ਹੁਸ਼ਿਆਰਪੁਰ, 26 ਅਕਤੂਬਰ (ਬਲਜਿੰਦਰਪਾਲ ਸਿੰਘ)-ਸਿੱਖ ਮੁਸਲਿਮ ਦਲਿਤ ਇਸਾਈ ਸਾਂਝਾ ਫ਼ਰੰਟ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਦਾ ਭਾਜਪਾ ਦਫ਼ਤਰ ਸਾਹਮਣੇ ਪੁਤਲਾ ਫੂਕਿਆ ਗਿਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਇਸ ਸਮੇਂ ਜਦੋਂ ਦੇਸ਼ 'ਚ ਖੇਤੀ ਕਾਲੇ ਕਾਨੂੰਨਾਂ ਤੇ ਯੂ. ਪੀ. 'ਚ ਬੇਟੀਆਂ ਨਾਲ ਹੋ ਰਹੇ ਜਬਰ ਜਨਾਹ ਕਰਨ ਕਿਸਾਨ, ਮਜ਼ਦੂਰ ਤੇ ਐੱਸ. ਸੀ. ਐੱਸ. ਟੀ. ਓ. ਬੀ. ਸੀ. ਤੇ ਘੱਟ ਗਿਣਤੀਆਂ ਸੜਕਾਂ ਤੇ ਇਨਸਾਫ਼ ਲਈ ਸੰਘਰਸ਼ ਕਰ ਰਹੀਆਂ ਹਨ ਤਾਂ ਕੇਂਦਰ ਦੀ ਭਾਜਪਾ ਸਰਕਾਰ ਦੁਸਹਿਰਾ ਦੀਆਂ ਖ਼ੁਸ਼ੀਆਂ ਮਨਾ ਕੇ ਉਕਤ ਲੋਕਾਂ ਦੇ ਜਖ਼ਮਾਂ ਤੇ ਨਮਕ ਛਿੜਕ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਲੋਕ ਵਿਰੋਧੀ ਫ਼ੈਸਲੇ ਵਾਪਸ ਨਾ ਲਏ ਤਾਂ ਅਗਲੇ ਸਾਲ ਉਕਤ ਆਗੂਆਂ ਦੇ ਕਿਸੇ ਖੁੱਲ੍ਹੇ ਮੈਦਾਨ 'ਚ ਪੁਤਲੇ ਫੂਕੇ ਜਾਣਗੇ | ਇਸ ਮੌਕੇ ਲਾਰੈਂਸ ਚੌਧਰੀ, ਗੁਰਨਾਮ ਸਿੰਘ ਸਿੰਗੜੀਵਾਲਾ, ਵਿਕਾਸ ਹੰਸ, ਮੌਲਵੀ ਖਲੀਲ ਅਹਿਮਦ, ਚੰਦਨ ਲੱਕੀ, ਕਰਨੈਲ ਸਿੰਘ ਲਵਲੀ,ਹਰਵਿੰਦਰ ਹੀਰਾ, ਧਿਆਨ ਚੰਦ ਧਿਆਨਾ, ਸਿਮਰਨਜੀਤ ਸਿੰਘ, ਰਾਜਕੁਮਾਰ, ਕਮਲ ਭੱਟੀ,ਅਮਨਦੀਪ ਸਿੰਘ, ਲਖਬੀਰ ਸਿੰਘ ਪੱਟੀ, ਵਿਪਨੇਸ਼ ਸੱਗਰ, ਕਿਸ਼ਨ ਲਾਲ ਨਾਹਰ,ਰਾਮ ਮੂਲਨਿਵਾਸੀ, ਦਲਜੀਤ, ਗੌਰਵ, ਰਗੂ ਠੇਕੇਦਾਰ, ਗੁਰਪ੍ਰੀਤ ਸਿੰਘ, ਡਾਕਟਰ ਪਿ੍ੰਸ ਰੀਸ਼ੂ ਆਦੀਆ, ਦਵਿੰਦਰ ਸਿੰਘ,ਚੰਦਨ ਹੈਰੀ, ਲਖਵੀਰ ਸਿੰਘ ਪੱਟੀ, ਮਨੂੰ ਹੰਸ, ਦਲਜੀਤ ਬੈਂਸ, ਬਿੱਟੂ ਰਾਜਾ, ਗੁਰਦੀਪ ਸਿੰਘ ਟੋਨੀ, ਅੰਮਿ੍ਤ ਰਾਏ ਸਿੰਘ, ਸੰਜੇ, ਮਨੀਤ, ਜਗਜੀਤ ਸਿੰਘ ਆਦਿ ਹਾਜ਼ਰ ਸਨ |
ਮੁਕੇਰੀਆਂ, 26 ਅਕਤੂਬਰ (ਰਾਮਗੜ੍ਹੀਆ)-ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਕੋਰੋਨਾ ਮਹਾਂਮਾਰੀ ਤੋਂ ਬਾਅਦ ਲੋਕ ਲੰਬਾ ਸਮਾਂ ਘਰਾਂ 'ਚ ਬੰਦ ਰਹਿਣ ਤੋਂ ਬਾਅਦ ਖ਼ਰੀਦੋ ਫ਼ਰੋਖ਼ਤ ਕਰਨ ਲਈ ਸ਼ਹਿਰਾਂ ਵੱਲ ਨਿਕਲਣੇ ਸ਼ੁਰੂ ਹੋਏ ਹਨ | ਇਸ ਲਈ ਪੁਲਿਸ ਕਰਮਚਾਰੀਆਂ ...
ਦਸੂਹਾ, 26 ਅਕਤੂਬਰ (ਭੁੱਲਰ)-ਭਾਜਪਾ ਦੀ ਜ਼ਿਲ੍ਹਾ ਦਿਹਾਤੀ ਕਾਰਜਕਾਰਨੀ ਨੇ ਦਸੂਹਾ ਤੋਂ ਪ੍ਰਭਜੀਤ ਸਿੰਘ ਨੂੰ ਜ਼ਿਲ੍ਹਾ ਦਿਹਾਤੀ ਯੁਵਾ ਮੋਰਚਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਨਵ-ਨਿਯੁਕਤ ਜਨਰਲ ਸਕੱਤਰ ਪ੍ਰਭਜੀਤ ਸਿੰਘ ਨੇ ਕਿਹਾ ਕਿ ਪਾਰਟੀ ...
ਮਾਹਿਲਪੁਰ, 26 ਅਕਤੂਬਰ (ਦੀਪਕ ਅਗਨੀਹੋਤਰੀ)-ਕੈਨੇਡਾ 'ਚ ਹੋਈਆਂ ਚੋਣਾ ਦੌਰਾਨ ਸਰੀ ਡੈਲਟਾ ਤੋਂ ਐਨ. ਆਰ. ਆਈ. ਕਮਿਸ਼ਨ ਦੇ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਦਲਜੀਤ ਸਿੰਘ ਸਹੋਤਾ ਦਾ ਭਾਣਜਾ ਰਵੀ ਕਾਹਲੋਂ ਦੂਜੀ ਵਾਰ ਵਿਧਾਇਕ ਚੁਣਿਆ ਗਿਆ | ਉਨ੍ਹਾਂ ਦੀ ਜਿੱਤ ਦਾ ਐਲਾਨ ...
ਹੁਸ਼ਿਆਰਪੁਰ, 26 ਅਕਤੂਬਰ (ਬਲਜਿੰਦਰਪਾਲ ਸਿੰਘ)-ਖੇਤਾਂ 'ਚ ਗਏ ਨੌਜਵਾਨ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਨੇ 2 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਨ ਤੋਂ ਬਾਅਦ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪਿੰਡ ਚੱਕ ਸਾਦੂ ਦੇ ਵਾਸੀ ਉਂਕਾਰ ਚੰਦ ...
ਸੈਲਾ ਖੁਰਦ, 26 ਅਕਤੂਬਰ (ਹਰਵਿੰਦਰ ਸਿੰਘ ਬੰਗਾ)-ਸਥਾਨਕ ਬਾਬਾ ਅੋਘੜ ਨਾਥ ਮੰਦਰ ਤੋਂ ਪੇਪਰ ਮਿਲ ਨੂੰ ਜਾ ਰਹੀ ਸੜਕ 'ਤੇ ਟਰੈਕਟਰ-ਟਰਾਲੀ ਓਵਰ ਲੋਡ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਕਾਰਨ ਪਰਾਲੀ ਨੂੰ ਅੱਗ ਪੈਣ ਕਾਰਨ ਬਾਜ਼ਾਰ ਦੇ ਲੋਕਾਂ ਤੇ ਪੇਪਰ ਮਿਲ ਦੇ ਫਾਇਰ ...
ਮਿਆਣੀ, 26 ਅਕਤੂਬਰ (ਹਰਜਿੰਦਰ ਸਿੰਘ ਮੁਲਤਾਨੀ)-ਪੰਜਾਬ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਤੇ ਸਾਬਕਾ ਆਈ. ਪੀ. ਐਸ. ਅਧਿਕਾਰੀ ਰਜਿੰਦਰ ਸਿੰਘ ਨੇ ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਯਸ਼ਵੰਤ ਜੈਨ ਸਮੇਤ ਪਿੰਡ ਜਲਾਲਪੁਰ ਪਹੁੰਚ ਕੇ ਪੀੜਤ ...
ਹੁਸ਼ਿਆਰਪੁਰ, 26 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਭਾਜਪਾ ਅਹੁਦੇਦਾਰਾਂ ਵਲੋਂ ਰੋਜ਼ਾਨਾ ਅਸਤੀਫ਼ੇ ਦੇ ਕੇ ਆਪਣੀ ਹੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ | ਇਸੇ ਤਹਿਤ ਹਲਕਾ ਚੱਬੇਵਾਲ ...
ਐਮਾਂ ਮਾਂਗਟ, 26 ਅਕਤੂਬਰ (ਗੁਰਾਇਆ)-ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਕਸਬਾ ਐਮਾਂ ਮਾਂਗਟ ਵਿਖੇ ਕਰੀਬ 11 ਵਜੇ ਕਾਰ ਐਕਟਿਵਾ ਦੀ ਟੱਕਰ 'ਚ ਐਕਟਿਵਾ ਸਵਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੁੱਤਰ ਖੜਕ ਸਿੰਘ ਵਾਸੀ ਐਮਾਂ ...
ਹੁਸ਼ਿਆਰਪੁਰ, 26 ਅਕਤੂਬਰ (ਬਲਜਿੰਦਰਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਪੰਜਾਬ 'ਚ ਬੰਦ ਕੀਤੀਆਂ ਰੇਲ ਗੱਡੀਆਂ ਦੀ ਕਰੜੇ ਸ਼ਬਦਾਂ 'ਚ ਨਿੰਦਾ ਕਰਦਿਆਂ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ: ਰਾਜ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਅਜਿਹੀ ਕਾਰਵਾਈ ਕਰਕੇ ਇਕੱਲੇ ਕਿਸਾਨਾਂ ...
ਹੁਸ਼ਿਆਰਪੁਰ, 26 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 16 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 6034, ਜਦ ਕਿ 1 ਮਰੀਜ਼ ਦੀ ਮੌਤ ਹੋਣ ਨਾਲ ਕੁਲ ਮੌਤਾਂ ਦੀ ਗਿਣਤੀ 206 ਹੋ ਗਈ ਹੈ | ਇਸ ਸਬੰਧੀ ...
ਐਮਾਂ ਮਾਂਗਟ, 26 ਅਕਤੂਬਰ (ਗੁਰਾਇਆ)-ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਕਸਬਾ ਐਮਾਂ ਮਾਂਗਟ ਵਿਖੇ ਬੀਤੀ ਰਾਤ ਚੋਰਾਂ ਵਲੋਂ ਇਕ ਜਿੰਮ ਦੇ ਤਾਲੇ ਤੋੜ ਕੇ ਉਸ 'ਚੋਂ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਪੁੱਤਰ ਜਗਦੀਸ਼ ...
ਬੀਣੇਵਾਲ, 26 ਅਕਤੂਬਰ (ਬੈਜ ਚੌਧਰੀ)-ਬਾਬਾ ਸਿੱਧ ਚਾਨੋ ਤੇ ਲੱਖ ਦਾਤਾ ਪੀਰ ਦੀ ਯਾਦ ਨੂੰ ਸਮਰਪਿਤ ਵਿਸਾਲ ਕੁਸ਼ਤੀ ਦੰਗਲ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਝੋਣੋਵਾਲ-ਬੀਤ ਵਲੋਂ ਸਰਪੰਚ ਰਾਜਵਿੰਦਰ ਸਿੰਘ ਰਾਜਾ ਦੀ ਅਗਵਾਈ 'ਚ ਕਰਵਾਇਆ ਗਿਆ | ਛਿੰਝ ਮੇਲੇ 'ਚ ਪੰਜਾਬ ਤੇ ...
ਹੁਸ਼ਿਆਰਪੁਰ, 26 ਅਕਤੂਬਰ (ਹਰਪ੍ਰੀਤ ਕੌਰ)-ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵਾਰਡ ਨੰਬਰ 44 ਤੋਂ ਐਡਵੋਕੇਟ ਪਵਿੱਤਰ ਪਾਲ ਸਿੰਘ ਦੀ ਅਗਵਾਈ 'ਚ ਸੜਕ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਮਿਲਣ ਆਏ ਵਫ਼ਦ ਨੂੰ ਭਰੋਸਾ ਦਿੱਤਾ ਕਿ ਸੜਕ ਨਿਰਮਾਣ ਦਾ ਕੰਮ ਪਹਿਲ ਦੇ ...
ਮੁਕੇਰੀਆਂ, 26 ਅਕਤੂਬਰ (ਰਾਮਗੜ੍ਹੀਆ)-ਪਿਛਲੇ ਕਰੀਬ 15 ਸਾਲਾਂ ਤੋਂ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਸਥਿਤ ਮੁਕੇਰੀਆਂ ਸ਼ਹਿਰ ਦੇ ਮੁੱਖ ਚੌਕਾਂ 'ਤੇ ਲੱਗੀਆਂ ਟ੍ਰੈਫ਼ਿਕ ਲਾਈਟਾਂ ਉਸ ਸਮੇਂ ਇਸ ਰੋਡ ਨੂੰ ਚੌੜਾ ਕਰਨ ਦੇ ਮਕਸਦ ਨਾਲ ਉਤਾਰ ਦਿੱਤੀਆਂ ਗਈਆਂ ਸਨ ਪਰ ਇਹ ...
ਹੁਸ਼ਿਆਰਪੁਰ, 26 ਅਕਤੂਬਰ (ਹਰਪ੍ਰੀਤ ਕੌਰ)-ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਬਾਲੀ ਹਸਪਤਾਲ ਮਾਡਲ ਟਾਊਨ ਵਿਖੇ ਰੋਟਰੀ ਆਈ ਬੈਂਕ ਕਾਰਨੀ ਟਰਾਂਸਪਲਾਂਟ ਸੁਸਾਇਟੀ ਦੇ ਦਫ਼ਤਰ 'ਚ ਸਰਕਾਰ ਵਲੋਂ ਮਾਨਤਾ ਪ੍ਰਾਪਤ ਅੱਖਾਂ ਦੇ ਕਾਰਨੀਆ ਕੁਲੈਕਸ਼ਨ ਸੈਂਟਰ ਦਾ ...
ਹੁਸ਼ਿਆਰਪੁਰ, 26 ਅਕਤੂਬਰ (ਹਰਪ੍ਰੀਤ ਕੌਰ)-ਭਾਜਪਾ ਮਹਿਲਾ ਮੋਰਚੇ ਦੇ ਸੂਬਾ ਉਪ ਪ੍ਰਧਾਨ ਨੀਤੀ ਤਲਵਾੜ ਨੇ ਦੱਸਿਆ ਕਿ 28 ਅਕਤੂਬਰ ਨੂੰ ਮੋਰਚੇ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਚੰਡੀਗੜ੍ਹ ਵਿਖੇ ਘਿਰਾਓ ਕੀਤਾ ਜਾਵੇਗਾ | ਨੀਤੀ ਤਲਵਾੜ ਨੇ ਦੱਸਿਆ ਕਿ ...
ਹਰਿਆਣਾ, 23 ਅਕਤੂਬਰ (ਹਰਮੇਲ ਸਿੰਘ ਖੱਖ)-ਸੂਬੇ ਅੰਦਰ ਹਰ ਪਾਰਟੀ ਵਲੋਂ ਆਪੋ ਆਪਣੀ ਸਰਗਰਮੀ ਤੇਜ਼ ਕਰ ਦਿੱਤੀ ਹੈ, ਜਿਸ ਤਹਿਤ ਹੀ ਕਸਬਾ ਹਰਿਆਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦੌਰਾਨ ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੁੱਖ ਸੰਸਦੀ ਸਕੱਤਰ ਦੀ ਅਗਵਾਈ ਹੇਠ ...
ਗੜ੍ਹਸ਼ੰਕਰ, 26 ਅਕਤੂਬਰ (ਧਾਲੀਵਾਲ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਠੇਕੇਦਾਰ ਸੁਰਿੰਦਰ ਸਿੰਘ ...
ਨਸਰਾਲਾ, 26 ਅਕਤੂਬਰ (ਸਤਵੰਤ ਸਿੰਘ ਥਿਆੜਾ)-ਸੰਤ ਬਾਬਾ ਸਤਪਾਲ ਸਿੰਘ ਸਹਰੀ ਵਾਲਿਆਂ ਦੀ ਰਹਿਨੁਮਾਈ ਹੇਠ ਜਥੇਦਾਰ ਬਾਬਾ ਜੋਗਾ ਸਿੰਘ ਰਾਮੂ ਥਿਆੜੇ ਵਾਲਿਆਂ ਦੇ ਯਤਨਾਂ ਸਦਕਾ ਸ਼ਬਦ ਗੁਰੂ ਪ੍ਰਚਾਰਕ ਜਥੇ ਦੇ ਸਿੰਘਾਂ ਤੇ ਸਮੂਹ ਨਗਰ ਨਿਵਾਸੀ ਸੰਗਤਾਂ ਵਲੋਂ ਸੰਤ ਬਾਬਾ ...
ਹੁਸ਼ਿਆਰਪੁਰ, 26 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਅਤੇ ਹੋਰਨਾਂ ਅਹੁਦੇਦਾਰਾਂ ਦੀ 6 ਨਵੰਬਰ ਨੂੰ ਹੋਣ ਵਾਲੀ ਚੋਣ ਲਈ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਪ੍ਰਧਾਨਗੀ ਪਦ ਲਈ ਤਿੰਨ ਉਮੀਦਵਾਰਾਂ ਨੇ ਕਾਗ਼ਜ਼ ਦਾਖਲ ...
ਸ਼ਾਮਚੁਰਾਸੀ, 26 ਅਕਤੂਬਰ (ਗੁਰਮੀਤ ਸਿੰਘ ਖ਼ਾਨਪੁਰੀ)-ਸ਼੍ਰੋਮਣੀ ਅਕਾਲੀ ਦੀ ਸਰਕਾਰ ਸਮੇਂ ਹਲਕਾ ਸ਼ਾਮਚੁਰਾਸੀ ਦੀ ਸਾਬਕਾ ਵਿਧਾਇਕ ਬੀਬੀ ਮਹਿੰਦਰ ਕੌਰ ਜੋਸ਼ ਨੇ ਆਪਣੇ ਥੋੜੇ ਜਿਹੇ ਸਮੇਂ ਦੇ ਕਾਰਜਕਾਲ ਦੌਰਾਨ ਹਲਕਾ ਸ਼ਾਮਚੁਰਾਸੀ ਨੂੰ ਨਵੀਂ ਨੁਹਾਰ ਦੇ ਕੇ ਉਹ ...
ਗੜ੍ਹਸ਼ੰਕਰ, 26 ਅਕਤੂਬਰ (ਧਾਲੀਵਾਲ)-ਸੈਲਾ ਖ਼ੁਰਦ ਨਿਵਾਸੀ ਮਹਿਲਾ ਕਾਂਗਰਸੀ ਆਗੂ ਸਰਿਤਾ ਸ਼ਰਮਾ ਵਲੋਂ ਏ. ਐੱਸ. ਪੀ. ਗੜ੍ਹਸ਼ੰਕਰ ਤੁਸ਼ਾਰ ਗੁਪਤਾ ਪਾਸ ਸ੍ਰੀ ਡਰਾਮਾ ਕਮੇਟੀ ਗੰਗੂਵਾਲ (ਰੋਪੜ), ਡਰਾਮਾ ਕਮੇਟੀ ਕਾਂਗੜਾ ਤੇ ਸ੍ਰੀ ਰਾਮ ਬੀਕਾਨੇਰੀ ਕੰਪਨੀ ਖ਼ਿਲਾਫ਼ ...
ਦਸੂਹਾ, 26 ਅਕਤੂਬਰ (ਭੁੱਲਰ)-ਗਰਿੱਡ ਸਬ ਸਟੇਸ਼ਨ ਇਪਲਾਈਜ਼ ਯੂਨੀਅਨ ਪਾਵਰਕਾਮ ਤੇ ਟਰਾਸਕੋ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਹੋਈ, ਜਿਸ 'ਚ ਏ ਵੇਨੂ ਪ੍ਰਸ਼ਾਦ ਸੀ, ਐਮ. ਡੀ. ਡਾਇਰੈਕਟਰ ਐਡਮਨ ਸ੍ਰੀ ਆਰ. ਪੀ. ਪਾਂਡਵ, ਮੁੱਖ ਇੰਜ. ਐਸ. ਐਸ. ਜੋਸ਼ਨ, ਉਪ ਮੁੱਖ ਇੰਜ ਭਾਟੀਆ, ...
ਨਸਰਾਲਾ, 26 ਅਕਤੂਬਰ (ਸਤਵੰਤ ਸਿੰਘ ਥਿਆੜਾ)-ਐਨ. ਆਰ. ਆਈ. ਵੀਰਾਂ, ਸਮੂਹ ਪਿੰਡ ਵਾਸੀ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਬਾਬਾ ਰੰਗੀ ਰਾਮ ਲਾਠੀ ਵਾਲਿਆਂ ਦੀ ਬਰਸੀ ਸਬੰਧੀ ਪਿਆਲਾਂ ਵਿਖੇ ਸੰਤ ਸਮਾਗਮ ਕਰਵਾਏ ਗਏ | ਸਮਾਗਮ ਦੀ ਆਰੰਭਤਾ ਭਾਈ ਅਮਰਜੀਤ ਸਿੰਘ ਟਿੱਬਾ ...
ਹੁਸ਼ਿਆਰਪੁਰ, 26 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕ੍ਰਿਸ਼ੀ ਵਿਗਿਆਨ ਕੇਂਦਰ (ਕੇ. ਵੀ. ਕੇ.) ਬਾਹੋਵਾਲ ਵਲੋਂ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਪਰਾਲੀ ਪ੍ਰਬੰਧਨ ਸਬੰਧੀ ਪਿੰਡ ਫ਼ਿਰੋਜ਼ ਰੋਲੀਆਂ ਵਿਖੇ ਸਿਖਲਾਈ ਕੋਰਸ ਕਰਵਾਇਆ ਗਿਆ | ਜਾਣਕਾਰੀ ...
ਮਾਹਿਲਪੁਰ 26 ਅਕਤੂਬਰ (ਦੀਪਕ ਅਗਨੀਹੋਤਰੀ)-ਸਰਕਾਰੀ ਐਲੀਮੈਂਟਰੀ ਸਕੂਲ ਭੂੰਨੋ ਵਿਖੇ ਮੁੱਖ ਅਧਿਆਪਕ ਜਸਵੀਰ ਸਿੰਘ ਦੀ ਅਗਵਾਈ ਹੇਠ ਗਰਾਮ ਪੰਚਾਇਤ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ...
ਚੱਬੇਵਾਲ, 26 ਅਕਤੂਬਰ (ਥਿਆੜਾ)-ਸਹਿਕਾਰੀ ਸਭਾ ਸਿੰਘਪੁਰ ਦੀ ਮੀਟਿੰਗ ਸਭਾ ਦੇ ਪ੍ਰਧਾਨ ਨੰ. ਸੁਖਦੇਵ ਸਿੰਘ ਬੰਬੇਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਹਰਜੀਤ ਕੌਰ ਭੁੱਲੇਵਾਲ ਰਾਠਾਂ ਮੀਤ ਪ੍ਰਧਾਨ, ਅਮਨਦੀਪ ਸਿੰਘ ਸੋਨੀ ਨੰਗਲ ਖਿਡਾਰੀਆਂ, ਰਾਮ ਪਾਲ ਚਾਣਥੂ ਬ੍ਰਾਹਮਣਾ, ...
ਦਸੂਹਾ, 26 ਅਕਤੂਬਰ (ਭੁੱਲਰ)-ਆਮ ਆਦਮੀ ਪਾਰਟੀ ਵਲੋਂ ਯੂਥ ਵਿੰਗ ਪੰਜਾਬ ਦਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਵਿਧਾਇਕ ਨੂੰ ਬਣਾਉਣ 'ਤੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਹੈ ਕਿਉਂਕਿ ਮੀਤ ਹੇਅਰ ਆਮ ਲੋਕਾਂ ਤੇ ਨੌਜਵਾਨਾਂ ਨਾਲ ਜੁੜਿਆ ਆਗੂ ਹੈ | ਇਸ ਸਬੰਧੀ ਐਡਵੋਕੇਟ ...
ਹਾਜੀਪੁਰ, 26 ਅਕਤੂਬਰ (ਜੋਗਿੰਦਰ ਸਿੰਘ)-ਦਾਣਾ ਮੰਡੀ ਖੁੰਦਪੁਰ ਵਿਖੇ ਝੋਨੇ ਦੀਆਂ ਖ਼ਰੀਦੀਆਂ ਹੋਈਆਂ ਬੋਰੀਆਂ ਦੀ ਚੁਕਾਈ ਨਾ ਹੋਣ ਕਰਕੇ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਆੜ੍ਹਤੀਆਂ ਨੇ ਦੱਸਿਆ ਕਿ ...
ਮਿਆਣੀ, 26 ਅਕਤੂਬਰ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਜਲਾਲਪੁਰ ਵਿਖੇ ਦਰਿੰਦਗੀ ਦਾ ਸ਼ਿਕਾਰ ਹੋਈ 6 ਸਾਲਾ ਬੱਚੀ ਦੇ ਪੀੜਤ ਪਰਿਵਾਰ ਨੂੰ ਮਿਲਣ ਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਆਗੂਆਂ ਨੇ ਪਰਿਵਾਰ ਨਾਲ ਮੁਲਕਾਤ ਕੀਤੀ | ...
ਹੁਸ਼ਿਆਰਪੁਰ, 26 ਅਕਤੂਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਮੁੱਖ ਖੇਤੀਬਾੜੀ ਅਫ਼ਸਰ ਡਾ: ਵਿਨੇ ਕੁਮਾਰ ਨੇ ਦੱਸਿਆ ਕਿ ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਲੰਬੇ ਸਮੇਂ ਤੱਕ ਟਿਕਾਊ ਤੇ ਫ਼ਾਇਦੇਮੰਦ ਖੇਤੀ ਬਣਾਉਣ ਲਈ ਝੋਨੇ ਦੀ ਪਰਾਲੀ ਨੂੰ ਕਿਸੇ ਵੀ ...
ਐਮਾਂ ਮਾਂਗਟ, 26 ਅਕਤੂਬਰ (ਗੁਰਾਇਆ)-ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਗੋਸ਼ਪੁਰ ਬੀਤੇ ਦਿਨੀਂ ਚੋਰਾਂ ਵਲੋਂ ਇਕ ਘਰ ਦੇ ਤਾਲੇ ਤੋੜ ਕੇ 35 ਹਜ਼ਾਰ ਰੁਪਏ ਦੀ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਅਵਤਾਰ ਸਿੰਘ ਪੁੱਤਰ ਪੰਜਾਬ ਸਿੰਘ ...
ਹੁਸ਼ਿਆਰਪੁਰ, 26 ਅਕਤੂਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਬੂਥ ਲੈਵਲ ਅਧਿਕਾਰੀਆਂ ਤੇ ਇਲੈਕਟੋਰਲ ਲਿਟਰੇਸੀ ਕਲੱਬਾਂ ਦੇ ਆਨਲਾਈਨ ਕੁਇਜ਼ ਮੁਕਾਬਲੇ 27 ਅਕਤੂਬਰ ਨੂੰ 12 ਵਜੇ ਤੋਂ ਸਾਢੇ 12 ...
ਰਾਹੋਂ, 26 ਅਕਤੂਬਰ (ਬਲਬੀਰ ਸਿੰਘ ਰੂਬੀ)-ਕਿਰਤੀ ਕਿਸਾਨ ਯੂਨੀਅਨ ਤੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਵਲੋਂ ਕਸਬਾ ਰਾਹੋਂ ਵਿਖੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਕਾਨਫ਼ਰੰਸ ਕੀਤੀ ਗਈ | ਕਾਨਫ਼ਰੰਸ 'ਚ ...
ਕੋਟਫ਼ਤੂਹੀ, 26 ਅਕਤੂਬਰ (ਅਟਵਾਲ)-ਪਿੰਡ ਬਿੰਜੋਂ ਦੇ ਮਾਂ ਭਗਵਤੀ ਸੀਤਲਾ ਮੰਦਰ ਵਿਖੇ ਪਰਉਪਕਾਰੀ ਦੁਰਗਾ ਜਗਰਾਤਾ ਮੰਡਲੀ ਵਲੋਂ ਸਮੂਹ ਨਗਰ ਨਿਵਾਸੀ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਮਹਾਂ ਮਾਈ ਦਾ ਸਾਲਾਨਾ ਧਾਰਮਿਕ ਪੋ੍ਰਗਰਾਮ 'ਤੇ ਭੰਡਾਰਾ ਕਰਵਾਇਆ ਗਿਆ | ਇਸ ...
ਨਸਰਾਲਾ, 26 ਅਕਤੂਬਰ (ਸਤਵੰਤ ਸਿੰਘ ਥਿਆੜਾ)-ਪਿੰਡ ਅਜੜਾਮ ਵਿਖੇ ਸਰਪੰਚ ਭੁਪਿੰਦਰ ਸਿੰਘ ਪੱਪੂ ਅਜੜਾਮ ਸੀਨੀਅਰ ਕਾਂਗਰਸੀ ਆਗੂ ਤੇ ਅਮਿ੍ੰਤਪਾਲ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਵਲੋਂ ਪਿੰਡ ਦੀ ਸਾਫ਼ ਸਫ਼ਾਈ ਦਾ ਖ਼ਿਆਲ ਰੱਖਦਿਆਂ ...
ਅੱਡਾ ਸਰਾਂ, 26 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਅੱਡਾ ਸਰਾਂ ਖੇਤਰ ਦੇ ਭਾਜਪਾ ਆਗੂ ਜੁਗਲ ਕਿਸ਼ੋਰ ਭਾਗੀਆਂ ਨਾਲ ਉਨ੍ਹਾਂ ਦੇ ਭਰਾ ਦੀ ਬੇਵਕਤੀ ਹੋਈ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ...
ਜਲੰਧਰ, 26 ਅਕਤੂਬਰ (ਮੇਜਰ ਸਿੰਘ)-ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਪੰਜਾਬ ਵਿਚ ਢੋਆ-ਢੁਆਈ ਲਈ ਰੇਲ ਪਟੜੀਆਂ ਖੋਲ੍ਹ ਦੇਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਵਲੋਂ ਮਾਲ ਗੱਡੀਆਂ ਦੀ ਆਵਾਜਾਈ ਨੂੰ ਰੋਕ ਦੇਣ ਦੇ ਫ਼ੈਸਲੇ ਦੀ ਸਖ਼ਤ ਆਲੋਚਨਾ ਕਰਦਿਆਂ ਮੋਦੀ ਸਰਕਾਰ ਵਲੋਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX