋਰਟ ਨੂੰ ਲੈ ਕੇ ਆਮ ਲੋਕਾਂ ਨੂੰ ਜ਼ਿਆਦਾਤਰ ਮਾਮਲਿਆਂ ਵਿਚ ਕੁਝ ਨਹੀਂ ਦੱਸਿਆ ਜਾਂਦਾ ਪਰ ਕੁਝ ਸਮੇਂ ਲਈ ਲੋਕਾਂ ਵਿਚ ਜਾਗਰੂਕਤਾ ਜ਼ਰੂਰ ਵਧ ਜਾਂਦੀ ਹੈ। ਇਸ ਦੇ ਨਾਲ ਹੀ ਫਲ਼-ਸਬਜ਼ੀਆਂ ਅਤੇ ਦਾਲਾਂ ਦੀ ਮਹਿੰਗਾਈ ਨੇ ਵੀ ਆਮ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਖਾਣ-ਪੀਣ ਦੀਆਂ ਵਸਤਾਂ ਵਿਚ ਮਿਲਾਵਟ ਅਤੇ ਮਹਿੰਗਾਈ ਬੇਸ਼ੱਕ ਲਗਾਤਾਰ ਹੁੰਦੀ ਰਹਿੰਦੀ ਹੈ ਪਰ ਦੁਸਹਿਰਾ ਅਤੇ ਦੀਵਾਲੀ ਨੇੜੇ ਮਿਲਾਵਟ ਦਾ ਸਿਲਸਿਲਾ ਵਧ ਜਾਂਦਾ ਹੈ। ਖਾਸ ਤੌਰ 'ਤੇ ਮਠਿਆਈਆਂ ਦੀ ਮਿਲਾਵਟ ਕਾਫ਼ੀ ਚਿੰਤਾਜਨਕ ਪੱਧਰ 'ਤੇ ਪਹੁੰਚ ਜਾਂਦੀ ਹੈ। ਦੀਵਾਲੀ ਅਤੇ ਦੁਸਹਿਰੇ ਦੇ ਮੌਕੇ 'ਤੇ ਉੱਤਰੀ ਭਾਰਤ ਖ਼ਾਸ ਤੌਰ 'ਤੇ ਪੰਜਾਬ ਵਿਚ ਆਮ ਲੋਕਾਂ ਵਲੋਂ ਮਠਿਆਈਆਂ ਖਰੀਦੀਆਂ ਜਾਂਦੀਆਂ ਹਨ ਅਤੇ ਇਸ ਦੌਰਾਨ ਕਰੋੜਾਂ ਰੁਪਏ ਦੀਆਂ ਮਠਿਆਈਆਂ ਵਿਕਦੀਆਂ ਹਨ। ਪਰ ਇਨ੍ਹਾਂ ਹੀ ਦਿਨਾਂ ਵਿਚ ਮਠਿਆਈਆਂ ਵਿਚ ਮਿਲਾਵਟ ਦਾ ਕਾਰੋਬਾਰ ਵੀ ਵੱਡੇ ਪੱਧਰ 'ਤੇ ਹੋਣ ਲਗਦਾ ਹੈ। ਇਥੋਂ ਤੱਕ ਕਿ ਜ਼ਿਆਦਾਤਰ ਮਠਿਆਈਆਂ ਦੇ ਨਮੂਨਿਆਂ ਵਿਚ ਮਿਲਾਵਟ ਦੇ ਸਬੂਤ ਮਿਲਣ ਲਗਦੇ ਹਨ।
ਪੰਜਾਬ ਵਿਚ ਨਕਲੀ ਦੁੱਧ, ਨਕਲੀ ਘਿਓ, ਨਕਲੀ ਖੋਆ ਤੇ ਨਕਲੀ ਪਨੀਰ ਨੂੰ ਵੱਡੇ ਪੱਧਰ 'ਤੇ ਬਣਾਇਆ ਜਾਂਦਾ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਅਕਸਰ ਨਕਲੀ ਦੁੱਧ ਅਤੇ ਖੋਆ ਬਣਾਉਣ ਵਾਲੀਆਂ ਘਰੇਲੂ ਫੈਕਟਰੀਆਂ ਦਾ ਪਰਦਾਫਾਸ਼ ਹੁੰਦਾ ਰਹਿੰਦਾ ਹੈ। ਜਲੰਧਰ ਵਿਚ ਵੀ ਪਿਛਲੇ ਦਿਨੀਂ ਨਕਲੀ ਦੁੱਧ ਬਣਾਉਣ ਦੀ ਇਕ ਫੈਕਟਰੀ ਫੜੀ ਗਈ ਸੀ ਪਰ ਇਸ ਤਰ੍ਹਾਂ ਦੇ ਜ਼ਿਆਦਾਤਰ ਮਾਮਲਿਆਂ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਦਾ। ਕੁਝ ਦਿਨਾਂ ਲਈ ਅਜਿਹੀ ਕਿਸੇ ਘਟਨਾ ਨੂੰ ਲੈ ਕੇ ਚਰਚਾ ਹੁੰਦੀ ਹੈ। ਅਜਿਹੀਆਂ ਫੈਕਟਰੀਆਂ ਦੇ ਸੰਚਾਲਕਾਂ ਦੀ ਫੜੋ-ਫੜਾਈ ਵੀ ਹੁੰਦੀ ਹੈ। ਪਰ ਕੁਝ ਸਮੇਂ ਬਾਅਦ ਕਾਰੋਬਾਰ ਫਿਰ ਉਸੇ ਤਰ੍ਹਾਂ ਚੱਲਣ ਲਗਦਾ ਹੈ। ਅਸਲ ਵਿਚ ਮਿਲਾਵਟ ਸਬੰਧੀ ਕਾਨੂੰਨ ਵਿਚ ਤਰੁਟੀਆਂ ਕਾਰਨ ਦੋਸ਼ੀ ਸਾਫ਼ ਬਚ ਨਿਕਲਦੇ ਹਨ। ਇਸ ਤੋਂ ਇਲਾਵਾ ਮਿਲਾਵਟ ਲਈ ਫੜੇ ਗਏ ਮਾਮਲਿਆਂ ਨੂੰ ਸਿੱਧ ਕਰਨ ਦੀ ਕਾਨੂੰਨੀ ਪ੍ਰਕਿਰਿਆ ਏਨੀ ਲੰਮੀ ਚਲਦੀ ਹੈ ਕਿ ਮਾਮਲਾ ਹੀ ਰਫ਼ਾ-ਦਫ਼ਾ ਹੋ ਜਾਂਦਾ ਹੈ। ਮਿਲਾਵਟ ਕਿਸੇ ਵੀ ਖਾਧ ਪਦਾਰਥ ਵਿਚ ਹੋਵੇ, ਨੁਕਸਾਨਦੇਹ ਹੁੰਦੀ ਹੈ। ਪਰ ਦੁੱਧ ਵਿਚ ਮਿਲਾਵਟ ਬੇਹੱਦ ਹਾਨੀਕਾਰਕ ਹੈ, ਜੋ ਬੱਚਿਆਂ ਦੀ ਸਿਹਤ ਲਈ ਵੀ ਮਾਰੂ ਸਿੱਧ ਹੁੰਦੀ ਹੈ। ਅਜਿਹੇ ਮਿਲਾਵਟੀ ਅਤੇ ਨਕਲੀ ਦੁੱਧ ਤੋਂ ਬਣੀਆਂ ਮਠਿਆਈਆਂ ਵੀ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ।
ਖਾਧ ਪਦਾਰਥਾਂ ਵਿਚ ਮਿਲਾਵਟ ਤੋਂ ਇਲਾਵਾ ਅਕਸਰ ਇਨ੍ਹੀਂ ਦਿਨੀਂ ਮਹਿੰਗਾਈ ਵਿਚ ਬੇਹੱਦ ਵਾਧਾ ਹੋ ਜਾਂਦਾ ਹੈ। ਪਿਛਲੇ ਕੁਝ ਸਮੇਂ ਤੋਂ ਮਹਿੰਗਾਈ ਦੀ ਦਰ ਲਗਾਤਾਰ 7 ਫ਼ੀਸਦੀ ਤੋਂ ਵੀ ਜ਼ਿਆਦਾ ਦੀ ਰਫ਼ਤਾਰ ਨਾਲ ਚੱਲ ਰਹੀ ਹੈ। ਇਸ ਕਾਰਨ ਘਰੇਲੂ ਵਰਤੋਂ ਦੀਆਂ ਸਾਰੀਆਂ ਚੀਜ਼ਾਂ ਦੇ ਭਾਅ ਵਧੇ ਹਨ। ਫਲਾਂ ਅਤੇ ਸਬਜ਼ੀਆਂ ਵਿਚ ਖਾਸ ਤੌਰ 'ਤੇ ਸੇਬ, ਪਿਆਜ਼, ਟਮਾਟਰ ਆਦਿ ਦੀਆਂ ਕੀਮਤਾਂ ਨੇ ਮੱਧ ਵਰਗੀ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੈ। ਪਿਆਜ਼ ਦੇ ਭਾਅ ਆਮ ਆਦਮੀ ਨੂੰ ਡਰਾਉਂਦੇ ਹਨ। ਪਿਛਲੇ ਦਿਨੀਂ ਨਵਰਾਤਿਆਂ 'ਤੇ ਪਿਆਜ਼ ਦੀ ਵਧੇਰੇ ਖਪਤ ਨਾ ਹੋਣ ਦੇ ਬਾਵਜੂਦ ਇਸ ਦੀ ਕੀਮਤ ਵਿਚ ਕੋਈ ਗਿਰਾਵਟ ਨਹੀਂ ਆਈ। ਇਸ ਪਿੱਛੇ ਜਮ੍ਹਾਂਖੋਰੀ ਵੀ ਇਕ ਕਾਰਨ ਹੋ ਸਕਦੀ ਹੈ। ਬੇਸ਼ੱਕ ਭਾਰਤ ਸਰਕਾਰ ਨੇ ਪਿਆਜ਼ ਦੇ ਭੰਡਾਰਨ ਦੀ ਹੱਦ ਤੈਅ ਕਰ ਦਿੱਤੀ ਹੈ ਅਤੇ ਕੇਂਦਰ ਸਰਕਾਰ ਵਲੋਂ ਰਾਜਾਂ ਨੂੰ ਵਧੇਰੇ ਮਾਤਰਾ ਵਿਚ ਪਿਆਜ਼ ਸਪਲਾਈ ਕੀਤਾ ਗਿਆ ਹੈ। ਪਿਆਜ਼ ਦੇ ਬਫਰ ਸਟਾਕ ਤੋਂ ਵੀ ਪਿਆਜ਼ ਜਾਰੀ ਕੀਤਾ ਗਿਆ ਹੈ ਪਰ ਇਸ ਦੀਆਂ ਕੀਮਤਾਂ ਵਿਚ ਕੋਈ ਗਿਰਾਵਟ ਨਹੀਂ ਆਈ। ਇਸੇ ਇਕ ਮੱਧ ਵਿਚ ਮਹਿੰਗਾਈ ਵਿਚ 22 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਪ੍ਰਚੂਨ ਅਤੇ ਥੋਕ ਮੰਡੀਆਂ ਵਿਚ ਵੀ ਹਰੀਆਂ ਸਬਜ਼ੀਆਂ ਦੇ ਭਾਅ ਕਈ ਗੁਣਾ ਤੱਕ ਵਧੇ ਹਨ।
ਅਸੀਂ ਸਮਝਦੇ ਹਾਂ ਕਿ ਬੇਸ਼ੱਕ ਮਿਲਾਵਟ ਅਤੇ ਮਹਿੰਗਾਈ ਦਾ ਚੱਕਰ ਤਿਉਹਾਰੀ ਮੌਸਮ ਵਿਚ ਆਮ ਹੋ ਜਾਂਦਾ ਹੈ। ਪਰ ਸਮਾਜਿਕ ਸੁਰੱਖਿਆ ਨਿਯਮ ਤਹਿਤ ਲੋਕਾਂ ਨੂੰ ਉਚਿਤ ਭਾਅ ਅਤੇ ਸ਼ੁੱਧ ਵਸਤਾਂ ਮਿਲਣਾ ਉਨ੍ਹਾਂ ਦਾ ਮੌਲਿਕ ਅਧਿਕਾਰ ਹੈ। ਮਿਲਾਵਟਖੋਰੀ 'ਤੇ ਸਖ਼ਤੀ ਨਾਲ ਰੋਕ ਲਾਉਣਾ ਅਤੇ ਮਹਿੰਗਾਈ ਨੂੰ ਕਾਬੂ ਵਿਚ ਰੱਖਣਾ ਸਰਕਾਰਾਂ ਦਾ ਵੱਡਾ ਫ਼ਰਜ਼ ਹੁੰਦਾ ਹੈ। ਸਿਰਫ਼ ਨਮੂਨੇ ਭਰ ਲੈਣ ਨਾਲ ਹੀ ਸਮੱਸਿਆ ਹੱਲ ਨਹੀਂ ਹੁੰਦੀ। ਇਸ ਲਈ ਮਾਮਲਿਆਂ ਨੂੰ ਅੰਤਿਮ ਸਿੱਟੇ ਤੱਕ ਪਹੁੰਚਾਉਣਾ ਅਤੇ ਦੋਸ਼ੀਆਂ ਨੂੰ ਢੁਕਵੀਂ ਸਜ਼ਾ ਮਿਲਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਅਸੀਂ ਸਮਝਦੇ ਹਾਂ ਕਿ ਤਿਉਹਾਰਾਂ ਦੇ ਮੌਕੇ 'ਤੇ ਮਿਲਾਵਟ ਅਤੇ ਮਹਿੰਗਾਈ ਵਿਰੁੱਧ ਬਾਕਾਇਦਾ ਸਰਕਾਰੀ ਮੁਹਿੰਮ ਜਾਰੀ ਰਹਿਣੀ ਚਾਹੀਦੀ ਹੈ ਅਤੇ ਇਸ ਅਧੀਨ ਹੋਰ ਯਤਨ ਵੀ ਕਰਨੇ ਚਾਹੀਦੇ ਹਨ।

ਯਕੀਨੀ ਮੰਡੀਕਰਨ ਹੀ ਹੈ ਖੇਤੀ ਆਰਥਿਕਤਾ ਦਾ ਆਧਾਰ

ਸੁਤੰਤਰਤਾ ਤੋਂ ਬਾਅਦ ਕੋਈ 20 ਸਾਲ ਲਗਾਤਾਰ ਅਨਾਜ ਦੀ ਦਰਾਮਦ ਕਰਨ ਲਈ ਮਜਬੂਰ ਦੇਸ਼ ਦੀਆਂ ਯੋਜਨਾਵਾਂ ਜਿਨ੍ਹਾਂ ਨਾਲ ਉਦਯੋਗਿਕ ਵਿਕਾਸ ਕਰਨਾ ਸੀ, ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀਆਂ ਰਹੀਆਂ ਸਨ। ਇਹ 1967 ਤੋਂ ਬਾਅਦ ਦਾ ਹਰਾ ਇਨਕਲਾਬ ਸੀ, ਜਿਸ ਨੇ ਭਾਰਤ ਨੂੰ ਖੁਰਾਕ ...

ਪੂਰੀ ਖ਼ਬਰ »

ਸਿਆਸੀ ਐਨਕ ਰਾਹੀਂ ਕਿਸਾਨ ਅੰਦੋਲਨ ਦੀ ਕਵਰੇਜ ਕਰ ਰਹੇ ਹਨ ਚੈਨਲ

ਬੀਤੇ ਦਿਨੀਂ ਇਕ ਕੌਮੀ ਨਿਊਜ਼ ਚੈਨਲ ਦੀ ਟੀਮ ਨੂੰ ਕਿਸਾਨਾਂ ਨੇ ਘੇਰ ਲਿਆ ਅਤੇ ਮੁਆਫ਼ੀ ਮੰਗਣ ਲਈ ਕਿਹਾ। ਉਹ ਟੀਮ ਕਿਸਾਨਾਂ ਦੁਆਰਾ ਪਰਾਲੀ ਨੂੰ ਲਗਾਈ ਅੱਗ ਦਾ ਫ਼ਿਲਮਾਂਕਣ ਕਰ ਰਹੀ ਸੀ। ਕਿਸਾਨਾਂ ਨੂੰ ਇਸ ਗੱਲ ਦਾ ਸਖ਼ਤ ਰੋਹ ਤੇ ਰੋਸ ਸੀ ਕਿ ਇਹ ਸਾਰੇ ਚੈਨਲ ਕਿਸਾਨ ...

ਪੂਰੀ ਖ਼ਬਰ »

ਦੇਸ਼ ਵਿਚ ਸੂਚਨਾ ਅਧਿਕਾਰ ਕਾਨੂੰਨ ਦੀ ਦੁਰਦਸ਼ਾ ਕਿਉਂ?

ਭਾਰਤ ਵਿਚ ਦੇਸ਼ ਦੇ ਲੋਕਾਂ ਨੂੰ ਅਤੇ ਲੋਕਤੰਤਰ ਨੂੰ ਸ਼ਕਤੀਸ਼ਾਲੀ ਬਣਾਈ ਰੱਖਣ ਲਈ ਨਵੀਂ ਸਦੀ ਵਿਚ ਜੋ ਕਾਨੂੰਨ ਬਣੇ ਹਨ, ਉਨ੍ਹਾਂ ਵਿਚ ਸਭ ਤੋਂ ਉੱਪਰ ਸੂਚਨਾ ਦੇ ਅਧਿਕਾਰ ਕਾਨੂੰਨ ਨੂੰ ਰੱਖਿਆ ਜਾਵੇਗਾ। ਇਹ ਕਾਨੂੰਨ ਸੱਚਮੁੱਚ ਲੋਕਾਂ ਨੂੰ ਤਾਕਤ ਦੇਣ ਵਾਲਾ ਹੈ। ਗ਼ਲਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX