ਨਵੀਂ ਦਿੱਲੀ, 26 ਅਕਤੂਬਰ (ਪੀ.ਟੀ.ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਅਮਰੀਕੀ ਹਮਰੁਤਬਾ ਮਾਰਕ ਟੀ. ਐਸਪਰ ਨਾਲ ਦੋਵਾਂ ਦੇਸ਼ਾਂ ਵਿਚਕਾਰ ਸੈਨਿਕ ਤੋਂ ਸੈਨਿਕ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ ਸਮੇਤ ਤੇਜ਼ੀ ਨਾਲ ਵਿਸਥਾਰ ਕਰਨ ਵਾਲੇ ਰੱਖਿਆ ਅਤੇ ਰਣਨੀਤਕ ਸਬੰਧਾਂ ਦੇ ਵੱਖ-ਵੱਖ ਪਹਿਲੂਆਂ 'ਤੇ ਵਿਆਪਕ ਗੱਲਬਾਤ ਕੀਤੀ। ਦੱਸਣਯੋਗ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਅਤੇ ਅਮਰੀਕੀ ਰੱਖਿਆ ਮੰਤਰੀ ਮਾਰਕ ਟੀ. ਐਸਪਰ ਤੀਸਰੀ ਭਾਰਤ-ਅਮਰੀਕੀ (2+2) ਮੰਤਰੀ ਪੱਧਰ ਦੀ ਗੱਲਬਾਤ ਲਈ ਦੋ ਦਿਨਾ ਭਾਰਤ ਦੌਰੇ 'ਤੇ ਸੋਮਵਾਰ ਨੂੰ ਪੁੱਜੇ ਹਨ। ਇਹ ਗੱਲਬਾਤ ਮੰਗਲਵਾਰ ਨੂੰ ਹੋਵੇਗੀ, ਜਿਸ ਦੌਰਾਨ ਦੋਵੇਂ ਦੇਸ਼ ਭਾਰਤ-ਪ੍ਰਸ਼ਾਂਤ ਖ਼ੇਤਰ 'ਚ ਸਹਿਯੋਗ ਦੇ ਨਾਲ-ਨਾਲ ਸਮੁੱਚੇ ਰੱਖਿਆ ਅਤੇ ਸੁਰੱਖਿਆ ਸਬੰਧਾਂ ਨੂੰ ਹੋਰ ਵਧਾਉਣ 'ਤੇ ਧਿਆਨ ਕੇਂਦਰਿਤ ਕਰਨਗੇ। ਇਸ ਗੱਲਬਾਤ ਲਈ ਭਾਰਤ ਦੀ ਅਗਵਾਈ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ। ਇਹ ਗੱਲਬਾਤ ਉਸ ਸਮੇਂ ਹੋ ਰਹੀ ਹੈ ਜਦ ਭਾਰਤ ਦਾ ਚੀਨ ਨਾਲ ਸਰਹੱਦੀ ਵਿਵਾਦ ਚਲ ਰਿਹਾ ਹੈ ਅਤੇ ਗੱਲਬਾਤ ਦੌਰਾਨ ਇਸ ਮੁੱਦੇ 'ਤੇ ਚਰਚਾ ਦੀ ਵੀ ਸੰਭਾਵਨਾ ਹੈ। ਉਕਤ ਦੋਵੇਂ ਅਮਰੀਕੀ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਵੀ ਮਿਲਣਗੇ। ਅੱਜ ਰਾਜਨਾਥ ਸਿੰਘ ਨਾਲ ਗੱਲਬਾਤ ਤੋਂ ਪਹਿਲਾਂ ਅਮਰੀਕੀ ਰੱਖਿਆ ਮੰਤਰੀ ਨੂੰ ਰਾਏਸਿਨਾ ਹਿਲਜ਼ ਦੇ ਦੱਖਣੀ ਬਲਾਕ ਦੇ ਬਾਹਰ ਤਿੰਨਾਂ ਸੈਨਾਵਾਂ ਵਲੋਂ ਗਾਰਡ ਆਫ਼ ਆਨਰ ਦਿੱਤਾ ਗਿਆ।
ਭਾਰਤ ਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਵਲੋਂ ਦੁਵੱਲੇ ਮੁੱਦਿਆਂ 'ਤੇ ਗੱਲਬਾਤ
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਆਪਣੇ ਅਮਰੀਕੀ ਹਮਰੁਤਬਾ ਮਾਈਕ ਪੌਂਪੀਓ ਨਾਲ ਸੋਮਵਾਰ ਨੂੰ ਸਾਂਝੀਆਂ ਚਿੰਤਾਵਾਂ ਅਤੇ ਹਿਤਾਂ 'ਤੇ ਚਰਚਾ ਕੀਤੀ, ਜਿਸ 'ਚ ਏਸ਼ੀਆ 'ਚ ਸਥਿਰਤਾ ਅਤੇ ਸੁਰੱਖਿਆ ਅਤੇ ਹਿੰਦ-ਪ੍ਰਸ਼ਾਂਤ ਖ਼ੇਤਰ ਦੀ ਸਥਿਤੀ ਬਾਰੇ ਮੁੱਦੇ ਵੀ ਸ਼ਾਮਿਲ ਸੀ। 2+2 ਗੱਲਬਾਤ ਤੋਂ ਪਹਿਲਾਂ ਜੈਸ਼ੰਕਰ ਤੇ ਪੌਂਪੀਓ ਵਿਚਕਾਰ ਦੁਵੱਲੀ ਮੁਲਾਕਾਤ ਹੋਈ, ਜਿਸ 'ਚ ਦੋਵਾਂ ਨੇਤਾਵਾਂ ਨੇ ਰਣਨੀਤਕ ਮਹੱਤਵ ਦੇ ਪ੍ਰਮੁੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ। ਸੂਤਰਾਂ ਅਨੁਸਾਰ ਦੋਵਾਂ ਨੇਤਾਵਾਂ ਨੇ ਅਫ਼ਗਾਨ ਸ਼ਾਂਤੀ ਪ੍ਰਕਿਰਿਆ 'ਤੇ ਚਰਚਾ ਕੀਤੀ। ਜਿਸ ਦੌਰਾਨ ਜੈਸ਼ੰਕਰ ਨੇ ਭਾਰਤ ਦੇ ਹਿਤਾਂ ਅਤੇ ਇਸ ਦੀ ਨਿਰੰਤਰ ਚਿੰਤਾ 'ਤੇ ਚਾਨਣਾ ਪਾਇਆ ਕਿ ਅਫ਼ਗਾਨਿਸਤਾਨ 'ਚ ਲੋਕਾਂ ਨੂੰ ਤਾਕਤ ਦੀ ਵਰਤੋਂ ਕੀਤੇ ਬਿਨਾਂ ਫ਼ੈਸਲਾ ਲੈਣਾ ਚਾਹੀਦਾ ਹੈ। ਭਾਰਤ ਨੇ ਪੌਂਪੀਓ ਨੂੰ ਇਹ ਵੀ ਦੱਸਿਆ ਕਿ ਸਰਹੱਦ ਪਾਰੋਂ ਅੱਤਵਾਦ ਭਾਰਤ ਨੂੰ ਕਦੇ ਵੀ ਮਨਜ਼ੂਰ ਨਹੀਂ ਹੈ। ਗੱਲਬਾਤ ਦੌਰਾਨ ਪੂਰਬੀ ਲੱਦਾਖ 'ਚ ਚੀਨ ਦੇ ਹਮਲਾਵਰ ਫ਼ੌਜੀ ਵਤੀਰੇ ਬਾਰੇ ਵੀ ਚਰਚਾ ਹੋਈ। ਟਵੀਟ ਕਰਦਿਆਂ ਜੈਸ਼ੰਕਰ ਨੇ ਇਸ ਮੁਲਾਕਾਤ ਨੂੰ ਲਾਭਕਾਰੀ ਦੱਸਿਆ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਪੌਂਪੀਓ ਨਾਲ ਮੇਰੀ ਮੁਲਾਕਾਤ ਗਰਮਜੋਸ਼ੀ ਵਾਲੀ ਅਤੇ ਲਾਭਕਾਰੀ ਰਹੀ। ਅਸੀਂ ਪ੍ਰਮੁੱਖ ਦੁਵੱਲੇ, ਖੇਤਰੀ ਅਤੇ ਵਿਸ਼ਵ ਪੱਧਰੀ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਸਬੰਧਾਂ 'ਚ ਪ੍ਰਗਤੀ ਦੀ ਸਮੀਖ਼ਿਆ ਵੀ ਕੀਤੀ।
ਨਵੀਂ ਦਿੱਲੀ, 26 ਅਕਤੂਬਰ (ਉਪਮਾ ਡਾਗਾ ਪਾਰਥ)-ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਹਵਾ ਦੀ ਗੁਣਵੱਤਾ 'ਚ ਆ ਰਹੇ ਨਿਘਾਰ 'ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ 3-4 ਦਿਨਾਂ 'ਚ ਪ੍ਰਦੂਸ਼ਣ ਨਾਲ ਜੁੜਿਆ ਇਕ ਕਾਨੂੰਨ ਲਿਆਏਗੀ। ਕੇਂਦਰ ਸਰਕਾਰ ਵਲੋਂ ਇਹ ਭਰੋਸਾ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਦਿੱਲੀ ਦੇ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਦੇ ਮੁੱਦੇ 'ਤੇ ਚੱਲ ਰਹੀ ਸੁਣਵਾਈ ਦੌਰਾਨ ਦਿੱਤਾ ਗਿਆ। ਕੇਂਦਰ ਵਲੋਂ ਪ੍ਰਦੂਸ਼ਣ ਬਾਰੇ ਕਾਨੂੰਨ ਬਣਾਉਣ ਨੂੰ ਸੁਪਰੀਮ ਨੇ ਇਕ ਸ਼ਲਾਘਾਯੋਗ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਹ ਅਜਿਹਾ ਮੁੱਦਾ ਹੈ ਜਿਸ 'ਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਕੇਂਦਰ ਦੇ ਕਾਨੂੰਨ ਲਿਆਉਣ ਦੇ ਭਰੋਸਾ ਤੋਂ ਬਾਅਦ ਸੁਪਰੀਮ ਕੋਰਟ ਨੇ ਪਰਾਲੀ ਸਾੜਨ ਲਈ ਜਸਟਿਸ ਬੀ. ਲੋਕੁਰ ਦੀ ਇਕ ਮੈਂਬਰੀ ਕਮੇਟੀ ਬਣਾਉਣ ਦੇ ਆਪਣੇ ਫ਼ੈਸਲੇ 'ਤੇ ਰੋਕ ਲਾ ਦਿੱਤੀ ਹੈ। ਕੇਂਦਰ ਨੇ ਸੁਪਰੀਮ ਕੋਰਟ 'ਚ ਕਿਹਾ ਕਿ ਉਹ ਕਾਨੂੰਨ ਰਾਹੀਂ ਅਜਿਹੀ ਸਥਾਈ ਸੰਸਥਾ ਦਾ ਗਠਨ ਕਰੇਗਾ ਜੋ ਦਿੱਲੀ 'ਚ ਹਰ ਸਾਲ ਹੋਣ ਵਾਲੀ ਹਵਾ ਪ੍ਰਦੂਸ਼ਣ ਦੀ ਸਮੱਸਿਆ ਦੇ ਹਰ ਪਹਿਲੂ ਦੀ ਘੋਖ ਕਰੇਗੀ। ਹਲਕਿਆਂ ਮੁਤਾਬਿਕ ਇਹ ਕਮੇਟੀ ਸਿਰਫ਼ ਪਰਾਲੀ ਸਾੜਨ ਤੱਕ ਹੀ ਨਹੀਂ ਸਗੋਂ ਰਾਸ਼ਟਰੀ ਰਾਜਧਾਨੀ 'ਚ ਪ੍ਰਦੂਸ਼ਣ ਦੀ ਨਜ਼ਰਸਾਨੀ ਕਰੇਗੀ। ਸੁਪਰੀਮ ਕੋਰਟ ਨੇ 16 ਅਕਤੂਬਰ ਨੂੰ ਸੇਵਾਮੁਕਤ ਜੱਜ ਮਦਨ ਬੀ. ਲੋਕੁਰ ਦੀ ਇਕ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ, ਜੋ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਨਜ਼ਰਸਾਨੀ ਕਰੇਗੀ ਜਦਕਿ ਕੇਂਦਰ ਨੇ ਇਸ ਦਾ ਵਿਰੋਧ ਕੀਤਾ ਸੀ। ਚੀਫ਼ ਜਸਟਿਸ ਐੱਸ.ਏ. ਬੋਬੜੇ ਨੇ ਕਿਹਾ ਕਿ ਇਹ ਜਨਹਿਤ ਪਟੀਸ਼ਨ ਦਾ ਮੁੱਦਾ ਨਹੀਂ ਹੈ। ਇਹ ਅਜਿਹਾ ਮੁੱਦਾ ਹੈ, ਜਿਸ ਕਾਰਨ ਲੋਕ ਪ੍ਰਦੂਸ਼ਣ ਕਾਰਨ ਸਾਹ ਨਹੀਂ ਲੈ ਪਾ ਰਹੇ। ਇਸ 'ਤੇ ਰੋਕ ਲਾਉਣੀ ਚਾਹੀਦੀ ਹੈ। ਚੀਫ਼ ਜਸਟਿਸ ਬੋਬੜੇ, ਜਸਟਿਸ ਏ.ਐੱਸ. ਬੋਪੰਨਾ ਅਤੇ ਵੀ. ਰਾਮਸੁਬਰਾਮਨੀਅਮ ਦੇ ਬੈਂਚ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਮਾਮਲੇ ਦੀ ਸੁਣਵਾਈ ਕੀਤੀ, ਜਿਸ 'ਚ ਕੇਂਦਰ ਦੀ ਪੈਰਵੀ ਕਰ ਰਹੇ ਸਾਲਿਸਟਰ ਜਨਰਲ ਨੇ ਕਿਹਾ ਕਿ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ 3-4 ਦਿਨਾਂ 'ਚ ਹੀ ਸਰਕਾਰ ਕਾਨੂੰਨ ਬਣਾ ਰਹੀ ਹੈ।
ਸ੍ਰੀਨਗਰ, 26 ਅਕਤੂਬਰ (ਮਨਜੀਤ ਸਿੰਘ)-ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਨੇ 26 ਅਕਤੂਬਰ,1947 ਨੂੰ ਮਹਾਰਾਜਾ ਹਰੀ ਸਿੰਘ ਵਲੋਂ ਜੰਮੂ-ਕਸ਼ਮੀਰ ਦੇ ਭਾਰਤ ਨਾਲ ਰਲੇਵੇਂ ਦੀ 73ਵੀਂ ਵਰ੍ਹੇਗੰਢ ਮੌਕੇ ਕਸ਼ਮੀਰ 'ਚ ਪਹਿਲੀ ਵਾਰ ਕੱਢੀ ਗਈ ਤਿੰਰਗਾ ਰੈਲੀ ਗੁਪਕਾਰ ਰੋਡ ਤੋਂ ਹੁੰਦੀ ਹੋਈ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਤੇ ਫਾਰੂਕ ਅਬਦੁੱਲਾ ਦੇ ਘਰਾਂ ਨੇੜਿਓ ਲੰਘੀ, ਜਿਸ ਦੌਰਾਨ ਭਾਜਪਾ ਵਰਕਰਾਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸ੍ਰੀਨਗਰ ਦੇ ਟੈਗੋਰ ਹਾਲ ਇਲਾਕੇ 'ਚ ਸਾਬਕਾ ਐਮ.ਐਲ. ਸੀ. ਸੌਫੀ ਯੂਸਿਫ ਦੀ ਅਗਵਾਈ 'ਚ 50-60 ਗੱਡੀਆਂ 'ਤੇ ਸਵਾਰ ਭਾਜਪਾ ਵਰਕਰਾਂ ਦੀ ਰੈਲੀ ਜੇਹਲਮ ਦਰਿਆ ਦੇ ਕੰਢੇ ਤੋਂ ਲੰਘ ਕੇ ਗੁਪਕਾਰ ਰੋਡ ਪਹੁੰਚੀ, ਜਿਸ ਦੌਰਾਨ ਭਾਜਪਾ ਵਰਕਰਾਂ ਨੇ ਗੱਡੀਆਂ ਤੋਂ ਉਤਰ ਕੇ ਸਾਬਕਾ ਮੁੱਖ ਮੰਤਰੀਆਂ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਤੇ ਮਹਿਬੂਬਾ ਮੁਫਤੀ ਦੇ ਘਰਾਂ ਨੇੜੇ ਅਤੇ ਨਵੇਂ ਬਣੇ ਗਠਜੋੜ ਪੀਪਲਜ਼ ਐਲਾਇੰਸ ਦੇ ਆਗੂਆਂ ਦੇ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਪੁਲਿਸ ਵਲੋਂ ਇਸ ਰੈਲੀ ਦੇ ਰਸਤੇ 'ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ 'ਤੇ ਭਾਜਪਾ ਦੇ ਬੁਲਾਰੇ ਅਲਤਾਫ ਠਾਕੁਰ ਨੇ ਦੱਸਿਆ ਕਿ ਉਹ ਗੁਪਕਾਰ ਐਲਾਨਨਾਮੇ ਨਾਲ ਜੁੜੇ ਆਗੂਆਂ ਵਲੋਂ ਤਿਰੰਗੇ ਦੀ ਸ਼ਾਨ ਖ਼ਿਲਾਫ਼ ਕੀਤੀ ਟਿੱਪਣੀ ਵਿਰੁੱਧ ਆਪਣੇ ਰੋਸ ਦਾ ਪ੍ਰਗਟਾਵਾ ਕਰ ਕੇ ਇਨ੍ਹਾਂ ਆਗੂਆਂ ਨੂੰ ਦੱਸਣਾ ਚਾਹੁੰਦੇ ਹਨ ਕਿ ਕਸ਼ਮੀਰ ਦੇ ਲੋਕ ਕੌਮੀ ਤਿਰੰਗੇ ਦੀ ਸ਼ਾਨ ਖ਼ਿਲਾਫ਼ ਕੋਈ ਟਿੱਪਣੀ ਬਰਦਾਸ਼ਤ ਨਹੀਂ ਕਰਨਗੇ। ਇਸ ਤੋਂ ਪਹਿਲਾਂ ਕੁਪਵਾੜਾ ਤੋਂ ਆਏ ਭਾਜਪਾ ਵਰਕਰਾਂ ਦੀ ਸ੍ਰੀਨਗਰ ਦੇ ਇਤਿਹਾਸਕ ਲਾਲ ਚੌਕ 'ਚ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ ਅਤੇ 3 ਵਰਕਰਾਂ ਨੂੰ ਹਿਰਾਸਤ 'ਚ ਲੈ ਕੇ ਕੋਠੀ ਬਾਗ ਥਾਣੇ ਭੇਜ ਦਿੱਤਾ।
ਪਾਕਿ, ਚੀਨ ਦੇ ਕਬਜ਼ੇ ਹੇਠਲੀ ਹਰ ਇੰਚ ਜ਼ਮੀਨ ਵਾਪਸ ਲਈ ਜਾਵੇਗੀ- ਰੈਨਾ
ਜੰਮੂ, (ਏਜੰਸੀ)- ਜੰਮ-ਕਸ਼ਮੀਰ ਭਾਜਪਾ ਇਕਾਈ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਸੋਮਵਾਰ ਨੂੰ ਕਿਹਾ ਹੈ ਕਿ ਪਾਕਿਸਤਾਨ ਤੇ ਚੀਨ ਦੇ ਕਬਜ਼ੇ ਹੇਠਲੀ ਭਾਰਤ ਦੀ ਹਰ ਇਕ ਇੰਚ ਜ਼ਮੀਨ ਵਾਪਸ ਲਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ. ਦੀ ਪ੍ਰਧਾਨ ਮਹਿਬੂਬਾ ਮੁਫਤੀ ਵਲੋਂ ਤਿਰੰਗੇ ਝੰਡੇ ਖ਼ਿਲਾਫ਼ ਟਿੱਪਣੀ ਕਰਨ 'ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ 'ਚ ਰਹਿਣ ਵਾਲੇ ਅਜਿਹੇ ਨੇਤਾਵਾਂ ਨੂੰ ਦੇਸ਼ ਦੇ ਕੌਮੀ ਝੰਡੇ ਦਾ ਸਨਮਾਨ ਕਰਨਾ ਚਾਹੀਦਾ ਹੈ।
ਪੀ.ਡੀ.ਪੀ. ਦੇ 3 ਪ੍ਰਮੁੱਖ ਆਗੂਆਂ ਵਲੋਂ ਅਸਤੀਫ਼ਾ
ਸ੍ਰੀਨਗਰ, 26 ਅਕਤੂਬਰ (ਮਨਜੀਤ ਸਿੰਘ)-ਪੀ.ਡੀ.ਪੀ. ਦੇ ਜੰਮੂ ਖੇਤਰ ਨਾਲ ਸਬੰਧਿਤ 3 ਆਗੂਆਂ ਨੇ ਪਾਰਟੀ ਪ੍ਰਧਾਨ ਮਹਿਬੂਬਾ ਮੁਫ਼ਤੀ ਵਲੋਂ ਤਿਰੰਗੇ ਝੰਡੇ ਖ਼ਿਲਾਫ਼ ਕੀਤੀ ਟਿੱਪਣੀ 'ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਛੱਡਣ ਵਾਲਿਆਂ 'ਚ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਬਾਜਵਾ, ਸਾਬਕਾ ਐਮ.ਐਲ.ਸੀ. ਵੈਦ ਮਹਾਜਨ ਅਤੇ ਹੁਸੈਨ ਏ ਵਫਾ ਨੇ ਸੋਮਵਾਰ ਨੂੰ ਆਪਣੇ ਅਸਤੀਫੇ ਪਾਰਟੀ ਪ੍ਰਧਾਨ ਮਹਿਬੂਬਾ ਮੁਫਤੀ ਨੂੰ ਸੌਂਪ ਦਿੱਤੇ ਹਨ। ਉਨ੍ਹਾਂ ਆਪਣੇ ਪੱਤਰ 'ਚ ਲਿਖਿਆ ਹੈ ਕਿ ਮਹਿਬਬੂਾ ਦੀਆਂ ਗਤੀਵਿਧੀਆਂ ਤੇ ਬਿਆਨਬਾਜ਼ੀ ਨਾਲ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਐੱਸ. ਏ. ਐੱਸ. ਨਗਰ, 26 ਅਕਤੂਬਰ (ਜਸਬੀਰ ਸਿੰਘ ਜੱਸੀ)-ਸਾਬਕਾ ਆਈ. ਏ. ਐੱਸ. ਅਫ਼ਸਰ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਉਸ ਦੀ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਮਾਮਲੇ 'ਚ ਨਾਮਜ਼ਦ ਸਾਬਕਾ ਡੀ. ਜੀ. ਪੀ. ਪੰਜਾਬ ਸੁਮੇਧ ਸੈਣੀ ਅੱਜ ਮੁੜ ਐੱਸ. ਆਈ. ਟੀ. (ਸਿੱਟ) ਸਾਹਮਣੇ ਪੇਸ਼ ਹੋਏ। ਸੁਮੇਧ ਸੈਣੀ ਥਾਣਾ ਮਟੌਰ ਵਿਖੇ ਪਹੁੰਚੇ, ਜਿੱਥੇ ਐੱਸ. ਆਈ. ਟੀ. ਦੇ ਮੁਖੀ ਹਰਮਨਦੀਪ ਸਿੰਘ ਹਾਂਸ, ਡੀ. ਐੱਸ. ਪੀ. ਬਿਕਰਮਜੀਤ ਸਿੰਘ ਬਰਾੜ, ਡੀ. ਐੱਸ. ਪੀ. ਜਸਵਿੰਦਰ ਸਿੰਘ ਟਿਵਾਣਾ ਤੇ ਥਾਣਾ ਮਟੌਰ ਦੇ ਮੁਖੀ ਰਾਜੀਵ ਕੁਮਾਰ ਵਲੋਂ ਸੁਮੇਧ ਸੈਣੀ ਕੋਲੋਂ 100 ਦੇ ਕਰੀਬ ਉਹ ਸਵਾਲ ਪੁੱਛੇ ਗਏ, ਜਿਨ੍ਹਾਂ ਤੋਂ ਸਿੱਟ ਪਿਛਲੀ ਵਾਰ ਸੰਤੁਸ਼ਟ ਨਹੀਂ ਸੀ ਹੋਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਮਨਜੀਤ ਸਿੰਘ ਹਾਂਸ ਵਲੋਂ ਕੁਝ ਪਹਿਲਾਂ ਵਾਲੇ ਸਵਾਲ ਹੀ ਸੁਮੇਧ ਸੈਣੀ ਨੂੰ ਪੁੱਛੇ ਗਏ, ਜਦਕਿ ਡੀ. ਐੱਸ. ਪੀ. ਜਸਵਿੰਦਰ ਸਿੰਘ ਟਿਵਾਣਾ ਵਲੋਂ ਸਵਾਲਾਂ ਦੇ ਜਵਾਬ ਲਿਖੇ ਗਏ। ਸ੍ਰੀ ਸੈਣੀ ਕੋਲੋਂ 11.30 ਵਜੇ ਪਹਿਲਾ ਸਵਾਲ ਪੁੱਛਿਆ ਗਿਆ ਕਿ ਉਨ੍ਹਾਂ ਦੇ ਕਹਿਣ 'ਤੇ ਬਲਵੰਤ ਸਿੰਘ ਮੁਲਤਾਨੀ ਨੂੰ 11 ਨਵੰਬਰ, 1991 ਨੂੰ ਮੁਹਾਲੀ ਦੇ ਫੇਜ਼-7 'ਚੋਂ ਚੁੱਕਿਆ ਗਿਆ ਸੀ। ਦੂਜਾ ਸਵਾਲ ਬਲਵੰਤ ਸਿੰਘ ਮੁਲਤਾਨੀ ਦੀ ਲਾਸ਼ ਨੂੰ ਕਿਵੇਂ ਖ਼ੁਰਦ-ਬੁਰਦ ਕੀਤਾ ਗਿਆ ਸੀ ਤੇ ਮੁਲਤਾਨੀ ਦੀ ਥਾਂ ਕਿਸ ਵਿਅਕਤੀ ਨੂੰ ਕਾਦੀਆਂ ਥਾਣੇ 'ਚ ਪਹਿਲਾਂ ਲਿਜਾਇਆ ਗਿਆ ਸੀ ਅਤੇ ਬਾਅਦ 'ਚ ਉਸ ਨੂੰ ਭਜਾ ਕੇ ਮੁਲਤਾਨੀ ਨੂੰ ਫ਼ਰਾਰ ਦਰਸਾ ਕੇ ਮੁਲਤਾਨੀ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ। ਸੁਮੇਧ ਸੈਣੀ ਵਲੋਂ ਅੱਜ ਵੀ ਸਿੱਟ ਨੂੰ ਗੋਲ-ਮੋਲ ਜਵਾਬ ਦਿੱਤੇ ਗਏ ਤੇ ਉਸ ਵਲੋਂ ਕਿਹਾ ਗਿਆ ਕਿ ਉਹ ਮੁਲਤਾਨੀ ਨੂੰ ਨਹੀਂ ਜਾਣਦਾ, ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਹੀ ਉਸ ਨੂੰ ਪਤਾ ਚੱਲਿਆ ਸੀ ਕਿ ਬਲਵੰਤ ਸਿੰਘ ਮੁਲਤਾਨੀ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ 'ਚ ਲਿਆ ਹੈ। ਉਸ ਦੇ ਰਿਕਾਰਡ ਮੁਤਾਬਿਕ ਅੱਜ ਵੀ ਬਲਵੰਤ ਸਿੰਘ ਮੁਲਤਾਨੀ ਫ਼ਰਾਰ ਹੈ ਤੇ ਉਹ ਬੰਬ ਬਲਾਸਟ ਮਾਮਲੇ 'ਚ ਨਾਮਜ਼ਦ ਹੈ। ਉੱਧਰ ਜਾਂਚ ਟੀਮ ਅੱਜ ਵੀ ਸੁਮੇਧ ਸੈਣੀ ਦੇ ਜਵਾਬਾਂ ਤੋਂ ਸੰਤੁਸ਼ਟ ਦਿਖਾਈ ਨਹੀਂ ਦਿੱਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਾਂਚ ਟੀਮ ਸੁਮੇਧ ਸੈਣੀ ਨੂੰ ਮੁੜ ਪੁੱਛਗਿੱਛ ਲਈ ਥਾਣੇ ਬੁਲਾਉਣ ਲਈ ਨੋਟਿਸ ਭੇਜੇਗੀ। ਸ੍ਰੀ ਸੈਣੀ ਅੱਜ ਆਪਣੀ ਇਨੋਵਾ ਕਾਰ 'ਚ ਐਸਕਾਰਟ ਜਿਪਸੀਆਂ ਦੇ ਨਾਲ ਥਾਣੇ ਪਹੁੰਚੇ, ਪਰ ਥਾਣੇ ਦਾ ਗੇਟ ਬੰਦ ਹੋਣ ਕਾਰਨ ਉਨ੍ਹਾਂ ਨੂੰ ਬਾਹਰੋਂ ਪੈਦਲ ਹੀ ਅੰਦਰ ਜਾਣਾ ਪਿਆ। ਸੁਮੇਧ ਸੈਣੀ ਨੂੰ ਥਾਣਾ ਮਟੌਰ ਦੇ ਮੁਖੀ ਰਾਜੀਵ ਕੁਮਾਰ ਖ਼ੁਦ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਾਉਂਦੇ ਹੋਏ ਅੰਦਰ ਲੈ ਕੇ ਗਏ, ਜਦਕਿ ਪੱਤਰਕਾਰਾਂ ਵਲੋਂ ਵਾਰ-ਵਾਰ ਸਵਾਲ ਪੁੱਛੇ ਜਾਣ 'ਤੇ ਸ੍ਰੀ ਸੈਣੀ ਸਿਰਫ਼ ਇਕੋ ਲਫ਼ਜ਼ 'ਸਮ ਅਦਰ ਡੇ' ਕਹਿ ਕੇ ਆਪਣੇ ਵਕੀਲ ਸਮੇਤ ਥਾਣੇ ਅੰਦਰ ਚਲੇ ਗਏ। ਸੁਮੇਧ ਸੈਣੀ ਕੋਲੋਂ ਪੁੱਛੇ ਗਏ ਸਵਾਲਾਂ ਦੀ ਪੁਲਿਸ ਵਲੋਂ ਵੀਡੀਓਗ੍ਰਾਫ਼ੀ ਵੀ ਕੀਤੀ ਗਈ। ਉਧਰ ਸੁਮੇਧ ਸੈਣੀ ਵਲੋਂ ਸੁਪਰੀਮ ਕੋਰਟ 'ਚ ਲਗਾਈ ਗਈ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ 28 ਅਕਤੂਬਰ ਨੂੰ ਸੁਣਵਾਈ ਹੋਣੀ ਹੈ। ਦੂਜੇ ਪਾਸੇ ਜਾਂਚ ਟੀਮ ਦੇ ਮੁਖੀ ਹਰਮਨਜੀਤ ਸਿੰਘ ਹਾਂਸ ਨੇ ਵੀ ਇਸ ਨੂੰ ਸੰਵੇਦਨਸ਼ੀਲ ਮਾਮਲਾ ਦੱਸ ਕੇ ਪੱਤਰਕਾਰਾਂ ਨੂੰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।
ਲੰਡਨ, 26 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਉਸਾਰੂ ਅਧਿਆਪਕਾਂ ਬਾਰੇ 35 ਦੇਸ਼ਾਂ ਦੇ ਗਲੋਬਲ ਸਰਵੇਖਣ ਵਿਚ ਭਾਰਤ ਦੁਨੀਆ ਦੇ ਚੋਟੀ ਦੇ 10 ਦੇਸ਼ਾਂ ਵਿਚ ਆਇਆ ਹੈ। ਯੂ.ਕੇ. ਦੀ ਵੇਰਕੇ ਫਾਊਂਡੇਸ਼ਨ ਦੁਆਰਾ ਜਾਰੀ ਕੀਤੀ ਗਈ 'ਰੀਡਿੰਗ ਵਿਟਵੀਨ ਦ ਲਾਈਨਜ਼: ਵੱਟ ਦ ਵਰਲਡ ਰੀਅਲੀ ਥਿੰਕਸ ਆਫ ਟੀਚਰਜ਼' ਰਿਪੋਰਟ ਵਿਚ ਅਧਿਆਪਕਾਂ ਦੇ ਦਰਜੇ ਬਾਰੇ ਲੋਕਾਂ ਦੇ ਬੁਨਿਆਦੀ, ਅਚੇਤ ਅਤੇ ਸਵੈਚਾਲਿਤ ਵਿਚਾਰਾਂ ਦੀ ਗੱਲ ਕਰਦੇ ਹੋਏ ਭਾਰਤ ਨੂੰ ਛੇਵੇਂ ਸਥਾਨ 'ਤੇ ਰੱਖਿਆ ਗਿਆ ਹੈ। ਅਧਿਆਪਕਾਂ ਦੇ ਅੰਦਰਲਾ ਵਿਸ਼ਲੇਸ਼ਣ ਭਾਗੀਦਾਰਾਂ ਦੀ ਸਵੈ-ਚਾਲਿਤ ਧਾਰਨਾ 'ਤੇ ਦੇਸ਼ ਦਾ ਆਦੇਸ਼ ਤੈਅ ਕਰਦਾ ਹੈ, ਭਾਵੇਂ ਕਿ ਉਨ੍ਹਾਂ ਨੂੰ ਇਹ ਦੱਸਣ ਲਈ ਕਿਹਾ ਗਿਆ ਕਿ ਕੀ ਅਧਿਆਪਕ ਭਰੋਸੇਯੋਗ ਹੈ ਜਾਂ ਨਾ ਭਰੋਸੇਯੋਗ, ਪ੍ਰੇਰਣਾਦਾਇਕ ਹੈ ਜਾਂ ਨਹੀਂ, ਇਹ ਬਹੁਤ ਵਧੀਆ ਹੈ ਜਾਂ ਨਹੀਂ, ਇਹ ਸ਼ਾਨਦਾਰ ਹੈ ਜਾਂ ਨਹੀਂ। ਇਸ ਮਿਆਰ 'ਤੇ ਭਾਰਤੀ ਅਧਿਆਪਕਾਂ ਤੋਂ ਅੱਗੇ ਚੀਨ, ਘਾਨਾ, ਸਿੰਗਾਪੁਰ, ਕੈਨੇਡਾ ਅਤੇ ਮਲੇਸ਼ੀਆ ਦੇ ਅਧਿਆਪਕ ਹਨ। ਇਹ ਰਿਪੋਰਟ ਇਹ ਸਿੱਧ ਕਰਦੀ ਹੈ ਕਿ ਅਧਿਆਪਕਾਂ ਦਾ ਆਦਰ ਨਾ ਕੇਵਲ ਇਕ ਮਹੱਤਵਪੂਰਨ ਨੈਤਿਕ ਜ਼ਿੰਮੇਵਾਰੀ ਹੈ, ਇਹ ਦੇਸ਼ ਦੇ ਸਿੱਖਿਆ ਸਿੱਟਿਆਂ ਵਾਸਤੇ ਜ਼ਰੂਰੀ ਹੈ। 'ਗਲੋਬਲ ਟੀਚਰ ਸਟੇਟਸ ਇੰਡੈਕਸ 2018' ਤੋਂ ਇਕੱਤਰ ਕੀਤੇ ਅੰਕੜਿਆਂ ਦੇ ਆਧਾਰ 'ਤੇ ਰਿਪੋਰਟ ਅਧਿਆਪਕਾਂ ਦੀ ਸਥਿਤੀ ਅਤੇ ਵਿਦਿਆਰਥੀਆਂ ਦੇ ਲਾਭਾਂ ਵਿਚਕਾਰ ਸਬੰਧ ਦੀ ਪੁਸ਼ਟੀ ਕਰਦੀ ਹੈ। ਜੀ.ਟੀ.ਐਸ.ਆਈ. ਦੇ ਤਹਿਤ 35 ਦੇਸ਼ਾਂ ਦਾ ਸਰਵੇਖਣ ਕੀਤਾ ਗਿਆ ਅਤੇ ਹਰੇਕ ਦੇਸ਼ ਵਿਚ 1000 ਡੈਲੀਗੇਟ ਸ਼ਾਮਿਲ ਕੀਤੇ ਗਏ। ਇਹ ਨਵੀਂ ਰਿਪੋਰਟ ਪਹਿਲੀ ਵਾਰ ਇਹ ਵਰਣਨ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਵੱਖ-ਵੱਖ ਦੇਸ਼ਾਂ ਵਿਚ 'ਬੁਨਿਆਦੀ ਅਧਿਆਪਕਾਂ ਦੀ ਸਥਿਤੀ' ਕਿਉਂ ਭਿੰਨ ਹੈ। ਇਸ ਨੇ ਪਾਇਆ ਕਿ ਅਮੀਰ ਦੇਸ਼ਾਂ ਦੇ ਅਧਿਆਪਕਾਂ ਦਾ ਦਰਜਾ ਉਨ੍ਹਾਂ ਲੋਕਾਂ ਨਾਲੋਂ ਕਿਤੇ ਬਿਹਤਰ ਹੈ ਜੋ ਸਿੱਖਿਆ ਦੇ ਖੇਤਰ ਵਿਚ ਜ਼ਿਆਦਾ ਜਨਤਕ ਧਨ ਵੰਡਦੇ ਹਨ, ਉਦਾਹਰਣ ਦੇ ਤੌਰ 'ਤੇ ਭਾਰਤ ਵਿਚ ਸਿੱਖਿਆ ਉਤੇ ਸਰਕਾਰੀ ਖਰਚ 14 ਫ਼ੀਸਦੀ ਹੈ। ਇਟਲੀ ਵਿਚ ਜੋ 24ਵੇਂ ਸਥਾਨ 'ਤੇ ਹੈ, ਇਹ 8.1 ਪ੍ਰਤੀਸ਼ਤ ਹੈ। ਦੂਜੇ ਦਰਜੇ ਦੇ ਘਾਨਾ ਦਾ ਸਿੱਖਿਆ ਉੱਤੇ 22.1 ਪ੍ਰਤੀਸ਼ਤ ਸਰਕਾਰੀ ਖਰਚ ਹੁੰਦਾ ਹੈ।
ਭੁਵਨੇਸ਼ਵਰ, 26 ਅਕਤੂਬਰ (ਏਜੰਸੀ)-ਕੋਰੋਨਾ ਵਾਇਰਸ ਦੇ ਸਵਦੇਸ਼ੀ ਟੀਕੇ 'ਕੋਵੈਕਸੀਨ' ਦੇ ਤੀਜੇ ਪੜਾਅ ਦਾ ਮਨੁੱਖੀ ਟਰਾਇਲ ਜਲਦ ਹੀ ਭੁਵਨੇਸ਼ਵਰ ਦੇ ਇਕ ਨਿੱਜੀ ਹਸਪਤਾਲ ਵਿਚ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ। ਕੋਵੈਕਸੀਨ ਦੇ ਮਨੁੱਖੀ ਟਰਾਇਲ ਮਾਮਲੇ 'ਚ ਆਈ.ਐਮ. ਐਸ. ਅਤੇ ਐਸ.ਯੂ.ਐਮ. ਹਸਪਤਾਲ ਦੇ ਪ੍ਰੋਫੈਸਰ ਡਾ. ਈ. ਵੈਂਕਟ ਰਾਓ ਨੇ ਦੱਸਿਆ ਕਿ ਵੈਕਸੀਨ ਦੀ ਖੋਜ ਲਗਪਗ ਆਖਰੀ ਪੜਾਅ 'ਚ ਪਹੁੰਚ ਗਈ ਹੈ। ਆਈ.ਐਮ. ਐਸ. ਅਤੇ ਐਸ.ਯੂ.ਐਮ. ਹਸਪਤਾਲ ਦੇਸ਼ ਦੇ ਉਨ੍ਹਾਂ 21 ਮੈਡੀਕਲ ਇੰਸਟੀਚਿਊਟਾਂ 'ਚੋਂ ਇਕ ਹੈ, ਜਿਸ ਦੀ ਚੋਣ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਵਲੋਂ ਤੀਸਰੇ ਪੜਾਅ ਦੇ ਮਨੁੱਖੀ ਟਰਾਇਲ ਲਈ ਕੀਤੀ ਗਈ ਹੈ।
ਨਵੀਂ ਦਿੱਲੀ, 26 ਅਕਤੂਬਰ (ਏਜੰਸੀ)-ਭਾਰਤ ਵਿਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 45,148 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਦੇ ਬਾਅਦ ਕੁੱਲ ਮਾਮਲਿਆਂ ਦੀ ਗਿਣਤੀ 79,09,959 ਹੋ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ...
ਨਵੀਂ ਦਿੱਲੀ, 26 ਅਕਤੂਬਰ (ਏਜੰਸੀ)-ਕੋਲਾ ਘੁਟਾਲੇ ਮਾਮਲੇ ਵਿਚ ਸੋਮਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ। ਦੱਸਣਯੋਗ ਹੈ ਕਿ ਅਦਾਲਤ ਨੇ ਇਹ ਸਜ਼ਾ 1999 ਝਾਰਖੰਡ ਕੋਲਾ ਬਲਾਕ ਵੰਡ ਮਾਮਲੇ ਵਿਚ ਸੁਣਾਈ ਹੈ ਅਤੇ ...
ਨਵੀਂ ਦਿੱਲੀ, 26 ਅਕਤੂਬਰ (ਉਪਮਾ ਡਾਗਾ ਪਾਰਥ)-ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਬੂਟਾ ਸਿੰਘ ਨੂੰ ਸੋਮਵਾਰ ਨੂੰ ਬ੍ਰੇਨ ਹੈਮਰੇਜ ਤੋਂ ਬਾਅਦ ਦਿੱਲੀ ਦੇ ਏਮਜ਼ 'ਚ ਭਰਤੀ ਕਰਾਇਆ ਗਿਆ, ਜਿੱਥੇ ਉਨ੍ਹਾਂ ਦੀ ਆਪ੍ਰੇਸ਼ਨ ਤੋਂ ਬਾਅਦ ਹਾਲਤ ਗੰਭੀਰ ਪਰ ਸਥਿਰ ...
ਨਵੀਂ ਦਿੱਲੀ, 26 ਅਕਤੂਬਰ (ਏਜੰਸੀ)-ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸ਼ਾਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਯੂਨਾਈਟਡ ਬ੍ਰੇਵਰੀਜ਼ ਹੋਲਡਿੰਗਜ਼ ਲਿਮਟਿਡ (ਯੂ. ਬੀ. ਐਚ. ਐਲ.) ਵਲੋਂ ਕਰਨਾਟਕ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਲਈ ਦਾਇਰ ਕੀਤੀ ਪਟੀਸ਼ਨ ਨੂੰ ਖਾਰਜ ਕਰ ...
ਕੋਲਕਾਤਾ, 26 ਅਕਤੂਬਰ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ 4 ਲੱਖ 12 ਹਜ਼ਾਰ 577 ਲੋਕਾਂ ਨੇ ਨਫਰਤ, ਫਿਰਕੂ ਰਾਜਨੀਤੀ, ਇਕ ਬੰਦੇ ਦੀ ਸੱਤਾ ਦਾ ਵਿਰੋਧ ਕਰਦਿਆਂ ਆਪਣੇ ਆਪ ਨੂੰ ਭਾਰਤੀ ਜਨਤਾ ਪਾਰਟੀ ਤੋਂ ਵੱਖ ਰਹਿਣ ਦਾ ਫੈਸਲਾ ਕੀਤਾ ਹੈ। ਇਹ ਅੰਕੜਾ ਸੋਮਵਾਰ ਦੁਪਹਿਰ ...
ਨਵੀਂ ਦਿੱਲੀ, 26 ਅਕਤੂਬਰ (ਜਗਤਾਰ ਸਿੰਘ)-ਸੋਸ਼ਲ ਯੂਨਿਟੀ ਸੈਂਟਰ ਆਫ ਇੰਡੀਆ (ਕਮਿਊਨਿਸਟ) ਦਿੱਲੀ ਸਟੇਟ ਵਲੋਂ, ਟਾਂਡਾ (ਹੁਸ਼ਿਆਰਪੁਰ) 'ਚ 6 ਸਾਲ ਦੀ ਬੱਚੀ ਨਾਲ ਜਬਰ-ਜਨਾਹ ਤੇ ਹੱਤਿਆ ਦੇ ਮਾਮਲੇ ਖ਼ਿਲਾਫ਼ ਦਿੱਲੀ ਵਿਖੇ ਸਥਿਤ ਪੰਜਾਬ ਭਵਨ ਮੂਹਰੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ...
ਨਵੀਂ ਦਿੱਲੀ, 26 ਅਕਤੂਬਰ (ਜਗਤਾਰ ਸਿੰਘ)-ਕਿਸਾਨ ਅੰਦੋਲਨ ਬਾਰੇ ਅਗਲੀ ਰਣਨੀਤੀ ਤੈਅ ਕਰਨ ਲਈ ਮੰਗਲਵਾਰ 27 ਅਕਤੂਬਰ ਨੂੰ ਦੇਸ਼ ਦੀਆਂ 250 ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਹੰਗਾਮੀ ਮੀਟਿੰਗ ਗੁਰਦੁਆਰਾ ਰਕਾਬ ਗੰਜ ਸਾਹਿਬ, ਦਿੱਲੀ ਵਿਖੇ ਹੋ ਰਹੀ ਹੈ। ਕਿਸਾਨ ਤਾਲਮੇਲ ...
ਚੰਡੀਗੜ੍ਹ, 26 ਅਕਤੂਬਰ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲ ਗੱਡੀਆਂ ਦੀ ਆਵਾਜਾਈ ਦੀ ਤੁਰੰਤ ਬਹਾਲੀ ਲਈ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਦਾ ਨਿੱਜੀ ਦਖ਼ਲ ਮੰਗਿਆ ਹੈ। ਕਿਸਾਨਾਂ ਵਲੋਂ ਰੇਲ ਰੋਕਣ ਦੇ ਫੈਸਲੇ ਨੂੰ ਅੰਸ਼ਿਕ ਰੂਪ ...
ਚੰਡੀਗੜ, 26 ਅਕਤੂਬਰ (ਅ. ਬ.)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਮਾਲ ਗੱਡੀਆਂ ਦੀ ਆਮਦ 'ਤੇ ਰੋਕ ਲਗਾਉਣ ਨਾਲ ਇਸ ਸੰਵੇਦਨਸ਼ੀਲ ਸਰਹੱਦੀ ਸੂਬੇ ਦੇ ਅਰਥਚਾਰੇ ਵਿਚ ਖੜੋਤ ਆਉਣ ਤੇ ਅਰਥਚਾਰਾ ਤਬਾਹ ਹੋਣ ਦਾ ਖਦਸ਼ਾ ਹੈ, ...
ਨਵੀਂ ਦਿੱਲੀ, 26 ਅਕਤੂਬਰ (ਏਜੰਸੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਲਈ ਮਾਲ ਗੱਡੀਆਂ ਦੀ ਆਵਾਜਾਈ ਦੀ ਤੁਰੰਤ ਬਹਾਲੀ ਲਈ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਦੇ ਨਿੱਜੀ ਦਖ਼ਲ ਦੀ ਮੰਗ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਪਿਊਸ਼ ਗੋਇਲ ਨੇ ...
ਪਟਨਾ, 26 ਅਕਤੂਬਰ (ਏਜੰਸੀ)- ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 71 ਵਿਧਾਨ ਸਭਾ ਸੀਟਾਂ 'ਤੇ 28 ਅਕਤੂਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਅੱਜ ਖ਼ਤਮ ਹੋ ਗਿਆ ਹੈ। ਇਸ ਦੌਰਾਨ ਐਨ.ਡੀ.ਏ. ਗਠਜੋੜ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਰੈਲੀਆਂ ਨੂੰ ...
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 26 ਅਕਤੂਬਰ -ਜਰਮਨੀ 'ਚ ਭਾਰਤੀ ਕੌਂਸਲ ਵਲੋਂ ਉੱਥੇ ਰਹਿੰਦੇ ਸਿੱਖਾਂ ਦੇ ਉੱਚ ਤਰਜੀਹ 'ਤੇ ਅੰਕੜੇ ਇਕੱਠੇ ਕਰਨ ਦਾ ਮਾਮਲਾ ਉਸ ਵੇਲੇ ਸੋਸ਼ਲ ਮੀਡੀਆ 'ਤੇ ਭਖ ਗਿਆ ਜਦੋਂ ਕੁਝ ਸਰਗਰਮ ਕਾਰਕੁਨਾਂ ਵਲੋਂ ਇਕ ਧਰਮ ਵਿਸ਼ੇਸ਼ ਨੂੰ ਆਧਾਰ ਬਣਾ ਕੇ ...
ਸ੍ਰੀਨਗਰ, 26 ਅਕਤੂਬਰ (ਮਨਜੀਤ ਸਿੰਘ)- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ 'ਚ ਅੱਜ ਦੇਰ ਸ਼ਾਮ ਨੂੰ ਸ਼ੁਰੂ ਹੋਏ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ ਅਤੇ ਇਕ ਹੋਰ ਨੇ ਸੁਰੱਖਿਆ ਬਲਾਂ ਦੀ ਅਪੀਲ 'ਤੇ ਅਮਲ ਕਰਦਿਆਂ ਆਤਮ-ਸਮਰਪਣ ਕਰ ਦਿੱਤਾ। ਸੂਤਰਾਂ ਨੇ ...
ਸ੍ਰੀਨਗਰ, 26 ਅਕਤੂਬਰ (ਮਨਜੀਤ ਸਿੰਘ)- ਕੇਂਦਰੀ ਕਸ਼ਮੀਰ ਦੇ ਯੂਸਮਰਗ ਇਲਾਕੇ 'ਚ ਸੈਨਾ ਵਲੋਂ ਕਰਵਾਏ ਮੇਲੇ ਦੌਰਾਨ 15 ਕੋਰ ਦੇ ਜੇ.ਓ.ਸੀ. ਲੈਫ: ਜਨਰਲ ਬੀ.ਐਸ. ਰਾਜੂ ਨੇ ਦੱਸਿਆ ਹੈ ਕਿ ਇਸ ਸਾਲ ਦੌਰਾਨ ਪਿਛਲੇ ਸਾਲ ਨਾਲੋਂ ਘੁਸਪੈਠ ਦੀਆਂ ਘਟਨਾਵਾਂ 'ਚ ਕਮੀ ਦਰਜ ਕੀਤੀ ਗਈ ਹੈ, ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX