ਸਿੱਧਵਾ ਬੇਟ, 26 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਮੇਜਰ ਸਿੰਘ ਭੈਣੀ ਨੇ ਅੱਜ ਪੰਚਾਇਤ ਸੰਮਤੀ ਸਿੱਧਵਾਂ ਬੇਟ ਦੇ ਦਫ਼ਤਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਬਲਾਕ ਸਿੱਧਵਾਂ ਬੇਟ ਦੀ 61 ਪੰਚਾਇਤਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਰਾਹੀਂ ਆਈ 2.7 ਕਰੋੜ ਦੀਆਂ ਗ੍ਰਾਂਟਾਂ ਦੇ ਚੈੱਕ ਤਕਸੀਮ ਕੀਤੇ | ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਡਾ: ਕਰਨ ਵੜਿੰਗ, ਮਾਰਕਿਟ ਕਮੇਟੀ ਸਿੱਧਵਾਂ ਬੇਟ ਦੇ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਿੱਕੀ ਚੌਹਾਨ, ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਵਾਈਸ ਚੇਅਰਮੈਨ ਗੁਲਵੰਤ ਸਿੰਘ ਜੰਡੀ, ਸਰਪੰਚ ਜਗਦੇਵ ਸਿੰਘ ਦਿਉਲ ਅਤੇ ਸੰਮਤੀ ਮੈਂਬਰ ਸੁਖਦੇਵ ਸਿੰਘ ਗੋਰਸੀਆਂ ਖ਼ਾਨ ਮੁਹੰਮਦ ਵੀ ਮੌਜੂਦ ਸਨ | ਪੰਚਾਇਤਾਂ ਨੂੰ ਚੈੱਕ ਦੇਣ ਉਪਰੰਤ ਕੈਪਟਨ ਸੰਧੂ ਨੇ ਆਖਿਆ ਕਿ ਆਉਂਦੇ ਦਿਨਾਂ ਦੌਰਾਨ ਵੀ ਇਲਾਕੇ ਦੀਆਂ ਪੰਚਾਇਤਾਂ ਨੂੰ ਸਮਾਰਟ ਵਿਲੇਜ਼ ਯੋਜਨਾ ਤਹਿਤ ਗ੍ਰਾਂਟਾਂ ਦੇ ਗੱਫੇ ਦਿੱਤੇ ਜਾਣਗੇ | ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਮਿਲਣ ਵਾਲੀਆਂ ਗ੍ਰਾਂਟਾਂ ਦੀ ਸਹੀ ਵਰਤੋਂ ਕਰਕੇ ਆਪਣਾ ਫਰਜ਼ ਨਿਭਾਉਣ ਤੇ ਜਿਹੜੀਆਂ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਹੋਰ ਪੈਸਿਆਂ ਦੀ ਲੋੜ ਹੈ | ਉਸ ਬਾਰੇ ਸਾਨੂੰ ਲਿਖਤੀ ਰੂਪ ਵਿਚ ਜਾਣਕਾਰੀ ਦਿੱਤੀ ਜਾਵੇ | ਕਾਂਗਰਸੀ ਆਗੂ ਮੇਜਰ ਸਿੰਘ ਭੈਣੀ ਨੇ ਆਪਣੇ ਵਿਚਾਰ ਰੱਖਦੇ ਹੋਏ ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸਰਾਹਨਾ ਕੀਤੀ | ਇਸ ਮੌਕੇ ਕਾਂਗਰਸੀ ਆਗੂ ਦਰਸ਼ਨ ਸਿੰਘ ਬੀਰਮੀ, ਸਰਪੰਚ ਪਰਮਜੀਤ ਸਿੰਘ ਪੱਪੀ, ਸਰਪੰਚ ਕਮਲਜੀਤ ਸਿੰਘ ਗਰੇਵਾਲ, ਸੰਮਤੀ ਮੈਂਬਰ ਗੁਰਜੀਤ ਸਿੰਘ ਜੰਡੀ, ਸੰਮਤੀ ਮੈਂਬਰ ਸੁਖਵਿੰਦਰ ਸਿੰਘ, ਸਰਪੰਚ ਗੁਰਚਰਨ ਸਿੰਘ ਗਿੱਲ, ਸਰਪੰਚ ਹਰਜਿੰਦਰ ਸਿੰਘ ਗੋਰਸੀਆਂ, ਸਰਪੰਚ ਭਗਵੰਤ ਸਿੰਘ ਹੈਪੀ, ਸਰਪੰਚ ਸੁਰਜੀਤ ਸਿੰਘ, ਸਰਪੰਚ ਕਰਮਜੀਤ ਸਿੰਘ, ਕੁਲਦੀਪ ਸਿੰਘ ਸਿੱਧੂ, ਸਰਪੰਚ ਮਲਕੀਤ ਸਿੰਘ, ਸਰਪੰਚ ਸਾਂਈਦਾਸ, ਸਰਪੰਚ ਗੁਰਚਰਨ ਸਿੰਘ ਅੱਕੂਵਾਲ, ਗੁਰਮੀਤ ਸਿੰਘ ਮੱਲ, ਸਰਪੰਚ ਬਲਦੇਵ ਸਿੰਘ, ਜਸਵੀਰ ਸਿੰਘ ਲੱਡੂ, ਸਰਪੰਚ ਹਰਭਜਨ ਸਿੰਘ, ਸਰਪੰਚ ਜੰਗੀਰ ਸਿੰਘ, ਸਰਪੰਚ ਹਰਪ੍ਰੀਤ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਸਰਪੰਚ ਗੁਰਮੇਲ ਸਿੰਘ ਆਦਿ ਮੌਜੂਦ ਸਨ |
ਮੁੱਲਾਂਪੁਰ-ਦਾਖਾ, 26 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੰਦੋਲਨ ਕਰ ਰਹੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਰਵਾਇਤੀ ਤਿਉਹਾਰ ਦੁਸਹਿਰਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਰਪੋਰੇਟ ਅੰਬਾਨੀ, ਅੰਡਾਨੀ ਦੇ ਪੁਤਲੇ ...
ਮੁੱਲਾਂਪੁਰ-ਦਾਖਾ, 26 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਈਦ ਬਾਬਾ ਜ਼ਾਹਿਰ ਬਲੀ ਸਾਹ ਚਿਸ਼ਤੀ ਬੱਦੋਵਾਲ (ਲੁਧਿ:) ਦਰਗਾਹ 'ਤੇ ਦਹਾਕਿਆਂ ਤੋਂ ਲੱਗਦਾ ਆ ਰਿਹਾ ਮੇਲਾ ਭਾਵੇਂ ਕੋਵਿਡ-19 ਪ੍ਰਭਾਵ ਕਰਕੇ ਪਹਿਲਾਂ ਵਾਂਗ ਨਹੀਂ ਭਰਿਆ ਪਰ ਸ਼ਰਧਾਵਾਨ ਸ਼ਰਧਾਲੂਆਂ ਦੀ ਆਮਦ ਆਮ ...
ਭੰੂਦੜੀ, 26 ਅਕਤੂਬਰ (ਮਾਨ)-ਕੇਂਦਰ ਵਿਚਲੀ ਮੋਦੀ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਕਿਸਾਨਾਂ ਵਿਰੁੱਧ ਲਏ ਗਏ ਮਾਰੂ ਫ਼ੈਸਲਿਆਂ ਨੂੰ ਰੱਦ ਕਰਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ | ਇਹ ਵਿਚਾਰ ਸਾਬਕਾ ਸੰਸਦ ...
ਹਠੂਰ, 26 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਮਾਰਕੀਟ ਕਮੇਟੀ ਹਠੂਰ ਵਲੋਂ ਅੱਜ ਚੇਅਰਮੈਨ ਤਰਲੋਚਨ ਸਿੰਘ ਝੋਰੜਾਂ ਦੀ ਅਗਵਾਈ ਅਤੇ ਸੈਕਟਰੀ ਸੁਭਾਸ਼ ਕੁਮਾਰ ਦੀ ਦੇਖ-ਰੇਖ ਹੇਠ ਹਠੂਰ ਮੰਡੀ 'ਚ ਆੜ੍ਹਤੀਆਂ ਦੇ ਕੰਡੇ ਚੈੱਕ ਕੀਤੇ ਗਏ | ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ...
ਰਾਏਕੋਟ, 26 ਅਕਤੂਬਰ (ਸੁਸ਼ੀਲ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਜੀ.ਐੱਚ.ਜੀ. ਕਾਲਜ ਆਫ਼ ਐਜੂਕੇਸ਼ਨ ਦਾ ਬੀ.ਐੱਡ (ਸਮੈਸਟਰ ਚੌਥਾ) ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਕਾਲਜ ਪਿ੍ੰਸੀਪਲ ਮੈਡਮ ਗੁਰਬਿੰਦਰ ਕੌਰ ਨੇ ਦੱਸਿਆ ਕਿ ਕਾਲਜ ਦਾ ਬੀ.ਐੱਡ ਦੇ ਚੌਥੇ ਸਮੈਸਟਰ ਦਾ ...
ਰਾਏਕੋਟ, 26 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)- ਪਿੰਡ ਅੱਚਰਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਵਲੋਂ ਮਾ: ਤਾਰਾ ਸਿੰਘ ਅੱਚਰਵਾਲ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਾਰਪੋਰੇਟਾਂ ਦੇ ਪੁਤਲੇ ਬਣਾ ਕੇ ਫੂਕੇ ਗਏ | ਇਸ ਮੌਕੇ ਵੱਡੀ ਗਿਣਤੀ ...
ਰਾਏਕੋਟ, 26 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)- ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਯੂਥ ਵਿੰਗ ਵਲੋਂ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਦੇ ਮਨਸੂਬਿਆਂ 'ਤੇ ਚੱਲ ਰਹੇ ਹਨ, ...
ਜਗਰਾਉਂ, 26 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਪੰਜਾਬੋਂ ਬਾਹਰ ਮਹਾਂਰਾਸ਼ਟਰ ਰਾਜ 'ਚ ਸਥਿਤ ਡੋਗਰੀ ਪਾੜ, ਤੇਲੰਗਾਨਾ ਆਦਿ ਇਲਾਕਿਆਂ ਵਿਚ ਸਿਕਲੀਗਰ, ਸਤਨਾਮੀਏ ਤੇ ਵਣਜਾਰੇ ਸਿੱਖਾਂ ਵਾਸਤੇ ਬੀਬੀ ਦਵਿੰਦਰਜੀਤ ਕੌਰ ਖ਼ਾਲਸਾ ਮਸੀਹਾ ਬਣੀ ਤੇ ਇਨ੍ਹਾਂ ਦੇ ਆਰਥਿਕ ...
ਜੋਧਾਂ, 26 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਪੰਜਾਬ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ. ਐਡ ਸਮੈਸਟਰ ਚੌਥੇ ਦੇ ਨਤੀਜੇ ਵਿਚੋਂ ਨਾਈਟਿੰਗੇਲ ਕਾਲਜ ਆਫ਼ ਐਜੂਕੇਸ਼ਨ ਨਾਰੰਗਵਾਲ ਦਾ ਨਤੀਜਾ 100 ਫ਼ੀਸਦੀ ਰਿਹਾ | ਯੂਨੀਵਰਸਿਟੀ ਪ੍ਰੀਖਿਆ ਵਿਚ ਬੈਠੇ ਸਾਰੇ ਵਿਦਿਆਰਥੀ ...
ਰਾਏਕੋਟ, 26 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਦੇ ਪੜਾਅ-2 ਦੀ ਆਨਲਾਈਨ ਸ਼ੁਰੂਆਤ ਕਰਨ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਲੁਧਿਆਣਾ ...
ਰਾਏਕੋਟ, 26 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੇ ਫ਼ਸਲਾਂ ਦੀ ਐੱਮ.ਐੱਸ.ਪੀ. ਖ਼ਤਮ ਕਰਨ ਦੀਆਂ ਵਿਉਂਤਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ 'ਤੇ ਕਿਸਾਨਾਂ ਨੇ ਰੇਲਵੇ ਟਰੈਕਾਂ ਨੂੰ ਜਾਮ ਕੀਤਾ ...
ਰਾਏਕੋਟ, 26 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਦੇ ਪੜਾਅ-2 ਦੀ ਆਨਲਾਈਨ ਸ਼ੁਰੂਆਤ ਕਰਨ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਲੁਧਿਆਣਾ ...
ਚੌਾਕੀਮਾਨ, 23 ਅਕਤੂਬਰ (ਤੇਜਿੰਦਰ ਸਿੰਘ ਚੱਢਾ)- ਪਿੰਡ ਪੱਬੀਆਂ ਵਿਖੇ ਮਨਰੇਗਾ ਸਕੀਮ ਅਧੀਨ ਬਣ ਰਹੇ ਰਾਜੀਵ ਗਾਂਧੀ ਸੇਵਾ ਕੇਂਦਰ ਦਾ ਨੀਂਹ ਪੱਥਰ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਵੱਲੋਂ ਰੱਖਿਆ ਗਿਆ | ਇਸ ਮੌਕੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ...
ਮੁੱਲਾਂਪੁਰ-ਦਾਖਾ, 26 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਦਾਖਾ ਮਾਰਕੀਟ ਕਮੇਟੀ ਅਧੀਨ ਮੁੱਖ ਯਾਰਡ ਰਕਬਾ ਦਾਣਾ ਮੰਡੀ ਅਤੇ ਸਵੱਦੀ-ਸਰਾਭਾ ਸਮੇਤ 10 ਖ਼ਰੀਦ ਕੇਂਦਰਾਂ 'ਚ ਝੋਨੇ ਦੀ ਖ਼ਰੀਦ ਕਰ ਰਹੀਆਂ ਪਨਗਰੇਨ, ਮਾਰਕਫੈੱਡ, ਪਨਸਪ, ਵੇਅਰ ਹਾਊਸ ਦੁਆਰਾ ਖਰੀਦ ਤਸੱਲੀਬਖਸ਼ ...
ਖੰਨਾ, 26 ਅਕਤੂਬਰ (ਮਨਜੀਤ ਸਿੰਘ ਧੀਮਾਨ)- ਪੈਸਿਆਂ ਨੂੰ ਦੇਣ ਤੋਂ ਨਾ ਕਰਨ ਤੇ ਇਕ ਵਿਅਕਤੀ ਵਲੋਂ ਔਰਤ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਚ ਦਾਖ਼ਲ ਮਨਜੀਤ ਕੌਰ ਪਤਨੀ ਗਿੰਨੀ ਕੁਮਾਰ ਵਾਸੀ ਜੀ. ਟੀ .ਬੀ. ਨਗਰ ਲਲਹੇੜੀ ਰੋੜ ਨੇ ...
ਖੰਨਾ, 26 ਅਕਤੂਬਰ (ਮਨਜੀਤ ਸਿੰਘ ਧੀਮਾਨ)- ਸਥਾਨਕ ਜੰਡੀ ਮੰਦਰ ਨੇੜੇ ਮੋਟਰਸਾਈਕਲ ਤੇ ਕਾਰ ਦੀ ਹੋਈ ਟੱਕਰ 'ਚ ਮੋਟਰਸਾਈਕਲ ਸਵਾਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਮਨਪ੍ਰੀਤ ਸਿੰਘ 17 ਸਾਲ ਵਾਸੀ ਸਰਹਿੰਦ ਜੋ ਆਪਣੇ ਮੋਟਰਸਾਈਕਲ 'ਤੇ ਆਪਣੇ ਦੋਸਤ ...
ਚੌਾਕੀਮਾਨ, 26 ਅਕਤੂਬਰ (ਤੇਜਿੰਦਰ ਸਿੰਘ ਚੱਢਾ)- ਪਿੰਡ ਪੱਬੀਆਂ ਵਿਖੇ ਬਲਾਕ ਸੁਧਾਰ ਦੇ ਵਾਈਸ ਚੇਅਰਮੈਨ ਹਰਮਨਦੀਪ ਸਿੰਘ ਕੁਲਾਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਕੋਠੇ ਹਾਂਸ ਤੇ ਸਰਪੰਚ ਉਜਾਗਰ ਸਿੰਘ ਪੱਬੀਆਂ ਦੀ ਅਗਵਾਈ 'ਚ ਗ੍ਰਾਮ ਪੰਚਾਇਤ ਵਲੋਂ ਗਲੀਆਂ ...
ਹਠੂਰ, 26 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਪਿੰਡ ਦੀ ਪੰਚਾਇਤ ਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਚਕਰ ਵਿਖੇ ਚਕਰ ਸਪੋਰਟਸ ਅਕੈਡਮੀ ਵਲੋਂ ਪਹਿਲੀ ਬਾਕਸਿੰਗ ਲੀਗ ਸ਼ਾਨਦਾਰ ਢੰਗ ਕਰਵਾਈ ਗਈ | ਰਾਸ਼ਟਰੀ ਖੇਡ ਦਿਵਸ ਤੋਂ ਚੱਲ ਰਹੀ ਇਸ ਲੀਗ ਵਿਚ ਚਕਰ ਦੀਆਂ ...
ਮੁੱਲਾਂਪੁਰ-ਦਾਖਾ, 26 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਨਗਰ ਕੌਾਸਲ ਮੁੱਲਾਂਪੁਰ ਦਾਖਾ ਦੇ ਕਾਰਜ ਸਾਧਕ ਅਫ਼ਸਰ ਮਨੋਹਰ ਸਿੰਘ ਬਾਘਾ ਵਲੋਂ ਕੋਵਿਡ-19 ਦੇ ਚੱਲਦਿਆਂ ਸ਼ਹਿਰ ਅੰਦਰ ਅਤਿ ਆਧੁਨਿਕ ਤਰੀਕੇ ਨਾਲ ਸਫ਼ਾਈ ਲਈ ਵੇਲਿੰਗ ਮਸ਼ੀਨ, ਇਲੈਕਟ੍ਰੋਨਿਕ ਰਿਕਸ਼ਾ ਅਤੇ ...
ਹਠੂਰ, 26 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)- ਪੁਲਿਸ ਥਾਣਾ ਹਠੂਰ ਦੇ ਮੁਖੀ ਐੱਸ.ਐੱਚ.ਓ. ਰੂਬਨੀਵ ਸਿੰਘ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬੀਤੀ ਕੱਲ੍ਹ ਰਾਤ ਸਮਾਂ ਕਰੀਬ ਸਾਢੇ 9 ਵਜੇ ਪੁਲਿਸ ਥਾਣਾ ਹਠੁਰ ਦੇ ਏ.ਐੱਸ.ਆਈ. ਜਗਜੀਤ ਸਿੰਘ, ਏ.ਐੱਸ.ਆਈ. ਸੁਰਿੰਦਰ ...
ਗੁਰੂਸਰ ਸੁਧਾਰ, 26 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਲੁਧਿਆਣਾ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਬਲਾਕ ਸੁਧਾਰ ਦੀ ਇਕਾਈ ਵਲੋਂ ਪ੍ਰਧਾਨ ਮਨਜੀਤ ਸਿੰਘ ਬੁਢੇਲ, ਸਕੱਤਰ ਹਰਜੀਤ ਸਿੰਘ ਸੁਧਾਰ ਦੀ ਅਗਵਾਈ ਹੇਠ ਬਲਾਕ ...
ਰਾਏਕੋਟ, 26 ਅਕਤੂਬਰ (ਸੁਸ਼ੀਲ)- ਨਗਰ ਕੌਾਸਲ ਰਾਏਕੋਟ ਦੇ ਕਾਰਜ ਸਾਧਕ ਅਫ਼ਸਰ ਅਮਰਇੰਦਰ ਸਿੰਘ ਦੀਆਂ ਹਦਾਇਤਾਂ 'ਤੇ ਸੈਨਟਰੀ ਇੰਸਪੈਕਟਰ ਹਰਪ੍ਰੀਤ ਸਿੰਘ ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਵਲੋਂ ਸ਼ਹਿਰ ਦੇ ਬਾਜ਼ਾਰਾਂ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ...
ਮੁੱਲਾਂਪੁਰ-ਦਾਖਾ, 26 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਥਾਣਾ ਦਾਖਾ ਐੱਸ.ਐੱਚ.ਓ. ਪ੍ਰੇਮ ਸਿੰਘ ਦੀ ਪੁਲਿਸ ਪਾਰਟੀ ਵਲੋਂ ਨਸ਼ੀਲੀਆਂ ਗੋਲੀਆਂ ਦੀ ਤਸਕਰੀ ਕਰਕੇ ਨਸ਼ੇ ਦੇ ਨਾਜਾਇਜ਼ ਕਾਰੋਬਾਰੀ ਕੁਲਵੰਤ ਸਿੰਘ ਉਰਫ ਕਾਲਾ, ਇੰਦਰਾ ਕਲੋਨੀ ਮੰਡੀ ਮੁੱਲਾਂਪੁਰ ਨੂੰ 1125 ...
ਜਗਰਾਉਂ, 26 ਅਕਤੂਬਰ (ਜੋਗਿੰਦਰ ਸਿੰਘ, ਗੁਰਦੀਪ ਸਿੰਘ ਮਲਕ)- ਪਿਛਲੇ ਲੰਬੇ ਸਮੇਂ ਤੋਂ ਖ਼ਾਸ ਕਰਕੇ ਬੀਜੇਪੀ ਦੇ ਕੇਂਦਰ 'ਚ ਕਾਬਜ਼ ਹੋਣ ਤੋਂ ਬਾਅਦ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਐਲਾਨ ਹਰ ਨਵੀਂ ਸਵੇਰ ਕੀਤੇ ਜਾ ਰਹੇ ਹਨ | ਮੌਜੂਦਾ ਸਮੇਂ ਦੁਸਹਿਰੇ 'ਤੇ ਆਰ.ਐਸ.ਐਸ. ...
ਮੁੱਲਾਂਪੁਰ-ਦਾਖਾ, 26 ਅਕਤੂਬਤ (ਨਿਰਮਲ ਸਿੰਘ ਧਾਲੀਵਾਲ)- ਬਾਬਾ ਬੰਦਾ ਸਿੰਘ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਫਾਊਾਡੇਸ਼ਨ ਦੇ ਪੰਜਾਬ ਚੇਅਰਮੈਨ ਅਮਰਜੀਤ ਸਿੰਘ ਉਬਰਾਏ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਬਲਵੰਤ ਸਿੰਘ ਧਨੋਆ, ...
ਚੌਾਕੀਮਾਨ, 26 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਆਈ.ਟੀ.ਆਈਜ਼ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਬੈਨਰ ਹੇਠ ਸਰਕਾਰੀ ਆਈ.ਟੀ.ਆਈ. ਜੱਸੋਵਾਲ ਕੁਲਾਰ (ਲੁਧਿਆਣਾ) ਦੇ ਪੀ.ਪੀ.ਪੀ. ਸਕੀਮ ਅਧੀਨ ਸੇਵਾਵਾਂ ਨਿਭਾ ਰਹੇ ਇੰਸਟਰਕਟਰਜ਼ ਵਲੋਂ ਕੈਪਟਨ ਸੰਦੀਪ ਸਿੰਘ ਸੰਧੂ ...
ਸਿੱਧਵਾਂ ਬੇਟ, 26 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)- ਲਾਗਲੇ ਲੀਲਾ ਮੇਘ ਸਿੰਘ ਦੀ ਸਮੂਹ ਗ੍ਰਾਮ ਪੰਚਾਇਤ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਫਿਜ਼ੀਓਥਰੈਪੀ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਕਰਦੇ ਹੋਏ ਸਹਿਕਾਰੀ ...
ਰਾਏਕੋਟ, 26 ਅਕਤੂਬਰ (ਸੁਸ਼ੀਲ) -ਰਾਏਕੋਟ ਤੋਂ ਪਿੰਡ ਜੌਹਲਾਂ ਨੂੰ ਜਾਂਦੀ ਲਿੰਕ ਰੋਡ 'ਤੇ ਪੈਂਦੇ ਸੂਏ 'ਤੇ ਉਸਾਰੇ ਜਾਣ ਵਾਲੇ ਨਵੇਂ ਪੁਲ ਦੇ ਨਿਰਮਾਣ ਦੀ ਸ਼ੁਰੂਆਤ ਵਿਭਾਗ ਵਲੋਂ ਗ੍ਰਾਮ ਪੰਚਾਇਤ ਜੌਹਲਾਂ ਦੇ ਸਹਿਯੋਗ ਨਾਲ ਕਰਵਾਈ ਗਈ | ਇਸ ਮੌਕੇ ਪਿੰਡ ਦੀ ਕੋਆਪ੍ਰੇਟਿਵ ...
ਰਾਏਕੋਟ, 26 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)- ਸਦਭਾਵਨਾ ਕਾਲਜ ਆਫ ਐਜੂਕੇਸ਼ਨ ਜਲਾਲਦੀਵਾਲ (ਰਾਏਕੋਟ) ਦੀ ਬੀ.ਐੱਡ ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਡਾ. ਜੋਤੀ ਗੁਪਤਾ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਬੀ.ਐੱਡ ਸਮੈਸਟਰ ...
ਗੁਰੂਸਰ ਸੁਧਾਰ, 26 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX