ਨਵਾਂਸ਼ਹਿਰ, 26 ਅਕਤੂਬਰ (ਗੁਰਬਖਸ਼ ਸਿੰਘ ਮਹੇ, ਬਲਕਾਰ ਸਿੰਘ ਭੂਤਾਂ)-ਜ਼ਿਲ੍ਹਾ ਵਾਸੀਆਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਪੂਰੀ ਕਰਦਿਆਂ ਲੋਕ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵਲੋਂ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਆਈ. ਸੀ. ਯੂ. ਲੋਕ ਅਰਪਿਤ ਕੀਤਾ ਗਿਆ | ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ, ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਪੰਜਾਬ ਲਾਰਜ ਇੰਡਸਟਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਤੇ ਐੱਸ. ਐੱਸ. ਪੀ. ਅਲਕਾ ਮੀਨਾ ਦੀ ਮੌਜੂਦਗੀ 'ਚ ਆਈ. ਸੀ. ਯੂ. ਲੋਕਾਂ ਨੂੰ ਸਮਰਪਿਤ ਕਰਦਿਆਂ ਐਮ. ਪੀ. ਮਨੀਸ਼ ਤਿਵਾੜੀ ਨੇ ਕਿਹਾ ਕਿ ਨਵਾਂਸ਼ਹਿਰ ਵਿਖੇ ਲੰਬੇ ਸਮੇਂ ਤੋਂ ਆਈ. ਸੀ. ਯੂ. ਦੀ ਘਾਟ ਰੜਕਦੀ ਆ ਰਹੀ ਸੀ, ਜਿਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਸਹੂਲਤ ਮਿਲਣ ਨਾਲ ਹੁਣ ਹੰਗਾਮੀ ਹਾਲਤ 'ਚ ਜ਼ਿਲ੍ਹੇ ਦੇ ਗੰਭੀਰ ਮਰੀਜ਼ਾਂ ਨੂੰ ਹੋਰਨਾਂ ਜ਼ਿਲਿ੍ਹਆਂ 'ਚ ਰੈਫ਼ਰ ਕਰਨ ਦੀ ਲੋੜ ਨਹੀਂ ਪਵੇਗੀ | ਉਨ੍ਹਾਂ ਦੱਸਿਆ ਕਿ ਅਤਿ-ਆਧੁਨਿਕ ਉਪਕਰਨਾਂ ਤੇ ਸਹੂਲਤਾਂ ਨਾਲ ਲੈਸ ਇਸ ਆਈ. ਸੀ. ਯੂ. 'ਚ ਵੈਂਟੀਲੇਟਰ, ਪਾਈਪ ਪੈਪ ਮਸ਼ੀਨ, ਹਾਈਫਲੋਰ ਨੇਜ਼ਲ ਆਕਸੀਜਨ ਮਸ਼ੀਨ ਆਦਿ ਦੀ ਸਹੂਲਤ ਉਪਲਬਧ ਹੈ, ਜੋ ਕਿ ਕੋਵਿਡ-19 ਦੇ ਗੰਭੀਰ ਮਰੀਜ਼ਾਂ ਲਈ ਬੇਹੱਦ ਉਪਯੋਗੀ ਹਨ | ਇਸ ਦੌਰਾਨ ਉਨ੍ਹਾਂ ਵਲੋਂ ਐਡਵਾਂਸ ਲਾਈਫ਼ ਸਪੋਰਟ ਐਾਬੂਲੈਂਸ ਨੂੰ ਵੀ ਝੰਡੀ ਦਿੱਤੀ ਗਈ | ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਨੇ ਦੱਸਿਆ ਕਿ ਐਮ. ਪੀ. ਮਨੀਸ਼ ਤਿਵਾੜੀ ਵਲੋਂ ਆਪਣੇ ਐਮ. ਪੀ. ਲੈਡ ਫ਼ੰਡ 'ਚੋਂ ਸਿਵਲ ਹਸਪਤਾਲ ਨਵਾਂਸ਼ਹਿਰ ਨੂੰ 25 ਲੱਖ ਰੁਪਏ ਦੇ ਫ਼ੰਡ ਨਾਲ ਡਾਕਟਰੀ ਉਪਕਰਨ ਤੇ ਸਾਮਾਨ ਮੁਹੱਈਆ ਕਰਵਾਇਆ ਹੈ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸੰਸਦ ਤਿਵਾੜੀ ਦਾ ਧੰਨਵਾਦ ਕੀਤਾ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ, ਐੱਸ. ਡੀ. ਐਮ. ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨ ਮਜਾਰਾ, ਤਹਿਸੀਲਦਾਰ ਕੁਲਵੰਤ ਸਿੰਘ, ਸਿਵਲ ਸਰਜਨ ਡਾ: ਰਜਿੰਦਰ ਪ੍ਰਸਾਦ ਭਾਟੀਆ, ਡੀ. ਆਈ. ਓ. ਡਾ: ਦਵਿੰਦਰ ਢਾਂਡਾ, ਐੱਸ. ਐਮ. ਓ. ਡਾ: ਹਰਵਿੰਦਰ ਸਿੰਘ, ਜੋਗਿੰਦਰ ਸਿੰਘ ਬਘੌਰਾਂ, ਬਲਬੀਰ ਸਿੰਘ ਬਰਨਾਲਾ, ਸੁਰਿੰਦਰ ਸਿੰਘ ਰਾਣਾ, ਡਾ: ਕਮਲਜੀਤ ਲਾਲ, ਡਾ: ਸਰਤਾਜ ਸਿੰਘ, ਚੇਤ ਰਾਮ ਰਤਨ, ਰਮਨ ਉਮਟ, ਪਰਵੀਨ ਭਾਟੀਆ, ਜੋਗਿੰਦਰ ਸਿੰਘ ਸ਼ੋਕਰ, ਬੌਬੀ ਤਨੇਜਾ, ਰਾਕੇਸ਼ ਕੁਮਾਰ ਹੈਪੀ ਤੇ ਹੋਰ ਹਾਜ਼ਰ ਸਨ |
ਨਵਾਂਸ਼ਹਿਰ, 26 ਅਕਤੂਬਰ (ਗੁਰਬਖਸ਼ ਸਿੰਘ ਮਹੇ, ਬਲਕਾਰ ਸਿੰਘ ਭੂਤਾਂ)-ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ: ਸ਼ੇਨਾ ਅਗਰਵਾਲ ਨੇ ਫ਼ੌਜਦਾਰੀ ਦੰਡ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ...
ਬੰਗਾ, 26 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਸਿੱਖਿਆ ਵਿਭਾਗ 'ਚ ਵਿਸ਼ੇਸ਼ ਤੌਰ 'ਤੇ ਸਤਿਕਾਰਤ ਸ਼ਖ਼ਲੀਅਤ ਲੈਕ. ਪੂਜਾ ਸ਼ਰਮਾ ਨੂੰ ਵਿਸ਼ੇਸ਼ ਪ੍ਰਾਪਤੀਆਂ ਕਰਕੇ ਰਾਇਲ ਕਲੱਬ ਮੁੰਬਈ ਵੈਸਟ ਕੋਸਟ ਤੇ ਨੌਰਥ ਇਜ਼ਲੈਂਡ ਵਲੋਂ ਵਿਸ਼ੇਸ਼ ਵੀਡੀਓ ਸਮਾਗਮ ਦੌਰਾਨ 'ਨੈਸ਼ਨਲ ...
ਨਵਾਂਸ਼ਹਿਰ, 26 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਚੋਣਾਂ ਨੂੰ ਕੇਵਲ ਵੋਟ ਬਣਾਉਣ ਤੇ ਵੋਟ ਪਾਉਣ ਤੱਕ ਸੀਮਤ ਰੱਖਣ ਦੀ ਥਾਂ ਚੋਣ ਪ੍ਰਕਿਰਿਆ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ ਪੰਜਾਬ ...
ਬਲਾਚੌਰ, 26 ਅਕਤੂਬਰ (ਸ਼ਾਮ ਸੁੰਦਰ ਮੀਲੂ)-ਪੰਜਾਬ ਦੀ ਕੈਪਟਨ ਸਰਕਾਰ ਦੀ ਸੂਬੇ ਤੇ ਪ੍ਰਸ਼ਾਸਨਿਕ ਢਾਂਚੇ ਪ੍ਰਤੀ ਲਾਪ੍ਰਵਾਹੀ ਦਾ ਸੰਤਾਪ ਅੱਜ ਸੂਬੇ ਦੀ ਜਨਤਾ ਹੰਢਾ ਰਹੀ ਹੈ | ਸੂਬਾ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦੀ ਬਦੌਲਤ ਸੂਬੇ ਅੰਦਰ ਕਾਨੂੰਨ ਦੀ ਸਥਿਤੀ ...
ਬਲਾਚੌਰ, 26 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਰਾਮ ਲੀਲ੍ਹਾ ਕਮੇਟੀ ਬਲਾਚੌਰ ਵਲੋਂ ਸ੍ਰੀ ਸੀਤਾ ਰਾਮ ਮੰਦਰ ਵਿਖੇ ਦੁਸਹਿਰਾ ਧੂਮ-ਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਦੇਖ ਰੇਖ ਕੌਾਸਲ ਪ੍ਰਧਾਨ ਨਰਿੰਦਰ ਕੁਮਾਰ ਟਿੰਕੂ ਘਈ ਨੇ ਕੀਤੀ ਤੇ ਹਲਕਾ ਵਿਧਾਇਕ ਚੌਧਰੀ ...
ਨਵਾਂਸ਼ਹਿਰ, 26 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਡੇਅਰੀ ਵਿਕਾਸ ਵਿਭਾਗ ਵਲੋਂ ਸ: ਕਰਨੈਲ ਸਿੰਘ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 2 ਨਵੰਬਰ 2020 ਤੋਂ ਦੁੱਧ ਉਤਪਾਦਕਾਂ ਤੇ ਡੇਅਰੀ ਫਾਰਮਰਾਂ ਨੂੰ ਘਰੇ ਬੈਠੇ ਹੀ ਆਨ-ਲਾਈਨ ਸਿਖਲਾਈ ਦੇਣ ਲਈ ...
ਨਵਾਂਸ਼ਹਿਰ, 26 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਜ਼ਿਲੇ੍ਹ 'ਚ 8 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਸਿਵਲ ਸਰਜਨ ਡਾ: ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਅੱਜ ਬਲਾਕ ਨਵਾਂਸ਼ਹਿਰ 'ਚ 3, ਬਲਾਕ ਮਜੱਫਰਪੁਰ 'ਚ 2, ਹਲਕਾ ਬਲਾਚੌਰ 'ਚ 3, ...
ਨਵਾਂਸ਼ਹਿਰ, 26 ਅਕਤੂਬਰ (ਗੁਰਬਖਸ਼ ਸਿੰਘ ਮਹੇ, ਬਲਕਾਰ ਸਿੰਘ ਭੂਤਾਂ)-ਲੋਕ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਨਵਾਂਸ਼ਹਿਰ ਬਲਾਕ ਦੀਆਂ ਵੱਖ-ਵੱਖ ਦਾਣਾ ਮੰਡੀਆਂ ਦਾ ਦੌਰਾ ਕਰ ਕੇ ਉਥੇ ਚੁਕਾਈ ਤੇ ਖ਼ਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ | ਇਸ ...
ਸੜੋਆ, 26 ਅਕਤੂਬਰ (ਨਾਨੋਵਾਲੀਆ)- ਸਿੱਖਿਆ ਵਿਭਾਗ ਵਿਚੋਂ ਲਗਾਤਾਰ 34 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਡਾ: ਜਸਪਾਲ ਸਿੰਘ ਵਾਸੀ ਸੜੋਆ ਨੇ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਅੱਜ ਗੁਰਦੁਆਰਾ ਸਿੰਘ ਸਭਾ ਸੜੋਆ ਵਿਖੇ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ...
ਸੜੋਆ, 26 ਅਕਤੂਬਰ (ਨਾਨੋਵਾਲੀਆ)-ਸਥਾਨਕ ਹਲਕੇ ਦੇ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਮਾਰਗ ਰਾਹੀ ਰੋਜ਼ਾਨਾ ਨਾਜਾਇਜ਼ ਤਰੀਕੇ ਨਾਲ ਗੁਜ਼ਰਨ ਵਾਲੇ ਵਾਹਨਾਂ ਨਾਲ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਜਿਸ ਬਾਰੇ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨ ...
ਮੁਕੰਦਪੁਰ, 26 ਅਕਤੂਬਰ (ਸੁਖਜਿੰਦਰ ਸਿੰਘ ਬਖਲੌਰ)-ਮੁਕੰਦਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਸਮਗਰਾ ਗ੍ਰਾਂਟ ਅਧੀਨ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ | ਸਮਾਰਟ ਸਕੂਲ ਦੇ ਪਿ੍ੰਸੀਪਲ ਅਮਰਜੀਤ ਖਟਕੜ ਨੇ ਦੱਸਿਆ ...
ਬਲਾਚੌਰ/ਭੱਦੀ 26 ਅਕਤੂਬਰ (ਸ਼ਾਮ ਸੁੰਦਰ ਮੀਲੂ, ਨਰੇਸ਼ ਧੌਲ)-ਮਾ: ਰਵਿੰਦਰ ਸੂਰਾਪੁਰੀ ਨੂੰ ਉਦੋਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਫੁੱਫੜ ਚੌਧਰੀ ਜਗਨ ਨਾਥ ਭਾਟੀਆ ਪਿੰਡ ਉਧਨਵਾਲ ਸੰਖੇਪ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ | ਬੀਤੇ ਦਿਨ ਉਨ੍ਹਾਂ ਦਾ ਅੰਤਿਮ ...
ਬਲਾਚੌਰ, 26 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਕਿਸਾਨਾਂ ਦੀ ਆਮਦਨ ਵਧਾਉਣ ਹਿਤ ਸਕੀਮਾਂ ਬਣਾ ਰਹੇ ਹਨ ਤੇ ਹਾਲ 'ਚ ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਸੁਧਾਰ ਕਾਨੰੂਨ ਕਿਸਾਨਾਂ ਲਈ ਵਰਦਾਨ ਸਾਬਤ ਹੋਣਗੇ | ਇਹ ...
ਬਲਾਚੌਰ, 26 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ, ਸ਼ਾਮ ਸੁੰਦਰ ਮੀਲੂ)-ਪੇਂਡੂ ਮਜ਼ਦੂਰ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਇਫਟੂ ਦੇ ਆਗੂ ਕਾਮਰੇਡ ਅਵਤਾਰ ਸਿੰਘ ਤਾਰੀ ਤੇ ਯੂਨੀਅਨ ਦੇ ਤਹਿਸੀਲ ਪ੍ਰਧਾਨ ਅਸ਼ੋਕ ਕੁਮਾਰ ਜਨਾਗਲ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਹੱਕੀ ...
ਬੰਗਾ, 26 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕਾਂਗਰਸ ਪੰਜਾਬ ਦੇ ਸਾਬਕਾ ਸਕੱਤਰ ਤੇ ਮਾਰਕੀਟ ਕਮੇਟੀ ਬੰਗਾ ਦੇ ਸਾਬਕਾ ਡਾਇਰੈਕਟਰ ਮਦਨ ਮੋਹਨ ਸਿੰਘ ਨਮਿਤ ਸ਼ਰਧਾਂਜਲੀ ਸਮਗਾਮ ਪਿੰਡ ਗੁਣਾਚੌਰ ਵਿਖੇ ਕਰਵਾਇਆ ਗਿਆ | ਭੋਗ ਉਪਰੰਤ ਸੁਖਜੀਵਨ ਸਿੰਘ ਝੰਡੇਰਾਂ ਦੇ ਰਾਗੀ ਜਥੇ ...
ਬਲਾਚੌਰ, 26 ਅਕਤੂਬਰ (ਸ਼ਾਮ ਸੁੰਦਰ ਮੀਲੂ)-ਚਮਕੌਰ ਸਾਹਿਬ ਵਿਖੇ ਡਿਊਟੀ 'ਤੇ ਤਾਇਨਾਤ ਪੰਜਾਬ ਪੁਲਿਸ ਦੇ ਏ. ਐੱਸ. ਆਈ. ਮੋਹਣ ਲਾਲ ਬੱਗੂਵਾਲ ਜਿਨ੍ਹਾਂ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ | ਉਨ੍ਹਾਂ ਨਮਿਤ ਪਰਿਵਾਰਿਕ ਮੈਂਬਰਾਂ ਵਲੋਂ 28 ਅਕਤੂਬਰ ...
ਭੱਦੀ, 26 ਅਕਤੂਬਰ (ਨਰੇਸ਼ ਧੌਲ)-ਸਹਿਕਾਰੀ ਸਭਾ ਦੀ ਧੌਲ-ਮੋਹਰ ਵਿਖੇ ਠੇਕੇਦਾਰ ਇੰਦਰਜੀਤ ਭੂੰਬਲਾ ਪ੍ਰਧਾਨ ਤੇ ਚੌਧਰੀ ਪ੍ਰਵੀਨ ਕੁਮਾਰ ਸੈਕਟਰੀ ਦੇ ਯਤਨਾਂ ਸਦਕਾ ਕਿਸਾਨਾਂ ਦੀ ਸਹੂਲਤ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਖੇਤੀਬਾੜੀ, ਕਿ੍ਸ਼ੀ ...
ਮੁਕੰਦਪੁਰ, 26 ਅਕਤੂਬਰ (ਸੁਖਜਿੰਦਰ ਸਿੰਘ ਬਖਲੌਰ)-ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਏ. ਐਸ. ਆਈ. ਹੁਸਨ ਲਾਲ ਇੰਚਾਰਜ ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋਂ ਮੁਕੰਦਪੁਰ ਵਿਖੇ ਸੈਮੀਨਾਰ ਕਰਵਾਇਆ ਗਿਆ | ਇਸ ਅਭਿਆਨ ਤਹਿਤ ਹੁਸਨ ਲਾਲ ਨੇ ਦੱਸਿਆ ਕਿ ਇਹ ਅਭਿਆਨ ਭਾਰਤ ...
ਸੜੋਆ, 26 ਅਕਤੂਬਰ (ਨਾਨੋਵਾਲੀਆ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿ: ਉਪ ਮੰਡਲ ਦਫ਼ਤਰ ਸੜੋਆ ਦੇ ਇੰਜੀਨੀਅਰ ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਫ਼ਾਇਤੀ ਐਲ. ਈ. ਡੀ. ਬਲਬ ਯੋਜਨਾ ਤਹਿਤ ਪਾਵਰਕਾਮ ਵਲੋਂ ਭੇਜੇ ਬਲਬ ਖਪਤਕਾਰ ਬਿਜਲੀ ਘਰ ਤੋਂ ਪ੍ਰਾਪਤ ਕਰ ...
ਬਹਿਰਾਮ, 26 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਖੇਤੀਬਾੜੀ ਆਰਡੀਨੈਸ ਪਾਸ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਜਦ ਤੱਕ ਇਹ ਤਿੰਨੋ ਬਿੱਲ ਰੱਦ ਨਹੀਂ ਹੁੰਦੇ ਉਦੋਂ ਤੱਕ ਸੰਘਰਸ਼ ਜਾਰੀ ਰੱਖਾਂਗੇ | ਇਹ ਸ਼ਬਦ ਡਾ: ਸੁਖਵਿੰਦਰ ਕੁਮਾਰ ...
ਪੋਜੇਵਾਲ ਸਰਾਂ, 26 ਅਕਤੂਬਰ (ਰਮਨ ਭਾਟੀਆ)-ਜੰਗਲੀ ਜਾਨਵਰਾਂ ਨੂੰ ਬਚਾਉਣ ਲਈ ਸ਼ਿਕਾਰ 'ਤੇ ਲੱਗੀ ਪਾਬੰਦੀ ਹੋਣ ਦੇ ਬਾਵਜੂਦ ਬਲਾਕ ਸੜੋਆ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੇ ਜੰਗਲਾਂ ਤੇ ਉਜਾੜ ਵਾਲੇ ਜੰਗਲੀ ਜਾਨਵਰਾਂ ਦੇ ਵਸੇਵੇ ਵਾਲੇ ਇਲਾਕਿਆਂ ਅੰਦਰ ਸ਼ਿਕਾਰੀਆਂ ...
ਰੈਲਮਾਜਰਾ, 26 ਅਕਤੂਬਰ (ਰਾਕੇਸ਼ ਰੋਮੀ)- ਸਬ ਡਵੀਜ਼ਨ ਬਲਾਚੌਰ ਦੇ ਬੇਟ ਖੇਤਰ ਵਿਚ ਪੈਂਦੇ ਪਿੰਡ ਪਰਾਗਪੁਰ ਦੀ ਸਕੂਲ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ | ਇਸ ਮੌਕੇ ਕੁਲਵਿੰਦਰ ਕੁਮਾਰ ਨੂੰ ਚੇਅਰਮੈਨ, ਜਰਨੈਲ ਸਿੰਘ ਵਾਈਸ ਚੇਅਰਮੈਨ ਅਤੇ ਅਰੁਣ ਸਿੰਘ, ਨਰੇਸ਼ ਕੁਮਾਰ, ...
ਬੰਗਾ, 26 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਕੁਮਾਰ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰੀਕ ਸਿੰਘ ਦੀ ਅਗਵਾਈ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਜਾ ਰਹੀਆਂ ਦਸਵੀਂ ਤੇ 12ਵੀਂ ਓਪਨ ਦੀਆਂ ਪ੍ਰੀਖਿਆਵਾਂ ਪੂਰੇ ...
ਬੰਗਾ, 26 ਅਕਤੂਬਰ (ਕਰਮ ਲਧਾਣਾ)-ਪੰਜਾਬੀ ਸਾਫ ਸੁਥਰੀ ਗਾਇਕੀ ਨਾਲ ਗਾਇਕੀ ਦੇ ਖੇਤਰ 'ਚ ਅਲੱਗ ਪਹਿਚਾਣ ਬਣਾ ਚੁੱਕੀ ਗਾਇਕਾ ਰਮਜ਼ਾਨਾ ਹੀਰ ਦਾ ਵੀਡੀਓ ਗੀਤ 'ਰੁੱਸਣਾ' ਬੰਗਾ ਵਿਖੇ ਉੱਘੇ ਫਿਲਮ ਡਾਇਰੈਕਟਰ ਸੁਖਮਿੰਦਰ ਧੰਜਲ ਵਲੋਂ ਜਾਰੀ ਕੀਤਾ ਗਿਆ | ਇਹ ਗੀਤ ਪਰਿਵਾਰਿਕ ...
ਨਵਾਂਸ਼ਹਿਰ, 26 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਹਰ ਰੋਜ਼ ਜਨਤਕ ਥਾਵਾਂ 'ਤੇ ਕੋਰੋਨਾ ਮਹਾਂਮਾਰੀ ਤੋਂ ਸੁਰੱਖਿਆ ਲਈ ਸੈਨੇਟਾਈਜ਼ ਦੀ ਨਿਸ਼ਕਾਮ ਸੇਵਾ ਨਿਭਾਈ ਜਾ ਰਹੀ ਹੈ | ਉਸੇ ਮੁਹਿੰਮ ਦੇ ਤਹਿਤ ਹਰ ਰੋਜ਼ ...
ਮੁਕੰਦਪੁਰ, 26 ਅਕਤੂਬਰ (ਸੁਖਜਿੰਦਰ ਸਿੰਘ ਬਖਲੌਰ)-ਮੁਕੰਦਪੁਰ ਵਿਖੇ 'ਨਵੀਂ ਸੋਚ ਨਵਾ ਵਿਕਾਸ' ਵੈਲਫੇਅਰ ਸੁਸਾਇਟੀ ਵਲੋਂ ਪੰਚਾਇਤ ਘਰ ਵਿਖੇ ਇਕ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਸਮਾਜ ਸੇਵੀ ਅਜੀਤ ਅਬਰੋਲ ਨੇ ਵਿਸ਼ੇਸ ਰੂਪ 'ਚ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ...
ਨਵਾਂਸ਼ਹਿਰ, 26 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵਾਂਸ਼ਹਿਰ ਵਿਖੇ ਚਲਾਈ ਜਾ ਰਹੀ ਚੈਰੀਟੇਬਲ ਲੈਬਾਰਟਰੀ 'ਚ ਮਨੁੱਖਤਾ ਦੀ ਭਲਾਈ ਦੇ ਕਾਰਜ ਵਿਚ ਕੁਝ ਟੈੱਸਟਾਂ ਦੇ ਰੇਟ ...
ਬੰਗਾ, 26 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਖਟਕੜ ਕਲਾਂ ਵਿਖੇ ਆਮ ਆਦਮੀ ਪਾਰਟੀ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਸਮਾਰਕ 'ਤੇ ਸਿਜਦਾ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਆਉਣ ਵਾਲੀ ਵਿਧਾਨ ...
ਨਵਾਂਸ਼ਹਿਰ, 26 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਕੁਲ ਹਿੰਦ ਕਿਸਾਨ ਸਭਾ ਦੀ ਮੀਟਿੰਗ ਪ੍ਰਧਾਨ ਨਿਰਮਲ ਸਿੰਘ ਜੁਲਾਹ ਮਾਜਰਾ ਦੀ ਪ੍ਰਧਾਨਗੀ ਹੇਠ ਘੱਕੇਵਾਲ ਭਵਨ ਵਿਖੇ ਹੋਈ | ਮੋਦੀ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਨਵੇਂ ਕਾਲੇ ਕਾਨੂੰਨਾਂ ਬਾਰੇ ਮੀਟਿੰਗ 'ਚ ਵਿਸਥਾਰ ...
ਪੋਜੇਵਾਲ ਸਰਾਂ, 26 ਅਕਤੂਬਰ (ਰਮਨ ਭਾਟੀਆ)-ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਪਿੰਡ ਕੁੱਕੜ ਸੂਹਾ ਵਿਖੇ ਗਰਾਮ ਪੰਚਾਇਤ ਵਲੋਂ ਨਵੇਂ ਉਸਾਰੇ ਗਏ ਜਿੰਮ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਧਾਇਕ ਮੰਗੂਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ...
ਬੰਗਾ, 26 ਅਕਤੂਬਰ (ਕਰਮ ਲਧਾਣਾ)-ਉੱਘੀ ਸਮਾਜਿਕ ਜਥੇਬੰਦੀ ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈਲਫੇਅਰ ਐਾਡ ਕਲਚਰਲ ਸੁਸਾਇਟੀ ਪੰਜਾਬ ਵਲੋਂ ਕਿਸਾਨਾਂ ਤੇ ਜਬਰ ਜਨਾਹ ਦੀਆਂ ਸ਼ਿਕਾਰ ਹੋ ਰਹੀਆਂ ਮਹਿਲਾਵਾਂ ਅਤੇ ਵਿਸ਼ੇਸ਼ ਤੌਰ 'ਤੇ ਹਾਥਰਸ 'ਚ ਜੁਲਮ ਦਾ ਸ਼ਿਕਾਰ ਹੋਈ ਲੜਕੀ ਦੇ ...
ਬੰਗਾ, 26 ਅਕਤੂਬਰ (ਕਰਮ ਲਧਾਣਾ)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਵਿਸ਼ੇਸ਼ ਉਪਰਾਲੇ ਸਦਕਾ ਪਿੰਡ ਦੀ ਪੰਚਾਇਤ, ਐਨ. ਆਰ. ਆਈ. ਸੱਜਣਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਿਆਰ ਕੀਤੇ ਜਾ ਰਹੇ ਸੰਤ ਬਾਬਾ ਘਨੱਯਾ ਸਿੰਘ ਯਾਦਗਾਰੀ ਆਧੁਨਿਕ ਪਾਰਕ ਦੀ ਉਸਾਰੀ ...
ਬੰਗਾ, 26 ਅਕਤੂਬਰ (ਕਰਮ ਲਧਾਣਾ)-ਜ਼ਿੰਦਗੀ ਭਰ ਲੋਕ-ਮੁਕਤੀ ਤੇ ਸਾਂਝੀਵਾਲਤਾ ਭਰੇ ਸਮਾਜ ਦੀ ਸਿਰਜਣਾ ਲਈ ਇਨਕਲਾਬੀ ਲਹਿਰ ਦਾ ਝੰਡਾ ਬੁਲੰਦ ਰੱਖਣ ਵਾਲੇ ਕੁਸ਼ਤੀ ਕੋਚ ਸੁਖਦੇਵ ਸਿੰਘ ਰਾਏਪੁਰ ਡੱਬਾ ਦੀ ਉਨ੍ਹਾਂ ਦੇ ਜੱਦੀ ਪਿੰਡ ਰਾਏਪੁਰ ਡੱਬਾ ਵਿਖੇ ਸ਼ਰਧਾਂਜਲੀ ਤੇ ...
ਬਲਾਚੌਰ, 26 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਰਾਸ਼ਟਰੀ ਆਵਿਸ਼ਕਾਰ ਅਭਿਆਨ ਤਹਿਤ ਸਿੱਖਿਆ ਵਿਭਾਗ ਵਲੋਂ ਛੇਵੀਂ ਤੋਂ ਅੱਠਵੀਂ ਤੇ ਨੌਵੀਂ-ਦਸਵੀਂ ਜਮਾਤਾਂ ਦੇ ਗਣਿਤ, ਸਾਇੰਸ, ਐੱਸ.ਐੱਸ. ਤੇ ਅੰਗਰੇਜ਼ੀ ਆਦਿ ਵਿਸ਼ਿਆਂ ਦੇ ਆਨਲਾਈਨ ਕੁਇਜ਼ ਮੁਕਾਬਲੇ ਕਰਵਾਏ ਗਏ | ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX